ਆਸੀਸ
ਜਥੇਦਾਰ ਸੰਤ ਬਾਬਾ ਗੁਰਦੇਵ ਸਿੰਘ ਜੀ
ਸ਼੍ਰੋਮਣੀ ਪੰਥ ਅਕਾਲੀ
ਤਰਨਾ ਦਲ, ਮਿਸਲ ਸ਼ਹੀਦਾਂ
ਗੁਰਦੁਆਰਾ ਸ਼ਹੀਦੀ ਬਾਗ
ਸ੍ਰੀ ਆਨੰਦਪੁਰ ਸਾਹਿਬ
ਪ੍ਰੇਰਨਾ
ਪੰਥ ਪ੍ਰਕਾਸ਼ ਦੇ ਕਰਤਾ
ਸਰਦਾਰ ਰਤਨ ਸਿੰਘ ਭੰਗੂ
ਵਿਦਿਆ ਮਾਰਤੰਡ
ਗਿਆਨੀ ਸ਼ੇਰ ਸਿੰਘ ਜੀ ਅੰਬਾਲਾ
ਇਉਂ ਉਪਜੇ ਸਿੰਘ ਭੁਜੰਗੀਏ ਨੀਲ ਅੰਬਰ ਧਾਰਾ
'ਹੰਨੇ ਹੰਨੈ ਪਾਤਸ਼ਾਹੀ' ਜਦ ਸੰਗਤ ਦੇ ਹੱਥਾਂ ਵਿਚ ਗਈ ਤਾਂ ਜੈਸਾ ਹੁੰਗਾਰਾ ਸੰਗਤ ਨੇ ਦਿੱਤਾ, ਉਸ ਦੀ ਆਸ ਨਹੀਂ ਕੀਤੀ ਸੀ। ਇਹ ਪਿਆਰ ਕਿਸੇ ਲੇਖਕ ਦੀ ਲਿਖਤ ਨੂੰ ਨਹੀਂ, ਸਗੋਂ ਆਪਣੀ ਧਰਤ ਦੀਆਂ ਬਾਤਾਂ ਨੂੰ ਸੀ। ਸੈਂਕੜੇ ਸੁਨੇਹੇਂ ਆਏ। ਅਨੁਭਵ ਸਾਂਝੇ ਹੋਏ। ਉਹਨਾਂ ਵਿਚੋਂ ਕਿੰਨੇ ਹੀ ਚੇਤੇ ਵਿਚ ਵਸ ਗਏ।
ਇਕ ਬਜ਼ੁਰਗ ਬਾਪੂ ਜੀ ਮਿਲੇ, ਕਿਸੇ ਨੇ ਉਹਨਾਂ ਨੂੰ ਦੱਸਿਆ,
"ਬਾਪੂ ਜੀ ਇਹਨਾਂ ਨੇ ਲਿਖੀ ਹੈ, ਹੰਨੇ ਹਨੇ ਪਾਤਸ਼ਾਹੀ",
ਬਾਪੂ ਜੀ ਬੜੇ ਪ੍ਰੇਮ ਵਿਚ ਬੋਲੇ,
"ਆਪਣੀ ਮਿੱਟੀ ਦੀਆਂ ਬਾਤਾਂ ਸਾਨੂੰ ਹੀ ਪਾਉਣੀਆਂ ਚਾਹੀਦੀਆਂ ਹਨ. ਅਸੀਂ ਨਹੀਂ ਪਾਵਾਂਗੇ ਤਾਂ ਕੌਣ ਪਾਵੇਗਾ। ਫੂਕ ਸਿੱਟਣੀ ਚਾਹੀਦੀ ਹੈ ਉਹ ਕਲਮ, ਜੋ ਆਪਣੇ ਲੋਕਾਂ ਦੇ ਡੁੱਲ੍ਹੇ ਲਹੂ ਦੇ ਗੀਤ ਨਾ ਗਾਵੇ ਤੇ ਇਹ ਵੀ ਚੇਤੇ ਰੱਖਿਓ ਕਿ ਲਹੂ ਦੀ ਗੱਲ ਕਰਨ ਲਈ ਕਲਮ ਵਿਚ ਸਿਆਹੀ ਦੀ ਥਾਂ ਆਪਣਾ ਲਹੂ ਭਰਨਾ ਪੈਂਦਾ ਹੈ ….”
ਇਹ ਬੋਲ ਮੈਨੂੰ ਬਹੁਤ ਹੌਸਲਾ ਦੇ ਕੇ ਗਏ, ਹੁਣ ਵੀ ਦਿੰਦੇ ਹਨ। ਆਪਣੀ ਮਿੱਟੀ ਨਾਲ ਸਾਨੂੰ ਵਾਕਫ ਹੋਣਾ ਹੀ ਪਵੇਗਾ। ਏਸ ਮਿੱਟੀ ਵਿਚੋਂ ਕੋਣ ਕੋਣ ਜੰਮਿਆਂ ਤੇ ਕੌਣ ਕੌਣ ਏਸ ਮਿੱਟੀ 'ਚ ਸਮਾ ਗਿਆ। ਧਰਤੀ ਨੂੰ ਕੰਨ ਲਾ ਕੇ ਸਾਨੂੰ ਮਿੱਟੀ ਵਿਚੋਂ ਲਹੂ ਦੀ ਆਵਾਜ਼ ਸੁਣਨੀ ਹੀ ਪਵੇਗੀ। ਮੈਨੂੰ ਉਸ ਲਹੂ ਦੀ ਆਵਾਜ਼ ਵਿਚੋਂ ਇਹੋ ਬੋਲ ਸੁਣੇ ਸਨ,
"ਹਮ ਰਾਖਤ ਪਾਤਸ਼ਾਹੀ ਦਾਵਾ"
ਆਪਣੀ ਧਰਤੀ ਲਈ ਡੁੱਲਿਆ ਲਹੂ ਹੀ ਕਿਸੇ ਮਿੱਟੀ ਨੂੰ ਮਹਾਨ ਬਣਾਉਂਦਾ ਹੈ। ਲਹੂ ਨਾਲ ਸਿੰਜੀ ਧਰਤੀ ਵਿਚੋਂ ਸ਼ਹੀਦਾਂ ਦੀ ਫਸਲ ਉੱਗਦੀ ਹੈ।
ਕਿੰਨੀ ਵਾਰ ਸਿੰਘਾਂ ਦੇ ਭੈਅ ਕਾਰਨ ਬਾਦਸ਼ਾਹਾਂ ਤੇ ਹਾਕਮਾਂ ਨੇ ਸੁਲਹ ਦੇ ਪਰਵਾਨੇ ਭੇਜੇ। ਪਰ ਖਾਲਸੇ ਦਾ ਸੁਨੇਹਾਂ ਸਦਾ ਸਾਫ ਰਿਹਾ,
“ਸ਼ਹਾਦਤਾਂ ਦੇ ਸ਼ੌਂਕੀ ਸੂਰਮੇ ਕਦੇ ਰਾਜ ਭੋਗਣ ਲਈ ਬਾਦਸ਼ਾਹਾਂ ਨਾਲ
ਸਮਝੌਤੇ ਨਹੀਂ ਕਰਦੇ। ਸ਼ੇਰ ਕਦੇ ਲੂੰਬੜਾਂ ਦੇ ਚਾਕਰ ਨਹੀਂ ਹੁੰਦੇ। ਅਸੀਂ ਉਹ ਯੋਧੇ ਨਹੀਂ, ਜਿਹੜੇ ਮੂਰਖ ਰਾਜਿਆਂ ਦੀ ਚਾਕਰੀ ਕਰਦੇ ਹੋਣ। ਅਸੀਂ ਉਹ ਸ਼ੇਰ ਨਹੀਂ, ਜੋ ਲੂੰਬੜਾਂ ਦੀ ਜੀ ਹਜ਼ੂਰੀ ਕਰਨ।"
ਇਹ ਸੱਚ ਹੀ ਤਾਂ ਸੀ ਕਿਉਂਕਿ ਅਸੀਂ ਕਾਵਾਂ ਕੁੱਤਿਆਂ ਦੀਆਂ ਨਹੀਂ, ਸ਼ੇਰਾਂ ਬਘਿਆੜਾਂ ਦੀਆਂ ਕਹਾਣੀਆਂ ਸੁਣ ਕੇ ਵੱਡੇ ਹੋਏ ਹਾਂ ਤੇ ਸਾਨੂੰ ਜਾਨ ਬਚਾ ਗਏ ਬੁਜ਼ਦਿਲਾਂ ਦੀਆਂ ਨਹੀਂ ਸ਼ਹੀਦ ਹੋ ਗਏ ਯੋਧਿਆਂ ਦੀਆਂ ਸਾਖੀਆਂ ਤਾਕਤ ਦਿੰਦੀਆਂ ਨੇ।
ਤੇ ਅਸੀਂ ਉਹ ਸ਼ੇਰ ਵੀ ਨਹੀਂ ਜੋ ਢਿੱਡ ਦੀ ਭੁੱਖ ਤੋਂ ਸ਼ਿਕਾਰ ਕਰਦੇ ਹਨ, ਅਸੀਂ ਤਾਂ ਗੁਰੂ ਕੇ ਉਹ ਸ਼ੇਰ ਹਾਂ, ਜੋ ਭੁੱਖੇ ਬਘਿਆੜਾਂ ਨੂੰ ਭਜਾਉਣ ਲਈ ਸ਼ਿਕਾਰ 'ਤੇ ਨਿਕਲੇ ਸਾਂ। ਵਿਦੇਸ਼ੀ ਤੇ ਦੇਸੀ ਧਾੜਵੀਆਂ ਨਾਲ ਅਸੀ ਇਸ ਕਰਕੇ ਨਹੀਂ ਲੜੇ ਕਿ ਅਸੀਂ ਇਸ ਧਰਤੀ ਤੇ ਕਬਜ਼ਾ ਕਰਨਾ ਸੀ, ਸਾਡੀ ਬਿਰਤੀ ਕੋਈ ਮਹਿਲ ਮਾੜੀਆਂ ਅਤੇ ਕਿਲ੍ਹੇ ਉਸਾਰ ਕੇ 'ਰਾਜ' ਕਰਨ ਦੀ ਨਹੀਂ ਸੀ, ਸਗੋਂ ਅਸੀਂ ਤਾਂ ਇਸ ਲਈ ਲੜੇ ਕਿ ਇਹ ਧਰਤੀ ਸਾਨੂੰ ਪਿਆਰੀ ਹੈ।
ਜਦ ਮਹਾਰਾਜ ਖਾਲਸੇ ਨੂੰ ਸ੍ਰਿਸਟੀ ਦਾ ਰਾਜ ਦੇਣਾ ਚਾਹੁੰਦੇ ਸਨ, ਤਦ ਵੀ ਸਿੰਘਾਂ ਨੇ ਮਹਾਰਾਜ ਤੋਂ 'ਪੰਜਾਬ' ਮੰਗ ਕੇ ਲਿਆ। ਮਹਾਰਾਜ ਕਹਿਣ ਕਿ ਈਰਾਨ, ਖੁਰਾਸਾਨ, ਫਿਰੰਗ, ਚੀਨ, ਕਾਬਲ ਦਾ ਰਾਜ ਮੰਗੋ, ਪਰ ਸਿਖ ਕਹਿਣ ਮਹਾਰਾਜ ਤੁਸੀਂ ਸਾਨੂੰ ਪੰਜਾਬ ਦਾ ਰਾਜ ਹੀ ਬਖ਼ਸ਼ ਦਿਓ।
ਫੇਰ ਸੱਚੇ ਪਾਤਸ਼ਾਹ ਨੇ ਕਿਹਾ, "ਤੁਸੀਂ ਪਹਾੜਾਂ ਤੋਂ ਸਮੁੰਦਰੀ ਟਾਪੂਆਂ ਤੱਕ ਫੈਲੀ ਤੁਰਕ ਹਕੂਮਤ ਨੇਸਤੋ ਨਾਬੂਦ ਕਰੋਗੇ। ਵੱਡੀਆਂ ਵੱਡੀਆਂ ਸਲਤਨਤਾਂ ਨੂੰ ਮਿੱਟੀ ਵਿਚ ਰੋਲ ਦਿਓਗੇ।"
ਤੇ ਖਾਲਸੇ ਨੇ ਰੇਲਿਆ ਵੀ। ਪਿੱਪਲੀ ਸਾਹਿਬ ਦੀ ਜੰਗ ਵਿਚ ਅਬਦਾਲੀ ਅੰਮ੍ਰਿਤਸਰ ਸਾਹਿਬ ਦੀ ਮਿੱਟੀ ਵਿਚ ਰੁਲਦਾ ਕੁਲ ਜਗਤ ਨੇ ਦੇਖਿਆ। ਇਹ ਧਰਤੀ ਸਾਨੂੰ ਪਿਆਰੀ ਹੈ ਤੇ ਪਿਆਰੀ ਸ਼ੈਅ ਲਈ ਜਾਨ ਵਾਰ ਦੇਣਾ ਸਾਡੀ ਰੀਤ ਹੈ। ਤਲੀਆਂ 'ਤੇ ਸਿਰ ਧਰੀ ਫਿਰਦੇ ਧਰਤੀ ਦੇ ਆਸ਼ਿਕਾਂ ਨੂੰ ਕੋਈ ਮੌਤ ਦਾ ਡਰਾਵਾ ਨਹੀਂ ਦੇ ਸਕਦਾ।
ਜਾਬਰਾਂ ਨੂੰ ਖੰਗੂਰਾ ਮਾਰ ਕੇ ਲੰਘਣਾ ਸੂਰਮਿਆਂ ਦਾ ਸੁਭਾਅ ਹੁੰਦਾ ਹੈ।
ਖੰਡਿਆਂ, ਕਿਰਪਾਨਾਂ, ਸਿਰੋਹੀਆਂ ਜਿਹਨਾਂ ਏਸ ਮਿੱਟੀ ਦਾ ਮੂੰਹ ਮੁਹਾਂਦਰਾ ਸਵਾਰਿਆ ਸਾਡਾ ਨਮਨ ਹੈ ਉਹਨਾਂ ਨੂੰ ਵੀ। ਉਹਨਾਂ ਦੀ ਟਣਕਾਰ
ਬਿਨਾ ਸਿਖ ਇਤਿਹਾਸ ਵਿਚ ਬੀਰਤਾ ਦਾ ਸੰਗੀਤ ਨਹੀਂ ਸੁਣੇਗਾ। ਉਹ ਸੰਗੀਤ, ਜੋ ਕਿਸੇ ਵੀ ਤਰ੍ਹਾਂ ਸ਼ਬਦਾਂ ਵਿਚ ਤਾਂ ਬੰਨ੍ਹਿਆ ਨਹੀਂ ਜਾ ਸਕਦਾ, ਪਰ ਇਤਿਹਾਸ ਦਾ ਵੱਡਾ ਤੇ ਮਾਣਮੱਤਾ ਹਿੱਸਾ ਹੈ। ਸ਼ਸਤਰਾਂ ਨੂੰ ਸਦਾ ਅੰਗ ਸੰਗ ਰੱਖਣਾ ਤੇ ਰੋਜ ਮੱਥੇ ਨਾਲ ਛੁਹਾਉਣਾ, ਹਰ ਸਿਖ ਦਾ ਨਿਤਨੇਮ ਹੋਣਾ ਚਾਹੀਦਾ ਹੈ। 'ਅਹਿੰਸਾ ਪਰਮੋ ਧਰਮ' ਜਹੇ ਕਿਸੇ ਦੂਰ ਦੇਸੋਂ ਆਏ ਫਲਸਫੇ ਦੀ ਸਾਨੂੰ ਕਦਰ ਹੈ, ਪਰ ਸਾਡੇ ਤਾਂ ਨਿਤਨੇਮ ਦੀਆਂ ਪੰਗਤੀਆਂ ਹਨ,
"ਧੰਨਿ ਜੀਓ ਤਿਹ ਕੋ ਜਗ ਮੈ
ਮੁਖ ਤੇ ਹਰਿ ਚਿਤ ਮੈ ਜੁਧੁ ਬਿਚਾਰੈ॥"
ਹਰ ਕੌਮ ਦਾ ਸਿਧਾਂਤ ਉਸ ਕੌਮ ਨੂੰ ਮੁਬਾਰਕ ਹੈ, ਬਸ ਸਾਨੂੰ ਆਪਣਾ ਚੇਤੇ ਰੱਖਣਾ ਚਾਹੀਦਾ ਹੈ।
ਪ੍ਰੋ. ਪੂਰਨ ਸਿੰਘ 'ਸਿਖੀ ਦੀ ਆਤਮਾ' ਵਿਚ ਇਕ ਥਾਈਂ ਲਿਖਦੇ ਹਨ,
"ਉਹੋ ਚੀਜ਼ਾਂ ਹੀ ਜਿਉਂਦੀਆਂ ਰਹਿ ਸਕਦੀਆਂ ਹਨ, ਜਿਹਨਾਂ ਦੀਆਂ ਜੜ੍ਹਾਂ ਡੂੰਘੀਆਂ ਗੱਡੀਆਂ ਹੋਈਆਂ ਹੁੰਦੀਆਂ ਹਨ। ਜਿਹਨਾਂ ਦੀਆਂ ਜੜ੍ਹਾਂ ਉਖੜ ਚੁੱਕੀਆਂ ਹਨ, ਉਹਨਾਂ ਨੂੰ ਤਾਂ ਹਵਾਵਾਂ ਉਡਾ ਕੇ ਲੈ ਜਾਣਗੀਆਂ ਜਾਂ ਸੁੱਕੀਆਂ ਜੜ੍ਹਾਂ ਅੱਗ ਵਿਚ ਸੜ ਜਾਣਗੀਆਂ ਕੇਵਲ ਮੁਰਦਾ ਲੋਕ ਹੀ ਅਹਿੰਸਾ ਦੀਆਂ ਗੱਲਾਂ ਕਰਦੇ ਹਨ, ਕੇਵਲ ਗੁਲਾਮ ਲੋਕ ਹੀ, ਜਿਹੜੇ ਵਿਚਾਰੇ ਕੁਝ ਨਹੀਂ ਕਰ ਸਕਦੇ। ਕਬੂਤਰ ਸਮਾਨ ਬਿੱਲੀ ਨੂੰ ਵੇਖ ਕੇ ਆਪਣੀਆਂ ਅੱਖਾਂ ਬੰਦ ਕਰ ਲੈਂਦੇ ਹਨ ਤੇ ਇਹ ਸਮਝਦੇ ਹਨ ਕਿ ਖਤਰਾ ਟਲ ਗਿਆ ਹੈ….”
ਫਾਲਤੂ ਦੇ ਤਰਕਾਂ ਨੂੰ ਗਲੋਂ ਲਾਹ ਕੇ ਵਗਾਹ ਮਾਰੋ ਉਸੇ ਧਰਤੀ ਵੱਲ, ਜਿੱਧਰੋਂ ਇਹ ਆਏ ਸਨ। ਉਹਨਾਂ ਤਰਕ ਖੜੇ ਹੀ ਤਾਂ ਕੀਤੇ ਸਨ ਕਿ ਸਾਨੂੰ ਕਿਸੇ ਹੋਰ ਤਰ੍ਹਾਂ ਜਿੱਤਿਆ ਨਹੀਂ ਜਾ ਸਕਦਾ ਸੀ। ਤਰਕ, ਸਾਡੀ ਸ਼ਰਧਾ, ਸਿਦਕ ਤੇ ਭਰੋਸੇ ਨੂੰ ਟੱਕਰ ਦੇਣ ਲਈ ਲਿਆਂਦੇ ਗਏ ਸਨ। ਕਿਸੇ ਕੌਮ ਨੂੰ ਤਬਾਹ ਕਰਨ ਦਾ ਇਕ ਤਰੀਕਾ ਇਹ ਵੀ ਹੈ ਕਿ ਉਸ ਕੌਮ ਦੇ ਲੋਕਾਂ ਦੀ ਆਪਣੇ ਇਤਿਹਾਸ ਤੇ ਫਲਸਫੇ ਪ੍ਰਤੀ ਸਮਝ ਨੂੰ ਬਦਲ ਦੇਣਾ। ਸਾਡੇ ਨਾਲ ਏਵੇਂ ਹੋਇਆ ਹੈ।
ਟਾਹਣੀਓ ਟੁੱਟਾ ਪੱਤਾ, ਜੇ ਕਿਸੇ ਹਨੇਰੀ ਵਿਚ ਟੁੱਟ ਜਾਵੇ ਤਾਂ ਅਕਸਰ ਦਰਖਤ ਗਵਾ ਬੈਠਦਾ ਹੈ। ਕੋਈ ਤਰਕ, ਪੱਤੇ ਨੂੰ ਕਹਿ ਸਕਦਾ ਹੈ ਕਿ ਦੁਨੀਆਂ ਸਿਰਫ ਦਰਖਤ ਨਾਲ ਜੁੜ ਕੇ ਹੀ ਨਹੀਂ ਦੇਖੀ ਜਾ ਸਕਦੀ, ਪਰ ਪੱਤੇ ਨੂੰ ਸਦਾ ਚੇਤੇ ਰੱਖਣਾ ਚਾਹੀਦਾ ਹੈ ਕਿ ਉਸ ਦੀ ਦੁਨੀਆਂ ਦਰਖਤ ਹੀ ਹੈ ਤੇ ਉਸ ਤੋਂ
ਟੁੱਟ ਕੇ ਉਹ ਸੁੱਕ ਜਾਵੇਗਾ।
ਮੈਨੂੰ ਇਕ ਨਿਹੰਗ ਸਿੰਘ ਦੇ ਬੋਲ ਯਾਦ ਆ ਰਹੇ ਨੇ, ਜੋ ਮਾਘੀ ਤੋਂ ਮੁੜਦਿਆਂ ਮੁੱਦਕੀ ਪੜਾਅ ਕਰੀ ਬੈਠੇ ਤਰਨਾ ਦਲ ਵਿਚ ਸ਼ਾਮਲ ਸੀ,
"ਖਾਲਸਾ ਜੀ, ਸ਼ਸਤਰ ਬਿਨਾ ਇਕ ਪਲ ਲਈ ਵੀ ਅਵੇਸਲੇ ਨਾ ਹੋਵੋ। ਪਰ ਹਾਂ ਬਾਣੀ ਵੀ ਹਰ ਸਾਹ ਨਾਲ ਸੰਗ ਰਹੇ। ਬਾਣੀ ਬਿਨਾ ਸ਼ਸਤਰ ਉਹੀ ਹਥਿਆਰ ਹੋ ਜਾਵੇਗਾ, ਜੋ ਉਹਨਾਂ ਰਾਜਿਆਂ ਦੇ ਕਮਰਕਸੇ ਵਿਚ ਹੁੰਦਾ ਹੈ, ਜਿਹੜੇ ਨਿਰਦੋਸ਼ਾਂ ਦਾ ਲਹੂ ਵਹਾ ਰਾਜ ਭਾਗ ਪ੍ਰਾਪਤ ਕਰਦੇ ਹਨ। ਪੁਰਾਤਨ ਸਿੰਘਾਂ ਦੇ ਬੋਲ ਸਾਨੂੰ ਸਦਾ ਚੇਤੇ ਰੱਖਣੇ ਚਾਹੀਦੇ ਹਨ.
“ਬਾਣੀ ਬਾਣਾ ਪੰਖ ਪਛਾਣੋ
ਸਿੰਘ ਗੁਰੂ ਕਾ ਪੰਖੀ ਜਾਣੋ…”
ਸਿਖ ਇਤਿਹਾਸ ਪੜਦਿਆਂ, ਜੋ ਇਕ ਹੋਰ ਚੀਜ ਵਾਰ ਵਾਰ ਦੇਖੀ ਉਹ ਇਹ ਸੀ ਕਿ ਯੋਧੇ ਵਿਚ ਦੁਬਿਧਾ ਨਹੀਂ ਹੁੰਦੀ। ਸਪਸ਼ਟ ਹੋਣਾ ਬਹੁਤ ਜਰੂਰੀ ਹੈ। ਜਾਂ ਤੁਸੀਂ ਕਹਿ ਲਓ ਕਿ ਦੁਬਿਧਾ ਤੇ ਯੋਧਾ ਦੋ ਵਿਰੋਧੀ ਸ਼ਬਦ ਹਨ। ਕਦੋਂ, ਕਿਵੇਂ ਤੇ ਕਿਹੜੇ ਸ਼ਸਤਰ ਵਰਤਨੇ ਹਨ, ਇਹ ਯੋਧਾ ਬਾਖੂਬੀ ਜਾਣਦਾ ਹੈ।
ਮੈਨੂੰ ਦੋ ਕਥਾਵਾਂ ਯਾਦ ਆ ਰਹੀਆਂ ਨੇ।
ਅਠਾਰਵੀਂ ਸਦੀ ਦਾ ਸਮਾਂ ਹੈ। ਆਪਣੇ ਛੋਟੇ ਜਹੇ ਬਾਲ ਨੂੰ ਕੁੱਛੜ ਚੁੱਕੀ ਇਕ ਬੀਬੀ ਲਾਹੌਰ ਤੋਂ ਚੱਲੀ ਹੈ। ਉਸ ਦੀ ਇੱਛਾ ਹੈ ਕਿ ਬਾਲ ਨੂੰ 'ਹਰਿਮੰਦਰ ਪਰਕਰਮਾਂ' ਵਿਚ ਮੱਥਾ ਟਿਕਾਏ ਤੇ ਮੁਕਤੀਦਾਤੇ ਸਤਿਗੁਰੂ ਦੇ 'ਅੰਮ੍ਰਿਤ ਸਰੋਵਰ' ਵਿਚ ਇਸ਼ਨਾਨ ਕਰਵਾਏ।
"ਕਿੱਧਰ ਚੱਲੀ ਹੈਂ ਬੀਬੀ ?", ਮੀਰ ਮੰਨੂ ਦਾ ਅਹਿਲਕਾਰ ਦੀਵਾਨ ਕੌੜਾ ਮੱਲ ਬੋਲਿਆ।
"ਹਰਿਮੰਦਰ ਸਾਹਿਬ ਜਾ ਰਹੀ ਆਂ ਵੀਰ ਦਰਸ਼ਨ ਨੂੰ...'
"ਜਾਪਦੇ ਤੈਨੂੰ ਪਤਾ ਨਹੀਂ... ''
"ਕੀ ਵੀਰ?"
"ਹਰਿਮੰਦਰ ਦੇ ਦਰਵਾਜ਼ੇ ਤਾਂ ਬੰਦ ਕਰ ਦਿੱਤੇ ਗਏ ਨੇ "
“ਹੈਂ ? ਜਦ ਸਾਰੇ ਦਰ ਬੰਦ ਹੋ ਜਾਣ ਤਾਂ ਬੰਦਾ ਹਰਿਮੰਦਰ ਦੇ ਦਰਾਂ 'ਤੇ ਆਉਂਦਾ ਹੈ। ਹਰਿਮੰਦਰ ਦੇ ਦਰਵਾਜ਼ੇ ਤਾਂ ਕਦੇ ਬੰਦ ਨਹੀਂ ਹੁੰਦੇ ਵੀਰਾ...
ਉਹ ਕੀਹਨੇ ਬੰਦ ਕਰ ਦਿੱਤੇ ਤੈਨੂੰ ਭੁਲੇਖਾ ਲੱਗਿਆ ਹੋਣਾ", ਬੀਬੀ ਦ੍ਰਿੜ ਭਰੋਸੇ ਵਿਚੋਂ ਬੋਲੀ।
"ਡਾਹਢਿਆਂ ਅੱਗੇ ਕਾਹਦਾ ਜ਼ੋਰ ਬੀਬੀ। ਜੋ ਵੀ ਹਰਿਮੰਦਰ ਸਾਹਿਬ ਵੱਲ ਜਾਏਗਾ, ਹਕੂਮਤ ਦਾ ਬਾਗੀ ਸਮਝਿਆ ਜਾਏਗਾ।", ਦੀਵਾਨ ਕੌੜਾ ਮੱਲ ਬੀਬੀ ਨੂੰ ਵਰਜਦਿਆਂ ਬੋਲਿਆ।
"ਜੋ ਹਰਿਮੰਦਰ ਵੱਲ ਨਾ ਜਾਏਗਾ, ਉਹ ਗੁਰੂ ਤੋਂ ਬਾਗੀ ਹੈ ਵੀਰਾ ਗੁਰੂ ਵੱਲੋਂ ਬੇਮੁਖ ਹੋਣ ਨਾਲੋਂ ਮੈਂ ਹਕੂਮਤ ਦਾ ਬਾਗੀ ਅਖਵਾਉਣਾ ਪਸੰਦ ਕਰਾਂਗੀ.
"ਆਪਣਾ ਨਹੀਂ ਤਾਂ ਆਪਣੇ ਨਿੱਕੜੇ ਬਾਲ ਦਾ ਤਾਂ ਫਿਕਰ ਕਰ...", ਕੌੜਾ ਮੱਲ ਨੇ ਮਮਤਾ ਵਾਲਾ ਦਾਅ ਚੱਲ ਕੇ ਦੇਖਿਆ।
"ਚੱਲ ਵੀਰਾ ਮਾਰ ਹੀ ਦੇਣਗੇ। ਏਦੂ ਵੱਧ ਕੀ ਕਰ ਸਕਦੇ ਨੇ, ਜੇ ਸਾਡੀ ਰੱਤ ਦੀ ਇਕ ਬੂੰਦ ਵੀ ਅੰਮ੍ਰਿਤ ਸਰੋਵਰ ਵਿਚ ਜਾ ਪਵੇ ਤਾਂ ਸਾਡੇ ਧੰਨ ਭਾਗ"
"ਲੱਗਦੈ ਪਿਆਰਾ ਨਹੀਂ ਤੈਨੂੰ ਆਪਣਾ ਬਾਲ... ?"
"ਬਹੁਤ ਪਿਆਰਾ ਵੀਰ.. ਤਾਹੀਂ ਨਾਲ ਲੈ ਕੇ ਚੱਲੀ ਹਾਂ। ਜਦ ਪਹਿਲੀ ਗੋਲੀ ਆਈ ਤਾਂ ਏਹਨੂੰ ਅੱਗੇ ਕਰਾਂਗੀ। ਹਰਿਮੰਦਰ ਦੇ ਦਰਸ਼ਨਾ ਨੂੰ ਜਾਂਦਿਆਂ, ਏਹਦੇ ਗੋਲੀ ਵੱਜ ਜਾਵੇ, ਹੋਰ ਇਸ ਜਨਮ ਵਿਚ ਕੀ ਚਾਹੀਦਾ ਹੈ ਏਹਨੂੰ। ਸਾਡਾ ਮੱਥਾ ਤਾਂ ਗੁਰੂ ਦਰ 'ਤੇ ਪ੍ਰਵਾਨ ਹੋ ਜਾਵੇਗਾ।"
“ਕੀ ਮਾਰੇਗਾ ਮੀਰ ਮੰਨੂ ਏਹਨਾਂ ਨੂੰ ਕੋਈ ਵੀ ਕਿਵੇਂ ਮਾਰੇਗਾ ਇਹਨਾਂ ਨੂੰ...", ਕੌੜਾ ਮੱਲ ਐਤਕੀਂ ਮੂੰਹ ਵਿਚ ਬੋਲਿਆ।
“ਮੇਰੀ ਇਕ ਬੇਨਤੀ ਪ੍ਰਵਾਨ ਕਰੇਂਗਾ ਵੀਰ ?". ਬੀਬੀ ਨੇ ਮੋਮ ਹੋ ਰਹੇ ਕੌੜਾ ਮੱਲ ਨੂੰ ਕਿਹਾ।
" ਹਾਂ ਬੀਬੀ... ਕਹਿ..”
"ਤੂੰ ਮੈਨੂੰ ਦੱਸ ਸਕਦਾਂ ਕਿ ਅਸੀਂ ਕਿਹੜੇ ਪਾਸਿਓ ਹਰਿਮੰਦਰ ਸਾਹਿਬ ਦੇ ਏਨਾ ਕੁ ਨੇੜੇ ਜਾ ਸਕਦੇ ਆਂ.. ਕਿ ਗੋਲੀ ਵੱਜ ਜਾਵੇ ਤਾਂ ਸਾਡਾ ਲਹੂ ਪਰਕਰਮਾ ਤੱਕ ਪਹੁੰਚ ਜਾਵੇ ਕੌੜਾ ਮੱਲ ਤਾਂ ਪਤਾ ਨਹੀਂ ਕੁਝ ਬੋਲਿਆ ਕਿ ਨਹੀਂ ਪਰ ਬੀਬੀ ਸ਼ਬਦ ਗਾਉਂਦੀ ਅੱਗੇ ਤੁਰ ਪਈ,
"ਮੇਰਾ ਮਨੁ ਲੋਚੈ ਗੁਰ ਦਰਸਨ ਤਾਈ॥
ਬਿਲਪ ਕਰੇ ਚਾਤ੍ਰਿਕ ਕੀ ਨਿਆਈ॥
ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ॥"
ਮਾਤਾ ਨੂੰ ਹਰਿਮੰਦਰ ਸਾਹਿਬ ਨਜ਼ਰ ਆਇਆ। ਉਸ ਦੀਆਂ ਅੱਖਾਂ ਵਿਚ ਪਾਣੀ ਆ ਗਿਆ। ਉਸ ਨੇ ਧੂੜ ਚੱਕ ਕੇ ਬਾਲ ਦੇ ਮੱਥੇ ਨੂੰ ਲਾਈ।
"ਇਸ ਧੂੜ ਵਿਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾ ਦੀ ਛੋਹ ਹੈ ਮੇਰੇ ਬੱਚੇ... ਧੰਨ ਹੋ ਗਿਐਂ ਤੂੰ... ਪ੍ਰਵਾਨ ਹੋ ਗਿਐ ਤੂੰ..
ਇਕ ਸੂਕਦੀ ਹੋਈ ਗੋਲੀ ਆਈ ਤੇ ਬਾਲ ਦੇ ਸਿਰ ਵਿਚ ਧਸ ਗਈ। 'ਧੰਨ ਗੁਰੂ ਰਾਮਦਾਸ ਸੱਚੇ ਪਤਾਸ਼ਾਹ` ਕਹਿੰਦਿਆਂ ਮਾਈ ਨੇ ਬਾਲ ਹੇਠਾਂ ਰੱਖਿਆ ਤੇ ਹੱਥ ਜੋੜ 'ਹਰਿਮੰਦਰ ਸਾਹਿਬ ਵੱਲ ਦੇਖਣ ਲੱਗੀ। ਇਕ ਹੋਰ ਗੋਲੀ ਆਈ। ਸ਼ਾਇਦ ਮਾਤਾ ਹੱਥ ਜੋੜ ਕੇ ਇਹੋ ਮੰਗ ਰਹੀ ਸੀ।
ਤੇ ਮਾਤਾ ਦੀ ਹਾਜ਼ਰੀ ਵੀ ਗੁਰੂ ਦਰ `ਤੇ ਪ੍ਰਵਾਨ ਹੋ ਗਈ। ਲਹੂ ਦੀਆਂ ਦੋ ਧਾਰਾਵਾਂ ਵਹੀਆਂ ਤੇ ਅੱਗੇ ਜਾ ਕੇ ਇਕ ਹੋ ਗਈਆਂ।
ਦੋਹਾਂ ਦਾ ਸਾਂਝਾ ਲਹੂ ਦਰਬਾਰ ਸਾਹਿਬ ਪਰਕਰਮਾ ਤੱਕ ਪਹੁੰਚ ਗਿਆ ਸੀ।
ਦੂਜੀ ਕਥਾ ਹੈ ਜੈਤੋ ਦੇ ਮੋਰਚੇ ਦੀ, ਜਦ ਮਹਾਰਾਜਾ ਰਿਪੁਦਮਨ ਸਿੰਘ ਦੇ ਹੱਕ ਵਿਚ ਚੱਲ ਰਹੇ ਅਖੰਡ ਪਾਠ ਸਾਹਿਬ ਸਿੱਧਾ ਸਿੱਧਾ ਅੰਗਰੇਜ਼ ਹਕੂਮਤ ਤੋਂ ਬਗਾਵਤ ਸੀ। ਗੋਰਿਆਂ ਨੇ ਆਖੰਡ ਪਾਠ ਸਾਹਿਬ ਖੰਡਤ ਕਰ ਦਿੱਤੇ ਤੇ ਸਿਖਾਂ ਨੇ ਮੋਰਚਾ ਲਾ ਦਿੱਤਾ। ਹੁਣ ਗੱਲ ਮਹਾਰਾਜੇ ਰਿਪੁਦਮਨ ਸਿੰਘ ਤੋਂ ਬਹੁਤ ਅੱਗੇ ਲੰਘ ਗਈ ਸੀ। ਹੁਣ ਸਿਖਾਂ ਨੂੰ ਆਖੰਡ ਪਾਠ ਸਾਹਿਬ ਖੰਡਤ ਹੋਣ ਦਾ ਰੋਸ ਵਧ ਸੀ।
ਆਖੰਡ ਪਾਠ ਸਾਹਿਬ ਮੁੜ ਸ਼ੁਰੂ ਕਰਨ ਲਈ ਅਕਾਲ ਤਖਤ ਸਾਹਿਬ ਤੋਂ ਚੱਲ ਕੇ ਸਿਖ ਜੱਥਾ ਜੈਤੋ ਪਹੁੰਚਿਆ। ਅੰਗਰੇਜ਼ਾਂ ਨੇ ਜੱਥੇ ਉੱਤੇ ਗੋਲੀ ਚਲਾ ਦਿੱਤੀ।
ਇਕ ਬੀਬੀ ਆਪਣੇ ਬਾਲ ਨੂੰ ਗੋਦ ਚੁੱਕੀ ਤੇਜ਼ ਤੇਜ਼ ਟਿੱਬੀ ਸਾਹਿਬ ਵੱਲ ਜਾ ਰਹੀ ਸੀ। ਕਾਲੇ ਦਿਲਾਂ ਦੇ ਗੋਰਿਆਂ ਦੀ ਬੰਦੂਕ ਵਿਚੋਂ ਇਕ ਗੋਲੀ ਆਈ ਤੇ ਬਾਲ ਦਾ ਸੀਨਾ ਵਿੰਨ੍ਹ ਗਈ। ਬੀਬੀ ਨੇ ਬਾਲ ਉੱਥੇ ਹੀ ਧਰਤੀ 'ਤੇ ਰੱਖਿਆ, ਹੱਥ ਜੋੜੇ ਤੇ ਉੱਪਰ ਵੱਲ ਦੇਖਦਿਆਂ ਬੋਲੀ,
"ਹੇ ਸੱਚੇ ਪਾਤਸ਼ਾਹ ਕਲਗੀਧਰ ਸੁਆਮੀ ਜੀਓ, ਬਾਲ ਦੀ ਏਨੀ ਸੇਵਾ ਪ੍ਰਵਾਨ ਕਰਿਓ"
ਤੇ ਏਨਾ ਕਹਿ ਕੇ ਬੀਬੀ ਜੱਥੇ ਨਾਲ ਅੱਗੇ ਵਧ ਗਈ।
ਉਹ ਬੀਬੀ ਤਾਂ ਅੱਗੇ ਵਧ ਗਈ, ਪਰ ਮੈਂ ਅਕਸਰ ਏਥੇ ਹੀ ਰੁਕ ਜਾਨਾ ਤੇ ਬਾਲ ਨੂੰ ਦੇਖਦਾ ਰਹਿੰਨਾ। ਗੋਲੀ ਵੱਜਣ 'ਤੇ ਵੀ ਕਿਵੇਂ ਮੁਸਕੁਰਾਈਦਾ ਹੈ, ਇਹ ਮੈਨੂੰ ਉਸ ਛੋਟੇ ਬਾਲ ਨੇ ਦੱਸਿਆ ਹੈ। ਮੈਨੂੰ ਉਹ ਉੱਥੇ ਖੇਤਾਂ ਵਿਚ ਪਿਆ ਬੋਲਦਾ ਮਹਿਸੂਸ ਹੁੰਦਾ ਹੈ,
"ਧਰਤੀ ਪ੍ਰਤੀ ਸਮਰਪਨ ਸਾਡਾ ਵਿਰਸਾ ਹੈ। ਲਹੂ ਵਹਾਉਣਾ ਸਾਡੀ ਰੀਤ ਹੈ। ਸੋਧੇ ਲਾਉਣਾ ਸਾਡਾ ਸੁਭਾਅ ਹੈ।"
ਸ਼ਿਕਾਰੀ ਜੰਗਲਾਂ ਦੇ ਜਾਣੂ ਹੁੰਦੇ ਨੇ ਤੇ ਯੋਧੇ ਮੈਦਾਨੇ ਜੰਗ ਦੇ, ਅਸੀਂ ਜੰਗਲਾਂ ਦੇ ਜਾਣੂ ਯੋਧੇ ਹਾਂ, ਜੋ ਮੈਦਾਨੇ ਜੰਗ ਵਿਚ ਬਘਿਆੜਾਂ ਦਾ ਸ਼ਿਕਾਰ ਕਰਦੇ ਹਨ।
"ਖਾਲਸੇ ਦੇ ਜੋਸ਼ ਅੱਗੇ ਅੱਜ ਤੱਕ, ਨਾ ਕੋਈ ਦਰਿਆ ਅਤੁ ਸਕਿਆ ਹੈ ਤੇ ਨਾ ਹੀ ਅੱਗੋਂ ਅੜ੍ਹ ਸਕੇਗਾ। ਸਰਸਾ ਵਾਲੇ ਸਿਦਕਾਂ ਤੋਂ ਆਸੀਸਾਂ ਲੈ ਕੇ ਹੀ ਅਸੀਂ ਅਟਕ ਅਟਕਾਏ ਸਨ ਤੇ ਇਹਨਾਂ ਸਿਦਕਾਂ ਆਸਰੇ ਹੀ ਅਸੀਂ ਜਮਨਾ ਦੇ ਵੇਗ ਵੀ ਠੱਲਾਂਗੇ। ਯਾਦ ਕਰੋ ਪਾਂਵਟਾ ਸਾਹਿਬ ਜਮਨਾ ਨੂੰ ਕਹੇ ਗਏ ਮਹਾਰਾਜ ਦੇ ਬੋਲ,
"ਇਹ ਸ਼ਾਂਤ ਰਹੇਗੀ ਭਾਈ ਤੁਸੀਂ ਸੁਣਾਓ ਕਵਿਤਾਵਾਂ"
ਤੇ ਜੇ ਇਹ ਮਹਾਰਾਜ ਦੇ ਕਵੀਆਂ ਦੀਆਂ ਕਵਿਤਾਵਾਂ ਅੱਗੇ ਸ਼ਾਂਤ ਰਹੀ ਤਾਂ ਖਾਲਸੇ ਦੇ ਕਿਰਪਾਨਾਂ ਨੇਜ਼ਿਆਂ ਅੱਗੇ ਏਹਦੀ ਕੀ ਮਜਾਲ।, ਇਹ ਬੋਲ ਸਨ ਇਕ ਨਿਹੰਗ ਸਿੰਘ ਦੇ, ਜਦ ਮੈਂ ਉਹਨਾਂ ਨੂੰ ਸਮਕਾਲੀ ਵਾਪਰ ਰਹੇ ਵਰਤਾਰਿਆਂ ਬਾਰੇ ਪੁੱਛਿਆ ਸੀ।
ਅਰਦਾਸ ਕਰੀਏ ਕਿ ਮਹਾਰਾਜ ਸਾਡੀ ਝੋਲੀ ਵੀ ਇਸ ਦ੍ਰਿੜਤਾ ਨਾਲ ਭਰ ਦੇਣ। ਐਸੇ ਸਿਦਕਾਂ, ਭਰੋਸਿਆਂ ਨਾਲ ਅੱਗੇ ਵਧੀਏ ਕਿ ਮਿੱਟੀ ਨੂੰ ਸਾਡੇ 'ਤੇ ਮਾਣ ਹੋਏ।
'ਨਾਨਕ ਰਾਜੁ ਚਲਾਇਆ' ਲੜੀ ਦੇ ਦੂਜੇ ਭਾਗ 'ਬੇਲਿਓਂ ਨਿਕਲਦੇ ਸ਼ੇਰ' ਨੂੰ ਆਪ ਜੀ ਅੱਗੇ ਪੇਸ਼ ਕਰਦਿਆਂ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਜੇ 'ਹੰਨੈ ਹੰਨੇ ਪਾਤਸ਼ਾਹੀ' ਨੂੰ ਸੰਗਤ ਦਾ ਏਨਾ ਪਿਆਰ ਭਰਿਆ ਹੁੰਗਾਰਾ ਨਾ ਮਿਲਦਾ ਤਾਂ ਸ਼ਾਇਦ ਮੈਨੂੰ ਅੱਗੇ ਕਥਾ ਤੋਰਦਿਆਂ ਝਿਜਕ ਹੋਣੀ ਸੀ। ਪਰ ਤੁਹਾਡੇ ਪ੍ਰੇਮ ਨੇ ਮੇਰਾ ਹੌਸਲਾ ਬਹੁਤ ਵਧਾਇਆ। ਸੱਚੇ ਪਾਤਸ਼ਾਹ ਦੀ ਰਹਿਮਤ ਹੋਈ ਤੇ ਦੂਜਾ ਭਾਗ ਆਪ ਜੀ ਦੇ ਹੱਥਾਂ ਵਿਚ ਹੈ।
ਸਰਦਾਰ ਭੱਕਰ ਸਿੰਘ ਹੁਣਾ ਨਾਲ ਬਿਤਾਏ ਕੁਝ ਪਲ ਬਹੁਤ ਸਿੱਖਿਆ
ਅਤੇ ਹਿੰਮਤ ਦੇ ਕੇ ਗਏ। ਉਹਨਾਂ ਜਦ ਆਪਣੇ ਅਨੁਭਵਾਂ ਦੇ ਸਮੁੰਦਰ ਵਿਚ ਤਾਰੀ ਲਾਈ ਤਾਂ ਕਈ ਹੀਰੇ ਕੱਢ ਕੇ ਮੇਰੇ ਤੇ ਦਵਿੰਦਰ ਦੀਆਂ ਤਲੀਆਂ 'ਤੇ ਧਰ ਦਿੱਤੇ।
ਸਰਦਾਰ ਚੜ੍ਹਤ ਸਿੰਘ ਦੇ ਇਕ ਸ਼ਰਾਰਤੀ ਜਹੇ ਕਾਰਨਾਮੇ ਬਾਰੇ ਪੁੱਛਣ ਲਈ ਭੇਜੇ ਭਾਊ ਨੂੰ ਫੋਨ ਲਾਇਆ ਤਾਂ ਉਸ ਨੇ ਸੋਹਣੀ ਤਰ੍ਹਾਂ ਦੁਬਿਧਾ ਦੂਰ ਕੀਤੀ।
ਯੂਨੀਵਰਸਿਟੀ ਬੈਠੇ ਬੇਲੀਆਂ ਕੰਵਰ ਤੇ ਸ਼ਾਹ ਦਾ ਧੰਨਵਾਦ ਕੀਤੇ ਬਿਨਾ ਵੀ ਨਹੀਂ ਰਹਿ ਸਕਦਾ। ਜਦੋਂ ਜਦੋਂ ਕਿਸੇ ਕਿਤਾਬ ਜਾਂ ਸ੍ਰੋਤ ਦੀ ਲੋੜ ਪਈ, ਉਹਨਾਂ ਤੁਰਤ ਲਿਆ ਕੇ ਤਰਪਾਈ 'ਤੇ ਰੱਖ ਦਿੱਤੀ। ਖਾਲਸਾ ਵਿਰਾਸਤ ਕੰਪਲੈਕਸ ਵਿਚ ਲਾਇਬਰੇਰੀਅਨ ਭੈਣ ਜੀ ਹੁਣਾ ਵੀ ਕਈ ਵਾਰ ਲੋੜ ਪੈਣ 'ਤੇ ਸਹਾਇਤਾ ਕੀਤੀ। ਬਾਈ ਅੰਮ੍ਰਿਤਪਾਲ ਸਿੰਘ ਘੁੱਦਾ, ਮਨਜੀਤ ਸਿੰਘ ਰਾਜਪੁਰਾ ਤੇ ਬਾਈ ਜਸਵੀਰ ਸਿੰਘ ਮੁਕਤਸਰ ਹੁਣਾ ਨਾਲ ਬਿਤਾਇਆ ਸਮਾ ਵੀ ਯਾਦਗਾਰੀ ਰਿਹਾ ਤੇ ਉਹਨਾਂ ਪਲਾਂ ਨੇ ਇਸ ਦੂਜੇ ਭਾਗ ਦੀ ਬੁਨਤੀ ਵਿਚ ਵੱਡਾ ਹਿੱਸਾ ਪਾਇਆ।
ਮੇਰੇ ਪਰਮ ਮਿੱਤਰਾਂ ਕੈਪਟਨ ਬਲਦੀਪ ਕੌਰ, ਡਾ. ਅੰਮ੍ਰਿਤਪਾਲ ਸਿੰਘ ਨੇ ਲਿਖਣ ਲਈ ਐਸਾ ਮਾਹੌਲ ਤਿਆਰ ਕਰ ਕੇ ਦਿੱਤਾ ਕਿ ਸਦਾ ਉਹਨਾਂ ਦਾ ਰਿਣੀ ਰਹਾਂਗਾ। ਉਹਨਾਂ ਆਪਣੇ ਸ਼ਾਤ ਵਾਤਾਵਰਨ ਵਾਲੇ ਘਰ ਦੀਆਂ ਕੁੰਜੀਆਂ ਹੀ ਮੇਰੇ ਹਵਾਲੇ ਕਰ ਦਿੱਤੀਆਂ। ਬਾਈ ਗੁਰਮਿਲਾਪ ਸਿੰਘ ਤੇ ਭਾਈ ਦਵਿੰਦਰ ਸਿੰਘ ਹੁਣਾ ਦਾ ਛਾਪਣ ਲਈ ਦਿੱਤੀ ਗਈ ਹੱਲਾਸ਼ੇਰੀ ਲਈ ਬਹੁਤ ਸਤਿਕਾਰ। ਛਾਪਣ, ਛਪਾਉਣ ਦੀ ਬੇਫਿਕਰੀ ਨੇ ਮੇਰੇ ਸਿਰੋਂ ਵੱਡਾ ਭਾਰ ਲਾਹਿਆ।
ਬਾਈ ਪਰਮ ਸਿੰਘ ਹੁਣਾ ਦਾ ਵੀ ਵਿਸ਼ੇਸ਼ ਧੰਨਵਾਦ। ਕੈਸਾ ਲੱਠਾ ਸੁਭਾਅ ਹੈ ਉਹਨਾਂ ਦਾ ਕਿ ਪਹਿਲੀ ਹਾਕ 'ਤੇ ਹੀ ਜਵਾਬ ਦਿੰਦੇ ਹਨ। ਜਿੰਨੇ ਚਾਓ ਨਾਲ ਉਹ ਸਰਵਰਕ ਤਿਆਰ ਕਰਦੇ ਨੇ, ਉਹ ਕਿਸੇ ਵੀ ਤਰ੍ਹਾਂ ਮੇਰੇ ਕਥਾ ਲਿਖਣ ਦੇ ਚਾਓ ਤੋਂ ਘੱਟ ਨਹੀਂ।
ਅੰਤ ਵਿਚ ਨਮਨ ਕਰਾਂਗਾ ਸ਼ਹੀਦੀ ਬਾਗ ਦੀ ਧਰਤੀ ਅਤੇ ਉੱਥੇ ਤੁਰੀਆਂ ਫਿਰਦੀਆਂ ਰੂਹਾਂ ਨੂੰ, ਜਿਹਨਾਂ ਵਿਚ ਵਿਚਰਦਿਆਂ ਸਦਾ ਇਹੋ ਅਹਿਸਾਸ ਰਿਹਾ ਕਿ ਅਠਾਰਵੀਂ ਸਦੀ ਵਿਚ ਤੁਰਿਆ ਫਿਰਦਾ ਹਾਂ। ਗਿਆਨੀ ਬੀਰਬਲ ਸਿੰਘ ਤੋਂ ਗਾਹੇ ਬਗਾਹੇ ਕਿੰਨਾ ਕੁਝ ਸਿੱਖਿਆ। ਭਾਈ ਸ਼ਕਤੀ ਸਿੰਘ ਤੇ ਭਾਈ ਬਲਰਾਜ
ਸਿੰਘ ਨਾਲ ਗੂੜ੍ਹੀ ਸਾਂਝ ਬਣ ਗਈ, ਜਿਸ ਕਾਰਨ ਉਹਨਾਂ ਕਈ ਵਾਰ ਅਗਾਧ ਬੋਧ ਗੁਰਬਾਣੀ, ਮਾਣਮੱਤੇ ਇਤਿਹਾਸ ਤੇ ਨਿਆਰੀ ਮਰਿਆਦਾ ਦੀਆਂ ਝਲਕਾਂ ਮੇਰੇ ਨਾਲ ਸਾਂਝੀਆਂ ਕੀਤੀਆਂ। ਬਾਬੇ ਬਲਜੀਤ ਸਿੰਘ ਦਾ ਵੀ ਧੰਨਵਾਦ ਜਿਸ ਨੇ ਸ਼ਹੀਦੀ ਬਾਗ ਦੇ ਰਾਹ ਪਾਇਆ।
ਬਾਬਾ ਗੁਰਦੇਵ ਸਿੰਘ ਜੀ ਦਾ 'ਗਿਆਨੀ ਜੀ' ਕਹਿ ਕੇ ਆਵਾਜ਼ ਮਾਰਨਾ ਮੇਰੀ ਜਿੰਦਗੀ ਦੇ ਹਾਸਲਾਂ ਵਿਚੋਂ ਹੈ। ਨਮਨ ਮਹਾਪੁਰਸ਼ਾਂ ਦੇ ਚਰਨਾ ਵਿਚ।
ਆਖਰੀ ਸਤਰਾਂ ਵਿਚ ਮੈਨੂੰ ਯਾਦ ਆ ਰਹੀ ਹੈ ਬਾਬੇ ਰਤਨ ਸਿੰਘ ਭੰਗੂ ਦੀ। ਪੰਜਾਬ ਦੇ ਯੋਧਿਆਂ ਦਾ ਸੁਭਾਅ ਰਿਹਾ ਹੈ ਕਿ ਜਦ ਜਦ ਵੀ ਸਾਡੀ ਮਿੱਟੀ 'ਤੇ ਬਦਨੀਅਤ ਪਰਛਾਵਿਆਂ ਨੇ ਹਨੇਰਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੂਰਮਿਆਂ ਨੇ ਲਿਸ਼ਕੋਰਾਂ ਮਾਰਦੀਆਂ ਭਗੋਤੀਆਂ ਨਾਲ ਉਹਨਾਂ ਪਰਛਾਵਿਆਂ ਦਾ ਮੁਕਾਬਲਾ ਕੀਤਾ। ਬਾਬੇ ਭੰਗੂ ਨੇ ਵੀ ਉਹੀ ਸੂਰਮਤਾਈ ਦਿਖਾਉਂਦਿਆਂ ਕਲਮ ਨੂੰ ਹੱਥ ਪਾਇਆ ਤੇ ਫਿਰਕੂ ਨਫਰਤ ਦੇ ਗਲਬੇ ਹੇਠ ਲਿਖੇ ਜਾ ਰਹੇ ਇਤਿਹਾਸ ਦੇ ਸਨਮੁਖ ਸਿਖ ਇਤਿਹਾਸ ਦੀ ਅਸਲੀ ਤਸਵੀਰ ਖਿੱਚ ਦਿੱਤੀ। ਵਾਰ ਵਾਰ ਨਮਨ ਹੈ ਬਾਬੇ ਦੇ ਇਸ ਜੁਝਾਰੂ ਜਜ਼ਬੇ ਨੂੰ।
'ਬੇਲਿਓਂ ਨਿਕਲਦੇ ਸ਼ੇਰ' ਆਪ ਜੀ ਦੇ ਹੱਥ ਵਿਚ ਹੈ, ਗਲਤੀਆਂ ਤਰੁੱਟੀਆਂ ਮੇਰੀ ਝੋਲੀ ਪਾਇਓ ਤੇ ਵਡਿਆਈ ਸਭ ਸਿਖ ਤਵਾਰੀਖ ਦੀ ਹੈ। ਤੁਹਾਡੇ ਤੇ ਸਿਖ ਕਥਾ ਵਿਚ ਇਕ ਜਰੀਆ ਬਣਨ ਤੋਂ ਬਿਨਾ ਮੇਰਾ ਹੋਰ ਕੋਈ ਵੱਡਾ ਯੋਗਦਾਨ ਨਹੀਂ। ਬਾਬੇ ਕੰਦੀ ਦੇ ਬੋਲਾਂ ਨਾਲ ਸਮਾਪਤੀ ਕਰਦਾ ਹਾਂ,
"ਹਰ ਕਿਸੇ ਨੂੰ ਸੁਣਾਈ ਜਾਣ ਵਾਲੀ ਕਥਾ ਵੀ ਉਸ ਨੂੰ ਟੋਲਦੀ ਫਿਰ ਰਹੀ ਹੈ।”
ਸੰਗਤ ਦੀ ਆਸੀਸ ਦੀ ਆਸ ਵਿਚ
ਜਗਦੀਪ ਸਿੰਘ
ਮਾਝੈ ਮੈਂ ਬੋ ਸਿੰਘ ਰਹਯੋ ਹਾਠੂ ਸਿੰਘ ਤਿਸ ਨਾਮ॥
"ਕੌਣ ਹੈਂ ਤੂੰ ?”. ਇਕ ਦਮ ਇਕ ਆਵਾਜ਼ ਆਈ। ਭਾਵੇਂ ਆਵਾਜ਼ ਜਾਣੀ ਪਛਾਣੀ ਹੀ ਸੀ, ਪਰ ਫੇਰ ਵੀ ਮੈਂ ਤ੍ਰਭਕ ਗਿਆ। ਬਾਬਾ ਭੰਗੂ ਤਾਂ ਦਰਿਆ ਕੰਨੀ ਗਿਆ ਹੋਇਆ ਸੀ। ਸਾਡੇ ਤਿੰਨਾਂ ਤੋਂ ਬਿਨਾ ਹੋਰ ਕੋਈ ਨਹੀਂ ਸੀ ਨੇੜੇ ਤੇੜੇ।
"ਕੀ ਸਿਖ ਕਥਾ ਸੁਣਦਿਆਂ ਇਹ ਸਵਾਲ ਤੇਰੇ ਅੰਦਰ ਹਲਚਲ ਪੈਦਾ ਨਹੀਂ ਕਰ ਰਿਹਾ... ਕਿ ਕੋਣ ਹੈਂ ਤੂੰ?", ਕਿਸੇ ਐਸੇ ਸਵਾਲ ਦੀ ਉਮੀਦ ਕਿਸੇ ਜਾਣੀ ਪਛਾਣੀ ਆਵਾਜ਼ ਤੋਂ ਹਰਗਿਜ਼ ਨਹੀਂ ਕੀਤੀ ਜਾ ਸਕਦੀ ਤੇ ਜੇ ਕੋਈ ਤੁਹਾਡਾ ਜਾਣੁ ਐਸਾ ਸਵਾਲ ਕਰੇ ਤਾਂ ਇਹ ਸਵਾਲ ਬਹੁਤ ਟੇਢਾ ਹੋ ਸਕਦਾ ਹੈ।
"ਪਰ ਤੁਸੀਂ ਕੌਣ ਹੋ ?" ਡਰਦਾ ਡਰਦਾ ਮੈਂ ਬੋਲਿਆ।
“ਮੇਰਾ ਤਾਂ ਤੈਨੂੰ ਪਤਾ ਹੀ ਆ ਸ਼ੇਰਾ ਪਰ ਤੂੰ ਮੇਰਾ ਸਵਾਲ ਸਮਝਣ ਦੀ ਕੋਸ਼ਟ ਕਰ...", ਕੰਦੀ ਬਾਬਾ ਸਰਕੰਡਿਆਂ ਵਿਚੋਂ ਨਿਕਲਦਾ ਹੋਇਆ ਬੋਲਿਆ।
"ਅਸੀਂ ਸਿਖ ਘਰਾਂ ਵਿਚ ਜੰਮੇ ਹਾਂ ਬਾਬਾ... ਸਿਖ ਹੀ ਹਾਂ ਅਸੀਂ ਵੀ...'
"ਪਰ ਫੇਰ ਇਹ ਕੌਣ ਨੇ ਜਿਹਨਾਂ ਦੀ ਤੂੰ ਕਥਾ ਸੁਣ ਰਿਹੈਂ ?”
“ਇਹ ਵੀ...", ਪਰ ਮੈਂ ਜਵਾਬ ਪੂਰਾ ਨਾ ਦੇ ਸਕਿਆ ਕਿਉਂਕਿ ਜਵਾਬ ਜਦ ਮੈਂ ਆਪਣੇ ਆਪ ਨਾਲ ਹੀ ਸਾਂਝਾ ਕੀਤਾ ਤਾਂ ਮੈਨੂੰ ਇਕ ਅਜੀਬ ਜਹੀ ਕੰਬਣੀ ਛਿੜ ਗਈ।
"ਕੌਣ ਨੇ ਇਹ... ਜਿਹੜੇ ਹੱਸ ਹੱਸ ਖੋਪਰੀਆਂ ਲੁਹਾ ਰਹੇ ਨੇ... ਬੰਦ ਬੰਦ ਕਟਵਾ ਰਹੇ ਨੇ ਚਰਖੀਆਂ ਦੇ ਦੰਦਿਆਂ ਨੂੰ ਚਿੜਾ ਰਹੇ ਨੇ..."
ਹੁਣ ਮੈਂ ਚੁੱਪ ਸਾਂ।
"ਸਿਖ ਨਾਵਾਂ ਵਾਲਿਆਂ ਦੇ ਘਰ ਜਨਮ ਲੈਣ ਨਾਲ ਸਿਖੀ ਨਹੀਂ ਮਿਲਦੀ ਸ਼ੇਰਾ... ਸਿਖੀ ਕਮਾਉਣੀ ਪੈਂਦੀ ਹੈ... ਜਿਵੇਂ ਟੋਡਰ ਮੱਲ ਨੇ ਕਮਾਈ, ਭਾਈ ਮੋਤੀ ਰਾਮ ਨੇ ਕਮਾਈ... ਉਹਨਾਂ ਦਾ ਜਨਮ ਤਾਂ ਆਪਣੇ ਆਪ ਨੂੰ ਸਿਖ ਆਖਣ ਵਾਲਿਆਂ ਦੇ ਘਰੀਂ ਵੀ ਨਹੀਂ ਹੋਇਆ ਪਰ ਦੇਖਲੈ ਕਿਵੇਂ ਉਹਨਾਂ ਸਿਖੀ ਖੱਟ ਲਈ
ਮੈਂ ਥੋੜਾ ਗੁੰਮ ਹੋ ਗਿਆ ਤੇ ਸੋਚਣ ਲੱਗਾ।
"ਘਾਬਰ ਨਾ ਚੋਬਰਾ... ਮੈਂ ਤਾਂ ਤੈਨੂੰ ਬਸ ਇਹੀ ਯਾਦ ਦਿਵਾਉਣ ਆਇਆ ਸੀ ਕਿ ਇਹ ਕਥਾ ਵੀ ਕਿਤੇ ਕੰਨ ਰਸ ਨਾ ਬਣ ਜਾਵੇ... ਸਿਖ ਕਥਾ ਨਾਲ ਵਿਚਰਦਿਆਂ ਹਰ ਪਲ ਇਹ ਚੇਤੇ ਰੱਖੀਂ ਕਿ ਤੇਰਾ ਇਹਨਾਂ ਸਿਖ ਸ਼ਹੀਦਾਂ ਨਾਲ ਕੀ ਸੰਬੰਧ ਹੈ ਤੇ ਇਹ ਕਥਾ ਤੇਰੇ ਉੱਤੇ ਕੀ ਜ਼ਿੰਮੇਵਾਰੀ ਪਾ ਰਹੀ ਹੈ... ਇਹ ਕਥਾ ਤੈਨੂੰ ਆਪਣੇ ਘਰ ਦਾ ਰਾਹ ਦੱਸ ਰਹੀ ਹੈ ਸ਼ੇਰਾ। ਸਿਰਲੱਥ ਬਹਾਦਰਾਂ ਦੇ ਘਰ ਤੇ ਧੁਰੋਂ ਆਜ਼ਾਦ ਕੀਤੇ ‘ਬੰਦਿਆਂ' ਦੀ ਧਰਤੀ, ਆਨੰਦਪੁਰ। ਇਕ ਪਲ ਲਾਉਂਦੇ ਆਂ ਅਸੀਂ ਇਹ ਕਹਿਨ ਨੂੰ ਕਿ ਸਾਡਾ ਘਰ ਆਨੰਦਪੁਰ ਹੈ... ਪਰ ਉਮਰਾਂ ਬੀਤ ਜਾਂਦੀਆਂ ਨੇ, ਘਰ ਨਹੀਂ ਵੜ੍ਹਦੇ ਇਹ ਕਥਾ ਤੈਨੂੰ ਵਾਪਸ ਆਪਣੇ ਘਰ ਲਿਆਏਗੀ ਸ਼ੇਰਾ ਤੇ ਏਥੇ ਆਇਆ ਐਤਕੀਂ ਮੁੜ ਕਿਤੇ ਹੋਰ ਨਾ ਜਾਈਂ..."
"ਸਤਿਬਚਨ ਬਾਬਾ ਜੀ...", ਮੈਂ ਏਨਾ ਕੁ ਬੋਲਿਆ ਤੇ ਕੰਦੀ ਬਾਬਾ ਫਿਰ ਅਲੋਪ ਹੋ ਗਿਆ। ਪਰ ਮੈਂ ਇਹ ਜਰੂਰ ਸੋਚਦਾ ਰਿਹਾ ਕਿ ਬਾਬੇ ਨੇ 'ਐਤਕੀਂ ਮੁੜ ਕਿਤੇ ਹੋਰ ਨਾ ਜਾਈਂ' ਸਿਰਫ ਮੈਨੂੰ ਹੀ ਕਿਉਂ ਕਿਹਾ... ਬੈਠੇ ਤਾਂ ਅਸੀਂ ਸਾਰੇ ਹੀ ਸਾਂ ਏਥੇ...
ਏਨੇ ਨੂੰ ਮੈਂ ਦੇਖਿਆ ਕਿ ਬਾਬਾ ਭੰਗੂ ਸਾਡੇ ਤਿੰਨਾਂ ਕੰਨੀਂ ਆ ਰਿਹਾ ਸੀ ਤੇ ਬਾਬੇ ਕੰਦੀ ਦੀ ਇਹ ਗੱਲ 'ਐਤਕੀਂ ਮੁੜ ਕਿਤੇ ਹੋਰ ਨਾ ਜਾਈਂ' ਮੈਂ ਆਪਣੇ ਅੰਦਰ ਸੰਭਾਲ ਲਈ। ਸਮਾ ਆਏਗਾ ਤਾਂ ਬਾਬੇ ਦੀ ਇਸ ਗੱਲ ਨਾਲ ਮੁੜ ਅੱਖਾਂ ਮਿਲਾਵਾਂਗਾ।
ਬਾਬੇ ਭੰਗੂ ਨੇ ਆਉਂਦਿਆਂ ਹੀ ਕਥਾ ਸ਼ੁਰੂ ਕੀਤੀ।
ਇਕ ਵੱਡਾ ਮੈਦਾਨ ਹੈ, ਜਿਸ ਦੇ ਆਲੇ ਦੁਆਲੇ ਕਿਲਾਨੁਮਾ ਕੰਧ ਹੈ। ਉਸ ਕੰਧ ਵਿਚ ਇਕ ਹੀ ਵੱਡਾ ਦਰਵਾਜ਼ਾ ਹੈ। ਹੋ ਸਕਦੈ ਕੋਈ ਹੋਰ ਛੋਟਾ ਜਾਂ ਲੁਕਵਾਂ ਦਰ ਵੀ ਹੋਵੇ, ਪਰ ਪਹਿਲੀ ਨਜ਼ਰੇ ਦਿਖਾਈ ਨਹੀਂ ਦਿੰਦਾ। ਵੱਡੇ ਦਰਵਾਜ਼ੇ ਦੇ ਐਨ ਸਾਹਮਣੇ ਇਕ ਵੱਡਾ ਚਬੂਤਰਾ ਬਣਿਆ ਹੋਇਆ ਹੈ, ਜਿਸ ਉੱਪਰ ਛੱਤ ਵੀ ਹੈ। ਦੂਰੋਂ ਉਹ ਘਰਾਂ ਦੇ ਵਰਾਂਡੇ ਦਾ ਭੁਲੇਖਾ ਦੇ ਰਿਹਾ ਹੈ। ਉਸ ਚਬੂਤਰੇ ਉੱਤੇ ਅਹਿਮਦ ਸ਼ਾਹ ਅਬਦਾਲੀ ਆਪਣੇ ਚੁਨਿੰਦਾ ਸੈਨਾਪਤੀਆਂ ਤੇ ਵਜ਼ੀਰਾਂ ਸੰਗ ਬੈਠਾ ਹੋਇਆ ਹੈ।
ਦਰਵਾਜ਼ੇ ਤੋਂ ਅੰਦਰ ਵੜਦਿਆਂ ਹੀ ਇਹ ਮੈਦਾਨ ਕਿਸੇ ਖੇਡ ਮੈਦਾਨ ਦਾ ਭੁਲੇਖਾ ਦਿੰਦਾ ਹੈ। ਖੱਬੇ ਹੱਥ ਇਕ ਪਾਸੇ ਜੰਗਲਿਆਂ ਦੀ ਇਕ ਵਾੜ ਜਹੀ ਕੀਤੀ। ਹੋਈ ਹੈ, ਜਿਸ ਵਿਚ ਕਈ ਸ਼ੇਰ ਰਲ ਕੇ ਝੋਟੇ ਦਾ ਸ਼ਿਕਾਰ ਕਰਨ ਦੀ ਤਾਕ ਵਿਚ ਹਨ। ਸੱਜੇ ਪਾਸੇ ਕੁਝ ਲੜਾਕੇ ਤਲਵਾਰਾਂ ਢਾਲਾਂ ਦੇ ਜੌਹਰ ਦਿਖਾ ਰਹੇ ਹਨ, ਉਹ ਸਚਮੁੱਚ ਲੜ ਰਹੇ ਹਨ ਜਾਂ ਖੇਡ ਚੱਲ ਰਹੀ ਹੈ, ਇਸਦਾ ਹਜੇ ਪਤਾ ਨਹੀਂ ਲੱਗ ਰਿਹਾ। ਅਬਦਾਲੀ ਅਤੇ ਉਸ ਨਾਲ ਬੈਠੇ ਚੁਨਿੰਦਾ ਦਰਬਾਰੀ, ਕਦੇ ਸ਼ੇਰਾਂ ਵੱਲ ਤੇ ਕਦੇ ਇਹਨਾਂ ਲੜਾਕਿਆਂ ਵੱਲ ਦੇਖ ਰਹੇ ਹਨ।
ਦਰਵਾਜ਼ੇ ਤੋਂ ਸਰ ਬੁਲੰਦ ਖਾਂ ਦੇ ਮੁਗਲ ਸਿਪਾਹੀਆਂ ਵੱਲੋਂ ਕੈਦ ਕੀਤੀ ਹੋਈ ਇਕ ਟੁਕੜੀ ਅੰਦਰ ਦਾਖਲ ਹੁੰਦੀ ਹੈ। ਉਹ ਸਭ ਸੰਗਲਾਂ ਤੇ ਜੰਜ਼ੀਰਾਂ ਵਿਚ ਜਕੜੇ ਹੋਏ ਹਨ।
"ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ", ਬੁਲੰਦ ਖਾਂ ਵੱਲੋਂ ਕੈਦ ਕਰ ਕੇ ਲਿਆਂਦੇ ਗਏ ਜੱਥੇ ਵਿਚੋਂ ਸਿੰਘਾਂ, ਸਿੰਘਣੀਆਂ ਤੇ ਭੁਝੰਗੀਆਂ ਨੇ ਇਕੱਠਿਆਂ ਫਤਹਿ ਬੁਲਾਈ।
“ਕੌਣ ਨੇ ਇਹ...?”, ਅਹਿਮਦ ਸ਼ਾਹ ਬੋਲਿਆ।
"ਜੇ ਸ਼ੇਰਾਂ ਨੂੰ ਵੀ ਆਪਣੀ ਪਛਾਣ ਦੱਸਣੀ ਪਵੇ, ਫੇਰ ਜਾਂ ਤਾਂ ਸ਼ੇਰ ਨਕਲੀ ਹਨ ਤੇ ਜਾਂ ਸਾਹਮਣੇ ਵਾਲਾ ਜੰਗਲ ਦਾ ਜਾਣੂ ਨਹੀਂ", ਕੜਕਦਾ ਹੋਇਆ ਰਾਵਨ ਸਿੰਘ ਬੋਲਿਆ।
“ਆਹਾ... ਕਿਆ ਕਮਾਲ ਦਾ ਉੱਤਰ ਹੈ.", ਅਬਦਾਲੀ ਹਜੇ ਬੋਲ ਹੀ ਰਿਹਾ ਸੀ ਕਿ ਵੱਡੇ ਖੁੱਲੇ ਪਿੰਜਰੇ ਵਿਚ ਜੰਗਲਾਂ 'ਚੋਂ ਫੜ੍ਹ ਕੇ ਲਿਆਂਦੇ ਕਈ ਸ਼ੇਰਾਂ ਨੇ ਇਕੱਠੇ ਦਹਾੜਨਾ ਸ਼ੁਰੂ ਕੀਤਾ ਤੇ ਝੋਟੇ 'ਤੇ ਟੁੱਟ ਕੇ ਪੈ ਗਏ,
“ਸ਼ੇਰ ਹੋ ਤਾਂ ਦਹਾੜ ਕੇ ਦਿਖਾਓ", ਅਬਦਾਲੀ ਫੇਰ ਬੋਲਿਆ, ਪਰ ਐਤਕੀਂ ਹੱਸ ਵੀ ਰਿਹਾ ਸੀ।
"ਖੁਸ਼ੀਆਂ ਦੇ ਜੈਕਾਰੇ ਗਜਾਵੇ, ਨਿਹਾਲ ਹੋ ਜਾਵੇ, ਫਤਹਿ ਪਾਵੇ, ਧੰਨ ਧੰਨ ਬਾਬਾ ਫਤਹਿ ਸਿੰਘ ਜੀ ਦੇ ਮਨ ਨੂੰ ਭਾਵੇ, ਸਤਿ ਸ੍ਰੀ ਅਕਾਲ, ਗੁਰ ਬਰ ਅਕਾਲ, ਚਿੱਟਿਆਂ ਬਾਜ਼ਾਂ ਵਾਲਿਓ ਸਤਿਗੁਰੋ ਰੱਖ ਲਿਓ ਬਿਰਦ ਬਣੇ ਦੀ ਲਾਜ, ਚਿੱਤੇ ਗੁਪਤੇ ਸ਼ਹੀਦ ਸਿੰਘ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ, ਲਾਡਲੀਆਂ ਫੌਜਾਂ ਦਿਓ ਮਾਲਕੋ ਸਤਿਗੁਰੋ ਫੌਜਾਂ ਰੱਖਣੀਆਂ ਤਿਆਰ ਬਰ ਤਿਆਰ, ਸੋਢੀ ਸੱਚੇ ਪਾਤਸ਼ਾਹ ਜੀਓ ਆਪ ਜੀ ਦਾ ਖਾਲਸਾ ਜਪੇ
ਆਕਾਲ ਹੀ ਅਕਾਲ, ਗੁਰ ਬਰ ਅਕਾਲ, ਦੇਗ ਤੇਗ ਫਤਹਿ ਗੁਰੂ ਖਾਲਸੇ ਦੀ ਹਰ ਮੈਦਾਨ ਫਤਹਿ, ਅਤੇ ਸੋ ਝੜੇ ਸ਼ਰਨ ਪਵੇ ਸੋ ਤਰੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ", ਸਿੰਘਾਂ ਇਕੱਠਿਆਂ ਜੈਕਾਰਾ ਛੱਡਿਆ ਤੇ ਅਸਮਾਨੀ ਗੂੰਜ ਪਵਾ ਦਿੱਤੀ।
ਸ਼ੇਰਾਂ ਦਾ ਧਿਆਨ ਮਰੇ ਪਏ ਝੋਟੇ ਤੋਂ ਪਾਸੇ ਹੋ ਗਿਆ ਤੇ ਉਹਨਾਂ ਭੱਜ ਕੇ ਪਿੰਜਰੇ ਦੀਆਂ ਨੁੱਕਰਾਂ ਮੱਲ ਲਈਆਂ।
“ਸ਼ੇਰ ਦੀ ਦਹਾੜ ਕੀ ਮੁਕਾਬਲਾ ਕਰੇਗੀ ਐਸੀ ਗਰਜ਼ ਦਾ ਅਹਿਮਦ ਸ਼ਾਹ...", ਐਤਕੀਂ ਹੱਸਦਿਆਂ ਭਾਈ ਕਿਹਰ ਸਿੰਘ ਬੋਲੇ।
"ਐਸਾ ਦਹਾੜਨਾ ਤੁਸੀਂ ਕਿੱਥੋਂ ਸਿੱਖਿਆ ਹੈ...?"
“ਰਣਜੀਤ ਨਗਾਰੇ ਤੋਂ.. ਜੀਹਦੀ ਧਮਕ ਨਾਲ ਹਿਮਾਲਿਆ ਕੰਬਣ ਲੱਗ ਜਾਂਦਾ ਹੈ ਤੇ ਬਾਈ ਧਾਰਾਂ ਨੂੰ ਧੁੜਧੜੀ ਛਿੜ ਜਾਂਦੀ ਹੈ। ", ਭਾਈ ਹਰੀ ਸਿੰਘ ਦੇ ਬੋਲਦਿਆਂ ਹੋਇਆਂ ਚਿਹਰੇ 'ਤੇ ਲਾਲੀ ਛਾ ਗਈ।
“ਨਗਾਰੇ ਤਾਂ ਸਾਡੇ ਕੋਲ ਵੀ ਹਨ, ਜਿਹਨਾਂ ਦੀ ਧਮਕ ਨੇ ਸਾਰਾ ਹਿੰਦੋਸਤਾਨ ਕੰਬਾ ਛੱਡਿਆ ਹੈ", ਅਬਦਾਲੀ ਆਪਣੇ ਨਾਲ ਬੈਠੇ ਦਰਬਾਰੀਆਂ ਵੱਲ ਦੇਖਦਾ ਹੋਇਆ ਬੋਲਿਆ।
“ਦੁਨੀਆਂ ਦੇ ਸਾਰੇ ਨਗਾਰੇ ਮਿਲ ਕੇ ਵੀ ਰਣਜੀਤ ਨਗਾਰੇ ਦੀ ਧਮਕ ਦਾ ਮੁਕਾਬਲਾ ਨਹੀਂ ਕਰ ਸਕਦੇ", ਭਾਈ ਹਾਠੂ ਸਿੰਘ ਬੋਲੇ।
"ਸ਼ਾਇਦ ਤੁਸੀਂ ਪਾਨੀਪਤ ਦੇ ਮੈਦਾਨ ਵਿਚ ਗਰਜਦੇ ਸਾਡੇ ਨਗਾਰਿਆਂ ਦੀ ਗੂੰਜ ਨਹੀਂ ਸੁਣੀ, ਜੀਹਨੇ ਮਰਾਠਿਆਂ ਦੀਆਂ ਗੋਡਣੀਆਂ ਲਵਾ ਦਿੱਤੀਆਂ। ਐਸੀ ਕੀ ਕਰਾਮਾਤ ਹੈ ਰਣਜੀਤ ਨਗਾਰੇ ਵਿਚ, ਜੋ ਬਾਕੀ ਨਗਾਰਿਆਂ ਵਿਚ ਨਹੀਂ?"
"ਜਿਸ ਨਗਾਰੇ ਦੀਆਂ ਚੋਬਾਂ ਨੂੰ ਕਲਗੀਧਰ ਪਿਤਾ ਜੀ ਦੇ ਹੱਥ ਲੱਗੇ ਹੋਣ ਉਸ ਦੀ ਧਮਕ ਤਾਂ ਫੇਰ ਬ੍ਰਹਿਮੰਡ ਵਿਚ ਹਲਚਲ ਪੈਦਾ ਕਰੇਗੀ ਹੀ। ਨਾਲੇ ਖਾਲਸੇ ਦੀ ਤਾਸੀਰ ਕੁਲ ਜਹਾਨ ਨਾਲੋਂ ਵੱਖਰੀ ਹੈ। ਪੰਜਾਬ ਪੰਜਾਬ ਹੈ। ਸਾਰੀ ਧਰਤ ਦੇ ਯੋਧੇ ਰਲ ਕੇ ਵੀ ਪੰਜਾਬ ਜਹੀ ਸੂਰਮਤਾਈ ਦੀ ਇਕ ਝਲਕ ਨਹੀਂ ਦਿਖਾ ਸਕਦੇ।"
"ਹਾਂ ਇਹ ਤਾਂ ਹੈ... ਤੁਹਾਡੇ ਵਾਂਗ ਜੰਗਲਾਂ ਵਿਚੋਂ ਲੁਕ ਕੇ ਹਮਲਾ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ", ਅਬਦਾਲੀ ਮਖੌਲ ਕਰਨ ਵਾਂਗ ਹੱਸਿਆ।
"ਇਹ ਸਿੰਘਾਂ ਦੀ ਗੁਰੀਲਾ ਨੀਤੀ ਹੈ ਅਹਿਮਦ ਸ਼ਾਹ। ਤੂੰ ਆਪਣੀ ਫੌਜ ਦਾ ਨੁਕਸਾਨ ਦੇਖ, ਫੇਰ ਆਪਣੇ ਅੰਦਰ ਦੇ ਡਰ ਨੂੰ ਦੇਖ, ਜਿਹੜਾ ਓਦੋਂ
ਵਿਆਪਦਾ ਹੈ ਜਦ ਤੂੰ ਪੰਜਾਬ ਦਿਆਂ ਜੰਗਲਾਂ ਵਿਚ ਦੀ ਹੋ ਕੇ ਗੁਜ਼ਰਦਾ ਹੈ। ਸਾਰੇ ਹਿੰਦੋਸਤਾਨ ਨੂੰ ਜਿੱਤ ਕੇ ਤੇ ਲੁੱਟ ਕੇ ਆਏ ਦੁਰਾਨੀਆਂ ਨੂੰ ਸਿੰਘਾਂ ਨੇ ਪੰਦਰੀਂ ਥਾਈਂ ਲੁੱਟਿਆ.. ਤੇ ਤੂੰ ਪਹਿਲਾ ਨਹੀਂ ਹੈ, ਅਸੀਂ ਨਾਦਰ ਨਾਲ ਵੀ ਇਵੇਂ ਹੀ ਕੀਤੀ ਸੀ, ਤੈਥੋਂ ਕਿਹੜਾ ਭੁੱਲੀ ਹੈ, ਤੂੰ ਵੀ ਉਸ ਦੇ ਨਾਲ ਹੀ ਸੈਂ... ", ਭਾਈ ਹਾਠੂ ਸਿੰਘ ਬੋਲ ਰਹੇ ਸਨ, " ਨਾਲੇ ਆਪਣੇ ਸਿਪਾਹੀਆਂ ਨੂੰ ਪੁੱਛ ਕਿ ਕਿੱਥੇ ਨੇ ਉਹ ਬੀਬੀਆਂ ਤੇ ਨੌਜਵਾਨ ਮੁੰਡੇ, ਜੋ ਤੂੰ ਲੁੱਟ ਦੇ ਮਾਲ ਨਾਲ ਭੇਡਾਂ ਬੱਕਰੀਆਂ ਵਾਂਗ ਹੱਕ ਕੇ ਲਿਜਾ ਰਿਹਾ ਸੈਂ। ਕੀ ਤੈਨੂੰ ਦੱਸਿਆ ਹੈ ਤੇਰੇ ਸੈਨਾਪਤੀਆਂ ਨੇ ਕਿ ਹਜ਼ਾਰਾਂ ਕੁੜੀਆਂ ਛੁਡਾ ਲਈਆਂ ਸਿੰਘਾਂ ਨੇ ਇਹਨਾਂ ਹੱਲਿਆਂ ਵਿਚ...?"
"ਬੜਾ ਗਰਜ਼ਦਾ ਹੈਂ.. ਬਰਸ ਵੀ ਸਕਦਾ ਹੈ ਕਿ ਬਸ ਗਰਜ਼ਨਾ ਹੀ ਆਉਂਦਾ ਹੈ", ਅਬਦਾਲੀ ਹੱਸਦਾ ਹੋਇਆ ਬੋਲਿਆ।
“ਸ਼ੇਰ ਹਾਂ ਕਲਗੀਧਰ ਪਿਤਾ ਜੀ ਦਾ, ਗਰਜ਼ ਤਾਂ ਦਿਲ ਕੰਬਾਊ ਹੋਵੇਗੀ ਹੀ", ਭਾਈ ਹਾਠੂ ਸਿੰਘ ਮਾਣ ਨਾਲ ਸਿਰ ਉਤਾਂਹ ਕਰਦਿਆਂ ਬੋਲੇ।
"ਸ਼ੇਰ ਹੈਂ ਤਾਂ ਸ਼ੇਰ ਨਾਲ ਲੜ੍ਹਨ ਦਾ ਵੱਲ ਵੀ ਜਾਣਦਾ ਹੋਏਗਾ.
ਅਹਿਮਦ ਸ਼ਾਹ ਪਿੰਜਰੇ ਵਿਚਲੇ ਸ਼ੇਰਾਂ ਵੱਲ ਇਸ਼ਾਰਾ ਕਰਦਿਆਂ ਬੋਲਿਆ।
"ਕਿਉਂ ਨਹੀਂ.. ਜੰਗਲਾਂ ਦੇ ਵਾਸੀ ਹਾਂ। ਠਾਹਰਾਂ ਸਾਂਝੀਆਂ ਹਨ ਸ਼ੇਰਾਂ ਨਾਲ ਤੇ ਟੱਕਰ ਵੀ ਹੁੰਦੀ ਰਹਿੰਦੀ ਹੈ। ਸੋ ਇਹ ਤਾਂ ਸਾਡੀ ਮਨਪਸੰਦ ਲੜਾਈ ਹੈ", ਭੱਜ ਕੇ ਅੱਗੇ ਆਉਂਦੇ ਹੋਏ ਭਾਈ ਬਾਘ ਸਿੰਘ ਬੋਲੇ, ਉਹਨਾਂ ਦੇ ਇਸ ਤਰ੍ਹਾਂ ਫੁਰਤੀ ਨਾਲ ਅੱਗੇ ਆਉਣ ਕਰਕੇ ਬੇੜੀਆਂ ਤੇ ਸੰਗਲਾਂ ਨੇ ਦਿਲ ਕੰਬਾਊ ਸੰਗੀਤ ਪੈਦਾ ਕੀਤਾ।
“ਕਿੰਨੇ ਜਣੇ ਰਲ ਕੇ ਇਕ ਸ਼ੇਰ ਨਾਲ ਲੜੋਗੇ?"
"ਜਿੰਨੇ ਸ਼ੇਰ ਰਲ ਕੇ ਇਕ ਸਿੰਘ ਨਾਲ ਲੜ ਸਕਣ ਓਨੇ ਭੇਜ", ਭਾਈ ਬਾਘ ਸਿੰਘ ਦਾ ਜਵਾਬ ਤਾੜ ਕਰਦਾ ਅਬਦਾਲੀ ਦੇ ਮੱਥੇ ਵਿਚ ਵੱਜਿਆ।
"ਸ਼ੇਰ ਦੀਆਂ ਨਹੁੰਦਰਾਂ ਨਾੜਾਂ ਪਾੜ ਕੇ ਬਾਹਰ ਲੈ ਆਉਣਗੀਆਂ", ਕੜਕਦਾ ਹੋਇਆ ਅਬਦਾਲੀ ਬੋਲਿਆ।
"ਜੰਗਲੀ ਰਾਤਾਂ ਕੱਟਣ ਵਾਲਿਆਂ ਨੂੰ ਸ਼ੇਰਾਂ ਦਾ ਕਾਹਦਾ ਭੈਅ । ਤੂੰ ਸ਼ਾਇਦ ਮੇਰਾ ਨਾਮ ਨਹੀਂ ਜਾਣਦਾ, ਇਕ ਤਾਂ ਬਾਘ ਤੇ ਉੱਤੋਂ ਸਿੰਘ... ਸੋ ਇਹ ਡਰਾਵੇ ਕਿਸੇ ਹੋਰ ਲਈ ਸੰਭਾਲ ਕੇ ਰੱਖ ਦੁਰਾਨੀ ਸਰਦਾਰਾ। ਮੈਨੂੰ ਤਾਂ ਇਹ ਦੱਸ ਕਿ ਕਿਹੜੇ ਸ਼ੇਰਾਂ ਦੇ ਜੁਬਾੜੇ ਪਾੜਾਂ,
"ਖੋਲ੍ਹੋ ਸ਼ੇਰਾਂ ਦੇ ਪਿੰਜਰੇ ਦਾ ਦਰਵਾਜ਼ਾ ਤੇ ਸਿੱਟੇ ਇਸਨੂੰ ਭੁੱਖੇ ਸ਼ੇਰਾਂ ਅਬਦਾਲੀ ਹਜੇ ਦੋ ਸ਼ੇਰਾਂ ਦੇ ਪਿੰਜਰੇ ਵੱਲ ਇਸ਼ਾਰਾ ਕਰਕੇ ਸਿਪਾਹੀਆਂ ਨੂੰ ਕਹਿ ਹੀ ਰਿਹਾ ਸੀ ਕਿ ਭਾਈ ਬਾਘ ਸਿੰਘ ਭੱਜ ਕੇ ਪਿੰਜਰੇ ਦੇ ਜੰਗਲਿਆਂ 'ਤੇ ਚੜ੍ਹ ਗਏ। ਇਕ ਹੱਥ ਵਿਚ ਸੰਗਲ ਹਜੇ ਲਮਕ ਹੀ ਰਿਹਾ ਸੀ। ਦੋਹੇਂ ਸ਼ੇਰ ਸਿੰਘ ਕੰਨੀਂ ਭੱਜੇ। ਭਾਈ ਬਾਘ ਸਿੰਘ ਨੇ ਜੰਗਲੇ ਤੋਂ ਅੰਦਰ ਛਾਲ ਮਾਰਦਿਆਂ, ਦੁਮਾਲੇ ਵਿਚੋਂ ਬਾਘ ਨਖਾ ਕੱਢ ਕੇ ਸੱਜੇ ਹੱਥ ਦੀਆਂ ਉਂਗਲਾਂ ਵਿਚ ਫਸਾ ਲਿਆ। ਇਕ ਸ਼ੇਰ ਨੇ ਭਾਈ ਸਾਹਿਬ ਵੱਲ ਛਾਲ ਮਾਰੀ, ਹਵਾ ਵਿਚ ਹੀ ਦੋਹਾਂ ਦੀ ਟੱਕਰ ਹੋਈ ਤੇ ਭਾਈ ਬਾਘ ਸਿੰਘ ਨੇ ਬਾਘ ਨਖੇ ਦਾ ਐਸਾ ਵਾਰ ਕੀਤਾ ਕਿ ਸ਼ੇਰ ਦੀ ਅੱਖ ਤੋਂ ਲੈ ਕੇ ਮੂੰਹ ਤੱਕ ਦਾ ਹਿੱਸਾ ਪਾੜ ਦਿੱਤਾ। ਪਹਿਲਾ ਸ਼ੇਰ ਤਾਂ ਪਾਸੇ ਹਟ ਗਿਆ।
ਹੁਣ ਦੂਜਾ ਸ਼ੇਰ ਅੱਗੇ ਵਧਿਆ। ਗਰਜ਼ਦੇ ਹੋਏ ਸ਼ੇਰ ਨੇ ਸਿੰਘ ਵੱਲ ਛਾਲ ਮਾਰੀ। ਸਿੰਘ ਬਾਘ ਨਖੇ ਨੂੰ ਦੂਜੇ ਹੱਥ ਵਿਚ ਲੈਣ ਲੱਗਾ ਤਾਂ ਸ਼ਸਤਰ ਹੇਠਾਂ ਡਿੱਗ ਪਿਆ। ਹੁਣ ਸਿੰਘ ਕੋਲ ਕੋਈ ਹੋਰ ਗੁਪਤ ਸ਼ਸਤਰ ਨਹੀਂ ਸੀ। ਹੇਠਾਂ ਡਿੱਗੇ ਨੂੰ ਚੱਕਣ ਦਾ ਸਮਾਂ ਨਹੀਂ ਸੀ। ਦਹਾੜਦਾ ਸ਼ੇਰ ਜਦ ਹੀ ਨੇੜੇ ਆਇਆ ਤਾਂ ਸਿੰਘ ਨੇ ਆਪਣੀ ਬਾਂਹ ਉਸ ਦੇ ਮੂੰਹ ਵਿਚ ਧੱਕ ਦਿੱਤੀ ਤੇ ਏਨੀ ਜਬਰਦਸਤ ਪਕੜ ਨਾਲ ਸ਼ੇਰ ਦੀ ਗਜ਼ ਲੰਬੀ ਜੀਭ ਨੂੰ ਫੜਿਆ ਕਿ ਸ਼ੇਰ ਦੀ ਸੁਰਤ ਬਦਲ ਗਈ। ਸਿੰਘ ਨੇ ਫੁਰਤੀ ਨਾਲ ਇਕ ਘੁਮਾਵਦਾਰ ਛਾਲ ਮਾਰੀ ਤੇ ਸ਼ੇਰ ਦੀ ਜੀਭ ਨੂੰ ਵੱਟ ਪੈ ਗਿਆ। ਹੁਣ ਤਾਂ ਸ਼ੇਰ ਮਾਨੋ ਤੜਫਨ ਲੱਗਾ। ਉਸ ਦੀਆਂ ਨਾੜਾਂ ਪਾੜ ਕੇ ਬਾਹਰ ਕੱਢ ਦੇਣ ਵਾਲੀਆਂ ਨਹੁੰਦਰਾਂ ਦੀ ਸਿੰਘ ਦੇ ਦੂਜੇ ਹੱਥ ਨੇ ਕੋਈ ਪੇਸ਼ ਨਾ ਚੱਲਣ ਦਿੱਤੀ। ਕੁਰਲਾਉਂਦੇ ਸ਼ੇਰ ਨੇ ਆਪਣੀ ਮੁਕਤੀ ਲਈ ਇਕ ਭਰਵੀਂ ਛਾਲ ਮਾਰੀ ਤਾਂ ਸਿੰਘ ਵੀ ਨਾਲ ਹੀ ਕਈ ਫੁੱਟ ਤੀਕ ਲਮਕਦਾ ਗਿਆ, ਪਰ ਜੀਭ ਨਹੀਂ ਛੱਡੀ। ਕੁਝ ਸਮੇਂ ਮਗਰੋਂ ਸ਼ੇਰ ਦੀ ਭਿਆਂ ਹੋ ਗਈ ਤੇ ਉਹ ਡਿੱਗ ਪਿਆ। ਡਿੱਗੇ ਪਏ ਸ਼ੇਰ ਨੂੰ ਭਾਈ ਬਾਘ ਸਿੰਘ ਨੇ ਅੰਦਰ ਪਈਆਂ ਝਾੜੀਆਂ ਉੱਤੋਂ ਦੀ ਇਸ ਤਰ੍ਹਾਂ ਘੜੀਸਿਆਂ ਕਿ ਸ਼ੇਰ ਦਾ ਸਾਰਾ ਪਿੰਡਾ ਲਹੂ ਲੁਹਾਨ ਹੋ ਗਿਆ। ਅਧਮਰੇ ਹੋਏ ਸ਼ੇਰ ਦੀ ਜੀਭ ਜਦ ਸਿੰਘ ਨੇ ਛੱਡੀ ਤਾਂ ਉਹ ਉੱਠਣ ਲਈ ਮਾੜਾ ਜਿਹਾ ਉਤਾਂਹ ਹੋਇਆ, ਸਿੰਘ ਨੇ ਖੱਬੇ ਹੱਥ ਪਾਏ ਕੜੇ ਦਾ ਐਸਾ ਭਰਵਾਂ ਵਾਰ ਸ਼ੇਰ ਦੇ ਸਿਰ ਉੱਤੇ ਕੀਤਾ ਕਿ ਉਹ ਉਥੇ ਹੀ ਬੇਸੁਧ ਹੋ ਕੇ ਡਿੱਗ ਪਿਆ। ਖੱਬੇ ਹੱਥ ਹੀ ਲਮਕਦੇ ਸੰਗਲ ਨੂੰ ਸ਼ੇਰ ਦੇ ਗਲ ਪਾਇਆ ਤੇ ਘੜੀਸ ਕੇ ਡਿੱਗੇ ਪਏ ਬਾਘ ਨਖੇ ਕੋਲ ਲੈ ਕੇ ਆਇਆ।
ਜਦ ਸਿੰਘ, ਡਿੱਗਿਆ ਸ਼ਸਤਰ ਚੁੱਕਣ ਲਈ ਹੇਠਾਂ ਝੁਕਿਆ ਤਾਂ ਓਦੋਂ
ਪਤਾ ਲੱਗਾ ਕਿ ਉਸ ਦੀ ਸੱਜੀ ਬਾਂਹ ਕਈ ਥਾਵਾਂ ਤੋਂ ਟੁੱਟ ਚੁੱਕੀ ਸੀ। ਭਾਈ ਬਾਘ ਸਿੰਘ ਨੇ ਖੱਬੇ ਹੱਥ ਨਾਲ ਜਿਉਂ ਹੀ ਬਾਘ ਨਖਾ ਚੁੱਕਿਆ ਤਾਂ ਦੂਰ ਬੈਠਾ ਪਹਿਲਾ ਸ਼ੇਰ ਕਿਸੇ ਕਤੂਰੇ ਵਾਂਗ ਭੱਜਿਆ।
ਕਈ ਦਰਬਾਰੀਆਂ ਦਾ ਇਹ ਦੇਖ ਕੇ ਹਾਸਾ ਨਿਕਲ ਗਿਆ। ਪਰ ਅਬਦਾਲੀ ਦੀਆਂ ਮੂੰਹ ਵਿਚ ਉਂਗਲਾਂ ਪੈ ਗਈਆਂ। ਉਸ ਨੇ ਸਿਪਾਹੀਆਂ ਨੂੰ ਇਸ਼ਾਰਾ ਕੀਤਾ ਤੇ ਬਾਘ ਸਿੰਘ ਨੂੰ ਪਿੰਜਰੇ ਤੋਂ ਬਾਹਰ ਕੱਢਿਆ ਗਿਆ। ਹੱਥ ਨਾਲ ਲਮਕਦਾ ਸੰਗਲ ਵੀ ਲਾਹਿਆ ਗਿਆ, ਜਿਸ ਵਿਚੋਂ ਸ਼ੇਰ ਦਾ ਲਹੂ ਚੋ ਰਿਹਾ ਸੀ।
"ਆਫਰੀਨ ਆਫਰੀਨ ਐਸੇ ਯੋਧਿਆਂ ਦੇ ਤੇ ਕੁਰਬਾਨ ਤੁਹਾਡੇ ਗੁਰੂ ਤੋਂ... ਸਚਮੁੱਚ ਤੁਸੀਂ ਨਾਵਾਂ ਦੇ ਹੀ ਸ਼ੇਰ ਨਹੀਂ ਹੋ", ਸਿੰਘ ਦੇ ਬਾਹਰ ਆਉਂਦਿਆਂ ਹੀ ਅਬਦਾਲੀ ਬੋਲਿਆ। ਭਾਈ ਬਾਘ ਸਿੰਘ ਆਪਣੇ ਕਮਰਕੱਸੇ ਵਿਚੋਂ ਕੱਪੜਾ ਕੱਢ ਕੇ ਬਾਂਹ ਨੂੰ ਬੰਨ੍ਹ ਰਹੇ ਸਨ।
"ਪਰ ਤੂੰ ਟੁੱਟੀ ਬਾਂਹ ਨਾਲ ਸ਼ੇਰ ਦੀ ਜ਼ੁਬਾਨ ਕਿਵੇਂ ਫੜੀ ਰੱਖੀ...", ਸਿੰਘ ਦੇ ਵਰਤਾਰੇ 'ਤੇ ਅਬਦਾਲੀ ਹਜੇ ਵੀ ਸਦਮੇਂ ਵਿਚ ਸੀ।
“ਇਹ ਤਾਂ ਤੈਨੂੰ ਹੀ ਜਾਪਦਾ ਹੈ ਨਾ ਕਿ ਮੈਂ ਫੜੀ ਰੱਖੀ। ਇਹ ਸਿਖ ਅਰਦਾਸ ਦੀ ਤਾਕਤ ਹੈ, ਵਿਸ਼ਵਾਸ ਦੀ ਸ਼ਕਤੀ ਹੈ। ਸੱਚੇ ਪਾਤਸ਼ਾਹ ਉੱਤੇ ਸਿਦਕ ਤੇ ਭਰੋਸਾ ਹੀ ਸਿਖ ਦਾ ਐਸਾ ਹੈ ਕਿ ਮਹਾਰਾਜ ਕੋਈ ਪਕੜ ਢਿੱਲੀ ਨਹੀਂ ਪੈਣ ਦਿੰਦੇ। ਅੱਜ ਤੀਕ ਤਾਂ ਪੈਣ ਨਹੀਂ ਦਿੱਤੀ ਤੇ ਜੇ ਅੱਗੋਂ ਕਦੇ ਢਿੱਲੀ ਪੈ ਵੀ ਗਈ ਤਾਂ ਸਿਖ ਦੇ ਭਰੋਸੇ ਵਿਚ ਕੋਈ ਕਮੀ ਰਹਿ ਗਈ ਹੋਵੇਗੀ", ਬਹੁਤ ਦ੍ਰਿੜਤਾ ਨਾਲ ਭਾਈ ਬਾਘ ਸਿੰਘ ਬੋਲੇ।
“ਤੇ ਉਹ ਹਥਿਆਰ... ਉਹ ਤੇਰੇ ਕੋਲ ਕਿੱਥੋਂ ਆਇਆ?", ਬਾਘ ਨਖੇ ਬਾਰੇ ਪੁੱਛਦਿਆਂ ਅਬਦਾਲੀ ਬੋਲਿਆ।
"ਸਿੰਘ ਦੀ ਤਾਂ ਦੇਹ ਹੀ ਸਾਰੀ ਸਰਬਲੋਹ ਦੀ ਬਣੀ ਹੋਈ ਹੈ ਅਹਿਮਦ ਸ਼ਾਹ। ਮੇਰੇ ਸਰੀਰ ਦਾ ਕੋਈ ਵੱਢਿਆ ਗਿਆ ਅੰਗ ਵੀ ਸ਼ਸਤਰ ਰੂਪ ਹੀ ਹੋਏਗਾ। ਸ਼ਸਤਰ ਸਦਾ ਸਾਡੇ ਅੰਗ ਸੰਗ ਹਨ। ਜੇ ਦੁਮਾਲੇ ਵਿਚੋਂ ਨਾ ਕੱਢਦਾ ਤਾਂ ਦੇਹ ਵਿਚ ਹੱਥ ਪਾ ਕੇ ਕਿਤੋਂ ਹੋਰ ਕੱਢ ਲੈਂਦਾ। ਸਿਖ ਦੀ ਤਾਂ ਆਤਮਾਂ ਨੇ ਵੀ ਕਿਰਪਾਨ ਪਹਿਨੀ ਹੋਈ ਹੈ", ਜਿਉਂ ਜਿਉਂ ਭਾਈ ਬਾਘ ਸਿੰਘ ਬੋਲ ਰਹੇ ਹਨ, ਪਠਾਨਾਂ ਦੇ ਲੂ ਕੰਢੇ ਖੜੇ ਹੋ ਰਹੇ ਹਨ।
"ਹੱਡੀਆਂ ਚੂਰ ਚੂਰ ਹੋ ਗਈਆਂ ਪਰ ਗਰਜ਼ ਵਿਚ ਕੋਈ ਕਮੀਂ ਨਹੀਂ
ਆਈ. ", ਅਬਦਾਲੀ ਭਾਵੇਂ ਹੌਲੀ ਦੇਣੇ ਨਾਲ ਬੈਠੇ ਵਜ਼ੀਰਾਂ ਨੂੰ ਬੋਲਿਆ ਸੀ, ਪਰ ਸੁਣ ਸਿੰਘਾਂ ਨੂੰ ਵੀ ਗਿਆ।
"ਗਰਜ਼ ਤਾਂ ਸਾਡੀ ਹਾਥੀਆਂ ਦੀ ਚਿੰਘਾੜ ਨੂੰ ਮਾਤ ਪਾਉਂਦੀ ਹੈ ਗਰਜ਼ ਹਜੇ 'ਕਾਬਲੀ ਕੁੱਤਿਆਂ' ਨੇ ਦੇਖੀ ਕਿੱਥੇ ਹੈ. ", ਭਾਈ ਹਾਠੂ ਸਿੰਘ ਜੋਸ਼ ਵਿਚ ਆ ਕੇ ਬੋਲੇ। ਅਸਲ ਵਿਚ ਉਹਨਾਂ ਦੇ ਕੰਨਾਂ ਵਿਚ ਹਜੇ ਵੀ ਅਫਗਾਨਾਂ ਵੱਲੋਂ ਕੈਦ ਕੀਤੀਆਂ ਕੁੜੀਆਂ ਦੀਆਂ ਚੀਕਾਂ ਗੂੰਜ ਰਹੀਆਂ ਸਨ, ਜਿਹਨਾਂ ਨੂੰ ਗਾਵਾਂ ਦੇ ਵੱਗ ਵਾਂਗ ਹੱਕ ਕੇ ਲਿਜਾਇਆ ਜਾ ਰਿਹਾ ਸੀ।
"ਤੇਰੀ ਐਸੀ ਮਜ਼ਾਲ ਕਿ ਤੂੰ ਬਾਦਸ਼ਾਹ ਸਲਾਮਤ ਨਾਲ ਇਸ ਬਦਤਮੀਜ਼ੀ ਵਿਚ ਗੱਲ ਕਰੇਂ ", ਸਿਪਾਹੀਆਂ ਨੇ ਸਰਰਰਰ ਕਰਦੀਆਂ ਤਲਵਾਰਾਂ ਕੱਢੀਆਂ ਤੇ ਹਾਠੂ ਸਿੰਘ ਦੁਆਲੇ ਹੋ ਗਏ।
"ਨਹੀਂ ਨਹੀਂ ਨਹੀਂ... ਰੁਕੋ. ਮੈਂ ਐਸਾ ਕੋਈ ਆਦੇਸ਼ ਨਹੀਂ ਦਿੱਤਾ". ਅਬਦਾਲੀ ਸਿਪਾਹੀਆਂ ਨੂੰ ਵਰਜਦਾ ਹੋਇਆ ਬੋਲਿਆ।
“ਪਰ ਬਾਦਸ਼ਾਹ ਸਲਾਮਤ, ਜੋ ਸ਼ਬਦ ਇਸ ਨੇ ਬੋਲੇ ਹਨ, ਉਹ ਇਹ ਸਦਾ ਹਜੂਰ ਲਈ ਹੀ ਵਰਤਦੇ ਹਨ ", ਕੋਲ ਬੈਠੇ ਇਕ ਸੈਨਾਪਤੀ ਨੇ ਅਬਦਾਲੀ ਨੂੰ ਕਿਹਾ।
“ਕਾਬਲੀ ਕੁੱਤਾ...? ਮੈਨੂੰ ਕਹਿੰਦੇ ਹਨ ? ਹਾ ਹਾ ਹਾ... ਤਾਂ ਫੇਰ ਇਸ ਨੂੰ ਏਨਾ ਸੌਖਾ ਕਿਉਂ ਮਾਰ ਰਹੇ ਹੋ ਆਸਾਨ ਮੌਤ ਨਾ ਦਿਓ ਇਸਨੂੰ... ਏਹਨੂੰ ਤਾਂ ਮਸਤੇ ਹੋਏ ਹਾਥੀ ਅੱਗੇ ਸੁੱਟੋ ਦੇਖੀਏ ਇਸ ਦੀ ਗਰਜ਼", ਅਬਦਾਲੀ ਸਿਪਾਹੀਆਂ ਨੂੰ ਰੋਕਦਾ ਹੋਇਆ ਬੋਲਿਆ।
ਬਾਦਸ਼ਾਹ ਦੇ ਹੁਕਮ ਦੀ ਦੇਰ ਸੀ ਕਿ ਅਗਲੇ ਪਲ ਹੀ ਦੂਰੋਂ ਇਕ ਹਾਥੀ ਚਿੰਘਾੜਦਾ ਹੋਇਆ ਆ ਰਿਹਾ ਸੀ। "ਹਾਥੀ ਦੀਆਂ ਚਿੰਘਾੜਾਂ ਸੁਣ ਰਹੀਆਂ ਨੇ ਤੈਨੂੰ? ਕਿਵੇਂ ਉਤਾਵਲਾ ਹੋ ਰਿਹਾ ਹੈ ਤੇਰੀਆਂ ਹੱਡੀਆਂ ਤੋੜਣ ਲਈ", ਅਬਦਾਲੀ ਨੇ ਹਾਠੂ ਸਿੰਘ ਨੂੰ ਪੁੱਛਿਆ।
"ਜਿਹੜੇ ਘੋੜੇ ਦੀ ਪਿੱਠ 'ਤੇ ਨਗਾਰਾ ਬੱਧਾ ਹੋਵੇ, ਓਹਨੂੰ ਹਾਥੀਆਂ ਦਾ ਕੀ ਭੈਅ", ਭਾਈ ਹਾਠੂ ਸਿੰਘ ਨੇ ਦੁਮਾਲੇ ਦੇ ਚੱਕਰ ਠੀਕ ਕਰਦਿਆਂ ਕਿਹਾ।
"ਪੁਰਾ ਹਿੰਦੋਸਤਾਨ ਮਸਲ ਕੇ ਰੱਖ ਦਿੱਤਾ ਹੈ ਸਾਡੇ ਇਹਨਾਂ ਜਰਵਾਣੇ ਹਾਥੀਆਂ ਨੇ", ਅਬਦਾਲੀ ਫੇਰ ਬੋਲਿਆ।
"ਦਹੀਂ ਦੇ ਭੁਲੇਖੇ ਕਪਾਹ ਨਾ ਮੂੰਹ ਵਿਚ ਪਾ ਲਈ ਦੁਰਾਨੀ ਸਰਦਾਰਾ।
ਪੰਜਾਬ ਦੀ ਤਾਸੀਰ ਕੁਲ ਦੁਨੀਆਂ ਨਾਲੋਂ ਵੱਖਰੀ ਹੈ। ਭੈਅ ਮੰਨਿਆ ਹੋਊ ਤੇਰਾ ਉਹਨਾਂ ਨੇ ਜਿਹੜੇ ਤਾਜਾਂ ਤਖਤਾਂ ਲਈ ਲੜਦੇ ਹਨ। ਪਰ ਅੱਜ ਏਥੇ ਤੇਰੇ ਹਾਥੀ ਦੀਆਂ ਚਿੰਘਾੜਾਂ ਨੂੰ ਚੀਕਾਂ ਵਿਚ ਬਦਲਦੀਆਂ ਸਾਰਾ ਮੁਲਖਈਆ ਦੇਖੇਗਾ"
"ਮੈਂ ਤਾਂ ਸੁਣਿਆਂ ਹੈ ਕਿ ਏਥੇ ਲੋਕ ਮੁਹਾਵਰਿਆਂ ਵਿਚ ਵੀ ਮੈਨੂੰ ਯਾਦ ਕਰਦੇ ਹਨ ਕਿ ਖਾਧਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹੇ ਦਾ"
"ਹਾਂ ਕਰਦੇ ਹੋਣਗੇ, ਜਿਹੜੇ ਸਿਰਫ ਖਾਣ ਪੀਣ ਦੇ ਸ਼ੌਂਕੀ ਨੇ। ਪਰ ਅੱਜ ਤੇਰਾ ਮੱਥਾ ਮੇਰੇ ਨਾਲ ਲੱਗਾ ਹੈ । ਸਾਡੀ ਤਾਂ ਜਨਮਾਂ ਜਨਮਾਂ ਦੀ ਭੁੱਖ ਮਾਰ ਦਿੱਤੀ ਹੈ, ਖੰਡੇ ਦੀ ਛੋਹ ਵਾਲੀਆਂ ਬਾਟੇ ਦੀਆਂ ਪੰਜ ਘੁੱਟਾਂ ਨੇ। ਤੂੰ ਤਾਂ ਹਾਥੀ ਨੂੰ 'ਵਾਜ ਮਾਰ ਤੇ ਫੇਰ ਦੇਖ
"ਧਿਆਨ ਨਾਲ ਤਲਾਸ਼ੀ ਲਓ ਇਸਦੀ ਤੇ ਕੋਈ ਲੁਕਵਾਂ ਹਥਿਆਰ ਹੈ ਤਾਂ ਕੱਢ ਲਓ", ਭਾਈ ਬਾਘ ਸਿੰਘ ਵਾਲੇ ਵਰਤਾਰੇ ਤੋਂ ਡਰਿਆ ਹੋਇਆ ਅਬਦਾਲੀ ਬੋਲਿਆ।
ਭਾਈ ਹਾਠੂ ਸਿੰਘ ਦੇ ਦੁਮਾਲੇ ਵਾਲੇ ਚੱਕਰ ਲਾਹ ਲਏ ਗਏ ਤੇ ਨੂੜ ਕੇ ਹਾਥੀ ਦੇ ਸਾਹਮਣੇ ਸੁੱਟਿਆ ਗਿਆ। ਨੇੜੇ ਆਉਂਦਿਆਂ ਹਾਥੀ ਦੀ ਰਫਤਾਰ ਵਿਚ ਕਮੀ ਆ ਗਈ, ਉਸ ਨੇ ਚਿੰਘਾੜਨਾ ਵੀ ਬੰਦ ਕਰ ਦਿੱਤਾ। ਹੌਲੀ ਹੌਲੀ ਹਾਥੀ, ਭਾਈ ਹਾਠੂ ਸਿੰਘ ਦੇ ਨੇੜੇ ਆਇਆ ਤੇ ਉਸ ਨੇ ਜ਼ਮੀਨ 'ਤੇ ਪਏ ਸਿੰਘ ਦੇ ਪੈਰਾਂ ਨੂੰ ਸੁੰਡ ਛੁਹਾਈ ਤੇ ਸਲਾਮ ਕਰਨ ਵਾਂਗ ਉਤਾਂਹ ਨੂੰ ਚੁੱਕੀ।
“ਹਾਥੀ ਤਾਂ ਏਹਨੂੰ ਸਲਾਮ ਕਰ ਰਿਹਾ ਹੈ ਜੀ", ਮਹਾਵਤ ਬੋਲਿਆ।
“ਬਹਾਦਰਾਂ ਦਾ ਸਤਿਕਾਰ ਤਾਕਤਵਰ ਇਸੇ ਤਰ੍ਹਾਂ ਕਰਦੇ ਹੁੰਦੇ ਹਨ। ਡਰ ਤੇ ਕਾਇਰਤਾ ਤਾਂ ਤੁਹਾਡਿਆਂ ਚਿਹਰਿਆਂ ਤੋਂ ਡੁੱਲਦੀ ਸਾਫ ਦਿਖ ਰਹੀ ਹੈ। ਸ਼ੇਰ ਨੂੰ ਹਾਥੀ ਅੱਗੇ ਨੂੜ ਕੇ ਸੁੱਟ ਰਹੇ ਹੋ ਬੁਜ਼ਦਿਲੋ ਡਰਪੋਕ ਨਹੀਂ ਤਾਂ ਹੋਰ ਕੀ ਹੋ", ਇਸ ਤੋਂ ਪਹਿਲਾਂ ਕਿ ਅਬਦਾਲੀ ਕੁਝ ਕਹਿੰਦਾ, ਭਾਈ ਕਿਹਰ ਸਿੰਘ ਜੋਸ਼ ਵਿਚ ਬੋਲੇ।
''ਤਲਵਾਰ ਦਿਓ ਇਸ ਦੇ ਹੱਥ ਤੇ ਹਾਥੀ ਵੀ ਕੋਈ ਦੂਸਰਾ ਲਿਆਓ, ਜਿਸ ਨੂੰ ਸ਼ਰਾਬ ਪਿਆਈ ਗਈ ਹੋਵੇ", ਅਬਦਾਲੀ ਨੇ ਆਪਣੇ ਪਹਿਲੇ ਫੈਸਲੇ 'ਤੇ ਹੱਤਕ ਮਹਿਸੂਸ ਕਰਦਿਆਂ ਕਿਹਾ।
ਭਾਈ ਹਾਠੂ ਸਿੰਘ ਦੇ ਰੱਸੇ ਖੋਲ੍ਹ ਕੇ ਉਹਨਾਂ ਨੂੰ ਇਕ ਤਲਵਾਰ ਫੜਾਈ ਗਈ। ਇਕ ਹੋਰ ਹਾਥੀ ਮੰਗਵਾਇਆ ਗਿਆ, ਜਿਸ ਦੀਆਂ ਪੁੜਪੜੀਆਂ ਵਿਚੋਂ ਪਾਣੀ ਸਿੰਮ ਰਿਹਾ ਸੀ। ਇਸ ਤਰ੍ਹਾਂ ਪਾਣੀ ਉਸ ਹਾਥੀ ਦੇ ਸਿੰਮਦਾ ਹੈ, ਜੋ ਕਾਮ ਵਿਚ ਜਾਂ ਗੁੱਸੇ ਵਿਚ ਅੰਨ੍ਹਾ ਹੋ ਗਿਆ ਹੋਵੇ। ਨੇੜੇ ਆਉਂਦਿਆਂ ਹਾਥੀ ਨੇ ਸੁੰਡ
ਨਾਲ ਬੰਨ੍ਹੀ ਜਮਦਾੜ੍ਹ ਭਾਈ ਹਾਠੂ ਸਿੰਘ ਦੇ ਸਿਰ ਵਿਚ ਮਾਰਨ ਲਈ ਸੁੰਡ ਉਤਾਂਹ ਚੱਕੀ। ਭਾਈ ਹਾਠੂ ਸਿੰਘ ਨੇ ਫੁਰਤੀ ਨਾਲ ਹਵਾ ਵਿਚ ਕਈ ਫੁੱਟ ਉੱਚੀ ਛਾਲ ਮਾਰੀ ਤੇ ਤਲਵਾਰ ਦਾ ਫੁਰਤੀਲਾ ਵਾਰ ਕੀਤਾ ਕਿ ਅਗਲੇ ਪਲ ਹਾਥੀ ਦੀ ਸੁੰਡ ਸਮੇਤ ਜਮਦਾੜ੍ਹ ਧਰਤੀ 'ਤੇ ਪਈ ਸੀ। ਹਾਥੀ ਪੀੜ ਨਾਲ ਕਰਾਹਿਆ। ਹਵਾ ਵਿਚੋਂ ਥੱਲੇ ਆਉਂਦਿਆਂ ਭਾਈ ਹਾਠੂ ਸਿੰਘ ਧਰਤੀ 'ਤੇ ਬਾਜ਼ੀ ਖਾ ਗਏ।
“ਹਾਥੀ ਜਦ ਜ਼ਖਮੀਂ ਹੋ ਜਾਏ ਤਾਂ ਸ਼ੇਰ ਤੋਂ ਭੈਅ ਨਹੀਂ ਖਾਂਦਾ..", ਇਕ ਵਜੀਰ ਬੋਲਿਆ। ਅਬਦਾਲੀ ਨੇ ਗੁੱਸੇ ਨਾਲ ਉਸ ਵੱਲ ਦੇਖਿਆ। ਵਹਾਅ ਵਿਚ ਹੀ ਉਹ ਭਾਈ ਹਾਠੂ ਸਿੰਘ ਨੂੰ ਸ਼ੇਰ ਕਹਿ ਗਿਆ ਸੀ।
ਭੁੰਜੇ ਪਏ ਸਿੰਘ ਦੇ ਸਿਰ ਵੱਲ ਹਾਥੀ ਨੇ ਆਪਣਾ ਮੂਹਰਲਾ ਸੱਜਾ ਪੈਰ ਵਧਾਇਆ। ਸਿੰਘ ਨੇ ਤਲਵਾਰ ਹਾਥੀ ਦੇ ਹੇਠੋਂ ਪੈਰ ਵਿਚ ਖੁਭੋ ਦਿੱਤੀ ਤੇ ਵਿਚੇ ਹੀ ਰਹਿਣ ਦਿੱਤੀ। ਹਾਥੀ ਹੁਣ ਤਿੰਨ ਲੱਤਾਂ 'ਤੇ ਹੋ ਗਿਆ ਸੀ। ਭਾਈ ਹਾਠੂ ਸਿੰਘ ਨੇ ਕਾਹਲੀ ਨਾਲ ਪਰ੍ਹੇ ਪਈ ਹਾਥੀ ਦੀ ਸੁੰਡ ਵਿਚੋਂ ਜਮਦਾੜ੍ਹ ਖੋਲ੍ਹ ਲਈ ਤੇ ਇਕ ਭਰਵਾਂ ਵਾਰ ਹਾਥੀ ਦੀ ਛਾਤੀ ਵਿਚ ਕੀਤਾ...
"ਆਖਰ ਇਹ ਹੈ ਕੌਣ.. ? ਕਿਸ ਮਿੱਟੀ ਦਾ ਬਣਿਆ ਹੋਇਆ ਹੈ...? ਯਾ ਖੁਦਾ ਕੈਸੇ ਜਾਂਬਾਜ਼ ਲੋਕ ਨੇ ਇਹ...?", ਸਿੰਘ ਦੀ ਐਸੀ ਜੰਗਜੂ ਦਲੇਰੀ ਤੇ ਫੁਰਤੀ ਦੇਖ ਕੇ ਗੱਲ ਅਬਦਾਲੀ ਦੇ ਵੱਸੋਂ ਬਾਹਰ ਹੋ ਰਹੀ ਸੀ। ਉਹ ਹੈਰਾਨੀ ਭਰੀਆਂ ਨਜ਼ਰਾਂ ਨਾਲ ਕੋਲ ਬੈਠੇ ਦਰਬਾਰੀਆਂ ਵੱਲ ਦੇਖਦਾ ਬੋਲਿਆ, "ਹਜ਼ਾਰਾਂ ਬਹਾਦਰ ਯੋਧੇ ਦੇਖੇ ਨੇ ਮੈਂ ਆਪਣੀ ਜ਼ਿੰਦਗੀ ਵਿਚ। ਸੈਂਕੜਿਆਂ ਨਾਲ ਮੁਕਾਬਲਾ ਕੀਤਾ ਹੈ। ਨਾਦਰ ਜਹੇ ਲੜਾਕੂਆਂ ਨਾਲ ਸਾਂਝ ਰਹੀ ਹੈ। ਬੇਸ਼ੱਕ ਪਾਨੀਪਤ ਦੇ ਮੈਦਾਨ ਵਿਚ ਮਰਾਠਿਆਂ ਨੇ ਬੇਜੋੜ ਬੀਰਤਾ ਦਿਖਾਈ ਤੇ ਸਦਾਸ਼ਿਵ ਰਾਓ ਦੀ ਦ੍ਰਿੜਤਾ ਦਾ ਮੈਂ ਕਾਇਲ ਹੋ ਗਿਆ ਸੀ, ਪਰ ਇਹ ਕੌਣ ਹੈ..? ਜੋ ਹਾਥੀ ਨੂੰ ਕੋਈ ਮਾਮੂਲੀ ਕੱਟਾ ਵੱਛਾ ਜਾਣ ਕੇ ਲੜ ਰਿਹਾ ਹੈ.. ਐਸਾ ਯੋਧਾ ਤਾਂ ਮੈਂ ਕਦੇ ਨਾ ਦੇਖਿਆ ਨਾ ਸੁਣਿਆ, ਕੀ ਇਹ ਇਸੇ ਧਰਤੀ ਦਾ ਵਾਸੀ ਹੈ ?"
"ਜੀ ਹਜ਼ੂਰ.., ਇਹ ਉਹੀ ਕਾਇਰ ਹੈ, ਜੋ ਰਾਤ ਲੁਕ ਕੇ ਸਾਡੇ ਲਸ਼ਕਰ ਵਿਚ ਦਾਖਲ ਹੋਇਆ ਸੀ ਤੇ ਸਰਕਾਰ ਦੇ ਤੰਬੂ ਦੇ ਬਾਹਰੋਂ ਫੜ੍ਹਿਆ ਗਿਆ। ਸੀ।", ਹਯਾਤ ਖਾਨ ਬੋਲਿਆ।
"ਸ਼ਰਮ ਕਰ ਹਯਾਤ ਖਾਨ... ਰਤਾ ਕੁ ਤਾਂ ਸ਼ਰਮ ਕਰ ਇਸਨੂੰ ਕਾਇਰ ਕਹਿਣ ਤੋਂ ਪਹਿਲਾਂ ਮੰਨਿਆਂ ਕਿ ਸਾਡਾ ਦੁਸ਼ਮਨ ਹੈ, ਪਰ ਬਹਾਦਰ ਨੂੰ
ਕਾਇਰ ਕਹਿਣਾ ਤਾਂ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ.", ਅਬਦਾਲੀ, ਹਯਾਤ ਖਾਨ ਨੂੰ ਸ਼ਰਮ ਦਿੰਦਿਆਂ ਬੋਲਿਆ ਤੇ ਖਾਨ ਨੇ ਨੀਵੀਂ ਪਾ ਲਈ, "ਮੇਰੇ ਤੰਬੂ ਦੇ ਬਾਹਰੋਂ... ਕਿਉਂ.. ਉਥੇ ਕੀ ਕਰ ਰਿਹਾ ਸੀ ਇਹ...?"
"ਤੁਹਨੂੰ ਮਾਰਨ ਆਇਆ ਸੀ ਬਾਦਸ਼ਾਹ ਸਲਾਮਤ ਇਹੋ ਕਹਿ ਰਿਹਾ ਸੀ ਇਹ ", ਡਰਦਾ ਹੋਇਆ ਹਯਾਤ ਖਾਨ ਬੋਲਿਆ।
"ਮੈਨੂੰ ਮਾਰਨ. ਪਰ ਮੇਰਾ ਤੰਬੂ ਤਾਂ ਏਨੇ ਸਖਤ ਘੇਰੇ ਵਿਚ ਹੁੰਦਾ ਹੈ... ਮੇਰੇ ਤੰਬੂ ਤੱਕ ਪਹੁੰਚਿਆ ਕਿਸ ਤਰ੍ਹਾਂ ", ਅਬਦਾਲੀ ਦੀ ਹੈਰਾਨੀ ਹੋਰ ਵਧਦੀ ਜਾ ਰਹੀ ਸੀ।
"ਰਾਤ ਦੇ ਹਨੇਰੇ ਵਿਚ ਦਾਅ ਲਾ ਕੇ ਪਹੁੰਚ ਗਿਆ ਸੀ ਹਜੂਰ.
"ਫੇਰ ਫੜ੍ਹਿਆ ਕਿਸ ਤਰ੍ਹਾਂ ਗਿਆ ਕਿਸ ਨੇ ਫੜ੍ਹਿਆ..?"
" ਬੁਲੰਦ ਖਾਂ ਨੇ ਦਬੋਚਿਆ ਹੈ ਹਜ਼ੂਰ" ਹਯਾਤ ਖਾਨ ਨੇ ਸੈਨਾਪਤੀ ਬੁਲੰਦ ਖਾਨ ਵੱਲ ਇਸ਼ਾਰਾ ਕਰਦਿਆਂ ਕਿਹਾ।
“ਕੀ ਇਸ ਨੇ ਤੁਹਾਨੂੰ ਆਪ ਦੱਸਿਆ ਸੀ, ਕਿ ਮੇਰੇ 'ਤੇ ਹਮਲਾ ਕਰਨ ਆਇਆ ਹੈ", ਅਬਦਾਲੀ ਨੇ ਬੁਲੰਦ ਖਾਨ ਨੂੰ ਪੁੱਛਿਆ।
"ਜੀ ਦੁੱਰੇ ਦੁਰਾਨੀ.. ਜਦ ਅਸੀਂ ਇਸ ਨੂੰ ਫੜ੍ਹਿਆ ਤਾਂ ਇਸ ਨੇ ਆਪ ਮੰਨਿਆ ਕਿ ਇਹ ਬਾਦਸ਼ਾਹ ਸਲਾਮਤ ਦਾ ਸਿਰ ਲੈਣ ਆਇਆ ਸੀ", ਡਰਦਾ ਡਰਦਾ ਬੁਲੰਦ ਖਾਨ ਬੋਲਿਆ।
"ਤੁਸੀਂ ਇਸ ਨੂੰ ਫੜ੍ਹਿਆ ਕਿਸ ਤਰ੍ਹਾਂ ? ਐਸਾ ਯੋਧਾ ਕਾਬੂ ਕਰਨਾ ਖਾਲਾ ਜੀ ਦਾ ਵਾੜਾ ਨਹੀਂ"
"ਜਦ ਸਿਪਾਹੀਆਂ ਨੇ ਇਸ ਨੂੰ ਸਰਕਾਰ ਦੇ ਤੰਬੂ ਵੱਲ ਜਾਂਦਾ ਦੇਖਿਆ ਤਾਂ ਉਹਨਾਂ ਨੂੰ ਸ਼ੱਕ ਹੋ ਗਿਆ ਸੀ, ਪਰ ਉਹਨਾਂ ਰੌਲਾ ਨਹੀਂ ਪਾਇਆ, ਮੈਨੂੰ ਖਬਰ ਕੀਤੀ। ਅਸੀਂ ਇਕ ਵੱਡੀ ਟੁਕੜੀ ਚਾਰੇ ਪਾਸਿਆਂ ਤੋਂ ਸਰਕਾਰ ਦੇ ਤੰਬੂ ਵੱਲ ਭੇਜੀ। ਆਪਣੇ ਆਪ ਨੂੰ ਘਿਰਿਆ ਦੇਖ ਕੇ ਇਹ ਭੱਜ ਕੇ ਆਪਣੇ ਘੋੜੇ 'ਤੇ ਚੜਿਆ। ਪਰ ਰਾਤ ਹੋਈ ਬਰਸਾਤ ਕਰਨ ਸਭ ਪਾਸੇ ਚਿੱਕੜ ਸੀ, ਇਸਦਾ ਘੋੜਾ ਤਿਲਕ ਗਿਆ ਤੇ ਇਹ ਉਸ ਦੇ ਹੇਠਾਂ ਆ ਗਿਆ। ਉਸੇ ਦੌਰਾਨ ਸਾਡੇ ਸਿਪਾਹੀਆਂ ਨੇ ਫੁਰਤੀ ਨਾਲ ਇਸ ਨੂੰ ਦਬੋਚ ਲਿਆ...
"ਕਿਉਂ ਕੁਫਰ ਤੋਲਦੇ ਹੋ. ਕੁਝ ਸਿਪਾਹੀ ਸਨ ? ਦਿਲ 'ਤੇ ਹੱਥ ਪੁਰਖ ਤੇ ਆਪਣੇ ਖੁਦਾ ਨੂੰ ਹਾਜ਼ਰ ਜਾਣ ਕੇ ਕਹਿ ਬੁਲੰਦ ਖਾਂ ਕਿ ਕੁਝ ਸਿਪਾਹੀ
ਸਨ", ਭਾਈ ਕਿਹਰ ਸਿੰਘ ਦੀ ਗੱਲ ਸੁਣ ਕੇ ਬੁਲੰਦ ਖਾਨ ਨੇ ਨੀਵੀਂ ਪਾ ਲਈ. "ਘੱਟੋ ਘੱਟ ਸੌ ਸਿਪਾਹੀ ਸਨ, ਜਿਹਨਾਂ ਰਲ ਕੇ ਡਿੱਗੇ ਪਏ ਸਿੰਘ ਨੂੰ ਦਬੋਚਿਆ ਸੀ...", ਭਾਈ ਕਿਹਰ ਸਿੰਘ ਨੇ ਗੱਲ ਪੂਰੀ ਕੀਤੀ।
"ਯਾ ਖੁਦਾ ... .", ਕਹਿੰਦਿਆਂ ਅਬਦਾਲੀ ਭਾਈ ਵੀ ਹਾਠੂ ਸਿੰਘ ਵੱਲ ਦੇਖਣ ਲੱਗਾ। ਹੁਣ ਤੱਕ ਭਾਈ ਹਾਠੂ ਸਿੰਘ ਨੇ ਹਾਥੀ ਨੂੰ ਜ਼ਮੀਨ 'ਤੇ ਸੁੱਟ ਲਿਆ ਸੀ ਤੇ ਉਸ ਦੇ ਉੱਪਰ ਚੜ੍ਹਿਆ ਖਲੋਤਾ ਸੀ। ਜਮਦਾੜ੍ਹ ਹਾਥੀ ਦੇ ਮੱਥੇ ਵਿਚ ਖੁੱਭੀ ਹੋਈ ਸੀ ਤੇ ਮਹਾਵਤ ਦੂਰ ਭੱਜਿਆ ਜਾ ਰਿਹਾ ਸੀ। ਹਾਠੂ ਸਿੰਘ ਨੇ ਤਲਵਾਰ ਉਤਾਂਹ ਚੁੱਕ ਕੇ ਉੱਤੇ ਵੱਲ ਦੇਖਦਿਆਂ ਹੱਥ ਜੋੜੇ ਤੇ ਹਾਥੀ ਦੀ ਸਾਹ ਰਗ ਕੱਟ ਦਿੱਤੀ। ਲਹੂ ਦੀਆਂ ਘਰਾਲਾਂ ਵਹਿ ਤੁਰੀਆਂ।
"ਗ੍ਰਿਫਤਾਰ ਕਰੋ ਇਸ ਨੂੰ", ਡਰ ਵਿਚ ਡੁੱਬਿਆ ਅਬਦਾਲੀ ਆਪਣੇ ਆਸਨ ਤੋਂ ਉੱਠਦਾ ਹੋਇਆ ਬੋਲਿਆ। ਪਰ ਹੁਣ ਐਸੇ ਸਿੰਘ, ਜਿਸ ਨੇ ਹੁਣੇ ਹਾਥੀ ਢੇਰ ਕੀਤਾ ਹੋਵੇ, ਦੇ ਨੇੜੇ ਕੌਣ ਜਾਵੇ। ਗਿਲਜਿਆਂ ਦੀ ਜੱਕੋ ਤੱਕੀ ਨੂੰ ਦੇਖ ਕੇ ਹਾਠੂ ਸਿੰਘ ਨੇ ਤਲਵਾਰ ਮੱਥੇ ਨੂੰ ਛੁਹਾਈ ਤੇ ਹਾਥੀ ਦੇ ਉੱਤੇ ਹੀ ਧਰ ਦਿੱਤੀ ਤੇ ਆਪ ਪਠਾਨ ਸਿਪਾਹੀਆਂ ਵੱਲ ਹੋ ਤੁਰਿਆ।
"ਹਾਥੀ ਭੋਲਾ ਜਾਨਵਰ ਹੈ.. ਤੇਰੇ ਜਹੇ ਚਲਾਕ ਦੀਆਂ ਚਾਲਾਂ ਨਹੀਂ ਸਮਝ ਸਕਿਆ... ਫੁਰਤੀ ਵਿਚ ਵੀ ਤੈਥੋਂ ਮਾਰ ਖਾ ਗਿਆ... ", ਆਪਣਾ ਡਰ ਲਕੋਂਦਿਆਂ ਤੇ ਹਾਠੂ ਸਿੰਘ ਦੀ ਬਹਾਦਰੀ ਦੀ ਸਿਫਤ ਕਰਨੋ ਟਲਦਿਆਂ ਅਬਦਾਲੀ ਗੱਲ ਹੋਰ ਪਾਸੇ ਲੈ ਗਿਆ।
ਤਾਂ ਫੇਰ ਬਘਿਆੜ ਲੈ ਆ ਇਕ ਬਘਿਆੜ ਕਿਉਂ ਸਗੋਂ ਬਘਿਆੜਾਂ ਦਾ ਝੁੰਡ ਲੈ ਆ.", ਹਾਠੂ ਸਿੰਘ ਕਿਹੜਾ ਗੱਲ ਭੁੰਜੇ ਡਿੱਗਣ ਦੇਣ ਵਾਲਾ ਸੀ।
"ਬਘਿਆੜਾਂ ਦੀ ਕੀ ਲੋੜ ਹੈ। ਸਾਡੇ ਦੁਰਾਨੀ ਸਿਪਾਹੀ ਕਿਤੇ ਬਘਿਆੜਾਂ ਨਾਲੋਂ ਘੱਟ ਹਨ, ਜੰਗਲਾਂ ਵਿਚ ਰਹਿੰਦੇ ਹੋ, ਜੰਗਲੀ ਜਾਨਵਰਾਂ ਨਾਲ ਲੜਨ ਦਾ ਵੱਲ ਤਾਂ ਜਾਣ ਹੀ ਗਏ ਹੋਵੋਗੇ, ਸੁਰਮੇਂ ਤਾਂ ਫੇਰ ਮੰਨੇ ਜਾਓਗੇ ਜੇ ਸਾਡੇ ਚੁਨਿੰਦਾ ਦੁਰਾਨੀਆਂ ਨਾਲ ਲੜੋ। ਬਚੀ ਹੈ ਤਾਕਤ ਇਹਨਾਂ ਨਾਲ ਭਿੜਨ ਦੀ, ਕਿ ਸਾਰੀ ਹਾਥੀ 'ਤੇ ਖਰਚ ਕਰ ਦਿੱਤੀ ਹੈ. ", ਅਬਦਾਲੀ ਬੋਲਿਆ।
“ਇਹ ਤੂੰ ਮੈਨੂੰ ਨਾ ਪੁੱਛ... ਆਪਣੇ ਬਹਾਦਰ ਇਹਨਾਂ ਗਿਲਜਿਆਂ ਨੂੰ ਪੁੱਛ ਕਿ ਹੈ ਜ਼ੇਰਾ ਸਿੰਘਾਂ ਨਾਲ ਟੱਕਰ ਲੈਣ ਦਾ ", ਹਾਠੂ ਸਿੰਘ ਨੀਵੀਂ ਪਾਈ
ਖਲੋਤੇ ਅਫਗਾਨਾਂ ਵੱਲ ਇਸ਼ਾਰਾ ਕਰਦਿਆਂ ਬੋਲੇ।
"ਇਹ ਤਾਂ ਹਾਥੀ ਦੇ ਦਿਖਾਉਣ ਵਾਲੇ ਦੰਦ ਹਨ. ਖਾਣ ਵਾਲੇ ਤਾਂ ਹੋਰ ਹਨ..." ਕਹਿੰਦਿਆਂ ਅਬਦਾਲੀ ਨੇ ਚਬੂਤਰੇ ਦੇ ਸਾਹਮਣੇ ਖੜ੍ਹੇ ਸੈਨਾਪਤੀ ਨੂੰ ਇਸ਼ਾਰਾ ਕੀਤਾ।
ਸੈਨਾਪਤੀ ਨੇ ਨਰਸਿੰਗੇ ਜਿਹਾ ਇਕ ਅਫਗਾਨੀ ਜੰਗੀ ਸਾਜ਼ ਵਜਾਇਆ। ਪੰਦਰਾਂ ਵੀਹ ਗਿਲਜਿਆਂ ਦੀਆਂ ਦੋ ਟੁਕੜੀਆਂ ਵੱਡੀ ਦੀਵਾਰ ਦੇ ਦੋ ਛੋਟੇ ਦਰਵਾਜ਼ਿਆਂ ਵਿਚੋਂ ਬਘਿਆੜਾਂ ਵਾਂਗ ਮੈਦਾਨ ਵਿਚ ਦਾਖਲ ਹੋਈਆਂ।
ਚਾਲੀ ਦੇ ਲਗਭਗ ਗਿਲਜਿਆਂ ਨੂੰ ਦੇਖ ਕੇ ਭਾਈ ਬਾਘ ਸਿੰਘ, ਭਾਈ ਹਾਠੂ ਸਿੰਘ ਕੋਲ ਆ ਕੇ ਖਲੋ ਗਏ।
"ਤੂੰ ਵੀ ਲੜ੍ਹੇਗਾ... ਤੇਰੀ ਤਾਂ ਇਕ ਬਾਂਹ ਪਹਿਲਾਂ ਹੀ ਨਕਾਰਾ ਹੋ ਚੁੱਕੀ ਹੈ. ", ਅਬਦਾਲੀ ਭਾਈ ਬਾਘ ਸਿੰਘ ਵੱਲ ਦੇਖਦਿਆਂ ਬੋਲਿਆ।
"ਗੱਲਾਂ ਕਰਨਾ ਗਾਲੜੀਆਂ ਦਾ ਕੰਮ ਹੈ, ਯੋਧੇ ਦਾ ਧਰਮ ਹੈ ਜੁਝਣਾ। ਸੋ ਗੱਲਾਂ ਘੱਟ ਕਰ ਤੇ ਆਪਣੇ ਇਹਨਾਂ ਲੜਾਕਿਆਂ ਨੂੰ ਕਹਿ ਕਿ ਤਿਆਰ ਹੋ ਜਾਣ. ਇਹ ਪਾਨੀਪਤ ਨਹੀਂ ਸਰਹੰਦ ਹੈ " ਭਾਈ ਬਾਘ ਸਿੰਘ ਦੀ ਆਵਾਜ਼ ਵਿਚ ਕਮਾਲ ਦੀ ਦਲੇਰੀ ਸੀ।
ਦੋਹਾਂ ਸਿੰਘਾਂ ਨੂੰ ਜਿਹਨਾਂ ਅਫਗਾਨ ਸਿਪਾਹੀਆਂ ਨੇ ਪਹਿਲਾਂ ਹਾਥੀ ਤੇ ਸ਼ੇਰਾਂ ਨਾਲ ਲੜ੍ਹਦੇ ਦੇਖਿਆ ਸੀ, ਉਹ ਆਪਸ ਵਿਚ ਘੁਸਰ ਮੁਸਰ ਕਰਨ ਲੱਗੇ,
“ਜਿਹਨਾਂ ਹਾਥੀ, ਬੱਕਰੇ ਵਾਂਗ ਮਿਆਂਕਣ ਲਾ ਦਿੱਤੇ ਤੇ ਸ਼ੇਰ, ਕਤੂਰਿਆਂ ਵਾਂਗ ਭਜਾ ਦਿੱਤੇ, ਉਹਨਾਂ ਨਾਲ ਲੜਨ ਵਾਲਿਆਂ ਦਾ ਅੱਲਾਹ ਵਾਰਸ...
"ਚੁਣ ਲਓ ਆਪਣੇ ਲਈ ਇਕ ਇਕ ਦੁਰਾਨੀ ਸੂਰਮਾ ਆਪੇ ਹੀ ਚੁਣ ਲਓ ਫੇਰ ਬਹਾਨੇ ਨਾ ਬਣਾਉਣੇ ਪੈਣਗੇ... ", ਅਬਦਾਲੀ ਨੇ ਭਾਈ ਬਾਘ ਸਿੰਘ ਤੇ ਹਾਠੂ ਸਿੰਘ ਨੂੰ ਕਿਹਾ।
"ਤਰਸ ਕਰ ਆਪਣੇ ਸਿਪਾਹੀਆਂ 'ਤੇ ਘੱਟੋ ਘੱਟ ਆਪਣਿਆਂ 'ਤੇ ਤਾਂ ਕਰ... ਪੰਜ ਪੰਜ ਤਾਂ ਭੇਜ ਸਾਡੇ ਦੋਹਾਂ ਲਈ... ਨਾਲੇ ਇਹਨਾਂ ਨੂੰ ਪਹਿਲਾਂ ਪੁੱਛ ਲਈ ਕਿ ਭਾਈ ਸੁੱਖਾ ਸਿੰਘ ਦਾ ਨਾਮ ਸੁਣਿਆਂ ਹੈ ਜੇ ਹਾਂ ਤਾਂ ਫੇਰ ਓਸ ਤਿਆਰੀ ਨਾਲ ਈ ਆਉਣ, ਕਿਉਂਕਿ ਸ਼ਹੀਦ ਭਾਈ ਸੁੱਖਾ ਸਿੰਘ ਦਾ ਹੱਥ ਸਾਡੇ ਸਿਰ ਹੈ " ਭਾਈ ਹਾਠੂ ਸਿੰਘ ਹੱਸਦਿਆਂ ਬੋਲੇ।
"ਯਾ ਖੁਦਾ, ਇਹ ਉਸੇ ਕਾਫਰ ਸੂਰਮੇਂ ਸੁੱਖਾ ਸਿੰਘ ਦੇ ਸਾਥੀ ਨੇ..?”,
ਗਿਲਜਿਆਂ ਦੀ ਨਵੀਂ ਆਈ ਬਘਿਆੜ ਰੂਪ ਟੁਕੜੀ ਵਿਚੋਂ ਇਕਦਮ ਇਕ ਅਫਗਾਨ ਬੱਕਰੀ ਵਾਂਗ ਮਿਆਂਕਿਆ। ਭਾਈ ਸੁੱਖਾ ਸਿੰਘ ਦਾ ਨਾਮ ਸੁਣਦੇ ਹੀ ਇਸ ਟੁਕੜੀ ਵਿਚੋਂ ਕਈ ਪਠਾਨਾ ਦੇ ਕੰਨ ਖੜ੍ਹੇ ਹੋ ਗਏ ਸਨ।
"ਕੌਣ ਸੁੱਖਾ ਸਿੰਘ..?", ਅਬਦਾਲੀ ਸੈਨਾਪਤੀਆਂ ਵੱਲ ਦੇਖਦਾ ਬੋਲਿਆ।
"ਹਜ਼ੂਰ ਉਹੀ ਸੁੱਖਾ ਸਿੰਘ, ਜਿਸ ਨੇ ਦਰਿਆ ਕੰਢੇ ਦਵੰਦ ਯੁੱਧ ਵਿਚ ਸਾਡੇ ਸੂਰਬੀਰ ਯੋਧੇ ਇਮਾਨ ਖਾਨ ਨੂੰ ਮਾਰ ਮੁਕਾਇਆ ਸੀ। ", ਭਾਈ ਸੁੱਖਾ ਸਿੰਘ ਦਾ ਚੇਤਾ ਆਉਂਦਿਆਂ ਅਬਦਾਲੀ ਦੇ ਹੋਸ਼ ਉੱਡ ਗਏ। ਉਸ ਨੂੰ ਬਾਅਦ ਦੀ ਉਹ ਘਟਨਾ ਵੀ ਯਾਦ ਆਈ ਕਿ ਕਿਸ ਤਰ੍ਹਾਂ ਉਹ ਯੋਧਾ ਸਿੰਘ, ਅਫਗਾਨ ਲਸ਼ਕਰ ਵਿਚ ਇਕੱਲਾ ਹੀ ਧੁਰ ਤੀਕ ਆ ਗਿਆ ਸੀ ਤੇ ਜੇ ਪਛਾਣਿਆ ਨਾ ਜਾਂਦਾ ਤਾਂ ਸ਼ਾਇਦ ਅੱਜ ਅਬਦਾਲੀ ਏਥੇ ਨੇ ਬੈਠਾ ਹੁੰਦਾ।
“ਪੰਜ ਪਠਾਨਾ ਨੂੰ ਤੋਰੋ ਇਹਨਾਂ ਵੱਲ ", ਬਹਾਦਰ ਅਖਵਾਉਂਦੇ ਅਬਦਾਲੀ ਦੇ ਇਸ ਹੁਕਮ ਨੇ ਉਸ ਦੇ ਸਾਥੀ ਦਰਬਾਰੀਆਂ ਨੂੰ ਵੀ ਹੈਰਾਨ ਕਰ ਦਿੱਤਾ ਸੀ। ਇਹ ਅਬਦਾਲੀ ਦੇ ਅੰਦਰ ਬੈਠਾ ਭਾਈ ਸੁੱਖਾ ਸਿੰਘ, ਹਾਠੂ ਸਿੰਘ ਤੇ ਬਾਘ ਸਿੰਘ ਦਾ ਡਰ ਹੀ ਸੀ, ਜਿਸ ਨੇ ਉਸ ਤੋਂ ਇਹ ਬੋਲ ਬੁਲਵਾਏ। ਨਹੀਂ ਅਬਦਾਲੀ ਤਾਂ ਸਦਾ ਤੋਂ ਬਰਾਬਰ ਦੀ ਟੱਕਰ ਦਾ ਹੀ ਹਾਮੀ ਰਿਹਾ ਸੀ। “
ਇਹ ਤਾਂ ਢਾਈ ਢਾਈ ਹੀ ਆਉਣਗੇ ਆਪਾਂ ਨੂੰ " ਹੱਸਦਿਆਂ ਭਾਈ ਬਾਘ ਸਿੰਘ ਬੋਲੇ।
“ਧੰਨ ਧੰਨ ਭਾਈ ਸੁੱਖਾ ਸਿੰਘ ਜੀ", ਕਹਿੰਦਿਆਂ ਦੋਹਾਂ ਸਿੰਘਾਂ ਨੇ ਹੱਥ ਧਰਤੀ ਨੂੰ ਛੁਹਾ ਮੱਥੇ ਨੂੰ ਲਾਇਆ ਤੇ ਸ਼ਹੀਦ ਭਾਈ ਸੁੱਖਾ ਸਿੰਘ ਨੂੰ ਨਮਸਕਾਰ ਕੀਤੀ।
ਪਹਿਲੇ ਪੰਜਾਂ ਵਿਚੋਂ ਤਿੰਨ ਅਫਗਾਨ ਮਾਰੇ ਗਏ ਤੇ ਦੋ ਬੁਰੀ ਤਰ੍ਹਾਂ ਜਖਮੀਂ ਹੋ ਕੇ ਡਿੱਗ ਪਏ। ਪੰਜ ਹੋਰ ਆਏ ਜੋ ਪੰਜੇ ਸਿੰਘਾਂ ਨੇ ਢੇਰੀ ਕਰ ਦਿੱਤੇ। ਆਪਣੇ ਆਪ ਨੂੰ ਬਘਿਆੜ ਦੱਸਦੇ ਦੁਰਾਨੀ ਲੜਾਕੇ ਮੈਦਾਨ ਵਿਚ ਇੰਝ ਡਿੱਗ ਰਹੇ ਸਨ ਜਿਵੇਂ ਬਾਲ ਵੱਟੇ ਮਾਰ ਅੰਬ ਦੇ ਰੁੱਖ ਤੋਂ ਅੰਬੀਆਂ ਸੁੱਟਦੇ ਹਨ।
ਹੁਣ ਦਸ ਦੁਰਾਨੀ ਇਕੱਠੇ ਦੋਹਾਂ ਸਿੰਘਾਂ 'ਤੇ ਟੁੱਟ ਕੇ ਪੈ ਗਏ। 'ਯਾ ਅਲੀ’ ਦੀਆਂ ਇਕੱਠੀਆਂ ਕਈ ਆਵਾਜ਼ਾਂ ਆਈਆਂ। ਅਫਗਾਨਾਂ ਨੇ ਗੋਲ ਘਤਾਰਾ ਬਣਾ ਕੇ ਸਿੰਘਾਂ ਨੂੰ ਘੇਰ ਲਿਆ। ਦੋਵੇਂ ਸਿੰਘਾਂ ਨੇ ਪਿੱਠਾਂ ਜੋੜ ਲਈਆਂ। ‘ਧੰਨ ਧੰਨ ਬਾਬਾ ਬੋਤਾ ਸਿੰਘ, ਧੰਨ ਧੰਨ ਬਾਬਾ ਗਰਜਾ ਸਿੰਘ' ਕਹਿੰਦਿਆਂ ਦੋਹਾਂ ਸਿੰਘਾਂ ਨੇ ਐਸੀ ਤੇਗ ਵਾਹੀ ਕਿ ਦਸ ਦੁਰਾਨੀਆਂ ਨੂੰ ਡਿੱਗਦਿਆਂ ਵੀ ਬਹੁਤੀ ਦੇਰ ਨਾ ਲੱਗੀ।
ਪਰ ਐਤਕੀਂ ਭਾਈ ਹਾਠੂ ਸਿੰਘ ਦੀ ਪਿੱਠ 'ਤੇ ਬਰਛੇ ਦਾ ਇਕ ਗਹਿਰਾ ਵਾਰ ਹੋ ਗਿਆ ਤੇ ਭਾਈ ਬਾਘ ਸਿੰਘ ਦੀ ਟੁੱਟੀ ਹੋਈ ਬਾਂਹ ਉੱਤੇ ਵੀ ਗੰਭੀਰ ਫੱਟ ਆ ਗਏ। ਪਠਾਨਾ ਨੇ ਜਾਣ ਬੁੱਝ ਕੇ ਭਾਈ ਬਾਘ ਸਿੰਘ ਦੀ ਟੁੱਟ ਚੁੱਕੀ ਬਾਂਹ ਨੂੰ ਨਿਸ਼ਾਨਾ ਬਣਾਇਆ ਸੀ। ਪਰ ਸਿੰਘਾਂ ਦੇ ਸਿਦਕ ਅੱਗੇ ਪਠਾਨ ਫੇਰ ਵੀ ਨਾ ਟਿਕ ਸਕੇ।
"ਇਹੀ ਸਨ ਤੇਰੇ ਹਾਥੀ ਦੇ ਖਾਣ ਵਾਲੇ ਦੰਦ ਤੇ ਤੇਰੇ ਸੂਰਮੇਂ ਬਘਿਆਤ ਕਿ ਹਜੇ ਹੋਰ ਵੀ ਨੇ? ਜੇ ਹੈਗੇ ਨੇ ਤਾਂ ਕੱਢਲੇ ਕਸਰ", ਅਬਦਾਲੀ ਵੱਲ ਦੇਖ ਕੇ ਬੋਲਦਿਆਂ ਭਾਈ ਹਾਠੂ ਸਿੰਘ ਨੇ ਕਮਰਕੱਸੇ ਨੂੰ ਪਾੜ ਕੇ ਪਿੱਠ ਦਾ ਡੂੰਘਾ ਜਖਮ ਕਸ ਕੇ ਬੰਨ੍ਹ ਲਿਆ।
ਅਬਦਾਲੀ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਗੁੱਸੇ ਨਾਲ ਭਰੇ ਖਲੋਤੇ ਬਾਕੀ ਵੀਹ ਗਿਲਿਜਿਆਂ ਨੇ ਘੋੜੇ ਮੰਗਵਾਏ ਤੇ ਦੋਹਾਂ ਸਿੰਘਾਂ ਵੱਲ ਦੌੜਾਏ। ਉਹਨਾਂ ਨੇ ਆਪਣੇ ਲੰਬੇ ਬਰਛੇ ਸਿੰਘਾਂ ਵੱਲ ਨੂੰ ਕਰ ਲਏ, ਜਿਵੇਂ ਘੋੜਸਵਾਰ ਕਿੱਲਾ ਪੱਟਣ ਲਈ ਕਰਦੇ ਹਨ। ਪਰ ਸਿੰਘ ਕਿੱਲੇ ਥੋੜਾ ਸਨ, ਉਹ ਤਾਂ ਐਸੇ ਬੋਹੜ ਸਨ ਜਿਨ੍ਹਾਂ ਦੀਆਂ ਜੜ੍ਹਾਂ ਪਾਤਾਲ ਤੀਕ ਪਹੁੰਚੀਆਂ ਹੋਈਆਂ ਸਨ। ਸਿੰਘਾਂ ਵੱਲ ਇਸ ਤਰ੍ਹਾਂ ਹਮਲਾਵਰ ਹੋ ਕੇ ਆਉਂਦੇ ਘੋੜਸਵਾਰਾਂ ਨੂੰ ਦੇਖ ਕੇ ਬਾਕੀ ਗ੍ਰਿਫਤਾਰ ਕਰਕੇ ਲਿਆਂਦੇ ਗਏ ਸਿੰਘ ਤੇ ਭੁਝੰਗੀ ਵੀ ਸੰਗਲਾਂ ਵਿਚ ਨੂੜੇ ਹੋਏ ਹੀ ਦੋਹਾਂ ਸਿੰਘਾਂ ਵੱਲ ਭੱਜੇ। ਘੋੜਿਆਂ 'ਤੇ ਬੈਠੇ ਬੁਲੰਦ ਖਾਨ ਦੇ ਅਫਗਾਨ ਸਿਪਾਹੀ, ਜਿਹਨਾਂ ਨੇ ਸਿੰਘਾਂ ਦੇ ਸੰਗਲ ਫੜ੍ਹੇ ਹੋਏ ਸਨ, ਘੋੜਿਆਂ ਤੋਂ ਧੜੱਮ ਕਰਕੇ ਹੇਠਾਂ ਡਿੱਗੇ। ਸਿੰਘ ਉਹਨਾਂ ਨੂੰ ਮੈਦਾਨ ਵਿਚ ਘੜੀਸਦੇ ਕਾਫੀ ਦੂਰ ਤੱਕ ਲੈ ਗਏ। ਹਾਰ ਕੇ ਸਿਪਾਹੀਆਂ ਨੇ ਸੰਗਲ ਛੱਡ ਦਿੱਤੇ।
ਭਾਈ ਰਾਵਨ ਸਿੰਘ ਜੀ ਨੇ ਪੂਰੀ ਤਾਕਤ ਨਾਲ ਸੰਗਲ ਘੁਮਾ ਕੇ ਉਹਨਾਂ ਘੋੜਸਵਾਰਾਂ ਵੱਲ ਚਲਾਇਆ, ਜਿਹੜੇ ਦੋਹਾਂ ਸਿੰਘਾਂ ਨਾਲ ਲੜਨ ਆ ਰਹੇ ਸਨ, ਸੰਗਲ ਘੋੜਿਆਂ ਦੀਆਂ ਲੱਤਾਂ ਵਿਚ ਫਸ ਗਿਆ ਤੇ ਘੋੜੇ ਸਣੇ ਸਵਾਰ ਬਹੁਤ ਬੁਰੀ ਤਰ੍ਹਾਂ ਮੈਦਾਨ ਵਿਚ ਡਿੱਗੇ। ਮੂਹਰਲੇ ਡਿੱਗਦੇ ਘੋੜਿਆਂ ਕਰਕੇ ਪਿਛਲੇ ਸਵਾਰਾਂ ਤੋਂ ਵੀ ਸੰਭਲਿਆ ਨਾ ਗਿਆ। ਦਸ ਦੇ ਕਰੀਬ ਘੋੜੇ ਤੇ ਸਵਾਰ ਮਿੱਟੀ ਵਿਚ ਲਿਟਦੇ ਫਿਰ ਰਹੇ ਸਨ। ਭੁਝੰਗੀਆਂ ਨੇ ਫੁਰਤੀ ਨਾਲ ਡਿੱਗੇ ਸਵਾਰਾਂ ਦੇ ਬਰਛੇ ਚੁੱਕੇ ਤੇ ਆ ਰਹੇ ਬਾਕੀ ਘੋੜਸਵਾਰਾਂ ਵੱਲ ਤਾਣ ਲਏ। ਭਾਈ ਕਿਹਰ ਸਿੰਘ ਨੇ ਆਪਣਾ ਬਰਛਾ ਪਿੱਛੋਂ ਜ਼ਮੀਨ ਦੀ ਓਟ ਲੈ ਕੇ ਭੱਜੇ ਆਉਂਦੇ ਘੋੜੇ ਦੀ ਛਾਤੀ ਵਿਚ ਐਸਾ ਖੁਭੇਇਆ ਕਿ ਘੋੜਾ ਧਰਤੀ 'ਤੇ ਪੁੱਠਾ ਹੋ ਕੇ ਡਿੱਗਦਾ ਹੋਇਆ ਸਣੇ ਸਵਾਰ ਕਈ ਬਾਜ਼ੀਆਂ ਲਾ ਗਿਆ।
ਭਾਈ ਬਾਘੜ ਸਿੰਘ ਨਾਮੀ ਸੂਰਮੇਂ ਨੇ ਤਦ ਤੀਕ ਆਪਣੇ ਬਰਛੇ ਨਾਲ ਦੋ ਅਫਗਾਨ ਹੋਰ ਸੁੱਟ ਲਏ। ਛੋਟੇ ਭੁਝੰਗੀ ਇਸ ਤਰ੍ਹਾਂ ਦੀ ਦਲੇਰੀ ਨਾਲ ਲੜ ਰਹੇ ਸਨ, ਜੋ ਅਫਗਾਨਾ ਨੇ ਕਦੇ ਸੁਪਨੇ ਵਿਚ ਵੀ ਨਹੀਂ ਦੇਖੀ ਸੀ। ਦੋ ਭੁਝੰਗੀਆਂ ਨੇ ਆਪਣੀਆਂ ਤਲਵਾਰਾਂ ਇਕ ਦੁਰਾਨੀ ਦੇ ਢਿੱਡ ਵਿਚ ਏਨੇ ਜ਼ੋਰ ਨਾਲ ਖੁਭੋਈਆਂ ਕਿ ਉਸ ਦੇ ਮੂੰਹ ਵਿਚੋਂ ਲਹੂ ਦਾ ਫੁਹਾਰਾ ਨਿਕਲਿਆ।
"ਸਾਲੇ ਹੁਣ ਖੂਨ ਦੀਆ ਉਲਟੀਆਂ ਕਰਦੇ ਫਿਰਦੇ ਆ", ਤਲਵਾਰ ਬਾਹਰ ਖਿੱਚਦਿਆਂ ਇਕ ਭੁਝੰਗੀ ਬੋਲਿਆ।
ਮੈਦਾਨ ਵਿਚ ਪਾਸਾ ਪੂਰੀ ਤਰ੍ਹਾਂ ਸਿੰਘਾਂ ਦਾ ਭਾਰਾ ਪੈ ਚੁੱਕਾ ਸੀ। ਭਾਈ ਰਾਵਨ ਸਿੰਘ ਦੇ ਛੱਡੇ ਬਰਛੇ ਨਾਲ ਜਿਉਂ ਹੀ ਇਕ ਦੁਰਾਨੀ ਘੋੜਸਵਾਰ ਧੜਾਕ ਦੇਣੇ ਭੁੰਜੇ ਡਿੱਗਾ ਤਾਂ ਅਬਦਾਲੀ ਆਪਣੇ ਆਸਨ ਤੋਂ ਖੜ੍ਹਾ ਹੋ ਗਿਆ,
"ਰੋਕ ਦਿਓ ਰੋਕ ਦਿਓ ਬੰਦ ਕਰੋ ਹਮਲਾ...
"ਕੀ ਹੋਇਆ ਹਜ਼ਰ..?", ਕੋਲੋਂ ਹਯਾਤ ਖਾਨ ਬੋਲਿਆ।
"ਐਸੇ ਯੋਧਿਆਂ ਨੂੰ ਖੇਡ ਦੇ ਮੈਦਾਨ ਵਿਚ ਨਹੀਂ ਮਾਰਨਾ ਚਾਹੀਦਾ, ਮੌਕਾ ਲੱਗਿਆ ਤਾਂ ਇਹਨਾਂ ਦਾ ਮੁਕਾਬਲਾ ਜੰਗ ਦੇ ਮੈਦਾਨ ਵਿਚ ਕਰਾਂਗੇ। ਕੈਦ ਵਿਚ ਫੜ੍ਹੇ ਹੋਇਆ ਨੂੰ ਇਸ ਤਰ੍ਹਾਂ ਮਰਵਾ ਦੇਣਾ ਕਿਸੇ ਤਰ੍ਹਾਂ ਵੀ ਨਿਆਂ ਨਹੀਂ... ਇਹਨਾਂ ਸਭ ਨੂੰ ਘੋੜੇ ਦਿਓ ਤੇ ਆਜ਼ਾਦ ਕਰ ਦਿਓ ", ਅਬਦਾਲੀ ਨੇ ਹਯਾਤ ਖਾਨ ਨੂੰ ਹੁਕਮ ਦਿੱਤਾ।
ਅਬਦਾਲੀ ਬੋਲਦਾ ਹੋਇਆ ਕੁਝ ਅਗਾਂਹ ਆਇਆ ਤਾਂ ਗੋਲੀ ਚੱਲਣ ਦੀ ਇਕ ਆਵਾਜ਼ ਸੁਣਾਈ ਦਿੱਤੀ। ਇਹ ਗੋਲੀ ਭਾਈ ਹਾਠੂ ਸਿੰਘ ਦੇ ਲੱਗੀ ਸੀ। ਅਸਲ ਵਿਚ ਭਾਈ ਹਾਠੂ ਸਿੰਘ ਨੇ ਆਪਣਾ ਬਰਛਾ ਅਬਦਾਲੀ ਵੱਲ ਨੂੰ ਤਾਣਿਆਂ ਤੇ ਛੱਡਣ ਲਈ ਜਿਉਂ ਹੀ ਹੱਥ ਪਿਛਾਂਹ ਲੈ ਕੇ ਗਿਆ, ਬੁਲੰਦ ਖਾਨ ਨੇ ਦੇਖ ਲਿਆ ਤੇ ਆਪਣੇ ਰਾਮਜੰਗ ਵਿਚੋਂ ਤਾੜ ਕਰਦੀ ਗੋਲੀ ਹਾਠੂ ਸਿੰਘ ਵੱਲ ਦਾਗੀ। ਗੋਲੀ ਹਾਠੂ ਸਿੰਘ ਦੀ ਪਿੰਜਨੀ ਵਿੱਚ ਵੱਜੀ ਤੇ ਉਹ ਲੜਖੜਾ ਗਿਆ। ਪਰ ਗੋਡੇ ਭਾਰ ਹੁੰਦਾ ਹੁੰਦਾ ਵੀ ਉਹ ਬਰਛਾ ਚਲਾ ਗਿਆ। ਇਸ ਤੋਂ ਪਹਿਲਾਂ ਕਿ ਅਬਦਾਲੀ ਤੇ ਬਾਕੀ ਦਰਬਾਰੀਆਂ ਨੂੰ ਕੁਝ ਸਮਝ ਆਉਂਦੀ, ਬਰਛਾ ਅਬਦਾਲੀ ਦੇ ਸਿਰ ਉੱਤੋਂ ਦੀ ਹੁੰਦਾ ਹੋਇਆ ਤਖਤ ਦੇ ਛਤਰ ਉੱਤੇ ਜਾ ਵੱਜਾ ਤੇ ਛਤਰ ਧੜਾਮ ਕਰਦਾ ਹੇਠਾ ਡਿੱਗ ਪਿਆ।
ਦਰਬਾਰੀਆਂ ਤੇ ਸੈਨਾਪਤੀਆਂ ਨੇ ਡਿੱਗਦੇ ਹੋਏ ਅਬਦਾਲੀ ਨੂੰ ਸੰਭਾਲਿਆ
ਤੇ ਵੀਹ ਪੱਚੀ ਘੋੜਸਵਾਰਾਂ ਦੀ ਟੋਲੀ ਸਿੰਘਾਂ ਵੱਲ ਵਧੀ। ਘਮਸਾਨ ਦਾ ਜੰਗ ਫੇਰ ਸ਼ੁਰੂ ਹੋਇਆ। ਦਰਬਾਰੀ, ਵਜ਼ੀਰ ਤੇ ਸੈਨਾਪਤੀ ਹਜੇ ਅਬਦਾਲੀ ਨੂੰ ਸੁਰਤ ਵਿਚ ਲਿਆ ਹੀ ਰਹੇ ਸਨ ਕਿ ਸਿੰਘਾਂ ਨੇ ਸ਼ਸਤਰ ਸੰਭਾਲ ਕੇ ਅਫਗਾਨ ਟੁਕੜੀ ਦੇ ਡੱਕਰੇ ਕਰ ਦਿੱਤੇ। ਅਫਗਾਨਾ ਦੇ ਘੋੜਿਆਂ 'ਤੇ ਸਵਾਰ ਹੁੰਦੇ ਹੋਏ ਸਿੰਘਾਂ, ਭੁਝੰਗੀਆਂ ਤੇ ਬੀਬੀਆਂ ਨੇ ਘੋੜੇ ਮੈਦਾਨ ਤੋਂ ਬਾਹਰ ਵੱਲ ਭਜਾਏ।
ਭਾਈ ਬਾਘੜ ਸਿੰਘ ਨੇ ਜਖਮੀ ਭਾਈ ਬਾਘ ਸਿੰਘ ਨੂੰ ਸੰਭਾਲਿਆ ਤੇ ਆਪਣੇ ਨਾਲ ਘੋੜੇ 'ਤੇ ਬਿਠਾ ਲਿਆ। ਭਾਈ ਰਾਵਨ ਸਿੰਘ ਭਾਈ ਹਾਠੂ ਸਿੰਘ ਨੂੰ ਚੁੱਕਣ ਲਈ ਦੌੜਿਆ, ਪਰ ਗੋਲੀਆਂ ਦੀ ਬੌਛਾਰ ਨੇ ਸਿੰਘ ਦੀ ਪੇਸ਼ ਨਾ ਜਾਣ ਦਿੱਤੀ। ਸਾਰੇ ਸਿੰਘ ਸਿੰਘਣੀਆਂ ਫਰਾਰ ਹੋ ਗਏ। ਭਾਈ ਹਾਠੂ ਸਿੰਘ ਨੂੰ ਪੈਦਲ ਸਿਪਾਹੀਆਂ ਦੀ ਟੁਕੜੀ ਨੇ ਦਬੋਚਿਆ ਤੇ ਰੱਸਿਆਂ ਨਾਲ ਨੂੜ ਲਿਆ।
"ਤੇਰੇ ਖੈਰਾਤ ਵਿਚ ਦਿੱਤੇ ਘੋੜੇ ਨਹੀਂ ਲਿਜਾਣਗੇ ਸਿੰਘ ਲਿਜਾਣਗੇ ਤੇਰੇ ਲੜਾਕਿਆਂ ਤੋਂ ਤੇ ਯਾਦ ਰੱਖੀ 'ਕਾਬਲੀ ਕੁੱਤਿਆ' ਖੋਹ ਕੇ 'ਕੱਲੇ ਘੋੜੇ ਨਹੀਂ ਤਾਜ ਤਖਤ ਵੀ ਖੋਹਣਗੇ ਸਿੰਘ ਤੁਹਾਡੇ ਤੋਂ ਬਹੁਤ ਜਲਦ...
"ਪੜਵਾ ਦਿਓ ਏਹਨੂੰ ਵਿਚਾਲੋਂ... ਹਾਥੀਆਂ ਨਾਲ ਨੂੜ ਕੇ ਏਹਦੇ ਦੋ ਟੋਟੇ ਕਰਵਾ ਦਿਓ " ਅਬਦਾਲੀ ਗੁੱਸੇ ਵਿਚ ਚੀਕਿਆ।
ਦੋ ਹਾਥੀਆਂ ਦੇ ਪਿਛਲੇ ਪੈਰਾਂ ਨਾਲ ਸੰਗਲ ਬੰਨ੍ਹ ਕੇ ਇਕ ਇਕ ਪਾਸਾ ਭਾਈ ਹਾਠੂ ਸਿੰਘ ਜੀ ਦੀਆਂ ਲੱਤਾਂ ਨਾਲ ਬੰਨ੍ਹਿਆਂ ਗਿਆ ਤੇ ਹਾਥੀ ਉਲਟ ਦਿਸ਼ਾਵਾਂ ਵੱਲ ਹੱਕੇ ਗਏ। ਸਿੰਘ ਦਾ ਸਰੀਰ ਹਾਥੀਆਂ ਨੇ ਵਿਚਾਲੋਂ ਪਾੜ ਦਿੱਤਾ, ਸ਼ਹਾਦਤ ਪਾ ਰਹੇ ਸਿੰਘ ਦੇ ਆਖਰੀ ਬੋਲ ਸਨ,
“ਧੰਨ ਧੰਨ ਮਹਾਂਕਾਲ ਬਾਬਾ ਫਤਹਿ ਸਿੰਘ ਜੀ... ਚਰਨਾ ਦੀ ਧੂੜ ਝੋਲੀ ਪਾਇਓ... ਧੰਨ ਧੰਨ ਮਾਤਾ ਸਾਹਿਬ ਦੇਵਾਂ ਜੀ ਮਿਹਰ ਕਰਿਓ ਤਾਂ ਕਿ ਅਗਲਾ ਜਨਮ ਤੇ ਬਚਿਆ ਹੋਇਆ ਹਰ ਜਨਮ, ਆਨੰਦਪੁਰ ਸਾਹਿਬ ਹੋਵੇ ਤੇ ਖਾਲਸਾ ਪੰਥ ਦੀ ਮੁੜ ਸੇਵਾ ਕਰਨ ਦਾ ਮੌਕਾ ਮਿਲੇ..
"ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਸ਼ਹੀਦ ਭਾਈ ਹਾਠੂ ਸਿੰਘ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ"
ਸਿੰਘਾਂ ਦੇ ਬਾਹਰੋਂ ਛੱਡੇ ਜੈਕਾਰੇ ਦਾ ਆਵਾਜ਼ ਭਾਵੇਂ ਅੰਦਰ ਅਬਦਾਲੀ ਸਮੇਤ ਸਭ ਨੇ ਸੁਣ ਲਈ ਸੀ, ਪਰ ਸਭ ਨੇ ਇਸ ਤਰ੍ਹਾਂ ਵਿਹਾਰ ਕੀਤਾ ਜਿਵੇਂ ਕਿਸੇ ਨੇ ਉਹ ਆਵਾਜ਼ ਸੁਣੀ ਨਾ ਹੋਵੇ।
ਹਿੰਦ ਪਤਿਸ਼ਾਹੀ ਲੈਨ ਫਿਰ ਕਰੀ ਸ਼ਾਹਿ ਤਤਬੀਰ॥
ਬਾਬੇ ਨੇ ਦਰਿਆ ਕੋਲੋਂ ਪਰਤਦਿਆਂ ਹੀ ਸਾਨੂੰ ਭਾਈ ਹਾਠੂ ਸਿੰਘ ਜੀ ਦੀ ਸਾਖੀ ਸੁਣਾਉਣੀ ਸ਼ੁਰੂ ਕਰ ਦਿੱਤੀ ਸੀ। ਜਦ ਉਹ ਸਾਡੇ ਕੋਲ ਆਉਂਦਿਆਂ ਹੀ ਬੋਲਿਆ,
"ਇਕ ਵੱਡਾ ਮੈਦਾਨ ਹੈ.. "
ਤਾਂ ਮੈਨੂੰ ਜਾਪਿਆ ਕਿ ਕਿਤੇ ਬਾਬਾ ਵਰਤਮਾਨ ਵਿਚ ਹੋਣ ਜਾ ਰਹੀ ਜੰਗ ਦੇ ਮੈਦਾਨ ਬਾਰੇ ਦੱਸਣ ਲੱਗਾ ਹੈ। ਪਰ ਬਾਬੇ ਨੇ ਭਾਈ ਹਾਠੂ ਸਿੰਘ ਦੀ ਬੀਰਤਾ ਦਾ ਕਿੱਸਾ ਸੁਣਾਇਆ।
ਐਤਕੀਂ ਉਹ ਦਰਿਆ ਕੋਲ ਕਾਰੀ ਚਿਰ ਲਾ ਆਇਆ ਸੀ। ਸਿੰਘਾਂ ਦਾ ਆਪਸ ਵਿਚ ਕੁਝ ਬੋਲ ਬੁਲਾਰਾ ਹੋ ਗਿਆ ਸੀ, ਸੋ ਉੱਥੇ ਪੈ ਰਿਹਾ ਰੌਲਾ ਸਾਨੂੰ ਵੀ ਸੁਣਾਈ ਦਿੱਤਾ। ਸਿੰਘਾਂ ਦੀਆਂ ਦੋ ਧਿਰਾਂ ਕਿਸੇ ਫੈਸਲੇ ਨੂੰ ਲੈ ਕੇ ਦੁਬਿਧਾ ਵਿਚ ਸਨ ਤੇ ਵੱਖੋ ਵੱਖਰੀ ਰਾਇ ਖੜੀ ਹੋ ਗਈ ਸੀ। ਬਾਬਾ ਭੰਗੂ ਦੋਹਾਂ ਧਿਰਾਂ ਦੇ ਵਿਚਾਲੇ ਖਲੋਤਾ ਸੀ।
"ਮੇਰੀ ਜਾਚੇ ਸਾਨੂੰ ਅੰਮ੍ਰਿਤ ਵੇਲੇ ਤੀਕ ਉਡੀਕ ਕਰਨੀ ਚਾਹੀਦੀ ਹੈ...", ਬਾਬੇ ਨੇ ਦੋਹਾਂ ਧਿਰਾਂ ਨੂੰ ਸਲਾਹ ਦਿੱਤੀ।
“ਪਰ ਜੇ 'ਗਾਹੋਂ ਅਗਲਿਆਂ ਨੇ ਉਡੀਕ ਨਾ ਕੀਤੀ... ਸਾਰੀ ਸਿਖ ਫੌਜ ਉਹਨਾਂ ਦੀਆਂ ਤੋਪਾਂ ਦੀ ਮਾਰ ਹੇਠ ਹੈ " ਇਕ ਸਿੰਘ ਬੋਲਿਆ।
"ਤੋਪਾਂ ਦੇ ਮਾਰਿਆਂ ਅਸੀਂ ਨਹੀਂ ਮਰਦੇ ਖਾਲਸਾ ਜੀ, ਬਸ ਪੰਥ ਵਿਚ ਫੁੱਟ ਨਾ ਪਵੇ। ਫੁੱਟ ਮਰਵਾ ਦੇਵੇਗੀ ਸਾਨੂੰ ", ਬਾਬੇ ਦੇ ਇਹ ਬੋਲ ਸੁਣ ਕੇ ਸਭ ਸਿੰਘ ਚੁੱਪ ਹੋ ਗਏ, ਬਾਬਾ ਫੇਰ ਬੋਲਿਆ, " ਅਸੀਂ ਅੰਮ੍ਰਿਤ ਵੇਲੇ ਤੱਕ ਉਹਨਾਂ ਦੀ ਉਡੀਕ ਕਰਾਂਗੇ ਤੇ ਜੇ ਮਹਾਰਾਜ ਦੀ ਕਰਨੀ ਉਹ ਨਾ ਆ ਸਕੇ ਤਾਂ ਅਗਲੀ ਰਣਨੀਤੀ ਘੜੀ ਜਾਵੇਗੀ..."
ਬਾਬੇ ਦੀ ਇਸ ਸਲਾਹ ਨਾਲ ਦੋਹੇਂ ਧਿਰਾਂ ਸ਼ਾਂਤ ਹੋ ਗਈਆਂ ਤੇ ਇਕ ਸਿੰਘ ਨੇ ਕਿਰਪਾਨ ਮਿਆਨੋਂ ਕੱਢਦਿਆਂ ‘ਵਾਰ ਸ੍ਰੀ ਭਗਉਤੀ ਜੀ ਕੀ' ਸ਼ੁਰੂ
ਕੀਤੀ ਤੇ ਕੋਲ ਖਲੋਤੇ ਸਭ ਸਿੰਘ ਚੌਕੜੇ ਮਾਰ ਕੇ ਇਕਾਗਰਤਾ ਨਾਲ ਉਸ ਸਿੰਘ ਕੋਲ ਬੈਠ ਗਏ ਤੇ ਬਾਬਾ ਸਾਡੇ ਵੱਲ ਆ ਗਿਆ।
ਭਾਈ ਹਾਠੂ ਸਿੰਘ ਜੀ ਦੀ ਦਲੇਰੀ ਭਰੀ ਸ਼ਹਾਦਤ ਨੇ ਸਾਨੂੰ ਸੁੰਨ ਕਰ ਦਿੱਤਾ ਸੀ। ਬਾਬਾ ਵੀ ਬੋਲਦਾ ਬੋਲਦਾ ਕੁਝ ਪਲ ਲਈ ਚੁੱਪ ਹੋ ਗਿਆ। ਬਾਬੇ ਦੇ ਕੋਲ ਖਲੋਤੇ ਸਿੰਘ ਨੇ ਆਪਣੇ ਬਰਛੇ ਦੀ ਧਾਰ 'ਤੇ 'ਗੂਠਾ ਫੇਰ ਕੇ ਦੇਖਿਆ ਤੇ ਫੇਰ ਆਪਣੇ ਦੁਮਾਲੇ ਵਿਚ ਲੱਗਿਆ ਬਾਘ ਨਖਾ ਕੱਢ ਕੇ ਉਸ ਦੀ ਧਾਰ ਪਰਖੀ। ਮੈਂ ਉਸ ਵੱਲ ਦੇਖ ਰਿਹਾ ਸੀ ਕਿ ਸਾਡੀਆਂ ਨਜ਼ਰਾਂ ਮਿਲੀਆਂ ਤੇ ਉਹ ਸਿੰਘ ਬਾਘ ਨੂੰ ਦੁਬਾਰਾ ਦੁਮਾਲੇ ਵਿਚ ਟੰਗਦਾ ਹੋਇਆ ਮੁਸਕੁਰਾਉਣ ਲੱਗਿਆ।
"ਅਸਲ ਵਿਚ ਅਬਦਾਲੀ ਅੱਗੇ ਸਾਰੇ ਹਿੰਦ ਨੇ ਗੋਡੇ ਟੇਕ ਦਿੱਤੇ ਸਨ, ਬਸ ਪੰਜਾਬ ਦੇ ਸਿਖ ਹੀ ਸਨ ਜਿਹਨਾਂ ਉਸ ਦੀ ਈਨ ਤਾਂ ਕੀ ਮੰਨਨੀ ਸੀ, ਸਗੋਂ ਲਗਾਤਾਰ ਉਸ ਦੇ ਨਾਸੀਂ ਧੂਆਂ ਕਢਾਈ ਰੱਖਿਆ। ਮਰਾਠਿਆਂ ਨੂੰ ਬੁਰੀ ਤਰਾਂ ਹਰਾ ਕੇ ਸਾਰੇ ਹਿੰਦੋਸਤਾਨ ਉੱਤੇ ਸ਼ਾਹ ਨੇ ਅਫਗਾਨ ਪਰਚਮ ਝੁਲਾ ਦਿੱਤਾ ਸੀ। ਹੁਣ ਉਸ ਨੇ ਤਾਂ ਆਪਣੇ ਚਿੱਤ ਵਿਚ ਸੋਚ ਲਿਆ ਸੀ ਕਿ ਉਸ ਦੀ ਪਾਤਸ਼ਾਹੀ ਏਥੇ ਕਾਇਮ ਹੋ ਚੁੱਕੀ ਹੈ। ਪਰ ਮੁੜਦੇ ਨੂੰ ਸਿਖਾਂ ਨੇ ਏਨਾ ਲੁੱਟਿਆ ਕਿ ਉਸ ਨੇ ਸੁਪਨੇ ਵਿਚ ਵੀ ਨਹੀ ਸੋਚਿਆ ਸੀ। ਹਿੰਦੋਸਤਾਨ ਵਿਚੋਂ ਕੈਦ ਕਰਕੇ ਲਿਆਂਦੀਆਂ ਗਈਆਂ ਹਜ਼ਾਰਾਂ ਕੁੜੀਆਂ ਸਿੰਘਾਂ ਨੇ ਉਸ ਤੋਂ ਛੁਡਵਾ ਲਈਆਂ। ਮਾਲ ਖਜ਼ਾਨੇ ਵਾਲੇ ਖੱਚਰਾਂ, ਊਠ, ਗੱਡੇ ਖਾਲੀ ਕਰ ਦਿੱਤੇ । ਪਾਨੀਪਤ ਜਿੱਤ ਕੇ ਮੁੜ ਰਿਹਾ ਅਹਿਮਦ ਸ਼ਾਹ ਕਾਬਲ ਇੰਝ ਪੁੱਜਿਆ ਜਿਵੇਂ ਕੋਈ ਵੱਡੀ ਜੰਗ ਜਿੱਤ ਨੇ ਨਹੀਂ ਕਿਸੇ ਛੋਟੀ ਜੰਗ ਵਿਚ ਵੱਡੀ ਹਾਰ ਖਾ ਕੇ ਮੁੜਿਆ ਹੋਵੇ ", ਕੁਝ ਚਿਰ ਮਗਰੋਂ ਫਿਰ ਆਪ ਹੀ ਇਕ ਦਮ ਬਾਬੇ ਨੇ ਬੋਲਣਾ ਸ਼ੁਰੂ ਕੀਤਾ।
“ਪਰ ਅਸੀਂ ਤਾਂ ਬਾਬਾ ਗੁਰਬਖ਼ਸ਼ ਸਿੰਘ ਜੀ ਦੇ ਮੁੜ ਜਨਮ ਲੈਣ ਦੀ ਉਡੀਕ ਵਿਚ ਸਾਂ... ਰਾਤ ਕਿੰਨੀ ਛੇਤੀ ਬੀਤ ਰਹੀ ਹੈ, ਕਿਤੇ ਸਾਡੀ ਉਹ ਸਾਖੀ ਰਹਿ ਹੀ ਨਾ ਜਾਵੇ...?", ਸਾਖੀ ਕਿਤੋਂ ਹੋਰ ਤੁਰ ਪਈ ਹੋਣ ਕਰਕੇ ਮੈਂ ਬੋਲਿਆ।
"ਸਮਾਂ ਵੀ ਬੜੀ ਭੈੜੀ ਸ਼ੈਅ ਹੈ । ਤੁਹਾਡੀ ਜੇਹੀ ਅਵਸਥਾ ਹੈ, ਉਹੋ ਜਿਹਾ ਹੀ ਵਿਹਾਰ ਕਰਦਾ ਹੈ। ਇਕ ਪਾਸੇ ਸਾਖੀ ਦੇ ਆਨੰਦ ਵਿਚ ਤੁਹਾਡੀ ਰਾਤ ਛੇਤੀ ਬੀਤ ਰਹੀ ਹੈ ਤੇ ਦੂਜੇ ਪਾਸੇ ਉਡੀਕ ਅਤੇ ਕੌਮ ਦੇ ਭਵਿੱਖ ਦੇ ਫਿਕਰ ਵਿਚ ਸਾਡੀ ਰਾਤ ਲੰਬੀ ਹੁੰਦੀ ਜਾ ਰਹੀ ਹੈ। ਤੂੰ ਘਾਬਰ ਨਾ ਪੁੱਤਰਾ... ਇਹ ਰਾਤ ਤਾਂ ਬਹੁਤ ਲੰਬੀ ਹੈ... ਉਡੀਕ ਵਾਲੀ ਰਾਤ ਲੰਬੀ ਹੀ ਹੁੰਦੀ ਹੈ। ਇਸ
ਰਾਤ ਨੇ ਤਾਂ ਕੌਮ ਦੀ ਕਿਸਮਤ ਦਾ ਫੈਸਲਾ ਕਰਨਾ ਹੈ। ਤੁਹਾਡੀਆਂ ਤਕਦੀਰਾਂ ਇਸੇ ਰਾਤ ਨੇ ਘੜਨੀਆਂ ਨੇ।" ਬਾਬਾ ਮੇਰੀ ਕਾਹਲ ਦੇਖ ਕੇ ਬੋਲਿਆ।
"ਫੇਰ ਤੁਸੀਂ ਪਹਿਲਾਂ ਸਾਨੂੰ ਅੱਜ ਦੀ ਰਾਤ ਬਾਰੇ ਹੀ ਕਿਉਂ ਨਹੀਂ ਦੱਸਦੇ ?". ਇੰਦਰਜੀਤ ਸਿੰਘ ਉਤਸੁਕਤਾ ਨਾਲ ਬੋਲਿਆ।
"ਕਈ ਦਹਾਕੇ ਲੱਗੇ ਹਨ ਕੌਮ ਨੂੰ ਇਸ ਰਾਤ ਤੱਕ ਪਹੁੰਚਦੇ ਹੋਏ। ਤੁਸੀਂ ਪਹਿਲਾਂ ਰੁਸ਼ਨਾਉਂਦੇ ਸੂਰਜਾਂ ਦੀ ਕਥਾ ਤਾਂ ਸੁਣ ਲਓ ਮਗਰੋਂ ਏਥੇ ਹੀ ਆਓਗੇ...। ਹਰ ਸਿਖ ਬਾਲ ਨੇ ਏਥੇ ਆਉਣਾ ਹੀ ਹੈ। ਤੁਹਾਡੇ ਵਿਚੋਂ ਹਰ ਬਾਲ ਨੇ ਸਰਦ ਹਨੇਰੀ ਰਾਤ ਨੂੰ ਸਰਸਾ ਪਾਰ ਕਰਨੀ ਹੈ, ਹਰ ਇਕ ਨੇ ਚਮਕੌਰ ਦੀ ਜੰਗ ਤੋਂ ਪਹਿਲੀ ਠੰਡੀ ਰਾਤ ਦਾ ਸੇਕ ਮਾਨਣਾ ਹੈ. ਹਰ ਇਕ ਨੇ ਸਰਹੰਦ ਦੇ ਠੰਡੇ ਬੁਰਜ਼ ਦੇ ਪਾਲੇ ਵਿਚ ਮਾਤਾ ਗੁਜ਼ਰੀ ਜੀ ਦੀ ਗੋਦ ਵਿਚ ਬੈਠੇ ਬਾਬਿਆਂ ਨੂੰ ਤੱਕਣਾ ਹੈ ਤੇ ਉਸ ਨਿੱਘੇ ਜੁਅਰਤ ਜਜ਼ਬੇ ਨੂੰ ਮਹਿਸੂਸ ਕਰਨਾ ਹੈ। ਛੋਟੇ ਵੱਡੇ ਘੱਲੂਘਾਰੇ ਵਾਪਰਨ ਤੋਂ ਪਹਿਲੀਆਂ ਰਾਤਾਂ ਜਾਗ ਕੇ ਕੱਟਣੀਆਂ ਹਨ। ਮੀਰ ਮੰਨੂੰ ਦੀ ਕੈਦ ਵਿਚ ਸਵਾ ਸਵਾ ਮਣ ਦੇ ਪੀਸਣ ਪੀਂਹਦੀਆਂ ਮਾਵਾਂ ਦੀਆਂ ਗੋਦਾਂ ਵਿਚ ਸੋਣਾ ਹੈ। ਇਹ ਰਾਤਾਂ ਸੌਖੀਆਂ ਨਹੀਂ ਬੀਤਦੀਆਂ ਹੁੰਦੀਆਂ ਪੁੱਤਰੋ... ਇਹ ਤਾਂ ਕੌਮ ਦੇ ਪਿੰਡਿਆਂ 'ਤੇ ਉੱਕਰ ਜਾਂਦੀਆਂ ਨੇ ਤੇ ਸਦਾ ਨਾਲ ਰਹਿੰਦੀਆਂ ਨੇ। ਨਾਲ ਰੱਖਣੀਆਂ ਵੀ ਚਾਹੀਦੀਆਂ ਨੇ, ਜਿਹੜੇ ਵੀ ਬਾਲ ਨੇ ਇਹਨਾਂ ਰਾਤਾਂ ਵੱਲ ਕੰਡ ਕੀਤੀ, ਉਸ ਦੇ ਦਿਨ ਹਨੇਰੇ ਹੋ ਜਾਣਗੇ। ", ਬਾਬੇ ਦੀ ਸੁਰਤ ਮੁੜ ਸਿਦਕਾਂ ਦੇ ਪੰਨਿਆਂ 'ਤੇ ਚਲੀ ਗਈ ਸੀ।
"ਸਤਿਬਚਨ ਆਖ ਪੁੱਤਰਾ ਸਤਿਬਚਨ ਸਿਖ ਕਥਾ ਸਤਿਬਚਨ ਦੀ ਕਥਾ ਹੈ। ਕਥਾ ਕਰਦੇ ਕਥਾਕਾਰ ਨੂੰ ਟੋਕੀਦਾ ਨਹੀਂ ਹੁੰਦਾ, ਸਾਡਾ ਇਹੀ ਵਿਰਸਾ ਹੈ। ਸਾਰੀ ਤਵਾਰੀਖ ਵਿਚ ਜਦ ਜਦ ਵੀ ਅਸੀਂ ਸਤਿਬਚਨ ਦੀ ਥਾਂ ਤਰਕ ਕੀਤਾ ਹੈ ਜਾਂ ਅੱਗੋਂ ਕਰਾਂਗੇ, ਖਵਾਰ ਹੋਵਾਂਗੇ। ਕਥਾ ਵਿਚ ਬਸ ਹੁੰਗਾਰਾ ਹੁੰਦਾ ਹੈ, 'ਕਿਉਂ' ਨਹੀਂ ”, ਪਤਾ ਨਹੀਂ ਹੋਰ ਕਿਸੇ ਨੇ ਸੁਣਿਆਂ ਕਿ ਨਹੀਂ ਪਰ ਕੰਦੀ ਬਾਬਾ ਹੌਲੀ ਦੇਣੇ ਇਹ ਬੋਲ ਮੇਰੇ ਕੰਨ ਵਿਚ ਬੋਲ ਗਿਆ।
"ਪਰ ਕੰਦੀ ਬਾਬਾ ਕਿੱਥੋਂ ਆਇਆ, ਓਹਨੂੰ ਕਿਵੇਂ ਪਤਾ ਲੱਗਾ ਕਿ ਮੈਂ ਕੀ ਕਿਹਾ ਹੈ... ਉਹ ਕਿਸੇ ਹੋਰ ਨੂੰ ਕਿਉਂ ਨਹੀਂ ਦਿਸਿਆ ?", ਐਸੇ ਤਰਕ ਮੁੜ ਮੇਰੇ ਅੰਦਰ ਆਏ, ਪਰ ਬਾਬੇ ਦੇ ਬੋਲ "ਸਤਿਬਚਨ ਆਖ ਪੁੱਤਰਾ... ਸਤਿਬਚਨ", ਇਕ ਦਮ ਫੇਰ ਮੇਰੇ ਕੰਨਾਂ ਵਿਚ ਗੂੰਜੇ ਤੇ "ਸਤਿਬਚਨ ਬਾਬਾ
ਜੀ ...", ਮੇਰੇ ਮੂੰਹੋਂ ਤੁਰੰਤ ਨਿਕਲਿਆ। ਇਹ ਬੋਲ ਬਾਬੇ ਭੰਗੂ ਦੇ ਨਾਲ ਨਾਲ ਕੰਦੀ ਬਾਬੇ ਨੂੰ ਵੀ ਬੋਲੇ ਗਏ ਸਨ।
ਬਾਬਾ ਭੰਗੂ ਮੇਰੇ ਵੱਲ ਦੇਖ ਕੇ ਮੁਸਕੁਰਾਇਆ ਤੇ ਬੋਲਿਆ,
"ਕਰੀਏ ਕਥਾ ਸ਼ੁਰੂ... "
ਅਸੀਂ ਮੁਸਕੁਰਾਉਂਦਿਆਂ ਹਾਮੀ ਭਰੀ।
"ਚਲੋ ਆਪਾਂ ਥੋੜਾ ਪਿੱਛੋਂ ਸ਼ੁਰੂ ਕਰਦੇ ਹਾਂ " ਬਾਬੇ ਨੇ ਸਾਡੀ ਰੁਚੀ ਦੇਖਦਿਆਂ ਕਥਾ ਕੁਝ ਪਿਛਾਂਹ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ। ਛੋਟੇ ਘੱਲੂਘਾਰੇ ਤੇ ਰਾਮਰੌਣੀ ਦੇ ਘੇਰੇ ਮਗਰੋਂ ਬਾਬਾ ਸਾਨੂੰ ਸਿੱਧਾ ਸ਼ਹੀਦ ਨਿਹੰਗ ਸਿੰਘ ਬਾਬਾ ਗੁਰਬਖਸ਼ ਸਿੰਘ ਦੇ ਚਰਨ ਪਰਸਨ ਲਈ ਲੈ ਆਇਆ ਸੀ। ਸ਼ਾਇਦ ਕਥਾ ਮੰਗ ਕਰਦੀ ਸੀ ਕਿ ਵਿਚਲਾ ਰਹਿ ਗਿਆ ਪੂਰ ਵੀ ਪੂਰਿਆ ਜਾਵੇ।
"ਗੱਲ ਫੇਰ ਸਿਖ ਮਿਸਲਾਂ ਦੇ ਮੁੱਢ ਬੱਝਣ ਤੋਂ ਹੀ ਸ਼ੁਰੂ ਕਰਦੇ ਹਾਂ"
"ਸਤਿਬਚਨ ਬਾਬਾ ਜੀ"
ਅਸੀਂ ਕਥਾ ਤੇ ਕਥਾਕਾਰ ਨੂੰ ਸੀਸ ਨਿਵਾਇਆ ਤੇ ਕਥਾ ਸਾਨੂੰ ਅਕਾਲ ਬੁੰਗੇ 'ਤੇ ਸਜੇ ਬੈਠੇ ਨਵਾਬ ਕਪੂਰ ਸਿੰਘ ਜੀ ਦੇ ਸਨਮੁਖ ਲੈ ਗਈ।
ਇਕ ਇਕ ਚੱਕਿਓ ਮਣ ਮਣ ਲੋਹਾ॥
ਖਾਲਸੇ ਦੀ ਨਿਤ ਨਵੇਂ ਦਿਨ ਹੋ ਰਹੀ ਜੈ ਜੈ ਕਾਰ ਕਰਕੇ ਪਿੰਡਾਂ ਵਿਚੋਂ ਗੱਭਰੂ ਲਗਾਤਾਰ ਪੰਥ ਵਿਚ ਸ਼ਾਮਲ ਹੋਣ ਲੱਗੇ। ਨਵਾਬ ਕਪੂਰ ਸਿੰਘ ਜੀ ਨੇ ਪਹਿਲਾਂ ਵੀ ਸਿੰਘਾਂ ਦੀ ਵਧਦੀ ਗਿਣਤੀ ਦੇਖ ਕੇ ਸਾਰੀ ਤਾਕਤ ਸੰਗਠਿਤ ਕਰਨ ਲਈ ਪੰਥ ਨੂੰ ਦੋ ਵੱਡੇ ਦਲਾਂ ਵਿਚ ਵੰਡ ਦਿੱਤਾ ਸੀ।
ਬੁੱਢਾ ਦਲ ਤੇ ਤਰਨਾ ਦਲ।
ਤਰਨਾ ਦਲ ਦੇ ਅੱਗੋਂ ਪੰਜ ਜੱਥੇ ਬਣਾਏ ਗਏ ਸਨ ਤੇ ਪੰਜ ਨਿਸ਼ਾਨ ਇਕ ਇਕ ਕਰਕੇ ਪੰਜਾਂ ਜੱਥਿਆਂ ਨੂੰ ਦਿੱਤੇ ਗਏ ਸਨ।
ਪਹਿਲਾ ਨਿਸ਼ਾਨ ਸ਼ਹੀਦਾਂ ਦੇ ਜੱਥੇ ਦਾ ਬਾਬਾ ਦੀਪ ਸਿੰਘ ਜੀ ਨਿਹੰਗ ਸਿੰਘ ਨੂੰ ਫੜਾਇਆ ਗਿਆ। ਬਾਬਾ ਜੀ ਨੂੰ ਤੇ ਭਾਈ ਕਰਮ ਸਿੰਘ ਨੂੰ ਸ਼ਹੀਦਾਂ ਦੇ ਜੱਥੇ ਦਾ ਮੁਖੀ ਲਾਇਆ ਗਿਆ।
ਦੂਜਾ ਅੰਮ੍ਰਿਤਸਰ ਦੇ ਭਾਈ ਕਰਮ ਸਿੰਘ ਤੇ ਭਾਈ ਧਰਮ ਸਿੰਘ ਨੂੰ ਦਿੱਤਾ ਗਿਆ।
ਤੀਜਾ ਨਿਸ਼ਾਨ ਗੁਰੂ ਬੰਸ ਵਿਚੋਂ ਬਾਬਾ ਬਿਨੋਦ ਸਿੰਘ ਤੇ ਬਾਬਾ ਕਾਨ੍ਹ ਸਿੰਘ ਗੋਇੰਦਵਾਲ ਵਾਲਿਆਂ ਦੇ ਸਪੁਰਦ ਕੀਤਾ ਗਿਆ। ਇਹ ਦੋਨੋ ਮਹਾਰਾਜ ਗੁਰੂ ਅੰਗਦ ਦੇਵ ਜੀ ਤੇ ਮਹਾਰਾਜ ਗੁਰੂ ਅਮਰ ਦਾਸ ਜੀ ਦੀ ਬੰਸ ਵਿਚੋਂ ਸਨ। ਸਤਿਗੁਰਾਂ ਦੀ ਬੰਸ ਵਿਚੋਂ ਹੋਣ ਕਰਕੇ ਇਸ ਜੱਥੇ ਨੂੰ ਸਾਹਿਬਜਾਦਿਆਂ ਦਾ ਜੱਥਾ ਵੀ ਕਿਹਾ ਜਾਂਦਾ ਸੀ।
ਚੌਥਾ ਕੋਟ ਬੁੱਢੇ ਵਾਲੇ ਭਾਈ ਦਸੌਂਧਾ ਸਿੰਘ ਨੂੰ ਸੌਂਪਿਆ ਗਿਆ।
ਤੇ ਪੰਜਵਾਂ ਨਿਸ਼ਾਨ ਭਾਈ ਬੀਰੂ ਸਿੰਘ ਰੰਘਰੇਟੇ ਨੂੰ ਭੇਟ ਕੀਤਾ ਗਿਆ।
ਨਿਸ਼ਾਨ ਦੇ ਨਾਲ ਨਾਲ ਸਾਰੇ ਜੱਥਿਆਂ ਨੂੰ ਇਕ ਇਕ ਨਗਾਰਾ, ਦੇਗ- ਲੋਹ, ਕੜਾਹਾ ਤੇ ਹੋਰ ਤੰਬੂ ਕਨਾਤਾਂ ਵੀ ਦਿੱਤੇ ਗਏ। ਸਰਬੱਤ ਖਾਲਸੇ ਨੇ ਹਰ ਸਿੰਘ ਨੂੰ ਇਹ ਅਧਿਕਾਰ ਦਿੱਤਾ ਕਿ ਕੋਈ ਵੀ ਸਿੰਘ ਕਿਸੇ ਵੀ ਜੱਥੇ ਵਿਚ ਸ਼ਾਮਲ ਹੋ ਸਕਦਾ ਹੈ।
ਪਰ ਸਿੰਘਾਂ ਦੀ ਗਿਣਤੀ ਨਿਤ ਦਿਹਾੜੀ ਹੁਣ ਹੋਰ ਵਧਦੀ ਜਾ ਰਹੀ ਸੀ। ਨਵਾਬ ਸਾਹਬ ਨੇ ਮੁਖੀ ਸਿੰਘਾਂ ਨਾਲ ਗੁਰਮਤਾ ਕਰਕੇ ਖਾਲਸੇ ਦੇ ਅੱਗੋਂ ਤੀਹ ਹੋਰ ਜੱਥੇ ਬਣਾ ਦਿੱਤੇ।
ਇਹਨਾਂ ਜੱਥਿਆਂ ਦੇ ਮੁਖੀ ਸਰਦਾਰਾਂ ਵਿਚੋਂ ਨਵਾਬ ਸਾਹਬ ਖੁਦ, ਬਾਬਾ ਸ਼ਾਮ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸ਼ਹੀਦ ਬਾਬਾ ਦੀਪ ਸਿੰਘ, ਬਾਬਾ ਸੁੱਖਾ ਸਿੰਘ ਮਾੜੀ ਕੰਬੋਕੀ, ਡੱਲੇਵਾਲੀਏ ਸਰਦਾਰ ਗੁਰਦਿਆਲ ਸਿੰਘ, ਜੈ ਸਿੰਘ ਕਨ੍ਹਈਆ, ਨੌਧ ਸਿੰਘ ਸ਼ੁਕਰਚੱਕੀਆ ਤੇ ਸਰਦਾਰ ਹਰੀ ਸਿੰਘ ਭੰਗੀ ਪ੍ਰਮੁੱਖ ਸਨ।
ਇਹ ਸਾਰੇ ਜੱਥੇ ਮੁਗਲਾਂ ਨੂੰ ਲੁੱਟਣ, ਉਹਨਾਂ ਦੇ ਇਲਾਕੇ ਦੱਬਣ ਲਈ ਸੁਤੰਤਰ ਸਨ। ਜਦੋ ਵੀ ਕਿਸੇ ਇਕ ਜੱਥੇ ਨੂੰ ਭੀੜ ਪਵੇ ਤਾਂ ਦੂਜੇ ਉਸ ਦੀ ਸਹਾਇਤਾ ਲਈ ਤੁਰੰਤ ਪਹੁੰਚ ਜਾਂਦੇ ਸਨ । ਇਹ ਸਾਰੇ ਜੱਥੇ ਅਕਾਲ ਬੁੰਗੇ ਅਤੇ ਬੁੱਢੇ ਦਲ ਦੇ ਜਥੇਦਾਰ ਅੱਗੇ ਜਵਾਬ ਦੇਹ ਸਨ।
ਅਬਦਾਲੀ ਪਹਿਲੀ ਵਾਰ ਪੰਜਾਬ ਆਇਆ ਤਾਂ ਨਵਾਬ ਕਪੂਰ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਪੰਥ ਦਾ ਇਕੱਠ ਅੰਮ੍ਰਿਤਸਰ ਸਾਹਿਬ ਸੱਦਿਆ। ਹੁਣ ਤੱਕ ਪੰਥ ਦੇ ਨਿੱਕੇ ਵੱਡੇ ਮਿਲਾ ਕੇ ਸੱਠ ਪੈਹਠ ਜੱਥੇ ਬਣ ਚੁੱਕੇ ਸਨ।
ਨਵਾਬ ਸਾਹਿਬ ਨੇ ਪੰਜਾਂ ਸਿੰਘਾਂ ਨਾਲ ਬੈਠ ਕੇ ਗੁਰਮਤਾ ਕੀਤਾ। ਸਰਬੱਤ ਪੰਥ ਅਕਾਲ ਬੁੰਗੇ ਦੇ ਵਿਹੜੇ ਵਿਚ ਬੈਠਾ ਬਾਣੀ ਸ੍ਰਵਣ ਕਰ ਰਿਹਾ ਸੀ। ਰਾਗੀ ਸਿੰਘ ਪੜ੍ਹ ਰਹੇ ਸਨ,
“ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥
ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ॥"
ਸਮੂਹ ਖਾਲਸਾ ਪੰਥ ਸੇਵਾ ਹਿਤ ਸਿੰਘਾਂ ਵੱਲੋਂ ਕੀਤੇ ਜਾ ਰਹੇ ਗੁਰਮਤੇ ਦੇ ਫੈਸਲੇ ਦੀ ਉਡੀਕ ਕਰ ਰਿਹਾ ਸੀ। ਨਵਾਬ ਕਪੂਰ ਸਿੰਘ ਜੀ ਨੇ ਬਾਹਰ ਆ ਕੇ ਸਰਬੱਤ ਖਾਲਸੇ ਨੂੰ ਗੁਰਮਤੇ ਤੋਂ ਜਾਣੂ ਕਰਵਾਇਆ,
"ਗੁਰੂ ਸਵਾਰੇ ਖਾਲਸਾ ਜੀ, ਕਲਗੀਧਰ ਪਿਤਾ ਜੀ ਮਹਾਰਾਜ ਜੀਆਂ ਦੀ ਮਿਹਰ ਸਦਕਾ ਪੰਥ ਖਾਲਸਾ ਚੜ੍ਹਦੀ ਕਲਾ ਵਿਚ ਵਿਚਰ ਰਿਹਾ ਹੈ। ਪੰਜਾਬ ਦੀ ਧਰਤੀ 'ਤੇ ਖਾਲਸਾ ਜੀ ਦੇ ਬੋਲ ਬਾਲੇ ਹੋ ਰਹੇ ਹਨ। ਪੰਥ ਦੀ ਪ੍ਰਫੁੱਲਤਾ ਨੂੰ ਦੇਖਦਿਆਂ ਰੋਜ ਸੈਕੜੇ ਨੌਜਵਾਨ ਸਿੰਘਾਂ ਦੇ ਵੱਖ ਵੱਖ ਜੱਥਿਆਂ ਵਿਚ ਸ਼ਾਮਲ ਹੋ ਰਹੇ ਹਨ। ਸਿੰਘਾਂ ਦੀ ਗਿਣਤੀ ਵਿਚ ਨਿਤ ਦਿਨ ਅਸਚਰਜ ਵਾਧਾ ਹੋ ਰਿਹਾ
ਹੈ। ਖਾਲਸਾ ਜੀ, ਆਪ ਜੀ ਨੇ ਲੋਕਾਈ ਦੇ ਮਨ ਵਿਚੋਂ ਜ਼ਾਲਮ ਹਾਕਮਾਂ ਦਾ ਭੈਅ ਲਾਹਿਆ ਹੈ। ਲੋਕਾਂ ਨੂੰ ਪਾਪੀਆਂ ਨਾਲ ਲੋਹਾ ਲੈਣ ਦਾ ਵੱਲ ਸਿਖਾਇਆ ਹੈ।
ਪੰਜਾਬ ਦੇ ਜੰਗਲਾਂ ਵਿਚ ਸ਼ੇਰਾਂ ਦੀ ਗਿਣਤੀ ਬਹੁਤ ਵਧ ਗਈ ਹੈ। ਹੁਣ ਵਕਤ ਆ ਗਿਆ ਹੈ ਕਿ ਸਾਰੇ ਸ਼ੇਰਾਂ ਨੂੰ ਜੰਗਲ ਵੰਡ ਕੇ ਦਿੱਤੇ ਜਾਣ। ਸੋ ਸਿੰਘਾਂ ਨੇ ਫੈਸਲਾ ਕੀਤਾ ਹੈ ਕਿ ਪੰਥ ਦੀ ਚੜ੍ਹਦੀ ਕਲਾ ਤੇ ਖਾਲਸੇ ਦੇ ਵਾਧੇ ਲਈ ਪੰਥ ਨੂੰ ਗਿਆਰਾਂ ਮਿਸਲਾਂ ਵਿਚ ਵੰਡਿਆ ਜਾਏ। ਸਾਰੇ ਜੱਥੇ ਭੰਗ ਕਰ ਦਿੱਤੇ ਜਾਣ ਤੇ ਸਭ ਸਿੰਘ ਹੁਣ ਮਿਸਲਾਂ ਵਿਚ ਭਰਤੀ ਹੋਣ। ਹਰ ਮਿਸਲ ਦਾ ਇਕ ਨਾਂ ਤੇ ਇਕ ਜਥੇਦਾਰ ਹੋਵੇਗਾ। ਜਥੇਦਾਰ ਨੂੰ ਸਿੰਘ ਸਾਹਿਬ ਕਹਿ ਕੇ ਸੱਦਿਆ ਜਾਵੇਗਾ। ਮਿਸਲ ਦਾ ਹਰ ਸਿੰਘ ਆਪਣੇ ਜਥੇਦਾਰ ਦੀ ਸਲਾਹ ਨਾਲ ਚੱਲੇਗਾ ਤੇ ਸਾਰੀਆਂ ਮਿਸਲਾਂ ਅਕਾਲ ਬੁੰਗੇ ਨੂੰ ਜਵਾਬਦੇਹ ਹੋਣਗੀਆਂ।
ਸਭ ਮਿਸਲਾਂ ਨੂੰ ਮਿਲਾ ਕੇ ਪੰਥ ਦੀ ਇਕ ਸਾਂਝੀ ਜਥੇਬੰਦੀ ਬਣਾਈ ਜਾਵੇਗੀ, ਜਿਸ ਦਾ ਨਾਂ 'ਦਲ ਖਾਲਸਾ' ਹੋਵੇਗਾ...
"ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਹਿ ਪਾਵੇ ਸਰਬੱਤ ਦਲ ਖਾਲਸਾ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ", ਅਕਾਲ ਬੁੰਗੇ ਦੇ ਵਿਹੜੇ ਵਿਚੋਂ ਸਿੰਘਾਂ ਨੇ ਜੈਕਾਰੇ ਛੱਡੇ।
..ਨਾਲ ਹੀ ਖਾਲਸਾ ਜੀ ਇਹ ਵੀ ਜਾਨਣਾ ਜਰੂਰੀ ਹੈ ਕਿ ਦਲ ਖਾਲਸਾ ਦਾ ਇਕ ਜਥੇਦਾਰ ਹੋਏਗਾ। ਸਮੂਹ ਮੁਖੀ ਸਿੰਘਾਂ ਨੇ ਸਰਬਸੰਮਤੀ ਨਾਲ ਪਹਿਲੇ ਜਥੇਦਾਰ ਲਈ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਚੁਣਿਆਂ ਹੈ", ਨਵਾਬ ਸਾਹਿਬ ਨੇ ਗੱਲ ਪੂਰੀ ਕੀਤੀ।
"ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਹਿ ਪਾਵੇ ਮੀਰੀ ਪੀਰੀ ਦੇ ਮਾਲਕ ਗੁਰ ਭਾਰੀ ਛੇਵੇਂ ਸਤਿਗੁਰਾਂ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ", ਸਰਬੱਤ ਖਾਲਸੇ ਨੇ ਜੈਕਾਰੇ ਛੱਡ ਕੇ ਸਰਦਾਰ ਜੱਸਾ ਸਿੰਘ ਤੇ ਮਿਸਲਾਂ ਵਾਲੇ ਫੈਸਲੇ ਨੂੰ ਪ੍ਰਵਾਨਗੀ ਦਿੱਤੀ।
"ਮਿਸਲਾਂ ਦੀ ਗਿਣਤੀ ਗਿਆਰਾਂ ਸੀ ਜਾਂ ਬਾਰ੍ਹਾਂ?", ਇੰਦਰਜੀਤ ਸਿੰਘ ਨੇ ਆਪਣੇ ਕਿਸੇ ਉਸਤਾਦ ਤੋਂ ਮਿਸਲਾਂ ਦੀ ਗਿਣਤੀ ਬਾਰ੍ਹਾਂ ਹੋਣ ਬਾਰੇ ਸੁਣਿਆਂ ਸੀ।
“ਮਾਲਵੇ ਵਾਲਿਆਂ ਦੀ ਬਾਰ੍ਹਵੀਂ ਫੂਲਕੀਆਂ ਤਾਂ ਮਗਰੋਂ ਸਥਾਪਿਤ ਹੋਈ। ਸਰਬੱਤ ਖਾਲਸੇ ਨੇ ਗਿਆਰਾਂ ਹੀ ਬਣਾਈਆਂ ਸਨ, ਬਾਬੇ ਨੇ ਇੰਦਰਜੀਤ ਦਾ
ਸ਼ੰਕਾ ਦੂਰ ਕੀਤਾ।
"ਗਿਆਰਾਂ ਮਿਸਲਾਂ ਕਿਹੜੀਆਂ ਕਿਹੜੀਆਂ ਸਨ", ਮੇਰਾ ਚਿਤ ਉਤਾਵਲਾ ਹੋ ਰਿਹਾ ਸੀ।
"ਆਓ ਤੁਹਾਨੂੰ ਉੱਥੇ ਲੈ ਹੀ ਚੱਲਦਾ ਹਾਂ"
ਪਹਿਲੀ ਮਿਸਲ ਸੀ ਆਹਲੂਵਾਲੀਆ, ਜਿਸ ਦੇ ਜਥੇਦਾਰ ਸਨ ਸਰਦਾਰ ਜੱਸਾ ਸਿੰਘ ਆਹਲੂਵਾਲੀਆ।
"ਸਰਦਾਰ ਜੱਸਾ ਸਿੰਘ ਬਾਰੇ ਤਾਂ ਤੁਸੀਂ ਬਹੁਤ ਕੁਝ ਜਾਣ ਵੀ ਲਿਆ ਹੈ ਤੇ ਅੱਗੇ ਵੀ ਜਾਣੋਗੇ।", ਬਾਬਾ ਭੰਗੂ ਸਾਨੂੰ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਬਾਰੇ ਪਹਿਲਾਂ ਵੀ ਦੱਸ ਚੁੱਕਾ ਸੀ।
"ਜੀ ਬਾਬਾ ਜੀ"
"ਫੇਰ ਅੱਗੇ ਸੁਣੋ"
ਦੂਜੀ ਫੈਜ਼ਲਪੁਰੀਆ, ਜਿਸ ਨੂੰ ਸਿੰਘਪੁਰੀਆ ਕਰਕੇ ਵੀ ਜਾਣਿਆਂ ਜਾਂਦਾ ਸੀ। ਇਸ ਦੇ ਜਥੇਦਾਰ ਨਵਾਬ ਕਪੂਰ ਸਿੰਘ ਸਨ।
ਨਵਾਬ ਕਪੂਰ ਸਿੰਘ ਬਾਰੇ ਵੀ ਤੁਸੀਂ ਪਹਿਲਾਂ ਸੁਣ ਹੀ ਚੁੱਕੇ ਹੋ। ਉਹਨਾਂ ਭਾਈ ਮਨੀ ਸਿੰਘ ਤੋਂ ਅੰਮ੍ਰਿਤ ਛਕਿਆ ਤੇ ਫੇਰ ਜਥੇਦਾਰ ਬਾਬਾ ਦਰਬਾਰਾ ਸਿੰਘ ਦੀ ਸੇਵਾ ਵਿਚ ਰਹਿਣ ਲੱਗੇ। ਨਵਾਬ ਸਾਹਬ ਦਾ ਪਿੰਡ ਫੈਜ਼ਲਪੁਰ ਸੀ, ਜੋ ਫਰਜੁੱਲਾ ਖਾਨ ਨੇ ਵਸਾਇਆ ਸੀ। ਫਰਜੁੱਲਾ ਖਾਨ ਨੂੰ ਜ਼ਕਰੀਆ ਖਾਨ ਦੀ ਭੈਣ ਖਾਨੋ ਵਿਆਹੀ ਹੋਈ ਸੀ। ਇਸ ਸਾਰੇ ਪਰਿਵਾਰ ਨੇ ਸਿਖਾਂ ਦਾ ਬਹੁਤ ਘਾਣ ਕੀਤਾ। ਮਗਰੋਂ ਸਿੰਘਾਂ ਨੇ ਫੈਜ਼ਲਪੁਰ ਦਾ ਨਾਮ ਬਦਲ ਕੇ ਸਿੰਘਪੁਰਾ ਕਰ ਦਿੱਤਾ।
ਨਵਾਬ ਕਪੂਰ ਸਿੰਘ ਦੀ ਦੂਰਦ੍ਰਿਸ਼ਟੀ ਨੇ ਹੀ ਬੁੱਢਾ ਦਲ ਤੇ ਤਰਨਾ ਦਲ ਬਣਾਏ ਸਨ। ਉਹਨਾਂ ਤੋਂ ਹੀ ਮਿਸਲਾਂ ਦਾ ਮੁੱਢ ਬੱਝਾ। ਉਹਨਾਂ ਆਪਣਾ ਸਾਰਾ ਜੀਵਨ ਪੰਥ ਸੇਵਾ ਹਿਤ ਲਾਇਆ।
ਇਸ ਮਿਸਲ ਵਿਚ ਇਕ ਤੋਂ ਵਧ ਕੇ ਇਕ ਯੋਧਾ ਸਿੰਘ ਸੀ। ਇਕ ਦਿਨ ਨਵਾਬ ਕਪੂਰ ਸਿੰਘ ਮਿਸਲ ਦੇ ਸਿੰਘਾਂ ਨੂੰ ਕਹਿਣ ਲੱਗੇ,
“ਹੈ ਭਾਈ ਤੁਹਾਡੇ 'ਚੋਂ ਕਈ ਸੂਰਮਾ, ਜੋ ਮੋਮਨ ਖਾਂ ਦਾ ਸਿਰ ਲਾਹ ਲਿਆਵੇ..?"
ਮੋਮਨ ਖਾਂ ਸਿਖਾਂ ਨਾਲ ਬਹੁਤ ਵੈਰ ਰੱਖਦਾ ਸੀ। ਉਸ ਨੇ ਹੀ ਬਾਬਾ ਤਾਰਾ ਸਿੰਘ ਵਾਂ ਦੇ ਜੱਥੇ ਉੱਤੇ ਹਮਲਾ ਕੀਤਾ ਸੀ।
ਨਵਾਬ ਸਾਹਬ ਦੀ ਗੱਲ ਸੁਣ ਕੇ ਭਾਈ ਮਨੀ ਸਿੰਘ ਜੀ ਦੇ ਭਤੀਜੇ ਭਾਈ ਅੱਘੜ ਸਿੰਘ ਅੱਗੇ ਆਏ ਤੇ ਨਵਾਬ ਸਾਹਬ ਦੇ ਹੁਕਮ ਨੂੰ ਪੰਥ ਦਾ ਹੁਕਮ ਮੰਨਦਿਆਂ ਮੋਮਨ ਖਾਂ ਦਾ ਸਿਰ ਲੈਣ ਲਈ ਚੱਲ ਪਏ।
ਭਾਈ ਅੱਘੜ ਸਿੰਘ ਨੇ ਲਾਹੌਰ ਪਹੁੰਚਣ ਤੋਂ ਪਹਿਲਾਂ ਹੀ ਭੇਸ ਬਦਲ ਲਿਆ। ਉਹਨਾਂ ਨੇ ਮੋਮਨ ਖਾਂ ਦੀ ਅਸਤਬਲ ਵਿਚ ਕੰਮ ਕਰਨਾ ਸ਼ੁਰੂ ਕੀਤਾ। ਘੋੜਿਆਂ ਦੀ ਸੋਹਣੀ ਦੇਖਭਾਲ ਕਰਦਿਆਂ ਦੇਖ ਕੇ ਮੋਮਨ ਖਾਂ ਨੇ ਭਾਈ ਅੱਘੜ ਸਿੰਘ ਨੂੰ ਆਪਣੇ ਖਾਸ ਘੋੜਿਆਂ ਨਾਲ ਰੱਖਣਾ ਸ਼ੁਰੂ ਕਰ ਦਿੱਤਾ। ਇਕ ਦਿਨ ਜਦ ਮੋਮਨ ਖਾਂ ਸ਼ਿਕਾਰ ਲਈ ਨਿਕਲਿਆ ਤਾਂ ਭਾਈ ਅੱਘੜ ਸਿੰਘ ਨੂੰ ਵੀ ਨਾਲ ਲੈ ਗਿਆ। ਜੰਗਲ ਵਿਚ ਮੌਕਾ ਤਕਾ ਕੇ ਭਾਈ ਅੱਘੜ ਸਿੰਘ ਨੇ ਤਲਵਾਰ ਦੇ ਵਾਰ ਨਾਲ ਮੋਮਨ ਖਾਂ ਦਾ ਸਿਰ ਲਾਹ ਦਿੱਤਾ ਤੇ ਬਰਛੇ 'ਤੇ ਟੰਗ ਕੇ ਨਵਾਬ ਕਪੂਰ ਸਿੰਘ ਜੀ ਦੇ ਸਾਹਮਣੇ ਲਿਆ ਗੱਡਿਆ। ਨਵਾਬ ਸਾਹਬ ਨੇ ਭਾਈ ਅੱਘੜ ਸਿੰਘ ਨੂੰ ਉੱਠ ਕੇ ਛਾਤੀ ਨਾਲ ਲਾਇਆ।
ਤੀਜੀ ਸ਼ੁਕਰਚੱਕੀਆ, ਮਾਝੇ ਦੇ ਪਿੰਡ ਸ਼ੁਕਰਚੱਕ ਤੋਂ ਮਿਸਲ ਸ਼ੁਕਰਚੱਕੀਆ।
ਬੁੱਢਾ ਸਿੰਘ ਜਿਸ ਨੂੰ ਪਿੰਡ ਵਾਲੇ ਦੇਸੂ ਵੀ ਕਹਿੰਦੇ ਸਨ, ਇਸ ਪਰਿਵਾਰ ਦਾ ਪਹਿਲਾ ਅੰਮ੍ਰਿਤਧਾਰੀ ਸਿੰਘ ਸੀ। ਉਸ ਦੇ ਕੋਲ ਇਕ ਘੋੜੀ ਸੀ, ਜਿਸ 'ਤੇ ਉਸ ਨੇ ਰਾਵੀ, ਝਨਾਂ, ਜਿਹਲਮ ਘੱਟੋ ਘੱਟ ਪੰਜਾਹ ਵੇਰ ਪਾਰ ਕੀਤੇ ਸਨ, ਉਸ ਘੋੜੀ ਨੂੰ ਦੇਸੀ ਕਿਹਾ ਜਾਂਦਾ ਸੀ, ਜਿਸ ਤੋਂ ਇਸ ਦਾ ਨਾਂ ਦੇਸੂ ਪੈ ਗਿਆ। ਉਸ ਦੀ ਦਲੇਰੀ ਇਲਾਕੇ ਵਿਚ ਪ੍ਰਸਿੱਧ ਸੀ। ਮਰਨ ਵੇਲੇ ਉਸ ਦੇ ਸਰੀਰ 'ਤੇ ਤੀਹ ਦੇ ਲਗਭਗ ਫੱਟ ਸਨ, ਜਿਹਨਾਂ ਵਿਚੋਂ ਨੌਂ ਗੋਲੀਆਂ ਦੇ ਤੇ ਬਾਕੀ ਤੀਰਾਂ ਤਲਵਾਰਾਂ ਦੇ ਸਨ। ਬੁੱਢਾ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਰਲ ਕੇ ਵੀ ਕੁਝ ਜੰਗਾਂ ਲੜੀਆਂ।
ਕਹਿੰਦੇ ਨੇ ਕਿ ਇਕ ਵਾਰ ਉਸ ਨੇ ਕਿਸੇ ਪਿੰਡ ਵਿਚੋਂ ਕੁਝ ਪਸ਼ੂ ਖੋਲ੍ਹ ਲਿਆਂਦੇ। ਮਗਰੋਂ ਜਦ ਉਸ ਨੂੰ ਪਤਾ ਲੱਗਾ ਕਿ ਉਹ ਪਸ਼ੂ ਤਾਂ ਇਕ ਗਰੀਬ ਬੇਵਾ ਦੇ ਹਨ ਤਾਂ ਚੁੱਪ ਚਪੀਤੇ ਜਾ ਕੇ ਉਹਨਾਂ ਨੂੰ ਉਸ ਵਿਧਵਾ ਦੇ ਘਰ ਛੱਡ ਆਇਆ। ਬੁੱਢਾ ਸਿੰਘ ਦੀ ਮੌਤ 'ਤੇ ਉਸਦੀ ਤੀਵੀਂ ਨੇ ਵੀ ਆਪਣੀ ਛਾਤੀ ਵਿਚ ਕਟਾਰ ਮਾਰ ਲਈ ਤੇ ਦੋਹਾਂ ਦਾ ਇਕੱਠਿਆਂ ਸੰਸਕਾਰ ਕੀਤਾ ਗਿਆ।
ਬੁੱਢਾ ਸਿੰਘ ਦੇ ਪੁੱਤਰ ਨੌਧ ਸਿੰਘ ਨੇ ਮਜੀਠੇ ਦੇ ਜਿਮੀਂਦਾਰ ਗੁਲਾਬ ਸਿੰਘ ਦੀ ਧੀ ਨਾਲ ਵਿਆਹ ਕੀਤਾ। ਨੌਧ ਸਿੰਘ ਖੇਤੀ ਤਿਆਗ ਕੇ ਫੈਜਲਪੁਰੀਆ ਮਿਸਲ ਵਿਚ ਭਰਤੀ ਹੋ ਗਿਆ ਤੇ ਹੌਲੀ ਹੌਲੀ ਸਰਦਾਰ ਬਣ ਗਿਆ। ਅਫਗਾਨਾਂ ਨਾਲ ਇਕ ਜੰਗ ਵਿਚ ਨੌਧ ਸਿੰਘ ਦੇ ਸਿਰ ਵਿਚ ਗੋਲੀ ਲੱਗ ਗਈ, ਜਿਸ ਨੇ ਉਸ ਨੂੰ ਘਾਤਕ ਫੱਟ ਦਿੱਤਾ।
ਨੋਧ ਸਿੰਘ ਦੇ ਪੁੱਤਰ ਚੜ੍ਹਤ ਸਿੰਘ ਨੇ ਅਲੱਗ ਮਿਸਲ ਸ਼ੁਕਰਚੱਕੀਆ ਬਣਾਈ। ਉਸ ਨੇ ਮੁਗਲ ਇਲਾਕਿਆਂ ਦੀ ਲੁੱਟ ਮਾਰ ਸ਼ੁਰੂ ਕੀਤੀ। ਲੁੱਟੇ ਪੈਸੇ ਨਾਲ ਉਸ ਨੇ ਲਾਹੌਰ ਦੇ ਉੱਤਰ ਵੱਲ ਛੋਟਾ ਜਿਹਾ ਕੱਚਾ ਕਿਲਾ ਉਸਾਰ ਲਿਆ। ਇਹ ਕੋਟ ਫੌਜ ਲਈ ਛਾਉਣੀ ਵੀ ਸੀ ਤੇ ਲੁੱਟ ਮਾਲ ਦਾ ਗੋਦਾਮ ਵੀ। ਪੰਥ ਦੇ ਸਾਂਝੇ ਮੰਤਵ ਲਈ, ਜੋ ਕਿ ਮੁਗਲ ਰਾਜ ਦੀ ਜੜ੍ਹ ਪੁੱਟਣਾ ਸੀ, ਇਹ ਇਕ ਫੌਜੀ ਛਾਉਣੀ ਸੀ।
ਚੌਥੀ ਨਿਸ਼ਾਨਾ ਵਾਲੀ ਮਿਸਲ, ਜਿਸ ਦੇ ਜਥੇਦਾਰ ਸਰਦਾਰ ਦਸੌਂਧਾ ਸਿੰਘ ਸਨ ਜੋ ਦਲ ਖਾਲਸਾ ਦੇ ਨਿਸ਼ਾਨ ਬਰਦਾਰ ਸਨ। ਉਹਨਾਂ ਨੇ ਜਥੇਦਾਰ ਬਾਬਾ ਦਰਬਾਰਾ ਸਿੰਘ ਤੋਂ ਅੰਮ੍ਰਿਤ ਛਕਿਆ ਸੀ। ਪੰਥ ਜਿੱਧਰ ਵੀ ਚੜ੍ਹਾਈ ਕਰਦਾ ਇਹਨਾਂ ਦਾ ਜੱਥਾ ਸਭ ਤੋਂ ਅੱਗੇ ਨਿਸ਼ਾਨ ਲੈ ਕੇ ਚੱਲਦਾ ਸੀ। ਇਸੇ ਲਈ ਇਹਨਾਂ ਦੀ ਮਿਸਲ ਨੂੰ ਨਿਸ਼ਾਨਾ ਵਾਲੀ ਮਿਸਲ ਕਿਹਾ ਗਿਆ।
ਪੰਜਵੀ ਭੰਗੀ ਮਿਸਲ, ਪੰਜਵੜ ਪਿੰਡ ਦੇ ਬਾਬੇ ਛੱਜਾ ਸਿਹੁੰ ਨੇ ਬਾਬਾ ਬੰਦਾ ਸਿੰਘ ਤੋਂ ਖੰਡੇ ਕੀ ਪਾਹੁਲ ਲਈ ਤੇ ਸਿੰਘ ਸਜ ਗਿਆ। ਉਸ ਨੇ ਆਪਣੇ ਸਾਥੀਆਂ ਭੀਮਾ ਸਿੰਘ ਕਸੂਰ, ਮੂਲਾ ਸਿੰਘ ਤੇ ਜਗਤ ਸਿੰਘ ਨੂੰ ਵੀ ਅੰਮ੍ਰਿਤ ਛਕਾ ਲਿਆ। ਮਗਰੋਂ ਛੱਜਾ ਸਿੰਘ ਨੇ ਹੋਰ ਬਹੁਤ ਸਿੰਘਾਂ ਨੂੰ ਵੀ ਸਿੰਘ ਸਜਾਇਆ।
ਇਸ ਮਿਸਲ ਦੇ ਮੁਖੀ ਸਰਦਾਰ ਸ਼ਹੀਦੀ ਦੇਗ, ਜਿਸਨੂੰ ਭੰਗ ਵੀ ਕਿਹਾ ਜਾਂਦਾ ਸੀ, ਪੀਣ ਦੇ ਆਦੀ ਸਨ, ਜਿਸ ਤੋਂ ਇਹਨਾਂ ਨੂੰ ਭੰਗੀ ਕਿਹਾ ਜਾਣ ਲੱਗਿਆ।
ਛੱਜਾ ਸਿੰਘ ਮਗਰੋਂ ਭੀਮ ਸਿੰਘ ਸਰਦਾਰ ਬਣਿਆਂ। ਉਸ ਨੇ ਆਪਣੇ ਆਸ ਪਾਸ ਦੇ ਪਿੰਡਾਂ ਵਿਚੋਂ ਹੋਰ ਸਿੰਘ ਆਪਣੇ ਨਾਲ ਰਲਾਏ ਤੇ ਮਗਰੋਂ ਇਹਨਾਂ ਨਾਦਰ ਸ਼ਾਹ ਨਾਲ ਟੱਕਰ ਲਈ।
ਭੀਮ ਸਿੰਘ ਮਗਰੋਂ ਉਸਦਾ ਭਤੀਜਾ ਹਰੀ ਸਿੰਘ ਭੰਗੀਆਂ ਦਾ ਮੁਖੀ ਬਣਿਆ। ਹਰੀ ਸਿੰਘ ਨੇ ਬਹੁਤ ਦਲੇਰੀ ਭਰੇ ਕਾਰਨਾਮੇ ਕੀਤੇ ਤੇ ਮਿਸਲ ਦਾ ਬਹੁਤ ਵਾਧਾ ਹੋਇਆ। ਹੁਣ ਤਕ ਇਸ ਮਿਸਲ ਵਿਚ ਵੀਹ ਹਜ਼ਾਰ ਲੜਾਕੇ
ਭਰਤੀ ਹੋ ਗਏ ਸਨ। ਭੰਗੀ ਮਿਸਲ ਸਾਰੀਆਂ ਮਿਸਲਾਂ ਵਿਚੋਂ ਵੱਡੀ ਤੇ ਤਾਕਤਵਰ ਮਿਸਲ ਬਣ ਕੇ ਅੱਗੇ ਆਈ। ਮੁਖ ਟਿਕਾਣਾ ਅੰਮ੍ਰਿਤਸਰ ਸਾਹਿਬ ਦੇ ਗਿਲਵਾਈ ਵਿਚ ਰੱਖਿਆ। ਸਿਆਲਕੋਟ, ਕੜਿਆਲ, ਮੀਰੋਵਾਲ ਫਤਹਿ ਕੀਤੇ। ਚਿਨਿਓਟ ਤੱਕ ਲੁੱਟ ਮਚਾਈ ਤੇ ਅਬਦਾਲੀ ਨਾਲ ਸਿੱਧੀ ਟੱਕਰ ਲਈ। ਖਵਾਜ਼ਾ ਸਈਅਦ ਦੇ ਕੋਟ 'ਤੇ ਹੱਲਾ ਕੀਤਾ, ਜਿੱਥੇ ਲਾਹੌਰ ਬੈਠੇ ਅਫਗਾਨ ਗਵਰਨਰ ਦਾ ਹਥਿਆਰਾਂ ਦਾ ਜ਼ਖੀਰਾ ਸੀ। ਇਹ ਸਾਰਾ ਜ਼ਖੀਰਾ ਹਰੀ ਸਿੰਘ ਨੇ ਲੁੱਟ ਲਿਆ। ਇਹ ਕਿਲਾ ਲਾਹੌਰ ਤੋਂ ਬਸ ਦੋ ਮੀਲ ਦੀ ਵਿੱਥ 'ਤੇ ਹੀ ਸੀ। ਮਗਰੋਂ ਹਰੀ ਸਿੰਘ ਨੇ ਸਿੰਧ ਅਤੇ ਡੇਰਾਜਾਤ ਉੱਤੇ ਕਬਜ਼ਾ ਕੀਤਾ। ਭੰਗੀ ਮਿਸਲ ਦੇ ਯੋਧਿਆਂ ਨੇ ਮਾਝੇ ਮਾਲਵੇ ਦੇਸ ਵਿਚ ਬਹੁਤ ਮੱਲਾ ਮਾਰੀਆਂ। ਬਾਰ੍ਹਾਂ ਹਜ਼ਾਰ ਘੋੜਸਵਾਰਾਂ ਨੇ ਜੰਮੂ ਉੱਤੇ ਚੜ੍ਹਾਈ ਕੀਤੀ ਤੇ ਰਾਜੇ ਰਣਜੀਤ ਦੇਵ ਨੂੰ ਮਾਤਹਿਤ ਕਰ ਲਿਆ।
ਵੱਡੇ ਘੱਲੂਘਾਰੇ ਮਗਰੋਂ ਜਦ ਪੰਥ ਨੇ ਸਾਰੀਆਂ ਮਿਸਲਾਂ ਨੂੰ ਬੁੱਢਾ ਦਲ ਤੇ ਤਰਨਾ ਦਲ ਵਿਚ ਵੰਡਿਆ ਤਾਂ ਤਰਨੇ ਦਲ ਵਿਚ ਪੰਜ ਮਿਸਲਾਂ ਸ਼ਾਮਲ ਕੀਤੀਆਂ ਗਈਆਂ। ਤਰਨੇ ਦਲ ਦਾ ਸਾਂਝਾ ਜਥੇਦਾਰ ਹਰੀ ਸਿੰਘ ਭੰਗੀ ਨੂੰ ਲਾਇਆ ਗਿਆ।
ਛੇਵੀਂ ਕਨ੍ਹਈਆ, ਪਿੰਡ ਕਾਹਨੇ ਦੇ ਸਰਦਾਰ ਜੈ ਸਿੰਘ ਜਥੇਦਾਰ ਬਣੇ। ਕੁਝ ਆਖਦੇ ਹਨ ਕਿ ਪਿੰਡ ਕਾਹਨੇ ਤੋਂ ਇਹਨਾਂ ਨੂੰ ਕਨ੍ਹਈਏ ਕਹਿਣ ਲੱਗੇ। ਪਰ ਇਹਨਾਂ ਨੂੰ ਕਨ੍ਹਈਏ ਆਖਣ ਦਾ ਇਕ ਕਾਰਨ ਹੋਰ ਵੀ ਹੈ। ਸਰਦਾਰ ਜੈ ਸਿੰਘ ਬਹੁਤ ਸੋਹਣਾ ਸੀ, ਜਿਸ ਕਰਕੇ ਪਿੰਡ ਵਿਚ ਸਾਰੇ ਜੈ ਸਿੰਘ ਨੂੰ 'ਕ੍ਰਿਸ਼ਨ ਕਨ੍ਹਈਆ' ਕਰਕੇ ਸੱਦਦੇ ਸਨ। ਇਸ ਕਰਕੇ ਸਰਦਾਰ ਦੇ ਨਾਮ ਤੋਂ ਹੀ ਮਿਸਲ ਦਾ ਨਾਮ ਕਨ੍ਹਈਆ ਪੈ ਗਿਆ।
ਸੱਤਵੀਂ ਨਕਈ, ਇਹ ਸਭਨਾ ਨਾਲੋਂ ਛੋਟੀ ਮਿਸਲ ਸੀ। ਜਥੇਦਾਰ ਸਰਦਾਰ ਹੀਰਾ ਸਿੰਘ ਬਣੇ। ਇਹਨਾਂ ਦੇ ਇਲਾਕੇ 'ਨੱਕਾ' ਤੋਂ ਹੀ ਇਹਨਾਂ ਨੂੰ ਨਕਈ ਕਹਿਣ ਲੱਗੇ।
ਅੱਠਵੀਂ ਡੱਲੇਵਾਲੀਆ, ਰਾਵੀ ਦੇ ਪੱਤਣਾ 'ਤੇ ਸਥਿਤ ਪਿੰਡ ਡੱਲੇਵਾਲ ਦੇ ਭਾਈ ਗੁਲਾਬ ਸਿੰਘ ਜਥੇਦਾਰ ਸਨ। ਭਾਈ ਗੁਰਦਿਆਲ ਸਿੰਘ, ਭਾਈ ਹਰਦਿਆਲ ਸਿੰਘ ਤੇ ਭਾਈ ਜੈਪਾਲ ਸਿੰਘ ਤਿੰਨ ਭਰਾ ਵੀ ਇਸ ਮਿਸਲ ਦੇ ਮੁਖੀ ਸਿੰਘਾਂ ਵਿਚੋਂ ਸਨ। ਜਦ ਕਲਾਨੌਰ ਦੀ ਜੰਗ ਵਿਚ ਸਰਦਾਰ ਗੁਲਾਬ ਸਿੰਘ ਸ਼ਹੀਦ
ਹੋ ਗਿਆ ਤਾਂ ਡੱਲੇਵਾਲੀਆ ਮਿਸਲ ਦੇ ਜਥੇਦਾਰ ਭਾਈ ਗੁਰਦਿਆਲ ਸਿੰਘ ਬਣੇ।
ਭਾਈ ਗੁਰਦਿਆਲ ਸਿੰਘ ਦਾ ਪਰਿਵਾਰ ਏਡਾ ਸਿਦਕੀ ਸੀ ਕਿ ਪੰਥ ਸੇਵਾ ਹਿਤ ਜਾਨ ਵਾਰਨ ਨੂੰ ਪਲ ਵੀ ਨਹੀਂ ਲਾਉਂਦਾ ਸੀ।
"ਛੋਟੇ ਘੱਲੂਘਾਰੇ ਦੀ ਉਹ ਘਟਨਾ ਯਾਦ ਹੈ ? ਜਦ ਮਾਰੋ ਮਾਰ ਕਰਦੇ ਸਿੰਘ ਮੁੜ ਦਰਿਆ ਦੇ ਕੰਢੇ 'ਤੇ ਆ ਗਏ ਸਨ ਤੇ ਬਿਆਸ ਦੀਆਂ ਲਹਿਰਾਂ ਪੱਥਰਾਂ ਨਾਲ ਟਕਰਾ ਕੇ ਭਿਆਨਕ ਸ਼ੋਰ ਪੈਦਾ ਕਰ ਰਹੀਆਂ ਸਨ। ਥੱਕੇ ਟੁੱਟੇ, ਭੁੱਖੇ ਤਿਹਾਏ ਤੇ ਜਖ਼ਮੀਂ ਸਿੰਘ ਦਰਿਆ ਦੇ ਕਿਨਾਰੇ 'ਤੇ ਖਲੋਤੇ ਸਨ। ਬਰਸਾਤਾਂ ਹੋਣ ਕਾਰਨ ਦਰਿਆ ਏਨਾ ਜ਼ੋਰਾਂ 'ਤੇ ਸੀ ਕਿ ਰਾਹ ਵਿਚ ਆਉਣ ਵਾਲੇ ਵੱਡੇ ਰੁੱਖਾਂ ਨੂੰ ਵੀ ਜੜੋਂ ਪੁੱਟ ਕੇ ਨਾਲ ਵਹਾ ਕੇ ਲਿਜਾ ਰਿਹਾ ਸੀ।
ਦਰਿਆ ਪਾਰ ਕਰਨ ਲਈ ਲਹਿਰਾਂ ਦਾ ਜ਼ੋਰ ਦੇਖਣਾ ਜ਼ਰੂਰੀ ਸੀ ਤੇ ਉਹ ਦਰਿਆ ਵਿਚ ਉਤਰੇ ਬਗੈਰ ਨਹੀਂ ਦੇਖਿਆ ਜਾ ਸਕਦਾ ਸੀ।
ਜਦ ਹੀ ਡੱਲੇਵਾਲੀਏ ਸਰਦਾਰ ਗੁਰਦਿਆਲ ਸਿੰਘ ਬੋਲੇ,
"ਸਿਰ ਲੱਗਣਗੇ ਖਾਲਸਾ ਜੀ। ਕੁਰਬਾਨੀ ਹੋਵੇਗੀ ਕੁਝ ਸਿੰਘਾਂ ਦੀ, ਫੇਰ ਹੀ ਸਾਰਾ ਜੱਥਾ ਪਾਰ ਕਰ ਸਕੇਗਾ", ਤਾਂ ਉਹਨਾਂ ਦੇ ਹੀ ਦੋਵੇਂ ਸਕੇ ਭਰਾਵਾਂ ਨੇ ਘੋੜੇ ਦਰਿਆ ਵਿਚ ਉਤਾਰ ਦਿੱਤੇ ਸਨ। ਪਰ ਉਹ ਦੋਹੇਂ ਸੂਰਮੇਂ ਵਾਪਸ ਨਹੀਂ ਪਰਤੇ ਸਨ ਤੇ ਦਰਿਆ ਦੀ ਭੇਟ ਹੋ ਗਏ। " ਬਾਬੇ ਨੇ ਸਾਨੂੰ ਕੁਝ ਸਮਾ ਪਹਿਲਾਂ ਸੁਣਾਈ ਕਥਾ ਯਾਦ ਕਰਵਾਈ।
ਇਕ ਲੜਾਈ ਵਿਚ ਸਰਦਾਰ ਗੁਰਦਿਆਲ ਸਿੰਘ ਦੇ ਸ਼ਹੀਦ ਹੋ ਜਾਣ ਮਗਰੋਂ ਸਰਦਾਰ ਤਾਰਾ ਸਿੰਘ ਗੈਬਾ ਇਸ ਮਿਸਲ ਦਾ ਜਥੇਦਾਰ ਬਣਿਆਂ।
ਨੌਵੀਂ ਮਿਸਲ ਸ਼ਹੀਦਾਂ, ਜਿਸ ਦੇ ਜਥੇਦਾਰ ਸ਼ਹੀਦ ਬਾਬਾ ਦੀਪ ਸਿੰਘ ਜੀ ਬਣੇ। ਬਾਬਾ ਜੀ ਦਾ ਪਿੰਡ ਪਹੁਵਿੰਡ ਸੀ ਪਰ ਉਹ ਦਮਦਮੇ ਟਿਕੇ ਹੋਏ ਸਨ। ਉਹ ਕਲਗੀਧਰ ਮਹਾਰਾਜ ਦੇ ਹਜੂਰੀ ਸਿੰਘਾਂ ਵਿਚੋਂ ਸਨ। ਮਹਾਰਾਜ ਕੋਲੋਂ ਹੀ ਉਹਨਾਂ ਅੰਮ੍ਰਿਤ ਛਕਿਆ ਤੇ ਸੱਚੇ ਪਾਤਸ਼ਾਹ ਨਾਲ ਰਹਿ ਕੇ ਕਈ ਲੜਾਈਆਂ ਵੀ ਲੜੀਆਂ। ਮਗਰੋਂ ਜਦ ਮਹਾਰਾਜ ਨਾਂਦੇੜ ਨੂੰ ਚਾਲਾ ਪਾਉਣ ਲੱਗੇ ਤਾਂ ਉਹਨਾਂ ਬਾਬਾ ਦੀਪ ਸਿੰਘ ਜੀ ਨੂੰ ਦਮਦਮੇ ਰਹਿਣ ਦੀ ਸੇਵਾ ਬਖਸ਼ੀ। ਬਾਬਾ ਜੀ ਨੇ ਭਾਈ ਮਨੀ ਸਿੰਘ ਜੀ ਨਾਲ ਰਲ ਕੇ ਗੁਰੂ ਗ੍ਰੰਥ ਸਾਹਿਬ ਦੇ ਉਤਾਰਿਆਂ ਦੀ ਸੇਵਾ
ਵੀ ਕੀਤੀ। ਆਪਣੀ ਸ਼ਹਾਦਤ ਤੱਕ ਉਹ ਇਹ ਸੇਵਾ ਨਿਰੰਤਰ ਕਰਦੇ ਰਹੇ। ਬਾਬਾ ਜੀ ਦੇ ਜੱਥੇ ਐਸੇ ਸਿੰਘ ਸਨ ਜੋ ਸ਼ਹੀਦੀਆਂ ਪਾਉਣ ਲਈ ਸਦਾ ਕਾਹਲੇ ਰਹਿੰਦੇ ਸਨ, ਇਸ ਲਈ ਇਹਨਾਂ ਨੂੰ ਸ਼ਹੀਦਾਂ ਦਾ ਜੱਥਾ ਕਿਹਾ ਜਾਂਦਾ ਸੀ। ਮਣ ਮਣ ਲੋਹਾ ਸਰੀਰ ਨਾਲ ਮੜ੍ਹ ਕੇ ਤੁਰਨ ਵਾਲੇ ਮਿਸਲ ਸ਼ਹੀਦਾਂ ਦੇ ਸੂਰਮਿਆਂ ਤੋਂ ਵੈਰੀ ਭੈਅ ਖਾਂਦਾ ਸੀ।
ਦਸਵੀਂ ਕਰੋੜ ਸਿੰਘੀਆ, ਇਸ ਮਿਸਲ ਦਾ ਮੋਢੀ ਸੂਰਮਾ ਸਰਦਾਰ ਬਾਬਾ ਸ਼ਾਮ ਸਿੰਘ ਸੀ। ਬਾਬਾ ਸ਼ਾਮ ਸਿੰਘ ਉਹਨਾਂ ਸਿੰਘਾਂ ਵਿਚੋਂ ਸਨ, ਜਿਹਨਾਂ ਦਸਵੇਂ ਪਾਤਸ਼ਾਹ ਤੋਂ ਲੈ ਕੇ ਪੰਥ ਦੇ ਦਿੱਲੀ ਫਤਹਿ ਕਰਨ ਤੱਕ ਦਾ ਸਮਾ ਦੇਖਿਆ ਸੀ। ਏਨੇ ਸਮੇਂ ਦੌਰਾਨ ਪੰਥ ਜਿਹਨਾਂ ਵੀ ਦੁੱਖਾਂ ਸੁੱਖਾਂ ਥਾਣੀ ਲੰਘਿਆਂ ਸਭ ਨਾਲ ਬਾਬਾ ਸ਼ਾਮ ਸਿੰਘ ਰੂਬਰੂ ਹੋਇਆ। ਬਾਬਾ ਜੀ ਦਾ ਦਬਦਬਾ ਮੁਗਲ ਫੌਜਾਂ ਵਿਚ ਏਨਾ ਸੀ ਕਿ ਦੁਸ਼ਮਨ ਸਿਪਾਹੀਆਂ ਵਿਚ ਇਹ ਗੱਲ ਮਸ਼ਹੂਰ ਸੀ ਕਿ ਬਾਬਾ ਸ਼ਾਮ ਸਿੰਘ ਬਿਨਾ ਕਿਸੇ ਹਥਿਆਰ ਤੋਂ ਵੀ ਕਈ ਮੁਗਲਾਂ ਨੂੰ ਪਾਰ ਬੁਲਾ ਸਕਦਾ ਹੈ।
ਬਾਬਾ ਸ਼ਾਮ ਸਿੰਘ ਦਾ ਸਾਥੀ ਸਰਦਾਰ ਕਰਮ ਸਿੰਘ ਜਲੰਧਰ ਦੀ ਜੰਗ ਵਿਚ ਬੇਮਿਸਾਲ ਤੇ ਬੇਜੋੜ ਬਹਾਦਰੀ ਨਾਲ ਲੜਿਆ ਤੇ ਸ਼ਹੀਦੀ ਪ੍ਰਾਪਤ ਕੀਤੀ। ਬਾਬਾ ਜੀ ਦੇ ਹੀ ਜੱਥੇ ਦੇ ਇਕ ਸਿੰਘ ਕਰੋੜਾ ਸਿੰਘ ਤੋਂ ਮਿਸਲ ਦਾ ਨਾਂ ਕਰੋੜਸਿੰਘੀਆ ਪਿਆ। ਟਾਂਡੇ ਦੀ ਲੜਾਈ ਵਿਚ ਦੀਵਾਨ ਬਿਸ਼ੰਭਰ ਦਾਸ ਦਾ ਸਿਰ ਕਰੋੜਾ ਸਿੰਘ ਨੇ ਹੀ ਵੱਢਿਆ ਸੀ।
ਇਸ ਮਿਸਲ ਦੇ ਸੂਰਮੇ ਸਿੰਘਾਂ ਨੇ ਹੀ ਮਗਰੋਂ ਦਿੱਲੀ ਫਤਹਿ ਕੀਤੀ ਤੇ ਪੰਥ ਦਾ ਨਿਸ਼ਾਨ ਲਾਲ ਕਿਲ੍ਹੇ 'ਤੇ ਝੁਲਾਇਆ। ਇਹਨਾਂ ਸੂਰਬੀਰ ਯੋਧਿਆਂ ਨੇ ਹੀ ਦਿੱਲੀ ਨੂੰ ਖਾਲਸੇ ਦੇ ਕਦਮਾਂ ਵਿਚ ਨਿਵਾਇਆ।
ਗਿਆਰਵੀਂ ਸਾਂਘਣੀਆਂ, ਜੋ ਜਥੇਦਾਰ ਨੰਦ ਸਿੰਘ ਸਾਂਘਣੀਆਂ ਤੋਂ ਚੱਲੀ ਤੇ ਜਿਸ ਨੂੰ ਮਗਰੋਂ ਮਿਸਲ ਰਾਮਗੜ੍ਹੀਆ ਕਰਕੇ ਪ੍ਰਸਿੱਧੀ ਮਿਲੀ।
ਇਹਨਾਂ ਦਾ ਮੋਢੀ ਸਰਦਾਰ ਖੁਸ਼ਹਾਲ ਸਿੰਘ ਸੀ, ਜਿਸ ਨੇ ਬਾਬਾ ਬੰਦਾ ਸਿੰਘ ਤੋਂ ਖੰਡੇ ਦੀ ਪਾਹੁਲ ਲਈ। ਬਾਬਾ ਬੰਦਾ ਸਿੰਘ ਨਾਲ ਹੀ ਰਲ ਕੇ ਉਹ ਮੁਗਲਾਂ ਨਾਲ ਲੋਹਾ ਲੈਂਦਾ ਰਿਹਾ ਤੇ ਇਕ ਜੰਗ ਵਿਚ ਸ਼ਹੀਦੀ ਪਾ ਗਿਆ। ਖੁਸ਼ਹਾਲ ਸਿੰਘ ਮਗਰੋਂ ਸਰਦਾਰ ਨੰਦ ਸਿੰਘ ਸਾਂਘਣੀਆਂ ਮੁਖੀ ਬਣਿਆਂ।
ਜੱਸਾ ਸਿੰਘ, ਤਾਰਾ ਸਿੰਘ ਤੇ ਮਾਲੀ ਸਿੰਘ ਨਾਮੀਂ ਤਿੰਨ ਭਰਾ ਨੰਦ ਸਿੰਘ ਨਾਲ ਸ਼ਾਮਲ ਹੋਏ। ਨੰਦ ਸਿੰਘ ਨੇ ਜੱਸਾ ਸਿੰਘ ਨੂੰ ਆਪਣਾ ਸੈਨਾਪਤੀ ਲਾ ਲਿਆ। ਜੱਸਾ
ਸਿੰਘ ਦੇ ਦਾਦੇ ਭਾਈ ਹਰਦਾਸ ਸਿੰਘ ਨੇ ਕਲਗੀਧਰ ਮਹਾਰਾਜ ਤੋਂ ਅੰਮ੍ਰਿਤ ਛਕਿਆ ਸੀ। ਨੰਦ ਸਿੰਘ ਦੇ ਚਲਾਣਾ ਕਰ ਜਾਣ ਮਗਰੋਂ ਜੱਸਾ ਸਿੰਘ ਮਿਸਲਦਾਰ ਬਣਿਆਂ।
ਮਗਰੋਂ ਰਾਮਗੜ੍ਹ, ਜਿਸਦਾ ਪਹਿਲਾ ਨਾਂ ਰਾਮਰੌਣੀ ਸੀ, ਕਿਲ੍ਹੇ ਦਾ ਪ੍ਰਬੰਧ ਇਹਨਾਂ ਕੋਲ ਆਉਣ ਕਾਰਨ ਇਹਨਾਂ ਦੇ ਨਾਮ ਨਾਲ ਰਾਮਗੜੀਏ ਲੱਗ ਗਿਆ ਤੇ ਮਿਸਲ ਦਾ ਨਾਂ ਵੀ ਰਾਮਗੜ੍ਹੀਆ ਮਿਸਲ ਹੋ ਗਿਆ।
"ਇਹ ਸਨ ਖਾਲਸੇ ਦੀਆਂ ਗਿਆਰਾਂ ਮਿਸਲਾਂ, ਜਿਹਨਾਂ ਨੇ ਆਉਣ ਵਾਲੇ ਸਮੇਂ ਵਿਚ ਪੰਜਾਬ ਦੀ ਧਰਤੀ ਤੋਂ ਦੋਖੀਆਂ ਦਾ ਸਫਾਇਆ ਕਰਨਾ ਸੀ, ਵਿਦੇਸ਼ੀ ਧਾੜਵੀਆਂ ਨੂੰ ਭਜਾਉਣਾ ਸੀ ਤੇ ਰਾਜ ਖਾਲਸਾ ਦੀਆਂ ਨੀਹਾਂ ਪੱਕੀਆਂ ਕਰਨੀਆਂ ਸਨ”, ਬਾਬੇ ਨੇ ਸਾਨੂੰ ਸਭ ਮਿਸਲਾਂ ਦੀ ਸੰਖੇਪ ਜਹੀ ਜਾਣਕਾਰੀ ਦੇ ਦਿੱਤੀ ਤਾਂ ਸਾਡੇ ਮਨ ਵਿਚ ਮਿਸਲਾਂ ਬਾਰੇ ਹੋਣ ਜਾਨਣ ਦੀ ਇੱਛਾ ਪ੍ਰਬਲ ਹੋਣ ਲੱਗੀ। ਬਾਬਾ ਸਾਡੇ ਚਿਹਰੇ ਪੜ੍ਹਦਿਆਂ ਬੋਲਿਆ,
"ਅੱਗੋਂ ਹੁਣ ਜੋ ਕਥਾ ਤੁਸੀਂ ਸ੍ਰਵਣ ਕਰਨੀ ਹੈ ਉਹ ਇਹਨਾਂ ਮਿਸਲਾਂ ਦੇ ਆਲੇ ਦੁਆਲੇ ਹੀ ਪ੍ਰਕਰਮਾ ਕਰੇਗੀ",
ਤੇ ਅਸੀਂ,
“ਸਤਿਬਚਨ ਬਾਬਾ ਜੀ”, ਕਹਿ ਕੇ ਸੁਰਤ ਫੇਰ ਅਕਾਲ ਬੁੰਗੇ 'ਤੇ ਲੈ ਗਏ।
ਫੈਸਲਾ ਇਹ ਵੀ ਕੀਤਾ ਗਿਆ ਕਿ ਹਰ ਮਿਸਲ ਆਪਣੇ ਅੰਦਰੂਨੀ ਮਾਮਲਿਆਂ ਲਈ ਆਜ਼ਾਦ ਹੋਵੇਗੀ ਪਰ ਦਲ ਖਾਲਸਾ ਦੇ ਜਥੇਦਾਰ ਦਾ ਹਰ ਹੁਕਮ ਮੰਨਣ ਦੀ ਸਦਾ ਪਾਬੰਦ ਰਹੇਗੀ। ਕਿਸੇ ਵੀ ਮਿਸਲ ਵਿਚ ਸ਼ਾਮਲ ਹੋਣ ਵਾਲੇ ਹਰ ਸਿੰਘ ਲਈ ਨਿਤਨੇਮੀ ਹੋਣਾ ਲਾਜਮੀ ਸੀ। ਨਾਲ ਹੀ ਸ਼ਸਤਰ ਵਿੱਦਿਆ ਤੇ ਘੋੜਸਵਾਰੀ ਵਿਚ ਵੀ ਨਿਪੁੰਨ ਹੋਣਾ ਜਰੂਰੀ ਸੀ।
ਇਸ ਮਗਰੋਂ ਸਿੰਘਾਂ ਨੇ ਪੰਜਾਬ ਦੇ ਬਹੁਤ ਹਿੱਸੇ ਉੱਤੇ ਰਾਖੀ ਪ੍ਰਬੰਧ ਕਾਇਮ ਕੀਤਾ। ਜਿਹੜੇ ਪੰਚ, ਚੌਧਰੀ, ਲੰਬਰਦਾਰ ਆਪਣੇ ਇਲਾਕੇ ਦੀ ਫਸਲ ਵਿਚੋਂ ਸਿੰਘਾਂ ਨੂੰ ਹਿੱਸਾ ਦੇਣਾ ਮੰਨ ਗਏ, ਉਹਨਾਂ ਦੀ ਚੋਰਾਂ, ਧਾੜਵੀਆਂ, ਲੁਟੇਰਿਆਂ, ਜਾਲ਼ਮ ਹਾਕਮਾਂ ਤੇ ਉਹਨਾਂ ਦੇ ਕਰਿੰਦਿਆਂ ਤੋਂ ਰੱਖਿਆ ਹੁਣ ਖਾਲਸੇ ਦੇ ਸਿਰ ਸੀ। ਖਾਲਸਾ ਕਿਸੇ ਤੋਂ ਜ਼ਬਰਨ ਕਰ ਨਹੀਂ ਵਸੂਲਦਾ ਸੀ, ਇਸ ਲਈ ਜਿੱਥੇ
ਜਿੱਥੇ ਜੀਹਨੂੰ ਜੀਹਨੂੰ ਵੀ ਸਿੰਘਾਂ ਦੇ ਰਾਖੀ ਪ੍ਰਬੰਧ ਦਾ ਪਤਾ ਲੱਗਿਆ ਉਹ ਖਾਲਸੇ ਦੀ ਸ਼ਰਨ ਵਿਚ ਆ ਗਿਆ । ਖਾਲਸਾ ਤਾਂ ਅਰਦਾਸ ਵਿਚ ਵੀ ਸਦਾ ਦੁਹਰਾਉਂਦਾ ਹੈ ਕਿ 'ਜੋ ਸਰਣਿ ਆਵੈ ਤਿਸੁ ਕੰਠਿ ਲਾਵੈ, ਸੋ ਉਹ ਇਲਾਕੇ ਕਿਸੇ ਵੀ ਤਰ੍ਹਾਂ ਦੀ ਵਿਦੇਸ਼ੀ ਜਾਂ ਉਹਨਾਂ ਦੇ ਇਲਾਕੇ ਦੇ ਹਾਕਮਾ ਦੀ ਲੁੱਟ ਤੋਂ ਸੁਰੱਖਿਅਤ ਹੋ ਗਏ।
ਇਸ ਪ੍ਰਬੰਧ ਦੌਰਾਨ ਇਕ ਵੀ ਐਸੀ ਮਿਸਾਲ ਨਹੀਂ ਮਿਲਦੀ ਕਿ ਸਿੰਘਾਂ ਨੇ ਆਪਣੇ ਹਿੱਸੇ ਲਈ ਕਿਸੇ ਨੂੰ ਤੰਗ ਕੀਤਾ ਹੋਵੇ। ਹਾਂ ਇਸ ਦੇ ਉਲਟ ਸਾਖੀਆਂ ਤਾਂ ਮਿਲਦੀਆਂ ਹਨ।
"ਉਲਟ ਸਾਖੀਆਂ...?"
