ਭਰਥਰੀ ਹਰੀ ਜੀਵਨ
੧. ਪਰੰਪਰਾ ਦਾ ਭਰਥਰੀ
ੳ. ਵੈਰਾਗ ਦਾ ਕਾਰਣ
ਪਰੰਪਰਾ ਆਖਦੀ ਹੈ ਕਿ ਸੰਮਤ ਬਿਕ੍ਰਮੀ ਦੇ ਕਰਤਾ ਬਿਕ੍ਰਮਾ ਦਿੱਤ ਦੇ ਵੱਡੇ (ਯਾ ਛੋਟੇ) ਭ੍ਰਾਤਾ ਦਾ ਨਾਮ ਭਰਥਰੀ ਸੀ।
ਇਹਨਾਂ ਵਿੱਚੋਂ ਭਰਥਰੀ ਹਰੀ ਉਜੈਨ ਦੇ ਤਖਤ ਉਤੇ ਬੈਠਾ, ਉਜੈਨ ਰਾਜਪੂਤਾਨੇ ਦੇ ਮਾਲਵਾ ਦੇਸ਼ ਦੀ ਰਾਜਧਾਨੀ ਸੀ।
ਕਿਸੇ ਸੋਮ" ਨਾਮੇ ਬ੍ਰਾਹਮਨ ਨੇ ਖਹੁਤ ਤਪ ਕਰਕੇ ਸ੍ਵਰਗ ਤੋਂ ਇਕ ਫਲ ਪਾਇਆ, ਜਿਸਦਾ ਅਸਰ ਇਹ ਸੀ ਕਿ ਜੋ ਖਾਏ ਅਮਰ ਹੋ ਜਾਏ। ਭਰਥਰੀ ਹਰੀ ਨੂੰ ਧਰਮੀ ਰਾਜਾ ਜਾਣਕੇ ਸੋਮ ਨੇ ਇਹ ਫਲ ਉਸਨੂੰ ਦਿੱਤਾ। ਰਾਜਾ ਦਾ ਅਪਨੀ ਰਾਣੀ ਅਨੰਗ ਸੇਨਾ " ਨਾਲ ਬਹੁਤ ਪਿਆਰ ਸੀ, ਉਸਦਾ ਚਿੱਤ
–––––––––––––
੧. ਮਸ਼ਾਗਿਰੀ ਸ਼ਾਸਤ੍ਰੀ ਕਹਿੰਦੇ ਹਨ ਕਿ ਚੰਦ੍ਰਗੁਪਤ ਨਾਮੇ ਬ੍ਰਾਹਮਣ ਨੇ ਚਾਰ ਵਹੁਟੀਆਂ ਵਿਆਹੀਆਂ। ਬ੍ਰਾਹਮਣੀ(ਜੋ ਜਾਤ ਦੀ ਬ੍ਰਾਹਮਣ ਸੀ) ਵਿਚੋਂ ਵਰੁਚੀ ਜੰਮਿਆ, ਭਾਨਮਤੀ (ਜੋ ਖੱਤ੍ਰਾਣੀ ਸੀ) ਵਿੱਚੋਂ ਵਿਕ੍ਰਮ ਭਾਗਵਤੀ (ਜੋ ਵੈਸ਼ ਸੀ) ਵਿੱਚ ਭੱਟੀ ਤੇ ਸਿਧੂਮਤੀ (ਜੋ ਸ਼ੁਦਰ ਸੀ) ਵਿੱਚੋਂ ਭਰਥਰੀ ਜੀ ਜੰਮੇ।
੨. ਟੈਲੰਗ ਜੀ ਵੱਡਾ ਲਿਖਦੇ ਹਨ।
੩. ਏਸ਼ੀਆਟਿਕ ਰੀਸਰਚ ਜਿਲਦ ੯ ਸਫਾ ੧੫੨ ਨੇ ਛਟਾ ਲਿਖਿਆ ਹੈ।
8. ਹਰਦਿਆਲ ਦੇ ਵੈਰਾਗ ਮੱਤਕ ਵਿਚ ਇਹ ਨਾਮ ਹੈ। ਕਿਤੇ ਇਹ ਬੀ ਕਥਾ ਹੈ ਕਿ ਵਿਕ੍ਰਮਾਦਿੱਤ ਨੂੰ ਇਹ ਫਲ ਮਿਲਿਆ ਸੀ, ਉਨ੍ਹਾਂ ਨੇ ਸੋਮ ਨੂੰ ਦਿੱਤਾ ਸੀ।
੫. ਦੇਖ 'ਟਾਨੀ ਦਾ ਦੀਬਾਚਾ।
ਕੀਤਾ ਕਿ ਮੇਰੀ ਪ੍ਰਿਯਾ ਰਾਣੀ ਨੂੰ ਬੁਢੇਪਾ ਤੇ ਮੌਤ ਮੇਰੇ ਦੇਖਦੇ ਨਾਂ ਆਵੇ. ਉਸਨੇ ਇਹ ਫਲ ਰਾਣੀ ਨੂੰ ਦਿੱਤਾ। ਰਾਣੀ ਦਾ ਕਿਸੇ ਹੋਰ ਨਾਲ ਪਿਆਰ ਸੀ-ਕਦੇ ਆਖਦੇ ਹਨ ਕੁਤਵਾਲ ਨਾਲ ਤੇ ਕਦੇ ਮਹਾਵਤ ਨਾਲ - ਸੌ ਰਾਣੀ ਨੇ ਫਲ ਆਪਣੇ ਪਿਆਰੇ ਨੂੰ ਦਿੱਤਾ ਕਿ ਉਹ ਅਮਰ ਹੋ ਜਾਵੇ। ਇਸ ਪਿਆਰੇ ਦਾ ਪਿਆਰ ਇਕ ਹੋਰ ਇਸਤੀ ਨਾਲ ਬੀ ਸੀ, ਉਸ ਨੇ ਇਹ ਫਲ ਅਪਣੀ ਪਿਆਰੀ ਨੂੰ ਦਿਤਾ। ਇਸ ਇਸਤ੍ਰੀ ਦਾ ਰਾਜੇ ਨਾਲ ਪਿਆਰ ਸੀ, ਇਸ ਨੇ ਪਿਆਰੀ ਸ਼ੈ ਜਾਣਕੇ ਰਾਜੇ ਨੂੰ ਦਿੱਤੀ, ਜਿਸ ਤੋਂ ਰਾਜੇ ਨੂੰ ਅਸਚਰਜ ਹੋਇਆ ਤੇ ਪੜਤਾਲ ਕੀਤੀ, ਤਾਂ ਪਤਾ ਲੱਗਾ ਕਿ ਇਹ ਓਹੋ ਸੋਮ ਬ੍ਰਾਹਮਣ ਵਾਲਾ ਫਲ ਹੈ ਤੇ ਕੀਕੂੰ ਮੋਹ ਦੀ ਤਾਰ ਵਿਚ ਪ੍ਰੋਤਾ ਇਕ ਚੱਕ੍ਰ ਲਾਕੇ ਮੁੜ ਰਾਜਾ ਪਾਸ ਹੀ ਆ ਗਿਆ ਹੈ।
ਰਾਣੀ ਦੇ ਪਿਆਰ ਵਿਚ ਕਸਰ ਵੇਖਕੇ ਰਾਜੇ ਨੂੰ ਵੈਰਾਗ ਹੋ ਗਿਆ, ਤੇ ਉਹ ਆਪਣਾ ਰਾਜ ਭਾਗ ਆਪਣੇ ਭਰਾ ਵਿੱਕ੍ਰਮਾ-ਦਿੱਤ ਨੂੰ ਦੇਕੇ ਇਕ ਗੁਫਾ ਵਿਚ ਜਾ ਰਿਹਾ, ਜੋ ਹੁਣ ਤੱਕ ਉੱਜੈਨ ਦੇ ਲਾਗੇ ਦੱਸੀਦੀ ਹੈ, ਫੇਰ ਬਨਾਰਸ' ਜਾ ਰਿਹਾ ਏਥੇ ਬੀ ਇਨ੍ਹਾਂ ਦੇ ਨਾਮ ਦਾ ਟਿਕਾਣਾ ਹੈ"। ਤੇ ਫੇਰ ਹਰੀਦ੍ਵਾਰ ਆਦਿਕ ਸਾਰੇ ਦੇਸ਼ ਘੁੰਮਦਾ ਰਿਹਾ ਤੇ ਅੰਤ ਸੰਸਾਰ ਤੋਂ ਟੁਰ ਗਿਆ।
––––––––––
੧. ਦੇਖੋ 'ਟਾਨੀ' ਦਾ ਦੀਬਾਚਾ।
੨. ਪ੍ਰੋਫੈਸਰ ਲੇਸਨ।
੩. ਸਾਨੂੰ ਖਬਰ ਮਿਲੀ ਹੈ ਕਿ ਬਨਾਰਸ ਲਾਗੇ ਜਿਲਾ ਮਿਰਜ਼ਾਪੁਰ ਵਿਚ ਜੋ ਚੁਨਾਰ ਤੇ ਭਰਥਰੀ ਦੇ ਰਹਿਣ ਦਾ ਟਿਕਾਣਾ ਦੱਸੀਦਾ ਹੈ ਓਥੇ ਭਰਥਰੀ ਦੀ ਸਮਾਧ ਥੀ ਹੈ ਤੇ ਮੇਲਾ ਬੀ ਲਗਦਾ ਹੈ। ਏਸ਼ੀਆ-ਇਕ ਰੀਸਰਚ ੯,੧੫੨ ਤੇ ਲਿਖਿਆ ਹੈ ਕਿ ਭਰਥਰੀ 'ਚੁਨਾਰ' ਕੁਛ ਚਿਰ ਰਿਹਾ ਹੈ, ਇਹ ਪਰਗਣਾ ਉਸਨੂੰ ਉਸਦੇ ਭਰਾ ਨੇ ਦਿੱਤਾ ਸੀ, ਜਿਸ ਦਾ ਨਾਮ ਹੁਣ ਤੱਕ ਭਰਥਹੀ ਤੇ ਭਿੱਤ੍ਰੀ ਪੈਂਦਾ ਹੈ। ਇੱਥੇ ਭਰਥਰੀ ਨੇ ਇਕ ਟਿੱਬਾ ਬਨਵਾਇਆ, ਜੋ ਬੁਰਨਾਂ ਨਦੀ ਦੇ ਉੱਤਰ ਨੂੰ ਹੈ, ਜਿਥੇ ਆਪ ਰਹਿੰਦੇ ਸਨ, ਲਾਗੇ ਇਕ ਪਿੰਡ ਹੈ, ਜਿਸ ਨੂੰ ਪਹਾੜ ਪੁਰ ਕਹਿੰਦੇ ਹਨ।
8. ਮੂੰਹ ਕਥਾ।
ਇਹੋ ਕਥਾ ਕੁਛ ਵੱਧ ਘੱਟ ਪੰਡਤਾਂ, ਟੀਕਾਕਾਰਾਂ, ਇਤਿਹਾਸ-ਕਾਰਾਂ ਤੇ ਖੋਜਕਾਂ ਨੇ ਦਿੱਤੀ ਹੈ, ਆਮ ਲੋਕਾਂ ਵਿਚ ਤੇ ਕਿਸੇ ਨ ਕਿਸੇ ਸ਼ਕਲੇ ਮੂੰਹ ਚੜ੍ਹੀਆਂ ਕਥਾਵਾਂ ਵਿੱਚ ਬੀ ਇਹੋ ਹੀ ਹੈ।
ਅ. ਵੈਰਾਗ ਦੀ ਤੀਬ੍ਰਤਾ
ਕਹਿੰਦੇ ਹਨ ਕਿ ਜਦੋਂ ਭਰਥਰੀ ਘਰੋਂ ਟੁਰਿਆ ਨਾਲ ਪਿਆਲਾ ਤੇ ਸਿਰ੍ਹਾਣਾ ਲੈ ਟੁਰਿਆ। ਇਕ ਥਾਂ ਜੰਗਲ ਵਿਚ ਇਕ ਮਜ਼ਦੂਰ ਡਿੱਠਾ ਜੋ ਇਕ ਵੱਟ ਤੇ (ਯਾ ਆਪਣੀ ਬਾਂਹ ਤੋਂ) ਸਿਰ ਰੱਖਕੇ ਸੁੱਤਾ ਪਿਆ ਸੀ, ਇੱਥੋਂ ਭਰਥਰੀ ਨੂੰ ਆਪਣੇ ਸਿਰਹਾਣੇ ਨਾਲ ਬੀ ਵੈਰਾਗ ਹੋ ਗਿਆ ਤੇ ਓਹ ਸੱਟ ਪਾਇਆ। ਇਕ ਦਿਨ ਨਦੀ ਕਿਨਾਰੇ ਇਕ ਗ੍ਰੀਬ ਬੁੱਕਾਂ ਨਾਲ ਪਾਣੀ ਪੀ ਰਿਹਾ ਸੀ, ਉਸ ਨੂੰ ਤੱਕਕੇ ਭਰਥਰੀ ਨੇ ਆਪਣੇ ਪਿਆਲੇ ਨਾਲ ਥੀ ਨੇਹੁੰ ਤੋੜ ਲਿਆ।
