ਭਗਤ-ਬਾਣੀ ਸਟੀਕ
ਹਿੱਸਾ ਦੂਜਾ
[ਬਾਣੀ ਭਗਤ ਰਵਿਦਾਸ ਜੀ]
ਰਵਿਦਾਸ ਚਮਾਰੁ ਉਸਤਤਿ ਕਰੇ ਹਰਿ ਕੀਰਤਿ ਨਿਮਖ ਇਕ ਗਾਇ ॥
ਪਤਿਤ-ਜ ਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ ॥੨॥
[ਸੂਹੀ ਮ: ੪
ਟੀਕਾਕਾਰ
ਪ੍ਰੋਫੈਸਰ ਸਾਹਿਬ ਸਿੰਘ ਡੀ. ਲਿਟ.
ਤਤਕਰਾ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੧੬ ਰਾਗਾਂ ਵਿਚ
ਭਗਤ ਰਵਿਦਾਸ ਜੀ ਦੇ ੪੦ ਸ਼ਬਦਾਂ ਦਾ ਵੇਰਵਾ :
੧. ਸਿਰੀ ਰਾਗੁ
(੧) ਤੋਹੀ ਮੋਹੀ, ਮੋਹੀ ਤੋਹੀ
੨. ਰਾਗੁ ਗਉੜੀ
(੨) ਮੇਰੀ ਸੰਗਤਿ ਪੋਚ
(੩) ਬੇਗਮਪੁਰਾ ਸਹਰ ਕੋ ਨਾਉ
(੪) ਘਟ ਅਵਘਟ ਡੂਗਰ ਘਣਾ
(੫) ਕੂਪੁ ਭਰਿਓ ਜੈਸੇ ਦਾਦਿਰਾ
(੬) ਸਤਿਜੁਗਿ ਸਤੁ ਤੇਤਾ ਜਗੀ
੩. ਆਸਾ
( ੭ ) ਮ੍ਰਿਗ ਮੀਨ ਭਿੰਗ ਪਤੰਗ ਕੁੰਚਰ
(੮ ) ਸੰਤ ਤੁਝੀ ਤਨੁ ਸੰਗਤਿ ਪ੍ਰਨ
( ੯ ) ਤੁਮ ਚੰਦਨ ਹਮ ਇਰੰਡ ਬਾਪੁਰੇ
(੧੦) ਕਹਾ ਭਇਓ, ਜਉ ਤਨੁ ਭਇਓ
(੧੧) ਹਰਿ ਹਰਿ ਹਰਿ ਹਰਿ ਹਰਿ ਹਰਿ
(੧੨) ਮਾਟੀ ਕੋ ਪੁਤਰਾ ਕੈਸੇ ਨਚਤੁ ਹੈ
੪. ਗੂਜਰੀ
(੧੩) ਦੂਧੁ ਤ ਬਛਰੈ ਥਨਹੁ ਬਿਟਾਰਿਓ
੫. ਸੋਰਠਿ
(੧੪) ਜਬ ਹਮ ਹੋਤੇ ਤਬ ਤੂ ਨਾਹੀਂ
(੧੫) ਜਉ ਹਮ ਬਾਂਧੇ ਮੋਹ ਫਾਸ
(੧੬) ਦੁਲਭ ਜਨਮੁ ਪੁੰਨ ਫਲ ਪਾਇਓ
(੧੭) ਸੁਖ-ਸਾਗਰੁ ਸੁਰਤਰੁ ਚਿੰਤਾਮਨਿ
(੧੮) ਜਉ ਤੁਮ ਗਿਰਿਵਰ ਤਉ ਹਮ ਮੋਰਾ
(੧੯) ਜਲ ਕੀ ਭੀਤਿ ਪਵਨ ਕਾ ਥੰਭਾ
(੨੦) ਚਮਰਟਾ ਗਾਂਠਿ ਨ ਜਨਈ
੬. ਧਨਾਸਰੀ
(੨੧) ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ
(੨੨) ਚਿਤ ਸਿਮਰਨੁ ਕਰਉ ਨੈਨ ਅਵਿਲੋਕਨ
(੨੩) ਨਾਮੁ ਤੇਰੋ ਆਰਤੀ ਮਜਨੁ ਮੁਰਾਰੇ
੭. ਜੈਤਸਰੀ
(੨੪) ਨਾਥ ਕਛੂਅ ਨ ਜਾਨਉ
੮. ਰਾਗੁ ਸੂਹੀ
(੨੫) ਸਹ ਕੀ ਸਾਰ ਸੁਹਾਗਨਿ ਜਾਨੈ
(੨੬) ਜੋ ਦਿਨ ਆਵਹਿ ਸੋ ਦਿਨ ਜਾਹੀ
(੨੭) ਊਚੇ ਮੰਦਰ ਸਾਲ ਰਸੋਈ
੯. ਬਿਲਾਵਲੁ
(੨੮) ਦਾਰਿਦੁ ਦੇਖਿ ਸਭੁ ਕੋ ਹਸੈ
(੨੯) ਜਿਹ ਕੁਲ ਸਾਧੁ ਬੈਸਨੋ ਹੋਇ
(੩੦) ਮੁਕੰਦ ਮੁਕੰਦ ਜਪਹੁ ਸੰਸਾਰੁ
(੩੧) ਜੇ ਓਹੁ ਅਠਸਠਿ ਤੀਰਥ ਨਾਵੈ
੧੧. ਰਾਮਕਲੀ
(੩੨) ਪੜੀਐ ਗੁਨੀਐ ਨਾਮੁ ਸਭੁ ਸੁਨੀਐ
੧੨. ਰਾਗੁ ਮਾਰੂ
(੩੩) ਐਸੀ ਲਾਲ ਤੁਝ ਬਿਨੁ ਕਉਨੁ ਕਰੈ
(੩੪) ਸੁਖਸਾਗਰੁ ਸੁਰਿਤਰ ਚਿੰਤਾਮਨਿ
੧੩. ਰਾਗੁ ਕੇਦਾਰਾ
(੩੫) ਖਟੁ ਕਰਮ ਕੁਲ ਸੰਜੁਗਤੁ ਹੈ
੧੪. ਭੈਰਉ
(੩੬) ਬਿਨੁ ਦੇਖੇ ਉਪਜੈ ਨਹੀ ਆਸਾ
੧੫. ਬਸੰਤੁ
(੩੭) ਤੁਝਹਿ ਸੁਝੰਤਾ ਕਛੂ ਨਾਹਿ
੧੬. ਮਲਾਰੁ
(੩੮) ਨਾਗਰ ਜਨਾਂ, ਮੇਰੀ ਜਾਤਿ ਬਿਖਿਆਤ
(੩੯) ਹਰਿ ਜਪਤ ਤੇਊ ਜਨਾ ਪਦਮ
(੪੦) ਮਿਲਤ ਪਿਆਰੋ ਪ੍ਰਾਨਨਾਥ, ਕਵਨ
ਜਾਣ-ਪਛਾਣ
'ਭਗਤ-ਬਾਣੀ ਸਟੀਕ ਹਿੱਸਾ ਪਹਿਲਾ' ਦੇ ਅਖੀਰ ਵਿਚ ਨੋਟ ਦਿੱਤਾ ਗਿਆ ਸੀ ਕਿ ਦੂਜੇ ਹਿੱਸੇ ਵਿਚ ਭਗਤ ਰਵਿਦਾਸ ਜੀ ਦੀ ਬਾਣੀ ਦਾ ਟੀਕਾ ਪੇਸ਼ ਕੀਤਾ ਜਾਏਗਾ ।
ਕਾਗਜ਼ ਦੀ ਤੰਗੀ ਕਰਕੇ ਆਸ ਨਹੀਂ ਸੀ ਕਿ ਇਤਨੀ ਛੇਤੀ ਦੂਜੇ ਹਿੱਸੇ ਦੇ ਛਪਣ ਦੀ ਸੰਭਾਵਨਾ ਹੋ ਸਕੇਗੀ । ਪਰ 'ਸਿੰਘ ਬ੍ਰਦਰਚ' ਵਾਲਿਆਂ ਨੇ ਉੱਦਮ ਕਰ ਹੀ ਲਿਆ ਹੈ ।
ਟੀਕਾ ਲਿਖਣ ਵਿਚ, ਹੋ ਸਕਦਾ ਹੈ ਕਿ, ਕਈ ਥਾਈਂ ਕਈ ਸੱਜਣਾਂ ਨਾਲ ਮੇਰਾ ਮਤ-ਭੇਦ ਹੋਵੇ । ਜਿਉਂ ਜਿਉਂ ਗੁਰੂ ਪਾਤਿਸ਼ਾਹ ਨੇ ਮੈਨੂੰ ਰਸਤਾ ਦੱਸਿਆ, ਗੁਰਬਾਣੀ ਦੇ ਵਿਆਕਰਣ ਅਨੁਸਾਰ ਮੈਂ ਪੂਰੀ ਨੇਕ-ਨੀਅਤੀ ਨਾਲ ਮਿਹਨਤ ਕੀਤੀ ਹੈ । ਜੋ ਕਿਸੇ ਇਕ-ਅੱਧ ਸੱਜਣ ਨੂੰ ਭੀ ਇਸ ਵਿਚੋਂ ਕੋਈ ਹੁਲਾਰਾ ਆ ਸਕਿਆ, ਤਾਂ ਮੈਂ ਆਪਣੇ ਧੰਨ ਭਾਗ ਸਮਝਾਂਗਾ ਕਿ ਗੁਰੂ ਪਾਤਿਸ਼ਾਹ ਨੇ ਮੈਨੂੰ ਸੁਚੱਜੇ ਆਹਰ ਲਾਈ ਰੱਖਿਆ।
ਜੇ ਪਾਠਕ-ਸੱਜਣਾਂ ਨੇ ਸਰ-ਪ੍ਰਸਤੀ ਕਾਇਮ ਰੱਖੀ ਤਾਂ ਛੇਤੀ ਹੀ ਤੀਜੇ ਹਿੱਸੇ ਵਿਚ ਭਗਤ ਨਾਮਦੇਵ ਜੀ ਦੀ ਬਾਣੀ ਦਾ ਟੀਕਾ ਪੇਸ਼ ਕੀਤਾ ਜਾਏਗਾ ।
ਸ਼ਹੀਦ ਸਿੱਖ ਮਿਸ਼ਨਰੀ ਕਾਲਜ
ਅੰਮ੍ਰਿਤਸਰ
੧੧ ਅਗਸਤ ੧੯੫੯
ਸਾਹਿਬ ਸਿੰਘ
(ਰੀਟਾਇਰਡ ਪ੍ਰੋਫੈਸਰ)
ਦੂਜੀ ਐਡੀਸ਼ਨ
ਭਗਤ-ਬਾਣੀ ਸਟੀਕ ਦਾ ਪਹਿਲਾ ਹਿੱਸਾ ਇਸੇ ਸਾਲ ਦੇ ਜੁਲਾਈ ਮਹੀਨੇ ਵਿਚ ਦੂਜੀ ਵਾਰ ਛਪਿਆ ਹੈ । ਹੁਣ ਇਸ ਦਾ ਦੂਜਾ ਹਿੱਸਾ ਦੂਜੀ ਛਾਪ ਪੇਸ਼ ਕੀਤਾ ਜਾ ਰਿਹਾ ਹੈ ।
ਭਾਵੇਂ ਇਸ ਪੁਸਤਕ ਦੀ ਵਿਕਰੀ ਦੀ ਰਫ਼ਤਾਰ ਬਹੁਤ ਹੌਲੀ ਜਾ ਰਹੀ ਹੈ, ਫਿਰ ਭੀ ਮੈਂ ਪਾਠਕਾਂ ਤੋਂ ਭਰਪੂਰ ਆਸਾ ਰਖਦਾ ਹਾਂ; ਜੋ ਸਦਾ ਮੈਨੂੰ ਮਾਣ ਦਿੰਦੇ ਰਹਿੰਦੇ ਹਨ ਅਤੇ ਮੇਰੀਆਂ ਪੁਸਤਕਾਂ ਨੂੰ ਬੜੇ ਚਾਅ ਨਾਲ ਪੜ੍ਹਦੇ ਤੇ ਵਿਚਾਰਦੇ ਹਨ ।
ਸਾਹਿਬ ਸਿੰਘ
C/O ਡਾ: ਦਲਜੀਤ ਸਿੰਘ
੫੭, ਜੋਸ਼ੀ ਕਾਲੋਨੀ i
ਮਾਲ ਰੋਡ, ਅੰਮ੍ਰਿਤਸਰ
੨੬ ਦੰਸਬਰ ੧੯੭੨
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਗਤ-ਬਾਣੀ
ਕਿਵੇਂ ਦਰਜ ਹੋਈ ?
ਅਸ਼ਰਧਾ-ਜਨਕ ਖ਼ਿਆਲ-
ਗੁਰਬਾਣੀ ਦੇ ਕਈ ਟੀਕਾਕਾਰ ਵਿਦਵਾਨਾਂ ਨੇ ਭਗਤ-ਬਾਣੀ ਬਾਰੇ ਐਸੇ ਅਜੀਬ ਅਜੀਬ ਖ਼ਿਆਲ ਦੇਣੋ ਸ਼ੁਰੂ ਕੀਤੇ ਹੋਏ ਸਨ, ਜਿਨ੍ਹਾਂ ਨੂੰ ਮੰਨਣ ਲਈ ਸੋਚ-ਅਕਲ ਉਤੇ ਤਕੜਾ ਦਬਾਉ ਪਾਣਾ ਪੈਂਦਾ ਸੀ। ਸਾਰੇ ਹੀ ਸ਼ਰਧਾਲੂ ਅਜਿਹੇ ਨਹੀਂ ਹੋ ਸਕਦੇ ਜੋ ਹਰ ਗੱਲੇ ਸਤਿ-ਬਚਨ ਆਖੀ ਜਾਣ । ਸ਼ਰਧਾ ਵਾਲਿਆਂ ਦੀ ਇਹ ਸ਼ਰਧਾ ਭੀ ਹੈ ਕਿ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ, ਦੀਨ ਤੇ ਦੁਨੀਆ ਵਿਚ ਸਾਨੂੰ ਰਾਹ ਦੱਸਣ ਵਾਲਾ ਹੈ, ਇਸ ਵਿਚ ਹਰੇਕ ਸ਼ਬਦ ਐਸਾ ਹੈ ਜੋ ਸਾਡੇ ਰੋਜ਼ਾਨਾ ਜੀਵਨ ਵਿਚ ਢੁਕਵਾਂ-ਫਬਵਾਂ ਹੈ। ਪਰ ਜਦੋਂ ਇਹਨਾਂ ਵਿਦਵਾਨ ਟੀਕਾਕਾਰਾਂ ਦੇ ਖ਼ਿਆਲ ਪੜ੍ਹੀਦੇ ਹਨ, ਤਾਂ ਅਕਲ ਚੱਕਰ ਖਾ ਜਾਂਦੀ ਹੈ । ਪੰਡਿਤ ਤਾਰਾ ਸਿੰਘ ਜੀ ਕੌਮ ਵਿਚ ਬੜੇ ਪ੍ਰਸਿੱਧ ਵਿਦਵਾਨ ਮੰਨੇ ਜਾਂਦੇ ਹਨ। ਉਹ ਇਹ ਲਿਖ ਗਏ ਹਨ ਕਿ ਭਗਤਾਂ ਦੀ ਸਾਰੀ ਬਾਣੀ ਗੁਰੂ ਅਰਜਨ ਸਾਹਿਬ ਨੇ ਭਗਤਾਂ ਦੇ ਨਾਮ ਹੇਠ ਆਪ ਹੀ ਉਚਾਰੀ ਹੋਈ ਹੈ । ਭੋਲੇ- ਪਨ ਵਿਚ ਕਿਤਨਾ ਭਾਰਾ ਦੂਸ਼ਣ ਲਾਇਆ ਗਿਆ ਹੈ, ਗੁਰੂ ਪਾਤਿਸ਼ਾਹ ਉਤੇ ! ਅੰਞਾਣ ਤੋਂ ਅੰਞਾਣ ਲਿਖਾਰੀ ਭੀ ਜਾਣਦਾ ਹੈ ਕਿ ਇਹ ਇਖ਼ਲਾਕੀ ਜੁਰਮ ਹੈ। ਪਰ ਸ਼ੁਕਰ ਹੈ ਕਿ ਪੰਡਿਤ ਜੀ ਦੀ ਇਸ ਮਨੌਤ ਨੂੰ ਬਾਣੀ ਦੀ ਅੰਦਰਲੀ ਗਵਾਹੀ ਨੇ ਹੀ ਝੁਠਲਾ ਦਿੱਤਾ ਹੈ । ਕਬੀਰ ਜੀ ਅਤੇ ਫ਼ਰੀਦ ਜੀ ਦੇ ਕਈ ਸਲੋਕ ਐਸੇ ਹਨ ਜੋ ਗੁਰੂ ਅਮਰਦਾਸ ਜੀ ਦੇ ਪਾਸ ਮੌਜੂਦ ਸਨ, ਅਤੇ ਜਿਨ੍ਹਾਂ ਦੇ ਨਾਲ ਤੀਜੇ ਪਾਤਿਸ਼ਾਹ ਜੀ ਨੇ ਆਪਣੇ ਵਲੋਂ ਕੁਝ ਢੁਕਵੇਂ ਖ਼ਿਆਲ ਪੇਸ਼ ਕੀਤੇ ਸਨ । ਪੰਡਿਤ ਤਾਰਾ ਸਿੰਘ ਜੀ
ਤੋਂ ਪਿਛੋਂ ਕਈ ਹੋਰ ਵਿਦਵਾਨਾਂ ਨੇ ਭੀ ਆਪੋ ਆਪਣੀ ਵਾਰੀ ਭਗਤਾਂ ਦੇ ਕਈ ਸ਼ਬਦਾਂ ਬਾਰੇ ਐਸੇ ਖ਼ਿਆਲ ਲਿਖ ਦਿੱਤੇ ਹਨ, ਜੋ ਸ਼ਰਧਾਵਾਨ ਦੀ ਸ਼ਰਧਾ ਨੂੰ ਨੂੰ ਬੜੀ ਭਾਰੀ ਸੱਟ ਮਾਰਦੇ ਹਨ । ਨਾਮਦਵ ਜੀ ਦੇ ਕਈ ਸ਼ਬਦ ਮੂਰਤੀ-ਪੂਜਾ ਦੇ ਹੱਕ ਵਿਚ ਹਨ, ਕਬੀੜ ਜੀ ਦੇ ਕਈ ਸ਼ਬਦ ਪ੍ਰਾਣਾਯਾਮ ਤੇ ਜੰਗ-ਅਭਿਆਸ ਦੇ ਹੱਕ ਵਿਚ ਹਨ, ਫ਼ਰੀਦ ਜੀ ਦੇ ਕਈ ਸਲੋਕ ਦੱਸਦੇ ਹਨ ਕਿ ਬਾਬਾ ਜੀ ਪੁੱਠੇ ਲਟਕ ਕੇ ਤਪ ਕਰਦੇ ਸਨ ਅਤੇ ਉਹਨਾਂ ਆਪਣੇ ਪੱਲੇ ਕਾਠ ਦੀ ਰੋਟੀ ਬੱਧੀ ਹੋਈ ਸੀ-ਇਹਨਾਂ ਵਿਦਵਾਨਾਂ ਦਾ ਅਜਿਹੀਆਂ ਵਿਦਵਤਾ-ਭਰੀਆਂ ਗੱਲਾਂ ਲਿਖ ਦੇਣਾ ਕੋਈ ਛੋਟੀ-ਮੋਟੀ ਗੱਲ ਨਹੀਂ ਹੈ । ਗੁਰੂ ਗ੍ਰੰਥ ਸਾਹਿਬ ਨੂੰ ਪੂਰਨ ਅਭੁੱਲ ਤੇ ਉਕਾਈ-ਰਹਿਤ ਗੁਰੂ ਮੰਨਣ ਵਾਲੇ ਸਿੱਖਾਂ ਦੀ ਸ਼ਰਧਾ ਨੂੰ ਇਹਨਾਂ ਵਿਦਵਾਨਾਂ ਨੇ ਤੋੜ ਕੇ ਰੱਖ ਦਿੱਤਾ । ਇੱਥੇ ਹੀ ਬੱਸ ਨਹੀਂ ਕੀਤੀ ਗਈ। ਭਗਤਾਂ ਦੇ ਕਈ ਸ਼ਬਦਾਂ ਦੇ ਨਾਲ ਐਸੀਆਂ ਐਸੀਆਂ ਸਾਖੀਆਂ ਜੋੜੀਆਂ ਗਈਆਂ ਹਨ, ਜੋ ਮਨੁੱਖਾ ਜੀਵਨ ਦੇ ਪੰਧ ਵਿਚ ਕੋਈ ਸੁਚੱਜਾ ਰਾਹ ਨਹੀਂ ਵਿਖਾ ਸਕਦੀਆਂ। ਇਹਨਾਂ ਵਿਦਵਾਨਾਂ ਨੇ ਐਸੀ ਲੀਹ ਪਾ ਦਿੱਤੀ ਹੈ ਕਿ ਇਹਨਾਂ ਸਾਖੀਆਂ ਤੋਂ ਸੁਤੰਤਰ ਹੋ ਕੇ ਪਾਠਕ ਸੱਜਣ ਇਹਨਾਂ ਸ਼ਬਦਾਂ ਨੂੰ ਪੜ੍ਹਨਾ-ਵਿਚਾਰਨਾ ਭੁਲਾ ਹੀ ਬੈਠੇ ਹਨ । ਸੋ, ਪੜ੍ਹਦੇ ਭੀ ਹਨ ਤੇ ਡੋਲਦੇ ਭੀ ਹਨ । ਕਬੀਰ ਜੀ ਦਾ ਆਪਣੀ ਵਹੁਟੀ ਨਾਲ ਗੁੱਸੇ ਹੋ ਜਾਣਾ, ਨਾਮਦੇਵ ਜੀ ਦਾ ਵਿਗਾਰੇ ਫੜਿਆ ਜਾਣਾ-ਇਹ ਦੇ ਉਹਨਾਂ ਵਿਚੋਂ ਪ੍ਰਸਿੱਧ ਸਾਖੀਆਂ ਹਨ।
ਇਹਨਾਂ ਦਾ ਅਸਰ-
ਇਹ ਅਸ਼ਰਧਾ-ਜਨਕ ਖ਼ਿਆਲ ਤੇ ਜੀਵਨ ਨਾਲ ਅਢੁਕਵੀਆਂ ਇਹ ਸਾਖੀਆਂ ਆਖ਼ਰ ਆਪਣਾ ਫਲ ਦੇਣ ਲੱਗ ਪਈਆਂ । ਪਹਿਲਾਂ ਭਗਤ-ਬਾਣੀ ਦੇ ਵਿਰੁੱਧ ਅੰਦਰ-ਅੰਦਰ ਘੁਸਰ-ਮੁਸਰ ਹੁੰਦੀ ਰਹੀ ਹੈ ਤੇ ਹੁਣ ਖੁਲ੍ਹਮ-ਖੁਲ੍ਹਾ ਇਸ ਦੇ ਵਿਰੁੱਧ ਅਵਾਜ਼ ਉਠਾਈ ਜਾ ਰਹੀ ਹੈ ਤੇ ਆਖਿਆ ਜਾ ਰਿਹਾ ਹੈ ਕਿ ਭਗਤਾਂ ਦੀ ਬਾਣੀ ਗੁਰੂ ਅਰਜਨ ਸਾਹਿਬ
ਦੀ ਸ਼ਹੀਦੀ ਤੋਂ ਪਿਛੋਂ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ ਗਈ ਸੀ ਅਜਿਹੇ ਸੱਜਣਾਂ ਦੀ ਨੀਅਤ ਉਤੇ ਸ਼ੱਕ ਨਹੀਂ ਕੀਤਾ ਜਾ ਸਕਦਾ । ਗੁਰੂ ਨਾਨਕ ਪਾਤਿਸ਼ਾਹ ਦੇ ਜੋ ਨਾਮ-ਲੇਵਾ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਸੱਚ- ਮੁਚ ਆਪਣਾ ਗੁਰੂ ਮੰਨਦੇ ਹਨ, ਉਹਨਾਂ ਦੀ ਇਹ ਸ਼ਰਧਾ ਹੈ, ਤੇ ਹੋਣੀ ਭੀ ਚਾਹੀਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਹਰੇਕ ਸ਼ਬਦ ਸਾਡੇ ਜੀਵਨ- ਪੰਧ ਵਿਚ ਚਾਨਣ ਦਾ ਕੰਮ ਦੇਂਦਾ ਹੈ। ਗੁਰੂ ਨਾਨਕ ਸਾਹਿਬ ਨੇ ਆਪ ਭੀ ਫ਼ੁਰਮਾਇਆ ਹੈ
"ਗੁਰ ਵਾਕੁ ਨਿਰਮਲੁ ਸਦਾ ਚਾਨਣ, ਨਿਤ ਸਾਚੁ ਤੀਰਥ ਮਜਨਾ ।:"
[ਧਨਾਸਰੀ ਛੰਤ ਮ: ੧
ਪਰ ਜੇ ਗੁਰੂ ਗ੍ਰੰਥ ਸਾਹਿਬ ਵਿਚ ਕੋਈ ਐਸਾ ਸ਼ਬਦ ਭੀ ਮੌਜੂਦ ਹੈ ਜੋ ਮੂਰਤੀ-ਪੂਜਾ, ਪ੍ਰਾਣਾਯਾਮ, ਜੱਗ-ਅੱਭਿਆਸ ਦੀ ਪਰਸੰਸਾ ਕਰਦਾ ਹੈ, ਤਾਂ ਕੀ ਅਸਾਂ ਭੀ ਇਹ ਸਾਰੇ ਕੰਮ ਕਰਨੇ ਹਨ ? ਜੇ ਨਹੀਂ ਕਰਨੇ, ਤਾਂ ਇਹ ਸ਼ਬਦ ਇਥੇ ਦਰਜ ਕਿਉਂ ਹੋਏ ? ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਇਹ ਸ਼ਬਦ ਮੂਰਤੀ ਪੂਜਾ ਆਦਿਕ ਦੇ ਹੱਕ ਵਿਚ ਹਨ, ਤੇ ਜੇ ਇਹਨਾਂ ਨੂੰ ਗੁਰੂ ਅਰਜਨ ਸਾਹਿਬ ਨੇ ਆਪ ਹੀ ਦਰਜ ਕੀਤਾ ਸੀ, ਤਾਂ ਦਰਜ ਕਰਨ ਵੇਲੇ ਉਹਨਾਂ ਸਿੱਖਾਂ ਨੂੰ ਸੁਚੇਤ ਕਰਨ ਵਾਸਤੇ ਇਹ ਕਿਉਂ ਨਾ ਲਿਖ ਦਿੱਤਾ ਕਿ ਇਹ ਸ਼ਬਦ ਸਿੱਖਾਂ ਵਾਸਤੇ ਨਹੀਂ ਹਨ ? ਅਢੁਕਵੀਆਂ ਸਾਖੀਆਂ ਬਾਰੇ ਭੀ ਉਹੀ ਔਕੜ ਹੈ । ਘਰ ਵਿਚ ਕਿਸੇ ਗੱਲੇ ਕਬੀਰ ਜੀ ਆਪਣੀ ਵਹੁਟੀ ਤੇ ਗੁੱਸੇ ਹੋ ਗਏ, ਵਹੁਟੀ ਨੇ ਮਨਾਣ ਲਈ ਬੜੇ ਤਰਲੇ ਲਏ । ਕਬੀਰ ਜੀ ਨੇ ਫਿਰ ਭੀ ਇਹੀ ਉੱਤਰ ਦਿੱਤਾ-
"ਕਹਤ ਕਬੀਰ ਸੁਨਹੁ ਰੇ ਲੋਈ । ਅਬ ਤੁਮਰੀ ਪਰਤੀਤ ਨ ਹੋਈ ।"
[ਆਸਾ]
ਕਿਹੜਾ ਘਰ ਹੈ ਜਿਥੇ ਕਦੇ ਨਾ ਕਦੇ ਵਹੁਟੀ ਖਸਮ ਵਿਚ ਮਾੜੀ- ਮੋਟੀ ਫਿੱਕ ਤੇ ਨਰਾਜ਼ਗੀ ਨਹੀਂ ਬਣ ਜਾਂਦੀ ? ਪੰਜਾਬੀ ਅਖਾਣ ਹੈ ਕਿ ਘਰ ਵਿਚ ਭਾਂਡੇ ਭੀ ਠਹਿਕ ਪੈਂਦੇ ਹਨ । ਪਰ ਕੀ ਕਬੀਰ ਜੀ ਦੇ ਸ਼ਬਦ
ਤੋਂ ਇਹ ਸਿੱਖਿਆ ਮਿਲਦੀ ਹੈ ਕਿ ਜੇ ਕਦੇ ਵਹੁਟੀ ਨਾਲ ਕਿਸੇ ਗੱਲੋਂ ਮਾੜੀ ਜਿਹੀ ਅਣ-ਬਣ ਹੋ ਜਾਏ, ਤਾਂ ਉਸ ਨੂੰ ਇਹੀ ਆਖਣਾ ਹੈ, "ਅਬਾ ਤੁਮਰੀ ਪਰਤੀਤ ਨ ਹੋਈ" ? ਜੇ ਨਹੀਂ ਤਾਂ ਕੀ ਇਹ ਸ਼ਬਦ ਨਿਰ ਪੜ੍ਹਨ ਵਾਸਤੇ ਹੀ ਹੈ ?
ਨਵਾਂ ਧ੍ਰਵਾ-
ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਵਿਚ ਪੂਰੀ ਸ਼ਰਧਾ ਰੱਖਣ ਦੇ ਚਾਹਵਾਨ ਸਿੱਖਾਂ ਦੇ ਸਾਹਮਣੇ ਅਜਿਹੀਆਂ ਕਈ ਔਕੜਾਂ ਖੜੀਆਂ ਹੁੰਦੀਆਂ ਗਈਆਂ । ਠੇਡੇ ਵੱਜਣ ਲਗ ਪਏ । ਤੇ, ਆਖ਼ਰ ਕਈ ਸੱਜਣ ਇਸ ਟਿਕਾਣੇ ਉਤੇ ਆ ਅੱਪੜੇ ਕਿ ਭਗਤ ਬਾਣੀ ਗੁਰੂ ਅਰਜਨ ਸਾਹਿਬ ਤੋਂ ਪਿਛੋਂ ਦਰਜ ਹੋਈ ਸੀ । ਇਸ ਟੇਕ ਨਾਲ ਉਹਨਾਂ ਸੱਜਣਾਂ ਨੂੰ ਇਹ ਢਾਰਸ ਤਾਂ ਹੋ ਗਈ ਕਿ ਹੁਣ ਉਹ ਜਿਸ ਬਾਣੀ ਨੂੰ ਗੁਰੂ ਮੰਨ ਰਹੇ ਹਨ ਉਹ ਅਭੁੱਲ ਹੈ, ਉਸ ਵਿਚ ਕੋਈ ਉਕਾਈ ਨਹੀਂ, ਉਸ ਵਿਚ ਕਿਤੇ ਕੋਈ ਵਿਰੋਧਤਾ ਨਹੀਂ, ਉਸ ਦਾ ਹਰੇਕ ਸ਼ਬਦ ਮਨੁੱਖਾ ਜੀਵਨ ਲਈ ਚਾਨਣ- ਮੁਨਾਰੇ ਦਾ ਕੰਮ ਕਰਦਾ ਹੈ ਤੇ ਕਰ ਸਕਦਾ ਹੈ ।
ਨਵੀਂ ਸਾਖੀ-
ਪਰ ਇਸ ਟੇਕ ਉਤੇ ਟਿਕਣਾ ਭੀ ਕੋਈ ਸੰਖੀ ਖੇਡ ਨਹੀਂ ਸੀ। ਇਕ ਹੋਰ ਔਕੜ ਸਾਹਮਣੇ ਆ ਖਲੋਤੀ । ਗੁਰੂ ਅਰਜਨ ਸਾਹਿਬ ਤੋਂ ਪਿਛੋਂ ਭਗਤ-ਬਾਣੀ ਕਿਸ ਨੇ ਦਰਜ ਕਰ ਲਈ ? ਕਿਵੇਂ ਦਰਜ ਕਰ ਲਈ ? ਗੁਰੂ ਗ੍ਰੰਥ ਸਾਹਿਬ ਦੀ ਬੀੜ ਸ੍ਰੀ ਹਰਿਮੰਦਰ ਸਾਹਿਬ ਵਿਚੋਂ ਕਿਵੇਂ ਲ ਭ ਕੀਤੀ ਗਈ ? ਕਿਸੇ ਇਤਿਹਾਸਕ ਸਾਖੀ ਦੀ ਲੋੜ ਸੀ । ਤੇ, ਇਉਂ ਜਾਪਦਾ ਹੈ ਕਿ ਇਹ ਘਾਟ ਭੀ ਇਕ ਨਵੀਂ ਘੜੀ ਸਾਖੀ ਦੀ ਰਾਹੀਂ ਪੂਰੀ ਕਰ ਲਈ ਗਈ ਹੈ । ਭਗਤ ਬਾਣੀ ਦੇ ਵਿਰੋਧੀ ਇਕ ਸੱਜਣ ਲਿਖਦੇ ਹਨ-
"ਪੰਚਮ ਗੁਰੂ ਜੀ ਸ਼ਹਾਦਤ ਪਾ ਗਏ ਅਤੇ 'ਪੋਥੀ ਸਾਹਿਬ ਨੂੰ
ਸ਼ਾਹੀ ਹੁਕਮ-ਅਨੁਸਾਰ ਜ਼ਬਤ (ਕਾਨੂੰਨ ਵਿਰੁੱਧ) ਕਰਾਰ ਦਿੱਤਾ ਗਿਆ, ਪੋਥੀ ਸਾਹਿਬ ਦਾ ਪੜ੍ਹਨਾ (ਪਾਠ) ਅਤੇ ਪਰਚਾਰ ਕਰਨਾ ਮਮਨੂਹ ਠਹਿਰਾ ਦਿੱਤਾ । ਪ੍ਰਿਥੀ ਚੰਦ ਅਤੇ ਇਸ ਦੇ ਸਾਥੀ ਅਥਵਾ ਗੁਰੂ-ਘਰ ਤੋਂ ਛੇਕੇ ਹੋਏ ਚਾਹੁੰਦੇ ਭੀ ਇਹੋ ਸਨ । ਚੁਨਾਂਚਿ ਉਹ ਮੌਕਾ ਚੰਗਾ ਜਾਣ ਕੇ ਬਾਦਸ਼ਾਹ ਜਹਾਂਗੀਰ ਪਾਸ ਕਸ਼ਮੀਰ ਗਏ, ਜਾ ਕੇ ਸਾਰੀ ਪੋਜ਼ੀਸ਼ਨ ਜ਼ਾਹਰ ਕਰ ਦਿੱਤੀ ਕਿ ਗੁਰੂ ਅਰਜਨ ਸਾਹਿਬ ਦਾ ਸਾਹਿਬਜ਼ਾਦਾ ਸ੍ਰੀ ਹਰਿ ਗੋਬਿੰਦ ਆਪਣੇ ਬਾਪ ਦੇ ਕਤਲ ਦਾ ਬਦਲਾ ਲੈਣ ਦਾ ਜ਼ਰੂਰ ਯਤਨ ਕਰੇਗਾ। ਇਹ ਭੀ ਦੱਸਿਆ ਕਿ ਉਹ ਬੜਾ ਜੋਧਾ ਹੈ। ਆਪਣੇ ਪਿਉ ਦੀ ਤਰ੍ਹਾਂ ਸ਼ਾਂਤੀ ਦਾ ਉਪਾਸ਼ਕ ਨਹੀਂ, ਸਗੋਂ ਮੁਕਾਬਲਾ ਕਰਨ ਵਾਲਾ ਹੈ । ਗੁਰੂ ਦੇ ਸਿਖਾਂ ਅੰਦਰ ਬੜਾ ਜੋਸ਼ ਹੈ, ਉਹ ਬਗਾਵਤ ਕਰ ਕੇ ਤੇਰੇ ਤਖ਼ਤ ਤੇ ਹਮਲਾ ਕਰਨ ਤਕ ਕੋਸ਼ਸ਼ ਕਰਨਗੇ । ਅਸੀ ਤੇਰੇ ਪਾਸ ਇਸ ਵਾਸਤੇ ਆਏ ਹਾਂ ਕਿ ਤੂੰ ਉਹ ਪੋਥੀ ਸਾਨੂੰ ਦੇ ਦੇ, ਅਸੀ ਉਸ ਵਿਚ ਇਸਲਾਮੀ ਸ਼ਰ੍ਹਾ ਅਤੇ ਹਿੰਦੂ ਮਤ ਮੰਡਲ ਦੇ ਸ਼ਬਦ ਪਾ ਦਿੰਦੇ ਹਾਂ ਤੇ ਸਿੱਖਾਂ ਵਿਚ ਇਹ ਪ੍ਰਾਪੇਗੰਡਾ ਕਰਦੇ ਹਾਂ ਕਿ ਬਾਦਸ਼ਾਹ ਨੇ 'ਪੋਥੀ ਸਾਹਿਬ' ਤੋਂ ਪਾਬੰਦੀ ਹਟਾ ਦਿੱਤੀ ਹੈ, ਅਤੇ ਸ਼ਹਾਦਤ ਦਾ ਕਾਰਨ ਚੰਦੂ ਵਾਲੇ ਘੜੇ ਕਿੱਸੇ ਨੂੰ ਜ਼ਿਆਦਾ ਮਹੱਤਤਾ ਦਿੱਤੀ ਜਾਵੇਗੀ ।
"ਉਕਤ ਪੈਕਟ ਜਹਾਂਗੀਰ ਅਤੇ ਪ੍ਰਿਥੀਏ ਦੀ ਪਾਰਟੀ ਨਾਲ ਹੋਇਆ । ਇਹ ਸਮਾਂ ਖ਼ਾਲਸੇ ਵਾਸਤੇ ਜ਼ਿੰਦਗੀ ਮੌਤ ਦਾ ਸੀ । ਜਦ ਨਿਰੋਲ ਬਾਣੀ ਅੰਦਰ ਹਿੰਦੂ ਮੁਸਲਮਾਨ ਭਗਤਾਂ, ਭੱਟਾਂ ਅਤੇ ਡੂਮਾਂ ਦੀ ਰਚਨਾ ਮਿਲਾ ਕੇ 'ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ' ਦੀ ਉਲੰਘਣਾ ਕਰ ਕੇ ਹਮੇਸ਼ਾ ਵਾਸਤੇ ਗੁਰਬਾਣੀ ਨੂੰ ਮਿਲਗੋਭਾ ਬਾਣੀ ਬਣਾ ਦਿੱਤਾ ।
"ਇਹ ਕੰਤਕ ੧੬੬੩-੬੪ ਬਿ: ਅੰਦਰ ਵਰਤਿਆ । ਇਹ ਸਭ ਕੁਝ ਪ੍ਰਿਥੀਏ ਨੇ ਆਪਣੀ ਦੁਕਾਨ ਰੂਪੀ ਸਿੱਖੀ ਨੂੰ ਚਮਕਾਉਣ ਵਾਸਤੇ ਅਤੇ ਖ਼ਾਲਸੇ ਦੇ ਪਰਚਾਰ ਨੂੰ ਹਮੇਸ਼ਾ ਵਾਸਤੇ ਖ਼ਤਮ ਕਰਨ ਦੀ ਖ਼ਾਤਰ ਕੀਤਾ, ਤੇ ਹੋਇਆ ਬਾਦਸ਼ਾਹ ਦੇ ਸਲਾਹ ਮਸ਼ਵਰੇ ਨਾਲ । ਇਹੀ ਕਾਰਨ ਸੀ ਕਿ ਪ੍ਰਿਥੀਏ ਦੀ ਪਾਰਟੀ ਨੂੰ ਹਕੂਮਤ ਵਲੋਂ ਕੋਈ ਤਕਲੀਫ਼ ਨਹੀਂ
ਦਿੱਤੀ ਗਈ, ਸਭ ਕਸ਼ਟ ਗੁਰੂ ਕੇ ਸਿੱਖ ਹੀ ਭੁਗਤਦੇ ਰਹੇ । ਪ੍ਰਿਥੀ ਚੰਦ ਵਲੋਂ ਪਾਈ ਗਈ ਗੜਬੜ ਨੂੰ ਦੂਰ ਕਰਨ ਲਈ ਹੀ ਸ੍ਰੀ ਗੁਰੂ ਦਸਮੇਸ਼ ਜੀ ਨੂੰ ਭਾਈ ਸਾਹਿਬ ਮਨੀ ਸਿੰਘ ਜੀ ਪਾਸੋਂ ਦੋਬਾਰਾ ਨਿਰੋਲ ਗੁਰਬਾਣੀ ਪੂਰਤ ਬੀੜ ਲਿਖਵਾਣੀ ਪਈ ਸੀ ।
ਨਵੀਂ ਵਾਕਫ਼ੀਅਤ-
ਇਸ ਉਪਰ-ਲਿਖੀ ਨਵੀਂ ਸਾਖੀ ਵਿਚ ਸਾਨੂੰ ਹੇਠ-ਲਿਖੀਆਂ ਨਵੀਆਂ ਗੱਲਾਂ ਦੱਸੀਆਂ ਗਈਆਂ ਹਨ-
(੧) ਗੁਰੂ ਗ੍ਰੰਥ ਸਾਹਿਬ ਦੀ ਬੀੜ ਜਹਾਂਗੀਰ ਨੇ ਸ੍ਰੀ ਹਰਿਮੰਦਰ ਸਾਹਿਬ ਵਿਚੋਂ ਚੁਕਵਾ ਕੇ ਆਪਣੇ ਕਬਜ਼ੇ ਵਿਚ ਕਰ ਲਈ ਸੀ।
(੨) ਬਾਬਾ ਪ੍ਰਿਥੀ ਚੰਦ ਜੀ ਨੇ ਇਹ ਬੀੜ ਜਹਾਂਗੀਰ ਤੋਂ ਵਾਪਸ ਲੈ ਕੇ ਇਸ ਵਿਚ ਭਗਤਾਂ ਦੀ ਬਾਣੀ ਦਰਜ ਕਰ ਦਿੱਤੀ ।
(੩) ਪ੍ਰਿਥੀ ਚੰਦ ਜੀ ਨੇ ਫਿਰ ਸਿੱਖ ਕੌਮ ਵਿਚ ਪ੍ਰਾਪੇਗੰਡਾ ਕੀਤਾ ਕਿ ਬਾਦਸ਼ਾਹ ਨੇ 'ਪੱਥੀ ਸਾਹਿਬ' ਤੋਂ ਪਾਬੰਦੀ ਹਟਾ ਦਿੱਤੀ ਹੈ ।
ਸਾਖੀ ਅਧੂਰੀ-
ਪਰ ਇਹ ਨਵੀਂ ਸਾਖੀ ਤੋੜ ਤਕ ਨਿਭ ਨਹੀਂ ਸਕੀ । ਆਓ ਵਿਚਾਰ ਕਰੀਏ । ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਸ੍ਰੀ ਹਰਿਮੰਦਰ ਸਾਹਿਬ ਵਿਚ ਅਸ਼ਥਾਪਨ ਕਰਾ ਦਿੱਤੀ ਸੀ। ਬਾਬਾ ਬੁੱਢਾ ਜੀ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਨੀਅਤ ਹੋਏ ਸਨ । ਇਸ ਨਵੀਂ ਸਾਖੀ ਅਨੁਸਾਰ ਸਤਿਗੁਰੂ ਪਾਤਿਸ਼ਾਹ ਜੀ ਦੀ ਸ਼ਹੀਦੀ ਪਿਛੋਂ 'ਬੀੜ' ਸ੍ਰੀ ਹਰਿਮੰਦਰ ਸਾਹਿਬ ਵਿਚੋਂ ਚੁਕਾ ਲਈ ਗਈ ਸੀ। ਬਾਬਾ ਪ੍ਰਿਥੀ ਚੰਦ ਨੂੰ ਸਿੱਖ ਧਰਮ ਦੇ ਕਮਜ਼ੋਰ ਕਰਨ ਦਾ ਮੌਕਾ ਮਿਲਿਆ। ਜਹਾਂਗੀਰ ਪਾਸੋਂ 'ਬੀੜ' ਲੈ ਕੇ ਉਹਨਾਂ ਇਸ ਵਿਚ ਹਿੰਦੂ ਮਤ ਤੇ ਇਸਲਾਮ ਦੇ ਖ਼ਿਆਲਾਂ ਦੇ ਸ਼ਬਦ ਦਰਜ ਕਰਾ ਦਿੱਤੇ, ਅਤੇ ਸਿੱਖ ਕੌਮ
ਵਿਚ ਪ੍ਰਾਪੇਗੰਡਾ ਕੀਤਾ ਕਿ 'ਪੋਥੀ ਸਾਹਿਬ' ਤੋਂ ਬਾਦਸ਼ਾਹ ਨੇ ਪਾਬੰਦੀ ਹਟਾ ਲਈ ਹੈ। ਪਰ ਇਸ ਪ੍ਰਾਪੇਗੰਡੇ ਦਾ ਸਭ ਤੋਂ ਛੇਤੀ ਤੇ ਵਧੀਆ ਅਸਰ ਪੈਦਾ ਕਰਨ ਦਾ ਇਹੀ ਤਰੀਕਾ ਹੋ ਸਕਦਾ ਸੀ ਕਿ ਇਹ "ਬੀੜ" ਜਿਥੋਂ ਉਠਾਈ ਗਈ ਸੀ, ਮੁੜ ਉਥੇ ਹੀ ਲਿਆ ਕੇ ਰੱਖ ਦਿੱਤੀ ਜਾਏ। ਸੋ, ਇਸ ਸਾਖੀ ਅਨੁਸਾਰ ਇਹ ਅੰਦਾਜ਼ਾ ਪਾਠਕ ਨੂੰ ਆਪ ਹੀ ਲਾਣਾ ਪਏਗਾ ਕਿ 'ਬੀੜ' ਮੁੜ ਸ੍ਰੀ ਹਰਿਮੰਦਰ ਸਾਹਿਬ ਵਿਚ ਰੱਖ ਦਿੱਤੀ ਗਈ ਸੀ । ਜੇ ਨਹੀਂ, ਤਾਂ ਜ਼ਬਾਨੀ ਪ੍ਰਾਪੇਗੰਡੇ ਦਾ ਕੀ ਲਾਭ ? ਬਾਬਾ ਬੁੱਢਾ ਜੀ ਗ੍ਰੰਥੀ ਤਾਂ ਮੌਜੂਦ ਹੀ ਸਨ, ਮੁੜ ਪਹਿਲੇ ਵਾਂਗ ਹੀ ਇੰਜ 'ਬੀੜ' ਤੋਂ (ਜੋ ਇਸ ਨਵੀਂ ਸਾਝੀ ਅਨੁਸਾਰ ਮਿਲਗੋਭਾ ਹੈ ਕੀ ਚੁੱਸੀ) ਬਣੀ ਦਾ ਪਰਚਾਰ ਸ਼ੁਰੂ ਹੋ ਗਿਆ । ਇਹ ਅਜਬ ਖੇਡ ਹੈ ਕਿ ਹਰ ਰੋਜ਼ ਇਸ 'ਬੀੜ' ਦਾ ਆਪ ਦਰਸ਼ਨ ਕਰਨ ਅਤੇ ਹੋਰਨਾਂ ਨੂੰ ਕਰਾਣ ਵਾਲੇ ਬਾਬਾ ਬੁੱਢਾ ਜੀ ਨੂੰ ਇਹ ਪਤਾ ਨਾ ਲੱਗ ਸਕਿਆ ਕਿ 'ਬੀੜ' ਵਿਚ ਵਾਧੂ ਲਿਖਤ ਪਾ ਦਿੱਤੀ ਗਈ ਹੈ । ਇਸ ‘ਬੀੜ' ਨੂੰ ਲਿਖਣ ਵਾਲੇ ਭਾਈ ਗੁਰਦਾਸ ਜੀ ਭੀ ਅਜੇ ਜੀਉਂਦੇ ਸਨ, ਤੇ ਇਥੋ ਅੰਮ੍ਰਿਤਸਰ ਵਿਚ ਹੀ ਰਹਿੰਦੇ ਸਨ, ਇਹਨਾਂ ਨੂੰ ਭੀ ਪਤਾ ਨਾ ਲੱਗ ਸਕਿਆ। ਦੱਸੋ, ਇਹ ਗੱਲ ਕਿਵੇਂ ਮੰਨੀ ਜਾ ਸਕੇ ?
ਜੇ ਇਸ ਨਵੀਂ ਸਾਖੀ ਦੇ ਘੜਨਹਾਰ ਸੱਜਣ ਜੀ ਇਹ ਆਖਣ ਕਿ 'ਬੀੜ' ਨੂੰ ਮੁੜ ਸ੍ਰੀ ਹਰਿਮੰਦਰ ਸਾਹਿਬ ਵਿਚ ਨਹੀਂ ਲਿਆਂਦਾ ਗਿਆ, ਤਾਂ ਬਾਬਾ ਪ੍ਰਿਥੀ ਚੰਦ ਨੇ ਫਿਰ ਹੋਰ ਕਿਹੜਾ ਪ੍ਰ ਪਗੰਡਾ ਕੀਤਾ? ਕੀ ਸ੍ਰੀ ਹਰਿਮੰਦਰ ਸਾਹਿਬ ਵਿਚ ਹੋਰ ਕੋਈ 'ਬੀੜ' ਨਹੀਂ ਲਿਆਦੀ ਗਈ ? ਕਦੇ ਸਿੱਖ ਇਤਿਹਾਸ ਨੇ ਕਿਤੇ ਐਸਾ ਜ਼ਿਕਰ ਨਹੀਂ ਕੀਤਾ। ਜਹਾਂਗੀਰ ਨੇ ਤੁਜ਼ਕ-ਜਹਾਂਗੀਰੀ ਵਿਚ ਗੁਰੂ ਦੇ ਕੇ ਮਰਵਾਣ ਦਾ ਜ਼ਿਕਰ ਤਾਂ ਕਰ ਦਿੱਤਾ ਅਰਜਨ ਸਾਹਿਬ ਨੂੰ ਤਸੀਹੇ ਹੈ, ਪਰ ਗੁਰੂ ਗ੍ਰੰਥ ਸਾਹਿਬ ਨੂੰ ਜ਼ਬਤ ਕਰਨ ਦੀ ਉਸ ਨੇ ਕੋਈ ਗੱਲ ਨਹੀਂ ਲਿਖੀ।
ਇਸ ਨਵੀਂ ਸਾਖੀ ਦੇ ਲਿਖਾਰੀ ਜੀ ਇਕ ਹੋਰ ਉਕਾਈ ਖਾ ਖਾ ਗਏ ਹਨ। ਬਾਬਾ ਪ੍ਰਿਥੀ ਚੰਦ ਜੀ ਗੁਰੂ ਅਰਜਨ ਸਾਹਿਬ ਦੇ ਸ਼ਹੀਦ ਹੋਣ ਤੋਂ
ਇਕ ਸਾਲ ਪਹਿਲਾਂ ਹੀ ਚੜ੍ਹਾਈ ਕਰ ਚੁੱਕੇ ਸਨ ।
ਇਕ ਹੋਰ ਔਕੜ-
ਇਸ ਸਾਖੀ ਉਤੇ ਸ਼ਰਧਾ ਬਣਾਣ ਦੇ ਰਾਹ ਵਿਚ ਅਜੇ ਇਕ ਹੋਰ ਔਕੜ ਹੈ । ਗੁਰੂ ਅਰਜਨ ਸਾਹਿਬ ਦੀ ਸਰੀਰਕ ਮੌਜੂਦਗੀ ਵਿਚ ਹੀ 'ਬੀੜ' ਦੇ ਕਈ ਉਤਾਰੇ ਹੋ ਚੁੱਕੇ ਹੋਏ ਸਨ । ਇਹ ਗੱਲ ਸਾਡੇ ਇਹ ਨਵੇਂ ਇਤਿਹਾਸਕਾਰ ਵੀਰ ਵੀ ਮੰਨਦੇ ਹਨ ਤੇ ਲਿਖਦੇ ਹਨ-"ਜਹਾਂ ਗੀਰ ਕੱਟੜ ਮੁਤਅੱਸਬ ਮੁਸਲਮਾਨ ਸੀ । ਉਹ ਚਾਹੁੰਦਾ ਸੀ ਕਿ ਅਕਬਰ ਵਾਲਾ 'ਦੀਨ ਇਲਾਹੀ' ਦਾ ਢੰਗ ਛੱਡ ਕੇ ਤਲਵਾਰ ਨਾਲ ਇਸਲਾਮ ਫੈਲਾਇਆ ਜਾਏ । ਗੁਰੂ ਅਰਜਨ ਸਾਹਿਬ ਜੀ ਤ੍ਰਿਲੋਕੀ ਦੇ ਸਿਆਸਤਦਾਨ ਅਤੇ ਹੋਰ ਤਰ੍ਹਾਂ ਨਾਲ ਜਾਣੀ-ਜਾਣ ਸਨ । ਉਹਨਾਂ ਨੇ ਜਾਣਿਆ ਕਿ ਅੱਗੋਂ ਸਮਾ ਬੜਾ ਭਿਆਨਕ ਜੰਗਾਂ ਜੁੱਧਾਂ ਦਾ ਆ ਰਿਹਾ ਹੈ, ਖਾਲਸਾ ਧਰਮ ਵਿਸਥਾਰਨ ਵਾਸਤੇ ਬੜੇ ਬੜੇ ਜੰਗ ਲੜਨੇ ਪੈਣਗੇ, ਉਸ ਵੇਲੇ ਬਾਣੀ ਦੀ ਸੰਭਾਲ ਮੁਸ਼ਕਲ ਹੋ ਜਾਵੇਗੀ । ਇਸ ਖ਼ਿਆਲ ਨੂੰ ਮੁਖ ਰੱਖ ਕੇ ਮਹਾਰਾਜ ਨੇ ਪਹਿਲੇ ਹੀ ਚਾਰ ਗੁਰੂ ਸਾਹਿਬਾਨ ਅਤੇ ਆਪਣੀ ਬਾਣੀ ਨੂੰ ਇਕ ਥਾਂ 'ਕੱਠਾ ਕਰਕੇ ਪੰਥੀ ਸਾਹਿਬ ਤਿਆਰ ਕੀਤੀ। ਇਸੇ ਪੋਥੀ ਦਾ ਪਰਚਾਰ ਕਰਨ ਵਾਸਤੇ ਦੂਰ ਦੁਰਾਡੇ ਉਤਾਰੇ ਕਰ ਕੇ ਭੇਜੇ ਗਏ ਸਨ ।"
ਇਥੇ ਇਹ ਸ਼ੱਕ ਉਠਦਾ ਹੈ ਕਿ ਜਹਾਂਗੀਰ ਨੇ ਸ੍ਰੀ ਹਰਿਮੰਦਰ ਸਾਹਿਬ ਵਾਲੀ 'ਬੀੜ' ਹੀ ਜ਼ਬਤ ਕੀਤੀ ਸੀ, ਜਾਂ ਸਾਰੇ ਉਤਾਰੇ ਭੀ ਜ਼ਬਤ ਕਰ ਲਏ ਸਨ । ਸਿੱਖ ਧਰਮ ਦੇ ਪਰਚਾਰ ਨੂੰ ਮੁਕਾਣ ਲਈ ਅਸਲੀ ਕਾਰੀ ਸੱਟ ਤਾਂ ਇਹੀ ਹੋ ਸਕਦੀ ਸੀ ਕਿ ਸਾਰੀਆਂ 'ਬੀੜਾਂ' ਨੂੰ ਜ਼ਬਤ ਕੀਤਾ ਹੋਵੇ । ਸਿਰਫ਼ ਇਕੱਲੀ 'ਬੀੜ' ਜ਼ਬਤ ਹੋਇਆ ਬਾਕੀ ਹੋਰ ਥਾਵਾਂ ਤ' ਪਰਚਾਰ ਕਿਵੇਂ ਬੰਦ ਹੋ ਸਕਦਾ ਸੀ ? ਤੇ, ਸਾਰੀਆਂ 'ਬੀੜਾਂ' ਦਾ ਜ਼ਬਤ ਹੋਣਾ ਸਿੱਖ ਕੰਮ ਵ ਸਤੇ ਤਾਂ ਮਹਾਨ ਪਰਲੇ ਦੇ ਸਮਾਨ ਸੀ । ਸਾਡਾ ਇਤਿਹਾਸ ਇਤਨੇ ਵੱਡੇ ਭਿਆਨਕ ਭਾਣੇ ਦਾ ਕਿਤੇ ਜ਼ਿਕਰ ਕਿਉਂ ਨਾ ਕਰ ਸਕਿਆ ?
ਵਿਚਾਰ ਦਾ ਦੂਜਾ ਪੱਖ-
ਹੱਛਾ, ਹੁਣ ਇਸ ਵਿਚਾਰ ਦਾ ਦੂਜਾ ਪੱਖ ਲਈਏ । ਫ਼ਰਜ਼ ਕਰ ਲਉ ਕਿ ਬਾਬਾ ਪ੍ਰਿਥੀ ਚੰਦ ਜੀ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੇ ਪਿਛੋਂ ਭੀ ਅਜੇ ਜੀਉਂਦੇ ਸਨ । ਤੇ, ਇਹ ਭੀ ਮੰਨ ਲਉ ਕਿ ਜਹਾਂਗੀਰ ਨੇ ਗੁਰੂ ਗ੍ਰੰਥ ਸਾਹਿਬ ਦੀ 'ਬੀੜ' ਜ਼ਬਤ ਕਰ ਲਈ ਸੀ । ਇਹ ਭੀ ਮੰਨ ਲਈਏ ਕਿ ਬਾਬਾ ਪ੍ਰਿਥੀ ਚੰਦ ਨੇ ਜਹਾਂਗੀਰ ਪਾਸੋਂ 'ਬੀੜ' ਵਾਪਸ ਲੈ ਕੇ ਇਸ ਵਿਚ ਭਗਤਾਂ ਆਦਿਕ ਦੀ ਬਾਣੀ ਦਰਜ ਕਰ ਦਿੱਤੀ ਸੀ । ਪਰ, ਜੇ ਸਿਰਫ਼ ਸ੍ਰੀ ਹਰਿਮੰਦਰ ਸਾਹਿਬ ਵਾਲੀ 'ਬੀੜ' ਹੀ ਜ਼ਬਤ ਹੋਈ ਸੀ ਤਾਂ ਬਾਬਾ ਪ੍ਰਿਥੀ ਚੰਦ ਭਗਤਾਂ ਦੀ ਬਾਣੀ ਸਿਰਫ਼ ਇਸੇ 'ਬੀੜ' ਵਿਚ ਦਰਜ ਕਰ ਸਕੇ ਹੋਣਗੇ । ਬਾਕੀ ਉਤਾਰਿਆਂ ਵਿਚ ਭਗਤ-ਬਾਣੀ ਆਦਿਕ ਕਿਵੇਂ ਜਾ ਪਹੁੰਚੀ ? ਚਲੋ, ਨਵੀਂ ਸਾਖੀ ਵਾਲੇ ਵੀਰ ਨੂੰ ਇਸ ਅੰਕੜ ਵਿਚੋਂ ਕੱਢਣ ਲਈ ਇਹ ਭੀ ਮੰਨ ਲਈਏ ਕਿ ਸਾਰੀਆਂ 'ਬੀੜਾਂ' ਹੀ ਜ਼ਬਤ ਹੋ ਗਈਆਂ ਸਨ, ਤੇ, ਬਾਬਾ ਪ੍ਰਿਥੀ ਚੰਦ ਨੇ ਸਭਨਾਂ ਵਿਚ ਹੀ ਭਗਤ-ਬਾਣੀ ਦਰਜ ਕਰ ਦਿੱਤੀ । ਜਹਾਂਗੀਰ ਦੇ ਹੱਕ ਵਿਚ ਪ੍ਰਾਪੇਗੰਡਾ ਕਰਨ ਵਾਸਤੇ ਪ੍ਰਿਥੀ ਚੰਦ ਜੀ ਨੇ ਇਹ ਸਭ 'ਬੀੜਾਂ' ਅਸਲ ਟਿਕਾਣਿਆਂ ਤੇ ਵਾਪਸ ਭੀ ਕਰ ਦਿੱਤੀਆਂ ਹੋਣਗੀਆਂ, ਕਿਉਂਕਿ ਇਕ ਪਾਸੇ ਸਿੱਖਾਂ ਦਾ ਜੋਸ਼ ਮੱਠਾ ਕਰਨਾ ਸੀ, ਦੂਜੇ ਪਾਸੇ, ਸਿੱਖ ਕੰਮ ਵਿਚ ਹਿੰਦੂ ਮਤ ਤੇ ਇਸਲਾਮ ਫੈਲਾਣਾ ਸੀ। ਕਿਹਾ ਅਜਬ ਕੌਤਕ ਹੈ ਕਿ ਕਿਸੇ ਸਿੱਖ ਨੂੰ ਪਤਾ ਨਾ ਲੱਗ ਸਕਿਆ ਕਿ ਗੁਰਬਾਣੀ ਵਿਚ ਮਿਲਾਵਟ ਕਰ ਦਿੱਤੀ ਗਈ ਹੈ । ਸ਼ਾਇਦ ਬਾਦਸ਼ਾਹ ਵਲੋਂ ਸਿਰਫ਼ ਮੱਥੇ ਟੇਕਣ ਦੀ ਹੀ ਆਗਿਆ ਮਿਲੀ ਹੋਵੇ, ਪਾਠ ਕਰਨ ਵਲੋਂ ਅਜੇ ਭੀ ਵਰਜਿਆ ਹੋਇਆ ਹੀ ਹੋਵੇ ।
ਸੁਖ ! ਇਹ ਮੰਨ ਲਈਏ ਕਿ ਬਾਬਾ ਪ੍ਰਿਥੀ ਚੰਦ ਜੀ ਸ੍ਰੀ ਹਰਿਮੰਦਰ ਸਾਹਿਬ ਵਾਲੀ 'ਬੀੜ' ਵਿਚ ਅਤੇ ਸਾਰੇ ਉਤਾਰਿਆਂ ਵਿਚ ਕਾਮਯਾਬੀ ਨਾਲ ਭਗਤ-ਬਾਣੀ ਆਦਿਕ ਦਰਜ ਕਰਾ ਸਕੇ । ਫਿਰ, ਇਨ੍ਹਾਂ ਨੂੰ ਉਹ ਅਸਲ ਟਿਕਾਣਿਆਂ ਤੇ ਭੀ ਭੇਜ ਸਕੇ । ਕਿਸੇ ਨੂੰ ਇਹ ਪਤਾ ਭੀ ਨਾ ਲਗ ਸਕਿਆ ਕਿ ਬਾਣੀ ਵਿਚ ਕੋਈ ਮਿਲਾਵਟ ਹੋ ਗਈ ਹੈ ।
ਮਿਲਾਵਟ ਕਿਵੇਂ ਕੀਤੀ ਗਈ-
ਹੁਣ ਅਖੀਰ ਤੇ ਇਕ ਗੱਲ ਵਿਚਾਰਨ ਵਾਲੀ ਰਹਿ ਗਈ ਹੈ ਕਿ ਪ੍ਰਿਥੀ ਚੰਦ ਜੀ ਨੇ ਭਗਤ-ਬਾਣੀ ਕਿਸ ਤਰੀਕੇ ਨਾਲ ਕਿੱਥੇ ਕਿੱਥੇ ਦਰਜ ਕੀਤੀ । ਇਸ ਬਾਰੇ ਸਾਖੀ-ਕਾਰ ਜੀ ਆਪ ਹੀ ਲਿਖਦੇ ਹਨ-'ਛਾਪੇ ਦੀਆਂ ਬੀੜਾਂ ਵਿਚ ਭੀ ਭਗਤ-ਬਾਣੀ ਗੁਰੂ ਮਹਾਰਾਜ ਦੀ ਬਾਣੀ ਤੋਂ ਬਾਅਦ ਵਿਚ ਦਰਜ ਹੈ । ਉਸ ਦੇ ਅੰਗਾਂ ਦੀ ਗਿਣਤੀ ਭੀ ਵਖਰੀ ਹੈ। ਕਿਸੇ ਗੁਰੂ ਸਾਹਿਬ ਵਲੋਂ 'ਸੁਧ ਕੀਚੇ' ਦੀ ਸੰਗਿਆ ਨਹੀਂ ਦਿੱਤੀ ਗਈ ਹੈ ।"
ਸੋ, ਸਾਡੇ ਵੀਰ ਦੀ ਖੋਜ ਅਨੁਸਾਰ ਸਾਰੀ ਭਗਤ-ਬਾਣੀ ਸਤਿਗੁਰੂ ਜੀ ਦੀ ਬਾਣੀ ਤੋਂ ਪਿਛੋਂ ਦਰਜ ਕੀਤੀ ਗਈ ਹੈ । ਠੀਕ ਹੈ, ਅਖ਼ੀਰ ਤੇ ਹੀ ਹੋ ਸਕਦੀ ਸੀ । ਕਈ ਪਾਠਕਾਂ ਨੂੰ ਸ਼ਾਇਦ ਲਫ਼ਜ਼ 'ਸੁਧ ਕੀਚੇ' ਦੀ ਵਿਆਖਿਆ ਦੀ ਲੋੜ ਹੋਵੇ । ਉਹਨਾਂ ਦੀ ਸਹੂਲਤ ਵਾਸਤੇ ਇਸ ਬਾਰੇ ਥੋੜੀ ਕੁ ਵਿਚਾਰ ਪੇਸ਼ ਕਰਨੀ ਜ਼ਰੂਰੀ ਜਾਪਦੀ ਹੈ । ਸਾਰੀ ਬਾਣੀ ਰਾਗਾ ਅਨੁਸਾਰ ਵੰਡੀ ਹੋਈ ਹੈ । ਹਰੇਕ ਰਾਗ ਵਿਚ ਪਹਿਲਾਂ 'ਸ਼ਬਦ', ਫਿਰ 'ਅਸ਼ਟਪਦੀਆਂ', ਫਿਰ 'ਛੰਤ' ਅਤੇ ਫਿਰ 'ਵਾਰ' ਹੈ । 'ਸ਼ਬਦ', 'ਅਸ਼ਟਪਦੀਆਂ' ਆਦਿਕ ਦੀ ਤਰਤੀਬ ਭੀ ਨੇਮ-ਅਨੁਸਾਰ ਹੈ, ਪਹਿਲਾਂ ਮਹਲਾ ਪਹਿਲਾ, ਫਿਰ ਤੀਜਾ, ਚੌਥਾ ਅਤੇ ਪੰਜਵਾਂ ਹੈ । ਕਈ 'ਵਾਰਾਂ' ਦੇ ਖ਼ਤਮ ਹੋਣ ਤੇ ਲਫ਼ਜ਼ 'ਸੁਧ' ਜਾਂ 'ਸੁਧ ਕੀਚ' ਆਉਂਦਾ ਹੈ । ਸਾਖੀ-ਕਾਰ ਜੀ ਦਾ ਭਾਵ ਇਹ ਹੈ ਕਿ ਭਗਤ-ਬਾਣੀ 'ਵਾਰਾਂ' ਦੇ ਅਖ਼ੀਰ ਤੇ ਦਰਜ ਕੀਤੀ ਗਈ ਹੈ। ਆਖਦੇ ਭੀ ਠੀਕ ਹਨ। ਸਤਿਗੁਰੂ ਜੀ ਦੇ ਸ਼ਬਦਾਂ ਦੇ ਵਿਚਕਾਰ ਤਾਂ ਭਗਤਾਂ ਦੇ ਸ਼ਬਦ ਦਰਜ ਹ ਹੀ ਨਹੀਂ ਸਕਦੇ ਸਨ, ਕਿਉਂਕਿ ਗੁਰੂ ਸਾਹਿਬ ਨੇ ਸਭ ਸ਼ਬਦਾ ਦੀ ਗਿਣਤੀ ਭੀ ਨਾਲੋ ਨਾਲ ਲਿਖੀ ਹੋਈ ਹੈ । ਗਿਣਤੀ ਵਿਚ ਫ਼ਰਕ ਪਿਆ, ਜਾਂ ਹਿੰਦਸੇ ਕੱਟਿਆਂ ਪ੍ਰਿਥੀ ਚੰਦ ਜੀ ਦਾ ਸਾਰਾ ਪਾਜ ਉੱਘੜ ਜਾਣਾ ਸੀ । ਇਸੇ ਤਰ੍ਹਾਂ 'ਵਾਰਾਂ’ ਦੇ ਅੰਦਰ ਭੀ ਭਗਤਾਂ ਦੇ ਸ਼ਬਦ ਲੁਕਾਏ ਨਹੀਂ ਜਾ ਸਕਦੇ ਸਨ, ਕਿਉਂਕਿ 'ਵਾਰਾਂ' ਤਾਂ ਹਨ ਹੀ ਨਿਰੇ ਸਲੋਕ ਅਤੇ ਪਉੜੀਆਂ। ਸੋ, ਪ੍ਰਿਥੀ ਚੰਦ ਜੀ ਨੇ ਚੰਗੀ ਸਿਆਣਪ ਤੋਂ ਕੰਮ ਲਿਆ ਕਿ ਭਗਤਾਂ ਦੇ ਸਾਰੇ ਸ਼ਬਦ ਤੇ
ਸਲੋਕ ਗੁਰੂ ਮਹਾਰਾਜ ਦੀ ਬਾਣੀ ਦੇ ਅਖ਼ੀਰ ਦਰਜ ਕੀਤੇ । ਕਈ ਅਜਬ ਗੱਲ ਨਹੀਂ ਕਿ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਅਤੇ ਹੋਰ ਸੱਜਣਾਂ ਨੇ, ਜਿਨ੍ਹਾਂ ਪਾਸ 'ਬੀੜ' ਦੇ ਉਤਾਰੇ ਸਨ, 'ਵਾਰ' ਤੋਂ ਅਗਾਂਹ ਬਾਕੀ ਦੇ ਪੱਤਰੇ ਕਦੇ ਫੇਲ ਕੇ ਹੀ ਨਾ ਵੇਖੇ ਹੋਣ, ਤੇ ਇਸੇ ਵਾਸਤੇ ਇਹ ਮਿਲਾਵਟ ਲੁਕੀ ਰਹੀ।
ਨਵੀਆਂ ਉਲਝਣਾਂ-
ਪਰ ਇਤਨਾ ਕੁਝ ਮੰਨ ਲਿਆਂ ਭੀ ਸਾਡੇ ਵੀਰ ਦੀ ਸਾਖੀ ਸਿਰੇ ਨਹੀਂ ਚੜ੍ਹ ਸਕਦੀ । ਕਈ ਉਲਝਣਾਂ ਪੈ ਗਈਆਂ ਹਨ । ਆਓ, ਇਕ ਇਕ ਕਰ ਕੇ ਵੇਖੀਏ ।
ਸਾਖੀ-ਕਾਰ ਸੱਜਣ ਜੀ ਲਿਖਦੇ ਹਨ-"ਇਤਿਹਾਸ ਦੇ ਜਾਣੂ ਚੰਗੀ ਤਰ੍ਹਾਂ ਜਾਣਦੇ ਹਨ ਕਿ ਭਾਈ ਗੁਰਦਾਸ ਜੀ ਦੇ ਕਾਂਸ਼ੀ ਆਉਣ ਤੋਂ ਪਹਿਲਾਂ ਭਗਤ-ਰਚਨਾ ਪੰਜਾਬ ਅੰਦਰ ਆ ਗਈ, ਤੀਜੇ ਪਾਤਿਸ਼ਾਹ ਦੇ ਨੋਟ ਸਾਫ਼ ਜ਼ਾਹਰ ਕਰਦੇ ਹਨ ਕਿ ਭਗਤ-ਰਚਨਾ ਉਤੇ ਤੀਜੇ ਗੁਰੂ ਜੀ ਨੇ ਟੀਕਾ-ਟਿੱਪਣੀ ਕਰ ਕੇ ਨਂਟ ਦਿੱਤੇ ।.... ਇਹ ਨੋਟ ਭੀ ਮ: ੩ ਦੇ ਸਿਰਲੇਖ ਹੇਠਾਂ ਮਿਲਦੇ ਹਨ ।" ਫ਼ਰੀਦ ਜੀ ਦੇ ਸਲੋਕਾ ਦਾ ਜ਼ਿਕਰ ਕਰਦਿਆਂ ਇਹ ਵੀਰ ਲਿਖਦਾ ਹੈ-"ਮੌਜੂਦਾ ਬੀੜ ਵਿਚ ਆਪ ਜੀ ਦੇ ਚਾਰ ਸ਼ਬਦ ਅਤੇ ੧੩੦ ਸਲੋਕ ਹਨ । ਕਈਆਂ ਸਲੋਕਾਂ ਪਰ ਤੀਜੇ ਅਤੇ ਪੰਜਵੇਂ ਗੁਰੂ ਜੀ ਵਲ ਨੋਟ ਭੀ ਦਿੱਤੇ ਗਏ ਹਨ।"
ਅਤੇ, "ਕਈ ਥਾਂ ਗੁਰੂ ਸਾਹਿਬਾਨ ਵਲੋਂ ਨੋਟ ਹੋਏ ਹਨ, ਜਿਸ ਤੋਂ ਸਾਬਤ ਹੁੰਦਾ ਹੈ ਕਿ ਗੁਰੂ ਸਾਹਿਬਾਨ ਨੇ ਭਗਤਾਂ ਦਾ ਸਿੱਧਾਂਤ ਕਮਜ਼ੋਰ ਤੇ ਉਣਾ ਸਮਝਿਆ ਹੈ ।"
ਲਉ, ਹੁਣ ਇਸ ਉਪਰਲੀ ਲਿਖਤ ਨੂੰ ਕਸਵੱਟੀ ਤੇ ਪਰਖ ਵੇਖੀਏ । ਸਤਿਗੁਰੂ ਜੀ ਦੇ ਜਿਨ੍ਹਾਂ ਸਲੋਕਾਂ ਬਾਰੇ ਸਾਡਾ ਵੀਰ ਜ਼ਿਕਰ ਕਰਦਾ ਹੈ; ਉਹ ਤਿੰਨ ਕਿਸਮ ਦੇ ਸਨ-ਇਕ ਉਹ ਜਿਨ੍ਹਾਂ ਵਿਚ ਲਫ਼ਜ਼ 'ਨਾਨਕ' ਆਉਂਦਾ ਹੈ, ਦੂਜੇ ਉਹ ਜਿਨ੍ਹਾਂ ਵਿਚ ਲਫ਼ਜ਼ 'ਫਰੀਦ' ਮਿਲਦਾ ਹੈ, ਤੇ,
ਤੀਜੇ ਉਹ ਜਿਨ੍ਹਾਂ ਵਿਚ ਕੋਈ ਵੀ ਨਾਮ ਨਹੀਂ, ਜਿਵੇਂ ਕਿ 'ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥ ਇਕਿ ਜਾਗੰਦੇ ਨਾ ਲਹੰਨਿ ਇਕਨਾ ਸੁਤਿਆ ਦੇਇ ਉਠਾਲਿ ॥ ਇਹ ਤੀਜੀ ਕਿਸਮ ਦੇ ਸਲੋਕ 'ਵਾਰਾਂ' ਵਿਚ ਭੀ ਦਰਜ ਹਨ, ਉੱਥੇ ਸਿਰ-ਲੇਖ ਵਿਚ ਇਹਨਾਂ ਦੇ 'ਮਹਲੇ' ਦਾ ਅੰਕ ਭੀ ਦਿੱਤਾ ਹੋਇਆ ਹੈ । ਅਸਾਂ ਪਹਿਲੀਆਂ ਦੋ ਕਿਸਮਾਂ ਦੇ ਸਲੋਕਾਂ ਉੱਤੇ ਹੀ ਵਿਚਾਰ ਕਰਨੀ ਹੈ। ਇਹ ਸਲੋਕ ਸਿਰਫ ਕਬੀਰ ਜੀ ਅਤੇ ਫਰੀਦ ਜੀ ਦੇ ਸਲੋਕਾਂ ਵਿਚ ਹੀ ਦਰਜ ਹਨ, ਗੁਰੂ ਗ੍ਰੰਥ ਸਾਹਿਬ ਵਿਚ ਹੋਰ ਕਿਤੇ ਨਹੀਂ ਹਨ । ਇਹਨਾਂ ਵਿਚੋਂ ਦੂਜੀ ਕਿਸਮ ਦੇ ਸਲੋਕਾਂ ਵਿਚੋਂ ਨਮੂਨੇ ਵਜੋਂ ਪੜ੍ਹੋ ਹੇਠ-ਲਿਖੇ ਸਲੋਕ :
ਮ:੩
(੧) ਇਹੁ ਤਨੁ ਸਭ ਰਤੁ ਹੈ ਰਤੁ ਬਿਨੁ ਤਨੁ ਨ ਹੋਇ ॥
ਜੋ ਸਹ ਰਤੇ ਆਪਣੇ ਤਿਤੁ ਤਨਿ ਲੋਭੁ ਰਤੁ ਨ ਹੋਇ ॥
ਭੈ ਪਇਐ ਤਨੁ ਖੀਣੁ ਹੋਇ ਲੰਭੁ ਰਤੁ ਵਿਚਹੁ ਜਾਇ ॥
ਜਿਉ ਬੈਸੰਤਰਿ ਧਾਤੁ ਸੁਧੁ ਹੋਇ
ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ ॥
ਨਾਨਕ ਤੇ ਜਨ ਸੋਹਣੇ ਜੋ ਰਤੇ ਹਰਿ ਰੰਗੁ ਲਾਇ ॥੫੨॥
(੨) ਕਾਇ ਪਟੋਲਾ ਪਾੜਤੀ, ਕੰਮਲੜੀ ਪਹਿਰੇਇ ॥
ਨਾਨਕ ਘਰ ਹੀ ਬੈਠਿਆ ਸਹੁ ਮਿਲੈ ਜੇ ਨੀਅਤਿ ਰਾਸਿ ਕਰੇਇ
(ਓ)
ਹੁਣ ਸਾਖੀ-ਕਾਰ ਵੀਰ ਦੀ ਸਾਖੀ ਮੰਨਣ ਦੇ ਰਾਹ ਵਿਚ ਇਹ ਔਕੜ ਆ ਪਈ ਹੈ ਕਿ ਇਹ ਸਲੋਕ ਸਿਰਫ਼ ਫ਼ਰੀਦ ਜੀ ਦੇ ਸਲੋਕਾਂ ਵਿਚ ਹੀ ਦਰਜ ਹਨ, ਹੋਰ ਕਿਤੇ ਨਹੀਂ । ਤੇ, ਇਹ ਹਨ ਭੀ ਫ਼ਰੀਦ ਜੀ ਦੇ ਸਲੋਕਾਂ ਦੇ ਸੰਬੰਧ ਵਿਚ ਹੀ । ਜਦੋਂ ਬਾਬਾ ਪ੍ਰਿਥੀ ਚੰਦ ਨੇ ਭਗਤ- ਬਾਣੀ 'ਬੀੜ' ਦੇ ਅਖ਼ੀਰ ਤੇ ਦਰਜ ਕਰਾਈ, ਤਾਂ ਇਹ ਸਲੋਕ ਉਹਨਾਂ 'ਬੀੜ' ਦੇ ਕਿਸ ਹਿੱਸੇ ਵਿਚੋਂ ਲਏ ? ਓਸ ਥਾਂ ਤੋਂ ਮਿਟਾ ਕੇ ਭਗਤਾਂ
ਦੇ ਸਲੋਕਾਂ ਵਿਚ ਕਿਵੇਂ ਲਿਆਂਦੇ ਗਏ ? ਜਿਥੋਂ ਮਿਟਾਏ ਗਏ ਹਨ, ਕੀ ਉਥੇ ਹੜਤਾਲ ਫਿਰੀ ਹੋਈ ਹੈ ਜਾਂ ਸਿਆਹੀ ਨਾਲ ਮੁੱਦੇ ਗਏ ਹਨ ? ਪਰ ਉਸ ਅਸਲ ਥਾਂ ਤੋਂ ਮਿਟਾਣ ਦੀ ਕੀ ਲੋੜ ਪਈ ? ਜੇ ਇਹ ਸਲੋਕ ਫ਼ਰੀਦ ਜੀ ਦੇ ਕਿਸੇ ਖ਼ਿਆਲ ਦੇ ਖੇਡਣ ਵਾਸਤੇ ਹਨ, ਤਾਂ ਬਾਬਾ ਪ੍ਰਿਥੀ ਚੰਦ ਨੇ ਖੰਡਣ ਕਿਉਂ ਕਰਨਾ ਸੀ ? ਉਸ ਨੇ ਤਾਂ ਸਗੋਂ ਭੁਲੇਖੇ ਵਧਾਣੇ ਸਨ, ਕਿਉਂਕਿ ਭੁਲੇਖੇ ਵਧਾਣ ਵਾਸਤੇ ਹੀ ਇਹ ਸਾਰਾ ਉੱਦਮ ਕੀਤਾ ਗਿਆ ਸੀ । ਅਜੇ ਤਕ ਕੋਈ ਭੀ ਐਸੀ ਲਿਖਤੀ ਬੀੜ ਵੇਖਣ ਵਿਚ ਨਹੀਂ ਆਈ, ਜਿਸ ਵਿਚ ਇਹ ਸਲੋਕ ਸਤਿਗੁਰੂ ਜੀ ਦੀ ਆਪਣੀ ਬਾਣੀ ਵਿਚ ਭੀ ਦਰਜ ਹੋਣ ।
ਇਹੀ ਹਾਲ ਪਹਿਲੀ ਕਿਸਮ ਦੇ ਸਲੋਕਾਂ ਬਾਰੇ ਹੈ । ਇਹ ਸਲੋਕ ਤਾਂ ਸਗੋਂ ਇਹ ਸਾਬਤ ਕਰ ਰਹੇ ਹਨ ਕਿ ਭਗਤਾਂ ਦੀ ਬਾਣੀ ਗੁਰੂ ਅਮਰਦਾਸ ਜੀ ਪਾਸ ਮੌਜੂਦ ਸੀ, ਕਿਉਂਕਿ ਉਹ ਪਰਤੱਖ ਤੌਰ ਤੇ ਫ਼ਰੀਦ ਦਾ ਨਾਮ ਵਰਤ ਰਹੇ ਹਨ ।
(ਅ)
ਹੁਣ ਪਾਠਕਾਂ ਦੇ ਸਾਹਮਣੇ ਭੈਰਉ ਰਾਗ ਦੇ ਸ਼ਬਦਾਂ ਦੀ ਗਿਣਤੀ ਤੋਂ ਤਰਤੀਬ ਰੱਖਣ ਦੀ ਲੋੜ ਪਈ ਹੈ। ਇਸ ਗਿਣਤੀ ਤੋਂ ਪਾਠਕ ਆਪੇ ਵੇਖ ਲੈਣਗੇ ਕਿ ਸਾਡਾ ਵੀਰ ਇਸ ਨਵੀਂ ਸਾਖੀ ਦੇ ਘੜਨ ਵਿਚ ਰਤਾ ਭੀ ਕਾਮਯਾਬ ਨਹੀਂ ਹੋ ਸਕਿਆ । ੧੪੩੦ ਪੰਨੇ ਵਾਲੀ 'ਬੀੜ' ਦੇ ਪੰਨਾ ੧੧੨੫ ਤੋਂ ਸ਼ੁਰੂ ਕਰੋ । ਪੰਨਾ ਨੰ: ੧੧੨੭ ਦੇ ਅਖ਼ੀਰ ਵਿਚ ਅਖੀਰਲਾ ਅੰਕ ਹੈ ੮ । ਭੈਰਉ ਰਾਗ ਵਿਚ ਇਹ ੮ ਸ਼ਬਦ ਗੁਰੂ ਨਾਨਕ ਸਾਹਿਬ ਦੇ ਹਨ । ਪੰਨਾ ੧੧੩੩ ਦੇ ਅਖ਼ੀਰ ਵਿਚ ਹੈ ਅੰਕ ੨੧। ਇਹ ੨੧ ਸ਼ਬਦ ਗੁਰੂ ਅਮਰਦਾਸ ਜੀ ਦੇ ਹਨ । ਪਾਠਕ ਆਪਣੀ ਤਸੱਲੀ ਕਰ ਲੈਣ । ਪੰਨਾ ੧੧੩੬ ਦੀ ਤੀਜੀ ਪੰਗਤੀ ਦੇ ਅਖੀਰ ਵਿਚ ੭ ਹੈ । ਇਹ ੭ ਸ਼ਬਦ ਗੁਰੂ ਰਾਮਦਾਸ ਜੀ ਦੇ ਹਨ । ਪੰਨਾ ੧੧੫੩ ਦੀ ਅਠਵੀਂ ਪੰਕਤੀ ਵਿਚ ਅੰਕ ਹੈ ੫੭ । ਇਹ ੫੭ ਸ਼ਬਦ ਗੁਰੂ ਅਰਜਨ ਸਾਹਿਬ ਦੇ ਹਨ, ਜਿਨ੍ਹਾਂ ਦੀ ਵੰਡ ਇਉਂ ਹੈ : ਘਰੁ ੧-੧੩।
ਘਰੁ ੨-੪੩ । ਘਰੁ ੩-੧। ਜੋੜ-੫੭ । ਇਸ ਅੰਠ ਨੰ: ੫੭ ਤੋਂ ਅਗਾਂਹ ਸਾਰੇ ਗੁਰ-ਵਿਅਕਤੀਆਂ ਦੇ ਸ਼ਬਦਾਂ ਦਾ ਜੋੜ ਫਿਰ ਦੁਹਰਾਇਆ ਗਿਆ ਹੈ-
ਮਹਲਾ ੧-੮
ਮਹਲਾ ੩-੨੧
ਮਹਲਾ ੪- ੭
ਮਹਲਾ ੫-੫੭
ਕੁਲ ਜੋੜ ੯੩
ਹੁਣ ਪੰਨਾ ੧੧੩੬ ਉੱਤੇ ਸਿਰ-ਲੇਖ "ਮਹਲਾ ੫ ਘਰੁ ੧" ਦੇ ਹੇਠ ਤੀਜਾ ਸ਼ਬਦ ਗਹੁ ਨਾਲ ਵੇਖੋ । ਇਸ ਦਾ ਭੀ ਸਿਰ-ਲੇਖ ਇਹੀ "ਮਹਲਾ ੫" ਹੈ; ਪਰ ਇਸ ਦੀਆਂ ਅਖ਼ੀਰਲੀਆਂ ਤੁਕਾਂ ਇਉਂ ਹਨ-
"ਕਹੁ ਕਬੀਰ ਇਹੁ ਕੀਆ ਵਖਾਨਾ ॥
ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥"
ਸਾਡੇ ਵਾਸਤੇ ਤਾਂ ਸ਼ਰਧਾ ਦਾ ਪੱਧਰਾ ਰਸਤਾ ਹੈ ਕਿ ਚੁੰਕਿ ਇਸ ਸ਼ਬਦ ਦਾ ਸਿਰ-ਲੇਖ ਹੈ "ਭੈਰਉ ਮਹਲਾ ੫", ਇਸ ਵਾਸਤੇ ਇਹ. ਸ਼ਬਦ ਗੁਰੂ ਅਰਜਨ ਸਾਹਿਬ ਦਾ ਹੈ । ਅਗਾਂਹ ਇਹ ਵੱਖਰਾ ਸਵਾਲ ਹੈ ਕਿ ਗੁਰੂ ਅਰਜਨ ਸਾਹਿਬ ਨੇ ਲਫ਼ਜ਼ 'ਨਾਨਕ' ਦੇ ਥਾਂ ‘ਕਬੀਰ’ ਕਿਉਂ ਵਰਤਿਆ । ਇਸ ਦਾ ਉੱਤਰ ਅਸਾਂ ਭਗਤ ਕਬੀਰ ਜੀ ਦੀ ਬਾਣੀ ਦੇ ਟੀਕੇ ਵਿਚ ਦਿੱਤਾ ਹੈ। ਇਥੇ ਅਸ਼ਾਂ ਸਿਰਫ ਇਹ ਦੱਸਣਾ ਹੈ ਕਿ ਸਾਖੀ-ਕਾਰ ਵੀਰ ਵਾਸ਼ਤੇ ਉਸ ਦੀ ਨਵੀਂ ਸਾਖੀ ਦੇ ਰਾਹ ਵਿਚ ਭਾਰੀ ਅੰਕੜ ਆ ਪਈ ਹੈ । ਕੀ ਤੁਸੀਂ ਇਸ ਸ਼ਬਦ ਨੂੰ ਗੁਰੂ ਅਰਜਨ ਸਾਹਿਬ ਦਾ ਨਹੀਂ ਮੰਨਦੇ ? ਇਸ ਦਾ ਸਿਰ-ਲੇਖ ਭੀ ਹੈ "ਮਹਲਾ ੫' ਤੇ, ਇਹ ਦਰਜ ਭੀ ਹੈ "ਮਹਲਾ ੫ ਦੇ ਸ਼ਬਦਾਂ ਵਿਚ । ਲਫਜ਼ 'ਨਾਨਕ' ਦੇ ਥਾਂ ਲਫ਼ਜ਼ 'ਕਬੀਰ' ਵਰਤਿਆ ਜਾਣਾ ਦੱਸਦਾ ਹੈ ਕਿ ਗੁਰੂ ਅਰਜਨ ਸਾਹਿਬ ਕਬੀਰ ਜੀ ਦੇ ਸੰਬੰਧ ਵਿਚ ਕੁਝ ਆਖ ਰਹੇ ਹਨ, ਤੇ, ਇਹ ਗੱਲ ਤਦੋਂ ਹੀ ਹੋ ਸਕਦੀ ਹੈ ਜੇ ਉਹਨਾਂ ਕਬੀਰ ਜੀ ਦੀ ਬਾਣੀ ਸ੍ਰੀਕਾਰ ਕੀਤੀ ਹੋਈ
ਹੋਵੇ । ਪਰ ਜੇ ਤੁਸੀਂ ਅਜੇ ਵੀ ਇਸ ਸ਼ਬਦ ਨੂੰ ਕਬੀਰ ਜੀ ਦੀ ਹੀ ਰਚਨਾ ਮੰਨਦੇ ਹੋ, ਤੇ, ਇਹ ਭੀ ਆਖਦੇ ਹੋ ਕਿ ਭਗਤ-ਬਾਣੀ ਬਾਬਾ ਪ੍ਰਿਥੀ ਚੰਦ ਨੇ ਦਰਜ ਕੀਤੀ ਸੀ, ਤਾਂ ਦੱਸ, ਕਬੀਰ ਜੀ ਦਾ ਇਹ ਸ਼ਬਦ ਇਥੇ ਗੁਰੂ ਸਾਹਿਬ ਦੇ ਸ਼ਬਦਾਂ ਅਖੀਰਲਾ ਅੰਕ ੯੩ ਵਿਚ ਕਿਵੇਂ ਦਰਜ ਹੋ ਸਕਿਆ ? ਗਿਣਤੀ ਦਾ ਕਿਵੇਂ ਭੰਨਗੇ ? ਨਿਰਾ ਇਹ ਇਕੱਲਾ ਅੰਕ ਨਹੀਂ ਇਸ ਸ਼ਬਦ ਤੋਂ ਲੈ ਕੇ ਅਖੀਰ ਤਕ ਸਾਰੇ ਅੰਕ ਹੀ ਤੋੜਨੇ ਪੈਣਗੇ । ਤੇ, ਸਾਰੀਆਂ ਪੁਰਾਣੀਆਂ 'ਬੀੜਾਂ' ਵੇਖੋ, ਜੇ ਬਾਬਾ ਪ੍ਰਿਥੀ ਚੰਦ ਨੇ ਦਰਜ ਕੀਤਾ ਹੁੰਦਾ, ਤਾਂ ਅੰਕ ੯੩ ਦੇ ਥਾਂ ਪਹਿਲਾਂ ਇਸ ਤੋਂ ਪਹਿਲੇ ਸਾਰੇ ਅੰਕ ਭੀ ਭੰਨੇ ਹੋਏ ਅੰਕ ੯੨ ਹੁੰਦਾ, ਇਸੇ ਤਰ੍ਹਾਂ ਹੁੰਦੇ । ਪਰ ਕਿਸੇ ਭੀ 'ਬੀੜ' ਵਿਚ ਇਹ ਗੱਲ ਨਹੀਂ ਮਿਲਦੀ । ਸਿੱਧੀ ਗੱਲ ਹੈ ਕਿ ਭਗਤ-ਬਾਣੀ ਆਦਿਕ ਬਾਬਾ ਪ੍ਰਿਥੀ ਚੰਦ ਨੇ ਜਾਂ ਕਿਸੇ ਹੋਰ ਨੇ ਗੁਰੂ ਅਰਜਨ ਸਾਹਿਬ ਤੋਂ ਪਿਛੋਂ ਦਰਜ ਨਹੀਂ ਕੀਤੀ। ਸਤਿਗੁਰੂ ਜੀ ਆਪ ਹੀ ਦਰਜ ਕਰ ਗਏ ਸਨ ।
(ੲ)
ਅਸਾਂ ਪਾਠਕਾਂ ਦੇ ਸਾਹਮਣੇ ਅਜੇ ਇਕ ਹੋਰ ਪ੍ਰਮਾਣ ਪੇਸ਼ ਕਰਨਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ੨੨ 'ਵੀਰਾਂ' ਹਨ, ਜਿਨ੍ਹਾਂ ਵਿਚੋਂ ਦੋ ਐਸੀਆਂ ਹਨ ਜਿਨ੍ਹਾਂ ਦੀਆਂ ਪਉੜੀਆਂ ਦੇ ਨਾਲ ਕੋਈ ਵੀ ਸਲੋਕ ਨਹੀਂ ਹੈ : ਸੱਤੇ ਬਲਵੰਡ ਦੀ ਵਾਰ ਅਤੇ ਬਸੰਤ ਕੀ ਵਾਰ ਮ: ੫। ਬਾਕੀ ੨੦ 'ਵਾਰਾਂ' ਦੀ ਹਰੇਕ ਪਉੜੀ ਦੇ ਨਾਲ ਘਟ ਤੋਂ ਘਟ ਦੋ ਸਲੋਕ ਦਰਜ ਹਨ । ਕਿਤੇ ਇਕ ਥਾਂ ਭੀ ਇਸ ਨੇਮ ਦਾ ਉਲੰਘਣ ਨਹੀਂ ਹੈ । ਹੁਣ ਪਾਠਕ ਸੱਜਣ ਹੇਠ-ਲਿਖੀਆਂ ਤਿੰਨ ਵਾਰਾਂ ਨੂੰ ਗਹੁ ਨਾਲ ਪੜ੍ਹਨ- ਗੂਜਰੀ ਕੀ ਵਾਰ ਮ: ੩, ਬਿਹਾਗੜੇ ਕੀ ਵਾਰ ਮ: ੪ ਅਤੇ ਰਾਮਕਲੀ ਕੀ ਵਾਰ ਮ: ੩ । ਇਹਨਾਂ ਤਿੰਨਾਂ 'ਵਾਰਾਂ' ਦੇ ਅਖੀਰ ਤੇ ਲਫਜ਼ ਸਿਧੂ ਦਰਜ ਹੈ, ਜਿਸ ਤੋਂ ਸਾਡਾ ਸਾਖੀ-ਕਾਰ ਵੀਰ ਭੀ ਇਹ ਨਤੀਜਾ ਕੱਢਦਾ ਹੈ ਕਿ ਇਥੋਂ ਤਕ ਦੀ ਸਾਰੀ ਬਾਣੀ ਗੁਰੂ ਅਰਜਨ ਸਾਹਿਬ ਨੇ ਆਪ ਹੀ ਦਰਜ ਕਰਾਈ ਹੈ । ਹੁਣ ਲਉ ਗੂਜਰੀ ਕੀ ਵਾਰ ਮ: ੩ । ਇਸ ਦੀਆਂ ੨੨ ਪਉੜੀਆਂ ਹਨ, ਹਰੇਕ ਪਉੜੀ ਦੀਆਂ ਪੰਜ ਪੰਜ ਤੁਕਾਂ
ਹਨ, ਤੇ ਸਭ ਤੁਕਾਂ ਦਾ ਅਕਾਰ ਭੀ ਇਕੋ ਜਿਹਾ ਹੈ । ਸਾਰੀ ਹੀ 'ਵਾਰ' ਵਿਚ ਬੜੀ ਸੁੰਦਰ ਸਮਾਨਤਾ ਹੈ । ਹਰੇਕ ਪਉੜੀ ਦੇ ਨਾਲ ਦੇ ਦੋ ਸਲੋਕ ਹਨ, ਤੇ ਸਲੋਕ ਭੀ ਸਾਰੇ ਹੀ ਮ: ੩ ਦੇ ਹਨ । ਪਰ ਹੁਣ ਵੇਖੋ ਪਉੜੀ ਨੰ: ੪ । ਇਸ ਦੇ ਨਾਲ ਪਹਿਲਾ ਸਲੋਕ ਕਬੀਰ ਜੀ ਦਾ ਹੈ, ਤੇ ਦੂਜਾ ਗੁਰੂ ਅਮਰਦਾਸ ਜੀ ਦਾ । 'ਵਾਰ' ਦੀ ਇਕ-ਸੁਰਤਾ ਨੂੰ ਮੁਖ ਰਖਦਿਆਂ ਇਹ ਨਹੀਂ ਸੀ ਹੋ ਸਕਦਾ ਕਿ ਸਤਿਗੁਰੂ ਜੀ ਇਸ ਪਉੜੀ ਦੇ ਨਾਲ ਸਿਰਫ਼ ਇਕ ਸਲੋਕ ਦਰਜ ਕਰਦੇ । ਕਿਸੇ ਵੀ 'ਵਾਰ' ਵਿਚ ਐਸੀ ਗੱਲ ਨਹੀਂ ਮਿਲਦੀ । ਤੇ, ਦੂਜੀ ਗੱਲ ਇਹ ਹੈ ਕਿ ਜੇ ਨਵੀਂ ਸਾਖੀ ਅਨੁਸਾਰ ਭਗਤਾਂ ਦੀ ਬਾਣੀ ਬਾਬਾ ਪ੍ਰਿਥੀ ਚੰਦ ਨੇ ਦਰਜ ਕੀਤੀ, ਤਾਂ ਇਹ ਸਲੋਕ ਇਥੇ ਕਿਵੇਂ ਦਰਜ ਕਰ ਲਿਆ ? ਖ਼ਾਲੀ ਥਾਂ ਕੋਈ ਨਹੀਂ ਸੀ, ਜਿਥੇ ਦਰਜ ਕੀਤਾ ਜਾ ਸਕਦਾ । ਬਾਹਰ ਹਾਸੀਏ ਉੱਤੇ ਭੀ ਦਰਜ ਨਹੀਂ ਹੈ, ਜੇ ਹਾਸ਼ੀਏ ਉਤੇ ਦਰਜ ਕਰਦੇ ਤਾਂ ਮਿਲਾਵਟ ਦਾ ਭੇਤ ਖੁਲ੍ਹ ਜਾਣਾ ਸੀ । ਬਾਕੀ ਸਲੋਕਾਂ ਵਾਂਗ, ਪਹਿਲਾਂ ਹੀ ਥਾਂ-ਸਿਰ ਦਰਜ ਹੈ । ਦਿਥੋਂ ਇਹ ਗੱਲ ਸਾਫ਼ ਸਿੱਧ ਹੋ ਗਈ ਕਿ ਇਹ ਸਲੋਕ ਗੁਰੂ ਅਰਜਨ ਸਾਹਿਬ ਨੇ ਆਪ ਹੀ ਦਰਜ ਕੀਤੀ ਸੀ । ਇਸੇ ਤਰ੍ਹਾਂ ਵੇਖੋ ਬਿਹਾਗੜੇ ਕੀ ਵਾਰ ਮ: ੪ ਦੀ ਪਉੜੀ ਨੰ: ੧੭ ਦੇ ਨਾਲ ਪਹਿਲਾ ਸਲੋਕ ਕਬੀਰ ਜੀ ਦਾ ਹੈ । ਤੇ, ਇਹ ਗੁਰੂ ਅਰਜਨ ਸਾਹਿਬ ਨੇ ਆਪ ਹੀ ਦਰਜ ਕੀਤਾ ਹੈ ।
ਰਾਮਕਲੀ ਕੀ ਵਾਰ ਮ: ੩ ਦੀ ਪਉੜੀ ਨੰ: ੨ ਭੀ ਇਸੇ ਨਤੀਜੇ ਤੇ ਅਪੜਾਂਦੀ ਹੈ । ਇਸ ਦੇ ਨਾਲ ਦਾ ਪਹਿਲਾ ਸਲੋਕ ਭੀ ਕਬੀਰ ਜੀ ਦਾ ਹੀ ਹੈ ।
ਸਾਰੀ ਵਿਚਾਰ ਦਾ ਸਿੱਟਾ-
ਹੁਣ ਤਕ ਦੀ ਇਸ ਲੰਮੀ ਵਿਚਾਰ ਵਿਚ ਅਸੀ ਦੇ ਗੱਲਾਂ ਵੇਖ ਚੁਕੇ ਹਾਂ :
(੧) ਇਹ ਸਾਖੀ ਮਨ-ਘੜਤ ਤੇ ਗ਼ਲਤ ਹੈ ਕਿ ਭਗਤਾਂ ਦੀ
ਬਾਣੀ, ਭੱਟਾਂ ਦੇ ਸਵਈਏ, ਸੱਤੇ ਤੇ ਬਲਵੰਡ ਦੀ ਵਾਰ ਬਾਬਾ ਪ੍ਰਿਥੀ ਚੰਦ ਨੇ ਜਾਂ ਕਿਸੇ ਹੋਰ ਨੇ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਪਿਛੋਂ ਦਰਜ ਕੀਤੀ ਸੀ ।
(੨) ਭੈਰਉ ਰਾਗ 1 ਵਿਚ "ਮਹਲਾ ੫ ਘਰੁ ੧' ਦਾ ਤੀਜਾ ਸ਼ਬਦ, ਜਿਸ ਵਿਚ ਲਫ਼ਜ਼ 'ਨਾਨਕ' ਦੇ ਥਾਂ 'ਕਬੀਰ' ਆਇਆ ਹੈ, ਗੁਰੂ ਅਰਜਨ ਸਾਹਿਬ ਨੇ ਆਪ ਹੀ ਦਰਜ ਕੀਤਾ ਹੈ । ਗੂਜਰੀ ਕੀ ਵਾਰ ਮ: ੩, ਬਿਹਾਗੜੇ ਕੀ ਵਾਰ ਮ: ੪ ਅਤੇ ਰਾਮਕਲੀ ਕੀ ਵਾਰ ਮ: ੩ ਵਿਚ ਕਬੀਰ ਜੀ ਦੇ ਤਿੰਨ ਸਲੋਕ ਗੁਰੂ ਅਰਜਨ ਸਾਹਿਬ ਨੇ ਆਪ ਹੀ ਦਰਜ ਕੀਤੇ ਹਨ ।
ਫਿਰ, ਸਾਰੀ ਭਗਤ-ਬਾਣੀ ਨੂੰ ਗੁਰੂ ਅਰਜਨ ਸਾਹਿਬ ਦੇ ਆਪਣੇ ਹੱਥੀਂ ਦਰਜ ਕੀਤੀ ਕਿਉਂ ਨਾ ਮੰ ਨਿਆ ?
ਇਥੇ ਪਾਠਕਾਂ ਨੂੰ ਮੁੜ ਚੇਤਾ ਕਰਾ ਦੇਣਾ ਜ਼ਰੂਰੀ ਹੈ ਕਿ-
ੳ) ਭਗਤ-ਬਾਣੀ ਤੇ ਗੁਰਬਾਣੀ ਦਾ ਆਸ਼ਾ ਪੂਰਨ ਤੌਰ ਤੇ ਮਿਲਦਾ ਹੈ;
(ਅ) ਵਿਦਵਾਨ ਟੀਕਾਕਾਰਾਂ ਦੀਆਂ ਦੱਸੀਆਂ ਅਢੁਕਵੀਆਂ ਸਾਖੀਆਂ ਮਨ-ਘੜਤ ਹਨ;
(ੲ) ਭਗਤਾਂ ਦਾ ਕੋਈ ਭੀ ਸ਼ਬਦ ਮੂਰਤੀ-ਪੂਜਾ, ਅਵਤਾਰ-ਪੂਜਾ, ਪ੍ਰਾਣਾਯਾਮ, ਜੋਗ-ਅਭਿਆਸ ਦੇ ਹੱਕ ਵਿਚ ਨਹੀਂ ਹੈ;
(ਸ) ਕਿਸੇ ਭੀ ਭਗਤ ਨੇ ਇਹ ਨਹੀਂ ਲਿਖਿਆ ਕਿ ਉਸ ਨੇ ਠਾਕੁਰ-
ਪੂਜਾ ਆਦਿਕ ਤੋਂ ਪਰਮਾਤਮਾ ਦੀ ਪ੍ਰਾਪਤੀ ਕੀਤੀ ਹੈ ।
ਜਿਨ੍ਹਾਂ ਸ਼ਬਦਾਂ ਬਾਰੇ ਵਿਦਵਾਨ ਟੀਕਾਕਾਰਾਂ ਨੇ ਇਹ ਭੁਲੇਖੇ ਪਾਏ ਹੋਏ ਹਨ, ਅਸਾਂ ਭਗਤ-ਬਾਣੀ ਦੇ ਟੀਕੇ ਵਿਚ ਉਹਨਾਂ ਸ਼ਬਦਾਂ ਦੀ ਵਿਆਖਿਆ ਖੋਲ੍ਹ ਕੇ ਕਰ ਦਿੱਤੀ ਹੈ ।
'ਭਗਤ-ਬਾਣੀ ਸਟੀਕ' ਪਹਿਲਾ ਹਿੱਸਾ ਪਾਠਕਾਂ ਦੇ ਹੱਥ ਵਿਚ ਪਹੁੰਚ ਚੁੱਕਾ ਹੈ। ਉਸ ਵਿਚ ੧੨ ਭਗਤਾਂ ਦੇ ਸ਼ਬਦਾਂ ਬਾਰੇ ਵਿਚਾਰ ਕੀਤੀ ਜਾ ਚੁੱਕੀ ਹੈ ।
ਭਗਤ ਰਵਿਦਾਸ ਜੀ ਦਾ ਇਸ਼ਟ
ਪੁਸਤਕ "ਗੁਰਮਤਿ ਪ੍ਰਕਾਸ਼" ਵਿਚ ਬਾਬਾ ਫਰੀਦ, ਭਗਤ ਜੈਦੇਵ ਅਤੇ ਬੇਣੀ ਜੀ ਦੀ ਬਾਣੀ ਵਿਚੋਂ ਪ੍ਰਮਾਣ ਦੇ ਕੇ ਇਹ ਸਿੱਧ ਕੀਤਾ ਸੀ ਕਿ ਇਹਨਾ ਮਹਾਂ ਪੁਰਖਾਂ ਦੀ ਬਾਣੀ ਸਤਿਗੁਰੂ ਨਾਨਕ ਦੇਵ ਜੀ ਦੇ ਪਾਸ ਮੌਜੂਦ ਸੀ । ਧੰਨਾ ਜੀ ਅਤੇ ਗੁਰੂ ਅਰਜਨ ਸਾਹਿਬ ਜੀ ਦੇ ਸ਼ਬਦ ਲੈ ਕੇ ਵਿਸਥਾਰ ਨਾਲ ਸਾਬਤ ਕੀਤਾ ਸੀ ਕਿ ਭਗਤ ਜੀ ਬਾਰੇ ਠਾਕੁਰ- ਪੂਜਾ ਵਾਲੀ ਘੜੀ ਹੋਈ ਕਹਾਣੀ ਉੱਕੀ ਨਿਰਮੂਲ ਹੈ । ਉਹਨਾਂ ਹੀ ਲੇਖਾਂ ਵਿਚੋਂ ਇਕ ਲੇਖ ਵਿਚ ਭਗਤ ਰਵਿਦਾਸ ਜੀ ਦੀ ਬਾਣੀ ਵਿਚੋਂ ਹਵਾਲੇ ਦੇ ਕੇ ਇਹ ਦੱਸਿਆ ਸੀ ਕਿ ਰਵਿਦਾਸ ਜੀ ਦੀ ਬਾਣੀ ਭੀ ਗੁਰੂ ਨਾਨਕ ਸਾਹਿਬ ਪਾਸ ਮੌਜੂਦ ਸੀ ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਵਿਦਾਸ ਜੀ ਦੇ ੪੦ ਸ਼ਬਦ ਹਨ । ਇਹਨਾਂ ਨੂੰ ਰਤਾ ਧਿਆਨ ਨਾਲ ਪੜ੍ਹਿਆਂ ਇਨਸਾਨੀ ਜੀਵਨ ਬਾਰੇ ਭਗਤ ਜੀ ਦੇ ਖ਼ਿਆਲ ਸਮਝਣ ਵਿਚ ਕੋਈ ਔਖਿਆਈ ਨਹੀਂ ਪੈਂਦੀ; ਬੜਾ ਪਰਤੱਖ ਦਿੱਸਦਾ ਹੈ ਕਿ ਰਵਿਦਾਸ ਜੀ ਦੇ ਧਾਰਮਿਕ ਖ਼ਿਆਲ ਨਿਰੋਲ ਗੁਰੂ ਨਾਨਕ ਦੇਵ ਜੀ ਦੇ ਆਸ਼ੇ ਅਨੁਸਾਰ ਹਨ। ਪਰ ਪੁਸਤਕ "ਗੁਰ ਭਗਤ-ਮਾਲ" ਅਤੇ "ਸਿੱਖ ਰਿਲਿਜਨ" ਵਿਚ ਭਗਤ ਰਵਿਦਾਸ ਜੀ ਦੇ ਜੀਵਨ ਬਾਰੇ ਕੁਝ ਮਿਲਦੀਆਂ ਹਨ ਜੋ ਭਗਤ ਜੀ ਦੀ ਆਪਣੀ ਐਸੀਆਂ ਗੱਲਾਂ ਲਿਖੀਆਂ ਬਾਣੀ ਦੇ ਆਸ਼ੋ ਨਾਲ ਮੇਲ ਨਹੀਂ ਖਾਂਦੀਆਂ। "ਗੁਰ ਭਗਤ-ਮਾਲ" ਇਕ ਨਿਰਮਲੇ ਸੰਤ ਜੀ ਦੀ ਲਿਖੀ ਹੋਈ ਹੈ, ਅਤੇ ਸੰਪ੍ਰਦਾਈ ਸਿੱਖ ਸੰਗਤਾਂ ਵਿਚ ਆਦਰ-ਮਾਣ ਨਾਲ ਪੜ੍ਹੀ ਜਾਂਦੀ ਹੈ । ਪੁਸਤਕ ਨੇ ਅੰਗਰੇਜ਼ੀ ਵਿਚ ਲਿਖੀ ਹੈ, ਸਿੱਖ ਤਕਰੀਬਨ ਸ਼ਰਧਾ ਨਾਲ "ਸਿੱਖ ਰਿਲਿਜਨ' ਮਿਸਟਰ ਮੈਕਾਲਿਫ਼ ਇਸ ਕਿਤਾਬ ਨੂੰ ਅੰਗਰੇਜ਼ੀ ਪੜ੍ਹੇ-ਲਿਖੇ ਪੜ੍ਹਦੇ ਹਨ । ਇਸ ਵਾਸਤੇ ਜ਼ਰੂਰੀ
ਜਾਪਿਆ ਹੈ ਕਿ ਭਗਤ ਰਵਿਦਾਸ ਜੀ ਬਾਰੇ ਇਹਨਾਂ ਕਿਤਾਬਾਂ ਵਿਚ ਲਿਖੇ ਖ਼ਿਆਲਾਂ ਉੱਤੇ ਉਚੇਚੀ ਵਿਚਾਰ ਕੀਤੀ ਜਾਏ । ਮੈਕਾਲਿਫ਼ ਅਨੁਸਾਰ-
ਮੈਕਾਲਿਫ਼ ਨੇ ਰਵਿਦਾਸ ਜੀ ਦਾ ਜੀਵਨ-ਇਤਿਹਾਸ ਲਿਖਦਿਆਂ ਜ਼ਿਕਰ ਕੀਤਾ ਹੈ ਕਿ-
(੧) ਰਵਿਦਾਸ ਜੀ ਨੇ ਚਮੜੇ ਦੀ ਇਕ ਮੂਰਤੀ ਬਣਾ ਕੇ ਆਪਣੇ ਘਰ ਰੱਖੀ ਹੋਈ ਸੀ । ਇਸ ਮੂਰਤੀ ਦੀ ਇਹ ਪੂਜਾ ਕਰਿਆ ਕਰਦੇ ਸਨ । ਮੈਕਾਲਿਫ ਨੇ ਇਹ ਨਿਰਣਾ ਨਹੀਂ ਕੀਤਾ ਕਿ ਇਹ ਮੂਰਤੀ ਕਿਸ ਅਵਤਾਰ ਆਦਿਕ ਦੀ ਸੀ।
(੨) ਉਸ ਮੂਰਤੀ ਦੀ ਪੂਜਾ ਵਿਚ ਮਸਤ ਹੋ ਕੇ ਰਵਿਦਾਸ ਨੇ ਕਿਰਤ-ਕਾਰ ਛੱਡ ਦਿੱਤੀ, ਇਸ ਵਾਸਤੇ ਉਸ ਦੀ ਮਾਲੀ ਹਾਲਤ ਬਹੁਤ ਹੀ ਪਤਲੀ ਪੈ ਗਈ । ਇਸ ਤੰਗੀ ਦੇ ਦਿਨੀਂ ਹੀ ਇਕ ਮਹਾਤਮਾ ਨੇ ਆ ਕੇ ਭਗਤ ਜੀ ਦੀ ਮਾਇਕ ਸਹਾਇਤਾ ਕਰਨ ਲਈ ਇਹਨਾਂ ਨੂੰ ਪਾਰਸ ਦਿੱਤਾ । ਪਹਿਲਾਂ ਤਾਂ ਰਵਿਦਾਸ ਜੀ ਲੈਣ ਤੋਂ ਇਨਕਾਰੀ ਰਹੇ, ਪਰ ਉਸ ਸਾਧੂ ਦੇ ਹੱਠ ਕਰਨ ਤੇ ਉਸੇ ਨੂੰ ਹੀ ਕਹਿ ਦਿੱਤਾ ਕਿ ਵਿਹੜੇ ਦੀ ਇਕ ਗੁੱਠੇ ਪਾਰਸ ਨੱਪ ਦਿਓ । ੧੩ ਮਹੀਨੇ ਬੀਤ ਗਏ, ਉਹ ਸਾਧੂ ਮੁੜ ਦੂਜੀ ਵਾਰੀ ਆਇਆ, ਆਪਣਾ ਪਾਰਸ ਅਣ-ਵਰਤਿਆ ਹੀ ਵੇਖ ਕੇ ਲੈ ਗਿਆ ।
(੩) ਜਿਸ ਟੋਕਰੀ ਵਿਚ ਰਵਿਦਾਸ ਜੀ ਨੇ ਮੂਰਤੀ ਦੀ ਪੂਜਾ ਦਾ ਸਾਮਾਨ ਰੱਖਿਆ ਹੋਇਆ ਸੀ, ਉਸ ਵਿਚੋਂ ਇਕ ਦਿਨ ਪੰਜ ਮੋਹਰਾਂ ਨਿਕਲ ਪਈਆਂ। ਰਵਿਦਾਸ ਨੇ ਉਹ ਮੋਹਰਾਂ ਉਥੇ ਹੀ ਰਹਿਣ ਦਿੱਤੀਆਂ, ਤੇ, ਅਗਾਂਹ ਨੂੰ ਉਸ ਟੋਕਰੀ ਨੂੰ ਹੱਥ ਲਾਣਾ ਹੀ ਬੰਦ ਕਰ ਦਿੱਤਾ । ਤਾਂ ਪਰਮਾਤਮਾ ਨੇ ਰਵਿਦਾਸ ਨੂੰ ਆਕਾਸ਼-ਬਾਣੀ ਦੀ ਰਾਹੀਂ ਆਖਿਆ- ਰਵਿਦਾਸ ! ਤੈਨੂੰ ਤਾਂ ਮਾਇਆ ਦੀ ਕੋਈ ਚਾਹ ਨਹੀਂ, ਪਰ ਹੁਣ ਮੈਂ ਜੋ ਕੁਝ ਤੈਨੂੰ ਭੇਜਾਂ, ਉਹ ਮੋੜਨਾ ਨਹੀਂ । ਰਵਿਦਾਸ ਨੇ ਇਹ ਬਚਨ
ਮੰਨ ਲਿਆ ।
(੪) ਇਕ ਸ਼ਰਧਾਲੂ ਧਨੀ ਨੇ ਰਵਿਦਾਸ ਨੂੰ ਬਹੁਤ ਸਾਰਾ ਧਨ ਦਿੱਤਾ, ਜਿਸ ਨਾਲ ਭਗਤ ਨੇ ਇਕ ਸਰਾਂ ਬਣਵਾਈ, ਮੁਸਾਫ਼ਿਰ-ਖ਼ਾਨਾ ਬਣਵਾਇਆ, ਆਏ-ਗਏ ਸੰਤ ਸਾਧ ਦੀ ਇਥੇ ਸੇਵਾ ਹੋਣ ਲੱਗ ਪਈ । ਆਪਣੇ ਇਸ਼ਟ-ਦੇਵ ਲਈ ਇਕ ਬੜਾ ਸੁੰਦਰ ਮੰਦਰ ਤਿਆਰ ਕਰਾਇਆ, ਤੇ, ਆਪਣੇ ਰਹਿਣ ਲਈ ਭੀ ਦੁ-ਛੱਤਾ ਮਕਾਨ ਬਣਵਾਇਆ ।
(੫) ਰਵਿਦਾਸ ਦੀ ਇਸ ਸੰਖੀ ਮਾਇਕ ਹਾਲਤ ਨੂੰ ਵੇਖ ਕੇ ਬ੍ਰਾਹਮਣ ਦੁਖੀ ਹੋਏ । ਉਹਨਾਂ ਬਨਾਰਸ ਦੇ ਰਾਜੇ ਪਾਸ ਸ਼ਿਕਾਇਤ ਕੀਤੀ ਕਿ ਸ਼ਾਸਤ੍ਰ ਆਗਿਆ ਨਹੀਂ ਦੇਂਦੇ ਜੁ ਇਕ ਨੀਚ ਜਾਤੀ ਦਾ ਮਨੁੱਖ ਪਰਮਾਤਮਾ ਦੀ ਮੂਰਤੀ ਬਣਾ ਕੇ ਉਸ ਦੀ ਪੂਜਾ ਕਰੇ ।
(੬) ਰਵਿਦਾਸ ਵੇਦ-ਸ਼ਾਸਤ੍ਰਾਂ ਦੇ ਦੱਸੇ ਹੋਏ ਸਭ ਪੁੰਨ-ਕਰਮ ਕਰਦਾ ਸੀ ।
ਗੁਰ ਭਗਤ-ਮਾਲ ਅਨੁਸਾਰ-
ਪੁਸਤਕ "ਗੁਰ ਭਗਤ-ਮਾਲ" ਵਿਚ ਰਵਿਦਾਸ ਜੀ ਦੇ ਜੀਵਨ ਬਾਰੇ ੬ ਸਾਖੀਆਂ ਲਿਖੀਆਂ ਹੋਈਆਂ ਹਨ, ਉਹਨਾਂ ਅਨੁਸਾਰ-
(੧) "ਏਕ ਬ੍ਰਹਮਚਾਰੀ ਰਾਮਾਨੰਦ ਜੀ ਕਾ ਸਿੱਖ ਹੂਆ। ਸੋ ਕਾਂਸੀ ਮੇਂ ਭਿੱਖਿਆ ਮਾਂਗ ਕਰ ਰਸੋਈ ਸਿੱਧ ਕਰ ਕੇ ਰਾਮਾਨੰਦ ਜੀ ਕਉ ਖਵਾਇਆ ਕਰੋ । ਉਸੀ ਸ਼ਿਵਪੁਰੀ ਮੈਂ ਹੀ ਬ੍ਰਹਮਚਾਰੀ ਕਉ ਕਹੇ ਕਿ ਮੇਰੇ ਤੇ ਏਕ ਬਾਣੀਆ ਭੀ ਨਿੱਤ ਸੀਧਾ ਲੇ ਕਰ ਏਕ ਦਿਨ ਰਾਮਾਨੰਦ ਜੀ ਕਉ ਮੇਰਾ ਭੀ ਭੋਗ ਲਗ ਵੋ । ਏਕ ਦਿਨ.. ਬ੍ਰਹਮਚਾਰੀ ਤਿਸ ਤੇ ਸੀਧਾ ਲਿਆਇਆ, ਰਸੋਈ ਰਾਮਾਨੰਦ ਜੀ ਕੀ ਰਸਨਾ ਗ੍ਰਹਣ ਕਰਵਾਈ । ਜਬ ਰਾਮਾਨੰਦ ਜੀ ਰ ਤ੍ਰ ਕਉ ਭਗਵੰਤ ਕੋ ਚਰਨ ਮੈਂ ਬ੍ਰਿਤੀ ਇਸਥਿਤ ਕਰੋ, ਕਿਸੀ ਪ੍ਰਕਾਰ ਭੀ ਨਾ ਹੋਵੇ । ਬ੍ਰਹਮਚਾਰੀ ਕਉ ਬੁਲਾਇ ਕਰ ਪੂਛਤ ਭਏ ਕਿ, ਤੂੰ ਸੀਧਾ ਕਿਸ ਕੇ ਘਰ ਕਾ ਲਿਆਇਆ
ਸੀ । ਬ੍ਰਹਮਚਾਰ ਵਾਰਤਾ ਪ੍ਰਗਟ ਕਰਤਾ ਭਇਆ । ਰਾਮਾਨੰਦ ਜੀ ਕੀ ਆਗਿਆ ਪਾ ਕਰ ਬ੍ਰਹਮਚਾਰੀ ਤਿਸ (ਬਾਣੀਏ) ਕੇ ਪਾਸ ਜਾਇ ਕਰ ਪੂਛਤ ਭਇਆ । ਬਾਣੀਏ ਨੇ ਕਿਹਾ-ਮੇਰਾ ਸ਼ਾਹ ਤਉ ਚਮਾਰ ਹੈ, ਤਿਸ ਹੀ ਕਾ ਪੈਸਾ ਲੈ ਕਰ ਵਰਤਤਾ ਹੈਂ, ਅਰ ਵਹੁ ਸਦਾ ਹੀ ਦੁਸ਼ਟ ਕਰਮ ਕਰਤਾ ਹੈ ।
"ਜਬ ਰਾਮਾਨੰਦ ਜੀ ਨੇ ਐਸਾ ਸੁਣਾ, ਤਬ ਕੰਪ ਹੋਇ ਕਰ (ਬ੍ਰਹਮਚਾਰੀ ਕਉ) ਕਹਾ-ਅਰੇ ਦੁਸ਼ਟ ! ਤੁਮ ਨੀਚ ਕੇ ਗ੍ਰਹ ਮੈ ਜਨਮ ਧਾਰਨ ਕਰੋ।"
ਰਾਮਾਨੰਦ ਜੀ ਦੇ ਇਸ ਸਰਾਪ ਦੇ ਕਾਰਨ ਉਹ ਬ੍ਰਾਹਮਣ ਬ੍ਰਹਮਚਾਰੀ ਇਕ ਚਮਾਰ ਦੇ ਘਰ ਜਨਮਿਆ ਤੇ ਉਸ ਦਾ ਨਾਮ ਰਵਿਦਾਸ ਰੱਖਿਆ ਗਿਆ।
(੨) ਕੁਝ ਸੰਤ ਸਾਧ ਹਰਿਦੁਆਰ ਗੰਗਾ ਦੇ ਦਰਸ਼ਨ ਨੂੰ ਚੱਲੇ । ਇਕ ਬ੍ਰਾਹਮਣ ਰਵਿਦਾਸ ਤੋਂ ਜੁੱਤੀ ਗੰਢਾ ਕੇ ਇਕ ਦਮੜੀ ਦੇ ਕੇ ਉਹਨਾਂ ਸੰਤਾਂ ਦੇ ਨਾਲ ਗੰਗਾ ਦੇ ਦਰਸ਼ਨ ਨੂੰ ਚਲਿਆ ਸੀ। ਰਵਿਦਾਸ ਨੇ ਉਹੋ ਦਮੜੀ ਉਸ ਬ੍ਰਾਹਮਣ ਨੂੰ ਦੇ ਕੇ ਆਖਿਆ ਕਿ ਗੰਗਾ ਮਾਈ ਨੂੰ ਮੇਰੇ ਵਲੋਂ ਭੇਟ ਦੇ ਦੇਣੀ, ਪਰ ਆਖਣਾ ਕਿ ਆਪਣਾ ਹੱਥ ਕੱਢ ਕੇ ਦਮੜੀ ਫੜੇ । ਉਹੀ ਗੱਲ ਹੋਈ।
(੩) ਪਰਮਾਤਮਾ ਇਕ ਸਾਧੂ ਦਾ ਵੇਸ ਧਾਰ ਕੇ ਰਵਿਦਾਸ ਦੇ ਘਰ ਆਇਆ । ਭਗਤ ਨੇ ਬੜੀ ਸੇਵਾ ਕੀਤੀ । ਸਾਧ-ਰੂਪ ਪ੍ਰਭੂ ਨੇ ਤੁਰਨ ਵੇਲੇ ਇਕ ਪਾਰਸ ਰਵਿਦਾਸ ਨੂੰ ਦਿੱਤਾ ਤੇ ਆਖਿਆ ਕਿ ਅਸੀ ਤੀਰਥਾਂ ਤੋਂ ਇਕ ਸਾਲ ਪਿਛੋਂ ਆ ਕੇ ਲੈ ਲਵਾਂਗੇ । ਭਗਤ ਦੀ ਰੰਬੀ ਨੂੰ ਪਾਰਸ ਛੁਹਾ ਕੇ ਸੋਨਾ ਭੀ ਕਰ ਵਿਖਾਇਆ । ਰਵਿਦਾਸ ਨੂੰ ਫਿਰ ਭੀ ਉਸ ਪਾਰਸ ਦਾ ਲਾਲਚ ਨਾ ਫੁਰਿਆ। ਸਾਧੂ ਦੇ ਹੱਠ ਕਰਨ ਤੇ ਆਪਣੇ ਘਰ ਦੀ ਇਕ ਗੁੱਠੇ ਰਖਾ ਲਿਆ, ਪਰ ਵਰਤਿਆ ਨਾ। ਸਾਲ ਪਿਛੋਂ ਉਹ ਸਾਧੂ ਆਇਆ ਤੇ ਜਿਥੇ ਰੱਖ ਗਿਆ ਸੀ, ਉਥੋਂ ਅਣ-ਵਰਤਿਆ ਪਾਰਸ ਮੋੜ ਕੇ ਲੈ ਗਿਆ।
(੪) "ਜਿਸ ਜਗਾ ਠਾਕੁਰ ਜੀ ਕੀ ਪੂਜਾ ਭਗਤ ਜੀ ਕਰਤੇ ਸੇ, ਤਹਾਂ ਠਾਕੁਰ ਜੀ ਕੇ ਆਸਨ ਕੇ ਨੀਚੇ ਪਾਂਚ ਅਸ਼ਰਫ਼ੀ ਗੁਪਤ ਹੀ ਵਾਸਦੇਵ ਜੀ ਧਰ ਗਏ । ਜਬ..... ਪਾਂਚ ਅਸ਼ਰਫੀ ਪੜੀ ਹੂਈ ਦੇਖੀ ਤਬ ਮਨ ਮੈ ਵੀਚਾਰ ਕੀਆ ਕਿ ਅਬ ਠਾਕੁਰ ਜੀ ਕੀ ਸੇਵਾ ਭੀ ਤਜੋ... ਇਹ ਭੀ ਮਨ ਕਉ ਲਾਲਚ ਦੇ ਕਰ ਭਗਤੀ ਮੈਂ ਵਿਵਧਾਨ ਡਾਲਤੀ ਹੈ ।"
"ਰਾਤ ਨੂੰ ਸੁਪਨੇ ਵਿਚ ਪ੍ਰਭੂ ਜਗਤ ਬੰਧਨ ਨੇ ਭਗਤ ਜੀ ਕਉ ਕਹਿਆ-ਜਬ ਮੈਂ ਪਾਰਸ ਲੇ ਕਰ ਆਇਆ ਤਬ ਤੇ ਨੇ ਪਾਰਸ ਭੀ ਨ ਲੀਆ। ਅਬ ਮੈਂ ਪਾਂਚ ਅਸ਼ਰਫ਼ੀ ਰਾਖੀ, ਤਬ ਤੈ ਨੇ ਧਨ ਕੇ ਦੁਖ ਕਰ ਮੇਰੀ ਸੇਵਾ ਕਾ ਹੀ ਤਿਆਗ ਕਰ ਦੀਆ (ਤੁ) ਮੁਝ ਕਉ ਲਜਾ ਲਵਾਵਤਾ ਹੈ ਤਾਂ ਤੇ ਤੁਮ ਧਨ ਕੋਉ ਗ੍ਰਹਣ ਕਰੋ। ਸੋ ਤਿਸੀ ਦਿਨ ਤੇ ਲੇ ਕਰ ਪਾਂਚ ਅਸ਼ਰਫ਼ੀ ਰੋਜ਼ ਹੀ ਹਰੀ ਭਗਵਾਨ ਠਾਕਰੇਂ ਕੇ ਆਸਣ ਕੇ ਨੀਚੇ ਧਰ ਜਾਵੇ, ਤਦ ਹੀ ਤੇ ਰਵਿਦਾਸ ਜੀ ਲਾਗੇ ਭੰਡਾਰੇ ਕਰਨੇ ।"
(੫) ਰਵਿਦਾਸ ਜੀ ਦੀ ਚੜ੍ਹਦੀ ਕਲਾ ਵੇਖ ਕੇ ਕਾਂਸ਼ੀ ਦੇ ਬ੍ਰਾਹਮਣਾਂ ਨੇ ਰਾਜੇ ਪਾਸ ਸ਼ਿਕਾਇਤ ਕੀਤੀ, 'ਜਾਤੀ ਕਾ ਨੀਚ, ਚਮਾਰ, ਨਿਸਦਿਨ ਹੀ ਠਾਕੁਰ ਕੀ ਪੂਜਾ ਕੀਆ ਕਰਤਾ ਹੈ। ਇਹ ਪੂਜਾ ਤਿਸ ਕਾ ਅਧਿਕਾਰ ਨਹੀਂ । ਠਾਕੁਰ ਕੀ ਪੂਜਾ ਹਮਾਰਾ ਅਧਿਕਾਰ ਹੈ ।"
ਰਾਜੇ ਨੇ ਕ੍ਰੋਧ ਵਿਚ ਆ ਕੇ ਰਵਿਦਾਸ ਨੂੰ ਸੱਦ ਭੇਜਿਆ, ਤੇ ਉਸ ਨੂੰ ਪੁੱਛਿਆ-"ਇਹ ਸਾਲਗ੍ਰਾਮ ਕੇ ਪੂਜਾ ਕੀ ਦੇਖਿਆ ਤੁਝ ਕਉ ਕਿਸ ਨੇ ਦਈ ਹੈ ?" ਰਵਿਦਾਸ ਨੇ ਉੱਤਰ ਦਿਤਾ ਕਿ ''ਊਚ ਨੀਚ ਸਰਬ ਮੈ ਏਕ ਹਰੀ ਭਗਵਾਨ ਹੀ ਵਿਆਪਕ ਹੈ। ਤਾਂ ਤੇ ਸਰਬ ਜਨ ਪੂਜਾ ਕੇ ਅਧਿਕਾਰੀ ਹੈਂ ।’
ਕੋਲੋਂ ਮੰਤ੍ਰੀ ਨੇ ਰਾਜੇ ਨੂੰ ਸਲਾਹ ਦਿੱਤੀ ਕਿ ਇਹਨਾਂ ਸਾਰਿਆਂ ਨੂੰ ਆਖੋ ਕਿ ਆਪਣੇ ਠਾਕੁਰਾਂ ਨੂੰ ਇਥੇ ਲਿਆ ਕੇ ਨਦੀ ਵਿਚ ਸੁੱਟਣ ਤੇ ਫਿਰ ਬੁਲਾਉਣ, ਜਿਨ੍ਹਾਂ ਦੇ ਠਾਕੁਰ ਨਾ ਤਰਨ ਉਹ ਜਾਣੇ ਪੱਥਰ
ਦੀ ਹਨ, ਦੇਵ ਨਹੀਂ ਹਨ। ਇਹ ਪਰਖ ਹੋਣ ਤੇ “ਰਵਿਦਾਸ ਜੀ ਦੇ ਠਾਕੁਰ ਜਲ ਕੇ ਉਪਰ ਐਸੇ ਤਰੇਂ ਜੈਸੇ ਮੁਰਗਾਈ । ਦੋ ਘੜੀ ਪ੍ਰਯੰਤ ਠਾਕੁਰ ਜੀ ਜਲ ਕੇ ਊਪਰ ਕੀੜਾ ਕਰਤੇ ਰਹੇ । ਜਦ' ਰਵਿਦਾਸ ਜੀ ਨੇ ਸੱਦਿਆ ਕਿ ਆਉ ਘਰ ਚੱਲੀਏ, ਤਾਂ "ਐਸੇ ਸੁਣਤੇ ਹੀ ਠਾਕੁਰ ਜੀ ਦਉਰ ਕਰ ਨਦੀ ਦੇ ਕਨਾਰੇ ਆਇ ਲਾਗੇ । ਤਬ ਭਗਤ ਜੀ ਨੇ ਤੁਲਸੀ ਦਲ ਧੂਪ ਦੀਪਾਦਿ ਲੇ ਕਰ ਠਾਕੁਰ ਜੀ ਕਾ ਪੂਜਨ ਕਰਾ"।
(੬) ਰਵਿਦਾਸ ਜੀ ਦੀ ਇਹ ਸੋਭਾ ਸੁਣ ਕੇ ਚਿਤਰ ਦੀ ਰਾਣੀ ਝਾਲੀ ਭਗਤ ਜੀ ਦੀ ਸ਼ਰਧਾਲੂ ਬਣੀ। ਚਿਤੌਰ ਦੇ ਰਾਜੇ ਨੇ ਇਹਨਾਂ ਨੂੰ ਆਪਣੇ ਸ਼ਹਿਰ ਸਦਵਾਇਆ । ਉਥੋਂ ਦੇ ਬ੍ਰਾਹਮਣਾਂ ਦੀ ਚੁੱਕ ਤੇ ਉਥੇ ਭੀ ਪਰਖ ਕੀਤੀ ਗਈ । ਰਾਜੇ ਨੇ ਆਖਿਆ ਕਿ ਅਸਾਂ ਇਕ ਆਸਣ ਤਿਆਰ ਕਰਾਇਆ ਹੈ, "ਜੋਸੇ ਨਦੀ ਤੇ ਨਿਕਸ ਕਰ ਪ੍ਰਭੂ ਤੁਮਰੇ ਹਾਥ ਪਰ ਆਇ ਇਸਥਿਤ ਭਏ ਹੈਂ, ਤੈਸੇ ਯਾ ਸਿੰਘਾਸਨ ਪਰ ਮੰਦਰ ਤੇ ਨਿਕਸ ਕਰ ਠਾਕੁਰ न ਆਇ ਬਿਰਾਜਮਾਨ ਹੋਵੇ" । ਬ੍ਰਾਹਮਣਾਂ ਨੂੰ ਭੀ ਇਹ ਗੱਲ ਆਖੀ ਗਈ । ਬ੍ਰਾਹਮਣਾਂ ਦੇ ਆਖੇ ਤਾਂ ਠਾਕੁਰ ਨਾ ਆਏ, ਪਰ ਜਦੋਂ ਰਵਿਦਾਸ ਨੇ ਉੱਚੀ ਸੁਰ ਵਿਚ ਪ੍ਰੇਮ ਨਾਲ ਸ਼ਬਦ ਅਲਾਪਿਆ, ਤਾਂ ਠਾਕੁਰ ਜੀ ਰਾਜੇ ਦੇ ਮਹਲਾਂ ਵਿਚੋਂ ਦੌੜ ਕੇ ਭਗਤ ਜੀ ਦੀ ਗੋਦ ਵਿਚ ਆ ਬੈਠੇ । ।
ਇਸੇ ਤਰ੍ਹਾਂ ਰਵਿਦਾਸ ਦੀ ਇਕ ਹੋਰ ਪਰਖ ਭੀ ਕੀਤੀ ਗਈ, ਤਾਂ ਉਹਨਾਂ ਵਿਪਰਾਂ ਨੇ ਪ੍ਰਾਰਥਨਾ ਕੀਤੀ ਕਿ "ਹੇ ਭਗਵਾਨ, ਆਪ ਨੇ ਯਗਿਓਪਵੀਤ ਕਿਉਂ ਨਹੀਂ ਧਾਰਨ ਕਰਾ ਹੂਆ।" ਰਵਿਦਾਸ ਜੀ ਆਪਣੇ 4 ਨਹੁੰਆਂ ਨਾਲ ਆਪਣੇ ਪਿੰਡੇ ਦਾ ਮ ਸ ਉਦੇੜ ਕੇ ' ਭੀਤਰ ਤੇ ਸੁਅਰਨ ਕਾ ਯਗਿਓਪਵੀਤ ਪਰਾ ਹੂਆ ਤਿਨ ਕਉਂ ਦਿਖਾਵਤੋ ਭਏ ।
ਨੋਟ : ਪਹਿਲੀ ਸਾਖੀ ਵਿਚ ਇਹ ਵੀ ਜ਼ਿਕਰ ਹੈ ਕਿ ਜਦੋਂ ਬ੍ਰਹਮਚਾਰੀ ਚਮਾਰ ਦੇ ਘਰ ਜਾ ਜਨਮਿਆ, ਉਸ ਬਾਲਕ ਨੂੰ ਆਪਣੇ ਪਹਿਲੇ ਜਨਮ ਦੀ ਅਜੇ ਸੁਰਤਿ ਸੀ, ਅਫਸੋਸ ਵਿਚ ਉਹ ਮਾਂ ਦੇ ਥਣਾਂ
ਦਾ ਦੁੱਧ ਨਹੀਂ ਸੀ ਪੀਂਦਾ । ਰਾਮਾਨੰਦ ਜੀ ਨੂੰ ਸੁਪਨੇ ਵਿਚ ਪਰਮਾਤਮਾ ਨੇ ਪ੍ਰੇਰਨਾ ਕੀਤੀ । ਐਸੇ ਸੁਣ ਕਰ ਰਾਮਾਨੰਦ ਜੀ ਆਪਣਾ ਚਰਨ ਧੋਇ ਕਰ ਤਿਸ ਕੇ ਮੁਖ ਵਿਖੇ ਪਵਤ ਭਏ। ਬਹੁੜੇ ਤਾਰਕ ਮੰਤ੍ਰ ਦੇ ਕਰ ਤਿਸ ਕੇ ਕਾਨ ਮੈਂ ਆਪਣਾ ਸਿੱਖ ਕਰਤੇ ਭਏ । ਔਰ ਐਸੇ ਵਚਨ ਕੀਆ-"ਹੇ ਪੁਤ੍ਰ ! ਦੂਧ ਕਉ ਪਾਨ ਕਰੋ, ਅਬ ਸਰਬ ਪਾਪ ਤੇਰੇ ਭਾਗ ਗਏ ਹੈਂ । ਅਬ ਤੂੰ ਨਿਰਮਲ ਹੂਆ ਹੈਂ ਔਰ ਆਜ ਤੇਰਾ ਨਾਮ ਸੰਸਾਰ ਮੈ ਰਵਿਦਾਸ ਕਰਕੇ ਪ੍ਰਸਿੱਧ ਹੂਆ।"
ਇਹਨਾਂ ਦੋਹਾਂ ਲਿਖਾਰੀਆਂ ਦੀਆਂ ਕਹਾਣੀਆਂ ਅਨੁਸਾਰ-
(੧) ਰਵਿਦਾਸ ਆਪਣੇ ਪਹਿਲੇ ਜਨਮ ਵਿਚ ਇਕ ਬ੍ਰਹਮਚਾਰੀ ਬ੍ਰਾਹਮਣ ਸੀ; ਭਗਤ ਰਾਮਾਨੰਦ ਜੀ (ਬ੍ਰਾਹਮਣ) ਦੇ ਸਰਾਪ ਕਰਕੇ ਇਸ ਨੂੰ ਇਕ ਚਮਾਰ ਦੇ ਘਰ ਜਨਮ ਲੈਣਾ ਪਿਆ।
(੨) ਚਮਾਰ ਦੇ ਘਰ ਜੰਮਦੇ ਹੀ ਰਾਮਾਨੰਦ ਜੀ (ਬ੍ਰਾਹਮਣ) ਰਵਿਦਾਸ ਦੇ ਗੁਰੂ ਬਣੇ ।
(੩) ਆਪਣੇ ਘਰ ਵਿਚ ਚੰਮ ਦੀ ਮੂਰਤੀ ਬਣਾ ਕੇ ਰਵਿਦਾਸ ਇਸ ਦੀ ਪੂਜਾ ਕਰਦਾ ਸੀ । ਪੂਜਾ ਵਿਚ ਮਸਤ ਹੋ ਕੇ ਭਗਤ ਨੇ ਕਿਰਤ ਕਾਰ ਛੱਡ ਦਿੱਤੀ ਤੇ ਮਾਇਆ ਵਲੋਂ ਬਹੁਤ ਤੰਗੀ ਹੋ ਗਈ।
(੪) ਪਰਮਾਤਮਾ ਨੇ ਇਕ ਸਾਧੂ ਦੇ ਵੇਸ ਵਿਚ ਆ ਕੇ ਰਵਿਦਾਸ ਨੂੰ ਇਕ ਪਾਰਸ ਦਿੱਤਾ, ਪਰ ਇਸ ਨੇ ਉਸ ਨੂੰ ਨਾ ਵਰਤਿਆ। ਫਿਰ, ਜਿਸ ਟੋਕਰੀ ਵਿਚ ਠਾਕੁਰ ਜੀ ਦੀ ਪੂਜਾ ਦਾ ਸਾਮਾਨ ਸੀ ਉਸ ਵਿਚੋਂ, ਜਾਂ, ਠਾਕੁਰ ਜੀ ਦੇ ਆਸਣ ਹੇਠ ਪੰਜ ਮੋਹਰਾਂ ਮਿਲੀਆਂ, ਉਹ ਭੀ ਨਾ ਲਈਆਂ । ਮਾਇਆ ਤੋਂ ਡਰਦੇ ਨੇ ਠਾਕੁਰ ਜੀ ਦੀ ਪੂਜਾ ਭੀ ਛੱਡ ਦਿੱਤੀ ।
(੫) ਪਰਮਾਤਮਾ ਨੇ ਸੁਪਨੇ ਵਿਚ ਆਖਿਆ ਕਿ ਮੇਰੀ ਪੂਜਾ ਨਾ ਛੱਡ; ਤੇ, ਮਾਇਆ ਲੈਣੋਂ ਇਨਕਾਰ ਨਾ ਕਰ । ਤਾਂ ਫਿਰ, ਪ੍ਰਭੂ ਦੀ ਭੇਜੀ ਉਸ ਮਾਇਆ ਨਾਲ ਰਵਿਦਾਸ ਨੇ ਇਕ ਮੰਦਰ ਬਣਵਾਇਆ,
ਆਪਣੇ ਦੁਛੱਤੇ ਘਰ ਭੀ ਬਣਾਏ, ਭੰਡਾਰੇ ਭੀ ਚਲਣ ਲੱਗ ਪਏ । ਬ੍ਰਾਹਮਣਾਂ ਨੇ ਈਰਖਾ ਵਿਚ ਆ ਕੇ ਕਾਂਸ਼ੀ ਦੇ ਰਾਜੇ ਪਾਸ ਸ਼ਿਕਾਇਤ ਕੀਤੀ । ਪਰਖ ਹੋਣ ਤੇ ਰਵਿਦਾਸ ਦੇ ਠਾਕੁਰ ਜੀ ਨਦੀ ਉਤੇ ਤਰੇ। ਰਵਿਦਾਸ ਨੇ ਤੁਲਸੀਦਲ ਧੂਪ ਦੀਪਾਦਿ ਨਾਲ ਪੂਜਾ ਕੀਤੀ ।
(੬) ਰਵਿਦਾਸ ਵੇਦ-ਸ਼ਾਸਤ੍ਰਾਂ ਦੇ ਦੱਸੇ ਹੋਏ ਸਭ ਪੁੰਨ-ਕਰਮ ਕਰਦਾ ਸੀ।
(੭) ਰਵਿਦਾਸ ਨੇ ਜਨੇਊ ਭੀ ਪਾਇਆ ਹੋਇਆ ਸੀ, ਪਰ ਇਹ ਜਨੇਊ ਸੋਨੇ ਦਾ ਸੀ ਅਤੇ ਪਿੰਡੇ ਦੇ ਮਾਸ ਦੇ ਅੰਦਰਲੇ ਪਾਸੇ ਸੀ।
ਠਾਕੁਰ-ਪੂਜਾ-
ਜੇ ਭਗਤ ਰਵਿਦਾਸ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨਾ ਹੁੰਦੀ ਤਾਂ ਅਸਾਨੂੰ ਇਹਨਾਂ ਉਪਰ ਲਿਖੀਆਂ ਕਹਾਣੀਆਂ ਦੀ ਪੜਚੋਲ ਕਰਨ ਦੀ ਲੋੜ ਨਾ ਪੈਂਦੀ । ਪੁਸਤਕ "ਗੁਰਮਤਿ ਪ੍ਰਕਾਸ਼' ਵਿਚ ਧੰਨੇ ਭਗਤ ਦੀ ਠਾਕੁਰ-ਪੂਜਾ ਬਾਰੇ ਵਿਚਾਰ ਭੀ ਇਸੇ ਕਰਕੇ ਕਰਨੀ ਪਈ ਸੀ ਕਿ ਉਹਨਾਂ ਦੀ ਬਾਣੀ ਭੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ । ਸਿੱਖ ਧਰਮ ਦੇ ਨਿਸ਼ਚੇ ਅਨੁਸਾਰ ਠਾਕੁਰ-ਪੂਜਾ ਜਾਂ ਮੂਰਤੀ-ਪੂਜਾ ਇਕ ਗਲਤ ਰਸਤਾ ਹੈ, ਗੁਰੂ ਅਰਜਨ ਸਾਹਿਬ ਨੇ ਸਾਫ਼ ਫ਼ੁਰਮਾਇਆ ਹੈ-
"ਘਰ ਮਹਿ ਠਾਕੁਰੁ ਨਦਰਿ ਨ ਆਵੈ ॥ ਗਲ ਮਹਿ ਪਾਹਨੁ
ਲੈ ਲਟਕਾਵੈ ॥੧॥ ਭਰਮੇ ਭੂਲਾ ਸਾਕਤੁ ਫਿਰਤਾ ॥ ਨੀਰੁ
ਬਿਰੋਲੈ ਖਪਿ ਖਪਿ ਮਰਤਾ ॥੧॥ਰਹਾਉ॥ ਜਿਸੁ ਪਾਹਨ ਕਉ
ਠਾਕੁਰੁ ਕਹਤਾ ॥ ਉਹੁ ਪਾਹਨੁ ਲੈ ਉਸ ਕਉ ਡੁਬਤਾ ॥੨॥
ਗੁਨਹਗਾਰੁ ਲੂਣਹਰਾਮੀ ॥ ਪਾਹਨ ਨਾਵ ਨ ਪਾਰਗਰਾਮੀ ॥੩॥
ਗੁਰ ਮਿਲਿ ਨਾਨਕ ਠਾਕੁਰੁ ਜਾਤਾ ॥ ਜਲ ਥਲਿ ਮਹੀਅਲਿ
ਪੂਰਨ ਬਿਧਾਤਾ ॥੪॥
ਮਲੂਮ ਹੁੰਦਾ ਹੈ ਕਿ ਰਵੀਦਾਸ ਜੀ ਬਾਰੇ ਠਾਕੁਰ-ਪੂਜਾ ਦੀਆਂ ਇਹ ਕਹਾਣੀਆਂ ਗੁਰੂ ਅਰਜਨ ਸਾਹਿਬ ਤੋਂ ਪਿਛੋਂ ਘੜੀਆਂ ਗਈਆਂ ਨਹੀਂ ਤਾਂ, ਜਿਵੇਂ ਉਹਨਾਂ ਧੰਨ ਜੀ ਬਾਰੇ ਬਣੀ ਕਹਾਣੀ ਦੀ ਤਰਦੀਦ ਕੀਤੀ ਸੀ ਤਿਵੇਂ ਰਵਿਦਾਸ ਜੀ ਦੀ ਠਾਕੁਰ-ਪੂਜਾ ਦੀ ਭੀ ਨਿਖੇਧੀ ਕਰ ਜਾਂਦੇ ।
ਸੋ, ਹੁਣ ਅਸਾਂ ਇਸ ਵਿਚਾਰ ਵਿਚ ਸਿਰਫ਼ ਰਵਿਦਾਸ ਜੀ ਦੀ ਬਾਣੀ ਦਾ ਹੀ ਆਸਰਾ ਲੈਣਾ ਹੈ।
ਰਾਮਾਨੰਦ ਜੀ ਦਾ ਸਰਾਪ-
ਜੇ ਰਾਮਾਨੰਦ ਜੀ ਦੇ ਸਰਾਪ ਨਾਲ ਕੋਈ ਬ੍ਰਹਮਚਾਰੀ ਬ੍ਰਾਹਮਣ ਕਿਸੇ ਚਮਾਰ ਦੇ ਘਰ ਜੰਮ ਕੇ ਰਵਿਦਾਸ ਅਖਵਾਇਆ ਸੀ, ਤੇ ਫਿਰ ਰਾਮਾਨੰਦ ਜੀ ਇਸ ਰਵਿਦਾਸ ਦੇ ਗੁਰੂ ਭੀ ਬਣੇ ਸਨ, ਤਾਂ ਜਦੋਂ ਰਵਿਦਾਸ ਰਤਾ ਸਿਆਣੀ ਉਮਰ ਦਾ ਹੋਇਆ ਹੋਵੇਗਾ, ਇਸ ਨੂੰ ਭੀ ਉਹਨਾਂ ਉਹ ਸਾਰੀ ਵਾਰਤਾ ਜ਼ਰੂਰ ਸੁਣਾਈ ਹੋਵੇਗੀ । ਪਰ ਇਹ ਅਚਰਜ ਗੱਲ ਹੈ ਕਿ ਰਵੀਦਾਸ ਜੀ ਸਾਰੀ ਉਮਰ ਆਪਣੇ ਆਪ ਨੂੰ ਚਮਾਰ ਹੀ ਸਮਝਦੇ ਰਹੇ, ਆਪਣੀ ਬਾਣੀ ਵਿਚ ਆਪਣੇ ਆਪ ਨੂੰ ਚਮਾਰ ਹੀ ਆਖਦੇ ਰਹੇ । ਕਈ ਸ਼ਬਦਾਂ ਵਿਚ ਪਰਮਾਤਮਾ ਦੇ ਦਰ ਤੇ ਰਵਿਦਾਸ ਜੀ ਅਰਦਾਸ ਕਰਦੇ ਹਨ, ਤੇ, ਆਖਦੇ ਹਨ ਕਿ ਹੇ ਪ੍ਰਭੂ ! ਮੇਰੇ ਮਨ ਦੇ ਵਿਕਾਰ ਦੂਰ ਕਰ, ਪਰ ਕਿਤੇ ਭੀ ਉਹਨਾਂ ਆਪਣੀ ਇਸ ਪਿਛਲੇ ਜਨਮ ਦੀ ਹੱਡ-ਬੀਤੀ ਦਾ ਹਵਾਲਾ ਦੇ ਕੇ ਨਹੀਂ ਆਖਿਆ ਕਿ ਭੁੱਲਾਂ ਦੇ ਕਾਰਨ ਹੀ ਮੈਂ ਬ੍ਰਾਹਮਣ-ਜਨਮ ਤੋਂ ਡਿੱਗ ਕੇ ਚਮਾਰ ਜਾਤੀ ਵਿਚ ਆ ਅੱਪੜਿਆ । ਸਰਾਪ ਦੀ ਖ਼ਬਰ ਸਿਰਫ਼ ਦੋ ਜਣਿਆਂ ਨੂੰ ਹੀ ਸੀ, ਰਾਮਾਨੰਦ ਨੂੰ ਅਤੇ ਉਸ ਬ੍ਰਹਮਚਾਰੀ ਨੂੰ । ਚਮਾਰ ਦੇ ਘਰ ਜੰਮ ਕੇ ਪਹਿਲਾਂ ਪਹਿਲਾਂ ਅਜੇ ਉਸ ਬਾਲ ਨੂੰ ਚੇਤਾ ਭੀ ਸੀ ਕਿ ਮੈਂ ਬ੍ਰਾਹਮਣ ਤੋਂ ਚਮਾਰ ਬਣਿਆ ਹਾਂ । ਜੇ ਰਾਮਾਨੰਦ ਜੀ ਨੇ ਸਰਾਪ ਵਾਲੀ ਵਾਰਤਾ ਕਿਸੇ ਨੂੰ ਭੀ ਨਹੀਂ ਸੁਣਾਈ, ਤਾਂ "ਗੁਰ ਭਗਤ ਮਾਲ" ਦੇ ਲਿਖਾਰੀ
ਨੂੰ ਕਿਥੋਂ ਸੂਹ ਲੱਗ ਗਈ ? ਇਹ ਗੱਲ ਐਸੀ ਅਨੋਖੀ ਸੀ ਕਿ ਕਿਸੇ ਇਕ ਧਿਰ ਨੂੰ ਭੀ ਜੇ ਰਾਮਾਨੰਦ ਜੀ ਦੱਸ ਦੇਂਦੇ ਤਾਂ ਸਾਰੇ ਸ਼ਹਿਰ ਵਿਚ ਕਾਵਾਂ-ਰੌਲੀ ਪੈ ਜਾਂਦੀ, ਤੇ, ਲੋਕ ਹੁੰਮ-ਹੁਮਾ ਕੇ ਉਸ ਅਨੋਖੇ ਬਾਲ ਨੂੰ ਵੇਖਣ ਤੁਰ ਪੈਂਦੇ, ਤੇ, ਰਵਿਦਾਸ ਨੂੰ ਸਾਰੀ ਉਮਰ ਲੋਕ ਉਸ ਦੀ ਇਹ ਹੱਡ-ਬੀਤੀ ਚੇਤੇ ਕਰਾਂਦੇ ਰਹਿੰਦੇ । ਪਰ ਰਵਿਦਾਸ ਜੀ ਸਦਾ ਇਹ ਆਖਦੇ ਰਹੇ-
"ਨਾਗਰ ਜਨਾ ਮੇਰੀ ਜਾਤਿ ਬਿਖਿਆਤ ਚੰਮਾਰੰ ॥... ...
ਮੇਰੀ ਜਾਤਿ ਕੁਟਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ
ਆਸ ਪਾਸਾ ॥ ਅਬ ਬਿਪ੍ਰ ਪ੍ਰਧਾਨ ਤਿਹ ਕਰਹਿ ਡੰਡਉਤਿ
ਤੇਰੇ ਨਾਮ ਸਰਣਾਇ ਰਵਿਦਾਸ ਦਾਸਾ"॥
ਇਕ ਹੋਰ ਗੱਲ ਭੀ ਬੜੀ ਅਨ-ਹੋਣੀ ਜਿਹੀ ਹੈ। "ਗੁਰ ਭਗਤ ਮਾਲ" ਦੇ ਲਿਖਾਰੀ ਦਾ ਪਰਮਾਤਮਾ ਭੀ ਕੋਈ ਅਨੋਖੀ ਹਸਤੀ ਹੈ । ਲਿਖਾਰੀ ਲਿਖਦਾ ਹੈ ਕਿ ਜਦੋਂ ਬ੍ਰਹਮਚਾਰੀ ਚਮਾਰਾਂ ਦੇ ਘਰ ਜੰਮ ਪਿਆ, ਤਾਂ ਉਹ ਆਪਣੇ ਪਿਛਲੇ ਉੱਤਮ ਜਨਮ ਦਾ ਚੇਤਾ ਕਰ ਕੇ ਆਪਣੀ ਚਮਾਰ-ਮਾਂ ਦੇ ਥਣਾਂ ਤੋਂ ਦੁੱਧ ਨਹੀਂ ਸੀ ਪੀਂਦਾ । ਪਰਮਾਤਮਾ ਨੇ ਰਾਮਾਨੰਦ ਨੂੰ ਸੁਪਨੇ ਵਿਚ ਝਾੜ ਪਾਈ ਕਿ ਇਕ ਨਿੱਕੀ ਜਿਹੀ ਗੱਲ ਪਿੱਛੇ ਤੂੰ ਉਸ ਗਰੀਬ ਬ੍ਰਹਮਚਾਰੀ ਨੂੰ ਸਰਾਪ ਦੇ ਕੇ ਕਿਉਂ ਇਹ ਕਸ਼ਟ ਦਿੱਤਾ । ਕੀ ਲਿਖਾਰੀ ਦੇ ਪਰਮਾਤਮਾ ਦੀ ਮਰਜ਼ੀ ਤੋਂ ਬਿਨਾ ਬਦ ਬਦੀ ਰਾਮਾਨੰਦ ਨੇ ਬ੍ਰਾਹਮਣ ਨੂੰ ਚਮਾਰ ਦੇ ਘਰ ਜਾ ਜਨਮ ਦਿੱਤਾ ? ਕੀ ਭਗਤੀ ਦਾ ਨਤੀਜਾ ਇਹੀ ਨਿਕਲਣਾ ਚਾਹੀਦਾ ਹੈ ਕਿ ਭਗਤ ਆਪ- ਹੁਦਰੀਆਂ ਭੀ ਕਰਨ ਲੱਗ ਪੈਣ? ਤੇ, ਕੀ ਜੋ ਜੋ ਅਨਰਥ ਅਜਿਹੇ ਭਗਤ ਜਗਤ ਵਿਚ ਕਰਨਾ-ਕਰਾਣਾ ਚਾਹੁਣ, ਰੱਬ ਨੂੰ ਜ਼ਰੂਰ ਕਰਨੇ ਪੈਂਦੇ ਹਨ ? ਇਹ ਤਾਂ ਠੀਕ ਹੈ ਕਿ
ਭਗਤ ਜਨਾ ਕਾ ਕਰੇ ਕਰਾਇਆ"
ਪਰ ਭਗਤ ਭੀ ਉਹੀ ਹੋ ਰਜ਼ਾ ਵਿਚ ਰਹਿੰਦਾ ਹੈ । ਭਗਤ ਸਕਦਾ ਹੈ ਜੋ ਪਰਮਾਤਮਾ ਦੀ ਪੂਰਨ ਕੋਈ ਐਸੀ ਗੱਲ ਚਿਤਵਦਾ ਹੀ ਨਹੀਂ
ਜੋ ਪਰਮਾਤਮਾ ਦੀ ਮਰਜ਼ੀ ਅਨੁਸਾਰ ਨਾ ਹੋਵੇ ।
ਇਸ ਕਹਾਣੀ ਵਿਚੋਂ ਇਕ ਗੱਲ ਸਾਫ਼ ਦਿੱਸ ਰਹੀ ਹੈ ਕਿ ਇਸ ਦੇ ਘੜਨ ਵਾਲੇ ਨੂੰ ਚਮਾਰ ਆਦਿਕ ਨੀਵੀਂ ਜਾਤਿ ਵਾਲਿਆਂ ਤੋਂ ਨਫ਼ਰਤ ਹੈ, ਤੇ ਪਰਮਾਤਮਾ ਦੀ ਭਗਤੀ ਉਸ ਨੂੰ ਸਿਰਫ਼ ਬ੍ਰਾਹਮਣ ਦਾ ਹੀ ਹੱਕ ਦਿੱਸਦਾ ਹੈ ।
ਲੁਕਵੇਂ ਢੰਗ ਨਾਲ ਬ੍ਰਾਹਮਣ ਦੀ ਪੂਜਾ-
ਰਵਿਦਾਸ ਜੀ ਦੇ ਠਾਕੁਰਾਂ ਦਾ ਜ਼ਿਕਰ ਕਰਨ ਵੇਲੇ ਤਾਂ "ਗੁਰ ਭਗਤ-ਮਾਲ" ਵਾਲੇ ਨੇ ਰੱਜ ਕੇ ਰੀਝ ਲਾਹ ਲਈ ਹੈ । ਠਾਕੁਰ ਜੀ ਨਦੀ ਵਿਚ ਤਾਰੀਆਂ ਲਾਂਦੇ ਰਹੇ, ਠਾਕੁਰ ਜੀ ਚਿਤੌੜ ਦੇ ਰਾਜੇ ਦੇ ਮਹਲਾਂ ਵਿਚੋਂ ਤੁਰ ਕੇ ਰਾਜ-ਦਰਬਾਰ ਵਿਚ ਅੱਪੜ ਕੇ ਰਵਿਦਾਸ ਜੀ ਦੀ ਗੋਦ ਵਿਚ ਆ ਬੈਠੇ । ਜਦੋਂ ਕਾਂਸ਼ੀ ਦੀ ਨਦੀ ਵਿਚੋਂ ਤਾਰੀਆਂ ਲਾ ਕੇ ਠਾਕੁਰ ਜੀ ਆਪਣੇ ਭਗਤ ਰਵਿਦਾਸ ਦੇ ਕਹੇ ਬਾਹਰ ਆਏ ਤਾਂ ਰਵਿਦਾਸ ਜੀ ਨੇ ਤੁਲਸੀਦਲ ਅਤੇ ਧੂਪ ਦੀਪਾਦਿ ਨਾਲ ਠਾਕੁਰ ਜੀ ਦੀ ਪੂਜਾ ਕੀਤੀ । ਜਦੋਂ ਚਿਤੌਰ ਦੇ ਰਾਜ-ਦਰਬਾਰ ਵਿਚ ਰਵਿਦਾਸ ਦੇ ਠਾਕੁਰ ਜੀ ਰਵਿਦਾਸ ਦੀ ਗੋਦ ਵਿਚ ਆ ਬਿਰਾਜੇ ਤਾਂ ਬ੍ਰਾਹਮਣਾਂ ਨੂੰ ਭੰਡਾਰਿਆਂ ਲਈ ਰਸਦਾਂ ਭੇਜੀਆਂ ਗਈਆਂ; ਬ੍ਰਾਹਮਣਾਂ ਨੇ ਰਸਦ ਲੈਣ ਤੋਂ ਇਨਕਾਰ ਕੀਤਾ ਤਾਂ ਪਰਮਾਤਮਾ ਆਪ ਸੇਵਕ-ਰੂਪ ਧਾਰ ਕੇ ਆਇਆ ਤੇ ਬ੍ਰਾਹਮਣਾਂ ਦੇ ਘਰੀਂ ਰਸਦਾਂ ਅਪੜਾਣ ਗਿਆ । ਇਕ ਖੇਡ ਅਜਬ ਵਰਤਦੀ ਰਹੀ । ਬ੍ਰਾਹਮਣਾਂ ਦੇ ਠਾਕੁਰ ਜੀ ਨਦੀ ਵਿਚ ਭੀ ਡੁੱਬੇ ਹੀ ਰਹੇ, ਤੇ, ਚਿਤਰ ਦੇ ਰਾਜ-ਦਰਬਾਰ ਵਿਚ ਤੁਰ ਕੇ ਭੀ ਨਾ ਅੱਪੜ ਸਕੇ, ਜਦੋਂ ਵੇਲਾ ਆਇਆ ਖਾਣ ਪੀਣ ਦਾ ਤਦੋਂ ਉਚੇਚੇ ਸੇਵਕ-ਰੂਪ ਧਾਰ ਕੇ ਬ੍ਰਾਹਮਣਾਂ ਦੇ ਘਰੀਂ ਰਸਦਾਂ ਅਪੜਾ ਆਏ । ਵੇਖ ਲਉ, ਇਸ ਨੂੰ ਆਖੀਦਾ ਹੈ "ਭਰਾ ਭਰਾਵਾਂ ਦੇ, ਤੇ ਕਾਂ ਕਾਵਾਂ ਦੇ" । ਕੋਈ ਭੀ ਗੱਲ ਹੋਵੇ, ਤੇ, ਕਿਤੇ ਭੀ ਪਈ ਹੋਵੇ, ਮੁੜ-ਘਿੜ ਬ੍ਰਾਹਮਣਾਂ ਦੀ ਪੂਜਾ ਤੇ ਬ੍ਰਾਹਮਣਾਂ ਨੂੰ ਭੰਡਾਰੇ। ਜਿਸ ਖਾਤੇ ਵਿਚ ਡਿੱਗਿਆਂ ਨੂੰ ਸਤਿਗੁਰੂ ਨਾਨਕ ਦੇਵ ਜੀ
ਨੇ ਕੱਢਿਆ ਸੀ, ਪਤਾ ਨਹੀਂ "ਗੁਰ ਭਗਤ-ਮਾਲ" ਦੇ ਲਿਖਾਰੀ ਜੀ ਭੋਲੀ ਭਾਲੀ ਸਿੱਖ ਜਨਤਾ ਨੂੰ ਕਿਉਂ ਮੁੜ ਉਥੇ ਹੀ ਡੇਗਣ ਦੀ ਕੋਸ਼ਿਸ਼ ਕਰ ਗਏ ਹਨ ।
ਗੁਰਮਤਿ ਅਤੇ ਠਾਕੁਰ-ਪੂਜਾ-
"ਸਿੱਖ ਰਿਲਿਜਨ" ਅਤੇ "ਗੁਰ ਭਗਤ ਮਾਲ'' ਦੇ ਲਿਖਾਰੀਆਂ ਨੇ ਇਹਨਾਂ ਕਹਾਣੀਆਂ ਦੀ ਰਾਹੀਂ ਇਹ ਪਰਤੱਖ ਕਰ ਵਿਖਾਇਆ ਹੈ ਕਿ ਰਵਿਦਾਸ ਦੀ ਠਾਕੁਰ-ਮੂਰਤੀ ਅਤੇ ਪਰਮਾਤਮਾ ਵਿਚ ਕੋਈ ਫਰਕ ਨਹੀਂ ਸੀ । ਜਦੋਂ ਰਵਿਦਾਸ ਦੀ ਗਰੀਬੀ ਵੇਖ ਕੇ ਪਰਮਾਤਮਾ ਨੇ ਠਾਕੁਰ ਜੀ ਦੇ (ਭਾਵ, ਆਪਣੇ) ਆਸਣ ਹੇਠ ਪੰਜ ਮੋਹਰਾਂ ਰੱਖ ਦਿੱਤੀਆਂ ਤੇ ਰਵਿਦਾਸ ਨੇ ਠਾਕੁਰ-ਪੂਜਾ ਹੀ ਛੱਡ ਦਿੱਤੀ ਤਾਂ ਰਾਤ ਨੂੰ ਸੁਪਨੇ ਵਿਚ ਪਰਮਾਤਮਾ ਨੇ ਰਵਿਦਾਸ ਨੂੰ ਆਖਿਆ ਕਿ ਤੂੰ ਮੇਰੀ ਪੂਜਾ ਕਿਉਂ ਤਰਕ ਕਰ ਦਿੱਤੀ ਹੈ ।
ਕੀ ਇਹੀ ਹੈ ਸਿੱਖ ਧਰਮ, ਜਿਸ ਦਾ ਪਰਚਾਰ ਇਹਨਾਂ ਪੁਸਤਕਾਂ ਨੇ ਕੀਤਾ ਹੈ ? ਪਰ ਗੁਰੂ ਅਰਜਨ ਸਾਹਿਬ ਦਾ ਠਾਕੁਰ ਤਾਂ ਉਹ ਹੈ ਜੋ ਹਰੇਕ ਹਿਰਦੇ-ਰੂਪ ਡੱਬੇ ਵਿਚ ਟਿਕਿਆ ਹੋਇਆ ਹੈ, ਤੇ, ਜੋ ਹਰ ਵੇਲੇ ਹੀ ਉਦਕ-ਇਸ਼ਨਾਨੀ ਹੈ, ਆਪ ਫ਼ੁਰਮਾਂਦੇ ਹਨ-
ਆਸਾ ਮਹਲਾ ੫
ਆਠ ਪਹਰ ਉਦਕ ਇਸਨਾਨੀ ॥ ਸਦ ਹੀ ਭੋਗੁ ਲਗਾਇ ਸੁ
ਗਿਆਨੀ ॥ ਬਿਰਥਾ ਕਾਹੂ ਛੋਡੈ ਨਾਹੀ ॥ ਬਹੁਰਿ ਬਹੁਰਿ ਤਿਸੁ
ਲਾਗਹ ਪਾਈ ॥੧॥ ਸਾਲਗਿਰਾਮੁ ਹਮਾਰੇ ਸੇਵਾ ॥ ਪੂਜਾ
ਅਰਚਾ ਬੰਦਨ ਦੇਵਾ ॥੧॥ ਰਹਾਉ॥ ਘੰਟਾ ਜਾ ਕਾ ਸੁਨੀਐ
ਚਹੁ ਕੁੰਟ ॥ ਆਸਨੁ ਜਾ ਕਾ ਸਦਾ ਬੈਕੁੰਠ ॥ ਜਾ ਕਾ ਚਵਰੁ
ਸਭ ਊਪਰਿ ਝੂਲੈ ॥ ਤਾ ਕਾ ਧੂਪੁ ਸਦਾ ਪਰਫੁਲੈ ॥੨॥
ਘਟਿ ਘਟਿ ਸੰਪਟੁ ਹੈ ਰੇ ਜਾਂ ਕਾ ॥ ਅਭਗ ਸਭਾ ਸੰਗਿ
ਹੈਂ ਸਾਧਾ ॥ ਆਰਤੀ ਕੀਰਤਨੁ ਸਦਾ ਅਨੰਦ ॥ ਮਹਿਮਾ ਸੁਦਰ
ਸਦਾ ਬੇਅੰਤ ॥੩॥ ਜਿਸਹਿ ਪਰਾਪਤਿ ਤਿਸ ਹੀ ਲਹਨਾ ॥
ਸੰਤ ਚਰਨ ਓਹੁ ਆਇਓ ਸਰਨਾ ॥ ਹਾਥ ਚੜਿਓ ਹਰਿ
ਸਾਲਗਿਰਾਮੁ ॥ ਕਹੁ ਨਾਨਕ ਗੁਰਿ ਕੀਨੋ ਦਾਨੁ ॥੪॥੩੯॥੯੦॥
ਗੁਰੂ ਨਾਨਕ ਪਾਤਿਸ਼ਾਹ ਨਾਲ ਪਿਆਰ ਕਰਨ ਵਾਲੇ ਗੁਰਸਿੱਖ ਜਦੋਂ ਅਜਿਹੀਆਂ ਸਾਖੀਆਂ ਪੜ੍ਹਦੇ ਹਨ ਤਾਂ ਉਹਨਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿ ਚਮੜੇ ਜਾਂ ਪੱਥਰ ਆਦਿਕ ਦੇ ਬਣੇ ਹੋਏ ਠਾਕੁਰ ਨੂੰ ਪੂਜਣ ਵਾਲੇ ਕਿਸੇ ਭੀ ਬੰਦੇ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾ ਪਵਿਤਰ ਬੀੜ ਵਿਚ ਥਾਂ ਨਹੀਂ ਸੀ ਮਿਲ ਸਕਦੀ
ਦੋਵੇਂ ਹੀ ਲਿਖਾਰੀ ਇਹ ਲਿਖਦੇ ਹਨ ਕਿ ਰਾਮਾਨੰਦ ਜੀ ਰਵਿਦਾਸ ਜੀ ਦੇ ਗੁਰੂ ਸਨ । ਤਾਂ ਫਿਰ, ਜੇ ਰਵਿਦਾਸ ਜੀ ਠਾਕੁਰ-ਪੂਜ ਸਨ, ਇਹ ਠਾਕੁਰ-ਪੂਜਾ ਉਹਨਾਂ ਨੂੰ ਉਹਨਾਂ ਦੇ ਗੁਰੂ ਰਾਮਾਨੰਦ ਜੀ ਨੇ ਹੀ ਸਿਖਾਈ ਹੋਵੇਗੀ । ਪਰ ਰਾਮਾਨੰਦ ਜੀ ਤਾਂ ਪੱਥਰ ਆਦਿਕ ਦੇ ਬਣੇ ਹੋਏ ਠਾਕੁਰ ਦੀ ਪੂਜਾ ਕਰਨ ਦੇ ਵਿਰੋਧੀ ਸਨ । ਉਹ ਲਿਖਦੇ ਹਨ-
ਬਸੰਤ ਰਾਮਾਨੰਦ ਜੀ ॥
ਕਤ ਜਾਈਐ ਰੇ ਘਰਿ ਲਾਗੋ ਰੰਗੁ ॥ ਮੇਰਾ ਚਿਤੁ ਨ ਚਲੈ
ਮਨੁ ਭਇਓ ਪੰਗੁ ॥੧॥ ਰਹਾਉ ॥ਏਕ ਦਿਵਸ ਮਨਿ ਭਈ
ਉਮੰਗ ॥ ਘਸਿ ਚੋਆ ਚੰਦਨੁ ਬਹੁ ਸੁਗੰਧ ॥ ਪੂਜਨ ਚਾਲੀ
ਬ੍ਰਹਮ ਠਾਇ ॥ ਸੋ ਬ੍ਰਹਮੁ ਬਤਾਇਓ ਗੁਰਿ ਮਨ ਹੀ ਮਾਹਿ ॥੧॥
ਜਹ ਜਾਈਐ ਤਹ ਜਲ ਪਖਾਨ ॥ ਤੂੰ ਪੂਰਿ ਰਹਿਓ ਹੈ ਸਭ
ਸਮਾਨ ॥ ਬੇਦ ਪੁਰਾਨ ਸਭ ਦੇਖੇ ਜੋਇ॥ ਉਹਾ ਤਉ ਜਾਈਐ
ਜਉ ਈਹਾ ਨ ਹੋਇ ॥੨॥ ਸਤਿਗੁਰ ਮੈਂ ਬਲਿਹਾਰੀ ਤੋਰ ॥
ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ ॥ ਰਾਮਾਨੰਦ ਸੁਆਮੀ
ਰਮਤ ਬ੍ਰਹਮੁ ॥ ਗੁਰ ਕਾ ਸਬਦੁ ਕਾਟੈ ਕੋਟਿ ਕਰਮ ॥੧॥੩॥
ਜੇ ਰਾਮਾਨੰਦ ਜੀ ਆਪ ਅਜਿਹੀ ਠਾਕੁਰ-ਪੂਜਾ ਦੇ ਬਰਖ਼ਿਲਾਫ਼ ਸਨ, ਉਹ ਕਦੇ ਰਵਿਦਾਸ ਜੀ ਨੂੰ ਠਾਕੁਰ-ਪੂਜਾ ਦੀ ਸਿੱਖਿਆ ਨਹੀਂ ਦੇ ਸਕਦੇ ਸਨ । ਜਿਸ ਰਾਮਾਨੰਦ ਨੂੰ ਆਪਣਾ ਸੁਆਮੀ ਬ੍ਰਹਮ ਸਭ ਜੀਵਾਂ ਵਿਚ ਦਿੱਸ ਰਿਹਾ ਸੀ, ਉਹ ਕਿਸੇ ਉੱਤੇ ਗੁੱਸੇ ਹੋ ਕੇ ਕੋਈ ਸਰਾਪ ਭੀ ਨਹੀਂ ਦੇ ਸਕਦਾ ਸੀ । ਸੋ, ਇਹ ਬ੍ਰਹਮਚਾਰੀ ਚੇਲੇ ਵਾਲੀ ਕਹਾਣੀ ਮਨ-ਘੜਤ ਹੈ ।
ਹੁਣ ਆਓ ਵੇਖੀਏ ਕਿ ਭਗਤ ਰਵਿਦਾਸ ਜੀ ਆਪਣੀ ਬਾਣੀ ਵਿਚ ਕਿਸ ਰੂਪ ਵਿਚ ਦਿਖਾਈ ਦੇਂਦੇ ਹਨ ।
ਭਗਤ ਰਵਿਦਾਸ ਜੀ ਅਤੇ ਠਾਕੁਰ-ਪੂਜਾ-
"ਗੁਰ ਭਗਤ ਮਾਲ" ਵਾਲਾ ਲਿਖਦਾ ਹੈ ਕਿ ਜਦੋਂ ਠਾਕੁਰ ਜੀ ਨਦੀ ਵਿਚ ਤਾਰੀਆਂ ਲਾ ਕੇ ਕਿਨਾਰੇ ਤੇ ਆਏ ਤਾਂ ਰਵਿਦਾਸ ਜੀ ਨੇ ਤੁਲਸੀਦਲ ਧੂਪ ਦੀਪਾਦਿ ਨਾਲ ਠਾਕੁਰ ਜੀ ਦੀ ਪੂਜਾ ਕੀਤੀ । ਕੀ ਰਵਿਦਾਸ ਜੀ ਦੀ ਆਪਣੀ ਬਾਣੀ ਵਿਚੋਂ ਕੋਈ ਅਜਿਹੀ ਗਵਾਹੀ ਮਿਲਦੀ ਹੈ ? ਉਹ ਤਾਂ ਸਗੋਂ ਇਸ ਦੇ ਉਲਟ ਲਿਖਦੇ ਹਨ :
ਗੂਜਰੀ ਰਵਿਦਾਸ ਜੀ
ਦੂਧੁ ਤ ਬਛਰੈ ਥਨਹੁ ਬਿਟਾਰਿਓ ॥ ਫੂਲੁ ਭਵਰਿ ਜਲੁ ਮੀਨਿ
ਬਿਗਾਰਿਓ ॥੧॥ ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਓ ॥
ਅਵਰੁ ਨ ਫੂਲੁ ਅਨੂਪੁ ਨ ਪਾਵਉ ॥੧॥ ਰਹਾਉ ॥ ਮੈਲਾਗਰ
ਬੇਰ੍ਹੇ ਹੈ ਭੁਇਅੰਗਾ ॥ ਬਿਖੁ ਅੰਮ੍ਰਿਤੁ ਬਸਹਿ ਇਕ ਸੰਗਾ ॥੨॥
ਧੂਪੁ ਦੀਪ ਨਈਵੇਦਹਿ ਬਾਸਾ ॥ ਕੈਸੇ ਪੂਜ ਕਰਹਿ ਤੇਰੀ
ਦਾਸਾ ॥੩॥ ਤਨੁ ਮਨੁ ਅਰਪਉ ਪੂਜ ਚਰਾਵਉ ॥ ਗੁਰ
ਪਰਸਾਦਿ ਨਿਰੰਜਨੁ ਪਾਵਉ ॥੪॥ ਪੂਜਾ ਅਰਚਾ ਆਹਿ ਨ
ਤੇਰੀ ॥ ਕਹਿ ਰਵਿਦਾਸ ਕਵਨੇ ਗਤਿ ਮੇਰੀ ॥੫॥੧॥
ਅਤੇ
ਧਨਾਸਰੀ ਰਵਿਦਾਸ ਜੀ
ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ॥ ਹਰਿ ਕੇ ਨਾਮ ਬਿਨੁ
ਝੂਠੇ ਸਗਲ ਪਸਾਰੇ ॥੧॥ਰਹਾਉ॥ ਨਾਮੁ ਤੇਰੋ ਆਸਨੋ ਨਾਮੁ
ਤੇਰੋ ਉਰਸਾ ਨਾਮੁ ਤੇਰਾ ਕੇਸਰੋ ਲੇ ਛਿਟਕਾਰੇ ॥ ਨਾਮੁ ਤੇਰਾ
ਅੰਭੁਲਾ ਨਾਮੁ ਤੇਰੋ ਚੰਦਨੋ ਘਸਿ ਜਪੇ ਨਾਮੁ ਲੇ ਤੁਝਹਿ ਕਉ ਨਮ
ਚਾਰੇ ॥੧॥ ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ ਨਾਮੁ ਤੇਰੋ
ਤੇਲੁ ਲੇ ਮਾਹਿ ਪਸਾਰੇ ॥ ਨਾਮ ਤੇਰੇ ਕੀ ਜੋਤਿ ਲਗਾਈ,
ਭਇਓ ਉਜਿਆਰੋ ਭਵਨ ਸਗਲਾਰੇ ॥੨॥ ਨਾਮੁ ਤੇਰੋ ਤਾਗਾ
ਨਾਮੁ ਫੂਲ ਮਾਲਾ ਭਾਰ ਅਠਾਰਹ ਸਗਲ ਜੂਠਾਰੇ ॥ ਤੇਰੋ
ਕੀਆ ਤੁਝਹਿ ਕਿਆ ਅਰਪਉ ਨਾਮੁ ਤੇਰਾ ਤੁਹੀ ਚਵਰ
ਢੋਲਾਰੇ ॥੩॥ ਦਸ-ਅਠਾ ਅਠਸਠੇ, ਚਾਰੇ ਖਾਣੀ, ਇਹੈ
ਵਰਤਣਿ ਹੈ ਸਗਲ ਸੰਸਾਰੇ ॥ ਕਹੈ ਰਵਿਦਾਸੁ ਨਾਮੁ ਤੇਰੋ
ਆਰਤੀ ਸਤਿ ਨਾਮੁ ਹੈ ਹਰਿ ਭੋਗ ਤੁਹਾਰੇ ॥੪॥੩॥
ਰਵਿਦਾਸ ਜੀ ਕਰਮ-ਕਾਂਡੀ-
ਮੈਕਾਲਿਫ਼ ਨੇ ਪੁਸਤਕ "ਸਿੱਖ ਰਿਲਿਜਨ' ਵਿਚ ਲਿਖਿਆ ਹੈ ਕਿ ਰਵਿਦਾਸ ਵੇਦ ਸ਼ਾਸਤ੍ਰਾਂ ਦੇ ਦੱਸੇ ਹੋਏ ਸਭ ਪੁੰਨ-ਕਰਮ ਕਰਦਾ ਸੀ; ਪਰ ਵੇਦਾਂ-ਸ਼ਾਸਤ੍ਰਾਂ ਦੇ ਦੱਸੇ ਕਰਮ-ਕਾਂਡ ਬਾਰੇ ਰਵਿਦਾਸ ਜੀ ਆਪ ਇਉਂ ਲਿਖਦੇ ਹਨ-
ਕੇਦਾਰਾ ਰਵਿਦਾਸ ਜੀ
ਖਟੁ ਕਰਮ ਕੁਲ ਸੰਜੁਗਤ ਹੈ, ਹਰਿ ਭਗਤਿ ਹਿਰਦੈ ਨਾਹਿ ॥
ਚਰਨਾਰਬਿੰਦ ਨ ਕਥਾ ਭਾਵੈ, ਸੁਪਰ ਤੁਲਿ ਸਮਾਨਿ ॥੧॥
ਰੇ ਚਿਤ ਚੇਤਿ ਚੇਤ ਅਚੇਤ ॥ ਕਾਹੇ ਨ ਬਾਲਮੀਕਹਿ ਦੇਖ ॥
ਕਿਸੁ ਜਾਤਿ ਤੇ ਕਿਹ ਪਦਹਿ ਅਪਰਿਓ, ਰਾਮ ਭਗਤਿ ਬਿਸੇਖ ॥
੧॥ਰਹਾਉ॥ ਸੁਆਨ ਸਤ੍ਰ ਅਜਾਤ ਸਭ ਤੇ ਕ੍ਰਿਸਨ ਲਾਵੈ ਹੇਤੁ ॥
ਲੋਗੁ ਬਪੁਰਾ ਕਿਆ ਸਰਾਹੈ, ਤੀਨਿ ਲੋਕ ਪ੍ਰਵੇਸ ॥੨॥
ਅਜਾਮਲੁ ਪਿੰਗਲਾ ਲੁਭਤੁ ਕੁੰਚਰੁ ਗਏ ਹਰਿ ਕੇ ਪਾਸਿ ॥
ਐਸੇ ਦੁਰਮਤਿ ਨਿਸਤਰੇ ਤੂੰ ਕਿਉ ਨ ਤਰਹਿ ਰਵਿਦਾਸ ॥੩॥ -
ਇੱਥੇ ਇਕ ਹੋਰ ਗੱਲ ਭੀ ਵਿਚਾਰਨ ਵਾਲੀ ਹੈ। ਰਵਿਦਾਸ ਜੀ ਕਿਹੜੇ ਕਿਸੇ ਉੱਚੀ ਕੁਲ ਦੇ ਬ੍ਰਾਹਮਣ ਸਨ ਕਿ ਉਹ ਕਿਸੇ ਕਰਮ-ਕਾਂਡ ਨਾਲ ਚੰਬੜੇ ਰਹਿੰਦੇ । ਨਾ ਜਨੇਊ ਪਾਣ ਦਾ ਹੱਕ, ਨਾ ਮੰਦਰ ਵਿਚ ਵੜਨ ਦੀ ਆਗਿਆ, ਨਾ ਹੀ ਕਿਸੇ ਸਰਾਧ ਸਮੇ ਬ੍ਰਾਹਮਣ ਨੇ ਉਹਨਾਂ ਦੇ ਘਰ ਦਾ ਖਾਣਾ, ਨਾ ਸੰਧਿਆ ਤਰਪਣ ਗਾਇਤ੍ਰੀ ਆਦਿਕ ਦਾ ਉਹਨਾਂ ਨੂੰ ਅਧਿਕਾਰ । ਫਿਰ, ਉਹ ਕਿਹੜਾ ਕਰਮ-ਕਾਂਡ ਸੀ ਜਿਸ ਦਾ ਸ਼ੌਕ ਰਵਿਦਾਸ ਜੀ ਨੂੰ ਹੋ ਸਕਦਾ ਸੀ ?