"ਹਾਂ... ਜਿਹਨਾਂ ਕੋਈ ਹਿੱਸਾ ਵੀ ਖਾਲਸੇ ਨੂੰ ਨਹੀਂ ਦਿੱਤਾ ਤੇ ਖਾਲਸੇ ਨੇ ਉਹਨਾਂ ਦੀ ਫੇਰ ਵੀ ਰਾਖੀ ਕੀਤੀ"
"ਉਹ ਕਿਵੇਂ ?"
"ਸੁਣੋ"
“ਪਰ ਖਾਲਸਾ ਜੀ, ਸਾਡਾ ਸਭ ਕੁਝ ਧਾੜਵੀ ਲੁੱਟ ਕੇ ਲੈ ਗਏ। ਮੀਹਾਂ ਦੀ ਮਾਰ ਕਾਰਨ ਸਾਡੀਆਂ ਐਤਕੀਂ ਫਸਲਾਂ ਵੀ ਨਹੀਂ ਹੋਈਆਂ... ਤੁਹਾਨੂੰ ਹੁਣ ਅਸੀਂ ਕਰ ਕਿੱਥੋਂ ਦਿਆਂਗੇ "
“ਪਰ ਅਸੀਂ ਫੇਰ ਵੀ ਆਪ ਜੀ ਦੀ ਓਟ ਤਕਾਉਂਦੇ ਹਾਂ ਖਾਲਸਾ ਜੀ... ਸਾਨੂੰ ਆਸ ਹੈ ਕਿ ਲੋਟੂਆਂ ਤੋਂ ਸਾਡੀ ਰਾਖੀ ਵੀ ਖਾਲਸਾ ਜਰੂਰ ਕਰੇਗਾ...”
ਇਕ ਪਿੰਡ ਦੇ ਕੁਝ ਵਸਨੀਕ, ਜਿਹਨਾਂ ਦੇ ਪਿੰਡਾਂ ਨੂੰ ਮੁਗਲ ਹਾਕਮਾਂ ਨੇ ਬੁਰੀ ਤਰ੍ਹਾਂ ਲੁੱਟ ਲਿਆ ਸੀ, ਖਾਲਸੇ ਦੀ ਸ਼ਰਨ ਵਿਚ ਆਏ। ਹਲਾਂਕਿ ਉਹਨਾਂ ਕੋਲ ਗਵਾਉਣ ਲਈ ਕੁਝ ਵੀ ਨਹੀਂ ਸੀ, ਪਰ ਉਹਨਾਂ ਨੂੰ ਡਰ ਸੀ ਕਿ ਅਗਲੀ ਸਾਰੀ ਫਸਲ ਵੀ ਮੁਗਲਾਂ ਦੇ ਘਰ ਹੀ ਭਰੇਗੀ। ਸੋ ਉਹ ਖਾਲਸੇ ਕੋਲ ਅਗਾਊਂ ਰੱਖਿਆ ਲਈ ਆ ਗਏ।
"ਤੁਹਾਡੇ ਕੋਲ ਕੁਝ ਵੀ ਨਹੀਂ ਕਈ ਇਕ ਧੇਲਾ ਵੀ ਨਹੀਂ", ਸਿੰਘਾਂ ਦੀ ਗੱਲ ਸੁਣ ਕੇ ਪਿੰਡ ਵਾਸੀ ਚੁੱਪ ਰਹੇ, ਸਗੋਂ ਉਹਨਾਂ ਨੀਵੀਆਂ ਪਾ ਲਈਆਂ।
"ਕੋਈ ਛੋਲਿਆਂ ਦੀ ਇਕ ਮੁੱਠ ਵੀ ਨਹੀਂ ", ਬਾਬਾ ਸ਼ਾਮ ਸਿੰਘ ਦੀ ਗੱਲ ਸੁਣਦਿਆਂ ਕੁਝ ਪਿੰਡ ਵਾਲਿਆ ਨੇ ਸਿਰ ਚੁੱਕੇ,
"ਦੱਸੋ... ਕੀ ਛੋਲਿਆਂ ਦੀ ਇਕ ਮੁੱਠ ਵੀ ਨਹੀਂ ਤੁਹਾਡੇ ਕੋਲ ?"
"ਏਨਾ ਕੁ ਤਾਂ ਹੈ ਖਾਲਸਾ ਜੀ"
"ਤਾਂ ਜਾਓ ਸਿੰਘਾਂ ਨੂੰ ਇਕ ਮੁੱਠ ਛੋਲਿਆਂ ਦੀ ਹੀ ਦੇ ਦਿਓ ਤੇ ਖਾਲਸਾ ਤੁਹਾਡੀ ਹਰ ਤਰ੍ਹਾਂ ਰੱਖਿਆ ਕਰੇਗਾ", ਬਾਬਾ ਸ਼ਾਮ ਸਿੰਘ ਬੋਲੇ ਤੇ ਨਾਲ ਹੀ ਉਹਨਾਂ ਆਪਣੇ ਕਮਰਕੱਸੇ ਵਿਚੋਂ ਕੁਝ ਕੱਪੜਾ ਪਾੜਿਆ ਤੇ ਉਹਨਾਂ ਪਿੰਡ ਵਾਲੀਆਂ ਨੂੰ ਫੜਾਉਂਦਿਆਂ ਬੋਲੇ,
"ਇਹ ਨੀਲਾ ਕੱਪੜਾ ਕਿਸੇ ਸੋਟੇ ਨਾਲ ਬੰਨ੍ਹ ਕੇ ਪਿੰਡ ਵਿਚ ਉੱਚੀ ਥਾਂ ਗੱਡ ਦਿਓ... ਕੋਈ ਤੁਹਾਡੇ ਵੱਲ ਅੱਖ ਚੁੱਕ ਕੇ ਵੀ ਨਹੀਂ ਝਾਕੇਗਾ। ਤੱਤੀਆਂ ਹਵਾਵਾਂ ਵੀ ਤੁਹਾਡੇ ਪਿੰਡ ਤੋਂ ਪਾਸਾ ਵੱਟ ਕੇ ਲੰਘਣਗੀਆਂ"
...ਤੇ ਉਹਨਾਂ ਪਿੰਡ ਵਾਲਿਆਂ ਇਸੇ ਤਰ੍ਹਾਂ ਕੀਤਾ। ਉਸ ਮਗਰੋਂ ਕਿਸੇ ਲੁਟੇਰੇ ਧਾੜਵੀ ਦੀ ਤਾਂ ਕੀ ਮਜ਼ਾਲ ਹੋਣੀ ਸੀ, ਬੱਦਲ ਵੀ ਉਸ ਪਿੰਡ ਦੀਆਂ ਪੱਕੀਆਂ ਫਸਲਾਂ ਤੋਂ ਪਰ੍ਹੇ ਦੀ ਲੰਘਣ ਲੱਗੇ।
ਦਲ ਖਾਲਸਾ ਨੇ ਫੈਸਲਾ ਕੀਤਾ ਸੀ ਕਿ ਜਿਸ ਇਲਾਕੇ 'ਤੇ ਵੀ ਕੋਈ ਸਰਦਾਰ ਆਪਣਾ ਕਬਜ਼ਾ ਕਰੇ ਤਾਂ ਉਸ ਇਲਾਕੇ ਦੀ ਸਭ ਤਰ੍ਹਾਂ ਜਾਨ ਮਾਲ ਦੀ ਰਾਖੀ ਦੀ ਜ਼ਿੰਮੇਵਾਰੀ ਵੀ ਉਸੇ ਮਿਸਲ ਦੀ ਹੋਵੇਗੀ। ਲੋੜ ਪੈਣ 'ਤੇ ਦੂਜੀਆਂ ਮਿਸਲਾਂ ਤੋਂ ਸਹਾਇਤਾ ਲਈ ਜਾ ਸਕਦੀ ਹੈ। ਇਕ ਸਰਦਾਰ ਦੀ ਰਾਖੀ ਵਾਲੇ ਇਲਾਕੇ ਵਿਚ ਕੋਈ ਦੂਜੀ ਮਿਸਲ ਕਿਸੇ ਤਰ੍ਹਾਂ ਦਾ ਦਖਲ ਨਹੀਂ ਦੇਵੇਗੀ।
"ਖਾਲਸਾ ਜੀ ਸਾਰੇ ਮਿਸਲਦਾਰ ਸਾਲ ਵਿਚ ਦੋ ਵਾਰ ਅੰਮ੍ਰਿਤਸਰ ਸਾਹਿਬ ਇਕੱਠੇ ਹੋਇਆ ਕਰਨਗੇ। ਆਪਣੇ ਇਲਾਕਿਆਂ ਦੀ ਵੰਡ ਜਾਂ ਮਿਸਲਾਂ ਦੇ ਹੋਰ ਕਿਸੇ ਵੀ ਨਬੇੜੇ ਲਈ ਦਲ ਖਾਲਸਾ ਦੀ ਸਲਾਹ ਲਈ ਜਾਵੇ। ", ਮਿਸਲ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਸਰਦਾਰ ਜੱਸਾ ਸਿੰਘ ਨੇ ਹੀ ਕੀਤੀ, ਮਗਰੋਂ ਇਹ ਸਾਰੇ ਪੰਥ ਵਿਚ ਪ੍ਰਚੱਲਿਤ ਹੋ ਗਿਆ।
ਇਸ ਤਰ੍ਹਾਂ ਸਭ ਮਿਸਲਾਂ ਵੱਖ ਵੱਖ ਹੋ ਕੇ ਵੀ ਇਕੱਠੀਆਂ ਰਹੀਆਂ। ਭਾਵੇਂ ਸਭ ਦੇ ਇਲਾਕੇ ਵੰਡੇ ਹੋਏ ਸਨ ਪਰ ਸਭ 'ਤੇ ਕੁੰਡਾ ਦਲ ਖਾਲਸੇ ਦਾ ਸੀ।
ਦਲ ਖਾਲਸੇ ਵੱਲੋਂ ਬਣਾਈਆਂ ਮਿਸਲਾਂ ਦੇ ਸਰਦਾਰਾਂ ਨੇ ਪੰਜਾਬ ਵਿਚ ਆਪੋ ਆਪਣੇ ਇਲਾਕੇ ਮੱਲ ਲਏ।
ਸ਼ਹੀਦਾਂ ਮਿਸਲ ਦੇ ਯੋਧੇ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਵਿਚ ਮਾਲਵੇ ਵੱਲ ਨਿਕਲ ਗਏ। ਉਹਨਾਂ ਦਾ ਪਹਿਲਾਂ ਵੀ ਓਹੋ ਟਿਕਾਣਾ ਸੀ।
ਕਰੋੜਸਿੰਘੀਆਂ ਨੇ ਵੀ ਸਤਲੁਜ ਪਾਰ ਵੱਲ ਹੀ ਇਲਾਕਾ ਮੱਲ ਲਿਆ।
ਸਿੰਘਪੁਰੀਆਂ ਨੇ ਰੋਪੜ, ਕਨ੍ਹਈਏ ਤੇ ਰਾਮਗੜ੍ਹੀਆਂ ਨੇ ਗੁਰਦਾਸਪੁਰ, ਲਾਹੌਰ ਤੋਂ ਲਹਿੰਦੇ ਨੂੰ ਨੱਕੇ ਦਾ ਇਲਾਕਾ ਨਕੱਈਆਂ ਨੇ, ਸ਼ੁੱਕਰਚੱਕੀਏ ਗੁਜਰਾਂਵਾਲੇ ਤੇ ਭੰਗੀ ਚੱਜ ਦੁਆਬ ਵਿਚ ਫੈਲ ਗਏ।
ਨਿਸ਼ਾਨਾਂ ਵਾਲੇ ਤੇ ਡੱਲੇਵਾਲੀਏ ਅੰਮ੍ਰਿਤਸਰ ਹੀ ਟਿਕੇ ਰਹੇ। ਉਹਨਾਂ ਸਿਰ ਅੰਮ੍ਰਿਤਸਰ ਸਾਹਿਬ ਦੀ ਰਾਖੀ ਵੀ ਸੀ।
ਸਰਦਾਰ ਜੱਸਾ ਸਿੰਘ ਦੀ ਆਹਲੂਵਾਲੀਆ ਮਿਸਲ ਨੇ ਜਲੰਧਰ ਸਮੇਤ ਦੁਆਬਾ ਮੱਲਣਾ ਸ਼ੁਰੂ ਕਰ ਦਿੱਤਾ।
ਪਟਿਆਲੇ, ਨਾਭੇ ਤੇ ਜੀਂਦ ਵੱਲ ਫੁਲਕੀਏ ਪਹਿਲਾਂ ਹੀ ਵੱਸਦੇ ਸਨ ਤੇ ਉਹਨਾਂ ਦਾ ਕਬਜ਼ਾ ਸੀ।
ਪੰਥ ਵੱਲੋਂ ਕੋਈ ਵੱਡੀ ਜੰਗ ਜਿੱਤਣ ਮਗਰੋਂ ਵੀ ਉਸ ਥਾਂ ਦੇ ਇਲਾਕੇ ਓਥੇ ਰਹਿ ਰਹੀਆਂ ਮਿਸਲਾਂ ਵਿਚ ਵੰਡ ਦਿੱਤੇ ਜਾਂਦੇ ਸਨ।
"ਅੱਜ ਤੁਸੀਂ ਪੰਜਾਬ ਦਾ ਜੋ ਮੂੰਹ ਮੁਹਾਂਦਰਾ ਦੇਖ ਰਹੇ ਹੋ, ਇਸ ਨੂੰ ਸਵਾਰਨ ਵਿਚ ਮਿਸਲਾਂ ਦਾ ਵੱਡਾ ਯੋਗਦਾਨ ਹੈ। ਭਾਵੇਂ ਮਿਸਲਦਾਰਾਂ ਦੇ ਵੰਡੇ ਹੋਏ ਆਪਣੇ ਆਪਣੇ ਇਲਾਕੇ ਸਨ, ਪਰ ਸਾਰੇ ਰਲ ਕੇ ਪੰਜਾਬ ਬਣਾਉਂਦੇ ਸਨ। ਮਿਸਲਾਂ ਤੋਂ ਹੀ ਸਿਖ ਰਾਜ ਦਾ ਮੁੱਢ ਬੱਝਾ ਤੇ ਖਾਲਸੇ ਦੇ ਨਿਸ਼ਾਨਾਂ ਦੇ ਪਰਛਾਵੇਂ ਕਾਬਲ ਕੰਧਾਰ ਤੋਂ ਚੀਨ ਤੱਕ ਪੈਣ ਲੱਗੇ। ਮਿਸਲਾਂ ਹੱਥ ਫੜੀਆਂ ਕਿਰਪਾਨਾਂ ਨੇ ਹੀ ਧਰਤੀ 'ਤੇ ਪੰਜਾਬ ਦਾ ਨਵਾਂ ਨਕਸ਼ਾ ਉਲੀਕਿਆ। ਜਿਸ ਦੀਆਂ ਹੱਦਾਂ ਖੈਬਰ ਤੋਂ ਜਮਨਾ ਤੀਕ ਤੇ ਸਿੰਧ ਤੋਂ ਤਿੱਬਤ ਤੱਕ ਪਹੁੰਚ ਗਈਆਂ।"
ਪਤਾ ਨਹੀਂ ਤਾਂ ਸਾਡੇ ਸੁਭਾਅ ਹੀ ਕਾਹਲੇ ਸਨ ਤੇ ਪਤਾ ਨਹੀਂ ਸਿਖ ਕਥਾ ਵਿਚ ਹੀ ਐਸੀ ਖਿੱਚ ਸੀ ਕਿ ਬਾਬਾ ਜਦ ਵੀ ਸਾਨੂੰ ਚੱਲ ਰਹੀ ਕਥਾ ਦੇ ਸਮੇ ਤੋਂ ਥੋੜਾ ਵੀ ਉਰੇ ਪਰੇ ਲਿਜਾਂਦਾ ਸੀ ਤਾਂ ਚਿਤ ਕਰਦਾ ਸੀ ਕਿ ਕਥਾ ਹੁਣ ਓਥੋਂ ਸ਼ੁਰੂ ਹੋ ਜਾਵੇ। ਜਦ ਮੈਂ ਬਾਬੇ ਕੰਦੀ ਕੋਲ ਬੈਠਾ ਸਾਂ ਤਾਂ ਬਾਬੇ ਨੇ ਕਥਾ ਆਰੰਭ ਕਰਦਿਆਂ ਸਹੀ ਕਿਹਾ ਸੀ,
ਸਿਖ ਕਥਾ ਬਹੁਤ ਵਿਸ਼ਾਲ ਹੈ। ਪੁਰਾਤਨ ਗੁਰਸਿਖ ਕਹਿੰਦੇ ਹੁੰਦੇ ਸਨ। ਕਿ ਮਹਾਰਾਜ ਜੀਆਂ ਦੀ ਬਾਣੀ 'ਨਿਰਗੁਣ' ਹੈ ਤਾਂ ਸਿਖ ਕਥਾ 'ਸਰਗੁਣ ਹੈ। ਜੇ ਬਾਣੀ ਦਾ ਥਾਹ ਨਹੀਂ ਪਾਇਆ ਜਾ ਸਕਦਾ ਤਾਂ ਜਿਹਨਾਂ ਉਸ ਬਾਣੀ ਨਾਲ
ਆਪਣੀਆਂ ਦੇਹਾਂ ਰੰਗ ਲਈਆਂ, ਜਿਹੜੇ ਬਾਣੇ, ਬਾਣੀ ਨਾਲ ਇਕ ਮਿੱਕ ਹੋ ਗਏ, ਜਿਹਨਾਂ ਦੁਮਾਲਿਆਂ, ਚੱਕਰਾਂ ਵਿਚੋਂ 'ਨਾਮ' ਗੂੰਜਣ ਲੱਗ ਪਿਆ, ਉਹਨਾਂ ਦੀ ਕਥਾ ਕਿਸੇ ਇਕ ਇਕੱਲੇ ਕੋਲ ਪੂਰੀ ਕਿੱਥੇ ਹੋ ਸਕਦੀ ਹੈ। ਨਾ ਹੀ ਇਹ ਕਥਾ ਸੁਣਨੀ ਕਿਸੇ ਇਕ ਦੋ ਦੇ ਵੱਸ ਵਿਚ ਹੈ। ਪੰਥ ਦੀ ਕਥਾ ਹੈ ਤੇ ਸਾਰਾ ਪੰਥ ਰਲ ਕੇ ਹੀ ਸੰਭਾਲ ਸਕਦਾ ਹੈ। ਤੂੰ ਆਪਣੇ ਹਿੱਸੇ ਵਾਲੀ ਲੱਭਣ ਦੀ ਕੋਸ਼ਟ ਕਰ।”
ਮੈਨੂੰ ਜਾਪ ਰਿਹਾ ਸੀ ਕਿ ਬਾਬਾ ਕੰਦੀ ਸਚ ਹੀ ਕਹਿ ਰਿਹਾ ਸੀ, ਜਿੰਨੀ ਕਥਾ ਸਾਡੇ ਹਿੱਸੇ ਦੀ ਹੈ, ਸਾਡੀ ਝੋਲੀ ਪੈ ਰਹੀ ਹੈ। ਜੇ ਬਾਬਾ ਭੰਗੂ ਵਿਚੋਂ ਵਿਚੋਂ ਕਿਸੇ ਵਰਤਾਰੇ ਦੀ ਝਲਕ ਦੇ ਜਾਂਦਾ ਹੈ ਤਾਂ ਸਾਡੇ ਲਈ ਲਾਹੇ ਦੀ ਹੀ ਹੈ। ਜੇ ਉਹ ਕਥਾ ਵੀ ਸਾਡੇ ਤਕ ਪਹੁੰਚਣੀ ਹੋਈ ਤਾਂ ਜਰੂਰ ਪਹੁੰਚੇਗੀ, ਸੋ ਮੈਂ ਬਾਬੇ ਨੂੰ ਬਿਨਾ ਕੁਝ ਕਹੇ ਅਗਲੀ ਕਥਾ ਸਰਵਣ ਕਰਨ ਲੱਗਿਆ।
ਕਾਬਲੀ ਹਿੰਦ ਸੁ ਆ ਵੜਯੋ
ਦੱਖਨ ਗਈ ਸੁ ਗੱਲ ॥
ਦਿੱਲੀ ਨੇ ਪਹਿਲੇ ਹੱਲੇ ਹੀ ਅਹਿਮਦ ਸ਼ਾਹ ਅੱਗੇ ਗੋਡੇ ਟੇਕ ਦਿੱਤੇ।
ਅਸਲ ਵਿਚ ਮੀਰ ਮੰਨੂੰ ਦੇ ਮਾਰੇ ਜਾਣ ਮਗਰੋਂ ਲਾਹੌਰ ਵਿਚ ਖਾਨਾਜੰਗੀ ਫੈਲ ਗਈ। ਦੋ ਤਿੰਨ ਸਾਲ ਵਿਚ ਕਈ ਹਾਕਮ ਆਏ ਤੇ ਗਏ। ਕਦੇ ਦਿੱਲੀ ਕਦੇ ਕਾਬਲ। ਇਸ ਖਾਨਾਜੰਗੀ ਦਾ ਸਿਖਾਂ ਨੂੰ ਬਹੁਤ ਫਾਇਦਾ ਹੋਇਆ।
ਮੀਰ ਮੰਨੂੰ ਦੀ ਮੌਤ ਤੋਂ ਮਗਰੋਂ ਉਸ ਦੀ ਬੀਵੀ ਮੁਰਾਦ ਬੇਗਮ ਨੇ ਆਪਣੇ ਤਿੰਨ ਸਾਲਾ ਪੁੱਤਰ ਅਮੀਨ ਖਾਨ ਨੂੰ ਲਾਹੌਰ ਦੀ ਗੱਦੀ 'ਤੇ ਬਿਠਾ ਲਿਆ ਤੇ ਅਹਿਮਦ ਸ਼ਾਹ ਅਤੇ ਦਿੱਲੀ ਦੇ ਬਾਦਸ਼ਾਹ ਆਲਮਗੀਰ ਤੋਂ ਸਹਿਮਤੀ ਲੈ ਲਈ। ਪਰ ਕੁਝ ਮਹੀਨਿਆਂ ਮਗਰੋਂ ਅਮੀਨ ਖਾਨ ਵੀ ਮਰ ਗਿਆ। ਹੁਣ ਬੇਗਮ ਨੇ ਰਾਜ ਭਾਗ ਆਪਣੇ ਹੱਥਾਂ ਵਿਚ ਲੈ ਲਿਆ। ਪਰ ਉਹ ਚੰਗੀ ਤੀਵੀਂ ਸਾਬਤ ਨਾ ਹੋਈ ਤੇ ਅੱਯਾਸ਼ੀਆਂ ਵਿਚ ਪੈ ਗਈ। ਰਾਜ ਭਾਗ ਖੁਸਰਿਆਂ ਹੱਥ ਆ ਗਿਆ। ਸ਼ਿਕਾਇਤਾਂ ਅਬਦਾਲੀ ਤੱਕ ਪੁੱਜੀਆਂ ਤਾਂ ਉਸ ਨੇ ਮੁਰਾਦ ਬੇਗਮ ਨੂੰ ਲਾਹੌਰ ਦਾ ਸੂਬੇਦਾਰ ਤੇ ਖਵਾਜਾ ਉਬੈਦੁੱਲਾ ਨੂੰ ਉਸ ਦਾ ਨਾਇਬ ਲਾ ਦਿੱਤਾ।
ਮੁਰਾਦ ਬੇਗਮ ਤੇ ਉਬੈਦੁੱਲਾ ਦੀ ਆਪਸ ਵਿਚ ਨਾ ਬਣੀ ਤੇ ਉਹ ਇਕ ਦੂਜੇ ਦੇ ਉਲਟ ਚੱਲ ਪਏ। ਮੁਰਾਦ ਬੇਗਮ ਨੇ ਸੱਯਦ ਭਿਖਾਰੀ ਖਾਂ ਨੂੰ ਮਰਵਾ ਦਿੱਤਾ ਤੇ ਉਬੈਦੁੱਲਾ ਨੇ ਲਾਹੌਰ ਵਿਚ ਲੁੱਟ ਮਚਾ ਦਿੱਤੀ। ਬੇਗਮ ਨੇ ਦਿੱਲੀ ਦੇ ਵਜ਼ੀਰ ਗਾਜ਼ੀਉਦੀਨ ਤੋਂ ਮਦਦ ਮੰਗੀ। ਉਹ ਬੇਗਮ ਨੂੰ ਕੈਦ ਕਰਕੇ ਨਾਲ ਦਿੱਲੀ ਲੈ ਗਿਆ ਤੇ ਲਾਹੌਰ ਦਾ ਹਾਕਮ ਅਦੀਨਾ ਬੇਗ ਨੂੰ ਲਾ ਗਿਆ।
ਮੁਰਾਦ ਬੇਗਮ ਦੀ ਕੁੜੀ ਉਮਦਾ ਬੇਗਮ, ਜਿਹੜੀ ਸ਼ਾਹ ਦੇ ਪੁੱਤਰ ਤੈਮੂਰ ਨਾਲ ਮੰਗੀ ਹੋਈ ਸੀ, ਨੂੰ ਵਜ਼ੀਰ ਗਾਜ਼ੀਉਦੀਨ ਇਮਾਦੁਲ ਮੁਲਕ ਨੇ ਜ਼ੋਰੋ ਜ਼ੋਰੀ ਆਪਣੇ ਨਾਲ ਰੱਖ ਲਿਆ। ਅਬਦਾਲੀ ਨੂੰ ਇਹ ਖਬਰਾਂ ਪਹੁੰਚੀਆਂ ਤਾਂ ਉਹ ਹਿੰਦੋਸਤਾਨ ਵੱਲ ਚੱਲ ਪਿਆ। ਅਦੀਨਾ ਬੇਗ ਤਾਂ ਉਸ ਦੇ ਆਉਣ ਦੀ ਖਬਰ ਸੁਣ ਕੇ ਹੀ ਭੇਜ ਨਿਕਲਿਆ। ਸ਼ਾਹ ਨੇ ਬਿਨਾ ਕਿਸੇ ਵਿਰੋਧ ਲਾਹੌਰ ਦਾ ਹਾਕਮ ਮਿਰਜ਼ਾ ਜਾਨ ਨੂੰ,
ਜਲੰਧਰ ਦਾ ਉਬੈਦੁੱਲਾ ਨੂੰ ਤੇ ਪਹਾੜੀ ਇਲਾਕਾ ਘੁਮੰਡ ਚੰਦ ਕਟੋਚ ਨੂੰ ਦੇ ਦਿੱਤਾ।
ਸ਼ਾਹ ਦਿੱਲੀ ਪਹੁੰਚਿਆ ਤਾਂ ਸਭ ਹੱਥ ਬੰਨ੍ਹੀ ਉਸ ਅੱਗੇ ਹਾਜ਼ਰ ਹੋਏ। ਵਜ਼ੀਰ ਗਾਜ਼ੀਉਦੀਨ ਵੀ ਮੁਆਫੀ ਮੰਗਦਾ ਸ਼ਾਹ ਦੇ ਪੈਰੀਂ ਪੈ ਗਿਆ । ਬਾਦਸ਼ਾਹ ਆਲਮਗੀਰ ਆਪ ਅਹਿਮਦ ਸ਼ਾਹ ਨੂੰ ਲਾਲ ਕਿਲ੍ਹੇ ਵਿਚ ਲੈ ਕੇ ਗਿਆ। ਕੁਝ ਦਿਨਾਂ ਵਿਚ ਹੀ ਅਫਗਾਨਾ ਨੇ ਦਿੱਲੀ ਲੁੱਟ ਕੇ ਖੰਡਰ ਕਰ ਦਿੱਤੀ। ਸਭ ਸ਼ਾਹੂਕਾਰ, ਵਪਾਰੀ ਕੰਗਾਲ ਕਰ ਦਿੱਤੇ ਗਏ। ਔਰਤਾਂ ਦੇ ਗਹਿਣੇ ਤੇ ਭਾਂਡੇ ਵੀ ਲੁੱਟ ਲਏ ਗਏ। ਮੁਰਾਦ ਬੇਗਮ ਨੇ ਦੱਸ ਦੱਸ ਕੇ ਸਭ ਅਮੀਰ ਅਬਦਾਲੀ ਦੀ ਫੌਜ ਤੋਂ ਲੁਟਵਾਏ।
ਦਿੱਲੀ ਨੂੰ ਲੁੱਟ ਕੇ ਸ਼ਾਹ ਭਰਤਪੁਰ ਦੇ ਜਾਟਾਂ ਨੂੰ ਨਿਵਾਉਣ ਤੁਰ ਪਿਆ। ਸੂਰਜ ਮੱਲ ਦੀ ਨਾ ਝੁਕਣ ਦੀ ਗੱਲ ਸੁਣ ਕੇ ਅਫਗਾਨਾ ਨੇ ਰੋਹ ਵਿਚ ਜਾਟਾਂ ਦਾ ਸਾਰਾ ਇਲਾਕਾ ਉਜਾੜ ਦਿੱਤਾ। ਜਹਾਨ ਖਾਂ ਜਾਟਾਂ 'ਤੇ ਕਹਿਰ ਬਣ ਕੇ ਟੁੱਟਿਆ। ਪਿੰਡਾਂ ਦੇ ਪਿੰਡ ਸਾੜ੍ਹ ਦਿੱਤੇ।
ਭਰਤਪੁਰ ਦੇ ਜਾਟਾਂ ਨੂੰ ਕੁਚਲ ਕੇ ਜਹਾਨ ਖਾਨ ਨੇ ਸਾਰਾ ਇਲਾਕਾ ਲੁੱਟ ਲਿਆ। ਹਿੰਦੋਸਤਾਨ ਵਿਚ ਵੱਸਦੇ ਪਠਾਨ ਵੀ ਦੁਰਾਨੀਆਂ ਨਾਲ ਰਲ ਗਏ ਤੇ ਰੱਜ ਕੇ ਲੁੱਟ ਮਾਰ ਕੀਤੀ। ਜਾਟਾਂ ਨੂੰ ਉਜਾੜ ਕੇ ਜਹਾਨ ਖਾਨ ਨੇ ਮਥੁਰਾ ਨੂੰ ਕੂਚ ਕਰ ਦਿੱਤਾ।
ਹਿੰਦੂ ਤਿਉਹਾਰ ਹੋਲੀ ਦਾ ਦਿਨ ਸੀ। ਸਾਰਾ ਸ਼ਹਿਰ ਹੋਲੀ ਦੀ ਮਸਤੀ ਵਿਚ ਝੂਮ ਰਿਹਾ ਸੀ। ਚਾਰੇ ਪਾਸੇ ਗੁਲਾਲ ਉੱਡ ਰਿਹਾ ਸੀ। ਖੁਸ਼ੀ ਵਿਚ ਖੀਵੇ ਮਥੁਰਾ ਉੱਤੇ ਦੁਰਾਨੀ ਇਸ ਤਰ੍ਹਾਂ ਟੁੱਟ ਕੇ ਪਏ ਤੇ ਕਤਲੇਆਮ ਮਚਾਈ ਕਿ ਕੁਝ ਪਲਾਂ ਮਗਰੋਂ ਹੀ ਇਹ ਪਤਾ ਕਰਨਾ ਔਖਾ ਹੋ ਗਿਆ ਕਿ ਕਿਹੜੇ ਹੋਲੀ ਦੇ ਰੰਗ ਹਨ ਤੇ ਕਿਹੜਾ ਮਥੁਰਾ ਵਾਸੀਆਂ ਦਾ ਲਹੂ। ਦੁਰਾਨੀਆਂ ਨੇ ਰੰਗਾਂ ਨਾਲ ਹੋਲੀ ਖੇਡਦੇ ਲੋਕਾਂ ਦੇ ਲਹੂ ਨਾਲ ਰੱਜ ਕੇ ਹੋਲੀ ਖੇਡੀ। ਲਹੂ ਨਾਲ ਰੰਗੀ ਇਸ ਬ੍ਰਜ ਭੂਮੀ ਨੂੰ ਮਾਰਨ ਮਗਰੋਂ ਜਹਾਨ ਖਾਨ ਦੇ ਹੁਕਮ 'ਤੇ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਵੱਡੇ ਵੱਡੇ ਮੰਦਰਾਂ ਵਿਚੋਂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਉਖਾੜ ਕੇ ਚੂਰ ਚੂਰ ਕਰ ਦਿੱਤੀਆਂ ਤੇ ਗਲੀਆਂ ਬਾਜ਼ਾਰਾਂ ਵਿਚ ਰੁਲਣ ਲਈ ਸੁੱਟ ਦਿੱਤੀਆਂ ਗਈਆਂ। ਮੰਦਰਾਂ ਦੀ ਭਾਰੀ ਬੇਅਦਬੀ ਕੀਤੀ ਗਈ। ਸੈਕੜੇ ਹਿੰਦੂ ਬੈਰਾਗੀ ਸਾਧੂਆਂ ਦੇ ਸਿਰ ਕਲਮ ਕੀਤੇ ਗਏ ਤੇ ਮਗਰੋਂ ਗਾਵਾਂ ਕਤਲ ਕਰਕੇ ਉਹਨਾਂ ਦੇ ਸਿਰ ਇਹਨਾਂ ਹਿੰਦੂ ਸੰਨਿਆਸੀਆਂ ਦੇ ਧੜਾਂ ਉੱਪਰ ਬੰਨ੍ਹੇ ਗਏ। ਐਸਾ ਘੋਰ ਕਤਲੇਆਮ ਤੇ
ਜ਼ਾਲਮਾਨਾ ਵਿਹਾਰ ਤਾਂ ਮਥੁਰਾ ਨੇ ਕਦੇ ਸੁਪਨੇ ਵਿਚ ਵੀ ਨਹੀਂ ਦੇਖਿਆ ਸੀ।
ਮਥੁਰਾ ਵਿਚ ਹੀ ਗਿਲਜਿਆਂ ਨੇ ਆਪਣਾ ਡੇਰਾ ਜਮਾ ਲਿਆ। ਮਥਰਾ ਤੇ ਭਰਤਪੁਰ ਦੇ ਵਿਚਾਲੇ ਇਕ ਬੜਾ ਭਾਰੀ ਤੇ ਨਾ ਤੋੜਿਆ ਜਾ ਸਕਣ ਵਾਲਾ ਗੜ੍ਹ ਸੀ। ਮਥੁਰਾ ਤੋਂ ਭੱਜੇ ਕੁਝ ਵਪਾਰੀਆਂ ਨੇ ਉਸ ਕਿਲ੍ਹੇ ਵਿਚ ਜਾ ਸ਼ਰਨ ਲਈ। ਕੁਝ ਮਹਹੱਟੇ ਵੀ ਝੁਨਕੂ ਮਰਾਠੇ ਦੀ ਅਗਵਾਈ ਵਿਚ ਉਸ ਕਿਲ੍ਹੇ ਵਿਚ ਜਾ ਕੇ ਲੁਕ ਬੈਠੇ।
ਇਸ ਕਿਲ੍ਹੇ ਬਾਰੇ ਮਸ਼ਹੂਰ ਸੀ ਕਿ ਜਾਟਾਂ ਦਾ ਇਹ ਕਿਲ੍ਹਾ ਕਿਸੇ ਤੋਂ ਨਹੀਂ ਟੁੱਟ ਸਕਦਾ ਸੀ। ਨਿੱਕੀ ਇੱਟ ਦਾ ਪੱਕਾ ਮਜਬੂਤ ਕਿਲ੍ਹਾ ਸੀ, ਜਿਸ ਦੀਆਂ ਕੰਧਾਂ 'ਤੇ ਵੱਡੀਆਂ, ਛੋਟੀਆਂ ਤੋਪਾਂ ਤੇ ਲੰਬੀ ਨਾਲੀ ਦੀਆਂ ਬੰਦੂਕਾਂ, ਜਿਹਨਾਂ ਨੂੰ ਜੰਜਾਇਲਾਂ ਵੀ ਕਿਹਾ ਜਾਂਦਾ ਹੈ, ਬੀੜੀਆਂ ਹੋਈਆਂ ਸਨ। ਕਿਲ੍ਹੇ ਦੀਆਂ ਕੰਧਾਂ ਦੁਆਲੇ ਬਹੁਤ ਡੂੰਘੀ ਪਾਣੀ ਦੀ ਖਾਈ ਸੀ, ਜਿਸ ਨੂੰ ਪਾਰ ਵੀ ਨਹੀਂ ਕੀਤਾ ਜਾ ਸਕਦਾ ਸੀ ਤੇ ਡੂੰਘੀ ਹੋਣ ਕਰਕੇ ਉਸ ਹੇਠੋਂ ਸੁਰੰਗ ਵੀ ਨਹੀਂ ਬਣਾਈ ਜਾ ਸਕਦੀ ਸੀ। ਨਾ ਹੀ ਕਿਲ੍ਹੇ ਦੀਆਂ ਮਜਬੂਤ ਕੰਧਾਂ 'ਤੇ ਤੋਪਾਂ ਦੇ ਗੋਲਿਆਂ ਦਾ ਕੋਈ ਅਸਰ ਸੀ। ਨਾਲ ਹੀ ਬਾਰ੍ਹਾਂ ਵਰ੍ਹਿਆਂ ਦਾ ਅੰਨ ਪਾਣੀ ਵੀ ਕਿਲ੍ਹੇ ਅੰਦਰ ਜਮਾਂ ਕੀਤਾ ਹੋਇਆ ਸੀ । ਸੋ ਜੇ ਬਾਰ੍ਹਾਂ ਸਾਲ ਘੇਰਾ ਵੀ ਪਿਆ ਰਹੇ ਤਾਂ ਵੀ ਕਿਲ੍ਹੇ ਵਿਚ ਬੈਠੇ ਸਿਪਾਹੀਆਂ ਤੇ ਸ਼ਰਨਾਰਥੀਆਂ ਦਾ ਬਾਹਰੋਂ ਰਾਸ਼ਨ ਪਾਣੀ ਬੰਦ ਕੀਤੇ ਜਾਣ ਤੇ ਵੀ ਸਰ ਸਕਦਾ ਸੀ।
ਇਸ ਕਿਲ੍ਹੇ ਨੂੰ ਕੋਇਲਗੜ੍ਹ ਆਖਦੇ ਸਨ।
ਹਿੰਦੂਆਂ ਵਿਚ ਇਹ ਰਾਮਗੜ੍ਹ ਤੇ ਮੁਸਲਮਾਨਾਂ ਵਿਚ ਅਲੀਗੜ੍ਹ ਕਰਕੇ ਵੀ ਮਸ਼ਹੂਰ ਸੀ।
ਹੁਣ ਜੇ ਕਿਲ੍ਹਾ ਏਨਾ ਮਜਬੂਤ ਸੀ ਤਾਂ ਇਹ ਸੁਭਾਵਿਕ ਹੀ ਸੀ ਕਿ ਅੰਦਰ ਬੈਠੇ ਹਾਕਮਾਂ ਤੇ ਫੌਜਦਾਰਾਂ ਨੂੰ ਇਸ ਦਾ ਹੰਕਾਰ ਹੋ ਜਾਂਦਾ, ਜਦ ਉਹਨਾਂ ਨੂੰ ਕਿਲ੍ਹਾ ਸਰ ਹੋਣ ਦਾ ਭੈਅ ਹੀ ਨਹੀਂ ਸੀ । ਸੋ ਉਹਨਾਂ ਨੂੰ ਬਹੁਤ ਹੰਕਾਰ ਹੋ ਗਿਆ ਸੀ। ਕਿਲ੍ਹੇ ਕੋਲ ਦੀ ਜਦ ਵੀ ਕਿਸੇ ਹੋਰ ਰਿਆਸਤ ਜਾਂ ਸਲਤਨਤ ਦੀ ਫੌਜ ਲੰਘਦੀ ਤਾਂ ਕਿਲ੍ਹੇ 'ਤੇ ਖਲੋਤੇ ਫੌਜਦਾਰ ਤੇ ਸਿਪਾਹੀ ਉਹਨਾਂ ਦਾ ਮਖੌਲ ਉਡਾਉਂਦੇ।
"ਚੂੜੀਆਂ ਕੀ ਭਾਅ ਲਾਈਆਂ ਨੇ ਵਨਜਾਰਿਓ... ਹੋਕਾ ਤਾਂ ਉੱਚੀ ਦਿਓ... ਜਿਹੜੇ ਵਨਜਾਰੇ ਦਾ 'ਵਾਜ ਹੀ ਲੋਕਾਂ ਤਕ ਨਾ ਪਹੁੰਚੀ ਉਸ ਦੀਆਂ ਚੂੜੀਆਂ ਸਵਾਹ ਵਿਕਣਗੀਆਂ…”
ਇਸ ਤਰ੍ਹਾਂ ਦੇ ਮਖੌਲ ਕੋਲੋਂ ਲੰਘਣ ਵਾਲੇ ਦੂਜੇ ਬਾਦਸ਼ਾਹਾਂ ਤੇ ਫੌਜਦਾਰਾਂ
ਦੇ ਬਣਾਏ ਜਾਂਦੇ ਸਨ, ਪਰ ਕਿਲ੍ਹਾ ਨਾ ਮਾਰ ਸਕਣ ਦੀ ਵਿਚਾਰਗੀ ਵਿਚ ਹਰ ਕੋਈ ਉਹਨਾਂ ਦੇ ਇਹ ਬੋਲ ਸਹਾਰਦਾ ਹੋਇਆ, ਦੰਦ ਪੀਹ ਕੇ ਰਹਿ ਜਾਂਦਾ ਤੇ ਚੁੱਪ ਚਾਪ ਉੱਥੋਂ ਅੱਗੇ ਚਲਾ ਜਾਂਦਾ।
ਅਬਦਾਲੀ ਜਦ ਆਗਰੇ ਨੂੰ ਜਾਂਦਾ ਉਸ ਕਿਲ੍ਹੇ ਕੋਲੋਂ ਲੰਘ ਰਿਹਾ ਸੀ ਤਾਂ ਕਿਲ੍ਹੇ ਅੰਦਰੋਂ ਕਿਸੇ ਨੇ ਨਗਾਰਾ ਵਜਾ ਦਿੱਤਾ । ਸ਼ਾਹ ਨੇ ਫੌਜ ਰੋਕ ਲਈ। ਨਜ਼ੀਬ ਖਾਂ ਚਾਹੁੰਦਾ ਸੀ ਕਿ ਸ਼ਾਹ ਏਥੋਂ ਨਿਕਲ ਚੱਲੇ, ਕਿਉਂਕਿ ਉਹ ਇਸ ਕਿਲ੍ਹੇ ਦੀ ਮਜਬੂਤੀ ਤੋਂ ਵਾਕਫ ਸੀ। ਉਸ ਨੂੰ ਪਤਾ ਸੀ ਕਿ ਜੇ ਸ਼ਾਹ ਏਥੇ ਬੈਠ ਗਿਆ ਤਾਂ ਸਮੇਂ ਤੇ ਸਾਧਨਾ ਦਾ ਬਹੁਤ ਨੁਕਸਾਨ ਹੋ ਜਾਵੇਗਾ। ਇਹ ਕਿਲ੍ਹਾ ਤਾਂ ਛੇਤੀ ਟੁੱਟਣੇ ਰਿਹਾ।
"ਇਹ ਨਗਾਰਾ ਕਿਸ ਨੇ ਵਜਾਇਆ ਹੈ ?", ਅਹਿਮਦ ਸ਼ਾਹ ਨੇ ਨਜ਼ੀਬ ਖਾਂ ਨੂੰ ਪੁੱਛਿਆ।
"ਇਹ ਤਾਂ ਜੀ ਏਥੇ ਕੁਝ ਫਕੀਰਾਂ ਦਾ ਡੇਰਾ ਹੈ... ਉਹਨਾਂ ਨੇ ਵਜਾਇਆ ਹੋਏਗਾ ਹਜ਼ੂਰ ", ਨਜ਼ੀਬ ਖਾਂ ਗੱਲ ਟਾਲ ਦੇਣੀ ਚਾਹੁੰਦਾ ਸੀ।
"ਤੈਨੂੰ ਪਤੈ... ਕਿਸੇ ਫੌਜ ਲੰਘਦੀ ਤੋਂ ਨਗਾਰਾ ਵਜਾਉਣਾ ਬਗਾਵਤ ਦੀ ਨਿਸ਼ਾਨੀ ਹੈ। ਇਹ ਨਗਾਰਾ ਵੀ ਸਾਥੋਂ ਆਕੀ ਹੋਣ ਦਾ ਹੋਕਾ ਦੇ ਰਿਹਾ ਹੈ. ", ਅਬਦਾਲੀ ਫੇਰ ਬੋਲਿਆ ਤੇ ਕਿਸੇ ਤਰ੍ਹਾਂ ਓਹੜ ਪੋਹੜ ਕਰਕੇ ਨਜ਼ੀਬ ਖਾਂ ਨੇ ਅਬਦਾਲੀ ਨੂੰ ਸਮਝਾ ਲਿਆ ਤੇ ਅੱਗੇ ਤੁਰਨ ਲਈ ਰਾਜ਼ੀ ਕਰ ਲਿਆ।
ਪਰ ਹੰਕਾਰ ਵਿਚ ਆਏ ਹੋਏ ਜਾਟ ਕਦ ਟਲਦੇ ਸਨ, ਉਹਨਾਂ ਨਗਾਰਾ ਫੇਰ ਵਜਾ ਦਿੱਤਾ। ਹੁਣ ਤਾਂ ਅਬਦਾਲੀ ਗੁੱਸੇ ਨਾਲ ਲਾਲ ਹੋ ਗਿਆ ਤੇ ਉਸ ਨੇ ਫੌਜ ਕਿਲ੍ਹੇ ਵੱਲ ਮੋੜ ਲਈ।
“ਫਕੀਰ ਹੋਣ ਭਾਵੇਂ ਸੰਨਿਆਸੀ... ਹੁਣ ਇਹਨਾਂ ਨੂੰ ਸਬਕ ਸਿਖਾਏ ਬਿਨਾ ਮੈਂ ਇਕ ਕਦਮ ਵੀ ਅੱਗੇ ਨਹੀਂ ਪੱਟਾਂਗਾ. '
"ਇਹ ਤਾਂ ਤੁਹਾਡੇ ਲੰਘਣ ਦੀ ਖੁਸ਼ੀ ਵਿਚ ਨਗਾਰੇ ਵਜਾ ਰਹੇ ਨੇ ਬਾਦਸ਼ਾਹ ਸਲਾਮਤ...", ਨਜ਼ੀਬ ਖਾਂ ਨੇ ਫੇਰ ਬਥੇਰਾ ਜੋਰ ਲਾਇਆ, ਪਰ ਅਬਦਾਲੀ ਹੁਣ ਹਮਲੇ ਲਈ ਬਜ਼ਿਦ ਸੀ।
"ਇਹਨਾਂ ਨੂੰ ਮਾਰੇ ਬਿਨਾ ਅੱਗੇ ਜਾਣਾ ਹੁਣ ਮੇਰੇ ਸੁਭਾਅ ਦੇ ਉਲਟ ਗੱਲ ਹੈ ਨਜੀਬ ਖਾਂ ", ਅਬਦਾਲੀ ਨੇ ਗੱਲ ਸਾਫ ਕਰ ਦਿੱਤੀ।
ਏਨੇ ਨੂੰ ਕਿਲ੍ਹੇ ਦੀ ਕੰਧ ਤੋਂ ਜਾਟਾਂ ਨੇ ਫੇਰ ਨਗਾਰਾ ਵਜਾ ਦਿੱਤਾ ਤੇ
ਅਬਦਾਲੀ ਨੂੰ ਸੁਣਾ ਕੇ ਕਹਿਣ ਲੱਗੇ,
"ਇਹ ਵਨਜਾਰੇ ਕਿੱਥੋਂ ਦੇ ਨੇ ਭਾਈ...'
"ਇਹਨਾਂ ਦੇ ਘੱਗਰਿਆਂ ਤੋਂ ਤਾਂ ਜਾਪਦੈ ਕਿ ਇਹ ਤਾਂ ਕਿਸੇ ਦੂਰ ਦੇਸ ਤੋਂ ਆਏ ਨੇ...
"ਏਧਰ ਸਿਰਫ ਚੂੜੀਆਂ ਵੇਚਣ ਆਏ ਹੋ ਜਾਂ ਹੋਰ ਸਮਾਨ ਵੀ ਹੈ ਤੁਹਾਡੇ ਕੋਲ...
"ਕਾਬਲ 'ਚ ਚੂੜੀਆਂ ਦਾ ਕੀ ਭਾਅ ਚੱਲਦੇ ਭਾਈ ਬਨਜਾਰਿਓ,
"ਜ਼ਰਾ ਆਪਣੀ ਜ਼ੁਬਾਨ ਵਿਚ ਹੋਕਾ ਤਾਂ ਦੇ ਕੇ ਵਿਖਾਓ... ਅਸੀਂ ਵੀ ਦੇਖੀਏ ਕਿ ਕਾਬਲ ਦੇ ਵਨਜਾਰੇ ਹਾਕ ਕਿਵੇਂ ਮਾਰਦੇ ਨੇ..."
ਐਸੇ ਬੋਲਾਂ ਨੇ ਅਬਦਾਲੀ ਦਾ ਸੀਨਾ ਚੀਰ ਦਿੱਤਾ। ਉਹ ਕ੍ਰੋਧ ਨਾਲ ਨਜ਼ੀਬ ਖਾਂ ਵੱਲ ਦੇਖਦਾ ਬੋਲਿਆ,
"ਇਹ ਫਕੀਰ ਨੇ ?" "ਜਾਨ ਬਖਸ਼ੀ ਹੋਵੇ ਹਜ਼ੂਰ ਪਰ ਇਹ ਬਹੁਤ ਹੰਕਾਰੇ ਹੋਏ ਜਾਟ ਨੇ..."
“ਹੰਕਾਰਿਆਂ ਦਾ ਹੰਕਾਰ ਭੰਨਣ ਹੀ ਤਾਂ ਅਸੀਂ ਆਏ ਹਾਂ... ਇਹ ਤਾਂ ਫੇਰ ਸਾਡੇ ਪਸੰਦੀਦਾ ਵੈਰੀ ਹੋਏ ਹੋਰ ਦੱਸ ਇਹਨਾਂ ਬਾਰੇ... "
"ਇਹ ਕਿਲ੍ਹਾ ਬਹੁਤ ਸਖਤ ਹੋ ਹਜ਼ੂਰ ਅਜੇ ਤੀਕ ਕਿਸੇ ਤੋਂ ਮਾਰਿਆ ਨਹੀਂ ਗਿਆ। ਇਸੇ ਗੱਲ ਦਾ ਹੰਕਾਰ ਜਾਟਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਇਕ ਤਾਂ ਕਿਲ੍ਹਾ ਬਹੁਤ ਭਾਰੀ ਹੈ ਤੇ ਉੱਤੋਂ ਅੰਦਰ ਫੌਜ ਵੀ ਬਹੁਤ ਭਰੀ ਹੋਈ ਹੈ। ਚੁਫੇਰੇ ਖਾਈ ਹੋਣ ਕਰਕੇ ਸੁਰੰਗ ਪੱਟ ਕੇ ਵੀ ਅੰਦਰ ਨਹੀਂ ਜਾਇਆ ਜਾ ਸਕਦਾ... ਬਾਰ੍ਹਾਂ ਸਾਲ ਦੇ ਕਰੀਬ ਦਾ ਰਾਸ਼ਨ ਅੰਦਰ ਜਮਾਂ ਕੀਤਾ ਹੋਇਆ ਹੈ...", ਨਜ਼ੀਬ ਖਾਂ ਨੇ ਸਾਰੀ ਗੱਲ ਅਬਦਾਲੀ ਨੂੰ ਖੋਲ੍ਹ ਸੁਣਾਈ।
"ਹਿੰਦੋਸਤਾਨ ਅਸੀਂ ਕਿਲ੍ਹੇ ਭੰਨਣ ਹੀ ਆਏ ਹਾਂ ਨਜ਼ੀਬ ਖਾਂ... ਅਸੀਂ ਕੋਈ ਵਪਾਰ ਕਰਨ ਜਾਂ ਚੂੜੀਆਂ ਵੇਚਣ ਨਹੀਂ ਆਏ। ਪਰ ਇਸ ਕਿਲ੍ਹੇ ਅੰਦਰ ਬੈਠੇ 'ਕੱਲੇ 'ਕੱਲੇ ਸਿਪਾਹੀ ਦੇ ਮੈਂ ਚੂੜੀਆਂ ਨਾ ਪਵਾਈਆਂ ਤਾਂ ਮੈਨੂੰ ਅਹਿਮਦ ਸ਼ਾਹ ਕਿਸ ਨੇ ਕਹਿਣਾ ਹੈ। ਜੇ ਮੇਰੇ ਤੋਂ ਕਿਲ੍ਹੇ ਹੀ ਫਤਹਿ ਨਾ ਹੋਏ ਤਾਂ ਮੈਂ ਕਾਹਦਾ ਪਾਤਸ਼ਾਹ ਤੇ ਕਾਹਦੀ ਮੇਰੀ ਬਾਦਸ਼ਾਹੀ,
ਅਬਦਾਲੀ ਨੇ ਆਪਣੀ ਸਖਤ ਕਿਲ੍ਹੇ ਫਤਹਿ ਕਰਨ ਵਾਲੀ ਪੋਥੀ ਮੰਗਵਾ ਲਈ। ਇਸ ਕਿਲ੍ਹੇ ਦੇ ਹਾਣ ਦਾ ਕਿਲ੍ਹਾ ਉਸ ਵਿਚੋਂ ਲੱਭਿਆ। ਸਭ ਅੰਦਾਜੇ ਤੇ
ਜੋਤ ਘਟਾਓ ਕੀਤੇ... ਤੇ ਕੁਝ ਸਮੇਂ ਮਗਰੋਂ ਪੋਥੀ ਬੰਦ ਕੀਤੀ, ਮੁੱਛਾਂ 'ਤੇ ਹੱਥ ਫੇਰਿਆ ਤੇ ਉੱਚੀ ਉੱਚੀ ਹੱਸਣ ਲੱਗਾ।
"ਲੜਾਈ ਦਾ ਨਗਾਰਾ ਵਜਾ ਦਿਓ ਤੇ ਜਵਾਬ ਦਿਓ ਜਾਟਾਂ ਦੇ ਨਗਾਰੇ ਦਾ ਫੌਜ ਦਾ ਪੜਾਅ ਏਥੇ ਹੀ ਕਰ ਲਓ ਹੁਣ ਇਹ ਕਿਲ੍ਹਾ ਮਾਰ ਕੇ ਹੀ ਆਗਰੇ ਵਲ ਵਧਾਗੇ
"ਪਰ ਇਹ ਕਿਲ੍ਹਾ ਤਾਂ ਬਾਰ੍ਹਾਂ ਸਾਲ ਟੁੱਟਣ ਵਾਲਾ ਨਹੀਂ ਦੁੱਰੇ ਦੁਰਾਨੀ .
"ਅੱਠ ਦਿਨ ਸੁਣਦੈਂ ਨਜ਼ੀਬ ਖਾਂ.. ਅੱਠ ਦਿਨ ਵਿਚ ਜੇ ਕਿਲ੍ਹਾ ਸਰ ਨਾ ਹੋਇਆ ਤਾਂ ਤੇਰੇ ਨਾਲ ਕੋਲ਼ ਰਿਹਾ ਕਿ ਮੈਂ ਏਥੋਂ ਘੇਰਾ ਚੁੱਕ ਲਵਾਂਗਾ... " ਅਬਦਾਲੀ ਹੱਸਦਾ ਹੋਇਆ ਬੋਲਿਆ।
“ਪਰ ਕਿਵੇਂ ਬਾਦਸ਼ਾਹ ਸਲਾਮਤ ਨਾ ਟੁੱਟਣ ਵਾਲੇ ਕਿਲ੍ਹੇ ਨੂੰ ਕਿਵੇਂ ਤੋੜਿਆ ਜਾ ਸਕਦਾ ਹੈ ". ਨਜ਼ੀਬ ਖਾਂ ਹਜੇ ਵੀ ਡਰ ਰਿਹਾ ਸੀ।
"ਮਜਬੂਤ ਕਿਲ੍ਹੇ ਮਜਬੂਤ ਇਰਾਦਿਆਂ ਅੱਗੇ ਨਹੀਂ ਟਿਕ ਸਕਦੇ ਨਜ਼ੀਬ ਖਾਂ... ਬੁਜ਼ਦਿਲ ਹਿੰਦੋਸਤਾਨੀ ਰਾਜੇ ਬਾਰ੍ਹਾਂ ਸਾਲ ਕੀ ਬਾਰ੍ਹਾਂ ਸਦੀਆਂ ਲੱਗੇ ਰਹਿਣ ਇਹ ਕਿਲ੍ਹਾ ਨਹੀਂ ਤੋੜ ਸਕਦੇ.
"ਫੇਰ ਅਸੀਂ ਕਿਵੇਂ
"ਬਸ ਇਹ ਨਹੀਂ ਪੁੱਛਣਾ ਤੂੰ ਮੇਰੇ ਤੋਂ ਜਿਵੇਂ ਜਿਵੇਂ ਮੈਂ ਕਹਾਂ ਉਵੇਂ ਕਰ.. ", ਅਬਦਾਲੀ ਆਪਣੀ ਨੀਤੀ ਵੀ ਕਿਸੇ ਨਾਲ ਸਾਂਝੀ ਨਹੀਂ ਕਰਨੀ ਚਾਹੁੰਦਾ ਸੀ।
"ਸਾਰੀ ਫੌਜ ਵੰਡ ਕੇ ਕਿਲ੍ਹੇ ਦਾ ਚਾਰੇ ਪਾਸੇ ਲਾ ਦਿਓ.”, ਸ਼ਾਹ ਨੇ ਫੌਜਦਾਰਾਂ ਨੂੰ ਹੁਕਮ ਦਿੱਤਾ।
ਆਪ ਅਬਦਾਲੀ ਆਪਣੇ ਚਾਰ ਪੰਜ ਚੁਨਿੰਦਾ ਘੋੜਸਵਾਰ ਨਾਲ ਲੈ ਕੇ ਕਿਲ੍ਹੇ ਦਾ ਗੇੜਾ ਲਾਉਣ ਲਈ ਨਿਕਲ ਪਿਆ। ਬਾਦਸ਼ਾਹੀ ਬਾਣਾ ਉਸ ਨੇ ਲਾਹ ਦਿੱਤਾ ਤੇ ਇਕ ਆਮ ਸਿਪਾਹੀ ਦੀ ਪੁਸ਼ਾਕ ਪਾ ਲਈ। ਕਿਲ੍ਹੇ ਦੇ ਦੁਆਲੇ ਘੁੰਮਦਾ ਅਬਦਾਲੀ ਸਭ ਤਰ੍ਹਾਂ ਦੇ ਅੰਦਾਜ਼ੇ ਲਾ ਰਿਹਾ ਸੀ। ਉੱਚੇ ਨੀਵੇਂ ਪਾਸਿਆਂ ਦੀ ਪਛਾਣ ਕਰ ਰਿਹਾ ਸੀ।
ਫੌਜਦਾਰਾਂ ਨੂੰ ਉਸ ਨੇ ਕਿਹਾ ਹੋਇਆ ਸੀ ਕਿ ਦਿਨ ਵੇਲੇ ਫੌਜ ਕਿਲ੍ਹੇ ਤੋਂ ਪਿਛਾਂਹ ਰੱਖਣੀ ਹੈ ਤੇ ਰਾਤ ਪੈਂਦੇ ਹੀ ਮੋਰਚੇ ਅਗਾਹ ਮੱਲ ਲੈਣੇ ਹਨ। ਫੇਰ ਅਗਲੇ ਦਿਨ ਫੌਜ ਪਿੱਛੇ ਲੈ ਆਉਣੀ ਹੈ।
"ਕਿਸੇ ਤਰ੍ਹਾਂ ਦਾ ਕੋਈ ਹਮਲਾ ਨਹੀਂ ਕਰਨਾ.. ਬਸ ਉਹਨਾਂ ਨੂੰ ਦੁਬਿਧਾ ਵਿਚ ਹੀ ਰੱਖਣਾ ਹੈ", ਇਸ ਤਰ੍ਹਾਂ ਅਬਦਾਲੀ ਥੋੜੇ ਥੋੜੇ ਚਿਰ ਮਗਰੋਂ ਫੌਜਦਾਰਾਂ ਨੂੰ ਤਾਕੀਦ ਕਰਦਾ ਰਹਿੰਦਾ ਸੀ।
ਇਸ ਕਿਲ੍ਹੇ ਦਾ ਕਿਲ੍ਹੇਦਾਰ ਰਾਇ ਮੱਲ ਸੀ। ਭਰਤਪੁਰੀਏ ਜਵਾਹਰ ਮੱਲ ਦਾ ਮਾਮਾ ਤੇ ਸੂਰਜ ਮੱਲ ਦਾ ਸਾਲਾ ਰਾਇ ਮੱਲ। ਬੇਫਿਕਰੀ ਦੇ ਆਲਮ ਵਿਚ ਉਹ ਕਿਲ੍ਹੇ ਦੇ ਅੰਦਰ ਸੁੱਤਾ ਪਿਆ ਸੀ । ਕਿਲ੍ਹੇ ਦੀ ਮਜਬੂਤੀ ਦੇ ਮਾਣ ਨੇ ਉਸ ਨੂੰ ਆਲਸੀ ਕਰ ਦਿੱਤਾ ਸੀ।
ਏਧਰ ਅਬਦਾਲੀ ਬਾਹਰ ਤਿਆਰੀਆਂ ਵਿਚ ਰੁੱਝਿਆ ਹੋਇਆ ਸੀ। ਜਦ ਪਹਿਲੀ ਰਾਤ ਅਫਗਾਨ ਫੌਜ ਕਿਲ੍ਹੇ ਦੇ ਨਜ਼ਦੀਕ ਗਈ ਤਾਂ ਜਾਟਾਂ ਨੇ ਗੋਲੀਆਂ ਦਾਗ਼ੀਆਂ। ਪਰ ਅੱਗਿਓ ਕੋਈ ਜਵਾਬੀ ਹਮਲਾ ਨਾ ਹੋਣ ਕਰਕੇ ਉਹ ਵੀ ਸ਼ਾਂਤ ਹੋ ਗਏ। ਰੋਜ ਰਾਤ ਨੂੰ ਅਫਗਾਨ ਫੌਜ ਕਿਲ੍ਹੇ ਵੱਲ ਜਾਂਦੀ ਤੇ ਸਵੇਰ ਹੁੰਦਿਆਂ ਹੀ ਪਿੱਛੇ ਪਰਤ ਆਉਂਦੀ।
ਇਸ ਤਰ੍ਹਾਂ ਕਰਦੇ ਕਰਾਉਂਦੇ ਸੱਤਵਾਂ ਦਿਨ ਆ ਗਿਆ। ਪਰ ਗੱਲ ਜਿੱਥੇ ਪਹਿਲੇ ਦਿਨ ਖੜ੍ਹੀ ਸੀ, ਸੱਤਵੇਂ ਦਿਨ ਵੀ ਉੱਥੇ ਹੀ ਖਲੋਤੀ ਸੀ।
"ਪਰ ਸਾਨੂੰ ਕੁਝ ਤਾਂ ਦੱਸੋ ਹਜ਼ੂਰ ਕਿ ਤੁਹਾਡੀ ਤਰਕੀਬ ਕੀ ਹੈ...?", ਐਤਕੀਂ ਜਹਾਨ ਖਾਨ ਨੇ ਪੁੱਛਿਆ।
“ਦੇਖ ਜਹਾਨ ਖਾਂ, ਮੈਂ ਗੱਲ ਮੂੰਹੋਂ ਮਗਰੋਂ ਕੱਢਾਂਗਾ ਤੇ ਕਿਲ੍ਹੇ ਵਿਚ ਪਹਿਲਾਂ ਪਹੁੰਚ ਜਾਵੇਗੀ। ਸੋ ਇਸ ਭੇਦ ਨੂੰ ਮੇਰੇ ਅੰਦਰ ਹੀ ਸੁਰੱਖਿਅਤ ਰਹਿਣ ਦੇ। ਜਿੱਥੇ ਸੱਤ ਦਿਨ ਕੱਢੇ ਨੇ ਇਕ ਹੋਰ ਕੱਢ ਲਓ। ਮੌਕਾ ਆਉਣ 'ਤੇ ਮੈਂ ਆਪ ਹੀ ਦੱਸ ਦਿਆਂਗਾ"
ਸੱਤਵੇਂ ਦਿਨ ਦਾ ਸੂਰਜ ਢਲਣ ਨੂੰ ਹੀ ਸੀ ਕਿ ਅਬਦਾਲੀ ਨੇ ਆਪਣੇ ਸਭ ਮੁਖੀ ਸਰਦਾਰਾਂ ਤੇ ਫੌਜਦਾਰਾਂ ਨੂੰ ਆਪਣੇ ਤੰਬੂ ਵਿਚ ਸੱਦਿਆ।
“ਅੱਜ ਰਾਤ ਉਸ ਨੀਵੇਂ ਪਾਸਿਓ ਫੌਜ ਨਾਲ ਕਿਲ੍ਹੇ 'ਤੇ ਹੱਲਾ ਬੋਲ ਦਿਓ", ਕਿਲ੍ਹੇ ਦੇ ਮੂਹਰਲੇ ਇਕ ਪਾਸੇ ਵੱਲ ਇਸ਼ਾਰਾ ਕਰਕੇ ਅਬਦਾਲੀ ਉਹਨਾਂ ਫੌਜਦਾਰਾਂ ਨੂੰ ਬੋਲਿਆ ਜੋ ਫੌਜ ਨੂੰ ਨਿੱਤ ਰਾਤ ਨੂੰ ਅੱਗੇ ਲਿਜਾਂਦੇ ਸਨ ਤੇ ਦਿਨ ਚੜ੍ਹਦੇ ਮਗਰ ਮੋੜ ਲਿਆਉਂਦੇ ਸਨ। ਹਮਲਾ ਕਰਨ ਵਾਲੀਆਂ ਟੁਕੜੀਆਂ ਦੇ ਫੌਜਦਾਰਾਂ ਨੂੰ ਉਸ ਨੇ ਏਨੀ ਗੱਲ ਕਹਿ ਕੇ ਤਿਆਰੀ ਲਈ ਤੋਰ ਦਿੱਤਾ ਤੇ ਬਾਕੀ ਸਰਦਾਰ ਤੇ ਫੌਜਦਾਰ ਕੋਲ ਬਿਠਾਈ ਰੱਖੇ।
“ਹੁਣ ਅੱਗੇ ਸੁਣੋ... ਜਦ ਹੀ ਸਾਡੀਆਂ ਟੁਕੜੀਆਂ ਕਿਲ੍ਹੇ 'ਤੇ ਹਮਲਾ ਕਰਨ ਤਾਂ ਕਿਲ੍ਹੇ ਦੇ ਮਗਰਲੇ ਉੱਚੇ ਪਾਸੇ ਅਸੀਂ ਇਕ ਮਜਬੂਤ ਕੰਧ ਉਸਾਰਨੀ ਹੈ। ਏਨੀ ਕੁ ਮਜਬੂਤ ਤੇ ਚੌੜੀ ਕਿ ਜਿਸ ਉੱਤੇ ਵੱਡੀਆਂ ਤੋਪਾਂ ਬੀੜੀਆਂ ਜਾ ਸਕਣ। ਇਸ ਕਿਲ੍ਹੇ ਦੀਆਂ ਕੰਧਾਂ ਚਾਰੇ ਪਾਸਿਓ ਤੀਹ ਹੱਥ ਉੱਚੀਆਂ ਹਨ ਤੇ ਸਾਡੀ ਉਸਾਰੀ ਜਾਣ ਵਾਲੀ ਕੰਧ ਦੀ ਉਚਾਈ ਚਾਲੀ ਹੱਥ ਹੋਏਗੀ।... ਛੇਤੀ ਨਾਲ ਜਾਓ ਤੇ ਤਿਆਰੀ ਸ਼ੁਰੂ ਕਰੋ", ਅਬਦਾਲੀ ਨੇ ਆਪਣੀ ਤਰਕੀਬ ਸਭ ਸਰਦਾਰਾਂ ਨੂੰ ਦੱਸੀ ਤੇ ਨਾਲ ਹੀ ਉਸ ਨੇ ਸ਼ਾਹ ਵਲੀ ਨੂੰ ਇਸ਼ਾਰਾ ਕੀਤਾ,
"ਮੋਕਾ ਆ ਗਿਆ ਹੈ ਸ਼ਾਹ ਵਲੀ"
ਸ਼ਾਹ ਵਲੀ ਤੋਂ ਉਸ ਨੇ ਇੱਟਾਂ ਪੱਥਰਾਂ ਦੇ ਭਰੇ ਹੋਏ ਗੱਡੇ ਪਹਿਲਾਂ ਹੀ ਮੰਗਵਾ ਰੱਖੇ ਸਨ. ਜੋ ਕਿਲ੍ਹੇ 'ਤੇ ਖਲੋਤੇ ਸਿਪਾਹੀਆਂ ਦੀਆਂ ਨਜ਼ਰਾਂ ਤੋਂ ਓਹਲੇ ਸਨ। ਸ਼ਾਹ ਵਲੀ ਉਹਨਾਂ ਨੂੰ ਲੈਣ ਚਲਾ ਗਿਆ।
ਸਾਰੀ ਵਿਉਂਤ ਆਪਣੇ ਸਰਦਾਰਾਂ ਨੂੰ ਸਮਝਾ ਕੇ ਅਬਦਾਲੀ ਪਹਿਲਾਂ ਤਾਂ ਹਮਲਾ ਕਰਨ ਵਾਲੀਆਂ ਟੁਕੜੀਆਂ ਕੋਲ ਗਿਆ ਤੇ ਉਹਨਾਂ ਦਾ ਹੌਸਲਾ ਵਧਾਇਆ ਤੇ ਮਗਰੋਂ ਉਹ ਕੰਧ ਵਾਲੀ ਥਾਂ 'ਤੇ ਆ ਗਿਆ।
ਓਧਰ ਤੋਪਾਂ ਦਾ ਪਹਿਲਾ ਗੋਲਾ ਚੱਲਿਆ ਤੇ ਏਧਰ ਕੰਧ ਦੀਆਂ ਪਹਿਲੀਆਂ ਇੱਟਾਂ ਧਰੀਆਂ ਗਈਆਂ।
"ਦੇ ਪਹਿਰ ਤੋਂ ਵੀ ਘੱਟ ਸਮਾਂ ਹੈ ਸਾਡੇ ਕੋਲ ਵੱਧ ਤੋਂ ਵੱਧ ਆਦਮੀ ਲਾ ਕੇ ਛੇਤੀ ਤੋਂ ਛੇਤੀ ਕੰਮ ਨਬੇੜੇ ਸਵੇਰ ਹੋਣ ਤੋਂ ਪਹਿਲਾਂ ਅਸੀਂ ਤੋਪਾਂ ਕਿਲ੍ਹੇ ਵੱਲ ਦਾਗ਼ ਦੇਣੀਆਂ ਹਨ।"
ਇਸੇ ਤਰ੍ਹਾਂ ਹੀ ਕੀਤਾ ਗਿਆ। ਹਮਲਾ ਕਰਨ ਵਾਲੀਆਂ ਟੁਕੜੀਆਂ ਨੇ ਜਾਟਾਂ ਨੂੰ ਇਕ ਪਾਸੇ ਉਲਝਾ ਲਿਆ ਤੇ ਉਹਨਾਂ ਦੇ ਪਿਛਲੇ ਪਾਸੇ ਅਫਗਾਨਾ ਨੇ ਮਜਬੂਤ ਕੰਧ ਉਸਾਰ ਲਈ।
ਜਦ ਸਵੇਰ ਹੋਈ ਤੇ ਟਿੱਕੀ ਚੜ੍ਹੀ ਤੇ ਜਾਟਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਕਿਲ੍ਹੇ ਦੇ ਵਿਹੜੇ ਵੱਲ ਮੂੰਹ ਕਰਕੇ ਰੋਲਾ ਪਾਇਆ, ਪਰ ਜਦ ਨੂੰ ਉਹ ਕੁਝ ਬੋਲਦੇ ਤਦ ਨੂੰ ਅਫਗਾਨ ਤੋਪਾਂ ਦੇ ਪਹਿਲੇ ਗੋਲੇ ਉਹਨਾਂ ਆਪਣੇ ਸਿਰਾਂ ਤੋਂ ਲੰਘਦੇ ਦੇਖੇ। ਗੋਲੇ ਕਿਲ੍ਹੇ ਦੇ ਵਿਹੜੇ ਵਿਚ ਡਿੱਗ ਤੇ ਬਹੁਤ ਭਿਆਨਕ ਧਮਾਕਾ ਹੋਇਆ। ਏਡੇ ਵੱਡੇ ਧਮਾਕੇ ਨਾਲ ਜਾਟਾਂ ਦੇ ਹੋਸ਼ ਉੱਡ ਗਏ ਤੇ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ।
“ਪਰ ਹੋਇਆ ਕੀ ?" ਸੁੱਤੇ ਪਏ ਰਾਇ ਮੱਲ ਨੂੰ ਜਦ ਸੈਨਾਪਤੀ
ਨੇ ਜਗਾਇਆ ਤਾਂ ਉਹ ਬੋਲਿਆ। "
"ਪਤਾ ਨਹੀਂ ਹਜ਼ੂਰ... ਅਚੰਭਾ ਹੋ ਗਿਐ... ਕੱਲ ਤਾਂ ਉੱਥੇ ਕੁਝ ਨਹੀਂ ਸੀ ... ਰਾਤ ਮੈਂ ਆਪ ਗੇੜਾ ਮਾਰ ਕੇ ਆਇਆ... ਇਹ ਤਾਂ ਕੋਈ ਛਲਾਵਾ ਹੈ ਹਜ਼ੂਰ " "
"ਕੀ ਬਕਵਾਸ ਕਰ ਰਿਹੈਂ ਸਾਫ ਸਾਫ ਕਿਉਂ ਨਹੀਂ ਦੱਸਦਾ ਕੁਝ ''
“ਪਤਾ ਨਹੀ ਜੀ... ਸੰਜਵਨੀ ਬੂਟੀ ਵਾਲੇ ਪਹਾੜ ਵਾਂਗ ਕਿਲ੍ਹੇ ਦੀ ਮਗਰਲੀ ਬਾਹੀ ਰਾਤੋ ਰਾਤ ਕੋਈ ਉੱਚੀ ਤੇ ਚੌੜੀ ਕੰਧ ਰੱਖ ਗਿਆ ਹੈ ਤੇ ਅਫਗਾਨਾ ਨੇ ਕਿਲ੍ਹੇ 'ਤੇ ਹਮਲਾ ਕਰ ਦਿੱਤਾ ਹੈ. "
ਸੁਣਦਿਆਂ ਹੀ ਰਾਇ ਮੱਲ ਦੀ ਸੁਧ ਬੁਧ ਜਵਾਬ ਦੇ ਗਈ। ਏਨੇ ਚਿਰ ਨੂੰ ਕੁਝ ਹੋਰ ਗੋਲੇ ਕਿਲ੍ਹੇ ਦੇ ਅੰਦਰ ਡਿੱਗੇ ਤੇ ਧਮਾਕਾ ਸੁਣ ਕੇ ਰਾਇ ਮੱਲ ਦੀ ਰੂਹ ਕੰਬ ਗਈ। ਜਦ ਉਸ ਨੇ ਬਾਹਰ ਆ ਕੇ ਦੇਖਿਆ ਤਾਂ ਵਿਹੜੇ ਵਿਚ ਧੂਏਂ ਦਾ ਇਕ ਪਹਾੜ ਬਣਿਆਂ ਪਿਆ ਸੀ । ਸਾਰਾ ਕਿਲ੍ਹਾ ਧੂਆਂ ਧਾਰ ਹੋ ਚੁੱਕਾ ਸੀ।
ਅਬਦਾਲੀ ਨੇ ਤੀਰਾਂ ਤੇ ਬੰਦੂਕਾਂ ਵਾਲੇ ਨਿਸ਼ਾਨਚੀ ਵੀ ਕੰਧ ਉੱਤੇ ਚੜ੍ਹਾ ਲਏ। ਉਹਨਾਂ ਤੀਰਾਂ ਤੇ ਗੋਲੀਆਂ ਦਾ ਮੀਂਹ ਵਰਸਾ ਦਿੱਤਾ ਤੇ ਜਾਟਾਂ ਦੇ ਸੀਨੇ ਵਿੰਨ੍ਹੇ ਜਾਣ ਲੱਗੇ।
ਕੁਝ ਚਿਰ ਮਗਰੋਂ ਸ਼ਾਹ ਨੂੰ ਕਿਲ੍ਹੇ ਵਿਚ ਜਾਟਾਂ ਦਾ ਗੋਲਾ ਬਾਰੂਦ ਜਮਾਂ ਕੀਤੀ ਹੋਈ ਥਾਂ ਦਾ ਪਤਾ ਲੱਗ ਗਿਆ। ਉਸ ਨੇ ਆਪਣੇ ਤੀਰ ਅੰਦਾਜ਼ਾਂ ਤੋਂ ਉਸ ਪਾਸੇ ਨੂੰ ਅਗਨ ਬਾਣ ਚਲਵਾਏ। ਵੇਖਦੇ ਵੇਖਦੇ ਹੀ ਜਾਟਾਂ ਦੇ ਗੋਲੇ ਬਾਰੂਦ ਦੇ ਢੇਰ ਨੂੰ ਅੱਗ ਲੱਗ ਗਈ ਤੇ ਆਪਣਾ ਜੰਗੀ ਸਮਾਨ ਹੀ ਉਹਨਾਂ ਲਈ ਹੋਰ ਵੱਡੀ ਮੁਸੀਬਤ ਬਣ ਗਿਆ।
ਅਗਨੀ ਬਾਣ ਦੇ ਨਾਲ ਹੀ ਅਫਗਾਨ ਤੀਰ ਅੰਦਾਜ਼ ਜਹਿਰੀਲੇ ਤੀਰ ਵੀ ਚਲਾਉਣ ਲੱਗੇ। ਜਹਿਰ ਦੀਆਂ ਥੈਲੀਆਂ ਤੀਰਾਂ ਨਾਲ ਬੰਨ੍ਹ ਕੇ ਕਿਲ੍ਹੇ ਵੱਲ ਛੱਡੀਆਂ ਗਈਆਂ। ਅੱਗ ਨਾਲ ਸੜ੍ਹ ਕੇ ਉਹ ਜਹਿਰ ਧੂਏਂ ਵਿਚ ਰਲ ਗਿਆ ਤੇ ਜਹਿਰੀਲੇ ਧੂਏਂ ਨੇ ਅੰਦਰ ਇਕ ਪਲ ਰੁਕਣਾ ਵੀ ਔਖਾ ਕਰ ਦਿੱਤਾ।
"ਜੋ ਕੋਈ ਵੀ ਕਿਲ੍ਹੇ ਤੋਂ ਬਾਹਰ ਨਿਕਲਣਾ ਚਾਹੁੰਦਾ ਹੈ, ਉਹ ਕਿਲ੍ਹੇ ਦੀ ਚੌਥੀ ਬਾਹੀ ਵੱਲ ਆ ਜਾਵੇ। ਓਧਰੋਂ ਬਾਹਰ ਨਿਕਲਣ ਵਾਲੇ ਦੀ ਜਾਨ ਬਖਸ਼ ਦਿੱਤੀ ਜਾਵੇਗੀ।"
ਅਬਦਾਲੀ ਨੇ ਇਹ ਹੋਕਾ ਚਾਰੇ ਪਾਸੇ ਦਿਵਾ ਦਿੱਤਾ ਤੇ ਚੌਥੀ ਬਾਹੀ ਤੋਂ ਸਾਰੇ ਮੋਰਚੇ ਵੀ ਚਕਵਾ ਦਿੱਤੇ।
ਜੋ ਵੀ ਕਿਲ੍ਹੇ ਵਿਚੋਂ ਹਥਿਆਰ ਸੁੱਟ ਕੇ ਭੱਜ ਜਾਣ ਲੱਗਾ, ਉਸ ਨੂੰ ਸਚਮੁਚ ਕੁਝ ਨਾ ਆਖਿਆ ਗਿਆ। ਅੱਗ ਨਾਲ ਝੁਲਸੇ ਸਰੀਰਾਂ, ਜਹਿਰ ਨਾਲ ਕੁਰਲਾਉਂਦੇ ਸਿਪਾਹੀਆਂ ਨੂੰ ਤੱਕ ਕੇ ਬਾਕੀ ਸਭ ਬਚੇ ਹੋਏ ਬਾਹਰ ਨੂੰ ਭੱਜੇ। ਲੜਨਾ ਤਾਂ ਸਭ ਜਾਟਾਂ ਨੂੰ ਕਦ ਦਾ ਭੁੱਲ ਗਿਆ ਸੀ, ਹੁਣ ਤਾਂ ਬਸ ਕਿਸੇ ਵੀ ਤਰ੍ਹਾਂ ਜਾਨ ਬਚਾਉਣ ਲਈ ਜੱਦੋਜਹਿਦ ਕਰ ਰਹੇ ਸਨ।
"ਇਹੀ ਸਨ ਤੇਰੇ ਬਾਰ੍ਹਾਂ ਸਾਲ ਅੰਦਰ ਟਿਕੇ ਰਹਿਣ ਵਾਲੇ ਅੱਠ ਦਿਨ ਦੀ ਮਾਰ ਨਹੀਂ ਸਹਿ ਸਕੇ.. ਮਾਰ ਤਾਂ ਸਗੋਂ ਕੁਝ ਘੰਟਿਆਂ ਦੀ ਹੀ ਸੀ__ ਅੱਠ ਦਿਨ ਦਾ ਘੇਰਾ ਨਹੀਂ ਸਹਿ ਸਕੇ. ", ਮੁਸਕੁਰਾਉਂਦਾ ਹੋਇਆ ਅਬਦਾਲੀ ਨਜ਼ੀਬ ਖਾਂ ਵੱਲ ਦੇਖ ਕੇ ਬੋਲਿਆ। ਨਜ਼ੀਬ ਹੁਣ ਚੁੱਪ ਰਿਹਾ।
ਸੂਰਜ ਢਲ ਗਿਆ ਤੇ ਰਾਤ ਪੈਣ ਲੱਗੀ। ਅਬਦਾਲੀ ਨੇ ਹਮਲਾ ਬੰਦ ਕਰਵਾ ਦਿੱਤਾ। ਕਿਲ੍ਹੇ ਵਿਚੋਂ ਜਾਟ ਹਜੇ ਵੀ ਭੱਜੇ ਜਾ ਰਹੇ ਸਨ। ਇਹਨਾਂ ਦੇ ਵਿਚ ਹੀ ਭੇਸ ਵਟਾ ਕੇ ਰਾਇ ਮੱਲ ਵੀ ਨਿਕਲ ਗਿਆ। ਉਹਨਾਂ ਸਭ ਨੇ ਜਮਨਾ 'ਤੇ ਜਾ ਕੇ ਸਾਹ ਲਿਆ।
ਰਾਇ ਮੱਲ ਨੇ ਆਪਣੇ ਭਾਣਜੇ ਜਵਾਹਰ ਮੱਲ ਨੂੰ ਸਹਾਇਤਾ ਲਈ ਸੁਨੇਹਾਂ ਭੇਜਿਆ ਤਾਂ ਅੱਗੋਂ ਜਵਾਹਰ ਮੱਲ ਦਾ ਜਵਾਬ ਆਇਆ,
“ਭਗੋੜਿਆਂ ਲਈ ਭਰਤਪੁਰ ਵਿਚ ਕੋਈ ਥਾਂ ਨਹੀਂ। ਜੇ ਤੁਸੀਂ ਕਿਲ੍ਹੇ ਵਿਚ ਜੂਝਦੇ ਹੋਏ ਸਾਨੂੰ ਸੁਨੇਹਾਂ ਲਾਉਂਦੇ ਜਾਂ ਕਿਲ੍ਹੇ ਤੋਂ ਬਾਹਰ ਅਫਗਾਨਾ ਨਾਲ ਲੋਹਾ ਲੈਂਦਿਆਂ ਸਹਾਇਤਾ ਲਈ ਸੱਦਦੇ ਤਾਂ ਅਸੀਂ ਝੱਟ ਦੌੜੇ ਆਉਂਦੇ, ਪਰ ਤੁਸੀਂ ਤਾਂ ਗੀਦੀਆਂ ਵਾਂਗ ਪਿੱਠ ਦਿਖਾ ਕੇ ਭੱਜੇ ਹੋ। ਸਾਡੇ ਤੋਂ ਸਹਾਇਤਾ ਦੀ ਕੋਈ ਆਸ ਨਾ ਰੱਖਿਓ.. ਤੇ ਜੇ ਹੋ ਸਕੇ ਤਾਂ ਸਾਰੀ ਉਮਰ ਮੇਰੇ ਮੱਥੇ ਵੀ ਨਾ ਲੱਗਿਓ...'
ਆਪਣੇ ਭਾਣਜੇ ਜਵਾਹਰ ਮੱਲ ਦਾ ਇਹ ਸੁਨੇਹਾ ਮਿਲਦਿਆਂ ਹੀ ਸ਼ਰਮ ਦੇ ਮਾਰੇ ਰਾਇ ਮੱਲ ਨੇ ਜਮਨਾ ਵਿਚ ਛਾਲ ਮਾਰ ਦਿੱਤੀ।
"ਤੈਨੂੰ ਕਿਹਾ ਸੀ ਨਾ ਨਜ਼ੀਬ ਖਾਂ ਦੇਖ ਲੈ ਅੱਠ ਦਿਨ ਪੂਰੇ ਹੋਣ ਵਿਚ ਹਜੇ ਵੀ ਇਕ ਪਹਿਰ ਬਚਿਆ ਹੈ। ਕਿਲ੍ਹਿਆਂ ਦੀ ਮਜਬੂਤੀ ਆਸਰੇ ਹੀ ਲੜਿਆ ਜਾਂਦਾ ਹੋਵੇ ਤਾਂ ਸਭ ਰਾਜੇ ਮਜਬੂਤ ਗੜ੍ਹ ਉਸਾਰ ਕੇ ਬੈਠ ਜਾਣ। ਇਰਾਦਿਆਂ ਦੀ ਮਜਬੂਤੀ ਹੀ ਫਤਹਿ ਦਿਵਾਉਂਦੀ ਹੈ, ਫੇਰ ਭਾਵੇਂ ਕੋਈ ਕਿਲ੍ਹੇ ਵਿਚ ਹੋਵੇ ਜਾਂ ਮੈਦਾਨ ਵਿਚ...'
"ਸਚ ਕਿਹਾ ਬਾਦਸ਼ਾਹ ਸਲਾਮਤ ਤਾਂ ਹੀ ਤਾਂ ਤੁਸੀਂ ਦੁਰੇ ਦੁਰਾਨੀ ਸਦਵਾਉਂਦੇ ਹੈ... ਮੈਂ ਤੁਹਾਡੀ ਸਮਰੱਥਾ 'ਤੇ ਸ਼ੱਕ ਕੀਤਾ ਉਸ ਲਈ ਮੁਆਫੀ
ਚਾਹੁੰਦਾ ਹਾਂ...", ਹੁਣ ਨਜ਼ੀਬ ਖਾਂ ਦੇ ਚਿਹਰੇ 'ਤੇ ਵੀ ਰੌਣਕ ਪਰਤ ਆਈ ਸੀ ਤੇ ਉਹ ਅੱਧੀ ਰਾਤ ਦੇ ਹਨੇਰੇ ਵਿਚ ਵੀ ਦੇਖੀ ਜਾ ਸਕਦੀ ਸੀ।
ਸਿਰਫ ਅੱਠ ਦਿਨਾਂ ਵਿਚ ਅਲੀਗੜ੍ਹ ਦੇ ਮਜਬੂਤ ਕਿਲ੍ਹੇ ਦੇ ਅਬਦਾਲੀ ਦੁਆਰਾ ਮਾਰੇ ਜਾਣ ਦੀ ਖਬਰ ਸਭ ਪਾਸੇ ਜੰਗਲ ਦੀ ਅੱਗ ਵਾਂਗ ਫੈਲ ਗਈ। ਆਗਰੇ ਵਾਲੇ ਤਾਂ ਅਬਦਾਲੀ ਦੇ ਆਉਣ ਤੋਂ ਪਹਿਲਾਂ ਹੀ ਕਿਲ੍ਹਾ ਛੱਡ ਕੇ ਹਰਨ ਹੋ ਗਏ।
ਗੱਲ ਦੂਰ ਦੱਖਣ ਪੂਨੇ ਤੱਕ ਪਹੁੰਚ ਗਈ ਤੇ ਮਰਹੱਟਿਆਂ ਨੂੰ ਆਪਣਾ ਸਿੰਘਾਸਨ ਡੋਲਦਾ ਜਾਪਿਆ।
"ਹੁਣ ਚੁਪ ਬੈਠਿਆਂ ਨਹੀਂ ਸਰਨਾ ਪੇਸ਼ਵਾ ਬ੍ਰਾਊ ਸਾਨੂੰ ਦਿੱਲੀ ਕੂਚ ਕਰਨ ਦੀ ਤਿਆਰੀ ਕਰਨੀ ਹੀ ਪਵੇਗੀ, ਵੀ... ਨਹੀਂ ਤਾਂ ਕੋਇਲਗੜ੍ਹ ਕੀ ਸ਼ਨੀਵਾਰਵਾੜਾ ਵੀ ਅਬਦਾਲੀ ਨੂੰ ਬਹੁਤੀ ਦੂਰ ਨਹੀਂ... ਜੇ ਉਸ ਨੂੰ ਨਾ ਰੋਕਿਆ ਗਿਆ ਤਾਂ ਉਹ ਅੱਗੇ ਵਧਦਾ ਹੀ ਰਹੇਗਾ, ਦਿੱਲੀ ਨੇ ਜਿਸ ਤਰ੍ਹਾਂ ਉਸ ਅੱਗੇ ਗੋਡੇ ਟੇਕੇ ਹਨ, ਦੱਖਣ ਪਹੁੰਚਣਾ ਵੀ ਉਸ ਲਈ ਕੋਈ ਜਿਆਦਾ ਔਖੀ ਗੱਲ ਨਹੀਂ ਹੋਵੇਗੀ। ",
ਸਦਾ ਸ਼ਿਵ ਰਾਓ ਨੇ ਪੇਸ਼ਵਾ ਨੂੰ ਚੇਤਾਵਨੀ ਦਿੰਦਿਆਂ ਕਿਹਾ। ਸਦਾ ਸ਼ਿਵ ਦੇ ਇਹ ਬੋਲ ਸੁਣਦਿਆਂ ਹੀ ਲਹੂ ਦਾ ਧਿਹਾਇਆ ਪਾਨੀਪਤ ਮਰਾਠਿਆਂ ਤੇ ਅਫਗਾਨਾ ਨੂੰ ਬੇਸਬਰੀ ਨਾਲ ਉਡੀਕਨ ਲੱਗਾ।
ਓਧਰ ਅਫਗਾਨ ਹਿੰਦੋਸਤਾਨ ਨੂੰ ਕੁੱਟਦੇ ਮਿੱਧਦੇ ਹੋਏ ਅੱਗੇ ਵਧਦੇ ਜਾ ਰਹੇ ਸਨ। ਹੁਣ ਉਹਨਾਂ ਰੁਖ ਬਿਦ੍ਰਾਬਨ ਵੱਲ ਕੀਤਾ।
ਚੜਯੋ ਖਾਲਸੋ ਕਰ ਅਰਦਾਸ
ਕਰੈ ਕੰਮ ਪੰਥ ਸਤਿਗੁਰ ਆਪ॥
ਮਥੁਰਾ ਤੇ ਕੋਇਲਗੜ੍ਹ ਉਜਾੜ ਕੇ ਅਬਦਾਲੀ ਲਸ਼ਕਰ ਬਿਦ੍ਰਾਬਨ ਵਲ ਵਧਿਆ। ਬਿਦ੍ਰਾਬਨ ਦੀ ਭੂਮੀ ਵਿਚ ਵੀ ਸ਼ਹਿਰ ਵਾਸੀਆਂ ਦੀਆਂ ਲਾਸ਼ਾਂ ਦੇ ਢੇਰ ਲਗਾ ਦਿੱਤੇ ਗਏ। ਕੁਝ ਨਾਂਗੇ ਸਾਧੂ ਮੁਕਾਬਲਾ ਕਰਨ ਲਈ ਅੱਗੇ ਆਏ। ਉਹਨਾਂ ਨੇ ਕਈ ਅਫਗਾਨ ਸਿਪਾਹੀ ਪਾਰ ਬੁਲਾਏ, ਪਰ ਅਬਦਾਲੀ, ਲਸ਼ਕਰ ਨੂੰ ਰੋਕਦਾ ਹੋਇਆ ਬੋਲਿਆ,
"ਇਹਨਾਂ ਨੰਗੇ ਸਾਧੂਆਂ ਤੋਂ ਸਾਨੂੰ ਕੀ ਪ੍ਰਾਪਤ ਹੋ ਸਕਦਾ ਹੈ? ਸਵਾਹ, ਸੰਖ ਤੇ ਸੁਲਫਾ ਇਹ ਸਾਡੇ ਕਿਸੇ ਕੰਮ ਨਹੀਂ ਸੋ ਇਹਨਾਂ ਨਾਲ ਉਲਝਨ ਦਾ ਕੋਈ ਲਾਭ ਨਹੀਂ...
ਅਬਦਾਲੀ ਨੇ ਗਰਮੀਆਂ ਦਾ ਆਉਂਦਾ ਮੌਸਮ ਦੇਖ ਕੇ ਮੁਖੀ ਸਰਦਾਰਾਂ ਤੇ ਫੌਜਦਾਰਾਂ ਨੂੰ ਲਸ਼ਕਰ ਅਫਗਾਨਿਸਤਾਨ ਵੱਲ ਤੋਰਨ ਲਈ ਹੁਕਮ ਦੇ ਦਿੱਤਾ,
“ਸਾਨੂੰ ਹਿੰਦੋਸਤਾਨ ਦੀ ਗਰਮੀਂ ਤੋਂ ਪਹਿਲਾਂ ਪਹਿਲਾਂ ਕਾਬਲ ਮੁੜਨਾ ਚਾਹੀਦਾ ਹੈ, ਸੋ ਲੁੱਟ ਦਾ ਮਾਲ ਸੰਭਾਲੋ ਤੇ ਕੂਚ ਦੀ ਤਿਆਰੀ ਕਰੋ...", ਅਬਦਾਲੀ ਜਾਣਦਾ ਸੀ ਕਿ ਐਤਕੀ ਹਮਲੇ ਵਿਚ ਲੁੱਟ ਦਾ ਮਾਲ ਜਿਆਦਾ ਇਕੱਠਾ ਹੋ ਗਿਆ ਹੈ, ਹੁਣ ਵੱਡੀ ਜੰਗ ਇਸ ਨੂੰ ਸਹੀ ਸਲਾਮਤ ਕਾਬਲ ਪੁਚਾਉਣਾ ਹੈ। ਸੋ ਅਫਗਾਨਾ ਨੇ ਸਾਰਾ ਸਮਾਨ ਸੰਭਾਲ ਕੇ ਬੰਨ੍ਹਣਾ ਸ਼ੁਰੂ ਕਰ ਦਿੱਤਾ। ਕੀਮਤੀ ਸਮਾਨ ਲਸ਼ਕਰ ਦੇ ਵਿਚਾਲੇ ਤੇ ਬਾਕੀ ਅੱਡ ਅੱਡ ਥਾਈਂ ਸਾਰੀ ਫੌਜ ਦੇ ਫੌਜਦਾਰਾਂ ਦੀ ਨਿਗਰਾਨੀ ਵਿਚ। ਪਰ...
ਲੁੱਟ ਦਾ ਸਮਾਨ ਭਾਵੇਂ ਕਿੰਨਾ ਹੀ ਕਿਉਂ ਨਾ ਸੰਭਾਲ ਕੇ ਬੰਨ੍ਹ ਲੈਂਦੇ, ਪੰਜਾਬ ਦੇ ਜੰਗਲਾਂ ਤੋਂ ਲੁਕੋ ਕੇ ਨਹੀਂ ਰੱਖ ਸਕਦੇ ਸਨ। ਜੰਗਲਾਂ ਨੂੰ ਸਾਰਾ ਭੇਤ ਸੀ। ਸੋ ਜੰਗਲਾਂ ਵਿਚੋਂ ਆਏ ਬਾਘ ਅਬਦਾਲੀ ਦੇ ਲਸ਼ਕਰ ਉੱਤੇ ਕਈ ਥਾਈਂ ਟੁੱਟ ਟੁੱਟ ਕੇ ਪਏ ਤੇ ਲੁੱਟ ਦੇ ਸਮਾਨ ਸਣੇ ਕਈ ਅਫਗਾਨ ਵੀ ਪਾਰ ਬੁਲਾ ਦਿੱਤੇ। ਅਬਦਾਲੀ ਦੇ ਲਸ਼ਕਰ ਕੋਲ ਹਿੰਦੋਸਤਾਨ ਦੀ ਇਹ ਲੁੱਟ ਕੋਈ ਦਸ ਪੰਦਰਾਂ ਕਰੋੜ
ਦੀ ਸੀ, ਪਰ ਸਿੰਘਾਂ ਦੇ ਹਰ ਹੱਲੇ ਵਿਚ ਕਈ ਲੱਖ ਘਟ ਰਿਹਾ ਸੀ।
ਦਿੱਲੀ ਲੁੱਟ ਕੇ ਮੁੜ ਰਹੇ ਅਫਗਾਨ ਲਸ਼ਕਰ ਨੂੰ ਸਿੰਘਾਂ ਐਸੀ ਭਾਜੜ ਪਾਈ ਕਿ ਗਿਲਜਿਆਂ ਦੇ ਅੰਦਰ ਬਦਲੇ ਦੇ ਭਾਂਬੜ ਮੱਚਣ ਲੱਗੇ। ਦਿੱਲੀ ਤੋਂ ਜਿਹਲਮ ਤੀਕ ਸਿਖ ਜੱਥਿਆਂ ਨੇ ਅਫਗਾਨਾਂ ਦੇ ਨੱਕ ਵਿਚ ਦਮ ਕਰੀ ਰੱਖਿਆ।
ਪਹਿਲਾਂ ਤਾਂ ਪਟਿਆਲੇ ਵਾਲੇ ਬਾਬਾ ਆਲਾ ਸਿੰਘ ਨੇ ਤੈਮੂਰ ਦੇ ਲਸ਼ਕਰ ਦਾ ਬਹੁਤ ਖਜ਼ਾਨਾ ਲੁੱਟਿਆ। ਮਗਰੋਂ ਮਲੇਰਕੋਟਲੇ ਦੇ ਨੇੜੇ ਸਿੰਘਾਂ ਦੇ ਇਕ ਜੱਥੇ ਨੇ ਹੱਲਾ ਕਰਕੇ ਜਹਾਨ ਖਾਨ ਵਾਲਾ ਪਾਸਾ ਹੌਲਾ ਕੀਤਾ। ਬਿਆਸ ਲਾਗੇ ਜਦ ਅਹਿਮਦ ਸ਼ਾਹ ਅਬਦਾਲੀ ਦਰਿਆ ਪਾਰ ਕਰ ਰਿਹਾ ਸੀ ਤਾਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਆਪਣੇ ਜੱਥੇ ਨਾਲ ਉਸ ਉੱਤੇ ਟੁੱਟ ਕੇ ਪੈ ਗਏ। ਲੁੱਟ ਦਾ ਮਾਲ ਖੋਹਣ ਦੇ ਨਾਲ ਨਾਲ ਉਹਨਾਂ ਨੇ ਅਫਗਾਨਾਂ ਦਾ ਕਾਫੀ ਜਾਨੀ ਨੁਕਸਾਨ ਵੀ ਕੀਤਾ।
ਸਿੰਘਾਂ ਦਾ ਡਰ ਅਫਗਾਨਾਂ ਅੰਦਰ ਐਸਾ ਬੈਠ ਚੁੱਕਾ ਸੀ ਕਿ ਇਕ ਸਮੇਂ ਤਾਂ ਦੁਰਾਨੀ ਫੌਜਾਂ ਵਿਚ ਇਹ ਅਫਵਾਹ ਤੱਕ ਉੱਡ ਗਈ ਸੀ ਕਿ ਸ਼ਹਿਜ਼ਾਦੇ ਤੈਮੂਰ ਨੂੰ ਸਿੰਘਾਂ ਨੇ ਕੈਦ ਕਰ ਲਿਆ ਹੈ।
"ਕੈਦ ਕਰਕੇ ਉਹਨਾਂ ਕੀ ਕਰਵਾਉਣਾ ਹੈ ਜੀ, ਸ਼ਹਿਜ਼ਾਦੇ ਨੂੰ ਤਾਂ ਉਹਨਾਂ ਕਤਲ ਕਰ ਦਿੱਤਾ ਹੈ", ਗੱਲਾਂ ਏਥੋਂ ਤੱਕ ਹੋਣ ਲੱਗੀਆਂ ਸਨ।
ਤੈਮੂਰ ਤੱਕ ਜਦ ਇਹ ਖਬਰ ਪੁੱਜੀ ਤਾਂ ਉਹ ਆਪਣੀ ਫੌਜ ਦਾ ਢਾਰਸ ਬੰਨ੍ਹਾਉਣ ਲਈ ਸਾਹਮਣੇ ਆਇਆ। ਪਰ ਹੁਣ ਤੱਕ ਉਹ ਸਿਖਾਂ ’ਤੇ ਬੁਰੀ ਤਰ੍ਹਾਂ ਕਲਪ ਗਿਆ ਸੀ।
“ਕਿੱਡੀਆਂ ਵੱਡੀਆਂ ਤਾਕਤਾਂ ਮਿੱਟੀ ਵਿਚ ਮਿਲਾ ਕੇ ਮੁੜ ਰਹੇ ਹਾਂ ਤੇ ਕਿੰਨਾਂ ਜਾਂਗਲੀਆਂ ਤੋਂ ਮਾਰ ਖਾ ਰਹੇ ਹਾਂ ", ਨੁਕਸਾਨ ਦੇਖ ਕੇ ਤੜਫਦਾ ਹੋਇਆ ਤੈਮੂਰ ਬੋਲਿਆ।
“ਜੀ ਹਜ਼ੂਰ... ਠੀਕ ਕਹਿੰਦੇ ਹੋ ਤੁਸੀਂ ਹਰ ਵਾਰ ਸਾਨੂੰ ਇਹਨਾਂ ਦੇ ਹੱਲਿਆਂ ਦੀ ਮਾਰ ਝੱਲਣੀ ਪੈਂਦੀ ਹੈ ਤੇ ਜਦ ਤਕ ਇਹਨਾਂ ਦਾ ਮੁਕੰਮਲ ਸਫਾਇਆ ਨਾ ਹੋਇਆ ਇਹ ਇਸੇ ਤਰ੍ਹਾਂ ਚੱਲਦਾ ਰਹੇਗਾ।", ਨਾਲ ਦੇ ਘੋੜੇ 'ਤੇ ਸਵਾਰ ਜਹਾਨ ਖਾਨ ਬੋਲਿਆ।
ਸਿੰਘਾਂ ਨੇ ਉਹਨਾਂ ਦਾ ਲਾਹੌਰ ਤੀਕ ਪਿੱਛਾ ਕੀਤਾ। ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਤਾਂ ਗੋਇੰਦਵਾਲ ਦੇ ਪੱਤਣ ਤੋਂ ਲੈ ਕੇ ਲਾਹੌਰ ਤਾਈਂ ਅਬਦਾਲੀ ਦੇ ਨੱਕ ਵਿਚ ਦਮ ਕਰੀ ਰੱਖਿਆ ਤੇ ਕਈ ਥਾਈਂ ਉਸ ਨੂੰ ਲੁੱਟਿਆ। ਸਰਦਾਰ
ਦਾ ਅਬਦਾਲੀ ਨੂੰ ਇਹ ਸਾਫ ਸੁਨੇਹਾਂ ਸੀ ਕਿ ਇਹ ਧਰਤੀ ਖਾਲਸਾ ਜੀ ਦੀ ਹੈ, ਇੱਥੇ ਨਾ ਤਾਂ ਉਹ ਬਿਨਾ ਕਿਸੇ ਵਿਰੋਧ ਤੋਂ ਦਾਖਲ ਹੋ ਸਕਦੇ ਹਨ ਤੇ ਨਾ ਹੀ ਉਹਨਾਂ ਨੂੰ ਲੁੱਟੇ ਬਿਨਾ ਏਥੋਂ ਵਾਪਸ ਮੁੜਣ ਦਿੱਤਾ ਜਾਏਗਾ। ਸ਼ਾਹ ਜਦੋਂ ਲਾਹੌਰ ਦਾ ਹਾਕਮ ਆਪਣੇ ਪੁੱਤਰ ਤੈਮੂਰ ਨੂੰ ਤੇ ਬਖਸ਼ੀ ਜਹਾਨ ਖਾਂ ਨੂੰ ਉਸ ਦਾ ਨਾਇਬ ਲਾ ਕੇ ਕਾਬਲ ਵੱਲ ਮੁੜਿਆ ਤਾਂ ਗੁੱਜਰਾਂਵਾਲੇ ਤੋਂ ਸਰਦਾਰ ਚੜਤ ਸਿੰਘ ਉਸ ਦੇ ਮਗਰ ਹੋ ਤੁਰਿਆ। ਅਬਦਾਲੀ ਆਪਣੀ ਦਸ ਹਜ਼ਾਰ ਫੌਜ ਤੈਮੂਰ ਕੋਲ ਲਾਹੌਰ ਛੱਡ ਗਿਆ ਸੀ। ਜਦ ਤਕ ਅਬਦਾਲੀ ਸਿੰਧ ਪਾਰ ਨਹੀਂ ਕਰ ਗਿਆ, ਸਰਦਾਰ ਚੜ੍ਹਤ ਸਿੰਘ ਨੇ ਉਸ ਦੇ ਨੱਕ ਵਿਚ ਦਮ ਕਰੀ ਰੱਖਿਆ। ਸਵੇਰੇ, ਆਥਣੇ, ਰਾਤ ਇਸ ਰਣਨੀਤੀ ਨਾਲ ਹਮਲੇ ਕੀਤੇ ਕਿ ਨਾ ਤਾਂ ਅਫਗਾਨ ਬੇਫਿਕਰੀ ਨਾਲ ਅੱਗੇ ਵਧ ਸਕੇ ਤੇ ਨਾ ਹੀ ਖੜ੍ਹ ਕੇ ਲੜ ਸਕੇ। ਲੁੱਟ ਦੇ ਬਚੇ ਖੁਚੇ ਮਾਲ ਦਾ ਫਿਕਰ ਅਬਦਾਲੀ ਨੂੰ ਵੱਖਰਾ ਸਤਾ ਰਿਹਾ ਸੀ।
"ਏਸ ਬਦਬਖ਼ਤ ਨੇ ਕਦੇ ਸਾਨੂੰ ਸੁਖ ਦਾ ਸਾਹ ਨਹੀਂ ਲੈਣ ਦਿੱਤਾ", ਬੇਬਸ ਅਬਦਾਲੀ ਬੋਲਿਆ। ਉਸ ਨੇ ਸਿੰਧ ਤੋਂ ਲਾਹੌਰ ਵਾਪਸ ਮੁੜਦੇ ਜਹਾਨ ਖਾਂ ਨੂੰ ਸੱਦਿਆ ਤੇ ਕਹਿਨ ਲੱਗਾ,
"ਜੇ ਤੂੰ ਮੇਰੇ ਮੁੜਦੇ ਤਕ ਇਹਨਾਂ ਕਾਫਰ ਸਿਖਾਂ 'ਤੇ ਕਾਬੂ ਪਾ ਲਵੇਂ ਤਾਂ ਮੇਰੇ ਵੱਲੋਂ ਵੱਡੇ ਇਨਾਮ ਦਾ ਹੱਕਦਾਰ ਹੋਏਂਗਾ"
"ਜੀ ਦੁੱਰੇ ਦੁਰਾਨੀ... ਮੈਂ ਆਪਣੀ ਪੂਰੀ ਵਾਹ ਲਾ ਦਿਆਂਗਾ ਤੇ ਤੁਹਾਡੇ ਆਉਂਦਿਆਂ ਨੂੰ ਇਹਨਾਂ ਸਿਖਾਂ ਦਾ ਪੰਜਾਬ ਦੀ ਧਰਤੀ ਤੋਂ ਮੁਕੰਮਲ ਸਫਾਇਆ ਹੋ ਚੁੱਕਾ ਹੋਵੇਗਾ"
“ਆਮੀਨ”, ਕਹਿੰਦਿਆਂ ਅਬਦਾਲੀ ਨੇ ਜਹਾਨ ਖਾਂ ਨੂੰ ਵਿਦਾ ਕੀਤਾ।
ਆਪਣੇ ਆਪ ਨੂੰ ਪੰਜਾਬ ਦੇ ਦਾਅਵੇਦਾਰ ਸਮਝਣ ਵਾਲੇ ਦਿੱਲੀ ਦੇ ਮੁਗਲਾਂ ਨੇ ਅਬਦਾਲੀ ਅੱਗੇ ਸਿਰ ਝੁਕਾ ਲਿਆ ਸੀ। ਹੁਣ ਅਫਗਾਨ ਆਪਣੇ ਆਪ ਨੂੰ ਪੰਜਾਬ ਦੇ ਮਾਲਕ ਸਮਝ ਰਹੇ ਸਨ। ਪਰ ਇਸ ਧਰਤੀ ਦਾ ਅਸਲੀ ਵਾਰਸ ਤਾਂ ਕੋਈ ਹੋਰ ਸੀ ਤੇ ਉਹ ਜੰਗਲਾਂ ਨੂੰ ਘਰ ਬਣਾਈ ਬੈਠਾ ਸੀ। ਹੁਣ ਦਿਨ ਥੋੜੇ ਹੀ ਜਾਂਦੇ ਸਨ ਤੇ ਸਿੰਘਾਂ ਨੇ ਰਾਜ ਭਾਗ ਦੇ ਵਾਰਸ ਬਣ ਜਾਣਾ ਸੀ।
ਖਾਲਸਾ ਭਾਵੇਂ ਜੰਗਲਾਂ ਵਿਚ ਵਿਚਰ ਰਿਹਾ ਸੀ ਤੇ ਉਹਨਾਂ ਕੋਲ ਰਾਜ ਭਾਗ ਦੀਆਂ ਨਿਸ਼ਾਨੀਆਂ ਵੱਡੇ ਵੱਡੇ ਕਿਲ੍ਹੇ ਤੇ ਮਹਿਲ ਮਾੜੀਆਂ ਨਹੀਂ ਸਨ, ਪਰ ਅਸਲ ਗੱਲ ਇਹ ਵੀ ਸੀ ਕਿ ਖਾਲਸੇ ਨੂੰ ਇਹਨਾਂ ਕਿਲ੍ਹੇ ਤੇ ਮਹਿਲਾਂ ਦੀ ਇੱਛਾ
ਵੀ ਨਹੀਂ ਸੀ। ਖਾਲਸਾ ਤਾਂ 'ਹੰਨੈ ਹੰਨੈ ਪਾਤਸ਼ਾਹੀ ਮੰਨਦਾ ਸੀ। ਉਹ ਤਾਂ ਬਿਨਾ ਕਿਸੇ ਕਿਲ੍ਹੇ ਕੋਟ ਤੋਂ ਘੋੜਿਆਂ ਦੀਆਂ ਕਾਠੀਆਂ 'ਤੇ ਬੈਠਾ ਹੀ ਕਾਬਲ, ਲਾਹੌਰ, ਸਰਹੰਦ ਤੇ ਦਿੱਲੀ ਜਹੀਆਂ ਤਾਕਤਾਂ ਨੂੰ ਵਖਤ ਪਾਈ ਬੈਠਾ ਸੀ।
ਜੇ ਦਿੱਲੀ ਤੇ ਲਾਹੌਰ ਵਾਂਗ ਸਿਖਾਂ ਦੀ ਬਿਰਤੀ ਵੀ ਸਿਰਫ ਰਾਜ ਭਾਗ ਭੋਗਨ ਦੀ ਹੁੰਦੀ ਤਾਂ ਉਹਨਾਂ ਵੀ ਸਮਝੌਤਿਆਂ ਤੇ ਹਸਤਾਖਰ ਕਰਕੇ ਹੁਣ ਨੂੰ ਅਫਗਾਨਾ ਨਾਲ ਸੰਧੀ ਕਰ ਲੈਣੀ ਸੀ ਤੇ ਅਬਦਾਲੀ ਨੇ ਖੁਸ਼ੀ ਖੁਸ਼ੀ ਉਹਨਾਂ ਨੂੰ ਲਾਹੌਰ, ਸਰਹੰਦ ਦੀਆਂ ਕੁੰਜੀਆਂ ਫੜਾ ਦੇਣੀਆਂ ਸਨ। ਪਰ ਇਹ ਧਰਤੀ ਤਾਂ ਖਾਲਸੇ ਦੀ ਹੀ ਸੀ, ਸਾਰੀ ਦੀ ਸਾਰੀ। ਰਾਜ ਕਰਨ ਵਾਲੇ ਤੇ ਸੂਬੇਦਾਰੀਆਂ, ਨਵਾਬੀਆਂ ਵੰਡਣ ਵਾਲੇ ਵਿਦੇਸ਼ੀ ਸਨ। ਖਾਲਸੇ ਦਾ ਟੀਚਾ ਰਾਜ ਭਾਗ ਕਰਨਾ ਨਹੀਂ ਸੀ, ਉਹਨਾਂ ਨੇ ਤਾਂ ਵਿਦੇਸ਼ੀਆਂ ਨੂੰ ਆਪਣੀ ਧਰਤੀ ਤੋਂ ਦਵੱਲਣਾ ਸੀ।
ਪਰ ਹੁਣ ਤਕ ਇਹ ਗੱਲ ਅਬਦਾਲੀ ਦੇ ਖਾਨੇ ਵੀ ਪੈ ਚੁੱਕੀ ਸੀ ਕਿ ਸਿਖਾਂ ਨੂੰ ਨੱਥ ਪਾਏ ਬਿਨਾ ਪੰਜਾਬ ਕਬਜ਼ੇ ਵਿਚ ਨਹੀਂ ਆ ਸਕਦਾ। ਪੰਜਾਬ 'ਤੇ ਸ਼ਾਂਤੀ ਨਾਲ ਰਾਜ ਕਰਨ ਦੀ ਤਾਂ ਛੱਡੋ, ਸਿਖਾਂ ਦੇ ਹੁੰਦਿਆਂ ਅਫਗਾਨ ਬੇਫਿਕਰੀ ਨਾਲ ਪੰਜਾਬ ਵਿਚੋਂ ਲੰਘ ਵੀ ਨਹੀਂ ਸਕਦੇ ਸਨ। ਆਉਂਦਿਆਂ ਜਾਂਦਿਆਂ ਨੂੰ ਸਿੰਘਾਂ ਨੇ ਠਿੱਠ ਕਰਨਾ ਹੀ ਸੀ। ਸੋ ਅਬਦਾਲੀ ਸਿਖਾਂ ਨੂੰ ਹੁਣ ਰਾਹ ਦੇ ਕੰਡੇ ਸਮਝਦਾ ਸੀ, ਐਸੇ ਕੰਡੇ ਜਿਹੜੇ ਭਾਵੇਂ ਲੋਹੇ ਦੇ ਜੋੜੇ ਪਾ ਲਓ ਤਾਂ ਵੀ ਪੈਰ ਵਿੰਨ੍ਹ ਜਾਣ।
ਸੋ ਲਾਹੌਰ ਦੇ ਤਖਤ 'ਤੇ ਬੈਠਦਿਆਂ ਹੀ ਤੈਮੂਰ ਦਾ ਪਹਿਲਾ ਕੰਮ ਸਿੰਘਾਂ ਨੂੰ ਰਸਤੇ 'ਚੋਂ ਪਾਸੇ ਕਰਨਾ ਸੀ। ਉਸ ਨੇ ਆਪਣਾ ਸਾਰਾ ਧਿਆਨ ਖਾਲਸੇ ਵਲ ਕਰ ਲਿਆ। ਸਖਤੀ ਹੁੰਦੀ ਦੇਖ ਕੇ ਕੁਝ ਸਿੰਘ ਪਹਾੜਾਂ ਵੱਲ ਤੇ ਕੁਝ ਮਾਲਵੇ ਵੱਲ ਨਿਕਲ ਗਏ।
"ਹਿੰਦੋਸਤਾਨ ਦੇ ਸੈਕੜੇ ਮੰਦਰ ਮਿੱਟੀ ਵਿਚ ਮਿਲਾਏ ਨੇ ਅਸੀਂ... ਅੱਜ ਤਕ ਤਾਂ ਕਿਸੇ ਤੋਂ ਸਾਡੀ ਲੱਤ ਨਹੀਂ ਭੰਨੀ ਗਈ। ਕੋਈ ਕੁਸਕਿਆ ਵੀ ਨਹੀਂ ਸਾਡੇ ਅੱਗੇ...
"ਹਰਿਮੰਦਰ, ਹਿੰਦੋਸਤਾਨ ਦੇ ਦੂਜੇ ਮੰਦਰਾਂ ਨਾਲੋਂ ਵੱਖਰਾ ਹੈ ਹਜ਼ੂਰ ਤੇ ਹਰਿਮੰਦਰ ਨੂੰ ਮੰਨਣ ਵਾਲੇ ਵੀ ਹਿੰਦੋਸਤਾਨੀਆਂ ਜਹੇ ਨਹੀਂ ਹਨ... ਇਹਨਾਂ ਦਾ ਸਿਦਕ ਭਰੋਸਾ ਪ੍ਰਪੱਕਤਾ ਵਾਲਾ ਹੈ...
ਜਦ ਤੈਮੂਰ ਫੌਜ ਨੂੰ ਅੰਮ੍ਰਿਤਸਰ ਸਾਹਿਬ ਹਮਲੇ ਲਈ ਤਿਆਰ ਕਰਨ ਲੱਗਾ ਤਾਂ ਲਾਹੌਰ ਦਾ ਇਕ ਮੋਮਦਿਲ ਮੌਲਵੀ ਜਹਾਨ ਖਾਂ ਕੋਲ ਆਇਆ ਤੇ
ਹਰਿਮੰਦਰ ਸਾਹਿਬ 'ਤੇ ਹਮਲੇ ਤੋਂ ਵਰਜਨ ਲੱਗਾ।
"ਹਰਿਮੰਦਰ ਵਿਚ ਬਹੁਤ ਕਰਾਮਾਤੀ ਤਾਕਤ ਹੈ ਹਜ਼ੂਰ ਤੇ ਹਰਿਮੰਦਰ ਦੇ ਰਾਖੇ...
"ਕੌਣ ਸਿਖ...? ਉਹਨਾਂ ਨੂੰ ਹੀ ਤਾਂ ਸਬਕ ਸਿਖਾਉਣਾ ਹੈ... ਨਾ ਹਰਿਮੰਦਰ ਛੱਡਣਾ ਹੈ ਤੇ ਨਾ ਹਰਿਮੰਦਰ ਦੇ ਰਾਖੇ,
ਜਹਾਨ ਖਾਨ ਨੇ ਅੰਮ੍ਰਿਤਸਰ ਵੱਲ ਚੜ੍ਹਾਈ ਕਰ ਦਿੱਤੀ । ਸਭ ਤੋਂ ਪਹਿਲਾਂ ਉਸ ਨੇ ਰਾਮਰੌਣੀ ਦਾ ਰੁਖ ਕੀਤਾ, ਜਿਹੜੀ ਕਿ ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਨੇ ਮੁੜ ਪੱਕੀ ਉਸਾਰ ਲਈ ਸੀ ਤੇ ਜਿਸ ਨੂੰ ਹੁਣ ਰਾਮਗੜ੍ਹ ਕਹਿਣ ਲੱਗੇ ਸਨ। ਜਹਾਨ ਖਾਂ ਨੇ ਰਾਮਗੜ੍ਹ ਢੁਹਾ ਦਿੱਤਾ ਤੇ ਸਾਰੇ ਅੰਮ੍ਰਿਤਸਰ ਸ਼ਹਿਰ ਵਿਚ ਲੁੱਟ ਮਚਾ ਦਿੱਤੀ।
ਹੁਣ ਉਸ ਨੇ ਰੁਖ ਦਰਬਾਰ ਸਾਹਿਬ ਵੱਲ ਕਰ ਲਿਆ।
"ਜਦ ਕੋਈ ਮੱਥਾ ਟੇਕਣ ਲਈ ਧਰਤੀ 'ਤੇ ਝੁਕ ਕੇ ਧਰਤੀ ਨੂੰ ਸਿਰ ਛੁਹਾਉਂਦਾ ਹੈ ਤਾਂ ਧਰਤੀ ਦਾ ਨਿਸ਼ਾਨ ਉਸਦੇ ਮੱਥੇ 'ਤੇ ਪੈ ਹੀ ਜਾਂਦਾ ਹੈ ਨਾ...", ਬਾਬੇ ਨੇ ਸਾਨੂੰ ਪੁੱਛਿਆ।
"ਜੀ ਬਾਬਾ ਜੀ... ਧਰਤੀ ਆਪਣਾ ਨਿਸ਼ਾਨ ਉਸ ਮੱਥੇ 'ਤੇ ਛੱਡਦੀ ਹੀ ਹੈ।", ਇੰਦਰਜੀਤ ਬੋਲਿਆ।
“ਬਿਲਕੁਲ... ਕਈ ਮੱਥਾ ਟੇਕ ਕੇ ਉੱਠੇ ਲੋਕ ਤਾਂ ਹੱਥ ਨਾਲ ਮੱਥਾ ਸਾਫ ਵੀ ਕਰਦੇ ਨੇ। ਸੋ ਇਹ ਗੱਲ ਪੱਕੀ ਹੈ ਕਿ ਮੱਥਾ ਟੇਕਣ ਲੱਗਿਆਂ ਧਰਤੀ ਦੀ ਛਾਪ ਮੱਥੇ 'ਤੇ ਆਉਂਦੀ ਹੀ ਹੈ "
"ਜੀ...
"ਪਰ ਮੈਂ ਹੁਣ ਜੋ ਕਥਾ ਤੁਹਾਨੂੰ ਸੁਣਾਉਣੀ ਹੈ ਉਹ ਕੁਝ ਵੱਖਰੀ ਕਹਾਣੀ ਕਹਿੰਦੀ ਹੈ। ਇਹ ਉਸ ਸੂਰਮੇ ਸਿੰਘ ਦੀ ਕਹਾਣੀ ਹੈ ਜਿਸ ਨੇ ਐਸਾ ਮੱਥਾ ਟੇਕਿਆ ਕਿ ਉਸ ਦੇ ਮੱਥੇ ਦਾ ਨਿਸ਼ਾਨ, ਧਰਤੀ 'ਤੇ ਪੈ ਗਿਆ..."
"ਹੈਅਅਅਅ... ਇਹ ਕਿਵੇਂ ਹੋ ਸਕਦਾ ਹੈ ਮੱਥੇ ਦਾ ਨਿਸ਼ਾਨ ਧਰਤੀ 'ਤੇ...", ਬਾਬੇ ਦੀ ਗੱਲ ਸੁਣ ਕੇ ਅਸੀਂ ਹੈਰਾਨ ਸਾਂ।
"ਬਿਲਕੁਲ... ਮੱਥੇ ਦਾ ਨਿਸ਼ਾਨ ਧਰਤੀ 'ਤੇ ਤੁਸੀਂ ਅੱਜ ਵੀ ਦੇਖ ਸਕਦੇ ਹੋ... ਅੱਜ ਤੋਂ ਲਗਭਗ ਸੌ ਸਾਲ ਪਹਿਲਾਂ ਟੇਕੇ ਮੱਥੇ ਦਾ ਨਿਸ਼ਾਨ ਉਸੇ
ਤਰ੍ਹਾਂ ਕਾਇਮ ਹੈ ਤੇ ਰਹਿੰਦੀ ਦੁਨੀਆਂ ਤੀਕ ਕਾਇਮ ਰਹੇਗਾ. ", ਬਾਬਾ ਸਾਡੇ ਹੈਰਾਨ ਚਿਹਰਿਆਂ ਵੱਲ ਦੇਖਦਿਆਂ ਬੋਲਿਆ।
ਹੁਣ ਤਾਂ ਸਾਡੇ ਲਈ ਉਡੀਕ ਕਰਨੀ ਔਖੀ ਹੋ ਗਈ ਸੀ।
"ਕੈਸੀ ਕਰਾਮਾਤੀ ਕਥਾ ਹੋਏਗੀ ਇਹ... ਮੱਥੇ ਦਾ ਨਿਸ਼ਾਨ ਧਰਤੀ 'ਤੇ...", ਅਸੀਂ ਹੁਣ ਕਥਾ ਦੇ ਅੱਗੇ ਵਧਨ ਦੀ ਉਡੀਕ ਕਰ ਰਹੇ ਸਾਂ।
"ਹੱਥ ਜੋੜ ਕੇ ਸਿਰ ਨਿਵਾਓ ਤੇ ਅੱਖਾਂ ਬੰਦ ਕਰਕੇ ਕਹੋ,
‘ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ' ", ਬਾਬੇ ਨੇ ਹੱਥ ਜੋੜੇ ਤੇ ਆਪ ਇਸੇ ਤਰ੍ਹਾਂ ਕੀਤਾ।
ਅਸੀਂ ਸਭ ਨੇ ਵੀ ਬਾਬੇ ਦੇ ਕਹਿਣ 'ਤੇ ਹੱਥ ਜੋੜੇ, ਮੱਥੇ ਨਾਲ ਲਾਏ, ਅੱਖਾਂ ਬੰਦ ਕੀਤੀਆਂ ਤੇ ਬੋਲੇ,
‘ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ'
ਅੱਖਾਂ ਅਸੀਂ ਬਹੁਤ ਸਤਿਕਾਰ ਵਿਚ ਬੰਦ ਕੀਤੀਆਂ ਸਨ, ਪਰ ਕੰਨਾਂ ਵਿਚ ਕੁਝ ਐਸਾ ਗੂੰਜਿਆ ਕਿ ਹੈਰਾਨੀ ਨਾਲ ਖੋਲ੍ਹੀਆਂ।
ਅਸੀਂ ਉੱਥੇ, ਬਾਬੇ ਭੰਗੂ ਕੋਲ, ਕੋਈ ਪੰਦਰਾਂ ਵੀਹ ਜਣੇ ਬੈਠੇ ਹੋਵਾਂਗੇ, ਪਰ ਜਦ ਹੱਥ ਜੋੜ ਕੇ ਬੋਲੇ,
'ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ'
ਤਾਂ ਹਜ਼ਾਰਾਂ ਆਵਾਜ਼ਾਂ ਇਕੱਠੀਆਂ ਆਈਆਂ। ਅਸਮਾਨੋ ਬਿਜਲੀ ਕੜਕੀ ਤੇ ਦਰਿਆ ਪਾਰ ਬੈਠੇ ਦੁਸ਼ਮਨਾ 'ਤੇ ਡਿੱਗੀ।
ਭਾਵੇਂ ਸਾਡੇ ਤਿੰਨਾਂ ਦੇ ਕੁਝ ਕੁਝ ਸਮਝ ਆ ਗਿਆ ਸੀ, ਪਰ ਜਦ ਸਾਡੇ ਮਗਰ ਖਲੋਤਾ ਨਿਹੰਗ ਸਿੰਘ ਬੋਲਿਆ,
“ਧੰਨ ਧੰਨ ਸ਼ਹੀਦੋ ਸਿੰਘੋ"
ਤਾਂ ਸਾਡਾ ਜੇ ਕੋਈ ਮਾੜਾ ਮੋਟਾ ਸ਼ੰਕਾ ਬਚਿਆ ਸੀ, ਉਹ ਵੀ ਨਵਿਰਤ ਹੋ ਗਿਆ।
"ਕਰੀਏ ਸ਼ੁਰੂ ਫੇਰ, ਸ਼ਹੀਦਾਂ ਦੀ ਮਿਸਲ ਦੇ ਸਿਰਲੱਥ ਯੋਧਿਆਂ ਦੀ ਕਥਾ... ਐਸੇ ਯੋਧੇ ਜਿਨ੍ਹਾਂ ਮੌਤ ਨੂੰ ਵੀ ਮੁੜਕਾ ਲਿਆ ਦਿੱਤਾ...", ਬਾਬੇ ਦੇ ਹੱਥ ਹਜੇ ਵੀ ਜੁੜੇ ਹੋਏ ਸਨ।
“ਜੀ ਬਾਬਾ ਜੀ... ਸਾਡੇ ਧੰਨ ਭਾਗ"
..ਤੇ ਕਥਾ ਬਾਬਾ ਦੀਪ ਸਿੰਘ ਜੀ ਦੇ ਚਰਨਾ ਦੀ ਧੂੜ ਮੱਥੇ ਨੂੰ ਛੁਹਾਉਣ ਲਈ ਤੁਰ ਪਈ।
ਇਨ ਪੁਤਰਨ ਕੇ ਸੀਸ ਪਰ
ਅੱਗੇ ਸਾਖੀ ਬਾਬਾ ਦੀਪ ਸਿੰਘ ਜੀ ਸ਼ਹੀਦ ਕੀ ਚੱਲੀ।
"ਬਾਬਾ ਦੀਪ ਸਿੰਘ ਜੀ ਨੂੰ ਜਦ ਦਰਬਾਰ ਸਾਹਿਬ ਪਹੁੰਚੇ ਬਦਨੀਅਤ ਜੁਗਲਈ ਪਰਛਾਵਿਆਂ ਦਾ ਪਤਾ ਲੱਗਿਆ ਤਾਂ ਉਹਨਾਂ 'ਠਾਰਾਂ ਸੇਰ ਦੇ ਖੰਡੇ ਵੱਲ ਹੱਥ ਵਧਾਇਆ। ਜਾਪਦਾ ਸੀ ਕਿ ਖੰਡਾ ਮਿਆਨ ਤੋੜ ਕੇ ਬਾਹਰ ਆ ਜਾਵੇਗਾ...
ਮੈਨੂੰ ਕੰਦੀ ਬਾਬਾ ਯਾਦ ਆ ਰਿਹਾ ਸੀ। ਉਸ ਨੇ ਮੈਨੂੰ ਰਾਹ ਵਿਚ ਆਉਂਦਿਆਂ, ਜਦ ਉਹ ਮੈਨੂੰ ਮੋਗੇ ਲਿਆ ਰਿਹਾ ਸੀ, ਇਹ ਕਥਾ ਸੁਣਾਈ ਸੀ।
..ਉਹਨਾਂ ਖੰਡਾ ਕਮਰਕਸੇ ਵਿਚ ਕਸਨ ਲੱਗਿਆਂ ਮੁੱਠੇ ਨੂੰ ਹੌਲੀ ਜਹੇ ਕਿਹਾ,
"ਤੇਰੀ ਕਾਹਲ ਮੈਂ ਸਮਝ ਸਕਦਾਂ ਕੌਲ਼ ਹੈ ਤੇਰੇ ਨਾਲ ਕਿ ਤੇਰੀਆਂ ਦੋਹੇਂ ਪਾਸਿਆਂ ਦੀਆਂ ਧਾਰਾਂ ਨਾਲ ਮੁਗਲਾਂ ਦੇ ਸਿਰ ਲਾਹਾਂਗਾ ਤੂੰ ਮੇਰਾ ਅੰਤ ਤੀਕ ਸਾਥ ਦਿੰਦਾ ਰਹੀਂ"
ਬਿਨਾ ਇਕ ਪਲ ਦੀ ਦੇਰੀ ਲਾਏ ਰੌਸ਼ਨੀਆਂ ਦੇ ਵਣਜਾਰੇ ਮੁਗਲਈ ਪਰਛਾਵਿਆਂ ਨੂੰ ਮੇਟਣ ਲਈ ਅੰਮ੍ਰਿਤਸਰ ਸਾਹਿਬ ਵੱਲ ਤੁਰ ਪਏ। ਗੁਰਬਾਣੀ ਦੀ ਸੰਥਿਆ ਲੈਣ ਵਾਲੇ ਵਿਦਿਆਰਥੀ ਹੱਥਾਂ ਵਿਚ ਪੋਥੀਆਂ ਫੜੀ ਆ ਰਹੇ ਸਨ। ਉਹ ਬਾਬਾ ਜੀ ਨੂੰ ਗੁਰੂ ਕੀ ਕਾਸ਼ੀ ਦੀਆਂ ਬਰੂਹਾਂ 'ਤੇ ਮਿਲੇ।
"ਅੱਜ ਸੰਥਿਆ ਨਹੀਂ ਹੋਏਗੀ ਬਾਬਾ ਜੀ...?"
"ਕਿਉਂ ਨਹੀਂ ਹੋਏਗੀ, ਅੱਜ ਤਾਂ ਸੰਥਿਆ ਦੇ ਨਾਲ ਨਾਲ ਸਗੋਂ ਵਿਆਖਿਆ ਵੀ ਹੋਏਗੀ", ਬਾਬਾ ਜੀ ਬੋਲੇ, " ਪੋਥੀਆਂ ਨੂੰ ਖਜ਼ਾਨਿਆਂ ਵਿਚ ਰੱਖੋ ਤੇ ਕਿਰਪਾਨਾਂ ਮਿਆਨਾਂ ਵਿਚੋਂ ਬਾਹਰ ਕੱਢੇ। ਅੱਜ ਤੁਹਾਡੀ ਸੰਥਿਆ ਦੀ ਜਮਾਤ ਮੈਦਾਨੇ ਜੰਗ ਵਿਚ ਹੋਏਗੀ"
ਵਿਦਿਆਰਥੀਆਂ ਨੇ 'ਉਸਤਾਦ' ਦੀ ਕਹੀ 'ਤੇ ਫੁੱਲ ਚੜ੍ਹਾਏ।
ਤਰਨ ਤਾਰਨ ਵਾਲੀ ਲੀਕ ਸਾਰੇ ਵਿਦਿਆਰਥੀਆਂ ਤੇ ਜੱਥੇ ਦੇ ਬਾਕੀ
ਸਿੰਘਾਂ ਨੇ ਬਿਨਾ ਝਿਜਕ ਪਾਰ ਕੀਤੀ। ਦੁਰਾਨੀ ਲੜਾਕੇ ਬਰਛੇ ਢਾਲਾਂ 'ਤੇ ਮਾਰ ਕੇ ਦਿਲ ਕੰਬਾਊ ਆਵਾਜ਼ਾ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ। ਹੋ ਸਕਦੈ ਉਹਨਾਂ ਦੇ ਆਸੇ ਪਾਸਿਓ ਕਿਸੇ ਦਾ ਦਿਲ ਕੰਬਿਆ ਵੀ ਹੋਏ, ਪਰ ਸਿੰਘਾਂ ਨੂੰ ਤਾਂ ਐਸੀਆਂ ਆਵਾਜ਼ਾ ਸਗੋਂ ਹੋਰ ਜੋਸ਼ ਚੜ੍ਹਾਉਂਦੀਆਂ ਹਨ।
ਸਿੰਘਾਂ ਨੇ ਨਗਾਰੇ 'ਤੇ ਚੋਟ ਲਾਈ, ਕਿਸੇ ਵਿਦਿਆਰਥੀ ਨੇ ਕਬੀਰ ਜੀ ਦਾ ਸਲੋਕ ਪੜ੍ਹਣਾ ਸ਼ੁਰੂ ਕੀਤਾ,
“ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਓ॥
ਖੇਤੁ ਜੇ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ॥ "
ਤੇ ਵਿਆਖਿਆ ਆਰੰਭ ਹੋਈ।
ਬੱਦਲਾਂ ਵਿਚੋਂ ਕੜਕਦੀ ਬਿਜਲੀ ਤਾੜ ਕਰਦੀ ਦੁਰਾਨੀ ਫੌਜਾਂ 'ਤੇ ਡਿੱਗੀ, ਜਦ ਬਾਬਾ ਜੀ ਨੇ ਧੂਹ ਕੇ ਖੰਡਾ ਮਿਆਨੋਂ ਕੱਢਿਆ। ਉਹ ਬਿਜਲੀ ਸਿੰਘਾਂ ਨੇ ਪਰਤ ਕੇ ਅਸਮਾਨ ਵਿਚ ਨਾ ਜਾਣ ਦਿੱਤੀ, ਸਗੋਂ ਇਕ ਸਿੰਘ ਨੇ ਫੜ੍ਹ ਕੇ ਆਪਣੇ ਮਿਆਨ ਵਿਚ ਪਾ ਲਈ। ਬਾਬਾ ਜੀ ਅਫਗਾਨਾਂ ਵੱਲ ਤੂਫਾਨ ਵਾਂਗ ਵਧੇ।
"ਹਮਰੀ ਜਾਤਿ ਪਾਤਿ ਗੁਰੁ ਸਤਿਗੁਰੁ
ਹਮ ਵੇਚਿਓ ਸਿਰੁ ਗੁਰ ਕੇ॥"
ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਸ਼ਬਦ ਆਰੰਭ ਹੋਇਆ। ਵਿਆਖਿਆ ਕਰਦੇ ਕਰਦੇ ਬਾਬਾ ਜੀ ਵਿਚ ਵਿਚ ਕਬੀਰ ਜੀ ਦੇ ਸਲੋਕ,
"ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥
ਦਾ ਪ੍ਰਮਾਣ ਲਾ ਕੇ ਅਰਥ ਹੋਰ ਸਪਸ਼ਟ ਕਰ ਰਹੇ ਸਨ।
ਕਿੰਨਾ ਚਿਰ ਇਹ ਅਨੋਖੀ ਕਥਾ ਚੱਲਦੀ ਰਹੀ। ਬਾਬਾ ਜੀ ਸੰਥਿਆ ਤੇ ਕਥਾ ਦੀ ਸਮਾਪਤੀ ਵਲ ਵਧ ਰਹੇ ਸਨ। ਉਹਨਾਂ 'ਵਾਰਾਂ ਤੇ ਵਧੀਕ' ਸਲੋਕਾਂ ਵਿਚੋਂ,
"ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥"
ਸਲੋਕ ਪੜਿਆ, ਪਠਾਨ ਸਰਦਾਰ ਨੇ ਵਾਰ ਕੀਤਾ, ਬਾਬਾ ਜੀ ਦੇ ਡਿੱਗਦੇ ਸਿਰੋਂ ਆਵਾਜ਼ ਆਈ,
"ਇਤੁ ਮਾਰਗਿ ਪੈਰੁ ਧਰੀਜੈ ॥
ਸਿਰੁ ਦੀਜੈ ਕਾਣਿ ਨ ਕੀਜੈ ॥
ਮੁਗਲਾਂ, ਪਠਾਨਾ ਨੂੰ ਜਾਪਿਆ ਕਥਾ ਦੀ ਸਮਾਪਤੀ ਹੋ ਗਈ। ਪਰ
ਨਹੀਂ.... ਪੰਜਵੇਂ ਸਤਿਗੁਰਾਂ ਦਾ ਸਬਦ,
"ਸੂਰਬੀਰ ਬਚਨ ਕੇ ਬਲੀ॥ "
ਇਕ ਵਿਦਿਆਰਥੀ ਨੇ ਬਾਬਾ ਜੀ ਵੱਲ ਦੇਖ ਕੇ ਪੜਨਾ ਆਰੰਭ ਕੀਤਾ। ਵਿਆਖਿਆ ਆਰੰਭ ਹੋਈ। ਬਾਬਾ ਜੀ ਨੇ ਸੀਸ ਚੱਕਿਆ, ਖੱਬੇ ਹੱਥ ਦੀ ਤਲੀ ਉੱਤੇ ਰੱਖਿਆ ਤੇ ਦਰਬਾਰ ਸਾਹਿਬ ਵੱਲ ਨੂੰ ਚਾਲੇ ਪਾਏ। ਜਹਾਨ ਖਾਨ, ਮੈਦਾਨ ਵਿਚੋਂ ਭੱਜੇ ਆ ਰਹੇ ਸਿਪਾਹੀਆਂ ਨੂੰ ਪੁੱਛ ਰਿਹਾ ਸੀ,
"ਕੀ 'ਉਹ' ਇਕੱਲਾ ਸੀ..? ਸਿਰ ਤਲੀ 'ਤੇ ਜਾਂ ਕੋਈ ਹੋਰ ਵੀ...", ਜਹਾਨ ਖਾਂ ਦੀ ਆਵਾਜ਼ ਮੈਦਾਨ ਵਿਚੋਂ ਭੱਜ ਕੇ ਆਏ ਸਿਪਾਹੀਆਂ ਦੀਆਂ ਲੱਤਾਂ ਨਾਲੋਂ ਵੀ ਜਿਆਦਾ ਕੰਬ ਰਹੀ ਸੀ।
“ਪਤਾ ਨਹੀਂ ਹਜ਼ੂਰ... ਪਿੱਛੇ ਮੁੜ ਕੇ ਦੇਖਣ ਦਾ ਹੌਸਲਾ ਕੌਣ ਕਰਦਾ। ਪਰ ਸਾਡੇ ਮਗਰ ਆਉਂਦੇ ਸਿਪਾਹੀ ਚੀਕ ਰਹੇ ਸਨ ਕਿ ਜੇਹਾ 'ਉਸਤਾਦ' ਹੈ ਤੇਹੇ ਹੀ ਵਿਦਿਆਰਥੀ ਨੇ.. ਸਾਨੂੰ ਤਾਂ ਜਾਪਦਾ ਹੈ ਕਿ ਸਾਰਾ ਜੱਥਾ ਹੀ... ਹਜ਼ੂਰ... ਐਸੀ ਕਥਾ ਸੁਣਨ ਵਾਲੇ ਕੋਈ ਆਮ ਥੋੜਾ ਹੋਣਗੇ...
ਇਹ ਸੀ ਇਤਿਹਾਸ ਦਾ ਪਹਿਲਾ ਪਾਠ ਬੋਧ ਸਮਾਗਮ, ਜਿਸ ਵਿਚ ਗੁਰਮਤ ਮਾਰਤੰਡ ਬਾਬਾ ਦੀਪ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਗੁਰਬਾਣੀ ਵਿਆਖਿਆ ਦਾ ਅਸਲ ਢੰਗ ਦੱਸਿਆ।"
"ਵਾਹ ਵਿਆਖਿਆ ਹੋਵੇ ਤਾਂ ਫੇਰ ਐਸੀ ਹੋਏ ", ਸੁਣਦਿਆਂ ਮੇਰੇ ਮੂੰਹੋਂ ਨਿਕਲਿਆ।
"ਇਹੀ ਸਤ ਹੈ ਸ਼ੇਰਾ। ਗੁਰਬਾਣੀ ਵਿਆਖਿਆ ਸਰੀਰ ਲੇਖੇ ਲਾ ਕੇ ਹੀ ਕੀਤੀ ਜਾ ਸਕਦੀ ਹੈ। ਗੱਲਾਂ ਨਾਲ ਅਰਥ ਤਾਂ ਕਿਸੇ ਆਮ ਕਵੀ ਦੀ ਰਚਨਾ ਦੇ ਕੀਤੇ ਜਾ ਸਕਦੇ ਹਨ, ‘ਧੁਰ ਕੀ ਬਾਣੀ' ਦੇ ਨਹੀਂ। ਨਾਲੇ ਸਿਖ ਦਾ ਫਰਜ਼ ਹੈ ਕਿ ਉਹ ਮਹਾਰਾਜ ਦੇ ਚਰਨਾ ਵੱਲ ਹੀ ਦੇਖਦਾ ਰਹੇ, ਜਦ ਕੋਈ ਗੱਲਾਂ ਨਾਲ ਵਿਆਖਿਆ ਕਰਨ ਦੀ ਕੋਸ਼ਟ ਕਰਦਾ ਹੈ ਤਾਂ ਜਾਣੋ ਉਹ ਮਹਾਰਾਜ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਣ ਦੀ ਚੇਸ਼ਠਾ ਵਿਚ ਹੈ. ਸਿਖ ਨੂੰ ਇਹ ਸੋਭਦਾ ਨਹੀਂ...", ਕੰਦੀ ਬਾਬਾ ਮੇਰੇ ਵੱਲ ਦੇਖਦਿਆਂ ਬੋਲਿਆ।
"ਕਿੱਥੇ ਚਲਾ ਗਿਐਂ ਪੁੱਤਰਾ ", ਮੈਨੂੰ ਬਾਬੇ ਕੰਦੀ ਕੋਲ ਚਲੇ ਗਏ ਹੋਣ ਕਰਕੇ 'ਵਾਜ ਮਾਰਦਾ ਬਾਬਾ ਭੰਗੂ ਬੋਲਿਆ।
"ਏਥੇ ਈ ਆਂ ਬਾਬਾ ਜੀ... ਬਾਬਾ ਦੀਪ ਸਿੰਘ ਜੀ ਦੇ ਚਰਨ ਪਰਸਨ ਲੈ ਗਿਆ ਸੀ ਬਾਬਾ ਕੰਦੀ...", ਮੈਂ ਵਾਪਸ ਪਰਤਦਿਆਂ ਬੋਲਿਆ।
"ਕੰਦੀ ਦਾ ਪੱਲਾ ਨਾ ਛੱਡਿਓ ਪੁੱਤਰੋ ਮੈਂ ਰਹਾਂ ਨਾ ਰਹਾਂ. ਕੰਦੀ ਸਦਾ ਤੁਹਾਡੇ ਸੰਗ ਰਹੇਗਾ... ਬਸ ਤੁਸੀਂ ਕਦੇ ਪਿੱਠ ਨਾ ਭਵਾਇਓ ਜਿਹੜੇ ਬਾਲ ਨੇ ਵੀ ਕੰਦੀ ਦੀ ਉਂਗਲ ਛੱਡ ਕੇ ਕਿਸੇ ਹੋਰ ਦੀ ਫੜੀ ਤੇ ਕਿਸੇ ਹੋਰ ਕਥਾ 'ਤੇ ਸਵਾਰ ਹੋ ਗਿਆ, ਉਸ ਪੱਲੇ ਖੁਆਰੀ ਪਵੇਗੀ। ਆਉਣ ਵਾਲੇ ਸਮਿਆਂ ਵਿਚ ਬਹੁਤ ਲੋਕ ਮਿਲਣਗੇ ਤੁਹਾਨੂੰ ਜਿਹੜੇ ਸਿਖ ਕਥਾ ਨੂੰ ਤਰਕਾਂ, ਵਿਦੇਸ਼ੀ ਕਹਾਣੀਆਂ ਦਾ ਮੁਲੰਮਾ ਚਾੜ੍ਹ ਕੇ ਬਜ਼ਾਰਾਂ ਵਿਚ ਵੇਚਦੇ ਫਿਰਦੇ ਹੋਣਗੇ। ਉਹਨਾਂ ਤੋਂ ਬਚਣਾ ਹੈ ਮੇਰੇ ਪੁੱਤਰੋ ਕੰਦੀ ਰੂਪੀ ਕਥਾ ਦਾ ਪੱਲਾ ਨਾ ਛੱਡਿਓ ਤੇ ਸਿਦਕ ਭਰੋਸਾ ਕਾਇਮ ਰੱਖਿਓ...", ਬਾਬੇ ਨੇ ਸਾਨੂੰ ਭਵਿੱਖ ਲਈ ਸੁਚੇਤ ਕਰਦਿਆਂ ਕਿਹਾ।
“ਸਤਿਬਚਨ ਬਾਬਾ ਜੀ"
"ਚਲੋ ਫੇਰ ਹੁਣ ਕਥਾ ਅੱਗੇ ਸ਼ੁਰੂ ਕਰਦੇ ਹਾਂ"
ਭਾਈ ਭਗਤੇ ਦੇ ਘਰ ਮਾਤਾ ਜਿਉਣੀ ਦੀ ਕੁੱਖੋਂ ਇਕ ਬਾਲ ਨੇ ਜਨਮ ਲਿਆ, ਜਿਸ ਦਾ ਨਾਮ 'ਦੀਪਾ' ਰੱਖਿਆ ਗਿਆ। ਛੋਟੇ ਹੁੰਦਿਆਂ ਤੋਂ ਹੀ ਉਹ ਆਮ ਬਾਲਾਂ ਜਿਹਾ ਨਹੀਂ ਸੀ। ਦੀਪਾ ਬਹੁਤ ਸ਼ਾਂਤ ਤੇ ਸਬਰ ਵਿਚ ਰਹਿਣ ਵਾਲਾ ਭੁਜੰਗੀ ਸੀ। ਪੋਥੀਆਂ ਵਿਚ ਸਾਰਾ ਦਿਨ ਸੋਹਣੇ ਅੱਖਰ ਪਾਉਂਦੇ ਰਹਿਣਾ ਤੇ ਹੋਰ ਸੁੰਦਰ ਲਿਖਣ ਦਾ ਅਭਿਆਸ ਕਰਦੇ ਰਹਿਣਾ, ਉਸਦਾ ਵੱਡਾ ਸ਼ੌਕ ਸੀ।
"ਅੱਜ ਅੱਖਰ ਕੱਲ ਨਾਲੋਂ ਸੋਹਣੇ ਆਂ ਨਾ ਮਾਂ ?", ਹਰ ਰੋਜ ਸੁੰਦਰ ਅੱਖਰ ਪਾ ਕੇ ਉਹ ਮਾਂ ਨੂੰ ਦਿਖਾਉਂਦਾ।
"ਹਾਂ ਪੁੱਤ... ਕੱਲ ਨਾਲੋਂ ਤਾਂ ਕਿੰਨੇ ਸੋਹਣੇ ਆਂ", ਮਾਂ ਵੀ ਨਿਤ ਹੱਲਾਸ਼ੇਰੀ ਦਿੰਦੀ।
ਇਕ ਦਿਨ ਉਸ ਨੇ ਬਹੁਤ ਸੋਹਣਾ " ੴ" ਲਿਖਿਆ ਤੇ ਮਾਂ ਨੂੰ ਦਿਖਾਉਂਦਿਆਂ ਬੋਲਿਆ, "ਇਹ ਏਕਾ ਕਿਰਪਾਨ ਜਿਹਾ ਹੈ ਨਾ ਮਾਂ", ਤੇ ਮਾਂ ਬਸ ਮੁਸਕੁਰਾ ਪਈ।
"ਇਹ ਊੜਾ ਮਹਾਰਾਜ ਨੇ ਖੁੱਲਾ ਕਿਉਂ ਰੱਖਿਆ ਮਾਂ ' ੴ ?"
“ਮਹਾਰਾਜ ਦੀਆਂ ਰਮਜ਼ਾਂ ਨੇ ਪੁੱਤ ਮਹਾਰਾਜ ਹੀ ਜਾਨਣ... ਤੂੰ 'ਉਹਨਾਂ' ਤੋਂ ਹੀ ਪੁੱਛ ਲਵੀਂ ", ਗੱਲਾਂ ਗੱਲਾਂ ਵਿਚ ਮਾਂ ਨੇ ਆਨੰਦਪੁਰ ਸਾਹਿਬ
ਜਾਣ ਦਾ ਇਸ਼ਾਰਾ ਕਰ ਦਿੱਤਾ ਸੀ।
ਇਕ ਦਿਨ ਦੀਪਾ ਖੇਤੋਂ ਲੱਕੜ ਘੜ੍ਹ ਕੇ ਲਿਆਇਆ। ਬਹੁਤ ਸੋਹਣੀ। ਆਉਂਦਿਆਂ ਹੀ ਮਾਂ ਨੂੰ ਦਿਖਾ ਕੇ ਬੋਲਿਆ, "ਤੈਨੂੰ ਪਤੈ ਮਾਂ ਇਹ ਕੀ ਐ ?"
"ਇਹ ਤਾਂ ਕੋਈ ਸ਼ਸਤਰ ਲੱਗਦੈ ਪੁੱਤ...
"ਹਾਂ ਮਾਂ... ਇਹ ਖੰਡਾ ਐ... ਖੰਡਾ ਮੈਨੂੰ ਸਾਰੇ ਸ਼ਸਤਰਾਂ ਵਿਚੋਂ ਸੋਹਣਾ ਲੱਗਦਾ ਮਾਂ 'ੴ' ਦੇ ਏਕੇ ਜਿਹਾ...", ਤੇ ਉਸ ਨੇ ਉਹ ਲੱਕੜ ਦਾ ਖੰਡਾ ਕਮਰਕਸੇ ਵਿਚ ਸੱਜੇ ਪਾਸੇ ਟੰਗ ਲਿਆ। ਖੱਬੇ ਪਾਸੇ ਕਲਮਾਂ ਟੰਗੀਆਂ ਹੋਈਆਂ ਸਨ।
"ਮੈਂ ਵੱਡਾ ਹੋ ਕੇ ਪੋਥੀਆਂ ਲਿਖਿਆ ਕਰਾਂਗਾ ਮਾਂ ", ਕਲਮਾਂ ਠੀਕ ਕਰਦਿਆਂ ਉਸ ਨੇ ਕਿਹਾ। ਖੰਡੇ ਦਾ ਮੁੱਠਾ ਉੱਤੋਂ ਕਲਮਾਂ ਨਾਲ ਛੋਹ ਰਿਹਾ ਸੀ। ਕਮਾਲ ਇਹ ਵੀ ਸੀ ਕਿ ਖੰਡਾ ਤੇ ਕਲਮਾਂ ਦੋਵੇਂ ਉਸ ਨੇ ਇਕੋ ਲੱਕੜ ਵਿਚੋਂ ਘੜੀਆਂ ਸਨ।
“ ਤੇ ਇਹ ਖੰਡਾ ਏਹਦੇ ਨਾਲ ਕੀ ਕਰੇਂਗਾ ?", ਮਾਂ ਬੋਲੀ।
"ਜਿਹੜੇ ਪੋਥੀਆਂ ਵੱਲ ਬੁਰੀ ਨਜ਼ਰ ਰੱਖਣਗੇ ਉਹਨਾਂ ਲਈ... ਇਹ ਖੰਡਾ ਉਹਨਾਂ ਲਈ ਹੈ। ਖੰਡੇ ਨਾਲ ਮੈਂ ਉਹਨਾਂ ਦੋਖੀਆਂ ਦੇ ਸਿਰ ਲਾਹਾਂਗਾ ਮਾਂ...', ਗੱਲ ਕਰਦਿਆਂ ਉਸ ਦਾ ਇਕ ਹੱਥ ਖੰਡੇ ਅਤੇ ਦੂਜਾ ਕਲਮਾਂ 'ਤੇ ਸੀ।
ਉਹ ਆਨੰਦਪੁਰ ਸਾਹਿਬ ਆਏ, ਸਾਰਾ ਪਰਿਵਾਰ.. ਆਪਣੇ ਵੱਡੇ ਪਰਿਵਾਰ ਕੋਲ। ਮਹਾਰਾਜ ਦੇ ਦਰਸਨਾ ਨੂੰ ਜਾ ਰਹੇ ਸਨ ਕਿ ਦੀਪਾ ਇਕ ਥਾਂ ਰੁਕ ਗਿਆ। ਰਾਹ ਵਿਚ ਕੁਝ ਵਿਦਿਆਰਥੀ ਇਕ 'ਉਸਤਾਦ' ਤੋਂ ਅੱਖਰ ਪਾਉਣੇ ਸਿਖ ਰਹੇ ਸਨ। ਦੀਪਾ ਉੱਥੇ ਹੀ ਖਲੋ ਗਿਆ। ਉਸਤਾਦ ਨੇ ਕਿਸੇ ਬਾਲ ਦੀ ਪੋਥੀ 'ਤੇ ਅੱਖਰ ਪਾਇਆ ਤੇ ਬੋਲੇ 'ੴ' "ਏਸ ਉੜੇ ਦਾ ਮੂੰਹ ਖੁੱਲ੍ਹਾ ਕਿਉਂ ਹੈ ਭਾਈ ਸਾਹਿਬ ਜੀ...?”, ਦੀਪੇ ਨੇ ਉਸਤਾਦ ਵੱਲ ਦੇਖਦਿਆਂ ਪੁੱਛਿਆ।
"ਏਸ ਖੁੱਲ੍ਹੇ ਉੜੇ ਵਿਚ,
"ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥"
ਸਮਾਏ ਹੋਏ ਨੇ ਭਾਈ। ਇਸੇ ਵਿਚ,
"ਧਰਤੀ ਹੋਰੁ ਪਰੈ ਹੋਰੁ ਹੋਰੁ॥"
ਵੀ ਨੇ ਤੇ,
"ਕਈ ਕੋਟਿ ਸਸੀਅਰ ਸੂਰ ਨਖੁਤ੍ਰ॥
ਵੀ... ਸੋ ਇਹ ਤਾਹੀਂ ਖੁੱਲ੍ਹਾ ਹੈ”, ਉਸਤਾਦ ਨੇ ਮੁਸਕੁਰਾਉਂਦਿਆਂ ਦੀਪੇ
ਵੱਲ ਦੇਖਿਆ ਤੇ ਬੋਲੇ। ਐਸੀ ਰੂਹਾਨੀ ਮੁਸਕੁਰਾਹਟ ਦੀਪੇ ਨੇ ਪਹਿਲਾਂ ਕਦੇ ਕਿਸੇ ਦੇ ਚਿਹਰੇ 'ਤੇ ਨਹੀਂ ਦੇਖੀ ਸੀ। ਏਨੇ ਨੂੰ ਇਕ ਬਾਲ ਨੇ ਆ ਕੇ ਉਸਤਾਦ ਦੇ ਗਲ ਵਿਚ ਪਿੱਛਿਓ ਬਾਹਾਂ ਪਾ ਦਿੱਤੀਆਂ ਤੇ ਬੋਲਿਆ,
"ਆਪ ਜੀ ਨੂੰ ਪਤਾ ਹੈ, ਮੈਨੂੰ ਅੱਜ ਸ਼ਸਤਰ ਵਿੱਦਿਆ ਦੇਣ ਵਾਲੇ ਭਾਈ ਸਾਹਿਬ ਨੇ ਕਿਹੜਾ ਸ਼ਸਤਰ ਦਿੱਤਾ ਹੈ... ?" ਬਾਲ ਬੋਲਿਆ।
"ਤੁਸੀਂ ਆਪ ਹੀ ਦੱਸੋ", ਉਸਤਾਦ ਜੀ ਬਾਲ ਵੱਲ ਪਿੱਛੇ ਨੂੰ ਦੇਖਦਿਆਂ ਬੋਲੇ। ਬਾਲ ਨੇ ਗਲ ਵਿਚੋਂ ਬਾਹਾਂ ਲਾਹੀਆਂ ਤੇ ਅੱਗੇ ਆਉਂਦਿਆਂ ਕਮਰਕਸੇ ਵਿਚੋਂ ਸ਼ਸਤਰ ਕੱਢਿਆ।
ਦੂਰ ਪਹਾੜਾਂ ਵਿਚੋਂ ਇਕ ਹਾਥੀ ਦੇ ਕਰਾਹੁਣ ਦੀ ਆਵਾਜ਼ ਆਈ।
"ਇਹ ਕਿਹੜਾ ਸ਼ਸਤਰ ਹੈ ਭਾਈ... ਬੜਾ ਸੋਹਣਾ"
"ਇਹ ਨਾਗਨੀ ਹੈ ਪਿਤਾ ਜੀ... ਤੇ ਆਪ ਜੀ ਨੂੰ ਪਤਾ ਹੈ ਇਹ ਕਿਵੇਂ ਬਣਦੀ ਹੈ। ਜਦ ਅਸਮਾਨੋ ਬਿਜਲੀ ਡਿੱਗਦੀ ਹੈ ਤਾਂ ਕੋਈ ਕੋਈ ਸਿੰਘ ਉਸ ਨੂੰ ਫੜ੍ਹ ਲੈਂਦੇ ਹਨ ਤੇ ਲੋਹੇ ਦੇ ਬਰਛੇ ਉੱਤੇ ਮੜ੍ਹ ਦਿੰਦੇ ਹਨ ਫੇਰ ਬਣਦੀ ਹੈ ਨਾਗਨੀ...", ਬਾਲ ਨੇ ਛੋਟਾ ਜਿਹਾ ਨਾਗਨੀ ਬਰਛਾ ‘ਉਸਤਾਦ’ ਨੂੰ ਫੜਾਉਂਦਿਆਂ ਕਿਹਾ।
"ਵਾਹ ਭਾਈ ਬਚਿੱਤਰ ਸਿੰਘ ਖੂਬ ਹੈ ਤੇਰੀ ਨਾਗਨੀ ਤਾਂ... ਹਾਥੀਆਂ ਦੇ ਮੱਥੇ ਪਾੜ ਦੇਣ ਵਾਲੀ”, ਉਸਤਾਦ ਜੀ ਬਾਲ ਭਾਈ ਬਚਿੱਤਰ ਸਿੰਘ ਨੂੰ ਬੋਲੇ।
"ਤੇ ਏਹਦਾ ਵਾਰ ਕਿੱਥੇ ਕਰੀਦਾ ਹੈ ?", ਉਹਨਾਂ ਬਾਲ ਬਚਿੱਤਰ ਸਿੰਘ ਨੂੰ ਪੁੱਛਿਆ।
“ਭਾਈ ਸਾਹਿਬ ਕਹਿੰਦੇ ਸਨ ਕਿ ਜਿਸ ਸਿੰਘ ਉੱਤੇ ਮਹਾਰਾਜ ਦੀ ਮਿਹਰ ਹੋਵੇ ਤੇ ਉਸ ਨੂੰ ਨਾਗਨੀ ਵਰਤਨ ਦਾ ਵੱਲ ਆ ਜਾਵੇ ਤਾਂ ਉਹ ਇਕੱਲਾ ਸਿੰਘ ਲੱਖਾਂ ਦੇ ਲਸ਼ਕਰ 'ਤੇ ਭਾਰੂ ਪੈ ਸਕਦਾ ਹੈ... ਹਾਥੀਆਂ ਦੇ ਮੱਥੇ ਪਾੜ ਦਿੰਦੀ ਹੈ ਇਹ ਨਾਗਨੀ...", ਬਾਲ ਭਾਈ ਬਚਿੱਤਰ ਸਿੰਘ ਨਾਗਨੀ ਨੂੰ ਫੜ੍ਹ ਕੇ ਪਿੱਛੇ ਤੋਂ ਅੱਗੇ ਲਿਆਉਂਦਿਆਂ ਬੋਲੇ, ਜਿਵੇਂ ਕੋਈ ਸੂਰਮਾ ਬਰਛੇ ਦਾ ਵਾਰ ਕਰਦਾ ਹੈ।
'ਤੇ ਹਾਥੀ ਦੇ ਮੱਥੇ ਤੱਕ ਪਹੁੰਚੇਗੀ ਕਿਵੇਂ... ?"
"ਸਿੰਘ ਘੋੜੇ ਉੱਤੇ ਖੜ੍ਹ ਕੇ ਇਕ ਉੱਚੀ ਛਾਲ ਮਾਰੇ ਤੇ ਹਾਥੀ ਦੇ ਮੱਥੇ ਵਿਚ ਧਸਾ ਦੇਵੇ"
ਬਾਲ ਭਾਈ ਬਚਿੱਤਰ ਸਿੰਘ ਤੇ ਉਸਤਾਦ ਜੀ ਦੀ ਗੱਲਬਾਤ ਹੋ ਰਹੀ ਸੀ
ਤੇ ਦੀਪਾ ਖਲੋਤਾ ਇਹ ਸਭ ਦੇਖ ਰਿਹਾ ਸੀ। ਉਸ ਨੇ ਕੋਲ ਖਲੋਤੇ ਸਿੰਘ ਨੂੰ ਉਸਤਾਦ ਵੱਲ ਇਸ਼ਾਰਾ ਕਰਦਿਆਂ ਪੁੱਛਿਆ, "ਇਹ ਗੁਰਮੁਖ ਕੌਣ ਨੇ?"
" ਇਹ ਭਾਈ ਮਨੀ ਸਿੰਘ ਜੀ ਨੇ ਪਿਆਰਿਓ, ਸਿੰਘ ਨੇ ਬੜੇ ਪ੍ਰੇਮ ਨਾਲ ਦੱਸਿਆ।
"ਧੰਨ ਧੰਨ ਭਾਈ ਮਨੀ ਸਿੰਘ ਜੀ", ਆਖਦਿਆਂ ਦੀਪੇ ਨੇ ਹੱਥ ਜੋੜ ਲਏ ਤੇ ਸਿਰ ਨਿਵਾ ਕੇ ਭਾਈ ਸਾਹਿਬ ਨੂੰ ਨਮਸਕਾਰ ਕੀਤੀ।
ਭਾਵੇਂ ਦੀਪਾ ਹੁਣ ਅੱਗੇ ਨੂੰ ਚੱਲ ਪਿਆ ਸੀ, ਪਰ ਉਹ ਮੁੜ ਮੁੜ ਭਾਈ ਮਨੀ ਸਿੰਘ ਜੀ ਵੱਲ ਦੇਖਦਾ ਜਾ ਰਿਹਾ ਸੀ। ਉਸ ਨੂੰ ਜਾਪ ਰਿਹਾ ਸੀ ਕਿ ਜਿਵੇਂ ਕੋਈ ਪੁਰਾਣਾ ਗਵਾਚਿਆ ਲੱਭ ਗਿਆ ਹੋਵੇ।
"ਮਹਾਰਾਜ ਆ ਰਹੇ ਨੇ ਭਾਈ। ਦਰਸਨ ਅਭਿਲਾਖੀ ਦਰਬਾਰ ਵਿਚ ਪਹੁੰਦੇ", ਇਕ ਸਿੰਘ ਦੀ ਆਵਾਜ਼ ਦੀਪੇ ਨੂੰ ਸੁਣੀ ਤੇ ਉਹ ਦਰਬਾਰ ਵੱਲ ਭੱਜ
ਉਸ ਨੇ ਪਹਿਲੀ ਵਾਰ ਮਹਾਰਾਜ ਜੀਆਂ ਦੇ ਦਰਸਨ ਕੀਤੇ। ਉਹ ਨਿਸ਼ਬਦ ਹੋ ਗਿਆ। ਬੇਲਦਾ ਤਾਂ ਉਹ ਪਹਿਲਾਂ ਵੀ ਜਿਆਦਾ ਨਹੀਂ ਸੀ, ਪਰ ਹੁਣ ਤਾਂ ਇੰਝ ਜਾਪਦਾ ਸੀ ਜਿਵੇਂ ਬੋਲਣ ਤੋਂ ਅਸਮਰੱਥ ਹੀ ਹੋ ਗਿਆ ਹੋਵੇ। ਮਹਾਰਾਜ ਦੇ ਚਿਹਰੇ ਨੂੰ ਬਿਆਨਨ ਲਈ ਕੋਈ ਸ਼ਬਦ ਨਹੀਂ ਸਨ ਉਸ ਕੋਲ। ਉਸ ਕੋਲ ਕੀ....
ਦੁਨੀਆਂ ਭਰ ਦੀਆਂ ਭਾਸ਼ਾਵਾਂ ਇਕੱਠੀਆਂ ਹੋ ਕੇ ਵੀ ਮਹਾਰਾਜ ਦੇ ਦੀਦਾਰਿਆਂ ਨੂੰ ਆਉਂਦੀਆਂ ਤਾਂ ਗੂੰਗੀਆਂ ਹੋ ਜਾਂਦੀਆਂ। ਮਹਾਰਾਜ ਦਾ ਸਰੂਪ ਬਿਆਨ ਸਕਣਾ ਸੰਸਾਰ ਦੀਆਂ ਬੋਲੀਆਂ ਦੇ ਵਸ ਵਿਚ ਕਿੱਥੇ ਸੀ। ਦੁਨੀਆਂ ਭਰ ਦਾ ਸਾਰਾ ਸੁਹੱਪਨ ਨਿੱਤ ਦਿਨ ਆਨੰਦਪੁਰ ਸਾਹਿਬ ਦੀ ਧੂੜ ਮੱਥਿਆਂ ਨੂੰ ਲਾਉਂਦਾ ਸੀ, ਕਿਉਂਕਿ ਉਸ ਧੂੜ ਨੂੰ ਹਰ ਰੋਜ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਹੁੰਦੀ ਸੀ।
“ਸਿਖ ਤਾਂ ਏਨੇ ਸੋਹਣੇ ਹੋਣਗੇ ਹੀ ਜਦ ਮਹਾਰਾਜ ਐਸੇ ਨੇ..", ਦੀਪੇ ਨੂੰ ਭਾਈ ਮਨੀ ਸਿੰਘ ਦੀ ਯਾਦ ਆਈ।
ਦੀਪੇ ਨੇ ਸੱਚੇ ਪਾਤਸ਼ਾਹ ਤੋਂ ਅੰਮ੍ਰਿਤ ਛਕਿਆ ਤੇ 'ਦੀਪ ਸਿੰਘ' ਬਣ ਗਿਆ। ਦੀਪੇ ਤੋਂ ਦੀਪ ਸਿੰਘ' ਬਣੇ ਇਸ ਭੁਜੰਗੀ ਦੇ ਨਾਮ ਨਾਲ ਹਜੇ ਕਈ ਤਖੱਲਸ ਹੋਰ ਲੱਗਣੇ ਸਨ। ਉਸ ਨੂੰ 'ਸ਼ਹਾਦਤ' ਤੋਂ ਪਹਿਲਾਂ ਹੀ 'ਸ਼ਹੀਦ` ਕਿਹਾ
ਜਾਣਾ ਸੀ। ਉਸ ਦੇ ਨਾਮ ਅੱਗੇ ਬਾਬਾ ਵੀ ਤਾਂ ਲੱਗਣਾ ਸੀ।
ਬਾਟੇ ਵਿਚ ਉਸ ਦਾ ਮਨਭਾਉਂਦਾ ਸ਼ਸਤਰ ‘ਖੰਡਾ ਫੇਰਿਆ ਗਿਆ ਤੇ ਉਸ ਵਿਚੋਂ ਤਿਆਰ ਹੋਏ ਅੰਮ੍ਰਿਤ ਨੂੰ ਛਕ ਲੈਣ ਮਗਰੋਂ ਉਹ ਆਨੰਦਪੁਰ ਸਾਹਿਬ ਹੀ ਟਿਕ ਗਿਆ। ਉਸ ਦਾ ‘ਉਸਤਾਦ’ ਉੱਥੇ ਸੀ, ਸੋ ਉਸ ਨੇ ਹੁਣ ਹੋਰ ਕਿੱਥੇ ਜਾਣਾ ਸੀ। ਖੰਡੇ ਬਾਟੇ ਦੀ ਪਾਹੁਲ ਲੈਣ ਮਗਰੋਂ ਉਹ ਭਾਈ ਮਨੀ ਸਿੰਘ ਕੋਲ ਗਿਆ।
ਭਾਈ ਮਨੀ ਸਿੰਘ ਜੀ ਨੇ ਦੋ ਕਲਮਾਂ ਦੀਪ ਸਿੰਘ ਵੱਲ ਕਰਦਿਆਂ ਕਿਹਾ,
"ਆਓ ਭਾਈ ਦੀਪ ਸਿੰਘ ਜੀ, ਕਰੀਏ ਸੇਵਾ ਸ਼ੁਰੂ"
"ਦੋ ਕਲਮਾਂ... ?”, ਦੀਪ ਸਿੰਘ ਨੇ ਭਾਈ ਸਾਹਿਬ ਨੂੰ ਇਕ ਕਲਮ ਵਾਪਸ ਕਰਦਿਆਂ ਕਿਹਾ।
"ਜੀ ਦੋ... ਦੋਹੇਂ ਤੁਹਾਡੇ ਲਈ ਹੀ ਨੇ। ਦੋ ਵੱਡੇ ‘ਗ੍ਰੰਥਾਂ" ਦੇ ਉਤਾਰੇ ਤੁਸਾਂ ਕਰਨੇ ਨੇ ਇਹਨਾਂ ਨਾਲ... ਸੋ ਸੰਭਾਲ ਕੇ ਰੱਖੋ ਦੋਹੇਂ ਕਲਮਾਂ। ਸਤਿਗੁਰਾਂ ਆਪ ਘੜ੍ਹੀਆਂ ਨੇ ਤੁਹਾਡੇ ਲਈ”
"ਵਾਹਿਗੁਰੂ", ਦੀਪ ਸਿੰਘ ਜੀ ਦੇ ਮੂੰਹੋਂ ਇਹੀ ਨਿਕਲਿਆ। ਉਹਨਾਂ ਨੇ ਸੁਣਿਆਂ ਹੋਇਆ ਸੀ ਕਿ ਸਤਿਗੁਰੂ ਜਾਣੀ ਜਾਣ ਨੇ, ਪਰ ਅੱਜ ਦੇਖ ਵੀ ਲਿਆ ਸੀ।
“ਮਹਾਰਾਜ ਜੀ ਨੂੰ ਪਹਿਲਾਂ ਹੀ ਪਤਾ ਸੀ ਕਿ ਮੈਨੂੰ ਲਿਖਣ ਦਾ ਸ਼ੌਕ ਹੈ... ?”, ਬੋਲੇ ਤਾਂ ਉਹ ਆਪਣੇ ਆਪ ਨਾਲ ਸਨ, ਪਰ ਸੁਣ ਭਾਈ ਮਨੀ ਸਿੰਘ ਜੀ ਨੇ ਵੀ ਲਿਆ ਸੀ।
“ਮਹਾਰਾਜ ਜੀਆਂ ਦੀ ਅੰਤਰਜਾਮਤਾ ਦਾ ਅੰਦਾਜ਼ਾ ਹਜੇ ਸਾਥੋਂ ਕਿੱਥੇ ਲੱਗਣਾ ਹੈ ਦੀਪ ਸਿੰਘ ਜੀ...", ਭਾਈ ਮਨੀ ਸਿੰਘ ਜੀ ਦੇ ਬੋਲ ਭਵਿੱਖ ਵੱਲ ਇਸ਼ਾਰਾ ਕਰ ਰਹੇ ਸਨ।
"ਕੀ ਮੈਂ ਬਾਲ ਭਾਈ ਬਚਿੱਤਰ ਸਿੰਘ ਦੀ ਨਾਗਨੀ ਮੱਥੇ ਨੂੰ ਛੁਹਾ ਸਕਦਾ ਹਾਂ... ?”, ਦੀਪ ਸਿੰਘ ਨੇ ਭਾਈ ਮਨੀ ਸਿੰਘ ਨੂੰ ਪੁੱਛਿਆ।
“ਹਾਂ ਹਾਂ ਕਿਉਂ ਨਹੀਂ... ਭਾਈ ਬਚਿੱਤਰ ਸਿੰਘ ਜੀ ਆਪਣੀ ਨਾਗਨੀ ਦੇ ਦਰਸਨ ਕਰਵਾਇਓ ਭਾਈ ਦੀਪ ਸਿੰਘ ਜੀ ਨੂੰ", ਭਾਈ ਮਨੀ ਸਿੰਘ ਜੀ ਨੇ ਭਾਈ ਬਚਿੱਤਰ ਸਿੰਘ ਨੂੰ ਹਾਕ ਮਾਰੀ।
ਉਹ ਚਾਅ ਵਿਚ ਦੂਜੇ ਵਿਦਿਆਰਥੀਆਂ ਨੂੰ ਆਪਣੀ ਛੋਟੀ ਨਾਗਨੀ ਦਿਖਾ
ਰਹੇ ਸਨ। ਦੀਪ ਸਿੰਘ ਨੇ ਨਾਗਨੀ ਫੜ੍ਹੀ ਤੇ ਮੱਥੇ ਨੂੰ ਛੁਹਾਈ।
“ਆਪ ਜੀ ਦਾ ਪਸੰਦੀਦਾ ਸ਼ਸਤਰ ਕਿਹੜਾ ਹੈ?”, ਬਚਿੱਤਰ ਸਿੰਘ ਨੇ ਦੀਪ ਸਿੰਘ ਨੂੰ ਪੁੱਛਿਆ।
“ਖੰਡਾ”, ਦੀਪ ਸਿੰਘ ਨੇ ਤੁਰੰਤ ਜਵਾਬ ਦਿੱਤਾ, "ਪਰ ਮੈਨੂੰ ਆਪ ਜੀ ਦੀ ਨਾਗਨੀ ਵੀ ਬਹੁਤ ਸੋਹਣੀ ਲੱਗੀ"
“ਮੈਨੂੰ ਭਾਈ ਸਾਹਿਬ ਜੀ ਕਹਿੰਦੇ ਸਨ ਕਿ ਜਦ ਮੈਂ ਨਾਗਨੀ ਚਲਾਉਣ ਵਿਚ ਮਾਹਰ ਹੋ ਗਿਆ ਤਾਂ ਸੱਚੇ ਪਾਤਸ਼ਾਹ ਆਪ ਹਾਥੀਆਂ ਦੇ ਮੱਥੇ ਪਾੜਨ ਲਈ ਵੱਡਾ ਨਾਗਨੀ ਬਰਛਾ ਮੈਨੂੰ ਦੇਣਗੇ। ਓਦੋਂ ਫੇਰ ਮੈਂ ਇਹ ਛੋਟੀ ਨਾਗਨੀ ਆਪ ਜੀ ਨੂੰ ਦੇ ਦਿਆਂਗਾ", ਬਹੁਤ ਹੀ ਪਿਆਰ ਨਾਲ ਭਾਈ ਬਚਿੱਤਰ ਸਿੰਘ ਬੋਲੇ।
ਭਾਈ ਦੀਪ ਸਿੰਘ ਜੀ ਨੇ ਗੁਰਬਾਣੀ ਲਿਖਣ ਦੀ ਵਿੱਦਿਆ ਭਾਈ ਮਨੀ ਸਿੰਘ ਜੀ ਪਾਸੋ ਤਨਦੇਹੀ ਨਾਲ ਪ੍ਰਾਪਤ ਕੀਤੀ। ਜਦ ਉਹ ਪੋਥੀਆਂ ਲਿਖਣ ਵਿਚ ਮਾਹਰ ਹੋ ਗਏ ਤਾਂ ਇਕ ਦਿਨ ਮਹਾਰਾਜ ਨੇ ਦੀਪ ਸਿੰਘ ਨੂੰ ਪਿੰਡ ਵਾਪਸ ਮੁੜ ਜਾਣ ਲਈ ਕਿਹਾ।
"ਅਸੀਂ ਆਪ ਤੁਹਾਨੂੰ ਸੱਦਾਂਗੇ ਭਾਈ, ਪਰ ਤੁਸੀਂ ਅਭਿਆਸ ਜਾਰੀ ਰੱਖਿਓ", ਮਹਾਰਾਜ ਨੇ ਭਾਈ ਦੀਪ ਸਿੰਘ ਨੂੰ ਕਿਹਾ। ਭਾਵੇ ਆਨੰਦਪੁਰ ਸਾਹਿਬ ਤੇ ਜਾਣ ਦਾ ਚਿੱਤ ਤਾਂ ਨਹੀਂ ਸੀ, ਪਰ ਮਹਾਰਾਜ ਦੀ ਆਗਿਆ ਅੱਗੇ ਸੀਸ ਨਿਵਾਉਣਾ ਸਿਖ ਦਾ ਫਰਜ਼ ਹੈ।
ਸਮਾ ਬੀਤਿਆ। ਆਨੰਦਪੁਰ ਸਾਹਿਬ, ਚਮਕੌਰ, ਮਾਛੀਵਾੜਾ ਹੁੰਦੇ ਹੋਏ ਮਹਾਰਾਜ ਹੁਣ ਮੁਕਤਸਰ ਪਹੁੰਚ ਗਏ ਸਨ। ਬੇਦਾਵਾ ਲਿਖ ਕੇ ਦੇ ਆਏ ਸਿਖ ਮੁਕਤਸਰ ਸਾਹਿਬ ਸਿਰਾਂ ਵੱਲੋਂ ਬੇਪਰਵਾਹ ਹੋ ਕੇ ਲੜੇ। ਭਾਈ ਮਹਾ ਸਿੰਘ ਨੂੰ ਮਹਾਰਾਜ ਦੀ ਗੋਦ ਨਸੀਬ ਹੋਈ, ਭਾਵੇਂ ਕੁਝ ਪਲਾਂ ਲਈ ਹੀ ਸਹੀ।
"ਆਪ ਜੀ ਮੰਗੋ ਕੀ ਮੰਗਦੇ ਹੋ”, ਮਹਾਰਾਜ ਬੋਲੇ, ਪਰ ਭਾਈ ਮਹਾ ਸਿੰਘ ਦੀਆਂ ਅੱਖਾਂ ਵਿਚੋਂ ਅੱਥਰੂ ਵਹਿ ਕੇ ਚਿਹਰੇ ਵਿਚੋਂ ਵਗ ਰਹੇ ਲਹੂ ਵਿਚ ਰਲ ਗਏ।
“ਸ੍ਰਿਸਟੀ ਦਾ ਰਾਜ ਵੀ ਜੇ ਅੱਜ ਤੁਸੀਂ ਮੰਗ ਲਓ, ਬੋਲ ਕੇ ਨਹੀਂ ਤਾਂ ਮਨ ਵਿਚ ਹੀ ਸੋਚ ਲਓ, ਸਾਰੀ ਸ੍ਰਿਸਟੀ ਦਾ ਰਾਜ ਅੱਜ ਤੁਹਾਡੀ ਝੋਲੀ ਪਾ ਦਿਆਂਗਾ"
ਪਰ ਭਾਈ ਮਹਾ ਸਿੰਘ ਨੇ ਨਾਂਹ ਵਿਚ ਸਿਰ ਹਿਲਾਇਆ ਤੇ ਅੱਥਰੂ
ਉੱਚੀ ਬੋਲਦਾ ਆ ਰਿਹਾ ਸੀ। ਮਹਾਰਾਜ ਨੇ ਹੁਣ ਤਲਵੰਡੀ ਆ ਕੇ ‘ਦਮ’ ਲੈਣਾ ਸੀ ਤੇ ਤਲਵੰਡੀ ਨੇ ‘ਦਮਦਮਾ ਸਾਹਿਬ` ਬਣ ਜਾਣਾ ਸੀ। ਮਹਾਰਾਜ ਦਾ ਸੁਨੇਹਾ ਮਿਲਦਿਆਂ ਭਾਈ ਦੀਪ ਸਿੰਘ ਕੁਝ ਦਿਨ ਪਹਿਲਾਂ ਹੀ ਤਲਵੰਡੀ ਆ ਗਏ ਸਨ।
ਦੀਵਾਨ ਸਜ ਗਿਆ ਤੇ ਤਲਵੰਡੀ ਦੇ ਆਲੇ ਦੁਆਲਿਓ ਸੰਗਤ ਇਕੱਤ ਹੋਣੀ ਸ਼ੁਰੂ ਹੋ ਗਈ। ਸਭ ਮਹਾਰਾਜ ਦੇ ਆਉਣ ਦੀ ਤਾਂਘ ਵਿਚ ਬੈਠੇ ਸਨ। ਕਿੰਨੇ ਚਿਰ ਮਗਰੋਂ ਅੱਜ ਮਹਾਰਾਜ ਦੇ ਦੀਦਾਰ ਹੋਣੇ ਸਨ। ਰਬਾਬੀ ਸਿੰਘ ਕੀਰਤਨ ਕਰ ਰਹੇ ਸਨ,
"ਇਕ ਘੜੀ ਦਿਨਸੁ ਮੋ ਕਉ ਬਹੁਤੁ ਦਿਹਾਰੇ॥
ਮਨ ਨ ਰਹੈ ਕੈਸੇ ਮਿਲਉ ਪਿਆਰੇ॥੧॥
ਇਕੁ ਪਲੁ ਦਿਨਸੁ ਮੋ ਕਉ ਕਬਹੁ ਨ ਬਿਹਾਵੈ॥
ਦਰਸਨ ਕੀ ਮਨਿ ਆਸ ਘਨੇਰੀ
ਕੋਈ ਐਸਾ ਸੰਤੁ ਮੋ ਕਉ ਪਿਰਹਿ ਮਿਲਾਵੈ॥੧॥ ਰਹਾਉ॥
ਚਾਰਿ ਪਹਰ ਚਹੁ ਜੁਗਹ ਸਮਾਨੇ॥
ਰੈਣਿ ਭਈ ਤਬ ਅੰਤੁ ਨ ਜਾਨੇ॥੨॥
ਪੰਚ ਦੂਤ ਮਿਲਿ ਪਿਰਹੁ ਵਿਛੋੜੀ॥
ਭ੍ਰਮਿ ਭ੍ਰਮਿ ਰੋਵੈ ਹਾਥ ਪਛੋੜੀ॥੩॥
ਜਨ ਨਾਨਕ ਕਉ ਹਰਿ ਦਰਸੁ ਦਿਖਾਇਆ॥
ਆਤਮ ਚੀਨਿ ਪਰਮ ਸੁਖੁ ਪਾਇਆ॥੪॥"
ਜਦ ਰਬਾਬੀ ਸਿੰਘਾਂ ਨੇ ਪੜਿਆ, “ਜਨ ਨਾਨਕ ਕਉ ਹਰਿ ਦਰਸੁ ਦਿਖਾਇਆ", ਤਦੋਂ ਹੀ ਇਕ ਸਿੰਘ ਭੱਜਿਆ ਮਾਤਾ ਸਾਹਿਬ ਕੋਲ ਪਹੁੰਚਿਆ ਤੇ ਬੋਲਿਆ,
“ਮਹਾਰਾਜ ਬਸ ਤਲਵੰਡੀ ਤੋਂ ਕੁਝ ਕੋਹ ਪਿੱਛੇ ਹੀ ਹਨ ਮਾਤਾ ਸਾਹਿਬ"
ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਲੰਗਰ ਵਿਚ ਸਨ। ਮਹਾਰਾਜ ਤੇ ਉਹਨਾਂ ਦੇ ਨਾਲ ਆ ਰਹੇ ਸਿੰਘਾਂ ਲਈ ਪ੍ਰਸਾਦਾ ਤਿਆਰ ਹੋ ਰਿਹਾ ਸੀ।
ਮਾਤਾ ਸਾਹਿਬ ਨੇ ਬਾਬਾ ਦੀਪ ਸਿੰਘ ਜੀ ਨੂੰ ਆਵਾਜ਼ ਮਾਰੀ, "ਇਕ ਵੱਡਾ ਬਾਟਾ ਲੈ ਕੇ ਆਇਓ ਭਾਈ ਦੀਪ ਸਿੰਘ ਜੀ"
"ਸਤਿਬਚਨ ਮਾਤਾ ਜੀ”, ਕਹਿੰਦਿਆਂ ਬਾਬਾ ਜੀ ਇਕ ਸਰਬਲੋਹ ਦਾ ਵੱਡਾ ਬਾਟਾ ਮਾਤਾ ਜੀ ਕੋਲ ਲੈ ਆਏ।
“ਚੂਰਮਾ ਤਿਆਰ ਕਰਨਾ ਹੈ ਇਸ ਵਿਚ", ਮਾਤਾ ਸਾਹਿਬ ਨੇ ਦੇਸੀ ਘਿਉ ਚੱਕਦਿਆਂ ਕਿਹਾ, "ਮੇਰੇ ਲਾਲਾਂ ਨੂੰ ਬਹੁਤ ਪਸੰਦ ਹੈ ਨਾ... ਤੇ ਮੇਰੇ ਛੋਟੇ ਲਾਲ ਫਤਹਿ ਸਿੰਘ ਲਈ ਗੁੜ ਵਾਲੇ ਚੌਲ ", ਮਾਤਾ ਸਾਹਿਬ ਜੀ ਸਾਹਿਬਜਾਦਿਆਂ ਦੇ ਛਕਣ ਲਈ ਚੂਰਮਾ ਤੇ ਚੌਲ ਤਿਆਰ ਕਰਨ ਲੱਗੇ।
“ਮਹਾਰਾਜ ਆ ਗਏ ਨੇ ਮਾਤਾ ਸਾਹਿਬ" ਕੁਝ ਚਿਰ ਮਗਰੋਂ ਮੁੜ ਉਸੇ ਸਿੰਘ ਨੇ ਮਾਤਾਵਾਂ ਨੂੰ ਦੱਸਿਆ।
ਦਰਸਨਾਂ ਲਈ ਵਿਆਕੁਲ ਹੋ ਰਹੀ ਸਿਖ ਸੰਗਤ ਮਹਾਰਾਜ ਦੇ ਚਰਨਾ 'ਤੇ ਢਹਿ ਪਈ। ਸਭ ਨੂੰ ਦੁਲਾਰਦੇ ਤੇ ਪਿਆਰ ਦਿੰਦੇ ਸਤਿਗੁਰੂ ਅੱਗੇ ਵਧਦੇ ਰਹੇ। ਮਾਤਾ ਸੁੰਦਰੀ ਜੀ ਨੇ ਅੱਗੇ ਹੋ ਕੇ ਮਹਾਰਾਜ ਦੇ ਚਰਨ ਛੂਹੇ ਤੇ ਨਾਲ ਆਏ ਸਿੰਘਾਂ ਵੱਲ ਕੁਝ ਟੋਲਦੀਆਂ ਨਜ਼ਰਾਂ ਨਾਲ ਦੇਖਣ ਲੱਗੇ।
ਮਾਤਾ ਸਾਹਿਬ ਨੇ ਚੂਰਮੇ ਤੇ ਚੌਲਾਂ ਵਾਲੇ ਬਾਟੇ ਬਾਬਾ ਦੀਪ ਸਿੰਘ ਜੀ ਨੂੰ ਫੜਾਏ ਤੇ ਮਹਾਰਾਜ ਦੇ ਚਰਨਾ 'ਤੇ ਮੱਥਾ ਟੇਕਿਆ। ਮੁੜ ਉਹਨਾਂ ਬਾਟੇ ਫੜੇ ਤੇ ਮਹਾਰਾਜ ਵੱਲ ਸਵਾਲੀਆ ਨਜ਼ਰਾਂ ਨਾਲ ਦੇਖਣ ਲੱਗੇ।
ਮਾਤਾ ਸੁੰਦਰੀ ਜੀ ਸਾਹਿਬਜਾਦਿਆਂ ਨੂੰ ਟੋਲਦੇ ਟੋਲਦੇ ਪਿੱਛੇ ਤਕ ਚਲੇ ਗਏ ਸਨ।
"ਕਿੱਥੇ ਨੇ ਮੇਰੇ ਦੁਲਾਰੇ... ਹੁਣ ਤਕ ਤਾਂ ਉਹਨਾਂ ਮਾਂ ਦੀ ਗੋਦ ਵਿਚ ਆ ਜਾਣਾ ਸੀ...", ਉਹ ਬੋਲ ਰਹੇ ਸਨ। ਮਹਾਰਾਜ ਦੇ ਨਾਲ ਆਏ ਸਿੰਘਾਂ ਨੇ ਸੁਣ ਵੀ ਲਿਆ ਪਰ ਕਿਸੇ ਦਾ ਕੁਝ ਬੋਲਣ ਦਾ ਜ਼ੇਰਾ ਨਾ ਹੋਇਆ। "ਇਹ ਤੁਸੀਂ ਕੀ ਤਿਆਰ ਕੀਤਾ ਹੈ", ਮਹਾਰਾਜ ਨੇ ਮਾਤਾ ਸਾਹਿਬ ਨੂੰ ਪੁੱਛਿਆ।
"ਇਹ ਚੂਰਮਾ ਤੇ ਗੁੜ ਵਾਲੇ ਚੌਲ ਨੇ ਮੇਰੇ ਪੁੱਤਰਾਂ ਲਈ"
"ਫੇਰ ਵਰਤਾ ਦਿਓ ਆਪਣੇ ਪੁੱਤਰਾਂ ਨੂੰ। ਇਹ 'ਚਾਰਾਂ' ਨੇ ਨਹੀਂ 'ਹਜ਼ਾਰਾਂ' ਨੇ ਛਕਣਾ वै।", ਮਹਾਰਾਜ ਮਾਤਾ ਸਾਹਿਬ ਵੱਲ :ਦੇਖਦਿਆਂ ਬੋਲੇ। ਇਸ ਤੋਂ ਪਹਿਲਾਂ ਕਿ ਮਾਤਾ ਸਾਹਿਬ ਕੁਝ ਕਹਿੰਦੇ, ਮਾਤਾ ਸੁੰਦਰੀ ਜੀ ਸਾਹਿਬਜਾਦਿਆਂ ਨੂੰ ਪਿੱਛਿਓ ਲੱਭਦੇ ਹੋਏ ਅੱਗੇ ਆਏ ਤੇ ਮਹਾਰਾਜ ਨੂੰ ਪੁੱਛਦਿਆਂ ਬੋਲੇ,
“ਮੇਰੇ ਲਾਲ ਕਿੱਥੇ ਨੇ... ਪਾਤਸ਼ਾਹ ਮੇਰੇ ਲਾਲ ", ਤੇ ਉਹਨਾਂ ਤੋਂ ਅੱਗੇ ਹੋਰ ਨਾ ਬੋਲਿਆ ਗਿਆ।
"ਤੇਰੇ ਲਾਲ ਹੁਣ ਸਿਰਫ ਤੇਰੇ ਲਾਲ ਨਹੀਂ ਰਹੇ। ਉਹ ਕੁਲ ਜਗਤ ਦੇ ਚਾਨਣ ਮੁਨਾਰੇ ਹੋ ਗਏ ਹਨ।”
ਮਾਤਾ ਸਾਹਿਬ ਦੇ ਹੱਥ ਫੜੇ ਬਾਟੇ ਕੰਬ ਗਏ। ਮਾਤਾ ਜੀ ਨੇ ਪਹਿਲਾਂ ਚੌਲਾਂ ਵੱਲ ਫੇਰ ਚੂਰਮੇ ਵੱਲ ਤੇ ਫੇਰ ਮਹਾਰਾਜ ਵੱਲ ਦੇਖਿਆ। ਮੁੜ ਉਹ ਬਾਟਿਆਂ ਵੱਲ ਦੇਖਣ ਲੱਗੇ। ਤਦ ਤਕ ਸਰਬੱਤ ਸੰਗਤ ਮਹਾਰਾਜ ਅੱਗੇ ਸਜ ਗਈ ਸੀ।
ਮਹਾਰਾਜ ਨੇ ਖਾਲਸੇ ਵੱਲ ਤੱਕਿਆ ਤੇ ਬੋਲੇ,
"ਇਹਨਾਂ ਹਜ਼ਾਰਾਂ ਤੋਂ ਅਸੀਂ ਚਾਰ ਵਾਰ ਦਿੱਤੇ ਹਨ।
ਇਨ ਪੁਤਰਨ ਕੇ ਸੀਸ ਪਰ
ਵਾਰ ਦੀਏ ਸੁਤ ਚਾਰ।
ਚਾਰ ਮੂਏ ਤੋ ਕਯਾ ਹੂਆ
ਜੀਵਤ ਕਈ ਹਜ਼ਾਰ।”
ਮਾਤਾ ਸਾਹਿਬ ਨੇ ਚੂਰਮੇ ਵਾਲੇ ਬਾਟੇ ਵੱਲ ਤੱਕਿਆ। ਬਾਟੇ ਲੈ ਕੇ ਅੱਗੇ ਵਧੇ ਤੇ ਆਪਣੇ ਪੁੱਤਰ ਨੂੰ ਵਰਤਾਉਣਾ ਸ਼ੁਰੂ ਕੀਤਾ।
ਆਪਣੇ ਪੰਜਵੇਂ ਪੁੱਤਰ ਨੂੰ।
ਖਾਲਸੇ ਨੂੰ ।
ਮਾਤਾ ਸਾਹਿਬ ਬਾਟੇ ਵਿਚੋਂ ਗੱਫੇ ਵਰਤਾਉਣ ਲੱਗੇ। ਜਿਸ ਦੇ ਬੁੱਕ ਚਰਮਾ ਆਵੇ ਉਹ ਕਹੇ 'ਧੰਨ ਧੰਨ ਬਾਬਾ ਅਜੀਤ ਸਿੰਘ ਧੰਨ ਧੰਨ ਬਾਬਾ ਜੁਝਾਰ ਸਿੰਘ ਧੰਨ ਧੰਨ ਬਾਬਾ ਜੋਰਾਵਰ ਸਿੰਘ' ਤੇ ਜਿਸ ਦੇ ਹਿੱਸੇ ਮਿੱਠੇ ਚੌਲ ਆਉਣ ਉਹ ਕਹੇ, 'ਧੰਨ ਧੰਨ ਮਹਾਕਾਲ ਬਾਬਾ ਫਤਹਿ ਸਿੰਘ ਜੀ'। ਮਾਤਾ ਜੀ 'ਇਨ ਪੁਤਰਨ' ਨੂੰ ਵਰਤਾਉਂਦੇ ਗਏ।
ਭਾਈ ਦਇਆ ਸਿੰਘ, ਭਾਈ ਮਨੀ ਸਿੰਘ, ਭਾਈ ਕਾਹਨ ਸਿੰਘ, ਭਾਈ ਦਰਬਾਰਾ ਸਿੰਘ, ਭਾਈ ਬਾਜ ਸਿੰਘ, ਭਾਈ ਫਤਹਿ ਸਿੰਘ, ਬਾਬਾ ਮਸਤਾਨ ਸਿੰਘ, ਬਾਬਾ ਸ਼ਾਮ ਸਿੰਘ ਤੇ ਇਸ ਤਰ੍ਹਾਂ ਵਰਤਾਉਂਦਿਆਂ ਵਰਤਾਉਂਦਿਆਂ ਮਾਤਾ ਸਾਹਿਬ ਬਾਬਾ ਦੀਪ ਸਿੰਘ ਜੀ ਕੋਲ ਆ ਗਏ। ਉਹ ਸਿੰਘਾਂ ਵਿਚ ਸਭ ਤੋਂ ਪਿੱਛੇ ਬੈਠੇ ਸਨ। ਮਾਤਾ ਜੀ ਨੇ ਬਾਟੇ ਵੱਲ ਦੇਖਿਆ ਤੇ ਬੋਲੇ,
“ਥੋੜਾ ਜਿਹਾ ਚੂਰਮਾ ਬਚਿਆ ਹੈ ਤੇ ਥੋੜੇ ਚੌਲ। ਤੁਹਾਡੇ ਹਿੱਸੇ ਦੋਨੋ ਹੀ ਆਉਣਗੇ"
“ਮੇਰੇ ਧੰਨ ਭਾਗ ਮਾਤਾ ਸਾਹਿਬ", ਬਾਬਾ ਜੀ ਨੇ ਗੱਫਾ ਲੈਂਦਿਆਂ ਕਿਹਾ।
ਉਹਨਾਂ ਮਾਤਾ ਸਾਹਿਬ ਦੇ ਪੈਰ ਛੂਹੇ ਤੇ ਪੁੱਤਰਾਂ ਵਾਂਗ ਥਾਪੜਾ ਲਿਆ।
“ਚਮਕੌਰ ਦੀ ਗੜੀ ਵਾਲੀ ਬਹਾਦਰੀ ਤੇ ਸਰਹੰਦ ਦੀਆਂ ਦੀਵਾਰਾਂ ਜਿਹਾ ਸਿਦਕ ਹੈ ਤੁਹਾਡੇ ਲੇਖਾਂ ਵਿਚ", ਮਾਤਾ ਸਾਹਿਬ ਬੋਲੇ ਤੇ ਬਾਬਾ ਜੀ ਨੇ ਆਪਣਾ ਸੀਸ ਮਾਤਾ ਜੀ ਦੇ ਚਰਨਾ 'ਤੇ ਧਰ ਦਿੱਤਾ।
"ਸਿਰ ਆਪ ਦੀ ਅਮਾਨਤ ਹੈ ਮਾਤਾ ਸਾਹਿਬ... ਆਪ ਜੀ ਨੂੰ ਸਮਰਪਨ ਕਰਦਾ ਹਾਂ...", ਤੇ ਅੱਥਰੂਆਂ ਨਾਲ ਮਾਤਾ ਸਾਹਿਬ ਦੇ ਚਰਨ ਧੋ ਦਿੱਤੇ।
ਮਹਾਰਾਜ ਨੇ ਦਮਦਮੇ ਬੈਠ ਕੇ ਆਦਿ ਬੀੜ ਦਾ ਕਾਰਜ ਸੰਪੂਰਨ ਕਰਵਾਇਆ। ਇਸ ਇਲਾਹੀ ਕੰਮ ਵਿਚ ਭਾਈ ਮਨੀ ਸਿੰਘ ਜੀ ਦਾ ਸਾਥ ਬਾਬਾ ਦੀਪ ਸਿੰਘ ਜੀ ਨੇ ਤਨਦੇਹੀ ਨਾਲ ਨਿਭਾਇਆ। ਲਿਖਾਈ ਦਾ ਕਾਰਜ ਕਰਦਿਆਂ ਜੋ ਕਲਮ ਘਸ ਜਾਂਦੀ ਉਸ ਨੂੰ ਦੁਬਾਰਾ ਨਾ ਘੜਿਆ ਜਾਂਦਾ ਤੇ ਮਹਾਰਾਜ ਦੇ ਕਹਿਨ 'ਤੇ ਸੰਭਾਲ ਲਿਆ ਜਾਂਦਾ। ਆਦਿ ਬੀੜ ਸਾਹਿਬ, ਜਿਸ ਨੂੰ ਕਿ ਹੁਣ ਦਮਦਮੇ ਵਾਲੀ ਬੀੜ ਕਿਹਾ ਜਾਣਾ ਸੀ, ਦੀ ਲਿਖਾਈ ਸੰਪੂਰਨ ਹੋ ਜਾਣ 'ਤੇ ਮਹਾਰਾਜ ਨੇ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਤੇ ਹੋਰ ਸਿੰਘਾਂ ਨੂੰ ਨਾਲ ਲਿਆ ਤੇ ਸਰੋਵਰ ਕੋਲ ਆ ਖਲੋਤੇ।
"ਉਹ ਸਭ ਕਲਮਾਂ ਕਿੱਥੇ ਨੇ ਭਾਈ, ਜੋ 'ਗ੍ਰੰਥ' ਦੀ ਲਿਖਾਈ ਲਈ ਵਰਤੀਆਂ ਸਨ।”, ਮਹਾਰਾਜ ਨੇ ਬਾਬਾ ਜੀ ਨੂੰ ਪੁੱਛਿਆ।
ਬਾਬਾ ਜੀ ਤਾਂ ਉਹਨਾਂ ਕਲਮਾਂ ਨੂੰ ਆਪਣੇ ਸਾਹਾਂ ਨਾਲੋਂ ਵੀ ਵਧ ਨੇੜੇ ਰੱਖਦੇ ਸਨ। ਉਹਨਾਂ ਖਜ਼ਾਨੇ ਵਿਚੋਂ ਉਹ ਸਾਰੀਆਂ ਕਲਮਾਂ ਕੱਢੀਆਂ ਤੇ ਮਹਾਰਾਜ ਅੱਗੇ ਕਰ ਦਿੱਤੀਆਂ। ਮਹਾਰਾਜ ਨੇ ਉਹ ਸਭ ਕਲਮਾਂ ਸਰੋਵਰ ਵਿਚ ਸੁੱਟ ਦਿੱਤੀਆਂ।
"ਸਿਆਹੀ ਵੀ ਬਚੀ ਹੈ ਭਾਈ", ਮਹਾਰਾਜ ਨੇ ਭਾਈ ਮਨੀ ਸਿੰਘ ਜੀ ਨੂੰ ਪੁੱਛਿਆ।
“ਜੀ ਸੱਚੇ ਪਾਤਸ਼ਾਹ"
“ਉਹ ਵੀ ਮੰਗਵਾਓ”
ਮਹਾਰਾਜ ਦੀ ਆਗਿਆ ਦਾ ਪਾਲਨ ਕੀਤਾ ਗਿਆ ਤੇ ਸਿਆਹੀ ਦੀਆਂ ਦਵਾਤਾਂ ਮਹਾਰਾਜ ਕੋਲ ਲਿਆਂਦੀਆਂ ਗਈਆਂ।
ਦਵਾਤਾਂ ਫੜਦਿਆਂ ਸੱਚੇ ਪਾਤਸ਼ਾਹ ਉਹ ਸਿਆਹੀ ਵੀ ਸਰੋਵਰ ਵਿਚ ਡੋਲ੍ਹਣ ਲੱਗੇ ਤੇ ਬੋਲੇ,
"ਇਹ ਅਸਥਾਨ ਅੱਜ ਤੋਂ ਗੁਰੂ ਕੀ ਕਾਸ਼ੀ ਹੋਏਗਾ। ਇਸ ਥਾਂ 'ਤੇ ਅਰਦਾਸ ਬੇਨਤੀ ਕਰਕੇ ਮੂੜ, ਸਿਆਣੇ ਹੋ ਜਾਇਆ ਕਰਨਗੇ। ਕਵੀਆਂ ਲਿਖਾਰੀਆਂ, ਵਿਦਵਾਨਾਂ ਦਾ ਇਹ ਗੜ੍ਹ ਬਣੇਗੀ"
ਦਮਦਮੇ ਕਾਰਜ ਸੰਪੰਨ ਹੋ ਜਾਣ ਮਗਰੋਂ ਮਹਾਰਾਜ ਨੇ ਦੱਖਣ ਵੱਲ ਚਾਲਾ ਮਾਰਿਆ। ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਤੇ ਬਾਬਾ ਦੀਪ ਸਿੰਘ ਜੀ ਨੂੰ ਏਥੇ ਦਮਦਮੇ ਟਿਕਣ ਦਾ ਹੀ ਹੁਕਮ ਕੀਤਾ।
ਮਹਾਰਾਜ ਦਾ ਬਚਨ ਪਾਲਦਿਆਂ ਬਾਬਾ ਜੀ ਹੁਣ ਦਮਦਮੇ ਹੀ ਰਹਿਨ ਲੱਗੇ। ਉਹਨਾਂ ਭਾਈ ਮਨੀ ਸਿੰਘ ਦੀਆਂ ਉਹਨਾਂ ਨੂੰ ਦਿੱਤੀਆਂ ਉਹ ਕਲਮਾਂ ਕੱਢੀਆਂ, ਜੋ ਸੱਚੇ ਸਤਿਗੁਰਾਂ ਆਪਣੇ ਮੁਬਾਰਕ ਹੱਥਾਂ ਨਾਲ ਵੱਡੇ ਕਾਰਜਾਂ ਲਈ ਘੜੀਆਂ ਸਨ। ਬਾਬਾ ਜੀ ਨੇ ਆਪਣੇ ਹੱਥੀਂ 'ਗੁਰੂ ਗ੍ਰੰਥ ਮਹਾਰਾਜ ਜੀ' ਦੇ ਸਰੂਪਾਂ ਦੇ ਉਤਾਰੇ ਸ਼ੁਰੂ ਕੀਤੇ। ਚਾਰ ਸਰੂਪ ਤਿਆਰ ਕਰਕੇ ਉਹਨਾਂ 'ਦਸਮੇ ਪਾਤਸ਼ਾਹ ਦੇ ਗ੍ਰੰਥ' ਦਾ ਉਤਾਰਾ ਸ਼ੁਰੂ ਕੀਤਾ।
ਇਸ ਸਮੇਂ ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਦੱਖਣ ਤੋਂ ਪੰਜਾਬ ਵੱਲ ਚੱਲ ਪਏ ਸਨ। ਸਰਹੰਦ, ਸਢੌਰੇ, ਸਮਾਣੇ ਨੂੰ ਮਿੱਟੀ ਵਿਚ ਮੇਲਣ ਲਈ ਬਾਬਾ ਦੀਪ ਸਿੰਘ ਜੀ ਜੱਥੇ ਸਮੇਤ ਬਾਬਾ ਬੰਦਾ ਸਿੰਘ ਨੂੰ ਜਾ ਮਿਲੇ। ਸਰਹੰਦ ਪਹੁੰਚਦਿਆਂ ਤੱਕ ਤਾਂ ਵਜੀਰ ਖਾਂ ਨੂੰ ਸਿੰਘਾਂ ਦੇ ਜੋਸ਼ ਬਾਰੇ ਖਬਰ ਹੋ ਚੁੱਕੀ ਸੀ। ਉਹ ਸੰਜੋਅ ਪਹਿਨ ਕੇ ਤੇ ਹਾਥੀ ਉੱਤੇ ਸਵਾਰ ਹੋ ਕੇ ਨਿਕਲਿਆ ਜਰੂਰ, ਪਰ ਉਸ ਨੂੰ ਆਪਣਾ ਕਾਲ ਸਾਹਮਣੇ ਸਾਖਸ਼ਾਤ ਖਲੋਤਾ ਦਿਖ ਰਿਹਾ ਸੀ। ਉਸ ਨੂੰ ਆਪਣੇ ਹਾਥੀ ਮੂਹਰੇ ਬਾਬਾ ਦੀਪ ਸਿੰਘ ਜੀ ਦਾ ਘੋੜਾ ਖਲੋਤਾ ਦਿਖਾਈ ਦਿੱਤਾ। ਉਸ ਨੇ ਮਹਾਵਤ ਨੂੰ ਹਾਥੀ ਪਿੱਛੇ ਲਿਜਾਣ ਲਈ ਕਿਹਾ। ਹਾਥੀ ਦੀ ਸੁਸਤ ਚਾਲ ਕਰਕੇ ਵਜੀਰ ਖਾਨ ਉਤਰ ਕੇ ਘੋੜੇ 'ਤੇ ਹੋ ਗਿਆ। ਪਰ ਭਾਈ ਫਤਹਿ ਸਿੰਘ ਜਹੇ ਯੋਧਿਆਂ ਨੇ ਉਸ ਨੂੰ ਜਾ ਢਾਹਿਆ।
ਬੰਦਈਆਂ ਨਾਲ ਤੱਤ ਖਾਲਸੇ ਦੇ ਵਿਗਾੜ ਮਗਰੋਂ ਬਾਬਾ ਜੀ ਮੁੜ ਦਮਦਮੇ ਆ ਗਏ। ਉਹਨਾਂ ਮਹਾਰਾਜ ਦੇ ਸਰੂਪਾਂ ਦਾ ਰਹਿੰਦਾ ਕਾਰਜ ਆਰੰਭ ਕੀਤਾ। ਹੁਣ ਬਾਬਾ ਜੀ ਨਾਲ ਨਾਲ ਹੋਰ ਵਿਦਿਆਰਥੀ ਵੀ ਤਿਆਰ ਕਰ ਰਹੇ ਸਨ, ਜੋ ਲਿਖਣ ਦੇ ਕਾਰਜ ਨੂੰ ਅੱਗੇ ਤੋਰਨ। ਇਸ ਤਰ੍ਹਾਂ ਕਈ ਵਰ੍ਹੇ ਬੀਤ ਗਏ।
ਪਰ ਇਹ ਨਹੀਂ ਸੀ ਕਿ ਉਹ ਖੰਡਾ ਵਾਹੁਣਾ ਭੁੱਲ ਗਏ ਸਨ। ਅਬਦਾਲੀ ਦੀ ਆਮਦ 'ਤੇ ਹਿੰਦੋਸਤਾਨ ਵਿਚੋਂ ਅਫਗਾਨਾਂ ਵੱਲੋਂ ਲੁੱਟ ਦੇ ਮਾਲ ਦੇ ਨਾਲ ਨਾਲ
ਕੈਦ ਕਰਕੇ ਲਿਜਾਈਆਂ ਜਾ ਰਹੀਆਂ ਕੁੜੀਆਂ ਦੀਆਂ ਚੀਕਾਂ ਬਾਬਾ ਜੀ ਨੂੰ ਵੀ ਸੁਣੀਆਂ। ਉਹਨਾਂ ਕਈ ਵਾਰ ਅਬਦਾਲੀ ਲਸ਼ਕਰ ਨਾਲ ਟੱਕਰ ਲੈ ਨੂੰ ਕੁੜੀਆਂ ਆਜ਼ਾਦ ਕਰਵਾਈਆਂ।
ਪਾਪੀ ਮੱਸੇ ਰੰਘੜ ਦਾ ਸਿਰ ਲਾਹੁਣ ਲਈ ਬੁੱਢੇ ਜੌਹੜ ਤੋਂ ਤੁਰੇ ਸੂਰਮੇ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਅੰਮ੍ਰਿਤਸਰ ਸਾਹਿਬ ਵੱਲ ਜਾਂਦਿਆ ਬਾਬਾ ਜੀ ਕੋਲ ਦਮਦਮੇ ਰੁਕੇ ਸਨ। ਉਹਨਾਂ ਦੇ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਬਹਾਲ ਕਰਵਾਉਣ ਦੀ ਅਰਦਾਸ ਵੀ ਬਾਬਾ ਜੀ ਨੇ ਕੀਤੀ। ਸਿੰਘਾਂ ਨੇ ਵਾਪਸੀ 'ਤੇ ਨੇਜ਼ੇ ਉੱਤੇ ਟੰਗਿਆ ਹੋਇਆ ਮੱਸੇ ਦਾ ਸਿਰ ਬਾਬਾ ਜੀ ਨੂੰ ਦਿਖਾਇਆ ਸੀ।
ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਸਾਹਿਬ ਦੀ ਸੇਵਾ ਕਰਦਿਆਂ ਬਾਬਾ ਜੀ ਜੰਗ ਦੇ ਮੈਦਾਨ ਵਿਚ ਜੂਝ ਰਹੇ ਪੰਥ ਦੇ ਮੋਢੇ ਨਾਲ ਮੋਢਾ ਲਾ ਕੇ ਵੀ ਸਦਾ ਖੜ੍ਹੇ ਰਹੇ। ਹੁਣ ਤਕ ਦਲ ਖਾਲਸੇ ਵੱਲੋਂ ਪੰਥ ਦੇ ਬਣਾਏ ਗਏ ਪੰਜ ਜੱਥਿਆਂ ਵਿਚੋਂ ਸ਼ਹੀਦਾਂ ਦੇ ਜੱਥੇ ਦਾ ਨਿਸ਼ਾਨ ਸਾਹਿਬ ਵੀ ਬਾਬਾ ਜੀ ਕੋਲ ਆ ਗਿਆ ਸੀ। ਇਸੇ ਜੱਥੇ ਤੋਂ ਅੱਗੇ ਜਾ ਕੇ ਸ਼ਹੀਦੀ ਮਿਸਲ ਦਾ ਜਨਮ ਹੋਇਆ। ਕਮਾਲ ਦੀ ਗੱਲ ਤਾਂ ਇਹ ਸੀ ਕਿ ਇਹਨਾਂ ਸਿੰਘਾਂ ਨੂੰ ਜਿਉਂਦੇ ਜੀਅ ਹੀ ਸ਼ਹੀਦ ਕਿਹਾ ਜਾਣ ਲੱਗਾ ਸੀ।
ਇਕ ਦਿਨ ਦਮਦਮਾ ਸਾਹਿਬ ਜਦ ਦੀਵਾਨ ਲੱਗਾ ਹੋਇਆ ਸੀ ਤੇ ਬਾਬਾ ਜੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਕਰ ਰਹੇ ਸਨ,
"ਮੁਰਦਾ ਹੋਇ ਮੁਰੀਦੁ ਨ ਗਲੀ ਹੋਵਣਾ।
ਸਾਬਰੁ ਸਿਦਕਿ ਸਹੀਦੁ ਭਰਮ ਭਉ ਖੋਵਣਾ। "
ਇਕ ਸਿੰਘ ਭੱਜਿਆ ਦੀਵਾਨ ਵੱਲ ਆ ਰਿਹਾ ਸੀ। ਦੀਵਾਨ ਵਿਚ ਪਿੱਛੇ ਖਲੋਤੇ ਪਹਿਰੇਦਾਰ ਸਿੰਘਾਂ ਨੇ ਉਸ ਨੂੰ ਰੋਕਿਆ।
"ਕੀ ਹੋਇਆ ਸਿੰਘਾਂ, ਏਨੀ ਤੇਜ਼ੀ ਵਿਚ ਕਿਉਂ ਭੱਜ ਰਿਹਾ ਹੈ?”
"ਜੇ ਮੈਂ ਥੋੜੀ ਹੋਰ ਦੇਰੀ ਕਰ ਦਿੱਤੀ ਤਾਂ ਅਨਰਥ ਹੋ ਜਾਵੇਗਾ ਖਾਲਸਾ ਜੀ...", ਹਫਦਾ ਹੋਇਆ ਉਹ ਸਿੰਘ ਬੋਲਿਆ, "ਮੈਨੂੰ ਛੇਤੀ ਨਾਲ ਬਾਬਾ ਦੀਪ ਸਿੰਘ ਜੀ ਕੋਲ ਲੈ ਚੱਲੋ"
“ਪਰ ਕੁਝ ਦੱਸ ਤਾਂ ਸਹੀ...'
“ਸਾਰੀ ਗੱਲ ਉੱਥੇ ਹੀ ਖੋਲ੍ਹ ਦੱਸਾਂਗਾ ਸਿੰਘ ਜੀ... ਮੇਰਾ ਦਿਲ ਏਨਾ
ਕਰੜਾ ਨਹੀਂ ਕਿ ਵਾਰ ਵਾਰ ਉਹ ਘਟਨਾ ਦੁਹਰਾ ਸਕਾਂ", ", ਹੁਣ ਸਿੰਘ ਭਾਵੁਕ ਕ ਰਿਹਾ ਸੀ, ਸੋ ਪਹਿਰੇਦਾਰ ਸਿੰਘ ਉਸ ਨੂੰ ਬਾਬਾ ਜੀ ਕੋਲ ਲੈ ਕੇ ਤੁਰ ਪਏ।
ਬਾਬਾ ਜੀ ਨੂੰ ਉਸ ਦੇ ਭੱਜੇ ਆਉਣ ਤੋਂ ਹੀ ਕਿਸੇ ਬਿਪਤਾ ਦਾ ਅੰਦਾਜ਼ਾ ਹੋ ਗਿਆ ਸੀ। ਉਹਨਾਂ ਕਥਾ ਦੀ ਸਮਾਪਤੀ ਕੀਤੀ।
"ਅਨਰਥ ਹੋ ਗਿਐ ਬਾਬਾ ਜੀ... ਕਹਿਰ ਹੋ ਗਿਐ
"ਸਾਹ ਲੈ ਲੈ ਭਾਈ ਸਿੰਘਾ ਤੇ ਸਹਿਜ ਨਾਲ ਦੱਸ",
"ਅਫਗਾਨ ਅੰਮ੍ਰਿਤਸਰ ਸਾਹਿਬ 'ਤੇ ਚੜ੍ਹ ਆਏ ਨੇ ਬਾਬਾ ਜੀ "
“ ਤੇ ਉਹ ਕਿਹੜਾ ਪਹਿਲੀ ਵਾਰ ਆਏ ਨੇ ਲੁੱਟ ਮਾਰ ਦੀ ਨੀਤ ਭਰਦੀ ਹੀ ਨਹੀਂ ਉਹਨਾਂ ਦੀ ", ਬਾਬਾ ਜੀ ਤੋਂ ਪਹਿਲਾਂ ਹੀ ਭਾਈ ਦਿਆਲ ਸਿੰਘ ਬੋਲੇ।
"ਨਹੀਂ ਖਾਲਸਾ ਜੀ... ਲੁੱਟਾਂ ਮਾਰਾਂ ਦੀ ਪਰਵਾਹ ਤਾਂ ਅਸੀਂ ਕਦ ਦੀ ਛੱਡ ਦਿੱਤੀ ਹੈ। ਉਹ ਸਾਰਾ ਹਿੰਦੋਸਤਾਨ ਲੁੱਟਦੇ ਹਨ ਤੇ ਅਸੀਂ ਉਹਨਾਂ ਨੂੰ ਲੁੱਟ ਲੈਂਦੇ ਹਾਂ... ਉਹ ਤਾਂ ਐਤਕੀਂ ਕਿਸੇ ਹੋਰ ਬਿਰਤੀ ਨਾਲ ਅੰਮ੍ਰਿਤਸਰ ਵੱਲ ਚੜ੍ਹ ਕੇ ਆਏ ਨੇ.. ਤੈਮੂਰ ਤੇ ਜਹਾਨ ਖਾਨ...'
ਬਾਬਾ ਜੀ ਨੇ ਸਿੰਘ ਦੀਆਂ ਗੱਲਾਂ ਤੋਂ ਅੰਦਾਜ਼ਾ ਲਾ ਲਿਆ ਸੀ ਕਿ ਜਰੂਰ ਅਬਦਾਲੀ ਲਸ਼ਕਰ ਦੀ ਮੈਲੀ ਨਜ਼ਰ ਦਰਬਾਰ ਸਾਹਿਬ ਉੱਤੇ ਪਈ ਹੋਵੇਗੀ। ਜਹਾਨ ਖਾਨ ਦੀ ਬਦਨੀਅਤੀ ਤੋਂ ਬਾਬਾ ਜੀ ਪਹਿਲਾਂ ਵੀ ਵਾਕਫ ਸਨ।
“ਕੀ ਉਹਨਾਂ ਦਰਬਾਰ ਸਾਹਿਬ ਦਾ ਰੁਖ ਕੀਤਾ ਹੈ..?”, ਬਾਬਾ ਜੀ ਬੋਲੇ।
"ਜੀ ਬਾਬਾ ਜੀ...", ਉਹ ਸਿੰਘ ਏਨਾ ਕੁ ਬੋਲ ਸਕਿਆ।
ਬਾਬਾ ਜੀ ਉੱਠੇ। ਖੰਡੇ ਨੂੰ ਕਮਰਕਸੇ ਵਿਚ ਕਸਿਆ। ਦ੍ਰਿੜਤਾ ਨਾਲ ਨੇਜ਼ਾ ਹੱਥ ਵਿਚ ਫੜਿਆ ਤੇ ਮਹਾਰਾਜ ਅੱਗੇ ਅਰਦਾਸ ਕਰਨ ਲੱਗੇ।
"ਹੇ ਸੱਚੇ ਪਾਤਸ਼ਾਹ ਕਲਗੀਧਰ ਪਿਤਾ ਜੀਓ ਮਹਾਰਾਜ ਲਾਜ ਰੱਖਣੀ। ਹੇ ਜਗਤ ਮਾਤਾ ਆਦਿ ਸ਼ਕਤੀ ਮਾਤਾ ਸਾਹਿਬ ਜੀਓ ਆਪ ਜੀ ਦੀ ਆਸੀਸ ਨੂੰ ਸਿਰ ਨਾਲ ਨਿਭਾ ਸਕਾਂ, ਸਿਦਕ ਬਖਸ਼ਿਓ", ਬਾਬਾ ਜੀ ਬਸ ਏਨਾ ਬੋਲੇ ਤੇ ਹੱਥ ਧਰਤੀ ਨੂੰ ਛੁਹਾ ਕੇ ਮੱਥੇ ਨੂੰ ਲਾਇਆ।
"ਸੀਸ ਲੇਖੇ ਲਾਉਣ ਦਾ ਵੇਲਾ ਆ ਗਿਆ ਹੈ ਖਾਲਸਾ ਜੀ। ਨਾਮ ਨਾਲ ਲੱਗੇ 'ਸ਼ਹੀਦ' ਦੀ ਲੱਜ ਪਾਲਣ ਦਾ ਵੇਲਾ ਆ ਗਿਆ ਹੈ... ਅੰਮ੍ਰਿਤਸਰ ਸਿੰਘਾਂ
ਦੇ ਲਹੂ ਦੀ ਮੰਗ ਕਰ ਰਿਹਾ ਹੈ।", ਤੁਰਨ ਲੱਗਿਆਂ ਬਾਬਾ ਜੀ ਨੇ ਦਮਦਮਾ ਸਾਹਿਬ ਦੇ ਸੇਵਾ ਭਾਈ ਨੱਥਾ ਸਿੰਘ ਸਮੇਤ ਕੁਝ ਨੇੜਲੇ ਸਿੰਘਾਂ ਨੂੰ ਸੌਂਪ ਦਿੱਤੀ।
ਸਾਰਾ ਜੱਥਾ ਬਾਬਾ ਜੀ ਦੇ ਮਗਰ ਹੋ ਤੁਰਿਆ। ਬਾਬਾ ਜੀ ਦੇ ਵਿਦਿਆਰਥੀ ਵੀ ਸਭ ਨਾਲ ਹੋ ਤੁਰੇ। ਇਕ ਵਿਦਿਆਰਥੀ ਗਾ ਰਿਹਾ ਸੀ,
"ਅਬ ਜੂਝਨ ਕੋ ਦਾਉ ਅਬ ਜੂਝਨ ਕੋ ਦਾਉ॥
ਖੇਤੁ ਜੁ ਮਾਂਡਿਓ ਸੂਰਮਾ ਖੇਤੁ ਜੁ ਮਾਂਡਿਓ ਸੂਰਮਾ
ਅਬ ਜੂਝਨ ਕੋ ਦਾਉ ਅਬ ਜੂਝਨ ਕੋ ਦਾਉ॥ "
ਮਹਾਂਕਾਲ ਦਾ ਨੀਲਾ ਬਾਣਾ
ਏਨੀ ਤੇਜ਼ੀ ਨਾਲ ਸ਼ਾਇਦ ਹੀ ਕਦੇ ਕੋਈ ਤੁਰਿਆ ਹੋਵੇ। ਚੀਤਿਆਂ ਦੀ ਰਫਤਾਰ ਸਿੰਘਾਂ ਦੀ ਚਾਲ ਅੱਗੇ ਮੱਠੀ ਪੈ ਰਹੀ ਸੀ। ਘੋੜਿਆਂ ਦੀਆਂ ਕਾਠੀਆਂ 'ਤੇ ਬੈਠੇ ਸਿੰਘਾਂ ਦੇ ਸਿਰਾਂ ਉੱਤੇ ਉੱਡਦੇ ਬਾਜ ਸਿੰਘਾਂ ਨਾਲੋਂ ਵੀ ਕਾਹਲੇ ਸਨ। ਜੱਥੇ ਨੇ ਪਹਿਲਾ ਸਾਹ ਤਰਨ ਤਾਰਨ ਸਾਹਿਬ ਜਾ ਕੇ ਹੀ ਲਿਆ। ਨਾ ਤਾਂ ਬਾਬਾ ਜੀ ਨੇ ਤੁਰਨ ਲੱਗਿਆਂ ਦੇਖਿਆ ਸੀ ਕਿ ਨਾਲ ਕਿੰਨੇ ਸਿੰਘ ਹਨ ਤੇ ਨਾ ਤਰਨ ਤਾਰਨ ਆ ਕੇ ਦੇਖਿਆ। ਪਰ ਬਾਬਾ ਜੀ ਦੇ ਤਲਵੰਡੀਓ ਤੁਰਨ ਦੀ 'ਵਾਜ, ਦਰਬਾਰ ਸਾਹਿਬ ਦੀ ਬੇਅਦਬੀ ਵਾਲੀ ਖਬਰ ਦੇ ਨਾਲ ਹੀ ਮਾਲਵੇ ਦੇ ਪਿੰਡਾਂ ਵਿਚ ਫੈਲ ਗਈ। ਘਰੀਂ ਆਖਰੀ ਫਤਹਿ ਬੁਲਾ ਕੇ ਮਿੱਟੀ ਦੇ ਪੁੱਤ ਦਰਬਾਰ ਸਾਹਿਬ ਦੀ ਅਜ਼ਮਤ ਲਈ ਕੁਰਬਾਨ ਹੋਣ ਚੱਲ ਪਏ। ਸ਼ਹਾਦਤਾਂ ਦਾ ਐਸਾ ਮੌਕਾ ਤਾਂ ਖਾਲਸੇ ਨੂੰ ਰੱਬ ਦੇਵੇ। ਬਾਜ ਬਟੇਰਿਆਂ ਦੇ ਸ਼ਿਕਾਰ ਲਈ ਉੱਡ ਪਏ। ਬਘਿਆੜਾਂ ਦੀ ਵੰਗਾਰ ਦਾ ਜਵਾਬ ਦੇਣ ਲਈ ਸ਼ੇਰ ਬੇਲਿਓਂ ਨਿਕਲ ਆਏ। ਸਾਰੇ ਜੱਥੇ ਨੇ ਤਰਨਤਾਰਨ ਦੇ ਸਰੋਵਰ ਵਿਚ ਇਸ਼ਨਾਨ ਕੀਤਾ।
"ਓਥੇ ਫੇਰ ਦੀਵਾ ਬਲ ਰਿਹਾ ਹੈ ਹਜ਼ੂਰ... ", ਇਕ ਸੂਹੀਆ ਭੱਜਿਆ ਭੱਜਿਆ ਜਹਾਨ ਖਾਨ ਕੋਲ ਆਇਆ।
“ਆਖਰ ਇਹ ਕੌਣ ਕਾਫਰ ਹੈ, ਜੋ ਸਾਡੇ ਏਡੇ ਸਖਤ ਪਹਿਰੇ ਦੇ ਬਾਵਜੂਦ ਵੀ ਇਹ ਕਰ ਜਾਂਦਾ ਹੈ..", ਜਹਾਨ ਖਾਂ ਖਿਝਦਾ ਹੋਇਆ ਬੋਲਿਆ।
ਹੋ ਇਹ ਰਿਹਾ ਸੀ ਕਿ ਜਹਾਨ ਖਾਂ ਨੇ ਸਰੋਵਰ ਨੂੰ ਪੂਰ ਦਿੱਤਾ ਸੀ ਤੇ ਦਰਬਾਰ ਸਾਹਿਬ ਨੂੰ ਢੁਹਾ ਰਿਹਾ ਸੀ। ਮਲਬੇ ਦੇ ਢੇਰ ਉੱਤੇ ਹਰ ਰਾਤ ਇਕ ਚਮੁਖੀਆ ਦੀਵਾ ਬਲਣ ਲੱਗ ਪੈਂਦਾ ਸੀ। ਜਹਾਨ ਖਾਂ ਨੇ ਬਥੇਰਾ ਪਹਿਰਾ ਸਖਤ ਕੀਤਾ ਪਰ ਫੇਰ ਵੀ ਉਹ ਦੀਵਾ ਨਿਤ ਜਗਦਾ।
"ਜਰੂਰ ਇਹ ਕੋਈ ਕਰਾਮਾਤ ਹੈ ਹਜ਼ੂਰ ", ਜਹਾਨ ਖਾਂ ਦਾ ਇਕ ਫੌਜਦਾਰ ਬੋਲਿਆ, "ਮੈਂ ਸੁਣਿਆਂ ਹੈ ਸਿਖਾਂ ਦੇ ਇਸ ਮੰਦਰ ਵਿਚ ਬੜੀ ਗੈਬੀ ਤਾਕਤ ਹੈ ਤੇ ਇਸ ਦੀ ਰਾਖੀ ਰੂਹਾਂ ਵੀ ਕਰਦੀਆਂ ਹਨ. '
"ਗੈਬੀ ਤਾਕਤ ਤਾਂ ਇਹਨਾਂ ਦੀ ਮੈਂ ਪਰਖਾਂਗਾ ਮੰਦਰ ਵੀ ਢੁਹਾਵਾਂਗਾ ਤੇ ਇਹਨਾਂ ਦੀਆਂ ਰੂਹਾਂ ਤੇ ਦੇਹਾਂ ਸਭ ਨਾਲ ਨਜਿੱਠਾਂਗਾ...." ਜਹਾਨ ਖਾਂ ਨੇ ਤਲਵਾਰ ਹਵਾ ਵਿਚ ਘੁਮਾਈ।
ਬਾਬਾ ਜੀ ਨੇ ਖੰਡਾ ਮਿਆਨੋਂ ਕੱਢਿਆ, ਮੱਥੇ ਨੂੰ ਛੁਹਾਇਆ ਤੇ ਉਸ ਨਾਲ ਧਰਤੀ 'ਤੇ ਇਕ ਲਕੀਰ ਖਿੱਚ ਦਿੱਤੀ।
"ਇਹ ਲਕੀਰ ਅੱਜ ਡਰ ਤੇ ਨਿਡਰਤਾ ਦੇ ਵਿਚਾਲੇ ਦਾ ਪਾੜਾ ਮੇਟੇਗੀ।
ਇਹ ਲਕੀਰ ਪੰਥ ਅਤੇ ਪਰਿਵਾਰ ਮੋਹ ਦਾ ਨਿਰਣਾ ਕਰੇਗੀ।
ਇਹ ਲਕੀਰ ਅੱਜ ਸਚ ਤੇ ਝੂਠ ਦਾ ਨਬੇੜਾ ਕਰ ਦੇਵੇਗੀ।
ਇਹੋ ਲਕੀਰ ਇਹਨਾਂ ਪਲਾਂ ਵਿਚ ਇਹ ਵੀ ਸਾਫ ਕਰ ਦੇਵੇਗੀ ਕਿ ਕੌਣ ਸਚਮੁੱਚ ਸ਼ੇਰ ਹੈ ਤੇ ਤੇ ਕੀਹਨੇ ਸਿਰਫ ਸ਼ੇਰ ਦੀ ਖੱਲ ਪਾਈ ਹੋਈ ਹੈ।
ਧਰਤੀ ਦੇ ਅੰਤ ਤਕ ਦੁਨੀਆਂ ਏਸ ਲਕੀਰ ਦੇ ਇਧਰ ਖਲੋਤੇ ਤੇ ਪਾਰ ਕਰ ਗਿਆਂ ਨੂੰ ਦੇਖਦੀ ਰਹੇਗੀ।
ਏਸੇ ਲਕੀਰ ਤੋਂ ਆਉਣ ਵਾਲੀਆਂ ਨਸਲਾਂ ਪ੍ਰੇਰਨਾ ਲੈਂਦੀਆਂ ਰਹਿਨਗੀਆਂ।
ਇਹ ਲਕੀਰ ਅੱਜ ਤੁਹਾਡੀ ਕਹਿਨੀ ਤੇ ਕਰਨੀ ਦਾ ਇਮਤਿਹਾਨ ਲਵੇਗੀ ਸਿੰਘੋ...
ਇਹ ਲਕੀਰ ਮੌਤ ਤੇ ਸ਼ਹਾਦਤ ਦਾ ਨਿਖੇੜਾ ਕਰੇਗੀ।
ਲਕੀਰ ਦੇ ਏਧਰ ਖਲੋਤੇ ਰਹਿ ਗਏ ਇਕ ਦਿਨ 'ਮਰ' ਜਾਣਗੇ ਤੇ ਪਾਰ ਹੋ ਗਏ ਅੱਜ 'ਸ਼ਹੀਦ' ਹੋਣਗੇ।
ਜਿਹੜੇ ਪਾਰ ਕਰ ਗਏ ਉਹ ‘ਪਾਰ' ਹੋ ਜਾਣਗੇ", ਬਾਬਾ ਜੀ ਨੇ ਸਾਰੇ ਜੱਥੇ ਨੂੰ ਲਲਕਾਰ ਕੇ ਵੰਗਾਰ ਪਾਈ।
"ਕੀ ਕੋਈ ਅਜਿਹਾ ਸੀ, ਜਿਸ ਨੇ ਉਹ ਲਕੀਰ ਪਾਰ ਨਾ ਕੀਤੀ?
ਕੀ ਕਿਸੇ ਵੀ ਸਿੰਘ ਦੇ ਇਕ ਪਲ ਲਈ ਵੀ ਮਨ ਵਿਚ ਆਇਆ ਕਿ ਉਸ ਨੂੰ ਪੰਥ ਨਾਲੋਂ ਆਪਾ ਪਿਆਰਾ ਹੈ?
ਸ਼ਹਾਦਤ ਪ੍ਰਾਪਤ ਕਰਨ ਲਈ ਇਸ ਲਕੀਰ ਜਹੀਆਂ ਵੰਗਾਰਾਂ ਪਾਰ ਕਰਨੀਆਂ ਹੀ ਪੈਂਦੀਆਂ ਨੇ...
ਯੋਧੇ ਤੇ ਕਾਇਰ ਵਿਚ ਇਕ ਵੱਡਾ ਫਰਕ ਇਹ ਹੁੰਦਾ ਹੈ ਕਿ ਯੋਧੇ ਨੂੰ
ਪਤਾ ਹੈ ਕਿ ਮੌਤ ਦਾ ਦਿਨ ਨਿਸਚਿਤ ਹੈ ਤੇ ਕਾਇਰ ਏਸੇ ਡਰ ਵਿਚ ਰਹਿੰਦਾ ਹੈ ਕਿ ਕਿਤੇ ਉਹ ਦਿਨ ਅੱਜ ਨਾ ਹੋਵੇ।
..ਪਰ ਜੇ ਉਹ ਦਿਨ ਸਚਮੁੱਚ ਅੱਜ ਦਾ ਹੀ ਹੋਵੇ, ਤਾਂ ਸੂਰਮੇਂ ਨੂੰ ਤਾਂ ਸਗੋਂ ਇਹ ਜਾਣ ਕੇ ਚਾਅ ਚੜ੍ਹਦਾ ਹੈ।"
ਕੋਈ ਇਕ ਸਿੰਘ ਵੀ... ਕੋਈ ਨਿੱਕਾ ਭੁਜੰਗੀ ਵੀ ਅਜਿਹਾ ਨਹੀਂ ਸੀ ਜਿਸ ਨੇ ਲਕੀਰ ਪਾਰ ਨਾ ਕੀਤੀ ਹੋਵੇ। ਸਾਰੇ ਦਾ ਸਾਰਾ ਜੱਥਾ ਲਕੀਰ ਪਾਰ ਕਰ ਗਿਆ। ਇੰਝ ਜਾਪ ਰਿਹਾ ਸੀ ਕਿ ਜਿਵੇਂ ਇਹਨਾਂ ਸਭ ਸੂਰਮਿਆਂ ਦਾ ਜਨਮ ਇਸ ਲਕੀਰ ਨੂੰ ਪਾਰ ਕਰਨ ਲਈ ਈ ਹੋਇਆ ਹੋਵੇ। ਜੰਗ ਤਾਂ ਅਫਗਾਨ ਏਥੇ ਹੀ ਹਾਰ ਗਏ ਸਨ। ਹੁਣ ਤਾਂ ਬਸ ਰਸਮੀ ਜੰਗ ਬਾਕੀ ਰਹਿ ਗਈ ਸੀ। ਪਰ ਇਹ ਰਸਮੀ ਜੰਗ ਐਸੀ ਹੋਣੀ ਸੀ ਕਿ ਤਵਾਰੀਖੀ ਪੋਥੀਆਂ ਵਿਚ ਸੁਖ ਲੈ ਰਹੇ ਦੁਨੀਆਂ ਭਰ ਦੇ ਯੋਧਿਆਂ, ਸ਼ਹੀਦਾਂ ਨੇ ਇਕ ਦੂਜੇ ਨੂੰ ਉਠਾਇਆ ਤੇ ਗੋਹਲਵੜ੍ਹ ਦੇ ਮੈਦਾਨ ਵੱਲ ਤੱਕਣ ਲੱਗੇ।
ਤਵਾਰੀਖਾਂ ਲਿਖਣ ਵਾਲੇ ਲਿਖਾਰੀਆਂ ਨੇ ਆਪਣੀਆਂ ਕਲਮਾਂ ਸੋਨੇ ਦੀ ਸਿਆਹੀ ਵਿਚ ਡੁਬੋ ਲਈਆਂ ਤੇ ਸੁਨਿਹਰੀ ਇਤਿਹਾਸ ਲਿਖਣ ਲਈ ਆਸਨ ਲਾ ਕੇ ਬੈਠ ਗਏ। ਦੁਨੀਆਂ ਭਰ ਵਿਚ ਹੋਈਆਂ ਜੰਗਾਂ ਦੀਆਂ ਤਵਾਰੀਖਾਂ ਨੇ ਅੱਜ ਇਸ ਥਾਂ ਹੋਣ ਵਾਲੀ ਜੰਗ ਨੂੰ ਸੀਸ ਨਿਵਾਉਣਾ ਸੀ।
ਬਾਬਾ ਜੀ ਨੇ ਜਦ ਖੰਡਾ ਮਿਆਨੋਂ ਕੱਢਿਆ ਤਾਂ ਆਵਾਜ਼ ਕੈਲਾਸ਼ ਪਰਬਤ ਤੱਕ ਪਹੁੰਚੀ। ਮਹਾਦੇਵ ਦੀ ਤਾੜੀ ਟੁੱਟੀ। ਉਹਨਾਂ ਮਾਤਾ ਪਾਰਬਤੀ ਵੱਲ ਤੱਕਿਆ। ਚੰਡੀ ਅੱਜ ਮੁੜ ਸਭ ਸੰਸਾਰ ਦੀ ਉਤਪਤੀ ਵਾਲੇ ਦੋ ਧਾਰੇ ਖੰਡੇ ਦੀ ਕਰਾਮਾਤ ਦੇਖਣ ਲਈ ਸਜ ਬੈਠੀ ਸੀ। ਮਹਿਖਾਸੁਰ, ਲੋਚਨ ਧੂਮ, ਚੰਡ ਮੁੰਡ, ਰਕਤਬੀਜ, ਸੁੰਭ ਨਿਸੁੰਭ ਸਾਰੇ ਦੇ ਸਾਰੇ ਅਜ ਫੇਰ ਮੈਦਾਨ ਵਿਚ ਉਤਰੇ ਹੋਏ ਸਨ ਤੇ ਬਾਬੇ ਦੇ ਗਾਤਰੇ ਦਾ ਖੰਡਾ ਸਭ ਦੀ ਰੱਤ ਪੀਣ ਲਈ ਕਾਹਲਾ ਸੀ।
"ਤੂੰ ਤਾਂ ਪੂਰਾ ਲਾੜਾ ਬਣ ਕੇ ਆਇਆ ਹੈਂ ਸਿੰਘਾ..", ਕਿਸੇ ਬਹੂ ਵਿਆਹੁਣ ਚੱਲੇ ਲਾੜੇ ਵਾਂਗ ਤਿਆਰ ਹੋਏ ਇਕ ਸਿੰਘ ਨੂੰ ਬਾਬਾ ਨੋਧ ਸਿੰਘ ਨੇ ਪੁੱਛਿਆ।
"ਜੀ ਜਥੇਦਾਰ ਜੀ... ਮੇਰੀ ਮਾਂ ਸਦਾ ਕਹਿੰਦੀ ਹੁੰਦੀ ਸੀ ਕਿ ਸਿਖਾਂ ਦੇ ਪੁੱਤਾਂ ਲਈ ਜੰਝ ਤੇ ਜੰਗ ਵਿਚ ਬਾਹਲਾ ਫਰਕ ਨਹੀਂ ਦੋਹੇਂ ਥਾਂ ਹੀ ਲਾੜੀਆਂ
ਤਿਆਰ ਬੈਠੀਆਂ ਹੁੰਦੀਆਂ ਨੇ ", ਸਿੰਘ ਦੀ ਗੱਲ ਸੁਣ ਕੇ ਬਾਬਾ ਜੀ ਮੁਸਕਰਾ ਪਏ।
ਸ਼ਹੀਦੀ ਲਾੜਿਆਂ ਦੀ ਜੰਝ ਤਿਆਰ ਹੋ ਗਈ। ਸਭ ਨੇ ਆਪਣੇ ਦਸਤਾਰਿਆਂ, ਚੋਲਿਆਂ 'ਤੇ ਕੇਸਰ ਛਿੜਕ ਲਿਆ। ਮਹਿਕਾਂ ਮਾਰਦੇ ਨੀਲੇ ਬਾਣਿਆਂ ਨੂੰ ਸ਼ਹਾਦਤਾਂ ਦਾ ਚਾਅ ਚੜ੍ਹਿਆ ਹੋਇਆ ਸੀ।
"ਇਹਨਾਂ ਦੇ ਚਿਹਰੇ ਇਸ ਤਰ੍ਹਾਂ ਦਗ਼ ਦਗ਼ ਕਿਵੇਂ ਕਰ ਰਹੇ ਨੇ ਤੇ ਜੰਗ ਦੇ ਮੈਦਾਨ ਵਿਚ ਖਲੋਤੇ ਵੀ ਮੁਸਕੁਰਾ ਕਿਉਂ ਰਹੇ ਨੇ ", ਪੀਲੇ ਚਿਹਰੇ ਵਾਲਾ ਇਕ ਅਫਗਾਨ ਹੈਰਾਨ ਹੋ ਰਿਹਾ ਸੀ।
"ਇਹ ਸਾਡੇ ਵਾਂਗ ਤਨਖਾਹਦਾਰ ਸਿਪਾਹੀ ਨਹੀਂ, ਜੋ ਲਾਲਚ ਵੱਸ ਤਲਵਾਰਾਂ ਫੜ੍ਹ ਕੇ ਏਥੇ ਖਲੋਤੇ ਹਾਂ। ਇਹ ਸਭ ਦੀਨ ਲਈ ਕੁਰਬਾਨ ਹੋਣ ਆਏ ਹਨ। ਚਿਹਰਿਆਂ ਦੀ ਇਹ ਲਾਲੀ ਪੰਜਾਬ ਦੀ ਤਾਸੀਰ ਹੈ। ਇਹ ਲਾਲੀ ਸਿੰਘ ਨੂੰ ਓਦੋਂ ਚੜ੍ਹਦੀ ਹੈ, ਜਦ ਕੋਈ ਵੀ ਜੰਗ ਇਹਨਾਂ ਦੇ ਸਨਮੁਖ ਖਲੋਤੀ ਹੋਏ। ਇਹ ਲਾਲੀ ਹੀ ਪੰਜਾਬ ਦੀ ਪਛਾਣ ਹੈ", ਇਕ ਹੋਰ ਅਫਗਾਨ ਬੋਲਿਆ, ਜਿਸ ਦਾ ਪਹਿਲਾਂ ਸਿੰਘਾਂ ਨਾਲ ਵਾਹ ਪੈ ਚੁੱਕਾ ਸੀ।
"ਜਾਤ ਗੋਤ ਸਿੰਘਨ ਕੀ ਦੰਗਾ
ਦੰਗਾ ਹੀ ਇਨ ਗੁਰ ਤੇ ਮੰਗਾ, ਸਾਡੇ ਨਾਲ ਬੈਠਾ ਨਿਹੰਗ ਸਿੰਘ ਬਾਬਾ ਕਿਸੇ ਰੌਂਅ ਵਿਚ ਕਹਿ ਗਿਆ।
ਬਾਬਾ ਜੀ ਨੇ ਅਰਦਾਸ ਆਰੰਭ ਕੀਤੀ।
"ਹੇ ਧੰਨ ਧੰਨ ਗੁਰੂ ਰਾਮਦਾਸ ਜੀਓ ਮਹਾਰਾਜ ਦ੍ਰਿੜਤਾ ਤੇ ਸਿਦਕ ਬਖਸ਼ਿਓ। ਇਹ ਸੀਸ ਆਪ ਜੀਆਂ ਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਤੇ ਆਪ ਜੀ ਦੇ ਸਨਮੁਖ ਹੀ ਭੇਟ ਕਰਾਂਗਾ। ਆਪ ਜੀ ਦੀ ਆਸੀਸ ਦੇ ਆਸਰੇ ਤੇ ਆਪ ਜੀ ਦੀ ਹੀ ਓਟ ਵਿਚ ਲੜਦਿਆਂ ਐਸਾ ਖੰਡਾ ਵਾਹਾਂਗਾ ਕਿ ਕਾਬਲੀ ਤਲਵਾਰਾਂ ਖੁੰਢੀਆਂ ਕਰ ਦਿਆਂਗਾ। ਬਦਨੀਤਾਂ ਨੂੰ ਅੰਮ੍ਰਿਤਸਰ ਤੋਂ ਦੂਰ ਭਜਾ ਦਿਆਂਗਾ ਤੇ ਦਰਬਾਰ ਸਾਹਿਬ ਦੇ ਦਰਸਨ ਕਰੇ ਬਿਨਾ ਪ੍ਰਾਣ ਨਹੀਂ ਤਿਆਗਾਂਗਾ..
ਬਾਬਾ ਜੀ ਦੇ ਇਹਨਾਂ ਬੋਲਾਂ 'ਤੇ ਅਸਮਾਨੋਂ ਬਿਜਲੀ ਚਮਕੀ ਤੇ ਇਕ
ਅਜਬ ਵਰਤਾਰਾ ਵਾਪਰਿਆ,
ਹੈਅ.. ਇਹ ਕੈਸੀ ਅਰਦਾਸ ਦਰਬਾਰ ਸਾਹਿਬ ਦੇ ਦਰਸਨ ਕਰੇ ਤਿਨਾ ਪ੍ਰਾਣ ਨਹੀਂ ਤਿਆਗਾਂਗਾ ਕਦੋਂ ਪ੍ਰਾਣ ਤਿਆਗਣੇ ਹਨ ਤੇ ਕਦੋਂ ਨਹੀਂ, ਇਹ ਤੁਹਾਡੇ ਵੱਸ ਨਹੀਂ ਮੇਰੇ ਵੱਸ ਹੈ...
ਬਿਜਲੀ ਦੀ ਤਾਰ ਵਿਚ ਪਰਗਟ ਹੁੰਦੀ ਹੋਈ ਇਕ ਦੇਵੀ ਬੋਲੀ।
"ਮੈਂ ਮੌਤ ਹਾਂ ਤੇ ਇਹ ਸਭ ਮੈਂ ਤਹਿ ਕਰਨਾ ਹੈ. ”, ਉਸ ਨੇ ਆਪਣਾ ਵਾਕ ਪੂਰਾ ਕੀਤਾ।
"ਤੂੰ ਆਪਣਾ ਜਿਹੜਾ ਜੋਰ ਲਾਉਣਾ ਹੈ ਲਾ ਲੈ ਬੀਬੀ, ਮੇਰੀ ਅਰਦਾਸ ਤਾਂ ਹੁਣ ਹੋ ਗਈ ਹੈ”, ਬਾਬਾ ਜੀ ਮੌਤ ਨੂੰ ਬੋਲੇ।
"ਅਜੀਬ ਲੇਖ ਲਿਖੇ ਹਨ ਇਸ ਸਿਖ ਦੇ ਮੱਥੇ", ਜੰਗ ਦੇਖਣ ਲਈ ਇਕੱਤ ਹੋਏ ਦੇਵਤਿਆਂ ਵਿਚੋਂ ਇਕ ਬੋਲਿਆ।
"ਕੀ ਪੜ੍ਹ ਲਿਆ ਤੁਸੀਂ... ਜੋ ਏਨੇ ਹੈਰਾਨ ਹੋ ਰਹੇ ਹੋ", ਦੂਜੇ ਨੇ ਉਸ ਨੂੰ ਪੁੱਛਿਆ।
"ਇਸ ਦੇ ਮੱਥੇ 'ਤੇ ਸਾਫ ਸਾਫ ਲਿਖਿਆ ਹੈ ਕਿ ਇਸ ਸੂਰਮੇ ਦਾ ਸਿਰ ਏਥੇ ਇਸੇ ਮੈਦਾਨ ਵਿਚ ਲਹਿ ਜਾਣਾ ਹੈ.. ਤੇ "
"ਤੇ ਕੀ...?"
“. ਤੇ ਇਸ ਨੂੰ ਲੈਣ ਲਈ ਗੁਰੂ ਸਾਹਿਬ ਦੇ ਭੇਜੇ ਹੋਏ ਸ਼ਹੀਦ ਸਿੰਘ ਏਥੋਂ ਕਈ ਕੋਹ ਦੂਰ ਪਹੁੰਚ ਰਹੇ ਹਨ. ਹਰਿਮੰਦਰ,,, ਹਰਿਮੰਦਰ ਆ ਰਹੇ ਹਨ ਉਹ ਤਾਂ...”, ਸਿੰਘਾਂ ਦੇ ਵਰਤਾਰਿਆਂ ਤੋਂ ਅਣਜਾਨ ਦੇਵਤਾ ਹੈਰਾਨ ਹੋ ਰਿਹਾ ਸੀ।
“ਮੱਥਿਆਂ ਦੀਆਂ ਲਕੀਰਾਂ ਦੀ ਏਨੀ ਤਾਕਤ ਕਿੱਥੇ ਕਿ ਸਿੱਖ ਦੇ ਸਿਦਕਾਂ ਨਾਲ ਮੱਥਾ ਲਾ ਸਕਣ", ਦੂਜਾ ਦੇਵਤਾ ਬੋਲਿਆ।
"ਹਜੇ ਵੀ ਵੇਲਾ ਹੈ ਆਪਣੇ ਬੋਲ ਵਾਪਸ ਲੈ ਲੈ... ਇਹ ਮੈਂ ਪੂਰੇ ਨਹੀਂ ਹੋਣ ਦੇਣੇ", ਮੌਤ ਬਾਬਾ ਜੀ ਨੂੰ ਬੋਲੀ।
"ਬਚਨਾ ਤੋਂ ਖਿਸਕਣਾ ਸਿਖ ਦਾ ਕੰਮ ਨਹੀਂ ਬੀਬੀ... ਤੂੰ ਆਪਣੀ ਵਾਹ ਲਾ ਤੇ ਮੈਨੂੰ ਧਰਮ ਜੁੱਧ ਵਿਚ ਆਪਣੀ ਲਾਉਣਦੇ", ਬਾਬਾ ਜੀ ਤੁਰਦਿਆਂ ਬੋਲੇ।
ਮੌਤ ਖਲੋਤੀ ਹੈਰਾਨ ਹੋ ਰਹੀ ਸੀ। ਅੱਜ ਤਕ ਸਭ ਉਸ ਤੋਂ ਡਰਦੇ ਰਹੇ ਸਨ, ਦੂਰ ਭੱਜਣ ਦੀ ਕੋਸ਼ਿਸ਼ ਕਰਦੇ ਰਹੇ ਸਨ, ਪਰ ਕੈਸੀ ਤਾਸੀਰ ਦੇ ਮਨੁਖ
ਹਨ ਇਹ ਪੰਜਾਬ ਦੇ ਵਾਸੀ ਕਿ ਮੌਤ ਦੀਆਂ ਵੀ ਅੱਖਾਂ ਵਿਚ ਅੱਖਾਂ ਪਾ ਕੇ ਲੰਘ ਜਾਂਦੇ ਹਨ।
"ਉਂਅਅਅਹੂਂਹੂਂ"
ਏਨੇ ਨੂੰ ਬਾਬਾ ਨੌਧ ਸਿੰਘ ਜੀ ਮੌਤ ਕੋਲੋਂ ‘ਖੰਗੂਰਾ' ਮਾਰ ਕੇ ਲੰਘੇ। ਮੌਤ ਇਹਨਾਂ ਸਿੰਘਾਂ ਤੋਂ ਭੈਅ ਖਾ ਰਹੀ ਸੀ।
“ਗੁਰੂ ਦੀਆਂ ਚਿੜੀਆਂ ਨੇ ਬਾਜਾਂ ਦੀਆਂ ਘੰਡੀਆਂ ਮਰੋੜ ਦਿੱਤੀਆਂ ਤੇ ਇਹ ਤਾਂ ਹੈਨ ਈ ਸ਼ਿਕਰੇ ਜਹੇ", ਬਾਬਾ ਨੌਧ ਸਿੰਘ ਨੇ ਅਫਗਾਨਾ ਵੱਲ ਦੇਖਿਆ ਤੇ ਆਪਣੀ ਭਗੌਤੀ ਦੀ ਧਾਰ ਪਰਖਦਿਆਂ ਬੋਲੇ।
"ਸਾਡੀ ਗਿਣਤੀ ਲੱਖਾਂ ਵਿਚ ਹੈ ਤੇ ਹਕੂਮਤ ਨੇ ਫੁਰਮਾਨ ਜਾਰੀ ਕੀਤਾ ਹੈ ਕਿ ਕਿਸੇ ਵੀ ਸਿਖ ਨੂੰ ਦੇਖਦਿਆਂ ਹੀ ਮਾਰ ਦਿੱਤਾ ਜਾਏ... ਸੋ ਤੁਹਾਡੀ ਭਲਾਈ ਇਸੇ ਵਿਚ ਹੈ ਕਿ ਚੁੱਪ ਚਾਪ ਪਿੱਛੇ ਪਰਤ ਜਾਓ।", ਜਹਾਨ ਖਾਂ ਦਾ ਇਕ ਸੈਨਾਪਤੀ ਬੋਲਿਆ। ਸਿੰਘਾਂ ਨੇ ਨਗਾਰੇ 'ਤੇ ਚੋਟ ਲਾਈ ਤੇ ਨਰਸਿੰਘਾ ਵਜਾਇਆ।
"ਸਾਡੇ ਨਰਸਿੰਘੇ ਤੇ ਨਗਾਰੇ ਮੁੱਢ ਤੋਂ ਹੀ ਤੁਹਾਡੇ ਫੁਰਮਾਨਾਂ ਤੋਂ ਆਕੀ ਨੇ... ਤੇ ਸਾਨੂੰ ਸਾਡਾ ਭਲਾ ਬੁਰਾ ਸਭ ਪਤਾ ਹੈ, ਤੁਸੀਂ ਆਪਣਾ ਵਿਚਾਰੋ”, ਬਾਬਾ ਨੌਧ ਸਿੰਘ ਨੇ ਅਫਗਾਨਾ ਦੀ ਵੰਗਾਰ ਦਾ ਜਵਾਬ ਦਿੱਤਾ।
"ਤੁਸੀਂ ਸਾਨੂੰ ਜਾਣਦੇ ਨਹੀਂ... ਜਹਾਨ ਖਾਂ ਸਿਪਹਸਾਲਾਰ ਦੀ ਇਹ ਫੌਜ ਕਦੇ ਜੰਗ ਵਿਚ ਹਾਰੀ ਨਹੀਂ ਉਹ ਪਠਾਨ ਮੁੜ ਬੋਲਿਆ।
“ਗਿੱਦੜ ਹੋਣ, ਲੱਕੜਬੱਗੇ ਤੇ ਭਾਵੇਂ ਬਘਿਆੜ.., ਸ਼ੇਰਾਂ ਨੂੰ ਸਭ ਨਾਲ ਲੜਨ ਦਾ ਹੀ ਵੱਲ ਹੁੰਦੈ ", ਭਾਈ ਬਲਵੰਤ ਸਿੰਘ ਬੋਲੇ, " ਨਾਲੇ ਮਾਛੀਵਾੜੇ ਦੀ ਮਿੱਟੀ ਲੱਗੀ ਹੈ ਇਹਨਾਂ ਸਰੀਰਾਂ ਨੂੰ। ਦੁਨੀਆਂ ਦੇ ਦੁੱਖ ਤਕਲੀਫਾਂ ਤਾਂ ਟਿੱਚ ਜਾਣਦੀਆਂ ਨੇ ਇਹ ਸਰਬਲੋਹੀ ਦੇਹਾਂ। ਯਾਰੜੇ ਦੇ ਸੱਥਰੀਂ ਗੀਤ ਗੋਣ ਵਾਲਿਆਂ ਨੇ ਖੇੜਿਆਂ ਦੇ ਕੀ ਵੱਸਣਾ ਹੈ”
ਏਨੇ ਨੂੰ ਤੇਜ਼ ਆਵਾਜ਼ਾਂ ਨੇ ਅਫਗਾਨਾ ਦੇ ਕੰਨ ਖੜ੍ਹੇ ਕੀਤੇ।
"ਇਹ ਕੈਸੀਆਂ ਆਵਾਜ਼ਾਂ ਨੇ...?"