ਭਰਥਰੀ ਹਰੀ ਦੇ ਵੈਰਾਗ ਦੀ ਅਵਧੀ ਲਈ ਕਿਹਾ ਹੋਰ ਕਥਾ ਭੀ ਕਰਦੇ ਹਨ। ਸਿਰਹਾਣੇ ਤੇ ਪਿਆਲ ਨਾਲ ਨੇਹੂੰ ਤੋੜਕੇ ਇਕ ਦਿਨ ਆਪ ਕਿਸੇ ਖੇਤ ਦੀ ਵੱਟ ਉਤੇ ਸਿਰ ਧਰਕੇ ਅੱਖਾਂ ਮੀਟੀ ਪਏ ਸਨ ਕਿ ਇਕ ਤੀਮੀਆਂ ਦਾ ਤ੍ਰਿੰਞਣ ਲੰਘਿਆ, ਇਨ੍ਹਾਂ ਵਿਚ ਕੁਛ ਵੈਰਾਗ ਉੱਤੇ ਚਰਚਾ ਹੋ ਰਹੀ ਸੀ। ਇਸ ਵੇਲੇ ਇਕ ਮੁਟਿਆਰ ਜੋ ਸਮਝਦਾਰ ਸੀ, ਬੋਲੀ : 'ਵੈਰਾਗ ਇਸ ਗਲ ਦਾ ਨਾਮ ਤਾਂ ਨਹੀਂ ਕਿ ਆਦਮੀ ਸੁਖਾਂ ਦੀ ਲਾਲਸਾ ਰੱਖੇ ਤੇ ਸੁਖਾਂ ਦੇ ਸਮਾਨ ਛਡ ਦੇਵੇ, ਜਿਸ ਤਰ੍ਹਾਂ ਔਹ ਵੇਖੋ ਭਰਥਰੀ ਹਰੀ ਪਿਆ ਹੈ। ਰਾਜ ਛਡ ਆਯਾ ਜੇ, ਸਿਰਹਾਣਾ ਸੱਟ ਪਾਯਾ ਸੂ, ਤੇ ਸੁਖ ਦੀ ਲਾਲਸਾ ਅਜੇ ਨਹੀਂ ਮਿਟੀ, ਸਿਰ ਉਚੇਰਾ ਰਖਣ ਲਈ ਵੱਟ ਹੀ ਸਿਰਹਾਣਾ ਬਣਾ ਲਿਆ ਸੂ'। ਇਹ ਨੁਕਤਾਚੀਨੀ ਸੁਣਕੇ ਭਰਥਰੀ ਜੀ ਨੇ ਅੱਗੋਂ ਨੂੰ ਚੁਫਾਲ ਹੀ ਸੱਥਰ ਸੌਣਾ ਧਾਰਨ ਕਰ ਲਿਆ। "ਵੈਰਾਗ ਸ਼ੱਤਕ ਵਿਚ ਭਰਥਰੀ ਜੀ ਨੇ ਜ਼ਮੀਨ ਨੂੰ ਸਿਹਜਾ ਬਣਾਕੇ ਚਾਂਦਨੀ ਵਿਚ ਨਿਸ਼ਚਿੰਤ ਸੌਣ ਦੀ ਅਭਿਲਾਖਾ ਆਪ ਬੀ ਕਹੀ ਹੈ।
–––––––––––––
* ਇਸ ਕਿਸਮ ਦੇ ਵੈਰਾਗ ਦੀਆਂ ਕਹਾਣੀਆਂ ਲੋਕ ਹੋਰਨਾਂ ਵੈਰਾਗਵਾਨਾਂ ਦੇ ਨਾਮ ਨਾਲ ਬੀ ਸੁਣਾਉਂਦੇ ਹਨ।
ੲ. ਫਿਰ ਫਿਰ ਪਛੁਤਾਵੇ
ਕਥਾ ਕਰਨ ਵਾਲੇ ਦੱਸਦੇ ਹਨ ਕਿ ਵੈਰਾਗ ਹੋ ਜਾਣ ਮਗਰੋਂ ਜਦੋਂ ਰਾਜਾ ਸਾਧੂ ਹੋ ਵਿਚਰ ਰਹੇ ਸਨ ਤਾਂ ਇਕ ਰਾਤ ਚਾਂਦਨੀ ਵਿਚ ਆਪ ਨੂੰ ਇਕ ਲਾਲ ਨਜ਼ਰ ਆਯਾ, ਚੁੱਕਣ ਲਈ ਹੱਥ ਪਸਾਰਿਆ ਤਾਂ ਉਹ ਪਾਨ ਖਾਕੇ ਕਿਸੇ ਦੀ ਸੱਟੀ ਹੋਈ ਥੁੱਕ ਨਿਕਲੀ, ਜੋ ਚੰਦ ਦੀਆਂ ਕਿਰਨਾਂ ਨਾਲ ਦਮਕ ਰਹੀ ਸੀ। ਇੱਥੇ ਰਾਜਾ ਨੂੰ ਆਪਣੇ ਆਪ ਤੇ ਸ਼ੌਕ ਆਯਾ, ਕਿ ਮੈਂ ਰਾਜ ਛੱਡਕੇ, ਵੈਰਾਗ ਧਾਰਕੇ ਫੇਰ ਲਾਲ ਨੂੰ ਹੱਥ ਕਿਉਂ ਪਾਇਆ? ਮੇਰੇ ਵੈਰਾਗ ਵਿਚ ਕਮਰ ਹੈ, ਸੋ ਉਸ ਦਿਨ ਤੋਂ ਵਧੇਰੇ ਉਦਾਸ ਹੋ ਗਏ। ਇਸ ਤਰ੍ਹਾਂ ਦੀਆਂ ਉਦਾਸੀਆਂ ਪਰ ਵੈਰਾਗ ਸ਼ੱਤਕ ਵਿਚ ਇਸਾਰੇ ਮਿਲਦੇ ਹਨ।
ਸ. ਭੁੱਖ ਤੇਹ ਨੂੰ ਜਿੱਤਣਾ
ਕਥਾ ਕਰਦੇ ਹਨ ਕਿ ਇਕ ਵੇਰ ਵੈਰਾਗੀ ਭਰਥਰੀ ਜੀ ਨੂੰ ਤ੍ਰੈ ਦਿਨ ਅੰਨ ਨਾ ਲੱਭਾ, ਚੌਥੇ ਦਿਨ ਫਿਰਦੇ ਫਿਰਦੇ ਸ਼ਮਸ਼ਾਨ ਵਿਚ ਆ ਨਿਕਲੇ, ਉੱਥੇ ਸੱਠੀ ਦੇ ਚੌਲਾਂ ਦੇ ਪਿੰਡ ਪਏ ਸਨ, ਇਹ ਤੱਕਕੇ ਆਪ ਨੇ ਸ਼ੁਕਰ ਕੀਤਾ। ਮਸਾਣਾਂ ਵਿਚੋਂ ਕੋਲੇ ਉਰੇ ਕਰਕੇ ਪਿੰਡਾਂ ਦੀਆਂ ਟਿੱਕੀਆਂ ਕਰਕੇ ਸੈਕਣ ਲਈ ਉਤੇ ਧਰ ਦਿੱਤੀਆਂ। ਇਸ ਵੇਲੇ ਸ਼ਿਵਜੀ ਪਾਰਬਤੀ ਇੱਥੋਂ ਲੰਘ ਰਹੇ ਸਨ, ਐਸੇ ਪ੍ਰਤਾਪ-ਸ਼ੀਲ ਵੈਰਾਗ ਮੂਰਤੀ ਰਾਜਾ ਦੀ ਇਹ ਦੁਰਗਤੀ ਵੇਖਕੇ ਪਾਰਬਤੀ ਨੇ ਸਿਵਾਂ ਪਾਸ ਬਿਨੈ ਕੀਤੀ ਕਿ 'ਆਗਿਆ ਹੋਵੇ ਤਾਂ ਮੈਂ ਆਪ ਦੇ ਭਗਤ ਨੂੰ ਵਰ ਦਿਆਂ?' ਸ਼ਿਵਾਂ ਨੇ ਕਿਹਾ 'ਏਹ ਪਰਮ ਵੈਰਾਗੀ ਹੈ ਤੂੰ ਵਰ ਦੇਣ ਗਈ ਸ੍ਰਾਪ ਨਾ ਦੇ ਆਵੀਂ । ਪਾਰਬਤੀ ਨੇ ਕਿਹਾ 'ਸੱਤਿਬਚਨ'। ਨੇੜੇ ਜਾਕੇ ਪਾਰਬਤੀ ਨੇ ਕਿਹਾ ਭਗਤਾ! ਭਗਤਾ! ! ਭਗਤਾ! ! ! ਪਰ ਭਰਥਰੀ ਆਪਣੀ ਧੁਨਿ ਵਿਚ ਸੀ, ਉਸ ਜਾਤਾ ਕੋਈ ਮੰਗਤੀ ਆ ਗਈ ਹੈ, ਜੋ ਮੇਰੀ ਟਿੱਕੀ ਮੰਗਦੀ ਹੈ। ਇਕ ਟਿੱਕੀ ਸਿਕ ਗਈ ਸੀ, ਉਹ ਬਿਨਾਂ ਪਿੱਛੇ ਤੱਕੇ ਦੇ ਭਰਥਰੀ ਨੇ ਉਸ ਵੱਲ ਚਾ ਸੱਟੀ ਤੇ ਕਿਹਾ, ਅੱਛਾ ਅਸੀਂ ਦੋ ਖਾ ਲਵਾਂਗੇ, ਇਕ ਸਿਵ ਨਮਿਤ ਤੂੰ ਲੈ ਜਾ, ਕਿਸੇ ਦੁਖੀ ਨੂੰ ਸੁਖ ਹੋ ਜਾਏ!' ਪਾਰਬਤੀ
ਕੁਛ ਗੁੱਸੇ ਵਿਚ ਆਈ, ਪਰ ਉਸਦੀ ਦਾਨ ਬ੍ਰਿਤੀ ਪਰ ਰੀਝਕੇ ਫੇਰ ਆਵਾਜ਼ ਮਾਰੀ। ਭਰਥਰੀ ਨੇ ਦੂਈ ਗੁੱਲੀ ਬੀ ਸੁੱਟ ਦਿੱਤੀ ਤੇ ਇਸੇ ਤਰ੍ਹਾਂ ਜਿੰਨੀਆਂ ਸਨ ਦੇ ਦਿੱਤੀਆਂ ਤੇ ਕਿਹਾ : 'ਅੱਛਾ ਸਿਵਜੀ! ਅਤਿੱਥੀ ਭੁੱਖਾ ਨਾ ਰਹੇ, ਅਸੀਂ ਕੱਲ ਭੋਜਨ ਕਰ ਲਵਾਂਗੇ।' ਇਸ ਪਰ ਪਾਰਬਤੀ ਨੇ ਮੋਢਿਓਂ ਫੜਕੇ ਹਿਲਾਇਆ, ਜਾਂ ਭਰਥਰੀ ਨੇ ਮਾਤਾ ਵੇਖੀ ਤਾਂ ਪੈਰੀਂ ਛੇ ਪਿਆ ਤੇ ਆਪਣੇ ਅਪ੍ਰਾਧ ਦੀ ਖਿਮਾਂ ਮੰਗੀ। ਇਸ ਪਰ ਪਾਰਬਤੀ ਨੇ ਕਿਹਾ 'ਹੋ ਭਗਤਾ! ਮੈਂ ਤੇਰੇ ਪਰ ਪ੍ਰਸੰਨ ਹਾਂ, ਵਰ ਮੰਗ! ਤਦ ਭਰਥਰੀ ਨੇ ਕਿਹਾ, ਹੇ ਮਾਤਾ! ਵਰ ਦੇਹ ਕਿ ਮੈਨੂੰ ਰੋਜ਼ ਅੰਨ ਨਾ ਮਿਲਿਆ ਕਰੇ। ਜਦੋਂ ਭੁਖ ਤੇਹ ਨਾਲ ਮੈਂ ਆਤੁਰ ਹੋ ਜਾਵਾਂ ਤਦੋਂ ਮਿਲਿਆ ਕਰੇ ਤੇ ਓਹ ਭੀ ਪੇਟ ਭਰ ਕਦੇ ਨਾ ਮਿਲੇ* । ਇਸ ਵੇਲੇ ਪਾਰਬਤੀ ਨੂੰ ਪਤੀ ਦਾ ਕਹਿਣਾ ਯਾਦ ਆਇਆ ਕਿ 'ਵਰ ਦੇਣ ਚੱਲੀ ਸ੍ਰਾਪ ਨਾ ਦੇ ਆਵੀਂ ਪਰ ਹੁਣ ਓਹ ਭਗਤ ਦੇ ਇਸ ਤੀਬ੍ਰਤਰ ਵੈਰਾਗ ਪਰ ਪਰਮ ਪ੍ਰਸੰਨ ਹੋ ਕੇ ਬੋਲੀ :-
'ਤੇਰਾ ਵੈਰਾਗ ਪਰਵਾਨ ਹੋ ਗਿਆ'।
ਹ. ਨਾਟਕ ਵਿਚ ਭਰਥਰੀ ਦੀ ਵੈਰਾਗ ਕਥਾ
'ਭਰਥਰੀ ਹਰੀ ਨਿਰਵੇਦਕ ਨਾਟਕ' ਨਾਮੇ ਇਕ ਪੋਥੀ ਮਿਲੀ ਹੈ, ਜੋ ਮਿਥਲੀ ਲਿਪੀ ਵਿਚ ਲਿਖੀ ਹੋਈ ਹੈ। ਇਸ ਦੇ ਕਰਤਾ ਹਰੀ ਹਰੋਪਾਯ ਨਾਮੇ ਪੰਡਤ ਹਨ। ਇਹ ਕਦ ਹੋਏ ਤੇ ਕੌਣ ਸਨ? ਪਤਾ ਨਹੀਂ, ਇਨ੍ਹਾਂ ਨੇ ਇਸ ਨਾਟਕ ਦਾ ਮਸਾਲਾ ਕਿਥੋਂ ਲਿਆ? ਇਹ ਬੀ ਪਤਾ ਨਹੀਂ, ਪਰ ਇਸ ਨਾਟਕ ਵਿਚ ਭਰਥਰੀ ਦੀ ਕਥਾ ਹੋਰ ਹੀ ਤਰ੍ਹਾਂ ਹੈ, ਜਿਸਦਾ ਸਾਰ ਇਸ ਪ੍ਰਕਾਰ ਹੈ।
ਰਾਜਾ ਭਰਥਰੀ ਪਰਦੇਸ ਤੋਂ ਘਰ ਆਏ, ਅੱਗੋਂ ਉਨ੍ਹਾਂ ਦੀ ਇਸਤ੍ਰੀ ‘ਭਾਨਮਤੀ` ਬੜੇ ਪਿਆਰ ਨਾਲ ਉਨ੍ਹਾਂ ਨੂੰ ਮਿਲੀ। ਉਦਾਸ ਦੇਖਕੇ ਰਾਜਾ ਨੇ ਕਾਰਨ ਪੁੱਛਿਆ ਤਾਂ ਭਾਨਮਤੀ ਨੇ ਕਿਹਾ ਕਿ 'ਆਪ ਦੇ ਵਿਯੋਗ ਵਿੱਚ
–––––––––––
* ਕਥਾ ਕਰਨ ਵਾਲੇ ਇਨ੍ਹਾਂ ਪ੍ਰਸੰਗਾਂ ਨਾਲ ਵੈਰਾਗ ਦੀ ਮੂਰਤੀ ਯਾਨਕ ਬਣਾ ਦਿਖਾਲਦੇ ਹਨ।
