ਅਸੀਂ ਤੇਰਾ ਭਲਾ ਕਰਾਂਗੇ।1 ਇਹ ਬੀ ਆਖਿਆ ਸਾਨੇ ਤੇਰਾ ਅਸੀਂ ਦੋਹਾਂ ਲੋਕਾਂ ਦਾ ਭਲਾ ਕਰਾਂਗੇ। ਮੈਂ ਤਾਂ ਪਿੰਡ ਦਾ ਹੋਇਆ ਕੰਮੀ ਤੇ ਓਹ ਹੋਇਆ ਮਹਿਤਾ, ਮੇਰੇ ਨਾਲ ਕੋਈ ਅੰਦਰੋਂ ਤੇਹ ਸਾਸੁ ਤਾਂ ਮਿਲ ਬੈਠਦਾ ਸੀ ਨਾ ਤੇ ਏਹੋ ਜਹੀਆਂ ਮਿਠੀਆਂ ਗਲਾਂ ਕਰਦਾ ਸੀ। ਨਹੀਂ ਓਇ ਮੇਰੇ ਮਨਾਂ! ਇਹ ਜੋ ਤੈਨੂੰ ਹੁਣ ਦਿੱਸਿਆ ਹੈ ਕਿ ਤੇਰੇ ਅੰਦਰ ਉਸਦਾ ਪਿਆਰ ਹੈ, ਇਹ ਸੀ ਉਸੇ ਦੇ ਪਿਆਰ-ਮੀਂਹ ਦਾ ਨੀਰ ਜੋ ਬੇਮਲੂੰਮੇ ਤੇਰੇ ਅੰਦਰ ਸਿੰਜਰਦਾ ਰਿਹਾ, ਤੇ ਤੈਨੂੰ ਪਤਾ ਨਹੀਂ ਲਗਦਾ ਰਿਹਾ। ਤੂੰ ਜਜਮਾਨਾਂ ਨੂੰ ਪੈਸੇ ਲਈ ਮਿਲਨਾ ਜਾਣਦਾ ਹੈਂ, ਤੇਰੇ ਅੰਦਰ ਆਪਣਾ ਪਿਆਰ ਕਿੱਥੇ, ਇਹ ਪਿਆਰ ਜੋ ਹੁਣ ਵਿਛੋੜੇ ਦੇ ਟੋਭੇ ਨੇ ਅੰਦਰ ਟੁੱਭ ਕੇ ਤੈਨੂੰ ਦਿਖਾਇਆ ਹੈ ਇਹ ਪੱਕ ਉਸੇ ਦੀ 'ਮਿਹਰ-ਮੀਂਹ' ਕਿ 'ਪਿਆਰ ਬਰਖਾ ਦਾ ਨੀਰ ਹਈ। ਹਾਂ, ਮਤ ਕਿਤੇ ਧੋਖਾ ਖਾਂਦਾ ਹੋਵੇਂ ਤੇ ਏਸਨੂੰ ਆਪਣੇ ਅੰਦਰੋਂ ਉਮਗਿਆ ਪ੍ਯਾਰ ਜਾਣਦਾ ਹੋਵੇ। ਹਾਂ, ਉਨ੍ਹਾਂ ਦੇ ਛੰਦ-ਨਹੀਂ, ਸਬਦ ਹੁੰਦੇ ਸਨ ਆਪਣੇ, ਮੈਂ ਤਾਂ ਗਾਉਂਦਾ ਹੀ ਸਾਂ ਨਾਂ, ਕਿਵੇਂ ਖੁਸ਼ ਹੁੰਦੇ ਸਨ ਸੁਣਕੇ ਤੇ ਰੀਝਦੇ ਸਨ ਮੇਰੇ ਉਤੇ। ਕੀਹ ਸਦਦੇ ਸਨ ਓਸ ਰਾਗ ਮਜਲਸ ਦੇ ਗਾਇਨ ਨੂੰ- ਹਾਂ ਯਾਦ ਆ ਗਿਆ:- ਕੀਰਤਨ। ਕੀਰਤਨ ਸੁਣਕੇ, ਸ਼ਬਦ ਸੁਣਕੇ ਕੇਡੇ ਖੁਸ਼ ਹੁੰਦੇ ਸਨ। ਓਥੇ ਬੀ ਸੁਣੀਦਾ ਹੈ ਕਿ ਕੀਰਤਨ ਹੁੰਦੇ ਹਨ। ਯਾਦ ਕਰਦੇ ਹੋਸਨ ਜ਼ਰੂਰ। ਤਾਂਤੇ ਮਨਾਂ! ਚੱਲ। ਬਈ ਚੱਲ।... ਯਾਦ ਕਰਦੇ ਹੋਣ ਕਿ ਸੁੱਖ ਕਰਦੇ ਹੋਣ ਮਨਾਂ! ਤੇਰੇ ਤੋਂ ਹੁਣ ਰਹਿ ਨਹੀਂ ਹੁੰਦਾ, ਸੋ ਉੱਦਮ ਕਰ ਤੇ ਚੱਲ, ਹਾਂ ਚੱਲ ਹੀ ਪਉ।"
