Back ArrowLogo
Info
Profile

ਨਤ-ਭਾਵੇਂ । ਅਵਰ-ਹੋਰ । ਆਨੰ-ਹੋਰ ਵੱਖਰੇ ।੧।

ਤਰ-ਰੁੱਖ । ਤਰ ਤਾਰਿ-ਤਾੜੀ ਦੇ ਰੁੱਖ ਜਿਨ੍ਹਾਂ ਵਿਚੋਂ ਨਸ਼ਾ ਦੇਣ ਵਾਲਾ ਰਸ ਨਿਕਲਦਾ ਹੈ । ਕਾਗਰਾ-ਕਾਗ਼ਜ਼ । ਕਰਤ ਬੀਚਾਰੰ- ਵਿਚਾਰ ਕਰਦੇ ਹਨ ।੨।

ਕੁਟ ਬਾਂਢਲਾ-(ਚੰਮ) ਕੁੱਟਣ ਤੇ ਵੱਢਣ ਹੋਏ ਪਸ਼ੂ । ਨਿਤਹਿ-ਸਦਾ । ਬਿ-ਬ੍ਰਾਹਮਣ ਡੰਡਉਤਿ-ਨਮਸਕਾਰ । ਨਾਮ ਸਰਣਾਇ-ਨਾਮ ਤਿਹਿ-ਉਸ ਕੁਲ ਵਿਚ ।੩।

ਅਰਥ : ਹੇ ਨਗਰ ਦੇ ਲੋਕ ! ਇਹ ਗੱਲ ਹੈ ਤਾਂ ਮੰਨੀ-ਪ੍ਰਮੰਨੀ ਕਿ ਮੇਰੀ ਜਾਤ ਹੈ ਚਮਿਆਰ, (ਜਿਸ ਨੂੰ ਤੁਸੀ ਲੋਕ ਬੜੀ ਨੀਵੀਂ ਸਮਝਦੇ ਹੋ, ਪਰ) ਮੈਂ ਆਪਣੇ ਹਿਰਦੇ ਵਿਚ ਪ੍ਰਭੂ  ਦੇ ਗੁਣ ਚੇਤੇ ਕਰਦਾ ਰਹਿੰਦਾ ਹਾਂ (ਇਸ ਵਾਸਤੇ ਮੈਂ ਨੀਚ ਨਹੀਂ ਰਹਿ ਗਿਆ) ।੧।

ਹੇ ਭਾਈ ! ਗੰਗਾ ਦੇ (ਭੀ) ਪਾਣੀ ਤੋਂ ਬਣਾਇਆ ਹੋਇਆ ਸ਼ਰਾਬ ਗੁਰਮੁਖਿ ਲੋਕ ਨਹੀਂ ਪੀਂਦੇ (ਭਾਵ, ਉਹ ਸ਼ਰਾਬ ਗ੍ਰਹਿਣ-ਕਰਨ-ਜੋਗ ਨਹੀਂ, ਇਸੇ ਤਰ੍ਹਾਂ ਅਹੰਕਾਰ ਭੀ ਅਉਗਣ ਹੀ ਹੈ, ਚਾਹੇ ਉਹ ਉੱਚੀ ਪਵਿੱਤਰ ਜਾਤ ਦਾ ਕੀਤਾ ਜਾਏ), ਪਰ ਹੇ ਭਾਈ ! ਅਪਵਿੱਤਰ ਸ਼ਰਾਬ ਅਤੇ ਭਾਵੇਂ ਹੋਰ (ਗੰਦੇ) ਪਾਣੀ ਭੀ ਹੋਣ, ਉਹ ਗੰਗਾ (ਦੇ ਪਾਣੀ) ਵਿਚ ਮਿਲ ਕੇ (ਉਸ ਤੋਂ) ਵੱਖਰੇ ਨਹੀਂ ਰਹਿ ਜਾਂਦੇ (ਇਸੇ ਤਰ੍ਹਾਂ ਨੀਵੀਂ ਕੁਲ ਦਾ ਬੰਦਾ ਭੀ ਪਰਮ ਪਵਿੱਤਰ ਪ੍ਰਭੂ ਵਿਚ ਜੁੜ ਕੇ ਉਸ ਤੋਂ ਵੱਖਰਾ ਨਹੀਂ ਰਹਿ ਜਾਂਦਾ) ।੧।

ਹੇ ਭਾਈ ! ਤਾੜੀ ਦੇ ਰੁੱਖ ਅਪਵਿੱਤਰ ਮੰਨੇ ਜਾਂਦੇ ਹਨ, ਉਸੇ ਤਰ੍ਹਾਂ ਹੀ ਉਹਨਾਂ ਰੁੱਖਾ ਤੋਂ ਬਣੇ ਹੋਏ ਕਾਗਜ਼ ਬਾਰੇ ਲੋਕ ਵਿਚਾਰ ਕਰਦੇ ਹਨ (ਭਾਵ, ਉਹਨਾਂ ਕਾਗ਼ਜ਼ਾਂ ਨੂੰ ਭੀ ਅਪਵਿੱਤਰ ਸਮਝਦੇ ਹਨ), ਪਰ ਜਦੋਂ ਭਗਵਾਨ ਦੀ ਸਿਫ਼ਤ-ਸਲਾਹ ਉਹਨਾਂ ਉੱਤੇ ਲਿਖੀ ਜਾਂਦੀ

152 / 160
Previous
Next