ਇਹ ਹਾਲ ਹੋਇਆ ਹੈ।' ਰਾਜਾ ਨੇ ਕਿਹਾ 'ਮੈਂ ਕਿਸੇ ਅਨੁਸ਼ਠਾਨ ਲਈ ਗੰਗਾ ਕਿਨਾਰੇ ਬ੍ਰਾਹਮਣਾਂ ਦੀ ਮਜਬੂਰੀ ਕਰਕੇ ਰਿਹਾ ਹਾਂ, ਨਿਰਮੋਹਤਾ ਨਾਲ ਤੁਸਾਂ ਤੋਂ ਦੂਰ ਨਹੀਂ ਰਿਹਾ।"
ਇਸ ਤਰ੍ਹਾ ਆਪੋ ਵਿਚ ਗੱਲਾਂ ਕਰ ਰਹੇ ਸਨ ਕਿ ਬਜ਼ਾਰ ਵਿਚੋਂ ਢੋਲਾਂ ਦੀ ਆਵਾਜ ਆਈ। ਦੋਹਾਂ ਜਣਿਆਂ ਉੱਠਕੇ ਤੱਕਿਆ ਤਾਂ ਇਕ ਮੁਰਦਾ ਲਿਜਾ ਰਹੇ ਸਨ ਤੇ ਨਾਲ ਉਸਦੀ ਇਸਤ੍ਰੀ ਸਤੀ ਹੋਣ ਜਾ ਰਹੀ ਸੀ। ਰਾਜਾ ਨੇ ਉਸ ਸਤੀ ਦੀ ਮਹਿਮਾ ਕੀਤੀ ਕਿ 'ਕੈਸਾ ਪਿਆਰ ਹੈ ਜੋ ਪਤੀ ਨਾਲ ਅੱਗ ਵਿਚ ਸੜਨ ਦਾ ਦੁੱਖ ਝੱਲੇਗੀ । ਰਾਣੀ ਨੇ ਕਿਹਾ 'ਮੇਰੀ ਜਾਚੇ ਇਹ ਇਕ ਵਪਾਰ ਹੈ, ਅਸਲੀ ਪ੍ਰੇਮ ਨਹੀਂ, ਕਿਉਂਕਿ ਚਿਖਾ ਦੀ ਅੱਗ ਨਾਲ ਇਹ ਵਿਰਹ ਅਗਨੀ ਤੋਂ ਅੱਖ ਦੇ ਪਲਕਾਰੇ ਵਿੱਚ ਛੁਟਕਾਰਾ ਪਾ ਜਾਂਦੀ ਹੈ। ਜੇ ਪ੍ਰੇਮ ਅਸਲੀ ਹੋਵੇ ਤਾਂ ਬਿਰਹੋਂ ਦੀ ਅੱਗ ਨਾਲ ਝੱਟ ਮਰ ਜਾਏਗੀ, ਚਿਖਾ ਲਈ ਨਹੀਂ ਜੀਵੇਗੀ। ਰਾਜਾ ਇਹ ਗੱਲ ਸੁਣਕੇ ਅਸਚਰਜ ਹੋਇਆ। ਕੁਛ ਚਿਰ ਮੋੜਵੀਆਂ ਘੋੜਵੀਆਂ ਗੱਲਾਂ ਹੋਈਆਂ, ਪਰ ਰਾਣੀ ਆਪਣੇ ਖਿਆਲ ਤੇ ਪੱਕੀ ਰਹੀ।
ਹੁਣ ਰਾਜਾ ਦਾ ਪ੍ਰੀਖਯਾ ਕਰਨ ਨੂੰ ਜੀ ਕਰ ਆਇਆ, ਸੋ ਸ਼ਿਕਾਰ ਦਾ ਬਹਾਨਾ ਬਨਾਕੇ ਰਾਜਾ ਚਲਾ ਗਿਆ ਤੇ ਬਨ ਵਿੱਚੋਂ ਅਪਣੇ ਇਤਬਾਰੀ ਆਦਮੀ ਦੇ ਹੱਥ ਰਾਣੀ ਨੂੰ ਸੁਨੇਹਾ ਘੱਲਿਆ' ਕਿ 'ਰਾਜਾ' ਨੂੰ ਇਕ ਸ਼ੇਰ ਨੇ ਮਾਰ ਸੁੱਟਿਆ ਹੈ'। ਜਦ ਨੌਕਰ ਨੇ ਆਕੇ ਇਹ ਸਮਾਚਾਰ ਸੁਣਾਇਆ ਤਾਂ ਭਾਨਮਤੀ ਨੇ ਕਲੇਜੇ ਵਿੱਚ ਬਿਰਹੋਂ ਦੀ ਐਸੀ ਚੋਟ ਖਾਧੀ ਕਿ ਉਸੇ ਵੇਲੇ ਮਰ ਗਈ।
ਜਦੋਂ ਰਾਜਾ ਮੁੜਕੇ ਆਇਆ ਤਾਂ ਅੱਗੋਂ ਪਿਆਦਾ ਮਿਲਿਆ ਕਿ ਮਹਾਰਾਜ! ਆਪਦਾ ਮਰਨ ਸੰਦੇਸ਼ ਸੁਣਦੇ ਹੀ ਰਾਣੀ ਮਰ ਗਈ। ਰਾਜਾ ' ਨੂੰ ਸੁਣਕੇ ਮੂਰਛਾ ਆ ਗਈ। ਪਰ ਹੁਣ ਕੀ ਹੋ ਸਕਦਾ ਸੀ ? ਬਥੇਰਾ ਰੋਇਆ
––––––––––
* ਇਸ ਪ੍ਰਕਾਰ ਦੀ ਕਥਾ ਭਗਤ 'ਜੈ ਦੇਵ ਜੀ ਦੀ ਵਹੁਟੀ ਦੀ ਵੀ ਕਰਦੇ ਹਨ. ਜੋ ਪ੍ਰੇਮ ਪ੍ਰੀਖਿਆ ਵਿੱਚ ਇੱਕੁਹ ਹੀ ਮਰ ਗਈ ਸੀ।
ਪਿੱਟਿਆ, ਪਰ ਬਣੇ ਕੀ? ਜਦ ਮਸਾਣਾ ਵਿਚ ਰਾਣੀ ਨੂੰ ਸਾੜਨ ਲਈ ਲੈ ਗਏ ਤਾਂ ਰਾਜਾ ਵਿਆਕੁਲ ਹੈ ਹੋ ਜੋੜੀ ਚਿਖਾ ਵਿਚ ਛਾਲਾਂ ਮਾਰਦਾ ਸੀ ਤੇ ਰਾਣੀ ਨੂੰ ਲੰਬੂ ਨਹੀਂ ਲਾਉਣ ਦੇਂਦਾ ਸੀ। ਰਾਜਾ ਦਾ ਮੰਤ੍ਰੀ ਦੇਵ ਤਿਲਕ ਉਸਨੂੰ ਬਹੁਤ ਸਮਝਾਉਂਦਾ ਸੀ, ਪਰ ਰਾਜਾ ਨੂੰ ਦੋ ਦੁੱਖ ਸਨ, ਇਕ ਐਸੀ ਪਿਆਰੀ ਪਤੀਬਤਾ ਇਮਤ੍ਰੀ ਦੇ ਮਰਨ ਦਾ, ਦੂਜਾ ਕਾਰਨ ਉਸਦੇ ਮਰਨ ਦਾ ਰਾਜੇ ਦਾ ਆਪ ਹੋਣਾ, ਇਸ ਕਰਕੇ ਉਸਦਾ ਕਲੇਸ਼ ਘਟਦਾ ਨਹੀਂ ਸੀ।
ਹੁਣ ਖਬਰ ਮਿਲੀ ਕਿ ਮਸਾਣਾਂ ਦੇ ਨੇੜੇ ਕਿਤੇ ਇਕ ਯੋਗੀਰਾਜ ਆਏ ਹਨ, ਮੰਤ੍ਰੀ ਉਨ੍ਹਾਂ ਵੱਲ ਗਿਆ, ਰਾਜਾ ਨੂੰ ਵੀ ਲੈ ਗਿਆ, ਪਰ ਅੱਗੇ ਯੋਗੀ ਜੀ ਐਉਂ ਵਿਰਲਾਪ ਕਰ ਰਹੇ ਸਨ :
"ਹਾਇ! ਮੇਰੀ ਹੰਡੀਆਂ ਤੂੰ ਕਿਥੇ ਗਈ, ਹੇ ਦੇਵ! ਤੂੰ ਮੇਰੇ ਨਾਲ ਕੇਹੀ ਕਰੜਾਈ ਕੀਤੀ ਹੈ ਕਿ ਮੇਰੀ ਪ੍ਰਾਣ ਪਿਆਰੀ ਹਾਂਡੀ ਤੋੜ ਦਿੱਤੀ। ਇਸ ਤਰ੍ਹਾਂ ਵੈਣ ਪਾ ਪਾ ਕੇ ਜੋਗੀ ਰਾਜ ਰੋਏ ਕਿ ਰਾਜਾ ਦਾ ਧਿਆਨ ਅਪਣੇ ਸ਼ੋਕ ਤੋਂ ਉਸ ਵਲ ਚਲਾ ਗਿਆ ਤੇ ਧੀਰਜ ਦੇਣ ਲਗਾ, ਪਰ ਜੋਗੀ ਹੋਰ ਰੋਇਆ। ਰਾਜਾ ਨੇ ਕਿਹਾ 'ਕਾਠ ਦੀ ਹਾਂਡੀ ਪਰ ਕੀ ਹੋਣਾ, ਹੋਰ ਲੈ ਲਓ । ਜੋਗੀ ਨੇ ਰੋ ਰੋ ਕੇ ਹਾਂਡੀ ਦੀ ਮਹਿੰਮਾ ਸੁਣਾਈ ਤੇ ਕਿਹਾ : 'ਰਾਜਾ! ਬੜਾ ਕਹਿਰ ਏਹ ਹੋਇਆ ਹੈ ਕਿ 'ਹਾਂਡੀ ਦੀ ਪਕਿਆਈ ਪਰਖਣ ਲਈ ਮੈਂ ਉਸਨੂੰ ਧਰਤੀ ਤੇ ਪਟਕਿਆ ਤੇ ਓਹ ਛੁੱਟ ਗਈ। ਇਹ ਬੋਲੀ ਰਾਜੇ ਨੂੰ ਚੁਭ ਗਈ ਤੇ ਕੁਛ ਹੋਸ਼ ਆ ਗਈ। ਹੁਣ ਜੋਗੀ ਦੀ ਚਾਤੁਰੀ ਨੇ ਗੱਲ ਹਾਂਡੀ ਤੋਂ ਐਸੀ ਚੁੱਕੀ ਤੇ ਰਾਜਾ ਦੇ ਸ਼ੋਕ ਵਲ ਆਂਦੀ ਕਿ ਰਾਜਾ ਦੀ 'ਮੋਹ ਨਿੰਦ੍ਰਾ ਖੁੱਲ੍ਹ ਗਈ ਤੇ ਵੈਰਾਗ ਹੋ ਗਿਆ। ਇਹ ਜੋਗੀ 'ਗੋਰਖ ਨਾਥ' ਜੀ ਸਨ। ਆਪ ਨੇ ਰਾਜੇ ਨੂੰ ਤੱਤ ਗਿਆਨ ਦਾ ਉਪਦੇਸ ਦਿੱਤਾ। ਰਾਜਾ ਰਾਜ ਪਾਟ ਸਭ ਗੱਲੋਂ ਉਦਾਸ ਹੋ ਖਲੋਤਾ।
ਮੰਤ੍ਰੀ ਘਬਰਾਇਆ ਕਿ ਆਏ ਸਾਂ ਬਿੱਛੂ ਦਾ ਜਹਿਰ ਉੱਤਰਵਾਨ ਤੇ ਚੜ੍ਹਵਾ ਲਿਆ ਸੱਪ ਦਾ ਜਹਿਰ! ਰਾਜੇ ਨੂੰ ਬਹੁਤ ਸਮਝਾਇਆ, ਪਰ ਮੰਤ੍ਰੀ ਦੀ ਕੋਈ ਪੇਸ਼ ਨਾ ਗਈ। ਗੋਰਖਨਾਥ ਨੇ ਆਪਣੀ ਉਪਦੇਸ ਸ਼ਕਤੀ ਦੱਸਣ
ਕ. ਪੰਜਾਬ ਦੇ ਗੀਤਾਂ ਵਿਚ ਭਰਥਰੀ
