ਜਨਮ ਅਸਥਾਨ ਨਨਕਾਣਾ ਸਾਹਿਬ ਜਹੇ ਅਸਥਾਨਾਂ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਧੰਨ ਭਾਗ ਨੇ ਸਾਡੇ ", ਜੱਥੇ ਵਿਚੋਂ ਇਕ ਬਜੁਰਗ ਬੋਲੋ।
"ਬੇਸਕ ਖਾਲਸਾ ਜੀ ਘਰ ਖਾਲਸੇ ਸਿਰ ਵੀ ਇਕ ਵੱਡੀ ਜਿੰਮੇਵਾਰੀ ਬਣਦੀ ਹੈ ਕਿ ਉਹ ਗੁਰੂ ਸਾਹਿਬ ਦੇ ਉਹਨਾਂ ਸਥਾਨਾਂ ਨੂੰ ਪ੍ਰਗਟ ਕਰੇ, ਜਿਹਨਾਂ ਉੱਤੇ ਮੁਗਲਾਂ ਦਾ ਕਬਜ਼ਾ ਹੈ ". ਇਕ ਹੋਰ ਸਿੰਘ ਬੋਲੋ।
"ਕੀ ਆਪ ਜੀ ਦਾ ਇਸ਼ਾਰਾ ਦਿੱਲੀ ਦੇ ਅਸਥਾਨਾਂ ਵੱਲ ਹੈ. ?"
"ਜੀ ਬਿਲਕੁਲ.... "
ਤੁਸੀਂ ਠੀਕ ਕਹਿੰਦੇ ਹੋ ਸਿੰਘ ਜੀ ਮਹਾਰਾਜ ਪੰਥ ਨੂੰ ਤਾਕਤ ਬਖਸ਼ਨ ਤੇ ਕਿਸੇ ਸੁਰਮੇਂ ਸਿੰਘ ਦੇ ਸਿਰ ਮਿਹਰ ਭਰਿਆ ਹੱਥ ਰਖ ਕੇ ਇਹ ਸੇਵਾ ਕਰਵਾ ". ਹਜੇ ਇਕ ਬਜੁਰਗ ਸਿੰਘ ਇਹ ਬੋਲ ਹੀ ਰਿਹਾ ਸੀ ਕਿ ਬਾਲ ਬਾਬੇ ਦੀ ਉਂਗਲ ਛੱਡ ਕੇ ਅਕਾਲ ਬੁੰਗੇ ਵੱਲ ਭੱਜਿਆ। "ਓ ਤੂੰ ਕਿੱਧਰ ਨੰਠ ਚੱਲਿਆ ਭੁਜੰਗੀਆ ਓ ਭਾਈ ਸਿੰਘਾ... ਕਿੱਧਰ ਨੂੰ ਜਾ ਰਿਹੈ " ਬਾਬੇ ਨੇ ਪਿੱਛੋਂ ਆਵਾਜ਼ ਮਾਰੀ।
ਪਰ ਬਾਲ ਅਗਲੇ ਹੀ ਪਲ ਅਕਾਲ ਬੁੰਗੇ ਦੇ ਵਿਹੜੇ ਵਿਚ ਖਲੋਤਾ ਅਰਦਾਸ ਕਰ ਰਿਹਾ ਸੀ,
"ਹੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਓ ਆਪ ਜੀ ਦਾ ਨਿਮਾਣਾ ਬਾਲ ਆਪ ਜੀ ਅੱਗੇ ਅਰਦਾਸ ਕਰਦਾ ਹੈ ਕਿ ਆਪ ਜੀ ਸਮਰੱਥਾ ਬਖਸ਼ੋ ਤਾਂ ਕਿ ਮੈਂ ਦਿੱਲੀ ਵਿਚ ਆਪ ਜੀਆਂ ਦੇ ਪਾਵਨ ਅਸਥਾਨ ਦੁਸ਼ਟਾਂ ਕੋਲੋਂ ਮੁਕਤ ਕਰਵਾਵਾਂ ਤੇ ਮੁੜ ਉਸਾਰ ਕੇ ਪੰਥ ਖਾਲਸੇ ਦੀਆਂ ਖੁਸ਼ੀਆਂ ਹਾਸਲ ਕਰ ਸਕਾਂ ਤਾਕਤ ਬਖਸ਼ੇ ਸਤਿਗੁਰੂ ਜੀਓ... ਹੇ ਧੰਨ ਧੰਨ ਧੰਨ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀਓ ਆਪ ਜੀ ਇਹ ਸੇਵਾ ਮੇਰੀ ਝੋਲੀ ਪਾਓ " ਆਖਰੀ ਸਤਰਾਂ ਬੋਲਦਾ ਉਹ ਬੜ੍ਹਾ ਸਾਹਿਬ ਵੱਲ ਦੇਖ ਰਿਹਾ ਸੀ, "ਹੇ ਉੱਬਲਦੀਆਂ ਦੇਗਾਂ ਨੂੰ ਠਾਰ ਸਕਣ ਵਾਲੇ ਤੇ ਤਿੱਖੇ ਆਰਿਆਂ ਨੂੰ ਖੁੰਢੇ ਕਰ ਦੇਣ ਵਾਲੇ ਸਿਦਕੀ ਯੋਧਿਓ ਬਲ ਬਖਸ਼ਿਓ
"ਕੀ ਅਰਦਾਸ ਕਰਦੇ ਓ ਸਿੰਘ ਜੀ ", ਕੋਲ ਆ ਕੇ ਖਲੋਤੇ ਬਾਬੇ ਨੇ ਬਾਲ ਨੂੰ ਪੁੱਛਿਆ, ਪਰ ਬਾਲ ਤੋਂ ਕੁਝ ਬੋਲਿਆ ਨਾ ਗਿਆ । ਪਰ ਜਦ ਉਸ । ਸਿਰ ਉਤਾਂਹ ਚੁੱਕਿਆ ਤਾਂ ਅਕਾਲ ਬੁੰਗੇ ਦੇ ਵਿਹੜੇ ਵਿਚਲਾ ਬੜਾ, ਬਾਲ
ਦੇ ਹੰਝੂਆਂ ਨਾਲ ਧੋਤਾ ਹੋਇਆ ਸੀ।
ਉੱਬਲਦੀਆਂ ਦੇਗਾਂ ਤੇ ਦੇਹਾਂ ਨੂੰ ਪਾੜ ਦੇਣ ਵਾਲੇ ਆਰਿਆਂ ਨੂੰ ਹੱਸਦਿਆਂ ਬੱਲ ਲੈਣ ਵਾਲਾ ਸਿਦਕ ਬਾਲ ਦੇ ਸਿਰ ਆਸੀਸ ਦੇ ਰਿਹਾ ਸੀ। ਆਪਣਾ ਘਰ ਫੂਕ ਕੇ ਮਹਾਰਾਜ ਦੀ ਦੇਹ ਦੀ ਸੰਭਾਲ ਕਰਨ ਵਾਲੀ ਸ਼ਰਧਾ ਬਾਲ ਨੂੰ ਪੂਰਨ ਸਮਰਪਨ ਦੇ ਰਾਹ ਪਾ ਰਹੀ ਸੀ । ਪਾਪਾਂ ਦੇ ਵਗਦੇ ਝੱਖੜਾਂ ਤੇ ਜ਼ੁਲਮੀ ਹਨੇਰੀਆਂ ਵਿਚੋਂ' ਵੀ ਮਹਾਰਾਜ ਦਾ ਸੀਸ ਆਪਣੇ ਸੀਨੇ ਨਾਲ ਲਾ ਕੇ ਲੈ ਜਾਣ ਵਾਲਾ ਹੌਸਲਾ ਬਾਲ ਦੀ ਕੰਡ ਜਜ਼ਬਿਆਂ ਭਰੇ ਹੱਥ ਨਾਲ ਪਲੋਸ ਰਿਹਾ ਸੀ।
ਬਾਲ ਦੀ ਅਰਦਾਸ ਧੁਰ ਦਰਗਾਹ ਮਹਾਰਾਜ ਜੀਆਂ ਦੇ ਦਰਬਾਰ ਪੁੱਜ ਗਈ ਸੀ। ਪਰ ਉਹ ਹਜੇ ਵੀ ਛੇਵੇਂ ਪਾਤਸ਼ਾਹ ਜੀ ਦੇ ਅਕਾਲ ਬੁੰਗੇ ਦੇ ਵਿਹੜੇ ਵਿਚਲੇ ਥੜੇ ਕੋਲ ਬੈਠਾ ਸੀ। ਏਨੇ ਨੂੰ ਨਵਾਬ ਕਪੂਰ ਸਿੰਘ ਅਕਾਲ ਬੁੰਗੇ ਤੋਂ ਬਾਹਰ ਆਏ ਤੇ ਬਾਲ ਦੇ ਨਾਲ ਆਏ ਬਾਬਾ ਜੀ ਕੋਲ ਆ ਕੇ ਬੋਲੇ,
" ਹੋਰ ਭਾਈ ਝਬਾਲੀਓ ਕੀ ਹਾਲ ਨੇ ਤੁਹਾਡੇ...