ਹਾਂ, ਭੈਰਉ ਰਾਗ ਵਿਚ ਰਵਿਦਾਸ ਜੀ ਨੇ ਇਕ ਸ਼ਬਦ ਲਿਖਿਆ ਹੈ, ਜਿਸ ਨੂੰ ਗਲਤ ਸਮਝ ਕੇ ਕਿਸੇ ਨੇ ਇਹ ਘਾੜਤ ਘੜ ਲਈ ਹੋਵੇਗੀ ਕਿ ਭਗਤ ਜੀ ਵੇਦ-ਸ਼ਾਸਤ੍ਰਾਂ ਦੇ ਦੱਸੇ ਸਭ ਪੁੰਨ-ਕਰਮ ਕਰਦੇ ਸਨ । ਉਹ ਸ਼ਬਦ ਇਉਂ ਹੈ :
ਬਿਨੁ ਦੇਖੇ ਉਪਜੈ ਨਹੀ ਆਸਾ॥ ਜੋ ਦੀਸੈ ਸੋ ਹੋਇ ਬਿਨਾਸਾ ॥
ਬਰਨ ਸਹਿਤ ਜੋ ਜਾਪੈ ਨਾਮੁ ॥ ਸੋ ਜੰਗੀ ਕੇਵਲ ਨਿਹਕਾਮੁ ॥੧॥
ਪਰਚੇ, ਰਾਮੁ ਰਵੈ ਜਉ ਕੋਈ ॥ ਪਾਰਸੁ ਪਰਸੈ ਦੁਬਿਧਾ ਨ
ਹੋਈ ॥ ੧ ॥ ਰਹਾਉ ॥ ਸੋ ਮੁਨਿ ਮਨ ਕੀ ਦੁਬਿਧਾ ਖਾਇ ॥ ਬਿਖੁ
ਦੁਆਰੇ ਤ੍ਰੈਲੋਕ ਸਮਾਇ ॥ ਮਨ ਕਾ ਸੁਭਾਉ ਸਭੁ ਕੋਈ ਕਰੈ ॥
ਕਰਤਾ ਹੋਇ ਸੁ ਅਨਭੈ ਰਹੈ ॥੨॥ ਫਲ ਕਾਰਨ ਫੂਲੀ
ਬਨਰਾਇ ॥ ਫਲੁ ਲਾਗਾ ਤਬ ਫੂਲੁ ਬਿਲਾਇ ॥ ਗਿਆਨੈ
ਕਾਰਨ ਕਰਮ ਅਭਿਆਸ ॥ ਗਿਆਨੁ ਭਇਆ ਤਹ ਕਰਮਹ
ਨਾਸੁ ॥੩॥ ਘ੍ਰਿਤ ਕਾਰਨ ਦਧਿ ਮਥੈ ਸਇਆਨ ॥ ਜੀਵਤ
ਮੁਕਤ ਸਦਾ ਨਿਰਬਾਨ ॥ ਕਹਿ ਰਵਿਦਾਸ ਪਰਮ ਬੈਰਾਗ ।
ਰਿਦੈ ਰਾਮੁ ਕੀ ਨ ਜਪਸਿ ਅਭਾਗ ॥੪॥੧॥
ਹਰੇਕ ਸ਼ਬਦ ਦਾ ਮੁਖ-ਭਾਵ 'ਰਹਾਉ' ਦੀ ਤੁਕ ਵਿਚ ਹੋਇਆ ਕਰਦਾ ਹੈ, ਬਾਕੀ ਦੇ 'ਬੰਦਾਂ' ਵਿਚ ਉਸ ਦੀ ਵਿਆਖਿਆ ਹੁੰਦੀ ਹੈ । ਇਸ ਸ਼ਬਦ ਦਾ ਮੁਖ-ਭਾਵ ਇਹ ਹੈ-"ਜੋ ਮਨੁੱਖ ਨਾਮ ਸਿਮਰਦਾ ਹੈ ਉਸ ਦਾ ਮਨ ਪ੍ਰਭੂ ਵਿਚ ਪਰਚ ਜਾਂਦਾ ਹੈ; ਪਾਰਸ-ਪ੍ਰਭੂ ਨੂੰ ਛੋਹ ਕੇ ਉਹ ਮਨੁੱਖ, ਮਾਨੋ, ਸੋਨਾ ਹੋ ਜਾਂਦਾ ਹੈ" । ਬਾਕੀ ਦੇ ਸ਼ਬਦ ਵਿਚ ਉਸ ਸੋਨਾ ਬਣ ਗਏ ਮਨੁੱਖ ਦੇ ਜੀਵਨ ਦੀ ਤਸਵੀਰ ਇਉਂ ਦਿੱਤੀ ਹੈ-(੧) ਉਹ ਮਨੁੱਖ ਨਿਹਕਾਮ ਵਾਸ਼ਨਾ-ਰਹਿਤ ਹੋ ਜਾਂਦਾ ਹੈ, (੨) ਉਸ ਮਨੁੱਖ ਦੀ ਦੁਬਿਧਾ ਮਿਟ ਜਾਂਦੀ ਹੈ ਤੇ ਉਹ ਨਿਰਭਉ ਹੋ ਜਾਂਦਾ ਹੈ, (੩) ਉਸ ਦਾ ਕਿਰਤ-ਕਾਰ ਦਾ ਮੋਹ ਮਿਟ ਜਾਂਦਾ ਹੈ, (੪) ਮੁਕਦੀ ਗੱਲ ਇਹ ਕਿ ਉਹ ਮਨੁੱਖ ਜੀਉਂਦਾ ਹੀ ਮੁਕਤ ਹੋ ਜਾਂਦਾ ਹੈ । [ਇਸ ਸ਼ਬਦ ਦੇ ਅਰਥ ਪੜ੍ਹੋ ਟੀਕੇ ਵਿਚ]
"ਗੁਰ ਭਗਤ ਮਾਲ" ਵਾਲੋ ਦੀ ਇਹ ਲਿਖਤ ਭੀ ਹਾਸੋ-ਹੀਣੀ ਹੈ ਕਿ ਚਿਤੌਰ ਦੇ ਰਾਜੇ ਦੇ ਸਾਹਮਣੇ ਰਵਿਦਾਸ ਜੀ ਦੇ ਪਰਖ ਸਮੇ ਪੂਰਾ ਉਤਰਨ ਤੇ ਬ੍ਰਾਹਮਣਾਂ ਨੇ ਭਗਤ ਜੀ ਨੂੰ ਪੁੱਛਿਆ ਕਿ ਤੁਸੀਂ ਜਨੇਊ ਕਿਉਂ ਨਹੀਂ ਪਾਂਦੇ । ਧਰਮ-ਸ਼ਾਸਤ ਤਾਂ ਸ਼ੂਦਰ ਨੂੰ ਜਨੇਊ ਦੀ ਆਗਿਆ ਹੀ ਨਹੀਂ ਦੇਂਦਾ, ਬ੍ਰਾਹਮਣ ਇਹ ਪ੍ਰਸ਼ਨ ਪੁੱਛ ਹੀ ਨਹੀਂ ਸਕਦੇ ਸਨ । ਇਹ ਗੱਲਾਂ ਲਿਖਣ ਵਿਚ ਤਾਂ ਸਿਰਫ਼ ਇਹ ਜਤਨ ਜਾਪਦਾ ਹੈ ਕਿ ਰਵਿਦਾਸ ਜੀ ਨੂੰ ਪਿਛਲੇ ਜਨਮ ਦਾ ਬ੍ਰਾਹਮਣ ਸਾਬਤ ਕੀਤਾ ਜਾਏ । ਮੌਜੂਦਾ ਜੀਵਨ ਦੇ ਹੱਲ ਲੱਭਣ ਵੇਲੇ ਅਗਲੇ ਪਿਛਲੇ ਜਨਮਾਂ ਦਾ ਆਸਰਾ ਲੈਂਦੇ ਫਿਰਨਾ ਕੋਈ ਸਿਆਣਪ ਦੀ ਗੱਲ ਨਹੀਂ ਹੈ। ਅਸੀ ਮੌਜੂਦਾ ਜ਼ਿੰਦਗੀ ਦਾ ਸਹੀ ਰਸਤਾ ਭਾਲ ਰਹੇ ਹਾਂ, ਅਸਾਂ ਭਗਤ ਰਵਿਦਾਸ ਜੀ ਦੇ ਉਸੇ ਜੀਵਨ ਨੂੰ ਪੜ੍ਹਨਾ ਵਿਚਾਰਨਾ ਹੈ ਜੋ ਉਹਨਾਂ ਰਵਿਦਾਸ ਦੇ ਨਾਮ ਹੇਠ ਜੀਵਿਆ। ਉਸ ਨਾਮ ਹੇਠ ਰਵਿਦਾਸ ਜੀ ਜਾਤੀ ਦੇ ਚਮਾਰ ਹੀ ਸਨ, ਹਿੰਦੂ ਧਰਮ-ਸ਼ਾਸਤ੍ਰ ਉਹਨਾਂ ਨੂੰ ਜਨੇਉ ਆਦਿਕ ਕਿਸੇ ਭੀ ਕਰਮ-ਕਾਂਡ ਦੀ ਆਗਿਆ ਨਹੀਂ ਦੇ ਸਕਦਾ ਸੀ । ਨਾ ਹੀ ਰਵਿਦਾਸ ਜੀ ਨੂੰ ਕਿਸੇ ਕਰਮ-ਕਾਂਡ ਦੀ ਲੋੜ ਸੀ। ਉਹ ਤਾਂ
ਇਕ ਪਰਮਾਤਮਾ ਦੀ ਓਟ ਰੱਖਣ ਵਾਲੇ ਸਨ, ਪਰਮਾਤਮਾ ਦੀ ਬੰਦਗੀ ਕਰਨ ਵਾਲੇ ਸਨ, ਪਰਮਾਤਮਾ ਪਾਸੋਂ ਉਸ ਦਾ ਨਾਮ ਅਤੇ ਉਸ ਦੇ ਸੰਤਾਂ ਦੀ ਸੰਗਤਿ ਦੀ ਬਖ਼ਸ਼ਿਸ਼ ਹੀ ਮੰਗਦੇ ਸਨ । ਆਪ ਲਿਖਦੇ ਹਨ-
ਆਸਾ ਰਵਿਦਾਸ ਜੀ
ਸੰਤ ਤੁਝੀ ਤਨੁ ਸੰਗਤਿ ਪ੍ਰਾਨ ॥ ਸਤਿਗੁਰ ਗਿਆਨ ਜਾਨੈ ਸੰਤ
ਦੇਵਾਦੇਵ ॥੧॥ ਸੰਤ ਚੀ ਸੰਗਤਿ ਸੰਤ ਕਥਾ ਰਸੁ ਸੰਤ ਪ੍ਰੇਮ
ਮਾਝੈ ਦੀਜੈ ਦੇਵਾਦੇਵ ॥੧॥ਰਹਾਉ॥ ਸੰਤ ਆਚਰਣ ਸੰਤ ਚੋ
ਮਾਰਗੁ ਸੰਤ ਚ ਓਲ੍ਹ ਓਲਗਣੀ ॥੨॥ ਅਉਰ ਇਕ ਮਾਗਉ
ਭਗਤਿ ਚਿੰਤਾਮਣਿ ॥ ਜਣੀ ਲਖਾਵਹੁ ਅਸੰਤ ਪਾਪੀਸਣਿ ॥੩॥
ਰਵਿਦਾਸੁ ਭਣੈ ਜੋ ਜਾਣੈ ਸੋ ਜਾਣੁ ॥ ਸੰਤ ਅਨੰਤਹਿ ਅੰਤਰੁ
ਨਾਹੀ ॥੪॥੨॥
ਕਿਰਤ-ਕਾਰ ਦਾ ਤਿਆਗ-
ਮੈਕਾਲਿਫ਼ ਲਿਖਦਾ ਹੈ ਕਿ ਰਵਿਦਾਸ ਨੇ ਆਪਣੇ ਠਾਕੁਰ ਜੀ ਦੀ ਪੂਜਾ ਵਿਚ ਮਸਤ ਹੋ ਕੇ ਕਿਰਤ-ਕਾਰ ਛੱਡ ਦਿੱਤੀ, ਤੇ ਹੱਥ ਬਹੁਤ ਤੰਗ ਹੋ ਗਿਆ । ਸਾਡੇ ਦੇਸ ਦੇ ਧਰਮੀਆਂ ਨੇ ਇਹ ਭੀ ਇਕ ਅਜੀਬ ਖੇਡ ਰਚ ਰੱਖੀ ਹੈ । ਭਲਾ ਭਗਤੀ ਕਰਨ ਵਾਲੇ ਨੂੰ ਆਪਣੀ ਰੋਟੀ ਕਮਾਣੀ ਕਿਉਂ ਔਖੀ ਹੋ ਜਾਂਦੀ ਹੈ ? ਕੀ ਕਿਰਤ ਕਰਨੀ ਕੋਈ ਪਾਪ ਹੈ ? ਜੇ ਇਹ ਪਾਪ ਹੈ, ਤਾਂ ਪਰਮਾਤਮਾ ਨੇ ਬੰਦਿਆਂ ਲਈ ਭੀ ਰੋਜ਼ੀ ਦਾ ਉਹੀ ਪਰਬੰਧ ਕਿਉਂ ਨਹੀਂ ਕਰ ਦਿੱਤਾ ਜੋ ਪੰਛੀ ਆਦਿਕਾਂ ਵਾਸਤੇ ਹੈ ? ਪਰ ਅਸਲ ਗੱਲ ਇਹ ਹੈ ਕਿ ਅਸਾਡੇ ਦੇਸ ਵਿਚ ਸੰਨਿਆਸੀ ਆਦਿਕ ਜਮਾਤਾਂ ਦਾ ਇਤਨਾ ਅਸਰ ਬਣਿਆ ਹੋਇਆ ਹੈ ਕਿ ਲੋਕ ਇਹ ਸਮਝਣ ਲੱਗ ਪਏ ਹਨ ਜੁ ਅਸਲ ਭਗਤ ਉਹੀ ਹੈ ਜੋ ਸਾਰਾ ਦਿਨ ਮਾਲਾ ਫੇਰਦਾ ਰਹੇ, ਤੇ ਆਪਣੀ ਰੋਟੀ ਦਾ ਭਾਰ ਦੂਜਿਆਂ ਦੇ ਮੋਢੇ ਉਤੇ ਪਾਈ ਰੱਖੇ । ਅਜਿਹੇ ਖ਼ਿਆਲਾਂ ਦੇ ਅਸਰ ਹੇਠ ਜੋ ਲੋਕ ਸ੍ਰੀ
ਗੁਰੂ ਗ੍ਰੰਥ ਸਾਹਿਬ ਦੇ ਕਿਤੇ ਕਿਸੇ ਸ਼ਬਦ ਵਿਚ ਕੋਈ ਰਤਾ ਮਾਤ੍ਰ ਇਸ਼ਾਰਾ ਭੀ ਪੜ੍ਹਦੇ ਹਨ ਤਾਂ ਤੁਰਤ ਨਤੀਜੇ ਕੱਢ ਲੈਂਦੇ ਹਨ ਕਿ ਬੰਦਗੀ ਅਤੇ ਕਿਰਤ-ਕਾਰ ਦਾ ਆਪੋ ਵਿਚ ਮੇਲ ਨਹੀਂ ਹੈ । ਸੋਰਠਿ ਰਾਗ ਵਾਲਾ ਗੁਰੂ ਨਾਨਕ ਦੇਵ ਜੀ ਦਾ ਸ਼ਬਦ ("ਮਨੁ ਹਾਲੀ ਕਿਰਸਾਣੀ ਕਰਣੀ") ਪੜ੍ਹ ਕੇ ਕਈ ਲਿਖਾਰੀਆਂ ਨੇ ਕਹਾਣੀ ਜੋੜ ਲਈ ਕਿ ਸਤਿਗੁਰੂ ਨਾਨਕ ਦੇਵ ਜੀ ਨਾਮ ਵਿਚ ਇਤਨੇ ਮਸਤ ਰਹਿੰਦੇ ਸਨ ਕਿ ਉਹਨਾਂ ਕੰਮ-ਕਾਰ ਕਰਨਾ ਭੀ ਛੱਡ ਦਿੱਤਾ । ਬਾਬਾ ਫ਼ਰੀਦ ਜੀ ਦਾ ਸਲੋਕ ("ਫਰੀਦਾ ਰੋਟੀ ਮੇਰੀ ਕਾਠ ਕੀ") ਪੜ੍ਹ ਕੇ ਲੋਕਾਂ ਇਹ ਖ਼ਿਆਲ ਬਣਾ ਲਿਆ ਕਿ ਫ਼ਰੀਦ ਜੀ ਨੇ ਰੋਟੀ ਖਾਣੀ ਛੱਡ ਦਿੱਤੀ ਸੀ, ਤੇ ਜਦੋਂ ਭੁੱਖ ਬਹੁਤ ਸਤਾਂਦੀ ਸੀ ਤਾਂ ਪੱਲੇ ਬੱਧੀ ਹੋਈ ਇਕ ਕਾਠ ਦੀ ਰੋਟੀ ਨੂੰ ਚੱਕ ਮਾਰ ਕੇ ਝੱਟ ਲੰਘਾ ਲੈਂਦੇ ਸਨ । ਇਸੇ ਤਰ੍ਹਾਂ ਮਲੂਮ ਹੁੰਦਾ ਹੈ ਕਿ, ਭਗਤ ਰਵਿਦਾਸ ਜੀ ਦੇ ਹੇਠ-ਲਿਖੇ ਸ਼ਬਦ ਨੂੰ ਨਾ ਸਮਝ ਕੇ ਇਹ ਕਹਾਣੀ ਬਣ ਗਈ ਕਿ ਰਵਿਦਾਸ ਜੀ ਠਾਕੁਰ ਜੀ ਦੀ ਪੂਜਾ ਵਿਚ ਮਸਤ ਹੋ ਕੇ ਕਿਰਤ-ਕਾਰ ਛੱਡ ਬੈਠੇ-
ਸੋਰਠਿ ਰਵਿਦਾਸ ਜੀ
ਚਮਰਟਾ ਗਾਂਠਿ ਨ ਜਨਈ ॥ ਲੋਗੁ ਗਠਾਵੈ ਪਨਹੀ ॥੧॥
ਰਹਾਉ ॥ ਆਰ ਨਹੀ ਜਿਹ ਤੋਪਉ ॥ ਨਹੀ ਰਾਂਬੀ ਠਾਉ
ਰੋਪਉ ॥੧॥ ਲੋਗੁ ਗੰਠਿ ਗੰਠਿ ਖਰਾ ਬਿਗੂਚਾ ॥ ਹਉ ਬਿਨੁ
ਗਾਂਠੇ ਜਾਇ ਪਹੂਚਾ ॥੨॥ ਰਵਿਦਾਸੁ ਜਪੈ ਰਾਮ ਨਾਮਾ ॥ ਮੋਹਿ
ਜਮ ਸਿਉ ਨਾਹੀ ਕਾਮਾ ॥੩॥੭॥ F
ਰਵਿਦਾਸ ਜੀ ਬਨਾਰਸ ਦੇ ਵਸਨੀਕ ਸਨ, ਤੇ, ਇਹ ਸ਼ਹਿਰ ਵਿਦਵਾਨ ਬ੍ਰਾਹਮਣਾਂ ਦਾ ਭਾਰਾ ਕੇਂਦਰ ਚਲਿਆ ਆ ਰਿਹਾ ਹੈ। ਬ੍ਰਾਹਮਣਾਂ ਦੀ ਅਗਵਾਈ ਵਿਚ ਇਥੇ ਮੂਰਤੀ-ਪੂਜਾ ਦਾ ਜ਼ੋਰ ਹੋਣਾ ਭੀ ਕੁਦਰਤੀ ਗੱਲ ਹੈ । ਇਕ ਪਾਸੇ ਉੱਚੀ ਜਾਤ ਦੇ ਵਿਦਵਾਨ ਲੋਕ ਮੰਦਰ ਵਿਚ ਜਾ ਜਾ ਕੇ ਮੂਰਤੀਆਂ ਪੂਜਣ, ਦੂਜੇ ਪਾਸੇ, ਇਕ ਬੜੀ ਨੀਵੀਂ ਜਾਤ ਦਾ ਕੰਗਾਲ ਤੇ ਗਰੀਬ ਰਵਿਦਾਸ ਇਕ: ਪਰਮਾਤਮਾ ਦੇ
ਸਿਮਰਨ ਦਾ ਹੋਕਾ ਦੇਵੇ-ਇਹ ਇਕ ਅਜੀਬ ਜਿਹੀ ਖੇਡ ਬਨਾਰਸ ਵਿਚ ਹੋ ਰਹੀ ਸੀ । ਬ੍ਰਾਹਮਣਾਂ ਦਾ ਚਮਾਰ ਰਵਿਦਾਸ ਨੂੰ ਉਸ ਦੀ ਨੀਵੀਂ ਜਾਤ ਦਾ ਚੇਤਾ ਕਰਾ ਕਰਾ ਕੇ ਉਸ ਨੂੰ ਮਖੌਲ ਕਰਨੇ ਭੀ ਸੁਭਾਵਿਕ ਜਿਹੀ ਗੱਲ ਸੀ। ਅਜਿਹੀ ਦਸ਼ਾ ਹਰ ਥਾਂ ਰੋਜ਼ਾਨਾ ਜੀਵਨ ਵਿਚ ਵੇਖੀ ਜਾ ਰਹੀ ਹੈ ।
ਇਸ ਉੱਪਰ-ਦਿੱਤੇ ਸ਼ਬਦ ਵਿਚ ਰਵਿਦਾਸ ਜੀ ਲੋਕਾਂ ਦੇ ਇਸ ਮਖ਼ੌਲ ਦਾ ਉੱਤਰ ਦੇਂਦੇ ਹਨ, ਤੇ, ਕਹਿੰਦੇ ਹਨ ਕਿ ਮੈਂ ਤਾਂ ਭਲਾ ਜਾਤ ਦਾ ਹੀ ਚਮਾਰ ਹਾਂ, ਪਰ ਲੋਕ ਉੱਚੀਆਂ ਕੁਲਾਂ ਦੇ ਹੋ ਕੇ ਭੀ ਚਮਾਰ ਬਣੇ ਪਏ ਹਨ । ਇਹ ਸਰੀਰ, ਮਾਨੋ, ਇਕ ਜੁੱਤੀ ਹੈ । ਗ਼ਰੀਬ ਮਨੁੱਖ ਮੁੜ ਮੁੜ ਆਪਣੀ ਜੁੱਤੀ ਗੰਢਾਂਦਾ ਹੈ ਕਿ ਬਹੁਤਾ ਚਿਰ ਕੰਮ ਦੇ ਜਾਏ । ਇਸੇ ਤਰ੍ਹਾਂ ਮਾਇਆ ਦੇ ਮੋਹ ਵਿਚ ਫਸੇ ਹੋਏ ਬੰਦੇ (ਚਾਹੇ ਉਹ ਉੱਚੀ ਕੁਲ ਦੇ ਭੀ ਹੋਣ) ਇਸ ਸਰੀਰ ਨੂੰ ਗਾਂਢੇ ਲਾਣ ਲਈ ਦਿਨ ਰ'ਤ ਇਸੇ ਦੀ ਪਾਲਣਾ ਵਿਚ ਲੱਗੇ ਰਹਿੰਦੇ ਹਨ, ਤੇ ਪ੍ਰਭੂ ਨੂੰ ਵਿਸਾਰ ਕੇ ਖ਼ੁਆਰ ਹੁੰਦੇ ਹਨ । ਜਿਵੇਂ ਚਮਾਰ ਜੁੱਤੀ ਗੰਢਦਾ ਹੈ, ਤਿਵੇਂ ਮਾਇਆ-ਗ੍ਰਸਿਆ ਜੀਵ ਸਰੀਰ ਨੂੰ ਸਦਾ ਚੰਗੀਆਂ ਖੁਰਾਕਾਂ ਪੁਸ਼ਾਕਾਂ ਅਤੇ ਦਵਾਈ ਆਦਿਕ ਦੇ ਕੇ ਗਾਂਢੇ-ਤੋਪੇ ਲਾਉਂਦਾ ਰਹਿੰਦਾ ਹੈ । ਸੋ, ਸਾਰਾ ਜਗਤ ਹੀ ਚਮਾਰ ਬਣਿਆ ਪਿਆ ਹੈ । ਪਰ, ਰਵਿਦਾਸ ਜੀ ਆਖਦੇ ਹਨ, ਮੈਂ ਲੋਕਾਂ ਵਾਂਗ ਦਿਨ ਰਾਤ ਸਰੀਰ ਦੇ ਆਹਰ ਵਿਚ ਹੀ ਨਹੀਂ ਰਹਿੰਦਾ; ਮੈਂ ਪ੍ਰਭੂ ਦਾ ਨਾਮ ਸਿਮਰਨਾ ਆਪਣਾ ਮੁੱਖ ਧਰਮ ਬਣਾਇਆ ਹੈ। ਤਾਹੀਏ ਮੈਨੂੰ ਮੌਤ ਦਾ, ਸਰੀਰ ਦੇ ਨਾਸ ਹੋਣ ਦਾ ਡਰ ਨਹੀਂ ਰਿਹਾ ।
ਭਗਤ ਜੀ ਦੀ ਅਵਤਾਰ-ਪੂਜਾ-
ਭਗਤਾਂ ਦੀ ਬਾਣੀ ਵਿਚ ਕਿਸੇ ਅਵਤਾਰ ਆਦਿਕ ਦਾ ਨਾਮ ਵਰਤਿਆ ਵੇਖ ਕੇ ਇਹ ਨਤੀਜਾ ਕੱਢਣਾ ਭਾਰੀ ਭੁੱਲ ਹੋਵੇਗੀ ਕਿ
ਫਲਾਣਾ ਭਗਤ ਫਲਾਣੇ ਅਵਤਾਰ ਦਾ ਉਪਾਸ਼ਕ ਸੀ । ਜੇ ਇਹੀ ਕਸਵੱਟੀ ਠੀਕ ਸਮਝੀ ਜਾਣੀ ਹੈ ਤਾਂ ਇਹੀ ਨਾਮ ਕਈ ਵਾਰੀ ਗੁਰੂ ਸਾਹਿਬਾਨ ਨੇ ਭੀ ਬਾਣੀ ਵਿਚ ਵਰਤੇ ਹਨ । ਆਸਾ ਦੀ ਵਾਰ ਵਿਚ ਸਤਿਗੁਰੂ ਨਾਨਕ ਦੇਵ ਜੀ ਦਾ ਸਲੱਕ ਅਸੀਂ ਹਰ ਰੋਜ਼ ਪੜ੍ਹਦੇ ਸੁਣਦੇ ਹਾ, ਜਿੱਥੇ ਸਤਿਗੁਰੂ ਜੀ ਨੇ ਲਫ਼ਜ਼ "ਕ੍ਰਿਸ਼ਨ" ਵਰਤਿਆ ਹੈ
ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾਤ ਆਤਮਾ ॥
ਆਤਮਾ ਬਾਸੁਦੇਵਸਿ ਜੇ ਕੋ ਜਾਣੈ ਭੇਉ ॥
ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥੪॥
[ਪਉੜੀ ੧੨
ਅਸਲ ਗੱਲ ਇਹ ਹੈ ਕਿ ਇਹ ਲਫਜ਼ ਰਾਮ, ਕ੍ਰਿਸ਼ਨ, ਮਾਧੋ, ਗੋਬਿੰਦ, ਹਰਿ, ਰਾਮਈਆ, ਦਮੋਦਰ, ਮੁਰਾਰਿ ਆਦਿਕ ਸਾਰੇ ਹੀ ਪਰਮਾਤਮਾ ਅਕਾਲ ਪੁਰਖ ਵਾਸਤੇ ਵਰਤੇ ਗਏ ।
ਭਗਤ ਰਵਿਦਾਸ ਜੀ ਦੇ ਕੁਲ ੪੦ ਸ਼ਬਦ ਹਨ, ਹੇਠ-ਲਿਖਿਆ ਸਿਰਫ਼ ਇਕ ਸ਼ਬਦ ਹੀ ਐਸਾ ਹੈ ਜਿਥੇ ਭਗਤ ਜੀ ਲਫ਼ਜ਼ "ਰਾਜਾ ਰਾਮ ਚੰਦ" ਵਰਤਦੇ ਹਨ-
ਸੋਰਠਿ
ਜਲ ਕੀ ਭੀਤਿ ਪਵਨ ਕਾ ਥੰਭਾ ਰਕਤੁ ਬੂੰਦ ਕਾ ਗਾਰਾ ॥
ਹਾਡ ਮਾਸ ਨਾੜੀ ਕੋ ਪਿੰਜਰੁ, ਪੰਖੀ ਬਸੈ ਬਿਚਾਰਾ ॥੧॥
ਪ੍ਰਾਨੀ ਕਿਆ ਮੇਰਾ ਕਿਆ ਤੇਰਾ ॥ ਜੈਸੇ ਤਰਵਰ ਪੰਖਿ
ਬਸੇਰਾ ॥੧॥ਰਹਾਉ॥ ਰਾਖਹੁ ਕੰਧ ਉਸਾਰਹੁ ਨੀਵਾਂ ॥ ਸਾਢੇ
ਤੀਨਿ ਹਾਥ ਤੇਰੀ ਸੀਵਾਂ ॥੨॥ ਬੰਕੇ ਬਾਲ ਪਾਗ ਸਿਰ ਡੇਰੀ ॥
ਇਹੁ ਤਨੁ ਹੋਇਗੋ ਭਸਮ ਕੀ ਢੇਰੀ ॥੩॥ ਊਚੇ ਮੰਦਰ ਸੁੰਦਰ
ਨਾਰੀ ॥ ਰਾਮ ਨਾਮ ਬਿਨੁ ਬਾਜੀ ਹਾਰੀ ॥੪॥ ਮੇਰੀ ਜਾਤਿ
ਕਮੀਨੀ, ਪਾਂਤਿ ਕਮੀਨੀ, ਓਛਾ ਜਨਮੁ ਹਮਾਰਾ ॥ ਤੁਮ
ਸਰਨਾਗਤਿ ਰਾਜਾ ਰਾਮ ਚੰਦ, ਕਹਿ ਰਵਿਦਾਸ ਚਮਾਰਾ ॥੫॥੬॥
ਇਸ ਸ਼ਬਦ ਵਿਚ ਸਧਾਰਨ ਤੌਰ ਤੇ ਜਗਤ ਦੀ ਅਸਾਰਤਾ ਦਾ
ਜ਼ਿਕਰ ਹੈ ਕਿ ਇਹਨਾਂ ਨਾਸਵੰਤ ਪਦਾਰਥਾਂ ਵਿਚ ਮਮਤਾ ਬਣਾਣ ਦਾ ਕੋਈ ਲਾਭ ਨਹੀਂ । ਸਿਰਫ਼ ਅਖ਼ੀਰਲੀ ਤੁਕ ਵਿਚ ਅਰਦਾਸ ਹੈ ਕਿ ਇਸ ਮਮਤਾ ਤੋਂ ਬਚਣ ਲਈ, ਹੇ ਪ੍ਰਭੂ ! ਮੈਂ ਤੇਰੀ ਸ਼ਰਨ ਆਇਆ ਹਾਂ । ਜੇ ਰਵਿਦਾਸ ਜੀ ਅਵਤਾਰ ਸ੍ਰੀ ਰਾਮ ਚੰਦਰ ਦੇ ਉਪਾਸ਼ਕ ਹੁੰਦੇ, ਤਾਂ ਉਹ ਆਪਣੇ ਇਸ ਇਸ਼ਟ ਦਾ ਜ਼ਿਕਰ ਉਹਨਾਂ ਸ਼ਬਦਾਂ ਵਿਚ ਖ਼ ਸ ਤੌਰ ਤੇ ਕਰਦੇ, ਜਿਨ੍ਹਾਂ ਵਿਚ ਉਹ ਨਿਰੋਲ ਅਰਦਾਸ ਹੀ ਕਰ ਰਹੇ ਹਨ, ਜਾਂ, ਜਿਨ੍ਹਾਂ ਵਿਚ ਆਪਣੇ ਇਸ਼ਟ ਦੇ ਗੁਣ ਗਾਏ ਹੋਏ ਹਨ। ਕਿਤੇ ਨਾ ਕਿਤੇ ਤਾਂ ਆਪਣੇ ਇਸ ਇਸ਼ਟ ਦੇ ਕਿਸੇ ਕਾਰਨਾਮੇ ਦਾ ਜ਼ਿਕਰ ਕਰਦੇ । ਪਰ, ਐਸਾ ਕੋਈ ਇਕ ਸ਼ਬਦ ਭੀ ਨਹੀਂ ਮਿਲਦਾ । ਭਗਤ ਰਵਿਦਾਸ ਜੀ ਨੇ ਇਥੇ ਲਫ਼ਜ਼ "ਚੰਦ" ਉਸੇ ਤਰ੍ਹਾਂ ਵਰਤਿਆ ਹੈ ਜਿਵੇਂ ਭੱਟ ਨਲ ਨੇ ਗੁਰੂ ਰਾਮਦਾਸ ਸਾਹਿਬ ਦੀ ਵਡਿਆਈ ਵਿਚ ਸਵਈਏ ਉਚਾਰਨ ਵੇਲੇ । ਵੇਖੋ ਭੱਟ ਨਲ ਦਾ ਸਵਈਆ ਨੰ: ੪-
"ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥
ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦੁ
ਤਾਰਨਿ ਮਨੁਖ ਜਨ ਕੀਅਉ ਪ੍ਰਗਾਸ ॥
[ਇਸ ਦੀ ਵਿਆਖਿਆ ਵਾਸਤੇ ਪੜ੍ਹੋ ਮੇਰੀ ਪੁਸਤਕ "ਭੱਟਾਂ ਦੇ ਸਵਈਏ ਸਟੀਕ"। ਲਫ਼ਜ਼ 'ਚੰਦ' ਤੋਂ ਭਾਵ ਹੈ 'ਚੰਦ ਵਰਗਾ ਸੋਹਣਾ' ਚੰਦ ਵਾਂਗ ਠੰਢ ਦੇਣ ਵਾਲਾ, ਸੋਹਣਾ, ਸ਼ਾਂਤੀ ਦਾ ਪੁੰਜ] ।
ਕਿਸੇ ਇਕ ਅਵਤਾਰ ਦਾ ਉਪਾਸ਼ਕ ਦੂਜੇ ਅਵਤਾਰ ਦੀ ਪੂਜਾ ਨਹੀਂ ਕਰ ਸਕਦਾ । ਪਰ ਰਵਿਦਾਸ ਜੀ ਨੇ ਤਾਂ ਲਫ਼ਜ਼ ਹਰਿ, ਰਾਜਾ ਰਾਮ, ਮਾਧੋ, ਮੁਰਾਰਿ ਆਦਿਕ ਵਰਤਣ ਵਿਚ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਕੀਤਾ । ਮਾਧੋ, ਮੁਰਾਰ ਸ੍ਰੀ ਕ੍ਰਿਸ਼ਨ ਜੀ ਦੇ ਨਾਮ ਹਨ। ਪ੍ਰਮਾਣ ਵਜੋਂ-
ਸੋਰਠਿ ੧-
ਮਾਧੋ ਕਿਆ ਕਹੀਐ ਭ੍ਰਮੁ ਐਸਾ ॥
ਜੈਸਾ ਮਾਨੀਐ ਹੋਇ ਨ ਤੈਸਾ ॥੧॥ਰਹਾਉ॥
ਸੋਰਠਿ ੨- ਮਾਧਵੇ ਜਾਨਤ ਹਹੁ ਜੈਸੀ ਤੈਸੀ ॥
ਅਬ ਕਹਾ ਕਰਹੁਗੇ ਐਸੀ ॥੧॥ਰਹਾਉ॥
ਆਪਨ ਬਾਪੈ ਨਾਹੀ ਕਿਸੀਕੋ ਭਾਵਨ ਕੋ ਹਰਿ ਰਾਜਾ ॥
ਸੋਰਠਿ ੩- ਬਿਨੁ ਹਰਿ ਭਗਤਿ ਕਹਹੁ ਕਿਹ ਲੇਖੈ ॥
ਨ ਬੀਚਾਰਿਓ ਰਾਜਾ ਰਾਮ ਕੋ ਰਸੁ ॥
ਜਿਹ ਰਸ ਅਨ ਰਸ ਬੀਸਰਿ ਜਾਹੀ ॥੧॥ਰਹਾਉ॥
ਸੋਰਠਿ ੪- ਹਰਿ ਹਰਿ ਹਰਿ ਨ ਜਪਹਿ ਰਸਨਾ ॥
ਅਵਰ ਸਭ ਤਿਆਗਿ ਬਚਨ ਰਚਨਾ ॥੧॥ਰਹਾਉ॥
ਆਸਾ- ਹਰਿ ਹਰਿ ਹਰਿ ਹਰਿ ਹਰਿ ਹਰਿ ਹਰੇ ॥
ਹਰਿ ਸਿਮਰਤ ਜਨ ਗਏ ਨਿਸਤਰਿ ਤਰੇ ॥੧॥ਰਹਾਉ॥
ਧਨਾਸਰੀ ੩- ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ॥
ਹਰਿ ਕੇ ਨਾਮ ਬਿਨੁ ਝੂਠੇ ਸਗਲ ਪਸਾਰੇ ॥੧॥ਰਹਾਉ॥
ਮਲਾਰ- ਨਾਗਰ ਜਨਾ ਮੇਰੀ ਜਾਤਿ ਬਿਖਿਆਤ ਚੰਮਾਰੰ ॥
ਰਿਦੈ ਰਾਮ ਗੋਬਿੰਦ ਗੁਣ ਸਾਰੰ ॥੧॥ਰਹਾਉ ॥
ਮੁਕਦੀ ਗੱਲ, ਭਗਤ ਰਵਿਦਾਸ ਜੀ ਉਸ ਪ੍ਰਭੂ ਦੇ ਉਪਾਸ਼ਕ ਸਨ ਜਿਸ ਦੀ ਬਾਬਤ ਉਹ ਆਪ ਹੀ ਲਿਖਦੇ ਹਨ-
ਸੁਖ ਸਾਗਰੁ ਸੁਰ ਤਰ ਚਿੰਤਾ ਮਨਿ, ਕਾਮਧੇਨੁ ਬਸਿ ਜਾ ਕੇ ॥ ਚਾਰਿ ਪਦਾਰਥ ਅਸਟ ਦਸਾ ਸਿਧਿ ਨਵਨਿਧਿ ਕਰ ਹਰਿ ਹਰਿ ਨ ਜਪਹਿ ਰਸਨਾ ॥ ਅਵਰ ਰਚਨਾ ॥੧॥ਰਹਾਉ॥ ਤਲ ਤਾ ਕੇ ॥੧॥ ਹਰਿ ਸਭ ਤਿਆਗਿ ਬਚਨ
[ਸੋਰਠਿ ੪]
ਭਗਤ ਰਵਿਦਾਸ ਜੀ ਦੀ ਬਾਣੀ ਉਤੇ ਕੀਤੇ
ਇਤਰਾਜ਼ਾਂ ਬਾਰੇ ਵਿਚਾਰ
(੧) ਜ਼ਾਤ ਪਾਤ ਦੇ ਪੱਕੇ ਸ਼ਰਧਾਲੂ-
ਭਗਤ-ਬਾਣੀ ਦੇ ਵਿਰੋਧੀ ਸੱਜਣ ਲਿਖਦੇ ਹਨ-"ਭਗਤ ਜੀ ਚਮਾਰ ਜਾਤੀ ਦੇ ਸਨ । ਭਗਤ ਜੀ ਦੀ ਬਾਣੀ ਤੋਂ ਭੀ ਸਾਬਤ ਹੁੰਦਾ ਹੈ। ਆਪ ਜੀ ਨੇ ਕਈ ਜਾਤਿ-ਅਭਿਮਾਨੀ ਪੰਡਿਤਾਂ ਨੂੰ ਨੀਚਾ ਦਿਖਾਇਆ, ਪਰ ਆਪ ਜ਼ਾਤ ਪਾਤ ਤੋਂ ਅੱਡ ਨਾ ਹੋ ਸਕੇ । ਥਾਂ ਥਾਂ ਆਪਣੇ ਆਪ ਨੂੰ ਚਮਾਰ ਸੰਗਿਆ ਸੇ ਲਿਖਦੇ ਹਨ ।
"ਆਪ ਜੀ ਦੀ ਰਚਨਾ ਦੇ ਸ਼ਬਦ 'ਸ੍ਰੀ ਗੁਰੂ ਗ੍ਰੰਥ ਸਾਹਿਬ' ਦੇ ਛਾਪੇ ਵਾਲੀ ਬੀੜ ਅੰਦਰ ਦੇਖੇ ਜਾਂਦੇ ਹਨ ਜਿਨ੍ਹਾਂ ਵਿਚੋਂ ਕਈਆਂ ਦਾ ਆਸ਼ਾ ਗੁਰਮਤਿ ਤੋਂ ਕਾਫ਼ੀ ਦੂਰ ਹੈ। ਸਿਧਾਂਤ ਦੀ ਪੁਸ਼ਟੀ ਵਾਸਤੇ ਕੁਝ ਕੁ ਪ੍ਰਮਾਣ ਵਜੋਂ ਹਵਾਲੇ ਦਿੱਤੇ ਜਾਂਦੇ ਹਨ ।
“ਭਗਤ ਜੀ ਜਾਤ ਪਾਤ ਦੇ ਪੱਕੇ ਸ਼ਰਧਾਲੂ ਸਨ । ਥਾਂ ਥਾਂ ਆਪਣੇ ਆਪ ਨੂੰ ਚਮਾਰ ਸੰਗਿਆ ਦੁਆਰਾ ਲਿਖਦੇ ਹਨ, ਅਤੇ ਆਪਣੀ ਜ਼ਾਤ ਨੂੰ ਬਹੁਤ ਨੀਵੀਂ (ਘਟੀਆ) ਕਰ ਕੇ ਪੁਕਾਰਦੇ ਹਨ । ਆਪ ਫ਼ੁਰਮਾਉਂਦੇ ਹਨ :
(ੳ) ਮੇਰੀ ਜਾਤਿ ਕਮੀਨੀ, ਪਾਤਿ ਕਮੀਨੀ ਓਛਾ ਜਨਮੁ ਹਮਾਰਾ ॥
ਤੁਮ ਸਰਨਾਗਤਿ ਰਾਜਾ ਰਾਮ ਚੰਦ, ਕਹਿ ਰਵਿਦਾਸ ਚਮਾਰਾ ॥
(ਅ) ਮੇਰਾ ਕਰਮੁ ਕੁਟਿਲਤਾ ਜਨਮੁ ਕੁਭਾਂਤੀ ॥ [ਗਉੜੀ
(ੲ) ਪ੍ਰੇਮ ਭਗਤਿ ਕੇ ਕਾਰਣੈ ਕਹੁ ਰਵਿਦਾਸ ਚਮਾਰ ॥ [ਗਉੜੀ
(ਸ) ਮੇਰੀ ਜਾਤਿ ਕੁਟਬਾਂਢਲਾ ਢੋਰ ਢੋਵੰਤਾ [ਮਲਾਰ
ਉਪ੍ਰੋਕਤ ਪ੍ਰਮਾਣਾਂ ਤੋਂ ਸਾਬਤ ਹੋਇਆ ਕਿ ਭਗਤ ਜੀ ਜ਼ਾਤ ਪਾਤ ਦੇ ਪੂਰਨ ਕਾਇਲ ਸਨ । ਆਪਣੇ ਕਿੱਤੇ ਨੂੰ ਘਟੀਆ ਖ਼ਿਆਲ ਕਰਦੇ ਸਨ । ਪਰ ਗੁਰਮਤ ਅੰਦਰ ਜ਼ਾਤ ਪਾਤ ਦਾ ਬਹੁਤ ਖੰਡਨ ਕੀਤਾ ਗਿਆ ਹੈ। ਕੁਝ ਪ੍ਰਮਾਣ ਦੇ ਕੇ ਸਿਧਾਂਤ ਦੀ ਸਿੱਧੀ ਕੀਤੀ ਜਾਂਦੀ ਹੈ ।
(ੳ) ਅਗੈ ਜਾਤਿ ਨ ਪੁਛੀਐ, ਕਰਣੀ ਸਬਦੁ ਹੈ ਸਾਰੁ ॥ [ਮ: ੩
(ਅ) ਖਸਮੁ ਵਿਸਾਰਹਿ ਤੇ ਕਮਜਾਤਿ ॥
ਨਾਨਕ ਨਾਵੈ ਬਾਝੁ ਸਨਾਤਿ॥ EU FF (P) [ਆਸਾ ਮ: १ –
(ੲ) ਬਿਨੁ ਨਾਵੈ ਸਭ ਨੀਚ ਜਾਤਿ ਹੈ, ਬਿਸਟਾ ਕਾ ਕੀੜਾ ਹੋਇ ॥੭॥ (ਆਸਾ ਮ: ੩
ਸਾਫ਼ ਜ਼ਾਹਰ ਹੋਇਆ ਕਿ ਭਗਤ ਜੀ ਦੇ ਅਤੇ ਗੁਰੂ ਜੀ ਦੇ ਸਿਧਾਂਤ ਵਿਚ ਭਾਰੀ ਵਿਰੋਧੀ ਹੈ ।"
ਵਿਰੋਧ ਸੱਜਣ ਨੇ ਇਹੀ ਦੁਸ਼ਨ ਭਗਤ ਕਬੀਰ ਜੀ ਅਤੇ ਭਗਤ ਨਾਮਦੇਵ ਜੀ ਉੱਤੇ ਲਾਇਆ ਹੈ ਕਿ ਕਬੀਰ ਜੀ ਆਪਣੇ ਆਪ ਨੂੰ ਥਾਂ ਥਾਂ ਜੁਲਾਹਾ ਆਦਿਕ ਕਰਕੇ ਲਿਖਦੇ ਹਨ; ਅਤੇ ਨਾਮਦੇਵ ਜੀ ਆਪਣੀ ਜਾਤ ਨੂੰ ਨੀਵੀਂ ਜਾਤੀ ਸਮਝਦੇ ਸਨ ।
ਵਾਹ ! ਪੰਜਾਬੀ ਅਖਾਣ ਹੈ 'ਜਿਸ ਤਨ ਲੱਗੇ, ਸੋਈ ਜਾਣੇ'। ਜਿਹੜੇ ਬੰਦੇ ਸਦੀਆਂ ਤੋਂ ਜਾਤਿ-ਵਿਤਕਰੇ ਦੇ ਜ਼ੁਲਮ ਹੇਠ ਦੁੱਖ ਸਹਾਰਦੇ ਚਲੇ ਆ ਰਹੇ ਹਨ, ਉਹਨਾਂ ਨੂੰ ਪੁੱਛ ਕੇ ਵੇਖੋ ਕਿ ਜੁਲਾਹਾ ਛੀਂਬਾ ਚਮਾਰ ਆਦਿਕ ਅਖਵਾਣ ਵਿਚ ਜਾਂ ਆਪਣੇ ਆਪ ਨੂੰ ਆਖਣ ਵਿਚ ਉਹਨਾਂ ਨੂੰ ਕਿਤਨਾ ਕੁ ਹੁਲਾਰਾ ਆਉਂਦਾ ਹੈ । ਉੱਚੀ ਜ਼ਾਤ ਦਾ ਜ਼ਿਕਰ ਤਾਂ ਫ਼ਖ਼ਰ ਨਾਲ ਹੋ ਸਕਦਾ ਹੈ, ਨੀਚ ਜ਼ਾਤ ਦੇ ਜ਼ਿਕਰ ਵਿਚ ਕਾਹਦਾ ਮਾਣ ? ਇਹ ਜ਼ਿਕਰ ਤਾਂ ਉੱਚੀ ਜਾਤ ਵਾਲਿਆਂ ਨੂੰ ਵੰਗਾਰਨ ਵਾਸਤੇ ਸੀ । ਵਿਰੋਧੀ ਸੱਜਣ ਜੀ ਨੇ ਮਲਾਰ ਰਾਗ ਵਿਚੋਂ ਜਿਹੜਾ ਪ੍ਰਮਾਣ (ਸ) ਦਿੱਤਾ ਹੈ, ਜੇ ਉਹ ਸਾਰਾ ਹੀ ਲਿਖ ਦੇਂਦੇ ਜਾਂ ਆਪ ਪੜ੍ਹ ਲੈਂਦੇ ਤਾਂ ਗੱਲ ਆਪੇ ਹੀ ਸਾਫ਼ ਹੋ ਜਾਂਦੀ ।
ਅਗਾਂਹ ਚੱਲ ਕੇ ਵਿਰੋਧੀ ਸੱਜਣ ਜੀ ਜ਼ਾਤ ਪਾਤ ਬਾਰੇ ਇਉਂ ਲਿਖਦੇ ਹਨ-"ਅੰਮ੍ਰਿਤਧਾਰੀ ਖਾਲਸਾ ਜੋ ਜਾਤ ਪਾਤ ਥੀਂ ਬਿਲਕੁਲ ਰਹਿਤ ਹੈ, ਉਹ ਤਾਂ ਖ਼ਾਲਸਾ ਦੀਵਾਨ ਵਿਚ ਕੀਰਤਨ ਦੁਆਰੇ ਪ੍ਰਚਾਰ ਕਰ ਕੇ ਨਸ਼ਰ ਹੋਵੇ ਕਿ-
'ਹੀਨੜੀ ਜਾਤਿ ਮੇਰੀ ਜਾਦਮਰਾਇਆ'
ਕਹਿ ਰਵਿਦਾਸ ਚਮਾਰਾ'
'ਮੇਰੀ ਜਾਤਿ ਕਮੀਨੀ ਪਾਤਿ ਕਮੀਨੀ'
'ਮੈਂ ਕਾਸੀਕ ਜੁਲਾਹਾ
ਕੀ ਅੰਮ੍ਰਿਤਧਾਰੀ ਜੁਲਾਹੇ ਚਮਾਰ ਹਨ ?"
ਵਿਰੋਧੀ ਸੱਜਣ ਜੀ ਦੇ ਅੰਦਰ ਜ਼ਾਤ ਪਾਤ ਦੇ ਵਿਰੁੱਧ ਜਜ਼ਬਾ ਹੈ, ਉਸ ਦੀ ਵਡਿਆਈ ਕੀਤੇ ਬਿਨਾ ਨਹੀਂ ਰਿਹਾ ਜਾ ਸਕਦਾ । ਪਰ ਇਹ ਜਜ਼ਬਾ ਇਕ-ਪਾਸੜ ਹੀ ਹੈ । ਨੀਵੀਂ ਜ਼ਾਤ ਤੋਂ ਹੀ ਨਫ਼ਰਤ ਹੈ। ਤੇ ਇਸੇ ਨਫ਼ਰਤ ਦੇ ਵਿਰੁੱਧ ਕਬੀਰ ਜੀ, ਨਾਮਦੇਵ ਜੀ ਤੇ ਰਵਿਦਾਸ ਜੀ ਪੁਕਾਰ ਪੁਕਾਰ ਕੇ ਜਾਤਿ-ਅਭਿਮਾਨੀਆਂ ਨੂੰ ਵੰਗਾਰਦੇ ਗਏ ਹਨ ।
ਸੱਜਣ ਜੀ ! ਖ਼ਾਲਸੇ ਨੇ ਜੁਲਾਹੇ ਚਮਾਰ ਨਹੀਂ ਬਣਨਾ, ਪਰ ਦੇਸ ਵਿਚੋਂ ਇਹ ਜਾਤੀ-ਵਿਤਕਰਾ ਦੂਰ ਕਰਨਾ ਹੈ । ਭਗਤਾਂ ਦੀ ਰਾਹੀਂ ਖ਼ਾਲਸੇ ਅੱਗੇ ਇਹ ਕਰੋੜਾਂ ਬੰਦਿਆਂ ਦੀ ਅਪੀਲ ਹੈ, ਇਸ ਨੂੰ ਮੁੜ ਮੁੜ ਪੜ੍ਹੋ, ਉਹਨਾਂ ਦੇ ਦੁੱਖ ਦੇ ਭਾਈਵਾਲ ਬਣੇ, ਤੇ, ਭਾਈਚਾਰਕ ਜੀਵਨ ਵਿਚ ਉਹਨਾਂ ਨੂੰ ਉੱਚਾ ਕਰੋ । ਸਿੱਧਾਂ ਵਾਂਗ ਖ਼ਾਲਸਾ ਆਪ ਪਰਬਤਾਂ ਉਤੇ ਨਾ ਜਾ ਚੜ੍ਹੇ, ਉਹਨਾਂ ਦੁਖੀਆਂ ਦੀ ਭੀ ਸਾਰ ਰੱਖੋ।
(੨) ਅਵਤਾਰ-ਭਗਤੀ-
ਵਿਰੋਧੀ ਸੱਜਣ ਜੀ ਲਿਖਦੇ ਹਨ-"ਭਗਤ ਜੀ ਇਕ ਅਕਾਲ ਪੁਰਖ ਨੂੰ ਛੱਡ ਕੇ ਰਾਜਾ ਰਾਮ ਚੰਦ ਆਦਿ ਦੇਹ-ਧਾਰੀ ਬੰਦਿਆਂ ਦੇ ਪੁਜਾਰੀ ਸਨ ਤੇ ਉਹਨਾਂ ਨੂੰ ਰੱਬ-ਰੂਪ ਸਮਝ ਕੇ ਪੂਜਦੇ ਸਨ । ਮਿਸਾਲ
ਦੇ ਤੌਰ ਤੇ ਕੁਝ ਹਵਾਲੇ ਦਿੱਤੇ ਜਾਂਦੇ ਹਨ-
(ੳ) ਰਾਜਾ ਰਾਮ ਕੀ ਸੇਵ ਨ ਕੀਨੀ ਕਹਿ ਰਵਿਦਾਸ ਚਮਾਰਾ ॥
(ਅ) ਬਿਨੁ ਰਘੁਨਾਥ (ਰਾਜਾ ਰਾਮਚੰਦਰ) ਸਰਨ ਕਾ ਕੀ ਲੀਜੈ ॥
(ੲ) ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ ॥
"ਉਤੇ ਆ ਚੁਕੇ ਸ਼ਬਦਾਂ ਤੋਂ ਸਾਬਤ ਹੈ ਕਿ ਭਗਤ ਜੀ ਅਕਾਲ ਦੋ ਅਸਲ ਰੂਪ ਨੂੰ ਛੱਡ ਕੇ ਰਾਜਾ ਰਾਮ ਚੰਦ ਦੇ ਖੁਜਾਰੀ ਸਨ । ਪੁਰਖ ਪਰ ਗੁਰਮਤਿ ਦੇ ਅੰਦਰ ਅਵਤਾਰ-ਪੂਜਾ ਦਾ ਸਖ਼ਤ ਖੰਡਨ ਹੈ ।......
"ਸਾਬਤ ਹੋਇਆ ਕਿ ਜਿੱਥੇ ਭਗਤ ਜੀ ਰਾਜਾ ਰਾਮ ਚੰਦਰ ਜੀ ਦੇ ਪੁਰ ਪੁਜਾਰੀ ਹਨ, ਓਥੇ ਗੁਰੂ ਸਾਹਿਬਾਨ ਅਵਤਾਰ-ਪ੍ਰਸਤੀ ਦੇ ਸਖ਼ਤ ਵਿਰੋ ਵਿਰੋਧੀ ਹਨ । ਭਾਵ, ਭਗਤ ਜੀ ਦਾ ਪੂਰਾ ਨਹੀਂ ਉਤਰਦਾ ।" 'ਦਾ ਮਤ ਗੁਰਮਤਿ ਦੀ ਕਸਵਟੀ ਤੇ ਵਿਚ ਭੀ
ਇਸ ਮਜ਼ਮੂਨ ਉੱਤੇ ਪਿਛਲੇ "ਭਗਤ ਰਵਿਦਾਸ ਜੀ ਦਾ ਇਸ਼ਟ' ਖੁਲ੍ਹੀ ਵਿਚਾਰ ਕੀਤੀ ਜਾ ਚੁੱਕੀ ਹੈ । ਰਵਿਦਾਸ ਜੀ ਨੇ ਆਪਣੇ ੪੦ ਸ਼ਬਦਾਂ ਵਿਚ ਅਵਤਾਰੀ ਨਾਮ ਹੇਠ ਲਿਖੇ ਅਨੁਸਾਰ ਵਰਤੇ ਹਨ :
(੧) ਰਾਮ, ਰਾਜਾ ਰਾਮ ---- -੨੧ ਵਾਰੀ
ਰਾਜਾ ਰਾਮ ਚੰਦ ------ ----੧ ਵਾਰੀ
ਰਘੁਨਾਥ--------------੧ਵਾਰੀ
(੨) ਹਰਿ---------------- ੨੪ ਵਾਰੀ
(ਨੋਟ: ਲਫਜ਼ 'ਹਰਿ' ਸੰਸਕ੍ਰਿਤ ਕੰਮਾਂ ਵਿਚ ਵਿਸ਼ਨੂੰ, ਇੰਦਰ, ਸ਼ਿਵ, ਬ੍ਰਹਮਾ ਅਤੇ ਜਮਰਾਜ ਵਾਸਤੇ ਵਰਤਿਆ ਹੋਇਆ ਹੈ।
(੩) ਮਾਧਵ - - ੮ ਵਾਰੀ –
ਮੁਰਾਰਿ ----੨ ਵਾਰੀ
ਮੁਕੰਦ - - ੧੪ ਵਾਰੀ
ਗੋਬਿੰਦ - -੪ ਵਾਰੀ
ਜੋੜ ੨੮
ਨੋਟ : ਇਹ ਚਾਰੇ ਕ੍ਰਿਸ਼ਨ ਜੀ ਦੇ ਨਾਮ ਹਨ ।
(४) ਦੇਵ ---੩ ਵਾਰੀ
ਅਨੰਤ - - ੧ ਵਾਰੀ
ਕਰਤਾ --- ੧ ਵਾਰੀ
ਨਿਰੰਜਨ - ੧ ਵਾਰੀ
ਸਤਿਨਾਮੁ - - ੧ ਵਾਰੀ
ਪ੍ਰਭ- - ੧ ਵਾਰੀ
ਨਾਰਾਇਨ- - ੧ ਵਾਰੀ
ਜੋੜ ੯
ਪਰ ਇਹ ਸਾਰੇ ਹੀ ਨਾਮ ਸਤਿਗੁਰੂ ਜੀ ਦੀ ਆਪਣੀ ਬਾਣੀ ਵਿਚ ਸੈਂਕੜੇ ਵਾਰੀ ਵਰਤੋਂ ਮਿਲਦੇ ਹਨ । ਲਫ਼ਜ਼ 'ਰਾਜਾ ਰਾਮ' ਤਾਂ ਬੜੇ ਅਨੋਖੇ ਢੰਗ ਵਿਚ ਲਿਖਿਆ ਮਿਲਦਾ ਹੈ । ਵੇਖੋ-
ਸੂਹੀ ਛੰਤ ਮਹਲਾ ੪, ਪੰਨਾ ੭੭੬
ਸਾਧਨ ਆਸਾ ਚਿਤਿ ਕਰੇ ਰਾਮ ਰਾਜਿਆ, ਹਰਿ ਪ੍ਰਭ
ਸੇਜੜੀਐ ਆਈ ॥ ਮੇਰਾ ਠਾਕੁਰੁ ਅਗਮ ਦਇਆਲੁ ਹੈ
ਰਾਮ ਰਾਜਿਆ, ਕਰਿ ਕਿਰਪਾ ਲੇਹੁ ਮਿਲਾਈ ॥ ਮੇਰੈ ਮਨਿ ਤਨਿ
ਲੋਚਾ ਗੁਰਮੁਖੇ ਰਾਮ ਰਾਜਿਆ, ਹਰਿ ਸਰਧਾ ਸੇਜ ਵਿਛਾਈ ॥
ਜਨ ਨਾਨਕ ਹਰਿ ਪ੍ਰਭ ਭਾਣੀਆ ਰਾਮ ਰਾਜਿਆ, ਮਿਲਿਆ
ਸਹਜਿ ਸੁਭਾਈ ॥੩॥
ਅਗਲਾ ਬੰਦ ਭੀ ਪੜ੍ਹੋ । ਸਾਰੇ ਹੀ ਅਵਤਾਰੀ ਨਾਮ ਪਰਮਾਤਮਾ ਦੇ ਅਰਥ ਵਿਚ ਵਰਤੇ ਹੋਏ ਹਨ। ਫੋ ਵਿਰੋਧੀ ਸੱਜਣ ਜੀ ਤਾਂ ਲਿਖਦੇ ਹਨ-'ਭਗਤ ਜੀ ਦਾ ਮਤ
ਗੁਰਮਤਿ ਦੀ ਕਸਵੱਟੀ ਤੇ ਪੂਰਾ ਨਹੀਂ ਉਤਰਦਾ ।
ਪਰ ਵੇਖੋ, ਸਤਿਗੁਰੂ ਜੀ ਦੀ ਆਪਣੀ ਰਾਇ ਕੀ ਹੈ
ਸੂਹੀ ਮਹਲਾ ੪ ਘਰੁ ੬, ਪੰਨਾ ੭੩੩
ਨੀਚ ਜਾਤਿ ਹਰਿ ਜਪਤਿਆ ਉਤਮ ਪਦਵੀ ਪਾਇ ॥
ਪੂਛਹੁ ਬਿਦਰ ਦਾਸੀਸੁਤੈ ਕਿਸਨੁ ਉਤਰਿਆ ਘਰਿ ਜਿਸੁ ਜਾਇ ۱۱۹۱۱
ਹਰਿ ਕੀ ਅਕਥ ਕਥਾ ਸੁਨਹੁ ਜਨ ਭਾਈ,
ਜਿਤੁ ਸਹਸਾ ਦੂਖ ਭੂਖ ਸਭ ਲਹਿ ਜਾਇ ॥੧॥ਰਹਾਉ॥
ਰਵਿਦਾਸ ਚਮਾਰ ਉਸਤਤਿ ਕਰੇ ਹਰਿ ਕੀਰਤਿ ਨਿਮਖ ਇਕ ਗਾਇ ॥
ਪਤਿਤ ਜਾਤਿ ਉਤਮੁ ਭਇਆ ਚਾਰਿ ਵਤਨ ਪਏ ਪਗਿ ਆਇ ॥੨॥
ਗੁਰੂ ਰਾਮਦਾਸ ਸਾਹਿਬ ਦੀਆ ਨਜ਼ਰਾਂ ਵਿਚ ਤਾਂ ਭਗਤ ਰਵਿਦਾਸ ਪਰਮਾਤਮਾ ਦਾ ਭਗਤ ਸੀ।
ਪਰ ਇਥੇ ਤਾਂ ਸਤਿਗੁਰੂ ਜੀ ਨੇ ਭੀ ਲਫ਼ਜ਼ 'ਚਮਾਰ' ਵਰਤਿਆ ਹੈ । ਕੀ ਵਿਰੋਧੀ ਸੱਜਣ ਜੀ ਸਤਿਗੁਰੂ ਜੀ ਨੂੰ ਭੀ "ਜਾਤ ਪਾਤ ਦੇ ਸ਼ਰਧਾਲੂ" ਸਮਝ ਲੈਣਗੇ ? ਹੋਰ ਵੇਖੋ-
ਸਿਰੀ ਰਾਗੁ ਮ: ੩, ਅਸਟਪਦੀਆ, ਪੰਨਾ ੬੭
ਨਾਮਾ ਛੀਬਾ, ਕਬੀਰ ਜੁਲਾਹਾ, ਪੂਰੇ ਗੁਰ ਤੋ ਗਤਿ ਪਈ॥
ਬ੍ਰਹਮ ਕੇ ਬੇਤੇ ਸਬਦੁ ਪਛਾਣਹਿ, ਹਉਮੈ ਜਾਤਿ ਗਵਾਈ ॥
ਸੁਰਿ ਨਰ ਤਿਨ ਕੀ ਬਾਣੀ ਗਾਵਹਿ ਕੋਇ ਨ ਮੋਟੇ ਭਾਈ ॥੩॥੫॥੨੨॥
ਪਰ, ਵਿਰੋਧੀ ਸੱਜਣ ਜੀ ਤਾਂ ਇਹਨਾਂ ਭਗਤਾਂ ਦੀ ਬਾਣੀ ਨੂੰ ਗੁਰਮਤਿ ਦੇ ਵਿਰੁੱਧ ਕਹਿ ਰਹੇ ਹਨ ।
(੩) (ੳ) ਹੋਰ ਸਿੱਧਾਂਤਕ ਮਤ-ਭੇਦ" ਦੇ ਸਿਰ-ਲੇਖ ਹੇਠ ਵਿਰੋਧੀ ਸੱਜਣ ਜੀ ਭਗਤ ਰਵਿਦਾਸ ਜੀ ਦਾ ਆਸਾ ਰਾਗ ਦਾ ਪੰਜਵਾਂ ਸ਼ਬਦ ("ਹਰਿ ਹਰਿ ਹਰਿ ਹਰਿ ਹਰਿ ਹਰਿ ਹਰੇ") ਦੇ ਕੇ ਲਿਖਦੇ ਹਨ-‘ਪੱਥਰ-ਪੂਜਾ ਦੀ ਪੁਸ਼ਟੀ ਕਰਨਾ ਗੁਰਮਤਿ ਵਿਰੁੱਧ ਹੈ ।"
ਇਹ ਤਾਂ ਬਿਲਕੁਲ ਠੀਕ ਹੈ । ਪਰ ਸੱਜਣ ਜੀ ! ਇਸ ਸ਼ਬਦ ਵਿਚ ਤੁਹਾਨੂੰ 'ਪੱਥਰ-ਪੂਜਾ ਦੀ ਪੁਸ਼ਟੀ ਕਿੱਥੇ ਦਿੱਸ ਰਹੀ ਹੈ ?"
ਰਹਾਉ' ਦੀਆਂ ਤੁਕਾਂ ਨੂੰ ਰਤਾ ਗਹੁ ਨਾਲ ਪੜ੍ਹੋ।
ਪਾਠਕ ਸੱਜਣ ਇਸ ਦੇ ਅਰਥ ਟੀਕੇ ਵਿਚ ਪੜ੍ਹਨ। ਵਿਰੋਧੀ ਸੱਜਣ ਜੀ ਵਲੋਂ 'ਪੂਰਨ ਵਿਸਥਾਰ ਨਾਮਦੇਵ ਜੀ ਦੇ ਸੰਬੰਧ ਵਿਚ ਦਿੱਤਾ ਜਾਵੇਗਾ' । ਅਸੀ ਭੀ ਨਾਮਦੇਵ ਜੀ ਦੀ ਬਾਣੀ ਦੇ ਟੀਕੇ ਵਿਚ ਹੀ (ਜੋ ‘ਭਗਤ ਬਾਣੀ ਸਟੀਕ' ਦੇ ਤੀਜੇ ਹਿੱਸੇ ਵਿਚ ਦਿੱਤਾ ਜਾਵੇਗਾ) ਵਿਚਾਰ ਕਰਾਂਗੇ ।
(ਅ) ਰਾਖਹੁ ਕੰਧ ਉਸਾਰਹੁ ਨੀਵਾਂ ॥
ਸਾਢੇ ਤੀਨਿ ਹਾਥ ਤੇਰੀ ਸੀਵਾਂ । [ਸੋਰਠਿ ਰਵਿਦਾਸ ਜੀ
ਇਹ ਤੁਕਾਂ ਦੇ ਕੇ ਵਿਰੋਧੀ ਸੱਜਣ ਜੀ ਲਿਖਦੇ ਹਨ-"ਇਸ ਤੋਂ ਕਬਰ ਦਾ ਸਿਧਾਂਤ ਸਾਬਤ ਹੁੰਦਾ ਹੈ । ਪਰ ਗੁਰਮਤਿ ਅੰਦਰ ਕਬਰਾਂ ਦਾ ਖੰਡਨ ਹੈ । ਗੁਰਮਤਿ ਵਿਖੇ ਦਬਾਉਣ ਜਾ ਸਾੜਨ ਦੇ ਵਹਿਮ ਹੀ ਨਹੀਂ ਹਨ ।"
ਸੱਜਣ ਜੀ ! ਜੇ ਗੁਰਮਤਿ ਵਿਚ ਸਾੜਨ ਦੱਬਣ ਵਾਲਾ ਵਹਿਮ ਹੀ ਨਹੀਂ ਤਾਂ 'ਕਬਰਾਂ ਦਾ ਖੰਡਨ' ਕਿਵੇਂ ਹੋ ਗਿਆ ? ਤੇ ਉਪਰਲੀਆਂ ਤੁਕਾਂ ਵਿਚੋਂ ‘ਕਬਰ ਦਾ ਸਿੱਧਾਂਤ' ਕਿਵੇਂ ਸਾਬਤ ਕਰ ਲਿਆ ਜੇ ? ਅਗਲਾ ਬੰਦ ਰਤਾ ਪੜ੍ਹ ਵੇਖਣਾ ਸੀ-
ਬੰਕੇ ਬਾਲ ਪਾਗ ਸਿਰਿ ਡੇਰੀ॥
ਇਹੁ ਤਨੁ ਹੋਇਗੰ ਭਸਮ ਕੀ ਢੇਰੀ ॥੩॥
ਰਵਿਦਾਸ ਜੀ ਤਾਂ ਸਧਾਰਨ ਜਿਹੀ ਗੱਲ ਕਹਿ ਰਹੇ ਹਨ ਕਿ ਵੱਡੀਆਂ ਵੱਡੀਆਂ ਮਹਲ-ਮਾੜੀਆਂ ਵਾਲੇ ਭੀ ਹਰ ਰੋਜ਼ ਆਪਣੇ ਸਰੀਰ ਵਾਸਤੇ (ਸੌਣ ਵੇਲੇ) ਵਧ ਤੋਂ ਵਧ ਸਾਢੇ ਤਿੰਨ ਹੱਥ ਥਾਂ ਹੀ ਵਰਤਦੇ ਹਨ।
ਵਿਰੋਧੀ ਸੱਜਣ ਜੀ ਫੁਟ-ਨਟ ਵਿਚ ਲਿਖਦੇ ਹਨ-'ਚਮਾਰ ਮੁਸਲਮਾਨਾਂ ਦੀ ਤਰ੍ਹਾਂ ਆਪਣੇ ਮੁਰਦੇ ਧਰਤੀ ਵਿਚ ਦਬਾਉਂਦੇ ਹਨ"। ਇਹ ਉਹਨਾਂ ਨੂੰ ਗਲਤ ਖ਼ਬਰ ਮਿਲੀ ਹੈ। ਨਿਯਮਕ ਤੌਰ ਤੇ ਤਾਂ ਉਹ ਮੁਰਦੇ ਸਾੜਦੇ ਹੀ ਹਨ । ਪਰ ਜਿਹੜੇ ਗਰੀਬ ਰੋਟੀਓਂ ਭੀ ਆਂਤਰ ਹੋ ਜਾਣ ਉਹ ਸਸਤਾ ਰਾਹ ਹੀ ਫੜਨਗੇ । ਤੇ, ਇਸ ਵਿਚ ਕੋਈ ਭੈਡ਼ ਭੀ ਨਹੀਂ ।
ਨੋਟ : ਪਾਠਕ ਸੱਜਣ ਇਸ ਸਾਰੇ ਸ਼ਬਦ ਦਾ ਅਰਥ ਟੀਕੇ ਵਿਚ ਪੜ੍ਹਨ । ਅਰਥ ਵਿਚ ਮਤ-ਭੇਦ ਹੋ ਸਕਦਾ ਹੈ ਕਬਰ ਵਲ ਹੀ ਇਸ਼ਾਰਾ ਹੈ, ਤਾਂ ਬੰਦ ਨੰ: ੩ । ਜੇ ਬੰਦ ਨੰ: ੨ ਵਿਚ ਵਿਚ ਮਸਾਣਾਂ ਵਲ ਹੈ। ਸੋ, ਹਿੰਦੂ ਮੁਸਲਮਾਨ ਦੋਹਾਂ ਨੂੰ ਹੀ ਉਪਦੇਸ਼ ਸਮਝ ਲਵੋ।
(ੲ) ਪੁਰਸਲਾਤ ਕਾ ਪੰਥ ਦੁਹੇਲਾ ॥ [ਸੂਹੀ ਰਵਿਦਾਸ ਜੀ
ਇਹ ਤੁਕ ਦੇ ਕੇ ਵਿਰੋਧੀ ਸੱਜਣ ਜੀ ਲਿਖਦੇ ਹਨ-"ਇਹ ਇਸਲਾਮੀ ਖ਼ਿਆਲ ਹੈ । ਮੁਸਲਮਾਨ ਮੰਨਦੇ ਹਨ ਕਿ ਪੁਰਸਲਾਤ ਇਕ ਸੜਕ ਹੈ, ਜਿਸ ਨੂੰ ਅਬੂਰ ਕਰਨਾ ਪੈਂਦਾ ਹੈ । ਪਰ ਗੁਰਮਤਿ ਅਨੁਸਾਰ ਆਵਾਗਵਨ ਦਾ ਮਸਲਾ ਪਰਵਾਨ ਹੈ । ਇਥੇ ਭੀ ਭਗਤ ਜੀ ਦਾ ਮਤ ਅਤੇ ਸਤਿਗੁਰੂ ਸਾਹਿਬਾਨ ਦਾ ਸਿੱਧਾਂਤ ਟੱਕਰ ਖਾਂਦਾ ਹੈ । ਇਸ ਤਰ੍ਹਾਂ ਰਵਿਦਾਸ-ਮਤ ਗੁਰਮਤਿ-ਕਸੌਟੀ ਲਾਉਣ ਪਰ ਪੂਰਨ ਨਹੀਂ ਉਤਰਦਾ ।"
ਨਿਰੇ ਇਕ ਲਫ਼ਜ਼ ਨੂੰ ਲੈ ਕੇ ਨਤੀਜੇ ਕੱਢ ਲੈਣਾ ਗ਼ਲਤ ਰਸਤਾ ਹੈ । ਇਸ ਸਾਰੇ ਸ਼ਬਦ ਵਿਚ ਉਘੜਵਾਂ ਮੁਸਲਮਾਨੀ ਲਫਜ਼ ਸਿਰਫ਼ 'ਪੁਰਸਲਾਤ' ਹੀ ਹੈ । ਲਫ਼ਜ਼ 'ਜਬਾਬੂ' ਅਤੇ 'ਦਰਦਵੰਦੁ' ਸਧਾਰਨ ਜਿਹੇ ਹੀ ਹਨ । ਸ਼ਬਦ ਦੇ ਬਾਕੀ ਸਾਰੇ ਲਫ਼ਜ਼ ਹੋਂਦਕੇ ਹਨ । ਹੋਂਦਕੇ ਲਫ਼ਜ਼ਾਂ ਦੀ ਰਾਹੀਂ ਕਿਸੇ ਇਸਲਾਮੀ ਖ਼ਿਆਲ ਦਾ ਪਰਚਾਰ ਇਕ ਹਾਸੋ-ਹੀਣੀ ਮਿਥ ਹੈ । ਗਹੁ ਨਾਲ ਪੜ੍ਹ ਕੇ ਵੇਖੋ । ਇਸ ਸ਼ਬਦ ਵਿਚ 'ਸੁਹਾਗਣਿ' ਅਤੇ 'ਦੁਹਾਗਣਿ' ਦੇ ਜੀਵਨ ਦਾ ਟਾਕਰਾ ਕੀਤਾ ਹੋਇਆ ਹੈ। 'ਦੁਹਾਗਣਿ' ਦੇ ਜੀਵਨ-ਸਫਰ ਦਾ ਜ਼ਿਕਰ ਕਰਦਿਆਂ ਭਗਤ ਜੀ ਕਹਿੰਦੇ ਹਨ ਕਿ ਪ੍ਰਭੂ-ਚਰਨਾਂ ਤੋਂ ਵਿਛੜੀ ਜੀਵ-ਇਸਤ੍ਰੀ ਦਾ ਜੀਵਨ-ਪੰਧ ਇਉਂ ਹੀ 'ਦੁਹੇਲਾ' ਤੇ ਔਖਾ ਹੈ ਜਿਵੇਂ ਮੁਸਲਮਾਨ 'ਪੁਰਸਲਾਤ' ਦੇ ਰਸਤੇ ਨੂੰ ਔਖਾ ਮੰਨਦੇ ਹਨ । ਬੱਸ! ਨਿਰੇ ਲਫਜ਼ਾਂ ਵਲ ਨਾ ਜਾਓ, ਭਾਰੀ ਗਲਤੀ ਲੱਗਣ ਦਾ ਡਰ ਹੈ । ਵੇਖੋ-
ਮਾਰੂ ਮਹਲਾ ੫ ਘਰੁ ੮ ਅੰਜੁਲੀਆ, ਪੰਨਾ ੧੦੧੯-੨੦
ਪਾਪ ਕਰੇਂਦੜ ਸਰਪਰ ਮੁਠੇ ॥ ਅਰਜਾਈਲਿ ਫੜੋ ਫੜਿ ਕੁਠੇ ॥
ਦੋਜਕਿ ਪਾਏ ਸਿਰਜਨਹਾਰੇ, ਲੇਖਾ ਮੰਗੈ ਬਾਣੀਆ ॥੨॥੨॥੮॥
ੴਸਤਿਗੁਰਪ੍ਰਸਾਦਿ ॥
ਸਿਰੀ ਰਾਗੁ ॥
ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ॥ ਕਨਕ
ਕਟਿਕ ਜਲ ਤਰੰਗ ਜੈਸਾ ॥੧॥ ਜਉਪੈ ਹਮ ਨ
ਪਾਪ ਕਰੰਤਾ, ਅਹੇ ਅਨੰਤਾ ॥ ਪਤਿਤ ਪਾਵਨ ਨਾਮੁ,
ਕੈਸੇ ਹੁੰਤਾ ॥੧॥ ਰਹਾਉ॥ ਤੁਮ ਜੁ ਨਾਇਕ ਆਛਹੁ
ਅੰਤਰਜਾਮੀ ॥ ਪ੍ਰਭ ਤੇ ਜਨ ਜਾਨੀਜੈ, ਜਨ ਤੇ
ਸੁਆਮੀ ॥੨॥ ਸਰੀਰੁ ਅਰਾਧੈ ਮੋ ਕਉ ਬੀਚਾਰੁ
ਦੇਹੁ॥ ਰਵਿਦਾਸ ਸਮ ਦਲ ਸਮਝਾਵੈ ਕੋਉ ॥੩॥
ਪਦ ਅਰਥ : ਤੋਹੀ ਮੋਹੀ-ਤੇਰੇ ਮੇਰੇ ਵਿਚ । ਮੋਹੀ ਤੋਹੀ-ਮੇਰੇ ਤੇਰੇ ਵਿਚ । ਅੰਤਰ-ਵਿੱਥ, ਸੇਦ, ਫਰਕ। ਕੈਸਾ-ਕਿਹੋ ਜਿਹਾ ਹੈ ? ਅੰਤਰੁ ਕੈਸਾ-ਕੋਈ ਅਸਲੀ ਵਿੱਥ ਨਹੀਂ ਹੈ । ਕਨਕ-ਸੋਨਾ । ਕਟਿਕ-ਕੜੇ, ਕੰਙਣ । ਜਲ ਤਰੰਗ-ਪਾਣੀ ਦੀਆਂ ਲਹਿਰਾਂ । ਜੈਸਾ-ਜਿਵੇਂ ।੧।
ਜਉ ਪੰ-ਜੇਕਰ, ਜੇ । ਹਮ-ਅਸੀ ਜੀਵ । ਨ ਕਰੰਤਾ-ਨਾ ਕਰਦੇ । ਅਹੇ ਅਨੰਤਾ-ਹੇ। ਬੇਅੰਤ (ਪ੍ਰਭੂ) ! ਪਤਿਤ-ਡਿੱਗੇ ਹੋਏ, ਨੀਚ, ਵਿਕਾਰਾਂ ਵਿਚ ਪਏ ਹੋਏ । ਪਾਵਨ-ਪਵਿੱਤਰ ਕਰਨ ਵਾਲਾ । ਪਤਿਤ ਪਾਵਨ-ਨੀਚਾਂ ਨੂੰ ਉੱਚਾ ਕਰਨ ਵਾਲਾ, ਪਾਪੀਆਂ ਨੂੰ ਪਵਿੱਤਰ ਕਰਨ ਵਾਲਾ । ਕੈਸੇ-ਕਿਵੇਂ ? ਹੁੰਤਾ-ਹੁੰਦਾ ।੧।ਰਹਾਉ।
ਨਾਇਕ-ਆਗੂ, ਸਿੱਧੇ ਰਾਹ ਪਾਣ ਵਾਲਾ, ਤਾਰਨਹਾਰ । ਆਛਹੁ-ਹੈਂ । ਪ੍ਰਭ ਤੇ-ਮਾਲਕ ਤੋਂ, ਮਾਲਕ ਨੂੰ ਪਰਖ ਕੇ । ਜਨ-ਸੇਵਕ, ਨੌਕਰ । ਜਾਨੀਜੰ-ਪਛਾਣਿਆ ਜਾਂਦਾ ਹੈ । ਜਨ ਤੇ-ਸੇਵਕ ਤੋਂ, ਸੇਵਕ ਨੂੰ ਜਾਣਿਆਂ ।੨।
ਅਰਾਧੈ-ਸਿਮਰਨ ਕਰੇ । ਸਰੀਰੁ ਅਰਾਧੈ-ਸਰੀਰ ਸਿਮਰਨ ਕਰੇ, ਜਦ ਤਕ ਸਰੀਰ ਕਾਇਮ ਹੈ, ਮੈਂ ਸਿਮਰਨ ਕਰਾਂ । ਮੋ ਕਉ-ਮੈਨੂੰ । ੀਚਾਰ-ਸੁਮੱਤ, ਸੂਝ । ਦੇਹ-ਦੇਹ । ਸਮ ਦਲ-ਦਲਾਂ ਵਿਚ ਸਮਾਨ ਵਰਤਣ ਵਾਲਾ, ਸਭ ਜੀਵਾਂ ਵਿਚ ਵਿਆਪਕ । ਕੋਊ -ਕੋਈ (ਸੰਤ ਜਨ) । ਨਿ ਚ
ਅਰਥ: (ਹੇ ਪਰਮਾਤਮਾ !) ਤੇਰੀ ਮੇਰੇ ਨਾਲੋਂ, ਮੇਰੀ ਤੇਰੇ ਨ ਲੋਂ (ਅਸਲ) ਵਿੱਥ ਕਿਹੋ ਜਹੀ ਹੈ ? (ਉਹੋ ਜਹੀ ਹੀ ਹੈ) ਜਿਹੋ ਜਹੀ ਸੋਨੇ ਤੇ ਸੋਨੇ ਦੇ ਕੜਿਆਂ ਦੀ ਜਾਂ, ਪਾਣੀ ਤੇ ਪਾਣੀ ਦੀਆਂ ਲਹਿਰਾਂ ਦੀ ਹੈ ।੧
ਹੇ ਬੇਅੰਤ (ਪ੍ਰਭੂ) ਜੀ ! ਜੇ ਅਸੀ ਜੀਵ ਪਾਪ ਨਾ ਕਰਦੇ ਤਾਂ ਤੇਰਾ ਨਾਮ (ਪਾਪੀਆਂ ਨੂੰ ਪਵਿੱਤਰ ਕਰਨ ਵਾਲਾ) 'ਪਤਿਤ-ਪਾਵਨ ਕਿਵੇਂ ਹੋ ਜਾਂਦਾ ? ।੧।ਰਹਾਉ। ਹੋ ਸਾਡੇ ਦਿਲਾਂ ਦੀ ਜਾਣਨਹਾਰ ਪ੍ਰਭੂ ! ਤੂੰ ਜੋ ਸਾਡਾ ਮਾਲਕ ਹੈਂ (ਤਾਂ ਫਿਰ ਮਾਲਕਾਂ ਵਾਲਾ ਬਿਰਦ ਪਾਲ, ਆਪਣੇ 'ਪਤਿਤ-ਪਾਵਨ' ਨਾਮ ਦੀ ਲਾਜ ਰੱਖ) । ਮਾਲਕ ਨੂੰ ਵੇਖ ਕੇ ਇਹ ਪਛਾਣ ਲਈਦਾ ਹੈ ਕਿ ਇਸ ਦਾ ਸੇਵਕ ਕਿਹੋ ਜਿਹਾ ਹੈ ਤੇ ਸੇਵਕ ਤੋਂ ਮਾਲਕ ਦੀ ਪਰਖ ਹੋ ਜਾਂਦੀ ਹੈ ।੨।
(ਸੋ; ਹੇ ਪ੍ਰਭੂ !) ਮੈਨੂੰ ਇਹ ਸੂਝ ਬਖ਼ਸ਼ ਕਿ ਜਦ ਤਾਈਂ ਮੇਰਾ ਇਹ ਸਰੀਰ ਸਾਬਤ ਹੈ ਤਦ ਤਾਈਂ ਮੈਂ ਤੇਰਾ ਸਿਮਰਨ ਕਰਾਂ । (ਇਹ ਭੀ ਮਿਹਰ ਕਰ ਕਿ) ਰਵਿਦਾਸ ਨੂੰ ਕੋਈ ਸੰਤ ਜਨ ਇਹ ਸਮਝ (ਭੀ) ਦੇ ਦੋਵੇ ਕਿ ਤੂੰ ਸਰਬ-ਵਿਆਪਕ ਹੈਂ ।੩।
ਸ਼ਬਦ ਦਾ ਭਾਵ : ਅਸਲ ਵਿਚ ਪਰਮਾਤਮਾ ਤੇ ਜੀਵਾਂ ਵਿਚ ਕੋਈ ਭਿੰਨ-ਭੇਦ ਨਹੀਂ ਹੈ । ਉਹ ਆਪ ਹੀ ਸਭ ਥਾਈਂ ਵਿਆਪਕ ਹੈ; ਜੀਵ ਉਸ ਨੂੰ ਭੁਲਾ ਕੇ ਪਾਪਾਂ ਵਿਚ ਪੈ ਕੇ ਉਸ ਤੋਂ ਵੱਖਰੇ ਪ੍ਰਤੀਤ ਹੁੰਦੇ ਹਨ । ਆਖ਼ਰ ਉਹ ਆਪ ਹੀ ਕੋਈ ਸੰਤ-ਜਨ ਮਿਲਾ ਕੇ ਭੁੱਲੇ ਜੀਵਾਂ ਨੂੰ ਆਪਣਾ ਅਸਲ ਸਰੂਪ ਵਿਖਾਲਦਾ ਹੈ।
ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥
ਰਾਗੁ ਗਉੜੀ, ਰਵਿਦਾਸ ਜੀ ਕੇ ਪਦੇ
ਗਉੜੀ ਗੁਆਰੇਰੀ
ਮੇਰੀ ਸੰਗਤਿ ਪੋਚ ਸੋਚ ਦਿਨੁ ਰਾਤੀ ॥ ਮੇਰਾ ਕਰਮੁ
ਕੁਟਿਲਤਾ ਜਨਮੁ ਕੁਭਾਂਤੀ ॥ ੧ ॥ ਰਾਮ ਗੁਸਈਆ,
ਜੀਅ ਕੇ ਜੀਵਨਾ ॥ ਮੋਹਿ ਨ ਬਿਸਾਰਹੁ ਮੈ ਜਨੁ
ਤੇਰਾ ॥੧॥ਰਹਾਉ॥ ਮੇਰੀ ਹਰਹੁ ਬਿਪਤਿ, ਜਨ ਕਰਹੁ ਸੋ
ਸੁਭਾਈ ॥ ਚਰਨ ਨ ਛਾਡਉ, ਸਰੀਰ ਕਲ ਜਾਈ ॥੨॥
ਕਹੁ ਰਵਿਦਾਸ ਪਰਉ ਤੇਰੀ ਸਾਭਾ ॥ ਬੇਗਿ ਮਿਲਹੁ
ਜਨ, ਕਰਿ ਨ ਬਿਲਾਂਬਾ ॥੩॥੧॥
ਪਦ ਅਰਥ : ਸੰਗਤਿ-ਬਹਿਣ-ਖਲੋਣ । ਪੋਚ-ਨੀਚ, ਮਾੜਾ। ਸੋਚ-ਚਿੰਤਾ, ਫ਼ਿਕਰ । ਕੁਟਿ-ਡਿੰਗੀ ਲਕੀਰ । ਕੁਟਿਲ-ਵਿੰਗੀਆਂ ਚਾਲਾਂ ਚਲਣ ਵਾਲਾ, ਖੋਟਾ । ਕੁਟਿਲਤਾਵਿੰਗੀਆਂ ਚਾਲਾਂ ਚਲਣ ਦਾ ਸੁਭਾਉ, ਖੱਟ । ਕੁਭਾਂਤੀ-ਕ+ਭਾਤੀ, ਭੈੜੀ ਭਾਂਤ ਦਾ, ਨੀਵੀਂ ਕਿਸਮ ਦਾ, ਨੀਵੀਂ ਜਾਤ ਵਿਚੋਂ ।੧।
ਗੁਸਈਆ-ਹੇ ਗੁਸਾਈ ! ਹੇ ਧਰਤੀ ਦੇ ਸਾਂਈਂ ! ਜੀਅ ਕੇ-ਜਿੰਦ ਦੇ । ਮੋਹਿ-ਮੈਂਨੂੰ 1੧।ਰਹਾਉ।
ਹਰਹੁ-ਦੂਰ ਕਰੋ । ਬਿਪਤਿ-ਮੁਸੀਬਤ, ਭੈੜੀ ਸੰਗਤ-ਰੂਪ ਬਿਪਤਾ । ਜਨ-ਮੈਨੂੰ ਦਾਸ ਨੂੰ । ਕਰਹੂ-ਬਣਾ ਲਉ । ਸੁਭਾਈ-ਸੁ-ਭਾਈ, ਚੰਗੇ ਭਾਉ ਵਾਲਾ, ਚੰਗੀ ਭਾਵਨਾ ਵਾਲਾ । ਨ ਛਾਡਉ-ਮੈਂ ਨਹੀਂ ਛੱਡਾਂਗਾ। ਕਲ-ਸੱਤਿਆ । ਜਾਈ-ਚਲੀ ਜਾਏ, ਨਾਸ ਹੋ ਜਾਏ ॥੨॥
ਕਹੁ-ਆਖ । ਰਵਿਦਾਸ-ਹੇ ਰਵਿਦਾਸ ! ਪਰਉ-ਮੈਂ ਪੈਂਦਾ
ਹਾਂ, ਮੈਂ ਪਿਆ ਹਾਂ । ਸਾਭਾ-ਸਾਂਭ ਸੰਭਾਲ ਸ਼ਰਨ । ਬੇਗਿ-ਛੇਤੀ । ਬਿਲਾਂਬਾ-ਦੇਰ, ਢਿੱਲ, 1੩:੧
ਨੋਟ : ਰਵਿਦਾਸ ਜੀ ਕੇ ਪਦੇ-ਰਵਿਦਾਸ ਜੀ ਦੇ ੫ ਸ਼ਬਦ ਹਨ, ਤਿੰਨ ਸ਼ਬਦ ਐਸੇ ਹਨ ਜਿਨ੍ਹਾਂ ਦੇ ਤਿੰਨ ਤਿੰਨ ਪਦ (ਬੰਦ, Stanzas) ਹਨ; ੧ ਸ਼ਬਦ ਚਾਰ ਬੰਦਾਂ ਵਾਲਾ ਹੈ, ਅਤੇ ੧ ਸ਼ਬਦ ਅੱਠ ਬੰਦਾਂ ਵਾਲਾ ਹੈ । ਸਭਨਾਂ ਵਾਸਤੇ ਸਾਂਝਾ ਲਫ਼ਜ਼ 'ਪਦੇ' ਵਰਤ ਦਿੱਤਾ ਹੈ, ਤਿਪਦੇ, ਚਉਪਦਾ, ਅਸ਼ਟਪਦੀ ਲਿਖਣ ਦੇ ਥਾਂ ।
ਅਰਥ : ਹੇ ਮੇਰੇ ਰਾਮ ! ਹੇ ਧਰਤੀ ਦੇ ਸਾਈ ! ਹੇ ਮੇਰੀ ਜਿੰਦ ਦੇ ਆਸਰੇ ! ਮੈਂਨੂੰ ਨਾ ਵਿਸਾਰੀ, ਮੈਂ ਤੇਰਾ ਦਾਸ ਹਾਂ। ੧॥ਰਹਾਉ। (ਹੇ ਪ੍ਰਭੂ !) ਦਿਨ ਰਾਤ ਮੈਨੂੰ ਇਹ ਸੋਚ ਰਹਿੰਦੀ ਹੈ (ਮੇਰਾ ਕੀ ਬਣੇਗਾ ?) ਮਾੜਿਆਂ ਨਾਲ ਮੇਰਾ ਬਹਿਣ-ਖਲੈਣ ਹੈ, ਖੋਟ ਮੇਰਾ (ਨਿੱਤ-) ਕਰਮ ਹੈ, ਮੇਰਾ ਜਨਮ (ਭੀ) ਨੀਵੀਂ ਜਾਤ ਵਿਚੋਂ ਹੈ ।੧।
(ਹੇ ਪ੍ਰਭੂ !) ਮੇਰੀ ਇਹ ਬਿਪਤਾ ਕੱਟ, ਮੈਨੂੰ ਸੇਵਕ ਨੂੰ ਚੰਗੀ ਭਾਵਨਾ ਵਾਲਾ ਬਣਾ ਲੈ; ਚਾਹੇ ਮੇਰੇ ਸਰੀਰ ਦੀ ਸੱਤਿਆ ਭੀ ਚਲੀ ਜਾਏ, (ਹੋ ਰਾਮ !) ਮੈਂ ਤੇਰੇ ਚਰਨ ਨਹੀਂ ਛੱਡਾਂਗਾ ।੨।
ਹੇ ਰਵਿਦਾਸ ! (ਪ੍ਰਭੂ-ਦਰ ਤੇ) ਆਖ-(ਹੇ ਪ੍ਰਭੂ !) ਮੈਂ ਤੇਰੀ ਸ਼ਰਨ ਪਿਆ ਹਾਂ, ਮੈਨੂੰ ਸੇਵਕ ਨੂੰ ਛਤੀ ਮਿਲੋ, ਢਿੱਲ ਨਾ ਕਰ ।੩।੧।
ਭਾਵ : ਪ੍ਰਭੂ-ਦਰ ਤੇ ਅਰਦਾਸ-ਹੇ ਪ੍ਰਭੂ ! ਮੈਂ ਮੰਦ-ਕਰਮੀ ਹਾਂ, ਪਰ ਤੇਰੀ ਸ਼ਰਨ ਆਇਆ ਹਾਂ । ਮੈਨੂੰ ਭੈੜੀ ਸੰਗਤ ਤੋਂ ਬਚਾਈ ਰੱਖ ।
ਬੇਗਮਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ
ਤਿਹਿ ਠਾਉ ॥ ਨਾ ਤਸਵੀਸ ਖਿਰਾਜੁ ਨ ਮਾਲੁ ॥
ਖਉਫੁ ਨ ਖਤਾ ਨ ਤਰਸੁ ਜਵਾਲੁ ॥੧॥ ਅਬ ਮੋਹਿ
ਖੂਬ ਵਤਨ ਗਹ ਪਾਈ ॥ ਉਹਾਂ ਖੈਰਿ ਸਦਾ ਮੇਰੇ
ਭਾਈ ॥੧॥ ਰਹਾਉ ॥ ਕਾਇਮੁ ਦਾਇਮੁ ਸਦਾ
ਪਾਤਿਸਾਹੀ ॥ ਦੋਮ ਨ ਸੇਮ, ਏਕ ਸੋ ਆਹੀ ॥
ਆਬਾਦਾਨੁ ਸਦਾ ਮਸਹੂਰ ॥ ਊਹਾਂ ਗਨੀ ਬਸਹਿ
ਮਾਮੂਰ ॥੧॥ ਤਿਉ ਤਿਉ ਸੈਲ ਕਰਹਿ, ਜਿਉ ਭਾਵੈ॥
ਮਹਰਮ ਮਹਲ ਨ ਕੋ ਅਟਕਾਵੈ ॥ ਕਹਿ ਰਵਿਦਾਸ
ਖਲਾਸ ਚਮਾਰਾ॥ ਜੋ ਹਮ ਸਹਰੀ, ਸੋ ਮੀਤੁ ਹਮਾਰਾ ॥੩॥੨॥
ਪਦ ਅਰਥ : ਬੇਗਮ-ਬੇ+ਗਮ, ਜਿਥੇ ਕੋਈ ਗਮ ਨਹੀਂ। ਕੋ-ਦਾ । ਅੰਦੋਹੁ-ਚਿੰਤਾ । ਤਿਹਿ ਠਾਉ-ਉਸ ਥਾਂ ਤੇ, ਉਸ ਆਤਮਕ ਟਿਕਾਣੇ ਤੇ, ਉਸ ਅਵਸਥਾ ਵਿਚ । ਤਸਵੀਸ-ਸੋਚ, ਘਬਰਾਹਟ। ਖਿਰਾਜੁ-ਕੱਰ, ਮਸੂਲ, ਟੈਕਸ । ਖਤਾ-ਦੋਸ਼, ਪਾਪ । ਤਰਸੁ-ਡਰ। ਜਵਾਲੁ-ਜ਼ਵਾਲ, ਘਾਟਾ ।੧।
ਮੋਹਿ-ਮੈਂ । ਵਤਨ ਗਹ-ਵਤਨ-ਗਾਹ, ਵਤਨ ਦੀ ਥਾਂ, ਰਹਿਣ ਦੀ ਥਾਂ । ਖੈਰਿ-ਖੈਰੀਅਤ, ਸੁਖ 191ਰਹਾਉ।
ਕਾਇਮ-ਥਿਰ ਰਹਿਣ ਵਾਲੀ 1 ਦਾਇਮ -ਸਦਾ । ਦਮ ਸੋਮ-ਦੂਜਾ ਤੀਜਾ (ਦਰਜਾ) । ਏਕ ਸੋ-ਇੱਕ ਜੈਸੇ । ਆਹੀ-ਹਨ। ਆਬਾਦਾਨ-ਆਬਾਦ, ਵੱਸਦਾ । ਮਾਮੂਰ-ਰੱਜੇ ਹੋਏ ।੨।
ਸੈਲ ਕਰਹਿ-ਮਨ-ਮਰਜ਼ੀ ਨਾਲ ਤੁਰੇ ਫਿਰਦੇ ਹਨ । ਮਹਰਮ- ਵਾਕਫ਼ । ਮਹਰਮ ਮਹਲ-ਮਹਲ ਦੇ ਵਾਕਫ਼ । ਕੋ-ਕੋਈ । ਨ ਅਟਕਾਵੈ-ਰੋਕਦਾ ਨਹੀਂ । ਕਹਿ-ਕਹੇ ਆਖਦਾ ਹੈ । ਖਲਾਸ-ਜਿਸ ਨੇ ਦੁੱਖ ਅੰਦੋਹ ਤਸਵੀਸ਼ ਆਦਿਕ ਤੋਂ ਖ਼ਲਾਸੀ ਪਾ ਲਈ ਹੋਈ ਹੈ। ਹਮ ਸਹਰੀ-ਇੱਕ ਸ਼ਹਿਰ ਦੇ ਵੱਸਣ ਵਾਲਾ ਹਮ-ਵਤਨ, ਸਤਸੰਗੀ ।੩।
ਨੋਟ : ਇਸ ਸ਼ਬਦ ਵਿਚ ਦੁਨੀਆ ਦੇ ਲੋਕਾਂ ਦੇ ਮਿਥੇ ਹੋਏ ਸੁਰਗ ਭਿਸ਼ਤ ਦੇ ਮੁਕਾਬਲੇ ਤੇ ਸੱਚ-ਮੁਚ ਦੀ ਸ਼ਾਂਤ ਆਤਮਕ ਅਵਸਥਾ ਦਾ ਵਰਣਨ ਹੈ । ਸੁਰਗ ਭਿਸ਼ਤ ਦੇ ਤਾਂ ਸਿਰਫ਼ ਇਕਰਾਰ ਹੀ ਹਨ, ਮਨੁੱਖ ਸਿਰਫ਼ ਆਸਾ ਹੀ ਕਰ ਸਕਦਾ ਹੈ ਕਿ ਮਰਨ ਪਿਛੋਂ ਮਿਲੇਗਾ;
ਪਰ ਜਿਸ ਆਤਮਕ ਅਵਸਥਾ ਦਾ ਇਥੇ ਜ਼ਿਕਰ ਹੈ, ਉਸ ਨੂੰ ਮਨੁੱਖ ਇਸ ਜ਼ਿੰਦਗੀ ਵਿਚ ਹੀ ਅਨੁਭਵ ਕਰ ਸਕਦਾ ਹੈ, ਜੇ ਉਹ ਜੀਵਨ ਦੇ ਸਹੀ ਰਾਹ ਤੇ ਤੁਰਦਾ ਹੈ ।
ਅਰਥ : ਹੇ ਮੇਰੇ ਵੀਰ ! ਹੁਣ ਮੈਂ ਵੱਸਣ ਲਈ ਸੋਹਣੀ ਥਾਂ ਲੱਭ ਲਈ ਹੈ, ਉਥੇ ਸੱਦਾ ਸੁਖ ਹੀ ਸੁਖ ਹੈ ।੧
(ਜਿਸ ਆਤਮਕ ਅਵਸਥਾ-ਰੂਪ ਸ਼ਹਿਰ ਵਿਚ ਮੈਂ ਵੱਸਦਾ ਹਾਂ) ਉਸ ਸ਼ਹਿਰ ਦਾ ਨਾਮ ਹੈ ਬੇਗਮ ਪੁਰਾ (ਭਾਵ, ਉਸ ਅਵਸਥਾ ਵਿਚ ਕੋਈ ਗਮ ਪੋਹ ਨਹੀਂ ਸਕਦਾ), ਉਸ ਥਾਂ ਨਾ ਕੋਈ ਦੁੱਖ ਹੈ ਨਾ ਚਿੰਤਾ ਅਤੇ ਨਾ ਕੋਈ ਘਬਰਾਹਟ; ਉਥੇ ਦੁਨੀਆ ਵਾਲੀ ਜਾਇਦਾਦ ਨਹੀਂ, ਤੇ ਨਾ ਹੀ ਉਸ ਜਾਇਦਾਦ ਨੂੰ ਕੋਈ ਮਸੂਲ ਹੈ; ਉਸ ਅਵਸਥਾ ਵਿਚ ਕਿਸੇ ਪਾਪ-ਕਰਮ ਕਰਨ ਦਾ ਖ਼ਤਰਾ ਨਹੀਂ, ਕੋਈ ਡਰ ਨਹੀਂ ਕੋਈ ਗਿਰਾਵਟ ਨਹੀਂ ।੧।ਰਹਾਉ।