---------------
ਐਉਂ ਕਈ ਦਿਨ ਮਨ ਨਾਲ ਗਿਣਤੀਆਂ ਗਿਣਦਾ ਮਰਦਾਨਾ ਜੋ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਖਿੱਚ ਖਾ ਰਿਹਾ ਸੀ ਸੁਲਤਾਨ ਪੁਰ ਜਾਣੇ ਲਈ ਤਿਆਰ ਹੋ ਹੀ ਪਿਆ। ਸ੍ਰੀ ਗੁਰੂ ਜੀ ਤਲਵੰਡੀ ਤੋਂ ਸੁਲਤਾਨ ਪੁਰ ਜਾਕੇ ਮੋਦੀਖਾਨੇ ਦੇ ਮੋਦੀ ਬਣ ਗਏ ਸਨ। ਅਪਣੀ ਕਾਰ ਪੂਰੀ ਤਰ੍ਹਾਂ ਤੇ ਸੋਹਣੀ ਤਰ੍ਹਾਂ ਨਿਬਾਹੁੰਦੇ ਸਨ। ਉਧਰ ਅਪਣੇ ਰੱਬੀ ਰੰਗ ਉਸੇ ਤਰ੍ਹਾਂ ਸਨ। ਪਹਿਰ ਰਾਤ ਰਹਿੰਦੀ ਉਠ ਕੇ ਬਨ ਨੂੰ ਚਲੇ ਜਾਣਾ, ਵੇਈਂ ਵਿਚ ਜਾ ਇਸ਼ਨਾਨ ਕਰਨਾ ਤੇ ਓਥੇ ਹੀ ਰੱਬੀ ਰੰਗ ਵਿਚ ਜੁੜੇ ਬੈਠੇ ਰਹਿਣਾ। ਦਿਨ ਚੜ੍ਹੇ ਦਰਬਾਰੋਂ ਜਾਕੇ ਫੁਰਮਾਨ ਲਿਖ ਲਿਆਉਣੇ ਤੇ ਫਿਰ ਮੋਦੀਖਾਨੇ ਕੰਮ ਕਰਨਾ। ਕੰਮੋਂ ਵਿਹਲੇ ਹੋਕੇ ਆਏ ਗਏ ਸਾਧ ਫਕੀਰ ਦੀ ਲੋੜ ਪੂਰੀ ਕਰਨੀ, ਸਤਿਸੰਗ ਕਰਨਾ। ਤਲਵੰਡੀ ਤੋਂ ਕੁਛ ਸਤਸੰਗੀ ਏਥੇ ਆ ਗਏ ਸਨ. ਉਨ੍ਹਾਂ ਦੀਆਂ ਰਸਦਾਂ ਲਾ ਲੁਆ ਦਿਤੀਆਂ। ਓਥੇ ਬੀ ਕੁਛ ਸਤਿਸੰਗੀ ਹੋ ਗਏ। ਐਉਂ ਸਤਿਸੰਗ ਦਾ ਦਰਬਾਰ ਰੋਜ਼ ਲੱਗਿਆ ਕਰੇ ਤੇ ਰੋਜ਼ ਕੀਰਤਨ ਹੋਵੇ। ਹਾਂ ਨਿਤਾਪ੍ਰਤੀ ਰਾਤ ਨੂੰ ਕੀਰਤਨ ਹੋਵੇ।2
ਇਸ ਤਰ੍ਹਾਂ ਰੰਗ ਲਗ ਰਹੇ ਸਨ ਕਿ ਮਰਦਾਨਾ ਆ ਪਹੁੰਚਾ। ਸਤਿਗੁਰ ਉਸਨੂੰ ਦੇਖਕੇ ਬੜੇ ਖੁਸ਼ ਹੋਏ, ਬਹੁਤ ਪਿਆਰ ਕੀਤਾ। ਮਰਦਾਨਾ ਬਹੁਤ ਪ੍ਰਸੰਨ ਹੋਇਆ, ਜੋ ਡੰਝ ਉਸਦੇ ਅੰਦਰ ਮਿਲਣ ਦੀ ਲਗ ਰਹੀ ਸੀ ਮਿਲਕੇ ਠਰੀ ਤੇ ਤ੍ਰਿਪਤ ਹੋਈ। ਸਤਿਗੁਰੂ ਜੀ ਨੇ ਉਸਨੂੰ ਪਾਸ ਹੀ ਟਿਕਾ ਲਿਆ।3 ਹੁਣ ਮਰਦਾਨਾ ਕੀਰਤਨ ਮੰਡਲ ਵਿਚ ਮੁਖੀ ਕੀਰਤਨੀਆਂ