"ਚੜ੍ਹਦੇ ਕਲੇ ਨੇ ਪੰਥ ਪਾਤਸ਼ਾਹ ਜੀਓ", ਬਾਬਾ ਬੋਲਿਆ ਤੇ ਬਾਲ ਨੇ ਆਪਣੇ ਆਪ ਨੂੰ ਸੰਭਾਲਦਿਆਂ ਉੱਠ ਕੇ ਨਵਾਬ ਸਾਹਬ ਦੇ ਚਰਨ ਛੂਹ ਕੇ ਨਮਸਕਾਰ ਕੀਤੀ।
"ਇਹ ਬਾਲ ਤਾਂ ਪੂਰਾ ਜੰਗੀ ਹੈ ਭਾਈ... ਕੀ ਨਾਓ ਐ ਭਾਈ ਯੋਧਿਆ ਤੇਰਾ...", ਨਵਾਬ ਸਾਹਬ ਨੇ ਬਾਲ ਨੂੰ ਪੁੱਛਿਆ।
"ਜੀ ਬਘੇਲ ਸਿੰਘ", ਬਾਲ ਨੇ ਨਾਮ ਦੱਸਣ ਲਈ ਸਿਰ ਉਤਾਂਹ ਚੁੱਕਿਆ ਤਾਂ ਨਵਾਬ ਸਾਹਬ ਉਸ ਦੀਆਂ ਅੱਖਾਂ ਵਿਚ ਦੇਖਦਿਆਂ ਬੋਲੇ,
"ਸਰਦਾਰ ਬਘੇਲ ਸਿੰਘ ਰਣਾ ਦਾ ਜੇਤੂ ਬਣੇਗਾ। ਪੰਥ ਖਾਲਸੇ ਦੀ ਵੱਡੀ ਸੇਵਾ ਕਰੇਗਾ। ਇਹ ਨਾਮ 'ਸਰਦਾਰ ਬਘੇਲ ਸਿੰਘ' ਆਉਣ ਵਾਲੀਆਂ ਨਸਲਾਂ ਮਾਣ ਨਾਲ ਲਿਆ ਕਰਨਗੀਆਂ। ਵੱਡੀਆਂ ਮੁਹਿੰਮਾ ਸਰ ਕਰਨ ਲਈ ਚਾਲਾ ਮਾਰਨ ਲੱਗੇ ਯੋਧੇ ਸਰਦਾਰ ਬਘੇਲ ਸਿੰਘ ਦਾ ਨਾਮ ਚੇਤਿਆਂ ਵਿਚ ਵਸਾ ਕੇ ਤੁਰਿਆ ਕਰਨਗੇ।"
ਨਵਾਬ ਕਪੂਰ ਸਿੰਘ ਬੋਲਦੇ ਰਹੇ ਤੇ ਬਾਲ ਬਘੇਲ ਸਿੰਘ ਮੁੜ ਅਕਾਲ ਬੁੰਗੇ ਦੇ ਵਿਹੜੇ ਵਿਚਲੇ ਥੜ੍ਹੇ ਉੱਪਰ ਸਿਰ ਧਰ ਕੇ ਅਰਦਾਸ ਕਰਦਾ ਰਿਹਾ। ਹੰਝੂ ਮੁੜ ਥੜ੍ਹੇ ਨੂੰ ਧੋ ਰਹੇ ਸਨ।
"ਮੁੜ ਹੰਝੂ ਕੇਰਨ ਲੱਗ ਪਿਐ..", ਬਾਲ ਨਾਲ ਆਇਆ ਬਾਬਾ ਬੋਲਿਆ।
" ਹੰਝੂ ਨਹੀਂ ਕੇਰ ਜਿਹਾ ਅੱਖਾਂ ਦੇ ਰਿਹੈ ਤਾਂ ਕਿ ਸਭ ਕੁੱਝ ਸਾਫ ਸਾਫ ਦਿਸਨ ਲੱਗ ਪਵੇ ਸਾਲ ਦੀ ਥਾਂ ਨਵਾਬ ਸਾਹਬ ਨੇ ਜਵਾਬ ਦਿੱਤਾ।