ਉਹ (ਆਤਮਕ ਅਵਸਥਾ ਇਕ ਐਸੀ) ਪਾਤਿਸ਼ਾਹੀ (ਹੈ, ਜੋ) ਸਦਾ ਹੀ ਟਿਕੀ ਰਹਿਣ ਵਾਲੀ ਹੈ, ਉਥੇ ਕਿਸੇ ਦਾ ਦੂਜਾ ਤੀਜਾ ਦਰਜਾ ਨਹੀਂ, ਸਭ ਇਕੋ ਜਿਹੇ ਹਨ; ਉਹ ਸ਼ਹਿਰ ਸਦਾ ਉੱਘਾ ਹੈ ਤੇ ਵੱਸਦਾ ਹੈ, ਉਥੇ ਧਨੀ ਤੇ ਰੱਜੇ ਹੋਏ ਬੰਦੇ ਵੱਸਦੇ ਹਨ (ਭਾਵ, ਉਸ ਆਤਮਕ ਦਰਜੇ ਤੇ ਜੋ ਜੋ ਅੱਪੜਦੇ ਹਨ, ਉਹਨਾਂ ਦੇ ਅੰਦਰ ਕਈ ਵਿਤਕਰਾ ਨਹੀਂ ਰਹਿੰਦਾ ਤੇ ਉਹਨਾਂ ਨੂੰ ਦੁਨੀਆ ਦੀ ਭੁੱਖ ਨਹੀਂ ਰਹਿੰਦੀ) ।੨। ।
ਉਸ ਆਤਮਕ ਸ਼ਹਿਰ ਵਿਚ ਅੱਪੜੇ ਹੋਏ ਬੰਦੇ ਉਸ ਅਵਸਥਾ ਵਿਚ) ਅਨੰਦ ਨਾਲ ਵਿਚਰਦੇ ਹਨ, ਉਹ ਉਸ (ਰੱਬੀ) ਮਹਲ ਦੇ ਭੇਤੀ ਹੁੰਦੇ ਹਨ; (ਇਸ ਵਾਸਤੇ) ਕੋਈ (ਉਹਨਾਂ ਦੇ ਰਾਹ ਵਿਚ) ਰੋਕ ਨਹੀਂ ਪਾ ਸਕਦਾ; ਚਮਿਆਰ ਰਵਿਦਾਸ, (ਜਿਸ ਨੇ ਦੁੱਖ ਅੰਓਹ, ਤਸਵੀਸ਼ ਆਦਿਕ ਤੋਂ ਖ਼ਲਾਸੀ ਪਾ ਲਈ ਹੈ) ਆਖਦਾ ਹੈ-ਅਸ ਡਾ ਮਿੱਤਰ ਉਹ ਹੈ, ਜੋ ਅਸਾਡਾ ਸਤਸੰਗੀ ਹੈ ॥੩॥੨।
ਭਾਵ : ਪ੍ਰਭੂ ਨਾਲ ਮਿਲਾਪ ਵਾਲੀ ਆਤਮਕ ਅਵਸਥਾ ਵਿਚ ਸਦਾ ਅਨੰਦ ਹੀ ਬਣਿਆ ਰਹਿੰਦਾ ਹੈ ।
ੴਸਤਿਗੁਰਪ੍ਰਸਾਦਿ॥
ਗਉੜੀ ਬੈਰਾਗਣਿ ਰਵਿਦਾਸ ਜੀਉ ॥
ਘਟ ਅਵਘਟ ਡੂਗਰ ਘਣਾ, ਇਕੁ ਨਿਰਗੁਣੁ
ਬੈਲੁ ਹਮਾਰ ॥ ਰਮਈਏ ਸਿਉ ਇਕ ਬੇਨਤੀ, ਮੇਰੀ
ਪੂੰਜੀ ਰਾਖੁ ਮੁਰਾਰਿ ॥੧॥ ਕੋ ਬਨਜਾਰੇ ਰਾਮ ਕੋ, ਮੇਰਾ
ਟਾਂਡਾ ਲਾਦਿਆ ਜਾਇ ਰੇ ॥ ੧ ॥ ਰਹਾਉ ॥ ਹਉ
ਬਨਜਾਰੇ ਰਾਮ ਕੋ, ਸਹਜ ਕਰਉ ਬਾਪਾਰੁ ॥ ਮੈ ਰਾਮ
ਨਾਮ ਧਨੁ ਲਾਦਿਆ, ਬਿਖੁ ਲਾਦੀ ਸੰਸਾਰਿ ॥੨॥
ਉਰਵਾਰ ਪਾਰ ਕੇ ਦਾਨੀਆ, ਲਿਖਿ ਲੇਹੁ ਆਲ
ਪਤਾਲੁ ॥ ਮੋਹਿ ਜਮ ਡੰਡੁ ਨ ਲਾਗਈ, ਤਜੀਲੇ
ਸਰਬ ਜੰਜਾਲ ॥੩॥ ਜੈਸਾ ਰੰਗੁ ਕਸੁੰਭ ਕਾ, ਤੈਸਾ
ਇਹੁ ਸੰਸਾਰੁ ॥ ਮੇਰੇ ਰਮਈਏ ਰੰਗੁ ਮਜੀਠ ਕਾ,
ਕਹੁ ਰਵਿਦਾਸ ਚਮਾਰ ॥੪॥੧॥
ਪਦ ਅਰਥ : ਘਟ-ਰਸਤੇ । ਅਵਘਟ-ਔਖੇ । ਡੂਗਰ-ਪਹਾੜੀ, ਪਹਾੜ ਦਾ । ਘਣਾ-ਬਹੁਤਾ । ਨਿਰਗੁਣ-ਗੁਣ-ਹੀਨ, ਮਾੜਾ ਜਿਹਾ। ਹਮਾਰ-ਅਸਾਡਾ, ਮੇਰਾ । ਰਮਈਆ-ਸੋਹਣਾ ਰਾਮ । ਮੁਰਾਰਿ-ਹੇ ਮੁਰਾਰੀ ! ਹੇ ਪ੍ਰਭੂ ! ॥੧॥
ਕੋ-ਕੋਈ ਬਨਜਾਰ-ਵਣਜ ਕਰਨ ਵਾਲਾ, ਵਪਾਰੀ । ਟਾਂਡਾ-ਬਲਦਾਂ ਜਾਂ ਗੱਡਿਆਂ ਰੋੜਿਆਂ ਦਾ ਸਮੂਹ ਜਿਨ੍ਹਾਂ ਉਤੇ ਵਪਾਰ-ਸੌਦਾਗਰੀ ਦਾ ਮਾਲ ਲੱਦਿਆ ਹੋਇਆ ਹੋਵੇ, ਕਾਫ਼ਲਾ । ਰੇਹੇ ਭਾਈ ! ਲਾਦਿਆ ਜਾਇ-ਲੱਦਿਆ ਜਾ ਸਕੇ ।੧।ਰਹਾਉ।
ਸਹਜ ਬ੍ਰਾਪਾਰੁ-ਸਹਿਜ ਦਾ ਵਪਾਰ, ਅਡੋਲਤਾ ਦਾ ਵਣਜ
ਉਹ ਵਣਜ ਜਿਸ ਵਿਚੋਂ ਸ਼ਾਂਤੀ-ਰੂਪ ਖੱਟੀ ਹਾਸਲ ਹੋਵੇ।
ਕਰਉ-ਕਰਉਂ, ਮੈਂ ਕਰਦਾ ਹਾਂ । ਹਉ-ਮੈਂ । ਬਿਖੁ-ਜ਼ਹਿਰ, ਆਤਮਕ
ਜੀਵਨ ਨੂੰ ਮਾਰ ਦੇਣ ਵਾਲੀ ਵਸਤ । ਸੰਸਾਰ-ਸੰਸਾਰ ਨੇ,
ਦੁਨੀਆਦਾਰਾਂ ਨੇ ।੨।
ਦਾਨੀਆ-ਜਾਨਣ ਵਾਲਿਓ ! ਉਰਵਾਰ ਪਾਰ ਕੇ ਦਾਨੀਆ- ਉਰਲੇ ਤੇ ਪਰਲੇ ਪਾਸੇ ਦੀਆਂ ਜਾਨਣ ਵਾਲਿਓ! ਜੀਵਾਂ ਦੇ ਲੋਕ ਪਰਲੋਕ ਵਿਚ ਕੀਤੇ ਕੰਮਾਂ ਨੂੰ ਜਾਨਣਾ ਵਾਲਿਓ ! ਆਲ ਪਤਾਲੁ- ਉਲ ਜਲੂਲ, ਮਨ-ਮਰਜ਼ੀ ਦੀਆ ਗੱਲਾਂ । ਮੋਹਿ-ਮੈਨੂੰ । ਡੰਡ- ਡੰਨ । ਤਜੀਲੇ-ਛੱਡ ਦਿੱਤੇ ਹਨ ॥੩॥
ਰਮਈਏ ਰੰਗੁ-ਸੋਹਣੇ ਰਾਮ (ਦੇ ਨਾਮ) ਦਾ ਰੰਗ । ਮਜੀਠ ਰੰਗੂ-ਮਜੀਠ ਦਾ ਰੰਗ, ਪੱਕਾ ਰੰਗ, ਜਿਵੇਂ ਮਜੀਠ ਦਾ ਰੰਗ ਹੁੰਦਾ ਹੈ, ਕਦੇ ਨਾ ਉੱਤਰਨ ਵਾਲਾ ਰੰਗ ॥੪
ਅਰਥ : ਹੇ ਭਾਈ ! (ਜੇ ਸੋਹਣੇ ਪ੍ਰਭੂ ਦੀ ਕਿਰਪਾ ਨਾਲ) ਪ੍ਰਭੂ ਨਾਮ ਦਾ ਵਣਜ ਕਰਨ ਵਾਲਾ ਕੋਈ ਬੰਦਾ ਮੈਨੂੰ ਮਿਲ ਪਏ ਤਾਂ ਮੇਰਾ ਮਾਲ ਭੀ ਲੱਦਿਆ ਜਾ ਸਕੇ (ਭਾਵ, ਤਾਂ ਉਸ ਗੁਰਸਿਖ ਦੀ ਸਹਾਇਤਾ ਨਾਲ ਮੈਂ ਭੀ ਹਰਿ-ਨਾਮ-ਰੂਪ ਮਾਲ ਦਾ ਵਣਜ ਕਰ ਸਕਾਂ) ।੧।ਰਹਾਉ।
(ਜਿਨ੍ਹਾਂ ਰਾਹੀਂ ਪ੍ਰਭੂ ਦੇ ਨਾਮ ਦਾ ਸੌਦਾ ਲੱਦ ਕੇ ਲੈ ਜਾਣ ਵਾਲਾ ਮੇਰਾ ਟਾਂਡਾ ਲੰਘਣਾ ਹੈ, ਉਹ) ਰਸਤੇ ਬੜੇ ਔਖੇ ਪਹਾੜੀ ਰਸਤੇ ਹਨ ਤੇ ਮੇਰਾ (ਮਨ-) ਬਲਦ ਮਾੜਾ ਜਿਹਾ ਹੈ; ਪਿਆਰੇ ਪ੍ਰਭੂ ਅੱਗੇ ਹੀ ਮੇਰੀ ਅਰਜ਼ੋਈ ਹੈ-ਹੇ ਪ੍ਰਭੂ ! ਮੇਰੀ ਰਾਸ-ਪੂੰਜੀ ਦੀ ਤੂੰ ਆਪ ਰੱਖਿਆ ਕਰੀਂ ।੧।
[ਨੋਟ : ਅੱਖ ਕੰਨ ਜੀਭ ਆਦਿਕ ਗਿਆਨ-ਇੰਦਿਆਂ ਦਾ ਇਕੱਠ ਮਨੁੱਖ-ਵਣਜਾਰੇ ਦਾ ਟਾਂਡਾ ਹੈ, ਇਹਨਾਂ ਨੇ ਨਾਮ-ਵਪਾਰ ਲੱਦਣਾ
ਹੈ, ਪਰ ਇਹਨਾਂ ਦੇ ਰਾਹ ਵਿਚ ਰੂਪ ਰਸ ਆਦਿਕ ਔਖੀਆਂ ਘਾਟੀਆਂ ਹਨ ।]
ਮੈਂ ਪ੍ਰਭੂ ਦੇ ਨਾਮ ਦਾ ਵਪਾਰੀ ਹਾਂ, ਮੈਂ ਇਹ ਐਸਾ ਵਪਾਰ ਕਰ ਰਿਹਾ ਹਾਂ ਜਿਸ ਵਿਚੋਂ ਮੈਨੂੰ ਸਹਿਜ ਅਵਸਥਾ ਦੀ ਖੱਟੀ ਹਾਸਲ ਹੋਵੇ । (ਪ੍ਰ ਭੂ ਦੀ ਮਿਹਰ ਨਾਲ) ਮੈਂ ਪ੍ਰਭੂ ਦੇ ਨਾਮ ਦਾ ਸੌਦਾ ਲੱਦਿਆ ਹੈ, ਪਰ ਸੰਸਾਰ ਨੇ (ਆਤਮਕ ਮੌਤ ਲਿਆਉਣ ਵਾਲੀ ਮਾਇਆ-ਰੂਪ) ਜ਼ਹਿਰ ਦਾ ਵਪਾਰ ਕੀਤਾ ਹੈ ।੨।
ਜੀਵਾਂ ਦੀਆਂ ਲੋਕ ਪਰਲੋਕ ਦੀਆਂ ਸਭ ਕਰਤੂਤਾਂ ਜਾਨਣ ਵਾਲੇ ਹੇ ਚਿੱਤ੍ਰ ਗੁਪਤ ! (ਮੇਰੇ ਬਾਰੇ) ਜੋ ਤੁਹਾਡਾ ਜੀਅ ਕਰੋ ਲਿਖ ਲੈਣਾ (ਭਾਵ, ਜਮਰਾਜ ਪਾਸ ਪੇਸ਼ ਕਰਨ ਲਈ ਮੇਰੇ ਕੰਮਾਂ ਵਿਚੋਂ ਕੋਈ ਗੱਲ ਤੁਹਾਨੂੰ ਲੱਭਣੀ ਹੀ ਨਹੀਂ, ਕਿਉਂਕਿ ਪ੍ਰਭੂ ਦੀ ਕਿਰਪਾ ਨਾਲ) ਮੈਂ ਸਾਰੇ ਜੰਜਾਲ ਛੱਡ ਦਿੱਤੇ ਹੋਏ ਹਨ, ਤਾਹੀਏ' ਮੈਨੂੰ ਜਮ ਦਾ ਡੰਨ ਲੱਗਣਾ ਹੀ ਨਹੀਂ ।੩।
ਹੇ ਚਮਾਰ ਰਵਿਦਾਸ ! ਆਖ- (ਜਿਉਂ ਜਿਉਂ ਮੈਂ ਰਾਮ ਨਾਮ ਦਾ ਵਣਜ ਕਰ ਰਿਹਾ ਹਾਂ, ਮੈਨੂੰ ਯਕੀਨ ਆ ਰਿਹਾ ਹੈ ਕਿ) ਇਹ ਜਗਤ ਇਉਂ ਹੈ ਜਿਵੇਂ ਕਸੁੰਭੇ ਦਾ ਰੰਗ, ਤੇ ਮੇਰੇ ਪਿਆਰੇ ਰਾਮ ਦਾ ਨਾਮ-ਰੰਗ ਇਉਂ ਹੈ ਜਿਵੇਂ ਮਜੀਠ ਦਾ ਰੰਗ ।੪।੧।
ਨੋਟ : ਇਸ ਸ਼ਬਦ ਦੇ ਪਹਿਲੇ ਬੰਦ ਵਿਚ ਭਗਤ ਰਵਿਦਾਸ ਜੀ 'ਰਮਈਏ' ਅਗੇ ਬੇਨਤੀ ਕਰਨ ਵੇਲੇ ਉਸ ਨੂੰ "ਮੁਰਾਰਿ" ਲਫ਼ਜ਼ ਨਾਲ ਸੰਬੋਧਨ ਕਰਦੇ ਹਨ । ਜੇ ਇਹ ਕਿਸੇ ਖ਼ਾਸ ਇਕ ਅਵਤਾਰ ਦੇ ਪੁਜਾਰ। ਹੁੰਦੇ ਤਾਂ ਸ੍ਰੀ ਰਾਮ ਚੰਦਰ ਜੀ ਵਾਸਤੇ ਲਫ਼ਜ਼ 'ਮੁਰਾਰਿ' ਨਾ ਵਰਤਦੇ, ਕਿਉਂਕਿ 'ਮੁਰਾਰਿ' ਤਾਂ ਕ੍ਰਿਸ਼ਨ ਜੀ ਦਾ ਨਾਮ ਹੈ ।
ਭਾਵ : ਸਤਸੰਗੀਆਂ ਵਿਚ ਮਿਲ ਕੇ ਨਾਮ-ਧਨ ਖੱਟਿਆਂ ਵਿਕਾਰਾਂ ਦਾ ਭਾਰ ਲਹਿ ਜਾਂਦਾ ਹੈ ।
ੴ ਸਤਿਗੁਰਪ੍ਰਸਾਦਿ ॥
ਗਉੜੀ ਪੂਰਬੀ, ਰਵਿਦਾਸ ਜੀਉ ॥
ਕੂਪੁ ਭਰਿਓ ਜੈਸੇ ਦਾਦਿਰਾ ਕਛੁ ਦੇਸੁ ਬਿਦੇਸੁ ਨ
ਬੂਝ ॥ ਐਸੇ ਮੇਰਾ ਮਨੁ ਬਿਖਿਆ ਬਿਮੋਹਿਆ, ਕਛੂ
ਆਰਾ ਪਾਰੁ ਨ ਸੂਝ ॥੧॥ ਸਗਲ ਭਵਨ ਕੇ
ਨਾਇਕਾ, ਇਕੁ ਛਿਨੁ ਦਰਸੁ ਦਿਖਾਇ ਜੀ
॥੧॥ਰਹਾਉ॥ ਮਲਿਨ ਭਈ ਮਤਿ ਮਾਧਵਾ ਤੇਰੀ
ਗਤਿ ਲਖੀ ਨ ਜਾਇ ॥ ਕਰਹੁ ਕ੍ਰਿਪਾ ਭ੍ਰਮੁ ਚੂਕਈ,
ਮੈ ਸੁਮਤਿ ਦੇਹੁ ਸਮਝਾਇ ॥੨॥ ਜੋਗੀਸਰ ਪਾਵਹਿ
ਨਹੀ, ਤੁਅ ਗੁਣ ਕਥਨੁ ਅਪਾਰ ॥ ਪ੍ਰੇਮ ਭਗਤਿ ਕੈ
ਕਾਰਣੈ ਕਹੁ ਰਵਿਦਾਸ ਚਮਾਰ ॥੩॥੧॥
ਪਦ ਅਰਥ : ਕੂਪੁ-ਖੂਹ । ਦਾਦਿਰ-ਡੱਡੂ । ਬਿਦੇਸੁ-ਪਰਦੇਸ । ਬੂਝ-ਸਮਝ, ਵਾਕਫ਼ੀਅਤ । ਐਸੇ-ਇਸੇ ਤਰ੍ਹਾਂ । ਬਿਖਿਆ-ਮਾਇਆ। ਬਿਮੋਹਿਆ-ਚੰਗੀ ਤਰ੍ਹਾਂ ਮੋਹਿਆ ਹੋਇਆ । ਆਰਾ ਪਾਰੁ-ਉਰਲਾ ਤੇ ਪਾਰਲਾ ਬੰਨਾ । ਨ ਸੂਝ-ਨਹੀਂ ਸੁਝਦਾ ।੧।
ਨਾਇਕ-ਹੋ ਮਾਲਕਾ ! ਦਰਸੁ-ਦੀਦਾਰ ।੧।ਰਹਾਉ।
ਮਲਿਨ-ਮਲੀਨ, ਮੈਲੀ । ਮਤਿ-ਅਕਲ । ਮਾਧਵਾ-ਹੇ ਪ੍ਰਭੂ ! ਗਤਿ-ਹਾਲਤ । ਲਖੀ ਨ ਜਾਇ-ਪਛਾਣੀ ਨਹੀਂ ਜਾ ਸਕਦੀ । ਭ੍ਰਮੁ-ਭਟਕਣਾ । ਚੂਕਈ-ਮੁੱਕ ਜਾਏ । ਮੰ-ਮੈਨੂੰ ।੨।
ਜੋਗੀਸਰ-ਜੋਗੀ+ਈਸਰ, ਵੱਡੇ ਵੱਡੇ ਜੰਗੀ । ਕਥਨੁ ਨਹੀ ਪਾਵਹਿ-ਅੰਤ ਨਹੀਂ ਪਾ ਸਕਦੇ । ਕੇ ਕਾਰਣੇ-ਦੀ ਖ਼ਾਤਰ। ਪ੍ਰੇਮ ਕੈ ਕਾਰਣੈ-ਪ੍ਰੇਮ (ਦੀ ਦਾਤਿ) ਹਾਸਲ ਕਰਨ ਲਈ। ਕਹੁ-ਆਖ ।
ਗੁਣ ਕਹੁ-ਗੁਣ ਬਿਆਨ ਕਰ ਸਿਫ਼ਤ-ਸਲਾਹ ਕਰ । ਤੁਅ-ਤੇਰੇ ॥੩॥
ਅਰਥ : ਜਿਵੇਂ (ਕੋਈ) ਖੂਹ ਡੱਡੂਆਂ ਨਾਲ ਭਰਿਆ ਹੋਇਆ ਹੋਵੇ, (ਉਹਨਾਂ ਡੱਡੂਆਂ ਨੂੰ) ਕੋਈ ਵਾਕਫ਼ੀ ਨਹੀਂ ਹੁੰਦੀ (ਕਿ ਇਸ ਖੂਹ ਤੋਂ ਬਾਹਰ ਕੋਈ ਹੋਰ) ਦੇਸ ਪਰਦੇਸ ਭੀ ਹੈ; ਤਿਵੇਂ ਮੇਰਾ ਮਨ ਮਾਇਆ (ਦੇ ਖੂਹ) ਵਿਚ ਇਤਨਾ ਚੰਗੀ ਤਰ੍ਹਾਂ ਫਸਿਆ ਹੋਇਆ ਹੈ ਕਿ ਇਸ ਨੂੰ (ਮਾਇਆ ਦੇ ਮੂੰਹ ਵਿਚੋਂ ਨਿਕਲਣ ਲਈ) ਕੋਈ ਉਰਲਾ-ਪਾਰਲਾ ਬੰਨਾ ਨਹੀਂ ਸੁਝਦਾ।
ਹੇ ਸਾਰੇ ਭਵਨਾਂ ਦੇ ਸਰਦਾਰ ! ਮੈਨੂੰ ਇਕ ਖਿਨ ਭਰ ਲਈ (ਹੀ) ਦੀਦਾਰ ਦੇਹ ।੧।ਰਹਾਉ।
ਹੇ ਪ੍ਰਭੂ ! ਮੇਰੀ ਅਕਲ (ਵਿਕਾਰਾਂ ਨਾਲ) ਮੈਲੀ ਹੋਈ ਪਈ ਹੈ, (ਇਸ ਵਾਸਤੇ) ਮੈਨੂੰ ਤੇਰੀ ਗਤੀ ਦੀ ਪਛਾਣ ਨਹੀਂ ਆਉਂਦੀ (ਭਾਵ, ਮੈਨੂੰ ਸਮਝ ਨਹੀਂ ਪੈਂਦੀ ਕਿ ਤੂੰ ਕਿਹੋ ਜਿਹਾ ਹੈਂ) । ਪ੍ਰਭੂ ! ਮਿਹਰ ਕਰ, ਮੈਨੂੰ ਸੁਚੱਜੀ ਮੱਤ ਸਮਝਾ (ਤਾਕਿ) ਮੇਰੀ ਭਟਕਣਾ ਮੁੱਕ ਜਾਏ ।੨।
(ਹੇ ਪ੍ਰਭੂ !) ਵੱਡੇ ਵੱਡੇ ਜੋਗੀ (ਭੀ) ਤੇਰੇ ਬੇਅੰਤ ਗੁਣਾਂ ਦਾ ਅੰਤ ਨਹੀਂ ਪਾ ਸਕਦੇ, (ਪਰ) ਹੇ ਰਵਿਦਾਸ ਚਮਾਰ ! ਤੂੰ ਪ੍ਰਭੂ ਦੀ ਸਿਫ਼ਤ- ਸਲਾਹ ਕਰ, ਤਾਕਿ ਤੈਨੂੰ ਪ੍ਰੇਮ ਭਗਤੀ ਦੀ ਦਾਤਿ ਮਿਲ ਸਕੇ ।੩।੧।
ਭਾਵ : ਪ੍ਰਭੂ ਦਰ ਤੇ ਅਰਦਾਸ-ਹੇ ਪ੍ਰਭੂ ! ਮੇਰੇ ਮਾਇਆ-ਮੋਹੇ ਮਨ ਨੂੰ ਆਪਣਾ ਦੀਦਾਰ ਬਖ਼ਸ਼ ਕੇ ਚੰਗੀ ਮੱਤੇ ਲਾਵੋ
ੴ ਸਤਿਗੁਰਪ੍ਰਸਾਦਿ ॥
ਗਉੜੀ ਬੈਰਾਗਣਿ
ਸਤਜੁਗਿ ਸਤੁ ਤੇਤਾ ਜਗੀ, ਦੁਆਪਰਿ ਪੂਜਾਚਾਰ ॥
ਤੀਨੌ ਜੁਗ ਤੀਨੌ ਦਿੜੇ, ਕਲਿ ਕੇਵਲ ਨਾਮ
ਅਧਾਰ ॥੧॥ ਪਾਰੁ ਕੈਸੇ ਪਾਇਬੋ ਰੇ ॥ ਮੋ ਸਉ ਕੋਊ
ਨ ਕਹੈ ਸਮਝਾਇ ॥ ਜਾ ਤੇ ਆਵਾਗਵਨੁ ਬਿਲਾਇ ॥
੧॥ ਰਹਾਉ ॥ ਬਹੁ ਬਿਧਿ ਧਰਮ ਨਿਰੂਪੀਐ ਕਰਤਾ
ਦੀਸੈ ਸਭ ਲੋਇ ॥ ਕਵਨ ਕਰਮ ਤੇ ਛੂਟੀਐ, ਜਿਹ
ਸਾਧੇ ਸਭ ਸਿਧਿ ਹੋਈ ॥੨॥ ਕਰਮ ਅਕਰਮ
ਬੀਚਾਰੀਐ, ਸੰਕਾ ਸੁਨਿ ਬੇਦ ਪੁਰਾਨੁ ॥ ਸੰਸਾ ਸਦ
ਹਿਰਦੈ ਬਸੈ ਕਉਨੁ ਹਿਰੈ ਅਭਿਮਾਨੁ ॥੩॥ ਬਾਹਰੁ
ਉਦਕਿ ਪਖਾਰੀਐ ਘਟ ਭੀਤਰਿ ਬਿਬਿਧਿ ਬਿਕਾਰ ॥
ਸੁਧ ਕਵਨ ਪਰ ਹੋਇਬੋ ਸੁਚ ਕੁੰਚਰ ਬਿਧਿ
ਬਿਉਹਾਰ ॥ ੪ ॥ ਰਵਿ ਪ੍ਰਗਾਸ ਰਜਨੀ ਜਥਾਗਤਿ
ਜਾਨਤ ਸਭ ਸੰਸਾਰ ॥ ਪਾਰਸ ਮਾਨੋ ਤਾਬੋ ਛੁਏ,
ਕਨਕ ਹੋਤ ਨਹੀ ਬਾਰ ॥ ੫ ॥ ਪਰਮ ਪਰਸ ਗੁਰੁ
ਭੇਟੀਐ ਪੂਰਬ ਲਿਖਤ ਲਿਲਾਟ ॥ ਉਨਮਨ ਮਨ
ਮਨ ਹੀ ਮਿਲੇ ਛੁਟਕਤ ਬਜਰ ਕਪਾਟ ॥ ੬ ॥
ਭਗਤਿ ਜੁਗਤਿ ਮਤਿ ਸਤਿ ਕਰੀ ਭ੍ਰਮ ਬੰਧਨ ਕਾਟਿ
ਬਿਕਾਰ ॥ ਸੋਈ ਬਸਿ ਰਸਿ ਮਨ ਮਿਲੇ ਗੁਨ
ਨਿਰਗੁਨ ਏਕ ਬਿਚਾਰ ॥੭॥ ਅਨਿਕ ਜਤਨ ਨਿਹ
ਕੀਏ, ਟਾਰੀ ਨ ਟਰੈ ਭ੍ਰਮ ਫਾਸ ॥ ਪ੍ਰੇਮ ਭਗਤਿ ਨਹੀ
ਊਪਜੈ, ਤਾ ਤੇ ਰਵਿਦਾਸ ਉਦਾਸ ॥੮॥੧॥
ਨੋਟ : 'ਰਹਾਉ' ਦੀਆਂ ਤੁਕਾਂ ਵਿਚ ਰਵਿਦਾਸ ਜੀ ਆਖਦੇ ਹਨ ਕਿ ਕੋਈ ਮਨੁੱਖ ਮੈਨੂੰ ਇਹ ਗੱਲ ਨਹੀਂ ਸਮਝਾ ਕੇ ਦੱਸਦਾ ਜੁ ਜਨਮ ਮਰਨ ਦਾ ਗੇੜ ਕਿਵੇਂ ਮੁੱਕੇਗਾ, ਤੇ ਜਗਤ ਦੇ ਸਹਸਿਆਂ ਵਿਚੋਂ ਖਲਾਸੀ ਕਿਵੇਂ ਹੋਵੇਗੀ ।
ਜਦੋਂ ਅਸੀ ਸ਼ਬਦ ਦੇ ਬਾਕੀ ਦੇ ਬੰਦ ਪੜ੍ਹਦੇ ਹਾਂ, ਤਾਂ ਇਹਨਾਂ ਵਿਚ ਭਗਤ ਜੀ ਆਖਦੇ ਹਨ ਕਿ (ਪੰਡਿਤ) ਲੋਕ ਕਈ ਤਰ੍ਹਾਂ ਦੇ ਕਰਮ- ਕਾਂਡ ਦੀ ਆਗਿਆ ਕਰ ਰਹੇ ਹਨ । ਪਰ ਰਵਿਦਾਸ ਜੀ ਦੇ ਖ਼ਿਆਲ ਅਨੁਸਾਰ ਇਹ ਸਾਰੇ ਕਰਮ-ਧਰਮ ਵਿਕਾਰਾਂ ਸਹਸਿਆਂ ਤੋਂ ਪਾਰ ਨਹੀਂ ਲੰਘਾ ਸਕਦੇ । ਬੰਦ ਨੰਬਰ ੪ ਤਕ ਆਪ ਇਹੀ ਗੱਲ ਆਖਦੇ ਜਾ ਰਹੇ ਹਨ। ਬੰਦ ਨੰਬਰ ੫ ਤੋਂ ਭਗਤ ਜੀ ਨੇ, ਆਪਣਾ ਮਤ ਦੱਸਣਾ ਸ਼ੁਰੂ ਕੀਤਾ ਹੈ ਕਿ ਗੁਰੂ-ਪਾਰਸ ਨੂੰ ਮਿਲਿਆਂ ਵਿਕਾਰਾਂ ਵਿਚ ਮਨੂਰ ਹੋਇਆ ਮਨ ਸੋਨਾ ਬਣ ਜਾਂਦਾ ਹੈ।ਅਖ਼ੀਰਲੇ ਬੰਦ ਵਿਚ ਫਿਰ ਆਖਦੇ ਹਨ ਕਿ ਕਰਮ-ਕਾਂਡ ਆਦਿਕ ਦੇ ਹੋਰ ਸਾਰੇ ਜਤਨ ਵਿਅਰਥ ਹਨ, ਇਹਨਾਂ ਨਲ ਪ੍ਰਭੂ ਦੀ ਪ੍ਰੇਮਾ-ਭਗਤੀ ਪੈਦਾ ਨਹੀਂ ਹੁੰਦੀ, ਇਸ ਵਾਸਤੇ ਮੈਂ ਇਹ ਕਰਮ-ਕਾਂਡ ਨਹੀਂ ਕਰਦਾ ।
ਸ਼ਬਦ ਦੇ ਬੰਦਾਂ ਦੀ ਇਸ ਤਰਤੀਬ ਤੋਂ ਇਹ ਗੱਲ ਸਾਫ਼ ਦਿੱਸ ਰਹੀ ਹੈ ਕਿ ਪਹਿਲੇ ਬੰਦ ਵਿਚ ਭੀ ਰਵਿਦਾਸ ਜੀ ਪੰਡਿਤ ਲੋਕਾਂ ਦਾ ਹੀ ਮਤ ਬਿਆਨ ਕਰ ਰਹੇ ਹਨ, ਉਹਨਾਂ ਦੇ ਆਪਣੇ ਮਤ ਦਾ ਇਸ ਵਿਚ ਕੋਈ ਜ਼ਿਕਰ ਨਹੀਂ ਹੈ । ਹਿੰਦੂਆਂ ਦੇ ਪੁਰਾਣੇ ਧਰਮ-ਪੁਸਤਕ ਹੀ ਜੁਗਾਂ ਦੀ ਵੰਡ ਕਰਦੇ ਆਏ ਹਨ, ਤੇ, ਹਰੇਕ ਜੁਗ ਦਾ ਵਖ-ਵਖ ਧਰਮ ਦੱਸਦੇ ਆਏ ਹਨ । ਮਿਸਾਲ ਦੇ ਤੌਰ ਤੇ, ਪੁਸਤਕ 'ਮਹਾਭਾਰਤ' ਵਿਚ ਜੁਗਾਂ ਦੀ ਵੰਡ ਬਾਰੇ ਇਉਂ ਜ਼ਿਕਰ ਆਉਂਦਾ ਹੈ-
द्वापरे मन्त्रशक्तिस्तु, ज्ञानशक्तिः कृते युगे ।।
त्रेतायां युद्ध शक्तिस्तु, संद्यशक्तिः कलौ युगे ॥
ਦ੍ਰਾਪਰੇ ਮੰਤ੍ਰਸ਼ਕਿਸ , ਯਾਨਸ਼ਕ੍ਰਿ: ਕ੍ਰਿਤ ਯੁਗੇ ॥
ਤ੍ਰਤਾਯਾਂ ਯੁੱਧ-ਸ਼ਕਿ ਸ. ਸੰਘ-ਸ਼ਕਿ : ਕਲੇ ਯੁਗੇ ।
ਪਰ ਰਵਿਦਾਸ ਜੀ ਹਿੰਦੂ-ਸ਼ਾਸਤ੍ਰਾਂ ਦੀ ਕਿਸੇ ਕਿਸਮ ਦੀ ਜੁਗਾਂ ਦੀ ਵੰਡ ਨਾਲ ਸਹਿਮਤ ਨਹੀਂ ਹਨ । ਜੋ ਰਤਾ ਵਿਚਾਰ ਕੇ ਭੀ ਵੇਖੀਏ, ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਕਦੇ ਤਾਂ ਘੋੜੇ ਆਦਿਕ ਮਾਰ ਕੇ ਜੱਗ ਕਰਨਾ ਜੀਵਨ ਦਾ ਸਹੀ ਰਸਤਾ ਹੋਵੇ, ਕਦੇ ਤੀਰਥਾਂ ਦਾ ਇਸ਼ਨਾਨ ਮਨੁੱਖਾ ਜਨਮ ਦਾ ਮਨੋਰਥ ਹੋਵੇ, ਕਦੇ ਦੇਵਤਿਆਂ ਦੀ ਪੂਜਾ ਤੇ ਕਦੇ ਅਵਤਾਰਾਂ ਦੀ ਪੂਜਾ ਇਨਸਾਨੀ ਫਰਜ਼ ਹੋਵੇ । ਕੁਦਰਤ ਦੇ ਨਿਯਮ ਸਦਾ ਅਟੱਲ ਹਨ, ਜਦ ਤੋਂ ਸ੍ਰਿਸ਼ਟੀ ਬਣੀ ਹੈ, ਤੇ ਜਦ ਤਕ ਬਣੀ ਰਹੇਗੀ, ਇਹਨਾਂ ਨਿਯਮਾਂ ਵਿਚ ਕੋਈ ਫ਼ਰਕ ਨਹੀਂ ਪੈਣਾ । ਜਗਤ ਦੇ ਉਹੀ ਪੰਜ ਤੱਤ ਹੁਣ ਹਨ ਜੋ ਸ੍ਰਿਸ਼ਟੀ ਦੇ ਸ਼ੁਰੂ ਵਿਚ ਸਨ । ਮਨੁੱਖ ਆਪ ਭਟਕਣਾ- ਭੁਲੇਖੇ ਵਿਚ ਪੈ ਕੇ ਭਾਵੇਂ ਕਈ ਕੁਰੀਤੀਆਂ ਫੜ ਲੈਣ, ਪਰ ਪਰਮਾਤਮਾ ਅਤੇ ਉਸ ਦੇ ਪੈਦਾ ਕੀਤੇ ਜੀਵਾਂ ਦਾ ਪਰਸਪਰ ਸੰਬੰਧ ਸਦਾ ਤੋਂ ਇਕ- ਸਮਾਨ ਤੁਰਿਆ ਆ ਰਿਹਾ ਹੈ ।
ਇਸ ਸ਼ਬਦ ਵਿਚ ਜੋ ਖ਼ਾਸ ਧਿਆਨ-ਜੋਗ ਗੱਲ ਹੈ ਉਹ ਇਹ ਹੈ ਕਿ ਪਹਿਲੇ ਬੰਦ ਵਿਚ ਰਵਿਦਾਸ ਜੀ ਹਿੰਦੂ-ਸ਼ਾਸਤਾਂ ਦਾ ਹੀ ਪੱਖ ਦੱਸ ਰਹੇ ਹਨ, ਉਹਨਾਂ ਦੀ ਆਪਣੀ ਸੰਮਤੀ ਇਸ ਦੇ ਨਾਲ ਨਹੀਂ ਹੈ । ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਬੰਦ ਦੇ ਅਖ਼ੀਰ ਤੇ ਅੱਧੀ ਤੁਕ ਇਉਂ ਹੈ "ਕਲਿ ਕੇਵਲ ਨਾਮ ਅਧਾਰ" । ਓਪਰੀ ਨਜ਼ਰੇ ਅਸੀ ਇਸ ਭੁਲੇਖੇ ਵਿਚ ਪੈ ਜਾਂਦੇ ਹਾਂ ਕਿ ਭਗਤ ਜੀ ਦਾ ਆਪਣਾ ਇਹ ਸਿੱਧਾਂਤ ਹੈ, ਪਰ ਇਹ ਗੱਲ ਨਹੀਂ। ਰਵਿਦਾਸ ਜੀ ਇਸ ਦੀ ਬਾਬਤ ਭੀ ਇਹੀ ਆਖਦੇ ਹਨ ਕਿ-
"ਪ੍ਰੇਮ ਭਗਤਿ ਨਹੀ ਊਪਜੈ ਤਾ ਤੇ ਰਵਿਦਾਸ ਉਦਾਸ ।"
ਆਸਾ ਦੀ ਵਾਰ ਦੀ ਪਉੜੀ ਨੰ: ੬ ਦੇ ਨਾਲ ਪਹਿਲਾ ਸਲੋਕ ਭੀ ਇਸੇ ਕਿਸਮ ਦਾ ਹੈ । ਇਸ ਸਲੋਕ ਵਿਚ ਗੁਰੂ ਨਾਨਕ ਦੇਵ ਜੀ ਮੁਸਲਮਾਨ, ਹਿੰਦੂ, ਜੱਗੀ, ਦਾਨੀ ਅਤੇ ਵਿਕਾਰੀ-ਇਹਨਾਂ ਦਾ ਜੀਵਨ- ਕਰਤੱਬ ਦੱਸ ਕੇ ਅਖ਼ੀਰ ਤੇ ਆਪਣਾ ਖ਼ਿਆਲ ਇਉਂ ਦੱਸਦੇ
ਹਨ ਕਿ-
ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ ॥
ਸਦਾ ਅਨੰਦਿ ਰਹਹਿ ਦਿਨੁ ਰਾਤੀ,ਗੁਣਵੰਤਿਆ ਪਾ ਛਾਰੁ ॥੧॥੬॥
ਪਰ ਟੀਕਾਕਾਰ ਸੱਜਣ ਇਸ ਸਲੋਕ ਦੀਆਂ ਪਹਿਲੀਆਂ ਦੋ ਤੁਕਾਂ ਦਾ ਅਰਥ ਕਰਨ ਵੇਲੇ ਟਪਲਾ ਖਾਂਦੇ ਤੁਰੇ ਆ ਰਹੇ ਹਨ; ਤੁਕਾਂ ਇਹ ਹਨ-
"ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰੁ ॥
ਬੰਦੇ ਸੇ ਜਿ ਪਵਹਿ ਵਿਚਿ ਬੰਦੀ, ਵੇਖਣ ਕਉ ਦੀਦਾਰੁ ॥"
ਇਥੇ ਆਮ ਤੌਰ ਤੇ ਲੋਕ ਦੂਜੀ ਤੁਕ ਵਿਚ ਗੁਰੂ ਨਾਨਕ ਦੇਵ ਜੀ ਦਾ ਆਪਣਾ ਸਿੱਧਾਂਤ ਸਮਝਦੇ ਸਨ, ਪਰ ਇਹ ਖ਼ਿਆਲ ਉੱਕਾ ਗ਼ਲਤ ਹੈ, ਇਥੇ ਮੁਸਲਮਾਨੀ ਸ਼ਰਹ ਦਾ ਹੀ ਜ਼ਿਕਰ ਹੈ ਪੜ੍ਹੋ ਮੇਰਾ "ਆਸਾ ਦੀ ਵਾਰ ਸਟੀਕ"]।
ਇਸੇ ਤਰ੍ਹਾਂ ਰਵਿਦਾਸ ਜੀ "ਕਲਿ ਕੇਵਲ ਨਾਮ ਅਧਾਰ" ਵਿਚ ਆਪਣਾ ਮਤ ਨਹੀਂ ਦੱਸ ਰਹੇ, ਉਹ ਤਾਂ ਇਹ ਗੱਲ ਆਖ ਕੇ ਅਗਾਂਹ ਨਾਲ ਹੀ ਇਹ ਆਖਦੇ ਹਨ ਕਿ-
ਪਾਰੁ ਕੈਸੇ ਪਾਇਬੋ ਰੇ ॥
ਮੋ ਕਉ ਕੋਊ ਨ ਕਹੈ ਸਮਝਾਇ ॥
ਜਾ ਤੇ ਆਵਾ ਗਵਨੁ ਬਿਲਾਇ ॥੧॥ਰਹਾਉ॥
ਤਾਂ ਤੇ ਰਵਿਦਾਸ ਜੀ ਦੇ ਖ਼ਿਆਲ ਅਨੁਸਾਰ ਇਹ "ਨਾਮ ਅਧਾਰ" ਐਸਾ ਨਹੀਂ ਹੈ "ਜਾ ਤੇ ਆਵਾਗਵਨ ਬਿਲਾਇ॥
ਤਾਂ ਫਿਰ, ਜਿਨ੍ਹਾਂ ਲੋਕਾਂ ਨੇ ਜੁਗਾਂ ਦੀ ਵੰਡ ਕਰ ਕੇ 'ਕਲਿ ਕੇਵਲ ਨਾਮ ਅਧਾਰ" ਆਖਿਆ, ਉਹਨਾਂ ਨੇ ਇਥੇ "ਨਾਮ" ਨੂੰ ਹੀ ਸਮਝਿਆ ਸੀ, ਅਤੇ ਰਵਿਦਾਸ ਜੀ ਕਿਉਂ ਇਸ ਦੀ ਨਿਖੇਧੀ ਕਰਦੇ ਹਨ ?
ਇਸ ਪ੍ਰਸ਼ਨ ਦਾ ਸਹੀ ਉੱਤਰ ਲੱਭਣ ਵਾਸਤੇ ਭੈਰਉ ਰਾਗ ਵਿਚ
ਕਬੀਰ ਜੀ ਦੇ ਇਕ ਸ਼ਬਦ ਤੋਂ ਸਹਾਇਤਾ ਮਿਲਦੀ ਹੈ । ਸ਼ਬਦ ਨੰ: ੧੧ ਵਿਚ ਕਬੀਰ ਜੀ ਮੁੱਲਾਂ, ਕਾਜ਼ੀ, ਸੁਰਤਾਨ, ਜੋਗੀ ਤੇ ਹਿੰਦੂ ਦਾ ਜ਼ਿਕਰ ਕਰਦੇ ਹੋਏ ਅਖ਼ੀਰਲੇ ਬੰਦ ਵਿਚ ਲਿਖਦੇ ਹਨ :
ਜੋਗੀ ਗੁਰਖੁ ਗੋਰਖੁ ਕਰੈ ॥ ਹਿੰਦੂ ਰਾਮ ਨਾਮ ਉਚਰੈ ॥
ਮੁਸਲਮਾਨ ਕਾ ਏਕੁ ਖੁਦਾਇ ॥
ਕਬੀਰ ਕਾ ਸੁਆਮੀ ਰਹਿਆ ਸਮਾਇ ॥੪॥੩॥੧੧॥
ਇਥੇ ਕਬੀਰ ਜੀ ਜੱਗੀ, ਹਿੰਦੂ ਤੇ ਮੁਸਲਮਾਨ ਦੇ ਮਿਥੇ ਹੋਏ ਇਸ਼ਟ-ਪਰਮਾਤਮਾ ਦੀ ਨਿਖੇਧੀ ਕਰਦੇ ਹਨ, ਤੇ ਆਪਣੇ ਸੁਆਮੀ ਬਾਰੇ ਆਖਦੇ ਹਨ ਕਿ ਉਹ 'ਰਹਿਆ ਸਮਾਇ' । 'ਰਹਾਉ' ਵਿਚ ਭੀ ਆਪਣੇ 'ਸੁਆਮੀ' ਦੀ ਬਾਬਤ ਲਿਖਦੇ ਹਨ-
ਹੈ ਹਜੂਰਿ ਕਤ ਦੂਰਿ ਬਤਾਵਹੁ ॥
ਦੁੰਦਰ ਬਾਧਹੁ ਸੁੰਦਰ ਪਾਵਹੁ ॥
[ਨੋਟ : ਇਸ ਸ਼ਬਦ ਦੀ ਘੁੰਡੀ ਨੂੰ ਵਿਸਥਾਰ ਨਾਲ ਸਮਝਣ ਵਸਤੇ ਭੈਰਉ ਰਾਗ ਵਿਚ ਇਸ ਸ਼ਬਦ ਦੇ ਨਾਲ ਲਿਖਿਆ ਮੇਰਾ ਨੰਟ ਪੜ੍ਹ] ।
ਕਬੀਰ ਜੀ ਹਿੰਦੂ ਦੇ ਜਿਸ "ਰਾਮ ਨਾਮ" ਦੀ ਨਿਖੇਧੀ ਕਰ ਰਹੇ ਹਨ, ਉਸੇ "ਨਾਮ ਅਧਾਰ'' ਦੀ ਬਾਬਤ ਰਵਿਦਾਸ ਜੀ ਆਖਦੇ ਹਨ ਕਿ "ਪਾਰੁ ਕੈਸੇ ਪਾਇਬੋ ਰੇ" ।
ਸੋ, ਇਹ "ਰਾਮ ਨਾਮ" ਕਿਹੜਾ ਹੈ ? ਇਹ ਹੈ "ਅਵਤਾਰੀ ਰਾਮ ਦਾ ਨਾਮ", ਇਹ ਹੈ ਅਵਤਾਰ-ਭਗਤੀ । ਸ਼ਾਸਤ੍ਰਾਂ ਦੀ ਵੰਡ ਅਨੁਸਾਰ ਦਾਨ ਆਦਿਕ ਸਤਜੁਗ ਦਾ ਧਰਮ, ਜੱਗ ਤ੍ਰੇਤੇ ਦਾ ਧਰਮ, ਦੇਵਤਿਆਂ ਦੀ ਪੂਜਾ ਦੁਆਪਰ ਦਾ ਧਰਮ, ਅਤੇ ਅਵਤਾਰ-ਭਗਤੀ (ਮੂਰਤੀ-ਪੂਜਾ) ਕਲਜੁਗ ਦਾ ਧਰਮ ਹੈ । ਪਰ, ਰਵਿਦਾਸ ਜੀ ਲਿਖਦੇ ਹਨ। ਕਿ ਇਹ ਚਾਰੇ ਹੀ ਧਰਮ ਕਮਾਉਣ ਨਾਲ-
ਪ੍ਰੇਮ ਭਗਤਿ ਨਹੀ ਊਪਜੈ, ਤਾ ਤੇ ਰਵਿਦਾਸ ਉਦਾਸ।।
ਪਦ ਅਰਥ : ਸਤਿਜੁਗਿ-ਸਤਿਜੁਗ ਵਿਚ । ਸਤੁ-ਦਾਨ, ਸ਼ਾਸਤਾਂ ਦੀ ਵਿਧੀ ਅਨੁਸਾਰ ਕੀਤੇ ਹੋਏ ਦਾਨ ਆਦਿਕ ਕਰਮ । ਤੇਤਾ ਜਗੀ-ਤੇਤਾ ਜੁਗ ਜੱਗਾਂ ਵਿਚ (ਪ੍ਰਵਿਰਤ ਹੈ) । ਦੁਆਪੁਰਿ-ਦੁਆਪਰ ਵਿਚ । ਪੂਜਾਚਾਰ-ਪੂਜਾ ਆਚਾਰ, ਦੇਵਤਿਆਂ ਦੀ ਪੂਜਾ ਆਦਿਕ ਕਰਮ। ਦਿੜੇ-ਦ੍ਰਿੜ੍ਹ ਕਰ ਰਹੇ ਹਨ, ਪਕਿਆਈ ਕਰ ਰਹੇ ਹਨ, ਜ਼ੋਰ ਦੇ ਰਹੇ ਹਨ । ਨਾਮ ਆਧਾਰ-(ਸ੍ਰੀ ਰਾਮ ਤੇ ਸ੍ਰੀ ਕ੍ਰਿਸ਼ਨ ਅਵਤਾਰ ਦੇ) ਨਾਮ ਦਾ ਆਸਰਾ, ਸ੍ਰੀ ਰਾਮ ਚੰਦਰ ਅਤੇ ਕ੍ਰਿਸ਼ਨ ਜੀ ਦੀ ਮੂਰਤੀ ਵਿਚ ਸੁਰਤ ਜੋੜ ਕੇ ਉਹਨਾਂ ਦੇ ਨਾਮ ਦਾ ਜਾਪ ।੧।
ਪਾਰ-ਸੰਸਾਰ-ਸਮੁੰਦਰ ਦਾ ਪਾਰਲਾ ਕੰਢਾ ।ਪਾਇਬੋ-ਪਾਉਗੇ । ਰੇ-ਹੇ ਭਾਈ ! ਹੈ ਪੰਡਿਤ ! ਮੋ ਸਉ-ਮੈਨੂੰ । ਕੋਊ-ਇਹਨਾਂ ਕਰਮ-ਕਾਂਡੀ ਪੰਡਿਤਾਂ ਵਿਚੋਂ ਕੋਈ ਭੀ । ਆਵਾਗਵਨ-ਜੰਮਣਾ ਮਰਨਾ, ਜਨਮ ਮਰਨ ਦਾ ਗੇੜ । ਬਿਲਾਇ-ਦੂਰ ਹੋ ਜਾਏ ।੧।ਰਹਾਉ।
ਬਹੁ ਬਿਧਿ-ਕਈ ਤਰੀਕਿਆਂ ਨਾਲ । ਬਿਧਿ-ਵਿਧੀ ਤਰੀਕਾ । ਧਰਮ-ਸ਼ਾਸਤ੍ਰਾਂ ਅਨੁਸਾਰ ਦੱਸੇ ਹੋਏ ਹਰੇਕ ਵਰਨ-ਆਸ਼ਰਮ ਦੇ ਵੱਖ ਵੱਖ ਕਰਤੱਬ । ਨਿਰੂਪੀਐ-ਮਿਥੇ ਗਏ ਹਨ, ਹੱਦ-ਬੰਦੀ ਕੀਤੀ ਗਈ ਹੈ। ਸਭ ਲੋਇ-ਸਾਰਾ ਜਗਤ । ਕਰਤਾ ਦੀਸੈ-ਉਹਨਾਂ ਧਾਰਮਿਕ ਰਸਮਾਂ ਨੂੰ ਕਰਦਾ ਦਿੱਸ ਰਿਹਾ ਹੈ । ਜਿਹ ਸਾਧੇ-ਜਿਸ ਦੇ ਸਾਧਣ ਨਾਲ, ਜਿਸ ਧਾਰਮਿਕ ਰਸਮ ਦੇ ਕਰਨ ਨਾਲ । ਸਿਧਿ-ਕਾਮਯਾਬੀ, ਮਨੁੱਖਾ ਜਨਮ ਦੇ ਮਨੋਰਥ ਦੀ ਸਫ਼ਲਤਾ ।੨।
ਕਰਮ-ਉਹ ਧਾਰਮਿਕ ਰਸਮਾਂ ਜੋ ਸ਼ਾਸਤਾਂ ਨੇ ਨਿਯਤ ਕੀਤੀਆਂ ਹਨ । ਅਕਰਮ-ਅ+ਕਰਮ, ਉਹ ਕੰਮ ਜੋ ਸ਼ਾਸਤ੍ਰਾਂ ਨੇ ਵਰਜੇ ਹੋਏ ਹਨ । ਸੁਨਿ-ਸੁਣ ਕੇ । ਸੰਸਾ-ਸਹਸਾ, ਸਹਿਮ, ਫ਼ਿਕਰ । ਹਿਰੈ—ਦੂਰ ਕਰੋ ।੩।
ਬਾਹਰ-(ਸਰੀਰ ਦਾ) ਬਾਹਰਲਾ ਪਾਸਾ [ਨੋਟ: ਲਫ਼ਜ਼ 'ਬਾਹਰੁ
ਅਤੇ 'ਬਾਹਰਿ' ਵਿਚ ਫ਼ਰਕ ਚੇਤੇ ਰੱਖਣ ਜੋਗ ਹੈ । ‘ਬਾਹਰੁ' ਨਾਂਵ ਹੈ, ਅਤੇ 'ਬਾਹਰਿ' ਕ੍ਰਿਆ ਵਿਸ਼ੇਸ਼ਣ ਹੈ] । ਉਦਕਿ-ਉਦਕ ਨਾਲ, ਪਾਣੀ ਨਾਲ । ਪਖਾਰੀਐ-ਧੋ ਦੇਈਏ । ਘਟ-ਹਿਰਦਾ । ਬਿਬਿਧਿ-ਵਿ-ਵਿਧਿ ਕਈ ਵਿਧੀਆਂ ਦੇ, ਕਈ ਕਿਸਮ ਦੇ । ਹੋਇਬੋ-ਹੋਵੇਗੇ । ਕੁੰਚਰ-ਹਾਥੀ । ਬਿਉਹਾਰ-ਵਿਉਹਾਰ, ਕੰਮ।੪।
ਰਵਿ-ਸੂਰਜ । ਰਜਨੀ-ਰੈਣਿ, ਰਾਤ। ਜਥਾ ਗਤਿ-ਜਿਵੇਂ ਦੂਰ ਹੋ ਜਾਂਦੀ ਹੈ । ਮਾਨੋ-ਜਾਣੇ । ਕਨਕ-ਸੋਨਾ । ਹੋਤ ਨਹੀ ਬਾਰ-ਚਿਰ ਨਹੀਂ ਲੱਗਦਾ ।੫। ਪਰਮ ਪਰਸ-ਸਭ ਪਾਰਸਾਂ ਤੋਂ ਵਧੀਆ ਪਾਰਸ । ਭੇਟੀਐ-ਮਿਲ ਪਏ । ਲਿਲਾਟ-ਮੱਥੇ ਉੱਤੇ । ਉਨਮਨ-[Skt. ਤਸ ( adj ) anxious, eager, impatient] ਤਾਂਘ – ਭਰਿਆ। ਉਨਮਨ ਮਨ- ਉਹ ਹਿਰਦਾ ਜਿਸ ਵਿਚ ਪ੍ਰਭੂ-ਪ੍ਰੀਤਮ ਨੂੰ ਮਿਲਣ ਦੀ ਤਾਂਘ ਪੈਦਾ ਹੋ ਗਈ ਹੈ । ਮਨ ਹੀ-ਮਨਿ ਹੀ, ਮਨ ਵਿਚ ਹੀ, ਅੰਦਰ ਹੀ, ਅੰਤਰ- ਆਤਮੇ ਹੀ । ਬਜਰ-ਕਰੜੇ, ਸਖ਼ਤ, ਪੱਕੇ । ਕਪਾਟ-ਕਵਾੜ, ਦਰਵਾਜ਼ੇ ਦੇ ਭਿੱਤ ॥੬॥
ਜੁਗਤਿ-ਤਰੀਕਾ ਸਾਧਨ । ਭਗਤਿ ਜੁਗਤਿ-ਬੰਦਗੀ-ਰੂਪ ਸਾਧਨ (ਵਰਤ ਕੇ) । ਮਤਿ-ਬੁੱਧੀ, ਅਕਲ । ਸਤਿ ਕਰੀ-ਪੱਕੀ ਕਰ ਲਈ, ਦ੍ਰਿੜ੍ਹ ਕਰ ਲਈ, ਮਾਇਆ ਵਿਚ ਡੋਲਣ ਤੋਂ ਰੋਕ ਲਈ। ਕਾਟਿ-ਕੱਟ ਕੇ । ਸੋਈ-ਉਹੀ ਮਨੁੱਖ । ਬਸਿ-ਵੱਜ ਕੇ, ਟਿਕ ਕੇ, ਪ੍ਰਭੂ ਦੀ ਯਾਦ ਵਿਚ ਟਿਕ ਕੇ। ਰਸ-ਆਨੰਦ ਨਾਲ । ਮਨ ਮਿਲੇ-ਮਨ ਹੀ ਮਿਲੇ, ਅੰਤਰ-ਆਤਮੇ ਹੀ ਪ੍ਰਭੂ ਨੂੰ ਮਿਲ ਪੈਂਦੇ ਹਨ । ਨਿਰਗੁਨ-ਮਾਇਆ ਦੇ ਤਿੰਨ ਗੁਣਾਂ ਤੋਂ ਰਹਿਤ ਪ੍ਰਭੂ । ਗੁਨ ਬਿਚਾਰ- ਗੁਣਾਂ ਦੀ ਵਿਚਾਰ, ਗੁਣਾਂ ਦੀ ਯਾਦ।੭।
ਨਿਗ੍ਰਹ-ਰੋਕਣਾ, ਮਨ ਨੂੰ ਰੋਕਣਾ, ਮਨ ਨੂੰ ਵਿਕਾਰਾਂ ਵਲੋਂ ਰੋਕਣਾ । ਟਾਰੀ ਨ ਟਰੈ-ਟਾਲਿਆਂ ਟਲਦੀ ਨਹੀਂ ।
ਭ੍ਰਮ ਫਾਸ-ਭਟਕਣਾ ਦੀ ਫਾਹੀ । ਪ੍ਰੇਮ ਭਗਤਿ-ਪਿਆਰ-ਭਰੀ ਯਾਦ, ਪ੍ਰਭੂ ਦੀ ਪਿਆਰ-ਭਰੀ ਯਾਦ । ਉਦਾਸ-ਇਹਨਾਂ ਜਤਨਾਂ ਤੋਂ ਉਪਰਾਮ, ਇਹਨਾਂ ਕਰਮਾਂ ਭਰਮਾਂ ਤੋਂ ਉਪਰਾਮ ।੮।
ਅਰਥ : (ਹੇ ਪੰਡਿਤ ਜੀ ! ਤੁਸੀ ਆਖਦੇ ਹੋ ਕਿ ਹਰੇਕ ਜੁਗਾਂ ਵਿਚ ਆਪੋ ਆਪਣਾ ਕਰਮ ਹੀ ਪ੍ਰਧਾਨ ਹੈ, ਇਸ ਅਨੁਸਾਰ) ਸਤਜੁਗ ਵਿਚ ਦਾਨ ਆਦਿਕ ਪ੍ਰਧਾਨ ਸੀ, ਤ੍ਰੇਤਾ ਜੁਗ ਜੱਗਾਂ ਵਿਚ ਪ੍ਰਵਿਰਤ ਰਿਹਾ, ਦੁਆਪਰ ਵਿਚ ਦੇਵਤਿਆਂ ਦੀ ਪੂਜਾ ਪ੍ਰਧਾਨ-ਕਰਮ ਸੀ; (ਇਸ ਤਰ੍ਹਾਂ ਤੁਸੀਂ ਆਖਦੇ ਹੋ ਕਿ) ਤਿੰਨੇ ਜੁਗ ਇਹਨਾਂ ਤਿੰਨਾਂ-ਕਰਮਾਂ ਧਰਮਾਂ ਉੱਤੇ ਜ਼ੋਰ ਦੇਂਦੇ ਹਨ; ਤੇ, ਹੁਣ ਕਲਜੁਗ ਵਿਚ ਸਿਰਫ਼ (ਰਾਮ) ਨਾਮ ਦਾ ਆਸਰਾ ਹੈ ।੧।
ਪਰ, ਹੇ ਪੰਡਿਤ ! (ਇਹਨਾਂ ਜੁਗਾਂ ਦੇ ਵੰਡੇ ਹੋਏ ਕਰਮਾਂ ਧਰਮਾਂ ਨਾਲ, ਸੰਸਾਰ-ਸਮੁੰਦਰ ਦਾ) ਪਾਰਲਾ ਬੰਨਾ ਕਿਵੇਂ ਲੱਭਗ ? (ਤੁਹਾਡੇ ਵਿਚੋਂ) ਕੋਈ ਭੀ ਮੈਨੂੰ ਐਸਾ ਕੰਮ ਸਮਝਾ ਕੇ ਨਹੀਂ ਦੱਸ ਸਕਿਆ, ਜਿਸ ਦੀ ਸਹਾਇਤਾ ਨਾਲ (ਮਨੁੱਖ ਦਾ) ਜਨਮ ਮਰਨ ਦਾ ਗੇੜ ਮੁੱਕ ਸਕੇ 1੧।ਰਹਾਉ।
(ਸ਼ਾਸਤ੍ਰਾਂ ਅਨੁਸਾਰ) ਕਈ ਤਰੀਕਿਆਂ ਨਾਲ ਵਰਨਾਂ ਆਸ਼ਰਮਾਂ ਦੇ ਕਰਤੱਬਾਂ ਦੀ ਹੱਦ-ਬੰਦੀ ਕੀਤੀ ਗਈ ਹੈ, (ਇਹਨਾਂ ਸ਼ਾਸਤਾਂ ਨੂੰ ਮੰਨਣ ਵਾਲਾ) ਸਾਰਾ ਜਗਤ ਇਹੀ ਮਿਥੇ ਹੋਏ ਕਰਮ-ਧਰਮ ਕਰਦਾ ਦਿੱਸ ਰਿਹਾ ਹੈ । ਪਰ ਕਿਸ ਕਰਮ-ਧਰਮ ਦੇ ਕਰਨ ਨਾਲ਼ (ਆਵਾਗਵਨ ਤੋਂ) ਖ਼ਲਾਸੀ ਹੋ ਸਕਦੀ ਹੈ ? ਉਹ ਕਿਹੜਾ ਕਰਮ ਹੈ ਜਿਸ ਦੇ ਸਾਧਿਆਂ ਜਨਮ ਮਨੋਰਥ ਦੀ ਸਫਲਤਾ ਹੁੰਦੀ ਹੈ ?-(ਇਹ ਗੱਲ ਤੁਸੀਂ ਨਹੀਂ ਦੱਸ ਸਕੇ) ।੨।
ਵੇਦਾਂ ਤੇ ਪੁਰਾਣਾਂ ਨੂੰ ਸੁਣ ਕੇ (ਸਗੋਂ ਹੋਰ ਹੋਰ) ਸ਼ੰਕਾ ਵਧਦਾ ਹੈ । ਇਹੀ ਵਿਚਾਰ ਕਰੀਦੀ ਹੈ ਕਿ ਕਿਹੜਾ ਕਰਮ ਸ਼ਾਸਤਾਂ ਦੇ ਅਨੁਸਾਰ
ਹੈ, ਤੇ, ਕਿਹੜਾ ਕਰਮ ਸ਼ਾਸਤ੍ਰਾਂ ਨੇ ਵਰਜਿਆ ਹੈ। (ਵਰਨ ਆਸ਼ਰਮਾਂ ਦੇ ਕਰਮ-ਧਰਮ ਕਰਦਿਆਂ ਵੀ, ਮਨੁੱਖ ਦੇ) ਹਿਰਦੇ ਵਿਚ ਸਹਿਮ ਤਾਂ ਟਿਕਿਆ ਹੀ ਰਹਿੰਦਾ ਹੈ, (ਫਿਰ) ਉਹ ਕਿਹੜਾ ਕਰਮ-ਧਰਮ (ਤੁਸੀ ਦੱਸਦੇ ਹੋ) ਜੋ ਮਨ ਦਾ ਅਹੰਕਾਰ ਦੂਰ ਕਰੇ ? ।੩।
(ਹੇ ਪੰਡਿਤ ! ! ਤੁਸੀ ਤੀਰਥ-ਇਸ਼ਨਾਨ ਤੇ ਜ਼ੋਰ ਦੇਂਦੇ ਹੋ, ਪਰ ਤੀਰਥਾਂ ਤੇ ਜਾ ਕੇ ਤਾਂ ਸਰੀਰ ਦਾ) ਬਾਹਰਲਾ ਪਾਸਾ ਹੀ ਪਾਣੀ ਨਾਲ ਧੋਈਦਾ ਹੈ, ਹਿਰਦੇ ਵਿਚ ਕਈ ਕਿਸਮ ਦੇ ਵਿਕਾਰ ਟਿਕੇ ਹੀ ਰਹਿੰਦੇ ਹਨ, (ਇਸ ਤੀਰਥ-ਇਸ਼ਨਾਨ ਨਾਲ) ਕੌਣ ਪਵਿੱਤਰ ਹੋ ਸਕਦਾ ਹੈ ? ਇਹ ਸੁੱਚ ਤਾਂ ਇਹੋ ਜਿਹੀ ਹੀ ਹੁੰਦੀ ਹੈ ਜਿਵੇਂ' ਹਾਥੀ ਦਾ ਇਸ਼ਨਾਨ- ਕਰਮ ਹੈ ।੪।
(ਪਰ ਹੇ ਪੰਡਿਤ !) ਸਾਰਾ ਸੰਸਾਰ ਇਹ ਗੱਲ ਜਾਣਦਾ ਹੈ ਕਿ ਸੂਰਜ ਦੇ ਚੜਿਆਂ ਕਿਵੇਂ ਰਾਤ (ਦਾ ਹਨੇਰਾ) ਦੂਰ ਹੋ ਜਾਂਦਾ ਹੈ । ਇਹ ਗੱਲ ਭੀ ਚੇਤੇ ਰੱਖਣ ਵਾਲੀ ਹੈ ਕਿ ਤਾਂਬੇ ਦੇ ਪਾਰਸ ਨਾਲ ਛੋਹਿਆਂ ਉਸ ਦੇ ਸੋਨਾ ਬਣਨ ਵਿਚ ਚਿਰ ਨਹੀਂ ਲੱਗਦਾ ।੫।
(ਇਸੇ ਤਰ੍ਹਾਂ) ਜੋ ਪੂਰਬਲੇ ਭਾਗ ਜਾਗਣ ਤਾਂ ਸਤਿਗੁਰੂ ਮਿਲ ਪੈਂਦਾ ਹੈ, ਜੋ ਸਭ ਪਾਰਸਾਂ ਤੋਂ ਵਧੀਆ ਪਾਰਸ ਹੈ । (ਗੁਰੂ ਦੀ ਕਿਰਪਾ ਨਾਲ) ਮਨ ਵਿਚ ਪਰਮਾਤਮਾ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਂਦੀ ਹੈ, ਉਹ ਅੰਤਰ-ਆਤਮੇ ਹੀ ਪ੍ਰਭੂ ਨੂੰ ਮਿਲ ਪੈਂਦਾ ਹੈ, ਮਨ ਦੇ ਕਰੜੇ ਕਵਾੜ ਖੁਲ੍ਹ ਜਾਂਦੇ ਹਨ ।੬।
ਜਿਸ ਮਨੁੱਖ ਨੇ ਪ੍ਰਭੂ ਦੀ ਭਗਤੀ ਵਿਚ ਜੁੜ ਕੇ (ਇਸ ਭਗਤੀ ਦੀ ਬਰਕਤ ਨਾਲ) ਭਟਕਣਾ, ਵਿਕਾਰਾਂ ਅਤੇ ਮਾਇਆ ਦੇ ਬੰਧਨਾਂ ਨੂੰ ਕੱਟ ਕੇ ਆਪਣੀ ਬੁੱਧੀ ਨੂੰ ਮਾਇਆ ਵਿਚ ਡੋਲਣ ਤੋਂ ਰੋਕ ਲਿਆ ਹੈ, ਉਹੀ ਮਨੁੱਖ (ਪ੍ਰਭੂ ਦੀ ਯਾਦ ਵਿਚ) ਟਿਕ ਕੇ ਅਨੰਦ ਨਾਲ (ਪ੍ਰਭੂ ਨੂੰ) ਅੰਤਰ-ਆਤਮੇ ਹੀ ਮਿਲ ਪੈਂਦਾ ਹੈ, ਅਤੇ ਉਸ ਇੱਕ ਪਰਮਾਤਮਾ ਦੇ ਗੁਣਾਂ ਦੀ ਯਾਦ ਵਿਚ ਰਹਿੰਦਾ ਹੈ, ਜੋ ਮਾਇਆ ਦੇ ਤਿੰਨਾਂ ਗੁਣਾਂ ਤੋਂ
ਪਰੇ ਹੈ ।੭।
(ਪ੍ਰਭੂ ਦੀ ਯਾਦ ਤੋਂ ਬਿਨਾ) ਮਨ ਨੂੰ ਵਿਕਾਰਾਂ ਵਲੋਂ ਰੋਕਣ ਦੇ ਜੇ ਹੋਰ ਅਨੇਕਾਂ ਜਤਨ ਭੀ ਕੀਤੇ ਜਾਣ, (ਤਾਂ ਭੀ ਵਿਕਾਰਾਂ ਵਿਚ) ਭਟਕਣ ਦੀ ਫਾਹੀ ਟਾਲਿਆਂ ਟਲਦੀ ਨਹੀਂ ਹੈ । (ਕਰਮ-ਕਾਂਡ ਦੇ) ਇਹਨਾਂ ਜਤਨਾਂ ਨਾਲ ਪ੍ਰਭੂ ਦੀ ਪਿਆਰ-ਭਰੀ ਯਾਦ (ਹਿਰਦੇ ਵਿਚ) ਪੈਂਦਾ ਨਹੀਂ ਹੋ ਸਕਦੀ । ਇਸੇ ਵਾਸਤੇ ਮੈਂ ਰਵਿਦਾਸ (ਇਹਨਾਂ ਕਰਮਾਂ-ਧਰਮਾਂ ਤੋਂ) ਉਪਰਾਮ ਹਾਂ ।੮।੧।
ਸ਼ਬਦ ਦਾ ਭਾਵ : ਇਹ ਗੱਲ ਗ਼ਲਤ ਹੈ ਕਿ ਹਿਰਦੇ ਵਿਚ ਪਰਮਾਤਮਾ ਦੀ ਪ੍ਰੇਮਾ ਭਗਤੀ ਪੈਦਾ ਕਰਨ ਲਈ ਹਰੇਕ ਜੁਗ ਵਿਚ ਮਨੁੱਖ ਵਾਸਤੇ ਵਖ-ਵਖ ਕਰਮ-ਧਰਮ ਪ੍ਰਧਾਨ ਰਹੇ ਹਨ । ਕੋਈ ਦਾਨ, ਜੱਗ ਦੇਵ-ਪੂਜਾ, ਅਵਤਾਰ-ਭਗਤੀ ਤੀਰਥ-ਇਸ਼ਨਾਨ ਮਨੁੱਖ ਨੂੰ ਮਾਇਆ ਦੀ ਫਾਹੀ ਤੋਂ ਬਚਾ ਨਹੀਂ ਸਕਦਾ, ਤੇ, ਨਾ ਹੀ ਪ੍ਰਭੂ-ਚਰਨਾਂ ਵਿਚ ਜੋੜ ਸਕਦਾ ਹੈ ।
ਨੋਟ : ਗੁਰਬਾਣੀ ਦਾ ਆਸ਼ਾ ਇਹ ਹੈ ਕਿ ਚਾਹੇ ਕੋਈ ਮਿਥਿਆ ਹੋਇਆ ਸਤਜੁਗ ਹੈ, ਚਾਹੇ ਤ੍ਰੇਤਾ ਜਾਂ ਦੁਆਪਰ, ਤੇ ਚਾਹੇ ਕਲਿਜੁਗ ਹੈ, ਦੁਨੀਆ ਦੇ ਵਿਕਾਰਾਂ ਤੋਂ ਬਚ ਕੇ ਜੀਵਨ ਦਾ ਸਹੀ ਰਸਤਾ ਲੱਭਣ ਲਈ ਪਰਮਾਤਮਾ ਦੀ ਭਗਤੀ ਹੀ ਇਕੋ ਇਕ ਠੀਕ ਜਤਨ ਹੈ।
[ਇਸ ਸ਼ਬਦ ਦਾ ਅਰਥ ੨ ਅਤੇ ੩ ਜੂਨ ੧੯੪੭ ਨੂੰ ਲਿਖਿਆ]
ੴ ਸਤਿਗੁਰਪ੍ਰਸਾਦਿ ॥
ਆਸਾ ਬਾਣੀ ਰਵਿਦਾਸ ਜੀਉ ਜੀ
ਮ੍ਰਿਗ ਮੀਨ ਭਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ॥
ਪੰਚ ਦੋਖ ਅਸਾਧ ਜਾ ਮਹਿ, ਤਾ ਕੀ ਕੇਤਕ ਆਸ ॥੧॥
ਮਾਧੋ, ਅਬਿਦਿਆ ਹਿਤ ਕੀਨ ॥ ਬਿਬੇਕ ਦੀਪ
ਮਲੀਨ ॥੧॥ ਰਹਾਉ ॥ ਤ੍ਰਿਗਦ ਜੋਨਿ ਅਚੇਤ, ਸੰਭਵ
ਪੁੰਨ ਪਾਪ ਅਸੋਚ ॥ ਮਾਨੁਖਾ ਅਵਤਾਰ ਦੁਲਭ, ਤਿਹੀ
ਸੰਗਤ ਪੋਚ ॥੨॥ ਜੀਅ ਜੰਤ ਜਹਾ ਜਹਾ ਲਗੂ,
ਕਰਮ ਕੈ ਬਸਿ ਜਾਇ ॥ ਕਾਲ ਫਾਸ ਅਬਧ ਲਾਗੇ,
ਕਛੁ ਨ ਚਲੈ ਉਪਾਇ ॥੩॥ ਰਵਿਦਾਸ ਦਾਸ, ਉਦਾਸ,
ਤਜੁ ਭ੍ਰਮੁ ਤਪਨ ਤਪੁ ਗੁਰ ਗਿਆਨ ॥ ਭਗਤ
ਜਨ ਭੈ ਹਰਨ, ਪਰਮਾਨੰਦ ਕਰਹੁ ਨਿਦਾਨ ॥੪॥੧॥
ਪਦ ਅਰਥ : ਮ੍ਰਿਗ-ਹਰਨ । ਮੀਨ-ਮੱਛੀ । ਭਿੰਗ-ਭੋਰਾ । ਪਤੰਗ-ਭੰਬਟ । ਕੁੰਚਰ-ਹਾਥੀ । ਦੇਖ-ਐਬ [ਹਰਨ ਨੂੰ ਘੰਡੇ ਹੇੜੇ ਦਾ ਨਾਦ ਸੁਣਨ ਦਾ ਰਸ, ਮੀਨ ਨੂੰ ਜੀਭ ਦਾ ਚਸਕਾ, ਭੌਰੇ ਨੂੰ ਫੁੱਲ ਸੁੰਘਣ ਦੀ ਬਾਣ, ਭੰਬਟ ਦਾ ਦੀਵੇ ਉਤੇ ਸੜ ਮਰਨਾ, ਅੱਖਾਂ ਨਾਲ ਵੇਖਣ ਦਾ ਚਸਕਾ; ਹਾਥੀ ਨੂੰ ਕਾਮ-ਵਾਸ਼ਨਾ] । ਅਸਾਧ-ਜੇ ਵੱਸ ਵਿਚ ਨਾ ਆ ਸਕਣ । ਜਾ ਮਹਿ-ਜਿਸ (ਮਨੁੱਖ) ਵਿਚ ।੧।
ਮਾਧੋ-[ਮਾਧਵ] ਹੋ ਮਾਇਆ ਦੇ ਪਤੀ ਪ੍ਰਭੂ ! ਅਬਿਦਿਆ-ਅਗਿਆਨਤਾ । ਹਿਤ-ਮੋਹ, ਪਿਆਰ । ਮਲੀਨ-ਮੇਲਾ, ਧੁੰਧਲਾ ।੧।ਰਹਾਉ।
ਤ੍ਰਿਗਦ ਜੋਨਿ-ਉਹਨਾਂ ਜੂਨਾਂ ਦੇ ਜੀਵ ਜੋ ਵਿੰਗੇ ਹੋ ਕੇ ਤੁਰਦੇ ਹਨ, ਪਸ਼ੂ ਆਦਿਕ । ਅਚੇਤ-ਗਾਫ਼ਲ ਰੱਬ ਵਲੋਂ ਗਾਫ਼ਲ, ਵਿਚਾਰ-ਹੀਣ । ਅਸੋਚ-ਸੋਚ-ਰਹਿਤ, ਬੇ-ਪਰਵਾਹ । ਸੰਭਵ-ਮੁਮਕਿਨ, ਕੁਦਰਤੀ । ਅਵਤਾਰ-ਜਨਮ 1 ਪੰਚ-ਨੀਚ । ਤਿਹੀ-ਇਸ ਦੀ ਭੀ ।੨।
ਜਾਇ-ਜਨਮ ਲੈ ਕੇ, ਜੰਮ ਕੇ । ਅਬਧ-ਅ+ਬਧ, ਜੋ ਨਾ ਨਾਸ ਹੋ ਸਕੇ । ਉਪਾਇ-ਹੀਲਾ ।੩।
ਨਿਦਾਨ-ਆਖ਼ਰ । ਉਦਾਸ-ਵਿਕਾਰਾਂ ਤੋਂ ਉਪਰਾਮ 181
ਅਰਥ : ਹੇ ਪ੍ਰਭੂ ! ਜੀਵ ਅਗਿਆਨਤਾ ਨਾਲ ਪਿਆਰ ਕਰ ਰਹੇ ਹਨ, ਇਸ ਵਾਸਤੇ ਇਹਨਾਂ ਦੇ ਬਿਬੇਕ ਦਾ ਦੀਵਾ ਧੁੰਧਲਾ ਹੋ ਗਿਆ ਹੈ (ਭਾਵ, ਪਰਖ-ਹੀਣ ਹੋ ਰਹੇ ਹਨ, ਭਲੇ ਬੁਰੇ ਦੀ ਪਛਾਣ ਨਹੀਂ ਕਰ ਸਕਦੇ) ।੧।ਰਹਾਉ।
ਹਰਨ, ਮੱਛੀ, ਭੌਰਾ, ਭੰਬਟ, ਇਹਨਾਂ ਦਾ ਨਾਸ ਹੋ ਜਾਂਦਾ ਹੈ, ਅਸਾਧ ਰੋਗ ਹਨ, ਇਸ ਦੇ ਸਕਦੀ ਹੈ ? 19। ਹਾਥੀ-ਇਕ ਇਕ ਐਬ ਦੇ ਕਾਰਨ ਪਰ ਇਸ ਮਨੁੱਖ ਵਿਚ ਇਹ ਪੰਜੇ ਬਚਣ ਦੀ ਕਦ ਤਕ ਆਸ ਹੋ ਸਕਦੀ ਹੈ ।੧।
ਪਸ਼ੂ ਆਦਿਕ ਟੇਢੀਆਂ ਜੂਨਾਂ ਦੇ ਜੀਵ ਵਿਚਾਰ-ਹੀਣ ਹਨ, ਉਹਨਾਂ ਦਾ ਪਾਪ ਪੁੰਨ ਵਲੋਂ ਬੇ-ਪਰਵਾਹ ਰਹਿਣਾ ਕੁਦਰਤੀ ਹੈ, ਪਰ ਮਨੁੱਖ ਨੂੰ ਇਹ ਜਨਮ ਮੁਸ਼ਕਲ ਨਾਲ ਮਿਲਿਆ ਹੈ, ਇਸ ਦੀ ਸੰਗਤ ਭੀ ਨੀਚ ਵਿਕਾਰਾਂ ਨਾਲ ਹੀ ਹੈ (ਇਸ ਨੂੰ ਤਾਂ ਸੋਚ ਕਰਨੀ ਚਾਹੀਦੀ ਸੀ) ॥੨।।
ਕੀਤੇ ਕਰਮਾਂ ਦੇ ਅਧੀਨ ਜਨਮ ਲੈ ਕੇ ਜੀਵ ਜਿਥੇ ਜਿਥੇ ਭੀ ਹਨ, ਸਾਰੇ ਜੀਆਂ-ਜੰਤਾਂ ਨੂੰ ਕਾਲ ਦੀ (ਆਤਮਕ ਮੌਤ ਦੀ) ਐਸੀ ਫਾਹੀ ਪਈ ਹੋਈ ਹੈ ਜੋ ਕੱਟੀ ਨਹੀਂ ਜਾ ਸਕਦੀ, ਇਹਨਾਂ ਦੀ ਕੁਝ ਪੇਸ਼ ਨਹੀਂ ਜਾਂਦੀ ।੩।
ਹੇ ਰਵਿਦਾਸ ! ਹੇ ਪ੍ਰਭੂ ਦੇ ਦਾਸ ਰਵਿਦਾਸ ! ਤੂੰ ਤਾਂ ਵਿਕਾਰਾਂ
ਦੇ ਮੋਹ ਵਿਚੋਂ ਨਿਕਲ; ਇਹ ਭਟਕਣਾ ਛੱਡ ਦੇ, ਸਤਿਗੁਰੂ ਦਾ ਗਿਆਨ ਕਮਾ, ਇਹੀ ਤਪਾਂ ਦਾ ਤਪ ਹੈ। ਭਗਤ ਜਨਾਂ ਦੇ ਭੰ ਦੂਰ ਕਰਨ ਵਾਲੇ ਹੋ ਪ੍ਰਭੂ ! ਆਖ਼ਰ ਮੈਨੂੰ ਰਵਿਦਾਸ ਨੂੰ ਭੀ (ਆਪਣੇ ਪਿਆਰ ਦਾ) ਪਰਮ ਅਨੰਦ ਬਖ਼ਸ਼ (ਮੈਂ ਤੇਰੀ। ਸ਼ਰਨ ਆਇਆ ਹਾਂ)।੪।੧।
ਭਾਵ : ਇਕ ਵਿਕਾਰ ਨਹੀਂ ਮਾਣ, ਮਨੁੱਖ ਨੂੰ ਤਾਂ ਪੰਜੇ ਹੀ ਚੰਬੜੇ ਹੋਏ ਹਨ । ਆਪਣੇ ਉੱਦਮ ਨਾਲ ਮਨੁੱਖ ਆਪਣੀ ਸਮਝ ਦਾ ਦੀਵਾ ਸਾਫ਼ ਨਹੀਂ ਰੱਖ ਸਕਦਾ । ਪ੍ਰਭੂ ਦੀ ਸ਼ਰਨ ਪਿਆਂ ਹੀ ਵਿਕਾਰਾਂ ਤੋਂ ਬਚ ਸਕਦਾ ਹੈ ।
ਆਸਾ ॥
ਸੰਤ ਤੁਝੀ ਤਨੁ ਸੰਗਤਿ ਪ੍ਰਾਨ ॥ ਸਤਿਗੁਰ ਗਿਆਨ
ਜਾਨੈ ਸੰਤ ਦੇਵਾ ਦੇਵ ॥੧॥ ਸੰਤ ਚੀ ਸੰਗਤ, ਸੰਤ –
ਕਥਾ ਰਸੁ ॥ ਸੰਤ ਪ੍ਰੇਮ, ਮਾਝੇ ਦੀਜੇ, ਦੇਵਾ ਦੇਵ।।
੧॥ਰਹਾਉ॥ ਸੰਤ ਆਚਰਣ, ਸੰਤ ਚੋ ਮਾਰਗੁ ਸੰਤ ਚ
ਓਲਗ ਓਗਣੀ ॥੨॥ ਅਉਰ ਇਕ ਮਾਗਉ ਭਗਤਿ
ਚਿੰਤਾਮਣਿ ॥ ਜਣੀ ਲਖਾਵਹੁ ਅਸੰਤ ਪਾਪੀ
ਸੁਣਿ ॥੩॥ ਰਵਿਦਾਸੁ ਭਣੈ, ਜੋ ਜਾਣੈ ਸੋ ਜਾਣੁ ॥
ਸੰਤ ਅਨੰਤਹਿ ਅੰਤਰੁ ਨਾਹੀ ॥੪॥੨॥
ਪਦ ਅਰਥ : ਤੁਝੀ-ਤੇਰਾ ਹੀ 1 ਤਨੁ-ਸਰੀਰ ਸਰੂਪ । ਪ੍ਰਾਨ-ਜਿੰਦ-ਜਾਨ । ਜਾਨੈ-ਪਛਾਣ ਲੈਂਦਾ ਹੈ । ਦੇਵਾਦੇਵ-ਹੇ ਦੇਵਤਿਆਂ ਦੇ ਦੇਵਤੇ ! ।੧।
ਚੀ-ਦੀ। ਰਸੁ-ਆਨੰਦ । ਮਾਝੇ-ਮੁਝੇ, ਮੈਨੂੰ । ਦੀਜੈ-ਦੇ ।੧।ਰਹਾਉ।
ਆਚਰਣ-ਕਰਣੀ ਕਰਤੱਬ । ਚੋਦਾ । ਮਾਰਗੁ-ਰਸਤਾ। ਚ-ਦੇ । ਓਗੂ ਓਗਣੀ-ਦਾਸਾਂ ਦੀ ਸੇਵਾ। ਓਗ-ਦਾਸ, ਲਾਗੀ । ਓਗੁਣੀ-ਸੇਵਾ ।੨।
ਚਿੰਤਾਮਣਿ-ਮਨ-ਚਿੰਦੇ ਫਲ ਦੇਣ ਵਾਲੀ ਮਣੀ । ਜਣੀ-ਨਾ । ਜਣੀ ਲਖਾਵਹੁ-ਨਾ ਦਿਖਾਵੀਂ । ਸਣਿ-ਸਣੇ, ਅਤੇ ।੩
ਭਣੇ-ਆਖਦਾ ਹੈ । ਜਾਣੁ-ਸਿਆਣਾ । ਅੰਤਰੁ-ਵਿੱਥ 1੪
ਅਰਥ : ਹੇ ਦੇਵਤਿਆਂ ਦੇ ਦੇਵਤੇ ਪ੍ਰਭੂ ! ਮੈਨੂੰ ਸੰਤਾਂ ਦੀ ਸੰਗਤ ਬਖ਼ਸ਼ ਮਿਹਰ ਕਰ, ਮੈਂ ਸੰਤਾਂ ਦੀ ਪ੍ਰਭੂ-ਕਥਾ ਦਾ ਰਸ ਲੈ ਸਕਾਂ, ਮੈਨੂੰ ਸੰਤਾਂ ਦਾ (ਭਾਵ, ਸੰਤਾਂ ਨਾਲ) ਪ੍ਰੇਮ (ਕਰਨ ਦੀ ਦਾਤਿ) ਦੇਹ ।੧।ਰਹਾਉ।
ਹੇ ਦੇਵਾਂ ਦੇ ਦੇਵ ਪ੍ਰਭੂ ! ਸਤਿਗੁਰ ਦੀ ਮੱਤ ਲੈ ਕੇ ਸੰਤਾਂ (ਦੀ ਵਡਿਆਈ) ਨੂੰ (ਮਨੁੱਖ) ਸਮਝ ਲੈਂਦਾ ਹੈ ਕਿ ਸੰਤ ਤੇਰਾ ਹੀ ਰੂਪ ਹਨ, ਸੰਤਾਂ ਦੀ ਸੰਗਤ ਤੇਰੀ ਜਿੰਦ-ਜਾਨ ਹੈ ।੧।
ਹੇ ਪ੍ਰਭੂ ! ਮੈਨੂੰ ਸੰਤਾਂ ਵਾਲੀ ਕਰਣੀ, ਸੰਤਾਂ ਦਾ ਰਸਤਾ, ਸੰਤਾਂ ਦੇ ਦਾਸਾਂ ਦੀ ਸੇਵਾ ਬਖ਼ਸ਼ ।੨।
ਮੈਂ ਤੈਥੋਂ ਇਕ ਹੋਰ (ਦਾਤਿ ਭੀ) ਮੰਗਦਾ ਹਾਂ, ਮੈਨੂੰ ਆਪਣੀ ਭਗਤੀ ਦੇਹ, ਜੋ ਮਨ-ਚਿੰਦੇ ਫਲ ਦੇਣ ਵਾਲੀ ਮਣੀ ਹੈ; ਮੈਨੂੰ ਵਿਕਾਰੀਆਂ ਤੇ ਪਾਪੀਆਂ ਦਾ ਦਰਸ਼ਨ ਨਾ ਕਰਾਈਂ ।੩।
ਰਵਿਦਾਸ ਆਖਦਾ ਹੈ-ਅਸਲ ਸਿਆਣਾ ਉਹ ਮਨੁੱਖ ਹੈ ਜੋ ਇਹ ਜਾਣਦਾ ਹੈ ਕਿ ਸੰਤਾਂ ਤੇ ਬੇਅੰਤ ਪ੍ਰਭੂ ਵਿਚ ਕੋਈ ਵਿੱਥ ਨਹੀਂ ਹੈ ।੪।੨।
ਭਾਵ : ਪ੍ਰਭੂ-ਦਰ ਤੇ ਅਰਦਾਸ-ਹੇ ਪ੍ਰਭੂ ! ਸਾਧ ਸੰਗਤ ਦਾ ਮਿਲਾਪ ਬਖ਼ਸ਼ ।
ਆਸਾ
ਤੁਮ ਚੰਦਨ ਹਮ ਇਰੰਡ ਬਾਪੁਰੇ, ਸੰਗਿ ਤੁਮਾਰੇ
ਬਾਸਾ ॥ ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ
ਨਿਵਾਸਾ ॥੧॥ ਮਾਧਉ ਸਤ ਸੰਗਤਿ ਸਰਨਿ ਤੁਮ੍ਹਾਰੀ॥
ਹਮ ਅਉਗਨ ਤੁਮ੍ ਉਪਕਾਰੀ ॥ ੧ ॥ ਰਹਾਉ ॥
ਤੁਮ ਮਖਤੂਲ ਸੁਪੇਦ ਸਪੀਅਲ, ਹਮ ਬਪੁਰੇ ਜਸ
ਕੀਰਾ॥ ਸਤ ਸੰਗਤਿ ਮਿਲਿ ਰਹੀਐ ਮਾਧਉ, ਜੈਸੇ
ਮਧੁਪ ਮਖੀਰਾ ॥੨॥ ਜਾਤੀ ਓਛਾ, ਪਾਤੀ ਓਛਾ, ਓਛਾ
ਜਨਮੁ ਹਮਾਰਾ ॥ ਰਾਜਾ ਰਾਮ ਕੀ ਸੇਵ ਨ ਕੀਨੀ,
ਕਹਿ ਰਵਿਦਾਸ ਚਮਾਰਾ ॥੩॥੩॥
ਪਦ ਅਰਥ : ਬਾਪੁਰੋ-ਵਿਚਾਰੇ, ਨਿਮਾਣੇ । ਸੰਗਿ ਤੁਮਾਰੇ-ਤੇਰੇ ਨਾਲ । ਬਾਸਾ-ਵਾਸ ਰੂਖ-ਰੁੱਖ ਸੁਗੰਧ-ਮਿੱਠੀ ਵਾਸ਼ਨਾ । ਨਿਰਾਸਾ-ਵੱਸ ਪਈ ਹੈ ।੧।
ਮਾਧਉ-[skt. माधव - माया लक्षम्या धवः] ਮਾ-ਮਾਇਆ, ਲੱਛਮੀ । ਧਵ-ਖਸਮ । ਲੱਛਮੀ ਦਾ ਪਤੀ, ਕ੍ਰਿਸ਼ਨ ਜੀ ਦਾ ਨਾਮ । ਹੋ ਮਾਧੋ ! ਹੇ ਪ੍ਰਭੂ ! ਅਉਗਨ-ਔਗਣਿਆਰ, ਮੰਦ-ਕਰਮੀ । ਉਪਕਾਰੀ-ਭਲਾਈ ਕਰਨ ਵਾਲਾ, ਮਿਹਰ ਕਰਨ ਵਾਲਾ ।੧।ਰਹਾਉ।
ਮਖਤੂਲ-ਰੇਸ਼ਮ । ਸੁਪੇਦ-ਚਿੱਟਾ । ਸਪੀਅਲ-ਪੀਲਾ । ਜਸ-ਜੈਸੇ, ਜਿਵੇਂ । ਕੀਰਾ-ਕੀੜੇ । ਮਿਲਿ-ਮਿਲ ਕੇ। ਰਹੀਐ-ਟਿਕੇ ਰਹੀਏ, ਟਿਕੇ ਰਹਿਣ ਦੀ ਤਾਂਘ ਹੈ । ਮਧੂਪ-ਸ਼ਹਿਦ ਦੀ ਮੱਖੀ ਮਖੀਰ-ਸ਼ਹਿਦ ਦਾ ਛੱਤਾ ।੨।
ਓਛਾ-ਨੀਵਾਂ, ਹੌਲਾ । ਪਾਤੀ-ਪਾਤ, ਕੁਲ । ਰਾਜਾ-ਮਾਲਕ, ਖਸਮ । ਕੀਨੀ-[ਅੱਖਰ 'ਨ' ਦੇ ਹੇਠ ਅੱਧਾ 'ਹ' ਹੈ] ਮੈਂ ਕੀਤੀ । ਕਹਿ-ਕਹੋ ਆਖਦਾ ਹੈ ।੩।
ਅਰਥ : ਹੇ ਮਾਧੋ ! ਮੈਂ ਤੇਰੀ ਸਾਧ ਸੰਗਤ ਦੀ ਓਟ ਫੜੀ ਹੈ (ਮੈਨੂੰ ਇਥੋਂ ਵਿਛੜਨ ਨ ਦੇਵੀਂ), ਮੈਂ ਮੰਦ-ਕਰਮੀ ਹਾਂ (ਤੇਰਾ ਸਤ-ਸੰਗ ਛੱਡ ਕੇ ਮੁੜ ਮੰਦੇ ਪਾਸੇ ਤੁਰ ਪੈਂਦਾ ਹਾਂ, ਪਰ) ਤੂੰ ਮਿਹਰ ਕਰਨ ਵਾਲਾ ਹੈਂ (ਤੂੰ ਫਿਰ ਜੱੜ ਲੈਂਦਾ ਹੈ) ।੧।ਰਹਾਉ।
ਹੇ ਮਾਧੋ ! ਤੂੰ ਚੰਦਨ ਦਾ ਬੂਟਾ ਹੈਂ, ਮੈਂ ਨਿਮਾਣਾ ਹਰਿੰਡ ਹਾਂ; (ਪਰ, ਤੇਰੀ ਮਿਹਰ ਨਾਲ) ਮੈਨੂੰ ਤੇਰੇ (ਚਰਨਾਂ) ਵਿਚ ਰਹਿਣ ਲਈ ਥਾਂ ਮਿਲ ਗਈ ਹੈ, ਤੇਰੀ ਸੋਹਣੀ ਮਿੱਠੀ ਵਾਸ਼ਨਾ ਮੇਰੇ ਅੰਦਰ ਵੱਸ ਪਈ ਹੈ, ਹੁਣ ਮੈਂ ਨੀਵੇਂ ਰੁੱਖ ਤੋਂ ਉੱਚਾ ਬਣ ਗਿਆ ਹਾਂ ।੧।
ਹੇ ਮਾਧੋ ! ਤੂੰ ਚਿੱਟਾ ਪੀਲਾ (ਸੋਹਣਾ) ਰੇਸ਼ਮ ਹੈਂ, ਮੈਂ ਨਿਮਾਣਾ (ਉਸ) ਕੀੜੇ ਵਾਂਗ ਹਾਂ (ਜੋ ਰੇਸ਼ਮ ਨੂੰ ਛੱਡ ਕੇ ਬਾਹਰ ਨਿਕਲ ਜਾਂਦਾ ਹੈ ਤੇ ਮਰ ਜਾਂਦਾ ਹੈ), ਮਾਧੋ ! (ਮਿਹਰ ਕਰ) ਮੈਂ ਤੇਰੀ ਸਾਧ ਸੰਗਤ ਵਿਚ ਜੁੜਿਆ ਰਹਾਂ, ਜਿਵੇਂ ਸ਼ਹਿਦ ਦੀਆਂ ਮੱਖੀਆਂ ਸ਼ਹਿਦ ਦੇ ਛੱਤੇ ਵਿਚ (ਟਿਕੀਆਂ ਰਹਿੰਦੀਆਂ ਹਨ) ।੨।
ਰਵਿਦਾਸ ਚਮਿਆਰ ਆਖਦਾ ਹੈ- (ਲੋਕਾਂ ਦੀਆਂ ਨਜ਼ਰਾਂ ਵਿਚ) ਮੇਰੀ ਜਾਤ ਨੀਵੀਂ, ਮੇਰੀ ਕੁਲ ਨੀਵੀਂ, ਮੇਰਾ ਜਨਮ ਨੀਵਾਂ (ਪਰ, ਹੋ ਮਾਧੋ ! ਮੇਰੀ ਜਾਤ, ਕੁਲ ਤੇ ਜਨਮ ਸੱਚ-ਮੁਚ ਨੀਵੇਂ ਰਹਿ ਜਾਣਗੇ) ਜੇ ਮੈਂ, ਹੈ ਮੇਰੇ ਮਾਲਕ ਪ੍ਰਭੂ ! ਤੇਰੀ ਭਗਤੀ ਨਾ ਕੀਤੀ ।੨॥੩॥
ਨੋਟ : ਇਸ ਸ਼ਬਦ ਵਿਚ ਵਰਤੇ ਲਫ਼ਜ਼ "ਰਾਜਾ ਰਾਮ" ਤੋਂ ਇਹ ਅੰਦਾਜ਼ਾ ਲਾਣਾ ਗਲਤ ਹੈ ਕਿ ਰਵਿਦਾਸ ਜੀ ਸ੍ਰੀ ਰਾਮ-ਅਵਤਾਰ ਦੇ ਪੁਜਾਰੀ ਸਨ । ਜਿਸ ਸਰਬ-ਵਿਆਪਕ ਮਾਲਕ ਨੂੰ ਉਹ ਅਖੀਰਲੀ ਤੁਕ ਵਿਚ "ਰਾਜਾ ਰਾਮ" ਆਖਦੇ ਹਨ, ਉਸੇ ਨੂੰ ਉਹ ਰਹਾਉ ਦੀ ਤੁਕ ਵਿਚ "ਮਾਧਉ" ਆਖਦੇ ਹਨ । ਜੇ ਅਵਤਾਰ-ਪੂਜਾ ਦੀ ਤੰਗ-ਦਿਲੀ ਵਲ ਜਾਈਏ ਤਾਂ ਲਫ਼ਜ਼ "ਮਾਧਉ" ਕ੍ਰਿਸ਼ਨ ਜੀ ਦਾ ਨਾਮ ਹੈ । ਸ੍ਰੀ ਰਾਮ ਚੰਦਰ ਜੀ ਦਾ ਪੁਜਾਰੀ ਆਪਣੇ ਪੂਯ-ਅਵਤਾਰ ਨੂੰ ਸ੍ਰੀ ਕ੍ਰਿਸ਼ਨ ਜੀ ਦੇ ਕਿਸੇ ਨਾਮ ਨਾਲ ਨਹੀਂ ਬੁਲਾ ਸਕਦਾ । ਰਵਿਦਾਸ
ਜੀ ਦੀਆਂ ਨਜ਼ਰਾਂ ਵਿਚ 'ਰਾਮ' ਤੇ 'ਮਾਧਉ' ਉਸ ਪ੍ਰਭੂ ਦੇ ਹੀ ਨਾਸ ਹਨ, ਜੋ ਮਾਇਆ ਵਿਚ ਵਿਆਪਕ ('ਰਾਮ') ਹੈ ਤੇ ਮਾਇਆ ਦਾ ਖਸਮ ('ਮਾਧਉ’) ਹੈ।
ਭਾਵ : ਪ੍ਰਭੂ-ਦਰ ਤੇ ਅਰਦਾਸ-ਹੇ ਪ੍ਰਭੂ ! ਸਾਧ ਸੰਗਤ ਦੀ ਸ਼ਰਨ ਵਿਚ ਰੱਖ ।
ਆਸਾ
ਕਹਾ ਭਇਓ, ਜਉ ਤਨੁ ਭਇਓ ਛਿਨੁ ਛਿਨੁ ॥ ਪ੍ਰੇਮੁ
ਜਾਇ, ਤਉ ਡਰਪੈ ਤੇਰੋ ਜਨੁ ॥੧॥ ਤੁਝਹਿ ਚਰਨ
ਅਰਬਿੰਦ ਭਵਨ ਮਨੁ ॥ ਪਾਨ ਕਰਤ ਪਾਇਓ ਪਾਇਓ
ਰਾਮਈਆ ਧਨੁ ॥੧॥ਰਹਾਉ॥ ਸੰਪਤਿ ਬਿਪਤਿ ਪਟਲ
ਮਾਇਆ ਧਨੁ ॥ ਤਾ ਮਹਿ ਮਗਨ ਹੋਤ ਨ ਤੇਰੋ
ਜਨੁ ॥੨॥ ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ ॥
ਕਹਿ ਰਵਿਦਾਸ ਛੂਟਿਬੋ ਕਵਨ ਗੁਨ ॥੩॥੪॥
ਪਦ ਅਰਥ : ਕਹਾ ਭਇਓ-ਕੀ ਹੋਇਆ ? ਕੋਈ ਪਰਵਾਹ ਨਹੀਂ । ਜਉ-ਜੋ । ਤਨੁ-ਸਰੀਰ । ਛਿਨੁ ਛਿਨੁ-ਰਤਾ ਰਤਾ, ਟੋਟੇ ਟੋਟੇ । ਤਉ-ਤਦੋਂ ਤਾਂ ਹੀ । ਡਰਪੈ-ਡਰਦਾ ਹੈ । ਜਨ-ਦਾਸ ।੧।