---------------------
2. ਪੁਰਾਤਨ ਜਨਮ ਸਾਖੀ।
3. –ਓੁਹੀ-
ਹੋਕੇ ਵਾਹਿਗੁਰੂ ਜੀ ਦੀ ਸਿਫਤ ਸਾਲਾਹ ਦੇ ਲਗਾ ਸ਼ਬਦ ਗਾਉਣ ਤੇ ਸਤਿਗੁਰ ਜੀ ਨੂੰ ਰੀਝਾਉਣ।4
ਮਰਦਾਨਾ ਤਲਵੰਡੀ ਦਾ ਰਹਿਣੇ ਵਾਲਾ ਸੀ ਗੁਰੂ ਨਾਨਕ ਦੇਵ ਜੀ ਨਾਲ ਉਸਦਾ ਪਿਆਰ ਸੀ । ਗੁਰੂ ਜੀ ਦੇ ਸ਼ਬਦਾਂ ਦਾ ਕੀਰਤਨ ਕਰਦਾ ਸੀ। ਸਤਿਗੁਰ ਕੀਰਤਨ ਦੇ ਰੀਝਦੇ ਸਨ, ਹਰੀਜਸ ਸੰਗੀਤ ਵਿਚ ਰਚਦੇ ਗਾਉਂਦੇ ਤੇ ਮਰਦਾਨੇ ਤੋਂ ਸੁਣਦੇ ਸਨ। ਤਲਵੰਡੀ ਵਿਚ ਮਰਦਾਨਾ ਆਪਣਾ ਇਕ ਚੰਗਾ ਸਾਥੀ ਤੇ ਮਿਤ੍ਰ ਸੀ। ਇਹ ਅਦਬ ਬੀ ਰਖਦਾ ਸੀ ਪਰ ਮਿਤ੍ਰਾਂ ਵਾਲਾ ਲਾਡ ਤੇ ਲਾਡਵਾਲੀ ਬ੍ਰੱਬਰੀ ਬੀ ਕਰ ਲੈਂਦਾ ਸੀ। ਮਰਦਾਨਾ ਗਵਈਆ, ਪ੍ਰੇਮੀ ਤੇ ਹਾਸੇ ਮਖੌਲ ਦੇ ਸੁਭਾਵ ਵਾਲਾ ਬੀ ਸੀ। ਜਦੋਂ ਗੁਰੂ ਨਾਨਕ ਦੇਵ ਜੀ ਸੁਲਤਾਨ ਪੁਰ ਚਲੇ ਗਏ ਤਾਂ ਇਹ ਪਿਛੇ ਤਲਵੰਡੀ ਰਿਹਾ। ਗੁਰ ਨਾਨਕ ਵਿਛੋੜੇ ਵਿਚ ਇਸਦੇ ਮਨ ਦੇ ਸੰਕਲਪਾਂ ਦੀ ਇਕ ਮੂਰਤ ਇਹ ਹੈ ਜੋ ਉਪਰ ਦਰਸਾਈ ਗਈ ਹੈ।
-------------
4. ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿਚ ਲਿਖਿਆ ਹੈ ਕਿ ਕੁਛ ਚਿਰ ਮਗਰੋਂ ਮਰਦਾਨੇ ਦੀ ਕਾਕੀ ਦਾ ਵਿਆਹ ਆ ਗਿਆ ਤੇ ਉਸ ਪਾਸ ਸਾਮਾਨ ਨਹੀਂ ਸੀ। ਸੋ ਗੁਰੂ ਜੀ ਨੇ ਭਗੀਰਥ ਨੂੰ ਲਾਹੌਰ ਘੱਲਕੇ ਵਿਆਹ ਸੌਜ ਮੰਗਵਾ ਦਿਤੀ ਤੇ ਮਰਦਾਨਾ ਵਿਆਹ ਕਰਨ ਤਲਵੰਡੀ ਗਿਆ ਤੇ ਫੇਰ ਤਦੋਂ ਆਇਆ ਜਦੋਂ ਗੁਰੂ ਜੀ ਕਾਰ ਵਿਹਾਰ ਤਿਆਗ ਬੈਠੇ ਸੇ। ਪੁ: ਜ: ਸਾਖੀ ਵਿਚ ਇਹ ਵਿਆਹ ਦੀ ਸਾਖੀ ਇਕ ਗ਼ਰੀਬ ਆਜ਼ਿਜ਼ ਖੱਤ੍ਰੀ ਦੀ ਕਾਕੀ ਦੀ ਲਿਖੀ ਹੈ, ਮਰਦਾਨੇ ਦੀ ਕਾਕੀ ਦੀ ਨਹੀਂ ਲਿਖੀ।