ਠੀਕ ਇਸੇ ਵੇਲੇ ਦਿੱਲੀ ਵਿਚ ਇਕ ਤੇਜ ਝੰਖਤ ਆਇਆ ਅਤੇ ਲਾਲ ਕਿਲ੍ਹੇ ਉੱਤੇ ਝੁਲਦਾ ਹੈਦਰੀ ਕਤਾਬ ਦੇਣੇ ਟੁੱਟ ਗਿਆ। ਹੇਠਾਂ ਡਿੱਗਦੇ ਝੰਡੇ ਵਿਚੋਂ ਝੰਡਾ ਨਿਕਲ ਕੇ ਉੱਚਾ ਅਸਮਾਨ ਵੱਲ ਉੱਡਿਆ ਤੇ ਕੁਝ ਪਲਾਂ ਬਾਅਦ ਚਾਂਦਨੀ ਚੌਕ ਵਿਚ ਜਾ ਕੇ ਡਿੱਗ ਪਿਆ, ਜਿਵੇਂ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਪ੍ਰਨਾਮ ਕਰ ਰਿਹਾ ਹੋਵੇ
"ਹੁਣ ਅੱਗੇ ਸੁਣੇ, ਦਿੱਲੀ ਨੂੰ ਖਾਲਸੇ ਦੇ ਕਦਮਾਂ ਵਿਚ ਝੁਕਾ ਦੇਣ ਵਾਲੇ ਕਰੋੜ ਸਿੰਘੀਏ ਸਰਦਾਰ ਬਘੇਲ ਸਿੰਘ ਦੀ ਕਥਾ . ਬਾਬਾ ਬੋਲਿਆ ਤੇ ਸਾਨੂੰ ਸਰਦਾਰ ਬਘੇਲ ਸਿੰਘ ਦੀ ਕਥਾ ਸੁਨਣ ਦੀ ਕਾਹਲ ਜਹੀ ਹੋਣ ਲੱਗੀ। ਅਸਲ ਵਿਚ ਬਾਬਾ ਭੰਗੂ ਜਿਸ ਯੋਧੇ ਦਾ ਵੀ ਨਾਮ ਲੈਂਦਾ ਸੀ ਸਾਡਾ ਚਿਤ ਕਰਨ ਲੱਗਦਾ ਸੀ ਕਿ ਕਥਾ ਹੁਣ ਉਸ ਵੱਲ ਹੀ ਹੋ ਤੁਰੇ। ਪਰ ਇਹ ਤਾਂ ਕਬਾਕਾਰ ਦੇ ਹੱਥ ਸੀ ਤੇ ਜਾਂ ਫੇਰ ਮਹਾਰਾਜ ਦੇ ਕਿ ਕਿਹੜੀ ਕਥਾ ਨਾਲ ਸਾਨੂੰ ਰੂਬਰੂ ਕਰਵਾਉਣਾ ਹੈ।
ਬਾਬੇ ਨੇ ਹਜੇ ਸਰਦਾਰ ਬਘੇਲ ਸਿੰਘ ਦੀ ਕਥਾ ਸ਼ੁਰੂ ਕਰਨੀ ਹੀ ਸੀ ਕਿ ਇਕ ਸਿੰਘ ਨੇ ਆਵਾਜ਼ ਮਾਰੀ,
"ਭਾਈ ਰਤਨ ਸਿੰਘ ਜੀ ਏਧਰ ਆਇਓ " ਆਵਾਜ਼ ਮਾਰਨ ਵਾਲੇ ਸਿੰਘ ਦੇ ਚਿਹਰੇ 'ਤੇ ਖੁਸ਼ੀ ਦੇ ਭਾਵ ਸਨ।
ਕੀ ਜਿਸ ਦੀ ਸਿੰਘਾਂ ਨੂੰ ਉਡੀਕ ਸੀ. ਉਹ ਆ ਗਿਆ ਸੀ?