ਰਿਗ ਵੇਦ ਦੇ ਮੰਤਰ ਦੱਸਦੇ ਹਨ ਕਿ ਓਹ ਸਾਰੇ ਯਾ ਉਨ੍ਹਾਂ ਵਿੱਚੋਂ ਢੇਰ ਸਾਰੇ ਪੰਜਾਬ ਦੇ ਦਰਿਯਾਵਾਂ ਦੇ ਕਿਨਾਰੇ ਰਚੇ ਗਏ। ਪਾਣਨੀ ਨਾਮੇ ਪ੍ਰਸਿਧ ਵਿਆਕਰਣ ਵੇਤਾ ਦਰਿਆ ਸਿੰਧ ਦੇ ਲਾਗੇ ਜਨਮੇ, ਪਰੰਤੂ ਸੰਸਕ੍ਰਿਤ ਲਿਟਰੇਚਰ ਦਾ ਪੂਰਾ ਯੋਬਨ ਰੀਗਜਮਨ ਦੇ ਵਿਚਕਾਰ ਜਾਕੇ ਆਇਆ ਤੇ ਪੰਜਾਬ ਵਿਚ ਸਨਾਤਨ ਤੋਂ ਜੁੱਧਾਂ ਜੰਗਾਂ ਦਾ ਤੜਥੱਲ ਮੱਚਿਆ ਰਿਹਾ। ਪੰਜਾਬ ਵਿੱਚ ਨਾ ਤਾਂ ਪੁਰਾਣੇ ਇਮਾਰਤੀ, ਨਾ ਪੁਰਾਣੇ ਸਾਹਿੱਤ ਦੇ ਨਿਸ਼ਾਨ ਮਿਲਦੇ ਹਨ, ਕਿਉਂਕਿ ਇੱਥੇ ਹਮਲਾ-ਆਵਰਾਂ ਕੁਛ ਰਹਿਣ ਨਹੀਂ ਦਿੱਤਾ। ਪੰਜਾਬ ਹਿੰਦ ਦਾ ਦਰਵਾਜਾ ਹੈ, ਜਿੱਥੇ ਸਾਰੇ ਜਰਵਾਣੇ ਪਹਿਲੋਂ ਆਉਂਦੇ ਰਹੇ, ਸੋ ਏਹ ਜਵਾਨ ਦਰਬਾਨ ਵੈਰੀਆਂ ਨਾਲ ਹੀ ਅਕਸਰ ਜੰਗਾਂ ਵਿੱਚ ਰੁੱਝਾ ਰਿਹਾ। ਪੰਜਾਬ ਹੂਨਸ, ਸਿਥੀਅਨ, ਤਾਤਾਰੀ, ਪਠਾਣਾਂ, ਮੁਗਲਾਂ ਦੇ ਅਨੇਕਾਂ ਹੱਲਿਆਂ ਤੇ ਅਨਗਿਣਤ ਜੰਗਾਂ ਦਾ ਜੁੱਧ ਛੇਤ੍ਰ ਰਿਹਾ। ਜੇ ਕਦੇ ਵਿਦਿਆ ਇਥੇ ਫੈਲੀ ਤਾਂ ਪ੍ਰਾਕ੍ਰਿਤ, ਸੰਸਕ੍ਰਿਤ, ਬ੍ਰਿਜ ਭਾਸ਼ਾ, ਫਾਰਸੀ। ਪੰਜਾਬੀ ਸਾਹਿਤ ਦੀ ਨੀਂਹ ਸਿੱਖ ਸਤਿਗੁਰਾਂ ਨੇ ਰੱਖੀ। ਜੋ ਕੁਛ ਪੰਜਾਬ ਦਾ ਸਾਹਿੱਤ ਇਸ ਤੋਂ ਪਹਿਲੋਂ ਦਾ ਯਾ ਮਗਰੋਂ ਇਨ੍ਹਾਂ ਦੇ ਸਾਹਿੱਤ ਤੌਂ ਬਾਹਰ ਦਾ ਮਿਲਦਾ ਹੈ, ਓਹ ਅਕਸਰ ਗੀਤਾਂ ਗੌਣਾਂ ਵਿਚ ਹੈ, ਜੋ ਅਨੇਕਾਂ ਮਰ ਗਏ ਤੇ ਕਈ ਅਜੇ ਬੁਢਾਪੇ ਵਿੱਚ
––––––––––
* ਸੁਰਸਤੀ ੬-੧੭, ਅਤੇ ਪ੍ਰੋ: ਗੋਪੀ ਨਾਥ, ੮।
ਮਰਨੇ ਨੂੰ ਤਿਆਰ ਹਨ। ਸੋ ਜੇ ਅਸੀਂ ਆਪਣੇ ਪੰਜਾਬ ਵਿੱਚ ਭਰਥਰੀ ਹਰੀ ਦਾ ਪਤਾ ਲੱਭੀਏ ਤਾਂ ਸਾਡੇ ਮਨੋਹਰ ਗੀਤਾਂ ਦੇ ਮੰਡਲ ਵਿੱਚ ਹੀ ਤਲਾਸ ਕੀਤੀ ਜਾਣੀ ਮੰਭਵ ਸੀ, ਸੋ ਏਹ ਖੋਜ ਕਰਦਿਆ ਸਾਨੂੰ ਇਕ ਪੁਰਾਣਾ ਗੀਤ ਲੱਭਾ ਹੈ, ਜੋ ਗੋਰਖ ਦੇ ਜੋਗ ਮਤ ਦੇ ਪ੍ਰਚਾਰਕਾਂ ਦੀ ਉਲਾਦ ਵਿਚੋਂ ਜੋਗੀ ਕਹਿਲਾਉਂਦੇ ਫਕੀਰਾਂ ਦੀ ਯਾਦ ਹੈ ਤੇ ਓਹ ਗਲੀਆਂ ਕੂਚਿਆਂ ਵਿੱਚ ਸੁਣਾਉਂਦੇ ਫਿਰਦੇ ਹਨ, ਉਸਦਾ ਸਾਰ ਅੰਸ਼ ਇਹ ਹੈ:-
ਗਰਬਸੈਨ" ਦਾ ਪੁੱਤਰ ਤੇ ਵਿਕ੍ਰਮਾਦਿੱਤ ਦਾ ਭਰਾ ਭਰਥਰੀ ਹਰੀ ਸੀ, ਉਸਨੇ ਪਹਿਲੇ ਨੀਸਾਂਗ' ਨਾਮੇ ਰਾਣੀ ਵਿਆਹੀ, ਫੇਰ ਉਸਨੇ ਪਿੰਗਲਾ ਰਾਣੀ ਵਿਆਹੀ। ਏਸ ਨੂੰ ਬਨ ਵਿੱਚ ਧੌਲਰ ਪੁਆ ਦਿੱਤਾ, ਇਸ ਨਾਲ ਅਤਿ ਪਿਆਰ ਸੀ, ਤੇ ਇਸ ਰਾਣੀ ਦਾ ਬੀ ਰਾਜੇ ਨਾਲ ਅਤਿ ਪਿਆਰ ਸੀ। ਇਕ ਦਿਨ ਰਾਣੀ ਬਾਹਰ ਖੜੀ ਸੀ ਤਾਂ ਹੀਰਾ ਮ੍ਰਿਗ ਲੰਘਿਆ। ਓਨ ਕਿਹਾ 'ਰਾਣੀਏ ਸੰਭਲ ਟੁਰ, ਰੂਪ ਦਾ ਗਰਬ ਨਾ ਕਰ । ਰਾਣੀ ਨੂੰ ਗੁੱਸਾ ਲੱਗਾ। ਘਰ ਆਇਆਂ ਰਾਜੇ ਨੂੰ ਬੋਲੀ ਕਿ 'ਹੀਰਾ ਮ੍ਰਿਗ ਮੈਨੂੰ ਬੋਲੀ ਮਾਰ ਗਿਆ ਹੈ। ਉਸ ਨੂੰ ਮਾਰ ਲਿਆਓ'। ਗੱਲ ਕੀ ਰਾਜਾ ਮ੍ਰਿਗ ਮਾਰ ਲਿਆਇਆ। ਮ੍ਰਿਗ ਦੇ ਮਰਨ ਵੇਲੇ ਉਸਦੀ ਵਹੁਟੀ 'ਗਲਤਾਂ' ਨੇ ਸ੍ਰਾਪ ਦਿੱਤਾ ਕਿ 'ਰਾਜਾ! ਤੇਰੀ ਰਾਣੀ ਬੀ ਮੇਰੇ ਵਾਂਗੂੰ ਪਤੀ ਵਿਜੋਗ ਦਾ ਦੁਖ ਪਾਏਗੀ, ਜਿਸਦੇ ਕਹੇ ਤੂੰ ਮੇਰੇ ਪਤੀ ਨੂੰ ਮਾਰਿਆ ਹੈ। ਘਰ ਆਉਂਦਿਆਂ ਰਾਹ ਵਿੱਚ ਰਾਜ ਨੇ ਇਕ ਇਸਤ੍ਰੀ ਸਤੀ ਹੁੰਦੀ ਦੇਖੀ ਸੀ, ਘਰ ਆਕੇ ਉਸ ਸਤੀ ਦੀ ਮਹਿੰਮਾ ਰਾਜੇ ਨੇ ਕੀਤੀ, ਤਾਂ ਰਾਣੀ ਨੇ ਕਿਹਾ 'ਓਹ ਸਤੀ ਨਹੀਂ ਜੋ ਨਾਲ ਸੜ ਮਰਦੀ ਹੈ, ਪਰ ਮਹਾ ਸਤੀ ਓਹ ਹੈ ਜੋ ਪਤੀ ਦਾ ਮਰਨਾ ਸੁਣੇ ਤੇ ਸੁਣਨ ਸਾਰ ਮਰ ਜਾਏ। ਰਾਜੇ ਨੂੰ ਹੈਰਾਨੀ ਹੋਈ, ਅਰ ਓਹ ਫੇਰ ਸ਼ਿਕਾਰ ਚਲਾ ਗਿਆ ਤੇ ਜਾਕੇ ਆਪਣੇ ਮਰਨ ਦਾ ਝੂਠਾ ਸੁਨੇਹਾ ਘੱਲਿਆ। ਸੁਨੇਹਾ ਲਿਆਉਣ ਵਾਲੇ ਨੇ ਰਾਣੀ ਅਗੇ
–––––––––
੧. 'ਟਾਡ' ਬੀ ਇਹੋ ਨਾਮ ਲਿਖਦੇ ਹਨ।
੨. ਸ਼ਾਇਦ ਅਨੰਗਸੇਨਾ ਦਾ ਅਪਭ੍ਰੰਸ਼ ਹੋ ਗਿਆ। ਕਈ ਜੋਗੀ 'ਸ਼ਾਮ ਦੀ ਭੀ ਗਾਉਂਦੇ ਹਨ।
ਲਹੂ ਲਿਬੜੀ ਪੁਸ਼ਾਕ ਰੱਖ ਦਿੱਤੀ ਤੇ ਕਿਹਾ ਰਾਜਾ ਮਰ ਗਿਆ ਹੈ। ਰਾਣੀ ਬਿਰਹੋਂ-ਚੋਟ ਨਾਲ ਮਰ ਗਈ। ਜਦ ਰਾਜਾ ਮੁੜ ਆਇਆ ਤਾਂ ਰਾਣੀ ਦੀ ਸਮਾਧ ਬਣਾਕੇ ਬਹਿ ਗਿਆ। ਫੇਰ ਗੋਰਖ ਨਾਥ ਆਇਆ ਉਸ ਨੇ ਹਾਂਡੀ ਭੰਨਕੇ ਰਾਜੇ ਨੂੰ ਉਪਦੇਸ਼ ਦਿਤਾ, ਫੇਰ ਗੋਰਖ ਨਾਥ ਨੇ ਰਾਣੀ ਬੀ ਜਿਵਾਲ ਦਿੱਤੀ। ਰਾਜਾ ਵੈਰਾਗਵਾਨ ਹੋ ਗਿਆ ਸੀ, ਸੋ ਸਾਧ ਹੋਕੇ ਨਿਕਲ ਟੁਰਿਆ। ਰਾਣੀ ਦਾ ਸਮਝਾਉਣਾ ਉਸਦਾ ਆਪਣਾ ਪੁੱਤ ਹੀਨ ਤੇ ਇਕੱਲੀ ਹੋਣਾ, ਰਾਜ ਦਾ ਵਾਰਸ ਨਾ ਹੋਣਾ ਅਨੇਕ ਤਰਲੇ ਕੀਤੇ ਪਰ -
ਬੱਧੇ ਕਦੀ ਨਾ ਰਹਿ ਸਕੇ ਪੰਛੀ ਤੇ ਦਰਵੇਸ਼॥
ਇਹ ਕਥਾ ਲਗ ਪਗ ਉਹੋ ਹੈ ਜੋ ਮਿਥਲ ਲਿਪੀ ਦੇ ਨਾਟਕ ਵਿਚ ਹੈ, ਜ਼ਰਾ ਜ਼ਰਾ ਫਰਕ ਹਨ, ਪਰ ਪੰਜਾਬੀ ਕਵਿਤਾ ਇਸ ਗੀਤ ਵਿਚ ਕੁਛ ਚੰਗੇ ਸੁਆਦ ਤੇ ਕਟਾਖ੍ਯਾ ਵਾਲੀ ਹੈ ਅਰ ਗਾਉਣੇ ਵਿਚ ਸੰਗੀਤਕ ਤਰਜ਼ ਵੈਰਾਗ ਮਈ ਹੈ, ਇਸ ਕਰਕੇ ਅਸੀਂ ਇਹ ਗੀਤ ਹੇਠਾਂ ਦੇਂਦੇ ਹਾਂ ਕਿ ਏਹ ਪੰਜਾਬੀ ਸਾਹਿੱਤ ਦੀ ਇਕ ਸ਼ੈ ਕਾਇਮ ਰਹਿ ਜਾਵੇ। ਅੱਡ ਅੱਡ ਥਾਵਾਂ ਦੇ ਜੋਗੀ ਫਕੀਰ ਇਹ ਕੁਛ ਕੁਛ ਫ਼ਰਕ ਤੇ ਗਾਉਂਦੇ ਹਨ। ਅਸੀਂ ਇਹਨੂੰ ਅੱਡ ਅੱਡ ਅੰਗਾਂ ਵਿਚ ਰੱਖਦੇ ਹਾਂ, ਜੇ ਕਦੇ ਰਤਾ ਕੁ ਛੁਹਿਆ ਜਾਵੇ ਅਤੇ ਇਨ੍ਹਾਂ ਦੇ ਸਿਰ ਤੇ ਝਾਕੀਆਂ ਲਿਖ ਦਿੱਤੀਆਂ ਜਾਣ ਤਾਂ ਇਹ ਨਾਟਕ ਸਾਰਾ ਬਣ ਸਕਦਾ ਹੈ, ਕਿਉਂਕਿ ਗੀਤ ਲਗ ਪਗ 'ਬਾਤ ਚੀਤ ਹੈ।
–––––––––
੧. ਨਿਰਵੇਦ ਨਾਟਕ ਵਿਚ ਪੁੱਤ ਦਸਿਆ ਹੈ।
੨. ਗਾਉਣ ਦੀ ਬਿਧਿ:-ਰਾਗ ਪਹਾੜ। ਤਾਰ-ਚੰਚਲਧਮਾਰ (ਯਾ ਗੀਤ) ਰਾ ਹਾ ਤਾ ਰੇ ਰੇ ਸ ਗ ਗ ਗਰਾ ਰੇ ਸਾ ਸਾ ਰੇ ਰੇ ਰੇ ਸੁਣ ਰਾਜਾ ਮੇਰੀ ਬਾਤ ਅਲਖ ਜਪੋ ਭੋਲੇ ਜੀ ਨਾਥ ਦਾ
৭. ਰਾਜੇ ਦੇ ਪਾਸ ਇਕ ਪੰਡਤ ਆਇਆ ਤੇ ਬੋਲਿਆ 'ਸ਼ਿਵਜੀ ਭਰੇਗਾ ਭੰਡਾਰ` ਬੋਲੇ ਰਾਜਾ-'ਪੰਡਤਾ :- ਕੀ ਕਹੇਂ?'