"ਉਹ ਕਿਰਪਾਨਾਂ ਤਿੱਖੀਆਂ ਕਰ ਰਹੇ ਨੇ ਹਜ਼ੂਰ"
"ਹੋਰ ਕਿੰਨੀਆਂ ਕੁ ਤਿੱਖੀਆਂ ਕਰਨਗੇ.. ਤੇ ਜਹਾਨ ਖਾਂ ਦਾ ਮੁੜਕਾ ਤਿਪ ਤਿਪ ਡਿੱਗਣ ਲੱਗਾ।
ਤੇ ਏਧਰ ਸਰਮਿਆਂ ਦੇ ਜਜ਼ਬੇ ਕਿਰਪਾਨਾਂ ਤੋਂ ਵੀ ਤਿੱਖੇ ਹੋ ਰਹੇ ਸਨ।
ਜੰਗ ਸ਼ੁਰੂ ਹੋਈ। ਖੰਡੇ, ਕਿਰਪਾਨਾਂ ਨੇ ਅਫਗਾਨਾ ਦੀ ਜੰਗਜੂ ਤਾਕਤ ਦਾ ਇਮਤਿਹਾਨ ਲੈਣਾ ਸ਼ੁਰੂ ਕੀਤਾ।
"ਸਰਬ ਲੋਹ ਜੀ ਦੀ ਸਦਾ ਰਛਿਆ ਹਮਨੈ॥ ", ਗਾਉਂਦੇ ਯੋਧਿਆਂ ਨੇ ਜੰਗ ਵਿਚ ਐਸਾ ਲੋਹਾ ਵਾਹਿਆ ਕਿ ਸਿੰਘਾਂ ਦੇ ਪਹਿਲੇ ਹੱਲੇ ਵਿਚ ਹੀ ਜਹਾਨ ਖਾਂ ਦੀ ਅਜੇਤੂ ਫੌਜ ਦੇ ਪੈਰ ਉੱਖੜ ਗਏ। ਉਸ ਦੇ ਸਿਪਾਹੀ ਤਾਂ ਜੰਗ ਤੋਂ ਪਹਿਲਾਂ ਹੀ ਭੈਅ ਭੀਤ ਹੋਏ ਖਲੋਤੇ ਸਨ ਤੇ ਹੁਣ ਉਹਨਾਂ ਸਿੰਘਾਂ ਦੇ ਜਜ਼ਬੇ ਅੱਗੇ ਕਿੱਥੇ ਟਿਕਣਾ ਸੀ। ਉਹ ਭੱਜ ਪਏ, ਪਿੱਛੇ ਵੱਲ ਨੂੰ...
"ਰੋਕੋ ਇਹਨਾਂ ਨੂੰ...", ਜਹਾਨ ਖਾਨ ਚੀਕਿਆ ਤੇ ਆਪਣੇ ਘੋੜੇ ਨੂੰ ਅੱਡੀ ਲਾ ਕੇ ਭੱਜਦੇ ਸਿਪਾਹੀਆਂ ਵੱਲ ਲੈ ਗਿਆ,
"ਅਤਾਈ ਖਾਨ ਆ ਰਿਹਾ ਹੈ... ਅਸੀਂ ਸੁਨੇਹਾ ਭੇਜਿਆ ਸੀ ਉਹ ਪਹੁੰਚ ਹੀ ਰਿਹਾ ਹੋਵੇਗਾ... ਤੁਸੀਂ ਕੁਝ ਸਮਾ ਹੋਰ ਟਿਕੇ ਰਹੋ ਸਿਖ ਦੀਨ ਲਈ ਲੜ ਰਹੇ ਹੋ ਤਾਂ ਤੁਸੀਂ ਕਿਹਤਾਂ ਬੇਦੀਨੇ ਹੋ ਉਹਨਾਂ ਲਈ ਧਰਮ ਯੁੱਧ ਹੈ ਤਾਂ ਤੁਸੀਂ ਵੀ ਜਿਹਾਦ ਜਾਣ ਕੇ ਲੜੋ...", ਜਹਾਨ ਖਾਨ ਦੀਆਂ ਐਸੀਆਂ ਵੰਗਾਰਾਂ ਨੇ ਭੱਜਦੇ ਸਿਪਾਹੀ ਰੋਕ ਲਏ। ਨਾਲ ਹੀ ਜਹਾਨ ਖਾਂ ਨੇ ਤੈਮੂਰ ਵੱਲ ਵੀ ਸੂਹੀਏ ਦੌੜਾ ਦਿੱਤੇ,
“ਦੀਨ ਦਾ ਵਾਸਤਾ ਦੇ ਕੇ ਮੋਮਨਾ ਨੂੰ ਇਕੱਠੇ ਕਰੋ ਸ਼ਹਿਜਾਦਾ ਆਲਮ। ਸਿਖ ਜਿਸ ਜੰਗ ਨੂੰ ਧਰਮ ਯੁੱਧ ਜਾਣ ਕੇ ਲੜ੍ਹ ਰਹੇ ਹਨ ਉਹਨਾਂ ਦਾ ਟਾਕਰਾ ਸਾਡੇ ਭਾੜੇ ਦੇ ਸਿਪਾਹੀ ਨਹੀਂ ਕਰ ਸਕਣਗੇ। ਸਿੰਘਾਂ ਦੀ ਜੋ ਰਫਤਾਰ ਹੈ, ਅੰਮ੍ਰਿਤਸਰ ਛੱਡੋ ਉਹ ਤਾਂ ਕਾਬਲ ਤੱਕ ਵੀ ਨਹੀਂ ਰੁਕਣਗੇ। ਏਸ ਜੰਗ ਵਿਚ ਸਾਨੂੰ ਸਿਪਾਹੀਆਂ ਦੀ ਨਹੀਂ ਜਿਹਾਦੀਆਂ ਦੀ ਲੋੜ ਹੈ ਯਾਦ ਰਹੇ ਇਹ ਸ਼ਹੀਦੀ ਮਿਸਲ ਦੇ ਸਿੰਘ ਹਨ, ਜਿਹਨਾਂ ਨੂੰ ਸ਼ਹਾਦਤ ਤੋਂ ਪਹਿਲਾਂ ਹੀ ਸ਼ਹੀਦ ਕਿਹਾ ਜਾਂਦਾ ਹੈ ਤੇ ਜੋ ਦਮਦਮੇ ਤੋਂ ਚੱਲ ਕੇ ਅੰਮ੍ਰਿਤਸਰ ਸ਼ਹੀਦ ਹੋਣ ਹੀ ਆਏ ਹਨ, ਕੌਣ ਮਾਰ ਸਕਦਾ ਹੈ ਇਹਨਾਂ ਨੂੰ ਇਹਨਾਂ ਦਾ ਮੁਕਾਬਲਾ ਕਰਨਾ ਕਿਸੇ ਤਨਖਾਹਦਾਰ ਫੌਜ ਦੇ ਵੱਸ ਦੀ ਗੱਲ ਨਹੀਂ "
ਜਹਾਨ ਖਾਂ ਦਾ ਸੁਨੇਹਾਂ ਤੈਮੂਰ ਕੋਲ ਪੁੱਜਾ। ਉਸ ਨੇ ਫੌਜਦਾਰਾਂ ਨੂੰ ਤਾਕੀਦ ਭੂਤੀ ਕੀਤੀ ਜਿਹਾਦ ਦਾ ਨਾਹਰਾ ਸਾਰੇ ਲਾਹੌਰ ਵਿਚ ਮਾਰਿਆ ਜਾਵੇ ਤੇ ਦੀਨੀਆਂ ਨੂੰ ਕਾਫਰਾਂ ਨਾਲ ਮੱਥਾ ਲਾਉਣ ਲਈ ਤਿਆਰ ਕੀਤਾ ਜਾਵੇ।
"ਸਿੰਘਾਂ ਦੇ ਨਿਸਾਨ ਅੱਗੇ ਡੋਲਦੇ ਹੈਦਰੀ ਦਾ ਵਾਸਤਾ ਪਾਓ ਤੇ ਸਭ ਨੂੰ ਅੰਮ੍ਰਿਤਸਰ ਵੱਲ ਤੋਰੋ..."
ਤੈਮੂਰ ਨੇ ਭਾਵੇਂ ਜਹਾਨ ਖਾਨ ਦੀ ਸਲਾਹ ਦੇ ਅਮਲ ਲਈ ਫੌਜਦਾਰ ਤੋਰ ਦਿੱਤੇ ਸਨ, ਪਰ ਅੰਦਰੇ ਅੰਦਰ ਉਸ ਨੇ ਆਪਣੇ ਖਾਸ ਸਰਦਾਰਾਂ ਨੂੰ ਕਾਬਲ ਕੂਚ ਦੀ ਤਿਆਰੀ ਦਾ ਸੁਨੇਹਾਂ ਲਾ ਦਿੱਤਾ ਸੀ। ਸ਼ਹੀਦੀ ਮਿਸਲ ਦੇ ਯੋਧਿਆਂ ਦਾ ਆਉਣਾ ਸੁਣ ਕੇ ਤੈਮੂਰ ਦੀਆਂ ਲੱਤਾਂ ਵਿਚੋਂ ਜਿਵੇਂ ਸਾਰਾ ਲਹੂ ਹੀ ਸੂਤਿਆ ਗਿਆ ਸੀ। ਉਹ ਆਪਣੇ ਆਸਨ 'ਤੇ ਕਿਸੇ ਬਿਮਾਰ ਵਾਂਗ ਡਿੱਗ ਪਿਆ।
ਏਧਰ ਸਿੰਘ ਅਫਗਾਨਾ ਨੂੰ ਭਜਾਉਣ ਲਈ ਜਾਨਾ ਨੂੰ ਟਿੱਚ ਜਾਣ ਕੇ ਜੂਝ ਰਹੇ ਸਨ। ਮਾਲਵੇ ਦੇ ਲੱਖੀ ਜੰਗਲ ਤੋਂ ਬਾਬਾ ਜੀ ਦੇ ਜੱਥੇ ਨਾਲ ਰਲੇ ਭਾਈ ਜੱਸਾ ਸਿੰਘ ਦੇ ਮੂਹਰੇ ਕਾਸਮ ਖਾਨ ਖਲੋਤਾ ਸੀ। ਉਸ ਨੇ ਭਾਈ ਜੱਸਾ ਸਿੰਘ ਜੀ ਨੂੰ ਵੰਗਾਰਿਆ।
“ਚੰਗੇ ਭਲੇ ਟਿਕੇ ਬੈਠੇ ਸੋ ਤੁਸੀਂ ਜੰਗਲਾਂ ਵਿਚ ਐਵੇਂ ਜਾਨ ਗਵਾਉਣ ਆ ਗਏ ਓ"
"ਜਾਨ ਗਵਾਉਣ ਦਾ ਫਿਕਰ ਉਸ ਨੂੰ ਹੋਵੇ ਖਾਨ ਸਾਹਬ, ਜਿਹੜਾ ਜਾਨ ਆਪਣੀ ਸਮਝਦਾ ਹੋਵੇ...", ਕਹਿੰਦਿਆਂ ਭਾਈ ਜੱਸਾ ਸਿੰਘ ਨੇ ਘੋੜੇ ਨੂੰ ਅੱਡੀ ਲਾਈ। ਕਾਸਮ ਖਾਨ ਨੇ ਤਲਵਾਰ ਦਾ ਵਾਰ ਕੀਤਾ ਤਾਂ ਭਾਈ ਸਾਹਿਬ ਨੇ ਢਾਲ੍ਹ 'ਤੇ ਰੋਕ ਲਿਆ ਤੇ ਨਾਲ ਹੀ ਸੱਜੇ ਹੱਥ ਫੜੀ ਭਗਾਉਤੀ ਘੁਮਾਈ ਤੇ ਕਾਸਮ ਖਾਂ ਦਾ ਸਿਰ ਉਸ ਦੇ ਘੋੜੇ ਦੇ ਪੈਰਾਂ ਵਿਚ ਜਾ ਪਿਆ। ਇਕ ਦਮ ਇਕ ਹੋਰ ਅਫਗਾਨ ਸਿਰ ਕਾਸਮ ਖਾਨ ਸਿਰ ਨਾਲ ਆ ਟਕਰਾਇਆ। ਇਹ ਜਬਰਦਸਤ ਖਾਂ ਦਾ ਸਿਰ ਸੀ, ਜੋ ਭਾਈ ਬਲਵੰਤ ਸਿੰਘ ਨੇ ਝਟਕਾ ਦਿੱਤਾ ਸੀ।
ਬਾਬਾ ਨੌਧ ਸਿੰਘ ਦਾ ਖੰਡਾ ਕਾਬਲੀ ਵਿਹੜਿਆਂ ਵਿਚ ਸੱਥਰ ਵਿਛਾਉਂਦਾ ਜਾ ਰਿਹਾ ਸੀ। ਉਹਨਾਂ ਅਫਗਾਨ ਲਸ਼ਕਰ ਵਿਚ ਤਰਥੱਲੀ ਮਚਾ ਦਿੱਤੀ ਸੀ। ਕੋਈ ਵੀ ਪਠਾਨ ਜੰਗ ਵਿਚ ਬਾਬਾ ਨੌਧ ਸਿੰਘ ਵਾਲੇ ਪਾਸੇ ਨਹੀਂ ਹੋਣਾ ਚਾਹੁੰਦਾ ਸੀ। ਜਹਾਨ ਖਾਂ ਆਪ ਆਪਣੀ ਟੁਕੜੀ ਲੈ ਕੇ ਅੱਗੇ ਵਧਿਆ। ਉਸ ਦੇ ਨਾਲ ਪਠਾਨ ਬੰਦੂਕਚੀਆਂ ਦੀ ਇਕ ਟੋਲੀ ਵੀ ਸੀ। ਬਾਬਾ ਜੀ ਜਹਾਨ ਖਾਂ ਵੱਲ ਵਧੇ। ਜਹਾਨ ਖਾਂ ਨੇ ਦੁਰੋਂ ਬਰਛਾ ਚਲਾਇਆ। ਬਾਬਾ ਜੀ ਨੇ ਉਸ ਦੇ ਵਾਰ ਤੋਂ ਆਪਣੇ ਆਪ ਨੂੰ ਬਚਾਇਆ ਤੇ ਘੋੜਾ ਭਜਾ ਕੇ ਖਾਨ ਦੇ ਕੋਲ ਪਹੁੰਚ ਗਏ। ਬਾਬਾ ਜੀ ਦੇ ਖੰਡੇ ਦੇ ਪਹਿਲੇ ਵਾਰ ਵਿਚ ਹੀ ਜਹਾਨ ਖਾਂ ਦੀ ਫੌਲਾਦੀ ਤਲਵਾਰ ਦੋ ਟੋਟੇ
ਹੋ ਗਈ। ਬਾਬਾ ਜੀ ਨੂੰ ਜਹਾਨ ਖਾਂ ਦੇ ਅੰਗ ਰੱਖਿਅਕਾਂ ਨੇ ਚਾਰੇ ਪਾਸਿਓ ਘੇਰ ਲਿਆ। ਬਾਬਾ ਜੀ ਦੀ ਸਾਰੀ ਦੇਹ ਤੀਰਾਂ, ਕਿਰਪਾਨਾਂ ਤੇ ਬਰਛਿਆਂ ਦੇ ਫੋਟੋ ਨਾਲ ਭਰ ਗਈ। ਪਰ ਮਜਾਲ ਹੈ ਕਿ ਖੰਡੇ ਦੀ ਪਕੜ ਬਾਬਾ ਜੀ ਦੇ ਹੱਥੋਂ ਰਤਾ ਵੀ ਢਿੱਲੀ ਪਈ ਹੋਵੇ।
"ਇਹ ਡਿੱਗ ਕਿਉਂ ਨਹੀਂ ਰਿਹਾ.. ਏਨੇ ਫੱਟ ਲੱਗਣ ਮਗਰੋਂ ਵੀ ਮਰ ਕਿਉਂ ਨਹੀਂ ਰਿਹਾ ਇਹ...", ਜਹਾਨ ਖਾਂ ਹੈਰਾਨ ਹੋ ਰਿਹਾ ਸੀ। ਉਸ ਨੇ ਬੰਦੂਕਚੀਆਂ ਨੂੰ ਇਸ਼ਾਰਾ ਕੀਤਾ। ਪਰ ਚਾਰੇ ਪਾਸੇ ਪਠਾਨ ਖਲੋਤੇ ਹੋਣ ਕਰਕੇ ਬੰਦੂਕਾਂ ਵਾਲੇ ਗੋਲੀ ਚਲਾਉਣ ਤੋਂ ਝਿਜਕ ਰਹੇ ਸਨ।
ਬਾਬਾ ਜੀ ਨੇ ਏਨੇ ਫੱਟ ਲੱਗੇ ਹੋਣ ਦੇ ਬਾਵਜੂਦ ਵੀ ਏਨੀ ਤੇਜ਼ੀ ਨਾਲ ਖੰਡਾ ਘੁਮਾਇਆ ਕੇ ਜਹਾਨ ਖਾਨ ਦੇ ਕਈ ਅੰਗ ਰੱਖਿਅਕਾਂ ਦੇ ਸਿਰ ਕੱਦੂਆਂ ਵਾਂਗ ਲਾਹ ਦਿੱਤੇ।
"ਗੋਲੀਆਂ ਚਲਾਓ... ", ਜਹਾਨ ਖਾਂ ਚੀਕਿਆ।
ਰਾਮਜੰਗੇ ਦੀ ਇਕ ਗੋਲੀ ਬਾਬਾ ਜੀ ਦੇ ਮੱਥੇ ਵਿਚ ਲੱਗੀ ਤੇ ਹੋਰ ਕਈ ਦੇਹ ਤੋਂ ਪਾਰ ਹੋ ਗਈਆਂ। ਬਾਬਾ ਜੀ ਘੋੜੇ ਤੋਂ ਹੇਠਾਂ ਉਤਰੇ, ਅੰਮ੍ਰਿਤਸਰ ਸਾਹਿਬ ਵੱਲ ਮੂੰਹ ਕਰਕੇ ਮੱਥਾ ਟੇਕਿਆ ਤੇ ਓਥੇ ਹੀ ਲੰਬੇ ਪੈ ਗਏ।
"ਜਿਸ ਥਾਂ ਬਾਬਾ ਜੀ ਸ਼ਹੀਦ ਹੋਏ ਉਸ ਥਾਂ ਨੂੰ ਅੱਜ ਤਕ ਸਿਖ ਸੰਗਤ ਮੱਥੇ ਟੇਕਦੀ ਹੈ..", ਬਾਬੇ ਨੇ ਹੱਥ ਜੋੜਦਿਆਂ ਬਾਬਾ ਨੌਧ ਸਿੰਘ ਨੂੰ ਸਿਰ ਨਿਵਾਇਆ।
ਜਿੱਥੇ ਬਾਬਾ ਨੌਧ ਸਿੰਘ ਸ਼ਹੀਦ ਹੋਏ, ਓਥੇ ਪਠਾਨਾ ਦੀਆਂ ਲਾਸ਼ਾਂ ਦਾ ਏਡਾ ਵੱਡਾ ਢੇਰ ਲੱਗ ਗਿਆ ਸੀ। ਬਾਬਾ ਜੀ ਦੀ ਸ਼ਹਾਦਤ ਨੇ ਸਿੰਘਾਂ ਵਿਚ ਹੋਰ ਫੁਰਤੀ ਲੈ ਆਂਦੀ ਤੇ ਉਹ ਅਫਗਾਨ ਲਸ਼ਕਰ ਨੂੰ ਪਿੱਛੇ ਧੱਕਣ ਲੱਗੇ।
ਬਾਬਾ ਦੀਪ ਸਿੰਘ ਜਿਸ ਜੋਸ਼ ਨਾਲ ਅੱਗੇ ਵਧ ਰਹੇ ਸਨ, ਉਸ ਅੱਗੇ ਤਾਂ ਹੁਣ ਅਫਗਾਨ ਕੀ ਕੋਈ ਦੈਂਤ ਜਾਂ ਦੇਵਤਾ ਵੀ ਨਹੀਂ ਟਿਕ ਸਕਦਾ ਸੀ। ਕਿਹੜੇ ਮਹਿਖਾਸੁਰ ਤੇ ਕਿਹੜੇ ਸੁਣਵਤਬੀਜ, ਐਸੇ ਜਜ਼ਬੇ ਅੱਗੇ ਖਲੋਣਾ ਖਾਲਾ ਜੀ ਦਾ ਵਾੜਾ ਨਹੀਂ ਸੀ। ਅਸਮਾਨ ਵਿਚੋਂ ਕਈ ਵਾਰ ਬਿਜਲੀ ਕੜਕੀ, ਪਰ ਬਾਬਾ ਜੀ ਦੇ ਖੰਡੇ ਦੀ ਚਾਲ ਤੱਕ ਕੇ ਹੇਠਾਂ ਡਿੱਗਣ ਦਾ ਹੌਸਲਾ ਨਾ ਕਰ ਸਕੀ ਤੇ ਬੱਦਲਾਂ
ਵਿਚ ਹੀ ਸੁੰਗੜ ਕੇ ਰਹਿ ਗਈ। ਬਾਬਾ ਜੀ ਬੇਰੋਕ ਅੰਮ੍ਰਿਤਸਰ ਸਾਹਿਬ ਵਲ ਵਧਦੇ ਜਾ ਰਹੇ ਸਨ। ਗਿਣਤੀ ਕਰਨੀ ਔਖੀ ਸੀ ਕਿ ਹੁਣ ਤਕ ਬਾਬਾ ਜੀ ਨੇ ਕਿੰਨੇ ਪਠਾਨਾ ਦੇ ਸਿਰ ਲਾਹ ਧਰੇ ਸਨ।
ਕਿਆ ਚਾਲ ਸੀ ਬਾਬਾ ਜੀ ਦੇ ਖੰਡੇ ਦੀ, ਜਮਾਂ ਉਹਨਾਂ ਦੀਆਂ ਕਲਮਾਂ ਜਹੀ। ਜਿਵੇਂ ਉਹ ਕਲਮਾਂ ਨਾਲ ਸੋਹਣੇ ਅੱਖਰ ਵਾਹੁੰਦੇ ਸਨ, ਉਸੇ ਸੋਹਣੇ ਅੰਦਾਜ਼ ਵਿਚ ਜੰਗ ਲੜ ਰਹੇ ਸਨ। ਮਜਾਲ ਸੀ ਕਿ ਕੋਈ ਮੁਕਾਬਲਾ ਕਰ ਸਕੇ।
"ਮੇਰੇ ਕੋਲ ਅੱਠ ਸੇਰ ਦੀ ਤਲਵਾਰ ਹੈ", ਇਕ ਵੱਡੀ ਫੌਜੀ ਟੁਕੜੀ ਦਾ ਸਰਦਾਰ ਬੋਲਿਆ, ਸ਼ਾਇਦ ਇਹ ਅਤਾਈ ਖਾਨ ਸੀ।
“ ਤੇ ਉਸ ਦਾ ਖੰਡਾ ਕਹਿੰਦੇ 'ਠਾਰਾਂ ਸੇਰ ਦਾ ਹੈ", ਪਹਿਲਾਂ ਤੋਂ ਲੜ ਰਹੇ ਕਿਸੇ ਅਫਗਾਨ ਫੌਜਦਾਰ ਨੇ ਜਵਾਬ ਦਿੱਤਾ।
ਅਤਾਈ ਖਾਨ ਆਇਆ। ਪਰ ਉਹ ਵੀ ਆ ਕੇ ਕੀ ਕਰ ਲੈਂਦਾ। ਉਸ ਕੋਲ ਕਿਹੜਾ ਹੁਣ ਕੋਈ ਬ੍ਰਹਮਅਸਤ੍ਰ ਸੀ... ਤੇ ਜੇ ਹੁੰਦਾ ਵੀ ਤਾਂ ਬ੍ਰਹਮਅਸਤ੍ਰ ਵੀ ਅੱਜ ਬਾਬਾ ਜੀ ਨੂੰ, ਕੀਤਾ ਪ੍ਰਣ ਪੂਰਾ ਕਰਨ ਤੋਂ ਰੋਕ ਨਹੀਂ ਸਕਦਾ ਸੀ। ਬਾਬਾ ਜੀ ਦਾ ਕੌਲ਼ ਸੀ ਕਿ ਸ਼ਹਾਦਤ ਦਰਬਾਰ ਸਾਹਿਬ ਪਹੁੰਚ ਕੇ ਹੀ ਪਾਵਾਂਗਾ, ਸੋ ਉਹਨਾਂ ਇਹੋ ਕਰਨਾ ਸੀ।
ਪਰ ਇਹ ਕੀ... ਇਹ ਤਾਂ ਗਜ਼ਬ ਹੋ ਗਿਆ ਸੀ... ਇਕ ਪਠਾਨ ਨਾਲ ਸਾਂਝੇ ਵਾਰ ਵਿਚ ਬਾਬਾ ਜੀ ਦਾ ਸੀਸ ਲਹਿ ਗਿਆ। ਉਹ ਤਾਂ ਧਰਤੀ 'ਤੇ ਡਿੱਗ ਪਏ ਸਨ। ਬਾਬਾ ਜੀ ਦਾ ਪ੍ਰਣ ਤਾਂ ਵਿਚੇ ਰਹਿ ਗਿਆ ਸੀ। ਸਿਖ ਪ੍ਰਣ ਪਾਲਨ ਲਈ ਜਾਨ ਲਾ ਦਿੰਦਾ ਹੈ, ਪਰ ਬਾਬਾ ਜੀ ਦੀ ਜਾਨ ਤਾਂ ਪ੍ਰਣ ਪੂਰਾ ਹੋਣ ਤੋਂ ਪਹਿਲਾਂ ਹੀ ਉਡਾਰੀ ਮਾਰ ਰਹੀ ਸੀ।
ਬਾਬਾ ਜੀ ਦੀ ਦੇਹ ਪਠਾਨ ਘੋੜਿਆਂ ਦੇ ਵਿਚਕਾਰ ਪਈ ਸੀ। ਇਕ ਸਿੰਘ ਭਾਈ ਧਰਮ ਸਿੰਘ ਉਹਨਾਂ ਦੀ ਦੇਹ ਸੰਭਾਲਣ ਲਈ ਭੱਜਿਆ। ਉਹ ਚਾਹੁੰਦਾ ਸੀ ਕਿ ਬਾਬਾ ਜੀ ਨੂੰ ਮੈਦਾਨ ਵਿਚੋਂ ਪਾਸੇ ਲੈ ਜਾਵੇ। ਉਸ ਨੇ ਬਾਬਾ ਜੀ ਦੇ ਧੜ੍ਹ ਨੂੰ ਹੱਥ ਪਾਇਆ ਤੇ ਬੋਲਿਆ,
"ਬਾਬਾ ਜੀ ਅੰਮ੍ਰਿਤਸਰ ਤਾਂ ਹਜੇ ਨਹੀਂ ਆਇਆ. ਇਹ ਕੀ ਭਾਣਾ ਵਰਤ ਗਿਆ ਆਪ ਜੀ ਦਾ ਪ੍ਰਣ..."
ਬਾਬਾ ਜੀ ਦੇ ਧੜ੍ਹ ਵਿਚ ਹਲਚਲ ਹੋਈ। ਸੀਸ ਨੇ ਅੱਖਾਂ ਖੋਲ੍ਹੀਆਂ।
"ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਓ ਮਹਾਰਾਜ"
ਪਤਾ ਨਹੀਂ ਕਿੱਧਰੋਂ ਆਵਾਜ਼ ਆਈ। ਭਾਈ ਧਰਮ ਸਿੰਘ ਪਾਸੇ ਹੋ ਗਿਆ। ਕਮਾਲ ਹੋ ਰਿਹਾ ਸੀ। ਕਰਾਮਾਤ ਹੋ ਰਹੀ ਸੀ। ਗਜ਼ਬ ਵਰਤਾਰਾ ਵਾਪਰ ਰਿਹਾ ਸੀ। ਪਠਾਨਾ ਦੇ ਘੋੜੇ ਰੁਕ ਗਏ। ਸਿੰਘਾਂ ਦੇ ਹੱਥ ਜੁੜ ਗਏ। ਖਾਲਸੇ ਦੇ ਤੁਰੰਗਾਂ ਨੇ ਮੱਥੇ ਧਰਤੀ ਨੂੰ ਛੁਹਾ ਮੱਥਾ ਟੇਕਿਆ। ਚੰਦ ਸੂਰਜ ਨੇ ਨਮਸਕਾਰ ਕੀਤੀ। ਦੇਵਤਿਆਂ ਫੁੱਲ ਬਰਸਾਏ।
ਸ਼ਹੀਦ ਸਿੰਘਾਂ ਵਿਚੋਂ ਭਾਈ ਮਨੀ ਸਿੰਘ ਜੀ ਨੇ ਜੈਕਾਰਾ ਛੱਡਿਆ,
"ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਹਿ ਪਾਵੇ, ਧੰਨ ਧੰਨ ਧੰਨ ਭਾਈ ਦੀਪ ਸਿੰਘ ਜੀ ਸ਼ਹੀਦ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ"
'ਸਤਿ ਸ੍ਰੀ ਅਕਾਲ' ਦੀਆਂ ਲੱਖਾਂ ਆਵਾਜ਼ਾਂ ਆਈਆਂ।
ਬਾਬਾ ਜੀ ਦਾ ਧੜ੍ਹ ਖੜਾ ਹੋਇਆ। ਖੰਡਾ ਉਹਨਾਂ ਦੇ ਹੱਥ ਵਿਚ ਹੀ ਸੀ। ਖੱਬੇ ਹੱਥ ਨਾਲ ਉਹਨਾਂ ਸੀਸ ਚੁੱਕਿਆ ਤੇ ਤਲੀ 'ਤੇ ਟਿਕਾ ਲਿਆ।
ਭਾਈ ਤਾਰੂ ਸਿੰਘ ਜੀ ਨੇ ਸ਼ਬਦ ਪੜਿਆ, "ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥" ਬਾਬਾ ਜੀ ਅੱਗੇ ਵਧੇ। ਹੁਣ ਮੂਹਰੇ ਕੋਈ ਨਹੀਂ ਸੀ। ਇਹ ਵਰਤਾਰਾ ਤੱਕ ਕੇ ਪਠਾਨ ਜੰਗ ਵਿਚੋਂ ਭੱਜਣ ਲੱਗੇ। ਭੱਜਦੀ ਫੌਜ ਨੂੰ ਅਫਗਾਨ ਸਰਦਾਰ ਰੋਕਣ ਲੱਗੇ, ਪਰ ਕੋਈ ਸਿਪਾਹੀ ਹੁਣ ਰੁਕਣ ਵਾਲਾ ਨਹੀਂ ਸੀ। ਐਸੀ ਘਟਨਾ ਵਾਪਰੀ ਸੀ, ਜਿਸ ਨੇ ਸਭ ਨੂੰ ਸੁੰਨ ਕਰ ਦਿੱਤਾ ਸੀ, ਲੜਾਈ ਹੁਣ ਅਫਗਾਨਾ ਨੂੰ ਕਦ ਸੁੱਝਦੀ ਸੀ।
"ਇਹਨਾਂ ਨਾਲ ਨਹੀਂ ਲੜਿਆ ਜਾ ਸਕਦਾ ਹਜ਼ੂਰ ਨਹੀਂ ਲੜਿਆ ਜਾ ਸਕਦਾ", ਕਿਸੇ ਸੂਹੀਏ ਨੇ ਤੈਮੂਰ ਨੂੰ ਖਬਰ ਪੁਚਾਈ।
"ਕਿਉਂ... ਲੜਿਆ ਕਿਉਂ ਨਹੀਂ ਜਾ ਸਕਦਾ ", ਤੈਮੂਰ ਬੋਲਿਆ।
"ਸਾਡੀ ਫੌਜ ਨੂੰ ਇਸ ਤਰ੍ਹਾਂ ਲੜਨ ਦਾ ਵੱਲ ਨਹੀਂ ਹਜ਼ੂਰ"
“ਕਿਸ ਤਰ੍ਹਾਂ ਦਾ ਵੱਲ ਨਹੀਂ ਸਾਡੀ ਫੌਜ ਨੂੰ ਕਿਸ ਤਰ੍ਹਾਂ ਲੜ ਰਹੇ ਨੇ ਸਿੰਘ"
"ਸਿਰ ਤਲੀ 'ਤੇ ਧਰ ਕੇ", ਸੂਹੀਆ ਬੋਲਿਆ।
..ਤੇ ਹਾਂ... ਜੰਗ ਵਿਚ ਸਾਡੇ ਸੂਰਮੇ ਵੀ ਜਾਨ ਤਲੀ 'ਤੇ ਧਰ ਕੇ ਹੀ ਲੜਦੇ ਨੇ", ਤੈਮੂਰ ਦੇ ਗੱਲ ਪੂਰੀ ਤਰ੍ਹਾਂ ਖਾਨੇ ਨਹੀਂ ਪਈ ਸੀ।
"ਤੁਸੀਂ ਸਮਝੇ ਨਹੀਂ ਹਜ਼ੂਰ, ਜਾਨ ਤਲੀ 'ਤੇ ਧਰ ਕੇ ਲੜਨਾ ਹੋਰ ਗੱਲ ਸਿਰ ਤਲੀ 'ਤੇ ਧਰ ਕੇ ਲੜਨਾ ਹੋਰ...
"ਕੋਈ ਫਰਕ ਹੈ..."
"ਬਹੁਤ ਹਜ਼ੂਰ... ਬਹੁਤ ਫਰਕ ਹੈ ਸ਼ਹੀਦੀ ਮਿਸਲ ਦੇ ਸਰਦਾਰ...
ਬਾਬੇ... ਭਾਈ... ਦੀਪ ਸਿੰਘ ਦਾ ਸਿਰ ਸਾਡੇ ਇਕ ਪਠਾਨ ਦੇ ਵਾਰ ਨਾਲ ਲਹਿ ਗਿਆ ਸੀ... ਤੇ ਉਸਨੇ " ਤੇ ਸੂਹੀਆ ਚੁੱਪ ਹੋ ਗਿਆ।
ਤੇ ਉਸਨੇ ਕੀ... ਅੱਗੇ ਬੋਲ...", ਤੈਮੂਰ ਦਾ ਦਿਲ ਮੂੰਹ ਨੂੰ ਆ ਰਿਹਾ ਸੀ।
ਤੇ ਉਸਨੇ ਆਪਣਾ ਲੱਥਾ ਸਿਰ ਚੁੱਕ ਕੇ ਆਪਣੀ ਹਥੇਲੀ ਉੱਤੇ ਰੱਖ ਲਿਆ ਹਜ਼ੂਰ ਤੇ ਮੁੜ ਖੰਡਾ ਵਾਹੁਣ ਲੱਗਾ.. "
"ਕੀ ਬਕਵਾਸ ਕਰ ਰਿਹੈਂ ਇਹ ਕਿਵੇਂ ਹੋ ਸਕਦਾ ਹੈ..."
"ਕਹਿਰ ਹੋ ਗਿਆ ਸ਼ਹਿਜਾਦਾ ਆਲਮ... ਸਾਡੀ ਫੌਜ ਮੈਦਾਨ ਵਿਚੋਂ ਭੱਜ ਰਹੀ ਹੈ...", ਪਹਿਲਾ ਸੂਹੀਆ ਕੋਈ ਜਵਾਬ ਦਿੰਦਾ, ਉਸ ਤੋਂ ਪਹਿਲਾਂ ਇਕ ਭੱਜਿਆ ਆਉਂਦਾ ਫੌਜਦਾਰ ਬੋਲਿਆ, "ਉਹ ਸਿਰ ਤਲੀਆਂ 'ਤੇ ਧਰ ਕੇ ਲੜ੍ਹ ਰਹੇ ਨੇ ਹਜ਼ੂਰ ਸਾਡੀ ਫੌਜ ਉਹਨਾਂ ਅੱਗੇ ਨਹੀਂ ਖਲੋ ਸਕਦੀ...'
"ਅਤਾਈ ਖਾਨ ਵੀ ਜੰਗ ਵਿਚੋਂ ਪਿੱਛੇ ਹਟ ਰਿਹਾ ਹੈ ਹਜ਼ੂਰ... ਇਹਨਾਂ ਸਿਖਾਂ ਦੇ ਤਾਂ ਮੁਰਦੇ ਵੀ ਉੱਠ ਕੇ ਲੜਨ ਲੱਗੇ ਹਨ.", ਇਕ ਹੋਰ ਸੂਹੀਆ ਬੋਲਿਆ।
“ਕੀ ਉਸ ਇਕੱਲੇ ਨੇ ਸਿਰ ਚੁੱਕ ਕੇ ਹਥੇਲੀ 'ਤੇ ਰੱਖ ਲਿਆ ਸੀ ਕਿ ਹੋਰ ਕਿਸੇ ਨੇ ਵੀ...", ਤੈਮੂਰ ਅੰਦਰੋਂ ਕੰਬ ਗਿਆ ਸੀ।
"ਇਹ ਸਿਰਲੱਥਾਂ ਦੀ ਕੌਮ ਹੈ ਹਜ਼ੂਰ... ਅਸੀਂ ਤਾਂ ਦੀਪ ਸਿੰਘ ਸ਼ਹੀਦ ਨੂੰ ਦੇਖ ਕੇ ਹੀ ਭੱਜ ਲਏ... ਹੋ ਸਕਦੈ ਪਿੱਛੇ "
"ਸ਼ਹੀਦ... ਇਹ ਕੀ ਕਹਿ ਰਿਹੈਂ ਕਾਫਰ ਨੂੰ ਸ਼ਹੀਦ.
"ਇਹੋ ਉਸ ਦਾ ਨਾਮ ਹੈ ਹਜ਼ੂਰ... ਉਸ ਨੂੰ ਤਾਂ ਜਿਉਂਦੇ ਨੂੰ ਹੀ ਸ਼ਹੀਦ ਕਹਿੰਦੇ ਸਨ...
"ਅੱਲਾਹ ਵੀ ਜਾਪਦਾ ਹੈ ਸਿਖਾਂ ਵੱਲ ਹੈ ਹਜ਼ੂਰ " ਇਕ ਫੌਜਦਾਰ ਦੇ ਬੋਲਾਂ ਨਾਲ ਤੈਮੂਰ ਦੇ ਸਰੀਰ ਦੀ ਬਚੀ ਖੁਚੀ ਤਾਕਤ ਵੀ ਜਵਾਬ ਦੇ ਗਈ ਸੀ।
ਤੈਮੂਰ ਹੁਣ ਹੋਰ ਚਿਰ ਏਥੇ ਟਿਕਿਆ ਨਹੀਂ ਰਹਿ ਸਕਦਾ ਸੀ। ਉਸ
ਅਤਾਈ ਖਾਨ ਆਪਣੇ ਟੁਕੜੀ ਨੂੰ ਲੈ ਕੇ ਅੱਗੇ ਵਧਿਆ। ਉਸ ਨਾਲ ਜਮਾਲ ਖਾਂ ਵੀ ਸੀ। ਉਹ ਬਾਬਾ ਜੀ ਦੇ ਸਾਹਮਣੇ ਆ ਗਏ। ਸਿਪਾਹੀ ਅੱਗੇ ਨਾ ਹੋਣ। ਅੱਗੇ ਹੋ ਹੀ ਕੌਣ ਸਕਦਾ ਸੀ। ਧੜ੍ਹਾਂ 'ਤੇ ਸਿਰਾਂ ਵਾਲਿਆਂ ਨਾਲ ਤਾਂ ਫੇਰ ਕੋਈ ਲੜ ਲਵੇ, ਬਿਨਾ ਸਿਰ ਤੋਂ ਜੂਝਦਿਆਂ ਅੱਗੇ ਕੌਣ ਹੋਵੇ। ਅਤਾਈ ਖਾਂ ਦੇ ਡਰ ਤੋਂ ਜਮਾਲ ਖਾਂ ਅੱਗੇ ਵਧਿਆ। ਬਾਬਾ ਜੀ ਦਰਬਾਰ ਸਾਹਿਬ ਵਲ ਵਧ ਰਹੇ ਸਨ। ਜਮਾਲ ਖਾਂ ਬਾਬਾ ਜੀ ਦੇ ਨੇੜੇ ਆਇਆ, ਵਾਰ ਕੀਤਾ। ਬਾਬਾ ਜੀ ਨੇ ਖੰਡੇ ਨਾਲ ਰੋਕ ਲਿਆ। ਬਾਬਾ ਜੀ ਨੇ ਖੰਡਾ ਘੁਮਾਇਆ। ਜਾਪਿਆ ਜਿਵੇਂ ਅਸਮਾਨੋਂ ਡਿੱਗਦੀ ਬਿਜਲੀ ਦੀ ਤਾਰ ਹੋਏ। ਝਟਕਾ ਹੋਣ ਦੀ ਆਵਾਜ਼ ਆਈ ਤੇ ਅਗਲੇ ਪਲ ਜਮਾਲ ਖਾਂ ਦਾ ਸਿਰ ਭੁੰਜੇ ਬਾਬਾ ਜੀ ਦੇ ਚਰਨਾ ਵਿਚ ਰਿੜਦਾ ਫਿਰ ਰਿਹਾ ਸੀ। ਸ਼ਾਇਦ ਉਸ ਦੀ ਇਸੇ ਵਿਚ ਮੁਕਤੀ ਸੀ। ਹੁਣ ਕੋਈ ਅਤਾਈ ਖਾਨ ਤਾਂ ਕੀ ਅਤਾਈ ਖਾਨ ਦਾ ਪਿਉ ਵੀ ਖਲੋਤਾ ਨਹੀਂ ਰਹਿ ਸਕਦਾ ਸੀ। ਉਹ ਭੱਜ ਨਿਕਲਿਆ ਤਾਂ ਉਸ ਦੇ ਮਗਰ ਸਾਰੀ ਅਫਗਾਨ ਫੌਜ ਵੀ ਭੱਜ ਗਈ। ਸਿੰਘਾਂ ਅੰਮ੍ਰਿਤਸਰ ਸਾਹਿਬ ਆਜਾਦ ਕਰਵਾ ਲਿਆ ਸੀ। ਰੌਸ਼ਨੀ ਦੇ ਵਣਜਾਰਿਆਂ ਨੇ ਬਦਨੀਅਤ ਪਰਛਾਵੇਂ ਦੂਰ ਕਰ ਦਿੱਤੇ ਸਨ।
ਬਾਬਾ ਜੀ ਹਰਿਮੰਦਰ ਸਾਹਿਬ ਪਰਕਰਮਾ ਵਿਚ ਆਪਣਾ ਸੀਸ ਦੋਹਾਂ ਹੱਥਾਂ ਦੀਆਂ ਤਲੀਆਂ 'ਤੇ ਰੱਖ ਕੇ ਦਰਬਾਰ ਸਾਹਿਬ ਵੱਲ ਭੇਟ ਕਰ ਰਹੇ ਸਨ। ਕੁਝ ਸਿੰਘਾਂ ਦਾ ਇਹ ਕਹਿਣਾ ਵੀ ਸੀ ਕਿ ਬਾਬਾ ਜੀ ਦਾ ਧੜ੍ਹ ਤਾਂ ਰਾਮਸਰ ਕੋਲ ਹੀ ਰਹਿ ਗਿਆ ਸੀ ਤੇ ਸੀਸ ਉਹਨਾਂ ਉੱਥੋਂ ਹੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਨਾਮ ਲੈਂਦਿਆਂ ਪਰਕਰਮਾ ਵੱਲ ਵਗਾਇਆ ਸੀ।
"ਬਾਬਾ ਜੀ ਨੇ ਖੰਡਾ ਕਮਰਕਸੇ ਵਿਚ ਟੰਗਿਆ। ਸੀਸ ਸੱਜੇ ਹੱਥ ਲਿਆ ਤੇ,
‘ਧੰਨ ਧੰਨ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀਓ ਮਹਾਰਾਜ, ਨਿਮਾਨੇ ਸੇਵਕ ਦੀ ਭੇਟ ਪ੍ਰਵਾਨ ਕਰਿਓ' ਆਖਦਿਆਂ ਹਰਿਮੰਦਰ ਸਾਹਿਬ ਪਰਕਰਮਾ ਵੱਲ ਵਗਾਹ ਮਾਰਿਆ"
ਕੋਈ ਕਹੇ, “ਮੈਂ ਬਾਬਾ ਜੀ ਨੂੰ ਸੀਸ ਹੱਥਾਂ ਵਿਚ ਲਈ, ਦਰਬਾਰ ਸਾਹਿਬ ਪਰਕਰਮਾ ਵਿਚ ਮੱਥਾ ਟੇਕਦੇ ਦੇਖਿਆ ਹੈ"
ਕੋਈ ਵੀ ਅਸੱਤ ਨਹੀਂ ਕਹਿ ਰਿਹਾ ਸੀ। ਸਾਰੀਆਂ ਗੱਲਾਂ ਸੱਚ ਸਨ। ਐਸਾ ਕੌਤਕ ਕਰ ਦੇਣ ਵਾਲੇ ਬਾਬਾ ਦੀਪ ਸਿੰਘ ਜੀ ਸ਼ਹਾਦਤ ਤੋਂ ਪਹਿਲਾਂ ਕਈ ਸਿੰਘਾਂ ਨੂੰ ਕਈ ਥਾਈਂ ਦਰਸਨ ਦੇ ਗਏ ਸਨ।
ਬਾਬਾ ਜੀ ਦਾ ਪ੍ਰਣ ਨਿਭ ਗਿਆ ਸੀ। ਅਰਦਾਸ ਪੂਰੀ ਹੋ ਗਈ ਸੀ। ਸਿਖ ਦਾ ਸਿਦਕ ਕਾਇਮ ਰਹਿ ਗਿਆ ਸੀ।
ਸ਼ਹੀਦ ਸਿੰਘਾਂ ਬਾਬਾ ਜੀ 'ਤੇ ਫੁੱਲਾਂ ਦੀ ਵਰਖਾ ਕੀਤੀ। ਉੱਡਣੇ ਘੋੜੇ ਤੇ ਬਿਬਾਨ ਬਾਬਾ ਜੀ ਨੂੰ ਲੈਣ ਆਏ। ਸ਼ਹੀਦ ਭਾਈ ਮਨੀ ਸਿੰਘ ਜੀ ਤੇ ਸ਼ਹੀਦ ਭਾਈ ਤਾਰੂ ਸਿੰਘ ਜੀ ਸਮੇਤ ਹੋਰ ਸਿੰਘ ਵੀ ਬਾਬਾ ਜੀ ਦਾ ਸ਼ਹੀਦਾਂ ਦੇ ਕਾਫਲੇ ਵਿਚ ਸਵਾਗਤ ਕਰ ਰਹੇ ਸਨ।
ਮੈਂ ਬੈਠਾ ਸੋਚ ਰਿਹਾ ਸੀ।
ਕਿੰਨੀ ਛੇਤੀ ਸ਼ਿਕਾਇਤ ਕਰ ਦਿੰਦੇ ਹਾਂ ਅਸੀਂ ਆਪਣੇ ਆਲੇ ਦੁਆਲੇ ਦੀਆਂ ਛੋਟੀਆਂ ਛੋਟੀਆਂ ਸੂਲਾਂ ਬਾਰੇ, ਪਰ ਕਿਸੇ ਸੂਰਮੇ ਦਾ ਕੰਮ ਹੈ ਕੰਡਿਆਂ ਵਿਚ ਦੀ ਮੁਸਕੁਰਾਉਂਦੇ ਹੋਏ ਲੰਘ ਕੇ ਵੀ ਸੂਹੀ ਭਾਅ ਮਾਰਨਾ। ਜਿਵੇਂ ਬਾਬਾ ਦੀਪ ਸਿੰਘ ਜੀ ਦਾ ਸੀਰਸ ਦਰਬਾਰ ਸਾਹਿਬ ਪਰਕਰਮਾ ਵਿਚ ਸਦਾ ਲਈ ਖਿਤ ਗਿਆ ਹੈ।
"ਸਚ ਹੀ ਕਿਹਾ ਸੀ ਬਾਬਾ ਜੀ ਨੇ ਕਿ ਮੱਥੇ ਦਾ ਨਿਸਾਨ ਐਸਾ ਧਰਤੀ 'ਤੇ ਪਿਆ ਕਿ ਰਹਿੰਦੀ ਦੁਨੀਆਂ ਤੀਕ ਸੰਗਤ ਉਸ 'ਨਿਸਾਨ' ਨੂੰ ਮੱਥੇ ਟੇਕਦੀ ਰਹੇਗੀ।", ਬਾਬਾ ਭੰਗੂ ਆਪਣੇ ਕਾਗਜ਼ਾਂ ਉੱਤੇ ਕੁਝ ਲਿਖਣ ਲੱਗਾ ਤੇ ਇੰਦਰਜੀਤ ਹੋਲੀ ਦੇਣੇ ਸਾਨੂੰ ਦੋਹਾਂ ਨੂੰ ਸੁਣਾਉਂਦਿਆਂ ਬੋਲਿਆ।
ਨਵਾਬ ਕੜਾਹ ਜਬ ਮੁਖ ਮਹਿ ਪਾਯੋ॥
ਧੰਨ ਨਾਨਕ ਗੁਰ ਉਨ੍ਹਾਂ ਅਲਾਯੋ॥
"ਅਦੀਨਾ ਬੇਗ ਨੂੰ ਸੁਨੇਹਾ ਭੇਜੋ ਤੇ ਤੁਰੰਤ ਹਾਜ਼ਰ ਹੋਣ ਲਈ ਕਹੋ", ਤੈਮੂਰ ਨੇ ਜਲੰਧਰ ਦੇ ਸੂਬੇਦਾਰ ਅਦੀਨਾ ਬੇਗ ਨੂੰ ਬੁਲਾਵੇ ਦਾ ਖ਼ਤ ਭਿਜਵਾਇਆ। ਅਸਲ ਵਿਚ ਅਦੀਨਾ ਬੇਗ ਨੇ ਕਾਫੀ ਸਮੇਂ ਤੋਂ ਮਿੱਥਿਆ ਹੋਇਆ ਕਰ ਨਹੀਂ ਦਿੱਤਾ ਸੀ, ਸੋ ਤੈਮੂਰ ਨੂੰ ਇਹ ਵੀ ਸੀ ਕਿ ਜੇ ਅਦੀਨੇ ਤੋਂ ਸਾਰਾ ਕਰ ਉਗਰਾਹ ਲਿਆ ਜਾਵੇ ਤਾਂ ਸ਼ਾਇਦ ਸਿੰਘਾਂ ਵੱਲੋਂ ਹੋਈ ਲੁੱਟ ਦੀ ਭਰਪਾਈ ਹੋ ਸਕਦੀ ਹੈ।
ਚਿੱਠੀ ਵਿਚ ਸਾਫ ਸਾਫ ਲਿਖਿਆ ਗਿਆ ਸੀ ਕਿ
'ਸਿਖਾਂ ਦੇ ਖਾਤਮੇ ਲਈ ਵਿਉਂਤ ਘੜਨੀ ਹੈ। ਤੁਰੰਤ ਹਾਜ਼ਰ ਹੋਵੋ।'
ਪਰ ਅਦੀਨਾ ਬੇਗ ਨੇ ਖਿਮਾ ਮੰਗਦਿਆਂ ਤੈਮੂਰ ਲਈ ਬਹੁਮੁੱਲੇ ਤੋਹਫੇ ਭੇਜੇ ਤੇ ਹਾਜ਼ਰ ਹੋਣ ਤੋਂ ਅਸਮਰਥਾ ਜਾਹਰ ਕੀਤੀ। ਉਸ ਨੇ ਕਪੂਰਥਲੇ ਦੇ ਰਸੂਖ ਵਾਲੇ ਸਰਬਰਾਹ ਨੂੰ ਸੁਨੇਹਾਂ ਦੇ ਕੇ ਭੇਜਿਆ। ਤਾ ਉਮਰ ਅਦੀਨਾ ਬੇਗ ਕਦੇ ਵੀ ਮੁਕੰਮਲ ਰੂਪ ਵਿਚ ਕਿਸੇ ਇਕ ਧਿਰ ਨਾਲ ਨਹੀਂ ਖਲੋ ਸਕਿਆ। ਇਹ ਉਸ ਦੀ ਮੌਕਾਪ੍ਰਸਤੀ ਕਹਿ ਲਓ ਜਾਂ ਉਸ ਦਾ ਡਰ। ਸਾਰੀ ਉਮਰ ਉਹ ਧੜੇ ਬਦਲਦਾ ਹੀ ਰਿਹਾ। ਇਸ ਵਾਰ ਵੀ ਉਸ ਨੂੰ ਜਾਪਿਆ ਕਿ ਤੈਮੂਰ ਤਾਂ ਵਿਦੇਸ਼ੀ ਹਮਲਾਵਰ ਹੈ, ਚਾਰ ਦਿਨਾਂ ਨੂੰ ਆਪਣੇ ਵਤਨ ਪਰਤ ਜਾਵੇਗਾ, ਪਰ ਸਿਖਾਂ ਨੇ ਤਾਂ ਏਥੇ ਹੀ ਰਹਿਣਾ ਹੈ, ਕਿਉਂ ਉਹਨਾਂ ਨਾਲ ਵੈਰ ਪਾਇਆ ਜਾਵੇ। ਦੂਜਾ ਕਾਰਨ ਇਹ ਵੀ ਸੀ ਕਿ ਅਦੀਨਾ ਬੇਗ ਦੁਰਾਨੀਆਂ ਦਾ ਕਰ ਦੇਣ ਤੋਂ ਵੀ ਪਾਸਾ ਵੱਟ ਰਿਹਾ ਸੀ।
ਤੈਮੂਰ ਦਾ ਇਕ ਹੋਰ ਸੁਨੇਹਾਂ ਆਇਆ, "ਜੇ ਹਾਜ਼ਰ ਹੋਵੇਂਗਾ ਤਾਂ ਖ਼ਿਮਾ ਜਰੂਰ ਮਿਲੇਗੀ, ਮਾਲੀਆ ਭਰ ਦੇਵੇਂਗਾ ਤਾਂ ਜਾਨ ਬਖਸ਼ੀ ਹੋ ਜਾਏਗੀ, ਨਹੀਂ ਤਾਂ ਹੁਣ ਸੁਨੇਹਾਂ ਨਹੀਂ ਤੇਰੀ ਮੌਤ ਆਏਗੀ"
ਇਹ ਸੁਨੇਹਾ ਮਿਲਦਿਆਂ ਹੀ ਅਦੀਨਾ ਜਲੰਧਰ ਛੱਡ ਕੇ ਸ਼ਿਵਾਲਿਕ ਦੀਆਂ ਪਹਾੜੀਆਂ ਵੱਲ ਭੱਜ ਗਿਆ। ਸੁਨੇਹਾਂ ਲੈ ਕੇ ਗਏ ਹਲਕਾਰਿਆਂ ਨੇ ਤੈਮੂਰ
ਨੂੰ ਇਸ ਖਬਰ ਦੇ ਨਾਲ ਨਾਲ ਇਕ ਹੋਰ ਘਟਨਾ ਬਾਰੇ ਵੀ ਦੱਸਿਆ, ਜਿਸ ਨੂੰ ਸੁਣ ਕੇ ਤੈਮੁਰ ਨੂੰ ਸਣ ਕੱਪੜੀਂ ਅੱਗ ਲੱਗ ਗਈ।
ਸਰਹੰਦ ਤੋਂ ਲਾਹੌਰ ਆ ਰਹੇ ਦੋ ਪਠਾਨ ਸੈਨਾਪਤੀਆਂ ਨੂੰ ਕਰਤਾਰਪੁਰ ਦੀ ਹੱਦ ਵਿਚ ਕਿਸੇ ਨੇ ਮਾਰ ਦਿੱਤਾ ਸੀ ਤੇ ਸ਼ੱਕ ਦੀ ਸੂਈ ਸਿੱਧੀ ਸਿਖਾਂ ਵੱਲ ਗਈ। ਤੈਮੂਰ ਨੇ ਅਬਦਾਲੀ ਦੇ ਕਹਿਨ 'ਤੇ ਨਾਸਰ ਅਲੀ ਨੂੰ ਜਲੰਧਰ ਦਾ ਸੂਬਾ ਨਿਯੁਕਤ ਕੀਤਾ ਤੇ ਨਾਲ ਹੀ ਹਦਾਇਤ ਕਰ ਦਿੱਤੀ ਕਿ ਸਿਖਾਂ ਨੂੰ ਖਤਮ ਕਰਨ ਵਿਚ ਆਪਣੀ ਪੂਰੀ ਵਾਹ ਲਾ ਦੇਵੇ।
ਪਹਾੜਾਂ ਵਿਚ ਭਟਕਦੇ ਫਿਰਦੇ ਅਦੀਨਾ ਬੇਗ ਦੀ ਹੁਣ ਕੋਈ ਵਾਹ ਨਹੀਂ ਚੱਲ ਰਹੀ ਸੀ। ਸਿਖਾਂ ਨਾਲ ਉਹ ਵਿਗਾੜਨਾ ਨਹੀਂ ਚਾਹੁੰਦਾ ਸੀ ਤੇ ਅਫਗਾਨਾਂ ਨਾਲ ਟੱਕਰ ਲੈਣ ਦੀ ਉਸ ਵਿਚ ਸਮਰਥਾ ਨਹੀਂ ਸੀ। ਅਦੀਨੇ ਨੂੰ ਦੁਬਿਧਾ ਵਿਚ ਦੇਖ ਕੇ ਇਕ ਸਿਖ, ਜੋ ਅਦੀਨੇ ਦੀ ਫੌਜ ਵਿਚ ਨੌਕਰੀ ਕਰਦਾ ਸੀ, ਕੋਲ ਆਇਆ ਤੇ ਬੋਲਿਆ,
“ਸੁਬੇਦਾਰ ਸਾਹਬ, ਜੇ ਤੁਸੀਂ ਕਿਸੇ ਤਰ੍ਹਾਂ ਬਾਬਾ ਵਡਭਾਗ ਸਿੰਘ ਤੀਕ ਪੁੱਜ ਜਾਓ ਤੇ ਵਾਸਤਾ ਪਾਓ ਤਾਂ ਉਹ ਜਰੂਰ ਤੁਹਾਡੀ ਮਦਦ ਕਰਨਗੇ। ਉਹ ਆਪ ਇਹਨਾਂ ਅਫਗਾਨਾਂ ਦੇ ਸਤਾਏ ਹੋਏ ਹਨ ਤੇ ਇਹਨਾਂ ਪਹਾੜਾਂ ਵਿਚ ਹੀ ਕਿਤੇ ਡੇਰਾ ਕਰੀ ਬੈਠੇ ਹਨ। ਉਹਨਾਂ ਕੋਲ ਫੌਜ ਵੀ ਕਾਫੀ ਹੈ। ਨਾਲ ਹੀ ਉਹਨਾਂ ਦਾ ਸਿਖਾਂ ਵਿਚ ਵੀ ਰਸੂਖ ਹੈ ਤੇ ਉਹ ਮਦਦ ਲਈ ਖਾਲਸੇ ਨੂੰ ਚਿੱਠੀ ਘਲਾ ਸਕਦੇ ਹਨ "
ਇਹ ਸੁਣਦਿਆਂ ਅਦੀਨਾ ਬੇਗ ਦੇ ਚਿਹਰੇ 'ਤੇ ਰੌਣਕ ਆ ਗਈ। ਉਹ ਚਾਹੁੰਦਾ ਵੀ ਸੀ ਕਿ ਕਿਸੇ ਤਰ੍ਹਾਂ ਇਹ ਖਬਰ ਸਿਖਾਂ ਤੀਕ ਪਹੁੰਚ ਜਾਵੇ ਕਿ ਅਦੀਨਾ ਬੇਗ ਨੇ ਸਿਖਾਂ ਨੂੰ ਮਾਰਨ ਦੀ ਥਾਂ ਦੁਆਬੇ ਦੀ ਸੂਬੇਦਾਰੀ ਨੂੰ ਠੋਕਰ ਮਾਰ ਦਿੱਤੀ ਹੈ। ਭੱਜਿਆ ਫੇਰ ਭਾਵੇਂ ਉਹ ਆਪਣੇ ਕਿਸੇ ਸਵਾਰਥ ਜਾਂ ਡਰੋਂ ਹੀ ਸੀ। ਅਦੀਨੇ ਨੇ ਉਸ ਸਿਖ ਨੂੰ ਆਪਣਾ ਵਕੀਲ ਬਣਾ ਕੇ ਬਾਬਾ ਵਡਭਾਗ ਸਿੰਘ ਵੱਲ ਘੱਲਿਆ, "ਤੂੰ ਉਹਨਾਂ ਨੂੰ ਕਹੀਂ ਕਿ ਜੇ ਉਹ ਸਾਡੀ ਮਦਦ ਲਈ ਮੰਨ ਜਾਣ ਤਾਂ ਮੈਂ ਹਰ ਪ੍ਰਕਾਰ ਦੀ ਸਹਾਇਤਾ ਕਰਨ ਲਈ ਤਿਆਰ ਹਾਂ। ਸਿਖ ਫੌਜਾਂ ਲਈ ਗੋਲਾ ਬਾਰੂਦ ਤੇ ਰਸਦ ਦਾ ਪ੍ਰਬੰਧ ਮੈਂ ਆਪਣੇ ਸਿਰੋਂ ਕਰਾਂਗਾ, ਉਹਨਾਂ ਨੂੰ ਕਿਸੇ ਪ੍ਰਕਾਰ ਦੀ ਤੋਟ ਨਹੀਂ ਆਵੇਗੀ। ਤੂੰ ਉਹਨਾਂ ਨੂੰ ਲੱਭ ਤੇ ਜਲਦੀ ਨਾਲ ਸਾਡਾ ਸੁਨੇਹਾਂ ਪੁਚਾ..." ਕਹਿੰਦਿਆਂ ਅਦੀਨੇ ਨੇ ਸਿੱਖ ਨੂੰ ਵਿਦਾ ਕੀਤਾ।
"ਇਹ ਬਾਬਾ ਵਡਭਾਗ ਸਿੰਘ ਉਹੀ ਧੌਲੀ ਧਾਰ ਵਾਲੇ ਬਾਬਾ ਵਡਭਾਗ ਸਿੰਘ ਸਨ?", ਦਰਬਾਰਾ ਸਿੰਘ ਬਾਬੇ ਭੰਗੂ ਵੱਲ ਤੱਕਦਿਆ ਬੋਲਿਆ।
"ਬਿਲਕੁਲ ਉਹੀ ਬਾਬਾ ਵਡਭਾਗ ਸਿੰਘ।"
"ਉਹਨਾਂ ਨਾਲ ਵੀ ਪਠਾਨਾ ਦੀਆਂ ਝੜਪਾਂ ਹੋਈਆਂ ਸਨ... ਕੀ ਉਹ ਵੀ ਪਹਾੜਾਂ ਵਿਚ ਅਫਗਾਨਾ ਕਰਕੇ ਗਏ ਸਨ?"
"ਹਾਂ ਬਿਲਕੁਲ... ਤੁਸੀਂ ਪਹਿਲਾਂ ਫੇਰ ਉਹਨਾਂ ਦੇ ਪਹਾੜਾਂ ਵਿਚ ਜਾਣ ਦਾ ਕਿੱਸਾ ਹੀ ਸੁਣ ਲਵੋ", ਬਾਬਾ ਭੰਗੂ ਬੋਲਿਆ।
ਨਾਸਰ ਅਲੀ ਨੂੰ ਜਦ ਜਲੰਧਰ ਦਾ ਸੂਬਾ ਥਾਪਿਆ ਗਿਆ ਤਾਂ ਸਿਖਾਂ ਨੇ ਕਈ ਥਾਈਂ ਉਸ ਦੀਆਂ ਫੌਜਾਂ ਤੋਂ ਘੋੜੇ ਤੇ ਸ਼ਸਤਰ ਖੋਹ ਲਏ। ਕਈਂ ਥਾਈਂ ਜਲੰਧਰ ਵਿਚ ਸਰਕਾਰੀ ਮਾਲ ਭੰਡਾਰਾਂ ਵਿਚੋਂ ਰਸਦ ਵੀ ਲੁੱਟਿਆ। ਨਾਸਰ ਅਲੀ ਨੂੰ ਕਿਸੇ ਨੇ ਦੱਸਿਆ ਕਿ ਕਰਤਾਰਪੁਰ ਡੇਰੇ ਵਾਲਾ ਬਾਬਾ ਵਡਭਾਗ ਸਿੰਘ, ਸਿੰਘਾਂ ਨਾਲ ਹਮਦਰਦੀ ਰੱਖਦਾ ਹੈ ਤੇ ਉਹਨਾਂ ਦੀ ਮਦਦ ਵੀ ਕਰਦਾ ਹੈ।
ਨਾਸਰ ਅਲੀ ਤਾਂ ਪਹਿਲਾਂ ਹੀ ਦੋ ਅਫਗਾਨ ਸੈਨਾਪਤੀਆਂ ਦੇ ਕਰਤਾਰਪੁਰ ਵਿਚ ਮਾਰੇ ਜਾਣ 'ਤੇ ਔਖਾ ਸੀ ਤੇ ਹੁਣ ਤਾਂ ਉਸ ਨੂੰ ਸਗੋਂ ਹੋਰ ਬਹਾਨਾ ਮਿਲ ਗਿਆ ਸੀ। ਸੋ ਉਸ ਨੇ ਕਰਤਾਰਪੁਰ 'ਤੇ ਚੜਾਈ ਕਰਨ ਦਾ ਨਿਰਣਾ ਕੀਤਾ। ਉਸ ਨੇ ਆਪਣੇ ਖਾਸ ਹਜ਼ਾਰ ਕੁ ਘੋੜਸਵਾਰਾਂ ਦੀ ਟੁਕੜੀ ਤਿਆਰ ਕੀਤੀ ਤੇ ਕਰਤਾਰਪੁਰ ਵੱਲ ਕੂਚ ਕਰ ਦਿੱਤਾ।
ਬਾਬਾ ਵਡਭਾਗ ਸਿੰਘ ਇਸ ਲੜਾਈ ਲਈ ਬਿਲਕੁਲ ਤਿਆਰ ਨਹੀਂ ਸਨ। ਸੋ ਉਹਨਾਂ ਨੇ ਕੁਝ ਚਿਰ ਤਾਂ ਡਟ ਕੇ ਮੁਕਾਬਲਾ ਕੀਤਾ, ਪਰ ਮਗਰੋਂ ਪਿੱਛੇ ਹਟ ਜਾਣ ਵਿਚ ਹਿੱਤ ਜਾਣਿਆਂ, ਕਿਉਂਕਿ ਉਹਨਾਂ ਦੇ ਨਾਲ ਕਈ ਬਾਲ ਬੱਚਿਆਂ ਵਾਲੇ ਪਰਿਵਾਰ ਵੀ ਸਨ।
ਉਹਨਾਂ ਦੇ ਚਲੇ ਜਾਣ ਮਗਰੋਂ ਨਾਸਰ ਦੀਨ ਨੇ ਗੁਰਦੁਆਰਾ ਥੰਮ ਸਾਹਿਬ ਨੂੰ ਅੱਗ ਲਾ ਕੇ ਸਾੜ ਦਿੱਤਾ ਤੇ ਉੱਥੇ ਗਊਆਂ ਹਲਾਲ ਕੀਤੀਆਂ। ਕੁਝ ਹਿੰਦੂ ਪਰਿਵਾਰ, ਜੋ ਉੱਥੇ ਰਹਿ ਗਏ ਸਨ, ਉਹਨਾਂ ਦੀਆਂ ਤੀਵੀਆਂ ਦੀ ਬੇਪਤੀ ਕੀਤੀ ਤੇ ਜਬਰੀ ਮੁਸਲਮਾਨਾਂ ਨਾਲ ਨਿਕਾਹ ਪੜ੍ਹਵਾਏ ਗਏ। ਬਾਬਾ ਵਡਭਾਗ ਸਿੰਘ ਇਹ ਸੁਣ ਕੇ ਬਹੁਤ ਰੋਹ ਵਿਚ ਆ ਗਏ ਤੇ ਕਿਸੇ ਵੀ ਤਰ੍ਹਾਂ ਅਫਗਾਨਾਂ ਤੋਂ ਬਦਲਾ ਲੈਣ ਦੀ ਵਿਉਂਤ ਘੜ੍ਹਨ ਲੱਗੇ।
ਅਦੀਨਾ ਬੇਗ ਦੇ ਭੇਜੇ ਸਿਖ ਵਕੀਲ ਨੇ ਬਾਬਾ ਵਡਭਾਗ ਸਿੰਘ ਦੇ ਪਹਾੜ ਵਿਚਲੇ ਡੇਰੇ ਦਾ ਪਤਾ ਲਾ ਲਿਆ ਤੇ ਉਹਨਾਂ ਨੂੰ ਅਦੀਨੇ ਦਾ ਸੁਨੇਹਾਂ ਦਿੱਤਾ। ਦੋਹਾਂ ਧਿਰਾਂ ਦੀ ਮੁਲਾਕਾਤ ਦਾ ਪ੍ਰਬੰਧ ਕੀਤਾ ਗਿਆ। ਅਦੀਨਾ ਬੇਗ ਆਪ ਬਾਬਾ ਵਡਭਾਗ ਸਿੰਘ ਨੂੰ ਮਿਲਣ ਲਈ ਆਇਆ।
"ਆਪ ਜੀ ਦੇ ਸਿਰ ਦੀ ਪੱਗ.. ਕੀ ਤੁਹਾਡੀ ਰਹਿਣੀ ਸਿਖਾਂ ਨਾਲੇ ਵੱਖਰੀ ਹੈ..?". ਬਾਬਾ ਵਡਭਾਗ ਸਿੰਘ ਦੇ ਨੰਗੇ ਸਿਰ ਨੂੰ ਦੇਖ ਕੇ ਅਦੀਨਾ ਬੇਗ ਹੈਰਾਨ ਹੋਇਆ।
"ਕਦੇ ਸੀ ਵੱਖਰੀ ਸਾਡੀ ਰਹਿਣੀ ਪੰਥ ਨਾਲੋਂ ਪਰ ਹੁਣ ਅਸੀਂ ਪੰਥ ਵਿਚ ਮੁੜ ਸ਼ਾਮਲ ਹੋ ਚੁੱਕੇ ਹਾਂ। ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਆਪ ਪੰਜਾਂ ਸਿੰਘਾਂ ਵਿਚ ਸ਼ਾਮਲ ਹੋ ਕੇ ਅਸਾਨੂੰ ਖੰਡੇ ਕੀ ਪਾਹੁਲ ਬਖਸ਼ੀ ਹੈ..." ਬਾਬਾ ਵਡਭਾਗ ਸਿੰਘ ਜਵਾਬ ਵਿਚ ਬੋਲੇ।
"ਫੇਰ ਤੁਹਾਡੀ ਪੱਗ...?", ਅਦੀਨੇ ਨੂੰ ਆਪਣੇ ਅਸਲ ਸਵਾਲ ਦਾ ਜਵਾਬ ਨਹੀਂ ਮਿਲਿਆ ਸੀ।
“ਦਸਤਾਰ ਹੁਣ ਮੁੜ ਉਦੋਂ ਤੱਕ ਸਿਰ ਨਹੀਂ ਸਜਾਵਾਂਗਾ, ਜਦ ਤਕ ਸਾਰੇ ਜਲੰਧਰ ਦੇ ਅਫਗਾਨ ਪਠਾਨ, ਜਿਹਨਾਂ ਸ੍ਰੀ ਥੰਮ ਸਾਹਿਬ ਦੀ ਬੇਅਦਬੀ ਕੀਤੀ ਹੈ, ਬੰਨ੍ਹ ਕੇ ਸਾੜ੍ਹ ਨਹੀਂ ਦਿੰਦਾ। ", ਰੋਸ ਵਿਚ ਆਉਂਦਿਆਂ ਬਾਬਾ ਜੀ ਬੋਲੇ।
"ਫੇਰ ਤਾਂ ਸਾਡਾ ਦੁਸ਼ਮਨ ਇਕੋ ਹੈ। ਹਲਾਂਕਿ ਅਸੀਂ ਗੁਰੂ ਨਾਨਕ ਜੀ ਦੇ ਪਹਿਲਾਂ ਤੋਂ ਹੀ ਮੁਰੀਦ ਹਾਂ ਤੇ ਉਸ ਨਾਤੇ ਤੁਹਾਡੇ ਭਰਾ ਹਾਂ। ਤੁਸੀਂ ਬਾਬਾ ਜੀ ਜੋ ਸਿੰਘਾਂ ਨੂੰ ਖਬਰ ਪੁਚਾਓ ਤੇ ਥੰਮ ਸਾਹਿਬ ਦੀ ਬੇਅਦਬੀ ਦਾ ਵਾਸਤਾ ਪਾਓ ਤਾਂ ਅਸੀਂ ਮਿਲ ਕੇ ਅਫਗਾਨਾਂ ਨੂੰ ਜਲੰਧਰ ਤੋਂ ਖਦੇੜ ਸਕਦੇ ਹਾਂ...". ਅਦੀਨੇ ਨੇ ਆਪਣਾ ਅਸਲ ਮਕਸਦ ਜ਼ਾਹਰ ਕੀਤਾ।
"ਵਿਦੇਸ਼ੀ ਧਾੜਵੀਆਂ ਨੂੰ ਆਪਣੇ ਮੁਲਕ ਤੋਂ ਖਦੇੜਨ ਲਈ ਸਿੰਘਾਂ ਨੂੰ ਕੋਈ ਵਾਸਤਾ ਪਾਉਣ ਦੀ ਲੋੜ ਨਹੀਂ। ਉਹ ਸਦਾ ਇਸ ਕਾਰਜ ਲਈ ਤਤਪਰ ਹਨ।" ਬਾਬਾ ਵਡਭਾਗ ਸਿੰਘ ਬੋਲੇ।
"ਫੇਰ ਤੁਸੀਂ ਜਲਦੀ ਉਨ੍ਹਾਂ ਨੂੰ ਸੁਨੇਹਾ ਭੇਜੋ। ਦਸ ਹਜ਼ਾਰ ਮੇਰੀ ਫੌਜ ਹੈ, ਜੋ ਏਨੇ ਕੁ ਸਿੰਘ ਆ ਜਾਣ ਤਾਂ ਦੁਰਾਨੀ ਸਾਡੇ ਅੱਗੇ ਖਲੋ ਨਹੀਂ ਸਕਦੇ। ਤੁਸੀਂ ਮੈਨੂੰ ਜਲੰਧਰ ਦਿਵਾਓ ਤੇ ਮੈਂ ਸਾਰੀ ਉਮਰ ਪੰਥ ਦਾ ਤਾਬੇਦਾਰ ਰਹਾਂਗਾ...' " ਤੂੰ ਸਾਨੂੰ ਲਿਖ ਕੇ ਦੇਹ ਕਿ ਜਿਹਨਾਂ ਕਰਤਾਰਪੁਰ ਕਤਲ ਕੀਤਾ ਹੈ,
ਉਹ ਤੂੰ ਸਾਡੇ ਹਵਾਲੇ ਕਰੇਂਗਾ ਤੇ ਜਲੰਧਰ ਦੇ ਕਿਸੇ ਪਠਾਨ ਦੀ ਜਾਨ ਬਖਸ਼ੀ ਲਈ ਵਾਸਤਾ ਨਹੀਂ ਪਾਏਂਗਾ... ਜਲੰਧਰ ਅਸੀਂ ਉਸੇ ਤਰ੍ਹਾਂ ਫੂਕਾਂਗੇ, ਜਿਵੇਂ ਅਫਗਾਨਾਂ ਥੰਮ ਸਾਹਿਬ ਸਾੜ੍ਹਿਆ ਹੈ। ", ਬਾਬਾ ਵਡਭਾਗ ਸਿੰਘ ਨੇ ਅਦੀਨੇ ਨੂੰ ਆਪਣੀ ਸ਼ਰਤ ਦੱਸੀ, "ਨਾਲ ਹੀ ਅਸੀਂ' ਜਲੰਧਰ ਦੇ ਫੌਜਦਾਰ ਨਾਸਰ ਅਲੀ ਨੂੰ ਵੀ ਆਪਣੇ ਹੱਥੀ ਸਾਤਾਂਗੇ, ਜਿਵੇਂ ਪਠਾਨ ਥੰਮ ਸਾਹਿਬ ਗਊਆਂ ਹਲਾਲ ਕਰਦੇ ਰਹੇ ਹਨ, ਉਵੇਂ ਅਸੀਂ ਉੱਥੇ ਉਹਨਾਂ ਦੇ ਝਟਕੇ ਕਰਾਂਗੇ ਜਿਵੇਂ ਸਾਡੀਆਂ ਧੀਆਂ ਭੈਣਾ ਦੀ ਬੇਪੱਤੀ ਕੀਤੀ ਹੈ ਉਵੇਂ ਪਠਾਨੀਆਂ ਨੂੰ ਪੰਜਾਬ ਵਾਸੀਆਂ ਦੇ ਘਰੀਂ ਪਾਵਾਂਗੇ... ", ਬਾਬਾ ਵਡਭਾਗ ਸਿੰਘ ਗੁੱਸੇ ਦੀ ਅੱਗ ਵਿਚ ਬਲ ਰਹੇ ਸਨ, "ਖਾਹ ਕੁਰਾਨ ਦੀ ਕਸਮ ਕਿ ਤੂੰ ਸਾਡਾ ਹੱਥ ਨਹੀਂ ਰੋਕੇਗਾ.
"ਮੈਨੂੰ ਤੁਹਾਡੀਆਂ ਸਭ ਸ਼ਰਤਾਂ ਮਨਜ਼ੂਰ ਨੇ ਮੈਂ ਆਪਣਾ ਈਮਾਨ ਸਲਾਮਤ ਰੱਖਾਂਗਾ ਤੇ ਆਪਣੀ ਜ਼ੁਬਾਨ 'ਤੇ ਰਹਾਂਗਾ, ਵਾਅਦੇ ਵਜੋਂ ਮੈਂ ਕੁਰਾਨ ਦੀ ਕਸਮ ਖਾਂਦਾ ਹਾਂ.. ", ਅਦੀਨੇ ਨੂੰ ਦੁਆਬੇ ਦੀ ਨਵਾਬੀ ਦਿਸ ਰਹੀ ਸੀ, ਸੋ ਉਸ ਨੂੰ ਹੁਣ ਹਰ ਸ਼ਰਤ ਮਨਜ਼ੂਰ ਸੀ।
ਬਾਬਾ ਵਡਭਾਗ ਸਿੰਘ ਜੀ ਨੇ ਖਾਲਸੇ ਕੰਨੀਂ ਸੁਨੇਹਾਂ ਭਿਜਵਾਇਆ।
"ਪਰਮ ਸਤਿਕਾਰ ਯੋਗ ਖਾਲਸਾ ਜੀ,
ਦਾਸਰੇ ਦੀ ਫਤਹਿ ਪ੍ਰਵਾਨ ਕਰਨੀ।
ਪੰਥ ਦੇ ਚਰਨਾ ਵਿਚ ਬੇਨਤਾ ਇਹ ਹੈ ਕਿ ਸ਼ਾਇਦ ਖਾਲਸੇ ਦੇ ਗਿਆਤ ਵਿਚ ਇਹ ਗੱਲ ਨਹੀਂ ਹੈ ਕਿ ਅਫਗਾਨ ਪਠਾਨਾ ਨੇ ਕਰਤਾਰਪੁਰ ਸਾਹਿਬ ਕਤਲ ਕੀਤਾ ਹੈ। ਉਹਨਾਂ ਨੇ ਕਰਤਾਰਪੁਰ ਸਾਥੋਂ ਖੋਹ ਲਿਆ ਹੈ ਤੇ ਅਸੀਂ ਹੁਸ਼ਿਆਰਪੁਰ ਦੀਆਂ ਪਹਾੜੀਆਂ ਵਿਚ ਸ਼ਰਨ ਲਈ ਹੋਈ ਹੈ। ਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਪਾਵਨ ਅਸਥਾਨ ਥੰਮ ਸਾਹਿਬ ਨਾਸਰ ਅਲੀ ਨੇ ਆਪਣੇ ਹੱਥੀ ਸਾੜਿਆ ਹੈ। ਗੁਰਦੁਆਰੇ ਦੇ ਵਿਹੜੇ ਵਿਚ ਗਊਆਂ ਹਲਾਲ ਕੀਤੀਆਂ ਹਨ। ਹਿੰਦੂ ਔਰਤਾਂ ਦੀ ਬੇਪਤੀ ਕੀਤੀ ਹੈ। ਅਸੀਂ ਤਾਂ ਕਾਬਲ ਜਾ ਰਹੀਆਂ ਹਿੰਦੋਸਤਾਨੀ ਕੁੜੀਆਂ ਦੀ ਆਬਰੂ ਬਚਾਉਂਦੇ ਰਹੇ ਹਾਂ, ਪਰ ਏਥੇ ਸਾਡੀਆਂ ਆਪਣੀਆਂ ਧੀਆਂ ਭੈਣਾ ਦੀ ਇੱਜ਼ਤ ਰੋਲੀ ਗਈ ਹੈ ਤੇ ਅਫਗਾਨਾਂ ਨੇ ਉਹਨਾਂ ਨੂੰ ਆਪਣੇ ਘਰੀਂ ਪਾ ਲਿਆ ਹੈ।
ਖਾਲਸਾ ਜੀ ਜੇ ਪੰਥ ਆਪਣੇ ਗੁਰਧਾਮਾਂ ਦੀ ਬੇਅਦਬੀ ਦੀ ਸਜ਼ਾ ਦੁਸ਼ਟਾਂ ਨੂੰ ਨਾ ਦੇ ਸਕਿਆ ਤਾਂ ਸਾਡਾ ਕਾਹਦਾ ਜਿਊਣਾ। ਪੰਜਾਂ ਦਰਿਆਵਾਂ ਦੀ ਧਰਤੀ
ਤੇ ਜਦ ਤਕ ਇਕ ਵੀ ਅਫਗਾਨ ਜਿਉਂਦਾ ਫਿਰਦਾ ਹੈ ਤਦ ਤੀਕ ਖਾਲਸਾ ਪਤਾਅ ਨਹੀਂ ਕਰੇਗਾ। ਅਸੀਂ ਸਮੁੱਚਾ ਪੰਥ ਰਲ ਕੇ ਪਨਾਨਾ ਨੂੰ ਏਥੋਂ ਗੈਰ ਦੇਈਏ ਤੇ ਐਸੇ ਦਵੱਲੀਏ ਕਿ ਮੁੜ ਉਹ ਸਾਡੀ ਧਰਤ ਵੱਲ ਝਾਕ ਨਾ ਸਕਣ।
ਅਸੀਂ ਅਦੀਨਾ ਬੇਗ ਨੂੰ ਲੈ ਕੇ ਜਲੰਧਰ ਵੱਲ ਵਧ ਰਹੇ ਹਾਂ. ਉਸ ਕੋਲ ਦਸ ਹਜ਼ਾਰ ਦੇ ਕਰੀਬ ਫੌਜ ਹੈ। ਆਸ ਹੈ ਕਿ ਖਾਲਸਾ ਵੀ ਸਮਾਚਾਰ ਮਿਲਦੇ ਸਾਹ ਜਲੰਧਰ ਨੂੰ ਕੁਦ ਕਰ ਦੇਵੇਗਾ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ॥
ਪੰਥ ਦੇ ਚਰਨਾ ਦੀ ਧੂੜ
ਵਡਭਾਗ ਸਿੰਘ"
ਏਸ ਤੋਂ ਪਹਿਲਾਂ ਕਿ ਬਾਬਾ ਵਡਭਾਗ ਸਿੰਘ ਤੇ ਅਦੀਨਾ ਬੇਗ ਜਲੰਧਰ ਪਹੁੰਚਦੇ, ਬਾਬਾ ਸ਼ਾਮ ਸਿੰਘ ਨਾਰਲੇ ਵਾਲੇ ਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਸਿੱਖ ਜੱਥੇ ਲੈ ਕੇ ਜਲੰਧਰ ਦੀਆਂ ਹੱਦਾਂ ਕੋਲ ਆ ਖਲੋਤੇ। ਰਸਤੇ ਵਿਚ ਜਿੱਥੇ ਕਿਤੇ ਪਠਾਨ ਮਿਲੇ ਜਾਂ ਉਹਨਾਂ ਦੇ ਕਬਜ਼ੇ ਵਾਲਾ ਇਲਾਕਾ ਆਇਆ ਸਿੰਘਾਂ ਨੇ ਲੁੱਟ ਲਿਆ।
ਏਧਰ ਅਫਗਾਨਾਂ ਨੂੰ ਖਬਰ ਲੱਗਣ 'ਤੇ ਉਹਨਾਂ ਨੇ ਵੀ ਚੜ੍ਹਾਈ ਕਰ ਦਿੱਤੀ। ਮੁਰਾਦ ਖਾਂ ਤੇ ਬੁਲੰਦ ਖਾਂ ਵੱਡੀ ਫੌਜ ਲੈ ਕੇ ਜਲੰਧਰ ਆ ਲੱਥੇ। ਅਦੀਨਾ ਬੇਗ ਨੂੰ ਪਤਾ ਲੱਗਾ ਤਾਂ ਉਸ ਦੇ ਚਿਹਰੇ 'ਤੇ ਖੁਸ਼ਕੀ ਆ ਗਈ। ਹਲਕਾਰੇ ਨੇ ਦੱਸਿਆ ਕਿ ਬੁਲੰਦ ਖਾਂ ਦੀ ਫੌਜ ਸਿੱਧੀ ਅਦੀਨਾ ਬੇਗ ਵੱਲ ਹੀ ਆ ਰਹੀ ਸੀ। ਅਦੀਨੇ ਨੇ ਆਪਣੇ ਲਸ਼ਕਰ ਨੂੰ ਰੁਕਣ ਦਾ ਇਸ਼ਾਰਾ ਕਰ ਦਿੱਤਾ। ਏਥੋਂ ਹੁਣ ਇੰਚ ਅੱਗੇ ਵਧਣਾ ਵੀ ਅਦੀਨੇ ਨੂੰ ਔਖਾ ਜਾਪ ਰਿਹਾ ਸੀ।
" ਖਾਲਸਾ ਆ ਗਿਆ ਹੈ ਹਜ਼ੂਰ ਆ ਗਿਆ ਹੈ ਖਾਲਸਾ "
ਦੂਰੋਂ ਭੱਜਿਆ ਆਉਂਦਾ ਇਕ ਸੂਹੀਆ ਬੋਲ ਰਿਹਾ ਸੀ,
"ਖਾਲਸੇ ਨੇ ਮਾਹਲਪੁਰ ਨੇੜੇ ਉਤਾਰਾ ਕਰ ਲਿਆ ਹੈ ਤੇ ਬੁਲੰਦ ਖਾਂ ਦੀ ਵੀ ਦੂਜੇ ਪਾਸਿਓ ਸਾਹਮਣੇ ਖੜੀ ਹੈ " ਸੂਹੀਆ ਅੰਗ ਬੋਲਿਆ।
ਖਾਲਸੇ ਦੇ ਆਉਣ ਦੀ ਖਬਰ ਸੁਣ ਕੇ ਅਦੀਨੇ ਦੇ ਸਾਹ ਵਿਚ ਸਾਹ ਆਏ। ਉਸ ਨੇ ਫੌਜ ਨੂੰ ਚੱਲਣ ਦਾ ਇਸ਼ਾਰਾ ਕੀਤਾ ਤੇ ਜਲਦ ਹੀ ਉਹ ਖਾਲਸੇ ਦੇ ਦਲਾਂ ਨਾਲ ਮਿਲ ਗਏ। ਮਾਹਲਪੁਰ ਨੇੜੇ ਦੇਵੇਂ ਫੌਜਾਂ ਆਹਮੇ ਸਾਹਮਣੇ ਹੋ ਗਈਆਂ।
ਖਾਲਸਾ ਛਿਣ ਭੰਗਰ ਜਾਣਦਾ ਹੈ। ਖਾਲਸੇ ਦੀ ਸਲਤਨਤ ਸਦੀਵੀ ਹੈ " ਬਾਬਾ ਜੀ ਦੇ ਢਾਰਸ ਦੇਣ 'ਤੇ ਅਦੀਨੇ ਨੂੰ ਕੁਝ ਸੁਖ ਦਾ ਸਾਹ ਆਇਆ।
"ਅਦੀਨਾ ਬੇਗ ਨੇ ਭਾਵੇਂ ਬਹੁਤ ਵਾਰ ਸਾਡੇ 'ਤੇ ਵਧੀਕੀਆਂ ਕੀਤੀਆਂ ਨੇ, ਪਰ ਕਈ ਵਾਰ ਲੋੜ ਪੈਣ 'ਤੇ ਕੰਮ ਵੀ ਆਉਂਦਾ ਰਿਹਾ ਹੈ। ਖਾਲਸਾ ਉਸ ਨੂੰ ਜਲੰਧਰ ਲੈ ਕੇ ਦੇਵੇਗਾ, ਉਹ ਸੂਬੇਦਾਰ ਬਣੇਗਾ ਤਾਂ ਪੰਥ ਦਾ ਅਹਿਸਾਨ ਵੀ ਮੰਨੇਗਾ। ਨਾਲੇ ਸ਼ਰਨ ਆਇਆਂ ਨੂੰ ਕੰਠ ਲਾਉਣਾ ਤਾਂ ਖਾਲਸੇ ਦੀ ਤਵਾਰੀਖ ਹੈ। ਉਂਝ ਵੀ ਅਸੀਂ ਤਾਂ ਬਾਬਾ ਵਡਭਾਗ ਸਿੰਘ ਦੇ ਕਹਿਨ 'ਤੇ ਆਏ ਹਾਂ... ਸਾਡਾ ਮਕਸਦ ਤਾਂ ਸ੍ਰੀ ਥੰਮ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਦਾ ਸੋਧਾ ਲਾਉਣਾ ਹੈ...", ਬਾਬਾ ਸ਼ਾਮ ਸਿੰਘ ਨੇ ਸਿੰਘਾਂ ਨੂੰ ਸਮਝਾਉਂਦਿਆਂ ਕਿਹਾ।
"ਮੈਂ ਤਾਂ ਖਾਲਸੇ ਦੀ ਗਊ ਹਾਂ, ਮਾਰੇ ਚਾਹੇ ਝਟਕਾ ਦੇਵੇ। ਜੇ ਤੁਸੀਂ ਏਸ ਬਿਪਤਾ ਵੇਲੇ ਮੇਰੀ ਬਾਂਹ ਨਾ ਫੜ੍ਹੀ ਤਾਂ ਮੈਂ ਹੋਰ ਕਿਹੜੇ ਦਰ 'ਤੇ ਜਾਵਾਂਗਾ। ਦੁਸ਼ਮਨ ਦੀਆਂ ਤੋਪਾਂ, ਜੰਬੂਰੇ ਤਾਂ ਮੇਰਾ ਤੂੰਬਾ ਤੂੰਬਾ ਕਰਨ ਲਈ ਕਾਹਲੇ ਹਨ। ਬਸ ਖਾਲਸੇ ਦੀ ਮਿਹਰ ਦੀ ਨਿਗਾਹ ਨਾਲ ਹੀ ਬਚ ਸਕਦਾ ਹਾਂ...", ਖਾਲਸੇ ਦੇ ਦਲਾਂ ਵਿਚ ਆਉਂਦਾ ਅਦੀਨਾ ਬੇਗ ਬੋਲਿਆ।
"ਤੁਸੀਂ ਡਰੋ ਨਾ ਬੇਗ ਸਾਹਬ, ਇਹ ਬਚਨ ਪਾਲਣ ਵਾਲਿਆਂ ਦਾ ਪੰਥ ਹੈ। ਪਰ ਖਾਲਸਾ ਦਲ ਅੱਗੇ ਮੁਸ਼ਕਲ ਇਹ ਆਣ ਖਲੋਤੀ ਹੈ ਕਿ ਤੁਰਕ ਤਾਂ ਤੁਰਕ ਨੇ, ਭਾਵੇਂ ਤੁਸੀਂ ਮੁਗਲ ਤੇ ਭਾਵੇਂ ਉਹ ਪਠਾਨ। ਰਹਿਣ ਸਹਿਣ, ਕਾਰ ਵਿਹਾਰ, ਪੁਸ਼ਾਕ ਪਹਿਰਾਵਾ, ਸ਼ਕਲ ਸੂਰਤਾਂ ਸਭ ਇਕੋ। ਸਿੰਘਾਂ ਨੂੰ ਕਿਵੇਂ ਪਤਾ ਲੱਗੇਗਾ ਕਿਹੜਾ ਤੁਹਾਡਾ ਮੁਗਲ ਸਿਪਾਹੀ ਹੈ ਤੇ ਕਿਹੜਾ ਦੁਰਾਨੀ ਪਠਾਨ। ਸੋ ਖਾਲਸਈ ਤੇਗਾਂ ਦੀ ਭੇਟਾ ਜੰਗ ਵਿਚ ਤੁਹਾਡੇ ਫੌਜੀ ਵੀ ਚੜ੍ਹ ਸਕਦੇ ਹਨ...", ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਥੋੜਾ ਮਜ਼ਾਕੀਆ ਲਹਿਜ਼ੇ ਵਿਚ ਬੋਲੇ। ਅਦੀਨੇ ਨਾਲ ਰਹੇ ਹੋਣ ਕਰਕੇ ਰਾਮਗੜੀਏ ਸਰਦਾਰ ਉਸਦੇ ਭੇਤੀ ਵੀ ਸਨ।
"ਬਖਸ਼ੋ ਖਾਲਸਾ ਜੀ... ਮੈਨੂੰ ਇਸ ਮੁਸੀਬਤ ਵਿਚੋਂ ਕੱਢੋ... ਇਹ ਤਾਂ ਮੈਂ ਸੋਚਿਆ ਹੀ ਨਹੀਂ ਸੀ...", ਹੱਥ ਜੋੜਦਾ ਅਦੀਨਾ ਬੋਲਿਆ।
"ਆਹੋ ਪੰਜਾਹ ਵਾਰ ਤੁਹਾਡੇ ਇਹ ਮੁਗਲ ਸਿਪਾਹੀ ਸਾਡੇ 'ਤੇ ਚੜ੍ਹ ਕੇ ਆਏ ਹਨ। ਚਲੋ ਕਦੇ ਸਿੰਘ ਤੁਹਾਡੇ ਅਤੇ ਉਹਨਾਂ ਵਿਚ ਫਰਕ ਕਰ ਵੀ ਲੈਣ, ਪਰ ਸਾਡੀਆਂ ਤੇਗਾਂ ਦਾ ਕੀ ਕਰੀਏ.. ? ਮੁਗਲਾਂ ਨਾਲ ਕਿਹੜਾ ਸਾਡੇ ਸ਼ਸਤਰਾਂ ਦਾ ਭਰੱਪਾ ਹੈ, ਜੋ ਜੰਗ ਦੇ ਮੈਦਾਨ ਵਿਚ ਸਾਡੀਆਂ ਭਗੋਤੀਆਂ ਇਹਨਾਂ ਨੂੰ ਪਛਾਣ
ਲੈਣਗੀਆਂ...", ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਦੇ ਇਹਨਾਂ ਬੋਲਾਂ ਨੇ ਤਾਂ ਅਦੀਨਾ ਬੇਗ ਦੇ ਸਾਹ ਸੂਤ ਦਿੱਤੇ। ਉਸ ਨੇ ਭੱਜ ਕੇ ਬਾਬਾ ਸ਼ਾਮ ਸਿੰਘ ਦੇ ਪੈਰ ਫੜ੍ਹ ਲਏ।
"ਬਹੁੜੀ ਕਰੋ ਜਥੇਦਾਰ ਜੀ... ਤੁਹਾਡੇ ਰੱਖਿਆਂ ਹੀ ਰਹਿੰਦਾ ਹਾਂ.. ਬਾਬਾ ਸ਼ਾਮ ਸਿੰਘ ਜਾਣਦੇ ਸਨ ਕਿ ਸਿੰਘ ਅਦੀਨੇ ਦੇ ਪੁਰਾਣੇ ਕਾਰਿਆਂ ਕਰਕੇ ਉਸ ਨੂੰ ਠਿੱਠ ਕਰ ਰਹੇ ਹਨ, ਸੋ ਉਹ ਸਿੰਘਾਂ ਨੂੰ ਵਰਜਦਿਆਂ ਬੋਲੇ, “ਓ ਨਾ ਭਾਈ ਸਿੰਘੋ... ਜਦ ਬੇਗ ਸਾਹਬ ਖਾਲਸੇ ਦੀ ਸ਼ਰਨ ਆ ਹੀ ਗਏ ਤਾਂ ਇਹਨਾਂ ਨੂੰ ਰੱਖਣਾ ਸਾਡਾ ਫਰਜ਼ ਹੈ। ਫਿਕਰ ਨਾ ਕਰ ਅਦੀਨਾ ਬੇਗ, ਬੇਸ਼ੱਕ ਸਿੰਘਾਂ ਦਾ ਖਦਸ਼ਾ ਠੀਕ ਹੈ, ਪਰ ਸਾਡੇ ਕੋਲ ਇਸ ਭੁਲੇਖੇ ਦਾ ਹੱਲ ਵੀ ਹੈ... "
"ਸਚਮੁਚ ਬਾਬਾ ਜੀ... ਕੋਈ ਰਾਹ ਹੈ ਏਸ ਮੁਸ਼ਕਿਲ 'ਚੋਂ ਨਿਕਲਣ ਦਾ...?", ਅਦੀਨੇ ਦੇ ਚਿਹਰੇ 'ਤੇ ਕੁਝ ਰੌਣਕ ਪਰਤ ਆਈ ਸੀ।
“ਹਾਂ ਭਾਈ, ਤੂੰ ਆਪਣੀ ਸਾਰੀ ਫੌਜ ਨੂੰ ਕਹਿ ਕਿ ਆਪਣੇ ਲੋਹ ਟੋਪਾਂ ਵਿਚ ਕਣਕ ਦੇ ਸਿੱਟੇ ਟੰਗ ਲੈਣ। ਇਸ ਨਾਲ ਸਿੰਘਾਂ ਨੂੰ ਪਛਾਣ ਰਹੇਗੀ ਕਿ ਇਹ ਅਦੀਨਾ ਬੇਗ ਦਾ ‘ਹਰਿਆਵਲ ਦਸਤਾ' ਹੈ...", ਹਰਿਆਵਲ ਦਸਤਾ ਕਹਿੰਦਿਆਂ ਬਾਬਾ ਸ਼ਾਮ ਸਿੰਘ ਦਾ ਵੀ ਕੁਝ ਹਾਸਾ ਨਿਕਲ ਗਿਆ ਤੇ ਨਾਲ ਹੀ ਬਾਕੀ ਸਰਦਾਰ ਵੀ ਹੱਸ ਪਏ।
ਬਾਬਾ ਜੀ ਦੇ ਇਹ ਕਹਿਣ ਦੀ ਦੇਰ ਸੀ ਕਿ ਅਦੀਨੇ ਦੀਆਂ ਫੌਜਾਂ ਨੇ ਬਿਨਾ ਅਦੀਨੇ ਦਾ ਹੁਕਮ ਉਡੀਕੇ ਨਾਲ ਦੇ ਖੇਤਾਂ ਵਿਚਲੇ ਕਣਕਾਂ ਦੇ ਬੂਟੇ ਸਿੱਟਿਆਂ ਵਿਹੂਣੇ ਕਰ ਦਿੱਤੇ।
"ਜਿਹੜੇ ਜੱਟ ਦਾ ਖੇਤ ਉਜਾੜ ਰਹੇ ਹੋ, ਜੰਗ ਜਿੱਤਣ ਮਗਰੋਂ ਉਸ ਨੂੰ ਮੁਆਵਜ਼ਾ ਵੀ ਆਪਣੀ ਜਿੰਮੇਵਾਰੀ ਨਾਲ ਪੁਚਾ ਦਿਓ ਅਦੀਨਾ ਬੇਗ ਜੀ”, ਬਾਬਾ ਜੀ ਅਦੀਨਾ ਬੇਗ ਨੂੰ ਸੁਣਾਉਂਦਿਆਂ ਬੋਲੇ।
"ਜੀ ਖਾਲਸਾ ਜੀ... ਜੋ ਤੁਸੀਂ ਕਹੋ " ਕਣਕਾਂ ਦੇ ਪੰਜ ਸੱਤ ਸਿੱਟੇ ਆਪਣੀ ਪੱਗ ਵਿਚ ਟੰਗਦਿਆਂ ਅਦੀਨਾ ਬੇਗ ਬੋਲਿਆ।
ਕਈ ਫੌਜੀਆਂ ਨੇ ਤਾਂ ਕਈ ਕਈ ਸਿੱਟੇ ਟੋਪੀਆਂ ਵਿਚ ਟੰਗ ਲਏ ਤੇ ਕਈਆਂ ਦੇ ਹਿੱਸੇ ਇਕ ਇਕ ਵੀ ਨਹੀਂ ਆਇਆ।
"ਸਿੱਟੇ ਤਾਂ ਬਚੇ ਨਹੀਂ... ਤੁਸੀਂ ਭਾਈ ਟੋਪੀਆਂ ਵਿਚ ਘਾਹ ਹੀ ਟੰਗ ਲਓ...", ਸਰਦਾਰ ਜੱਸਾ ਸਿੰਘ ਉਹਨਾਂ ਫੌਜੀਆਂ ਦੀ ਲਾਚਾਰਗੀ ਦੇਖਦਿਆਂ
ਬੋਲੇ। ਫੌਜੀਆਂ ਨੇ ਇੰਝ ਹੀ ਕੀਤਾ।
"ਚਲੋ ਅਦੀਨਾ ਬੇਗ ਜੀ, ਹੋ ਗਿਆ ਹੈ ਤੁਹਾਡਾ ਹਰਿਆਵਲ ਦਸਤਾ ਤਿਆਰ। ਡਟ ਜਾਓ ਮੈਦਾਨੇ ਜੰਗ ਵਿਚ ਪਹਿਲਾ ਹੱਕ ਤਾਂ ਤੁਹਾਡਾ ਹੀ ਬਣਦਾ ਹੈ", ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਅਦੀਨਾ ਬੇਗ ਨੂੰ ਪਹਿਲਾਂ ਹੱਲਾ ਕਰਨ ਲਈ ਕਿਹਾ।
“ਸਤਿਬਚਨ ਖਾਲਸਾ ਜੀ... ਪਰ ਬਹੁਤੀ ਦੇਰ ਨਾ ਲਾਇਓ...", ਡਰਦਾ ਹੋਇਆ ਅਦੀਨਾ ਬੋਲਿਆ।
"ਨਾ ਨਾ ਦੇਰ ਕਾਹਦੀ। ਖਾਲਸੇ ਦੇ ਸਲੋਤਰ, ਸੁਨਿਹਰਿਆਂ ਵਿਚ ਆ ਲੱਥੇ ਨੇ। ਸ਼ਹੀਦੀ ਦੇਗਾਂ ਤਿਆਰ ਹੋ ਜਾਣ, ਅਰਦਾਸਾ ਸੋਧ ਕੇ ਛਕਦੇ ਹਾਂ ਤੇ ਤੁਹਾਡੇ ਮਗਰੇ ਆਉਂਦੇ ਹਾਂ।”, ਸਰਦਾਰ ਨੇ ਜਵਾਬ ਦਿੱਤਾ।
ਅਦੀਨਾ ਬੇਗ ਨੇ ਫੌਜ ਅਗਾਂਹ ਤੋਰੀ। ਦੁਰਾਨੀਆਂ ਦੀ ਤਿਆਰੀ ਬਹੁਤ ਪੱਕੀ ਸੀ। ਉਹਨਾਂ ਨੇ ਤੋਪਖਾਨਾ ਸਭ ਤੋਂ ਮੂਹਰੇ ਬੀੜਿਆ ਹੋਇਆ ਸੀ ਤਾਂ ਕਿ ਨੇੜੇ ਆਉਣ ਵਾਲਿਆਂ 'ਤੇ ਪਹਿਲਾਂ ਗੋਲੇ ਵਰ੍ਹਾਏ ਜਾਣ। ਤੋਪਾਂ ਦੇ ਦੋਹੀਂ ਪਾਸੀਂ ਜੰਬੂਰਾਂ ਤਰਤੀਬ ਵਿਚ ਚਿਣੀਆਂ ਹੋਈਆਂ ਸਨ । ਤੋਪਾਂ ਤੇ ਜੰਬੂਰਾਂ ਦੇ ਵਿਚਾਲੇ ਥੋੜਾ ਪਿੱਛੇ ਹੋ ਕੇ ਘੋੜਸਵਾਰ ਫੌਜ ਖੜ੍ਹੀ ਸੀ।
ਅਦੀਨਾ ਬੇਗ ਨੂੰ ਅੱਗੇ ਵਧਦਾ ਦੇਖ ਕੇ ਅਫਗਾਨੀ ਤੋਪਾਂ ਨੇ ਅੱਗ ਵਰ੍ਹਾਈ ਤੇ ਅਦੀਨੇ ਦੀ ਪਹਿਲੀ ਟੁਕੜੀ ਥਾਏਂ ਢੇਰ ਹੋ ਗਈ। ਕੁਝ ਸਿਪਾਹੀ ਤੋਪਾਂ ਦੇ ਗੋਲਿਆਂ ਤੋਂ ਬਚਦੇ ਬਚਾਉਂਦੇ ਅੱਗੇ ਵਧੇ ਤਾਂ ਉਹਨਾਂ ਨੂੰ ਪਠਾਨ ਘੋੜਸਵਾਰਾਂ ਨੇ ਪਾਣੀ ਨਾ ਮੰਗਣ ਦਿੱਤਾ। ਪਹਿਲੇ ਹੱਲੇ ਵਿਚ ਹੀ ਅਦੀਨੇ ਦੀ ਭਿਆਂ ਹੋ ਗਈ। ਬਚੀ ਫੌਜ ਨੇ ਤੋਪਾਂ ਦੀ ਮਾਰ ਤੋਂ ਪਿਛਾਂਹ ਹਟਨ ਵਿਚ ਹੀ ਭਲਾਈ ਸਮਝੀ।
ਅਦੀਨਾ ਬੇਗ ਨੇ ਆਪਣੇ ਦੋ ਘੋੜਸਵਾਰ ਖਾਲਸੇ ਕੰਨੀਂ ਦੌੜਾਏ ਤਾਂ ਕਿ ਮਦਦ ਬੁਲਾ ਸਕੇ।
“ਉਹਨਾਂ ਨੂੰ ਕਹੋ ਕਿ ਜੇ ਤੁਸੀਂ ਨਾ ਆਏ ਤਾਂ ਅਸੀਂ ਬਸ ਘੜੀ ਪਲ ਦੇ ਪ੍ਰਾਹੁਣੇ ਹਾਂ..
ਖਾਲਸਾ ਕਿਹੜਾ ਅਣਜਾਣ ਸੀ। ਉਹਨਾਂ ਨੂੰ ਜੰਗ ਦਾ ਸਾਰਾ ਹਾਲ ਦਿਖਾਈ ਦੇ ਰਿਹਾ ਸੀ।
“ਅਦੀਨਾ ਬੇਗ ਨੂੰ ਕਰੋ ਕੁਝ ਸਮਾਂ ਹੋਰ ਅਫਗਾਨਾਂ ਨੂੰ ਅਟਕਾ ਕੇ ਰੱਖੋ। ਖਾਲਸਾ ਬਸ ਦੁਮਾਲੇ ਚਾੜ੍ਹ ਰਿਹਾ ਹੈ। ਜੰਗੀ ਦੁਮਾਲਿਆਂ 'ਤੇ ਚੱਕਰ ਚਾੜ੍ਹਨ
ਨੂੰ ਜਿੰਨਾ ਕੁ ਸਮਾਂ ਲੱਗਦਾ ਹੈ, ਬਸ ਓਨਾ ਚਿਰ ਡਟੇ ਰਹੋ ਫੇਰ ਮੈਦਾਨ ਦਾ ਖਾਲਸਾ ਵਾਲੀ...", ਜਥੇਦਾਰ ਬਾਬਾ ਸ਼ਾਮ ਸਿੰਘ ਨੇ ਸੁਨੇਹਾ ਲੈ ਕੇ ਆਏ ਘੋੜਸਵਾਰਾਂ ਨੂੰ ਕਹਿ ਭੇਜਿਆ।
ਏਨੇ ਨੂੰ ਸਿੰਘਾਂ ਨੇ ਸ਼ਹੀਦੀ ਦੇਗਾਂ ਛਕ ਲਈਆਂ ਤੇ ਉੱਚੇ ਦੁਮਾਲਿਆਂ ਵਿਚੋਂ ਝੂਲਦੇ ਫਰਲੇ ਵਾਲੇ ਸਿਰਲੱਥ ਨਿਹੰਗ ਸਿੰਘ ਸੂਰਮਿਆਂ ਦੀ ਫੌਜ ਜੰਗ ਦੇ ਮੈਦਾਨ ਵੱਲ ਵਧੀ। ਸਿੰਘਾਂ ਦੇ ਸੋਧੇ ਹੋਏ ਚੱਕਰਾਂ ਨਾਲ ਜਦ ਰਵਿ ਕਿਰਨਾ ਟਕਰਾਈਆਂ ਤਾਂ ਇਕ ਲਿਸ਼ਕੋਰ ਪਠਾਨ ਤੋਪਚੀਆਂ ਦੀਆਂ ਅੱਖਾਂ ਵਿਚ ਪਈ। ਦੁਰਾਨੀ ਤੋਪਾਂ ਕਿਸੇ ਅਚੇਤ ਭੈਅ ਵਿਚ ਕੁਝ ਸਮੇਂ ਲਈ ਚੁੱਪ ਹੋ ਗਈਆਂ, ਜਿਵੇਂ ਚੱਲਣਾ ਭੁੱਲ ਗਈਆਂ ਹੋਣ।
ਸਣ ਕੇਸੀਂ ਇਸ਼ਨਾਨ ਸੋਧ ਕੇ, ਜੰਗੀ ਦੁਮਾਲਾ ਚਾੜ੍ਹ ਤੇ ਕਮਰਕਸੇ ਵਿਚ ਸਸਤਰ ਸੰਭਾਲਦਿਆਂ, ਪੈਜਗੜ੍ਹ ਦੇ ਨਿਹੰਗ ਸਿੰਘ ਬਾਬਾ ਕਰਮ ਸਿੰਘ ਜੀ ਜਥੇਦਾਰ ਸ਼ਾਮ ਸਿੰਘ ਜੀ ਦੇ ਜੱਥੇ ਵਿਚੋਂ ਮੂਹਰੇ ਆਏ। ਉਹਨਾਂ ਜਥੇਦਾਰ ਸਾਹਿਬ ਨੂੰ ਨਮਸਕਾਰ ਕੀਤੀ ਅਤੇ ਘੋੜੇ ਤੇ ਸਵਾਰ ਹੋ ਗਏ।
ਤੇਗ ਦਾ ਧਨੀ ਬਾਬਾ ਕਰਮ ਸਿੰਘ ਐਸਾ ਯੋਧਾ ਹੈ, ਜਿਸ ਨੇ ਕਦੇ ਜੰਗ ਜਿੱਤੇ ਬਿਨਾ ਮੈਦਾਨ ਵਿਚੋਂ ਪੈਰ ਪਿਛਾਂਹ ਨਹੀਂ ਕੀਤਾ। ਉਹਨਾਂ ਨੇ ਸਰੀਰ ਉੱਤੇ ਸੰਜੋਅ ਪਹਿਨੀ ਹੋਈ ਹੈ ਤੇ ਸੀਸ ਉੱਤੇ ਚੰਦ ਤੋੜਾ ਸਜਾਇਆ ਹੋਇਆ ਹੈ। ਇਕ ਹੱਥ ਗੈਂਡੇ ਦੀ ਖੱਲ ਵਾਲ ਦਰਸ਼ਨੀ ਢਾਲ ਹੈ ਤੇ ਦੂਜੇ ਹੱਥ ਘੋੜੇ ਦੀ ਲਗਾਮ।
ਜਥੇਦਾਰ ਬਾਬਾ ਸ਼ਾਮ ਸਿੰਘ ਜੀ ਨੇ ਆਪਣੇ ਗਾਤਰੇ ਪਾਏ ਤੇਗੇ ਨੂੰ ਮਿਆਨੋਂ ਬਾਹਰ ਕੱਢਿਆ ਤੇ ਕਰਮ ਸਿੰਘ ਨੂੰ ਫੜਾਉਂਦਿਆਂ ਬੋਲੇ,
"ਇਹ ਮਿਆਨ ਇਸ ਤੇਗੇ ਦੀ ਉਡੀਕ ਕਰੇਗੀ ਕਰਮ ਸਿੰਘ। ਤੁਰਕਾਂ ਦੇ ਆਹੂ ਲਾਹ ਕੇ ਤੁਸੀਂ ਆਪ ਇਸ ਨੂੰ ਮੁੜ ਮਿਆਨ ਵਿਚ ਪਾਉਣਾ ਹੈ. "
ਤੇ ਇਹ ਕਹਿੰਦਿਆਂ ਬਾਬਾ ਸ਼ਾਮ ਸਿੰਘ ਜੀ ਨੇ ਕਰਮ ਸਿੰਘ ਨੂੰ ਚੜ੍ਹਦੀ ਕਲਾ ਤੇ ਫਤਹਿਯਾਬੀ ਦਾ ਥਾਪੜਾ ਦਿੱਤਾ।
"ਸਤਿਬਚਨ ਬਾਬਾ ਜੀ...", ਆਖਦਿਆਂ ਬਾਬਾ ਕਰਮ ਸਿੰਘ ਨੇ ਘੋੜਾ ਪਠਾਨਾ ਵੱਲ ਭਜਾਇਆ। ਅੱਖਾਂ ਵਿਚ ਸ੍ਰੀ ਥੰਮ ਸਾਹਿਬ ਦੀ ਹੋਈ ਬੇਅਦਬੀ ਦਾ ਰੋਸ ਸਾਫ ਦਿਖਾਈ ਦੇ ਰਿਹਾ ਸੀ, “ਧੰਨ ਧੰਨ ਪੰਜਵੇਂ ਪਾਤਸ਼ਾਹ ਸਹਾਈ ਹੋਣਾ...", ਇਹ ਆਖਰੀ ਬੋਲ ਸਨ ਜੋ ਤੂਫਾਨ ਬਣ ਅਫਗਾਨਾ ਵੱਲ ਜਾਂਦੇ ਸਿੰਘ ਦੇ ਮੂੰਹੋਂ ਸਭ ਨੇ ਸੁਣੇ। ਬਾਬਾ ਜੀ ਦੇ ਲੜਾਕੇ ਸਾਥੀਆਂ ਨੇ ਵੀ ਘੋੜੇ ਉਹਨਾਂ
ਦੇ ਮਗਰ ਦੌੜਾਏ। ਏਨੀ ਤੇਜ਼ੀ ਨਾਲ ਉਹ ਖਹਿਰੇ ਪਠਾਨ ਦੇ ਲਸ਼ਕਰ ਵੱਲ ਵਧੇ ਕਿ ਇਸ ਤੋਂ ਪਹਿਲਾਂ ਕਿ ਪਠਾਨਾ ਨੂੰ ਕੁਝ ਖਬਰ ਹੁੰਦੀ, ਸਿੰਘ ਕਈਆਂ ਦੇ ਸਿਰ ਝਟਕਾ ਚੁੱਕੇ ਸਨ। ਦੁਰਾਨੀਆਂ ਦਾ ਜ਼ੋਰ ਸਭ ਤੋਂ ਵਧ ਇਸੇ ਪਾਸੇ ਸੀ, ਸੋ ਨਿਸਚਤ ਹੀ ਸੀ ਕਿ ਖਾਲਸੇ ਦਾ ਪਹਿਲਾ ਹੱਲਾ ਇਸੇ ਪਾਸੇ ਹੋਵੇਗਾ। ਰਾਹ ਵਿਚ ਅਦੀਨਾ ਬੇਗ ਦੀ ਫੌਜ ਦੇ ਕੁਝ ਸਿਪਾਹੀਆਂ ਨੇ ਘਾਹ ਦੀਆਂ ਤਿੜਾਂ ਦਿਖਾ ਕੇ ਆਪਣੀ ਜਾਨ ਬਚਾਈ।
ਖਹਿਰੇ ਪਠਾਨ ਦੇ ਦਸਤੇ ਨੂੰ ਅਫਗਾਨਾਂ ਵਿਚ ਹਰਿਆਵਲ ਦਸਤਾ ਕਰਕੇ ਜਾਣਿਆਂ ਜਾਂਦਾ ਸੀ ਤੇ ਇਹ ਦਸਤਾ ਅਦੀਨਾ ਬੇਗ ਦੇ 'ਹਰਿਆਵਲ ਦਸਤੇ' ਜਿਹਾ ਹਰਗਿਜ਼ ਨਹੀਂ ਸੀ । ਇਹ ਤਾਂ ਚੁਨਿੰਦਾ ਅਫਗਾਨ ਲੜਾਕਿਆਂ ਦੀ ਟੁਕੜੀ ਸੀ, ਜਿਹੜੀ ਹੱਥਾਂ ਨਾਲ ਸ਼ੇਰ ਦੇ ਜੁਬਾੜੇ ਪਾੜ ਦੇਣ ਵਿਚ ਮਸ਼ਹੂਰ ਸੀ। ਬਾਬਾ ਕਰਮ ਸਿੰਘ ਤੇ ਉਹਨਾਂ ਦੇ ਸਾਥੀ ਸਿੰਘਾਂ ਦੀਆਂ ਭਗੌਤੀਆਂ ਨੇ ਇਸ ਹਰਿਆਵਲ ਦਸਤੇ ਦਾ ਇਮਤਿਹਾਨ ਲਿਆ ਤੇ ਪਹਿਲੇ ਪਰਚੇ ਵਿਚ ਹੀ ਇਹ ਦਸਤਾ ਅਸਫਲ ਹੋ ਗਿਆ ਤੇ ਗੋਡੇ ਟੇਕ ਗਿਆ।
“ਪਾੜ੍ਹ ਦਿੰਦੇ ਹੋਣਗੇ ਤੁਹਾਡੇ ਇਹ ਪਠਾਨ ਸ਼ੇਰਾਂ ਨੂੰ ਹੱਥਾਂ ਨਾਲ... ਪਰ ਸਾਡੇ ਮੂਹਰੇ ਤਾਂ ਬੱਕਰੀਆਂ ਸਾਬਤ ਹੋਏ.. ", ਬਾਬਾ ਜੀ ਦੇ ਇਕ ਸਾਥੀ ਨੇ ਮਜ਼ਾਹ ਕਰਦਿਆਂ ਕਿਹਾ।
ਖਹਿਰਾ ਪਠਾਨ ਪਿੱਛੋਂ ਬਾਬਾ ਜੀ ਵੱਲ ਵਧਿਆ। ਉਸ ਨੇ ਪਿੱਛੋਂ ਹੀ ਆਪਣੀ ਤਲਵਾਰ ਦਾ ਇਕ ਤੇਜ਼ ਵਾਰ ਕੀਤਾ ਤੇ ਬਾਬਾ ਕਰਮ ਸਿੰਘ ਦਾ ਅੱਧਾ ਸਿਰ ਦੁਮਾਲੇ ਸਮੇਤ ਵੱਢਿਆ ਗਿਆ, ਪਰ ਬਾਬਾ ਜੀ ਮੈਦਾਨ ਵਿਚ ਡਟੇ ਰਹੇ।
ਹੁਣ ਖਹਿਰਾ ਤੇ ਬਾਬਾ ਜੀ ਆਹਮੋ ਸਾਹਮਣੇ ਸਨ। ਵਾਰ ਕਰਨ ਦੀ ਮਿੱਤ ਹੁਣ ਬਾਬਾ ਜੀ ਦੀ ਸੀ। ਉਹਨਾਂ ਬਾਬਾ ਸ਼ਾਮ ਸਿੰਘ ਵਾਲੇ ਤੇਗੇ ਦਾ ਭਰਵਾਂ ਵਾਰ ਕੀਤਾ। ਇਹ ਵਾਰ ਏਨਾ ਜ਼ੋਰਦਾਰ ਸੀ ਕਿ ਖਹਿਰੇ ਦਾ ਸਿਰ ਸੱਜੇ ਮੋਢੇ ਸਮੇਤ ਅਗਲੇ ਪਲ ਧਰਤੀ 'ਤੇ ਪਿਆ ਸੀ। ਕੁਝ ਪਲਾਂ ਮਗਰੋਂ ਬਾਬਾ ਜੀ ਵੀ ਸੀਸ ਦਾ ਵਾਰ ਨਾ ਸਹਾਰਦੇ ਹੋਏ ਮੈਦਾਨ ਵਿਚ ਡਿੱਗ ਪਏ। ਮੈਦਾਨ ਵਿਚ ਪਠਾਨਾ ਦੀਆਂ ਲਾਸ਼ਾਂ ਦੇ ਵਿਚਕਾਰ ਪਏ ਬਾਬਾ ਕਰਮ ਸਿੰਘ ਨੂੰ ਦੇਖ ਕੇ ਇੰਝ ਜਾਪ ਰਿਹਾ ਸੀ ਕਿ ਜਿਵੇਂ ਹਜ਼ਾਰਾਂ ਤਿੱਤਰਾਂ ਦਾ ਸ਼ਿਕਾਰ ਕਰਕੇ ਬਾਜ਼ ਸੁੱਤਾ ਪਿਆ ਹੋਵੇ।
ਅਫਗਾਨੀ ਹਰਿਆਵਲ ਦਸਤੇ ਦਾ ਸਰਦਾਰ ਆਪਣੇ ਲਸ਼ਕਰ ਸਮੇਤ ਚਲਾਣਾ ਕਰ ਗਿਆ। ਬਾਬਾ ਕਰਮ ਸਿੰਘ ਜੀ ਦੇ ਸ਼ਹੀਦ ਹੋ ਜਾਣ ਮਗਰੋਂ ਉਹਨਾਂ
ਦੇ ਸਾਥੀ ਸਿੰਘ ਝੱਖੜ ਬਣ ਕੇ ਅਫਗਾਨਾਂ 'ਤੇ ਟੁੱਟ ਪਏ। ਦੁਰਾਨੀ ਤੋਪਾਂ ਨੇ ਦੋ ਦੋ ਗੋਲੇ ਇਕੱਠੇ ਚਲਾਉਣੇ ਸ਼ੁਰੂ ਕੀਤੇ ਤਾਂ ਕਿ ਸਿਖ ਜੱਥੇ ਲਈ ਮਗਰੋਂ ਮਦਦ ਨਾ ਪਹੁੰਚ ਸਕੇ।
ਬਾਬਾ ਜੱਸਾ ਸਿੰਘ ਆਹਲੂਵਾਲੀਆ ਨੇ ਮੈਦਾਨ ਵਿਚ ਡਟੇ ਹੋਏ ਸਿੰਘਾਂ ਤੱਕ ਖਬਰ ਪੁਚਾਈ ਕਿ ਕਿਸੇ ਤਰ੍ਹਾਂ ਪਹਿਲਾਂ ਤੋਪਚੀ ਝਟਕਾਏ ਜਾਣ ਤਾਂ ਕਿ ਤੋਪਾਂ ਸ਼ਾਤ ਕੀਤੀਆਂ ਜਾ ਸਕਣ।
ਕੁਝ ਤੋਪਚੀ ਤਾਂ ਮੈਦਾਨ ਵਿਚ ਜੂਝ ਰਹੇ ਸਿੰਘਾਂ ਨੇ ਪਾਰ ਬੁਲਾ ਦਿੱਤੇ ਤੇ ਕੁਝ ਮੈਦਾਨ ਵਿਚ ਪਿੱਛੇ ਸ਼ਹਿ ਲਾ ਕੇ ਬੈਠੇ ਸਿੰਘਾਂ ਦੇ ਰਾਮਜੰਗਿਆਂ ਦੀ ਭੇਟ ਚੜ੍ਹ ਗਏ। ਇਕ ਸਿੰਘ ਤੋਪਚੀ ਨੂੰ ਮਾਰਨ ਲਈ ਅੱਗੇ ਵਧਿਆ। ਉਸ ਦੇ ਹੱਥ ਬਰਛਾ ਸੀ। ਤੋਪਚੀ ਨੇ ਪਲੀਤਾ ਲਾਇਆ ਤੇ ਸਿੰਘ ਨੇ ਬਰਛਾ ਚਲਾ ਦਿੱਤਾ। ਗੋਲਾ ਤੇ ਬਰਛਾ ਰਸਤੇ ਵਿਚ ਹੀ ਇਕ ਦੂਜੇ ਕੋਲੋਂ ਲੰਘੇ। ਸਿੰਘ ਦਾ ਸਰੀਰ ਭਾਵੇਂ ਗੋਲੇ ਨਾਲ ਤੂੰਬਾ ਤੂੰਬਾ ਹੋ ਗਿਆ, ਪਰ ਸਿੰਘ ਦਾ ਛੱਡਿਆ ਬਰਛਾ ਵੀ ਸਟੀਕ ਨਿਸ਼ਾਨੇ 'ਤੇ ਲੱਗਿਆ। ਤੋਪਚੀ ਦੇ ਸੀਨੇ ਵੀ ਬਰਛਾ ਪਰੋਇਆ ਗਿਆ ਸੀ। ਤੋਪਾਂ ਚੁੱਪ ਹੋ ਗਈਆਂ।
ਏਦੂੰ ਪਹਿਲਾਂ ਕਿ ਦੂਜੇ ਤੌਪਚੀ ਮੋਰਚਾ ਸੰਭਾਲਦੇ, ਏਧਰੋਂ ਸਿੰਘਾਂ ਦੀਆਂ ਊਠਾਂ ਵਾਲੀਆਂ ਤੋਪਾਂ ਅੱਗੇ ਵਧੀਆਂ ਤੇ ਉਹਨਾਂ ਦੇ ਗੋਲਿਆਂ ਨੇ ਦੁਰਾਨੀਆਂ ਦੇ ਪੈਰ ਮੈਦਾਨ ਵਿਚੋਂ ਉਖੇੜ ਦਿੱਤੇ। ਸਿੰਘਾਂ ਦੀਆਂ ਬੰਦੂਕਾਂ ਤੇ ਰਾਮਜੰਗਿਆਂ ਨੇ ਅਫਗਾਨਾਂ ਦੀ ਕਰੜੀ ਪ੍ਰੀਖਿਆ ਲਈ। ਮੁੜ ਦੁਰਾਨੀ ਲਸ਼ਕਰ ਪੈਰਾਂ ਸਿਰ ਨਾ ਹੋ ਸਕਿਆ।
ਜਦ ਅਦੀਨਾ ਬੇਗ ਨੇ ਮੈਦਾਨ ਛੱਡ ਕੇ ਭੱਜਦੇ ਗਿਲਜਿਆਂ ਨੂੰ ਦੇਖਿਆ ਤਾਂ ਉਹ ਭੱਜ ਕੇ ਮੈਦਾਨ ਵਿਚ ਆ ਗਿਆ ਤੇ ਜਿੱਤ ਦਾ ਝੰਡਾ ਗੱਡ ਦਿੱਤਾ।
"ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਹਿ ਪਾਵੇ ਧੰਨ ਧੰਨ ਸਿਰਲੱਥ ਯੋਧੇ ਬਾਬਾ ਕਰਮ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ", ਜੰਗ ਦਾ ਮੈਦਾਨ ਜੈਕਾਰਿਆਂ ਨਾਲ ਗੂੰਜ ਉੱਠਿਆ।
ਭੱਜੇ ਜਾਂਦੇ ਅਫਗਾਨਾਂ ਮਗਰ ਕੁਝ ਸਿੰਘ ਦੌੜੇ ਤਾਂ ਬਾਬਾ ਸ਼ਾਮ ਸਿੰਘ ਨੇ ਸੁਨੇਹਾ ਭਿਜਵਾਇਆ,
"ਖਾਲਸਾ ਜੀ ਤੁਸੀਂ ਮੋਰਚਾ ਮਾਰ ਲਿਆ ਹੈ। ਜੰਗ ਛੱਡ ਕੇ ਭੱਜਦੇ ਵੈਰੀ ਦਾ ਪਿੱਛਾ ਨਹੀਂ ਕਰੀਦਾ। ਜਾਨ ਬਚਾ ਕੇ ਭੱਜਦਿਆਂ ਦੀ ਜਦ ਮੁੜ ਜਾਨ 'ਤੇ
ਬਣ ਆਵੇ ਤਾਂ ਕਈ ਵਾਰ ਵਧ ਨੁਕਸਾਨ ਕਰ ਦਿੰਦੇ ਹਨ। ਸੋ ਹੁਣ ਏਥੇ ਹੀ ਪੜਾਅ ਕਰ ਲਓ ਤੇ ਜਿੱਤ ਦਾ ਨਗਾਰਾ ਵਜਾ ਦਿਓ'
ਗਿਲਜੇ ਮੈਦਾਨ ਛੱਡ ਕੇ ਆਪਣੇ ਡੇਰਿਆਂ ਵਿਚ ਜਾ ਲੁਕੇ ਤੇ ਏਥੋਂ ਕੂਚ ਦੀ ਤਿਆਰੀ ਕਰਨ ਲੱਗੇ ।
ਬਾਬਾ ਸ਼ਾਮ ਸਿੰਘ ਜੀ ਸ਼ਹੀਦ ਭਾਈ ਕਰਮ ਸਿੰਘ ਕੋਲ ਗਏ, ਉਹਨਾਂ ਦਾ ਤੇਗਾ ਚੁੱਕਿਆ, ਮੱਥੇ ਨੂੰ ਲਾਇਆ ਤੇ ਮੁੜ ਉਹਨਾਂ ਦੇ ਹੱਥ ਤੇਗੇ ਦੇ ਮੁੱਠੇ ਨੂੰ ਛੁਹਾ ਕੇ ਮਿਆਨ ਵਿਚ ਪਾਇਆ।
ਤੀਜੇ ਪਹਿਰ ਖਾਲਸੇ ਨੇ ਹੱਲਾ ਕੀਤਾ ਸੀ ਤੇ ਆਥਣ ਤੋਂ ਪਹਿਲਾਂ ਹੀ ਮੈਦਾਨ ਮਾਰ ਲਿਆ। ਅਬਦਾਲੀ ਦੀ ਹਿੰਦੋਸਤਾਨ ਜੇਤੂ ਫੌਜ ਮੈਦਾਨ ਵਿਚ ਸਿੰਘਾਂ ਅੱਗੇ ਇਕ ਪੂਰਾ ਪਹਿਰ ਵੀ ਨਹੀਂ ਟਿਕ ਸਕੀ। ਮੈਦਾਨ ਵਿਚ ਸਵਾਰ ਵਿਹੂਣ ਤੁਰੇ ਫਿਰਦੇ ਘੋੜੇ ਸਿੰਘਾਂ ਨੇ ਆਪਣੇ ਕਬਜ਼ੇ ਵਿਚ ਕਰ ਲਏ।
ਬਾਬਾ ਵਡਭਾਗ ਸਿੰਘ ਨਾਸਰ ਅਲੀ ਨੂੰ ਲੱਭਦਾ ਫਿਰ ਰਿਹਾ ਸੀ, ਪਰ ਉਹਨਾਂ ਨੂੰ ਕਿਸੇ ਨੇ ਦੱਸਿਆ ਕਿ ਨਾਸਰ ਅਲੀ ਤਾਂ ਇਸ ਜੰਗ ਤੋਂ ਪਹਿਲਾਂ ਹੀ ਕਿਤੇ ਮਾਰਿਆ ਗਿਆ ਹੈ।
"ਫੇਰ ਉਸ ਦੀ ਕਬਰ ਲੱਭੋ. ਅਸੀਂ ਉਸ ਨੂੰ ਕਬਰ ਵਿਚੋਂ ਕੱਢ ਕੇ ਫੂਕਾਂਗੇ ". ਬਾਬਾ ਵਡਭਾਗ ਸਿੰਘ ਦਾ ਗੁੱਸਾ ਹਜੇ ਸ਼ਾਂਤ ਨਹੀਂ ਹੋਇਆ ਸੀ।
ਮੈਦਾਨ ਸਰ ਕਰਕੇ ਖਾਲਸੇ ਨੇ ਜਲੰਧਰ ਵੱਲ ਚਾਲਾ ਪਾ ਦਿੱਤਾ ਹੈ। ਜਲੰਧਰ ਹੁਣ ਖਾਲਸੇ ਦੇ ਤੁਰੰਗਾਂ ਦਿਆਂ ਸੁੰਮਾਂ ਹੇਠ ਕੁਚਲਿਆ ਜਾਏਗਾ।
"ਆਪਣੇ ਬੰਦਿਆਂ ਨੂੰ ਖਬਰ ਪੁਚਾ ਦੇ ਅਦੀਨਾ ਬੇਗ। ਜਲੰਧਰ ਲੁੱਟਣ ਲੱਗਿਆਂ ਸਾਡੇ ਰਾਹ ਵਿਚ ਜੋ ਵੀ ਆਇਆ ਕਿਰਪਾਨ ਭੇਟ ਕੀਤਾ ਜਾਵੇਗਾ", ਬਾਬਾ ਜੱਸਾ ਸਿੰਘ ਆਹਲੂਵਾਲੀਆਂ ਨੇ ਅਦੀਨਾ ਬੇਗ ਨੂੰ ਸੁਚੇਤ ਕਰਦਿਆਂ ਕਿਹਾ।
ਜਲੰਧਰ ਵੱਲ ਵਧਦੇ ਸਿੰਘਾਂ ਨੂੰ ਰਸਤੇ ਵਿਚ 'ਸਿਰ" ਬਚਾ ਕੇ ਭੱਜਿਆ ਜਾਂਦਾ ਸੱਟ ਬੁਲੰਦ ਖਾਂ ਦਾ ਲਸ਼ਕਰ ਟੱਕਰ ਗਿਆ। ਬੁਲੰਦ ਖਾਂ ਤਾਂ ਆਪਣੇ ਖਾਸ ਅੰਗ ਰੱਖਿਅਕ ਸਿਪਾਹੀਆਂ ਦੀ ਓਟ ਹੇਠ ਤੇਜੀ ਨਾਲ ਜਾਨ ਬਚਾ ਕੇ ਭੱਜ ਗਿਆ, ਪਰ ਲਸਕਰ ਖਾਲਸੇ ਦੇ ਹੱਥੀਂ ਚੜ੍ਹ ਗਿਆ। ਭੱਜੇ ਜਾਂਦੇ ਪਠਾਨਾ ਵਿਚ ਏਨੀ ਸੱਤਿਆ ਬਚੀ ਨਹੀਂ ਸੀ ਕਿ ਸਿੰਘਾਂ ਦਾ ਮੁਕਾਬਲਾ ਕਰ ਸਕਣ। ਸੋ ਉਹਨਾਂ ਮਾਲ ਅਸਬਾਬ ਨਾਲੇ ਜਾਨ ਬਚਾਉਣ ਨੂੰ ਤਰਜੀਹ ਦਿੱਤੀ।
ਖਾਲਸ ਨੇ ਜਦ ਰਾਮਜੰਗਿਆਂ ਦੀ ਪਹਿਲੀ ਫਲਕ ਚਲਾਈ ਤਾਂ ਕੁਝ
ਦੁਰਾਨੀਆਂ ਨੂੰ ਤਾਂ ਘੋੜਿਆਂ ਦੀਆਂ ਰਕਾਬਾਂ ਵਿਚ ਪੈਰ ਪਾਉਣ ਦਾ ਸਮਾ ਨਾ ਮਿਲਿਆ, ਸੋ ਉਹ ਘੋੜੇ ਛੱਡ ਪੈਦਲ ਹੀ ਦੌੜ ਗਏ।
ਓਧਰ ਜਲੰਧਰ ਵਿਚ ਵੀ ਭਾਜੜ ਪੈ ਗਈ ਸੀ ਕਿ ਸਿੰਘ ਸ਼ਹਿਰ ਲੁੱਟਣ ਲਈ ਆ ਰਹੇ ਹਨ। ਏਸ ਤੋਂ ਪਹਿਲਾਂ ਕਿ ਇਸ ਅਫਰਾ ਤਫਰੀ ਵਿਚ ਜਲੰਧਰ ਆਪਣੇ ਆਪ ਨੂੰ ਕੁਝ ਸੰਭਾਲਦਾ, ਬੁੱਢਾ ਦਲ ਸ਼ਹਿਰ ਦੀਆਂ ਬਰੂਹਾਂ 'ਤੇ ਆ ਚੁੱਕਾ ਸੀ। ਬਾਹਰਲੀਆਂ ਬਸਤੀਆਂ ਲੁੱਟ ਕੇ ਉਹਨਾਂ ਸ਼ਹਿਰ ਦਾ ਰੁਖ ਕੀਤਾ।
ਸ਼ਹਿਰ ਦੇ ਤੁਰਕ ਇਕੱਠੇ ਹੋ ਕੇ ਅਦੀਨਾ ਬੇਗ ਕੋਲ ਆ ਫਰਿਆਦ ਕਰਨ ਲੱਗੇ,
"ਜੇ ਰੋਕ ਸਕਦੇ ਹੋ ਤਾਂ ਸਿੰਘਾਂ ਨੂੰ ਰੋਕੋ ਨਵਾਬ ਸਾਹਬ। ਸਾਡੇ ਕੋਲ ਕਰੋੜਾਂ ਰੁਪਈਆ ਹੈ, ਹੁਣੇ ਤੁਹਾਡੇ ਅੱਗੇ ਢੇਰ ਕਰ ਦਿੰਦੇ ਹਾਂ, ਪਰ ਸ਼ਹਿਰ ਨੂੰ ਲੁੱਟਣੋ ਬਚਾਓ...
ਅਦੀਨਾ ਬੇਗ ਨੇ ਇਕ ਗੁਪਤ ਸੰਦੇਸ਼ ਬਾਬਾ ਜੱਸਾ ਸਿੰਘ ਆਹਲੂਵਾਲੀਆ ਵੱਲ ਭੇਜਿਆ,
"ਖਾਲਸਾ ਜੀ, ਜੇ ਪੰਥ ਜਲੰਧਰ ਨੂੰ ਬਖਸ਼ ਦੇਵੇ ਤਾਂ ਸ਼ਹਿਰ ਵਾਸੀ ਕਰੋੜਾਂ ਰੁਪਈਆ ਨਕਦ ਦੇਣ ਲਈ ਤਿਆਰ ਹਨ।"
"ਗੱਲ ਕਰੋੜਾਂ ਰੁਪਈਏ ਦੀ ਨਹੀਂ ਅਦੀਨਾ ਬੇਗ, ਇਹਨਾਂ ਨੂੰ ਤਾਂ ਖਾਲਸਾ ਛਿੱਲੜ ਜਾਣਦਾ ਹੈ। ਗੱਲ ਤਾਂ ਅਫਗਾਨਾ ਤੀਕ ਇਹ ਸੁਨੇਹਾਂ ਪੁਚਾਉਣ ਦੀ ਹੈ ਕਿ ਇਹ ਦੇਸ ਸਾਡਾ ਹੈ। ਪੰਜਾਬ ਵਿਚ ਅਸੀਂ ਕਿਸੇ ਵਿਦੇਸ਼ੀ ਧਾੜਵੀ ਦੇ ਪੈਰ ਨਹੀਂ ਲੱਗਣ ਦਿਆਂਗੇ। ਬਾਕੀ ਅਸੀਂ ਬਾਬਾ ਵਡਭਾਗ ਸਿੰਘ ਨਾਲ ਸਲਾਹ ਕਰਕੇ ਦੱਸਦੇ ਹਾਂ। ", ਬਾਬਾ ਜੱਸਾ ਸਿੰਘ ਦਾ ਅਦੀਨਾ ਬੇਗ ਨੂੰ ਵਾਪਸ ਸੁਨੇਹਾਂ ਆਇਆ।
ਬਾਬਾ ਵਡਭਾਗ ਸਿੰਘ ਵੱਲ ਹਲਕਾਰਾ ਭੇਜਿਆ ਗਿਆ। ਉਹਨਾਂ ਨੇ ਸਿੰਘਾਂ ਨੂੰ ਥੰਮ ਸਾਹਿਬ ਦੀ ਬੇਅਦਬੀ ਚੇਤੇ ਕਰਵਾਈ ਤੇ ਕਿਹਾ,
"ਇਹ ਕਿੱਥੋਂ ਲੈ ਕੇ ਆਏ ਹਨ ਕਰੋੜਾਂ ਰੁਪਈਆ ਖਾਲਸਾ ਜੀ। ਏਥੋਂ ਸਾਡੇ ਲੋਕਾਂ ਤੋਂ ਸਾਡੇ ਦੇਸ ਵਿਚੋਂ ਹੀ ਲੁੱਟਿਆ ਹੈ। ਇਹਨਾਂ 'ਤੇ ਕੋਈ ਰਹਿਮ ਨਹੀਂ। ਅਸੀਂ ਜਲੰਧਰ ਜਰੂਰ ਲੁੱਟਾਂਗੇ ਤਾਂ ਕਿ ਅਫਗਾਨਾ ਨੂੰ ਅੱਗੇ ਲਈ ਕੰਨ ਹੋ ਸਕਣ। ਜਲੰਧਰ ਨੂੰ ਕਤਲ ਕੀਤੇ ਬਗੈਰ ਸਾਨੂੰ ਸ਼ਾਂਤੀ ਨਹੀਂ ਮਿਲਣੀ। ਅੱਜ ਇਹਨਾਂ ਥੰਮ ਸਾਹਿਬ ਨੂੰ ਨੁਕਸਾਨ ਪੁਚਾਇਆ ਹੈ, ਕੱਲ ਨੂੰ ਅੰਮ੍ਰਿਤਸਰ ਵੱਲ ਮੂੰਹ ਕਰਨਗੇ..."
ਬਾਬਾ ਜੀ ਦਾ ਸੁਨੇਹਾਂ ਸੁਣ ਕੇ ਖਾਲਸੇ ਨੇ ਨਗਾਰਿਆਂ 'ਤੇ ਮੁੜ ਚੋਟ ਲਾ ਦਿੱਤੀ । ਪਹਿਲਾਂ ਤਾਂ ਸਿਰਫ ਸਿੰਘਾਂ ਜਲੰਧਰ ਉੱਤੇ ਹੱਲਾ ਬੋਲਿਆ ਸੀ, ਐਤਕੀ ਬਾਬਾ ਵਡਭਾਗ ਸਿੰਘ ਦਾ ਲਸ਼ਕਰ ਤੇ ਅਦੀਨਾ ਬੇਗ ਵੀ ਉਹਨਾਂ ਦੇ ਨਾਲ ਹੋ ਤੁਰੇ।
ਅਦੀਨਾ ਬੇਗ ਨੂੰ ਤਾਂ ਇਹ ਡਰ ਵੀ ਸੀ ਕਿ ਜੇ ਕਿਤੇ ਸਿੰਘ ਇਕੱਲੇ ਜਲੰਧਰ ਲੁੱਟਣ ਚੜ੍ਹ ਗਏ ਤਾਂ ਉਸ ਦੇ ਹੱਥ ਕੁਝ ਨਹੀਂ ਲੱਗਣਾ। ਸੋ ਵਗਦੀ ਗੰਗਾ ਵਿਚ ਉਹ ਵੀ ਹੱਥ ਧੋਣੇ ਚਾਹੁੰਦਾ ਸੀ।
ਸਿੰਘਾਂ ਨੇ ਜਲੰਧਰ ਬੈਠੇ ਪਠਾਨਾ ਦੇ ਆਹੂ ਲਾਹ ਸੁੱਟੇ। ਜੇ ਕੋਈ ਬੋਦੀ ਵਾਲਾ ਮੂਹਰੇ ਆਇਆ ਤਾਂ ਬਖਸ਼ਿਆ ਗਿਆ, ਨਹੀਂ ਤਾਂ ਬਾਕੀ ਸਭ ਦੇ ਸਿਰ ਸ਼ਹਿਰ ਦੀਆਂ ਗਲੀਆਂ ਵਿਚ ਰੁਲਦੇ ਫਿਰਦੇ ਸਨ। ਇਹ ਕਤਲੇਆਮ ਬਾਬਾ ਵਡਭਾਗ ਸਿੰਘ ਦੇ ਜੱਥੇ ਨੇ ਮਚਾਇਆ। ਨਾਸਰ ਅਲੀ ਦੀ ਕਬਰ ਲੱਭੀ ਗਈ। ਬਾਬਾ ਵਡਭਾਗ ਸਿੰਘ ਨੇ ਕਬਰ ਪਟਵਾਈ ਤੇ ਵਿਚੋਂ ਨਾਸਰ ਅਲੀ ਦੀ ਲਾਸ਼ ਕੱਢ ਕੇ ਆਪਣੇ ਮੁਰੀਦਾਂ ਕੋਲੋਂ ਸੜਵਾਈ। ਨਾਸਰ ਅਲੀ ਪ੍ਰਤੀ ਗੁੱਸਾ ਉਹਨਾਂ ਅੰਦਰ ਏਨਾ ਸੀ ਕਿ ਫੂਕਣ ਤੋਂ ਪਹਿਲਾਂ ਸੂਰ ਦਾ ਮਾਸ ਨਾਸਰ ਅਲੀ ਦੇ ਮੂੰਹ ਵਿਚ ਤੁੰਨਿਆਂ ਗਿਆ।
ਬਾਬਾ ਵਡਭਾਗ ਸਿੰਘ ਦੇ ਮੁਰੀਦਾਂ ਵਿਚ ਕੁਝ ਮੁਸਲਮਾਨ ਵੀ ਸਨ, ਜੋ ਸਿਖ ਹੋ ਗਏ ਸਨ। ਉਹਨਾਂ ਮੁਰੀਦਾਂ ਨਾਲ ਪਠਾਨੀਆਂ ਦੇ ਵਿਆਹ ਕੀਤੇ ਗਏ।
ਏਧਰ ਖਾਲਸੇ ਨੇ ਜਲੰਧਰ ਸ਼ਹਿਰ ਨੇਸਤੋ ਨਾਬੂਦ ਕਰ ਦਿੱਤਾ। ਸਭ ਸ਼ਾਂਤ ਹੋ ਜਾਣ ਮਗਰੋਂ ਅਦੀਨਾ ਬੇਗ ਪੰਥ ਅੱਗੇ ਪੇਸ਼ ਹੋਇਆ। ਇਕ ਲੱਖ ਰੁਪਈਆ ਉਸ ਨੇ ਖਾਲਸੇ ਦੀ ਨਜ਼ਰ ਕੀਤਾ ਤੇ ਇਕ ਹਜ਼ਾਰ ਦਾ ਕੜਾਹ ਪ੍ਰਸਾਦਿ ਅਰਦਾਸ ਲਈ ਭੇਟ ਕੀਤਾ। ਖਾਲਸੇ ਨੇ ਇਕ ਲੱਖ ਰੁਪਈਆ ਬਾਬਾ ਸ਼ਾਮ ਸਿੰਘ ਨੂੰ ਸੌਂਪ ਦਿੱਤਾ। ਅਦੀਨਾ ਬੇਗ ਨੇ ਬਾਬਾ ਸ਼ਾਮ ਸਿੰਘ ਜੀ ਦੇ ਪੈਰ ਛੂਹ ਕੇ ਨਮਸਕਾਰ ਕੀਤੀ।
ਅਰਦਾਸ ਉਪਰੰਤ ਕੜਾਹ ਪ੍ਰਸਾਦਿ ਵਰਤਾਇਆ ਗਿਆ। ਪ੍ਰਸਾਦਿ ਮੂੰਹ ਵਿਚ ਪਾਉਂਦਿਆਂ ਅਦੀਨਾ ਬੇਗ,
"ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ"
ਬੋਲ ਰਿਹਾ ਸੀ।
"ਸਚਮੁੱਚ ਇਹ ਪ੍ਰਸਾਦਿ ਗੁਰੂ ਨਾਨਕ ਜੀ ਬਹਿਸ਼ਤਾਂ ਤੋਂ ਲੈ ਕੇ ਆਏ ਹਨ। ਇਸ ਦੇ ਤੁਲ ਦੁਨੀਆਂ ਦਾ ਕੋਈ ਪ੍ਰਸਾਦਿ ਨਹੀਂ। ਕੁਲ ਦੁਨੀਆਂ ਦੇ ਸਵਾਦ ਇਸ ਕੜਾਹ ਪ੍ਰਸਾਦਿ ਅੱਗੇ ਝੁਕ ਝੁਕ ਕੇ ਸਲਾਮ ਕਰਦੇ ਹਨ "
ਐਸੇ ਬਚਨ ਬੋਲਦੇ ਹੋਏ ਅਦੀਨਾ ਬੇਗ ਨੇ ਪੱਚੀ ਹਜ਼ਾਰ ਹੋਰ ਕੜਾਹ ਪ੍ਰਸਾਦਿ ਲਈ ਖਾਲਸੇ ਨੂੰ ਭੇਟ ਕੀਤਾ। ਦੁਆਬੇ ਦਾ ਸਵਾ ਲੱਖ ਦਾ ਮਾਮਲਾ ਵੀ ਅਲੱਗ ਤੋਂ ਪੰਥ ਅੱਗੇ ਹਾਜ਼ਰ ਕੀਤਾ ਤੇ ਹਰ ਮਹੀਨੇ ਦੇਣ ਦਾ ਕੋਲ ਵੀ ਕਰਿਆ।
"ਅੱਜ ਤੋਂ ਦੁਆਬਾ ਸਾਡਾ ਸਾਂਝਾ ਹੈ ਖਾਲਸਾ ਜੀ। ਸਾਰਾ ਮਾਮਲਾ ਅੱਧਾ ਅੱਧਾ ਵੰਡਿਆ ਜਾਇਆ ਕਰੇਗਾ ਜੇ ਇਕ ਪੈਸੇ ਦੀ ਖੋਟ ਵੀ ਮੇਰੀ ਨਿਕਲ ਆਵੇ ਤਾਂ ਮੈਂ ਪੰਥ ਦਾ ਗੁਨਾਹਗਾਰ ਹੋਵਾਂਗਾ ਤੇ ਖਾਲਸਾ ਜੋ ਵੀ ਸਜ਼ਾ ਲਾਵੇਗਾ ਮੈਨੂੰ ਮਨਜ਼ੂਰ ਹੋਵੇਗੀ...', ਪੰਥ ਤੋਂ ਵਿਦਾ ਲੈਂਦਾ ਹੋਇਆ ਅਦੀਨਾ ਬੇਗ ਬੋਲਿਆ।
ਇਹ ਸੀ ਜਲੰਧਰ ਦੀ ਉਹ ਜੰਗ, ਜਿਸ ਤੋਂ ਮਗਰੋਂ ਅਫਗਾਨੀ ਪਠਾਨ ਸਿੰਘਾਂ ਦਾ ਨਾਮ ਸੁਣ ਕੇ ਥਰ ਥਰ ਕੰਬਣ ਲੱਗਦੇ ਸਨ।
ਸਿੰਘ ਮਰਹਟੇ ਰਹੈਂ ਘੂਰਮਘੂਰੀ॥
ਜਲੰਧਰ ਜਦ ਖਾਲਸੇ ਦੇ ਕਦਮਾਂ ਵਿਚ ਝੁਕ ਗਿਆ ਤਾਂ ਸਭ ਸਿਰ ਕੱਢਵੇਂ ਪਠਾਨ ਸਰਦਾਰ ਤੇ ਸੂਬੇਦਾਰ ਵੱਖ ਵੱਖ ਪਾਸੀਂ ਤਿੱਤਰ ਬਿੱਤਰ ਹੋ ਗਏ। ਤੈਮੂਰ ਨੂੰ ਖਬਰ ਪਹੁੰਚੀ ਤਾਂ ਉਹ ਬਹੁਤ ਤੜਫਿਆ। ਉਸ ਨੇ ਉਬੈਦੁੱਲਾ ਖਾਨ ਦੀ ਅਗਵਾਈ ਵਿਚ ਫੋਰਨ ਪੱਚੀ ਹਜ਼ਾਰ ਘੋੜਸਵਾਰ ਫੌਜ ਖਾਲਸੇ ਨੂੰ ਕੁਚਲਣ ਲਈ ਭੇਜੀ। ਪਰ ਸਿੰਘਾਂ ਨੂੰ ਤੈਮੂਰ ਦੇ ਭੇਜੇ ਇਸ ਲਸ਼ਕਰ ਦੀ ਖਬਰ ਹੋ ਗਈ। ਸਿੰਘਾਂ ਨੇ ਬਿਆਸ ਦੇ ਏਧਰਲੇ ਪਾਸੇ ਮੋਰਚੇ ਮੱਲ ਲਏ।
"ਅਸੀਂ ਆਪਣੀ ਖਬਰ ਪਠਾਨਾ ਨੂੰ ਨਹੀਂ ਲੱਗਣ ਦੇਣੀ ਖਾਲਸਾ ਜੀ, ਜਦ ਹੀ ਉਹ ਬਿਆਸ ਪਾਰ ਕਰਨਗੇ ਫੇਰ ਅਸੀਂ ਸਾਹਮਣੇ ਆਵਾਂਗੇ". ਸਰਦਾਰ ਚੜ੍ਹਤ ਸਿੰਘ ਸਾਥੀ ਸਰਦਾਰਾਂ ਨੂੰ ਬੋਲੇ।
ਸਿੰਘਾਂ ਦੀ ਨੀਤੀ ਸੀ ਕਿ ਇਕ ਦਮ ਅਫਗਾਨ ਸੈਨਾ 'ਤੇ ਟੁੱਟ ਪੈਣਗੇ ਤੇ ਉਹਨਾਂ ਦੇ ਪੈਰ ਉਖੇੜ ਦੇਣਗੇ।
ਜਿਉਂ ਹੀ ਤੈਮੂਰ ਦੀ ਭੇਜੀ ਫੌਜ ਨੇ ਬਿਆਸ ਦਰਿਆ ਪਾਰ ਕੀਤਾ ਤਾਂ ਇਕ ਦਮ ਸਿੰਘਾਂ ਨੇ ਹੱਲਾ ਬੋਲ ਦਿੱਤਾ। ਅਫਗਾਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਹਨਾਂ ਨੇ ਤਾਂ ਸੋਚਿਆ ਸੀ ਕਿ ਸਿੰਘਾਂ ਨਾਲ ਜਲੰਧਰ ਪਹੁੰਚ ਕੇ ਟੱਕਰ ਹੋਵੇਗੀ ਤੇ ਜਲੰਧਰ ਹਜੇ ਬਹੁਤ ਦੂਰ ਸੀ। ਅਵੇਸਲੀ ਅਫਗਾਨ ਫੌਜ ਅਵਾਕ ਖੜੋਤੀ ਰਹਿ ਗਈ। ਜਿਉਂ ਜਿਉਂ ਸਿਖ ਦਲ ਅੱਗੇ ਵਧਨ ਲੱਗਾ, ਅਫਗਾਨ ਪਿਛਾਂਹ ਨੂੰ ਖਿਸਕਣ ਲੱਗੇ। ਇਸ ਜੰਗ ਵਿਚ ਅਬਦਾਲੀ ਦੀ ਸੈਨਾ ਲੜ੍ਹ ਕੇ ਘੱਟ ਤੇ ਦਰਿਆ ਵਿਚ ਰੁੜ ਕੇ ਜਿਆਦਾ ਮਾਰੀ ਗਈ।
ਸਿੰਘਾਂ ਨੂੰ ਕੁਚਲਣ ਲਈ ਆਈ ਫੌਜ ਸਗੋਂ ਆਪਣਾ ਤੋਪਖਾਨਾ ਸਿੰਘਾਂ ਹਵਾਲੇ ਕਰਕੇ ਦੌੜ ਗਈ।
ਓਧਰ ਦਿੱਲੀ ਵਿਚ ਕੁਝ ਹੋਰ ਹਲਚਲ ਮੱਚੀ ਪਈ ਸੀ। ਬਾਦਸ਼ਾਹ ਮਰਾਠਿਆਂ ਤੇ ਅਫਗਾਨਾਂ ਤੋਂ ਦੁਬਕ ਕੇ ਆਪਣੇ ਮਹਿਲਾਂ ਤੋਂ ਬਾਹਰ ਹੀ ਨਹੀਂ ਨਿਕਲਦਾ ਸੀ। ਗਾਜ਼ੀਉਦਦੀਨ ਵਜ਼ੀਰ ਮਰਾਠਿਆਂ ਦੇ ਦਿੱਲੀ ਨਾਲ ਸੰਧੀ ਦੇ
ਪੱਖ ਵਿਚ ਸੀ ਤੇ ਸੈਨਾਪਤੀ ਨਜ਼ੀਬੁਦੌਲਾ ਚਾਹੁੰਦਾ ਸੀ ਕਿ ਅਬਦਾਲੀ ਆਵੇ ਤੇ ਮਰਾਠਿਆਂ ਨੂੰ ਕੁਚਲ ਦੇਵੇ। ਵਜ਼ੀਰ ਨੇ ਮਰਹੱਟਿਆਂ ਵੱਲ ਤੇ ਸੈਨਾਪਤੀ ਨੇ ਅਬਦਾਲੀ ਵੱਲ ਚਿੱਠੀਆਂ ਘਲਾ ਦਿੱਤੀਆਂ। ਐਸੀ ਸਲਤਨਤ ਦਾ ਹੁਣ ਰੱਬ ਹੀ ਵਾਲੀ ਸੀ ਜਿਸਦੇ ਅਹਿਲਕਾਰ ਹੀ ਉਸ ਦੇ ਦੁਸ਼ਮਨ ਬਣ ਗਏ ਸਨ ਤੇ ਦੋ ਵੱਡੀਆਂ ਤਾਕਤਾਂ ਨੂੰ ਦਿੱਲੀ ਸੱਦ ਰਹੇ ਸਨ।
ਏਧਰ ਅਦੀਨਾ ਬੇਗ ਭਾਵੇਂ ਜਲੰਧਰ ਦਾ ਨਵਾਬ ਬਣ ਬੈਠਾ ਸੀ, ਪਰ ਇਹ ਚਿੰਤਾ ਉਸ ਨੂੰ ਅੰਦਰੋਂ ਅੰਦਰੀਂ ਖਾਈ ਜਾ ਰਹੀ ਸੀ ਕਿ ਜਦ ਹੀ ਅਬਦਾਲੀ ਹੁਣ ਪੰਜਾਬ ਆ ਵੜਿਆ ਤਾਂ ਜ਼ਰੂਰ ਉਸ ਤੋਂ ਆਪਣੇ ਪੁੱਤਰ ਤੈਮੂਰ ਦੀ ਹੱਤਕ ਦਾ ਬਦਲਾ ਲਵੇਗਾ। ਸੋ ਇਸ ਤੋਂ ਪਹਿਲਾਂ ਕਿ ਅਫਗਾਨ ਉਸ ਨੂੰ ਸਬਕ ਸਿਖਾਉਂਦੇ, ਉਹ ਕਿਸੇ ਵੱਡੀ ਤਾਕਤ ਨਾਲ ਹੱਥ ਮਿਲਾ ਲੈਣਾ ਚਾਹੁੰਦਾ ਸੀ।
.. ਤੇ ਉਸ ਦਾ ਇਹ ਕੰਮ ਕੋਈ ਸੱਤਾ ਦੀ ਭੁੱਖੀ ਧਿਰ ਹੀ ਕਰ ਸਕਦੀ ਸੀ। ਹਲਾਂਕਿ ਜਦ ਤੀਕ ਪੰਜਾਬ ਵਿਚ ਖਾਲਸਾ ਸੀ ਕੋਈ ਵੀ ਤਾਕਤ ਏਥੇ ਸਥਾਈ ਰਾਜ ਸਥਾਪਤ ਨਹੀਂ ਕਰ ਸਕਦੀ ਸੀ, ਪਰ ਖਾਲਸੇ ਨੇ ਤਾਜਾਂ ਤਖ਼ਤਾਂ ਲਈ ਤਾਂ ਅਦੀਨੇ ਦੀ ਮਦਦ ਹਰਗਿਜ਼ ਨਹੀਂ ਕਰਨੀ ਸੀ। ਸੋ ਅਦੀਨੇ ਲਈ ਹੁਣ ਇਕ ਮਾਤਰ ਧਿਰ ਮਰਾਠੇ ਬਚਦੇ ਸਨ।
ਅਦੀਨੇ ਨੂੰ ਖਬਰ ਮਿਲੀ ਕਿ ਮਰਹੱਟਿਆਂ ਨੇ ਦਿੱਲੀ ਡੇਰਾ ਕੀਤਾ ਹੋਇਆ ਹੈ। ਉਸ ਨੇ ਆਪਣੇ ਇਕ ਵਕੀਲ ਹੱਥ ਮਰਾਠਿਆਂ ਲਈ ਚਿੱਠੀ ਘੱਲੀ ਤੇ ਉਹਨਾਂ ਨੂੰ ਸਰਹੰਦ ਆਉਣ ਦਾ ਸੱਦਾ ਦਿੱਤਾ।
"ਮਰਾਠਿਆਂ ਦੇ ਝੰਡੇ ਝੂਲਦੇ ਰਹਿਣ। ਮਰਾਠਾ ਸਰਦਾਰ ਰਘੁਨਾਥ ਰਾਓ ਨੂੰ ਅਦਨੇ ਅਦੀਨਾ ਬੇਗ ਦਾ ਸਲਾਮ। ਹੁਣ ਜਦ ਕਿ ਸਾਰੇ ਹਿੰਦੋਸਤਾਨ ਦੇ ਰਾਜੇ ਰਜਵਾੜੇ ਪੇਸ਼ਵਾਵਾਂ ਅੱਗੇ ਝੁਕ ਗਏ ਹਨ ਤਾਂ ਅਸੀਂ ਉਮੀਦ ਕਰਦੇ ਹਾਂ ਕਿ ਮਰਾਠੇ ਸਰਦਾਰ ਪੰਜਾਬ ਦੀ ਧਰਤੀ ਨੂੰ ਵੀ ਜਲਦ ਹੀ ਭਾਗ ਲਾਉਣਗੇ। ਸਰਹੰਦ ਅਤੇ ਲਾਹੌਰ ਦੇ ਸ਼ਾਹੀ ਕਿਲ੍ਹਿਆਂ ਦੀਆਂ ਫਸੀਲਾਂ ਮਰਾਠਿਆਂ ਦੇ ਝੰਡਿਆਂ ਦੀ ਉਡੀਕ ਕਰ ਰਹੀਆਂ ਹਨ। ਜੇ ਮਰਾਠਾ ਸੈਨਾ ਸਰਹੰਦ ਵੱਲ ਚਾਲਾ ਪਾਵੇ ਤਾਂ ਇਕ ਲੱਖ ਹਰ ਰੋਜ਼ ਦਾ ਤੇ ਪੰਜਾਹ ਹਜ਼ਾਰ ਪੜਾਅ ਦਾ ਅਸੀਂ ਆਪ ਨਜ਼ਰਾਨਾ ਭੇਟ ਕਰਾਂਗੇ"
ਮਰਾਠੇ ਤਾਂ ਕਦ ਤੋਂ ਪੰਜਾਬ ਵੱਲ ਨਜ਼ਰਾਂ ਗੱਡੀ ਬੈਠੇ ਸਨ। ਉਹਨਾਂ ਲਈ ਇਸ ਤੋਂ ਸੁਨਿਹਰੀ ਮੌਕਾ ਕੀ ਹੋ ਸਕਦਾ ਸੀ। ਉੱਤੋਂ ਸਰਹੰਦ ਦਾ ਫੌਜਦਾਰ ਸਮੁੰਦ ਖਾਂ ਵੀ ਦਿੱਲੀ ਤੋਂ ਆਕੀ ਸੀ ਤੇ ਅਹਿਮਦ ਸ਼ਾਹ ਦਾ ਲਾਇਆ ਹੋਇਆ
ਸੀ। ਸੋ ਗਾਜ਼ੀਉਦਦੀਨ ਵਜ਼ੀਰ ਨੇ ਵੀ ਮਰਹੱਟਿਆਂ ਨੂੰ ਸਰਹੰਦ ਉੱਤੇ ਚੜ੍ਹਾਈ ਮਰਨ ਦੀ ਹੱਲਾਸ਼ੇਰੀ ਦਿੱਤੀ। ਮਰਾਠਿਆਂ ਨੂੰ ਹੁਣ ਹੋਰ ਕੀ ਚਾਹੀਦਾ ਸੀ। ਸਰਹੰਦ ਉੱਤੇ ਚੜ੍ਹਾਈ ਕਰਨ ਦਾ ਇਕ ਲੱਖ ਰੋਜ਼ ਤੇ ਨਾਲ ਹੀ ਪੰਜਾਬ ਵੀ, ਉਹਨਾਂ ਫੌਰਨ ਸਰਹੰਦ ਵੱਲ ਕੂਚ ਕਰ ਦਿੱਤਾ।
ਤੀਜੇ ਚੌਥੇ ਦਿਨ ਮਰਹੱਟੇ ਮਲ੍ਹਾਰ ਰਾਓ ਦੀ ਅਗਵਾਈ ਵਿਚ ਸਰਹੰਦ ਆ ਲੱਥੇ। ਅਦੀਨੇ ਨੇ ਉਹਨਾਂ ਦਾ ਸਵਾਗਤ ਕੀਤਾ,
"ਖੁਸ਼ਆਮਦੀਦ.. ਦਿੱਲੀ ਅਤੇ ਲਾਹੌਰ ਦੀ ਟੱਕਰ ਦੇ ਸੂਬੇ ਸਰਹੰਦ ਵਿਚ ਮਰਾਠੇ ਸਰਦਾਰ ਦਾ ਸਵਾਗਤ ਹੈ"
"ਜਲਦੀ ਨਾਲ ਸਰਹੰਦ ਬਾਰੇ ਦੱਸੋ ਤਾਂ ਕਿ ਫਤਹਿ ਕਰਕੇ ਅੱਗੇ ਵਧੀਏ", ਮਰਾਠਾ ਸਰਦਾਰ ਰਘੁਨਾਥ ਰਾਓ ਪਤਾ ਨਹੀਂ ਜਾਂ ਤਾਂ ਸਰਹੰਦ ਨੂੰ ਕੋਈ ਛੋਟੀ ਮੋਟੀ ਰਿਆਸਤ ਸਮਝੀ ਬੈਠਾ ਸੀ ਤੇ ਜਾਂ ਉਸ ਨੂੰ ਆਪਣੀ ਤਾਕਤ 'ਤੇ ਲੋੜੋਂ ਵੱਧ ਮਾਣ ਸੀ।
ਪਹਿਲੇ ਹੱਲੇ ਵੇਲੇ ਹੀ ਉਸ ਨੂੰ ਸਰਹੰਦ ਦੀ ਮਜ਼ਬੂਤੀ ਤੇ ਸਮੁੰਦ ਖਾਂ ਦੀ ਤਿਆਰੀ ਦਾ ਪਤਾ ਲੱਗ ਗਿਆ ਸੀ। ਜਦ ਮਰਾਠਾ ਤੋਪਾਂ ਦੇ ਗੋਲੇ ਸਰਹੰਦ ਕਿਲ੍ਹੇ ਦੀਆਂ ਕੰਧਾਂ ਨਾਲ ਟਕਰਾ ਕੇ ਬੇਰੀ ਤੋਂ ਡਿੱਗਦੇ ਬੇਰਾਂ ਵਾਂਗ ਹੇਠਾਂ ਡਿੱਗ ਪਏ।
"ਅਫਗਾਨਾਂ ਦਾ ਮਜ਼ਬੂਤ ਗੜ੍ਹ ਹੈ ਸਰਹੰਦ ਤੇ ਫੌਜਦਾਰ ਸਮੁੰਦ ਖਾਂ ਦਾ ਨਾਮ ਵੀ ਲੜਾਕੇ ਸਰਦਾਰਾਂ ਵਿਚ ਆਉਂਦਾ ਹੈ", ਅਦੀਨੇ ਨੇ ਮਰਾਠਿਆਂ ਨੂੰ ਸੁਚੇਤ ਕਰਦਿਆਂ ਕਿਹਾ।
“ਲੜਾਕੂਪੁਣਾ ਤਾਂ ਸਾਡੇ ਗੁਰੀਲੇ ਪਰਖਣਗੇ ਸਮੁੰਦ ਖਾਨ ਦਾ", ਰਘੁਨਾਥ ਰਾਓ ਦੀ ਆਕੜ ਹਜੇ ਵੀ ਢਿੱਲੀ ਨਹੀਂ ਪਈ ਸੀ। ਉਸ ਨੇ ਮਸ਼ਹੂਰ ਮਰਾਠਾ ਗੁਰੀਲਿਆਂ ਦਾ ਇਕ ਦਸਤਾ ਤਿਆਰ ਕੀਤਾ ਜੋ ਰਾਤ ਦੇ ਹਨੇਰੇ ਵਿਚ ਸਰਹੰਦ ਦੇ ਕਿਲ੍ਹੇ ਵੱਲ ਰਵਾਨਾ ਹੋਇਆ।
"ਅਸੀਂ ਕਿਲ੍ਹੇ ਨੂੰ ਫਤਹਿ ਕਰ, ਜਲਦੀ ਹੀ ਮਸ਼ਾਲ ਬਾਲ ਕੇ ਤੁਹਾਨੂੰ ਸੁਨੇਹਾ ਦਿਆਂਗੇ ਬਾਉ", ਗੁਰੀਲਿਆਂ ਦਾ ਸਰਦਾਰ ਬੋਲਿਆ।
ਪਰ ਅਗਲੀ ਰਾਤ ਬੀਤ ਜਾਣ 'ਤੇ ਵੀ ਮਰਾਠੇ ਗੁਰੀਲਿਆਂ ਦੀ ਕੋਈ ਜੁਧ ਬੁਧ ਨਹੀਂ ਸੀ। ਸੂਹੀਆਂ ਨੇ ਖਬਰ ਦਿੱਤੀ ਕਿ ਸਾਰੇ ਗੁਰੀਲੇ ਅਫਗਾਨ ਬੰਦੂਕਾਂ ਨੇ ਡੋਗ ਲਏ ਹਨ। ਹੁਣ ਰਘੁਨਾਥ ਰਾਓ ਨੂੰ ਜਾਪਿਆ ਕਿ ਸਰਹੰਦ ਮਾਰਨੀ ਖਾਲਾ ਜੀ ਦਾ ਵਾੜਾ ਨਹੀਂ।
ਅਗਲੇ ਕੁਝ ਦਿਨ ਮਰਾਠੇ ਸਰਹੰਦ ਨੂੰ ਘੇਰਾ ਪਾ ਕੇ ਤਾਂ ਬੈਠੇ ਰਹੇ, ਪਰ ਕੋਈ ਹੋਰ ਹੱਲਾ ਕਰਨ ਦੀ ਹਿੰਮਤ ਨਾ ਕਰ ਸਕੇ। ਸਰਹੰਦ ਨੂੰ ਘੇਰਾ ਪਾਇਆਂ ਮਰਹੱਟਿਆਂ ਨੂੰ ਕਈ ਦਿਨ ਹੋ ਗਏ ਸਨ। ਅਦੀਨਾ ਬੇਗ ਦੀ ਪੰਜਾਬ ਸੌਦੇ ਵਾਲੀ ਚਿੱਠੀ ਪੜ੍ਹ ਕੇ ਉਹ ਪੰਜਾਬ ਵੱਲ ਤੁਰ ਤਾਂ ਪਏ ਸਨ, ਪਰ ਉਹਨਾਂ ਨੂੰ ਕਿੱਥੇ ਪਤਾ ਕੀ ਸਰਹੰਦ ਏਡੀ ਵੱਡੀ ਤਾਕਤ ਹੈ। ਰਾਹ ਵਿਚ ਜਦ ਦਿੱਲੀ ਸਲਤਨਤ ਨੇ ਬਿਨਾ ਅਤੇ ਮਰਹੱਟਿਆਂ ਅੱਗੇ ਗੋਡੇ ਟੇਕ ਦਿੱਤੇ ਤਾਂ ਉਹਨਾਂ ਦਾ ਹੰਕਾਰ ਸੱਤਵੇਂ ਅਸਮਾਨ 'ਤੇ ਪਹੁੰਚ ਗਿਆ। ਪਰ ਅਬਦਾਲੀ ਦੇ ਚਹੇਤੇ ਸਰਹੰਦ ਦੇ ਸੂਬੇਦਾਰ ਸਮੁੰਦ ਖਾਂ ਨੇ ਮਰਾਠਿਆਂ ਦੇ ਕੰਨੀਂ ਹੱਥ ਲਵਾ ਦਿੱਤੇ। ਅਦੀਨਾ ਬੇਗ ਭਾਵੇਂ ਮਰਾਠਿਆਂ ਸਣੇ ਆਪਣਾ ਸਾਰਾ ਤੋਪਖਾਨਾ ਕਿਲ੍ਹੇ ਦੁਆਲੇ ਬੀੜੀ ਬੈਠਾ ਸੀ, ਪਰ ਸਰਹੰਦ ਨੇ ਉਹਨਾਂ ਨੂੰ ਇਕ ਇੰਚ ਅੱਗੇ ਨਹੀਂ ਵਧਨ ਦਿੱਤਾ ਸੀ। ਮਰਹੱਠੇ, ਜਿਹੜੇ ਲਾਹੌਰ, ਅਟਕ ਤੱਕ ਜਾਣ ਦੀਆਂ ਵਿਉਂਤਾਂ ਘੜ ਕੇ ਆਏ ਸਨ, ਉਹਨਾਂ ਤੋਂ ਤਾਂ ਪਹਿਲੀ ਅੜਚਣ ਹੀ ਪਾਰ ਨਹੀਂ ਹੋ ਰਹੀ ਸੀ।
ਨਿਰਾਸ਼ ਮਰਾਠਿਆਂ ਦੇ ਲਮਕੇ ਹੋਏ ਮੂੰਹ ਦੇਖ ਕੇ ਅਦੀਨਾ ਬੇਗ ਬੋਲਿਆ, "ਖਾਲਸਾ ਜੀ ਇਸ ਧਰਤੀ ਦੇ ਵਾਰਸ ਹਨ। ਪੰਜਾਬ ਦੀ ਧਰਤੀ ਉਹਨਾਂ ਦੇ ਵੱਲ ਹੋ ਕੇ ਲੜ੍ਹਦੀ ਹੈ ਤੇ ਆਪ ਜਿੱਤਾਂ ਬਖਸ਼ਦੀ ਹੈ। ਮੇਰੀ ਮੰਨੋ ਤਾਂ ਆਪਾਂ ਸਿੰਘਾਂ ਦੀ ਮਦਦ ਲੈਂਦੇ ਹਾਂ"
"ਸਿੰਘ... ਉਹ ਕੌਣ ਹਨ?", ਮਰਾਠਾ ਸਰਦਾਰ ਮਲ੍ਹਾਰ ਰਾਓ ਬੋਲਿਆ।
"ਉਹੀ ਪੰਜਾਬ ਦੇ ਅਸਲ ਵਾਸੀ ਹਨ", ਅਦੀਨਾ ਬੇਗ ਨੇ ਜਵਾਬ ਦਿੱਤਾ।
".. ਤੇ ਰਹਿੰਦੇ ਕਿੱਥੇ ਹਨ?"
"ਜੰਗਲਾਂ ਵਿਚ" "ਜੰਗਲਾਂ ਵਿਚ ਰਹਿਣ ਵਾਲੇ ਸਾਡੀ ਕੀ ਮਦਦ ਕਰਨਗੇ?"
"ਜੰਗਲਾਂ ਵਿਚ ਸ਼ੋਰ ਵੱਸਦੇ ਹਨ ਰਾਓ ਸਾਹਬ ਤੇ ਉਹ ਕਿੰਨੇ ਕੁ ਲੜਾਕੇ ਹਨ ਇਹ ਤੁਸੀਂ ਨਾਦਰ ਸ਼ਾਹ ਤੇ ਅਬਦਾਲੀ ਨੂੰ ਪੁੱਛੋ"
“ਪਰ ਉਹ ਸਾਡੀ ਮਦਦ ਕਿਉਂ ਕਰਨਗੇ, ਸਰਹੰਦ ਨਾਲ ਉਹਨਾਂ ਦਾ ਕੀ ਵੈਰ ਹੈ?"
“ਸਰਹੰਦ ਨਾਲ ਸਿੰਘਾਂ ਦਾ ਕੀ ਵੈਰ ਹੈ, ਇਹ ਤਾਂ ਤੁਹਾਨੂੰ ਉਹਨਾਂ ਦੇ ਆਇਆਂ 'ਤੇ ਹੀ ਪਤਾ ਲੱਗੇਗਾ", ਅਦੀਨਾ ਬੇਗ ਮੁਸਕੁਰਾਉਂਦਿਆਂ ਬੋਲਿਆ।
"ਤਾਂ ਫੇਰ ਛੇਤੀ ਸੱਦੋ ਉਹਨਾਂ ਨੂੰ ਹੁਣ ਤੱਕ ਸੱਦਿਆ ਕਿਉਂ ਨਹੀਂ..",
ਮਲ੍ਹਾਰ ਰਾਓ ਬੋਲਿਆ। ਸਿੰਘਾਂ ਨੂੰ ਖਬਰ ਕੀਤੀ ਗਈ। ਹਲਾਕਿ ਅਦੀਨਾ ਬੇਗ ਨੂੰ ਇਹ ਡਰ ਵੀ ਸੀ ਕਿ ਕਿਤੇ ਸਿਖ ਤੇ ਮਰਾਠੇ ਇਕੱਠੇ ਨਾ ਹੋ ਜਾਣ। ਪਰ ਫੇਰ ਵੀ ਉਸ ਨੇ ਸਿੰਘਾਂ ਨੂੰ ਸਰਹੰਦ ਹਮਲੇ ਲਈ ਬੁਲਾਵਾ ਭੇਜਿਆ।
ਸਰਹੰਦ ਨੂੰ ਮੁੜ ਉਜਾੜਨ ਦਾ ਵੇਲਾ ਸਿੰਘ ਕਦੋਂ ਹੱਥੋਂ ਜਾਣ ਦਿੰਦੇ ਸਨ।
"ਖਾਲਸਾ ਜੀ ਮਹਾਰਾਜ ਦੇ ਬਚਨ ਹਨ ਕਿ ਸਰਹੰਦ ਵਿਚ ਗਧਿਆਂ ਨਾਲ ਹਲ਼ ਵਾਹੇ ਜਾਣਗੇ। ਚਾਲੇ ਮਾਰੋ, ਮਹਾਰਾਜ ਦੇ ਬਚਨ ਪੂਰੇ ਹੋਣ ਦਾ ਵੇਲਾ ਆ ਗਿਆ ਹੈ", ਸਰਦਾਰ ਜੱਸਾ ਸਿੰਘ ਬੋਲੇ।
ਖਾਲਸੇ ਦਲ ਨੇ ਸਰਹੰਦ ਪਹੁੰਚਣ ਵਿਚ ਬਹੁਤੀ ਦੇਰ ਨਹੀਂ ਲਾਈ। ਜਿਆਦਾਤਰ ਧੜੋਂ ਨੰਗੇ ਸਿੰਘਾਂ ਦੇ ਕਛਿਹਰਿਆਂ ਤੇ ਢਿੱਲੇ ਜਹੇ ਦੁਮਾਲੇ ਦੇਖ ਕੇ ਮਰਾਠਿਆਂ ਨੇ ਮਖੌਲ ਉਡਾਇਆ। ਉਹਨਾਂ ਲਈ ਇਹ ਹੈਰਾਨੀ ਦਾ ਸਬੱਬ ਸੀ. ਕਿ ਇਹ ਲੋਕ ਕਿਸੇ ਸਲਤਨਤ ਨਾਲ ਟੱਕਰ ਕਿਵੇਂ ਲੈ ਸਕਦੇ ਹਨ। ਪਰ ਉਹ ਚੁੱਪ ਰਹੇ।
ਮਰਾਠਿਆਂ ਵਿਚ ਘਿਰੇ ਖਲੋਤੇ ਅਦੀਨਾ ਬੇਗ ਨੂੰ ਦੇਖ ਕੇ ਸਰਦਾਰ ਜੱਸਾ ਸਿੰਘ ਬੋਲੇ,
"ਕੀ ਤੁਹਾਨੂੰ ਪੰਜਾਬ ਦੀਆਂ ਖੜਗਧਾਰੀ ਬਾਹਾਂ 'ਤੇ ਇਤਬਾਰ ਨਹੀਂ ਰਿਹਾ ਅਦੀਨਾ ਬੇਗ ਜੀ, ਜੋ ਦੂਰ ਦੇਸ ਤੋਂ ਹੋਰ ਮਦਦ ਬੁਲਾ ਰਹੇ ਹੋ ?"
“ਅਹਿਮਦ ਸ਼ਾਹ ਮਾਰੋ ਮਾਰ ਕਰਦਾ ਆ ਰਿਹਾ ਹੈ ਖਾਲਸਾ ਜੀ, ਐਤਕੀਂ ਉਸ ਦੀ ਅੱਖ ਸਿਰਫ ਪੰਜਾਬ 'ਤੇ ਹੈ।"
“ਪਰ ਇਸਦਾ ਫਿਕਰ ਕੀ ਸਿਰਫ ਤੁਹਾਨੂੰ ਹੈ?"
"ਇਹੀ ਤਾਂ ਫਿਕਰ ਹੈ ਸਰਦਾਰ ਜੱਸਾ ਸਿੰਘ ਜੀ, ਕਿ ਖਾਲਸਾ ਫਿਕਰ ਨਹੀਂ ਕਰਦਾ। ਪਰ ਇਹ ਗੱਲ ਸਚਮੁੱਚ ਫਿਕਰ ਕਰਨ ਵਾਲੀ ਹੈ। ਏਸ ਤੋਂ ਪਹਿਲਾਂ ਸ਼ਾਹ ਦਾ ਨਿਸ਼ਾਨਾ ਘੱਗਰ ਪਾਰ ਦਾ ਹਿੰਦੋਸਤਾਨ ਰਿਹਾ ਹੈ, ਪਰ ਇਸ ਵਾਰ ਉਹ ਪੰਜਾਬ ਉੱਤੇ ਆਪਣਾ ਸਾਰਾ ਗੁੱਸਾ ਲਾਹੁਣ ਆ ਰਿਹਾ ਹੈ।"
“ਜਿੱਤਾਂ ਹਾਰਾਂ ਭਾਵੇਂ ਸਾਡੇ ਵੱਸ ਵਿਚ ਨਹੀਂ ਹਨ ਅਦੀਨਾ ਬੇਗ ਜੀ, ਪਰ ਟੱਕਰ ਲੈਣੀ ਤਾਂ ਹੱਥ ਵਿਚ ਹੈ। ਅਸੀਂ ਦੁਰਾਨੀਆਂ ਦਾ ਡਟ ਕੇ ਮੁਕਾਬਲਾ ਕਰਾਂਗੇ। "
"ਤੁਸੀਂ ਹਾਰ ਜਾਓਗੇ ਤਾਂ ਮੁੜ ਜੰਗਲਾਂ ਵਿਚ ਚਲੇ ਜਾਓਗੇ, ਸਾਰੇ ਪੰਜਾਬ ਦੇ ਜੰਗਲ ਤੁਹਾਡੇ ਵਾਕਫ ਨੇ, ਪਰ ਮੈਂ ਕਿੱਥੇ ਜਾਵਾਂਗਾ। ਮੈਨੂੰ ਤਾਂ ਕਿਤੇ ਢੋਈ
ਨਹੀਂ ਮਿਲਣੀ। ਬਗਾਵਤ ਕਰਨ ਵਾਲਿਆਂ ਵਾਸਤੇ ਮਿਸਾਲ ਕਾਇਮ ਕਰਨ ਲਈ ਹੋ ਸਕਦੈ ਸ਼ਾਹ ਮੈਨੂੰ ਆਪਣੇ ਭੁੱਖੇ ਸ਼ੇਰਾਂ ਤੋਂ ਪਤਵਾ ਦੇਵੇ ਜਾਂ ਇਹ ਵੀ ਹੋ ਸਕਦੈ ਕੇ ਹਾਥੀਆਂ ਨਾਲ ਚਿਰਵਾ ਦੇਵੇ ", ਅਦੀਨਾ ਬੇਗ ਤੋਂ ਡਰ ਕਾਰਨ ਬੋਲਿਆ ਵੀ ਨਹੀਂ ਜਾ ਰਿਹਾ ਸੀ।
"ਡਰਾਕਲ ਬੰਦਿਆਂ ਨੂੰ ਹਾਥੀ ਸ਼ੇਰ ਕੁਝ ਨਹੀਂ ਕਹਿੰਦੇ ਤੁਸੀਂ ਫਿਕਰ ਨਾ ਕਰੋ...", ਰਾਮਗੜ੍ਹੀਏ ਸਰਦਾਰ ਨੇ ਅਦੀਨੇ ਵੱਲ ਦੇਖ ਕੇ ਮਖੌਲ ਨਾਲ ਹੱਸਦਿਆਂ ਕਿਹਾ।
"ਇਹਨਾਂ ਨੂੰ ਕੀਮਤ ਪੁੱਛੋ... " ਅਦੀਨੇ ਨੂੰ ਸਿਖ ਸਰਦਾਰਾਂ ਨਾਲ ਗੱਲਬਾਤ ਕਰਦਾ ਦੇਖ ਕੇ ਮਰਾਠਾ ਰਘੁਨਾਥ ਬੋਲਿਆ, "ਸਰਹੰਦ ਹਮਲੇ ਵਿਚ ਸਾਡੀ ਮਦਦ ਕਰਨ ਦੀ ਕੀਮਤ ਪੁੱਛੋ"
"ਇਹ ਕਿਹੜਾ ਆ ਗਿਐ ਸਾਨੂੰ ਕੀਮਤ ਦੇਣ ਵਾਲਾ.. ਜਾਪਦੇ ਆਨਦੰਪੁਰੀ ਤਾਸੀਰ ਤੋਂ ਵਾਕਫ ਨਹੀਂ ", ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਰਘੁਨਾਥ ਰਾਓ ਦੀ ਗੱਲ ਸੁਣਦਿਆਂ ਬੋਲਿਆ।
"ਜੀ ਇਹਨਾਂ ਨੂੰ ਖਾਲਸੇ ਬਾਰੇ ਜਿਆਦਾ ਪਤਾ ਨਹੀਂ.", ਅਦੀਨਾ ਬੋਲਿਆ।
"ਜੇ ਪਤਾ ਨਹੀਂ ਤਾਂ ਲੱਗ ਜਾਵੇਗਾ... ", ਆਹਲੂਵਾਲੀਏ ਸਰਦਾਰ ਨੇ ਬੋਲਣਾ ਸ਼ੁਰੂ ਕੀਤਾ, "ਇਹਨਾਂ ਨੂੰ ਕਹੋ ਪੈਸੇ ਟਕੇ ਆਪਣੇ ਕੋਲ ਸੰਭਾਲ ਕੇ ਰੱਖਣ। ਸਾਡੀਆਂ ਤਾਂ ਤਿੰਨ ਸ਼ਰਤਾਂ ਨੇ ਉਹ ਸੁਣ ਲੈਣ"
"ਜੀ ਤੁਸੀਂ ਹੁਕਮ ਕਰੋ ਖਾਲਸਾ ਜੀ... ", ਅਦੀਨੇ ਨੇ ਮਰਾਠਿਆਂ ਵੱਲੋਂ ਵੀ ਹਾਮੀ ਭਰੀ।
"ਤੁਸੀਂ ਇਹਨਾਂ ਵਿਦੇਸ਼ੀਆਂ ਨਾਲ ਗੱਲ ਕਰ ਲਓ ਬੇਗ ਸਾਹਬ... ਮੁੜਕੇ ਹਮਕੋ ਤੁਮਕੋ ਕਰੀ ਜਾਣਗੇ", ਸਰਦਾਰ ਤਾਰਾ ਸਿੰਘ ਗੈਬੇ ਨੇ ਅਦੀਨੇ ਨੂੰ ਮਰਾਠਿਆਂ ਨਾਲ ਪਹਿਲਾਂ ਗੱਲ ਖੋਲ੍ਹ ਲੈਣ ਲਈ ਕਿਹਾ।
ਅਦੀਨੇ ਨੇ ਮਲ੍ਹਾਰ ਰਾਓ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਪਹਿਲਾਂ ਸ਼ਰਤਾਂ ਦੱਸੀਆਂ ਜਾਣ।
"ਪਹਿਲੀ ਸ਼ਰਤ ਇਹੋ ਹੈ ਕਿ ਸਰਹੰਦ ਉੱਤੇ ਪਹਿਲਾ ਹਮਲਾ ਖਾਲਸਾ ਕਰੇਗਾ।", ਬਾਬਾ ਤਾਰਾ ਸਿੰਘ ਬੋਲਿਆ।
"ਮਨਜ਼ੂਰ", ਮਲ੍ਹਾਰ ਰਾਓ ਬੋਲਿਆ। ਮਰਾਠਿਆਂ ਨੂੰ ਹੋਰ ਕੀ ਚਾਹੀਦਾ ਸੀ।
"ਦੂਜੀ ਇਹ ਕਿ ਸਰਹੰਦ ਲੁੱਟਣ ਦਾ ਪਹਿਲਾ ਹੱਕ ਵੀ ਖਾਲਸੇ ਦਾ ਹੋਏਗਾ"
"ਔਰ ਤੀਜੀ", ਦੂਜੀ 'ਤੇ ਹਾਮੀ ਭਰੇ ਬਗੈਰ ਮਰਾਠਾ ਵਕੀਲ ਬੋਲਿਆ।
"ਤੀਜੀ ਅਸੀਂ ਤੁਹਾਨੂੰ ਸਰਹੰਦ ਫਤਹਿ ਕਰਨ ਮਗਰੋਂ ਦੱਸਾਂਗੇ"
ਪਿਛਲੀਆਂ ਦੋਹੇਂ ਸ਼ਰਤਾਂ 'ਤੇ ਮਰਾਠੇ 'ਕਿੱਚ ਕਿੱਚ' ਜਹੀ ਕਰਨ ਲੱਗੇ। ਅਦੀਨੇ ਨੇ ਉਹਨਾਂ ਨੂੰ ਸਮਝਾਇਆ,
ਦੇਖੋ ਰਾਓ ਸਾਹਬ ਸਾਡਾ ਨੁਕਸਾਨ ਵੀ ਕੋਈ ਨਹੀਂ ਹੋਣਾ ਤੇ ਖਾਲਸੇ ਨੇ ਸਰਹੰਦ ਵੀ ਫਤਹਿ ਕਰਕੇ ਸਾਨੂੰ ਦੇ ਦੇਣੀ ਹੈ। ਕਿੰਨਾ ਕੁ ਲੁੱਟ ਲੈਣਗੇ ਸ਼ਹਿਰ ਨੂੰ ਤੇ ਨਾਲੇ ਅਸੀਂ ਜੇ ਕੁਝ ਦਿਨ ਹੋਰ ਘੇਰਾ ਪਾ ਕੇ ਬੈਠੇ ਰਹੇ ਤਾਂ ਫੌਜ ਦਾ ਖਰਚਾ ਦੇਖੋ ਕਿੰਨਾ ਹੋ ਜਾਵੇਗਾ... ਸਾਰੇ ਜਮਾਂ ਘਟਾਓ ਕਰਕੇ ਨਫਾ ਫੇਰ ਵੀ ਸਾਡਾ ਹੈ...". ਗੱਲ ਜਦ ਨਫੇ ਨੁਕਸਾਨ ਨੂੰ ਧਿਆਨ ਵਿਚ ਰੱਖ ਕੇ ਸਮਝਾਈ ਜਾਵੇ ਤਾਂ ਜਮਨਾ ਪਾਰ ਵਾਲਿਆਂ ਨੂੰ ਛੇਤੀ ਸਮਝ ਆਉਂਦੀ ਹੈ, ਸੋ ਮਰਾਠੇ ਵੀ ਮੰਨ ਗਏ।
"ਨਾਲੇ ਪਿਛਲੀਆਂ ਦੋ ਸ਼ਰਤਾਂ ਤਾਂ ਤਾਹੀਂ ਪੂਰੀਆਂ ਹੋਣਗੀਆਂ ਨਾ, ਜੇ ਸਿੰਘ ਸਰਹੰਦ ਨੂੰ ਮਾਰ ਲੈਣ. ", ਮਰਾਠਾ ਵਕੀਲ ਵੀ ਬੋਲਿਆ।
ਮੁਗਲਾਂ ਨੇ ਕੁਰਾਨ ਤੇ ਮਰਹੱਟਿਆਂ ਨੇ ਮਹਾਦੇਵ ਦੀਆਂ ਸੌਹਾਂ ਖਾ ਕੇ ਸਿੰਘਾਂ ਦੀਆਂ ਤਿੰਨੇ ਸ਼ਰਤਾਂ ਮੰਨ ਲਈਆਂ। ਸਿੰਘਾਂ ਨੇ ਉਸੇ ਰਾਤ ਹੱਲੇ ਦੀ ਤਿਆਰੀ ਕੀਤੀ। ਮਰਾਠੇ ਤੇ ਮੁਗਲ ਤਾਂ ਰਾਤ ਨੂੰ ਵਿਸ਼ਰਾਮ ਲਈ ਉਪਾਅ ਕਰਨ ਲੱਗੇ ਤੇ ਸਿੰਘ ਸਰਹੰਦ ਉੱਤੇ ਹੱਲੇ ਦੀ ਤਿਆਰੀ ਵਿਚ ਰੁੱਝ ਗਏ।
ਤਰਕੀਬ ਇਹ ਸੀ ਤੇ ਸਾਦੀ ਸੀ ਕਿ ਰਾਤੋ ਰਾਤ ਕਿਲ੍ਹੇ ਦੀਆਂ ਕੰਧਾਂ 'ਤੇ ਚੜ੍ਹ ਕੇ ਕਿਲ੍ਹਾ ਮਾਰ ਲੈਣਾ ਹੈ ਤੇ ਫੇਰ ਸ਼ਹਿਰ ਦੇ ਦਰਵਾਜ਼ੇ ਖੋਲ੍ਹ ਦੇਣੇ ਹਨ। ਹੁਣ ਜੇ ਕਿਸੇ ਹੋਰ ਸ਼ਹਿਰ ਦਾ ਕੋਈ ਹੋਰ ਕਿਲ੍ਹਾ ਹੁੰਦਾ ਤਾਂ ਹੋ ਸਕਦੈ ਰਾਤ ਵੀ ਲੱਗ ਜਾਂਦੀ, ਪਰ ਇਹ ਤਾਂ ਸਰਹੰਦ ਸੀ । ਸਗਲ ਬ੍ਰਹਿਮੰਡ ਵਿਚ ਜੇ ਕੋਈ ਸ਼ਹਿਰ ਸਿੰਘਾਂ ਨੂੰ ਸਭ ਤੋਂ ਵੱਧ ਰੜਕਦਾ ਸੀ ਤਾਂ ਉਹ ਸਰਹੰਦ ਹੀ ਸੀ। ਇਸ ਨੂੰ ਢਹਿ ਢੇਰੀ ਕਰਨ ਲਈ ਤਾਂ ਸਿੰਘਾਂ ਨੂੰ ਕੋਈ ਬਹਾਨਾ ਵੀ ਨਹੀਂ ਚਾਹੀਦਾ ਸੀ।
ਰਾਤ ਦਾ ਪਹਿਲਾ ਪਹਿਰ ਪੂਰਾ ਵੀ ਨਹੀਂ ਬੀਤਿਆ ਸੀ ਕਿ ਸਿੰਘਾਂ ਨੇ ਕਿਲ੍ਹਾ ਮਾਰ ਲਿਆ। ਜਿਹੜੀ ਸਰਹੰਦ ਨੂੰ ਘੇਰਾ ਪਾ ਕੇ ਮਰਾਠੇ ਅੱਠ ਦਿਨ ਤੋਂ ਵਿਚਾਰਗੀ ਦੀ ਹਾਲਤ ਵਿਚ ਬੈਠੇ ਸਨ, ਸਿੰਘਾਂ ਲਗਭਗ ਅੱਧੇ ਪਹਿਰ ਵਿਚ ਹੀ ਫਤਹਿ ਕਰ ਲਈ।
ਪਹਿਲਾਂ ਜਿਹਨਾਂ ਧੜੋਂ ਨੰਗੇ ਸਿੰਘਾਂ ਦੇ ਪਾਟੇ ਜਹੇ ਭੂਰੇ, ਲੰਬੇ ਕਛਿਹਰਿਆਂ
ਸੁਧੇ ਦਾਹੜਿਆਂ ਤੇ ਢਿੱਲੇ ਜਹੇ ਦੁਮਾਲੇ ਦੇਖ ਕੇ ਮਰਾਠਿਆਂ ਨੇ ਮਖੌਲ ਉਡਾਇਆ ਸੀ, ਜਦ ਉਹਨਾਂ ਸਿੰਘਾਂ ਨੇ ਹੀ ਅੱਖ ਦੇ ਫੋਰ ਵਿਚ ਸਰਹੰਦ 'ਤੇ ਹਮਲਾ ਕੀਤਾ ਤੇ ਮਾਰ ਵੀ ਲਈ ਤਾਂ ਮਰਹੱਟਿਆਂ ਦੀਆਂ ਖਾਨਿਓ ਗਈਆਂ। ਹੁਣ ਉਹਨਾਂ ਨੂੰ ਇਹ ਸਿਖ ਉਹੀ ਸਾਵੇਂ ਨਹੀਂ ਲੱਗ ਰਹੇ ਸਨ, ਜੋ ਸਰਹੰਦ ਉੱਤੇ ਹੱਲਾ ਕਰਨ ਲਈ ਅਦੀਨੇ ਨੇ ਸੱਦੇ ਸਨ, ਹੁਣ ਤਾਂ ਇਹ ਕੋਈ ਹੋਰ ਜਾਪ ਰਹੇ ਸਨ। ਸਿੰਘਾਂ ਦੀਆਂ ਲਾਲ ਅੱਖਾਂ, ਚੜ੍ਹ ਮੁਛਹਿਰੇ, ਦੁਮਾਲਿਆਂ 'ਤੇ ਝੂਲਦੇ ਫਰਲੇ ਤੇ ਰੌਦ੍ਰ ਰੂਪ ਤੱਕ ਕੇ ਹੁਣ ਮਰਾਠੇ ਹੈਰਾਨ ਹੋ ਰਹੇ ਸਨ। ਉਹਨਾਂ ਦੇ ਤਾਂ ਚਿੱਤ ਚੇਤੇ ਵੀ ਨਹੀਂ ਸੀ ਕਿ ਜਾਂਗਲੀ ਜਹੇ ਜਾਪਣ ਵਾਲੇ ਇਹ ਸਿਖ ਏਡੇ ਲੜਾਕੇ ਹੋਣਗੇ।
ਗਿਲਜਿਆਂ ਅੱਗੇ ਅੱਜ ਤੱਕ ਕੋਈ ਅੜਿਆ ਨਹੀਂ ਸੀ ਤੇ ਸਿੰਘ ਕਦੇ ਕਿਸੇ ਤੋਂ ਹਾਰੇ ਨਹੀਂ ਸਨ।
ਮਰਾਠਿਆਂ ਦੇ ਉਂਗਲਾਂ ਮੂੰਹ ਵਿਚ ਪੈ ਗਈਆਂ ਜਦ ਕਿਲ੍ਹੇ ਦੀਆਂ ਕੰਧਾਂ ਤੋਂ ਆਵਾਜ਼ ਆਈ,
"ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਹਿ ਪਾਵੇ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ"
ਗਿਲਜ਼ਿਆਂ ਨੇ ਵੀ ਕਿੱਥੇ ਸੋਚਿਆ ਕਿ ਸਿੰਘ ਸਰਹੰਦ ਉੱਤੇ ਆ ਪੈਣਗੇ। ਉਹਨਾਂ ਦੀ 'ਏਨੀ ਤਿਆਰੀ' ਅਦੀਨੇ ਤੇ ਮਰਾਠਿਆਂ ਲਈ ਬਹੁਤ ਸੀ, ਪਰ ਸਿੰਘਾਂ ਲਈ ਇਹ 'ਬਹੁਤ ਤਿਆਰੀ' ਕੁਝ ਵੀ ਨਹੀਂ ਸੀ। ਹਰਫਲੇ ਹੋਏ ਗਿਲਜ਼ਿਆਂ ਨੇ ਕਿਲ੍ਹਾ ਛੱਡ ਕੇ ਭੱਜਣ ਵਿਚ ਬਹੁਤੀ ਦੇਰ ਨਾ ਲਾਈ। ਹੋਰ ਤਾਂ ਹੋਰ ਅਬਦਾਲੀ ਦਾ ਲੜਾਕਾ ਤੇ ਚਹੇਤਾ ਸਮੁੰਦ ਖਾਂ ਵੀ ਘੋੜੇ ਨੂੰ ਅੱਡੀ ਲਾ ਕੇ ਭੱਜਦਾ ਹੋਇਆ ਸਿੰਘਾਂ ਨੇ ਘੋੜੇ ਤੋਂ ਲਾਹਿਆ।
ਸ਼ਹਿਰ ਦੇ ਦਰਵਾਜ਼ੇ ਤਾਂ ਭਾਵੇਂ ਸਿੰਘਾਂ ਨੇ ਰਾਤ ਨੂੰ ਹੀ ਖੋਲ੍ਹ ਦਿੱਤੇ ਸਨ, ਪਰ ਦਲ ਖਾਲਸਾ ਅੰਮ੍ਰਿਤ ਵੇਲੇ ਸਰਹੰਦ ਵਿਚ ਦਾਖਲ ਹੋਇਆ। ਸਿੰਘਾਂ ਦੀ ਦੂਜੀ ਸ਼ਰਤ ਪੂਰੀ ਹੋ ਰਹੀ ਸੀ। ਹੁਣ ਮਰਾਠਿਆਂ ਨੂੰ ਛੇਤੀ ਤੀਜੀ ਸ਼ਰਤ ਦੇ ਪੂਰੀ ਹੋ ਜਾਣ ਦੀ ਉਡੀਕ ਸੀ, ਤਾਂ ਕਿ ਉਹ ਵੀ ਸ਼ਹਿਰ ਉੱਤੇ ਹੱਲਾ ਬੋਲ ਸਕਣ ਤੇ ਖਜ਼ਾਨੇ ਵਿਚੋਂ ਕੁਝ ਉਹਨਾਂ ਦੇ ਹੱਥ ਵੀ ਲੱਗੇ।
ਕਿਲ੍ਹਾ ਫਤਹਿ ਕਰ ਲੈਣ ਮਗਰੋਂ ਸ਼ਰਤ ਅਨੁਸਾਰ ਅਗਲਾ ਸਾਰਾ ਦਿਨ ਸਰਹੰਦ ਸਿੰਘਾਂ ਦੀ ਸੀ। ਉਹਨਾਂ ਸ਼ਹਿਰ ਨੂੰ ਰੱਜ ਕੇ ਕੁੱਟਿਆ ਤੇ ਲੁੱਟਿਆ ਸਭ ਕੀਮਤੀ ਵਸਤਾਂ ਤੇ ਖਜ਼ਾਨਾ ਸਿੰਘਾਂ ਆਪਣੇ ਡੇਰੇ 'ਤੇ ਪੁਚਾ ਦਿੱਤਾ। ਸਭ
ਚੰਗੇ ਘੋੜੇ ਆਪਣੇ ਕਬਜ਼ੇ ਵਿਚ ਕਰ ਲਏ।
ਮਰਾਠਾ ਸੂਹੀਆਂ ਨੇ ਆਪਣੇ ਫੌਜਦਾਰਾਂ ਨੂੰ ਦੱਸਿਆ ਕਿ ਸਰਹੰਦ ਤਾਂ ਮਾਨੋ ਸੋਨੇ ਚਾਂਦੀ ਤੇ ਹੀਰੇ ਲਾਲਾਂ ਦਾ ਸਮੁੰਦਰ ਹੈ ਤੇ ਲੁੱਟ ਦਾ ਮਾਲ ਲੱਦਣ ਲਈ ਸੈਕੜੇ ਉਠ ਹੋਰ ਮੰਗਵਾਉਣੇ ਪੈਣਗੇ। ਮਰਾਠਿਆਂ ਦੀਆਂ ਬਾਛਾਂ ਖਿਲ ਗਈਆਂ। ਉਹਨਾਂ ਨੂੰ ਹੁਣ ਲੁੱਟ ਦੀ ਖਿੱਚ ਹੋ ਰਹੀ ਸੀ। ਕੁਝ ਸੂਹੀਆਂ ਨੇ ਇਹ ਵੀ ਦੱਸਿਆ,
"ਸਿੰਘ ਸ਼ਹਿਰ ਵਿਚ ਬੜੀ ਭਾਰੀ ਤਬਾਹੀ ਤੇ ਲੁੱਟ ਮਚਾ ਰਹੇ ਹਨ ਰਾਓ ਸਾਹਬ। ਉਹਨਾਂ ਏਨਾ ਖਜ਼ਾਨਾ ਇਕੱਠਾ ਕਰ ਲਿਆ ਹੈ ਕਿ ਲੱਦਣ ਲਈ ਗਏ ਮੰਗਵਾਏ ਹਨ..."
ਹੁਣ ਤਾਂ ਮਰਾਠੇ ਦੰਦ ਕਰੀਚ ਰਹੇ ਸਨ।
“ਮੱਖਣ ਮੱਖਣ ਲਾਹ ਕੇ ਉਹ ਲੈ ਜਾਣਗੇ ਤੇ ਸਾਡੇ ਪੱਲੇ ਬਸ ਲੱਸੀ ਰਹਿ ਜਾਵੇਗੀ"
ਸੋ ਵਾਅਦੇ ਨੂੰ ਤੋੜਦੇ ਹੋਏ ਉਹ ਪਹਿਲੇ ਦਿਨ ਆਥਨ ਨੂੰ ਹੀ ਸ਼ਹਿਰ ਵੱਲ ਹੋ ਤੁਰੇ। ਉਹਨਾਂ ਦੇ ਤਾਂ ਚਿੱਤ ਵਿਚ ਸੀ ਕਿ ਜਿੰਨਾ ਸਿੰਘਾਂ ਨੇ ਲੁੱਟ ਲਿਆ ਸੋ ਲੁੱਟ ਲਿਆ, ਹੁਣ ਕਿਸੇ ਤਰੀਕੇ ਖਜ਼ਾਨੇ ਨਾਲ ਲੱਦੇ ਗਧਿਆਂ ਨੂੰ ਤਾਂ ਰੋਕ ਲਿਆ ਜਾਏ।
ਪਰ ਜਿਉਂ ਹੀ ਮਰਾਠੇ ਸਰਹੰਦ ਦੇ ਦਰਵਾਜ਼ਿਆਂ ਤੋਂ ਅੰਦਰ ਦਾਖਲ ਹੋਏ ਤਾਂ ਉਹਨਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਗਧਿਆਂ ਉੱਤੇ ਤਾਂ ਕੋਈ ਖਜ਼ਾਨਾ ਨਹੀਂ ਲੱਦਿਆ ਹੋਇਆ ਸੀ। ਉਹਨਾਂ ਮਗਰ ਤਾਂ ਹਲ਼ ਪਾਏ ਹੋਏ ਸਨ ਤੇ ਸਭ ਮੁਖੀ ਸਰਦਾਰ ਸਰਹੰਦ ਵਿਚ ਗਧਿਆਂ ਨਾਲ ਹਲ਼ ਵਾਹ ਰਹੇ ਸਨ। ਅਦੀਨੇ ਨੇ ਸਾਰੀ ਵਾਰਤਾ ਖੋਲ੍ਹ ਕੇ ਮਰਾਠਿਆਂ ਨੂੰ ਦੱਸੀ,
"ਇਹੀ ਸਿੰਘਾਂ ਦੀ ਤੀਜੀ ਸ਼ਰਤ ਸੀ ਰਾਓ ਸਾਹਬ, ਇਹਨਾਂ ਦੇ 'ਗੁਰੂ' ਦਾ ਬਚਨ ਸੀ ਕਿ ਸਰਹੰਦ ਵਿਚ ਗਧਿਆਂ ਨਾਲ ਹਲ਼ ਵਾਹੇ ਜਾਣਗੇ, ਸੋ ਇਹ ਉਹੀ ਪੁਗਾ ਰਹੇ ਹਨ"
"ਕੈਸੇ ਲੋਕ ਨੇ ਇਹ... ਸਚਮੁੱਚ ਜਾਂਗਲੀ ਮਹਿਲ ਹਵੇਲੀਆਂ ਖਜ਼ਾਨਿਆਂ ਨਾਲ ਭਰੀਆਂ ਹੋਈਆਂ ਨੇ ਤੇ ਇਹ ਏਥੇ ਸ਼ਹਿਰ ਦੀ ਮਿੱਟੀ ਛਾਨਣ 'ਤੇ ਲੱਗੇ ਹੋਏ ਹਨ..." ਮਰਾਠਾ ਰਘੁਨਾਥ ਰਾਓ ਬੋਲਿਆ।
ਤਦ ਹੀ ਉਸਦਾ ਵਕੀਲ ਕੋਲ ਆਇਆ ਤੇ ਕਹਿਨ ਲੱਗਾ,
"ਇਹ ਤਾਂ ਅਦੀਨੇ ਦਾ ਦੱਸਣਾ ਹੀ ਹੈ ਨਾ ਬ੍ਰਾਊ ਕਿ ਸਿੰਘ 'ਗੁਰੂ' ਦੇ ਬੋਲ ਪੁਗਾ ਰਹੇ ਹਨ। ਕੀ ਪਤੈ ਉਹ ਧਰਤੀ ਵਿਚ ਦੱਬੇ ਖਜ਼ਾਨੇ ਨੂੰ ਉਖਾੜ ਰਹੇ ਹੋਣ ਤੇ ਅਦੀਨੇ ਤੇ ਇਹਨਾਂ ਦੀ ਸੰਧੀ ਹੋ ਚੁੱਕੀ ਹੋਵੇ ਕਿ ਉਹ ਖਜ਼ਾਨਾ ਆਪਸ ਵਿਚ ਵੰਡ ਲੈਣਗੇ। ਇਹ ਨਾ ਹੋਵੇ ਬਾਊ ਕਿ ਸਿੰਘ ਸਾਰਾ ਖਜ਼ਾਨਾ ਸਾਂਭ ਲੈਣ ਤੇ ਆਪਾਂ ਦੇਖਦੇ ਹੀ ਰਹਿ ਜਾਈਏ...
ਵਕੀਲ ਦੀ ਗੱਲ ਸੁਣਦਿਆਂ ਮਰਾਠੇ ਰਾਓ ਦਾ ਮੱਥਾ ਠਣਕਿਆ। ਉਸ ਜਾਤਾ ਕਿ ਕਿਤੇ ਇਹ ਗੱਲ ਸੱਚ ਹੀ ਨਾ ਹੋਵੇ ਤੇ ਅਸੀਂ ਹੱਥ ਮਲਦੇ ਹੀ ਰਹਿ ਜਾਈਏ। ਅਦੀਨੇ ਨੂੰ ਸੁਨੇਹਾ ਘੱਲਿਆ ਗਿਆ। ਦੋਹਾਂ ਬੇੜੀਆਂ ਵਿਚ ਸਵਾਰ ਅਦੀਨਾ ਬੇਗ ਭੱਜਿਆ ਆਇਆ। ਉਹ ਕਿਸੇ ਧਿਰ ਦਾ ਗੁੱਸਾ ਸਹਿਣ ਦੀ ਸਥਿਤੀ ਵਿਚ ਨਹੀਂ ਸੀ। ਮੌਕਾ ਪ੍ਰਸਤ ਬੰਦੇ ਉਂਝ ਵੀ ਡਰੂ ਕਿਸਮ ਦੇ ਹੀ ਹੁੰਦੇ ਹਨ।
"ਜੇ ਇਹਨਾਂ ਆਪਣੇ 'ਗੁਰੂ' ਦਾ ਬਚਨ ਪਾਲਣਾ ਵੀ ਸੀ ਕਿ ਏਥੇ ਗਧਿਆਂ ਨਾਲ ਹਲ਼ ਫੇਰੇ ਜਾਣਗੇ ਤਾਂ ਕੀ ਉਹ ਸੰਕੇਤਕ ਨਹੀਂ ਹੋ ਸਕਦਾ ਸੀ? ਇਹਨਾਂ ਨੂੰ ਕਹੋ ਕਿ ਮਰਾਠਿਆਂ ਦੇ ਸਬਰ ਦਾ ਪਿਆਲਾ ਹੁਣ ਭਰ ਚੁੱਕਾ ਹੈ... "
ਅਦੀਨਾ ਭੱਜਿਆ ਭੱਜਿਆ ਸਰਦਾਰ ਜੱਸਾ ਸਿੰਘ ਕੋਲ ਗਿਆ ਤੇ ਬੋਲਿਆ,
"ਤੁਸੀਂ ਆਪਣੀਆਂ ਤਿੰਨੇ ਸ਼ਰਤਾਂ ਪੂਰੀਆਂ ਕਰਵਾ ਲਈਆਂ ਨੇ ਖਾਲਸਾ ਜੀ, ਹੁਣ ਮਰਾਠਿਆਂ ਨੂੰ ਵੀ ਸ਼ਹਿਰ ਲੁੱਟਣ ਦਾ ਮੌਕਾ ਦਿਓ,
"ਮਰਾਠੇ ਲੁੱਟੀ ਜਾਣ ਸ਼ਹਿਰ ਨੂੰ, ਅਸੀਂ ਉਹਨਾਂ ਦੇ ਰਾਹ ਵਿਚ ਨਹੀਂ ਆਵਾਂਗੇ। ਅਸੀਂ ਤਾਂ ਮਹਾਰਾਜ ਦੇ ਬੋਲਾਂ 'ਤੇ ਫੁੱਲ ਚੜਾ ਰਹੇ ਹਾਂ...", ਇਸ ਤੋਂ ਪਹਿਲਾਂ ਕਿ ਸਰਦਾਰ ਜੱਸਾ ਸਿੰਘ ਕੁਝ ਕਹਿੰਦੇ ਬਾਬਾ ਤਾਰਾ ਸਿੰਘ ਬੋਲਿਆ।
"ਤੁਸੀਂ ਦਰੁਸਤ ਫਰਮਾਇਆ ਹੈ, ਪਰ ਜੇ ਸ਼ਹਿਰ ਲੁੱਟਦਿਆਂ ਸਿੰਘਾਂ ਤੇ ਮਰਾਠਿਆਂ ਦੀ ਕੋਈ ਝੜਪ ਹੋ ਗਈ ਤਾਂ ਐਵੇਂ ਵਾਧੂ ਦਾ ਕਲੇਸ਼ ਖੜ੍ਹਾ ਹੋਵੇਗਾ। ਨਾਲੇ ਮਰਾਠੇ ਤਾਂ ਵਿਦੇਸ਼ੀ ਹਨ, ਚਾਰ ਦਿਨਾਂ ਨੂੰ ਮੁੜ ਜਾਣਗੇ, ਪੰਜਾਬ ਤਾਂ ਤੁਹਾਡਾ ਹੀ ਹੈ... ਸਰਹੰਦ ਨੂੰ ਕਦੇ ਫੇਰ ਢਹਿ ਢੇਰੀ ਕਰ ਲਿਓ..'
"ਇਹੀ ਗੱਲ ਮਰਾਠਿਆਂ ਨੂੰ ਵੀ ਕਹਿ ਕੇ ਆਇਆ ਹੈ ਕਿ ਉੱਥੇ ਕੁਝ ਹੋਰ ਕਿਹਾ ਸੀ? ਜੇ ਨਹੀਂ ਕਿਹਾ ਤਾਂ ਜਾ ਕੇ ਹੁਣ ਕਹਿ ਦੇ ਕਿ ਆਪਣੇ ਆਪ ਨੂੰ ਪ੍ਰਾਹੁਣੇ ਹੀ ਜਾਨਣ ਤੇ ਚਾਰ ਦਿਨਾਂ ਨੂੰ ਆਪ ਹੀ ਮੁੜ ਜਾਣ। ਨਹੀਂ ਫੇਰ ਕੋਈ ਕਾਬਲੋਂ ਆਇਆ ਹੋਵੇ ਭਾਵੇਂ ਪੂਨਿਓ, ਸਾਨੂੰ ਮੋੜਣਾ ਆਉਂਦਾ ਹੈ..", ਬਾਬਾ ਤਾਰਾ ਸਿੰਘ ਗੈਬਾ ਬੋਲਿਆ।
ਸਿੰਘ ਸਰਹੰਦ ਵਿਚੋਂ ਬਾਹਰ ਨੂੰ ਤੁਰ ਪਏ ਤੇ ਮਰਾਠੇ ਮਹਿਲਾਂ ਹਵੇਲੀਆਂ ਵਿਚ ਵੜ੍ਹ ਗਏ। ਪਰ ਥੋੜੇ ਸਮੇਂ ਵਿਚ ਹੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹਨਾਂ ਦੇ ਲੁੱਟਣ ਲਈ ਬਹੁਤਾ ਕੁਝ ਛੱਡਿਆ ਨਹੀਂ ਸਿੰਘਾਂ ਨੇ ਸ਼ਹਿਰ ਵਿਚ ਜਿਹੜੀ ਹਵੇਲੀ ਵਿਚ ਵੀ ਜਾਇਆ ਕਰਨ ਲੁੱਟੀ ਪੁੱਟੀ ਮਿਲਿਆ ਕਰੇ, ਸਾਰੇ ਮਹਿਲ ਖਾਲੀ...
ਮਰਾਠੇ ਕਲਪ ਗਏ। ਉਹਨਾਂ ਸ਼ਹਿਰ ਵਿਚ ਬਚੇ ਰਹਿ ਗਏ ਕੁਝ ਸਿੰਘਾਂ 'ਤੇ ਹਮਲਾ ਕਰ ਦਿੱਤਾ। ਪਰ ਸਿੰਘਾਂ ਨਾਲ ਭਿੜੇ ਮਰਾਠੇ ਸਗੋਂ ਆਪਣਾ ਮਾਲ ਵੀ ਖੁਹਾ ਬੈਠੇ।
ਹੁਣ ਰਾਓ ਨੇ ਤਰਕੀਬ ਬਣਾਈ ਕਿ ਸਿੰਘਾਂ ਨੇ ਸਾਰਾ ਖਜ਼ਾਨਾ ਆਪਣੇ ਡੇਰੇ ਵਿਚ ਜਮਾਂ ਕਰ ਲਿਆ ਹੈ ਸੋ ਮਰਾਠਿਆਂ ਨੂੰ ਉਹਨਾਂ ਦੇ ਡੇਰੇ 'ਤੇ ਪੈਣਾ ਚਾਹੀਦਾ ਹੈ ਤੇ ਸਾਰਾ ਡੇਰਾ ਲੁੱਟ ਲੈਣਾ ਚਾਹੀਦਾ ਹੈ। ਮਰਾਠੇ ਸਿੰਘਾਂ ਵੱਲ ਹਮਲਾਵਰ ਰੁਖ ਨਾਲ ਦੌੜੇ। ਮਰਾਠਿਆਂ ਤੇ ਸਿੰਘਾਂ ਦੀ ਝੜਪ ਤੋਂ ਡਰਦੇ ਅਦੀਨੇ ਨੇ ਇਹ ਖਬਰ ਸਿੰਘਾਂ ਤੀਕ ਪੁਚਾ ਦਿੱਤੀ।
ਜਿਉਂ ਹੀ ਮਰਾਠਿਆਂ ਨੇ ਸਿੰਘਾਂ ਦੇ ਡੇਰੇ 'ਤੇ ਹੱਲਾ ਬੋਲਣ ਲਈ ਚੜ੍ਹਾਈ ਕੀਤੀ ਤਾਂ ਅੱਗੋਂ ਸਿੰਘਾਂ ਦੇ ਸੁਚੇਤ ਹੋਣ ਕਾਰਨ ਉਹਨਾਂ ਨੇ ਰਾਮਜੰਗਿਆਂ ਦੇ ਮੂੰਹ ਖੋਲ੍ਹ ਦਿੱਤੇ। ਗੋਲੀਆਂ ਦਾ ਮੀਂਹ ਚੜ੍ਹੇ ਆਉਂਦੇ ਮਰਾਠਿਆਂ ਉੱਤੇ ਵਰ੍ਹਿਆ ਤੇ ਉਹ ਗੜਿਆਂ ਵਾਂਗ ਘੋੜਿਆਂ ਤੋਂ ਡਿੱਗਣ ਲੱਗੇ। ਬਰਛਿਆਂ ਵਾਲਿਆਂ ਮਰਾਠਿਆਂ ਦੇ ਬਰਛੇ ਹੱਥਾਂ ਵਿਚ ਹੀ ਰਹਿ ਗਏ ਤੇ ਸਿੰਘਾਂ ਦੀਆਂ ਗੋਲੀਆਂ ਨੇ ਉਹਨਾਂ ਨੂੰ ਢੇਰ ਕਰ ਦਿੱਤਾ।
ਸਿੰਘਾਂ ਨੇ ਦਲ ਨੂੰ ਪਹਿਲਾਂ ਹੀ ਕਈ ਹਿੱਸਿਆਂ ਵਿਚ ਵੰਡ ਦਿੱਤਾ ਸੀ। ਕਈ ਪਾਸਿਆਂ ਤੋਂ ਪਈ ਮਾਰ ਮਰਾਠੇ ਸਹਾਰ ਨਾ ਸਕੇ। ਦੋ ਕੁ ਕੋਹ ਤਾਂ ਉਹਨਾਂ ਸਿੰਘਾਂ ਦਾ ਪਿੱਛਾ ਕੀਤਾ, ਪਰ ਮਗਰੋਂ ਭਿਆਂ ਹੋ ਗਈ। ਸਿੰਘਾਂ ਦਾ ਡੇਰਾ ਲੁੱਟਣ ਚੜ੍ਹੇ ਮਰਾਠੇ ਆਪਣੇ ਸੈਕੜੇ ਸਿਪਾਹੀ ਮਰਵਾ ਕੇ ਪਿੱਛੇ ਮੁੜ ਪਏ। ਮਰਹੱਟਿਆਂ ਨਾਲ ਤਾਂ ਉਹ ਹੋਈ ਜਿਵੇਂ ਬਾਜ਼ ਬਟੇਰਿਆਂ 'ਤੇ ਅਚਨਚੇਤ ਟੁੱਟ ਕੇ ਪੈ ਜਾਣ। ਖਜ਼ਾਨਾ ਲੁੱਟਣ ਗਏ ਮਰਹੱਟੇ ਛਿੱਥੇ ਜਹੇ ਪੈ ਕੇ ਆਪਣੀ ਸੈਨਾ ਨਾਲ ਆ ਰਲੇ।
ਮਾਰ ਮੁਹੱਟੇ ਅੱਗੈ ਧਰੇ॥
ਮਾਰ ਭਜਾਇ ਜਹਿਂ ਜਹਿਂ ਲਰੇ॥
ਸਿੰਘਾਂ ਨੇ ਚਾਲਾ ਪਾ ਕੇ ਹੁਣ ਡੇਰਾ ਮਾਝੇ ਵਿਚ ਜਾ ਲਾਇਆ। ਉਹਨਾਂ ਆਪਣੇ ਘੋੜੇ ਲਾਹੌਰ ਨੇੜੇ ਲਿਜਾ ਬੰਨ੍ਹੇ। ਅਬਦਾਲੀ ਦੇ ਪੁੱਤਰ ਤੈਮੂਰ ਨੂੰ ਉਸ ਦੇ ਸੂਹੀਆਂ ਨੇ ਸਿੰਘਾਂ ਵੱਲੋਂ ਸਰਹੰਦ ਮਾਰਨ ਤੇ ਲਾਹੌਰ ਦੀਆਂ ਬਰੂਹਾਂ 'ਤੇ ਆ ਪਹੁੰਚਣ ਦੀ ਖਬਰ ਦਿੱਤੀ,
“ ..ਤੇ ਇਸ ਵਿਚ ਵੀ ਕੋਈ ਸ਼ੱਕ ਨਹੀਂ ਹਜ਼ੂਰ ਕਿ ਮਰਾਠੇ ਵੀ ਹੁਣ ਲਾਹੌਰ ਵੱਲ ਹੀ ਆਉਣਗੇ...
ਇਹ ਸੁਣਦਿਆਂ ਹੀ ਤੈਮੂਰ ਨੇ ਕਾਬਲ ਕੂਚ ਦੀ ਤਿਆਰੀ ਕਰ ਦਿੱਤੀ। ਅਫਗਾਨ ਲਸ਼ਕਰ ਏਨੀ ਤੇਜ਼ੀ ਨਾਲ ਲਾਹੌਰੋਂ ਭੱਜਿਆ ਕਿ ਉਹਨਾਂ ਅਟਕ ਪਾਰ ਕਰਕੇ ਹੀ ਦਮ ਲਿਆ। ਜਿੰਨੀ ਛੇਤੀ ਹੋ ਸਕੇ ਤੈਮੂਰ ਲਾਹੌਰ ਛੱਡ ਜਾਣਾ ਚਾਹੁੰਦਾ ਸੀ।
ਲਾਹੌਰ ਤੇ ਮੁਲਤਾਨ ਹੁਣ ਖਾਲੀ ਪਏ ਸਨ।
ਏਧਰ ਮਲ੍ਹਾਰ ਰਾਓ ਹੁਲਕਰ, ਤਕੋਜੀ ਰਾਓ ਤੇ ਰਘੁਨਾਥ ਰਾਓ ਦੀ ਅਗਵਾਈ ਵਿਚ ਮਰਾਠੇ ਵੀ ਲਾਹੌਰ ਪਹੁੰਚ ਗਏ। ਸਿੰਘਾਂ ਨਾਲ ਭਾਵੇਂ ਉਹਨਾਂ ਨੂੰ ਹਿਰਖ ਸੀ, ਪਰ ਉਹਨਾਂ ਕਿਸੇ ਟੱਕਰ ਵਿਚ ਨਾ ਪੈਣ ਵਿਚ ਹੀ ਭਲਾਈ ਸਮਝੀ, ਕਿਉਂਕਿ ਅੱਗੇ ਹੁਣ ਲਾਹੌਰ ਦਿਸ ਰਿਹਾ ਸੀ । ਸਿਖਾਂ ਤੋਂ ਬਦਲਾ ਲੈਣ ਲਈ ਕਾਹਲੇ ਆਪਣੇ ਸਿਪਾਹੀਆਂ ਨੂੰ ਮਲਾਰ ਰਾਓ ਨੇ ਸਮਝਾਇਆ,
"ਬੇਸ਼ੱਕ ਲੁੱਟ ਦਾ ਮਾਲ ਸਿੰਘ ਲੈ ਗਏ ਸਨ, ਪਰ ਸਰਹੰਦ 'ਤੇ ਝੰਡਾ ਤਾਂ ਪੇਸ਼ਵਿਆਂ ਦਾ ਹੀ ਝੂਲ ਰਿਹਾ ਹੈ..."
ਫੇਰ ਵੀ ਮਰਾਠਿਆਂ ਦੇ ਰੌਲਾ ਪਾਉਣ ਤੇ ਅਦੀਨੇ ਨੇ ਵਿਚ ਪੈ ਕੇ ਸੁਲਹ ਕਰਵਾ ਦਿੱਤੀ ਤੇ ਫੈਸਲਾ ਇਹ ਹੋਇਆ ਕਿ ਹੁਣ ਤੋਂ ਖਾਲਸਾ ਜੀ ਮਰਾਠਿਆਂ ਤੋਂ ਦੋ ਪੜਾਓ ਅੱਗੇ ਰਿਹਾ ਕਰਨਗੇ। ਇਹ ਗੱਲ ਮਰਾਠਿਆਂ ਨੂੰ ਆਪਣੇ ਹਿੱਤ ਵਿਚ ਜਾਪੀ, ਕਿਉਂਕਿ ਸਿੰਘਾਂ ਦੇ ਦੋ ਪੜਾਓ ਅੱਗੇ ਰਹਿਣ ਦੇ ਮਾਇਨੇ ਸਨ ਕਿ
ਹਰੇਕ ਮੋਰਚਾ ਸਿੰਘਾਂ ਨੇ ਮਾਰ ਲੈਣਾ ਸੀ ਤੇ ਮਰਾਠਿਆਂ ਨੇ ਜਿੱਤੇ ਜਿਤਾਏ ਇਲਾਕਿਆਂ 'ਤੇ ਝੰਡੇ ਹੀ ਗੱਡਣੇ ਸਨ। ਹਾਂ. ਲੁੱਟ ਮਾਰ ਲਈ ਉਹਨਾਂ ਨੂੰ ਕੁਝ ਸਮਝੌਤਾ ਕਰਨਾ ਪੈਣਾ ਸੀ, ਪਰ ਜੇ ਉਹਨਾਂ ਦੇ ਅਸਲੀ ਮਕਸਦ ਨੂੰ ਦੇਖਿਆ ਜਾਏ, ਜੋ ਪੰਜਾਬ ਨੂੰ ਮਰਾਠਾ ਸਲਤਨਤ ਵਿਚ ਮਿਲਾਉਣਾ ਸੀ, ਤਾਂ ਇਹ ਹਰਗਿਜ ਘਾਟੇ ਦਾ ਸੌਦਾ ਨਹੀਂ ਸੀ।
ਸਿਖ ਸਰਦਾਰਾਂ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੀ ਅਗਵਾਈ ਵਿਚ ਲਾਹੌਰ ਉੱਤੇ ਧਾਵਾ ਬੋਲਣ ਲਈ ਕਮਰਕੱਸੇ ਕਰ ਲਏ। ਸਰਦਾਰ ਚੜ੍ਹਤ ਸਿੰਘ, ਸਰਦਾਰ ਹਰੀ ਸਿੰਘ ਭੰਗੀ, ਬਾਬਾ ਤਾਰਾ ਸਿੰਘ ਗੈਬਾ ਤੇ ਰਾਮਗੜ੍ਹੀਏ ਸਰਦਾਰ ਵੀ ਸਰਦਾਰ ਜੱਸਾ ਸਿੰਘ ਦੇ ਨਾਲ ਸਨ।
ਸਿੰਘਾਂ ਨੇ ਪਲਾਂ ਵਿਚ ਹੀ ਲਾਹੌਰ ਵਿਚੋਂ ਬਚੇ ਹੋਏ ਪਠਾਨ ਵੀ ਦਵੱਲ ਦਿੱਤੇ। ਜਹਾਨ ਖਾਨ ਆਪਣੀ ਫੌਜ ਨਾਲ ਦੌੜਿਆ ਤਾਂ ਸਿੰਘਾਂ ਨੇ ਉਸ ਦਾ ਪਿੱਛਾ ਕੀਤਾ ਤੇ ਝਨ੍ਹਾ 'ਤੇ ਜਾ ਘੇਰਿਆ। ਘਮਸਾਨ ਮੱਚ ਗਿਆ। ਗਿਲਜਿਆਂ ਦੇ ਸਿਰ ਸਿੰਘਾਂ ਦੇ ਬਰਛਿਆਂ 'ਤੇ ਟੰਗੇ ਦਿਖਾਈ ਦੇਣ ਲੱਗੇ। ਦੋ ਪੜਾਓ ਪਿੱਛੇ ਰਹਿਣ ਵਾਲੇ ਮਰਾਠੇ ਜਦ ਰਾਤ ਪਈ ਨੂੰ ਝਨ੍ਹਾ 'ਤੇ ਪਹੁੰਚੇ ਤਾਂ ਬਰਛਿਆਂ 'ਤੇ ਪਰੋਏ ਅਫਗਾਨਾਂ ਦੇ ਸਿਰ ਦੇਖ ਕੇ ਇਕ ਵਾਰ ਤਾਂ ਘਬਰਾ ਗਏ। ਰੌਲੇ ਗੌਲੇ ਤੇ ਹਨੇਰੇ ਦਾ ਫੈਦਾ ਚੱਕ ਕੇ ਜਹਾਨ ਖਾਂ ਜਾਨ ਬਚਾ ਕੇ ਭੱਜ ਗਿਆ। ਹਜ਼ਾਰਾਂ ਦੁਰਾਨੀਆਂ ਨੂੰ ਸਿੰਘਾਂ ਨੇ ਭਗੋਤੀਆਂ ਦੀ ਭੇਟ ਕਰ ਦਿੱਤਾ। ਅਫਗਾਨਾਂ ਦਾ ਸਾਰਾ ਡੇਰਾ ਸਿੰਘਾਂ ਤੇ ਮਰਾਠਿਆਂ ਨੇ ਲੁੱਟ ਲਿਆ। ਸੈਕੜੇ ਪਠਾਨ ਸਿਪਾਹੀ ਸਿੰਘਾਂ ਨੇ ਕੈਦ ਕਰ ਲਏ।
ਕੈਦ ਕੀਤੇ ਸਾਰੇ ਅਫਗਾਨ ਅੰਮ੍ਰਿਤਸਰ ਸਾਹਿਬ ਲਿਆਂਦੇ ਗਏ। ਤੈਮੂਰ ਤੇ ਜਹਾਨ ਖਾਨ ਨੇ ਜੋ ਦਰਬਾਰ ਸਾਹਿਬ ਦੀ ਬੇਅਦਬੀ ਕਰਦਿਆਂ ਸਰੋਵਰ ਨੂੰ ਪੂਰਿਆ ਸੀ, ਉਸ ਦੀ ਸਫਾਈ ਇਹਨਾਂ ਕੈਦ ਕੀਤੇ ਪਠਾਨਾਂ ਤੋਂ ਕਰਵਾਈ ਗਈ। ਜਿਹਨਾਂ ਨੇ ਸਰੋਵਰ ਪੂਰਿਆ ਸੀ ਉਹਨਾਂ ਤੋਂ ਹੀ ਸਾਫ ਕਰਵਾਇਆ ਗਿਆ।
ਇਸ ਤਰ੍ਹਾਂ ਸਿੰਘਾਂ ਦੇ ਹੱਲਿਆਂ ਉੱਤੇ ਜਿੱਤਾਂ ਪ੍ਰਾਪਤ ਹੁੰਦੀਆਂ ਰਹੀਆਂ। ਮਰਾਠਿਆਂ ਨੂੰ ਤਾਂ ਬਿਨਾ ਤਲਵਾਰਾਂ ਮਿਆਨੋਂ ਕੱਢਿਆਂ ਹੀ ਅਟਕ ਤੀਕ ਕਬਜ਼ਾ ਮਿਲ ਗਿਆ ਸੀ। ਪੂਨੇ ਖਬਰਾਂ ਭੇਜਦਾ ਰਘੁਨਾਲ ਰਾਓ ਖੁਸ਼ੀ ਵਿਚ ਖੀਵਾ ਹੋ ਰਿਹਾ ਸੀ।
ਹੁਣ ਤੱਕ ਭਾਵੇਂ ਸਾਰੇ ਪੰਜਾਬ ਉੱਤੇ ਮਰਾਠਿਆਂ ਦਾ ਕਬਜ਼ਾ ਹੋ ਗਿਆ ਸੀ,ਪਰ ਅਬਦਾਲੀ ਦੇ ਡਰੋਂ ਉਹ ਪੰਜਾਬ ਵਿਚ ਟਿਕਣਾ ਨਹੀਂ ਚਾਹੁੰਦੇ ਸਨ।
ਉਪਰੋਂ ਲਾਹੌਰ ਵਾਸੀ ਮੁਸਲਮਾਨ ਬੁੱਚੜਾਂ ਨੂੰ ਗਊਆਂ ਹਲਾਲ ਕਰਨ ਕਬਲ ਕਰਵਾਉਣ ਮਗਰੋਂ ਲਾਹੌਰ ਵਾਸੀ ਵੀ ਮਰਹੱਟਿਆਂ ਨੂੰ ਗੁੱਸੇ ਭਰੀਆਂ ਨਿਗਾਹਾਂ ਨਾਲ ਤੱਕ ਰਹੇ ਸਨ। ਸਿੱਖ ਉਹਨਾਂ ਲਈ ਓਪਰੇ ਨਹੀਂ ਸਨ, ਪਰ ਮਰਾਠੇ ਉਹਨਾਂ ਨੂੰ ਅਫਗਾਨਾਂ ਜਹੇ ਹੀ ਸਨ। ਅਫਗਾਨਾਂ ਨਾਲ ਤਾਂ ਉਹਨਾਂ ਦੇ ਧਰਮ ਦੀ ਸਾਂਝ ਸੀ, ਪਰ ਮਰਾਠੇ ਤਾਂ ਹਿੰਦੂ ਵੀ ਸਨ। ਸੋ ਮਰਾਠਿਆਂ ਨਾਲ ਪੰਜਾਬ ਦੇ ਮੁਸਲਮਾਨਾਂ ਨੂੰ ਈਰਖਾ ਹੋ ਰਹੀ ਸੀ।
ਨਾਲ ਹੀ ਉਹਨਾਂ ਨੂੰ ਇਸ ਗੱਲ ਦਾ ਵੀ ਹੁਣ ਤੀਕ ਪਤਾ ਲੱਗ ਗਿਆ ਸੇ ਕਿ ਪੰਜਾਬ ਉੱਤੇ ਰਾਜ ਤਾਂ ਆਖਰ ਸਿਖਾਂ ਨੇ ਹੀ ਕਰਨਾ ਹੈ, ਅੱਜ ਹੋ ਜਾਵੇ ਭਾਵੇਂ ਕੋਲ। ਜਦ ਜਦ ਵੀ ਸਿੰਘ 'ਰਾਜ ਕਰੇਗਾ ਖਾਲਸਾ' ਵਾਲਾ ਦੋਹਰਾ ਪੜ੍ਹਦੇ ਸਨ ਤਾਂ ਮਰਹੱਟਿਆਂ ਦੇ ਧੁੜਕੂ ਉੱਠਦੇ ਸਨ। ਉਹਨਾਂ ਨੂੰ ਪੰਜਾਬ ਹੀ ਨਹੀਂ ਦਿੱਲੀ 'ਤੇ ਵੀ ਸਿੰਘਾਂ ਦੇ ਨਿਸ਼ਾਨ ਝੂਲਦੇ ਦਿਖਾਈ ਦਿੰਦੇ ਸਨ। ਮਰਾਠੇ ਚਾਹੇਂ ਤਿੰਨੀ ਵੀ ਵਾਹ ਲਾ ਲੈਂਦੇ, ਕਿਸੇ ਤਰ੍ਹਾਂ ਵੀ ਸਿੰਘਾਂ ਨੂੰ ਆਪਣੇ ਰਾਜ ਹੇਠ ਨਹੀਂ ਲਿਆ ਸਕਦੇ ਸਨ। ਸਿੰਘ ਸਦਾ ਆਜ਼ਾਦ ਵਿਚਰਨਾ ਪਸੰਦ ਕਰਦੇ ਸਨ। ਉਹਨਾਂ ਕਿਸੇ ਦੀਆਂ ਨਵਾਬੀਆਂ, ਸੂਬੇਦਾਰੀਆਂ ਤੋਂ ਕੀ ਲੈਣਾ ਸੀ। ਉਹ ਰਾਜੇ ਸਨ. ਜਨਮ ਤੋਂ ਹੀ ਸਤਿਗੁਰਾਂ ਦੇ 'ਧੁਰੋਂ ਆਜ਼ਾਦ ਕੀਤੇ ਬੰਦੇ। ਉਹਨਾਂ ਕਿਸੇ ਦੀ ਈਨ ਨਹੀਂ ਮੰਨਨੀ ਸੀ, ਸੱਚੇ ਪਾਤਸ਼ਾਹ ਤੇ ਅਕਾਲ ਪੁਰਖ ਬਿਨਾ ਕਿਸੇ ਨੂੰ ਜਵਾਬਦੇਹ ਨਹੀਂ ਹੋਣਾ ਸੀ।
ਦੂਜਾ ਕਾਬਲ ਕੰਧਾਰ ਨੂੰ ਪੰਜਾਬ ਨੇੜੇ ਪੈਂਦਾ ਸੀ ਤੇ ਲਾਹੌਰ ਬੈਠੇ ਮਰਹੱਟਿਆਂ ਨੂੰ ਪੂਨਾ ਦੂਰ। ਜਦ ਨੂੰ ਪੂਨਿਓ ਕੋਈ ਸਹਾਇਤਾ ਆਉਂਦੀ, ਕਾਬਲੋਂ ਤੁਰੇ ਅਬਦਾਲੀ ਨੇ ਉਹਨਾਂ ਦੇ ਡੱਕਰੇ ਕਰ ਦੇਣੇ ਸਨ।
ਤੇ ਉੱਤੋਂ ਪੰਜਾਬ ਦਾ ਅਤਿ ਠੰਡਾ ਤੇ ਅੰਤਾਂ ਦਾ ਗਰਮ ਮੌਸਮ ਵੀ ਮਰਾਠਿਆਂ ਦੀ ਭਿਆਂ ਕਰਵਾ ਰਿਹਾ ਸੀ।
ਸੋ ਉਹਨਾਂ ਨੇ ਅਦੀਨੇ ਨਾਲ ਪਝੱਤਰ ਲੱਖ ਸਲਾਨਾ ਦਾ ਲੈਣਾ ਕਰਕੇ ਉਸ ਨੂੰ ਪੰਜਾਬ ਵਿਚ ਆਪਣਾ ਨਾਇਬ ਨਿਯੁਕਤ ਕਰ ਦਿਤਾ।
ਹੁਣ ਪੰਜਾਬ ਉੱਤੇ ਅਦੀਨੇ ਦੀ ਹਕੂਮਤ ਸੀ। ਭਾਵੇਂ ਇਹ ਕੁਝ ਮਹੀਨੇ ਹੀ ਰਹੀ। ਮੌਕਾ ਪ੍ਰਸਤ ਅਦੀਨਾ ਹੁਣ ਸਿਖਾਂ ਦੇ ਮਗਰ ਪੈ ਗਿਆ ਸੀ। ਅਫਗਾਨ ਪੰਜਾਬ ਵਿਚੋਂ ਭੱਜ ਗਏ ਸਨ, ਇਕ ਵਾਰ ਤਾਂ ਭੱਜ ਹੀ ਗਏ ਸਨ। ਮਰਾਠਿਆਂ ਦੀ ਅਦੀਨੇ ਨੂੰ ਹਮਾਇਤ ਹਾਸਲ ਸੀ। ਹੁਣ ਉਸ ਲਈ ਸਭ ਤੋਂ ਵੱਡਾ ਖਤਰਾ ਸਿਖ ਹੀ ਬਚੇ
ਸਨ। ਸੋ ਉਸ ਨੇ ਆਪਣਾ ਪੂਰਾ ਧਿਆਨ ਤੇ ਤਾਕਤ ਸਿਖਾਂ ਵੱਲ ਲਗਾ ਦਿੱਤੀ।
ਉਹੀ ਅਦੀਨਾ ਜੋ ਪੰਥ ਖਾਲਸੇ ਨੂੰ ਹਰ ਸਾਲ ਨਜ਼ਰਾਨੇ ਭੇਟ ਕਰਦਾ ਸੀ, ਐਤਕੀ ਮਰਾਠਿਆਂ ਦੇ ਹੰਕਾਰ ਵਿਚ ਵਿਟਰ ਗਿਆ। ਪਰ ਜਿਉਂ ਹੀ ਸਿੰਘ ਦੁਆਬੇ ਵੱਲ ਵਧੇ ਤਾਂ ਦਸ ਹਜ਼ਾਰ ਨਕਦੀ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੋ ਪੈਰੀਂ ਹੱਥ ਲਾ ਕੇ ਦਿਤੀ।
ਅਦੀਨੇ ਨੇ ਮਨ ਵਿਚ ਈਰਖਾ ਰੱਖਦਿਆਂ ਹੋਇਆਂ ਦੀਵਾਨ ਹੀਰਾ ਮੱਲ ਤੇ ਆਕਲ ਦਾਸ ਨਿਰੰਜਨੀਏ ਨੂੰ ਫੌਜ ਦੇ ਕੇ ਸਿੰਘਾਂ ਦੇ ਮਗਰ ਤੋਰਿਆ। ਕਾਦੀਆਂ ਕੋਲ ਦੋਹਾਂ ਧਿਰਾਂ ਵਿਚ ਝੜਪ ਹੋਈ ਤੇ ਪਹਿਲੇ ਹੱਲੇ ਵਿਚ ਹੀ ਸਿੰਘਾਂ ਦੀਵਾਨ ਹੀਰਾ ਮੱਲ ਪਾਰ ਬੁਲਾ ਦਿੱਤਾ। ਸਿੰਘਾਂ ਦੀ ਤਾਕਤ ਦੇਖ ਕੇ ਆਕਲ ਦਾਸ ਨੇ ਭੱਜਣ ਵਿਚ ਹੀ ਭਲਾਈ ਜਾਣੀ।
ਕੁਝ ਦਿਨਾਂ ਮਗਰੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ ਸਰਦਾਰ ਚੜਤ ਸਿੰਘ ਤੇ ਜੈ ਸਿੰਘ ਕਨ੍ਹਈਏ ਦੀ ਚਿੱਠੀ ਮਿਲੀ ਕਿ ਅਦੀਨੇ ਦੀ ਸ਼ਹਿ ਪਾ ਕੇ ਲਾਹੌਰ ਦਾ ਗੁਲਸ਼ੇਰ ਖਾਨ ਬਹੁਤ ਹੰਕਾਰਿਆ ਹੋਇਆ ਹੈ ਤੇ ਜਿੱਥੇ ਵੀ ਕਿਤੇ ਕੋਈ ਸਿੰਘ ਦਿਸਦਾ ਹੈ ਮਾਰ ਮੁਕਾਉਂਦਾ ਹੈ। ਸਿੰਘਾਂ ਨੇ ਖਾਨ ਨੂੰ ਸੋਧਣ ਦੀ ਵਿਉਂਤ ਬਣਾਈ। ਸਭ ਸਿਖ ਸਰਦਾਰ ਮਜੀਠੇ ਦੇ ਉਸ ਇਲਾਕੇ ਵਿਚ ਇਕੱਠੇ ਹੋ ਗਏ। ਮਤਾ ਇਹ ਸੀ ਕਿ ਕਿਸੇ ਤਰ੍ਹਾਂ ਗੁਲਸ਼ੇਰ ਖਾਨ ਨੂੰ ਬਾਹਰ ਮੈਦਾਨ ਵਿਚ ਲਿਆਂਦਾ ਜਾਏ।
ਸਰਦਾਰ ਜੈ ਸਿੰਘ ਕਨ੍ਹਈਏ ਨੂੰ ਕੁਝ ਫੌਜ ਦੇ ਕੇ ਖਾਨ ਦੇ ਡੇਰੇ 'ਤੇ ਹੱਲਾ ਕਰਨ ਲਈ ਭੇਜਿਆ ਗਿਆ। ਸਰਦਾਰ ਨੇ ਖਾਨ ਦੇ ਡੇਰੇ ਕੋਲ ਪਹੁੰਚ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀ। ਗੁਲਸ਼ੇਰ ਖਾਨ ਹੰਕਾਰ ਵਿਚ ਸਰਦਾਰ ਨਾਲ ਟੱਕਰ ਲੈਣ ਲਈ ਆ ਗਿਆ, ਪਰ ਤਦ ਨੂੰ ਸਰਦਾਰ ਜੈ ਸਿੰਘ ਆਪਣੇ ਸਾਥੀ ਸਿੰਘਾਂ ਨਾਲ ਘੋੜੇ ਨੂੰ ਅੱਡੀ ਲਾ ਕੇ ਮੈਦਾਨੋਂ ਭੱਜ ਤੁਰਿਆ। ਖਾਨ ਨੇ ਵੀ ਘੋੜੇ ਮਗਰੇ ਦੌੜਾ ਦਿੱਤੇ। ਇਹੀ ਸਿੰਘਾਂ ਦੀ ਤਰਕੀਬ ਸੀ। ਜਿਉਂ ਹੀ ਖਾਨ ਆਪਣੇ ਡੇਰੇ ਤੋਂ ਕੁਝ ਦੂਰ ਆਇਆ, ਸਭ ਪਾਸੇ ਖਿੱਲਰੇ ਹੋਏ ਸਿੰਘਾਂ ਨੇ ਘੇਰ ਲਿਆ। ਸਰਦਾਰ ਚੜ੍ਹਤ ਸਿੰਘ ਨੇ ਬੰਦੂਕ ਵਿਚੋਂ ਗੋਲੀ ਛੱਡੀ, ਜੋ ਗੁਲਸ਼ੇਰ ਖਾਨ ਦੇ ਸਿਰ ਵਿਚ ਵੱਜੀ ਤੇ ਖੋਪੜੀ ਪਾਟ ਗਈ। ਧੜੱਮ ਕਰਕੇ ਖਾਨ ਘੋੜਿਓ ਹੇਠਾਂ ਡਿੱਗਿਆ ਤੇ ਉਸਦੀ ਫੌਜ ਭੱਜ ਨਿਕਲੀ। ਖਾਨ ਦਾ ਸਾਰਾ ਡੇਰਾ ਸਿੰਘਾਂ ਹੱਥ ਆ ਗਿਆ।
ਇਹਨਾਂ ਦਿਨਾ ਵਿਚ ਹੀ ਅਦੀਨਾ ਬੇਗ ਬਿਮਾਰ ਹੋ ਗਿਆ। ਅਸਲ ਵਿਚ ਪਿਛਲੀ ਕਿਸੇ ਜੰਗ ਵੇਲੇ ਛਾਤੀ ਵਿਚ ਲੱਗੀ ਗੋਲੀ ਦਾ ਜ਼ਖਮ ਸਾਉਣ ਭਾਦੋਂ ਦੀ ਸਿੱਲੀ ਰੁੱਤ ਵਿਚ ਵਧ ਗਿਆ ਸੀ। ਕੁਝ ਦਿਨ ਮੰਜੇ 'ਤੇ ਪਏ ਰਹਿਣ ਮਗਰੋਂ ਅਦੀਨੇ ਨੂੰ ਅਧਰੰਗ ਹੋ ਗਿਆ ਤੇ ਉਹ ਪਰਲੋਕ ਸਿਧਾਰ ਗਿਆ।
ਬੇਗ ਦੀ ਮੌਤ ਬਾਰੇ ਜਾਣਦਿਆਂ ਹੀ ਅਬਦਾਲੀ ਨੇ ਆਪਣੇ ਖਾਸ ਲੜਾਕੇ ਸੂਬੇਦਾਰ ਨੂਰਦੀਨ ਨੂੰ ਪੰਜਾਬ ਵੱਲ ਤੋਰਿਆ। ਜਲਦੀ ਹੀ ਉਸ ਨੇ ਸਿੰਧ ਪਾਰ ਕਰ ਲਈ ਤੇ ਝਨਾਂ ਦੇ ਕੰਡੇ ਆ ਖਲੋਤਾ। ਅਦੀਨਾ ਬੇਗ ਦੇ ਲਾਏ ਹੋਏ ਲਾਹੌਰ ਦੇ ਨਾਇਬ ਮਿਰਜ਼ਾ ਜਾਨ ਨੇ ਸੁਲਹ ਲਈ ਸਿੰਘਾਂ ਵੱਲ ਸੁਨੇਹਾ ਘੱਲਿਆ ਤਾਂ ਕਿ ਨੂਰਦੀਨ ਨਾਲ ਟੱਕਰ ਲਈ ਜਾ ਸਕੇ। ਸਿੰਘਾਂ ਨੇ ਤਾਂ ਇਹ ਧਾਰਿਆ ਹੋਇਆ ਸੀ ਕਿ ਕਿਸੇ ਵੀ ਵਿਦੇਸ਼ੀ ਧਾੜਵੀ ਨੂੰ ਪੰਜਾਬ ਵਿਚ ਸੁਖ ਨਾਲ ਨਹੀਂ ਵਸਣ ਦੇਣਾ। ਉਹਨਾਂ ਝਨਾਂ ਕੋਲ ਹੀ ਨੂਰਦੀਨ ਨੂੰ ਜਾ ਰੋਕਿਆ। ਸਿੰਘਾਂ ਦੇ ਜਜ਼ਬੇ ਅੱਗੇ ਨੂਰਦੀਨ ਬਹੁਤੀ ਦੇਰ ਟਿਕ ਨਾ ਸਕਿਆ ਤੇ ਪਿੱਛੇ ਮੁੜ ਗਿਆ।
ਮਿਰਜ਼ਾ ਜਾਨ ਨਾਲ ਸੁਲਹ ਹੋ ਜਾਣ ਦਾ ਇਕ ਫਾਇਦਾ ਇਹ ਵੀ ਹੋਇਆ ਕਿ ਸਿੰਘ ਮਾਲਵੇ ਦੁਆਬੇ ਵਿਚ ਕਬਜ਼ੇ ਕਰਨ ਲੱਗੇ। ਸ਼ੁਕਰਚੱਕੀਏ ਸਰਦਾਰ ਨੇ ਗੁੱਜਰਾਂਵਾਲੇ ਪੱਕੀ ਠਾਹਰ ਕਰ ਲਈ। ਭੰਗੀ ਸਰਦਾਰਾਂ ਨੇ ਵੀ ਇਲਾਕੇ ਮੱਲਣੇ ਸ਼ੁਰੂ ਕਰ ਦਿੱਤੇ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਖੁਦ ਜਲੰਧਰ ਵਿਚ ਪੱਕਾ ਟਿਕਾਣਾ ਕਰ ਲਿਆ। ਅਦੀਨੇ ਦੇ ਤੁਰ ਜਾਣ ਕਰਕੇ ਉਹ ਵਿਰੋਧ ਵੀ ਖਤਮ ਹੋ ਗਿਆ ਸੀ। ਮਾਲਵੇ ਵਿਚ ਤਾਂ ਆਲਾ ਸਿੰਘ ਪਹਿਲਾਂ ਹੀ ਪੈਰ ਪਸਾਰ ਚੁੱਕਾ ਸੀ।
ਮਰਹੱਟਿਆਂ ਵੱਲੋਂ ਸਰਹੰਦ ਦੇ ਲਾਏ ਸੂਬੇ ਸਦੀਕ ਬੇਗ ਨੇ ਅਦੀਨੇ ਮਗਰੋਂ ਸਿੰਘਾਂ ਨਾਲ ਸਮਝੌਤਾ ਕਰ ਲਿਆ ਸੀ।
“ਖਾਲਸਾ ਜੀ ਦਸ ਹਜ਼ਾਰ ਛਿਮਾਹੀ ਮੈਂ ਬਿਨਾ ਕਹੇ ਆਪ ਦੀ ਨਜ਼ਰ ਕਰਦਾ ਰਹਾਂਗਾ, ਬਸ ਤੁਸੀਂ ਮੇਰੇ ਵੱਲ ਮਿਹਰ ਦੀ ਨਿਗਾਹ ਰੱਖਣੀ ਤੇ ਇਸ ਇਲਾਕੇ ਵਿਚ ਉਗਰਾਹੀ ਨਾ ਕਰਨਾ"
ਸਦੀਕ ਬੇਗ ਨੇ ਪਹਿਲੀ ਕਿਸ਼ਤ ਸਿੰਘਾਂ ਵੱਲ ਭਿਜਵਾ ਦਿੱਤੀ ਸੀ। ਪਰ ਦੂਜੀ ਵਿਚ ਦੇਰੀ ਹੋ ਰਹੀ ਸੀ । ਬਾਬਾ ਤਾਰਾ ਸਿੰਘ ਗੈਬੇ ਨੇ ਆਪਣੇ ਸਿੰਘ ਸਦੀਕ ਬੇਗ ਨੂੰ ਯਾਦ ਕਰਵਾਉਣ ਲਈ ਭੇਜੇ, ਪਰ ਉਸ ਨੇ ਸਿੰਘ ਖਾਲੀ ਮੋੜ ਦਿੱਤੇ। ਬੇਗ ਦੀ ਬਚਨੋਂ ਮੁਕਰਨ ਵਾਲੀ ਗੱਲ ਸਿਘਾਂ ਨੂੰ ਚੰਗੀ ਨਾ ਲੱਗੀ।
ਹੋਲੇ ਮਹੱਲੇ ਲਈ ਆਨੰਦਪੁਰ ਸਾਹਿਬ ਜਾਂਦਿਆਂ ਸਿਖ ਦਲ ਨੂੰ ਸਦੀਕ
ਬੇਗ ਦੀ ਇਕ ਟੁਕੜੀ ਉਗਰਾਹੀ ਕਰਦੀ ਹੋਈ ਨਜ਼ਰ ਪਈ। ਦਲ ਨੇ ਉਹਨਾਂ ਵੱਲ ਕੁਝ ਸਿੰਘ ਭੇਜੇ ਤੇ ਕੁੱਟ ਕੇ ਸਾਰਾ ਇਕੱਠਾ ਕੀਤਾ ਮਾਮਲਾ ਖੋਹ ਲਿਆ। ਇਸ ਬਾਰੇ ਸੁਣ ਕੇ ਸਦੀਕ ਬੇਗ ਨੂੰ ਅੱਗ ਲੱਗ ਗਈ। ਉਸ ਨੇ ਫੌਜ ਇਕੱਠੀ ਕੀਤੀ ਤੇ ਆਨੰਦਪੁਰ ਸਾਹਿਬ ਹੋਲੇ ਮਹੱਲੇ 'ਤੇ ਜਾ ਪਿਆ। ਸਿੰਘ ਸਾਰੇ ਆਨੰਦਪੁਰ ਸਾਹਿਬ ਵਿਚ ਖਿੰਡੇ ਹੋਏ ਸਨ, ਸੋ ਛੇਤੀ ਇਕੱਠੇ ਨਾ ਹੋ ਸਕੇ ਤੇ ਸਦੀਕ ਬੇਗ ਨੇ ਸਿੰਘਾਂ ਦਾ ਕਾਫੀ ਨੁਕਸਾਨ ਕਰ ਦਿੱਤਾ। ਦਲ ਦੇ ਤਕਰੀਬਨ ਸਾਰੇ ਸਿੰਘ ਜਿਹਨਾਂ 'ਤੇ ਸਦੀਕ ਬੇਗ ਨੇ ਅਚਨਚੇਤ ਹਮਲਾ ਕਰ ਦਿੱਤਾ ਸੀ, ਜ਼ਖਮੀ ਹੋ ਗਏ। ਸਰਦਾਰ ਜੱਸਾ ਸਿੰਘ ਨੂੰ ਵੀ ਦੋ ਡੂੰਘੇ ਫੱਟ ਲੱਗੇ।
ਸਦੀਕ ਬੇਗ ਗੁੱਸੇ ਵਿਚ ਹੱਲਾ ਕਰ ਤਾਂ ਆਇਆ, ਪਰ ਅੰਦਰੋਂ ਹੁਣ ਬੁਰੀ ਤਰ੍ਹਾਂ ਡਰ ਗਿਆ। ਆਨੰਦਪੁਰ ਸਾਹਿਬ ਤੋਂ ਘੋੜੇ ਭਜਾ ਕੇ ਉਸ ਨੇ ਸਿੱਧੇ ਸਰਹੱਦ ਆ ਕੇ ਰੋਕੇ ਸਨ।
“ਕਿੰਨਾ ਕੁ ਮਾਮਲਾ ਖੋਹ ਕੇ ਲੈ ਗਏ ਸਨ ਸਿੰਘ... ਐਵੇਂ ਅਸੀਂ ਭੂਡਾਂ ਦੀ ਖੱਖਰ ਛੇੜ ਲਈ... ਹੁਣ ਸਰਹੰਦ 'ਤੇ ਜਰੂਰ ਹੱਲਾ ਬੋਲਣਗੇ। ਇਹ ਮੌਕਾ ਤਾਂ ਉਹਨਾਂ ਨੂੰ ਖੁਦਾ ਦੇਵੇ...", ਆਪਣੇ ਵਕੀਲਾਂ ਨਾਲ ਗੱਲ ਕਰਦਾ ਸਦੀਕ ਬੇਗ ਬੋਲਿਆ।
"ਅਸੀਂ ਸਿੰਘਾਂ ਵੱਲ ਅਗਲੀ ਕਿਸ਼ਤ ਤੇ ਇਕ ਉਸ ਤੋਂ ਵੀ ਅਗਲੀ ਕਿਸ਼ਤ ਅਗਾਉਂ ਭੇਜ ਦਿੰਦੇ ਹਾਂ ਬੇਗ ਸਾਹਿਬ ਨਾਲੇ ਭੁੱਲ ਬਖਸ਼ਵਾ ਲੈਂਦੇ ਹਾਂ..'