ਕੀ ਸਾਡੇ ਸਾਹਵੇਂ ਸਜੇ ਖਲੋਤੇ ਜੰਗ ਦੇ ਮੈਦਾਨ ਵਿਚ ਹੁਣ ਖਾਲਸੇ ਦਾ ਭਾਸਾ ਭਾਰੂ ਹੋ ਗਿਆ ਸੀ?
ਕੀ ਜੰਗਾਂ ਦਾ ਇਤਿਹਾਸ ਸੁਣਦਿਆਂ ਸਾਨੂੰ ਪ੍ਰਤੱਖ ਜੰਗ ਦੇਖਣ ਨੂੰ ਮਿਲੇਗੀ? ਕੀ ਸਾਨੂੰ ਵੀ ਜੰਗ ਲੜਣੀ ਪਵੇਗੀ, ਇਹ ਜਾਂ ਕੋਈ ਹੋਰ? ਬਾਬਾ ਬਘੇਲ ਸਿੰਘ ਦੀ ਕਥਾ ਉਡੀਕਦੇ ਉਡੀਕਦੇ ਅਸੀਂ ਹੁਣ ਇਹਨਾਂ ਸਵਾਲਾ ਦੇ ਰੂਬਰੂ ਵੀ ਹੋ ਰਹੇ ਸਾਂ। ਆਪਸ ਵਿਚ ਇਹਨਾਂ ਸਵਾਲਾਂ ਬਾਰੇ ਗੱਲਾਂ ਕਰਦਿਆਂ ਇਕਦਮ ਦਰਬਾਰਾ ਸਿੰਘ ਬੋਲਿਆ,
ਤੇ ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘ ਬਾਬਾ ਗੁਰਬਖਸ਼ ਸਿੰਘ ਦਾ ਮੁੜ ਜਨਮ ਉਹ ਤਾਂ ਬਾਬੇ ਨੇ ਹਜੇ ਸਾਨੂੰ ਦੱਸਿਆ ਹੀ ਨਹੀਂ ?"
ਕਿੰਨਾ ਕੁਝ ਰਾਤ ਅੱਧੀ ਬੀਤ ਗਈ ਸੀ ਤੇ ਹਜੇ ਕਿੰਨਾ ਪਿਆ ਸੀ, ਜੇ ਬਾਬੇ ਨੇ ਸਾਨੂੰ ਦੱਸਣਾ ਸੀ।
ਪਰ ਜੇ ਮੈਂ ਇਹ ਕਹਾਂ ਕਿ ਅੱਜ ਸਾਡੇ ਸਾਹਵੇਂ ਹੋਣ ਜਾ ਰਹੀ at ਤੈਅ ਮੇਰੇ ਮਨ ਵਿਚ ਨਹੀਂ ਸੀ, ਤਾਂ ਝੂਠ ਹੋਵੇਗਾ। ਇਕ ਅਜੀਬ ਹੀ ਅਬਦੀ ਨੇ ਅੰਦਰ ਖਲਬਲੀ ਜਹੀ ਪੈਦਾ ਕੀਤੀ ਹੋਈ ਸੀ, ਪਰ ਮੈਂ ਓਧਰੋਂ ਸਨ ਪਾਸੇ ਕਰਨ ਲਈ ਬੋਲਿਆ,
"ਆਪਾਂ ਬਾਬੇ ਨੂੰ ਟੋਕਾਂਗੇ ਨਹੀਂ ਜੋ ਵੀ ਕਥਾ ਉਹ ਸ਼ੁਰੂ ਕਰੇਗਾ ਉਹੀ 'ਸਤਿਬਚਨ' ਆਖ ਸੁਣਾਗੇ...