ਤੁਝਹਿ-ਤੇਰੇ । ਅਰਬਿੰਦ-[skt ਸਕਿਸਕ] ਕਉਲ ਫੁੱਲ । ਚਰਨ ਅਰਬਿੰਦ-ਚਰਨ ਕਮਲ, ਕਉਲ ਫੱਲਾਂ ਵਰਗੇ ਸੋਹਣੇ ਚਰਨ । ਭਵਨੁ-ਟਿਕਾਣਾ । ਪਾਨ ਕਰਤ-ਪੀਂਦਿਆਂ । ਪਾਇਓ ਪਾਇਓ-ਮੈਂ ਲੱਭ ਲਿਆ ਹੈ, ਮੈਂ ਲੱਭ ਲਿਆ ਹੈ। ਰਾਮਈਆ ਧਨੁ-ਸੋਹਣੇ ਰਾਮ ਦਾ (ਨਾਮ-ਰੂਪ) ਧਨ ।੧।ਰਹਾਉ।
ਸੰਪਤ-[skt. संपत्ति Prosperity increase of wealth] ਧਨੁ ਦੀ ਬਹੁਲਾਤਾ। ਬਿਪਤੀ[skt. विपत्ति-A calamity, misfortune]
ਬਿਪਤਾ, ਮੁਸੀਬਤ । ਪਟਲ-ਪਰਦੇ । ਤਾਂ ਮਹਿ-ਇਹਨਾਂ ਵਿਚ ।੨।
ਜੇਵਰੀ-ਰੱਸੀ (ਨਾਲ) । ਕਹਿ-ਕਹੇ, ਆਖਦਾ ਹੈ । ਛੂਟਿਬੋ-ਖਲਾਸੀ ਪਾਣ ਦਾ । ਕਵਨ ਗੁਨ-ਕੀ ਲਾਭ ? ਕੀ ਲੋੜ ? ਮੈਨੂੰ ਲੋੜ ਨਹੀਂ, ਮੇਰਾ ਜੀਅ ਨਹੀਂ ਕਰਦਾ ।੩।
ਅਰਥ : (ਹੇ ਸੋਹਣੇ ਰਾਮ !) ਮੇਰਾ ਮਨ ਕਉਲ ਫੁੱਲ ਵਰਗੇ ਸੋਹਣੇ ਤੇਰੇ ਚਰਨਾਂ ਨੂੰ ਆਪਣੇ ਰਹਿਣ ਦੀ ਥਾਂ ਬਣਾ ਚੁਕਿਆ ਹੈ, (ਤੇਰੇ ਚਰਨ ਕਮਲਾਂ ਵਿਚੋਂ ਨਾਮ-ਰਸ) ਪੀਂਦਿਆਂ ਪੀਂਦਿਆਂ ਮੈਂ ਲੱਭ ਲਿਆ ਹੈ, ਮੈਂ ਲੱਭ ਲਿਆ ਹੈ ਤੇਰਾ ਨਾਮ ਧਨ ।੧।ਰਹਾਉ।
(ਇਹ ਨਾਮ-ਧਨ ਲੱਭ ਕੇ ਹੁਣ) ਜੇ ਮੇਰਾ ਸਰੀਰ ਨਾਸ ਭੀ ਹੋ ਜਾਏ ਤਾਂ ਭੀ ਮੈਨੂੰ ਕੋਈ ਪਰਵਾਹ ਨਹੀਂ। ਹੇ ਰਾਮ ! ਤੇਰਾ ਸੇਵਕ ਤਦੋਂ ਹੀ ਘਬਰਾਏਗਾ ਜੇ (ਇਸ ਦੇ ਮਨ ਵਿਚੋਂ ਤੇਰੇ ਚਰਨਾਂ ਦਾ) ਪਿਆਰ ਦੂਰ ਹੋਵੇਗਾ ।੧।
ਸੌਖ, ਬਿਪਤਾ, ਧਨ-ਇਹ ਮਾਇਆ ਦੇ ਪਰਦੇ ਹਨ (ਜੋ ਮਨੁੱਖ ਦੀ ਮੱਤ ਉਤੇ ਪਏ ਰਹਿੰਦੇ ਹਨ), ਹੇ ਪ੍ਰਭੂ ! ਤੇਰਾ ਸੇਵਕ (ਮਾਇਆ ਦੇ) ਇਹਨਾਂ (ਪਰਦਿਆਂ) ਵਿਚ (ਹੁਣ) ਨਹੀਂ ਫਸਦਾ ।੨।
ਰਵਿਦਾਸ ਆਖਦਾ ਹੈ-ਹੇ ਪ੍ਰਭੂ ! (ਮੈਂ) ਤੇਰਾ ਦਾਸ ਤੇਰੇ ਪਿਆਰ ਦੀ ਰੱਸੀ ਨਾਲ ਬੱਝਾ ਹੋਇਆ ਹਾਂ । ਇਸ ਵਿਚੋਂ ਨਿਕਲਣ ਨੂੰ ਮੇਰਾ ਜੀਅ ਨਹੀਂ ਕਰਦਾ ॥੩॥੪
ਸ਼ਬਦ ਦਾ ਭਾਵ : ਜਿਸ ਮਨੁੱਖ ਨੂੰ ਪ੍ਰਭੂ-ਚਰਨਾਂ ਦਾ ਪਿਆਰ ਪ੍ਰਾਪਤ ਹੋ ਜਾਏ, ਉਸ ਨੂੰ ਦੁਨੀਆ ਦੇ ਹਰਖ ਸੋਗ ਪੋਹ ਨਹੀਂ ਸਕਦੇ ।੪।
ਆਸਾ
ਹਰਿ ਹਰਿ ਹਰਿ ਹਰਿ ਹਰਿ ਹਰਿ ਹਰੇ । ਹਰਿ
ਸਿਮਰਤ, ਜਨ ਗਏ ਨਿਸਤਰਿ ਤਰੇ ॥੧॥ਰਹਾਉ॥
ਹਰਿ ਕੇ ਨਾਮ ਕਬੀਰ ਉਜਗਰ ॥ ਜਨਮ ਜਨਮ
ਕੇ ਕਾਟੇ ਕਾਗਰ ॥੧॥ ਨਿਮਤ, ਨਾਮਦੇਉ ਦੂਧੁ
ਪੀਆਇਆ ॥ ਤਉ ਜਗ ਜਨਮ ਸੰਕਟ ਨਹੀ
ਆਇਆ॥੨॥ ਜਨ ਰਵਿਦਾਸ ਰਾਮ ਰੰਗਿ ਰਾਤਾ ॥
ਇਉ ਗੁਰ ਪਰਸਾਦਿ ਨਰਕ ਨਹੀ ਜਾਤਾ ॥੩॥੫॥
ਪਦ ਅਰਥ : ਹਰਿ ਹਰੇ ਹਰਿ ਸਿਮਰਤ-ਮੁੜ ਮੁੜ ਸੁਆਸ ਸੁਆਸ ਹਰਿ-ਨਾਮ ਸਿਮਰਦਿਆਂ । ਜਨ-(ਹਰੀ ਦੇ) ਦਾਸ। ਗਏ ਤਰੇ- ਤਰੇ ਗਏ, ਤਰਿ ਗਏ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ । ਨਿਸਤਰਿ-ਚੰਗੀ ਤਰ੍ਹਾਂ ਤਰ ਕੇ ।੧। ਰਹਾਉ।
ਹਰਿ ਕੇ ਨਾਮ-ਹਰਿ-ਨਾਮ ਦੀ ਬਰਕਤ ਨਾਲ । ਉਜਾਗਰ-ਉੱਘਾ ਮਸ਼ਹੂਰ । ਕਾਗਰ-ਕਾਗਜ਼ । ਜਨਮ ਜਨਮ ਕੇ ਕਾਗਰ-ਕਈ ਜਨਮਾਂ ਦੇ ਕੀਤੇ ਕਰਮਾਂ ਦੇ ਲੇਖੇ ।੧।
ਨਿਮਤ- [skt, निमित्त The instrumental of efficient cause. ਇਹ ਲਫ਼ਜ਼ ਕਿਸੇ 'ਸਮਾਸ' ਦੇ ਅਖ਼ੀਰ ਤੇ ਵਰਤਿਆ ਜਾਂਦਾ ਹੈ ਤੇ ਇਸ ਦਾ ਅਰਥ ਹੁੰਦਾ ਹੈ 'ਇਸ ਕਾਰਨ ਕਰਕੇ'; ਜਿਵੇਂ ਵਿਸਿਸਿਰੀਧਸਾਰਥ: ਭਾਵ ਇਸ ਰੰਗ ਦਾ ਕੀ ਕਾਰਨ ਹੈ] ਦੇ ਕਾਰਨ; ਦੀ ਬਰਕਤ ਨਾਲ । (ਹਰਿ ਕੇ ਨਾਮ) ਨਿਮਤ-ਹਰਿ-ਨਾਮ ਦੀ ਬਰਕਤ ਨਾਲ । ਤਉ-ਤਦੋਂ ਹਰਿ-ਨਾਮ ਸਿਮਰਨ ਨਾਲ । ਸੰਕਟ-ਕਸ਼ਟ ।੨।
ਰਾਮ ਰੰਗਿ-ਪ੍ਰਭੂ ਦੇ ਪਿਆਰ ਵਿਚ । ਰਾਤਾ-ਰੰਗਿਆ ਹੋਇਆ । ਇਉਂ-ਇਸ ਤਰ੍ਹਾਂ, ਪ੍ਰਭੂ ਦੇ ਰੰਗ ਵਿਚ ਰੰਗੇ ਜਾਣ ਨਾਲ ।
ਪਰਸਾਦਿ- ਕਿਰਪਾ ਨਾਲ ।੩।
ਅਰਬ : ਸੁਆਸ ਸੁਆਸ ਹਰਿ-ਨਾਮ ਸਿਮਰਨ ਨਾਲ ਹਰੀ ਦੇ ਦਾਸ (ਸੰਸਾਰ-ਸਮੁੰਦਰ ਤੋਂ) ਪੂਰਨ ਤੌਰ ਤੇ ਪਾਰ ਲੰਘ ਜਾਂਦੇ ਹਨ ।੧।ਰਹਾਉ।
ਹਰਿ-ਨਾਮ ਸਿਮਰਨ ਦੀ ਬਰਕਤ ਨਾਲ ਕਬੀਰ (ਭਗਤ, ਜਗਤ ਵਿਚ) ਮਸ਼ਹੂਰ ਹੋਇਆ, ਤੇ ਉਸ ਦੇ ਜਨਮਾ ਜਨਮਾ ਦੇ ਕੀਤੇ ਹੋਏ ਕਰਮਾਂ ਦੇ ਲੇਖੇ ਮੁੱਕ ਗਏ ।੧।
ਹਰਿ-ਨਾਮ ਸਿਮਰਨ ਦੇ ਕਾਰਨ ਹੀ ਨਾਮਦੇਵ ਨੇ ('ਗੋਬਿੰਦ ਰਾਇ ਨੂੰ) ਦੁੱਧ ਪਿਆਇਆ ਸੀ, ਤੇ, ਨਾਮ ਜਪਿਆਂ ਹੀ ਉਹ ਜਗਤ ਦੇ ਜਨਮਾਂ ਦੇ ਕਸ਼ਟਾਂ ਵਿਚ ਨਹੀਂ ਪਿਆ ।੨।
ਹਰੀ ਦਾ ਦਾਸ ਰਵਿਦਾਸ (ਭੀ) ਪ੍ਰਭੂ ਦੇ ਪਿਆਰ ਵਿਚ ਰੰਗਿਆ ਗਿਆ ਹੈ । ਇਸ ਰੰਗ ਦੀ ਬਰਕਤ ਨਾਲ, ਸਤਿਗੁਰੂ ਜੀ ਦੀ ਮਿਹਰ ਦਾ ਸਦਕਾ, ਰਵਿਦਾਸ ਨਰਕਾਂ ਵਿਚ ਨਹੀਂ ਪਏਗਾ ।੩।੫।
ਨੋਟ : ਹਰੇਕ ਸ਼ਬਦ ਦਾ ਮੁੱਖ-ਭਾਵ 'ਰਹਾਉ' ਦੀ ਤੁਕ ਵਿਚ ਹੋਇਆ ਕਰਦਾ ਹੈ । ਇਥੇ ਹਰਿ-ਸਿਮਰਨ ਦੀ ਵਡਿਆਈ ਦੱਸੀ ਹੈ ਕਿ ਜਿਨ੍ਹਾਂ ਬੰਦਿਆਂ ਨੇ ਸੁਆਸ ਸੁਆਸ ਪ੍ਰਭੂ ਨੂੰ ਯਾਦ ਰੱਖਿਆ, ਉਹਨਾਂ ਨੂੰ ਜਗਤ ਦੀ ਮਾਇਆ ਵਿਆਪ ਨਹੀਂ ਸਕੀ। ਇਹ ਅਸੂਲ ਦੱਸ ਕੇ ਦੋ ਭਗਤਾਂ ਦੀ ਮਿਸਾਲ ਦਿੰਦੇ ਹਨ। ਕਬੀਰ ਨੇ ਭਗਤੀ ਕੀਤੀ, ਉਹ ਜਗਤ ਵਿਚ ਪਰਸਿੱਧ ਹੋਇਆ ਨਾਮਦੇਵ ਨੇ ਭਗਤੀ ਕੀਤੀ, ਤੇ ਉਸ ਨੇ ਪ੍ਰਭੂ ਨੂੰ ਵੱਸ ਵਿਚ ਕਰ ਲਿਆ।
ਇਸ ਵਿਚਾਰ ਵਿਚ ਦੇ ਗੱਲਾਂ ਬਿਲਕੁਲ ਸਾਫ਼ ਹਨ ।ਇਕ ਇਹ, ਕਿ ਨਾਮਦੇਵ ਨੇ ਕਿਸੇ ਠਾਕੁਰ-ਮੂਰਤੀ ਨੂੰ ਦੁੱਧ ਨਹੀਂ ਪਿਆਇਆ, ਦੂਜੀ, ਦੁੱਧ ਪਿਆਉਣ ਤੋਂ ਪਿਛੋਂ ਨਾਮਦੇਵ ਨੂੰ ਭਗਤੀ ਦੀ ਲਾਗ ਨਹੀਂ ਲੱਗੀ, ਪਹਿਲਾਂ ਹੀ ਉਹ ਪ੍ਰਵਾਨ ਭਗਤ ਸੀ।
ਕਿਸੇ ਮੂਰਤੀ ਨੂੰ ਦੁੱਧ ਪਿਆ ਕੇ, ਕਿਸੇ ਮੂਰਤੀ ਦੀ ਪੂਜਾ ਕਰ ਕੇ ਨਾਮਦੇਵ ਭਗਤ ਨਹੀਂ ਬਣਿਆ, ਸਗੋਂ ਸੁਆਸ ਸੁਆਸ ਹਰਿ-ਸਿਮਰਨ ਦੀ ਇਹ ਬਰਕਤ ਸੀ, ਕਿ ਪ੍ਰਭੂ ਨੇ ਕਈ ਕੌਤਕ ਵਿਖਾ ਕੇ ਨਾਮਦੇਵ ਦੇ ਕਈ ਕੰਮ ਸਵਾਰੇ ਤੇ ਉਸ ਨੂੰ ਜਗਤ ਵਿਚ ਉੱਘਾ ਕੀਤਾ।
ਭਾਵ : ਨਾਮ ਸਿਮਰਨ ਦੀ ਬਰਕਤ ਨਾਲ ਨੀਵੀਂ ਜਾਤ ਵਾਲੇ ਬੰਦੇ ਭੀ ਸੰਸਾਰ-ਸਮੁੰਦਰ ਤੋਂ ਤਰ ਜਾਂਦੇ ਹਨ ।
ਮਾਟੀ ਕੋ ਪੁਤਰਾ ਕੈਸੇ ਨਚਤੁ ਹੈ ॥ ਦੇਖੈ ਦੇਖੈ ਸੁਨੈ
ਬੋਲੈ, ਦਉਰਿਓ ਫਿਰਤੁ ਹੈ ॥੧॥ਰਹਾਉ॥ ਜਬ ਕਛੁ
ਪਾਵੈ, ਤਬ ਗਰਬੁ ਕਰਤੁ ਹੈ ॥ ਮਾਇਆ ਗਈ ਤਬ
ਰੋਵਨੁ ਲਗਤੁ ਹੈ ॥੧॥ ਮਨ ਬਚ ਕ੍ਰਮ ਰਸ ਕਸਹਿ
ਲੁਭਾਨਾ ॥ ਬਿਨਸਿ ਗਇਆ ਜਾਇ ਕਹੂ ਸਮਾਨਾ ॥੨॥
ਕਹਿ ਰਵਿਦਾਸ ਬਾਜੀ ਜਗੁ ਭਾਈ ॥ ਬਾਜੀਗਰ
ਸਉ ਮੋਹਿ ਪ੍ਰੀਤਿ ਬਨਿ ਆਈ ॥੩॥੬॥
ਪਦ ਅਰਥ : ਕੋ-ਦਾ । ਪੁਤਰਾ-ਪੁਤਲਾ । ਕੋਸੇ-ਕਿਵੇਂ ਅਚਰਜ ਤਰ੍ਹਾਂ, ਹਾਸੋ-ਹੀਣਾ ਹੋ ਕੇ 1੧।ਰਹਾਉ।
ਕਛੂ-ਕੁਝ ਮਾਇਆ । ਪਾਵੈ-ਹਾਸਲ ਕਰਦਾ ਹੈ । ਗਰਬ-ਅਹੰਕਾਰ । ਗਈ-ਗੁਆਚ ਜਾਣ ਤੇ। ਰੋਵਨੁ ਲਗਤੁ-ਰੋਂਦਾ ਹੈ, ਦੁੱਖੀ ਹੁੰਦਾ ਹੈ ।੧।
ਬਚ-ਬਚਨ ਗੱਲਾਂ । ਕ੍ਰਮ-ਕਰਮ ਕਰਤੂਤ। ਰਸ ਕਸਹਿ-ਰਸਾਂ ਕਸਾਂ ਵਿਚ, ਸੁਆਦਾਂ ਵਿਚ, ਚਸਕਿਆਂ ਵਿਚ । ਲੁਭਾਨਾ-ਮਸਤ। ਬਿਨਸਿ ਗਇਆ-ਜਦੋਂ ਇਹ ਪੁਤਲਾ ਨਾਸ ਹੋ ਗਿਆ। ਜਾਇ-ਜੀਵ ਇਥੋਂ ਜਾ ਕੇ । ਕਹੂੰ–(ਪ੍ਰਭੂ-ਚਰਨਾਂ ਦੇ ਥਾਂ) ਕਿਸੇ ਹੋਰ ਥਾਂ ।੨।
ਕਹਿ-ਕਹੇ, ਆਖਦਾ ਹੈ । ਭਾਈ-ਹੇ ਭਾਈ ! ਸਉ-ਸਿਉ, ਨਾਲ । ਮੋਹਿ-ਮੈਨੂੰ [ਅੱਖਰ 'ਮ' ਦੇ ਨਾਲ ਦੋ ਲਗਾਂ ਹਨ ( ) ਅਤੇ ( ) । ਅਸਲ ਲਫ਼ਜ਼ ਹੈ 'ਮੋਹਿ', ਪਰ ਇਥੇ ਪੜ੍ਹਨਾ ਹੈ 'ਮੁਹਿ'] ॥੩॥
ਅਰਥ : (ਮਾਇਆ ਦੇ ਮੋਹ ਵਿਚ ਫਸ ਕੇ) ਇਹ ਮਿੱਟੀ ਦਾ ਪੁਤਲਾ ਕਿਹਾ ਹਾਸੋ-ਹੀਣਾ ਹੋ ਕੇ ਨੱਚ ਰਿਹਾ ਹੈ (ਭਟਕ ਰਿਹਾ ਹੈ); (ਮਾਇਆ ਨੂੰ ਹੀ) ਚਾਰ-ਚੁਫੇਰੇ ਢੂੰਡਦਾ ਹੈ, (ਮਾਇਆ ਦੀਆਂ ਹੀ ਗੱਲਾਂ) ਸੁਣਦਾ ਹੈ (ਭਾਵ, ਮਾਇਆ ਦੀਆਂ ਗੱਲਾਂ ਹੀ ਸੁਣਨੀਆਂ ਇਸ ਨੂੰ ਚੰਗੀਆਂ ਲੱਗਦੀਆਂ ਹਨ), (ਮਾਇਆ ਕਮਾਣ ਦੀਆਂ ਹੀ) ਗੱਲਾਂ ਕਰਦਾ ਹੈ, (ਹਰ ਵੇਲੇ ਮਾਇਆ ਦੀ ਖ਼ਾਤਰ ਹੀ) ਦੌੜਿਆ ਫਿਰਦਾ ਹੈ ।੧।ਰਹਾਉ।
ਜਦੋਂ (ਇਸ ਨੂੰ) ਕੁਝ ਧਨ ਮਿਲ ਜਾਂਦਾ ਹੈ ਤਾਂ (ਇਹ) ਅਹੰਕਾਰ ਕਰਨ ਲੱਗ ਪੈਂਦਾ ਹੈ; ਪਰ ਜੇ ਗੁਆਚ ਜਾਏ ਤਾਂ ਰੋਂਦਾ ਹੈ, ਦੁੱਖੀ ਹੁੰਦਾ ਹੈ ।੧।
ਆਪਣੇ ਮਨ ਦੀ ਰਾਹੀਂ, ਬਚਨਾਂ ਦੀ ਰਾਹੀਂ ਕਰਤੂਤਾਂ ਦੀ ਰਾਹੀਂ, ਚਸਕਿਆਂ ਵਿਚ ਫਸਿਆ ਹੋਇਆ ਹੈ, (ਆਖ਼ਰ ਮੌਤ ਆਉਣ ਤੇ) ਜਦੋਂ ਇਹ ਸਰੀਰ ਢਹਿ ਪੈਂਦਾ ਹੈ ਤਾਂ ਜੀਵ (ਸਰੀਰ ਵਿਚੋਂ) ਜਾ ਕੇ (ਪ੍ਰਭੂ-ਚਰਨਾਂ ਵਿਚ ਅਪੜਨ ਦੇ ਥਾਂ) ਕਿਤੇ ਕੁਥਾਂ ਹੀ ਟਿਕਦਾ ਹੈ ।੨।
ਰਵਿਦਾਸ ਆਖਦਾ ਹੈ-ਹੇ ਭਾਈ! ਇਹ ਜਗਤ ਇਕ ਖੇਡ ਹੀ ਹੈ, ਮੇਰੀ ਪ੍ਰੀਤ ਤਾਂ (ਜਗਤ ਦੀ ਮਾਇਆ ਦੇ ਥਾਂ) ਇਸ ਖੇਡ ਦੇ ਬਣਾਉਣ ਵਾਲੇ ਨਾਲ ਲੱਗ ਗਈ ਹੈ (ਸੋ, ਮੈਂ ਇਸ ਹਾਸੋ-ਹੀਣੇ ਨਾਚ ਤੋਂ ਬਚ ਗਿਆ ਹਾਂ) ।੩।੬।
ਸ਼ਬਦ ਦਾ ਭਾਵ : ਮਾਇਆ ਵਿਚ ਫਸਿਆ ਜੀਵ ਭਟਕਦਾ ਹੈ ਤੇ ਹਾਸੋ-ਹੀਣਾ ਹੁੰਦਾ ਹੈ; ਇਸ ਖੁਆਰੀ ਤੋਂ ਸਿਰਫ਼ ਉਹੀ ਬਚਦਾ ਹੈ ਜੋ ਮਾਦਿਆ ਦੇ ਰਚਣਹਾਰ ਪਰਮਾਤਮਾ ਨਾਲ ਪਿਆਰ ਪਾਂਦਾ ਹੈ ।
ੴ ਸਤਿਗੁਰਪ੍ਰਸਾਦਿ॥
ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰੁ ੩
ਦੂਧੁ ਤ ਬਛਰੈ ਥਨਹੁ ਬਿਟਾਰਿਓ ॥ ਫੂਲੁ ਭਵਰਿ,
ਜਲੁ ਮੀਨਿ ਬਿਗਾਰਿਓ ۱۱۹۱۱ ਮਾਈ ਗੋਬਿੰਦ ਪੂਜਾ
ਕਹਾ ਲੈ ਚਰਾਵਉ ॥ ਅਵਰੁ ਨ ਫੂਲੁ ਅਨੂਪੁ ਨ
ਪਾਵਉ ॥੧॥ ਰਹਾਉ ॥ ਮੈਲਾਗਰ ਬੇਰੇ ਹੈ ਭੁਇਅੰਗਾ॥
ਬਿਖੁ ਅੰਮ੍ਰਿਤੁ ਬਸਹਿ ਇਕ ਸੰਗਾ ॥੨॥ ਧੂਪ ਦੀਪ
ਨਈਬੇਦਹਿ ਬਾਸਾ ॥ ਕੈਸੇ ਪੂਜ ਕਰਹਿ ਤੇਰੀ
ਦਾਸਾ ॥੩॥ ਤਨੁ ਮਨੁ ਅਰਪਉ ਪੂਜ ਚਰਾਵਉ ॥
ਗੁਰ ਪਰਸਾਦਿ ਨਿਰੰਜਨੁ ਪਾਵਉ ॥੪॥ ਪੂਜਾ ਅਰਚਾ
ਆਹਿ ਨ ਤੋਰੀ ॥ ਕਹਿ ਰਵਿਦਾਸ ਕਵਨ ਗਤਿ
ਮੋਰੀ ॥੫॥੧॥
ਪਦ ਅਰਥ : ਬਛਰੈ-ਵੱਛੇ ਨੇ । ਥਨਹੁ-ਬਣਾਂ ਤੋਂ (ਹੀ) । ਬਿਟਾਰਿਓ-ਜੂਠਾ ਕਰ ਦਿੱਤਾ । ਭਵਰਿ-ਭਵਰ ਨੇ । ਮੀਨ-ਮੀਨ ਨੇ, ਮੱਛੀ ਨੇ।੧।.
ਮਾਈ-ਹੋ ਮਾਂ ! ਕਹਾ-ਕਿੱਥੇ ? ਲੈ-ਲੈ ਕੇ । ਚਰਾਵਉ-ਮੈਂ ਭੇਟਾ ਕਰਾਂ । ਅਨੂਪੁ-[ਅਨ+ਉਪੁ] ਜਿਸ ਵਰਗਾ ਹੋਰ ਕੋਈ ਨਹੀਂ, ਸੁੰਦਰ। ਨ ਪਾਵਉ-ਮੈਂ ਹਾਸਲ ਨਹੀਂ ਕਰ ਸਕਾਂਗਾ ।੧।ਰਹਾਉ।
ਮੈਲਾਗਰ-[ਮਲਯ+ਅਗਰ ਮਲਯ ਪਰਬਤ ਉੱਤੇ ਉੱਗੇ ਹੋਏ ਚੰਦਨ ਦੇ ਬੂਟੇ । ਬ-ਵੜ੍ਹੇ ਹੋਏ, ਲਪੇਟੇ ਹੋਏ । ਭੁਇਅੰਗਾ-ਸੱਪ । ਬਿਖੁ-ਜ਼ਹਿਰ । ਇਕ ਸੰਗਾ-ਇਕੱਠੇ ।੨।
ਦੀਪ-ਦੀਵਾ । ਨਈਬੇਦ [ਸੰ: नवेद्य An offering of eatables Presented to a deity or idol] ਕਿਸੇ ਬੁੱਤ ਜਾਂ ਦੇਵੀ ਦੇਵਤੇ ਅੱਗੇ ਖਾਣ ਵਾਲੀਆਂ ਚੀਜ਼ਾਂ ਦੀ ਭੇਟਾ । ਬਾਸਾ-ਬਾਸਨਾ, ਸੁਗੰਧੀ ॥੩॥
ਅਰਪਉਂ-ਅਰਪਉਂ, ਮੈਂ ਅਰਪ ਦਿਆਂ, ਮੈਂ ਭੇਟਾ ਕਰਾਂ। ਚਰਾਵਉ-ਭੇਟਾ ਕਰਾਂ।੪।
ਅਰਚਾ-ਮੂਰਤੀ ਆਦਿਕ ਦੀ ਪੂਜਾ, ਮੂਰਤੀ ਆਦਿਕ ਅੱਗੇ ਸਿਰ ਨਿਵਾਉਣਾ, ਮੂਰਤੀ ਨੂੰ ਸ਼ਿੰਗਾਰਨਾ । ਆਹਿ ਨ-ਨਹੀਂ ਹੋ ਸਕੀ ਕਹਿ-ਕਹੇ, ਆਖਦਾ ਹੈ । ਕਵਨ ਗਤਿ-ਕੀ ਹਾਲ ? ।੫।
ਅਰਬ : ਦੁੱਧ ਤਾਂ ਬਣਾਂ ਤੋਂ ਫੁੱਲ ਭੌਰੇ ਨੇ (ਸੁੰਘ ਕੇ) ਤੇ ਪਾਣੀ ਮੱਛੀ ਨੇ ਖ਼ਰਾਬ ਕਰ ਦਿੱਤਾ, (ਸੋ, ਦੁੱਧ, ਫੁਲ, ਪਾਣੀ, ਇਹ ਤਿੰਨੇ ਹੀ ਜੂਠੇ ਠ ਹੋ ਹੋ ਜਾਣ ਜਾਣ ਕਰਕੇ ਕਰਕੇ ਪ੍ਰਭੂ ਅੱਗੇ ਭੇਟ ਕਰਨ ਜੋਗੇ ਨਾ ਰਹਿ ਗਏ) ।੧।
ਹੇ ਮਾਂ ! ਗੋਬਿੰਦ ਦੀ ਪੂਜਾ ਕਰਨ ਲਈ ਮੈਂ ਕਿਥੋਂ ਕੋਈ ਚੀਜ਼ਾਂ ਲੈ ਕੇ ਭੇਟ ਕਰਾਂ ? ਕੋਈ ਹੋਰ (ਸੁੱਚਾ) ਫੁੱਲ (ਆਦਿਕ ਮਿਲ) ਨਹੀਂ (ਸਕਦਾ) । ਕੀ ਮੈਂ (ਇਸ ਘਾਟ ਕਰਕੇ) ਉਸ ਸੋਹਣੇ ਪ੍ਰਭੂ ਨੂੰ ਪ੍ਰਾਪਤ ਨਹੀਂ ਕਰ ਸਕਾਂਗਾ ? ।੧।ਰਹਾਉ।
ਚੰਦਨ ਦੇ ਬੂਟਿਆਂ ਨੂੰ ਸੱਪ ਚੰਬੜੇ ਹੋਏ ਹਨ (ਤੇ ਉਹਨਾਂ ਨੇ ਚੰਦਨ ਨੂੰ ਜੂਠਾ ਕਰ ਦਿੱਤਾ ਹੈ), ਜ਼ਹਿਰ ਤੇ ਅੰਮ੍ਰਿਤ (ਭੀ ਸਮੁੰਦਰ ਵਿਚ) ਇਕੱਠੇ ਹੀ ਵੱਸਦੇ ਹਨ ।੨।
ਸੁਗੰਧੀ ਆ ਜਾਣ ਕਰਕੇ ਧੂਪ ਦੀਪ ਤੇ ਨੈਵੇਦਾ ਭੀ (ਜੂਠੇ ਹੋ ਜਾਂਦੇ ਹਨ), (ਫਿਰ ਹੋ ਪ੍ਰਭੂ ! ਜੇ ਤੇਰੀ ਪੂਜਾ ਇਹਨਾਂ ਚੀਜ਼ਾਂ ਨਾਲ ਹੀ ਹੋ ਸਕਦੀ ਹੋਵੇ, ਤਾਂ ਇਹ ਜੂਠੀਆਂ ਚੀਜ਼ਾਂ ਤੇਰੇ ਅੱਗੇ ਰੱਖ ਕੇ) ਤੇਰੇ ਭਗਤ ਕਿਸ ਤਰ੍ਹਾਂ ਪੂਜਾ ਕਰਨ ? ।੩।
(ਹੇ ਪ੍ਰਭੂ !) ਮੈਂ ਆਪਣਾ ਤਨ ਤੇ ਮਨ ਅਰਪਣ ਕਰਦਾ ਹਾਂ
ਤੇਰੀ ਖੂਜਾ ਵਜੋਂ ਭੇਟ ਕਰਦਾ ਹਾਂ; (ਇਸੇ ਭੇਟਾ ਨਾਲ ਹੀ) ਸਤਿਗੁਰੂ ਦੀ ਮਿਹਰ ਦੀ ਬਰਕਤ ਨਾਲ ਤੈਨੂੰ ਮਾਇਆ-ਰਹਿਤ ਨੂੰ ਲੱਭ ਸਕਦਾ ਹਾਂ ।੪।
ਰਵਿਦਾਸ ਆਖਦਾ ਹੈ-(ਹੇ ਪ੍ਰਭੂ ! ਜੇ ਸੁੱਚੇ ਦੁੱਧ, ਫੁੱਲ, ਧੂਪ, ਚੰਦਨ ਤੇ ਨੈਵੇਦ ਆਦਿਕ ਦੀ ਭੇਟਾ ਨਾਲ ਹੀ ਤੇਰੀ ਪੂਜਾ ਹੋ ਸਕਦੀ ਤਾਂ ਕਿਤੇ ਭੀ ਇਹ ਸ਼ੈਆਂ ਸੁੱਚੀਆਂ ਨਾ ਮਿਲਣ ਕਰਕੇ) ਮੈਥੋਂ ਤੇਰੀ ਪੂਜਾ ਤੇ ਤੇਰੀ ਭਗਤੀ ਹੋ ਹੀ ਨਾ ਸਕਦੀ, ਤਾਂ ਫਿਰ (ਹੇ ਪ੍ਰਭੂ !) ਮੇਰਾ ਕੀ ਹਾਲ ਹੁੰਦਾ ? ।੫।੧।
ਭਾਵ : ਲੋਕ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨੂੰ ਆਪਣੇ ਵੱਲੋਂ ਸੁੱਚੇ ਜਲ, ਫੁੱਲ ਤੇ ਦੁੱਧ ਆਦਿਕ ਨਾਲ ਪ੍ਰਸੰਨ ਕਰਨ ਦੇ ਜਤਨ ਕਰਦੇ ਹਨ, ਪਰ ਇਹ ਚੀਜ਼ਾਂ ਤਾ ਪਹਿਲਾਂ ਹੀ ਜੂਠੀਆਂ ਹੋ ਜਾਂਦੀਆਂ ਹਨ । ਪਰਮਾਤਮਾ ਅਜਿਹੀਆਂ ਚੀਜ਼ਾਂ ਦੀ ਭੇਟਾ ਨਾਲ ਖ਼ੁਸ਼ ਨਹੀਂ ਹੁੰਦਾ। ਉਹ ਤਾਂ ਤਨ ਮਨ ਦੀ ਭੇਟ ਮੰਗਦਾ ਹੈ ।
ੴ ਸਤਿਗੁਰਪ੍ਰਸਾਦਿ । ॥
ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ
ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂ ਹੀ ਮੈ ਨਾਹੀ ॥
ਅਨਲ ਅਗਮ ਜੈਸੇ ਲਹਰਿ ਮਇ ਓਦਧਿ, ਜਲ
ਕੇਵਲ ਜਲ ਮਾਹੀ ॥੧॥ ਮਾਧਵੇ ਕਿਆ ਕਹੀਐ
ਭ੍ਰਮੁ ਐਸਾ ॥ ਜੈਸਾ ਮਾਨੀਐ ਹੋਇ ਨ ਤੈਸਾ ॥
੧॥ ਰਹਾਉ ॥ ਨਰਪਤਿ ਏਕੁ ਸਿੰਘਾਸਨਿ ਸੋਇਆ
ਸੁਪਨੇ ਭਇਆ ਭਿਖਾਰੀ ॥ ਅਛਤ ਰਾਜ ਬਿਛੁਰਤ
ਦੁਖੁ ਪਾਇਆ, ਸੋ ਗਤਿ ਭਈ ਹਮਾਰੀ ॥੨॥ ਰਾਜ
ਭੁਇਅੰਗ ਪ੍ਰਸੰਗ ਜੈਸੇ ਹਹਿ ਅਬ ਕਛੁ ਮਰਮੁ
ਜਨਾਇਆ ॥ ਅਨਿਕ ਕਟਕ ਜੈਸੇ ਭੂਲਿ ਪਰੇ ਅਬ
ਕਹਤੇ ਕਹਨੁ ਨ ਆਇਆ ॥੩॥ ਸਰਬੇ ਏਕੁ ਅਨੇਕੈ
ਸੁਆਮੀ, ਸਭ ਘਟ ਭੋਗਵੈ ਸੋਈ ॥ ਕਹਿ ਰਵਿਦਾਸ
ਹਾਥ ਪੈ ਨੇਰੈ ਸਹਜੇ ਹੋਇ ਸੁ ਹੋਈ ॥੪॥੧॥
ਪਦ ਅਰਥ : ਜਬ-ਜਿਤਨਾ ਚਿਰ । ਹਮ-ਅਸੀ, ਹਉਮੈ, ਆਪਾ ਭਾਵ 1 ਹਤੇ-ਹੁੰਦੇ ਹਾਂ । ਮੰ-ਮੇਰੀ, ਅਪਣੱਤ, ਹਉਮੈ । ਅਨਲ- [Skt. अनिल ] ਹਵਾ। ਅਨਲ ਅਗਮ-ਭਾਰੀ ਹਨਰੀ (ਦੇ ਕਾਰਨ) । ਲਹਿਰ ਮਇ-ਲਹਿਰ ਮਯ, ਲਹਿਰ ਮੈਂ, ਸੰ: ਮਯ- ਜਿਸ ਲਫ਼ਜ਼ ਦੇ ਅਖੀਰ ਵਿਚ ਲਫ਼ਜ਼ 'ਮਯ ਵਰਤਿਆ ਜਾਏ, ਉਸ ਦੇ ਅਰਥ ਵਿਚ 'ਬਹੁਲਤਾ' ਦਾ ਖ਼ਿਆਲ ਵਧਾਇਆ ਜਾਦਾ ਹੈ; ਜਿਵੇਂ, ਦਇਆ ਗਯ-ਦਇਆ ਨਾਲ ਭਰਪੂਰ] ਲਹਿਰਾਂ ਨਾਲ ਭਰਪੂਰ ।
ਓਦਧਿ-[Skt. ਉਦਧਿ, ਤਕਬਿ] ਸਮੁੰਦਰ ।੧।
ਮਾਧਵੇ-ਹੇ ਮਾਧੋ ! (ਨੋਟ : ਲਫ਼ਜ਼ 'ਮਾਧੋ' ਭਗਤ ਰਵਿਦਾਸ ਜੀ ਦਾ ਖ਼ਾਸ ਪਿਆਰਾ ਲਫ਼ਜ਼ ਹੈ, ਬਹੁਤੀ ਵਾਰੀ ਪਰਮਾਤਮਾ ਵਾਸਤੇ ਇਹ ਲਫ਼ਜ਼ ਵਰਤਦੇ ਹਨ; ਸੰਸਕ੍ਰਿਤ ਧਾਰਮਿਕ ਪੁਸਤਕਾਂ ਵਿਚ ਇਹ ਨਾਮ ਕ੍ਰਿਸ਼ਨ ਜੀ ਦਾ ਹੈ । ਜੇ ਰਵਿਦਾਸ ਜੀ ਸੀ ਰਾਮ ਚੰਦ ਜੀ ਦੇ ਉਪਾਸ਼ਕ ਹੁੰਦੇ, ਤਾਂ ਇਹ ਲਫਜ਼ ਉਹ ਨਾ ਵਰਤਦੇ) । ਕਿਆ ਕਹੀਐ- ਕੀ ਆਖੀਏ ? ਕਿਹਾ ਨਹੀਂ ਜਾ ਸਕਦਾ । ਭ੍ਰਮ-ਭੁਲੇਖਾ । ਮਾਨੀਐ- ਮੰਨਿਆ ਨਆ ਜਾ ਜਾ ਰਿਹਾ ਹੈ, ਖ਼ਿਆਲ ਬਣਾਇਆ ਹੋਇਆ ਹੈ ।੧।ਰਹਾਉ।
ਨਰਪਤਿ-ਰਾਜਾ। ਸਿੰਘਾਸਨਿ-ਤਖ਼ਤ ਉੱਤੇ । ਭਿਖਾਰੀ- ਮੰਗਤਾ । ਅਛਤ-ਹੁੰਦਿਆ ਸੁੰਦਿਆ। ਗਤਿ-ਹਾਲਤ।੨।
ਰਾਜ-ਰੱਜੂ, ਰੱਸੀ । ਭੁਇਅੰਗ-ਸੱਪ । ਪ੍ਰਸੰਗ-ਵਾਰਤਾ, ਗੱਲ । ਮਰਮੁ-ਭੇਤ, ਰਾਜ਼। ਕਟਕ-ਕੜੇ । ਕਹਤੇ-ਆਖਦਿਆਂ ।੩।
ਸਰਬ-ਸਾਰਿਆਂ ਵਿਚ । ਅਨਕੈ-ਅਨੇਕ-ਰੂਪ ਹੋ ਕੇ। ਭੁਗਵੰ-(ਨੋਟ: ਅੱਖਰ 'ਭ' ਦੇ ਨਾਲ ਦੇ ਲਗਾਂ ਹਨ ( ) ਤੇ ( ), ਅਸਲ ਲਫ਼ਜ਼ ਹੈ 'ਭੋਗਵੈ ਪਰ ਇਥੇ ਪੜ੍ਹਨਾ ਹੈ 'ਭੁਗਵ ) ਭਗ ਰਿਹਾ ਹੈ, ਮੌਜੂਦ ਹੈ । ਪੰ-ਤ। ਸਹਜ-ਸੁਤੇ ਹੀ, ਉਸ ਦੀ ਰਜ਼ਾ ਵਿਚ ।੪।
ਅਰਥ: (ਹੇ ਮਾਧੋ !) ਜਿਤਨਾ ਚਿਰ ਅਸਾਂ ਜੀਵਾਂ ਦੇ ਅੰਦਰ ਹਉਮੈ ਰਹਿੰਦੀ ਹੈ, ਉਤਨਾ ਚਿਰ ਤੂੰ (ਅਸਾਡੇ ਅੰਦਰ) ਪਰਗਟ ਨਹੀਂ ਹੁੰਦਾ, ਪਰ ਜਦੋਂ ਤੂੰ ਪਰਤੱਖ ਹੁੰਦਾ ਹੈਂ ਤਦੋਂ ਅਸਾਡੀ 'ਮੈਂ' ਦੂਰ ਹੋ ਜਾਂਦੀ ਹੈ; (ਇਸ 'ਮੈਂ' ਦੇ ਹਟਣ ਨਾਲ ਇਹ ਸਮਝ ਆ ਜਾਂਦੀ ਹੈ) ਕਿ ਜਿਵੇਂ ਬੜਾ ਤੂਫ਼ਾਨ ਆਇਆ ਸਮੁੰਦਰ ਲਹਿਰਾਂ ਨਾਲ ਨੱਕਾ-ਨੱਕ ਭਰ ਜਾਂਦਾ ਹੈ, ਪਰ ਅਸਲ ਵਿਚ ਉਹ (ਲਹਿਰਾ ਸਮੁੰਦਰ ਦੇ) ਪਾਣੀ ਵਿਚ ਪਾਣੀ ਹੀ ਹੈ (ਤਿਵੇਂ ਇਹ ਸਾਰੇ ਜੀਆ-ਜੰਤ ਤੇਰਾ ਆਪਣਾ
ਹੀ ਵਿਕਾਸ ਹੈ) ।੧।
ਹੇ ਮਾਧੋ ! ਅਸਾਂ ਜੀਵਾਂ ਨੂੰ ਕੁਝ ਅਜਿਹਾ ਭੁਲੇਖਾ ਪਿਆ ਹੋਇਆ ਹੈ ਕਿ ਇਹ ਬਿਆਨ ਨਹੀਂ ਕੀਤਾ ਜਾ ਸਕਦਾ । ਅਸੀ ਜੋ ਮੰਨੀ ਬੈਠੇ ਹਾਂ (ਕਿ ਜਗਤ ਤੇਰੇ ਨਾਲੋਂ ਕਈ ਵੱਖਰੀ ਹਸਤੀ ਹੈ), ਉਹ ਠੀਕ ਨਹੀਂ ਹੈ ।੧।ਰਹਾਉ।
(ਜਿਵੇਂ) ਕੋਈ ਰਾਜਾ ਆਪਣੇ ਤਖ਼ਤ ਉਤੇ ਸੌਂ ਜਾਏ, ਤੇ, ਸੁਪਨੇ ਵਿਚ ਮੰਗਤਾ ਬਣ ਜਾਏ, ਰਾਜ ਹੁੰਦਿਆਂ ਸੁੰਦਿਆਂ ਉਹ (ਸੁਪਨੇ ਵਿਚ ਰਾਜ ਤੋਂ ) ਵਿਛੜ ਕੇ ਦੁੱਖੀ ਹੁੰਦਾ ਹੈ, ਤਿਵੇਂ ਹੀ (ਹੇ ਮਾਧੋ! ਤੈਥੋਂ ਵਿਛੜ ਕੇ) ਅਸਾਡਾ ਜੀਵਾਂ ਦਾ ਹਾਲ ਹੋ ਰਿਹਾ ਹੈ ।੨।
ਜਿਵੇਂ ਰੱਸੀ ਤੇ ਸੱਪ ਦਾ ਦ੍ਰਿਸ਼ਟਾਂਤ ਹੈ, ਜਿਵੇਂ ਸੋਨੇ ਤੋਂ (ਬਣੇ ਹੋਏ) ਅਨੇਕਾਂ ਕੜੇ ਵੇਖ ਕੇ ਭੁਲੇਖਾ ਪੈ ਜਾਏ (ਕਿ ਸੋਨਾ ਹੀ ਕਈ ਕਿਸਮ ਦਾ ਹੁੰਦਾ ਹੈ, ਤਿਵੇਂ ਅਸਾਨੂੰ ਭੁਲੇਖਾ ਬਣਿਆ ਪਿਆ ਹੈ ਕਿ ਇਹ ਜਗਤ ਤੈਥੋਂ ਵੱਖਰਾ ਹੈ), ਪਰ ਤੂੰ ਮੈਨੂੰ ਹੁਣ ਕੁਝ ਕੁਝ ਭੇਤ ਜਣਾ ਦਿੱਤਾ ਹੈ । ਹੁਣ ਉਹ ਪੁਰਾਣੀ ਵਿਤਕਰੇ ਵਾਲੀ ਗੱਲ ਮੈਥੋਂ ਆਖੀ ਨਹੀਂ ਜਾਂਦੀ (ਭਾਵ, ਹੁਣ ਮੈਂ ਇਹ ਨਹੀਂ ਆਖਦਾ ਕਿ ਜਗਤ ਤੈਥੋਂ ਵੱਖਰੀ ਹਸਤੀ ਹੈ) ।੩।
(ਹੁਣ ਤਾਂ) ਰਵਿਦਾਸ ਆਖਦਾ ਹੈ ਕਿ ਉਹ ਪ੍ਰਭੂ-ਖਸਮ ਅਨੇਕਾਂ ਰੂਪ ਬਣਾ ਕੇ ਸਾਰਿਆਂ ਵਿਚ ਇਕ ਆਪ ਹੀ ਹੈ, ਸਭ ਘਟਾਂ ਵਿਚ ਆਪ ਹੀ ਬੈਠਾ ਜਗਤ ਦੇ ਰੰਗ ਮਾਣ ਰਿਹਾ ਹੈ। (ਦੂਰ ਨਹੀਂ) ਮੇਰੇ ਹੱਥ ਤੋਂ ਭੀ ਨੇੜੇ ਹੈ, ਜੋ ਕੁਝ (ਜਗਤ ਵਿਚ) ਵਰਤ ਰਿਹਾ ਹੈ, ਉਸ ਦੀ ਰਜ਼ਾ ਵਿਚ ਹੋ ਰਿਹਾ ਹੈ 1੪॥੧।
ਸ਼ਬਦ ਦਾ ਭਾਵ : ਪਰਮਾਤਮਾ ਸਰਬ-ਵਿਆਪਕ ਹੈ । ਪਰ ਜੀਵ ਆਪਣੀ 'ਹਉ' ਦੇ ਘੇਰ ਵਿਚ ਰਹਿ ਕੇ ਜਗਤ ਵਿਚ ਉਸ ਤੋਂ ਵੱਖਰੀ ਹਸਤੀ ਸਮਝਦਾ ਹੈ । ਜਿਤਨਾ ਚਿਰ 'ਹਉ' ਹੈ, ਉਤਨਾ ਚਿਰ ਵਿਤਕਰੇ ਹਨ।
ਜਉ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬਧਨਿ ਤੁਮ
ਬਾਧੇ ॥ ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ
ਆਰਾਧੇ ॥੧॥ ਮਾਧਵੇ ਜਾਨਤ ਹਹੁ ਜੈਸੀ ਤੈਸੀ॥ ਅਬ
ਕਹਾ ਕਰਹੁਗੇ ਐਸੀ ॥੧॥ ਰਹਾਉ ॥ ਮੀਨੁ ਪਕਰਿ
ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ ॥
ਖੰਡ ਖੰਡ ਕਰਿ ਭੋਜਨੁ ਕੀਨੋ ਤਉ ਨ ਬਿਸਰਿਓ
ਪਾਨੀ ॥੨॥ ਆਪਨ ਬਾਪੈ ਨਾਹੀ ਕਿਸੀ ਕੋ ਭਾਵਨ
ਕੋ ਹਰਿ ਰਾਜਾ ॥ ਮੋਹ ਪਟਲ ਸਭੁ ਜਗਤੁ ਬਿਆਪਿਓ,
ਭਗਤ ਨਹੀ ਸੰਤਾਪਾ ॥੩॥ ਕਹਿ ਰਵਿਦਾਸ ਭਗਤਿ
ਇਕ ਬਾਢੀ, ਅਬ ਇਹ ਕਾ ਸਿਉ ਕਹੀਐ ॥ ਜਾ
ਕਾਰਨਿ ਹਮ ਤੁਮ ਆਰਾਧੇ, ਸੋ ਦੁਖੁ ਅਜਹੂ
ਸਹੀਐ ॥੪ ॥੨॥
ਪਦ ਅਰਥ : ਬਾਂਧੇ-ਬੱਝੇ ਹੋਏ ਹਾਂ । ਫਾਸ-ਫਾਹੀ । ਬਧਨਿ-ਰੱਸੀ ਨਾਲ । ਤੁਮ-ਤੈਨੂੰ । ਕ-ਦਾ 1੧।
ਜਾਨਤ ਹਹੁ-ਤੁਸੀਂ ਜਾਣਦੇ ਹੋ । ਜੰਸੀ-ਜਿਹੋ ਜਿਹੀ (ਭਗਤਾਂ ਦੀ ਪ੍ਰੀਤ ਹੈ ਤੇਰੇ ਨਾਲ) । ਐਸੀ-ਅਜਿਹੀ ਪ੍ਰੀਤ ਦੇ ਹੁੰਦਿਆਂ। ਕਹਾ ਕਰਹੁਗੇ-ਕੀ ਕਰੇਂਗਾ ? ਇਸ ਤੋਂ ਬਿਨਾ ਹੋਰ ਕੀ ਕਰੇਂਗਾ ? (ਭਵ, ਤੂੰ ਜ਼ਰੂਰ ਆਪਣੇ ਭਗਤਾਂ ਨੂੰ ਮੋਹ ਤੋਂ ਬਚਾਈ ਰੱਖਗਾ) ।ਰਹਾਉ।
ਮੀਨ-ਮੱਛੀ । ਪਕਰ ਫੜ ਕੇ । ਫਾਂਕਿਓ-ਫਾੜੀ ਫਾੜੀ ਕਰ ਦਿੱਤਾ । ਰਾਧਿ ਕੀਓ-ਰਿੰਨ੍ਹ ਲਈ । ਬਹੁ ਬਾਨੀ-ਕਈ ਤਰੀਕਿਆਂ ਨਾਲ । ਖੰਡ-ਟੋਟਾ। ਤਊ-ਤਾਂ ਭੀ ।੨।
ਬਾਪੇ-ਪਿਉ ਦੀ (ਮਲਕੀਅਤ) । ਭਾਵਨ ਕੋ-ਪ੍ਰੇਮ ਦਾ (ਬੱਧਾ
ਹੋਇਆ) । ਰਾਜਾ-ਜਗਤ ਦਾ ਮਾਲਕ (ਨੋਟ: ਭਗਤ ਰਵਿਦ ਸ ਜੀ, ਆਪਣੀ ਬਾਣੀ ਵਿਚ ਪਰਮਾਤਮਾ ਦੇ ਨਾਵਾਂ ਦੇ ਨਾਲ ਲਫ਼ਜ਼ 'ਰਾਜਾ' ਭੀ ਬਹੁਤ ਵਾਰੀ ਵਰਤਦੇ ਹਨ; ਹਰੇਕ ਕਵੀ ਦਾ ਆਪੋ ਆਪਣਾ ਸੁਭਾਵ ਹੁੰਦਾ ਹੈ ਕਿ ਕਈ ਖ਼ਾਸ ਲਫਜ਼ ਮੁੜ ਮੁੜ ਵਰਤਣਾ ਉਹਨਾਂ ਨੂੰ ਪਿਆਰਾ ਲੱਗਦਾ ਹੈ) । ਪਟਲ-ਪਰਦਾ। ਬਿਆਪਿਓ—ਛਾਇਆ ਹੋਇਆ ਹੈ। ਸੰਤਾਪ- ਮੋਹ ਦਾ) ਕਲੇਸ਼ ।੩।
ਭਗਤਿ ਇਕ-ਇੱਕ ਪ੍ਰਭੂ ਦੀ ਭਗਤੀ । ਬਾਢੀ-ਵਧਾਈ ਹੈ, ਦ੍ਰਿੜ੍ਹ ਕੀਤੀ ਹੈ । ਅਬ ਕਹੀਐ-ਹੁਣ ਕਿਸੇ ਨਾਲ ਇਹ ਗੱਲ ਕਰਨ ਦੀ ਲੋੜ ਹੀ ਨਹੀਂ ਰਹੀ । ਜਾ ਕਾਰਨਿ-ਜਿਸ (ਮ) ਤੋਂ ਬਚਣ) ਦੀ ਖ਼ਾਤਰ । ਅਜਹੂ-ਹੁਣ ਤੱਕ ॥੪॥
ਅਰਥ : ਹੇ ਮਾਧੋ ! ਤੇਰੇ ਭਗਤ ਜਿਹੋ ਜਿਹਾ ਪਿਆਰ ਤੇਰੇ ਨਾਲ ਕਰਦੇ ਹਨ ਉਹ ਤੈਥੋਂ ਲੁਕਿਆ ਨਹੀਂ ਰਹਿ ਸਕਦਾ (ਤੂੰ ਉਹ ਚੰਗੀ ਤਰ੍ਹਾਂ ਜਾਣਦਾ ਹੈ); ਅਜਿਹੀ ਪ੍ਰੀਤ ਦੇ ਹੁੰਦਿਆਂ ਤੂੰ ਜ਼ਰੂਰ ਉਹਨਾਂ ਨੂੰ ਮੋਹ ਤੋਂ ਬਚਾਈ ਰੱਖਦਾ ਹੈ ।੧।ਰਹਾਉ।
(ਸੋ, ਹੇ ਮ ਧੋ !) ਜੇ ਅਸੀ ਮੋਹ ਦੀ ਫਾਹੀ ਵਿਚ ਬੱਝੇ ਹੋਏ ਸਾਂ, ਤਾਂ ਅਸਾਂ ਤੈਨੂੰ ਆਪਣੇ ਪਿਆਰ ਦੀ ਰੱਸੀ ਨਾਲ ਬੰਨ੍ਹ ਲਿਆ ਹੈ। ਅਸੀਂ ਤਾਂ (ਉਸ ਮੋਹ ਦੀ ਫਾਹੀ ਵਿਚੋਂ) ਤੈਨੂੰ ਸਿਮਰ ਕੇ ਨਿਕਲ ਆਏ ਹਾਂ, ਤੂੰ ਅਸਾਡੇ ਪਿਆਰ ਦੇ ਨਿਕਲੇਂਗਾ ? 191 ਜਕੜ ਵਿਚੋਂ ਕਿਵੇਂ
(ਅਸਾਡਾ ਤੇਰੇ ਨਾਲ ਪਿਆਰ ਭੀ ਉਹ ਹੈ ਜੋ ਮੱਛੀ ਨੂੰ ਪਾਣੀ ਨਾਲ ਹੁੰਦਾ ਹੈ, ਅਸਾਂ ਮਰ ਕੇ ਭੀ ਤੇਰੀ ਯਾਦ ਨਹੀਂ ਛੱਡਣੀ) ਮੱਛੀ (ਪਾਣੀ ਵਿਚੋਂ) ਫੜ ਕੇ ਫਾਂਕਾਂ ਕਰ ਦੇਈਏ, ਟੋਟੇ ਕਰ ਦੇਈਏ ਤੇ ਕਈ ਤਰ੍ਹਾਂ ਰਿੰਨ੍ਹ ਲਈਏ, ਫਿਰ ਉਸ ਮੱਛੀ ਨੂੰ ਪਾਣੀ ਨਹੀਂ ਜਾਂਦੀ ਹੈ ਉਸ ਨੂੰ ਭੀ ਪਾਣੀ ਰਤਾ ਰਤਾ ਕਰ ਕੇ ਖਾ ਲਈਏ, ਫਿਰ ਭੀ 51 ਭੁੱਲਦਾ (ਜਿਸ ਖਾਣ ਵਾਲੇ ਦੇ ਪੇਟ ਵਿਚ ਦੀ ਪਿਆਸ ਲਗਾ ਦੇਂਦੀ ਹੈ) ।੨।
ਜਗਤ ਦਾ ਮਾਲਕ ਹਰੀ ਕਿਸੇ ਦੇ ਪਿਉ ਦੀ (ਜੱਦੀ ਮਲਕੀਅਤ) ਨਹੀਂ ਹੈ, ਉਹ ਤਾਂ ਪ੍ਰੇਮ ਦਾ ਬੱਝਾ ਹੋਇਆ ਹੈ । (ਇਸ ਪ੍ਰੇਮ ਤੋਂ ਵਾਂਜਿਆ ਹੋਇਆ ਸਾਰਾ ਜਗਤ) ਮੋਹ ਦੇ ਪਰਦੇ ਵਿਚ ਫਸਿਆ ਪਿਆ ਹੈ, ਪਰ (ਪ੍ਰਭੂ ਨਾਲ ਪ੍ਰੇਮ ਕਰਨ ਵਾਲੇ) ਭਗਤਾਂ ਨੂੰ (ਇਸ ਮੋਹ ਦਾ) ਕੋਈ ਕਲੇਸ਼ ਨਹੀਂ ਹੁੰਦਾ ੩॥
ਰਵਿਦਾਸ ਆਖਦਾ ਹੈ—(ਹੇ ਮਾਧੋ !) ਮੈਂ ਇਕ ਤੇਰੀ ਭਗਤੀ (ਆਪਣੇ ਹਿਰਦੇ ਵਿਚ) ਇਤਨੀ ਦ੍ਰਿੜ੍ਹ ਕੀਤੀ ਹੈ ਕਿ ਮੈਨੂੰ ਹੁਣ ਕਿਸੇ ਨਾਲ ਇਹ ਗਿਲਾ ਕਰਨ ਦੀ ਲੋੜ ਹੀ ਨਹੀਂ ਰਹਿ ਗਈ ਜੁ ਜਿਸ ਮੋਹ ਤੋਂ ਬਚਣ ਲਈ ਮੈਂ ਤੇਰਾ ਸਿਮਰਨ ਕਰ ਰਿਹਾ ਸਾਂ, ਉਸ ਮੋਹ ਦਾ ਦੁੱਖ ਮੈਨੂੰ ਹੁਣ ਤਕ ਸਹਾਰਨਾ ਪੈ ਰਿਹਾ ਹੈ (ਭਾਵ, ਉਸ ਮੋਹ ਦਾ ਤਾਂ ਹੁਣ ਮੇਰੇ ਅੰਦਰ ਨਾਮ ਨਿਸ਼ਾਨ ਹੀ ਨਹੀਂ ਰਹਿ ਗਿਆ) ।੪।੨।
ਸ਼ਬਦ ਦਾ ਭਾਵ : ਮਾਇਆ ਦੇ ਮੋਹ ਦੀ ਫਾਹੀ ਨੂੰ ਤੋੜਨ ਦਾ ਇਕੋ ਇਕ ਤਰੀਕਾ ਹੈ-ਪ੍ਰਭੂ ਚਰਨਾਂ ਵਿਚ ਪਿਆਰ ।
ਦੁਲਭੁ ਜਨਮੁ ਪੁੰਨ ਫਲ ਪਾਇਓ, ਬਿਰਥਾ ਜਾਤ
ਅਬਿਬੇਕੈ ॥ ਰਾਜੇ ਇੰਦ੍ਰ ਸਮਸਰਿ ਗ੍ਰਿਹ ਆਸਨ,
ਬਿਨੁ ਹਰਿ ਭਗਤਿ ਕਹਹੁ ਕਿਹ ਲੇਖੈ ॥੧॥ ਨ
ਬੀਚਾਰਿਓ ਰਾਜਾ ਰਾਮ ਕੋ ਰਸੁ ॥ ਜਿਹ ਰਸ ਅਨ ਰਸ
ਬੀਸਰਿ ਜਾਹੀ ॥੧॥ ਰਹਾਉ ॥ ਜਾਨਿ ਅਜਾਨ ਭਏ
ਹਮ ਬਾਵਰ, ਸੋਚ ਅਸੋਚ ਦਿਵਸ ਜਾਹੀ ॥ ਇੰਦ੍ਰੀ
ਸਬਲ ਨਿਬਲ ਬਿਬੇਕ ਬੁਧਿ ਪਰਮਾਰਥ ਪਰਵੇਸ ਨਹੀ
॥੨॥ ਕਹੀਅਤ ਆਨ ਅਚਰੀ ਮਤ ਅਨ ਕਛੁ, ਸਮਝ
ਨ ਪਰੇ ਅਪਰ ਮਾਇਆ ॥ ਕਹਿ ਰਵਿਦਾਸ ਉਦਾਸ
ਦਾਸ ਮਤਿ ਪਰਹਰਿ ਕੋਪੁ ਕਰਹੁ ਜੀਅ ਦਇਆ ॥੩॥੩॥
ਪਦ ਅਰਥ : ਦੁਲਭ-ਦਰ-ਲੱਭ, ਜਿਸ ਦਾ ਮਿਲਣਾ ਬਹੁਤ ਹੀ ਔਖਾ ਹੈ । ਪੁੰਨ-ਭਲੇ ਕੰਮ । ਜਾਤ-ਜਾ ਰਿਹਾ ਹੈ। ਅਬਿਬੇਕੈ-ਵਿਚਾਰ-ਹੀਣਤਾ ਦੇ ਕਾਰਨ, ਅੰਞਾਣ-ਪੁਣੇ ਵਿਚ । ਸਮਸਰਿ-ਵਰਗੇ ਦੇ ਬਰਾਬਰ । ਕਿਹ ਲੇਖੈ-ਕਿਸ ਕੰਮ ਆਏ ? ਕਿਸੇ ਅਰਥ ਨਹੀਂ ।੧।
ਰਾਜਾ-ਜਗਤ ਦਾ ਮਾਲਕ । ਰਸੁ-(ਮਿਲਾਪ ਦਾ) ਅਨੰਦ । ਜਿਹ ਰਸ-ਜਿਸ ਰਸ ਦੀ ਬਰਕਤ ਨਾਲ । ਅਨ ਰਸ-ਹਰ ਚਸਕੇ ।੧।ਰਹਾਉ।
ਜਾਨਿ-ਜਾਣ ਬੁੱਝ ਕੇ, ਜਾਣਦੇ ਬੁੱਝਦੇ ਹੋਏ। ਅਜਾਨ-ਅੰਞਾਣ । ਬਾਵਰ-ਪਾਗ਼ਲ । ਸੋਚ ਦਿਵਸੁ-ਉਮਰ ਦੇ ਦਿਨ ਇੰਦ੍ਰੀ-ਕਾਮ ਵਾਸ਼ਨਾ । ਅਸੋਚ-ਚੰਗੀਆ ਮੰਦੀਆਂ ਸੋਚਾਂ । ਜਾਹੀ-ਗੁਜ਼ਰ ਰਹੇ ਹਨ । ਸਬਲ-ਸ+ਬਲ ਬਲਵਾਨ । ਨਿਬਲ-ਨਿਰਬਲ, ਕਮਜ਼ੋਰ । ਬਿਬੇਕ ਬੁਧਿ-ਪਰਖਣ ਦੀ ਅਕਲ । ਪਰਮਾਰਥ -ਪਰਮ ਅਰਥ, ਸਭ ਤੋਂ ਵੱਡੀ ਲੋੜ । ਪਰਵੇਸ-ਦਖ਼ਲ ।੨। ਆਨ-ਕੁੱਝ ਹੋਰ 1 ਅਚਰੀਅਤ-ਕਮਾਈਦਾ ਹੈ ।
ਆਨ ਕਛੂ-ਕੁੱਝ ਹੋਰ । ਅਪਰ-ਅਪਾਰ ਬਲੀ । ਉਦਾਸ-ਉਪਰਾਮ, ਆਸਾਂ ਤੋਂ ਬਚਿਆ ਹੋਇਆ । ਪਰਹਰਿ-ਛੱਡ ਕੇ, ਦੂਰ ਕਰ ਕੇ। ਕੋਪੁ-ਗੁੱਸਾ ( ਜੀਅ-ਜਿੰਦ ਉਤੇ ॥੩॥
ਅਰਥ : (ਅਸਾਂ ਮਾਇਆ-ਧਾਰੀ ਜੀਵਾਂ ਨੇ) ਜਗਤ-ਪ੍ਰਭੂ ਪਰਮਾਤਮਾ ਦੇ ਨਾਮ ਦੇ ਉਸ ਆਨੰਦ ਨੂੰ ਨਹੀਂ ਕਦੇ ਵਿਚਾਰਿਆ, ਜਿਸ ਆਨੰਦ ਦੀ ਬਰਕਤ ਨਾਲ (ਮਾਇਆ ਦੇ) ਹੋਰ ਰ ਸਾਰੇ ਚਸਕੇ ਦੂਰ ਜਾਂਦੇ ਹਨ ।੧।ਰਹਾਉ।
ਇਹ ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਮਿਲਦਾ ਹੈ, (ਪਿਛਲੇ ਕੀਤੇ) ਤੇ) ਭਲੇ ਕੰਮਾਂ ਦੇ ਫਲ ਵਜੋਂ ਅਸਾਨੂੰ ਮਿਲ ਗਿਆ, ਪਰ ਅਸਾਡੇ ਅੰਞਾਣਪੁਣੇ ਵਿਚ ਇਹ ਵਿਅਰਥ ਹੀ ਜਾ ਰਿਹਾ ਹੈ; (ਅਸਾਂ
ਕਦੇ ਸੋਚਿਆ ਹੀ ਨਹੀਂ ਕਿ) ਜੇ ਪ੍ਰਭੂ ਦੀ ਬੰਦਗੀ ਤੋਂ ਵਾਂਜੇ ਰਹੇ ਤਾਂ (ਦੇਵਤਿਆਂ ਦੇ) ਰਾਜੇ ਇੰਦਰ ਦੇ ਸੁਰਗ ਵਰਗੇ ਭੀ ਮਹਲ ਮਾੜੀਆਂ ਕਿਸੇ ਕੰਮ ਨਹੀਂ ਹਨ ।੧।
(ਹੇ ਪ੍ਰਭੂ !) ਜਾਣਦੇ ਬੁੱਝਦੇ ਹੋਏ ਭੀ ਅਸੀ ਕਮਲੇ ਤੇ ਮੂਰਖ ਬਣੇ ਹੋਏ ਹਾਂ, ਅਸਾਡੀ ਉਮਰ ਦੇ ਦਿਹਾੜੇ (ਮਾਇਆ ਦੀਆਂ ਹੀ) ਚੰਗੀਆਂ ਮੰਦੀਆਂ ਵਿਚਾਰਾਂ ਵਿਚ ਗੁਜ਼ਰ ਰਹੇ ਹਨ, ਅਸਾਡੀ ਕਾਮ-ਵਾਸ਼ਨਾ ਵਧ ਰਹੀ ਹੈ, ਵਿਚਾਰ-ਸ਼ਕਤੀ ਘਟ ਰਹੀ ਹੈ, ਇਸ ਗੱਲ ਦੀ ਅਸਾਨੂੰ ਕਦੇ ਸੋਚ ਹੀ ਨਹੀਂ ਫੁਰੀ ਕਿ ਅਸਾਡੀ ਸਭ ਤੋਂ ਵੱਡੀ ਲੜ ਕੀ ਹੈ ।੨।
ਅਸੀ ਆਖਦੇ ਹੋਰ ਹਾਂ ਤੇ ਕਰਦੇ ਕੁਝ ਹੋਰ ਹਾਂ, ਮਾਇਆ ਇਤਨੀ ਬਲਵਾਨ ਹੋ ਰਹੀ ਹੈ ਕਿ ਅਸਾਨੂੰ (ਆਪਣੀ ਮੂਰਖਤਾ ਦੀ) ਸਮਝ ਹੀ ਨਹੀਂ ਪੈਂਦੀ । (ਹੇ ਪ੍ਰਭੂ !) ਤੇਰਾ ਦਾਸ ਰਵਿਦਾਸ ਆਖਦਾ ਹੈ-ਮੈਂ ਹੁਣ ਇਸ (ਮੂਰਖ-ਪੁਣੇ) ਤੋਂ ਉਪਰਾਮ ਹੋ ਗਿਆ ਹਾਂ, (ਮੇਰੇ ਅੰਞਾਣਪੁਣੇ ਤੇ) ਗੁੱਸਾ ਨਾ ਕਰਨਾ ਤੇ ਮੇਰੀ ਆਤਮਾ ਉਤੇ ਮਿਹਰ ਕਰਨੀ ॥੩॥੩॥
ਭਾਵ : ਮਾਇਆ ਦਾ ਮੋਹ ਮਨੁੱਖ ਨੂੰ ਅਸਲ ਨਿਸ਼ਾਨੇ ਤੋਂ ਡੇਗ ਦੇਂਦਾ ਹੈ ।
ਸੁਖਸਾਗਰੁ ਸੁਰਤਰੁ ਚਿੰਤਾਮਨਿ ਕਾਮਧੇਨੁ ਬਸਿ
ਜਾ ਕੇ ॥ ਚਾਰਿ ਪਦਾਰਥ ਮਸਟ ਦਸਾ ਸਿਧਿ,
ਨਵ ਨਿਧਿ ਕਰਤਲ ਤਾ ਕੇ ॥੧॥ ਹਰਿ ਹਰਿ ਹਰਿ
ਨ ਜਪਹਿ ਰਸਨਾ ॥ ਅਵਰ ਸਭਿ ਤਿਆਗਿ ਬਚਨ
ਰਚਨਾ ॥੧॥ਰਹਾਉ॥ ਨਾਨਾ ਖਿਆਨ ਪੂਲਨ, ਬੇਦ
ਬਿਧਿ, ਚਉਤੀਸ ਅਖਰ ਮਾਂਗੇ ॥ ਬਿਆਸ ਬਿਚਾਰਿ
ਕਹਿਓ ਪਰਮਾਰਥੁ ਰਾਮ ਨਾਮ ਸਰਿ ਨਾਹੀ ॥੨॥
ਸਹਜ ਸਮਾਧਿ ਉਪਾਧਿ ਰਹਤ ਫੁਨਿ ਬਡੇ ਭਾਗਿ
ਲਿਵ ਲਾਗੀ ॥ ਕਹਿ ਰਵਿਦਾਸ ਪ੍ਰਗਾਸੁ ਰਿਦੈ ਧਰਿ,
ਜਨਮ ਮਰਨ ਭੇ ਭਾਗੀ ॥੩॥੪॥
ਪਦ ਅਰਥ : ਸੁਰ ਤਰ-ਸੁਰਗ ਦੇ ਰੁੱਖ ਇਹ ਗਿਣਤੀ ਵਿਚ ਪੰਜ ਹਨ-ਮੰਦਾਰ, ਪਾਰਿਜਾਤ, ਸੰਤਾਨ, ਕਲਪ ਰੁੱਖ, ਹਰਿਚੰਦਨ ।
(पंचते देवतरवो, मंदारः पारिजातकः ।
संतानः कल्पवृक्षश्च, पुसि वा हरिचंदनम् ।)
ਚਿੰਤਾਮਨਿ-ਉਹ ਮਣੀ ਜਿਸ ਪਾਸੋਂ ਮਨ ਦੀ ਹਰੇਕ ਚਿਤਵਨੀ ਪੂਰੀ ਹੋ ਜਾਂਦੀ ਮੰਨੀ ਜਾਂਦੀ ਹੈ । ਕਾਮ ਧਨੁ-[ਕਾਮ-ਕਾਮਨਾ । ਧਨੁ-ਗਾਂ] ਹਰੇਕ ਕਾਮਨਾ ਪੂਰੀ ਕਰਨ ਵਾਲੀ ਗਾਂ (ਸੁਰਗ ਵਿਚ ਰਹਿੰਦੀ ਮੰਨੀ ਜਾਂਦੀ ਹੈ) । ਬਸਿ -ਵੱਸ ਵਿਚ । ਜਾ ਕੇ-ਜਿਸ ਪਰਮਾਤਮਾ ਦੇ । ਚਾਰਿ ਪਦਾਰਥ-ਧਰਮ, ਅਰਥ, ਕਾਮ, ਮੋਖ । ਅਸਟ ਦਸਾ-[੮+੧੦] ਅਠਾਰ੍ਹਾਂ । ਨਵ ਨਿਧਿ-ਕੁਬੇਰ ਦੇਵਤੇ ਦੇ ਨੌਂ ਖ਼ਜ਼ਾਨੇ। ਕਰ ਤਲ-ਹੱਥਾਂ ਦੀਆਂ ਤਲੀਆਂ ਉੱਤੇ ।੧।
ਰਸਨਾ-ਜੀਭ ਨਾਲ । ਬਚਨ ਰਚਨਾ-ਫੋਕੀਆਂ ਗੱਲਾਂ। ਤਿਆਗਿ-ਤਿਆਗ ਕੇ ।੧।ਰਹਾਉ।
ਨਾਨਾ- ਕਈ ਕਿਸਮ ਦੇ । ਖਿਆਨ-ਪ੍ਰਸੰਗ(Skt. ग्रारब्यान]। ਬੇਦ ਬਿਧਿ-ਵੇਦਾਂ ਵਿਚ ਦੱਸੀਆਂ ਧਾਰਮਿਕ ਵਿਧੀਆਂ । ਚਉਤੀਸ ਅਖਰ-[ਧ ਝ ਤ ਬ-੪, ਪੰਜ ਵਰਗ, ਕ-ਵਰਗ ਆਦਿਕ-੨੫, य, र, ल, व, ह-५, ਕੁਲ ਜੋੜ-३४ । ਨੋਟ-ਅਸਲ 'ਸ ਸਿਰਫ਼ ੩ ਹਨ 'ੳ, ਅ, ੲ, ਬਾਕੀ ਦੇ ਇਹਨਾਂ ਤੋਂ ਹੀ ਬਣੇ ਹਨ ਲਗਾਂ ਮਾਤ੍ਰਾਂ ਲਾ ਕੇ] । ਚਉਤੀਸ ਅਖਰ ਮਾਹੀ-੩੪ ਅੱਖਰਾਂ ਵਿਚ ਹੀ ਨਿਰੀ ਵਾਕ ਰਚਨਾ, ਨਿਰੀਆਂ ਗੱਲਾਂ ਜੋ ਆਤਮਕ ਜੀਵਨ ਤੋਂ
ਹੇਠਾਂ ਹਨ । ਪਰਮਾਰਥ-ਪਰਮ+ਅਰਥ, ਸਭ ਤੋਂ ਉੱਚੀ ਗੱਲ। 60 ਸਹਜ ਸਮਾਧਿ-ਮਨ ਦਾ ਪੂਰਨ ਟਿਕਾਉ ।
ਸਹਜ-ਆਤਮਕ ਅਡੋਲਤਾ । ਉਪਾਧਿ-ਕਲੇਸ਼ । ਫੁਨਿ-ਫਿਰ ਮੁੜ ਬੜੇ ਭਾਗਿ-ਵੱਡੀ ਕਿਸਮਤ ਨਾਲ । ਕਹਿ-ਕਹੇ, ਆਖਦਾ ਹੈ । ਰਿਦੈ-ਹਿਰਦੇ ਵਿਚ । ਭਾਗੀ-ਦੂਰ ਹੋ ਜਾਂਦੇ ਹਨ ॥੩॥
ਅਰਬ : (ਹੇ ਪੰਡਿਤ !) ਜੋ ਪ੍ਰਭੂ ਸੁਖਾਂ ਦਾ ਸਮੁੰਦਰ ਹੈ, ਜਿਸ ਪ੍ਰਭੂ ਦੇ ਵੱਸ ਵਿਚ ਸੁਰਗ ਦੇ ਪੰਜੇ ਰੁਖ, ਚਿੰਤਾਮਣਿ ਤੇ ਕਾਮਧੇਨ ਹਨ, ਧਰਮ ਅਰਥ ਕਾਮ ਮੋਖ ਚਾਰੇ ਪਦਾਰਥ, ਅਠਾਰਾਂ ਸਿੱਧੀਆਂ ਤੇ ਨੌਂ ਨਿਧੀਆਂ, ਇਹ ਸਭ ਉਸੇ ਦੇ ਹੱਥਾਂ ਦੀਆਂ ਤਲੀਆਂ ਉਤੇ ਹਨ ।੧।
(ਹੇ ਪੰਡਿਤ !) ਤੂੰ ਹੋਰ ਸਾਰੀਆਂ ਫੋਕੀਆਂ ਗੱਲਾਂ ਛੱਡ ਕੇ (ਆਪਣੀ) ਜੀਭ ਨਾਲ ਸਦਾ ਇਕ ਪਰਮਾਤਮਾ ਦਾ ਨਾਮ ਕਿਉਂ ਨਹੀਂ ਸਿਮਰਦਾ ।੧।ਰਹਾਉ।
(ਹੇ ਪੰਡਿਤ !) ਪੁਰਾਣਾਂ ਦੇ ਅਨੇਕ ਕਿਸਮਾਂ ਦੇ ਪ੍ਰਸੰਗ, ਵੇਦਾਂ ਦੀਆਂ ਦੱਸੀਆਂ ਹੋਈਆਂ ਵਿਧੀਆਂ, ਇਹ ਸਭ ਵਾਕ-ਰਚਨਾ ਹੀ ਹਨ (ਅਨੁਭਵੀ ਗਿਆਨ ਨਹੀਂ, ਜੋ ਪ੍ਰਭੂ ਦੇ ਚਰਨਾਂ ਵਿਚ ਜੁੜਿਆਂ ਹਿਰਦੇ ਵਿਚ ਪੈਦਾ ਹੁੰਦਾ ਹੈ) । (ਹੇ ਪੰਡਿਤ ! ਵੇਦਾਂ ਦੇ ਖੋਜੀ) ਵਿਆਸ (ਰਿਸ਼ੀ) ਨੇ ਸੋਚ ਵਿਚਾਰ ਕੇ ਇਹੀ ਪਰਮ-ਤੱਤ ਦੱਸਿਆ ਹੈ ਕਿ (ਇਹਨਾਂ ਪੁਸਤਕਾਂ ਦੇ ਪਾਠ ਆਦਿਕ) ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦੀ ਬਰਾਬਰੀ ਨਹੀਂ ਕਰ ਸਕਦੇ। (ਫਿਰ ਤੂੰ ਕਿਉਂ ਨਾਮ ਨਹੀਂ ਸਿਮਰਦਾ ?) ॥੨॥
ਰਵਿਦਾਸ ਆਖਦਾ ਹੈ-ਵੱਡੀ ਕਿਸਮਤ ਨਾਲ ਜਿਸ ਮਨੁੱਖ ਦੀ ਸੁਰਤ ਪ੍ਰਭੂ-ਚਰਨਾਂ ਵਿਚ ਜੁੜਦੀ ਹੈ ਉਸ ਦਾ ਮਨ ਆਤਮਕ -ਅਡੋਲਤਾ ਵਿਚ ਟਿਕਿਆ ਰਹਿੰਦਾ ਹੈ । ਕੋਈ ਵਿਕਾਰ ਉਸ ਵਿਚ
ਨਹੀਂ ਉੱਠਦਾ, ਉਹ ਮਨੁੱਖ ਆਪਣੇ ਹਿਰਦੇ ਵਿਚ ਚਾਨਣ ਪ੍ਰਾਪਤ ਕਰਦਾ ਹੈ, ਤੇ, ਜਨਮ ਮਰਨ (ਭਾਵ, ਸਾਰੀ ਉਮਰ) ਦੇ ਉਸ ਦੇ ਡਰ ਨਾਸ ਹੋ ਜਾਂਦੇ ਹਨ ।੩੪।
ਭਾਵ : ਸਭ ਪਦਾਰਥਾਂ ਦਾ ਦਾਤਾ ਪ੍ਰਭੂ ਆਪ ਹੈ । ਉਸ ਦਾ ਸਿਮਰਨ ਕਰੋ, ਕੋਈ ਭੁੱਖ ਨਹੀਂ ਰਹਿ ਜਾਏਗੀ ।
ਜਉ ਤੁਮ ਗਿਰਿਵਰ ਤਉ ਹਮ ਮੋਰਾ ॥ ਜਉ ਤੁਮ ਚੰਦ
ਤਉ ਹਮ ਭਏ ਹੈ ਚਕੋਰਾ ॥੧॥ ਮਾਧਵੇ ਤੁਮ ਨ ਤੋਰਹੁ
ਤਉ ਹਮ ਨਹੀ ਤੋਰਹਿ ॥ ਤੁਮ ਸਿਉ ਤੋਰਿ ਕਵਨ
ਸਿਉ ਜੋਰਹਿ ॥੧॥ਰਹਾਉ॥ ਜਉ ਤੁਮ ਦੀਵਰਾ ਤਉ
ਹਮ ਬਾਤੀ ॥ ਜਉ ਤੁਮ ਤੀਰਥ ਤਉ ਹਮ ਜਾਤੀ ॥੨॥
ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ ॥ ਤੁਮ ਸਿਉ
ਜੋਰਿ ਅਵਰ ਸੰਗਿ ਤਰੀ ॥੩॥ ਜਹ ਜਹ ਜਾਉ ਤਹਾ
ਤੇਰੀ ਸੇਵਾ ॥ ਤੁਮ ਸੋ ਠਾਕੁਰੁ ਅਉਰੁ ਨ ਦੇਵਾ ॥੪॥
ਤੁਮਰੇ ਭਜਨ ਕਟਹਿ ਜਮ ਫਾਸਾ ॥ ਭਗਤਿ ਹੇਤ ਗਾਵੈ
ਰਵਿਦਾਸਾ ॥੫॥੫॥
ਪਦ ਅਰਥ : ਜਉ-ਜੇ. । ਗਿਰ-ਪਹਾੜ। ਗਿਰਿਵਰ-ਸੋਹਣਾ ਪਹਾੜ । ਤਉ—ਤਾਂ । ਭਏ ਹੈ-ਬਣਾਂਗਾ ।੧।
ਨਾ ਤੇਰਹੁ-ਨਾਤੜ । ਹਮ ਨਹੀ ਤੋਰਹਿ-ਅਸੀ ਨਹੀਂ ਤੜਾਗੇ, ਮੈਂ ਨਹੀਂ ਤੋੜਾਂਗਾ । ਤੋਰ-ਤੜ ਕੇ । ਸਿਉ-ਨਾਲੋਂ ।੧।ਰਹਾਉ।
ਦੀਵਰਾ-ਸੋਹਣਾ ਜਿਹਾ ਦੀਵਾ । ਬਾਤੀ-ਵੱਟੀ। ਜਾਤੀ-ਜਾਤ੍ਰੀ ।੨।
ਅਵਰ ਸੰਗਿ-ਹੋਰਨਾਂ ਨਾਲੋਂ।੩।
ਜਿਹ ਜਿਹ-ਜਿੱਥੇ ਜਿੱਥੇ ।ਤੁਮ ਸ-ਤੇਰੇ ਵਰਗਾ । ਠਾਕੁਰ-ਮਾਲਕ ।
ਦੇਵਾ-ਹੇ ਦੇਵ ! ।੪।
ਕਟਹਿ-ਕੱਟੇ ਜਾਂਦੇ ਹਨ । ਫਾਸਾ-ਫਾਹੇ । ਭਗਤਿ ਹੇਤ-ਭਗਤੀ ਹਾਸਲ ਕਰਨ ਲਈ ।੫।
ਅਰਥ : ਹੇ ਮਾਧੋ! ਜੇ ਤੂੰ (ਮੇਰੇ ਨਾਲੋਂ') ਪਿਆਰ ਨਾ ਤੋੜੀਂ, ਤਾਂ ਮੈਂ ਭੀ ਨਹੀਂ ਤੋੜਾਂਗਾ; ਕਿਉਂਕਿ ਤੇਰੇ ਨਾਲੋਂ ਤੋੜ ਕੇ ਮੈਂ ਹੋਰ ਕਿਸ ਨਾਲ ਜੋੜ ਸਕਦਾ ਹਾਂ ? (ਹੋਰ ਕੋਈ, ਹੇ ਮਾਧੋ! ਤੇਰੇ ਵਰਗਾ ਹੈ ਹੀ ਨਹੀਂ) ।੧।ਰਹਾਉ।
ਹੇ ਮੇਰੇ ਮਾਧੋ ! ਜੇ ਤੂੰ ਸੋਹਣਾ ਜਿਹਾ ਪਹਾੜ ਬਣੇਂ, ਤਾਂ ਮੈਂ (ਤੇਰਾ) ਮੋਰ ਬਣਾਂਗਾ (ਤੈਨੂੰ ਵੇਖ ਵੇਖ ਕੇ ਪੈਲਾਂ ਪਾਵਾਂਗਾ)। ਜੇ ਤੂੰ ਚੰਦ ਬਣੇ ਤਾਂ ਮੈਂ ਤੇਰੀ ਚਕੋਰ ਬਣਾਗੀ (ਤੇ ਤੈਨੂੰ ਵੇਖ ਕੇ ਖ਼ੁਸ਼ ਹੋ ਹੋ ਕੇ ਬੋਲਾਂਗੀ) ।੧।
ਹੇ ਮਾਧੋ ! ਜੇ ਤੂੰ ਸੋਹਣਾ ਦੀਵਾ ਬਣੇਂ, ਮੈਂ (ਤੋਰੀ) ਵੱਟੀ ਬਣ ਜਾਵਾਂ । ਜੇ ਤੂੰ ਤੀਰਥ ਬਣ ਜਾਏਂ ਤਾਂ ਮੈਂ (ਤੇਰਾ ਦੀਦਾਰ ਕਰਨ ਲਈ) ਜਾਤ੍ਰ ਬਣ ਜਾਵਾਂਗਾ ।੨।
ਹੇ ਪ੍ਰਭੂ ! ਮੈਂ ਤੇਰੇ ਨਾਲ ਪੱਕਾ ਪਿਆਰ ਪਾ ਲਿਆ ਹੈ । ਤੇਰੇ ਨਾਲ ਪਿਆਰ ਗੰਢ ਕੇ ਮੈਂ ਹਰ ਸਭਨਾਂ ਨਾਲੋਂ ਤੋੜ ਲਿਆ ਹੈ ।੩।
ਹੇ ਮਾਧੋ ! ਮੈਂ ਜਿੱਥੇ ਜਿੱਥੇ ਜਾਂਦਾ ਹਾਂ (ਮੈਨੂੰ ਹਰ ਥਾਂ ਤੂੰ ਹੀ ਦਿੱਸਦਾ ਹੈ, ਮੈਂ ਹਰ ਥਾਂ) ਤੇਰੀ ਹੀ ਸੇਵਾ ਕਰਦਾ ਹਾਂ । ਹੋ ਦੇਵ ! ਤੇਰੇ ਵਰਗਾ ਕੋਈ ਹੋਰ ਮਾਲਕ ਨਹੀਂ ਦਿੱਸਿਆ ।੪।
ਤੇਰੀ ਬੰਦਗੀ ਕੀਤਿਆਂ ਜਮਾਂ ਦੇ ਬੰਧਨ ਕੱਟੇ ਜਾਂਦੇ ਹਨ, (ਤਾਹੀਏਂ) ਰਵਿਦਾਸ ਤੇਰੀ ਭਗਤੀ ਦਾ ਚਾਉ ਹਾਸਲ ਕਰਨ ਲਈ ਤੇਰੇ ਗੁਣ ਗਾਉਂਦਾ ਹੈ ।੫॥੫॥
ਸ਼ਬਦ ਦਾ ਭਾਵ : ਪ੍ਰਭੂ ਦੀ ਮਿਹਰ ਨਾਲ ਹੀ ਉਸ ਦੇ ਚਰਨ ਵਿਚ ਪ੍ਰੀਤ ਟਿਕੀ ਰਹਿ ਸਕਦੀ ਹੈ । ਉਹੀ ਪ੍ਰੀਤ ਉੱਚੇ ਦਰਜੇ ਦੀ ਹੈ।
ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੂੰਦ ਕਾ
ਗਾਰਾ ॥ ਹਾਡ ਮਾਸ ਨਾੜੀ ਕੋ ਪਿੰਜਰੁ, ਪੰਖੀ ਬਸੈ
ਬਿਚਾਰਾ ॥੧॥ ਪ੍ਰਾਨੀ, ਕਿਆ ਮੇਰਾ ਕਿਆ ਤੇਰਾ ॥
ਜੈਸੇ ਤਰਵਰ ਪੰਖਿ ਬਸੇਰਾ ॥੧॥ਰਹਾਉ॥ ਰਾਖਹੁ
ਕੰਧ ਉਸਾਰਹੁ ਨੀਵਾਂ ॥ ਸਾਢੇ ਤੀਨਿ ਹਾਥ ਤੇਰੀ
ਸੀਵਾਂ ॥੨॥ ਬੰਕੇ ਬਾਲ ਪਾਗ ਸਿਰ ਡੇਰੀ ॥ ਇਹੁ
ਤਨੁ ਹੋਇਗੋ ਭਸਮ ਕੀ ਢੇਰੀ ॥੩॥ ਊਚੇ ਮੰਦਰ
ਸੁੰਦਰ ਨਾਰੀ ॥ ਰਾਮ ਨਾਮ ਬਿਨੁ ਬਾਜੀ ਹਾਰੀ ॥੪॥
ਮੇਰੀ ਜਾਤਿ ਕਮੀਨੀ ਪਾਤਿ ਕਮੀਨੀ, ਓਛਾ ਜਨਮੁ
ਹਮਾਰਾ ॥ ਤੁਮ ਸਰਨਾਗਤਿ ਰਾਜਾ ਰਾਮ ਚੰਦ, ਕਹਿ
ਰਵਿਦਾਸ ਚਮਾਰਾ ॥੫॥੬॥
ਪਦ ਅਰਥ : ਭੀਤਿ-ਕੰਧ । ਪਵਨ-ਹਵਾ । ਥੰਭਾ-ਥੰਮ੍ਹੀ । ਰਕਤ-ਮਾਂ ਦੀ ਰੰਤ । ਬੂੰਦ-ਪਿਉ ਦੇ ਵੀਰਜ ਦੀ ਬੂੰਦ । ਪੰਖੀ-ਜੀਵ-ਪੰਛੀ ।੧।
ਪ੍ਰਾਨੀ-ਹੇ ਬੰਦੇ ! ਤਰਵਰ-ਰੁੱਖਾ(ਉੱਤੇ)। ਪੰਖ-ਪੰਛੀ।੧।ਰਹਾਉ।
ਨੀਵਾਂ-ਨੀਹਾਂ । ਸੀਵਾਂ-ਸੀਮਾ, ਹੱਦ, ਵੱਧ ਤੋਂ ਵੱਧ ਥਾਂ ।੨।
ਬੰਕੇ-ਸੋਹਣੇ ਕੇ । ਡੇਰੀ-ਵਿੰਗੀ, ਟੇਢੀ ।੩।
ਬਾਜੀ-ਜ਼ਿੰਦਗੀ ਦੀ ਖੇਡ ।੪।
ਪ੍ਰਤਿ-ਕੁਲ ਗੋਤ । ਓਛਾ-ਨੀਵਾਂ । ਸਰਨਾਗਤਿ-ਸ਼ਰਨ ਆਇਆ ਹਾਂ । ਰਾਜਾ-ਹੇ ਰਾਜਨ ! ਕਹਿ-ਕਹੋ। ਚੰਦ-ਹੇ ਚੰਦ ! ਹੇ
ਅਰਥ : ਜਿਵੇਂ ਰੁੱਖਾਂ ਉੱਤੇ ਪੰਛੀਆਂ ਦਾ (ਸਿਰਫ਼ ਰਾਤ ਲਈ) ਡੇਰਾ ਹੁੰਦਾ ਹੈ (ਤਿਵੇਂ ਜੀਵਾਂ ਦੀ ਵੱਸੋਂ ਜਗਤ ਵਿਚ ਹੈ) । ਹੇ ਭਾਈ ! ਫਿਰ, ਇਹਨਾਂ ਵਿਤਕਰਿਆਂ ਤੇ ਵੰਡਾਂ ਦਾ ਕੀ ਲਾਭ? ।੧।ਰਹਾਉ।
ਜੀਵ-ਪੰਛੀ ਵਿਚਾਰਾ ਉਸ ਸਰੀਰ ਵਿਚ ਵੱਸ ਰਿਹਾ ਹੈ ਜਿਸ ਦੀ ਕੰਧ (ਮਾਨੋ) ਪਾਣੀ ਦੀ ਹੈ, ਜਿਸ ਦੀ ਥੰਮ੍ਹੀ ਹਵਾ (ਸੁਆਸਾਂ) ਦੀ ਹੈ, ਮਾਂ ਦੀ ਰੱਤ ਤੇ ਪਿਉ ਦੇ ਵੀਰਜ ਦਾ ਜਿਸ ਨੂੰ ਗਾਰਾ ਲੱਗਾ ਹੋਇਆ ਹੈ, ਤੇ ਹੱਡ ਮਾਸ ਨਾੜੀਆਂ ਦਾ ਪਿੰਜਰ ਬਣਿਆ ਹੋਇਆ ਹੈ ।੧।
ਹੇ ਭਾਈ ! (ਡੂੰਘੀਆਂ) ਨੀਹਾਂ ਪੁਟਾ ਪੁਟਾ ਕੇ ਤੂੰ ਉਹਨਾਂ ਉੱਤੇ ਕੰਧਾਂ ਉਸਰਾਉਂਦਾ ਹੈਂ, ਪਰ ਤੈਨੂੰ ਆਪ ਨੂੰ (ਹਰ ਰੋਜ਼ ਤਾਂ ਵੱਧ ਤੋਂ ਵੱਧ) ਸਾਢੇ ਤਿੰਨ ਹੱਥ ਥਾਂ ਹੀ ਚਾਹੀਦੀ ਹੈ । (ਸੌਣ ਵੱਲ ਇਤਨੀ ਕੁ ਥਾ ਹੀ ਤੂੰ ਮੱਲਦਾ ਹੈ) ।੨।
ਤੂੰ ਸਿਰ ਉੱਤੇ ਬਲ (ਸਵਾਰ ਸਵਾਰ ਕੇ) ਵਿੰਗੀ ਪੱਗ ਬੰਨ੍ਹਦਾ ਹੈ (ਪਰ ਸ਼ਾਇਦ ਤੈਨੂੰ ਕਦੇ ਇਹ ਚੇਤਾ ਨਹੀਂ ਆਇਆ ਕਿ) ਇਹ ਸਰੀਰ (ਹੀ ਕਿਸੇ ਦਿਨ) ਸੁਆਹ ਦੀ ਢੇਰੀ ਹੋ ਜਾਏਗਾ ॥੩॥
ਹੇ ਭਾਈ ! ਤੂੰ ਉੱਚੇ ਮਹਲ ਮਾੜੀਆਂ ਤੇ ਸੁੰਦਰ ਇਸਤ੍ਰੀ (ਦਾ ਮਾਣ ਕਰਦਾ ਹੈ), ਪ੍ਰਭੂ ਦਾ ਨਾਮ ਵਿਸਾਰ ਕੇ ਤੂੰ ਮਨੁੱਖਾ ਜਨਮ ਦੀ ਖੇਡ ਹਾਰ ਰਿਹਾ ਹੈਂ ।੪।
ਰਵਿਦਾਸ ਚਮਾਰ ਆਖਦਾ ਹੈ-ਹੇ ਮੇਰੇ ਰਾਜਨ ! ਹੇ ਮੇਰੇ ਸੋਹਣੇ ਰਾਮ ! ਮੇਰੀ ਤਾਂ ਜਾਤ, ਕੁਲ ਤੇ ਜਨਮ ਸਭ ਕੁਝ ਨੀਵਾਂ ਹੀ ਨੀਵਾਂ ਸੀ, (ਇੱਥੇ ਉੱਚੀਆਂ ਕੁਲਾਂ ਵਾਲੇ ਡੁਬਦੇ ਜਾ ਰਹੇ ਹਨ, ਮੇਰਾ ਕੀ ਬਣਨਾ ਸੀ ? ਪਰ) ਮੈਂ ਤੇਰੀ ਸ਼ਰਨ ਆਇਆ ਹਾਂ ।੫੬।
ਨੋਟ-ਇਸ ਸ਼ਬਦ ਵਿਚ ਅਜਲ ਜ਼ੋਰ ਇਸ ਗੱਲ ਉੱਤੇ ਹੈ ਕਿ ਇੱਥੇ ਜਗਤ ਵਿਚ ਪੰਛੀਆਂ ਵਾਂਗ ਜੀਵਾਂ ਦਾ ਵਸੇਬਾ ਹੈ, ਪਰ ਜੀਵ ਵੱਡੇ ਵੱਡੇ ਕਿੱਲ੍ਹੇ ਗੱਡ ਕੇ ਮਾਣ ਕਰ ਰਹੇ ਹਨ ਤੇ ਰੱਬ ਨੂੰ ਭੁਲਾ ਕੇ ਜੀਵਨ ਕਮੀਨੇ ਬਣਾ ਰਹੇ ਹਨ, ਅਜਾਈਂ ਗਵਾ ਰਹੇ ਹਨ। ਅਖ਼ੀਰ ਦੀਆਂ ਤੁਕਾਂ ਦੇ ਲਫ਼ਜ਼ 'ਰਾਜਾ' ਅਤੇ 'ਚੰਦ' ਸ੍ਰੀ ਰਾਮ ਚੰਦ ਜੀ ਵਾਸਤੇ ਨਹੀਂ ਹਨ; ਆਪਣਾ ਕਮੀਨਾ-ਪਨ ਤੇ ਹੱਛਾ-ਪਨ ਵਧੀਕ ਉੱਘਾ ਕਰਨ ਲਈ ਪਰਮਾਤਮਾ ਵਾਸਤੇ ਲਫ਼ਜ਼ 'ਰਾਜਾ' ਤੇ 'ਚੰਦ
ਵਰਤੇ ਹਨ; ਭਾਵ, ਇਕ ਪਾਸੇ, ਪ੍ਰਕਾਸ਼-ਰੂਪ ਸੋਹਣਾ ਪ੍ਰਭੂ, ਦੂਜੇ ਪਾਸੇ, ਮੈਂ ਜੀਵ ਹੋਛਾ ਤੇ ਕਮੀਨਾ। ਜੇ ਰਵਿਦਾਸ ਜੀ ਸ੍ਰੀ ਰਾਮ ਚੰਦਰ ਜੀ ਦੀ ਮੂਰਤੀ ਦੇ ਉਪਾਸ਼ਕ ਹੁੰਦੇ ਤਾਂ ਆਪਣੇ ਸ਼ਬਦਾਂ ਵਿਚ ਲਫ਼ਜ਼ 'ਮਾਧ' ਨਾ ਵਰਤਦੇ, ਕਿਉਂਕਿ 'ਮਾਧੋ' ਕ੍ਰਿਸ਼ਨ ਜੀ ਦਾ ਨਾਮ ਹੈ, ਤੇ ਇਕ ਅਵਤਾਰ ਦਾ ਪੁਜਾਰੀ ਦੂਜੇ ਅਵਤਾਰ ਦਾ ਨਾਮ ਆਪਣੇ ਅਵਤਾਰ ਵਾਸਤੇ ਨਹੀਂ ਵਰਤ ਸਕਦਾ ।
ਸ਼ਬਦ ਦਾ ਭਾਵ : ਇੱਥੇ ਰੈਣਿ-ਬਸੇਰਾ ਹੈ। 'ਮੈਂ ਮੇਰੀ’ ਕਿਉਂ ?
