Back ArrowLogo
Info
Profile

ਦੀਪ-ਦੀਵਾ । ਨਈਬੇਦ [ਸੰ: नवेद्य An offering of eatables Presented to a deity or idol] ਕਿਸੇ ਬੁੱਤ ਜਾਂ ਦੇਵੀ ਦੇਵਤੇ ਅੱਗੇ ਖਾਣ ਵਾਲੀਆਂ ਚੀਜ਼ਾਂ ਦੀ ਭੇਟਾ । ਬਾਸਾ-ਬਾਸਨਾ, ਸੁਗੰਧੀ ॥੩॥

ਅਰਪਉਂ-ਅਰਪਉਂ, ਮੈਂ ਅਰਪ ਦਿਆਂ, ਮੈਂ ਭੇਟਾ ਕਰਾਂ। ਚਰਾਵਉ-ਭੇਟਾ ਕਰਾਂ।੪।

ਅਰਚਾ-ਮੂਰਤੀ ਆਦਿਕ ਦੀ ਪੂਜਾ, ਮੂਰਤੀ ਆਦਿਕ ਅੱਗੇ ਸਿਰ ਨਿਵਾਉਣਾ, ਮੂਰਤੀ ਨੂੰ ਸ਼ਿੰਗਾਰਨਾ । ਆਹਿ ਨ-ਨਹੀਂ ਹੋ ਸਕੀ ਕਹਿ-ਕਹੇ, ਆਖਦਾ ਹੈ । ਕਵਨ ਗਤਿ-ਕੀ ਹਾਲ ? ।੫।

ਅਰਬ : ਦੁੱਧ ਤਾਂ ਬਣਾਂ ਤੋਂ ਫੁੱਲ ਭੌਰੇ ਨੇ (ਸੁੰਘ ਕੇ) ਤੇ ਪਾਣੀ ਮੱਛੀ ਨੇ ਖ਼ਰਾਬ ਕਰ ਦਿੱਤਾ,  (ਸੋ, ਦੁੱਧ, ਫੁਲ, ਪਾਣੀ, ਇਹ ਤਿੰਨੇ ਹੀ ਜੂਠੇ ਠ ਹੋ ਹੋ ਜਾਣ ਜਾਣ ਕਰਕੇ ਕਰਕੇ ਪ੍ਰਭੂ ਅੱਗੇ ਭੇਟ ਕਰਨ ਜੋਗੇ ਨਾ ਰਹਿ ਗਏ) ।੧।

ਹੇ ਮਾਂ ! ਗੋਬਿੰਦ ਦੀ ਪੂਜਾ ਕਰਨ ਲਈ ਮੈਂ ਕਿਥੋਂ ਕੋਈ ਚੀਜ਼ਾਂ ਲੈ ਕੇ ਭੇਟ ਕਰਾਂ ? ਕੋਈ ਹੋਰ (ਸੁੱਚਾ) ਫੁੱਲ (ਆਦਿਕ ਮਿਲ) ਨਹੀਂ (ਸਕਦਾ) । ਕੀ ਮੈਂ (ਇਸ ਘਾਟ ਕਰਕੇ) ਉਸ ਸੋਹਣੇ ਪ੍ਰਭੂ ਨੂੰ ਪ੍ਰਾਪਤ ਨਹੀਂ ਕਰ ਸਕਾਂਗਾ ? ।੧।ਰਹਾਉ।

ਚੰਦਨ ਦੇ ਬੂਟਿਆਂ ਨੂੰ ਸੱਪ ਚੰਬੜੇ ਹੋਏ ਹਨ (ਤੇ ਉਹਨਾਂ ਨੇ ਚੰਦਨ ਨੂੰ ਜੂਠਾ ਕਰ ਦਿੱਤਾ ਹੈ), ਜ਼ਹਿਰ ਤੇ ਅੰਮ੍ਰਿਤ (ਭੀ ਸਮੁੰਦਰ ਵਿਚ) ਇਕੱਠੇ ਹੀ ਵੱਸਦੇ ਹਨ ।੨।

ਸੁਗੰਧੀ ਆ ਜਾਣ ਕਰਕੇ ਧੂਪ ਦੀਪ ਤੇ ਨੈਵੇਦਾ ਭੀ (ਜੂਠੇ ਹੋ ਜਾਂਦੇ ਹਨ), (ਫਿਰ ਹੋ ਪ੍ਰਭੂ ! ਜੇ ਤੇਰੀ ਪੂਜਾ ਇਹਨਾਂ ਚੀਜ਼ਾਂ ਨਾਲ ਹੀ ਹੋ ਸਕਦੀ ਹੋਵੇ, ਤਾਂ ਇਹ ਜੂਠੀਆਂ ਚੀਜ਼ਾਂ ਤੇਰੇ ਅੱਗੇ ਰੱਖ ਕੇ) ਤੇਰੇ ਭਗਤ ਕਿਸ ਤਰ੍ਹਾਂ ਪੂਜਾ ਕਰਨ ? ।੩।

(ਹੇ ਪ੍ਰਭੂ !) ਮੈਂ ਆਪਣਾ ਤਨ ਤੇ ਮਨ ਅਰਪਣ ਕਰਦਾ ਹਾਂ

89 / 160
Previous
Next