ਪੰਡਤ- ਸੁਣ ਰਾਜਾ ਮੇਰੀ ਬਾਤ, ਅਲਖ ਜਪੋ ਭੋਲੇ ਜੀ ਨਾਥ ਦਾ'।
ਰਾਜਾ— ਸੁਣ ਪੰਡਤ ਮੇਰੀ ਬਾਤ, ਪੁਤਰ ਧੁਹੋਂ ਇੱਕ ਜੀ ਆ ਮਿਲੇ।
ਪੰਡਤ- ਸੁਣ ਰਾਜਾ ਮੇਰੀ ਬਾਤ, ਲਿਖਿਆ ਨਸੀਬੇ ਨਹੀਂ ਪੁਤ ਹੈ।
ਪੰਡਤ— ਸੁਣ ਪੰਡਤ ਮੇਰੀ ਬਾਤ, ਲਿਖੀਆਂ ਕਲਾਮਾਂ ਕਿਵੇਂ ਮੋੜਦੇ।4
ਪੰਡਤ— ਸੁਣ ਰਾਜਾ ਮੇਰੀ ਬਾਤ, ਧੁਰ ਦਾ ਲਿਖਿਆ ਨ ਕਦੇ ਬੀ ਮੁੜ
ਰਾਜਾ—‘ਬਹੁਤਾ ਦੇਸਾਂ ਇਨਾਮ'। ਕੱਢ ਕੁਸਲ ਪੱਤਰੀ ਵਾਚਦਾ।
ਪੰਡਤ- ਸੁਣ ਰਾਜਾ ਮੇਰੀ ਬਾਤ, ਧੁਰ ਦਾ ਲਿਖ੍ਯਾ ਰਾਜਾ ਇਉਂ ਮਿੱਟਸੀ: ਮੁੜਕੇ ਜਨਮੇਗੀ ਮਾਉਂ, ਬਾਰਾਂ ਬਰਸ ਹਾਜਿਆ ਰਾਜ ਸੀ। ਲੈਗਾ ਜੋਗੁ ਕਮਾਇ, ਬਾਰਾ ਵਰਹੀਂ ਰਾਜਾ ਹੋ ਭਰਥਰੀ।
੨. ਬੇੜਾ ਹੋ ਗਿਆ ਪਾਰ, ਹੱਛੀ ਘੜੀ ਰਾਜਾ ਓ ਜੰਮਿਆਂ।
ਚੰਦ ਕੌਰਾਂ ਜੀ ਮਾਇ, ਕੁੱਖੋਂ ਜਿਲ੍ਹੇ ਭਰਥਹੀ ਜੰਮਿਆਂ।
ਗਊਆਂ ਕੀਤੀਆਂ ਦਾਨ, ਭੋਰੇ ਲੁਟਾਏ ਰਾਜੇ ਨੇ ਮਾਲ ਦੇ।
ਬਾਰਾਂ ਬਰਸਾਂ ਦਾ ਪੂਤ, ਹੋਇਆ ਜਦੋਂ ਰਾਜਾ ਓ ਭਰਥਰੀ।
ਹੋਇਆ ਵਿਆਵਣਹਾਰ, ਪਹਿਲਾਂ ਵਿਆਹੀ ਰਾਣੀ ਨੀਸਾਂਗਦੀ।
ਪਿੱਛੋਂ ਪਿੰਗਲਾਂ ਵੇ ਨਾਰ, ਡੋਲਾ ਲਿਆ ਵਿਆਹਕੇ ਭਰਥਰੀ।
ਆਂਦਾ ਵਿੱਚ ਉਜਾੜ, ਬਾਰਾਂ ਕੋਹਾਂ ਦੀ ਓਜਾੜ ਹੈ।
ਦਿੱਤਾ ਧੌਲਰ ਪੁਆਇ, ਏਥੇ ਵੱਸੇ ਰਾਣੀ ਓ ਪਿੰਗਲਾਂ।
ਰਾਜਾ ਲਾਡ ਓ ਲਡਾਇ, ਮੋਹਤ ਰਹੇ ਰਾਣੀ ਓ ਪਿੰਗਲਾਂ।
ਰਾਜਾ ਖੇਡੇ ਸ਼ਿਕਾਰ, ਰਾਣੀ ਪਈ ਖੇਡਦੀ ਧੌਲਰੀਂ।
––––––––––
੧. ਏਸ਼ੀਆਟਿਕ ਰੀਸਰਚਸ ਵਿੱਚ ੧੪ ਬਰਸ ਰਾਜ ਕਰਨ ਲਿਖਿਆ ਹੈ।
ਆਈ ਮਿਰਗਾਂ ਦੀ ਡਾਰ, ਹੀਰਾ ਮਿਰਗ ਰਾਣੀ ਨੂੰ ਹੱਸਿਆ। ਰਾਣੀ ਤੱਕਦੀ ਹਰਾਨ, ਜਾਂਦਾ ਜਾਂਦਾ ਮਿਰਗ ਓ ਬੋਲਦਾ :-
ਮ੍ਰਿਗ-- ਸੁਣ ਰਾਣੀ ਮੇਰੀ ਬਾਤ, ਸੂਰਤ ਗਰਬ ਨ ਕਦੇ ਕੀਜੀਏ।
ਜੀਉਣਾ ਹੈ ਦਿਨ ਚਾਰ, ਓੜਕ ਮੇਲੇ ਰਾਣੀਏਂ ਹੋਣਗੇ
ਖਾਕ ਨਿਮਾਣੀ ਦੇ ਨਾਲ, ਪਹਿਨੇ ਜ਼ਰੀ ਬਾਦਲੇ ਕੱਪੜੇ।
ਖ਼ਾਕੂ ਜੇਡ ਨਾ ਕੋਇ, ਖਾਕ ਨਿਮਾਣੀ ਨਾ ਨਿੰਦੀਏ?।
ਜੀਉਂਦਿਆਂ ਸੁਖ ਦੇਇ. ਮੋਇਆ ਖਾਕ ਨੀ ਹੋਵਣਾ।
ਗਈ ਬੋਲੀ ਏ ਖਾਇ, ਬੋਲੇ ਰਾਣੀ ਮਿਰਗ ਨੂੰ, ਕੀ ਕਹੇ :-
ਰਾਣੀ— ਹੋਵੇਂ ਜੰਗਲ ਦਾ ਜੀਵ, ਗੱਲਾਂ ਕਰੇਂ ਮੇਰੇ ਤੂੰ ਸਾਮ੍ਹਣੇ।
ਖਰਚਾਂ ਲੱਖ ਓ ਹਜ਼ਾਰ, ਤੈਨੂੰ ਮਿਹਗਾ ਮੈਂ ਮਰਵਾਵਸਾਂ।
ਖਾਣਾ ਤਾਹੀਓਂ ਹਲਾਲ, ਪਹਿਲੇ ਤੱਕਾਂ ਤੈਨੂੰ ਮੈਂ ਮਾਰਿਆ।
ਮਿਰਗ— ਸੁਣ ਰਾਣੀ ਮੇਰੀ ਬਾਤ, ਬੋਲੇ ਮਿਰਗ ਫੇਰ ਕੀ ਆਖਦਾ :-
ਮਾਰੇਗਾ `ਭਗਵਾਨ, ਜੇ ਰੱਖਣਾ, ਰੱਖਣਾ ਓਸਨੇ।
ਜੇ ਮੇਰਾ ਹੈ ਵੇ ਕਾਲ, ਰਾਜਾ ਲਊ ਮੈਨੂੰ ਓ ਮਾਰਕੇ।
३. ਅਗੇ ਖਲੀ ਹੈ ਵੇ ਨਾਰ, ਬਾਹਰੋਂ ਜਦੋਂ ਸੀ ਆ ਗਿਆ।
ਗੁੱਸੇ ਭਰੀ ਹੈ ਓ ਨਾਰ, ਸੂਰਤ ਦੇਖੇ ਰਾਜਾ ਓ ਭਰਥਰੀ।
ਰਾਜਾ— ਕਿਉਂ ਹੋ ਰਹੀਏਂ ਉਦਾਸ? ਬੋਲੇ ਰਾਜਾ ਰਾਣੀਏਂ! ਕੀ ਕਹੇ :
ਰਾਣੀ–– ਸੁਣ ਰਾਜਾ ਮੇਰੀ ਬਾਤ, ਪਕੜ ਪੱਲਾ ਰਾਜੇ ਨੂੰ ਬੋਲਦੀ :
ਗਏ ਕਲੇਜੇ ਨੂੰ ਖਾਇ, ਬੋਲ ਬੋਲੇ ਹੀਰੇ ਜੋ ਮਿਰਗ ਨੇ।
ਰੱਖੀਂ ਮੇਰੀ ਵੇ ਲਾਜ, ਮਿਰਗ ਲਿਆ ਰਾਜਿਆ ਮਾਰਕੇ।
–––––––––––
੧. ਰਾਣੀ ਨੇ ਹੀਰੇ ਦੀਆਂ ਅੱਖਾਂ ਨੂੰ ਮਖੌਲ ਕੀਤਾ ਸੀ ਤਾਂ ਹੀਹਾ ਬੋਲਿਆ ਸੀ. ਪਰ ਇਹ ਹਿੱਸਾ ਕਿਸੇ ਤੋਂ ਲੱਝਾ ਨਹੀਂ।
੨. ਇਹ ਗੀਤ ਮੁਸਲਮਾਨਾਂ ਦੇ ਰਾਜ ਹੋਇਆਂ, ਗਲਬਨ ਫਰੀਦ ਤੋਂ ਮਗਰੋਂ ਰਚਿਆ ਗਿਆ ਜਾਪਦਾ ਹੈ, ਬੋਲੀ ਪੂਰਬੀ ਪੰਜਾਬੀ ਹੈ।
ਰਾਜਾ- ਸੁਣ ਰਾਣੀ ਮੇਰੀ ਬਾਤ, ਮੈਂ ਨਾਂ ਮਿਰਗ ਹੀਰਾ ਹੈ ਮਾਰਨਾ।
ਮੈਨੂੰ ਲਗਦਾ ਏ ਪਾਪ, ਮੈਂ ਹਾਂ ਬੇਟਾ ਰਾਜ ਨੀ ਪੁਤ ਦਾ।
ਉੱਤਮ ਮੇਰੀ ਏ ਜਾਤ, ਜੇ ਨੀ ਮਨਸਾ ਰਾਣੀਏਂ ਮਾਸ ਦੀ,
ਲਿਆਵਾਂ ਦੁਹ ਦੀਆਂ ਚਾਰ, ਹਰਨੀਆਂ, ਰਾਣੀਏਂ! ਨੀ ਮਾਰਕੇ।
ਰੰਡੀ ਬਹਿ ਜਾਏ ਡਾਰ, ਹੀਰਾ ਮਿਰਗ, ਰਾਣੀਏਂ! ਮਾਰਿਆ।
ਰਾਣੀ— ਸੁਣ ਰਾਜਾ ਮੇਰੀ ਬਾਤ, ਕਾਹਨੂੰ ਬੱਧੀ ਸੀਸ ਤੇ ਪੱਗੜੀ,
ਕਾਹਨੂੰ ਲਾਏ ਹਯਾਰ, ਬੋਲੇ ਹੀਰਾ ਤੇਰੀ ਨਾਰ ਨੂੰ!