ਇਕ ਵਕੀਲ ਦੀ ਗੱਲ ਸਦੀਕ ਬੇਗ ਨੂੰ ਭਾਅ ਗਈ। ਉਸ ਨੇ ਆਪਣੇ ਵਕੀਲ ਸਰਦਾਰ ਜੱਸਾ ਸਿੰਘ ਵੱਲ ਭੇਜੇ, ਜੋ ਇਸ ਵੇਲੇ ਡਰੋਲੀ ਭਾਈ ਆਪਣੇ ਫੱਟਾਂ ਦਾ ਇਲਾਜ਼ ਕਰਵਾ ਰਹੇ ਸਨ।
“ਕਿਸੇ ਵੇਗ ਵਿਚ ਇਹ ਹੱਲਾ ਹੋ ਗਿਆ ਖਾਲਸਾ ਜੀ... ਸਿੰਘਾਂ ਨੇ ਸਾਡੀ ਟੁਕੜੀ ਤੋਂ ਉਗਰਾਹੀ ਲੁੱਟ ਲਈ ਸੀ ਸੋ ਅਸੀਂ ਉਹਨਾਂ ਸਿੰਘਾਂ ਦਾ ਪਿੱਛਾ ਕਰਦੇ ਆਨੰਦਪੁਰ ਜਾ ਪਹੁੰਚੇ ਤੁਹਾਡੇ ਉੱਥੇ ਹੋਣ ਦਾ ਸਾਨੂੰ ਗਿਆਤ ਨਹੀਂ ਸੀ... ਅਸੀਂ ਮੁਆਫੀ ਚਾਹੁੰਦੇ ਹਾਂ ਤੇ ਨਜ਼ਰਾਨਾ ਖਾਲਸਾ ਜੀ ਦੇ ਭੇਟ ਕਰਦੇ ਹਾਂ...", ਵਕੀਲਾਂ ਨੇ ਵੀਹ ਹਜ਼ਾਰ ਸਰਦਾਰ ਜੱਸਾ ਸਿੰਘ ਨੂੰ ਫੜਾਉਂਦਿਆਂ ਸਦੀਕ ਬੇਗ ਵੱਲੋਂ ਮੁਆਫੀ ਮੰਗੀ।
"ਬਚਨਾ ਤੋਂ ਖਿਸਕਣ ਵਾਲੇ ਨੂੰ ਖਾਲਸਾ ਹੱਥ ਦਿਖਾ ਹੀ ਦਿੰਦਾ ਹੈ... ਤੁਸੀਂ ਅੱਗੇ ਤੋਂ ਖਿਆਲ ਰੱਖਿਓ", ਸਰਦਾਰ ਨੇ ਸਦੀਕ ਬੇਗ ਦੇ ਵਕੀਲਾਂ ਨੂੰ ਸੁਚੇਤ ਕਰਦਿਆਂ ਕਿਹਾ।
ਦਏ ਮਹਟਨ ਦੇਸੋਂ ਕਢਾਇ॥
ਹੈਨ ਮੁਸਲਮਾਨ ਏ ਦੁਖਦਾਇ॥
ਏਧਰ ਪੰਜਾਬ ਵਿਚ ਮਰਾਠੇ ਆਪਣੇ ਪੈਰ ਪੱਕੇ ਕਰ ਰਹੇ ਸਨ। ਖਾਲਸਾ ਨਿੱਤ ਚੜ੍ਹਦੇ ਸੂਰਜ ਨਵੇਂ ਇਲਾਕੇ ਮੱਲ ਰਿਹਾ ਸੀ। ਤੈਮੂਰ ਤੇ ਜਹਾਨ ਖਾਨ ਨੂੰ ਬੇਇੱਜਤੀ ਭਰੀ ਹਾਰ ਖਾ ਕੇ ਪੰਜਾਬ ਵਿਚੋਂ ਭੱਜਣਾ ਪਿਆ ਸੀ ਤੇ ਅਬਦਾਲੀ ਦੇ ਭੇਜੇ ਨੂਰਦੀਨ ਨੂੰ ਵੀ ਸਿੰਘਾਂ ਨੇ ਝਨਾਂ ਦੇ ਕੰਢਿਆਂ ਤੋਂ ਹੀ ਪਿੱਛੇ ਮੋੜ ਦਿੱਤਾ ਸੀ। ਇਹ ਸਭ ਕੁਝ ਇਕੱਠਾ ਜਦ ਹੀ ਅਬਦਾਲੀ ਦੇ ਅੰਦਰ ਤਰਥੱਲੀ ਮਚਾਉਂਦਾ ਤਾਂ ਉਹ ਪੰਜਾਬ ਵੱਲ ਦੇਖ ਕੇ ਦੰਦ ਪੀਹਨ ਲੱਗ ਜਾਂਦਾ ਸੀ। ਅਫਗਾਨਿਸਤਾਨ ਵਿਚ ਛੋਟੀਆਂ ਮੋਟੀਆਂ ਬਗਾਵਤਾਂ ਦੀ ਸੰਘੀ ਨੱਪ ਕੇ ਜਦ ਹੀ ਉਹ ਵਿਹਲਾ ਹੋਇਆ, ਉਸ ਨੇ ਇਕ ਲੱਖ ਅਫਗਾਨਾਂ ਦੀ ਫੌਜ ਤਿਆਰ ਕੀਤੀ ਤੇ ਪੰਜਾਬ ਉੱਤੇ ਚੜ੍ਹਾਈ ਕਰ ਦਿੱਤੀ ।
ਅਬਦਾਲੀ ਦਾ ਇਹ ਪੰਜਵਾਂ ਹੱਲਾ ਸੀ। ਐਤਕੀ ਉਸ ਦਾ ਜਿਆਦਾ ਖਿਆਲ ਮਰਾਠਿਆਂ ਨੂੰ ਕੁਚਲ ਦੇਣ ਬਾਰੇ ਸੀ। ਨਜ਼ੀਬੁਦੌਲਾ ਦੇ ਸੁਨੇਹੇਂ ਵੀ ਉਸ ਤੱਕ ਲਗਾਤਾਰ ਪਹੁੰਚ ਰਹੇ ਸਨ।
"ਜੇ ਦਿੱਲੀ ਬੈਠੇ ਮਰਾਠਿਆਂ ਨੂੰ ਨਰਮਦਾ ਪਾਰ ਭਜਾ ਦਿੱਤਾ ਜਾਵੇ ਤਾਂ ਹੀ ਅਸੀਂ ਪੰਜਾਬ ਵੱਲ ਧਿਆਨ ਦੇ ਸਕਦੇ ਹਾਂ ਫੇਰ ਸਿਰਫ ਸਿਖ ਰਹਿ ਜਾਣਗੇ ਜਿਹਨਾਂ ਨਾਲ ਸਾਨੂੰ ਲੋਹਾ ਲੈਣਾ ਪਵੇਗਾ", ਆਪਣੇ ਪ੍ਰਧਾਨ ਮੰਤਰੀ ਸ਼ਾਹ ਵਲੀ ਨਾਲ ਗੱਲ ਕਰਦਿਆਂ ਸ਼ਾਹ ਬੋਲਿਆ। ਜਦ ਉਸ ਨੇ 'ਸਿਰਫ ਸਿਖ’ ਕਿਹਾ ਤਾਂ ਸ਼ਾਹ ਵਲੀ ਵੱਲ ਦੇਖ ਕੇ ਕੁਝ ਚਿਰ ਚੁੱਪ ਹੋ ਗਿਆ ਸੀ।
ਸ਼ਾਹ ਦੇ ਕਾਬਲੋਂ ਤੁਰਨ ਦੀ ਖਬਰ ਪੰਜਾਬ ਬੈਠੇ ਮਰਾਠਿਆਂ ਨੂੰ ਲੱਗੀ ਤਾਂ ਉਹਨਾਂ ਦਿੱਲੀ ਕੁਚ ਕਰ ਜਾਣ ਵਿਚ ਪਲ ਵੀ ਨਾ ਲਾਇਆ। ਸ਼ਾਹ ਹਜੇ ਜਲਾਲਾਬਾਦ ਵੀ ਨਹੀਂ ਟੱਪਿਆ ਸੀ ਜਦ ਨੂੰ ਮਰਾਠੇ ਕਰਨਾਲ ਟੱਪ ਗਏ ਸਨ। ਉਹ ਪੂਨੇ ਤੋਂ ਏਨੀ ਵਾਟ 'ਤੇ ਬੈਠੇ ਹੋਏ ਅਬਦਾਲੀ ਨਾਲ ਹਰਗਿਜ਼ ਟੱਕਰ ਨਹੀਂ ਲੈਣਾ ਚਾਹੁੰਦੇ ਸਨ।
ਠੰਡ ਸ਼ੁਰੂ ਹੁੰਦਿਆਂ ਹੀ ਸ਼ਾਹ ਨੇ ਅਟਕ ਪਾਰ ਕਰ ਲਿਆ। ਇਹ ਸ਼ਾਹ ਦਾ ਹਿੰਦੋਸਤਾਨ ਵਿਚ ਪਸੰਦੀਦਾ ਮੌਸਮ ਸੀ । ਗਰਮੀ ਵਿਚ ਉਸ ਨੂੰ ਦੂਹਰੀ ਮਾਰ ਚੱਲਣੀ ਪੈਂਦੀ ਸੀ। ਇਕ ਦੁਸ਼ਮਨ ਦੀ ਤੇ ਦੂਜੀ ਮੌਸਮ ਦੀ। ਅਬਦਾਲੀ ਦੇ ਅਟਕ ਪਹੁੰਚਣ ਤੋਂ ਪਹਿਲਾਂ ਹੀ ਜਹਾਨ ਖਾਂ ਨੇ ਅਟਕ ਦੇ ਕਿਲ੍ਹੇ ਤੋਂ ਪੇਸ਼ਵਿਆਂ ਦਾ ਝੰਡਾ ਪੱਟ ਸਿੱਟਿਆ। ਮਰਾਠਿਆਂ ਨੇ ਕਿਤੇ ਵੀ ਅਫਗਾਨਾਂ ਦਾ ਕੋਈ ਟਾਕਰਾ ਨਹੀਂ ਕੀਤਾ। ਟਾਕਰਾ ਕਰਨ ਲਈ ਸਾਹਮਣੇ ਆਉਣਾ ਪੈਣਾ ਸੀ, ਤੇ ਉਹ ਅਫਗਾਨਾਂ ਮੂਹਰੇ ਆਏ ਹੀ ਨਹੀਂ।
ਪਰ ਖਾਲਸਾ ਜੀ ਦੀ ਤਾਂ ਇਹ ਜਨਮ ਭੁਇਂ ਸੀ। ਉਹਨਾਂ ਇਸ ਨੂੰ ਛੱਡ ਕੇ ਕਿੱਥੇ ਜਾਣਾ ਸੀ। ਦੀਵਾਲੀ ਨੂੰ ਖਾਲਸਾ ਅੰਮ੍ਰਿਤਸਰ ਸਾਹਿਬ ਇਕੱਤ੍ਰ ਹੋਇਆ। ਸਭ ਮਿਸਲਾਂ ਦੇ ਮੁਖੀ ਸਰਦਾਰ ਅਕਾਲ ਬੁੰਗੇ 'ਤੇ ਗੁਰਮਤੇ ਲਈ ਬੈਠੇ ਸਨ। ਸਰਦਾਰ ਜੱਸਾ ਸਿੰਘ, ਲਹਿਣਾ ਸਿੰਘ ਭੰਗੀ, ਸਰਦਾਰ ਚੜ੍ਹਤ ਸਿੰਘ, ਜੈ ਸਿੰਘ ਕਨ੍ਹਈਆ ਸਭ ਇਸ ਗੱਲ ਲਈ ਇਕਮਤ ਸਨ ਕਿ ਅਬਦਾਲੀ ਨੂੰ ਪੰਜਾਬ ਵਿਚ ਸਖਤ ਟੱਕਰ ਦੇਣੀ ਚਾਹੀਦੀ ਹੈ।
“ਸੋ ਇਹ ਪੱਕਾ ਹੋਇਆ ਖਾਲਸਾ ਜੀ, ਅਸੀਂ ਲਾਹੌਰ ਦੇ ਚੜ੍ਹਦੇ ਵਾਲੇ ਪਾਸਿਓ ਅਬਦਾਲੀ ਦੇ ਲਸ਼ਕਰ 'ਤੇ ਧਾਵਾ ਬੋਲਾਂਗੇ । ਖਾਲਸਾ ਦਲ ਦੋ ਹਿੱਸਿਆਂ ਵਿਚ ਵੰਡਿਆ ਜਾਵੇਗਾ। ਇਕ ਦਲ ਪਹਿਲਾਂ ਹੱਲਾ ਬੋਲੇਗਾ ਤੇ ਜਦ ਗਿਲਜ਼ਿਆਂ ਦਾ ਪੂਰਾ ਧਿਆਨ ਉਹਨਾਂ ਵੱਲ ਹੋ ਗਿਆ ਤਾਂ ਮਗਰੋਂ ਦੂਜਾ ਦਲ ਚੜ੍ਹਾਈ ਕਰ ਦੇਵੇਗਾ. .", ਸਰਦਾਰ ਜੱਸਾ ਸਿੰਘ ਨੇ ਗੁਰਮਤੇ ਵਿਚ ਹੋਏ ਫੈਸਲੇ ਨੂੰ ਸਭ ਸਿੰਘਾਂ ਨਾਲ ਸਾਂਝਾ ਕੀਤਾ।
ਏਵੇਂ ਹੀ ਕੀਤਾ ਗਿਆ। ਸਿਖ ਦਲ ਦੇ ਆਉਣ ਦੀ ਖਬਰ ਜਦ ਅਬਦਾਲੀ ਨੂੰ ਪੁੱਜੀ ਤਾਂ ਉਸਨੇ ਜਹਾਨ ਖਾਨ ਨੂੰ ਫੌਜ ਦੇ ਕੇ ਸਿੰਘਾਂ ਵੱਲ ਭੇਜਿਆ। ਖਾਲਸਾ ਤਾਂ ਪਹਿਲਾਂ ਹੀ ਤਿਆਰ ਸੀ। ਸਰਦਾਰ ਜੱਸਾ ਸਿੰਘ ਤੇ ਕਨ੍ਹਈਏ ਸਰਦਾਰਾਂ ਨੇ ਜਹਾਨ ਖਾਂ ਉੱਤੇ ਹੱਲਾ ਬੋਲ ਦਿੱਤਾ। ਜਦ ਦੁਰਾਨੀ ਸਿਖ ਸਰਦਾਰਾਂ ਨਾਲ ਘਮਸਾਨ ਵਿਚ ਰੁੱਝ ਗਏ ਤਾਂ ਮੌਕਾ ਦੇਖ ਕੇ ਸਰਦਾਰ ਚੜ੍ਹਤ ਸਿੰਘ ਤੇ ਸਰਦਾਰ ਲਹਿਣਾ ਸਿੰਘ ਨੇ ਦੂਜੇ ਪਾਸਿਓ ਚੜ੍ਹਾਈ ਕਰ ਦਿੱਤੀ ਤੇ ਗਿਲਜ਼ਿਆਂ ਦਾ ਕਰੜਾ ਇਮਤਿਹਾਨ ਲਿਆ। ਸਿੰਘ ਦੁਰਾਨੀਆਂ ਉੱਤੇ ਕਿਆਮਤ ਬਣਕੇ ਟੁੱਟੇ ਸਨ। ਆਥਣ ਤੀਕ ਲੜ੍ਹਾਈ ਹੁੰਦੀ ਰਹੀ ਤੇ ਅਫਗਾਨ ਸਿੰਘਾਂ ਦਾ ਇਹ ਹਮਲਾ ਸਹਾਰ ਸਕੇ। ਦੋ ਹਜ਼ਾਰ ਦੇ ਕਰੀਬ ਪਠਾਨ ਸਿੰਘਾਂ ਨੇ ਪਾਰ ਬੁਲਾ ਦਿੱਤੇ। ਜਹਾਨ
ਖਾਨ ਬੁਰੀ ਤਰ੍ਹਾਂ ਜ਼ਖਮੀਂ ਹੋ ਗਿਆ ਤੇ ਘੋੜੇ ਤੋਂ ਡਿੱਗ ਪਿਆ। ਭੱਜ ਕੇ ਉਸਦੇ ਕੁਝ ਸਿਪਾਹੀਆਂ ਨੇ ਉਸ ਨੂੰ ਸੰਭਾਲਿਆ। ਅਫਗਾਨਾਂ ਦਾ ਬਹੁਤ ਸਮਾਨ ਸਿੰਘ ਨੇ ਲੁੱਟ ਲਿਆ।
ਜਹਾਨ ਖਾਨ ਦੇ ਫੱਟੜ ਹੋ ਜਾਣ ਮਗਰੋਂ ਅਫਗਾਨ ਲਸ਼ਕਰ ਪਿੱਛੇ ਹਟ ਗਿਆ। ਸਿੰਘ ਵੀ ਰਾਤ ਨੂੰ ਆਲੇ ਦੁਆਲੇ ਦੇ ਝੱਲਾਂ ਵਿਚ ਛਪੇਲ ਹੋ ਗਏ। ਉਹਨਾਂ ਦੀ ਰਣਨੀਤੀ ਇਹੋ ਹੁੰਦੀ ਸੀ ਤੇ ਉਹਨਾਂ ਮੌਕਾ ਦੇਖ ਕੇ ਅਫਗਾਨ ਲਸ਼ਕਰ 'ਤੇ ਮੁੜ ਹੱਲਾ ਕਰ ਦੇਣਾ ਸੀ। ਅਬਦਾਲੀ ਸਿਖਾਂ ਦੀ ਇਸ ਬਾਣ ਤੋਂ ਵਾਕਫ ਸੀ, ਪਰ ਉਹ ਬਹੁਤੀ ਦੇਰ ਪੰਜਾਬ ਵਿਚ ਹੀ ਬੈਠਾ ਨਹੀਂ ਰਹਿ ਸਕਦਾ ਸੀ। ਦਿੱਲੀ ਵਿਚ ਹੋ ਰਹੀ ਟੁੱਟ ਭੱਜ ਰੋਕਣ ਲਈ ਉਸ ਨੂੰ ਅੱਗੇ ਵਧਣਾ ਹੀ ਪੈਣਾ ਸੀ। ਸੋ ਉਸ ਨੇ ਸ਼ਾਹਵਲੀ ਦੇ ਭਰਾ ਨੂੰ ਲਾਹੌਰ ਬਿਠਾਇਆ ਤੇ ਆਪ ਅੱਗੇ ਵਧ ਗਿਆ।
ਦਿੱਲੀ ਵਿਚ ਵਜ਼ੀਰ ਗਾਜ਼ੀਉਦਦੀਨ ਇਮਾਦੁਲ ਮੁਲਕ ਨੇ ਬਾਦਸ਼ਾਹ ਆਲਮਗੀਰ ਕਤਲ ਕਰਵਾ ਦਿੱਤਾ ਸੀ ਤੇ ਸ਼ਾਹੀ ਘਰਾਣੇ ਵਿਚੋਂ ਆਪਣੀ ਇਕ ਕਠਪੁਤਲੀ ਨੂੰ ਤਖ਼ਤ 'ਤੇ ਬਿਠਾ ਦਿੱਤਾ।
ਅਬਦਾਲੀ ਸਹਾਰਨਪੁਰ ਆ ਲੱਥਾ। ਜਿੱਥੇ ਉਸ ਨੂੰ ਨਜ਼ੀਬੁਦੌਲਾ ਆ ਕੇ ਮਿਲਿਆ। ਮਰਾਠਿਆਂ ਤੇ ਅਫਗਾਨਾਂ ਦੀ ਪਹਿਲੀ ਟੱਕਰ ਜਮਨਾ ਦੇ ਬੁਰਾਰੀ ਘਾਟ 'ਤੇ ਹੋਈ। ਜਿਸ ਵਿਚ ਅਫਗਾਨ ਮਾਮੂਲੀ ਵਿਰੋਧ ਮਗਰੋਂ ਜੇਤੂ ਰਹੇ ਤੇ ਮਰਾਠਿਆਂ ਦਾ ਸੈਨਾਪਤੀ ਦੱਤਾ ਜੀ ਸ਼ਿੰਦੇ ਮਾਰਿਆ ਗਿਆ।
ਏਸ ਮਗਰੋਂ ਜੋੜ ਤੋੜ ਦਾ ਗੇੜ ਚੱਲਿਆ। ਮਰਾਠਿਆਂ ਤੇ ਅਫਗਾਨਾਂ ਦੋਹਾਂ ਦਾ ਜ਼ੋਰ ਇਸ ਗੱਲ 'ਤੇ ਲੱਗਿਆ ਹੋਇਆ ਸੀ ਕਿ ਵਧ ਤੋਂ ਵਧ ਰਾਜੇ ਰਜਵਾੜੇ ਆਪਣੇ ਆਪਣੇ ਨਾਲ ਰਲਾਏ ਜਾਣ। ਵੱਡੀ ਗੱਲ ਸਜਾਅਉਦੌਲਾ ਦੀ ਹਾਂ ਨਾਂਹ 'ਤੇ ਖੜੀ ਸੀ। ਉਹ ਜਿਸ ਪਾਸੇ ਹੋ ਜਾਂਦਾ ਪਾਸਾ ਉਸੇ ਦਾ ਭਾਰਾ ਹੋ ਜਾਣਾ ਸੀ। ਉਸ ਕੋਲ ਚਾਲੀ ਹਜ਼ਾਰ ਦੇ ਲਗਭਗ ਫੌਜ ਸੀ। ਦੋਹਾਂ ਧਿਰਾਂ ਨੇ ਉਸ ਨੂੰ ਨਾਲ ਰਲਾਉਣ ਦੀ ਪੂਰੀ ਵਾਹ ਲਾਈ, ਪਰ ਅਬਦਾਲੀ ਨੇ ਨਜ਼ੀਬੁਦੌਲੇ ਰਾਹੀਂ ਲਿਖਵਾ ਭੇਜਿਆ,
"ਜੇ ਤੁਸੀਂ ਇਸ ਜੰਗ ਵਿਚ ਸਾਡੀ ਮਦਦ ਕਰੋ ਤਾਂ ਦਿੱਲੀ ਦੀ ਵਜ਼ੀਰੀ ਮੈਂ ਤੁਹਾਨੂੰ ਹੁਣੇ ਲਿਖ ਕੇ ਦਿੰਦਾ ਹਾਂ"
ਤੇ ਸਜਾਅਉਦੌਲਾ ਨੇ ਅਫਗਾਨਾਂ ਨੂੰ ਚੁਣਿਆਂ।
ਸਭ ਤਰ੍ਹਾਂ ਦੀ ਗੰਢ ਤੁਪ ਕਰਨ ਮਗਰੋਂ ਪੇਸ਼ਵਾ ਦਾ ਭਾਈ ਮਰਾਠਾ
ਸਰਦਾਰ ਸਦਾ ਸ਼ਿਵ ਰਾਓ ਆਪਣੇ ਲਸ਼ਕਰ ਸਮੇਤ ਅਫਗਾਨਾਂ ਦਾ ਮੁਕਾਬਲਾ ਕਰਨ ਲਈ ਡਟ ਕੇ ਖਲੋ ਗਿਆ। ਸਦਾ ਸ਼ਿਵ ਸਚਮੁਚ ਯੋਧਾ ਸਰਦਾਰ ਸੀ ਤੇ ਸਨਮੁਖ ਜੰਗ ਲੜ੍ਹਣ ਦਾ ਚਾਹਵਾਨ ਸੀ । ਉਹ ਆਮ ਸਰਦਾਰਾਂ ਵਾਂਗ ਪਿੱਛੇ ਹਾਥੀ 'ਤੇ ਬੈਠ ਕੇ ਜੰਗ ਵੇਖਣ ਦਾ ਇਛੁੱਕ ਨਹੀਂ ਸੀ। ਉਸ ਦਾ ਭਰੋਸਾ ਸੀ ਕਿ ਜੰਗ ਮੈਦਾਨ ਵਿਚ ਉਤਰ ਕੇ ਲੜ੍ਹੀ ਜਾਵੇ ਤਾਂ ਜਿੱਤੀ ਜਾਂਦੀ ਹੈ।
ਮਰਾਠਾ ਫੌਜ ਦੀ ਅਗਵਾਈ ਪੇਸ਼ਵਾ ਦਾ ਪੁੱਤਰ ਵਿਸ਼ਵਾਸ ਰਾਓ ਕਰ ਰਿਹਾ ਸੀ। ਉਹ ਉਮਰ ਵਿਚ ਹਜੇ ਹੌਲਾ ਸੀ, ਸੋ ਸਦਾ ਸ਼ਿਵ ਨੇ ਬਾਜ਼ੀਰਾਓ ਤੇ ਮਸਤਾਨੀ ਦੇ ਪੁੱਤਰ ਸ਼ਮਸ਼ੇਰ ਬਹਾਦਰ ਨੂੰ ਸਦਾ ਵਿਸ਼ਵਾਸ ਰਾਓ ਦੇ ਨਾਲ ਪਰਛਾਵਾਂ ਬਣ ਕੇ ਰਹਿਣ ਲਈ ਕਿਹਾ ਹੋਇਆ ਸੀ।
ਹੁਣ ਦੋਹੇਂ ਫੌਜਾਂ ਦੇ ਵਿਚਾਲੇ ਜਮਨਾ ਸੀ, ਜੋ ਪਾਣੀ ਦੇ ਜਿਆਦਾ ਬਹਾਅ ਕਾਰਨ ਚੜ੍ਹੀ ਹੋਈ ਸੀ। ਸੋ ਉਸ ਉੱਤੇ ਕੋਈ ਨਵਾਂ ਪੁਲ ਬਣਾਉਣਾ ਸੌਖਾ ਕੰਮ ਨਹੀਂ ਸੀ। ਸਦਾ ਸ਼ਿਵ ਨੇ ਸੋਚਿਆ ਕਿ ਇੰਝ ਬੇਅਰਥ ਪਾਣੀ ਲੱਥ ਜਾਣ ਦੀ ਉਡੀਕ ਕਰਨ ਨਾਲੋਂ ਚੰਗਾ ਹੈ ਕਿ ਉਹ ਦਿੱਲੀ ਨੂੰ ਚਾਲਾ ਪਾ ਦੇਣ।
"ਇਸ ਨਾਲ ਇਕ ਤਾਂ ਅਸੀਂ ਦਿੱਲੀ ਫਤਹਿ ਕਰ ਲਵਾਂਗੇ ਤੇ ਨਾਲ ਹੀ ਦਿੱਲੀ ਵਾਲੇ ਪੁਲਾਂ ਤੋਂ ਜਮਨਾ ਪਾਰ ਕੀਤੀ ਜਾ ਸਕੇਗੀ", ਸਦਾਸ਼ਿਵ ਦੇ ਬੋਲਾਂ ਵਿਚ ਦ੍ਰਿੜਤਾ ਸੀ। ਉਸ ਦੀ ਇਹ ਵਿਉਂਤ ਉਸਦੇ ਬਾਕੀ ਸਾਥੀਆਂ ਤੇ ਸੈਨਾਪਤੀਆਂ ਨੂੰ ਭਾਅ ਗਈ ਮਰਾਠਾ ਸੈਨਾ ਨੇ ਦਿੱਲੀ ਵੱਲ ਕੂਚ ਕਰ ਦਿੱਤਾ। ਇਕ ਦੋ ਦਿਨ ਮਗਰੋਂ ਜਦ ਅਬਦਾਲੀ ਨੂੰ ਮਰਾਠਿਆਂ ਦੇ ਜਮਨਾ ਦੇ ਪਰਲੇ ਕੰਢਿਓ ਤੁਰ ਜਾਣ ਦਾ ਪਤਾ ਲੱਗਿਆ ਤਾਂ ਉਸ ਨੇ ਤੁਰੰਤ ਸੂਹੀਏ ਭਜਾਏ ਤੇ ਪਤਾ ਕਰਵਾਇਆ।
"ਮਰਾਠਾ ਸੈਨਾ ਦਿੱਲੀ ਵੱਲ ਜਾ ਰਹੀ ਹੈ ਹਜ਼ੂਰ", ਸੂਹੀਆਂ ਨੇ ਆ ਕੇ ਖਬਰ ਦਿੱਤੀ।
“ਛੇਤੀ ਨਾਲ ਦਿੱਲੀ ਕੂਚ ਦੀ ਤਿਆਰੀ ਕਰੋ। ਇਸ ਤੋਂ ਪਹਿਲਾਂ ਕਿ ਲਾਲ ਕਿਲ੍ਹੇ 'ਤੇ ਮਰਾਠੇ ਆਪਣਾ ਪਰਚਮ ਝੁਲਾ ਦੇਣ", ਸ਼ਾਹਵਲੀ ਨੂੰ ਅਬਦਾਲੀ ਬੋਲਿਆ।
ਪਰ ਏਧਰ ਬਿਨਾ ਕਿਸੇ ਖਾਸ ਵਿਰੋਧ ਤੋਂ ਮਰਾਠਿਆਂ ਨੇ ਦਿੱਲੀ ਮਾਰ ਲਈ। ਗਾਜ਼ੀਉਦੀਨ ਵਜ਼ੀਰ ਦਾ ਕਠਪੁਤਲੀ ਬਾਦਸ਼ਾਹ ਕੁਝ ਨਾ ਕਰ ਸਕਿਆ ਤੇ ਕਿਲ੍ਹਾ ਛੱਡ ਕੇ ਭੱਜ ਗਿਆ। ਪੇਸ਼ਵਾ ਦੇ ਪੁੱਤਰ ਵਿਸ਼ਵਾਸ ਰਾਓ ਨੂੰ ਦਿੱਲੀ ਤਖ਼ਤ 'ਤੇ ਬਿਠਾਇਆ ਗਿਆ।
ਤਦ ਤੀਕ ਅਫਗਾਨ ਵੀ ਦਿੱਲੀ ਪਹੁੰਚ ਗਏ ਤੇ ਮਰਾਠਿਆਂ ਨੇ ਕੁੰਜਪੁਰੇ ਨੂੰ ਚਾਲਾ ਪਾ ਦਿੱਤਾ। ਕੁੰਜਪੁਰਾ ਜਿੱਤਣ ਵਿਚ ਵੀ ਉਹਨਾਂ ਨੂੰ ਬਹੁਤੀ ਮਸ਼ੱਕਤ ਨਹੀਂ ਕਰਨੀ ਪਈ। ਮਰਾਠਿਆਂ ਵੱਲੋਂ ਪਹਿਲਾਂ ਦਿੱਲੀ ਤੇ ਫੇਰ ਕੁੰਜਪੁਰਾ ਮਾਰ ਲੈਣ 'ਤੇ ਅਬਦਾਲੀ ਗੁੱਸੇ ਨਾਲ ਭਖਨ ਲੱਗਾ। ਹੁਣ ਉਹ ਇਕ ਪਾਸੜ ਜੰਗ ਚਾਹੁੰਦਾ ਸੀ।
"ਹੁਣ ਸਿਰਫ ਦਿੱਲੀ ਹੀ ਨਹੀਂ, ਦੁਰਾਨੀਆਂ ਦਾ ਪਰਚਮ ਪੂਨੇ ਵੀ ਝੂਲੇਗਾ", ਗੁੱਸੇ ਵਿਚ ਬੋਲਦੇ ਹੋਏ ਅਬਦਾਲੀ ਦੀਆਂ ਅੱਖਾਂ ਸੁਰਖ ਲਾਲ ਸਨ।
ਆਖਰ ਬਹੁਤ ਭੱਜ ਨੱਸ ਮਗਰੋਂ ਦੋਹੇਂ ਫੌਜਾਂ ਪਾਨੀਪਤ ਆ ਲੱਥੀਆਂ। ਪਰ ਏਥੇ ਵੀ ਜੰਗ ਇਕ ਦਮ ਸ਼ੁਰੂ ਨਹੀਂ ਹੋਈ। ਰਸਦ, ਪਾਣੀ ਪਿੱਛੇ ਛੋਟੀਆਂ ਮੋਟੀਆਂ ਝੜਪਾਂ ਹੁੰਦੀਆਂ ਰਹੀਆਂ, ਪਰ ਕਿਸੇ ਵੱਡੇ ਹਮਲੇ ਤੋਂ ਦੋਹੇਂ ਫੌਜਾਂ ਬਚਦੀਆਂ ਰਹੀਆਂ।
ਡੇਢ ਦੋ ਲੱਖ ਅਫਗਾਨ ਤੇ ਏਦੂੰ ਲਗਭਗ ਦੁੱਗਣੇ ਮਰਾਠੇ, ਤਿੰਨ ਮਹੀਨੇ ਪਾਨੀਪਤ ਵਿਚ ਇਕ ਦੂਜੇ ਦੇ ਸਾਹਮਣੇ ਬੈਠੇ ਰਹੇ। ਪਰ ਏਡੀ ਫੌਜ ਨੂੰ ਜੇ ਪਿੱਛੋਂ ਲਗਾਤਾਰ ਰਸਦ ਪਾਣੀ ਨਾ ਪਹੁੰਚੇ ਤਾਂ ਕਿੰਨਾ ਕੁ ਚਿਰ ਬੈਠਿਆ ਜਾ ਸਕਦਾ ਹੈ। ਲੜ੍ਹਾਈ ਵਿਚ ਤਾਂ ਪਤਾ ਨਹੀਂ ਕਿਸੇ ਸਿਪਾਹੀ ਨੇ ਕਦੋਂ ਮਰਨਾ ਸੀ, ਪਰ ਭੁੱਖ ਨਾਲ ਤਾਂ ਉਹ ਹੁਣ ਤੜਪ ਰਹੇ ਸਨ। ਮਰਾਠਿਆਂ ਦਾ ਵੱਧ ਬੁਰਾ ਹਾਲ ਸੀ। ਇਕ ਤਾਂ ਉਹਨਾਂ ਦਾ ਲਸ਼ਕਰ ਵੱਧ ਸੀ ਤੇ ਦੂਜਾ ਨਾਲ ਕਈ ਹਜ਼ਾਰ ਦੀ ਗਿਣਤੀ ਵਿਚ ਤੀਵੀਆਂ ਵੀ ਸਨ, ਜੋ ਤੀਰਥ ਯਾਤਰਾ ਤੇ ਗੰਗਾ ਜਮਨਾ ਇਸ਼ਨਾਨ ਲਈ ਉਤਰ ਵਿਚ ਨਾਲ ਆਈਆਂ ਸਨ।
ਸੋ ਸਦਾ ਸ਼ਿਵ ਰਾਓ ਨੇ ਮਜਬੂਰੀ ਵਿਚ ਸਜਾਅਉਦੌਲਾ ਤੱਕ ਪਹੁੰਚ ਕੀਤੀ ਤੇ ਉਸ ਰਾਹੀਂ ਅਬਦਾਲੀ ਕੋਲ ਸੁਲਹ ਦਾ ਪਰਵਾਨਾ ਭੇਜਿਆ,
"ਜੇ ਤੁਸੀਂ ਏਥੋਂ ਘੇਰਾ ਚੱਕ ਲਓ ਤਾਂ ਅਸੀਂ ਵਾਪਸ ਪੂਨੇ ਮੁੜ ਜਾਣ ਲਈ ਤਿਆਰ ਹਾਂ"
"ਮੇਰਾ ਕੰਮ ਲੜਨਾ ਹੈ। ਮੈਨੂੰ ਲੜਨਾ ਹੀ ਆਉਂਦਾ ਹੈ ਸੁਲਹ ਕਰਨੀ ਨਹੀਂ", ਅਬਦਾਲੀ ਮਰਾਠਿਆਂ ਦੀ ਸਥਿਤੀ ਜਾਣਦਾ ਸੀ, ਸੋ ਉਸ ਨੇ ਸਦਾ ਸ਼ਿਵ ਦੀ ਪੇਸ਼ਕਸ ਠੁਕਰਾ ਦਿੱਤੀ।
ਆਖਰ ਮਰਦੇ ਕੀ ਨਾ ਕਰਦੇ। ਜਦ ਮਰਾਠਿਆਂ ਨੂੰ ਉਹਨਾਂ ਦੇ ਮਿੱਤਰ ਰਾਜਿਆਂ, ਜਿਹਨਾਂ ਵਿਚ ਬਾਬਾ ਆਲਾ ਸਿੰਘ ਵੀ ਸ਼ਾਮਲ ਸੀ, ਵੱਲੋਂ ਆਉਂਦੀ
ਰਸਦ ਦੀ ਸਹਾਇਤਾ ਵੀ ਸਰ ਬੁਲੰਦ ਖਾਂ ਨੇ ਲੁੱਟਣੀ ਸ਼ੁਰੂ ਕਰ ਦਿੱਤੀ ਤਾਂ ਮਰਾਠੇ ਸੈਨਾਪਤੀ ਚੀਕ ਉੱਠੇ,
"ਫੌਜ ਵਿਚ ਬਗਾਵਤ ਫੈਲ ਜਾਵੇਗੀ ਬੁਉ..'
"ਸਿਪਾਹੀ ਕਹਿ ਰਹੇ ਹਨ ਕਿ ਭੁੱਖੇ ਮਰਨ ਨਾਲੋਂ ਤਾਂ ਲੜ੍ਹ ਕੇ ਮਰਨਾ ਚੰਗਾ ਹੈ"
"ਜੇ ਅਸੀਂ ਹਜੇ ਵੀ ਹਮਲਾ ਕਰਨ ਵਿਚ ਢਿੱਲ ਕੀਤੀ ਤਾਂ ਸਾਡੇ ਲਈ ਆਪਣੀ ਫੌਜ ਦਾ ਵਿਰੋਧ ਸਹਿਣਾ ਹੀ ਔਖਾ ਹੋ ਜਾਵੇਗਾ"
ਇਕੱਠੇ ਹੋ ਕੇ ਆਏ ਸੈਨਾਪਤੀਆਂ ਨੇ ਸਦਾ ਸ਼ਿਵ ਨੂੰ ਸੁਚੇਤ ਕੀਤਾ।
ਭੁੱਖ ਨਾਲ ਮਰਦੇ ਮਰਾਠਿਆਂ ਨੇ ਹੱਲਾ ਬੋਲ ਦਿਤਾ। ਮਰਾਠਾ ਤੋਪਾਂ ਦੇ ਪਹਿਲੇ ਗੋਲੇ ਅਫਗਾਨਾਂ ਦੇ ਉੱਤੋਂ ਦੀ ਲੰਘ ਗਏ। ਕਹਿੰਦੇ ਨੇ ਕਿ ਕੁਝ ਮਰਾਠਾ ਤੋਪਚੀ ਅੰਦਰੋ ਅੰਦਰੀ ਲਾਲਚ ਵੱਸ ਨਜ਼ੀਬ ਖਾਂ ਅਫਗਾਨ ਨਾਲ ਮਿਲੇ ਹੋਏ ਸਨ। ਮਰਾਠਾ ਸੈਨਾਪਤੀ ਇਬਰਾਹਿਮ ਖਾਂ ਗਾਰਦੀ ਦਸ ਹਜ਼ਾਰ ਪੈਦਲ ਸੈਨਾ ਲੈ ਕੇ ਨਜ਼ੀਬ ਖਾਂ 'ਤੇ ਜਾ ਪਿਆ। ਉਸ ਨੇ ਅਫਗਾਨਾਂ ਨੂੰ ਤਕੜੀ ਟੱਕਰ ਦਿੱਤੀ ਤੇ ਦਸ ਬਾਰ੍ਹਾਂ ਹਜ਼ਾਰ ਦੁਰਾਨੀ ਥੋੜੇ ਚਿਰ ਵਿਚ ਹੀ ਮੌਤ ਦੀ ਨੀਂਦੇ ਸਵਾ ਦਿੱਤੇ। ਨਜ਼ੀਬ ਖਾਂ ਡੋਲਦਾ ਜਾਪਿਆ ਤਾਂ ਸ਼ਾਹਵਲੀ ਉਸ ਦੀ ਮਦਦ ਲਈ ਵੀਹ ਹਜ਼ਾਰ ਪਠਾਨ ਲੈ ਕੇ ਆ ਗਿਆ। ਇਹ ਦੇਖਦਿਆਂ ਵਿਸ਼ਵਾਸ ਰਾਓ ਤੇ ਸਦਾ ਸ਼ਿਵ ਵੀ ਆਪਣੀ ਸੈਨਾ ਸਮੇਤ ਏਧਰ ਆ ਡਟ ਗਏ।
ਮਰਹੱਟਿਆਂ ਦਾ ਜ਼ੋਰ ਵਧਦਾ ਦੇਖਿਆ ਤਾਂ ਅਬਦਾਲੀ ਵੱਡੀ ਫੌਜ ਸਮੇਤ ਏਸ ਮੋਰਚੇ 'ਤੇ ਪਹੁੰਚ ਗਿਆ। ਮਰਾਠੇ ਬਹੁਤ ਬਹਾਦਰੀ ਨਾਲ ਲੜ੍ਹ ਰਹੇ ਸਨ ਤੇ ਦੁਰਾਨੀਆਂ ਦੇ ਆਹੂ ਲਾਹ ਰਹੇ ਸਨ। ਹੁਣ ਤੱਕ ਤਾਂ ਜੰਗ ਵਿਚ ਮਰਾਠਿਆਂ ਦਾ ਪਾਸਾ ਭਾਰੂ ਸੀ। ਸਦਾ ਸ਼ਿਵ ਤੇ ਉਸ ਦੇ ਸਾਥੀਆਂ ਦਾ ਜੋਸ਼ ਦੇਖ ਕੇ ਇਕ ਵਾਰ ਤਾਂ ਕੁਝ ਅਫਗਾਨ ਸਿਪਾਹੀ ਜੰਗ ਵਿਚੋਂ ਪਿਛਾਂਹ ਦੌੜੇ।
"ਰੋਕੋ ਇਹਨਾਂ ਬੁਜ਼ਦਿਲਾਂ ਨੂੰ ਤੇ ਸਿਰ ਕਲਮ ਕਰ ਦਿਓ ਜੇ ਕੋਈ ਮੈਦਾਨ ਛੱੜ ਕੇ ਭੱਜੇ ... ਅਬਦਾਲੀ ਹਾਥੀ ਤੋਂ ਚੀਕਿਆ। ਡਰਦੇ ਅਫਗਾਨ ਪਿੱਛੇ ਪਰਤ ਆਏ ਤੇ ਮੁੜ ਲੜਨ ਲੱਗੇ।
ਨਗਾਰਿਆਂ, ਨਰਸਿੰਗਿਆਂ ਵਿਚ ਗੂੰਜਦੀਆਂ 'ਹਰ ਹਰ ਮਹਾਦੇਵ' ਤੇ 'ਅਲਾਹ ਹੂ ਅਕਬਰ' ਦੀਆਂ ਆਵਾਜ਼ਾਂ ਹੋਰ ਬੀਰ ਰਸ ਪੈਦਾ ਕਰ ਰਹੀਆਂ ਸਨ। ਲੋਥਾਂ ਦੇ ਢੇਰ ਲੱਗਦੇ ਜਾ ਰਹੇ ਸਨ। ਲਹੂ ਦੀਆਂ ਵਹਿੰਦੀਆਂ ਧਾਰਾਵਾਂ
ਨਦੀ ਤੀਕ ਪਹੁੰਚ ਗਈਆਂ ਤੇ ਜਮਨਾ ਵਿਚ ਲਾਲ ਰੰਗ ਦਾ ਪਾਣੀ ਵਹਿਣ ਲੱਗਾ।
ਅਬਦਾਲੀ ਨੇ ਸੁਜਾਅਉਦੌਲਾ ਨੂੰ ਇਸ਼ਾਰਾ ਕੀਤਾ ਤੇ ਉਹ ਆਪਣੀ ਚਾਲੀ ਹਜ਼ਾਰ ਰਾਖਵੀਂ ਖੜ੍ਹੀ ਫੌਜ ਲੈ ਕੇ ਰਣ ਤੱਤੇ ਵਿਚ ਆ ਗਿਆ। ਤਾਜ਼ਾ ਦਮ ਸੈਨਾ ਦੇ ਆ ਜਾਣ ਕਰਕੇ ਅਫਗਾਨਾਂ ਵਿਚ ਨਵੀਂ ਰੂਹ ਫੂਕੀ ਗਈ। ਵਿਸ਼ਵਾਸ ਰਾਓ ਹਾਥੀ ਤੋਂ ਉਤਰ ਕੇ ਮੈਦਾਨ ਵਿਚ ਆ ਗਿਆ। ਭਾਵੇਂ ਜੋਸ਼ ਦੀ ਕੋਈ ਕਮੀ ਨਹੀਂ ਸੀ, ਪਰ ਸੀ ਤਾਂ ਉਹ ਬਾਲ ਹੀ। ਨਾ ਹੀ ਉਮਰ ਤੇ ਨਾ ਹੀ ਤਜ਼ਰਬਾ। ਜੋਸ਼ ਨੂੰ ਜਾਬਤੇ ਵਿਚ ਰੱਖਣ ਵਾਲਾ ਹੋਸ਼ ਹੈ ਹੀ ਨਹੀਂ ਸੀ। ਜਲਦੀ ਹੀ ਇਕ ਅਫਗਾਨ ਗੋਲੀ ਉਸ ਦਾ ਮੱਥਾ ਪਾੜ ਗਈ।
ਵਿਸ਼ਵਾਸ ਰਾਓ ਦੀ ਸ਼ਹੀਦੀ ਦੇਖ ਕੇ ਸਦਾ ਸ਼ਿਵ ਨੂੰ ਹੋਰ ਰੋਹ ਚੜ੍ਹ ਗਿਆ ਤੇ ਉਸ ਦੀ ਤਲਵਾਰ ਵਿਚੋਂ ਅੱਗ ਨਿਕਲਣ ਲੱਗੀ। ਹੁਣ ਤੱਕ ਸਾਰੇ ਮਰਾਠੇ ਸਰਦਾਰ ਤੇ ਸੈਨਾਪਤੀ ਜਾਂ ਤਾਂ ਜ਼ਖਮੀ ਹੋ ਚੁੱਕੇ ਸਨ ਤੇ ਜਾਂ ਚਲਾਣਾ ਕਰ ਗਏ ਸਨ।
ਸਮੁੰਦਰ ਦੀ ਇਕ ਵੱਡੀ ਛੱਲ ਵਾਂਗ ਸਦਾ ਸ਼ਿਵ ਅੱਗੇ ਵਧਦਾ ਜਾ ਰਿਹਾ ਸੀ। ਕੁਝ ਸਮੇਂ ਮਗਰੋਂ ਉਹ ਅਫਗਾਨਾਂ ਦੇ ਇਕ ਸੰਘਣੇ ਝੁੰਡ ਵਿਚ ਪਹੁੰਚ ਗਿਆ। ਸ਼ਸਤਰ ਉਸ ਦੇ ਹੱਥੋਂ ਡਿੱਗ ਪਿਆ ਤੇ ਛੇ ਸੱਤ ਕਾਬਲੀ ਬਰਛੇ ਉਸ ਦੇ ਸੀਨੇ ਤੋਂ ਪਾਰ ਹੋ ਗਏ। ਪਰ ਫੇਰ ਵੀ ਸਦਾ ਸ਼ਿਵ ਅੰਤਮ ਸੁਆਸ ਤੱਕ ਲੜਦਾ ਰਿਹਾ।
ਵਿਸ਼ਵਾਸ ਰਾਓ ਤੇ ਸਦਾ ਸ਼ਿਵ ਦੇ ਮਾਰੇ ਜਾਣ 'ਤੇ ਮਰਾਠਾ ਫੌਜ ਵਿਚ ਭਗਦੜ ਮੱਚ ਗਈ। ਆਗੂ ਵਿਹੂਨ ਫੌਜ ਨੂੰ ਸੇਧ ਦੇਣ ਵਾਲਾ ਕੋਈ ਨਾ ਬਚਿਆ ਤੇ ਉਹ ਹਰਫਲ ਕੇ ਪਿੱਛੇ ਭੱਜ ਪਈ। ਹੁਣ ਤਾਂ ਅਫਗਾਨਾਂ ਨੇ ਮਾਨੋ ਵਾਢੀ ਧਰ ਲਈ।
ਪਾਨੀਪਤ ਵਿਚ ਦੋ ਲੱਖ ਦੇ ਕਰੀਬ ਆਦਮੀ ਇਕ ਦਿਨ ਵਿਚ ਹੀ ਮਾਰੇ ਗਏ। ਹਾਥੀ, ਘੋੜੇ, ਊਠਾਂ ਦੀ ਗਿਣਤੀ ਤਾਂ ਕਿਨ ਕਰਨੀ ਸੀ। ਦੋ ਵਿਚੋਂ ਡੇਢ ਲੱਖ ਦੇ ਕਰੀਬ ਮਰਾਠਾ ਸੈਨਾ ਮਾਰੀ ਗਈ ਸੀ। ਮਰਾਠਿਆਂ ਦਾ ਪਾਨੀਪਤ ਵਿਚ ਐਸਾ ਲੱਕ ਟੁੱਟਾ ਕਿ ਉਹ ਕਦੇ ਦੁਬਾਰਾ ਪੈਰਾਂ ਸਿਰ ਨਾ ਹੋ ਸਕੇ। ਭੱਜੇ ਜਾਂਦੇ ਮਰਾਠਿਆਂ ਨੂੰ ਤਾਂ ਲਾਲਚ ਵੱਸ ਕਈ ਥਾਈਂ ਖਲਕਤ ਨੇ ਵੀ ਘੇਰ ਕੇ ਮਾਰਿਆ।
ਅਬਦਾਲੀ ਨੇ ਮਰਾਠਿਆਂ ਦਾ ਬਚਿਆ ਸਾਰਾ ਡੇਰਾ ਲੁੱਟ ਲਿਆ। ਜਿਸ ਵਿਚ ਪੰਜਾਹ ਲੱਖ ਨਕਦ ਤੋਂ ਬਿਨਾ ਵੀਹ ਲੱਖ ਦੀ ਕੀਮਤ ਦੇ ਸੋਨੇ ਚਾਂਦੀ ਦੇ ਬਰਤਨ ਸਨ, ਜਿਹਨਾਂ ਵਿਚ ਮਰਾਠੇ ਸਰਦਾਰ ਜੰਗ ਦੌਰਾਨ ਵੀ ਭੋਜਨ ਕਰਦੇ ਸਨ।
"ਜੰਗ ਵਿਚ ਵੀ ਰੋਟੀ ਸੋਨੇ ਚਾਂਦੀ ਦੇ ਬਰਤਨਾ ਵਿਚ", ਦਰਬਾਰਾ ਸਿਹੁ ਹੈਰਾਨ ਹੁੰਦਾ ਬੋਲਿਆ। "
ਦੇਖ ਲਓ ਫੇਰ ਜੰਗ ਦਾ ਨਤੀਜਾ ਵੀ ਦੇਖ ਲਓ...”, ਬਾਬੇ ਨੇ ਜਵਾਬ ਦਿੱਤਾ।
ਲੁੱਟ ਦੇ ਮਾਲ ਵਿਚ ਹੀ ਹਜ਼ਾਰਾਂ ਹਿੰਦੋਸਤਾਨੀ ਔਰਤਾਂ ਤੇ ਮਰਦ ਵੀ ਕੈਦ ਕਰ ਲਏ ਗਏ, ਜਿਹਨਾਂ ਨੂੰ ਕਾਬਲ ਵਿਚ ਲਿਜਾ ਕੇ ਗੁਲਾਮ ਤੇ ਦਾਸ ਬਣਾਇਆ ਜਾਣਾ ਸੀ।
ਓਧਰ ਸ਼ਾਹ ਕਈ ਮਹੀਨੇ ਦਿੱਲੀ ਤੇ ਪਾਨੀਪਤ ਵਿਚ ਰੁੱਝਿਆ ਰਿਹਾ ਤੇ ਏਧਰ ਸਿੰਘਾਂ ਪੰਜਾਬ ਵਿਚ ਆਪਣੇ ਮੋਰਚੇ ਪੱਕੇ ਕਰ ਲਏ। ਪੰਜਾਬ ਸੁੰਨਾ ਪਿਆ ਹੋਣ ਕਰਕੇ ਇਹ ਸਿੰਘਾਂ ਲਈ ਸੁਨਿਹਰੀ ਮੌਕਾ ਸੀ। ਕਈ ਸਰਦਾਰਾਂ ਨੇ ਥਾਂ ਪੁਰ ਥਾਂ ਆਪਣੇ ਆਪਣੇ ਕਿਲ੍ਹੇ ਉਸਾਰਨੇ ਸ਼ੁਰੂ ਕਰ ਦਿੱਤੇ।
ਅਬਦਾਲੀ ਦਾ ਲਾਹੋਰ ਬਿਠਾਇਆ ਹੋਇਆ ਸੂਬਾ ਕਰੀਮਦਾਦ ਜ਼ੈਨ ਖਾਂ ਕੋਲ ਸਰਹੰਦ ਚਲਾ ਗਿਆ ਸੀ, ਜਿੱਥੋਂ ਉਹ ਸ਼ਾਹ ਦੇ ਸੱਦੇ 'ਤੇ ਦਿੱਲੀ ਪਹੁੰਚ ਗਏ ਸਨ। ਲਾਹੌਰ ਖਾਲੀ ਹੋ ਗਿਆ ਸੀ। ਪੰਜਾਬ ਦਾ ਸੂਬੇਦਾਰ ਅਬਦਾਲੀ ਨੇ ਆਪਣੇ ਚਾਚੇ ਸਰ ਬੁਲੰਦ ਖਾਂ ਨੂੰ ਲਾਇਆ ਹੋਇਆ ਸੀ, ਜੋ ਕਿ ਸਿੰਘਾਂ ਤੋਂ ਭੈਅ ਖਾਂਦਾ ਸੀ। ਉਹ ਦੁਬਕ ਕੇ ਜਲੰਧਰ ਵਿਚ ਹੀ ਬੈਠਾ ਰਿਹਾ। ਜਦ ਉਸ ਨੂੰ ਕਰੀਮਦਾਦ ਦੇ ਦਿੱਲੀ ਚਲੇ ਜਾਣ ਦੀ ਖਬਰ ਮਿਲੀ ਤਾਂ ਵੀ ਉਸ ਨੇ ਲਾਹੌਰ ਜਾਣ ਦੀ ਹਿੰਮਤ ਨਾ ਕੀਤੀ। ਉਸ ਨੇ ਸਗੋਂ ਸਆਦਤ ਯਾਰ ਨੂੰ ਲਾਹੌਰ, ਰੁਸਤਮ ਖਾਂ ਨੂੰ ਸਿਆਲਕੋਟ ਤੇ ਸਮੁੰਦ ਖਾਂ ਨੂੰ ਸਰਹੰਦ ਦਾ ਫੌਜਦਾਰ ਲਾਇਆ ਤੇ ਆਪ ਵੀ ਅਬਦਾਲੀ ਦੀ ਛਾਂ ਹੇਠ ਦਿੱਲੀ ਪਾਨੀਪਤ ਨੂੰ ਰਵਾਨਾ ਹੋ ਗਿਆ।
ਸਰ ਬੁਲੰਦ ਖਾਂ ਨੇ ਪੰਜਾਬ ਵਿਚ ਸਿੰਘਾਂ ਨਾਲ ਮੱਥਾ ਲਾਉਣ ਨਾਲੋਂ ਮਰਾਠਿਆਂ ਨਾਲ ਹੋ ਰਹੀ ਜੰਗ ਵਿਚ ਜਾਣ ਨੂੰ ਤਰਜੀਹ ਦਿੱਤੀ। ਕਾਰਨ ਸਾਫ ਸੀ ਕਿ ਅਬਦਾਲੀ ਤੇ ਹੋਰ ਵੱਡੇ ਫੌਜਦਾਰਾਂ ਤੋਂ ਸੱਖਣੇ ਪਏ ਪੰਜਾਬ ਤੋਂ ਉਸ ਨੂੰ ਭੈਅ ਆਉਣ ਲੱਗਾ ਸੀ ਤੇ ਉਸ ਨੇ ਆਪਣੀ ਸੁਰੱਖਿਆ ਲਈ ਏਥੋਂ ਚਲੇ ਜਾਣਾ ਹੀ ਵਾਜਿਬ ਜਾਣਿਆਂ।
ਖਾਲਸੇ ਨੇ ਕਈ ਥਾਈਂ ਨਵੇਂ ਕਿਲ੍ਹੇ ਉਸਾਰੇ ਤੇ ਪੁਰਾਣੇ ਪੱਕੇ ਕਰ ਲਏ। ਸਰਦਾਰ ਚੜਤ ਸਿੰਘ ਨੇ ਅਫਗਾਨਾਂ ਦੇ ਟਾਕਰੇ ਲਈ ਗੁਜਰਾਂਵਾਲੇ ਵਿਚ ਪੱਕਾ ਕਿਲ੍ਹਾ ਖਤਾ ਕਰ ਲਿਆ। ਅਫਗਾਨਾਂ ਦਾ ਪੰਜਾਬ ਵਿਚ ਹੁਣ ਵੱਡੇ ਨਗਰਾਂ ਵਿਚ
ਹੀ ਰਾਜ ਚੱਲਦਾ ਸੀ, ਬਾਹਰ ਸਭ ਥਾਈਂ ਖਾਲਸੇ ਦਾ ਬੋਲ ਬਾਲਾ ਹੋ ਚੁੱਕਾ ਸੀ। ਵੱਡੇ ਵੱਡੇ ਜ਼ਿਮੀਦਾਰਾਂ, ਚੌਧਰੀਆਂ ਨੇ ਖਾਲਸੇ ਦੀ ਈਨ ਮੰਨ ਲਈ ਤੇ ਓਟ ਹੇਠ ਆ ਗਏ।
ਸਿਆਲਕੋਟ ਦੇ ਫੌਜਦਾਰ ਰੁਸਤਮ ਖਾਨ ਨੇ ਭੁੱਲ ਕਰਕੇ ਸਿੰਘਾਂ ਦਾ ਪਿੱਛਾ ਸ਼ੁਰੂ ਕੀਤਾ, ਪਰ ਜਲਦੀ ਹੀ ਸਿੰਘਾਂ ਨੇ ਉਸ ਨੂੰ ਪੰਜੀ ਦਾ ਭੌਣ ਦਿਖਾ ਦਿੱਤਾ। ਉਸ ਨੂੰ ਨਜ਼ਰਾਨੇ ਦੇ ਕੇ ਆਪਣੀ ਜਾਨ ਬਖਸ਼ਵਾਉਣੀ ਪਈ।
ਸਭ ਪਾਸੇ ਨਿਵਾ ਕੇ ਸਿੰਘਾਂ ਨੇ ਲਾਹੌਰ ਦੁਆਲੇ ਆ ਡੇਰੇ ਲਾਏ। ਲਾਹੌਰ ਦੇ ਫੌਜਦਾਰ ਸਆਦਤ ਯਾਰ ਨੇ ਸਿੰਘਾਂ ਦਾ ਮੁਕਾਬਲਾ ਤਾਂ ਕੀ ਕਰਨਾ ਸੀ ਸਗੋਂ ਸਰ ਬੁਲੰਦ ਖਾਂ ਨੂੰ ਆਪਣਾ ਅਸਤੀਫਾ ਭੇਜ ਦਿੱਤਾ। ਸਰ ਬੁਲੰਦ ਖਾਂ ਨੇ ਪਹਿਲਾਂ ਸੂਰਤ ਸਿੰਘ ਨਾਮੀ ਹਿੰਦੂ ਨੂੰ ਤੇ ਉਸ ਦੇ ਮੁਕਰ ਜਾਣ ਮਗਰੋਂ ਮੀਰ ਮੁਹੰਮਦ ਨੂੰ ਲਾਹੌਰ ਭੇਜਿਆ। ਅਬਦਾਲੀ ਨੂੰ ਹਿੰਦੋਸਤਾਨ ਆਏ ਨੂੰ ਲਗਭਗ ਸਵਾ ਸਾਲ ਹੋ ਗਿਆ ਸੀ, ਪਰ ਉਹ ਦਿੱਲੀ ਪਾਨੀਪਤ ਵਿਚ ਐਸਾ ਫਸਿਆ ਕਿ ਪੰਜਾਬ ਵੱਲ ਧਿਆਨ ਨਾ ਕਰ ਸਕਿਆ।
ਦਿਵਾਲੀ ਨੂੰ ਗੁਰਮਤਾ ਕਰਕੇ ਲਗਭਗ ਪੰਦਰਾਂ ਹਜ਼ਾਰ ਸਿੰਘਾਂ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੀ ਅਗਵਾਈ ਵਿਚ ਲਾਹੌਰ ਨੂੰ ਜਾ ਘੇਰਿਆ। ਮੀਰ ਮੁਹੰਮਦ ਨੇ ਸ਼ਹਿਰ ਦੇ ਦਰਵਾਜ਼ੇ ਭੇੜ ਲਏ। ਕਿੰਨੇ ਕੁ ਦਿਨ ਮੀਰ ਕਿਲ੍ਹੇ ਵਿਚ ਲੁਕ ਕੇ ਬੈਠ ਸਕਦਾ ਸੀ। ਸਿੰਘਾਂ ਬਾਹਰੋਂ ਸਾਰਾ ਸ਼ਹਿਰ ਲੁੱਟ ਲਿਆ ਤੇ ਸ਼ਹਿਰ ਦਾ ਬਾਹਰ ਨਾਲ ਸੰਪਰਕ ਤੋੜ ਦਿੱਤਾ। ਕੋਈ ਵੀ ਸ਼ਹਿਰ ਦੇ ਅੰਦਰ ਜਾਂ ਬਾਹਰ ਆ ਜਾ ਨਹੀਂ ਸਕਦਾ ਸੀ। ਗਿਆਰਾਂ ਦਿਨ ਇਹ ਘੇਰਾ ਪਿਆ ਰਿਹਾ।
"ਜੇ ਤੂੰ ਬਾਹਰ ਆ ਕੇ ਸਾਡੇ ਨਾਲ ਟੱਕਰ ਨਾ ਲਈ ਤੇ ਜਾਂ ਬਣਦਾ ਮਾਮਲਾ ਨਾ ਦਿੱਤਾ ਤੇ ਸਿੰਘਾਂ ਦੇ ਰਸਦ ਪਾਣੀ ਲਈ ਨਜ਼ਰਾਨਾ ਭੇਟ ਨਾ ਕੀਤਾ ਤਾਂ ਅਸੀਂ ਛੇਤੀ ਹੀ ਸ਼ਹਿਰ ਦੇ ਦਰ ਭੰਨ੍ਹ ਕੇ ਅੰਦਰ ਆਵਾਂਗੇ। ਫੇਰ ਤੈਨੂੰ ਤੇ ਤੇਰੇ ਸ਼ਹਿਰ ਨੂੰ ਕੋਈ ਨਹੀਂ ਬਚਾ ਸਕੇਗਾ", ਸਿੰਘਾਂ ਨੇ ਮੀਰ ਮੁਹੰਮਦ ਨੂੰ ਸੁਨੇਹਾਂ ਪੁਚਾਇਆ। ਉਸ ਨੇ ਆਪਣੇ ਵਕੀਲਾਂ ਰਾਹੀਂ ਤੀਹ ਹਜ਼ਾਰ ਨਜ਼ਰਾਨਾ ਸਿੰਘਾਂ ਲਈ ਭਿਜਵਾਇਆ ਤੇ ਸਿੰਘ ਘੇਰਾ ਚੱਕ ਕੇ ਅੰਮ੍ਰਿਤਸਰ ਆ ਗਏ। ਖਾਲਸੇ ਦਾ ਮਸਲਾ ਸਿਰਫ ਨਜ਼ਰਾਨਾ ਲੈਣਾ ਨਹੀਂ ਸੀ, ਉਹ ਤਾਂ ਅਫਗਾਨਾਂ ਨੂੰ ਦੱਸਣਾ ਚਾਹੁੰਦੇ ਸਨ ਕਿ,
"ਪਾਈ ਬੈਠੇ ਹੋਣਗੇ ਇਹ ਸਾਰੇ ਹਿੰਦੋਸਤਾਨ ਨੂੰ ਘੇਰਾ, ਪਰ ਸਾਡੇ ਅੱਗੇ ਤਾਂ ਝੁਕ ਕੇ ਨਜ਼ਰਾਨੇ ਭੇਟ ਕਰ ਰਹੇ ਹਨ"
ਹੁਣ ਸਤਿਲੁਜ ਤੋਂ ਝਨਾਂ ਤੀਕ ਸਿੰਘਾਂ ਦਾ ਬੋਲ ਬਾਲਾ ਸੀ।
ਲਗਭਗ ਡੇਢ ਸਾਲ ਮਗਰੋਂ ਅਬਦਾਲੀ ਦਿੱਲੀਓ ਵਾਪਸ ਪਰਤਿਆ। ਰਾਹ ਵਿਚ ਉਸ ਨੇ ਮਰਾਠਿਆਂ ਦੀ ਸਹਾਇਤਾ ਕਰਨ ਬਦਲੇ ਆਲਾ ਸਿੰਘ ਨੂੰ ਦੰਡ ਦੇਣ ਦਾ ਫੈਸਲਾ ਕੀਤਾ। ਬਾਬਾ ਆਲਾ ਸਿੰਘ ਨੂੰ ਇਸ ਬਾਰੇ ਸਾਲ ਤੋਂ ਹੀ ਸ਼ੱਕ ਸੀ ਕਿ ਅਬਦਾਲੀ ਮੁੜਦਾ ਹੋਇਆ ਜਰੂਰ ਉਹਨਾਂ ਨੂੰ ਸਜ਼ਾ ਦੇਵੇਗਾ। ਉਸ ਨੂੰ ਤਾਂ ਬਸ ਏਹੋ ਆਸ ਸੀ ਕਿ ਸ਼ਾਇਦ ਅਬਦਾਲੀ ਪਾਨੀਪਤ ਵਿਚ ਹਾਰ ਜਾਵੇ। ਪਰ ਜੇ ਉਹ ਹਾਰ ਵੀ ਜਾਂਦਾ ਤਾਂ ਵੀ ਉਸ ਨੇ ਮੁੜਣਾ ਤਾਂ ਪੰਜਾਬ ਥਾਣੀਓ ਸੀ. ਸੋ ਬਾਬਾ ਆਲਾ ਸਿੰਘ ਨੇ ਆਪਣਾ ਖਜ਼ਾਨਾ ਪਹਿਲਾਂ ਹੀ ਪਾਸੇ ਕਰ ਦਿੱਤਾ ਸੀ। ਅਬਦਾਲੀ ਦੇ ਆਉਣ ਦਾ ਸੁਣ ਕੇ ਉਹ ਪਟਿਆਲਾ, ਬਰਨਾਲਾ ਛੱਡ ਕੇ ਮੂਣਕ ਜਾ ਬੈਠਾ। ਅਬਦਾਲੀ ਨੇ ਬਰਨਾਲੇ ਵੱਲ ਕੂਚ ਕੀਤਾ ਜੋ ਆਲਾ ਸਿੰਘ ਦੀ ਰਾਜਧਾਨੀ ਸੀ। ਆਲਾ ਸਿੰਘ ਦੀ ਰਾਣੀ ਫੱਤੋ ਤੇ ਪੋਤਰਾ ਅਮਰ ਸਿੰਘ ਬਰਨਾਲੇ ਹੀ ਸਨ। ਰਾਣੀ ਨੇ ਦੂਰਦ੍ਰਿਸ਼ਟੀ ਤੋਂ ਕੰਮ ਲੈਂਦਿਆਂ ਆਪਣੇ ਵਕੀਲ ਸੁਲਹ ਤੇ ਮੁਆਫੀ ਲਈ ਅਬਦਾਲੀ ਵੱਲ ਘੱਲੇ। ਆਪ ਰਾਣੀ ਪੋਤਰੇ ਨੂੰ ਨਾਲ ਲੈ ਕੇ ਮੁਣਕ ਚਲੀ ਗਈ। ਸ਼ਾਹ ਦੀਆਂ ਫੌਜਾਂ ਨੇ ਬਰਨਾਲਾ ਲੁੱਟ ਲਿਆ।
ਇਸ ਤੋਂ ਪਹਿਲਾਂ ਕਿ ਅਫਗਾਨ ਸੈਨਾ ਮੁਣਕ ਪਹੁੰਚਦੀ, ਬਾਬਾ ਆਲਾ ਸਿੰਘ ਸਥਿਤੀ ਤਾੜਦਿਆਂ ਆਪ ਹੀ ਅਬਦਾਲੀ ਦੇ ਦਰਬਾਰ ਹਾਜ਼ਰ ਹੋ ਗਿਆ। ਸਜ਼ਾ ਵਜੋਂ ਉਸ ਨੂੰ ਕੈਦ ਕਰ ਲਿਆ ਗਿਆ। ਰਾਣੀ ਫੱਤੋ ਨੇ ਸ਼ਾਹਵਲੀ ਰਾਹੀਂ ਚਾਰ ਲੱਖ ਨਜ਼ਰਾਨਾ ਦੇ ਕੇ ਆਲਾ ਸਿੰਘ ਨੂੰ ਛੁਡਵਾ ਲਿਆ। ਜਾਂਦਾ ਹੋਇਆ ਅਬਦਾਲੀ ਆਲਾ ਸਿੰਘ ਨੂੰ 'ਰਾਜੇ' ਦਾ ਖਿਤਾਬ ਦੇ ਕੇ ਗਿਆ।
“ਪੰਥ ਅਬਦਾਲੀ ਨਾਲ ਲਗਾਤਾਰ ਦਸਤ ਪੰਜੇ ਲੈ ਰਿਹਾ ਹੈ ਤੇ ਆਲਾ ਸਿਹੁ ਉਸ ਨਾਲ ਸੰਧੀਆਂ ਕਰਕੇ ਉਸ ਤੋਂ ਰਾਜੇ' ਦੀ ਪਦਵੀ ਲੈ ਰਿਹਾ ਹੈ", ਪੰਥ ਨੇ ਆਲਾ ਸਿਹੁ ਦੀ ਇਸ ਹਰਕਤ ਦਾ ਬੁਰਾ ਮਨਾਇਆ। ਸਿੰਘ ਆਲਾ ਸਿੰਘ ਨੂੰ ਗੱਦਾਰ ਆਖ ਕੇ ਸਦਾ ਦੇਣ ਲਈ ਬਜ਼ਿਦ ਸਨ। ਉਹ ਚਾਹੁੰਦੇ ਸਨ ਕਿ ਦਲ ਖਾਲਸਾ ਪਟਿਆਲੇ 'ਤੇ ਹੱਲਾ ਕਰੋ, ਪਰ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੀ ਦੁਰਅੰਦੇਸ਼ੀ ਨਾਲ ਇਹ ਭੇੜ ਹੋਣੋ ਟਲ ਗਿਆ। ਸਰਦਾਰ ਜੱਸਾ ਸਿੰਘ ਨੇ ਸਿੰਘਾਂ ਨੂੰ ਪਟਿਆਲੇ ਵਾਲਿਆਂ ਨੂੰ ਮਹਾਰਾਜ ਕਲਗੀਧਰ ਪਿਤਾ ਦੇ ਦਿੱਤੇ ਹੁਕਮਨਾਮੇ ਦੀ ਯਾਦ ਦਿਵਾਈ ਤੇ ਇਹ ਭਰਾ ਮਾਰੂ ਜੰਗ ਹੋਣੋ ਰੁਕ ਗਈ।
“ਪਰ ਕੀ ਇਹ ਆਲਾ ਸਿੰਘ ਦੀ ਗਲਤੀ ਨਹੀਂ ਸੀ?", ਮੈਂ ਬਾਬੇ ਵੱਲ ਦੇਖਦਿਆਂ ਬੋਲਿਆ।
"ਜਿਹਨਾਂ ਦੀ ਦੋੜ ਸਿਰਫ ਰਾਜ ਹੋਵੇ, ਉਹਨਾਂ ਤੋਂ ਕਦੇ ਕਦਾਈ ਐਸੀਆਂ ਭੁੱਲ ਹੋ ਜਾਇਆ ਕਰਦੀਆਂ ਨੇ। ਰਾਜਸੀ ਲਾਹੇ ਲੈਣ ਲਈ ਰਾਜੇ ਅਕਸਰ ਸਮਝੌਤਿਆਂ 'ਤੇ ਦਸਖ਼ਤ ਕਰਦੇ ਰਹਿੰਦੇ ਹਨ, ਫੇਰ ਭਾਵੇਂ ਉਹ ਦਸਖ਼ਤ ਉਹਨਾਂ ਦੇ ਕੌਮੀ ਸਿਧਾਂਤਾਂ ਦੇ ਉਲਟ ਹੀ ਕਿਉਂ ਨਾ ਹੋਣ। ਭਵਿੱਖ ਵਿਚ ਵੀ ਤੁਹਾਨੂੰ ਇਹ ਸਭ ਦੇਖਣ ਨੂੰ ਮਿਲੇਗਾ ਪਰ ਸਦਾ ਯਾਦ ਰੱਖਿਓ ਸਰਦਾਰ ਜੱਸਾ ਸਿੰਘ ਵਾਲੀ ਦੂਰਅੰਦੇਸ਼ੀ... ਜਦ ਕੋਈ ਬਾਹਰਲਾ, ਹਮਲਾਵਰ ਹੋ ਕੇ ਆਏ ਤਾਂ ਪਹਿਲਾਂ ਉਸ ਨਾਲ ਨਿੱਬੜਨਾ ਜਰੂਰੀ ਹੈ। ਇਹ ਨਾ ਹੋਵੇ ਕਿ ਆਪਣਿਆਂ ਨੂੰ ਗੱਦਾਰੀਆਂ ਵੀ ਸਜ਼ਾ ਦੇਣ ਲੱਗਿਆਂ ਬਾਹਰਲਿਆਂ ਵੱਲੋਂ ਧਿਆਨ ਭਟਕ ਹੀ ਜਾਏ...", ਬਾਬੇ ਨੇ ਸਾਨੂੰ ਭਵਿੱਖ ਲਈ ਸੁਚੇਤ ਰਹਿਣ ਬਾਰੇ ਤਾਂ ਸਮਝਾ ਦਿੱਤਾ, ਪਰ ਸਵਾਲ ਮੇਰੇ ਅੰਦਰ ਉਵੇਂ ਖਲੋਤਾ ਸੀ ਕਿ ਕੀ ਆਲਾ ਸਿੰਘ ਨੇ ਗਲਤੀ ਨਹੀਂ ਕੀਤੀ ਸੀ। ਬਾਬਾ ਮੇਰੇ ਚਿਹਰੇ ਤੋਂ ਸਵਾਲ ਪੜ੍ਹਦਿਆਂ ਬੋਲਿਆ, "ਹਾਂ ਕੀਤੀ ਸੀ... ਪਰ ਉਹਨਾਂ ਕੋਲ ਮਹਾਰਾਜ ਦਾ ਹੁਕਮਨਾਮਾ ਸੀ, ਜਿਸ 'ਤੇ ਲਿਖਿਆ ਸੀ,
“.. ਮੇਰੀ ਤੇਰੇ ਉਪਰਿ ਬਹੁਤ ਖੁਸ਼ੀ ਹੈ
ਤੇਰਾ ਘਰੁ ਮੇਰਾ ਹੈ ਤੁਧੁ ਹੁਕਮੁ ਦੇਖਦਿਆਂ ਹੀ
ਛੇਤੀ ਅਸਾਡੇ ਹਜੂਰ ਆਵਣਾ
ਤੇਰਾ ਘਰੁ ਮੇਰਾ ਅਸੈ..
ਤੇਰੇ ਉਤੇ ਅਸਾਡੀ ਖਰੀ ਮਿਹਰ...
ਹੁਣ ਤੁਸੀਂ ਦੱਸੋ ਜਦ ਮਹਾਰਾਜ ਨੇ ਉਹਨਾਂ ਨੂੰ ਐਸਾ ਵਰ ਦਿਤਾ ਕਿ 'ਤੇਰਾ ਘਰੁ ਮੇਰਾ ਅਸੈ' ਤਾਂ ਖਾਲਸਾ ਕਿਵੇਂ ਉਹਨਾਂ ਉੱਤੇ ਕੋਈ ਧਾਵਾ ਕਰ ਸਕਦਾ ਹੈ...", ਬਾਬੇ ਨੇ ਗੱਲ ਖੋਲ੍ਹ ਕੇ ਕਹੀ ਤਾਂ ਮੇਰੇ ਮੂੰਹੋਂ ਬਸ, "ਸਤਿਬਚਨ ਬਾਬਾ ਜੀ", ਨਿਕਲਿਆ।
ਸ਼ਾਇਦ ਨਿਕਲਣਾ ਵੀ ਇਹੋ ਚਾਹੀਦਾ ਸੀ।
ਸਰਹੰਦ ਦਾ ਸੂਬੇਦਾਰ ਅਬਦਾਲੀ ਨੇ ਜ਼ੈਨ ਖਾਂ ਨੂੰ ਮੁਕੱਰਰ ਕੀਤਾ। ਸਤਲੁਜ ਤੱਕ ਤਾਂ ਸਭ ਠੀਕ ਚੱਲਦਾ ਰਿਹਾ। ਸਤਲੁਜ ਪਾਰ ਕਰਦਿਆਂ ਸਿੰਘ ਅਬਦਾਲੀ ਨੂੰ ਠਿੱਠ ਕਰਨ ਲੱਗੇ। ਪਾਨੀਪਤ ਵਿਚ ਮਰਾਠਿਆਂ ਦਾ
ਲੁੱਟਿਆ ਖਜ਼ਾਨਾ ਤੇ ਦੋ ਮਹੀਨੇ ਦੇ ਕਰੀਬ ਦਿੱਲੀ ਵਿਚ ਮਚਾਈ ਲੁੱਟ ਨਾਲ ਲੱਦਿਆ ਹੋਇਆ ਕਾਫਲਾ ਲੈ ਕੇ ਅਬਦਾਲੀ ਸਤਲੁਜ 'ਤੇ ਪਹੁੰਚਿਆ। ਸਤਲੁਜ ਤੱਕ ਪਹੁੰਚਦਿਆਂ ਉਸ ਦੀ ਲੁੱਟ ਦੇ ਮਾਲ ਵਿਚ ਵਾਧਾ ਹੁੰਦਾ ਰਿਹਾ ਸੀ, ਪਰ...
“ਪਰ ਕੀ ". ਇੰਦਰਜੀਤ ਬੋਲਿਆ।
"ਪਰ ਇਹ ਕਿ ਹੁਣ ਉਹ ਸਤਲੁਜ ਪਾਰ ਕਰ ਗਿਆ ਸੀ", ਕਹਿੰਦਿਆਂ ਬਾਬਾ ਉੱਠਿਆ ਤੇ ਦਰਿਆ ਕਿਨਾਰੇ ਖੜ੍ਹੇ ਸਿੰਘਾਂ ਕੋਲ ਚਲਾ ਗਿਆ।
ਦਰਿਆ ਕੋਲੋਂ ਕੁਝ ਖੜਕੇ ਦੀ ਆਵਾਜ਼ ਆਈ ਸੀ। ਜਾਪਦਾ ਸੀ ਜਿਵੇਂ ਕੋਈ ਬੇੜੀਆਂ ਦੇ ਚੱਪੂ ਚੱਲ ਰਹੇ ਹੋਣ। ਸ਼ਾਇਦ ਬਾਬਾ ਵੀ ਉਸੇ ਆਵਾਜ਼ ਨੂੰ ਸੁਣ ਕੇ ਓਧਰ ਗਿਆ ਸੀ। ਸਿੰਘਾਂ ਨੇ ਮਸਾਲਾਂ ਬਾਲ ਕੇ ਦਰਿਆ ਦੇ ਕਈ ਪਾਸੀਂ ਦੇਖਿਆ, ਪਰ ਕੁਝ ਨਜ਼ਰ ਨਹੀਂ ਆਇਆ।
“ਸ਼ਾਇਦ ਦੁਸ਼ਮਨ ਦੇ ਸੂਹੀਏ ਹੋਣ ?" ਮੇਰੇ ਮਨ ਵਿਚ ਖਿਆਲ ਆਇਆ।
“ਏਡੇ ਜੋਗੇ ਨਹੀਂ ਉਹ ਕਿ ਰਾਤ ਨੂੰ ਦਰਿਆ ਪਾਰ ਕਰਕੇ ਸਾਡੇ 'ਤੇ ਹਮਲਾ ਕਰ ਸਕਣ", ਮੈਂ ਹਜੇ ਸੋਚ ਹੀ ਰਿਹਾ ਸੀ ਕਿ ਸਾਡੇ ਮਗਰ ਖਲੋਤਾ ਨਿਹੰਗ ਸਿੰਘ ਬੋਲਿਆ। ਹੋ ਸਕਦੈ ਉਸ ਨੇ ਮੇਰੇ ਚਿਹਰੇ ਦੀ ਪ੍ਰੇਸ਼ਾਨੀ ਪੜ੍ਹ ਲਈ ਹੋਵੇ।
ਆਏ ਨੀ ਨਿਹੰਗ ਬੂਹੇ ਖੋਲ੍ਹ ਦਿਓ ਨਿਸੰਗ॥
"ਗੱਲ ਏਨੀ ਸਿੱਧੀ ਨਹੀਂ ਸੀ ਕਿ ਅਸੀਂ ਕਹੀਏ ਬੀ ਅਬਦਾਲੀ ਏਨਾ ਲਾਲਚੀ ਸੀ ਕਿ ਲੱਖਾਂ ਕਰੋੜਾਂ ਦੀ ਜਿੱਤ ਦਾ ਮਾਲ ਹਾਸਲ ਕਰਨ ਮਗਰੋਂ ਵੀ ਹਜ਼ਾਰਾਂ ਕੁੜੀਆਂ ਨੂੰ ਵੇਚ ਕੇ ਪੈਸਾ ਵੱਟਣਾ ਚਾਹੁੰਦਾ ਸੀ। ਗੱਲ ਤਾਂ ਇਹ ਸੀ ਕਿ ਉਸ ਨੇ ਅਫਗਾਨਿਸਤਾਨ ਦੇ ਬਜ਼ਾਰਾਂ ਵਿਚ ਹਿੰਦੋਸਤਾਨ ਸੀ ਇੱਜ਼ਤ ਟਕੇ ਟਕੇ ਨੂੰ ਵੇਚਣੀ ਸੀ।" ਬਾਬਾ ਦਰਿਆ ਕੋਲੋਂ ਪਰਤਦਿਆਂ ਬੋਲਿਆ।
"ਬੜਾ ਹੰਕਾਰ ਹੈ ਇਹਨਾਂ ਨੂੰ ਆਪਣੀ ਸੱਭਿਅਤਾ ਅਤੇ ਇਤਿਹਾਸ ਉੱਤੇ... ਹੁਣ ਵੇਖਿਓ ਇਹਨਾਂ ਦਾ ਇਹ ਮਾਣ ਕਿਵੇਂ ਟੁੱਟਦਾ, ਜਦ ਗਜ਼ਨੀ ਦਿਆਂ ਬਜ਼ਾਰਾਂ ਵਿਚ ਅਸੀਂ ਇਹਨਾਂ ਦੀਆਂ ਘੁੰਡ ਕੱਢਣ ਤੇ ਪਰਦੇ ਵਿਚ ਰਹਿਣ ਵਾਲੀਆਂ ਔਰਤਾਂ ਦੀ ਨਿਰਵਸਤਰ ਕਰਕੇ ਮੰਡੀ ਲਗਾਵਾਂਗੇ ", ਹੰਕਾਰ ਵਿਚ ਅਬਦਾਲੀ ਕਈ ਵਾਰ ਇਹ ਬੋਲ ਗਿਆ ਸੀ।
ਪਰ ਅਬਦਾਲੀ ਪਤਾ ਨਹੀਂ ਹਰ ਵਾਰ ਕਿਉਂ ਭੁੱਲ ਜਾਂਦਾ ਸੀ ਕਿ ਉਸ ਦੀ ਵਾਪਸੀ ਦੇ ਰਾਹ ਵਿਚ ਪੰਜਾਬ ਪੈਂਦਾ ਹੈ। ਜਮਨਾ ਪਾਰ ਹੁੰਦੇ ਸਾਰ ਅਬਦਾਲੀ ਦੀ ਰਫਤਾਰ ਤੇਜ਼ ਹੋ ਜਾਂਦੀ ਤੇ ਉਹ ਜਲਦੀ ਨਾਲ ਪੰਜਾਬ ਪਾਰ ਕਰਨ ਦੀ ਚਾਹਨਾ ਵਿਚ ਹੁੰਦਾ।
ਪਰ ਸਵਾ ਲੱਖੀ ਖਾਲਸੇ ਨੇ ਇਹ ਕਦ ਹੋਣ ਦੇਣਾ ਸੀ।
ਸਤਲੁਜ ਪਾਰ ਹੁੰਦਿਆਂ ਹੀ ਅਬਦਾਲੀ ਦੇ ਖੱਚਰਾਂ, ਗਧੇ, ਊਠ ਆਪਣੇ ਆਪ ਨੂੰ ਹੌਲਾ ਹੁੰਦਾ ਮਹਿਸੂਸ ਕਰਨ ਲੱਗਦੇ ਸਨ। ਜਮਨਾ ਪਾਰ ਤੋਂ ਉਹਨਾਂ 'ਤੇ ਲੱਦਿਆ ਭਾਰ ਸਤਲੁਜ ਤੱਕ ਪਹੁੰਚਦਾ ਵਧਦਾ ਹੀ ਰਹਿੰਦਾ ਸੀ। ਕਦੇ ਕਦੇ ਉਹਨਾਂ ਨੂੰ ਘੱਗਰ ਸਤਲੁਜ ਦਾ ਭੁਲੇਖਾ ਦੇ ਦਿੰਦਾ, ਪਰ ਜਲਦੀ ਹੀ ਉਹ ਜਾਣ ਲੈਂਦੇ ਕਿ ਹਜੇ ਸਤਲੁਜ ਨਹੀਂ ਆਇਆ ਸੀ। ਕਿਉਂਕਿ ਘੱਗਰ ਪਾਰ ਕਰਦਿਆਂ ਵੀ ਪਟਿਆਲਾ, ਸਰਹੰਦ, ਮਲੇਰਕੋਟਲਾ ਉਹਨਾਂ 'ਤੇ ਹੋਰ 'ਭਾਰ' ਲੱਦਣ ਲਈ ਖਲੋਤੇ ਰਹਿੰਦੇ। ਅਬਦਾਲੀ ਦਾ ਲਸ਼ਕਰ ਇਸ ਵਧਦੇ ਭਾਰ ਨੂੰ ਦੇਖ ਕੇ ਖੁਸ਼
ਹੁੰਦਾ ਸੀ, ਪਰ ਖੱਚਰਾਂ, ਘੋੜੇ, ਊਠ ਤਾਂ ਹੋਰ ਲੱਦੇ ਜਾਣੇ ਸਨ, ਉਹਨਾਂ ਖੁਸ਼ ਕਿਉਂ ਹੋਣਾ ਸੀ। ਪਰ ਸਤਲੁਜ ਦੇਖਦਿਆਂ ਹੀ ਅਫਗਾਨ ਲਸ਼ਕਰ ਤੇ ਭਾਰ ਚੋਣ ਵਾਲੇ ਜਾਨਵਰਾਂ ਦੇ ਚਿਹਰਿਆਂ ਦੇ ਹਾਵ ਭਾਵ ਬਦਲਣ ਲੱਗਦੇ। ਜਾਨਵਰਾਂ ਦੇ ਚਿਹਰਿਆਂ 'ਤੇ ਰੌਣਕ ਪਰਤ ਆਉਂਦੀ ਤੇ ਲਸ਼ਕਰ ਦੇ ਚਿਹਰਿਆਂ ਦੇ ਰੰਗ ਪੀਲੇ ਪੈਣ ਲੱਗਦੇ।
..ਤੇ ਸਤਲੁਜ ਦੇ 'ਇਸ' ਪਾਰ ਆਉਂਦਿਆਂ, ਸਿੰਘਾਂ ਦੇ ਪਹਿਲੇ ਹੱਲੇ ਤੋਂ ਹੀ ਭਾਰ ਚੁੱਕਣ ਵਾਲੇ ਜਾਨਵਰ ਆਪਣੇ ਆਪ ਨੂੰ ਸੌਖਾ ਹੁੰਦਾ ਮਹਿਸੂਸ ਕਰਦੇ। ਪਹਿਲਾਂ ਝਨਾਂ, ਫੇਰ ਜਿਹਲਮ ਤੇ ਫੇਰ ਅਟਕ ਤੀਕ ਜਾਂਦਿਆਂ ਤਾਂ ਉਹ ਹੌਲੇ ਫੁੱਲ ਹੋ ਜਾਂਦੇ । ਅਫਗਾਨ ਖੱਚਰਾਂ, ਊਠ ਜਮਨਾ ਪਾਰ ਵਾਲਿਆਂ ਨੂੰ ਜਿਆਦਾ ਪਸੰਦ ਨਹੀਂ ਕਰਦੇ ਸਨ, ਜਿਹੜੇ ਸਭ ਕੁਝ ਅਬਦਾਲੀ ਲਈ ਹੀ ਇਕੱਠਾ ਕਰਦੇ ਸਨ। ਪਰ ਚੱਕਣਾ ਤਾਂ ਇਹਨਾਂ ਵਿਚਾਰੇ ਬੇਜ਼ੁਬਾਨਾਂ ਨੂੰ ਪੈਂਦਾ ਸੀ। ਅਬਦਾਲੀ ਦੇ ਸਭ ਦੁਸ਼ਮਨਾ ਵਿਚੋਂ ਸਿੰਘ ਉਹਨਾਂ ਦੇ ਮਨ ਭਾਉਂਦੇ ਸਨ। ਉਹਨਾਂ ਕੋਲ ਕੁਝ ਅਜਿਹਾ ਨਹੀਂ ਹੁੰਦਾ ਸੀ, ਜੋ ਦੁਰਾਨੀ ਖੋਹ ਕੇ ਲਿਜਾ ਸਕਦੇ। ਉਹਨਾਂ ਕੋਲ ਤਾਂ ਬਸ ਸਿਦਕ ਤੇ ਜਜ਼ਬਾ ਸੀ ਤੇ ਇਹ ਕੋਈ ਉਹਨਾਂ ਤੋਂ ਖੋਹ ਨਹੀਂ ਸਕਦਾ ਸੀ।
ਅਬਦਾਲੀ ਨੇ ਸਤਲੁਜ ਪਾਰ ਕੀਤਾ। ਪਿਛਲੇ ਕਈ ਸਾਲਾਂ ਵਾਲਾ ਉਹੋ ਵਰਤਾਰਾ ਸ਼ੁਰੂ ਹੋਇਆ। ਸਿੰਘਾਂ ਨੇ ਲੁੱਟਿਆ ਮਾਲ ਲੁੱਟਣਾ ਸ਼ੁਰੂ ਕੀਤਾ। ਸਤਲੁਜ ਤੋਂ ਝਨਾਂ ਤੀਕ ਉਹਨਾਂ ਅਬਦਾਲੀ 'ਤੇ ਕਈ ਹਮਲੇ ਕਰ ਦਿੱਤੇ ਸਨ ਤੇ ਵਾਧੂ ਖਜ਼ਾਨਾ ਆਪਣੇ ਡੇਰਿਆਂ 'ਤੇ ਦੋ ਲਿਆ।
ਪਰ ਐਤਕੀਂ ਕੁਝ ਵੱਖਰਾ ਵੀ ਵਾਪਰ ਰਿਹਾ ਸੀ। ਐਤਕੀ ਅਬਦਾਲੀ ਦੇ ਲਸ਼ਕਰ ਵਿਚੋਂ ਚੀਕਾਂ ਦੀਆਂ ਤੇ ਰੋਣ ਕੁਰਲਾਉਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਹਰ ਵਾਰ ਜਦ ਸਿੰਘਾਂ ਨੇ ਅਫਗਾਨਾਂ 'ਤੇ ਹੱਲਾ ਕੀਤਾ ਤਾਂ ਉਹਨਾਂ ਦੇ ਹਰ ਜੱਥੇ ਨੇ ਇਹ ਆਵਾਜ਼ਾਂ ਸੁਣੀਆਂ।
" ਆਖਰ ਇਹ ਕੌਣ ਨੇ, ਜੋ ਏਨਾ ਰੋ ਕੁਰਲਾ ਰਹੇ ਨੇ", ਕਈ ਵਾਰ ਸਿੰਘਾਂ ਲੁੱਟ ਭੁੱਲ ਕੇ ਉਹਨਾਂ ਆਵਾਜ਼ਾਂ ਨੂੰ ਸੁਣਦੇ ਰਹਿਣਾ।
"ਕੀ ਅਫਗਾਨ ਲਸ਼ਕਰ ਵਿਚੋਂ ਇਹ ਆਵਾਜ਼ਾਂ ਸਤਲੁਜ ਪਾਰ ਕਰਨ ਮਗਰੋਂ ਹੀ ਆਉਣੀਆਂ ਸ਼ੁਰੂ ਹੋਈਆਂ ਸਨ?", ਬਾਬਾ ਸਾਡੇ ਵੱਲ ਦੇਖਦਾ ਚਲਿਆ।
"ਕੀ ਘੱਗਰ ਤੋਂ ਪਿੱਛੇ ਕਿਸੇ ਨੂੰ ਇਹ ਆਵਾਜ਼ਾਂ ਨਹੀਂ ਸੁਣੀਆਂ?
ਕੀ ਜਮਨਾ ਤੋਂ ਸਤਲੁਜ ਤੀਕ ਸਭ ਰਾਜੇ ਰਜਵਾੜੇ ਮਰ ਚੁੱਕੇ ਸਨ, ਜੋ ਕਿਸੇ ਨੂੰ ਇਹ ਕੂਕ ਪੁਕਾਰ ਸੁਣਾਈ ਨਹੀਂ ਦਿੱਤੀ?"
ਅਸੀਂ ਚੁੱਪ ਚਾਪ ਬਾਬੇ ਦੇ ਇਹਨਾਂ ਸਵਾਲਾਂ ਨੂੰ ਸੁਣ ਰਹੇ ਸਾਂ ਤੇ ਆਪਣੇ ਅੰਦਰ ਇਹਨਾਂ ਦੇ ਜਵਾਬ ਵੀ ਟੋਲ ਰਹੇ ਸਾਂ, ਫੇਰ ਬਾਬਾ ਬੋਲਿਆ,
"ਗੱਲਾਂ ਦੋਹੇਂ ਹੋ ਸਕਦੀਆਂ ਨੇ..
"ਦੋਹੇਂ ਕਿਵੇਂ ?", ਅਸੀਂ ਹੈਰਾਨ ਹੁੰਦਿਆਂ ਪੁੱਛਿਆ।
"ਜਮਨਾ ਤੋਂ ਸਤਲੁਜ ਤੀਕ ਦੀ ਧਰਤੀ ਨੂੰ ਅਬਦਾਲੀ ਦਾ ਖੌਫ ਵੱਢ ਵੱਢ ਖਾ ਰਿਹਾ ਸੀ। ਅਬਦਾਲੀ ਦੀਆਂ ਤੋਪਾਂ ਦੀ ਗੂੰਜ ਨੇ ਸਭ ਬੋਲੇ ਕਰ ਦਿੱਤੇ ਸਨ ਤੇ ਉਹ ਕੋਈ ਐਸੀ ਆਵਾਜ਼ ਨਹੀਂ ਸੁਣ ਰਹੇ ਸਨ, ਜਿਸ ਨਾਲ ਉਹਨਾਂ ਨੂੰ ਅਬਦਾਲੀ ਦਾ ਵਿਰੋਧ ਸਹਿਣਾ ਪਵੇ...
' ਤੇ ਦੂਜੀ ?"
"ਦੂਜੀ ਇਹ ਕਿ ਰੋਣ ਵਾਲੇ ਸ਼ਾਇਦ ਜਾਣਦੇ ਜਾਂ ਜਾਣਦੀਆਂ ਸਨ ਕਿ ਸਤਲੁਜ ਤੋਂ ਪਹਿਲਾਂ ਉਹਨਾਂ ਦੀਆਂ ਚੀਕਾਂ ਕਿਸੇ ਨੇ ਨਹੀਂ ਸੁਣਨੀਆਂ.. ਉਹਨਾਂ ਦੇ ਮੁਕਤੀ ਦਾਤੇ ਤਾਂ ਸਤਲੁਜ ਤੋਂ ਏਧਰ ਬੈਠੇ ਸਨ। ਸੋ ਹੋ ਸਕਦੈ ਉਹਨਾਂ ਨੇ ਸਤਲੁਜ ਪਾਰ ਕਰਕੇ ਹੀ ਰੋਣਾ ਕੁਰਲਾਉਣਾ ਸ਼ੁਰੂ ਕੀਤਾ ਹੋਵੇ... "
"ਵਾਹ", ਸਾਡੇ ਤਿੰਨਾ ਵਿਚੋਂ ਤਾਂ ਕੋਈ ਨਹੀਂ ਬੋਲਿਆ, ਪਰ ਆਵਾਜ਼ ਸਾਡੇ ਕਿਤੇ ਨੇੜਿਓ ਹੀ ਆਈ ਸੀ।
ਇਹ ਰੋਣ ਦੀਆਂ ਆਵਾਜ਼ਾਂ ਉਹਨਾਂ ਕੁੜੀਆਂ ਦੀਆਂ ਸਨ, ਜਿਹਨਾਂ ਨੂੰ ਅਬਦਾਲੀ ਲੁੱਟ ਦੇ ਸਮਾਨ ਦੇ ਨਾਲ ਹੀ ਗਾਈਆਂ ਮੱਝਾਂ ਵਾਂਗ ਹੱਕ ਲਿਆਇਆ ਸੀ। ਸਾਰੇ ਰਾਹ ਕਿਸੇ ਹਿੰਦੋਸਤਾਨੀ ਯੋਧੇ ਦੀ ਹਿੰਮਤ ਨਹੀਂ ਪਈ ਕਿ ਉਹਨਾਂ ਦੇ ਹੱਕ ਵਿਚ ਕੋਈ ਹਾਅ ਦਾ ਨਾਅਰਾ ਵੀ ਮਾਰ ਦੇਵੇ।
ਪਰ ਪੰਥ ਪੰਥ ਕਿਸੇ ਹੋਰ ਮਿੱਟੀ ਦਾ ਬਣਿਆਂ ਹੋਇਆ ਸੀ।
ਪੰਥ ਖਾਲਸੇ ਨੇ ਇਹਨਾਂ ਕੁੜੀਆਂ ਦੀ ਬੰਦ ਖਲਾਸੀ ਲਈ ਰਾਤ ਨੂੰ ਜੁੜ ਬੈਠਣ ਦਾ ਨਿਰਣਾ ਕੀਤਾ। ਅਗਲੇ ਦਿਨ ਵਿਸਾਖੀ ਸੀ ਤੇ ਖਾਲਸੇ ਦਾ ਦੀਵਾਨ ਅਕਾਲ ਬੁੰਗੇ ਉੱਤੇ ਲੱਗਣਾ ਸੀ। ਜਦ ਸਾਰੇ ਮੁਖੀ ਸਰਦਾਰ ਦੀਵਾਨ ਦੀ ਸਮਾਪਤੀ ਮਗਰੋਂ ਜੁੜ ਬੈਠੇ ਤਾਂ ਕੁਝ ਲੋਕਾਂ ਦੇ ਰੌਲੇ ਦੀ ਆਵਾਜ਼ ਉਹਨਾਂ ਤੀਕ ਪਹੁੰਚੀ।
"ਪਤਾ ਕਰੋ ਭਾਈ ਇਹ ਰੌਲਾ ਕੈਸਾ ਹੈ", ਜਥੇਦਾਰ ਬਾਬਾ ਜੱਸਾ ਸਿੰਘ ਨੇ ਸਿੰਘਾਂ ਨੂੰ ਪਤਾ ਕਰਨ ਭੇਜਿਆ।
ਕੁਝ ਚਿਰ ਮਗਰੋਂ ਉਹ ਸਿੰਘ ਪਰਤੇ ਤੇ ਬੋਲੇ,
" ਜਿਹੜੀਆਂ ਕੁੜੀਆਂ ਨੂੰ ਅਫਗਾਨ ਆਪਣੇ ਨਾਲ ਕੈਦ ਕਰਕੇ ਲਿਜਾ ਰਹੇ ਹਨ, ਇਹ ਉਹਨਾਂ ਦੇ ਪਰਿਵਾਰ ਨੇ ਜਥੇਦਾਰ ਜੀ। ਕਹਿੰਦੇ ਨੇ ਖਾਲਸੇ ਦੇ ਦਰਬਾਰ ਵਿਚ ਅਸੀ ਝੋਲੀ ਅੱਡ ਅਰਜ਼ ਕਰਦੇ ਹਾਂ ਕਿ ਸਾਡੀਆਂ ਕੁੜੀਆਂ ਨੂੰ ਪਠਾਨਾ ਤੋਂ ਮੁਕਤ ਕਰਵਾਓ"
ਸਾਰੇ ਸਰਦਾਰ ਇਹ ਸੁਣਦਿਆਂ ਬਾਹਰ ਆਏ। ਸੈਕੜੇ ਪਰਿਵਾਰ ਸਚਮੁੱਚ ਝੋਲੀਆਂ ਫੈਲਾਈ, ਖਾਲਸੇ ਵੱਲ ਆਸ ਭਰੀਆਂ ਅੱਖਾਂ ਨਾਲ ਦੇਖ ਰਹੇ ਸਨ। ਉਹਨਾਂ ਦੀਆਂ ਅੱਖਾਂ ਵਿਚੋਂ ਉਮੀਦਾਂ ਦੇ ਹੰਝੂ ਅਕਾਲ ਬੁੰਗੇ ਦੇ ਵਿਹੜੇ ਵਿਚ ਡਿੱਗ ਰਹੇ ਸਨ। ਉਹਨਾਂ ਦੀ ਅਰਦਾਸ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਦਰਬਾਰ ਕਬੂਲ ਹੋਈ ਤੇ ਜਥੇਦਾਰ ਬਾਬਾ ਜੱਸਾ ਸਿੰਘ ਬੋਲੇ,
“ਹਿੰਦੋਸਤਾਨ ਦੀ ਇੱਜ਼ਤ ਸਾਡੇ ਹੁੰਦਿਆਂ ਕਾਬਲ ਕੰਧਾਰ ਦੇ ਬਜ਼ਾਰਾਂ ਵਿਚ ਨਹੀਂ ਰੁਲੇਗੀ। ਕਿਸੇ ਦੀ ਇੱਜ਼ਤ ਵੀ ਅਸੀਂ ਕਿਤੇ ਨਹੀਂ ਰੁਲਣ ਦਿਆਂਗੇ। ਤੁਹਾਡੀ ਆਬਰੂ ਬਚਾਉਣ ਲਈ ਖਾਲਸਾ ਅਣਖ ਨਾਲ ਜੂਝੇਗਾ ਤੇ ਆਪਣੇ ਲਹੂ ਦਾ ਆਖਰੀ ਕਤਰਾ ਵਹਾ ਕੇ ਵੀ ਤੁਹਾਡੀਆਂ ਕੁੜੀਆਂ ਛੁਡਵਾ ਕੇ ਲਿਆਏਗਾ"
ਸਰਦਾਰ ਜੱਸਾ ਸਿੰਘ ਦੇ ਕੋਲ ਨਾਲ ਉਹਨਾਂ ਵਿਲਕਦੇ ਪਰਿਵਾਰਾਂ ਨੂੰ ਸੁਖ ਦਾ ਸਾਹ ਆਇਆ। ਸਿੰਘਾਂ ਨੇ ਅਬਦਾਲੀ ਲਸ਼ਕਰ ਦੇ ਉਸ ਹਿੱਸੇ 'ਤੇ ਚੜ੍ਹਾਈ ਕਰਨ ਲਈ ਵਿਉਂਤਾਂ ਘੜਣੀਆਂ ਸ਼ੁਰੂ ਕੀਤੀਆਂ, ਜਿੱਥੇ ਕੁੜੀਆਂ ਕੈਦ ਸਨ। ਰਾਤ ਨੂੰ ਕੁਝ ਸਿੰਘਾਂ ਦੀ ਸੇਵਾ ਲਾਈ ਗਈ ਕਿ ਸਾਰੀ ਸਥਿਤੀ ਦਾ ਪਤਾ ਲਾਇਆ ਜਾਵੇ ਤਾਂ ਕਿ ਸਵੇਰੇ ਹੱਲਾ ਕਰਨ ਵੇਲੇ ਜਿਆਦਾ ਔਖ ਨਾ ਆਵੇ ਤੇ ਹਮਲਾ ਸਿੱਧਾ ਉੱਥੇ ਹੀ ਕੀਤਾ ਜਾਵੇ ਜਿਸ ਥਾਂ ਹਜ਼ਾਰਾਂ ਹਿੰਦੋਸਤਾਨੀ ਕੈਦੀ ਬੰਨ੍ਹ ਕੇ ਲਿਜਾਏ ਜਾ ਰਹੇ ਹਨ।
ਭਾਈ ਹਾਠੂ ਸਿੰਘ, ਭਾਈ ਬਾਘ ਸਿੰਘ, ਭਾਈ ਰਾਵਣ ਸਿੰਘ, ਭਾਈ ਕੇਹਰ ਸਿੰਘ ਜਹੇ ਸਿੰਘਾਂ ਤੇ ਬੀਬੀ ਅਮਰ ਕੌਰ ਜਹੀਆਂ ਸਿੰਘਣੀਆਂ ਦੀ ਚੋਣ ਰਾਤ ਨੂੰ ਇਹ ਕਾਰਜ ਸਰ ਕਰਨ ਲਈ ਲਗਾਈ ਗਈ। ਇਹ ਸੂਰੇ ਸਿੰਘ ਕਾਲੀ ਰਾਤ ਨੂੰ ਹਨੇਰੇ ਦਾ ਫਾਇਦਾ ਚੁੱਕ ਕੇ ਅਬਦਾਲੀ ਦੇ ਲਸ਼ਕਰ ਵਿਚ ਵੱਖਰੀ ਵੱਖਰੀ ਥਾਈਂ ਵੜ੍ਹ ਗਏ। ਇਹਨਾਂ ਨਾਲ ਕੁਝ ਬਹਾਦਰ ਸਿੰਘਣੀਆਂ ਵੀ ਸਨ। ਇਹਨਾਂ
ਦਾ ਇੱਕੋ ਇੱਕ ਟੀਚਾ ਕੈਦ ਕੀਤੀਆਂ ਕੜੀਆਂ ਦਾ ਪਤਾ ਲਗਾਉਣਾ ਸੀ।
ਪਰ ਭਾਈ ਹਾਠੂ ਸਿੰਘ ਦੇ ਮਨ ਵਿਚ ਇਕ ਹੋਰ ਤਰਕੀਬ ਵੀ ਅੰਗੜਾਈਆਂ ਲੈ ਰਹੀ ਸੀ। ਉਹ ਕੁੜੀਆਂ ਦਾ ਪਤਾ ਕਰਨ ਦੇ ਨਾਲ ਨਾਲ ਅਬਦਾਲੀ ਦਾ ਤੰਬੂ ਵੀ ਟੋਲਦੇ ਫਿਰ ਰਹੇ ਸਨ।
"ਜੇ ਝੋਟਾ ਹੀ ਮਾਰ ਲਈਏ ਤਾਂ ਚਿੱਚੜ ਤਾਂ ਆਪੇ ਨਾਲ ਹੀ ਮਰ ਜਾਣਗੇ", ਉਹ ਆਪਣੇ ਆਪ ਨਾਲ ਬੋਲੇ।
ਜੱਥੇ ਵਿਚਲੀ ਇਕ ਸਿੰਘਣੀ ਬੀਬੀ ਅਮਰ ਕੌਰ ਨੇ ਉਸ ਥਾਂ ਦਾ ਪਤਾ ਲਾ ਲਿਆ ਜਿੱਥੇ ਹਿੰਦੋਸਤਾਨ ਦੀਆਂ ਹਜ਼ਾਰਾਂ ਕੁੜੀਆਂ ਕੈਦ ਸਨ। ਉਸ ਨੇ ਖਾਲਸਈ ਬੋਲਿਆਂ ਵਿਚੋਂ ਇਕ ਆਵਾਜ਼ ਕੱਢੀ,
ਅਕਾਲਲਲਲਲਲਲ...........
ਜੱਥੇ ਦੇ ਸਭ ਸਿੰਘਾਂ ਸਿੰਘਣੀਆਂ ਨੂੰ ਖਬਰ ਹੋ ਗਈ। ਪਰ ਅਫਗਾਨ ਸਿਪਾਹੀਆਂ ਨੇ ਜਾਤਾ ਕਿ ਕੈਦ ਕੀਤੀਆਂ ਕੁੜੀਆਂ ਵਿਚੋਂ ਕਿਸੇ ਨੇ ਇਹ ਆਵਾਜ਼ ਕੀਤੀ ਹੈ। ਅਬਦਾਲੀ ਦੇ ਲਸ਼ਕਰ ਵਿਚ ਖਿੱਲਰੇ ਸਿੰਘ ਸਿੰਘਣੀਆਂ ਨੇ ਗੁਪਤ ਢੰਗ ਨਾਲ ਉਸ ਪਾਸੇ ਨੂੰ ਚਾਲਾ ਪਾ ਦਿੱਤਾ ਜਿੱਧਰੋਂ ਇਹ ਆਵਾਜ਼ ਆਈ ਸੀ।
ਏਨੇ ਨੂੰ ਇਹ ਸਿੰਘਣੀ ਬੀਬੀ ਅਮਰ ਕੌਰ ਆਪਣੀਆਂ ਸਾਥੀ ਸਿੰਘਣੀਆਂ ਨਾਲ ਕੈਦ ਕੀਤੀਆਂ ਕੁੜੀਆਂ ਤੱਕ ਪਹੁੰਚ ਗਈ।
"ਵਾਹਿਗੁਰੂ ਥੋਡਾ ਏਡਾ ਲਸ਼ਕਰ ਤੇ ਤੁਸੀਂ ਰੋਣ ਡਹੀਆਂ ਜੇ... ਤੁਸੀਂ ਤਾਂ ਇਹਨਾਂ ਅਫਗਾਨਾਂ ਨੂੰ ਹੁਣ ਤੱਕ ਨੌਹਾਂ ਨਾਲ ਹੀ ਪਾੜ ਦਿੰਦੀਆਂ। ਤੁਹਾਡੀ ਏਨੀ ਗਿਣਤੀ ਦੇ ਹੁੰਦਿਆਂ ਇਹ ਜਮਨਾ ਕਿੰਝ ਪਾਰ ਕਰ ਜਾਂਦੇ,
ਬੀਬੀ ਅਮਰ ਕੌਰ ਦੀਆਂ ਕੁਝ ਗੱਲਾਂ ਕੁੜੀਆਂ ਨੂੰ ਸਮਝ ਆਈਆਂ ਕੁਝ ਨਹੀਂ, ਪਰ ਉਹਨਾਂ ਵਿਚੋਂ ਇਕ ਬੋਲੀ,
"ਹਮਾਰੇ ਮਰਦ ਤੋਂ ਸਭ ਮਾਰੇ ਗਏ ਥੇ. ਹਮ ਅਕੇਲੀ ਕਯਾ ਕਰਦੀ...
"ਅਕੇਲੀ... ਹਜ਼ਾਰਾਂ ਦੀ ਗਿਣਤੀ ਹੈ ਤੁਹਾਡੀ... ਸ਼ਰਮ ਕਰੋ ਅਕੇਲੀ ਕਹਿਨ ਲੱਗੇ... ਨਾਲੇ ਮਰਦਾਂ ਨੇ ਠੇਕਾ ਲਿਆ ਤੁਹਾਡੀ ਹਿਫਾਜ਼ਤ ਦਾ ਮਰਦ ਨਾ ਰਹਿਣਗੇ ਤਾਂ ਤੁਹਾਨੂੰ ਕੋਈ ਵੀ ਗਾਵਾਂ ਬੱਕਰੀਆਂ ਵਾਂਗ ਕਿੱਧਰੇ ਵੀ ਹੱਕ ਕੇ ਲੈ ਜਾਏਗਾ...?", ਬੀਬੀ ਅਮਰ ਕੌਰ ਦਾ ਗੁੱਸਾ ਦੇਖ ਕੇ ਉਹ ਚੁੱਪ ਹੋ ਗਈਆਂ।
"ਪੰਜਾਬ ਦੀ ਮਿੱਟੀ ਨੇ ਫੈਸਲਾ ਕੀਤਾ ਹੈ ਕਿ ਤੁਹਾਨੂੰ ਸਭ ਨੂੰ ਤੁਹਾਡੇ ਘਰਾਂ ਤੀਕ ਪੁਚਾਉਣਾ ਹੈ... ਹੋ ਹੱਲਾ ਹੋਵੇਗਾ. ਕਿਰਪਾਨਾਂ ਖੜਕਣਗੀਆਂ* ਬਰਛੇ ਚੱਲਣਗੇ... ਬੰਦੂਕਾਂ ਗਰਜਨਗੀਆਂ ਡਰ ਨਾ ਜਾਇਓ ਤੇ ਹੱਲਾ ਮਾਰ ਕੇ ਖਾਲਸੇ ਦੇ ਦਲ ਵੱਲ ਨੂੰ ਭੱਜ ਲਿਓ ਬਾਕੀ ਸਭ ਸਾਡੇ ਜਿੰਮੇ, ਜਦੋਂ ਹੀ ਸਿੰਘਾਂ ਨੇ ਜੈਕਾਰੇ ਛੱਡੇ ਤੁਸੀਂ ਭੱਜ ਲੈਣਾ ਹੈ. "
"ਜੈਕਾਰੇ...?"
"ਤੁਸੀਂ ਅਕਾਲਲਲਲਲ ਦੀ ਆਵਾਜ਼ ਸੁਣ ਕੇ ਭੱਜਣਾ ਹੈ.."
ਬੀਬੀ ਅਮਰ ਕੌਰ ਨੇ ਉਹਨਾਂ ਕੈਦ ਕੀਤੀਆਂ ਬੀਬੀਆਂ ਨੂੰ ਖਾਲਸੇ ਦੀ ਸਭ ਵਿਉਂਤ ਸਮਝਾ ਦਿੱਤੀ। ਏਨੇ ਨੂੰ ਬਾਕੀ ਸਿੰਘ ਵੀ ਆ ਗਏ। ਸਭ ਨੇ ਫੈਸਲਾ ਕੀਤਾ ਕਿ ਜਾ ਕੇ ਸਾਰੀ ਸੂਹ ਖਾਲਸੇ ਤੱਕ ਪੁਚਾਈ ਜਾਵੇ।
"ਮੈਂ ਏਥੇ ਹੀ ਟਿਕਦੀ ਹਾਂ ਸਿੰਘ ਜੀ ਇਹਨਾਂ ਕੋਲ ਬਾਕੀ ਸਿੰਘਣੀਆਂ ਨਾਲ... ਇਹ ਡਰੀਆਂ ਹੋਈਆਂ ਨੇ... ਕਿਤੇ ਇਹ ਨਾ ਹੋਵੇ ਸਵੇਰੇ ਸਾਡੇ ਵੱਲ ਭੱਜਣ ਦੀ ਥਾਂ ਅਫਗਾਨਾਂ ਵੱਲ ਭੱਜ ਲੈਣ...", ਬੀਬੀ ਅਮਰ ਕੌਰ ਨੇ ਡਰੀਆਂ ਹੋਈਆਂ ਕੁੜੀਆਂ ਦੀ ਅਵਸਥਾ ਦੇਖਦਿਆਂ ਫੈਸਲਾ ਕੀਤਾ।
"ਸਤਿਬਚਨ ਅਮਰੋ ਭੈਣ...", ਕਹਿੰਦਿਆਂ ਭਾਈ ਰਾਵਨ ਸਿੰਘ ਨੇ ਸਿੰਘਾਂ ਨੂੰ ਖਾਲਸੇ ਦੇ ਦਲਾਂ ਵੱਲ ਮੁੜਣ ਦਾ ਇਸ਼ਾਰਾ ਕੀਤਾ।
"ਹਾਠੂ ਸਿੰਘ ਕਿੱਥੇ ਹੈ...?", ਭਾਈ ਕਿਹਰ ਸਿੰਘ ਨੇ ਹਾਠੂ ਸਿੰਘ ਨੂੰ ਗੈਰਹਾਜ਼ਰ ਦੇਖਦਿਆਂ ਕਿਹਾ। ਸਭ ਨੇ ਭਾਈ ਹਾਠੂ ਸਿੰਘ ਨੂੰ ਟੋਲਿਆ, ਪਰ ਉਹ ਕਿਤੇ ਨਾ ਦਿਸੇ।
ਏਨੇ ਚਿਰ ਨੂੰ ਇਕ ਪਾਸਿਓ ਕੁਝ ਰੋਲੇ ਦੀ ਆਵਾਜ਼ ਸੁਣਾਈ ਦਿੱਤੀ। ਸਭ ਸਿੰਘ ਓਧਰ ਨੂੰ ਤੁਰਨ ਲੱਗੇ ਤਾਂ ਭਾਈ ਰਾਵਨ ਸਿੰਘ ਨੇ ਦੋ ਸਿੰਘਾਂ ਨੂੰ ਦਲ ਖਾਲਸੇ ਵਲ ਤੋਰਿਆ,
" ਤੁਸੀਂ ਖਾਲਸਾ ਜੀ ਨੂੰ ਦੱਸ ਦਿਓ ਕਿ ਗੋਇੰਦਵਾਲ ਦੇ ਪੱਤਣ 'ਤੇ ਅੰਮ੍ਰਿਤ ਵੇਲੇ ਹੀ ਹੱਲਾ ਕਰ ਦੇਣ ਫੇਰ ਇਹਨਾਂ ਤੋਂ ਸੰਭਲਿਆ ਨਹੀਂ ਜਾਵੇਗਾ"
ਉਹਨਾਂ ਦੋਹਾਂ ਸਿੰਘਾਂ ਖਾਲਸੇ ਵੱਲ ਚਾਲਾ ਮਾਰ ਦਿੱਤਾ ਤੇ ਬਾਕੀ ਬਚੇ ਭਾਈ ਹਾਠੂ ਸਿੰਘ ਨੂੰ ਟੋਲਣ ਲਈ ਰੋਲੇ ਵਾਲੇ ਪਾਸੇ ਹੋ ਤੁਰੇ।
ਭਾਈ ਹਾਠੂ ਸਿੰਘ ਨੇ ਜਦ ਬੀਬੀ ਅਮਰ ਕੌਰ ਦੀ 'ਅਕਾਲਲਲਲ' ਦੀ ਆਵਾਜ਼ ਸੁਣੀ ਸੀ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਜੱਥੇ ਨੇ ਕੈਦ
ਕੀਤੀਆਂ ਕੁੜੀਆਂ ਦੇ ਟਿਕਾਣੇ ਦਾ ਪਤਾ ਲਾ ਲਿਆ ਹੈ। ਉਹਨਾਂ ਹੁਣ ਸਾਰਾ ਧਿਆਨ ਅਬਦਾਲੀ ਦਾ ਤੰਬੂ ਲੱਭਣ ਵੱਲ ਕਰ ਦਿੱਤਾ। ਕੁਝ ਸਮੇਂ ਮਗਰੋਂ ਉਹਨਾਂ ਨੂੰ ਇਕ ਖਾਸ ਕਿਸਮ ਦੇ ਅਫਗਾਨ ਲੜਾਕਿਆਂ ਦੀ ਟੋਲੀ ਨਜ਼ਰ ਪਈ। ਉਹ ਇਕ ਤੰਬੂ ਦੁਆਲੇ ਸਖਤ ਘੇਰਾ ਬਣਾਈ ਖਲੋਤੇ ਸਨ। ਇਹ ਅਬਦਾਲੀ ਦੇ ਖਾਸ ਚੁਨਿੰਦਾ ਅੰਗ ਰੱਖਿਅਕ ਸਨ। ਭਾਈ ਹਾਠੂ ਸਿੰਘ ਨੂੰ ਅਬਦਾਲੀ ਤਕ ਪਹੁੰਚਣ ਲਈ ਪਹਿਲਾਂ ਇਹਨਾਂ ਨਾਲ ਨਜਿੱਠਣਾ ਪੈਣਾ ਸੀ। ਮੀਂਹ ਪਏ ਕਰਕੇ ਸਭ ਪਾਸੇ ਚਿੱਕੜ ਹੋਇਆ ਪਿਆ ਸੀ। ਭਾਈ ਹਾਠੂ ਸਿੰਘ ਹੁਣ ਘੋੜਾ ਵੀ ਜਿਆਦਾ ਅਗਾਹ ਨਹੀਂ ਲਿਜਾ ਸਕਦੇ ਸਨ ਕਿਉਂ ਜੁ ਘੋੜੇ ਦੇ ਪੌੜ ਚਿੱਕੜ ਵਿਚ ਪੈਣ ਨਾਲ ਖੜਾਕ ਹੋਣਾ ਸੀ ਤੇ ਗਿਲਜਿਆਂ ਨੇ ਸੁਚੇਤ ਹੋ ਜਾਣਾ ਸੀ।
ਭਾਈ ਹਾਠੂ ਸਿੰਘ ਨੇ ਕਮਾਨ ਅੱਗੇ ਕੀਤੀ। ਉੱਪਰ ਨੂੰ ਮੁੰਹ ਕਰਕੇ ਅਰਦਾਸ ਕੀਤੀ ਤੇ ਤੇਜ਼ੀ ਨਾਲ ਤੀਰ ਛੱਡਿਆ। ਛੁਕਦਾ ਹੋਇਆ ਤੀਰ ਇਕ ਗਿਲਜੇ ਦੀ ਛਾਤੀ ਦੇ ਪਾਰ ਹੋ ਗਿਆ। ਜਿੰਨੇ ਨੂੰ ਉਹ ਹੇਠਾਂ ਡਿੱਗਦਾ, ਭਾਈ ਹਾਠੂ ਸਿੰਘ ਨੇ ਇਕ ਹੋਰ ਤੀਰ ਚਲਾ ਦਿੱਤਾ। ਇਕ ਹੋਰ ਗਿਲਜਾ ਪਾਰ ਹੋ ਗਿਆ। ਭਾਈ ਹਾਠੂ ਸਿੰਘ ਬਿਜਲੀ ਦੀ ਤੇਜ਼ੀ ਨਾਲ ਤੀਰ ਚਲਾਉਣ ਲੱਗੇ ਤੇ ਅਬਦਾਲੀ ਦੇ ਅੰਗ ਰੱਖਿਆਕ ਢੇਰ ਹੋਣ ਲੱਗੇ।
ਏਨੇ ਨੂੰ ਅਫਗਾਨ ਫੌਜਦਾਰ ਸਰ ਬੁਲੰਦ ਖਾਂ ਦੀ ਟੁਕੜੀ ਪਿੱਛੇ ਤੋਂ ਭਾਈ ਹਾਠੂ ਸਿੰਘ ਵੱਲ ਆ ਗਈ। ਸਰ ਬੁਲੰਦ ਖਾਂ ਨੇ ਲਸ਼ਕਰ ਵਿਚ ਇਕ ਅਜੀਬ ਤਰ੍ਹਾਂ ਦੀ ਹਲਚਲ ਮਹਿਸੂਸ ਕੀਤੀ ਸੀ ਸੋ ਆਪਣੀ ਟੁਕੜੀ ਤਿਆਰ ਕਰਕੇ ਅਬਦਾਲੀ ਦਾ ਸੁਰੱਖਿਆ ਘੇਰਾ ਦੇਖਣ ਲਈ ਚੱਕਰ ਲਾਉਣ ਨਿਕਲਿਆ। ਉਸ ਨੇ ਮਹਿਸੂਸ ਕਰ ਲਿਆ ਸੀ ਕਿ ਜਰੂਰ ਸਿੰਘ ਅਬਦਾਲੀ ਦੇ ਤੰਬੂ ਦਾ ਪਤਾ ਲਾਉਂਦੇ ਫਿਰ ਰਹੇ ਹੋਣਗੇ। ਕੁੜੀਆਂ ਵਾਲੇ ਮੋਰਚੇ ਦਾ ਉਸ ਨੂੰ ਬਿਲਕੁਲ ਸ਼ੱਕ ਨਹੀਂ ਹੋਇਆ ਸੀ।
ਅਬਦਾਲੀ ਦੇ ਤੰਬੂ ਨੇੜੇ ਭਾਈ ਹਾਠੂ ਸਿੰਘ ਨੂੰ ਖਲੋਤਾ ਦੇਖ ਕੇ ਸਰ ਬੁਲੰਦ ਖਾਂ ਦਾ ਸ਼ੱਕ ਯਕੀਨ ਵਿਚ ਬਦਲ ਗਿਆ। ਇਕ ਤਾਂ ਅਫਗਾਨ ਟੁਕੜੀ ਦੇ ਆਉਣ ਕਰਕੇ ਤੇ ਦੂਜਾ ਅਬਦਾਲੀ ਦੇ ਅੰਗ ਰੱਖਿਅਕਾਂ ਦੇ ਚਿੱਕੜ ਵਿਚ ਡਿੱਗਣ ਕਰਕੇ ਬਾਕੀ ਗਿਲਜੇ ਸੁਚੇਤ ਹੋ ਗਏ। ਉਹ ਸਭ ਪਾਸਿਆਂ ਤੋਂ ਭਾਈ ਹਾਠੂ ਸਿੰਘ ਵਲ ਵਧੇ।
"ਨਹੀਂ ਤੁਸੀਂ ਨਹੀਂ... ਤੁਸੀਂ ਏਥੇ ਹੀ ਰੁਕੋ ਬਾਦਸ਼ਾਹ ਦੇ ਤੰਬੂ ਕੋਲ...",
ਅਬਦਾਲੀ ਦੇ ਭਾਈ ਹਾਠੂ ਸਿੰਘ ਵੱਲ ਆ ਰਹੇ ਅੰਗ ਰੱਖਿਅਕਾਂ ਨੂੰ ਰੋਕਦਾ ਹੋਇਆ ਸਰ ਬੁਲੰਦ ਖਾਂ ਬੋਲਿਆ, "ਏਥੇ ਇਕੋ ਬਾਗੀ ਸਿੰਘ ਹੈ. ਅਸੀਂ ਦਬੋਚ ਲਵਾਂਗੇ... ਤੁਸੀਂ ਸ਼ਾਹ ਦਾ ਖਿਆਲ ਰੱਖੋ ". ਸਰ ਬੁਲੰਦ ਖਾਂ ਨੂੰ ਡਰ ਸੀ ਕਿ ਜੇ ਉਹ ਸਾਰੇ ਇਕੋ ਸਿੰਘ ਵਾਲੇ ਪਾਸੇ ਹੋ ਗਏ ਤਾਂ ਪਿੱਛੋਂ ਕਿਤੇ ਹੋਰ ਸਿੰਘ ਹਮਲਾ ਕਰਕੇ ਅਬਦਾਲੀ ਦਾ 'ਨੁਕਸਾਨ’ ਨਾ ਕਰ ਦੇਣ।
ਪਰ ਜੀਹਨੂੰ ਸਰ ਬੁਲੰਦ ਖਾਂ 'ਇੱਕੋ ਬਾਗੀ ਸਿੰਘ' ਸਮਝ ਰਿਹਾ ਸੀ ਉਹ ਸਾਰੇ ਅਫਗਾਨ ਲਸ਼ਕਰ 'ਤੇ ਭਾਰਾ ਪੈ ਸਕਦਾ ਸੀ । ਭਾਈ ਹਾਠੂ ਸਿੰਘ ਨੇ ਚੀਤੇ ਦੀ ਫੁਰਤੀ ਨਾਲ ਬਚੇ ਹੋਏ ਤੀਰ ਵੀ ਚਲਾ ਦਿੱਤੇ ਤੇ ਸਰ ਬੁਲੰਦ ਖਾਂ ਦੇ ਕਈ ਲੜਾਕੇ ਢੇਰ ਕਰ ਦਿੱਤੇ। ਇਕ ਅਫਗਾਨ ਬੰਦੂਕਚੀ ਨੇ ਬੰਦੂਕ ਭਾਈ ਹਾਠੂ ਸਿੰਘ ਵੱਲ ਸਿੱਧੀ ਕੀਤੀ,
"ਨਹੀਂ... ਗੋਲੀ ਨਹੀਂ... ਜੇ ਅਬਦਾਲੀ ਗੋਲੀ ਦੇ ਖੜਾਕ ਨਾਲ ਜਾਗ ਗਿਆ ਤਾਂ ਸੁਰੱਖਿਆ ਵਿਚ ਲੱਗੀ ਸੇਧ ਕਰਕੇ ਸਭ ਦੇ ਸਿਰ ਕਲਮ ਕਰਵਾ ਦੇਵੇਗਾ .", ਇਸ਼ਾਰਾ ਕਰਦਿਆਂ ਸਰ ਬੁਲੰਦ ਖਾਂ ਨੇ ਬੰਦੂਕਚੀ ਨੂੰ ਗੋਲੀ ਚਲਾਉਣ ਤੋਂ ਰੋਕਿਆ।
"ਫੇਰ ਏਸ 'ਤੇ ਕਾਬੂ ਕਿਵੇਂ ਪਾਵਾਂਗੇ...", ਇਕ ਸਿਪਾਹੀ ਹੈਰਾਨੀ ਨਾਲ ਬੁਲੰਦ ਖਾਂ ਵੱਲ ਦੇਖਦਾ ਪੁੱਛਣ ਲੱਗਾ।
"ਤੁਸੀਂ ਕੁਝ ਸਵਾਰ ਪਿਛਲੇ ਪਾਸਿਓ ਆਓ... ਇਕ ਭੱਜ ਕੇ ਜਹਾਨ ਖਾਂ ਨੂੰ ਸੁਚੇਤ ਕਰੋ ਤੇ ਕਹੋ ਕਿ ਇਕ ਟੁਕੜੀ ਲੈ ਕੇ ਆਪ ਆਵੇ... ਏਧਰੋਂ ਅਸੀਂ ਰੋਕਦੇ ਹਾਂ ਇਸ ਨੂੰ ", ਇਕ ਵਿਉਂਤ ਜਹੀ ਘੜ ਕੇ ਬੁਲੰਦ ਖਾਂ ਨੇ ਸਿਪਾਹੀ ਤੋਰੇ।
ਭਾਈ ਹਾਠੂ ਸਿੰਘ ਨੂੰ ਪਤਾ ਸੀ ਕਿ ਜੇ ਜਿਆਦਾ ਦੇਰੀ ਹੋ ਗਈ ਤਾਂ ਉਸ ਦਾ ‘ਸ਼ਿਕਾਰ’ ਹੱਥੋਂ ਨਿਕਲ ਜਾਵੇਗਾ। ਜਦ ਤੀਰ ਮਸਤ ਹੋ ਗਏ ਤਾਂ ਉਹਨਾਂ ਨੇ ਆਪਣੀ ਕਿਰਪਾਨ ਕੱਢੀ ਤੇ ਬੁਲੰਦ ਖਾਂ ਦੀ ਟੁਕੜੀ ਵੱਲ ਵਧਨ ਲੱਗਾ।
"ਜਾਪਦਾ ਹੈ ਸਾਡੀ ਪਿਛਲੀ ਟੁਕੜੀ ਇਸ ਦੇ ਨੇੜੇ ਆ ਰਹੀ ਹੈ, ਇਸੇ ਕਰਕੇ ਇਸ ਨੇ ਘੋੜਾ ਅਗਾਂਹ ਤੋਰਿਆ ਹੈ... ", ਸਰ ਬੁਲੰਦ ਖਾਂ ਨੂੰ ਲੱਗਿਆ ਕਿ ਜੋ ਸਿਪਾਹੀ ਉਸ ਨੇ ਭਾਈ ਹਾਠੂ ਸਿੰਘ ਨੂੰ ਪਿੱਛੋਂ ਘੇਰਾ ਪਾਉਣ ਲਈ ਘੱਲੇ ਸਨ, ਕਿਤੇ ਉਹ ਆ ਗਏ।
ਪਰ ਉਹ ਸਿਪਾਹੀ... ਉਹਨਾਂ ਦਾ ਟਾਕਰਾ ਤਾਂ ਰਾਹ ਵਿਚ ਭਾਈ ਰਾਵਨ
ਸਿੰਘ ਹੁਣਾ ਦੇ ਜੱਥੇ ਨਾ ਹੋ ਗਿਆ ਸੀ ਤੇ ਉਹ ਤਾਂ ਸਿੰਘਾਂ ਨੇ ਓਥੇ ਹੀ ਰੋਕ ਲਏ ਸਨ।
ਭਾਈ ਹਾਠੂ ਸਿੰਘ ਨੇ ਘੋੜਾ ਸਰ ਬੁਲੰਦ ਖਾਂ ਵਲ ਵਧਾਇਆ ਤਾਂ ਪਠਾਨਾ ਨੂੰ ਪਤਾ ਲੱਗਿਆ ਕਿ ਉਹ ਤਾਂ ਹਮਲਾਵਰ ਹੋ ਕੇ ਆ ਰਿਹਾ ਸੀ।
"ਕਰੜੇ ਹੋ ਜਾਓ... ਇਹ ਹਮਲਾ ਕਰਨ ਆ ਰਿਹਾ ਹੈ " ਛੇਤੀ ਨਾਲ ਬੁਲੰਦ ਖਾਂ ਬੋਲਿਆ।
ਭਾਈ ਹਾਠੂ ਸਿੰਘ ਨੇ ਕਿਰਪਾਨ ਨਾਲ ਚੰਗੇ ਜੌਹਰ ਦਿਖਾਏ ਤੇ ਕਈ ਪਠਾਨ ਰਾਤ ਦੇ ਹਨੇਰੇ ਵਿਚ ਸਦਾ ਦੀ ਨੀਂਦ ਲਈ ਸਵਾ ਦਿੱਤੇ।
"ਅਸੀਂ ਸ਼ਾਹ ਦੇ ਜਾਗ ਜਾਣ ਤੋਂ ਡਰਦੇ ਰਹਾਂਗੇ ਤੇ ਇਹ ਸਾਡੀ ਸਾਰੀ ਟੁਕੜੀ ਨੂੰ ਲੰਮੇ ਪਾ ਦੇਵੇਗਾ... ਗੋਲੀ ਦਾ ਹੁਕਮ ਦਿਓ ਖਾਨ ਸਾਹਬ", ਬੰਦੂਕਚੀ ਖਿਝਦਾ ਹੋਇਆ ਬੋਲਿਆ।
ਇਸ ਤੋਂ ਪਹਿਲਾਂ ਕਿ ਬੁਲੰਦ ਖਾਂ ਕੁਝ ਬੋਲਦਾ, ਭਾਈ ਹਾਠੂ ਸਿੰਘ ਦਾ ਖੋਤਾ ਚਿੱਕੜ ਵਿਚ ਤਿਲਕ ਕੇ ਡਿੱਗ ਪਿਆ।
"ਹੇਠਾਂ ਉਤਰ ਕੇ ਦਬੋਚ ਲਓ ਇਸ ਨੂੰ " ਬੁਲੰਦ ਖਾਂ ਚੀਕਿਆ।
ਭਾਈ ਹਾਠੂ ਸਿੰਘ ਘੋੜੇ ਦੇ ਹੇਠਾਂ ਆ ਗਿਆ ਤੇ ਸੌ ਦੇ ਕਰੀਬ ਪਠਾਨ ਸਿਪਾਹੀਆਂ ਨੇ ਉਸ ਨੂੰ ਆਪਣੇ ਹੇਠਾਂ ਦੱਬ ਲਿਆ।
ਓਧਰ ਭਾਈ ਰਾਵਨ ਸਿੰਘ ਹੁਣਾ ਦੀ ਝੜਪ ਜਹਾਨ ਖਾਂ ਦੀ ਟੁਕੜੀ ਨਾਲ ਹੋ ਗਈ। ਸਿੰਘ ਪਠਾਨਾ ਅੱਗੇ ਡਟੇ ਹੋਏ ਸਨ ਕਿ ਭਾਈ ਕਿਹਰ ਸਿੰਘ ਨੇ ਹੌਲੀ ਨਾਲ ਸਭ ਸਿੰਘਾਂ ਨੂੰ ਕਿਹਾ,
"ਜੇ ਏਥੇ ਜਿਆਦਾ ਰੌਲਾ ਪੈ ਗਿਆ ਤਾਂ ਇਹ ਨਾ ਹੋਵੇ ਕਿ ਕਿਤੇ ਇਹਨਾਂ ਨੂੰ ਸਾਡੀ 'ਅਸਲੀ ਵਿਉਂਤ' ਦਾ ਪਤਾ ਲੱਗ ਜਾਵੇ... ਸੋ ਚਾਲਾ ਮਾਰੋ... "
ਸਿੰਘਾਂ ਨੇ ਸੋਚਿਆ ਕਿ ਭਾਈ ਕਿਹਰ ਸਿੰਘ ਠੀਕ ਹੀ ਆਖ ਰਹੇ ਸਨ। ਹਜੇ ਤਾਂ ਪਠਾਨ ਇਹ ਸੋਚ ਰਹੇ ਸਨ ਕਿ ਸਿੰਘ ਅਬਦਾਲੀ ਉੱਤੇ ਹਮਲਾ ਕਰਨ ਆਏ ਹਨ, ਪਰ ਜੇ ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਕਿ ਖਾਲਸੇ ਨੇ ਕੈਦ ਕੀਤੀਆਂ ਕੁੜੀਆਂ ਨੂੰ ਛਡਵਾਉਣ ਦੀ ਸੂਹ ਲੈਣ ਲਈ ਸਿੰਘ ਭੇਜੇ ਸਨ ਤਾਂ ਅਸਲੀ ਮੋਰਚਾ ਖਤਰੇ ਵਿਚ ਪੈ ਜਾਣਾ ਸੀ।
ਸੋ ਸਿੰਘਾਂ ਨੇ ਘੋੜਿਆਂ ਨੂੰ ਅੱਡੀ ਲਾਈ ਤੇ ਉੱਥੋਂ ਹਰਨ ਹੋਣ ਲੱਗੇ। ਪਰ ਹੁਣ ਤਕ ਸਭ ਪਾਸਿਆਂ ਦੀਆਂ ਅਫਗਾਨ ਟੁਕੜੀਆਂ ਸੁਚੇਤ ਹੋ ਚੁੱਕੀਆਂ ਸਨ।
ਉਹਨਾਂ ਸਿੰਘਾਂ ਨੂੰ ਸਭ ਪਾਸਿਆਂ ਤੋਂ ਘੇਰ ਲਿਆ ਤੇ ਰੋਲੇ ਦੇ ਡਰੋਂ ਬਿਨਾ ਜਿਆਦਾ ਵਿਰੋਧ ਕੀਤੇ ਸਿੰਘ ਗ੍ਰਿਫਤਾਰ ਹੋ ਗਏ। ਭਾਈ ਹਾਠੂ ਸਿੰਘ ਤੇ ਬਾਕੀ ਸਿੰਘਾਂ ਨੂੰ ਹਥਕੜੀਆਂ ਤੇ ਬੇੜੀਆਂ ਵਿਚ ਨੂੜ ਕੇ ਬੁਲੰਦ ਖਾਂ ਨੇ ਕੈਦ ਕਰ ਲਿਆ।
ਤੇ ਏਥੋਂ ਹੀ ਅਸੀਂ ਕਥਾ ਪਹਿਲਾ ਤੋਰੀ ਸੀ", ਮੈਨੂੰ ਭਾਈ ਹਾਠੂ ਸਿੰਘ ਦੀ ਸ਼ਹਾਦਤ ਵਾਲੀ ਸਾਖੀ ਯਾਦ ਆ ਗਈ।
ਬਾਬੇ ਨੇ ਮੁਸਕੁਰਾਉਂਦਿਆਂ ਹਾਂ ਵਿਚ ਸਿਰ ਹਿਲਾਇਆ।
ਪਰ 'ਅਸਲੀ' ਸੁਨੇਹਾਂ ਤਾਂ ਖਾਲਸੇ ਤਕ ਪਹੁੰਚ ਹੀ ਚੁੱਕਾ ਸੀ।
ਗੋਇੰਦਵਾਲ ਦੇ ਪੱਤਣ 'ਤੇ ਪਹੁੰਚ ਕੇ ਸਰਦਾਰ ਜੱਸਾ ਸਿੰਘ ਤੇ ਸਾਰੇ ਖਾਲਸਾ ਦਲ ਨੇ ਕਿਰਪਾਨਾਂ ਧੂਹ ਕੇ ਕੱਢ ਲਈਆਂ। ਕੈਦ ਕੀਤੀਆਂ ਬੀਬੀਆਂ ਅਫਗਾਨ ਲਸ਼ਕਰ ਵਿਚ ਕਿੱਥੇ ਜਹੇ ਸਨ, ਇਹ ਸੂਹ ਸਿੰਘਾਂ ਨੂੰ ਪਹਿਲਾਂ ਹੀ ਸੀ। ਅਫਗਾਨ ਤਾਂ ਹਜੇ ਅੱਖਾਂ ਹੀ ਪੂੰਝ ਰਹੇ ਸਨ ਕਿ ਖਾਲਸੇ ਦਾ ਹੱਲਾ ਹੋ ਗਿਆ। ਬੀਬੀ ਅਮਰ ਕੌਰ ਤੇ ਉਸ ਦੇ ਨਾਲ ਦੀਆਂ ਸਿਖ ਬੀਬੀਆਂ ਨੇ ਕੈਦ ਕੀਤੀਆਂ ਕੁੜੀਆਂ ਨੂੰ ਪਹਿਲਾਂ ਹੀ ਹੌਸਲੇ ਵਿਚ ਕੀਤਾ ਹੋਇਆ ਸੀ, ਸੋ ਉਹਨਾਂ ਕੁੜੀਆਂ ਨੇ ਵੀ ਸਿਖ ਬੀਬੀਆਂ ਤੋਂ ਪ੍ਰੇਰਨਾ ਲੈਂਦਿਆਂ ਕੁਝ ਦਲੇਰੀ ਦਿਖਾਈ ਤੇ ਆਪਣੀ ਬੰਦ ਖਲਾਸੀ ਦੇ ਰਾਹ ਪੱਧਰੇ ਕੀਤੇ।
"ਤੁਸੀਂ ਏਥੋਂ ਦਰਿਆ ਦੇ ਚੜ੍ਹਦੇ ਵੱਲ ਭੱਜਣਾ ਹੈ... ਜਿੱਧਰੋਂ ਟਿੱਕੀ ਚੜ੍ਹ ਰਹੀ ਹੈ.. ", ਬੀਬੀ ਅਮਰ ਕੌਰ ਕੈਦ ਕੀਤੀਆਂ ਕੁੜੀਆਂ ਨੂੰ ਸਮਝਾਉਣ ਲੱਗੀ।
"ਟਿੱਕੀ.. ?" ਇਕ ਕੁੜੀ ਬੋਲੀ।
“ਟਿੱਕੀ... ਸੂਰਜ... ਜਿੱਧਰੋਂ ਚੜ੍ਹ ਰਿਹਾ ਹੈ... ਤੁਹਾਡੇ ਮੁਕਤੀਦਾਤੇ ਵੀ ਓਧਰੋਂ ਹੀ ਚੜ੍ਹ ਰਹੇ ਹਨ. ਤੁਸੀਂ ਜਿੰਨੀ ਤੇਜ਼ੀ ਨਾਲ ਭੱਜ ਸਕੋ ਓਧਰ ਭੱਜਣਾ ਹੈ..
“ਪਰ ਜੇ ਕੋਈ ਅੱਗਿਓ ਰੋਕਣ ਆਇਆ. "
ਰੋਕਣ ਤਾਂ ਆਉਣਗੇ ਹੀ ਪਰ ਏਡਾ ਇਕੱਠ ਦ੍ਰਿੜਤਾ ਨਾਲ ਜੇ ਕਿਸੇ ਹਾਸੇ ਭੱਜ ਲਵੇ, ਰੋਕਣ ਵਾਲਾ ਵੀ ਕੀ ਕਰ ਲਵੇਗਾ... ਮਿੱਧ ਕੇ ਅੱਗੇ ਲੰਘ ਜਾਇਓ...", ਬੀਬੀ ਅਮਰ ਕੌਰ ਹਿੰਮਤ ਦਿੰਦਿਆਂ ਬੋਲੀ।
ਉਹਨਾਂ ਬੀਬੀਆਂ ਨੇ ਇੰਝ ਹੀ ਕੀਤਾ। ਸਿੰਘਾਂ ਨੇ ਜੈਕਾਰਾ ਛੱਡਿਆ ਤੇ
'ਸਤਿ ਸ੍ਰੀ ਅਕਾਲ' ਕਹਿੰਦੀਆਂ ਬੀਬੀਆਂ ਦਲ ਖਾਲਸੇ ਵੱਲ ਭੱਜੀਆਂ।
ਰਾਵੀ ਦੇ ਪੱਤਣਾ 'ਤੇ ਪੰਥ ਪਾਤਸ਼ਾਹ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੇ ਸਾਥੀ ਸਿੰਘਾਂ ਨੇ ਹਜ਼ਾਰਾਂ ਕੁੜੀਆਂ ਛੁਡਵਾ ਕੇ ਉਹਨਾਂ ਦੇ ਸਿਰ ਪਲੋਸੇ ਤੇ ਅਬਦਾਲੀ ਵੱਲ ਦੇਖਦਿਆਂ ਪੱਟਾਂ ’ਤੇ ਥਾਪੀਆਂ ਮਾਰੀਆਂ।
"ਹੈ ਹਿੰਮਤ ਤਾਂ ਕੋਈ ਇਕ ਕੁੜੀ ਵੀ ਖੋਹ ਕੇ ਲਿਜਾ ਸਾਡੇ ਕੋਲੋਂ " ਸਰਦਾਰ ਬੋਲੇ, ਪਰ ਅਬਦਾਲੀ ਨੇ ਪਿਛਾਂਹ ਪਰਤ ਕੇ ਨਾ ਦੇਖਿਆ। ਉਸ ਨੂੰ ਕੈਦ ਕੀਤੀਆਂ ਕੁੜੀਆਂ ਦੇ ਛੁਡਵਾਏ ਜਾਣ ਦੀ ਕੋਈ ਖਬਰ ਉਸ ਦੇ ਸਰਦਾਰਾਂ ਨੇ ਨਹੀਂ ਦਿੱਤੀ ਸੀ। ਸਰਦਾਰ ਜੱਸਾ ਸਿੰਘ ਤਾਂ ਉਸ ਦੇ ਉਹਨਾਂ ਡਰਾਉਣੇ ਸੁਪਨਿਆਂ ਵਿਚੋਂ ਸੀ, ਜਿਹਨਾਂ ਅਬਦਾਲੀ ਦੀ ਨੀਂਦ ਉਡਾ ਰੱਖੀ ਸੀ। ਸੋ ਅਬਦਾਲੀ ਹੁਣ ਸਰਦਾਰ ਨਾਲ ਕਿਸੇ ਤਰ੍ਹਾਂ ਦੀ ਉਲਝਣ ਵਿਚ ਨਹੀਂ ਪੈਣਾ ਚਾਹੁੰਦਾ ਸੀ। ਉਸ ਨੇ ਕੂਚ ਕਰ ਜਾਣ ਵਿਚ ਭਲਾਈ ਜਾਣੀ। ਪਰ ਸਿੰਘ ਜਿਹਲਮ ਤੀਕ ਉਸ ਦਾ ਪਿੱਛਾ ਕਰਦੇ ਗਏ।
ਜਿਹੜੀਆਂ ਕੁੜੀਆਂ ਦੇ ਮਾਪੇ ਉਹਨਾਂ ਨੂੰ ਲੈਣ ਆਏ ਸਨ, ਉਹ ਤਾਂ ਖਾਲਸੇ ਨੇ ਉਹਨਾਂ ਨਾਲ ਤੋਰ ਦਿੱਤੀਆਂ। ਪਰ ਬਾਕੀ ਸਭ ਨੂੰ ਘਰੋਂ ਘਰੀ ਛੱਡਣ ਦੇ ਪ੍ਰਬੰਧ ਕੀਤੇ ਜਾਣ ਲੱਗੇ। ਕੁਝ ਕੁੜੀਆਂ ਇਕੱਠੀਆਂ ਹੋ ਕੇ ਸਰਦਾਰ ਜੱਸਾ ਸਿੰਘ ਕੋਲ ਆਈਆਂ।
"ਹਾਂ ਭਾਈ... ਹੁਕਮ ਕਰੋ... ਖਾਲਸਾ ਤੁਹਾਡੀ ਕੀ ਸੇਵਾ ਕਰ ਸਕਦਾ ਹੈ", ਸਰਦਾਰ ਜੱਸਾ ਸਿੰਘ ਨੇ ਉਹਨਾਂ ਕੁੜੀਆਂ ਨੂੰ ਪੁੱਛਿਆ।
"ਖਾਲਸੇ ਨੇ ਜੋ ਸੇਵਾ ਇਸ ਧਰਤ ਦੀ ਕੀਤੀ ਹੈ, ਅੱਜ ਤਕ ਨਾ ਤਾਂ ਕੋਈ ਕਰ ਸਕਿਆ ਹੈ ਤੇ ਨਾ ਹੀ ਅੱਗੋਂ ਕਰ ਸਕੇਗਾ ਅਸੀਂ ਤਾਂ ਇਕ ਬੇਨਤੀ ਲੈ ਕੇ ਆਪ ਜੀ ਕੋਲ ਆਈਆਂ ਹਾਂ...
"ਬੇਨਤੀ ਨਹੀਂ ਭਾਈ ਹੁਕਮ ਕਰੋ... ਭੈਣਾ ਬੇਨਤੀ ਨਹੀਂ ਕਰਦੀਆਂ ਹੁਕਮ ਕਰਦੀਆਂ ਨੇ..."
"ਜਿਹਨਾਂ ਦੇ ਅਸੀਂ ਸਾਰੀ ਉਮਰ ਰੱਖਿਆ ਦੀਆਂ ਰੱਖੜੀਆਂ ਬੰਨ੍ਹੀਆਂ, ਜਿਹਨਾਂ ਲਈ ਕਰਵੇ ਦੇ ਵਰਤ ਰੱਖੇ ਉਹ ਸਾਨੂੰ ਅਫਗਾਨਾ ਦੀ ਕੈਦ ਵਿਚ ਛੱਡ ਕੇ ਭੱਜ ਗਏ... ਉਹਨਾਂ ਕਿਸੇ ਨੇ ਸਾਨੂੰ ਛਡਵਾਉਣ ਦਾ ਕੋਈ ਉਪਰਾਲਾ ਨਾ ਕੀਤਾ... ਸਭ ਨੂੰ ਆਪਣੀਆਂ ਜਾਨਾਂ ਦਾ ਭੈਅ ਸੀ ਸੋ ਉਹਨਾਂ ਸਾਡੇ ਨਾਲੋਂ ਜਾਨ ਮਹਿੰਗੀ ਜਾਣੀ,, ਜਮਨਾ ਘੱਗਰ ਤੱਕ ਸੈਕੜੇ ਰਾਜੇ ਰਜਵਾੜਿਆਂ ਦੇ ਦੇਸਾਂ
ਵਿਚੋਂ ਅਬਦਾਲੀ ਸਾਨੂੰ ਹੱਕਦਾ ਲੈ ਆਇਆ, ਪਰ ਕੋਈ ਸਾਡੀ ਮੁਕਤੀ ਲਈ ਨਾ ਬਹੁੜਿਆ ਤੇ ਹੁਣ ਜਦ ਅਸੀਂ ਵਾਪਸ ਪਰਤਾਂਗੀਆਂ ਤਾਂ ਹੋ ਸਕਦਾ ਹੈ ਕਿ ਸਾਨੂੰ ਅਫਗਾਨਾਂ ਦੇ ਪਿੰਜਰਿਆਂ ਵਿਚ ਕੈਦੀ ਦੇਖ ਕੇ ਛੱਡ ਜਾਣ ਵਾਲੇ ਸਾਡੇ ਪਿਉ, ਭਰਾ, ਪਤੀ ਸਾਡੀ ਵਾਪਸ ਪਰਤਦੀਆਂ ਦੀ ਅਗਨੀ ਪ੍ਰੀਖਿਆ ਲੈਣ। ਅਸੀਂ ਪਠਾਨਾ ਦੀ ਕੈਦ ਵਿਚ ਸਾਂ... ਸੋ ਸੋ ਗੱਲਾਂ ਕੀਤੀਆਂ ਜਾਣਗੀਆਂ ਬਚ ਕੇ ਮੁੜੀਆਂ ਨੂੰ ਸ਼ਾਬਾਸ਼ ਨਹੀਂ ਜ਼ਿੱਲਤ ਮਿਲੇਗੀ... ਅਸੀਂ ਪਿੱਛੇ ਨਹੀਂ ਪਰਤਨਾ ਖਾਲਸਾ ਜੀ... ਅਸੀਂ ਬੀਬੀ ਅਮਰ ਕੌਰ ਨਾਲ ਰਹਿਣਾ ਹੈ ਤਾਂ ਕਿ ਜੇ ਏਸ ਜਨਮ 'ਚ ਨਹੀਂ ਤਾਂ ਅਗਲੇ ਵਿਚ ਤਾਂ ਜਰੂਰ ਉਸ ਦਲੇਰੀ ਤੇ ਦ੍ਰਿੜਤਾ ਨੂੰ ਛੋਹ ਸਕੀਏ,
" ਤੁਹਾਡੀ ਭਾਵਨਾ ਦੀ ਸਾਨੂੰ ਕਦਰ ਹੈ। ਪਰ ਤੁਸੀਂ ਇਹ ਗੱਲ ਸਦਾ ਚੇਤੇ ਰੱਖਿਓ ਕਿ ਤੁਸੀਂ ਖਾਲਸੇ ਦੀਆਂ ਭੈਣਾ ਹੋ ਅਸੀਂ ਤੁਹਾਨੂੰ ਵੈਰੀਆਂ ਕੋਲੋਂ ਛੁਡਵਾ ਸਕਦੇ ਹਾਂ ਤਾਂ ਤੁਹਾਡੇ ਘਰੀਂ ਵਸਾ ਵੀ ਸਕਦੇ ਹਾਂ. ਕੋਈ ਤੁਹਾਡੀ 'ਵਾ ਵੱਲ ਵੀ ਨਹੀਂ ਦੇਖ ਸਕਦਾ ਕੋਈ ਤੁਹਾਡੇ 'ਤੇ ਉਂਗਲ ਤਾਂ ਕੀ ਅੱਖ ਵੀ ਨਹੀਂ ਚੱਕ ਸਕਦਾ... ਸਿੰਘ ਆਪ ਤੁਹਾਡੇ ਨਾਲ ਜਾਣਗੇ ਤੇ ਤੁਹਾਨੂੰ ਸੁਰੱਖਿਆ ਨਾਲ ਘਰੋ ਘਰੀਂ ਛੱਡ ਕੇ ਆਉਣਗੇ... ", ਸਰਦਾਰ ਜੱਸਾ ਸਿੰਘ ਬੋਲੇ।
ਕੁੜੀਆਂ ਦੇ ਜੱਥੇ ਉਹਨਾਂ ਦੇ ਦੇਸਾਂ ਨੂੰ ਤੋਰੇ ਜਾਣ ਲੱਗੇ । ਸਿੰਘਾਂ ਦੀ ਇਕ ਟੁਕੜੀ ਹਰ ਜੱਥੇ ਨਾਲ ਜਾਂਦੀ। ਸਿੰਘਾਂ ਦਾ ਵਤੀਰਾ ਇੰਝ ਹੁੰਦਾ ਜਿਵੇਂ ਤੀਆਂ ਮਗਰੋਂ ਵੀਰ ਆਪਣੀਆਂ ਭੈਣਾ ਨੂੰ ਪੇਕੀਂ ਛੱਡਣ ਆਏ ਹੋਣ। ਜਦ ਵੀ ਕਿਸੇ ਕੁੜੀ ਨੂੰ ਉਸਦੇ ਘਰ ਛੱਡਿਆ ਜਾਂਦਾ, ਸਿੰਘ ਉਸ ਦਾ ਸਿਰ ਪਲੋਸ ਕੇ ਪਿਆਰ ਦਿੰਦੇ ਤੇ ਨਾਲ ਹੀ ਆਖਦੇ,
“ਤੂੰ ਸਾਡੀ ਭੈਣ ਹੈਂ ਇਹ ਗੱਲ ਯਾਦ ਰੱਖੀਂ ਭਰਾਵਾਂ ਦਾ ਆਸਰਾ ਬਹੁਤ ਵੱਡਾ ਹੁੰਦਾ ਹੈ... ਜਦੋਂ ਵੀ ਜਿੱਥੇ ਵੀ ਲੋੜ ਪਈ ਖਾਲਸੇ ਨੂੰ ਚੇਤੇ ਕਰ ਲਈ..."
ਕਈ ਪਿੰਡਾਂ ਦੀਆਂ ਜੂਹਾਂ ਵਿਚ ਜਦ ਖਾਲਸੇ ਦੇ ਘੋੜੇ ਦਿਖਾਈ ਦਿੰਦੇ ਤਾਂ ਪਿੰਡ ਵਾਸੀ ਜਾਂ ਪਿੰਡ ਦੀਆਂ ਡਰੀਆਂ ਹੋਈਆਂ ਤੀਵੀਆਂ ਬੂਹੇ ਭੇੜ ਲੈਂਦੀਆਂ ਤਾਂ ਸਿੰਘਾਂ ਨਾਲ ਆਈਆਂ ਕੁੜੀਆਂ ਉੱਚੀ ਉੱਚੀ ਆਵਾਜ਼ ਵਿਚ ਬੋਲਦੀਆਂ,
"ਆਏ ਨੀ ਨਿਹੰਗ ਬੂਹੇ ਖੋਲ੍ਹ ਦਿਓ ਨਿਸੰਗ"
ਸਿਕਾ ਜਦ ਦਰ ਜਹਾਂ ਬਫਜਲਿ ਅਕਾਲ॥
"ਕੀ ਕਹਿ ਰਿਹਾ ਸੀ ਉਹ... ਹਜ਼ਾਰਾਂ ਕੁੜੀਆਂ ਛੁਡਵਾ ਲਈਆਂ... ਕੀ ਇਹ ਸੱਚ ਹੈ...", ਅਬਦਾਲੀ ਆਪਣੇ ਸੈਨਾਪਤੀਆਂ ਨੂੰ ਪੁੱਛ ਰਿਹਾ ਸੀ। ਪਰ ਸੈਨਾਪਤੀ ਚੁੱਪ ਖਲੋਤੇ ਹੋਏ ਸਨ। ਉਹ ਤਾਂ ਰਾਤ ਵਾਲੇ ਵਰਤਾਰੇ ਨੇ ਹੀ ਕੰਬਾ ਦਿੱਤੇ ਸਨ ਤੇ ਅੱਜ ਜਦੋਂ ਉਹਨਾਂ ਆਪਣੇ ਸਾਹਮਣੇ ਭਾਈ ਹਾਠੂ ਸਿੰਘ, ਭਾਈ ਬਾਘ ਸਿੰਘ ਜਹੇ ਸੂਰਮੇ ਸਿੱਖਾਂ ਨੂੰ ਸ਼ੇਰਾਂ, ਹਾਥੀਆਂ ਨਾਲ ਲੜਦੇ ਦੇਖਿਆ ਤਾਂ ਉਹਨਾਂ ਦੀ ਤਾਂ ਸੁਰਤ ਹੀ ਬੌਂਦਲ ਗਈ ਸੀ। ਸਿੰਘ ਉਹਨਾਂ ਦੀ ਕੈਦ ਵਿਚੋਂ ਹਜ਼ਾਰਾਂ ਕੁੜੀਆਂ ਨੂੰ ਛੁਡਵਾ ਕੇ ਲੈ ਗਏ ਤੇ ਅਫਗਾਨ ਦੇਖਦੇ ਹੀ ਰਹਿ ਗਏ।
ਅਸਲ ਵਿਚ ਦੁਰਾਨੀਆਂ ਦਾ ਡਰ ਜਾਇਜ਼ ਵੀ ਸੀ।
ਬਹਾਦਰ ਮਰਾਠਿਆਂ ਨੂੰ ਬੁਰੀ ਤਰ੍ਹਾਂ ਹਰਾ ਕੇ ਆਈ ਅਬਦਾਲੀ ਸੈਨਾ ਭਾਵੇਂ ਪੂਰੀ ਤਰ੍ਹਾਂ ਥੱਕੀ ਟੁੱਟੀ ਹੋਈ ਸੀ, ਪਰ ਜਿੱਤ ਦਾ ਹੰਕਾਰ ਤਾਂ ਫੇਰ ਵੀ ਸਿਰ ਚੜ੍ਹਿਆ ਹੋਇਆ ਸੀ। ਹਿੰਦੋਸਤਾਨ ਵਿਚ ਉਹਨਾਂ ਦੇ ਅੱਗੇ ਖਲੋਣ ਵਾਲਾ ਕੋਈ ਬਚਿਆ ਹੀ ਨਹੀਂ ਸੀ। ਮਰਾਠਿਆਂ ਜਹੀਂ ਸਭ ਤੋਂ ਤਾਕਤਵਰ ਸਲਤਨਤ ਨੂੰ ਦੁਰਾਨੀ ਲੜਾਕਿਆਂ ਨੇ ਦਰੜ ਕੇ ਰੱਖ ਦਿੱਤਾ ਸੀ, ਹੁਣ ਹੋਰ ਕੌਣ ਉੱਠ ਸਕਦਾ ਸੀ ਉਹਨਾਂ ਵਿਰੁੱਧ ਹਿੰਦੋਸਤਾਨ ਵਿਚ। ਪਰ ਅਫਗਾਨ ਏਥੇ ਵੱਡਾ ਟਪਲਾ ਖਾ ਗਏ। ਉਹਨਾਂ ਦੇ ਚੇਤਿਆਂ ਵਿਚੋਂ ਵਿਸਰ ਗਿਆ ਕਿ ਦਿੱਲੀ ਵੱਲ ਜਾਂਦੀ ਅਫਗਾਨ ਸੈਨਾ ਨੂੰ ਵੀ ਸਿੰਘਾਂ ਨੇ ਕਈ ਥਾਈਂ ਲੁੱਟਿਆ ਸੀ, ਸੋ ਵਾਪਸ ਮੁੜਦਿਆਂ ਨੂੰ ਸੁੱਕੇ ਕਿਵੇਂ ਜਾਣ ਦਿੰਦੇ।
ਮਸਾਂ... ਬਸ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਹੀ ਨਹੀਂ ਆਏ... ਮਸਾ ਡਿੱਗਦਾ ਢਹਿੰਦਾ ਅਬਦਾਲੀ ਕਾਬਲ ਪੁੱਜਿਆ। ਐਤਕੀਂ ਸਿੰਘਾਂ ਨੇ ਪੰਜਾਬ ਲੰਘਦੇ ਅਬਦਾਲੀ ਦੀ ਭਿਆ ਕਰਵਾ ਦਿੱਤੀ ਤੇ ਬੁਰੀ ਤਰ੍ਹਾਂ ਥੱਕਿਆ ਟੁੱਟਿਆ ਕਾਬਲ ਪਹੁੰਚਿਆ। ਸਿੰਘਾਂ ਉਸ ਦਾ ਲਗਭਗ ਸਾਰਾ ਮਾਲ ਖਜ਼ਾਨਾ ਲੁੱਟ ਲਿਆ, ਕੈਦ ਕੀਤੀਆਂ ਕੁੜੀਆਂ ਛਡਵਾ ਲਈਆਂ। ਦਿੱਲੀ ਪਾਨੀਪਤ ਤੋਂ ਨੱਚਦੀ ਆਈ ਅਫਗਾਨ ਫੌਜ ਅਫਗਾਨਿਸਤਾਨ ਪਹੁੰਚਦਿਆਂ ਤਕ ਉਦਾਸੀ ਵਿਚ ਡੁੱਬ ਚੁੱਕੀ ਸੀ।
...ਤੇ ਇਸ ਸੋਗ ਦਾ ਕਾਰਨ ਪੰਜਾਬ ਸੀ।
ਅਬਦਾਲੀ ਬੈਠਾ ਸੋਚ ਰਿਹਾ ਸੀ,
"ਕਿੰਨੀ ਜੱਦੋ ਜਹਿਦ ਨਾਲ ਅਸੀਂ ਮਰਾਠੇ ਹਰਾਏ, ਦਿੱਲੀ ਉੱਤੇ ਮੁੜ ਅਫਗਾਨਾਂ ਦਾ ਪਰਚਮ ਝੁਲਾਇਆ. ਹਿੰਦੋਸਤਾਨੀ ਰਾਜਿਆਂ ਰਜਵਾੜਿਆਂ ਨੂੰ ਅਫਗਾਨ ਤਲਵਾਰਾਂ ਦਾ ਲੋਹਾ ਮਨਵਾਇਆ... ਸਾਰਾ ਹਿੰਦੋਸਤਾਨ ਆਪਣੇ ਕਦਮਾਂ ਵਿਚ ਝੁਕਾਇਆ.
..ਤੇ ਸੋਚਦਾ ਸੋਚਦਾ ਉਹ ਕੋਲ ਬੈਠੇ ਸ਼ਾਹਵਲੀ ਨੂੰ ਪੁੱਛਣ ਲੱਗਾ,
“ਅਠਾਰਾਂ ਮਹੀਨੇ ਤੋਂ ਵੀ ਵੱਧ ਸਮਾ ਲੱਗ ਗਿਆ ਸਾਨੂੰ ਦਿੱਲੀ ਪਾਨੀਪਤ ਫਤਹਿ ਕਰਨ ਵਿਚ... ਕਿ ਨਹੀਂ..?”
"ਜੀ ਹਜ਼ੂਰ... ਇਸ ਤੋਂ ਵੀ ਕੁਝ ਵੱਧ", ਸ਼ਾਹਵਲੀ ਬੋਲਿਆ।
' ਤੇ ਚਾਰ ਦਿਨ ਵੀ ਨਹੀਂ ਲੱਗੇ ਸਿੰਘਾਂ ਨੂੰ ਸਾਡੀ ਜਿੱਤ ਉਹਨਾਂ ਪੂਰੀ ਤਰ੍ਹਾਂ ਮਿੱਟੀ ਵਿਚ ਰੋਲ ਦਿੱਤੀ...', ਅਬਦਾਲੀ ਫੇਰ ਸੋਚਣ ਲੱਗਾ, " ਅਫਗਾਨਾਂ ਦੀਆਂ ਸਾਰੀਆਂ ਖੁਸ਼ੀਆਂ ਉਹਨਾਂ ਨੇ ਗਮੀਆਂ ਵਿਚ ਬਦਲ ਦਿੱਤੀਆਂ "
ਏਨੇ ਨੂੰ ਇਕ ਸੂਹੀਆ ਆਇਆ ਤੇ ਬੋਲਿਆ,
"ਜਾਨ ਬਖਸ਼ੀ ਹੋਵੇ ਹਜ਼ੂਰ ਤਾਂ ਇਕ ਬੁਰੀ ਖਬਰ ਹੈ...", ਡਰਦਿਆਂ ਉਸ ਨੇ ਸ਼ਾਹ ਤੋਂ ਖਬਰ ਸੁਣਾਉਣ ਦੀ ਪ੍ਰਵਾਨਗੀ ਮੰਗੀ।
"ਆਦਤ ਪੈ ਗਈ ਹੈ ਹੁਣ ਤਾਂ ਕਿ ਜਦ ਜਦ ਵੀ ਪੰਜਾਬ ਲੰਘਾਂਗੇ ਤਾਂ ਬੁਰੀਆਂ ਖਬਰਾਂ ਨਾਲ ਵਾਹ ਪੈਂਦਾ ਹੀ ਰਹੇਗਾ...", ਉਦਾਸੀ ਵਿਚ ਅਬਦਾਲੀ ਬੋਲਿਆ। ਸੂਹੀਏ ਲਈ ਇਹ ਪ੍ਰਵਾਨਗੀ ਹੀ ਸੀ।
"ਸਿਖਾਂ ਨੇ ਮਹਾਲ ਦੇ ਫੌਜਦਾਰ ਮਿਰਜ਼ਾ ਜਾਨ ਨੂੰ ਮਾਰ ਦਿੱਤਾ ਹੈ ਹਜ਼ੂਰ.."
"ਹੈਅਅਅ... ਇਹ ਕਦ ਹੋਇਆ", ਆਪਣੇ ਆਸਨ ਤੋਂ ਉੱਠਦਾ ਅਬਦਾਲੀ ਬੋਲਿਆ।
“ਜਦ ਉਹਨਾਂ ਸਿੰਧ ਤੋਂ ਸਾਡਾ ਪਿੱਛਾ ਛੱਡਿਆ ਤਾਂ ਪਿੱਛੇ ਮੁੜਦਿਆਂ ਇਹ ਕਾਰਾ ਕੀਤਾ...
"ਕੌਣ ਸੀ... ?”, ਐਤਕੀ ਅਬਦਾਲੀ ਦੀ ਆਵਾਜ਼ ਵਿਚ ਥਕਾਵਟ ਸੀ। ਇਹ ਅਬਦਾਲੀ ਸ਼ਾਹਵਲੀ ਤੇ ਸੂਹੀਏ ਨੂੰ ਉਹ ਨਹੀਂ ਜਾਪ ਰਿਹਾ ਸੀ ਜੋ ਜਦ ਹਜੇ ਅਟਕ ਹੀ ਪਹੁੰਚਦਾ ਸੀ ਤੇ ਦਿੱਲੀ ਇਸਤਿਕਬਾਲ ਲਈ ਝੁਕ ਵੀ ਜਾਂਦੀ ਸੀ। ਇਹ ਤਾਂ ਕੋਈ ਹਾਰਿਆ ਹੋਇਆ ਐਸਾ ਬਾਦਸ਼ਾਹ ਜਾਪ ਰਿਹਾ ਸੀ ਜਿਸ ਦਾ ਸਭ ਕੁਝ ਲੁੱਟਿਆ ਪੁੱਟਿਆ ਗਿਆ ਹੋਵੇ।
ਸੂਹੀਆ ਹਜੇ ਕੁਝ ਨਹੀਂ ਬੋਲਿਆ ਸੀ ਤੇ ਸ਼ਾਹ ਨੇ ਮੁੜ ਪੁੱਛਿਆ,
"ਕੌਣ ਸੀ ਉਹ... ?"
"ਚੜ੍ਹਤ ਸਿੰਘ ਹਜ਼ੂਰ,.. ਸ਼ੁਕਰਚੱਕੀਆ ਚੜ੍ਹਤ ਸਿੰਘ", ਸੂਹੀਏ ਨੇ ਵੀ ਸੰਖੇਪ ਉੱਤਰ ਦਿੱਤਾ।
"ਬਾਰ੍ਹਾਂ ਹਜ਼ਾਰ ਫੌਜ ਭੇਜ ਨੂਰਦੀਨ ਨਾਲ ਸ਼ਾਹਵਲੀ... ਬਾਰ੍ਹਾਂ ਹਜ਼ਾਰ ਲੜਾਕੇ ਦੁਰਾਨੀ... ਤੇ ਉਸ ਨੂੰ ਕਹੀਂ ਕਿ ਚੜ੍ਹਤ ਸਿੰਘ ਦਾ ਸਿਰ ਲੈ ਕੇ ਆਵੇ", ਸਰਦਾਰ ਚੜ੍ਹਤ ਸਿੰਘ ਅਬਦਾਲੀ ਦੀਆਂ ਅੱਖਾਂ ਵਿਚ ਬੁਰੀ ਤਰ੍ਹਾਂ ਰੜਕ ਰਿਹਾ ਸੀ।
"ਜੀ ਦੁੱਰੇ ਦੁਰਾਨੀ", ਸ਼ਾਹ ਵਲੀ ਤੁਰਦਾ ਹੋਇਆ ਬੋਲਿਆ।
"ਕਾਹਦਾ ਦੁੱਰੇ ਦੁਰਾਨੀ ਹਾਲ ਵੇਖ ਤੇਰੇ ਦੁੱਰੇ ਦੁਰਾਨੀ ਦਾ ਕੀ ਕਰ ਦਿੱਤਾ ਹੈ ਸਿੰਘਾਂ ਨੇ। ਮੈਨੂੰ ਤਾਂ ਜਾਪ ਰਿਹਾ ਹੈ ਜਿਵੇਂ ਮੈਂ ਕਿਸੇ ਵੱਡੀ ਸਲਤਨਤ ਦਾ ਬਾਦਸ਼ਾਹ ਨਹੀਂ, ਕਿਸੇ ਮਾਮੂਲੀ ਸੂਬੇ ਦਾ ਆਮ ਜਿਹਾ ਫੌਜਦਾਰ ਹਾਂ...", ਵਿਚਾਰਗੀ ਅਬਦਾਲੀ ਦੇ ਬੋਲਾਂ ਵਿਚੋਂ ਝਲਕ ਰਹੀ ਸੀ।
ਸਰਦਾਰ ਚੜ੍ਹਤ ਸਿੰਘ ਨੇ ਲਾਹੌਰ ਦੇ ਉਤਰ ਵਿਚ ਬਹੁਤ ਇਲਾਕਾ ਮੱਲਿਆ ਹੋਇਆ ਸੀ। ਝਨਾਂ ਪਾਰ ਕਰਦਿਆਂ ਹੀ ਨੂਰਦੀਨ ਦਾ ਮੇਲ ਸਰਦਾਰ ਨਾਲ ਹੋ ਗਿਆ।
"ਇਹੀ ਹੈ ਜੋ ਸ਼ਾਹ ਦੀ ਅੱਖ ਦਾ ਵਾਲ ਬਣਿਆਂ ਹੋਇਆ ਹੈ. ਸਾਡੇ ਰਾਹ ਦਾ ਸਭ ਤੋਂ ਵੱਡਾ ਰੋੜਾ... ਐਤਕੀਂ ਅਸੀਂ ਇਸ ਨੂੰ ਰਾਹ ਵਿਚੋਂ ਸਦਾ ਲਈ ਹਟਾ ਦੇਣਾ ਹੈ", ਆਪਣੇ ਸਿਪਾਹੀਆਂ ਨੂੰ ਨੂਰਦੀਨ ਬੋਲਿਆ।
"ਰਾਹ ਦਾ ਰੋੜਾ ਨਹੀਂ.. ਗਲੇ ਦੀ ਹੱਡੀ ਹੈ ਚੜ੍ਹਤ ਸਿੰਘ...", ਸਰਦਾਰ ਦੀ ਬਹਾਦਰੀ ਤੋਂ ਵਾਕਫ ਇਕ ਅਫਗਾਨ ਸਿਪਾਹੀ ਬੋਲਿਆ।
ਜੈਸੀਆਂ ਫੜ੍ਹਾਂ ਨੂਰਦੀਨ ਆਪਣੀ ਫੌਜ ਨੂੰ ਮਾਰ ਰਿਹਾ ਸੀ, ਵੈਸੀ ਦਲੇਰੀ ਨਹੀਂ ਦਿਖਾ ਸਕਿਆ। ਕੁਝ ਘੜੀਆਂ ਲਈ ਵੀ ਨਹੀਂ। ਪਹਿਲੀ ਕਰੜੀ ਟੱਕਰ ਵਿਚ ਹੀ ਉਹ ਭੱਜ ਕੇ ਸਿਆਲਕੋਟ ਜਾ ਵੜਿਆ ਤੇ ਤੇਜ਼ੀ ਨਾਲ ਕਿਲ੍ਹੇ ਵਿਚ ਲੁਕ ਕੇ ਬੈਠ ਗਿਆ। ਪਰ ਸਰਦਾਰ ਚੜ੍ਹਤ ਸਿੰਘ ਤਾਂ ਕਿਸੇ ਹੋਰ ਮਿੱਟੀ ਦਾ ਬਣਿਆ ਹੋਇਆ ਸੀ। ਉਸ ਨੇ ਨੂਰਦੀਨ ਦਾ ਪਿੱਛਾ ਕੀਤਾ ਤੇ ਸਿਆਲਕੋਟ ਦੇ ਕਿਲ੍ਹੇ ਨੂੰ ਘੇਰ ਲਿਆ। ਆਲੇ ਦੁਆਲੇ ਪਹਿਰਾ ਏਨਾ ਸਖਤ ਕਰ ਦਿੱਤਾ ਕਿ ਕਿਲ੍ਹੇ ਵਿਚ ਰਸਦ ਪਾਣੀ ਜਾਣਾ ਬੰਦ ਹੋ ਗਿਆ।
ਸਿਆਲਕੋਟ ਦੇ ਨੇੜੇ ਤੇੜੇ ਦਾ ਇਲਾਕਾ ਸਿੰਘਾਂ ਦੇ ਕਬਜ਼ੇ ਵਿਚ ਸੀ। ਸੋ ਨੂਰਦੀਨ ਨੂੰ ਕਿਸੇ ਪਾਸਿਓ ਕੋਈ ਮਦਦ ਨਹੀਂ ਆ ਸਕਦੀ ਸੀ। ਕੋਈ ਚਾਰਾ
ਨਾ ਚੱਲਦਾ ਦੇਖ ਕੇ ਰਾਤੋ ਰਾਤ ਨੂਰਦੀਨ ਕਿਲ੍ਹੇ ਦੀ ਕਿਸੇ ਤੰਗ ਸੁਰੰਗ ਰਾਹੀਂ ਜਾਨ ਬਚਾ ਕੇ ਭੱਜ ਗਿਆ ਤੇ ਜੰਮੂ ਜਾ ਕੇ ਰੁਕਿਆ। ਉਸ ਨੇ ਆਪਣੀ ਫੌਜ ਨੂੰ ਵੀ ਖਬਰ ਨਹੀਂ ਹੋਣ ਦਿੱਤੀ।
ਸੈਨਾਪਤੀ ਦੇ ਭੱਜ ਜਾਣ 'ਤੇ ਹੁਣ ਫੌਜ ਕੀ ਕਰੇ। ਕੁਝ ਚਿਰ ਤਾਂ ਉਹ ਮੋਰਚਿਆਂ ਵਿਚ ਬੈਠੇ ਰਹੇ ਪਰ ਮਗਰੋਂ ਆਪਣੇ ਹਥਿਆਰ ਸੁੱਟ ਦਿੱਤੇ। ਵੱਡੇ ਦਿਲ ਵਾਲੇ ਦਿਆਲੂ ਸਰਦਾਰ ਚੜ੍ਹਤ ਸਿੰਘ ਨੇ ਸਮਰਪਨ ਕਰ ਗਏ ਕਿਸੇ ਇਕ ਸਿਪਾਹੀ ਨੂੰ ਵੀ ਫੁੱਲ ਦੀ ਨਹੀਂ ਲੱਗਣ ਦਿੱਤੀ ਤੇ ਸਭ ਨੂੰ ਵਾਪਸ ਪਰਤ ਜਾਣ ਦਿੱਤਾ।
"ਉਹਨਾਂ ਦੀ ਇਹ ਮਜ਼ਾਲ ਕਿ ਅਬਦਾਲੀ ਦਾ ਭੇਜਿਆ ਫੌਜਦਾਰ ਭਜਾ ਦਿੱਤਾ...", ਨੂਰਦੀਨ ਦੀ ਹੋਈ ਬੇਜ਼ਤੀ ਭਰੀ ਹਾਰ ਦੀ ਖਬਰ ਜਦ ਲਾਹੌਰ ਦੇ ਹਾਕਮ ਉਬੈਦ ਖਾਨ ਨੂੰ ਲੱਗੀ ਤਾਂ ਗੁੱਸੇ ਨਾਲ ਕੰਬਨ ਲੱਗਾ । ਉਸ ਨੂੰ ਜਾਪਿਆ ਕਿ ਜਿਵੇਂ ਇਹ ਨੂਰਦੀਨ ਦੀ ਨਹੀਂ ਲਾਹੌਰ ਦੀ ਹਾਰ ਹੈ, ਕਾਬਲ ਦੀ ਹਾਰ ਹੈ। ਉਹ ਸਿੰਘਾਂ ਨੂੰ ਸਬਕ ਸਿਖਾ ਕੇ ਅਬਦਾਲੀ ਨੂੰ ਦੱਸਣਾ ਚਾਹੁੰਦਾ ਸੀ ਕਿ ਪੰਜਾਬ ਵਿਚਲੀ ਅਫਗਾਨ ਤਲਵਾਰ ਹਜੇ ਖੁੰਡੀ ਨਹੀਂ ਹੋਈ।
ਉਸ ਨੇ ਇਕ ਵੱਡੀ ਫੌਜ ਤਿਆਰ ਕੀਤੀ ਤੇ ਗੁੱਜਰਾਂਵਾਲੇ 'ਤੇ ਚੜ੍ਹਾਈ ਕਰ ਦਿੱਤੀ। ਕੁਝ ਦਿਨਾਂ ਵਿਚ ਹੀ ਉਸ ਨੇ ਗੁਜਰਾਂਵਾਲੇ ਪਹੁੰਚ ਕੇ ਕਿਲ੍ਹੇ ਨੂੰ ਘੇਰਾ ਪਾ ਲਿਆ।
"ਹੁਣ ਮੈਂ ਇਹਨਾਂ ਨੂੰ ਦੱਸਾਂਗਾ ਕਿ ਕਾਬਲ ਦਾ ਲੋਹਾ ਜਦ ਆਈ ਤੇ ਆ ਜਾਵੇ ਤਾਂ ਕੀ ਕਰ ਸਕਦਾ ਹੈ", ਕਿਲ੍ਹੇ ਦੇ ਨੇੜੇ ਆਉਂਦਿਆਂ ਉਬੈਦ ਖਾਨ ਬੋਲਿਆ।
"ਅੱਗੋਂ ਚੜ੍ਹਤ ਸਿੰਘ ਕਿਹੜਾ ਕੋਈ ਰਾਜਪੂਤ ਰਾਜਾ ਹੈ, ਜੋ ਆਪਣੀ ਕੁੜੀ ਦਾ ਡੋਲਾ ਲੈ ਕੇ ਮੂਹਰੇ ਖਲੋਤਾ ਹੋਵੇਗਾ ”, ਉਬੈਦ ਖਾਨ ਦੀ ਗੱਲ ਸੁਣਦਿਆਂ ਇਕ ਅਫਗਾਨ ਸਿਪਾਹੀ ਹੌਲੀ ਦੇਣੇ ਦੂਜੇ ਨੂੰ ਕਹਿਨ ਲੱਗਾ।
“ਬਾਹਰ ਨਿਕਲ ਉਏ ਸ਼ੁਕਰਚੱਕੀਏ ਸਰਦਾਰ ਅੱਜ ਅਸੀਂ ਵੀ ਤੇਰੀ ਬਹਾਦਰੀ ਦੇ ਦਰਸਨ ਕਰ ਲਈਏ", ਕਿਲ੍ਹੇ ਦੀ ਬਾਹਰੀ ਕੰਧ 'ਤੇ ਖਲੋਤੇ ਸਰਦਾਰ ਚੜ੍ਹਤ ਸਿੰਘ ਨੂੰ ਦੇਖਦਿਆਂ ਉਬੈਦ ਖਾਨ ਬੋਲਿਆ।
“ਮੋਮ ਦਿਆਂ ਦੰਦਾਂ ਨਾਲ ਲੋਹਾ ਨੀ ਚਬਾਈਦਾ ਉਬੈਦ ਖਾਨ... ਕਿਉਂ ਸ਼ੇਰ ਦੇ ਜੁਬਾੜੇ ਵਿਚ ਹੱਥ ਪਾ ਰਿਹੈਂ ਚਾਰ ਦਿਨ ਕਰਲੈ ਲਾਹੌਰ ਦੀ ਸੂਬੇਦਾਰੀ... ਗੁਜ਼ਰਾਂਵਾਲਾ ਖੋਂਹਦਾ ਖੋਹਦਾ ਕਿਤੇ ਲਾਹੌਰ ਨਾ ਗਵਾ ਬੈਠੀ...", ਸਰਦਾਰ ਹੱਸਦਾ ਹੋਇਆ ਬੋਲਿਆ।
ਪਰ ਐਤਕੀਂ ਉਬੈਦ ਖਾਂ ਚੁੱਪ ਰਿਹਾ। ਉਹ ਜਵਾਬ ਤੋਪਾਂ ਦੇ ਗੋਲਿਆਂ
ਨਾਲ ਦੇਣਾ ਚਾਹੁੰਦਾ ਸੀ, ਸੋ ਹਮਲੇ ਦੀ ਤਿਆਰੀ ਕਰਨ ਲੱਗਾ।
ਏਨੇ ਨੂੰ ਪਿੱਛੋਂ ਤੇਜ਼ੀ ਨਾਲ ਘੋੜਾ ਭਜਾਈ ਆਉਂਦਾ ਇਕ ਅਫਗਾਨ ਸੂਹੀਆ ਦਿਖਾਈ ਦਿੱਤਾ। ਉਸ ਨੇ ਉਬੈਦ ਖਾਨ ਕੋਲ ਆ ਕੇ ਘੋੜਾ ਰੋਕਿਆ ਤੇ ਹਫਦਾ ਹੋਇਆ ਬੋਲਿਆ,
"ਦਲ ਖਾਲਸਾ ਹਜ਼ੂਰ... ਦਲ ਖਾਲਸਾ..
"ਕੀ ਕਹਿ ਰਿਹੈਂ... ਆਰਾਮ ਨਾਲ ਦੱਸ"
"ਆਰਾਮ ਦਾ ਸਮਾਂ ਨਹੀਂ ਹਜ਼ੂਰ, ਪਿੱਛੋਂ ਦਲ ਖਾਲਸਾ ਚੜਿਆ ਆ ਰਿਹੈ.. '
ਅਸਲ ਵਿਚ ਗੁਜ਼ਰਾਂਵਾਲੇ ਦੇ ਘੇਰੇ ਦੀ ਖਬਰ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ ਪਹੁੰਚ ਗਈ ਸੀ। ਉਹਨਾਂ ਨੇ ਤੁਰੰਤ ਸਰਦਾਰ ਜੈ ਸਿੰਘ ਕਨ੍ਹਈਏ, ਹਰੀ ਸਿੰਘ ਭੰਗੀ ਤੇ ਲਹਿਣਾ ਸਿੰਘ ਭੰਗੀ ਨੂੰ ਸੁਨੇਹਾ ਲਾਇਆ ਤੇ ਸਾਰੇ ਦਲ ਨੇ ਗੁਜ਼ਰਾਂਵਾਲੇ ਨੂੰ ਘੋੜੇ ਦੌੜਾ ਦਿੱਤੇ।
..ਤੇ ਉੱਤੋਂ ਖਾਲਸੇ ਦੇ ਤੁਰੰਗਾਂ ਦੀ ਤੇਜ਼ੀ। ਪਲਾਂ ਵਿਚ ਹੀ ਸਭ ਸਰਦਾਰ ਗੁਜ਼ਰਾਂਵਾਲੇ ਪਹੁੰਚ ਗਏ।
ਸੂਹੀਆ ਹਜੇ ਖਬਰ ਖੋਲ੍ਹ ਕੇ ਦੱਸ ਹੀ ਰਿਹਾ ਸੀ ਕਿ ਉਬੈਦ ਖਾਨ ਨੂੰ ਪਿੱਛੋਂ ਖਾਲਸੇ ਦੇ ਘੋੜਿਆਂ ਦੀਆਂ ਉੱਡਦੀ ਧੂੜ ਨਜ਼ਰ ਪਈ। ਉਸ ਦੇ ਹੋਸ਼ ਉੱਡ ਗਏ। ਅਬਦਾਲੀ ਤੋਂ ਸ਼ਾਬਾਸ਼ ਲੈਂਦਾ ਲੈਂਦਾ ਉਹ ਤਾਂ ਆਪਣੀ ਜਾਨ ਹੀ ਬਿਪਤਾ ਵਿਚ ਪਾ ਬੈਠਾ ਸੀ। ਉਸ ਨੇ ਕੋਈ ਜੋੜ ਘਟਾਓ ਨਹੀਂ ਦੇਖੇ ਤੇ ਆਪਣੀ ਫੌਜ ਨੂੰ ਲਾਹੌਰ ਪਹੁੰਚਣ ਦਾ ਹੁਕਮ ਸੁਣਾ ਦਿੱਤਾ।
"ਜਲਦੀ ਨਾਲ ਸਾਰੀ ਫੌਜ ਨੂੰ ਲਾਹੌਰ ਲੈ ਆਓ...", ਉਹ ਇਕ ਫੌਜਦਾਰ ਨੂੰ ਬੋਲਿਆ ਤੇ ਆਪਣਾ ਘੋੜਾ ਭਜਾ ਦਿੱਤਾ। “..
ਸਾਡੀਆਂ ਤੋਪਾਂ, ਜੰਬੂਰੇ, ਜੰਜ਼ੈਲਾਂ ਹਜ਼ੂਰ..", ਮਗਰੋਂ ਫੌਜਦਾਰ ਬੋਲਦਾ ਹੀ ਰਹਿ ਗਿਆ, ਪਰ ਉਬੈਦ ਖਾਨ ਨੂੰ ਕੁਝ ਸੁਣਾਈ ਨਾ ਦਿੱਤਾ।
"ਛੇਤੀ ਨਾਲ ਲਾਹੌਰ ਪਹੁੰਚੋ ਲਾਹੌਰ ਦੀ ਰਾਖੀ ਡਲਿਆਂ ਢੀਮਾਂ ਨਾਲ ਕਰਨੀ ਹੈ... " ਤੋਪਖਾਨਾ ਉਸੇ ਤਰ੍ਹਾਂ ਛੱਡ ਕੇ ਜਾਣ ਨੂੰ ਮਜ਼ਬੂਰ ਫੌਜਦਾਰ ਬੋਲਿਆ। ਪਰ ਉਹ ਕੀ ਕਰ ਸਕਦੇ ਸਨ। ਜਦ ਹਾਕਮ ਹੀ ਹੁਕਮ ਲਾ ਗਿਆ ਸੀ।
ਇਸ ਤੋਂ ਪਹਿਲਾਂ ਕਿ ਦਲ ਖਾਲਸਾ ਹੱਲਾ ਬੋਲਦਾ, ਸਾਰੀ ਲਾਹੌਰੀ ਫੌਜ ਗੁਜ਼ਰਾਂਵਾਲੇ ਤੋਂ ਤਿੱਤਰ ਹੋ ਗਈ। ਅਫਗਾਨਾਂ ਦੀਆਂ ਛੋਟੀਆਂ ਤੋਪਾਂ, ਜੰਜ਼ੈਲਾਂ, ਜੰਬੂਰੇ ਸਭ ਸਿੰਘਾਂ ਦੇ ਹੱਥ ਲੱਗ ਗਏ।
" ਇਹ ਤਾਂ ਵਿਚਾਰੇ ਜਾਪਦੇ ਆਪਣਾ ਜੰਗੀ ਸਮਾਨ ਹੀ ਸਾਨੂੰ ਦੇਣ ਆਏ ਸਨ", ਤੋਪਾਂ ਦੇਖਦਾ ਇਕ ਸਿੰਘ ਬੋਲਿਆ। ਖਾਲਸੇ ਨੇ ਸਾਰਾ ਸਮਾਨ ਆਪਣੇ ਕਬਜ਼ੇ ਵਿਚ ਲੈ ਲਿਆ।
ਅਫਗਾਨੀ ਤੋਪਾਂ ਹੁਣ ਗੁਜ਼ਰਾਂਵਾਲੇ ਕਿਲ੍ਹੇ ਦੀਆਂ ਕੰਧਾਂ 'ਤੇ ਸੋਭਾ ਪਾ ਰਹੀਆਂ ਸਨ।
ਸਭ ਸਿਖ ਸਰਦਾਰਾਂ ਬੈਠ ਕੇ ਮਤਾ ਕੀਤਾ।
"ਖਾਲਸਾ ਜੀ, ਇਹੋ ਮੌਕਾ ਹੈ... ਅਫਗਾਨਾਂ ਦਾ ਤੋਪਖਾਨਾਂ ਤੇ ਹੋਰ ਜੰਗੀ ਸਮਾਨ ਸਾਡੇ ਹੱਥ ਲੱਗ ਗਿਆ ਹੈ... ਡਰਿਆ ਹੋਇਆ ਉਬੈਦ ਖਾਨ ਹੁਣ ਖਾਲਸੇ ਦਾ ਮੁਕਾਬਲਾ ਨਹੀਂ ਕਰ ਸਕਦਾ ਕਿਉਂ ਨਾ ਅਸੀਂ ਉਸ ਦਾ ਪਿੱਛਾ ਕਰੀਏ ਤੇ ਲਾਹੌਰ ਉੱਤੇ ਧਾਵਾ ਬੋਲੀਏ", ਸਰਦਾਰ ਹਰੀ ਸਿੰਘ ਭੰਗੀ ਨੇ ਸਭ ਸਰਦਾਰਾਂ ਅੱਗੇ ਆਪਣਾ ਮਤਾ ਰੱਖਿਆ।
"ਜੀ ਖਾਲਸਾ ਜੀ.. ਸਰਦਾਰ ਹਰੀ ਸਿੰਘ ਜੀ ਬਿਲਕੁਲ ਠੀਕ ਕਹਿ ਰਹੇ ਹਨ... ਪਾਨੀਪਤ 'ਚੋ ਥੱਕ ਟੁੱਟ ਕੇ ਮੁੜੇ ਅਬਦਾਲੀ ਨੂੰ ਸਿੰਘਾਂ ਐਸਾ ਤਪਾਇਆ ਹੈ ਕਿ ਉਹ ਛੇਤੀ ਨਹੀਂ ਪਰਤੇਗਾ... ਹੁਣ ਵੇਲਾ ਹੈ ਮਾਰ ਲਈਏ ਮੋਰਚਾ ਤੇ ਲਾਹੌਰ ਉੱਤੇ ਖਾਲਸਈ ਨਿਸ਼ਾਨ ਝੁਲਾ ਦੇਈਏ...", ਸਰਦਾਰ ਚੜ੍ਹਤ ਸਿੰਘ ਵੀ ਸਰਦਾਰ ਹਰੀ ਸਿੰਘ ਨਾਲ ਸਹਿਮਤ ਸੀ।
ਸੋ ਫੈਸਲਾ ਇਹੋ ਹੋਇਆ। ਸਾਰੇ ਸਿਖ ਦਲ ਨੇ ਆਪਣੇ ਘੋੜੇ ਉਬੈਦ ਖਾਨ ਦੇ ਮਗਰੇ ਦੌੜਾ ਦਿੱਤੇ। ਖਾਨ ਨੂੰ ਵੀ ਉਸ ਦੇ ਸੂਹੀਆਂ ਨੇ ਦੱਸ ਦਿੱਤਾ,
"ਖਾਲਸੇ ਦੇ ਘੋੜਿਆਂ ਦੀਆਂ ਟਾਪਾਂ ਨਾਲ ਉੱਡੀ ਧੂੜ ਨੇ ਹਜੇ ਵੀ ਸਾਡਾ ਪਿੱਛਾ ਨਹੀਂ ਛੱਡਿਆ ਹਜ਼ੂਰ"
ਉਬੈਦ ਖਾਨ ਬੁਰੀ ਤਰ੍ਹਾਂ ਘਬਰਾ ਗਿਆ, ਕਿਉਂਕਿ ਉਸ ਕੋਲ ਮੁਕਾਬਲੇ ਲਈ ਜੰਗੀ ਸਮਾਨ ਵੀ ਨਹੀਂ ਬਚਿਆ ਸੀ। ਉਸ ਤੋਂ ਫੌਜਦਾਰ ਨਾਲ ਨਜ਼ਰਾਂ ਨਾ ਮਿਲਾ ਹੋਈਆਂ।
“ਸਾਰੀ ਅਫਗਾਨ ਫੌਜ ਦੇ ਅੰਦਰ ਆਉਂਦਿਆਂ ਹੀ ਸ਼ਹਿਰ ਦੇ ਦਰਵਾਜ਼ੇ ਬੰਦ ਕਰ ਦਿਓ”, ਹੋਰ ਹੁਣ ਉਬੈਦ ਖਾਨ ਕਰ ਵੀ ਕੀ ਸਕਦਾ ਸੀ। ਆਪ ਉਹ ਕਿਲ੍ਹੇ ਵਿਚ ਲੁਕ ਕੇ ਬੈਠ ਗਿਆ।
ਸਿੰਘਾਂ ਨੇ ਸ਼ਹਿਰ ਨੂੰ ਘੇਰ ਲਿਆ। ਸਖਤ ਘੇਰੇ ਕਾਰਨ ਸ਼ਹਿਰ ਵਿਚ ਕਸੇ ਵੀ ਤਰ੍ਹਾਂ ਦਾ ਆਉਣ ਜਾਣ ਬੰਦ ਹੋ ਜਾਂਦਾ ਸੀ, ਜਿਸ ਨਾਲ ਜਿਆਦਾ ਸ਼ਕਿਲ ਆਮ ਲੋਕਾਂ ਨੂੰ ਹੁੰਦੀ ਸੀ। ਸੋ ਸਿਖ ਸਰਦਾਰਾਂ ਨੇ ਸ਼ਹਿਰ ਦੇ ਪਤਵੰਤੇ
ਲੋਕਾਂ ਨੂੰ ਸੁਨੇਹਾ ਭੇਜਿਆ ਕਿ ਜੇ ਉਹ ਸ਼ਹਿਰ ਦੇ ਦਰਵਾਜ਼ੇ ਖੋਲ੍ਹ ਦੇਣ ਤਾਂ ਸਿੰਘ ਆਮ ਲੋਕਾਂ ਤੇ ਵਪਾਰੀਆਂ ਨੂੰ ਨਹੀਂ ਲੁੱਟਣਗੇ। ਮੀਰ ਮੁਹੰਮਦ ਵਾਲੇ ਘੇਰੇ ਤੋਂ ਹੀ ਆਮ ਲੋਕਾਂ ਨੂੰ ਨਸੀਅਤ ਹੋ ਗਈ ਸੀ।
"ਹਾਕਮਾਂ ਕੋਲ ਤਾਂ ਖਾਣ ਪਹਿਨਣ ਲਈ ਸਭ ਕੁਝ ਜਮਾਂ ਕੀਤਾ ਹੋਇਆ ਹੁੰਦਾ ਹੈ, ਮਰਦੇ ਤਾਂ ਸਾਡੇ ਜਹੇ ਗਰੀਬ ਹੀ ਹਨ", ਜਦ ਸਿੰਘਾਂ ਦਾ ਸੁਨੇਹਾਂ ਅੰਦਰ ਫੈਲਣ ਲੱਗਾ ਤਾਂ ਇਹ ਗੱਲਾਂ ਆਮ ਹੋਣ ਲੱਗੀਆਂ। ਭੇਜਿਆ
"ਦੇਖੋ ਜੀ ਨਾ ਤਾਂ ਉਬੈਦ ਖਾਨ ਕੋਈ ਏਡਾ ਯੋਧਾ ਹੈ ਕਿ ਸਿੰਘਾਂ ਦਾ ਮੁਕਾਬਲਾ ਕਰ ਸਕੇ ਤੇ ਨਾ ਹੀ ਅਫਗਾਨਾਂ ਕੋਲ ਕੋਈ ਗੋਲਾ ਬਾਰੂਦ ਹੈ .. ਤੋਪਖਾਨਾ ਤਾਂ ਸਾਰਾ ਗੁਜ਼ਰਾਂਵਾਲੇ ਛੱਡ ਆਏ ਸਿੰਘਾਂ ਲਈ, ਵੱਡੇ ਸੂਰਮੇਂ ... "
...ਤੇ ਸਿੰਘ ਤਾਂ ਪਹਿਲਾਂ ਵੀ ਮੀਰ ਮੁਹੰਮਦ ਤੋਂ ਨਜ਼ਰਾਨਾ ਲੈ ਕੇ ਮੁੜ ਗਏ ਸਨ, ਉਹ ਸ਼ਹਿਰ ਦਾ ਕੋਈ ਨੁਕਸਾਨ ਨਹੀਂ ਕਰਨਗੇ... "
ਸ਼ਹਿਰ ਦੇ ਪਤਵੰਤੇ ਮੁਖੀਆਂ ਨੇ ਸਲਾਹ ਕੀਤੀ ਤੇ ਸਿੰਘਾਂ ਲਈ ਲਾਹੌਰ ਦਰਵਾਜ਼ੇ ਖੋਲ੍ਹ ਦਿੱਤੇ।
"ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਹਿ ਪਾਵੇ ਧੰਨ ਧੰਨ ਬਾਬਾ ਬੰਦਾ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ"
ਜੈਕਾਰੇ ਗਜਾਉਂਦਾ ਖਾਲਸਾ ਲਾਹੌਰ ਵਿਚ ਦਾਖਲ ਹੋਇਆ। ਸਭ ਸਰਦਾਰਾਂ ਨੇ ਆਪਣੇ ਘੋੜੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਤੋਂ ਪਿੱਛੇ ਕਰ ਲਏ। ਸਰਦਾਰ ਜੱਸਾ ਸਿੰਘ ਸਿਖ ਦਲ ਦੇ ਮੋਹਰੀ ਜਥੇਦਾਰ, ਜਿਹਨਾਂ ਪ੍ਰਤੀ ਪਹਿਲਾਂ ਹੀ ਭਵਿੱਖਬਾਣੀਆਂ ਹੋ ਚੁੱਕੀਆਂ ਸਨ, ਨੇ ਹੁਣ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਤਖ਼ਤ ਉੱਤੇ ਬਿਰਾਜਨਾ ਸੀ।
"ਸੁਲਤਾਨ ਉਲ ਕੌਮ", ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ ਲਾਹੌਰ ਦੇ ਤਖ਼ਤ 'ਤੇ ਬਿਠਾਉਂਦਿਆਂ ਸਭ ਸਿਖ ਸਰਦਾਰ ਬੋਲੇ।
"ਸੁਲਤਾਨ ਉਲ ਕੌਮ... ਪੰਥ ਪਾਤਸ਼ਾਹ", ਅੱਜ ਤੋਂ ਸਰਦਾਰ ਜੱਸਾ ਸਿੰਘ ਪੰਥ ਦੇ ਪਾਤਸ਼ਾਹ ਹਨ।
"ਵਾਹ.. ਧੰਨ ਗੁਰੂ ਤੇ ਧੰਨ ਪੰਥ", ਸਾਡੇ ਪਿੱਛੇ ਖਲੋਤਾ ਨਿਹੰਗ ਸਿੰਘ ਬੋਲਿਆ।
ਕਹਿਣਾ ਤਾਂ ਅਸੀਂ ਵੀ ਚਾਹੁੰਦੇ ਸਾਂ, ਪਰ ਕਥਾ ਦੇ ਵਿਚ ਕਿਵੇਂ ਬੋਲਦੇ। ਬਾਬਾ ਵੀ ਕੁਝ ਸਮੇਂ ਲਈ ਚੁੱਪ ਹੋ ਗਿਆ।
ਸ਼ਾਇਦ ਉਹ ਵੀ ਸਾਡੇ ਵਾਂਗ ਸਰਦਾਰ ਜੱਸਾ ਸਿੰਘ ਪ੍ਰਤੀ ਹੋਈਆਂ ਭਵਿੱਖ ਬਾਣੀਆਂ ਬਾਰੇ ਸੋਚਣ ਲੱਗ ਪਿਆ ਸੀ।
"ਘੋੜਿਆਂ ਦੀ ਸੇਵਾ ਕਰਦੇ ਇਸੇ ਬਾਲ ਉੱਪਰ ਕਲਗੀਧਰ ਸੱਚੇ ਪਾਤਸ਼ਾਹ, ਮਾਤਾ ਸੁੰਦਰੀ ਜੀ ਤੇ ਸਮੁੱਚੇ ਖਾਲਸਾ ਪੰਥ ਦੀ ਮਿਹਰ ਦੀ ਨਿਗਾਹ ਹੋਣ ਕਰਕੇ ਇਕ ਦਿਨ ਇਹ ਕੌਮ ਦਾ ਸੁਲਤਾਨ ਸਦਵਾਇਆ। "
ਮੈਨੂੰ ਬਾਬੇ ਦੇ ਪਹਿਲਾਂ ਕਹੇ ਬੋਲ ਯਾਦ ਆ ਰਹੇ ਸਨ।
"ਧੰਨ ਜੱਸਾ ਸਿੰਘ ਤੇ ਧੰਨ ਧੰਨ ਜੱਸਾ ਸਿੰਘ ਦੀ ਮਾਤਾ", ਬਹੁਤ ਕੁਝ ਚੱਲ ਰਿਹਾ ਸੀ ਅੰਦਰ, ਕਿੰਨੀਆਂ ਹੋਰ ਗੱਲਾਂ ਕਰਨਾ ਚਾਹੁੰਦਾ ਸੀ ਪਰ ਮੇਰੇ ਤੋਂ ਹੋਰ ਕੁਝ ਨਹੀਂ ਬੋਲਿਆ ਗਿਆ।
ਬਾਬੇ ਨੇ ਕਥਾ ਅੱਗੇ ਤੋਰੀ।
"ਤੁਹਾਡਾ ਬਾਲ ਗੁਰੂ ਕਾ ਲਾਲ ਹੋਏਗਾ"
"ਤੇਰੀ ਸੰਤਾਨ ਅੱਗੇ ਚੋਬਦਾਰ ਚੱਲਿਆ ਕਰਨਗੇ"
" ਮੈਂ ਕੁਝ ਕੁ ਘੋੜਿਆਂ ਦੀ ਲਿੱਦ ਚੱਕਦਾ ਹੁੰਦਾ ਸੀ ਤੇ ਮੈਨੂੰ ਪੰਥ ਨੇ ਨਵਾਬ ਬਣਾ ਦਿੱਤਾ ਤੇ ਤੂੰ ਤਾਂ ਸਾਰੇ ਘੋੜਿਆਂ ਨੂੰ ਦਾਣਾ ਵਰਤਾਉਂਦਾ ਹੈਂ, ਹੋ ਸਕਦੈ ਪੰਥ ਤੈਨੂੰ ਪਾਤਸ਼ਾਹ ਹੀ ਬਣਾ ਦੇਵੇ"
ਤਖ਼ਤ 'ਤੇ ਬੈਠੇ ਸਰਦਾਰ ਜੱਸਾ ਸਿੰਘ ਨੂੰ ਕਲਗੀਧਰ ਪਾਤਸ਼ਾਹ, ਮਾਤਾ ਸੁੰਦਰੀ ਜੀ ਤੇ ਨਵਾਬ ਕਪੂਰ ਸਿੰਘ ਦੇ ਕਹੇ ਬੋਲ ਯਾਦ ਆ ਰਹੇ ਸਨ। ਮਹਾਰਾਜ ਦੇ ਸ਼ੁਕਰਾਨੇ ਵਜੋਂ ਉਹਨਾਂ ਮਹਾਰਾਜ ਦੇ ਨਾਮ ਸਿੱਕਾ ਜਾਰੀ ਕਰਨ ਬਾਰੇ ਸਿੰਘਾਂ ਨਾਲ ਸਲਾਹ ਕੀਤੀ।
“ਸਿਕੇ ਦੀ ਇਬਾਰਤ ਕੀ ਹੋਵੇਗੀ?"
"ਉਹੀ ਜੋ ਬਾਬਾ ਬੰਦਾ ਸਿੰਘ ਜੀ ਨੇ ਮੋਹਰ ਉਪਰ ਖੁਨਵਾਈ ਸੀ", ਸਰਦਾਰ ਜੱਸਾ ਸਿੰਘ ਬੋਲੇ।
ਲਾਹੌਰ ਦੀ ਸਰਕਾਰੀ ਟਕਸਾਲ ਵਿਚੋਂ ਅਫਗਾਨਾ ਦੇ ਸਿੱਕੇ ਬਣਨੇ ਬੰਦ ਕਰ ਦਿੱਤੇ ਗਏ ਤੇ ਨਵੇਂ ਸਿੱਕੇ ਦੀ ਖੁਨਵਾਈ ਲਈ ਕੰਮ ਸ਼ੁਰੂ ਕੀਤਾ ਗਿਆ।
ਖਾਲਸੇ ਦੇ ਸਿੱਕੇ ਦੀ ਇਬਾਰਤ ਸੀ,
“ਦੇਰੀ ਤੇਗੋ ਫਤਹ ਨੁਸਰਤ ਬੇਦਿਰੰਗ
ਯਾਫ਼ਤਜ਼ ਨਾਨਕ ਗੁਰੂ ਗੋਬਿੰਦ ਸਿੰਘ॥"
ਮੁਲਕ ਅਹਿਮਦ ਗ੍ਰਿਫਤ ਜੱਸਾ ਕਲਾਲ॥
ਲਾਹੌਰ ਜੇਤੂ ਖਾਲਸਾ ਪੰਥ ਦਾ ਸੁਲਤਾਨ ਉਲ ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਕਾਲ ਬੁੰਗੇ 'ਤੇ ਆ ਖੜ੍ਹਾ ਹੋਇਆ, 'ਖਾਲਸਾ ਜੀ... ਸਤਿਗੁਰਾਂ ਦੀ ਕਿਰਪਾ ਨਾਲ ਪੰਜਾਬ ਵਿਚ ਖਾਲਸਾ ਜੀ ਦੇ ਬੋਲ ਬਾਲੇ ਹੋਣ ਲੱਗੇ ਹਨ। ਪੰਜਾਂ ਦਰਿਆਵਾਂ ਦੀ ਧਰਤੀ 'ਤੇ ਖਾਲਸੇ ਦੇ ਨਿਸ਼ਾਨ ਝੂਲਣ ਦਾ ਵੇਲਾ ਆ ਢੁੱਕਾ ਹੈ...", ਦੀਵਾਲੀ ਦੇ ਮੌਕੇ ਦਰਬਾਰ ਸਾਹਿਬ ਇਕੱਤਰ ਹੋਏ ਸਰਬੱਤ ਖਾਲਸਾ ਨੂੰ ਮੁਖਾਤਿਬ ਹੁੰਦਿਆਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਬੋਲਣਾ ਸ਼ੁਰੂ ਕੀਤਾ।
ਅਬਦਾਲੀ ਪਾਨੀਪਤ ਵਿਚ ਮਰਹੱਟਿਆਂ ਨਾਲ ਰੁੱਝਿਆ ਹੋਇਆ ਸੀ ਤੇ ਖਾਲਸਾ ਜੀ ਨੇ ਆਪਣੀ ਤਾਕਤ ਸੰਗਠਤ ਕਰਕੇ ਹੋਰ ਮਜਬੂਤੀ ਫੜ੍ਹ ਲਈ। ਪਾਨੀਪਤ ਜੰਗ ਦੇ ਥੱਕੇ ਹਾਰੇ ਅਫਗਾਨ ਕਾਬਲ ਮੁੜ ਰਹੇ ਸਨ। ਹਲਾਂਕਿ ਜਾਂਦਿਆਂ ਨੂੰ ਰਾਹ ਵਿਚ ਕਈ ਥਾਈਂ ਸਿਖ ਜੱਥਿਆਂ ਨੇ ਲੁੱਟਿਆ। ਪਰ ਉਹਨਾਂ ਵਿਚ ਏਨੀ ਤਾਕਤ ਨਹੀਂ ਬਚੀ ਸੀ ਕਿ ਸਿਖਾਂ ਦੇ ਹਮਲੇ ਦਾ ਟਾਕਰਾ ਕਰਨ ਲਈ ਖਲੋ ਸਕਣ। ਇਸ ਸਮੇਂ ਅੰਦਰ ਖਾਲਸਾ ਜੀ ਨੇ ਲਗਭਗ ਸਾਰੇ ਪੰਜਾਬ ਨੂੰ ਸੋਧ ਲਿਆ ਤੇ ਦੁਸ਼ਟ ਜਮਪੁਰੀ ਪੁਚਾਏ। ਲਾਹੌਰ ਜਿੱਤਣ ਮਗਰੋਂ ਹੁਣ ਖਾਲਸਾ ਜੀ ਦਾ ਅਗਲਾ ਟੀਚਾ ਪੂਰਾ ਪੰਜਾਬ ਵਿਦੇਸ਼ੀ ਧਾੜਵੀਆਂ ਤੋਂ ਮੁਕਤ ਕਰਵਾਉਣਾ ਸੀ।
"ਹੁਣ ਸਮਾਂ ਪੰਥ ਦੇ ਵਿਰੁੱਧ ਮੁਖਬਰੀਆਂ ਤੇ ਚੁਗਲੀਆਂ ਕਰਦੇ ਰਹੇ ਚੁਗਲਾਂ ਤੇ ਬਾਕੀ ਬਚੇ ਜ਼ਾਲਮ ਸੂਬੇਦਾਰਾਂ ਨੂੰ ਸੋਧਣ ਦਾ ਹੈ... ਨਿਰੰਜਨੀਏ ਮਹੰਤ, ਕਸੂਰੀਏ ਖੇਸ਼ਗੀ, ਮਲੇਰਕੋਟੀਏ ਅਫਗਾਨ ਤੇ ਸਰਹੰਦ ਦਾ ਜ਼ੈਨ ਖਾਨ... ਮਿਆਨਾਂ ਵਿਚ ਬੈਠੀ ਚੰਡੀ ਹੁਣ ਇਹਨਾਂ ਸਭਨਾ ਦੀ ਰੱਤ ਪੀਣ ਲਈ ਕਾਹਲੀ ਹੈ. ਆਓ ਉਸ ਦੀ ਤੇਹ ਮਿਟਾਈਏ, ", ਸਰਦਾਰ ਜੱਸਾ ਸਿੰਘ ਨੇ ਸਿੰਘਾਂ ਦੇ ਹੋਏ ਗੁਰਮਤੇ ਤੋਂ ਪੰਥ ਨੂੰ ਜਾਣੂ ਕਰਵਾਇਆ।
ਪਾਨੀਪਤ ਵਿਚ ਹਾਰੇ ਮਰਹੱਟਿਆਂ ਨੂੰ ਦਸ ਸਾਲ ਸੁਰਤ ਆਉਣ ਨੂੰ ਲੱਗੇ, ਪੈਰਾਂ ਸਿਰ ਤਾਂ ਉਹ ਮੁੜ ਦੁਬਾਰਾ ਹੋ ਹੀ ਨਹੀਂ ਸਕੇ। ਵੱਡਾ ਪੇਸ਼ਵਾ ਆਪਣੇ ਪੁੱਤਰ ਦੀ ਮੌਤ ਅਤੇ ਏਡੀ ਭਿਆਨਕ ਕਤਲੇਆਮ ਭਰੀ ਹਾਰ ਦੇਖ ਕੇ ਪਾਗਲ ਹੋ ਕੇ ਮਰਿਆ।
ਸਿਖਾਂ ਤੋਂ ਸ਼ਾਹ ਪਹਿਲਾਂ ਵੀ ਖਿੜਿਆ ਹੋਇਆ ਸੀ ਅਤੇ ਹੁਣ ਉੱਪਰੋਂ ਸਿੰਘਾਂ ਲਾਹੌਰ ਜਿੱਤ ਲਿਆ ਸੀ । ਲੰਘੇ ਜਾਂਦੇ ਸ਼ਾਹ ਦੇ ਲਸ਼ਕਰ ਨੂੰ ਸਿੰਘਾਂ ਨੇ ਲੁੱਟਿਆ ਵੀ ਕਈ ਥਾਈਂ ਸੀ। ਬਾਕੀ ਰਹਿੰਦੀ ਕਸਰ ਪੰਜਾਬ ਦੇ ਕਾਜ਼ੀ, ਮਲਾਣਿਆਂ ਨੇ ਪੂਰੀ ਕਰ ਦਿੱਤੀ । ਉਹ ਅਬਦਾਲੀ ਕੋਲ ਸਿਖਾਂ ਨੂੰ ਕਾਫਰ ਆਖ ਆਖ ਆਪਣੇ ਦੁੱਖੜੇ ਰੋਣ ਲੱਗੇ,
“ਤੁਸੀਂ ਹੋ ਤਾਂ ਸਾਡਾ ਇਹ ਐਸਾ ਹਾਲ ਕਰਦੇ ਨੇ, ਤੁਹਾਡੇ ਜਾਣ ਮਗਰੋਂ ਕੀ ਕਰਦੇ ਹੋਣਗੇ ਆਪ ਅੰਦਾਜ਼ਾ ਲਾ ਲਓ। ਮਰਹੱਟਿਆਂ ਵਾਂਗ ਇਹਨਾਂ ਦੀ ਵੀ ਅਲਖ ਮੁਕਾ ਜਾਓ...", ਤੁਅੱਸਬੀ ਕਾਜ਼ੀ ਕਾਬਲ ਜਾਂਦੇ ਅਬਦਾਲੀ ਨੂੰ ਆ ਮਿਲੇ।
ਅਬਦਾਲੀ ਬੋਲਿਆ,
"ਤੁਹਾਨੂੰ ਕੀ ਜਾਪਦਾ ਹੈ ਕਿ ਸਾਨੂੰ ਇਸ ਦੀ ਖਬਰ ਨਹੀਂ। ਨਾਦਰ ਸ਼ਾਹ ਵੇਲੋਂ ਤੋਂ ਹੀ ਸਾਡੀ ਇਹਨਾਂ ਉੱਪਰ ਅੱਖ ਹੈ, ਪਰ ਕਦੇ ਪੂਰੀਂ ਤਰ੍ਹਾਂ ਜਾੜ੍ਹ ਹੇਠ ਆਏ ਹੀ ਨਹੀਂ। ਤੁਸੀਂ ਬੇਫਿਕਰ ਰਹੋ ਮੈਂ ਆਪਣੇ ਚੁਣਵੇਂ ਲਤਾਕਿਆਂ ਤੇ ਦਲੇਰ ਸੈਨਾਪਤੀ ਨੂੰ ਲਾਹੌਰ ਬਿਠਾ ਕੇ ਜਾਵਾਂਗਾ, ਉਹ ਤੁਹਾਡੀ ਮਦਦ ਕਰਨਗੇ। ਕੁਝ ਸਮਾਂ ਹੋਰ ਕੱਢੇ। ਲੰਬੀ ਲੜ੍ਹਾਈ ਕਾਰਨ ਗਾਜ਼ੀ ਥੱਕੇ ਹੋਏ ਹਨ, ਆਉਂਦੇ ਸਾਲ ਸਿਖਾਂ ਨਾਲ ਲੋਹਾ ਲਾਵਾਂਗੇ...
ਜਾਂਦਾ ਹੋਇਆ ਅਬਦਾਲੀ ਉਬੈਦ ਖਾਨ ਨੂੰ ਲਾਹੌਰ ਆਪਣਾ ਸੂਬਾ ਬਿਠਾ ਗਿਆ। ਅਬਦਾਲੀ ਦੇ ਲਸ਼ਕਰ ਨੇ ਹਜੇ ਕਾਬਲ ਜਾ ਕੇ ਘੋੜਿਆਂ ਤੋਂ ਸਮਾਨ ਵੀ ਨਹੀਂ ਲਾਹਿਆ ਹੋਣਾ, ਖਾਲਸੇ ਨੇ ਲਾਹੌਰ 'ਤੇ ਚੜ੍ਹਾਈ ਕੀਤੀ ਤੇ ਸੂਬਾ ਪਾਰ ਬੁਲਾ ਦਿੱਤਾ।
ਸਰਦਾਰ ਜੱਸਾ ਸਿੰਘ ਲਾਹੌਰ ਦਾ ਪਾਤਸ਼ਾਹ ਬਣਿਆਂ ਤੇ ਸਲਤਨਤ ਵਿਚ ਖਾਲਸੇ ਦਾ ਸਿੱਕਾ ਚਲਾਇਆ ਗਿਆ। ਲਾਹੌਰ ਦੇ ਤਖਤ 'ਤੇ ਬੈਠਦੇ ਸਰਦਾਰ ਜੱਸਾ ਸਿੰਘ ਨੂੰ ਸਮੂੰਹ ਖਾਲਸੇ ਨੇ ਇਕੋ ਲਕਬ ਨਾਲ ਪੁਕਾਰਿਆ,
"ਸੁਲਤਾਨ ਉਲ ਕੌਮ"
ਸ਼ਾਹ ਨੂੰ ਖਬਰ ਪਹੁੰਚੀ ਤਾਂ ਉਹ ਸੜ ਬਲ ਗਿਆ। ਉਸ ਨੇ ਸਿਖਾਂ ਦਾ ਜਾਰੀ ਕੀਤਾ ਸਿੱਕਾ ਮੰਗਵਾਇਆ,
"ਸਿਕਾ ਜਦ ਦਰ ਜਹਾਂ ਬਫਜਲਿ ਅਕਾਲ
ਮੁਲਕ ਅਹਿਮਦ ਗ੍ਰਿਫਤ ਜੱਸਾ ਕਲਾਲ"
ਹਲਾਂਕਿ ਇਹ ਵੀ ਕਿਹਾ ਜਾਂਦਾ ਹੈ ਕਿ ਜੱਸਾ ਸਿੰਘ ਨੇ ਜੋ ਸਿੱਕਾ ਜਾਰੀ
ਕੀਤਾ। ਉਸ ਦੀ ਇਬਾਰਤ ਹੋਰ ਸੀ।
"ਦੇਗੋ ਤੇਗੋ ਫਤਹਿ ਨੁਸਰਤ ਬੇਦਰੰਗ
ਯਾਫਤਜ਼ ਨਾਨਕ ਗੁਰੂ ਗੋਬਿੰਦ ਸਿੰਘ"
ਇਹ ਸਿੱਕਾ ਤਾਂ ਕਾਜ਼ੀ ਮੌਲਾਣਿਆਂ ਨੇ ਸ਼ਾਹ ਨੂੰ ਹੋਰ ਗੁੱਸਾ ਦਿਵਾਉਣ ਲਈ ਆਪਣੇ ਵੱਲੋਂ ਘੜ੍ਹ ਕੇ ਭੇਜਿਆ ਸੀ। ਸੱਚ ਭਾਵੇਂ ਕੋਈ ਵੀ ਸੀ, ਪਰ ਅਬਦਾਲੀ ਕੋਲ ਸਿਖ ਸਿੱਕਾ ਪੁੱਜਿਆ।
ਮੁਲਕ ਅਹਿਮਦ ਗ੍ਰਿਫਤ ਜੱਸਾ ਕਲਾਲ...
ਦੇਸ਼ ਅਹਿਮਦ ਦਾ ਤੇ ਖੋਹ ਲਿਆ ਜੱਸੇ ਕਲਾਲ ਨੇ ", ਜਦ ਹੀ ਅਬਦਾਲੀ ਨੇ ਸਿੱਕੇ ਦੀ ਦੂਜੀ ਸਤਰ ਪੜ੍ਹੀ ਤਾਂ ਉਸ ਨੂੰ ਅੱਗ ਲੱਗ ਗਈ। ਉਸਨੇ ਸਿੱਕਾ ਚਲਾ ਕੇ ਦੂਰ ਵਗਾਹ ਮਾਰਿਆ। ਦਰਬਾਰ ਵਿਚ ਸੰਨਾਟਾ ਛਾ ਗਿਆ। ਕਿਸੇ ਦੇ ਸਾਹ ਲੈਣ ਦੀ ਆਵਾਜ਼ ਵੀ ਨਹੀਂ ਆ ਰਹੀ ਸੀ। ਭਰੇ ਦਰਬਾਰ ਵਿਚ ਬਸ ਇਕੋ ਆਵਾਜ਼ ਗੂੰਜ ਰਹੀ ਸੀ, ਉਹ ਸੀ ਸਿੱਕੇ ਦੇ ਘੁੰਮਣ ਦੀ। ਸਿੱਕਾ ਬਹੁਤ ਹੋਰ ਘੁੰਮਦਾ ਰਿਹਾ, ਏਨੀ ਦੇਰ ਕਿ ਸ਼ਾਇਦ ਹੀ ਕੋਈ ਸਿੱਕਾ ਕਦੇ ਏਨੀ ਦੌਰ ਘੁੰਮਿਆਂ ਹੋਵੇ। ਕਿਸੇ ਦੀ ਮਜਾਲ ਨਹੀਂ ਸੀ ਕਿ ਬਾਦਸ਼ਾਹ ਦੇ ਸੁੱਟੇ ਸਿੱਕੇ ਨੂੰ ਚੁੱਕ ਲਵੇ ਤਾਂ ਜੋ ਖੜਾਕ ਬੰਦ ਹੋ ਸਕੇ। ਕੁਝ ਚਿਰ ਮਗਰੋਂ ਸ਼ਾਹ ਆਪ ਉੱਠਿਆ, ਸਿੱਕੇ ਕੋਲ ਗਿਆ, ਚੁੱਕਿਆ ਤੇ ਬੋਲਿਆ,
"ਨਹੀਂ... ਇਸ ਨੂੰ ਮੈਂ ਸੰਭਾਲ ਕੇ ਰੱਖਾਂਗਾ, ਸੁੱਟਾਂਗਾ ਨਹੀਂ... ਇਸ ਨੂੰ ਤਾਂ ਦਿੱਲੀ, ਪਾਨੀਪਤ, ਮਥੁਰਾ ਤੋਂ ਲੁੱਟ ਕੇ ਲਿਆਂਦੇ ਸਮਾਨ ਨਾਲੋਂ ਵੀ ਜਿਆਦਾ ਨਜ਼ਦੀਕ ਰੱਖਾਂਗਾ ਕਿਉਂਕਿ ਇਹ ਮੈਨੂੰ ਸਦਾ ਚੇਤਾ ਕਰਵਾਉਂਦਾ ਰਹੋਗਾ ਕਿ ਪੰਜਾਬ ਵਿਚ ਹਜੇ ਵੀ ਅਹਿਮਦ ਸ਼ਾਹੀ ਸਿੱਕੇ ਨੂੰ ਮਾਨਤਾ ਨਹੀਂ। ਪੰਜਾਂ ਦਰਿਆਵਾਂ ਦੀ ਧਰਤੀ 'ਤੇ ਹਜੇ ਦੁਰਾਨੀ ਸਲਤਨਤ ਕਾਇਮ ਨਹੀਂ ਹੋਈ, ਉਹਨਾਂ ਦਾ ਆਪਣਾ ਸਿੱਕਾ ਹੈ। ਜਿਸ ਦੀ ਇਬਾਰਤ ਹੈ,
ਮੁਲਕ ਅਹਿਮਦ ਗ੍ਰਿਫਤ ਜੱਸਾ ਕਲਾਲ...
ਪੂਰੇ ਹਿੰਦੋਸਤਾਨ ਨੂੰ ਪੈਰਾਂ ਹੇਠ ਮਸਲ ਦੇਣ ਵਾਲੇ ਅਫਗਾਨਾਂ ਦਾ ਖੌਫ ਪੰਜਾਂ ਪਾਣੀਆਂ ਦੇ ਵਾਸੀ ਖਾਲਸੇ ਨਹੀਂ ਮੰਨਦੇ। ਇਹ ਸਿੱਕਾ ਮੈਨੂੰ ਮੇਰੀ ਔਕਾਤ ਯਾਦ ਦਿਵਾਉਂਦਾ ਰਹੇਗਾ। ਇਸ ਨੂੰ ਮੈਂ ਕੋਲ ਰੱਖਾਂਗਾ ਤੇ ਛੇਤੀ ਹੀ ਪੰਜਾਬ ਨੂੰ ਮਿੱਟੀ ਵਿਚ ਮਿਲਾ ਕੇ ਉੱਥੇ ਅਹਿਮਦ ਸ਼ਾਹੀ ਸਿੱਕਾ ਜਾਰੀ ਕਰਾਂਗਾ। ਤੇ ਇਹ ਸਿੱਕਾ... ਇਹ ਸਿੱਕਾ ਓਦੋਂ ਢਾਲ ਕੇ ਉਸੇ ਜੱਸੇ ਕਲਾਲ ਦੇ ਕੰਨ ਵਿਚ
ਪਾਵਾਂਗਾ, ਜਿਸ ਦਾ ਨਾਮ ਇਸਦੇ ਉੱਤੇ ਉੱਕਰਿਆ ਹੋਇਆ ਹੈ.. ਤੇ ਜੇ ਮੈਂ ਸਿਖਾਂ ਨੂੰ ਹਰਾਏ ਬਿਨਾ ਮਰ ਗਿਆ ਤਾਂ ਇਸ ਸਿੱਕੇ ਨੂੰ ਮੇਰੇ ਨਾਲ ਹੀ ਦਫਨਾਇਓ... ਤਾਂ ਕਿ ਮੇਰੀ ਛਾਤੀ 'ਤੇ ਪਿਆ ਇਹ ਸਿੱਕਾ ਮੇਰੀ ਰੂਹ ਨੂੰ ਕਿਆਮਤ ਦੇ ਦਿਨ ਤਕ ਚੇਤੇ ਕਰਵਾਉਂਦਾ ਰਹੇ ਕਿ ਸਮੁੱਚੇ ਹਿੰਦੋਸਤਾਨ ਵਿਚੋ ਪੰਜਾਬ ਦਾ ਇਹੀ ਸਿੱਕਾ ਸੀ, ਜਿਸਨੇ ਦੁਰਾਨੀਆਂ ਦੀ ਈਨ ਨਹੀਂ ਮੰਨੀਂ "
ਏਧਰ ਸਿੰਘਾਂ ਨੇ ਆਕਲ ਦਾਸ ਨਿਰੰਜਨੀਏ ਮਹੰਤ ਨੂੰ ਜੰਡਿਆਲੇ ਸੁਨੇਹਾ ਭਿਜਵਾਇਆ,
"ਪੰਜਾਬ ਵਿਚ ਹਵਾਵਾਂ ਦਾ ਰੁਖ ਬਦਲਣ ਲੱਗਾ ਹੈ ਆਕਲ ਦਾਸ। ਸ਼ਹੀਦਾਂ ਦੀ ਰੱਤ ਨਾਲ ਸਿੰਜਿਆ ਸਿਖੀ ਦਾ ਬੂਟਾ ਜਵਾਨ ਹੋ ਗਿਆ ਹੈ। ਖਾਲਸੇ ਦੀ ਤੇਗ ਨੇ ਸਾਰੇ ਪੰਜਾਬ ਉੱਤੇ ਛਾ ਕਰ ਦਿੱਤੀ ਹੈ ਤੇ ਨੀਲੇ ਨਿਸ਼ਾਨ ਪੰਜਾਂ ਪਾਣੀਆਂ ਦੇ ਚੱਪੇ ਚੱਪੇ ਉੱਤੇ ਝੂਲਣ ਲਈ ਕਾਹਲੇ ਹਨ... ਗੁਰੂ ਸਾਹਿਬ ਕਹਿੰਦੇ ਨੇ ਕਿ
'ਵਖਤੁ ਵੀਚਾਰੇ ਸੁ ਬੰਦਾ ਹੋਇ॥'
ਇਹ ਖਾਲਸੇ ਦਾ ਤੈਨੂੰ ਪਹਿਲਾ ਤੇ ਆਖਰੀ ਸੁਨੇਹਾ ਹੈ। ਫੈਸਲਾ ਤੇਰੇ ਹੱਥ ਹੈ ਕਿ ਕਾਬਲ ਦੀ ਓਟ ਤਕਾਉਣੀ ਹੈ ਕਿ ਆਨੰਦਪੁਰੀ ਛਾਵਾਂ ਹੇਠ ਸੁਖ ਲੈਣਾ ਹੈ...
ਖਾਲਸਾ ਪੰਥ ਦੇ ਚਰਨਾ ਦੀ ਧੂੜ
ਜੱਸਾ ਸਿੰਘ ਰਾਮਗੜੀਆ"
ਸਰਦਾਰ ਜੱਸਾ ਸਿੰਘ ਦਾ ਸੁਨੇਹਾ ਮਿਲਦਿਆਂ ਹੀ ਆਕਲ ਦਾਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਸ ਨੂੰ ਜ਼ਕਰੀਏ ਤੇ ਮੀਰ ਮੰਨੂੰ ਦੀ ਯਾਦ ਆਉਣ ਲੱਗੀ,
"ਉਹ ਮਾਂ ਤੁਰ ਗਈ ਜਿਹੜੀ ਖੀਰ ਪੂੜੇ ਦਿੰਦੀ ਹੁੰਦੀ ਸੀ...", ਆਕਲ ਦਾਸ ਦੇ ਮੂੰਹੋਂ ਨਿਕਲੇ ਬੋਲਾਂ ਤੋਂ ਵਿਚਾਰਗੀ ਚੋ ਰਹੀ ਸੀ। ਪਰ ਫੇਰ ਵੀ ਉਸ ਨੇ ਪੰਜਾਬ ਨੂੰ ਨਹੀਂ ਚੁਣਿਆਂ... ਆਪਣਾ ਸਭ ਤੋਂ ਤੇਜ਼ ਘੋੜਸਵਾਰ ਚਿੱਠੀ ਦੇ ਕੇ ਉਸ ਨੇ ਕਾਬਲ ਵੱਲ ਭੇਜਿਆ। ਆਕਲ ਦਾਸ ਨੂੰ ਸਿਖਾਂ ਨਾਲ ਕੀਤੀਆਂ ਵਧੀਕੀਆਂ ਯਾਦ ਆ ਗਈਆਂ ਸਨ। ਜਿਹਨਾਂ ਉੱਤੇ ਐਸਾ ਕਹਿਰ ਵਰਸਾਇਆ ਹੋਵੇ, ਉਹਨਾਂ ਤੋਂ ਦਇਆ ਦੀ ਆਸ ਰੱਖਣੀ ਉਸ ਨੂੰ ਔਖੀ ਜਾਪ ਰਹੀ ਸੀ। ਇਸ ਕਾਰਨ ਵੀ ਉਸ ਨੇ ਆਪਣੇ ਸਿਰ ਪੰਜਾਬ ਦੀ ਥਾਂ ਅਫਗਾਨ ਪਰਛਾਵੇਂ ਹੋਣ ਨੂੰ ਸਹੀ ਮੰਨਿਆਂ।
ਅਬਦਾਲੀ ਤਾਂ ਪਹਿਲਾਂ ਹੀ ਪੰਜਾਬ ਕੂਚ ਦਾ ਹੁਕਮ ਅਫਗਾਨੀ ਫੌਜਾਂ ਨੂੰ ਚਾੜ੍ਹ ਚੁੱਕਾ ਸੀ। ਮਰਾਠਿਆਂ, ਮੁਗਲਾਂ, ਰਾਜਪੂਤਾਂ ਤੇ ਜਾਟਾਂ ਨੂੰ ਦਰੜ ਕੇ ਹੁਣ ਅਬਦਾਲੀ ਨੇ ਆਪਣਾ ਸਾਰਾ ਧਿਆਨ ਸਿਖਾਂ ਵੱਲ ਕੀਤਾ। ਪਾਨੀਪਤ, ਮਥੁਰਾ, ਕੋਇਲਗੜ੍ਹ, ਜੀਹਨੂੰ ਹੁਣ ਅਲੀਗੜ੍ਹ ਦੇ ਨਾਮ ਨਾਲ ਵੀ ਜਾਣਦੇ ਹਨ, ਨਿਵਾ ਕੇ ਗਿਲਜਿਆਂ ਨੇ ਐਤਕੀਂ ਅੰਮ੍ਰਿਤਸਰ ਸਾਹਿਬ ਆ ਡੇਰਾ ਲਾਉਣਾ ਸੀ। ਅਬਦਾਲੀ ਇਸ ਵਾਰ ਸਿਖਾਂ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਣ ਦੀ ਨੀਤ ਨਾਲ ਪੰਜਾਬ ਆਇਆ ਸੀ।
ਹੁਣ ਅਬਦਾਲੀ ਨੂੰ ਕੌਣ ਦੱਸੇ ਕਿ ਖਾਲਸਾ ਕੋਈ ਬਰਸਾਤੀ ਨਾਲਿਆਂ ਦਾ ਪਾਣੀ ਨਹੀਂ, ਜੋ ਬਰਸਾਤਾਂ ਦਾ ਮੌਸਮ ਫਿਰ ਜਾਣ 'ਤੇ ਮੁੱਕ ਜਾਏਗਾ। ਖਾਲਸਾ ਤਾਂ ਸੁੰਮੇਵਾਣੀ ਨਦੀ ਹੈ, ਜਿਹੜੀ ਪਹਾੜਾਂ ਵਿਚੋਂ ਨਿਕਲਦੇ ਅਮੁੱਕ ਸੋਮੇਂ ਤੋਂ ਆ ਰਹੀ ਹੈ ਤੇ ਏਸ ਸੋਮੇਂ ਦੇ ਸੁਆਮੀਂ ਸ੍ਰੀ ਕਲਗੀਧਰ ਪਿਤਾ ਜੀ ਆਪ ਹਨ। ਸਤਿਗੁਰਾਂ ਨੇ ਖਾਲਸੇ ਵਿਚ ਐਸੀਆਂ ਬਰਕਤਾਂ ਪਾਈਆਂ ਹਨ ਕਿ ਬਿਖੜੇ ਪੈਂਡਿਆਂ ਵਿਚ ਸਗੋਂ ਇਹ ਹੋਰ ਵਧਦਾ ਜਾਂਦਾ ਹੈ।
... ਤੇ ਖਾਲਸੇ ਦੇ ਦੁਸ਼ਮਨ, ਜੋ ਇਸ ਨੂੰ ਵੇਖ ਨਹੀਂ ਸੁਖਾਂਦੇ, ਥੋਹਰ ਦੀ ਨਿਆਈਂ ਹਨ। ਥੋਹਰ ਜਿਉਂ ਜਿਉਂ ਵੱਡੀ ਹੁੰਦੀ ਹੈ, ਉਸ ਨੂੰ ਚਿੱਟਾ ਕੋਹੜ ਪੈ ਜਾਂਦਾ ਹੈ ਤੇ ਉਹ ਆਪੇ ਗਲ ਸੜ ਕੇ ਖਤਮ ਹੋ ਜਾਂਦੀ ਹੈ। ਹੁਣ ਸੁੰਮੇਵਾਣੀ ਨਦੀ ਤੇ ਥੋਹਰ ਦਾ ਕੀ ਮੇਲ।
ਪਰ ਅਬਦਾਲੀ ਤਾਂ ਸਿਖਾਂ ਨੂੰ ਖਤਮ ਕਰ ਦੇਣ ਦੀ ਜਿੱਦ ਕਰੀ ਬੈਠਾ ਸੀ। ਸੋ ਉਸ ਨੇ ਆਪਣੇ ਕਾਫਲੇ ਦਾ ਉਤਾਰਾ ਅੰਮ੍ਰਿਤਸਰ ਕਰਨਾ ਸੀ। ਲਗਭਗ ਸਾਰੇ ਹਿੰਦੋਸਤਾਨ ਦੀਆਂ ਗੋਡਣੀਆਂ ਲਵਾ ਕੇ ਹੁਣ ਅਬਦਾਲੀ ਕੁਝ ਹੰਕਾਰ ਵਿਚ ਵੀ ਆ ਗਿਆ ਸੀ। ਕਾਬਲ ਤੀਕ ਉਸ ਦੀ ਜੈ ਜੈ ਕਾਰ ਹੋ ਰਹੀ ਸੀ। ਹਿੰਦੋਸਤਾਨ ਜਹੀ ਤਾਕਤ ਨੂੰ ਨਿਵਾ ਕੇ ਹੁਣ ਜਦ ਉਹ ਆਪਣੇ ਦੇਸ ਪਰਤਦਾ ਸੀ ਤਾਂ ਅੱਜ ਤੱਕ ਦੇ ਵੱਡੇ ਅਫਗਾਨ ਯੋਧਿਆਂ ਵਿਚ ਉਸ ਦਾ ਨਾਮ ਸ਼ੁਮਾਰ ਕੀਤਾ ਜਾਂਦਾ ਸੀ। ਹਿੰਦੋਸਤਾਨ ਦੇ ਮੁਗਲਾਂ ਨੇ ਤਾਂ ਉਸ ਨਾਲ ਸੰਧੀਆਂ ਹੀ ਕਰ ਲਈਆਂ ਸਨ, ਵੱਡੀ ਤਾਕਤ ਮਰਾਠੇ ਉਸ ਨੇ ਬੁਰੀ ਤਰ੍ਹਾਂ ਦਰੜ ਸੁੱਟੇ ਸਨ ਤੇ ਹੁਣ ਬਚਦੇ ਜਾਟ ਵੀ ਉਸਦੇ ਘੋੜਿਆਂ ਦਿਆਂ ਸਮਾਂ ਅੱਗੇ ਸਿਰ ਨਿਵਾ ਗਏ ਸਨ। ਇਕ ਅਜੇਤੂ ਜਰਨੈਲ ਵਾਂਗ ਉਸ ਨੇ ਆਪਣੇ ਵਤਨ ਪਰਤਨਾ ਸੀ।
ਪਰ ਇਹ ਤਾਂ ਉਹ ਭੁੱਲ ਹੀ ਗਿਆ ਸੀ ਕਿ ਉਸ ਦੀ ਵਾਪਸੀ ਦੇ ਰਸਤੇ ਵਿਚ ਹਰ ਵਾਰ ਪੰਜਾਬ ਪੈਂਦਾ ਸੀ।
ਦੱਖਣ ਪੂਰਬ ਮੈਂ ਲੁਟੀ ਸੁਧ ਸਿੰਘਨ ਦਈ ਗਵਾਇ॥
"ਖਾਲਸਾ ਜੀ, ਜਿਹੜੀਆਂ ਮੇਲਾ ਮਾਰਨ ਅਸੀਂ ਨਿਕਲ ਰਹੇ ਹਾਂ. ਜਦੋਂ ਹੀ ਅਬਦਾਲੀ ਨੂੰ ਇਹਨਾਂ ਦਾ ਪਤਾ ਲੱਗੇਗਾ, ਉਹ ਏਧਰ ਚੜ੍ਹਾਈ ਕਰੇਗਾ। ਕਿਉਂ ਨਾ ਪਹਿਲਾਂ ਸਾਰੇ ਪਰਿਵਾਰ ਤੇ ਬਾਲ ਬੱਚੇ ਮਾਲਵੇ ਵੱਲ ਛੱਡ ਆਈਏ '". ਬਾਬਾ ਸ਼ਾਮ ਸਿੰਘ ਨਾਰਲੇ ਵਾਲਿਆਂ ਨੇ 6 ਜੰਡਿਆਲੇ ਉੱਤੇ ਚੜ੍ਹਾਈ ਕਰਨ ਦੀ ਤਿਆਰੀ ਕਰ ਰਹੇ ਸਿੰਘਾਂ ਨੂੰ ਕਿਹਾ। ਸਿੰਘਾਂ ਨੂੰ ਆਕਲ ਦਾਸ ਦੀ ਉਸ ਚਿੱਠੀ ਬਾਰੇ ਪਤਾ ਲੱਗ ਗਿਆ ਸੀ, ਜੋ ਉਸ ਨੇ ਅਬਦਾਲੀ ਵੱਲ ਘੋਲੀ ਸੀ।
"ਤੁਸੀਂ ਠੀਕ ਕਹਿੰਦੇ ਹੋ ਬਾਬਾ ਜੀ ਪਠਾਨਾ ਦਾ ਜਦ ਸਾਡੇ 'ਤੇ ਜ਼ੋਰ ਨਹੀਂ ਚੱਲਦਾ ਤਾਂ ਉਹ ਸਾਰਾ ਗੁੱਸਾ ਸਿਖ ਪਰਿਵਾਰਾਂ ਉੱਤੇ ਕੱਢਦੇ ਹਨ।", ਸਰਦਾਰ ਜੱਸਾ ਸਿੰਘ ਨੇ ਬਾਬਾ ਜੀ ਦੀ ਗੱਲ ਦੀ ਹਾਮੀ ਭਰਦਿਆਂ ਕਿਹਾ।
ਸਿੰਘਾਂ ਨੇ ਸਾਰਾ ਵਹੀਰ ਇਕੱਠਾ ਕੀਤਾ ਤੇ ਮਾਲਵੇ ਵੱਲ ਚਾਲਾ ਪਾ ਦਿੱਤਾ। ਨਾਲ ਹੀ ਕੁਝ ਸਿੰਘਾਂ ਦੇ ਮਨ ਵਿਚ ਇਹ ਵੀ ਸੀ ਕਿ ਉਹ ਜਾਂਦੇ ਜਾਂਦੇ ਨਿਰੰਜਨੀਏ ਮਹੰਤ ਨੂੰ ਸੋਧ ਜਾਣ। ਪਰ ਨਾਲ ਦੇ ਸਿੰਘਾਂ ਨੇ ਕਿਹਾ,
"ਕਾਬਲੀ ਕੁੱਤਾ ਸ਼ਿਕਾਰ ਲਈ ਕਾਬਲੋਂ ਚੱਲ ਪਿਆ ਹੈ, ਸੋ ਸਾਨੂੰ ਪਹਿਲਾਂ ਵਹੀਰ ਵੱਲੋਂ ਵਿਹਲੇ ਹੋ ਜਾਣਾ ਚਾਹੀਦਾ ਹੈ "
ਤਦੋਂ ਹੀ ਇਕ ਸੂਹੀਆ ਸਿੰਘ ਆਇਆ,
"ਖਾਲਸਾ ਜੀ ਅਬਦਾਲੀ ਨੇ ਕਾਬਲੋਂ ਨਹੀਂ ਤੁਰਨਾ ਉਹ ਤਾਂ ਸਿੰਧ ਪਾਰ ਕਰ ਆਇਆ ਹੈ। "
ਸਿੰਘਾਂ ਨੂੰ ਇਸ ਬਾਰੇ ਪਹਿਲਾਂ ਖਬਰ ਨਹੀਂ ਸੀ। ਉਹ ਤਾਂ ਇਹ ਸੋਚ ਰਹੇ ਸਨ ਕਿ ਕਿਤੇ ਸ਼ਾਹ ਨੇ ਹਜੇ ਕਾਬਲੋਂ ਕੂਚ ਕਰਨਾ ਹੈ।
"ਫੇਰ ਸਾਨੂੰ ਪਹਿਲਾਂ ਟੱਬਰਾਂ ਵਾਲਾ ਮੋਰਚਾ ਮਾਰ ਲੈਣਾ ਚਾਹੀਦਾ ਹੈ। ਜੰਡਿਆਲੇ ਤੇ ਅਬਦਾਲੀ ਨੂੰ ਫੇਰ ਏਸ ਜ਼ਿੰਮੇਵਾਰੀ ਤੋਂ ਵਿਹਲੇ ਹੋ ਕੇ ਟੱਕਰਾਂਗੇ। ", ਬਾਬਾ ਸ਼ਾਮ ਸਿੰਘ ਡੇਲੇ।
"ਸਤਿਬਚਨ ਬਾਬਾ ਜੀ", ਆਖਦਿਆਂ ਬਾਕੀ ਸਿੰਘਾਂ ਨੇ ਹੁੰਗਾਰਾ
ਭਰਿਆ ਤੇ ਵਹੀਰ ਮਾਲਵੇ ਕੰਨੀ ਤੁਰ ਪਿਆ। ਜੰਡਿਆਲੇ ਜਾਣ ਦੀ ਥਾਂ ਸਿਖ ਹੁਣ ਸਤਲੁਜ ਨੂੰ ਹੋ ਤੁਰੇ। ਉਹਨਾਂ ਦਾ ਇਰਾਦਾ ਸੀ ਕਿ ਪਰਿਵਾਰਾਂ ਵਿਚਲੇ ਮਾਈਆਂ, ਬੁੱਢਿਆਂ ਤੇ ਬੱਚਿਆਂ ਨੂੰ ਬਰਨਾਲੇ ਪਾਰ ਮਾਲਵੇ ਵਿਚ ਬਰਾੜਾਂ ਦੇ ਇਲਾਕੇ ਤੱਕ ਛੱਡ ਆਉਣ।
ਪਰ ਫੇਰ ਵੀ ਕੁਝ ਸਿੰਘਾਂ ਨੇ ਬਾਬਾ ਜੱਸਾ ਸਿੰਘ ਰਾਮਗੜ੍ਹੀਏ ਦੀ ਅਗਵਾਈ ਵਿਚ ਜੰਡਿਆਲੇ ਨੂੰ ਘੇਰਾ ਪਾ ਲਿਆ। ਸਿੰਘਾਂ ਨੂੰ ਜੰਡਿਆਲੇ ਵਾਲਿਆਂ 'ਤੇ ਗੁੱਸਾ ਵੀ ਬਹੁਤ ਸੀ, ਸਿਰਫ ਏਸ ਕਰਕੇ ਨਹੀਂ ਕਿ ਉਹ ਸਿੰਘਾਂ ਦੀਆਂ ਮੁਖਬਰੀਆਂ ਕਰਦੇ ਸਨ ਤੇ ਮੁਗਲਾਂ ਨੂੰ ਸਿੰਘਾਂ ਦੇ ਪਰਿਵਾਰਾਂ ਦਾ ਪਤਾ ਦਿੰਦੇ ਸਨ, ਸਗੋਂ ਇਹਨਾਂ ਦੁਸ਼ਟਾਂ ਨੇ ਸਾਖੀਆਂ ਘੜ੍ਹੀਆਂ ਸਨ, ਜਿਹਨਾਂ ਵਿਚ ਪਹਿਲੇ ਸਤਿਗੁਰੂ ਤਗੁਰੂ ਤੇ ਛੇਵੇਂ ਸਤਿਗੁਰੂ ਬਾਰੇ ਘਟੀਆ ਗੱਲਾਂ ਲਿਖੀਆਂ ਗਈਆਂ ਸਨ। ਪੰਥ ਨਾਲੋਂ ਵੱਖ ਹੋ ਕੇ ਪਹਿਲਾਂ ਇਹ ਜ਼ਕਰੀਏ ਤੇ ਮੀਰ ਮੰਨੂ ਦੇ ਤਾਬੇਦਾਰ ਰਹੇ ਤੇ ਹੁਣ ਅਹਿਮਦ ਸ਼ਾਹ ਨਾਲ ਗੰਢ ਤੁੱਪ ਕਰ ਲਈ। ਸੋ ਇਹਨਾਂ ਨੂੰ ਸਬਕ ਸਿਖਾਉਣਾ ਜਰੂਰੀ ਸੀ।
ਕੁਝ ਪਲਾਂ ਵਿਚ ਹੀ ਸ਼ਹਿਰ ਦਾ ਵੱਡਾ ਹਿੱਸਾ ਸਿੰਘਾਂ ਨੇ ਲੁੱਟ ਲਿਆ। ਆਕਲ ਦਾਸ ਨੇ ਕਿਲ੍ਹੇ ਵਿਚ ਸ਼ਰਨ ਲੈ ਲਈ ਤੇ ਵੱਡੀ ਸੁਰੱਖਿਆ ਟੁਕੜੀ ਦਰਵਾਜ਼ਿਆਂ 'ਤੇ ਅੰਦਰ ਤੈਨਾਤ ਕਰ ਦਿੱਤੀ। ਸਿੰਘ ਕਾਫੀ ਚਿਰ ਘੇਰਾ ਪਾ ਕੇ ਬੈਠੇ ਰਹੇ ਤੇ ਕਿਲ੍ਹੇ ਅੰਦਰ ਵੜਨ ਦੀਆਂ ਵਿਉਂਤਾਂ ਘੜਦੇ ਰਹੇ। ਪਰ ਤਦੋਂ ਹੀ ਆਕਲ ਦਾਸ ਨੇ ਐਸਾ ਕੁਚੀਲ ਕੰਮ ਕੀਤਾ, ਜਿਸ ਦੀ ਸਿੰਘਾਂ ਨੂੰ ਆਸ ਨਹੀਂ ਸੀ।
ਨਿਰੰਜਨੀਏ ਮਹੰਤ ਨੇ ਆਪਣੇ ਮੁਸਲਮਾਨ ਸਿਪਾਹੀਆਂ ਤੋਂ ਗਾਵਾਂ ਹਲਾਲ ਕਰਵਾਈਆਂ ਤੇ ਕਿਲ੍ਹੇ ਦੀਆਂ ਕੰਧਾਂ 'ਤੇ ਚਾਰੇ ਪਾਸੇ ਲਮਕਾ ਦਿੱਤੀਆਂ।
"ਗੀਦੀ ਕਿਤੋਂ ਦਾ...", ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਬੋਲੇ, "ਖਾਲਸਾ ਜੀ ਇਹ ਸਾਡੀ ਦੁਸ਼ਮਨੀ ਦੇ ਲਾਇਕ ਵੀ ਨਹੀਂ... ਲੜਿਆ ਵੀ ਕਿਸੇ ਅਸੂਲਾਂ 'ਤੇ ਖਲੋਤੇ ਨਾਲ ਜਾ ਸਕਦਾ ਹੈ... ਜੋ ਕਮੀਨੀਆਂ ਤੇ ਘਟੀਆ ਚਾਲਾਂ 'ਤੇ ਹੀ ਆ ਜਾਵੇ ਉਸ ਨਾਲ ਕੀ ਲੜਿਆ ਜਾਵੇ ਚੁੱਕ ਲਓ ਘੇਰਾ.. ਏਹਨੂੰ ਅਕਾਲ ਪੁਰਖ ਆਪ ਦੇਖੇਗਾ ਜੇ ਅਸੀਂ ਕੁਝ ਚਿਰ ਹੋਰ ਬੈਠੇ ਰਹੇ ਤਾਂ ਇਹ ਗੀਦੀ ਹੋਰ ਪਾਪ ਕਰੇਗਾ. ", ਕਹਿੰਦਿਆਂ ਸਰਦਾਰ ਜੱਸਾ ਸਿੰਘ ਨੇ ਸਿੰਘਾਂ ਦਾ ਜੰਡਿਆਲਿਓ ਘੇਰਾ ਚੁਕਾ ਦਿੱਤਾ। ਕੁਝ ਸਮੇਂ ਮਗਰੋਂ ਹੀ ਉਹ ਮਾਲਵੇ ਵੱਲ
ਜਾ ਰਹੇ ਸਿਖ ਵਹੀਰ ਨਾਲ ਰਲ ਗਏ।
ਅਹਿਮਦ ਸ਼ਾਹ ਨੂੰ ਜਦ ਜੰਡਿਆਲੇ ਵਾਲੇ ਨਿਰੰਜਨੀਏ ਮਹੰਤ ਆਕਲ ਦਾਸ ਦੀ ਦੂਜੀ ਚਿੱਠੀ ਮਿਲੀ ਕਿ ਸਿੰਘ ਜੰਡਿਆਲੇ ਨੂੰ ਘੇਰਾ ਪਾਉਣ ਆ ਰਹੇ ਹਨ ਤਾਂ ਉਹ ਜਲਦੀ ਨਾਲ ਅੰਮ੍ਰਿਤਸਰ ਦੀ ਥਾਂ ਜੰਡਿਆਲੇ ਪਹੁੰਚਿਆ। ਏਥੇ ਆ ਕੇ ਉਸ ਨੂੰ ਪਤਾ ਲੱਗਾ ਕਿ ਸਿੰਘ ਤਾਂ ਏਥੋਂ ਚਲੇ ਗਏ।
"ਕਮਬਖ਼ਤ...", ਅਬਦਾਲੀ ਖੱਬੇ ਹੱਥ ਉੱਤੇ ਜ਼ੋਰ ਨਾਲ ਸੱਜੇ ਦੀ ਮੁੱਠੀ ਮਾਰਦਿਆਂ ਬੋਲਿਆ।
“ਪਤਾ ਕਰੋ ਕਿ ਉਹ ਕਿਧਰ ਗਏ ਹਨ " ਫੌਜਦਾਰਾਂ ਨੇ ਸੂਹੀਏ ਦੋੜਾਏ, ਤੇ ਨਾਲੇ ਮਹੰਤ ਨੂੰ ਕਰੋ ਕਿ ਸਾਡੇ ਆਉਣ ਦਾ ਨਜ਼ਰਾਨਾ ਪੇਸ਼ ਕਰੇ..