ਚਮਰਟਾ ਗਾਂਠਿ ਨ ਜਨਈ॥ ਲੋਗੁ ਗਠਾਵੈ ਪਨਹੀ
॥੧॥ਰਹਾਉ॥ ਆਰ ਨਹੀ ਜਿਹ ਤਪਉ॥ ਨਹੀ
ਰਾਬੀ ਠਾਉ ਰੋਪਉ ॥੧॥ ਲੋਗੁ ਗੰਠਿ ਗੰਠਿ ਖਰਾ
ਬਿਗੂਚਾ ॥ ਹਉ ਬਿਨੁ ਗਾਂਠੇ ਜਾਇ ਪਹੂਚਾ ॥੨॥
ਰਵਿਦਾਸ ਜਪੈ ਰਾਮ ਨਾਮਾ ॥ ਮੋਹਿ ਜਮ ਸਿਉ
ਨਾਹੀ ਕਾਮਾ ॥੩॥੭॥
ਪਦ ਅਰਬ : ਚਮਰਟਾ-ਗ਼ਰੀਬ ਚਮਿਆਰ । ਗਾਂਠਿ ਨ ਜਨਈ-ਗੰਢਣਾ ਨਹੀਂ ਜਾਣਦਾ । ਗਠਾਵੈ-ਗੰਢਾਉਂਦਾ ਹੈ । ਪਨਹੀ-ਜੁੱਤੀ ।੧।ਰਹਾਉ।
ਜਿਹ-ਜਿਸ ਨਾਲ । ਤੋਪਉ-ਤੋਪਉਂ, ਤ੍ਰੈਪਾ ਲਾਵਾਂ । ਠਾਉ—ਥਾਂ, ਜੁੱਤੀ ਦੀ ਟੁੱਟੀ ਹੋਈ ਥਾਂ । ਰੋਪਉ-ਰੋਪਉਂ, ਟਾਕੀ ਲਾਵਾ ।੧।
ਗੰਠਿ ਗੰਠਿ-ਗੰਢ ਗੰਢ ਕੇ । ਖਰਾ-ਬਹੁਤ । ਬਿਗੂਚਾ-ਖ਼ੁਆਰ ਹੋ ਰਿਹਾ ਹੈ । ਹਉ-ਮੈਂ । ਬਿਨੁ ਗਾਠੇ-ਗੰਢਣ ਦਾ ਕੰਮ ਛੱਡ ਕੇ ।੨।
ਮੋਹਿ-ਮੈਨੂੰ । ਸਿਉ-ਨਾਲ । ਕਾਮਾ-ਵਾਸਤਾ ।੩।
ਨੋਟ : ਰਵਿਦਾਸ ਜੀ ਬਨਾਰਸ ਦੇ ਵਸਨੀਕ ਸਨ, ਤੇ ਇਹ ਸ਼ਹਿਰ ਵਿਦਵਾਨ ਬ੍ਰਾਹਮਣਾਂ ਦਾ ਭਾਰਾ ਕੇਂਦਰ ਚਲਿਆ ਆ ਰਿਹਾ
ਹੈ । ਬ੍ਰਾਹਮਣਾਂ ਦੀ ਅਗਵਾਈ ਵਿਚ ਇੱਥੇ ਮੂਰਤੀ-ਪੂਜਾ ਦਾ ਜ਼ੋਰ ਹੋਣਾ ਭੀ ਕੁਦਰਤੀ ਗੱਲ ਸੀ । ਇਕ ਪਾਸੇ ਉੱਚੀ ਕੁਲ ਦੇ ਵਿਦਵਾਨ ਲੋਕ ਮੰਦਰਾਂ ਵਿਚ ਜਾ ਜਾ ਕੇ ਮੂਰਤੀਆਂ ਪੂਜਣ, ਦੂਜੇ ਪਾਸੇ ਇਕ ਬੜੀ ਨੀਵੀਂ ਜਾਤ ਦਾ ਕੰਗਾਲ ਤੇ ਗਰੀਬ ਰਵਿਦਾਸ ਇਕ ਪਰਮਾਤਮਾ ਦੇ ਸਿਮਰਨ ਦਾ ਹੱਕਾ ਦੇਵ-ਇਹ ਇਕ ਅਜੀਬ ਜਿਹੀ ਖੇਡ ਬਨਾਰਸ ਵਿਚ ਹੋ ਰਹੀ ਸੀ । ਬ੍ਰਾਹਮਣਾਂ ਦਾ ਚਮਾਰ ਰਵਿਦਾਸ ਨੂੰ ਉਸ ਦੀ ਨੰ ਵੀਂ ਜਾਤ ਦਾ ਚੇਤਾ ਕਰਾ ਕਰਾ ਕੇ ਉਸ ਨੂੰ ਮਖ਼ੌਲ ਕਰਨਾ ਭੀ ਇਕ ਸੁਕਾਵਿਕ ਜਿਹੀ ਗੱਲ ਸੀ । ਅਜਿਹੀ ਦਸ਼ਾ ਹਰ ਥਾਂ ਰੋਜ਼ਾਨਾ ਜੀਵਨ ਵਿਚ ਵੇਖੀ ਜਾ ਰਹੀ ਹੈ।
ਇਸ ਸ਼ਬਦ ਵਿਚ ਰਵਿਦਾਸ ਜੀ ਲੋਕਾਂ ਦੇ ਇਸ ਮਖ਼ੌਲ ਦਾ ਉੱਤਰ ਦੇਂਦੇ ਹਨ, ਤੇ ਕਹਿੰਦੇ ਹਨ ਕਿ ਮੈਂ ਤਾਂ ਭਲਾ ਜਾਤ ਦਾ ਹੀ ਚਮਾਰ ਹਾਂ, ਲੋਕ ਉੱਚੀਆਂ ਕੁਲਾਂ ਦੇ ਹੋ ਕੇ ਭੀ ਚਮਾਰ ਬਣੇ ਪਏ ਹਨ । ਇਹ ਜਿਸਮ, ਮਾਨੋ, ਇਕ ਜੁੱਤੀ ਹੈ । ਗ਼ਰੀਬ ਮਨੁੱਖ ਮੁੜ ਮੁੜ ਆਪਣੀ ਜੁੱਤੀ ਗੰਢਾਉਂਦਾ ਹੈ ਕਿ ਬਹੁਤਾ ਚਿਰ ਕੰਮ ਦੇ ਜਾਏ । ਇਸੇ ਤਰ੍ਹਾਂ ਮਾਇਆ ਦੇ ਮੋਹ ਵਿਚ ਫਸੇ ਹੋਏ ਬੰਦੇ (ਚਾਹੇ ਉਹ ਉੱਚੀ ਕੁਲ ਦੇ ਭੀ ਹਨ) ਇਸ ਸਰੀਰ ਨੂੰ ਗਾਢੇ ਲਾਣ ਲਈ ਦਿਨ ਰਾਤ ਇਸੇ ਦੀ ਪਾਲਣਾ ਵਿਚ ਜੁੱਟੇ ਰਹਿੰਦੇ ਹਨ, ਤੋ, ਪ੍ਰਭੂ ਨੂੰ ਵਿਸਾਰ ਕੇ ਖ਼ੁਆਰ ਹੁੰਦੇ ਹਨ । ਜਿਵੇਂ ਚਮਿਆਰ ਜੁੱਤੀ ਗੰਢਦਾ ਹੈ, ਤਿਵੇਂ ਮਾਇਆ- ਗ੍ਰਸਿਆ ਜੀਵ ਸਰੀਰ ਨੂੰ ਸਦਾ ਚੰਗੀਆਂ ਖੁਰਾਕਾਂ, ਪੁਸ਼ਾਕਾਂ ਤੇ ਦਵਾਈਆਂ ਆਦਿਕ ਦੇ ਗਾਂਢੇ-ਤਪੇ ਲਾਉਂਦਾ ਰਹਿੰਦਾ ਹੈ । ਸੋ ਸਾਰਾ ਜਗਤ ਹੀ ਚਮਾਰ ਬਣਿਆ ਪਿਆ ਹੈ । ਪਰ ਰਵਿਦਾਸ ਜੀ ਆਖਦੇ ਹਨ, ਮੈਂ ਮਹ ਮੁਕਾ ਕੇ ਸਰੀਰ ਨੂੰ ਗਾਂਢ-ਤੁੱਪੇ ਲਾਉਣ ਛੱਡ ਬੈਠਾ ਹਾਂ, ਮੈਂ ਲੋਕਾਂ ਵਾਗ ਦਿਨ ਰਾਤ ਸਰੀਰ ਦੇ ਆਹਰ ਵਿਚ ਨਹੀਂ ਰਹਿੰਦਾ, ਮੈਂ ਪ੍ਰਭੂ ਦਾ ਨਾਮ ਸਿਮਰਨਾ ਆਪਣਾ ਮੁੱਖ-ਕਰਮ ਬਣਾਇਆ ਹੈ, ਤਾਹੀਏਂ ਮੈਨੂੰ ਕਿਸੇ ਜਮ ਆਦਿਕ ਦਾ ਡਰ ਨਹੀਂ ਰਿਹਾ I
ਅਰਥ : ਮੈਂ ਗਰੀਬ ਚਮਿਆਰ (ਸਰੀਰ-ਜੁੱਤੀ ਨੂੰ) ਗੰਢਣਾ ਨਹੀਂ ਜਾਣਦਾ, ਪਰ ਜਗਤ ਦੇ ਜੀਵ ਆਪ ਆਪਣੀ (ਸਰੀਰ-ਰੂਪ) ਜੁੱਤੀ ਗੰਢਾ ਰਹੇ ਹਨ (ਭਾਵ, ਲੋਕ ਦਿਨ ਰਾਤ ਨਿਰੇ ਸਰੀਰ ਦੀ ਪਾਲਣਾ ਦੇ ਆਹਰ ਵਿਚ ਲੱਗ ਰਹੇ ਹਨ) ।੧।ਰਹਾਉ।
ਮੇਰੇ ਪਾਸ ਆਰ ਨਹੀਂ ਕਿ ਮੈਂ (ਜੁੱਤੀ ਨੂੰ) ਤੋਪੇ ਲਾਵਾ ਲਾਵਾਂ (ਭਾਵ, ਮਰੇ ਅੰਦਰ ਮਹ ਦੀ ਖਿੱਚ ਨਹੀਂ ਕਿ ਮੇਰੀ ਸੁਰਤ ਸਦਾ ਸਰੀਰ ਵਿਚ ਹੀ ਟਿਕੀ ਰਹੇ) । ਮੇਰੇ ਪਾਸ ਰੱਬੀ ਨਹੀਂ ਕਿ (ਜੁੱਤੀ ਨੂੰ) ਟਾਕੀਆਂ ਕਿ ਚੰਗੇ ਖਾਣੇ ਲਿਆ
ਲਾਵਾਂ (ਭਾਵ, ਮੇਰੇ ਅੰਦਰ ਲੋਭ ਨਹੀਂ ਲਿਆ ਕੇ ਨਿੱਤ ਸਰੀਰ ਨੂੰ ਪਾਲਦਾ ਰਹਾ) ।੧।
ਜਗਤ ਗੰਢ ਗੰਢ ਕੇ ਬਹੁਤ ਖ਼ੁਆਰ ਹੋ ਰਿਹਾ ਹੈ (ਭਾਵ, ਜਗਤ ਦੇ ਜੀਵ ਆਪੋ ਆਪਣੇ ਸਰੀਰ ਨੂੰ ਦਿਨ ਰਾਤ ਪਾਲਣ ਪੋਸਣ ਦੇ ਆਹਰੇ ਲੱਗ ਕੇ ਦੁਖੀ ਹੋ ਰਹੇ ਹਨ); ਮੈਂ ਗੰਢਣ ਦਾ ਕੰਮ ਛੱਡ ਕੇ (ਭਾਵ, ਆਪਣੇ ਸਰੀਰ ਦੇ ਹੀ ਨਿੱਤ ਆਹਰੇ ਲੱਗੇ ਰਹਿਣ ਨੂੰ ਛੱਡ ਕੇ) ਪ੍ਰਭੂ-ਚਰਨਾਂ ਵਿਚ ਜਾ ਅਪੜਿਆ ਹਾਂ ।੨।
ਰਵਿਦਾਸ ਹੁਣ ਪਰਮਾਤਮਾ ਦਾ ਨਾਮ ਸਿਮਰਦਾ ਹੈ, (ਤੇ, ਸਰੀਰ ਦਾ ਮੋਹ ਛੱਡ ਬੈਠਾ ਹੈ; ਇਸੇ ਵਾਸਤੇ) ਮੈਨੂੰ ਰਵਿਦਾਸ ਨੂੰ ਜਮਾਂ ਨਾਲ ਕੋਈ ਵਾਸਤਾ ਨਹੀਂ ਰਹਿ ਗਿਆ ।੩੭।
ਸ਼ਬਦ ਦਾ ਭਾਵ : ਸਰੀਰਕ ਮੋਹ ਖ਼ੁਆਰ ਕਰਦਾ ਹੈ ।ਉਕਾਮ
ੴ ਸਤਿਗੁਰਪ੍ਰਸਾਦਿ ॥
ਧਨਾਸਰੀ ਭਗਤ ਰਵਿਦਾਸ ਜੀ ਕੀ
ਹਮ ਸਰਿ ਦੀਨ, ਦਇਆਲੁ ਨ ਤੁਮ ਸਰਿ ਅਬ
ਪਤੀਆਰੁ ਕਿਆ ਕੀਜੈ ॥ ਬਚਨੀ ਤੋਰ ਮੋਰ ਮਨੁ
ਮਾਨੈ ਜਨ ਕਉ ਪੂਰਨੁ ਦੀਜੈ ॥੧॥ ਹਉ ਬਲਿ ਬਲਿ
ਜਾਉ ਰਮਈਆ ਕਾਰਨੇ ॥ ਕਾਰਨ ਕਵਨ ਅਬੋਲ ॥
ਰਹਾਉ ॥ ਬਹੁਤ ਜਨਮ ਬਿਛੁਰੇ ਥੇ ਮਾਧਉ, ਇਹੁ
ਜਨਮੁ ਤੁਮਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ
ਜੀਵਉ ਚਿਰ ਭਇਓ ਦਰਸਨੁ ਦੇਖੇ ॥੨॥੧॥
ਪਦ ਅਰਥ : ਹਮ ਸਰ-ਮੇਰੇ ਵਰਗਾ। ਸਰ-ਵਰਗਾ, । ਦੀਨੁ-ਨਿਮਾਣਾ, ਕੰਗਾਲ । ਅਬ-ਹੁਣ । ਬਰਾਬ ਪਤੀਆਰੁ-(ਹੋਰ) ਪਰਤਾਵਾ । ਕਿਆ ਕੀਜੈ-ਕੀ ਕਰਨਾ ਹੋਇਆ? ਕਰਨ ਦੀ ਲੋੜ ਨਹੀਂ । ਬਚਨੀ ਤੋਰ-ਤੇਰੀਆਂ ਗੱਲਾਂ ਕਰਕੇ ! ਮੋਰ-ਮੇਰਾ । ਮਾਨੈ-ਮੰਨ ਜਾਏ, ਪਤੀਜ ਜਾਏ। ਪੂਰਨ-ਪੂਰਨ ਭਰੋਸਾ ।੧।
ਰਮਈਆ ਕਾਰਨੇ-ਸੋਹਣੇ ਰਾਮ ਤੋਂ । ਕਾਰਨ ਕਵਨ-ਕਿਸ ਕਾਰਨ ? ਕਿਉਂ ? ਅਬੋਲ-ਨਹੀਂ ਬੋਲਦਾ ।ਰਹਾਉ।
ਮਾਧਉ-ਹੋ ਮਾਧੋ ! ਤੁਮਾਰੇ ਲੇਖੇ-(ਭਾਵ,) ਤੇਰੀ ਯਾਦ ਵਿਚ ਬੀਤੇ । ਕਹਿ-ਕਹੇ, ਆਖਦਾ ਹੈ ।੨।
ਅਰਬ : (ਹੇ ਮਾਧੋ !) ਮੇਰੇ ਵਰਗਾ ਕੋਈ ਨਿਮਾਣਾ ਨਹੀਂ, ਤੇ, ਤੇਰੇ ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ, (ਮੇਰੀ ਕੰਗਾਲਤਾ ਦਾ) ਹੁਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ। (ਹੇ ਸੋਹਣੇ ਰਾਮ !) ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖ਼ਸ਼ ਕਿ ਮੇਰਾ ਮਨ ਤੇਰੀ ਸਿਫ਼ਤ-ਸਲਾਹ ਦੀਆਂ ਗੱਲਾਂ ਵਿਚ ਪਰਚ ਜਾਇਆ ਕਰੇ ।੧।
ਹੇ ਸੋਹਣੇ ਰਾਮ ! ਮੈਂ ਤੈਥੋਂ ਸਦਾ ਸਦਕੇ ਹਾਂ, ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ ? ।ਰਹਾਉ।
ਰਵਿਦਾਸ ਆਖਦਾ ਹੈ-ਹੇ ਮਾਧੋ ! ਕਈ ਜਨਮਾਂ ਤੋਂ ਮੈਂ ਤੈਥੋਂ ਵਿਛੜਿਆ ਆ ਰਿਹਾ ਹਾਂ । (ਮਿਹਰ ਕਰ, ਮੇਰਾ) ਇਹ ਜਨਮ ਤੇਰੀ ਯਾਦ ਵਿਚ ਬੀਤੇ; ਤੇਰਾ ਦੀਦਾਰ ਕੀਤਿਆਂ ਬੜਾ ਚਿਰ ਹੋ ਗਿਆ ਹੈ, (ਦਰਸ਼ਨ ਦੀ) ਆਸ ਵਿਚ ਹੀ ਮੈਂ ਜੀਉਂਦਾ ਹਾਂ ।੨।੧।
ਭਾਵ . ਪ੍ਰਭੂ-ਦਰ ਤੇ ਉਸ ਦੇ ਦਰਸ਼ਨ ਲਈ ਅਰਦਾਸ ।
ਚਿਤ ਸਿਮਰਨੁ ਕਰਉ ਨੈਨ ਅਵਿਲੋਕਨੋ ਸ੍ਵਨ
ਬਾਨੀ ਸੁਜਸੁ ਪੂਰਿ ਰਾਖਉ ॥ ਮਨੁ ਸੁ ਮਧੁਕਰੁ ਕਰਉ
ਚਰਨ ਹਿਰਦੇ ਧਰਉ ਰਸਨ ਅੰਮ੍ਰਿਤ ਰਾਮ ਨਾਮ
ਭਾਖਉ ॥੧॥ ਮੇਰੀ ਪ੍ਰੀਤਿ ਗੋਬਿੰਦ ਸਿਉ ਜਿਨਿ ਘਟੈ॥
ਮੈ ਤਉ ਮੋਲਿ ਮਹਗੀ ਲਈ ਜੀਅ ਸਟੈ ॥੧॥ਰਹਾਉ ॥
ਸਾਧ ਸੰਗਤਿ ਬਿਨਾ ਭਾਉ ਨਹੀ ਊਪਜੈ ਭਾਵ ਬਿਨੁ
ਭਗਤਿ ਨਹੀ ਹੋਇ ਤੇਰੀ॥ ਕਹੈ ਰਵਿਦਾਸੁ ਇਕ ਬੇਨਤੀ
ਹਰਿ ਸਿਉ ਪੈਜ ਰਾਖਹੁ ਰਾਜਾ ਰਾਮ ਮੇਰੀ ॥੨॥੨॥
ਪਦ ਅਰਥ : ਕਰਉਕਰਉਂ, ਮੈਂ ਕਰਾਂ । ਨੈਨ-ਅੱਖਾਂ ਨਾਲ । ਅਵਿਲੋਕਨੋ-ਮੈਂ ਵੇਖਾਂ । ਸ੍ਰਵਨ-ਕੰਨਾਂ ਵਿਚ । ਸੁਜਸੁ-ਸੋਹਣਾ ਜਸ । ਪੂਰਿ ਰਾਖਉ-ਮੈਂ ਭਰ ਰੱਖਾਂ । ਮਧੁਕਰ-ਭੌਰਾ । ਕਰਉ-ਮੈਂ ਬਣਾਵਾਂ । ਰਸਨੁ -ਜੀਭ ਨਾਲ । ਭਾਖਉ-ਮੈਂ ਉਚਾਰਨ ਕਰਾਂ ।੧।
ਜਿਨਿ-ਮਤਾਂ । ਜਿਨਿ ਘਟੈ-ਮਤਾਂ ਘਟ ਜਾਏ, ਕਿਤੇ ਘਟ ਨਾ ਜਾਏ । ਜੀਅ ਸਟੈ-ਜਿੰਦ ਦੇ ਵੱਟੇ ।੧।ਰਹਾਉ। ਭਾਉ-ਪ੍ਰੇਮ ਗਰਾਜਾ ਰਾਮ-ਹੇ ਰਾਜਨ ! ਹੋ ਰਾਮ ! ਪੰਜ-ਇੱਜ਼ਤ ।੨।
ਅਰਥ: (ਮੈਨੂੰ ਡਰ ਰਹਿੰਦਾ ਹੈ ਕਿ) ਗੋਬਿੰਦ ਨਾਲ ਮੇਰੀ ਪ੍ਰੀਤ ਕਿਤੇ ਘਟ ਨਾ ਜਾਏ, ਮੈਂ ਤਾਂ ਬੜੇ ਮਹਿੰਗੇ ਮੁੱਲ (ਇਹ ਪ੍ਰੀਤ) ਲਈ ਹੈ, ਜਿੰਦ ਦੇ ਕੇ (ਇਹ ਪ੍ਰੀਤ) ਵਿਹਾਝੀ ਹੈ ।੧।ਰਹਾਉ।
(ਤਾਹੀਏਂ ਮੇਰੀ ਅਰਜ਼ੋਈ ਹੈ ਕਿ) ਮੈਂ ਚਿੱਤ ਨਾਲ ਪ੍ਰਭੂ ਦਾ ਸਿਮਰਨ ਕਰਦਾ ਰਹਾ, ਅੱਖਾਂ ਨਾਲ ਉਸ ਦਾ ਦੀਦਾਰ ਕਰਦਾ ਰਹਾ ਕੰਨਾ ਵਿਚ ਉਸ ਦੀ ਬਾਣੀ ਤੇ ਉਸ ਦਾ ਸੋਹਣਾ ਜਸ ਭਰੀ ਰੱਖਾਂ, ਆਪਣੇ ਮਨ ਨੂੰ ਭਰਾ ਬਣ ਈ ਰੱਖਾਂ, ਉਸ ਦੇ (ਚਰਨ-ਕਮਲ) ਹਿਰਦੇ ਵਿਚ ਟਿਕਾ ਰੱਖਾਂ, ਤੇ, ਜੀਭ ਨਾਲ ਉਸ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਉਚਾਰਦਾ ਰਹਾ ।੧।
(ਪਰ ਇਹ ਪ੍ਰੀਤ ਸਾਧ ਸੰਗਤ ਤੋਂ ਬਿਨਾ ਪੈਦਾ ਨਹੀਂ ਹੋ ਸਕਦੀ, ਤੇ,ਹੇ ਪ੍ਰਭੂ ! ਪ੍ਰੀਤ ਤੋਂ ਬਿਨਾ ਤੇਰੀ ਭਗਤੀ ਨਹੀਂ ਹੋ ਆਉਂਦੀ । ਰਵਿਦਾਸ ਪ੍ਰਭੂ ਅੱਗੇ ਇਕ ਅਰਦਾਸ ਕਰਦਾ ਹੈ-ਹ ਮੇਰੇ ਰਾਜਨ ! ਹੋ ਮੇਰੇ ਰਾਮ ! (ਮੈਂ ਤੇਰੀ ਸ਼ਰਨ ਆਇਆ ਹਾਂ) ਮੇਰੀ ਲਾਜ ਰੱਖੀ ॥੨॥੨।
ਨੋਟ : ਪਿਛਲੇ ਸ਼ਬਦ ਅਤੇ ਇਸ ਸ਼ਬਦ ਵਿਚ ਰਵਿਦਾਸ ਜੀ ਪਰਮਾਤਮਾ ਵਾਸਤੇ ਲਫ਼ਜ਼ 'ਰਮਈਆ', 'ਮਾਧਉ', 'ਰਾਮ', 'ਗੋਬਿੰਦ', ਰਾਜਾ ਰਾਮ ਵਰਤਦੇ ਹਨ । ਲਫ਼ਜ਼ 'ਮਾਧਉ', ਤੇ 'ਗੋਬਿੰਦ', ਸ੍ਰੀ ਕ੍ਰਿਸ਼ਨ ਜੀ ਦੇ ਨਾਮ ਹਨ। ਜੇ ਰਵਿਦਾਸ ਜੀ ਸ੍ਰੀ ਰਾਮ-ਅਵਤਾਰ ਦੇ ਪੁਜਾਰੀ ਹੁੰਦੇ ਤਾਂ ਕ੍ਰਿਸ਼ਨ ਜੀ ਦੇ ਨਾਮ ਨਾ ਵਰਤਦੇ । ਇਹ ਸਾਂਝੇ ਲਫਜ਼ ਪਰਮਾਤਮਾ ਵਾਸਤੇ ਹੀ ਹੋ ਸਕਦੇ ਹਨ ।
ਸ਼ਬਦ ਦਾ ਭਾਵ : ਪ੍ਰਭੂ ਨਾਲ ਪ੍ਰੀਤ ਕਿਵੇਂ ਕਾਇਮ ਰਹਿ ਸਕਦੀ ਹੈ ?-ਸਿਮਰਨ ਅਤੇ ਸੰਗਤ ਦਾ ਸਦਕਾ ।
ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ॥ ਹਰਿ ਕੇ ਨਾਮ
ਬਿਨੁ ਝੂਠੇ ਸਗਲ ਪਾਸਾਰੇ ॥੧॥ਰਹਾਉ॥ ਨਾਮੁ ਤੇਰੋ
ਆਸਨੋ ਨਾਮੁ ਤੇਰੋ ਉਰਸਾ ਨਾਮੁ ਤੇਰਾ ਕੇਸਰੋ ਲੇ
ਛਿਟਕਾਰੇ ॥ ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ,
ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ ॥੧॥ ਨਾਮੁ
ਤੇਰਾ ਦੀਵਾ ਨਾਮੁ ਤੇਰੋ ਬਾਤੀ ਨਾਮੁ ਤੇਰੋ ਤੇਲੁ ਲੇ
ਤਾਗਾ ਨਾਮੁ ਫੂਲ ਮਾਲਾ, ਭਾਰ ਅਠਾਰਹ ਸਗਲ
ਮਾਹਿ ਪਸਾਰੇ ॥ ਨਾਮ ਤੇਰੇ ਕੀ ਜੋਤਿ ਲਗਾਈ
ਭਇਓ ਉਜਿਆਰੋ ਭਵਨ ਸਗਲਾਰੇ ॥੨॥ ਨਾਮੁ ਤੇਰੇ
ਜੂਠਾਰੇ ॥ ਤੇਰੋ ਕੀਆ ਤੁਝਹਿ ਕਿਆ ਅਰਪਉ ਨਾਮੁ
ਤੇਰਾ ਤੁਹੀ ਚਵਰ ਢੋਲਾਰੇ ॥੩॥ ਦਸ ਅਠਾ ਅਠ
ਸਠੇ ਚਾਰੇ ਖਾਣੀ, ਇਹੈ ਵਰਤਣਿ ਹੈ ਸਗਲ ਸੰਸਾਰੇ ॥
ਕਹੈ ਰਵਿਦਾਸੁ ਨਾਮੁ ਤੇਰੋ ਆਰਤੀ ਸਤਿ ਨਾਮੁ ਹੈ
ਹਰਿ ਭੋਗ ਤੁਹਾਰੇ ॥੪॥੩॥
ਪਦ ਅਰਥ : ਆਰਤੀ [Skt. ग्रारति waving lights before an image ਥਾਲ ਵਿਚ ਫੁੱਲ ਰੱਖਕੇ ਜਗਦਾ ਦੀਵਾ ਰੱਖ ਕੇ ਚੰਦਨ ਆਦਿਕ ਸੁਗੰਧੀਆਂ ਲੈ ਕੇ ਕਿਸੇ ਮੂਰਤੀ ਅੱਗੋਂ ਉਹ ਥਾਲ ਹਿਲਾਈ ਜਾਣਾ ਤੇ ਉਸ ਦੀ ਉਸਤਤ ਵਿਚ ਭਜਨ ਗਾਉਣੇ-ਇਹ ਉਸ ਮੂਰਤੀ ਦੀ ਆਰਤੀ ਕਹੀ ਜਾਂਦੀ ਹੈ । ਮੁਰ ਰੇ-ਹੇ ਮੁਰਾਰਿ ! [ਮੁਰ+ਅਰ 1 ਅਰਿ- ਵੈਰੀ, ਮੁਰ ਦੈਂਤ ਦੇ ਵੈਰੀ । ਕ੍ਰਿਸ਼ਨ ਜੀ ਦਾ ਨਾਮ ਹੈ] ਹੋ ਪਰਮਾਤਮਾ ! ਪਸਾਰੇ-ਖਲਾਰੇ, ਅਡੰਬਰ ਨੰਟ : ਉਹਨਾਂ ਅਡੰਬਰਾਂ ਦਾ ਫ਼ਿਕਰ ਬਾਕੀ ਦੇ ਸ਼ਬਦਾ ਵਿਚ ਹੈ-ਚੰਦਨ ਚੜਾਉਣਾ, ਦੀਵਾ, ਮਾਲਾ, ਨੈਵੇਦ ਦਾ ਭੋਗ] 1੧।ਰਹਾਉ।
ਆਸਨੋ-ਉੱਨ ਆਦਿਕ ਦਾ ਕਪੜਾ ਜਿਸ ਤੇ ਬੈਠ ਕੇ ਮੂਰਤੀ ਦੀ ਪੂਜਾ ਕੀਤੀ ਜਾਂਦੀ ਹੈ । ਉਰਸਾ-ਚੰਦਨ ਰਗੜਨ ਵਾਲੀ ਸਿਲ । ਲੰ-ਲੈ ਕੇ। ਛਿਟਕਾਰੇ-ਛਿੜਕਾਈਦਾ ਹੈ । ਅੰਭੁਲਾ-[Skt. ਂਸਜ਼ water ਪਾਣੀ । ਜਪੇ-ਜਪਿ, ਜਪ ਕੇ ।ਤੁਝਹਿ ਕਉ-ਤੈਨੂੰ ਹੀ। ਚਾਰੇ-ਚੜ੍ਹਾਈਦਾ ਹੈ ।੧
ਬਾਤੀ-ਵੱਟੀ (ਦੀਵੇ ਦੀ) । ਮਾਹਿ-ਦੀਵੇ ਮਾਹਿ, ਦੀਵੇ ਵਿਚ । ਪਸਾਰੇ-ਪਾਈਦਾ ਹੈ । ਉਜਿਆਰੋ-ਚਾਨਣ ਭਵਨ-ਭਵਨਾਂ ਵਿਚ, ਮੰਡਲਾਂ ਵਿਚ 1੨। । ਸਗਲਾਰੇ-ਸਾਰੇ ।
ਤਾਗਾ -(ਮਾਲਾ ਪਰੋਣ ਲਈ) ਧਾਗਾ । ਭਾਰ ਅਠਾਰਹ-ਸਾਰੀ ਬਨਾਸਪਤੀ, ਜਗਤ ਦੀ ਸਾਰੀ ਬਨਾਸਪਤੀ ਦੇ ਹਰੇਕ ਕਿਸਮ ਦੇ ਬੂਟੇ ਦਾ ਇੱਕ ਇੱਕ ਪੱਤਰ ਲੈ ਕੇ ਇਕੱਠੇ ਕੀਤਿਆਂ ੧੮ ਭਾਰ ਬਣਦੇ ਹਨ;
ਇਕ ਭਾਰ ਪੰਜ ਮਣ ਕੱਚੇ ਦਾ ਹੈ-ਇਹ ਪੁਰਾਣਾ ਖ਼ਿਆਲ ਚਲਿਆ ਆ ਰਿਹਾ ਹੈ । ਜੂਠਾਰੇ-ਜੂਠੇ, ਕਿਉਂਕਿ ਭੌਰੇ ਆਦਿਕ ਨੇ ਸੁੰਘੇ ਹੋਏ ਹਨ। ਅਰਪਉ-ਮੈਂ' ਭੇਟਾ ਕਰਾਂ । ਤੁਹੀ-ਤੈਨੂੰ ਹੀ। ਢੋਲਾਰੇ-ਝੁਲਾਈਦਾ ਹੈ ।੩।
ਦਸ ਅਠਾ-੧੮ ਪੁਰਾਣ । ਅਠਸਠੇ ੬੮ ਤੀਰਥ । ਵਰਤਣਿ- ਨਿੱਤ ਦੀ ਕਾਰ, ਪਰਚਾ । ਭੋਗ-ਨੈਵੇਦ, ਦੁੱਧ ਖੀਰ ਆਦਿਕ ਦੀ ਭੇਟਾ ।੪।
ਅਰਥ : ਹੇ ਪ੍ਰਭੂ ! (ਅੰਞਾਣ ਲੋਕ ਮੂਰਤੀਆਂ ਦੀ ਆਰਤੀ ਕਰਦੇ ਹਨ, ਪਰ ਮੇਰੇ ਲਈ) ਤੇਰਾ ਨਾਮ (ਤੇਰੀ) ਆਰਤੀ ਹੈ, ਤੇ ਤੀਰਥਾਂ ਦਾ ਇਸ਼ਨਾਨ ਹੈ । (ਹੇ ਭਾਈ!) ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਹੋਰ ਸਾਰੇ ਅਡੰਬਰ ਕੂੜੇ ਹਨ ।੧।ਰਹਾਉ।
ਤੇਰਾ ਨਾਮ (ਮੇਰੇ ਲਈ ਪੰਡਿਤ ਵਾਲਾ) ਆਸਨ ਹੈ (ਜਿਸ ਉੱਤੇ ਬੈਠ ਕੇ ਉਹ ਮੂਰਤੀ ਦੀ ਪੂਜਾ ਕਰਦਾ ਹੈ), ਤੇਰਾ ਨਾਮ ਹੀ (ਚੰਦਨ ਘਸਾਉਣ ਲਈ) ਸਿਲ ਹੈ, (ਮੂਰਤੀ ਪੂਜਣ ਵਾਲਾ ਮਨੁੱਖ ਸਿਲ ਉੱਤੇ ਕੇਸਰ ਘੋਲ ਕੇ ਮੂਰਤੀ ਉੱਤੇ) ਕੇਸਰ ਛਿੜਕਦਾ ਹੈ, ਪਰ ਮੇਰੇ ਲਈ ਤੇਰਾ ਨਾਮ ਹੀ ਕੇਸਰ ਹੈ । ਹੋ ਮੁਰਾਰਿ ! ਤੇਰਾ ਨਾਮ ਹੀ ਪਾਣੀ ਹੈ, ਨਾਮ ਹੀ ਚੰਦਨ ਹੈ (ਇਸ ਨਾਮ-ਚੰਦਨ ਨੂੰ ਨਾਮ-ਪਾਣੀ ਨਾਲ) ਘਸਾ ਕੇ, ਤੇਰੇ ਨਾਮ ਦਾ ਸਿਮਰਨ-ਰੂਪ ਚੰਦਨ ਹੀ ਮੈਂ ਤੇਰੇ ਉੱਤੇ ਲਾਉਂਦਾ ਹਾਂ ।੧।
ਹੇ ਪ੍ਰਭੂ ! ਤੇਰਾ ਨਾਮ ਦੀਵਾ ਹੈ, ਨਾਮ ਹੀ (ਦੀਵੇ ਦੀ) ਵੱਟੀ ਹੈ, ਨਾਮ ਹੀ ਤੇਲ ਹੈ, ਜੋ ਲੈ ਕੇ ਮੈਂ (ਨਾਮ-ਦੀਵੇ ਵਿਚ) ਪਾਇਆ ਹੈ; ਮੈਂ ਤੇਰੇ ਨਾਮ ਦੀ ਹੀ ਜੋਤਿ ਜਗਾਈ ਹੈ (ਜਿਸ ਦੀ ਬਰਕਤ ਨਾਲ) ਸਾਰੇ ਭਵਨਾਂ ਵਿਚ ਚਾਨਣ ਹੋ ਗਿਆ ਹੈ ।੨।
ਤੇਰਾ ਨਾਮ ਮੈਂ ਧਾਗਾ ਬਣਾਇਆ ਹੈ, ਨਾਮ ਨੂੰ ਹੀ ਮੈਂ ਫੁੱਲ ਤੇ ਫੁੱਲਾਂ ਦੀ ਮਾਲਾ ਬਣਾਇਆ ਹੈ, ਹੋਰ ਸਾਰੀ ਬਨਾਸਪਤੀ (ਜਿਸ ਤੋਂ ਲੋਕ ਫੁੱਲ ਲੈ ਕੇ ਮੂਰਤੀਆਂ ਅੱਗੇ ਭੇਟ ਧਰਦੇ ਹਨ, ਤੇਰੇ ਨਾਮ ਦੇ ਟਾਕਰੇ ਤੇ) ਜੂਠੀ ਹੈ । (ਇਹ ਸਾਰੀ ਕੁਦਰਤ ਤਾਂ ਤੇਰੀ ਬਣਾਈ ਹੋਈ ਹੈ) ਤੇਰੀ ਪੈਦਾ ਕੀਤੀ ਹੋਈ ਵਿਚੋਂ ਮੈਂ ਤੇਰੇ ਅੱਗੇ ਕੀ ਰੱਖਾਂ ? (ਸੋ,)
ਮੈਂ ਤੇਰਾ ਨਾਮ-ਰੂਪ ਚੌਰ ਹੀ ਤੇਰੇ ਉਤੇ ਝੁਲਾਉਂਦਾ ਹਾਂ ।੩
ਭਾਵ : ਆਰਤੀ ਆਦਿਕ ਦੇ ਅਡੰਬਰ ਕੂੜੇ ਹਨ । ਸਿਮਰਨ ਹੀ ਜ਼ਿੰਦਗੀ ਦਾ ਸਹੀ ਰਸਤਾ ਹੈ ।
ਸਾਰੇ ਸੰਸਾਰ ਦੀ ਨਿੱਤ ਦੀ ਕਾਰ ਤਾਂ ਇਹ ਹੈ ਕਿ (ਤੇਰਾ ਨਾਮ ਭੁਲਾ ਕੇ) ਅਠਾਰ੍ਹਾਂ ਪੁਰਾਣਾ ਦੀਆਂ ਕਹਾਣੀਆਂ ਵਿਚ ਪਰਚੇ ਹੋਏ ਹਨ, ਤੇ, ਅਠਾਹਠ ਤੀਰਥਾਂ ਦੇ ਇਸ਼ਨਾਨ ਨੂੰ ਹੀ ਪੁੰਨ-ਕਰਮ ਸਮਝ ਬੈਠੇ ਹਨ, ਤੇ, ਇਸ ਤਰ੍ਹਾਂ ਚਾਰ ਖਾਣੀਆਂ ਦੀਆਂ ਜੂਨਾਂ ਵਿਚ ਭਟਕ ਰਹੇ ਹਨ । ਰਵਿਦਾਸ ਆਖਦਾ ਹੈ-ਹੋ ਪ੍ਰਭੂ ! ਤੇਰਾ ਨਾਮ ਹੀ (ਮੇਰੇ ਲਈ) ਤੇਰੀ ਆਰਤੀ ਹੈ। ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਦਾ ਹੀ ਭੋਗ ਮੈਂ ਤੈਨੂੰ ਲਾਉਂਦਾ ਹਾਂ ।੪॥੩
ਨੋਟ : ਜਗਤ ਦੀ ਪੈਦਾਇਸ਼ ਦੇ ਚਾਰ ਵਸੀਲੇ ਮੰਨੇ ਗਏ ਹਨ, ਚਾਰ ਖਾਣਾ ਮੰਨੀਆਂ ਗਈਆਂ ਹਨ-ਅੰਡਾ, ਜਿਓਰ, ਸ੍ਰੋਤ, ਉਦਕ । ਅੰਡਜ-ਅੰਡੇ ਤੋਂ ਪੈਦਾ ਹੋਈ ਜੀਵ ਜੋਰਜ-ਜਿਓਰ ਤੋਂ ਜੰਮੇ ਜੀਵ । ਸੇਤਜ-ਮੁੜਕੇ ਤੋਂ ਪੈਦਾ ਹੋਏ ਜੀਵ । ਉਤਭੁਜ-ਪਾਣੀ ਨਾਲ ਧਰਤੀ ਵਿਚੋਂ ਜੰਮੇ ਹੋਏ ।-
ਨੋਟ : ਇਸ ਆਰਤੀ ਤੋਂ ਸਾਫ਼ ਪਰਗਟ ਹੈ ਕਿ ਰਵਿਦਾਸ ਜੀ ਇੱਕ ਪਰਮਾਤਮਾ ਦੇ ਉਪਾਸ਼ਕ ਸਨ । ਲਫ਼ਜ਼‘ਮੁਰਾਰਿ (ਜੋ ਕ੍ਰਿਸ਼ਨ ਜੀ ਦਾ ਨਾਮ ਹੈ) ਵਰਤਣ ਤੋਂ ਇਹ ਭੀ ਪਰਤੱਖ ਹੈ ਕਿ ਉਹ ਸ੍ਰੀ ਰਾਮ ਚੰਦਰ ਜੀ ਦੇ ਉਪਾਸ਼ਕ ਨਹੀਂ ਸਨ, ਜਿਹਾ ਕਿ ਕਈ ਸੱਜਣ ਉਹਨਾਂ ਦੇ ਲਫ਼ਜ਼ 'ਰਾਜਾ ਰਾਮ ਚੰਦ' ਵਰਤਣ ਤੋਂ ਸਮਝ ਬੈਠੇ ਹਨ । ਹਰਿ, ਮੁਰਾਰਿ, ਰਾਮ ਆਦਿਕ ਲਫ਼ਜ਼ ਉਹਨਾਂ ਨੇ ਉਸ ਪਰਮਾਤਮਾ ਵਾਸਤੇ ਵਰਤੇ ਹਨ ਜਿਸ ਬਾਰੇ ਉਹ ਕਹਿੰਦੇ ਹਨ "ਤੇਰੋ ਕੀਆ ਤੁਝਹਿ ਕਿਆ ਅਰਪਉਂ" ।।
ੴ ਸਤਿਗੁਰਪ੍ਰਸਾਦਿ ॥
ਜੈਤਸਰੀ ਬਾਣੀ ਭਗਤਾ ਕੀ
ਨਾਥ ਕਛੂਅ ਨ ਜਾਨਉ॥ ਮਨੁ ਮਾਇਆ ਕੈ ਹਾਥਿ ਸਾ
ਬਿਕਾਨਉ ॥੧॥ਰਹਾਉ॥ ਤੁਮ ਕਹੀਅਤ ਹੋ
ਜਗਤ ਗੁਰ ਸੁਆਮੀ ॥ ਹਮ ਕਹੀਅਤ ਕਲਿਜੁਗ
ਕੇ ਕਾਮੀ ॥੧॥ ਇਨ ਪੰਚਨ ਮੇਰੋ ਮਨੁ ਜੁ
ਬਿਗਾਰਿਓ ॥ ਪਲੁ ਪਲੁ ਹਰਿ ਜੀ ਤੇ ਅੰਤਰੁ
ਪਾਰਿਓ ॥੨॥ ਜਤ ਦੇਖਉ ਤਤ ਦੁਖ ਕੀ ਰਾਸੀ ॥
ਅਜੌਂ ਨ ਪੜ੍ਹਾਇ ਨਿਗਮ ਭਏ ਸਾਖੀ ॥੩॥ ਗੋਤਮ
ਨਾਰਿ ਉਮਾਪਤਿ ਸ੍ਵਾਮੀ॥ ਸੀਸੁ ਧਰਨਿ ਸਹਸ ਭਗ
ਗਾਮੀ ॥੪॥ ਇਨ ਦੂਤਨ ਖਲੁ ਬਧੁ ਕਰਿ
ਮਾਰਿਓ ॥ ਬਡੋ ਨਿਲਾਜੁ ਅਜਹੂ ਨਹੀ
ਹਾਰਿਓ ॥੫॥ ਕਹਿ ਰਵਿਦਾਸ ਕਹਾ ਕੈਸੇ ਕੀਜੈ ॥
ਬਿਨੁ ਰਘੁਨਾਥ ਸਰਨਿ ਕਾ ਕੀ ਲੀਜੈ ॥੬॥੧॥
ਪਦ ਅਰਥ : ਨਾਥ-ਹੇ ਨਾਥ ! ਹੇ ਪ੍ਰਭੂ ! ਕਛੂਅ-ਕੁਝ ਭੀ । ਨ ਜਾਨਉ-ਮੈਂ ਨਹੀਂ ਜਾਣਦਾ । ਕਛੂਅ ਨ ਜਾਨਉ-ਮੈਂ ਕੁਝ ਭੀ ਨਹੀਂ ਜਾਣਦਾ, ਮੈਨੂੰ ਕੁਝ ਭੀ ਨਹੀਂ ਅਹੁੜਦਾ, ਮੇਰੀ ਕੋਈ ਪੇਸ਼ ਨਹੀਂ ਜਾਂਦੀ । ਬਿਕਾਨਉ-ਮੈਂ ਵੇਚ ਦਿੱਤਾ ਹੈ।੧।ਰਹਾਉ।
ਕਹੀਅਤ ਹੋ-ਤੂੰ ਅਖਵਾਉਂਦਾ ਹੈਂ । ਕਾਮੀ-ਵਿਸ਼ਈ ।੧।
ਪੰਚਨ-ਕਾਮਾਦਿਕ ਪੰਜ ਵਿਚਾਰਾਂ ਨੇ । ਜੁ-ਇਤਨਾ ਕੁ । ਤੇ-ਤੋਂ । ਅੰਤਰੁ-ਵਿੱਥ ।੨।
ਜਤ-ਜਿੱਧਰ । ਦੇਖਉ-ਮੈਂ ਵੇਖਦਾ ਹਾਂ । ਰਾਸੀ-ਖਾਣ, ਸਾਮਾਨ । ਨ ਪਤ੍ਰਾਇ-ਪਤੀਜਦਾ ਨਹੀਂ, ਮੰਨਦਾ ਨਹੀਂ। ਨਿਗਮ-ਵੇਦ ਆਦਿਕ ਧਰਮ-ਪੁਸਤਕ । ਸਾਖੀ-ਗਵਾਹ ।੩।
ਗੋਤਮ ਨਾਰਿ-ਗੋਤਮ ਦੀ ਵਹੁਟੀ ਅਹੱਲਿਆ । ਉਮਾਪਤਿ-ਪਾਰਵਤੀ ਦਾ ਪਤੀ, ਸ਼ਿਵ । ਸੀਸੁ ਧਰਨਿ-(ਬ੍ਰਹਮਾ ਦਾ) ਸਿਰ ਧਾਰਨ ਵਾਲਾ ਸ਼ਿਵ (ਨੱਟ : ਜਦੋਂ ਬ੍ਰਹਮਾ ਆਪਣਾ ਹੀ ਧੀ ਉੱਤੇ ਮੋਹਿਤ ਹੋ ਗਿਆ, ਤੇ, ਜਿੱਧਰ ਉਹ ਜਾਏ ਉੱਧਰ ਬ੍ਰਹਮਾ ਆਪਣਾ ਨਵਾਂ ਮੂੰਹ ਬਣਾਈ ਜਾਏ, ਉਹ ਆਕਾਸ਼ ਵੱਲ ਉੱਡ ਖਲਂਤੀ, ਬ੍ਰਹਮਾ ਨੇ ਪੰਜਵਾਂ ਮੂੰਹ ਉੱਪਰ ਵਲ ਬਣਾ ਲਿਆ। ਸ਼ਿਵ ਜੀ ਨੇ ਏਹ ਅੱਤ ਵੇਖ ਕੇ ਬ੍ਰਹਮਾ ਦਾ ਇਹ ਸਿਰ ਕੱਟ ਦਿੱਤਾ, ਪਰ ਬ੍ਰਹਮ-ਹੱਤਿਆ ਦਾ ਪਾਪ ਹੋ ਜਾਣ ਕਰਕੇ ਇਹ ਸਿਰ ਸ਼ਿਵ ਜੀ ਦੇ ਹੱਥਾਂ ਨਾਲ ਹੀ ਚੰਬੜ ਗਿਆ) । ਸਹਸ-ਹਜ਼ਾਰ । ਭਗ-ਤ੍ਰੀਮਤ ਦਾ ਗੁਪਤ ਅੰਗ । ਸਹਸ ਭਗ ਗਾਮੀ-ਹਜ਼ਾਰਾਂ ਭਗਾਂ ਦੇ ਨਿਸ਼ਾਨਾਂ ਵਾਲਾ (ਨੰਟ : ਜਦੋਂ ਇੰਦਰ ਨੇ ਗੌਤਮ ਦੀ ਵਹੁਟੀ ਨਾਲ ਵਿਭਚਾਰ ਕੀਤਾ ਤਾਂ ਗਤਮ ਦੇ ਸਰਾਪ ਨਾਲ ਉਸ ਦੇ ਪਿੰਡੇ ਤੇ ਹਜ਼ਾਰ ਭਗਾਂ ਬਣ ਗਈਆਂ) ।੬।
ਦੂਤਨ-ਦੂਤਾਂ ਨੇ, ਭੈੜਿਆਂ ਨੇ । ਖਲੁ-ਮੂਰਖ । ਬਧੂ-ਮਾਰ ਕੁਟਾਈ । ਬਧੁ ਕਰਿ ਮਾਰਿਓ-ਮਾਰ ਮਾਰ ਕੇ ਮਾਰਿਆ ਹੈ, ਬੁਰੀ ਤਰ੍ਹਾਂ ਮਾਰਿਆ ਹੈ ।੫।
ਕਹਿ-ਕਹੇ, ਆਖਦਾ ਹੈ । ਕਹਾ-ਕਿੱਥੇ (ਜਾਵਾਂ) ? ਰਘੁਨਾਥ-ਪਰਮਾਤਮਾ ॥੬॥
ਅਰਥ : ਹੇ ਪ੍ਰਭੂ ! ਮੈਂ ਆਪਣਾ ਮਨ ਮਾਇਆ ਦੇ ਹੱਥ ਵੇਚ ਚੁਕਿਆ ਹਾਂ, ਮੇਰੀ ਇਸ ਅੱਗੇ (ਹੁਣ) ਕੋਈ ਪੇਸ਼ ਨਹੀਂ ਜਾਂਦੀ ।੧।ਰਹਾਉ।
ਹੇ ਨਾਥ ! ਤੂੰ ਜਗਤ ਦਾ ਖਸਮ ਅਖਵਾਉਂਦਾ ਹੈਂ, ਅਸੀ ਕਲਜੁਗੀ ਵਿਸ਼ਈ ਜੀਵ ਹਾਂ (ਮੇਰੀ ਸਹਾਇਤਾ ਕਰ) ।੧।
(ਕਾਮਾਦਿਕ) ਇਹਨਾਂ ਪੰਜਾਂ ਨੇ ਹੀ ਮੇਰਾ ਮਨ ਇਤਨਾ ਵਿਗਾੜ ਦਿੱਤਾ ਹੈ ਕਿ ਹਰ ਦਮ ਮੇਰੀ ਪਰਮਾਤਮਾ ਨਾਲੋਂ ਵਿੱਥ ਪਵਾ ਰਹੇ ਹਨ ।੨।
(ਇਹਨਾਂ ਨੇ ਜਗਤ ਨੂੰ ਬੜਾ ਖ਼ੁਆਰ ਕੀਤਾ ਹੈ) ਮੈਂ ਜਿੱਧਰ ਵੇਖਦਾ ਹਾਂ, ਉੱਧਰ ਦੁਖਾਂ ਦੀ ਹੀ ਰਾਸ-ਪੂੰਜੀ ਬਣੀ ਪਈ ਹੈ । ਇਹ ਵੇਖ ਕੇ ਭੀ (ਕਿ ਵਿਕਾਰਾਂ ਦਾ ਸਿੱਟਾ ਹੈ ਦੁੱਖ) ਮੇਰਾ ਮਨ ਮੰਨਿਆ ਨਹੀਂ, ਵੇਦਾਦਿਕ ਧਰਮ-ਪੁਸਤਕ ਭੀ (ਸਾਖੀਆਂ ਦੀ ਰਾਹੀਂ) ਇਹੀ ਗਵਾਹੀ ਦੇ ਰਹੇ ਹਨ ।੩।
ਗੌਤਮ ਦੀ ਵਹੁਟੀ ਅਹੱਲਿਆ,ਪਾਰਵਤੀ ਦਾ ਪਤੀ ਸ਼ਿਵ, ਬ੍ਰਹਮਾ, ਹਜ਼ਾਰ ਭਗਾਂ ਦੇ ਚਿੰਨ੍ਹ ਵਾਲਾ ਇੰਦਰ-(ਇਹਨਾਂ ਸਭਨਾਂ ਨੂੰ ਇਹਨਾਂ ਪੰਜਾਂ ਨੇ ਹੀ ਖੁਆਰ ਕੀਤਾ) ।੪।
ਇਹਨਾ ਚੰਦਰਿਆ ਨੇ (ਮੇਰੇ) ਮੂਰਖ (ਮਨ) ਨੂੰ ਬੁਦੀ ਤਰ੍ਹਾਂ ਮਾਰ ਕੀਤੀ ਹੈ, ਪਰ ਇਹ ਮਨ ਬੜਾ ਬੇ-ਸ਼ਰਮ ਹੈ, ਅਜੇ ਭੀ ਵਿਕਾਰਾਂ ਵਲੋਂ ਮੁੜਿਆ ਨਹੀਂ ।੫।
ਰਵਿਦਾਸ ਆਖਦਾ ਹੈ-ਹੋਰ ਕਿੱਥੇ ਜਾਵਾ ? ਹੋਰ ਕੀ ਕਰਾ ? (ਇਹਨਾਂ ਵਿਕਾਰਾਂ ਤੋਂ ਬਚਣ ਲਈ) ਪਰਮਾਤਮਾ ਤੋਂ ਬਿਨਾ ਹੋਰ ਕਿਸੇ ਦਾ ਆਸਰਾ ਲਿਆ ਨਹੀਂ ਜਾ ਸਕਦਾ ।੬।੧।
ਨੋਟ : ਇਸ ਸ਼ਬਦ ਵਿਚ ਜਿਸ ਨੂੰ ਲਫਜ਼ 'ਰਘੁਨਾਥ' ਨਾਲ ਯਾਦ ਕੀਤਾ ਹੈ, ਉਸ ਦੇ ਵਾਸਤੇ ਲਫ਼ਜ਼ 'ਜਗਤ-ਗੁਰ ਸੁਆਮੀ' ਭੀ ਵਰਤਿਆ ਹੈ । ਲਫ਼ਜ਼ 'ਰਘੁਨ ਥ' ਸਤਿਗੁਰੂ ਜੀ ਨੇ ਆਪ ਭੀ ਕਈ ਵਾਰੀ ਵਰਤਿਆ ਹੈ, ਪਰਮਾਤਮਾ ਦੇ ਅਰਥ ਵਿਚ।
ਸ਼ਬਦ ਦਾ ਭਾਵ : ਵਿਕਾਰਾ ਦੀ ਮਾਰ ਤੋਂ ਬਚਣ ਲਈ ਪਰਮਾਤਮਾ ਦਾ ਆਸਰਾ ਲੈਣਾ ਹੀ ਇਕੋ ਇਕ ਤਰੀਕਾ ਹੈ ।
ੴ ਸਤਿਗੁਰਪ੍ਰਸਾਦਿ ॥
ਰਾਗੁ ਸੂਹੀ ਬਾਣੀ ਸ੍ਰੀ ਰਵਿਦਾਸ ਜੀਉ ਕੀ ਸਹ ਕੀ
ਸਾਰ ਸੁਹਾਗਨਿ ਜਾਨੈ ॥ ਤਜਿ ਅਭਿਮਾਨੁ
ਸੁਖ ਰਲੀਆ ਮਾਨੈ ॥ ਤਨੁ ਮਨੁ ਦੇਇ ਨ ਅੰਤਰੁ
ਰਾਖੈ ॥ ਅਵਰਾ ਦੇਖਿ ਨ ਸੁਨੈ ਅਭਾਖੈ ॥੧॥ ਸੋ
ਕਤ ਜਾਨੈ ਪੀਰ ਪਰਾਈ ॥ ਜਾ ਕੇ ਅੰਤਰਿ ਦਰਦੁ
ਨ ਪਾਈ ॥੧॥ਰਹਾਉ॥ ਦੁਖੀ ਦੁਹਾਗਨਿ ਦੁਇ ਪਖ
ਹੀਨੀ ॥ ਜਿਨਿ ਨਾਹ ਨਿਰੰਤਰਿ ਭਗਤਿ ਨ ਕੀਨੀ ॥
ਪੁਰਸਲਾਤ ਕਾ ਪੰਥੁ ਦੁਹੇਲਾ ॥ ਸੰਗਿ ਨ ਸਾਥੀ
ਗਵਨੁ ਇਕੇਲਾ ॥੨॥ ਦੁਖੀਆ ਦਰਦਵੰਦੁ ਦਰਿ
ਆਇਆ ॥ ਬਹੁਤੁ ਪਿਆਸ ਜਬਾਬੁ ਨ ਪਾਇਆ ॥
ਕਹਿ ਰਵਿਦਾਸੁ ਸਰਨਿ ਪ੍ਰਭ ਤੇਰੀ ॥ ਜਿਉ ਜਾਨਹੁ
ਤਿਉ ਕਰੁ ਗਤਿ ਮੇਰੀ ॥੩॥੧॥
ਪਦ ਅਰਥ : ਸਹ-ਖਸਮ । ਸਾਰ-ਕਦਰ । ਸੁਹਾਗਨਿ-ਸੁਹਾਗ ਵਾਲੀ, ਖਸਮ ਨਾਲ ਪਿਆਰ ਕਰਨ ਵਾਲੀ । ਤਜਿ-ਛੱਡ ਕੇ । ਅੰਤਰ-ਵਿੱਥ । ਦੇਇ-ਹਵਾਲੇ ਕਰਦੀ ਹੈ । ਅਭਾਖੈ-ਮੰਦੀ ਪ੍ਰੇਰਨਾ ।੧।
ਪਰਾਈ ਪੀਰ-ਹਰਨਾਂ (ਗੁਰਮੁਖਿ ਸੁਹਾਗਣਾਂ) ਦੀ ਵਿਛੋੜੇ ਦੀ ਪੀੜ । ਜਾ ਕੇ ਅੰਤਰਿ-ਜਿਸ ਦੇ ਹਿਰਦੇ ਵਿਚ । ਦਰਦੁ-ਪ੍ਰਭੂ-ਪਤੀ ਨਾਲੋਂ ਵਿਛੋੜੇ ਦੀ ਪੀੜ ੧॥ਰਹਾਉ
ਦੁਇ ਪਖ-ਸਹੁਰਾ ਪੇਕਾ, ਲੋਕ ਪਰਲੋਕ। ਹੀਨੀ-ਵਾਜੀ ਹੋਈ । ਜਿਨਿ-ਜਿਸ ਨੇ ।ਨਾਹ ਭਗਤਿ-ਖਸਮ-ਪ੍ਰਭੂ ਦੀ ਬੰਦਗੀ।
ਨਿਰੰਤਰ -ਇੱਕ-ਰਸ । ਪੁਰਸਲਾਤ-[ਪੁਲ+ਸਿਰਾਤ] ਮੁਸਲਮਾਨੀ ਖਿਆਲ ਅਨੁਸਾਰ ਇਹ ਪੁਲ ਦੋਜ਼ਕ ਦੀ ਅੱਗ ਉੱਤੇ ਬਣਿਆ ਹੋਇਆ ਹੈ, ਵਾਲ ਜਿੰਨਾ ਬਾਰੀਕ ਹੈ, ਹਰੇਕ ਨੂੰ ਇਸ ਦੇ ਉਤੋਂ ਦੀ ਲੰਘਣਾ ਪੈਂਦਾ ਹੈ। ਦੁਹੇਲਾ-ਔਖਾ ।੨।
ਦਰਿ-ਪ੍ਰਭੂ ਦੇ ਦਰ ਤੇ । ਪਿਆਸ-ਦਰਸ਼ਨ ਦੀ ਤਾਂਘ, ਜਬਾਬੂ-ਉੱਤਰ । ਗਤਿ-ਉੱਚੀ ਆਤਮਕ ਹਾਲਤ ॥੩॥
ਅਰਥ : ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ ਤੋਂ ਵਿਛੋੜੇ ਦਾ ਸੱਲ ਨਹੀਂ ਉਠਿਆ, ਉਹ ਹੋਰਨਾਂ (ਗੁਰਮੁਖਿ ਸੁਹਾਗਣਾਂ) ਦੇ ਦਿਲ ਦੀ (ਇਹ) ਪੀੜ ਕਿਵੇਂ ਸਮਝ ਸਕਦੀ ਹੈ ? ੧॥ਰਹਾਉ।
ਖਸਮ-ਪ੍ਰਭੂ (ਦੇ ਮਿਲਾਪ) ਦੀ ਕਦਰ ਖਸਮ ਨਾਲ ਪਿਆਰ ਕਰਨ ਵਾਲੀ ਹੀ ਜਾਣਦੀ ਹੈ, ਉਹ ਅਹੰਕਾਰ ਛੱਡ ਕੇ (ਪ੍ਰਭੂ-ਚਰਨਾਂ ਵਿਚ ਜੁੜ ਕੇ ਉਸ ਮਿਲਾਪ ਦਾ) ਸੁਖ-ਆਨੰਦ ਮਾਣਦੀ ਹੈ, ਆਪਣਾ ਤਨ ਮਨ ਖਸਮ-ਪ੍ਰਭੂ ਦ ਹਵਾਲੇ ਕਰ ਦੇਂਦੀ ਹੈ, ਪ੍ਰ ਭੂ-ਪਤੀ ਨਾਲੋਂ (ਕੋਈ) ਵਿੱਥ ਨਹੀਂ ਰੱਖਦੀ, ਨਾ ਕਿਸੇ ਹੋਰ ਦਾ ਆਸਰਾ ਤੱਕਦੀ ਹੈ, ਤੇ ਨਾ ਕਿਸੇ ਦੀ ਮੰਦ ਪ੍ਰੇਰਨਾ ਸੁਣਦੀ ਹੈ ।੧।
ਪਰ ਜਿਸ ਜੀਵ-ਇਸਤ੍ਰੀ ਨੇ ਖਸਮ-ਪ੍ਰਭੂ ਦੀ ਬੰਦਗੀ ਇੱਕ-ਰਸ ਨਹੀਂ ਕੀਤੀ, ਉਹ ਛੁੱਟੜ ਦੁਖੀ ਰਹਿੰਦੀ ਹੈ, ਸਹੁਰੇ ਪੇਕੇ (ਲੋਕ ਪਰਲੋਕ) ਦੋਹਾਂ ਥਾਵਾਂ ਤੋਂ ਵਾਂਜੀ ਰਹਿੰਦੀ ਹੈ, ਜੀਵਨ ਦਾ ਇਹ ਰਸਤਾ (ਜੋ) ਪੁਰਸਲਾਤ (ਸਮਾਨ ਹੈ, ਉਸ ਲਈ) ਬੜਾ ਔਖਾ ਹੋ ਜਾਂਦਾ ਹੈ, (ਇਥੇ ਦੁੱਖਾਂ ਵਿਚ) ਕੋਈ ਸੰਗੀ ਕੋਈ ਸਾਥੀ ਨਹੀਂ ਬਣਦਾ, (ਜੀਵਨ-ਸਫ਼ਰ ਦਾ) ਸਾਰਾ ਪੈਂਡਾ ਇਕੱਲਿਆਂ ਹੀ (ਲੰਘਣਾ ਪੈਂਦਾ ਹੈ) ।੨।
ਹੇ ਪ੍ਰਭੂ ! ਮੈਂ ਦੁਖੀ, ਮੈਂ ਦਰਦਵੰਦਾ ਤੇਰੇ ਦਰ ਤੇ ਆਇਆ ਹਾਂ, ਮੈਨੂੰ ਤੇਰੇ ਦਰਸ਼ਨ ਦੀ ਬੜੀ ਤਾਂਘ ਹੈ, (ਪਰ ਤੇਰੇ ਦਰ ਤੋਂ) ਕੋਈ ਉੱਤਰ ਨਹੀਂ ਮਿਲਦਾ । ਰਵਿਦਾਸ ਆਖਦਾ ਹੈ-ਹੇ ਪ੍ਰਭੂ ! ਮੈਂ ਤੇਰੀ ਸ਼ਰਨ ਆਇਆ ਹਾਂ, ਜਿਵੇਂ ਵੀ ਹੋ ਸਕੇ, ਤਿਵੇਂ ਮੇਰੀ
ਹਾਲਤ ਸਵਾਰ ਦੇ ॥੩॥੧॥
ਸ਼ਬਦ ਦਾ ਭਾਵ : ਪਰਮਾਤਮਾ ਦੀ ਭਗਤੀ ਦੀ ਦਾਤ ਵਾਸਤੇ ਪ੍ਰਭੂ-ਦਰ ਤੋਂ ਮੰਗ ।
ਸੂਹੀ ॥
ਜੋ ਦਿਨ ਆਵਹਿ ਸੋ ਦਿਨ ਜਾਹੀ ॥ ਕਰਨਾ ਕੂਚੁ
ਰਹਨੁ ਥਿਰੁ ਨਾਹੀ ॥ ਸੰਗੁ ਚਲਤ ਹੈ ਹਮ ਭੀ ਚਲਨਾ ॥
ਦੂਰਿ ਗਵਨੁ ਸਿਰ ਊਪਰਿ ਮਰਨਾ ॥੧॥ ਕਿਆ ਤੂ
ਸੋਇਆ ਜਾਗੁ ਇਆਨਾ ॥ ਤੈ ਜੀਵਨੁ ਜਗਿ ਸਚੁ
ਕਰਿ ਜਾਨਾ ॥੧॥ ਰਹਾਉ॥ ਜਿਨਿ ਜੀਉ ਦੀਆ ਸੁ
ਰਿਜਕੁ ਅੰਬਰਾਵੈ ॥ ਸਭ ਘਟ ਭੀਤਰਿ ਹਾਟੁ ਚਲਾਵੈ ॥
ਕਰਿ ਬੰਦਿਗੀ ਛਾਡਿ ਮੈ ਮੇਰਾ ॥ ਹਿਰਦੈ ਨਾਮੁ
ਸਮਾਰਿ ਸਵੇਰਾ ॥੨॥ ਜਨਮੁ ਸਿਰਾਨੋ ਪੰਥੁ ਨ
ਸਵਾਰਾ ॥ ਸਾਂਝ ਪਰੀ ਦਹਦਿਸ ਅੰਧਿਆਰਾ ॥ ਕਹਿ
ਰਵਿਦਾਸ ਨਿਦਾਨਿ ਦਿਵਾਨੇ ॥ ਚੇਤਸਿ ਨਾਹੀ
ਦੁਨੀਆ ਫਨਖਾਨੇ ॥੩॥੨॥
ਪਦ ਅਰਥ : ਜੋ ਦਿਨ-ਜਿਹੜੇ ਦਿਨ । ਜਾਹੀ-ਲੰਘ ਜਾਂਦੇ ਹਨ, ਗੁਜ਼ਰ ਜਾਂਦੇ ਹਨ । ਰਹਨੁ-ਟਿਕਾਣਾ ਟਿਕਣਾ। ਥਿਰੁ-ਸਦਾ ਦਾ । ਸੰਗ ਸਾਥ। ਗਵਨ-ਪੈਂਡਾ, ਮੁਸਾਫ਼ਰੀ । ਦੂਰਿ ਗਵਨੁ-ਦੂਰ ਦਾ ਪੈਂਡਾ । ਮਰਨਾ-ਮੌਤ।੧।
ਕਿਆ-ਕਿਉਂ ? ਇਆਨਾ-ਹੇ ਅੰਞਾਣ । 3-ਤੂੰ । ਜਗ-ਜਗਤ ਵਿਚ । ਸਚ-ਸਦਾ ਕਾਇਮ ਰਹਿਣ ਵਾਲਾ 1੧।ਰਹਾਉ।
ਜਿਨਿ-ਜਿਸ (ਪ੍ਰਭੂ) ਨੇ । ਜੀਉ-ਜਿੰਦ । ਅੰਬਰਾਵੈ-ਅਪੜਾਉ'ਦਾ
ਹੈ । ਭੀਤਰਿ-ਅੰਦਰ । ਹਾਟੁ-ਹੱਟੀ । ਹਾਟੁ ਚਲਾਵੈ-ਰਿਜ਼ਕ ਦਾ ਪਰਬੰਧ ਕਰਦਾ ਹੈ । ਸਵੇਰਾ-ਸੁਵਖ਼ਤੇ ਹੀ ਵੇਲੇ ਸਿਰ ।੨।
ਸਿਰਾਨੋ-ਗੁਜ਼ਰ ਰਿਹਾ ਹੈ ਸਵਾਰਾ-ਸੋਹਣਾ ਬਣਾਇਆ । । ਪੰਥੁ-ਜ਼ਿੰਦਗੀ ਦਾ ਰਸਤਾ। ਸਾਂਝ-ਸ਼ਾਮ । ਦਹਦਿਸ-ਦਸੀਂ ਪਾਸੀਂ । ਕਹਿ-ਕਹੇ ਆਖਦਾ ਹੈ । ਨਿਦਾਨਿ-ਓੜਕ ਨੂੰ, ਅੰਤ ਨੂੰ । ਦਿਵਾਨੇ-ਹੇ ਦੀਵਾਨੇ ! ਹੇ ਕਮਲੇ ! ਫਨਖਾਨੇ-ਫਨਾਹ ਦਾ ਘਰ, ਨਾਸਵੰਤ ॥੩॥
ਅਰਥ : (ਮਨੁੱਖ ਦੀ ਜ਼ਿੰਦਗੀ ਵਿਚ) ਜਿਹੜੇ ਜਿਹੜੇ ਦਿਨ ਆਉਂਦੇ ਹਨ, ਉਹ ਦਿਨ (ਅਸਲ ਵਿਚ ਨਾਲੋ ਨਾਲ) ਲੰਘਦੇ ਜਾਂਦੇ ਹਨ (ਭਾਵ, ਉਮਰ ਵਿਚੋਂ ਘਟਦੇ ਜਾਂਦੇ ਹਨ), (ਇਥੋਂ ਹਰੇਕ ਨੇ) ਕੂਚ ਕਰ ਜਾਣਾ ਹੈ, (ਕਿਸੇ ਦੀ ਭੀ ਇਥੇ) ਸਦਾ ਦੀ ਰਿਹਾਇਸ਼ ਨਹੀਂ ਹੈ । ਅਸਾਡਾ ਸਾਥ ਤੁਰਿਆ ਜਾ ਰਿਹਾ ਹੈ, ਅਸਾਂ ਭੀ (ਇਥੋਂ) ਤੁਰ ਜਾਣਾ ਹੈ; ਇਹ ਦੂਰ ਦੀ ਮੁਸਾਫਰੀ ਹੈ ਤੇ ਮੌਤ ਸਿਰ ਉਤੇ ਖਲੋਤੀ ਹੈ (ਪਤਾ ਨਹੀਂ ਕਿਹੜੇ ਵੇਲੇ ਆ ਜਾਏ) ।੧।
ਹੇ ਅੰਞਾਣ ! ਹੋਸ਼ ਕਰ । ਤੂੰ ਕਿਉਂ ਸੌਂ ਰਿਹਾ ਹੈਂ ? ਤੂੰ ਜਗਤ ਵਿਚ ਇਸ ਜੀਉਣ ਨੂੰ ਸਦਾ ਕਾਇਮ ਰਹਿਣ ਵਾਲਾ ਸਮਝ ਬੈਠਾ ਹੈਂ ।੧।ਰਹਾਉ।
(ਤੂੰ ਹਰ ਵੇਲੇ ਰਿਜ਼ਕ ਦੇ ਹੀ ਫ਼ਿਕਰ ਵਿਚ ਰਹਿੰਦਾ ਹੈ, ਵੇਖ) ਜਿਸ ਪ੍ਰਭੂ ਨੇ ਜਿੰਦ ਦਿੱਤੀ ਹੈ, ਉਹ ਰਿਜ਼ਕ ਭੀ ਅਪੜਾਉਂਦਾ ਹੈ, ਸਾਰੇ ਸਰੀਰਾਂ ਵਿਚ ਬੈਠਾ ਹੋਇਆ ਉਹ ਆਪ ਰਿਜ਼ਕ ਦਾ ਆਹਰ ਪੈਦਾ ਕਰ ਰਿਹਾ ਹੈ । ਮੈਂ (ਇਤਨਾ ਵੱਡਾ ਹਾਂ) ਮੇਰੀ (ਇਤਨੀ ਮਲਕੀਅਤ ਹੈ)—ਛੱਡ ਇਹ ਗੱਲਾਂ, ਪ੍ਰਭੂ ਦੀ ਬੰਦਗੀ ਕਰ, ਹੁਣ ਵੇਲੇ-ਸਿਰ ਉਸ ਦਾ ਨਾਮ ਆਪਣੇ ਹਿਰਦੇ ਵਿਚ ਸਾਂਭ ।੨।
ਉਮਰ ਮੁੱਕਣ ਤੇ ਆ ਰਹੀ ਹੈ, ਪਰ ਤੂੰ ਆਪਣਾ ਰਾਹ ਸੁਚੱਜਾ ਨਹੀਂ ਬਣਾਇਆ, ਸ਼ਾਮ ਪੈ ਰਹੀ ਹੈ, ਦਸੀਂ ਪਾਸੀਂ ਹਨੇਰਾ ਹੀ ਹਨੇਰਾ
ਹੋਣ ਵਾਲਾ ਹੈ । ਰਵਿਦਾਸ ਆਖਦਾ ਯਾਦ ਨਹੀਂ ਕਰਦਾ, ਦੁਨੀਆ (ਜਿਸ ਅੰਤ ਨੂੰ ਨਾਸ ਹੋ ਜਾਣੀ ਹੈ ।੩।੨। ਹੈ-ਕਮਲੇ ਮਨੁੱਖ ! ਤੂੰ ਪ੍ਰਭੂ ਨੂੰ ਦੇ ਨਾਲ ਤੂੰ ਮਨ ਜੋੜੀ ਬੈਠਾ ਹੈਂ)
ਨੋਟ : ਆਮ ਤੌਰ ਤੇ ਲਫਜ਼ "ਨਿਦਾਨਿ" ਨੂੰ ਫ਼ਾਰਸੀ ਦਾ ਲਫਜ਼ 'ਨਾਦਾਨ' ਸਮਝ ਕੇ ਇਸ ਦਾ ਅਰਥ "ਮੂਰਖ" ਕੀਤਾ ਜਾ ਰਿਹਾ ਹੈ; ਇਸ ਦੇ ਨਾਲ ਲਗਵਾਂ ਲਫਜ਼ 'ਦਿਵਾਨੇ' ਭੀ ਕੁਝ ਏਸੇ ਹੀ ਅਰਥ ਵਲ ਮਨ ਦਾ ਝੁਕਾਉ ਪੌਦਾ ਕਰਦਾ ਹੈ । ਪਰ ਇਹ ਗਲਤ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿਚ ਜਿਥੇ ਕਿਤੇ ਇਹ ਲਫ਼ਜ਼ ਆਉਂਦਾ ਹੈ ਇਸ ਦਾ ਅਰਥ "ਅੰਤ ਨੂੰ, ਆਖ਼ਰ ਨੂੰ" ਕੀਤਾ ਜਾਂਦਾ ਹੈ । ਇਹ ਸੰਸਕ੍ਰਿਤ ਦਾ ਲਫ਼ਜ਼ 'ਨਿਦਾਨ' (ਸਿਵਾਸ) ਹੈ, ਜਿਸ ਦਾ ਅਰਥ ਹੈ 'ਅਖ਼ੀਰ, ਅੰਤ' (end, termination) ਵੇਖੋ:
"ਬਿਨੁ ਨਾਵੈ ਪਾਜੁ ਲਹਗੁ ਨਿਦਾਨਿ' [ਬਿਲਾਵਲੁ ਮ: ੩]
"ਨਾਨਕ ਏਵ ਨ ਜਾਪਈ ਕੋਈ ਖਾਇ ਨਿਦਾਨਿ"
[ਸਲੋਕ ਮ: ੧, ਬਿਲਾਵਲ ਕੀ ਵਾਰ]
"ਕਹਿ ਕਬੀਰ ਤੇ ਅੰਤਿ ਵਿਗੂਤੇ ਆਇਆ ਕਾਲੁ ਨਿਦਾਨਾ" [ਬਿਲਾਵਲ
ਬਾਕੀ ਰਿਹਾ ਇਹ ਇਤਰਾਜ਼ ਕਿ ਇਹ ਅਰਥ ਕਰਨ ਲਗਿਆਂ ਲਫ਼ਜ਼ "ਨਿਦਾਨਿ" ਨੂੰ ਚੁੱਕ ਕੇ ਅਖ਼ੀਰ ਤੇ ਲਫ਼ਜ਼ "ਫਨਖਾਨੇ" ਨਾਲ ਰਲਾਉਣਾ ਪੈਂਦਾ ਹੈ, ਇਸ 'ਅਨਵੈ' ਵਿਚ ਖਿੱਚ ਜਾਪਦੀ ਹੈ । ਇਸ ਦਾ ਉੱਤਰ ਇਹ ਹੈ ਕਿ ਹਰੇਕ ਕਵੀ ਦੀ ਕਵਿਤਾ ਦਾ ਆਪੋ ਆਪਣਾ ਢੰਗ ਹੁੰਦਾ ਹੈ, ਭਗਤ ਰਵਿਦਾਸ ਜੀ ਇਕ ਹੋਰ ਥਾਂ ਭੀ ਇਹੀ ਤਰੀਕਾ ਵਰਤਦੇ ਹਨ-