ਗਏ ਕਲੇਜੇ ਨੂੰ ਖਾਇ, ਬੋਲ ਬੋਲੇ ਹੀਰੇ ਓ ਮਿਰਗ ਦੇ।
ਸੁਣ ਰਾਜਾ ਮੇਰੀ ਬਾਤ, ਜੇ ਨ ਲਿਆਵੇਂ ਮਿਰਗ ਮਾਰਕੇ।
ਬਹਿ ਜਾ ਮੇਰੇ ਵੇ ਪਾਸ, ਪਹਿਨ ਤਿੰਨੇ ਮੇਰੇ ਓ ਕੱਪੜੇ,
ਪੀੜ੍ਹੇ ਬੈਠ ਖਾਂ ਆਇ, ਨਾਲੇ ਅਟੇਰੋ ਜੀ ਓ ਛੱਲੀਆਂ।
ਰਾਜਾ-- ਸੁਣ ਲੈ ਰਾਣੀਏਂ ਬਾਤ, ਰੋਣਾ ਪਵਾ ਨਾ ਭਰੇ ਜੰਗਲੀਂ
ਰੰਡੀ ਬਹਿ ਜਾਏ ਡਾਰ, ਹੀਰਾ ਮਿਰਗ ਜੇ ਨੀ ਮੈਂ ਮਾਰਿਆ।
ਰਾਣੀ— ਸੁਣ ਰਾਜਾ ਮੇਰੀ ਬਾਤ, ਪਾਂਚੋ ਦੇ ਦੇ ਰਾਜਿਆ ਕੱਪੜੇ।
ਪਾਂਚੋ ਦੇਇ ਹਥਿਆਰ, ਘੋੜਾ ਦੇ ਦੇ ਰਾਜਿਆ ਹੇਠ ਦਾ। ਮਰਦ ਬਣਕੇ ਮੈਂ ਆਪ, ਹੀਰਾ ਲਿਆਵਾਂਗੀ ਮੈਂ ਮਾਰਕੇ। ਕੁਲ ਨੂੰ ਲਾਦਿਆਂ ਦਾਗ। ਬੇਲੀ ਲਗੀ ਰਾਜੇ ਓ ਭਰਥਰੀ,
ਰਾਜਾ- ਗਈ ਕਲੇਜੇ ਨੂੰ ਖਾਇ,- ਪਾਂਚੋ ਲਿਆ ਨੱਫਰ ਓ ਕੱਪੜੇ।
ਪਾਂਚੋ ਲਿਆ ਹਥਿਆਰ, ਘੋੜਾ ਲਿਆ ਗੋਰੀ ਓ ਸ਼ਾਨ ਦਾ
ਚਿੱਲੇ ਚੜੀਆ ਕਮਾਨ, ਤਰਗਸ਼ ਲਿਆ ਮੇਰਾ ਓਇ ਮੋਤੀਆ।
ਹੀਰੇ ਜੜੀਆ ਕਮਾਨ, ਢਾਲ ਲਿਆ ਗੈਂਦੀ ਓਇ ਸ਼ੇਰ ਦੀ।
ਨੇਜਾ ਫੁੰਮਣ ਦਾਰ, ਮਾਰਾਂ ਜਾਇ ਹੀਰੇ ਓ ਮਿਰਗ ਨੂੰ,
ਗੱਲਾਂ ਕਰੇ ਰਾਣੀ ਨਾਲ, ਚੜ੍ਹਕੇ ਰਾਣੀ ਰਾਜੇ ਨੂੰ ਬੋਲਦੀ :
ਰਾਣੀ— ਸੁਣ ਵੇ ਰਾਜਿਆ ਬਾਤ, ਜੇ ਚਲਿਓਂ ਹੀਰੇ ਸ਼ੇਕਾਰ ਨੂੰ।
ਸਿਰ ਤੇ ਰਖ ਲੈ ਦੇ ਬੈਣ, ਮਿਰਗ ਨ ਲਿਆਂਦਾ ਕਦੇ ਮਾਰਕੇ
ਤੂ ਭਈਆ ਤੇ ਮੈਂ ਭੈਣ। ਜੇ ਲਿਆਂਦਾ" ਮਿਰਗ ਤੂੰ ਮਾਰਕੇ
ਤੂੰ ਭਰਤਾ ਤੇ ਮੈਂ ਨਾਰ। ਬੋਲੀ ਲਗੀ ਰਾਜੇ ਓ ਭਰਥਰੀ
8. ਹੋਵੇ ਰਾਜਾ ਤਿਆਰ, ਚੌਂਕੀ ਡਹੇ, ਰਾਜਾ ਬਹਿ ਨ੍ਹਾਂਵਦਾ
ਪਾਣੀ ਗਰਮ ਓ ਕਰਾਇ, ਪਗੜੀ ਬੱਧੀ ਰਾਜੇ ਨੇ ਤ੍ਰੀਹ ਗਜੀ।
ਚਲਿਆ ਖੇਡਨ ਸ਼ਿਕਾਰ, ਆਖੇ ਲਗਾ ਨਾਰ ਦੇ ਭਰਥਰੀ।
ਆਇਆ ਸਾਂਦਲ ਬਾਰ, ਤਿੰਨੇ ਕੂੰਟਾਂ ਰਾਜੇ ਨੇ ਭਾਲੀਆਂ।
ਚੌਥੀ ਹਰਨਾਂ ਦੀ ਡਾਰ, ਰਾਜੇ ਡਿੱਠੀ ਦੂਰੋਂ ਸੀ ਚਰ ਰਹੀ।
ਹਰਨੀਆਂ ਨੈਣ ਉਘਾੜ, ਦੂਰੋਂ ਡਿੱਠਾ ਤਾਜੀਓ ਆਂਵਦਾ।
ਘੋੜੇ ਦਾ ਹੋ ਅਸਵਾਰ, ਦੂਰੋਂ ਡਿੱਠਾ ਡਾਰ ਨੇ ਆਂਵਦਾ।
ਆਇਆ ਹਰਨੀ ਦੇ ਪਾਸ, ਬੋਲ ਹਰਨੀ ਰਾਜੇ ਨੂੰ ਕੀ ਕਹੇ :-
ਹਰਨੀ— ਸੁਣ ਰਾਜਾ ਮੇਰੀ ਬਾਤ, ਕੈਸੇ ਪਹਿਨੇ ਖੂਨੀ ਓਇ ਕੱਪੜੇ?
ਕੈਸੇ ਲਾ ਹਥਿਆਰ? ਮਨਸਾ ਜੇ ਹੈ ਸ਼ਿਕਾਰ ਦੀ
ਲੈ ਜਾ ਦੋ ਦੀਆਂ ਚਾਰ ਹੀਰਾ ਮਿਰਗ ਸਾਡਾ ਨਾ ਮਾਰਨਾ,
ਰੰਡੀ ਬਹਿ ਜਾਏਗੀ ਡਾਰ। ਬੋਲੇ ਰਾਜਾ ਤੈਨੂੰ ਕੀ ਕਹੇ :-
ਰਾਜਾ— ਸੁਣ ਲੈ ਹਰਨੀਏਂ ਬਾਤ, ਰੰਡੀ ਦਾ ਮੈਂ ਹੈ ਨੀ ਕੀ ਮਾਰਨਾ।
ਮੈਨੂੰ ਲਗਦਾ ਏ ਪਾਪ, ਮਾਰਾਂਗਾ ਹੀਰੇ ਤੇਰੇ ਮਿਰਗ ਨੂੰ।
ਉੱਤਮ ਮੇਰੀ ਏ ਜਾਤ, ਹਰਨੀ ਨਹੀਂ, ਹਰਨ ਮੈਂ ਮਾਰਨਾ।
ਗੱਲਾਂ ਕਰੇ ਰਾਣੀ ਨਾਲ, ਬੋਲ ਕਹੇ ਹੀਰੇ ਨੇ ਪਿੰਗਲਾਂ।
ਹਰਨੀ— ਸੁਣ ਵੇ ਰਾਜਿਆ ਬਾਤ, ਅੱਕ ਦੀ ਨ ਖਾਈਏ ਕਦੇ ਖੱਖੜੀ,
ਸੱਪ ਦਾ ਖਾਈਏ ਨ ਮਾਸ, ਨਾਰ ਨ ਕਰੀਏ ਰਾਜਾ ਲਾਡਲੀ।
ਜਦ ਕਦ ਕਰੇਗੀ ਵਿਨਾਸ, ਖੰਡਾ ਵਿੰਨ੍ਹੇ ਸੀਸ ਓਇ ਖਸਮ ਦਾ।
ਘੋੜਾ ਪਿੜ ਵਿਚ ਨ ਜਾਇ, ਰਣ ਵਿਚ ਤਾਜ਼ੀ ਕਾਹਨੂੰ ਛੱਡੀਏ
ਪੇਟ ਪਈ ਤਲਵਾਰ। ਸਿਫਤ ਕਰੋ ਭੋਲਾ ਓ ਨਾਥ ਦੀ।
ਜੇ ਉਤਾਰੇਗਾ ਭਾਰ, ਝੂਠੀ ਲਗੂ ਰਾਜਿਆ ਇਸਤਰੀ।
ਸਾਡਾ ਮਿਰਗਾ ਨ ਮਾਰ, ਹੱਸ਼ ਕਰੀਂ ਰਾਜਿਆ ਭਰਥਰੀ।
ਸਾਡਾ ਹੀਰਾ ਨ ਮਾਰ! ਕਾਨੀ ਕਢੀ ਰਾਜੇ ਨੇ ਸਾਰ ਦੀ,
ਲਈਆ ਤੁੰਗ ਵੀ ਚੜ੍ਹਾਇ, ਪੁਰ ਕਰ ਮਾਰੀ ਹੀਰੇ ਓ ਮਿਰਗ ਨੂੰ
ਮਿਰਗਾ ਦਾਉ ਵੇ ਬਚਾਇ, ਦੂਜੀ ਕਾਨੀ ਰਾਜੇ ਨੇ ਚਾੜ੍ਹੀਆ।
ਰਪ ਗਏ ਫੇਰ ਭਗਵਾਨ। ਪਿਆਸ ਲਗੀ ਰਾਜੇ ਤੇ ਤਾਜੀਆਂ।
੫. ਆਇਆ ਵੱਲ ਤਲਾਉ. ਘੋੜੇ ਨੂੰ ਰਾਜਾ ਲਾ ਅੱਡੀਆਂ।
ਸੁਣ ਵੇ ਹੀਰਿਆ ਬਾਤ, ਹਰਨੀ ਤਦ ਮਿਰਗ ਨੂੰ ਏ ਕਹੇ :-
ਹਰਨੀ— ਸੁਣ ਮਿਰਗਾ ਮੇਰੀ ਬਾਤ, ਜਿਸ ਦਿਨ ਕਲਾਮਾਂ ਤੇਰੀਆਂ ਲਿਖੀਆਂ
ਹੁੰਦੀ ਉਸ ਦਿਨ ਮੈਂ ਪਾਸ, ਬਿਨਤੀ ਕਰਾਂ ਡਾਢੇ ਓਇ ਰੱਬ ਦੀ।
ਮੋੜ ਲਿਖਾਂਦੀ ਮੈਂ ਹੋਰ, ਲਿਖੀਆਂ ਕਲਾਮਾਂ ਨੂੰ ਵੇ ਮੇਟਦੀ।
ਹੁਣ ਤਾਂ ਇਕੋ ਈ ਰਾਹ ਚਲ ਵੇ ਮ੍ਰਿਗਾ ਏਥੋਂ ਉਠ ਭੱਜੀਏ।
ਭੱਜੇ ਦੇਈਏ ਨ ਡਾਹ, ਰਾਜਾ ਗਿਆ ਪਾਣੀਆਂ ਪੀਣ ਨੂੰ।
ਛੱਡੋ ਜੰਗਲ ਦੇ ਵਾਸ, ਬੋਲੇ ਮ੍ਰਿਗਾ ਹਰਨੀ ਨੂੰ, ਕੀ ਕਹੇ :-
ਮਿਰਗ— ਸੁਣ ਲੈ ਹਰਨੀਏ ਬਾਤ, ਮੈਂ ਨਾਂ ਜੰਗਲ ਕਦੇ ਛੱਡਣਾ!
ਹੀਰੇ ਲਗਦੀ ਏ ਲਾਜ, ਮਰਦਾਂ ਨੂੰ ਭੱਜਣ ਹੈ ਮੇਹਣਾ।
ਮੈਨੂੰ ਡੁਬਣੇ ਦੀ ਲਾਜ, ਬੇਟਾ ਹਈ ‘ਗਰਬ` ਓ ‘ਸੈਨ' ਦਾ।
ਭਾਈ ਬਿਕਰਮਾ ਜੀਤ, ਨਾਉਂ ਉਹਦਾ ਹੈਗਾ ਈ ਭਰਥਰੀ।
ਭੱਜਿਆ ਭੱਜਣ ਨ ਦੇਇ, ਤੀਰ ਸਟੇ ਹੈ ਰਾਜਾ ਅੱਗ ਦੇ।
੬. ਰਾਜੇ ਮੋੜੀ ਮੁਹਾਰ, ਤਾਲੋਂ ਪਾਣੀ ਰਾਜੇ ਨੇ ਡਾਹ ਲਿਆ।
ਤਾਜੀ ਘੱਤੇ ਨੀ ਰਾਹ ਮਾਰ ਚੁੰਗੀ ਹੀਰਾ ਨੀ. ਚੱਲਿਆ।
ਮਗਰੇ ਘੋੜਾ ਲਗਾਇ, ਕਾਨੀ ਕੱਢੀ ਰਾਜੇ ਨੇ ਸਾਰ ਦੀ।
ਲਈਆਂ ਤੁੰਗ ਚੜ੍ਹਾਇ, ਪੁਰ ਕਰ ਮਾਹੀ ਹੀਰੇ ਓ ਮਿਰਗ ਨੂੰ।
ਮਿਰਗ ਦਾ ਵੇ ਬਚਾਇ। ਦੂਜੀ ਕਾਨੀ ਰਾਜੇ ਨੇ ਮਾਰੀਆਂ।
ਗਈ ਕਲੇਜੇ ਨੂੰ ਖਾਇ, ਕਾਨੀ ਲਗੀ ਓ ਹੀਰੇ ਮਿਰਗ ਨੂੰ:
ਡਿੱਗਾ ਗਿੜ ਓ ਗੜਾਇ, ਡਿਗਦਾ ਓ ਡਿਗਦਾ ਮਿਰਗ ਇਉਂ ਬੋਲਦਾ:
ਮ੍ਰਿਗ–– ਰਾਣੀ ਮੈਤ੍ਰ ਪੜ੍ਹਾਇ, ਰੰਡੀ ਕਰੀ ਰਾਜਿਆ ਡਾਰ ਤੂੰ।
ਸੁਣ ਵੇ ਰਾਜਿਆ ਬਾਤ, ਸਿੰਗ ਦੋਵੇਂ ਮੇਰੇ ਦੇ ਨਾਥ ਨੂੰ,
ਦਰ ਦਰ ਅਲਖ ਜਗਾਇ; ਪੇਸ਼ ਦੇਣਾ ਨੰਗੇ ਓ ਸਾਧ ਨੂੰ
ਬਹੇਗਾ ਆਸਣ ਲਗਾਇ। ਖੂੰਡੀਆਂ' ਦਈਂ ਗਾਜ਼ੀ ਓ ਮਰਦ ਨੂੰ,
ਮਦਾਨੋਂ ਆਵੇ ਨ ਹਾਰ, ਨੈਣ ਦੇਈਂ ਰਾਣੀ ਓ ਪਿੰਗਲਾਂ,
ਜਿਸਨੇ ਘੋਲਿਆ ਸ਼ਿਕਾਰ, ਮਾਇਆ ਦਿੱਤੀ ਰਾਜਿਆ ਸ਼ੂਮ ਨੂੰ,
ਨਾ ਵੇ ਖਰਚੇ ਨ ਖਾਇ। ਐਨੇ ਬਚਨ ਮਿਰਗ ਓ ਬੋਲਕੇ
ਜਾਵੇ ਸੁਰਗ ਸਮਾਇ, ਬੋਲੇ ਹਰਨੀ ਰਾਜਿਆ, ਕੀ ਕਹੇ :-