ਨਿਰੰਜਨੀਏ ਮਹੰਤ ਤੋਂ ਤਿੰਨ ਲੱਖ ਨਜ਼ਰਾਨਾ ਲੈ ਕੇ ਅਬਦਾਲੀ ਨੇ ਨਜੀਬ ਖਾਨ ਨੂੰ ਇਸ਼ਾਰਾ ਕੀਤਾ ਤੇ ਅਫਗਾਨਾ ਨੇ ਲਸ਼ਕਰ ਅੰਮ੍ਰਿਤਸਰ ਵੱਲ ਮੌਤ ਲਿਆ। ਨਜ਼ੀਬ ਖਾਨ ਨੂੰ ਪਤਾ ਲੱਗ ਗਿਆ ਸੀ ਕਿ ਅਬਦਾਲੀ ਆਪਣੀ ਪਹਿਲੀ ਮਿੱਥੀ ਤਰਕੀਬ ਨੂੰ ਨੇਪਰੇ ਚਾੜ੍ਹਣਾ ਚਾਹੁੰਦਾ ਹੈ। ਜੰਡਿਆਲੇ ਤਾਂ ਉਹ ਕਾਹਲੀ ਨਾਲ ਸਿਖਾਂ ਨੂੰ ਖਤਮ ਕਰਨ ਲਈ ਹੀ ਆਇਆ ਸੀ।
ਦੁਰਾਨੀ ਫੌਜਾਂ ਨੇ ਅੰਮ੍ਰਿਤਸਰ ਆ ਉਤਾਰਾ ਕੀਤਾ। ਸਿੰਘਾ ਦੇ ਕਿਲ੍ਹੇ ਰਾਮਰੌਣੀ ਵਿਚ ਅਬਦਾਲੀ ਦੇ ਲਸ਼ਕਰ ਨੇ ਡੇਰੇ ਲਾ ਲਏ।
ਅਬਦਾਲੀ ਨੇ ਆਪਣੇ ਚੁਨਿੰਦਾ ਫੌਜਦਾਰ ਇਕੱਠੇ ਕੀਤੇ ਤੇ ਬੋਲਿਆ,
"ਜਿੰਨੀਆਂ ਵੀ ਇਹਨਾਂ ਦੀਆਂ ਪੁਰਾਤਨ ਇਮਾਰਤਾਂ ਹਨ... ਇਹਨਾਂ ਦੇ ਗੁਰੂਆਂ ਦੇ ਘਰ, ਕੋਟ, ਅਸਥਾਨ ਜੋ ਵੀ ਹਨ. ਸਭ ਮਿੱਟੀ ਵਿਚ ਮਿਲਾ ਦਿਓ। ”
ਹੁਕਮ ਦੀ ਤਾਮੀਲ ਹੋਈ ਤੇ ਪਠਾਨਾ ਨੇ ਅੰਮ੍ਰਿਤਸਰ ਸਾਹਿਬ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ।
ਅਬਦਾਲੀ ਆਪਣੇ ਅੰਗ ਰੱਖਿਅਕ ਦਸਤੇ ਨਾਲ ਦਰਬਾਰ ਸਾਹਿਬ ਵੱਲ ਆਇਆ। ਉਹ ਬੜਾ ਸਾਹਿਬ ਵਾਲੇ ਪਾਸਿਓ ਖਲੋ ਕੇ ਹਰਿਮੰਦਰ ਸਾਹਿਬ ਨੂੰ ਦੇਖ ਰਿਹਾ ਸੀ।
"ਇਹੀ ਹੈ ਨਾ ਇਹਨਾਂ ਦਾ ਸਭ ਤੋਂ ਮੁਕੱਦਸ ਅਸਥਾਨ ਏਥੋਂ ਹੀ ਤਾਕਤ ਮਿਲਦੀ ਹੈ ਨਾ ਇਹਨਾਂ ਨੂੰ "
"ਜੀ ਹਜੂਰ ...", ਨਸੀਬ ਖਾਂ ਬੋਲਿਆ।
"ਸਾਰੀ ਫੌਜ ਨੂੰ ਹੁਕਮ ਚਾੜ੍ਹ ਦਿਓ ਕਿ ਘੋੜਿਆਂ ਦੀ ਸਾਰੀ ਲਿੰਦ ਇਸ
ਤਾਲ ਵਿਚ ਸੁੱਟੀ ਜਾਏ। ਹਲਾਲ ਕੀਤੀਆਂ ਗਾਵਾਂ ਦੀ ਖੱਲ, ਹੱਡੀਆਂ, ਮਿੱਤ ਤੇ ਬਾਕੀ ਸਾਰੀ ਰਹਿੰਦ ਖੂੰਹਦ ਵੀ ਏਥੇ ਹੀ ਪਾਈ ਜਾਵੇ। ਇਸ ਤਾਲ ਨੂੰ ਪੂਰੀ ਤਰ੍ਹਾਂ ਭਰ ਦਿਓ। ਢਾਹੀਆਂ ਗਈਆਂ ਇਮਾਰਤਾਂ ਦਾ ਸਾਰਾ ਮਲਬਾ ਏਥੇ ਲਿਆ ਕੇ ਸੁੱਟੋ. ਜੇ ਫੇਰ ਵੀ ਪੂਰਿਆ ਨਾ ਜਾਵੇ ਤਾਂ ਮਿੱਟੀ ਨਾਲ ਭਰ ਕੇ ਵਿਚ ਜੋ ਬੀਜ ਦਿਓ...
..ਤੇ ਜਨਾਬ ਤਾਲ ਵਿਚਲਾ ਮੰਦਰ ਹਰਿਮੰਦਰ ", ਸਿਖਾਂ ਦਾ ਵੈਰੀ ਲਾਹੌਰ ਦਾ ਇਕ ਕਾਜ਼ੀ ਬੋਲਿਆ।
“ਇਸ ਬਾਰੇ ਵੀ ਸੋਚਿਆ ਹੈ ਅਸੀਂ ਜਾਂਦੇ ਹੋਏ ਇਸ ਦਾ ਪ੍ਰਬੰਧ ਵੀ ਕਰਕੇ ਜਾਵਾਂਗੇ... .". ਸ਼ੈਤਾਨੀ ਹਾਸਾ ਹੱਸਦਿਆਂ ਅਬਦਾਲੀ ਬੋਲਿਆ।
ਲਾਹੌਰ ਨੂੰ ਚਾਲਾ ਪਾਉਣ ਤੋਂ ਪਹਿਲਾਂ ਉਸਨੇ ਆਪਣੀ ਇਕ ਵੀਹ ਪੱਚੀ ਹਜ਼ਾਰ ਸੈਨਿਕਾਂ ਦੀ ਟੋਲੀ ਸਿਖਾਂ ਦਾ ਖੁਰਾ ਲੱਭਣ ਭੇਜੀ। ਜਿਹੜੇ ਸੂਹੀਏ ਪਹਿਲਾਂ ਸ਼ਾਹ ਨੇ ਸਿਖਾਂ ਨੂੰ ਟੋਲਣ ਭੇਜੇ ਸਨ ਉਹਨਾਂ ਦੀ ਭੇਟ ਸਿਖ ਸੂਹੀਆਂ ਨਾਲ ਹੋ ਗਈ ਤੇ ਸਿੰਘਾਂ ਨੇ ਉਹ ਪਾਰ ਬੁਲਾ ਦਿੱਤੇ। ਖਬਰ ਕਿਸ ਨੇ ਲਿਆਉਣੀ ਸੀ। ਸੋ ਸੂਹੀਆਂ ਦੀ ਖਬਰ ਲੈਣ ਲਈ ਹੋਰ ਸੂਹੀਏ ਭੇਜੇ ਗਏ।
ਲਾਹੌਰ ਬੈਠੇ ਅਬਦਾਲੀ ਨੂੰ ਵੀ ਇਹੋ ਖਬਰਾਂ ਪਹੁੰਚਦੀਆਂ ਰਹੀਆਂ ਕਿ ਫਲਾਣੀ ਥਾਂ ਸਿਖਾਂ ਨੇ ਪਠਾਨ ਲੁੱਟ ਲਏ, ਫਲਾਣੀ ਥਾਂ ਅਫਗਾਨ ਸਿਪਾਹੀ ਮਾਰ ਦਿੱਤੇ। ਅਬਦਾਲੀ ਸਿੱਖਾਂ 'ਤੇ ਬੁਰੀ ਤਰ੍ਹਾਂ ਖਿਝ ਚੁੱਕਾ ਸੀ।
“ਕੀ ਇਹਨਾਂ ਨੂੰ ਕਿਸੇ ਨੇ ਸਾਹਮਣੇ ਆ ਕੇ ਲੜ੍ਹਣਾ ਨਹੀਂ ਸਿਖਾਇਆ...", ਕਦੇ ਕਦੇ ਜਿੱਚ ਕੇ ਉਹ ਬੋਲਦਾ।
ਜਿਹੜਾ ਵੀਹ ਪੱਚੀ ਹਜ਼ਾਰ ਦਾ ਦਸਤਾ ਸਿਖਾਂ ਨੂੰ ਲੱਭਣ ਤੋਰਿਆ ਸੀ, ਉਹਨਾਂ ਦੀ ਝੜਪ ਜੰਗਲ ਵਿਚ ਸਿਖ ਵਹੀਰ ਦੇ ਮਗਰ ਜਾ ਰਹੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਦੇ ਜੱਥੇ ਨਾਲ ਹੋ ਗਈ। ਉਹਨਾਂ ਸਿਖਾਂ ਨੂੰ ਮਾਰਨਾ ਜਾਂ ਮੁਕਾਬਲਾ ਤਾਂ ਕੀ ਕਰਨਾ ਸੀ, ਸਗੋਂ ਆਪਣੇ ਹਥਿਆਰ ਘੋੜੇ ਖੂਹਾ ਕੇ ਮੁੜੇ। ਹਾਰ ਕੇ ਵਾਪਸ ਆਈ ਟੁਕੜੀ ਦੇ ਸੈਨਾਪਤੀਆਂ ਦੇ ਅਬਦਾਲੀ ਨੇ ਸਿਰ ਲੁਹਾ ਦਿੱਤੇ ।
ਲੁਧਿਆਣਾ ਪਾਰ ਕਰਕੇ ਜਦ ਸਿੰਘ ਮਲੇਰ ਕੋਟਲੇ ਵੱਲ ਵਧੇ ਤਾਂ ਮਲੇਰੀਏ ਨਵਾਬ ਭੀਖਨ ਖਾਨ ਨੂੰ ਜਾਪਿਆ ਕਿ ਖਾਲਸਾ ਮਲੇਰਕੋਟਲੇ ਉੱਤੇ ਹੱਲਾ ਕਰਨ ਆ ਰਿਹਾ ਹੈ। ਉਸ ਨੇ ਤੁਰੰਤ ਜੈਨੇ ਨੂੰ ਸਰਹਦ ਖਬਰ ਪੁਚਾਈ,
"ਸਿਖਾਂ ਦਾ ਇਕ ਵੱਡਾ ਵਹੀਰ ਸਾਡੇ ਵਲ ਵਧ ਰਿਹਾ ਹੈ। ਮੈਂ ਸੁਣਿਆਂ
ਹੈ ਕਿ ਜੱਸਾ ਕਲਾਲ, ਹਰੀ ਸਿਹੁ ਭੰਗੀ, ਚੜ੍ਹਤ ਸਿਹੁ, ਛੋਟਾ ਜੱਸਾ ਸਿਹੁ ਤੇ ਹੋਰ ਵੱਡੇ ਸਰਦਾਰ ਇਸ ਵਹੀਰ ਵਿਚ ਹਨ। ਜੇ ਤੁਸੀਂ ਮਦਦ ਲਈ ਨਾ ਪਹੁੰਚੇ ਤਾਂ ਅਸੀਂ ਬਹੁਤੀ ਦੇਰ ਟਿਕ ਨਹੀਂ ਸਕਾਂਗੇ"
ਖਬਰ ਮਿਲਦਿਆਂ ਹੀ ਜ਼ੈਨ ਖਾਂ ਤੁਰੰਤ ਮਲੇਰ ਕੋਟਲੇ ਵੱਲ ਤੁਰ ਪਿਆ। ਪੰਜਾਹ ਹਜਾਰ ਤੋਂ ਇਕ ਲਖ ਦਾ ਲਸ਼ਕਰ ਉਸ ਦੇ ਨਾਲ ਸੀ। ਸਰਹੰਦ ਤੋਂ ਤੁਰਦਿਆਂ ਉਸ ਨੇ ਹਲਕਾਰੇ ਸੂਹ ਦੇਣ ਲਈ ਅਬਦਾਲੀ ਵੱਲ ਵੀ ਤੋਰ ਦਿੱਤੇ।
"ਸ਼ਾਹ ਨੂੰ ਕਿਹਾ ਕਿ ਜਿੰਨਾ ਲੰਬਾ ਹੋ ਸਕਿਆ ਵਹੀਰ ਨੂੰ ਅਸੀਂ ਅਟਕਾ ਕੇ ਰੱਖਾਂਗੇ। ਛੇਤੀ ਨਾਲ ਪਹੁੰਚੇ ਤਾਂ ਕਿ ਚਿਰ ਤੋਂ ਲਟਕਦਾ ਕੰਮ ਸਿਰੇ ਲਾਇਆ ਜਾ ਸਕੇ... ਮੂਹਰਿਓ ਅਸੀਂ ਵਾਢਾ ਧਰ ਲਵਾਂਗੇ ਤੇ ਮਗਰੋਂ ਤੁਸੀਂ ਡੱਕਰੇ ਕਰਦੇ ਆਇਓ। ਪੱਕ ਗਈ ਇਹਨਾਂ ਦੀ ਜਿੰਨੀ ਫਸਲ ਪੱਕਣੀ ਸੀ, ਹੁਣ ਵਾਢੀ ਦੀ ਤਿਆਰੀ ਹੈ, ਸੋ ਛੇਤੀ ਨਾਲ ਪਹੁੰਚੇ ਤਾਂ ਕਿ ਆਪਣਾ ਆਪਣਾ ਹਿੱਸਾ ਵੰਡਿਆ ਜਾ ਸਕੇ। ਜਿੰਨੀ ਛੇਤੀ ਪਹੁੰਚਣਗੇ ਓਨਾ ਹੀ ਸਿਖਾਂ ਦਾ ਵਧ ਨੁਕਸਾਨ ਕਰਨ ਵਿਚ ਸਫਲ ਹੋਵਾਂਗੇ...", ਜ਼ੈਨ ਖਾਂ ਨੂੰ ਜਾਪਦਾ ਸੀ ਕਿ ਸਿਖ ਐਤਕੀ ਪੰਜੇ ਵਿਚ ਆ ਜਾਣਗੇ ਤੇ ਛੇਤੀ ਹੀ ਪੰਜਾਬ ਉੱਤੇ ਵੀ ਅਫਗਾਨੀ ਝੰਡੇ ਝੂਲਣਗੇ।
ਅਹਿਮਦ ਸ਼ਾਹ ਲਈ ਤਾਂ ਇਹ ਖਬਰ ਜਿਵੇਂ ਔੜ ਮਾਰੀ ਧਰਤੀ 'ਤੇ ਝੜੀ ਲੱਗ ਜਾਣ ਵਾਂਗ ਸੀ। ਉਸਨੇ ਉਸੇ ਦਿਨ ਲਾਹੌਰੋਂ ਕੂਚ ਕਰ ਦਿੱਤਾ ਤੇ ਹਲਕਾਰੇ ਰਾਹੀਂ ਜ਼ੈਨ ਖਾਂ ਨੂੰ ਕਹਿ ਭੇਜਿਆ ਕਿ ਪਰਸੋਂ ਸਵੇਰੇ ਹਮਲੇ ਲਈ ਤਿਆਰ ਰਹਿਣ।
ਅਗਲੇ ਦਿਨ ਸਤਲੁਜ ਪਾਰ ਕਰਦਿਆਂ ਸ਼ਾਹ ਨੇ ਘੋੜਸਵਾਰ ਹਲਕਾਰੇ ਜ਼ੈਨ ਖਾਂ ਵੱਲ ਜੰਗ ਦੀ ਨੀਤੀ ਸਮਝਾਉਣ ਲਈ ਤੋਰੇ।
"ਅਸੀਂ ਆਪਣੇ ਲਗਭਗ ਢਾਈ ਲੱਖ ਦੇ ਲਸ਼ਕਰ ਨਾਲ ਇਹਨਾਂ ਨੂੰ ਪਿੱਛਿਓ ਘੇਰਾਂਗੇ। ਸਾਡੇ ਲਸ਼ਕਰ ਵਿਚ ਡੇਢ ਲੱਖ ਦੇ ਕਰੀਬ ਘੋੜਸਵਾਰ ਹਨ, ਸੋ ਤੜਕੇ ਪਹਿਲੇ ਪਹਿਰ ਹੀ ਇਹਨਾਂ ਤੀਕ ਪਹੁੰਚ ਜਾਵਾਂਗੇ। ਤੇਰੀ ਫੌਜ ਦਾ ਮੈਨੂੰ ਪਤਾ ਹੈ ਤੇ ਮਲੇਰ ਕੋਟੀਆਂ ਦੀ ਜਿੰਨੀ ਵੀ ਹੋਈ ਨਾਲ ਲੈ ਕੇ ਤੁਸੀਂ ਸਿਖਾਂ ਨੂੰ ਮੂਹਰਿਓ ਪੈਣਾ ਹੈ। ਇਸ ਤਰ੍ਹਾਂ ਸਾਰਾ ਸਿਖ ਜੱਥਾ ਸਾਡੇ ਘੇਰੇ ਵਿਚ ਆ ਜਾਵੇਗਾ। ਧਰਤੀ ਦੀ ਕੋਈ ਫੌਜ ਨਹੀਂ ਜੋ ਚਾਰੇ ਪਾਸਿਆਂ ਤੋਂ ਘਿਰਨ ਮਗਰੋਂ ਵੀ ਬਚ ਸਕੇ...
ਜ਼ੈਨ ਖਾਂ ਨੇ ਜਦ ਇਹ ਸੁਨੇਹਾਂ ਆਪਣੇ ਸਾਥੀ ਫੌਜਦਾਰਾਂ ਨਾਲ ਪੜ੍ਹਿਆ
ਤਾਂ ਦੀਵਾਨ ਲਛਮੀ ਨਾਰਾਇਣ ਬੋਲਿਆ, "ਐਸੇ ਚਕਰਵਿਊ ਨੂੰ ਤਾਂ ਅਰਜਨ ਪੁੱਤਰ ਅਭਿਮੰਨਿਊ ਨਹੀਂ ਤੋੜ ਸਕਿਆ ਸੀ ਇਹ ਸਿਖ ਕੀ ਬਲਾ ਹਨ .. "
ਅਸੀ ਕੋਹ ਦੇ ਲਗਭਗ ਪੈਂਡਾ, ਜਿਸ ਵਿਚ ਦੋ ਦਰਿਆ ਵੀ ਆਉਂਦੇ ਸਨ, ਅਬਦਾਲੀ ਨੇ ਦੋ ਦਿਹਾੜੀਆਂ ਵਿਚ ਨਬੇੜ ਲਿਆ। ਠੰਡ ਦਾ ਮਹੀਨਾ ਹੋਣ ਕਰਕੇ ਰੁੱਤ ਵੀ ਅਫਗਾਨਾ ਦੀ ਮਨਭਉਂਦੀ ਸੀ। ਠੰਡੀਆਂ ਲੰਬੀਆਂ ਰਾਤਾਂ ਨੂੰ ਪੈਂਡਾ ਮਾਰਦੇ ਹੋਏ ਅਫਗਾਨ ਤੀਜੇ ਦਿਨ ਸੁਵਖਤੇ ਹੀ ਮਲੇਰਕੋਟਲੇ ਆਣ ਲੱਥੇ।
ਸਿੰਘਾਂ ਨੂੰ ਅਬਦਾਲੀ ਦੇ ਆਉਣ ਦੀ ਕੋਈ ਖਬਰ ਨਹੀਂ ਸੀ। ਉਹਨਾਂ ਨੂੰ ਤਾਂ ਜ਼ੈਨੇ ਤੇ ਮਲੇਰ ਕੋਟੀਏ ਭੀਖਨ ਖਾਨ ਦੇ ਅੱਗੇ ਖਲੋਤੇ ਹੋਣ ਬਾਰੇ ਵੀ ਰਤਾ ਸੂਹ ਨਹੀਂ ਸੀ । ਉਹਨਾਂ ਦੇ ਤਾਂ ਹੁਣ ਰੁਕਣ ਦਾ ਸਮਾਂ ਸੀ। ਰਾਤ ਨੂੰ ਉਹ ਪੈਂਡਾ ਤੈਅ ਕਰਦੇ ਸਨ ਤੇ ਅੰਮ੍ਰਿਤ ਵੇਲਾ ਹੁੰਦੇ ਹੀ ਕਿਤੇ ਪੜਾਅ ਕਰ ਲੈਂਦੇ ਸਨ। ਸਿਖ ਸਰਦਾਰਾਂ ਨੇ ਬੀਬੀਆਂ, ਬੱਚਿਆਂ ਤੇ ਬਜ਼ੁਰਗਾਂ ਦੇ ਵਹੀਰ ਦਾ ਪੜਾਅ ਗੁਰਮੇ ਪਿੰਡ ਵਿਚ ਕੀਤਾ ਹੋਇਆ ਸੀ। ਦੋ ਮਿਸਲਾਂ ਦੇ ਚੁਨਿੰਦਾ ਸੂਰਮੇਂ ਉਸ ਵਹੀਰ ਦੇ ਨਾਲ ਸਨ। ਬਾਕੀ ਸਰਦਾਰਾਂ ਨੇ ਸਿਖ ਨੌਜੁਆਨ ਲੜਾਕਿਆਂ ਨੂੰ ਨਾਲ ਲੈ ਕੇ ਕੁੱਪ ਪਿੰਡ ਡੇਰਾ ਲਾਇਆ ਹੋਇਆ ਸੀ। ਉਹ ਵਹੀਰ ਦੇ ਕਾਫੀ ਪਿੱਛੇ ਸਨ। ਕੁੱਪ ਤੋਂ ਮਲੇਰਕੋਟਲਾ ਕੋਈ ਛੇ ਕੁ ਮੀਲ ਸੀ। ਸੋ ਹੁਣ ਜੁਝਾਰੂ ਸਿੰਘਾਂ ਤੇ ਅਫਗਾਨਾ ਵਿਚ ਛੇ ਮੀਲ ਦੀ ਵਿੱਥ ਰਹਿ ਗਈ ਸੀ। ਪਰ ਸਿੰਘ ਇਸ ਗੱਲੋਂ ਅਨਜਾਣ ਸਨ।
"ਤੂੰ ਮੈਨੂੰ ਉਹ ਸਾਖੀ ਸੁਣਾ ਮਾਂ...", ਆਪਣੀ ਮਾਂ ਦੇ ਗੋਡੇ ਨਾਲ ਬੈਠਾ ਇਕ ਬਾਲ ਬੋਲਿਆ।
"ਕਿਹੜੀ ਪੁੱਤਰ
"ਉਹੀ ਮਾਂ.. ਬਾਬਾ ਬੰਦਾ ਸਿੰਘ ਦੇ ਸਾਥੀ ਉਸ ਸਿੰਘ ਦੀ ਜਿਹੜਾ ਕਹਿੰਦਾ ਸੀ ਮੇਰੀ ਮਾਂ ਝੂਠ ਬੋਲਦੀ ਹੈ।
"ਪਰ ਤੈਨੂੰ ਤਾਂ ਆਉਂਦੀ ਹੈ ਉਹ ਸਾਖੀ ", ਪਹਿਲਾਂ ਕਈ ਵਾਰ ਸੁਣਾਈ ਹੋਣ ਕਰਕੇ ਸਾਖੀ ਬਾਲ ਨੂੰ ਯਾਦ ਸੀ।
"ਹਾਂ ਪਰ ਮੇਰਾ ਚਿੱਤ ਕਰਦਾ ਕਿ ਦੁਬਾਰਾ ਸੁਣਾ...", ਬਾਲ ਨੇ ਇੱਛਾ ਜਾਹਰ ਕੀਤੀ ਤੇ ਮਾਂ ਨੇ ਸੁਣਾਉਣੀ ਸ਼ੁਰੂ ਕੀਤੀ...
"ਇਹ ਕਥਾ ਗੁਰਦਾਸ ਨੰਗਲ ਤੋਂ ਸ਼ੁਰੂ ਹੁੰਦੀ ਹੈ, "
ਮਰਨ ਮੰਗੈਂ ਸਿੰਘ ਸੋ ਕਤ ਡਰੈ॥
ਗੁਰਦਾਸ ਨੰਗਲ ਨੂੰ ਘੇਰਾ ਪਿਆ ਕਈ ਮਹੀਨੇ ਬੀਤ ਗਏ ਸਨ ਤੇ ਆਖਰ ਬਾਬਾ ਜੀ ਤੇ ਉਹਨਾਂ ਦੇ ਸਾਥੀ ਸਿੰਘ ਮੁਗਲਾਂ ਨੇ ਬੰਦੀ ਬਣਾ ਲਏ । ਅੱਠ ਮਹੀਨੇ ਦਾ ਘੇਰਾ, ਭਾਵੇਂ ਕਾਫੀ ਲੰਬਾ ਚਲਾ ਗਿਆ ਸੀ ਤੇ ਮੁਗਲਾਂ ਦਾ ਜਾਨੀ ਮਾਲੀ ਨੁਕਮਾਨ ਵੀ ਕਾਫੀ ਹੋ ਗਿਆ ਸੀ, ਪਰ ਫੇਰ ਵੀ ਜ਼ਕਰੀਏ ਤੇ ਉਸ ਦੇ ਬਾਪ ਅਬਦੁਸਮਦ ਖਾਂ ਨੂੰ ਇਸ ਗੱਲ ਦੀ ਸੰਤੁਸ਼ਟੀ ਸੀ ਕਿ ਅੰਤ ਨੂੰ 'ਬੰਦਾ' ਉਹਨਾਂ ਦੀ ਗ੍ਰਿਫਤ ਵਿਚ ਸੀ।
ਸਿੰਘਾਂ ਦੇ ਸਸ਼ਤਰ ਜਾਂ ਤਾਂ ਖੁੰਢੇ ਹੋ ਚੁੱਕੇ ਸਨ ਤੇ ਜਾਂ ਨਕਾਰਾ ਹੋ ਕੇ ਟੁੱਟ ਗਏ ਸਨ। ਜਦ ਤੀਕ ਕਿਸੇ ਇਕ ਵੀ ਸਿੰਘ ਦੀ ਦੇਹ ਵਿਚ ਰਤਾ ਜਿੰਨੀ ਵੀ ਤਾਕਤ ਬਚੀ ਰਹੀ ਸੀ, ਮੁਗਲ ਗੜ੍ਹੀ ਵਿਚ ਦਾਖਲ ਨਹੀਂ ਹੋ ਸਕੇ। ਸਿੰਘਾਂ ਦੇ ਪਿੰਡ ਸੁੱਕੇ ਰੁੱਖਾਂ ਵਾਂਗ ਹੋ ਚੁੱਕੇ ਸਨ। ਬਹੁਤੇ ਸਿੰਘ ਤਾਂ ਗੜ੍ਹੀ ਦੇ ਵਿਹੜੇ ਵਿਚ ਹੀ ਡਿੱਗੇ ਪਏ ਸਨ। ਉਹਨਾਂ ਦਾ ਰਸਦ ਪਾਣੀ ਮੁੱਕਿਆਂ ਨੂੰ ਵੀ ਕਈ ਮਹੀਨੇ ਹੋ ਚੁੱਕੇ ਸਨ। ਘਾਹ, ਪੱਤੇ ਆਖਰ ਕਿੰਨਾ ਕੁ ਚਿਰ ਬਚਦੇ। ਰੁੱਖਾਂ ਦਾ ਸੱਕ ਵੀ ਲਾਹ ਕੇ ਖਾਧਾ। ਸੁੱਕੀਆਂ ਲੱਕੜਾਂ ਆਟੇ ਵਾਂਗ ਪੀਹ ਕੇ ਛਕੀਆਂ। ਮਰ ਚੁੱਕੇ ਜਾਨਵਰ ਵੀ ਕੱਚੇ ਹੀ ਖਾ ਲਏ। ਏਥੋਂ ਤੱਕ ਕੇ ਕੁਝ ਸਿੰਘਾਂ ਨੇ ਆਪਣੇ ਪੱਟਾਂ ਵਿਚੋਂ ਮਾਸ ਕੱਟ ਕੇ ਵੀ ਖਾਧਾ।
ਹੁਣ ਮੁਗਲਾਂ ਹੱਥ ਤਾਂ ਸਿੰਘਾਂ ਦੇ ਸਿਰਫ ਪਿੰਜਰ ਲੱਗਣੇ ਸਨ, ਪਰ ਉਹਨਾਂ ਨੂੰ ਇਸ ਗੱਲ ਦੀ ਵੀ ਖੁਸ਼ੀ ਸੀ ਕਿ ਚਲੋ ਕੁਝ ਵੀ ਸਹੀ ਦਿੱਲੀ ਦਰਬਾਰ ਨੂੰ ਦਿਖਾਉਣ ਲਈ ਤੇ ਸੱਚੇ ਹੋਣ ਜੋਗਾ ਦੁਸ਼ਮਨ ਤਾਂ ਮਿਲ ਹੀ ਜਾਵੇਗਾ।
ਪਰ...
"ਇਹ ਕੀ ਸਿਰਫ ਏਨੇ ਕੁ ਸਿੰਘ... ਇਹਨਾਂ ਮੁੱਠੀ ਭਰ ਕਾਫਰਾਂ ਲਈ ਅਸੀਂ ਅੱਠ ਮਹੀਨੇ ਦਾ ਘੇਰਾ ਪਾਈ ਰੱਖਿਆ ?", ਜ਼ਕਰੀਏ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਤੇ ਮੁਗਲਾਂ ਦੀ ਗੜ੍ਹੀ ਜਿੱਤ ਲੈਣ ਦੀ ਖੁਸ਼ੀ ਪਲਾਂ ਵਿਚ ਹੀ ਉਡਾਰੀ ਮਾਰ ਗਈ। ਉਹਨਾਂ ਦੇ ਤਾਂ ਚਿਹਰੇ ਸਗੋਂ ਪੀਲੇ ਪੈ ਗਏ ਸਨ।
ਕੀ ਜਵਾਬ ਦੇਣਗੇ ਦਿੱਲੀ ਨੂੰ... ਕਿ ਇਹਨਾਂ ਚਾਰ ਸਿੰਘਾਂ ਬਦਲੇ ਏਨਾ ਤਾਣ ਲਾਈ ਰੱਖਿਆ। ਏਨੀ ਫੌਜ, ਏਨਾ ਗੋਲਾ ਬਾਰੂਦ ਤੇ ਹੋਰ ਸਾਜ਼ੇ ਸਮਾਨ, ਹੋਰ ਤਾਂ ਛੱਡੋ ਏਨਾ ਰਸਦ ਅੱਠ ਮਹੀਨਿਆਂ ਵਿਚ ਚੂੰਡ ਗਈ ਫੌਜ ਕਾਰਦੇ ਲਈ... ਆਹ ਢਾਈ ਸਿੰਘਾਂ ਲਈ ?
"ਆਸੇ ਪਾਸੇ ਘੋੜੇ ਦੌੜਾਓ ਜਰੂਰ ਇਹਨਾਂ ਦੇ ਸਾਥੀ ਕਿੱਧਰੇ ਲੁਕੇ ਹੋਏ ਹਨ ਤੇ ਜਾਂ ਨੱਸ ਜਾਣ ਦੀ ਤਾਕ ਵਿਚ ਹਨ ਲੱਭੋ ਉਹਨਾਂ ਨੂੰ " ਭਾਵੇਂ ਆਪਣਾ ਮਨ ਸਮਝਾਉਣ ਲਈ ਹੁਕਮ ਤਾਂ ਚਾੜ੍ਹ ਦਿੱਤਾ ਸੀ, ਪਰ ਅਸਲੀਅਤ ਤਾਂ ਨਵਾਬ ਨੂੰ ਪਤਾ ਹੀ ਸੀ।
ਕਈ ਪਾਸੀਂ ਭਾਲ ਕਰਨ ਮਗਰੋਂ ਜਦ ਸੂਹੀਏ ਤੇ ਬਾਕੀ ਫੌਜ ਖਾਲੀ ਹੱਥੀਂ ਵਾਪਸ ਪਰਤੀ ਤਾਂ ਜ਼ਕਰੀਆ ਤੇ ਅਬਦੁਸਮਦ ਛਿੱਥੇ ਜਹੇ ਪੈ ਗਏ। ਉਹਨਾਂ ਤੋਂ ਆਪਣੀ ਫੌਜ ਨੂੰ ਮੂੰਹ ਨਹੀਂ ਦਿਖਾਇਆ ਜਾ ਰਿਹਾ ਸੀ ਤੇ ਦਿੱਲੀ ਦਾ ਸਾਹਮਣਾ ਉਹਨਾਂ ਹੁਣ ਕਿੰਝ ਕਰਨਾ ਸੀ।
"ਤੁਸੀਂ ਹੁਣ ਇਉਂ ਕਰੋ. ", ਨਵਾਬ ਅਬਦੁਸਮਦ ਨੇ ਆਪਣੇ ਨਜ਼ਦੀਕੀ ਫੌਜਦਾਰਾਂ ਨੂੰ ਕੋਲ ਬੁਲਾਇਆ ਤੇ ਬੋਲਿਆ, "ਇਕ ਤਾਂ ਜਿਹੜੇ ਸਿੰਘ ਸਾਡੇ ਆਉਣ ਤੋਂ ਕਾਫੀ ਚਿਰ ਪਹਿਲਾਂ ਭੁੱਖ ਨਾਲ ਮਰ ਚੁੱਕੇ ਸਨ, ਉਹਨਾਂ ਦੇ ਸਿਰ ਵੱਢੇ ਤੇ ਉਹਨਾਂ ਵਿਚ ਘਾਹ ਫੂਸ ਭਰ ਕੇ ਨੇਜ਼ਿਆਂ 'ਤੇ ਟੰਗ ਲਓ, ਤਾਂ ਕਿ ਇੰਝ ਜਾਪੇ ਕਿ ਅਸੀਂ ਆਪ ਹੀ ਮਾਰੇ ਹਨ '
" ਜੀ ਹਜੂਰ....
ਹੋਰ ਸੁਣੋ... ਇਕ ਜਲੂਸ ਦੀ ਸ਼ਕਲ ਵਿਚ ਕਾਫਲਾ ਤਿਆਰ ਕਰੋ, ਜਿਹੜੇ ਤੁਰ ਸਕਦੇ ਹਨ ਉਹਨਾਂ ਨੂੰ ਦਿੱਲੀ ਲਈ ਰੱਖ ਲਓ ਤੇ ਬਾਕੀਆਂ ਨੂੰ ਮਾਰ ਕੇ ਗੱਡੇ ਇਸ ਤਰ੍ਹਾਂ ਭਰੋ ਕਿ ਜਾਪੇ ਬਹੁਤ ਸਿੰਘਾਂ ਦੀਆਂ ਲਾਸ਼ਾਂ ਨਾਲ ਗੱਡੇ ਭਰੇ ਹੋਏ ਹਨ...
ਹੁਕਮ ਦੀ ਦੇਰ ਸੀ ਕਿ ਸਿਪਾਹੀ ਭੁੱਖਣ ਭਾਣੇ ਸਿੰਘਾਂ ਉੱਤੇ ਟੁੱਟ ਕੇ ਪੈ ਗਏ। ਕਿਸੇ ਨੇ ਵਿਚੋਂ ਹੀ ਕਿਹਾ,
"ਮੈਂ ਸੁਣਿਆਂ ਹੈ ਕਿ ਸਿੰਘਾਂ ਕੋਲ ਜੋ ਖਜ਼ਾਨਾ ਤੇ ਸੋਨਾ ਸੀ ਉਹ ਵੀ ਇਹਨਾਂ ਨੇ ਨਿਗਲ ਲਿਆ ਹੈ
ਇਹ ਸੁਣਦਿਆਂ ਹੀ ਮੁਗਲ ਸਿਪਾਹੀਆਂ ਨੇ ਸੋਨੇ ਦੀਆਂ ਮੋਹਰਾਂ ਦੇ ਲਾਲਚ ਲਈ ਪਹਿਲਾਂ ਹੀ ਚਲਾਣਾ ਕਰ ਗਏ ਸਿੰਘਾਂ ਦੇ ਢਿੱਡ ਪਾੜਣੇ ਸ਼ੁਰੂ ਕੀਤੇ। ਬਾਕੀ
ਥੱਕੇ ਟੁੱਟੇ ਤੇ ਭੁੱਖਣ ਭਾਣੇ ਸਿੰਘਾਂ, ਜਿਹਨਾਂ ਵਿਚ ਕੁਝ ਸਾਹ ਹੀ ਬਚੇ ਹੋਏ ਸਨ, ਨੂੰ ਵੀ ਮੋਹਰਾਂ ਦੇ ਲਾਲਚ ਲਈ ਕਤਲ ਕੀਤਾ ਜਾਣ ਲੱਗਾ।
ਜਦ ਗੱਲ ਨਵਾਬ ਤੀਕ ਪੁੱਜੀ ਤਾਂ ਉਸ ਨੇ ਆਪਣੇ ਸਿਪਾਹੀਆਂ ਨੂੰ ਅਜਿਹਾ ਕਰਨ ਲਈ ਸਖਤੀ ਨਾਲ ਵਰਜਿਆ। ਉਹ ਜਾਣਦਾ ਸੀ ਕਿ ਜੇ ਕੁਝ ਸਿਖ ਵੀ ਦਿੱਲੀ ਅੱਗੇ ਜਿਉਂਦੇ ਪੇਸ਼ ਨਾ ਕਰ ਸਕਿਆ ਤਾਂ ਬਾਦਸ਼ਾਹ ਦੀ ਨਾਰਾਜ਼ਗੀ ਝੱਲਣੀ ਔਖੀ ਹੋ ਜਾਵੇਗੀ।
"ਕਿਉਂ ਨਾ ਅਸੀ ਇਸ ਤਰ੍ਹਾਂ ਕਰੀਏ ", ਆਪਣੇ ਬਾਪ ਦੀ ਪ੍ਰੇਸ਼ਾਨੀ ਦੇਖਦਿਆਂ ਜ਼ਕਰੀਆ ਬੋਲਿਆ, "ਕਿਉਂ ਨਾ ਆਪਾਂ ਗਸ਼ਤੀ ਟੋਲੇ ਭੇਜੀਏ, ਜੋ ਪਿੰਡਾਂ ਵਿਚੋਂ ਸਿਖਾਂ ਤੇ ਉਹਨਾਂ ਦੇ ਖੈਰ ਖਵਾਹਾਂ ਨੂੰ ਫੜ੍ਹ ਕੇ ਲਿਆਉਣ ਤੇ ਆਪਾਂ ਉਨ੍ਹਾਂ ਨੂੰ ਬੰਦੇ ਦੇ ਸਾਥੀ ਗੁਰਦਾਨ ਕੇ ਬਾਦਸ਼ਾਹ ਅੱਗੇ ਪੇਸ਼ ਕਰੀਏ। ਨਾਲ ਹੀ ਜੇ ਕੁਝ ਤੰਦਰੁਸਤ ਸਿਖ ਪਿੰਡਾਂ ਵਿਚ ਮਿਲ ਜਾਣ ਤਾਂ ਅਸੀਂ ਦਿੱਲੀ ਨੂੰ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਬੜੀ ਮਸ਼ੱਕਤ ਨਾਲ ਗੜ੍ਹੀ ਵਿਚੋਂ ਫੜ੍ਹਿਆ ਹੈ,
"ਪਰ ਜੇ ਉਹ ਫੜ੍ਹੇ ਗਏ ਮੁਕਰ ਗਏ ਕਿ ਉਹ ਸਿਖ ਨਹੀਂ...
......ਤਾਂ ਅਸੀਂ ਉਹਨਾਂ ਨੂੰ ਕਤਲ ਕਰਕੇ ਗੱਡੇ ਭਰ ਲੈਂਦੇ ਹਾਂ। ਜਿਹੜਾ ਮੁਕਰਿਆ ਉਸ ਨੂੰ ਮਾਰ ਕੇ ਲੈ ਚੱਲਦੇ ਹਾਂ ਤੇ ਜਿਹੜਾ ਸਿਖ ਹੋਣਾ ਮੰਨ ਗਿਆ ਉਸ ਨੂੰ ਜਿਉਂਦੇ ਨੂੰ...
"ਹਾਂ... ਇਹ ਦਰੁਸਤ ਰਹੇਗਾ ਵੈਸੇ ਵੀ ਪਿੰਡਾਂ ਵਿਚੋਂ ਜੇ ਕੋਈ ਸਿਖ ਫੜਿਆ ਗਿਆ ਤਾਂ ਉਹ ਕਦੇ ਮੁਕਰੇਗਾ ਨਹੀਂ ਕਿ ਉਹ ਸਿਖ ਨਹੀਂ ਹੈ..." ਨਵਾਬ ਨੂੰ ਆਪਣੇ ਪੁੱਤਰ ਦੀ ਇਹ ਤਰਕੀਬ ਬਹੁਤ ਚੰਗੀ ਲੱਗੀ ਤੇ ਇਸ ਦੇ ਅਮਲ ਲਈ ਫੋਰਨ ਫੌਜ ਦੀਆਂ ਕਈ ਟੁਕੜੀਆਂ ਪਿੰਡਾਂ ਵੱਲ ਰਵਾਨਾ ਕੀਤੀਆਂ ਗਈਆਂ।
"ਜੋ ਵੀ ਕੇਸ ਦਾਹੜੇ ਵਾਲਾ ਦਿਸੇ, ਜਿਸ 'ਤੇ ਸਿਖ ਹੋਣ ਦਾ ਰਤਾ ਸ਼ੱਕ ਵੀ ਹੋਵੇ... ਜੋ ਸੂਹੀਏ ਕਹਿਨ ਕਿ ਸਿਖਾਂ ਨਾਲ ਹਮਦਰਦੀ ਰੱਖਦਾ ਹੈ. ਸਭ ਗ੍ਰਿਫਤਾਰ ਕਰ ਲਿਆ ਜਾਵੇ...
ਇਸੇ ਤਰ੍ਹਾਂ ਕੀਤਾ ਗਿਆ ਤੇ ਪਿੰਡਾਂ ਵਿਚੋਂ ਸੈਕੜੇ ਲੋਕ ਗ੍ਰਿਫਤਾਰ ਕਰ ਗਏ ਤੇ ਗੜ੍ਹੀ ਵਿਚੋਂ ਫੜੇ ਗਏ ਸਿੰਘਾਂ ਨਾਲ ਜਲੂਸ ਦੀ ਸ਼ਕਲ ਵਿਚ ਦਿੱਲੀ ਨੂੰ ਤੋਰ ਲਏ ਗਏ। ਰਾਹ ਵਿਚ ਪੈਂਦੇ ਸਾਰੇ ਵੱਡੇ ਸ਼ਹਿਰਾਂ ਵਿਚ ਉਹਨਾਂ ' ਘੁਮਾਇਆ ਗਿਆ। ਪੈਰਾਂ ਵਿਚ ਬੇੜੀਆਂ, ਹੱਥੀਂ ਹਥਕੜੀਆਂ ਤੇ ਲੰਕ ਨਾਲ ਸੰਗਲ। ਇਕ ਇਕ ਸੰਗਲ ਵਿਚ ਤਿੰਨ ਤਿੰਨ ਸਿੰਘ ਨੂੜੇ ਹੋਏ। ਸਰਹੰਦ
ਵਾਸੀਆਂ ਨੇ ਤਾਂ ਇਹਨਾਂ ਜਕੜੇ ਹੋਏ ਸਿੰਘਾਂ ਦੇ ਇੱਟਾਂ, ਪੱਥਰ ਵੀ ਮਾਰੇ।
ਤੁਰਦਾ ਤੁਰਦਾ ਕਾਫਲਾ ਦਿੱਲੀ ਪਹੁੰਚਿਆ। ਸਭ ਤੋਂ ਅੱਗੇ ਬਰਛਿਆਂ ਵਾਲੇ ਸਿਪਾਹੀ, ਜਿਹਨਾਂ ਦੇ ਬਰਛਿਆਂ 'ਤੇ ਸਿੰਘਾਂ ਦੇ ਸਿਰ ਟੰਗੇ ਹੋਏ ਸਨ। ਮਗਰ ਗੱਡਿਆਂ ਵਿਚ ਮਾਰੇ ਗਏ ਸਿੰਘਾਂ ਦੀਆਂ ਦੇਹਾਂ। ਸਭ ਤੋਂ ਪਿੱਛੇ ਗ੍ਰਿਫਤਾਰ ਕੀਤੇ ਹੋਏ ਸਿੰਘ ਤੇ ਉਹਨਾਂ ਤੋਂ ਮਗਰ 'ਬਾਬਾ ਜੀ'।
"ਬੰਦੇ ਨੂੰ ਉਸ ਦੇ ਪੁੱਤਰ ਤੇ ਮੁਖੀ ਸਿੰਘਾਂ ਸਮੇਤ ਕਿਲ੍ਹੇ ਵਿਚ ਕੈਦ ਕੀਤਾ ਜਾਏ... ਤੇ ਬਾਕੀ ਸਭ ਕੋਤਵਾਲੀ ਵਿਚ ਲੈ ਜਾਓ ". ਫਰਖ਼ਸ਼ੀਅਰ ਨੇ ਹੁਕਮ ਚਾੜ੍ਹਿਆ।
ਨਾਲ ਹੀ ਉਹ ਮੁੜ ਬੋਲਿਆ, " ਤੇ ਸਾਰੇ ਸ਼ਹਿਰ ਵਿਚ ਢਿਡੋਰਾ ਪਿਟਵਾ ਦਿਓ ਕਿ ਸੋ ਸੋ ਕੈਦੀ ਰੋਜ ਕੋਤਵਾਲੀ ਦੇ ਸਾਹਮਣੇ ਕਤਲ ਕੀਤਾ ਜਾਇਆ ਕਰੇਗਾ... ਜਿਸ ਸਮੇਂ ਤਮਾਸ਼ਬੀਨਾ ਦਾ ਇਕੱਠ ਹੋ ਜਾਏ ਤਾਂ ਉਹਨਾਂ ਦੇ ਸਾਹਮਣੇ ਸਿੰਘਾਂ ਨੂੰ ਕਤਲ ਕਰੋ...
ਬਾਦਸ਼ਾਹ ਦੇ ਹੁਕਮ ਦੀ ਤਾਮੀਲ ਹੋਈ। ਹਰ ਚੜ੍ਹਦੇ ਸੂਰਜ ਸੋ ਸੋ ਸਿੰਘ ਸ਼ਹੀਦ ਕੀਤੇ ਜਾਣ ਲੱਗੇ। ਪਰ ਕੋਈ ਇਕ ਸਿੰਘ ਵੀ ਨਹੀਂ ਡੋਲਿਆ। ਉਹ ਅਡੋਲ ਮੁਗਲਾਂ ਦੇ ਤਸੀਹੇ ਸਹਿੰਦੇ ਰਹੇ।
"ਬੁਜ਼ਦਿਲ ਮਰਦੇ ਨੇ ਜਦੋਂ ਉਹਨਾਂ ਦਾ ਰਾਜ ਖਤਮ ਹੋਣਾ ਹੋਏ, ਯੋਧੇ ਸ਼ਹੀਦ ਹੁੰਦੇ ਹਨ ਜਦ ਉਹਨਾਂ ਦਾ ਰਾਜ ਸ਼ੁਰੂ ਹੋਣਾ ਹੋਏ। ". ਭੀੜ ਵਿਚ ਖਲੋਤਾ ਇਕ ਮੋਮਦਿਮ ਮੋਮਨ ਸਿੰਘਾਂ ਦੇ ਸਿਦਕ ਨੂੰ ਦੇਖ ਕੇ ਬੋਲਿਆ।
"ਯੋਧੇ ਦੇ ਦਿਲ ਵਿਚ ਕੋਈ ਮਲਾਲ ਨਹੀਂ ਹੁੰਦਾ ਇਹ ਸਭ ਤਾਂ ਪਹਿਲਾਂ ਹੀ ਮੁਕਤ ਹੋ ਚੁੱਕੇ ਹਨ...", ਇਕ ਹੋਰ ਦਿੱਲੀ ਵਾਸੀ ਬੋਲਿਆ।
ਏਨੇ ਨੂੰ ਇਕ ਹੋਰ ਵਰਤਾਰਾ ਵਾਪਰਿਆ।
ਇਕ ਮੁੱਛ ਫੁੱਟ ਗੱਭਰੂ ਦੇ ਸਿਰ ਜਲਾਦ ਦਾ ਕੁਹਾੜਾ ਚੱਲਣ ਵਾਲਾ ਹੀ ਸੀ ਕਿ ਇਕ ਬੁੱਢੀ ਮਾਈ ਰੋਂਦੀ ਹੋਈ ਕੋਤਵਾਲੀ ਅੱਗੇ ਆਈ। ਜਲਾਦ ਰੁਕ ਗਿਆ ਤੇ ਮਾਈ ਨੇ ਕੋਤਵਾਲ ਅੱਗੇ ਆਪਣੀ ਝੋਲੀ ਅੱਡੀ, "ਰਹਿਮ ਕਰੋ... ਮੇਰੇ ਬੱਚੜੇ 'ਤੇ ਰਹਿਮ ਕਰੋ...
ਉਹ ਕਹਿ ਰਹੀ ਸੀ ਕਿ ਉਸ ਦੇ ਪੁੱਤਰ ਨੂੰ ਪਿੰਡ ਵਿਚੋਂ ਨਹੱਕਾ ਹੀ ਫੜ੍ਹ ਲਿਆਂਦਾ ਹੈ। ਮੁਗਲਾਂ ਨੂੰ ਭੁਲੇਖਾ ਲੱਗਾ ਹੈ ਤੇ ਉਹ ਸਿਖ ਨਹੀਂ ਹੈ। ਕਦੇ ਤਾਂ ਉਹ ਕਹੇ ਕਿ ਮੇਰੇ ਪੁੱਤ ਨੂੰ ਲੁੱਟ ਮਾਰ ਕਰਨ ਆਏ ਸਿੰਘ ਨਾਲ ਲੈ ਗਏ ਸਨ
ਤੇ ਕਦੇ ਕਹੇ ਕਿ ਮੁਗਲਾਂ ਨੇ ਗ੍ਰਿਫਤਾਰ ਕਰ ਲਿਆਂਦਾ ਹੈ। ਕੋਤਵਾਲ ਨੇ ਬਾਦਸ਼ਾਹ ਤੱਕ ਗੱਲ ਪੁਚਾਈ ਤਾਂ ਬਾਦਸ਼ਾਹ ਨੇ ਕਹਿ ਭੇਜਿਆ,
"ਜੇ ਇਸ ਦਾ ਪੁੱਤਰ ਕਹਿ ਦੇਵੇ ਕਿ ਉਹ ਸਿੱਖ ਨਹੀਂ ਤਾਂ ਉਸ ਨੂੰ ਛੱਡ ਦਿੱਤਾ ਜਾਵੇ...
"ਕੀ ਇਹ ਤੇਰੀ ਮਾਂ ਹੈ...", ਉਸ ਮੁੰਡੇ ਨੂੰ ਬੁਲਾ ਕੇ ਪੁੱਛਿਆ ਗਿਆ।
ਹਾਂ...
"ਇਹ ਤਾਂ ਕਹਿ ਰਹੀ ਹੈ ਕਿ ਤੂੰ ਸਿਖ ਨਹੀਂ ?"
"ਮੇਰੀ ਮਾਂ ਝੂਠ ਬੋਲ ਰਹੀ ਹੈ ਇਹ ਪੁੱਤ ਮੋਹ ਵਿਚ ਹੈ. "
ਇਹ ਸੁਣਦਿਆਂ ਹੀ ਮਾਂ ਦੀ ਧਾਹ ਨਿਕਲ ਗਈ। ਉਸ ਨੇ ਪਿੱਛੇ ਖਲੋਤੀ ਇਕ ਹੋਰ ਛੋਟੀ ਉਮਰ ਦੀ ਬੀਬੀ ਨੂੰ ਖਿੱਚ ਕੇ ਕੋਲ ਲਿਆਂਦਾ।
"ਇਹ ਕੌਣ ਹੈ...?" ਕੋਤਵਾਲ ਬੋਲਿਆ।
"ਇਹ ਇਸ ਦੀ ਘਰਵਾਲੀ ਹੈ.. ਹਜੇ ਕੁਝ ਦਿਨ ਪਹਿਲਾਂ ਹੀ ਇਨ੍ਹਾਂ ਦਾ ਵਿਆਹ ਹੋਇਆ ਹੈ.
.. ਜ਼ਕਰੀਏ ਨਾਲ ਪੰਜਾਬ ਤੋਂ ਆਇਆ ਇਕ ਦੀਵਾਨ ਅੱਗੇ ਆਇਆ, ਉਹ ਸਾਰੀ ਘਟਨਾ ਤੋਂ ਵਾਕਫ ਸੀ। ਉਸ ਨੇ ਕੋਤਵਾਲ ਨੂੰ ਦੱਸਿਆ।
ਹੋਇਆ ਇਹ ਕਿ ਸਿੰਘਾਂ ਦੇ ਸਿਦਕ, ਭਰੋਸੇ ਤੇ ਦ੍ਰਿੜਤਾ ਤੋਂ ਪ੍ਰਭਾਵਿਤ ਹੋ ਕੇ ਇਹ ਬਾਲ ਸਿੰਘ ਸਜ ਗਿਆ ਸੀ। ਜਦ ਜ਼ਕਰੀਏ ਨੇ ਦਿੱਲੀ ਲਿਜਾਣ ਲਈ ਪਿੰਡਾਂ ਵਿਚੋਂ ਸਿਖ ਕੈਦ ਕਰਨ ਲਈ ਆਪਣੇ ਸਿਪਾਹੀ ਭੇਜੇ ਤਾਂ ਕੁਝ ਸਿਪਾਹੀ ਇਸ ਮੁੰਡੇ ਦੇ ਪਿੰਡ ਵੀ ਆਏ। ਕਿਸੇ ਨੇ ਦੱਸਿਆ ਕਿ ਫਲਾਣੇ ਘਰ ਦਾ ਇਕ ਮੁੰਡਾ ਸਿੰਘ ਸਜ ਗਿਆ ਹੈ। ਸਿਪਾਹੀ ਉਸ ਘਰੇ ਗਏ।
“ਪਰ ਏਥੇ ਤਾਂ ਵਿਆਹ ਵਾਲਾ ਮਾਹੌਲ ਹੈ"
“ਜੀ ਹਾਂ ਹਜ਼ੂਰ... ਉਸ ਮੁੰਡੇ ਦੀ ਅੱਜ ਜੰਝ ਚੜ੍ਹੀ ਹੈ ਤੇ ਉਹ ਵਿਆਹੁਣ ਗਿਆ ਹੋਇਆ ਹੈ...", ਚੰਦ ਮੋਹਰਾਂ ਦਾ ਲਾਲਚੀ ਇਕ ਪਿੰਡ ਵਾਸੀ ਬੋਲਿਆ।
ਸਿਪਾਹੀ ਉਡੀਕ ਕਰਨ ਲੱਗੇ। ਆਥਣ ਨੂੰ ਜਦ ਮੁੰਡੇ ਦੀ ਜੰਝ ਵਾਪਸ ਆਈ ਤਾਂ ਮੁਗਲ ਸਿਪਾਹੀਆਂ ਨੇ ਉਸ ਮੁੰਡੇ ਨੂੰ ਕੈਦ ਕਰ ਲਿਆ।
" ਕੀ ਤੂੰ ਸਿੱਖ...?"
"ਹਾਂ... ਤੁਹਾਨੂੰ ਕੋਈ ਸ਼ੱਕ ਹੈ...
"ਤੈਨੂੰ ਸਾਡੇ ਨਾਲ ਚੱਲਣਾ ਪਵੇਗਾ,
ਮੁੰਡੇ ਨੇ ਝੱਟ ਆਪਣੀ ਸੱਜ ਵਿਆਹੀ ਤੋਂ ਪੱਲਾ ਛੁਡਵਾਇਆ ਤੇ ਮੁਗਲ ਸਿਪਾਹੀਆਂ ਨਾਲ ਤੁਰ ਪਿਆ।
"ਇਹ ਉਹੀ ਮੁੰਡਾ ਹੈ ਹਜੂਰ ਤੇ ਇਹ ਬੀਬੀ ਸੱਚ ਕਹਿ ਰਹੀ ਹੈ।”. ਦੀਵਾਨ ਨੇ ਕੋਤਵਾਲ ਨੂੰ ਸਾਰੀ ਗੱਲ ਸਮਝਾਈ।
ਦੋਹੇਂ ਬੀਬੀਆਂ ਰੋ ਰਹੀਆਂ ਸਨ ਤੇ ਕੋਤਵਾਲ ਨੇ ਮੁੰਡੇ ਨੂੰ ਪੁੱਛਿਆ,
"ਕੀ ਇਹ ਤੇਰੀ ਬੀਵੀ ਨਹੀਂ...
ਮੁੰਡਾ ਉਸ ਸੱਜ ਵਿਆਹੀ ਵੱਲ ਤੁਰਿਆ। ਸਭ ਨੂੰ ਜਾਪਿਆ ਕਿ ਹੁਣ ਇਹ ਮੰਨ ਜਾਵੇਗਾ ਤੇ ਸਿਖੀ ਤੋਂ ਮੁਨਕਰ ਹੋ ਜਾਵੇਗਾ। ਮੁਗਲ ਸਿਪਾਹੀ, ਜੱਲਾਦ, ਕੋਤਵਾਲ ਤੇ ਭੀੜ ਸਭ ਮੁੰਡੇ ਵੱਲ ਤੱਕ ਰਹੇ ਸਨ।
"ਉਮਰ ਹੀ ਕੀ ਹੈ ਜੀ ਅਜੇ ਵਿਚਾਰੇ ਦੀ ", ਇਹ ਕੋਤਵਾਲੀ ਅੱਗੇ ਖਲੋਤੀ ਭੀੜ ਲਈ ਵੀ ਅਨੋਖੀ ਗੱਲ ਹੋਣੀ ਸੀ। ਉਹਨਾਂ ਪਹਿਲੀ ਵਾਰ ਕਿਸੇ ਸਿਖ ਕਹੇ ਜਾਂਦੇ ਮੁੰਡੇ ਨੂੰ ਥਿੜਕਦਾ ਦੇਖਣਾ ਸੀ।
ਮੁੰਡਾ ਅੱਗੇ ਵਧਿਆ। ਕੁੜੀ ਆਸ ਭਰੀਆਂ ਅੱਖਾਂ ਨਾਲ ਉਸ ਵੱਲ ਤਕ ਰਹੀ ਸੀ। ਮੁੰਡਾ ਉਸ ਵੱਲ ਆ ਰਿਹਾ ਸੀ। ਤੁਰਦੇ ਤੁਰਦੇ ਉਸ ਦੀ ਚਾਲ ਮੱਠੀ ਹੋ ਗਈ ਤੇ ਉਹ ਰੁਕ ਗਿਆ। ਜਿੱਥੇ ਉਹ ਰੁਕਿਆ ਉੱਥੇ ਜੱਲਾਦ ਖਲੋਤਾ ਸੀ। ਜੱਲਾਦ ਉਸ ਦੀ ਸੱਜ ਵਿਆਹੀ ਤੀਵੀਂ ਤੇ ਉਸ ਦੇ ਵਿਚਾਲੇ ਸੀ।
ਮੁੰਡੇ ਨੇ ਪੱਥਰ ਦੇ ਇਕ ਥੜ੍ਹੇ ਉੱਤੇ ਪਿਆ ਕੁਹਾੜਾ ਚੁੱਕ ਕੇ ਜੱਲਾਦ ਨੂੰ ਫੜਾਇਆ ਤੇ ਆਪਣਾ ਸਿਰ ਬੜ੍ਹੇ ਉੱਤੇ ਰੱਖ ਦਿੱਤਾ।
ਜੱਲਾਦ ਨੇ ਕੁਹਾੜਾ ਉਤਾਂਹ ਚੁੱਕਿਆ। ਮਾਂ ਤੇ ਤੀਵੀਂ ਦੀ ਚੀਕ ਨਿਕਲੀ। ਕੁਹਾੜਾ ਥੜ੍ਹੇ ਉੱਤੇ ਵੱਜਿਆ ਤੇ ਮੁੰਡੇ ਦਾ ਸਿਰ ਧਰਤੀ 'ਤੇ ਜਾ ਪਿਆ।
"ਉਹ ਕੁੜੀ ਵੱਲ ਨਹੀਂ ਜੱਲਾਦ ਵਲ ਵਧ ਰਿਹਾ ਸੀ...", ਚਾਦਰ ਮੂੰਹ ਵਿਚ ਲੈਂਦਾ ਹੋਇਆ ਇਕ ਦਿੱਲੀ ਵਾਸੀ ਭੀੜ ਵਿਚੋਂ ਬੋਲਿਆ।
"ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਹਿ ਪਾਵੇ ਧੰਨ ਧੰਨ ਸੂਰਮੇ ਭੁਜੰਗੀ ਸਿੰਘ ਨੂੰ ਭਾਵੇ ਸਤਿ ਸ੍ਰੀ ਅਕਾਲ"
"ਇਹ ਵੀ ਯੋਧੇ ਦਾ ਹੀ ਗੁਣ ਹੈ ਉਸ ਨੂੰ ਪਤਾ ਹੁੰਦਾ ਹੈ ਕਿ ਦ੍ਰਿੜਤਾ ਨਾਲ ਆਪਣੇ ਆਦਰਸ਼ਾਂ 'ਤੇ ਕਿੰਝ ਖਲੋਣਾ ਹੈ ਤੇ ਜਾਨ ਕਿੰਝ ਦੇਣੀ ਹੈ”, ਉਹੀ ਮੋਮਦਿਲ ਮੋਮਨ ਫਿਰ ਬੋਲਿਆ।
ਜੋ ਹੋਤੇ ਥੇ ਸਿੰਘ ਸਿਆਨੇ॥
ਗਿਲਜੇ ਆਵਤ ਉਨ੍ਹੈ ਪਛਾਨੇ॥
ਅੰਮ੍ਰਿਤ ਵੇਲੇ ਦੇ ਨਿਤਨੇਮ ਦੀ ਸਮਾਪਤੀ ਕਰਕੇ ਮੁਖੀ ਸਰਦਾਰ ਇਕ ਇਕ ਕਰਕੇ ਇਕੱਠੇ ਹੋਣ ਲੱਗੇ। ਇਸ ਤਰ੍ਹਾਂ ਗੁਰਮਤੇ ਕਰਨ ਲਈ ਸਰਦਾਰ ਰੋਜ਼ ਇਕੱਤਰ ਹੁੰਦੇ ਸਨ। ਆਪਣੇ ਮੁਕ ਰਹੇ ਰਸਦ ਪਾਣੀ ਲਈ ਮੁਖੀ ਸਿੰਘਾਂ ਨੇ ਸਲਾਹ ਕੀਤੀ,
"ਕਿਉਂ ਨਾ ਦਾਣੇ ਪਰਸ਼ਾਦੇ ਦੇ ਪ੍ਰਬੰਧ ਲਈ ਸਰਹੰਦ ਮਾਰ ਲਈ ਜਾਵੇ ". ਸਰਦਾਰ ਹਰੀ ਸਿੰਘ ਨੇ ਤਜਵੀਜ਼ ਰੱਖੀ।
"ਗੱਲ ਤਾਂ ਕੋਈ ਮਾੜੀ ਨਹੀਂ ਪਰ ਪਹਿਲਾਂ ਜੇ ਵਹੀਰ ਬਰਨਾਲਾ ਟਪਾ ਆਈਏ ਤਾਂ ਥੋੜਾ ਸੁਖ ਰਹੇਗਾ", ਬਾਬਾ ਸ਼ਾਮ ਸਿੰਘ ਬੋਲੇ।
"ਫੇਰ ਮਲੇਰੀਆਂ ਦੇ ਗੁਆਂਢ ਬੈਠੇ ਹਾਂ, ਇਹਨੂੰ ਹੀ ਢਾਹ ਲੈਂਦੇ ਹਾਂ...". ਸਰਦਾਰ ਹਰੀ ਸਿੰਘ ਮਲੋਰਕੋਟੀਏ ਭੀਖਨ ਖਾਨ ਨੂੰ ਲੁੱਟਣ ਬਾਰੇ ਕਹਿ ਰਿਹਾ ਸੀ।
"ਪਰ ਗੁਰ ਬਚਨਾ ਦੀ ਪਾਲਣਾ ਕਰਦਿਆਂ ਅਸੀਂ ਮਲੇਰਕੋਟਲੇ ਨੂੰ ਲੁੱਟ ਨਹੀਂ ਸਕਦੇ.. ਨਵਾਬ ਸ਼ੇਰ ਮੁਹੰਮਦ ਖਾਨ ਦੇ ਬੋਲਾਂ ਕਰਕੇ ਮਲੇਰਕੋਟਲੇ ਦੀ ਤਾਂ ਗੁਰੂ ਕਾ ਖਾਲਸਾ ਸਗੋਂ ਰਹਿੰਦੀ ਦੁਨੀਆਂ ਤੀਕ ਰੱਖਿਆ ਕਰਦਾ ਰਹੇਗਾ...
ਮੁਖੀ ਸਿੰਘਾਂ ਵਿਚ ਤਾਂ ਇਸ ਤਰ੍ਹਾਂ ਦੀਆਂ ਵਿਚਾਰਾਂ ਹੋ ਰਹੀਆਂ ਸਨ ਕਿ ਇਕ ਸਿਖ ਸੂਹੀਏ ਨੇ ਆ ਖਬਰ ਦਿੱਤੀ,
"ਖਾਲਸਾ ਜੀ ਸਰਹੰਦ ਵਾਲਾ ਜ਼ੈਨਾ ਤੇ ਭੀਖਨ ਖਾਨ ਮੂਹਰੇ ਵਾਲੇ ਪਾਸਿਓ ਸਾਡੇ ਵੱਲ ਵਧ ਰਹੇ ਹਨ। ਉਹਨਾਂ ਕੋਲ ਇਕ ਲੱਖ ਦੇ ਲਗਭਗ ਫੌਜ ਹੈ... ਹੋ ਸਕਦੈ ਇਹਨਾਂ ਦਾ ਟੀਚਾ ਸਾਨੂੰ ਮਾਲਵੇ ਵਿਚ ਜਾਣੋ ਰੋਕਣਾ ਹੋਏ..
"ਅਬਦਾਲੀ ਦੀ ਕੋਈ ਖਬਰ...?", ਸਰਦਾਰ ਚੜ੍ਹਤ ਸਿੰਘ ਨੂੰ ਕਿਸੇ ਆਉਣ ਵਾਲੀ ਬਿਪਤਾ ਦੀ ਭਿਣਕ ਲੱਗ ਗਈ ਸੀ। ਉਹ ਗੱਲ ਹੋਰ ਸੀ ਕਿ ਉਹ ਕਿਸੇ ਵੀ ਬਿਪਤਾ ਨੂੰ ਆਕੜ ਕੇ ਬਹੁਤੀ ਦੇਰ ਖਲੋਣ ਨਹੀਂ ਦਿੰਦਾ ਸੀ।
"ਤੁਸੀਂ ਕੀ ਸੋਚਦੇ ਹੋ ਕਿ ਇਹਨਾਂ ਨਾਲ ਅਬਦਾਲੀ ਵੀ ਹੋਏਗਾ ?"
ਸਰਦਾਰ ਹਰੀ ਸਿੰਘ ਨੇ ਸਰਦਾਰ ਚੜ੍ਹਤ ਸਿੰਘ ਦੇ ਸਵਾਲ ਕਰਨ 'ਤੇ ਪੁੱਛਿਆ।
"ਨਹੀਂ ਅਬਦਾਲੀ ਏਨੀ ਛੇਤੀ ਕਿਸੇ ਪਾਸਿਓ ਵੀ ਸਾਨੂੰ ਪਾਰ ਕਰਕੇ ਅੱਗਿਓ ਨਹੀਂ ਆ ਸਕਦਾ... ਮੇਰਾ ਸ਼ੱਕ ਤਾਂ ਇਹ ਹੈ ਕਿ ਕਿਤੇ ਅਬਦਾਲੀ ਸਾਡੇ ਮਗਰ ਨਾ ਆ ਰਿਹਾ ਹੋਵੇ " ਮਲੇਰਕੋਟਲੇ ਵੱਲ ਦੇਖਦਿਆਂ ਸਰਦਾਰ ਚੜ੍ਹਤ ਸਿੰਘ ਬੋਲੇ।
ਦੂਰੋਂ ਕੇਸੂ ਦੇ ਰੁੱਖਾਂ ਦਾ ਇਕ ਝੁੰਡ ਨਜ਼ਰ ਆ ਰਿਹਾ ਸੀ।
"ਕਿਸੇ ਉੱਚੀ ਥਾਂ ਹੋ ਕੇ ਦੇਖੋ ਕਿ ਇਹ ਕੇਸੂ ਦੇ ਫੁੱਲ ਨੇ ਜਾਂ ਕੁਝ ਹੋਰ..". ਸਰਦਾਰ ਨੂੰ ਸ਼ੰਕਾ ਹੋ ਰਹੀ ਸੀ। ਅਸਲ ਵਿਚ ਲਾਲ ਪੁਸ਼ਾਕਾਂ ਵਿਚ ਅੱਗੇ ਵਧਦੀ ਅਫਗਾਨ ਫੌਜ ਦੂਰੋਂ ਕੇਸੂ ਦੇ ਫੁੱਲਾਂ ਦਾ ਭੁਲੇਖਾ ਦੇ ਰਹੀ ਸੀ।
"ਇਹ ਅਫਗਾਨ ਲਸ਼ਕਰ ਹੈ ਖਾਲਸਾ ਜੀ ", ਬਾਬਾ ਸ਼ਾਮ ਸਿੰਘ ਆਪਣੇ ਅਨੁਭਵ ਵਿਚੋਂ ਬੋਲੇ।
ਸਿੰਘਾਂ ਨੇ ਤਾਂ ਹਜੇ ਤੋੜੇਦਾਰ ਬੰਦੂਕਾਂ ਦੇ ਤੋੜੇ ਵੀ ਨਹੀਂ ਧੁਖਾਏ ਸਨ ਤੇ ਪਠਾਨ, ਬੰਦੂਕਾਂ ਸਿੰਘਾਂ ਵੱਲ ਤਾਣੀ ਆਉਂਦੇ ਸਨ। ਤੀਰ ਉਹਨਾਂ ਚਿੱਲਿਆਂ 'ਤੇ ਚਾੜ੍ਹੇ ਹੋਏ ਸਨ। ਜੱਥੇ ਵਿਚਲੇ ਲਗਭਗ ਹਰ ਸੂਰਮੇ ਸਿੰਘ ਦਾ ਹੱਥ ਮਿਆਨ ਵਿਚ ਪਈ ਕਿਰਪਾਨ ਦੇ ਮੁੱਠੇ 'ਤੇ ਸੀ। ਭਗੋਤੀਆਂ ਤਾਂ ਉਹਨਾਂ ਦੀਆਂ ਅਫਗਾਨਾ ਦੇ ਸਿਰ ਲਾਹੁਣ ਨੂੰ ਕਾਹਲੀਆਂ ਸਨ, ਪਰ ਇਸ ਵੇਲੇ ਪਹਿਲਾਂ ਉਹਨਾਂ ਮੋਰਚਾ ਕੋਈ ਹੋਰ ਫਤਹਿ ਕਰਨਾ ਸੀ।
"ਅਫਗਾਨਾ ਦੀ ਚਾਲ ਸਮਝੇ ਖਾਲਸਾ ਜੀ...", ਸਰਦਾਰ ਚੜ੍ਹਤ ਸਿੰਘ ਨੇ ਬੋਲਣਾ ਸ਼ੁਰੂ ਕੀਤਾ, "ਉਹ ਸਾਨੂੰ ਚੁਪਾਸਿਓ ਘੇਰਾ ਪਾ ਰਹੇ ਹਨ, ਉਹਨਾਂ ਨੂੰ ਸਾਡੇ ਨਾਲ ਪਰਿਵਾਰਾਂ ਦੇ ਹੋਣ ਦਾ ਪਤਾ ਹੈ। ਸੋ ਹੁਣ ਪਰਿਵਾਰ ਬਚਾਉਣੇ ਸਾਡੇ ਲਈ ਹੋਰ ਔਖੇ ਤੇ ਜਰੂਰੀ ਹੋ ਗਏ ਹਨ..
"ਚਾਰ ਮਿਸਲਾਂ ਏਥੇ ਟਿਕਣ ਤੇ ਅਬਦਾਲੀ ਦਾ ਮੁਕਾਬਲਾ ਕਰਨ, ਚਾਰ ਵਹੀਰ ਦੇ ਮੁਹਰਲੇ ਪਾਸੇ ਜਾਣ ਤੇ ਜ਼ੈਨੇ ਤੇ ਭੀਖਨ ਖਾਂ ਨਾਲ ਲੋਹਾ ਲੈਣ ਤੇ ਬਾਕੀ ਤਿੰਨ ਵਹੀਰ ਦੇ ਕੋਲ ਰਹਿਣ ", ਬਾਬਾ ਸ਼ਾਮ ਸਿੰਘ ਬੋਲੇ।
"ਜੀ ਜਥੇਦਾਰ ਜੀ... ਸਾਨੂੰ ਵਹੀਰ ਦੇ ਚੋਹੀਂ ਪਾਸੀਂ ਘੇਰਾ ਬਣਾਉਣਾ ਪਵੇਗਾ। ਦੋ ਚੱਕਰਾਂ ਵਾਲੇ ਇਕ ਵੱਡੇ ਘੇਰੇ ਦੇ ਵਿਚਾਲੇ ਵਹੀਰ ਨੂੰ ਲੈ ਕੇ ਅੱਗੇ ਵਧਦੇ ਰਹਾਂਗੇ..", ਸਰਦਾਰ ਜੱਸਾ ਸਿੰਘ ਅੱਗੇ ਆਏ।
"ਨਾਲੇ ਆਲਾ ਸਿਹੁੰ ਨੂੰ ਸੁਨੇਹਾਂ ਘਲਾਓ ਕਿ ਤੁਸੀਂ ਮਲਵਈ ਜੇ ਹੁਣ ਹੀ
ਕੰਮ ਨਾ ਆਏ ਤਾਂ ਮਗਰੋਂ ਰੰਗੜ ਕੇ ਫੋਟੋ 'ਤੇ ਲਾਉਣਾ ਹੈ. ", ਸਰਦਾਰ ਚੜ੍ਹਤ ਸਿੰਘ ਰੋਹ ਵਿਚ ਸੀ।
ਪਟਿਆਲੇ ਵਾਲਿਆਂ ਦੇ ਵਕੀਲ ਸੱਦੇ ਗਏ। ਦਰਾਜ ਪਿੰਡ ਦੇ ਭਾਇਕਿਆਂ ਦਾ ਵਕੀਲ ਭਾਈ ਸੰਗੂ ਸਿੰਘ, ਜਿਸ ਦਾ ਗੁਰੂ ਘਰ ਨਾਲ ਬਹੁਤ ਪ੍ਰੇਮ ਸੀ। ਦੂਜਾ, ਆਲਾ ਸਿੰਘ ਦਾ ਕੋਤਵਾਲ ਸੇਖੂ ਸਿੰਘ, ਜਿਸ ਦਾ ਪਿੰਡ ਹੰਭਲਵਾਲ ਸੀ ਤੇ ਤੀਜਾ ਵਕੀਲ ਘੁੱਦੇ ਵਾਲੇ ਭਾਈਕਿਆਂ ਦਾ ਭਾਈ ਬੁੱਢਾ ਸਿੰਘ ਸੀ। ਇਹ ਆਪਣੀਆਂ ਸੇਵਾਵਾਂ ਦੇਣ ਲਈ ਪੰਥ ਦੇ ਸਨਮੁਖ ਪੇਸ਼ ਹੋਏ।
"ਹੁਕਮ ਖਾਲਸਾ ਜੀ. ਆਪ ਜੀ ਜੋ ਵੀ ਸੇਵਾ ਬਖਸ਼ੋਗੇ, ਤਨਦੇਹੀ ਨਾਲ ਨਿਭਾਈ ਜਾਵੇਗੀ...", ਭਾਈ ਸੰਗੂ ਸਿੰਘ ਬੋਲੇ।
"ਤੁਸੀਂ ਭਾਈ ਵਹੀਰ ਦੇ ਮੂਹਰੇ ਲੱਗੋ, ਇਲਾਕੇ ਦੇ ਜਾਣੂ ਹੋ... ਐਸੀ ਬਿਪਤਾ ਵਿਚ ਜੂਝਦਿਆਂ ਹੋਇਆਂ ਜੇ ਅਸੀਂ ਸੁਰੱਖਿਅਤ ਠਾਹਰਾਂ ਦੇ ਰਾਹਾਂ ਤੋਂ ਵੀ ਬਿੜਕ ਗਏ ਤਾਂ ਵੱਧ ਨੁਕਸਾਨ ਹੋ ਜਾਊ। ਤੁਸੀਂ ਇਹਨਾਂ ਜੰਗਲਾਂ ਦੇ ਰਾਹਾਂ ਦੇ ਭੇਤੀ ਹੋ, ਸੋ ਰਾਹ ਦਸੇਰੇ ਬਣ ਕੇ ਅਗਵਾਈ ਕਰੋ... ", ਬਾਬਾ ਸ਼ਾਮ ਸਿੰਘ ਨੇ ਉਹਨਾਂ ਤਿੰਨਾਂ ਵਕੀਲਾਂ ਨੂੰ ਕਿਹਾ।
"ਸਤਿਬਚਨ ਖਾਲਸਾ ਜੀ...", ਕਹਿੰਦਿਆਂ ਤਿੰਨੇ ਵਕੀਲ ਗੁਰਮਾਂ ਪਿੰਡ ਨੂੰ ਹੋ ਤੁਰੇ।
ਉਹਨਾਂ ਆਪਣੇ ਨੇਜ਼ਿਆਂ ਨਾਲ ਨੀਲੇ ਕੱਪੜੇ ਬੰਨ੍ਹ ਲਏ ਤੇ ਉਹਨਾਂ ਨੂੰ ਨਿਸ਼ਾਨਾਂ ਵਾਂਗ ਬਣਾ ਲਿਆ। ਵਹੀਰ ਕੋਲ ਜਾ ਕੇ ਉਹਨਾਂ ਮੁਖੀ ਸਿੰਘਾਂ ਨੂੰ ਬੇਨਤੀ ਕੀਤੀ ਕਿ ਸਾਰਾ ਜੱਥਾ ਇਹਨਾਂ ਨਿਸ਼ਾਨਾਂ ਦੇ ਮਗਰ ਤੁਰਿਆ ਆਵੇ।
ਤਿੰਨਾਂ ਮਿਸਲਾਂ ਦੇ ਜੰਗੀ ਯੋਧਿਆਂ ਦੀ ਦੇਖ ਰੇਖ ਹੇਠ ਵਹੀਰ ਗੁਰਮਾਂ ਤੋਂ ਰਵਾਨਾ ਹੋਇਆ।
"ਖਾਲਸਾ ਜੀ...", ਦੂਰੋਂ ਤੇਜ਼ ਘੋੜਾ ਭਜਾਈ ਆਉਂਦੇ ਇਕ ਸਿੰਘ ਨੇ ਸਰਦਾਰ ਜੱਸਾ ਸਿੰਘ ਨੂੰ ਆਵਾਜ਼ ਮਾਰੀ। "ਕੀ ਹੋਇਆ ਸਿੰਘ ਜੀ ?"
"ਖਾਲਸਾ ਜੀ ਵਹੀਰ ਦੇ ਮੂਹਰਲੇ ਪਾਸਿਓ ਜ਼ੈਨੇ ਤੇ ਮਲੇਰ ਕੋਟੀਏ ਨੇ ਘੇਰਾ ਤੋੜ ਦਿੱਤਾ ਹੈ। ਉਹ ਸਿੰਘਾਂ ਦੇ ਟੱਬਰਾਂ ਉੱਤੇ ਟੁੱਟ ਕੇ ਪੈ ਗਏ ਹਨ ਤੇ ਲਾਸ਼ਾਂ ਦੇ ਢੇਰ ਲਾ ਰਹੇ ਹਨ . ਉਸ ਸਿੰਘ ਨੇ ਦੁਖਭਰੀ ਖਬਰ ਸੁਣਾਈ।
ਬਿੱਧਣ ਰਾਤੀ ਆਈਆਂ ਮਰਦਾਂ ਘੋੜਿਆਂ॥
"ਅਸੀਂ ਏਥੇ ਹੀ ਰੁਕਦੇ ਹਾਂ ਖਾਲਸਾ ਜੀ ਤੇ ਅਬਦਾਲੀ ਨੂੰ ਅਟਕਾ ਕੇ ਰੱਖਦੇ ਹਾਂ... ਤੁਸੀਂ ਚਾਰ ਮਿਸਲਾਂ ਦੇ ਸਿੰਘ ਲੈ ਕੇ ਵਹੀਰ ਦੇ ਮੂਹਰਲੇ ਪਾਸੇ ਜਾਓ ਤੇ ਜ਼ੈਨੇ ਨੂੰ ਸਬਕ ਸਿਖਾਓ", ਸਰਦਾਰ ਚੜ੍ਹਤ ਸਿੰਘ ਨੇ ਸਰਦਾਰ ਜੱਸਾ ਸਿੰਘ ਨੂੰ ਕਿਹਾ।
ਬਿਨਾ ਦੇਰੀ ਲਾਏ ਸਰਦਾਰ ਜੱਸਾ ਸਿੰਘ ਤੇ ਬਾਬਾ ਸ਼ਾਮ ਸਿੰਘ ਨੇ ਆਪਣੇ ਜੰਗਜੂ ਸਿੰਘਾਂ ਨਾਲ ਵਹੀਰ ਵੱਲ ਨੂੰ ਚਾਲਾ ਪਾਇਆ। ਪਲਾਂ ਵਿਚ ਹੀ ਉਹਨਾਂ ਦੇ ਘੋੜੇ ਉੱਡਦੀ ਧੂੜ ਨੇ ਲੁਕੋ ਲਏ।
ਅਸਲ ਵਿਚ ਵਹੀਰ ਨੂੰ ਆਲੇ ਦੁਆਲਿਓ ਘੇਰ ਕੇ ਤੁਰਨ ਦਾ ਸੁਨੇਹਾਂ ਜਦ ਨੂੰ ਵਹੀਰ ਦੇ ਨਾਲ ਚੱਲ ਰਹੇ ਸਿੰਘਾਂ ਕੋਲ ਪਹੁੰਚਦਾ, ਓਦੋਂ ਨੂੰ ਤਾਂ ਜ਼ੈਨ ਖਾਂ ਤੇ ਭੀਖਨ ਖਾਨ ਦਾ ਲਸ਼ਕਰ ਚੜ੍ਹ ਆਇਆ ਸੀ। ਉਹ ਸਿੰਘਾਂ ਦੇ ਨਿਹੱਥੇ ਪਰਿਵਾਰਾਂ 'ਤੇ ਟੁੱਟ ਕੇ ਪੈ ਗਏ।
ਜ਼ੈਨ ਖਾਂ ਨੇ ਤਾਂ ਆਪਣੀ ਸਾਰੀ ਫੌਜ ਦੇ ਸਿਰਾਂ ਉੱਤੇ ਘਾਹ ਟੰਗਵਾਇਆ ਹੋਇਆ ਸੀ ਤਾਂ ਕਿ ਕਤਲੇਆਮ ਵੇਲੇ ਪਛਾਣ ਰਹੇ। ਉਹ ਤਾਂ ਇਹ ਧਾਹ ਕੇ ਹੀ ਆਏ ਸਨ ਕਿ ਕੋਈ ਸਿਖ ਜਿਉਂਦਾ ਨਹੀਂ ਛੱਡਣਾ ਤੇ ਜੇ ਕੋਈ ਉਹਨਾਂ ਦਾ ਖੈਰ ਖਵਾਹ ਟੱਕਰ ਗਿਆ, ਉਸ ਨੂੰ ਵੀ ਪਾਰ ਬੁਲਾ ਦੇਣਾ ਹੈ। ਸੋ ਕੋਈ ਭੁਲੇਖਾ ਨਾ ਪਵੇ, ਇਸ ਲਈ ਉਸ ਨੇ ਸਾਰੀ ਫੌਜ ਦੇ ਟੋਪਾਂ ਵਿਚ ਘਾਹ ਟੰਗਵਾ ਦਿੱਤਾ। ਸਰਹੰਦ ਵਾਲਿਆਂ ਦੀ ਫੌਜ ਨੂੰ ਦੇਖ ਕੇ ਮਲੇਰਕੋਟੀਏ ਭੀਖਨ ਖਾਂ ਦੀ ਫੌਜ ਨੇ ਵੀ ਇਸੇ ਤਰ੍ਹਾਂ ਕੀਤਾ।
ਹੁਣ ਜ਼ੈਨਾ ਤੇ ਭੀਖਨ ਖਾਂ ਆਪ ਸਿਖਾਂ ਦੇ ਦਲ ਵਿਚ ਘੁਸਪੈਠ ਕਰ ਆਏ ਤੇ ਲੱਗੇ ਨਿਹੱਥਿਆਂ ਦੇ ਆਹੂ ਲਾਹੁਣ।
"ਜੱਸਾ ਸਿੰਘ ਜਨਾਬ ਜੱਸਾ ਸਿੰਘ ", ਤਲਵਾਰਾਂ ਦੇ ਸ਼ੋਰ ਵਿਚ ਇਕ ਪਠਾਨ ਦੇ ਬੋਲ ਸੁਣਾਈ ਦਿੱਤੇ, “ਨਾਲ ਸ਼ਾਮ ਸਿੰਘ ਵੀ ਹਜ਼ੂਰ ਸ਼ਾਮ ਸਿੰਘ ਨਾਰੋਵਾਲੀਆ....
ਸਰਦਾਰ ਜੱਸਾ ਸਿੰਘ ਤੇ ਬਾਬਾ ਸ਼ਾਮ ਸਿੰਘ ਦਾ ਮੁਗਲ ਸਰਦਾਰਾਂ ਵਿਚ ਬਹੁਤ ਭੈਅ ਸੀ। ਜਥੇਦਾਰ ਬਾਬਾ ਸ਼ਾਮ ਸਿੰਘ ਬਾਰੇ ਤਾਂ ਅਫਗਾਨ ਦਲਾਂ ਵਿਚ ਇਹ ਗੱਲ ਮਸ਼ਹੂਰ ਦੀ ਕਿ ਉਹ ਬਿਨਾ ਕਿਸੇ ਸਸ਼ਤਰ ਤੋਂ ਹੀ ਕਈ ਯੋਧਿਆ ਨੂੰ ਪਾਰ ਬੁਲਾ ਸਕਦਾ ਹੈ।
ਹੋਇਆ ਇੰਝ ਕਿ 'ਕੇਰਾਂ ਸਰਹੰਦ ਵਾਲਿਆਂ ਦੀ ਇਕ ਫੌਜੀ ਟੁਕੜੀ ਗਸ਼ਤ ਕਰਦੀ ਕਰਦੀ ਬਿਆਸਾ ਕੋਲ ਆ ਗਈ। ਅੱਗੇ ਬਾਬਾ ਸ਼ਾਮ ਸਿੰਘ ਆਪਣੇ ਜੱਥੇ ਦੇ ਕੁਝ ਸਿੰਘਾਂ ਸਮੇਤ ਸ਼ਿਕਾਰ ਲਈ ਨਿਕਲੇ ਹੋਏ ਸਨ। ਦੋਹਾਂ ਟੁਕੜੀਆਂ ਦਾ ਸਾਹਮਣਾ ਹੋ ਗਿਆ। ਮੁਗਲ ਟੁਕੜੀ ਵਿਚ ਕੋਈ ਪੰਚੀ ਕੁ ਸਿਪਾਹੀ ਤੇ ਬਾਬਾ ਜੀ ਦੇ ਨਾਲ ਸਿਰਫ ਪੰਜ ਸਿੰਘ। ਮੁਗਲਾਂ ਨੂੰ ਆਪਣੀ ਗਿਣਤੀ ਉੱਤੇ ਮਾਣ ਤੇ ਬਾਬਾ ਜੀ ਹੁਣਾ ਨੂੰ ਆਪਣੇ ਸਿਦਕਾਂ ਉੱਤੇ।
"ਕਿਸ ਤਰ੍ਹਾਂ ਦਾ ਭੇੜ ਵੇਖਣਾ ਚਾਹੁੰਦੇ ਹੋ ", ਸਰਹੰਦ ਟੁਕੜੀ ਦਾ ਫੌਜਦਾਰ ਬੋਲਿਆ।
"ਤੁਸੀਂ ਸਾਡੇ ਮਹਿਮਾਨ ਹੋ ਪਹਿਲ ਤਾਂ ਤੁਹਾਡੀ ਬਣਦੀ ਹੈ... ", ਦੂਰ ਦੇਸਾਂ ਤੋਂ ਆਏ ਹੋ ਤੁਸੀਂ ਦੱਸੋ... ਬਾਬਾ ਸ਼ਾਮ ਸਿੰਘ ਮੁਸਕੁਰਾਉਂਦਿਆਂ ਬੋਲੇ।
"ਫੇਰ 'ਕੱਲੇ ਨਾਲ 'ਕੱਲਾ ਦੇਖ ਲੈਂਦੇ ਹਾਂ", ਫੌਜਦਾਰ ਬੋਲਿਆ।
"ਗੱਲ ਤਾਂ ਆਪਣੇ ਆਪਣੇ ਦੇਸ ਦੀ ਰੀਤ ਦੀ ਹੈ. ਸਾਡੇ 'ਕੱਲੇ ਨਾਲ 'ਕੱਲੇ ਦੀ ਰੀਤ ਹੀ ਨਹੀਂ। ਸਾਡੇ ਤਾਂ 'ਕੱਲੇ ਨਾਲ ਪੰਜ ਦੀ ਰੀਤ ਹੈ..
"ਇਹ ਵੀ ਠੀਕ ਹੈ। ਪੰਜੇ ਇਕੋ ਵਾਰੀ ਮਰਵਾ ਲਓਗੇ ਤਾਂ ਟੰਟਾ ਛੇਤੀ ਨਿੱਬੜ ਜਾਏਗਾ... ਸਾਡਾ 'ਕੱਲਾ ਸਗੋਂ ਤੁਹਾਡੇ ਪੰਜਾਂ ਨਾਲੋਂ ਤਕੜਾ ਹੈ...", ਅਫਗਾਨ ਫੌਜਦਾਰ ਸ਼ਾਇਦ ਨਵਾਂ ਨਵਾਂ ਪੰਜਾਬ ਆਇਆ ਸੀ, ਸੋ ਬਾਬਾ ਜੀ ਦੀ ਗੱਲ ਪੂਰੀ ਤਰ੍ਹਾਂ ਸਮਝਿਆ ਨਹੀਂ।
"ਨਾ ਨਾ ਤੁਸੀਂ ਸਮਝੇ ਨਹੀਂ ਤੁਸੀਂ ਪੰਜ ਆਓ. ਖਾਤਰਦਾਰੀ ਲਈ ਮੈਂ 'ਕੱਲਾ ਆਉਂਦਾ ਹਾਂ... ਤੁਸੀਂ ਪੱਚੀ ਅਸੀਂ ਛੇ ਦੇਖੋ ਸਾਡਾ ਇਕ ਫੇਰ ਵੀ ਵਧਦਾ ਹੈ " ਤੇ ਬਾਬਾ ਜੀ ਦੇ ਨਾਲ ਦੇ ਸਿੰਘ ਵੀ ਹੱਸਣ ਲੱਗ ਪਏ।
ਫੌਜਦਾਰ ਨੇ ਗੁੱਸਾ ਖਾ ਕੇ ਆਪਣੇ ਪੰਜ ਜੁਆਨ ਅੱਗੇ ਤੋਰੇ। ਬਾਬਾ ਸ਼ਾਮ ਸਿੰਘ ਏਧਰੋਂ ਅੱਗੇ ਵਧੇ। ਬਾਬਾ ਜੀ ਨੇ ਕਮਰਕਸੇ ਵਿਚੋਂ ਮਧਾਣੀ ਗੁਰਜ ਕੱਢਿਆ। ਐਸਾ ਸਸ਼ਤਰ ਤਾਂ ਪਠਾਨਾ ਨੇ ਦੇਖਿਆ ਹੀ ਪਹਿਲੀ ਵਾਰ ਸੀ।
"ਇਸਦਾ ਵਾਰ ਇਹ ਕਿੱਥੇ ਕਰੇਗਾ ?", ਪਠਾਨ ਫੌਜਦਾਰ ਹਜੇ ਸੋਚ ਹੀ ਰਿਹਾ ਸੀ ਕਿ ਬਾਬਾ ਜੀ ਨੇ ਮਧਾਣੀ ਗੁਰਜ ਤਾੜ ਕਰਦਾ ਇਕ ਪਠਾਨ ਦੇ ਸਿਰ ਵਿਚ ਮਾਰਿਆ ਤੇ ਪਠਾਨ ਦਾ ਸਿਰ ਪੱਕੇ ਮਤੀਰੇ ਵਾਂਗ ਪਾੜ ਗਿਆ। ਬਾਕੀ ਚਾਰਾਂ ਦੇ ਸਿਰ ਪਾੜਦਿਆਂ ਵੀ ਬਾਬਾ ਜੀ ਨੂੰ ਚਿਰ ਨਾ ਲੱਗਿਆ। ਪੰਜ ਸਿਰ ਵਿਹੂਣ ਧੜ ਮੈਦਾਨ ਵਿਚ ਪਏ ਸਨ। ਇਸ ਤੋਂ ਪਹਿਲਾਂ ਕਿ ਫੌਜਦਾਰ ਹੋਰ ਸਿਪਾਹੀ ਅੱਗੇ ਤੋਰਦਾ, ਬਾਬਾ ਜੀ ਨੇ ਆਪਣਾ ਘੋੜਾ ਉਹਨਾਂ ਵੱਲ ਦੌੜਾਇਆ ਤੇ ਤੀਰਾਂ ਨਾਲ ਛੇ ਸੱਤ ਸਿਪਾਹੀ ਹੋਰ ਫੁੰਡ ਦਿੱਤੇ। ਨੇੜੇ ਪਹੁੰਚਦਿਆਂ ਬਾਬਾ ਜੀ ਨੇ ਗੁਰਜ ਫੇਰ ਕੱਢਿਆ ਤਾਂ ਇਕ ਪਠਾਨ ਨੇ ਗੋਲੀ ਚਲਾਈ ਤੇ ਗੁਰਜ ਬਾਬਾ ਜੀ ਦੇ ਹੱਥੋਂ ਛੁੱਟ ਗਿਆ। ਹੁਣ ਅਗਲੇ ਹੀ ਪਲ ਬਾਬਾ ਜੀ ਦੇ ਹੱਥ ਕਿਰਪਾਨ ਚਮਕ ਰਹੀ ਸੀ। ਛੇ ਸੱਤ ਪਠਾਨ ਉਸ ਭਗੌਤੀ ਦੀ ਭੇਟ ਹੋ ਗਏ। ਮੁਗਲ ਫੌਜਦਾਰ ਨਾਲ ਗਿਣਤੀ ਦੇ ਸਿਪਾਹੀ ਹੀ ਰਹਿ ਗਏ ਸਨ ਤੇ ਮੁੜਕਾ ਉਸ ਦੇ ਚਿਹਰੇ ਤੋਂ ਤ੍ਰਿਪ ਤ੍ਰਿਪ ਚੋ ਰਿਹਾ ਸੀ। ਬਾਬਾ ਜੀ ਨੇ ਕਿਰਪਾਨ ਮਿਆਨ ਵਿਚ ਪਾਈ ਤੇ ਬੋਲੇ,
"ਕਿਸ ਤਰ੍ਹਾਂ ਦਾ ਭੇੜ ਵੇਖਣਾ ਚਾਹੁੰਦੇ ਹੋ...", ਬਾਬਾ ਜੀ ਨੇ ਮਖੌਲ ਵਿਚ ਫੌਜਦਾਰ ਦੇ ਪਹਿਲਾਂ ਕਹੇ ਬੋਲ ਹੀ ਦੁਹਰਾਏ, "ਚਲੋ ਇਸ ਤਰ੍ਹਾਂ ਕਰਦੇ ਹਾਂ ਕਿ ਹੁਣ ਹੱਥੋਂ ਹੱਥੀ ਲੜ੍ਹਦੇ ਹਾਂ, ਬਿਨਾ ਸਸ਼ਤਰਾਂ ਤੋਂ ਜਾਂ ਫੇਰ ਆਏਂ ਕਰੋ ਕਿ ਤੁਸੀਂ ਚਲਾ ਲਓ ਸਸ਼ਤਰ ਤੇ ਮੈਂ ਏਵੇਂ ਹੀ ਆਉਂਦਾ ਹਾਂ...
ਪਠਾਨ ਫੌਜਦਾਰ ਨੂੰ ਤਾਂ ਕੁਝ ਸੁੱਝ ਹੀ ਨਹੀਂ ਰਿਹਾ ਸੀ, ਸੋ ਜੋ ਵੀ ਕਰਨਾ ਸੀ ਬਾਬਾ ਜੀ ਨੇ ਕਰਨਾ ਸੀ । ਉਹਨਾਂ ਘੋੜਾ ਭਜਾ ਕੇ ਪਠਾਨਾ ਦੀ ਟੁਕੜੀ ਵਿਚ ਵਾੜ ਦਿੱਤਾ ਤੇ ਤਿੰਨ ਸਿਪਾਹੀ ਹੇਠਾਂ ਡੇਗ ਲਏ। ਇਕ ਤਾਂ ਆਪਣੇ ਘੋੜੇ ਦੀਆਂ ਦੁਲੱਤੀਆਂ ਨੇ ਹੀ ਬੋਂਦਲਾ ਦਿੱਤਾ। ਦੂਜੇ ਦੋਹਾਂ ਵੱਲ ਬਾਬਾ ਜੀ ਵਧੇ ਤੇ ਬੇਸੁਰਤ ਜਹੇ ਹੋਏ ਪਏ ਸਿਪਾਹੀਆਂ ਨੂੰ ਧੌਣੇ ਫੜ੍ਹ ਕੇ ਏਨੇ ਜ਼ੋਰ ਨਾਲ ਬੋਹੜ ਦੇ ਰੁੱਖ ਵਿਚ ਮਾਰਿਆ ਕਿ ਦੋਹਾਂ ਦੇ ਸਿਰ ਪਾਟ ਗਏ।
"ਦੇਖੀ ਫੇਰ ਸਾਡੀ ਪ੍ਰਹੁਣਚਾਰੀ... ਆਓ ਤੁਸੀਂ ਵੀ, ਫੇਰ ਨਾ ਕਿਹਾ ਕਿ ਖਾਤਰਦਾਰੀ ਵਿਚ ਕੋਈ ਕਮੀਂ ਰਹਿ ਗਈ ਸੀ। ", ਕਹਿੰਦਿਆਂ ਬਾਬਾ ਜੀ ਨੇ ਦੋਹੇਂ ਪਠਾਨ ਹੇਠਾਂ ਸੁੱਟੇ।
“ਯਾ ਖੁਦਾ..", ਕਹਿੰਦਿਆਂ ਫੌਜਦਾਰ ਨੇ ਘੋੜੇ ਨੂੰ ਅੱਡੀ ਲਾਈ ਤੇ ਹਰਨ ਹੋ ਗਿਆ।
“ਓ ਖਲੋ ਜਾ ਪ੍ਰਾਹੁਣਿਆਂ ਤੇਰੀ ਸੇਵਾ ਤਾਂ ਰਹਿ ਹੀ ਗਈ...", ਪਰ
ਪਠਾਨ ਨੇ ਕਿੱਥੋਂ ਰੁਕਣਾ ਸੀ।
...ਤੇ ਇਹ ਉਹੀ ਪਠਾਨ ਸੀ, ਜੋ ਬਾਬਾ ਜੀ ਨਾਲ ਭਿੜੀ ਉਸ ਟੁਕੜੀ ਦਾ ਫੌਜਦਾਰ ਸੀ, " ਸ਼ਾਮ ਸਿੰਘ ਤਾਂ ਜੀ ਹੱਥਾਂ ਨਾਲ ਹੀ ਬੰਦਾ ਪਾੜ ਦਿੰਦੇ ਨ ਮਹੀਨਾ ਭਾਵੇਂ ਠੰਡ ਦਾ ਸੀ ਪਰ ਜ਼ੈਨ ਖਾਂ ਨੂੰ ਖਬਰ ਦਿੰਦੇ ਪਠਾਨ ਦੇ ਲੋਹ ਟੋਪ ਹੇਠੋਂ ਮੁੜਕਾ ਉਸੇ ਦਿਨ ਵਾਂਗ ਚੋ ਰਿਹਾ ਸੀ।
ਸਰਦਾਰ ਜੱਸਾ ਸਿੰਘ ਦਾ ਨਾਮ ਸੁਣਦੇ ਹੀ ਜ਼ੈਨ ਖਾਂ ਨੇ ਆਅ ਦੇਖਿਆ ਨਾ ਤਾਅ, ਸਿਖ ਵਹੀਰ ਵਿਚੋਂ ਬਸ ਭੱਜਣ ਦੀ ਕੀਤੀ। ਜਾਂਦਾ ਹੋਇਆ ਉਹ ਆਪਣੀ ਟੁਕੜੀ ਨੂੰ ਵੀ ਨਾ ਕਹਿ ਸਕਿਆ ਕਿ 'ਵਾਪਸ ਮੁੜੋ'।
ਜ਼ੈਨ ਖਾਂ ਤੇ ਮਲੇਰੀ ਭੀਖਨ ਖਾਂ ਤਾਂ ਆਪਣੇ ਲਸ਼ਕਰ ਕੋਲ ਮੁੜ ਗਏ, ਪਰ ਉਹਨਾਂ ਦੇ ਸੱਤ ਅੱਠ ਸੌ ਸਿਪਾਹੀ ਸਗੋਂ ਸਿਖਾਂ ਦੇ ਘੇਰੇ ਵਿਚ ਆ ਗਏ। ਬਾਬਾ ਸ਼ਾਮ ਸਿੰਘ ਤੇ ਸਰਦਾਰ ਜੱਸਾ ਸਿੰਘ ਦੇ ਦਲ ਨੇ ਆਪਣੇ ਵਹੀਰ ਦੇ ਦੁਆਲੇ ਕਤਾਰਾਂ ਬਣਾ ਲਈਆਂ, ਜਿਹੜੀਆਂ ਕਿਸੇ ਕਿਲ੍ਹੇ ਦੀਆਂ ਕੰਧਾਂ ਜਹੀਆਂ ਮਜ਼ਬੂਤ ਸਨ ਤੇ ਸੱਤ ਅੱਠ ਸੌ ਸਿਪਾਹੀ ਸਿੰਘਾਂ ਦੇ ਘੇਰੇ ਵਿਚ ਘਿਰ ਗਏ। ਸ਼ਿਕਾਰੀ ਆਪ ਸ਼ਿਕਾਰ ਹੋ ਗਏ। ਇਹਨਾਂ ਸਾਰੇ ਪਠਾਨ ਸਿਪਾਹੀਆਂ 'ਤੇ ਸਿਖ ਵਹੀਰ ਬਿਨਾ ਸਸ਼ਤਰਾਂ ਤੋਂ ਹੀ ਟੁੱਟ ਕੇ ਪੈ ਗਿਆ ਤੇ ਪਲਾਂ ਵਿਚ ਹੀ ਸੱਤ ਅੱਠ ਸੌ ਸਿਪਾਹੀਆਂ ਦੀ ਟੁਕੜੀ ਹੱਥਾਂ ਨਾਲ ਹੀ ਪਾੜ ਦਿੱਤੀ।
"ਸਰਦਾਰ ਜੱਸਾ ਸਿੰਘ ਜੀ, ਜ਼ੈਨੇ ਤੇ ਮਲੇਰੀ ਭੀਖਨ ਖਾਨ ਨੂੰ ਮੈਂ ਸੰਭਾਲਦਾ ਹਾਂ... ਤੁਸੀਂ ਵਹੀਰ ਦੇ ਨੇੜੇ ਰਿਹੋ। ਬਾਹਰਲੀ ਕਤਾਰ ਵਿਚ ਅਸੀਂ ਡਟਦੇ ਹਾਂ ਤੇ ਅੰਦਰਲੀ ਦੀ ਜ਼ਿੰਮੇਵਾਰੀ ਤੁਸੀਂ ਸੰਭਾਲੋ... ਬਾਬਾ ਸ਼ਾਮ ਸਿੰਘ ਨੇ ਸਰਦਾਰ ਜੱਸਾ ਸਿੰਘ ਨੂੰ ਕਿਹਾ।
"ਸਤਿਬਚਨ ਜਥੇਦਾਰ ਜੀ... ਤੁਸੀਂ ਹੇਠਾਂ ਵਾਲਾ ਮੋਰਚਾ ਸੰਭਾਲ ਲਓ... ਪਹਾੜ ਵੱਲ ਸਰਦਾਰ ਚੜ੍ਹਤ ਸਿੰਘ ਹੁਣੀ ਡਟੇ ਹੋਏ ਹਨ। ਲਹਿੰਦੀ ਟਿੱਕੀ ਕੰਨੀਂ ਸਰਦਾਰ ਹਰੀ ਸਿੰਘ ਤੇ ਰਾਮਗੜ੍ਹੀਏ ਸਰਦਾਰਾਂ ਨੂੰ ਮੈਂ ਚੜ੍ਹਦੇ ਵੱਲ ਭੇਜਦਾ ਹਾਂ। ਇਸ ਤਰ੍ਹਾਂ ਸਾਰਾ ਵਹੀਰ ਸਾਡੇ ਘੇਰੇ ਵਿਚ ਆ ਜਾਵੇਗਾ", ਸਰਦਾਰ ਜੱਸਾ ਸਿੰਘ ਦੇ ਮਨ ਵਿਚ ਸੀ ਕਿ ਉਹ ਸਾਰੇ ਵਹੀਰ ਨੂੰ ਵਿਚਾਲੇ ਕਰ ਕੇ ਆਲੇ ਦੁਆਲੇ ਜੰਗਜੂ ਸਿੰਘਾਂ ਦਾ ਗੋਲ ਚੱਕਰ ਬਣਾ ਲੈਣ।
"ਸਭ ਪਾਸਿਆਂ ਦੇ ਨਿਸ਼ਾਨਾ ਵਾਲੇ ਸਿੰਘਾਂ ਨੂੰ ਸਾਵਧਾਨ ਰਹਿਣ ਲਈ
ਕਹਿ ਦਿਓ .. ਜਦੋਂ ਹੀ ਕਿਸੇ ਪਾਸੇ ਅਫਗਾਨ ਭਾਰੂ ਹੁੰਦੇ ਦਿਸਣ ਤਾਂ ਇਸ਼ਾਰਾ ਕਰ ਦੇਣ ਤਾਂ ਜੋ ਹੋਰ ( ਜੱਥੇ ਓਧਰ ਮਦਦ ਲਈ ਭੇਜੇ ਜਾਣ ਜੈਨ ਖਾਂ ਵੱਲ ਤੁਰਦਿਆਂ ਬਾਬਾ ਜੀ ਨੇ ਸਰਦਾਰ ਜੱਸਾ ਸਿੰਘ ਨੂੰ ਸੁਚੇਤ ਕੀਤਾ। "
"ਸਤਿਬਚਨ ਜਥੇਦਾਰ ਜੀ... ਕਹਿੰਦਿਆਂ ਦੋਹਾਂ ਸੂਰਮਿਆਂ ਨੇ ਇਕ ਦੂਜੇ ਨੂੰ ਫਤਹਿ ਬੁਲਾਈ।
ਸਰਹੰਦ ਵਾਲੇ ਜ਼ੈਨ ਖਾਂ ਨੂੰ ਅਬਦਾਲੀ ਦਾ ਸੁਨੇਹਾ ਮਿਲਿਆ,
"ਤੁਸੀਂ ਭਾਵੇ ਇਹਨਾਂ ਨਾਲ ਨਾ ਲੜੇ, ਬਸ ਇਥੇ ਰੋਕੀ ਰੱਖੋ ਤੇ ਅੱਗੇ ਨਾ ਵਧਨ ਦਿਓ। ਅਸੀਂ ਪਿੱਛੋਂ ਚੜ੍ਹੇ ਆਉਂਦੇ ਹਾਂ, ਜਲਦੀ ਹੀ ਸਭ ਨੂੰ ਕੁਚਲ ਦਿਆਂਗੇ"
ਇਹ ਸੁਨੇਹਾ ਭੇਜਦਿਆਂ ਹਜੇ ਅਬਦਾਲੀ ਦੇ ਲਸ਼ਕਰ ਦਾ ਸਾਹਮਣਾ ਸਰਦਾਰ ਚੜ੍ਹਤ ਸਿੰਘ ਦੇ ਜੱਥੇ ਨਾਲ ਨਹੀਂ ਹੋਇਆ ਸੀ। ਉਹਨਾਂ ਨੂੰ ਕੀ ਪਤਾ ਸੀ ਕਿ ਸਰਦਾਰ ਚੜ੍ਹਤ ਸਿੰਘ ਕਿਸ ਤਰ੍ਹਾਂ ਬਿਜਲੀ ਬਣ ਕੇ ਉਹਨਾਂ ਉੱਤੇ ਟੁੱਟੇਗਾ। ਸਰਦਾਰ ਦਾ ਜੱਥਾ ਅਬਦਾਲੀ ਦੇ ਹਰਿਆਵਲ ਦਸਤਾ ਕਹੇ ਜਾਂਦੇ ਪਠਾਨਾ ਉੱਤੇ ਟੁੱਟ ਪਿਆ। ਪਾਨੀਪਤ ਵਿਚ ਵਿਰੋਧੀਆਂ ਦੀਆਂ ਖਾਨਿਓ ਭੁਲਾ ਦੇਣ ਵਾਲੇ ਇਸ ਹਰਿਆਵਲ ਦਸਤੇ ਦੇ ਦਿਓ ਕੱਦ ਪਠਾਨ ਸਿੰਘਾਂ ਦੀਆਂ ਭਗੋਤੀਆਂ ਅੱਗੇ ਮੇਮਣੇ ਸਾਬਤ ਹੋਏ। ਘੜੀ ਦੋ ਘੜੀ ਦੀ ਲੜ੍ਹਾਈ ਵਿਚ ਹੀ ਹਰਿਆਵਲ ਦਸਤਾ ਢੇਰ ਹੋ ਗਿਆ।
ਏਧਰ ਬਾਬਾ ਸ਼ਾਮ ਸਿੰਘ, ਜ਼ੈਨ ਖਾਂ ਤੇ ਭੀਖਨ ਖਾਨ ਦੇ ਲਸ਼ਕਰ 'ਤੇ ਟੁੱਟ ਕੇ ਪੈ ਗਏ। ਨਗਾਰੇ ਵਜਾਉਂਦੇ ਸਿੰਘ ਜਿਉਂ ਜਿਉਂ ਅੱਗੇ ਵਧ ਰਹੇ ਸਨ, ਪਠਾਨਾ ਨੂੰ ਕੰਬਣੀ ਛਿੜ ਰਹੀ ਸੀ। ਦੂਰੋਂ ਵਧਦੇ ਸਿੰਘਾਂ ਨੇ ਤੀਰਾਂ ਦੀ ਵਾਛੜ ਕੀਤੀ ਤੇ ਪਠਾਨਾ ਦੀਆਂ ਮੂਹਰਲੀਆਂ ਕਤਾਰਾਂ ਢਹਿ ਗਈਆਂ। ਰਹਿੰਦੀ ਕਸਰ ਸਿੰਘਾਂ ਦੇ ਰਾਮਜੰਗਿਆਂ ਨੇ ਪੂਰੀ ਕਰ ਦਿੱਤੀ। ਸਿੰਘਾਂ ਬਿਨਾ ਸ਼ਇਦ ਹੀ ਧਰਤੀ 'ਤੇ ਕੋਈ ਹੋਰ ਸੂਰਮੇਂ ਹੋਣ, ਜੇ ਘੋੜੇ ਦੌੜਾਉਂਦੇ ਹੋਏ ਰਾਮਜੰਗਿਆਂ ਨਾਲ ਏਨੇ ਕਮਾਲ ਨਿਸ਼ਾਨੇ ਫੁੰਡ ਸਕਦੇ ਹੋਣ।
ਬਾਬਾ ਸ਼ਾਮ ਸਿੰਘ ਨੇ ਸਿੰਘਾਂ ਦੇ ਪੰਜ ਜੱਥੇ ਬਣਾ ਲਏ ਸਨ।
ਦੋ ਜੱਥੇ ਖੱਬੇ ਹੱਥ ਭਾਈ ਕਰੋੜਾ ਸਿੰਘ ਦੀ ਕਮਾਨ ਹੇਠ ਸਨ। ਭਾਈ ਕਰੋੜਾ ਸਿੰਘ ਤੋਂ ਹੀ ਅੱਗੇ ਜਾ ਕੇ ਇਹ ਮਿਸਲ ਕਰੋੜ ਸਿੰਘੀਆ ਕਰਕੇ ਜਾਣੀ ਜਾਣ ਲੱਗੀ।
ਦੇ ਜੱਥੇ ਸੱਜੇ ਪਾਸੇ ਭਾਈ ਨਾਹਰ ਸਿੰਘ ਤੇ ਪਿੰਡਾ ਸਿੰਘ ਦੀ ਅਗਵਾਈ
ਵਿਚ ਅੱਗੇ ਵਧੇ। ਵਿਚਕਾਰਲੇ ਜੱਥੇ ਦੀ ਕਮਾਨ ਬਾਬਾ ਸ਼ਾਮ ਸਿੰਘ ਕੋਲ ਹੀ ਸੀ।
ਭਾਈ ਕਰੋੜਾ ਸਿੰਘ ਦੇ ਜੱਥੇ ਵਿਚ ਰਾਮਜੰਗਿਆਂ ਦੇ ਮਾਹਰ ਯੋਧੇ ਸਨ। ਕਰੋੜਾ ਸਿੰਘ ਦੇ ਤਾਂ ਆਪਣੇ ਵੱਡੇ ਰਾਮਜੰਗੇ ਵਿਚ ਇਕੋ ਵਾਰ ਅੱਧਾ ਕਿੱਲੋ ਬਰੂਦ ਪੈ ਜਾਂਦਾ ਸੀ । ਜਿੱਧਰ ਵੀ ਭਾਈ ਕਰੋੜਾ ਸਿੰਘ ਨਿਸ਼ਾਨਾ ਬੰਨ੍ਹ ਕੇ ਚਲਾਉਂਦਾ, ਓਧਰ ਹੀ ਅਗਲੇ ਪਲ ਵੀਹ ਪੱਚੀ ਪਠਾਨ ਹਵਾ ਵਿਚ ਉੱਡਦੇ ਦਿਸਦੇ ਸਨ।
ਭਾਈ ਨਾਹਰ ਸਿੰਘ ਹੁਣਾ ਦੇ ਜੱਥੇ ਨੇ ਖਰੜ ਵਾਲੇ ਲਛਮੀ ਨਰਾਇਣ ਦੀ ਟੁਕੜੀ 'ਤੇ ਹੱਲਾ ਬੋਲਿਆ। ਇਹ ਉਹੀ ਦੀਵਾਨ ਸੀ, ਜੋ ਕਹਿੰਦਾ ਸੀ ਕਿ ਚੱਕਰਵਿਉ ਰੂਪੀ ਜੈਸਾ ਘੇਰਾ ਅਬਦਾਲੀ ਨੇ ਸਿਖਾਂ ਨੂੰ ਪਾਇਆ ਹੈ ਉਸ ਨੂੰ ਤਾਂ ਅਭਿਮੰਨਿਊ ਵੀ ਨਹੀਂ ਤੋੜ ਸਕਦਾ। ਪਰ ਸਿੰਘ ਤਾਂ ਉਸ ਦੇ ਸਾਹਮਣੇ ਆ ਵੀ ਖਲੋਤੇ ਸਨ। ਲਛਮੀ ਨਰਾਇਣ ਐਸਾ ਭੱਜਿਆ ਕਿ ਫੇਰ ਪਿਛਾਂਹ ਮੁੜ ਕੇ ਹੀ ਨਹੀਂ ਦੇਖਿਆ।
ਪਠਾਨਾ ਦੇ ਤਾਂ ਚਿੱਤ ਚੇਤੇ ਵੀ ਨਹੀਂ ਸੀ ਕਿ ਸਿੰਘ ਐਸਾ ਹਮਲਾ ਕਰ ਦੇਣਗੇ ਤੇ ਤੀਰਾਂ ਤੇ ਗੋਲੀਆਂ ਦੀ ਇਹੋ ਜਹੀ ਬੌਛਾਰ ਕਰਨਗੇ ਕਿ ਇਕ ਲੱਖ ਦੇ ਕਰੀਬ ਫੌਜ ਦੇ ਪੈਰ ਉਖਾੜ ਦੇਣਗੇ। ਪਠਾਨਾ ਦੇ ਨੇੜੇ ਪਹੁੰਚਦਿਆਂ ਬਾਬਾ ਸ਼ਾਮ ਸਿੰਘ ਤੇ ਜੱਥੇ ਦੇ ਬਾਕੀ ਸਿੰਘਾਂ ਨੇ ਤੇਗਾਂ ਧੂਹ ਕੇ ਮਿਆਨਾਂ ਵਿਚੋਂ ਕੱਢੀਆਂ।
ਸੱਪ ਦੇ ਫੁਕਾਰੇ ਜਹੀ "ਸਰਰਰਰਰਰਰ " ਕਰਦੀ ਆਵਾਜ਼ ਆਈ ਤੇ ਪਠਾਨਾ ਦੇ ਸਾਹ ਸੂਤੇ ਗਏ। ਏਸ ਰੋਹ ਅੱਗੇ ਜ਼ੈਨ ਖਾਂ ਤੇ ਭੀਖਨ ਖਾਂ ਤਾਂ ਕੀ ਦੁਨੀਆਂ ਦਾ ਕੋਈ ਖਾਂ ਵੀ ਨਹੀਂ ਟਿਕ ਸਕਦਾ ਸੀ। ਘੜੀ ਦੋ ਘੜੀ ਅੜ ਕੇ ਜ਼ੈਨ ਖਾਨ ਨੇ ਪਿੱਛੇ ਹਟਣ ਵਿਚ ਹੀ ਭਲਾ ਜਾਣਿਆਂ। ਭੱਜਦੇ ਫੌਜਦਾਰ ਨੂੰ ਦੇਖ ਕੇ ਫੌਜਾਂ ਵੀ ਪਿਛਾਂਹ ਨੂੰ ਭੱਜੀਆਂ। ਮਲੇਰੀ ਭੀਖਨ ਤਾਂ ਜਿਵੇਂ ਪਹਿਲਾਂ ਹੀ ਭੱਜਣ ਲਈ ਤਿਆਰ ਖਲੋਤਾ ਸੀ। ਜਿਸ ਜ਼ੈਨ ਖਾਂ ਨੂੰ ਆਪਣੀ ਮਦਦ ਲਈ ਸੱਦਿਆ ਸੀ, ਜਦ ਉਹ ਨਹੀਂ ਖਲੋ ਸਕਿਆ ਤਾਂ ਭੀਖਨ ਖਾਂ ਵਿਚਾਰਾ ਕਿਹੜੇ ਖੇਤ ਦੀ ਮੂਲੀ ਸੀ।
ਭੱਜਿਆ ਜਾਂਦਾ ਉਹੀ ਪਠਾਨ, ਜਿਸ ਦੀ ਬਾਬਾ ਸ਼ਾਮ ਸਿੰਘ ਨਾਲ ਪਹਿਲਾਂ ਵੀ ਟੱਕਰ ਹੋ ਚੁੱਕੀ ਸੀ, ਏਨੇ ਡਰ ਨਾਲ ਬਾਬਾ ਸ਼ਾਮ ਸਿੰਘ ਵੱਲ ਦੇਖ ਰਿਹਾ ਸੀ, ਜਿਵੇਂ ਕੋਈ ਇਕੱਲਾ ਹਿਰਨ ਸ਼ੇਰਾਂ ਦੇ ਵੱਡੇ ਝੁੰਡ ਵਿਚ ਫਸ ਗਿਆ ਹੋਵੇ। ਡਰ ਉਸ ਦੀਆਂ ਅੱਖਾਂ ਵਿਚੋਂ ਡੁੱਲ੍ਹਦਾ ਸਾਫ ਦਿਖਾਈ ਦੇ ਰਿਹਾ ਸੀ।
ਸਰਹੰਦ ਤੇ ਮਲੇਰਕੋਟਲੇ ਦੀਆਂ ਫੌਜਾਂ ਭੱਜੀਆਂ ਤੇ ਦੋ ਢਾਈ ਮੀਲ ਜਾ ਕੇ ਰੁਕੀਆਂ। ਮਗਰ ਭੱਜਣ ਵਾਲੇ ਸਿੰਘਾਂ ਨੂੰ ਬਾਬਾ ਸ਼ਾਮ ਸਿੰਘ ਨੇ ਆਵਾਜ਼ ਮਾਰਦਿਆਂ ਰੋਕਿਆ, "ਆਪਾਂ ਵਹੀਰ ਤੋਂ ਤੇ ਬਾਕੀ ਸਿੰਘਾਂ ਤੋਂ ਦੂਰ ਨਹੀਂ ਜਾਣਾ
ਫੌਜੋ...", ਤੇ ਸਿੰਘ ਪਿੱਛੇ ਮੁੜ ਆਏ।
ਜੈਨੇ ਤੇ ਭੀਖਨ ਖਾਨ ਦੇ ਭੱਜ ਜਾਣ 'ਤੇ ਬਾਬਾ ਸ਼ਾਮ ਸਿੰਘ ਨੇ ਮੁੜ ਮਲਵਈ: ਸਿੰਘਾਂ ਨੂੰ ਬੁਲਾਇਆ। ਨੇਜ਼ਿਆਂ 'ਤੇ ਝੰਡੀਆਂ ਬੰਨ੍ਹੀ, ਉਹੀ ਤਿੰਨੇ ਵਕੀਲ ਅੱਗੇ ਆਏ ਤੇ ਵਹੀਰ ਦੇ ਮੂਹਰੇ ਹੋ ਤੁਰੇ।
ਕੁੱਪ ਵਾਲੇ ਸਥਾਨ 'ਤੇ ਸਰਦਾਰ ਚੜ੍ਹਤ ਸਿੰਘ ਬਾਕੀ ਸਿੰਘਾਂ ਨਾਲ ਡਟਿਆ ਹੋਇਆ ਸੀ। ਭਾਵੇਂ ਪਹਿਲੇ ਹਮਲਿਆਂ ਵਿਚ ਉਹਨਾਂ ਅਫਗਾਨਾਂ ਨੂੰ ਬੁਰੀ ਤਰ੍ਹਾਂ ਭਾਂਜ ਦਿੱਤੀ ਸੀ ਤੇ ਜੇ ਗੱਲ ਸਿਰਫ ਡਟ ਕੇ ਏਥੇ ਜੰਗ ਕਰਨ ਦੀ ਹੁੰਦੀ ਤਾਂ ਉਹ ਜਾਨਾਂ ਹੂਲ ਕੇ ਜੂਝਦੇ ਤੇ ਗਿਲਜਿਆਂ ਨੂੰ ਜਿਹਲਮ ਪਾਰ ਕਰਵਾ ਕੇ ਮੁੜਦੇ। ਪਰ ਵੱਡਾ ਫਿਕਰ ਪਰਿਵਾਰਾਂ ਨੂੰ ਸਹੀ ਸਲਾਮਤ ਬਚਾ ਕੇ ਘੇਰੇ ਤੋਂ ਪਾਰ ਲਿਜਾਣਾ ਸੀ। ਅਫਗਾਨਾਂ ਦੇ ਹਰਿਆਵਲ ਦਸਤੇ ਦੇ ਢਹਿ ਜਾਣ ਕਰਕੇ ਪਠਾਨ ਸੈਨਾ ਕੁਝ ਚਿਰ ਲਈ ਖਲੋ ਗਈ, ਹੋ ਸਕਦੈ ਅਗਲੀ ਨੀਤੀ ਘੜਦੇ ਹੋਣ, ਪਰ ਕਿੰਨਾ ਕੁ ਚਿਰ, ਕਿੰਨਾ ਕੁ ਚਿਰ ਉਹਨਾਂ ਇਸੇ ਤਰ੍ਹਾਂ ਖਲੋਤੇ ਰਹਿਣਾ ਸੀ। ਆਖਰ ਤਾਂ ਉਹਨਾਂ ਅੱਗੇ ਵਧਨਾ ਹੀ ਸੀ।
ਸਰਦਾਰ ਚੜ੍ਹਤ ਸਿੰਘ ਨੇ ਮੁਖੀ ਸਰਦਾਰਾਂ ਨਾਲ ਸਲਾਹ ਕਰਕੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਵੱਲ ਸੁਨੇਹਾਂ ਘਲਵਾਇਆ,
"ਖਾਲਸਾ ਜੀ, ਮੇਰੀ ਇਹ ਵਿਚਾਰ ਹੈ ਕਿ ਜਿਸ ਤਰ੍ਹਾਂ ਅਫਗਾਨਾਂ ਨੇ ਬਾਰ੍ਹਾਂ ਬਾਰ੍ਹਾਂ ਹਜਾਰ ਦੇ ਚਾਰ ਤੁੰਮਨ ਬਣਾਏ ਹਨ, ਅਸੀਂ ਵੀ ਚਾਰ ਮਿਸਲਾਂ ਦਾ ਇਕੱਠਾ ਇਕ ਥੰਨਾ ਬਣਾਈਏ। ਉਹਨਾਂ ਚਾਰਾਂ ਦੇ ਪਾਸਿਆਂ 'ਤੇ ਦੋ ਦੇ ਮਿਸਲਾਂ ਸਹਾਇਤਾ ਲਈ ਲਾਈਏ ਤਾਂ ਕਿ ਜਿਹੜਾ ਪਾਸਾ ਕਮਜ਼ੋਰ ਪਵੇ, ਉਸ ਪਾਸੇ ਮਦਦ ਪੁਚਾਈ ਜਾ ਸਕੇ। ਕਿਉਂ ਨਹੀਂ ਅਸੀਂ ਏਥੇ ਹੀ ਕੰਧ ਬਣ ਕੇ ਖਲੋ ਜਾਂਦੇ ਤੇ ਅਬਦਾਲੀ ਨਾਲ ਲੋਹਾ ਲੈ ਕੇ ਉਸ ਨੂੰ ਏਥੋਂ ਹੀ ਮੁੜਣ ਲਈ ਮਜ਼ਬੂਰ ਕਰਦੇ। ਮੇਰਾ ਖਾਲਸੇ ਪੰਥ ਨਾਲ ਕੌਲ ਹੈ ਕਿ ਜਿਸ ਪਾਸੇ ਵੀ ਮਦਦ ਚਾਹੀਦੀ ਹੋਵੇਗੀ, ਮੈਂ ਤੁਰੰਤ ਪਹੁੰਚਾਂਗਾ। ਮਦਦ ਲਈ ਰਾਖਵੀਆਂ ਮਿਸਲਾਂ ਦੀ ਅਗਵਾਈ ਮੈਂ ਕਰਾਂਗਾ ਤੇ ਜਿੱਥੇ ਵੀ ਅਫਗਾਨ ਭਾਰੇ ਪੈਂਦੇ ਹੋਏ, ਉਹਨਾਂ ਦੇ ਮੂੰਹ ਭੰਨਾਂਗਾ। ਅਫਗਾਨਾਂ ਦੇ ਅਰਬੀ ਘੋੜੇ ਤਾਂ ਹਜੇ ਵੀ ਸੌ ਸੌ ਕੋਹ ਹੋਰ ਚੱਲ ਲੈਣਗੇ, ਪਰ ਸਾਡੇ ਤਾਂ ਘੋੜੇ ਵੀ ਥੱਕਣ ਲੱਗੇ ਹਨ। ਅਫਗਾਨ ਹਨੇਰੀ ਵਾਂਗ ਸ਼ੂਕਦੇ ਆਉਂਦੇ ਹਨ, ਮੰਨਿਆਂ ਕਿ ਅਸੀਂ ਵੀ ਤੇਜ਼ ਵਰੋਲੇ ਬਣ ਕੇ ਉਹਨਾਂ ਨੂੰ ਕੁਝ ਠੱਲਦੇ ਹਾਂ, ਪਰ ਗਿਣਤੀ ਵਿਚ ਧਰਤੀ ਅੰਬਰ ਜਿੰਨਾ ਫਰਕ ਹੈ,
ਇਹ ਸੁਨੇਹਾਂ ਜਦ ਸਰਦਾਰ ਜੱਸਾ ਸਿੰਘ ਕੋਲ ਪਹੁੰਚਿਆ ਤਾਂ ਉਹਨਾਂ ਸਰਦਾਰ ਬਘੇਲ ਸਿੰਘ, ਸਰਦਾਰ ਹਰੀ ਸਿੰਘ ਤੇ ਬਾਬਾ ਸ਼ਾਮ ਸਿੰਘ ਨਾਲ ਸਲਾਹ ਕੀਤੀ। ਸਾਰਿਆਂ ਦੀ ਇਕੋ ਮਤ ਸੀ ਕਿ ਹੁਣ ਮਿਸਲਾਂ ਇਸ ਤਰ੍ਹਾਂ ਵੰਡਣ ਦਾ ਸਮਾਂ ਨਹੀਂ, ਸੋ ਜੋ ਜਿੱਥੇ ਡਟਿਆ ਹੈ, ਡਟਿਆ ਰਹੇ। ਸਰਦਾਰ ਚੜ੍ਹਤ ਸਿੰਘ ਨੂੰ ਸੁਨੇਹਾਂ ਭਿਜਵਾਇਆ ਗਿਆ।
"ਸਰਦਾਰ ਚੜ੍ਹਤ ਸਿੰਘ ਜੀ, ਆਪ ਜੀ ਦੀ ਰਾਇ 'ਤੇ ਸਮੂਹ ਸਿੰਘਾਂ ਨੇ ਵਿਚਾਰ ਕੀਤੀ ਹੈ ਤੇ ਪੰਜਾਂ ਸਿੰਘਾਂ ਨੇ ਗੁਰਮਤਾ ਇਹ ਕੀਤਾ ਹੈ ਕਿ ਹੁਣ ਮਿਸਲਾਂ ਨੂੰ ਵੰਡਣ ਦਾ ਸਮਾਂ ਸਾਡੇ ਕੋਲ ਨਹੀਂ। ਇਹ ਕਾਰਜ ਤਾਂ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਕਰਨ ਵਾਲੇ ਹੁੰਦੇ ਹਨ। ਮਹਾਰਾਜ ਦੀ ਕਰਨੀ ਕਿ ਸਾਨੂੰ ਤਿਆਰੀ ਦਾ ਮੌਕਾ ਹੀ ਨਹੀਂ ਮਿਲਿਆ। ਅਫਗਾਨ ਤਾਂ ਘਰੋਂ ਹੀ ਤਿਆਰੀ ਨਾਲ ਆਏ ਹਨ, ਪਰ ਸਾਡੇ 'ਤੇ ਜੰਗ ਇਕਦਮ ਪੈ ਗਈ ਹੈ। ਹਲਾਂਕਿ ਖਾਲਸਾ ਸਦਾ ਤਿਆਰ ਬਰ ਤਿਆਰ ਹੈ ਤੇ ਜੰਗ ਲਈ ਸਦਾ ਤਤਪਰ ਹੈ। ਸੋ ਹੁਣ ਕਲਗੀਧਰ ਪਾਤਸ਼ਾਹ ਤੇ ਸ਼ਹੀਦਾਂ ਸਿੰਘਾਂ ਕੋਲ ਅਰਦਾਸ ਕਰਕੇ, ਜਿਨ੍ਹਾਂ ਮੋਰਚਿਆਂ 'ਤੇ ਡਟੇ ਹੋਏ ਹੋ ਤਕੜੇ ਹੋ ਕੇ ਡਟੇ ਰਹੋ "
"ਸਤਿਬਚਨ ਖਾਲਸਾ ਜੀ. ", ਸਰਦਾਰ ਚੜ੍ਹਤ ਸਿੰਘ ਨੇ ਸੁਨੇਹਾਂ ਮਿਲਦਿਆਂ ਪੰਥ ਦੀ ਆਗਿਆ ਨੂੰ ਸਿਰ ਨਿਵਾਇਆ ਤੇ ਜੈਕਾਰਾ ਛੱਡਦਿਆਂ ਕਿਰਪਾਨ ਧੂਹ ਕੇ ਮਿਆਨੋਂ ਬਾਹਰ ਕੱਢੀ,
"ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਸ਼ਹੀਦ ਬਾਬਾ ਅਜੀਤ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ"
"ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਸ਼ਹੀਦ ਬਾਬਾ ਜੁਝਾਰ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ"
"ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ"
“ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਸ਼ਹੀਦ ਭਾਈ ਬਚਿੱਤਰ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ"
"ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਸ਼ਹੀਦ ਭਾਈ ਸੁੱਖਾ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ"
ਪੰਜ ਜੈਕਾਰੇ ਛੱਡੇ ਗਏ ਤੇ ਸਿਰ ਲੇਖੇ ਲੱਗ ਜਾਣ ਦੀ ਅਰਦਾਸ ਕੀਤੀ ਗਈ।
ਚੜ੍ਹ ਸਿੰਘ ਗਿਲਜਨ ਇਮ ਕਟੈ
ਪੁੰਨ ਕਟੈ ਜਿਮ ਪਾਪ॥
ਪੰਥ ਦਾ ਕਿਹਾ ਮੰਨ ਕੇ ਤੇ ਸਿੰਘਾਂ ਦੇ ਬਚਨਾ ਨੂੰ ਸੀਸ ਨਿਵਾ, ਸਰਦਾਰ ਚੜ੍ਹਤ ਸਿੰਘ ਆਪਣੇ ਜੱਥੇ ਦੇ ਚੁਨਿੰਦਾ ਸਾਥੀਆਂ ਨਾਲ ਇਸ ਤਰ੍ਹਾਂ ਮੂਹਰੇ ਆਇਆ, ਜਿਵੇਂ 'ਬੇਲਿਓਂ ਨਿਕਲਦੇ ਸ਼ੇਰ ਹੋਣ। ਲੱਕੜਬੱਗਿਆਂ ਦਾ ਝੁੰਡ ਅੱਗਿਓ ਘੇਰਾ ਪਾਈ ਖਲੋਤਾ ਸੀ, ਸੋ ਸ਼ੇਰਾਂ ਦਾ ਟੀਚਾ ਸਾਹਮਣੇ ਸੀ, ਬਸ ਸਟੀਕ ਵਾਰ ਦੀ ਲੋੜ ਸੀ।
ਲੱਕੜਬੱਗਿਆਂ ਦੀ ਕਦ ਸ਼ੇਰਾਂ ਨਾਲ ਬਣੀ ਹੈ, ਉਹ ਤਾਂ ਜਦ ਹੀ ਮੌਕਾ ਲੱਗਾ ਸ਼ੇਰਾਂ ਦੇ ਬੱਚਿਆਂ 'ਤੇ ਟੁੱਟ ਪੈਣਗੇ। ਲੱਕੜਬੱਗੇ ਕਿਤੇ ਉਦੋਂ ਹੀ ਸ਼ਿਕਾਰ ਥੋੜਾ ਕਰਦੇ ਨੇ, ਜਦ ਭੁੱਖ ਲੱਗੀ ਹੋਵੇ। ਉਹ ਤਾਂ ਸ਼ੇਰਾਂ ਨੂੰ ਐਸਾ ਵੈਰੀ ਮੰਨਦੇ ਹਨ, ਜਿਹਨਾਂ ਦਾ ਉਹਨਾਂ ਦੇ ਸ਼ਿਕਾਰ ਅਤੇ ਇਲਾਕੇ 'ਤੇ ਉਹਨਾਂ ਨਾਲੋਂ ਵੱਧ ਦਬਦਬਾ ਹੈ। ਜਦ ਤੀਕ ਜੰਗਲ ਵਿਚ ਸ਼ੇਰ ਘੁੰਮਦੇ ਹੋਣ ਇਲਾਕਾ ਉਹਨਾਂ ਦਾ ਨਹੀਂ ਹੋ ਸਕਦਾ। ਇਸੇ ਲਈ ਉਹ ਸ਼ੇਰਾਂ ਦੀਆਂ ਨਸਲਾਂ ਦੇ ਵੈਰੀ ਨੇ, ਸੋ ਬੱਚਿਆਂ ਦਾ ਸ਼ਿਕਾਰ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਉਹ ਨਹੀਂ ਵੇਂਹਦੇ ਕਿ ਬੱਚਿਆਂ ਦੇ ਤਾਂ ਹਜੇ ਦੰਦ ਤੇ ਨਹੁੰਦਰਾਂ ਵੀ ਨਹੀਂ ਆਏ।
ਸ਼ੇਰਾਂ ਨੂੰ ਕਿਲਕਾਰੀਆਂ ਮਾਰਦੇ ਲੱਕੜਬੱਗੇ ਸਾਹਮਣੇ ਸਾਫ ਦਿਖਾਈ ਦੇ ਰਹੇ ਹਨ। ਗਿਣਤੀ ਹਮੇਸ਼ਾਂ ਵਾਂਗ ਉਹਨਾਂ ਦੀ ਜਿਆਦਾ ਹੈ। ਏਨੀ ਕੁ ਜਿਆਦਾ ਕਿ 'ਕੱਲੇ 'ਕੱਲੇ ਸ਼ੇਰ ਦੇ ਹਿੱਸੇ ਹਜਾਰ ਹਜਾਰ ਆਉਣ। ਇਸੇ ਬਾਣ ਦੇ ਉਹ ਆਦੀ ਨੇ, ਇਹੀ ਉਹਨਾਂ ਦੀ ਯੁੱਧ ਨੀਤੀ ਹੈ ਕਿ ਗਿਣਤੀ ਦੇ ਜ਼ੋਰ 'ਤੇ ਸ਼ੇਰ ਨੂੰ ਢਾਹ ਲੈਣ।
ਪਰ ਐਤਕੀ ਜੰਗ ਸ਼ਿਕਾਰ ਬਚਾਉਣ ਦੀ ਨਹੀਂ, ਬੱਚੇ ਬਚਾਉਣ ਦੀ ਹੈ। ਇਸ ਵਾਰ ਉਹ ਲੱਕੜਬੱਗਿਆਂ ਦਾ ਦਾਅ ਨਹੀਂ ਲੱਗਣ ਦੇ ਸਕਦੇ।
“ਚਮਕੌਰ ਗੜ੍ਹੀ ਦੇ ਸਿਦਕਾਂ ਵਾਲੇ ਰਾਹ ਆਓ ਖਾਲਸਾ ਜੀ। ਮਹਾਰਾਜ ਦੇ ਬਚਨ ਪਾਲਣ ਦਾ ਵੇਲਾ ਆ ਢੁੱਕਾ ਹੈ। 'ਕੱਲੇ 'ਕੱਲੇ ਸਵਾ ਲੱਖ ਦਾ ਟਾਕਰਾ
ਕਰਨ ਲਈ ਕਮਰਕਸੇ ਕਰ ਲਓ। ਯਾਦ ਰੱਖੋ ਕਿ ਅੰਮਿਤਸਰ ਸਾਹਿਬ ਤੋਂ ਤਰਨ ਲੱਗੇ ਕੀ ਕੋਲ ਕਰਕੇ ਤਰੇ ਸਾਂ, ਕਿ ਵਹੀਰ ਨੇ ਤੱਤੀ 'ਵਾ ਵੀ ਨਹੀਂ ਲੱਗਣ ਵਿਆਂਗੇ। 'ਸੂਰਬੀਰ ਬਚਨ ਕੇ ਬਲੀ' ਹੁੰਦੇ ਨੇ। ਕੌਲ਼ ਰਹਿ ਜਾਵੇ ਸਿਰ ਭਾਵੇਂ ਨਾ ਰਹੇ, ਇਹੀ ਸੂਰਮੇਂ ਦਾ ਧਰਮ ਹੈ। ਨਾਲੇ ਸਿਰ ਲੱਗ ਕੇ ਵੀ ਜੇ ਕੋਲ ਨਿਵ ਜਾਵੇ ਤਾਂ ਇਹ ਸਭ ਤੋਂ ਸਸਤਾ ਸੌਦਾ ਹੈ। ਬਚਨਾ ਨੂੰ ਸਿਰਾਂ ਨਾਲ ਪਾਲੇ, ਮਗਰਲ ਫਿਕਰ ਸਭ ਕਲਗੀਧਰ ਮਹਾਰਾਜ ਦੇਖਣਗੇ। ਤੁਸੀਂ ਤਾਂ ਸਰੀਰ ਵਿਚੋਂ ਲਹੂ ਦਾ ਆਖਰੀ ਕਤਰਾ ਵਹਿ ਜਾਣ ਤਕ ਜੂਝੋ। ਚੇਤੇ ਰਹੇ ਕਿ ਜੇ ਸਾਡੇ ਜਿਉਂਦੇ ਜੀਅ, ਵਹੀਰ ਦੇ ਕੰਡਾ ਵੀ ਚੁੱਭ ਗਿਆ ਤਾਂ ਇਹ ਮਿਹਣਾ ਹੈ ਸਾਡੇ ਸਿਰ। ਸੂਰਮਿਆਂ ਲਈ ਸਿਰਾਂ 'ਤੇ ਮਿਹਣੇ ਲੈਣ ਨਾਲੋਂ ਸਿਰ ਵਾਰ ਦੇਣਾ ਖਰਾ ਸੌਦਾ ਹੈ. " ਸਰਦਾਰ ਚੜ੍ਹਤ ਸਿੰਘ ਸ਼ੇਰ ਵਾਂਗ ਗਰਜਿਆ। ਸਰਦਾਰ ਦੇ ਵੰਗਾਰ ਭਰੇ ਬੋਲ ਸੁਣਕੇ ਦੋ ਕੁ ਸੌ ਲੜਾਕੇ ਸਿਰ ਤਲੀ 'ਤੇ ਰੱਖੀ ਅੱਗੇ ਆਏ ਤੇ ਅਫਗਾਨਾਂ ਵੱਲ ਵਧੇ। ਸਰਦਾਰ ਸਭਨਾ ਤੋਂ ਮੂਹਰੇ ਸੀ।
"ਇਹ ਤਾਂ ਉਲਟਾ ਸਾਡੇ 'ਤੇ ਹੀ ਹਮਲਾ ਕਰਨ ਆ ਰਹੇ ਨੇ ਹਜੂਰ.", ਫੌਜਦਾਰ ਜਹਾਨ ਖਾਂ ਨੇ ਅਬਦਾਲੀ ਨੂੰ ਜਾ ਦੱਸਿਆ।
"ਕੈਸੇ ਸਿਰਫਿਰਿਆਂ ਦੀ ਕੌਮ ਹੈ ਇਹ... ਮੌਤ ਦੇਖ ਕੇ ਉਸ ਵੱਲ ਭੱਜੇ ਆਉਂਦੇ ਨੇ...", ਅਬਦਾਲੀ ਗੁੱਸੇ ਦੇ ਨਾਲ ਨਾਲ ਹੈਰਾਨ ਵੀ ਹੋ ਰਿਹਾ ਸੀ।
"ਸਰਬੁਲੰਦ ਖਾਨ ਨੂੰ ਨਾਲ ਲੈ ਤੇ ਆਪਣੇ ਸਭ ਤੋਂ ਤਕੜੇ ਲੜਾਕੇ ਦੋ ਤੁੰਮਨ ਲੈ ਕੇ ਇਹਨਾਂ ਨੂੰ ਸਬਕ ਸਿਖਾਓ। ਯਾਦ ਰੱਖਿਓ ਜੇ ਮਾਰੇ ਬਿਨਾ ਵਾਪਸ ਮੁੜੇ ਤਾਂ ਏਥੇ ਤੁਹਾਡੇ ਸਿਰ ਮੈਂ ਆਪ ਕਲਮ ਕਰਾਂਗਾ...
ਬਾਰ੍ਹਾਂ ਬਾਰ੍ਹਾਂ ਹਜਾਰ ਫੌਜ ਦੇ ਦੋ ਤੁੰਮਨ ਲੈ ਕੇ ਦੋਵੇਂ ਅਫਗਾਨ ਜਰਨੈਲ ਸਰਦਾਰ ਚੜ੍ਹਤ ਸਿੰਘ ਵੱਲ ਵਧੇ। ਤੋਪਾਂ, ਬੰਦੂਕਾਂ, ਤੀਰਾਂ, ਤਲਵਾਰਾਂ ਨਾਲ ਲੈਸ ਤੇ ਲੋਹੇ ਨਾਲ ਸਣ ਘੋੜੇ ਮੜ੍ਹੀ ਹੋਈ ਚੌਵੀ ਹਜਾਰ ਲੜਾਕਿਆਂ ਦੀ ਅਫਗਾਨ ਫੌਜ ਤੇ ਸਾਹਮਣੇ ਸਿਰਫ ਦੋ ਕੁ ਸੌ ਸਿੰਘ।
"ਹੁਣ ਜੇ ਆਉਣ ਵਾਲੇ ਸਮੇਂ ਵਿਚ ਕੋਈ ਇਤਿਹਾਸਕਾਰ ਇਸ ਨੂੰ ਬਰਾਬਰ ਦੀ ਜੰਗ ਕਹੇ ਤਾਂ ਦੂਰ ਲਾਹਨਤ ਐਸੀ ਵਿੱਦਿਆ ਦੇ " ਇੰਦਰਜੀਤ ਨੂੰ ਆਪਣੇ ਦੁਨਿਆਵੀ ਵਿਦਿਆਲੇ ਵਿਚ ਪੜਾਏ ਜਾਣ ਵਾਲੇ ਇਤਿਹਾਸ ਦੇ ਉਸਤਾਦ ਨਾਲ ਹੋਈ ਬਹਿਸ ਚੇਤੇ ਆ ਗਈ ਸੀ।
" ਇਹ ਸੱਚ ਨਹੀਂ ਹੋ ਸਕਦਾ. ", ਉਸਤਾਦ ਦੇ ਪੜ੍ਹਾਏ ਵਿਚੋਂ ਆ ਰਹੀ ਫਿਰਕੂ ਹਵਾੜ ਜਦ ਉਸ ਕੋਲ ਪਹੁੰਚੀ ਤਾਂ ਉਹ ਬੋਲਿਆ।
"ਕਿਤਾਬਾਂ ਵਿਚ ਤਾਂ ਇਹੋ ਲਿਖਿਆ ਹੈ... ". ਉਸਤਾਦ ਬੋਲਿਆ।
"ਕਿਤਾਬਾਂ ਕਿਹੜਾ ਸਿਖ ਸ਼ਹੀਦਾਂ ਨੇ ਲਿਖੀਆਂ ਹਨ। ਜਿਵੇਂ ਕੋਈ ਨਫਰਤ ਨਾਲ ਪੜ੍ਹਾ ਸਕਦਾ ਹੈ ਤਾਂ ਕਿਤਾਬਾਂ ਵੀ ਕਿਸੇ ਤੁਅੱਸਬੀ ਵੇਗ ਵਿਚੋਂ ਲਿਖੀਆਂ ਜਾ ਸਕਦੀਆਂ ਹਨ।"
"ਕੀਹਦੇ ਨਾਲ ਉਲਝ ਗਿਆ ਪੁੱਤਰਾ. ਚਲੇ ਗਿਆ ਵੇਖ ਕੇ ਬਾਬਾ ਭੰਗੂ ਬੋਲਿਆ। ਇੰਦਰਜੀਤ ਨੂੰ ਕਿਧਰੇ ਹੋਰ
"ਆਪਣੇ ਆਪ ਨੂੰ ਆਰੀਆ ਸਮਾਜੀ ਆਖਣ ਵਾਲਾ ਸਾਡਾ ਇਕ ਉਸਤਾਦ ਹੈ ਬਾਬਾ ਜੀ, ਮਹਾਰਾਜ ਬਾਰੇ ਤੇ ਸਿਖ ਸ਼ਹੀਦਾਂ ਬਾਰੇ ਘਟੀਆ ਗੱਲਾਂ ਬੋਲਦਾ ਹੈ...
"ਥੋਨੂੰ ਪਤੈ.. ਥੋਡੇ ਆਉਣ ਤੋਂ ਕੁਝ ਸਮਾਂ ਪਹਿਲਾਂ ਜਿਹੜੇ ਬਾਲ ਏਥੇ ਆਏ ਸੀ, ਉਹਨਾਂ ਨੂੰ ਕੋਣ ਇਤਿਹਾਸ ਸੁਣਾ ਰਿਹਾ ਸੀ..."
"ਕੌਣ ਬਾਬਾ ਜੀ... ਤੁਸੀਂ ਨਹੀਂ ਸੁਣਾਇਆ ਉਹਨਾਂ ਨੂੰ ?" ਇੰਦਰਜੀਤ ਉਤਸੁਕਤਾ ਨਾਲ ਬੋਲਿਆ।
"ਨਹੀਂ... ਕੋਈ ਮੌਲਵੀ ਬੂਟੇ ਸ਼ਾਹ ਬੈਠਾ ਸੀ ਤੇ ਇਤਿਹਾਸ ਸੁਣਾਉਣ ਦੇ ਨਾਂ 'ਤੇ ਕੁਫਰ ਤੋਲ ਰਿਹਾ ਸੀ। ਹੁਣ ਜਿਹਨਾਂ ਨੇ ਉਸ ਤੋਂ ਇਕਪਾਸਤ ਇਤਿਹਾਸ ਸੁਣਿਆਂ ਹੋਏਗਾ, ਉਹ ਬਾਲ ਭਾਵੇਂ ਸਿਖ ਘਰ੍ਹਾਂ ਦੇ ਹੀ ਹੋਣ, ਆਪਣੇ ਪੁਰਖਿਆਂ 'ਤੇ ਤਰਕ ਕਰਨ ਲੱਗ ਜਾਣਗੇ। ਆਪਣੇ ਸ਼ਹੀਦਾਂ 'ਤੇ ਉਂਗਲਾਂ ਚੱਕਣ ਲੱਗ ਜਾਣਗੇ। ਤੁਸੀਂ ਆਉਣ ਵਾਲੇ ਸਮੇਂ ਵਿਚ ਉਹਨਾਂ 'ਆਪਣਿਆਂ' ਦਾ ਮੁਕਾਬਲਾ ਵੀ ਕਰਨਾ ਹੈ ਸ਼ੇਰੋ, ਜਿਹੜੇ ਆਪਣਾ ਇਤਿਹਾਸ ਤੇ ਫਲਸਫਾ ‘ਬੇਗਾਨਿਆਂ' ਤੋਂ ਸੁਣ ਕੇ ਬੇਗਾਨੀ ਬੋਲੀ ਬੋਲਣ ਲੱਗ ਪੈਣਗੇ। "
“ਪਰ ਹਰ ਕਿਸੇ ਕੋਲ ਪਹੁੰਚਣ ਵਾਲੀ ਕਥਾ ਉਸ ਕੋਲ ਪਹੁੰਚਣੀ ਹੀ ਹੈ. ਤੁਸੀਂ ਆਪ ਹੀ ਕਿਹਾ ਸੀ। ਕੀ ਕਥਾ ਬਦਲੀ ਵੀ ਜਾ ਸਕਦੀ ਹੈ...", ਬਾਬੇ ਭੰਗੂ ਤੇ ਇੰਦਰਜੀਤ ਦੀ ਗੱਲਬਾਤ ਸੁਣ ਕੇ ਮੈਂ ਘਬਰਾ ਰਿਹਾ ਸੀ।
"ਬਦਲਿਆ ਤਾਂ ਲਹੂ ਵੀ ਜਾ ਸਕਦੇ ਪੁੱਤਰਾ " ਮੇਰੇ ਵੱਲ ਦੇਖਦਾ ਬਾਬਾ ਬੋਲਿਆ ਤੇ ਫੇਰ ਕੁਝ ਚਿਰ ਟਿਕਟਿਕੀ ਲਾ ਕੇ ਦੇਖਦਾ ਹੀ ਰਿਹਾ, "ਫੇਰ ਕਿਸੇ ਸ਼ਾਤਰ ਬੰਦੇ ਲਈ ਕਥਾ ਬਦਲਣੀ ਕੀ ਔਖੀ ਹੈ। ਜੇ ਕੋਈ ਬਦਨੀਅਤ
ਵਾਲਾ ਕਥਾਕਾਰ ਕਥਾ ਨੂੰ ਕੋਈ ਹੋਰ ਮੁਲੰਮਾ ਚਾੜ੍ਹ ਕੇ ਕਿਸੇ ਬਾਲ ਨੂੰ ਸੁਣਾਏਗਾ ਤਾਂ ਇਸ ਵਿਚ ਭੋਲੇ ਬਾਲ ਦਾ ਕੀ ਕਸੂਰ। ਆਉਣ ਵਾਲੇ ਸਮੇਂ ਵਿੱਚ ਮੋਗਾ 'ਕਥਾਕਾਰਾਂ' ਦੀ ਭਰਮਾਰ ਹੋਏਗੀ, ਜੋ ਸਿਖ ਕਥਾ ਦਾ ਰੂਪ ਵਿਗਾੜਨ ਦੀ ਪੂਰੀ ਵਾਹ ਲਾਉਣਗੇ ... ਤੁਸੀਂ ਚੇਤੰਨ ਰਹਿਣਾ ਹੈ ਸ਼ੇਰੋ ਕਿਉਂਕਿ ਉਹਨਾਂ ਵਿਚੋਂ ਬਾਗੇ ਕਥਾਕਾਰ ਬਾਹਰੀ ਪਹਿਰਾਵੇ ਤੋਂ ਸਿਖ ਹੀ ਜਾਪਦੇ ਹੋਣਗੇ... ਉਹਨਾਂ ਸਮਿਆਂ ਵਿਚ ਸਿਖ ਕਥਾ ਦੀ ਰਾਖੀ ਵੀ ਤੁਸੀਂ ਬਿਬੇਕ ਨਾਲ ਕਰਨੀ ਹੈ। ਇਹੀ ਕਾਰਨ ਹੈ ਕਿ ਕੰਦੀ ਤੁਹਾਨੂੰ ਏਥੇ ਬਹਾ ਕੇ ਗਿਆ ਹੈ, ਜਿੱਥੇ ਇਕ ਐਸੀ ਕਥਾ ਜਨਮ ਲੈ ਰਹੀ ਹੈ, ਜਿਸ ਨੂੰ ਤੱਕ ਕੇ ਤੁਹਾਡਾ ਭਰੋਸਾ ਸਿਖ ਕਥਾ ਵਿਚ ਪ੍ਰਪੱਕ ਹੋਵੇਗਾ।"
"ਧੰਨ ਭਾਗ ਸਾਡੇ ਕਿ ਕਥਾ ਸੁਣਨ ਦੇ ਨਾਲ ਨਾਲ ਕਥਾ ਦੇ ਦਰਸ਼ਨ ਕਰਨ ਦਾ ਸੁਭਾਗ ਵੀ ਮਿਲੇਗਾ"
"ਤੁਸੀਂ ਸਿਰਫ ਦੇਖਣੀ ਸੁਣਨੀ ਹੀ ਨਹੀਂ, ਤੁਹਾਡੀ ਤਾਂ 'ਕੱਲੇ 'ਕੱਲੇ ਦੀ ਆਪਣੀ ਕਥਾ ਹੋਏਗੀ, ਜਿਸਨੂੰ ਸਿਖ ਮਾਵਾਂ ਆਪਣੇ ਬਾਲਾਂ ਨੂੰ ਸੁਣਾਇਆ ਕਰਨਗੀਆਂ, ਬਾਬਾ ਭੰਗੂ ਸਾਡੇ ਕੰਨੀਂ ਤੱਕਦਾ ਬੋਲਿਆ ਤੇ ਸਾਡੇ ਵਿਚੋਂ ਕਿਸੇ ਦੇ ਮੂੰਹੋਂ "ਵਾਹਿਗੁਰੂ" ਨਿਕਲਿਆ। ਮੈਂ ਆਪਣੀਆਂ ਬਾਹਵਾਂ 'ਤੇ ਹੱਥ ਫੇਰ ਕੇ ਖੜੇ ਹੋਏ ਲੂ ਕੰਡੇ ਨੂੰ ਬਿਠਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
"ਚਲੋ ਤੁਸੀਂ ਹੁਣ ਅਗਲੀ ਕਥਾ ਸੁਣੋ"
ਸ਼ੁਕਰਚੱਕੀਏ ਸਰਦਾਰ ਨਾਲ ਹੁਣ ਕਨ੍ਹਈਏ ਵੀ ਸਨ ਤੇ ਸ਼ਹੀਦੀ ਮਿਸਲ ਦੇ ਸਿਰਲੱਥ ਯੋਧੇ ਵੀ। ਜੇ ਕਹਿ ਲਓ ਕਿ ਪੰਥ ਦੇ ਸਿਰਮੌਰ ਸੂਰਮੇਂ ਸਿੰਘਾਂ ਵਿਚ ਇਹਨਾਂ ਦਾ ਸ਼ੁਮਾਰ ਹੁੰਦਾ ਸੀ ਤਾਂ ਕੋਈ ਅਤਕਥਨੀ ਨਹੀਂ।
ਚੌਵੀਂ ਹਜਾਰ ਪਠਾਨ ਤੁਰਿਆ ਤਾਂ ਅਬਦਾਲੀ ਦੀ ਸਾਰੀ ਲਗਭਗ ਤਿੰਨ ਲੱਖ ਫੌਜ ਨੇ ਉਹਨਾਂ ਨਾਲ ਕੁਝ ਕਦਮ ਚੁੱਕੇ। ਹਵਾ ਦਾ ਇਕ ਤੇਜ਼ ਬੁੱਲਾ ਸਿੰਘਾਂ ਵੱਲ ਆਇਆ, ਤੇਜ਼ ਜਿਵੇਂ ਹਨੇਰੀ ਪਿੱਪਲ ਦੇ ਪੱਤਿਆਂ ਨੂੰ ਉਡਾ ਕੇ ਲੈ ਜਾਂਦੀ। ਭਾਵੇਂ ਹਵਾ ਠੰਡੀ ਸੀ, ਪਰ ਜੰਗ ਦਾ ਸੇਕ ਇਸ ਵਿਚੋਂ ਮਹਿਸੂਸ ਕੀਤਾ ਜਾ ਰਿਹਾ ਸੀ। ਸਰਬੁਲੰਦ ਖਾਂ ਤੇ ਜਹਾਨ ਖਾਂ ਉੱਚੇ ਅਰਬੀ ਘੋੜਿਆਂ 'ਤੇ ਸਵਾਰ ਸਨ।
"ਜੇ ਅਬਦਾਲੀ ਆਪ ਇਸ ਜੰਗ ਵਿਚ ਆਣ ਲੱਥੇ ਤਾਂ ਸਾਡੇ ਮਨ ਦੀ ਹੋ ਜਾਏ ", ਸਰਦਾਰ ਜੈ ਸਿੰਘ ਵੱਲ ਦੇਖਦਿਆਂ ਸਰਦਾਰ ਚੜ੍ਹਤ ਸਿੰਘ। ਬੋਲਿਆ। ਉਸ ਨੂੰ ਅਬਦਾਲੀ 'ਤੇ ਰੋਹ ਚੜ੍ਹ ਰਿਹਾ ਸੀ।
"ਆਹੋ ਸਿਆਪੇ ਦੀ ਨੈਣ ਤਾਂ ਉਹੀ ਹੈ ਜੇ ਉਹੀ ਪਾਰ ਬੁਲਾ ਦੇਈਏ ਤਾਂ ਸਭ ਝੋੜੇ ਮੁੱਕ ਜਾਣ, ". ਸਰਦਾਰ ਜੈ ਸਿੰਘ ਬੋਲੇ।
ਝੇੜੇ ਨਹੀਂ ਮੁੱਕਣੇ ਸਰਦਾਰ ਜੈ ਸਿੰਘ ਜੀ... ਝੇੜੇ ਤਾਂ ਸਦਾ ਪੰਥ ਦੇ ਨਾਲ ਹੀ ਰਹਿਣਗੇ। ਇਹ ਮੁੱਕ ਜਾਊ ਕੋਈ ਹੋਰ ਆ ਜਾਊ। ਨਾਲੇ ਵੇਖਿਆ ਨਾਲ ਦਿਨੋਂ ਦਿਨ ਨਿਬੜਦਾ ਤਾਂ ਪੰਥ ਸਗੋਂ ਹੋਰ ਨਿਖਰਦਾ ਜਾ ਰਿਹਾ ਹੈ "
"ਇਹ ਵੀ ਸਹੀ ਕਹੀ ਤੁਸੀਂ..." ਸਰਦਾਰ ਇਸ ਤਰ੍ਹਾਂ ਗੱਲਾਂ ਕਰ ਰਹੇ ਸਨ, ਜਿਵੇਂ ਮੂਹਰੇ ਕੋਈ ਵੱਡਾ ਸੂਕਦਾ ਮੁਸੀਬਤਾਂ ਦਾ ਦਰਿਆ ਨਹੀਂ, ਸਮੇਂ ਕੋਈ ਬਰਸਾਤੀ ਨਾਲਾ ਹੈ।
"ਚਲੇ ਫੇਰ ਅਰਬੀ ਘੋੜਿਆਂ ਦਾ ਭਾਰ ਹੌਲਾ ਕਰੀਏ ਕਹਿੰਦਿਆਂ ਸਰਦਾਰ ਚੜ੍ਹਤ ਸਿੰਘ ਨੇ ਘੋੜੇ ਨੂੰ ਅੱਡੀ ਲਾਈ। ਦੋ ਸੌ ਸਿਰਲੱਥਾਂ ਦਾ ਕਾਫਲਾ ਅਫਗਾਨਾਂ ਵੱਲ ਤੂਫਾਨ ਵਾਂਗ ਵਧਿਆ । ਇਕ ਵਾਰ ਤਾਂ ਖਾਲਸੇ ਦੇ ਦੇਸੀ ਤੁਰੰਗਾਂ ਦੀ ਚਾਲ ਨੇ ਅਰਬੀ ਘੋੜਿਆਂ ਨੂੰ ਵੀ ਧੁੜਧੜੀ ਲਿਆ ਦਿੱਤੀ। ਉਹ ਠਠੰਬਰ ਕੇ ਖਲੋ ਗਏ। ਸਰਦਾਰ ਤੇ ਉਸ ਦੇ ਯੋਧੇ ਸਾਥੀ ਸੌ ਸੌ ਕਰਕੇ ਜਹਾਨ ਖਾਂ ਤੇ ਸਰਬੁਲੰਦ ਖਾਂ ਉੱਤੇ ਟੁੱਟ ਕੇ ਪੈ ਗਏ, ਜਿਵੇਂ ਕੋਈ ਸ਼ੋਰਨੀ ਆਪਣੇ ਬੱਚਿਆਂ ਦਾ ਬਚਾਅ ਕਰਨ ਲਈ ਬਘਿਆੜਾਂ ਨਾਲ ਭਿੜ ਜਾਵੇ।
ਦਸਮ ਪਿਤਾ ਦੇ ਦੁਲੇ ਸੂਰਿਆਂ ਦੀਆਂ ਭਗੋਤੀਆਂ ਦਾ ਤਾਬ ਅਫਗਾਨ ਲਸ਼ਕਰ ਬਹੁਤੀ ਦੇਰ ਨਾ ਝੱਲ ਸਕਿਆ। ਮੂਹਰਲੀਆਂ ਕਤਾਰਾਂ ਦੇ ਪਠਾਨ ਮਾਰੇ ਜਾਣ ਕਰਕੇ ਦੋਹੇਂ ਅਫਗਾਨ ਜਰਨੈਲ ਪਿੱਛੇ ਹਟ ਗਏ। ਸਰਦਾਰ ਨੇ ਸਿੰਘਾਂ ਨੂੰ ਇਸ਼ਾਰਾ ਕੀਤਾ ਤੇ ਇਕ ਘਾਤਕ ਹੱਲਾ ਬੋਲ ਕੇ ਤੇ ਕਈ ਸੌ ਪਠਾਨ ਪਾਰ ਬੁਲਾ, ਸਿੰਘ ਵਾਪਸ ਵਹੀਰ ਵੱਲ ਚੱਲ ਪਏ।
ਇਹ ਸਿੰਘਾਂ ਦੀ ਜੰਗ ਨੀਤੀ ਸੀ। ਉਹ ਇਕ ਭਰਵਾਂ ਹਮਲਾ ਕਰਕੇ ਇਕ ਵਾਰ ਅਫਗਾਨਾਂ ਦੇ ਪੈਰ ਉਖੇੜ ਦਿੰਦੇ ਤੇ ਮੁੜ ਵਹੀਰ ਦੀ ਰਾਖੀ ਲਈ ਪਰਤ ਆਉਂਦੇ। ਇਸ ਤਰ੍ਹਾਂ ਉਹ ਮਾਲਵੇ ਵੱਲ ਕੁਝ ਪੈਂਡਾ ਹੋਰ ਮਾਰ ਲੈਂਦੇ।
ਵਹੀਰ ਦੇ ਅੱਗੇ ਸਿੰਘ ਕਿਸੇ ਮਜਬੂਤ ਕਿਲੇ ਦੀ ਕੰਧ ਵਾਂਗ ਖਲੋ ਜਾਂਦੇ। ਸਵੇਰ ਦੀ ਚੱਲ ਰਹੀ ਜੰਗ ਵਿਚ ਹਜੇ ਤਕ ਤਾਂ ਪਾਸਾ ਸਿੰਘਾਂ ਦਾ ਹੀ ਭਾਰਾ ਸੀ।
"ਗਿਲਜਿਆਂ ਦੇ ਸਸ਼ਤਰ ਦੇਹ ਨਾਲ ਵਜਦਿਆਂ ਜੇ ਸਿੰਘ ਦੇ ਪਿੰਡੇ ਵਿਚੋਂ ਟਨਨਨਨਨਨ ਦੀ 'ਵਾਜ ਹੀ ਨਾ ਆਈ ਤਾਂ ਕਾਹਦਾ ਸਾਡਾ ਸਰਬਲੋਹ ਵਿਚ ਛਕਣ ਦਾ ਫੈਦਾ...". ਆਪਣੇ ਡੋਲੇ 'ਤੇ ਲੱਗੇ ਫੱਟ ਨੂੰ ਕਮਰਕਸੇ ਦੇ ਕੱਪੜੇ
ਗੁਰਦ ਦਾ ਗੁਬਾਰ ਵਹੀਰ ਦੇ ਅੱਗੇ ਜਾ ਰਹੇ ਸਿੰਘਾਂ ਨੇ ਵੀ ਦੇਖਿਆ।
ਹੇ ਕਲਗੀਧਰ ਸੱਚੇ ਪਾਤਸ਼ਾਹ ਜੀਓ, ਸਰਦਾਰ ਚੜ੍ਹਤ ਸਿੰਘ ਤੇ ਬਾਕੀ . ਸਰਦਾਰ ਜੱਸਾ ਸਿੰਘ ਬੋਲੇ ਤੇ ਬਾਕੀ ਸਿੰਘਾਂ ਦੇ ਅੰਗ ਸੰਗ ਸਹਾਈ ਹੋਣਾ ਸਿੰਘਾਂ ਨੇ ਵੀ ਹੱਥ ਜੋੜ ਲਏ। "
" ਬਹੁੜੀ ਕਰਨਾ ਸਤਿਗੁਰੂ ਮਾਰਨ ਰੱਖਣ ਵਾਲੇ ਤੁਸੀਂ ਹੀ ਹੋ..", ਜਥੇਦਾਰ ਬਾਬਾ ਸ਼ਾਮ ਸਿੰਘ ਬੋਲੇ।
ਅਬਦਾਲੀ ਦੇ ਤੇਜ਼ ਘੋੜਸਵਾਰਾਂ ਦੀਆਂ ਪਹਿਲੀਆਂ ਕਤਾਰਾਂ ਸਿੰਘਾਂ ਦੇ ਨੇੜੇ ਆ ਰਹੀਆਂ ਸਨ। ਸਿੰਘ ਡਟੇ ਹੋਏ ਸਨ। ਘੋੜੇ ਹੋਰ ਨੇੜੇ ਆ ਰਹੇ ਸਨ। ਬਰਛਿਆਂ ਵਾਲੇ ਸਿੰਘਾਂ ਦੇ ਕੰਨ ਸਰਦਾਰ ਚੜ੍ਹਤ ਸਿੰਘ ਵੱਲ ਸਨ। ਘੋੜੇ ਹੋਰ ਕਰੀਬ ਆਏ, ਪਰ ਨੇਜ਼ੇ, ਬਰਛਿਆਂ ਵਾਲੇ ਸਿੰਘਾਂ ਨੂੰ ਹੋਰ ਕੁਝ ਨਹੀਂ ਸੁਣਾਈ ਦੇ ਰਿਹਾ ਸੀ. ਉਹਨਾਂ ਦੇ ਕੰਨ ਤਾਂ ਬਸ ਸਰਦਾਰ ਚੜ੍ਹਤ ਸਿੰਘ ਦੀ ਆਵਾਜ਼ ਉਡੀਕ ਰਹੇ ਸਨ। ਘੋੜੇ ਜਵਾਂ ਕਰੀਬ ਆ ਗਏ... ਬਰਛਿਆਂ ਵਾਲਿਆਂ ਵਿਚ ਕੁਝ ਹਲਚਲ ਹੋਈ,
"ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਸ਼ਹੀਦ ਭਾਈ ਉਦੇ ਸਿੰਘ ਜੀ ਦੇ ਮਨ ਨੂੰ ਭਾਵੇ..."
"ਸਤਿ ਸ੍ਰੀ ਅਕਾਲ", ਕਹਿੰਦਿਆਂ ਸਿੰਘਾਂ ਨੇ ਨੇਜ਼ੇ ਬਰਛੇ ਢਾਲਾਂ ਦੀ ਵਿਥ ਵਿਚੋਂ ਬਾਹਰ ਨੂੰ ਕੰਢੇ। ਘੋੜਸਵਾਰਾਂ ਵਿਚੋਂ ਕੁਝ ਨੇ ਉਹ ਨੇਜ਼ੇ ਦੇਖ ਵੀ ਲਏ, ਪਰ ਹੁਣ ਰੁਕਿਆ ਨਹੀਂ ਜਾ ਸਕਦਾ ਸੀ। ਕੁਝ ਕੁ ਨੇ ਲਗਾਮਾਂ ਖਿੱਚੀਆਂ ਵੀ. ਪਰ ਇਸ ਤਰ੍ਹਾਂ ਕਰਨ ਨਾਲ ਉਹ ਆਪ ਹੀ ਡਿੱਗ ਪਏ। ਘੋੜਿਆਂ ਦੀ ਪਹਿਲੀ ਕਤਾਰ ਸਿੰਘਾਂ ਦੇ ਬਰਛਿਆਂ ਵਿਚ ਪਰੋਈ ਗਈ। ਪਹਿਲੇ ਘੋੜਸਵਾਰਾਂ ਦੇ ਡਿੱਗਣ ਕਰਕੇ ਪਿਛਲੀਆਂ ਕਤਾਰਾਂ ਵਿਚ ਹੜਕੰਪ ਮੱਚ ਗਿਆ। ਇਕ ਦੂਜੇ ਵਿਚ ਵੱਜ ਵੱਜ ਅਫਗਾਨਾਂ ਦੀਆਂ ਕਈ ਕਤਾਰਾਂ ਡਿੱਗ ਪਈਆਂ। ਘੋੜਿਆਂ ਦੀਆਂ ਅੱਠ ਕਤਾਰਾਂ ਮਗਰ ਪੈਦਲ ਪਠਾਨ ਸਨ । ਹੜਦੁੰਗ ਪਿਆ ਦੇਖ ਕੇ ਉਹ ਖਲੋ ਗਏ। ਸਿੰਘਾਂ ਨੇ ਡਿੱਗੇ ਪਏ ਘੋੜਸਵਾਰਾਂ ਉੱਤੇ ਹੱਲਾ ਬੋਲ ਦਿੱਤਾ।
ਇਸ ਤੋਂ ਪਹਿਲਾਂ ਕਿ ਡਿੱਗੇ ਸਵਾਰ ਸੰਭਲਦੇ, ਸਿੰਘਾਂ ਦੀਆਂ ਭਗਤੀਆਂ ਨੇ ਉਹਨਾਂ ਨੂੰ ਸੰਭਾਲ ਦਿੱਤਾ। ਸਿੰਘਾਂ ਦੀ ਇਕ ਟੁਕੜੀ ਦੀ ਜ਼ਿੰਮੇਵਾਰੀ ਇਹੋ ਸੀ ਕਿ ਅਫਗਾਨਾਂ ਦੇ ਘੋੜਿਆਂ ਨੂੰ ਕਿਸੇ ਵੀ ਤਰ੍ਹਾਂ ਅੰਦਰ ਆਪਣੇ ਘੇਰੇ ਵਿਚ ਲੈ ਲੈਣਾ ਤੇ ਵਹੀਰ ਤੀਕ ਪੁਚਾ ਦੇਣਾ। ਉਹਨਾਂ ਸਿੰਘਾਂ ਨੇ ਸੇਵਾ ਬਾਖੂਬੀ
ਨਿਭਾਈ। ਸਿਰਫ ਉਹੀ ਅਫਗਾਨ ਘੋੜਸਵਾਰ ਆਪਣੇ ਘੋੜੇ ਬਚਾ ਸਕੇ, ਜੋ ਮੈਦਾਨ ਵਿਚੋਂ ਪਿਛਾਂਹ ਭੱਜ ਗਏ, ਬਾਕੀ ਸਭ ਸਿੰਘਾਂ ਨੇ ਆਪਣੇ ਕਬਜ਼ੇ ਵਿਚ ਲੈ ਲਏ।
"ਵਹੀਰ ਨੂੰ ਘੋੜੇ ਪੁਚਾ ਕੇ ਤੇਜ਼ੀ ਨਾਲ ਅੱਗੇ ਤੋਰੋ ਸਿੰਘ ਅਬਦਾਲੀ ਇਹ ਹੱਤਕ ਬਹੁਤੀ ਦੇਰ ਬਰਦਾਸ਼ਤ ਨਹੀਂ ਕਰ ਸਕੇਗਾ ", ਸਰਦਾਰ ਚੜਤ ਸਿੰਘ ਨੇ ਸਿੰਘਾਂ ਨੂੰ ਹੋਰ ਫੁਰਤੀ ਕਰਨ ਲਈ ਕਿਹਾ। ਸਰਦਾਰ ਨੂੰ ਪਤਾ ਏ ਕਿ ਅਬਦਾਲੀ ਲਈ ਇਹ ਵੱਡੀ ਨਮੋਸ਼ੀ ਵਾਲੀ ਗੱਲ ਸੀ ਕਿ ਮੁੱਠੀ ਭਰ ਲੋਕ ਉਸ ਦੀਆਂ ਲੱਖਾਂ ਫੌਜਾਂ ਦੇ ਨੱਕ ਵਿਚ ਦਮ ਕਰ ਰਹੇ ਸਨ।
ਉਹੀ ਹੋਇਆ, ਬਾਰ੍ਹਾਂ ਬਾਰ੍ਹਾਂ ਹਜਾਰ ਦੇ ਚਾਰ ਤੁੰਮਣ ਲੈ ਕੇ ਹਾਥੀ ਉੱਤੇ ਸਵਾਰ ਅਬਦਾਲੀ ਅੱਗੇ ਵਧਿਆ। ਅਠਤਾਲੀ ਹਜਾਰ ਫੌਜ ਸਿੰਘਾਂ ਵੱਲ ਵਧ ਰਹੀ ਸੀ। ਸਰਦਾਰ ਨੇ ਸਿੰਘਾਂ ਨੂੰ ਮੁੜ ਕਤਾਰ ਕਰੜੀ ਕਰਨ ਲਈ ਕਿਹਾ। ਪਰ ਐਤਕੀਂ ਉਹ ਜਾਣਦਾ ਸੀ ਕਿ ਜੰਗ ਦਾ ਰੁਖ ਹੋਰ ਤਰ੍ਹਾਂ ਦਾ ਹੋਏਗਾ।
"ਤੁਸੀਂ ਤਾਂ ਕਦ ਦੇ ਅਬਦਾਲੀ ਨਾਲ ਟੱਕਰ ਲੈਣ ਨੂੰ ਫਿਰਦੇ ਸੀ ਸੋ ਹੁਣ ਵੇਲਾ ਆ ਗਿਆ ਹੈ. ", ਕਿਸੇ ਸਿੰਘ ਦੇ ਇਹ ਬੋਲ ਸਰਦਾਰ ਚੜ੍ਹਤ ਸਿੰਘ ਨੂੰ ਤੀਰ ਵਾਂਗ ਵੱਜੇ। ਸਿਰਾਂ 'ਤੇ ਮਿਹਣੇ ਲੈਣਾ ਸੂਰਮਿਆਂ ਦਾ ਕੰਮ ਨਹੀਂ, ਸੋ ਸਰਦਾਰ ਚੜ੍ਹਤ ਸਿੰਘ ਨੇ ਫੈਸਲਾ ਕੀਤਾ ਕਿ ਉਹ ਅਬਦਾਲੀ ਵੱਲ ਵਧੇਗਾ। ਵਹੀਰ ਦੇ ਘੇਰੇ ਦੀ ਜ਼ਿੰਮੇਵਾਰੀ ਉਸ ਨੇ ਸਰਦਾਰ ਜੈ ਸਿੰਘ ਤੇ ਸ਼ਹੀਦਾਂ ਦੀ ਮਿਸਲ ਦੇ ਸੂਰਮਿਆਂ ਨੂੰ ਦਿੱਤੀ ਤੇ ਆਪ ਅਬਦਾਲੀ ਨਾਲ ਟੱਕਰ ਲੈਣ ਲਈ ਅੱਗੇ ਵਧਿਆ।
ਕੁਝ ਸੂਰਮੇ ਸਿੰਘ ਸਰਦਾਰ ਦੇ ਨਾਲ ਤੁਰੇ।
"ਨਹੀਂ ਭਾਈ ਸਿੰਘਾਂ.. ਵਹੀਰ ਨੂੰ ਵੱਧ ਤੋਂ ਵੱਧ ਲੜਾਕਿਆਂ ਦੀ ਲੋੜ ਹੈ... ਤੁਸੀਂ ਏਥੇ ਹੀ ਟਿਕੋ " ਸਰਦਾਰ ਨੇ ਉਹਨਾਂ ਨੂੰ ਵਰਜਿਆ।
"ਏਥੇ ਹੀ ਟਿਕਣਾ ਹੈ ਖਾਲਸਾ ਜੀ। ਕਾਬਲੀ ਕੁੱਤੇ ਨੂੰ ਪਾਰ ਬੁਲਾ ਕੇ ਮੁੜ ਤੁਹਾਡੇ ਨਾਲ ਵਾਪਸ ਆ ਏਥੇ ਹੀ ਟਿਕਣਾ ਹੈ। ਤੁਹਾਡਾ ਟੀਚਾ ਅਬਦਾਲੀ ਹੈ ਤੇ ਬਾਕੀ ਰਹਿੰਦ ਖੂੰਹਦ ਸਾਡੇ ਹਿਸੇ। ਅਬਦਾਲੀ ਤੱਕ ਪਹੁੰਚਣ ਲਈ ਰਹਿੰਦ ਖੂੰਹਦ ਦੀ ਸਫਾਈ ਵੀ ਕਰਨੀ ਪਵੇਗੀ। ਸੋ ਤੁਹਾਡੇ ਰਾਹ ਦੇ ਰੋੜੇ ਅਸੀਂ ਦੂਰ ਕਰਦੇ ਜਾਵਾਂਗੇ...", ਇਕ ਸਿੰਘ ਬੋਲਿਆ ਤੇ ਸਰਦਾਰ ਚੜਤ ਸਿੰਘ ਮੁਸਕੁਰਾਉਣ ਲੱਗੇ।
ਅੱਖਾਂ ਅੱਖਾਂ ਵਿਚ ਸਰਦਾਰ ਨੇ ਜੈ ਸਿੰਘ ਤੇ ਬਾਕੀ ਸਿੰਘਾਂ ਨੂੰ ਫਤਹਿ
ਬੁਲਾਈ। ਘੋੜੇ ਨੂੰ ਅੱਡੀ ਲਾਉਂਦਿਆਂ ਜੈਕਾਰਾ ਛੱਡਿਆ,
“ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਸ਼ਹੀਦ ਭਾਈ ਸੁੱਖਾ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ"
ਚੁਨਵੇਂ ਦਸ ਕੁ ਸਿੰਘ ਅਬਦਾਲੀ ਵੱਲ ਵਧੇ। ਧੂੜ ਦੇ ਗੁਬਾਰ ਵਿਚ ਅਫਗਾਨ ਲਸ਼ਕਰ ਨੂੰ ਵੀ ਕੁਝ ਸਾਫ ਦਿਖਾਈ ਨਾ ਦਿੱਤਾ। ਅੱਖ ਦੇ ਫੋਰ ਵਿਚ ਹੀ ਸਿੰਘ ਅਫਗਾਨ ਲਸ਼ਕਰ ਵਿਚ ਵੜ੍ਹ ਗਏ। ਸਿੰਘਾਂ ਦੀਆਂ ਤੇਗਾਂ ਏਨੀ ਤੇਜ਼ੀ ਨਾਲ ਘੁੰਮ ਰਹੀਆਂ ਸਨ ਕਿ ਹਵਾ ਵਿਚੋਂ ਅੰਗਾਰ ਦਿਸ ਰਹੇ ਸਨ। ਗਿਲਜਿਆਂ ਨੂੰ ਜਾਪਿਆ ਕਿ ਸਿੰਘਾਂ ਦੇ ਵੱਡੇ ਜੱਥੇ ਨੇ ਹਮਲਾ ਕਰ ਦਿੱਤਾ ਹੈ। ਉਹਨਾਂ ਵਾਹੋ ਦਾਹੀ ਗੋਲੀਆਂ ਤੀਰਾਂ ਦੀ ਬੌਛਾਰ ਕਰ ਦਿੱਤੀ।
"ਸਿੰਘਾਂ ਨੇ ਮੁੜ ਹਮਲਾ ਕਰ ਦਿੱਤਾ ਹੈ ਹਜ਼ੂਰ ", ਮਹਾਵਤ ਨੇ ਅਬਦਾਲੀ ਨੂੰ ਦੱਸਿਆ।
“ਮੇਰਾ ਘੋੜਾ ਮੰਗਵਾਓ. ". ਅਬਦਾਲੀ ਘੋੜੇ 'ਤੇ ਸਵਾਰ ਹੋ ਗਿਆ। ਖਾਸ ਅੰਗ ਰੱਖਿਅਕਾਂ ਦੀ ਟੋਲੀ ਉਸ ਦੇ ਦੁਆਲੇ ਸੀ।
ਦਸਾਂ ਸਿੰਘਾਂ ਨੇ ਅਫਗਾਨਾਂ ਦੀਆਂ ਭੂਤਨੀਆਂ ਭੁਲਾ ਦਿੱਤੀਆਂ। ਸਰਦਾਰ ਜੰਗ ਵਿਚ ਪੰਜ ਘੋੜੇ ਲੈ ਕੇ ਆਇਆ ਸੀ ਤਾਂ ਕਿ ਜੇ ਇਕ ਥੱਕ ਜਾਵੇ ਤਾਂ ਉਸੇ ਵੇਲੇ ਦੂਜੇ 'ਤੇ ਸਵਾਰ ਹੋਇਆ ਜਾ ਸਕੇ। ਅਬਦਾਲੀ ਦਾ ਸਿਰ ਲਾਹ ਦੇਣ ਦੀ ਚਾਹ ਨਾਲ ਸਰਦਾਰ ਚੜ੍ਹਤ ਸਿੰਘ ਕਿਸੇ ਦੇ ਰੋਕਿਆਂ ਨਹੀਂ ਰੁਕ ਰਿਹਾ ਸੀ। ਜਿੱਥੋਂ ਦੀ ਲੰਘਦਾ, ਕਾਬਲੀ ਵਿਹੜਿਆਂ ਵਿਚ ਸੱਥਰ ਵਿਛਾਉਂਦਾ ਜਾਂਦਾ। ਜਿਵੇਂ ਜਿਵੇਂ ਉਸ ਦੀ ਭਾਲ ਅਬਦਾਲੀ ਲਈ ਲੰਬੀ ਹੋ ਰਹੀ ਸੀ, ਉਵੇਂ ਉਵੇਂ ਸਰਦਾਰ ਦਾ ਰੋਹ ਵਧਦਾ ਜਾ ਰਿਹਾ ਸੀ। ਇਕੋ ਵਾਰ ਨਾਲ ਉਹ ਦੋ ਦੋ ਪਠਾਨ ਵੱਢ ਰਿਹਾ ਸੀ। ਉਸ ਨੂੰ ਇਸ ਤਰ੍ਹਾਂ ਜਾਪ ਰਿਹਾ ਸੀ ਕਿ ਜਿਵੇਂ ਭਾਈ ਸੁਖਾ ਸਿੰਘ ਉਹਨਾਂ ਦੇ ਨਾਲ ਸਵਾਰ ਹੋਣ। ਕਿਸੇ ਐਸੀ ਹੀ ਜੰਗ ਵਿਚ ਉਹਨਾਂ ਦੇ ਆਦਰਸ਼ ਭਾਈ ਸੁੱਖਾ ਸਿੰਘ ਸ਼ਹੀਦ ਹੋਏ ਸਨ।
“ਉਹ ਹਿਸਾਬ ਵੀ ਇਹਨਾਂ ਨਾਲ ਚੁਕਤਾ ਕਰਨਾ ਹੈ.", ਸਰਦਾਰ ਵਾਰ ਕਰਦਾ ਕਦੇ ਕਦੇ ਬੋਲਦਾ।
" ਧੰਨ ਧੰਨ ਭਾਈ ਸੁੱਖਾ ਸਿੰਘ", ਕਹਿੰਦਿਆਂ ਸਰਦਾਰ ਨੇ ਪਤਾ ਨਹੀਂ ਕਿੰਨੇ ਅਫਗਾਨ ਪਾਰ ਬੁਲਾ ਦਿੱਤੇ। ਸਰਦਾਰ ਜਿੱਥੋਂ ਦੀ ਲੰਘਦਾ ਪਿੱਛੇ ਅਫਗਾਨਾਂ ਦੀਆਂ ਵਿਚਾਲਿਓ ਚੀਰੀਆਂ ਲਾਸ਼ਾਂ ਦਾ ਢੇਰ ਲਾਉਂਦਾ ਜਾਂਦਾ।
ਵਾਰ ਕਰਦੇ ਕਰਦੇ ਤੇ ਗਿਲਜਿਆਂ ਦੀਆਂ ਢਾਲ੍ਹਾਂ 'ਤੇ ਵੱਜਦੀ ਰਹਿਣ ਕਰਕੇ ਇਕ ਤਾਂ ਤੇਗ ਖੁੰਢੀ ਹੋ ਗਈ ਸੀ ਤੇ ਦੂਜਾ ਸਰਦਾਰ ਦਾ ਹੱਥ ਵੀ ਥੱਕ ਗਿਆ ਸੀ। ਸਰਦਾਰ ਨੇ ਹੁਣ ਹੱਥ ਨੇਜ਼ਾ ਫੜ੍ਹ ਲਿਆ। ਕਈ ਪਠਾਨਾ ਨੂੰ ਪਰੋ ਦੇਣ ਮਗਰੋਂ ਨੇਜ਼ੇ ਦੀ ਫਾਲ ਵੀ ਟੁੱਟ ਗਈ। ਸਰਦਾਰ ਨੇ ਰਾਮਜੰਗਾ ਕੱਢਿਆ। ਹੁਣ ਗੁਰ ਸਰਦਾਰ ਦੇ ਸਰੀਰ ਤੇ ਕਈ ਫੱਟ ਲੱਗ ਗਏ ਸਨ। ਸਰੀਰ ਵਿਚੋਂ ਲਹੂ ਲਗਾਤਾਰ ਵਹਿ ਰਿਹਾ ਸੀ। ਸਰਦਾਰ ਨੇ ਰਾਮਜੱਗੇ ਨਾਲ ਪਠਾਨ ਫੁੰਡਨੇ ਸ਼ੁਰੂ ਕੀਤੇ।
ਹਾਲਾਤ ਜੰਗ ਦੇ ਮੈਦਾਨ ਦੇ ਇਹ ਹੋ ਗਏ ਸਨ ਕਿ ਜਿਧਰ ਵੀ ਦੇਖਦੇ ਸੀ ਚੜ੍ਹਤ ਸਿੰਘ ਉਸੇ ਪਾਸੇ ਨਜ਼ਰ ਆਉਂਦਾ ਸੀ। ਹੁਣੇ ਏਥੇ ਲੜ੍ਹ ਰਿਹਾ ਸੀ ਤਾਂ ਅਗਲੇ ਪਲ ਕਿਤੇ ਹੋਰ ਪਠਾਨਾ ਦੇ ਡੱਕਰੇ ਕਰ ਰਿਹਾ ਸੀ। ਪਤਾ ਲੱਗਾ ਕਿ ਘੇਰੇ ਵਾਲੀ ਕਤਾਰ ਕਮਜ਼ੋਰ ਪੈ ਰਹੀ ਹੈ ਤਾਂ ਭੱਜ ਕੇ ਓਧਰ ਚਲਾ ਗਿਆ। ਵਹੀਰ ਦੇ ਇਕ ਵੀ ਫੱਟ ਲੱਗਣ ਤੋਂ ਪਹਿਲਾਂ ਉਹ ਆਪਣੇ ਲਹੂ ਦਾ ਆਖਰੀ ਕਤਰਾ ਵੀ ਵਹਾ ਦੇਣਾ ਚਾਹੁੰਦਾ ਸੀ। ਚੜ੍ਹਤ ਸਿੰਘ ਦਾ ਘੋੜਾ ਜੰਗ ਦੇ ਮੈਦਾਨ ਵਿਚ ਇਸ ਤਰ੍ਹਾਂ ਭੱਜਿਆ ਫਿਰਦਾ ਸੀ ਜਿਵੇਂ ਗੰਗੋਰੀ ਪਾਣੀ ਉੱਤੇ ਘੁੰਮਦੀ ਫਿਰਦੀ ਹੈ ਤੇ ਅੱਖ ਦੇ ਫੋਰ ਵਿਚ ਹੀ ਰਾਹ ਬਦਲ ਕੇ ਦੂਜੇ ਪਾਸੇ ਘੁੰਮ ਜਾਂਦੀ ਹੈ।
ਅਬਦਾਲੀ ਤਾਂ ਹਾਥੀ 'ਤੇ ਕਿਤੇ ਨਜ਼ਰ ਨਹੀਂ ਆ ਰਿਹਾ ਸੀ। ਅਬਦਾਲੀ ਨੂੰ ਲੱਭਦਾ ਲੱਭਦਾ ਸਰਦਾਰ ਮੁੜ ਅਫਗਾਨਾਂ ਦੇ ਘੇਰੇ ਵਿਚ ਆ ਗਿਆ। ਇਕ ਤਾਂ ਧੂਤ ਦਾ ਗੁਬਾਰ ਤੇ ਦੂਜਾ ਅਫਗਾਨ ਫੌਜਾਂ ਦੀ ਏਨੀ ਗਿਣਤੀ ਕਿ ਅਬਦਾਲੀ ਦਾ ਕਿਤੋਂ ਪਤਾ ਨਹੀਂ ਲੱਗ ਰਿਹਾ ਸੀ। ਪਠਾਨ ਤਾਂ ਸਰਦਾਰ ਦੇ ਰਾਮਜੰਗ ਤੋਂ ਬਚਦੇ ਫਿਰ ਰਹੇ ਸਨ। ਸਰਦਾਰ ਬਾਰੇ ਮਸ਼ਹੂਰ ਸੀ ਕਿ ਉਹ ਏਡਾ ਤਕੜਾ ਨਿਸ਼ਾਨਚੀ ਸੀ ਕਿ ਸਾਰਾ ਦਲ ਇਕ ਪਾਸੇ ਤੇ ਇਕੱਲਾ ਚੜ੍ਹਤ ਸਿੰਘ ਇਕ ਪਾਸੇ। ਦੁਨੀਆਂ ਵਿਚ ਸਿਰਫ ਢਾਈ ਬੰਦੂਕਚੀ ਮੰਨੇ ਜਾ ਸਕਦੇ ਸਨ।
ਇਕ ਸਰਦਾਰ ਚੜ੍ਹਤ ਸਿੰਘ।
ਦੂਜਾ ਸਾਰਾ ਪੰਥ।
ਤੇ ਬਾਕੀ ਅੱਧਾ ਦੁਨੀਆਂ ਦੇ ਸਭ ਨਿਸ਼ਾਨੇਬਾਜ਼।
ਸਾਰੇ ਬ੍ਰਹਿਮੰਡ ਦੇ ਨਿਸ਼ਾਨਚੀਆਂ ਦਾ ਸਰਦਾਰ ਸੀ ਚੜ੍ਹਤ ਸਿੰਘ। ਹਾਂ ਉਸ ਦੇ ਨਿਸ਼ਾਨੇ ਮੱਛੀਆਂ ਦੀ ਅੱਖ ਫੁੰਡਣ ਨੂੰ ਨਹੀਂ, ਸਗੋਂ ਮਗਰਮੱਛਾਂ ਦੇ ਮੱਥੇ ਪਾੜਣ ਵਾਲੇ ਸਨ। ਉਸ ਨੇ ਕਿਹੜਾ ਸਵੰਬਰਾਂ ਵਿਚ ਜਾ ਕੇ ਨਿਸ਼ਾਨੇ ਲਾਉਣੇ ਸਨ, ਜਾਂ ਆਪਣੀ ਸਲਤਨਤ ਬਚਾਉਣ ਲਈ ਆਪਣਿਆਂ ਨਾਲ ਲੜ੍ਹਣਾ ਸੀ,
ਤੇਜ਼ੀ ਨਾਲ ਸਰਦਾਰ ਵਹੀਰ ਕੋਲ ਪਰਤਿਆ। ਬੱਚੇ, ਬੁੱਢੇ, ਬੀਬੀਆਂ ਦਾ ਕਤਲੇਆਮ ਹੋ ਰਿਹਾ ਸੀ। ਵਹੀਰ ਅਤੇ ਸਿੰਘਾਂ ਵਿਚਾਲੇ ਹੁਣ ਅਫਗਾਨ ਟੁਕੜੀਆਂ ਆ ਲੱਥੀਆਂ ਸਨ। ਸਿੰਘ ਪਿੱਛੋਂ ਪਠਾਨਾ ਉੱਤੇ ਹੱਲੇ ਕਰ ਰਹੇ ਸਨ।
"ਅੱਗੇ ਚੱਲੋ ਸਿੰਘੋ ਮੂਹਰੇ ਪਹੁੰਚੋ.. ਅਸੀਂ ਪਠਾਨ ਮਗਰੋਂ ਮਾਰਨ ਹਨ ਵਹੀਰ ਪਹਿਲਾਂ ਬਚਾਉਣਾ ਹੈ " ਪਹੁੰਚਦਿਆਂ ਹੀ ਸਰਦਾਰ ਬੋਲਿਆਨ।
ਅਫਗਾਨਾਂ ਨੇ ਵਹੀਰ ਵੀ ਦੋ ਹਿੱਸਿਆਂ ਵਿਚ ਵੰਡ ਦਿੱਤਾ। ਅੰਨ੍ਹਾ ਕਤਲੇਆਮ ਹੋ ਰਿਹਾ ਸੀ। ਸਰਦਾਰ ਕਾਹਲੀ ਨਾਲ ਵਹੀਰ ਤੇ ਅਫਗਾਨਾਂ ਦੇ ਵਿਚਕਾਰ ਪਹੁੰਚਿਆ ਵਹੀਰ ਨੂੰ ਪਿਛਾਂਹ ਧੱਕ ਨੇ ਸਿੰਘਾਂ ਨੇ ਅਫਗਾਨਾਂ ਨਾਲ ਟੱਕਰ ਲੈਣੀ ਸ਼ੁਰੂ ਕੀਤੀ। ਪਠਾਨਾ ਦੇ ਪਿੱਛੇ ਰਹਿ ਗਏ ਸੂਰਮੇ ਸਿੰਘਾਂ ਨੇ ਪਿੱਛੋਂ ਹਮਲਾ ਤੇਜ਼ ਕਰ ਦਿੱਤਾ। ਹੁਣ ਅਫਗਾਨ ਲਸ਼ਕਰ ਆਪ ਸਿੰਘਾਂ ਦੇ ਵਿਚਾਲੇ ਘਿਰ ਚੁੱਕਾ ਸੀ। ਵਹੀਰ ਨੂੰ ਥੋੜੀ ਸੁਰਤ ਆਉਣ 'ਤੇ ਵਹੀਰ ਵਿਚੋਂ ਵੀ ਕੁਝ ਕੁਝੰਗੀ ਤੇ ਬੀਬੀਆਂ ਬਜ਼ੁਰਗ ਅਫਗਾਨਾਂ ਨੂੰ ਪੈ ਗਏ। ਘੋੜਿਆਂ ਤੋਂ ਲਾਹ ਕੇ ਸੁੱਟੇ ਜਾਂਦੇ ਪਠਾਨ ਵਹੀਰੀਆਂ ਹੱਥ ਆ ਜਾਂਦੇ ਤੇ ਉਹ ਡਾਂਗਾ, ਸੋਟਿਆਂ ਤੇ ਛੋਟੀਆਂ ਕਿਰਪਾਨਾਂ ਨਾਲ ਉਹਨਾਂ ਨੂੰ ਪਾਰ ਬੁਲਾ ਦਿੰਦੇ।
ਸਰਦਾਰ ਚੜਤ ਸਿੰਘ ਨੂੰ ਲੜ੍ਹਦਾ ਦੇਖ ਕੇ ਪੰਥ ਨਿਹਾਲ ਹੋ ਰਿਹਾ ਸੀ।
"ਕੈਸਾ ਸੂਰਮਾਂ ਹੈ ਇਹ। ਜਿੱਧਰ ਮੌਤ ਦੇਖਦਾ ਹੈ, ਓਧਰ ਨੂੰ ਹੀ ਭੱਜ ਲੈਂਦਾ ਹੈ। ਕਿਸ ਮਿੱਟੀ ਦਾ ਬਣਿਆ ਹੈ ਇਸ ਦਾ ਜੁੱਸਾ ਕਿ ਦੇਹ 'ਤੇ ਏਨੇ ਫੱਟ ਲੱਗ ਜਾਣ ਮਗਰੋਂ ਵੀ ਉਸੇ ਬੀਰਤਾ ਨਾਲ ਜੂਝ ਰਿਹਾ ਹੈ..."
"ਅਨੰਦਪੁਰ ਦੀ ਮਿੱਟੀ ਨਾਲ...", ਇਕ ਬਾਬੇ ਦੇ ਬੋਲਣ 'ਤੇ ਇਕ ਬਾਲ ਨੇ ਜਵਾਬ ਦਿੱਤਾ। ਸਾਰੇ ਥੋੜਾ ਮੁਸਕਾਏ,
"ਸਚਮੁੱਚ ਧੰਨ ਸਿਦਕ ਨੇ ਇਹਨਾਂ ਸਿਖਾਂ ਦੇ ਜੋ ਹਜ਼ਾਰਾਂ ਮਾਰੇ ਗਿਆ ਦੀਆਂ ਦੇਹਾਂ 'ਤੇ ਬੈਠੇ ਵੀ ਮੁਸਕੁਰਾ ਰਹੇ ਹਨ ਧੰਨ ਨੇ ਸਰਦਾਰ ਚੜ੍ਹਤ ਸਿੰਘ ਜਹੇ ਸੂਰੇ ਤੇ ਧੰਨ ਨੇ ਵਹੀਰ ਵਿਚਲੇ ਬਾਲ ਬੱਚੇ ਵੀ, ਜਿਹੜੇ ਕੋਈ ਆਪਾ ਧਾਪੀ ਵਿਚ ਕਿਧਰੇ ਦੌੜ ਨਹੀਂ ਰਹੇ ਸਗੋਂ ਸਿੰਘਾਂ ਦੇ ਕਹਿਨੇ ਵਿਚ ਚੱਲ ਰਹੇ ਨੇ..", ਬਾਬੇ ਭੰਗੂ ਵੱਲ ਦੇਖਦਾ ਮੈਂ ਬੋਲਿਆ।
"ਓਦੋਂ ਸਿਖਾਂ ਵਿਚ ਇਤਫਾਕ ਬਹੁਤ ਸੀ, ਮੁਖੀ ਸਿੰਘਾਂ ਦੀ ਸਤਿਬਚਨ ਆਖ ਮੰਨਦਾ ਸੀ ਸਮੂਹ ਪੰਥ। ਪੰਜਾਂ ਸਿੰਘਾਂ ਵੱਲੋਂ ਕੀਤੇ ਕਿਸੇ ਵੀ ਗੁਰਮਤੇ ਨੂੰ
ਸੀਸ ਨਿਵਾਉਂਦਾ ਸੀ ਖਾਲਸਾ। ਕੋਈ ਸਵਾਰਥ, ਲਾਲਚ ਹੈ ਹੀ ਨਹੀਂ ਸੀ। ਜਦ ਜਦ ਅਸੀਂ ਸਤਿਬਚਨ ਕਹਿਨਾ ਛੱਡਾਂਗੇ ਖੁਆਰ ਹੋਵਾਂਗੇ " ਕੰਨੀਂ ਦੇਖਦਾ ਬੋਲਿਆ।
"ਸਤਿਬਚਨ ਬਾਬਾ ਜੀ...", ਪਤਾ ਨਹੀਂ ਏਥੇ ਬਣਦਾ ਵੀ ਸੀ ਕਿ ਨਹੀਂ ਪਰ ਮੇਰਾ ਇਹੀ ਕਹਿਨ ਨੂੰ ਚਿੱਤ ਕੀਤਾ।
"ਸਚਮੁਚ ਜੇ ਸਰਦਾਰ ਚੜ੍ਹਤ ਸਿੰਘ ਮੁੜ ਨਾ ਬਹੁੜਦਾ ਤਾਂ ਪਠਾਨਾ ਨੇ ਵਹੀਰ ਨੂੰ ਇੰਝ ਵੱਢਣਾ ਸੀ ਜਿਵੇਂ ਕਿਸਾਨ ਪੱਕੀ ਫਸਲ ਵੱਢਦਾ ਹੈ।", ਇਕ ਹੋਰ ਬਾਬਾ ਬੋਲਿਆ।
ਵਹੀਰ ਹੁਣ ਸਰਦਾਰ ਦੇ ਗੁਣ ਗਾ ਰਹੀ ਸੀ ਤੇ ਨਾਲ ਨਾਲ ਅਸੀਸਾਂ ਵੀ ਦੇ ਰਹੀ ਸੀ।
“ਜੇ ਤੁਸੀਂ ਸੂਰਮੇਂ ਦੇ ਸਰੀਰ 'ਤੇ ਲੱਗੇ ਫੱਟ ਗਿਣਨ ਬੈਠ ਜਾਓ ਤਾਂ ਤੁਹਾਨੂੰ ਸ਼ਾਇਦ ਓਨੀ ਗਿਣਤੀ ਨਾ ਆਉਂਦੀ ਹੋਵੇ, ਜਿੰਨੇ ਉਸ ਦੇ ਸਰੀਰ 'ਤੇ ਫੱਟ ਹਨ। ਗੋਲੀਆਂ, ਤੀਰਾਂ, ਤਲਵਾਰਾਂ, ਨੇਜ਼ਿਆਂ ਨਾਲ ਵਿੰਨ੍ਹੀ ਪਈ ਹੈ ਸਾਰੀ ਦੇਹ.."
“ ਭੀਮ ਸੈਨ ਵਾਂਗ ਜਿੱਧਰ ਜਾਂਦਾ ਹੈ, ਵੈਰੀਆਂ ਦੇ ਆਹੂ ਲਾਹੀ ਆਉਂਦਾ ਹੈ"
“ਕਿਹੜਾ ਭੀਮ ਸੈਨ ਵਲ ਛਲ ਵਰਤ ਕੇ ਜੰਗ ਕਰਦੇ ਲੋਕ ਕਦ ਸਰਦਾਰ ਚੜ੍ਹਤ ਸਿੰਘ ਦੇ ਹਾਣ ਦੇ ਹੋ ਸਕਦੇ ਹਨ"
"ਕੋਈ ਇਕ ਵੀ ਵਾਰ... ਜੇ ਤੁਸੀਂ ਦੇਖਣ ਬੈਠੇ ਤਾਂ ਇਕ ਵੀ ਵਾਰ ਖਾਲੀ ਨਹੀਂ ਮੁੜਦਾ ਇਸ ਯੋਧੇ ਦਾ "
ਤੁਸੀਂ ਪ੍ਰਯੋਜਨ ਦੇਖੋ ਖਾਲਸਾ ਜੀ... ਚੜ੍ਹਤ ਸਿੰਘ ਦਾ ਤੇ ਦੁਸ਼ਮਨ ਫੌਜਾਂ ਦਾ... ਲੜ੍ਹਾਈ ਦਾ ਮਕਸਦ ਦੇਖੋ ਦੋਹਾਂ ਧਿਰਾਂ ਦਾ ਸੰਸਾਰ ਦੇ ਕਿਸੇ ਯੋਧੇ ਦੀ ਤੁਲਨਾ ਸ਼ਾਇਦ ਚੜ੍ਹਤ ਸਿੰਘ ਨਾਲ ਨਹੀਂ ਕੀਤੀ ਜਾ ਸਕਦੀ.. ਇਸਦੀ ਜੰਗ ਧਰਮ ਜੁੱਧ ਹੈ। ਇਹ ਕੋਈ ਰਾਜ ਭਾਗ ਦੇ ਭੁੱਖੇ ਮੁਗਲਾਂ, ਤੁਰਕਾਂ ਜਾਂ ਜਰ ਜੋਰੂ ਲਈ ਲੜ੍ਹਦੇ ਰਾਜਿਆਂ ਵਰਗਾ ਨਹੀਂ ਇਹ ਤਾਂ ਮਨੁੱਖਤਾ ਦੇ ਭਲੇ ਲਈ ਲੜ੍ਹ ਰਿਹਾ ਹੈ...", ਇਕ ਵੱਡੀ ਉਮਰ ਦਾ ਬਜ਼ੁਰਗ ਬੋਲਿਆ। **
ਧੰਨ ਹੈ ਚੜ੍ਹਤ ਸਿੰਘ ਇਹ ਸਾਡਾ ਰਾਖਾ ਬਣ ਕੇ ਬਹੁੜਿਆ ਹੈ,
ਐਸੀਆਂ ਅਸੀਸਾਂ ਤੇ ਗੁਣਗਾਨ ਤੋਂ ਬੇਖਬਰ ਸਰਦਾਰ, ਧਰਮ ਜੁੱਧ ਵਿਚ ਅਫਗਾਨਾਂ ਦੇ ਆਹੂ ਲਾਹ ਰਿਹਾ ਹੈ। ਲਹੂ ਨਾਲ ਉਸ ਦੇ ਚੋਲੇ ਦਾ ਰੰਗ ਬਦਲ
ਚੁੱਕਾ ਹੈ। ਕਿਰਪਾਨ ਦੇ ਮੁੱਠੇ ਵਿਚ ਹੱਥ ਸੁੱਜ ਗਿਆ ਹੈ। ਘੋੜੇ ਜਖ਼ਮੀ ਹੋ ਚੁੱਕੇ ਹਨ। ਪਰ ਸਿਦਕ ਸਿੰਘ ਦੇ ਸਿਦਕ ਨੂੰ ਕੋਈ ਛੋਹ ਵੀ ਨਹੀਂ ਸਕਿਆ।
"ਜੋ ਵੀ ਸਾਡੇ ਵਿਚੋਂ ਜਿਉਂਦਾ ਰਹੇਗਾ, ਚੜ੍ਹਤ ਸਿੰਘ ਕਰਕੇ ਰਹੇਗਾ ਤੇ ਉਸ ਦਾ ਦੇਣਦਾਰ ਹੋਵੇਗਾ"
"ਮਹਾਰਾਜ ਕ੍ਰਿਪਾ ਕਰਨ ਤੇ ਚੜ੍ਹਤ ਸਿੰਘ ਦਾ ਪ੍ਰਤਾਪ ਹੋਰ ਵਧੇ"
"ਸਾਰੇ ਪੰਥ ਦਾ ਇਹੋ ਆਗੂ ਹੋਵੇ ਤੇ ਸਰਦਾਰਾਂ ਸਿਰ ਸਰਦਾਰ ਹੋਏ"
ਕੋਈ ਕਹਿ ਰਿਹਾ ਹੈ ਕਿ ਇਹ ਪਾਤਸ਼ਾਹ ਬਣੇ। ਕੋਈ ਕਹਿੰਦਾ ਹੈ ਲਾਹੌਰ ਦੇ ਤਖਤ 'ਤੇ ਬੈਠੇ। ਕਿਧਰੋਂ ਆਵਾਜ਼ ਆ ਰਹੀ ਹੈ ਕਿ ਮੁਲਤਾਨ, ਪਿਸ਼ੋਰ ਵੀ ਇਸਦਾ ਸਿੱਕਾ ਚੱਲੇ। ਕੋਈ ਕਹਿੰਦਾ ਹੈ ਕਸ਼ਮੀਰ, ਕਾਬਲ ਤੀਕ ਇਸ ਦੇ ਝੰਡੇ ਭੁਲਣ। ਦਿੱਲੀ, ਦੱਖਣ, ਪਹਾੜ ਤੇ ਕੁਲ ਦਿਸ਼ਾਵਾਂ ਵਿਚ ਚੜ੍ਹਤ ਸਿੰਘ ਦਾ ਰਾਜ ਹੋਵੇ। ਚਾਰੇ ਕੂੰਟਾਂ ਵਿਚ ਸਰਦਾਰ ਚੜ੍ਹਤ ਸਿੰਘ ਦੀ ਜੈ ਜੈ ਕਾਰ ਹੋਵੇ।
ਐਸੀਆਂ ਆਸੀਸਾਂ ਮਾਈਆਂ ਬੀਬੀਆਂ ਦੇ ਰਹੀਆਂ ਹਨ, ਜਿਹਨਾਂ ਦੇ ਬੱਚਿਆਂ ਦਾ ਰਾਖਾ ਬਣ ਕੇ ਚੜ੍ਹਤ ਸਿੰਘ ਸਭ ਦੇ ਹਿੱਸੇ ਦੇ ਫੱਟ ਆਪਣੇ ਸਿਰ ਲੈ ਰਿਹਾ ਹੈ।
ਹੁਣ ਤਾਂ ਹਾਲਾਤ ਇਹ ਹੋ ਗਈ ਹੈ ਕਿ ਵਹੀਰ ਵਿਚ ਜਿਸ ਨੂੰ ਵੀ ਕਿਸੇ ਪਾਸਿਓ ਪਠਾਨਾ ਦੇ ਹੱਲੇ ਦਾ ਭੈਅ ਹੁੰਦਾ ਹੈ ਉਹ ਚੜ੍ਹਤ ਸਿੰਘ ਵੱਲ ਚਲਾ ਜਾਂਦਾ ਹੈ। ਜਿੱਧਰ ਜਿੱਧਰ ਚੜਤ ਸਿੰਘ ਜਾਂਦਾ ਹੈ, ਵਹੀਰ ਉਸੇ ਪਾਸੇ ਜਾਂਦੀ ਹੈ।
"ਸ਼ਹੀਦ ਸਿੰਘ ਨਾਲ ਹਨ ਸਰਦਾਰ ਚੜ੍ਹਤ ਸਿੰਘ ਦੇ ਤੇ ਉਹ ਸਰਦਾਰ ਦੀ ਕਦੇ ਹਾਰ ਨਹੀਂ ਹੋਣ ਦੇਣਗੇ... ਤੁਸੀਂ ਦੇਖਿਓ ਸਰਦਾਰ ਸਾਡਾ ਸਭ ਦਾ ਮੁਕਤੀ ਦਾਤਾ ਬਣੇਗਾ ਤੇ ਸ਼ੁਕਰਚੱਕੀਆਂ ਦਾ ਸਿੱਕਾ ਕਾਬਲ ਕੰਧਾਰ ਤੀਕ ਚੱਲੇਗਾ "
"ਇਕ ਬਾਬੇ ਨੇ ਭਵਿੱਖਤ ਵਾਕ ਕਹੇ ਤੇ ਵਹੀਰ ਲਗਾਤਾਰ ਜੂਝ ਰਹੇ ਸਰਦਾਰ ਚੜ੍ਹਤ ਸਿੰਘ ਲਈ ਅਰਦਾਸਾਂ ਕਰਦਾ ਰਿਹਾ.
ਜਿਉਂ ਜਿਉਂ ਬਾਬਾ ਸਾਨੂੰ ਦੱਸ ਰਿਹਾ ਹੈ ਕਿ ਕਿਵੇਂ ਵਹੀਰ ਸਰਦਾਰ ਚੜ੍ਹਤ ਸਿੰਘ ਨੂੰ ਰਾਜ ਭਾਗ ਦੀਆਂ ਅਸੀਸਾਂ ਦੇ ਰਹੀ ਹੈ, ਤਿਉਂ ਤਿਉਂ ਮੇਰੇ ਸਾਰੇ ਪਿੰਡੇ 'ਤੇ ਲੂ ਕੰਢੇ ਖੜ੍ਹੇ ਹੋ ਰਹੇ ਹਨ ਤੇ ਮੈਂ ਬਿੰਦ ਬਿੰਦ ਮਗਰੋਂ ਆਪਣੀਆਂ ਬਾਹਵਾਂ 'ਤੇ ਹੱਥ ਫੇਰ ਰਿਹਾ ਹਾਂ। ਪਤਾ ਨਹੀਂ ਸਰਦਾਰ ਚੜ੍ਹਤ ਸਿੰਘ ਦਾ ਨਾਮ ਸੁਣਦਿਆਂ ਹੀ ਮੈਨੂੰ ਧੁੜਧੜੀ ਜਹੀ ਕਿਉਂ ਛਿੜ ਜਾਂਦੀ ਸੀ।
ਦੇਖਨ ਮੈਂ ਥੋੜੇ ਦਿਸੈਂ ਲੜਤੇ ਘਣੇ ਦਿਸਾਂਹਿ॥
"ਜ਼ੈਨ ਖਾਂ ਨੂੰ ਸੁਨੇਹਾ ਭੇਜੋ ਤੇ ਤੁਰੰਤ ਪੇਸ਼ ਹੋਣ ਲਈ ਕਹੋ " ਗੁੱਸੇ ਨਾਲ ਅਬਦਾਲੀ ਦੀਆਂ ਅੱਖਾਂ ਵਿਚੋਂ ਅੱਗ ਦੇ ਭਾਂਬੜ ਨਿਕਲ ਰਹੇ ਸਨ। ਕੁਝ ਵੀ ਉਸ ਦੇ ਸੋਚੇ ਮੁਤਾਬਕ ਨਹੀਂ ਹੋ ਰਿਹਾ ਸੀ। ਬੇਸ਼ੱਕ ਉਸ ਨੇ ਸਿਖ ਪਰਿਵਾਰਾਂ ਦੇ ਵਹੀਰ ਵਿਚੋਂ ਕਈ ਹਜ਼ਾਰ ਸਿਖ ਬੀਬੀਆਂ, ਬੱਚੇ, ਬੁੱਢੇ ਮਾਰ ਦਿੱਤੇ ਸਨ, ਪਰ ਉਹ ਸਿੰਘਾਂ ਨੂੰ ਮਾਰਨਾ ਨਹੀਂ ਖਤਮ ਕਰਨਾ ਚਾਹੁੰਦਾ ਸੀ ਤੇ ਇਸ ਵਿਚ ਉਸ ਨੂੰ ਆਪਣਾ ਆਪ ਕਿਤੇ ਵੀ ਸਫਲ ਹੁੰਦਾ ਦਿਖਾਈ ਨਹੀਂ ਦੇ ਰਿਹਾ ਸੀ। ਅਫ਼ਗਾਨ ਫੌਜਾਂ ਖਾਲਸੇ ਦਾ ਹੌਸਲਾ ਤੋੜਣ ਵਿਚ ਬੁਰੀ ਤਰ੍ਹਾਂ ਅਸਫਲ ਰਹੀਆਂ ਸਨ।
"ਜੀ ਜਹਾ ਪਨਾਹ ਹੁਕਮ ", ਜ਼ੈਨ ਖਾਂ ਅਬਦਾਲੀ ਅੱਗੇ ਪੇਸ਼ ਹੁੰਦਿਆਂ ਬੋਲਿਆ।
“ਹੁਕਮ ਹੁਣ ਨਵਾਂ ਹੁਕਮ ਕੀ ਚਾਹੁੰਦਾ ਹੈਂ ਜ਼ੈਨ ਖਾਂ... ਪੁਰਾਣਾ ਪੂਰਾ ਕਰ ਆਇਆ ਹੈਂ...? ਜੈਸੀਆਂ ਫੜ੍ਹਾਂ ਮਾਰਕੇ ਤੂੰ ਸਾਨੂੰ ਸੱਦਿਆ ਸੀ ਉਹਨਾਂ 'ਤੇ ਪੂਰਾ ਨਹੀਂ ਉਤਰਿਆ...", ਖਿਝਦਾ ਹੋਇਆ ਅਬਦਾਲੀ ਬੋਲਿਆ।
"ਹਜ਼ੂਰ ਦੀ ਗੱਲ ਮੈਂ ਸਮਝਿਆ ਨਹੀਂ", ਜ਼ੈਨਾ ਵੀ ਭੋਲਾ ਬਣ ਰਿਹਾ ਸੀ।
“ਆਪਣੀ ਭੇਜੀ ਚਿੱਠੀ ਤਾਂ ਯਾਦ ਹੈ ਕਿ ਉਹ ਵੀ ਭੁੱਲ ਗਿਆ... ਕੀ ਸੁਨੇਹਾ ਘੱਲਿਆ ਸੀ ਤੂੰ... ਅਸੀਂ ਇਹਨਾਂ ਨੂੰ ਅੱਗੋਂ ਘੇਰਦੇ ਹਾਂ ਤੇ ਤੁਸੀਂ ਪਿੱਛੋਂ ਹਮਲਾ ਕਰ ਦਿਓ ਯਾਦ ਕਰਵਾਈ। ਅਬਦਾਲੀ ਨੇ ਜ਼ੈਨ ਖਾਂ ਨੂੰ ਉਸ ਦੇ ਭੇਜੇ ਸੁਨੇਹੇਂ ਦੀ
"ਪਰ ਅਸੀਂ ਤਾਂ ਅੱਗੇ ਡਟੇ ਹੋਏ ਹਾਂ ਹਜ਼ੂਰ...'
"ਹਾਂ ਮੈਨੂੰ ਪਤਾ ਹੈ ਜਿਵੇਂ ਤੁਸੀਂ ਡਟੇ ਹੋਏ ਹੋ ਕੁਝ ਕੁ ਸੋ ਸਿਖਾਂ ਦੇ ਜੱਥੇ ਨੇ ਤੁਹਾਨੂੰ ਐਸਾ ਭਜਾਇਆ ਕਿ ਵਹੀਰ ਤੋਂ ਕਿੰਨੀ ਮੀਲ ਅਗਾਂਹ ਜਾ ਕੇ ਰੁਕੇ... ਪੰਜਾਹ ਹਜ਼ਾਰ ਫੌਜ ਸੀ ਤੇਰੇ ਕੋਲ ਤੇ ਲਗਭਗ ਏਨੀ ਹੀ ਮਲੇਰ ਕੋਟੀਆਂ ਕੋਲ. ਤੇ ਸਿਖਾਂ ਦੀ ਗਿਣਤੀ ਕਿੰਨੀ ਸੀ?... ਕਿ ਉਹਨਾਂ ਦੇ ਇਕ ਛੋਟੇ ਜਹੇ ਜੱਥੇ ਨੇ ਹੀ ਤੁਹਾਡੀ ਸਾਰੀ ਫੌਜ ਪਾਰ ਬੁਲਾ ਦਿੱਤੀ ਹੈ.. ਤੁਸੀਂ ਇਹਨਾਂ ਉੱਤੇ ਅੱਗਿਓ ਟੁੱਟ
ਕੇ ਕਿਉਂ ਨਹੀਂ ਪੈਂਦੇ ਜਿੰਨਾ ਚਿਰ ਵਹੀਰ ਦੇ ਰਾਖੇ ਸਿੰਘਾਂ ਨੇ ਨਹੀਂ ਮਾਰਦੇ ਹੋਰ ਉਹਨਾਂ ਪਰਿਵਾਰਾਂ ਦਾ ਵਾਲ ਵੀ ਵਿੰਗਾ ਨਹੀਂ ਹੋਣ ਦੇਣਾ"
"ਪਰ ਜਹਾਂ ਪਨਾਹ ਜਾਨ ਬਖਸ਼ੀ ਹੋਵੇ ਤਾਂ ਤੁਹਾਡੀ ਭੇਜੀ ਚਿੱਠੀ ਦਿਖਾਵਾਂ...". ਜ਼ੈਨ ਖਾਂ ਨੇ ਅਬਦਾਲੀ ਦੀ ਭੇਜੀ ਪਹਿਲੀ ਚਿੱਠੀ ਪੀਸ ਮਿਲੀ ਕੱਢੀ, "ਤੁਸੀਂ ਆਪ ਹੀ ਲਿਖ ਭੇਜਿਆ ਸੀ ਹਜ਼ੂਰ ਕਿ ਤੁਸੀਂ ਭਾਵੇਂ ਇਹਨਾਂ ਨਾਲ ਨਾ ਲੜੋ, ਬਸ ਅੱਗਿਓ ਘੇਰਾ ਪਾਈ ਰੱਖੋ ਤੇ ਅਸੀਂ .", ਅਬਦਾਲੀ ਨੇ ਜੈਨੇ ਕੋਲੋ ਚਿੱਠੀ ਖੋਹ ਲਈ ਤੇ ਪਾੜ ਕੇ ਆਪਣੇ ਵੱਲੋਂ ਦੂਰ ਵਗਾਹ ਮਾਰੀ, ਪਰ ਉਹ ਉੱਥੇ ਹੀ ਡਿੱਗ ਪਈ ਅਬਦਾਲੀ ਦੇ ਪੈਰਾਂ ਕੋਲ।
"ਜੰਗ ਵਿਚ ਸਿਆਣਾ ਫੌਜਦਾਰ ਉਸੇ ਨੂੰ ਮੰਨਿਆਂ ਜਾਂਦਾ ਹੈ ਜੋ ਆਪਣੀ ਬੁੱਧੀ ਨਾਲ ਜੰਗ ਵਿਚ ਨੀਤੀਆਂ ਘੜੇ ਤੇ ਲੋੜ ਪਵੇ ਤਾਂ ਨੀਤੀ ਬਦਲ ਵੀ ਲਵੇ, ਮਕਸਦ ਜੰਗ ਜਿੱਤਣੀ ਹੁੰਦਾ ਹੈ. ", ਅਬਦਾਲੀ ਨੂੰ ਆਪਣੇ ਪਹਿਲੇ ਸੁਨੇਹੇਂ 'ਤੇ ਵੀ ਗੁੱਸਾ ਆ ਰਿਹਾ ਸੀ। ਉਸਨੇ ਵੀ ਕਿੱਥੇ ਸੋਚਿਆ ਸੀ ਕਿ ਘੇਰਾ ਪੈ ਜਾਣ 'ਤੇ ਵੀ ਸਿੰਘ ਐਸੀ ਬਹਾਦਰੀ ਦਿਖਾਉਣਗੇ ਕਿ ਅਫਗਾਨਾਂ ਦੀਆਂ ਸਭ ਵਿਉਂਤਾਂ ਧਰੀਆਂ ਧਰਾਈਆਂ ਰਹਿ ਜਾਣਗੀਆਂ।
"ਕਿੱਥੇ ਹੈ ਤੇਰਾ ਸਾਥੀ ਲਛਮੀ ਨਰਾਇਣ ਤੇ ਕਿੱਥੇ ਹੈ ਉਸਦੀ ਫੌਜ... ਤੁਹਾਡੀ ਤਿੰਨਾਂ ਦੀ ਫੌਜ ਰਲ ਕੇ ਕੀ ਸਿਖਾਂ ਨੂੰ ਅੱਗਿਓ ਢਾਹ ਨਹੀਂ ਸਕਦੀ..? ਹੁਣੇ ਜਾਹ... ਆਪਣੀ, ਲਛਮੀ ਨਰਾਇਣ ਦੀ ਤੇ ਮਲੇਰਕੋਟੀਆਂ ਦੀ ਸਾਰੀ ਤਾਕਤ ਨਾਲ ਅੱਗੋਂ ਲੜਾਕੇ ਸਿੰਘਾਂ 'ਤੇ ਹੱਲਾ ਕਰ ਜਿੰਨਾ ਚਿਰ ਅਸੀਂ ਇਹਨਾਂ ਦੀ ਸੁਰੱਖਿਆ ਕਤਾਰ ਨਹੀਂ ਤੋੜਦੇ ਇਹਨਾਂ ਦਾ ਕੁਝ ਨਹੀਂ ਵਿਗਾੜ ਸਕਦੇ. ", ਅਬਦਾਲੀ ਦਾ ਨਵਾਂ ਫੁਰਮਾਨ ਲੈ ਕੇ ਜ਼ੈਨ ਖਾਂ ਤੁਰ ਪਿਆ।
“ਚਾਰ ਘੜੀਆਂ...", ਅਬਦਾਲੀ ਤੁਰੇ ਜਾਂਦੇ ਜ਼ੈਨੇ ਨੂੰ ਸੁਣਾਉਂਦਿਆਂ ਬੋਲਿਆ, "ਚਾਰ ਘੜੀਆਂ ਵਿਚ ਸਭ ਮਾਮਲਾ ਨਬੇੜ ਦਿਆਂਗਾ ਜੇ ਤੁਸੀਂ ਅੱਗਿਓ ਤਕੜੇ ਹੋ ਕੇ ਇਕ ਹੱਲਾ ਕਰੋ ਸਾਡੀ ਲੱਖਾਂ ਦੀ ਗਿਣਤੀ ਅੱਗੇ ਕੀ ਨੇ ਇਹ ਕੁਝ ਹਜ਼ਾਰ ਸਿੰਘ.. ਜੇ ਵਹੀਰ ਦੀ ਗਿਣਤੀ ਵੱਖ ਕਰ ਦੇਈਏ ਤਾਂ ਵੀਹ ਹਜ਼ਾਰ ਵੀ ਨਹੀਂ ਹੋਣੇ
"ਦਸ ਹਜ਼ਾਰ ਨੇ ਹਜ਼ੂਰ ਮਿਸਲਾਂ ਵਾਲੇ ਹਥਿਆਰਬੰਦ ਲੜਾਕੇ ਸਿੰਘਾਂ ਦੀ ਗਿਣਤੀ ਤਾਂ ਦਸ ਕੁ ਹਜ਼ਾਰ ਹੀ ਹੈ ਓਹਦੇ ਵਿਚੋਂ ਪੰਜ ਕੁ ਸਾਡੇ ਵੱਲ ਹਨ ਤੇ ਪੰਜ ਕੇ ਤੁਹਾਡੇ ਵੱਲ, ਜਾਂਦਾ ਜਾਂਦਾ ਜ਼ੈਨ ਖਾਂ ਅਬਦਾਲੀ ਨੂੰ ਇਹ
ਵੀ ਦੱਸ ਗਿਆ ਕਿ ਬਾਦਸ਼ਾਹ ਨਾਲ ਤਿੰਨ ਲੱਖ ਅਫਗਾਨ ਹੁੰਦੇ ਹੋਏ ਵੀ ਉਹ ਸਰਦਾਰ ਚੜ੍ਹਤ ਸਿੰਘ ਤੇ ਮੁੱਠੀ ਭਰ ਸਿੰਘਾਂ ਦਾ ਮੁਕਾਬਲਾ ਨਹੀਂ ਕਰ ਸਕੇ।
" ਦੂਜਿਆਂ ਨੂੰ ਕਹਿਣਾ ਸੌਖਾ ਹੀ ਹੁੰਦਾ ਹੈ ਕਿ ਲੜ ਕੇ ਲੋਹਾ ਲਓ ਸਵਾਦ ਤਾਂ ਫੇਰ ਹੈ ਜੇ ਆਪ ਪਤੰਦਰਾਂ ਦੇ ਮੂਹਰੇ ਹੋਵੇ ", ਵਾਪਸ ਮੁੜਦਾ ਹੋਇਆ ਜ਼ੈਨ ਖਾਂ ਭਾਵੇਂ ਅਬਦਾਲੀ 'ਤੇ ਗੁੱਸਾ ਵੀ ਕੱਢ ਰਿਹਾ ਸੀ ਪਰ ਨਾਲ ਨਾਲ ਸੁਖ ਦਾ ਸਾਹ ਵੀ ਲੈ ਰਿਹਾ ਸੀ। ਉਸ ਨੂੰ ਇਸੇ ਗੱਲ ਦਾ ਇਤਮਿਨਾਨ ਸੀ ਕਿ ਸ਼ੁਕਰ ਹੈ ਉਹ ਅਬਦਾਲੀ ਦੀ ਚਿੱਠੀ ਨਾਲ ਲੈ ਆਇਆ ਸੀ, ਨਹੀਂ ਤਾਂ ਅਬਦਾਲੀ ਨੇ ਪਤਾ ਨਹੀਂ ਕੈਸੀ ਸਜ਼ਾ ਦੇਣੀ ਸੀ।
ਆਪਣੀ ਫੌਜ ਕੋਲ ਪਹੁੰਚਦਿਆਂ ਜ਼ੈਨ ਖਾਂ ਨੇ ਭੀਖਨ ਖਾਂ ਨੂੰ ਸੱਦਾ ਭੇਜਿਆ।
"ਸ਼ਾਹ ਦਾ ਆਖਣਾ ਹੈ ਕਿ ਅਸੀਂ ਮੂਹਰਲੇ ਪਾਸਿਓ ਸਿੰਘਾਂ ਨਾਲ ਟੱਕਰ ਲਈਏ ਤੇ ਸੁਰੱਖਿਆ ਘੇਰੇ ਨੂੰ ਤੋੜੀਏ", ਜ਼ੈਨੇ ਨੇ ਭੀਖਨ ਖਾਂ ਨੂੰ ਅਬਦਾਲੀ ਦਾ ਸੁਨੇਹਾ ਦਿੱਤਾ।
"ਪਰ ਸਾਨੂੰ ਤਾਂ ਪਹਿਲਾਂ ਹੀ ਸਿੰਘਾਂ ਨੇ ਮੈਦਾਨ ਵਿਚੋਂ ਭਜਾਇਆ ਹੈ... ਸਾਡੀਆਂ ਫੌਜਾਂ ਦਾ ਹੌਸਲਾ ਤਾਂ ਪਹਿਲਾਂ ਹੀ ਪਸਤ ਹੋ ਚੁੱਕਿਆ ਹੈ...", ਭੀਖਨ ਖਾਂ ਸਿਖਾਂ ਨਾਲ ਹਰਗਿਜ਼ ਵੀ ਆਪ ਟੱਕਰ ਲੈਣ ਦੇ ਹੱਕ ਵਿਚ ਨਹੀਂ ਸੀ।
"ਸਿੰਘਾਂ ਨਾਲ ਨਹੀਂ ਭਿੜਨਾ ਤਾਂ ਫੇਰ ਅਫਗਾਨਾਂ ਦਾ ਮੁਕਾਬਲਾ ਕਰਨ ਲਈ ਤਿਆਰ ਰਹੋ ਅਬਦਾਲੀ ਆਪਣੇ ਡਰਾਕਲ ਮਿੱਤਰਾਂ ਨਾਲ ਦੁਸ਼ਮਨਾ ਤੋਂ ਵੀ ਬੁਰਾ ਵਿਹਾਰ ਕਰਦਾ ਹੈ। ਨਾਲੇ ਕਿਹੜਾ ਲੜੀਆਂ ਤੇਰੀਆਂ ਫੌਜਾਂ ਸਿੰਘਾਂ ਨਾਲ, ਦੋ ਘੜੀਆਂ ਦੀ ਟੱਕਰ ਨੂੰ ਤੂੰ ਜੰਗ ਕਹਿੰਦਾ ਹੈ। ਯਾਦ ਹੈ ਕਿਵੇਂ ਵਿਲਕਦੇ ਨੇ ਸਾਨੂੰ ਸੁਨੇਹਾ ਘੱਲਿਆ ਸੀ ਕਿ ਜੀ ਸਿਖ ਮਲੇਰਕੋਟਲੇ 'ਤੇ ਚੜ੍ਹ ਆਏ ਹਨ, ਸਾਨੂੰ ਬਚਾ ਲਵੋ... ਤੇ ਹੁਣ ਏਡੀ ਛੇਤੀ ਭਿਆਂ ਵੀ ਹੋ ਗਈ...", ਜ਼ੈਨੇ ਨੇ ਅਬਦਾਲੀ ਵਾਲਾ ਸਾਰਾ ਗੁੱਸਾ ਭੀਖਨ ਖਾਂ 'ਤੇ ਲਾਹ ਦਿੱਤਾ।
ਸਰਹੰਦ, ਮਲੇਰਕੋਟਲਾ ਤੇ ਖਰੜ ਤਿੰਨੇ ਫੌਜਾਂ ਤਿਆਰ ਹੋ ਗਈਆਂ। ਤਰਕੀਬ ਇਹ ਸੀ ਕਿ ਇਕੱਠੇ ਹੀ ਟੁੱਟ ਕੇ ਸਿਖਾਂ 'ਤੇ ਪੈਣਾ ਹੈ। ਜਿੰਨਾ ਵੱਧ ਹੋ ਸਕੇ ਮੂਹਰਲੀਆਂ ਕਤਾਰਾਂ ਦੇ ਲੜਾਕੇ ਸਿੰਘਾਂ ਦਾ ਨੁਕਸਾਨ ਕਰਨਾ ਹੈ। ਪਠਾਨਾ ਦੇ ਏਸ ਹੱਲੇ ਦਾ ਮਕਸਦ ਹੀ ਸਿੰਘਾਂ ਦੇ ਸੁਰੱਖਿਆ ਘੇਰੇ ਨੂੰ ਤੋੜਨਾ ਹੈ।
"ਜੇ ਇਕ ਵਾਰ ਮੁਹਰਲੀਆਂ ਕਤਾਰਾਂ ਢਹਿ ਜਾਣ, ਫੇਰ ਬਚੇ ਦਲ ਨੂੰ ਕੋਈ ਨਹੀਂ ਬਚਾ ਸਕਦਾ ", ਜ਼ੈਨ ਖਾਂ ਹਮਲੇ ਦੀ ਤਿਆਰੀ ਕਰਦਾ ਬੋਲਿਆ।
"ਮਸਲਾ ਤਾਂ ਮੂਹਰਲੀਆਂ ਕਤਾਰਾਂ ਦਾ ਹੀ ਹੈ, ਕਿਲ੍ਹੇ ਦੀਆਂ ਕੰਧਾਂ ਜਿਹਾ ਘੇਰਾ ਹੈ ਸਿੰਘਾਂ ਦਾ, ਦੁਪਿਹਰ ਹੋਣ ਨੂੰ ਆਈ ਹੈ, ਹਜੇ ਤੀਕ ਅਬਦਾਂ ਜਿਹਾ ਤਾਂ ਟੁੱਟਾ ਨਹੀਂ ਪਹਿਲੇ ਹੱਲੇ ਵੇਲੇ ਦੰਦ ਖੱਟੇ ਕਰਵਾ ਕੇ ਆਏ ਲੱਗੇ ਮੈਂ ਨਰਾਇਣ ਦੀ ਗੱਲ ਬਿਲਕੁਲ ਸਹੀ ਸੀ।
"ਖਾਲਸਾ ਜੀ ਜੈਨੇ ਹੁਣੀ ਮੁੜ ਹਮਲੇ ਦੀ ਤਿਆਰੀ ਕਰ ਰਹੇ ਹਨ", ਕੁਤਬੇ ਪਿੰਡ ਕੰਨੀਓ ਭੱਜੇ ਆਉਂਦੇ ਸਿਖ ਸੂਹੀਏ ਨੇ ਖਬਰ ਦਿੱਤੀ। ਸਿਖ ਵਹੀਰ ਵੱਧਾਹੂਰ ਤੋਂ ਕੁਤਬੇ ਵੱਲ ਹੀ ਜਾ ਰਿਹਾ ਸੀ ਤੇ ਪਿੰਡ ਤੋਂ ਕੁਝ ਕੋਹ ਪਿਛਾਂਹ ਹੀ ਸੀ। ਗੁਰਮਾਂ ਤੋਂ ਤੁਰਨ ਲੱਗਿਆਂ ਇਕ ਵੱਡਾ ਹੱਲਾ ਹੋਇਆ ਸੀ, ਜਿਸ ਦਾ ਮੁਕਾਬਲਾ ਸਿੰਘਾਂ ਨੇ ਡਟ ਕੇ ਕੀਤਾ ਤੇ ਵੈਰੀਆਂ ਨੂੰ ਪਲਾਂ ਵਿਚ ਹੀ ਖਦੇੜ ਦਿੱਤਾ ਸੀ। ਉਸ ਤੋਂ ਮਗਰੋਂ ਦਧਾਹੂਰ ਤੀਕ ਦੁਸ਼ਮਨ ਦਾ ਹੀਆ ਨਹੀਂ ਪਿਆ ਕਿ ਕੋਈ ਭਰਵਾਂ ਹੱਲਾ ਕਰ ਸਕਣ। ਹਾਂ ਛੋਟੀਆਂ ਮੋਟੀਆਂ ਝੜਪਾਂ ਤਾਂ ਲਗਾਤਾਰ ਹੁੰਦੀਆਂ ਹੀ ਰਹੀਆਂ। ਪਰ ਤੁਰਦਿਆਂ ਤੁਰਦਿਆਂ ਜੰਗ ਲੜ੍ਹਣੀ ਖਾਲਸੇ ਦੇ ਵੱਲ ਦੀ ਗੱਲ ਸੀ। ਉਹਨਾਂ ਦਾ ਮਕਸਦ ਤਾਂ ਵਹੀਰ ਨੂੰ ਮਾਲਵੇ ਪੁਚਾਉਣਾ ਸੀ। ਲੜ੍ਹਦੇ ਭਿੜ੍ਹਦੇ ਅੱਗੇ ਨੂੰ ਵਧਦੇ ਜਾਣਾ ਉਂ ਵੀ ਖਾਲਸੇ ਦੀ ਜੰਗ ਨੀਤੀ ਸੀ । ਇਹ ਉਹਨਾਂ ਦੇ ਢਾਈ ਫੱਟ ਵਾਲੇ ਪੈਂਤਰੇ ਅਨੁਸਾਰ ਸੀ। ਉਸ ਸਮੇਂ ਸਿੰਘ ਲੜਾਈ ਦੇ ਢਾਈ ਫੱਟ ਮੰਨਦੇ ਹੁੰਦੇ ਸਨ।
ਪਹਿਲਾ ਈਨ ਮੰਨ ਲੈਣੀ ਜਾਂ ਭੱਜ ਜਾਣਾ,
ਦੂਜਾ ਮੌਕਾ ਦੇਖ ਕੇ ਕੁਝ ਪਿਛਾਂਹ ਹੋਣਾ ਤੇ ਮੁੜ ਤਿਆਰੀ ਨਾਲ ਭਾਰੀ ਹੱਲਾ ਕਰਨਾ ਤੇ ਬਾਕੀ ਅੱਧਾ ਹੈ ਲੜਦਿਆਂ ਮਰ ਜਾਣਾ।
ਇਹਨਾਂ ਢਾਈਆਂ ਵਿਚੋਂ ਦੂਜਾ ਖਾਲਸੇ ਦਾ ਮਨਭਾਉਂਦਾ ਸੀ। ਗੁਰੀਲਾ ਜੰਗ ਵਾਂਗ ਇਹ ਢੰਗ ਆਪਣਾ ਬਚਾਅ ਵੀ ਕਰਵਾਉਂਦਾ ਸੀ ਤੇ ਇਸ ਨਾਲ ਸਿੰਘ ਦੁਸ਼ਮਨ ਦਾ ਵੱਧ ਨੁਕਸਾਨ ਵੀ ਕਰ ਦਿੰਦੇ ਸਨ। ਜੰਗਲਾਂ ਵਿਚ ਵਿਚਰਦਿਆਂ ਖਾਲਸੇ ਨੇ ਸਦਾ ਲੜਾਈ ਦਾ ਇਹ ਢੰਗ ਅਪਣਾਇਆ।
ਸਰਹੰਦ ਵਾਲਿਆਂ ਦੀ ਨੀਤੀ ਅਨੁਸਾਰ ਮਲੇਰਕੋਟਲੇ ਵਾਲਿਆਂ ਦਾ ਵਹੀਰ ਹਠੂਰ ਕੰਨੀਓ ਅੱਗੇ ਵਧਿਆ। ਲਛਮੀ ਨਰਾਇਣ ਦਾ ਦਲ ਗਹਿਲਾਂ ਵਾਲੇ ਪਾਸਿਓ ਆ ਰਿਹਾ ਸੀ ਤੇ ਜ਼ੈਨ ਖਾਂ ਕੁਤਬੇ ਵੱਲੋਂ ਮੂਹਰੇ ਖਲੋਤਾ ਸੀ। ਹੁਣ ਤਾਂ ਸਗੋਂ ਖਲੋਤਾ ਵੀ ਨਹੀਂ ਸੀ, ਸਿੰਘਾਂ ਵੱਲ ਅੱਗੇ ਵਧ ਰਿਹਾ ਸੀ।
ਪਠਾਨਾ ਦੀਆਂ ਮੂਹਰਿਓ ਇਕੱਤਰ ਹੁੰਦੀਆਂ ਫੌਜਾਂ ਬਾਰੇ ਸੁਣ ਕੇ ਸਿੰਘ
ਵੀ ਸਚੇਤ ਹੋ ਗਏ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਸਿੰਘਾਂ ਦੇ ਜੱਥੇ ਹਰ ਪਾਸੇ ਕਰੜੇ ਕਰਕੇ ਤੈਨਾਤ ਕਰ ਦਿੱਤੇ। ਰਾਮਗੜੀਏ ਇਕ ਪਾਸੇ ਖਰਤ ਵਾਲੇ ਲਛਮੀ ਨਾਲ ਟੱਕਰ ਲਈ ਡਟ ਕੇ ਖਲੇ ਗਏ। ਇਕ ਪਾਸੇ ਬਾਬਾ ਸ਼ਾਮ ਸਿੰਘ ਤੇ ਬਾਕੀ ਕਰੋੜਸਿੰਘੀਏ ਸਿੰਘਾਂ ਨੇ ਮਲੇਰਕੋਟਲੇ ਵਾਲਿਆਂ ਦੇ ਦੰਦ ਭੰਨਨ ਲਈ ਮੋਰਚੇ ਮੇਲ ਲਏ। ਆਪ ਸਰਦਾਰ ਜੱਸਾ ਸਿੰਘ ਆਪਣੇ ਸਾਥੀ ਸਿੰਘਾਂ ਤੇ ਡੋਲੇਵਾਲੀਆਂ ਨਾਲ ਰਲ ਕੇ ਜੈਨੇ ਵੱਲ ਵਧੇ। ਜਥੇਦਾਰ ਬਾਬਾ ਮੋਹਰ ਸਿੰਘ ਆਪਣੇ ਦੋਹਾਂ ਭਾਈਆਂ ਮੱਲਾ ਸਿੰਘ ਤੇ ਭਾਰ ਸਿੰਘ ਨੂੰ ਨਾਲ ਲੈ ਕੇ ਸਰਦਾਰ ਜੱਸਾ ਸਿੰਘ ਦੇ ਨਾਲ ਸਨ। ਉਹਨਾਂ ਦੇ ਨਾਲ ਉਹਨਾਂ ਦਾ ਯੋਧਾ ਸਪੁੱਤਰ ਨਿਹੰਗ ਸਿੰਘ ਬਾਬਾ ਮਿੱਤ ਸਿੰਘ ਵੀ ਸੀ। ਪਿੱਛੇ ਸਰਦਾਰ ਚੜ੍ਹਤ ਸਿੰਘ ਵੀ ਬਾਕੀ ਮਿਸਲਾਂ ਦੇ ਆਪਣੇ ਸਾਥੀ ਸਿੰਘਾਂ ਨਾਲ ਵਹੀਰ ਦੇ ਲਗਭਗ ਨੇੜੇ ਹੀ ਪਹੁੰਚ ਚੁੱਕਿਆ ਸੀ।
"ਵਹੀਰ ਨੂੰ ਸੁਨੇਹਾਂ ਲਾਓ ਕਿ ਜਿੰਨੀ ਛੇਤੀ ਹੋ ਸਕੇ ਗਹਿਲਾਂ ਵੱਲ ਵਧਨ...", ਸਰਦਾਰ ਚੜ੍ਹਤ ਸਿੰਘ ਨੇ ਇਕ ਸਵਾਰ ਵਹੀਰ ਵੱਲ ਤੋਰਿਆ।
ਸੁਰੱਖਿਆ ਘੇਰੇ ਵਾਲੇ ਸਿੰਘ ਕਦੇ ਤਾਂ ਅਫਗਾਨਾ ਨਾਲ ਲੋਹਾ ਲੈਣ ਲੱਗ ਜਾਂਦੇ ਤੇ ਕਦੇ ਵਹੀਰ ਦਾ ਪਤਾ ਕਰਨ ਲਈ ਪਰਤ ਆਉਂਦੇ। ਪਠਾਨਾ ਨੂੰ ਮਾਰਦਾ ਤੇ ਆਪਣੇ ਸ਼ਹੀਦ ਕਰਵਾਉਂਦਾ ਸਿਖ ਦਲ ਗਹਿਲਾਂ ਪਿੰਡ ਪਹੁੰਚ ਗਿਆ। ਊਠਾਂ, ਗੱਡਿਆਂ ਅਤੇ ਘੋੜਿਆਂ 'ਤੇ ਸਵਾਰ ਵਹੀਰ ਗਹਿਲਾਂ ਆ ਕੇ ਕੁਝ ਪਲ ਆਰਾਮ ਕਰਨ ਬਾਰੇ ਸੋਚ ਰਿਹਾ ਸੀ। ਸਿੰਘਾਂ ਨੇ ਸੋਚਿਆ ਸੀ ਕਿ ਪਿੰਡ ਵਿਚ ਆਸਰਾ ਮਿਲ ਜਾਵੇਗਾ ਤੇ ਸਾਰੇ ਵਹੀਰ ਨੂੰ ਪਿੰਡ ਦੇ ਲੋਕ ਰਲ ਕੇ ਲੁਕਾ ਲੈਣਗੇ। ਇਸ ਨਾਲ ਵਹੀਰ ਵੰਡਿਆ ਜਾਵੇਗਾ ਤੇ ਵੱਡਾ ਖਤਰਾ ਟਲ ਜਾਵੇਗਾ।
ਪਰ, ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾ।
ਵਹੀਰ ਦੇ ਸਿਆਣੇ ਬਜ਼ੁਰਗ, ਬੀਬੀਆਂ ਨੂੰ ਮੁਖੀ ਸਿੰਘਾਂ ਨੇ ਸਮਝਾਇਆ ਹੋਇਆ ਸੀ ਕਿ ਪਿੰਡ ਵੜਦੇ ਸਾਰ ਸ਼ਰਨ ਲੈਣ ਲਈ ਲੋਕਾਂ ਦੇ ਦਰ ਖੜਕਾਉਣੇ ਹਨ ਤੇ ਪਨਾਹ ਲੈਣੀ ਹੈ। ਸੋ ਵਹੀਰ ਨੇ ਗਹਿਲ ਪਹੁੰਚਦਿਆਂ ਹੀ ਸਿੰਘਾਂ ਦੇ ਕਹੇ ਅਨੁਸਾਰ ਪਿੰਡ ਵਾਲਿਆਂ ਦੇ ਦਰ ਖੜਕਾਉਣੇ ਸ਼ੁਰੂ ਕੀਤੇ। ਪਰ ਕਿਸੇ ਨੇ ਬੂਹਾ ਨਾ ਖੋਲ੍ਹਿਆ, ਸਗੋਂ ਜਿਹਨਾਂ ਦੇ ਖੁੱਲ੍ਹੇ ਸਨ ਉਹਨਾਂ ਵੀ ਭੇੜ ਲਏ। ਜਾਪ ਰਿਹਾ ਸੀ ਕਿ ਪਿੰਡ ਵਾਲਿਆਂ ਨੇ ਜਿਵੇਂ ਪਹਿਲਾਂ ਹੀ ਮਤਾ ਪਾ ਲਿਆ ਸੀ ਕਿ ਕਿਸੇ ਨੇ ਵੀ ਸਿਖਾਂ ਨੂੰ ਪਨਾਹ ਨਹੀਂ ਦੇਣੀ। ਵਹੀਰ ਵਿਚੋਂ ਕੁਝ ਭੁਝੰਗੀਆਂ ਨੇ ਕੰਧਾਂ, ਕੋਲਿਆਂ ਨੂੰ ਪਾਰ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਅੰਦਰੋਂ ਘਰ ਵਾਲੇ ਹਮਲਾ
ਕਰ ਦਿੰਦੇ। ਜਾਂ ਤਾਂ ਪਿੰਡ ਵਾਲੇ ਅਬਦਾਲੀ ਦੇ ਕਹਿਰ ਤੋਂ ਹੀ ਏਨਾ ਡਰ ਗਏ ਸਨ ਕਿ ਸਿਖਾਂ ਦੀ ਮਦਦ ਕਰਨ ਬਦਲੇ ਮਿਲਣ ਵਾਲੀ ਸਜ਼ਾ ਨੇ ਬੇਅਕੀਤ ਕਰ ਦਿੱਤਾ ਸੀ ਤੇ ਜਾਂ ਫੇਰ ਹੋ ਸਕਦੇ ਕੁਤਬੇ ਵਾਲਿਆਂ ਵਾਂਗ ਸਿੰਘਾਂ ਨੂੰ ਪਸੰਦ ਹੀ ਕਰ ਕਰਦੇ ਹੋਣ। ਕਾਰਨ ਕੋਈ ਵੀ ਹੋਵੇ, ਪਰ ਪਿੰਡ ਵਾਲਿਆਂ ਸਿੰਘਾਂ ਦੀ ਆਸ ਦੇ ਭੁੱਲਟ ਵਿਹਾਰ ਕੀਤਾ ਤੇ ਕਿਸੇ ਇਕ ਛੋਟੇ ਬਾਲ ਨੂੰ ਵੀ ਪਨਾਹ ਨਹੀਂ ਦਿੱਤੀ।
ਹੁਣ ਵਹੀਰ ਹਜੇ ਅੱਗੇ ਤਾਂ ਵਧ ਨਹੀਂ ਸਕਦਾ ਸੀ, ਸੋ ਉਹਨਾਂ ਸ਼ਰਨ ਲਈ ਹੋਰ ਥਾਵਾਂ ਲੱਭਣੀਆਂ ਸ਼ੁਰੂ ਕੀਤੀਆਂ। ਪਤਾ ਨਹੀਂ ਕਿੰਨੀਆਂ ਹੀ ਮਾਵਾਂ ਆਪਣੇ ਛੋਟੇ ਬਾਲਾਂ ਨੂੰ ਲੈ ਕੇ ਗਹੀਰਿਆਂ ਵਿਚ ਵੜ੍ਹ ਗਈਆਂ। ਬਹੁਤ ਸਿਖਾਂ ਨੇ ਚਰੀ, ਬਾਜਰੇ ਦੀਆਂ ਚਿਣੀਆਂ ਮੰਡਲੀਆਂ ਵਿਚ ਆਸਰਾ ਲੈ ਲਿਆ। ਕਈ ਪਰਿਵਾਰ ਤੂੜੀ ਦੇ ਕੁੱਪਾਂ ਵਿਚ ਲੁਕ ਬੈਠੇ। ਪਰ ਹੁਣ ਤੀਕ ਅਫਗਾਨ ਲਸ਼ਕਰ ਵੀ ਗਹਿਲਾਂ ਪਹੁੰਚ ਚੁੱਕਾ ਸੀ। ਉਹਨਾਂ ਲੁਕ ਰਹੇ ਸਿਖਾਂ ਨੂੰ ਦੇਖ ਲਿਆ ਤੇ ਚੁਣ ਚੁਣ ਕੇ ਉਹਨਾਂ ਗਹੀਰਿਆਂ, ਮੰਡਲੀਆਂ ਤੇ ਕੁੱਪਾਂ ਨੂੰ ਅੱਗ ਲਾਈ, ਜਿਹਨਾਂ ਵਿਚ ਸਿਖ ਵਹੀਰ ਲੁਕਿਆ ਹੋਇਆ ਸੀ। ਸੈਕੜੇ, ਹਜਾਰਾਂ ਸਿਖ ਇਸ ਚੰਡੇ ਦੀ ਭੇਟ ਚੜ੍ਹ ਗਏ।
ਸਰਦਾਰ ਚੜ੍ਹਤ ਸਿੰਘ ਨੂੰ ਕਿਸੇ ਨੇ ਇਸ ਕਤਲੇਆਮ ਦੀ ਖਬਰ ਦਿੱਤੀ ਤਾਂ ਉਹਨਾਂ ਘੋੜਾ ਫੌਰਨ ਗਹਿਲਾਂ ਵੱਲ ਦੌੜਾਇਆ। ਸਿੰਘ ਮੁੜ ਬੰਦੂਖਾਂ ਭਰ ਭਰ ਫੜ੍ਹਾਉਣ ਲੱਗੇ ਤੇ ਸਰਦਾਰ ਅਫਗਾਨਾ ਦੇ ਢੇਰ ਲਾਉਣ ਲੱਗਾ।
ਸਵੇਰੇ ਟਿੱਕੀ ਨਿਕਲਣ ਵੇਲੇ ਜਦੋਂ ਦਾ ਹੱਲਾ ਹੋਇਆ ਸੀ, ਸਰਦਾਰ ਤੇ ਉਸ ਦੇ ਸਾਥੀਆਂ ਨੇ ਘੋੜਿਆਂ ਤੋਂ ਪੈਰ ਨਹੀਂ ਲਾਹਿਆ ਸੀ। ਸਸ਼ਤਰਾਂ ਦੇ ਮੁੱਠਿਆਂ ਨੂੰ ਲਗਾਤਾਰ ਕਸ ਕੇ ਫੜੀ ਰੱਖਣ ਕਰਕੇ ਹੱਥ ਸੁੱਜ ਗਏ ਸਨ। ਇਕ ਪਲ ਲਈ ਵੀ ਸਸ਼ਤਰ ਹੱਥੋਂ ਨਹੀਂ ਛੱਡੇ ਸਨ। ਜਦ ਕੋਈ ਘੋੜਾ ਸ਼ਹੀਦੀ ਪਾ ਗਿਆ ਤਾਂ ਤੁਰੰਤ ਥਾਪੀ ਮਾਰ ਕੇ ਦੂਜੇ 'ਤੇ ਚੜ੍ਹ ਗਏ।
ਚਾਰੇ ਪਾਸਿਓ ਸੁਚੇਤ ਸਿਖ ਜੱਥਾ ਵਹੀਰ ਦੀ ਸੰਭਾਲ ਕਰਦਾ ਹੋਇਆ ਕੁਤਬੇ ਤੇ ਬਾਹਮਣੀ ਲਾਗੇ ਪਹੁੰਚ ਗਿਆ। ਕੁਤਬਾ ਪਿੰਡ ਮਲੇਰਕੋਟੀਏ ਭੀਖਨ ਖਾਂ ਦੇ ਅਧੀਨ ਸੀ ਤੇ ਏਥੇ ਉਸ ਦੀ ਪਰਜਾ ਵਸਦੀ ਸੀ। ਮਲੇਰੀਆਂ ਦੀ ਸੈਨਾ ਵਿਚ ਕਈ ਪਠਾਨ ਇਸੇ ਪਿੰਡੋਂ ਸਨ। ਭੀਖਨ ਖਾਂ ਨੇ ਖਬਰ ਘਲਾ ਦਿੱਤੀ ਕਿ ਸਿਖ ਵਹੀਰ ਨੂੰ ਘੇਰ ਲਓ। ਕਿਸੇ ਵੀ ਤਰ੍ਹਾਂ ਭੀਖਨ ਖਾਂ ਜੁਝਾਰੂ ਸਿੰਘਾਂ ਦਾ ਮੁਕਾਬਲਾ ਨਹੀਂ ਕਰਨਾ ਚਾਹੁੰਦਾ ਸੀ, ਸੋ ਉਸ ਨੇ ਮੁੜ ਵਹੀਰ ਨਾਲ ਲੜਣਾ ਚੁਣਿਆਂ। ਬਾਹਰੋਂ ਪਠਾਨਾ ਨੇ ਤੇ ਅੰਦਰੋਂ ਪਿੰਡ ਵਾਸੀਆਂ ਨੇ ਵਹੀਰ ਨੂੰ ਘੇਰ
ਲਿਆ। ਪਿੰਡ ਦੇ ਲੋਕ ਗੰਡਾਸੇ, ਬਰਛੇ ਤੇ ਡਾਂਗਾਂ ਲੈ ਕੇ ਵਹੀਰ ਉੱਤੇ ਟੁੱਟ ਪਏ। ਸਭ ਪਾਸੇ ਹਾਹਾਕਾਰ ਮੱਚ ਗਈ। ਪਿੰਡ ਵੀ ਉਹਨਾਂ ਦਾ ਇਸ ਤਰ੍ਹਾਂ ਵੈਰੀ ਬਣ ਜਾਏਗਾ, ਕਿਸੇ ਨੇ ਸੋਚਿਆ ਨਹੀਂ ਸੀ।
ਵਹੀਰ ਦਾ ਕੁਰਲਾਟ ਜਦ ਸਰਦਾਰ ਚੜ੍ਹਤ ਸਿੰਘ ਨੇ ਸੁਣਿਆਂ ਤਾਂ ਉਸ ਨੇ ਆਪਣਾ ਧਿਆਨ ਅਫਗਾਨਾ ਵੱਲੋਂ ਹਟਾ ਕੇ ਪਿੰਡ ਵਾਲਿਆਂ ਵੱਲ ਕਰ ਲਿਆ। ਅੱਖ ਦੇ ਫੋਰ ਵਿਚ ਹੀ ਸਰਦਾਰ ਕੁਤਬੇ ਦੇ ਹਮਲਾਵਰ ਟੋਲੇ ਕੋਲ ਪਹੁੰਚ ਗਿਆ ਤੇ ਬਿਜਲੀ ਬਣ ਕੇ ਉਹਨਾਂ ਉੱਤੇ ਡਿੱਗਾ। ਪਿੰਡ ਵਿਚ ਵੱਸਦੇ ਰੰਘੜ, ਜੋ ਸਿਖਾਂ ਦੇ ਵੈਰੀ ਸਨ, ਸਰਦਾਰ ਦੀ ਚੰਡੀ ਦੀ ਮਾਰ ਨਾ ਸਹਾਰ ਸਕੇ। ਕੁਝ ਹੀ ਪਲਾਂ ਵਿਚ ਸਰਦਾਰ ਨੇ ਰੰਘੜਾਂ ਦੀਆਂ ਲੋਥਾਂ ਦੇ ਢੇਰ ਲਾ ਦਿੱਤੇ। ਸਰਦਾਰ ਦੀ ਭਗੌਤੀ ਲਗਾਤਾਰ ਰੰਘੜਾਂ ਦੇ ਦੋ ਦੋ ਟੋਟੇ ਕਰ ਕੇ ਸੁੱਟ ਰਹੀ ਸੀ। ਹਾਲਾਤ ਇਹ ਬਣ ਗਈ ਕਿ ਹਮਲਾਵਰ ਬਣ ਕੇ ਆਏ ਰੰਘੜਾਂ ਨੂੰ ਹੁਣ ਆਪਣੀ ਜਾਨ ਦੀ ਪੈ ਗਈ। ਉਹ ਪਿੰਡੋਂ ਬਾਹਰ ਨੂੰ ਭੱਜੇ। ਪਰ ਬਾਹਰ ਉਹਨਾਂ ਦਾ ਸਾਹਮਣਾ ਸਿੰਘਾਂ ਦੇ ਸੁਰੱਖਿਆ ਦਸਤੇ ਨਾਲ ਹੋ ਗਿਆ। ਸਿੰਘਾਂ ਨੇ ਰੰਘੜਾਂ ਦੇ ਆਹੂ ਲਾਹੁਣ ਨੂੰ ਬਿੰਦ ਨਾ ਲਾਇਆ।
ਕੁਤਬੇ ਦੇ ਰੰਘੜਾਂ ਵਾਲਾ ਮੋਰਚਾ ਮਾਰ ਕੇ ਸਰਦਾਰ ਚੜ੍ਹਤ ਸਿੰਘ ਮੁੜ ਗਿਲਜਿਆਂ ਦੇ ਮੁਕਾਬਲੇ ਲਈ ਸੁਰੱਖਿਆ ਘੇਰੇ ਵਾਲੇ ਸਿੰਘਾਂ ਕੋਲ ਪਰਤ ਆਇਆ।
ਲੜਦਿਆਂ ਲੜਦਿਆਂ ਦੁਪਿਹਰ ਆ ਲੱਥੀ ਸੀ। ਸੇਕ ਤਾਂ ਜੰਗ ਦਾ ਆਪਣਾ ਹੀ ਬਹੁਤ ਸੀ ਤੇ ਉੱਤੋਂ ਸਿਰ 'ਤੇ ਆਇਆ ਸੂਰਜ ਵੀ ਅੱਗ ਵਰ੍ਹਾ ਰਿਹਾ ਸੀ। ਤੇਹ ਤਾਂ ਭਾਵੇਂ ਵਹੀਰ ਨੂੰ ਵੀ ਬਹੁਤ ਲੱਗੀ ਹੋਈ ਸੀ ਪਰ ਅਫਗਾਨਾ ਨੂੰ ਤਾਂ ਪਿਆਸ ਨੇ ਬੁਰੀ ਤਰ੍ਹਾਂ ਤੜਪਾਇਆ ਹੋਇਆ ਸੀ। ਪਹਿਲਾਂ ਤਾਂ ਲਾਹੌਰ ਤੋਂ ਤੁਰੇ ਅਫਗਾਨ ਛੇਤੀ ਨਾਲ ਪੈਂਡਾ ਮਾਰ ਕੇ ਮਲੇਰਕੋਟਲੇ ਪਹੁੰਚੇ ਸਨ ਤੇ ਆਉਣ ਸਾਰ ਉਹਨਾਂ ਨੂੰ ਸਿੱਧਾ ਜੰਗ ਹੀ ਲੜਨੀ ਪੈ ਗਈ ਸੀ। ਉਤਾਰਾ ਕਰਕੇ ਡੇਰਾ ਲਾਉਣ ਦਾ ਤੇ ਸਾਹ ਲੈਣ ਦਾ ਪਲ ਵੀ ਉਹਨਾਂ ਨੂੰ ਨਸੀਬ ਨਹੀਂ ਹੋਇਆ ਸੀ। ਸਿੰਘਾਂ ਦੀਆਂ ਭਗੌਤੀਆਂ ਉਡੀਕ ਹੀ ਰਹੀਆਂ ਸਨ ਤੇ ਆਉਂਦਿਆਂ ਨੂੰ ਹੀ ਟੁੱਟ ਕੇ ਪੈ ਗਈਆਂ।
ਸਿਖ ਤਾਂ ਇਸੇ ਭੂਮੀ ਦੇ ਵਾਸੀ ਸਨ। ਇਹਨਾਂ ਤੱਤੇ ਠੰਡੇ ਮੌਸਮਾਂ ਦੇ ਜੰਮੇ ਜਾਏ। ਜੇਠ ਹਾੜ ਦੀਆਂ ਲੁਆਂ ਤੇ ਪੋਹ ਮਾਘ ਦੀਆਂ ਸੀਤ ਹਵਾਵਾਂ ਸੰਗ ਹੀ ਪਲੇ ਸਨ। ਨੰਗੇ ਪਿੰਡਿਆਂ 'ਤੇ ਹੀ ਉਹਨਾਂ ਨੇ ਇਹ ਸੇਕ ਤੇ ਪਾਲੇ ਹੰਢਾਏ ਹੋਏ ਸਨ। ਧੁੱਪ ਨੇ ਉਹਨਾਂ ਦਾ ਕੀ ਵਿਗਾੜ ਲੈਣਾ ਸੀ। ਨਾਲੇ ਐਸੀਆਂ ਕਈ ਧੁੱਪਾਂ
ਤੇ ਸੂਰਜ ਰਲ ਕੇ ਵੀ ਉਹਨਾਂ ਨੂੰ ਨਹੀਂ ਝੁਲਾ ਸਕਦੇ, ਜਿਹਨਾਂ ਸਿਤ ਤੱਤੀਆਂ ਤਵੀਆਂ 'ਤੇ ਬੈਠਣ ਵਾਲੇ ਸਤਿਗੁਰਾਂ ਦੀ ਛਾਂ ਹੋਵੇ।"
ਪਰ ਅਫਗਾਨ ਲਸ਼ਕਰ ਤਾਂ ਮਾਨੋ ਆਪਣੇ ਆਪ ਨੂੰ ਭੱਠ ਵਿਚ ਪਿਆ ਹੋਇਆ ਮਹਿਸੂਸ ਕਰ ਰਿਹਾ ਸੀ। ਪਾਣੀ ਤਾਂ ਕੀ ਨਸੀਬ ਹੋਣਾ ਸੀ, ਸਗੋਂ ਗੁੱਪਾਂ ਦੀਆਂ ਭਗੋਤੀਆਂ ਧੁੱਪ ਤੇ ਤੇਹ ਦੇ ਸਤਾਏ ਹੋਏ ਪਠਾਨਾ ਦੀ ਰੱਤ ਵੱਖਰੀ ਰੂਸ ਰਹੀਆਂ ਸਨ।
ਸ਼ਾਹ ਨੂੰ ਪਾਣੀ ਪੀਂਦਾ ਦੇਖ ਫੌਜਦਾਰਾਂ ਨੂੰ ਵੀ ਹੌਸਲਾ ਜਿਹਾ ਹੋ ਗਿਆ ਤੇ ਉਹਨਾਂ ਨੇ ਸੈਨਾ ਨੂੰ ਪਾਣੀ ਪੀਣ ਦਾ ਇਸ਼ਾਰਾ ਕਰ ਦਿੱਤਾ। ਜਿਹਨਾਂ ਥੋੜਸਵਾਰਾਂ ਕੋਲ ਥੋੜਾ ਬਹੁਤ ਪਾਣੀ ਬਚਿਆ ਹੋਇਆ ਸੀ ਉਹਨਾਂ ਤਾਂ ਉਹ ਪੀਤਾ ਤੇ ਬਾਕੀ ਵੱਡੀ ਫੌਜ ਅਫਗਾਨਾਂ ਦੇ ਪਾਣੀ ਵਾਲੇ ਸ੍ਰੋਤਾਂ ਕੋਲ ਇਕੱਠੀ ਹੋ ਗਈ। ਇਸ ਨਾਲ ਸਿੰਘਾਂ ਨੂੰ ਸਮਾਂ ਮਿਲ ਗਿਆ ਤੇ ਉਹਨਾਂ ਬਚੀ ਵਹੀਰ ਨੂੰ ਆਪਣੇ ਘੇਰੇ ਵਿਚ ਇਕੱਤਰ ਕਰ ਲਿਆ ਤੇ ਅੱਗੇ ਨੂੰ ਚਾਲਾ ਪਾ ਦਿੱਤਾ। ਮਿਸਲਾਂ ਦੇ ਸਾਰੇ ਸੂਰਮੇ ਸਿੰਘਾਂ ਨੇ ਵਹੀਰ ਨੂੰ ਇਸ ਤਰ੍ਹਾਂ ਆਪਣੀ ਓਟ ਵਿਚ ਲੈ ਲਿਆ ਜਿਵੇਂ ਕੋਈ ਬੱਤਖ ਜਾਂ ਕੁਕੜੀ ਸਿਰ 'ਤੇ ਉੱਡੀਆਂ ਫਿਰਦੀਆਂ ਇੱਲਾਂ ਨੂੰ ਦੇਖ ਕੇ ਆਪਣੇ ਚੂਚਿਆਂ ਨੂੰ ਖੰਭਾਂ ਹੇਠ ਲੈਂਦੀ ਹੈ।
ਅਫਗਾਨ ਫੌਜ ਕਿਤੇ ਥੋੜੀ ਸੀ, ਪਾਣੀ ਪੀਂਦਿਆਂ ਨੂੰ ਵੀ ਸਮਾਂ ਲੱਗ ਗਿਆ, ਪਰ ਜਦ ਹੀ ਸ਼ਾਹ ਨੇ ਫੌਜ ਦੇ ਅਵੇਸਲੇ ਹੋਣ ਦਾ ਮੌਕਾ ਤਾੜ ਕੇ ਅੱਗੇ ਵਧ ਗਏ ਸਿਖ ਜੱਥੇ ਨੂੰ ਦੇਖਿਆ ਤਾਂ ਉਹ ਹਾਥੀ ਉੱਤੋਂ ਹੀ ਚੀਕਿਆ,
"ਔਹ ਨਿਕਲ ਗਏ ਅਗਲੇ... ਤੁਸੀਂ ਏਥੇ ਪਾਣੀ ਪੀਂਦੇ ਹੀ ਰਹਿ ਗਏ.