2
ਸੁਲਤਾਨ ਪੁਰ ਵਿਚ ਕੁਛ ਸਮਾਂ ਸਤਿਸੰਗ ਦਾ ਰੰਗ ਖਿੜਿਆ ਰਿਹਾ। ਗ੍ਰਹਿਸਤ ਤੇ ਸੰਨ੍ਯਾਸ, ਪਰਵਿਰਤੀ ਤੇ ਨਿਰਵਿਰਤੀ, ਗ੍ਰਹਣ ਤੇ ਤਿਆਗ, ਘਰ ਤੇ ਉਦਾਸੀ ਦੁਏ ਕਿੰਞ ਨਿਭ ਸਕਦੇ ਹਨ, ਪਰ ਏਥੇ ਏਹ ਅਮਲੀ ਜੀਵਨ ਦੇ ਉਪਦੇਸ਼ ਪ੍ਰਤੱਖ ਨਿਭਦੇ ਦਿੱਸਦੇ ਰਹੇ। ਸਤਿਸੰਗ ਦਾ ਰੰਗ, ਰੱਬੀ ਖੇੜੇ ਪ੍ਰਕਾਸ਼ ਪਾਉਂਦੇ ਰਹੇ ਕਿ ਇਕ ਦਿਨ ਸਤਿਗੁਰੂ ਜੀ ਦੇ ਜੀ ਵਿਚ ਜਗਤ ਜਲੰਦੇ ਦੀ ਰਖਿਆ ਦਾ ਕੋਈ ਫੁਰਨਾ ਫੁਰਿਆ, ਅਰਸ਼ੀ ਹੁਕਮ ਆਇਆ ਤੇ ਵੇਈਂ ਦਾ ਕੌਤਕ ਵਰਤਿਆ 1 ਸਤਿਗੁਰੂ ਜੀ ਵੇਈਂ ਵਿਚ ਇਸ਼ਨਾਨ ਕਰਨ ਵੜੇ ਲੋਪ ਹੋ ਗਏ। ਲੋਕਾਂ ਜਾਤਾ ਕਿ ਸਰੀਰ ਕਿਤੇ ਨਦੀ ਵਿਚ ਹੀ ਰਹਿ ਗਿਆ, ਪਰ ਆਪ ਕੁਛ ਦਿਨਾਂ ਬਾਦ ਸਹੀ ਸਲਾਮਤ ਪਰਗਟ ਆ ਹੋਏ। ਜਦੋਂ ਪ੍ਰਗਟ ਹੋਏ ਤਾਂ ਡੇਰਾ ਲੁਟਾ ਘੱਤਿਆ ਤੇ ਆਪ ਫਕੀਰਾਂ ਵਿਚ ਜਾਇ ਬੈਠੇ। ਉਸ ਵੇਲੇ ਮਰਦਾਨਾ ਜੋ ਅਚਰਜ ਹੋ ਰਿਹਾ ਸੀ ਕਿ ਇਹ ਕੀਹ ਖੇਲ ਵਰਤਿਆ ਹੈ, ਸਹਿ ਨਾਂ ਸਕਿਆ। ਹੋਰ ਸਾਰੇ ਤਾਂ ਸੋਚਾਂ ਵੀਚਾਰਾਂ ਤੇ ਪਿਆਰ-ਵੀਚਾਰ ਦੇ ਉਪਰਾਲਿਆਂ ਵਿਚ ਰਹੇ ਪਰ ਮਰਦਾਨਾ ਓਥੇ ਨਾਲ ਜਾ ਬੈਠਾ2? ਇਕ ਦਿਨ ਬੀਤ ਗਿਆ। ਹੁਣ ਸਤਿਗੁਰੂ ਜੀ ਦੀ ਚੁੱਪ ਖੁੱਲ੍ਹੀ ਤੇ ਅਵਾਜ਼ਾ ਹੋਇਆ ‘ਨਾ ਕੋਈ ਹਿੰਦੂ ਹੈ ਨਾ ਮੁਸਲਮਾਨ।‘ ਇਹ ਅਵਾਜ਼ਾ ਸੁਣਕੇ ਲੋਕਾਂ ਨਵਾਬ ਨੂੰ ਜਾ
-------------
1. ਵਿਸਥਾਰ ਲਈ ਦੇਖੋ ਅਰਸ਼ੀ ਜੋਤ ਸੁਲਤਾਨ ਪੁਰੋਂ।
2. ਪੁਰਾਤਨ ਜਨਮ ਸਾਖੀ