"ਨਿੰਦਕ ਸੋਧਿ ਸਾਧਿ ਬੀਚਾਰਿਆ ।
ਕਹੁ ਰਵਿਦਾਸ ਪਾਪੀ ਨਰਕਿ ਸਿਧਾਰਿਆ।" [ਗੋਂਡ-੮੭੫] ।
ਇਸ ਪਰਮਾਣ ਵਿਚ ਲਫ਼ਜ਼ "ਨਿੰਦਕੁ" ਤੁਕ ਦਾ ਅਰਥ ਕਰਨ ਵੇਲੇ ਅਖ਼ੀਰ ਤੇ ਲਫ਼ਜ਼ 'ਪਾਪੀ' ਦੇ ਨਾਲ ਵਰਤਣਾ ਪੈਂਦਾ ਹੈ।
ਸ਼ਬਦ ਦਾ ਭਾਵ : ਜਗਤ ਵਿਚ ਸਦਾ ਨਹੀਂ ਬੈਠ ਰਹਿਣਾ। ਇਸ ਦੇ ਮੋਹ ਵਿਚ ਮਸਤ ਹੋ ਕੇ ਪ੍ਰਭੂ-ਭਗਤੀ ਵਲੋਂ ਗਾਫਲ ਨਾ ਹੋਵੇ ।
ਸੂਹੀ ॥
ਊਚੇ ਮੰਦਰ ਸਾਲ ਰਸੋਈ ॥ ਏਕ ਘਰੀ ਫੁਨਿ ਰਹਨੁ
ਨ ਹੋਈ ॥੧॥ ਇਹੁ ਤਨੁ ਐਸਾ ਜੈਸੇ ਘਾਸ ਕੀ ਟਾਟੀ ॥
ਜਲਿ ਗਇਓ ਘਾਸੁ ਰਲਿ ਗਇਓ ਮਾਟੀ ॥
॥੧॥ਰਹਾਉ॥ ਭਾਈ ਬੰਧ ਕੁਟੰਬ ਸਹੇਰਾ ॥ ਓਇ ਭੀ
ਲਾਗੇ ਕਾਢੁ ਸਵੇਰਾ ॥੨॥ ਘਰ ਕੀ ਨਾਰਿ ਉਰਹਿ
ਤਨ ਲਾਗੀ ॥ ਉਹ ਤਉ ਭੂਤੁ ਭੂਤੁ ਕਰਿ ਭਾਗੀ ॥੩॥
ਕਹਿ ਰਵਿਦਾਸ ਸਭੈ ਜਗੁ ਲੂਟਿਆ ॥
ਹਮ ਤਉ ਏਕ ਰਾਮ ਕਹਿ ਛੂਟਿਆ ॥੪॥੩॥
ਪਦ ਅਰਥ : ਸਾਲ ਰਸੋਈ-ਰਸੋਈ-ਸ਼ਾਲਾ, ਰਸੋਈ-ਖਾਨੇ, ਰਸੋਈ-ਘਰ । ਫੁਨਿ-ਮੁੜ (ਭਾਵ, ਮੌਤ ਆਇਆਂ) ।੧।
ਟਾਟੀ-ਟੱਟੀ, ਛੱਪਰ ।੧।ਰਹਾਉ।
ਭਾਈ ਬੰਧ -ਰਿਸ਼ਤੇਦਾਰ। ਸਹੇਰਾ-ਸਾਥੀ, ਯਾਰ ਮਿੱਤਰ ! ਲਾਗੇ-ਕਹਿਣ ਲੱਗ ਪੈਂਦੇ ਹਨ । ਸਵੇਰਾ-ਸੁਵਖ਼ਤੇ, ਛੇਤੀ ।੨।
ਘਰ ਕੀ ਨਾਰਿ-ਆਪਣੀ ਵਹੁਟੀ । ਉਰਹਿ-ਛਾਤੀ ਨਾਲ। ਭੂਤੁ-ਗੁਜ਼ਰ ਗਿਆ ਹੈ, ਮਰ ਗਿਆ ਹੈ। ਭਾਗੀ-ਪਰੇ ਹਟ ਜਾਂਦੀ ਹੈ ।੩।
ਕਹਿ-ਕਹੇ, ਆਖਦਾ ਹੈ । ਲੁੱਟਿਆ-ਠੱਗਿਆ ਜਾ ਰਿਹਾ ਹੈ । ਤਉ-ਤਾਂ ।੪।
ਅਰਥ : (ਜੇ) ਉੱਚੇ ਉੱਚੇ ਪੱਕੇ ਘਰ ਤੇ ਰਸੋਈ-ਖ਼ਾਨੇ ਹੋਣ (ਤਾਂ ਭੀ ਕੀ ਹੋਇਆ ?) ਮੌਤ ਆਇਆ (ਇਹਨਾਂ ਵਿਚ) ਇਕ ਘੜੀ ਭੀ (ਵਧੀਕ) ਖਲੋਣਾ ਨਹੀਂ ਮਿਲਦਾ ।੧।
(ਪੱਕੇ ਘਰ ਆਦਿਕ ਤਾਂ ਕਿਤੇ ਰਹੇ) ਇਹ ਸਰੀਰ (ਭੀ) ਘਾਹ ਦੇ ਛੱਪਰ ਵਾਂਗ ਹੀ ਹੈ, ਘਾਹ ਸੜ ਜਾਂਦਾ ਹੈ ਤੇ ਮਿੱਟੀ ਵਿਚ ਰਲ
ਜਾਂਦਾ ਹੈ (ਇਹੀ ਹਾਲ ਸਰੀਰ ਦਾ ਹੁੰਦਾ ਹੈ) ।੧।ਰਹਾਉ।
(ਜਦੋਂ ਮਨੁੱਖ ਮਰ ਜਾਂਦਾ ਹੈ ਤਾਂ) ਰਿਸ਼ਤੇਦਾਰ, ਪਰਵਾਰ' ਸੱਜਣ ਸਾਥੀ-ਇਹ ਸਾਰੇ ਆਖਣ ਲੱਗ ਪੈਂਦੇ ਹਨ ਕਿ ਇਸ ਨੂੰ ਹੁਣ ਛੇਤੀ ਬਾਹਰ ਕੱਢੇ ।੨।
ਆਪਣੀ ਵਹੁਟੀ (ਵੀ) ਜੋ ਸਦਾ (ਮਨੁੱਖ) ਦੇ ਨਾਲ ਲੱਗੀ ਰਹਿੰਦੀ ਸੀ, ਇਹ ਆਖ ਕੇ ਪਰੇ ਹਟ ਜਾਂਦੀ ਹੈ ਕਿ ਇਹ ਤਾਂ ਹੁਣ ਮਰ ਗਿਆ ਹੈ, ਮਰ ਗਿਆ ਹੈ ।੩।
ਰਵਿਦਾਸ ਆਖਦਾ ਹੈ-ਸਾਰਾ ਜਗਤ ਹੀ (ਸਰੀਰ ਨੂੰ, ਜਾਇਦਾਦ ਨੂੰ, ਸੰਬੰਧੀਆਂ ਨੂੰ ਆਪਣਾ ਸਮਝ ਕੇ) ਠੱਗਿਆ ਜਾ ਰਿਹਾ ਹੈ, ਪਰ ਮੈਂ ਇਕ ਪਰਮਾਤਮਾ ਦਾ ਨਾਮ ਸਿਮਰ ਕੇ (ਇਸ ਠੱਗੀ ਤੋਂ) ਬਚਿਆ ਹਾਂ ।੪।੩।
ਸ਼ਬਦ ਦਾ ਭਾਵ : ਇਥੇ ਚੰਦ-ਰੋਜ਼ਾ ਟਿਕਾਣਾ ਹੈ । ਅਸਲ ਸਾਥੀ ਪਰਮਾਤਮਾ ਹੀ ਹੈ।
ੴ ਸਤਿਗੁਰਪ੍ਰਸਾਦਿ ॥
ਬਿਲਾਵਲੁ ਬਾਣੀ ਰਵਿਦਾਸ ਭਗਤ ਕੀ
ਦਾਰਿਦੁ ਦੇਖਿ ਸਭੁ ਕੋ ਹਸੈ, ਐਸੀ ਦਸਾ ਹਮਾਰੀ॥
ਅਸਟ ਦਸਾ ਸਿਧਿ ਕਰ ਤਲੈ, ਸਭ ਕ੍ਰਿਪਾ
ਤੁਮਾਰੀ ॥੧॥ ਤੂ ਜਾਨਤ ਮੈ ਕਿਛੁ ਨਹੀ, ਭਵਖੰਡਨ
ਰਾਮ ॥ ਸਗਲ ਜੀਅ ਸਰਨਾਗਤੀ ਪ੍ਰਭ ਪੂਰਨ ਕਾਮ ॥
੧॥ਰਹਾਉ॥ ਜੋ ਤੇਰੀ ਸਰਨਾਗਤਾ, ਤਿਨ ਨਾਹੀ
ਭਾਰੁ ॥ ਊਚ ਨੀਚ ਤੁਮ ਤੇ ਤਰੇ ਆਲਜੁ ਸੰਸਾਰੁ ॥੨॥
ਕਹਿ ਰਵਿਦਾਸ ਅਕਥ ਕਥਾ, ਬਹੁ ਕਾਇ ਕਰੀਜੈ ॥
ਜੈਸਾ ਤੂ ਤੈਸਾ ਤੁਹੀ, ਕਿਆ ਉਪਮਾ ਦੀਜੈ ॥੪॥੧॥
ਪਦ ਅਰਥ : ਦਾਰਿਦ-ਗਰੀਬੀ । ਸਭ ਕੋ-ਹਰੇਕ ਬੰਦਾ। ਹਸੈ-ਮਖ਼ੌਲ ਕਰਦਾ ਹੈ । ਦਸਾ-ਦਸ਼ਾ ਹਾਲਤ। ਅਸਟ ਦਸਾ-ਅਠਾਰਾਂ [ਅੱਠ ਤੇ ਦਸ] । ਕਰ ਤਲੈ-ਹੱਥ ਦੀ ਤਲੀ ਉਤੇ, ਇਖਤਿਆਰ ਵਿਚ।੧।
ਮੈ ਕਿਛੁ ਨਹੀ-ਮੇਰੀ ਕੋਈ ਪਾਂਇਆਂ ਨਹੀਂ । ਭਵਖੰਡਨ-ਹੇ ਜਨਮ ਮਰਨ ਨਾਸ ਕਰਨ ਵਾਲੇ ! ਜੀਅ-ਜੀਵ । ਪੂਰਨ ਕਾਮ-ਹੇ ਸਭ ਦੀ ਕਾਮਨਾ ਪੂਰਨ ਕਰਨ ਵਾਲੇ ! ।੧।ਰਹਾਉ।
ਸਰਨਾਗਤਾ-ਸ਼ਰਨ ਆਏ ਹਨ । ਭਾਰੂ-(ਵਿਕਾਰਾਂ ਦਾ) । ਤੁਮ ਤੇ ਤੇਰੀ ਮਿਹਰ ਨਾਲ । ਤੇ-ਤੋਂ। ਆਲਜ-ਨੋਟ : ਇਸ ਲਫ਼ਜ਼ ਦੇ ਦੋ ਹਿੱਸੇ 'ਆਲ' ਅਤੇ 'ਜੁ' ਕਰਨੇ ਠੀਕ ਨਹੀਂ, ਵਖੋ ਵਖ ਕਰ ਕੇ ਪਾਠ ਕਰਨਾ ਹੀ ਅਸੰਭਵ ਹੋ ਜਾਂਦਾ ਹੈ । 'ਆਲਜੂ' ਦਾ ਅਰਥ 'ਅਲਜੁ'
ਕਰਨਾ ਭੀ ਠੀਕ ਨਹੀਂ; 'ਆ' ਅਤੇ 'ਅ' ਵਿਚ ਬੜਾ ਫ਼ਰਕ ਹੈ। ਬਾਣੀ ਵਿਚ 'ਅਲਜੁ' ਲਫ਼ਜ਼ ਨਹੀਂ, 'ਨਿਰਲਜ' ਲਫ਼ਜ਼ ਹੀ ਆਇਆ ਹੈ । ਆਮ ਬੋਲੀ ਵਿਚ ਅਸੀ ਆਖਦੇ ਭੀ 'ਨਿਰਲਜ' ਹੀ ਹਾਂ] ਆਲ+ਜੁ । ਆਲ-ਆਲਯ, ਆਲਾ, ਘਰ, ਗ੍ਰਿਹਸਤ ਦਾ ਜੰਜਾਲ । ਆਲਜ-ਗ੍ਰਿਹਸਤ ਦੇ ਜੰਜਾਲਾਂ ਤੋਂ ਪੈਦਾ ਹੋਇਆ, ਜੰਜਾਲਾਂ ਨਾਲ ਭਰਿਆ ਹੋਇਆ ।੨।
ਅਕਥ-ਅ+ਕਥ, ਬਿਆਨ ਤੋਂ ਪਰੇ । ਬਹੁ-ਬਹੁਤ ਗੱਲ। ਕਾਇ-ਕਾਹਦੇ ਲਈ ? ਉਪਮਾ-ਤਸ਼ਬੀਹ, ਬਰਾਬਰੀ, ਤੁਲਤਾ ।੩। ਅਰਥ : ਹੇ ਜੀਵਾਂ ਦੇ ਜਨਮ-ਮਰਨ ਦਾ ਗੇੜ ਨਾਸ ਕਰਨ ਵਾਲੇ ਰਾਮ ! ਹੇ ਸਭ ਦੀ ਕਾਮਨਾ ਪੂਰੀ ਕਰਨ ਵਾਲੇ ਪ੍ਰਭੂ ! ਸਾਰੇ ਜੀਅ ਜੰਤ ਤੇਰੀ ਹੀ ਸ਼ਰਨ ਆਉਂਦੇ ਹਨ (ਮੈਂ ਗ਼ਰੀਬ ਭੀ ਤੇਰੀ ਹੀ ਸ਼ਰਨ ਹਾਂ), ਤੂੰ ਜਾਣਦਾ ਹੈਂ ਕਿ ਮੇਰੀ ਆਪਣੀ ਕੋਈ ਪਾਂਇਆਂ ਨਹੀਂ ਹੈ ।੧।ਰਹਾਉ।
ਹਰੇਕ ਬੰਦਾ (ਕਿਸੇ ਦੀ) ਗ਼ਰੀਬੀ ਵੇਖ ਕੇ ਮਖੌਲ ਕਰਦਾ ਹੈ, (ਤੇ) ਇਹੋ ਜਿਹੀ ਹਾਲਤ ਹੀ ਠੱਠੇ ਕਰਿਆ ਕਰਦੇ ਸਨ), ਦੀ ਤਲੀ ਉੱਤੇ (ਨੱਚਦੀਆਂ) ਮੇਰੀ ਭੀ ਸੀ (ਕਿ ਲੋਕ ਮੇਰੀ ਗ਼ਰੀਬੀ ਤੇ ਪਰ ਹੁਣ ਅਠਾਰਾਂ ਸਿੱਧੀਆਂ ਮੇਰੇ ਹੱਥ ਹਨ; ਹੋ ਪ੍ਰਭੂ ! ਇਹ ਸਾਰੀ ਤੇਰੀ ਹੀ ਮਿਹਰ ਹੈ ।੧॥
ਉੱਚੀ ਜਾਤ ਵਾਲੇ ਹੋਣ, ਚਾਹੇ ਨੀਵੀਂ ਜਾਤ ਦੇ, ਜੋ ਜੋ ਭੀ ਤੇਰੀ ਸ਼ਰਨ ਆਉਂਦੇ ਹਨ, ਉਹਨਾਂ (ਦੀ ਆਤਮਾ) ਉੱਤੇ (ਵਿਕਾਰਾਂ ਦਾ) ਭਾਰ ਨਹੀਂ ਰਹਿ ਜਾਂਦਾ, ਇਸ ਵਾਸਤੇ ਉਹ ਤੇਰੀ ਮਿਹਰ ਨਾਲ ਇਸ ਬਖੇੜਿਆਂ-ਭਰੇ ਸੰਸਾਰ (-ਸਮੁੰਦਰ) ਵਿਚੋਂ (ਸੋਖੇ ਹੀ) ਲੰਘ ਜਾਂਦੇ ਹਨ ।੨।
ਰਵਿਦਾਸ ਆਖਦਾ ਹੈ-ਹੇ ਪ੍ਰਭੂ ! ਤੇਰੇ ਗੁਣ ਬਿਆਨ ਨਹੀਂ
ਕੀਤੇ ਜਾ ਸਕਦੇ (ਤੂੰ ਕੰਗਾਲਾਂ ਨੂੰ ਸ਼ਹਿਨਸ਼ਾਹ ਬਣਾਉਣ ਵਾਲਾ ਹੈ); ਭਾਵੇਂ ਕਿਤਨਾ ਜਤਨ ਕਰੀਏ, ਤੇਰੇ ਗੁਣ ਕਰੋ ਨਹੀਂ ਜਾ ਸਕਦੇ; ਆਪਣੇ ਵਰਗਾ ਤੂੰ ਆਪ ਹੀ ਹੈਂ, (ਜਗਤ) ਵਿਚ ਕੋਈ ਐਸਾ ਨਹੀਂ ਜਿਸ ਨੂੰ ਤੇਰੇ ਵਰਗਾ ਕਿਹਾ ਜਾ ਸਕੇ ॥੩॥੧॥
ਭਾਵ : ਪਰਮਾਤਮਾ ਦਾ ਸਿਮਰਨ ਨੀਵਿਆਂ ਨੂੰ ਭੀ ਉੱਚੇ ਕਰ ਦੇਂਦਾ ਹੈ।
ਬਿਲਾਵਲੁ ॥
ਜਿਹ ਕੁਲ ਸਾਧੁ ਬੈਸਨੌ ਹੋਇ ॥ ਬਰਨ ਅਬਰਨ
ਰੰਕੁ ਨਹੀ ਈਸੁਰੁ, ਬਿਮਲ ਬਾਸੁ ਜਾਨੀਐ ਜਗਿ
ਸੋਇ ॥੧॥ਰਹਾਉ॥ ਬ੍ਰਹਮਨ ਬੈਸ ਸੂਦ ਅਰੁ ਖਤ੍ਰੀ,
ਡੋਮ ਚੰਡਾਰ ਮਲੇਛ ਮਨ ਸੋਇ ॥ ਹੋਇ ਪੁਨੀਤ
ਭਗਵੰਤ ਭਜਨ ਤੇ, ਆਪੁ ਤਾਰਿ ਤਾਰੈ ਕੁਲ ਦੋਇ ॥੧॥
ਧੰਨਿ ਸੁ ਗਾਉ ਧੰਨਿ ਸੋ ਠਾਉ, ਧੰਨਿ ਪੁਨੀਤ ਕੁਟੰਬ
ਸਭ ਲੋਇ ॥ ਜਿਨਿ ਪੀਆ ਸਾਰ ਰਸੁ, ਤਜੇ ਆਨ ਰਸ,
ਹੋਇ ਰਸ ਮਗਨ, ਡਾਰੇ ਬਿਖੁ ਖੋਇ ॥੨॥ ਪੰਡਿਤ
ਸੂਰ ਛਤ੍ਪਤਿ ਰਾਜਾ, ਭਗਤ ਬਰਾਬਰਿ ਅਉਰੁ ਨ
ਕੋਇ ॥ ਜੈਸੇ ਪੁਰੈਨ ਪਾਤ ਰਹੈ ਜਲ ਸਮੀਪ, ਭਨਿ
ਰਵਿਦਾਸ ਜਨਮੰ ਜਗਿ ਓਇ ॥੩॥੨॥
ਪਦ ਅਰਥ : ਜਿਹ ਕੁਲ-ਜਿਸ ਕਿਸੇ ਭੀ ਕੁਲ ਵਿਚ । ਬੈਸਨੋ-ਪਰਮਾਤਮਾ ਦਾ ਭਗਤ । ਹੋਇ-ਜੰਮ ਪਏ । ਬਰਨ-ਉੱਚ ਜਾਤ । ਅਬਰਨ-ਨੀਵੀਂ ਜਾਤ । ਰੰਕੂ-ਗ਼ਰੀਬ । ਈਸੁਰੁ-ਧਨਾਢ ਅਮੀਰ । ਬਿਮਲ ਬਾਸੁ-ਨਿਰਮਲ ਸ਼ੋਭਾ ਵਾਲਾ । ਬਾਸੁ-ਸੁਗੰਧੀ
ਚੰਗੀ ਸੋਭਾ । ਜਗਿ-ਜਗਤ ਵਿਚ । ਸੋਇ-ਉਹ ਮਨੁੱਖ ।੧।ਰਹਾਉ।
ਡੋਮ-ਡੂਮ, ਮਿਰਾਸੀ । ਮਲੇਛ ਮਨ-ਮਲੀਨ ਮਨ ਵਾਲਾ । ਆਪੁ-ਆਪਣੇ ਆਪ ਨੂੰ । ਤਾਰਿ-ਤਾਰ ਕੇ । ਦੋਇ-ਦੋਵੇਂ ।੧।
ਧੰਨਿ-ਭਾਗਾਂ ਵਾਲਾ । ਗਾਉ-ਪਿੰਡ । ਠਾਉ-ਥਾਂ । ਲਇ-ਜਗਤ ਵਿਚ । ਜਿਨਿ-ਜਿਸ ਨੇ । ਸਾਰ-ਸ੍ਰੇਸ਼ਟ । ਤਜੇ-ਤਿਆਗੇ । ਆਨ-ਹੋਰ । ਮਗਨ-ਮਸਤ । ਬਿਖੁ-ਜ਼ਹਿਰ । ਖੋਇ ਡਾਰੇ-ਨਾਸ ਕਰ ਦਿੱਤਾ ।੨।
ਸੂਰ-ਸੂਰਮਾ । ਛਤ੍ਰਪਤਿ-ਛੱਤਰਧਾਰੀ । ਪੁਰੈਨ ਪਾਤ-ਚੁਪੱਤੀ । ਸਮੀਪ-ਨੇੜੇ। ਰਹੈ-ਰਹਿ ਸਕਦੀ ਹੈ, ਜੀਉ ਸਕਦੀ ਹੈ । ਭਨਿ-ਭਨੈ, ਆਖਦਾ ਹੈ । ਜਨਮੇ-ਜੰਮੇ ਹਨ । ਜਨਮੇ ਓਇ-ਉਹੀ ਜੰਮੇ ਹਨ, ਉਹਨਾਂ ਦਾ ਹੀ ਜੰਮਣਾ ਸਫ਼ਲ ਹੈ । ਓਇ-[ਲਫ਼ਜ਼'ਓਹ' ਤੋਂ ਬਹੁ-ਵਚਨ} ਉਹ ਬੰਦੇ ।੩।
ਅਰਬ : ਜਿਸ ਕਿਸੇ ਭੀ ਕੁਲ ਵਿਚ ਪਰਮਾਤਮਾ ਦਾ ਭਗਤ ਜੰਮ ਪਏ, ਚਾਹੇ ਉਹ ਚੰਗੀ ਜਾਤ ਦਾ ਹੈ ਚਾਹੇ ਨੀਵੀਂ ਜਾਤ ਦਾ ਚਾਹੇ ਕੰਗਾਲ ਹੈ ਚਾਹੇ ਧਨਾਢ, (ਉਸ ਦੀ ਜਾਤ ਤੇ ਧਨ ਆਦਿਕ ਦਾ ਜ਼ਿਕਰ ਹੀ) ਨਹੀਂ (ਛਿੜਦਾ), (ਉਹ ਜਗਤ ਵਿਚ ਨਿਰਮਲ ਸੋਭਾ ਵਾਲਾ ਮਸ਼ਹੂਰ ਹੁੰਦਾ ਹੈ ।੧।ਰਹਾਉ।
ਕੋਈ ਬ੍ਰਾਹਮਣ ਹੋਵੇ, ਵੈਸ਼ ਹੋਵੇ, ਸ਼ੂਦਰ ਹੋਵੇ, ਖੱਤ੍ਰੀ ਹੋਵੇ, ਡੂਮ ਚੰਡਾਲ ਜਾਂ ਮਲੀਨ ਮਨ ਵਾਲਾ ਹੋਵੇ, ਪਰਮਾਤਮਾ ਦੇ ਭਜਨ ਨਾਲ ਮਨੁੱਖ ਪਵਿੱਤਰ ਹੋ ਜਾਂਦਾ ਹੈ; ਉਹ ਆਪਣੇ ਆਪ ਨੂੰ (ਸੰਸਾਰ-ਸਮੁੰਦਰ ਤੋਂ) ਤਾਰ ਕੇ ਆਪਣੀਆਂ ਦੋਵੇਂ ਕੁਲਾਂ ਭੀ ਤਾਰ ਲੈਂਦਾ ਹੈ ।੧।
ਸੰਸਾਰ ਵਿਚ ਉਹ ਪਿੰਡ ਮੁਬਾਰਿਕ ਹੈ, ਉਹ ਥਾਂ ਧੰਨ ਹੈ, ਉਹ ਪਵਿੱਤਰ ਕੁਲ ਭਾਗਾਂ ਵਾਲੀ ਹੈ, (ਜਿਸ ਵਿਚ ਜੰਮ ਕੇ) ਕਿਸੇ ਨੇ ਪਰਮਾਤਮਾ ਦੇ ਨਾਮ ਦਾ ਸ੍ਰੇਸ਼ਟ ਰਸ ਪੀਤਾ ਹੈ, ਹੋਰ (ਮੰਦੇ) ਰਸ ਛੱਡੇ ਹਨ, ਤੇ, ਪ੍ਰਭੂ ਦੇ ਨਾਮ-ਰਸ ਵਿਚ ਮਸਤ ਹੋ ਕੇ (ਵਿਕਾਰ-ਵਾਸ਼ਨਾ
ਦਾ) ਜ਼ਹਿਰ (ਆਪਣੇ ਅੰਦਰੋ) ਨਾਸ ਕਰ ਦਿੱਤਾ ਹੈ ।੨।
ਭਾਰਾ ਵਿਦਵਾਨ ਹੋਵੇ ਚਾਹੇ ਸੂਰਮਾ, ਚਾਹੇ ਛੱਤਰਧਾਰੀ ਰਾਜਾ ਹੋਵੇ, ਕੋਈ ਭੀ ਮਨੁੱਖ ਪਰਮਾਤਮਾ ਦੇ ਭਗਤ ਦੇ ਬਰਾਬਰ ਦਾ ਨਹੀਂ ਹੋ ਸਕਦਾ । ਰਵਿਦਾਸ ਆਖਦਾ ਹੈ-ਭਗਤਾਂ ਦਾ ਹੀ ਜੰਮਣਾ ਜਗਤ ਵਿਚ ਮੁਬਾਰਿਕ ਹੈ (ਉਹ ਪ੍ਰਭੂ ਦੇ ਚਰਨਾਂ ਵਿਚ ਰਹਿ ਕੇ ਹੀ ਜੀਊ ਸਕਦੇ ਹਨ), ਜਿਵੇਂ ਚੁਪੱਤੀ ਪਾਣੀ ਦੇ ਨੇੜੇ ਰਹਿ ਕੇ ਹੀ (ਹਰੀ) ਰਹਿ ਸਕਦੀ ਹੈ ।੩।੨।
ਭਾਵ : ਸਿਮਰਨ ਨੀਵਿਆਂ ਨੂੰ ਉੱਚਾ ਕਰ ਦੇਂਦਾ ਹੈ ।
ੴ ਸਤਿਗੁਰਪ੍ਰਸਾਦਿ ॥
ਰਾਗੁ ਗੋਂਡ ਬਾਣੀ ਰਵਿਦਾਸ ਜੀਉ ਕੀ ਘਰੁ ੨
ਮੁਕੰਦ ਮੁਕੰਦ ਜਪਹੁ ਸੰਸਾਰੁ ॥ ਬਿਨੁ ਮੁਕੰਦ ਤਨੁ ਹੋਇ
ਅਉਹਾਰ ॥ ਸੋਈ ਮੁਕੰਦੁ ਮੁਕਤਿ ਕਾ ਦਾਤਾ ॥ ਸੋਈ
ਮੁਕੰਦੁ ਹਮਾਰਾ ਪਿਤ ਮਾਤਾ ॥੧॥ ਜੀਵਨ ਮੁਕੰਦੇ ਮਰਤ
ਮੁਕੰਦੇ ॥ ਤਾ ਕੇ ਸੇਵਕ ਕਉ ਸਦਾ ਅਨੰਦੇ ॥੧॥ ਰਹਾਉ ॥
ਮੁਕੰਦ ਮੁਕੰਦ ਹਮਾਰੇ ਪ੍ਰਾਨੰ ॥ ਜਪਿ ਮੁਕੰਦ ਮਸਤਕਿ
ਨੀਸਾਨੰ ॥ ਸੇਵ ਮੁਕੰਦ ਕਰੈ ਬੈਰਾਗੀ ॥ ਸੋਈ ਮੁਕੰਦ
ਦੁਰਬਲ ਧਨੁ ਲਾਧੀ ॥੨॥ ਏਕੁ ਮੁਕੰਦੁ ਕਰੈ ਉਪਕਾਰੁ ॥
ਹਮਾਰਾ ਕਹਾ ਕਰੈ ਸੰਸਾਰੁ ॥ ਮੇਟੀ ਜਾਤਿ ਹੂਏ
ਦਰਬਾਰਿ ॥ ਤੁਹੀ ਮੁਕੰਦ ਜੋਗ ਜੁਗ ਤਾਰਿ ॥੩॥
ਉਪਜਿਓ ਗਿਆਨੁ ਹੂਆ ਪਰਗਾਸ ॥ ਕਰਿ ਕਿਰਪਾ
ਲੀਨੇ ਕੀਟ ਦਾਸ ॥ ਕਹੁ ਰਵਿਦਾਸ ਅਬ ਤ੍ਰਿਸਨਾ
ਚੂਕੀ ॥ ਜਪਿ ਮੁਕੰਦ ਸੇਵਾ ਤਾਹੂ ਕੀ ॥੪॥੧॥
ਪਦ ਅਰਥ : ਮੁਕੰਦ - [Skt. मुकुन्द मुकु ददाति इति- One who gives salvation] ਮੁਕਤੀ-ਦਾਤਾ ਪ੍ਰਭੂ। ਸੰਸਾਰ-ਹੇ ਸੰਸਾਰ ! ਹੋ ਲੋਕੋ ! ਅਉਹਾਰ-[Skt. ਅਕ-to be taken away ) ਨਾਸਵੰਤ (ਭਾਵ, ਵਿਅਰਥ ਜਾਣ ਵਾਲਾ) ।੧।
ਜੀਵਤ-ਜੀਉ ਦਿਆਂ, ਸਾਰੀ ਉਮਰ 1 ਮਰਤ-ਮਰਨ ਵੇਲੇ ਭੀ। ਤਾ ਕੇ-ਉਸ ਮੁਕੰਦ ਦੇ ।੧।ਰਹਾਉ।
ਪ੍ਰਾਨੰ-ਜਿੰਦ, ਆਸਰਾ । ਮਸਤਕਿ-ਮੱਥੇ ਉੱਤੇ । ਨੀਸਾਨੰ- ਨਿਸ਼ਾਨ, ਨੂਰ । ਸੇਵ ਮੁਕੰਦ-ਮੁਕੰਦ ਦੀ ਸੇਵਾ । ਬੈਰਾਗੀ-ਵੈਰਾਗਵਾਨ । ਦੁਰਬਲ-ਕਮਜ਼ੋਰ ਨੂੰ, ਨਿਰਧਨ ਨੂੰ । ਲਾਧੀ-(ਮੈਨੂੰ) ਲੱਭਾ ।੨।
ਉਪਕਾਰ-ਮਿਹਰ, ਭਲਾਈ । ਕਹਾ ਕਰੈ-ਕੁਝ ਵਿਗਾੜ ਨਹੀਂ ਸਕਦਾ । ਦਰਬਾਰਿ-ਦਰਬਾਰੀ, ਪ੍ਰਭੂ ਦੀ ਹਜ਼ੂਰੀ ਵਿਚ ਵੱਸਣ ਵਾਲੇ । ਜੋਗ ਜੁਗ-ਜੁਗਾਂ ਜੁਗਾਂ ਵਿਚ । ਤਾਰ-ਤਾਰਨਹਾਰ ॥੩।
ਪਰਗਾਸ-ਚਾਨਣ । ਕੀਟ-ਕੀੜੇ, ਨਿਮਾਣੇ । ਚੂਕੀ-ਮੁੱਕ ਗਈ । ਤਾਹੂ ਕੀ—ਉਸ ਮੁਕੰਦ ਦੀ ਹੀ । ਜਪਿ-ਜਪੀ’, ' ਮੈਂ ਜਪਦਾ ਹਾਂ ।੪। ਵਿਚ
ਅਰਥ : ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਦੇਣ ਵਾਲੇ ਪ੍ਰਭੂ ਦੀ ਬੰਦਗੀ ਕਰਨ ਵਾਲੇ ਨੂੰ ਸਦਾ ਹੀ ਅਨੰਦ ਬਣਿਆ ਰਹਿੰਦਾ ਹੈ, ਕਿਉਂਕਿ ਉਹ ਜੀਉਂ ਦਾ ਭੀ ਪ੍ਰਭੂ ਨੂੰ ਸਿਮਰਦਾ ਹੈ ਤੇ ਮਰਦਾ ਭੀ ਉਸੇ ਨੂੰ ਯਾਦ ਕਰਦਾ ਹੈ (ਸਾਰੀ ਉਮਰ ਹੀ ਪ੍ਰਭੂ ਨੂੰ ਚੇਤੇ ਰੱਖਦਾ ਹੈ) ।੧।ਰਹਾਉ।
ਹੇ ਲੋਕੋ ! ਮੁਕਤੀ-ਦਾਤੇ ਪ੍ਰਭੂ ਨੂੰ ਸਦਾ ਸਿਮਰੋ, ਉਸ ਦੇ ਸਿਮਰਨ ਤੋਂ ਬਿਨਾ ਇਹ ਸਰੀਰ ਵਿਅਰਥ ਹੀ ਚਲਾ ਜਾਂਦਾ ਹੈ । ਮੇਰਾ ਤਾਂ ਮਾਂ ਪਿਉ ਹੀ ਉਹ ਪ੍ਰਭੂ ਹੈ, ਉਹੀ ਦੁਨੀਆ ਦੇ ਬੰਧਨਾਂ ਤੋਂ ਮੇਰੀ ਰਾਖੀ ਕਰ ਸਕਦਾ ਹੈ ।੧।
ਪ੍ਰਭੂ ਦਾ ਸਿਮਰਨ ਮੇਰੀ ਜਿੰਦ (ਦਾ ਆਸਰਾ ਬਣ ਗਿਆ) ਹੈ, ਪ੍ਰਭੂ ਨੂੰ ਸਿਮਰ ਕੇ ਮੇਰੇ ਮੱਥੇ ਉੱਤੇ ਭਾਗ ਜਾਗ ਪਏ ਹਨ; ਪ੍ਰਭੂ ਦੀ ਭਗਤੀ (ਮਨੁੱਖ ਨੂੰ) ਵੈਰਾਗਵਾਨ ਕਰ ਦੇਂਦੀ ਹੈ, ਮੈਨੂੰ ਗਰੀਬ ਨੂੰ ਪ੍ਰਭੂ ਦਾ ਨਾਮ ਹੀ ਧਨ ਲੱਭ ਪਿਆ ਹੈ ।੨।
ਜੇ ਇੱਕ ਪਰਮਾਤਮਾ ਮੇਰੇ ਉੱਤੇ ਮਿਹਰ ਕਰੋ, ਤਾਂ (ਮੈਨੂੰ ਚਮਾਰ ਚਮਾਰ ਆਖਣ ਵਾਲੇ ਇਹ) ਲੋਕ ਮੇਰਾ ਕੁਝ ਭੀ ਵਿਗਾੜ ਨਹੀਂ ਸਕਦੇ । ਹੇ ਪ੍ਰਭੂ ! (ਤੇਰੀ ਭਗਤੀ ਨੇ) ਮੇਰੀ (ਨੀਵੀਂ) ਜਾਤ (ਵਾਲੀ ਢਹਿੰਦੀ ਕਲਾ ਮੇਰੇ ਅੰਦਰੋਂ) ਮਿਟਾ ਦਿੱਤੀ ਹੈ, ਕਿਉਂਕਿ ਮੈਂ ਸਦਾ ਤੇਰੇ ਦਰ ਤੇ ਹੁਣ ਰਹਿੰਦਾ ਹਾਂ; ਤੂੰ ਹੀ ਸਦਾ ਮੈਨੂੰ (ਦੁਨੀਆ ਦੇ ਬੰਧਨਾਂ ਤੇ ਮੁਥਾਜੀਆਂ ਤੋਂ) ਪਾਰ ਲੰਘਾਉਣ ਵਾਲਾ ਹੈ ।੩।
(ਪ੍ਰਭੂ ਦੀ ਬੰਦਗੀ ਨਾਲ ਮੇਰੇ ਅੰਦਰ) ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ ਹੈ, ਚਾਨਣ ਹੋ ਗਿਆ ਹੈ । ਮਿਹਰ ਕਰ ਕੇ ਮੈਨੂੰ
ਨਿਮਾਣੇ ਦਾਸ ਨੂੰ ਪ੍ਰਭੂ ਨੇ ਆਪਣਾ ਬਣਾ ਲਿਆ ਹੈ। ਹੇ ਰਵਿਦਾਸ! ਆਖ-ਹੁਣ ਮੇਰੀ ਤ੍ਰਿਸ਼ਨਾ ਮੁੱਕ ਗਈ ਹੈ, ਮੈਂ ਹੁਣ ਪ੍ਰਭੂ ਨੂੰ ਸਿਮਰਦਾ ਹਾਂ, ਨਿੱਤ ਪ੍ਰਭੂ ਦੀ ਹੀ ਭਗਤੀ ਕਰਦਾ ਹਾਂ ।੪।੧।
ਸ਼ਬਦ ਦਾ ਭਾਵ : ਪਰਮਾਤਮਾ ਦਾ ਸਿਮਰਨ ਕਰਿਆ ਕਰੋ । ਸਿਮਰਨ ਨੀਵਿਆਂ ਨੂੰ ਉੱਚਾ ਕਰ ਦੇਂਦਾ ਹੈ; ਤ੍ਰਿਸ਼ਨਾ ਮੁਕਾ ਦੇਂਦਾ ਹੈ ।
ਗੋਂਡ ॥
ਜੇ ਓਹੁ ਅਠਸਠਿ ਤੀਰਥ ਨਾਵੈ ॥ ਜੇ ਓਹੁ ਦੁਆਦਸ
ਸਿਲਾ ਪੂਜਾਵੈ ॥ ਜੇ ਓਹੁ ਕੂਪ ਤਟਾ ਦੇਵਾਵੈ ॥ ਕਰੈ
ਨਿੰਦ ਸਭ ਬਿਰਥਾ ਜਾਵੈ ॥੧॥ ਸਾਧ ਕਾ ਨਿੰਦਕੁ
ਕੈਸੇ ਤਰੈ ॥ ਸਰਪਰ ਜਾਨਹੁ ਨਰਕ ਹੀ ਪਰੈ॥
੧॥ ਰਹਾਉ ॥ ਜੇ ਓਹੁ ਗ੍ਰਹਨ ਕਰੈ ਕੁਲਖੇਤਿ ॥ ਅਰਪੈ
ਨਾਰਿ ਸੀਗਾਰ ਸਮੇਤਿ ॥ ਸਗਲੀ ਸਿੰਮ੍ਰਿਤਿ ਸ੍ਰਵਨੀ
ਸੁਨੈ॥ ਕਰੈ ਨਿੰਦ ਕਵਨੈ ਨਹੀ ਗੁਨੈ ॥੨॥ ਜੇ ਓਹੁ
ਅਨਿਕ ਪ੍ਰਸਾਦ ਕਰਾਵੈ ॥ ਭੂਮਿ ਦਾਨ ਸੋਭਾ ਮੰਡਪਿ
ਪਾਵੈ ॥ ਅਪਨਾ ਬਿਗਾਰਿ ਬਿਰਾਂਨਾ ਸਾਂਢੇ ॥ ਕਰੈ
ਨਿੰਦ ਬਹੁ ਜੋਨੀ ਹਾਂਢੈ ॥੩॥ ਨਿੰਦਾ ਕਹਾ ਕਰਹੁ
ਸੰਸਾਰਾ॥ ਨਿੰਦਕ ਕਾ ਪਰਗਟਿ ਪਾਹਾਰਾ ॥ ਨਿੰਦਕੁ
ਸੋਧਿ ਸਾਧਿ ਬੀਚਾਰਿਆ ॥ ਕਹੁ ਰਵਿਦਾਸ ਪਾਪੀ
ਨਰਕਿ ਸਿਧਾਰਿਆ ॥੪॥੨॥੧॥੭॥੨॥੪੯॥ਜੋੜੁ॥
ਪਦ ਅਰਥ : ਅਠਸਠਿ -ਅਠਾਹਠ ਦੁਆਦਸ ਸਿਲਾ-ਬਾਰ੍ਹਾਂ ਸ਼ਿਵਲਿੰਗ (ਸੋਮਨਾਥ, ਬਦਰੀ ਨਰੈਣ, ਕੇਦਾਰ, ਬਿਸ਼ੇਸ਼੍ਵਰ, ਰਾਮੇਸ਼੍ਵਰ, ਨਾਗੇਰ, ਬੈਜਨਾਥ, ਭੀਮਸ਼ੰਕਰ ਆਦਿਕ) । ਨੋਟ : ਸਾਲਗ੍ਰਾਮ ਦੀ
ਪੂਜਾ ਵਿਸ਼ਨੂੰ ਦੀ ਪੂਜਾ ਹੈ। 'ਸਿਲਾ' ਦੀ ਪੂਜਾ ਸ਼ਿਵ ਜੀ ਦੀ ਪੂਜਾ ਹੈ । ਕੂਪ-ਖੂਹ। ਤਟਾ- [तडाग] ਤਲਾਬ ।੧।
ਕੈਸੇ ਤਰੈ-ਨਹੀਂ ਤਰ ਸਕਦਾ । ਸਰਪੁਰ-ਜ਼ਰੂਰ ।੧।ਰਹਾਉ।
ਕੁਲਖੇਤਿ-ਕੁਲਖੇਤ (ਤੀਰਥ) ਉੱਤੇ (ਜਾ ਕੇ) । ਗ੍ਰਹਨ ਕਰੈ- ਗ੍ਰਹਿਣ (ਸਮੇ ਦਾ ਇਸ਼ਨਾਨ) ਕਰੋ । ਅਰਪੋ-ਭੇਟਾ ਕਰੇ, ਦਾਨ ਕਰੋ । ਵਨੀ-ਕੰਨਾਂ ਨਾਲ ।੨।
ਪ੍ਰਸਾਦ-ਭੋਜਨ, ਠਾਕਰਾਂ ਨੂੰ ਭੋਗ । ਮੰਡ -ਜਗਤ ਵਿਚ। ਬਿਗਾਰਿ-ਵਿਗਾੜ ਕੇ । ਸਾਢੇ-ਸਵਾਰੇ । ਹਾਂਢੇ-ਭਟਕਦਾ ਹੈ ।੩।
ਕਹਾ-ਕਿਉਂ ? ਪਰਗਟਿ-ਪਰਗਟ ਪਰਗਟੈ ਉੱਘੜ ਪੈਂਦਾ ਹੈ । ਪਾਹਾਰਾ-ਦੁਕਾਨ, (ਠੱਗੀ ਦੀ) ਹੱਟੀ। ਸੋਧਿ ਸਾਧਿ-ਚੰਗੀ ਤਰ੍ਹਾਂ ਵਿਚਾਰ ਕੇ । “ਕਹੁ ਰਵਿਦਾਸ ! ਸੋਧਿ ਬੀਚਾਰਿਆ, ਪਾਪੀ ਨਿੰਦਕੁ ਨਰਕਿ ਸਿਧਾਰਿਆ"-ਅਨੁਵੰ ॥੪॥
ਅਰਥ : ਸਾਧੂ ਗੁਰਮੁਖਿ ਦੀ ਨਿੰਦਾ ਕਰਨ ਵਾਲਾ ਮਨੁੱਖ (ਜਗਤ ਦੀਆਂ ਨਿਵਾਣਾਂ ਵਿਚੋਂ ) ਪਾਰ ਨਹੀਂ ਲੰਘ ਸਕਦਾ, ਯਕੀਨ ਨਾਲ ਜਾਣੇ, ਉਹ ਸਦਾ ਨਰਕ ਵਿਚ ਹੀ ਪਿਆ ਰਹਿੰਦਾ ਹੈ ।੧।ਰਹਾਉ।
ਜੇ ਕੋਈ ਮਨੁੱਖ ਅਠਾਹਠ ਤੀਰਥਾਂ ਦਾ ਇਸ਼ਨਾਨ (ਭੀ) ਕਰੇ, ਜੇ ਬਾਰ੍ਹਾਂ ਸ਼ਿਵਲਿੰਗਾਂ ਦੀ ਪੂਜਾ ਭੀ ਕਰੋ, ਜੇ (ਲੋਕਾ ਦੇ ਭਲੇ ਲਈ) ਖੂਹ ਤਲਾਬ` (ਆਦਿਕ) ਲਵਾਏ; ਪਰ ਜੇ ਉਹ (ਗੁਰਮੁਖਾਂ ਦੀ) ਨਿੰਦਿਆ ਕਰਦਾ ਹੈ, ਤਾਂ ਉਸ ਦੀ ਸਾਰੀ ਮਿਹਨਤ ਵਿਅਰਥ ਜਾਂਦੀ ਹੈ ।੧।
ਜੇ ਕੋਈ ਮਨੁੱਖ ਕੁਲਖੇਤ੍ਰ ਤੇ (ਜਾ ਕੇ) ਗ੍ਰਹਿਣ (ਦਾ ਇਸ਼ਨਾਨ) ਕਰੋ, ਗਹਿਣਿਆਂ ਸਮੇਤ ਆਪਣੀ ਵਹੁਟੀ (ਬ੍ਰਾਹਮਣਾਂ ਨੂੰ) ਦਾਨ ਕਰ ਦੋਵੇ, ਸਾਰੀਆਂ ਸਿਮ੍ਰਿਤੀਆਂ ਧਿਆਨ ਨਾਲ ਸੁਣੇ; ਪਰ ਜੇ ਉਹ ਭਲਿਆਂ ਦੀ ਨਿੰਦਿਆ ਕਰਦਾ ਹੈ, ਤਾਂ ਇਹਨਾਂ ਸਾਰੇ ਕੰਮਾਂ ਤੋਂ ਕੋਈ ਭੀ ਲਾਭ ਨਹੀਂ !੨।
ਜੇ ਕੋਈ ਮਨੁੱਖ ਠਾਕਰਾਂ ਨੂੰ ਕਈ ਤਰ੍ਹਾਂ ਦੇ ਭੋਗ ਲਵਾਵੇ, ਜ਼ਮੀਨ ਦਾ ਦਾਨ ਕਰੋ, (ਜਿਸ ਕਰਕੇ) ਜਗਤ ਵਿਚ ਸ਼ੋਭਾ ਖੱਟ ਲਏ, ਜੇ ਆਪਣਾ ਨੁਕਸਾਨ ਕਰ ਕੇ ਭੀ ਦੂਜਿਆਂ ਦੇ ਕੰਮ ਸਵਾਰੇ, ਤਾਂ ਭੀ ਜੇ ਉਹ ਭਲਿਆਂ ਦੀ ਨਿੰਦਿਆ ਕਰਦਾ ਹੈ ਤਾਂ ਕਈ ਜੂਨਾਂ ਵਿਚ ਭਟਕਦਾ ਹੈ ।੩।
ਹੇ ਦੁਨੀਆ ਦੇ ਲੋਕੋ ! ਤੁਸੀ (ਸੰਤ ਦੀ) ਨਿੰਦਿਆ ਕਿਉਂ ਕਰਦੇ ਹੋ (ਭਾਵੇਂ ਬਾਹਰੋਂ ਕਈ ਧਾਰਮਿਕ ਕੰਮ ਕਰੋ, ਪਰ ਜੇ ਮਨੁੱਖ ਸੰਤਾ ਦੀ ਨਿੰਦਾ ਕਰਦਾ ਹੈ ਤਾਂ ਸਾਰੇ ਧਾਰਮਿਕ ਕੰਮ ਇੱਕ ਠੱਗੀ ਹੀ ਹੈ, ਤੇ) ਨਿੰਦਕ ਦੀ ਇਹ ਠੱਗੀ ਦੀ ਦੁਕਾਨ ਉਘੜ ਪੈਂਦੀ ਹੈ । ਹੇ ਰਵਿਦਾਸ ! ਆਖ-ਅਸਾਂ ਚੰਗੀ ਤਰ੍ਹਾਂ ਵਿਚਾਰ ਕੇ ਵੇਖ ਲਿਆ ਹੈ ਕਿ ਸੰਤ ਦਾ ਨਿੰਦਕ ਕੁਕਰਮੀ ਰਹਿੰਦਾ ਹੈ ਤੇ ਨਰਕ ਵਿਚ ਪਿਆ ਰਹਿੰਦਾ ਹੈ।੪।੨।੧੧।੭।੨।੪੯।
ਨੋਟ : ਗੋਂਡ ਰਾਗ ਦੇ ਸ਼ਬਦਾਂ ਦਾ ਵੇਰਵਾ :
ਮ: ੪ -- ਕਬੀਰ ਜੀ--੧੧
ਮ: ੫ --२२ ਨਾਮਦੇਵ ਜੀ-- ੭
ਅਸਟਪਦੀ ਮ: ੫-- ੧ ਰਵਿਦਾਸ ਜੀ—੨
ਜੋੜ ੨੯ ਜੋੜ-੪੯
ਭਾਵ : ਗੁਰਮੁਖਾਂ ਦੇ ਨਿੰਦਕ ਦਾ ਕੋਈ ਭੀ ਧਾਰਮਿਕ ਉੱਦਮ ਉਸ ਨਿੰਦਕ ਨੂੰ ਸੌਜਲ ਨਹੀਂ ਸਕਦਾ ।
ੴ ਸਤਿਗੁਰਪ੍ਰਸਾਦਿ ॥
ਰਾਮਕਲੀ ਬਾਣੀ ਰਵਿਦਾਸ ਜੀ ਕੀ
ਪੜੀਐ ਗੁਨੀਐ ਨਾਮੁ ਸਭੁ ਸੁਨੀਐ, ਅਨਭਉ ਭਾਉ ਨ
ਦਰਸੈ ॥ ਲੋਹਾ ਕੰਚਨੁ ਹਿਰਨ ਹੋਇ ਕੈਸੇ, ਜਉ
ਪਾਰਸਹਿ ਨ ਪਰਸੈ ॥੧॥ ਦੇਵ ਸੰਸੈ ਗਾਂਠਿ ਨ ਛੁਟੈ ॥
ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਚਹੁ
ਮਿਲਿ ਲੂਟੇ ॥੧॥ ਰਹਾਉ ॥ ਹਮ ਬਡ ਕਬਿ ਕੁਲੀਨ,
ਹਮ ਪੰਡਿਤ, ਹਮ ਜੋਗੀ ਸੰਨਿਆਸੀ ॥ ਗਿਆਨੀ
ਗੁਨੀ ਸੂਰ ਹਮ ਦਾਤੇ, ਇਹ ਬੁਧਿ ਕਬਹਿ ਨ
ਨਾਸੀ ॥੨॥ਕਹੁ ਰਵਿਦਾਸ ਸਭੈ ਨਹੀ ਸਮਝਸਿ ਭੂਲਿ
ਪਰੇ ਜੈਸੇ ਬਉਰੇ ॥ ਮੋਹਿ ਅਧਾਰੁ ਨਾਮੁ ਨਾਰਾਇਨ,
ਜੀਵਨ ਪ੍ਰਾਨ ਧਨ ਮੇਰੇ ॥੩॥੧॥
ਪਦ ਅਰਥ : ਪੜੀਐ-ਪੜ੍ਹੀਦਾ ਹੈ । ਗੁਨੀਐ-ਵਿਚਾਰੀਦਾ ਹੈ । ਸਭੁ-ਹਰ ਥਾਂ । ਸੁਨੀਐ-ਸੁਣੀਦਾ ਹੈ । ਭਾਉ-ਪ੍ਰੇਮ, ਲਗਨ, ਖਿੱਚ । ਅਨਭਉ- [Skt. अनुभव-Direct perception] पूडें४ एवमठ ਕੰਚਨ-ਸੋਨਾ । ਹਿਰਨ-[Skt. ਕ੍ਰਿਧ] ਸੋਨਾ । ਪਾਰਸਹਿ-ਪਾਰਸ ਨੂੰ । ਪਰਸੈ-ਛੋਹੇ ।੧। ਸੰਸੇ-ਸੰਸੇ ਦੀ, ਡਰ ਦੀ ਸਹਿਮ ਦੀ । ਗਾਂਠਿ-ਗੰਢ । ਨ ਛੂਟੈ-ਨਹੀਂ ਖੁਲ੍ਹਦੀ । ਮਦ-ਅਹੰਕਾਰ । ਮਤਸਰ-ਈਰਖਾ। ਇਨ ਪੰਚਹੁ-(ਕਾਮਾਦਿਕ) ਇਹਨਾਂ ਪੰਜਾਂ ਨੇ । ਲੂਟੇ-(ਸਭ ਜੀਵ) ਲੁੱਟ ਲਏ ਹਨ ।੧।ਰਹਾਉ।
ਕਬਿ-ਕਵੀ । ਕੁਲੀਨ-ਚੰਗੀ ਕੁਲ ਵਾਲੇ । ਗੁਨੀ-ਗੁਣਵਾਨ । ਸੂਰ-ਸੂਰਮੇ ।੧।
ਸਭੋ-ਸਾਰੇ ਜੀਵ (ਜਿਨ੍ਹਾਂ ਨੂੰ ਕਾਮਾਦਿਕ ਪੰਜਾਂ ਨੇ ਲੁੱਟ ਲਿਆ
ਹੈ)। ਭੂਲਿ ਪਰੇ-ਭੁੱਲ ਗਏ ਹਨ, ਗਲਤੀ ਖਾ ਗਏ ਹਨ। ਮੋਹਿ-ਮੈਨੂੰ ਜੀਵਨ-ਜਿੰਦ । ਮੇਰੇ-ਮੇਰੇ ਵਾਸਤੇ ॥੩॥
ਅਰਥ : ਹੇ ਪ੍ਰਭੂ ! ਕਾਮ, ਕ੍ਰੋਧ, ਮਾਇਆ (ਦਾ ਮੋਹ), ਅਹੰਕਾਰ ਤੇ ਈਰਖਾ-ਸਾੜਾ-ਇਹਨਾਂ ਪੰਜਾਂ ਨੇ ਰਲ ਕੇ (ਸਭ ਜੀਵਾਂ ਦੇ ਆਤਮਕ ਗੁਣਾਂ ਨੂੰ) ਲੁੱਟ ਲਿਆ ਹੈ, (ਇਸ ਵਾਸਤੇ ਨਿਤਾਣੇ ਹੋ ਜਾਣ ਦੇ ਕਾਰਨ ਜੀਵਾਂ ਦੇ ਅੰਦਰ) ਸਹਿਮ ਦੀ ਗੰਢ ਨਹੀਂ ਖੁਲ੍ਹਦੀ ।੧।ਰਹਾਉ।
ਹਰ ਥਾਂ ਪ੍ਰਭੂ ਦਾ ਨਾਮ ਪੜ੍ਹੀਦਾ (ਭੀ) ਹੈ, ਸੁਣੀਦਾ (ਭੀ) ਹੈ ਤੇ ਵਿਚਾਰੀਦਾ (ਭੀ) ਹੈ (ਭਾਵ, ਸਭ ਜੀਵ ਪ੍ਰਭੂ ਦਾ ਨਾਮ ਪੜ੍ਹਦੇ ਹਨ, ਵਿਚਾਰਦੇ ਹਨ, ਸੁਣਦੇ ਹਨ, ਪਰ ਕਾਮਾਦਿਕਾਂ ਦੇ ਕਰਨ ਮਨ ਵਿਚ ਸਹਿਮ ਦੀ ਗੰਢ ਬਣੀ ਰਹਿਣ ਕਰਕੇ, ਇਹਨਾਂ ਦੇ ਅੰਦਰ) ਪ੍ਰਭੂ ਦਾ ਪਿਆਰ ਪੈਦਾ ਨਹੀਂ ਹੁੰਦਾ, ਪ੍ਰਭੂ ਦਾ ਦਰਸ਼ਨ ਨਹੀਂ ਹੁੰਦਾ, (ਦਰਸ਼ਨ ਹੋਵੇ ਭੀ ਕਿਸ ਤਰ੍ਹਾਂ ? ਕਾਮਾਦਿਕ ਦੇ ਕਾਰਨ, ਮਨ ਦੇ ਨਾਲ ਪ੍ਰਭੂ ਦੀ ਛੋਹ ਹੀ ਨਹੀਂ ਬਣਦੀ, ਤੇ) ਜਦ ਤਕ ਲੋਹਾ ਪਾਰਸ ਨਾਲ ਛੁਹੇ ਨਾ, ਤਦ ਤਕ ਇਹ ਸ਼ੁੱਧ ਸੋਨਾ ਕਿਵੇਂ ਬਣ ਸਕਦਾ ਹੈ ? ।੧।
(ਕਾਮਾਦਿਕ ਦੀ ਲੁੱਟ ਦੇ ਕਾਰਨ, ਜੀਵਾਂ ਦੇ ਅੰਦਰੋਂ) ਕਿਸੇ ਵੇਲੇ ਭੀ ਇਹ (ਬਣੀ ਹੋਈ) ਸਮਝ ਨਹੀਂ ਹਟਦੀ ਕਿ ਅਸੀ ਬੜੇ ਕਵੀ ਹਾਂ, ਚੰਗੀ ਕੁਲ ਵਾਲੇ ਹਾਂ, ਵਿਦਵਾਨ ਹਾਂ, ਜੋਗੀ ਹਾਂ, ਸੰਨਿਆਸੀ ਹਾਂ, ਗਿਆਨ-ਵਾਨ ਹਾਂ, ਗੁਣਵਾਨ ਹਾਂ, ਸੂਰਮੇ ਹਾਂ ਜਾਂ ਦਾਤੇ ਹਾਂ (ਜਿਹੜੇ ਭੀ ਪਾਸੇ ਜੀਵ ਪਏ ਉਸੇ ਦਾ ਹੀ ਮਾਣ ਹੋ ਗਿਆ) ।੨।
ਹੇ ਰਵਿਦਾਸ ! ਆਖ- (ਜਿਨ੍ਹਾਂ ਨੂੰ ਕਾਮਾਦਿਕਾਂ ਨੇ ਲੁੱਟ ਲਿਆ ਹੈ, ਉਹ) ਸਾਰੇ ਹੀ ਕਮਲਿਆਂ ਵਾਂਗ ਗਲਤੀ ਖਾ ਰਹੇ ਹਨ ਤੇ (ਇਹ) ਨਹੀਂ ਸਮਝਦੇ (ਕਿ ਜ਼ਿੰਦਗੀ ਦਾ ਅਸਲ ਆਸਰਾ ਪ੍ਰਭੂ ਦਾ ਨਾਮ ਹੈ); ਮੈਨੂੰ ਰਵਿਦਾਸ ਨੂੰ ਪਰਮਾਤਮਾ ਦਾ ਨਾਮ ਹੀ ਆਸਰਾ ਹੈ, ਨਾਮ ਹੀ ਮੇਰੀ ਜਿੰਦ ਹੈ, ਨਾਮ ਹੀ ਮੇਰੇ ਪ੍ਰਾਣ ਹਨ, ਨਾਮ ਹੀ ਮੇਰਾ ਧਨ ਹੈ ।੩।
ਸ਼ਬਦ ਦਾ ਭਾਵ : ਪਰਮਾਤਮਾ ਦਾ ਸਿਮਰਨ ਹੀ ਵਿਕਾਰਾਂ ਦੀ ਮਾਰ ਤੋਂ ਬਚਾ ਸਕਦਾ ਹੈ ।
ੴ ਸਤਿਗੁਰਪ੍ਰਸਾਦਿ ॥
ਰਾਗੁ ਮਾਰੂ ਬਾਣੀ ਰਵਿਦਾਸ ਜੀਉ ਕੀ
ਐਸੀ ਲਾਲ ਤੁਝ ਬਿਨੁ ਕਉਰੈ ਕਰੈ ॥ ਗਰੀਬ ਨਿਵਾਜੁ
ਗੁਸਈਆ ਮੇਰਾ, ਮਾਥੇ ਛਤ੍ਰੁ ਧਰੈ ॥੧॥ਰਹਾਉ॥
ਜਾ ਕੀ ਛੋਤਿ ਜਗਤ ਕਉ ਲਾਗੇ, ਤਾ ਪਰ ਤੁਹੀ
ਢਰੈ ॥ ਨੀਚਹ ਊਚ ਕਰੈ ਮੇਰਾ ਗੋਬਿੰਦੁ, ਕਾਹੂ ਤੇ ਨ
ਡਰੈ ॥੧॥ ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ
ਤਰੈ ॥ ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ
ਤੇ ਸਭੈ ਸਰੈ ॥੨॥੧॥
ਪਦ ਅਰਥ: ਲਾਲ-ਹੇ ਸੋਹਣੇ ਪ੍ਰਭੂ ! ਐਸੀ-ਅਜਿਹੀ (ਮਿਹਰ) । ਗਰੀਬ ਨਿਵਾਜੂ-ਗ਼ਰੀਬਾਂ ਨੂੰ ਮਾਣ ਦੇਣ ਵਾਲਾ । ਗੁਸਈਆ ਮੇਰਾ-ਮੇਰਾ ਮਾਲਕ । ਮਾਥੇ-(ਗਰੀਬ ਦੇ) ਸਿਰ ਉੱਤੇ ।੧।ਰਹਾਉ।
ਛੋਤਿ-ਭਿੱਟ । ਤਾ ਪਰ-ਉਸ ਉੱਤੇ । ਢਰੈ-ਢਲਦਾ ਹੈ, ਦਵਦਾ ਹੈਂ, ਤਰਸ ਕਰਦਾ ਹੈ । ਨੀਚਹ-ਨੀਚ ਬੰਦਿਆਂ ਨੂੰ । ਕਾਹੂ ਤੇ-ਕਿਸੇ ਬੰਦੇ ਤੋਂ ।੧।
ਸਭੈ-ਸਾਰੇ ਕੰਮ । ਸਰੈ-ਸਰਦੇ ਹਨ, ਹੋ ਸਕਦੇ ਹਨ, ਸਿਰੇ ਚੜ੍ਹ ਸਕਦੇ ਹਨ ।੨।
ਅਰਥ : ਹੇ ਸੋਹਣੇ ਪ੍ਰਭੂ ! ਤੈਥੋਂ ਬਿਨਾ ਅਜਿਹੀ ਕਰਨੀ ਹੋਰ ਕੌਣ ਕਰ ਸਕਦਾ ਹੈ ? (ਹੇ ਭਾਈ !) ਮੇਰਾ ਪ੍ਰਭੂ ਗਰੀਬਾਂ ਨੂੰ ਮਾਣ ਦੇਣ ਵਾਲਾ ਹੈ, (ਗਰੀਬ ਦੇ) ਸਿਰ ਉੱਤੇ ਭੀ ਛੱਤਰ ਝੁਲਾ ਦੇਂਦਾ ਹੈ (ਭਾਵ, ਗ਼ਰੀਬ ਨੂੰ ਭੀ ਰਾਜਾ ਬਣਾ ਦੇਂਦਾ ਹੈ) ।੧।ਰਹਾਉ।
(ਜਿਸ ਮਨੁੱਖ ਨੂੰ ਇਤਨਾ ਨੀਵਾਂ ਸਮਝਿਆ ਜਾਂਦਾ ਹੋਵੇ) ਕਿ ਉਸ ਦੀ ਭਿੱਟ ਸਾਰੇ ਸੰਸਾਰ ਨੂੰ ਲੱਗ ਜਾਏ (ਭਾਵ, ਜਿਸ ਮਨੁੱਖ ਦੇ ਛੋਹਣ ਨਾਲ ਹੋਰ ਸਾਰੇ ਲੋਕ ਆਪਣੇ ਆਪ ਨੂੰ ਭਿੱਟਿਆ ਗਿਆ ਸਮਝਣ ਲੱਗ ਪੈਣ) ਉਸ ਮਨੁੱਖ ਉਤੇ (ਹੇ ਪ੍ਰਭੂ !) ਤੂੰ ਹੀ ਕਿਰਪਾ ਕਰਦਾ ਹੈ । (ਹੇ ਭਾਈ !) ਮੇਰਾ ਗੋਬਿੰਦ ਨੀਚ ਬੰਦਿਆਂ ਨੂੰ ਉੱਚੇ ਬਣਾ ਦੇਂਦਾ ਹੈ, ਉਹ ਕਿਸੇ ਤੋਂ ਡਰਦਾ ਨਹੀਂ ।੧।
(ਪ੍ਰਭੂ ਦੀ ਕਿਰਪਾ ਨਾਲ ਹੀ) ਨਾਮਦੇਵ, ਕਬੀਰ, ਤ੍ਰਿਲੋਚਨ, ਸਧਨਾ ਅਤੇ ਸੈਨ (ਆਦਿਕ ਭਗਤ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਏ । ਰਵਿਦਾਸ ਆਖਦਾ ਹੈ-ਹੇ ਸੰਤ ਜਨੋ ! ਸੁਣੋ, ਪ੍ਰਭੂ ਸਭ ਕੁਝ ਕਰਨ ਦੇ ਸਮਰੱਥ ਹੈ ।੨।੧। ਨੋਟ : ਲਫ਼ਜ਼ "ਨੀਚਹ" ਨੂੰ ਆਮ ਤੌਰ ਤੇ ਲੋਕ "ਨੀਚਹੁ ਪੜ੍ਹਦੇ ਹਨ : ਸਹੀ ਪਾਠ ‘ਨੀਚਹ” ਹੈ । "
ਨੋਟ : ਭਗਤ ਰਵਿਦਾਸ ਜੀ ਦੀ ਗਵਾਹੀ ਅਨੁਸਾਰ ਨਾਮਦੇਵ ਜੀ ਕਿਸੇ ਬੀਠੁਲ-ਮੂਰਤੀ ਦੀ ਪੂਜਾ ਤੋਂ ਨਹੀਂ, ਸਗੋਂ ਪਰਮਾਤਮਾ ਦੀ ਭਗਤੀ ਦੀ ਬਰਕਤ ਨਾਲ ਤਰੇ ਸਨ । ਨਾਮਦੇਵ, ਤ੍ਰਿਲੋਚਨ, ਕਬੀਰ ਅਤੇ ਸਧਨਾ-ਇਹਨਾਂ ਚਹੁਆਂ ਬਾਬਤ ਰਵਿਦਾਸ ਜੀ ਆਖਦੇ ਹਨ ਕਿ "ਹਰਿ ਜੀਉ ਤੇ ਸਭੇ ਸਰੋ” ।
ਸ਼ਬਦ ਦਾ ਭਾਵ : ਪ੍ਰਭੂ ਦੀ ਸ਼ਰਨ ਹੀ ਨੀਵਿਆਂ ਨੂੰ ਉੱਚਾ ਕਰਦੀ ਹੈ।
ਮਾਰੁ ॥
ਸੁਖਸਾਗਰ ਸੁਰਤਰੁ ਚਿੰਤਾਮਨਿ, ਕਾਮਧੇਨ ਬਸਿ
ਜਾ ਕੇ ਰੇ ॥ ਚਾਰਿ ਪਦਾਰਥ ਅਸਟ ਮਹਾ ਸਿਧਿ ਓ
ਨਵਨਿਧਿ ਕਰ ਤਲ ਤਾ ਕੈ ॥੧॥ ਹਰਿ ਹਰਿ ਹਰਿ
ਨ ਜਪਸਿ ਰਸਨਾ । ਅਵਰ ਸਭ ਛਾਡਿ ਬਚਨ
ਰਚਨਾ ॥੧॥ਰਹਾਉ॥ ਨਾਨਾ ਖਿਆਨ ਪੁਰਾਨ ਬੇਦ
ਬਿਧਿ, ਚਉਤੀਸ ਅਛਰ ਮਾਹੀ ॥ ਬਿਆਸ ਬੀਚਾਰ
ਕਹਿਓ ਪਰਮਾਰਥੁ ਰਾਮ ਨਾਮ ਸਰਿ ਨਾਹੀ ॥੨॥
ਸਹਜ ਸਮਾਧਿ ਉਪਾਧਿ ਰਹਤ ਹੋਇ, ਬਡੇ ਭਾਗਿ
ਲਿਵ ਲਾਗੀ ॥ ਕਹਿ ਰਵਿਦਾਸ ਉਦਾਸ ਦਾਸ ਮਤਿ,
ਜਨਮ ਮਰਨ ਭੈ ਭਾਗੀ ॥੩॥੨॥੧੫॥
ਨੋਟ : ਰਵਿਦਾਸ ਜੀ ਦਾ ਇਹ ਸ਼ਬਦ ਥੋੜੇ ਜਿਹੇ ਫਰਕ ਨਾਲ ਸੋਰਠਿ ਰਾਗ ਵਿਚ ਭੀ ਹੈ । ਇਸ ਦਾ ਭਾਵ ਇਹ ਹੈ ਕਿ ਇਹ ਸ਼ਬਦ ਦੋਹਾਂ ਰਾਗਾਂ ਵਿਚ ਗਾਵਿਆਂ ਜਾਣਾ ਚਾਹੀਦਾ ਹੈ । ਇਸ ਸ਼ਬਦ ਦੇ ਪਦ-ਅਰਥ ਵੇਖੋ ਸੋਰਠਿ ਰਾਗ ਵਿਚ ਸ਼ਬਦ ਨੰ: ੪, ਰਵਿਦਾਸ ਜੀ ਦਾ ।
ਅਰਥ : (ਹੇ ਪੰਡਿਤ) ਜੋ ਪ੍ਰਭੂ ਸੁਖਾਂ ਦਾ ਸਮੁੰਦਰ ਹੈ, ਜਿਸ ਪ੍ਰਭੂ ਦੇ ਵੱਸ ਵਿਚ ਸੁਰਗ ਦੇ ਰੁੱਖ, ਚਿੰਤਾਮਣਿ ਅਤੇ ਕਾਮਧੇਨ ਹਨ; ਧਰਮ ਅਰਥ ਕਾਮ ਮੋਖ ਚਾਰੇ ਪਦਾਰਥ, ਅੱਠ ਵੱਡੀਆਂ ਸਿੱਧੀਆਂ ਅਤੇ ਨੌਂ ਨਿਧੀਆਂ, ਇਹ ਸਭ ਉਸੇ ਦੇ ਹੱਥਾਂ ਦੀਆਂ ਤਲੀਆਂ ਉਤੇ ਹਨ ।੧।
(ਹੇ ਪੰਡਿਤ !) ਤੂੰ ਹੋਰ ਸਭ ਫੋਕੀਆਂ ਗੱਲਾਂ ਛੱਡ ਕੇ (ਆਪਣੀ) ਜੀਭ ਨਾਲ ਸਦਾ ਇਕ ਪਰਮਾਤਮਾ ਦਾ ਨਾਮ ਕਿਉਂ ਨਹੀਂ ਜਪਦਾ ? ।੧।ਰਹਾਉ।
(ਹੇ ਪੰਡਿਤ !) ਪੁਰਾਣਾਂ ਦੇ ਅਨੇਕ ਕਿਸਮਾਂ ਦੇ ਪਰਸੰਗ, ਵੇਦ ਦੀਆਂ ਦੱਸੀਆਂ ਹੋਈਆਂ ਵਿਧੀਆਂ, ਇਹ ਸਭ ਵਾਕ-ਰਚਨਾ ਹੀ ਹਨ (ਅਨੁਭਵੀ ਗਿਆਨ ਨਹੀਂ, ਜੋ ਪ੍ਰਭੂ ਦੇ ਚਰਨਾਂ ਵਿਚ ਜੁੜਿਆਂ ਹਿਰਦੇ ਵਿਚ ਪੈਦਾ ਹੁੰਦਾ ਹੈ) । (ਹੋ ਪੰਡਿਤ ! ਵੇਦਾਂ ਦੇ ਖੋਜੀ !) ਵਿਆਸ ਰਿਸ਼ੀ
ਨੇ ਸੋਚ ਵਿਚਾਰ ਕੇ ਇਹੀ ਪਰਮ ਤੱਤ ਦੱਸਿਆ ਹੈ ਕਿ (ਇਹਨਾਂ ਪੁਸਤਕਾਂ ਦੇ ਪਾਠ ਆਦਿਕ) ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦੀ ਬਰਾਬਰੀ ਨਹੀਂ ਕਰ ਸਕਦੇ ।੨।
ਰਵਿਦਾਸ ਆਖਦਾ ਹੈ-(ਹੋ ਪੰਡਿਤ !) ਵੱਡੀ ਕਿਸਮਤ ਨਾਲ ਜਿਸ ਮਨੁੱਖ ਦੀ ਸੁਰਤ ਪ੍ਰਭੂ-ਚਰਨਾਂ ਵਿਚ ਜੁੜਦੀ ਹੈ, ਉਸ ਦਾ ਮਨ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਕੋਈ ਵਿਕਾਰ, ਉਸ ਵਿਚ ਨਹੀਂ ਉਠਦਾ, ਉਸ ਸੇਵਕ ਦੀ ਮੱਤ (ਮਾਇਆ ਵਲੋਂ) ਨਿਰਮੋਹ ਰਹਿੰਦੀ ਹੈ, ਤੇ ਜਨਮ ਮਰਨ (ਭਾਵ, ਸਾਰੀ ਉਮਰ) ਦੇ ਉਸ ਦੇ ਡਰ ਨਾਸ ਹੋ ਜਾਂਦੇ ਹਨ ।੩।੨।੧੫।
ਸ਼ਬਦ ਦਾ ਭਾਵ : ਸਭ ਪਦਾਰਥਾਂ ਦਾ ਦਾਤਾ ਪ੍ਰਭੂ ਆਪ ਹੈ । ਉਸ ਦਾ ਸਿਮਰਨ ਕਰੋ, ਕੋਈ ਭੁੱਖ ਨਹੀਂ ਰਹਿ ਜਾਏਗੀ ।
ੴ ਸਤਿਗੁਰਪ੍ਰਸਾਦਿ ॥
ਰਾਗੁ ਕੇਦਾਰਾ ਬਾਣੀ ਰਵਿਦਾਸ ਜੀਉ ਕੀ
ਖਟੁ ਕਰਮ ਕੁਲ ਸੰਜੁਗਤੁ ਹੈ, ਹਰਿ ਭਗਤਿ ਹਿਰਦੈ
ਨਾਹਿ ॥ ਚਰਨਾਰਬਿੰਦ ਨ ਕਥਾ ਭਾਵੈ, ਸੁਪਚ ਤੁਲਿ
ਸਮਾਨਿ ॥੧॥ ਰੇ ਚਿਤ ਚੇਤਿ ਚੇਤ ਅਚੇਤ ॥ ਕਾਹੇ ਨ
ਬਾਲਮੀਕਹਿ ਦੇਖ ॥ ਕਿਸੁ ਜਾਤਿ ਤੇ ਕਿਹ ਪਦਹਿ
ਅਮਰਿਓ, ਰਾਮ ਭਗਤਿ ਬਿਸੇਖ ॥੧॥ਰਹਾਉ॥
ਸੁਆਨਸਤ੍ਰ ਅਜਾਤੁ ਸਭ ਤੇ, ਕ੍ਰਿਸ ਲਾਵੈ ਹੇਤੁ ॥
ਲੋਗੁ ਬਪੁਰਾ ਕਿਆ ਸਰਾਹੈ, ਤੀਨਿ ਲੋਕ ਪ੍ਰਵੇ ਸ॥੨॥
ਅਜਾਮਲੁ ਪਿੰਗੁਲਾ ਲੁਭਤੁ ਕੁੰਚਰੁ, ਗਏ ਹਰਿ ਕੈ
ਪਾਸ ॥ ਐਸੇ ਦੁਰਮਤਿ ਨਿਸਤਰੇ, ਤੂ ਕਿਉ ਨ ਤਰਹਿ
ਰਵਿਦਾਸ ॥੩॥੧॥
ਪਦ ਅਰਥ : ਖਟੁ ਕਰਮ-ਮਨੂ-ਸਿਮ੍ਰਿਤੀ ਵਿਚ ਦੱਸੇ ਛੇ ਕਰਮ, ਜੋ ਹਰੇਕ ਬ੍ਰਾਹਮਣ ਲਈ ਜ਼ਰੂਰੀ ਹਨ ।
[अध्यापनमध्यनं यजनं याजनं तथा।
दान प्रतिग्रहश्चैव, षट् कर्माण्यग्रजन्मनः । ms, 10.75
ਵਿੱਦਿਆ ਪੜ੍ਹਨੀ ਤੇ ਪੜ੍ਹਾਣੀ, ਜੱਗ ਕਰਨਾ ਤੇ ਕਰਾਣਾ, ਦਾਨ ਦੇਣਾ ਤੇ ਲੈਣਾ । ਸੰਯੁਕਤ-ਸਮੇਤ, ਸਹਿਤ । ਚਰਨਾਰਬਿੰਦ-ਚਰਨ+ਅਰਬਿੰਦ, ਚਰਨ ਕਮਲ । ਸੁਪਚ-[ਬਕ +ਧਥ] ਚੰਡਾਲ, ਜੋ ਕੁੱਤੇ ਨੂੰ ਰਿੰਨ੍ਹ ਲਏ । ਤੁਲਿ-ਬਰਾਬਰ । ਸਮਾਨਿ-ਵਰਗਾ ।੧।
ਰੇ ਅਚੇਤ ਚਿਤ-ਹੇ ਗ਼ਾਫ਼ਲ ਮਨ ! ਕਾਹੇ ਨ-ਕਿਉਂ ਨਹੀਂ ?