ਪਰ ਕਸੂਰ ਅਫਗਾਨ ਫੌਜ ਦਾ ਵੀ ਨਹੀਂ ਸੀ। ਸਵੇਰ ਤੋਂ ਉਹ ਤਿਹਾਏ ਲੜ੍ਹ ਰਹੇ ਸਨ। ਕਿਸੇ ਨੂੰ ਕਿਤੇ ਵੀ ਪਾਣੀ ਨਹੀਂ ਮਿਲਿਆ। ਨਾਲ ਹੀ ਜੈਸਾ ਜੰਗ ਦਾ ਰੁਖ ਸੀ, ਪਾਣੀ ਪੀਣ ਜਾਂ ਲੱਭਣ ਦੀ ਵਿਹਲ ਵੀ ਕਿੱਥੇ ਸੀ। ਰਾਹ ਵਿਚ ਜੇ ਕੋਈ ਇਕ ਦੋ ਖੂਹ ਆਏ ਵੀ ਹੋਣ ਤਾਂ ਵੀ ਤਿੰਨ ਲੱਖ ਦੇ ਲਗਭਗ ਫੌਜ ਦੀ ਤੇਹ ਮਾਰਨ ਜੋਗੇ ਕਦ ਸਨ। ਸੋ ਏਨੀ ਫੌਜ ਜਦ ਕਦੇ ਰੁਕ ਕੇ ਪਾਣੀ ਜਾਂ ਖਾਣੇ ਵੱਲ ਹੋ ਜਾਏ ਤਾਂ ਵਿਰੋਧੀ ਨੂੰ ਤਾਂ ਮੌਕਾ ਮਿਲ ਹੀ ਜਾਂਦਾ ਹੈ।
ਕੁਤਬੇ ਤੇ ਬਾਹਮਣੀ ਪਿੰਡਾਂ ਵਿਚਾਲੇ ਇਕ ਪਾਣੀ ਦੀ ਢਾਬ ਸੀ, ਜਿਸ ਬਾਰੇ ਸਿਖ ਵਹੀਰ ਦੀ ਅਗਵਾਈ ਕਰ ਰਹੇ ਮਲਵਈ ਵਕੀਲਾਂ ਨੂੰ ਪਤਾ ਸੀ।
" ਖਾਲਸਾ ਜੀ, ਏਸ ਸਾਰੇ ਰਾਹ ਵਿਚ ਇਹੋ ਇਕ ਢਾਬ ਹੈ ਪਾਣੀ ਦੀ,
ਅੱਗੇ ਹੋਰ ਕੋਈ ਸੋਤ ਨਹੀਂ ਆਉਣਾ। ਜਿਹੜਾ ਏਥੇ ਤਿਹਾਇਆ ਰਹਿ ਗਿਆ, ਮਤ ਆਸ ਰੱਖੇ ਕਿ ਅੱਗੇ ਕਿਤੇ ਪਾਣੀ ਮਿਲ ਜਾਏਗਾ", ਭਾਈ ਸੰਗ ਸਿੰਘ ਸਰਦਾਰ ਜੱਸਾ ਸਿੰਘ ਨੂੰ ਦੱਸਦਿਆਂ ਬੋਲੇ।
"ਸਾਰਾ ਵਹੀਰ ਏਥੋਂ ਹੀ ਜਲ ਛਕੇਗਾ। ਘੇਰੇ ਵਾਲੇ ਸਾਰੇ ਸਿੰਘਾਂ ਨੂੰ ਖਬਰ ਲਾ ਦਿਓ ਕਿ ਜਾਨਾ ਵਾਰ ਕੇ ਵੀ ਜੇ ਵਹੀਰ ਦੀ ਤੇਹ ਮਿਟਾਉਨੀ ਪਵੇ ਤਾਂ ਜਾਨ ਵਾਰਨ ਲੱਗੇ ਪਲ ਨਾ ਲਾਓ। ਸੁਖ ਦੇ ਸਮੇਂ ਵਿਚ ਲੰਗਰ ਲਾਉਣੇ, ਪਿਆਓ ਬਣਾਉਣੇ ਤਾਂ ਸੌਖੇ ਹਨ, ਪਰ ਐਸੀ ਬਿਪਤਾ ਦੀ ਘੜੀ, ਜਿੱਥੇ ਤਿਹਾਇਆਂ ਨੂੰ ਜਲ ਛਕਾਉਣ ਲਈ ਸਰੀਰ ਲੇਖੇ ਲੱਗ ਜਾਣ, ਪਰਸਵਾਰਥ ਸੇਵਾ ਨਿਭਾਉਣ ਦਾ ਆਪਣਾ ਆਨੰਦ ਹੈ।", ਸਰਦਾਰ ਜੱਸਾ ਸਿੰਘ ਨੇ ਮਿਸਲਾਂ ਦੇ ਸਾਰੇ ਸਿੰਘਾਂ ਤੱਕ ਖਬਰ ਪੁਚਾ ਦਿੱਤੀ ਕਿ ਪਾਣੀ ਦੀ ਢਾਬ 'ਤੇ ਪਹੁੰਚ ਕੇ ਪਹਿਲਾਂ ਸਾਰੇ ਵਹੀਰ ਨੂੰ ਪਾਣੀ ਪਿਆਉਣਾ ਹੈ ਤੇ ਮਗਰੋਂ ਆਪ ਛਕਣਾ ਹੈ।
ਓਧਰ ਅਫਗਾਨ ਸੂਹੀਆਂ ਨੇ ਵੀ ਆਪਣੇ ਫੌਜਦਾਰਾਂ ਨੂੰ ਇਸ ਢਾਬ ਦੀ ਸੂਹ ਦੇ ਦਿੱਤੀ। ਪਠਾਨਾ ਲਈ ਤਾਂ ਇਹ ਢਾਬ ਜ਼ਮਜ਼ਮ ਚਸ਼ਮੇਂ ਵਾਂਗ ਸੀ ਤੇ ਜੇ ਏਥੇ ਕਬਜ਼ਾ ਹੋ ਜਾਂਦਾ ਤਾਂ ਇਹ ਪਾਣੀ ਕਿਸੇ ਆਬ ਏ ਹਯਾਤ ਤੋਂ ਘੱਟ ਨਹੀਂ ਹੋਣਾ ਸੀ। ਹੁਣ ਵੱਡੀ ਲੜਾਈ ਇਹੋ ਹੋਣੀ ਸੀ ਕਿ ਢਾਬ 'ਤੇ ਕਬਜ਼ਾ ਕਿਸ ਧਿਰ ਦਾ ਹੁੰਦਾ ਹੈ। ਜੋ ਵੀ ਢਾਬ 'ਤੇ ਪਹਿਲਾਂ ਪਹੁੰਚ ਜਾਂਦਾ, ਜੰਗ ਵਿਚ ਪਾਸਾ ਉਸੇ ਦਾ ਭਾਰਾ ਹੋ ਜਾਣਾ ਸੀ। ਇਕ ਤਾਂ ਉਸ ਦਲ ਨੇ ਆਪ ਤੇਹ ਮਾਰ ਲੈਣੀ ਸੀ ਤੇ ਦੂਜਾ ਵਿਰੋਧੀ ਫੌਜ ਨੂੰ ਵੀ ਪਾਣੀ ਤੋਂ ਦੂਰ ਰੱਖਣਾ ਸੀ।
ਜੈਨੇ ਹੋਰੀਂ ਢਾਬ ਦੇ ਮੂਹਰਲੇ ਪਾਸਿਓ ਮਾਰੋ ਮਾਰ ਕਰਦੇ ਆ ਰਹੇ ਸਨ। ਬਾਬਾ ਸ਼ਾਮ ਸਿੰਘ ਤੇ ਸਰਦਾਰ ਜੱਸਾ ਸਿੰਘ ਕੁਝ ਕੁ ਲੜਾਕੇ ਸਿੰਘਾਂ ਨੂੰ ਨਾਲ ਲੈ ਕੇ ਉਹਨਾਂ ਦੇ ਟਾਕਰੇ ਲਈ ਅੱਗੇ ਵਧੇ। ਇਹ ਇਕ ਛੋਟਾ ਜੱਥਾ ਸੀ, ਕਿਉਂਕਿ ਆਪਣੇ ਨਾਲ ਦੇ ਬਾਕੀ ਸਿੰਘਾਂ ਨੂੰ ਸਰਦਾਰ ਜੱਸਾ ਸਿੰਘ ਵਹੀਰ ਦੀ ਰਾਖੀ ਤੇ ਢਾਬ ਉੱਤੇ ਕਬਜ਼ੇ ਲਈ ਪਿੱਛੇ ਛੱਡ ਗਏ ਸਨ। ਵਹੀਰ ਲਗਭਗ ਢਾਬ ਦੇ ਕੋਲ ਪਹੁੰਚ ਚੁੱਕਾ ਸੀ। ਸਾਰੇ ਸਿਖ ਦਲ ਨੇ ਵਹੀਰ ਨੂੰ ਆਪਣੇ ਘੇਰੇ ਵਿਚ ਲੈ ਲਿਆ। ਮਿਸਲਾਂ ਵਾਲੇ ਸੂਰਮੇਂ ਸਿੰਘਾਂ ਦੀਆਂ ਭਗੋਤੀਆਂ ਸਾਰੇ ਦਿਨ ਵਿਚ ਕੁਝ ਪਲਾਂ ਲਈ ਵੀ ਮਿਆਨਾਂ ਵਿਚ ਨਹੀਂ ਪਈਆਂ ਸਨ। ਢਾਬ ਉੱਤੇ ਸਿੰਘਾਂ ਦਾ ਕਬਜ਼ਾ ਹੋ ਚੁੱਕਾ ਸੀ।
"ਇਹੋ ਇਕ ਮੌਕਾ ਹੈ... ਜੇ ਸਾਰੀ ਵਾਹ ਲਾ ਦਿਓ ਤਾਂ ਇਹਨਾਂ ਸਿਖਾਂ ਦੀਆਂ ਕਬਰਾਂ ਇਸੇ ਢਾਬ ਦੇ ਕਿਨਾਰਿਆਂ 'ਤੇ ਬਨਣਗੀਆਂ।", ਘੋੜਾ
ਭਜਾਉਂਦਾ ਹੋਇਆ ਜ਼ੈਨਾ ਬੋਲਿਆ।
ਲਛਮੀ ਨਰਾਇਣ ਵੀ ਹਰ ਹਰ ਮਹਾਂਦੇਵ ਕਹਿੰਦਿਆਂ ਅੱਗੇ ਵਧਿਆ, "ਸਿਖਾਂ ਦਾ ਛੋਟਾ ਜੱਥਾ ਹੀ ਹੈ ਸਿਪਾਹੀਓ ਟੁੱਟ ਕੇ ਪੈ ਜਾਓ ਹਰ ਹਰ ਮਹਾਂਦੇਵ ", ਲਛਮੀ ਨੇ ਆਪਣੀ ਫੌਜ ਨੂੰ ਵੰਗਾਰਿਆ ਤੇ 'ਜੈ ਬਜਰੰਗ ਬਲੀ ' ਦੇ ਜੈਕਾਰੇ ਛੱਡਦਿਆਂ ਖਰੜ ਵਾਲੀ ਫੌਜ ਅੱਗੇ ਵਧੀ।
"ਵੱਡੇ ਭਰੋਸੇ ਤੇ ਜੇਰਿਆਂ ਵਾਲਾ ਛੋਟਾ ਜੱਥਾ", ਸਰਦਾਰ ਜੱਸਾ ਸਿੰਘ ਨੂੰ ਸ਼ਾਇਦ ਲਛਮੀ ਨਰਾਇਣ ਦੀ ਆਵਾਜ਼ ਸੁਣ ਗਈ ਸੀ, ਸੋ ਉਹ ਬੋਲੇ, "ਗਿਣਤੀਆਂ ਤਾਂ ਨਜ਼ਰਾਂ ਦਾ ਧੋਖਾ ਹੀ ਨੇ ਲਛਮੀ ਨਰਾਇਣ ਤਕੜਾ ਰਹੀਂ... ਕਿਤੇ ਛੋਟਾ ਜੱਥਾ ਵੱਡੀ ਸੱਟ ਨਾ ਮਾਰ ਜਾਵੇ,
ਸਿੰਘਾਂ ਨੇ ਸ਼ਹੀਦ ਸਿੰਘਾਂ ਦਾ ਧਿਆਨ ਧਰ ਕੇ ਉੱਪਰ ਵੱਲ ਦੇਖਿਆ, "ਰੇ ਸ਼ਹੀਦੋ ਸਿੰਘ, ਨਿਮਾਣਿਆਂ ਦੇ ਅੰਗ ਸੰਗ ਸਹਾਈ ਹੋਣਾ ਤੇ ਬਲ ", ਕਹਿੰਦਿਆਂ ਸਰਦਾਰ ਜੱਸਾ ਸਿੰਘ ਨੇ ਘੋੜਾ ਦੌੜਾਇਆ। तटा....
ਹਨੇਰੀ ਦੀ ਤੇਜ਼ੀ ਨਾਲ ਸਿੰਘਾਂ ਵਲ ਵਧ ਰਹੇ ਜ਼ੈਨ ਖਾਂ ਨੇ ਇਕ ਦਮ ਆਪਣੇ ਘੋੜੇ ਦੀ ਲਗਾਮ ਖਿੱਚੀ। ਘੋੜਾ ਡਿੱਗਦਾ ਡਿੱਗਦਾ ਮਸਾਂ ਬਚਿਆ।
"ਇਹ ਕੈਸਾ ਛਲਾਵਾ ਹੈ...", ਜ਼ੈਨਾ ਬੋਲਿਆ।
ਉਸ ਦੇ ਕੁਝ ਸਮਝ ਨਹੀਂ ਆ ਰਿਹਾ ਸੀ। ਭੀਖਨ ਖਾਂ ਤਾਂ ਪਹਿਲਾਂ ਹੀ ਡਰੂ ਸੀ, ਸੋ ਐਸੇ ਸਮੇਂ ਉਸ ਨੇ ਕਿੱਥੋਂ ਲੱਭਣਾ ਸੀ। ਜ਼ੈਨਾ ਲਛਮੀ ਨਰਾਇਣ ਨੂੰ ਭਾਲਣ ਲੱਗਾ ਕਿ ਸ਼ਾਇਦ ਉਸ ਨੂੰ ਕੁਝ ਪਤਾ ਹੋਵੇ। ਪਰ ਲਛਮੀ ਨਰਾਇਣ ਤਾਂ ਫੌਜ ਦੇ ਪਰਲੇ ਪਾਸੇ ਆਪ ਹੈਰਾਨ ਹੋਇਆ ਖਲੋਤਾ ਸੀ। ਹਰ ਹਰ ' ਉਸ ਦੇ ਮੂੰਹ ਵਿਚੋਂ ਨਿਕਲਿਆ ਤੇ 'ਮਹਾਂਦੇਵ' ਬੋਲਿਆ ਹੀ ਨਹੀਂ ਗਿਆ। ਲਛਮੀ ਨਰਾਇਣ ਦੀ ਤਾਂ ਸਾਰੀ ਫੌਜ ਹੀ ਰੁਕ ਗਈ।
ਹੋਇਆ ਇਹ ਕਿ ਜਿਉਂ ਹੀ ਸਰਦਾਰ ਜੱਸਾ ਸਿੰਘ ਦਾ ‘ਛੋਟਾ ਜੱਥਾ' ਪਠਾਨਾ ਵੱਲ ਵਧਿਆ ਤਾਂ ਜੈਨ ਖਾਂ ਨੇ ਦੇਖਿਆ ਕਿ ਲੱਖਾਂ ਘੋੜਸਵਾਰਾਂ ਦੀ ਫੌਜ ਸਿੰਘਾਂ ਦੇ ਪਿੱਛੇ ਅਸਮਾਨੋਂ ਉਤਰੀ ਤੇ ਜੈਨ ਖਾਂ ਦੀ ਫੌਜ ਵੱਲ ਵਧਣ ਲੱਗੀ। ਅੰਬਰ ਵਿਚੋਂ ਲਗਾਤਾਰ ਉਤਰ ਰਹੇ ਘੋੜਸਵਾਰ ਮਲੇਰਕੋਟਲੇ, ਸਰਹੰਦ ਤੇ ਖਰੜ ਵਾਲੀ ਸਾਰੀ ਫੌਜ ਨੇ ਦੇਖੋ। ਕੁਝ ਸੈਕੜੇ ਸਿੰਘਾਂ ਦਾ ‘ਛੋਟਾ ਜੱਥਾ' ਕਿਵੇਂ ਪਲਾਂ ਵਿਚ ਹੀ ਲੱਖਾਂ ਦਾ ਹੋ ਗਿਆ, ਕਿਸੇ ਦੇ ਕੁਝ ਸਮਝ ਨਾ ਆਇਆ। ਹੁਣ ਸਿਖ ਟੁਕੜੀ ਇਕ ਵੱਡੇ ਦਲ ਦਾ ਰੂਪ ਧਾਰ ਚੁੱਕੀ ਸੀ।
ਜੈਨ ਖਾਂ ਦੇ ਤਾਂ ਦੇਖਦਿਆਂ ਹੀ ਪਸੀਨੇ ਛੁੱਟ ਗਏ। ਏਸ ਤੋਂ ਪਹਿਲਾਂ ਕਿ ਉਹ ਕੁਝ ਬੋਲਦਾ ਸਿੰਘਾਂ ਨੇ ਹੱਲਾ ਕਰ ਦਿੱਤਾ।
ਦਿਸਦਿਆਂ ਨਾਲ ਤਾਂ ਚਲੋ ਫੇਰ ਵੀ ਕੋਈ ਲੜ੍ਹ ਲਵੇ, ਪਰ ਅਣਦਿਸਦਿਆਂ ਨਾਲ ਕੋਈ ਕਿਵੇਂ ਲੜ੍ਹੇ ਡਰ ਵਿਚ ਬੁੜਬੁੜਾਉਂਦਾ ਹੋਇਆ ਜ਼ੈਨ ਖਾਂ ਪਿੱਛੇ ਨੂੰ ਭੱਜਿਆ। ਸਿੰਘ ਪਠਾਨਾ ਦੇ ਆਹੂ ਲਾਹੁਣ ਲੱਗੇ। ਥੋੜੀ ਪਿਛਾਂਹ ਖਲੋਤਾ ਲਛਮੀ ਨਰਾਇਣ ਅੱਖਾਂ ਮਲ ਮਲ ਕੇ ਦੇਖ ਰਿਹਾ ਸੀ। ਉਸ ਨੂੰ ਆਪਣੇ ਕਹੇ *ਛੋਟਾ ਜਿਹਾ ਜੱਥਾ ਹੈ' ਵਾਲੇ ਬੋਲਾਂ 'ਤੇ ਨਮੋਸ਼ੀ ਹੋਣ ਲੱਗੀ। ਉਹ ਇਕ ਦਮ ਘੋੜੇ ਤੋਂ ਉਤਰ ਗਿਆ ਤੇ ਪਿੱਛੇ ਨੂੰ ਭੱਜਿਆ, ਫੇਰ ਮੁੜਿਆ, ਘੋੜੇ 'ਤੇ ਸਵਾਰ ਹੋਇਆ, ਘੋੜਾ ਮੋੜਣਾ ਚਾਹਿਆ ਪਰ ਉਹ ਨਾ ਮੁੜਿਆ। ਲਛਮੀ ਫੇਰ ਘੋੜੇ ਤੋਂ ਉਤਰ ਕੇ ਪਿੱਛੇ ਵੱਲ ਨੂੰ ਦੌੜਿਆ। ਇਹ ਸਭ ਉਹ ਕਿਸੇ ਬੇਸੁਰਤੀ ਵਿਚ ਕਰ ਰਿਹਾ ਸੀ।
"ਸ਼ਹੀਦ ਸਿੰਘ ਆ ਗਏ ਹਨ... ". ਲਛਮੀ ਨਰਾਇਣ ਦੀ ਫੌਜ ਵਿਚੋਂ ਖਰੜ ਦਾ ਇਕ ਹਿੰਦੂ ਸਿਪਾਹੀ ਬੋਲਿਆ, "ਸ਼ਹੀਦ ਸਿੰਘ ਆ ਗਏ ਹਨ.. 'ਕੱਲੇ 'ਕੱਲੇ ਸਿੰਘ ਨਾਲ ਸਵਾ ਸਵਾ ਲੱਖ। ਇਹ ਫੌਜ ਹੁਣ ਅਣਗਿਣਤ ਹੋ ਜਾਵੇਗੀ। ਮੁਕਾਬਲਾ ਤਾਂ ਇਹਨਾਂ ਦਾ ਪਹਿਲਾਂ ਹੀ ਨਹੀਂ ਹੋ ਸਕਦਾ ਸੀ, ਪਰ ਹੁਣ ਲੜ੍ਹਣਾ ਤਾਂ ਬਿਲਕੁਲ ਮੂਰਖਤਾ ਹੈ। ਜਾਂ ਤਾਂ ਗੋਡੇ ਟੇਕ ਦਿਓ ਤੇ ਜਾਂ ਭੱਜ ਜਾਓ...", ਏਨਾ ਕਹਿੰਦਿਆਂ ਉਹ ਸਿਪਾਹੀ ਗੋਡਿਆਂ ਭਾਰ ਹੋ ਗਿਆ।
ਜ਼ੈਨ ਖਾਂ ਨੇ ਜੰਗ ਵਿਚੋਂ ਐਸਾ ਘੋੜਾ ਦੌੜਾਇਆ ਕਿ ਉਹ ਸਿੱਧਾ ਅਬਦਾਲੀ ਕੋਲ ਜਾ ਕੇ ਰੁਕਿਆ।
“ਰਫਤਾਰ ਤੇਰੇ ਘੋੜੇ ਦੀ ਐਸੀ ਹੈ ਜਿਵੇਂ ਜਿੱਤ ਦੀ ਖਬਰ ਦੇਣ ਆਇਆ ਹੋਵੇਂ ਤੇ ਤੇਰੇ ਮੂੰਹ ਦਾ ਰੰਗ ਇੰਝ ਉੱਡਿਆ ਹੋਇਆ ਹੈ ਜਿਵੇਂ ਸਿੰਘਾਂ ਨੇ ਤੇਰੀ ਸਾਰੀ ਫੌਜ ਮਾਰ ਦਿੱਤੀ ਹੋਵੇ। ", ਜ਼ੈਨ ਖਾਂ ਨੂੰ ਦੇਖਦਿਆਂ ਅਬਦਾਲੀ ਬੋਲਿਆ।
“ਮੇਰੇ ਬਾਪ ਦੀ ਤੌਬਾ ਹਜ਼ੂਰ ਇਹ ਮੁਹਰਿਓ ਨਹੀਂ ਘੇਰੇ ਜਾ ਸਕਦੇ, ਜ਼ੈਨ ਖਾਂ ਬੋਲਿਆ।
"ਇਕ ਲੱਖ ਫੌਜ ਹੈ ਤੁਹਾਡੇ ਕੋਲ ਕਿ ਲੜਾਕੇ ਸਿੰਘ ਦਸ ਹਜ਼ਾਰ ਵੀ ਨਹੀਂ ਤੇ ਸਿੰਘ ਆਪ ਹੀ ਕਹਿੰਦਾ ਮੈਂ ਕਾਇਰਤਾ ਨਹੀਂ ਤਾਂ ਹੋਰ ਕੀ • ਇਹ ਜਦ ਤੂੰ ਕਹਿੰਦਾ ਹੈਂ ਕਿ ਮੂਹਰਿਓ ਨਹੀਂ ਘੇਰੇ ਜਾ ਸਕਦੇ...
"ਜਾਨ ਬਖਸ਼ੋ ਹਜੂਰ ਮੈਨੂੰ ਭੁਲੇਖਾ ਲੱਗ ਗਿਆ. ਸਿੰਘ ਸੈਕੜੇ
ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਵਿਚ ਹਨ ਦੇਖਣ ਨੂੰ ਭਾਵੇਂ ਕੋਈ ਭਲੇਖਾ ਖਾ ਜਾਵੇ ਤੇ ਇਹਨਾਂ ਨੂੰ ਮੁੱਠੀ ਭਰ ਸਮਝ ਲਵੇ, ਪਰ ਅਸਲ ਵਿਚ ਇਹ ਮਾਰੂਥਲਾ ਦਾ ਰੇਤਾ ਨੇ ਜਹਾ ਪਨਾਹ... ਇਹ ਤਾਂ ਕੋਈ ਛਲਾਵਾ ਹੈ ਕਿ ਜਦ ਤੁਰੇ ਜਾਂਦੇ ਹਨ ਤਾਂ ਬਹੁਤ ਥੋੜੇ ਜਾਪਦੇ ਹਨ, ਪਰ ਜਦ ਜੰਗ ਲੜ੍ਹਣ ਲੱਗਦੇ ਹਨ ਤਾਂ ਪ੍ਰਧਾ ਨਹੀਂ ਭਮੱਕੜਾਂ ਵਾਂਗ ਕਿੱਥੋਂ ਨਿਕਲ ਆਉਂਦੇ ਹਨ ਨਹੀਂ ਨਹੀਂ ਭਮੱਕਤਾਂ ਵਾਂਗ ਨਹੀਂ ਉਹਨਾਂ ਪਤੰਗਿਆਂ ਵਾਂਗ ਜੋ ਸਮਾਂ ਦੇਖ ਕੇ ਆਪਾ ਕੁਰਬਾਨ ਕਰਨ ਲਈ ਖਿੱਚੇ ਆਉਂਦੇ ਹਨ। .. ਤੇ ਇਹਨਾਂ ਦੀ ਸ਼ਮਾ ਜੰਗ ਦਾ ਮੈਦਾਨ ਹੀ ਹੈ.. ''
"ਕੀ ਬਕਵਾਸ ਕਰ ਰਿਹੈਂ... " ਅਬਦਾਲੀ ਜੇ ਜ਼ੈਨ ਖਾਂ ਨੂੰ ਨਾ ਰੋਕਦਾ ਤਾਂ ਪਤਾ ਨਹੀਂ ਉਹ ਹੋਰ ਕੀ ਕੁਝ ਬੋਲੀ ਜਾਂਦਾ। ਪਰ ਇਹ ਨਹੀਂ ਕਿ ਜੋ ਜੈਨਾ ਬੋਲ ਰਿਹਾ ਸੀ, ਕਿਸੇ ਬੇਸੁਰਤੀ ਵਿਚ ਬੋਲ ਰਿਹਾ ਸੀ। ਉਹ ਪੂਰਾ ਚੇਤੰਨ ਸੀ। ਉਸ ਨੇ ਜਾਣ ਬੁੱਝ ਕੇ ਸ਼ਹੀਦ ਸਿੰਘਾਂ ਦੇ ਆਉਣ ਦੀ ਗੱਲ ਅਬਦਾਲੀ ਤੋਂ ਲੁਕਾ ਲਈ ਸੀ। ਉਹ ਚਾਹੁੰਦਾ ਸੀ ਕਿ ਉਸ ਨੂੰ ਗੀਦੀ ਕਾਇਰ ਕਹਿਣ ਤੋਂ ਪਹਿਲਾਂ ਅਬਦਾਲੀ ਖੁਦ ਉਹ ਵਰਤਾਰਾ ਦੇਖੇ ਤੇ ਪਤਾ ਲੱਗੇ ਕਿ ਅਸਲ ਵਿਚ ਵਾਪਰ ਕੀ ਰਿਹਾ ਹੈ।
"ਤੁਸੀਂ ਹਜ਼ੂਰ ਆਪਣੇ ਲੜਾਕਿਆਂ ਨੂੰ ਅੱਗੇ ਕਰੋ ਸਾਡੀ ਤੋਬਾ ਹੈ ਜਹਾ ਪਨਾਹ ਤੁਸੀਂ ਖੁਦ ਰਣਾ ਦੇ ਜੇਤੂ ਹੋ, ਅਸੀਂ ਤਾਂ ਤੁਹਾਡੀਆਂ ਮਾਰੀਆਂ ਮਾਰਾਂ 'ਤੇ ਕਦੇ ਕਦਾਈਂ ਤੈਸ਼ ਵਿਚ ਆ ਜਾਂਦੇ ਹਾਂ ਤੇ ਆਪਣੇ ਆਪ ਨੂੰ ਸੂਰਮੇ ਸਮਝ ਬੈਠਦੇ ਹਾਂ... ਸਾਡੀ ਭਿਆ ਹੈ ਹਜੂਰ ਇਹ ਮੈਦਾਨ ਵੀ ਤੁਸੀਂ ਹੀ ਸਰ ਕਰ ਸਕਦੇ ਹੋ ", ਜ਼ੈਨ ਖਾਂ ਇਕੋ ਵੇਲੇ ਕਈ ਪੱਤੇ ਖੇਡ ਰਿਹਾ ਸੀ ਤੇ ਅਬਦਾਲੀ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਜੈਨੇ ਦੀਆਂ ਗੱਲਾਂ 'ਤੇ ਗੁੱਸਾ ਕਰੇ ਜਾਂ ਆਪਣੇ ਯੋਧੇ ਹੋਣ ਦਾ ਮਾਣ। ਪਰ ਜਦ ਕੋਈ ਆ ਕੇ ਇਹ ਹੀ ਕਹਿ ਦੇਵੇ ਕਿ "ਅਸੀਂ ਤਾਂ ਤੁਹਾਡੀਆਂ ਗਊਆਂ ਹਾਂ ਹਜ਼ੂਰ ਮਾਰੋ ਚਾਹੇ ਰੱਖ ਲਓ...", ਤਾਂ ਅਬਦਾਲੀ ਵੀ ਕੀ ਕਰੇ।
ਹੰਕਾਰ ਤਾਂ ਹੋ ਸਕਦੈ ਅਬਦਾਲੀ ਨੂੰ ਨਾ ਆਇਆ ਹੋਵੇ, ਪਰ ਜ਼ੈਨੇ ਦੀਆਂ ਗੱਲਾਂ ਨੇ ਉਸ ਦਾ ਤੇ ਉਸ ਦੀ ਫੌਜ ਦਾ ਮਾਣ ਤਾਂ ਵਧਾਇਆ ਹੀ ਸੀ।
"ਕੀ ਹੋਇਆ ਜੇ ਅਸੀਂ ਸਵੇਰ ਦੇ ਸਿੰਘਾਂ ਨਾਲ ਭਿੜ ਰਹੇ ਹਾਂ ਤੇ ਉਹਨਾਂ ਨੂੰ ਮਾਰ ਨਹੀਂ ਸਕੇ... ਹਮਲਾ ਵੀ ਤਾਂ ਅਸੀਂ ਪੂਰੀ ਰਣਨੀਤੀ ਨਾਲ ਨਹੀਂ ਕੀਤਾ... ਜੇ ਅਸੀਂ ਪਾਨੀਪਤ ਵਾਂਗ ਆਪਣੀ ਆਈ 'ਤੇ ਆ ਗਏ ਤਾਂ ਦੁਨੀਆਂ
ਭੁੱਲ ਜਾਵੇਗੀ ਕਿ ਧਰਤੀ 'ਤੇ ਕੋਈ ਸਿਖ ਨਾਂ ਦੀ ਕੌਮ ( ਵੀ ਵੱਸਦੀ ਸੀ. " ਆਪਣੇ ਇਕ ਸੈਨਾਪਤੀ ਨਾਲ ਗੱਲ ਕਰਦਿਆਂ ਅਬਦਾਲੀ ਬੋਲਿਆ। ਇਹ ਗੱਲ ਆਸ ਲਈ ਤੇ ਸੈਨਾਪਤੀ ਲਈ ਵੀ ਦਿਲ ਨੂੰ ਧਰਵਾਸ ਦੇਣ ਵਾਲੀ ਸੀ । ਭਾਵੇਂ ਅੰਦਰੋਂ ਅਬਦਾਲੀ ਜਾਣਦਾ ਸੀ ਕਿ ਪੰਜਾਬ ਤੇ ਪਾਨੀਪਤ ਦੀ ਮਿੱਟੀ ਦੀ ਤਾਸੀਰ ਬਿਲਕੁਲ ਵੱਖਰੀ ਹੈ। ਪੰਜਾਬ ਕਦੇ ਰਾਜ ਗੱਦੀਆਂ ਬਚਾਉਣ ਲਈ ਨਹੀਂ ਲੜਿਆ ਤੇ ਨਾ ਹੀ ਲੜੇਗਾ। ਪਰ ਫੇਰ ਵੀ ਉਹ ਜੈਨੇ ਦੀਆਂ ਗੱਲਾਂ ਤੋਂ ਬਾਅਦ ਆਪਣੇ ਆਪ ਨੂੰ ਇਹ ਧਰਵਾਸ ਵੀ ਦੇ ਰਿਹਾ ਸੀ,
"ਅਸੀਂ ਕਿਹੜਾ ਏਥੇ ਕੋਈ ਜੰਗ ਜਿੱਤਣ ਆਏ ਸੀ, ਅਸੀਂ ਤਾਂ ਸਿੰਘਾਂ ਨੂੰ ਸਬਕ ਸਿਖਾਉਣ ਆਏ ਸੀ ਤੇ ਇਹਨਾਂ ਦੇ ਸੈਕੜੇ ਪਰਿਵਾਰ ਮਾਰ ਕੇ ਅਸੀਂ ਸਬਕ ਸਿਖਾ ਵੀ ਦਿੱਤਾ ਹੈ. ਪਰ ਜੇ ਇਹਨਾਂ ਦੀ 'ਟੈ" ਹਜੇ ਵੀ ਨਹੀਂ ਗਈ ਤਾਂ ਉਹ '2' ਭੰਨਣ ਲਈ ਹੁਣ ਅਸੀਂ ਇਸ ਨੂੰ ਜੰਗ ਦਾ ਮੈਦਾਨ ਜਾਣ ਕੇ ਹੀ ਲਤਾਂਗੇ "
ਸਿਖ ਸਰਦਾਰਾਂ ਨੇ ਪਾਣੀ ਦੀ ਢਾਬ ਤੋਂ ਦੇਖਿਆ ਕਿ ਸਮੁੰਦਰ ਦੀ ਇਕ ਬਹੁਤ ਵੱਡੀ ਛੱਲ ਵਾਂਗ ਅਬਦਾਲੀ ਦੀ ਫੌਜ ਅੱਗੇ ਵਧੀ ਆ ਰਹੀ ਸੀ। ਸਰਦਾਰ ਚੜ੍ਹਤ ਸਿੰਘ ਤੇ ਸਰਦਾਰ ਜੱਸਾ ਸਿੰਘ ਇਕੱਠੇ ਪਹਿਲੀ ਕਤਾਰ ਵਿਚ ਆ ਖਲੋਤੇ ਤੇ ਬੰਦੂਕਾਂ, ਰਾਮ ਜੰਗਿਆਂ ਦੀ ਇਕ ਸ਼ਲਕ ਕੀਤੀ। ਅਬਦਾਲੀ ਦੀਆਂ ਪਹਿਲੀਆਂ ਕਤਾਰਾਂ ਦੇ ਕਈ ਸਿਪਾਹੀ ਮਾਰੇ ਗਏ। ਪਠਾਨਾ ਦੀ ਰਫਤਾਰ ਕੁਝ ਘੱਟ ਹੋਈ।
ਸਰਦਾਰ ਚੜ੍ਹਤ ਸਿੰਘ ਭੱਜ ਕੇ ਵਹੀਰ ਦੇ ਕੋਲ ਜਾ ਖਲੋਤਾ। ਪਰ ਐਤਕੀਂ ਸਰਦਾਰ ਜੱਸਾ ਸਿੰਘ ਮਗਰ ਨਹੀਂ ਮੁੜਿਆ। ਉਹ ਪਹਿਲੀ ਕਤਾਰ ਵਿਚ ਅਡੋਲ ਖਲੋਤਾ ਸੀ। ਅਫਗਾਨ ਫੌਜ ਅੱਗੇ ਵਧਦੀ ਆ ਰਹੀ ਸੀ ਤੇ ਸਰਦਾਰ ਜੱਸਾ ਸਿੰਘ ਟਸ ਤੋਂ ਮਸ ਨਹੀਂ ਹੋ ਰਿਹਾ ਸੀ।
ਸਰਦਾਰ ਜੱਸਾ ਸਿੰਘ ਨੂੰ ਹਾਥੀ 'ਤੇ ਬੈਠਾ ਅਬਦਾਲੀ ਸਾਫ ਸਾਫ ਦਿਖ ਰਿਹਾ ਸੀ। ਉਸ ਨੇ ਆਪਣੀ ਬੰਦੂਕ ਹਾਥੀ ਵੱਲ ਸਿੱਧੀ ਕੀਤੀ। ਕੁਝ ਸਮਾ ਲਾਇਆ, ਸ਼ਿਸਤ ਬੰਨ੍ਹੀ, ਬੰਦੂਕ ਤੋਂ ਇਕ ਪਲ ਲਈ ਅੱਖ ਪਾਸੇ ਕੀਤੀ ਤੇ ਅਬਦਾਲੀ ਨੂੰ ਦੇਖਿਆ। ਸ਼ਾਇਦ ਸਰਦਾਰ ਅਬਦਾਲੀ ਦੀ ਦੂਰੀ ਦੇਖ ਰਿਹਾ ਸੀ। ਮੁੜ ਅੱਖ ਬਦੂਕ ਨਾਲ ਲਾਈ, ਸ਼ਿਸਤ ਬੰਨ੍ਹੀ ਤੇ ਤਾੜ ਕਰਦੀ ਗੋਲੀ ਚਲਾਈ...
ਹਾਥੀ ਦੀ ਚਿਘਾਤ ਨਿਕਲੀ ਅਫਗਾਨ ਸੈਨਾ ਦੇ ਚਿਹਰਿਆਂ ਦੀ ਰੰਗ ਪੀਲੇ ਪੈ ਗਏ...
ਜੱਸਾ ਸਿੰਘ ਖਾਏ ਬਾਈ ਘਾਇ॥
ਤੌ ਭੀ ਸਿੰਘ ਜੀ ਲੜਤੋ ਜਾਇ॥
"ਤੁਹਾਨੂੰ ਪਿੱਛੇ ਵਹੀਰ ਕੋਲ ਆ ਜਾਣਾ ਚਾਹੀਦਾ ਹੈ ਜਥੇਦਾਰ ਜੀ", ਅਫਗਾਨ ਲੜਾਕਿਆਂ ਦੀਆਂ ਬੰਦੂਕਾਂ ਦੇ ਮੂੰਹ ਸਰਦਾਰ ਜੱਸਾ ਸਿੰਘ ਵੱਲ ਹੋ ਗਏ ਦੇਖ ਕੇ ਸਰਦਾਰ ਚੜ੍ਹਤ ਸਿੰਘ ਨੇ ਪਿਛਿਓ ਸਰਦਾਰ ਨੂੰ ਆਵਾਜ਼ ਮਾਰੀ।
ਸਰਦਾਰ ਜੱਸਾ ਸਿੰਘ ਦੀ ਗੋਲੀ ਉਸ ਹਾਥੀ ਦੇ ਮੱਥੇ ਵਿਚ ਵੱਜੀ, ਜਿਸ ਉੱਤੇ ਅਬਦਾਲੀ ਸਵਾਰ ਸੀ। ਹਾਥੀ ਦੇ ਪੈਰ ਉੱਖੜ ਗਏ ਤੇ ਅਬਦਾਲੀ ਡਿੱਗਦਾ ਡਿੱਗਦਾ ਬਚਿਆ। ਅਫਗਾਨ ਸੈਨਾ ਦੇ ਤਾਂ ਮਾਨੋ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ ਸੀ। ਇਸ ਤੋਂ ਪਹਿਲਾਂ ਕਿ ਅਬਦਾਲੀ ਕੁਝ ਬੋਲਦਾ, ਅਫਗਾਨਾਂ ਦੀ ਬੰਦੂਕਾਂ ਵਾਲੀ ਕਤਾਰ ਦੇ ਸਭ ਨਿਸ਼ਾਨਚੀਆਂ ਨੇ ਸ਼ਿਸਤ ਸਰਦਾਰ ਜੱਸਾ ਸਿੰਘ ਵੱਲ ਬੰਨ੍ਹ ਲਈ। ਅਬਦਾਲੀ ਘੋੜੇ 'ਤੇ ਸਵਾਰ ਹੋ ਗਿਆ ਤੇ ਸਰਦਾਰ ਦੇ ਅੱਖੋਂ ਓਹਲੇ ਹੋ ਗਿਆ।
ਮਿਸਲਾਂ ਦੇ ਸਭ ਸਿਖ ਸਰਦਾਰਾਂ ਤੇ ਵਹੀਰ ਨੂੰ ਹੁਣ ਸਰਦਾਰ ਦੀ ਫਿਕਰ ਹੋ ਗਈ। ਕਈ ਮੁਖੀ ਸਿੰਘਾਂ ਨੇ ਸਰਦਾਰ ਨੂੰ ਜਾ ਕੇ ਬੇਨਤੀ ਕੀਤੀ ਕਿ ਵਹੀਰ ਨੂੰ ਅੱਗੇ ਤੋਰਨਾ ਹੈ ਤੇ ਤੁਹਾਡੀ ਅਗਵਾਈ ਦੀ ਪੰਥ ਨੂੰ ਬਹੁਤ ਲੋੜ ਹੈ। ਪਰ ਸਰਦਾਰ ਤਾਂ ਅਡੋਲ ਖਲੋਤਾ ਸੀ।
ਅਫਗਾਨਾਂ ਨੇ ਗੋਲੀਆਂ ਦੀ ਬੌਛਾਰ ਸਰਦਾਰ ਵੱਲ ਛੱਡੀ ਤੇ ਪਿੱਛੇ ਜਾਣ ਦੀ ਥਾਂ ਸਰਦਾਰ ਨੇ ਆਪਣਾ ਘੋੜਾ ਅੱਗੇ ਨੂੰ ਦੌੜਾਇਆ। ਉਹਨਾਂ ਦੇ ਨਾਲ ਕੁਝ ਹੋਰ ਸਿੰਘਾਂ ਨੇ ਵੀ ਘੋੜੇ ਅਬਦਾਲੀ ਦਲ ਵੱਲ ਦੌੜਾਏ। ਸਰਦਾਰ ਦਾ ਗੜਵਈ ਗੁਰਮੁਖ ਸਿੰਘ ਵੀ ਸਰਦਾਰ ਨਾਲ ਪਰਛਾਵੇਂ ਵਾਂਗ ਜਾ ਰਿਹਾ ਸੀ। ਉਹ ਅਫਗਾਨਾਂ ਦੀਆਂ ਮੂਹਰਲੀਆਂ ਕਤਾਰਾਂ ਤੋਂ ਕੁਝ ਦੂਰ ਵੀ ਸਨ ਕਿ ਗੋਲੀਆਂ ਦੀ ਇਕ ਸ਼ਲਕ ਹੋਰ ਉਹਨਾਂ ਵੱਲ ਆਈ ਤੇ ਸਰਦਾਰ ਸਣੇ ਕਈ ਸਰਦਾਰਾਂ ਦਾ ਸੀਨਾ ਵਿੰਨ ਗਈ।
ਅਸਮਾਨੋ ਤਾੜ ਕਰਦੀ ਬਿਜਲੀ ਪਾਣੀ ਦੀ ਢਾਬ 'ਤੇ ਡਿੱਗੀ। ਸਰਦਾਰ
ਦਾ ਘੋੜਾ ਡਿੱਗਦਾ ਡਿੱਗਦਾ ਗੁਰਮੁਖ ਸਿੰਘ ਨੇ ਬਚਾਇਆ। ਸਿਖ ਵਹੀਰ ਨੇ ਹਉਕਾ ਲਿਆ। "
ਜਥੇਦਾਰ ਜੀ ਦੇ ਗੋਲੀ ਲੱਗ ਗਈ ਹੈ..", ਸਰਦਾਰ ਚੜ੍ਹਤ ਸਿੰਘ ਬੋਲਿਆ।
"ਵਾਹਿਗੁਰੂ...". ਹਜ਼ਾਰਾਂ ਆਵਾਜ਼ਾਂ ਇਕੱਠੀਆਂ ਆਈਆਂ।
ਸਰਦਾਰ ਜੱਸਾ ਸਿੰਘ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਘੋੜੇ ਨੂੰ ਅਗਾਂਹ ਤੋਰਨ ਲਈ ਅੱਡੀ ਲਾਈ। ਪਰ ਘੋੜਾ ਅੱਗੇ ਨਾ ਤੁਰਿਆ। ਘੋੜੇ ਤੋਂ ਅੱਗੇ ਤੁਰ ਹੋਣਾ ਹੀ ਨਹੀਂ ਸੀ। ਉਹ ਤਾਂ ਖਲੋਤਾ ਪਤਾ ਨਹੀਂ ਕਿਵੇਂ ਸੀ। ਅਣਗਿਣਤ ਗੋਲੀਆਂ ਨੇ ਘੋੜੇ ਦੀਆਂ ਲੱਤਾਂ ਵਿੰਨ੍ਹ ਦਿੱਤੀਆਂ ਸਨ। ਇਕ ਤਾਂ ਸਵੇਰ ਦਾ ਬੰਕਿਆ ਹੋਇਆ ਘੋੜਾ ਤੇ ਉੱਤੋਂ ਜ਼ਖਮੀਂ, ਉਸ ਲਈ ਹੁਣ ਅੱਗੇ ਤੁਰਨਾ ਔਖਾ ਸੀ। ਸਰਦਾਰ ਨੇ ਅੱਡੀ ਲਾਈ ਤਾਂ ਘੋੜੇ ਨੇ ਮੁੜ ਕੇ ਸਰਦਾਰ ਵੱਲ ਤਰਸ ਭਰੀਆਂ ਨਜ਼ਰਾਂ ਨਾਲ ਵੇਖਿਆ, ਜਿਵੇਂ ਕਹਿ ਰਿਹਾ ਹੋਵੇ,
"ਏਨੀ ਕੁ ਸੇਵਾ ਪਰਵਾਨ ਕਰਿਓ ਪੰਥ ਪਾਤਸ਼ਾਹ ਜੀ... ਮੁਆਫੀ ਚਾਹੁੰਦਾ ਹਾਂ ਕਿ ਅੱਗੇ ਵਧਨ ਤੋਂ ਅਸਮਰਥ ਹਾਂ ਖਿਮਾ ਬਖਸ਼ਿਓ ਤੇ ਅਗਲੇਰੀ ਯਾਤਰਾ ਲਈ ਆਸੀਸ ਦਿਓ "
ਘੋੜਾ ਹਜੇ ਸਰਦਾਰ ਵੱਲ ਦੇਖ ਹੀ ਰਿਹਾ ਸੀ ਕਿ ਸਰਦਾਰ ਦੇ ਗੜਵਈ ਨੇ ਪਿੱਛੋਂ ਘੋੜੇ ਨੂੰ ਇਕ ਜ਼ੋਰਦਾਰ ਚਾਬਕ ਮਾਰਿਆ। ਸਰਦਾਰ ਨੇ ਬਹੁਤ ਗੁੱਸੇ ਨਾਲ ਗੁਰਮੁਖ ਸਿੰਘ ਵੱਲ ਦੇਖਿਆ,
"ਇਹ ਪ੍ਰਵਾਨ ਹੋ ਚੁੱਕਾ ਹੈ ਸਿੰਘਾ... ਕੀ ਤੈਨੂੰ ਇਸ ਦੀ ਹਾਲਤ ਨਹੀਂ ਦਿਸਦੀ... ਮੁਕਤੀ ਦੀ ਅਰਦਾਸ ਕਰਨ ਦੀ ਥਾਂ ਤੂੰ ਇਸ ਦੇ ਛਾਂਟੇ ਮਾਰ ਰਿਹਾ ਹੈਂ ਕੈਸਾ ਸਿਖ ਹੈਂ ਤੂੰ, ਜੇ ਤੈਨੂੰ ਕੋਈ ਗੁੱਸਾ ਹੈ ਤਾਂ ਮੇਰੇ ਮਾਰ ਲੈ...", ਸਰਦਾਰ ਦੇ ਇਹ ਬੋਲ ਸੁਣ ਕੇ ਗੁਰਮੁਖ ਸਿੰਘ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ।
ਤੇ ਨਾਲੇ ਤੂੰ ਪੰਥ ਵਿਚ ਮੇਰਾ ਮਖੌਲ ਬਣਵਾਉਣਾ ਚਾਹੁੰਦਾ ਹੈ... ਤੂੰ ਚਾਹੁੰਦਾ ਹੈ ਕਿ ਸਿੰਘ ਮੈਨੂੰ ਇਹ ਬੋਲ ਮਾਰ ਕੇ ਠੱਠਾ ਕਰਨ ਕਿ 'ਜੱਸਾ ਸਿੰਘ ਤਾਂ ਘੱਲੂਘਾਰੇ ਵਿਚੋਂ ਘੋੜੇ ਨੂੰ ਕੁਟਵਾ ਕੇ ਭੱਜ ਗਿਆ ਸੀ' ਜਦ ਪੰਥ ਨੂੰ ਇਸ ਗੱਲ ਦਾ ਪਤਾ ਲੱਗੇਗਾ ਤਾਂ ਮੈਂ ਕੀ ਮੂੰਹ ਲੈ ਕੇ ਉਹਨਾਂ ਅੱਗੇ ਜਾਵਾਂਗਾ.. ਜਿਹੜਾ ਸੂਰਮਾ ਜੰਗ ਦੇ ਮੈਦਾਨ ਵਿਚੋਂ ਘੋੜਾ ਕੁਟਵਾ ਕੇ ਨੂੰ ਪਿਛਾਂਹ ਨੂੰ ਦੌੜਾਏ, ਉਸ ਨੂੰ ਗੀਦੀ ਕਿਹਾ ਜਾਂਦਾ ਹੈ... ਤੇ ਕਿਹਾ ਜਾਣਾ ਵੀ ਚਾਹੀਦਾ ਕੀ ਤੂੰ ਜਾਣੂ
ਨਹੀਂ ਏਸ ਗੱਲ ਤੋਂ...
"ਮੁਆਫੀ ਚਾਹੁੰਦਾ ਹਾਂ ਜਥੇਦਾਰ ਜੀ. ਆਪ ਜੀ ਦੀ ਫਿਕਰ ", ਖਿਮਾਂ ਮੰਗਦਿਆਂ ਗੁਰਮੁਖ ਸਿੰਘ ਬੋਲਿਆ।
"ਸਾਰੇ ਸਿੰਘ ਮੈਨੂੰ "ਪੰਥ ਪਾਤਸ਼ਾਹ' ਕਹਿੰਦੇ ਹਨ ਤੇ ਜੇ ਮੈਂ ਜੰਗ ਵਿਚੋਂ ਘੋੜੇ ਦੇ ਚਾਬਕ ਮਾਰ ਕੇ ਦੌੜਾਵਾਂ ਤਾਂ ਮੇਰੇ ਨਾਂ ਨਾਲ ਕਾਇਰ ਤੇ ਡਰਾਕਲ ਜੁੜ ਜਾਵੇਗਾ... ਤੇ ਐਸੇ ਜੀਵਨ ਨਾਲੋਂ ਮਰਨਾ ਚੰਗਾ ਹੈ ਐਸੀ ਭੁੱਲ ਕਦੇ ਨਹੀਂ ਕਰੀਦੀ...". ਗੁਰਮੁਖ ਸਿੰਘ ਨੇ ਹੱਥ ਜੋੜੇ ਤੇ ਆਪਣੇ ਘੋੜੇ ਤੋਂ ਹੇਠਾਂ ਉਤਰ ਗਿਆ। ਉਸ ਨੇ ਆਪਣਾ ਘੋੜਾ ਸਰਦਾਰ ਨੂੰ ਦੇ ਦਿੱਤਾ ਤੇ ਸਰਦਾਰ ਦੇ ਘੋੜੇ ਦੀ ਅਰਦਾਸ ਕੀਤੀ। ਸਰਦਾਰ ਦਾ ਘੋੜਾ ਸਰਦਾਰ ਅੱਗੇ ਸਿਰ ਨਿਵਾਉਂਦਿਆਂ ਜੰਗ ਦੇ ਮੈਦਾਨ ਵਿਚ ਇਸ ਤਰ੍ਹਾਂ ਪੈ ਗਿਆ ਜਿਵੇਂ ਕਿਸੇ ਨੂੰ ਲੰਬੀ ਮਸ਼ੱਕਤ ਤੋਂ ਮਗਰੋਂ ਆਰਾਮ ਲਈ ਕੋਈ ਮਖਮਲੀ ਆਸਨ ਮਿਲ ਗਿਆ ਹੋਵੇ।
ਮੁਗਲਾਂ ਦੀਆਂ ਬੰਦੂਕਾਂ ਨੇ ਇਕ ਵਾਰ ਫੇਰ ਅੱਗ ਵਰਾਈ ਤੇ ਦੋ ਹੋਰ ਗੋਲੀਆਂ ਸਰਦਾਰ ਦੇ ਮੋਢਿਆਂ ਵਿਚ ਵੱਜੀਆਂ। ਹੁਣ ਸਰਦਾਰ ਦੇ ਸਰੀਰ ਤੇ ਬਾਈ ਫੱਟ ਲੱਗ ਚੁੱਕੇ ਸਨ।
ਗੁਰਮੁਖ ਸਿੰਘ ਨੇ ਨਾਲ ਦੇ ਸਿੰਘਾਂ ਨੂੰ ਇਸ਼ਾਰਾ ਕਰਕੇ ਦੱਸਿਆ। ਸਰਦਾਰ ਦੇ ਰੋਸ ਦੇ ਡਰੋਂ ਉਹ ਹੁਣ ਕੁਝ ਬੋਲਿਆ ਨਹੀਂ ਕਿ ਕਿਤੇ ਸਰਦਾਰ ਮੁੜ ਨਾ ਕਹੋ ਕਿ ਤੂੰ ਮੇਰੇ ਫੱਟ ਪੰਥ ਨੂੰ ਕਿਉਂ ਦੱਸ ਰਿਹਾ ਹੈ।
ਸਰਦਾਰ ਦੇ ਨਾਲ ਦੇ ਸਿੰਘਾਂ ਨੇ ਖਬਰ ਪਿਛਾਂਹ ਪੁਚਾਈ।
"ਜਥੇਦਾਰ ਜੀ ਦੇ ਸਰੀਰ 'ਤੇ ਵੀਹ ਬਾਈ ਫੱਟ ਲੱਗ ਗਏ ਹਨ, ਜਿਹਨਾਂ ਵਿਚੋਂ ਕਈ ਤਾਂ ਗੋਲੀਆਂ ਦੇ ਹਨ", ਸਰਦਾਰ ਚੜ੍ਹਤ ਸਿੰਘ ਜਦ ਨਾਲ ਦੇ ਸਿੰਘਾਂ ਨੂੰ ਇਹ ਦੱਸ ਰਿਹਾ ਸੀ ਤਾਂ ਉਸ ਦੇ ਆਪਣੇ ਸਰੀਰ 'ਤੇ ਉੱਨੀ ਦੇ ਲਗਭਗ ਫੱਟ ਸਨ। ਲਹੂ ਸਰਦਾਰ ਚੜ੍ਹਤ ਸਿੰਘ ਦੇ ਸਰੀਰ ਵਿੱਚੋਂ ਏਨਾ ਚੋ ਰਿਹਾ ਸੀ ਕਿ ਸਾਰਾ ਬਾਣਾ ਲਾਲ ਹੋ ਚੁੱਕਾ ਸੀ, ਪਰ ਸਰਦਾਰ ਅਤੇ ਸਾਰਾ ਪੰਥ ਹੀ ਚਾਹੁੰਦਾ ਸੀ ਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ ਕਿਸੇ ਵੀ ਤਰੀਕੇ ਘੇਰੇ ਵਿਚ ਲੈ ਲਿਆ ਜਾਵੇ ਤਾਂ ਕਿ ਉਹਨਾਂ ਨੂੰ 'ਬਚਾਇਆ' ਜਾ ਸਕੇ।
" ਖਾਲਸਾ ਜੀ, ਕਲਗੀਧਰ ਮਹਾਰਾਜ, ਮਾਤਾ ਸੁੰਦਰੀ ਜੀ, ਨਵਾਬ ਕਪੂਰ ਸਿੰਘ ਸਾਹਬ ਤੇ ਹੋਰ ਵੀ ਕਿੰਨੇ ਸਿੰਘਾਂ ਦੇ ਬਚਨ ਨੇ ਕਿ ਸਰਦਾਰ ਜੱਸਾ ਸਿੰਘ ਸੁਲਤਾਨ ਬਣੇਗਾ... ਸੋ ਸਾਨੂੰ ਸਭ ਨੂੰ ਹੁਣ ਸਰਦਾਰ ਨੂੰ ਪਿੱਛੇ ਲੈ ਕੇ ਆਉਣਾ
ਚਾਹੀਦਾ ਹੈ। ਭਾਵੇਂ ਬੇਨਤਾ ਕਰਨਾ ਪਵੇ ਤੇ ਭਾਵੇਂ ਪੰਜ ਸਿੰਘ ਹੁਕਮ ਨਾਲ ਮੈਡ ਲਿਆਉਣ। ", ਸਰਦਾਰ ਚੜ੍ਹਤ ਸਿੰਘ ਨੇ ਨਾਲ ਦੇ ਸਿੰਘਾਂ ਨੂੰ ਸਰਦਾਰ ਜੱਸਾ ਸਿੰਘ ਨੂੰ ਪਿੱਛੇ ਮੋੜ ਲਿਆਉਣ ਦੀ ਵਿਉਂਤ ਦੱਸੀ।
ਸਾਰੇ ਇਸ ਗੱਲ ਲਈ ਸਹਿਮਤ ਸਨ ਕਿ ਕਿਸੇ ਵੀ ਤਰ੍ਹਾਂ ਹੁਣ ਸਰਦਾਰ ਜੱਸਾ ਸਿੰਘ ਨੂੰ ਬਹੁਤੀ ਦੇਰ ਦੁਸ਼ਮਨਾ ਅੱਗੇ ਨਹੀਂ ਖਲੋਣ ਦੇਣਾ ਚਾਹੀਦਾ।
"ਬਹੁੜੀ ਕਰਿਓ ਸਤਿਗੁਰੂ ਪੰਥ ਦੀਆਂ ਅਰਦਾਸਾਂ ਦੀ ਲਾਜ ਰੱਖਿਓ ", ਗੋਦੀ ਵਿਚ ਇਕ ਨਿੱਕਾ ਬਾਲ ਲੈ ਕੇ ਬੈਠੀ ਇਕ ਮਾਤਾ ਬੋਲੀ।
ਤਾਕਤ ਬਖਸ਼ਿਓ ਕਲਗੀਧਰ ਸੁਆਮੀ ਜੀਓ", ਮਾਤਾ ਦੇ ਕੋਲ ਹੀ ਪਏ ਇਕ ਬਹੁਤ ਜ਼ਖ਼ਮੀ ਸਿੰਘ ਨੇ ਉੱਠਣ ਦੀ ਕੋਸ਼ਿਸ਼ ਕਰਦਿਆਂ ਕਿਹਾ। ਮਾਤਾ ਉਸ ਨੂੰ ਉੱਠਣ ਲਈ ਸਹਾਰਾ ਦੇ ਰਹੀ ਸੀ। "
"ਤੁਹਾਡਾ ਸਾਰਾ ਸਰੀਰ ਲਹੂ ਲੁਹਾਨ ਹੈ ਭਾਈ ਈਸ਼ਰ ਸਿੰਘ ਜੀ... ਤੁਸੀਂ ਹਜੇ ਵਿਸ਼ਰਾਮ ਕਰੋ.. ਅਸੀਂ ਜਾ ਰਹੇ ਹਾਂ ਜਥੇਦਾਰ ਜੀ ਦੇ ਦੁਆਲੇ ਘੇਰਾ ਘੱਤਣ ਲਈ...". " ਜ਼ਖਮੀ ਪਏ ਭਾਈ ਈਸ਼ਰ ਸਿੰਘ ਕੋਲੋਂ ਉੱਠਦਾ ਹੋਇਆ ਲਗਭਗ ਸੌ ਕੁ ਸਾਲ ਦਾ ਇਕ ਬਜ਼ੁਰਗ ਬਾਪੂ ਬੋਲਿਆ।
"ਜਥੇਦਾਰ ਜੀ ਤੋਂ ਸਾਡੇ ਜਹੇ ਲੱਖਾਂ ਕੁਰਬਾਨ ਖਾਲਸਾ ਜੀ... ਅਸੀਂ ਏਸ ਦੇਹ ਦਾ ਕੀ ਅਚਾਰ ਪਾਉਣਾ ਹੈ ਜੇ ਇਹ ਪੰਥ ਦੇ ਕੰਮ ਹੀ ਨਾ ਆ ਸਕੀ..." ਭਾਈ ਈਸ਼ਰ ਸਿੰਘ ਹਜੇ ਵੀ ਉੱਠਣ ਲਈ ਜ਼ੋਰ ਲਾ ਰਹੇ ਸਨ।
"ਦਿਲੀ ਤਖਤ ਪਰ ਬਹਿਗੀ ਆਪ ਗੁਰੂ ਕੀ ਫੌਜ
ਛਤ੍ਰ ਝੁਲੇਗਾ ਸੀਸ ਪਰ ਬੜੀ ਕਰੇਗੀ ਮੌਜ", ਕਹਿੰਦਿਆਂ ਬਾਪੂ ਉੱਠਿਆ। ਤੇ ਉਸ ਦੇ ਨਾਲ ਕੁਝ ਹੋਰ ਬਜ਼ੁਰਗ ਵੀ ਤੁਰ ਪਏ। ਜੀਹਦੇ ਹੱਥ ਜੋ ਵੀ ਆਇਆ ਉਸ ਨੇ ਚੁੱਕ ਲਿਆ।
"ਅਸੀਂ ਆਪਣੇ ਜਥੇਦਾਰ ਜੀ ਦਾ ਹੁਣ ਇਕ ਤੁਪਕਾ ਵੀ ਹੋਰ ਲਹੂ ਨਹੀਂ ਡੁੱਲਣ ਦੇਣਾ, ਫੇਰ ਭਾਵੇਂ ਸਾਡੇ ਸਰੀਰ ਵਿਚ ਤੁਪਕਾ ਵੀ ਨਾ ਰਹੇ. " ਤੁਰਦੇ ਹੋਏ ਬਾਪੂ ਬੋਲੇ। ਕਈ ਬਜ਼ੁਰਗਾਂ ਤੋਂ ਤਾਂ ਤੁਰਿਆ ਵੀ ਨਹੀਂ ਜਾ ਰਿਹਾ ਸੀ। ਉਹਨਾਂ ਨੂੰ ਸਹਾਰਾ ਦੇਣ ਲਈ ਕੁਝ ਬਾਲ ਵੀ ਮਾਵਾਂ ਤੋਂ ਹੱਥ ਛੁਡਾ ਕੇ ਓਧਰ ਨੂੰ ਭੱਜੋ।
"ਕੀ ਮਾਵਾਂ ਨੇ ਉਹਨਾਂ ਨੂੰ ਵਰ੍ਹਦੀਆਂ ਗੋਲੀਆਂ ਕੰਨੀ ਜਾਣ ਤੋਂ
ਰੋਕਿਆ ?", ਬਾਬਾ ਭੰਗੂ ਵਜਦ ਵਿਚ ਆ ਕੇ ਬੋਲਿਆ। ਸਾਨੂੰ ਸਿ ਸੀ ਕਿ ਉਹ ਸਾਡੇ ਤੋਂ ਜਵਾਬ ਮੰਗ ਰਿਹਾ ਹੈ, ਪਰ ਸਾਡੇ ਬੋਲਣ ਤੋਂ ਪਹਿਆ ਹੀ ਉਹ ਬੋਲਿਆ,
"ਨਹੀਂ.. ਉਹਨਾਂ ਤਾਂ ਸਗੋਂ ਮੂੰਹੋਂ ‘ਧੰਨ ਭਾਗ' ਕਿਹਾ।
" ਬੱਚੇ, ਬੁੱਢੇ, ਜ਼ਖਮੀਂ ਸਭ ਸਰਦਾਰ ਦੁਆਲੇ ਘੇਰਾ ਘੱਤਣ ਲਈ ਭੱਜ।
"ਸੱਚੇ ਪਾਤਸ਼ਾਹ ਬਹੁੜੀ ਕਰਿਓ... ", ਗੋਦ ਵਿਚ ਬਾਲ ਲਈ ਬੈਠੀ ਮਾਝਾ ਫੇਰ ਬੋਲੀ, ਉਸ ਦੇ ਕੋਲ ਪਿਆ ਸਿੰਘ ਹੁਣ ਬੇਹੋਸ਼ ਹੋ ਚੁੱਕਾ ਸੀ, "ਜਥੇਦਾਰ ਜੀ ਦੇ ਅੰਗ ਸੰਗ ਸਹਾਈ ਹੋਣਾ ਸਤਿਗੁਰੂ... " ਮਾਤਾ ਬੋਲੀ ਤੇ ਉਸ ਦੀ ਗਦੀ ਵਿਚ ਪਿਆ ਬਾਲ, ਜਿਸ ਦੀ ਉਮਰ ਮਸਾਂ ਦੋ ਕੁ ਵਰ੍ਹਿਆਂ ਦੀ ਹੋਵੇਗੀ, ਮਾਂ ਦੀ ਗਦ ਵਿਚੋਂ ਉੱਤਰਿਆ। ਉਤਰਨ ਲੱਗਿਆਂ ਉਹ ਧਰਤੀ 'ਤੇ ਮੱਥੇ ਭਾਰ ਡਿੱਗਿਆ...
"ਕੀ ਉਹ ਹੇਠਾਂ ਡਿੱਗ ਕੇ ਰੋਇਆ ?", ਬਾਬਾ ਭੰਗੂ ਫੇਰ ਬੋਲਿਆ, ਪਰ ਐਤਕੀਂ ਅਸੀਂ ਚੁੱਪ ਰਹੇ, "ਨਹੀਂ ਇਹ ਤਾਂ ਉਸ ਦਾ 'ਮਾਤਾ ਧਰਤਿ' ਨੂੰ ਆਪਣੀ ਸੁਰਤ ਨਾਲ ਟੇਕਿਆ ਪਹਿਲਾ ਮੱਥਾ ਸੀ।", ਬਾਬਾ ਬੋਲਿਆ।
ਬਾਲ ਧਰਤੀ ਤੋਂ ਉੱਠਿਆ। ਉਸ ਦੀ ਮਾਂ ਹੈਰਾਨੀ ਨਾਲ ਉਸ ਨੂੰ ਤੱਕ ਰਹੀ ਸੀ। ਉਸ ਨੇ ਧਰਤੀ 'ਤੇ ਆਪਣੇ ਪਹਿਲੇ ਕਦਮ ਲਏ। ਉਹ ਤੁਰਿਆ। ਉਹ ਭੱਜਿਆ। ਇਹ ਉਸ ਦਾ ਧਰਤੀ 'ਤੇ ਇਸ ਜਨਮ ਦਾ ਪਹਿਲਾ ਤੁਰਨਾ ਸੀ। ਉਸ ਦਾ ਪਹਿਲਾ ਤੁਰਨਾ ਹੀ ਭੱਜਣਾ ਸੀ। ਉਹ ਤੁਰਿਆ ਹੈ ਹੀ ਨਹੀਂ, ਉਸ ਤਾਂ ਸਿੱਧਾ ਭੱਜਿਆ। ਘੱਲੂਘਾਰੇ ਦੇ ਬਿਖੜੇ ਸਮੇਂ ਵਹੀਰ ਵਿਚ, ਜਦ ਸਭ ਨੂੰ ਅਬਦਾਲੀ ਤੋਂ ਦੂਰ ਨਿਕਲ ਜਾਣ ਦੀ ਚਾਹ ਸੀ, ਇਸ ਬਾਲ ਨੇ ਆਪਣੀ ਜ਼ਿੰਦਗੀ ਦੇ ਪਹਿਲੇ ਕਦਮ ਅਬਦਾਲੀ ਵੱਲ ਨੂੰ ਚੁੱਕੇ। ਦਸ ਕੁ ਕਰਮਾ ਅੱਗੇ ਜਾ ਕੇ ਬਾਲ ਨੇ ਇਕ ਪੱਥਰ ਧਰਤੀ ਤੋਂ ਚੁੱਕਿਆ ਤੇ ਅਫਗਾਨ ਲਸ਼ਕਰ ਵੱਲ ਚਲਾਇਆ।
ਅਸਮਾਨ ਵਿਚ ਮੁੜ ਬਿਜਲੀ ਕੜਕੀ ਤੇ ਨੌਸ਼ਹਿਰੇ ਸ਼ਹਿਰ ਨੂੰ ਬਾਲ ਦੇ ਪਹਿਲੇ ਕਦਮਾਂ ਦਾ ਸੁਨੇਹਾਂ ਦੇ ਆਈ।
ਏਧਰ ਸਰਦਾਰ ਚੜ੍ਹਤ ਸਿੰਘ ਤੋਂ ਪੰਥ ਪਾਤਸ਼ਾਹ ਸਰਦਾਰ ਜੱਸਾ ਸਿੰਘ ਸਿੰਘ ਦੇ ਜ਼ਖਮਾਂ ਬਾਰੇ ਸੁਣ ਕੇ ਸਭ ਮਿਸਲਾਂ ਦੇ ਮੁਖੀ ਸਿੰਘ ਇਕੱਤ੍ਰ ਹੋ ਗਏ। ਸਭ ਰੋਸ ਅਤੇ ਜੋਸ਼ ਵਿਚ ਸਨ। ਭੰਗੀ, ਕਨ੍ਹਈਏ ਤੇ ਰਾਮਗੜੀਏ ਸਰਦਾਰ ਸੱਜੇ ਪੈਸੇ ਆ ਖਲੋ ਗਏ। ਨਿਸ਼ਾਨਾਂ ਵਾਲੀ ਮਿਸਲ, ਨਕਈ ਤੇ ਡੱਲੇਵਾਲੀਏ ਦੂਜੇ ਪਾਸਿਓ ਅੱਗੇ ਵਧੇ। ਮਿਸਲ ਕਰੋੜਸਿੰਘੀਏ ਦੇ ਸੂਰਮੇ ਸਿੰਘਾਂ ਤੇ ਬਾਬਾ ਸ਼ਾਮ ਸਿੰਘ ਜੀ ਦੇ ਸਾਥੀ ਸਾਰੇ ਨਿਹੰਗ ਸਿੰਘਾਂ ਨੇ ਰੋਹ ਵਿਚ ਆ ਕੇ ਅਬਦਾਲੀ ਲਸ਼ਕਰ ਵੱਲ ਚਾਲੇ ਪਾ ਦਿੱਤੇ। ਗੁਰੂ ਬੰਸ ਵਿਚੋਂ ਬੇਦੀ, ਤੇਹਣ, ਭੱਲੇ, ਸੋਢੀ ਸਿੰਘਾਂ ਵਿਚੋਂ ਵੀ ਜੋ ਜੋ ਸ਼ਸਤਰਧਾਰੀ ਯੋਧੇ ਸਨ, ਮੂਹਰੇ ਆਏ।
ਸਰਦਾਰ ਚੜ੍ਹਤ ਸਿੰਘ ਦੇ ਸਾਥੀ ਸ਼ੁਕਰਚੱਕੀਏ ਤੇ ਜਥੇਦਾਰ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੀ ਮਿਸਲ ਦੇ ਉਹ ਸਿੰਘ ਜੋ ਉਹਨਾਂ ਵਹੀਰ ਨੂੰ ਪਾਣੀ ਪਿਆਉਣ ਤੇ ਰਾਖੀ ਲਈ ਮਗਰ ਛੱਡ ਦਿੱਤੇ ਸਨ, ਉਹਨਾਂ ਵੀ ਕਿਰਪਾਨਾਂ ਧੂਹ ਲਈਆਂ।
"ਤੁਸੀਂ ਕੁਝ ਸਿੰਘ ਵਹੀਰ ਕੋਲ ਹੀ ਟਿਕ ਜਾਓ ਭਾਈ ਸਿੰਘ... ਅਸੀਂ ਮੋੜ ਕੇ ਲਿਆਉਂਦੇ ਹਾਂ ਸਰਦਾਰ ਜੱਸਾ ਸਿੰਘ ਨੂੰ ", ਬਾਬਾ ਸ਼ਾਮ ਸਿੰਘ ਨਾਰਲੀ ਨੇ ਆਹਲੂਵਾਲੀਆ ਮਿਸਲ ਦੇ ਸਿੰਘਾਂ ਨੂੰ ਉੱਥੇ ਹੀ ਰੁਕ ਜਾਣ ਲਈ ਕਿਹਾ।
ਦਮਦਮੇ ਤੇ ਅੰਮ੍ਰਿਤਸਰ ਸਾਹਿਬ ਤੋਂ ਆਏ ਸਿੰਘ ਵੀ ਆਨੰਦਪੁਰੀ ਜੱਥੇ ਨਾਲ ਰਲ ਕੇ ਜਦ ਮੂਹਰੇ ਆਉਣ ਲੱਗੇ ਤਾਂ ਉਹਨਾਂ ਦੇਖਿਆ ਕਿ ਅਫਗਾਨਾਂ • ਇਕ ਵੱਡੀ ਟੁਕੜੀ ਦੂਜੇ ਪਾਸਿਓ ਵਹੀਰ ਵੱਲ ਵਧ ਰਹੀ ਸੀ। ਦਮਦਮੇ
ਤੇ ਅੰਮ੍ਰਿਤਸਰ ਸਾਹਿਬ ਵਾਲੇ ਲਿਆ ਕੋਲ ਸ੍ਰੀ ਗੁਰੂ ਮਹਾਰਾਜ ' ਦੇ ਦੇ ਸਰੂਪ ਵੀ ਸਨ, ਜੋ ਉਹਨਾਂ ਗੱਡਿਆਂ ਉੱਤੇ ਪ੍ਰਕਾਸ਼ ਕੀਤੇ ਹੋਏ ਸਨ।
ਇਕ ਦਮਦਮੇ ਵਾਲੀ ਬੀੜ ਤੇ ਦੂਜੀ ਅੰਮ੍ਰਿਤਸਰ ਸਾਹਿਬ ਵਾਲੀ।
ਅਫਗਾਨਾਂ ਦੇ ਬਾਰ੍ਹਾਂ ਬਾਰ੍ਹਾਂ ਹਜ਼ਾਰ ਦੇ ਦੋ ਵੱਡੇ ਜੱਥੇ, ਵਹੀਰ ਦੇ ਮਹਾਰਾਜ ਦੇ ਸਰੂਪਾਂ ਵਾਲੇ ਪਾਸੇ ਵੱਲ ਹੀ ਵਧੇ ਆ ਰਹੇ ਸਨ।
"ਜੇ ਤੁਸੀਂ ਸਰਦਾਰ ਜੱਸਾ ਸਿੰਘ ਵੱਲ ਚਲੇ ਗਏ ਤਾਂ ਮਹਾਰਾਜ ਦੇ ਸਰੂਪਾਂ ਵੀ ਸੰਭਾਲ ਲਈ ਏਥੇ ਕੋਈ ਨਹੀਂ ਹੈ ", ਇਕ ਬਜ਼ੁਰਗ ਸਿੰਘ ਨੇ ਦਮਦਮੇ ਤੇ ਅੰਮ੍ਰਿਤਸਰ ਸਾਹਿਬ ਵਾਲੇ ਜੱਥੇ ਨੂੰ ਕਿਹਾ। ਸੋ ਉਹ ਸਿੰਘ ਹੁਣ ਏਥੇ ਮੋਰਚਾ ਮੱਲ ਕੇ ਖਲੋ ਗਏ।
ਪੰਥ ਦੇ ਲੜਾਕੂ ਸਿੰਘ ਸਾਰੇ ਸਰਦਾਰ ਜੱਸਾ ਸਿੰਘ ਵੱਲ ਚਲੇ ਗਏ ਸਨ ਤੇ ਏਥੇ ਅਫਗਾਨਾਂ ਦਾ ਮੁਕਾਬਲਾ ਕਰਨ ਲਈ ਮਿਸਲਾਂ ਵਾਲੇ ਜੰਗਜੂ ਸਿੰਘਾਂ ਵਿਚੋਂ ਕੋਈ ਵੀ ਮੌਜੂਦ ਨਹੀਂ ਸੀ। ਦਮਦਮੇ ਤੇ ਅੰਮ੍ਰਿਤਸਰ ਵਾਲੇ ਜੱਥੇ ਵਿਚ ਜਿਆਦਾ ਗਿਣਤੀ ਗੁਰਮਤਿ ਦੇ ਵਿਦਿਆਰਥੀਆਂ ਦੀ ਹੀ ਸੀ, ਜਿਹਨਾਂ ਦਾ ਹਜੇ ਸ਼ਸਤਰ ਵਿਦਿਆ ਦਾ ਬਹੁਤਾ ਅਭਿਆਸ ਨਹੀਂ ਸੀ।
"ਫੇਰ ਕੀ ਹੋਇਆ ਜੇ ਲੜ੍ਹਨਾ ਨਹੀਂ ਆਉਂਦਾ, ਮਰਨਾ ਤਾਂ ਆਉਂਦੈ...।”, ਕਿਸੇ ਨੇ ਜਦ ਦਮਦਮੇ ਦੇ ਇਕ ਵਿਦਿਆਰਥੀ ਨੂੰ ਕਿਹਾ, “ਤੁਸੀਂ ਪਠਾਨਾ ਨੂੰ ਕਿੰਝ ਰੋਕ ਲਓਗੇ, ਤੁਹਾਨੂੰ ਤਾਂ ਲੜ੍ਹਨਾ ਨਹੀਂ ਆਉਂਦਾ...?"
ਤਾਂ ਉਹ ਬੋਲਿਆ,
".. ਉਸ ਦੇ ਡੌਲਿਆਂ ਵਿਚ ਮਹਾਰਾਜ ਦੇ ਹੱਡਾਂ ਦੀ ਤਾਕਤ ਸੀ। ਜਦ ਉਹ ਗੜ੍ਹੀ ਵਿਚੋਂ ਨਿਕਲਿਆ ਤਾਂ ਜਿਉਂਦੇ ਵੈਰੀ ਤਾਂ ਕੀ ਮੁਰਦੇ ਵੀ ਕੁਰਲਾਉਣ ਲੱਗੇ ਕਿ ਸ਼ੁਕਰ ਹੈ ਸਾਨੂੰ ਅਜੀਤ ਸਿੰਘ ਦੇ ਸਾਹਮਣੇ ਨਹੀਂ ਖੜ੍ਹਨਾ ਪਿਆ। ਉਸ ਦੇ ਸਾਹਮਣੇ ਖੜ੍ਹ ਵੀ ਕੌਣ ਸਕਦਾ ਹੈ। ਸਾਹਿਬ ਦੀ ਜਨਮ ਭੂਮੀ ਪਾਂਵਟਾ ਸਾਹਿਬ ਤੋਂ ਜਮਨਾ ਦੀਆਂ ਛੱਲਾਂ ਉੱਚੀਆਂ ਹੋ ਹੋ ਕੇ ਚਮਕੌਰ ਵੱਲ ਤੱਕਣ ਲੱਗੀਆਂ। ਲਾਹੌਰ ਨੇ ਦਿੱਲੀ ਨੂੰ ਸੁਨੇਹਾ ਭੇਜਿਆ ਕਿ ਕਮਰਕੱਸੇ ਕਰ ਲਵੇ, ਖਾਲਸਾ ਜਵਾਨ ਹੋ ਗਿਆ ਹੈ। ਰਾਜੇ ਇੰਦਰ ਨੇ ਭੀਮ ਨੂੰ ਕਿਹਾ ਕਿ ਬਹਾਦਰੀ ਦੇਖਣੀ ਹੈ ਤਾਂ ਜਰਾ ਚਮਕੌਰ ਵੱਲ ਤੱਕੇ। ਸਭ ਦੇਵਤਿਆਂ, ਸੂਰਮਿਆਂ, ਯੋਧਿਆਂ ਨੇ ਬਾਬਾ ਅਜੀਤ ਸਿੰਘ ਨੂੰ ਨਮਸਕਾਰ ਕੀਤੀ।
ਮੁਗਲਾਂ ਦਾ ਇਕ ਪੂਰਾ ਵੱਡਾ ਦਲ ਯੋਧੇ ਉੱਤੇ ਟੁੱਟ ਕੇ ਪੈ ਗਿਆ। ਪਲਾ ਵਿਚ ਹੀ ਘੇਰੇ ਵਿਚੋਂ ਪਠਾਨਾ ਦੇ ਕਿਧਰੇ ਸਿਰ ਤੇ ਕਿਧਰੇ ਧੜ੍ਹ ਉੱਡਦੇ ਦਿਸੇ। ਜਿੱਥੇ ਸਾਹਿਬ ਅਜੀਤ ਸਿੰਘ ਦਾ ਪਰਛਾਵਾਂ ਵੀ ਪੈ ਜਾਂਦਾ, ਮੁਗਲਾਂ ਦੀਆਂ ਲਾਸ਼ਾਂ ਦੇ ਢੇਰ ਲੱਗ ਜਾਂਦੇ।
"ਕੀ ਇਸ ਕੋਲ ਕੋਈ ਤਲਵਾਰ ਹੈ ਜਾਂ ਕਹਿਰ ਹੈ ?" ਮੁਗਲ ਬੋਲੇ। "ਜਾਪਦੈ ਅਸਮਾਨੋ ਡਿੱਗਦੀ ਬਿਜਲੀ ਦੀ ਤਾਰ ਫੜ੍ਹ ਕੇ ਸੂਰਮੇ ਨੇ ਮਿਆਨ ਵਿਚ ਪਾ ਲਈ ਸੀ ਤੇ ਚਮਕੌਰ ਲਈ ਸੰਭਾਲ ਕੇ ਰੱਖੀ ਸੀ ਇਕ ਹੋਰ ਬੋਲਿਆ। "ਕੀ ਇਹ ਘੋੜਾ ਹੀ ਹੈ ਜਾਂ ਤੂਫਾਨ ਹੈ " ਸਾਹਿਬ ਦੇ ਘੋੜੇ ਦੀ ਤੇਜ਼ੀ ਦੁਸ਼ਮਨਾਂ ਨੂੰ ਚੱਕਰਾਂ ਵਿਚ ਪਾ ਰਹੀ ਸੀ । ਉਸਦੀਆਂ ਟਾਪਾਂ ਦੀ ਆਵਾਜ਼ ਵੀ ਕੋਈ ਨਹੀਂ ਸੀ ਤੇ ਉਹ ਹਰ ਪਾਸੇ ਹਨੇਰੀ ਵਾਂਗ ਦੌੜਿਆ ਫਿਰ ਰਿਹਾ ਸੀ।
ਸਾਹਿਬ ਅਜੀਤ ਸਿੰਘ ਨੇ ਜੰਗ ਏ ਮੈਦਾਨ ਵਿਚ ਭਾਜੜ ਮਚਾ ਦਿੱਤੀ ਸੀ। ਮੁਗਲਾਂ ਦੀ ਫੌਜ ਨੂੰ ਭੇਜਣ ਨੂੰ ਰਾਹ ਤੇ ਲੁਕਣ ਨੂੰ ਠਾਹਰ ਨਾ ਮਿਲੇ। ਦਸ ਲੇਖ ਦਾ ਦਲ ਸਾਹਿਬ ਅੱਗੇ ਕੀੜੀਆਂ ਦਾ ਭੋਣ ਜਾਪ ਰਿਹਾ ਸੀ। ਵੱਡੇ ਵੱਡੇ ਖੱਬੀ ਖਾਂ ਕਹਾਉਂਦੇ ਮੁਗਲਾਂ ਨੂੰ ਧਰਤੀ ਵਿਹਲ ਨਹੀਂ ਦੇ ਰਹੀ ਸੀ।
ਤੇ ਫੇਰ ਕਿਸੇ ਡਰ ਵਿਚ ਕੰਬੇ ਹੋਏ ਗੀਦੀ ਪਠਾਨ ਨੇ ਪਿੱਛਿਓ ਇਕ ਬਰਛੀ ਸਾਹਿਬ ਦੇ ਪਿੱਠ ਵਿਚ ਮਾਰੀ। ਸਾਹਿਬ ਦਾ ਧਿਆਨ ਪਿੱਛੇ ਗਿਆ ਤਾਂ ਅੱਗੋਂ ਤੀਰਾਂ ਦੀ ਇਕ ਬੌਛਾਰ ਨੇ ਸੀਨਾ ਵਿੰਨ ਦਿੱਤਾ।
ਸਾਹਿਬ ਨੂੰ ਚਮਕੌਰ ਦੇ ਮੈਦਾਨ ਵਿਚ ਸ਼ਹੀਦ ਹੋਇਆ ਦੇਖ 'ਸੱਚੇ ਪਾਤਸ਼ਾਹ' ਨੇ ਮੁੱਖੋਂ 'ਸ਼ਾਬਾਸ਼' ਉਚਾਰਿਆ। ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਜੀ ਨੇ ਇਕ ਦਮ ਮੁੜ ਕੇ ਚਮਕੌਰ ਵੱਲ ਦੇਖਿਆ। ਸਾਹਿਬ ਨੇ ਜਾਂਦੀ ਵਾਰ ਦੀ ਫਤਹਿ ਬੁਲਾਈ ਤੇ ਦੋਹਾਂ ਮਾਈਆਂ ਨੇ ਹੱਥ ਜੋੜ ਜਵਾਬ ਦਿੱਤਾ।
ਹੁਣ ਸਾਹਿਬ ਜੁਝਾਰ ਸਿੰਘ ਜੇ ਕੋਈ ਦੁਨਿਆਵੀ ਬਾਲ ਹੁੰਦਾ ਤਾਂ ਸ਼ਾਇਦ ਇਸ ਸਮੇਂ ਕੁਝ ਹੋਰ ਬੋਲਦਾ, ਪਰ ਉਹ ਦੁਨਿਆਵੀ ਕਦ ਸੀ। ਉਹ ਬੋਲਿਆ,
"ਤੀਰਾਂ, ਤਲਵਾਰਾਂ, ਨੋਜ਼ਿਆਂ ਨਾਲ ਖੇਡਣ ਨੂੰ ਮੇਰਾ ਵੀ ਚਿੱਤ ਹੈ ਗੁਰੂ ਪਿਤਾ, ਆਗਿਆ ਬਖਸ਼ੇ"
ਜੂਝਨ ਦੀ ਮਿੱਤ ਹੁਣ ਸਾਹਿਬ ਜੁਝਾਰ ਸਿੰਘ ਦੀ ਸੀ।
ਸਾਹਿਬ ਦੀ ਬੇਨਤੀ 'ਤੇ ਮਹਾਰਾਜ ਨੇ ਸਾਹਿਬ ਜੁਝਾਰ ਸਿੰਘ ਦੇ ਮੁਖ ਨੂੰ ਚੁੰਮਿਆਂ। ਇਹ ਮਹਾਰਾਜ ਦੀ ਹਾਮੀ ਹੀ ਸੀ।
ਸਤਿਗੁਰ ਬੋਲੇ, "ਮੈਂ ਜਦ ਪਿਤਾ ਜੀ ਮਹਾਰਾਜ ਨੂੰ ਕਿਹਾ ਸੀ ਕਿ ਧਰਮ ਹੋ ਜਾਨ ਦੇਣ ਲਈ ਆਪ ਜੀ ਤੋਂ ਵੱਡਾ ਬਲੀਦਾਨੀ ਕੌਣ ਹੋਏਗਾ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਤੁਹਾਨੂੰ ਜੰਗ ਏ ਮੈਦਾਨ ਵਿਚ ਜਾਣ ਤੋਂ ਰੋਕਾਂ"
"ਕੋਈ ਕਹਿ ਸਕਦਾ ਹੈ ਕਿ ਇਹ ਜੰਗ ਸਾਹਿਬ ਜੁਝਾਰ ਦੀ ਉਮਰ ਤੋਂ ਬਹੁਤ ਵੱਡੀ ਸੀ, ਪਰ ਸਾਹਿਬ ਨੂੰ ਨਾਗ ਫੜ੍ਹਨ ਦੇ ਮੰਤਰ ਆਉਂਦੇ ਸਨ. ਠੂਹੀਂ ਫੜ੍ਹਨ ਦੇ ਆਉਂਦੇ ਹੀ ਨਹੀਂ ਸਨ। ਕਦੇ ਸ਼ੇਰ ਵੀ ਕਿਸੇ ਦੇ ਰੋਕਿਆਂ ਰੁਕਿਆ ਹੈ। ਕਦੇ ਬਾਜ ਨੇ ਵੀ ਕਿਸੇ ਦੇ ਕਿਹਾਂ ਆਪਣੀ ਰਫਤਾਰ ਘੱਟ ਕੀਤੀ ਹੈ। ਸਾਹਿਬ ਨੂੰ ਕਿਸੇ ਸਿੰਘ ਨੇ ਪਿਆਰ ਵਿਚ ਕਿਹਾ ਵੀ ਸੀ.
"ਤੁਹਾਨੂੰ ਤਾਂ ਲੜ੍ਹਨਾ ਨਹੀਂ ਆਉਂਦਾ"
ਤਾਂ ਉਹ ਬੋਲੇ ਸਨ. "ਕੀ ਹੋਇਆ ਜੋ ਲੜ੍ਹਨਾ ਨਹੀਂ ਆਉਂਦਾ, ਮਰਨਾ ਤਾਂ ਆਉਂਦਾ ਹੈ" ਇਹ ਕਹਿੰਦਿਆਂ ਦਮਦਮੇ ਤੇ ਅੰਮ੍ਰਿਤਸਰ ਵਾਲੇ ਵਿਦਿਆਰਥੀਆਂ ਨੇ ਮਹਾਰਾਜ ਦੇ ਸਰੂਪਾਂ ਦੁਆਲੇ ਘੇਰਾ ਬਣਾ ਲਿਆ।
ਅੰਮ੍ਰਿਤਸਰ ਵਾਲੇ ਜੱਥੇ ਵਿਚੋਂ ਮਝੈਲ ਸਿੰਘਾਂ ਨੇ ਆਪਣੇ ਕਮਾਨ ਮੋਢਿਆਂ ਤੋਂ ਲਾਹੇ ਤੇ ਤੀਰਾਂ ਦੇ ਮੂੰਹ ਅਫਗਾਨਾਂ ਵੱਲ ਸਿੱਧੇ ਕਰ ਦਿੱਤੇ। ਉਹਨਾਂ ਪਹਿਲੇ ਤੀਰ ਛੱਡੇ ਤਾਂ ਕਈ ਅਫਗਾਨਾਂ ਦੇ ਸੀਨੇ ਵਿੰਨ੍ਹੇ ਗਏ। ਪਠਾਨ ਰੁਕ ਗਏ ਤੇ ਥੋੜਾ ਪਿੱਛੇ ਹੋ ਗਏ। ਸਿੰਘਾਂ ਤੀਰ ਕਮਾਨਾਂ ਵਿਚ ਚਾੜ੍ਹੇ ਹੋਏ ਸਨ, ਪਰ ਹੁਣ ਅਫਗਾਨ ਮਾਰ ਤੋਂ ਪਰ੍ਹੇ ਸਨ। ਸਿੰਘ ਅੱਗੇ ਵਧੇ ਤਾਂ ਨਾਲ ਦੇ ਸਿਆਣੇ ਸਿੰਘਾਂ ਨੇ ਰੋਕਿਆ,
"ਏਥੇ ਖਲੋ ਕੇ ਹੀ ਲੜੋ ਸਿੰਘਾਂ ਜਿਆਦਾ ਅੱਗੇ ਨਾ ਜਾਓ"
ਅਫਗਾਨ ਲਸ਼ਕਰ ਦਾ ਪਿਛਲਾ ਹਿੱਸਾ ਸੱਜੇ ਪਾਸਿਓ ਅੱਗੇ ਵਧਿਆ। ਸਿੰਘਾਂ ਨੇ ਤੀਰ ਓਧਰ ਨੂੰ ਛੱਡੋ। ਭਾਵੇਂ ਸੱਜੇ ਪਾਸਿਓ ਵਧਦੇ ਪਠਾਨਾ ਦਾ ਵੀ ਸਿੰਘਾਂ ਨੇ ਨੁਕਸਾਨ ਕਰ ਦਿੱਤਾ ਸੀ, ਪਰ ਏਨੇ ਨੂੰ ਸਾਹਮਣੇ ਤੇ ਖੱਬੇ ਪਾਸਿਆਂ ਵਾਲੇ ਅਫਗਾਨਾਂ ਨੂੰ ਭੱਜ ਕੇ ਅੱਗੇ ਵਧਨ ਦਾ ਮੌਕਾ ਮਿਲ ਗਿਆ।
ਸਿੰਘਾਂ ਕੋਲ ਤੀਰ ਮੁੱਕਦੇ ਜਾ ਰਹੇ ਸਨ। ਦਮਦਮੇ ਵਾਲੇ ਸਿੰਘ ਮੈਦਾਨ ਵਿਚੋਂ ਤੀਰ ਇਕੱਤ੍ਰ ਕਰਕੇ ਮਝੈਲਾਂ ਤੀਕ ਪੁਚਾ ਰਹੇ ਸਨ। ਕਈ ਮੁਗਲਾਂ ਦੀਆਂ ਲਾਸ਼ਾਂ ਵਿਚੋਂ ਵੀ ਉਹਨਾਂ ਤੀਰ ਖਿੱਚ ਖਿੱਚ ਕੱਢੇ। ਪਰ ਤਦ ਤੀਕ ਅਫਗਾਨ ਬਹੁਤ ਨਜ਼ਦੀਕ ਆ ਗਏ। ਹੁਣ ਦਮਦਮੇ ਵਾਲਿਆਂ ਨੇ ਮੈਦਾਨ ਵਿਚੋਂ ਢੀਮਾਂ ਚੌਂਕ ਕੇ ਅਬਦਾਲੀ ਲਸ਼ਕਰ ਉੱਤੇ ਵਰ੍ਹਾ ਦਿੱਤੀਆਂ। ਪਰ ਸੰਜੋਆਂ ਪਹਿਨੀ
ਆਉਂਦੇ ਅਫਗਾਨਾਂ ਦਾ ਢੀਮਾਂ ਕੀ ਵਿਗਾੜ ਲੈਂਦੀਆਂ।
ਜਿਹਨਾਂ ਸਿੰਘਾਂ ਕੋਲ ਕਿਰਪਾਨਾਂ ਸਨ ਉਹ ਕਿਰਪਾਨਾਂ ਤੇ ਬਾਕੀ ਸੇਂਟੇ ਆਦਿ ਲੈ ਕੇ ਜੰਗ ਲਈ ਅੱਗੇ ਵਧੇ। ਚਾਰ ਕੁ ਘੜੀਆਂ ਘਮਸਾਨ ਦਾ ਜੰਗ ਆਇਆ। ਦਮਦਮੇ ਵਾਲੇ ਵਿਦਿਆਰਥੀਆਂ ਕੋਲ ਕੋਈ ਸ਼ਸਤਰ ਨਹੀਂ ਸਨ, ਸੋ ਉਹ ਬਹੁਤਾ ਚਿਰ ਨਹੀਂ ਟਿਕ ਸਕਦੇ ਸਨ। ਪਰ ਫੇਰ ਵੀ ਉਹਨਾਂ ਜੰਗ ਨੂੰ ਪਿੱਠ ਨਹੀਂ ਦਿਖਾਈ। ਸਭ ਵਿਦਿਆਰਥੀ ਸ਼ਹੀਦ ਹੋਣ ਲੱਗੇ। ਅੰਮ੍ਰਿਤਸਰ ਸਾਹਿਬ ਵਾਲੇ ਮਝੈਲਾਂ ਨੇ ਬਹੁਤ ਬਹਾਦਰੀ ਨਾਲ ਮੁਕਾਬਲਾ ਕੀਤਾ। ਉਹਨਾਂ ਸਭਨਾ ਵਿਦਿਆਰਥੀਆਂ ਨੇ ਇਹ ਜੰਗ ਧਰਮ ਜੁੱਧ ਜਾਣ ਕੇ ਲੜਿਆ ਤੇ ਸ਼ਹਾਦਤਾਂ ਪਾਈਆਂ।
ਆਪਣੇ ਜਿਉਂਦੇ ਜੀਅ ਉਹਨਾਂ ਇਕ ਵੀ ਪਠਾਨ ਮਹਾਰਾਜ ਦੇ ਸਰੂਪਾਂ ਕੋਲ ਢੁੱਕਣ ਨਹੀਂ ਦਿਤਾ ਤੇ ਅੰਤ ਆਪਣੀਆਂ ਜਾਨਾਂ ਦੀ ਕੁਰਬਾਨੀ ਦੇ ਦਿੱਤੀ।
ਤੋਂ ਆਪਣੀ ਤੇਹ ਮਿਟਾ ਰਿਹਾ ਸੀ। ਦੂਜੇ ਪਾਸੇ ਖਲੋਤੇ ਜੈਨੇ ਤੇ ਭੀਖਨ ਹੋਈ ਤਾਂ ਪਿਛਲੀ ਝੜਪ ਵੇਲੇ ਵਾਪਰੇ ਵਰਤਾਰੇ ਤੋਂ ਹੀ ਐਸੇ ਸਦਮੇ ਵਿਚ ਸਨ ਕਿ ਉਹਨਾਂ ਦੇ ਸਾਹਮਣੇ ਸਿਖ ਵਹੀਰ ਪਾਣੀ ਪੀ ਰਿਹਾ ਸੀ, ਪਰ ਉਹ ਇਕ ਕਦਮ ਵੀ ਅਗਾਂਹ ਨਹੀਂ ਹੋ ਵਧ ਰਹੇ ਸਨ, ਸਗੋਂ ਆਪਣੇ ਵੱਲੋਂ ਇਹ ਸਭ ਅਣਗੋਲਾ ਹੀ ਕਰ ਰਹੇ ਸਨ।
ਅਬਦਾਲੀ ਅੱਗੇ ਵਧਿਆ। ਏਧਰੋਂ ਸਰਦਾਰ ਚੜ੍ਹਤ ਸਿੰਘ ਨੇ ਘੋੜੇ ਨੂੰ ਅੱਡੀ ਲਾਈ।
"ਇਹ ਚੜ੍ਹਤ ਸਿੰਘ ਹੈ ਹਜੂਰ ਸ਼ੁਕਰਚੱਕੀਆ ਚੜ੍ਹਤ ਸਿੰਘ.." ਇਕ ਸੈਨਾਪਤੀ ਨੇ ਅਬਦਾਲੀ ਨੂੰ ਦੱਸਿਆ।
"ਇਹੀ ਸੀ ਜੋ ਕੁਝ ਦੇਰ ਪਹਿਲਾਂ ਸਾਡੇ ਲਸ਼ਕਰ ਵਿਚ ਬਹੁਤ ਅੱਗੇ ਤੱਕ ਆ ਗਿਆ ਸੀ ਤੇ ਲਗਭਗ ਹਜ਼ੂਰ ਦੇ ਕੋਲ ਹੀ ਪਹੁੰਚ ਗਿਆ ਸੀ...", ਸੈਨਾਪਤੀ ਫੇਰ ਬੋਲਿਆ।
ਅਬਦਾਲੀ ਨੇ ਸਰਦਾਰ ਵੱਲ ਦੇਖਿਆ। ਸਰਦਾਰ ਤਾਂ ਪਹਿਲਾਂ ਹੀ ਉਸ ਨੂੰ ਘੂਰ ਰਿਹਾ ਸੀ। ਦੋਹਾਂ ਦੀਆਂ ਨਜ਼ਰਾਂ ਮਿਲੀਆਂ।
“ਮੌਤ ਦਾ ਰਤਾ ਵੀ ਭੈਅ ਨਹੀਂ ਤੈਨੂੰ, ਜੋ ਘੋੜਾ ਏਨਾ ਅਗਾਂਹ ਤੱਕ ਲੈ ਆਇਆ ਹੈਂ ?", ਅਬਦਾਲੀ ਸਰਦਾਰ ਚੜ੍ਹਤ ਸਿੰਘ ਨੂੰ ਸੁਣਾਉਣ ਲਈ ਉੱਚੀ ਬੋਲਿਆ।
“ਹੁੰਦਾ ਹੋਵੇਗਾ ਕਦੇ... ਹੁਣ ਯਾਦ ਨਹੀਂ ਆ ਰਿਹਾ.. ਪਰ ਜਦ ਤੋਂ ਪੰਥ ਦਾ ਪੱਲਾ ਫੜਿਆ ਹੈ ਤਦ ਤੋਂ ਤਾਂ ਕਿਸੇ ਚੀਜ਼ ਦਾ ਭੈਅ ਨਹੀਂ ਰਿਹਾ...". ਸਰਦਾਰ ਮੁਸਕੁਰਾਉਂਦਿਆਂ ਬੋਲਿਆ।
"ਕਾਬਲ ਹੋਵੇ ਚਾਹੇ ਪਾਨੀਪਤ ਵੱਡੇ ਤੋਂ ਵੱਡੇ ਸੂਰਮੇ ਮੌਤ ਦਾ ਭੈਅ ਤਾਂ ਮੰਨਦੇ ਹੀ ਹਨ.. “ਕਾਬਲ ਹੋਵੇ ਚਾਹੇ ਪਾਨੀਪਤ ਪੰਜਾਬ ਦੀ ਮਿੱਟੀ ਦਾ ਸੁਭਾਅ ਨਹੀਂ ਜਾਣਦੇ, ਆਨੰਦਪੁਰੀ ਦ੍ਰਿੜਤਾ ਨਾਲ ਵਾਕਫ ਨਹੀਂ.. ਕਾਬਲ ਤੇ ਪਾਨੀਪਤ ਨੂੰ ਕਹਿ ਪੰਜਾਂ ਸਿੰਘਾਂ ਅੱਗੇ ਪੇਸ਼ ਹੋਣ ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈਣ ਦੇਖੀਂ ਇਹ ਸਿਦਕ ਇਹਨਾਂ ਵਿਚੋਂ ਵੀ ਝਲਕਾਰੇ ਮਾਰਨ ਲੱਗੇਗਾ,
"ਜੇ ਕੋਈ ਕਹੇ ਕਿ ਉਹ ਮੌਤ ਤੋਂ ਨਹੀਂ ਡਰਦਾ ਤਾਂ ਜਾਂ ਤਾਂ ਉਹ ਝੂਠ ਬੋਲ ਰਿਹਾ ਹੈ ਤੇ ਜਾਂ ਫੇਰ ਕੋਈ ਪਾਗਲ ਹੈ। ਤੂੰ ਸਾਡੀ ਮੂਹਰਲੀ ਕਤਾਰ ਦੇ
ਸਰਮਿਆਂ ਨੂੰ ਦੇਖ ਰਿਹੈ ? ਨਹੁੰਦਰਾਂ ਨਾਲ ਬਘਿਆਤਾਂ ਦੇ ਢਿੱਡ ਚੀਰ ਦੇਣ ਵਾਲੇ ਸ਼ੇਰ ਨੇ ਸ਼ੇਰ,,
"ਮੈਂਅਅਅਅਅਅਅ..ਅਅਅਅਅਅਅਅਅਅ. ਸਰਦਾਰ ਨੇ ਘੋੜਾ ਥੋੜਾ ਅੱਗੇ ਕੀਤਾ ਤਾਂ ਅਬਦਾਲੀ ਦੇ ਸੂਰਮਿਆਂ ਦੀ ਮੂਹਰਲੀ ਕਤਾਰ ਦੋ ਕਦਮ ਪਿੱਛੇ ਹੋ ਗਈ। ਇਹ ਵਰਤਾਰਾ ਦੇਖ ਕੇ ਪਿੱਛੋਂ ਕਿਸੇ ਮਖੌਲੀਏ ਸਿੰਘ ਨੇ ਅਬਦਾਲੀ ਨੂੰ ਚਿੜਾਉਣ ਲਈ ਮੇਮਨੇ ਦੀ ਆਵਾਜ਼ ਕੱਢੀ ਪਤਾ ਨਹੀਂ ਸਿੰਘ ਦੇ ਆਵਾਜ਼ ਕੱਢਣ ਕਰਕੇ ਜਾਂ ਕਿਸੇ ਹੋਰ ਕਾਰਨ, ਅਬਦਾਲੀ ਦੇ ਲਸ਼ਕਰ ਵਿਚ ਪਿੱਛੇ ਬੰਨ੍ਹੇ ਹੋਏ ਕਈ ਬੱਕਰਿਆਂ ਨੇ ਇਕੱਠਿਆਂ ਮਿਆਂਕਣਾ ਸ਼ੁਰੂ ਕਰ ਦਿੱਤਾ।
"ਮੈਂਅਅਅਅਅ.............ਅਅਅਅਅ.... ਸਿੰਘਾਂ ਦੇ ਸਾਰੇ ਜੱਥੇ ਦਾ ਹਾਸਾ ਨਿਕਲ ਗਿਆ। ਅਬਦਾਲੀ ਨੂੰ ਆਪਣੇ ਸ਼ੇਰਾਂ 'ਤੇ ਸ਼ੱਕ ਹੋਣ ਲੱਗਾ।
"ਬੱਕਰੀਆਂ ਨੂੰ ਜੰਗੀ ਬਸਤਰ ਪਵਾ ਕੇ ਸ਼ੇਰ ਨਹੀਂ ਬਣਾਇਆ ਜਾ ਸਕਦਾ ਅਹਿਮਦ ਸ਼ਾਹ। ਆਪਣੇ ਇਹਨਾਂ ਸੂਰਮਿਆਂ ਅੱਗੇ ਭਾਈ ਸੁੱਖਾ ਸਿੰਘ ਦਾ ਨਾਮ ਤਾਂ ਲੈ ਕੇ ਦੇਖ, ਜੇ ਇਹਨਾਂ ਦੇ ਟੋਪਾਂ ਵਿਚੋਂ ਮੁੜਕਾ ਨਾ ਚਿਉਣ ਲੱਗੇ ਤਾਂ ਮੈਨੂੰ ਚੜ੍ਹਤ ਸਿੰਘ ਨਾ ਕਹੀਂ..
ਭਾਈ ਸੁੱਖਾ ਸਿੰਘ ਦਾ ਨਾਮ ਸੁਣਦਿਆਂ ਸਚਮੁਚ ਕਈ ਗਿਲਜਿਆਂ ਦੇ ਰੰਗ ਪੀਲੇ ਪੈ ਗਏ।
“ਸਾਰੇ ਵਹੀਰ ਨੇ ਜਲ ਛਕ ਲਿਆ ਹੈ ਖਾਲਸਾ ਜੀ... ਹੁਣ ਅੱਗੋਂ ਕੀ ਹੁਕਮ ਹੈ...", ਵਹੀਰ ਦੀ ਰਾਖੀ ਵਾਲੇ ਸਿੰਘਾਂ ਵਿਚੋਂ ਕਿਸੇ ਨੇ ਆਵਾਜ਼ ਮਾਰੀ ਤੇ ਸਰਦਾਰ ਚੜ੍ਹਤ ਸਿੰਘ ਮੁਸਕੁਰਾਉਣ ਲੱਗਾ।
"ਹੁਕਮ ਕੀ ਹੈ... ਜਿੰਨਾ ਚਿਰ ਅਸੀਂ ਢਾਬ ਕੋਲ ਰਹਾਂਗੇ ਇਹ ਵਿਚਾਰ ਅਫਗਾਨ ਮੇਮਨੇ ਤਿਹਾਏ ਮਰੇ ਰਹਿਣਗੇ.. ਅੱਗੇ ਨੂੰ ਚਾਲਾ ਪਾਓ ਤਾਂ ਕਿ ਬੱਕਰੀਆਂ ਦਾ ਇਹ ਵੱਗ ਵੀ ਪਾਣੀ ਪੀ ਸਕੇ...", ਇਹ ਕਹਿੰਦਿਆਂ ਸਰਦਾਰ ਚੜ੍ਹਤ ਸਿੰਘ ਨੇ ਅਬਦਾਲੀ ਵੱਲ ਦੇਖਿਆ, ਉਸ ਦੀਆਂ ਅੱਖਾਂ ਵਿਚੋਂ ਲਹੂ ਚਿਉਂ ਰਿਹਾ ਸੀ, “ਹੁਣ ਅਸੀਂ ਥੋੜੀ ਕਾਹਲ ਵਿਚ ਹਾਂ ਤੇਰੇ ਨਾਲ ਕੌਲ਼ ਰਿਹਾ ਕਿ ਛੇਤੀ ਹੀ ਫੇਰ ਮੇਲੇ ਹੋਣਗੇ ਭਲੀ ਚਾਹੁੰਦਾ ਹੈਂ ਤਾਂ ਚੁਪ ਚਾਪ ਆਪਣੀ ਤਿਹਾਈ ਫੌਜ ਨੂੰ ਪਾਣੀ ਪਿਆ ਤੇ ਜਿੰਨੀ ਛੇਤੀ ਹੋ ਸਕੇ ਪੰਜਾਬ ਵਿਚੋਂ ਕੂਚ ਕਰ ਜਾਹ "
ਸਰਦਾਰ ਦੇ ਇਹ ਬੋਲ ਅਬਦਾਲੀ ਦੇ ਸੀਨੇ ਜ਼ੰਗਾਲੇ ਛੁਰੇਂ ਵਾਂਗ ਵੱਜੇ।
ਪਿਆ ਸੀ। ਸਰਦਾਰ ਨੂੰ ਇਤਮਿਨਾਨ ਇਸ ਗੱਲ ਦਾ ਸੀ ਕਿ ਸਿੰਘਾਂ ਨੇ ਗਜ਼ਬ ਸ੍ਰੀ ਬਹਾਦਰੀ ਦਿਖਾਈ ਤੇ ਤੁਰਦੇ ਰਹਿਣ ਦੀ ਨੀਤੀ ਸਦਕਾ ਉਹਨਾਂ ਨੇ ਬਹੁਤ ਜਾਨਾਂ ਬਚਾ ਲਈਆਂ ਸਨ।
ਅਬਦਾਲੀ ਨੇ ਫੇਰ ਪਿਛਾਂਹ ਮੁੜ ਕੇ ਦੇਖਿਆ। ਏਧਰੋਂ ਸਰਦਾਰ ਜੱਸਾ ਸਿੰਘ ਨੇ ਵੀ ਜਾਂਦੇ ਅਫਗਾਨ ਲਸ਼ਕਰ ਵਾਲ ਨਿਗਾਹ ਮਾਰੀ। ਉਹਨਾਂ ਦੇਸਾ ਦੀਆਂ ਅੱਖਾਂ ਮਿਲੀਆਂ। ਕਿੰਨਾ ਚਿਰ ਉਹ ਇਕ ਦੂਜੇ ਨੂੰ ਇਸੇ ਤਰ੍ਹਾਂ ਦੇਖਦੇ ਰਹੇ। ਅਬਦਾਲੀ ਦਾ ਹਾਥੀ ਤੇ ਸਰਦਾਰ ਦਾ ਘੋੜਾ ਤੁਰਦੇ ਰਹੇ ਤੇ ਉਹ ਇਕ ਦੂਜੇ ਤੋਂ ਅਲੋਪ ਹੋ ਗਏ।
ਅਬਦਾਲੀ ਨੇ ਆਪਣੇ ਚੋਗੇ ਅੰਦਰ ਹੱਥ ਪਾਇਆ। ਟੋਲ ਕੇ ਕੋਈ ਚੀਜ਼ ਬਾਹਰ ਕੱਢੀ। ਇਹ ਕੋਈ ਸਿੱਕਾ ਸੀ। ਇਬਾਰਤ ਸੀ,
'ਮੁਲਕ ਅਹਿਮਦ ਗ੍ਰਿਫਤ ਜੱਸਾ ਕਲਾਲ'
ਅਬਦਾਲੀ ਨੇ ਪਿੱਛੇ ਮੁੜ ਕੇ ਦੇਖਿਆ, ਪਰ ਸਰਦਾਰ ਸਿਖ ਲਸ਼ਕਰ ਸਮੇਤ ਅੱਖੋਂ ਓਹਲੇ ਹੋ ਚੁੱਕਾ ਸੀ। ਕੁਝ ਚਿਰ ਅਬਦਾਲੀ ਸਿੱਕੇ ਵੱਲ ਤੱਕਦਾ ਰਿਹਾ, ਫੇਰ ਉਸ ਨੇ ਇਕ ਆਖਰੀ ਵਾਰ ਪਿੱਛੇ ਮੁੜ ਕੇ ਦੇਖਿਆ, ਬੋਲਿਆ,
'ਮੁਲਕ ਅਹਿਮਦ ਗ੍ਰਿਫਤ ਜੱਸਾ ਕਲਾਲ'
ਤੇ ਚਲਾ ਗਿਆ।
ਸਭ ਸਿਖ ਸਰਦਾਰ ਵਾਪਸ ਵਹੀਰ ਕੋਲ ਪਰਤ ਆਏ। ਸਭ ਸਰਦਾਰਾਂ ਦੇ ਪਿੰਡੇ ਫੱਟਾਂ ਨਾਲ ਭਰੇ ਹੋਏ ਸਨ। ਸ਼ਾਇਦ ਹੀ ਕੋਈ ਐਸਾ ਸਰਦਾਰ ਹੋਵੇ ਜਿਸ ਦੀ ਦੇਹ 'ਤੇ ਘੱਟੋ ਘੱਟ ਪੰਜ ਸੱਤ ਫੱਟ ਨਾ ਹੋਣ। ਵਹੀਰ ਨੇ ਪਾਣੀ ਪੀ ਲਿਆ ਸੀ ਤੇ ਜ਼ਖਮੀਆਂ ਨੂੰ ਸੰਭਾਲਣ ਵਿਚ ਰੁੱਝੇ ਹੋਏ ਸਨ। ਪਰ ਫੱਟੜਾਂ ਦੀ ਗਿਣਤੀ ਓਨੀ ਨਹੀਂ ਸੀ, ਜਿੰਨੀ ਮਾਰੇ ਗਿਆਂ ਦੀ ਸੀ। ਮੈਦਾਨ ਵਿਚ ਪਈ ਜਿਸ ਦੇਹ ਕੋਲ ਵੀ ਸਿੰਘ ਜਾਂਦੇ, ਉਹ ਕੂਚ ਕਰ ਗਈ ਹੁੰਦੀ ਸੀ। ਜ਼ਖਮੀਆਂ ਨੂੰ ਤਾਂ ਗੱਡਿਆਂ ਵਿਚ ਲੱਦ ਕੇ ਅੱਗੇ ਤੋਰਿਆ ਜਾ ਰਿਹਾ ਸੀ, ਪਰ ਮਾਰੇ ਗਿਆਂ ਦੀਆਂ ਦੇਹਾਂ ਦਾ ਢੇਰ ਲੱਗ ਗਿਆ ਸੀ।
"ਕਹਿੰਦੇ ਨੇ ਵਹੀਰ ਤੇ ਮਿਸਲਾਂ ਦੇ ਲੜਾਕੇ ਸਿੰਘ ਰਲਾ ਕੇ ਲਗਭਗ ਇਕ ਲੱਖ ਦਾ ਜੱਥਾ ਸੀ, ਜਿਸ ਵਿਚੋਂ ਅੱਧੇ ਮਾਰੇ ਗਏ ਸਨ। ਕੋਈ ਪੰਜਾਹ ਹਜ਼ਾਰ ਕਹਿੰਦਾ ਸੀ ਕੋਈ ਸੱਠ... ਪਰ ਮੇਰਾ ਪਿਤਾ ਤੇ ਚਾਚਾ ਉੱਥੇ ਮੌਜੂਦ ਸਨ, ਉਹਨਾਂ
ਨੇ ਗਿਣਤੀ ਤੀਹ ਹਜ਼ਾਰ ਦੇ ਲਗਭਗ ਦੱਸੀ ਸੀ ", ਬਾਬਾ ਭੰਗ ਬੋਲਿਆ।
"ਵਾਹਿਗੁਰੂ....
"ਇਤਿਹਾਸ ਕੁਝ ਵੀ ਕਹੇ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਤੀਹ ਹਜ਼ਾਰ ਤੋਂ ਤਾਂ ਵੱਧ ਹੀ ਇਸ ਘੱਲੂਘਾਰੇ ਦੀ ਭੇਟ ਹੋ ਗਏ ਸਨ.. "
"ਅਫਗਾਨ ਦਲ ਦਾ ਕਿੰਨਾ ਕੁ ਨੁਕਸਾਨ ਹੋਇਆ ?”, ਇੰਦਰਜੀਤ ਬੋਲਿਆ।
"ਬਜ਼ੁਰਗ ਦੱਸਦੇ ਸਨ ਕਿ ਸਾਡੇ ਲੜਾਕੇ ਸਿੰਘਾਂ ਵਿਚੋਂ ਪੰਜ ਹਜ਼ਾਰ ਸ਼ਹੀਦੀਆਂ ਪਾ ਗਏ ਸਨ ਤੇ ਦਸ ਹਜ਼ਾਰ ਤੋਂ ਕੁਝ ਵਧ ਅਫਗਾਨ ਸੈਨਾ ਮਾਰੀ ਗਈ...
ਮਾਰੇ ਗਏ ਪਰਿਵਾਰਾਂ ਦੀਆਂ ਲਾਸ਼ਾਂ ਨੂੰ ਸੰਭਾਲਦੇ ਹੋਏ ਕਾਫੀ ਸਿੰਘ ਸੋਗ ਵਿਚ ਜਾ ਰਹੇ ਸਨ। ਸਭ ਪਾਸੇ ਉਦਾਸੀ ਛਾ ਰਹੀ ਸੀ। ਹਲਾਂਕਿ ਸਿੰਘਾਂ ਨੇ ਅਬਦਾਲੀ ਦਾ ਨੱਕ ਭੰਨ ਦਿੱਤਾ ਸੀ, ਪਰ ਫੇਰ ਵੀ ਕਿਸੇ ਕੌਮ ਦੇ ਏਨੀ ਵੱਡੀ ਗਿਣਤੀ ਵਿਚ ਨੁਕਸਾਨ ਹੋ ਜਾਣ 'ਤੇ ਸੋਗ ਤਾਂ ਹੁੰਦਾ ਹੀ ਹੈ।
ਮਾਈਆਂ ਦੀਆਂ ਅੱਖਾਂ ਵਿਚੋਂ ਅੱਥਰੂ ਲਗਾਤਾਰ ਵਹਿ ਰਹੇ ਸਨ।
"ਤੇਰਾ ਵੀ ਕੋਈ ਮਾਰਿਆ ਗਿਆ ਹੈ ਅੰਬੋ..", ਰੋ ਰਹੀ ਇਕ ਬਜ਼ੁਰਗ ਮਾਤਾ ਕੋਲ ਜਾ ਕੇ ਇਕ ਮੁਟਿਆਰ ਨੇ ਪੁੱਛਿਆ।
“ਸਾਰੇ ਮੇਰੇ ਹੀ ਸਨ ਧੀਏ. ਮਾਰੇ ਨਹੀਂ ਗਏ... ਲੇਖੇ ਲੱਗੇ ਨੇ ਭੈਣ ਭਰਾ ਪੁੱਤ ਧੀਆਂ ਸਾਰੇ... ਤੇ ਇਹ ", ਮਾਤਾ ਬੋਲੀ।
"ਪਰ ਤੇਰਾ ਆਪਣਾ ਪਰਿਵਾਰ ਕਿੱਥੇ ਹੈ... ਦੁਨਿਆਵੀ ਪਰਿਵਾਰ...?" “ਉਹ ਸਾਰੇ ਵੀ ਇਕ ਐਸੇ ਹੀ ਘੱਲੂਘਾਰੇ ਦੀ ਭੇਟ ਹੋ ਗਏ ਸਨ... ਕਈ ਵਰ੍ਹੇ ਪਹਿਲਾਂ " ਮਾਤਾ ਦੇ ਦੋ ਪੁੱਤ, ਇਕ ਭਰਾ ਤੇ ਪਤੀ ਛੋਟੇ ਘੱਲੂਘਾਰੇ ਵਿਚ 'ਲੇਖੇ' ਲੱਗ ਗਏ ਸਨ।
ਐਸੀਆਂ ਕਿੰਨੀਆਂ ਹੀ ਮਾਈਆਂ ਸੋਗ ਦੇ ਘਰ ਵਿਚ ਬੈਠੀਆਂ ਸਨ। ਇਹੋ ਜਹੇ ਗਮਗੀਨ ਮਾਹੌਲ ਵਿਚ ਇਕ ਦਮ ਕਿਸੇ ਦੇ ਗਾਉਣ ਦੀ ਆਵਾਜ਼ ਆਉਣ ਲੱਗੀ। ਢਾਬ ਦੇ ਪਰਲੇ ਕੰਢੇ 'ਤੇ ਖਲੋਤਾ ਇਕ ਨਿਹੰਗ ਸਿੰਘ ਕੁਝ ਗਾ ਰਿਹਾ ਸੀ। ਸਭ ਧਿਆਨ ਨਾਲ ਸੁਨਣ ਲੱਗੇ,
"ਤੱਤ ਖਾਲਸੇ ਸੋ ਰਹਯੋ ਗਯੋ ਸੋ ਖੋਟ ਗਵਾਇ”
"ਕੀ ਗਾ ਰਿਹੈ ਪੁੱਤ ਉਹ ਸਿੰਘ ?”, ਇਕ ਮਾਤਾ ਨੇ ਕੋਲ ਖਲੋਤੇ ਬਾਲ ਨੂੰ ਪੁੱਛਿਆ।
" ਤੱਤ ਖਾਲਸੇ ਸੋ ਰਹਯੋ ਗਯੋ ਸੋ ਖੋਟ ਗਵਾਇ"
"ਕੱਚ ਪਿੱਲ ਝੜ ਗਈ ਹੈ, ਹਰ ਤਰ੍ਹਾਂ ਦੀ ਖੋਟ ਮਿਲਾਵਟ ਨਿਕਲ ਗਈ ਹੈ... ਕਰਮਾਂ ਦੀ ਜੋ ਕੋਈ ਮਾੜੀ ਮੋਟੀ ਮੈਲ ਸੀ ਉਹ ਵੀ ਲਹਿ ਗਈ ਹੈ। ਖਾਲਸਾ ਉਸੇ ਤਰ੍ਹਾਂ ਅਡੋਲ ਖਲੋਤਾ ਹੈ ...", ਇਕ ਬਜ਼ੁਰਗ ਬਾਪੂ, ਨਿਹੰਗ ਸਿੰਘ ਦੇ ਬੋਲਾਂ ਨੂੰ ਖੋਲ੍ਹਦਿਆਂ ਬੋਲਿਆ।
"ਤੱਤ ਖਾਲਸੇ ਸੋ ਰਹਯੋ ਗਯੋ ਸੋ ਖੋਟ ਗਵਾਇ"
ਗਾਉਂਦੇ ਹੋਏ ਸਿੰਘ ਨੇ 'ਰਹਿਰਾਸ ਸਾਹਿਬ' ਸ਼ੁਰੂ ਕਰ ਦਿੱਤੀ।
“ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ॥"
ਸਾਰੇ ਵਹੀਰ ਨੇ ਚੌਕੜੇ ਮਾਰ ਲਏ।
"ਆਖਾ ਜੀਵਾ ਵਿਸਰੈ ਮਰਿ ਜਾਉ॥ "
"ਤੂੰ ਕਰਤਾ ਸਚਿਆਰ ਮੈਡਾ ਸਾਈਂ॥"
ਜੋ ਤਉ ਭਾਵੈ ਸੋਈ ਥੀਸੀ ਜੋ ਤੂ ਦੇਹਿ ਸੋਈ ਹਉ ਪਾਈ॥"
"ਧੰਨ ਜੀਓ ਤਿਹ ਕੋ ਜਗ ਮੈ ਮੁਖਿ ਤੇ ਹਰਿ ਚਿਤ ਮੈ ਜੁਧ ਬਿਚਾਰੈ॥"
"ਅਨੰਦ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ॥"
ਕੁਝ ਕੁ ਸਤਰਾਂ ਉਸ ਨੇ ਬਹੁਤ ਉੱਚੀ ਬੋਲ ਕੇ ਪੜ੍ਹੀਆਂ।
"ਰਖੇ ਰਖਣਹਾਰਿ ਆਪਿ ਉਬਾਰਿਅਨੁ॥
ਗੁਰ ਕੀ ਪੈਰੀ ਪਾਇ ਕਾਜ ਸਵਾਰਿਅਨੁ॥
ਸਮਾਪਤੀ ਮਗਰੋਂ ਉਸੇ ਨਿਹੰਗ ਸਿੰਘ ਨੇ ਅਰਦਾਸ ਆਰੰਭ ਕੀਤੀ। ਸਾਰਾ ਪੰਥ ਹੱਥ ਜੋੜ ਖੜ੍ਹਾ ਹੋ ਕੇ ਅਰਦਾਸ ਵਿਚ ਜੁੜ ਗਿਆ। ਅਰਦਾਸ ਵਿਚ ਉਸ ਸਿੰਘ ਨੇ ਜੋ ਅੰਤਲੇ ਸਬਦ ਕਹੇ ਉਹ ਮਹਾਰਾਜ ਦੇ ਪਰਮ ਮਨੁੱਖ ਗੁਰਮੁਖ ਦੀ ਅਸਲ ਵਿਆਖਿਆ ਹੈ, ਉਹ ਸਿਖੀ ਹੈ,
ਉਹ ਬੋਲਿਆ,
"ਹੇ ਨਿਮਾਨਿਆਂ ਦੇ ਮਾਣ ਨਿਤਾਨਿਆਂ ਦੇ ਤਾਣ ਸੱਚੇ ਪਿਤਾ ਅਕਾਲ ਪੁਰਖ ਜੀਓ, ਚਕਰਵਰਤੀ ਸਮਰਾਟ ਧੰਨ ਧੰਨ ਗੁਰੂ ਨਾਨਕ ਦੇਵ ਜੀਓ, ਧੰਨ ਧੰਨ ਕਲਗੀਧਰ ਸੁਆਮੀਂ ਜੀ, ਧੰਨ ਧੰਨ ਅਦਿ ਸ਼ਕਤੀ ਜਗਤ ਮਾਤਾ ਮਾਤਾ ਸਾਹਿਬ ਦੇਵਾਂ ਜੀਓ, ਆਪ ਜੀ ਦੇ ਭਾਣੇ ਵਿਚ ਚਾਰ ਪਹਿਰ ਦਿਨ ਸੁਖਾਂ ਦਾ
ਬਤੀਤ ਹੋਇਆ ਹੈ, ਚਾਰ ਪਹਿਰ ਰਾਤ ਆ ਰਹੀ ਹੈ ਸਤਿਗੁਰੂ, ਇਸੇ ਤਰ੍ਹਾਂ ਚੜ੍ਹਦੀ ਕਲਾ ਵਿਚ ਬਤੀਤ ਕਰਵਾਉਣੀ ਸੱਚੇ ਪਾਤਸ਼ਾਹ ਜੀਓ। ਆਪਣੇ ਖਾਲਸੇ ਨੂੰ ਤਾਕਤ ਬਖਸ਼ੋ ਕਿ ਉਹ ਜਬਰਾਂ ਜ਼ੁਲਮਾਂ ਨਾਲ ਟੱਕਰ ਲੈਂਦਾ ਤੇ ਘੱਲੂਘਾਰਿਆ ਦਾ ਸਾਹਮਣਾ ਕਰਦਾ ਹੋਇਆ ਇਸੇ ਤਰ੍ਹਾਂ ਅਡੋਲ ਖਲੋਤਾ ਰਹੇ। ਸ਼ਹਾਦਤਾਂ ਪਾ ਗਏ ਸਿੰਘ, ਸਿੰਘਣੀਆਂ, ਭੁਜੰਗੀ ਭੁਜੰਗਣਾ ਨੂੰ ਆਪਣੇ ਚਰਨਾ ਵਿਚ ਨਿਵਾਸ ਬਖਸਨਾ ਸਤਿਗੁਰੂ ਜੀਓ। ਕਿਰਪਾ ਕਰੋ ਤੇ ਸੇਈ ਪਿਆਰੇ ਮੇਲਹੁ ਜਿਨਾਂ ਮਿਲਿਆਂ ਆਪ ਜੀ ਦਾ ਨਾਮ ਚਿਤ ਆਵੇ,
ਨਾਨਕ ਨਾਮ ਚੜ੍ਹਦੀ ਕਲਾ,
ਤੇਰੇ ਭਾਣੇ ਸਰਬੱਤ ਦਾ ਭਲਾ"
"ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਹਿ ਪਾਵੇ ਸਰਹੰਦ ਦੀਆਂ ਦੀਵਾਰਾਂ ਵਾਲੇ ਜਜ਼ਬਿਆਂ ਨੂੰ ਭਾਵੇਂ ਸਤਿ ਸ੍ਰੀ ਅਕਾਲ। ਦੇਗ ਤੇਗ ਫਤਹਿ ਗੁਰੂ ਖਾਲਸੇ ਦੀ ਹਰ ਮੈਦਾਨ ਫਤਹਿ। ਅਤੇ ਸੋ ਝੜੇ ਸਰਨ ਪਵੇ ਸੋ ਤਰੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ"
ਅੰਮ੍ਰਿਤਸਰ ਭਲ ਜੋ ਜਗ੍ਹਾ ਲਾਗੇ ਦੇਨ ਗਿਰਾਇ॥
"ਜੇ ਕੋਈ ਕਹੇ ਕਿ ਉਹ ਮੌਤ ਤੋਂ ਨਹੀਂ ਡਰਦਾ ਤਾਂ ਜਾਂ ਤਾਂ ਉਹ ਝੂਠ ਬੋਲ ਰਿਹਾ ਹੈ ਤੇ ਜਾਂ ਫੇਰ ਕੋਈ ਪਾਗਲ ਹੈ।", ਅਬਦਾਲੀ ਦਾ ਸਦਾ ਤੋਂ ਇਹੋ ਵਿਚਾਰ ਰਿਹਾ ਸੀ ਤੇ ਇਹੀ ਸਬਦ ਉਸ ਨੇ ਸਰਦਾਰ ਚੜ੍ਹਤ ਸਿੰਘ ਨੂੰ ਵੀ ਕਹੇ ਸਨ।
ਤੇ ਫੇਰ ਅਬਦਾਲੀ ਸਿਖ ਸਰਦਾਰਾਂ ਨੂੰ ਮਿਲਿਆ, ਜਿਹਨਾਂ ਦਾ ਡੇਰਾ ਸਿਰਾਂ ਤੋਂ ਪਾਰ ਸੀ ਤੇ ਜੋ ਮੌਤ ਨੂੰ ਟਿੱਚ ਜਾਣਦੇ ਸਨ।
ਹੁਣ ਅਕਸਰ ਅਬਦਾਲੀ ਉਹ ਵਾਕ ਇਸ ਤਰ੍ਹਾਂ ਬੋਲਦਾ ਸੀ,
"ਜੇ ਕੋਈ ਕਹੇ ਕਿ ਉਹ ਮੌਤ ਤੋਂ ਨਹੀਂ ਡਰਦਾ, ਤਾਂ ਸਮਝ ਲਵੋ ਕਿ ਜਾਂ ਤਾਂ ਉਹ ਝੂਠ ਬੋਲ ਰਿਹਾ ਹੈ ਜਾਂ ਕੋਈ ਪਾਗਲ ਹੈ ਤੇ ਜਾਂ ਫੇਰ ਉਹ ਸਿਖ ਹੈ।"
''ਸੱਚ ਕਿਹਾ ਬਾਦਸ਼ਾਹ ਸਲਾਮਤ " ਅਬਦਾਲੀ ਐਤਕੀਂ ਉੱਚੀ ਬੋਲ ਗਿਆ ਸੀ ਤੇ ਫੌਜਦਾਰ ਨਜ਼ੀਬ ਖਾਨ ਨੇ ਵੀ ਸੁਣ ਲਿਆ।
"ਹਜ਼ੂਰ ਹੁਣ ਜਦ ਅਸੀਂ ਪਟਿਆਲੇ ਕੋਲ ਦੀ ਲੰਘ ਹੀ ਰਹੇ ਹਾਂ ਤਾਂ ਕਿਉਂ ਨਾ ਆਲਾ ਸਿੰਘ ਨਾਲ ਵੀ ਹਿਸਾਬ ਕਰਦੇ ਚੱਲੀਏ", ਨਜੀਬ ਖਾਨ ਨੇ ਗੱਲ ਬਦਲੀ।
"ਉਸ ਨੂੰ ਤਾਂ ਅਸੀਂ ਪਿਛਲੇ ਸਾਲ ਆਪ ਇਸ ਇਲਾਕੇ ਦਾ ਹਾਕਮ ਬਣਾਇਆ ਸੀ, ਕੀ ਉਹ ਵੀ ਏਥੇ ਮੌਜੂਦ ਸੀ, ਸਿਖਾਂ ਵੱਲ ?", ਅਬਦਾਲੀ ਨੇ ਨਜ਼ੀਬ ਖਾਨ ਨੂੰ ਪੁੱਛਿਆ।
"ਆਪ ਤਾਂ ਭਾਵੇਂ ਨਹੀਂ ਸੀ ਹਜੂਰ, ਪਰ ਉਸ ਦੀ ਹਮਦਰਦੀ ਤਾਂ ਸੀ। ਇਸ ਦੇ ਇਲਾਕੇ ਵਿਚ ਸ਼ਰਨ ਲੈਣ ਲਈ ਹੀ ਸਿਖ ਅੰਮ੍ਰਿਤਸਰ ਤੋਂ ਚੱਲੇ ਸਨ। ਸਾਡੇ ਸੂਹੀਏ ਦੱਸਦੇ ਹਨ ਕਿ ਸਿਖਾਂ ਨੂੰ ਡੂੰਘੇ ਜੰਗਲਾਂ ਦੇ ਰਾਹਾਂ ਵਿਚੋਂ ਕੱਢ ਕੇ ਲਿਜਾਣ ਵਾਲੇ ਵੀ ਆਲਾ ਸਿੰਘ ਦੇ ਦੂਤ ਹੀ ਸਨ"
"ਇਸ ਕੰਮਬਖ਼ਤ ਦੀ ਐਸੀ ਮਜਾਲ ਪੇਸ਼ ਕਰੋ ਉਸ ਨੂੰ ਮੇਰੇ ਅੱਗੇ,
"ਹੋਰ ਤਾਂ ਹੋਰ ਹਜ਼ੂਰ, ਆਪਣਾ ਤਾਂ ਇਸ ਨਾਲ ਪੁਰਾਣਾ ਹਿਸਾਬ ਵੀ ਬਾਕੀ ਹੈ। ਪਾਨੀਪਤ ਵਿਚ ਮਰਾਠਿਆਂ ਨੂੰ ਰਸਦ ਵੀ ਏਧਰੋਂ ਹੀ ਜਾਂਦਾ ਰਿਹਾ ਹੈ.
ਕੋਲ ਹੀ ਖਰੜ ਵਾਲਾ ਲਛਮੀ ਨਰਾਇਣ ਖਲੋਤਾ ਸੀ। ਉਹ ਆਲਾ ਸਿੰਘ
ਦਾ ਗੁਆਂਢੀ ਹੋਣ ਕਰਕੇ ਵੀ ਉਸ ਨਾਲ ਈਰਖਾ ਕਰਦਾ ਸੀ। ਉਹ ਬੋਲਿਆ,
ਜਾਹ ਪਨਾਹ, ਸਿਖ ਵਹੀਰ ਜੋ ਹੁਣ ਅੱਗੇ ਮਾਲਵੇ ਦੇ ਲੱਖੀ ਜੰਗਲ ਨੂੰ ਲੰਘ ਗਿਆ ਹੈ, ਪਹਿਲਾਂ ਉਹਨਾਂ ਦੀ ਬਰਨਾਲੇ ਰੁਕਣ ਦੀ ਯੋਜਨਾ ਹੀ ਸੀ। ਉਹਨਾਂ ਦਾ ਉੱਥੇ ਰੁਕਣ ਦਾ ਪ੍ਰਬੰਧ ਵੀ ਆਲਾ ਸਿੰਘ ਨੇ ਹੀ ਕੀਤਾ ਸੀ ਹਜ਼ੂਰ"
“ਜੀ ਹਜ਼ੂਰ... ਸੁਣਿਆਂ ਹੈ ਹੈ ਕਿ ਆਲਾ ਸਿੰਘ ਆਪ ਵੀ ਉੱਥੇ ਹੀ ਮੌਜੂਦ . ਜ਼ੈਨ ਖਾਂ ਵੀ ਆਲਾ ਸਿੰਘ ਨਾਲ ਸਾੜਾ ਰੱਖਦਾ ਸੀ, ਸੋ ਉਹ ਵੀ ਬੋਲਿਆ।
"ਕਿੱਥੇ ਹੈ ਇਹ ਬਰਨਾਲਾ ", ਅਬਦਾਲੀ ਬੋਲਿਆ।
"ਅਸੀਂ ਲਗਭਗ ਬਰਨਾਲੇ ਦੀਆਂ ਹੱਦਾਂ 'ਤੇ ਹੀ ਖਲੋਤੇ ਹਾਂ ਜਹਾ ਪਨਾਹ
"ਪੇਸ਼ ਕਰੋ ਉਸ ਨੂੰ ਮੇਰੇ ਅੱਗੇ ਤੁਰੰਤ"
ਬਾਬਾ ਆਲਾ ਸਿੰਘ ਨਾ ਤਾਂ ਬਰਨਾਲੇ ਸੀ ਤੇ ਨਾ ਹੀ ਪਟਿਆਲੇ। ਉਸ ਨੇ ਤਾਂ ਪਟਿਆਲੇ ਤੋਂ ਦਸ ਪੰਦਰਾਂ ਕੋਹ ਇਕ ਕਿਲ੍ਹੇ ਵਿਚ ਸ਼ਰਨ ਲਈ ਹੋਈ ਸੀ। ਪਰ ਅਫਗਾਨ ਸੂਹੀਆਂ ਨੇ ਪਤਾ ਲਾ ਲਿਆ ਤੇ ਬਾਬਾ ਆਲਾ ਸਿੰਘ ਨੂੰ ਗ੍ਰਿਫਤਾਰ ਕਰਕੇ ਅਬਦਾਲੀ ਅੱਗੇ ਪੇਸ਼ ਕੀਤਾ ਗਿਆ।
ਬਾਬੇ ਨੂੰ ਦੇਖਦਿਆਂ ਹੀ ਅਬਦਾਲੀ ਖਿਝ ਗਿਆ। ਬਾਬਾ ਆਲਾ ਸਿੰਘ ਦਾ ਪਹਿਰਾਵਾ ਭਾਵੇਂ ਸ਼ਾਹੀ ਸੀ, ਪਰ ਉਸ ਦਾ ਚਿਹਰਾ ਮੋਹਰਾ ਉਹਨਾਂ ਸਿਖਾਂ ਜਿਹਾ ਹੀ ਸੀ, ਜਿਹਨਾਂ ਨੇ ਅਬਦਾਲੀ ਨੂੰ ਹੁਣੇ ਹੀ ਮਲੇਰਕੋਟਲੇ ਲੋਹੇ ਦੇ ਚਨੇ ਚਬਾਏ ਸਨ।
“ਕੇਸ ਮੁੰਨ ਦਿਓ ਇਸ ਦੇ... ਸ਼ਾਹੀ ਬਾਣੇ ਪਾਉਣੇ ਹਨ ਤਾਂ ਦਿਖ ਸਿਖਾਂ ਵਾਲੀ ਨਹੀਂ ਹੋਣੀ ਚਾਹੀਦੀ ” ਅਬਦਾਲੀ ਬੋਲਿਆ।
ਹੁਕਮ ਦੀ ਤਾਮੀਲ ਲਈ ਹਜਾਮ ਸੱਦੇ ਗਏ। ਆਲਾ ਸਿੰਘ ਨੇ ਅਜਿਹਾ ਨਾ ਕਰਨ ਦੀ ਬੇਨਤੀ ਕੀਤੀ। ਉਸ ਨੇ ਨਜ਼ੀਬਦੌਲਾ ਰੁਹੇਲੇ ਨੂੰ ਵਿਚ ਪਾਇਆ। ਨਜ਼ੀਬਦੌਲਾ ਨੇ ਅਬਦਾਲੀ ਦੇ ਪ੍ਰਧਾਨ ਮੰਤਰੀ ਸ਼ਾਹ ਵਲੀ ਨਾਲ ਗੱਲ ਕੀਤੀ। ਸ਼ਾਹ ਵਲੀ ਅਬਦਾਲੀ ਅੱਗੇ ਆਇਆ ਤੇ ਬੋਲਿਆ,
“ਕਿਉਂ ਨਾ ਇਸ ਦੇ ਕੇਸ ਮੁੰਨਣ ਦੀ ਥਾਂ ਉਹਨਾਂ 'ਤੇ ਕਰ ਲਾ ਦੇਈਏ ਹਜ਼ੂਰ। ਜੇ ਕੇਸ ਰੱਖਣੇ ਹਨ ਤਾਂ ਹਰਜ਼ਾਨਾ ਦੇਵੇ...
ਅਬਦਾਲੀ ਨੂੰ ਇਹ ਵਿਚਾਰ ਚੰਗਾ ਲੱਗਿਆ ਤੇ ਉਹਨਾਂ ਨੇ ਆਲਾ ਸਿੰਘ ਤੋਂ ਕੇਸ ਸਾਬਤ ਰੱਖਣ ਬਦਲੇ ਸਵਾ ਲੱਖ ਰੁਪਈਆ ਹਰਜ਼ਾਨਾ ਲਿਆ। ਇਸ
ਤੋਂ ਬਿਨਾ ਪਾਨੀਪਤ ਵਿਚ ਮਰਾਠਿਆਂ ਤੇ ਘੱਲੂਘਾਰੇ ਵਿਚ ਸਿਖਾਂ ਦੀ ਮਦਦ ਕਰਨ ਬਦਲੇ ਪੰਜ ਲੱਖ ਜਰਮਾਨਾ ਹੋਰ ਲਾਇਆ ਗਿਆ। ਬਾਬਾ ਆਲਾ ਸਿੰਘ ਵੱਲੋਂ ਸਾਰਾ ਸਵਾ ਛੇ ਲੱਖ ਹਰਜ਼ਾਨਾ ਭਰ ਦਿੱਤੇ ਜਾਣ ਮਗਰੋਂ ਵੀ ਅਬਦਾਲੀ ਨੇ ਉਸ ਨੂੰ ਕਈ ਦਿਨ ਕੈਦ ਕਰਕੇ ਆਪਣੇ ਨਾਲ ਰੱਖਿਆ।'
"ਕਿਉਂ ਨਹੀਂ ਤੂੰ ਸਾਡੀ ਸਿਖਾਂ ਨਾਲ ਸੰਧੀ ਕਰਵਾ ਦਿੰਦਾ . ਇਕ ਦਿਨ ਅਬਦਾਲੀ ਨੇ ਬਾਬਾ ਆਲਾ ਸਿੰਘ ਨੂੰ ਕਿਹਾ, “ ਤੂੰ ਦਲ ਖਾਲਸੇ ਅੱਗੇ ਜਾਰ ਤੇ ਸਾਡੀ ਇਹ ਤਜ਼ਵੀਜ ਉਹਨਾਂ ਅੱਗੇ ਰੱਖ ਕਿ ਮੇਰੇ ਨਾਲ ਹੁਣ ਹੋਰ ਫਸਾਦ ਵਿਚ ਨਾ ਪੈਣ ਤੇ ਆਪਣੇ ਆਪਣੇ ਇਲਾਕੇ ਮੇਰੇ ਤੋਂ ਲਿਖਵਾ ਕੇ ਲੈ ਲੈਣ"
ਅਬਦਾਲੀ ਭਾਵੇਂ ਆਪਣੇ ਸੈਨਾਪਤੀਆਂ ਅੱਗੇ ਟਾਹਰਾਂ ਮਾਰਦਾ ਰਹਿੰਦਾ ਸੀ ਕਿ ਪਾਨੀਪਤ ਦੇ ਮਾਰੇ ਮਰਾਠਿਆਂ ਵਾਂਗ ਹੁਣ ਘੱਲੂਘਾਰੇ ਦੇ ਕਤਲੇਆਮ ਦੇ ਮਾਰੇ ਸਿਖ ਦੁਬਾਰਾ ਕਦੇ ਨਹੀਂ ਉੱਠ ਸਕਣਗੇ। ਪਰ ਸੱਚ ਇਹ ਸੀ ਕਿ ਅਬਦਾਲੀ ਅੰਦਰੋਂ ਬੁਰੀ ਤਰ੍ਹਾਂ ਡਰਿਆ ਹੋਇਆ ਸੀ। ਘੱਲੂਘਾਰੇ ਵਿਚ ਵਾਪਰੇ ਵਰਤਾਰਿਆਂ ਨੇ ਅਬਦਾਲੀ ਨੂੰ ਕੰਬਾਇਆ ਹੋਇਆ ਸੀ। ਉਸ ਨੂੰ ਇਹ ਵੀ ਪਤਾ ਸੀ ਕਿ ਉਸ ਨੇ ਬੱਬਰ ਸ਼ੇਰ ਨੂੰ ਜ਼ਖਮੀ ਕਰ ਦਿੱਤਾ ਹੈ ਤੇ ਜ਼ਖਮੀ ਸ਼ੇਰ ਦਾ ਵਾਰ ਝੱਲਣਾ ਸੌਖਾ ਨਹੀਂ ਹੋਵੇਗਾ। ਸੋ ਉਸ ਤੋਂ ਪਹਿਲਾਂ ਹੀ ਅਬਦਾਲੀ ਕੋਈ ਬਾਨ੍ਹਨੂੰ ਬੰਨ੍ਹਨਾ ਚਾਹੁੰਦਾ ਸੀ।
ਬਾਬਾ ਆਲਾ ਸਿੰਘ ਨੇ ਆਪਣੇ ਵਕੀਲ ਭਾਈ ਨਾਨੂੰ ਸਿੰਘ ਨੂੰ ਚਿੱਠੀ ਦੇ ਕੇ ਦਲ ਖਾਲਸੇ ਵੱਲ ਘੱਲਿਆ।
“ਪੰਥ ਖਾਲਸੇ ਨੂੰ ਆਲਾ ਸਿੰਘ ਦੀ ਚਰਨ ਬੰਦਨਾ। ਖਾਲਸਾ ਜੀ ਅਬਦਾਲੀ ਚਾਹੁੰਦਾ ਹੈ ਕਿ ਆਪ ਜੀ ਆਪਣਾ ਮੁਲਖ ਪੰਜਾਬ ਉਸ ਤੋਂ ਲਿਖਵਾ ਕੇ ਲੈ ਲਓ, ਪਰ ਉਸ ਉੱਤੇ ਹੁਣ ਹੋਰ ਹਮਲੇ ਬੰਦ ਕਰ ਦਿਓ"
"ਕਿਸ ਦਾ ਮੁਲਖ ਤੇ ਕਿਸ ਤੋਂ ਲਿਖਵਾ ਕੇ ਲੈਣਾ ਹੈ", ਚਿੱਠੀ ਸੁਣਦਿਆਂ ਹੀ ਸਰਦਾਰ ਚੜ੍ਹਤ ਸਿੰਘ ਬੋਲੇ।
ਖਾਲਸਾ ਤਾਂ ਖਾਲਸਾ ਸੀ। ਅਬਦਾਲੀ ਦੀ ਸੰਧੀ ਵਾਲੀ ਚਿੱਠੀ ਦੇ ਉਤਰ ਵਿਚ ਸਰਦਾਰ ਜੱਸਾ ਸਿੰਘ ਨੇ ਖਾਲਸੇ ਦਾ ਜਵਾਬ ਭੇਜਿਆ।
ਭਾਈ ਨਾਨੂੰ ਸਿੰਘ ਵਾਪਸ ਆਏ। ਅਬਦਾਲੀ ਨੇ ਚਿੱਠੀ ਪੜ੍ਹਨ ਨੂੰ ਕਿਹਾ। ਖਾਲਸੇ ਦੀ ਚਿੱਠੀ ਅਬਦਾਲੀ ਨੂੰ ਭਰੇ ਦਰਬਾਰ ਵਿਚ ਪੜ੍ਹ ਕੇ ਸੁਣਾਈ ਗਈ।
"ਪਿਆਰੇ ਆਲਾ ਸਿੰਘ ਜੀ ਫਤਹਿ ਪ੍ਰਵਾਨ ਹੋਵੇ। ਯਾਦ ਰਹੇ ਕਿ
ਮੰਗ ਬਰਾਤਾਂ ਵੰਡਦਾ ਹੈ। ਇਹ ਦੇਸ ਸਾਡਾ ਹੈ। ਪੰਜਾਬ ਖਾਲਸੇ ਦਾ ਹੈ ਤੇ ਨਵਾ ਰਹੇਗਾ। ਅਫਗਾਨ ਧਾੜਵੀ ਹਨ, ਵਿਦੇਸ਼ੀ ਹਨ। ਮੰਗਨਾ ਇਹਨਾਂ ਨੇ ਹੈ ਖਾਲਸੇ ਤੋਂ, ਕਿ ਖਾਲਸਾ ਜੀ ਚਾਰ ਦਿਨ ਆਪਣੇ ਦੇਸ ਵਿਚ ਰਹਿਣ ਦੀ ਆਗਿਆ ਦੇ ਦਿਓ। ਰਹਿਣ ਦੀ, ਰਾਜ ਕਰਨ ਦੀ ਨਹੀਂ। ਤੁਰਕਾਂ ਤੇ ਖਾਲਸੇ ਦਾ ਕੋਈ ਮੇਲ ਨਹੀਂ। ਖਾਲਸੇ ਦੀ ਸਰਜ਼ਮੀਨ 'ਤੇ ਅਸੀਂ ਅਫਗਾਨਾ ਦਾ ਰਾਜ ਨਹੀਂ ਹੋਣ ਦੇਣਾ, ਇਹਨਾ ਦਾ ਕੀ ਕਿਸੇ ਵਿਦੇਸ਼ੀ ਦਾ ਨਹੀਂ ਹੋਣ ਦੇਣਾ। ਨਾਲੇ ਰਾਜ ਸਤਿਗੁਰਾਂ ਸਾਨੂੰ ਲਿਖ ਕੇ ਦਿੱਤਾ ਹੋਇਆ ਹੈ ਤੇ ਖਾਲਸੇ ਨੇ ਸਿਰ ਭੇਟ ਕਰਕੇ ਲਿਆ ਹੈ,
ਹਮ ਕੇ ਸਤਿਗੁਰ ਰਾਜ ਲਿਖ ਦੀਆ॥
ਖਾਲਸੇ ਦੇਇ ਭੇਟ ਸਿਰ ਕੋ ਲੀਆ॥'
ਹੁਣ ਅਸੀਂ ਕਿਸੇ ਹੋਰ ਤੋਂ ਕੀ ਲਿਖਵਾਉਣਾ ਹੈ। ਤੁਸੀਂ ਆਪ ਵੀ ਪੜ੍ਹੋ ਤੇ ਅਬਦਾਲੀ ਨੂੰ ਵੀ ਇਹ ਪੜ੍ਹ ਕੇ ਸੁਣਾਓ, ਜੋ ਬਚਨ ਕਲਗੀਧਰ ਸੁਆਮੀ ਜੀ ਨੇ ਭਾਈ ਨੰਦ ਲਾਲ ਜੀ ਨੂੰ ਕਹੇ ਸਨ,
"ਸੁਨਹੁ ਨੰਦ ਲਾਲ ਇਹ ਸਾਜ॥
ਪ੍ਰਗਟ ਕਰੂੰਗਾ ਅਪਣਾ ਰਾਜ॥
ਚਾਰ ਵਰਨ ਇਕ ਵਰਨ ਕਰਾਉਂ॥
ਵਾਹਿਗੁਰੂ ਜੀ ਕਾ ਨਾਮ ਜਪਾਉਂ॥
ਚੜੇ ਤੁਰੰਗ ਉਡਾਵੈ ਬਾਜ॥
ਦੇਖ ਖਾਲਸੇ ਕੋ ਤੁਰਕ ਜਾਣਗੇ ਭਾਜ॥
ਸਵਾ ਲਾਖ ਸੇ ਏਕ ਲੜਾਊਂ ॥
ਚੜੈ ਸਿੰਘ ਤਿਸ ਮੁਕਤਿ ਕਰਾਊਂ॥
ਝੂਲਨ ਨੇਜੇ ਹਸਤੀ ਸਾਜੇ॥
ਦੁਆਰ ਦੁਆਰ ਪਰ ਨੌਬਤ ਬਾਜੇ॥
ਸਵਾ ਲਾਖ ਜਬ ਧੋਖੇ ਪਲੀਤਾ॥
ਤਬੈ ਖਾਲਸਾ ਉਦੈ ਅਸਤ ਲੋ ਜੀਤਾ॥
" ਸ਼ੇਰਾਂ ਨੂੰ ਬਘਿਆੜਾਂ ਨਾਲ ਸੁਲਹ ਦੀਆਂ ਗੱਲਾਂ ਨਹੀਂ ਕਰਨੀਆਂ ਆਉਂਦੀਆਂ। ਅਬਦਾਲੀ ਨੂੰ ਕਹੋ ਕਿ ਖਾਲਸੇ ਦਾ ਰਾਜ ਤਾਂ ਉਦੈ ਤੋਂ ਅਸਤ
ਤੀਕ ਹੋਣਾ ਹੈ। ਸੂਰਜ ਦੀ ਟਿੱਕੀ ਖਾਲਸੇ ਦੇ ਰਾਜ ਵਿਚੋਂ ਹੀ ਚੜਿਆ ਕਰੇਗੀ ਤੇ ਖਾਲਸੇ ਦੇ ਰਾਜ ਵਿਚ ਹੀ ਛਿਪਿਆ ਕਰੇਗੀ।
ਅਸੀਂ ਇਕ ਦੋ ਤਾਰਿਆਂ ਲਈ ਸਮਝੌਤਾ ਕਿਉਂ ਕਰੀਏ, ਜਦ ਕਿ ਸਾਰਾ ਅੰਬਰ ਹੀ ਸਾਡਾ ਹੈ।"
ਚਿੱਠੀ ਸੁਣਦਿਆਂ ਹੀ ਅਬਦਾਲੀ ਨੂੰ ਸਣ ਕੱਪੜੀਂ ਅੱਗ ਲੱਗ ਗਈ। ਉਹ ਉੱਠ ਕੇ ਆਪਣੇ ਤੰਬੂ ਵਿਚ ਚਲਾ ਗਿਆ। ਉਸ ਨੇ ਇਹ ਤਾਂ ਸੋਚਿਆ ਹੀ ਨਹੀਂ ਸੀ। ਉਹ ਸੋਚਦਾ ਸੀ ਕਿ ਹੋ ਸਕਦੈ ਖਾਲਸਾ ਉਸ ਦੀ ਤਜਵੀਜ ਨੂੰ ਠੁਕਰਾ ਦੇਵੇ, ਪਰ ਐਸੇ ਜਵਾਬ ਦੀ ਤਾਂ ਅਬਦਾਲੀ ਨੂੰ ਕਦੇ ਆਸ ਨਹੀਂ ਸੀ। ਉਹ ਬਦਲੇ ਦੀ ਜਵਾਲਾ ਵਿਚ ਸੜ੍ਹ ਰਿਹਾ ਸੀ। ਕੋਈ ਵਜ਼ੀਰ, ਦਰਬਾਰੀ ਜਾਂ ਜੈਨਾਪਤੀ ਡਰਦਾ ਉਸ ਦੇ ਮਗਰ ਨਾ ਗਿਆ। ਐਸੇ ਸਮੇਂ ਵਿਚ ਕੁਝ ਚਿਰ ਅਬਦਾਲੀ ਨੂੰ 'ਕੱਲਾ ਹੀ ਰਹਿਣ ਦਿੱਤਾ ਜਾਂਦਾ ਸੀ।
ਕੁਝ ਦੇਰ ਮਗਰੋਂ ਨਜ਼ੀਬ ਖਾਨ ਨੇ ਤੰਬੂ ਦੇ ਬਾਹਰੋਂ ਆਵਾਜ਼ ਮਾਰੀ, "ਜਹਾ ਪਨਾਹ...
"ਅੰਮ੍ਰਿਤਸਰ ਕੂਚ ਦੀ ਤਿਆਰੀ ਕਰ ਨਜ਼ੀਬ ਖਾਨ ਹੋਰ ਇਸ ਵੇਲੇ ਮੈਂ ਕੋਈ ਗੱਲ ਨਹੀਂ ਕਰ ਸਕਦਾ " ਗੁੱਸੇ ਨਾਲ ਭਖ ਰਿਹਾ ਅਬਦਾਲੀ ਬੋਲਿਆ।
"ਜੀ ਜਹਾ ਪਨਾਹ... ਜੋ ਹੁਕਮ", ਤੇ ਨਜ਼ੀਬ ਖਾਨ ਜਾ ਕੇ ਫੌਜ ਨੂੰ ਕੂਚ ਲਈ ਤਿਆਰ ਕਰਨ ਲੱਗਾ। ਸਰਹੰਦ ਤੋਂ ਚੱਲ ਕੇ ਹੁਣ ਅਫਗਾਨ ਲਸ਼ਕਰ ਨੇ ਪੜਾਅ ਸਿੱਧਾ ਅੰਮ੍ਰਿਤਸਰ ਹੀ ਕਰਨਾ ਸੀ। ਕਿਸੇ ਗੁੱਸੇ ਵਿਚ ਦਿੱਤੇ ਹੁਕਮ ਨੂੰ ਵੀ ਅਬਦਾਲੀ ਕਦੇ ਬਦਲਦਾ ਨਹੀਂ ਸੀ, ਸਗੋਂ ਐਸੇ ਹੁਕਮ ਵਿਚ ਤਾਂ ਦੇਰੀ ਵੀ ਬਿਲਕੁਲ ਬਰਦਾਸ਼ਤ ਨਹੀਂ ਕਰਦਾ ਸੀ।
“ਸੈਨਾ ਕੂਚ ਲਈ ਤਿਆਰ ਹੈ ਹਜ਼ੂਰ " ਨਜ਼ੀਬ ਖਾਨ ਨੇ ਛੇਤੀ ਨਾਲ ਲਸ਼ਕਰ ਤਿਆਰ ਕਰਕੇ ਅਬਦਾਲੀ ਨੂੰ ਜਾ ਦੱਸਿਆ।
ਅਗਲੇ ਦਿਨ ਆਥਣ ਨੂੰ ਹੀ ਅਫਗਾਨ ਫੌਜ ਅੰਮ੍ਰਿਤਸਰ ਪਹੁੰਚ ਗਈ। ਅਬਦਾਲੀ ਅਕਾਲ ਤਖਤ ਦੇ ਖੱਬੇ ਹੱਥ ਨਿਸਾਨਾਂ ਵਾਲੇ ਪਾਸੇ ਖਲੋਤਾ 'ਹਰਿਮੰਦਰ ਸਾਹਿਬ' ਨੂੰ ਦੇਖ ਰਿਹਾ ਸੀ। ਕੁਝ ਦੇਰ ਦੇਖਣ ਮਗਰੋਂ ਉਹ ਬੋਲਿਆ,
"ਇਸ ਸਾਰੇ ਮੰਦਰ ਨੂੰ ਬਾਰੂਦ ਨਾਲ ਉਡਾ ਦਿਓ. ਇਸ ਦੀਆਂ ਨੀਹਾਂ ਵਿਚ ਬਾਰੂਦ ਦੀਆਂ ਕੁੱਪੀਆਂ ਭਰ ਭਰ ਪਾਓ ਫੇਰ ਇਕੱਠਿਆਂ ਨੂੰ ਅੱਗ
ਲਾਓ ਤੇ ਨੇਸਤੋ ਨਾਬੂਦ ਕਰ ਦਿਓ ਇਸ ਇਮਾਰਤ ਨੂੰ " ਇਹ ਕਹਿੰਦਾ ਹੋਇਆ ਅਬਦਾਲੀ ਉਸੇ ਥਾਂ ਤਖਤ ਛੁਹਾ ਕੇ ਬੈਠ ਗਿਆ। ਉਹ ਇਹ ਸਭ ਆਪਣੇ ਅੱਖੀਂ ਦੇਖਣਾ ਚਾਹੁੰਦਾ ਸੀ।
"ਹਾਂ ਇਹੀ ਠੀਕ ਰਹੇਗਾ. ਇਸੇ ਤਰ੍ਹਾਂ ਕਰਨਾ ਚਾਹੀਦਾ ਹੈ " ਲਾਹੌਰ ਦਾ ਇਕ ਕਾਜ਼ੀ ਗੁੱਸੇ ਭਰੇ ਹਾਸੇ ਨਾਲ ਬੋਲ ਰਿਹਾ ਸੀ।
"ਤੁਹਾਨੂੰ ਯਾਦ ਨੇ ਕਾਬਲ ਦੀਆਂ ਪਹਾੜੀਆਂ ਵਿਚ ਮਿਲੇ ਸੂਫੀ ਦੇ ਬੋਲ। ਜੋ ਕਹਿੰਦਾ ਸੀ ਕਿ ਕਿਸੇ ਦਾ ਵੀ ਕਦੇ ਮੁਕੱਦਸ ਅਸਥਾਨ ਨਾ ਢਾਹੀਂ. ਅਬਦਾਲੀ ਦੇ ਪ੍ਰਧਾਨ ਮੰਤਰੀ ਸ਼ਾਹ ਵਲੀ ਨੇ ਉਸ ਨੂੰ ਯਾਦ ਕਰਵਾਇਆ। ਪਰ ਅਬਦਾਲੀ ਨੇ ਉਸਦੀ ਗੱਲ ਅਣਸੁਣੀ ਕੀਤੀ।
ਅਬਦਾਲੀ ਦੇ ਹੁਕਮ ਦੀ ਪਾਲਣਾ ਲਈ ਫੌਜਦਾਰ ਆਪੋ ਆਪਣੀਆਂ ਟੁਕੜੀਆਂ ਵੱਲ ਦੌੜੇ। ਨਜ਼ੀਬ ਖਾਨ ਨੇ ਤਾਂ ਸਗੋਂ ਸ਼ਾਹ ਵਲੀ ਦੀ ਗੱਲ ਕੱਟ ਕੇ ਅਬਦਾਲੀ ਦੇ ਇਸ ਫੈਸਲੇ ਦੀ ਪ੍ਰਸੰਸਾ ਕੀਤੀ ਸੀ, ਸੋ ਉਹ ਆਪਣੀ ਟੁਕੜੀ ਸਮੇਤ ਇਹ ਕੰਮ ਨਬੇੜਨ ਲਈ ਫੁਰਤੀ ਨਾਲ ਜੁਟ ਗਿਆ । ਹਰ ਕੋਈ ਪਠਾਨ ਵਧ ਚੜ੍ਹ ਕੇ ਇਸ ਕੰਮ ਨੂੰ ਕਰਨਾ ਚਾਹੁੰਦਾ ਸੀ। ਇਕ ਤਾਂ ਉਹ ਸ਼ਾਹ ਦੀਆਂ ਨਜ਼ਰਾਂ ਵਿਚ ਵੀ ਰਹਿਣਾ ਚਾਹੁੰਦੇ ਸਨ ਤੇ ਦੂਜਾ ਉਹਨਾਂ ਨੂੰ ਸਿਖਾਂ ਨਾਲ ਨਫਰਤ ਵੀ ਸੀ।
ਅਬਦਾਲੀ ਨੇ ਮਲੇਰਕੋਟਲੇ ਵੱਲ ਜਾਣ ਵੇਲੇ ਸਰੋਵਰ ਪੂਰ ਦੇਣ ਦਾ ਜੋ ਹੁਕਮ ਕੀਤਾ ਸੀ, ਉਹ ਵੀ ਕਾਹਲੀ ਕਰਕੇ ਵਿਚੇ ਰਹਿ ਗਿਆ ਸੀ।
ਘੋੜਿਆਂ ਦੀ ਲਿੱਦ, ਹਲਾਲ ਕੀਤੀਆਂ ਗਾਵਾਂ ਦੀ ਖੱਲ, ਹੱਡੀਆਂ, ਮਿੱਝ ਤੇ ਬਾਕੀ ਸਾਰੀ ਰਹਿੰਦ ਖੂੰਹਦ ਸਰੋਵਰ ਵਿਚ ਸੁੱਟੀ ਗਈ। ਢਾਹੀਆਂ ਗਈਆਂ ਇਮਾਰਤਾਂ ਦਾ ਸਾਰਾ ਮਲਬਾ ਲਿਆ ਕੇ ਸੁੱਟਿਆ ਗਿਆ.
ਦੇਖਦੇ ਦੇਖਦੇ ਸਾਰਾ ਸਰੋਵਰ ਪੂਰ ਦਿੱਤਾ ਗਿਆ। ਹੁਣ ਗਿਲਜਿਆਂ ਦੀ ਫੌਜ ਦਰਬਾਰ ਸਾਹਿਬ ਦੀਆਂ ਨੀਹਾਂ ਵਿਚ ਬਾਰੂਦ ਲਾਉਣ ਲੱਗੀ...
"ਵਾਹਿਗੁਰੂ, .", ਦਰਬਾਰਾ ਸਿਹੁ ਨੇ ਇਹ ਕਹਿੰਦਿਆਂ ਨੀਵੀਂ ਪਾ ਲਈ।
"ਸਿਰ ਉਤਾਂਹ ਚੁੱਕ ਪੁੱਤਰਾ ਐਸੇ ਵਾਕਿਆਂ ਦਾ ਸਾਹਮਣਾ ਨਹੀਂ ਕਰੇਂਗਾ ਤਾਂ ਕਰਨ ਵਾਲਿਆਂ ਨੂੰ ਸੋਧੇ ਕਿਵੇਂ ਲਾਏਂਗਾ। ਤਕੜਾ ਹੋ... ਗੁਰਧਾਮਾਂ ਦੀ ਰੱਖਿਆ ਲਈ ਸੀਸ ਲਾਉਣੇ ਪੈਂਦੇ ਨੇ ਪੁੱਤਰਾ ਸੀਸ ਝੁਕਾਇਆਂ ਗੱਲ
ਨਹੀਂ ਬਣਨੀ...", ਬਾਬਾ ਭੰਗੂ ਦਰਬਾਰਾ ਸਿੰਘ ਵੱਲ ਦੇਖਦਾ ਬੋਲਿਆ।
"ਮਹਾਰਾਜ ਆਪ ਜੀ ਦੇ ਬਚਨ ਸੁਣ ਲੈਣ ਤੇ ਮੇਰਾ ਸਿਰ ਸਚਮੁਚ ਗੁਰਧਾਮਾਂ ਦੀ ਰਾਖੀ ਲਈ ਲੱਗ ਜਾਵੇ...", ਅੱਖਾਂ ਭਰਦਾ ਦਰਬਾਰਾ ਸਿੰਘ ਬੋਲਿਆ
"ਜਿਹੜੀ ਕੌਮ ਦੇ ਬਾਲ ਸੀਸ ਲੇਖੇ ਲੱਗ ਜਾਣ ਦੀਆਂ ਅਰਦਾਸਾਂ ਕਰਦੇ ਹੋਣ, ਓਸ ਕੌਮ ਦੀ ਕੋਈ 'ਵਾ ਵੱਲ ਵੀ ਨਹੀਂ ਦੇਖ ਸਕਦਾ ", ਬਾਬੇ ਦੇ ਕੋਲ ਖਲੋਤਾ ਇਕ ਸਿੰਘ ਬੋਲਿਆ।
ਬਾਬੇ ਨੇ ਕਥਾ ਅੱਗੇ ਤੋਰੀ...
ਬਰੂਦ ਫਟਣ ਨਾਲ ਦਰਬਾਰ ਸਾਹਿਬ ਦੀਆਂ ਇੱਟਾਂ ਉੱਡੀਆਂ। ਇਕ ਇੱਟ ਏਨੀ ਤੇਜ਼ੀ ਨਾਲ ਉੱਡੀ ਕੇ ਦੂਰੋਂ ਦੇਖ ਰਹੇ ਅਬਦਾਲੀ ਦੇ ਸਿੱਧੀ ਨੱਕ 'ਤੇ ਜਾ ਵੱਜੀ। ਨੱਕ ਦੀ ਹੱਡੀ ਦਾ ਕੜਾਕਾ ਅਬਦਾਲੀ ਨੇ ਆਪ ਸੁਣਿਆਂ। ਇੱਟ ਦਾ ਇਕ ਕੰਕਰ ਦੁਰਾਨੀ ਬਾਦਸ਼ਾਹ ਦੇ ਨੱਕ ਵਿਚ ਖੁੱਭ ਗਿਆ। ਤਖਤ ਤੋਂ ਭੁਆਟਣੀ ਖਾ ਕੇ ਅਬਦਾਲੀ ਭੁੰਜੇ ਜਾ ਪਿਆ ਤੇ ਦਰਦ ਨਾਲ ਕਰਾਹੁਣ ਲੱਗਾ। ਜਦ ਉਸ ਨੂੰ ਸੂਬੇਦਾਰਾਂ ਨੇ ਸਿੱਧਾ ਕੀਤਾ ਤਾਂ ਉਸਦਾ ਸਾਰਾ ਮੂੰਹ ਲਹੂ ਨਾਲ ਲਾਲੋ ਲਾਲ ਹੋ ਚੁੱਕਾ ਸੀ।
ਸ਼ਾਹੀ ਹਕੀਮ ਸੱਦਿਆ ਗਿਆ। ਉਸ ਨੇ ਬਹੁਤ ਧਿਆਨ ਨਾਲ ਅਬਦਾਲੀ ਦੇ ਨੱਕ ਵਿਚੋਂ ਕੰਕਰ ਕੱਢਿਆ ਤੇ ਲਹੂ ਬੰਦ ਕੀਤਾ। ਅਬਦਾਲੀ ਤੇ ਬਾਕੀ ਦਰਬਾਰੀਆਂ ਨੂੰ ਜਾਪਦਾ ਸੀ ਕਿ ਫੱਟ ਜਲਦੀ ਭਰ ਜਾਏਗਾ। ਪਰ ਇਹ ਜਖ਼ਮ ਸਮਾਂ ਪੈਣ ਨਾਲ ਸਗੋਂ ਵਧਦਾ ਗਿਆ। ਪੀੜ ਨਾਲ ਤੜਪਦੇ ਅਬਦਾਲੀ ਦਾ ਪਤਾ ਲੈਣ ਜਦ ਸ਼ਾਹ ਵਲੀ ਆਇਆ, ਜਿਸ ਨੇ ਸੂਫੀ ਦੇ ਬੋਲ ਚੇਤੇ ਕਰਵਾਏ ਸਨ ਤਾਂ ਅਬਦਾਲੀ ਸਗੋਂ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਨ ਦੀ ਥਾਂ ਗੁੱਸੇ ਵਿਚ ਚੀਕਿਆ,
“ਤੂੰ ਦੇਖਦਾ ਰਹੀਂ... ਮੈਂ ਇਸ ਮੰਦਰ ਨੂੰ ਮੰਨਣ ਵਾਲਾ ਵੀ ਕੋਈ ਜਿਉਂਦਾ ਨਹੀਂ ਛੱਡਣਾ...
ਪਾਨੀਪਤ ਦਾ ਜੇਤੂ, ਮਰਾਠਿਆਂ ਸਮੇਤ ਹਜ਼ਾਰਾਂ ਰਾਜਿਆਂ ਰਜਵਾੜਿਆਂ ਨੂੰ ਕੁਚਲ ਦੇਣ ਵਾਲਾ ਅਬਦਾਲੀ ਵੱਡੇ ਘੱਲੂਘਾਰੇ ਵਿਚ ਅੱਠ ਘੰਟੇ ਤੋਂ ਵੀ ਵਧ ਸਮੇਂ ਤੱਕ ਸਿੰਘਾਂ ਦੀ ਕਤਾਰ ਨਹੀਂ ਤੋੜ ਸਕਿਆ। ਉਸ ਨੂੰ ਇਸ ਵਿਚ ਹੱਤਕ ਮਹਿਸੂਸ ਹੋ ਰਹੀ ਸੀ ਕਿ ਸਿਖਾਂ ਦੇ ਨਿਹੱਥੇ ਵਹੀਰ ਦੇ ਹੁੰਦਿਆਂ ਵੀ, ਟਿੱਡੀ
ਹਰਿਮੰਦਰ ਸਾਹਿਬ ਨੂੰ ਢਾਹੁਣ ਮਗਰੋਂ ਅਬਦਾਲੀ ਬਹੁਤੀ ਦੇਰ ਅੰਮ੍ਰਿਤਸਰ ਨਹੀਂ ਟਿਕਿਆ ਤੇ ਲਾਹੌਰ ਚਲਾ ਗਿਆ। ਖਿਡ ਵਿਚ ਉਸ ਨੇ ਲਾਹੌਰ ਦੇ ਬੁਰਜੀ 'ਤੇ ਉਹਨਾਂ ਸਿਖਾਂ ਦੇ ਸਿਰ ਟੰਗਵਾਏ, ਜਿਹਨਾਂ ਨੂੰ ਉਹ ਕੁੱਪ ਰਹੀਤ ਤੋਂ ਠੰਡਿਆਂ ਵਿਚ ਭਰ ਕੇ ਲਿਆਇਆ ਸੀ। ਵਹੀਰ ਵਿਚ ਨਿਹੱਥੇ ਮਾਰੇ ਗਏ ਸਿੱਖਾਂ ਦੇ ਸਿਰਾਂ ਨੂੰ ਮੁਨਾਰਿਆਂ, ਬਜ਼ਾਰਾਂ ਵਿਚ ਟੰਗਵਾ ਕੇ ਅਬਦਾਲੀ ਆਪਣੀ ਤਾਕਤ ਤੇ ਜਿੱਤ ਦੀ ਨੁਮਾਇਸ਼ ਕਰ ਰਿਹਾ ਸੀ। ਲਾਹੌਰ ਦੀਆਂ ਮਸੀਤਾਂ ਸਿਖਾਂ ਦੇ ਲਹੂ ਨਾਲ ਧੋਤੀਆਂ ਗਈਆਂ।
ਕਯਾ ਜਾਨੋ ਗੁਰ ਜਗਾ ਗਿਰਾਈ॥
ਜਾਂ ਤੇ ਮੈਂ ਪੈ ਸਖਤੀ ਆਈ॥
ਕੁਝ ਚਿਰ ਲਾਹੌਰ ਟਿਕਣ ਤੋਂ ਮਗਰੋਂ ਸ਼ਾਹ ਲਈ ਗਰਮੀ ਕੱਟਣੀ ਔਖੀ ਹੋ ਗਈ। ਭਾਦੋਂ ਦੇ ਚਮਾਸਿਆਂ ਨੇ ਸ਼ਾਹ ਦੀ ਬਸ ਕਰਵਾ ਦਿੱਤੀ। ਭਾਦੋਂ ਦਾ ਮਹੀਨਾ ਕੱਟਣ ਲਈ ਉਹ ਲਾਮ ਲਸ਼ਕਰ ਸਮੇਤ ਕਲਾਨੌਰ ਆ ਗਿਆ।
"ਇਹਨੀ ਦਿਨੀਂ ਡਰਾਉਣੇ ਸੁਪਨਿਆਂ ਨੇ ਸ਼ਾਹ ਦੀਆਂ ਰਾਤਾਂ ਦੀ ਨੀਂਦ ਉਡਾਈ ਹੋਈ ਸੀ। ਕਿਸੇ ਆਮ ਆਦਮੀ ਨੂੰ ਭਿਆਨਕ ਜਾਪਣ ਵਾਲੇ ਸੁਪਨਿਆਂ ਨਾਲ ਵਾਹ ਤਾਂ ਸ਼ਾਹ ਦਾ ਨਾਦਰ ਸ਼ਾਹ ਦੇ ਸਮੇਂ ਤੋਂ ਹੀ ਸੀ। ਉਹ ਜਾਣਦਾ ਸੀ ਕਿ ਨਾਦਰ ਨੂੰ ਵੀ ਇਹੋ ਜਹੇ ਸੁਪਨੇ ਅਕਸਰ ਆਇਆ ਕਰਦੇ ਸਨ ਤੇ ਉਹ ਅਬਦਾਲੀ ਨੂੰ ਦੱਸਦਾ ਵੀ ਹੁੰਦਾ ਸੀ। ਪਰ ਜਿੰਨਾ ਕੁ ਅਬਦਾਲੀ ਜਾਣਦਾ ਸੀ ਨਾਦਰ ਕਦੇ ਆਪਣੇ ਸੁਪਨਿਆਂ ਤੋਂ ਡਰਿਆ ਨਹੀਂ ਸੀ। ਸ਼ਾਹ ਵੀ ਅੱਜ ਤੱਕ ਕਿੱਥੇ ਡਰਿਆ ਸੀ, ਪਰ ਐਤਕੀਂ ਕੁਝ ਵੱਖਰਾ ਹੋ ਰਿਹਾ ਸੀ।
ਇਕ ਖਾਸ ਸੁਪਨਾ ਉਸਨੂੰ ਅਕਸਰ ਆਉਣ ਲੱਗਾ ਸੀ ਤੇ ਉਹ ਡਰ ਕੇ ਉੱਠ ਖਲੋਂਦਾ। ਸਾਹੋ ਸਾਹ ਹੋਇਆ ਪਾਣੀ ਪੀਂਦਾ ਤੇ ਮੁੜ ਸਾਰੀ ਰਹਿੰਦੀ ਰਾਤ ਸੋ ਨਾ ਸਕਦਾ। ਉਸ ਦੇ ਖਾਸ ਪਹਿਰੇਦਾਰਾਂ ਨੇ ਸ਼ਾਹ ਦਾ ਫਿਕਰ ਕਰਦੇ ਹੋਏ ਇਹ ਗੱਲ ਸ਼ਾਹ ਵਲੀ ਤੱਕ ਪੁਚਾ ਦਿੱਤੀ।
"ਉਹਨਾਂ ਨੂੰ ਤਾਂ ਪਤਾ ਨਹੀਂ ਇਹ ਪਤਾ ਲੱਗਦਾ ਹੈ ਕਿ ਨਹੀਂ ਹਜ਼ੂਰ... ਪਰ ਉਹ ਸੁੱਤੇ ਪਏ ਸਾਹ ਇਸ ਤਰ੍ਹਾਂ ਲੈ ਰਹੇ ਹੁੰਦੇ ਹਨ ਜਿਵੇਂ ਕੋਈ ਕਾਬਲੋਂ ਦੇੜ ਕੇ ਅੱਟਕ ਤੱਕ ਆਵੇ ਕੋਈ ਡਰ ਉਹਨਾਂ ਨੂੰ ਸੁਪਨਿਆਂ ਵਿਚ ਏਨਾ ਡਰਾਉਂਦਾ ਹੈ ਕਿ ਮੁੜਕਾ ਉਹਨਾਂ ਦੇ ਚਿਹਰੇ ਤੋਂ ਚੋ ਰਿਹਾ ਹੁੰਦਾ ਹੈ... ਉੱਠਣ ਸਾਰ ਉਹ ਕੁਝ ਚਿਰ ਸਿਰ ਫੜ੍ਹ ਕੇ ਬੈਠੇ ਰਹਿੰਦੇ ਨੇ ਤੇ ਫੇਰ ਹਫਦੇ ਹੋਏ ਪਾਣੀ ਪੀਂਦੇ ਨੇ..."
ਸ਼ਾਹ ਵਲੀ ਅਬਦਾਲੀ ਦੇ ਬਹੁਤ ਨੇੜੇ ਸੀ। ਉਸ ਨੇ ਇਕ ਮੌਲਵੀ ਨੂੰ ਨਾਲ ਲਿਆ ਤੇ ਅਬਦਾਲੀ ਦੇ ਤੰਬੂ ਵਿਚ ਗਿਆ।
"ਆਖਰ ਆਪਣੀ ਪ੍ਰੇਸ਼ਾਨੀ ਦਾ ਸਬੱਬ ਹਜ਼ੂਰ ਸਾਨੂੰ ਨਾ ਦੱਸਣਗੇ ਤਾਂ ਕਿਸ ਨੂੰ ਕਹਿਣਗੇ", ਸ਼ਾਹ ਵਲੀ ਨੇ ਅਬਦਾਲੀ ਨੂੰ ਕਿਹਾ।
"ਐਸੀ ਕੁਝ ਖਾਸ ਗੱਲ ਤਾਂ ਨਹੀਂ ਸ਼ਾਹ ਵਲੀ ਬਸ ਇਕ ਸੁਪਨੇ ਨੇ ਬਹੁਤ ਤੰਗ ਕੀਤਾ ਹੋਇਆ ਹੈ...
"ਜੰਗਾਂ, ਕਤਲੇਆਮ, ਲਾਸ਼ਾਂ ਦੇ ਢੇਰ ਇਹ ਤਾਂ ਸਾਡੇ ਜਹੀ ਜਿੰਦਗੀ. ਜਿਉਣ ਵਾਲੇ ਸਭ ਸਿਪਾਹੀਆਂ ਦੇ ਸੁਪਨਿਆਂ ਦਾ ਹਿੱਸਾ ਨੇ ਦੁੱਰੇ ਦੁਰਾਨੀ... ਕੀ ਤੁਹਾਡੇ ਨਾਲ ਇਸ ਤੋਂ ਕੁਝ ਵੱਖਰਾ ਵਾਪਰ ਰਿਹਾ ਹੈ... "ਜੰਗ ਸਾਡਾ ਕਿੱਤਾ ਹੈ ਸ਼ਾਹ ਵਲੀ... ਜੰਗ ਤਾਂ ਅਸੀਂ ਨਾਲ ਲੈ ਕੇ ਪੈਦਾ ਹੋਏ ਹਾਂ। ਕਤਲੇਆਮ, ਲਾਸ਼ਾਂ ਦੇ ਢੇਰ, ਤਬਾਹੀਆਂ ਤਾਂ ਸਦਾ ਸਾਡੇ ਨਾਲ ਰਹਿਣਗੇ। ਇਹ ਸੁਪਨੇ ਤਾਂ ਮੈਨੂੰ ਲਗਭਗ ਬਚਪਨ ਤੋਂ ਹੀ ਆ ਰਹੇ ਨੇ... ਜਦ ਤੋਂ ਹੋਸ਼ ਸੰਭਾਲੀ ਹੈ ਜਾਗਦਾ ਹੋਇਆ ਵੀ ਤੇ ਸੁੱਤਿਆਂ ਵੀ ਇਹਨਾਂ ਦੇ ਰੂਬਰੂ ਰਿਹਾ ਹਾਂ। ਨਾਲੇ ਸਾਡੇ ਤਾਂ ਜਿਸ ਬੱਚੇ ਨੂੰ ਇਹ ਸੁਪਨੇ ਨਾ ਆਉਣ, ਉਸ ਦੇ ਅਫਗਾਨ ਖੂਨ 'ਤੇ ਸਗੋਂ ਸ਼ੱਕ ਕਰਨਾ ਚਾਹੀਦਾ ਹੈ। ਜੇ ਕੋਈ ਜੰਗ ਦੇ ਸੁਪਨੇ ਨਹੀਂ ਦੇਖ ਸਕਦਾ ਤਾਂ ਉਹ ਦੁਆ ਕਰੇ ਕਿ ਉਸ ਦਾ ਜਨਮ ਅਫਗਾਨਿਸਤਾਨ ਦੀ ਧਰਤੀ 'ਤੇ ਨਾ ਹੋਵੇ ".
"ਫੇਰ ਹਜ਼ੂਰ ਦੀ ਨੀਂਦ ਉੱਡ ਜਾਣ ਦਾ ਕਾਰਨ ਕਿਹੜੀ ਗੱਲ ਹੈ...", ਸ਼ਾਹ ਵਲੀ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ।
"ਮੈਨੂੰ ਇਕ ਸੁਪਨਾ ਲਗਭਗ ਰੋਜ ਆਉਂਦਾ ਹੈ ਸ਼ਾਹ ਵਲੀ। ਮੈਂ ਪਾਨੀਪਤ ਵਿਚ ਮਰਾਠਿਆਂ ਨਾਲ ਜੰਗ ਕਰ ਰਿਹਾ ਹਾਂ ਤੇ ਇਕ ਦਮ ਕੁੱਪ ਰਹੀੜ ਪਹੁੰਚ ਜਾਂਦਾ ਹਾਂ। ਪਾਨੀਪਤ ਤੇ ਕੁੱਪ ਰਹੀੜ ਮੇਰੇ ਸੁਪਨੇ ਵਿਚ ਇਕ ਹੋ ਜਾਂਦੇ ਹਨ। ਕਿਹੜਾ ਮੈਦਾਨ ਪਾਨੀਪਤ ਦਾ ਹੈ ਤੇ ਕਿਹੜਾ ਕੁੱਪ ਰਹੀੜ, ਕੁਝ ਪਤਾ ਨਹੀਂ ਲੱਗਦਾ। ਪਛਾਣ ਸਿਰਫ ਇਕ ਵਰਤਾਰੇ ਤੋਂ ਹੁੰਦੀ ਹੈ। ਪਾਨੀਪਤ ਵਿਚ ਮੈਂ ਆਪਣਾ ਜੰਗੀ ਸਮਾਨ ਛੱਡ ਕੇ ਭੱਜੇ ਜਾਂਦੇ ਮਰਾਠਿਆਂ ਨੂੰ ਵੱਢ ਰਿਹਾ ਹੁੰਦਾ ਹਾਂ ਤੇ ਕੁੱਪ ਰਹੀੜ ਵਿਚ ਨਿਹੱਥੇ ਸਿਖ ਗੋਲੀਆਂ ਖਾ ਕੇ ਵੀ ਮੇਰੇ ਅੱਗੇ ਖਲੋਤੇ ਰਹਿੰਦੇ ਹਨ। ਗੋਲੀਆਂ ਵੱਜਣ 'ਤੇ ਤਾਂ ਸਗੋਂ ਉਹ ਮੇਰੇ ਵੱਲ ਦੇਖ ਦੇਖ ਹੱਸਦੇ ਹਨ ਸ਼ਾਹ ਵਲੀ। ਕੁੱਪ ਦੀ ਧਰਤੀ ਤੇ ਪਾਨੀਪਤ ਦੀ ਧਰਤੀ ਵਿਚ, ਉੱਥੇ ਖਲੋਤੇ ਦੁਸ਼ਮਨਾ ਦੇ ਵਤੀਰੇ ਕਰਕੇ, ਜ਼ਮੀਨ ਅਸਮਾਨ ਦਾ ਫਰਕ ਦਿਸਣ ਲੱਗਦਾ ਹੈ। ਪਾਨੀਪਤ ਵਿਚ ਮਰਾਠੇ ਮੇਰੀ ਮਾਰ ਤੋਂ ਡਰਦੇ ਮੇਰੇ ਅੱਗੇ ਭੱਜੇ ਜਾਂਦੇ ਹਨ ਤੇ ਬਹੁਤ ਤੰਗ ਕੀਤਾ ਹੋਇਆ ਹੈ...
ਸਿਖਾਂ ਨੂੰ ਮੈਂ ਮਾਰ ਕੇ ਵੀ ਮਾਰ ਨਹੀਂ ਪਾਉਂਦਾ,
"ਜੀ ਹਜ਼ੂਰ ਕੁਝ ਹੋਰ ਵੀ ਵਾਪਰਦਾ ਹੈ ?", ਮੌਲਵੀ ਬੋਲਦਾ ਹੈ।
"ਵਾਪਰਦਾ ਤਾਂ ਸਭ ਇਸ ਤੋਂ ਮਗਰੋਂ ਹੀ ਹੈ ਏਥੋਂ ਤੱਕ ਤਾਂ ਮੈਨੂੰ ਸਿਰਫ ਧਰਤੀਆਂ ਦੇ ਫਰਕ ਦਾ ਹੀ ਪਤਾ ਲੱਗਦਾ ਹੈ। ਮੈਂ ਅੱਜ ਤਕ ਇਹੋ ਸਮਝਦਾ ਰਿਹਾ ਹਾਂ ਕਿ ਹਰ ਥਾਂ ਦਾ ਦੁਸ਼ਮਨ ਮੇਰੇ ਲਈ ਇਕੋ ਜਿਹਾ ਹੈ ਤੇ ਇਕੋ ਜਹੀ ਬਹਾਦਰੀ ਤੇ ਕਾਇਰਤਾ ਦਿਖਾਉਂਦਾ ਹੈ। ਪਰ ਸੁਪਨੇ ਵਿਚ ਏਥੋਂ ਤਕ ਤਾਂ ਮੈਨੂੰ ਸਿਰਫ ਇਹੋ ਯਾਦ ਕਰਵਾਇਆ ਜਾਂਦਾ ਹੈ ਕਿ ਪੰਜਾਬ ਦੀ ਧਰਤੀ ਦਾ ਵਤੀਰਾ ਕੁਲ ਧਰਤੀਆਂ ਨਾਲੋਂ ਵੱਖਰਾ ਹੈ. "
"ਜੀ ਅਸੀਂ ਸੁਣ ਰਹੇ ਹਾਂ ਹਜ਼ੂਰ " ਅਬਦਾਲੀ ਨੂੰ ਚੁੱਪ ਹੋ ਗਿਆ ਦੇਖ ਕੇ ਸ਼ਾਹ ਵਲੀ ਬੋਲਦਾ ਹੈ।
"ਫੇਰ ਇਕ ਦਮ ਸੱਨਾਟਾ ਛਾ ਜਾਂਦਾ ਹੈ। ਸਭ ਪਾਸੇ ਲਾਸ਼ਾਂ ਹੀ ਲਾਸ਼ਾਂ ਹਨ ਤੇ ਮੈਂ ਇਕੱਲਾ ਸਭ ਦੇ ਵਿਚਾਲੇ ਖਲੋਤਾ ਹਾਂ। ਮੈਨੂੰ ਆਪਣੀ ਜਿੱਤ ਦਾ ਅਹਿਸਾਸ ਹੁੰਦਾ ਹੈ ਤੇ ਮੈਂ ਹੱਸਣ ਲੱਗਦਾ ਹਾਂ । ਥੋੜਾ ਚਿਰ ਤਾਂ ਮੈਂ 'ਕੱਲਾ ਹੱਸਦਾ ਰਹਿੰਦਾ ਹਾਂ ਤੇ ਫੇਰ ਕੁਝ ਹੋਰ ਹੱਸਣ ਦੀਆਂ ਆਵਾਜ਼ਾਂ ਆਉਣ ਲੱਗਦੀਆਂ ਹਨ। ਮੈਂ ਆਸੇ ਪਾਸੇ ਦੇਖਦਾ ਹਾਂ ਤਾਂ ਮੇਰੇ ਆਲੇ ਦੁਆਲਿਓ ਕੁਝ ਲਾਸ਼ਾਂ ਉੱਠਣ ਲੱਗਦੀਆਂ ਹਨ। ਉਹ ਉੱਠਦੇ ਹੋਏ ਉੱਚੀ ਉੱਚੀ ਹੱਸ ਰਹੇ ਹੁੰਦੇ ਹਨ। ਹੌਲੀ ਹੌਲੀ ਕਰਕੇ ਸੈਕੜੇ ਲਾਸ਼ਾਂ ਉੱਠ ਖਲੋਂਦੀਆਂ ਹਨ ਤੇ ਉਹ ਮਰਾਠਿਆਂ ਦੀਆਂ ਨਹੀਂ ਹੁੰਦੀਆਂ ਸ਼ਾਹ ਵਲੀ... ਇਕ ਵੀ ਮਰਾਠੇ ਦੀ ਨਹੀਂ ਹੁੰਦੀ ਉਹ ਸਾਰੀਆਂ ਤਾਂ ਸਿਖਾਂ ਦੀਆਂ ਹੁੰਦੀਆਂ ਹਨ... ਉਹ ਉੱਠਦੇ ਨੇ ਤੇ ਮੇਰੇ ਵੱਲ ਦੇਖ ਦੇਖ ਕੇ ਹੱਸਦੇ ਨੇ, ਜਿਵੇਂ ਮੇਰਾ ਮਖੌਲ ਉਡਾ ਰਹੇ ਹੋਣ ਕਿ ਮੈਂ ਮਾਰ ਕੇ ਵੀ ਉਹਨਾਂ ਨੂੰ ਮਾਰ ਨਹੀਂ ਸਕਿਆ। ਮੈਂ ਡਰ ਜਾਂਦਾ ਹਾਂ ਤੇ ਉਹ ਹੱਸਦੇ ਰਹਿੰਦੇ ਨੇ। ਕੁਝ ਸਮੇਂ ਮਗਰੋਂ ਇਕ ਧਮਾਕਾ ਹੁੰਦਾ ਹੈ...
"ਜੀ ਹਜੂਰ....ਕੈਸਾ ਧਮਾਕਾ..?"
ਇਕ ਧਮਾਕਾ ਹੁੰਦਾ ਹੈ ਤੇ ਉਹ ਸਾਰੇ ਸੋਗ ਵਿਚ ਬੈਠ ਜਾਂਦੇ ਨੇ... ਮੈਂ ਉਹਨਾਂ ਦਾ ਹਰਿਮੰਦਰ ਢਾਹ ਦਿੱਤਾ ਹੈ ਤੇ ਉਹ ਸਭ ਉਦਾਸ ਹੋ ਕੇ ਹਰਿਮੰਦਰ ਦੇ ਢੇਰ ਕੋਲ ਬੈਠ ਜਾਂਦੇ ਨੇ । ਪਰ ਮੈਂ ਹੁਣ ਹੱਸਦਾ ਨਹੀਂ.. ਤੇ ਫੇਰ...", ਕਹਿੰਦਾ ਅਬਦਾਲੀ ਚੁੱਪ ਹੋ ਜਾਂਦਾ ਹੈ।
" ਤੇ ਫੇਰ ਕੀ ਹਜੂਰ ਫੇਰ ਕੀ ਹੁੰਦਾ ਹੈ ?"
* ਤੇ ਫੇਰ ਕੁਝ ਦੇਰ ਮਗਰੋਂ ਢੇਰ ਹੋ ਚੁੱਕੇ ਹਰਿਮੰਦਰ ਦੇ ਮਲਬੇ 'ਚੋਂ ਦੀਵਿਆਂ ਦੀਆਂ ਲਾਟਾਂ ਨਿਕਲਣ ਲੱਗਦੀਆਂ ਹਨ। ਉਹ ਲਾਟਾਂ ਹੌਲੀ ਹੌਲੀ ਮੇਰੇ ਵੱਲ ਆਉਂਦੀਆਂ ਹਨ। ਮੇਰੇ ਕੋਲ ਆਉਂਦਿਆਂ ਉਹ ਸਿੰਘਾਂ ਦਾ ਰੂਪ ਲੈ ਲੈਂਦੀਆਂ ਹਨ। ਲਾਟਾਂ ਸਿੰਘ ਬਣ ਜਾਂਦੀਆਂ ਨੇ ਸ਼ਾਹ ਵਲੀ ਰੋਸ਼ਨੀਆਂ ਛੱਡ ਰਹੇ ਸਿੰਘ... ਸੋਗ ਵਿਚ ਬੈਠੇ ਸਿੰਘ ਵੀ ਉੱਠ ਖਲੋਂਦੇ ਹਨ ਤੇ ਜੋ ਪਹਿਲਾਂ ਨਹੀਂ ਉੱਠੇ ਸਨ, ਉਹਨਾਂ ਵਿਚ ਵੀ ਜਾਨ ਆ ਜਾਂਦੀ ਹੈ। ਸਭ ਮੇਰੇ ਕਰੀਬ ਆਉਣ ਲੱਗਦੇ ਹਨ ਤੇ ਮੈਂ ਪੂਰਾ ਜ਼ੋਰ ਲਾ ਕੇ ਭੱਜਦਾ ਹਾਂ। ਬਹੁਤ ਤੇਜ਼ੀ ਨਾਲ ਭੱਜਣ ਮਗਰੋਂ ਵੀ ਮੈਂ ਉਹਨਾਂ ਤੋਂ ਜਿਆਦਾ ਦੂਰ ਨਹੀਂ ਜਾ ਸਕਦਾ। ਦੀਵਿਆਂ ਦੀਆਂ ਲਾਟਾਂ ਹਵਾ ਵਿਚ ਹੀ ਮੇਰਾ ਪਿੱਛਾ ਕਰ ਰਹੀਆਂ ਹਨ। ਮੈਂ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਕੁਝ ਲਾਸ਼ਾਂ ਕੱਟੇ ਹੋਏ ਸਿਰਾਂ ਨੂੰ ਤਲੀਆਂ 'ਤੇ ਟਿਕਾਈ ਮੇਰੇ ਮਗਰ ਆ ਰਹੀਆਂ ਹਨ.. ਜਹਾਨ ਖਾਂ ਠੀਕ ਕਹਿੰਦਾ ਸੀ ਸ਼ਾਹ ਵਲੀ ਠੀਕ ਕਹਿੰਦਾ ਸੀ ਉਹ ਕਿ ਇਹ ਬਿਨਾ ਸਿਰ ਤੋਂ ਵੀ ਲੜ੍ਹ ਲੈਂਦੇ ਹਨ ਦੂਰੋਂ ਉੱਡਦੀਆਂ ਹੋਈਆਂ ਇੱਟਾਂ ਮੇਰੇ ਨੱਕ ਦੀ ਸੱਟ ਵਾਲੀ ਥਾਂ ਵੱਜਦੀਆਂ ਹਨ। ਸਿੰਘ ਕਦੇ ਸਰੀਰਾਂ ਵਿਚ ਆ ਜਾਂਦੇ ਹਨ ਤੇ ਕਦੇ ਦੀਵਿਆਂ ਦੀਆਂ ਲਾਟਾਂ ਬਣ ਜਾਂਦੇ ਹਨ। ਅਸਮਾਨ ਦੇ ਤਾਰੇ ਵੀ ਉਹਨਾਂ ਨਾਲ ਮਿਲ ਜਾਂਦੇ ਹਨ। ਜਾਪਦਾ ਹੈ ਜਿਵੇਂ ਸਾਰੀ ਕਾਇਨਾਤ ਮੇਰੀ ਦੁਸ਼ਮਨ ਹੋ ਗਈ ਹੋਵੇ ਤੇ ਫੇਰ ਤੀਰਾਂ, ਬਰਛਿਆਂ, ਨੇਜ਼ਿਆਂ ਦੀ ਇਕ ਬੌਛਾਰ ਮੇਰੇ ਵੱਲ ਆਉਂਦੀ ਹੈ ਤੇ ਮੇਰੀ ਅੱਖ ਖੁੱਲ ਜਾਂਦੀ ਹੈ ". ਹਫਦਾ ਹੋਇਆ ਅਬਦਾਲੀ ਗੱਲ ਪੂਰੀ ਕਰਦਾ ਹੈ। ਮੁੜਕਾ ਉਸ ਦੇ ਸਾਰੇ ਸਰੀਰ ਵਿਚੋਂ ਚੋ ਰਿਹਾ ਹੈ। ਸਾਹੋ ਸਾਹ ਹੋਏ ਅਬਦਾਲੀ ਨੂੰ ਸ਼ਾਹ ਵਲੀ ਪਾਣੀ ਫੜਾਉਂਦਾ ਹੈ। ਚਿਹਰਿਆਂ ਤੋਂ ਮੌਲਵੀ ਤੇ ਸ਼ਾਹ ਵਲੀ ਵੀ ਡਰੇ ਹੋਏ ਜਾਪ ਰਹੇ ਹਨ। ਪਰ ਉਹਨਾਂ ਕੋਲ ਵੀ ਸ਼ਾਹ ਦੀ ਇਸ ਮਰਜ਼ ਦਾ ਕੋਈ ਇਲਾਜ ਨਹੀਂ...।
ਕੁਝ ਚਿਰ ਬੈਠੇ ਰਹਿਣ ਮਗਰੋਂ ਉਹ ਦੋਵੇਂ ਸ਼ਾਹ ਤੋਂ ਆਗਿਆ ਲੈ ਕੇ ਤੰਬੂ ਤੋਂ ਬਾਹਰ ਆ ਜਾਂਦੇ ਹਨ।
"ਮੈਂ ਕਿਹਾ ਸੀ ਸ਼ਾਹ ਨੂੰ ਕਿ ਹਰਿਮੰਦਰ ਨੂੰ ਨਾ ਢਾਵੇ. ਇਕ ਸੂਫੀ ਨੇ ਵੀ ਸ਼ਾਹ ਨੂੰ ਬਹੁਤ ਪਹਿਲਾਂ ਵਰਜਿਆ ਸੀ ਕਿ ਕਿਸੇ ਦੇ ਵੀ ਮੁਕੱਦਸ ਸਥਾਨ ਨੂੰ ਨੁਕਸਾਨ ਨਾ ਪੁਚਾਈਂ। ਬਹੁਤ ਰੋਕਿਆ ਸੀ ਮੈਂ ਪਰ ਨਜ਼ੀਬ ਖਾਂ ਵਰਗਿਆਂ ਨੇ ਸ਼ਾਹ ਨੂੰ ਉਕਸਾਇਆ ਤੇ ਲਾਹੌਰ ਦੇ ਕਾਜ਼ੀਆਂ ਨੇ ਸ਼ਹਿ ਦਿੱਤੀ...", ਸ਼ਾਹ ਵਲੀ ਬਾਹਰ ਆ ਕੇ ਮੌਲਵੀ ਨੂੰ ਦੱਸਣ ਲੱਗਾ।
"ਪਰ ਹੁਣ ਤਾਂ ਉਹ ਪਾਪ ਹੋ ਗਿਐ. ਹੁਣ ਕੁਝ ਨਹੀਂ ਕੀਤਾ ਜਾ ਸਕਦਾ .. ਤੇ ਅਸੀਂ ਏਨੀ ਜੁਅਰਤ ਨਹੀਂ ਰੱਖਦੇ ਕਿ ਸ਼ਾਹ ਨੂੰ ਕਹੀਏ ਕਿ ਸਿਖਾ ਤੋਂ ਮੁਆਫੀ ਮੰਗੇ ਤੇ ਉਹਨਾਂ ਦਾ ਮੰਦਰ ਉਹਨਾਂ ਨੂੰ ਮੁੜ ਉਸਾਰ ਕੇ ਦੇਵੇ " ਮੌਲਵੀ ਨੇ ਆਪਣੀ ਬੇਬਸੀ ਜ਼ਾਹਰ ਕੀਤੀ।
"ਤੁਸੀਂ ਮੇਰੀ ਗੱਲ ਯਾਦ ਰੱਖਿਓ ਮੌਲਵੀ ਸਾਹਬ, ਸ਼ਾਹ ਦੇ ਨੱਕ ਦਾ ਨਾਸੂਰ ਕਦੇ ਠੀਕ ਨਹੀਂ ਹੋਵੇਗਾ.. ਤੇ ਚੇਤੇ ਰੱਖਿਓ ਸ਼ਾਹ ਇਸੇ ਜ਼ਖਮ ਦੀ ਤਾਬ ਨਾ ਸਹਾਰਦਾ ਹੋਇਆ ਦੁਨੀਆਂ ਤੋਂ ਰੁਖ਼ਸਤ ਹੋਵੇਗਾ...
“ਨੀਕੀ ਕੀਰੀ ਮਹਿ ਕਲਿ ਰਾਖੈ
ਭਸਮ ਕਰੈ ਲਸਕਰ ਕੋਟਿ ਲਾਖੈ॥"
ਸ਼ਾਹ ਤਾਂ ਭਾਵੇਂ ਗਰਮੀ ਤੋਂ ਬਚਣ ਲਈ ਕਲਾਨੌਰ ਡੇਰੇ ਲਾਈ ਬੈਠਾ ਸੀ, ਪਰ ਸਿੰਘ ਟਿਕ ਕੇ ਕਦ ਬੈਠ ਸਕਦੇ ਸਨ। ਉਹਨਾਂ ਤਾਂ ਜਿੰਨਾ ਹੋ ਸਕੇ ਸ਼ਾਹ ਨੂੰ ਤੰਗ ਕਰਨਾ ਸੀ। ਉਹਨਾਂ ਦੀ ਸਾਰੀ ਵਾਹ ਲੱਗੀ ਹੋਈ ਸੀ ਕਿ ਸ਼ਾਹ ਦਾ ਭੈਅ ਲੋਕਾਂ ਦੇ ਮਨਾ ਵਿਚੋਂ ਕੱਢਿਆ ਜਾਏ।
ਖਾਲਸੇ ਨੇ ਮਾਲਵੇ ਦੇ ਪਠਾਨਾ ਨੂੰ ਤਾਂ ਪਹਿਲਾਂ ਵੀ ਹੱਥ ਵਿਖਾ ਦਿੱਤੇ ਸਨ। ਹੁਣ ਉਹਨਾਂ ਦੁਆਬਾ ਵੀ ਮਾਰ ਲਿਆ। ਅਬਦਾਲੀ ਦੇ ਨੱਕ ਹੇਠੋਂ ਸਿੰਘ ਇਲਾਕਾ ਉਗਰਾਹੁਦੇ ਫਿਰ ਰਹੇ ਸਨ। ਮਾਲਵੇ ਥਾਣੀ ਹੁੰਦੇ ਹੋਏ ਪਹਿਲਾਂ ਕਰਨਾਲ ਤੇ ਫੇਰ ਪਾਨੀਪਤ ਤੀਕ ਜਾ ਪਹੁੰਚੇ। ਸ਼ਾਹ ਨੂੰ ਦਿੱਲੀਓ ਜਾਂਦਾ ਮਾਮਲਾ ਵੀ ਸਿੰਘਾਂ ਨੇ ਪਾਨੀਪਤ ਲੁੱਟ ਲਿਆ। ਦਿੱਲੀਓ, ਲਾਹੌਰ ਅਬਦਾਲੀ ਵੱਲ ਤੁਰੇ ਦਿੱਲੀ ਹਕੂਮਤ ਦੇ ਕਾਫਲੇ ਨੇ ਮਸਾਂ ਭੇਜ ਕੇ ਜਾਨ ਬਚਾਈ। ਸੋਨੀਪਤ ਤੱਕ ਤਾਂ ਉਹਨਾਂ ਭੱਜੇ ਜਾਂਦੇ ਸਾਹ ਹੀ ਨਹੀਂ ਲਿਆ ਤੇ ਫੇਰ ਸੋਨੀਪਤ ਤੋਂ ਸ਼ਾਹ ਵੱਲ ਸੁਨੇਹਾਂ ਘਲਾਇਆ ਕਿ ਸਿੰਘਾਂ ਨੇ ਉਹਨਾਂ ਨੂੰ ਪਾਨੀਪਤ ਨਹੀਂ ਟੱਪਣ ਦਿੱਤਾ।
ਮਹੀਨੇ ਦੇ ਲਗਭਗ ਸਮਾਂ ਬੀਤ ਗਿਆ ਸੀ ਤੇ ਖਾਲਸਾ ਕਰਨਾਲ ਪਾਨੀਪਤ ਮਾਰਦਾ ਰਿਹਾ। ਦੀਵਾਲੀ ਨੇੜੇ ਆ ਰਹੀ ਸੀ, ਸੋ ਦਲ ਨੇ ਸਭ ਪਾਸੇ ਸੁਨੇਹੇਂ ਘਲਾਏ ਤੇ ਸਭ ਸਿੰਘਾਂ ਨੂੰ ਦੀਵਾਲੀ 'ਤੇ ਅੰਮ੍ਰਿਤਸਰ ਸਾਹਿਬ ਇਕੱਠੇ ਹੋਣ ਦਾ ਸੱਦਾ ਦਿੱਤਾ। ਵੱਖ ਵੱਖ ਪਾਸਿਆਂ ਤੋਂ ਸਿੰਘ ਅੰਮ੍ਰਿਤਸਰ ਵੱਲ ਵਧਨ ਲੱਗੇ ਤੇ ਰਾਹ ਵਿਚ ਅਫਗਾਨਾਂ ਦੇ ਕਬਜ਼ੇ ਵਾਲੇ ਇਲਾਕਿਆਂ ਨੂੰ ਸੋਧਦੇ ਤੇ ਲੁੱਟਦੇ ਰਹੇ। ਕੁਝ ਸਿੰਘਾਂ ਨੇ ਤਾਂ ਲਾਹੌਰ ਦੇ ਨੇੜੇ ਦੀਆਂ ਬਸਤੀਆਂ ਤਕ ਮਾਰ ਲਈਆਂ ਸਨ, ਜਿੱਥੋਂ ਅਬਦਾਲੀ ਮਸਾਂ ਦੋ ਤਿੰਨ ਕੋਹ 'ਤੇ ਬੈਠਾ ਸੀ, ਓਥੋਂ ਤਕ ਲੁੱਟ ਮਾਰ ਕੀਤੀ।
ਪੰਥ ਅੰਮ੍ਰਿਤਸਰ ਇਕੱਠਾ ਹੋਣਾ ਸ਼ੁਰੂ ਹੋ ਗਿਆ। ਸਿੰਘਾਂ ਨੇ ਤਾਂ ਪਹਿਲਾਂ ਹੀ ਸੋਚਿਆ ਹੋਇਆ ਸੀ ਕਿ ਬਹੁਤ ਜਲਦ ਅਬਦਾਲੀ ਨਾਲ ਲੋਹਾ ਲੈਣਾ ਹੈ ਤੇ ਉਸ ਨਾਲ ਦਰਬਾਰ ਸਾਹਿਬ ਦੀ ਬੇਅਦਬੀ ਤੇ ਵੱਡੇ ਘੱਲੂਘਾਰੇ ਦਾ ਸਾਰਾ
ਹਿਸਾਬ ਕਰਨਾ ਹੈ। ਸਿੰਘਾਂ ਲਈ ਤਾਂ ਐਤਕੀ ਦੀ ਦੀਵਾਲੀ ਧਰਮ ਜੁੱਧ ਦਾ ਸੁਨੇਹਾਂ ਲੈ ਕੇ ਆਈ ਸੀ। ਜਿਸ ਨੂੰ ਵੀ ਖਬਰ ਮਿਲੀ ਕਿ ਇਸ ਵਾਰ ਪੰਥ ਦਾ ਅਫਗਾਨਾਂ ਨਾਲ ਸਾਰੀ ਅਗਲੀ ਪਿਛਲੀ ਵਧੀਕੀ ਦਾ ਨਬੇੜਾ ਕਰਨਾ ਹੈ, ਉਸ ਨੇ ਅੰਮ੍ਰਿਤਸਰ ਨੂੰ ਚਾਲਾ ਮਾਰ ਦਿੱਤਾ।
"ਸਿਖ ਦੀਵਾਲੀ ਮਨਾਉਣ ਲਈ ਅੰਮ੍ਰਿਤਸਰ 'ਕੱਠੇ ਹੋ ਰਹੇ ਨੇ ਹਜੂਰ", ਸੂਹੀਆਂ ਵੱਲੋਂ ਲਿਆਂਦੀ ਗਈ ਖਬਰ ਨਜੀਬ ਖਾਨ ਨੇ ਅਬਦਾਲੀ ਨੂੰ ਜਾ ਦੱਸੀ।
ਅਬਦਾਲੀ ਭਾਵੇਂ ਲੱਖ ਡਰਿਆ ਹੋਇਆ ਸੀ, ਪਰ ਉਹ ਆਪਣੇ ਡਰ ਤੋਂ ਭੱਜਣ ਵਾਲਾ ਬਾਦਸ਼ਾਹ ਹਰਗਿਜ਼ ਨਹੀਂ ਸੀ,
"ਫੌਜਾਂ ਤਿਆਰ ਕਰੋ ਤੇ ਅੰਮ੍ਰਿਤਸਰ ਵੱਲ ਚੱਲਣ ਦਾ ਆਦੇਸ਼ ਦਿਓ... ਐਤਕੀ ਸਭ ਤਰ੍ਹਾਂ ਦੀ ਕਿਚ ਕਿਚ ਮੁਕਾ ਕੇ ਹੀ ਵਾਪਸ ਕਾਬਲ ਨੂੰ ਪਰਤਨਾ ਹੈ... ਤੰਗ ਆ ਗਏ ਹਾਂ... ਇਹ ਆਉਂਦਿਆਂ ਵੀ ਤੰਗ ਕਰਦੇ ਨੇ ਤੇ ਜਾਂਦਿਆਂ ਨੂੰ ਵੀ... ਇਸ ਵਾਰ ਜਾੜ੍ਹ ਹੇਠ ਆ ਰਹੇ ਨੇ ਫਸਤਾ ਵੱਢ ਕੇ ਹੀ ਜਾਵਾਂਗੇ .. ", ਅਬਦਾਲੀ ਨੇ ਨਜ਼ੀਬ ਖਾਂ ਨੂੰ ਆਪਣਾ ਨਿਰਣਾ ਸੁਣਾਇਆ।
ਪਰ ਜਾਂ ਤਾਂ ਅਬਦਾਲੀ ਸਿੰਘਾਂ ਦੇ ਜਜ਼ਬੇ ਨੂੰ ਅਣਦੇਖਾ ਕਰ ਰਿਹਾ ਸੀ ਤੇ ਜਾਂ ਫੇਰ ਹਜੇ ਤੱਕ ਪੂਰੀ ਤਰ੍ਹਾਂ ਸਿਖੀ ਸਿਦਕ, ਭਰੋਸੇ ਤੇ ਜਜ਼ਬੇ ਤੋਂ ਜਾਣੂ ਹੀ ਨਹੀਂ ਹੋਇਆ ਸੀ।
"ਸਾਨੂੰ ਹਮਲੇ ਤੋਂ ਪਹਿਲਾਂ ਵਿਚਾਰ ਕਰ ਲੈਣੀ ਚਾਹੀਦੀ ਹੈ ਦੁੱਰੇ ਦੁਰਾਨੀ । ਨਾ ਤਾਂ ਐਤਕੀ ਸਿੰਘ ਪਰਿਵਾਰਾਂ ਨੂੰ ਬਚਾਉਣ ਲਈ ਲੜਾਈ ਤੋਂ ਪਾਸਾ ਕਰਨਗੇ ਤੇ ਨਾ ਹੀ ਲੜਾਈ ਉਹਨਾਂ ’ਤੇ ਥੋਪੀ ਜਾਏਗੀ, ਜਿਵੇਂ ਕਿ ਕੁੱਪ ਰਹੀੜ ਵਿਚ ਹੋਇਆ ਸੀ। ਇਸ ਵਾਰ ਤਾਂ ਸਾਰਾ ਦਲ ਖਾਲਸਾ ਇਕੱਠਾ ਹੋਵੇਗਾ, ਸਾਰੀਆਂ ਮਿਸਲਾਂ ਦੇ ਸਭ ਲੜਾਕੂ ਸਿੰਘ। ਇਸ ਵਾਰ ਉਹ ਪੂਰੀ ਤਿਆਰੀ ਨਾਲ ਜੰਗ ਵਿਚ ਉਤਰਨਗੇ। ਜੰਗ ਪ੍ਰਤੀ ਉਹਨਾਂ ਦਾ ਜਜ਼ਬਾ ਤਾਂ ਅਸੀਂ ਕੁੱਪ ਵਿਚ ਦੇਖ ਹੀ ਚੁੱਕੇ ਹਾਂ, ਜਦ ਜੰਗ ਉਹਨਾਂ ਸਿਰ ਮੱਲੋ ਮੱਲੀ ਪੈ ਗਈ ਸੀ ਤੇ ਲੜਾਈ ਨਾ ਚਾਹੁੰਦੇ ਹੋਏ ਵੀ ਸਿੰਘ ਸਾਡੇ 'ਤੇ ਭਾਰੂ ਪੈ ਰਹੇ ਸਨ। ਪਰ ਜਦ ਉਹ ਤਿਆਰੀ ਨਾਲ ਹਮਲਾ ਕਰਦੇ ਹਨ ਤਾਂ ਕੀ ਕਹਿਰ ਵਰਸਾਉਂਦੇ ਹਨ, ਇਹ ਸਾਨੂੰ ਲਾਹੌਰ ਤੇ ਸਰਹੰਦ ਨੂੰ ਪੁੱਛ ਵੇਖਣਾ ਚਾਹੀਦਾ ਹੈ... .", ਸ਼ਾਹ ਵਲੀ ਸਿਖਾਂ ਨਾਲ ਸਿੱਧੀ ਟੱਕਰ ਤੋਂ ਪਾਸਾ ਵੱਟਣਾ ਚਾਹੁੰਦਾ ਸੀ, "ਨਾਲੇ ਸਿਖ ਜੇ ਸਿਰਫ ਕੁੱਪ ਰਹੀੜ ਦੇ ਕਤਲੇਆਮ ਦਾ ਬਦਲਾ ਲੈਣ ਲਈ ਆ ਰਹੇ ਹੁੰਦੇ ਤਾਂ ਗੱਲ ਵੱਖਰੀ ਸੀ ਤੇ
ਅਸੀਂ ਫੇਰ ਵੀ ਟੱਕਰ ਲੈ ਲੈਂਦੇ ਪਰ ਸਿੱਖ...
"ਪਰ ਕੀ ਕੀ ਤੂੰ ਹਰਿਮੰਦਰ ਦੀ ਗੱਲ ਕਰ ਰਿਹਾ ਹੈ ਅਬਦਾਲੀ ਸ਼ਾਹ ਵਲੀ ਦੀ ਝਿਜਕ ਦੇਖਦਿਆਂ ਬੋਲਿਆ। ".
"ਜੀ ਹਜ਼ੂਰ ਜਿੰਨਾ ਕੁ ਮੈਂ ਸਿੱਖਾਂ ਨੂੰ ਜਾਣ ਸਕਿਆ ਤਾਂ ਏਨਾ ਕੁ ਤਾਂ ਕਹਿ ਹੀ ਸਕਦਾਂ ਕਿ ਸਿਖ ਆਪਣੇ ਸਾਲ ਬੱਚੇ, ਘਰ ਪਰਿਵਾਰ ਤਾਂ ਸੜਦੇ ਦੇਖ ਸਕਦੈ ਪਰ ... ਹਰਿਮੰਦਰ ਦਾ ਨੁਕਸਾਨ ਅਸਿਹ ਹੈ ਉਹਨਾਂ ਲਈ... ਸ਼ਹਿਜ਼ਾਦਾ ਤੈਮੂਰ ਤੇ ਜਹਾਨ ਖਾਂ ਵਾਲੇ ਹਮਲੇ ਤੋਂ ਅਸੀਂ ਏਨਾ ਕੁ ਅੰਦਾਜ਼ਾ ਤਾਂ ਲਾ ਹੀ ਸਕਦੇ ਹਾਂ ਨਾ ਤਾਂ ਉਹ ਅੱਜ ਇਹ ਬੇਅਦਬੀ ਸਹਿ ਸਕਦੇ ਹਨ ਤੇ ਨਾ ਰਹਿੰਦੀ ਦੁਨੀਆਂ ਤੱਕ ਅੱਗੋਂ ਕਦੇ ਸਹਿ ਸਕਣਗੇ. " ਸ਼ਾਹ ਵਲੀ ਨੇ ਗੱਲ ਪੂਰੀ ਕੀਤੀ।
"ਤੈਨੂੰ ਕੀ ਜਾਪਦੇ ਸ਼ਾਹਵਲੀ ਕਿ ਮੈਂ ਇਹਨਾਂ ਦੇ ਹਰਿਮੰਦਰ 'ਤੇ ਹਮਲਾ ਕਿਉਂ ਕੀਤਾ ਤੇ ਉਸ ਨੂੰ ਕਿਉਂ ਦੁਹਾਇਆ। ਤਾਲ ਕਿਉਂ ਪੂਰਿਆ, ਮੈਨੂੰ ਪਤਾ ਸੀ ਕਿ ਅੰਮ੍ਰਿਤਸਰ ਦਾ ਇਹ ਹਾਲ ਸੁਣ ਕੇ ਇਹ ਭਮੱਕੜਾਂ ਵਾਂਗ ਏਧਰ ਭੱਜੇ ਆਉਣਗੇ ਤੇ ਸਾਡੇ ਲਈ ਅਸਾਨੀ ਹੋ ਜਾਵੇਗੀ। ਕਿੰਨਾ ਕੁ ਚਿਰ ਅਸੀਂ ਲਾਹੌਰ ਬੈਠੇ ਇਹਨਾਂ ਦੀ ਹੋਰ ਉਡੀਕ ਕਰਦੇ ਰਹਾਂਗੇ... ਤੂੰ ਦੇਖੀਂ, ਕੁੱਪ ਰਹੀੜ ਵਿਚ ਜੋ ਇਹਨਾਂ ਦੀ ਮਾੜੀ ਮੋਟੀ ਅਲਖ ਬਚ ਗਈ ਹੈ ਮੈਂ ਉਹ ਹੁਣ ਮਿਟਾ ਦੇਵਾਂਗਾ ". ਸ਼ਾਹਵਲੀ ਦੇ ਜਵਾਬ ਵਿਚ ਅਬਦਾਲੀ ਪਤਾ ਨਹੀਂ ਇਹ ਸਭ ਕਿਵੇਂ ਬੋਲ ਗਿਆ, ਕਿਉਂਕਿ ਉਸ ਦੇ ਕਰੀਬੀ ਜਾਣਦੇ ਸਨ ਕਿ ਅੱਜ ਕੱਲ ਉਹ ਸੋਚ ਤਾਂ ਇਸ ਤੋਂ ਬਿਲਕੁਲ ਉਲਟ ਰਿਹਾ ਸੀ। ਹਰਿਮੰਦਰ ਉਸ ਨੇ ਗੁੱਸੇ ਵਿਚ ਢਾਹਿਆ ਸੀ ਤੇ ਢਾਹੁਣ ਮਗਰੋਂ ਤੇਜ਼ੀ ਨਾਲ ਅੰਮ੍ਰਿਤਸਰੋਂ ਨਿਕਲ ਗਿਆ ਸੀ। ਹੁਣ ਵੀ ਵਾਹ ਲੱਗਦੀ ਉਹ ਸਿਖ ਸਰਦਾਰਾਂ ਤੋਂ ਦੂਰ ਰਹਿਣਾ ਚਾਹੁੰਦਾ ਸੀ।
ਅਬਦਾਲੀ ਦੀ ਇਹ ਗੱਲ ਸੁਣ ਕੇ ਜਿੱਥੇ ਸ਼ਾਹ ਵਲੀ ਉਦਾਸ ਹੋਇਆ, ਉੱਥੇ ਨਜ਼ੀਬ ਖਾਂ ਤੇ ਲਾਹੌਰ ਦੇ ਕਾਜ਼ੀਆਂ ਦੇ ਚਿਹਰੇ 'ਤੇ ਮੁਸਕੁਰਾਹਟ ਆ ਗਈ। ਪਰ ਸ਼ਾਹ ਵਲੀ ਨੇ ਇਕ ਆਖਰੀ ਪੱਤਾ ਹੋਰ ਚੱਲ ਕੇ ਦੇਖਿਆ,
ਤੇ ਨਾਲੇ ਸਾਡੀ ਕਿੰਨੀ ਫੌਜ ਤਾਂ ਨੂਰਦੀਨ ਨਾਲ ਕਸ਼ਮੀਰ ਵੱਲ ਗਈ ਹੋਈ ਹੈ ਹਜ਼ੂਰ... ਇਸ ਵਾਰ ਸਾਡੀ ਗਿਣਤੀ ਸਿਖਾਂ ਨਾਲੋਂ ਮਸਾਂ ਡੂਢੀ ਹੋਏਗੀ
ਪਰ,
"ਫਿਕਰ ਨਹੀਂ", ਕਹਿੰਦਿਆਂ ਅਬਦਾਲੀ ਨੇ ਸ਼ਾਹ ਵਲੀ ਦੀ ਇਹ ਗੱਲ
ਵੀ ਕੱਟ ਦਿੱਤੀ। ਸ਼ਾਹ ਸਿਰੋ ਪਾਨੀਪਤ ਦਾ ਹੰਕਾਰ ਹਜੇ ਪੂਰੀ ਤਰ੍ਹਾਂ ਲੱਖਾ ਨਹੀਂ ਸੀ। ਉਹ ਤਾਂ ਆਪਣੇ ਆਪ ਨੂੰ ਸਿਕੰਦਰ ਸਮਝੀ ਸੈਨਾ ਸੀ। ਪਰ ਉਹ ਸਿਰ ਭੁੱਲ ਗਿਆ ਸੀ ਕਿ ਸਿਕੰਦਰ ਦਾ ਰਾਹ ਵੀ ਪੰਜਾਬ ਦੇ ਜੁਚਾਰੂ ਲੋਕਾਂ ਨੇ ਤੱਕ ਲਿਆ ਸੀ।
ਅਬਦਾਲੀ ਨੇ ਫੌਜ ਅੰਮ੍ਰਿਤਸਰ ਵੱਲ ਤੋਰ ਲਈ। ਹਲਾਂਕਿ ਸ਼ਾਹ ਦੇ ਮਨ ਵਿਚ ਇਹ ਵਿਚਾਰ ਵੀ ਚੱਲ ਰਿਹਾ ਸੀ ਕਿ ਸਿਖਾਂ ਵੱਲ ਪਹਿਲਾਂ ਸੁਲਰ ਦਾ ਹੱਥ ਵਧਾ ਕੇ ਦੇਖਿਆ ਜਾਏ। ਦੀਵਾਲੀ ਦੀ ਸਵੇਰ ਆਈ ਤੇ ਟਿੱਕੀ ਚੜ੍ਹਨ ਨਾਲ ਅਬਦਾਲੀ ਵੀ ਅੰਮ੍ਰਿਤਸਰ ਪਹੁੰਚ ਗਿਆ।
ਏਧਰ ਖਾਲਸਾ ਆਸਾ ਕੀ ਵਾਰ ਦੀ ਸਮਾਪਤੀ ਮਗਰੋਂ ਅਕਾਲ ਬੁੰਗੇ 'ਤੇ ਇਕੱੜ ਹੋਣਾ ਸ਼ੁਰੂ ਹੋ ਗਿਆ। ਨੇਜ਼ਿਆਂ, ਬਰਛਿਆਂ, ਸਫਾਜੰਗਾਂ, ਕਮੰਦ ਕੋਰੜੇ, ਭਗੋਤੀਆਂ, ਸਿਰੋਹੀਆਂ, ਤੇਗੋ, ਖੰਡਿਆਂ ਨਾਲ ਸਜੇ ਖਲੋਤੇ ਸਿੰਘ ਅਕਾਲ ਬੁੰਗੇ ਨੂੰ ਨਮਸਕਾਰ ਕਰ ਰਹੇ ਸਨ। ਫਤਹਿ ਦੀਆਂ ਅਰਦਾਸਾਂ ਕੀਤੀਆਂ ਜਾ ਰਹੀਆਂ ਸਨ।
ਸਰਦਾਰ ਜੱਸਾ ਸਿੰਘ ਨੇ ਸਰਬੱਤ ਖਾਲਸੇ ਨੂੰ ਫਤਹਿ ਬੁਲਾਈ ਤੇ ਬੋਲਣਾ ਸ਼ੁਰੂ ਕੀਤਾ,
"ਖਾਲਸਾ ਜੀ, ਜਿਸ ਘੜੀ ਦੀ ਉਡੀਕ ਸਮੁੱਚੇ ਪੰਥ ਨੂੰ ਸੀ, ਉਹ ਆ ਚੁੱਕੀ ਹੈ। ਘੱਲੂਘਾਰੇ ਦੌਰਾਨ ਅਬਦਾਲੀ ਦਾ ਮੂੰਹ ਮੋੜ ਦੇਣ ਦੀ ਜੋ ਰੀਝ ਸਿੰਘਾਂ ਦੇ ਮਨ ਵਿਚ ਰਹਿ ਗਈ ਸੀ, ਉਹ ਪੂਰੀ ਹੋਣ ਦਾ ਵੇਲਾ ਆ ਗਿਆ ਹੈ। ਸਮੂਹ ਮੁਖੀ ਸਿੰਘਾਂ ਨੇ ਕੁੱਪ ਰਹੀੜ ਦੇ ਮੈਦਾਨ ਵਿਚ ਸਰਦਾਰ ਚੜ੍ਹਤ ਸਿੰਘ ਨਾਲ ਕੌਲ ਕੀਤਾ ਸੀ ਕਿ ਇਕ ਸਾਲ ਦੇ ਵਿਚ ਵਿਚ ਕਾਬਲੀ ਬਿੱਲੇ ਨੂੰ ਮਾਰ ਲਵਾਂਗੇ... ਘੱਲੂਘਾਰੇ ਨੂੰ ਹਜੇ ਅੱਠ ਮਹੀਨੇ ਹੀ ਬੀਤੇ ਹਨ ਤੇ ਖਾਲਸਾ ਅਬਦਾਲੀ ਦਾ ਨੱਕ ਭੰਨਣ ਲਈ ਕਮਰਕਸੇ ਕਰੀ ਖਲੋਤਾ ਹੈ।
ਯਾਦ ਰਹੇ ਖਾਲਸਾ ਜੀ, ਇਹਨਾਂ ਅਫਗਾਨਾਂ ਨੇ ਘੱਲੂਘਾਰੇ ਦੌਰਾਨ ਸਾਡੇ ਨਿਹੱਥੇ ਬੱਚੇ, ਬੁੱਢੇ, ਮਾਈਆਂ, ਭੈਣਾਂ ਦੀ ਜਾਨ ਲਈ ਹੈ ਤੇ ਨਾਲ ਹੀ ਚੇਤਾ ਇਹ ਵੀ ਰਹੇ ਕਿ ਇਹਨਾਂ ਸਾਡੇ ਜਾਨ ਤੋਂ ਪਿਆਰੇ ਹਰਿਮੰਦਰ ਸਾਹਿਬ ਦੀ ਬੇਅਦਬੀ ਵੀ ਕੀਤੀ ਹੈ ਤੇ ਸਰੋਵਰ ਨੂੰ ਗੰਦ ਮੰਦ ਨਾਲ ਪੂਰਿਆ ਹੈ। ਆਪਣੇ ਸ਼ਸਤਰਾਂ ਦੇ ਕੰਨੀ ਬੇਅਦਬੀ ਦੀ ਇਹ ਵਾਰਤਾ ਪਾ ਦਿਓ ਤੇ ਚੇਤਾ ਕਰਵਾ ਦਿਓ ਕਿ ਮਿਆਨਾ ਹੁਣ ਓਦੋਂ ਹੀ ਨਸੀਬ ਹੋਣਗੀਆਂ, ਜਦ ਤੀਕ ਪੰਜਾਬ ਦੀ ਧਰਤੀ ਤੋਂ
ਆਖਰੀ ਅਫਗਾਨ ਗਾਟਾ ਨਹੀਂ ਲਾਹ ਲੈਂਦੇ।
ਅੰਮ੍ਰਿਤਸਰ ਦੀ ਧੂੜ ਮੱਥਿਆਂ ਨੂੰ ਲਾਓ ਤੇ ਆਪਣੇ ਆਪ ਨਾਲ ਕੋਲ ਕਰ ਲਓ ਕਿ ਦੁਬਾਰਾ ਮੱਥਾ ਹੁਣ ਓਦੋਂ ਹੀ ਟੇਕੋਗੇ ਜਦ ਕਾਬਲੀ ਬਿੱਲੇ ਦੇ ਲਸ਼ਕਰ ਨੂੰ ਕਾਬਲ ਦੇ ਰਾਹ ਨਹੀਂ ਪਾ ਦਿੰਦੇ। ਇਹ ਗਿੱਝੇ ਹੋਏ ਨੇ ਮਥੁਰਾ, ਦਿੱਲੀ, ਬਿੰਦ੍ਰਾਬਨ, ਪਾਨੀਪਤ ਦੇ... ਇਹਨਾਂ ਨੂੰ ਦੱਸ ਦੇਈਏ ਕਿ ਆਨੰਦਪੁਰ, ਅੰਮ੍ਰਿਤਸਰ ਦੀਆਂ ਫਿਜ਼ਾਵਾਂ ਵਿਚ ਸਿਦਕਾਂ ਤੇ ਜਜ਼ਬਿਆਂ ਦੀ ਪੌਣ ਵਗਦੀ ਹੈ। ਪੰਜਾਬ ਦਿਆਂ ਪਾਣੀਆਂ ਵਿਚ ਬਹਾਦਰੀ ਦੀ ਮਿਠਾਸ ਘੁਲੀ ਹੋਈ ਹੈ। ਪੰਜਾਂ ਦਰਿਆਵਾਂ ਦੀ ਮਿੱਟੀ ਸ਼ਹਾਦਤਾਂ ਦੇ ਲਹੂ ਨਾਲ ਸਿੰਜ ਸਿੰਜ ਕੇ ਜਰਖੇਜ਼ ਕੀਤੀ. ਗਈ ਹੈ।
ਵੇਲਾ ਆ ਗਿਆ ਹੈ ਕਿ ਜਮਨਾ, ਅਟਕ ਤੇ ਖੈਬਰ ਪਾਰ ਤੋਂ ਆਉਣ ਵਾਲੇ ਹਰੇਕ ਹਮਲਾਵਰ ਨੂੰ ਰਣਜੀਤ ਨਗਾਰੇ ਦੀ ਗੂਜ ਸੁਣਾ ਦੇਈਏ ਤਾਂ ਕਿ ਉਹਨਾਂ ਨੂੰ ਕੰਨ ਹੋ ਜਾਣ ਕਿ ਪੰਜਾਬ ਵਿਚ ਕਿਸੇ ਵੱਖਰੀ ਮਿੱਟੀ ਦੇ ਲੋਕ ਵੱਸਦੇ ਹਨ।
ਸ਼ਹਾਦਤਾਂ ਦੇ ਸੁਪਨੇ ਲੈਣ ਵਾਲਿਓ ਸੂਰਮਿਓ, ਭਗੋਤੀਆਂ ਧੂਹ ਲਓ ਤੇ ਅਫਗਾਨਾਂ ਦੇ ਸਰੀਰਾਂ ਦਾ ਆਖਰੀ ਕਤਰਾ ਤਕ ਨਿਚੋੜ ਲਓ...
ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਹਿ ਪਾਵੇ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ"
ਕੰਬਦਾ ਹੋਵੇਗਾ ਸਾਰਾ ਹਿੰਦੋਸਤਾਨ ਅਬਦਾਲੀ ਦਾ ਨਾਮ ਸੁਣ ਕੇ, ਪਰ ਸਰਦਾਰ ਜੱਸਾ ਸਿੰਘ ਦੇ ਇਹਨਾਂ ਬੋਲਾਂ ਨੇ ਅਫਗਾਨਿਸਤਾਨ ਦੇ ਰੇਤੀਲੇ ਪਹਾੜਾਂ ਨੂੰ ਧੁੜਧੜੀ ਲਿਆ ਦਿੱਤੀ। ਹਿਮਾਲਿਆ ਦੀਆਂ ਚੋਟੀਆਂ ਨੇ ਅਫਗਾਨਾਂ ਸਮੇਤ ਕਜ਼ਾਕਾਂ, ਉਜ਼ਬੇਕਾਂ ਤੇ ਮੰਗੋਲਾਂ ਨੂੰ ਸੁਨੇਹਾਂ ਲਾ ਦਿੱਤਾ ਕਿ ਕੁਲ ਧਰਤੀ ਦਾ ਵਾਰਸ ਖਾਲਸਾ ਜਵਾਨ ਹੋ ਗਿਆ ਹੈ।
ਅਹਿਮਦ ਸ਼ਾਹ ਨੂੰ ਆਪਣੇ ਅਹਿਮਦ ਸ਼ਾਹ ਹੋਣ ਦਾ ਹੰਕਾਰ ਸੀ ਤੇ ਸਿੰਘਾਂ ਨੂੰ ਆਪਣੇ ਭਰੋਸੇ ਉੱਤੇ ਨਿਸਚਾ ਸੀ।
ਨਿਸ਼ਾਨਾ ਵਾਲੀ ਮਿਸਲ ਦੇ ਯੋਧਿਆਂ ਨੇ ਨੀਲੇ ਨਿਸ਼ਾਨ ਖੋਲ੍ਹ ਦਿੱਤੇ ਤੇ ਅਬਦਾਲੀ ਦੇ ਲਸ਼ਕਰ ਵੱਲ ਚਾਲਾ ਪਾ ਦਿੱਤਾ। ਬਾਕੀ ਸਭ ਮਿਸਲਾਂ ਉਹਨਾਂ ਦੇ ਮਗਰ ਚੱਲ ਪਈਆਂ। ਸਿੰਘਾਂ ਦੇ ਘੋੜੇ ਸਿੰਘਾਂ ਨਾਲੋਂ ਵੀ ਕਾਹਲੇ ਸਨ। ਅੱਜ ਉਹਨਾਂ ਅਫਗਾਨ ਘੋੜਿਆਂ ਦੀ ਫੁਰਤੀ ਪਰਖਣੀ ਸੀ।
ਅਫਗਾਨ ਫੌਜਾਂ ਨੂੰ ਦੂਰੋਂ ਖਾਲਸੇ ਦੇ ਨਿਸ਼ਾਨ ਦਿਖਾਈ ਦਿੱਤੇ । ਝੂਲਦੇ ਨੀਲੇ
ਫਰਲਿਆਂ 'ਤੇ ਬਣੀ ਕਟਾਰ ਤੇ ਕਿਰਪਾਨ ਅਬਦਾਲੀ ਦੇ ਲਸ਼ਕਰ ਵਿਚ ਖਲਬਲੀ ਪੈਦਾ ਕਰ ਰਹੀ ਸੀ। ਉਹਨਾਂ ਸ਼ਾਇਦ ਪਹਿਲਾਂ ਕਦੇ ਖਾਲਸੇ ਦੇ ਨਿਸ਼ਾਨ ਦੇਲੇ ਹੀ ਨਹੀਂ ਸਨ। ਅਸਲੀ ਮੁਕਾਬਲਾ ਤਾਂ ਹੋ ਹੀ ਪਹਿਲੀ ਵਾਰ ਰਿਹਾ ਸੀ। ਇਸ ਤੋਂ ਪਹਿਲਾਂ ਤਾਂ ਝੜਪਾਂ, ਗੁਰੀਲਾ ਹਮਲੇ ਹੀ ਹੁੰਦੇ ਰਹੇ ਸਨ। ਸਾਰੇ ਦਲ ਖਾਲਸੇ ਦੀਆਂ ਭਗੋਤੀਆਂ ਮਿਆਨਾਂ ਤੋਂ ਬਾਹਰ ਸਨ।
"ਜੇ ਕੋਈ ਚੜ੍ਹੇ ਤਾਂ ਇਸ ਤਰ੍ਹਾਂ ਚੜ੍ਹੇ", ਦਲ ਖਾਲਸੇ ਦੀ ਰਫਤਾਰ, ਤਿਆਰੀ, ਰਵਾਨਗੀ, ਚਿਹਰਿਆਂ 'ਤੇ ਖੇੜਾ ਦੇਖ ਕੇ ਇਕ ਅਫਗਾਨ ਸੈਨਾਪਤੀ ਬੋਲਿਆ।
ਸਿੰਘਾਂ ਦੇ ਜੋਸ਼ ਨੂੰ ਦੇਖ ਕੇ ਇਕ ਵਾਰ ਤਾਂ ਅਬਦਾਲੀ ਦਾ ਘੋੜਾ ਕਾਬਲ ਜਾਣ ਦੀ ਕਾਹਲ ਕਰਨ ਲੱਗਾ। ਸ਼ਾਹ ਨੇ ਆਪਣੇ ਵਕੀਲ ਖਾਲਸੇ ਵੱਲ ਸੁਲਹ ਦੀ ਚਿੱਠੀ ਦੇ ਕੇ ਭੇਜੇ।
ਪਰ... ਦਲ ਖਾਲਸੇ ਦੀ ਰਫਤਾਰ ਏਨੀ ਤੇਜ਼ ਸੀ ਤੇ ਜੋਸ਼ ਇਸ ਤਰ੍ਹਾਂ ਠਾਠਾਂ ਮਾਰ ਰਿਹਾ ਸੀ ਕਿ ਅਫਗਾਨ ਵਕੀਲ ਰਾਹ ਵਿਚ ਹੀ ਕਿੱਧਰੇ ਖਾਲਸੇ ਦੇ ਘੋੜਿਆਂ ਦੇ ਸੁੰਮਾਂ ਹੇਠ ਮਿੱਧੇ ਗਏ। ਸੁਲਹ ਵਾਲੀ ਚਿੱਠੀ ਘੋੜਿਆਂ ਦੇ ਪੈਰਾਂ ਨਾਲ ਉੱਡੀ ਧੂੜ ਵਿਚ ਗਵਾਚੀ ਫਿਰਦੀ ਸੀ।
"ਮਲਬੇ ਦੇ ਢੇਰ 'ਤੇ ਖਲੋ ਕੇ ਸੁਲਹ ਦੀਆਂ ਗੱਲਾਂ ਨਹੀਂ ਕੀਤੀਆਂ ਜਾਂਦੀਆਂ", ਸਰਦਾਰ ਜੱਸਾ ਸਿੰਘ ਦੇ ਬੋਲ ਨਾਲ ਦੇ ਸਿੰਘਾਂ ਨੂੰ ਸੁਣੇ।
ਖਾਲਸੇ ਦਾ ਸੁਨੇਹਾਂ ਬੜਾ ਸਾਫ ਸੀ, ਸੋ ਅਬਦਾਲੀ ਫੌਜ ਨੂੰ ਜੰਗ ਲਈ ਕਰੜੀ ਕਰਨ ਲੱਗਾ।
ਜਹਾਨ ਖਾਂ, ਸ਼ਾਹ ਵਲੀ, ਬੁਲੰਦ ਖਾਂ, ਨਜ਼ੀਬ ਖਾਂ ਤੇ ਸਣੇ ਅਬਦਾਲੀ, ਸਭ ਦੇ ਚਿਹਰਿਆਂ ਤੋਂ ਚਿੰਤਾ ਸਾਫ ਪੜ੍ਹੀ ਜਾ ਸਕਦੀ ਸੀ । ਰਣਾ ਦੇ ਜੇਤੂ ਇਹ ਜਰਨੈਲ ਤੇ ਇਹਨਾਂ ਸਭਨਾ ਦਾ ਬਾਦਸ਼ਾਹ ਸ਼ਾਇਦ ਅੱਜ ਅੰਮ੍ਰਿਤਸਰ ਆਉਣ ਨੂੰ ਆਪਣੀ ਗਲਤੀ ਜਾਣ ਰਹੇ ਸਨ।
ਅਬਦਾਲੀ ਲਸ਼ਕਰ ਅੱਜ ਤਕ ਸੈਕੜੇ ਜੰਗਾਂ ਲੜ ਚੁੱਕਾ ਸੀ, ਪਰ ਏਨੇ ਜੋਸ਼ ਤੇ ਫੁਰਤੀ ਨਾਲ ਉਹਨਾਂ ਕਦੇ ਕਿਸੇ ਦੁਸ਼ਮਨ ਨੂੰ ਆਪਣੇ ਵਲ ਵਧਦਾ ਨਹੀਂ ਤੱਕਿਆ ਸੀ। ਹਰ ਵੱਡੀ ਤੋਂ ਵੱਡੀ ਫੌਜ ਅਬਦਾਲੀ ਨੂੰ ਦੇਖ ਕੇ ਇਕ ਵਾਰ ਤਾਂ ਰਫਤਾਰ ਹੌਲੀ ਕਰ ਹੀ ਲੈਂਦੀ ਸੀ, ਪਰ ਖਾਲਸਾ... ਉਹ ਤਾਂ ਅਫਗਾਨਾਂ ਲਈ ਨਰਕਾਂ ਦੀ ਹਨੇਰੀ ਵਾਂਗ ਵਧਿਆ ਆ ਰਿਹਾ ਸੀ। ਸਿੰਘਾਂ ਦੇ ਘੋੜਿਆਂ ਦੀ ਤੇਜ਼ੀ ਦੇਖ ਕੇ ਤਾਂ ਜਾਪ ਰਿਹਾ ਸੀ ਕਿ ਜਿਵੇਂ ਉਹ ਅਫਗਾਨ ਲਸ਼ਕਰ ਨੂੰ ਕੁਚਲ
ਕੇ ਅੱਗੇ ਲੰਘ ਜਾਣਾ ਚਾਹੁੰਦੇ ਹੋਣ।
ਐਸੀ ਮਾਰੋ ਮਾਰ ਕਰਦੀ ਆ ਰਹੀ ਫੌਜ ਨਾਲ ਕਿਵੇਂ ਟੱਕਰਨਾ ਹੈ, ਅਫਗਾਨ ਸਿਪਾਹੀ ਜਾਣਦੇ ਹੀ ਨਹੀਂ ਸਨ । ਉਹ ਤਾਂ ਅਜ ਤਕ ਜਿਧਰ ਵੀ ਗਏ ਸਨ ਆਪ ਹਮਲਾਵਰ ਬਣਕੇ ਗਏ ਸਨ, ਆਪਣਾ ਬਚਾਅ ਕਰਨ ਲਈ ਕਿਵੇਂ ਲੜੀਂਦਾ ਹੈ ਤੇ ਸੁਰੱਖਿਆ ਦੇ ਕੀ ਪ੍ਰਬੰਧ ਕਰੀਦੇ ਹਨ, ਉਹਨਾਂ ਨੂੰ ਇਹ ਵੱਲ ਤਾਂ ਆਉਂਦਾ ਹੀ ਨਹੀਂ ਸੀ।
ਪਾਨੀਪਤ ਦਾ ਜੇਤੂ, ਜਿਸ ਦੇ ਨਾਮ ਤੋਂ ਜਮਨਾ ਪਾਰ ਦੇ ਸਭ ਰਾਜੇ ਰਜਵਾੜੇ ਤੈਅ ਖਾਂਦੇ ਸਨ, ਅੱਜ ਖੁਦ ਭੈਅ ਭੀਤ ਹੋਇਆ ਖਲੋਤਾ ਸੀ। ਤੋਪਾਂ, ਬੰਦੂਕਾਂ ਨਾਲ ਲੈਸ ਲੱਖਾਂ ਮਰਾਠਿਆਂ ਨੂੰ ਦੇਖ ਕੇ ਉਹ ਰਤਾ ਨਹੀਂ ਘਬਰਾਇਆ ਸੀ, ਪਰ ਅੱਜ ਤਾਂ ਉਸ ਦੇ ਚਿਹਰੇ ਦਾ ਰੰਗ ਪੀਲਾ ਪੈ ਗਿਆ ਸੀ। ਅਬਦਾਲੀ ਨੂੰ ਆਪਣਾ ਡਰਾਉਣਾ ਸੁਪਨਾ ਪੂਰਾ ਹੁੰਦਾ ਜਾਪ ਰਿਹਾ ਸੀ । ਅਫਗਾਨ ਫੌਜ ਲਈ ਵੀ ਇਹ ਚਿੰਤਾ ਦੀ ਗੱਲ ਸੀ। ਖਾਲਸੇ ਦੀ ਚੜ੍ਹਦੀ ਕਲਾ ਤੇ ਆਪਣੇ ਬਾਦਸ਼ਾਹ ਦਾ ਉੱਡਿਆ ਰੰਗ ਦੇਖ ਕੇ ਉਹਨਾਂ ਦੇ ਹੌਸਲੇ ਹੋਰ ਪਤਾਲ ਵੱਲ ਜਾ ਰਹੇ ਸਨ।
ਆਖਰ ਉਹ ਘੜੀ ਆ ਗਈ। ਸਿੰਘਾਂ ਨੇ ਆਪਣੇ ਝੱਖੜਾਂ ਦੀ ਤੇਜ਼ੀ ਨਾਲ ਆਉਂਦੇ ਘੋੜੇ ਅਫਗਾਨ ਲਸ਼ਕਰ ਵਿਚ ਧਸਾ ਦਿੱਤੇ । ਦੋਹਾਂ ਦਲਾਂ ਦੇ ਭਿੜਨ ਦਾ ਭਿਆਨਕ ਸ਼ੋਰ ਹੋਇਆ। ਸਿੰਘਾਂ ਨੇ ਪਠਾਨਾ ਦੇ ਆਹੂ ਲਾਹੁਣੇ ਸ਼ੁਰੂ ਕਰ ਦਿੱਤੇ। ਏਨੇ ਨੂੰ ਸੂਰਜ ਗ੍ਰਹਿਣ ਲੱਗ ਗਿਆ। ਨਾਲ ਹੀ ਅਫਗਾਨਾਂ ਦੀ ਬਚੀ ਉਮੀਦ ਨੂੰ ਵੀ...