ਦੱਸਿਆ। ਨਵਾਬ ਨੇ ਸ੍ਰੀ ਗੁਰੂ ਜੀ ਨੂੰ ਬੁਲਾ ਘੱਲਿਆ, ਪਰ ਆਪ ਨਾ ਗਏ। ਤਾਂ ਸਾਰੇ ਲੋਕੀਂ ਕਹਿਣ ਲਗ ਪਏ ਕਿ ਇਹ ਕਮਲਾ ਹੋਇਆ ਹੈ। ਜਾਂ ਇਹ ਗਲ ਗੁਰੂ ਜੀ ਨੇ ਸੁਣੀ ਤਾਂ ਮਰਦਾਨੇ ਨੂੰ ਕਹਿਣ ਲਗੇ ਮਰਦਾਨਿਆਂ ਰਬਾਬ ਵਜਾਇ। ਮਰਦਾਨੇ ਨੇ ਰਬਾਬ ਛੇੜਿਆ ਤੇ ਸਤਿਗੁਰ ਦਾ ਭਾਵ ਸਮਝਕੇ ਮਾਰੂ ਦੀ ਧੁਨਿ ਲਾਈ, ਤਦ ਸਤਿਗੁਰ ਜੀ ਨੇ ਇਹ ਸ਼ਬਦ ਗਾਂਵਿਆਂ:-
ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ।।
ਕੋਈ ਆਖੈ ਆਦਮੀ ਨਾਨਕੁ ਵੇਚਾਰਾ। ॥੧॥
ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ।।
ਹਉ ਹਰਿ ਬਿਨੁ ਅਵਰੁ ਨ ਜਾਨਾ। ॥੧।। ਰਹਾਉ।।
ਤਉ ਦੇਵਾਨਾ ਜਾਣੀਐ ਜਾਂ ਭੈ ਦੇਵਾਨਾ ਹੋਇ।।
ਏਕੀ ਸਾਹਿਬ ਬਾਹਰਾ ਦੂਜਾ ਅਵਰੁ ਨ ਜਾਣੈ ਕੋਇ।। ੨॥
ਤਉ ਦੇਵਾਨਾ ਜਾਣੀਐ ਜਾ ਏਕਾ ਕਾਰ ਕਮਾਇ।।
ਹੁਕਮੁ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਇ। । ੩।।
ਤਉ ਦੇਵਾਨਾ ਜਾਣੀਐ ਜਾ ਸਾਹਿਬ ਧਰੇ ਪਿਆਰੁ।।
ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ।। ੪ ।।੭।।
(ਮਾਰੂ ਮਹਲਾ ੧।।)
ਜਾਂ ਭੋਗ ਪਿਆ ਤਾਂ ਆਪ ਫੇਰ ਚੁਪ ਹੋ ਗਏ। ਜੇ ਬੋਲਣ ਤਾਂ ਇਹੋ ਬਚਨ ਮੂੰਹੋਂ ਆਖਣ ਨਾ ਕੋਈ ਹਿੰਦੂ ਹੈ ਨਾ ਮੁਸਲਮਾਨ। ਹੁਣ ਫੇਰ ਨਵਾਬ ਨੇ ਸੱਦ ਘੱਲਿਆ ਤੇ ਇਹ ਕਹਿਕੇ ਸੱਦ ਘੱਲਿਆ ਕਿ ਰੱਬ ਦੇ ਵਾਸਤੇ ਦਰਸ਼ਨ ਦਿਓ। ਤਾਂ ਗੁਰੂ ਜੀ ਉਠਕੇ ਟੁਰ ਪਏ। ਮਰਦਾਨਾ ਹੁਣ ਬੀ ਨਾਲ ਹੀ ਗਿਆ। ਉਥੇ ਜੋ ਗਲ ਬਾਤ ਹੋਈ ਤੇ ਫੇਰ ਮਸੀਤ ਦਾ ਕੌਤਕ ਵਰਤਿਆ,