ਪਦਹਿ-ਦਰਜੇ ਉੱਤੇ । ਅਮਰਿਓ-ਅੱਪੜਿਆ । ਬਿਸੇਖ-ਵਿਸ਼ੇਸ਼ਤਾ, ਵਡਿਆਈ ।੧।ਰਹਾਉ।
ਸੁਆਨ ਸਤ੍ਰ-ਕੁੱਤਿਆਂ ਦਾ ਵੈਰੀ, ਕੁੱਤੇ ਨੂੰ ਮਾਰ ਕੇ ਖਾ ਜਾਣ ਵਾਲਾ । ਅਜਾਤ-ਨੀਚ, ਚੰਡਾਲ । ਹੇਤੁ-ਪਿਆਰ । ਬਪੁਰਾ-ਵਿਚਾਰਾ, ਨਿਮਾਣਾ । ਸਰਾਹੈ-ਸਿਫ਼ਤ ਕਰੇ ।੨
ਲੁਭਤੁ-ਲੁਬਧਕ, ਸ਼ਿਕਾਰੀ । ਕੁੰਚਰੁ-ਹਾਥੀ । ਦੁਰਮਤਿ-ਭੈੜੀ ਮੱਤ ਵਾਲੇ ।੩।
ਅਜਾਮਲ-ਕਨੌਜ ਦੇਸ਼ ਦਾ ਇਕ ਦੁਰਾਚਾਰੀ ਬ੍ਰਾਹਮਣ, ਜਿਸ ਨੇ ਇਕ ਵੇਸਵਾ ਨਾਲ ਵਿਆਹ ਕੀਤਾ ਸੀ। ਉਸ ਵੇਸਵਾ ਦੇ ਉਦਰ ਤੋਂ ੧੦ ਪੁੱਤਰ ਜਨਮੇ । ਛੋਟੇ ਪੁੱਤਰ ਦਾ ਨਾਮ ਨਾਰਾਇਣ ਹੋਣ ਕਰਕੇ ਅਜਾਮਲ ਨਾਰਾਇਣ ਦਾ ਭਗਤ ਬਣ ਗਿਆ, ਅਤੇ ਮੁਕਤੀ ਦਾ ਅਧਿਕਾਰੀ ਹੋ ਗਿਆ।
ਕੁੰਚਰ-ਹਾਥੀ, ਗਜ । ਇਕ ਗੰਧਰਵ ਜੋ ਦੇਵਲ ਰਿਖੀ ਦੇ ਸਰਾਪ ਨਾਲ ਹਾਥੀ ਬਣ ਗਿਆ ਸੀ । ਵਰੁਣ ਦੇਵਤੇ ਦੇ ਤਲਾਬ ਵਿਚ ਤੇਂਦੂਏ ਨੇ ਇਸ ਨੂੰ ਗ੍ਰਸ ਲਿਆ ਸੀ । ਜਦੋਂ ਨਿਰਬਲ ਹੋ ਕੇ ਇਹ • ਡੁੱਬਣ ਲੱਗਾ, ਤਦ ਕਮਲ ਸੁੰਡ ਵਿਚ ਲੈ ਕੇ ਈਸ਼ਵਰ ਨੂੰ ਅਰਪਦੇ ਹੋਏ ਨੇ ਸਹਾਇਤਾ ਲਈ ਪੁਕਾਰ ਕੀਤੀ ਸੀ । ਭਗਵਾਨ ਨੇ ਤੇਂਦੂਏ ਦੇ ਬੰਧਨਾਂ ਤੋਂ ਗਜਰਾਜ ਨੂੰ ਮੁਕਤ ਕੀਤਾ ਸੀ । ਇਹ ਕਥਾ ਭਾਗਵਤ ਦੇ ਅਠਵੇਂ ਅਸਕੰਧ ਦੇ ਦੂਜੇ ਅਧਿਆਇ ਵਿਚ ਹੈ।
ਪਿੰਗਲਾ-ਜਨਕਪੁਰੀ ਵਿਚ ਇਕ ਗਨਕਾ ਰਹਿੰਦੀ ਸੀ; ਜਿਸ ਦਾ ਨਾਮ ਪਿੰਗਲਾ ਸੀ । ਉਸ ਨੇ ਇਕ ਦਿਨ ਇਕ ਧਨੀ ਸੁੰਦਰ ਜਵਾਨ ਵੇਖਿਆ, ਉਸ ਉੱਤੇ ਮੋਹਿਤ ਹੋ ਗਈ । ਪਰ ਉਹ ਉਸ ਪਾਸ ਨਾ ਆਇਆ। ਪਿੰਗਲਾ ਦੀ ਸਾਰੀ ਰਾਤ ਬੇਚੈਨੀ ਵਿਚ ਬੀਤੀ। ਅੰਤ ਨੂੰ ਉਸ ਦੇ ਮਨ ਵਿਚ ਵੈਰਾਗ ਪੈਦਾ ਹੋਇਆ ਕਿ ਜੇ ਅਜਿਹਾ ਪ੍ਰੇਮ ਮੈਂ ਪਰਮੇਸ਼ਰ ਵਿਚ ਲਾਂਦੀ, ਤਾਂ ਕਿਹਾ ਚੰਗਾ ਫਲ ਮਿਲਦਾ । ਪਿੰਗਲਾ ਕਰਤਾਰ ਦੇ ਸਿਮਰਨ ਵਿਚ ਲੱਗ ਕੇ ਮੁਕਤ ਹੋ ਗਈ।
ਅਰਥ : ਹੇ ਮੇਰੇ ਗਾਫਲ ਮਨ ! ਪ੍ਰਭੂ ਨੂੰ ਸਿਮਰ । ਹੇ ਮਨ ! ਤੂੰ ਬਾਲਮੀਕ ਵਲ ਕਿਉਂ ਨਹੀਂ ਵੇਖਦਾ ? ਇਕ ਨੀਵੀਂ ਜਾਤ ਤੋਂ ਬੜੇ ਵੱਡੇ ਦਰਜੇ ਉੱਤੇ ਅੱਪੜ ਗਿਆ-ਇਹ ਵਡਿਆਈ ਪਰਮਾਤਮਾ ਦੀ ਭਗਤੀ ਦੇ ਕਾਰਨ ਹੀ ਸੀ ।੧।ਰਹਾਉ।
ਜੇ ਕੋਈ ਮਨੁੱਖ ਉੱਚੀ ਬ੍ਰਾਹਮਣ ਕੁਲ ਦਾ ਹੋਵੇ, ਤੇ, ਨਿੱਤ ਛੇ ਕਰਮ ਕਰਦਾ ਹੋਵੇ; ਪਰ ਜੇ ਉਸ ਦੇ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਨਹੀਂ, ਜੇ ਉਸ ਨੂੰ ਪ੍ਰਭੂ ਦੇ ਸੋਹਣੇ ਚਰਨਾਂ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ, ਤਾਂ ਉਹ ਚੰਡਾਲ ਦੇ ਬਰਾਬਰ ਹੈ, ਚੰਡਾਲ ਵਰਗਾ ਹੈ ।੧।
(ਬਾਲਮੀਕ) ਕੁੱਤਿਆਂ ਦਾ ਵੈਰੀ ਸੀ, ਸਭ ਲੋਕਾਂ ਨਾਲੋਂ ਚੰਡਾਲ ਸੀ, ਪਰ ਉਸ ਨੇ ਪ੍ਰਭੂ ਨਾਲ ਪਿਆਰ ਕੀਤਾ। ਵਿਚਾਰਾ ਜਗਤ ਉਸ ਦੀ ਕੀ ਵਡਿਆਈ ਕਰ ਸਕਦਾ ਹੈ ? ਉਸ ਦੀ ਸੋਭਾ ਤ੍ਰਿਲੋਕੀ ਵਿਚ ਖਿਲਰ ਗਈ ।੨।
ਅਜਾਮਲ, ਪਿੰਗਲਾ, ਸ਼ਿਕਾਰੀ, ਕੁੰਚਰ-ਇਹ ਸਾਰੇ (ਮੁਕਤ ਹੋ ਕੇ) ਪ੍ਰਭੂ-ਚਰਨਾਂ ਵਿਚ ਜਾ ਅੱਪੜੇ। ਹੇ ਰਵਿਦਾਸ ! ਜੇ ਅਜਿਹੀ ਭੈੜੀ ਮੱਤ ਵਾਲੇ ਤਰ ਗਏ ਤਾਂ ਤੂੰ (ਇਸ ਸੰਸਾਰ-ਸਾਗਰ ਤੋਂ) ਕਿਉਂ ਨਾ ਪਾਰ ਲੰਘੇ ਗਾ ? ॥੩॥੧॥
ਸ਼ਬਦ ਦਾ ਭਾਵ : ਸਿਮਰਨ ਦੀ ਵਡਿਆਈ । ਸਿਮਰਨ ਵੱਡੇ ਵੱਡੇ ਪਾਪੀਆਂ ਨੂੰ ਤਾਰ ਦੇਂਦਾ ਹੈ । ਸਿਮਰਨ ਤੋਂ ਸੱਖਣਾ ਮਨੁੱਖ ਹੀ ਅਸਲ ਨੀਚ ਹੈ।
ੴ ਸਤਿਗੁਰਪ੍ਰਸਾਦਿ ॥
ਭੈਰਉ ਬਾਣੀ ਰਵਿਦਾਸ ਜੀਉ ਕੀ ਘਰੁ ੨
ਬਿਨੁ ਦੇਖੇ ਉਪਜੈ ਨਹੀ ਆਸਾ ॥ ਜੋ ਦੀਸੈ ਸੋ ਹੋਇ
ਬਿਨਾਸਾ ॥ ਬਰਨ ਸਹਿਤ ਜੋ ਜਾਪੈ ਨਾਮੁ ॥ ਸੋ ਜੋਗੀ
ਕੇਵਲ ਨਿਹਕਾਮੁ ॥੧॥ ਪਰਚੈ ਰਾਮੁ ਰਵੈ ਜਉ
ਕੋਈ ॥ ਪਾਰਸੁ ਪਰਸੈ ਦੁਬਿਧਾ ਨ ਹੋਈ ॥੧॥ ਰਹਾਉ ॥
ਸੋ ਮੁਨਿ, ਮਨ ਕੀ ਦੁਬਿਧਾ ਖਾਇ ॥ ਬਿਨੁ ਦੁਆਰੇ
ਤ੍ਰੈ ਲੋਕ ਸਮਾਇ॥ ਮਨ ਕਾ ਸੁਭਾਉ ਸਭੁ ਕੋਈ ਕਰੈ॥
ਕਰਤਾ ਹੋਇ ਸੁ ਅਨਭੈ ਰਹੈ ॥੨॥ ਫਲ ਕਾਰਨ ਫੂਲੀ
ਬਨਰਾਇ ॥ ਫਲੁ ਲਾਗਾ ਤਬ ਫੂਲੁ ਬਿਲਾਇ ॥
ਗਿਆਨੈ ਕਾਰਨ ਕਰਮ ਅਭਿਆਸੁ ॥ ਗਿਆਨੁ
ਭਇਆ ਤਹ ਕਰਮਹ ਨਾਸੁ ॥੩॥ ਘ੍ਰਿਤ ਕਾਰਨ ਦਧਿ
ਮਥੈ ਸਇਆਨ ॥ ਜੀਵਤ ਮੁਕਤ ਸਦਾ ਨਿਰਬਾਨ ॥
ਕਹਿ ਰਵਿਦਾਸ ਪਰਮ ਬੈਰਾਗ ॥ ਰਿਦੈ ਰਾਮੁ ਕੀ
ਨ ਜਪਸਿ ਅਭਾਗ ॥੪॥੧॥
ਨੋਟ-ਸ਼ਬਦ ਦਾ ਮੁਖ-ਭਾਵ 'ਰਹਾਉ' ਦੀ ਤੁਕ ਵਿਚ ਹੋਇਆ ਕਰਦਾ ਹੈ, ਬਾਕੀ ਦੇ ਸ਼ਬਦ ਵਿਚ ਉਸ ਦੀ ਵਿਆਖਿਆ ਹੁੰਦੀ ਹੈ।
ਮੁੱਖ-ਭਾਵ : ਜੋ ਮਨੁੱਖ ਨਾਮ ਸਿਮਰਦਾ ਹੈ, ਪਾਰਸ-ਪ੍ਰਭੂ ਨੂੰ ਛੋਹ ਕੇ ਉਹ, ਮਾਨੋ, ਸੋਨਾ ਹੋ – ਉਸ ਦਾ ਮਨ ਪ੍ਰਭੂ ਵਿਚ ਪਰਚ ਜਾਂਦਾ ਹੈ,
ਬਾਕੀ ਦੇ ਸ਼ਬਦ ਵਿਚ ਉਸ ਸੋਨਾ ਬਣ ਗਏ ਮਨੁੱਖ ਦੇ ਜੀਵਨ
ਦੀ ਤਸਵੀਰ ਦਿੱਤੀ ਹੈ-(੧) 'ਨਿਹਕਾਮੁ', ਵਾਸ਼ਨਾ-ਰਹਿਤ ਹੋ ਜਾਂਦਾ ਹੈ; (੨) ਦੁਬਿਧਾ ਮਿਟ ਜਾਂਦੀ ਹੈ ਤੇ ਉਹ (੩) ਕਿਰਤ-ਕਾਰ ਦਾ ਮੋਹ ਮਿਟ ਜਾਂਦਾ ਹੈ; ਜਾ ਦਾ ਹੀ ਮੁਕਤ ਹੋ ਭਾਗ ਹੈ 9 ਨਿਰਭਉ ਹੋ ਜਾਂਦਾ ਹੈ; (੪) ਮੁਕਦੀ ਗੱਲ ਇਹ ਕਿ ਜੀਉਂਦਾ ਹੀ ਮੁਕਤ ਹੋ ਜਾਂਦਾ ਹੈ।
ਪਦ ਅਰਥ : ਆਸਾ-(ਪਾਰਸ-ਪ੍ਰਭੂ ਨਾਲ ਛੋਹਣ ਦੀ) ਤਾਂਘ । ਬਰਨ-ਵਰਣਨ, ਪ੍ਰਭੂ ਦੇ ਗੁਣਾਂ ਦਾ ਵਰਣਨ, ਸਿਫ਼ਤ-ਸਲਾਹ । ਸਹਿਤ-ਸਮੇਤ । ਜਪ-ਜਪਦਾ ਹੈ । ਨਿਹਕਾਮੁ-ਕਾਮਨਾ-ਰਹਿਤ, ਵਾਸ਼ਨਾ-ਰਹਿਤ ।੧।ਰਹਾਉ।
ਪਰਚੈ-ਪਰਚ ਜਾਂਦਾ ਹੈ, ਗਿੱਝ ਜਾਂਦਾ ਹੈ, ਅਮੋੜ-ਪੁਣੇ ਵਲੋਂ ਹਟ ਜਾਂਦਾ ਹੈ, ਵਿਕਾਰਾਂ ਵਲੋਂ ਹਟ ਜਾਂਦਾ ਹੈ । ਜਉ-ਜਦੋਂ । ਪਰਸੇ-ਛੂੰਹਦਾ ਹੈ ।੧।
ਖਾਇ-ਖਾ ਜਾਂਦਾ ਹੈ, ਮੁਕਾ ਦੇਂਦਾ ਹੈ। ਦੁਬਿਧਾ-ਦੁਚਿੱਤਾ-ਪਨ, ਮੇਰ-ਤੇਰ, ਪ੍ਰਭੂ ਨਾਲੋਂ ਵਖੇਵਾਂ । ਤ੍ਰੈਲੋਕ-ਤਿੰਨਾਂ ਲੋਕਾਂ ਵਿਚ ਵਿਆਪਕ- ਪ੍ਰਭੂ ਵਿਚ । ਬਿਨੁ ਦੁਆਰੇ-ਜਿਸ ਪ੍ਰਭੂ ਦਾ ਦਸ-ਦੁਆਰਿਆਂ ਵਾਲਾ ਸਰੀਰ ਨਹੀਂ ਹੈ । ਸਭੁ ਕੋਈ-ਹਰੇਕ ਜੀਵ । ਕਰਤਾ-ਹੋਇ-(ਨਾਮ ਸਿਮਰਨ ਵਾਲਾ ਮਨੁੱਖ) ਕਰਤਾਰ ਦਾ ਰੂਪ ਹੋ ਜਾਂਦਾ ਹੈ । ਅਨਭੋ-ਭੈ- ਰਹਿਤ ਅਵਸਥਾ ਵਿਚ ।੨।
ਕਾਰਨ-ਵਾਸਤੇ । ਬਨਰਾਇ-ਬਨਸਪਤੀ । ਫੂਲੀ-ਫੁੱਲਦੀ ਹੈ, ਖਿੜਦੀ ਹੈ । ਬਿਲਾਇ-ਦੂਰ ਹੋ ਜਾਂਦਾ ਹੈ । ਕਰਮ-ਦੁਨੀਆ ਦੀ ਕਿਰਤ-ਕਾਰ । ਅਭਿਆਸੁ-ਮੁੜ ਮੁੜ ਕਰਨਾ । ਕਰਮ ਅਭਿਆਸੂ- ਦੁਨੀਆ ਦੀ ਰੋਜ਼ਾਨਾ ਕਿਰਤ-ਕਾਰ । ਗਿਆਨੈ ਕਾਰਨ-ਗਿਆਨ ਦੀ ਖ਼ਾਤਰ, ਪ੍ਰਭੂ ਵਿਚ ਪਰਚਣ ਦੀ ਖ਼ਾਤਰ, ਉੱਚੇ ਜੀਵਨ ਦੀ ਸੂਝ ਵਾਸਤੇ, ਜੀਵਨ ਦਾ ਸਹੀ ਰਸਤਾ ਲੱਭਣ ਲਈ। ਤਹ-ਉਸ ਅਵਸਥਾ ਕਰਮਹ-ਕਰਮਾਂ ਦਾ ਨਾਸ਼, ਨਾਸ, ਕਿਰਤ-ਕਾਰ ਦੇ ਮੋਹ ਦਾ ਨਾਸ ।੩।
ਘ੍ਰਿਤ-ਘਿਉ । ਦਧਿ-ਦਹੀਂ । ਮਥੈ-ਰਿੜਕਦੀ ਹੈ ਸਇਆਨ-ਸਿਆਣੀ ਇਸਤ੍ਰੀ । ਨਿਰਬਾਨ-ਵਾਸ਼ਨਾ-ਰਹਿਤ । ਕੀ ਨ-ਕਿਉਂ ਨਹੀਂ ? ਅਭਾਗ-ਹੇ ਭਾਗ ਹੀਣ ! 181
ਅਰਥ : ਜਦੋਂ ਕੋਈ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਤਾਂ ਉਸ ਦਾ ਮਨ ਪ੍ਰਭੂ ਵਿਚ ਪਰਚ ਜਾਂਦਾ ਹੈ; ਜਦੋਂ ਪਾਰਸ-ਪ੍ਰਭੂ ਨੂੰ ਉਹ ਛੁੰਹਦਾ ਹੈ (ਉਹ, ਮਾਨੋ, ਸੋਨਾ ਹੋ ਜਾਂਦਾ ਹੈ), ਤੇ, ਉਸ ਦੀ ਮੇਰ-ਤੇਰ ਮੁੱਕ ਜਾਂਦੀ ਹੈ ।੧।ਰਹਾਉ।
(ਪਰ ਪਾਰਸ-ਪ੍ਰਭੂ ਦੇ ਚਰਨ ਛੋਹਣੇ ਸੰਖਾ ਕੰਮ ਨਹੀਂ ਹੈ, ਕਿਉਂਕਿ ਉਹ ਇਹਨਾਂ ਅੱਖਾਂ ਨਾਲ ਦਿੱਸਦਾ ਨਹੀਂ ਹੈ, ਤੇ) ਉਸ ਨੂੰ ਵੇਖਣ ਤੋਂ ਬਿਨਾ (ਉਸ ਪਾਰਸ-ਪ੍ਰਭੂ ਦੇ ਚਰਨ ਛੋਹਣ ਦੀ) ਤਾਂਘ ਪੈਦਾ ਨਹੀਂ ਹੁੰਦੀ, (ਇਸ ਦਿੱਸਦੇ ਸੰਸਾਰ ਨਾਲ ਹੀ ਮੋਹ ਬਣਿਆ ਰਹਿੰਦਾ ਹੈ,) ਤੇ, ਇਹ ਜੋ ਕੁਝ ਦਿੱਸਦਾ ਹੈ, ਇਹ ਸਭ ਨਾਸ ਹੋ ਜਾਣ ਵਾਲਾ ਹੈ । ਜੋ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ, ਤੋਂ, ਪ੍ਰਭੂ ਦਾ ਨਾਮ ਜਪਦਾ ਹੈ, ਸਿਰਫ਼ ਉਹੀ ਅਸਲ ਜੋਗੀ ਹੈ ਤੇ ਉਹ ਕਾਮਨਾ-ਰਹਿਤ ਹੋ ਜਾਂਦਾ ਹੈ ।੧।
(ਨਾਮ ਸਿਮਰਨ ਵਾਲਾ) ਉਹ ਮਨੁੱਖ (ਅਸਲ) ਰਿਸ਼ੀ ਹੈ, ਉਹ (ਨਾਮ ਦੀ ਬਰਕਤ ਨਾਲ) ਆਪਣੇ ਮਨ ਦੀ ਮੇਰ-ਤੇਰ ਮਿਟਾ ਲੈਂਦਾ ਹੈ, ਤੇ, ਉਸ ਪ੍ਰਭੂ ਵਿਚ ਸਮਾਇਆ ਰਹਿੰਦਾ ਹੈ, ਜੋ ਤ੍ਰਿਲੋਕੀ ਵਿਚ ਵਿਆਪਕ ਹੈ, ਤੇ, ਜਿਸ ਦਾ ਕੋਈ ਖ਼ਾਸ ਸਰੀਰ ਨਹੀਂ ਹੈ। (ਜਗਤ ਵਿਚ) ਹਰੇਕ ਮਨੁੱਖ ਆਪੋ ਆਪਣੇ ਮਨ ਦਾ ਸੁਭਾਉ ਵਰਤਦਾ ਹੈ (ਆਪਣੇ ਮਨ ਦੇ ਪਿੱਛੇ ਤੁਰਦਾ ਹੈ; ਪਰ ਨਾਮ ਸਿਮਰਨ ਵਾਲਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਨ ਦੇ ਥਾਂ, ਨਾਮ ਦੀ ਬਰਕਤ ਨਾਲ) ਕਰਤਾਰ ਦਾ ਰੂਪ ਹੋ ਜਾਂਦਾ ਹੈ, ਤੇ, ਉਸ ਅਵਸਥਾ ਵਿਚ ਟਿਕਿਆ ਰਹਿੰਦਾ ਹੈ ਜਿੱਥੇ ਕੋਈ ਡਰ ਭਉ ਨਹੀਂ ।੨।
(ਜਗਤ ਦੀ ਸਾਰੀ ਬਨਸਪਤੀ ਫਲ ਦੇਣ ਦੀ ਖ਼ਾਤਰ ਖਿੜਦੀ
ਹੈ; ਜਦੋਂ ਫਲ ਲੱਗਦਾ ਹੈ ਫੁੱਲ ਦੂਰ ਹੋ ਜਾਂਦਾ ਹੈ । ਇਸੇ ਤਰ੍ਹਾਂ ਦੁਨੀਆ ਦੀ ਰੋਜ਼ਾਨਾ ਕਿਰਤ-ਕਾਰ ਗਿਆਨ ਦੀ ਖ਼ਾਤਰ ਹੈ (ਪ੍ਰਭੂ ਵਿਚ ਪਰਚਣ ਲਈ ਹੈ, ਉੱਚ-ਜੀਵਨ ਦੀ ਸੂਝ ਲਈ ਹੈ), ਜਦੋਂ ਉੱਚ-ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ ਤਾਂ ਉਸ ਅਵਸਥਾ ਵਿਚ ਅੱਪੜ ਕੇ ਕਿਰਤ-ਕਾਰ ਦਾ (ਮਾਇਕ ਉੱਦਮਾਂ ਦਾ) ਮੋਹ ਮਿਟ ਜਾਂਦਾ ਹੈ ।੩।
ਨੋਟ-ਪਾਠਕ ਜਨ 'ਰਹਾਉ' ਦੀ ਤੁਕ ਦਾ ਧਿਆਨ ਰੱਖਣ। ਸਾਰੇ ਸ਼ਬਦ ਵਿਚ ਉਸ ਜੀਵਨ ਦਾ ਵਿਸਥਾਰ ਹੈ ਜੋ ਨਾਮ ਸਿਮਰਿਆਂ ਬਣਦਾ ਹੈ; ਇਸ ਕੇਂਦਰੀ ਖ਼ਿਆਲ ਦੇ ਦੁਆਲੇ ਹੀ ਸਾਰੇ ਸ਼ਬਦ ਨੇ ਰਹਿਣਾ ਹੈ । ਕਿਸੇ ਕਰਮ-ਕਾਂਡ ਦਾ ਕੋਈ ਜ਼ਿਕਰ ਰਵਿਦਾਸ ਜੀ ਨੇ 'ਰਹਾਉ' ਦੀ ਤੁਕ ਵਿਚ ਨਹੀਂ ਛੇੜਿਆ । ਇਸ ਬੰਦ ਨੰ: ੩ ਵਿਚ ਭੀ ਇਹ ਬੜੀ ਅਢੁਕਵੀਂ ਗੱਲ ਹੋਵੇਗੀ ਜੇ ਲਫ਼ਜ਼ 'ਕਰਮ' ਦਾ ਅਰਥ 'ਕਰਮ-ਕਾਂਡ' ਕੀਤਾ ਜਾਏ ।
ਸਿਆਣੀ ਇਸਤ੍ਰੀ ਘਿਉ ਦੀ ਖ਼ਾਤਰ ਦਹੀਂ ਰਿੜਕਦੀ ਹੈ (ਤਿਵੇਂ ਜੋ ਮਨੁੱਖ ਨਾਮ ਜਪ ਕੇ ਪ੍ਰਭੂ-ਚਰਨਾਂ ਵਿਚ ਪਰਚਦਾ ਹੈ ਉਹ ਜਾਣਦਾ ਹੈ ਕਿ ਦੁਨੀਆ ਦਾ ਜੀਵਨ-ਨਿਰਬਾਹ, ਦੁਨੀਆ ਦੀ ਕਿਰਤ- ਕਾਰ, ਪ੍ਰਭੂ-ਚਰਨਾਂ ਵਿਚ ਜੁੜਨ ਵਾਸਤੇ ਹੀ ਹੈ । ਸੋ, ਉਹ ਮਨੁੱਖ ਨਾਮ ਦੀ ਬਰਕਤ ਨਾਲ) ਮਾਇਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮੁਕਤ ਹੁੰਦਾ ਹੈ ਤੇ ਸਦਾ ਵਾਸ਼ਨਾ-ਰਹਿਤ ਰਹਿੰਦਾ ਹੈ । ਰਵਿਦਾਸ ਇਹ ਸਭ ਤੋਂ ਉੱਚੇ ਵੈਰਾਗ (ਦੀ ਪ੍ਰਾਪਤੀ) ਦੀ ਗੱਲ ਦੱਸਦਾ ਹੈ; ਹੋ ਭਾਗ ਹੀਣ ! ਪ੍ਰਭੂ ਤੇਰੇ ਹਿਰਦੇ ਵਿਚ ਹੀ ਹੈ, ਤੂੰ ਉਸ ਨੂੰ ਕਿਉਂ ਨਹੀਂ ਯਾਦ ਕਰਦਾ ? ॥੪॥੧॥
ਨੋਟ-ਜਦ ਭੀ ਕਿਸੇ ਕਵੀ ਦੀ ਕਿਸੇ ਲਿਖਤ ਬਾਰੇ ਕੋਈ ਸ਼ੱਕ ਪਏ, ਤਾਂ ਉਸ ਨੂੰ ਸਮਝਣ ਲਈ ਸਹੀ ਤਰੀਕਾ ਇਹੀ ਹੋ ਸਕਦਾ ਹੈ ਕਿ ਉਸ ਗੁੰਝਲ ਨੂੰ ਉਸੇ ਦੀ ਬਾਕੀ ਦੀ ਹੋਰ ਰਚਨਾ ਵਿਚੋਂ ਸਮਝਿਆ ਜਾਏ । ਕਵੀ ਜਿੱਥੇ ਆਪਣੀ ਬੋਲੀ ਨੂੰ ਵਰਤਦਾ ਤੇ ਸਵਾਰਦਾ ਸ਼ਿੰਗਾਰਦਾ ਹੈ, ਉੱਥੇ ਉਹ ਪੁਰਾਣੇ ਲਫ਼ਜ਼ਾਂ, ਪੁਰਾਣੇ ਮੁਹਾਵਰਿਆਂ ਤੇ
ਪੁਰਾਣੇ ਵਰਤੇ ਦ੍ਰਿਸ਼ਟਾਂਤਾਂ ਨੂੰ ਨਵੇਂ ਤਰੀਕੇ ਨਾਲ ਵੀ ਵਰਤਦਾ ਤੇ ਵਰਤ ਸਕਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਲਫ਼ਜ਼ 'ਭਗੌਤੀ' ਵਰਤਣ ਤੋਂ ਕਈ ਲੋਕ ਇਹ ਟਪਲਾ ਖਾਣ ਲੱਗ ਪਏ ਕਿ ਸਤਿਗੁਰੂ ਜੀ ਨੇ ਦੇਵੀ ਪੂਜੀ ਜਾਂ ਸ਼ਸਤ੍ਰ-ਪੂਜਾ ਕੀਤੀ । ਪਰ ਜਦੋਂ ਇਸ ਲਫ਼ਜ਼ ਨੂੰ ਉਹਨਾਂ ਦੀ ਆਪਣੀ ਹੀ ਰਚਨਾ ਵਿਚ ਵਰਤਿਆਂ ਗਹੁ ਨਾਲ ਵੇਖਿਆ ਜਾਏ ਤਾਂ ਸਾਫ਼ ਪਰਤੱਖ ਹੋ ਜਾਂਦਾ ਹੈ ਕਿ ਲਫ਼ਜ਼ 'ਭਗੌਤੀ' ਪਰਮਾਤਮਾ ਵਾਸਤੇ ਉਹਨਾਂ ਵਰਤਿਆ ਹੈ । ਰਾਮਕਲੀ ਰਾਗ ਵਿਚ ਦਿੱਤੀ ਬਾਣੀ 'ਸਦੁ' ਤੋਂ ਕਈ ਲੋਕ ਘਾਬਰਦੇ ਸਨ ਕਿ ਇਸ ਵਿਚ ਕਰਮ-ਕਾਂਡ ਕਰਨ ਦੀ ਆਗਿਆ ਕੀਤੀ ਹੈ, ਪਰ ਇਹ ਨਿਰਾ ਭੁਲੇਖਾ ਹੀ ਸੀ (ਪੜ੍ਹੋ ਮੇਰੀ ਪੁਸਤਕ "ਸੱਦ ਸਟੀਕ") । ਇਹ ਬਾਣੀ ਉਹਨਾਂ ਮਹਾਂ ਪੁਰਖਾਂ ਦੀ ਹੈ ਜੋ ਸਾਥੋਂ ਦੂਰ ਉੱਚੀ ਚੋਟੀ ਤੇ ਖੇਡ ਰਹੇ ਸਨ, ਉੱਚੇ ਮੰਡਲਾਂ ਵਿਚ ਉਡਾਰੀਆਂ ਲਾ ਰਹੇ ਸਨ । ਇਸ ਨੂੰ ਸਮਝਣ ਲਈ ਇਸ ਵਿਚ ਜੁੜਨਾ ਪਏਗਾ, ਮਾਇਆ ਵਿਚ ਖੇਡਦੇ ਮਨ ਨੂੰ ਰਤਾ ਰੋਕ ਕੇ ਇੱਧਰ ਕਾਫ਼ੀ ਸਮਾ ਦੇਣਾ ਪਏਗਾ, ਤਾਂ ਹੀ ਉਹਨਾਂ ਦੀ ਡੂੰਘਾਈ ਵਿਚ ਅੱਪੜਨ ਦੀ ਆਸ ਹੋ ਸਕਦੀ ਹੈ ।
ਵੇਦਾਂਤੀ ਲੋਕਾਂ ਨੇ ਇਹ ਪਰਚਾਰ ਕੀਤਾ ਕਿ ਇਹ ਜਗਤ ਮਿਥਿਆ ਹੈ, ਅਸਲ ਵਿਚ ਇਸ ਜਗਤ ਦੀ ਕੋਈ ਹਸਤੀ ਹੀ ਨਹੀਂ ਹੈ, ਮਾਇਆ ਦਾ ਪਰਦਾ ਪੈਣ ਕਰਕੇ ਜੀਵ ਨੂੰ ਇਹ ਭਰਮ ਹੋ ਗਿਆ ਹੈ, ਕਿ ਜਗਤ ਦੀ ਕੋਈ ਹਸਤੀ ਹੈ। ਉਹਨਾਂ ਇਹ ਗੱਲ ਸਮਝਾਉਣ ਲਈ ਰੱਸੀ ਤੇ ਸੱਪ ਦਾ ਦ੍ਰਿਸ਼ਟਾਂਤ ਦਿੱਤਾ ਕਿ ਹਨੇਰੇ ਦੇ ਕਾਰਨ ਰੱਸੀ ਨੂੰ ਸੱਪ ਸਮਝਿਆ ਗਿਆ, ਅਸਲ ਵਿਚ ਸੱਪ ਕਿਤੇ ਹੈ ਹੀ ਨਹੀਂ ਸੀ। ਰਵਿਦਾਸ ਜੀ ਨੇ ਭੀ ਇਹ ਦ੍ਰਿਸ਼ਟਾਂਤ ਵਰਤ ਲਿਆ; ਪਰ ਇਸ ਤੋਂ ਇਹ ਭਾਵ ਨਹੀਂ ਲਿਆ ਜਾ ਸਕਦਾ ਕਿ ਰਵਿਦਾਸ ਜੀ ਵੇਦਾਂਤੀ ਸਨ । ਇਹ ਦ੍ਰਿਸ਼ਟਾਂਤ ਵੇਦਾਂਤੀਆਂ ਦੀ ਮਲਕੀਅਤ ਨਹੀਂ ਹੋ ਗਿਆ। ਵਖੇ ਰਾਗ ਸੋਰਠਿ, ਸ਼ਬਦ "ਜਬ ਹਮ ਹੋਤੇ" । ਕਰਮ-ਕਾਂਡੀਆਂ ਨੇ ਫੁੱਲ ਤੇ ਫਲ ਦਾ ਦ੍ਰਿਸ਼ਟਾਂਤ ਵਰਤਿਆ, ਰਵਿਦਾਸ ਜੀ ਨੇ ਭੀ ਇਸ ਨੂੰ ਵਰਤ ਲਿਆ ;
ਪਰ ਇਸ ਦਾ ਇਹ ਮਤਲਬ ਨਹੀਂ ਨਿਕਲ ਸਕਦਾ ਕਿ ਰਵਿਦਾਸ ਜੀ ਕਰਮ-ਕਾਂਡੀ ਸਨ । ਆਖ਼ਰ ਰਵਿਦਾਸ ਜੀ ਕਿਹੜੀ ਉੱਚੀ ਕੁਲ ਦੇ ਬ੍ਰਾਹਮਣ ਸਨ ਕਿ ਉਹ ਕਿਸੇ ਕਰਮ-ਕਾਂਡ ਨਾਲ ਚੰਬੜੇ ਰਹਿੰਦੇ ? ਨਾ ਜਨੇਉ ਪਾਣ ਦਾ ਹੱਕ, ਨਾ ਮੰਦਰ ਵਿਚ ਵੜਨ ਦੀ ਆਗਿਆ, ਨਾ ਕਿਸੇ ਸਰਾਧ ਸਮੇ ਬ੍ਰਾਹਮਣ ਨੇ ਉਹਨਾਂ ਦੇ ਘਰ ਦਾ ਖਾਣਾ, ਨਾ ਸੰਧਿਆ ਤਰਪਣ ਗਾਇਤ੍ਰੀ ਆਦਿਕ ਦਾ ਉਹਨਾਂ ਨੂੰ ਕੋਈ ਅਧਿਕਾਰ । ਫਿਰ; ਉਹ ਕਿਹੜਾ ਕਰਮ-ਕਾਂਡ ਸੀ ਜਿਸ ਦਾ ਸ਼ੌਕ ਰਵਿਦਾਸ ਜੀ ਨੂੰ ਹੋ ਸਕਦਾ ਸੀ।
ਰਵਿਦਾਸ ਜੀ ਨੇ ਇਸ ਸ਼ਬਦ ਵਿਚ ਨਾਮ-ਸਿਮਰਨ ਵਾਲੇ ਬੰਦੇ ਦੇ ਉੱਚੇ ਜੀਵਨ ਦਾ ਜ਼ਿਕਰ ਕੀਤਾ ਹੈ। ਇਸੇ ਹੀ ਰਾਗ ਵਿਚ ਦਿੱਤਾ ਹੋਇਆ ਗੁਰੂ ਅਮਰਦਾਸ ਜੀ ਦਾ ਹੇਠ-ਲਿਖਿਆ ਸ਼ਬਦ ਰਵਿਦਾਸ ਜੀ ਦੇ ਇਸ ਸ਼ਬਦ ਦਾ ਆਨੰਦ ਲੈਣ ਵਾਸਤੇ ਬੜਾ ਸੁਆਦਲਾ ਸਹਾਈ ਬਣੇਗਾ।
ਭੈਰਉ ਮਹਲਾ ੩ ।
ਸੋ ਮੁਨਿ, ਜਿ ਮਨ ਕੀ ਦੁਬਿਧਾ ਮਾਰੇ । ਦੁਬਿਧਾ ਮਾਰਿ ਬ੍ਰਹਮੁ
ਬੀਚਾਰੇ ।੧। ਇਸੁ ਮਨ ਕਉ ਕੋਈ ਖੋਜਹੁ ਭਾਈ । ਮਨੁ ਖੋਜਤ
ਨਾਮੁ ਨਉਨਿਧਿ ਪਾਈ ।੧।ਰਹਾਉ। ਮੂਲੁ ਮੋਹੁ ਕਰਿ ਕਰਤੈ
ਜਗਤੁ ਉਪਾਇਆ । ਮਮਤਾ ਲਾਇ ਭਰਮਿ ਭੁਲਾਇਆ ।੨।
ਇਸੁ ਮਨ ਤੇ ਸਭ ਪਿੰਡ ਪਰਾਣਾ। ਮਨ ਕੈ ਵੀਚਾਰਿ ਹੁਕਮੁ
ਬੁਝਿ ਸਮਾਣਾ ।੩। ਕਰਮੁ ਹੋਵੈ ਗੁਰੂ ਕਿਰਪਾ ਕਰੈ । ਇਹੁ ਮਨੁ
ਜਾਗੈ ਇਸੁ ਮਨ ਕੀ ਦੁਬਿਧਾ ਮਰੈ ॥੪॥ ਮਨ ਕਾ ਸੁਭਾਉ ਸਦਾ
ਬੈਰਾਗੀ । ਸਭ ਮਹਿ ਵਸੈ ਅਤੀਤ ਅਨਰਾਗੀ ।੫। ਕਹਤ
ਨਾਨਕੁ ਜੋ ਜਾਣੈ ਭੇਉ । ਆਦਿ ਪੁਰਖੁ ਨਿਰੰਜਨ ਦੇਉ ।੬।੫।
ਜਿਸ ਮਨੁੱਖ ਉੱਤੇ ਪ੍ਰਭੂ ਦੀ ਮਿਹਰ ਹੋਵੇ ਉਸ ਉੱਤੇ ਗੁਰੂ ਕਿਰਪਾ ਕਰਦਾ ਹੈ, ਉਸ ਦਾ ਮਨ ਮਾਇਆ ਦੇ ਮੋਹ ਵਿਚੋਂ ਜਾਗ ਪੈਂਦਾ ਹੈ । ਜਿਹੜੀ ਗੱਲ ਰਵਿਦਾਸ ਜੀ ਨੇ "ਕਰਮਹ ਨਾਸੁ" ਵਿਚ ਇਸ਼ਾਰੇ-ਮਾਤ੍ਰ
ਦੱਸੀ ਹੈ, ਉਹ ਗੁਰੂ ਅਮਰਦਾਸ ਜੀ ਨੇ ਦੂਜੇ ਬੰਦ ਤੋਂ ਪੰਜਵੇਂ ਬੰਦ ਤਕ ਖੁਲ੍ਹੇ ਲਫ਼ਜ਼ਾਂ ਵਿਚ ਸਮਝਾ ਦਿੱਤੀ ਹੈ ਕਿ "ਕਰਮਹ ਨਾਸੁ" ਦਾ ਭਾਵ ਹੈ "ਮੋਹ ਮਮਤਾ ਦਾ ਨਾਸ"।
ਨੋਟ-ਕੀ ਇਹਨਾਂ ਦੋਹਾਂ ਸ਼ਬਦਾਂ ਨੂੰ ਇਕੱਠੇ ਰੱਖ ਕੇ ਪੜ੍ਹਿਆਂ ਇਹ ਗੱਲ ਯਕੀਨੀ ਪੱਕੀ ਨਹੀਂ ਹੋ ਗਈ ਕਿ ਗੁਰੂ ਅਮਰਦਾਸ ਜੀ ਦਾ ਇਹ ਸ਼ਬਦ ਭਗਤ ਰਵਿਦਾਸ ਜੀ ਦੇ ਸ਼ਬਦ ਦੇ ਪਰਥਾਇ ਹੈ ? ਦੂਜੇ ਲਫ਼ਜ਼ਾਂ ਵਿਚ ਇਉਂ ਕਹਿ ਲਵੋ ਕਿ ਇਹ ਸ਼ਬਦ ਉੱਚਾਰਨ ਵੇਲੇ ਗੁਰੂ ਅਮਰਦਾਸ ਜੀ ਦੇ ਪਾਸ ਭਗਤ ਰਵਿਦਾਸ ਜੀ ਦਾ ਸ਼ਬਦ ਮੌਜੂਦ ਸੀ । ਦੋਹਾਂ ਸ਼ਬਦਾਂ ਦੇ ਕਈ ਲਫਜ਼ਾਂ ਤੇ ਤੁਕਾਂ ਦੀ ਸਾਂਝ ਸਬੱਬ ਨਾਲ ਨਹੀਂ ਬਣ ਗਈ । ਇਹ ਖ਼ਿਆਲ ਉੱਕਾ ਗਲਤ ਹੈ ਕਿ ਭਗਤਾਂ ਦੀ ਬਾਣੀ ਗੁਰੂ ਅਰਜਨ ਸਾਹਿਬ ਨੇ ਇਕੱਠੀ ਕੀਤੀ ਸੀ । ਸਤਿਗੁਰੂ ਨਾਨਕ ਜੀ ਨੇ ਪਹਿਲੀ 'ਉਦਾਸੀ' ਸਮੇ ਬਨਾਰਸ ਜਾ ਕੇ ਭਗਤ ਰਵਿਦਾਸ ਜੀ ਦੇ ਸਾਰੇ ਸ਼ਬਦ ਲਿਖ ਲਏ । ਆਪਣੀ ਬਾਣੀ ਨਾਲ ਸਾਂਭ ਕੇ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਸਾਹਿਬ ਨੂੰ ਦਿੱਤੇ । ਉਹਨਾਂ ਤੋਂ ਇਹ ਸਾਰੀ ਬਾਣੀ ਗੁਰੂ ਅਮਰਦਾਸ ਜੀ ਨੂੰ ਮਿਲੀ ।
ਸ਼ਬਦ ਦਾ ਭਾਵ : ਸਿਮਰਨ ਦੀ ਵਡਿਆਈ-ਸਿਮਰਨ ਦੀ ਬਰਕਤ ਨਾਲ ਮਨੁੱਖ ਮਾਇਆ ਦੇ ਮੋਹ ਵਾਲਾ ਅਮੋੜਪੁਣਾ ਛੱਡ ਦੇਂਦਾ ਹੈ, ਵਾਸ਼ਨਾ-ਰਹਿਤ ਹੋ ਜਾਂਦਾ ਹੈ।
ੴ ਸਤਿਗੁਰਪ੍ਰਸਾਦਿ ॥
ਬਸੰਤ ਬਾਣੀ ਰਵਿਦਾਸੁ ਜੀ ਕੀ
ਤੁਝਹਿ ਸੁਝੰਤਾ ਕਛੂ ਨਾਹਿ ॥ ਪਹਿਰਾਵਾ ਦੇਖੋ ਉਭਿ
ਜਾਹਿ ॥ ਗਰਬਵਤੀ ਕਾ ਨਾਹੀ ਠਾਉ ॥ ਤੇਰੀ
ਗਰਦਨਿ ਉਪਰਿ ਲਵੈ ਕਾਉ ॥੧॥ ਤੂ ਕਾਂਇ
ਗਰਬਹਿ ਬਾਵਲੀ ॥ ਜੈਸੇ ਭਾਦਉ ਖੂੰਬਰਾਜੁ, ਤੂ
ਤਿਸ ਤੇ ਖਰੀ ਉਤਾਵਲੀ ॥੧॥ ਰਹਾਉ ॥ ਜੈਸੇ ਕੁਰੰਕ ਨਾ
ਨਹੀ ਪਾਇਓ ਭੇਦੁ ॥ ਤਨਿ ਸੁਗੰਧ, ਢੂਢੈ ਪ੍ਰਦੇਸੁ ॥
ਅਪ ਤਨ ਕਾ ਜੋ ਕਰੇ ਬੀਚਾਰੁ ॥ ਤਿਸੁ ਨਹੀ ਜਮ
ਕੰਕਰੁ ਕਰੇ ਖੁਆਰੁ ॥੨॥ ਪੁਤ੍ਰ ਕਲਤ੍ਰ ਕਾ ਕਰਹਿ
ਅਹੰਕਾਰੁ ॥ ਠਾਕੁਰੁ ਲੇਖਾ ਮੰਗਨਹਾਰੁ ॥ ਫੋੜੇ ਕਾ
ਦੁਖੁ ਸਹੈ ਜੀਉ ॥ ਪਾਛੇ ਕਿਸਹਿ ਪੁਕਾਰਹਿ ਪੀਉ
ਪੀਉ ॥੩॥ ਸਾਧੂ ਕੀ ਜਉ ਲੇਹਿ ਓਟ ॥ ਤੇਰੇ
ਮਿਟਹਿ ਪਾਪ ਸਭ ਕੋਟਿ ਕੋਟਿ ਕੋਟਿ ॥ ਕਹਿ ਰਵਿਦਾਸੁ
ਜੋ ਜਪੈ ਨਾਮੁ ॥ ਤਿਸੁ ਜਾਤਿ ਨ ਜਨਮੁ ਨ ਜੋਨਿ ਕਾਮੁ ॥੪॥੧॥
ਪਦ ਅਰਥ-ਤੁਝਹਿ-ਤੈਨੂੰ । ਪਹਿਰਾਵਾ-(ਸਰੀਰ ਦਾ) ਠਾਠ, ਪੁਸ਼ਾਕ । ਉਭਿ ਜਾਹਿ-ਆਕੜਦੀ ਹੈਂ । ਗਰਬਵਤੀ-ਅਹੰਕਾਰਨ । ਨਾਉ-ਥਾਂ । ਗਰਦਨਿ-ਧੌਣ । ਲਵੈ ਕਾਊ-ਕਾਂ ਲੈਂਦਾ ਹੈ ।੧।
ਕਾਂਇ-ਕਿਉਂ ? ਕਾਹਦੇ ਲਈ ? ਗਰਬਹਿ-ਅਹੰਕਾਰ
ਕਰਦੀ ਹੈ । ਖੂੰਬਰਾਜੁ-ਵੱਡੀ ਖੁੰਬ । ਖਰੀ-ਵਧੀਕ । ਉਤਾਵਲੀ- ਕਾਹਲੀ, ਛੇਤੀ ਜਾਣ ਵਾਲੀ ।੧। ਰਹਾਉ।
ਕੁਰੰਕ-ਹਰਨ । ਤਨਿ-ਸਰੀਰ ਵਿਚ । ਸੁਗੰਧ-ਕਸਤੂਰੀ ਅਪ – ਆਪਣਾ । ਜਮ ਕੰਕਰੁ - [Skt. यम किंकर- ਜਮ ਕੰਕਰੁ] ਜਮ ਦੂਤੇ ।੨।
ਕਲਤ੍ਰ -ਇਸਤ੍ਰੀ । ਫੋੜੇ-ਕੀਤੇ (ਮੰਦੇ) ਕਰਮ । ਪਾਛੈ-(ਜਿੰਦ ਦੇ ਨਿਕਲ ਜਾਣ) ਪਿਛੋਂ । ਪੀਉ-ਪਿਆਰਾ 1 ਪੁਕਾਰਹਿ-ਤੂੰ ਵਾਜਾਂ ਮਾਰੇਂਗੀ ।੩।
ਸਾਧੂ-ਗੁਰੂ । ਓਟ-ਆਸਰਾ । ਕੋਟਿ-ਕੂੜਾਂ। ਜੋਨਿ ਕਾਮੁ-ਜੂਨਾਂ ਨਾਲ ਵਾਸਤਾ ॥੪॥
ਅਰਥ : ਹੋ ਮੇਰੀ ਕਮਲੀ ਕਾਇਆਂ! ਤੂੰ ਕਿਉਂ ਮਾਣ ਕਰਦੀ ਹੈਂ ? ਤੂੰ ਤਾਂ ਉਸ ਖੁੰਬ ਨਾਲੋਂ ਭੀ ਛੇਤੀ ਨਾਸ ਹੋ ਜਾਣ ਵਾਲੀ ਹੈਂ ਜੋ ਭਾਦਰੋਂ ਵਿਚ (ਉੱਗਦੀ ਹੈ) ।੧। ਰਹਾਉ।
(ਹੇ ਕਾਇਆਂ !) ਤੂੰ ਆਪਣਾ ਠਾਠ ਵੇਖ ਕੇ ਆਕੜਦੀ ਹੈਂ, (ਇਸ ਆਕੜ ਵਿਚ) ਤੈਨੂੰ ਕੁਝ ਭੀ ਸੁਰਤ ਨਹੀਂ ਰਹੀ। (ਵੇਖ) ਅਹੰਕਾਰਨ ਦਾ ਕੋਈ ਥਾਂ ਨਹੀਂ (ਹੁੰਦਾ), ਤੇਰੇ ਮੰਦੇ ਦਿਨ ਆਏ ਹੋਏ ਹਨ (ਕਿ ਤੂੰ ਝੂਠਾ ਮਾਣ ਕਰ ਰਹੀ ਹੈਂ) ।੧।
(ਹੇ ਕਾਇਆਂ !) ਜਿਵੇਂ ਹਰਨ ਨੂੰ ਇਹ ਭੇਤ ਨਹੀਂ ਮਿਲਦਾ ਕਿ ਕਸਤੂਰੀ ਦੀ ਸੁਗੰਧੀ ਉਸ ਦੇ ਆਪਣੇ ਸਰੀਰ ਵਿਚੋਂ (ਆਉਂਦੀ ਹੈ), ਪਰ ਉਹ ਪਰਦੇਸ ਢੂੰਢਦਾ ਫਿਰਦਾ ਹੈ (ਤਿਵੇਂ ਤੈਨੂੰ ਇਹ ਸਮਝ ਨਹੀਂ ਕਿ ਸੁਖਾਂ ਦਾ ਮੂਲ-ਪ੍ਰਭੂ ਤੇਰੇ ਆਪਣੇ ਅੰਦਰ ਹੈ) ! ਜੋ ਜੀਵ ਆਪਣੇ ਸਰੀਰ ਦੀ ਵਿਚਾਰ ਕਰਦਾ ਹੈ (ਕਿ ਇਹ ਸਦਾ ਥਿਰ ਰਹਿਣ ਵਾਲਾ ਨਹੀਂ), ਉਸ ਨੂੰ ਜਮਦੂਤ ਖ਼ੁਆਰ ਨਹੀਂ ਕਰਦਾ ।੨।
(ਹੇ ਕਾਇਆਂ !) ਤੂੰ ਪੁੱਤਰ ਤੇ ਵਹੁਟੀ ਦਾ ਮਾਣ ਕਰਦੀ ਹੈਂ (ਤੇ ਪ੍ਰਭੂ ਨੂੰ ਭੁਲਾ ਬੈਠੀ ਹੈਂ, ਚੇਤਾ ਰੱਖ) ਮਾਲਕ-ਪ੍ਰਭੂ (ਕੀਤੇ ਕਰਮਾਂ ਦਾ)
ਲੇਖਾ ਮੰਗਦਾ ਹੈ (ਭਾਵ,) ਜੀਵ ਆਪਣੇ ਕੀਤੇ ਮੰਦੇ ਕਰਮਾਂ ਕਰਕੇ ਦੁੱਖ ਸਹਾਰਦਾ ਹੈ । (ਹੇ ਕਾਇਆ ! ਜਿੰਦ ਦੇ ਨਿਕਲ ਜਾਣ ਪਿੱਛੋਂ) ਤੂੰ ਕਿਸ ਨੂੰ 'ਪਿਆਰਾ, ਪਿਆਰਾ' ਆਖ ਕੇ ਵਾਜਾਂ ਮਾਰੇਂਗੀ ? ।੩।
(ਹੇ ਕਾਇਆ !) ਜੇ ਤੂੰ ਗੁਰੂ ਦਾ ਆਸਰਾ ਲਏਂ, ਤੇਰੇ ਕੂੜਾਂ ਕੀਤੇ ਪਾਪ ਸਾਰੇ ਦੇ ਸਾਰੇ ਨਾਸ ਹੋ ਜਾਣ । ਰਵਿਦਾਸ ਆਖਦਾ ਹੈ-ਜੋ ਮਨੁੱਖ ਨਾਮ ਜਪਦਾ ਹੈ, ਉਸ ਦੀ (ਨੀਵੀਂ) ਜਾਤ ਮੁੱਕ ਜਾਂਦੀ ਹੈ, ਉਸ ਦਾ ਜਨਮ ਮਰਨ ਮਿਟ ਜਾਂਦਾ ਹੈ, ਜੂਨਾਂ ਨਾਲ ਉਸ ਦਾ ਵਾਸਤਾ ਨਹੀਂ ਰਹਿੰਦਾ ।੪।੧।
ਭਾਵ : ਸਰੀਰ ਆਦਿਕ ਦਾ ਮਾਣ ਕੂੜਾ ਹੈ । ਇਥੇ ਸਦਾ ਨਹੀਂ ਬੈਠਾ ਰਹਿਣਾ ।
ੴ ਸਤਿਗੁਰਪ੍ਰਸਾਦਿ ॥
ਮਲਾਰ ਬਾਣੀ ਭਗਤ ਰਵਿਦਾਸ ਜੀ ਕੀ
ਨਾਗਰ ਜਨਾਂ, ਮੇਰੀ ਜਾਤਿ ਬਿਖਿਆਤ ਚੰਮਾਰੰ ॥
ਰਿਦੈ ਨਾਮ ਗੋਬਿੰਦ ਗੁਨ ਸਾਰੰ ॥੧॥ ਰਹਾਉ ॥
ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ, ਸੰਤ ਜਨ ਕਰਤ
ਸੁਰਸਰੀ ਮਿਲਤ ਨਹਿ ਹੋਇ ਆਨੰ ॥੧॥ ਤਰ ਤਾਰਿ
ਅਪਵਿਤ੍ਰ ਕਰਿ ਮਾਨੀਐ ਰੇ, ਜੈਸੈ ਕਾਗਰਾ ਕਰਤ
ਬੀਚਾਰੰ ॥ ਭਗਤਿ ਭਗਉਤੁ ਲਿਖੀਐ ਤਿਹ ਊਪਰੇ,
ਪੂਜੀਐ ਕਰਿ ਨਮਸਕਾਰੰ ॥੨॥ ਮੇਰੀ ਜਾਤਿ ਕੁਟ
ਬਾਂਢਲਾ ਢੋਰ ਢੋਵੰਤਾ, ਨਿਤਹਿ ਬਾਨਾਰਸੀ ਆਸ
ਪਾਸਾ ॥ ਅਬ ਬਿਪ੍ਰ ਪਰਧਾਨ ਤਿਹਿ ਕਰਹਿ
ਡੰਡਉਤਿ, ਤੇਰੇ ਨਾਮ ਸਰਣਾਇ ਰਵਿਦਾਸੁ
ਦਾਸਾ ॥੩॥੧॥
ਪਦ ਅਰਥ : ਨਾਗਰ-ਨਗਰ ਦੇ । ਬਿਖਿਆਤ-[ਕਿਰਧਾਰ well-known avowed] ਮਸ਼ਹੂਰ, ਪਰਤੱਖ, ਮੰਨੀ-ਪ੍ਰਮੰਨੀ । ਰਿਦੈ-ਹਿਰਦੇ ਵਿਚ । ਸਾਰੰ-ਮੈਂ ਸੰਭਾਲਦਾ ਹਾਂ, ਮੈਂ ਚੇਤੇ ਕਰਦਾ ਹਾਂ ।੧।ਰਹਾਉ।
ਸੁਰਸਰੀ [Skt. सुरसरित् ] ਗੰਗਾ । ਸਲਲ- ਪਾਣੀ । ਕ੍ਰਿਤ-ਬਣਾਇਆ ਹੋਇਆ । ਬਾਰੁਨੀ-[Skt. ਕਬਧੀ ] ਸ਼ਰਾਬ ਰੋ-ਹੇ ਭਾਈ ! ਪਾਨੰ ਨਹੀ ਕਰਤ-ਨਹੀਂ ਪੀਂਦੇ । ਸੁਰਾ-ਸ਼ਰਾਬ ।
ਨਤ-ਭਾਵੇਂ । ਅਵਰ-ਹੋਰ । ਆਨੰ-ਹੋਰ ਵੱਖਰੇ ।੧।
ਤਰ-ਰੁੱਖ । ਤਰ ਤਾਰਿ-ਤਾੜੀ ਦੇ ਰੁੱਖ ਜਿਨ੍ਹਾਂ ਵਿਚੋਂ ਨਸ਼ਾ ਦੇਣ ਵਾਲਾ ਰਸ ਨਿਕਲਦਾ ਹੈ । ਕਾਗਰਾ-ਕਾਗ਼ਜ਼ । ਕਰਤ ਬੀਚਾਰੰ- ਵਿਚਾਰ ਕਰਦੇ ਹਨ ।੨।
ਕੁਟ ਬਾਂਢਲਾ-(ਚੰਮ) ਕੁੱਟਣ ਤੇ ਵੱਢਣ ਹੋਏ ਪਸ਼ੂ । ਨਿਤਹਿ-ਸਦਾ । ਬਿ-ਬ੍ਰਾਹਮਣ ਡੰਡਉਤਿ-ਨਮਸਕਾਰ । ਨਾਮ ਸਰਣਾਇ-ਨਾਮ ਤਿਹਿ-ਉਸ ਕੁਲ ਵਿਚ ।੩।
ਅਰਥ : ਹੇ ਨਗਰ ਦੇ ਲੋਕ ! ਇਹ ਗੱਲ ਹੈ ਤਾਂ ਮੰਨੀ-ਪ੍ਰਮੰਨੀ ਕਿ ਮੇਰੀ ਜਾਤ ਹੈ ਚਮਿਆਰ, (ਜਿਸ ਨੂੰ ਤੁਸੀ ਲੋਕ ਬੜੀ ਨੀਵੀਂ ਸਮਝਦੇ ਹੋ, ਪਰ) ਮੈਂ ਆਪਣੇ ਹਿਰਦੇ ਵਿਚ ਪ੍ਰਭੂ ਦੇ ਗੁਣ ਚੇਤੇ ਕਰਦਾ ਰਹਿੰਦਾ ਹਾਂ (ਇਸ ਵਾਸਤੇ ਮੈਂ ਨੀਚ ਨਹੀਂ ਰਹਿ ਗਿਆ) ।੧।
ਹੇ ਭਾਈ ! ਗੰਗਾ ਦੇ (ਭੀ) ਪਾਣੀ ਤੋਂ ਬਣਾਇਆ ਹੋਇਆ ਸ਼ਰਾਬ ਗੁਰਮੁਖਿ ਲੋਕ ਨਹੀਂ ਪੀਂਦੇ (ਭਾਵ, ਉਹ ਸ਼ਰਾਬ ਗ੍ਰਹਿਣ-ਕਰਨ-ਜੋਗ ਨਹੀਂ, ਇਸੇ ਤਰ੍ਹਾਂ ਅਹੰਕਾਰ ਭੀ ਅਉਗਣ ਹੀ ਹੈ, ਚਾਹੇ ਉਹ ਉੱਚੀ ਪਵਿੱਤਰ ਜਾਤ ਦਾ ਕੀਤਾ ਜਾਏ), ਪਰ ਹੇ ਭਾਈ ! ਅਪਵਿੱਤਰ ਸ਼ਰਾਬ ਅਤੇ ਭਾਵੇਂ ਹੋਰ (ਗੰਦੇ) ਪਾਣੀ ਭੀ ਹੋਣ, ਉਹ ਗੰਗਾ (ਦੇ ਪਾਣੀ) ਵਿਚ ਮਿਲ ਕੇ (ਉਸ ਤੋਂ) ਵੱਖਰੇ ਨਹੀਂ ਰਹਿ ਜਾਂਦੇ (ਇਸੇ ਤਰ੍ਹਾਂ ਨੀਵੀਂ ਕੁਲ ਦਾ ਬੰਦਾ ਭੀ ਪਰਮ ਪਵਿੱਤਰ ਪ੍ਰਭੂ ਵਿਚ ਜੁੜ ਕੇ ਉਸ ਤੋਂ ਵੱਖਰਾ ਨਹੀਂ ਰਹਿ ਜਾਂਦਾ) ।੧।
ਹੇ ਭਾਈ ! ਤਾੜੀ ਦੇ ਰੁੱਖ ਅਪਵਿੱਤਰ ਮੰਨੇ ਜਾਂਦੇ ਹਨ, ਉਸੇ ਤਰ੍ਹਾਂ ਹੀ ਉਹਨਾਂ ਰੁੱਖਾ ਤੋਂ ਬਣੇ ਹੋਏ ਕਾਗਜ਼ ਬਾਰੇ ਲੋਕ ਵਿਚਾਰ ਕਰਦੇ ਹਨ (ਭਾਵ, ਉਹਨਾਂ ਕਾਗ਼ਜ਼ਾਂ ਨੂੰ ਭੀ ਅਪਵਿੱਤਰ ਸਮਝਦੇ ਹਨ), ਪਰ ਜਦੋਂ ਭਗਵਾਨ ਦੀ ਸਿਫ਼ਤ-ਸਲਾਹ ਉਹਨਾਂ ਉੱਤੇ ਲਿਖੀ ਜਾਂਦੀ
ਹੈ ਤਾਂ ਉਹਨਾਂ ਅੱਗੇ ਸਿਰ ਨਿਵਾ ਕੇ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ।੨।
ਮੇਰੀ ਜਾਤ ਦੇ ਲੋਕ (ਚੰਮ) ਕੁੱਟਣ ਤੇ ਵੱਢਣ ਵਾਲੇ ਬਨਾਰਸ ਦੇ ਆਲੇ-ਦੁਆਲੇ (ਰਹਿੰਦੇ ਹਨ, ਤੇ) ਨਿੱਤ ਮੋਏ ਪਸ਼ੂ ਢੋਂਦੇ ਹਨ; ਪਰ (ਹੇ ਪ੍ਰਭੂ ! ਉਸੇ ਕੁਲ ਵਿਚ ਜੰਮਿਆ ਹੋਇਆ) ਤੇਰਾ ਸੇਵਕ ਰਵਿਦਾਸ ਤੇਰੇ ਨਾਮ ਦੀ ਸ਼ਰਨ ਆਇਆ ਹੈ, ਉਸ ਨੂੰ ਹੁਣ ਵੱਡੇ ਵੱਡੇ ਬ੍ਰਾਹਮਣ ਨਮਸਕਾਰ ਕਰਦੇ ਹਨ ।੩।੧।
ਨੋਟ-ਇਸ ਸ਼ਬਦ ਦੀ ਰਹਾਉ ਦੀ ਤੁਕ ਵਿਚ ਰਵਿਦਾਸ ਜੀ ਲਿਖਦੇ ਹਨ-''ਮੈਂ ਰਾਮ ਦੇ ਗੁਣ ਸੰਭਾਲਦਾ ਹਾਂ, ਮੈਂ ਗੋਬਿੰਦ ਦੇ ਗੁਣ ਸੰਭਾਲਦਾ ਹਾਂ" ਪਰ ਜੇ, ਅਵਤਾਰ-ਪੂਜਾ ਦੇ ਦ੍ਰਿਸ਼ਟੀਕੋਣ ਤੋਂ ਵੇਖੀਏ ਤਾਂ 'ਰਾਮ' ਸ੍ਰੀ ਰਾਮ ਚੰਦਰ ਜੀ ਦਾ ਨਾਮ ਹੈ, ਤੇ, 'ਗੋਬਿੰਦ' ਸ੍ਰੀ ਕਿਸ਼ਨ ਜੀ ਦਾ ਨਾਮ ਹੈ । ਇਹਨਾਂ ਦੋਹਾਂ ਲਫ਼ਜ਼ਾਂ ਦੀ ਇਕੱਠੀ ਵਰਤੋਂ ਤੋਂ ਸਾਫ਼ ਪਰਤੱਖ ਹੈ ਕਿ ਰਵਿਦਾਸ ਜੀ ਕਿਸੇ ਖ਼ਾਸ ਅਵਤਾਰ ਦੇ ਉਪਾਸ਼ਕ ਨਹੀਂ ਸਨ । ਉਹ ਉਸ ਪਰਮਾਤਮਾ ਦੇ ਭਗਤ ਸਨ, ਜਿਸ ਦੇ ਵਾਸਤੇ ਇਹ ਸਾਰੇ ਲਫ਼ਜ਼ ਵਰਤੇ ਜਾ ਸਕਦੇ ਹਨ, ਤੇ ਸਤਿਗੁਰੂ ਜੀ ਨੇ ਭੀ ਵਰਤੇ ਹਨ ।
ਭਾਵ : ਸਿਮਰਨ ਨੀਵਿਆਂ ਨੂੰ ਉੱਚਾ ਕਰ ਦੇਂਦਾ ਹੈ ।
ਮਲਾਰ ॥
ਹਰਿ ਜਪਤ ਤੇਊ ਜਨਾ ਪਦਮ ਕਵਲਾਸਪਤਿ ਤਾਸ
ਸਮ ਤੁਲਿ ਨਹੀ ਆਨ ਕੋਉ ॥ ਏਕ ਹੀ ਏਕ ਅਨੇਕ
ਹੋਇ ਬਿਸਥਰਿਓ, ਆਨ ਰੋ ਆਨ ਭਰਪੂਰਿ ਸੋਉ ॥
ਰਹਾਉ॥ ਜਾ ਕੈ ਭਾਗਵਤੁ ਲੇਖੀਐ, ਅਵਰੁ ਨਹੀ
ਪੇਖੀਐ, ਤਾਸ ਕੀ ਜਾਤਿ ਆਛੋਪ ਛੀਪਾ ॥ ਬਿਆਸ
ਮਹਿ ਲੇਖੀਐ, ਸਨਕ ਮਹਿ ਪੇਖੀਐ, ਨਾਮ ਕੀ
ਨਾਮਨਾ ਸਪਤ ਦੀਪਾ ॥੧॥ ਜਾ ਕੈ ਈਦਿ ਬਕਰੀਦਿ
ਕੁਲ ਗਊ ਰੇ ਬਧੁ ਕਰਹਿ, ਮਾਨੀਅਹਿ ਸੇਖ ਸਹੀਦ
ਪੀਰਾ॥ ਜਾ ਕੈ ਬਾਪ ਵੈਸੀ ਕਰੀ, ਪੂਤ ਐਸੀ ਸਰੀ,
ਤਿਹੂ ਰੇ ਲੋਕ ਪਰਸਿਧ ਕਬੀਰਾ ॥੨॥ ਜਾ ਕੇ ਕੁਟੰਬ
ਕੇ ਢੇਢ ਸਭ ਢੋਰ ਢੋਵੰਤ ਫਿਰਹਿ, ਅਜਹੁ ਬੰਨਾਰਸੀ
ਆਸ ਪਾਸਾ ॥ ਆਚਾਰ ਸਹਿਤ ਬਿਪ੍ਰ ਕਰਹਿ
ਡੰਡਉਤਿ, ਤਿਨ ਤਨੰ ਰਵਿਦਾਸ ਦਾਸਾਨ ਦਾਸਾ ॥੩॥੨॥
ਪਦ ਅਰਥ : ਤੇ ਊ-ਉਹੀ ਮਨੁੱਖ। ਜਨਾਂ-(ਪ੍ਰਭੂ ਦੇ) ਸੇਵਕ । ਪਦਮ ਕਵਲਾਸਪਤਿ- [पद्मापति, कमलापति] ਪਦਮ ਕਵਲਾਸਪ ਪਦਮਾਪਤਿ, ਕਮਲਾਪਤਿ । ਪਦਮਾ-ਲੱਛਮੀ, ਮਾਇਆ । ਕਮਲਾ-ਲਛਮੀ, ਮਾਇਆ । ਪਦਮਾਪਤਿ-ਪਰਮਾਤਮਾ । ਕਵਲਾਸਪਤਿ-ਪਰਮਾਤਮਾ, ਮਾਇਆ ਦਾ ਪਤੀ । ਤਾਸ ਸਮ-ਉਸ ਪ੍ਰਭੂ ਦੇ ਸਮਾਨ, ਉਸ ਪ੍ਰਭੂ ਵਰਗਾ ਤਾਸ ਤੁਲਿ-ਉਸ ਪਰਮਾਤਮਾ ਦੇ ਬਰਾਬਰ ਦਾ । ਕੋਊ ਆਨ-ਕੋਈ ਹੋਰ । ਹੋਇ-ਹੋ ਕੇ, ਬਣ ਕੇ । ਬਿਸਥਰਿਓ-ਖਿਲਰਿਆ ਹੋਇਆ, ਵਿਆਪਕ । ਰੇ-ਹੇ ਭਾਈ ! ਆਨ ਆਨ-[Skt. ਅਧਜ ਅਧਰ] ਘਰ ਘਰ ਵਿਚ, ਘਟ ਘਟ ਵਿਚ । ਸੋਉ-ਉਹੀ ਪ੍ਰਭੂ ।ਰਹਾਉ।
ਜਾ ਕੈ-ਜਿਸ ਦੇ ਘਰ ਵਿਚ । ਭਾਗਵਤ-ਪਰਮਾਤਮਾ ਦੀ ਸਿਫ਼ਤ-ਸਲਾਹ । ਅਵਰੁ -(ਪ੍ਰਭੂ ਤੋਂ ਬਿਨਾ) ਕੋਈ ਹੋਰ । ਆਛੋਪ-ਅਛੋਹ ਅਛੂਤ । ਛੀਪਾ-ਛੀਂਬਾ । ਪੇਖੀਐ-ਵੇਖਣ ਵਿਚ ਆਉਂਦਾ ਹੈ । ਨਾਮਨਾ-ਵਡਿਆਈ । ਸਪਤ ਦੀਪਾ-ਸੱਤ ਦੀਪਾਂ ਵਿਚ, ਸਾਰੇ ਸੰਸਾਰ ਵਿਚ ।੧।
ਜਾ ਕੈ-ਜਿਸ ਦੀ ਕੁਲ ਵਿਚ । ਬਕਰੀਦਿ-ਉਹ ਈਦ ਜਿਸ ਤੇ ਗਊ ਦੀ ਕੁਰਬਾਨੀ ਦੇਂਦੇ ਹਨ [ਬਕਰ-ਗਊ] । ਬਧੁ ਕਰਹਿ-ਜ਼ਬਹ
ਕਰਦੇ ਹਨ, ਕੁਰਬਾਨੀ ਦੇਂਦੇ ਹਨ । ਮਾਨੀਅਹਿ-ਮੰਨੇ ਜਾਂਦੇ ਹਨ, ਪੂਜੇ ਜਾਂਦੇ ਹਨ । ਜਾ ਕੇ-ਜਿਸ ਦੇ ਖ਼ਾਨਦਾਨ ਵਿਚ । ਬਾਪ-ਪਿਉ ਦਾਦਿਆਂ, ਵੱਡਿਆਂ ਨੇ । ਐਸੀ ਸਰੀ-ਇਹੋ ਜਹੀ ਸਰ ਆਈ, ਅਜਿਹੀ ਹੋ ਸਕੀ । ਤਿਹੂ ਲੋਕ-ਤਿੰਨਾਂ ਹੀ ਲੋਕਾਂ ਵਿਚ, ਸਾਰੇ ਜਗਤ ਵਿਚ । ਪਰਸਿਧ-ਮਸ਼ਹੂਰ ।੨।
ਢੇਢ-ਨੀਚ ਜਾਤ ਦੇ ਬੰਦੇ । ਅਜਹੁ-ਅਜੇ ਤਕ। ਆਚਾਰ-ਕਰਮ-ਕਾਂਡ । ਆਚਾਰ ਸਹਿਤ-ਕਰਮ-ਕਾਂਡੀ, ਸ਼ਾਸਤ੍ਰਾਂ ਦੀ ਮਰਯਾਦਾ ਤੇ ਤੁਰਨ ਵਾਲੇ । ਤਿਨ ਤਨੈ-ਉਹਨਾਂ ਦੇ ਪੁੱਤਰ (ਰਵਿਦਾਸ) ਨੂੰ । ਦਾਸਾਨ ਦਾਸਾ-ਪ੍ਰਭੂ ਦੇ ਦਾਸਾਂ ਦਾ ਦਾਸ ।੩।
ਅਰਥ : ਜੋ ਮਨੁੱਖ ਮਾਇਆ ਦੇ ਪਤੀ ਪਰਮਾਤਮਾ ਨੂੰ ਸਿਮਰਦੇ ਹਨ, ਉਹ ਪ੍ਰਭੂ ਦੇ (ਅਨਿੰਨ) ਸੇਵਕ ਬਣ ਜਾਂਦੇ ਹਨ, ਉਹਨਾਂ ਨੂੰ ਉਸ ਪ੍ਰਭੂ ਵਰਗਾ, ਉਸ ਪ੍ਰਭੂ ਦੇ ਬਰਾਬਰ ਦਾ, ਕੋਈ ਹੋਰ ਨਹੀਂ ਦਿੱਸਦਾ (ਇਸ ਵਾਸਤੇ ਉਹ ਕਿਸੇ ਦਾ ਦਬਾ ਨਹੀਂ ਮੰਨਦੇ), ਹੋ ਭਾਈ ! ਉਹਨਾਂ ਨੂੰ ਇਕ ਪਰਮਾਤਮਾ ਹੀ ਅਨੇਕ ਰੂਪਾਂ ਵਿਚ ਵਿਆਪਕ, ਘਟ ਘਟ ਵਿਚ ਭਰਪੂਰ ਦਿੱਸਦਾ ਹੈ ।ਰਹਾਉ।
ਜਿਸ (ਨਾਮਦੇਵ) ਦੇ ਘਰ ਵਿਚ ਪ੍ਰਭੂ ਦੀ ਸਿ ਫ਼ਤ-ਸਲਾਹ ਲਿਖੀ ਜਾ ਰਹੀ ਹੈ, (ਪ੍ਰਭੂ ਨਾਮ ਤੋਂ ਬਿਨਾ) ਕੁਝ ਹੋਰ ਵੇਖਣ ਵਿਚ ਨਹੀਂ ਆਉਂਦਾ, (ਉੱਚੀ ਜਾਤ ਵਾਲਿਆਂ ਦੇ ਭਾਣੇ) ਉਸ ਦੀ ਜਾਤ ਛੀਂਬਾ ਹੈ ਤੇ ਉਹ ਅਛੂਤ ਹੈ (ਪਰ ਉਸ ਦੀ ਵਡਿਆਈ ਤਿੰਨ ਲੋਕਾਂ ਵਿਚ ਹੋ ਰਹੀ ਹੈ); ਬਿਆਸ (ਦੇ ਧਰਮ-ਪੁਸਤਕ) ਵਿਚ ਲਿਖਿਆ ਮਿਲਦਾ ਹੈ, ਸਨਕ (ਆਦਿਕ ਦੇ ਪੁਸਤਕ) ਵਿਚ ਭੀ ਵੇਖਣ ਵਿਚ ਆਉਂਦਾ ਹੈ ਕਿ ਹਰੀ-ਨਾਮ ਦੀ ਵਡਿਆਈ ਸਾਰੇ ਸੰਸਾਰ ਵਿਚ ਹੁੰਦੀ ਹੈ ।੧।
[ ਨੋਟ – ਚੁੰਕਿ ਇਹ ਬਹਿਸ ਉੱਚੀ ਜਾਤ ਵਾਲਿਆ ਨਾਲ ਹੈ , ਇਸ ਵਾਸਤੇ ਉਹਨਾਂ ਦੇ ਆਪਣੇ ਹੀ ਘਰ ਵਿਚੋਂ ਬਿਆਸ ਸਨਕ
ਆਦਿਕ ਦਾ ਹਵਾਲਾ ਦਿੱਤਾ ਹੈ । ਰਵਿਦਾਸ ਜੀ ਖ਼ੁਦ ਇਹਨਾਂ ਦੇ ਸ਼ਰਧਾਲੂ ਨਹੀਂ ਹਨ।
ਹੇ ਭਾਈ ! ਜਿਸ (ਕਬੀਰ) ਦੀ ਜਾਤ ਦੇ ਲੋਕ (ਮੁਸਲਮਾਨ ਬਣ ਕੇ) ਈਦ ਬਕਰੀਦ ਦੇ ਸਮੇਂ (ਹੁਣ) ਗਊਆਂ ਹਲਾਲ ਕਰਦੇ ਹਨ ਅਤੇ ਜਿਨ੍ਹਾਂ ਦੀ ਘਰੀਂ ਹੁਣ ਸ਼ੇਖਾਂ, ਸ਼ਹੀਦਾਂ ਤੇ ਪੀਰਾਂ ਦੀ ਮਾਨਤਾ ਹੁੰਦੀ ਹੈ, ਜਿਸ (ਕਬੀਰ) ਦੀ ਜਾਤ ਦੇ ਵੱਡਿਆਂ ਨੇ ਇਹ ਕਰ ਵਿਖਾਈ, ਉਹਨਾਂ ਦੀ ਹੀ ਜਾਤ ਵਿਚ ਜੰਮੇ ਪੁੱਤਰ ਤੋਂ ਅਜਿਹੀ ਸਰ ਆਈ (ਕਿ ਮੁਸਲਮਾਨੀ ਹਕੂਮਤ ਦੇ ਦਬਾ ਤੋਂ ਨਿਡਰ ਰਹਿ ਕੇ ਹਰੀ-ਨਾਮ ਸਿਮਰ ਕੇ) ਸਾਰੇ ਸੰਸਾਰ ਵਿਚ ਮਸ਼ਹੂਰ ਹੋ ਗਿਆ ।੨।
ਜਿਸ ਦੇ ਖ਼ਾਨਦਾਨ ਦੇ ਨੀਚ ਲੋਕ ਬਨਾਰਸ ਦੇ ਆਸੇ-ਪਾਸੇ (ਵੱਸਦੇ ਹਨ ਤੇ) ਅਜੇ ਤਕ ਮੋਏ ਹੋਏ ਪਸ਼ੂ ਢੰਦੇ ਹਨ, ਉਹਨਾਂ ਦੀ ਕੁਲ ਵਿਚ ਜੰਮੇ ਪੁੱਤਰ ਰਵਿਦਾਸ ਨੂੰ, ਜੋ ਪ੍ਰਭੂ ਦੇ ਦਾਸਾਂ ਦਾ ਦਾਸ ਬਣ ਗਿਆ ਹੈ, ਸ਼ਾਸਤ੍ਰਾਂ ਦੀ ਮਰਯਾਦਾ ਅਨੁਸਾਰ ਤੁਰਨ ਵਾਲੇ ਬ੍ਰਾਹਮਣ ਨਮਸਕਾਰ ਕਰਦੇ ਹਨ ।੩।੨।
ਨੋਟ-ਫ਼ਰੀਦ ਜੀ ਅਤੇ ਕਬੀਰ ਜੀ ਦੀ ਸਾਰੀ ਬਾਣੀ ਪੜ੍ਹ ਕੇ ਵੇਖੋ, ਇਕ ਗੱਲ ਸਾਫ਼ ਪਰਤੱਖ ਦਿੱਸਦੀ ਹੈ । ਫਰੀਦ ਜੀ ਹਰ ਥਾਂ ਮੁਸਲਮਾਨੀ ਲਫ਼ਜ਼ ਵਰਤਦੇ ਹਨ-ਮਲਕੁਲਮੌਤ, ਪੁਰਸਲਾਤ (-ਪੁਲਸਿਰਾਤ), ਅਕਲਿ, ਲਤੀਫ਼, ਗਿਰੀਵਾਨ, ਮਰਗ ਆਦਿਕ ਸਭ ਮੁਸਲਮਾਨੀ ਲਫ਼ਜ਼ ਹੀ ਹਨ; ਖ਼ਿਆਲ ਭੀ ਇਸਲਾਮ ਵਾਲੇ ਹੀ ਦਿੱਤੇ ਹਨ ; ਜਿਵੇਂ, 'ਮਿਟੀ ਪਈ ਅਤੋਵਲੀ ਕੋਇ ਨ ਹੋਸੀ ਮਿਤੁ"; ਇਥੇ ਮੁਰਦੇ ਦੱਬਣ ਵਲ ਇਸ਼ਾਰਾ ਹੈ । ਪਰ ਕਬੀਰ ਜੀ ਦੀ ਬਾਣੀ ਪੜ੍ਹੋ, ਸਭ ਲਫ਼ਜ਼ ਹਿੰਦੂਆਂ ਵਾਲੇ ਹਨ, ਸਿਰਫ਼ ਉੱਥੇ ਹੀ ਮੁਸਲਮਾਨੀ ਲਫਜ਼ ਮਿਲਣਗੇ ਜਿੱਥੇ ਕਿਸੇ ਮੁਸਲਮਾਨ ਨਾਲ ਬਹਿਸ ਹੈ । ਪਰਮਾਤਮਾ ਵਾਸਤੇ ਆਮ ਤੌਰ ਤੇ ਉਹੀ ਨਾਮ ਵਰਤੇ ਹਨ ਜੋ ਹਿੰਦੂ ਲੋਕ ਆਪਣੇ ਅਵਤਾਰਾਂ ਵਾਸਤੇ ਵਰਤਦੇ ਹਨ, ਤੇ, ਜੋ ਨਾਮ ਸਤਿਗੁਰੂ ਜੀ ਨੇ ਭੀ ਬਹੁਤੀ ਵਾਰੀ ਵਰਤੇ ਹਨ-ਪੀਤਾਂਬਰ, ਰਾਮ, ਹਰਿ, ਨਾਰਾਇਨ
ਸਾਰਿੰਗਧਰ, ਠਾਕੁਰ ਆਦਿਕ।
ਇਸ ਉਪਰਲੀ ਵਿਚਾਰ ਤੋਂ ਸੁਤੇ ਹੀ ਇਹੀ ਅੰਦਾਜ਼ਾ ਲੱਗ ਸਕਦਾ ਹੈ ਕਿ ਫਰੀਦ ਜੀ ਮੁਸਲਮਾਨੀ ਘਰ ਅਤੇ ਮੁਸਲਮਾਨੀ ਖ਼ਿਆਲ ਵਿਚ ਪਲੇ ਸਨ, ਕਬੀਰ ਜੀ ਹਿੰਦੂ ਘਰ ਅਤੇ ਹਿੰਦੂ ਸੱਭਿਅਤਾ ਵਿਚ । ਦੂਜੇ ਲਫ਼ਜ਼ਾਂ ਵਿਚ ਇਹ ਕਹਿ ਸਕੀਦਾ ਹੈ ਕਿ ਫ਼ਰੀਦ ਜੀ ਮੁਸਲਮਾਨ ਸਨ, ਅਤੇ ਕਬੀਰ ਜੀ ਹਿੰਦੂ । ਹਾਂ, ਹਿੰਦੂ ਕੁਰੀਤੀਆਂ ਅਤੇ ਕੁਰਸਮਾਂ ਨੂੰ ਉਹਨਾਂ ਦਿਲ ਖੋਲ੍ਹ ਕੇ ਨਸ਼ਰ ਕੀਤਾ ਹੈ; ਇਹ ਗੱਲ ਭੀ ਇਹੀ ਜ਼ਾਹਰ ਕਰਦੀ ਹੈ ਕਿ ਹਿੰਦੂ ਘਰ ਵਿਚ ਜਨਮ ਹੋਣ ਅਤੇ ਪਲਣ ਕਰਕੇ ਕਬੀਰ ਜੀ ਹਿੰਦੂ ਰਸਮਾਂ ਤੇ ਮਰਯਾਦਾ ਨੂੰ ਚੰਗੀ ਤਰ੍ਹਾਂ ਜਾਣਦੇ ਸਨ ।
ਰਵਿਦਾਸ ਜੀ ਦੇ ਇਸ ਸ਼ਬਦ ਦੇ ਦੂਜੇ ਬੰਦ ਵਿਚੋਂ ਕਈ ਸੱਜਣ ਟਪਲਾ ਖਾ ਰਹੇ ਹਨ ਕਿ ਕਬੀਰ ਜੀ ਮੁਸਲਮਾਨ ਸਨ । ਪਰ ਆਸਾ ਰਾਗ ਵਿਚ ਕਬੀਰ ਜੀ ਦਾ ਆਪਣਾ ਸ਼ਬਦ ਪੜ੍ਹ ਕੇ ਵੇਖੋ; ਲਿਖਦੇ ਹਨ-
“ਸਕਤਿ ਸਨੇਹੁ ਕਰਿ ਸੁੰਨਤਿ ਕਰੀਐ, ਮੈ ਨ ਬਦਉਗਾ ਭਾਈ॥
ਜਉ ਰੇ ਖੁਦਾਇ ਮੋਹਿ ਤੁਰਕੁ ਕਰੇਗਾ, ਆਪਨ ਹੀ ਕਟਿ ਜਾਈ ॥੨॥
ਸੁਨਤਿ ਕੀਏ ਤੁਰਕੁ ਜੇ ਹੋਇਗਾ ਅਉਰਤਿ ਕਾ ਕਿਆ ਕਰੀਐ॥
ਅਰਧ ਸਰੀਰੀ ਨਾਰਿ ਨ ਛੋਡੈ, ਤਾ ਤੇ ਹਿੰਦੂ ਹੀ ਰਹੀਐ ॥੩॥
ਇੱਥੇ ਸਾਫ਼ ਹੈ ਕਿ ਕਬੀਰ ਜੀ ਦੀ ਸੁੰਨਤ ਨਹੀਂ ਸੀ ਹੋਈ ਹੋਈ; ਜੇ ਉਹ ਮੁਸਲਮਾਨੀ ਘਰ ਵਿਚ ਪਲਦੇ, ਤਾਂ ਛੋਟੀ ਉਮਰੇ ਹੀ ਮਾਪੇ ਸੁੰਨਤ ਕਰਾ ਦੇਂਦੇ, ਜਿਵੇਂ ਮੁਸਲਮਾਨਾਂ ਦੀ ਸ਼ਰਹ ਕਹਿੰਦੀ ਹੈ । ਕਬੀਰ ਜੀ ਮੁਸਲਮਾਨੀ ਪੱਖ ਦਾ ਜ਼ਿਕਰ ਕਰਦੇ ਹੋਏ ਘਰ ਦੀ ਸਾਥਣ ਵਾਸਤੇ ਮੁਸਲਮਾਨੀ ਲਫ਼ਜ਼ 'ਅਉਰਤਿ' ਵਰਤਦੇ ਹਨ, ਪਰ ਆਪਣਾ ਪੱਖ ਦੱਸਣ ਲੱਗੇ ਹਿੰਦੂ-ਲਫਜ਼ "ਅਰਧ ਸਰੀਰੀ ਨਾਰਿ" ਵਰਤਦੇ ਹਨ ।
ਪਰ, ਕੀ ਰਵਿਦਾਸ ਜੀ ਨੇ ਕਬੀਰ ਜੀ ਨੂੰ ਮੁਸਲਮਾਨ
ਦੱਸਿਆ ਹੈ ? ਨਹੀਂ । ਗਹੁ ਨਾਲ ਪੜ੍ਹ ਕੇ ਵੇਖੋ । "ਰਹਾਉ" ਦੀ ਤੁਕ ਵਿਚ ਰਵਿਦਾਸ ਜੀ ਉਹਨਾਂ ਮਨੁੱਖਾਂ ਦੀ ਆਤਮਕ ਅਵਸਥਾ ਬਿਆਨ ਕਰਦੇ ਹਨ, ਜੋ ਹਰਿ-ਨਾਮ ਸਿਮਰਦੇ ਹਨ । ਕਹਿੰਦੇ ਹਨ-ਉਹਨਾਂ ਨੂੰ ਹਰ ਥਾਂ ਪ੍ਰਭੂ ਹੀ ਦਿੱਸਦਾ ਹੈ, ਉਹਨਾਂ ਨੂੰ ਪ੍ਰਭੂ ਹੀ ਸਭ ਤੋਂ ਵੱਡਾ ਦਿੱਸਦਾ ਹੈ। ਦੂਜੇ ਲਫ਼ਜ਼ਾਂ ਵਿਚ ਇਹ ਕਹਿ ਸਕਦੇ ਹਾਂ ਕਿ ਉਹ ਨਿ-ਡਰ ਤੇ ਪ੍ਰਭੂ ਨਾਲ ਇੱਕ-ਰੂਪ ਹੋ ਜਾਂਦੇ ਹਨ । ਅੱਗੇ ਨਾਮਦੇਵ ਦੀ ਕਬੀਰ ਦੀ ਤੇ ਆਪਣੀ ਮਿਸਾਲ ਦੇਂਦੇ ਹਨ- ਹਰਿ-ਨਾਮ ਦੀ ਬਰਕਤ ਨਾਲ ਨਾਮਦੇਵ ਦੀ ਸੋਭਾ ਉਹ ਹੋਈ ਜੋ ਸਨਕ ਤੇ ਵਿਆਸ ਵਰਗੇ ਰਿਸ਼ੀ ਲਿਖ ਗਏ; ਕਬੀਰ ਇਸਲਾਮੀ ਰਾਜ ਦੇ ਦਬਾ ਤੋਂ ਨਿ-ਡਰ ਰਹਿ ਕੇ ਹਰਿ-ਨਾਮ ਸਿਮਰ ਕੇ ਹੀ ਉੱਘਾ ਹੋਇਆ; ਆਪਣੀ ਕੁਲ ਦੇ ਹੋਰ ਜੁਲਾਹਿਆਂ ਵਾਂਗ ਮੁਸਲਮਾਨ ਨਹੀਂ ਬਣਿਆ; ਹਰਿ-ਨਾਮ ਦੀ ਬਰਕਤ ਨੇ ਹੀ ਰਵਿਦਾਸ ਜੀ ਨੂੰ ਇਤਨਾ ਉੱਚਾ ਕੀਤਾ ਕਿ ਉੱਚੀ ਕੁਲ ਦੇ ਬ੍ਰਾਹਮਣ ਚਰਨੀਂ ਲਗਦੇ ਰਹੇ ।
ਸਤਿਗੁਰੂ ਜੀ ਨੇ ਫ਼ਰੀਦ ਜੀ ਨੂੰ 'ਸ਼ੇਖ' ਲਿਖਿਆ ਹੈ, ਲਫ਼ਜ਼ 'ਸ਼ੇਖ ਮੁਸਲਮਾਨੀ ਹੈ, ਪਰ ਕਬੀਰ ਜੀ ਨੂੰ 'ਭਗਤ' ਲਿਖਦੇ ਹਨ, 'ਭਗਤ' ਲਫਜ਼ ਹੋਂਦਕਾ ਹੈ।
ਸੋ, ਰਵਿਦਾਸ ਜੀ ਦੇ ਇਸ ਸ਼ਬਦ ਤੋਂ ਇਹ ਅੰਦਾਜ਼ਾ ਲਾਉਣਾ ਕਿ ਕਬੀਰ ਜੀ ਮੁਸਲਮਾਨ ਸਨ, ਭਾਰਾ ਟਪਲਾ ਖਾਣ ਵਾਲੀ ਗੱਲ ਹੈ ।
ਭਾਵ : ਸਿਮਰਨ ਨੀਵਿਆਂ ਨੂੰ ਉੱਚਾ ਕਰ ਦੇਂਦਾ ਹੈ।
ੴ ਸਤਿਗੁਰਪ੍ਰਸਾਦਿ ॥
ਮਲਾਰ ॥
ਮਿਲਤ ਪਿਆਰੋ ਪ੍ਰਾਨਨਾਥ, ਕਵਨ ਭਗਤਿ ਤੇ॥
ਸਾਧ ਸੰਗਤਿ ਪਾਈ ਪਰਮ ਗਤੇ ॥ ਰਹਾਉ ॥ ਮੈਨੂੰ
ਕਪਰੇ ਕਹਾ ਲਉ ਧੋਵਉ ॥ ਆਵੈਗੀ ਨੀਦ ਕਹਾ
ਲਗੁ ਸੋਵਉ ॥੧॥ ਜੋਈ ਜੋਈ ਜੋਰਿਓ ਸੋਈ ਸੋਈ
ਫਾਟਿਓ ॥ ਝੂਠੇ ਬਨਜਿ ਉਠਿ ਹੀ ਗਈ ਹਾਟਿਓ॥
੨॥ ਕਹੁ ਰਵਿਦਾਸ ਭਇਓ ਜਬ ਲੇਖੋ ॥ ਜੋਈ ਜੋਈ
ਕੀਨ ਸੋਈ ਸੋਈ ਦੇਖਿਓ ॥੩॥੩॥
ਪਦ ਅਰਥ : ਪ੍ਰਾਨ ਨਾਥੂ-ਜਿੰਦ ਦਾ ਸਾਈਂ । ਕਵਨ ਭਗਤਿ ਤੇ-ਹੋਰ ਕਿਹੜੀ ਭਗਤੀ ਨਾਲ ? ਹੋਰ ਕਿਸ ਤਰ੍ਹਾਂ ਦੀ ਭਗਤੀ ਕੀਤਿਆਂ ? ਭਾਵ, ਕਿਸੇ ਹੋਰ ਤਰ੍ਹਾਂ ਦੀ ਭਗਤੀ ਨਾਲ ਨਹੀਂ । ਪਰਮ ਗਤਿ-ਸਭ ਤੋਂ ਉੱਚੀ ਆਤਮਕ ਅਵਸਥਾ ।ਰਹਾਉ।
ਕਹਾ ਲਉ-ਕਦੋਂ ਤੱਕ ? ਭਾਵ, ਬੱਸ ਕਰ ਦਿਆਂਗਾ, ਹੁਣ ਨਹੀਂ ਕਰਾਂਗਾ । ਮੈਲੇ ਕਪਰੇ ਧੋਵਉ-ਮੈਂ ਦੂਜਿਆਂ ਦੇ ਮੈਲੇ ਕਪੜੇ ਧੋਵਾਂਗਾ, ਮੈਂ ਦੂਜਿਆਂ ਦੀ ਨਿੱਦਿਆ ਕਰਾਂਗਾ । ਆਵੇਗੀ ਸੋਵਉ- ਕਹਾ ਲਗੁ ਆਵੈਗੀ ਨੀਦ ਕਹਾ ਲਗੁ ਸੋਵਉ-ਕਦੋਂ ਤਕ ਨੀਂਦ ਆਵੇਗੀ ਅਤੇ ਕਦ ਤਕ ਸੋਵਾਂਗਾ ? ਨਾ ਅਗਿਆਨਤਾ ਦੀ ਨੀਂਦ ਆਵੇਗੀ ਅਤੇ ਨਾ ਹੀ ਸਵਾਂਗਾ ।੧।
ਜੋਈ ਜੋਈ ਜੋਰਿਓ-ਜ਼ੋ ਕੁਝ ਮੈਂ ਜੋੜਿਆ ਸੀ, ਜਿਤਨੀ ਕੁ ਮੰਦ-ਕਰਮਾਂ ਦੀ ਕਮਾਈ ਕੀਤੀ ਸੀ । ਸੋਈ ਸੋਈ-ਉਹ ਸਾਰਾ (ਲੇਖਾ)। ਝੂਠੇ ਬਨਜਿ-ਝੂਠੇ ਵਣਜ ਵਿਚ (ਲੱਗ ਕੇ ਜੋ ਹੱਟੀ ਪਾਈ ਸੀ) ।੨।
ਕਹੁ-ਆਖ । ਰਵਿਦਾਸ-ਹੇ ਰਵਿਦਾਸ ! ਭਇਓ ਜਬ ਲੇਖੋ-(ਸਾਧ
ਸੰਗਤ ਵਿਚ) ਜਦੋਂ (ਮੇਰੇ ਕੀਤੇ ਕਰਮਾਂ ਦਾ) ਲੇਖਾ ਹੋਇਆ, ਸਾਧ ਸੰਗਤ ਵਿਚ ਜਦੋਂ ਮੈਂ ਆਪੇ ਵਲ ਝਾਤ ਮਾਰੀ ॥੩॥
ਅਰਥ : ਸਾਧ ਸੰਗਤ ਵਿਚ ਅੱਪੜ ਕੇ ਮੈਂ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਹੈ, (ਨਹੀਂ ਤਾਂ) ਜਿੰਦ ਦਾ ਸਾਈਂ ਪਿਆਰਾ ਪ੍ਰਭੂ ਕਿਸੇ ਤਰ੍ਹਾਂ ਦੀ ਭਗਤੀ ਨਾਲ ਨਹੀਂ ਸੀ ਮਿਲ ਸਕਦਾ । ਰਹਾਉ।
(ਸਾਧ ਸੰਗਤ ਦੀ ਬਰਕਤ ਨਾਲ) ਹੁਣ ਮੈਂ ਪਰਾਈ ਨਿੰਦਿਆ ਕਰਨੀ ਛੱਡ ਦਿੱਤੀ ਹੈ; (ਸਤਸੰਗ ਵਿਚ ਰਹਿਣ ਕਰਕੇ) ਨਾ ਮੈਨੂੰ ਅਗਿਆਨਤਾ ਦੀ ਨੀਂਦ ਆਵੇਗੀ ਅਤੇ ਨਾ ਹੀ ਮੈਂ ਗਾਫਲ ਹਵਾਂਗਾ ।੧।
(ਸਾਧ ਸੰਗਤ ਵਿਚ ਆਉਣ ਤੋਂ ਪਹਿਲਾਂ) ਮੈਂ ਜਿਤਨੀ ਕੁ ਮੰਦ-ਕਰਮਾਂ ਦੀ ਕਮਾਈ ਕੀਤੀ ਹੋਈ ਸੀ (ਸਤਸੰਗ ਵਿਚ ਆ ਕੇ) ਉਸ ਸਾਰੀ ਦੀ ਸਾਰੀ ਦਾ ਲੇਖਾ ਮੁੱਕ ਗਿਆ ਹੈ, ਝੂਠੇ ਵਣਜ ਵਿਚ (ਲੱਗ ਕੇ ਮੈਂ ਜੋ ਹੱਟੀ ਪਾਈ ਹੋਈ ਸੀ, ਸਾਧ ਸੰਗਤ ਦੀ ਕਿਰਪਾ ਨਾਲ) ਉਹ ਹੱਟੀ ਹੀ ਉੱਠ ਗਈ ਹੈ ।੨।
(ਇਹ ਤਬਦੀਲੀ ਕਿਵੇਂ ਆਈ ?) ਹੋ ਰਵਿਦਾਸ ! ਆਖ- (ਸਾਧ ਸੰਗਤ ਵਿੱਚ ਆ ਕੇ) ਜਦੋਂ ਮੈਂ ਆਪੇ ਵਲ ਝਾਤ ਮਾਰੀ, ਤਾਂ ਜੋ ਜੋ ਕਰਮ ਮੈਂ ਕੀਤਾ ਹੋਇਆ ਸੀ ਉਹ ਸਭ ਕੁੱਝ ਪਰਤੱਖ ਦਿੱਸ ਪਿਆ (ਤੇ ਮੈਂ ਮੰਦੇ ਕਰਮਾਂ ਤੋਂ ਸ਼ਰਮਾ ਕੇ ਇਹਨਾਂ ਵਲੋਂ ਹਟ ਗਿਆ) ।੩।੩।
ਸ਼ਬਦ ਦਾ ਭਾਵ : ਸਾਧ ਸੰਗਤ ਹੀ ਇਕ ਐਸਾ ਅਸਥਾਨ ਹੈ ਜਿੱਥੇ ਮਨ ਉੱਚੀ ਅਵਸਥਾ ਵਿਚ ਅੱਪੜ ਸਕਦਾ ਹੈ, ਤੇ ਪਰਾਈ ਨਿੰਦਿਆ, ਅਗਿਆਨਤਾ, ਝੂਠ ਆਦਿਕ ਵਿਕਾਰਾਂ ਵਲੋਂ ਤਰਕ ਕਰ ਕੇ ਇਹਨਾਂ ਦੀ ਸਫ਼ਾ ਹੀ ਮੁਕਾ ਸਕਦਾ ਹੈ ।੩।