ਹਨੇਰਾ ਏਨਾ ਹੋ ਗਿਆ ਕਿ ਤਾਰੇ ਨਜ਼ਰ ਆਉਣ ਲੱਗ ਪਏ। ਸਿੰਘਾਂ ਨੂੰ ਤਾਂ ਰਾਤ ਦਿਨ ਵਿਚ ਕੋਈ ਬਹੁਤਾ ਭੇਦ ਨਹੀਂ ਜਾਪਦਾ ਸੀ, ਸੂਰਜ ਗ੍ਰਹਿਣ ਨੇ ਉਹਨਾਂ ਦੀ ਚਾਲ ਕੀ ਮੱਠੀ ਕਰਨੀ ਸੀ। ਪਰ ਅਫਗਾਨਾ ਲਈ ਤਾਂ ਹੁਣ ਹੋਰ ਔਖਾ ਹੋ ਗਿਆ ਸੀ।
“ਸ਼ੇਰਾਂ ਦੀ ਦਹਾੜ ਜਹੀ ਗਰਜ਼ ਹੈ ਸਾਡੇ ਬੜਿਆੜਾਂ ਦੇ ਜਬਾੜਿਆਂ ਵਾਲੇ ਅਫਗਾਨ ਲੜਾਕਿਆਂ ਦੀ ਕਿ ਵੈਰੀ ਦਹਾੜ ਸੁਣ ਕੇ ਹੀ ਨੱਸ ਜਾਏ...", ਆਪਣੇ ਆਪ ਤੇ ਆਪਣੀ ਫੌਜ ਨੂੰ ਹੌਸਲਾ ਦਿੰਦਿਆਂ ਅਬਦਾਲੀ ਬੋਲਿਆ। ਪਰ ਉਸ ਦੇ ਇਹ ਬੋਲ ਸਿੰਘਾਂ ਨੇ ਵੀ ਸੁਣ ਲਏ ਸਨ। ਸਿੰਘਾਂ ਵਾਲੇ ਪਾਸਿਓ ਆਵਾਜ਼ ਆਈ,
"ਮੈਂਅਅਅਅਅ.....ਅਅਅਅਅ",
ਇਸ ਤੋਂ ਪਹਿਲਾਂ ਕਿ ਅਬਦਾਲੀ ਜਾਂ ਉਸ ਦੇ ਜਵਾਬ ਵਿਚ ਕੋਈ ਸਿਖ
ਸਰਦਾਰ ਕੁਝ ਬੋਲਦਾ, ਮੇਮਨੇ ਦੀ ਇਸ ਆਵਾਜ਼ ਨੇ ਸਾਰੇ ਸਿਖ ਦਲ ਵਿਚ ਹਾਸਾ ਪਾ ਦਿੱਤਾ। ਕਿਸੇ ਸਿੰਘ ਨੇ ਇਕ ਵਾਰ ਫੇਰ ਉਹੀ ਆਵਾਜ਼ ਕੱਢੀਏ
"ਮੈਂਅਅਅਅਅ.....ਅਅਅਅਅ",
ਤੇ ਇਹ ਸਿੰਘ ਅਬਦਾਲੀ ਨੂੰ ਵੱਡੇ ਘੱਲੂਘਾਰੇ ਵਾਲੀ ਘਟਨਾ ਦੀ ਯਾਦ ਕਰਵਾ ਰਹੇ ਸਨ।
"ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਹਿ ਪਾਵੇ ਧੰਨ ਧੰਨ ਭਾਈ ਬਾਜ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ", ਸਰਦਾਰ ਚੜ੍ਹਤ ਸਿੰਘ ਨੇ ਜੈਕਾਰਾ ਛੱਡਿਆ ਤੇ ਅਬਦਾਲੀ ਦੇ ਸ਼ੇਰ ਬਘਿਆੜ ਸਚਮੁੱਚ ਮੇਮਨਿਆਂ ਵਾਂਗ ਪਿਛਾਂਹ ਨੂੰ ਹੁੰਦੇ ਜਾ ਰਹੇ ਸਨ । ਪਰ ਸਿੰਘ ਉਹਨਾਂ 'ਤੇ ਟੁੱਟ ਕੇ ਪੈ ਗਏ। ਪਹਿਲੇ ਹੱਲੇ ਵਿਚ ਹੀ ਆਨੰਦਪੁਰੀ ਸ਼ੇਰਾਂ ਨੇ ਕਾਬਲੀ ਮੇਮਨਿਆਂ ਵਿਚ ਭਾਜਤ ਪਾ ਦਿੱਤੀ।
ਖਾਲਸਾ ਜਾਨ ਤਲੀ 'ਤੇ ਧਰ ਕੇ ਜੂਝ ਰਿਹਾ ਸੀ। ਗੁਰਧਾਮਾਂ ਦੀ ਪਵਿੱਤਰਤਾ ਲਈ ਜਾਨ ਦੇਣ ਵਾਸਤੇ ਤਾਂ ਸਿੰਘ ਸਦਾ ਤਤਪਰ ਰਹਿੰਦੇ ਹਨ ਤੇ ਜੋ ਪਵਿੱਤਰਤਾ ਭੰਗ ਕਰੇ ਉਸ ਦੀ ਜਾਨ ਲੈਣ ਵਿਚ ਵੀ ਬਿੰਦ ਨਹੀਂ ਲਾਉਂਦੇ। ਗੁਰਧਾਮ ਦੀ ਬੇਅਦਬੀ ਕਰਨ ਵਾਲੇ ਵੈਰੀ ਦਾ ਸਿਰ ਲਾਹ ਦੇਣਾ ਜਾਂ ਆਪ ਸ਼ਹੀਦ ਹੋ ਜਾਣਾ, ਦੋਵੇਂ ਗੱਲਾਂ ਸਿੰਘਾਂ ਦੇ ਪੱਖ ਦੀਆਂ ਸਨ। ਦਰਬਾਰ ਸਾਹਿਬ ਦੇ ਦੋਖੀ ਨਰਕਾਂ ਨੂੰ ਤੋਰ ਦੇਣੇ ਤੇ ਜਾਂ ਦਰਬਾਰ ਸਾਹਿਬ ਦਾ ਬਦਲਾ ਲੈਂਦਿਆਂ ਸ਼ਹਾਦਤ ਪਾ ਕੇ ਸੱਚੇ ਪਾਤਸ਼ਾਹ ਕਲਗੀਧਰ ਜੀ ਦੇ ਦਰਬਾਰ ਵਿਚ ਹਾਜ਼ਰੀ ਲੱਗ ਜਾਣੀ। ਸੋ ਮੌਤ ਵੱਲੋਂ ਬੇਖਬਰ ਸਿੰਘ ਬੇਪਰਵਾਹੀ ਦੇ ਆਲਮ ਵਿਚ ਜੂਝ ਰਹੇ ਸਨ।
"ਧੰਨ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਰਾਮਦਾਸ ਜੀ ਬਲ ਬਖਸ਼ਿਓ", ਕਹਿੰਦਿਆਂ ਇਕ ਸਿੰਘ ਨੇ ਘੋੜੇ ਨੂੰ ਅੱਡੀ ਲਾਈ ਤੇ ਅਬਦਾਲੀ ਵੱਲ ਭਜਾ ਦਿੱਤਾ। ਉਸ ਵੱਲੋਂ ਪੜ੍ਹਿਆ ਜਾ ਰਿਹਾ ਸਬਦ ਸਾਰੇ ਦਲ ਨੇ ਸੁਣਿਆਂ,
"ਨੀਕੀ ਕੀਰੀ ਮਹਿ ਕਲਿ ਰਾਖੈ
ਭਸਮ ਕਰੈ ਲਸਕਰ ਕੋਟਿ ਲਾਖੈ॥"
ਘੋੜਾ ਭਜਾਉਂਦਾ ਉਹ ਲਗਾਤਾਰ ਇਹੋ ਸਬਦ ਜਪ ਰਿਹਾ ਸੀ। ਸਾਰੇ ਅਫਗਾਨ ਲਸ਼ਕਰ ਵਿਚ ਰਲ ਕੇ ਏਨੀ ਤਾਕਤ ਨਹੀਂ ਬਚੀ ਜਾਪਦੀ ਸੀ, ਜਿੰਨੀ ਅਬਦਾਲੀ ਵੱਲ ਭੱਜੇ ਜਾਂਦੇ ਇਹ ਇਕੱਲੇ ਸਿੰਘ ਵਿਚ ਸੀ।
ਕੋਈ ਉਸ ਦੇ ਅੱਗੇ ਨਾ ਹੋ ਸਕਿਆ, ਕੋਈ ਉਸ ਦੇ ਅੱਗੇ ਹੋ ਸਕਦਾ
ਹੀ ਨਹੀਂ ਸੀ। ਭੇਡਾਂ ਗਿਣਤੀ ਵਿਚ ਭਾਵੇਂ ਲੱਖਾਂ ਵੀ ਹੋਣ ਇਕੱਲੇ ਸ਼ੇਰ ਦਾ ਮੁਕਾਬਲਾ ਨਹੀਂ ਕਰ ਸਕਦੀਆਂ।
" ਰੋਕੋ ਇਸ ਨੂੰ " ਘੋੜਾ ਪਿਛਾਂਹ ਕਰਦਾ ਅਬਦਾਲੀ ਬਸ ਏਨਾ ਕੁ ਹੀ ਬੋਲ ਸਕਿਆ।
"ਜਿਹੜੇ ਸਰੋਵਰ ਵਿਚੋਂ ਅਕਾਲ ਪੁਰਖ ਆਪ ਬੱਠਲ ਫੜ੍ਹ ਕੇ ਗਾਰ ਕੱਢਦੇ ਰਹੇ, ਉਸ ਸਰੋਵਰ ਨੂੰ ਪੂਰਿਆ ਹੈ ਤੂੰ ਪਾਪੀਆ ਤਕੜਾ ਹੋ ਜਾ " ਕਹਿੰਦਿਆਂ ਸਿੰਘ ਨੇ ਆਪਣਾ ਨੇਜ਼ਾ ਚਲਾਇਆ। ਸ਼ਕਦਾ ਹੋਇਆ ਨੇਜ਼ਾ ਅਬਦਾਲੀ ਵੱਲ ਵਧਿਆ। ਅਬਦਾਲੀ ਨੇ ਘੋੜਾ ਹੋਰ ਪਿਛਾਂਹ ਕੀਤਾ। ਨੇਜਾ ਘੋੜੇ ਦੇ ਪੈਰਾਂ ਵਿਚ ਗੱਡਿਆ ਗਿਆ। ਡਰ ਕੇ ਘੋੜਾ ਸੀਖ ਪਾਓ ਹੋ ਗਿਆ ਤੇ ਅਬਦਾਲੀ ਸੰਭਲ ਨਾ ਸਕਿਆ ਤੋਂ ਧੜੱਮ ਕਰਦਾ ਹੇਠਾਂ ਜਾ ਪਿਆ।
ਸਿੰਘ ਨੇ ਕਮਰਕਸੇ ਵਿਚੋਂ ਕਮੰਦ ਕੋਰੜਾ ਕੱਢਿਆ ਤੇ ਘੁਮਾਉਂਦਾ ਹੋਇਆ ਅਬਦਾਲੀ ਵੱਲ ਵਧਿਆ। ਕਮੰਦ ਕੋਰੜੇ ਦੇ ਲਾਟੂ ਰਾਹ ਵਿਚ ਮੂਹਰੇ ਹੋਣ ਵਾਲੇ ਅਫਗਾਨਾਂ ਦੇ ਸਿਰ ਮਤੀਰਿਆਂ ਵਾਂਗ ਭੰਨਦੇ ਜਾ ਰਹੇ ਸਨ। 'ਕੱਲਾ ਸਿੰਘ ਹੀ ਸੈਕੜੇ ਅਫਗਾਨਾਂ ਨੂੰ ਮੂਹਰੇ ਲਾਈ ਫਿਰਦਾ ਸੀ।
ਜਹਾਨ ਖਾਂ ਨੇ ਡਿੱਗੇ ਪਏ 'ਦੁਰੇ ਦੁਰਾਨੀ' ਨੂੰ ਸੰਭਾਲਿਆ। ਪਾਨੀਪਤ ਦਾ ਜੇਤੂ ਇਕ ਇਕੱਲੇ ਸਿੰਘ ਨੇ ਹੀ ਪੰਜਾਬ ਦੀ ਮਿੱਟੀ ਵਿਚ ਲਿਟਨ ਲਾ ਦਿੱਤਾ ਸੀ। ਜਹਾਨ ਖਾਂ ਨੇ ਅਬਦਾਲੀ ਦੇ ਖਾਸ ਅੰਗ ਰੱਖਿਅਕਾਂ ਨੂੰ ਇਸ਼ਾਰਾ ਕੀਤਾ ਤੇ ਉਹਨਾਂ ਇਕੱਲੇ ਸਿੰਘ ਦੁਆਲੇ ਗੋਲ ਘਤੇਰਾ ਬਣਾ ਲਿਆ। ਭਾਵੇਂ ਦੋ ਸੌ ਦੇ ਕਰੀਬ ਚੁਣਵੇਂ ਅਫਗਾਨ ਸਿਪਾਹੀਆਂ ਨੇ ਚਾਰ ਕਤਾਰਾਂ ਵਿਚ ਘੇਰਾ ਬਣਾ ਲਿਆ ਸੀ, ਪਰ ਅਗਾਹ ਕੋਈ ਨਹੀਂ ਹੋ ਰਿਹਾ ਸੀ। ਸਿੰਘ ਕੋਲ ਸ਼ਸਤਰ ਬਹੁਤ ਮਾਰੂ ਸੀ, ਜੋ ਐਸੇ ਘੇਰੇ ਵਿਚ ਦੁਸ਼ਮਨ ਲਈ ਸਗੋਂ ਹੋਰ ਘਾਤਕ ਸਾਬਤ ਹੋ ਸਕਦਾ ਸੀ।
“ਨੀਕੀ ਕੀਰੀ ਮਹਿ ਕਲਿ ਰਾਖੈ
ਭਸਮ ਕਰੈ ਲਸਕਰ ਕੋਟਿ ਲਾਖੈ॥"
ਸਿੰਘ ਸਬਦ ਹੋਰ ਉੱਚੀ ਪੜ੍ਹਨ ਲੱਗਾ। ਘੋੜੇ ਨੂੰ ਧੋਣ ’ਤੇ ਥਾਪੀ ਦਿੱਤੀ, ਸਿਰ ਉਸ ਦੇ ਮੂੰਹ ਕੋਲ ਲੈ ਕੇ ਗਿਆ, ਜਿਵੇਂ ਕੰਨ ਵਿਚ ਕੁਝ ਕਹਿ ਰਿਹਾ ਹੋਵੇ। ਲਗਾਮ ਛੱਡੀ ਤੇ ਰਕਾਬਾਂ ਸਹਾਰੇ ਕਾਠੀ ਤੋਂ ਉੱਚਾ ਹੋ ਗਿਆ। ਘੋੜਾ ਚੱਕਰ ਵਿਚ ਗੋਲ ਗੋਲ ਗੇੜੇ ਕੱਢਣ ਲੱਗਾ ਤੇ ਸਿੰਘ ਨੇ ਕਮੰਦ ਕੋਰੜਾ ਬਹੁਤ ਤੇਜ਼ੀ ਨਾਲ ਘੁਮਾਉਣਾ ਸ਼ੁਰੂ ਕੀਤਾ। ਲਾਟੂ ਜੀਹਦੇ ਵੀ ਜਿੱਥੇ ਵੀ ਵੱਜਦੇ, ਸਰੀਰ ਦੇ ਉਸ
ਅੰਗ ਵਿਚੋਂ ਮਾਸ ਦਾ ਟੁਕੜਾ ਲਹਿ ਕੇ ਭੁੰਜੇ ਡਿੱਗ ਪੈਂਦਾ। ਅਫਗਾਨਾਂ ਦੇ ਪਾਟਦੇ ਖੋਪੜਾਂ ਦੀ ਆਵਾਜ਼ ਲਗਾਤਾਰ ਸੁਣਾਈ ਦੇਣ ਲੱਗੀ।
ਅਬਦਾਲੀ ਦੇ ਖਾਸ ਅੰਗ ਰੱਖਿਅਕਾਂ ਲਈ ਆਪਣੇ ਅੰਗ ਬਚਾਉਣੇ ਔਖੇ ਹੋ ਗਏ। ਮੈਦਾਨ ਵਿਚ ਅਫਗਾਨਾਂ ਦੀਆਂ ਲਾਸ਼ਾਂ ਦੇ ਢੇਰ ਲੱਗਣ ਲੱਗੇ। ਚਾਰ ਪਰਤਾਂ ਵਾਲੇ ਘੇਰੇ ਦੀ ਪਹਿਲੀ ਕਤਾਰ ਸਿੰਘ ਦੇ ਦੋ ਗੇੜੇ ਨਹੀਂ ਸਹਿ ਸਕੀ। ਦੋ ਤੋਂ ਵੀ ਘੱਟ ਗੇੜਿਆਂ ਨੇ ਅਗਲੀ ਕਤਾਰ ਵੀ ਮੈਦਾਨ ਵਿਚ ਵਿਛਾ ਦਿੱਤੀ। ਹੁਣ ਅਫਗਾਨਾਂ ਨੂੰ ਚੱਕਰ ਚੁੱਕਰ ਤਾਂ ਭੁੱਲ ਗਿਆ ਤੇ ਹਰਫਲੇ ਹੋਏ ਸਿਪਾਹੀਆਂ ਦੀਆਂ ਆਪਸ ਵਿਚ ਹੀ ਗੁੰਝਲਾਂ ਪੈ ਗਈਆਂ।
"ਇਹ ਆਖਰ ਹੈ ਕੀ ਇਸਦੇ ਹੱਥ ਕੈਸਾ ਹਥਿਆਰ ਹੈ ਇਹ ". ਕੰਬਦਾ ਹੋਇਆ ਅਬਦਾਲੀ ਬੋਲਿਆ।
"ਜਿੰਨਾ ਚਿਰ ਇਸ ਦੇ ਹੱਥੋਂ ਇਹ ਹਥਿਆਰ ਨਹੀਂ ਛੁਡਾਉਂਦੇ ਇਹ ਸਾਡੇ ਕਾਬੂ ਨਹੀਂ ਆਏਗਾ", ਜਹਾਨ ਖਾਂ ਨੇ ਆਪਣੇ ਬੰਦੂਕਚੀ ਸੈਨਾਪਤੀ ਨੂੰ ਕਿਹਾ।
ਛੇ ਸੱਤ ਬੰਦੂਕਾਂ ਇਕੱਠੀਆਂ ਚੱਲੀਆਂ। ਦੋ ਗੋਲੀਆਂ ਸਿੰਘ ਦੇ ਸੱਜੇ ਮੋਢੇ ਵਿਚ ਵੱਜੀਆਂ। ਕਮੰਦ ਕੋਰੜਾ ਉਸ ਦੇ ਹੱਥੋਂ ਡਿੱਗ ਪਿਆ। ਦੋ ਗੋਲੀਆਂ ਹੀ ਘੋੜੇ ਦੇ ਵੀ ਵੱਜ ਗਈਆਂ। ਸਿੰਘ ਨੇ ਕਮਰਕਸੇ ਵਿਚੋਂ ਕਟਾਰ ਤੇ ਦੁਮਾਲੇ ਵਿਚੋਂ ਬਾਘ ਕੱਢ ਲਿਆ। ਘੋੜੇ ਨੇ ਜ਼ਖਮੀ ਹੋ ਜਾਣ ਦੇ ਬਾਵਜੂਦ ਵੀ ਸਿੰਘ ਦਾ ਸਾਥ ਨਹੀਂ ਛੱਡਿਆ ਤੇ ਉਹ ਹਨੇਰੀ ਵਾਂਗ ਅਫਗਾਨ ਲਸ਼ਕਰ ਵਿਚ ਦਾਖਲ ਹੋ ਗਿਆ।
ਇਕ ਪਾਸਿਓ ਕਟਾਰ ਤੇ ਦੂਜੇ ਹੱਥ ਫੜਿਆ ਬਾਘ ਪਠਾਨਾ ਦੀਆਂ ਦੇਹਾਂ ਵਿਚੋਂ ਨਾੜਾਂ ਬਾਹਰ ਕੱਢਣ ਲੱਗੇ ਤੇ ਅਫਗਾਨਾ ਦੇ ਲਹੂ ਦੀਆਂ ਧਤੀਰੀਆਂ ਵਹਿਣ ਲੱਗੀਆਂ। ਸਿੰਘ ਨੇ ਥਾਪੀ ਦਿੱਤੀ ਤੇ ਘੋੜਾ ਪਿਛਾਂਹ ਮੁੜ ਪਿਆ।
"ਇਹ ਭੱਜ ਰਿਹਾ ਹੈ..? ਕੀ ਇਹ ਮੈਦਾਨ ਛੱਡ ਕੇ ਜਾ ਰਿਹਾ ਹੈ ?", ਹੈਰਾਨੀ ਭਰੀ ਖੁਸ਼ੀ ਅਬਦਾਲੀ ਦੇ ਚਿਹਰੇ 'ਤੇ ਸੀ ਤੇ ਉਹ ਜਹਾਨ ਖਾਂ ਨੂੰ ਪੁੱਛਣ ਲੱਗਾ। ਅਬਦਾਲੀ ਨੂੰ ਤਾਂ ਜਾਪ ਰਿਹਾ ਸੀ ਕਿ ਇਹ ਇਕੱਲਾ ਸਿੰਘ ਹੀ ਸਾਰੇ ਅਫਗਾਨ ਲਸ਼ਕਰ ਨੂੰ ਪਾਰ ਬੁਲਾ ਦੇਵੇਗਾ।
“ਹੇ ਸੱਚੇ ਪਾਤਸ਼ਾਹ ਸਿੰਘ ਦੀ ਘਾਲ ਥਾਇ ਪਵੇ", ਸਰਦਾਰ ਚੜ੍ਹਤ ਸਿੰਘ ਨੇ ਸਿੰਘ ਦੇ ਪੈਤਰੇ ਨੂੰ ਦੇਖ ਕੇ ਕਿਹਾ। ਜੀਹਨੂੰ ਅਫਗਾਨ ਭੱਜਿਆ ਜਾਣ ਰਹੇ ਸਨ, ਸਰਦਾਰ ਚੜ੍ਹਤ ਸਿੰਘ ਉਸ ਦੀ ਖੇਡ ਸਮਝ ਰਿਹਾ ਸੀ।
ਸਿੰਘ ਨੇ ਕੁਝ ਦੂਰ ਲਿਜਾ ਕੇ ਘੋੜਾ ਮੋੜਿਆ। ਥਾਪੀ ਦਿੱਤੀ ਤੇ ਅੱਡੀ
ਲਾਈ। ਘੋੜਾ ਬਿਜਲੀ ਦੀ ਤੇਜ਼ੀ ਨਾਲ ਅਫਗਾਨਾ ਵੱਲ ਭੇਜਿਆ।
"ਯਾ ਖੁਦਾ ਹੁਣ ਇਹ ਕੀ ਕਰਨ ਵਾਲਾ ਹੈ " ਘੋੜੇ ਦੀ ਰਫਤਾਰ ਦੇਖ ਕੇ ਅਬਦਾਲੀ ਕੰਬ ਗਿਆ। ਉਸ ਨੇ ਅੱਜ ਤੀਕ ਕੋਈ ਐਸਾ ਦੁਸ਼ਮਨ ਨਹੀਂ ਦੇਖਿਆ ਸੀ, ਜੋ ਉਸ ਦੇ ਲਸ਼ਕਰ ਵੱਲ ਇਕੱਲਾ ਐਸੀ ਤੇਜ਼ੀ ਨਾਲ ਵਧਿਆ ਹੋਵੇ।
“ਨਾਦਰ ਠੀਕ ਆਖਦਾ ਸੀ... ਇਹਨਾਂ ਕਿਸੇ ਦੇ ਮਾਰਿਆਂ ਨਹੀਂ .ਇਹ ਦਿੱਲੀ ਮਾਰਨਗੇ... ਕਿਹੜੀ ਦਿੱਲੀ, ਇਹ ਇਕ ਦਿਨ ਦੁਨੀਆਂ ਮਰਨਾ ਦੇ ਰਾਜੇ ਬਣਨਗੇ... " ਅਬਦਾਲੀ ਕੱਲਾ ਬੜਬੜਾ ਰਿਹਾ ਸੀ।
ਨਾਦਰ ਨੇ ਦਿੱਲੀ ਮਾਰਨ ਤੋਂ ਮਗਰੋਂ ਬਾਦਸ਼ਾਹ ਮੁਹੰਮਦ ਸ਼ਾਹ ਤੋਂ ਆਪਣੇ ਲਈ ਡੋਲਾ ਮੰਗਿਆ। ਮੁਗਲਾਂ ਦੇ ਰੀਤੀ ਰਿਵਾਜ਼ਾਂ ਮੁਤਾਬਕ ਬਾਦਸ਼ਾਹ ਮੁਹੰਮਦ ਸ਼ਾਹ ਨੇ ਨਾਦਰ ਤੋਂ ਉਸ ਦੀਆਂ ਸੱਤਾਂ ਪੀੜੀਆਂ ਦੇ ਨਾਮ ਪੁੱਛੇ।
ਨਾਦਰ ਬੋਲਿਆ, "ਨਾਦਰ ਪੁੱਤਰ ਤਲਵਾਰ ਦਾ, ਪੁੱਤਰ ਤਲਵਾਰ ਦਾ, ਪੁੱਤਰ ਤਲਵਾਰ ਦਾ " ਅਰਥਾਤ ਕਿਸੇ ਖਾਨਦਾਨ ਦੇ ਜ਼ੋਰ 'ਤੇ ਨਹੀਂ ਤਲਵਾਰ ਦੇ ਸਿਰ ਡੋਲਾ ਲੈ ਰਿਹਾ ਹਾਂ। ਮੇਰੀ ਕੁਲ ਮੇਰੀ ਤਲਵਾਰ ਹੀ ਹੈ।
"ਇਹਨੂੰ ਨਹੀਂ ਕੋਈ ਹਰਾ ਸਕਦਾ ". ਦਰਬਾਰ ਵਿਚੋਂ ਇਕ ਵਜ਼ੀਰ ਬੋਲਿਆ।
"ਆ ਜਾਊ ਕੋਈ ਏਹਦੇ ਤੋਂ ਉਤਾਂਹ ਵੀ ”, ਠੰਡਾ ਹਉਕਾ ਭਰਦਿਆਂ ਇਕ ਦਰਬਾਰੀ ਨੇ ਜਵਾਬ ਦਿੱਤਾ।
ਸੱਤਰ ਅੱਸੀ ਹਜ਼ਾਰ ਬੰਦਾ ਇਕ ਦਿਨ ਵਿਚ ਕਤਲ ਕਰਕੇ ਤੇ ਕੋਹਿਨੂਰ ਸਣੇ ਅਰਬਾਂ ਦਾ ਖਜ਼ਾਨਾ ਲੈ ਕੇ ਨਾਦਰ ਨੇ ਵਾਪਸ ਕੂਚ ਕੀਤਾ। ਹੁਣ ਉਸ ਨੇ ਪੰਜਾਬ ਦਿਆਂ ਜੰਗਲਾਂ ਵਿਚ ਦੀ ਲੰਘਣਾ ਸੀ ਤੇ ਇਹਨਾਂ ਜੰਗਲਾਂ ਵਿਚ ਸ਼ੇਰਾਂ ਦੇ ਜੁਬਾੜੇ ਹੱਥਾਂ ਨਾਲ ਪਾੜ ਦੇਣ ਵਾਲੀ ਕੌਮ ਵੱਸਦੀ ਸੀ। ਕਰਨਾਲ ਤੋਂ ਅਟਕ ਤੀਕ ਨਾਦਰ ਨੂੰ ਵੀਹ ਥਾਈਂ ਲੁੱਟਿਆ ਗਿਆ।
"ਆਖਰ ਤੁਸੀਂ ਹੋ ਕੋਣ ਜ਼ਰਾ ਦੱਸੋ ਤਾਂ ਸਹੀ... ", ਖਿਝਦਾ ਹੋਇਆ ਹਾਦਰ ਬੋਲਿਆ।
“ਇਸ ਕੌਮ ਨੇ ਸਾਡੇ ਨੱਕ ਵਿਚ ਦਮ ਕੀਤਾ ਹੋਇਆ ਹੈ ਹਜ਼ੂਰ, ਘਰ ਘਾਟ, ਕਿਲ੍ਹਾ ਕੋਟ ਕੋਈ ਹੈ ਨਹੀਂ ਤੇ ਆਪਣੇ ਆਪ ਨੂੰ ਰਾਜੇ ਸਮਝਦੇ ਹਨ... " ਜ਼ਕਰੀਏ ਵੱਲੋਂ ਹਮਲਾਵਰਾਂ ਬਾਰੇ ਦੱਸਣ ਮਗਰੋਂ ਨਾਦਰ ਆਪਣੇ ਤੰਬੂ ਵਿਚੋਂ ਮੁੜ
ਚੀਕਿਆ, "ਕੋਈ ਮੈਨੂੰ ਇਹਨਾਂ ਦੀ ਕੁਝ ਸੂਹ ਤਾਂ ਦੇਵੇ. ਕੌਣ ਨੇ ਇਹ ... "
"ਨਵਾਬ ਕਪੂਰ ਸਿੰਘ, ਪੁੱਤਰ ਗੁਰੂ ਗੋਬਿੰਦ ਸਿੰਘ, ਪੋਤਰਾ ਗੁਰੂ ਤੇਗ ਬਹਾਦੁਰ, ਪੜਪੋਤਰਾ ਗੁਰੂ ਹਰਗੋਬਿੰਦ ਸਾਹਿਬ। ਇਕ ਅਕਾਲ ਨੂੰ ਧਿਆ ਮੱਥੇ ਨੂੰ ਭਗੋਤੀ ਛੁਹਾਉਣ ਵਾਲਾ ਦਸਵੇਂ ਪਿਤਾ ਦਾ ਦੂਲਾ ਪੁੱਤਰ ਖਾਲਸਾ ", ਦੂਰ ਜੰਗਲ ਵਿਚੋਂ ਆਵਾਜ਼ ਆਈ।
"ਇਕ ਦਿਨ ਦਿੱਲੀ ਇਹਨਾਂ ਅੱਗੇ ਝੁਕੇਗੀ, ਮੇਰੀ ਗੱਲ ਯਾਦ ਰੱਖੀਂ ", ਤਲਵਾਰ ਨੂੰ ਆਪਣਾ ਖਾਨਦਾਨ ਮੰਨਣ ਵਾਲਾ ਨਾਦਰ ਨਮੋਸ਼ੀ ਵਿਚ ਜ਼ਕਰੀਏ ਨੂੰ ਕਹਿ ਰਿਹਾ ਸੀ।
'ਅਬਦਾਲੀ ਨੂੰ ਅੱਜ ਨਾਦਰ ਦੇ ਉਹ ਬੋਲ ਯਾਦ ਆ ਰਹੇ ਸਨ।”
ਸਿੰਘ ਨੇ ਘੋੜਾ ਹੋਰ ਤੇਜ਼ ਕੀਤਾ। ਲਸ਼ਕਰ ਦੇ ਨੇੜੇ ਆਇਆ, ਰਕਾਬਾਂ 'ਤੇ ਭਾਰ ਦੇ ਕੇ ਅੱਗੇ ਨੂੰ ਝੁਕਿਆ, ਲਗਾਮ ਖਿੱਚ ਕੇ ਢਿੱਲੀ ਛੱਡੀ ਤੇ ਘੋੜੇ ਦੀ ਛਾਲ ਮਰਵਾਈ। ਘੋੜਾ ਹਵਾ ਵਿਚ ਉੱਡਿਆ। ਏਨੀ ਤੇਜ਼ ਤੇ ਉੱਚੀ ਛਾਲ ਕਿ ਉਹ ਅਬਦਾਲੀ ਮੂਹਰੇ ਖਲੋਤੀਆਂ ਤਿੰਨ ਕਤਾਰਾਂ ਦੇ ਉੱਤੋਂ ਦੀ ਸਭ ਨੇ ਲੰਘਦਾ ਦੇਖਿਆ ..
"ਲੰਘਦਾ ਨਹੀਂ ਉੱਡਦਾ", ਮੁਸਕੁਰਾਉਂਦਾ ਹੋਇਆ ਚੜ੍ਹਤ ਸਿੰਘ ਬੋਲਿਆ।
“ਹਾਂ, ਲੰਘਦਾ ਨਹੀਂ ਉੱਡਦਾ ", ਬਾਬਾ ਭੰਗੂ ਵੀ ਮੁਸਕੁਰਾ ਕੇ ਬੋਲਿਆ। ਜਿਵੇਂ ਸਰਦਾਰ ਚੜ੍ਹਤ ਸਿੰਘ ਨੇ ਉਸ ਨੂੰ ਹੀ ਯਾਦ ਕਰਵਾਇਆ ਹੋਵੇ।
ਜੇ ਨਾ ਰੋਕਿਆ ਜਾਂਦਾ ਤਾਂ ਸਿੰਘ ਦਾ ਘੋੜਾ ਅਬਦਾਲੀ ਦੇ ਬਿਲਕੁਲ ਉੱਤੇ ਆ ਕੇ ਡਿੱਗਣਾ ਸੀ। ਬੰਦੂਕਾਂ ਵਾਲਿਆਂ ਗੋਲੀਆਂ ਦਾਗ਼ੀਆਂ, ਤੀਰ ਅੰਦਾਜਾਂ ਤੀਰ ਛੱਡੇ, ਨੇਜ਼ਿਆਂ ਵਾਲਿਆਂ ਨੇਜ਼ੇ, ਬਰਛੇ, ਕਟਾਰਾਂ, ਕਰਦਾਂ, ਤਲਵਾਰਾਂ ਤੇ ਹੋਰ ਪਤਾ ਨਹੀਂ ਕੀ ਕੀ...
ਸੈਕੜੇ ਸ਼ਸਤਰ ਸਭ ਪਾਸਿਆਂ ਤੋਂ ਸਿੰਘ ਵੱਲ ਵਧੇ ਆ ਰਹੇ ਸਨ। ਸਿੰਘ ਦਾ ਘੋੜਾ ਹਵਾ ਵਿਚ ਹੀ ਸ਼ਹਾਦਤ ਪਾ ਗਿਆ। ਧਰਤੀ 'ਤੇ ਆਉਣ ਤੋਂ ਪਹਿਲਾਂ ਹੀ ਉਹ ਦੇਹ ਦਾ ਓਹਲਾ ਕਰ ਗਿਆ ਸੀ। ਸਿੰਘ ਨੇ ਘੋੜੇ ਤੋਂ ਛਾਲ ਮਾਰੀ। ਉਸ ਦੀ ਦੇਹ ਵੀ ਗੋਲੀਆਂ, ਤੀਰਾਂ ਨਾਲ ਵਿੰਨ੍ਹੀ ਪਈ ਸੀ । ਡਿੱਗਦੇ ਡਿਗਦੇ ਹੋਏ ਵੀ ਉਸ ਨੇ ਆਪਣੀ ਕਟਾਰ ਅਬਦਾਲੀ ਵੱਲ ਚਲਾ ਦਿੱਤੀ।
ਨੀਕੀ ਕੀਰੀ...
ਸਿੰਘ ਦੇ ਸਬਦ ਮੂੰਹ ਵਿਚ ਹੀ ਰਹਿ ਗਿਆ ਤੇ ਉਹ ਸ਼ਹਾਦਤ ਪਾ ਗਿਆ। ਅਬਦਾਲੀ ਤਾਂ ਡੋਰ ਭੌਰ ਹੋਇਆ ਖਲੋਤਾ ਸੀ। ਜਹਾਨ ਖਾਂ ਨੇ ਖਿੱਚ ਕੇ ਇਕ ਸਿਪਾਹੀ ਨੂੰ ਅਬਦਾਲੀ ਦੇ ਅੱਗੇ ਕੀਤਾ। ਬਾਦਸ਼ਾਹ ਨੂੰ ਧੱਕਾ ਮਾਰਨਾ ਉਸ ਨੂੰ ਸਹੀ ਨਾ ਲੱਗਿਆ। ਕਟਾਰ ਸਿਪਾਹੀ ਦੇ ਗਲੇ ਵਿਚ ਧੱਸ ਗਈ ਤੇ ਉਸਦੇ ਲਹੂ ਦੇ ਛਿੱਟੇ ਅਬਦਾਲੀ ਦੇ ਮੂੰਹ ਉੱਤੇ ਪੈ ਗਏ। ਸਿਪਾਹੀ ਅਬਦਾਲੀ ਦੇ ਉੱਤੇ ਹੀ ਡਿੱਗ ਪਿਆ।
"ਨੀਕੀ ਕੀਰੀ ਮਹਿ ਕਲਿ ਰਾਖੈ
ਭਸਮ ਕਰੋ ਲਸਕਰ ਕੋਟਿ ਲਾਖੈ॥"
ਸਰਦਾਰ ਚੜ੍ਹਤ ਸਿੰਘ ਨੇ ਸਿੰਘ ਦਾ ਸਬਦ ਪੂਰਾ ਕੀਤਾ।
"ਕੌਣ ਸੀ ਇਹ ਸਿੰਘ... ਕੀ ਨਾਮ ਸੀ ਏਹਦਾ ਕਿਹੜੇ ਪਿੰਡ ਗਰਾਂ ਤੋਂ ਸੀ... ਮਿਸਲ ਕਿਹੜੀ ਸੀ... ਕੋਈ ਕੁਝ ਨਹੀਂ ਜਾਣਦਾ। ਤਵਾਰੀਖ ਭਰੀ ਪਈ ਹੈ ਸ਼ਹਾਦਤਾਂ ਪਾ ਗਏ ਐਸੇ ਬੇਨਾਮ ਸੂਰਮਿਆਂ ਨਾਲ। ਇਸ ਸਿੰਘ ਨੂੰ ਪੰਥ ਸਦਾ ਏਵੇਂ ਹੀ ਯਾਦ ਕਰਦਾ ਰਹੇਗਾ ਕਿ ਜਿਹੜਾ ਸਿੰਘ ਸੈਕੜੇ ਅਫਗਾਨਾਂ ਨੂੰ ਮਾਰਦਾ ਤੇ ਬੇਜੋੜ ਬੀਰਤਾ ਦਿਖਾਉਂਦਾ ਇਕੱਲਾ ਅਬਦਾਲੀ ਤੱਕ ਪਹੁੰਚ ਗਿਆ ਸੀ...", ਬਾਬਾ ਭੰਗੂ ਸਾਡੇ ਵੱਲ ਦੇਖਦਾ ਬੋਲਿਆ।
"ਪੰਥ ਸਦਾ ਯਾਦ ਰੱਖੇਗਾ ਇਸ ਬੇਨਾਮ ਯੋਧੇ ਨੂੰ ", ਬਾਬੇ ਦੇ ਬੋਲ ਮੇਰੇ ਕੰਨਾਂ ਵਿਚ ਕਿੰਨਾਂ ਚਿਰ ਗੂੰਜਦੇ ਰਹੇ।
ਡਰਿਆ ਸਹਿਮਿਆਂ ਅਬਦਾਲੀ ਲਾਸ਼ ਦੇ ਹੇਠੋਂ ਨਿਕਲਿਆ । ਬਹੁਤ ਤੇਜ਼ੀ ਨਾਲ ਖੜ੍ਹਾ ਹੋਇਆ ਤੇ,
"ਪਿੱਛੇ ਮੁੜੇ... ਵਾਪਸ ਚੱਲੋ ਲਾਹੋਰ ਪਹੁੰਚੇ ਨਹੀਂ ਨਹੀਂ ਕਾਬਲ ਚੱਲੋ....
ਕਹਿੰਦਿਆਂ ਅਬਦਾਲੀ ਪਿੱਛੇ ਨੂੰ ਭੱਜ ਲਿਆ। ਬਿਨਾ ਘੋੜੇ ਤੋਂ ਪੈਦਲ ਹੀ। ਅੱਜ ਤਕ ਅਬਦਾਲੀ ਨੂੰ ਕਿਸੇ ਨੇ ਭੱਜਦਾ ਨਹੀਂ ਦੇਖਿਆ ਸੀ। ਉਹ ਭੱਜਣ ਹੀਂ ਭਜਾਉਣ ਜਾਣਦਾ ਸੀ। ਜਮਨਾ ਪਾਰ ਦਾ ਸਾਰਾ ਹਿੰਦੋਸਤਾਨ ਨੇ ਉਸ ਅੱਗੇ ਦਾ ਹੀ ਭੱਜਿਆ ਸੀ। ਕੋਈ ਅਜ ਤਕ ਉਸ ਅੱਗੇ ਖਲੋ ਨਹੀਂ ਸਕਿਆ ਸੀ।
ਪਰ ਜਿਸ ਤਰ੍ਹਾਂ ਅਬਦਾਲੀ ਭੱਜ ਰਿਹਾ ਸੀ ਇਸ ਤਰ੍ਹਾਂ ਤਾਂ ਅਜ ਤਕ ਉਸ ਅੱਗੇ ਵੀ ਕੋਈ ਨਹੀਂ ਭੱਜਿਆ ਸੀ। ਤੇਜ਼ੀ ਵਿਚ ਉਹ ਕਿਸੇ ਅਰਬੀ ਘੋਟੋ ਨੂੰ ਮਾਤ ਦੇ ਰਿਹਾ ਸੀ। ਉਸ ਦੇ ਫੌਜਦਾਰ ਵੀ ਉਸ ਦੇ ਮਗਰ ਮਗਰ ਭੱਜੇ। ਘੋੜਿਆਂ ਵਾਲਿਆਂ ਤੋਂ ਵੀ ਅਬਦਾਲੀ ਨਾਲ ਰਲਿਆ ਨਹੀਂ ਜਾ ਰਿਹਾ ਸੀ।
ਹੁਣ ਤਕ ਸੂਰਜ ਗ੍ਰਹਿਣ ਵੀ ਚੁੱਕਿਆ ਗਿਆ ਸੀ। ਭੱਜਿਆ ਜਾਂਦਾ ਅਫਗਾਨ ਲਸ਼ਕਰ ਹੁਣ ਸਭ ਨੂੰ ਸਾਫ ਸਾਫ ਦਿਸ ਰਿਹਾ ਸੀ। ਮੂਹਰੇ ਮੂਹਰੇ ਅਬਦਾਲੀ, ਪਿੱਛੇ ਉਸ ਦੇ ਸਭ 'ਨਾਮਵਰ' ਸਰਦਾਰ ਤੇ ਮਗਰ ਸਾਰਾ ਅਫਗਾਨ ਲਸ਼ਕਰ।
ਕਹਿਰ ਅੱਗੇ ਕੌਣ ਖਲੋ ਸਕਦਾ ਸੀ... ਅਬਦਾਲੀ ਨਹੀਂ ਖੜਿਆ ਹੋਰ ਕਿਸ ਨੇ ਟਿਕਣਾ ਸੀ।
ਦੋ ਲੱਖ ਦੇ ਕਰੀਬ ਮਰਹੱਟਿਆਂ ਨੂੰ ਇਕ ਦਿਨ ਵਿਚ ਪਾਰ ਬੁਲਾ ਦੇਣ ਵਾਲਾ ਅਬਦਾਲੀ ਸਿੰਘਾਂ ਅੱਗੇ ਢਾਈ ਪਹਿਰ ਵੀ ਨਹੀਂ ਟਿਕ ਸਕਿਆ ਸੀ ਤੇ ਮੈਦਾਨ ਛੱਡ ਕੇ ਭੱਜ ਨਿਕਲਿਆ। ਰਣਾ ਦਾ ਜੇਤੂ ਰਣ ਵਿਚੋਂ ਸਿੰਘਾਂ ਨੇ ਬੁਰੀ ਤਰ੍ਹਾਂ ਭਜਾਇਆ।
"ਢਲਦੇ ਸੂਰਜ ਵਾਂਗ ਅਫਗਾਨਾ ਦਾ ਸੂਰਜ ਵੀ ਡੁੱਬਣ ਵਾਲਾ ਹੈ... ਹੁਣ ਢਿੱਲੇ ਨਾ ਪਓ ਤੇ ਪਿੱਛਾ ਕਰੋ ਇਹਨਾਂ ਦਾ ", ਸਰਦਾਰ ਚੜ੍ਹਤ ਸਿੰਘ ਨੇ ਅਬਦਾਲੀ ਲਸ਼ਕਰ ਦੇ ਮਗਰ ਘੋੜਾ ਭਜਾਉਂਦਿਆਂ ਕਿਹਾ।
ਸਾਰੇ ਦਲ ਖਾਲਸੇ ਨੇ ਘੋੜਿਆਂ ਨੂੰ ਅੱਡੀ ਲਾਈ ਤੇ ਅਫਗਾਨਾ ਮਗਰ ਹੋ ਤੁਰੇ। ਅਫਗਾਨ ਸਿਪਾਹੀਆਂ ਲਈ ਹੁਣ ਮੈਦਾਨ ਮਾਰਨ ਨਾਲੋਂ ਵੱਡੀ ਜੰਗ ਆਪਣੀ ਜਾਨ ਬਚਾਉਣਾ ਸੀ।
ਸਿੰਘਾਂ ਭੱਜੇ ਜਾਂਦੇ ਅਫਗਾਨਾਂ ਦਾ ਲਾਹੌਰ ਤੱਕ ਪਿੱਛਾ ਕੀਤਾ। ਰਾਹ ਵਿਚ ਹਜ਼ਾਰਾਂ ਪਠਾਨ ਸਿੰਘਾਂ ਦੀਆਂ ਚੰਡੀਆਂ ਦੀ ਭੇਟ ਹੋ ਗਏ। ਅੰਮ੍ਰਿਤਸਰ ਤੋਂ ਲਾਹੌਰ ਜਾਂਦਾ ਸਾਰਾ ਰਾਹ ਅਫਗਾਨ ਸਿਪਾਹੀਆਂ ਦੀਆਂ ਲਾਸ਼ਾਂ ਨਾਲ ਭਰ ਗਿਆ ਸੀ।
ਆਪਣੇ ਮੁਖੀ ਜਾਂਬਾਜ਼ਾਂ ਨਾਲ ਘਿਰੇ ਅਬਦਾਲੀ ਤੇ ਉਸ ਦੇ ਬਾਕੀ ਘੋੜਸਵਾਰਾਂ ਵਿਚ ਤਾਂ ਮਾਨੋਂ ਦੌੜ ਲੱਗੀ ਹੋਈ ਸੀ। ਉਹ ਸਭ ਇਕ ਦੂਜੇ ਤੋਂ ਪਹਿਲਾਂ ਲਾਹੌਰ ਪਹੁੰਚਣਾ ਚਾਹੁੰਦੇ ਸਨ। ਘੱਲੂਘਾਰੇ ਵਿਚ ਅਬਦਾਲੀ ਪਾਣੀ ਦੀ ਢਾਬ ਤੋਂ ਸਿੰਘਾਂ ਦਾ ਪਿੱਛਾ ਛੱਡ ਕੇ ਪਿੱਛੇ ਮੁੜ ਪਿਆ ਸੀ, ਪਰ ਸਿੰਘਾਂ ਨੇ ਤਾਂ
ਲਾਹੌਰ ਪਹੁੰਚ ਕੇ ਵੀ ਉਸ ਦਾ ਪਿੱਛਾ ਨਹੀਂ ਛੱਡਿਆ ਸੀ । ਅਫਗਾਨਾ ਨੇ ਲਾਹੌਰ ਸ਼ਹਿਰ ਵਿਚ ਦਾਖਲ ਹੋ ਕੇ ਦਰਵਾਜ਼ੇ ਭੇੜ ਲਏ। ਪਰ ਸਿੰਘਾਂ ਦੇ ਜੋਸ਼ ਅੱਗੇ ਹੁਣ ਕਿਹੜੇ ਦਰਵਾਜ਼ੇ ਅਟਕ ਸਕਦੇ ਸਨ। ਸਿੰਘ ਦਰਵਾਜ਼ੇ ਭੰਨ ਕੇ ਸ਼ਹਿਰ ਵਿਚ ਆ ਵੜੇ ਤੇ ਅਫਗਾਨਾ ਦੇ ਆਹੂ ਲਾਹੁਣ ਲੱਗੇ। ਲੁਕਦੇ ਮਰਦੇ ਅਬਦਾਲੀ ਸਿਪਾਹੀਆਂ ਨੂੰ ਕਿਤੇ ਕੋਈ ਢੋਈ ਨਹੀਂ ਮਿਲ ਰਹੀ ਸੀ।
“ਅਬਦਾਲੀ ਨੂੰ ਭਾਲੋ ਸਿੰਘੋ ਚੂੰਡ ਭੂੰਡ ਤੇ ਰੂੰਗਾ ਚੁਗਣ ਦਾ ਕੋਈ ਲਾਭ ਨਹੀਂ... ਸਿੱਧਾ ਅਬਦਾਲੀ ਨੂੰ ਜਾ ਹੱਥ ਪਾਓ.., ਸਰਦਾਰ ਚੜ੍ਹਤ ਸਿੰਘ ਸਿੰਘਾਂ ਨੂੰ ਕਹਿ ਰਿਹਾ ਸੀ।
ਪਰ ਅਬਦਾਲੀ ਤਾਂ ਸਿੰਘਾਂ ਦੇ ਲਾਹੌਰ ਪਹੁੰਚਣ ਤੋਂ ਪਹਿਲਾਂ ਹੀ ਕਿਲ੍ਹਾ ਛੱਡ ਕੇ ਕਾਬਲ ਨੂੰ ਭੱਜ ਗਿਆ ਸੀ।
“ਅਬਦਾਲੀ ਆਪਣੇ ਫੌਜਦਾਰਾਂ ਸਮੇਤ ਅਟਕ ਵੱਲ ਨੱਸ ਗਿਆ ਹੈ ਖਾਲਸਾ ਜੀ", ਕਿਲ੍ਹੇ ਵਿਚੋਂ ਆ ਰਹੇ ਇਕ ਸਿੰਘ ਦੀ ਗੱਲ ਸੁਣ ਕੇ ਸਰਦਾਰ ਚੜ੍ਹਤ ਸਿੰਘ ਨੇ ਬਿਨਾ ਕਿਸੇ ਨੂੰ ਦੱਸੇ ਪੁੱਛੇ ਘੋੜੇ ਨੂੰ ਅੱਡੀ ਲਾਈ ਤੇ ਅਟਕ ਵੱਲ ਭੱਜਿਆ।
ਵੱਡੇ ਘੱਲੂਘਾਰੇ ਵਿਚ ਪਾਣੀ ਦੀ ਢਾਬ ਤੋਂ ਪਰਤਦਿਆਂ ਅਬਦਾਲੀ ਅੰਦਰ ਇਹ ਰੰਜ ਰਹਿ ਗਿਆ ਸੀ ਕਿ ਸਿਖਾਂ ਨੂੰ ਉਹ ਸਬਕ ਨਹੀਂ ਸਿਖਾ ਸਕਿਆ, ਜੈਸਾ ਉਹ ਸੋਚ ਕੇ ਆਇਆ ਸੀ। ਪਰ ਉਸ ਨੂੰ ਇਹ ਸੰਤੁਸ਼ਟੀ ਜਰੂਰ ਸੀ ਕਿ ਸਿਖ ਹੁਣ ਦੁਬਾਰਾ ਨਹੀਂ ਉੱਠ ਸਕਣਗੇ।
“ਇਹਨਾਂ ਦੀ ਤਾਸੀਰ ਸਾਰੇ ਹਿੰਦੋਸਤਾਨ ਨਾਲੋਂ ਵੱਖਰੀ ਹੈ ਹਜੂਰ..", ਸ਼ਾਹ ਵਲੀ ਨੇ ਉਸ ਨੂੰ ਕਿਹਾ ਵੀ, ਪਰ ਅਬਦਾਲੀ ਨੂੰ ਆਪਣੇ ਅਨੁਭਵ 'ਤੇ ਜਿਆਦਾ ਨਿਸਚਾ ਸੀ।
ਠੀਕ ਵੀ ਸੀ ਆਪਣੀ ਥਾਂ, ਪਾਨੀਪਤ ਵਿਚ ਰੋਲੇ ਮਰਾਠਿਆਂ ਨੂੰ ਦੁਬਾਰਾ ਕਦੇ ਸੁਰਤ ਨਹੀਂ ਆਈ।
ਪਰ ਸ਼ਾਹ ਵਲੀ ਨੇ ਵੀ ਝੂਠ ਨਹੀਂ ਕਿਹਾ ਸੀ। ਬਸ ਅੱਠ ਕੁ ਮਹੀਨੇ ਤਾਂ ਬੀਤੇ ਸਨ ਕਿ ਸਿੰਘਾਂ ਨੇ ਅਬਦਾਲੀ ਨੂੰ ਆ ਢਾਹਿਆ ਤੇ ਐਸਾ ਭਜਾਇਆ, ਜੈਸਾ ਉਹ ਕਦੇ ਭੱਜਿਆ ਹੀ ਨਹੀਂ ਸੀ।
"ਇਹ ਜੰਗ ਮੁੱਕੇਗੀ ਨਹੀਂ, ਮੇਰੇ ਪੋਤਰੇ ਵੀ ਤੁਹਾਡੇ ਨਾਲ ਟੱਕਰ ਲੈਣਗੇ...", ਅਟਕ ਪਾਰ ਕਰਦਾ ਅਬਦਾਲੀ ਸਰਦਾਰ ਚੜ੍ਹਤ ਸਿੰਘ ਵੱਲ ਦੇਖ
ਕੇ ਬੋਲਿਆ।
ਤੇ ਸਾਡੇ ਪੋਤਰੇ ਕਿਹੜਾ ਓਦੋਂ ਚੂੜੀਆਂ ਪਾਉਣ ਲੱਗ ਜਾਣਗੇ। ਸਾਡੇ ਪੋਤਰੇ ਵੀ ਤੇਰੇ ਪੋਤਰਿਆਂ ਦੇ ਇਸੇ ਤਰ੍ਹਾਂ ਦੰਦ ਭੰਨਣਗੇ... ਸਿੰਘ ਦੇ ਬੋਲ ਭਵਿੱਖ ਬਿਆਨ ਰਹੇ ਸਨ। ਸਰਦਾਰ ਚੜ੍ਹਤ
"ਐ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ, ਚੜ੍ਹਤ ਸਿੰਘ ਦਾ ਪੋਤਰਾ ਤੈਨੂੰ ਵੰਗਾਰ ਰਿਹਾ ਹੈ ", ਸਾਨੂੰ ਇਹ ਬੋਲ ਸਾਫ ਸਾਫ ਸੁਣਾਈ ਦਿੱਤੇ, ਜਾਪਿਆ ਕਿ ਜਿਵੇਂ ਸੰਮਨ ਬੁਰਜ਼ ਦੇ ਮੂਹਰੇ ਖਲੋਤੇ ਪੰਜਾਬ ਦੇ ਸ਼ੇਰ ਦੀ ਦਹਾੜ ਦੂਰ ਦੇਸੋਂ ਆਪਣੇ ਝੁੰਡ ਦੇ ਆਸਰੇ ਆਏ ਕਿਸੇ ਗਿੱਦੜ ਨੂੰ ਤ੍ਰੇਲੀਆਂ ਲਿਆ ਰਹੀ ਹੋਵੇ ਤੇ ਅਸੀ ਇਸ ਦੇ ਸਾਖੀ ਹੋਈਏ।
“ਐ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ, ਚੜਤ ਸਿੰਘ ਦਾ ਪੋਤਰਾ", ਪਰ ਅਸਲ ਵਿਚ ਸਾਡੇ ਮਗਰ ਖਲੋਤੇ ਜਿਸ ਸਿੰਘ ਨੇ ਇਹ ਬੋਲ ਬੋਲੇ ਸਨ, ਜਦ ਉਹ ਦੁਬਾਰਾ ਫੇਰ ਬੋਲਣ ਲੱਗਾ ਤਾਂ ਉਸ ਦੀ ਧਾਹ ਨਿਕਲ ਗਈ। ਉਹ ਕਿਸੇ ਵੱਡੀ ਜੰਗ ਜਿੱਤ ਕੇ ਹਾਰ ਗਏ ਜਰਨੈਲ ਵਾਂਗ ਥੱਕਿਆ ਹੋਇਆ ਸਾਡੇ ਮਗਰ ਡਿੱਗ ਪਿਆ।
ਮਾਰ ਮੁਰੰਡੋ ਖੁਸ਼ ਭਏ ਰਹਯੋ ਰੰਗ ਬਡ ਲਾਗ॥
ਅੱਗੇ ਸਾਖੀ ਮੋਰਿੰਡੇ ਕਤਲ ਕੀ ਚੱਲੀ
ਅਬਦਾਲੀ ਦੇ ਕੁਤਬੇ ਬਾਹਮਣੀਆਂ ਦੀ ਢਾਬ ਤੋਂ ਮੁੜ ਜਾਣ ਮਗਰੋਂ ਸਿੰਘ ਲੱਖੀ ਜੰਗਲ ਵਿਚ ਚਲੇ ਗਏ। ਅਬਦਾਲੀ ਕੁਝ ਦਿਨ ਸਰਹੰਦ ਰੁਕਿਆ ਤੇ ਮਗਰੋਂ ਅੰਮ੍ਰਿਤਸਰ ਨੂੰ ਚਲਾ ਗਿਆ। ਅਬਦਾਲੀ ਦੇ ਤੁਰ ਜਾਣ ਮਗਰੋਂ ਸਿੰਘ ਤੁਰੰਤ ਜੰਗਲਾਂ ਵਿਚੋਂ ਬਾਹਰ ਆ ਗਏ। ਕਈ ਸਿੰਘਾਂ ਦੇ ਤਾਂ ਜਖ਼ਮ ਵੀ ਪੂਰੀ ਤਰ੍ਹਾਂ ਆਠਰੇ ਨਹੀਂ ਸਨ। ਘੱਲੂਘਾਰੇ ਦੌਰਾਨ ਜਦ ਸਰਦਾਰ ਚੜ੍ਹਤ ਸਿੰਘ ਨੇ ਨਵਾਬ ਸਾਹਬ ਤੇ ਸਰਦਾਰ ਜੱਸਾ ਸਿੰਘ ਨੂੰ ਅਬਦਾਲੀ ਨਾਲ ਮੁਕਾਬਲਾ ਕਰਨ ਬਾਰੇ ਕਿਹਾ ਸੀ ਤਾਂ ਉਹਨਾਂ ਜਵਾਬ ਦਿੱਤਾ ਸੀ,
"ਹਜੇ ਅਸੀਂ ਰਲ ਮਿਲ ਕੇ ਵਹੀਰ ਨੂੰ ਸੁਰੱਖਿਅਤ ਠਾਹਰਾਂ 'ਤੇ ਪੁਚਾ ਦੇਈਏ, ਮਹਾਰਾਜ ਮਿਹਰ ਕਰਨ ਆਪ ਜੀ ਨਾਲ ਕੋਲ ਰਿਹਾ ਕਿ ਇਕ ਸਾਲ ਦੇ ਅੰਦਰ ਅੰਦਰ ਹੀ ਅਬਦਾਲੀ ਨੂੰ ਡੇਗ ਲਵਾਂਗੇ... .
ਤੇ ਘੱਲੂਘਾਰੇ ਨੂੰ ਮਹੀਨਾ ਵੀ ਨਹੀਂ ਪੈਣ ਦਿੱਤਾ ਕਿ ਸਿੰਘ ਦੁਸ਼ਟਾਂ ਨੂੰ ਸੋਧਨ ਲਈ ਮਾਲਵੇ ਦੇ ਸੰਘਣੇ ਜੰਗਲਾਂ ਤੋਂ ਬਾਹਰ ਆ ਗਏ। ਬਾਹਰ ਆਉਂਦੇ ਸਰਦਾਰਾਂ ਨੂੰ ਦੇਖ ਕੇ ਇੰਜ ਜਾਪ ਰਿਹਾ ਸੀ ਜਿਵੇਂ ਆਰਾਮ ਕਰਨ ਮਗਰੋਂ ਸ਼ਿਕਾਰ ਲਈ ਕੋਈ ‘ਬੋਲਿਓ ਨਿਕਲਦੇ ਸ਼ੇਰ' ਹੋਣ।
ਸਿੰਘਾਂ ਨੇ ਗੁਰਮਤੇ ਲਈ ਅੰਮ੍ਰਿਤਸਰ ਇਕੱਠੇ ਹੋਣ ਦਾ ਫੈਸਲਾ ਕੀਤਾ। ਪਰ ਜਿਉਂ ਹੀ ਸਿੰਘ ਦਰਬਾਰ ਸਾਹਿਬ ਪੁੱਜੇ ਤਾਂ ਉਹਨਾਂ ਦੀਆਂ ਅੱਖਾਂ ਨੇ ਜੋ ਦ੍ਰਿਸ਼ ਦੇਖਿਆ ਉਸ ਨੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ। ਕਈ ਸਿੰਘਾਂ ਨੂੰ ਕਾਂਬਾ ਛਿੜ ਗਿਆ। ਸਰਦਾਰ ਜੱਸਾ ਸਿੰਘ, ਸਰਦਾਰ ਚੜ੍ਹਤ ਸਿੰਘ ਤੇ ਭੰਗੀ ਸਰਦਾਰ ਹਰੀ ਸਿੰਘ ਦੀਆਂ ਅੱਖਾਂ ਵਿਚ ਸ਼ਾਇਦ ਪਹਿਲੀ ਵਾਰ ਅੱਥਰੂ ਦੇਖੇ ਗਏ। ਸਿੰਘਾਂ ਨੇ ਤੁਰੰਤ ਸਰਹੰਦ ਮਾਰਨ ਦਾ ਗੁਰਮਤਾ ਕੀਤਾ ਤੇ ਚੜਾਈ ਕੀਤੀ ਤੇ ਨਾਲ ਹੀ ਥਾਂ ਪੁਰ ਥਾਂ ਜਿਸ ਨੇ ਵੀ ਅਬਦਾਲੀ ਦਾ ਸਾਥ ਦਿੱਤਾ ਸੀ ਉਹਨਾਂ ਨੂੰ ਸਜ਼ਾਵਾਂ ਦੇਣ ਦਾ ਨਿਰਣਾ ਕੀਤਾ। ਹਲਾਂਕਿ ਅਬਦਾਲੀ ਹਜੇ ਲਾਹੌਰ
ਹੀ ਬੈਠਾ ਸੀ, ਪਰ ਸਿੰਘਾਂ ਦੀਆਂ ਸਾਰੀਆਂ ਗਿਆਰਾਂ ਦੀਆਂ ਗਿਆਰਾਂ ਮਿਸਲਾਂ ਨੇ ਆਪਣੇ ਹੱਲੇ ਆਰੰਭ ਕਰ ਦਿੱਤੇ।
ਘੱਲੂਘਾਰੇ ਵਿਚ ਅਬਦਾਲੀ ਦੀ ਮਦਦ ਕਰਨ ਵਾਲੇ ਦੁਸ਼ਟਾਂ ਨੂੰ ਸੋਧਣਾ ਸ਼ੁਰੂ ਕੀਤਾ ਗਿਆ। ਬਾਬਾ ਆਲਾ ਸਿੰਘ ਦੇ ਕਹਿਨ 'ਤੇ ਸਿੰਘਾਂ ਨੇ ਰਲ ਕੇ ਮਲੇਰਕੋਟਲੇ 'ਤੇ ਚੜ੍ਹਾਈ ਕੀਤੀ ਤੇ ਘੇਰਾ ਪਾ ਲਿਆ। ਵੱਡੇ ਘੱਲੂਘਾਰੇ ਵੇਲੇ ਮਲੇਰਕੋਟਲੇ ਦੇ ਭੀਖਨ ਖਾਨ ਨੇ ਵਧ ਚੜ੍ਹ ਕੇ ਅਬਦਾਲੀ ਦੀ ਮਦਦ ਕੀਤੀ ਸੀ, ਸੋ ਉਹ ਰੋਸ ਵੀ ਸਿੰਘਾਂ ਨੂੰ ਮਲੇਰਕੋਟਲੇ 'ਤੇ ਸੀ। ਘੱਲੂਘਾਰੇ ਤੋਂ ਪਹਿਲਾਂ ਹਰੀ ਸਿੰਘ ਭੰਗੀ ਸਮੇਤ ਕੁਝ ਸਿੰਘਾਂ ਨੇ ਰਸਦ ਪਾਣੀ ਲਈ ਦਲ ਨੂੰ ਮਲੇਰਕੋਟਲਾ ਮਾਰ ਲੈਣ ਦੀ ਸਲਾਹ ਵੀ ਦਿੱਤੀ ਸੀ, ਪਰ ਬਾਬਾ ਸ਼ਾਮ ਸਿੰਘ ਤੇ ਹੋਰ ਸਿਆਣੇ ਸਿੰਘਾਂ ਨੇ ਸ਼ੇਰ ਮੁਹੰਮਦ ਖਾਨ ਵੱਲੋਂ ਮਾਰੇ ਗਏ 'ਹਾਅ ਦੇ ਨਾਅਰੇ' ਦੀ ਯਾਦ ਦਿਵਾ ਕੇ ਸਿੰਘਾਂ ਨੂੰ ਰੋਕ ਲਿਆ ਸੀ। ਪਰ ਹੁਣ ਭੀਖਨ ਖਾਨ ਨੂੰ ਸੋਧਣਾ ਜਰੂਰੀ ਸੀ।
ਮਲੇਰਕੋਟਲੇ ਵਾਲਿਆਂ ਦਾ ਮਲਵਈਆਂ ਨਾਲ ਵੈਰ ਵੀ ਸੀ। ਮਲਵਈ ਕਿਸਾਨਾਂ ਦੇ ਮਾਲ ਡੰਗਰ ਚਰਦੇ ਚਰਦੇ ਜੇ ਕਦੇ ਮਲੇਰਕੋਟਲੇ ਦੀ ਹੱਦ ਵਿਚ ਦਾਖਲ ਹੋ ਜਾਂਦੇ ਤਾਂ ਪਠਾਨ ਉਸੇ ਵਖਤ ਉਹਨਾਂ ਵਿਚੋਂ ਗਾਵਾਂ ਫੜ੍ਹ ਕੇ ਹਲਾਲ ਕਰ ਲੈਂਦੇ। ਇਸ ਲਈ ਵੀ ਬਾਬਾ ਆਲਾ ਸਿੰਘ, ਉਹਨਾਂ ਦੇ ਫੂਲ ਵਾਲੇ ਸਾਥੀ ਤੇ ਸਣੇ ਬਠਿੰਡੇ ਵਾਲੇ, ਮਲੇਰਕੋਟੀਆਂ ਤੋਂ ਤੰਗ ਸਨ।
ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੀ ਅਗਵਾਈ ਵਿਚ ਖਾਲਸੇ ਨੇ ਮਲੇਰਕੋਟਲੇ ਦੇ ਕਿਲ੍ਹੇ ਨੂੰ ਘੇਰਾ ਪਾਇਆ ਹੋਇਆ ਸੀ। ਭੀਖਨ ਖਾਨ ਮੁਕਾਬਲੇ ਲਈ ਕਿਲ੍ਹੇ ਤੋਂ ਬਾਹਰ ਆਇਆ। ਉਸ ਦੇ ਨਾਲ ਘੋੜਸਵਾਰਾਂ ਦੀ ਵੱਡੀ ਟੁਕੜੀ ਸੀ। ਜਿਉਂ ਹੀ ਭੀਖਨ ਖਾਨ ਆਪਣੀ ਘੋੜਸਵਾਰ ਟੁਕੜੀ ਦੇ ਮੂਹਰੇ ਆਇਆ ਤਾਂ ਤਾਅੜ ਕਰਦੀ ਇਕ ਗੋਲੀ ਉਸ ਦੀ ਛਾਤੀ ਤੋਂ ਪਾਰ ਹੋ ਗਈ। ਇਹ ਸਰਦਾਰ ਚੜ੍ਹਤ ਸਿੰਘ ਦੀ ਬੰਦੂਕ ਵਿਚੋਂ ਨਿਕਲੀ ਸੀ। ਮਲੇਰਕੋਟਲਾ ਪਲਾਂ ਵਿਚ ਹੀ ਮਾਰਿਆ ਗਿਆ ਤੇ ਸਿੰਘਾਂ ਨੇ ਲੁੱਟ ਦੀ ਖੁੱਲ੍ਹ ਦੇ ਦਿੱਤੀ।
ਕੋਟਲਾ ਮਾਰਨ ਮਗਰੋਂ ਕੁਝ ਸਿੰਘਾਂ ਨੇ ਸਲਾਹ ਕੀਤੀ ਕਿ ਕਿਉਂ ਨਾ ਹੁਣ ਸਰਹੰਦ ਵੀ ਮਾਰ ਲਈ ਜਾਵੇ। ਸੂਹੀਏ ਭੇਜੇ ਗਏ ਤਾਂ ਪਤਾ ਲੱਗਿਆ ਕਿ ਸਰਹੰਦ ਵਿਚ ਅਫਗਾਨ ਗਿਲਜੇ ਡੇਰਾ ਲਾਈ ਬੈਠੇ ਹਨ ਤੇ ਘੇਰਾ ਬਹੁਤ ਸਖਤ ਕੀਤਾ ਹੋਇਆ ਹੈ। ਪਰ ਖਾਲਸਾ ਹੁਣ ਦੁਸ਼ਟਾਂ ਨੂੰ ਸੋਧਨ ਤੁਰਿਆ ਹੋਇਆ ਸੀ, ਉਸ
ਨੇ ਹੁਣ ਖਾਨਾਂ ਅਫਗਾਨਾਂ ਦਾ ਕੀ ਭੈਅ ਖਾਣਾ ਸੀ । ਉੱਤੋਂ ਦਰਬਾਰ ਸਾਹਿਬ ਦੀ ਹੋਈ ਬੇਅਦਬੀ ਨੇ ਤਾਂ ਉਹਨਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਹੁਣ ਸਿੰਘ ਨੂੰ ਘੱਲੂਘਾਰੇ ਵਿਚ ਮਾਰੇ ਗਿਆ ਨਾਲੋਂ ਵੀ ਦਰਬਾਰ ਸਾਹਿਬ ਦੀ ਬੇਅਦਬੀ ਦਾ ਰੋਸ ਵੱਧ ਸੀ।
ਸਿੰਘਾਂ ਨੇ ਸਰਹੰਦ ਦਾ ਰੁਖ ਕੀਤਾ। ਘੱਲੂਘਾਰੇ ਨੂੰ ਹਜੇ ਤਿੰਨ ਮਹੀਨੇ ਹੀ ਬੀਤੇ ਸਨ ਕਿ ਸਿੰਘ ਸਰਹੰਦ ਦੀਆਂ ਬਰੂਹਾਂ 'ਤੇ ਸਨ। ਜੈਨ ਖਾਂ ਦੇ ਤਾਂ ਇਹ ਚਿੱਤ ਚੇਤੇ ਵੀ ਨਹੀਂ ਸੀ । ਉਹ ਤਾਂ ਅਕਸਰ ਆਪਣੇ ਦਰਬਾਰੀਆਂ ਨਾਲ ਇਹ ਗੱਲਾਂ ਕਰਦਾ ਸੁਣਿਆ ਜਾਂਦਾ ਸੀ,
" ਪਾਨੀਪਤ ਨੇ ਹੁਣ ਕਦੇ ਮਰਾਠਿਆਂ ਨੂੰ ਨਹੀਂ ਉੱਠਣ ਦੇਣਾ, ਘੱਟੋ ਘੱਟ ਦਸ ਸਾਲ ਤਾਂ ਬਿਲਕੁਲ ਹੀ ਨਹੀਂ ਤੇ ਕੁੱਪ ਰਹੀੜ ਦੇ ਕਤਲੇਆਮ ਨੇ ਸਿੰਘਾਂ ਨੂੰ ਘੱਟੋ ਘੱਟ...", ਤੇ ਇਹ ਕਹਿੰਦਾ ਉਹ ਕੁਝ ਸੋਚਣ ਲੱਗਦਾ ਤੇ ਫੇਰ ਬੋਲਦਾ, " ਘੱਟੋ ਘੱਟ ਕਦੇ ਵੀ ਨਹੀਂ ". ਤੇ ਫੇਰ ਠਹਾਕਾ ਮਾਰ ਕੇ ਹੱਸਣ ਲੱਗਦਾ। ਘੱਲੂਘਾਰੇ ਵੇਲੇ ਜੈਨੇ ਨਾਲ ਵਾਪਰੇ ਵਰਤਾਰਿਆਂ ਨੂੰ ਤਾਕਤ ਦੇ ਨਸ਼ੇ ਤੇ ਮੌਜ ਮਸਤੀਆਂ ਨੇ ਭੁਲਾ ਦਿੱਤਾ ਸੀ।
ਪਰ ਜ਼ੈਨ ਖਾਂ ਜਾਣਦਾ ਹੋਇਆ ਵੀ ਭੁੱਲੜ ਬਣ ਰਿਹਾ ਸੀ ਕਿ ਪੂਨੇ ਤੇ ਆਨੰਦਪੁਰ ਦੀ ਮਿੱਟੀ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ। ਪਾਨੀਪਤ ਵਿਚ ਉਹ ਮਰਾਠਿਆਂ ਨੂੰ ਲਗਭਗ ਸੱਠ ਕੋਹ ਤੱਕ ਮਾਰਦੇ ਗਏ ਸਨ ਤੇ ਏਧਰ ਘੱਲੂਘਾਰੇ ਵਿਚ ਸਿਖਾਂ ਨੇ ਬਾਰ੍ਹਾਂ ਕੋਹ ਵਿਚ ਹੀ ਅਫਗਾਨ ਲਸ਼ਕਰ ਦੀ ਭੂਤਨੀ ਭੁਲਾ ਦਿੱਤੀ ਸੀ। ਉੱਤੋਂ ਮਰਾਠੇ ਬੰਦੂਕਾਂ, ਤਲਵਾਰਾਂ, ਨੇਜ਼ਿਆਂ ਤੇ ਤੋਪਖਾਨੇ ਜਹੇ ਜੰਗੀ ਸਮਾਨ ਨਾਲ ਲੈਸ ਸਨ ਤੇ ਸਿਖ ਲਗਭਗ ਨਿਹੱਥੇ। ਮਾਰੇ ਗਏ ਵਹੀਰੀਏ ਤਾਂ ਸਭ ਨਿਹੱਥੇ ਹੀ ਸਨ।
ਸਿੰਘਾਂ ਨੇ ਸਰਹੰਦ ਘੇਰ ਲਈ ਤਾਂ ਜ਼ੈਨ ਖਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਕ ਤਾਂ ਸ਼ੇਰ ਉੱਤੋਂ ਭੁੱਖੇ। ਸਰਹੰਦ ਦੀ ਉਹਨਾਂ ਬੋਟੀ ਬੋਟੀ ਕਰ ਦੇਣੀ ਸੀ। ਉਸ ਦੀ ਤਾਂ ਐਸੀ ਕੋਈ ਤਿਆਰੀ ਹੀ ਨਹੀਂ ਸੀ ਕਿ ਸਿੰਘਾਂ ਦਾ ਮੁਕਾਬਲਾ ਕਰ ਸਕੇ। ਮਰਦੇ ਨੇ ਟੱਕਰ ਲਈ ਫੌਜ ਤਿਆਰ ਕੀਤੀ, ਪਰ ਸਿੰਘਾਂ ਦੇ ਜੋਸ਼ ਅੱਗ ਉਸ ਤਨਖਾਹਾਂ ਦੇ ਲਾਲਚਾਂ ਨੂੰ ਲੜ੍ਹਦੇ ਪਠਾਨਾ ਨੇ ਕੀ ਟਿਕਣਾ ਸੀ। ਜੈਨੇ ਦੀ ਫੌਜ ਦੇ ਪੈਰ ਉੱਖੜ ਗਏ। ਸਿੰਘਾਂ ਗਿਲਜਿਆਂ ਤੇ ਸਰਹੰਦੀ ਫੌਜ ਦੀ ਵਾਢ ਧਰ ਲਈ। ਇਕ ਸਿਰਿਓ ਉਹ ਟੋਕੇ ਵਾਂਗ ਅਫਗਾਨਾਂ ਨੂੰ ਕੁਤਰਦੇ ਜਾ ਰਹੇ
ਸਨ। ਇਸ ਤੋਂ ਪਹਿਲਾਂ ਕਿ ਸਿੰਘ ਸਰਹੰਦ ਵਿਚ ਦਾਖਲ ਹੁੰਦੇ, ਜੈਨੇ ਨੇ ਸੁਲਹ ਲਈ ਬੇਨਤੀ ਦਾ ਸੁਨੇਹਾਂ ਘੋਲਿਆ। ਨਜ਼ਰਾਨੇ ਵਿਚ ਉਸ ਨੇ ਪੰਜਾਹ ਹਜ਼ਾਰ ਖਾਲਸਾ ਜੀ ਦੀ ਨਜ਼ਰ ਕੀਤੇ ਤੇ ਸਰਹੰਦ ਉੱਤੇ ਹਮਲਾ ਨਾ ਕਰਨ ਲਈ ਕਿਹਾ। ਸਿੰਘਾਂ ਦਾ ਮੰਤਵ ਤਾਂ ਇਹਨਾਂ ਭੂਤਰੇ ਤੇ ਲਾਚੜੇ ਵਿਦੇਸ਼ੀ ਟੋਲਿਆਂ ਨੂੰ ਇਹ ਚੇਤੇ ਕਰਵਾਉਣਾ ਹੀ ਸੀ ਕਿ ਖਾਲਸਾ ਜੀ ਹੀ ਇਸ ਧਰਤੀ ਦੇ ਵਾਰਸ ਹਨ. ਉਹਨਾਂ ਤੋਂ ਆਕੀ ਹੋ ਕੇ ਕੋਈ ਵੀ ਪੰਜਾਬ ਵਿਚ ਸੁਖ ਨਾਲ ਨਹੀਂ ਵਸ ਸਕਦਾ।
ਸਿੰਘਾਂ ਨੇ ਨਜ਼ਰਾਨਾ ਲੈ ਕੇ ਅੱਗੇ ਨੂੰ ਚਾਲਾ ਪਾ ਦਿੱਤਾ। ਉਹ ਹਜੇ ਸਰਹੰਦ ਤੋਂ ਦਸ ਪੰਦਰਾਂ ਕੋਹ ਹੀ ਗਏ ਹੋਣਗੇ ਕਿ ਜ਼ੈਨੇ ਨੇ ਸੁਨੇਹਾਂ ਭਿਜਵਾ ਕੇ ਲਛਮੀ ਨਰਾਇਣ ਨੂੰ ਸੱਦ ਲਿਆ। ਉਹ ਆਪਣੀ ਫੌਜ ਲੈ ਕੇ ਤੁਰੰਤ ਆ ਹਾਜ਼ਰ ਹੋਇਆ ਤੇ ਬੋਲਿਆ,
"ਇਸ ਤਰ੍ਹਾਂ ਤਾਂ ਇਹ ਰੋਜ਼ ਤੁਹਾਡੇ ਦਰਾਂ 'ਤੇ ਆ ਖਲੋਇਆ ਕਰਨਗੇ ਖਾਨ ਸਾਹਬ। ਇਹਨਾਂ ਨੂੰ ਜਵਾਬ ਦਿਓ ਤੇ ਐਸਾ ਸਬਕ ਸਿਖਾਓ ਕਿ ਅਗਲੀ ਵਾਰ ਸਰਹੰਦ ਦਾ ਰੁਖ ਨਾ ਕਰਨ
"ਕੈਸਾ ਸਬਕ...? ਹਜੇ ਤਿੰਨ ਮਹੀਨੇ ਵੀ ਨਹੀਂ ਬੀਤੇ ਮਲੇਰਕੋਟਲੇ ਤੇ ਕੁੱਪ ਰਹੀੜ ਦੇ ਕਤਲੇਆਮ ਨੂੰ ਜੇ ਇਹ ਓਹੋ ਜਹੇ ਕਤਲੇਆਮ ਤੋਂ ਨਹੀਂ ਡੋਲੇ ਤਾਂ ਹੋਰ ਹੁਣ ਅਸੀਂ ਕੀ ਕਰ ਲਵਾਂਗੇ ", ਅੱਕੇ ਹੋਏ ਜੈਨੇ ਨੇ ਲੱਛੂ ਨਰੈਣ ਨੂੰ ਕਿਹਾ।
ਏਨੇ ਨੂੰ ਲਛਮੀ ਨਰਾਇਣ ਦੀ ਇਕ ਟੁਕੜੀ ਨੇ ਤਿੰਨ ਚਾਰ ਸਿੰਘ ਕਿਧਰੋਂ ਗ੍ਰਿਫਤਾਰ ਕਰ ਲਿਆਂਦੇ। ਹੱਥਕੜੀਆਂ ਤੇ ਬੇੜੀਆਂ ਵਿਚ ਜਕੜੇ ਹੋਏ ਵੀ ਸਿੰਘ ਜ਼ੈਨ ਖਾਂ ਨੂੰ ਆਪਣਾ ਕਾਲ ਜਾਪ ਰਹੇ ਸਨ। ਉਹ ਭਾਵੇਂ ਸਿੰਘਾਂ ਨਾਲ ਨਜਿੱਠਣਾ ਤਾਂ ਚਾਹੁੰਦਾ ਸੀ, ਪਰ ਫੇਰ ਵੀ ਲਛਮੀ ਨਰਾਇਣ ਦੇ ਸਿਪਾਹੀਆਂ ਵੱਲੋਂ ਸਿੰਘਾਂ ਨੂੰ ਫੜ੍ਹ ਕੇ ਲਿਆਉਣ ਕਰਕੇ ਡਰ ਵੀ ਰਿਹਾ ਸੀ।
ਜ਼ੈਨੇ ਦੀ ਬੇਚੈਨੀ ਦੇਖ ਕੇ ਉਸ ਦੀ ਬੇਗ਼ਮ ਨੇ ਪ੍ਰੇਸ਼ਾਨੀ ਦਾ ਸਬੱਬ ਪੁੱਛਿਆ। ਜੈਨਾ ਬੋਲਿਆ,
"ਕੀ ਦੱਸਾਂ ਬੇਗ਼ਮ... ਮਸਾਂ ਸਿੰਘਾਂ ਨੂੰ ਨਜ਼ਰਾਨਾ ਦੇ ਕੇ ਸਰਹੰਦ ਦੀਆਂ ਬਰੂਹਾਂ ਤੋਂ ਵਿਦਾ ਕੀਤਾ ਸੀ, ਪਰ ਆਹ ਲੱਛਮੀ ਦੇ ਸਿਪਾਹੀਆਂ ਦੀ ਕਰਤੂਤ ਜੇ ਉਹਨਾਂ ਨੂੰ ਪਤਾ ਲੱਗ ਗਈ ਤਾਂ ਉਹਨਾਂ ਆਪਣੇ ਘੋੜੇ ਫੇਰ ਸਰਹੰਦ ਵੱਲ ਮੋੜ ਦੇਣੇ ਹਨ..
ਆਸਨਾਂ ਕੋਲ ਲਿਆਂਦਾ ਗਿਆ।
"ਬੰਦਾ ਸਿੰਘ ਮੈਂ ਤਾਂ ਸੁਣਿਆ ਹੈ ਕਿ ਤੇਰੇ ਤੇ ਤੇਰੇ ਸਾਥੀਆਂ ਵਿਚ ਏਨੀ ਤਾਕਤ ਤੇ ਫੁਰਤੀ ਹੈ ਕਿ ਉਹ ਹਵਾ ਵਿਚ ਉੱਡ ਸਕਦੇ ਹਨ। ਐਸੀ ਗਰਜ਼ ਹੈ ਕਿ ਅਸਮਾਨਾਂ ਨੂੰ ਕੰਬਾ ਦੇਣ। ਅੱਜ ਕਿੱਥੇ ਹੈ ਤੇਰੇ ਸਾਥੀਆਂ ਦੀ 'ਬਾਜ਼' ਵਰਗੀ ਤੇਜ਼ੀ ਤੇ ਸ਼ੇਰਾਂ ਵਰਗੀ ਦਹਾੜ ", ਹਜੇ ਫਰਖ਼ਸ਼ੀਅਰ ਬੋਲ ਹੀ ਰਿਹਾ ਸੀ ਕਿ ਬਾਬਾ ਬੰਦਾ ਸਿੰਘ ਦੇ ਪਿੱਛੋਂ ਭਾਈ ਬਾਜ ਸਿੰਘ ਛਾਲ ਮਾਰ ਕੇ ਅੱਗੇ ਆਇਆ।
"ਬੱਝੇ ਹੋਏ ਸ਼ੇਰ ਨੂੰ ਤਾਂ ਹਰ ਕੋਈ ਛੇੜ ਕੇ ਲੰਘ ਜਾਂਦਾ ਹੈ ਬਾਦਸ਼ਾਹ, ਸਵਾਦ ਤਾਂ ਫੇਰ ਹੈ ਜੇ ਤੂੰ ਮੇਰੀਆਂ ਹਥਕੜੀਆਂ ਖੁਲਵਾਏਂ..
"ਫੇਰ ਤਾਂ ਤੂੰ ਮੇਰੇ ਕਿਲ੍ਹੇ ਢਾਹ ਦੇਵੇਂਗਾ ", ਕਹਿੰਦਿਆਂ ਹੰਕਾਰ ਵਿਚ ਆ ਕੇ ਫਰਖਸ਼ੀਅਰ ਨੇ ਭਾਈ ਬਾਜ ਸਿੰਘ ਦੀਆਂ ਹਥਕੜੀਆਂ ਖੋਲ੍ਹ ਦੇਣ ਦਾ ਹੁਕਮ ਦਿੱਤਾ।
ਇਸ ਤੋਂ ਪਹਿਲਾਂ ਕਿ ਸਿਪਾਹੀ ਹਥਕੜੀਆਂ ਖੋਲ੍ਹਦਾ, ਭਾਈ ਬਾਜ ਸਿੰਘ ਨੇ ਹਥਕੜੀਆਂ ਉਸ ਦੇ ਗਲ ਵਿਚ ਪਾ ਕੇ ਐਸਾ ਘੁੱਟਿਆ ਕਿ ਉਸ ਦੀ ਧੌਣ ਟੁੱਟ ਗਈ। ਮਗਰੋਂ ਉਸ ਨੇ ਆਪਣੇ ਹੱਥ ਏਨੇ ਜ਼ੋਰ ਨਾਲ ਝਟਕੇ ਕਿ ਹਥਕੜੀਆਂ ਟੁੱਟ ਗਈਆ। ਬੇੜੀਆਂ ਤੇ ਹਥਕੜੀਆਂ ਦੀ ਛਣਕਾਰ ਨੇ ਇਸ ਤਰ੍ਹਾਂ ਦਾ ਰੋਲਾ ਪੈਦਾ ਕੀਤਾ ਕਿ ਫਰਖ਼ਸ਼ੀਅਰ ਦੀ ਬੇਗਮ ਡਰ ਗਈ ਤੇ ਆਸਨ ਤੋਂ ਉੱਠ ਕੇ ਪਿਛਾਂਹ ਦੋੜ ਗਈ।
ਫੁਰਤੀ ਨਾਲ ਭਾਈ ਬਾਜ ਸਿੰਘ ਨੇ ਫਰਖ਼ਸ਼ੀਅਰ ਦੇ ਇਕ ਅੰਗ ਰੱਖਿਅਕ ਤੋਂ ਕਿਰਪਾਨ ਖੋਹ ਲਈ ਤੇ ਉਸ ਨੂੰ ਉੱਥੇ ਹੀ ਢੇਰ ਕਰ ਦਿੱਤਾ। ਛਾਲ ਮਾਰ ਕੇ ਭਾਈ ਬਾਜ ਸਿੰਘ ਫਰਖਸ਼ੀਅਰ ਵੱਲ ਵਧਿਆ। ਰਾਹ ਵਿਚ ਖਲੋਤੇ ਦੋ ਤਿੰਨ ਸਿਪਾਹੀ ਹੋਰ ਝਟਕਾ ਦਿੱਤੇ। ਫਰਖ਼ਸ਼ੀਅਰ ਪਿੱਛੇ ਨੂੰ ਹੁੰਦਾ ਆਸਨ ਤੋਂ ਡਿੱਗ ਪਿਆ। ਭਾਈ ਬਾਜ ਸਿੰਘ ਤੇਜ਼ੀ ਨਾਲ ਉਸ ਕੋਲ ਪਹੁੰਚਿਆ।
ਕੁਝ ਪਲ... ਜੇ ਦੋ ਚਾਰ ਪਲ ਵੀ ਹੋਰ ਮਿਲ ਜਾਂਦੇ ਤਾਂ ਭਾਈ ਬਾਜ ਸਿੰਘ ਨੇ ਫਰਖਸ਼ੀਅਰ ਦਾ ਸਿਰ ਧੜ੍ਹ ਨਾਲੋਂ ਵੱਖ ਕਰ ਦੇਣਾ ਸੀ। ਪਰ ਸੈਂਕੜੇ ਸਿਪਾਰੀ ਟੁੱਟ ਕੇ ਪੈ ਗਏ ਤੇ ਭਾਈ ਬਾਜ ਸਿੰਘ ਲੜਦਿਆਂ ਸ਼ਹੀਦ ਹੋ ਗਿਆ।
ਭੁੰਜੇ ਡਿੱਗੇ ਪਏ ਦਿੱਲੀ ਦੇ ਬਾਦਸ਼ਾਹ ਫਰਖ਼ਸ਼ੀਅਰ ਨੂੰ ਅੰਗ ਰੱਖਿਅਕਾਂ ਨੇ ਚੱਕਿਆ। ਉਹ ਆਪਣੇ ਲੀੜੇ ਜਹੇ ਝਾੜਦਾ ਬਾਬਾ ਬੰਦਾ ਸਿੰਘ ਵੱਲ ਦੇਖਿਆ। ਬਾਬਾ ਬੰਦਾ ਸਿੰਘ ਮੁਸਕੁਰਾ ਰਹੇ ਸਨ। ਬਾਦਸ਼ਾਹ ਪਿੱਛੇ ਮੁੜਿਆ ਤੇ ਆਪਣੇ
ਮਹਿਲ ਵੱਲ ਤੁਰ ਪਿਆ।
ਮਗਰੋਂ ਇਕ ਸਿੰਘ ਨੇ ਜੈਕਾਰਾ ਛੱਡਿਆ,
"ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਹਿ ਪਾਵੇ ਧੰਨ ਧੰਨ ਭਾਈ ਬਾਜ ਸਿੰਘ ਦੇ ਮਨ ਨੂੰ ਭਾਵੇਂ ਸਤਿ ਸ੍ਰੀ ਅਕਾਲ"
ਬਾਦਸ਼ਾਹ ਡਰ ਕੇ ਅੱਗੇ ਨੂੰ ਭੱਜਿਆ ਤੋਂ ਮੁੜ ਕੇ ਪਿੱਛੇ ਦੇਖਿਆ। ਉਸ ਨੂੰ ਜਾਪਿਆ ਕਿ ਸਿੰਘਾਂ ਨੇ ਮੁੜ ਹਮਲਾ ਕਰ ਦਿੱਤਾ ਹੈ।
ਕਈ ਦਿਨ ਫਰਖ਼ਸ਼ੀਅਰ ਤੇ ਉਸ ਦੀ ਬੇਗ਼ਮ ਇਕ ਦੂਜੇ ਨਾਲ ਅੱਖਾਂ ਨਹੀਂ ਮਿਲਾ ਸਕੇ।
ਏਧਰ ਜ਼ੋਨੇ ਦੀ ਬੇਗ਼ਮ ਭਾਈ ਬਾਜ ਸਿੰਘ ਦੀ ਵਾਰਤਾ ਸੁਣ ਕੇ ਵੀ ਸਿੰਘਾਂ ਨੂੰ ਦੇਖਣ ਦੀ ਜ਼ਿੱਦ ਕਰ ਰਹੀ ਸੀ।
“ਤੁਸੀਂ ਉਹਨਾਂ ਦੀਆਂ ਹਥਕੜੀਆਂ ਨਾ ਲਹਾਇਓ... ਮੈਂ ਉਹਨਾਂ ਨੂੰ ਬੰਨ੍ਹੇ ਬਣਾਏ ਹੀ ਦੇਖ ਲਵਾਂਗੀ.
ਬੇਬਸ ਜ਼ੈਨ ਖਾਂ ਨੇ ਆਪਣੇ ਨਾਇਬ ਨੂੰ ਕਿਹਾ ਤੇ ਉਸ ਨੇ ਲਛਮੀ ਨਰਾਇਣ ਤਕ ਸੁਨੇਹਾਂ ਲਾਇਆ ਕਿ ਪੂਰੀ ਨਿਸ਼ਾ ਨਾਲ ਨੂੜ ਕੇ ਸਿੰਘਾਂ ਨੂੰ ਕਿਲ੍ਹੇ ਵਿਚ ਲਿਆਂਦਾ ਜਾਏ।
ਜੈਨਾ ਤੇ ਉਸਦੀ ਬੇਗਮ ਫਰਖ਼ਸ਼ੀਅਰ ਵਾਂਗ ਆਸਨ ਲਵਾ ਕੇ ਨਹੀਂ ਬੈਠੇ। ਉਹ ਇਕ ਉੱਚੀ ਥਾਂ 'ਤੇ ਖਲੋਤੇ ਸਨ ਤੇ ਚਾਰੇ ਪਾਸੇ ਮੁਗਲ ਸਿਪਾਹੀਆਂ ਦੀਆਂ ਕਤਾਰਾਂ ਸਨ। ਸਿੰਘਾਂ ਨੂੰ ਕਿਲ੍ਹੇ ਦੇ ਵਿਹੜੇ ਵਿਚ ਲਿਆਂਦਾ ਗਿਆ। ਅੰਦਰ ਆਉਂਦੇ ਸਿੰਘਾਂ ਨੇ ਜੈਕਾਰਾ ਛੱਡਿਆ,
"ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਹਿ ਪਾਵੇ ਧੰਨ ਧੰਨ ਭਾਈ ਬਾਜ ਸਿੰਘ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ"
ਉਸੇ ਪਲ ਜ਼ੈਨ ਖਾਂ ਦੀ ਬੇਗ਼ਮ ਬੇਸੁਧ ਹੋ ਕੇ ਡਿੱਗ ਪਈ। ਸਿੰਘਾਂ ਨੂੰ ਵਾਪਸ ਲਿਜਾਇਆ ਗਿਆ। ਸ਼ਾਇਦ ਬੇਗ਼ਮ ਨੇ ਅੱਖ ਭਰ ਕੇ ਸਿੰਘਾਂ ਨੂੰ ਦੇਖਿਆ ਵੀ ਨਹੀਂ ਸੀ। ਉਹ ਐਸਾ ਬੇਹੋਸ਼ ਹੋਈ ਕਿ ਆਥਨ ਤੀਕ ਸੁਰਤ ਵਿਚ ਨਾ ਆਈ।
ਲਛਮੀ ਨਰਾਇਣ ਦੇ ਉਕਸਾਉਣ 'ਤੇ ਜ਼ੈਨ ਖਾਂ ਨੇ ਫੈਸਲਾ ਕੀਤਾ ਤੇ ਉਹ ਸਿੰਘਾਂ ਦੇ ਪਿੱਛਿਓ ਹਮਲਾ ਕਰਨ ਲਈ ਚੱਲ ਪਏ।
"ਜ਼ੈਨਾ ਪਿੱਛੋਂ ਮਾਰੋ ਮਾਰ ਕਰਦਾ ਆ ਰਿਹਾ ਹੈ ਖਾਲਸਾ ਜੀ ਨਾਲ
ਹੀ ਪਰਤ ਵਾਲਾ ਲੱਛੂ ਦੀ ਹੈ..". ਸਿਖ ਸੂਹੀਏ ਨੇ ਖਬਰ ਦਿੱਤੀ।
ਸਰਦਾਰ ਜੱਸਾ ਸਿੰਘ ਤੇ ਸਰਦਾਰ ਚੜ੍ਹਤ ਸਿੰਘ ਨੇ ਜੱਥੇ ਨੂੰ ਡਟ ਕੇ ਖਲੋ ਜਾਣ ਲਈ ਤਿਆਰ ਕਰ ਲਿਆ।
"ਏਸ ਕਰਾੜ ਨੇ ਆਪ ਵੀ ਮਰਨਾ ਹੈ ਤੇ ਨਾਲ ਜ਼ੈਨੇ ਨੂੰ ਵੀ ਮਰਵਾਉਣਾ ਹੈ... ਜ਼ਖਮੀਂ ਬਘਿਆੜਾਂ ਨਾਲ ਲੂੰਬੜਾਂ ਦਾ ਕੀ ਮੇਲ ", ਸਰਦਾਰ ਚੜ੍ਹਤ ਸਿੰਘ ਬੋਲੇ।
"ਤਕੜਾ ਰਹੀ ਜ਼ੈਨ ਖਾਂ... ਨਾਲੇ ਧਿਆਨ ਰੱਖੀ.. ਕਿਤੇ ਮਤੀਰੇ ਦੇ ਭੁਲੇਖੇ ਪੱਥਰ ਨੂੰ ਚੱਖ ਨਾ ਮਾਰ ਲਈ ਐਵੇਂ ਦੰਦ ਤੁੜਵਾ ਬੈਠੇ...', ਜੈਨ ਖਾਂ ਨੂੰ ਦੇਖਦਿਆਂ ਸਰਦਾਰ ਜੱਸਾ ਸਿੰਘ ਬੋਲੇ।
ਸਿੰਘਾਂ ਨੇ ਹੱਲਾ ਕੀਤਾ ਤੇ ਗਹਿਗੱਚ ਲੜਾਈ ਸ਼ੁਰੂ ਹੋ ਗਈ। ਦਲ ਖਾਲਸਾ ਏਨੇ ਜੋਸ਼ ਤੇ ਬਹਾਦਰੀ ਨਾਲ ਜੂਝ ਰਿਹਾ ਸੀ ਕਿ ਉਹ ਜ਼ੈਨੇ ਨੇ ਲੱਛੂ ਨਰੈਣ ਦੀਆਂ ਫੌਜਾਂ ਨੂੰ ਪੰਦਰਾਂ ਕੋਹ ਤੱਕ ਪਿੱਛੇ ਧੱਕ ਕੇ ਲੈ ਗਏ। ਏਨੀ ਮਾਰ ਜ਼ੈਨ ਖਾਂ ਦੀ ਫੌਜ ਝੱਲ ਨਾ ਸਕੀ ਤੇ ਸਰਹੰਦ ਨੂੰ ਸਿੰਘਾਂ ਹੱਥੋਂ ਬਹੁਤ ਕਰੜੀ ਤੇ ਨਮੋਸ਼ੀ ਭਰੀ ਹਾਰ ਹੋਈ। ਕਿੱਥੇ ਪੰਜਾਹ ਹਜ਼ਾਰ ਦੇ ਕੇ ਹੀ ਜ਼ੈਨ ਖਾਂ ਦਾ ਸਿੰਘਾਂ ਤੋਂ ਪਿੱਛਾ ਛੁੱਟ ਗਿਆ ਸੀ ਤੇ ਕਿੱਥੇ ਲਛਮੀ ਨਰਾਇਣ ਦੇ ਮਗਰ ਲੱਗ ਕੇ ਉਸ ਨੇ ਆਪਣਾ ਲੱਖਾਂ ਦਾ ਨੁਕਸਾਨ ਕਰਵਾ ਲਿਆ। ਸਿੰਘਾਂ ਨੇ ਜ਼ੈਨੇ ਤੇ ਲਛਮੀ ਦਾ ਸਾਰਾ ਡੇਰਾ ਲੁੱਟ ਲਿਆ। ਬਹੁਤ ਜੰਗੀ ਸਮਾਨ ਤੇ ਘੋੜੇ ਵੀ ਉਹਨਾਂ ਹੱਥ ਲੱਗ ਗਏ।
ਬੁਰੀ ਤਰ੍ਹਾਂ ਹਾਰ ਖਾ ਕੇ ਜ਼ੈਨ ਖਾਂ ਸਰਹੰਦ ਵੱਲ ਨੂੰ ਮੁੜ ਗਿਆ। ਪਰ ਖਾਲਸਾ ਜੀ ਨੇ ਹਜੇ ਹੋਰ ਮੁਹਿੰਮਾਂ ਲਈ ਅੱਗੇ ਜਾਣਾ ਸੀ।
ਆਲੇ ਦੁਆਲੇ ਦੇ ਇਲਾਕਿਆਂ ਵਿਚ ਵਸਦੇ ਸਿੰਘ ਸੱਦੇ ਗਏ ਤੇ ਉਹਨਾਂ ਦੇ ਇਲਾਕਿਆਂ ਦੇ ਦੋਖੀਆਂ ਦਾ ਪਤਾ ਕੀਤਾ ਗਿਆ। ਗੁਰੂ ਘਰ ਦੇ ਪ੍ਰੇਮੀ ਘੜੂੰਏ ਤੇ ਸਲੋਦੀ ਵਾਲੇ ਅੱਗੇ ਆਏ। ਉਹਨਾਂ ਰਲ ਕੇ ਪੰਥ ਅੱਗੇ ਇਹ ਵਿਚਾਰ ਰੱਖੀ,
" ਖਾਲਸਾ ਜੀ, ਦੁਸ਼ਟਾਂ ਸਿਰ ਦੁਸ਼ਟ ਤਾਂ ਮੁਰਿੰਡੇ ਬੈਠੇ ਹਨ। ਉਹਨਾਂ ਸਿਰ ਹਜੇ ਤੀਕ ਖਾਲਸੇ ਨੇ ਤੇਗ ਨਹੀਂ ਵਾਹੀ...
"ਜੀ ਖਾਲਸਾ ਜੀ, ਗੁਰੂ ਘਰ ਦੇ ਦੋਖੀ ਦੁਸ਼ਟ ਜਾਨੀ ਖਾਂ ਤੇ ਮਾਨੀ ਖਾਂ ਅੱਜ ਵੀ ਮੋਰਿੰਡੇ ਕੋਤਵਾਲ ਬਣੇ ਬੈਠੇ ਹਨ। ਇਹ ਉਹੀ ਪਾਪੀ ਹਨ ਜਿਹਨਾਂ ਛੋਟੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਂ ਦੇ ਹਵਾਲੇ ਕੀਤਾ ਸੀ... ਨਾਲ ਹੀ ਗੰਗੂ ਪਾਪੀ ਦੇ ਖੇੜੀ ਨੂੰ ਵੀ ਹਜੇ ਪੂਰੀ ਤਰ੍ਹਾਂ ਤਬਾਹ ਨਹੀਂ ਕੀਤਾ ਗਿਆ।
"ਪੰਥ ਜਦ ਹੁਣ ਦੁਸ਼ਟ ਸੋਧਨ ਚੜ੍ਹਿਆ ਹੋਇਆ ਹੀ ਹੈ ਤਾਂ ਕਿਉਂ ਨਾ ਮੁਰਿੰਡੇ ਤੇ ਖੇੜੀ ਬੈਠੇ ਪਾਪੀਆਂ ਨੂੰ ਝਟਕਾਇਆ ਜਾਵੇ.."
ਸਲੋਦੀ ਤੇ ਘੜੂੰਏ ਵਾਲਿਆ ਰਲ ਕੇ ਪੰਥ ਅੱਗੇ ਖੇੜੀ ਤੇ ਮੋਰਿੰਡਾ ਮਾਰਨ ਦੀ ਤਜਵੀਜ ਰੱਖੀ।
"ਪਰ ਇਹ ਸਰਹੰਦ ਦੇ ਬਿਲਕੁਲ ਲਾਗੇ ਬੈਠੇ ਹਨ ਤੇ ਸਰਹੰਦ ਅਬਦਾਲੀ ਦਾ ਲਸ਼ਕਰ ਉਤਰਿਆ ਹੋਇਆ ਹੈ, ਸੋ ਸਾਨੂੰ ਕੁਝ ਸਮਾਂ ਹੋਰ ਅਟਕਣਾ ਚਾਹੀਦਾ ਹੈ", ਸਰਦਾਰ ਜੱਸਾ ਸਿੰਘ ਆਹਲੂਵਾਲੀਆ ਹਜੇ ਮੋਰਿੰਡੇ 'ਤੇ ਹਮਲੇ ਦੇ ਹੱਕ ਵਿਚ ਨਹੀਂ ਸਨ। ਉਹਨਾਂ ਦਾ ਵਿਚਾਰ ਸੀ ਕਿ ਜੇ ਮੋਰਿੰਡੇ 'ਤੇ ਹਮਲੇ ਦਾ ਪਤਾ ਲੱਗ ਗਿਆ ਤਾਂ ਸਰਹੰਦ ਤੋਂ ਉੱਠ ਕੇ ਪਠਾਨ ਫੋਰਨ ਹੀ ਫੇਰ ਏਧਰ ਚੜ੍ਹ ਆਉਣਗੇ ਤੇ ਸਿੰਘਾਂ ਨੂੰ ਦੋ ਮੋਰਚਿਆਂ 'ਤੇ ਲੜਣਾ ਪਵੇਗਾ।
“ਇਹ ਵੀ ਯੋਧੇ ਨੂੰ ਹੀ ਪਤਾ ਹੁੰਦਾ ਹੈ ਕਿ ਕਦੋਂ ਨਹੀਂ ਲੜਨਾ", ਸਰਦਾਰ ਜੱਸਾ ਸਿੰਘ ਦੇ ਇਹਨਾਂ ਬੋਲਾਂ 'ਤੇ ਸਿੰਘਾਂ ਨੇ ਮੁਰਿੰਡਾ ਮਾਰਨ ਦਾ ਖਿਆਲ ਤਿਆਗ ਦਿੱਤਾ।
ਖਾਲਸੇ ਨੇ ਗੁਰਮਤਾ ਕੀਤਾ ਤੇ ਆਨੰਦਪੁਰ ਸਾਹਿਬ ਨੂੰ ਚਾਲਾ ਪਾ ਦਿੱਤਾ। ਪਰ ਰਾਹ ਵਿਚ ਮੋਰਿੰਡਾ ਤੇ ਖੇੜੀ ਆਉਣੇ ਹੀ ਸਨ। ਅਕਾਲ ਪੁਰਖ ਨੇ ਕੋਈ ਕਲਾ ਵਰਤਾਉਣੀ ਸੀ ਤੇ ਮੋਰਿੰਡਾ ਤਬਾਹ ਹੋਣਾ ਹੀ ਸੀ। ਜਦ ਕੋਈ ਭਾਵੀ ਵਰਤਨੀ ਹੋਵੇ ਤਾਂ ਕੋਈ ਨਾ ਕੋਈ ਸਬੰਬ ਬਣ ਹੀ ਜਾਂਦਾ ਹੈ।
ਪਹਿਲਾਂ ਸਿੰਘਾਂ ਨੇ ਖੇੜੀ, ਜਿਸ ਦਾ ਕਿ ਹੁਣ ਨਾ ਸਹੇੜੀ ਪੈ ਚੁੱਕਾ ਸੀ, ਦਾ ਰੁਖ ਕੀਤਾ। ਉਸ ਨੂੰ ਬੁਰੀ ਤਰ੍ਹਾਂ ਤਬਾਹ ਕੀਤਾ ਗਿਆ। ਹੁਣ ਅੱਗੇ ਰਾਹ ਵਿਚ ਮੋਰਿੰਡਾ ਆਉਣਾ ਸੀ। ਪਰ ਸਰਦਾਰ ਜੱਸਾ ਸਿੰਘ ਦੇ ਵਿਚਾਰ ਨੂੰ ਸਿੰਘਾਂ ਨੇ ਧਿਆਨ ਵਿਚ ਰੱਖਿਆ।
ਚੁੱਪ ਚਪੀਤੇ ਸਿੰਘ ਮੋਰਿੰਡੇ ਦੇ ਬਾਹਰ ਦੀ ਲੰਘ ਰਹੇ ਸਨ। ਹਲਾਂਕਿ ਘੜੂੰਏ ਵਾਲਿਆਂ ਦਲ ਨੂੰ ਫੇਰ ਜਾਨੀ ਮਾਨੀ ਖਾਂ ਦਾ ਚੇਤਾ ਕਰਵਾਇਆ, ਪਰ ਸਿੰਘ ਸਰਦਾਰ ਜੱਸਾ ਸਿੰਘ ਦੀ ਕਹੀ ਟਾਲ ਨਹੀਂ ਸਕਦੇ ਸਨ। ਬੁੱਢਾ ਦਲ ਚੁੱਪ ਚਾਪ ਮੋਰਿੰਡਾ ਲੰਘ ਗਿਆ। ਸਰਦਾਰ ਚੜਤ ਸਿੰਘ ਤੇ ਸਰਦਾਰ ਹਰੀ ਸਿੰਘ ਭੰਗੀ ਉਹਨਾਂ ਤੋਂ ਵੀ ਅੱਗੇ ਸਨ।
ਰਾਖੀ ਵਾਲੇ ਜਿਹੜੇ ਸਿੰਘ ਪਿੱਛੇ ਰਹਿ ਗਏ ਸਨ, ਉਹਨਾਂ ਵਿਚ ਸਰਦਾਰ ਤਾਰਾ ਸਿੰਘ ਗੈਬੇ ਦਾ ਜੱਥਾ ਸੀ, ਉਹ ਹਜੇ ਮੋਰਿੰਡੇ ਕੋਲ ਦੀ ਲੰਘ ਰਹੇ ਸਨ
ਮਹਾਰਾਜ ਨੇ ਕੋਈ ਬਿਧ ਬਣਾਉਣੀ ਸੀ ਤੇ ਮੋਰਿੰਡੇ ਸਿਰ ਪਹਾੜ ਟੁੱਟਣਾ ਸੀ।
ਪਿਛਲੇ ਜੱਥੇ ਦੇ ਕੁਝ ਸਿੰਘਾਂ ਨੂੰ ਤੇਹ ਲੱਗੀ। ਨੇੜੇ ਤੇੜੇ ਕੋਈ ਖੂਹ ਦਿਖਾਈ ਨਹੀਂ ਦੇ ਰਿਹਾ ਸੀ। ਰੋਹੀ ਬੀਆਬਾਨ ਵਿਚ ਕੋਈ ਖੂਹ ਹੋਣਾ ਵੀ ਕਿੱਥੋਂ ਸੀ। ਖੂਹ ਤਾਂ ਮੋਰਿੰਡੇ ਦੀਆਂ ਬਰੂਹਾਂ 'ਤੇ ਸਨ।
ਸਰਦਾਰ ਤਾਰਾ ਸਿੰਘ ਗੈਬੇ ਨੇ ਆਪਣੇ ਗੜਵਈ ਭਾਗ ਸਿੰਘ ਨੂੰ ਪਾਣੀ ਲੈਣ ਲਈ ਭੇਜਿਆ ਤੇ ਨਾਲ ਹੀ ਤਾਕੀਦ ਕੀਤੀ.
"ਜਿਆਦਾ ਖੜਾਕ ਨਹੀਂ ਹੋਣ ਦੇਣਾ। ਚੁੱਪ ਚਾਪ ਆਪ ਜਲ ਛਕਣਾ ਹੈ ਤੇ ਸਾਡੇ ਲਈ ਲੈ ਆਉਣਾ ਹੈ"
"ਸਤਿਬਚਨ ਬਾਬਾ ਜੀ", ਕਹਿ ਕੇ ਭਾਗ ਸਿੰਘ ਨੇ ਖੂਹ ਵੱਲ ਚਾਲਾ ਪਾ ਦਿੱਤਾ। ਭਾਈ ਰਣ ਸਿੰਘ ਤੇ ਭਾਈ ਦਯਾ ਸਿੰਘ ਘੜੂੰਏ ਵਾਲੇ ਵੀ ਭਾਗ ਸਿੰਘ ਦੇ ਨਾਲ ਹੋ ਤੁਰੇ।
ਕੁਝ ਦੂਰ ਜਾ ਕੇ ਉਹਨਾਂ ਨੂੰ ਇਕ ਖੂਹ ਦਿਖਾਈ ਦਿੱਤਾ, ਪਰ ਉਸ ਦੇ ਐਨ ਸਾਹਮਣੇ ਮੋਰਿੰਡੇ ਦਾ ਕਿਲ੍ਹਾ ਸੀ । ਭਾਗ ਸਿੰਘ ਥੋੜਾ ਝਿਪ ਰਿਹਾ ਸੀ। ਘੜੂੰਏ ਵਾਲੇ ਸਿੰਘ ਬੋਲੇ,
"ਆਪਾਂ ਝਾੜੀਆਂ ਦੀ ਓਟ ਲੈ ਕੇ 'ਕੱਲੇ 'ਕੱਲੇ ਜਾਂਦੇ ਹਾਂ। ਦੋ ਜਾਣੇ ਬਿੜਕ ਰੱਖਾਂਗੇ ਤੇ ਇਕ ਜਲ ਛਕ ਆਵੇਗਾ ਤੇ ਨਾਲੇ ਗੜਵਾ ਭਰ ਲਿਆਵੇਗਾ"
ਜਦ ਭਾਈ ਭਾਗ ਸਿੰਘ ਨੇ ਰੱਸੇ ਨਾਲ ਬੰਨ੍ਹਿਆਂ ਸਰਬਲੋਹ ਦਾ ਗੜਵਾ ਖੂਹ ਵਿਚ ਸਿੱਟਿਆ ਤਾਂ 'ਗੜੱਮਮਮਮਮ' ਦੀ ਬੜੀ ਤੇਜ਼ ਆਵਾਜ਼ ਆਈ। ਕਿਲ੍ਹੇ ਦੇ ਬੁਰਜਾਂ ਵਿਚ ਖਲੋਤੇ ਰੰਘੜਾਂ ਨੇ ਸਿੰਘਾਂ ਨੂੰ ਦੇਖ ਲਿਆ ਤੇ ਲੱਗੇ ਬਕਵਾਸ ਕਰਨ। ਉਹਨਾਂ ਸਿੰਘਾਂ ਨੂੰ ਬਹੁਤ ਮੰਦੀਆਂ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਪਰ ਹੁਕਮ ਦੇ ਬੱਧੇ ਸਿੰਘ ਸ਼ਾਂਤ ਰਹੇ। ਕਿਸੇ ਸਿਆਣੇ ਨੇ ਰੰਘੜਾਂ ਨੂੰ ਮੰਦਾ ਬੋਲਣ ਤੋਂ ਵਰਜਿਆ ਨਹੀਂ, ਉਹ ਲਗਾਤਾਰ ਜ਼ਹਿਰ ਗੁਲੱਛਦੇ ਰਹੇ। ਰਾਜਪੂਤ ਮਾਂ ਤੇ ਮੁਸਲਮਾਨ ਪਿਤਾ ਦੇ ਮੇਲ ਤੋਂ ਜੰਮੀ ਔਲਾਦ ਰੰਘੜ ਅਖਵਾਉਂਦੀ ਸੀ।
ਕਿਲ੍ਹੇ 'ਤੇ ਖਲੋਤੇ ਰੰਘੜ ਸਿੰਘਾਂ ਨੂੰ ਇਕ ਕਾਲੇ ਰੰਗ ਦਾ ਰੱਸਾ ਘੁਮਾ ਕੇ ਦਿਖਾਉਣ ਲੱਗੇ,
"ਆਹ ਦੇਖੋ, ਆਹ ਰੱਸਾ ਅਸੀਂ ਤੁਹਾਡੇ ਸਾਥੀਆਂ ਦੇ ਵਾਲ ਮੁੰਨ ਕੇ ਬਣਾਇਆ ਸੀ, ਪਰ ਹੁਣ ਇਹ ਪੁਰਾਣਾ ਹੋ ਗਿਐ। ਤੁਸੀਂ ਸਾਨੂੰ ਆਪਣੇ ਵਾਲ ਮੁੰਨ ਕੇ ਦੇ ਜਾਓ ਤਾਂ ਕਿ ਅਸੀਂ ਨਵਾਂ ਰੱਸਾ ਵੱਟ ਸਕੀਏ...", ਰੰਘੜ ਠਹਾਕੇ
ਮਾਰ ਨੇ ਹੰਸ ਰਹੇ ਸਨ।
ਪਰ ਸਿੰਘ ਅਣਗੌਲਾ ਕਰਕੇ ਤੁਰਨ ਲੱਗੇ। ਸਿੰਘਾਂ ਨੇ ਹਜੇ ਦੋ ਕੁ ਕਦਮ ਹੀ ਪੁੱਟੇ ਸਨ ਕਿ ਰੰਘੜਾਂ ਵਿਚ ਇਕ ਬੋਲਿਆ,
"ਯਾਦ ਹੈ ਕਿ ਭੁੱਲ ਗਏ ਓ... ਤੁਹਾਡੇ ਗੁਰੂ ਦੇ ਛੋਟੇ ਪੁੱਤਰਾਂ ਨੂੰ ਆਜੇ ਹੀ ਮਰਵਾਇਆ ਸੀ। ਸਰਹੰਦ ਦੀ ਕੰਧ ਚੇਤੇ " ", ਗੱਲ ਹਜੇ ਰੰਘੜ ਦੇ ਮੂੰਹ ਵਿਚ ਹੀ ਸੀ ਕਿ 'ਤਾਅਅਅੜ' ਕਰਦਾ ਸਰਬਲੋਹ ਦਾ ਗੜਵਾ ਉਸ ਦੇ ਸਿਰ ਵਿਚ ਵੱਜਿਆ ਤੇ ਉਹ ਉਸੇ ਪਲ ਜਹਾਨੋ ਕੂਚ ਕਰ ਗਿਆ।
ਭਾਈ ਭਾਗ ਸਿੰਘ ਨੇ ਗੜਵਾ ਏਨੀ ਜ਼ੋਰ ਨਾਲ ਵਗਾਇਆ ਕਿ ਰੰਘੜ ਦੀ ਖੋਪੜੀ ਪਾਟਣ ਦੀ ਆਵਾਜ਼ ਹੇਠਾਂ ਤੀਕ ਆਈ। ਗੁੱਸੇ ਵਿਚ ਆਏ ਰੰਘੜਾ ਨੇ ਗੋਲੀਆਂ ਦੀ ਬੌਛਾੜ ਕਰ ਦਿਤੀ। ਸੱਤ ਅੱਠ ਗੋਲੀਆਂ ਭਾਈ ਭਾਗ ਸਿੰਘ ਦੀ ਛਾਤੀ ਵਿਚ ਵੱਜੀਆਂ ਤੋਂ ਉਹ ਉੱਥੇ ਹੀ ਸ਼ਹੀਦੀ ਪਾ ਗਿਆ।
ਬਾਬੇ ਤਾਰਾ ਸਿੰਘ ਗੈਬੇ ਨੇ ਜਦ ਗੋਲੀਆਂ ਦੀ ਆਵਾਜ਼ ਸੁਣੀ ਤਾਂ ਉਹ ਖੂਹ ਵੱਲ ਭੱਜੇ। ਘੜੂੰਏ ਵਾਲੇ ਸਿੰਘਾਂ ਨੇ ਉਹਨਾਂ ਨੂੰ ਸਾਰੀ ਘਟਨਾ ਸੰਖੇਪ ਵਿਚ ਦੋਸੀ ਤੇ ਨਾਲ ਹੀ ਭਾਈ ਭਾਗ ਸਿੰਘ ਦੀ ਸ਼ਹਾਦਤ ਬਾਰੇ ਵੀ ਦੱਸਿਆ। ਬਾਬਾ ਤਾਰਾ ਸਿੰਘ ਨੇ ਮੋਰਿੰਡੇ 'ਤੇ ਹੱਲਾ ਕਰਨ ਦੀ ਤਿਆਰੀ ਕਰ ਦਿੱਤੀ। ਉਨ੍ਹਾਂ 'ਤੇ ਬੈਠੇ ਸਿੰਘਾਂ ਨੇ ਛੋਟੇ ਨਗਾਰੇ ਵਜਾ ਕੇ ਜੰਗ ਦਾ ਐਲਾਨ ਕਰ ਦਿੱਤਾ। ਨਿਸ਼ਾਨਾ ਵਾਲਿਆਂ ਨੇ ਜੰਗ ਦੇ ਸੁਨੇਹੇਂ ਵਾਲੇ ਨਿਸ਼ਾਨ ਖੋਲ੍ਹ ਦਿੱਤੇ।
ਕੁਝ ਸਿੰਘ ਖਬਰ ਦੇਣ ਲਈ ਬੁੱਢੇ ਦਲ ਵੱਲ ਭੱਜੇ। ਹਲਾਂਕਿ ਸਰਦਾਰ ਜੱਸਾ ਸਿੰਘ ਨੇ ਜੰਗੀ ਨਗਾਰੇ ਵੱਜਦੇ ਸੁਣ ਕੇ ਜੱਥੇ ਨੂੰ ਰੁਕਣ ਦਾ ਇਸ਼ਾਰਾ ਪਹਿਲਾਂ ਹੀ ਕਰ ਦਿੱਤਾ ਸੀ। ਉਹਨਾਂ ਨੂੰ ਵਾਪਰੀ ਸਾਰੀ ਘਟਨਾ ਤੋਂ ਜਾਣੂ ਕਰਵਾਇਆ ਗਿਆ।
ਖਾਲਸਾ ਜੀ ਉਨ੍ਹਾਂ ਮਹਾਰਾਜ ਤੇ ਛੋਟੇ ਸਾਹਿਬਾਂ ਬਾਰੇ ਮੰਦੇ ਬਚਨ ਬੋਲੇ ਤੇ ਜਦ ਸਿੰਘਾਂ ਨੇ ਵਰਜਿਆ ਤਾਂ ਗੋਲੀਆਂ ਚਲਾ ਦਿੱਤੀਆਂ...
ਸਰਦਾਰ ਚੜ੍ਹਤ ਸਿੰਘ ਆਪਣਾ ਘੋੜਾ ਮੋੜ ਕੇ ਪਿਛਾਂਹ ਸਰਦਾਰ ਜੱਸਾ ਸਿੰਘ ਕੋਲ ਲੈ ਆਏ। ਸਿੰਘਾਂ ਤੋਂ ਰੰਘੜਾਂ ਦੀ ਕਰਤੂਤ ਬਾਰੇ ਸੁਣ ਕੇ ਸਰਦਾਰ ਚੜ੍ਹਤ ਸਿੰਘ ਰੋਹ ਵਿਚ ਆ ਗਏ।
"ਹੁਣ ਕੁਝ ਹੋਰ ਸੋਚਿਆਂ ਨਹੀਂ ਸਰਨਾ ਜਥੇਦਾਰ ਜੀ, ਹੁਣ ਤਾਂ ਸਾਰਾ ਪੰਥ ਰਲ ਕੇ ਮੋਰਿੰਡੇ ਨੂੰ ਸਬਕ ਸਿਖਾਓ ਤੇ ਸਭ ਪਿਛਲੀਆਂ ਅਗਲੀਆਂ ਵਧੀਕੀਆਂ ਦਾ ਬਦਲਾ ਲਓ।
ਏਧਰੋਂ ਖਬਰ ਲੈ ਕੇ ਸਰਦਾਰ ਕਰੋੜਾ ਸਿੰਘ ਨੇ ਸਾਰੀ ਵਾਰਤਾ ਬਾਬਾ ਸ਼ਾਮ ਸਿੰਘ ਜੀ ਨੂੰ ਜਾ ਸੁਣਾਈ। ਬਾਬਾ ਜੀ ਨੇ ਘੋੜੇ ਦੀਆਂ ਵਾਗਾਂ ਮੋੜ ਲਈਆਂ।
ਭੰਗੀਆਂ ਕੋਲ ਗੱਲ ਪਹੁੰਚੀ ਤਾਂ ਸਰਦਾਰ ਹਰੀ ਸਿੰਘ ਭੰਗੀ ਨੇ ਵੀ ਮੂੰਹ ਮੋਰਿੰਡੇ ਵੱਲ ਕਰ ਲਿਆ।
ਗੱਲ ਕੀ, ਰਾਮਗੜ੍ਹੀਏ, ਘਨ੍ਹਈਏ, ਨਕਈ, ਸਿੰਘਪੁਰੀਏ, ਡੱਲਵਾਲੀਏ, ਮਿਸਲ ਸ਼ਹੀਦਾਂ ਦੇ ਸਿਰਲੱਥ ਸੂਰਮੇ ਤੇ ਬੇਦੀ ਸੋਢੀ ਸਭ ਮੋਰਿੰਡੇ ਵੱਲ ਤੁਰ ਪਏ। ਕੋਈ ਵੀ ਭਾਈ ਤਾਰਾ ਸਿੰਘ ਦੇ ਭੇਜੇ ਸੁਨੇਹੇਂ ਤੋਂ ਆਕੀ ਨਹੀਂ ਸੀ। ਪੰਥ ਤਾਂ ਚੁੱਪ ਚਾਪ ਆਪਣੀ ਚਾਲੇ ਚੱਲਦਾ ਅੱਗੇ ਲੰਘ ਜਾਣਾ ਚਾਹੁੰਦਾ ਸੀ, ਪਰ ਹੁਣ ਜੇ ਮੋਰਿੰਡਾ ਆਪ ਹੀ ਮਰਨਾ ਚਾਹੁੰਦਾ ਸੀ ਤਾਂ ਕੋਈ ਕੀ ਕਰੇ।
ਖਾਲਸੇ ਨੇ ਮੋਰਿੰਡਾ ਚਾਰੇ ਪਾਸਿਓ ਘੇਰ ਲਿਆ। ਜਿਹੜਾ ਵੀ ਰੰਘੜ ਪਿੰਡੋਂ ਬਾਹਰ ਮਿਲਿਆ ਝਟਕਾ ਦਿੱਤਾ ਗਿਆ। ਪਰ ਸਿਆਪੇ ਦੀਆਂ ਨੈਨਾਂ ਤਾਂ ਕਿਲ੍ਹੇ ਵਿਚ ਲੁਕੀਆਂ ਬੈਠੀਆਂ ਸਨ। ਕਿਲ੍ਹੇ ਦੀਆਂ ਕੰਧਾਂ ਬਹੁਤ ਉੱਚੀਆਂ ਸਨ ਤੇ ਆਲੇ ਦੁਆਲੇ ਪਾਣੀ ਦੀ ਡੂੰਘੀ ਖਾਈ ਸੀ। ਕਿਲ੍ਹੇ ਦੀ ਐਸੀ ਸੁਰੱਖਿਆ ਕਰਕੇ ਹੀ ਰੰਘੜ ਅੰਦਰ ਹੰਕਾਰ ਵਿਚ ਬੈਠੇ ਸਨ। ਕੁਝ ਸਿੰਘਾਂ ਨੇ ਛਾਲਾਂ ਮਾਰ ਕੇ ਕਿਲ੍ਹੇ 'ਤੇ ਚੜ੍ਹਨ ਦਾ ਜਤਨ ਕੀਤਾ ਪਰ ਉਹ ਖਾਈ ਵਿਚ ਡਿੱਗ ਪਏ।
"ਸਾਡੇ ਕੋਲ ਕਿਲ੍ਹੇ ਨੂੰ ਸਰ ਕਰਨ ਦਾ ਸਮਾ ਬਹੁਤ ਘੱਟ ਹੈ ਖਾਲਸਾ ਜੀ। ਸਰਹੰਦ ਏਥੋਂ ਮਸਾਂ ਦਸ ਕੋਹ ਦੀ ਵਿੱਥ 'ਤੇ ਹੈ। ਰਾਤ ਪੈਣ ਤੋਂ ਪਹਿਲਾਂ ਪਹਿਲਾਂ ਮੋਰਿੰਡਾ ਨਾ ਮਾਰਿਆ ਤਾਂ ਗਿਲਜੇ ਆ ਪੈਣਗੇ ਤੇ ਸਾਨੂੰ ਦੋਹੀਂ ਪਾਸੀਂ ਜੂਝਣਾ ਪਵੇਗਾ", ਸਰਦਾਰ ਜੱਸਾ ਸਿੰਘ ਬੋਲੇ।
"ਕੁਝ ਸਿੰਘ ਸਰਹੰਦ ਵਾਲੇ ਰਾਹ 'ਤੇ ਗਿਲਜਿਆਂ ਲਈ ਭੇਜੋ ਤਾਂ ਕਿ ਜੇ ਕੋਈ ਆਵੇ ਤਾਂ ਉੱਥੇ ਹੀ ਅਟਕਾ ਲਿਆ ਜਾਵੇ", ਬਾਬਾ ਸ਼ਾਮ ਸਿੰਘ ਜੀ ਨੇ ਸਲਾਹ ਦਿੱਤੀ।
"ਤੁਸੀਂ ਗਿਲਜਿਆਂ ਦੀ ਫਿਕਰ ਨਾ ਕਰੋ ਖਾਲਸਾ ਜੀ, ਨਿਧੜਕ ਹੋ ਕੇ ਮੁਰਿੰਡਾ ਮਾਰੋ। ਉਹਨਾਂ ਨੂੰ ਰੋਕਣ ਲਈ ਮੈਂ ਜਾਂਦਾ ਹਾਂ। ਨਾਲੇ ਜ਼ੈਨੇ ਦੀ ਏਨੀ ਮਜਾਲ ਕਿੱਥੇ ਕਿ ਦੁਬਾਰਾ ਏਨੀ ਛੇਤੀ ਸਿੰਘਾਂ ਵੱਲ ਝਾਕ ਸਕੇ। ਪੂਰੀ ਤਸੱਲੀ ਤੇ ਨਿਸ਼ਾ ਨਾਲ ਮੁਰਿੰਡੇ ਨੂੰ ਮਰੁੰਡ ਦਿਓ, ਉੱਚੀ ਆਵਾਜ਼ ਵਿਚ ਸਰਦਾਰ ਚੜ੍ਹਤ ਸਿੰਘ ਨੇ ਕਿਹਾ।
ਸਰਦਾਰ ਆਪਣੇ ਸਾਥੀ ਸਿੰਘਾਂ ਨੂੰ ਨਾਲ ਲੈ ਕੇ ਸਰਹੰਦ ਦੇ ਰਾਹ ਨੂੰ ਤੁਰ
ਗਿਆ। ਚੜ੍ਹਤ ਸਿੰਘ ਦਾ ਕਿਸੇ ਪਾਸੇ ਆਉਣਾ ਕਿਸੇ ਝੱਖੜ ਦੇ ਆਉਣ ਵਾਂਗ ਹੁੰਦਾ ਸੀ। ਸਰਹੰਦ ਵਾਲਿਆਂ ਨੂੰ ਸੂਹੀਆਂ ਨੇ ਕਹਿ ਦਿੱਤਾ ਕਿ ਸ਼ੁਕਰਚੱਕੀਆ ਚੜ੍ਹਤ ਸਿੰਘ ਸਰਹੰਦ ਵੱਲ ਵਧਿਆ ਆ ਰਿਹਾ ਹੈ। ਉਹਨਾਂ ਮੋਰਿੰਡੇ ਕੀ ਆਉਣਾ ਸੀ ਸਗੋਂ ਉਹਨਾਂ ਨੂੰ ਆਪਣੇ ਮਾਸ ਦੀ ਫਿਕਰ ਹੋ ਗਈ। ਸਰਹੰਦ ਵਾਲਿਆ ਨੇ ਆਪਣੀਆਂ ਹੱਦਾਂ ਦੀ ਚੌਕਸੀ ਹੋਰ ਵਧਾ ਦਿੱਤੀ।
"ਜੀਹਦੇ ਸਿਰ 'ਤੇ ਬੇਦੀ ਦਿਸੇ, ਓਹਨੂੰ ਛੱਡ ਦਿਓ ਤੇ ਬਾਕੀ ਜੇ ਵੀ ਅੱਤੇ ਆਵੇ ਪਾਰ ਬੁਲਾ ਦਿਓ। ਕਿਸੇ ਰੰਘੜ ਦਾ ਸਿਰ ਧੜ੍ਹ 'ਤੇ ਨਹੀਂ ਰਹਿਣਾ ਚਾਹੀਦਾ", ਬਾਬਾ ਤਾਰਾ ਸਿੰਘ ਗੈਬਾ ਬੋਲਿਆ।
"ਖਾਲਸਾ ਜੀ ਇਹ ਨਗਰ ਸਾਹਿਬਜ਼ਾਦਿਆਂ ਦਾ ਦੇਖੀ ਹੈ। ਮਾਤਾ ਗੁਜ਼ਰੀ ਜੀ ਦਾ ਦੋਖੀ ਹੈ। ਪੰਥ ਖਾਲਸੇ ਦਾ ਵੈਰੀ ਹੈ। ਸਰਹੰਦ ਦੀ ਦੀਵਾਰ ਨੂੰ ਚੇਤੇ ਕਰੋ ਤੇ ਨੇਸਤੋ ਨਾਬੂਦ ਕਰ ਦਿਓ ਮੋਰਿੰਡੇ ਨੂੰ ਸਰਦਾਰ ਜੱਸਾ ਸਿੰਘ ਨੇ ਸਿੰਘਾਂ ਨੂੰ ਵੰਗਾਰਦਿਆਂ ਕਿਹਾ।
ਸਿੰਘਾਂ ਨੇ ਘੋੜੇ ਮੋਰਿੰਡੇ ਵੱਲ ਭਜਾਏ। ਗਰਦ ਦਾ ਇਕ ਗੁਬਾਰ ਅਸਮਾਨ ਵਿਚ ਚੜ੍ਹ ਗਿਆ। ਮੋਰਿੰਡੇ ਨੂੰ ਆਪਣੀ ਮੌਤ ਤਾਂ ਇਸ ਗੁਬਾਰ ਵਿਚੋਂ ਹੀ ਦਿਸ ਗਈ ਸੀ। ਸਿੰਘ ਛਾਲ੍ਹਾਂ ਮਾਰ ਕੇ ਕਿਲ੍ਹੇ ਦੀਆਂ ਕੰਧਾਂ `ਤੇ ਚੜ੍ਹ ਗਏ। ਉਹੀ ਕੰਧਾਂ ਜੋ ਕੁਝ ਚਿਰ ਪਹਿਲਾਂ ਬਹੁਤ ਉੱਚੀਆਂ ਜਾਪ ਰਹੀਆਂ ਸਨ. ਹੁਣ ਛੋਟੀਆਂ ਲੱਗਣ ਲੱਗੀਆਂ। ਡੂੰਘੀ ਖਾਈ ਮਾਮੂਲੀ ਖਾਲ ਜਾਪਣ ਲੱਗੀ। ਜੋਸ਼ ਦਾ ਇਹੋ ਵਰਤਾਰਾ ਹੁੰਦਾ ਹੈ। ਮੋਰਿੰਡੇ ਵਿਚ ਮਾਤਮ ਛਾ ਗਿਆ। ਹਾਹਾਕਾਰ ਮੰਚ ਗਈ।
ਜਿਹੜੇ ਸਿੰਘ ਜੱਥੇ ਵਿਚ ਪਿਛਾਂਹ ਖਲੋਤੇ ਸਨ ਪਤਾ ਨਹੀਂ ਕਿਵੇਂ ਸਭ ਤੋਂ ਪਹਿਲਾਂ ਸ਼ਹਿਰ ਵਿਚ ਪਹੁੰਚ ਗਏ। ਰੰਘੜਾਂ ਨੇ ਬੰਦੂਕਾਂ ਚਲਾਈਆਂ, ਪਰ ਕੰਬਦੇ ਹੱਥਾਂ ਨਾਲ ਦਬਾਏ ਘੋੜੇ ਕਦ ਨਿਸ਼ਾਨਿਆਂ ਨੂੰ ਫੁੰਡ ਸਕਦੇ ਹਨ। ਸਿੰਘਾਂ ਨੇ ਗੋਲੀਆਂ ਦੀ ਛਲਕ ਕੀਤੀ ਤਾਂ ਕਈ ਰੰਘੜਾਂ ਦੇ ਸਿਰ ਉੱਡ ਗਏ। ਪਿੱਛੇ ਰਹਿ ਗਏ ਸਿੰਘ ਇਕ ਦੂਜੇ ਦੇ ਉੱਤੋਂ ਦੀ ਹੋ ਹੋ ਕੇ ਬਿਨਾ ਪੌੜੀਆਂ ਤੋਂ ਹੀ ਕਿਲ੍ਹੇ ਦੀਆਂ ਕੰਧਾਂ ਉੱਤੇ ਚੜ੍ਹ ਗਏ। ਕੁਝ ਚਿਰ ਮਗਰੋਂ ਸਿੰਘਾਂ ਨੇ ਅੰਦਰੋਂ ਕਿਲ੍ਹੇ ਦਾ ਦਰਵਾਜ਼ਾ ਖੋਲ੍ਹ ਦਿੱਤਾ।
ਘੜੂੰਏ ਵਾਲੇ ਸਿੰਘ ਸ਼ਹਿਰ ਵਿਚ ਆਉਂਦੇ ਕੁਝ ਖਾਸ ਘਰਾਂ ਵਿਚ ਜਾਣ ਲੱਗੇ। ਕੁਝ ਸਿੰਘਾਂ ਨੂੰ ਜਾਪਿਆ ਕਿ ਸ਼ਹਿਰ ਦੇ ਭੇਤੀ ਹੋਣ ਕਰਕੇ ਕਿਸੇ ਲੁਟ ਵਾਰ ਲਈ ਜਾ ਰਹੇ ਹਨ। ਪਰ ਉਹ ਘਰ ਲੋਹਾਰਾਂ ਦੇ ਸਨ। ਲੋਹਾਰਾਂ ਦੇ ਘਰੋਂ
ਉਹਨਾਂ ਨੇ ਵੱਡੇ ਵੱਡੇ ਹਥੌੜੇ ਤੇ ਘਣ ਚੁੱਕ ਲਏ। ",
"ਇਹ ਕੀ ਚੱਕਣ ਵਾਲੀ ਸ਼ੈਅ ਹੈ.. ਹਥੌੜੇ ਤੇ ਘਣ ", ਮਾਲਵੇ ਵੱਲ ਦਾ ਇਕ ਸਿੰਘ ਹਜੇ ਬੋਲਿਆ ਹੀ ਸੀ ਕਿ ਉਸ ਨੇ ਦੇਖਿਆ ਕਿ ਘੜੂੰਏ ਦੇ ਇਕ ਸਿੰਘ ਨੇ 'ਤਾਅਅਅੜ' ਕਰਦਾ ਹਥੌੜਾ ਇਕ ਰੰਘੜ ਦੇ ਸਿਰ ਵਿਚ ਮਾਰਿਆ ਤੇ ਉਸ ਰੰਘੜ ਦਾ ਸਿਰ ਪੱਕੇ ਮਤੀਰੇ ਵਾਂਗ ਪਾਟ ਗਿਆ। ਹਥੋੜਿਆਂ ਤੇ ਘਣਾ ਨਾਲ ਉਹ ਰੰਘੜਾਂ ਦੇ ਸਿਰ ਭੰਨਣ ਲੱਗੇ।
ਘੜੂੰਆਂ, ਮੋਰਿੰਡੇ ਦੇ ਨਾਲ ਹੀ ਹੋਣ ਕਰਕੇ ਉੱਥੋਂ ਦੇ ਸਿੰਘਾਂ ਨੂੰ ਰੰਗੜਾਂ ਦੀ ਪੱਕੀ ਪਛਾਣ ਸੀ। ਉਹ ਲੱਭ ਲੱਭ ਕੇ ਪਿੰਡ ਦੇ ਪੰਚਾਂ ਤੇ ਹੋਰ ਮੁਖੀਆਂ ਨੂੰ ਮੌਤ ਦੇ ਘਾਟ ਉਤਾਰ ਰਹੇ ਸਨ।
"ਪਾਪੀ ਮਿਲ ਗਏ ਹਨ ਖਾਲਸਾ ਜੀ...". ਇਕ ਸਿੰਘ ਨੂੰ ਜਾਨੀ ਖਾਂ ਤੇ ਮਾਨੀ ਖਾਂ ਦਾ ਪਤਾ ਲੱਗ ਗਿਆ ਸੀ । ਸਾਰੇ ਓਧਰ ਨੂੰ ਭੱਜੇ। ਦੋਹੇਂ ਪਾਪੀ ਜਿਹਨਾਂ ਸਾਹਿਬਜ਼ਾਦੇ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਵਾਇਆ ਸੀ ਮੋਰਿੰਡੇ ਦੇ ਠਾਣੇਦਾਰ ਸਨ। ਠਾਣੇ ਵਿਚੋਂ ਉਹਨਾਂ ਨੂੰ ਘੜੀਸ ਕੇ ਬਾਹਰ ਲਿਆਂਦਾ ਤੇ ਘੋੜਿਆਂ ਮਗਰ ਬੰਨ੍ਹ ਲਿਆ ਗਿਆ। ਦੋਹਾਂ ਦੁਸ਼ਟਾਂ ਨੂੰ ਸ਼ਹਿਰ ਵਿਚ ਕਿੰਨਾਂ ਚਿਰ ਘੋੜਿਆਂ ਮਗਰ ਪਾ ਕੇ ਘੜੀਸਿਆ ਗਿਆ। ਉਹਨਾਂ ਦਾ ਸਾਰਾ ਸਰੀਰ ਲਹੂ ਲੁਹਾਣ ਹੋ ਗਿਆ। ਕਾਫੀ ਚਿਰ ਮਗਰੋਂ ਉਹਨਾਂ ਨੂੰ ਖਾਲਸੇ ਅੱਗੇ ਪੇਸ਼ ਕੀਤਾ ਗਿਆ। ਦੋਵੇਂ ਪਾਪੀ ਲਗਾਤਾਰ ਆਪਣੀ ਜਾਨ ਦੀ ਭੀਖ ਮੰਗ ਰਹੇ ਸਨ।
ਸਲੋਦੀ ਵਾਲਿਆਂ ਨੇ ਜਾਨੀ ਮਾਨੀ ਖਾਨ ਦੇ ਪਰਿਵਾਰ ਵੀ ਲੱਭ ਲਏ। ਉਹਨਾਂ ਦੇ ਪੁੱਤਰਾਂ ਨੇ ਸਿੰਘਾਂ 'ਤੇ ਹਮਲਾ ਕਰ ਦਿੱਤਾ ਤੇ ਗੋਲੀਆਂ ਚਲਾਉਣ ਲੱਗੇ । ਕੁਝ ਚਿਰ ਤਾਂ ਉਹ ਬੰਦੂਕਾਂ ਚਲਾਉਂਦੇ ਰਹੇ ਪਰ ਬਹੁਤੀ ਦੇਰ ਸਿੰਘਾਂ ਦੇ ਜੋਸ਼ ਅੱਗੇ ਟਿਕ ਨਾ ਸਕੇ। ਬਾਬੇ ਤਾਰਾ ਸਿੰਘ ਗੈਬੇ ਨੇ ਤੁਖਮਾਂ ਨੂੰ ਧੋਣਾ ਤੋਂ ਫੜ੍ਹ ਕੇ ਬਾਹਰ ਕੱਢ ਲਿਆਂਦਾ।
ਉਹਨਾਂ ਨਾਲ ਵੀ ਉਹੋ ਵਤੀਰਾ ਕੀਤਾ ਗਿਆ ਤੇ ਲਹੂ ਲੁਹਾਨ ਕਰਕੇ ਜਾਨੀ ਮਾਨੀ ਦੇ ਕੋਲ ਲਿਆ ਕੇ ਬਿਠਾਇਆ ਗਿਆ।
ਸਾਡੀ ਤੌਬਾ ਖਾਲਸਾ ਜੀ... ਸਾਨੂੰ ਮਾਫ ਕਰ ਦਿਓ ਤੁਸੀਂ ਸਾਡੀ ਜਾਨ ਲੈ ਲਓ ਪਰ ਸਾਡੇ ਬੱਚਿਆਂ ਨੂੰ ਕੁਝ ਨਾ ਕਹੋ. ਬੱਚਿਆਂ ਦੀ ਜਾਨ ਦੀ ਭੀਖ ਮੰਗਣ ਲੱਗੇ। ਦੋਹੇਂ ਪਾਪੀ ਆਪਣੇ
"ਖਾਲਸਾ ਜੀ ਸਤਿਗੁਰਾਂ ਦੇ ਬਚਨ ਹਨ,
'ਜੜ ਰਹਿ ਜਾਨੀ ਨਾ ਰਹਿ ਮਾਨੀ'
ਕਿ ਇਹਨਾਂ ਪਾਪੀਆਂ ਦੀ ਜੜ੍ਹ ਨਹੀਂ ਰਹੇਗੀ। ਸੇ. " ਬੋਲ ਅਜੇ ਬਾਬਾ ਸ਼ਾਮ ਸਿੰਘ ਜੀ ਦੇ ਮੂੰਹ ਵਿਚ ਹੀ ਸਨ ਕਿ ਬਾਬੇ ਤਾਰਾ ਸਿੰਘ ਗੈਬੇ ਨੇ ਘੜੂੰਏ ਵਾਲੇ ਇਕ ਸਿੰਘ ਤੋਂ ਘਣ ਫੜ੍ਹ ਕੇ ਤਾੜ ਤਾੜ ਕਰਦਾ ਜਾਨੀ ਮਾਨੀ ਦੇ ਪੁੱਤਰਾਂ ਦੇ ਸਿਰ ਵਿਚ ਮਾਰਿਆ। ਉਹਨਾਂ ਦੇ ਸਿਰ ਖਰਬੂਜਿਆਂ ਵਾਂਗ ਖਿੱਲਰ ਗਏ।
ਜਾਨੀ ਖਾਂ ਤੇ ਮਾਨੀ ਖਾਂ ਦੀਆਂ ਲੇਰਾਂ ਸਰਹੰਦ ਤੀਕ ਸੁਣੀਆਂ ਗਈਆਂ। ਉਹਨਾਂ ਦੇ ਹੋਰ ਭਰਾ, ਚੌਧਰੀ ਸਭ ਦੇ ਸਿਰ ਹਥੋੜਿਆਂ ਨਾਲ ਭੰਨੇ ਗਏ। ਸਿਰਫ ਉਹੀ ਰੰਘੜ ਜਾਂ ਮੁਗਲ ਬਚ ਸਕੇ ਜਿਹਨਾਂ ਨੇ ਹਿੰਦੂਆਂ ਦੇ ਘਰਾਂ ਵਿਚ ਸ਼ਰਨ ਲੈ ਲਈ ਤੇ ਜਾਂ ਉਹ ਜਿਹਨਾਂ ਨੇ ਜਾਨੀ ਤੇ ਮਾਨੀ ਨੂੰ ਸਾਹਿਬਜ਼ਾਦੇ ਗ੍ਰਿਫਤਾਰ ਕਰਵਾਉਣ ਵਾਲਾ ਪਾਪ ਕਰਨ ਤੋਂ ਵਰਜਿਆ ਸੀ ਤੇ ਸਾਹਿਬਜ਼ਾਦਿਆਂ ਲਈ 'ਹਾਅ ਦਾ ਨਾਅਰਾ' ਮਾਰਿਆ ਸੀ। ਮਲੇਰਕੋਟੀਏ ਪਠਾਨਾ ਵਾਂਗ ਉਹਨਾਂ ਨੂੰ ਵੀ ਖਾਲਸੇ ਨੇ ਕੁਝ ਨਹੀਂ ਆਖਿਆ। ਬਾਕੀ ਸਭ ਰੰਘੜ ਹਥੋੜਿਆਂ, ਘਣਾ ਤੇ ਭਗਤੀਆਂ ਦੀ ਭੇਟ ਕਰ ਦਿੱਤੇ ਗਏ।
ਅੰਤ ਵਿਚ ਸਾਰੇ ਪੰਥ ਨੇ ਗੁਰਮਤਾ ਕੀਤਾ ਤੇ ਪਾਪੀ ਜਾਨੀ ਮਾਨੀ ਖਾਂ ਦੇ ਸਿਰ ਵੀ ਪੱਥਰ ਉੱਤੇ ਰੱਖ ਕੇ ਹਥੋੜਿਆਂ ਨਾਲ ਫੇਹੇ ਗਏ। ਸਿੰਘਾਂ ਏਨੇ ਰੋਸ ਵਿਚ ਹਥੌੜੇ ਚਲਾਏ ਕਿ ਦੁਸ਼ਟਾਂ ਦੀਆਂ ਖੋਪੜੀਆਂ ਦੀਆਂ ਹੱਡੀਆਂ ਦੂਰ ਦੂਰ ਤੱਕ ਖਿੱਲਰ ਗਈਆਂ। ਮੋਰਿੰਡੇ ਵਿਚ ਔਰਤਾਂ, ਬੱਚੇ, ਬੁੱਢੇ ਤੇ ਹਿੰਦੂ ਛੱਡ ਕੇ ਬਾਕੀ ਸਭ ਕਤਲ ਕੀਤੇ ਗਏ।
ਮੋਰਿੰਡੇ ਵਾਲਿਆਂ ਦੇ ਕੁਝ ਰੰਘੜ ਕੁਰਾਲੀ ਵੱਸਦੇ ਸਨ, ਸੋ ਮੋਰਿੰਡਾ ਲੁੱਟਣ ਮਗਰੋਂ ਅਗਲਾ ਹੱਲਾ ਕੁਰਾਲੀ ਵੱਲ ਕਰਨ ਲਈ ਕੂਚ ਕੀਤਾ ਗਿਆ। ਹਜੇ ਸਿੰਘ ਕੁਰਾਲੀ ਦੇ ਰਾਹ 'ਤੇ ਹੀ ਸਨ ਕਿ ਕਿਸੇ ਸਿੰਘ ਨੇ ਆ ਕੇ ਖਬਰ ਦਿੱਤੀ,
"ਖਾਲਸਾ ਜੀ, ਸਾਡਾ ਇਕ ਹੋਰ ਦੋਖੀ ਸਰਹੰਦ ਵਾਲੇ ਜ਼ੈਨੇ ਦਾ ਦੀਵਾਨ, ਖਰੜ ਵਾਲਾ ਲਛਮੀ ਨਰੈਣ, ਵੀ ਕੁਰਾਲੀ ਦੇ ਲਾਗਲੇ ਪਿੰਡਾਂ ਵਿਚੋਂ ਉਗਰਾਹੀ ਕਰਦਾ ਫਿਰ ਰਿਹਾ ਹੈ"
ਜ਼ੈਨ ਖਾਨ ਤਾਂ ਸਿੰਘਾਂ ਦੇ ਡਰੋਂ ਬਾਹਰ ਨਹੀਂ ਨਿਕਲਦਾ ਸੀ, ਸੋ ਉਗਰਾਹੀ ਤੇ ਸੂਬੇ ਦੇ ਹੋਰ ਨਿੱਕੇ ਮੋਟੇ ਕੰਮ ਲਛਮੀ ਨਰਾਇਣ ਦੇਖ ਰਿਹਾ ਸੀ। ਸਿੰਘ ਦੇ ਸੂਹ ਦੇਣ ਦੀ ਦੇਰ ਹੀ ਸੀ ਕਿ ਸਿੰਘਾਂ ਨੇ ਘੋੜੇ ਲਛਮੀ ਨਰਾਇਣ ਵੱਲ ਦੌੜਾ ਦਿੱਤੇ। ਖਾਲਸੇ ਦੇ ਤੁਰੰਗਾਂ ਦੀਆਂ ਟਾਪਾਂ ਨਾਲ ਉੱਡੀ ਧੂੜ ਦੇਖ ਕੇ ਲਛਮੀ ਨੂੰ
ਅੰਦਾਜ਼ਾ ਹੋ ਗਿਆ ਕਿ ਬਿਪਤਾ ਆਣ ਪਈ ਹੈ। ਉਸ ਨੂੰ ਉਗਰਾਹੀ ਭੁੱਲ ਗਈ ਤੇ ਆਪਣੀ ਜਾਨ ਬਚਾਉਣ ਲਈ ਸਰਹੰਦ ਵੱਲ ਪੱਤਰੇ ਵਾਚ ਗਿਆ। ਜਾਣ ਲੱਗਿਆਂ ਆਪਣਾ ਡੇਰਾ ਵੀ ਸਿੰਘਾਂ ਲਈ ਛੱਡ ਗਿਆ। ਲਛਮੀ ਨਰਾਇਣ ਤਾਂ ਬਚ ਗਿਆ ਪਰ ਉਸ ਦਾ ਬਹੁਤ ਖਜ਼ਾਨਾ ਸਿੰਘਾਂ ਹੱਥ ਲੱਗ ਗਿਆ।
ਜੈਨ ਖਾਂ ਨੂੰ ਹੁਣ ਤੀਕ ਸਿੰਘਾਂ ਦੇ ਮੋਰਿੰਡੇ ਤੇ ਕੁਰਾਲੀ ਹੱਲੇ ਦੀਆਂ ਖਬਰਾਂ ਪਹੁੰਚ ਗਈਆਂ ਸਨ। ਪਰ ਉਹ ਏਨਾ ਭੈ ਭੀਤ ਹੋ ਗਿਆ ਸੀ ਕਿ ਸਰਹੰਦ ਤੋਂ ਇਕ ਕਦਮ ਵੀ ਬਾਹਰ ਨਾ ਧਰਿਆ। ਉਸ ਨੂੰ ਤਾਂ ਆਪਣਾ ਫਿਕਰ ਸਤਾ ਰਿਹਾ ਸੀ। ਇਸ ਤੋਂ ਪਹਿਲਾਂ ਕਿ ਸਿੰਘ ਸਰਹੰਦ ਦਾ ਰੁਖ਼ ਕਰਦੇ, ਜ਼ੈਨੇ ਨੇ ਆਪਣੇ ਦੂਤ ਬਾਬਾ ਆਲਾ ਸਿੰਘ ਵੱਲ ਭੇਜੇ।
ਉਹ ਸਿੰਘਾਂ ਨਾਲ ਸੰਧੀ ਦੀ ਗੱਲ ਬਾਤ ਸ਼ੁਰੂ ਕਰਨੀ ਚਾਹੁੰਦਾ ਸੀ। ਉਸ ਨੇ ਆਲਾ ਸਿੰਘ ਨੂੰ ਲਿਖ ਭੇਜਿਆ,
"ਜੇ ਸਿੰਘ ਸਰਹੰਦ ਉੱਤੇ ਹਮਲਾ ਨਾ ਕਰਨ ਤਾਂ ਜਿੰਨੀ ਕਹਿਣ ਜਗੀਰ ਲਿਖ ਕੇ ਦੇ ਸਕਦਾ ਹਾਂ", ਬਸ ਜ਼ੈਨਾ ਏਨਾ ਕੁ ਹੀ ਲਿਖ ਸਕਿਆ।
ਬਾਬਾ ਆਲਾ ਸਿੰਘ ਨੇ ਸੁਨੇਹਾਂ ਪੰਥ ਵੱਲ ਭਿਜਵਾਇਆ। ਪਰ ਖਾਲਸੇ ਨੇ ਜ਼ੈਨੇ ਦੀ ਤਜ਼ਵੀਜ ਜੁੱਤੀ ਦੀ ਨੋਕ 'ਤੇ ਠੁਕਰਾ ਦਿੱਤੀ ਤੇ ਆਪਣੇ ਵੱਲੋਂ ਵੀ ਇਕ ਸਤਰ ਲਿਖ ਕੇ ਜੈਨੇ ਵੱਲ ਭੇਜੀ,
"ਉਸ ਨੂੰ ਕਹੋ ਕਿ ਉਡੀਕ ਰੱਖੇ, ਸਾਰੀਆਂ ਸੰਧੀਆਂ ਸਾਰੇ ਹਿਸਾਬ ਸਰਹੰਦ ਪਹੁੰਚ ਕੇ ਹੀ ਕਰਾਂਗੇ"
ਸਾਖੀ ਸੁਨੋਂ ਕਸੂਰ ਕੀ
ਜਿਮ ਪ੍ਰਿਥਮ ਸਿੰਘਨ ਲਈ ਮਾਰ
ਅੱਗੇ ਸਾਖੀ ਕਸੂਰ ਮਾਰਨੇ ਕੋ ਚੱਲੀ
ਤਰਨਾ ਦਲ ਨੇ ਇਹਨੀਂ ਦਿਨੀਂ ਦਰਬਾਰ ਸਾਹਿਬ ਵਿਸਾਖੀ ਇਸ਼ਨਾਨ ਲਈ ਉਤਾਰਾ ਕੀਤਾ ਹੋਇਆ ਸੀ, ਬੁੱਢਾ ਦਲ ਤਾਂ ਹਜੇ ਪਿੱਛੇ ਕਿਤੇ ਬਿਆਸ ਤੋਂ ਪਾਰ ਜਲੰਧਰ ਕੋਲ ਦੋਆਬੇ ਵਿਚ ਹੀ ਸੀ ਤੇ ਇਹ ਵੀ ਹੋ ਸਕਦਾ ਸੀ ਕਿ ਉਹ ਦਿੱਲੀ ਕੰਨੀ ਹੀ ਨਿਕਲ ਜਾਣ। ਖਾਲਸੇ ਦੀਆਂ ਪੰਜ ਮਿਸਲਾਂ ਅੰਮ੍ਰਿਤ ਸਰੋਵਰ ਦੀ ਪਰਕਰਮਾ ਵਿਚ ਨਾਮ ਬਾਣੀ ਦੇ ਰਸ ਮਾਣਦੀਆਂ ਝੂਮ ਰਹੀਆਂ ਸਨ। ਅਕਾਲੀ ਬਾਣੀ ਗਾਵਣੀ ਸੁਨਣੀ ਅਤੇ ਜ਼ਾਲਮਾਂ ਨਾਲ ਟੱਕਰ ਲੈਣੀ, ਉਸ ਵੇਲੇ ਸਿੰਘਾਂ ਦੇ ਇਹੀ ਦੋ ਪ੍ਰਮੁੱਖ ਕਾਰਜ ਸਨ। ਹੋਰ ਕੋਈ ਬਾਹਲਾ ਖਿਲਾਰਾ ਨਹੀਂ ਸੀ, ਦੁਨਿਆਵੀ ਲੋਕਾਂ ਵਾਂਗ। ਜੇ ਜੰਗ ਦੇ ਮੈਦਾਨ ਵਿਚ ਦੁਸ਼ਟਾਂ ਨਾਲ ਲੋਹਾ ਨਾ ਲੈ ਰਹੇ ਹੁੰਦੇ ਤਾਂ ‘ਧੁਰ ਕੀ ਬਾਣੀ' ਸਰਵਨ ਕਰਕੇ ਸਰਬਲੋਹੀ ਦੇਹਾਂ ਨੂੰ ਸਾਣ 'ਤੇ ਲਾ ਰਹੇ ਹੁੰਦੇ। ਇਹ ਬਾਣੀ ਦੀ ਕਰਾਮਾਤ ਹੀ ਸੀ ਕਿ ਜੰਗ ਦੇ ਮੈਦਾਨ ਵਿਚ ਵੀ ਸਿਖ ਦੀ ਕਿਰਪਾਨ ਕਦੇ ਕਿਸੇ ਨਿਹੱਥੇ ਜਾਂ ਨਿਰਦੋਸ਼ ਉੱਤੇ ਨਹੀਂ ਉੱਠੀ। ਸਾਰੰਦੇ, ਰਬਾਬ ਤੇ ਤਾਊਸ ਦੀਆਂ ਤਰਬਾਂ ਰਾਹੀਂ ਰੂਹਾਂ ਤੀਕ ਪੁੱਜਦੀ ਬਾਣੀ ਅੰਦਰਲੇ ਪੰਜ ਦੁਸਟਾਂ ਨੂੰ ਕਾਬੂ ਵਿਚ ਰੱਖਦੀ ਤੇ ਸਰਬਲੋਹੀ ਭਗਉਤੀ ਬਾਹਰਲੇ ਦੁਸਟਾਂ ਦੇ ਸੋਧੇ ਲਾਉਂਦੀ। ਸੋ ਦਰਬਾਰ ਸਾਹਿਬ ਦੇ ਦਰਸਨ ਇਸ਼ਨਾਨ ਸਿੰਘਾਂ ਦਾ ਨਿਤਨੇਮ ਹੀ ਸੀ।
ਭਾਈ ਹਰੀ ਸਿੰਘ ਭੰਗੀ ਤਾਂ ਤਾ ਉਮਰ ਮਹਾਰਾਜ ਦੇ ਇਹਨਾਂ ਬਚਨਾ ਨੂੰ ਪਾਲਦਾ ਰਿਹਾ ਕਿ,
"ਪਾਲਾ ਕਕਰੁ ਵਰਫ ਵਰਸੈ ਗੁਰਸਿਖੁ ਗੁਰ ਦੇਖਣ ਜਾਈ॥
ਸਭੁ ਦਿਨਸੁ ਰੈਣਿ ਦੇਖਉ ਗੁਰੁ ਅਪੁਨਾ ਵਿਚਿ ਅਖੀ ਗੁਰ ਪੈਰ ਧਰਾਈ॥
ਮੀਂਹ ਆਵੇ, ਹਨੇਰੀ ਝੱਖੜ ਆਵੇ ਉਸ ਦਾ ਨਿਤਾ ਪ੍ਰਤੀ ਕਰਮ ਸੀ ਕਿ ਪਹਿਲਾਂ ਦਰਬਾਰ ਸਾਹਿਬ ਅਤੇ ਅਕਾਲ ਬੁੰਗੇ ਦੇ ਦਰਸਨ ਕਰਨੇ, ਫੇਰ ਅੰਨ
ਮੂੰਹ ਨੂੰ ਲਾਉਣਾ। ਆਥਨ ਸਵੇਰ ਮਹਾਰਾਜ ਦੇ ਦਰਸਨਾਂ ਦਾ ਇਹ ਨੇਮ ਉਸ ਨੂੰ ਚੱਲਦੇ ਸਾਹਾਂ ਤੀਕ ਨਿਭਾਇਆ ਤੇ ਇਹ ਗੱਲ ਬੇਭਰੋਸਗੀ ਵਾਲੀ ਹੋਵੇਗੀ ਕਿ ਜੇ ਮੈਂ ਕਹਾਂ ਕਿ ਹੁਣ ਉਹ ਦਰਬਾਰ ਸਾਹਿਬ ਦਰਸਨਾਂ ਲਈ ਨਹੀਂ ਆਉਂਦਾ।
ਭਾਈ ਹਰੀ ਸਿੰਘ ਜੀ ਦੀ ਮਿਸਲ ਸਮੇਤ ਚਾਰ ਹੋਰ ਮਿਸਲਾਂ ਦੇ ਸੂਰਮੇਂ ਸਿੰਘ ਇਸ ਵੇਲੇ ਦਰਬਾਰ ਸਾਹਿਬ ਹਾਜ਼ਰੀਆਂ ਭਰ ਰਹੇ ਸਨ। 'ਰਹਿਰਾਸ' ਦੀ ਸਮਾਪਤੀ ਤੋਂ ਮਗਰੋਂ ਅਰਦਾਸ ਹੋਈ। ਮਹਾਰਾਜ ਦਾ 'ਹੁਕਮ' ਲਿਆ ਗਿਆ ਤੇ ਦੀਵਾਨ ਦੀ ਸਮਾਪਤੀ ਮਗਰੋਂ ਸਿੰਘ ਅਕਾਲ ਬੁੰਗੇ 'ਤੇ ਜੁੜ ਬੈਠੇ।
ਇਹ ਵੀ ਸਿੰਘਾਂ ਦਾ ਨਿਤ ਦਾ ਵਰਤਾਰਾ ਸੀ। ਦੀਵਾਨ ਦੀ ਸਮਾਪਤੀ ਮਗਰੋਂ ਖਾਲਸਾ ਦੀਨ ਦੁਖੀਆਂ ਦੀਆਂ ਮੁਸੀਬਤਾਂ ਸੁਣਦਾ ਤੇ ਉਹਨਾਂ ਦਾ ਨਿਵਾਰਨ ਕਰਦਾ। ਲੋਕਾਈ ਦੇ ਦੁਖ ਸੁਨਣ ਦੀ ਇਹ ਪਿਰਤ ਪਹਿਲੇ ਸਤਿਗੁਰੂ ਚਕਰਵਰਤੀ ਸਮਰਾਟ ਗੁਰੂ ਨਾਨਕ ਦੇਵ ਜੀ ਨੇ ਹੀ ਪਾਈ ਸੀ। ਜਦ ਉਹਨਾਂ ਉਦਾਸੀਆਂ ਦੌਰਾਨ ਲੋਕਾਂ ਦੇ ਦੁਖ ਸੁਣੇ ਤੇ ਉਹਨਾਂ ਨੂੰ ਹਰ ਲਿਆ। ਸੱਚੇ ਪਿਤਾ ਜੀ ਨੇ ਲੋਕਾਂ ਦੇ ਦੁੱਖਾਂ ਦੇ ਮਾਇਨੇ ਵੀ ਬਦਲ ਦਿੱਤੇ ..
"ਦੁੱਖਾਂ ਦੇ ਮਾਇਨੇ ਬਦਲ ਦਿੱਤੇ ?", ਇੰਦਰਜੀਤ ਬੋਲਿਆ, ਕਿਉਂਕਿ ਇਹ ਗੱਲ ਸਾਡੇ ਸਮਝ ਨਹੀਂ ਆਈ ਸੀ। ਦੁੱਖਾਂ ਦੇ ਅਰਥ ਕਿਵੇਂ ਬਦਲੇ ਜਾ ਸਕਦੇ ਹਨ, ਇਸ ਤੋਂ ਅਸੀਂ ਅੱਜ ਤੀਕ ਅਣਜਾਣ ਹੀ ਸਾਂ।
“ਹਾਂ ਭਾਈ ਸਿੰਘਾਂ, ਮਹਾਰਾਜ ਨੇ ਦੁੱਖਾਂ ਦੇ ਅਰਥ ਵੀ ਬਦਲ ਦਿੱਤੇ। ਅੱਜ ਤੱਕ ਮਨੁੱਖਤਾ ਸਰੀਰ ਦੀਆਂ ਤਕਲੀਫਾਂ ਨੂੰ ਹੀ ਦੁਖ ਜਾਣਦੀ ਆਈ ਸੀ। ਮਹਾਰਾਜ ਨੇ ਉਹਨਾਂ ਨੂੰ ਦੱਸਿਆ ਕਿ ਭਾਈ ਸਭ ਤੋਂ ਵੱਡਾ ਦੁਖ ਤਾਂ ਬਿਰਹਾ ਦਾ ਹੈ, ਵਿਛੋੜੇ ਦਾ ਹੈ। ਰੂਹ ਤੋਂ ਪਰਮਾਤਮਾਂ ਦੇ ਵਿਛੋੜੇ ਦੇ ਪੀੜ ਅਸਿਹ ਹੈ। ਸਰੀਰ ਦੀਆਂ ਪੀੜਾਂ ਤਾਂ ਛਿਣ ਭੰਗਰ ਹਨ। ਦੇਹ ਤਾਂ ਮਿੱਟੀ ਹੈ, ਮਿੱਟੀ ਦੀਆਂ ਪੀੜਾਂ ਮਿੱਟੀ ਨਾਲ ਹੀ ਰਹਿ ਜਾਣੀਆਂ ਹਨ। ਪਰ ਰੂਹ ਦੀ ਪੀੜ, ਆਤਮਾਂ ਦਾ ਦੁੱਖ ਨਾਲ ਜਾਣਾ ਹੈ। ਜੇ ਆਤਮਾਂ ਦਾ ਮਿਲਾਪ ਅਕਾਲ ਪੁਰਖ ਨਾਲ ਨਾ ਹੋਇਆ ਤਾਂ ਉਹ ਵਾਰ ਵਾਰ ਦੇਹ ਰੂਪ ਵਿਚ ਜਨਮ ਲੈਂਦੀ ਰਹੇਗੀ ਤੇ ਜਿਸ ਨੂੰ ਉਹ ਬਿਪਤਾਵਾਂ ਜਾਣ ਰਹੀ ਹੈ ਉਹ ਸਹਿਣ ਲਈ ਮੁੜ ਮੁੜ ਆਉਣਾ ਪਵੇਗਾ। ਸੋ ਯਤਨ ਮਿਲਾਪ ਦੇ ਕਰਨੇ ਚਾਹੀਦੇ ਹਨ ਤਾਂ ਜੋ ਸਭ ਪੀੜਾਂ ਤੋਂ ਮੁਕਤੀ ਮਿਲ ਸਕੇ ਕਿਉਂਕਿ ਮਿਲਾਪ ਵਿਹੂਨ ਰੂਹ ਦੀ ਪੀੜ
ਅੱਗੇ ਸੰਸਾਰ ਦੀਆਂ ਸਭ ਪੀੜਾਂ ਤੁੱਛ ਹਨ। ਸੱਚੇ ਸਤਿਗੁਰਾਂ ਦੇ ਇਹਨਾਂ ਬੋ ਨੂੰ ਸਿਖ ਸ਼ਹੀਦਾਂ ਨੇ ਸੰਸਾਰ ਅੱਗੇ ਸੱਚ ਕਰਕੇ ਵੀ ਦਿਖਾਇਆ। ਭਾਈ ਮਤੀ ਦਾਸ ਜੀ ਅਤੇ ਕਾਜ਼ੀ ਦੀ ਵਾਰਤਾ ਸੁਣੋ। "
ਇਸਲਾਮ ਕਬੂਲ ਕਰ ਨਹੀਂ ਤਾਂ ਤੈਨੂੰ ਆਰੇ ਨਾਲ ਚੀਰਿਆ ਜਾਵੇਗਾ" ਕਾਜ਼ੀ ਬੋਲਿਆ।
"ਕੀ ਤੁਸੀਂ ਕਰ ਲਿਆ ਹੈ ?", ਭਾਈ ਮਤੀ ਦਾਸ ਕਾਜ਼ੀ ਨੂੰ ਪੁੱਛਣ ਲੱਗੇ, "ਬੋਲੋ ਕਾਜ਼ੀ ਸਾਹਬ ਕੀ ਤੁਸੀਂ ਇਸਲਾਮ ਕਬੂਲ ਕਰ ਲਿਆ ਹੈ "
ਪਰ ਕਾਜ਼ੀ ਨੂੰ ਕੋਈ ਉਤਰ ਨਹੀਂ ਆਇਆ, ਉਹ ਗੱਲ ਬਦਲਦਿਆਂ ਬੋਲਿਆ, "ਕੀ ਤੈਨੂੰ ਆਰੇ ਨਾਲ ਚੀਰੇ ਜਾਣ ਦਾ ਰਤਾ ਖੌਫ ਨਹੀਂ..?"
"ਜਿਸ ਗੁਰੂ ਦੇ ਚਰਨ ਅਸੀਂ ਪਰਸੇ ਹਨ ਉਹ ਆਖਦੇ ਹਨ,
"ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ'
ਸੋ ਭੈਅ, ਖੌਫ ਮੇਰੇ ਨੇੜੇ ਕੀ ਫਰਕਨਾ ਹੈ। ਮੈਨੂੰ ਤਾਂ ਸਗੋਂ ਚਾਅ ਹੈ...", ਭਾਈ ਸਾਹਬ ਮੁਸਕੁਰਾਉਂਦਿਆਂ ਬੋਲੇ।
"ਚਾਅ.. ? ਚਾਅ ਕਾਹਦਾ ? ਆਰੇ ਨਾਲ ਚੀਰੇ ਜਾਣ ਦਾ ?" ਕਾਜ਼ੀ ਲਈ ਇਹ ਗੱਲ ਹੈਰਾਨੀ ਭਰੀ ਸੀ।
"ਹਾਂ ਆਰੇ ਨਾਲ ਚੀਰੇ ਜਾਣ ਦਾ। ਮੈਂ ਗੁਰੂ ਪ੍ਰੇਮ ਵਿਚ ਭਿੱਜ ਕੇ ਸਾਰੀ ਜ਼ਿੰਦਗੀ ਨੂੰ ਮਾਣਿਆ ਹੈ, ਕੋਈ ਇੱਛਾ ਬਾਕੀ ਨਹੀਂ ਰਹੀ। ਹੁਣ ਤਾਂ ਸੱਚੇ ਸਤਿਗੁਰਾਂ ਦੇ ਪ੍ਰੇਮ ਵਿਚ ਡੁੱਬ ਕੇ, ਆਰੇ ਨਾਲ ਚੀਰੇ ਜਾਣ ਦਾ ਰਸ ਮਾਣ, ਪਾਰ ਹੋਣਾ ਚਾਹੁੰਦਾ ਹਾਂ. "ਕੋਈ ਆਖਰੀ ਇੱਛਾ ?"
“ਕੋਈ ਨਹੀਂ .. ਬਸ ਮੂੰਹ ਮਹਾਰਾਜ ਵੱਲ ਰਹਿਣ ਦਿਓ... ਆਰਾ ਭਾਵੇਂ ਕਿਤੇ ਚਾਹੇ ਫੇਰ ਦਿਓ,
ਆਰਾ ਭਾਈ ਮਤੀ ਦਾਸ ਜੀ ਦੇ ਸਿਰ ਟਿਕਾਇਆ ਗਿਆ। 'ਜਪੁ ਜੀ' ਦਾ ਪਾਠ ਚੀਰੀ ਜਾ ਰਹੀ ਦੇਹ ਵਿਚੋਂ ਸੁਣਾਈ ਦਿੱਤਾ। ਫਿਜ਼ਾਵਾਂ ਵਿਚ ਸ਼ਬਦ ਗੂੰਜ਼ਨ ਲੱਗਾ, ਜਿਵੇਂ ਭਗਤ ਕਬੀਰ ਜੀ ਆਪ ਗਾ ਰਹੇ ਹੋਣ,
"ਕਰਵਤੁ ਭਲਾ ਨ ਕਰਵਟ ਤੇਰੀ ਲਾਗੁ ਗਲੇ ਸੁਨੁ ਬਿਨਤੀ ਮੇਰੀ
ਕਰਵਤੁ ਭਲਾ ਨ ਕਰਵਟ ਤੇਰੀ ਲਾਗੂ ਗਲੇ ਸੁਨੁ ਬਿਨਤੀ ਮੇਰੀ॥"
ਸਰੀਰ ਦੀਆਂ ਪੀੜਾਂ ਨੂੰ ਦੁਖ ਜਾਣਨ ਵਾਲੀ ਜਨਤਾ ਸਿਖ ਦੇ ਸਿਦਕ
ਨੂੰ ਤੱਕ ਕੇ ਮੂੰਹ ਵਿਚ ਉਂਗਲਾਂ ਪਾਈ ਖਲੋਤੀ ਸੀ।
ਸੋ ਇੰਝ ਮਹਾਰਾਜ ਨੇ ਲੋਕਾਈ ਦੇ ਦੁੱਖਾਂ ਦੇ ਮਾਇਨੇ ਬਦਲੇ " ਬਾਬਾ ਸਾਡੇ ਵੱਲ ਦੇਖਦਿਆਂ ਬੋਲਿਆ।
"ਵਾਹ... ਧੰਨ ਸਤਿਗੁਰੂ"
ਪਰਕਰਮਾ ਵਿਚ ਬੈਠੇ 'ਅਕਾਲ ਅਕਾਲ' ਜਪਦੇ ਗੁਰੂ ਕਿਆਂ ਲਾਲਾਂ ਨੂੰ ਅਕਾਲ ਬੁੰਗੇ ਤੋਂ ਸੱਦਾ ਸੁਣਾਈ ਦਿੱਤਾ।
".. ਜੇ ਤੁਸੀਂ ਅੱਜ ਮੇਰੀ ਬਾਂਹ ਨਾ ਫੜ੍ਹੀ ਤਾਂ ਮੈਂ ਏਥੇ ਹੀ ਆਪਣੇ ਪ੍ਰਾਣ ਤਿਆਗ ਦਿਆਂਗਾ,
ਇਹ ਆਵਾਜ਼ ਤਾਂ ਪਰਕਰਮਾ ਵਿਚ ਬੈਠੇ ਸਿੰਘਾਂ ਨੇ ਪਹਿਲਾਂ ਵੀ ਸੁਣ ਲਈ ਸੀ, ਪਰ ਬੁੰਗੇ ਵੱਲ ਨੂੰ ਚਾਲੇ ਉਹਨਾਂ ਸੱਦਾ ਆਉਣ 'ਤੇ ਪਾਏ।
ਭਾਈ ਹਰੀ ਸਿੰਘ ਤੇ ਹੋਰ ਮੁਖੀ ਸਿੰਘ ਅਕਾਲ ਬੁੰਗੇ ਦੇ ਥੜੇ ਉੱਤੇ ਬੈਠੇ ਹੋਏ ਸਨ। ਵਿਹੜੇ ਵਿਚ ਸੰਗਤ ਇਕੱਤਰ ਹੋ ਗਈ ਸੀ। ਕਸੂਰੋਂ ਆਏ ਕਈ ਬ੍ਰਾਹਮਣਾ ਦਾ ਜੱਥਾ ਅਕਾਲ ਬੁੰਗੇ ਦੇ ਵਿਹੜੇ ਵਿਚ ਖਲੋਤਾ ਸੀ ਜਿਹਨਾਂ ਵਿਚੋਂ ਇਕ ਬ੍ਰਾਹਮਣ ਗਲ ਵਿਚ ਪੱਲਾ ਪਾ ਕੇ ਪੰਥ ਖਾਲਸੇ ਅੱਗੇ ਫਰਿਆਦੀ ਹੋ ਰਿਹਾ ਸੀ।
"ਇਹ ਦਰਬਾਰ ਛੱਡ ਕੇ ਮੈਂ ਹੁਣ ਹੋਰ ਕਿੱਥੇ ਜਾਵਾਂ... ਜਾਂ ਤੁਸੀਂ ਮੇਰੀ ਮਦਦ ਕਰੋ ਤੇ ਜਾਂ ਆਪਣੀ ਤਲਵਾਰ ਨਾਲ ਮੇਰਾ ਏਥੇ ਹੀ ਸਿਰ ਲਾਹ ਦਿਓ। ਕੀ ਤੀਨ ਲੋਕ ਦੇ ਸੁਆਮੀਂ ਦਸਵੇਂ ਗੁਰੂ ਜੀ ਸਾਡੀ ਬਾਂਹ ਤੁਹਾਨੂੰ ਫੜ੍ਹਾ ਕੇ ਨਹੀਂ ਗਏ... ਕੀ ਦੀਨ ਦੁਖੀ ਸਾਧੂਆਂ ਤੇ ਬ੍ਰਾਹਮਣਾ ਦੀ ਰੱਖਿਆ ਹੁਣ ਖਾਲਸਾ ਨਹੀਂ ਕਰੇਗਾ... ਅਕਾਲ ਤਖਤ ਸਾਹਿਬ ਦੇ ਵਿਹੜੇ ਵਿਚ ਖਲੋਤਾ ਬ੍ਰਾਹਮਣ ਰੇ ਰਿਹਾ ਸੀ ਤੇ ਉਸ ਨੇ ਆਪਣੀ ਪੱਗ ਲਾਹ ਕੇ ਪੰਥ ਦੇ ਚਰਨਾ ਵਿਚ ਰੱਖ ਦਿੱਤੀ।
"ਹੋਇਆ ਕੀ ਪੰਡਤਾ... ਜਨਾਨੀਆਂ ਵਾਂਗ ਕਿਉਂ ਰੋਈ ਜਾਨਾ", ਸਰਦਾਰ ਹਰੀ ਸਿੰਘ ਭੰਗੀ ਉਸ ਨੂੰ ਚੁੱਪ ਕਰਾਉਂਦਿਆਂ ਬੋਲੇ ਤੇ ਨਾਲ ਹੀ ਇਕ ਸਿੰਘ ਨੂੰ ਇਸ਼ਾਰਾ ਕੀਤਾ ਕਿ ਪੱਗ ਮੁੜ ਬਾਹਮਣ ਦੇ ਸਿਰ ਧਰ ਦੇਵੇ।
"ਕਸੂਰ ਦੇ ਪਠਾਨਾ ਨੇ ਮੇਰੇ ਬ੍ਰਾਹਮਣੀ ਚੁੱਕ ਲਈ ਹੈ... ਮੇਰੀ ਦੁਹਾਈ ਹੈ ਮੇਰੀ ਪਤਨੀ ਮੈਨੂੰ ਦਿਵਾਓ... ਨਹੀਂ ਤਾਂ ਮੈਂ ਏਥੇ ਹੀ ਤਲਵਾਰ ਮਾਰ ਕੇ ਮਰ ਜਾਂਵਾਂਗਾ...
"ਜੇ ਤੀਵੀਂ ਨੂੰ ਸਾਂਭ ਈ ਨੀ ਸਕਦਾ ਸੀ ਤਾਂ ਨਾ ਕਰਵਾਉਂਦਾ ਵਿਆਹ...
ਨਾਲੇ ਜੇ ਤਲਵਾਰ ਮਾਰਨੀ ਸੀ ਤਾਂ ਪਠਾਨਾ ਦੇ ਮਾਰਦਾ " ਹੱਸਦਾ ਹੋਇਆ ਤੰਗੀ ਸਰਦਾਰ ਬੋਲਿਆ, "ਚੱਲ ਤੂੰ ਆਏਂ ਕਰ ਸਵੇਰੇ ਆਈ ਹੁਣ ਤਾਂ ਈਵਾਨ ਦੀ ਸਮਾਪਤੀ ਹੋ ਗਈ ਹੈ ਤੇ ਮਹਾਰਾਜ ਆਪਣੇ ਸੁਖ ਆਸਨ ਅਸਥਾਨ ਤੇ ਚਲੇ ਗਏ ਹਨ। ਸਵੇਰੇ ਪੰਥ ਦੁਬਾਰਾ ਇਕੱੜ ਹੋਵੇਗਾ, ਸਭ ਮੁਖੀ ਸਿੰਘ ਠ ਕੇ ਗੁਰਮਤਾ ਕਰਨਗੇ। '
"ਨਾਲ ਹੀ ਖਾਲਸਾ ਜੀ, ਪਠਾਨ ਗਾਵਾਂ ਮਾਰ ਕੇ ਉਹਨਾਂ ਦੀਆਂ ਹੱਡੀਆਂ । ਮਿੱਝ ਖੂਹਾਂ ਤਲਾਬਾਂ ਵਿਚ ਸੁੱਟ ਦਿੰਦੇ ਹਨ। ਕਿਸੇ ਹਿੰਦੂ ਦੀ ਗਾਂ ਬਿਮਾਰ ' ਜਾਵੇ ਤਾਂ ਕਾਜ਼ੀ ਉਸ ਦੇ ਘਰ ਜਾ ਕੇ ਹਲਾਲ ਕਰਦਾ ਹੈ ਤੇ ਜੇ ਕੋਈ ਬਿਮਾਰ ਮਾਂ ਦਾ ਪਤਾ ਨਾ ਦੇਵੇ ਤਾਂ ਉਸ ਦੇ ਸਾਰੇ ਪਰਿਵਾਰ ਨੂੰ ਸਜ਼ਾ ਦਿੱਤੀ ਜਾਂਦੀ ਹੈ". ਲ ਆਇਆ ਇਕ ਹੋਰ ਪੰਡਤ ਬੋਲਿਆ।
"ਕੌਣ ਹੈ ਇਹ ਪਠਾਨ ?", ਸਰਦਾਰ ਚੜ੍ਹਤ ਸਿੰਘ ਬੋਲਿਆ।
"ਹੈਨ ਤਾਂ ਸਾਰੇ ਹੀ ਜ਼ਾਲਮ ਖਾਲਸਾ ਜੀ, ਪਰ ਜਿਆਦਾ ਕਹਿਰ ਉਸਮਾਨ ਖਾਨ ਢਾਹ ਰਿਹਾ ਹੈ"
ਅਸਲ ਵਿਚ ਕਈ ਥਾਈਂ ਜਿੱਥੇ ਹਾਕਮ ਜਿਆਦਾ ਜ਼ਾਲਮ ਹੋ ਗਏ ਸਨ ' ਕੁਝ ਪਠਾਨ ਤਾਕਤ ਦੇ ਹੰਕਾਰ ਵਿਚ ਅੰਨ੍ਹੇ ਹੋ ਗਏ ਸਨ, ਉੱਥੇ ਉਹਨਾਂ ਈ ਇਹੋ ਜਹੀਆਂ ਘਟੀਆ ਹਰਕਤਾਂ ਸ਼ੁਰੂ ਕਰ ਦਿੱਤੀਆਂ ਸਨ ਕਿ ਨਸਾਨੀਅਤ ਸ਼ਰਮਸਾਰ ਹੋ ਜਾਵੇ। ਕਸੂਰੀ ਪਠਾਨਾ ਨੇ ਵੀ ਇੰਝ ਹੀ ਕੀਤਾ '। ਉਹਨਾਂ ਉੱਥੇ ਇਕ ਐਸੀ ਰੀਤ ਸ਼ੁਰੂ ਕੀਤੀ ਕਿ ਜਦ ਵੀ ਸ਼ਹਿਰ ਵਿਚ ਸੇ ਗੈਰ ਮੁਸਲਮਾਨ ਦਾ ਵਿਆਹ ਹੋਵੇਗਾ ਤਾਂ ਵਿਉਹਤਾ ਕੁੜੀ ਪਹਿਲੀਆਂ 3 ਰਾਤਾਂ ਆਪਣੇ ਇਲਾਕੇ ਦੀ ਗੜ੍ਹੀ ਦੇ ਫੌਜਦਾਰ ਨਾਲ ਕੱਟੇਗੀ। ਇਸ ਹਮਣ ਦੀ ਤੀਵੀਂ ਨਾਲ ਵੀ ਇਹੋ ਹੋਈ ਸੀ। ਕਈ ਤੀਵੀਆਂ ਦੇ ਤਾਂ ਪਠਾਨਾ ਕਲਮੇ ਪੜ੍ਹਵਾ ਕੇ ਧਰਮ ਵੀ ਬਦਲਾ ਲਏ ਸਨ।
ਅਗਲੇ ਦਿਨ ਆਥਣ ਦੇ ਦੀਵਾਨ ਵਿਚ ਬ੍ਰਾਹਮਣ ਫੇਰ ਆ ਹਾਜ਼ਰ ਦੁਆ। ਪੰਜਾਂ ਮਿਸਲਾਂ ਦੇ ਮੁਖੀ ਸਰਦਾਰ ਤੇ ਹੋਰ ਸਿੰਘ ਇਕੱੜ ਹੋ ਰਹੇ ਸਨ। ਵਰ ਇਸ਼ਨਾਨ ਕਰਕੇ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਤੇ ਮੁੜ ਅਕਾਲ 'ਤੇ ਸੰਧਿਆ ਦੇ ਦੀਵਾਨ ਵਿਚ ਆ ਸ਼ਾਮਲ ਹੋਏ। ਕੀਰਤਨ ਸ੍ਰਵਨ ਕੀਤਾ। ਦਾਸ ਉਪਰੰਤ ਦੀਵਾਨ ਦੀ ਸਮਾਪਤੀ ਹੋਈ।
ਸਮਾਪਤੀ 'ਤੇ ਬ੍ਰਾਹਮਣ ਝੋਲੀ ਅੱਡ ਮੁੜ ਪੰਥ ਅੱਗੇ ਫਰਿਆਦੀ
ਆਪਣੇ ਚਰਣ ਜਪਾਇਅਨੁ ਵਿਚਿ ਦਯੁ ਖੜੋਆ॥
ਰੋਗ ਸੋਗ ਸਭਿ ਮਿਟਿ ਗਏ ਨਿਤ ਨਵਾ ਨਿਰੋਆ॥
ਦਿਨੁ ਰੈਣਿ ਨਾਮੁ ਧਿਆਇਦਾ ਫਿਰਿ ਪਾਇ ਨ ਮੋਆ॥
ਜਿਸ ਤੇ ਉਪਜਿਆ ਨਾਨਕਾ ਸੋਈ ਫਿਰਿ ਹੋਆ॥
ਹੁਕਮਨਾਮਾ ਸੁਣਦਿਆਂ ਹੀ ਸਿੰਘਾਂ ਨੂੰ ਚਾਅ ਚੜ੍ਹ ਗਿਆ। ਉਹਨਾਂ ਜੰਗੀ ਨਗਾਰੇ ਵਜਾ ਦਿੱਤੇ, ਜੈਕਾਰੇ ਛੱਡ ਦਿੱਤੇ।। ਸਭ ਨੂੰ ਜਾਪਣ ਲੱਗਿਆ ਮਾਨੋ ਕਸੂਰ ਮਾਰ ਹੀ ਲਈ ਹੈ। ਸਿੰਘਾਂ ਰਲ ਕੇ ਗੁਰਮਤਾ ਕੀਤਾ ਤੇ ਸਵੇਰੇ ਅੰਮ੍ਰਿਤ ਵੇਲੇ ਹੀ ਕੂਚ ਕਰਨ ਦਾ ਨਿਰਣਾ ਲਿਆ। ਹੁਣ ਜਦ ਮਹਾਰਾਜ ਨੇ ਹੀ ਆਗਿਆ ਦੇ ਦਿੱਤੀ ਸੀ ਤਾਂ ਖਾਲਸੇ ਨੇ ਕੋਈ ਚੰਗਾ ਮਾੜਾ ਦਿਨ ਥੋੜਾ ਉਡੀਕਣਾ ਸੀ ਤੇ ਨਾ ਹੀ ਜਿਆਦਾ ਬਹਿਸਾਂ ਵਿਚ ਪੈਣਾ ਸੀ।
ਸਰਦਾਰ ਹਰੀ ਸਿੰਘ ਭੰਗੀ ਲਈ ਤਾਂ ਰਾਤ ਕੱਟਣੀ ਔਖੀ ਹੋਈ ਪਈ ਸੀ। ਉਸ ਨੂੰ ਤਾਂ ਕਸੂਰ ਖਾਲਸੇ ਅੱਗੇ ਝੁਕਿਆ ਦਿਖਾਈ ਦੇ ਰਿਹਾ ਸੀ। ਉਸ ਨੇ ਸੁਪਨਾ ਦੇਖਿਆ ਕਿ ਲੱਖਾਂ ਭੇਡਾਂ ਦੇ ਵੰਗ ਨੂੰ ਇਕ ਸ਼ੇਰ ਦਵੱਲੀ ਫਿਰਦਾ ਸੀ।
"ਕਦ ਰਾਤ ਬੀਤੇਗੀ, ਕਦ ਦਲ ਕੂਚ ਕਰੇਗਾ", ਸਰਦਾਰ ਪਿਆ ਹੋਇਆ ਬੋਲਿਆ।
ਭੰਗੀ ਮਿਸਲ ਦੇ ਸੂਰਮਿਆਂ ਨੇ ਅੰਮ੍ਰਿਤ ਵੇਲੇ ਮਹਾਰਾਜ ਅੱਗੇ ਅਰਦਾਸ ਕੀਤੀ ਤੇ ਪੰਜ ਹਜ਼ਾਰ ਸਿੰਘਾਂ ਦਾ ਜੱਥਾ ਪਿੱਪਲੀ ਸਾਹਿਬ ਵੱਲ ਚੱਲ ਪਿਆ। ਪਿੱਪਲੀ ਸਾਹਿਬ ਹੀ ਉਹਨਾਂ ਨੂੰ ਬਾਕੀ ਚਾਰ ਮਿਸਲਾਂ ਨੇ ਮਿਲਣਾ ਸੀ।
ਸਿੰਘਾਂ ਦਾ ਦਸ ਕੁ ਹਜ਼ਾਰ ਘੋੜਸਵਾਰ ਤੇ ਪੰਜ ਕੁ ਹਜ਼ਾਰ ਪੈਦਲ ਦਾ ਇਕੱਠਾ ਖਲੋਤਾ ਲਸ਼ਕਰ ਕਸੂਰੀਆਂ ਦਾ ਕਾਲ ਹੀ ਜਾਪ ਰਿਹਾ ਸੀ। ਮੁਖੀ ਸਿੰਘਾਂ ਨੇ ਫੈਸਲਾ ਕਰਕੇ ਖਾਲਸੇ ਦੇ ਹੁਕਮਨਾਮੇ ਚਾਰੇ ਪਾਸੀਂ ਭਿਜਵਾ ਦਿੱਤੇ,
"ਗੁਰੂ ਸਵਾਰੇ ਖਾਲਸਾ ਜੀ, ਪੰਥ ਨੇ ਮਹਾਰਾਜ ਦਾ ਓਟ ਆਸਰਾ ਲੈ ਕੇ ਕਸੂਰ ਉੱਤੇ ਹੱਲਾ ਕਰਨ ਦਾ ਨਿਰਣਾ ਕਰ ਲਿਆ ਹੈ। ਖਾਲਸੇ ਪੰਥ ਦੀ ਲਾਜ ਹਿਤ ਜਿਸ ਤੈਨੂੰ ਵੀ ਲੜਨ ਮਰਨ ਦਾ ਚਾਉ ਹੈ ਤੁਰੰਤ ਗੁਰੂ ਕੀ ਵਡਾਲੀ ਆ ਦਰਸ਼ਨ ਦੇਵੇ"
ਦਲ ਨੇ ਦੂਜਾ ਪੜਾਅ ਗੁਰੂ ਕੀ ਵਡਾਲੀ ਕਰਨਾ ਸੀ। ਪੰਜ ਕੁ ਹਜ਼ਾਰ ਸਿੰਘ ਗੁਰੂ ਕੀ ਵਡਾਲੀ ਦਲ ਨੂੰ ਆ ਮਿਲਿਆ। ਹੌਲੀ ਹੌਲੀ ਜਿਵੇਂ ਜਿਵੇਂ ਸਿੰਘਾਂ ਨੂੰ ਪੰਥ ਦਾ ਸੁਨੇਹਾ ਮਿਲ ਰਿਹਾ ਸੀ ਗਿਣਤੀ ਵਧਦੀ ਜਾ ਰਹੀ ਸੀ। ਦਲ ਦਾ ਅਗਲਾ ਪੜਾਅ ਰਾਜੇ ਤਾਲ ਸੀ, ਜਿੱਥੇ ਚਾਰ ਕੁ ਹਜ਼ਾਰ ਸਿੰਘ ਹੋਰ ਆ ਰਲੇ।
ਹੁਣ ਸਿੰਘਾਂ ਦੀ ਗਿਣਤੀ ਚੌਵੀ ਹਜ਼ਾਰ ਹੋ ਚੁੱਕੀ ਸੀ ਤੇ ਕਸੂਰੀ ਪਨਾਨਾ ਦੀ ਗਿਣਤੀ ਬਾਰਾਂ ਲੱਖ ਸੀ। ਕੁਝ ਸਿੰਘਾਂ ਨੇ ਸਰਦਾਰ ਹਰੀ ਸਿੰਘ ਨੂੰ ਹਜ ਵੀ ਗਿਣਤੀਆਂ ਮਿਣਤੀਆਂ ਵਿਚ ਪਾਉਣ ਦਾ ਜਤਨ ਕੀਤਾ, ਪਰ ਸਰਦਾਰ ਤਾਂ ਆਪਣੇ ਫੈਸਲੇ 'ਤੇ ਅਟੱਲ ਸੀ। ਸ਼ੁੱਕਰਚੱਕੀਆ ਸੂਰਮਾ ਸਰਦਾਰ ਚੜਤ ਸਿੰਘ ਵੀ ਉਸ ਦੇ ਮੋਢੇ ਨਾਲ ਮੋਢਾ ਲਾ ਕੇ ਖਲੋਤਾ ਸੀ।
ਰਾਹ ਵਿਚ ਮਿਲਦੇ ਲੋਕ ਜੇ ਜੰਗ ਵਿਚ ਗਿਣਤੀ ਨੂੰ ਵੱਧ ਅਹਿਮੀਅਤ ਦਿੰਦੇ ਸਨ, ਉਹ ਬੋਲਦੇ, "ਕਿੱਥੇ ਮਾਰ ਲੈਣਗੇ ਜੀ ਇਹ ਕਸੂਰ ਨੂੰ, ਏਨੀ ਛੋਟੀ ਗਿਣਤੀ ਦੇ ਹੁੰਦਿਆਂ ਕਦ ਸਰ ਹੁੰਦੇ ਨੇ ਕਸੂਰ ਜਹੇ ਮੋਰਚੇ
ਪਰ ਜੋ ਖਾਲਸੇ ਦੀ ਤਾਸੀਰ ਤੋਂ ਜਾਣੂ ਹੁੰਦੇ, ਆਖਦੇ, "ਕਸੂਰ ਤਾਂ ਜੀ ਹੁਣ ਗਈ ਜਾਣੋ, ਪੰਥ ਜਦ ਤਹਈਆ ਕਰ ਲਵੇ ਤਾਂ ਬ੍ਰਹਿਮੰਡਾਂ ਨੂੰ ਜਿੱਤ ਲਵੇ, ਕਸੂਰ ਕਿਸ ਖੇਤ ਦੀ ਮੂਲੀ, ਹੁਣ ਨਹੀਂ ਬਚਦੀ"
"ਜੇ ਸਾਰੇ ਕਸੂਰੀਆਂ ਨੇ ਰਲ ਕੇ ਸ਼ਹਿਰ ਤੋਂ ਬਾਹਰ ਆ ਮੋਰਚਾ ਮੱਲ ਲਿਆ ਤਾਂ ਇਹਨਾਂ ਭੇਜਦਿਆਂ ਬਿੰਦ ਨਹੀਂ ਲਾਉਣਾ", ਕਿਸੇ ਰਾਹਗੀਰ ਨੇ ਬੋਲ ਮਾਰੇ, ਜੋ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਸੁਣ ਲਏ,
"ਭੱਜਣ ਵਾਲਿਆਂ ਦਾ ਤਾਂ ਪੰਥ ਹੀ ਨਹੀਂ ਇਹ ਭਾਈ। ਵਿਸਾਖੀ ਵਾਲੇ ਦਿਨ ਪਕਿਆਈ ਪਰਖੀ ਗਈ ਹੈ। ਮੀਂਹਾਂ, ਝੱਖੜਾਂ ਤੇ ਪਾਲਿਆਂ ਨੂੰ ਪਿੰਡੇ 'ਤੇ ਸਹਿ ਕੇ ਵਾਢੀ ਜੋਗ ਹੋਇਆ ਹੈ। ਸੋ ਹੁਣ ਨਹੀਂ ਥਿੜਕਦਾ ", ਸਰਦਾਰ ਨੇ ਹੱਸਦਿਆਂ ਹੋਇਆਂ ਰਾਹਗੀਰ ਨੂੰ ਜਵਾਬ ਦਿੱਤਾ।
"ਪੰਥ ਸਲਾਹ ਕਰਕੇ ਕਸੂਰ ਮਾਰਨ ਚੜਿਆ ਹੈ ਭਾਈ। ਪਰਸਵਾਰਥ ਜਾਨ ਕੁਰਬਾਨ ਕਰਨ ਚੱਲਿਆ ਹੈ ਪਰਮਾਤਮਾ ਸਹਾਈ ਹੋਵੇਗਾ", ਗੱਲਾਂ ਕਰ ਰਹੇ ਦੋ ਰਾਹਗੀਰਾਂ ਵਿਚੋਂ ਇਕ ਬੋਲਿਆ।
"ਜਦੋਂ ਕਸੂਰੀਆਂ ਅੱਗੋਂ ਤੋਪਾਂ ਦੇ ਮੂੰਹ ਖੋਲ੍ਹ ਦਿੱਤੇ, ਓਦੋਂ ਪੰਥ ਦੀ ਸਲਾਹ ਕੌਣ ਪੁੱਛਦਾ ਹੈ ਦੇਖਾਂਗੇ... ". ਦੂਜੇ ਨੇ ਜਵਾਬ ਦਿੱਤਾ।
"ਸ੍ਰੀ ਗ੍ਰੰਥ ਜੀ ਮਹਾਰਾਜ ਨੇ ਆਪ 'ਵਾਜ ਦਿੱਤੀ ਹੈ, ਉਹੀ ਸਹਾਈ ਹੋਣਗੇ ਤੇ ਕਦੇ ਨਾ ਝੁਕਣ ਵਾਲੀ ਕਸੂਰ ਨੂੰ ਦੁਨੀਆਂ ਖਾਲਸੇ ਅੱਗੇ ਗੋਡਿਆਂ ਭਾਰ ਦੇਖੇਗੀ", ਫਰਲੇ ਵਾਲਾ ਇਕ ਮਹਾਕਾਲ ਭੁਜੰਗੀ ਬੋਲਿਆ।
ਕੱਚੇ ਕੱਚੀਆਂ ਕਰ ਰਹੇ ਸਨ ਤੇ ਪੱਕੇ ਪਕਿਆਈ ਵਾਲੀਆਂ। ਇਸ ਤਰ੍ਹਾਂ ਇਹਨਾਂ ਕੱਚੀਆਂ ਪੱਕੀਆਂ ਨੂੰ ਸੁਣਦਾ ਸਿਖ ਦਲ ਕਸੂਰ ਵੱਲ ਅੱਗੇ ਵਧ ਰਿਹਾ
ਸੀ। ਅਗਲੇ ਪੜਾਅ 'ਤੇ ਖਾਲਸੇ ਨੇ ਦੀਵਾਨ ਲਗਾਇਆ। ਪਤਾ ਲੱਗਿਆ ਕਿ ਕਸੂਰ ਤੋਂ ਆਇਆ ਇਕ ਸਿਖ ਵੀ ਦੀਵਾਨ ਵਿਚ ਬੈਠਾ ਹੈ ਤਾਂ ਮੁਖੀ ਸਿੰਘਾਂ ਉਸ ਨੂੰ ਕੋਲ ਸੱਦਿਆ।
" ਹਾਂ ਭਾਈ ਗੁਰਮੁਖਾ, ਕੈਸੀ ਹੈ ਕਸੂਰ ਤੂੰਹੀ ਦੱਸ। ਕੀ ਜੇਹੀ ਸਭ ਪਾਸੇ ਧੁੰਮ ਹੈ ਵੈਸੀ ਹੀ ਹੈ ਕਿ ਐਵੇਂ ਰੋਲਾ ਹੀ ਹੈ ", ਸਰਦਾਰ ਹਰੀ ਸਿੰਘ ਨੇ ਕਸੂਰੀਏ ਸਿੰਘ ਨੂੰ ਕੋਲ ਬਿਠਾਉਂਦਿਆਂ ਕਿਹਾ।
"ਆਹੇ ਭਾਈ, ਨਾਲੇ ਇਹ ਵੀ ਦੱਸ ਕਿ ਖਾਲਸੇ ਦੇ ਸਵਾਗਤ ਲਈ ਕਸੂਰ ਦੀ ਤਿਆਰੀ ਕੈਸੀ ਹੈ। ਕੀ ਉਹਨਾਂ ਨੂੰ ਖਾਲਸੇ ਦੇ ਆਉਣ ਦੀ ਖਬਰ ਵੀ ਹੈ ਜਾਂ ਨਹੀਂ ?". ਰਾਮਗੜ੍ਹੀਆ ਸਰਦਾਰ ਬੋਲਿਆ।
ਕਸੂਰੀਏ ਸਿੰਘ ਨੇ ਬੋਲਣਾ ਸ਼ੁਰੂ ਕੀਤਾ,
"ਖਾਲਸਾ ਜੀ ਮੈਂ ਹੁਣੇ ਸਿੱਧਾ ਕਸੂਰ ਤੋਂ ਹੀ ਆ ਰਿਹਾ ਹਾਂ. ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾ ਨੂੰ ਜਾ ਰਿਹਾ ਸੀ, ਖਾਲਸੇ ਦੇ ਦੀਵਾਨ ਬਾਰੇ ਸੁਣਿਆਂ ਤਾਂ ਰੁਕ ਗਿਆ। ਸੱਚ ਤਾਂ ਇਹ ਹੈ ਕਿ ਖਾਲਸੇ ਦੇ ਆਉਣ ਦੀ ਰਤੀ ਭਰ ਵੀ ਸੂਹ ਨਹੀਂ ਪੁੱਜੀ ਹੈ ਕਸੂਰ। ਪਠਾਨਾ ਨੂੰ ਕੋਈ ਖਬਰ ਨਹੀਂ, ਉਹ ਤਾਂ ਆਪਣੀ ਤਾਕਤ ਦੇ ਨਸ਼ੇ ਵਿਚ ਡੁੱਬੇ ਹੋਏ ਲਾਪਰਵਾਹੀ ਦੇ ਆਲਮ ਵਿਚ ਆਰਾਮ ਕਰ ਰਹੇ ਹਨ। ਉਹਨਾਂ ਦੇ ਤਾਂ ਚਿੱਤ ਚੇਤੇ ਵੀ ਨਹੀਂ ਕਿ ਕੋਈ ਉਹਨਾਂ 'ਤੇ ਹਮਲਾ ਕਰ ਸਕਦਾ ਹੈ। ਕਸੂਰ ਦੀਆਂ ਗੜ੍ਹੀਆਂ ਦੇ ਦਰ ਖੁੱਲ੍ਹੇ ਹੋਏ ਹਨ। ਪਹਿਰੇ ਵਾਲੇ ਧੁੱਪ ਵਿਚ ਊਂਘ ਰਹੇ ਹਨ। ਤੋਪਚੀ ਛਾਵਾਂ ਵਿਚ ਬੈਠੇ ਯੱਕੜ ਮਾਰ ਰਹੇ ਹਨ। ਰੋਜ਼ਿਆਂ ਦੇ ਦਿਨ ਚੱਲ ਰਹੇ ਹਨ ਤੇ ਦੁਪਿਹਰ ਵੇਲੇ ਸਾਰੇ ਪਠਾਨ ਠੰਡੇ ਭੋਰਿਆਂ ਵਿਚ ਵੜ੍ਹ ਕੇ ਸੌਂ ਜਾਂਦੇ ਹਨ। ਤਾਕਤ ਦਾ ਨਸ਼ਾ ਇਸ ਕਦਰ ਸਿਰ ਚੜ੍ਹਿਆ ਹੋਇਆ ਹੈ ਕਿ ਹੁਣ ਤਾਂ ਖੁਦਾ ਦਾ ਭੈਅ ਵੀ ਨਹੀਂ ਖਾਂਦੇ। ਉਹਨਾਂ ਦਾ ਹੰਕਾਰ ਤਾਂ ਇਸ ਗੱਲੋਂ ਸੱਤਵੇਂ ਅਸਮਾਨ 'ਤੇ ਹੈ ਕਿ ਜਦ ਨਾਦਰ, ਅਬਦਾਲੀ, ਮਰਹੱਟੇ ਤੇ ਲਾਹੌਰ ਦਾ ਕੋਈ ਵੀ ਸੂਬੇਦਾਰ ਕਸੂਰ ਵੱਲ ਨਹੀਂ ਝਾਕ ਸਕਿਆ ਤਾਂ ਹੋਰ ਕੌਣ ਹਿੰਮਤ ਕਰ ਸਕਦਾ ਹੈ।
ਸੋ ਖਾਲਸਾ ਜੀ ਉਹ ਪੁਰੀ ਤਰ੍ਹਾਂ ਬੇਖਬਰ ਹਨ. ", ਉਸ ਸਿੰਘ ਨੇ ਸਾਰੀ ਸਥਿਤੀ ਖੋਲ੍ਹ ਕੇ ਦੱਸ ਦਿੱਤੀ ਤੇ ਨਾਲ ਹੀ ਕਹਿਣ ਲੱਗਾ,
“ਭੁੱਖੇ ਰਹਿਣ ਕਰਕੇ ਉਹ ਇਹਨੀ ਦਿਨੀ ਕਮਜ਼ੋਰ ਵੀ ਹੋ ਜਾਂਦੇ ਹਨ ਤੇ ਖਾਲਸੇ ਨੂੰ ਹੱਲਾ ਸਿਖਰ ਦੁਪਿਹਰੇ ਕਰਨਾ ਚਾਹੀਦਾ ਹੈ, ਤਦੋਂ ਉਹ ਅਵੇਸਲੇ
ਦੇ ਬਜ਼ਾਰਾਂ, ਗੜੀਆਂ ਵਿਚ ਦਾਖਲ ਹੋ ਗਿਆ ਤਾਂ ਕਿਤੇ ਜਾ ਕੇ ਕਸੂਰੀਏ ਪਠਾਨਾ ਨੂੰ ਕੁਝ ਸ਼ੱਕ ਹੋਇਆ। ਪਰ ਹੁਣ ਤੀਕ ਬਹੁਤ ਦੇਰ ਹੋ ਗਈ ਸੀ। ਸ਼ੱਕ 'ਤੇ ਕੋਈ ਪ੍ਰਤੀਕਰਮ ਦੇਣ ਦਾ ਸਮਾ ਬੀਤ ਚੁੱਕਾ ਸੀ।
ਜਦ ਪਠਾਨ ਪਹਿਰੇਦਾਰ ਭੇਜ ਕੇ ਗੜੀਆਂ ਦੇ ਦਰ ਭੇੜਨ ਲੱਗੇ ਤਾਂ ਅੰਦਰ ਫਿਰਦੇ ਸਿੰਘਾਂ ਨੇ ਕਿਰਪਾਨਾਂ ਦੀ ਭੇਟ ਚੜ੍ਹਾ ਦਿੱਤੇ । ਸਾਰੀ ਸਿਖ ਫੌਜ ਕਿਲ੍ਹਿਆਂ ਵਿਚ ਦਾਖਲ ਹੋ ਗਈ। ਕਸੂਰ ਦੇ ਮੁੱਖ ਦਰਵਾਜ਼ਿਆਂ 'ਤੇ ਸਿੰਘਾਂ ਨੇ ਆਪਣੇ ਪਹਿਰੇ ਬਿਠਾ ਦਿੱਤੇ ਤਾਂ ਕਿ ਬਾਹਰੋਂ ਕੋਈ ਮਦਦ ਨਾ ਪਹੁੰਚ ਸਕੇ। ਕੁਝ ਪਠਾਨ ਸੂਹੀਏ ਜਿਹਨਾਂ ਨੂੰ ਸਿੰਘਾਂ 'ਤੇ ਸ਼ੱਕ ਹੋ ਗਿਆ ਸੀ, ਚੁੱਪ ਚਪੀਤੇ ਪਾਸੇ ਲਿਜਾ ਕੇ ਗੁਪਤ ਢੰਗ ਨਾਲ ਪਾਰ ਬੁਲਾ ਦਿੱਤੇ ਗਏ।
"ਖਾਲਸਾ ਆ ਗਿਆ ਖਾਲਸਾ ਆ ਗਿਆ ". ਦਾ ਰੋਲਾ ਸਾਰੇ ਸ਼ਹਿਰ ਵਿਚ ਪੈ ਗਿਆ ਤੇ ਭਗਦੜ ਮੈਚ ਗਈ। ਲੋਕ ਆਪ ਮੁਹਾਰੇ ਜਿਧਰ ਮੂੰਹ ਆਇਆ ਭੇਜਣ ਲੱਗੇ। ਏਸ ਆਪੋ ਧਾਪੀ ਦਾ ਖਾਲਸੇ ਨੂੰ ਸਗੋਂ ਹੋਰ ਫਾਇਦਾ ਹੋ ਗਿਆ। ਭੀੜ ਵਿਚ ਰਲ ਕੇ ਉਹ ਜਿਧਰ ਲੋੜ ਹੁੰਦੀ ਪਹੁੰਚ ਜਾਂਦੇ ਤੇ ਪਠਾਨਾ ਦੀਆਂ ਨਜ਼ਰਾਂ ਵਿਚ ਵੀ ਨਾ ਆਉਂਦੇ।
ਅਵੇਸਲੇ ਤੁਰਕਾਂ 'ਤੇ ਖਾਲਸੇ ਦੀ ਤਲਵਾਰ ਐਸੀ ਚੱਲੀ ਕਿ ਉਹਨਾਂ ਨੂੰ ਸੰਭਲਣ ਦਾ ਮੌਕਾ ਹੀ ਨਾ ਮਿਲਿਆ। ਜੇ ਕੋਈ ਸੰਭਲਿਆ ਵੀ ਤਾਂ ਸੁਚੇਤ ਸਿੰਘਾਂ ਦੇ ਰਾਮਜੰਗਿਆਂ ਨੇ ਸਦਾ ਲਈ ਸੰਭਾਲ ਦਿੱਤਾ। ਭੋਰਿਆਂ ਵਿਚ ਸੁੱਤੇ ਪਠਾਨਾ 'ਤੇ ਤਾਂ ਸਿੰਘ ਮਾਨੋ ਬਿਜਲੀ ਬਣ ਕੇ ਡਿੱਗੇ। ਬਹੁਤ ਥੋੜੇ ਪਠਾਨਾ ਕੋਲ ਸ਼ਸਤਰ ਸਨ, ਜਿਆਦਾ ਕੋਲ ਛੋਟੀਆਂ ਕਟਾਰਾਂ ਤੇ ਛੁਰੀਆਂ, ਕਰਦਾਂ ਹੀ ਸਨ।
ਬੰਦੂਕਾਂ ਵਾਲੇ ਪਠਾਨ ਜਦ ਨੂੰ ਸ਼ਿਸਤ ਬੰਨ੍ਹਦੇ, ਕੋਲ ਖਲੋਤੇ ਸਿੰਘ ਉਹਨਾਂ ਨੂੰ ਝਟਕਾ ਦਿੰਦੇ।
ਤੇ ਜੇ ਕੋਈ ਪਠਾਨ ਗੋਲੀ ਚਲਾਉਣ ਦੀ ਸਥਿਤੀ ਵਿਚ ਹੁੰਦਾ ਵੀ ਤਾਂ ਉਹ ਕਿੱਧਰ ਚਲਾਉਂਦਾ ? ਸਿੰਘ ਤਾਂ ਉਸ ਦੇ ਕੋਈ ਨਜ਼ਰੀਂ ਪੈਂਦਾ ਨਹੀਂ ਸੀ, ਸਭ ਪਾਸੇ ਭਗਦੜ ਸੀ। ਇਸ ਤਰ੍ਹਾਂ ਕੁਝ ਪਠਾਨਾ ਨੇ ਗੋਲੀਆਂ ਨਾਲ ਆਪਣੇ ਕਦੇ ਹੀ ਮਾਰ ਲਏ।
ਅੱਖਾਂ ਮਲਦੇ ਬੁਰਜ਼ਾਂ ਵਿਚੋਂ ਨਿਕਲਦੇ ਕਈ ਪਠਾਨ ਸਿੰਘਾਂ ਨੇ ਆਪਣੇ ਬਰਛੇ, ਨੇਜ਼ਿਆਂ ਵਿਚ ਪਰੇ ਦਿੱਤੇ। ਇਕ ਗੜ੍ਹੀ ਫਤਹਿ ਕਰਕੇ ਸਿੰਘ ਦੂਜੀ ਗੜ੍ਹੀ ਵੱਲ ਹੋ ਤੁਰਦੇ। ਇਸ ਤਰ੍ਹਾਂ ਹੋਲੀ ਹੋਲੀ ਸਭ ਗੜ੍ਹੀਆਂ ਆਪਣੇ ਕਬਜ਼ੇ ਹੇਠ ਕਰ ਲਈਆਂ।
ਪਠਾਨ ਮੈਦਾਨ ਛੱੜ ਕੇ ਭੱਜਣ ਲੱਗੇ । ਸਿੱਘਾ ਨੇ ਭਗੋਤੀਆਂ ਧੂਹ ਲਈਆਂ। ਮੈਦਾਨ ਛੱਡ ਕੇ ਭੇਜਦੇ ਪਠਾਨਾ ਦਾ ਇਮਤਿਹਾਨ ਸਿੰਘਾਂ ਦੀਆਂ ਭਗੋਤੀਆਂ ਨੇ ਲਿਆ।
ਇਕ ਪਠਾਨ ਇਕ ਸਿੰਘ ਅੱਗ ਹੁੰਦਾ ਬੋਲਿਆ,
"ਤਲਵਾਰ ਤਾਂ ਸਾਡੇ ਦੋਹਾਂ ਦੇ ਹੱਥ ਹੈ ਤੂੰ ਵੀ ਲੁੱਟ ਮਾਰ ਕਰਨੀ ਹੈ। ਤੇ ਮੈਂ ਵੀ ਕਰਦਾ ਹਾਂ.. ਫੇਰ ਤੇਰਾ ਤੇ ਮੇਰਾ ਫਰਕ ਕਿਵੇਂ ਹੋਇਆ ?"
"ਬਹੁਤ ਫਰਕ ਹੈ.. ਤੇਰੀ ਤਲਵਾਰ ਕਿਸੇ ਦੁਨਿਆਵੀ ਰਾਜੇ ਅੱਗ ਜਵਾਬਦੇਹ ਹੈ ਤੇ ਮੈਂ ਅਕਾਲ ਪੁਰਖ ਕੀ ਫਉਜ ਦਾ ਸਿਪਾਹੀ ਹਾਂ '
"ਪਰ ਯੋਧੇ ਤਾਂ ਆਪਾਂ ਦੋਹੇਂ ਹੀ ਹੋਏ..
"ਹੋ ਸਕਦੇ. ਪਰ ਸਾਡੇ ਸਬਦਕੋਸ਼ਾਂ ਵਿਚ ਸੂਰਮਤਾਈ ਦੇ ਮਾਇਨੇ ਕਿਸੇ ਦੁਨਿਆਵੀ ਤਖ਼ਤ ਦੀ ਚਾਕਰੀ ਕਰਦੇ ਹੋਏ ਰਾਜ ਭਾਗ ਵਧਾਉਣਾ ਨਹੀਂ.. ਅਸੀਂ ਉਹ ਸੂਰਮੇਂ ਹਾਂ ਜਿਹਨਾਂ ਸ਼ਸਤਰ ਸਦਾ ਗਰੀਬ ਦੀ ਰੱਖਿਆ ਲਈ ਚੁੱਕੇ ਹਨ...
ਕਸੂਰ ਦੇ ਬਜ਼ਾਰ ਵਿਚ ਇਕ ਦੂਜੇ ਦੇ ਸਨਮੁਖ ਖਲੋਤੇ ਪਠਾਨ ਤੇ ਸਿੰਘ ਆਪਸ ਵਿਚ ਵਾਰਤਾਲਾਪ ਕਰ ਰਹੇ ਸਨ।
ਤੇ ਫੇਰ ਕੁਝ ਸਮੇਂ ਮਗਰੋਂ ਸਿਖ ਸੂਰਮਿਆਂ ਦੇ ਸ਼ਸਤਰਾਂ ਵਿਚੋਂ ਨਿਕਲਦੀ ਆਵਾਜ਼ ਸੁਣ ਕੇ ਸਭ ਦੰਗ ਰਹਿ ਗਏ। ਉਹਨਾਂ ਦੀਆਂ ਕਿਰਪਾਨਾਂ ਜੰਗ ਦੇ ਮੈਦਾਨ ਵਿਚ ਗਾ ਰਹੀਆਂ ਸਨ...
"ਗਨੀਮੁਲ ਸਿਕਸਤੈ॥
ਗਰੀਬੁਲ ਪਰਸਤੈ॥"
ਪਲਾਂ ਵਿਚ ਹੀ ਉਹ ਸ਼ਹਿਰ, ਜਿਸਨੇ ਨਾਦਰ, ਅਬਦਾਲੀ ਦਾ ਨੱਕ ਭੰਨਿਆਂ ਸੀ, ਖਾਲਸੇ ਅੱਗੇ ਡੰਡਾਉਤ ਕਰ ਰਿਹਾ ਸੀ। ਕਿੱਧਰ ਭਾਲੇ ਵੀ ਨਹੀਂ ਲੱਭੇ ਉਹ ਪਠਾਨ ਜਿਹਨਾਂ ਮਰਹੱਟਿਆਂ ਦੇ ਦੰਦ ਖੱਟੇ ਕਰਕੇ ਉਹਨਾਂ ਨੂੰ ਪੰਜਾਬ ਦਵੱਲਿਆ ਸੀ।
ਬਾਰ੍ਹਾਂ ਗੜੀਆਂ ਤੇ ਬਾਰਾਂ ਲੱਖ ਪਠਾਨਾ ਦੇ ਹੰਕਾਰ ਵਿਚ ਖਲੋਤੇ ਕਸੂਰ ਸਹਿਰ ਨੂੰ ਮਿੱਟੀ ਵਿਚ ਮਿਲਦਿਆਂ ਪਲ ਵੀ ਨਾ ਲੱਗਾ।
ਹੁਣ ਸਿੰਘਾਂ ਨੇ ਸਿਖ ਫੌਜ ਨੂੰ ਸ਼ਹਿਰ ਲੁੱਟਣ ਦੀ ਖੁੱਲ੍ਹ ਦੇ ਦਿੱਤੀ। ਸਾਰੇ. ਸ਼ਹਿਰ ਨੂੰ ਮਿਸਲਾਂ ਨੇ ਵੱਖ ਵੱਖ ਹਿੱਸਿਆਂ ਵਿਚ ਵੰਡ ਲਿਆ। ਕਸੂਰ ਵਿਚ
ਧਨ ਦੌਲਤ ਤੇ ਸੋਨੇ ਚਾਂਦੀ ਦੇ ਅੰਬਾਰ ਸਨ।
ਸ਼ਹਿਰ ਦੀ ਲੁੱਟ ਸੁਣ ਕੇ ਆਲੇ ਦੁਆਲੇ ਦੇ ਲੋਕ ਵੀ ਆ ਗਏ, ਝੋਲੀਆਂ ਭਰਨ। ਪਰ ਉਹਨਾਂ ਦੀਆਂ ਝੋਲੀਆਂ ਏਡੀਆਂ ਵੱਡੀਆਂ ਸਨ ਕਿ ਉਹਨਾਂ ਨੇ ਏਨਾ ਲੁੱਟਿਆ ਕਿ ਤਿੰਨ ਚਾਰ ਪੁਸਤਾਂ ਵਿਹਲੀਆਂ ਬੈਠ ਕੇ ਖਾ ਸਕਣ।
ਸਿੰਘਾਂ ਦਾ ਵਰਤਾਰਾ ਤਾਂ ਐਸਾ ਹੈ ਕਿ ਕਿਸੇ ਨੇ ਸੁੱਚੇ ਮੋਤੀ ਲਿਆ ਕੇ ਸਰਦਾਰ ਹਰੀ ਸਿੰਘ ਨੂੰ ਫੜਾਏ ਤਾਂ ਉਸ ਨੇ ਵਗਾਹ ਕੇ ਪਰ੍ਹਾਂ ਮਾਰੇ ਕਿ ਇਹਨਾਂ ਪੰਥਰਾਂ ਤੋਂ ਅਸੀਂ ਕੀ ਕਰਵਾਉਣਾ ਹੈ ਤੇ ਜਿਹਨਾਂ ਲੋਕਾਂ ਨੇ ਸਰਦਾਰ ਦੇ ਸਿੱਟੇ ਉਹ ਮੋਤੀ ਚੁੱਕੇ ਉਹਨਾਂ ਦੀਆਂ ਪੁਸ਼ਤਾਂ ਦੀਆਂ ਗਰੀਬੀਆਂ ਚੌਕੀਆਂ ਗਈਆਂ। ਸਰਦਾਰ ਤੇ ਉਸ ਦੇ ਸਾਥੀ ਸਿੰਘ ਤਾਂ ਕਸੂਰ ਦੇ ਤਬੇਲਿਆਂ ਵਿਚ ਪਹੁੰਚ ਗਏ ਜਿੱਥੇ ਨਸਲੀ ਈਰਾਨੀ ਤੇ ਅਰਬੀ ਘੋੜੇ ਬੰਨ੍ਹੇ ਹੋਏ ਸਨ। ਸਰਦਾਰਾਂ ਨੇ ਉਹ ਖੋਲ੍ਹੇ ਤੇ ਉਹਨਾਂ 'ਤੇ ਸਵਾਰ ਹੋ ਗਏ। ਉਹਨਾਂ ਦਾ ਇਹੋ ਖਜ਼ਾਨਾ ਸੀ
ਆਲੇ ਦੁਆਲੇ ਦੇ ਜੱਟ ਮੱਝਾਂ, ਬਲਦ ਖੋਲ੍ਹ ਕੇ ਲੈ ਗਏ। ਜੀਹਦੇ ਹੱਥ ਜੋ ਲੱਗਾ ਉਸ ਨੇ ਲੁੱਟਿਆ। ਕਸੂਰ ਦੀਆਂ ਗਲੀਆਂ ਦੇ ਤਾਂ ਪੱਥਰ ਵੀ ਮੋਤੀ ਹੀਰੇ ਸਨ। ਏਸ ਲੁੱਟ ਤੋਂ ਮਗਰੋਂ ਕਸੂਰ ਵਿਚ ਇਹ ਗੱਲ ਅਖਾਣ ਵਾਂਗ ਮਸ਼ਹੂਰ ਹੋ ਗਈ,
'ਭਿੱਛਕ ਭੂਪ ਸੁ ਤਹਿ ਭਏ ਗਏ ਭੂਪ ਸੁ ਭਿੱਛਕ ਹੋਇ'
ਕਿ ਕਸੂਰ ਵਿਚ ਜੋ ਰਾਜੇ ਸਨ ਮੰਗਤੇ ਹੋ ਗਏ ਤੇ ਮੰਗਤੇ ਰਾਜੇ ਬਣ ਗਏ।
ਪੂਰੇ ਦੇ ਦਿਨ ਇਹ ਲੁੱਟ ਚੱਲੀ ਤੇ ਤੀਜੇ ਦਿਨ ਦੂਰ ਦੇਸਾਂ ਦਾ ਮੁਲਖਈਆ ਵੀ ਕਸੂਰ 'ਤੇ ਲੁੱਟਣ ਦੀ ਨੀਤ ਨਾਲ ਚੜ੍ਹ ਆਇਆ।
ਜਦ ਬ੍ਰਾਹਮਣ ਨੂੰ ਸਿੰਘਾਂ ਦੀ ਕਸੂਰ ਫਤਹਿ ਦਾ ਪਤਾ ਲੱਗਿਆ ਤਾਂ ਉਹ ਤੀਜੇ ਦਿਨ ਸਰਦਾਰ ਹਰੀ ਸਿੰਘ ਨੂੰ ਲੱਭਦਾ ਹੋਇਆ ਉਹਨਾਂ ਕੋਲ ਆਇਆ। ਹਲਾਂਕਿ ਸਰਦਾਰ ਨੂੰ ਲੱਭਣ ਵਿਚ ਉਸ ਨੂੰ ਬਹੁਤੀ ਮਸ਼ੱਕਤ ਨਹੀਂ ਕਰਨੀ ਪਈ। ਹੁਣ ਤੀਕ ਸਾਰੀ ਕਸੂਰ ਸਰਦਾਰ ਦੀ ਜਾਣੂ ਹੋ ਚੁੱਕੀ ਸੀ। ਤਿੰਨ ਦਿਨ ਤਾਂ ਉਹ ਪਠਾਨਾ ਤੋਂ ਡਰਦਾ ਕੁਸਕਿਆ ਹੀ ਨਹੀਂ ਸੀ। ਹੁਣ ਜਦ ਉਸ ਨੂੰ ਪੱਕਾ ਹੋ ਗਿਆ ਕਿ ਪਠਾਨ ਤਾਂ ਕਸੂਰ ਛੱਡ ਕੇ ਹਰਨ ਹੋ ਗਏ ਹਨ ਤਾਂ ਉਹ ਕਿਸੇ ਠਾਹਰ ਤੋਂ ਬਾਹਰ ਆਇਆ ਤੇ ਬੋਲਿਆ,
"ਖਾਲਸਾ ਜੀ, ਜਿਸ ਪ੍ਰਯੋਜਨ ਲਈ ਤੁਸੀਂ ਕਸੂਰ ਮਾਰੀ ਹੈ, ਉਹ ਤਾਂ *ਚੇ ਰਹਿ ਗਿਆ ਹੈ। ਤੁਸੀਂ ਤਾਂ ਭੁੱਲ ਹੀ ਗਏ....
"ਓ ਭੁੱਲੇ ਕਾਹਨੂੰ ਆਂ ਪੰਡਤ ਜੀ, ਅਸੀਂ ਤਾਂ ਤੁਹਾਨੂੰ ਲੱਭਦੇ ਫਿਰਦੇ ਹਾਂ
ਕੁਝ ਸਿੰਘ ਵੀ ਭੇਜੇ ਸਨ ਤੁਹਾਨੂੰ ਟੋਲਣ ਲਈ, ਪਰ ਤੁਸੀਂ ਕਿਤੇ ਮਿਲੇ ਹੀ ਨਹੀਂ। ਹੁਣ ਸਾਨੂੰ ਤਾਂ ਤੁਹਾਡੀ ਤੀਵੀ ਦੀ ਪਛਾਣ ਨਹੀਂ ਨਾ, ਕੀਹਨੂੰ ਟੋਲੀਏ। ਤੁਸੀਂ ਚੱਲੋ ਅੱਗੇ ਲੱਗੋ ਤੇ ਦੱਸੋ ਕਿ ਕਿਸ ਗੜ੍ਹੀ ਵਾਲਿਆਂ ਚੁੱਕਿਆ ਸੀ ਉਸ ਨੂੰ"
ਹਲਾਂਕਿ ਬ੍ਰਾਹਮਣ ਪੱਕਾ ਕਰ ਕੇ ਹੀ ਆਇਆ ਸੀ ਤੇ ਉਸ ਨੂੰ ਪਤਾ ਸੀ ਕਿ ਕਸੂਰ ਫਤਹਿ ਹੋ ਗਿਆ ਹੈ, ਪਰ ਫੇਰ ਵੀ ਉਹ ਡਰ ਰਿਹਾ ਸੀ।
"ਤੁਸੀਂ ਮੈਨੂੰ ਆਪਣੇ ਨਾਲ ਘੋੜੇ 'ਤੇ ਹੀ ਬਿਠਾ ਲਓ ਖਾਲਸਾ ਜੀ ਏਥੋਂ ਦੂਰ ਹੈ ਉਹ ਥਾਂ,
" ਅਸੀਂ ਤੇਰੇ ਲਈ ਘੋੜਾ ਹੀ ਮੰਗਵਾ ਦਿੰਦੇ ਹਾਂ, ਘੋੜਿਆਂ ਦਾ ਕੋਈ ਘਾਟਾ ਤੇਰੀ ਜਾਨ ਨੂੰ", ਹੱਸਦਿਆਂ ਸਰਦਾਰ ਬੋਲਿਆ।
"ਨਹੀਂ ਜੀ ਮੈਨੂੰ ਘੋੜਾ
ਚਲਾਉਣਾ ਨਹੀਂ ਆਉਂਦਾ. ਤੁਸੀਂ ਮੈਨੂੰ ਆਪਣੇ ਨਾਲ "ਚਲਾਉਣ ਨੂੰ ਇਹ ਤੋਪ ਐ, ਘੋੜਾ ਚਲਾਈਦਾ ਨਹੀਂ ਹੁੰਦਾ, ਏਹਦੀ ਸਵਾਰੀ ਕਰੀਦੀ ਐ। ਚੱਲ ਆਜਾ " ਕਹਿੰਦਿਆਂ ਸਰਦਾਰ ਨੇ ਪੰਡਤ ਨੂੰ ਆਪਣੇ ਅਰਬੀ ਘੋੜੇ ਵੱਲ ਸੱਦਿਆ।
ਘੋੜੇ 'ਤੇ ਚੜ੍ਹਦਿਆਂ ਪੰਡਤ ਦੇ ਤਿੰਨ ਵਾਰ ਡਿੱਗਿਆ। ਫੇਰ ਸਰਦਾਰ ਨੇ ਆਪ ਖਿੱਚ ਕੇ ਉਸ ਨੂੰ ਉੱਤੇ ਬਿਠਾਇਆ।
"ਏਹਨੂੰ ਤਾਂ ਘੋੜੇ 'ਤੇ ਚੜ੍ਹਨਾ ਵੀ ਨਹੀਂ ਆਉਂਦਾ ", ਕੋਈ ਸਿੰਘ ਬੋਲਿਆ।
"ਓ ਭਾਈ! ਜੇ ਘੋੜੇ 'ਤੇ ਚੜ੍ਹਨਾ ਹੀ ਆਉਂਦਾ ਹੁੰਦਾ ਫੇਰ ਆਪਣੀ ਤੀਵੀਂ ਕਾਹਨੂੰ ਖੁਹਾਉਂਦਾ", ਸਰਦਾਰ ਹਰੀ ਸਿੰਘ ਦੀ ਗੱਲ ਸੁਣ ਕੇ ਸਾਰੇ ਸਿੰਘ ਹੱਸਣ ਲੱਗੇ।
ਉਸ ਗੜ੍ਹੀ ਵਿਚ ਜਿੱਥੇ ਬ੍ਰਾਹਮਣ ਦੀ ਤੀਵੀਂ ਸੀ, ਉਸਮਾਨ ਖਾਨ ਦੀ ਅਗਵਾਈ ਵਿਚ ਹਜੇ ਕੁਝ ਪਠਾਨ ਜਿਉਂਦੇ ਸਨ। ਖਾਲਸੇ ਨੇ ਤੇਗ ਵਾਹੀ ਤੇ ਪਲਾਂ ਵਿਚ ਹੀ ਪੰਜ ਸੋ ਪਠਾਨਾ ਦੇ ਸਿਰ ਧੜ੍ਹਾਂ ਤੋਂ ਵੱਖ ਕਰ ਦਿੱਤੇ। ਉਸਮਾਨ ਖਾਂ ਨੂੰ ਵੀ ਮੌਤ ਦੇ ਘਾਟ ਉਤਾਰਿਆ ਗਿਆ। ਸਿੰਘਾਂ ਨੇ ਬ੍ਰਾਹਮਣੀ ਨੂੰ ਬਾਹਰ ਲਿਆਂਦਾ।
ਬ੍ਰਾਹਮਣੀ ਦਾ ਸਿਰ ਪਲੋਸਦਿਆਂ ਭੰਗੀ ਸਰਦਾਰ ਹਰੀ ਸਿੰਘ ਨੇ ਉਸ ਨੂੰ ਬ੍ਰਾਹਮਣ ਵੱਲ ਤੋਰਿਆ ਤੇ ਬੋਲਿਆ, "ਬੇਝਿਜਕ ਖਾਲਸੇ ਦੇ ਦਰਬਾਰ ਵਿਚ
ਚਕਰਾਂ ਨੇ ਐਸਾ ਕਹਿਰ ਢਾਹਿਆ ਕਿ ਕਈ ਘੋੜਸਵਾਰਾਂ ਦੇ ਸਿਰ ਉਹਨਾਂ ਦੇ ਧੜ੍ਹਾਂ ਨਾਲੋਂ ਪਹਿਲਾਂ ਧਰਤੀ 'ਤੇ ਡਿੱਗ ਪਏ।
ਤੇ ਹਜੇ ਤਾਂ ਇਹਨਾਂ ਦਾ ਪੂਰਾ ਦਲ ਨਹੀਂ ਹੈ ਏਥੇ ", ਕਹਿੰਦਿਆਂ ਪਹਾੜੀਆਂ ਨੇ ਘੋੜੇ ਹੌਲੀ ਕਰ ਲਏ। ਉਹ ਮੂਹਰਲੀਆਂ ਕਤਾਰਾਂ ਵਿਚ ਤਾਂ ਪਹਿਲਾਂ ਹੀ ਨਹੀਂ ਸਨ, ਪਰ ਹੁਣ ਤਾਂ ਪਿੱਛੇ ਮੁੜਣ ਦਾ ਸੋਚਣ ਲੱਗੇ। ਤਦ ਨੂੰ ਆਸੇ ਪਾਸੇ ਪਿੰਡ ਗਏ ਸਿੰਘਾਂ ਨੇ ਪਿੱਛੋਂ ਹਮਲਾ ਕਰ ਦਿੱਤਾ। ਬਿਸ਼ੰਭਰ ਦਾਸ ਦੀਆਂ ਖਾਨਿਓ ਗਈਆਂ ਤੋਂ ਉਸ ਦਾ ਸਿਰ ਚਕਰਾਉਣ ਲੱਗਾ।
ਜਿਸ ਹੰਕਾਰ ਨੇ ਉਸ ਨੂੰ ਅੰਨ੍ਹਾ ਕੀਤਾ ਹੋਇਆ ਸੀ. ਉਹ ਚੂਰ ਚੂਰ ਹੋ ਗਿਆ ਤੇ ਜਦ ਤੀਕ ਉਸ ਦੀਆਂ ਅੱਖਾਂ ਖੁੱਲ੍ਹੀਆਂ ਤਾਂ ਖਾਲਸਾ ਸਿਰਾਂ 'ਤੇ ਆ ਚੜਿਆ ਖਲੋਤਾ ਸੀ। ਹਰਫਲਿਆ ਹੋਇਆ ਬਿਸ਼ੰਭਰ ਦਾਸ ਪਤਾ ਨਹੀਂ ਕਿਉਂ ਆਪਣੇ ਘੋੜੇ ਤੋਂ ਹੇਠਾਂ ਉਤਰ ਗਿਆ। ਕਰੋੜਸਿੰਘੀਏ ਸਰਦਾਰ ਕਰੋੜਾ ਸਿੰਘ ਨੇ ਇਕੋ ਵਾਰ ਨਾਲ ਉਸ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ ਤੇ ਬਿਸ਼ੰਭਰ ਦਾਸ ਦਾ ਸਿਰ ਕੰਦੁ ਵਾਂਗ ਹੇਠਾਂ ਜਾ ਪਿਆ।
ਦੀਵਾਨ ਦੇ ਮਰਨ ਦੀ ਦੇਰ ਸੀ ਕਿ ਫੌਜ ਜਿਧਰ ਮੂੰਹ ਆਇਆ ਭੱਜ ਤੁਰੀ। ਆਪਣਾ ਸਭ ਸਾਜੋ ਸਮਾਨ, ਵੱਡਾ ਤੋਪਖਾਨਾ ਤੇ ਗੋਲਾ ਬਾਰੂਦ ਛੱਡ ਕੇ ਇਸ਼ੰਭਰ ਦਾਸ ਦੇ ਸਿਪਾਹੀ ਪੱਤਰੇ ਵਾਚ ਗਏ। ਜਦ ਦੀਵਾਨ ਹੀ ਨਹੀਂ ਰਿਹਾ ਤਾਂ ਉਸ ਦੀ ਫੌਜ ਵੀ ਕਿਵੇਂ ਰਹਿੰਦੀ। ਪਹਾੜੀਏ ਤਾਂ ਕਿਧਰੇ ਦਿਸੇ ਹੀ ਨਹੀਂ। ਉਹ ਤਾਂ ਸ਼ਾਇਦ ਪਹਿਲਾਂ ਹੀ ਤਿੱਤਰ ਹੋ ਗਏ ਸਨ।
ਸਿੰਘਾਂ ਨੇ ਤੰਬੂ ਤੇ ਮਾਲ ਦੇ ਲੱਦੇ ਹੋਏ ਊਠ ਲੁੱਟ ਲਏ। ਵੀਹ ਹਜ਼ਾਰ ਦੇ ਲਗਭਗ ਘੋੜਾ ਸਿੰਘਾਂ ਦੇ ਹੱਥ ਲੱਗਿਆ। ਬਿਸ਼ੰਭਰ ਦਾਸ ਦਾ ਭਰਿਆ ਭਰਾਇਆ ਡੇਰਾ ਸਿੰਘਾਂ ਨੇ ਸਾਂਭ ਲਿਆ। ਉਸ ਦਾ ਖਾਸ ਤੋਸ਼ਾਖਾਨਾ ਭਾਲਿਆਂ ਵੀ ਨਹੀਂ ਲੱਭਿਆ। ਬਿਹਤਰੀਨ ਸ਼ਸਤਰ ਸਿੰਘਾਂ ਨੂੰ ਮਿਲ ਗਏ। ਜਿਹੜੇ ਸਿੰਘ ਪੈਦਲ ਸਨ ਘੋੜਿਆਂ 'ਤੇ ਸਵਾਰ ਹੋ ਗਏ। ਮਾੜੇ ਘੋੜਿਆਂ ਵਾਲਿਆਂ ਨੇ ਨਵੇਂ ਘੋੜੇ ਸੰਭਾਲ ਲਏ। ਕਈ ਸਿੰਘਾਂ ਕੋਲ ਤਾਂ ਦੇ ਦੇ ਤਿੰਨ ਤਿੰਨ ਘੋੜੇ ਹੋ ਗਏ। ਜਿਹਨਾਂ ਸਿੰਘਾਂ ਦੇ ਸ਼ਸਤਰ ਪੁਰਾਣੇ ਚਰਖਲ ਹੋ ਚੁੱਕੇ ਸਨ, ਉਹਨਾਂ ਦੇ ਕਮਰਕਸਿਆਂ ਵਿਚ ਦਰਸ਼ਨੀ ਕਿਰਪਾਨਾਂ ਆ ਗਈਆਂ। ਗੋਲ ਕੀ ਸਿੰਘਾਂ ਦੇ ਸਭ ਦਰਿਦ੍ਰ ਦੂਰ ਹੋ ਗਏ।
ਬਿਸ਼ੰਭਰ ਦਾਸ ਦਾ ਤੋਪਖਾਨਾ ਸਿੰਘਾਂ ਨੇ ਮੈਦਾਨ ਵਿਚ ਰੱਖ ਕੇ ਉੱਥੇ ਹੀ ਅੱਗ ਲਾ ਕੇ ਫੂਕ ਦਿੱਤਾ।
ਸਿੰਘ ਕਹੈਂ ਇਸ ਮਾਰੀਐ ਸ਼ਹਿਰੋਂ ਬਾਹਰ ਘੇਰ
ਅੱਗੇ ਸਾਖੀ ਸਰਹੰਦ ਮਾਰਨੇ ਕੋ ਚੱਲੀ।
ਸਰਹੰਦ ਨੂੰ ਪਹਿਲਾਂ ਵੀ ਦਲ ਖਾਲਸੇ ਨੇ ਦੋ ਵਾਰ ਮਾਰ ਲਿਆ ਸੀ। ਇਹ ਹੁਣ ਤੀਜਾ ਹਮਲਾ ਸੀ। ਜ਼ੈਨ ਖਾਂ ਦੀ ਤਾਂ ਪਹਿਲਾਂ ਹੀ ਬਸ ਹੋਈ ਪਈ ਸੀ। ਘੱਲੂਘਾਰੇ ਮਗਰੋਂ ਜਦ ਸਿੰਘ ਸਰਹੰਦ ਆਏ ਸਨ ਤਾਂ ਉਸ ਨੇ ਚੰਗਾ ਭਲਾ ਨਜ਼ਰਾਨਾ ਦੇ ਕੇ ਖਹਿੜਾ ਛੁਡਵਾ ਲਿਆ ਸੀ ਤੇ ਸਰਹੰਦ ਜਿਆਦਾ ਨੁਕਸਾਨੀ ਨਹੀਂ ਗਈ ਸੀ, ਪਰ ਲੱਛਮੀ ਨਰਾਇਣ ਦੀ ਚੁੱਕ ਨੇ ਉਸ ਨੂੰ ਦੁਬਾਰਾ ਸਿੰਘਾਂ ਅੱਗੇ ਜਾ ਖੜ੍ਹਾ ਕੀਤਾ ਤੇ ਉਹ ਦਲ ਖਾਲਸੇ ਤੋਂ ਬੁਰੀ ਤਰ੍ਹਾਂ ਹਾਰ ਖਾ ਕੇ ਤੇ ਸਭ ਕੁਝ ਲੁਟਵਾ ਕੇ ਪਿੱਛੇ ਮੁੜੇ ਸਨ।
ਜ਼ੈਨ ਖਾਂ ਨੂੰ ਸਿੰਘਾਂ ਦੀ ਸਰਹੰਦ ਨਾਲ ਨਫਰਤ ਦਾ ਕਾਰਨ ਵੀ ਪਤਾ ਸੀ। ਸਰਹੰਦ ਉਹ ਸਿਰਫ ਜ਼ੈਨ ਖਾਂ ਜਾਂ ਅਫਗਾਨਾ ਲਈ ਜਾਂ ਘੱਲੂਘਾਰੇ ਦਾ ਬਦਲਾ ਲੈਣ ਲਈ ਹੀ ਨਹੀਂ ਆ ਰਹੇ ਸਨ, ਸਰਹੰਦ ਨਾਲ ਤਾਂ ਸਿੰਘਾਂ ਦਾ ਪੁਰਾਣਾ ਹਿਸਾਬ ਸੀ। ਜਦ ਵੀ ਉਹਨਾਂ ਨੂੰ ਵਿਹਲ ਮਿਲਦੀ ਤੇ ਮੌਕਾ ਲੱਗਦਾ ਤਾਂ ਉਹ ਸਰਹੰਦ ਨੂੰ ਮਾਰ ਲੈਂਦੇ ਸਨ। ਜ਼ੈਨੇ ਨੂੰ ਮਰਾਠਿਆਂ ਵੇਲੇ ਸਿੰਘਾਂ ਵੱਲੋਂ ਸਰਹੰਦ ਦੀ ਕੀਤੀ ਤਬਾਹੀ ਦਾ ਵੀ ਚੇਤਾ ਆ ਰਿਹਾ ਸੀ।
ਏਧਰ ਤਰਨੇ ਦਲ ਨੇ ਕਸੂਰ ਮਾਰ ਲਿਆ ਤੇ ਬੁੱਢਾ ਦਲ ਨੇ ਸਾਰਾ ਦੁਆਬਾ ਸੋਧ ਦਿੱਤਾ ਤੇ ਹੁਣ ਸਿੰਘਾਂ ਦੀਆਂ ਸਾਰੀਆਂ ਮਿਸਲਾਂ ਇਕੋ ਪਾਸੇ ਹੋ ਤੁਰੀਆਂ। ਜਦ ਦਲ ਸਰਹੰਦ ਦੇ ਲਗਭਗ ਕਰੀਬ ਹੀ ਪਹੁੰਚ ਗਿਆ ਤਾਂ ਸੂਹੀਏ ਸਿੰਘਾਂ ਨੇ ਖਬਰ ਦਿੱਤੀ,
"ਖਾਲਸਾ ਜੀ, ਜੈਨਾ ਤਾਂ ਆਪਣੇ ਇਲਾਕੇ ਉਗਰਾਹੁਣ ਨਿਕਲਿਆ ਹੋਇਆ ਹੈ"
"ਫੇਰ ਤਾਂ ਸਗੋਂ ਮਤਾ ਹੋਰ ਸਾਡੇ ਪੱਖ ਦਾ ਹੋ ਗਿਆ। ਸਰਹੰਦ ਖਾਲੀ ਪਈ ਹੈ, ਚਲੋ ਮੱਲ ਲੈਂਦੇ ਹਾਂ ", ਸਰਦਾਰ ਜੱਸਾ ਸਿੰਘ ਖਬਰ ਸੁਣਦਿਆਂ ਬੋਲੇ।
ਓਧਰ ਜ਼ੈਨ ਖਾਂ ਦੇ ਸੂਹੀਆਂ ਨੇ ਵੀ ਉਸ ਨੂੰ ਸੂਹ ਜਾ ਦਿੱਤੀ ਕਿ ਖਾਲਸਾ
ਸਰਹੱਦ 'ਤੇ ਹਮਲਾ ਕਰਨ ਲਈ ਆ ਰਿਹਾ ਹੈ।
"ਕਿਸ ਸਰਦਾਰ ਦਾ ਜੱਥਾ ਹੈ ?", ਜੈਨਾ ਬੋਲਿਆ।
"ਸਾਰੇ ਸਰਦਾਰ ਨੇ ਹਜੂਰ ਸਭ ਮਿਸਲਾਂ " ਸੁਣਦਿਆਂ ਚੈਨੇ ਦੀਆਂ ਖਾਨਿਓ ਗਈਆਂ।
"ਕਿੰਨੀ ਕੁ ਦੂਰ ਨੇ ਹਜੇ ਸਰਹੰਦ ਤੋਂ ?"
"ਹਜੇ ਤਾਂ ਪਿੱਛੇ ਸਨ ਹਜੂਰ, ਪਰ ਉਹ ਹਨੇਰੀ ਦੀ ਤੇਜ਼ੀ ਨਾਲ ਆ ਰਹੇ ਸਨ, ਜੇ ਉਸੇ ਗਤੀ ਨਾਲ ਆਉਂਦੇ ਰਹੇ ਤਾਂ ਸ਼ਾਮਾਂ ਤੀਕ ਸਰਹੰਦ ਦੀਆਂ ਬਰੂਹਾਂ 'ਤੇ ਹੋਣਗੇ
"ਤੇਜ਼ੀ ਨਾਲ ਸਰਹੰਦ ਨੂੰ ਕੂਚ ਕਰੋ ". ਜੈਨ ਖਾਂ ਘੋੜਾ ਸਰਹੰਦ ਵੱਲ ਮੌਤਦਿਆਂ ਚੀਕਿਆ। ਸਾਰੀ ਟੁਕੜੀ ਨੇ ਫੁਰਤੀ ਨਾਲ ਘੋੜੇ ਸਰਹੰਦ ਵੱਲ ਭਜਾ ਦਿੱਤੇ।
ਜ਼ੈਨ ਖਾਂ ਕਿਸੇ ਵੀ ਤਰ੍ਹਾਂ ਸਿੰਘਾਂ ਦੇ ਆਉਣ ਤੋਂ ਪਹਿਲਾਂ ਸਰਹੰਦ ਪਹੁੰਚ ਜਾਣਾ ਚਾਹੁੰਦਾ ਸੀ। ਸਰਹੰਦ ਦਾ ਕਿਲ੍ਹਾ ਹੀ ਉਸ ਲਈ ਸਭ ਤੋਂ ਸੁਰੱਖਿਅਤ ਥਾਂ ਸੀ।
" ਖਾਲਸਾ ਜੀ ਜੇ ਚੈਨਾ ਸਾਤੋਂ ਪਹਿਲਾਂ ਸਰਹੰਦ ਪਹੁੰਚ ਗਿਆ ਤਾਂ ਲੜਾਈ ਲੱਬੀ ਚਲੀ ਜਾਵੇਗੀ", ਇਕ ਸੂਹੀਆ ਸਿੰਘ ਬੋਲਿਆ।
"ਜੀ ਖਾਲਸਾ ਜੀ, ਮੈਦਾਨ ਵਿਚ ਹਥ ਆਇਆ ਸੁਰ ਜੇ ਭੱਜ ਕੇ ਆਪਣੇ ਘੁਰਨੇ ਵਿਚ ਵੜ ਗਿਆ ਤਾਂ ਤੰਗ ਕਰੇਗਾ। ਸੋ ਸਰਹੰਦ ਮਾਰਨ ਤੋਂ ਵੀ ਪਹਿਲਾਂ ਜੈਨੇ ਦਾ ਕੰਮ ਨਬੇੜੀਏ...", ਸਰਦਾਰ ਚੜ੍ਹਤ ਸਿੰਘ ਨੇ ਘੋੜੇ ਨੂੰ ਅੱਡੀ ਲਾਈ।
ਏਧਰ ਖਾਲਸਾ ਵੀ ਜੈਨੇ ਨੂੰ ਕਿਸੇ ਹਾਲਤ ਵਿਚ ਵੀ ਸਰਹੰਦ ਤੋਂ ਬਾਹਰ ਹੀ ਘੇਰਨਾ ਚਾਹੁੰਦਾ ਸੀ।
ਜਦ ਜੈਨਾ ਸਰਹੰਦ ਦੇ ਕਰੀਬ ਪਹੁੰਚਿਆ ਤਾਂ ਉਸ ਦੇ ਹਲਕਾਰਿਆਂ ਨੇ ਖਬਰ ਦਿੱਤੀ,
"ਖਾਲਸਾ ਤਾਂ ਸਰਹੰਦ ਪਹੁੰਚ ਗਿਆ ਹੈ ਖਾਨ ਸਾਹਬ..."
ਤੇ ਜ਼ੈਨਾ ਹੱਥ ਮਲਦਾ ਹੀ ਰਹਿ ਗਿਆ। ਹੁਣ ਕੁਝ ਨਹੀਂ ਹੋ ਸਕਦਾ ਸੀ। ਖਾਲਸੇ ਨੇ ਸਰਹੰਦ ਜਾਂਦੇ ਸਾਰੇ ਰਾਹਾਂ ਨੂੰ ਘੇਰ ਲਿਆ ਸੀ।
“ਪਤਾ ਹੁੰਦਾ ਤਾਂ ਅਸੀਂ ਸ਼ਹਿਰੋਂ ਬਾਹਰ ਹੀ ਨਾ ਜਾਂਦੇ, ਕੀ ਥੁੜਿਆ ਪਿਆ ਸੀ ਮਾਮਲੇ ਬਿਨਾ", ਜ਼ੈਨਾ ਚਿੱਤ ਵਿਚ ਆਪਣੇ ਆਪ ਨੂੰ ਕੋਸ ਰਿਹਾ ਸੀ। ਉਸ ਨੂੰ ਆਪਣੇ ਹਲਕਾਰਿਆਂ 'ਤੇ ਵੀ ਗੁੱਸਾ ਆ ਰਿਹਾ ਸੀ,
"ਨਿਹਾਰੀ ਤੇ ਕਬਾਬ ਖਾਣ ਲਈ ਹੀ ਪਾਲ ਰਹੇ ਹਾਂ ਅਸੀਂ ਤਾਂ ਤੁਹਾਨੂੰ. ਬਿਪਤਾ ਪੈਣ ਤੋਂ ਪਹਿਲਾਂ ਕਦੇ ਕੰਮ ਨਹੀਂ ਆਏ ਤੁਸੀਂ " ਉਹ ਹਲਕਾਰਿਆਂ ਨੂੰ ਬੋਲਿਆ ਤੇ ਸਭ ਸੂਹੀਏ ਸਿਰ ਨਿਵਾਈ ਖੜ੍ਹੇ ਸਨ।
ਪਰ ਹੁਣ ਜੈਨਾ ਚਾਹੇ ਕਿਸੇ 'ਤੇ ਵੀ ਗੁੱਸਾ ਕੱਢ ਲੈਂਦਾ, ਲੰਘਿਆ ਵੇਲਾ ਤਾਂ ਹਥ ਨਹੀਂ ਆ ਸਕਦਾ ਸੀ।
"ਕਿਉਂ ਨਾ ਆਪਾਂ ਆਲਾ ਸਿਹੁੰ ਨੂੰ ਸੁਨੇਹਾਂ ਘਲਵਾ ਕੇ ਦੇਖੀਏ..", ਉਸ ਨੇ ਵਜੀਰਾਂ ਨੂੰ ਪੁੱਛਿਆ, ਕਿਸੇ ਵੀ ਤਰ੍ਹਾਂ ਉਹ ਇਸ ਬਿਪਤਾ ਤੋਂ ਬਚਣਾ ਚਾਹੁੰਦਾ ਸੀ।
"ਅਣਗਿਣਤ ਵਾਰ ਅਸੀਂ ਪਹਿਲਾਂ ਵੀ ਸੰਧੀ ਦੇ ਜਤਨ ਕਰ ਚੁੱਕੇ ਹਾਂ ਤੇ ਹਰ ਵਾਰ ਸਿੰਘਾਂ ਨੇ ਸਾਡੀਆਂ ਜਾਇਦਾਦਾਂ ਤੇ ਇਲਾਕਿਆਂ ਦੀਆਂ ਪੇਸ਼ਕਸਾਂ ਠੁਕਰਾਈਆਂ ਨੇ । ਹੁਣ ਜਦ ਸਿੰਘ ਸਰਹੰਦ ਪੁੱਜ ਹੀ ਗਏ ਹਨ ਤੇ ਸ਼ਹਿਰ ਉਹਨਾਂ ਦੇ ਕਬਜ਼ੇ ਵਿਚ ਹੀ ਹੈ ਤਾਂ ਅਸੀਂ ਹੋਰ ਕੀ ਲਾਲਚ ਦੇ ਲਵਾਂਗੇ ਉਹਨਾਂ ਨੂੰ... ਨਾਲੇ ਹੁਣ ਸੁਨੇਹੇਂ ਘਲਾਉਣ ਦਾ ਸਮਾ ਵੀ ਕਦ ਬਚਿਆ ਹੈ ਸਾਡੇ ਕੋਲ... ਦਰਬਾਰੀ ਦੀ ਗੱਲ ਸੁਣ ਕੇ ਜ਼ੈਨਾ ਚੁੱਪ ਹੋ ਗਿਆ।
ਉਸ ਦਾ ਵੱਸ ਚੱਲਦਾ ਤਾਂ ਉੱਡ ਕੇ ਸਰਹੰਦ ਦੇ ਕਿਲ੍ਹੇ ਵਿਚ ਪਹੁੰਚ ਜਾਂਦਾ। ਸ਼ਾਇਦ ਹੀ ਜ਼ੈਨ ਖਾਂ ਨੇ ਕਦੇ ਆਪਣੇ ਆਪ ਨੂੰ ਏਨਾ ਕੋਸਿਆ ਹੋਵੇ, ਜਿੰਨਾ ਉਹ ਅੱਜ ਮਾਮਲਾ ਇਕੱਠਾ ਕਰਨ ਲਈ ਬਾਹਰ ਜਾਣ ਕਰਕੇ ਕੋਸ ਰਿਹਾ ਸੀ। ਘੱਲੂਘਾਰਾ ਹੋਣ ਮਗਰੋਂ ਕਿੰਨੇ ਮਹੀਨਿਆਂ ਤੋਂ ਹੀ ਉਹ ਕਿਲ੍ਹੇ ਵਿਚੋਂ ਬਾਹਰ ਨਹੀਂ ਨਿਕਲਿਆ ਸੀ। ਸਿੰਘਾਂ ਨੇ ਮਲੇਰਕੋਟਲਾ ਮਾਰਿਆ, ਖੇੜੀ ਤੇ ਮੋਰਿੰਡਾ ਤਬਾਹ ਕੀਤੇ, ਕੁਰਾਲੀ ਲਛਮੀ ਨਰਾਇਣ ਨੂੰ ਲੁੱਟਿਆ, ਪਰ ਜ਼ੈਨਾ ਕਦੇ ਸਰਹੰਦ ਛੱਡ ਕੇ ਨਹੀਂ ਗਿਆ। ਪਰ ਅੱਜ...