ਏਨੇ ਨੂੰ ਮੈਂ ਦੇਖਿਆ ਕਿ ਦੋ ਅਜਨਬੀ ਜਹੇ ਬੰਦੇ ਸਾਡੇ ਕੰਨੀ ਆ ਰਹੇ ਸਨ। ਉਹਨਾਂ ਦੇ ਸਿਰਾਂ 'ਤੇ ਭਾਵੇਂ ਪੱਗਾਂ ਸਨ, ਪਰ ਉਹ ਪੰਜਾਬ ਦੇ ਵਾਸੀ ਨਹੀਂ ਲੱਗਦੇ ਸਨ। ਰੰਗ ਚਿੱਟੇ, ਭੂਰੀਆਂ ਜਹੀਆਂ ਦਾਹੜੀਆਂ। ਉਹਨਾਂ ਦੀਆਂ ਲਾਲ ਫੌਜੀ ਪੁਸ਼ਾਕਾਂ ਤੋਂ ਉਹ ਕਿਸੇ ਟੁਕੜੀ ਦੇ ਸਰਦਾਰ ਜਾਪ ਰਹੇ ਸਨ।
"ਇਹ ਜਰਨਲ ਵੈਂਤਰਾ ਤੇ ਉਸ ਦਾ ਸਾਥੀ ਬਿਆਨਸ਼ੀ ਹੈ... ਨਪੋਲੀਅਨ ਦਾ ਵਾਟਰਲੂ ਤਕ ਸਾਥੀ ਰਿਹਾ ਵੈਂਤੂਰਾ...' ", ਬਾਬਾ ਭੰਗੂ ਸਾਡੇ ਵੱਲ ਆਉਂਦਾ ਹੋਇਆ ਬੋਲਿਆ। ਉਹ ਸਾਡੀ ਹੈਰਾਨੀ ਦੇਖ ਕੇ ਜਾਣ ਗਿਆ ਸੀ ਕਿ ਅਸੀਂ ਇਹਨਾਂ ਦੋਹੇਂ ਵਿਦੇਸ਼ੀਆਂ ਪ੍ਰਤੀ ਦੁਬਿਧਾ ਵਿਚ ਹਾਂ। "
ਭਾਵੇਂ ਬਾਬੇ ਨੇ ਸਾਨੂੰ ਇਹਨਾਂ ਦੇ ਨਾਮ ਦੱਸ ਵੀ ਦਿੱਤੇ ਸਨ, ਪਰ ਸਾਡੀ ਹੈਰਾਨੀ ਇਸ ਨਾਲ ਘਟਨ ਦੀ ਥਾਂ ਸਗੋਂ ਵਧੀ ਸੀ। ਚੱਲਦੀ ਸਿਖ ਕਥਾ ਵਿਚ ਦੋ ਵਿਦੇਸ਼ੀਆਂ ਦਾ ਆਉਣਾ ਕਿਸੇ ਨੂੰ ਵੀ ਉਲਝਨ ਵਿਚ ਪਾ ਸਕਦਾ ਹੈ।
ਬਾਬਾ ਗੁਰਬਖਸ਼ ਸਿੰਘ ਤੇ ਬਾਬਾ ਬਘੇਲ ਸਿੰਘ ਦੀ ਕਥਾ ਉਡੀਕਦੇ ਉਡੀਕਦੇ ਅਸੀਂ ਕਿਸੇ ਹੋਰ ਦੇ ਹੀ ਰੂਬਰੂ ਹੋ ਰਹੇ ਸਾਂ।
"ਕਥਾ ਦੀ ਮਰਜ਼ੀ ਕਹਿੰਦਿਆਂ ਅਸੀਂ ਉਹਨਾਂ ਵਿਦੇਸ਼ੀਆਂ ਕੋਲ ਖਲੋਤੇ ਬਾਬੇ ਭੰਗੂ ਦੇ ਬੈਠਣ ਦੀ ਉਡੀਕ ਕਰਨ ਲੱਗੇ।
-------
ਨਾਨਕ ਰਾਜੁ ਚਲਾਇਆ ।। (ਭਾਗ 3)