ਹਰਨੀ— ਸੁਣ ਵੇ ਰਾਜਿਆ ਬਾਤ! ਸਦਾ ਨ ਮੰਮਟ ਓਇ ਮਾੜੀਆਂ।
ਸਦਾ ਨ ਬਾਗੋ ਬਹਾਰ, ਜੈਸੀ ਰੰਡੀ ਨੂੰ ਮੈਨੂੰ ਕਰ ਗਿਓਂ,
ਬਹਿ ਜਾਇ ਘਰ ਦੀ ਤੌਂ ਨਾਰ, ਅਜਬ ਤਮਾਸ਼ਾ ਤੂੰ ਏ ਦੇਖਣਾ।
੭. ਲੈਕੇ ਹੀਰਾ ਸ਼ਿਕਾਰ, ਰਾਜਾ ਘਰਾਂ ਨੂੰ ਤਦੋਂ ਟੁਰ ਪਿਆ।
ਰੋਂਦੀ ਛੱਡੀ ਓ ਡਾਰ, ਰਸਤੇ ਤਮਾਸ਼ਾ ਅਜਬ ਉਸ ਡਿੱਠਾ।
ਸੋਉਤੀ ਹੁੰਦੀ ਸੀ ਨਾਰ, ਚੜ੍ਹਦੀ ਚਿਖਾ ਨਾਲ ਸੀ ਕੰਤ ਦੀ।
ਸੇਉਤੀ ਹੁੰਦੀ ਏ ਨਾਰ, ਵੇਖ ਤਮਾਸਾ ਰਾਜਾ ਤੁਰ ਪਿਆ।
ਆਇਆ ਰਾਣੀ ਦੇ ਪਾਸ। ਐ ਲੈ ਰਾਣੀ ਮਿਰਗ ਮੈਂ ਮਾਰਿਆ।
ਆਂਦਾ ਤੇਰੇ ਹੈ ਪਾਸ। ਬੋਲੇ ਰਾਣੀ ਰਾਜਿਆ ਕੀ ਕਹੇ :-
ਰਾਣੀ- ਤੂੰ ਭਰਤਾ ਵੇ ਮੈਂ ਨਾਰ, ਚੰਗਾ ਕੀਤਾ ਮਿਰਗ ਵੇ ਮਾਰਿਆ।
ਰੱਖੀ ਮੇਰੀ ਊ ਲਾਜ, ਸਦਕੇ ਤੇਰੇ ਰਾਜਿਆ, ਪਿੰਗਲਾਂ।
ਰਾਜਾ- ਸੁਣ ਲੈ ਰਾਣੀਏਂ ਬਾਤ, ਅਜਬ ਤਮਾਸ਼ਾ ਮੈਂ ਅੱਜ ਡਿੱਠਾ।
ਸੇਉਤੀ ਵੇਖੀ ਹੈ ਨਾਰ, ਸੜਦੀ ਚਿਖਾ ਆਪਣੇ ਕੰਤ ਦੀ।
––––––––––––
੧. ਸੁੰਮ। २. ਸਤੀ।
ਰਾਣੀ— ਸੇਉਤੀ ਉਹ ਨਹੀਂ ਨਾਰ, ਉਸਨੂੰ ਸਤੀ ਕਾਹਨੂੰ ਵੇ ਸੱਦੀਏ।
ਓ ਮਹਾਂ ਸਤੀ ਨਾਰ, ਹਠ ਕਰ ਚਿਖਾ ਤੇ ਓਹ ਚੜ ਗਈ।
ਅੰਦਰ ਮਰ ਜਾਏ ਨਾਰ, ਬਾਹਰ ਜਦੋਂ ਕੰਤ ਵੇ ਹੈ ਮਰੇ।
ਰਾਜਾ- ਕਰੜੀ ਹੈ ਏ ਸਾਰ, ਐਸੀ ਮੁਹੱਬਤ ਕਦੇ ਹੋਵਣੀ।
ਰਾਣੀ—ਬਿਰਹੋਂ ਖਾਏ ਜਾਂ ਨਾਰ, ਅੱਗ ਨ ਬਾਹਰੋਂ ਪਵੇ ਲੱਭਣੀ।
ਖਲਕਤ ਵੇਖੇ ਗੀ ਆਇ, ਬਾਹਰ ਸਮਾ ਜਾਇ ਜੇ ਭਰਥਰੀ।
ਘਰ ਸਮਾ ਜਾਏ ਨਾਰ, ਮੁਹੱਬਤ ਤਦੋਂ ਏਸ ਨੂੰ ਆਖੀਏ।
੮. ਸੁਣਕੇ ਰਾਜਾ ਏ ਬਾਤ, ਪਰਤ ਵਾਗਾਂ ਜੰਗਲੀਂ ਮੁੜ ਗਿਆ।
ਆਇਆ ਸ਼ਹਿਰ ਓ ਬਾਹਰ, ਦੋ ਚਾਰ ਮਾਰੇ ਕਿਤੇ ਹਰਨੀਆਂ।
ਦਿੱਤੇ ਲਹੂ ਓ ਰੰਗਾਇ, ਘੱਲੇ ਨਫਰ ਨੂੰ ਓ ਦੇ ਕੱਪੜੇ।
ਭਿੱਜੇ ਰੱਤੂ ਦੇ ਨਾਲ, ਲੈ ਕੱਪੜੇ ਪਾਜੀ ਓ ਭਗ ਚਲੈ।
ਆਏ ਪਿੰਗਲਾਂ ਦੇ ਪਾਸ, ਐਲੈ ਰਾਣੀਏ! ਰਾਜਾ ਹੈ ਮਰ ਗਿਆ।
ਰੱਤੂ ਭਿੰਨੇ ਲਿਬਾਸ, ਲਿਆਂਦੇ ਸ਼ਤਾਬੀ ਰਾਣੀ ਪਿੰਗਲਾਂ।
ਪਾਸ ਸੇਜਾ ਦੇ ਆਇ, ਫੁਲ ਡਿੱਠੇ ਰਾਜੇ ਦੀ ਪੱਗ ਦੇ।
ਸੋ ਤਾਂ ਗਏ ਕਮਲਾਇ, ਲੈਕੇ ਹੌਕਾ ਵੇ ਡਿੱਗ ਪਈ।
ਡਿੱਗੀ ਗਿੜ ਓ. ਗਿੜਾਇ, 'ਮਰ ਗਿਆ ਭਰਥਰੀ ਆਖਦੇ,
'ਘਰ ਵਿਚ ਮੋਈ ਹੈ ਨਾਰ 'ਰਾਜਾ' ਕਹਿਣ 'ਜੰਗਲੀਂ ਮਰ ਗਿਆ'
ਆਏ ਲੋਕੀਂ ਹਜ਼ਾਰ, ਲੱਕੜ ਕੱਟੀ ਲੋਕਾਂ ਨੇ ਜੋੜਕੇ।
ਕੀਤੀ ਚਿਖਾ ਓ ਤਿਆਰ, ਲੰਬੂ ਦੇ ਕੇ ਪਾਜੀ ਓ ਭਗ ਚਲੇ।
ਰਾਜਾ— ਆਏ ਰਾਜੇ ਦੇ ਦੁਆਰ :- ਕਰਨੀ ਕਰੀ, ਰਾਜਿਆ ਨਾ ਡਰੋ।
ਰਾਣੀ ਸੁਰਗਾਂ ਜੇ ਦੁਆਰ, ਤੁਰ ਜੋ ਗਈ ਕੱਪੜੇ ਵੇਖਦੀ।
ਕਰਕੇ ਪੱਛੋ ਨ ਤਾਇ, ਰਾਜਾ ਜੀ ਦੁਖ ਹੈ ਨਹੀਂ ਪਾਵਣਾ।
–––––––––
੧. ਨੌਕਰ, ਫਰੇਬੀ ਨੌਕਰ।
ਹੱਥੀਂ ਦਿੱਤੀ ਮਰਵਾਇ, ਪਿੰਗਲਾਂ ਜੇਹੀਆਂ ਕਦੇ ਓ ਰਾਣੀਆਂ।
ਰਾਜਾ ਹੋਇਆ ਉਦਾਸ, ਖਲੜੀ ਲਈ ਕਾਲੇ ਓ ਮਿਰਗ ਦੀ।
ਮੜ੍ਹੀ ਰਾਣੀ ਦੇ ਪਾਸ, ਬੈਠ ਗਿਆ 'ਪਿੰਗਲਾਂ' ਆਗਦਾ।
ਗੁਜਰੇ ਬਾਰਾਂ ਹੈ ਮਾਸ, 'ਪਿੰਗਲਾਂ ਪਿੰਗਲਾਂ” ਓ ਕਰੇ।
੯. ਗੁਜਰੇ ਬਾਰਾਂ ਹੈਂ ਮਾਸ, ਟਿਲਿਓਂ ਗੁਰੂ ਆਪ ਜੀ ਟੁਰ ਪਿਆ।
ਆਇਆ ਨਗਰੀ ਦੇ ਪਾਸ ਗੋਰਖ ਗੁਰੂ ਨਾਥ ਹੈ ਆ ਗਿਆ।
ਦਿੱਤੀ ਅਲਖ ਜਗਾਇ, ਘਰ ਘੁਮਿਆਰਾਂ ਦੇ ਆ ਗਿਆ।
ਗੋਰਖ- ਸ਼ਿਵਜੀ ਭਰੇਗਾ ਭੰਡਾਰ, ਤੌੜੀ ਕਚੀ ਸਾਨੂੰ ਓਇ ਭੇਜਣੀ।
ਦੇਣੀ ਸਿਵਜੀ ਦੇ ਨਾਇ ਕੱਚੀ ਤੌੜੀ ਗੁਰਾਂ ਨੇ ਲੈ ਲਈਆਂ।
ਆਇਆ ਭਰਥਰੀ ਪਾਸ, ਓਹੋ ਤੋੜੀ ਗੁਰਾਂ ਨੇ ਭੰਨ ਦਿਤੀ।
ਤੋੜੀ ਸਿੱਟੀ ਆ ਭੰਨ, ਤੋੜੀ ਤੌੜੀ ਗੁਰੂ ਪੁਕਾਰਦੇ।
ਰੋਂਦੇ ਤੋੜੀ ਭੰਨਾਇ, ਵੈਣ ਸੁਰਾਂ ਪਾ ਲਏ ਕਹਿਰ ਦੇ।
ਰੋਵਣ ਸਾਂਗਾਂ ਲਗਾਇ, ਰਾਜਾ ਸੀ ਰੋਵੇ ਜਿਵੇਂ ਪਿੰਗਲਾਂ।
ਰਾਜਾ ਗੁੱਸਾ ਏ ਖਾਇ, ਫੜਕੇ ਫਹੌੜੀ ਗੁਰੂ ਨੂੰ ਜਾ ਪਿਆ।
ਰਾਜਾ— ਮੇਰੀਆਂ ਸਾਂਗਾਂ ਲਗਾਇ, ਤੇਰੀ ਭੱਜੀ ਕੱਚੀ ਓ ਤਾਉੜੀ!
ਮੇਰੀ ਮਰ ਜਾਇ ਨਾਰਿ, ਮਾਂਗਾਂ ਲਗਾਵੇਂ ਤੂੰ ਓਇ ਫੁਕਾਰਿਆ।
ਲੈ ਲੈ ਦੋਹ ਦੀਆਂ ਚਾਰ, ਜਿੰਨੀਆਂ ਕਹੇਂ ਲੈਦਿਆਂ ਤੋੜੀਆਂ।
ਗੋਰਖ- ਸੁਟੀਆ ਰਾਣੀ ਤੂੰ ਮਾਰ, ਬੋਲੇ ਗੁਰੂ ਭਰਥਰੀ ਕੀ ਕਹੇ :-
ਆਪੇ ਸੁੱਟੀ ਆ ਮਾਰ, ਪਿੰਗਲਾਂ ਜੇਹੀਆਂ ਕਿਥੋਂ ਓ ਰਾਣੀਆਂ?
––––––––––
੧. ਟਾਡ ਰਾਜਸਥਾਨ ਵਿਚ ਬੀ ਲਿਖਿਆ ਹੈ ਕਿ 'ਹਾਇ ਪਿੰਗਲਾ ਹਾਇ ਪਿੰਗਲਾ' ਰਾਜਾ ਕਰਦਾ ਰਹਿ ਗਿਆ।
੨. ਕਈ ਯੋਗੀ 'ਨਾਮੇ ਖੁਦਾਇ' ਗਾਉਂਦੇ ਹਨ, ਕਾਰਨ ਸ਼ਾਇਦ ਇਹ ਹੈ ਕਿ ਕਿਤੇ ਯੋਗੀ ਮੁਸਲਮਾਨ ਹੋ ਗਏ ਯਾ ਮੁਸਲਮਾਨ ਫਕੀਰਾਂ ਨੇ ਗੀਤ ਕੰਨ ਕਰ ਲਿਆ ਹੈ, ਗਾਉਣ ਵਿਚ ਇਨ੍ਹਾਂ ਦੇ ਮੂੰਹ ਚੜ੍ਹੇ ਮੁਸਲਮਾਨੀ ਮੁਹਾਵਰੇ ਰਲ ਗਏ ਹਨ।
ਸਸਤੀ ਤੋੜੀ ਤੋਂ ਜਾਣ, ਆਪੇ ਮਾਰੀ ਰਾਜਿਆ ਪਿੰਗਲਾਂ।
ਹੁਣ ਬੀ ਤੋੜੀ ਹੀ ਜਾਣ, ਸ਼ੱਕ ਕਰੇਂ ਰਾਜਿਆ ਕਾਸਨੂੰ।
ਦਿੱਤੀ ਅਲਖ ਜਗਾਇ, ਪਹਿਲਾ ਛੱਟਾ ਗੁਰਾਂ ਨੇ ਮਾਰਿਆ।
ਭਰਥਰੀ- ਕਦਮੀ ਲੱਗਾ ਏ ਆਨ, 'ਜੇ ਤੂੰ ਗੁਰੂ ਮੇਰਾ ਹੈਂ ਸੱਚ ਦਾ।
'ਰਾਣੀ ਮੇਰੀ ਦੇ ਪ੍ਰਾਣ, ਮੋਈ ਜਿਵਾ ਦੇ ਗੁਰੂ ਸਚਿਆ।'
ਗੋਰਖ- ਕਰੀਏ ਲੱਖਾਂ ਉਪਾਇ, ਮੋਏ ਜਿੰਦਾ ਬੱਚਾ ਨ ਹੋਣਗੇ।
ਭਰਥਰੀ- ਦੇਵੇ ਰਾਣੀ ਜਿਵਾਇ।' ਪੈਰੀਂ ਪਿਆ ਰਾਜਾ ਹੈ ਨਾਥ ਦੇ।
ਗੋਰਖ ਮਾਰੀ ਹੈ ਫੂਕ, ਨੈਣਾਂ ਦਾ ਜੋੜਾ ਗੁਰਾਂ ਬੰਨ੍ਹਿਆ।
ਓਥੋਂ ਉੱਡੀ ਹੈ ਖਾਕ, ਦੂਜਾ ਛੱਟਾ ਗੁਰਾਂ ਨੇ ਮਾਰਿਆ।
ਤੀਏ ਪੈ ਗਏ ਨੀ ਸਾਸ, ਰਾਣੀ ਜਿੰਦਾ ਓਦੋਂ ਹੀ ਹੋ ਗਈ
ਰਾਣੀ- ਕਦਮੀ ਲਗਦੀ ਏ ਆਣ, ਆਖੇ ਜਿੰਦਾ ਮਿਰਗ ਨੂੰ ਕਰ ਦਿਓ।
ਵੱਗੀ ਜਿਸ ਦੀ ਏ ਮਾਰ, ਖੇਤੀ ਸਾਡੀ ਏ ਉਜਾੜੀਆ।
ਗੋਰਖ- ਕਿਉ ਤੂੰ ਕੀਤਾ ਸੀ ਮਾਰ, ਤੇਰਾ ਮਿਰਗ ਨੇ ਸੀ ਕੀ ਲਿਆ?