ਅਸਲ ਵਿਚ ਅੱਜ ਬਾਹਰ ਜਾਣਾ ਜ਼ੈਨੇ ਦੀ ਮਜਬੂਰੀ ਵੀ ਬਣ ਗਿਆ ਸੀ। ਇਕ ਤਾਂ ਏਨੇ ਮਹੀਨਿਆਂ ਤੋਂ ਅੰਦਰ ਬੈਠੇ ਰਹਿਣ ਕਰਕੇ ਖਰਚਾ ਬਹੁਤਾ ਹੋ ਗਿਆ ਸੀ ਤੇ ਅੰਦਰੋਂ ਸਰਕਾਰੀ ਖਜ਼ਾਨਾ ਮੁੱਕਦਾ ਜਾ ਰਿਹਾ ਸੀ ਤੇ ਦੂਜਾ ਬਾਹਰ ਸਿੰਘਾਂ ਦੀ ਚੜ੍ਹਤ ਵਧਣ ਕਰਕੇ ਬਹੁਤੀਆਂ ਥਾਵਾਂ ਤੋਂ ਮਾਮਲਾ ਆਉਣਾ ਬੰਦ ਹੋਇਆ ਪਿਆ ਸੀ। ਤਨਖਾਹ ਨਾ ਦੇਣ ਕਰਕੇ ਫੌਜ ਰੋਲਾ ਪਾ ਰਹੀ ਸੀ ਤੇ ਉਹ ਕਿੰਨੇ ਚਿਰ ਤੋਂ ਉਹਨਾਂ ਨੂੰ ਅਫਗਾਨ ਗਿਲਜਿਆਂ ਦਾ ਡਰ ਦੇ ਕੇ ਚੁੱਪ ਕਰਵਾ ਰਿਹਾ ਸੀ। ਜ਼ੈਨ ਖਾਂ ਦੇ ਜ਼ੁਲਮਾਂ ਤੋਂ ਹੁਣ ਉਸ ਦੀ ਸੈਨਾ ਵੀ ਅੱਕੀ ਪਈ ਸੀ।
ਤਨਖਾਹ ਦੇ ਨਾਮ 'ਤੇ ਉਹਨਾਂ ਨੂੰ ਤਨਖਾਹ ਦੇ ਇਕ ਚੌਥਾਈ ਮੁੱਲ ਦੇ ਦਾਣੇ ਦਿੱਤੇ ਜਾਂਦੇ ਸਨ। ਪਰ ਹੁਣ ਅੱਤ ਹੋ ਗਈ ਸੀ ਤੇ ਸੈਨਾ ਬਗਾਵਤ 'ਤੇ ਉਤਰ ਆਈ ਸੀ। ਇਸੇ ਕਰਕੇ ਜੈਨੇ ਨੂੰ ਮਾਮਲਾ ਇਕੱਠਾ ਕਰਨ ਲਈ ਬਾਹਰ ਨਿਕਲਣਾ ਪਿਆ ਸੀ।
"ਕਿਉਂ ਨਾ ਅਸੀਂ ਸਿੰਘਾਂ ਦੇ ਕਿਸੇ ਕਮਜ਼ੋਰ ਪਾਸੇ 'ਤੇ ਹਮਲਾ ਕਰੀਏ ਤੇ ਜੇਰੇ ਚੋਰੀ ਸਰਹੰਦ ਵੜ੍ਹ ਜਾਈਏ", ਇਕ ਵਾਰ ਸਰਹੰਦ ਦਾਖਲ ਹੋ ਜਾਣ ਦੀ ਜਿੰਨੀ ਵਾਹ ਲੱਗ ਸਕਦੀ ਸੀ ਜ਼ੈਨਾ ਲਾਉਣੀ ਚਾਹੁੰਦਾ ਸੀ। ਉਸ ਦਾ ਟੀਚਾ ਸਿੰਘਾਂ ਨਾਲ ਮੱਥਾ ਲਾਉਣਾ ਤਾਂ ਸੀ ਹੀ ਨਹੀਂ, ਉਹ ਤਾਂ ਕਿਸੇ ਤਰ੍ਹਾਂ ਕਿਲ੍ਹੇ ਤੀਕ ਪਹੁੰਚ ਜਾਣਾ ਚਾਹੁੰਦਾ ਸੀ।
"ਖਾਨ ਸਾਹਬ... ਇਕ ਸਾਹੋ ਸਾਹ ਹੋਈ ਆਉਂਦੇ ਹਲਕਾਰੇ ਦੀ ਆਵਾਜ਼ ਸੁਣ ਕੇ ਜੈਨੇ ਨੇ ਪਿੱਛੇ ਮੁੜ ਕੇ ਦੇਖਿਆ। ਪਤਾ ਤਾਂ ਉਸ ਨੂੰ ਹਲਕਾਰੇ ਦੇ ਬੋਲਣ ਤੋਂ ਪਹਿਲਾਂ ਹੀ ਲੱਗ ਗਿਆ ਸੀ ਕਿ ਕੋਈ ਸੁਖ ਦੀ ਖਬਰ ਨਹੀਂ, ਪਰ ਫੇਰ ਵੀ ਹਲਕਾਰਾ ਬੋਲਿਆ ਤਾਂ ਅਬਦਾਲੀ ਦਾ ਦਿਲ ਡੁੱਬਣ ਹੀ ਲੱਗ ਪਿਆ,
"ਸਿੰਘ ਪਿੱਛੋਂ ਵੀ ਚੜੇ ਆ ਰਹੇ ਨੇ ਖਾਨ ਸਾਹਬ, ਠੀਕਰੀਵਾਲੇ ਵਾਲੇ ਪਾਸਿਓ ਬਰਨਾਲੇ
"ਕਿਸੇ ਸੁਖ ਦੀ ਖਬਰ ਲਈ ਵੀ ਕਦੇ ਏਨੇ ਭੱਜੇ ਆਇਆ ਕਰੋ. " ਖਿਝਦਾ ਹੋਇਆ ਜ਼ੈਨਾ ਬੋਲਿਆ। ਪਰ ਹੁਣ ਕੋਈ ਚਾਰਾ ਨਹੀਂ ਬਚਿਆ ਸੀ, ਜੈਨੇ ਨੂੰ ਜਾਂ ਤਾਂ ਸਿੰਘਾਂ ਨਾਲ ਟੱਕਰ ਲੈਣੀ ਪੈਣੀ ਸੀ ਤੇ ਜਾਂ ਸਮਰਪਨ.. ਭੱਜਣ ਦਾ ਕੋਈ ਰਾਹ ਨਹੀਂ ਸੀ।
ਸਿੰਘਾਂ ਨੇ ਦਲ ਨੂੰ ਦੋ ਹਿੱਸਿਆਂ ਵਿਚ ਵੰਡ ਲਿਆ। ਬੁੱਢਾ ਦਲ ਭਾਗਨਪੁਰ ਕੋਲ ਡਟ ਗਿਆ ਤੇ ਤਰਨਾ ਦਲ ਨੇ ਪੰਜੇਵਾਲ ਕੋਲ ਮੋਰਚੇ ਮੱਲ ਲਏ।
ਜੈਨ ਖਾਂ ਆਪਣੀ ਫੌਜ ਸਮੇਤ ਨਨਹੇੜੇ ਪਿੰਡ ਕੋਲ ਖਲੋਤਾ ਸੀ।
'ਮੁਕਾਬਲਾ ਜਾਂ ਸਮਰਪਨ'
ਇਹ ਦੋਹੇਂ ਵਿਚਾਰ ਉਸ ਦੇ ਮਨ ਵਿਚ ਚੱਲ ਰਹੇ ਸਨ।
ਪਰ ਉਹ ਆਪਣੀ ਥਾਂ ਤੋਂ ਇਕ ਪੈਰ ਵੀ ਅੱਗੇ ਨਹੀਂ ਵਧਿਆ। ਆਥਣ ਤੇ ਰਾਤ ਆ ਗਈ ਤੇ ਜੈਨ ਖਾਂ ਘੋੜੇ 'ਤੇ ਹੀ ਬੈਠਾ ਰਿਹਾ। ਡਰਦਾ ਉਹ ਇਕ ਪਲ ਲਈ ਵੀ ਹੇਠਾਂ ਨਹੀਂ ਉਤਰਿਆ। ਉਸ ਨੂੰ ਆਪਣਾ ਆਪ ਉਸ ਤਿੱਤਰ ਜਿਹਾ ਜਾਪ ਰਿਹਾ ਸੀ, ਜਿਸ ਨੇ ਆਪਣੀਆਂ ਤਿੰਨੇ ਵੱਡੀਆਂ ਉਡਾਰੀਆਂ ਮਾਰ
ਲਈਆਂ ਸਨ। ਸਿਕਾਰੀ ਆਉਣ ਵਾਲਾ ਸੀ ਤੇ ਉਸ ਨੇ ਦਬਚਿਆ ਜਾਣਾ ਹੈ। ਜਾਂ ਫਿਰ ਉਸ ਸਹੇ ਵਾਂਗ ਜੋ ਲਗਭਗ ਸ਼ੇਰ ਦੇ ਜਬਾਤਿਆਂ ਵਿਚ ਆਉਣ ਵਾਗ ਦੀ ਔਖ ਨਹੀਂ ਹੋਈ। ਪਰ ਚੇਨ ਖਾਂ ਬੁਰੀ ਤਰ੍ਹਾਂ ਬੇਰ ਗਿਆ। ਏਧਰ ਸਿੰਘ ਤਾਂ ਰਹਿੰਦ ਹੀ ਘੋੜਿਆਂ ਦੀਆਂ ਸਰਬਲੋਹੀ ਦੇਹਾਂ ਲਈ ਇਹ ਰਾਤ ਕੋਈ ਵੱਖਰੀ ਥਾਂ ਤੇ ਨਾਲੇ ਦਿਨ ਤੇ ਰਾਤ ਦੇ ਫਰਕ ਵੀ ਉਹਨਾਂ ਲਈ ਬਹੁਤ ਮਾਇਨ ਨਹੀਂ ਰਖਦੇ ਸਨ।
ਥੱਕੇ ਅੱਕੇ ਪਏ ਜੈਨ ਖਾਂ ਦੇ ਮਨ ਵਿਚ ਬਚਾਅ ਦੀ ਇਹ ਤਸੀਲ ਆਈ। ਉਸ ਕੋਲ ਜਿੰਨੀਆਂ ਵੀ ਛੋਟੀਆਂ ਤੋਪਾਂ ਤੇ ਰਹਿਰਲੇ ਸਨ, ਉਸ ਨੇ ਆਪਣੀ ਫੌਜ ਵਿਚ ਸ਼ਾਮਲ ਅਫਗਾਨ ਗਿਲਜਿਆਂ ਕੋਲ ਪੁਚਾ ਦਿੱਤ। ਉਸ ਨੂੰ ਪਤਾ ਸੀ ਕਿ ਅਫਗਾਨਾਂ ਦੀ ਇਹੋ ਟੁਕੜੀ ਹੈ ਜੋ ਸਿੰਘਾਂ ਦਾ ਫਟ ਤੇ ਮੁਹਾਈਆ ਕਰ ਸਕਦੀ ਹੈ ਤੇ ਇਹਨਾਂ ਦੀ ਕਤਾਰ ਤੇੜਨੀ ਸਿੰਘਾਂ ਲਈ ਸੇਖੀ ਨਹੀਂ ਹਕਰੀ।
ਗਿਲਜਿਆਂ ਨੇ ਸਾਰੀਆਂ ਤਪਾਂ ਆਪਣੀ ਘੋੜਸਵਾਰ ਪਤੀ ਦੇ ਅੱਗ ਬੀੜ ਲਈਆਂ ਤੇ ਰਹਿਕਲੇ ਚਰਵਾਣੇ ਸਵਾਰਾਂ ਨੇ ਆਪਣੇ ਮੰਦਿਆਂ 'ਤੇ ਧਰ ਕੇ ਸਿੰਘਾਂ ਵੱਲ ਕਰ ਲਏ। ਲੰਬੀ ਨਾਲੀ ਦੀਆਂ ਇਹ ਬੰਦੂਕਾਂ ਦੂਰ ਤੀਕ ਮਾਰ ਕਰ ਸਕਦੀਆਂ ਸਨ। ਗਿਲਜਿਆਂ ਦੀ ਇਸ ਕਤਾਰ ਮਗਰ ਦੋਨੇ ਨੇ ਆਪਣੀ ਸਰਹੰਦੀ ਫੌਜ ਦੇ ਘੋੜਸਵਾਰਾਂ ਦੀਆਂ ਕਤਾਰਾਂ ਲਵਾ ਦਿੱਤੀਆਂ ਤੇ ਉਨਾਂ ਤੇ ਮਗਰ ਸਭ ਪੈਦਲ ਸਿਪਾਹੀ ਖੜ੍ਹਾ ਦਿੱਤੇ।
ਤੇ ਆਪ ਜ਼ੈਨਾ ਸਭ ਤੋਂ ਮਗਰ ਆਪਣੇ ਖਾਸ ਅੰਗ ਰੱਖਿਆਰਾਂ ਦੇ ਰਲੇ ਨਾਲ ਖਲੋ ਗਿਆ। ਜਦ ਜੈਨੇ ਨੂੰ ਭਰੋਸਾ ਹੋ ਗਿਆ ਕਿ ਇਹ ਮੋਰਚਾ ਪੰਗਾ ਹੋ ਗਿਆ ਹੈ ਤਾਂ ਉਸ ਨੇ ਤੋਪਾਂ ਸਰਹੰਦ ਵੱਲ ਜਿੱਧਰ ਕਰਨੇ ਦਲ ਵਾਲੇ ਸਿੰਘ ਖਲੇਟੇ ਸਨ. ਚਲਾਉਣ ਦਾ ਇਸ਼ਾਰਾ ਕਰ ਦਿੱਤਾ। ਤੋਪਾਂ ਨੇ ਅੱਗ ਵਰ੍ਹਾਉਣੀ ਸ਼ੁਰੂ ਕਰ ਦਿੱਤੀ।
ਜ਼ੈਨੇ ਦੀ ਤਰਕੀਬ ਇਹ ਸੀ ਕਿ ਤੋਪਾਂ ਬੰਦੂਕਾਂ ਦੇ ਚੱਲਣ ਦੀ ਆਵਾਜ਼ ਸੁਣ ਕੇ ਸਿੰਘਾਂ ਨੂੰ ਜਾਪੇਗਾ ਕਿ ਮੁਗਲਾਂ ਨੇ ਏਧਰੋਂ ਹਮਲਾ ਕਰ ਦਿੱਤਾ ਹੈ ਤੇ ਉਹ ਸਾਰੇ ਏਧਰ ਭੱਜੇ ਆਉਣਗੇ। ਉਸ ਨੇ ਆਪਣੇ ਭਰੋਸੇਯੋਗ ਸਿਪਾਈਆਂ
ਦੀ ਇਕ ਟੁਕੜੀ ਲਈ ਤੇ ਆਪਣੇ ਖਾਸ ਅੰਗ ਰੱਖਿਅਕਾਂ ਸਮੇਤ ਬਿਨਾ ਮੋਰਚਾ ਬੰਦੀ ਕਦੀ ਖਲੋਤੀ ਫੌਜ ਨੂੰ ਦੱਸੋ ਉੱਥੋਂ ਹਰਨ ਹੋ ਗਿਆ। ਆਪਣੇ ਸੂਹੀਆਂ ਨੂੰ ਉਸ ਨੇ ਕਹਿ ਦਿੱਤਾ ਸੀ ਕਿ ਕਿਸੇ ਵੀ ਤਰ੍ਹਾਂ ਉਸ ਦੇ ਜਾਣ ਦੀ ਖਬਰ ਫੌਜ ਤੇ ਖਾਸ ਕਰਕੇ ਅਫਗਾਨ ਗਿਲਜਿਆਂ ਤੱਕ ਨਹੀਂ ਪਹੁੰਚਣੀ ਚਾਹੀਦੀ।
ਜੈਨੇ ਨੇ ਸੋਚਿਆ ਸੀ ਕਿ ਸਿੰਘ ਏਧਰ ਗਿਲਜਿਆਂ ਨਾਲ ਉਲਝ ਜਾਣਗੇ ਤੇ ਉਹ ਅਰਾਮ ਨਾਲ ਦੁੱਪ ਚਪੀਤੇ ਸਰਹੰਦ ਜਾ ਵੜ੍ਹੇਗਾ।
"ਨਾ ਕੋਈ ਨਗਾਰਾ ਵਜਾਉਣਾ ਹੈ ਤੇ ਨਾ ਹੀ ਕੋਈ ਝੰਡਾ ਖੋਲ੍ਹਣਾ ਹੈ" ਉਸ ਨੇ ਆਪਣੇ ਨਾਲ ਆ ਰਹੀ ਟੁਕੜੀ ਨੂੰ ਸੁਚੇਤ ਕੀਤਾ,
"ਸਭ ਨਗਾਰੇ ਉਸ ਮੋਰਚੇਬੰਦੀ ਵਾਲੀ ਥਾਂ ਵਜਾਓ"
ਏਧਰ ਸਿਖ ਸੂਹੀਆਂ, ਜੋ ਭੇਸ ਵਟਾ ਕੇ ਪਠਾਨਾ ਵਿਚ ਘੁਸਪੈਠ ਕਰ ਗਏ ਸਨ, ਨੇ ਜ਼ੋਨੇ ਦੀ ਇਹ ਸਾਰੀ ਤਰਕੀਬ ਬੁੱਢੇ ਦਲ ਤੀਕ ਪੁਚਾ ਦਿੱਤੀ। ਬਾਬਾ ਜੱਸਾ ਸਿੰਘ ਨੇ ਸਿੰਘਾਂ ਨੂੰ ਤਰਨੇ ਦਲ ਵੱਲ ਸੁਨੇਹਾਂ ਲਾਉਣ ਲਈ ਭੇਜਿਆ,
"ਤੁਸੀਂ ਨਿਸੰਗ ਗਿਲਜਿਆਂ ਦਾ ਮੁਕਾਬਲਾ ਕਰੋ, ਜ਼ੈਨੇ ਵਾਲਾ ਮੋਰਚਾ ਵੱਡਾ ਦਲ ਮਾਰ ਲਵੇਗਾ"
ਸਿੰਘਾਂ ਦਾ ਤੋਪਖਾਨਾ ਸਾਰਾ ਤਰਨੇ ਦਲ ਕੋਲ ਸੀ। ਅਫਗਾਨ ਤੋਪਾਂ ਦੇ ਜਵਾਬ ਵਿਚ ਸਿੰਘਾਂ ਨੇ ਵੀ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ। ਤਰਨੇ ਦਲ ਤੇ ਗਿਲਜਿਆਂ ਵਿਚਾਲੇ ਘਮਸਾਨ ਦਾ ਜੰਗ ਸ਼ੁਰੂ ਹੋ ਗਿਆ। ਹੁਣ ਤਰਨੇ ਦਲ ਨੂੰ ਇਹ ਫਿਕਰ ਵੀ ਨਹੀਂ ਸੀ ਕਿ ਕਿਤੇ ਜ਼ੈਨਾ ਭੱਜ ਨਾ ਜਾਵੇ, ਸੋ ਉਹਨਾਂ ਜੈਨੇ ਦੀ ਸਰਹੰਦੀ ਫੌਜ ਤੇ ਅਫਗਾਨ ਗਿਲਜਿਆਂ ਦੇ ਡੱਕਰੇ ਕਰਨੇ ਸ਼ੁਰੂ ਕਰ ਦਿੱਤੇ। ਸਿੰਘਾਂ ਦੇ ਰਾਮਜੰਗਿਆਂ ਨੇ ਅਫਗਾਨਾਂ ਦਾ ਤਕੜਾ ਇਮਤਿਹਾਨ ਲਿਆ।
"ਕੀ ਇਹ ਉਹੀ ਨੇ ਜਿਹਨਾਂ ਨੂੰ ਅਸੀਂ ਬਰਨਾਲੇ ਕੋਲ ਹਜ਼ਾਰਾਂ ਦੀ ਗਿਣਤੀ ਵਿਚ ਮਾਰਿਆ ਸੀ ?"
"ਮਜ਼ਬੂਰੀ ਸੀ ਇਹਨਾਂ ਦੀ ਉੱਥੇ ਇੰਝ ਮਰਨਾ, ਪਰਿਵਾਰ ਥਾਏਂ *ਚਾਉਣੇ ਸਨ. ਨਹੀਂ ਤਾਂ ਓਥੇ ਵੀ ਦੱਸਦੇ ਤੁਹਾਨੂੰ ਕਿ ਕਿਵੇਂ ਲੜ੍ਹੀਦਾ ਹੈ... ਤੁਸੀਂ ਗਿੱਝੇ ਹੋਏ ਹੋ ਜਮਨਾ ਪਾਰ ਵਾਲਿਆਂ ਨਾਲ ਲੜਨਾ ਪੰਜਾਂ ਦਰਿਆਵਾਂ ਦਾ ਵਿਹਾਰ ਉਹਨਾਂ ਤੋਂ ਬਿਲਕੁਲ ਵਖਰਾ ਹੈ ", ਭੇਸ ਬਦਲ ਕੇ ਪਠਾਨਾ ਵਿਚ ਰਲਿਆ ਇਕ ਸਿੰਘ ਉਤਲੀ ਗੱਲ ਪੁੱਛਣ ਵਾਲੇ ਅਫਗਾਨੀ ਪਠਾਨ ਦਾ ਸਿਰ ਲਾਹੁੰਦਾ ਬੋਲਿਆ।
" ਖਾਲਸਾ ਜੀ ਕਿਸੇ ਵੀ ਤਰ੍ਹਾਂ ਜੈਨੇ ਨੂੰ ਸਰਹੰਦ ਵੜ੍ਹਨ ਤੋਂ ਰੋਕਣਾ ਹੈ। ਉਸ ਨੂੰ ਆਪਾਂ ਸਰਹੱਦ ਤੋਂ ਬਾਹਰ ਹੀ ਜਿੰਦਾ ਦਫਨਾਉਣਾ ਹੈ", ਸਰਦਾਰ ਸ ਸਿੰਘ ਨੇ ਸਿੰਘਾਂ ਨੂੰ ਸੁਚੇਤ ਕਰਦਿਆਂ ਕਿਹਾ।
"ਯਾਦ ਰੱਖਿਓ. ਇਸ ਜੈਨੇ ਨੇ ਘੱਲੂਘਾਰੇ ਵਿਚ ਕਿਸ ਤਰ੍ਹਾਂ ਹਜ਼ਾਰਾਂ ਬੀਬੀਆਂ, ਬਜ਼ੁਰਗਾਂ ਤੇ ਭੁਜੰਗੀ ਭੁਜੰਗਣਾ 'ਤੇ ਕਹਿਰ ਵਰਸਾਇਆ ਸੀ ਤੇ ਤਤਲੇਆਮ ਕੀਤਾ ਸੀ। ਚੇਤੇ ਰੱਖਿਓ ਅੰਗ ਵਿਚ ਜਿਉਂਦੇ ਸਾੜੇ ਗਏ ਨਿਰਦੇਰ ਮਾਸੂਮਾਂ ਨੂੰ ਇਹ ਸਾਡਾ ਖੂਨੀ ਹੈ. ਬਹੁਤ ਹਿਸਾਬ ਬਾਕੀ ਹੈ ਇਸ ਨਾਲ ਸਾਡਾ", ਸਰਦਾਰ ਚੜ੍ਹਤ ਸਿੰਘ ਰੋਸ, ਗੁੱਸੇ ਤੇ ਜੋਸ਼ ਵਿਚ ਬੋਲੇ।
ਸਿੰਘਾਂ ਨੇ ਦੂਰੋਂ ਜ਼ੈਨ ਖਾਂ ਦੀ ਟੁਕੜੀ ਦੇਖੀ। ਉਹ ਚੁੱਪ ਚਪੀਤੇ ਨਿਕਲ ਜਾਣ ਦੀ ਤਾਕ ਵਿਚ ਸੀ। ਪਰ ਸਿੰਘਾਂ ਨੇ ਇਸ ਫੁਰਤੀ ਨਾਲ ਘੋੜੇ ਦੌੜਾਏ, ਜਿਵੇਂ ਕੋਈ ਭੁੱਖਾ ਬਾਜ ਉੱਚੇ ਅਸਮਾਨਾਂ ਤੋਂ ਤੇਜ਼ੀ ਨਾਲ ਆਪਣੇ ਸ਼ਿਕਾਰ 'ਤੇ ਝਪਟਦਾ ਹੈ।
ਜੈਨੇ ਨੂੰ ਪਤਾ ਲੱਗ ਗਿਆ ਤੇ ਉਹ ਆਪਣੇ ਬੰਦੂਕਚੀਆਂ ਵੱਲ ਦੇਖ ਕੇ ਚੀਕਿਆ, "ਜੇ ਹੁਣ ਨਹੀਂ ਚਲਾਓਗੇ ਤਾਂ ਕਦੋਂ ਚਲਾਉਂਗੇ ਆਪਣੀਆਂ ਮਾਵਾਂ ਨੂੰ..."
ਬੰਦੂਕਾਂ ਵਾਲਿਆਂ ਨੇ ਗੋਲੀਆਂ ਦੀ ਬੌਛਾਰ ਸਿੰਘਾਂ ਵੱਲ ਛੱਡੀ। ਕਈ ਸਿੰਘ ਗੋਲੀਆਂ ਲੱਗਣ ਕਰਕੇ ਘੋੜਿਆਂ ਤੋਂ ਹੇਠਾਂ ਡਿੱਗ ਪਏ।
"ਪਰ ਬਾਕੀਆਂ ਦੀ ਗਤੀ ਵਿਚ ਕੋਈ ਕਮੀ ਆਈ... ?". ਬਾਬਾ ਸਾਡੇ ਵੱਲ ਦੇਖਦਾ ਹੋਇਆ ਬੋਲਿਆ, ਅਸੀਂ ਚੁੱਪ ਰਹੇ ਤੇ ਫੇਰ ਬਾਬਾ ਆਪ ਹੀ ਦੁਬਾਰਾ ਬੋਲਿਆ,
"ਨਹੀਂ ਸਗੋਂ ਉਹਨਾਂ ਦੇ ਘੋੜਿਆਂ ਦੀ ਰਫਤਾਰ ਹੋਰ ਤੇਜ਼ ਹੋ ਗਈ"
ਘੋੜਿਆਂ ਤੋਂ ਹੀ ਸਿੰਘਾਂ ਨੇ ਰਾਮਜੰਗਿਆਂ ਦੇ ਮੂੰਹ ਖੋਲ੍ਹ ਦਿੱਤੇ, ਨਾਲੀਆਂ ਵਿਚੋਂ ਅੱਗ ਨਿਕਲੀ ਤੇ ਜ਼ੈਨੇ ਦੇ ਬੰਦੂਕਚੀ ਢੇਰ ਹੋਣ ਲੱਗੇ।
'ਤਾਅਅਅਤ' ਕਰਦੀ ਇਕ ਗੋਲੀ ਜ਼ੈਨੇ ਦੇ ਢਿੱਡ ਵਿਚ ਵੱਜੀ ਤੇ ਉਹ 'ਧੜੱਮਮਮ' ਕਰਦਾ ਘੋੜੇ ਤੋਂ ਹੇਠਾਂ ਡਿੱਗਿਆ। ਇਹ ਗੋਲੀ ਜ਼ੈਨੇ ਦੇ ਸਾਹਮਣੇ ਖਲੋਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੀ ਬੰਦੂਕ ਵਿਚੋਂ ਆਈ ਸੀ।
ਮੁਗਲਾਂ ਦਾ ਸੂਬਾ ਜਦ ਗੋਲੀ ਖਾ ਕੇ ਭੁੰਜੇ ਜਾ ਪਿਆ ਤਾਂ ਉਹਨਾਂ ਵਿਚ ਭਗਦੜ ਮੈਚ ਗਈ। ਉਹਨਾਂ "ਚੁੱਕ ਚੁੱਕੇ " ਦਾ ਰੌਲਾ ਪਾਇਆ, ਪਰ ਤਦ ਤੀਕ ਸਿੰਘ
ਬਹੁਤ ਕਰੀਬ ਆ ਚੁਕੇ ਸਨ। ਫੌਜ ਨੂੰ ਆਪਣੀ ਜਾਨ ਦੇ ਲਾਲੇ ਪੈ ਗਏ ਤੇ ਉਹਨਾਂ ਭੇਜ ਜਾਣ ਵਿਚ ਹੀ ਭਲਾਈ ਜਾਣੀ। ਪਰ ਪਿੱਛੋਂ ਤਰਨੇ ਦਲ ਦੇ ਸੂਰਮੇਂ ਗਿਲਜਿਆ ਵਾਲਾ ਮੋਰਚਾ ਫਤਹਿ ਕਰਕੇ ਆ ਰਹੇ ਸਨ. ਉਹਨਾਂ ਗੋਲੀਆਂ ਦੀ ਛਲਕ ਕੀਤੀ ਤਾਂ ਜੈਨੇ ਦੀ ਭੇਜ ਰਹੀ ਫੌਜ ਬੇਸੁਧ ਜਹੀ ਹੋ ਕੇ ਉੱਥੇ ਹੀ ਖਲੇ ਗਈ।
"ਭੱਜਿਆਂ ਜਾਨ ਨਹੀਂ' ਬਚਨੀ, ਜਾਨ ਬਚਾਉਣੀ ਹੈ ਤਾਂ ਹਥਿਆਰ ਸਿੰਟ ਵਿਓ ਤੇ ਗੋਡਿਆਂ ਭਾਰ ਹੋ ਜਾਓ", ਤਰਨੇ ਦਲ ਵਾਲੇ ਸਿੰਘਾਂ ਵਿਚੋਂ ਬਾਬਾ ਤਾਰਾ ਸਿੰਘ ਗੈਬਾ ਬੋਲਿਆ।
ਫੌਜ ਨੇ ਇਸੇ ਤਰ੍ਹਾਂ ਕੀਤਾ। ਸਰਹੰਦ ਦੀ ਸਾਰੀ ਬਚੀ ਫੌਜ ਨੇ ਹਥਿਆਰ ਸਿੱਟ ਦਿੱਤੇ ਤੇ ਤਾਰੀਖ ਵਿਚ ਇਹ ਗੋਲ ਸਿਖ ਸਦਾ ਫਖ਼ਰ ਨਾਲ ਪੜ੍ਹਦੇ ਰਹਿਣਗੇ ਕਿ ਹਥਿਆਰ ਸਿੱਟਣ ਵਾਲੇ ਇਕ ਵੀ 'ਦੁਸ਼ਮਨ' ਦੇ ਸਿੰਘਾਂ ਨੇ ਝਰੀਟ ਵੀ ਨਹੀਂ ਆਉਣ ਦਿੱਤੀ। ਦਇਆ ਦੀ ਮੂਰਤ ਸਿੰਘਾਂ ਨੇ ਸਰਹੰਦ ਦੇ ਮੈਦਾਨ ਵਿਚ ਵੀ ਅਸੂਲਾਂ ਦਾ ਪੱਲਾ ਨਹੀਂ ਛੱਡਿਆ।
ਇਹੋ ਸਿਖੀ ਦੀ ਖੂਬਸੂਰਤ ਵਿਲੱਖਣਤਾ ਹੈ।
ਤੇ ਜੈਨਾ " ਮੈਨੂੰ ਚੈਨ ਖਾਂ ਬਾਰੇ ਜਾਨਣ ਦੀ ਉਤਸੁਕਤਾ ਹੋ ਰਹੀ ਸੀ, "ਜੈਨਾ ਮਰ ਗਿਆ ਸੀ.. ?"
"ਕਾਹਨੂੰ ਢਿੱਡ ਵਿਚ ਗੋਲੀ ਵੱਜਣ 'ਤੇ ਉਹ ਭੁੰਜੇ ਜਾ ਪਿਆ, ਪਰ ਹਜੇ ਪ੍ਰਾਨ ਨਹੀਂ ਨਿਕਲੇ ਸਨ"। ਬਾਬਾ ਬੋਲਿਆ।
ਤੇ ਫੇਰ
ਸਿੰਘ ਜੈਨੇ ਨੂੰ ਟੋਲਦੇ ਫਿਰ ਰਹੇ ਸਨ। ਪਰ ਉਹ ਕਿਤੇ ਦਿਖਾਈ ਨਾ ਦੇਵੇ।
"ਸਰਦਾਰ ਜੱਸਾ ਸਿੰਘ ਦੀ ਬੰਦੂਕ ਨਿਕਲੀ ਗੋਲੀ ਲੱਗਣ 'ਤੇ ਵੀ ਉਹ ਬਚ ਕੇ ਭੱਜ ਗਿਆ ਹੋਵੇ। ਇਹ ਤਾਂ ਹੋ ਨਹੀਂ ਸਕਦਾ", ਬਾਬਾ ਤਾਰਾ ਸਿੰਘ ਬੋਲਿਆ,
"ਕਿਹੜਾ ਘੋੜਾ ਸੀ ਜ਼ੈਨੇ ਦਾ " ਬਾਬੇ ਨੇ ਸਮਰਪਨ ਕਰ ਗਏ ਮੁਗਲ ਸਿਪਾਹੀਆਂ ਨੂੰ ਪੁੱਛਿਆ।
"ਔਹ ਸੀ ਜੀ ", ਸਿਪਾਹੀ ਨੇ ਇਕ ਘੋੜੇ ਵੱਲ ਇਸ਼ਾਰਾ ਕੀਤਾ।
"ਓਥੇ ਦੇਖੋ ਭਾਈ ", ਬਾਬੇ ਨੇ ਸਿੰਘਾਂ ਨੂੰ ਜ਼ੈਨੇ ਦੇ ਘੋੜੇ ਕੋਲ ਦੇਖਣ ਲਈ ਕਿਹਾ।
ਪਰ ਜੈਨਾ ਤਾਂ ਆਪਣੇ ਘੋੜੇ ਕੋਲ ਵੀ ਨਹੀਂ ਸੀ। ਉੱਥੇ ਤਾਂ ਇਕ ਬਿਨਾ ਸਿਰ ਤੋਂ ਲਾਸ਼ ਪਈ ਸੀ।
"ਹੋਅਅਅ ", ਸਾਡੀ ਉਤਸੁਕਤਾ ਹੈਰਾਨੀ ਵਿਚ ਬਦਲਦੀ ਜਾ ਰਹੀ ਸੀ।
"ਤੇ ਜੈਨਾ...
"ਸੁਣੇ ਤਾਂ ਸਹੀ..
ਇਕ ਮੁਗਲ ਸਿਪਾਹੀ ਬੇਸਿਰੇ ਪਏ ਧੜ੍ਹ ਕੋਲ ਆਇਆ ਤੇ ਬੋਲਿਆ, "ਇਹੀ ਖਾਨ ਸਾਹਬ ਨੇ ਹਜੂਰ
"ਓ ਖਾਨ ਸਾਹਬ ਤਾਂ ਹੈ, ਪਰ ਏਹਦਾ ਸਿਰ ਕੌਣ ਲੈ ਗਿਆ ?". ਬਾਬਾ ਤਾਰਾ ਸਿੰਘ ਹੈਰਾਨ ਹੋ ਰਿਹਾ ਸੀ।
ਏਨੇ ਨੂੰ ਇਕ ਨਿਹੰਗ ਸਿੰਘ ਬਰਛੇ ਵਿਚ ਜੈਨ ਖਾਂ ਦਾ ਸਿਰ ਪਰੋਈ ਸਰਦਾਰ ਜੱਸਾ ਸਿੰਘ ਕੋਲ ਪਹੁੰਚਿਆ। ਬਰਛਾ ਉਸ ਨੇ ਸਰਦਾਰ ਦੇ ਘੋੜੇ ਅੱਗ ਗੱਡ ਦਿੱਤਾ।
"ਹੈਥੇ ਰੱਖ ", ਸੁਣਦਿਆਂ ਹੀ ਇੰਦਰਜੀਤ ਸਿਹੁੰ ਬੋਲਿਆ।
ਅਸਲ ਵਿਚ ਜ਼ੈਨਾ ਜਦ ਘੋੜੇ ਤੋਂ ਡਿੱਗਿਆ ਤਾਂ ਜੋ ਭਗਦੜ ਮੱਚੀ ਉਸ ਵਿਚ ਸਾਰੇ ਸਿੰਘ ਮੁਗਲਾਂ ਨਾਲ ਉਲਝ ਗਏ। ਜ਼ੋਨੇ ਦਾ ਕਿਸੇ ਨੂੰ ਖਿਆਲ ਹੀ ਨਾ ਰਿਹਾ। ਇਸ ਨਿਹੰਗ ਸਿੰਘ ਸੂਰਮੇ ਨੇ ਜਦ ਜ਼ੈਨ ਖਾਂ ਨੂੰ ਹੌਲੀ ਹੌਲੀ ਮੈਦਾਨੇ ਜੰਗ ਵਿਚੋਂ ਖਿਸਕਦਾ ਦੇਖਿਆ ਤਾਂ ਇਹ ਘੋੜਾ ਦੌੜਾ ਕੇ ਉਸ ਕੋਲ ਗਿਆ ਤੇ,
“ਸ੍ਰੀ ਭਗਤੀ ਜੀ ਸਹਾਇ" ਆਖ ਕੇ ਤੇਗ ਦਾ ਇਕ ਜ਼ੋਰਦਾਰ ਵਾਰ ਕੀਤਾ ਤੇ ਜੈਨੇ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ।
ਇਹ ਨਿਹੰਗ ਸਿੰਘ ਸੂਰਮਾ ਸੀ ਬਾਬਾ ਮਿੱਤ ਸਿੰਘ ਨਿਹੰਗ।
ਸਿੰਘਾਂ ਨੇ ਜ਼ੈਨ ਖਾਂ ਦਾ ਸਾਰਾ ਡੇਰਾ ਲੁੱਟ ਲਿਆ। ਉਗਰਾਹੀ ਕੀਤਾ ਹੋਇਆ ਮਾਮਲਾ, ਹਾਥੀ, ਘੋੜੇ, ਊਠ ਸਭ ਆਪਣੇ ਕਬਜ਼ੇ ਵਿਚ ਕਰ ਲਏ। ਜ਼ੈਨੇ ਨੂੰ ਕੀਤੀ ਦਾ ਫਲ ਭੁਗਤਾ ਕੇ ਬੁੱਢਾ ਤੇ ਤਰਨਾ ਦਲ ਨਿਹਾਲ ਹੋ ਗਿਆ।
ਹੁਣ ਉਹਨਾਂ ਰੁਖ਼ ਸਰਹੰਦ ਵੱਲ ਕੀਤਾ।
ਇਹਾ ਗਧਨ ਕੈ ਹਲ ਚਲਵਾਯੋ॥
ਯਾਕੀ ਇੱਟ ਮੱਧ ਦਰਯਾਇ ਰੁੜਾਯੋ॥
ਸਰਹੱਦ 'ਤੇ ਹੱਲੇ ਦਾ ਤਾਂ ਸਿੰਘਾਂ ਨੂੰ ਮਾਨੋ ਚਾਅ ਚੜ੍ਹ ਜਾਂਦਾ ਸੀ। ਧਰਤੀ 'ਤੇ ਹੋਰ ਕੋਈ ਐਸੀ ਥਾਂ ਨਹੀਂ ਸੀ ਜਿਸ ਨੂੰ ਸਿੰਘ ਏਨੀ ਘਿਰਨਾ ਨਾਲ ਦੇਖਦੇ ਸਨ। ਬਰਨਾਲੇ, ਠੀਕਰੀਵਾਲੇ ਤੇ ਮਾਲਵੇ ਦੇ ਹੋਰ ਪਾਸਿਆਂ ਤੋਂ ਵੀ ਸਿੰਘ ਆ ਪਹੁੰਚੇ ਤੇ ਸਾਰਾ ਸਿਖ ਦਲ ਸਰਹੰਦ ਉੱਤੇ ਭੁੱਖੇ ਸ਼ੇਰਾਂ ਵਾਂਗ ਟੁੱਟ ਪਿਆ।
ਆਪਣੇ ਡੇਰੇ ਸਿੰਘਾਂ ਨੇ ਸਰਹੰਦ ਤੋਂ ਬਾਹਰ ਹੀ ਲਾਏ ਹੋਏ ਸਨ ਕਿਉਂਕਿ ਸਿੰਘਾਂ ਦੀ ਮਲੋਤ ਸੀ ਕਿ ਸਰਹੰਦ ਦੇ ਕਿਲ੍ਹਿਆਂ ਤੇ ਮਹਿਲਾਂ ਵਿਚ ਨਹੀਂ ਬਹਿਣਾ। ਸਿੰਘ ਸਰਹੰਦ ਨੂੰ ਕੁੱਟਦੇ ਲੁੱਟਦੇ ਤਾਂ ਸਨ ਪਰ ਉੱਥੇ ਪੜਾਅ ਨਹੀਂ ਕਰਦੇ ਸਨ। ਸਿੰਘਾਂ ਦੀ ਸਰਹੰਦ ਫਤਹਿ ਲਈ ਕੀਤੀ ਅਰਦਾਸ ਵਿਚ ਵੀ ਇਹ ਬੋਲ ਸ਼ਾਮਲ ਸਨ, ਕਿ
"ਪਾਤਸ਼ਾਹ ਜੀਓ, ਜੋ ਵੀ ਸਰਹੰਦ ਦੇ ਮਹਿਲਾਂ, ਕਿਲ੍ਹਿਆਂ ਵਿਚ ਨਿਵਾਸ ਕਰੇ ਜਾਂ ਉਹਨਾਂ ਦੀ ਰਾਖੀ ਕਰੇ ਉਸ ਦਾ ਬੀਜ ਨਾਸ ਹੋ ਜਾਏ "
ਇਸ ਥਾਂ ਕਹਿਰ ਦਾ ਜ਼ੁਲਮ ਹੋਇਆ ਸੀ, ਇਸ ਲਈ ਸਿੰਘਾਂ ਨੂੰ ਸ਼ਾਇਦ ਹੀ ਕਿਸੇ ਹੋਰ ਸ਼ਹਿਰ ਨਾਲ ਏਨੀ ਨਫਰਤ ਜੀ ਜਿੰਨੀ ਸਰਹੰਦ ਨਾਲ ਸੀ। ਇਹ ਤਾਂ ਗੁਰੂ ਮਾਰੀ ਸਰਹੰਦ ਸੀ।
ਸੁਲੱਖਣੇ ਮਸੰਦ ਸਮੇਤ ਸਰਹੰਦ ਵੱਸਦੇ ਕਿੰਨੇ ਹੀ ਗੁਰੂ ਘਰ ਦੇ ਪ੍ਰੇਮੀਆਂ ਨੇ ਸੂਬੇ ਵਜੀਰ ਖਾਨ ਨੂੰ ਕਰੋੜਾਂ ਰੁਪਈਏ ਦੇਣ ਦੀ ਪੇਸ਼ਕਸ ਕੀਤੀ ਸੀ ਤਾਂ ਕਿ ਸਾਹਿਬਜ਼ਾਦਿਆਂ ਉੱਤੇ ਤਸ਼ੱਦਦ ਨਾ ਕੀਤਾ ਜਾਏ, ਪਰ ਸੂਬਾ ਤਾਂ ਕਹਿਰ ਢਾਹੁਣ ਲਈ ਬਜਿਦ ਸੀ। ਉਸ ਨੇ ਸਾਹਿਬਾਂ ਨੂੰ ਨੀਹਾਂ ਵਿਚ ਚਿਣਵਾ ਦਿੱਤਾ ਸੀ ਤੇ ਹੁਣ ਡੂੰਘਾ ਨੇ ਆਪਣੀ ਤਾਕਤ ਦੇ ਹੰਕਾਰ ਵਿਚ ਖਲੋਤੇ ਇਸ ਸੂਬੇ ਸਰਹੰਦ ਦੀਆਂ ਹਾਂ ਉਖੇੜਨੀਆਂ ਸਨ। ਸਰਹੰਦ ਦੀ ਇੱਕ ਇੱਕ ਇੰਟ ਪੱਟਣੀ ਸੀ।
ਖਾਲਸਾ ਗੁਰਮਤਾ ਕਰਕੇ ਸਰਹੱਦ ਦੇ ਕਿਲ੍ਹੇ ਵਿਚ ਦਾਖਲ ਹੋਇਆ। ਸਿੰਘਾਂ ਨੇ ਫੈਸਲਾ ਕੀਤਾ ਕਿ ਕਿਲ੍ਹੇ ਵਿਚ ਦਾਖਲ ਹੁੰਦਿਆਂ ਹੀ ਤੂਫਾਨ ਮਚਾ ਦੇਣਾ ਹੈ।
“ਯਾਦ ਰਹੇ ਸਿੰਘ, ਜਿੱਥੋਂ ਦੀ ਅੰਦਰ ਦਾਖਲ ਹੋਵੇਗੇ, ਉਸੇ ਥਾਂ ਤੋਂ ਬਾਹਰ
ਨਹੀਂ ਆਉਣਾ", ਬਾਬਾ ਤਾਰਾ ਸਿੰਘ ਸਿੰਘਾਂ ਨੂੰ ਚੇਤੇ ਕਰਵਾ ਰਹੇ ਸਨ।
ਸਿੰਘਾਂ ਮਤਾ ਇਹ ਪਾਇਆ ਸੀ ਕਿ ਅੰਦਰ ਵੜ੍ਹਦਿਆਂ ਜਿਹੜੇ ਸਿੰਘ ਦਾ ਜਿੱਧਰ ਵੀ ਮੂੰਹ ਹੋਵੇ, ਉਹੀ ਕੰਧ ਪਾੜ ਕੇ ਬਾਹਰ ਨਿਕਲਣਾ ਹੈ। ਸਿੰਘਾਂ ਨੇ ਕਿਲ੍ਹੇ ਦੀਆਂ ਸਾਰੀਆਂ ਬਾਹੀਆਂ ਆਪਸ ਵਿਚ ਵੰਡ ਲਈਆਂ। ਹੱਥਾਂ ਵਿਚ ਹਥੌੜੇ ਫੜ੍ਹ ਕੇ ਸਿੰਘ ਕਿਲ੍ਹੇ ਦੀਆਂ ਕੰਧਾਂ ਢਾਹੁਣ ਲੱਗੇ। ਸਿੰਘਾਂ ਦੀ ਗਿਣਤੀ ਏਨੀ ਸੀ ਕਿ ਹਰ ਕਿਸੇ ਦੇ ਹਿੱਸੇ ਚੱਪਾ ਚੱਪਾ ਥਾਂ ਹੀ ਆਈ ਤੇ ਕੁਝ ਘੜੀਆਂ ਵਿਚ ਹੀ ਮਾਣ ਨਾਲ ਆਕੜਿਆ ਖਲੋਤਾ ਸਰਹੰਦ ਦਾ ਕਿਲ੍ਹਾ ਮਲਬੇ ਦਾ ਇਕ ਵੱਡਾ ਢੇਰ ਬਣ ਕੇ ਰਹਿ ਗਿਆ।
ਹੁਣ ਵਾਰੀ ਨੀਹਾਂ ਦੀ ਸੀ।
ਕਿਲ੍ਹੇ ਨੂੰ ਢਾਹ ਕੇ ਬਹੁਤੇ ਸਿੰਘ ਤਾਂ ਸ਼ਹਿਰ ਕੰਨੀਂ ਜਾ ਪਏ ਤੇ ਉਸ ਨੂੰ ਮਿੱਟੀ ਵਿਚ ਮਿਲਾਉਣ ਲੱਗੇ। ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਕੁਝ ਸਿੰਘਾਂ ਨੂੰ ਕੋਲ ਸੱਦਿਆ ਤੇ ਤੇਜ਼ੀ ਨਾਲ ਕਿਸੇ ਪਾਸੇ ਦੌੜਾਇਆ। ਸਭ ਸਿੰਘ ਉਤਸੁਕਤਾ ਭਰੀ ਹੈਰਾਨੀ ਨਾਲ ਦੇਖ ਰਹੇ ਸਨ। ਕੁਝ ਸਮੇਂ ਮਗਰੋਂ ਹੀ ਸਰਦਾਰ ਜੱਸਾ ਸਿੰਘ ਦੇ ਭੇਜੇ ਸਿੰਘ ਵਾਪਸ ਆਏ। ਸਭ ਦੇਖ ਕੇ ਹੈਰਾਨ ਹੋ ਰਹੇ ਸਨ ਕਿ ਉਹ ਸਿੰਘ ਸੈਕੜੇ ਗਧਿਆਂ ਨੂੰ ਹੱਕੀ ਆਉਂਦੇ ਸਨ।
"ਮਹਾਰਾਜ ਦੇ ਬਚਨ ਨੇ ਖਾਲਸਾ ਜੀ, ਕਿ ਸਰਹੰਦ ਵਿਚ ਗਧਿਆਂ ਨਾਲ ਹਲ਼ ਵਾਹੇ ਜਾਣਗੇ, ਸੋ ਮਹਾਰਾਜ ਦੇ ਬੋਲ ਪੁਗਾਉਣ ਦਾ ਵੇਲਾ ਆ ਗਿਆ ਹੈ।". ਜਥੇਦਾਰ ਬਾਬਾ ਸ਼ਾਮ ਸਿੰਘ ਸਿੰਘਾਂ ਦੀ ਉਤਸੁਕਤਾ ਤੇ ਹੈਰਾਨੀ ਦੇਖਦਿਆਂ ਬੋਲੇ।
ਸਾਰੇ ਵੱਡੇ ਸਰਦਾਰਾਂ ਨੇ ਗਧਿਆਂ ਮਗਰ ਹਲ ਜੋਤ ਲਏ ਤੇ ਕਿਲ੍ਹੇ ਵਿਚ ਵਾਹੁਣ ਲੱਗੇ। ਹਲਾਂ ਦੀਆਂ ਵਾਲਾਂ ਨਾਲ ਕਿਲ੍ਹੇ ਦੀਆਂ ਨੀਹਾਂ ਉਖੇੜੀਆਂ ਜਾਣ ਲੱਗੀਆਂ।
"ਮੇਰੇ ਪਿਤਾ ਰਾਇ ਸਿੰਘ ਵੀ ਇਸ ਹੱਲੇ ਵੇਲੇ ਸਿੰਘਾਂ ਦੇ ਨਾਲ ਸਨ। ਉਹ ਦੱਸਿਆ ਕਰਦੇ ਸਨ ਕਿ ਸਾਰਾ ਸ਼ਹਿਰ ਮਿੱਟੀ ਵਿਚ ਮਿਲਾਉਣ ਤੋਂ ਬਾਅਦ ਸਿੰਘਾਂ ਨੇ ਉਸ ਵਿਚ ਗਧਿਆਂ ਨਾਲ ਹਲ਼ ਫੇਰਿਆ ਤੇ ਸਰਹੰਦ ਦੀਆਂ ਜੜ੍ਹਾਂ ਉਖੇੜ ਦਿੱਤੀਆਂ।'", ਬਾਬਾ ਭੰਗ ਦੱਸਦਾ ਬੋਲਿਆ।
"ਨਾਲ ਹੀ ਮਹਾਰਾਜ ਦੇ ਇਹਨਾਂ ਬੋਲਾਂ ਕਿ,
'ਮੇਰਾ ਖਾਲਸਾ ਸਰਹੰਦ ਦੀ ਇੱਟ ਇੱਟ ਉਖਾੜੇਗਾ ਤੇ ਉਸ ਨੂੰ ਦਰਿਆ ਵਿਚ ਰੋੜ੍ਹੇਗਾ'
ਉੱਤੇ ਫੁੱਲ ਚੜ੍ਹਾਉਂਦਿਆਂ ਸਿੰਘਾਂ ਨੇ ਗੁਰਮਤਾ ਕੀਤਾ ਕਿ ਹਰੇਕ ਸਿੰਘ ਪੰਜ ਪੰਜ ਇੱਟਾਂ ਚੱਕ ਕੇ ਦਰਿਆ ਵਿਚ ਸੁੱਟੇ। ਭਵਿੱਖ ਵਿਚ ਵੀ ਜਦ ਖਾਲਸਾ ਸਰਹੰਦ ਆਵੇ ਤਾਂ ਪੁਰਾਣੇ ਸਿੰਘਾਂ ਦੇ ਇਸ ਗੁਰਮਤੇ ਨੂੰ ਸਿਰ ਨਿਵਾਵੇ ਤੇ ਪੰਜ ਪੰਜ ਇੱਟਾਂ ਏਥੋਂ ਚੱਕ ਕੇ ਲਿਜਾਵੇ ਤੇ ਦਰਿਆ ਵਿਚ ਸੁੱਟੇ
"ਇਸੇ ਕਾਰਨ ਮੇਰੀ ਨਾਨੀ ਜੀ ਹਰ ਵਾਰ ਜਦ ਫਤਹਿਗੜ੍ਹ ਸਾਹਿਬ ਸਭਾ 'ਤੇ ਜਾਂਦੇ ਸਨ ਤਾਂ ਉੱਥੋਂ ਪੰਜ ਇੱਟਾਂ ਚੁੱਕ ਕੇ ਦਰਿਆ ਵਿਚ ਸੁੱਟਦੇ ਹਨ " ਇੰਦਰਜੀਤ ਨੂੰ ਵੀ ਸਿੰਘਾਂ ਦੇ ਗੁਰਮਤੇ ਵਾਲੀ ਕਥਾ ਤੋਂ ਇਹ ਘਟਨਾ ਯਾਦ ਆ ਗਈ।
"ਬਿਲਕੁਲ, ਅੱਜ ਤੀਕ ਸਿੰਘ ਜਦ ਉੱਥੇ ਜਾਂਦੇ ਹਨ ਤਾਂ ਸਰਦਾਰ ਜੱਸਾ ਸਿੰਘ ਤੇ ਹੋਰ ਸਿੰਘਾਂ ਵੱਲੋਂ ਕੀਤੇ ਗੁਰਮਤੇ ਨੂੰ ਪਾਲਦੇ ਹਨ " ਬਾਬੇ ਨੇ ਇੰਦਰਜੀਤ ਵੱਲ ਦੇਖਦਿਆਂ ਕਿਹਾ।
ਮੈਨੂੰ ਸ਼ਹੀਦੀ ਸਭਾ ਦਾ ਚੇਤਾ ਨਹੀਂ ਆ ਰਿਹਾ ਸੀ.. ਕੀ ਮੈਂ ਕਦੇ ਉੱਥੇ ਗਿਆ ਹੀ ਨਹੀਂ ? ਮੈਂ ਸ਼ਹੀਦੀ ਸਥਾਨ ਨੂੰ ਨਮਸਕਾਰ ਕਰਨ ਤੋਂ ਅੱਜ ਤੀਕ ਵਾਂਝਾ ਹੀ ਰਿਹਾ ਹਾਂ ? ਪਰ ਕਿਉਂ ? ਕੁਝ ਸਵਾਲਾਂ ਨੇ ਮੇਰੇ ਅੰਦਰ ਤਰਥੱਲੀ ਜਹੀ ਮਚਾ ਦਿੱਤੀ ਸੀ, ਪਰ ਤਦ ਨੂੰ ਬਾਬਾ ਬੋਲਿਆ,
"ਹੁਣ ਤੁਸੀਂ ਸੁਣੇ ਕਿ ਸਰਹੰਦ ਵਿਚ ਸਿੰਘਾਂ ਨੇ ਦੇਹੁਰੇ ਕਿਵੇਂ ਬਣਾਏ"
ਤੇ "ਜੀ ਬਾਬਾ ਜੀ" ਕਹਿੰਦਿਆਂ ਮੈਂ ਕਥਾ ਦੇ ਨਾਲ ਤੁਰ ਪਿਆ।
ਝੰਡੇ ਗਡੋਂ ਔ ਨਗਾਰੋ ਧਰਾਓ॥
ਬਹਾਇ ਸਿੰਘ ਈਹਾਂ ਪੂਜ ਲਗਾਓ॥
ਸਰਹੰਦ ਨੂੰ ਧੂੜ ਮਿੱਟੀ ਵਿਚ ਉਡਾ ਕੇ ਪੰਥ ਨੇ ਸਾਹਿਬਜ਼ਾਦਿਆਂ ਤੇ ਮਾਤਾ ਯਾਦ ਵਿਕਿ ਜਿਸ ਥਾਂ ਸਾਹਿਬਜ਼ਾਦਿਆਂ ਨੇ ਰਾਤਾਂ ਕੋਟੀਆਂ, ਜਿਸ ਥਾਂ ਸਹਾਦਤ ਪਾਈ ਤੇ ਜਿੱਥੇ ਸਸਕਾਰ ਕੀਤਾ ਗਿਆ। ਉਹਨਾਂ ਸਭਨਾ ਥਾਵਾਂ ਨੂੰ ਟੈਲ a ਅਸਥਾਨ ਉਸਾਰੇ ਜਾਣ। "
"ਖਾਲਸਾ ਜੀ ਸ਼ਹਿਰ ਦੇ ਹਿੰਦੂ, ਸਿੱਖ ਜਾਂ ਗੁਰੂ ਘਰ ਦੇ ਹੋਰ ਪ੍ਰੇਮੀ ਪਰਿਵਾਰਾਂ ਦੇ ਬਜ਼ੁਰਗਾਂ ਨੂੰ ਬੇਨਤੀ ਕਰਕੇ ਆਦਰ ਸਹਿਤ ਲਿਆਂਦਾ ਜਾਵੇ ਤਾਂ ਕਿ ਉਹਨਾਂ ਤੋਂ ਸਾਰਾ ਹਾਲ ਸੁਣਿਆਂ ਜਾਏ ਤੇ ਨਾਲ ਹੀ ਸ਼ਹੀਦੀ ਅਸਥਾਨ ਅਤੇ ਸਾਹਿਬਜ਼ਾਦਿਆਂ ਨਾਲ ਜੁੜੀਆਂ ਹੋਰ ਥਾਵਾਂ ਦੀ ਸ਼ਨਾਖਤ ਕਰਵਾ ਕੇ ਦੇਹੁਰ ਉਸਾਰੇ ਜਾ ਸਕਣ", ਸਰਦਾਰ ਜੱਸਾ ਸਿੰਘ ਨੇ ਸਿੰਘਾਂ ਨੂੰ ਸਾਰੇ ਸ਼ਹਿਰ ਵਿਚੋਂ ਉਹਨਾਂ ਬਜ਼ੁਰਗਾਂ, ਜੋ ਗੁਰੂ ਘਰ ਨਾਲ ਸਨੇਹ ਰੱਖਦੇ ਸਨ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵੇਲੇ ਏਥੇ ਮੌਜੂਦ ਸਨ. ਨੂੰ ਲੱਭਣ ਤੇਰਿਆ ਗਿਆ।
ਕਈ ਬਜ਼ੁਰਗ ਇਕੱਠੇ ਹੋ ਕੇ ਖਾਲਸੇ ਦੇ ਦਰਬਾਰ ਵਿਚ ਪੇਸ਼ ਹੋਏ ਤੇ ਉਹਨਾਂ ਸਰਦਾਰ ਜੱਸਾ ਸਿੰਘ ਨੂੰ ਸੰਖੇਪ ਹਾਲ ਦੱਸਣਾ ਸ਼ੁਰੂ ਕੀਤਾ। ਸਰਦਾਰ ਨੇ ਸੋਚਿਆ ਕਿ ਇਹ ਇਤਿਹਾਸ ਤਾਂ ਸਰਬੱਤ ਖਾਲਸੇ ਨੂੰ ਸ੍ਰਵਣ ਕਰਨਾ ਚਾਹੀਦਾ ਹੈ, ਸੋ ਉਹਨਾਂ ਨੇ ਸਭ ਮਿਸਲਾਂ ਦੇ ਸਰਦਾਰਾਂ ਨੂੰ ਸੁਨੇਹੇ ਭਿਜਵਾਏ।
"ਖਾਲਸਾ ਜੀ, ਜੋ ਵਰਤਾਰੇ ਸਰਹੰਦ ਵਾਸੀ ਬਜ਼ੁਰਗ ਸਾਨੂੰ ਸੁਣਾ ਰਹੇ ਹਨ, ਸਾਡਾ ਚਿੱਤ ਹੈ ਕਿ ਸਾਰਾ ਪੰਥ ਉਹਨਾਂ ਵਰਤਾਰਿਆਂ ਦੇ ਰੂਬਰੂ ਹੋਏ। ਇਸ ਨਾਲ ਸਾਡੇ ਭਰੋਸੇ ਨੂੰ ਹੋਰ ਬਲ ਮਿਲੇਗਾ ਤੇ ਸਿਦਕਾਂ ਵਿਚ ਪਕਿਆਈ ਆਵੇਗੀ।"
ਆਥਣ ਦਾ ਦੀਵਾਨ ਲਾਉਣ ਦਾ ਪ੍ਰਬੰਧ ਕੀਤਾ ਗਿਆ। ਉਹਨਾਂ ਬਜ਼ੁਰਗਾਂ ਤੋਂ ਪੁੱਛ ਕੇ ਦੀਵਾਨ ਸਜਾਉਣ ਲਈ, ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਦੀ ਚੋਣ ਕੀਤੀ ਗਈ। ਸਰਬੱਤ ਖਾਲਸੇ ਨੇ ਉਸ ਧਰਤੀ ਨੂੰ ਵਾਰ ਵਾਰ ਮਸਤਕ ਛੁਹਾਏ।
ਇਕ ਬਣਾ ਉਸਾਰ ਕੇ ਉੱਪਰ ਚੁੱਕੀ ਧਰੀ ਗਈ, ਜਿਸ ਉੱਤੇ ਚੰਦੋਆ ਸਾਹਿਬ ਤਾਣਿਆ ਗਿਆ। ਚੌਕੀ ਉੱਤੇ 'ਪੰਜ ਸ਼ਸਤਾਂ" ਦਾ ਪ੍ਰਕਾਸ਼ ਕੀਤਾ ਗਿਆ। ਸੰਗਤ ਪ੍ਰਕਾਸ ਕਰਦੇ ਸਮੇ ਸਿੰਘ ਪੜ੍ਹ ਰਹੇ ਸਨ.
"ਤੀਰੋ ਤੁਰੰਗੇ ਸਭ ਰਾਮਜੰਗੇ॥
ਬਨਖ ਧਾਰ ਅਣੀਅਰ ਕਮੰਦ ਕੋਰੜਾ
ਪੰਜ ਸਸਤਰ ਪਰਵਾਣ॥
ਚੌਂਕੀ ਨੂੰ ਹੀ ਸਜਾ ਕੇ ਤਖ਼ਤ ਬਣਾ ਦਿੱਤਾ ਗਿਆ। ਰੁਮਾਲਿਆਂ ਨਾਲ ਚੌਨੀ ਨੂੰ ਢਲ ਕੇ ਉੱਪਰ ਸਸਤਰ ਸਜਾਏ ਗਏ। ਚੰਦਨ ਦੀਆਂ ਧੂਪਾਂ ਬਾਲੀਆਂ ਗਈਆਂ। ਇਕ ਸਿੰਘ ਸਸੜ੍ਹਾਂ ਨੂੰ ਚੋਰ ਸਾਹਿਬ ਕਰਨ ਲੱਗਾ।
ਇਹਨਾਂ ਸਸਤਰਾਂ ਨੂੰ ਸਤਿਗੁਰਾਂ ਦਾ ਸਰੂਪ ਜਾਣ ਕੇ ਸਰਬੱਤ ਖਾਲਸੇ ਨੇ ਨਮਨ ਕੀਤਾ ਤੇ ਗੁਰ ਦਰਬਾਰ ਸਜ ਗਿਆ।
ਸਰਹੰਦ ਵਾਸੀ ਬਜ਼ੁਰਗਾਂ ਨੂੰ ਦੀਵਾਨ ਵਿਚ ਲਿਆਂਦਾ ਗਿਆ। ਮੁਖੀ ਸਰਦਾਰਾਂ ਨੇ ਉਹਨਾਂ ਨੂੰ ਨਮਸਕਾਰ ਕੀਤੀ ਕਿ ਇਹਨਾਂ ਨੇ ਮਾਤਾ ਗੁਜ਼ਰੀ ਜੀ ਤੇ ਛੋਟੇ ਸਾਹਿਬਾਂ ਦੇ ਦਰਸ਼ਨ ਕੀਤੇ ਹਨ। ਬਜ਼ੁਰਗਾਂ ਨੇ ਵੀ ਖਾਲਸੇ ਨੂੰ ਸਿਰ ਨਿਵਾਇਆ। ਸਰਦਾਰ ਜੱਸਾ ਸਿੰਘ ਦੀ ਬੇਨਤੀ 'ਤੇ ਉਹਨਾਂ ਵਿਚੋਂ ਇਕ ਬੋਲਣ ਲੱਗਾ.
"ਸਮੂਹ ਖਾਲਸੇ ਨੂੰ ਸਾਡੀ ਚਰਨ ਬੰਦਨਾ। ਅਸੀਂ ਸਰਬੱਤ ਖਾਲਸੇ ਅੱਗੇ ਸਰਹੱਦ ਦੀ ਸਾਰੀ ਉਹ ਕਥਾ ਪੇਸ਼ ਕਰਨ ਦੀ ਆਗਿਆ ਚਾਹੁੰਦੇ ਹਾਂ, ਜੇ ਅਸ ਆਪ ਦੇਖੀ ਸੁਣੀ ਹੈ। ਭੁੱਲਾਂ ਗਲਤੀਆਂ ਦੀ ਅਗਾਉ ਮੁਆਫੀ ਚਾਹੁੰਦੇ ਹਾਂ"
ਕਥਾ ਆਰੰਭ ਹੋਈ।
"ਸਾਹਿਬਜ਼ਾਦਿਆਂ ਦੀਆਂ ਦੇਹਾਂ ਦਰਿਆ ਤੋਂ ਪਾਰ ਸੁਟਵਾ ਦਿੱਤੀਆਂ ਗਈਆਂ। ਜੰਗਲ ਵਿਚੋਂ ਇਕ ਸ਼ੇਰ ਆ ਕੇ ਉਹਨਾਂ ਦੇ ਸਿਰਹਾਣੇ ਬੈਠਾ ਰਿਹਾ ਕਰੇ ਤੇ ਉਹਨਾਂ ਦੀਆਂ ਦੇਹਾਂ ਕੋਲ ਕਿਸੇ ਨੂੰ ਨਾ ਆਉਣ ਦੇਵੇ। ਦੀਵਾਨ ਟੋਡਰ ਮੱਲ ਜਦ ਕੁਝ ਹੋਰ ਸੰਗਤ ਸਣੇ ਏਥੇ ਆਏ ਤਾਂ ਸ਼ੇਰ ਚੁੱਪ ਚਪੀਤੇ ਜੰਗਲ ਵਿਚ ਚਲਾ ਗਿਆ ਤੇ ਉਸ ਤੋਂ ਮਗਰੋਂ ਉਸ ਨੂੰ ਕਿਸੇ ਨੇ ਨਹੀਂ ਦੇਖਿਆ।
ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਕੁਝ ਦਿਨ ਮਗਰੋਂ ਹੀ ਵਜ਼ੀਰ ਖਾਨ ਨੂੰ ਸੂਲ ਉੱਠਣਾ ਸ਼ੁਰੂ ਹੋ ਗਿਆ। ਉਹ ਪੀੜ ਨਾਲ ਕਰਾਹੁਣ ਲੱਗਾ। ਕੋਈ ਅਫਾਰਾ ਕਹੇ ਤੇ ਕੋਈ ਕੁਝ ਹੋਰ ਪਰ ਸਿਆਣੇ ਕਹਿਣ ਕਿ 'ਪਾਪ' ਲੱਗਾ ਹੈ।
'ਮਰ ਗਿਆ ਮਰ ਗਿਆ ' ਦੀਆਂ ਚੀਕਾਂ ਸਾਰੀ ਰਾਤ ਉਸ ਦੇ ਮਹਿਲਾਂ ਵਿਚੋਂ ਆਉਂਦੀਆਂ ਸੁਣਾਈ ਦਿਆ ਕਰਨ। ਨੀਮ ਪਾਗਲਾਂ ਵਾਲੀ ਹਾਲਤ ਹੋ ਗਈ। ਪਰਜਾ ਨੂੰ ਤਾਂ ਕੁਝ ਪਤਾ ਨਾ ਲੱਗਣ ਦਿੱਤਾ ਗਿਆ। 19. ਜਦ ਹਕੀਮ ਚੀਕਾਂ ਦਾ ਸਬੰਧ ਪੁੱਛਿਆ ਕਰਨ ਤਾਂ ਵਜ਼ੀਦਾ ਹਕੀਮਾਂ ਨੂੰ ਕਰੀ ਜਾਇਆ ਕਰੋ.
"ਨੀਲੇ ਬਾਣਿਆਂ ਵਾਲੇ ਆਉਂਦੇ ਹਨ। ਉਹ ਸਾਰੀ ਰਾਤ ਮੈਨੂੰ ਸੋਟਿਆਂ ਸਲੋਤਰਾਂ ਨਾਲ ਕੁੱਟਦੇ ਰਹਿੰਦੇ ਹਨ। ਉਹ ਦੋਵੇਂ ਬਾਲਕ' ਸੇ ਮੈਂ 'ਸਹੀਦ ਕੀਤੇ ਸਨ. ਉਹ ਵੀ ਕਰਦ ਕਟਾਰਾਂ ਫੜੀ ਉਹਨਾਂ ਦੇ ਨਾਲ ਆਉਂਦੇ ਹਨ।"
"ਸ਼ਹੀਦ ? ਤੁਸੀਂ ਉਹਨਾਂ ਆਪ ਕਤਲ ਕੀਤੇ ਬਾਲਾਂ ਨੂੰ ਸ਼ਹੀਦ ਕਿਉਂ ਕਹਿ ਰਹੇ ਹੋ.." ਹਕੀਮਾਂ ਨੇ ਹੈਰਾਨੀ ਨਾਲ ਪੁੱਛਣਾ ਤੇ ਵਜੀਦੇ ਨੇ ਕਹਿਣਾ,
"ਜੇ 'ਸ਼ਹੀਦ' ਦੀ ਥਾਂ ਕੁਝ ਹੋਰ ਕਹਾਂ ਤਾਂ ਉਹ ਵੱਧ ਕੱਟਦੇ ਹਨ।
ਹਕੀਮਾਂ ਬੇਵੱਸ ਹੋ ਕੇ ਮੁਲਾਣੇ ਸੱਦੇ। ਮੁਲਾਣਿਆਂ ਨੇ ਬਥੇਰੇ ਧਾਗੇ ਤਵੀਤ ਤੇ ਝਾੜੇ ਫੂਕਾਂ ਮਾਰੀਆਂ, ਪਰ ਉਹਨਾਂ ਨਾਲ ਸਗੋਂ ਵਜੀਦਾ ਹੋਰ ਤਪਿਆ ਕਰੇ।
ਕੁਝ ਸਮੇਂ ਮਗਰੋਂ ਸ਼ਹਿਰ ਵਿਚ ਹੋਰ ਵੀ ਅਜਿਹੀਆਂ ਗੱਲਾਂ ਸੁਣਨ ਨੂੰ ਮਿਲਣ ਲੱਗੀਆਂ। ਜੇ ਕੋਈ 'ਇਹਨਾਂ' ਅਸਥਾਨਾਂ 'ਤੇ, ਜਿੱਥੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਜਾਂ ਜਿੱਥੇ ਸਸਕਾਰ ਕੀਤਾ ਗਿਆ, ਜੁੱਤੀ ਪਾ ਕੇ ਸੜਿਆ ਕਰੇ ਤਾਂ ਉਹਨਾਂ ਨਾਲ ਵੀ ਵਜੀਦੇ ਵਾਲਾ ਹਾਲ ਹੋਇਆ ਕਰੋ। ਬਹੁਤਿਆਂ ਨਾਲ ਤਾਂ ਇਹ ਸਭ ਚਿੱਟੇ ਦਿਨ ਹੀ ਵਾਪਰਨ ਲੱਗਾ। ਕਿਸੇ ਜੁੱਤੀ ਪਾ ਕੇ ਏਧਰ ਚਰੇ ਹੋਏ ਨੂੰ ਜਾਂ ਜੰਗਲ ਪਾਣੀ ਲਈ ਨਿਕਲੇ ਹੋਏ ਨੂੰ ਏਥੇ ਹੀ ਭੋਗ ਲਿਆ ਜਾਂਦਾ। ਉਹਨਾਂ ਨੂੰ ਇੰਝ ਜਾਪਦਾ ਕਿ ਜਿਵੇਂ ਕਿਸੇ ਨੇ ਲੱਤਾਂ ਨੂੜ ਕੇ ਬੰਨ੍ਹ ਦਿੱਤੀਆਂ ਹੋਣ ਤੇ ਉਹ ਇਕ ਕਦਮ ਵੀ ਅੱਗੇ ਨਾ ਪੱਟ ਸਕੇ ਤੇ ਧਤੰਮ ਕਰਕੇ ਡਿੱਗ ਪਏ। ਪਰ ਸਰਹੰਦ ਵਾਸੀਆਂ ਨੇ ਇਹ ਗੱਲ ਲੰਬਾ ਸਮਾਂ ਗੁਪਤ ਰੱਖੀ। ਕੋਈ ਕਿਸੇ ਨੂੰ ਕੁਝ ਨਾ ਦੱਸਿਆ ਕਰੋ, ਹਾਂ ਇਕ ਦੂਜੇ ਨੂੰ ਇਸ ਜਗ੍ਹਾ ਬਾਰੇ ਏਨਾ ਕੁ ਜਰੂਰ ਕਹਿਣ ਲੱਗੇ ਕਿ,
'ਓਧਰ ਨਾ ਜਾਇਓ... ਜੇ ਭਲੀ ਚਾਹੁੰਦੇ ਹੋ ਤਾਂ
ਕਈ ਸ਼ਹਿਰ ਵਾਸੀਆਂ ਨੇ ਮੁਲਾਣੇ, ਸੂਫੀ ਆਦਿ ਸੱਦ ਕੇ ਬਥੇਰੇ ਦਰਦ ਫਾਤਿਹੇ ਪੜ੍ਹੇ, ਪਰ ਇਸ ਨਾਲ ਉਹਨਾਂ ਦੀ ਸਮੱਸਿਆ ਸਗੋਂ ਹੋਰ ਵਧਨ ਲੱਗੀ। ਸ਼ਹਿਰ ਦੇ ਸਿਆਣੇ ਮੋਮਨ ਆਖਦੇ ਆਮ ਸੁਣੇ ਜਾਂਦੇ,
"ਸੂਬੇ ਨੇ ਮਾਸੂਮ 'ਬਾਲਾ' 'ਤੇ ਕਹਿਰ ਵਰਸਾਉਣ ਵੇਲੇ ਕਿਹੜਾ ਇਸਲਾਮ ਜਾਂ ਕਰਾਨ ਤੋਂ ਆਗਿਆ ਲਈ ਸੀ, ਜੋ ਹੁਣ ਪੈਗੰਬਰ ਉਸ ਦੀ ਮਦਦ ਕਰਨ ਜਦ ਪਹਿਲਾਂ ਸਭ ਇਸਲਾਮ ਤੋਂ ਆਕੀ ਹੋ ਕੇ ਕੀਤਾ ਸੀ ਤਾਂ ਹੁਣ ਸਜ਼ਾ ਭੁਗਤਨ ਵੇਲੇ ਇਸਲਾਮ ਕਿਉਂ ਚੇਤੇ ਆ ਰਿਹਾ ਹੈ,
ਸ਼ਹਿਰ ਨਿਵਾਸੀਆਂ ਨਾਲ ਵੀ ਵਾਪਰ ਰਹੇ ਇਹ ਵਰਤਾਰੇ ਤਾਂ ਓਦੋਂ ਖੁੱਲ੍ਹ ਕੇ ਸਾਹਮਣੇ ਆਏ, ਜਦ ਸੂਬੇ ਦੀ ਤਕਲੀਫ ਜੰਗ ਜਾਹਰ ਹੋਈ। ਫੇਰ ਹੌਲੀ ਹੌਲੀ ਲੋਕਾਂ ਨੇ ਦੱਸਣਾ ਸ਼ੁਰੂ ਕੀਤਾ ਕਿ ਉਹਨਾਂ ਨਾਲ ਵੀ ਇਹੋ ਜਿਹਾ ਕੁਝ ਵਾਪਰ ਰਿਹਾ ਹੈ।
"ਮੈਨੂੰ ਤਾਂ ਸਾਰੀ ਸਾਰੀ ਰਾਤ ਇਕ ਪਲ ਵੀ ਸੌਣਾ ਨਸੀਬ ਨਹੀਂ ਹੁੰਦਾ। ਤੜਪਦੇ ਦੀ ਪੂਰੀ ਰਾਤ ਬੀਤਦੀ ਹੈ। ਜੇ ਗੱਲ ਤੁਹਾਡੇ ਵੱਸੋਂ ਬਾਹਰ ਦੀ ਹੈ ਤਾਂ ਕਿਉਂ ਨਹੀਂ ਤੁਸੀਂ ਹਿੰਦੂਆਂ ਨਾਲ ਗੱਲ ਕਰਦੇ ਤੇ ਜਾਂ ਫੇਰ ਕਿਸੇ ਸਿੱਖ ਨੂੰ ਲੱਭ ਤਾਂ ਕਿ ਅਸੀਂ ਉਸ ਤੋਂ ਕੋਈ ਉਪਾਅ ਪੁੱਛੀਏ " ਸੂਲ ਨਾਲ ਕੁਚਲਾਉਂਦਾ ਹੋਇਆ ਵਜ਼ੀਦਾ ਕਾਜ਼ੀ, ਮੁਲਾਣਿਆਂ ਨੂੰ ਕਹਿੰਦਾ।
ਉਹਨੀਂ ਦਿਨੀਂ ਸਰਹੰਦ ਵਿਚ ਕੁਦਰਤਨ ਕਪੂਰਾ ਬਰਾੜ ਆਇਆ ਹੋਇਆ ਸੀ। ਉਸ ਨੂੰ ਸੱਦ ਕੇ ਸੂਬੇ ਨੇ ਸਾਰੀ ਵਾਰਤਾ ਖੋਲ੍ਹ ਕੇ ਦੱਸੀ।
"ਖੁਦਾ ਦਾ ਵਾਸਤਾ ਤੂੰ ਮੇਰੀ ਕੋਈ ਮਦਦ ਕਰ ਤੋਂ ਮੈਨੂੰ ਇਸ ਬਿਪਤਾ ਵਿਚੋਂ ਬਾਹਰ ਕੱਢ ". ਕਪੂਰੇ ਅੱਗੇ ਹੱਥ ਜੋੜਦਾ ਵਜ਼ੀਦਾ ਬੋਲਿਆ।
"ਇਸ ਦਾ ਇਕੋ ਹੱਲ ਜੋ ਮੈਨੂੰ ਦਿਸ ਰਿਹਾ ਹੈ ਖਾਨ ਸਾਹਬ, ਉਹ ਇਹ ਹੈ ਕਿ ਪਾਪ ਤਾਂ ਤੁਹਾਥੋਂ ਬਿਨਾ ਸੱਕ ਬਹੁਤ ਵੱਡਾ ਹੋਇਆ ਹੈ ਤੇ ਹੈ ਵੀ ਨਾ ਮੁਆਫੀ ਜੋਗ। ਪਰ ਹੁਣ ਪਸਚਾਤਾਪ ਲਈ ਤੁਸੀਂ ਉਸ ਜਗ੍ਹਾ ਜਿਸ ਥਾਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ, ਇਕ ਬੜਾ ਬਣਾਓ ਤੇ ਨਿਤਾਪ੍ਰਤੀ ਉਹਨਾਂ ਦੀ ਯਾਦ ਵਿਚ ਜੋਤ ਲਗਾਓ। ਕਿਸੇ ਪੱਕੇ ਸੇਵਾਦਾਰ ਨੂੰ ਉੱਥੇ ਬਿਠਾਓ, ਜੋ ਉਸ ਥਾਂ ਦੀ ਸਦਾ ਸਫਾਈ ਰੱਖੋ। ਇਕ ਪਹਿਰੇਦਾਰ ਖੜ੍ਹਾ ਕਰੋ, ਜੋ ਕਿਸੇ ਗੰਦੇ ਮੰਦੇ ਪੁਰਸ਼ ਨੂੰ ਓਧਰ ਨਾ ਜਾਣ ਦੇਵੇ ਤੇ ਸਖਤੀ ਨਾਲ ਵਰਜੇ। ਉਸ ਜਗ੍ਹਾ ਦੀ ਪਵਿਤਰਤਾ ਨੂੰ ਕਾਇਮ ਰੱਖੋ। ਜਦ ਜਦ ਵੀ ਇਸ ਸਭ ਵਿਚ ਕੋਈ ਲਾਪਰਵਾਹੀ ਵਰਤੀ ਗਈ ਤਾਂ ਫਲ ਤੁਹਾਨੂੰ ਸਭ ਨੂੰ ਭੁਗਤਨਾ ਪਵੇਗਾ। ਜੇ ਹੋ ਸਕੇ ਤਾਂ ਕੋਈ ਸਿਖ ਲੱਭੋ, ਉਹ ਆਪ ਮਰਿਆਦਾ ਨਾਲ ਉਸ ਥਾਂ ਦੀ ਵਾ ਸੰਭਾਲ ਕਰੇਗਾ ", ਕਪੂਰੇ ਬਰਾੜ ਨੇ ਸੂਬੇ ਨੂੰ ਉਪਾਅ ਦਾ ਜਤਨ ਦੱਸ
ਅਗਲੀ ਸਵੇਰ ਅੰਮ੍ਰਿਤ ਵੇਲੇ ਸਾਰਾ ਪੰਥ ਇਕੱਠਾ ਹੋ ਕੇ ਉੱਥੇ ਆਇਆ ਤੇ ਨਿਸ਼ਾਨ ਸਾਹਿਬ ਗੋੜ ਦਿੱਤੇ ਗਏ। ਨਗਾਰੇ ਸਜਾ ਦਿੱਤੇ ਗਏ। ਚੌਰ ਸਾਹਿਬ ਕਰਦੇ ਸਿੰਘ ਨੂੰ ਉਸ ਥਾਂ ਦਾ ਮੁਖਤਿਆਰ ਲਾਇਆ ਗਿਆ, ਜੋ ਸਦਾ ਉਹਨਾਂ ਪਾਵਨ ਸਥਾਨਾਂ ਦੀ ਸੇਵਾ ਸੰਭਾਲ ਲਈ ਹਾਜ਼ਰ ਰਹੇਗਾ।
ਸਰਬੱਤ ਖਾਲਸੇ ਨੇ ਉੱਥੇ ਕੜਾਹ ਪ੍ਰਸਾਦਿ ਕਰਵਾਇਆ। ਬਹੁਤ ਚੜ੍ਹਾਵਾ ਚੜਾਇਆ ਗਿਆ । ਦਲ ਦੇ ਰਬਾਬੀ ਸਿੰਘਾਂ ਬੈਠ ਕੇ ਕੀਰਤਨ ਆਰੰਭ ਕੀਤਾ।
ਪੰਥ ਨੇ ਫਤਹਿਗੜ੍ਹ ਸਾਹਿਬ ਤੇ ਬਾਕੀ ਅਸਥਾਨਾਂ ਦੇ ਨਾਮ ਜਗੀਰਾਂ ਲਾਈਆਂ। ਲੰਗਰ ਪਾਣੀ ਦੇ ਪ੍ਰਬੰਧ ਲਈ ਸਿੰਘਾਂ ਨੇ ਸਰਹੰਦ ਦਾ ਪਟਾ ਇਹਨਾਂ ਸ਼ਹੀਦੀ ਅਸਥਾਨਾਂ ਦੇ ਨਾਮ ਕਰ ਦਿੱਤਾ।
"ਮੇਰੇ ਪਿਤਾ ਜੀ ਦੱਸਿਆ ਕਰਦੇ ਸਨ ਕਿ ਜਦ ਵੀ ਸਿੰਘ ਉਹਨਾਂ ਸਥਾਨਾਂ 'ਤੇ ਕੜਾਹ ਪ੍ਰਸਾਦਿ ਕਰਵਾ ਕੇ ਕੋਈ ਵੀ ਅਰਦਾਸ ਕਰਦੇ ਹਨ ਉਹ ਪੂਰੀ ਹੁੰਦੀ ਹੈ"
ਤੇ ਇਸ ਤਰ੍ਹਾਂ ਪੰਥ ਨੇ ਫਤਹਿਗੜ੍ਹ ਸਾਹਿਬ ਤੇ ਬਾਕੀ ਅਸਥਾਨ ਪ੍ਰਗਟ ਕੀਤੇ।
ਸਰਹੱਦ ਹਮਲੇ ਤੋਂ ਸਿੰਘਾਂ ਹੱਥ ਲੱਖਾਂ ਰੁਪਈਆ ਹੱਥ ਲੱਗਿਆ। ਇਕੱਲੇ ਸਰਦਾਰ ਜੱਸਾ ਸਿੰਘ ਦੇ ਹਿੱਸੇ ਹੀ ਨੋ ਲੱਖ ਰੁਪਈਆ ਆਇਆ। ਸਿੰਘਾਂ ਦੇ ਚੇਲਿਆਂ ਨੂੰ ਖੀਸੇ ਤਾਂ ਸਨ ਹੀ ਨਹੀਂ, ਸੋ ਨਿੱਜੀ ਮਾਇਆ ਤਾਂ ਸਿੰਘ ਪਹਿਲਾਂ ਵੀ ਨਹੀਂ ਰੱਖਦੇ ਸਨ, ਪਰ ਸਰਹੰਦ ਤੋਂ ਇਕੱਠਾ ਹੋਇਆ ਪੈਸਾ ਤਾਂ ਉਹਨਾਂ ਨੂੰ ਕੋਲ ਰੱਖਣਾ ਗੁਨਾਹ ਹੀ ਜਾਪਦਾ ਸੀ।
ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਸਭ ਸਿੰਘਾਂ ਨੂੰ ਇਕੱੜ ਕੀਤਾ ਤੇ ਕਹਿਨ ਲੱਗੇ,
"ਖਾਲਸਾ ਜੀ, ਜਿਵੇਂ ਕਿ ਆਪ ਜੀ ਦੇ ਗਿਆਤ ਹੀ ਹੈ ਕਿ ਘੱਲੂਘਾਰੇ ਤੋਂ ਮੁੜਦਾ ਅਬਦਾਲੀ, ਏਸ ਗੁੱਸੇ ਵਿਚ ਕਿ ਉਹ ਸਿਖਾਂ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰ ਸਕਿਆ, ਦਰਬਾਰ ਸਾਹਿਬ ਨੂੰ ਬਾਰੂਦ ਨਾਲ ਉਡਾ ਗਿਆ ਸੀ। ਮੇਰੀ ਸਰਬੱਤ ਪੰਥ ਅੱਗੇ ਇਹੋ ਸਲਾਹ ਹੈ ਕਿ ਸਰਹੰਦ ਤੋਂ ਇਕੱਠੀ ਹੋਈ ਮਾਇਆ ਅਸੀਂ ਦਰਬਾਰ ਸਾਹਿਬ ਦੀ ਮੁੜ ਉਸਾਰੀ 'ਤੇ ਲਾਈਏ। ਇਸ ਕਾਰਜ
ਲਈ ਸਭ ਤੋਂ ਪਹਿਲਾਂ ਮੈਂ ਆਪਣੇ ਹਿੱਸੇ ਦੀ ਮਾਇਆ ਭੇਟ ਕਰਦਾ ਹਾਂ”
ਤੇ ਇਹ ਕਹਿੰਦਿਆਂ ਸਰਦਾਰ ਨੇ ਇਕ ਚਾਦਰ ਸੰਗਤ ਦੇ ਸਨਮੁਖ ਵਿਛਾ ਦਿੱਤੀ ਤੇ ਉਸ ਨੂੰ ਗੁਰੂ ਕੀ ਚਾਦਰ ਕਹਿੰਦਿਆਂ ਨੌ ਲੱਖ ਰੁਪਈਆ ਉਸ ਉੱਤੇ ਢੇਰ ਕਰ ਦਿੱਤਾ। ਬਾਕੀ ਸਿੰਘਾਂ ਨੇ ਵੀ ਮਾਇਆ ਉਸ ਚਾਦਰ ਉੱਤੇ ਦੌਰ ਕਰਨੀ ਸ਼ੁਰੂ ਕੀਤੀ ਤੇ ਚੌਦਾਂ ਪੰਦਰਾਂ ਲੱਖ ਰੁਪਈਆ ਇਕੰਤ ਹੋ ਗਿਆ। ਸਾਰੀ ਮਾਇਆ ਸਰਦਾਰਾਂ ਨੇ ਭਾਈ ਦੇਸ ਰਾਜ ਬਿਧੀਚੰਦੀਏ ਦੇ ਸਪੁਰਦ ਕਰ ਦਿੱਤੀ ਤੇ ਭਾਈ ਦੇਸ ਰਾਜ ਨੇ ਦਰਬਾਰ ਸਾਹਿਬ ਦੀ ਸੇਵਾ ਦਾ ਕਾਰਜ ਆਪਣੇ ਹੱਥ ਲਿਆ।
ਸਾਖੀ ਸਿੰਘ ਸਯਾਮ ਕੀ ਜੌ ਸਰਦਾਰਨ ਭਯੋ ਸਰਦਾਰ॥
"ਹੁਣ ਤਕ ਤੁਸੀਂ ਉਹ ਸਾਖੀਆਂ ਸੁਣੀਆਂ ਹਨ, ਜੋ ਮੇਰੇ ਪਿਤਾ ਜੀ ਜਾਂ ਦਾਦੇ, ਤਇਆਂ ਦੀ ਜੁਬਾਨੀ ਮੇਰੇ ਤਕ ਪਹੁੰਚੀਆਂ ਸਨ। ਉਹ ਕਥਾ ਜਿਸ ਵਿਚ ਉਹ ਆਪ ਪਾਤਰਾਂ ਵਜੋਂ ਵਿਚਰ ਰਹੇ ਸਨ। ਹੁਣ ਤੁਹਾਨੂੰ ਉਸ ਕਥਾ ਕੋਲ ਲੈ ਕੇ ਜਾ ਰਿਹਾ ਹਾਂ, ਜਿਸ ਦੀ ਪਾਤਰ ਮੇਰੀ ਮਾਂ ਰਹੀ ਹੈ।
ਇਹ ਕਥਾ ਉਸ ਮਹਾਨ ਯੋਧੇ ਦੀ ਹੈ ਜਿਸਨੇ ਸਾਹਿਬ ਦਸਮ ਪਿਤਾ ਜੀ ਦੇ ਦਰਸਨ ਕੀਤੇ। ਬਾਬਾ ਬੰਦਾ ਸਿੰਘ ਨਾਲ ਰਲ ਕੇ ਜੰਗਾਂ ਲੜੀਆਂ। ਪੰਥ ਉੱਤੇ ਝੋਲੇ ਕਹਿਰਵਾਨ ਝੱਖੜਾਂ ਦਾ ਖਿੜੇ ਮੱਥੇ ਸਾਹਮਣਾ ਕੀਤਾ। ਭਾਈ ਮਨੀ ਸਿੰਘ, ਬਾਬਾ ਦਰਬਾਰਾ ਸਿੰਘ, ਨਵਾਬ ਕਪੂਰ ਸਿੰਘ ਜਹੇ ਸੂਰਬੀਰਾਂ ਦੀ ਸੰਗਤ ਮਾਣੀ ਤੇ ਖਾਲਸੇ ਦੀ ਸਰ ਕੀਤੀ ਗਈ ਹਰੇਕ ਮੁਹਿੰਮ ਦੇ ਮੂਹਰਲੀ ਕਤਾਰ ਵਾਲੇ ਯੋਧਿਆਂ ਵਿਚ ਸ਼ਾਮਲ ਸਨ। ਜਿਸ ਸੂਰਮੇ ਦਾ ਖੌਫ ਮੁਗਲਾਂ ਤੇ ਅਫਗਾਨਾਂ ਦੇ ਸਿਰ ਚੜ੍ਹ ਬੋਲਦਾ ਸੀ। ਜਿਸ ਬਾਰੇ ਮਸ਼ਹੂਰ ਸੀ ਕਿ ਉਹ ਬਿਨਾ ਕਿਸੇ ਸ਼ਸਤਰ ਤੋਂ ਹੀ ਦੁਸ਼ਮਨ ਦੀ ਇਕ ਪੂਰੀ ਟੁਕੜੀ ਨੂੰ ਪਾਰ ਬੁਲਾ ਸਕਦਾ ਹੈ।
ਉਸ ਸੂਰਬੀਰ ਯੋਧੇ ਦਾ ਨਾਮ ਸੀ, ਬਾਬਾ ਸ਼ਾਮ ਸਿੰਘ ਨਾਰੋਵਲਾਈਆ।
ਬਾਬਾ ਸ਼ਾਮ ਸਿੰਘ ਦੀ ਕਥਾ ਮੇਰੀ ਮਾਂ ਰਾਹੀਂ ਮੇਰੇ ਕੋਲ ਆਈ ਸੀ ਕਿਉਂਕਿ ਬਾਬਾ ਸ਼ਾਮ ਸਿੰਘ ਮੇਰੀ ਮਾਂ ਦਾ ਪਿਤਾ ਸੀ ਤੇ ਮੇਰਾ ਨਾਨਾ...
ਬਾਬੇ ਭੰਗੂ ਦੀ ਇਸ ਗੱਲ ਤੋਂ ਮੈਨੂੰ ਬਾਬੇ ਦੇ ਪਹਿਲਾਂ ਬੋਲੇ ਬੋਲ ਯਾਦ ਆ ਗਏ, ਜਿਹੜੇ ਉਸ ਨੇ ਓਦੋਂ ਕਹੇ ਸਨ ਜਦ ਉਹ ਦਰਿਆ ਕੰਢੇ ਪਾਣੀ ਪੀ ਕੇ ਆਇਆ ਸੀ
ਕਰੋੜਸਿੰਘੀਏ ਸਰਦਾਰ ਸ਼ਾਮ ਸਿੰਘ ਨਾਰੋਵਾਲੀਏ ਦਾ ਦੋਹਤਾ ਅੱਜ ਤੇਰੇ ਸਨਮੁਖ ਖਲੋ ਕੇ ਸ਼ਹਾਦਤ ਦਾ ਪ੍ਰਣ ਲੈਂਦਾ ਹੈ...'
"ਸੋ ਹੁਣ ਸੁਰਤੀਆਂ ਇਕਾਗਰ ਕਰਕੇ ਬਾਬੇ ਸ਼ਾਮ ਸਿੰਘ ਤੇ ਕਰੋੜਸਿੰਘੀਆਂ ਦੀ ਕਥਾ ਸੁਵਣ ਕਰੋ।
ਅੱਗੇ ਕਥਾ ਬਾਬਾ ਸ਼ਾਮ ਸਿੰਘ ਜੀ ਦੀ ਤੁਰੀ।
ਕਰੋੜਸਿੰਘੀਆ ਮਿਸਲ ਬਾਬਾ ਸ਼ਾਮ ਸਿੰਘ ਤੋਂ ਹੀ ਆਰੰਭ ਹੋਈ ਸੀ। ਸਰਦਾਰਾਂ ਦੇ ਸਰਦਾਰ ਬਾਬਾ ਸ਼ਾਮ ਸਿੰਘ ਦਾ ਜਨਮ ਨਾਰਲੀ ਪਿੰਡ ਦੇ ਭਾਈ ਮਾਲੀ ਸੰਧੂ ਦੇ ਘਰ ਹੋਇਆ।
ਬਾਬਾ ਜੀ ਜਦ ਛੋਟੇ ਹੀ ਸਨ ਤਾਂ ਮਾਤਾ ਪਿਤਾ ਦੇ ਆਨੰਦਪੁਰ ਸਾਹਿਬ ਜਾਣ ਦਾ ਸਬੱਬ ਬਣਿਆ। ਬਾਬਾ ਜੀ ਬਹੁਤ ਚਾਉ ਵਿਚ ਆਪਣੇ ਸਾਥੀਆਂ ਨੂੰ ਦੱਸਦੇ ਫਿਰ ਰਹੇ ਸਨ,
"ਅਸੀਂ ਮਹਾਰਾਜ ਜੀਆਂ ਦੇ ਦਰਸ਼ਨਾਂ ਨੂੰ ਚੱਲੇ ਹਾਂ"
"ਸੁਣਿਆਂ ਹੈ ਜੋ ਮਹਾਰਾਜ ਦੇ ਦਰਸਨ ਕਰ ਲਵੇ, ਉਸ ਅੰਦਰ ਏਨੀ ਤਾਕਤ ਆ ਜਾਂਦੀ ਹੈ ਕਿ ਲੱਖਾਂ ਦੇ ਲਸ਼ਕਰ ਉਸ ਅੱਗੇ ਟਿਕ ਨਹੀਂ ਸਕਦੇ।", ਬਾਬਾ ਜੀ ਦਾ ਇਕ ਸਾਥੀ ਬੋਲਿਆ।
"ਮੈਂ ਤਾਂ ਇਹ ਵੀ ਸੁਣਿਆਂ ਹੈ ਕਿ ਜਿਸ ਵਲ ਮਹਾਰਾਜ ਇਕ ਮਿਹਰ ਦੀ ਨਿਗਾਹ ਕਰ ਦੇਣ ਤਾਂ ਚੰਦ ਸੂਰਜ ਉਸ ਸਿਖ ਨੂੰ ਨਿਤ ਨਮਸਕਾਰ ਕਰਦੇ ਹਨ...", ਇਕ ਹੋਰ ਬਾਲ ਬੋਲਿਆ।
“ਮੇਰੇ ਬਾਪੂ ਜੀ ਦੱਸਦੇ ਸਨ ਕਿ ਭਾਈ ਨੰਦ ਲਾਲ ਜੀ ਤਾਂ ਕਹਿੰਦੇ ਹਨ ਕਿ ਸੂਰਜ, ਚੰਦ, ਤਾਰੇ ਤਾਂ ਨਿੱਤ ਚੜ੍ਹਦੇ ਹੀ ਮਹਾਰਾਜ ਦੇ ਦੀਦਾਰਿਆਂ ਲਈ ਹਨ। ਦੀਨ ਦੁਨੀਆਂ ਮਹਾਰਾਜ ਦੀ ਇਕ ਤੱਕਣੀ ਦੀ ਗ੍ਰਿਫਤ ਵਿਚ ਹਨ ਤੇ ਦੋਵੇਂ ਜਹਾਨ ਮਹਾਰਾਜ ਦੇ ਇਕ ਵਾਲ ਦੇ ਬਰਾਬਰ ਹਨ"
ਆਪਣੇ ਮਿੱਤਰਾਂ ਤੋਂ ਐਸੀਆਂ ਅਸਚਰਜ ਗੱਲਾਂ ਸੁਣ ਕੇ ਬਾਲ ਸ਼ਾਮ ਸਿੰਘ ਦੇ ਮਨ ਵਿਚ ਸੱਚੇ ਪਾਤਸ਼ਾਹ ਦੇ ਦੀਦਾਰ ਦੀ ਇੱਛਾ ਹੋਰ ਪ੍ਰਬਲ ਹੋ ਗਈ।
ਉਹ ਸਣ ਪਰਿਵਾਰ ਆਨੰਦਪੁਰ ਸਾਹਿਬ ਪਹੁੰਚੇ। ਜੂਹ ਵਿਚ ਦਾਖਲ ਹੁੰਦਿਆਂ ਆਨੰਦਪੁਰ ਦੀ ਧੂੜ ਚੱਕ ਕੇ ਮੱਥਿਆਂ ਨੂੰ ਲਾਈ।
“ਧਰਤੀ ਦੀ ਸਭ ਤੋਂ ਪਵਿੱਤਰ ਤੇ ਅਨਮੋਲ ਵਸਤ ਹੈ ਇਹ... ਆਨੰਦਪੁਰ ਸਾਹਿਬ ਦੀ ਮਿੱਟੀ... ਜਿਸ ਜਗ੍ਹਾ ਕਲਗੀਧਰ ਮਹਾਰਾਜ ਦਾ ਵਾਸ ਹੈ ", ਉਹਨਾਂ ਦੇ ਮਗਰਲੇ ਪਾਸਿਓ ਇਕ ਆਵਾਜ਼ ਆਈ. "ਦੁਖੀਆਂ ਦੀ ਪੁਕਾਰ ਸੁਣਨ ਵਾਲੀ ਤੇ ਦੁਸ਼ਟਾਂ ਦੀ ਵੰਗਾਰ ਦਾ ਮੂੰਹ ਮੋੜਣ ਵਾਲੀ... ਆਨੰਦਪੁਰ ਦੀ ਮਿੱਟੀ...", ਆਵਾਜ਼ ਸੁਣਦਿਆਂ ਉਹਨਾਂ ਪਿੱਛੇ ਮੁੜ ਕੇ ਦੇਖਿਆ, "ਇਹ ਤਾਂ ਪੰਡਿਤ ਕਿਰਪਾ ਦੱਤ ਜੀ ਹਨ..", ਮਾਲੀ ਸੰਧੂ ਜੀ ਬੋਲੇ।
"ਕਿਰਪਾ ਦੱਤ ਨਹੀਂ ਕਿਰਪਾ ਸਿੰਘ", ਕਸ਼ਮੀਰੀ ਪੰਡਤ ਕਿਰਪਾ ਦੰਤ ਜੇ ਮਹਾਰਾਜ ਦੀ ਕ੍ਰਿਪਾ ਦ੍ਰਿਸ਼ਟੀ ਨਾਲ ਹੁਣ ਕਿਰਪਾ ਸਿੰਘ ਬਣ ਚੁੱਕੇ ਸਨ, ਮੁਸਕੁਰਾਉਂਦਿਆਂ ਬੋਲੇ।
ਉਹਨਾਂ ਤੋਂ ਭਾਈ ਮਾਲੀ ਸੰਧੂ ਨੇ ਮਹਾਰਾਜ ਦਾ ਪਤਾ ਪੁੱਛਿਆ,
"ਉਹ ਤਾਂ ਆਨੰਦਪੁਰ ਦੇ ਜ਼ੇਰੇ ਜ਼ੱਰੇ ਵਿਚ ਸਮਾਏ ਹੋਏ ਨੇ ਆਨੰਦਪੁਰ ਦੀਆਂ ਫਿਜ਼ਾਵਾਂ ਵਿਚ ਘੁਲੇ ਹੋਏ ਨੇ. ਤੁਹਾਨੂੰ ਮਹਿਸੂਸ ਨਹੀਂ ਹੋਏ ਹਜੇ ਤਕ.. ?”, ਪੰਡਿਤ ਜੀ ਫੇਰ ਮੁਸਕੁਰਾਏ, ਭਾਈ ਮਾਲੀ ਸੰਧੂ ਜੀ ਨੇ 'ਜੀ' ਆਖਦਿਆਂ ਨੀਵੀਂ ਪਾ ਲਈ।
"ਨੀਵੀਂ ਨਾ ਪਾਓ... ਮੈਂ ਜਾਣਦਾਂ ਤੁਸੀਂ ਸੱਚੇ ਸਤਿਗੁਰਾਂ ਦੇ ਪਰੀ ਚਿਹਰੇ ਦੇ ਦੀਦਾਰ ਕਰਨੇ ਲੋਚਦੇ ਹੋ " ਭਾਈ ਮਾਲੀ ਸੰਧੂ ਦੀ ਝਿਜਕ ਦੇਖਦਿਆਂ ਪੰਡਿਤ ਕਿਰਪਾ ਸਿੰਘ ਜੀ ਬੋਲੇ।
"ਉਹਨਾਂ ਬਾਰੇ ਕੁਝ ਕਹੋ ", ਭਾਈ ਮਾਲੀ ਸੰਧੂ ਪੰਡਿਤ ਕਿਰਪਾ ਸਿੰਘ ਜੀ ਵਲ ਦੇਖਦਿਆਂ ਕਹਿਨ ਲੱਗੇ।
"ਉਹਨਾਂ ਬਾਰੇ ਕੋਈ ਕੀ ਕਹੇ.. ਉਹਨਾਂ ਬਾਰੇ ਕੋਈ ਕਹਿ ਹੀ ਕੀ ਸਕਦਾ ਹੈ ਉਹਨਾਂ ਬਾਰੇ ਕੋਈ ਕਿੰਨਾ ਕੁ ਕਹਿ ਸਕਦਾ ਹੈ।
"ਕਹੂੰ ਭੂਮ ਭਾਰ ਕੇ ਉਤਾਰਤ ਹੋ ਮਹਾਰਾਜ’,
ਦੁਨੀਆਂ ਨੂੰ ਵੇਖਣ ਦਾ ਨਜ਼ਰੀਆ ਬਦਲ ਦਿੰਦੇ ਨੇ 'ਉਹਨਾਂ' ਦੇ ਬੋਲ,
'ਕਤਹੂੰ ਭਿਖਾਰੀ ਹੁਇਕੈ ਮਾਂਗਤ ਫਿਰਤ ਭੀਖ
ਕਹੂੰ ਮਹਾ ਦਾਨ ਹੁਇਕੈ ਮਾਂਗਿਓ ਧਨ ਦੇਤ ਹੈ।
' ਕਿਸੇ ਇੱਕ ਬੋਲੀ 'ਚ ਏਨੀ ਤਾਕਤ ਕਿੱਥੇ ਕਿ 'ਉਹਨਾਂ' ਦੀ ਖੂਬਸੂਰਤੀ ਬਿਆਨ ਕਰ ਸਕੇ ਜਾਂ ਬ੍ਰਹਿਮੰਡ ਦੀਆਂ ਸਾਰੀਆਂ ਬੋਲੀਆਂ ਰਲ ਕੇ ਵੀ ਜ਼ੋਰ ਲਾ ਕੇ ਵੇਖ ਲੈਣ। ਕਈ ਵਾਰ ਬਵੰਜਾ ਕਵੀ ਕੋਸ਼ਿਸ਼ ਕਰਦੇ ਹਨ, ਪਰ ਉਹਨਾਂ ਦੇ ਅੱਖਰ ਭੰਡਾਰਾਂ ਵਿੱਚ ਵੀ ਮਹਾਰਾਜ ਦੇ ਕੱਦ ਜਿਹਾ ਸ਼ਬਦ ਹੀ ਨਹੀਂ ਲੱਭਦਾ।
ਕਿਹੜੇ ਅਲੰਕਾਰਾਂ 'ਚ ਸਮਾ ਸਕਦੀ ਹੈ ਉਹਨਾਂ ਦੇ ਹੇਠਾਂ ਦੀ ਮੁਸਕੁਰਾਹਟ?
ਕਮਾਨ ਜਹੀਆਂ ਭਵਾਂ 'ਚੋਂ ਨਿਕਲਦੇ ਨੈਨਾਂ ਦੇ ਬਾਣ, ਕਿਹੜੇ ਸ਼ਬਦ ਏਨੇ ਫੁਰਤੀਲੇ ਹੋ ਸਕਦੇ ਹਨ ਕਿ ਉਹਨਾਂ ਤੀਰਾਂ ਨੂੰ ਫੜ੍ਹ ਸਕਣ?
ਕਿਹੜੇ ਬੋਲ ਨੇ ਸਾਡੇ ਕੋਲ, ਜੋ ਨੀਲੇ ਦੀ ਤੇਜ਼ੀ ਤੇ ਬਾਜ਼ ਦੀ ਉਡਾਣ ਛੂਹ ਸਕਣ?
ਕਹੂੰ ਛੜ੍ਹੀ ਹੁਇ ਕੈ ਅਰ ਮਾਰਤ ਮਰਤ ਹੋ।
ਤੇ ਕਦੇ ਕਦੇ 'ਉਹ' ਭਾਈ ਨੰਦ ਲਾਲ ਜਹੇ ਮਹਾਨ ਕਵੀਆਂ 'ਤੇ ਮਿਹਰ ਕਰਕੇ ਆਪਣੀ ਇੱਕ ਝਲਕ ਬਖਸ਼ ਦਿੰਦੇ ਹਨ, ਜਿਸ ਨੂੰ ਨੰਦ ਲਾਲ ਜੀ ਬਿਆਨਦੇ ਹਨ,
ਦੀਨੇ ਦੁਨੀਆ ਦਰ ਕਮੰਦੇ ਆਂ ਪਰੀ ਰੁਖਸਾਰਿ ਮਾ।
ਹਰ ਦੋ ਆਲਮ ਕੀਮਤੇ ਯਕ ਤਾਰ ਮੂਏ ਯਾਰ ਮਾ॥
' ਇਹਨਾਂ ਬੋਲਾਂ ਨੂੰ ਪੀਰ ਬੁੱਧੂ ਸ਼ਾਹ ਜਹੇ ਸਚ ਕਰ ਵਿਖਾਉਂਦੇ ਹਨ ਜੋ 'ਮਾਹੀ' ਦੇ ਕੇਸ ਪ੍ਰਾਪਤ ਕਰਨ ਬਦਲੇ ਪਰਿਵਾਰ ਦੇ ਕਈ ਜੀਅ ਕੁਰਬਾਨ ਕਰ ਦਿੰਦੇ ਹਨ ਤੇ ਪੰਡਤ ਕਿਰਪਾ ਸਿੰਘ ਜੀ ਦੀਆਂ ਅੱਖਾਂ ਵਿਚ ਅੱਥਰੂ ਆ ਗਏ।
ਆਨੰਦਗੜ ਚਲੇ ਜਾਓ ਭਾਈ. ਓਥੇ ਹੀ ਹੋਣਗੇ ਮਹਾਰਾਜ...", ਪੰਡਿਤ ਜੀ ਅੱਖਾਂ ਪੂੰਝਦਿਆਂ ਬੋਲੇ।
ਇਹ ਸੁਣਦਿਆਂ ਹੀ ਬਾਬਾ ਸ਼ਾਮ ਜੀ ਆਪਣੇ ਭਰਾ ਮਿਹਰ ਜੀ ਨਾਲ ਮਾਤਾ ਪਿਤਾ ਤੋਂ ਅੱਗੇ ਅੱਗੇ ਆਨੰਦਗੜ੍ਹ ਵੱਲ ਭੇਜ ਗਏ। ਜਦ ਉੱਥੇ ਪਹੁੰਚੇ ਤਾਂ ਕਿਸੇ ਸਿੰਘ ਨੇ ਆਖਿਆ,
“ਮਹਾਰਾਜ ਤਾਂ ਸੀਸ ਗੰਜ ਥੜ੍ਹਾ ਸਾਹਿਬ ਵਲ ਗਏ ਹਨ"
ਤਾਂ ਦੋਹੇਂ ਬਾਲ ਗੁਰੂ ਕੇ ਮਹਿਲ ਵਲ ਦੌੜ ਗਏ।
ਮਹਾਰਾਜ ਥੜ੍ਹਾ ਸਾਹਿਬ ਦੀ ਆਪਣੇ ਹੱਥੀ ਧੁਆਈ ਕਰ ਰਹੇ ਸਨ। ਕੋਲ ਸਿੰਘ ਉਹਨਾਂ ਦੀ ਸਹਾਇਤਾ ਲਈ ਦੁੱਧ, ਜਲ ਤੇ ਸਾਫ ਬਸਤਰ ਫੜ੍ਹ ਕੇ ਖਲੋਤੇ ਸਨ। ਬੜਾ ਸਾਹਿਬ ਦੀ ਧੁਆਈ ਲਈ ਵਰਤਿਆ ਜਾ ਰਿਹਾ ਦੁੱਧ ਇਕ ਛੋਟੇ ਛੇਦ ਰਾਹੀਂ ਬਾਹਰ ਆ ਰਿਹਾ ਸੀ ਤਾਂ ਸੰਗਤਾਂ ਉਸ ਦੁੱਧ ਦੇ ਚੂਲੇ ਛਕ ਕੇ ਵਡਭਾਗੀਆਂ ਹੋ ਰਹੀਆਂ ਸਨ। ਇਕ ਸਿੰਘ ਉੱਚੀ ਉੱਚੀ 'ਕੋਈ' ਬਾਣੀ ਪੜ੍ਹ ਰਿਹਾ ਸੀ, ਜਿਸ ਤੋਂ ਸ਼ਾਮ ਜੀ ਹਜੇ ਅਣਜਾਨ ਸਨ। ਉਹ ਚੂਲਾ ਲੈਣ ਲਈ ਕਤਾਰ ਵਿਚ ਖਲੋਤੀ ਸੰਗਤ ਵਿਚ ਖਲੋ ਗਿਆ ਤੇ ਆਪਣੀ ਵਾਰੀ ਦੀ ਉਡੀਕ ਕਰਨ ਲੱਗਾ।
ਉਸ ਦੀ ਵਾਰੀ ਆਈ। ਉਹ ਚੂਲਾ ਲੈਣ ਲਈ ਹੇਠਾਂ ਝੁਕਿਆ, ਜਦ ਉੱਪਰ ਉੱਠਿਆ ਤਾਂ ਚੂਲਾ ਛਕਦੇ ਹੋਏ ਉਸਨੇ ਉਤਾਂਹ ਦੇਖਿਆ। ਉਸ ਦੀ ਨਜ਼ਰ ਮਹਾਰਾਜ ਨਾਲ ਮਿਲੀ, ਬਾਣੀ ਪੜ੍ਹਦੇ ਸਿੰਘ ਨੇ ਬੋਲ ਉਚਾਰੇ,
"ਦਿੱਲੀ ਤਖਤ ਪਰ ਬਹਿਗੀ ਆਪ ਗੁਰੂ ਕੀ ਫੌਜ॥
ਛਤ੍ਰ ਝੁਲੇਗਾ ਸੀਸ ਪਰ ਬੜੀ ਕਰੇਗੀ ਮੌਜ॥ "
ਮਹਾਰਾਜ ਉਸ ਵੱਲ ਦੇਖ ਕੇ ਮੁਸਕੁਰਾਏ। ਉਸ ਨੇ ਸਤਿਕਾਰ ਵਿਚ ਨੀਵੀਂ ਪਾ ਲਈ। ਇਹ ਉਸ ਦੀ ਮਹਾਰਾਜ ਨਾਲ ਹੋਈ ਅਲੋਕਿਕ ਭੇਣ ਸੀ। ਇਹ ਤੱਕਣੀ ਉਸ ਨੂੰ ਸਾਰੀ ਉਮਰ ਨਹੀਂ ਭੁੱਲ ਸਕੀ ਤੇ ਉਸ ਦਾ ਸਦਾ ਇਹੋ ਮੰਨਣਾ ਰਿਹਾ ਸੀ ਕਿ ਜੇ ਉਹ ਪੰਥ ਦੇ ਕਿਨਕਾ ਮਾਤ੍ਰ ਵੀ ਕੰਮ ਆ ਸਕਿਆ ਹੈ ਤਾਂ ਮਹਾਰਾਜ ਦੀ ਇਸੇ ਤੱਕਣੀ ਕਰਕੇ ਹੈ । ਉਸ ਦੀ ਤਾਂ ਜਦ ਮਹਾਰਾਜ ਨਾਲ ਨਜ਼ਰ ਮਿਲੀ, ਓਦੋਂ ਹੀ ਜਾਪਣ ਲੱਗਾ ਸੀ ਕਿ ਉਸ ਦੇ ਜੀਵਨ ਦਾ ਮਨੋਰਥ ਪੂਰਾ ਹੋ ਚੁੱਕਾ ਹੈ ਤੇ ਸਭ ਤਰ੍ਹਾਂ ਦੀਆਂ ਭੁੱਖਾਂ, ਇੱਛਾਵਾਂ ਤੋਂ ਮੁਕਤੀ ਮਿਲ ਚੁੱਕੀ ਹੈ। ਪਰ ਜਦ ਸਿੰਘ ਦੇ ਬੋਲੇ ਬੋਲਾਂ,
"ਦਿਲੀ ਤਖਤ ਪਰ ਬਹਿਗੀ ਆਪ ਗੁਰੂ ਕੀ ਫੌਜ॥
ਛਤ੍ਰ ਝੁਲੇਗਾ ਸੀਸ ਪਰ ਬੜੀ ਕਰੇਗੀ ਮੌਜ॥ "
'ਤੇ ਮਹਾਰਾਜ ਮੁਸਕੁਰਾਏ ਸਨ ਤਾਂ ਉਸ ਨੇ ਜਾਣ ਲਿਆ ਸੀ ਕਿ ਉਸ ਸਿਰ ਇਕ ਵੱਡੀ ਸੇਵਾ ਲੱਗ ਗਈ ਹੈ ਤੇ ਤਾਂ ਉਮਰ ਉਹ ਉਸ ਸੇਵਾ ਨੂੰ ਪੂਰੀ ਕਰਨ ਲਈ ਜੂਝਦਾ ਰਿਹਾ ਤੇ ਅੰਤ ਜਦ ਮਹਾਰਾਜ ਦੇ ਉਹ ਬੋਲ ਸੱਚ ਕਰ ਦਿਖਾਏ ਤਾਂ ਇਸ ਜਹਾਨ ਤੋਂ ਵਿਦਾ ਲਈ। ਛੋਟੀ ਉਮਰ ਵਿਚ ਹੀ ਸ਼ਾਮ ਸਿੰਘ ਦੇ ਮਨ ਵਿਚ ਖਾਲਸੇ ਪੰਥ ਦੇ ਦਲਾਂ ਵਿਚ ਰਲ ਜਾਣ ਦਾ ਚਾਓ ਪੈਦਾ ਹੋ ਗਿਆ। ਉਹ ਘਰੋਂ ਭੱਜ ਕੇ ਬਾਬਾ ਮਸਤਾਨ ਸਿੰਘ ਦੇ ਡੇਰੇ ਚਲਾ ਗਿਆ।
ਬਾਬਾ ਮਸਤਾਨ ਸਿੰਘ ਨੇ ਖੁਸ਼ੀ ਖੁਸ਼ੀ ਉਸਨੂੰ ਆਪਣੇ ਕੋਲ ਰੱਖ ਲਿਆ। ਬਾਬਾ ਮਸਤਾਨ ਸਿੰਘ ਉਹ ਸਿੰਘ ਸਨ, ਜਿਹਨਾਂ ਜਿਹੜੇ ਪੰਜਾਂ ਸਿੰਘਾਂ ਤੋਂ ਅੰਮ੍ਰਿਤਪਾਨ ਕੀਤਾ ਸੀ, ਉਹਨਾਂ ਸਿੰਘਾਂ ਕਲਗੀਧਰ ਸੁਆਮੀ ਜੀ ਤੋਂ ਅੰਮ੍ਰਿਤ ਦਾ ਬਾਟਾ ਛਕਿਆ ਸੀ ਤੇ ਉਹਨਾਂ ਸਿੰਘਾਂ ਤੋਂ ਹੀ ਮਹਾਰਾਜ ਨੇ ਆਪ ਖੰਡੇ ਬਾਟੇ ਕੀ ਪਾਹੁਲ ਲਈ ਸੀ। ਉਹਨਾਂ ਪੰਜਾਂ ਪਿਆਰਿਆਂ ਦਾ ਪ੍ਰਤਾਪ ਬਾਬਾ ਮਸਤਾਨ ਸਿੰਘ ਵਿਚ ਵੀ ਵਰਤ ਗਿਆ ਸੀ।
ਬਾਬਾ ਮਸਤਾਨ ਸਿੰਘ ਸੱਚੇ ਪਾਤਸ਼ਾਹ ਕਲਗੀਧਰ ਪਿਤਾ ਜੀ ਦੇ ਹਜੂਰੀ ਸਿੰਘਾਂ ਵਿਚੋਂ ਸਨ, ਸਦਾ ਮਹਾਰਾਜ ਦੇ ਨੇੜੇ ਰਿਹਾ ਕਰਦੇ। ਜਦ ਮਹਾਰਾਜ ਦੱਖਣ ਵੱਲ ਗਏ ਤਾਂ ਵੀ ਬਾਬਾ ਮਸਤਾਨ ਸਿੰਘ ਉਹਨਾਂ ਦੇ ਨਾਲ ਹੀ ਸਨ। ਮਹਾਰਾਜ ਨੇ 'ਬੰਦੇ' ਨੂੰ ਪੰਜ ਤੀਰ ਦੇ ਕੇ ਜਦ ਪੰਜਾਬ ਵੱਲ ਤੋਰਿਆ ਤਾਂ ਉਹਨਾਂ ਨਾਲ
ਕੋਈ ਨਹੀਂ ਛਕਦਾ ਸੀ। ਜੇ ਕਿਸੇ ਕੋਲ ਕੁਝ ਨਹੀਂ ਤਾਂ 'ਲੰਗਰ ਮਸਤ' ਕਹਿ ਕੇ ਭਾਣੇ ਵਿਚ ਫਾਕਾ ਕੱਟ ਲੈਣਾ।
ਜਦ ਬੰਦਈਆਂ ਦੀ ਤੱਤ ਖਾਲਸੇ ਨਾਲ ਵਿਗੜ ਗਈ ਤਾਂ ਬਾਬਾ ਸ਼ਾਮ ਸਿੰਘ ਜੀ ਅੰਮ੍ਰਿਤਸਰ ਸਾਹਿਬ ਆ ਗਏ। ਤੁਰਕਾਂ ਨਾਲ ਵਿਗਾੜ ਤਾਂ ਸੀ ਹੀ, ਸੋ ਨਿਤ ਦਿਨ ਉਹਨਾਂ ਨਾਲ ਝੜਪਾਂ ਹੁੰਦੀਆਂ ਰਹਿੰਦੀਆਂ ਤੇ ਤੁਰਕਾਂ ਦਾ ਮਾਲ ਲਗਭਗ ਹਰ ਰੋਜ਼ ਲੁੱਟ ਲਿਆਉਂਦੇ ।
ਜਦ ਸਰਦਾਰ ਕਪੂਰ ਸਿੰਘ ਨੂੰ ਨਵਾਬੀ ਮਿਲੀ ਤਾਂ ਬਾਬਾ ਸ਼ਾਮ ਸਿੰਘ ਉਹਨਾਂ ਦੇ ਸੁਨਹਿਰੀਏ ਭਰਾ ਸਨ। ਦੋਵੇਂ ਸਿੰਘ ਇਕੋ ਬਾਟੇ ਵਿਚ ਛਕਦੇ ਤੇ ਇਕਠੇ ਰਹਿੰਦੇ। ਦਲ ਵਿਚ ਦੋਹਾਂ ਦਾ ਹੀ ਬਹੁਤ ਆਦਰ ਸੀ। ਨਵਾਬ ਸਾਹਬ ਹਰ ਮੁਹਿੰਮ ਲਈ ਬਾਬਾ ਸ਼ਾਮ ਸਿੰਘ ਨਾਲ ਸਲਾਹ ਜਰੂਰ ਕਰਦੇ।
ਬਾਬਾ ਸ਼ਾਮ ਸਿੰਘ ਦੇ ਜੱਥੇ ਬਾਰ੍ਹਾਂ ਹਜ਼ਾਰ ਘੋੜਸਵਾਰ ਸਿੰਘ ਸਦਾ ਤਿਆਰ ਰਹਿੰਦੇ ਸਨ। ਸਾਰੀਆਂ ਮਿਸਲਾਂ ਵਿਚੋਂ ਕਰੋੜਸਿੰਘੀਆ ਮਿਸਲ ਸਿਰ ਕੱਢਵੀਂ ਸੀ। ਬਾਬਾ ਜੀ ਦੇ ਸੁਭਾਅ ਕਰਕੇ ਜੇ ਕੋਈ ਸਿੰਘ ਕਿਸੇ ਹੋਰ ਮਿਸਲ ਨੂੰ ਛੱਡ ਕੇ ਵੀ ਆ ਜਾਂਦਾ ਤਾਂ ਬਾਬਾ ਜੀ ਪਿਆਰ ਨਾਲ ਗਲ ਲਾ ਕੇ ਕਰੋੜਸਿੰਘੀਆਂ ਵਿਚ ਸ਼ਾਮਲ ਕਰ ਲੈਂਦੇ।
ਮਹਾਨ ਸੂਰਬੀਰ ਯੋਧੇ ਬਾਬਾ ਸੁੱਖਾ ਸਿੰਘ ਨੂੰ ਵੀ ਬਾਬਾ ਸ਼ਾਮ ਸਿੰਘ ਨੇ ਆਪਣਾ ਪੁੱਤਰ ਹੀ ਬਣਾਇਆ ਹੋਇਆ ਸੀ। ਬਾਬਾ ਸੁੱਖਾ ਸਿੰਘ ਨੇ ਵੀ ਬਾਬਾ ਸ਼ਾਮ ਸਿੰਘ ਜੀ ਦੀ ਜੀਅ ਜਾਨ ਨਾਲ ਬਹੁਤ ਸੇਵਾ ਕੀਤੀ। ਗਿਲਜੇ ਨਾਲ ਦਵੰਧ ਯੁੱਧ ਵੇਲੇ ਜ਼ਖਮੀਂ ਹੋ ਕੇ ਪਰਤੇ ਬਾਬਾ ਸੁੱਖਾ ਸਿੰਘ ਨੂੰ ਬਾਬਾ ਸ਼ਾਮ ਸਿੰਘ ਜੀ ਨੇ ਪਿਆਰ ਨਾਲ ਸਾਂਭਿਆ। ਦਵੰਧ ਯੁੱਧ ਵਿਚ ਜੇਤੂ ਰਹਿਣ ਕਰਕੇ ਸ਼ਾਬਾਸ਼ ਵਜੋਂ ਸਭ ਮੁਖੀ ਸਿੰਘਾਂ ਨੇ ਬਾਬਾ ਸੁੱਖਾ ਸਿੰਘ ਨੂੰ ਘੋੜੇ ਭੇਟ ਕੀਤੇ ਸਨ, ਪਰ ਬਾਬਾ ਸੁੱਖਾ ਸਿੰਘ ਨੇ ਬਾਬਾ ਸ਼ਾਮ ਸਿੰਘ ਵਾਲਾ ਘੋੜਾ ਰੱਖ ਕੇ ਬਾਕੀ ਸਭ ਸਿੰਘਾਂ ਦੇ ਘੋੜੇ ਮੋੜਦਿਆਂ ਕਿਹਾ ਸੀ,
"ਇਹ ਤੁਰੰਗ ਖਾਲਸਾ ਪੰਥ ਦੀ ਅਮਾਨਤ ਨੇ, ਖਾਲਸਾ ਪੰਥ ਦੇ ਸਾਂਝੇ ਨੇ। ਮੈਨੂੰ ਜਦ ਲੋੜ ਹੋਈ ਫੇਰ ਮੰਗ ਲਵਾਂਗਾ। ਜਥੇਦਾਰ ਜੀ ਤਾਂ ਮੇਰੇ ਪਿਤਾ ਹਨ, ਉਹਨਾਂ ਦੀ ਜਾਇਦਾਦ 'ਤੇ ਮੇਰਾ ਹੱਕ ਹੈ।"
ਬਾਬਾ ਸੁੱਖਾ ਸਿੰਘ ਭਾਵੇਂ ਬਾਬਾ ਜੀ ਦੇ ਗੜਵਈ ਸਨ, ਪਰ ਬਾਬਾ ਸ਼ਾਮ ਸਿੰਘ ਨੇ ਉਹਨਾਂ ਨੂੰ ਜਥੇਦਾਰ ਵਾਲੀਆਂ ਸਾਰੀਆਂ ਤਾਕਤਾਂ ਦਿੱਤੀਆਂ ਹੋਈਆਂ
ਸਨ। ਰਾਵੀ ਕੰਢੇ ਅਬਦਾਲੀ ਨੂੰ ਪਾਰ ਬੁਲਾ ਦੇਣ ਦੀ ਨੀਤ ਨਾਲ ਅਫਗਾਨਾਂ ਦੋ ਲਸ਼ਕਰ ਵਿਚ ਧੁਰ ਅੰਦਰ ਤਕ ਜਾ ਕੇ ਬਾਬਾ ਸੁੱਖਾ ਸਿੰਘ ਨੇ ਸ਼ਹੀਦੀ ਪਾਈ।
ਬਾਬਾ ਸੁੱਖਾ ਸਿੰਘ ਜੀ ਦੀ ਸ਼ਹਾਦਤ ਮਗਰੋਂ ਬਾਬਾ ਸ਼ਾਮ ਸਿੰਘ ਨੇ ਮਿਸਲ ਦਾ ਜਥੇਦਾਰ ਸਰਦਾਰ ਕਰਮ ਸਿੰਘ ਪੈਜਗੜ੍ਹ ਨੂੰ ਬਣਾਇਆ। ਸਰਦਾਰ ਕਰਮ ਸਿੰਘ ਨੇ ਸੱਚੇ ਪਾਤਸ਼ਾਹ ਕਲਗੀਧਰ ਮਹਾਰਾਜ ਦੇ ਦੀਵਾਨ ਬਾਬਾ ਦਰਬਾਰਾ ਸਿੰਘ ਪਾਸੋਂ ਅੰਮ੍ਰਿਤ ਛਕਿਆ। ਸਰਦਾਰ ਕਰਮ ਸਿੰਘ ਦੇ ਤੇਗੇ ਦੀ ਤੇਜ਼ੀ ਦੇ ਚਰਚੇ ਜਲੰਧਰ ਦੇ ਸੂਬੇਦਾਰ ਨਾਸਰ ਅਲੀ ਦੀ ਫੌਜ ਤੋਂ ਸੁਣੇ ਜਾ ਸਕਦੇ ਸਨ। ਬਾਬਾ ਜੀ ਦੇ ਤੇਗੇ ਨੇ ਕਰਤਾਰਪੁਰ ਥੰਮ ਸਾਹਿਬ ਦਾ ਬਦਲਾ ਲੈਂਦਿਆਂ ਜਲੰਧਰ ਦੀ ਜੰਗ ਵਿਚ ਖਹਿਰੇ ਸ਼ਾਹ ਸਮੇਤ ਸੈਕੜੇ ਪਠਾਨਾ ਦਾ ਸਿਰ ਲਾਹਿਆ। ਉਸੇ ਜੰਗ ਵਿਚ ਬਾਬਾ ਜੀ ਦਾ ਸੀਸ ਵੀ ਕੱਟਿਆ ਗਿਆ ਤੇ ਉਹ ਸ਼ਹਾਦਤ ਪਾ ਗਏ।
ਬਾਬਾ ਕਰਮ ਸਿੰਘ ਮਗਰੋਂ ਬਾਬਾ ਸ਼ਾਮ ਸਿੰਘ ਜੀ ਨੇ ਮਿਸਲ ਦਾ ਜਥੇਦਾਰ ਸਰਦਾਰ ਕਰੋੜਾ ਸਿੰਘ ਨੂੰ ਬਣਾਇਆ। ਸਰਦਾਰ ਕਰੋੜਾ ਸਿੰਘ ਦੇ ਵੇਲੇ ਮਿਸਲ ਵਿਚ ਅਚਰਜ ਵਾਧਾ ਹੋਇਆ। ਉਸ ਦਾ ਸੁਭਾਅ ਬਾਬਾ ਸ਼ਾਮ ਸਿੰਘ ਜਿਹਾ ਹੀ ਸੀ। ਜੇ ਕਿਸੇ ਹੋਰ ਮਿਸਲ ਵਿਚੋਂ ਕਿਸੇ ਸਿੰਘ ਨੂੰ ਕੋਈ ਗਲਤੀ ਕਰਕੇ ਕੱਢ ਦਿੱਤਾ ਜਾਂਦਾ ਸੀ ਤਾਂ ਸਰਦਾਰ ਕਰੋੜਾ ਸਿੰਘ ਉਸ ਨੂੰ ਆਪਣੀ ਮਿਸਲ ਵਿਚ ਸ਼ਾਮਲ ਕਰ ਲੈਂਦੇ ਸਨ। ਟਾਂਡੇ ਦੀ ਲੜਾਈ ਵਿਚ ਬਿਸ਼ੰਬਰ ਦਾਸ ਖੇਤਰੀ ਦਾ ਸਿਰ ਸਰਦਾਰ ਕਰੋੜਾ ਸਿੰਘ ਨੇ ਹੀ ਲਾਹਿਆ ਸੀ।
ਦਿੱਲੀ ਤਕ ਸਰਦਾਰ ਕਰੋੜਾ ਸਿੰਘ ਦੇ ਘੋੜੇ ਨੂੰ ਰੋਕਣ ਵਾਲਾ ਕੋਈ ਨਹੀਂ ਸੀ। ਜਦ ਬਟਾਲੇ ਕੋਲ ਅਬਦਾਲੀ ਦੇ ਚਾਚੇ ਸਰ ਬੁਲੰਦ ਖਾਂ ਨਾਲ ਟੱਕਰ ਹੋਈ ਸੀ ਤਾਂ ਸਰਦਾਰ ਕਰੋਤਾ ਸਿੰਘ ਨੇ ਦੁਰਾਨੀ ਇਸ ਤਰ੍ਹਾਂ ਭਜਾਏ ਸਨ ਜਿਵੇਂ ਚੀਤਾ ਮਗਰ ਪਏ 'ਤੇ ਸਹਾ ਭੱਜਦਾ ਹੈ। ਦੁਰਾਨੀਆਂ ਦਾ ਹੱਥ ਆਇਆ ਲੱਖਾਂ ਦਾ ਖਜ਼ਾਨਾ ਸਰਦਾਰ ਨੇ ਸਭ ਜੱਥਿਆਂ ਵਿਚ ਵੰਡ ਦਿੱਤਾ ਸੀ।
ਸਰਹੰਦ ਫਤਹਿ ਮਗਰੋਂ ਜਦ ਬੁੱਢੇ ਦਲ ਨੇ ਜਮਨਾ ਵੱਲ ਚਾਲਾ ਮਾਰਿਆ ਤਾਂ ਸਰਦਾਰ ਕਰੋੜਾ ਸਿੰਘ ਉਹਨਾਂ ਦੇ ਨਾਲ ਹੀ ਸਨ। ਖਾਲਸੇ ਨੇ ਸਹਾਰਨਪੁਰ, ਸ਼ਾਮਲੀ, ਦੇਓਬੰਦ, ਕਨਖਲ, ਮੁਜ਼ੱਫਰ ਨਗਰ ਆਦਿ ਸ਼ਹਿਰ ਸਹਿਜੇ ਹੀ ਮਾਰ ਲਏ। ਇਹਨਾਂ ਇਲਾਕਿਆਂ ਵਿਚੋਂ ਬਹੁਤ ਅਬਦਾਲੀ ਦੇ ਹਿੰਦੋਸਤਾਨ ਵਿਚ ਚਹੇਤੇ ਨਜੀਬਉਦੋਲਾ ਦੇ ਸਨ। ਉਸ ਨੇ ਸਿੰਘਾਂ ਨਾਲ ਕਈ ਥਾਈਂ ਟੱਕਰ ਲਈ, ਪਰ ਹਾਰ ਖਾ ਕੇ ਪਿੱਛੇ ਮੁੜਦਾ ਰਿਹਾ। ਸਿੰਘਾਂ ਨੇ ਇਹਨਾਂ ਲੜਾਈਆਂ ਵਿਚ ਕਈ
ਨਾਮਵਰ ਰੁਹੇਲੇ ਸਰਦਾਰ ਮਾਰ ਦਿੱਤੇ।
ਦਲ ਖਾਲਸਾ ਤਰਾਵਤੀ ਆ ਗਿਆ। ਏਥੇ ਸਿੰਘਾਂ ਦਾ ਤੁਰਕਾਂ ਨਾਲ ਘੋੜਿਆਂ ਦੇ ਘਾਹ ਬਦਲੇ ਬੋਲ ਬੁਲਾਰਾ ਹੋ ਗਿਆ। ਗੱਲ ਨਿੱਬੜ ਗਈ ਸੀ ਪਰ ਕਿਸੇ ਤੁਰਕ ਫੌਜਦਾਰ ਨੇ ਮੌਕਾ ਜਾਣ ਕੇ ਸਰਦਾਰ ਕਰੋੜਾ ਸਿੰਘ ਦੇ ਗੋਲੀ ਮਾਰ ਦਿੱਤੀ, ਜਿਸ ਨਾਲ ਸਰਦਾਰ ਸ਼ਹੀਦ ਹੋ ਗਿਆ।
"ਪਰ ਸਰਦਾਰ ਦੀ ਸ਼ਹੀਦੀ ਨਾਲ ਕਰੋੜ ਸਿੰਘੀਆਂ ਦੀਆਂ ਮੁਹਿੰਮਾਂ ਰੁਕੀਆਂ ਨਹੀਂ, ਉਹਨਾਂ ਸਗੋਂ ਹੋਰ ਤੇਜ਼ੀ ਫੜ੍ਹ ਲਈ ਕਈ ਵੱਡੇ ਇਲਾਕੇ ਆਪਣੇ ਕਬਜ਼ੇ ਹੇਠ ਕਰ ਲਏ ਤੇ ਪੰਥ ਦੀ ਤਾਕਤ ਨੂੰ ਮਜਬੂਤ ਕੀਤਾ। ਖਾਲਸੇ ਦੇ 'ਪਾਤਸ਼ਾਹੀ ਦਾਅਵੇ' ਦਾ ਸੁਨੇਹਾ ਹੁਣ ਦਿੱਲੀ ਦੀਆਂ ਬਰੂਹਾਂ ਤੀਕ ਪਹੁੰਚ ਗਿਆ...
ਚੜ੍ਹ ਸਿੰਘ ਨੈ ਸੋ ਸ਼ਿਕਾਰ ਤਕਾਯਾ
ਸਰਹੰਦ ਫਤਹਿ ਹੋ ਜਾਣ ਮਗਰੋਂ ਤਰਨਾ ਦਲ ਨੇ ਦੁਆਬੇ ਵੱਲ ਰੁਖ ਕੀਤਾ। ਕੋਈ ਸਿੰਘਾਂ ਦੇ ਟਾਕਰੇ 'ਤੇ ਨਾ ਖਲੋ ਸਕਿਆ ਤੇ ਦਲ ਨੇ ਜਲੰਧਰ ਸਣੇ ਦੁਆਬਾ ਆਪਣੇ ਕਬਜ਼ੇ ਵਿਚ ਕਰ ਲਿਆ। ਤਰਨਾ ਦਲ ਨੇ ਹੁਣ ਕਦ ਰੁਕਨਾ ਸੀ। ਉਹਨਾਂ ਲਾਹੌਰ ਵੱਲ ਚਾਲਾ ਮਾਰ ਦਿੱਤਾ। ਕਾਬਲੀ ਮੇਲ ਸੂਬੇਦਾਰ ਨੇ ਸ਼ਹਿਰ ਦੇ ਦਰਵਾਜ਼ੇ ਭੇੜ ਕੇ ਮਗਰ ਇੱਟਾਂ ਚਿਣਵਾ ਦਿੱਤੀਆਂ। ਸਿੰਘਾਂ ਲਾਹੌਰ ਦਾ ਸਾਰਾ ਉਦਾਲਾ ਲੁੱਟ ਲਿਆ।
ਡਰਪੋਕ ਕਾਬਲੀ ਮਲ ਕਦ ਸਿੰਘਾਂ ਦੇ ਜੋਸ਼ ਅੱਗੇ ਟਿਕ ਸਕਦਾ ਸੀ।
ਖਾਲਸੇ ਨੇ ਉਸ ਵੱਲ ਆਪਣੀਆਂ ਤਿੰਨ ਸ਼ਰਤਾਂ ਲਿਖ ਕੇ ਭੇਜੀਆਂ।
ਸ਼ਹਿਰ ਦੇ ਬੁੱਚੜਾਂ ਨੂੰ ਸਜ਼ਾ ਦਿੱਤੀ ਜਾਏ।
ਅੱਗੇ ਤੋਂ ਗਊ ਹੱਤਿਆ ਮੁਕੰਮਲ ਬੰਦ ਹੋਵੇ।
ਪੰਥ ਦੀ ਸੇਵਾ ਹਿਤ ਨਜ਼ਰਾਨੇ ਭੇਟ ਕੀਤੇ ਜਾਣ।
ਪਹਿਲਾਂ ਤਾਂ ਕਾਬਲੀ ਮਲ ਵਿਟਰਿਆ ਤੇ ਸ਼ਰਤਾਂ ਮੰਨਣ ਤੋਂ ਆਕੀ ਹੋ ਬੈਠਾ। ਸਿੰਘ ਤੁਰੰਤ ਲਾਹੌਰ ਦਾ ਦਿੱਲੀ ਦਰਵਾਜ਼ਾ ਭੰਨ ਕੇ ਸ਼ਹਿਰ ਵਿਚ ਦਾਖਲ ਹੋ ਗਏ ਤੇ ਲੁੱਟ ਮਚਾ ਦਿੱਤੀ। ਝਬਦੇ ਹੀ ਕਾਬਲੀ ਮੱਲ ਨੇ ਪੰਥ ਦੀਆਂ ਸਭ ਸ਼ਰਤਾਂ ਮੰਨ ਲਈਆਂ।
"ਸ਼ਹਿਰ ਦੇ ਬੁੱਚੜਾਂ ਨੂੰ ਅਸੀਂ ਆਪ ਦੰਡ ਦਿਆਂਗੇ, ਪੰਥ ਇਸ ਗੱਲੋਂ ਨਿਸਚਿੰਤ ਰਹੇ। ਤੁਸੀਂ ਨਜ਼ਾਰਾਨਾ ਹੁਕਮ ਕਰੋ ਕਿੰਨਾ ਭੇਟ ਕਰੀਏ... ਕਾਬਲੀ ਮੇਲ ਨੇ ਆਪਣਾ ਵਕੀਲ ਖਾਲਸੇ ਵੱਲ ਭੇਜਿਆ।
ਬਾਬੇ ਹਰੀ ਸਿੰਘ ਭੰਗੀ ਨੇ ਆਪਣਾ ਇਕ ਸਾਥੀ ਟੇਕ ਸਿੰਘ ਕਾਬਲੀ ਮੇਲ ਵੱਲ ਭੇਜਿਆ, ਜਿਸ ਨੇ ਹੁਣ ਲਾਹੌਰ ਹੀ ਟਿਕਣਾ ਸੀ ਤੇ ਚੜ੍ਹੇ ਮਹੀਨੇ ਕਾਬਲੀ ਮੇਲ ਤੋਂ ਪੱਕਾ ਨਜ਼ਰਾਨਾ ਵਸੂਲ ਕਰਨਾ ਸੀ। ਬੁੱਚੜਾਂ ਨੂੰ ਸਜਾ ਵੀ ਉਸ ਸਿੰਘ ਨੇ ਆਪਣੀ ਨਿਗਰਾਨੀ ਵਿਚ ਦਿਵਾਈ। ਕਾਬਲੀ ਮੇਲ ਰਾਹੀਂ ਲਾਹੌਰ ਹੁਣ ਖਾਲਸੇ ਅਧੀਨ ਆ ਗਿਆ ਸੀ।
ਕਾਬਲੀ ਮੱਲ ਦੁਆਰਾ ਖਾਲਸੇ ਦੀ ਈਨ ਮੰਨ ਲੈਣ ਦੀ ਖਬਲ ਗਰ ਅਬਦਾਲੀ ਨੂੰ ਪੁੱਜੀ ਤਾਂ ਉਹ ਗੁੱਸੇ ਵਿਚ ਲੋਹਾ ਲਾਖਾ ਹੋ ਗਿਆ। ਸੋਕਤ ਸਵਾਈ ਦੇ ਜੇਤੂ ਅਬਦਾਲੀ ਦੀ ਪੰਥ ਅੱਗੇ ਸਭ ਤਾਕਤ ਹੈਂਕੜ ਧਰੀ ਧਰਾਈ ਰs and ਸੀ। ਉਸ ਨੇ ਜਹਾਨ ਖਾਂ ਨੂੰ ਪੰਜਾਬ ਵੱਲ ਤੋਰਿਆ।
ਜਹਾਨ ਖਾਂ ਹਜੇ ਸਿਆਲਕੋਟ ਹੀ ਅੱਪੜਿਆ ਸੀ ਕਿ ਸਿੰਘਾਂ ਨੇ ਉਸ ਨੂੰ ਘੇਰਾ ਪਾ ਲਿਆ। ਦੋਹਾਂ ਧਿਰਾਂ ਵਿਚ ਤਕੜੀ ਟੱਕਰ ਹੋ ਸਕਦੀ ਸੀ, ਪਰ ਸਰਦਾਰ ਚੜ੍ਹਤ ਸਿੰਘ ਦਾ ਰਾਮਜੰਗਾ ਗਰਜਿਆ। ਧੂਏ ਦੀ ਲੰਬੀ ਕਤਾਰ ਛੱਡਦੀ ਇਕ ਗੋਲੀ ਅਫਗਾਨਾਂ ਵੱਲ ਵਧੀ। ਜਹਾਨ ਖਾਂ ਧੜੰਮ ਦੇਣੇ ਘੋੜੇ ਤੋਂ ਡਿੱਗਿਆ।
"ਸੂਬੇਦਾਰ ਸਾਹਿਬ ਦੇ ਗੋਲੀ ਲੱਗ ਗਈ... ", ਕੋਈ ਪਠਾਨ ਬੋਲਿਆ।
"ਜਹਾਨਾ ਮਾਰਿਆ ਗਿਆ ਖਾਲਸਾ ਸੀ... ", ਸਿੰਘਾਂ ਨੇ ਵੀ ਰੋਲਾ ਪਾ ਦਿੱਤਾ ਤੇ ਤਲਵਾਰਾਂ ਧੂਹ ਕੇ ਅਫਗਾਨ ਲਸ਼ਕਰ ਉੱਤੇ ਟੁੱਟ ਕੇ ਪੈ ਗਏ। ਲਾਹੌਰ ਮੱਲਣ ਆਈ ਅਬਦਾਲੀ ਦੀ ਫੌਜ ਨੂੰ ਸਿਆਲਕੋਟੋਂ ਹੀ ਕਾਬਲ ਨੇੜੇ ਜਾਪਣ ਲੱਗਾ। ਮਰਦੇ ਪਠਾਨ ਭੱਜ ਨਿਕਲੇ। ਕੁਝ ਚਿਰ ਮਗਰੋਂ ਪਤਾ ਲੱਗਿਆ ਕਿ ਸਰਦਾਰ ਚੜ੍ਹਤ ਸਿੰਘ ਦੀ ਗੋਲੀ ਨਾਲ ਜਹਾਨ ਖਾਂ ਦਾ ਘੋੜਾ ਮਰ ਗਿਆ ਸੀ ਤੇ ਜਹਾਨ ਖਾਂ ਆਪ ਮੌਕਾ ਤਾੜ ਕੇ ਮੈਦਾਨੇ ਜੰਗ ਵਿਚੋਂ ਭੱਜ ਨਿਕਲਿਆ ਤੇ ਰੋਹਤਾਸਗੜ੍ਹ ਜਾ ਕੇ ਰੁਕਿਆ।
ਪਾਨੀਪਤ ਸਮੇਤ ਕਿੰਨੀਆਂ ਹੀ ਜੰਗਾਂ ਵਿਚ ਅਬਦਾਲੀ ਦੀ ਮੂਹਰਲੀ ਕਤਾਰ ਦਾ ਸਾਥੀ ਰਿਹਾ ਜਹਾਨ ਖਾਂ ਘੋੜੇ ਦੇ ਮਰਨ 'ਤੇ ਹੀ ਏਨਾ ਡਰ ਗਿਆ ਕਿ ਹਰਨ ਹੋ ਗਿਆ। ਜਹਾਨ ਖਾਂ ਤਾਂ ਭੱਜ ਗਿਆ, ਪਰ ਉਸ ਦਾ ਸਾਰਾ ਜੰਗੀ ਸਾਜੋ ਸਮਾਨ ਤੇ ਪਰਿਵਾਰ ਰਿਸ਼ਤੇਦਾਰ ਤਾਂ ਪਿੱਛੇ ਹੀ ਰਹਿ ਗਏ ਸਨ। ਉਹ ਸਭ ਸਿੰਘਾਂ ਦੇ ਹੱਥ ਆ ਗਏ।
"ਸੁਣਿਆਂ ਹੈ ਕਿ ਸਿੰਘ ਤਾਂ ਇੱਜ਼ਤਾਂ ਦੇ ਰਖਵਾਲੇ ਹਨ", ਇਕ ਜਨਾਨਾ ਆਵਾਜ਼ ਆਈ, ਜਿਸ ਨੇ ਸਰਦਾਰ ਚੜ੍ਹਤ ਸਿੰਘ ਦਾ ਧਿਆਨ ਪਿੱਛੇ ਵੱਲ ਖਿੱਚਿਆ। ਸਰਦਾਰ ਨੇ ਦੇਖਿਆ ਕਿ ਸ਼ਾਹੀ ਲਿਬਾਸ ਵਿਚ ਇਕ ਬੇਗਮ ਸੀ।
"ਕੌਣ ਹੋ ਤੁਸੀਂ?". ਸਰਦਾਰ ਬੋਲਿਆ।
"ਜਹਾਨ ਖਾਨ ਦੀ ਬੇਗਮ", ਉਹ ਸ਼ਾਹੀ ਲਿਬਾਸ ਵਾਲੀ ਬੀਬੀ ਬੋਲੀ, "ਮੈਂ ਤਾਂ ਸੁਣਿਆਂ ਹੈ ਕਿ ਸਿੰਘ ਕਿਸੇ ਦੁਸ਼ਮਨ ਦੀ ਔਰਤ ਦੀ ਇੱਜ਼ਤ ਲਈ ਵੀ ਜਾਨ ਵਾਰ ਦਿੰਦੇ ਹਨ"
"ਬੇਸਕ ਸਹੀ ਸੁਣਿਆ ਹੈ ਤੁਸੀਂ" ਸਰਦਾਰ ਚੜ੍ਹਤ ਸਿੰਘ ਬੋਲੇ।
"ਪਰ ਫੇਰ ਸਾਨੂੰ ਕੈਦ ਕਿਉਂ ਕੀਤਾ ਗਿਆ ਹੈ?"
" ਤੁਹਾਨੂੰ ਫਿਕਰ ਕਰਨ ਦੀ ਉੱਕਾ ਲੋੜ ਨਹੀਂ। ਜੀਹਦੇ ਨਾਲ ਸਾਡੀ ਲੜ੍ਹਾਈ ਸੀ। ਉਹ ਤਾਂ ਮੈਦਾਨ ਛੱਡ ਕੇ ਭੱਜ ਗਿਆ ਹੈ, ਤੁਹਾਡੇ ਨਾਲ ਸਾਡਾ ਕਾਹਦਾ ਵੈਰ ਤੁਹਾਨੂੰ ਬਾਇਜ਼ਤ ਉੱਥੇ ਪੁਚਾਇਆ ਜਾਵੇਗਾ ਜਿੱਥੇ ਤੁਸੀਂ ਜਾਣਾ ਚਾਹੇ " ਸਰਦਾਰ ਜੱਸਾ ਸਿੰਘ ਲੇਲੇ।
"ਸਾਰੇ ਦਾ ਸਾਰਾ ਤੇਸਾਖਾਨਾ ਅਤੇ ਹੀਰੋ, ਮੋਤੀਆਂ ਤੇ ਸੋਨੇ ਦੇ ਸਭ ਕਹਿਣੇ ਇਹਨਾਂ ਬੇਗਮਾਂ ਪਾਸ ਹੀ ਹਨ ਜਥੇਦਾਰ ਜੀ", ਇਕ ਸਿੰਘ ਨੇ ਸਰਦਾਰ ਜੱਸਾ ਸਿੰਘ ਨੂੰ ਦੱਸਿਆ। "ਕੋਈ ਇਹਨਾਂ ਵੱਲ ਉੱਚੀ ਨਿਗਾਹ ਕਰਕੇ ਨਹੀਂ ਦੇਖੇਗਾ। ਗਹਿਣੇ ਲਾਹ ਲੈਣ ਦੀ ਗੱਲ ਤਾਂ ਦੂਰ ਰਹੀ
ਕੋਈ ਸਿੰਘ ਇਹਨਾਂ ਨੂੰ ਛੂਹੇਗਾ ਵੀ ਨਹੀਂ", ਸਰਦਾਰ ਜੱਸਾ ਸਿੰਘ ਨੇ ਸਿੰਘਾਂ ਨੂੰ ਸਖਤ ਤਾਕੀਦ ਕੀਤੀ। " ਤੁਸੀਂ ਦੇਸੋਂ ਅਸੀਂ ਤੁਹਾਨੂੰ ਕਿੱਥੇ ਛੱਡ ਕੇ ਆਈਏ" ਸਰਦਾਰ ਨੇ ਜਹਾਨ ਖਾਂ ਦੀ ਬੇਗਮ ਨੂੰ ਪੁੱਛਿਆ।
"ਜੰਮੂ ਅਸੀਂ ਜੰਮੂ ਜਾਣਾ ਚਾਹੁੰਦੇ ਹਾਂ", ਬੇਗਮ ਬੋਲੀ।
ਸਰਦਾਰ ਚੜ੍ਹਤ ਸਿੰਘ ਆਪ ਬੇਗਮ ਤੇ ਉਸ ਦੇ ਸਾਰੇ ਸਾਜੋ ਸਮਾਨ ਨੂੰ ਲੈ ਕੇ ਜੰਮੂ ਵੱਲ ਤੁਰ ਪਿਆ। ਆਪਣੇ ਆਪ ਨੂੰ ਇਸ ਤਰ੍ਹਾਂ ਸਖਤ ਘੇਰੇ ਵਿਚ ਸੁਰੱਖਿਅਤ ਮਹਿਸੂਸ ਕਰ ਰਹੀ ਜਹਾਨ ਖਾਂ ਦੀ ਬੇਗਮ ਬੋਲ ਰਹੀ ਸੀ,
"ਬਿਲਕੁਲ ਸੱਚ ਕਹਿੰਦੇ ਸਨ ਸਾਡੇ ਫੌਜਦਾਰ ਇੰਨ ਬਿੰਨ ਸਹੀ ਤਸਵੀਰ ਖਿੱਚੀ ਉਹਨਾਂ ਸਿੰਘਾਂ ਦੀ"
"ਇਸ ਗੋਲੇ ਅਫਗਾਨਾ ਦੀ ਸਿਫਤ ਕਰਨੀ ਵੀ ਬਣਦੀ ਹੈ ਕਿ ਉਹ ਭਾਵੇਂ ਸਿਖਾਂ ਦੇ ਵੈਰੀ ਸਨ ਤੇ ਇਹਨਾਂ ਨੂੰ ਦੇਖ ਸੁਖਾਂਦੇ ਨਹੀਂ ਸਨ, ਪਰ ਫੇਰ ਵੀ ਆਪਣੇ ਦੇਸ ਜਾ ਕੇ ਉਹ ਸਿੰਘਾਂ ਬਾਰੇ ਬਿਲਕੁਲ ਸੱਚ ਬਿਆਨ ਕਰਦੇ ਸਨ। ਇਹੀ ਗਲ ਕਾਜ਼ੀ ਨੂਰ ਮੁਹੰਮਦ ਨੇ ਵੀ ਕੀਤੀ। ਉਹ ਸਿੰਘਾਂ ਨੂੰ 'ਸਗ' ਕਹਿੰਦਾ ਹੋਇਆ: ਵੀ ਸਿਫਤ ਕਰਨੇ ਨਹੀਂ ਰਹਿ ਸਕਿਆ..
"ਐ ਜਵਾਨ ਜੇ ਤੈਨੂੰ ਨਹੀਂ ਪਤਾ ਤਾਂ ਸੁਣ ਲੈ ਕਿ ਹਿੰਦੋਸਤਾਨੀ ਬੋਲੀ ਵਿਚ 'ਸਿੰਘ' ਸ਼ੇਰ ਨੂੰ ਕਹਿੰਦੇ ਹਨ ਤੇ ਲੜਾਈ ਦੇ ਮੈਦਾਨ ਵਿਚ ਇਹ ਸਚਮੁੱਚ ਹੁੰਦੇ ਹਨ।
"ਇਹਨਾਂ ਨੂੰ ਮੇਰਾ ਰਤਾ ਭੈਅ ਨਹੀਂ ਰਿਹਾ ", ਅਬਦਾਲੀ ਨੇ ਪਤਾ ਨਹੀਂ ਇਹ ਗੱਲ ਸਵਾਲ ਰੂਪ ਵਿਚ ਕੀਤੀ ਸੀ ਜਾਂ ਵਿਚਾਰਗੀ ਵਿਚ, ਪਰ ਕੋਈ ਅਫਗਾਨ ਸਰਦਾਰ ਜਵਾਬ ਵਿਚ ਨਾ ਬੋਲਿਆ। ਮੁੱਠੀ ਭਰ ਸਿੰਘਾਂ ਨੇ ਦੀਨਾ ਨਗਰ ਅਫਗਾਨਾਂ ਉੱਤੇ ਹਮਲਾ ਕਰ ਦਿੱਤਾ। ਅਬਦਾਲੀ ਲਸ਼ਕਰ ਲਾਹੌਰ ਨੂੰ ਹੋ ਤੁਰਿਆ। ਅਬਦਾਲੀ ਦਾ ਚਾਚਾ ਸਰ ਬੁਲੰਦ ਖਾਂ ਵੀ ਉਸ ਨਾਲ ਆ ਰਲਿਆ ਸੀ। ਬਟਾਲੇ ਕੋਲ ਸਿੰਘਾਂ ਫੇਰ ਅਫਗਾਨਾਂ ਉੱਤੇ ਹੱਲਾ ਬੋਲ ਦਿੱਤਾ। ਇਸ ਹਮਲੇ ਵਿਚ ਸਰ ਬੁਲੰਦ ਖਾਂ ਜ਼ਖਮੀ ਹੋ ਗਿਆ। ਸਿੰਘਾਂ ਦਾ ਜੋਸ਼ ਐਸਾ ਕਿ ਅਬਦਾਲੀ ਨੂੰ ਵੀ ਭੱਜ ਕੇ ਜਾਨ ਬਚਾਉਣੀ ਪਈ। ਉਹ ਲਾਹੌਰ ਜਾਣ ਦੀ ਥਾਂ ਆਕਲ ਦਾਸ ਨਿਰੰਜਨੀਏ ਕੋਲ ਜੰਡਿਆਲੇ ਜਾ ਬੈਠਾ।
ਖਾਲਸਾ ਹੁਣ ਰੁਕਣ ਵਾਲਾ ਕਦ ਸੀ। ਉਹਨਾਂ ਜੰਡਿਆਲੇ ਉੱਤੇ ਚੜਾਈ
ਕਰ ਦਿੱਤੀ। ਜੰਡਿਆਲਾ ਤਾਂ ਪਹਿਲਾਂ ਤੋਂ ਹੀ ਪੰਥ ਦੀਆਂ ਅੱਖਾਂ ਵਿਚ ਰੜਕਦਾ ਤੀ। ਪਹਿਲੇ ਹੱਲੇ ਵਿਚ ਹੀ ਅਬਦਾਲੀ ਦਾ ਸਰਦਾਰ ਰਹੀਮ ਖਾਂ ਮਾਰਿਆ ਗਿਆ। ਅਬਦਾਲੀ ਨੇ ਜੰਡਿਆਲੇ ਦੇ ਕਿਲ੍ਹੇ ਵਿਚ ਸ਼ਰਨ ਲਈ ਹੋਈ ਸੀ। ਪਰ ਉਸ ਨੂੰ ਪਤਾ ਸੀ ਕਿ ਜੰਡਿਆਲਾ ਮਾਰਦਿਆਂ ਸਿੰਘਾਂ ਨੂੰ ਬਹੁਤੀ ਦੇਰ ਨਹੀਂ ਲੱਗਣੀ। ਨਾ ਤਾਂ ਆਕਲ ਦਾਸ ਤੇ ਨਾ ਹੀ ਦੁਰਾਨੀ ਫੌਜ ਸਿੰਘਾਂ ਨੂੰ ਜੰਡਿਆਲੇ ਦੇ ਬਾਹਰ ਅਟਕਾ ਸਕਦੀ ਸੀ।
ਅਬਦਾਲੀ ਮੁੜ ਲਾਹੌਰ ਨੂੰ ਚੱਲ ਪਿਆ ਤੇ ਸਿੰਘਾਂ ਉਸ ਦਾ ਪਿੱਛਾ ਜਾਰੀ ਰੱਖਿਆ। ਅਬਦਾਲੀ ਨੂੰ ਲਾਹੌਰ ਦਾ ਕਿਲ੍ਹਾ ਕੁਝ ਸੁਰੱਖਿਅਤ ਠਾਹਰ ਜਾਪ ਰਿਹਾ ਸੀ, ਪਰ ਸਿੰਘਾਂ ਉੱਥੇ ਵੀ ਉਸ ਦੇ ਨੱਕ ਵਿਚ ਦਮ ਕਰੀ ਰੱਖਿਆ। ਸਿੰਘਾਂ ਲਾਹੌਰ ਨੂੰ ਘੇਰਾ ਪਾਈ ਰੱਖਿਆ ਤੇ ਜਦ ਹੀ ਕੋਈ ਦੁਰਾਨੀ ਦਿਖਾਈ ਦਿੰਦਾ ਤਾਂ ਪਾਰ ਬੁਲਾ ਦਿੰਦੇ। ਦੋ ਹਫਤਿਆਂ ਵਿਚ ਸਿੰਘਾਂ ਨੇ ਲਾਹੌਰ 'ਤੇ ਕਈ ਹੱਲੇ ਕੀਤੇ।
ਅੱਕ ਕੇ ਦੁਰਾਨੀ ਬਾਦਸ਼ਾਹ ਨੇ ਕਾਬਲ ਵਾਪਸ ਮੁੜਨ ਦੀ ਤਿਆਰੀ ਕਰ ਲਈ। ਰਾਵੀ ਦੇ ਪੱਤਣਾ 'ਤੇ ਸਰਦਾਰ ਚੜ੍ਹਤ ਸਿੰਘ ਨੇ ਅਬਦਾਲੀ ਨੂੰ ਫੇਰ ਜਾ ਢਾਹਿਆ। ਹਲਾਂਕਿ ਅਬਦਾਲੀ ਤਾਂ ਰਾਵੀ ਪਾਰ ਕਰ ਗਿਆ ਸੀ, ਪਰ ਉਹ ਪਰਲੇ ਪਾਸੇ ਖਲੋਤਾ ਦੇਖ ਰਿਹਾ ਸੀ ਕਿ ਖਾਲਸੇ ਨੇ ਕਿਵੇਂ ਪਠਾਨਾ ਦੀ ਵਾਦ ਧਰ ਲਈ ਸੀ। ਗੁੱਸੇ ਵਿਚ ਉਹ ਦੰਦ ਕਰੀਚਦਾ ਰਿਹਾ।
ਰਾਵੀ ਪਾਰ ਕਰਕੇ ਵੀ ਕਿਹੜਾ ਅਬਦਾਲੀ ਦਾ ਖਹਿੜਾ ਛੁੱਟ ਗਿਆ ਸੀ। ਸਰਦਾਰ ਚੜ੍ਹਤ ਸਿੰਘ ਨੇ ਆਪਣੇ ਸਾਥੀ ਸਿੰਘਾਂ ਨਾਲ ਉਸ ਦਾ ਜਿਹਲਮ ਤੱਕ ਪਿੱਛਾ ਕੀਤਾ।
"ਇਹ ਉਹੀ ਹੈ ਨਾ ਸ਼ੁਕਰਚੱਕੀਆ ?" ਅਬਦਾਲੀ ਨੇ ਸ਼ਾਹ ਵਲੀ ਨੂੰ ਪੁੱਛਿਆ।
“ਜੀ ਹਜ਼ੂਰ ਸ਼ੁਕਰਚੱਕੀਆ ਚੜ੍ਹਤ ਸਿੰਘ ", ਸ਼ਾਹ ਵਲੀ ਨੇ ਜਵਾਬ ਦਿੱਤਾ ਤੇ ਅਬਦਾਲੀ ਨੂੰ ਪਿਪਲੀ ਸਾਹਿਬ ਵਾਲੀ ਜੰਗ ਯਾਦ ਆ ਗਈ। ਸਰਦਾਰ ਚੜ੍ਹਤ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਸਰਦਾਰ ਹਰੀ ਸਿੰਘ ਭੰਗੀ ਤਾਂ ਅਬਦਾਲੀ ਨੂੰ ਹੁਣ ਆਪਣੇ ਸਭ ਤੋਂ ਵੱਡੇ ਦੁਸ਼ਮਨ ਜਾਪਦੇ ਸਨ।
ਜਿਹਲਮ ਤੋਂ ਨਿਕਲਦੇ ਇਕ ਵੱਡੇ ਨਾਲੇ ਦੇ ਕੰਢੇ ਉੱਤੇ ਅਤੇ ਦਰਿਆ ਤੋਂ ਕਦੇ ਵਾਲੇ ਪਾਸੇ ਕਦੇ ਸ਼ੇਰ ਸ਼ਾਹ ਦੁਆਰਾ ਬਣਾਏ ਗਏ ਕਿਲ੍ਹੇ ਵਿਚ ਅਬਦਾਲੀ ਚਾਚੇ ਸਰ ਬੁਲੰਦ ਖਾਂ ਦਾ ਕਬਜ਼ਾ ਸੀ। ਉਹ ਰੁਹਤਾਸ ਦਾ ਫੌਜਦਾਰ ਸੀ। ਸਿਖਾਂ
ਦੀ ਦਿਨੋਂ ਦਿਨ ਵਧ ਰਹੀ ਤਾਕਤ ਤੇ ਅਬਦਾਲੀ ਨੂੰ ਬੁਰੀ ਤਰ੍ਹਾਂ ਭਜਾ ਦੇਣ ਕਰਕੇ ਗਿਲਜਿਆਂ ਨੇ ਕਿਲੇ ਦਾ ਪਹਿਰਾ ਸਖ਼ਤ ਕੀਤਾ ਹੋਇਆ ਸੀ। ਉੱਡ ਜਾਂਦੇ ਪਰਿੰਦੇ ਨੂੰ ਵੀ ਅਫਗਾਨ ਨਿਸ਼ਾਨਚੀ ਗੋਲੀ ਮਾਰ ਕੇ ਫੰਡ ਦਿੰਦੇ ਸਨ। ਸਿੱਖਾਂ ਦੇ ਦੁਸ਼ਮਲੇ ਵਿਚ ਇਹ ਗੱਲ ਸਦਾ ਪ੍ਰਚੱਲਤ ਰਹੀ ਹੈ ਕਿ ਸਿੰਘਾਂ ਨੂੰ 'ਗੁਰੂ' ਨੇ ਜੋ ਆਬੇ ਹਯਾਤ ਬਖਸ਼ਿਆ ਹੈ, ਉਸ ਨਾਲ ਇਹ ਕੋਈ ਵੀ ਭੇਸ ਵਟਾ ਸਕਦੇ ਸਨ।
ਸਿੰਘਾਂ ਦੇ ਬੋਲਿਆਂ ਵਿਚੋਂ ਵੀ ਇਹ ਵਾਕ ਅਕਸਰ ਸੁਣੇ ਜਾ ਸਕਦੇ ਸਨ,
"ਬਾਣੀ ਬਾਣਾ ਪੰਖ ਪਛਾਣੋ
ਸਿੰਘ ਗੁਰੂ ਕਾ ਪੰਖੀ ਜਾਣੋ'
ਸੋ ਇਹਨਾਂ ਬੋਲਾਂ ਦੀ ਵਿਆਖਿਆ ਮੁਗਲਾਂ, ਪਠਾਨਾ ਦੇ ਵਿਦਵਾਨਾ ਨੇ ਕੁਝ ਇਸ ਤਰ੍ਹਾਂ ਹੀ ਕੀਤੀ ਸੀ ਕਿ ਸਿਖ ਜਦੋਂ ਚਾਹੁਣ ਪੰਖੀ ਦਾ ਭੇਸ ਵਟਾ ਸਕਦੇ ਹਨ। ਖਾਸ ਕਰਕੇ ਬਾਜ਼। ਬਾਜ਼ ਨੂੰ ਤਾਂ ਇਹਨੀਂ ਦਿਨੀਂ ਸੂਹੀਆ ਸਿੰਘ ਹੀ ਸਮਝਿਆ ਜਾਂਦਾ ਸੀ।
ਪਰ ਬਾਜ਼ਾਂ ਨੇ ਕਦ ਝੱਖੜਾਂ ਦੀ ਪਰਵਾਹ ਕੀਤੀ ਹੈ। ਹਨੇਰੀਆਂ ਨੇ ਕਦੋਂ ਉਕਾਬਾਂ ਦੀ ਉਡਾਨ ਨੂੰ ਡੱਕਿਆ ਹੈ। ਸਰਦਾਰ ਚੜ੍ਹਤ ਸਿੰਘ ਤਾਂ ਗੁਰੂ ਕਾ ਐਸਾ ਬਾਜ਼ ਸੀ, ਜਿਹੜਾ ਜਦੋਂ ਧਾਰ ਲੈਂਦਾ ਸੀ ਤਾਂ ਹਿਮਾਲਿਆ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਵੀ ਉਸ ਅੱਗੇ ਬੌਣੀਆਂ ਜਾਪਦੀਆਂ ਸਨ।
ਸਰਦਾਰ ਅਤੇ ਉਸ ਦੇ ਸਾਥੀਆਂ ਦਿਆਂ ਤੁਰੰਗਾਂ ਨੇ ਵੇਹਦਿਆਂ ਵੇਹਦਿਆਂ ਜਿਹਲਮ ਪਾਰ ਕਰ ਲਿਆ ਤੇ ਇਸ ਤੋਂ ਪਹਿਲਾਂ ਕਿ ਅਫਗਾਨ ਸੂਹੀਏ ਸਰ ਬੁਲੰਦ ਖਾਂ ਨੂੰ ਖਬਰ ਪੁਚਾਉਂਦੇ, ਸਰਦਾਰ ਰੁਹਤਾਸ ਦੇ ਕਿਲ੍ਹੇ ਅੱਗੇ ਬੜ੍ਹਕ ਰਿਹਾ ਸੀ। ਗਿਲਜਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ।
"ਕਿਸ ਦਾ ਜੱਥਾ ਹੈ...?", ਬੁਲੰਦ ਖਾਂ ਨੇ ਸੂਹੀਏ ਨੂੰ ਪੁੱਛਿਆ।
"ਚੜ੍ਹਤ ਸਿੰਘ ਦਾ ਹਜ਼ੂਰ...
"ਯਾ ਖੁਦਾ... ", ਬੁਲੰਦ ਖਾਂ ਨੂੰ ਭਾਵੇਂ ਆਪਣੇ ਕਿਲ੍ਹੇ ਦੇ ਗਿਲਜਈ ਘੇਰੇ ਦਾ ਹੰਕਾਰ ਸੀ, ਪਰ ਫੇਰ ਵੀ ਸਰਦਾਰ ਦਾ ਨਾਮ ਸੁਣ ਕੇ ਇਕ ਵਾਰ ਤਾਂ ਉਸ ਦੇ ਮੂੰਹੋਂ, 'ਯਾ ਖੁਦਾ", ਨਿਕਲ ਹੀ ਗਿਆ।
"ਕੋਈ ਫਿਕਰ ਨਹੀਂ.. ਕਿਲ੍ਹੇ ਦੀਆਂ ਬਾਹੀਆਂ ਤੇ ਬੁਰਜ਼ਾਂ ਦਾ ਪਹਿਰਾ ਹੋਰ ਸਖਤ ਕਰੋ ਤੇ ਪੰਜ ਹਜ਼ਾਰ ਘੋੜਸਵਾਰ ਚੜ੍ਹਤ ਸਿੰਘ ਦੇ ਮੁਕਾਬਲੇ ਲਈ ਕਿਲ੍ਹੇ ਤੋਂ ਬਾਹਰ ਭੇਜੋ.. "
ਇੰਝ ਹੀ ਕੀਤਾ ਗਿਆ। ਪੰਜ ਹਜ਼ਾਰ ਘੋੜਸਵਾਰ ਤੇ ਏਨੀ ਕੁ ਹੀ ਪੈਦਲ ਸੈਨਾ ਲੈ ਕੇ ਅਫ਼ਗਾਨ ਲੜਾਕੇ ਬਾਹਰ ਆਏ। ਪਰ ਸਰਦਾਰ ਚੜ੍ਹਤ ਸਿੰਘ ਕਦ ਇਹਨਾਂ ਦੇ ਹੱਥ ਆਉਣਾ ਵਾਲਾ ਸੀ। ਅਫਗਾਨਾਂ ਦੀ ਆਉਂਦੀ ਫੌਜ ਦੇਖ ਕੇ ਉਹਨਾਂ ਘੋੜਿਆਂ ਨੂੰ ਅੱਡੀ ਲਾਈ ਤੇ ਅੱਗੇ ਵੱਲ ਨਿਕਲ ਗਏ। ਅਫਗਾਨ ਫੌਜ ਨੂੰ ਆਪਣੇ ਜੋਸ਼ ਅਤੇ ਗਿਣਤੀ 'ਤੇ ਮਾਣ ਹੋਇਆ। ਉਹਨਾਂ ਨੂੰ ਦੇਖਦਿਆਂ ਹੀ ਸਿਖ ਡਰਦੇ ਭੱਜ ਜੇ ਗਏ ਸਨ।
"ਉਹ ਤਾਂ ਸਾਡੀ ਫੌਜ ਦੇਖਦਿਆਂ ਹੀ ਪੋਤਰੇ ਵਾਚ ਗਏ ਹਜੂਰ. ". ਸੂਹੀਏ ਨੇ ਸਥਿਤੀ ਬੁਲੰਦ ਖਾਂ ਨੂੰ ਦੱਸੀ। "
ਪਿੱਛਾ ਕਰੋ ਉਹਨਾਂ ਦਾ ਇਹੀ ਮੌਕਾ ਹੈ ਚੜ੍ਹਤ ਸਿੰਘ ਨੂੰ ਖਤਮ ਕਰਨ ਦਾ। ਜੇ ਉਹ ਸਾਡੇ ਤੋਂ ਡਰ ਕੇ ਭੱਜਿਆ ਹੈ ਤਾਂ ਇਸ ਦਾ ਮਤਲਬ ਹੈ ਉਹਨਾਂ ਦੀ ਗਿਣਤੀ ਤੇ ਤਿਆਰੀ ਜਰੂਰ ਘੱਟ ਹੋਏਗੀ ਕਿਲ੍ਹੇ ਤੋਂ ਬਾਹਰਲੀ ਸਾਰੀ ਫੌਜ ਉਹਨਾਂ ਦੇ ਮਗਰ ਦੌੜਾਓ ', ਬੁਲੰਦ ਖਾਂ ਨੂੰ ਤਾਂ ਸਰਦਾਰ ਚੜ੍ਹਤ ਸਿੰਘ ਹਥਕੜੀਆਂ ਵਿਚ ਨੂੜਿਆ ਨਜ਼ਰ ਆਉਣ ਵੀ ਲੱਗ ਪਿਆ ਸੀ।
ਪਰ ਸਰਦਾਰ ਚੜ੍ਹਤ ਸਿੰਘ ਤਾਂ ਅਜੇਤੂ ਸੂਰਮਾ ਸੀ। ਉਸ ਨੂੰ ਜਿੱਤ ਲੈਣਾ ਇਜ਼ਰਾਈਲ, ਮੌਤ ਦੇ ਫਰਿਸ਼ਤੇ, ਨੂੰ ਢਾਹ ਲੈਣ ਦੇ ਬਰਾਬਰ ਸੀ। ਸਰਦਾਰ ਨੇ ਦੇਖਿਆ ਕਿ ਗਿਲਜਿਆਂ ਦੀ ਫੌਜ ਉਹਨਾਂ ਦੇ ਪਿੱਛੇ ਆ ਰਹੀ ਹੈ, ਪਰ ਨਾਲ ਪੈਦਲ ਸੈਨਾ ਹੋਣ ਕਾਰਨ ਉਹ ਬਹੁਤੀ ਤੇਜ਼ੀ ਨਾਲ ਨਹੀਂ ਆ ਸਕਦੇ। ਸੋ ਸਰਦਾਰ ਨੇ ਆਪਣੇ ਸਾਥੀ ਸਿੰਘਾਂ ਨੂੰ ਇਸ਼ਾਰਾ ਕੀਤਾ ਤੇ ਉਹ ਤੂਫਾਨ ਦੀ ਰਫਤਾਰ ਨਾਲ ਅਫਗਾਨ ਲਸਕਰ ਦੀਆਂ ਅੱਖਾਂ ਤੋਂ ਓਹਲੇ ਹੋ ਗਏ।
ਪਰ ਕੀ ਸਰਦਾਰ ਮੈਦਾਨ ਛੱਡ ਕੇ ਭੱਜ ਗਿਆ.. ?
ਨਹੀਂ ਸਰਦਾਰ ਭੱਜਣ ਵਾਲਿਆਂ ਵਿਚੋਂ ਕਦ ਸੀ। ਉਸ ਨੇ ਤਾਂ ਜਿਹਲਮ ਦੇ ਕਿਸੇ ਹੋਰ ਪੱਤਣ ਤੋਂ ਦਰਿਆ ਪਾਰ ਕੀਤਾ ਤੇ ਮੁੜ ਰੁਹਤਾਸ ਦੇ ਅਲੇ ਅੱਗੇ ਆ ਖਲੋਤਾ। ਅਫਗਾਨਾਂ ਦੀਆਂ ਖਾਨਿਓ ਗਈਆਂ। ਉਹਨਾਂ ਦੀ ਫੌਜ ਵੀ ਹੁਣ ਕਿਲ੍ਹੇ ਵਿਚ ਨਹੀਂ ਸੀ ਤੇ ਕਿਸੇ ਨੂੰ ਇਹ ਵੀ ਪਤਾ ਨਹੀਂ ਸੀ ਉਹ ਫੌਜ ਕਿਧਰ ਸੀ। ਜਾਂ ਕਿਧਰੇ ਸੀ ਵੀ ਕਿ ਸਿੰਘਾਂ ਦੀਆਂ ਭਗੋਤੀਆਂ ਭੇਟ ਹੋ ਗਈ ਸੀ।
ਸਰਦਾਰ ਤੇ ਉਸ ਦੇ ਸਾਥੀ ਬਿਨਾ ਕਿਸੇ ਮੁਕਾਬਲੇ ਦੇ ਕਿਲ੍ਹੇ ਅੰਦਰ ਦਾਖਲ ਹੋਏ। ਸਿੱਖ ਲੜਾਕਿਆਂ ਨੇ ਕਿਲ੍ਹੇ ਦੀਆਂ ਬਾਹੀਆਂ ਅਤੇ ਬੁਰਜਾਂ ਉੱਤੇ ਕਬਜਾ
ਕਰ ਲਿਆ ਅਤੇ ਮੋਰਚੇ ਮੱਲ ਕੇ ਬੈਠ ਗਏ।
" ਸਿੰਘ ਆ ਗਏ ਹਜ਼ੂਰ,... ਸਿੰਘ ਆ ਗਏ...', ਕਿਸੇ ਖੁਸ਼ਖਬਰੀ ਭਰੀ ਖਬਰ ਨੂੰ ਉਡੀਕ ਰਹੇ ਸਰ ਬੁਲੰਦ ਖਾਨ ਦੇ ਪੈਰਾਂ ਹੇਠੋਂ ਇਕ ਮੁਗਲ ਪਹਿਰਭਰੀ ਦੇ ਇਹਨਾਂ ਬੋਲਾਂ ਨੇ ਜ਼ਮੀਨ ਖਿਸਕਾ ਦਿੱਤੀ।
" ਸਿੰਘ ਆ ਗਏ ? ਕੀ ਬਕਵਾਸ ਕਰਦਾ ਹੈਂ ?", ਹੋਰ ਹੁਣ ਬੁਲੰਦ ਖਾਨ ਕੀ ਬੋਲਦਾ।
"ਸਚਮੁਚ ਹਜੂਰ. ਮੈਂ ਸੱਚ ਕਹਿ ਰਿਹਾਂ. ਤੁਸੀਂ ਆਪ ਦੇਖ ਲਓ...", ਚੁਬਾਰੇ ਦੀ ਬਾਰੀ ਦੇ ਪਰਦੇ ਨੂੰ ਪਾਸੇ ਕਰਦਿਆਂ ਮੁਗਲ ਪਹਿਰੇਦਾਰ ਬੋਲਿਆ। ਕਿਲ੍ਹੇ ਦੇ ਵਿਹੜੇ ਵਿਚ ਘੋੜਸਵਾਰ ਸਿੰਘਾਂ ਦਾ ਜੱਥਾ ਜੈਕਾਰੇ ਛੱਡ ਰਿਹਾ ਸੀ।
"ਖੁਸ਼ੀਆਂ ਦੇ ਜੈਕਾਰੇ ਗਜਾਵੇ, ਨਿਹਾਲ ਹੋ ਜਾਵੇ, ਫਤਹਿ ਪਾਵੇ ਧੰਨ ਧੰਨ ਧੰਨ ਸਿਰਲੱਥ ਯੋਧੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਮਨ ਨੂੰ ਭਾਵੇ, ਸਤਿ ਸ੍ਰੀ ਅਕਾਲ"
..ਤੇ ਸਾਡੀ ਫੌਜ... ਜੋ ਇਹਨਾਂ ਦਾ ਪਿੱਛਾ ਕਰ ਰਹੀ ਸੀ ਸਾਡੀ ਉਹ ਫੌਜ ?", ਬੁਲੰਦ ਖਾਂ ਦੀ ਹੁਣ ਜੁਬਾਨ ਕੰਬ ਰਹੀ ਸੀ।
"ਕੁਝ ਪਤਾ ਨਹੀਂ ਹਜ਼ੂਰ...", ਇਸ ਤੋਂ ਅੱਗੇ ਬੋਲਣਾ ਪਹਿਰੇਦਾਰ ਨੇ ਮੁਨਾਸਬ ਨਹੀਂ ਸਮਝਿਆ।
ਕਿਲ੍ਹੇ ਦੇ ਚਾਰੇ ਬੁਰਜ਼ਾਂ 'ਤੇ ਸਿਖ ਨਿਸ਼ਾਨਚੀ ਮੋਰਚੇ ਮੱਲ ਕੇ ਬੈਠ ਗਏ ਸਨ। ਦੋਹਾਂ ਦਰਵਾਜ਼ਿਆਂ ਉੱਤੇ ਵੀ ਸਿਖਾਂ ਦਾ ਕਬਜ਼ਾ ਹੋ ਗਿਆ। ਰਾਮਜੰਗਿਆਂ ਤੇ ਬੰਦੂਕਾਂ ਦੇ ਚੱਲਣ ਦੀ ਆਵਾਜ਼ ਆਈ ਤੇ ਬੁਲੰਦ ਖਾਨ ਆਪਣੇ ਆਸਣ ਉੱਤੇ ਡਿੱਗ ਪਿਆ। ਅਸਲ ਵਿਚ ਕੁਝ ਗਿਲਜਿਆਂ ਨੇ ਕਿਲ੍ਹੇ ਤੋਂ ਬਾਹਰ ਭੱਜਣ ਦਾ ਜਤਨ ਕੀਤਾ ਸੀ ਤੇ ਉਹ ਹਰਨ ਹੋ ਜਾਣ ਦੀ ਤਾਕ ਵਿਚ ਸਨ, ਪਰ ਸਿੰਘਾਂ ਨੇ ਫੁੰਡ ਦਿੱਤੇ। ਪਠਾਨਾ ਦੀਆਂ ਕਿਲ੍ਹੇ 'ਤੇ ਬੀੜੀਆਂ ਛੋਟੀਆਂ ਤੋਪਾਂ ਉਹਨਾਂ ਉੱਤੇ ਹੀ ਅੱਗ ਵਰ੍ਹਾਉਣ ਲੱਗੀਆਂ। ਗਿਲਜਿਆਂ ਨੂੰ ਕੁਝ ਸਮਝ ਨਾ ਆਵੇ ਕਿ ਕਿਧਰ ਜਾਣ, ਮੁਕਾਬਲਾ ਵੀ ਕਰਨ ਤਾਂ ਕਿਵੇਂ ਕਰਨ। ਸਭ ਪਾਸਿਆਂ ਤੋਂ ਤਾਂ ਉਹ ਘਿਰ ਚੁੱਕੇ ਸਨ ਤੇ ਫੌਜ ਉਹਨਾਂ ਦੀ ਪਤਾ ਨਹੀਂ ਕਿੱਥੇ ਸੀ... ਤੇ ਜੇ ਹੁਣ ਫੌਜ ਕਿਸੇ ਪਾਸਿਓ ਆ ਵੀ ਜਾਂਦੀ ਤਾਂ ਉਹਨਾਂ ਵੀ ਕੀ ਕਰ ਲੈਣਾ ਸੀ। ਬਾਜ਼ੀ ਤਾਂ ਹੁਣ ਪੂਰੀ ਪਲਟ ਚੁੱਕੀ ਸੀ। ਜਿੱਥੇ ਪਹਿਲਾਂ ਸਿੰਘ ਖੜ੍ਹੇ ਸਨ ਉੱਥੇ ਹੁਣ ਪਠਾਨ
ਸਨ ਤੇ ਪਠਾਨਾ ਦੀ ਥਾਂ ਸਿੰਘਾਂ ਨੇ ਮੇਲ ਲਈ ਸੀ। ਕਿਲ੍ਹੇ ਅੰਦਰ ਲੁਕ ਕੇ ਜਾਨਾ ਬਚਾਉਂਦੇ ਫਿਰ ਰਹੇ ਗਿਲਜੇ ਥੱਕ ਹਾਰ ਕੇ ਬੁਲੰਦ ਖਾਂ ਕੋਲ ਪਹੁੰਚ ਗਏ।
"ਸਿਖਾਂ ਨੇ ਸਾਡੇ ਲਈ ਕੋਈ ਚਾਹ ਨਹੀਂ ਛੱਡਿਆ ਫੌਜਦਾਰ ਸਾਹ ਪਹਿਲੇ ਘੇਰੇ ਵੇਲੇ ਭੱਜਣਾ ਵੀ ਇਹਨਾਂ ਦੀ ਦਾਲ ਹੀ ਸੀ। ਸਾਡੀ ਫੌਜ ਨੂੰ ਕਿਲ੍ਹੇ ਤੋਂ ਦੂਰ ਲੈ ਗਏ ਤੇ ਪਤਾ ਨਹੀਂ ਉਸ ਫੌਜ ਦਾ ਕੀ ਬਣਿਆ। " ਇਕ ਸਿਪਾਰੀ ਬੋਲਿਆ।
"ਇਹ ਵੀ ਹੋ ਸਕਦੇ ਕਿ ਕਿਤੇ ਦੂਰ ਇਹਨਾਂ ਦਾ ਹੋਰ ਵੱਡਾ ਜੱਥਾ ਆ ਲੱਖਾ ਹੋਵੇ ਤੇ ਸਾਡੀ ਫੌਜ ਨੀਤੀ ਤਹਿਤ ਓਥੇ ਪੁਚਾਈ ਗਈ ਹੋਵੇ ", ਜਿਦੋਂ ਜਿਵੇਂ ਪਠਾਨ ਸਿਪਾਹੀ ਬੋਲ ਰਹੇ ਸਨ, ਬੁਲੰਦ ਖਾਨ ਦਾ ਡਰ ਨਾਲ ਮੁੜਕਾ ਚੇ ਰਿਹਾ ਸੀ।
"ਤੁਸੀਂ ਹੁਣੇ ਜਾਓ ਤੇ ਚੜ੍ਹਤ ਸਿੰਘ ਨੂੰ ਮੇਰੇ ਕੋਲ ਲੈ ਕੇ ਆਓ... " ਡਰਦਾ ਹੋਇਆ ਬੁਲੰਦ ਖਾਨ ਬੋਲਿਆ।
"ਗ੍ਰਿਫਤਾਰ ਕਰਕੇ ਹਜ਼ੂਰ ?" ਸਿਪਾਹੀ ਹੈਰਾਨ ਹੁੰਦੇ ਹੋਏ ਬੋਲੇ, "ਇਹ ਤਾਂ ਹੁਣ ਨਾਮੁਮਕਿਨ
"ਜਭਲੀਆਂ ਨਾ ਮਾਰੋ ਆਪਣੇ ਹਥਿਆਰ ਉਸ ਦੇ ਕਦਮਾਂ ਵਿਚ ਰੱਖੋ ਤੇ ਉਸ ਨੂੰ ਬੇਨਤੀ ਕਰੋ ਕਿ ਫੌਜਦਾਰ ਸਾਹਬ ਤੁਹਾਡੀ ਅਧੀਨਗੀ ਕਬੂਲ ਕਰਦੇ ਹਨ ਤੇ ਸਮਝੌਤੇ ਲਈ ਸੱਦਾ ਭੇਜਿਆ ਹੈ। ਉਸ ਨੂੰ ਗ੍ਰਿਫਤਾਰ ਕਰਨਾ ਕਿਸੇ ਦੇ ਵੱਸ ਵਿਚ ਨਹੀਂ, ਖੁਦ ਅਬਦਾਲੀ ਵੀ ਇਹ ਕੰਮ ਨਹੀਂ ਕਰ ਸਕਦਾ. " ਬੁਲੰਦ ਖਾਂ ਆਪਣੇ ਸਿਪਾਹੀਆਂ 'ਤੇ ਖਿਝਦਾ ਹੋਇਆ ਬੋਲਿਆ।
“ਤਦ ਤੀਕ ਏਥੇ ਮਖਮਲੀ ਗੱਦੇ ਤੇ ਕਾਲੀਨ ਵਿਛਾਓ ਚੜਤ ਸਿੰਘ ਲਈ...". ਨਾਲ ਹੀ ਉਸ ਨੇ ਦਰਬਾਰੀ ਨੌਕਰਾਂ ਨੂੰ ਹੁਕਮ ਦਿੱਤਾ।
ਬੁਲੰਦ ਖਾਨ ਦੇ ਵਕੀਲ ਸਰਦਾਰ ਕੋਲ ਆਏ। ਝੁਕ ਕੇ ਸਲਾਮ ਕੀਤੀ ਤੇ ਆਪਣੇ ਸਸ਼ਤਰ ਸਰਦਾਰ ਅੱਗੇ ਰੱਖਣ ਲਈ ਝੁਕੇ। ਸਰਦਾਰ ਨੇ ਆਪ ਵੀ ਤੇ ਬਾਕੀ ਸਿੰਘਾਂ ਨੇ ਵੀ ਸਸ਼ਤਰ ਅੱਗੋਂ ਫੜ੍ਹ ਲਏ ਤੇ ਧਰਤੀ 'ਤੇ ਨਾ ਰੱਖਣ ਦਿੱਤੇ।
"ਸਾਡੇ ਪੀਰ ਨੇ ਸਸ਼ਤਰ ਖਾਨ ਸਾਹਿਬ ਅਕਾਲ ਪੁਰਖ ਗੁਰੂ ਗ੍ਰੰਥ ਸਾਹਿਬ ਸਮਾਨ ਹੀ ਅਸੀਂ ਸਸ਼ਤਰਾਂ ਨੂੰ ਸਿਰ ਨਿਵਾਉਂਦੇ ਹਾਂ। ਸੋ ਪੂਜਨਯੋਗ ਸ਼ੈਆਂ ਪੈਰਾਂ ਵਿਚ ਨਹੀਂ ਰੱਖੀਆਂ ਜਾਂਦੀਆਂ ਸਗੋਂ ਸਿਰਾਂ 'ਤੇ ਧਰੀਆਂ ਜਾਂਦੀਆਂ ਨੇ", ਇਹ ਕਹਿੰਦਿਆਂ ਸਰਦਾਰ ਨੇ ਪਠਾਨ ਵਕੀਲ ਦੀ ਤਲਵਾਰ ਆਪਣੇ ਮੱਥੇ ਨੂੰ ਛੁਹਾਈ।
ਕਰੋ ਏਕ ਕੇ ਦੇ ਮੁਕਟ ਰਾਜ ਸੇਹੀ॥
ਨਮੋ ਲੋਹ ਪੈਂਤੀ ਅਛੋਹ ਰਹੰਤੀ ॥
ਨਮੋ ਜੀਓ ਜਾਲਾ ਮੁਖੀ ਜਿਉ ਸੈਲੋਤੀ॥"
ਇਕ ਹੋਰ ਸਿੰਘ ਭਗੌਤੀ ਨੂੰ ਸਿਰ ਨਿਵਾਉਂਦਿਆਂ ਪੜ੍ਹ ਰਿਹਾ ਸੀ।
ਸਰਦਾਰ ਨੇ ਆਪਣੇ ਚਾਰ ਹਜ਼ਾਰ ਸਾਥੀ ਨਾਲ ਲਏ ਤੇ ਸਰ ਬੁਲੰਦ ਖਾਂ ਨੂੰ ਮਿਲਣ ਲਈ ਚੱਲ ਪਿਆ। ਬੁਲੰਦ ਖਾਂ ਕੋਲ ਪਹੁੰਚਦੇ ਹੋਏ ਸਿੰਘਾਂ ਨੇ ਰਸਤੇ ਵਿਚ ਤਲਵਾਰਾਂ ਫੜ੍ਹੀ ਖਲੋਤੇ ਗਿਲਜਿਆਂ ਨੂੰ ਧੱਕੇ ਮਾਰ ਮਾਰ ਪਾਸੇ ਕੀਤਾ। ਬੁਲੇਟ ਖਾਂ ਦੇ ਖਾਸ ਅੰਗ ਰੱਖਿਅਕ ਵੀ ਸਿੰਘਾਂ ਨੇ ਬੰਦੀ ਬਣਾ ਲਏ।
ਸਰ ਬੁਲੰਦ ਖਾਂ ਦਾ ਸਿਰ ਨਮੋਸ਼ੀ ਵਿਚ ਝੁਕਿਆ ਹੋਇਆ ਸੀ, ਪਰ ਉਹ ਸਰਦਾਰ ਚੜ੍ਹਤ ਸਿੰਘ ਨੂੰ ਵੇਖਦਿਆਂ ਬੋਲਿਆ,
"ਖੁਸ਼ਆਮਦੀਦ ਸਰਦਾਰ ਬਹਾਦਰ ਚੜ੍ਹਤ ਸਿੰਘ ਜੀ...", ਤੇ ਉਹ ਉੱਠਦਿਆਂ ਹੋਇਆ ਆਪਣੀਆਂ ਬਾਹਵਾਂ ਖੋਲ੍ਹ ਕੇ ਸਰਦਾਰ ਵੱਲ ਗਲਵਕੜੀ ਪਾਉਣ ਲਈ ਅੱਗੇ ਵਧਿਆ। ਪਰ ਇਸ ਤੋਂ ਪਹਿਲਾਂ ਕਿ ਉਹ ਸਰਦਾਰ ਕੋਲ ਪਹੁੰਚਦਾ, ਮੂਹਰੇ ਖਲੋਤੇ ਇਕ ਸਿੰਘ ਨੇ ਉਸ ਨੂੰ ਗਲਵੱਕੜੀ ਪਾ ਲਈ। ਸਿੰਘ ਨੂੰ ਸ਼ੱਕ ਸੀ ਕਿ ਕਿਤੇ ਖਾਨ ਕੋਲ ਕੋਈ ਗੁਪਤ ਹਥਿਆਰ ਨਾ ਹੋਵੇ, ਜਿਸ ਨਾਲ ਉਹ ਸਰਦਾਰ ਉੱਤੇ ਹਮਲਾ ਕਰ ਦੇਵੇ। ਉਸ ਸਿੰਘ ਨੇ ਉਸੇ ਤਰ੍ਹਾਂ ਫੜੇ ਫੜਾਏ ਬੁਲੰਦ ਖਾਨ ਨੂੰ ਹੇਠਾਂ ਬਿਠਾ ਲਿਆ। ਕੁਝ ਹੋਰ ਸਿੰਘਾਂ ਨੇ ਅੱਗੇ ਵਧ ਕੇ ਖਾਨ ਦੇ ਹੱਬ ਪਿੱਛੇ ਕਰਕੇ ਬੰਨ੍ਹ ਦਿੱਤੇ।
"ਸਮਾਂ ਜੱਫੀਆਂ ਪਾਉਣ ਦਾ ਨਹੀਂ ਹਿਸਾਬ ਲੈਣ ਦਾ ਹੈ ਖਾਂ ਸਾਹਬ", ਹੱਸਦਿਆਂ ਸਰਦਾਰ ਬੋਲਿਆ। ਕਿਲ੍ਹੇ ਵਿਚ ਹੀ ਸਰਦਾਰ ਚੜ੍ਹਤ ਸਿੰਘ ਨੇ ਆਪਣਾ ਠਾਣਾ ਬਣਾ ਲਿਆ।
ਕਿਲ੍ਹੇ ਦੀ ਫਸੀਲ ਉੱਤੇ ਨੀਲੇ ਨਿਸ਼ਾਨ ਝੁਲਾਏ ਗਏ। ਸਿੰਘਾਂ ਨੇ ਕਿਲ੍ਹੇ ਵਿਚੋਂ ਸਭ ਕੀਮਤੀ ਸਮਾਨ ਲੁੱਟ ਲਿਆ। ਆਲੇ ਦੁਆਲੇ ਖਬਰਾਂ ਕੀਤੀਆਂ ਗਈਆਂ ਕਿ ਰੁਹਤਾਸ ਹੁਣ ਖਾਲਸੇ ਦੇ ਅਧੀਨ ਹੈ। ਚਾਰੇ ਪਾਸਿਓ ਮੁਲਖਈਆ ਨਜ਼ਰਾਨੇ ਲੈ ਕੇ ਆਉਣ ਲੱਗੇ। ਸਰਦਾਰ ਨੂੰ ਮਿਲਣ ਲਈ ਸਭ ਪਾਸਿਓ ਲੋਕ ਆਉਣ ਲੱਗੇ। ਜਿਹਲਮ ਦੇ ਇਲਾਕੇ ਉੱਤੇ ਸਰਦਾਰ ਦਾ ਕਬਜ਼ਾ ਹੋ ਗਿਆ ਤੇ ਇਹ ਇਲਾਕਾ ਹੁਣ ਖਾਲਸੇ ਦੀ ਈਨ ਵਿਚ ਆ ਗਿਆ। ਦਰਿਆ ਦੇ ਉਰਲੇ ਪਾਰ
ਦੇ ਨਾਲ ਨਾਲ ਪਰਲੇ ਪਾਰ ਦੇ ਲੋਕ ਵੀ ਭੇਟਾਵਾਂ ਲੈ ਕੇ ਸਰਦਾਰ ਚੜ੍ਹਤ ਸਿੰਘ ਕੋਲ ਆਉਣ ਲੱਗੇ।
ਪਰ ਸਰਦਾਰ ਚੜ੍ਹਤ ਸਿੰਘ ਇਕ ਥਾਂ ਟਿਕ ਕੇ ਬੈਠਣ ਵਾਲਾ ਕਦ ਸੀ। ਸਿਰਫ ਰੁਹਤਾਸ ਹੀ ਤਾਂ ਉਸ ਦੀ ਮੰਜ਼ਿਲ ਨਹੀਂ ਸੀ । ਖਾਲਸੇ ਦਾ ਰਾਜ ਤਾਂ ਬ੍ਰਹਿਮੰਡਾਂ ਤੋਂ ਪਾਰ ਤੀਕ ਹੋਣਾ ਸੀ । ਸਿੰਘਾਂ ਲਈ ਬੈਠਣ ਦੀ ਵਿਹਲ ਕਦ ਸੀ। ਹਜੇ ਤਾਂ ਬਥੇਰੀਆਂ ਮੁਹਿੰਮਾਂ ਸਰ ਕਰਨੀਆਂ ਸਨ।
ਸੋ ਸਰਦਾਰ ਚੜ੍ਹਤ ਸਿੰਘ ਨੇ ਅੱਗੇ ਵੱਲ ਚਾਲਾ ਪਾਇਆ। ਪਰ ਰੁਹਤਾਸ ਵਿਚ ਆਪਣੇ ਸਿੰਘ ਬਿਠਾਉਣ ਤੋਂ ਮਗਰੋਂ ਉਸ ਨੇ ਇਕ ਹੋਰ ਅਨੋਖਾ ਕੰਮ ਕੀਤਾ।
"ਇਕ ਪਾਲਕੀ ਤਿਆਰ ਕਰਵਾਓ ਜਿਵੇਂ ਕਿਸੇ ਕੁੜੀ ਦੀ ਡੋਲੀ ਹੁੰਦੀ ਹੈ.. ". ਉਸ ਨੇ ਸਿੰਘਾਂ ਨੂੰ ਕਿਹਾ।
"ਡੋਲੀ.. ਉਹ ਕਿਸ ਲਈ ਸਰਦਾਰ ਸਾਹਿਬ ?". ਹੈਰਾਨ ਹੁੰਦੇ ਸਿੰਘਾਂ ਨੇ ਪੁੱਛਿਆ। ਹੈਰਾਨ ਹੋਣਾ ਜਾਇਜ਼ ਵੀ ਸੀ। ਡੋਲਿਆਂ, ਨਾਰਾਂ, ਵਿਆਹਾਂ ਦਾ ਮੋਹ ਤਾਂ ਸਿੰਘ ਕਦ ਦੇ ਤਿਆਗ ਚੁੱਕੇ ਸਨ। ਤੇ ਨਾ ਹੀ ਸਿੰਘਾਂ ਨੇ ਕੋਈ ਕਿਲ੍ਹਾ ਕੋਟ ਜਿੱਤਣ ਮਗਰੋਂ ਕਿਸੇ ਹਾਰੇ ਫੌਜਦਾਰ ਦੀ ਤੀਵੀਂ 'ਤੇ ਅੱਖ ਰੱਖੀ ਸੀ। ਫੇਰ ਇਹ ਸਰਦਾਰ ਦਾ ਕੈਸਾ ਹੁਕਮ ਸੀ।
"ਤੁਹਾਨੂੰ ਦੱਸਦਾ ਹਾਂ.. ਤੁਸੀਂ ਕਰੋ ਤਾਂ ਸਹੀ", ਸਰਦਾਰ ਹਲਕਾ ਜਿਹਾ ਮੁਸਕੁਰਾ ਰਿਹਾ ਸੀ।
ਸਿੰਘਾਂ ਨੇ ਉਵੇਂ ਹੀ ਕੀਤਾ। ਡੋਲੀ ਕਿਲ੍ਹੇ ਦੇ ਵਿਹੜੇ ਵਿਚ ਲਿਆ ਕੇ ਰੱਖੀ ਗਈ। ਸਭ ਹੈਰਾਨੀ ਨਾਲ ਸਰਦਾਰ ਵੱਲ ਦੇਖ ਰਹੇ ਸਨ।
"ਬੁਲੰਦ ਖਾਂ ਨੂੰ ਲੈ ਕੇ ਆਓ, ਸਰਦਾਰ ਬੋਲਿਆ। ਕੁਝ ਹੋਰ ਸਿੰਘ ਸਰਦਾਰ ਹੁਣ ਮੁਸਕੁਰਾਉਣ ਲੱਗੇ ਸਨ। ਉਹਨਾਂ ਨੂੰ ਸ਼ਾਇਦ ਸਰਦਾਰ ਚੜ੍ਹਤ ਸਿੰਘ ਦੀ ਸ਼ਰਾਰਤ ਪਤਾ ਲੱਗ ਗਈ ਸੀ।
ਬੁਲੰਦ ਖਾਂ ਨੂੰ ਲਿਆਂਦਾ ਗਿਆ। ਉਸ ਦੇ ਹੱਥ ਪਿੱਛੇ ਨੂੜੇ ਹੋਏ ਸਨ। "ਹੱਥ ਤਾਂ ਖੋਲ੍ਹ ਦਿਓ ਵਿਚਾਰੇ ਦੇ". ਸਰਦਾਰ ਬੋਲਿਆ ਤੇ ਸਿੰਘਾਂ ਨੇ ਉਸ ਦੇ ਹੱਥ ਖੋਲ੍ਹ ਦਿੱਤੇ।
"ਹੁਣ ਬਿਠਾਓ ਇਸ ਨੂੰ ਪਾਲਕੀ ਵਿਚ", ਹੱਸਦਿਆਂ ਸਰਦਾਰ ਬੋਲਿਆ, '' ਤੇ ਅਗਲੀਆਂ ਸਭ ਮੁਹਿੰਮਾਂ 'ਤੇ ਇਸ ਪਾਲਕੀ ਨੂੰ ਨਾਲ ਰੱਖੋ ਤੇ ਯਾਦ ਰੱਖਿਓ ਕਿਸੇ ਵੀ ਤਰ੍ਹਾਂ ਇਸ ਦੀ ਖਿਦਮਤ ਵਿਚ ਕੋਈ ਕਮੀ ਨਾ ਆਵੇ...
ਹਸਦਿਆਂ ਹੋਇਆ ਸਿੰਘ ਸਰ ਬੁਲੰਦ ਖਾਂ ਨੂੰ ਪਾਲਕੀ ਵਿਚ ਬਿਠਾਉਣ ਲੱਗੇ . "ਸਿਰ ਬਚਾ ਕੇ ਖਾਨ ਸਾਹਬ", ਪਾਲਕੀ ਦੀ ਛੱਤ ਨਾਲ ਵੱਜਦੇ ਸਰ ਬੁਲੰਦ ਖਾਨ ਦੇ ਸਿਰ ਨੂੰ ਬਚਾਉਂਦਿਆਂ ਇਕ ਸਿੰਘ ਬੋਲਿਆ। ਪਾਲਕੀ ਦੇ ਮਗਰ ਬਾਦ ਬਣਾਏ ਗਏ ਗਿਲਜਿਆਂ ਦੀ ਇਕ ਛੋਟੀ ਟੁਕੜੀ ਵੀ ਤੋਰ ਲਈ ਗਈ।
ਤੇ ਮਗਰੋਂ ਇਸੇ ਤਰ੍ਹਾਂ ਕੀਤਾ ਗਿਆ । ਜਿਸ ਵੀ ਮੁਹਿੰਮ 'ਤੇ ਸਰਦਾਰ ਚੜ੍ਹਤ ਸਿੰਘ ਚੜ੍ਹਦਾ ਪਾਲਕੀ ਨਾਲ ਹੀ ਲਿਜਾਂਦਾ। ਜਦ ਵੀ ਕੋਈ ਪੁੱਛਦਾ ਕਿ ਇਸ ਵਿਚ ਕੌਣ ਹੈ ਤਾਂ ਸਿੰਘ ਬੋਲਦੇ,
"ਅਬਦਾਲੀ ਦਾ ਚਾਚਾ"
ਕਦੇ ਕਦੇ ਹੱਤਕ ਮਹਿਸੂਸ ਕਰਦਾ ਹੋਇਆ ਬੁਲੰਦ ਖਾਨ ਸਿੰਘਾਂ ਨੂੰ ਬੇਨਤੀ ਕਰਦਾ, ਤਰਲੇ ਪਾਉਂਦਾ ਕਿ ਉਸ ਨੂੰ ਛੱਡ ਦੇਣ ਤਾਂ ਸਿੰਘ ਅੱਗੋਂ ਬੋਲਦੇ,
“ਚੰਗਾ ਖਾਣ ਪੀਣ ਦੇ ਰਹੇ ਹਾਂ ਤੁਹਾਨੂੰ ਖਾਨ ਸਾਹਬ, ਪਾਲਕੀ ਵਿਚ ਲੈ ਕੇ ਜਾਂਦੇ ਹਾਂ ਨਾਲ ਜਿਧਰ ਵੀ ਜਾਂਦੇ ਹਾਂ, ਤੁਹਾਨੂੰ ਤਕਲੀਫ ਕਿਸ ਗੱਲ ਦੀ ਹੈ...", ਤੇ ਇਹ ਕਹਿੰਦਿਆਂ ਸਿੰਘ ਹੱਸਣ ਲੱਗਦੇ।
"ਬਸ ਇਹੋ ਤਕਲੀਫ ਹੈ... ਇਹੋ ਹਾਸਾ ਮਜ਼ਾਕ ਦਾ ਪਾਤਰ ਬਣ ਗਿਆ ਹਾਂ... ਮੈਨੂੰ ਡੋਲੀ ਵਿਚੋਂ ਕੱਢੇ ਫੇਰ ਭਾਵੇਂ ਗੋਲੀ ਮਾਰ ਦਿਓ ". ਤਰਲੇ ਪਾਉਂਦਾ ਖਾਨ ਬੋਲਿਆ।
" ਤੇ ਜਦ ਹਿੰਦੋਸਤਾਨ ਵਿਚੋਂ ਤੁਸੀਂ ਜਮਨਾ ਪਾਰ ਆਲੇ ਸਾਡੇ ਭਰਾਵਾਂ ਦੀਆਂ ਧੀਆਂ ਭੈਣਾ ਗਾਈਆਂ ਦੇ ਵੱਗ ਵਾਂਗ ਹੱਕ ਕੇ ਨਾਲ ਲਿਜਾਂਦੇ ਹੋ ਤਾਂ ਉਹਨਾਂ ਨੂੰ ਹੱਤਕ ਮਸੂਸ ਨਹੀਂ ਹੁੰਦੀ ਹੋਊ... ? ਤੁਹਾਡੀ ਤਕਲੀਫ ਤਕਲੀਫ ਹੈ ਤੇ ਦੂਜੇ ਦੀ ਤਕਲੀਫ ਮੌਜ ਮੇਲਾ ਹੈ ਤੁਹਾਡੇ ਲਈ... ਕੀ ਭੁੱਲ ਗਿਐ ਥੋਨੂੰ ਕਿਵੇਂ ਗਜ਼ਨੀ ਦੇ ਬਜ਼ਾਰਾਂ ਵਿਚ ਹਿੰਦੋਸਤਾਨੀ ਤੀਵੀਆਂ ਦੀ ਮੰਡੀ ਲੱਗਦੀ ਹੈ ?" ਇਕ ਸਿੰਘ ਰੋਹ ਵਿਚ ਆਉਂਦਾ ਹੋਇਆ ਬੋਲਿਆ।
“ਮੇਰੀ ਤੌਬਾ... ਜੇ ਕੋਈ ਕਹਿ ਦੇਵੇ ਕਿ ਇਕ ਵੀ ਔਰਤ ਵੇਚੀ ਜਾਂ ਖ੍ਰੀਦੀ ਹੈ ਤਾਂ ਮੈਂ ਤੁਹਾਡਾ ਦੇਣਦਾਰ ਹੋਵਾਂਗਾ. "
"ਸਾਨੂੰ ਬਹੁਤੀਆਂ ਗੱਲਾਂ ਦਾ ਨਹੀਂ ਪਤਾ,, ਪਰ ਜੇ ਹੁਣ ਰਿਹਾਈ ਚਾਹੁੰਦਾ ਹੈਂ ਤਾਂ ਕ੍ਰੋੜ ਰੁਪਈਆ ਲੱਗੇਗਾ. ਜੇ ਕਰ ਲਵੇਂਗਾ ਪ੍ਰਬੰਧ ਤਾਂ ਦੇਖ ਲੈ...", ਇਕ ਸਿੰਘ ਦੇ ਇਹ ਬੋਲ ਸੁਣ ਕੇ ਬੁਲੰਦ ਖਾਂ ਚੁੱਪ ਹੋ ਗਿਆ।
ਉਸ ਨੇ ਸਰਦਾਰ ਚੜ੍ਹਤ ਸਿੰਘ ਨੂੰ ਆਪਣੇ ਵੱਲ ਆਉਂਦਾ ਤੱਕਿਆ।
"ਅੱਲਾਹ ਕਰੋ, ਸਰਦਾਰ ਚੜ੍ਹਤ ਸਿੰਘ ਜਲਦੀ ਹੀ ਬਾਦਸ਼ਾਹ ਬਣੇ ਤੇ ਪੰਜਾਬ ਦੀ ਵਾਗਡੋਰ ਸੰਭਾਲੇ। ਮੇਰੇ ਜਿਹਾ ਨਾਚੀਜ਼ ਸਰਦਾਰ ਦਾ ਫੌਜਦਾਰ ਕਹਾਉਣ ਵਿਚ ਮਾਣ ਮਹਿਸੂਸ ਕਰੇਗਾ"
ਇਹ ਸੁਣ ਕੇ ਸਰਦਾਰ ਬੋਲਿਆ, "ਬਾਦਸ਼ਾਹੀ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਖਾਲਸੇ ਨੂੰ ਬਖਸ਼ ਹੀ ਗਏ ਹਨ ਖਾਂ ਸਾਹਬ। ਤੁਹਾਡੇ ਨਾਲ ਕੋਈ ਨਿੱਜੀ ਵੈਰ ਵਿਰੋਧ ਨਹੀਂ। ਤੁਹਾਨੂੰ ਤਾਂ ਅਸੀਂ ਕੈਦ ਸਿਰਫ ਇਸ ਲਈ ਕੀਤਾ ਹੈ ਕਿ ਅਬਦਾਲੀ ਤੱਕ ਖਬਰ ਪਹੁੰਚ ਜਾਏ ਕਿ ਸਿੰਘਾਂ ਨੇ ਉਸ ਦਾ ਚਾਚਾ ਕੈਦ ਕਰ ਲਿਆ ਹੈ।"
"ਪਰ ਜੇ ਤੁਸੀਂ ਮੈਨੂੰ ਰਿਹਾ ਕਰ ਦੇਵੇ ਤਾਂ ਇਹ ਗੱਲ ਖਾਲਸੇ ਦੇ ਸੁਭਾਅ ਦੇ ਜਿਆਦਾ ਨੇੜੇ ਹੋਏਗੀ। ਖਾਲਸਾ ਸ਼ਰਨ ਆਇਆ 'ਤੇ ਸਦਾ ਰਹਿਮ ਕਰਦਾ ਹੈ। ਇਹ ਗੋਲ ਵੱਡੀ ਸੋਭਾ ਵਾਲੀ ਹੋਵੇਗੀ ਕਿ ਸਿੰਘਾਂ ਹੱਥ ਅਬਦਾਲੀ ਦਾ ਚਾਚਾ ਆ ਗਿਆ ਸੀ ਤੇ ਉਹਨਾਂ ਨੇ ਮੁਆਫ ਕਰਦਿਆਂ ਛੱਡ ਦਿੱਤਾ", ਸਰਬੁਲੰਦ ਖਾਂ ਦੀ ਇਹ ਗੋਲ ਸੁਣ ਕੇ ਸਰਦਾਰ ਚੜਤ ਸਿੰਘ ਪ੍ਰਸੰਨ ਹੋਇਆ ਤੇ ਉਸ ਨੂੰ ਛੱਡ ਦਿੱਤਾ
ਦਿਲੀ ਤਖਤ ਪਰ ਬਹਿਗੀ ਆਪ ਗੁਰੂ ਕੀ ਫੌਜ॥
"ਕਥਾ ਮੈਨੂੰ ਫੇਰ ਕੁਝ ਪਿੱਛੇ ਵਲ ਲਿਜਾ ਰਹੀ ਹੈ ਤੇ ਅੱਗੋਂ ਜਿਹੜੇ ਸੂਰਮਿਆਂ ਨਾਲ ਤੁਸੀਂ ਰੂਬਰੂ ਹੋਣਾ ਹੈ, ਉਹਨਾਂ ਨਾਲ ਤੁਹਾਡੀ ਵਾਕਫੀ ਕਰਵਾਉਣਾ ਚਾਹੁੰਦੀ ਹੈ.. ", ਬਾਬਾ ਸਾਡੇ ਵਲ ਦੇਖਦਿਆਂ ਬੋਲਿਆ,
"ਕੀ ਤੁਹਾਡੀ ਆਗਿਆ ਹੈ.. ? "
"ਇਹ ਕੀ ਆਖ ਰਹੇ ਹੋ ਬਾਬਾ ਜੀ", ਕਹਿੰਦਿਆਂ ਅਸੀਂ ਹੱਥ ਜੋੜ ਲਏ, "ਅਸੀਂ ਕਥਾ ਨੂੰ ਨਹੀਂ ਦੱਸਣਾ ਕਿ ਕਿੱਧਰ ਜਾਣਾ ਹੈ, ਸਗੋਂ ਕਥਾ ਨੇ ਸਾਡੀ ਰਾਹ ਦਸੇਰੀ ਬਣਨਾ ਹੈ। ਕਥਾ ਨੇ ਹੀ ਸਾਡੇ ਭਵਿਖ ਦੇ ਪੈਂਡਿਆਂ ਨੂੰ ਰੁਸ਼ਨਾਉਣਾ ਹੈ। ਸੋ ਕਥਾ ਸਾਨੂੰ ਜਿਧਰ ਵੀ ਲੈ ਕੇ ਜਾਵੇਗੀ ਅਸੀਂ ਅੱਖਾਂ ਮੀਚ ਮਗਰ ਮਗਰ ਤੁਰਾਂਗੇ। ਹੁਣ ਤਕ ਅਸੀਂ ਇਹ ਤਾਂ ਜਾਣ ਹੀ ਚੁੱਕੇ ਹਾਂ ਕਿ ਮਰਜ਼ੀ ਅਸੀਂ ਆਪਣੀ ਨਹੀਂ ਦੱਸਣੀ, ਨਿਰਣਾ ਸਾਡੇ ਲਈ ਕਥਾ ਨੇ ਕਰਨਾ ਹੈ ਕਿ ਸਾਨੂੰ ਨਤਮਸਤਕ ਹੋਣ ਲਈ ਕਿਸ ਕੋਲ ਲਿਜਾਣਾ ਹੈ", ਦਰਬਾਰਾ ਸਿਹੁ ਬੋਲਿਆ ਤੇ ਬਾਬਾ ਫੇਰ ਸਾਡੇ ਵੱਲ ਦੇਖਣ ਲੱਗਾ।
"ਕਿਉਂ ਭਾਈ ਤੁਹਾਡਾ ਵੀ ਇਹੋ ਮੰਨਣਾ ਹੈ.. ?"
“ਜੀ ਬਾਬਾ ਜੀ... ਅਸੀਂ ਹੁਣ 'ਸਤਿਬਚਨ' ਕਹਿਣਾ ਸਿਖ ਗਏ ਹਾਂ ਤੇ ਜਾਣ ਗਏ ਹਾਂ ਕਿ 'ਸਤਿਬਚਨ' ਨੇ ਹੀ ਸਾਨੂੰ ਵੱਡੇ ਵਰਤਾਰਿਆਂ ਦੇ ਸਨਮੁਖ ਖੜ੍ਹੇ ਕਰਨਾ ਹੈ"
" ਤਾਂ ਸੁਣੋ ਫੇਰ"
ਇਕ ਨਿੱਕਾ ਜਿਹਾ ਬਾਲ ਆਪਣੀ ਭੈਣ ਦੀ ਗੋਦ ਵਿਚ ਬੈਠਾ ਬਾਣੀ ਸੁਣ ਰਿਹਾ ਸੀ। ਭੈਣ ਨੇ ਆਨੰਦ ਸਾਹਿਬ ਦੀ ਸਮਾਪਤੀ ਕੀਤੀ,
"ਸੁਣਤੇ ਪੁਨੀਤ ਕਹਤੇ ਪਵਿਤੁ
ਸਤਿਗੁਰੁ ਰਹਿਆ ਭਰਪੂਰੇ॥
ਬਿਨਵੰਤਿ ਨਾਨਕੁ ਗੁਰ ਚਰਣ ਲਾਗੇ
ਵਾਜੇ ਅਨਹਦ ਤੂਰੇ॥
ਸਮਾਪਤੀ ਕਰਕੇ ਭੈਣ ਨੇ ਫਤਹਿ ਬੁਲਾਈ ਤਾਂ ਬਾਲ ਨੇ ਵੀ ਹੱਥ ਜੋੜੇ। ਫੇਰ ਉਹ ਭੈਣ ਵੱਲ ਦੇਖਦਾ ਬੋਲਿਆ।
"ਸੁਣਤੇ ਪੁਨੀਤ ਕੌਣ ਹੁੰਦੇ ਐ ਭੈਣ ਜੀ ?"
"ਜਿਹੜੇ ਗੁਰੂ ਦੀ ਸੁਣਦੇ ਆ", ਭੈਣ ਥੋੜਾ ਜਿਹਾ ਮੁਸਕੁਰਾਈ ਤੇ ਬਾਲ ਵੱਲ ਦੇਖਦਿਆਂ ਬੋਲੀ, ਜਿਵੇਂ ਉਸੇ ਨੂੰ ਕਹਿ ਰਹੀ ਹੋਵੇ।
''ਤੇ ਕਹਤੇ ਪਵਿਤ
"ਜਿਹੜੇ ਗੁਰੂ ਦੀ ਗੱਲ ਕਹਿੰਦੇ ਆ", ਭੈਣ ਨੂੰ ਪਤਾ ਸੀ ਕਿ ਅਗਲਾ ਸਵਾਲ ਵੀ ਆਏਗਾ, ਸੋ ਉਹ ਬਾਲ ਵੱਲ ਦੇਖਦੀ ਰਹੀ।
ਉਹ ਸਿਰ ਘੁਮਾ ਕੇ ਭੈਣ ਵੱਲ ਦੇਖਦਿਆਂ ਬੋਲਿਆ,
"ਪੁਨੀਤ ਤੇ ਪਵਿਤ ਵਿਚ ਕੀ ਫਰਕ ਹੈ "
"ਜਿਹੜੇ ਗੁਰੂ ਦੀ ਗੱਲ ਸੁਣਾਉਂਦੇ ਆ ਉਹ ਪਵਿੱਤਰ ਹੁੰਦੇ ਐ... ਤੇ ਜਿਹੜੇ ਗੁਰੂ ਦੀ ਗੱਲ ਸੁਣਦੇ ਆ ਉਹ ਉਸ ਤੋਂ ਵੀ ਵੱਧ ਪਵਿੱਤਰ ਹੁੰਦੇ ਐ ਜਿਵੇਂ ਤੂੰ ਮੇਰੇ ਨਾਲੋਂ ਵੱਧ ਪਵਿੱਤਰ ਹੈਂ ਤੂੰ ਪੁਨੀਤ ਹੈਂ ", ਭੈਣ ਦੀ ਗੱਲ ਸੁਣ ਕੇ ਬਾਲ ਮੁਸਕੁਰਾਇਆ।
“ਪਰ ਪਵਿਤੁ ਪੁਨੀਤ ਨਹੀਂ ਹੁੰਦਾ ?"
"ਹੁੰਦੈ ਕਿਉਂ ਨਹੀਂ ਹੁੰਦਾ ਜਿਹੜਾ ਗੁਰੂ ਦੀ ਬਾਣੀ, ਗੁਰੂ ਕੀ ਕਥਾ ਦੂਜਿਆਂ ਨੂੰ ਸੁਣਾਉਂਦਾ ਆਪ ਵੀ ਸੁਣਦਾ ਰਹੇ ਉਹ ਪਵਿਤੁ ਵੀ ਪੁਨੀਤ ਈ ਹੁੰਦਾ ਪਰ ਬਹੁਤੀ ਵਾਰ ਅਸੀਂ ਦੂਜਿਆਂ ਨੂੰ ਸੁਣਾਉਂਦੇ ਸੁਣਾਉਂਦੇ, ਆਪ ਸੁਣਨਾ ਭੁੱਲ ਈ ਜਾਂਦੇ ਆਂ.
"ਮੈਨੂੰ ਕਿਸੇ ਪੁਨੀਤ ਦੀ ਸਾਖੀ ਸੁਣਾਓ ਭੈਣ ਜੀ", ਬਾਲ ਫੇਰ ਧੌਣ ਮੋੜ ਕੇ ਭੈਣ ਵੱਲ ਦੇਖਦਿਆਂ ਬੋਲਿਆ।
"ਠੀਕ ਐ ਸੁਣ ਫੇਰ। ਇਹ ਉਸ ਪੁਨੀਤ ਦੀ ਸਾਖੀ ਹੈ ਜਿਸ ਨੇ ਬਾਬਾ ਨਾਮਦੇਵ ਜੀ ਦਾ ਇਹ ਸ਼ਬਦ ਸੁਣਿਆਂ ਤੇ ਉਸ ਦੀ ਸਾਖੀ ਨੂੰ ਅੰਦਰ ਵਸਾ ਲਿਆ,
"ਮੁਏ ਹੂਏ ਜਉ ਮੁਕਤਿ ਦੇਹੁਗੇ
ਮੁਕਤਿ ਨ ਜਾਨੈ ਕੋਇਲਾ ॥
ਉਸ ਮਹਾਨ ਆਤਮਾ ਦੀ ਸਾਖੀ ਸੁਣ.."
ਛੋਟੇ ਹੁੰਦੇ ਨੂੰ ਹੀ ਮਾਂ ਗੁਰੂ ਘਰ ਨਾਲ ਜੋੜ ਕੇ ਰੱਖ ਰਹੀ ਸੀ। ਨਾਮ ਬਾਣੀ ਦੇ ਲੜ ਲਾ ਕੇ, ਗੁਰੂ ਕੀਆਂ ਸਾਖੀਆਂ ਸੁਣਾਉਂਦੀ ਰਹਿੰਦੀ। ਉਹ ਲੋਕਾਂ ਦੇ ਘਰਾਂ 'ਚ ਸਫਾਈ ਕਰਦੇ ਸਨ। ਲੋਕਾਂ ਦਾ ਪਾਇਆ ਗੰਦ ਸੰਭਾਲਦੇ। ਮਹੀਨੇ ਵਾਰ ਮਸੰਦ ਜਦ ਆਉਂਦੇ ਤੇ ਮਾਂ ਬਾਲ ਨੂੰ ਕਹਿੰਦੀ, "ਜਾਹ ਪੁੱਤ ਆਹ ਦਸਵੰਧ ਗੁਰੂ ਦਾ ਹੈ, ਮਸੰਦਾਂ ਤਕ ਪੁਚਾ ਦੇ।"
ਉਹ ਬਾਲ ਇਵੇਂ ਹੀ ਕਰਦਾ, ਪਰ ਮਸੰਦ, ਉਹ ਤਾਂ ਕਿਸੇ ਹੋਰ ਰਾਹ ਜਾ ਰਹੇ ਸਨ, ਬਾਲ ਨੂੰ ਵੇਖ ਕੇ ਦੂਰੋਂ ਬੋਲਦੇ, "ਓਏ ਅਛੂਤਾ, ਨੇੜੇ ਨਾ ਆਈ, ਦੂਰ ਹੀ ਰੱਖ ਕੇ ਚਲਾ ਜਾਹ ਦਸਵੰਧ, ਮਤਾ ਕਿਤੇ ਸਾਨੂੰ ਵੀ ਭ੍ਰਿਸ਼ਟ ਕਰੇਂ….
ਉਸ ਨੂੰ ਮਸੰਦ ਗੁਰੂ ਕੀਆਂ ਉਹਨਾਂ ਸਾਖੀਆਂ, ਜੋ ਮਾਂ ਉਸ ਨੂੰ ਸੁਣਾਉਂਦੀ ਸੀ, ਵਿਚ ਦਿਸਦੇ ਸਿਖਾਂ ਨਾਲੋਂ ਜਮਾਂ ਭਿੰਨ ਲੱਗਦੇ। ਉਹ ਜਾ ਕੇ ਮਾਂ ਨੂੰ ਕਹਿੰਦਾ, "ਮਾਂ ਜਿਹੇ ਮਸੰਦ ਨੇ... ਗੁਰੂ ਵੀ ਓਹੋ ਜਿਹਾ ਹੀ ਹੋਊ ?”
“ਨਾ ਪੁੱਤ, ਇੰਝ ਨਹੀਂ ਕਹੀਦਾ, ਗੁਰੂ ਬੇਅੰਤ ਆ ਪੁੱਤ, ਗੁਰੂ ਗੁਰੂ ਹੁੰਦਾ ਤੇ ਮਸੰਦ ਮਸੰਦ", ਮਾਂ ਨੇ ਮਿੱਠੀ ਝਿੜਕ ਨਾਲ ਵਰਜਣਾ।
ਪਰ ਮਸੰਦ ਤਾਂ ਮਸੰਦ ਸਨ। ਹਰ ਵਾਰ ਉਸ ਬਾਲ ਤੇ ਉਸ ਦੇ ਵਿਹੜੇ ਵਿਚੋਂ ਨਾਲ ਆਏ ਹੋਰਾਂ ਲੋਕਾਂ ਨਾਲ ਬੁਰੇ ਤੋਂ ਬੁਰਾ ਵਤੀਰਾ ਕਰਦੇ। ਉਹ ਬਾਲ ਜਾ ਕੇ ਗੁੱਸਾ ਮਾਂ 'ਤੇ ਕੱਢਦਾ, "ਮੈਂ ਹੁਣ ਨੀ ਜਾਣਾ ਮਾਂ ਤੂੰ ਆਪ ਲੈ ਜਾਇਆ ਕਰ ਦਸਵੰਦ...
"ਨਾ ਪੁੱਤ, ਗੁਰੂ ਦਾ ਹੁਕਮ ਐਂ। ਸਿਖ ਨੇ ਦਸਵੰਧ ਗੁਰੂ ਅੱਗੇ ਭੇਟ ਕਰਨਾ ਹੀ ਐਂ ਪੁੱਤ। ਗੁਰੂ ਵਡਿਆਈਆਂ ਦਿੰਦਾ ਹੁੰਦਾ, ਗੁਰੂ ਗੁਰੂ ਹੁੰਦਾ ਤੇ ਮਸੰਦ ਮਸੰਦ", ਮਾਂ ਹਰ ਹੀਲੇ ਉਸ ਦਾ ਗੁਰੂ ਨਾਲ ਪ੍ਰੇਮ ਬਣਾ ਕੇ ਰੱਖਣਾ ਚਾਹੁੰਦੀ ਸੀ।
ਇਕ ਵਾਰ ਦਸੰਵਧ ਦੇਣ ਗਏ ਹੋਏ ਸਨ ਤੇ ਪੈਸੇ ਰੱਖਣ ਲੱਗੇ ਹੱਥ ਮਸੰਦ ਦੇ ਪੈਰ ਦੇ ਅੰਗੂਠੇ ਨਾਲ ਛੂਹ ਗਿਆ, "ਤੇਰੀ ਐਸੀ ਕੀ ਤੈਸੀ ਨੀਚ ਜਾਤ ਦੀ... ਤੇਰੀ ਹਿੰਮਤ ਕਿਵੇਂ ਹੋਈ ਮੇਰੇ ਨੇੜੇ ਢੁੱਕਣ ਦੀ ਕਮਜ਼ਾਤਾ...", ਤੇ ਇਹ ਕਹਿੰਦਿਆਂ ਮਸੰਦਾਂ ਨੇ ਉਸ ਨੂੰ ਧੱਕੇ ਮਾਰ ਕੇ ਭਜਾ ਦਿੱਤਾ।
ਉਹ ਅੱਖਾਂ ਵਿਚੋਂ ਨੀਰ ਸੁੱਟਦਾ ਹੋਇਆ ਘਰ ਜਾ ਕੇ ਮਾਂ ਦੀ ਗੋਦੀ ਵਿਚ ਪੈ ਗਿਆ ਤੇ ਬੋਲਿਆ, "ਪਤਾ ਨੀ ਮਾਂ ਗੁਰੂ ਕੀ ਤੇ ਕਦੋਂ ਦਿਊਗਾ ਵਡਿਆਈ... ਸਾਡਾ ਦਸਵੰਧ ਤਾਂ ਮਨਜੂਰ ਹੈ, ਪਰ ਸਾਡੀ ਛੋਹ ਨਾਲ ਅਪਵਿੱਤਰ ਹੋ ਜਾਂਦੇ ਨੇ ਮਸੰਦ... ਤੈਨੂੰ ਪਤੈ ਮਾਂ ਅੱਜ ਉਹਨਾਂ ਮੈਨੂੰ ਧੱਕੇ ਮਾਰੇ..", ਤੇ ਇਹ
ਕਹਿੰਦਿਆਂ ਉਸ ਦੀ ਧਾਹ ਨਿਕਲ ਗਈ।
"ਗੁਰੂ ਗੁਰੂ ਹੁੰਦੇ ਪੁੱਤ ਤੇ ਮਸੰਦ ਮਸੰਦ ਗੁਰੂ ਜਰੂਰ ਬਹੁੜੀ ਕਰਦੇ ਤੇ ਵਡਿਆਈ ਦਿੰਦੇ " ਮਾਂ ਏਨਾ ਹੌਲੀ ਮੂੰਹ ਵਿਚ ਬੋਲੀ ਕਿ ਸ਼ਾਇਦ ਮੁੰਡੇ ਨੂੰ ਵੀ ਨਹੀਂ ਸੁਣਿਆਂ।
ਕਈ ਵਰ੍ਹੇ ਬੀਤ ਗਏ, ਪਰ ਇਹ ਸਭ ਇਵੇਂ ਚੱਲਦਾ ਰਿਹਾ। ਇਕ ਦਿਨ ਇੱਕ ਮੁੰਡਾ ਉਸ ਕੋਲ ਭੱਜਾ ਆਇਆ ਤੇ ਕਹਿਣ ਲੱਗਾ, "ਤੈਨੂੰ ਸਾਹ ਜੀ ਨੇ ਬੁਲਾਵਾ ਘੱਲਿਐ ਕੋਈ ਜਰੂਰੀ ਕੰਮ ਐ. ਕਹਿੰਦੇ ਸੀ ਛੇਤੀ ਆਵੇ
ਉਹ ਜਾ ਪੇਸ ਹੋਇਆ। ਸ਼ਾਹ ਜੀ ਦੀਆਂ ਅੱਖਾਂ ਵਿਚ ਅੱਥਰੂ ਸਨ, ਉਹ ਗੋਲੇ, "ਤੇਰੀ ਇੱਕ ਸੇਵਾ ਲੱਗੀ ਐ ਭਾਈ.. ਨਿਭਾਵੇਂਗਾ...?"
"ਤੁਸੀਂ ਹੁਕਮ ਕਰੋ ਸ਼ਾਹ ਜੀ, ਤੁਹਾਡਾ ਕਿਹਾ ਸਿਰ ਮੱਥੇ"
"ਮਹਾਰਾਜ ਦੀ ਦੇਹ ਦੇ ਸਸਕਾਰ ਦਾ ਪ੍ਰਬੰਧ ਅਸਾਂ ਕਰ ਲਿਐ ਮੈਂ ਆਪਣੇ ਘਰ ਵਿਚ ਮਹਾਰਾਜ ਦਾ ਧੜ੍ਹ ਰੱਖ ਕੇ ਘਰ ਨੂੰ ਅੱਗ ਲਾ ਦੇਵਾਂਗਾ... ਪਰ ਸੀਸ ਕੀ ਤੂੰ ਲੈ ਜਾਏਂਗਾ ਆਨੰਦਪੁਰ ਸਾਹਿਬ '
"ਜ ਹੁਕਮ ਸ਼ਾਹ ਜੀ ਮੇਰੇ ਧੰਨ ਭਾਗ ", ਆਖਦਾ ਉਹ ਚਾਂਦਨੀ ਉਕ ਵੱਲ ਭੱਜਿਆ। ਸਿਖਾਂ ਦੀ ਪਹਿਲਾਂ ਘੜੀ ਵਿਉਂਤ ਅਨੁਸਾਰ ਸਭ ਕੁਝ ਹੋਇਆ ਤੇ ਉਸ ਨੇ ਸੀਸ ਚੁੱਕ ਲਿਆ।
ਮਹਾਰਾਜ ਦਾ ਸੀਸ ਚੁੱਕੀ ਹੁਣ ਉਹ ਆਨੰਦਪੁਰ ਸਾਹਿਬ ਵੱਲ ਭੱਜਾ ਜਾ ਰਿਹੈ। ਸਿਰ ਉਸ ਦੀ ਛਾਤੀ ਨਾਲ ਲੱਗਾ ਹੋਇਐ ਤੇ ਉਸ ਨੂੰ ਮਾਂ ਦੇ ਬੋਲ ਯਾਦ ਰਹੇ ਨੇ.
"ਗੁਰੂ ਇਕ ਦਿਨ ਵਡਿਆਈ ਦਿੰਦਾ ਹੁੰਦੇ ਪੁੱਤ ..
'' ਤੂੰ ਸੱਚ ਕਹਿੰਦੀ ਸੀ ਮਾਂ, ਜਿਸਦੀ ਛੋਹ ਨਾਲ ਮਸੰਦ ਭ੍ਰਿਸ਼ਟੇ ਜਾਂਦੇ ਸਨ. ਉਸ ਦੀ ਛਾਤੀ ਨਾਲ ਮਹਾਰਾਜ ਦਾ ਸਿਰ ਲੱਗਾ ਹੋਇਐ ਤੂੰ ਸੱਚ ਕਹਿੰਦੀ ਸੀ....
ਅੱਖਾਂ ਵਿਚ ਅੱਥਰੂ ਭਰ ਉਹ ਆਨੰਦਪੁਰ ਹਾਜ਼ਰ ਹੋਇਆ।
'ਸੱਦਾ ਪਾਤਸ਼ਾਹ' ਖਲੋਤਾ ਉਸ ਨੂੰ ਉਡੀਕ ਰਿਹਾ ਹੈ। 'ਉਸ' ਨੇ ਉਸ ਨੂੰ ਛਾਤੀ ਨਾਲ ਲਾਇਆ ਤੇ ਉੱਚੀ ਆਵਾਜ਼ ਵਿਚ ਬੋਲੇ, "ਰੰਘਰੇਟਾ ਗੁਰੂ ਕਾ ਬੇਟਾ,
" ਤੂੰ ਸੱਚ ਕਹਿੰਦੀ ਸੀ ਮਾਂ ਗੁਰੂ ਗੁਰੂ ਹੁੰਦੈ ਤੇ ਮਸੰਦ ਮਸੰਦ
ਸਭ ਪਾਸੇ ਸੁੰਨ ਪਸਰੀ ਹੋਈ ਸੀ ਤੇ ਇਕ ਸਿਖ ਦੇ ਬੋਲ ਸਭ ਦੇ ਕੰਨਾਂ ਵਿਚ ਪੈ ਰਹੇ ਸਨ...
"ਇਨ ਗਰੀਬ ਸਿਖਨ ਕਉ ਦੇਉਂ ਪਾਤਿਸ਼ਾਹੀ॥
ਯਾਦ ਕਰੋ ਹਮਰੀ ਗੁਰਿਆਈ॥"
. ਤੇ ਬਾਲ 'ਸੱਚੇ ਪਾਤਸ਼ਾਹ' ਦੇ ਪੈਰ ਫੜ੍ਹਦਾ ਗਾਉਣ ਲੱਗਾ,
"ਫੇਰਿ ਦੀਆ ਦੇਹੁਰਾ ਨਾਮੇ ਕਉ ਪੰਡੀਅਨ ਕਉ ਪਿਛਵਾਰਲਾ॥"
ਮਹਾਰਾਜ ਦੇ ਪਿੱਛੇ ਦੂਰ ਖਲੋਤੇ ਮਸੰਦ ਨੀਵੀਆਂ ਪਾਈ ਖੜ੍ਹੇ ਸਨ।
"ਇਹ ਹੈ ਉਸ ਪੁਨੀਤ ਦੀ ਸਾਖੀ ਜਿਸ ਨੂੰ ਮਹਾਰਾਜ ਨੇ ਆਪ ਸੀਨੇ ਨਾਲ ਲਾਇਆ।", ਆਪਣੇ ਆਪ ਨੂੰ ਸੰਭਾਲਦਿਆਂ ਭੈਣ ਬੋਲੀ, ਪਰ ਬਾਲ ਕੁਝ ਨਾ ਬੋਲ ਸਕਿਆ ਤੇ ਕਿੰਨਾ ਚਿਰ ਨੀਵੀਂ ਪਾ ਕੇ ਬੈਠਾ ਰਿਹਾ।
''ਚੱਲਣੇ ਭਾਈ ਸਿੰਘਾਂ ਅੰਮ੍ਰਿਤਸਰ ਸਾਹਿਬ ਨੂੰ ਆਜਾ ਜਾਣਾ ਤਾਂ ਦਰਬਾਰ ਸਾਹਿਬ ਨਮਸਕਾਰ ਕਰਨ ", ਘੋੜੇ ਦੀ ਕਾਠੀ ਠੀਕ ਕਰਦਿਆਂ ਇਕ ਬਾਬਾ ਬੋਲਿਆ। ਬਾਲ ਨੇ ਇਕਦਮ ਨੀਵੀਂ ਚੁੱਕ ਕੇ ਬਾਬੇ ਵੱਲ ਦੇਖਿਆ ਤੇ ਝੱਟ ਅੰਦਰ ਭੱਜ ਗਿਆ। ਅੰਦਰੋਂ ਉਸ ਨੇ ਇਕ ਕਟਾਰ ਚੁੱਕ ਕੇ ਲਿਆਂਦੀ ਤੇ ਆਪਣੇ ਕਮਰਕਸੇ ਵਿਚ ਟੰਗਦਾ ਬੋਲਿਆ,
"ਹਾਂਜੀ ਜਾਣਾ ਜੀ...'
ਇਹ ਸਿਖਾਂ ਦੇ ਸਿਰਾਂ ਦੇ ਮੁੱਲ ਪੈਣ ਦੇ ਨੇੜੇ ਤੇੜੇ ਦਾ ਸਮਾ ਹੈ। ਪਹਿਰੇ ਹਰ ਪਾਸੇ ਸਖਤ ਹੋ ਜਾਣ ਕਰਕੇ ਬਾਲ ਤੇ ਬਾਬਾ ਬਚਦੇ ਬਚਾਉਂਦੇ ਅੰਮ੍ਰਿਤਸਰ ਪਹੁੰਚੇ। ਜਦ ਉਹ ਹਰਿਮੰਦਰ ਸਾਹਿਬ ਪਰਕਰਮਾ ਵਿਚ ਦਾਖਲ ਹੋ ਰਹੇ ਸਨ ਤਾਂ ਸਬਦ ਦੀ ਆਵਾਜ਼ ਆ ਰਹੀ ਸੀ,
"ਪ੍ਰਭੁ ਹਰਿਮੰਦਰੁ ਸੋਹਣਾ ਤਿਸੁ ਮਹਿ ਮਾਣਕ ਲਾਲ॥ "
"ਮੁਗਲਾਂ ਦੇ ਪਹਿਰੇ ਰਾਹ ਵਿਚ ਤਾਂ ਏਨੇ ਸਖਤ ਸਨ ਬਾਬਾ ਜੀ. ਪਰ ਕੀ ਉਹ ਦਰਬਾਰ ਸਾਹਿਬ 'ਤੇ ਨਜ਼ਰ ਨਹੀਂ ਰੱਖਦੇ ?". ਬਾਲ ਨੇ ਬਾਬੇ ਨੂੰ ਪੁੱਛਿਆ।
"ਰੱਖਦੇ ਸਨ ਭਾਈ... ਕਿਉਂ ਨਹੀਂ ਰੱਖਦੇ ਸਨ ਬਿਠਾ ਦਿੱਤੀਆਂ ਸਨ ਉਹਨਾਂ ਨੇ ਏਥੇ ਪਰਕਰਮਾ ਵਿਚ.. ਪੂਰੀਆਂ ਚੌਂਕੀਆਂ ਸਭ ਪਾਸੇ ਮੁਗਲਾਂ
ਜਨਮ ਅਸਥਾਨ ਨਨਕਾਣਾ ਸਾਹਿਬ ਜਹੇ ਅਸਥਾਨਾਂ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਧੰਨ ਭਾਗ ਨੇ ਸਾਡੇ ", ਜੱਥੇ ਵਿਚੋਂ ਇਕ ਬਜੁਰਗ ਬੋਲੋ।
"ਬੇਸਕ ਖਾਲਸਾ ਜੀ ਘਰ ਖਾਲਸੇ ਸਿਰ ਵੀ ਇਕ ਵੱਡੀ ਜਿੰਮੇਵਾਰੀ ਬਣਦੀ ਹੈ ਕਿ ਉਹ ਗੁਰੂ ਸਾਹਿਬ ਦੇ ਉਹਨਾਂ ਸਥਾਨਾਂ ਨੂੰ ਪ੍ਰਗਟ ਕਰੇ, ਜਿਹਨਾਂ ਉੱਤੇ ਮੁਗਲਾਂ ਦਾ ਕਬਜ਼ਾ ਹੈ ". ਇਕ ਹੋਰ ਸਿੰਘ ਬੋਲੋ।
"ਕੀ ਆਪ ਜੀ ਦਾ ਇਸ਼ਾਰਾ ਦਿੱਲੀ ਦੇ ਅਸਥਾਨਾਂ ਵੱਲ ਹੈ. ?"
"ਜੀ ਬਿਲਕੁਲ.... "
ਤੁਸੀਂ ਠੀਕ ਕਹਿੰਦੇ ਹੋ ਸਿੰਘ ਜੀ ਮਹਾਰਾਜ ਪੰਥ ਨੂੰ ਤਾਕਤ ਬਖਸ਼ਨ ਤੇ ਕਿਸੇ ਸੁਰਮੇਂ ਸਿੰਘ ਦੇ ਸਿਰ ਮਿਹਰ ਭਰਿਆ ਹੱਥ ਰਖ ਕੇ ਇਹ ਸੇਵਾ ਕਰਵਾ ". ਹਜੇ ਇਕ ਬਜੁਰਗ ਸਿੰਘ ਇਹ ਬੋਲ ਹੀ ਰਿਹਾ ਸੀ ਕਿ ਬਾਲ ਬਾਬੇ ਦੀ ਉਂਗਲ ਛੱਡ ਕੇ ਅਕਾਲ ਬੁੰਗੇ ਵੱਲ ਭੱਜਿਆ। "ਓ ਤੂੰ ਕਿੱਧਰ ਨੰਠ ਚੱਲਿਆ ਭੁਜੰਗੀਆ ਓ ਭਾਈ ਸਿੰਘਾ... ਕਿੱਧਰ ਨੂੰ ਜਾ ਰਿਹੈ " ਬਾਬੇ ਨੇ ਪਿੱਛੋਂ ਆਵਾਜ਼ ਮਾਰੀ।
ਪਰ ਬਾਲ ਅਗਲੇ ਹੀ ਪਲ ਅਕਾਲ ਬੁੰਗੇ ਦੇ ਵਿਹੜੇ ਵਿਚ ਖਲੋਤਾ ਅਰਦਾਸ ਕਰ ਰਿਹਾ ਸੀ,
"ਹੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਓ ਆਪ ਜੀ ਦਾ ਨਿਮਾਣਾ ਬਾਲ ਆਪ ਜੀ ਅੱਗੇ ਅਰਦਾਸ ਕਰਦਾ ਹੈ ਕਿ ਆਪ ਜੀ ਸਮਰੱਥਾ ਬਖਸ਼ੋ ਤਾਂ ਕਿ ਮੈਂ ਦਿੱਲੀ ਵਿਚ ਆਪ ਜੀਆਂ ਦੇ ਪਾਵਨ ਅਸਥਾਨ ਦੁਸ਼ਟਾਂ ਕੋਲੋਂ ਮੁਕਤ ਕਰਵਾਵਾਂ ਤੇ ਮੁੜ ਉਸਾਰ ਕੇ ਪੰਥ ਖਾਲਸੇ ਦੀਆਂ ਖੁਸ਼ੀਆਂ ਹਾਸਲ ਕਰ ਸਕਾਂ ਤਾਕਤ ਬਖਸ਼ੇ ਸਤਿਗੁਰੂ ਜੀਓ... ਹੇ ਧੰਨ ਧੰਨ ਧੰਨ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀਓ ਆਪ ਜੀ ਇਹ ਸੇਵਾ ਮੇਰੀ ਝੋਲੀ ਪਾਓ " ਆਖਰੀ ਸਤਰਾਂ ਬੋਲਦਾ ਉਹ ਬੜ੍ਹਾ ਸਾਹਿਬ ਵੱਲ ਦੇਖ ਰਿਹਾ ਸੀ, "ਹੇ ਉੱਬਲਦੀਆਂ ਦੇਗਾਂ ਨੂੰ ਠਾਰ ਸਕਣ ਵਾਲੇ ਤੇ ਤਿੱਖੇ ਆਰਿਆਂ ਨੂੰ ਖੁੰਢੇ ਕਰ ਦੇਣ ਵਾਲੇ ਸਿਦਕੀ ਯੋਧਿਓ ਬਲ ਬਖਸ਼ਿਓ
"ਕੀ ਅਰਦਾਸ ਕਰਦੇ ਓ ਸਿੰਘ ਜੀ ", ਕੋਲ ਆ ਕੇ ਖਲੋਤੇ ਬਾਬੇ ਨੇ ਬਾਲ ਨੂੰ ਪੁੱਛਿਆ, ਪਰ ਬਾਲ ਤੋਂ ਕੁਝ ਬੋਲਿਆ ਨਾ ਗਿਆ । ਪਰ ਜਦ ਉਸ । ਸਿਰ ਉਤਾਂਹ ਚੁੱਕਿਆ ਤਾਂ ਅਕਾਲ ਬੁੰਗੇ ਦੇ ਵਿਹੜੇ ਵਿਚਲਾ ਬੜਾ, ਬਾਲ
ਦੇ ਹੰਝੂਆਂ ਨਾਲ ਧੋਤਾ ਹੋਇਆ ਸੀ।
ਉੱਬਲਦੀਆਂ ਦੇਗਾਂ ਤੇ ਦੇਹਾਂ ਨੂੰ ਪਾੜ ਦੇਣ ਵਾਲੇ ਆਰਿਆਂ ਨੂੰ ਹੱਸਦਿਆਂ ਬੱਲ ਲੈਣ ਵਾਲਾ ਸਿਦਕ ਬਾਲ ਦੇ ਸਿਰ ਆਸੀਸ ਦੇ ਰਿਹਾ ਸੀ। ਆਪਣਾ ਘਰ ਫੂਕ ਕੇ ਮਹਾਰਾਜ ਦੀ ਦੇਹ ਦੀ ਸੰਭਾਲ ਕਰਨ ਵਾਲੀ ਸ਼ਰਧਾ ਬਾਲ ਨੂੰ ਪੂਰਨ ਸਮਰਪਨ ਦੇ ਰਾਹ ਪਾ ਰਹੀ ਸੀ । ਪਾਪਾਂ ਦੇ ਵਗਦੇ ਝੱਖੜਾਂ ਤੇ ਜ਼ੁਲਮੀ ਹਨੇਰੀਆਂ ਵਿਚੋਂ' ਵੀ ਮਹਾਰਾਜ ਦਾ ਸੀਸ ਆਪਣੇ ਸੀਨੇ ਨਾਲ ਲਾ ਕੇ ਲੈ ਜਾਣ ਵਾਲਾ ਹੌਸਲਾ ਬਾਲ ਦੀ ਕੰਡ ਜਜ਼ਬਿਆਂ ਭਰੇ ਹੱਥ ਨਾਲ ਪਲੋਸ ਰਿਹਾ ਸੀ।
ਬਾਲ ਦੀ ਅਰਦਾਸ ਧੁਰ ਦਰਗਾਹ ਮਹਾਰਾਜ ਜੀਆਂ ਦੇ ਦਰਬਾਰ ਪੁੱਜ ਗਈ ਸੀ। ਪਰ ਉਹ ਹਜੇ ਵੀ ਛੇਵੇਂ ਪਾਤਸ਼ਾਹ ਜੀ ਦੇ ਅਕਾਲ ਬੁੰਗੇ ਦੇ ਵਿਹੜੇ ਵਿਚਲੇ ਥੜੇ ਕੋਲ ਬੈਠਾ ਸੀ। ਏਨੇ ਨੂੰ ਨਵਾਬ ਕਪੂਰ ਸਿੰਘ ਅਕਾਲ ਬੁੰਗੇ ਤੋਂ ਬਾਹਰ ਆਏ ਤੇ ਬਾਲ ਦੇ ਨਾਲ ਆਏ ਬਾਬਾ ਜੀ ਕੋਲ ਆ ਕੇ ਬੋਲੇ,
" ਹੋਰ ਭਾਈ ਝਬਾਲੀਓ ਕੀ ਹਾਲ ਨੇ ਤੁਹਾਡੇ...
"ਚੜ੍ਹਦੇ ਕਲੇ ਨੇ ਪੰਥ ਪਾਤਸ਼ਾਹ ਜੀਓ", ਬਾਬਾ ਬੋਲਿਆ ਤੇ ਬਾਲ ਨੇ ਆਪਣੇ ਆਪ ਨੂੰ ਸੰਭਾਲਦਿਆਂ ਉੱਠ ਕੇ ਨਵਾਬ ਸਾਹਬ ਦੇ ਚਰਨ ਛੂਹ ਕੇ ਨਮਸਕਾਰ ਕੀਤੀ।
"ਇਹ ਬਾਲ ਤਾਂ ਪੂਰਾ ਜੰਗੀ ਹੈ ਭਾਈ... ਕੀ ਨਾਓ ਐ ਭਾਈ ਯੋਧਿਆ ਤੇਰਾ...", ਨਵਾਬ ਸਾਹਬ ਨੇ ਬਾਲ ਨੂੰ ਪੁੱਛਿਆ।
"ਜੀ ਬਘੇਲ ਸਿੰਘ", ਬਾਲ ਨੇ ਨਾਮ ਦੱਸਣ ਲਈ ਸਿਰ ਉਤਾਂਹ ਚੁੱਕਿਆ ਤਾਂ ਨਵਾਬ ਸਾਹਬ ਉਸ ਦੀਆਂ ਅੱਖਾਂ ਵਿਚ ਦੇਖਦਿਆਂ ਬੋਲੇ,
"ਸਰਦਾਰ ਬਘੇਲ ਸਿੰਘ ਰਣਾ ਦਾ ਜੇਤੂ ਬਣੇਗਾ। ਪੰਥ ਖਾਲਸੇ ਦੀ ਵੱਡੀ ਸੇਵਾ ਕਰੇਗਾ। ਇਹ ਨਾਮ 'ਸਰਦਾਰ ਬਘੇਲ ਸਿੰਘ' ਆਉਣ ਵਾਲੀਆਂ ਨਸਲਾਂ ਮਾਣ ਨਾਲ ਲਿਆ ਕਰਨਗੀਆਂ। ਵੱਡੀਆਂ ਮੁਹਿੰਮਾ ਸਰ ਕਰਨ ਲਈ ਚਾਲਾ ਮਾਰਨ ਲੱਗੇ ਯੋਧੇ ਸਰਦਾਰ ਬਘੇਲ ਸਿੰਘ ਦਾ ਨਾਮ ਚੇਤਿਆਂ ਵਿਚ ਵਸਾ ਕੇ ਤੁਰਿਆ ਕਰਨਗੇ।"
ਨਵਾਬ ਕਪੂਰ ਸਿੰਘ ਬੋਲਦੇ ਰਹੇ ਤੇ ਬਾਲ ਬਘੇਲ ਸਿੰਘ ਮੁੜ ਅਕਾਲ ਬੁੰਗੇ ਦੇ ਵਿਹੜੇ ਵਿਚਲੇ ਥੜ੍ਹੇ ਉੱਪਰ ਸਿਰ ਧਰ ਕੇ ਅਰਦਾਸ ਕਰਦਾ ਰਿਹਾ। ਹੰਝੂ ਮੁੜ ਥੜ੍ਹੇ ਨੂੰ ਧੋ ਰਹੇ ਸਨ।
"ਮੁੜ ਹੰਝੂ ਕੇਰਨ ਲੱਗ ਪਿਐ..", ਬਾਲ ਨਾਲ ਆਇਆ ਬਾਬਾ ਬੋਲਿਆ।
" ਹੰਝੂ ਨਹੀਂ ਕੇਰ ਜਿਹਾ ਅੱਖਾਂ ਦੇ ਰਿਹੈ ਤਾਂ ਕਿ ਸਭ ਕੁੱਝ ਸਾਫ ਸਾਫ ਦਿਸਨ ਲੱਗ ਪਵੇ ਸਾਲ ਦੀ ਥਾਂ ਨਵਾਬ ਸਾਹਬ ਨੇ ਜਵਾਬ ਦਿੱਤਾ।
ਠੀਕ ਇਸੇ ਵੇਲੇ ਦਿੱਲੀ ਵਿਚ ਇਕ ਤੇਜ ਝੰਖਤ ਆਇਆ ਅਤੇ ਲਾਲ ਕਿਲ੍ਹੇ ਉੱਤੇ ਝੁਲਦਾ ਹੈਦਰੀ ਕਤਾਬ ਦੇਣੇ ਟੁੱਟ ਗਿਆ। ਹੇਠਾਂ ਡਿੱਗਦੇ ਝੰਡੇ ਵਿਚੋਂ ਝੰਡਾ ਨਿਕਲ ਕੇ ਉੱਚਾ ਅਸਮਾਨ ਵੱਲ ਉੱਡਿਆ ਤੇ ਕੁਝ ਪਲਾਂ ਬਾਅਦ ਚਾਂਦਨੀ ਚੌਕ ਵਿਚ ਜਾ ਕੇ ਡਿੱਗ ਪਿਆ, ਜਿਵੇਂ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਪ੍ਰਨਾਮ ਕਰ ਰਿਹਾ ਹੋਵੇ
"ਹੁਣ ਅੱਗੇ ਸੁਣੇ, ਦਿੱਲੀ ਨੂੰ ਖਾਲਸੇ ਦੇ ਕਦਮਾਂ ਵਿਚ ਝੁਕਾ ਦੇਣ ਵਾਲੇ ਕਰੋੜ ਸਿੰਘੀਏ ਸਰਦਾਰ ਬਘੇਲ ਸਿੰਘ ਦੀ ਕਥਾ . ਬਾਬਾ ਬੋਲਿਆ ਤੇ ਸਾਨੂੰ ਸਰਦਾਰ ਬਘੇਲ ਸਿੰਘ ਦੀ ਕਥਾ ਸੁਨਣ ਦੀ ਕਾਹਲ ਜਹੀ ਹੋਣ ਲੱਗੀ। ਅਸਲ ਵਿਚ ਬਾਬਾ ਭੰਗੂ ਜਿਸ ਯੋਧੇ ਦਾ ਵੀ ਨਾਮ ਲੈਂਦਾ ਸੀ ਸਾਡਾ ਚਿਤ ਕਰਨ ਲੱਗਦਾ ਸੀ ਕਿ ਕਥਾ ਹੁਣ ਉਸ ਵੱਲ ਹੀ ਹੋ ਤੁਰੇ। ਪਰ ਇਹ ਤਾਂ ਕਬਾਕਾਰ ਦੇ ਹੱਥ ਸੀ ਤੇ ਜਾਂ ਫੇਰ ਮਹਾਰਾਜ ਦੇ ਕਿ ਕਿਹੜੀ ਕਥਾ ਨਾਲ ਸਾਨੂੰ ਰੂਬਰੂ ਕਰਵਾਉਣਾ ਹੈ।
ਬਾਬੇ ਨੇ ਹਜੇ ਸਰਦਾਰ ਬਘੇਲ ਸਿੰਘ ਦੀ ਕਥਾ ਸ਼ੁਰੂ ਕਰਨੀ ਹੀ ਸੀ ਕਿ ਇਕ ਸਿੰਘ ਨੇ ਆਵਾਜ਼ ਮਾਰੀ,
"ਭਾਈ ਰਤਨ ਸਿੰਘ ਜੀ ਏਧਰ ਆਇਓ " ਆਵਾਜ਼ ਮਾਰਨ ਵਾਲੇ ਸਿੰਘ ਦੇ ਚਿਹਰੇ 'ਤੇ ਖੁਸ਼ੀ ਦੇ ਭਾਵ ਸਨ।
ਕੀ ਜਿਸ ਦੀ ਸਿੰਘਾਂ ਨੂੰ ਉਡੀਕ ਸੀ. ਉਹ ਆ ਗਿਆ ਸੀ?
ਕੀ ਸਾਡੇ ਸਾਹਵੇਂ ਸਜੇ ਖਲੋਤੇ ਜੰਗ ਦੇ ਮੈਦਾਨ ਵਿਚ ਹੁਣ ਖਾਲਸੇ ਦਾ ਭਾਸਾ ਭਾਰੂ ਹੋ ਗਿਆ ਸੀ?
ਕੀ ਜੰਗਾਂ ਦਾ ਇਤਿਹਾਸ ਸੁਣਦਿਆਂ ਸਾਨੂੰ ਪ੍ਰਤੱਖ ਜੰਗ ਦੇਖਣ ਨੂੰ ਮਿਲੇਗੀ? ਕੀ ਸਾਨੂੰ ਵੀ ਜੰਗ ਲੜਣੀ ਪਵੇਗੀ, ਇਹ ਜਾਂ ਕੋਈ ਹੋਰ? ਬਾਬਾ ਬਘੇਲ ਸਿੰਘ ਦੀ ਕਥਾ ਉਡੀਕਦੇ ਉਡੀਕਦੇ ਅਸੀਂ ਹੁਣ ਇਹਨਾਂ ਸਵਾਲਾ ਦੇ ਰੂਬਰੂ ਵੀ ਹੋ ਰਹੇ ਸਾਂ। ਆਪਸ ਵਿਚ ਇਹਨਾਂ ਸਵਾਲਾਂ ਬਾਰੇ ਗੱਲਾਂ ਕਰਦਿਆਂ ਇਕਦਮ ਦਰਬਾਰਾ ਸਿੰਘ ਬੋਲਿਆ,
ਤੇ ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘ ਬਾਬਾ ਗੁਰਬਖਸ਼ ਸਿੰਘ ਦਾ ਮੁੜ ਜਨਮ ਉਹ ਤਾਂ ਬਾਬੇ ਨੇ ਹਜੇ ਸਾਨੂੰ ਦੱਸਿਆ ਹੀ ਨਹੀਂ ?"
ਕਿੰਨਾ ਕੁਝ ਰਾਤ ਅੱਧੀ ਬੀਤ ਗਈ ਸੀ ਤੇ ਹਜੇ ਕਿੰਨਾ ਪਿਆ ਸੀ, ਜੇ ਬਾਬੇ ਨੇ ਸਾਨੂੰ ਦੱਸਣਾ ਸੀ।
ਪਰ ਜੇ ਮੈਂ ਇਹ ਕਹਾਂ ਕਿ ਅੱਜ ਸਾਡੇ ਸਾਹਵੇਂ ਹੋਣ ਜਾ ਰਹੀ at ਤੈਅ ਮੇਰੇ ਮਨ ਵਿਚ ਨਹੀਂ ਸੀ, ਤਾਂ ਝੂਠ ਹੋਵੇਗਾ। ਇਕ ਅਜੀਬ ਹੀ ਅਬਦੀ ਨੇ ਅੰਦਰ ਖਲਬਲੀ ਜਹੀ ਪੈਦਾ ਕੀਤੀ ਹੋਈ ਸੀ, ਪਰ ਮੈਂ ਓਧਰੋਂ ਸਨ ਪਾਸੇ ਕਰਨ ਲਈ ਬੋਲਿਆ,
"ਆਪਾਂ ਬਾਬੇ ਨੂੰ ਟੋਕਾਂਗੇ ਨਹੀਂ ਜੋ ਵੀ ਕਥਾ ਉਹ ਸ਼ੁਰੂ ਕਰੇਗਾ ਉਹੀ 'ਸਤਿਬਚਨ' ਆਖ ਸੁਣਾਗੇ...
ਏਨੇ ਨੂੰ ਮੈਂ ਦੇਖਿਆ ਕਿ ਦੋ ਅਜਨਬੀ ਜਹੇ ਬੰਦੇ ਸਾਡੇ ਕੰਨੀ ਆ ਰਹੇ ਸਨ। ਉਹਨਾਂ ਦੇ ਸਿਰਾਂ 'ਤੇ ਭਾਵੇਂ ਪੱਗਾਂ ਸਨ, ਪਰ ਉਹ ਪੰਜਾਬ ਦੇ ਵਾਸੀ ਨਹੀਂ ਲੱਗਦੇ ਸਨ। ਰੰਗ ਚਿੱਟੇ, ਭੂਰੀਆਂ ਜਹੀਆਂ ਦਾਹੜੀਆਂ। ਉਹਨਾਂ ਦੀਆਂ ਲਾਲ ਫੌਜੀ ਪੁਸ਼ਾਕਾਂ ਤੋਂ ਉਹ ਕਿਸੇ ਟੁਕੜੀ ਦੇ ਸਰਦਾਰ ਜਾਪ ਰਹੇ ਸਨ।
"ਇਹ ਜਰਨਲ ਵੈਂਤਰਾ ਤੇ ਉਸ ਦਾ ਸਾਥੀ ਬਿਆਨਸ਼ੀ ਹੈ... ਨਪੋਲੀਅਨ ਦਾ ਵਾਟਰਲੂ ਤਕ ਸਾਥੀ ਰਿਹਾ ਵੈਂਤੂਰਾ...' ", ਬਾਬਾ ਭੰਗੂ ਸਾਡੇ ਵੱਲ ਆਉਂਦਾ ਹੋਇਆ ਬੋਲਿਆ। ਉਹ ਸਾਡੀ ਹੈਰਾਨੀ ਦੇਖ ਕੇ ਜਾਣ ਗਿਆ ਸੀ ਕਿ ਅਸੀਂ ਇਹਨਾਂ ਦੋਹੇਂ ਵਿਦੇਸ਼ੀਆਂ ਪ੍ਰਤੀ ਦੁਬਿਧਾ ਵਿਚ ਹਾਂ। "
ਭਾਵੇਂ ਬਾਬੇ ਨੇ ਸਾਨੂੰ ਇਹਨਾਂ ਦੇ ਨਾਮ ਦੱਸ ਵੀ ਦਿੱਤੇ ਸਨ, ਪਰ ਸਾਡੀ ਹੈਰਾਨੀ ਇਸ ਨਾਲ ਘਟਨ ਦੀ ਥਾਂ ਸਗੋਂ ਵਧੀ ਸੀ। ਚੱਲਦੀ ਸਿਖ ਕਥਾ ਵਿਚ ਦੋ ਵਿਦੇਸ਼ੀਆਂ ਦਾ ਆਉਣਾ ਕਿਸੇ ਨੂੰ ਵੀ ਉਲਝਨ ਵਿਚ ਪਾ ਸਕਦਾ ਹੈ।
ਬਾਬਾ ਗੁਰਬਖਸ਼ ਸਿੰਘ ਤੇ ਬਾਬਾ ਬਘੇਲ ਸਿੰਘ ਦੀ ਕਥਾ ਉਡੀਕਦੇ ਉਡੀਕਦੇ ਅਸੀਂ ਕਿਸੇ ਹੋਰ ਦੇ ਹੀ ਰੂਬਰੂ ਹੋ ਰਹੇ ਸਾਂ।
"ਕਥਾ ਦੀ ਮਰਜ਼ੀ ਕਹਿੰਦਿਆਂ ਅਸੀਂ ਉਹਨਾਂ ਵਿਦੇਸ਼ੀਆਂ ਕੋਲ ਖਲੋਤੇ ਬਾਬੇ ਭੰਗੂ ਦੇ ਬੈਠਣ ਦੀ ਉਡੀਕ ਕਰਨ ਲੱਗੇ।
-------
ਨਾਨਕ ਰਾਜੁ ਚਲਾਇਆ ।। (ਭਾਗ 3)