ਤੇਰੀ ਭੰਨੀ ਸੂ ਵਾੜ, ਖੇਤੀ ਨਾ ਖਾਧੀ ਤੇਰੀ ਮਿਰਗ ਨੇ!
ਰਾਣੀ- ਭੰਨੀ ਕੋਈ ਨ ਵਾੜ, ਬੋਲਾਂ ਪਿਛੇ ਮਿਰਗ ਮੈਂ ਮਾਰਿਆ:
ਗਲਾਂ ਕਰੇ ਮੇਰੇ ਨਾਲ, ਪਹਿਲਾਂ ਛੱਟਾ ਗੁਰਾਂ ਨੇ ਮਾਰਿਆ,
ਓਥੋਂ ਉੱਡੀਏ ਖਾਕ, ਦੂਜਾ ਛੱਟਾ ਗੁਰਾਂ ਨੇ ਮਾਰਿਆ।
ਤੀਏ ਪੈ ਗਏ ਸੁਆਸ, ਓਹ ਬੀ ਮਿਰਗ ਜਿੰਦਾ ਓ ਹੋ ਗਿਆ।
ਕਦਮੀ ਲਗਦਾ ਏ ਆਣ, ਭਜਦਾ ਭੱਜਦਾ। ਗੁਰੂ ਹੈ ਆਖਦਾ:-
ਗੋਰਖ-- ਬਚਿਆ ਮਿਰਗਾ! ਓ ਜਾਇ, ਭੱਜਾ ਜਾਓ ਬੱਚਾ ਮਿਰਗ ਤੂੰ!
ਜਾਹ ਤੂੰ ਸਾਂਦਲ ਓ ਬਾਰ, ‘ਗਲਤਾ ਨਾਰੀ* ਤੈਨੂੰ ਉਡੀਕਦੀ।
ਜਿਨ ਜਾਇਆ ਬਕਲਾਲ, ਨਾਲ ਉਡੀਕ ਹੈ ਓ ਮਾਉਂ ਵੇ।
ਪੈਰੀਂ ਮਿਰ ਨੂੰ ਨਿਵਾਇ, ਮਾਰ ਚੁੰਗੀ ਹੀਰਾ ਓਇ ਚੱਲਿਆ।
ਆਇਆ ਵਿੱਚ ਉਜਾੜ, ਬੋਲੇ ਹਰਨੀ ਤੈਨੂੰ ਕੀ ਵੇ ਕਹੇ-
–––––––––
* ਹਰਨੀ ਬੀ ਗਾਉਂਦੇ ਹਨ।
ਹਰਨੀ- ਸੁਣ ਮਿਰਗਾ ਮੇਰੀ ਬਾਤ, ਕੌਣ ਗੁਰੂ ਤੈਨੂੰ ਵੇ ਮਿਲ ਪਿਆ?
ਮਿਰਗ— ਮੋਇਆ ਦੇਂਦਾ ਏ ਜਿਵਾਇ. ਗੋਰਖ ਗੁਰੂ ਜੰਗ ਦਾ ਨਾਥ ਹੈ।
ਰਾਜਾ-
੧੦. ਸੁਣ ਗੁਰੂਆ ਮੇਰੀ ਬਾਤ, ਕੰਨ ਪਾੜੇ ਮੇਰੇ ਹੇ ਨਾਥ ਜੀ!
ਦੇਵੈ ਲਾਇ ਬਿਭੂਤ, ਜੇਗੀ ਕਰੋ ਨਾਥ ਜੀ ਆਪਣਾ
ਹੋਇਆ ਜਗ ਤੋਂ ਉਦਾਸ, ਬਾਰਾਂ ਵਰ੍ਹੇ ਰਾਜ ਹੈ ਭੇਗਿਆ।
ਰਚ ਜਾਂ ਸੰਤਾਂ ਦੇ ਨਾਲ ਜੋਗ ਕਮਾਵਾਂਗਾ ਮੇਂ ਨਾਥ ਜੀ।
ਗੋਰਖ- ਸੁਣ ਰਾਜਾ ਮੇਰੀ ਬਾਤ, ਜੋਗੀ ਹੋਣਾ ਭੁੰਜੇ ਹੈ ਸੋਵਣਾ।
ਘਰ ਘਰ ਪਾਣੀਏਂ ਝਾਤ. ਅਲਖ ਜਗਾਣਾ ਹੈ ਨਾਥ ਦਾ।
ਲਾਣੀ ਅੰਗ ਬਿਭੂਤ, ਦਰ ਦਰ ਭਿਖਿਆ ਰਾਜਾ ਮੰਗਣੀ।
ਦਰ ਦਰ ਝਿੜਕਾਂ ਵੇ ਖਾਇ, ਰੁਲਨਾ, ਨਿਕਾਰਿਆਂ ਹੈ ਹੋਵਣਾ।
ਜਪ ਤਪ ਜੋਗ ਕਮਾਇ, ਮੁਸ਼ਕਲ ਹੈ ਜੋਗੀ ਰਾਜਿਆ ਹੋਵਣਾ।
ਰਾਣੀ––ਰਾਣੀ ਅਰਜ ਗੁਜ਼ਾਰ, ਹਥ ਬੰਨ੍ਹਕੇ ਰਾਣੀ ਹੈ ਬੋਲਦੀ :-
ਸੁਣ ਰਾਜਾ ਮੇਰੀ ਬਾਤ, ਜੇ ਮਨਸ਼ਾ ਤੈਨੂੰ ਵੇ ਜੋਗ ਦੀ,
ਕਿਸੇ ਨੀਚਾਂ ਦੇ ਜਾਇ, ਮੱਥੇ ਲੱਗਣ। ਜਾਂ ਕਿਸੇ ਨੀਚ ਦੇ
ਮੂੰਹ ਤੋਂ ਖਾਣੀ ਏਂ ਗਾਲ, ਝਿੜਕਾਂ ਤੇ ਝੰਬਾਂ ਨੀ ਸਹਿਣੀਆਂ।
ਤਾਂਤੇ ਰਾਜ ਕਮਾਇ, ਤਜ ਮਨਸਾ ਰਾਜਿਆ ਜੋਗ ਦੀ,
ਮੁਸ਼ਕਲ ਜੋਗ ਦੀ ਕਾਰ, ਦੁੱਖ ਬੜੇ ਰਾਜਿਆ ਜੋਗ ਦੇ।
ਰਾਜਾ— ਰਾਜਾ ਆਖੇ ਏ ਬਾਤ, ਰਾਜ ਕਮਾਣਾ ਨਹੀਂ ਨਾਰੀਏ!
ਛਡ ਦੇ ਪੱਲਾ ਨੀ ਆਜ, ਸਾਧੂ ਏਥੋਂ ਹੁਣ ਚਲੇ ਜਾਣਗੇ।
ਸੁਣ ਰਾਜਾ ਮੇਰੀ ਬਾਤ, ਬੋਲੇ ਰਾਣੀ ਤੈਨੂੰ, ਵੀ ਕੀ ਕਹੇ :-
ਰਾਣੀ— ਬਹਿਕੇ ਜੋਗ ਕਮਾਇ, ਗੋਦੜੀ ਸਵਾ ਦੇਨੀਆ ਪੱਟ ਦੀ।
ਏਹਨਾਂ ਮਹਿਲਾਂ ਦੇ ਪਾਸ, ਬੰਗਲਾ ਪਵਾ ਦੇਨੀਆਂ ਬਾਗ ਮੇਂ।
ਟੱਪੀ ਰਤਨਾ ਜੜਾਇ, ਜੋਗੀ ਹੋਕੇ ਰਾਜਿਆ ਨਾ ਜਈਂ।
ਰਾਜਾ- ਛਡਦੇ ਛਡਦੇ ਨੀ ਨਾਰ, ਛੋਡ ਪੱਲਾ ਸਾਧੂ ਨੀ ਜਾਣ ਏ ਨੀਂ ।
ਰਾਣੀ—ਮੈਨੂੰ ਲੈ ਚੱਲ ਨਾਲ, ਭਗਵੇ ਕਰਾਂ ਰਾਜਿਆਂ ਵੇ ਕਪੜੇ।
ਮੈਂ ਜੋਗਨ ਤੇਰੀ ਨਾਰ, ਸੱਥਰ ਧੂੰਆਂ ਮੈਂ ਵੇ ਕਰਾਂ!
ਆਸਣ ਯਾਂਗੀ ਵਿਛਾਇ, ਭਿਛਿਆ ਲਿਆਵਾਂ ਕਦੇ ਮੰਗਕੇ।
ਮੈਨੂੰ ਰਖੀਂ ਵੇ ਪਾਸ, ਕੱਲੀ ਛੱਡੀਂ ਰਾਜਿਆ ਨਾਂ ਜਈਂ। ਈਂ
ਰਾਜਾ— ਸੁਣ ਲੈ ਰਾਣੀਏਂ ਬਾਤ, ਅੱਗ ਲਗੇ ਤੇਰੇ ਏ ਮਹਿਲ ਨੂੰ ?
ਬਾਗੀਂ ਲੱਗੇ ਬਲਾਇ, ਛੋਡ ਪੱਲਾ ਸਾਧੂ ਨੀ ਜਾਣਦੇ। ਨੀਂ।
ਇਹ ਤਾਂ ਬਣਨੀ ਨ ਬਾਤ, ਜੋਗੀ ਤੇ ਤੀਵੀ ਕਦੇ ਨਾ ਰਲੇ।
ਸਾਡੀ ਟੁਟੀ ਏ ਬਾਤ, ਹਮਾਰੇ ਸੰਗ ਰਾਣੀ ਕਿਉਂ ਚਲੇ?
ਸਾਡੀ ਧਰਮੇ ਦੀ ਮਾਤ, ਮਾਲੋ ਮੁਲਕ ਤੈਨੂੰ ਹਾਂ ਦੇ ਚਲੇ।
ਸਾਡੀ ਲਗੇ ਹੈਂ ਮਾਤ, ਛੋੜ ਪੱਲਾ ਸਾਧੂ ਨੀ ਜਾਣਏ। ਨੀਂ
ਰਾਣੀ– ਸੁਣ ਰਾਜਾ ਮੇਰੀ ਬਾਤ, ਜੇ ਸੀ ਮਨਸ਼ਾ ਤੇਰੀ ਵੇ ਜੋਗ ਦੀ।
ਕਾਹਨੂੰ ਗਾਯੋਂ ਵਿਆਹ, ਰਹਿੰਦੀ ਘਰੇ ਮਾਪਿਆਂ ਖੇਡਦੀ।
ਰਹਿੰਦਾ ਧਰਮ ਓ ਅਮਾਨ, ਕੰਨਿਆਂ ਰਹਿੰਦੀ ਘਰੀਂ ਵੇ ਮਾਪਿਆ।
ਮੋਤੀਆਂ ਕਰਦੀ ਬਹਾਰ, ਸੋਨਾ ਰੁਪਾ ਓਥੇ ਵੀ ਪਹਿਨਦੀ।
ਦੌਲਤ ਦੇਵਾਂ ਲੁਟਾਇ, ਭਾਹ ਵੇ ਲਾਵਾਂ ਤੇਰੇ ਮੈਂ ਰਾਜ ਨੂੰ ।
ਸੁਣ ਰਾਜਾ ਮੇਰੀ ਬਾਤ, ਇਕ ਵੀ ਬਾਲਕ ਜੇ ਘਰੇ ਹੋਵਦਾ।
ਰਹਿੰਦਾ ਜੱਗ ਵਿਚ ਨਾਮ, ਓਸੇ ਖਾਲਕ ਰਾਜਿਆ ਪਾਲਦੀ।
ਰਹਿੰਦੀ ਓਸੇ ਦੀ ਛਾਉਂ, ਓਸੇ ਦੇ ਪਰਚੇ ਪਈ ਪਰਚਦੀ।
ਕੋਈ ਕਹਿੰਦਾ ਆ ਮਾਉਂ, ਮੈਂ ਵੇ ਬਲਾਵਾਂ ਪਈਂ ਲੇਂਵਦੀ।
ਬਹਿ ਨ ਪੁੱਛੀਏ ਬਾਤ, ਅਗੇ ਓਹ ਚਰਖਾ ਨਹੀਂ ਰੰਗਲਾ।
ਪਿਛੇ ਪੀੜ੍ਹਾ ਨ ਡਾਹ, ਬੈਠੀ ਨਾ ਕੀਤੀਆਂ ਰੱਜ ਗੱਲਾਂ।
ਸੁਣ ਰਾਜਾ ਮੇਰੀ ਬਾਤ, ਧਰਮੋਂ ਫਿਰੇ ਸਾਧੂ ਕਿਉਂ ਹੋ ਚਲੇ?
––––––––––––
* ਨੀਂ, ਈਂ ਲੰਮੀ ਹੇਕ ਕਰਕੇ ਵਾਧੂ ਗਾਉਂਦੇ ਹਨ।
ਰਾਜਾ— ਸੁਣ ਲੈ ਰਾਣੀਏਂ ਬਾਤ, ਬਾਲਕ ਸਾਂ ਮੇਰਾ ਵਿਆਹ ਹੋ ਗਿਆ।
ਮੈਨੂੰ ਖਬਰ ਨਾ ਕਾਇ, ਲਿਖਿਆ ਲੈਣਾ ਤੱਤੀਏ ਆਪਣਾ।
ਮੇਰੀ ਕਿਸਮਤ ਵਿਚ ਨਾਂਹ, ਬਾਲਕ ਘਰੇ ਖੇਡਦਾ ਦੇਖਣਾ।
ਲੋਕਾਂ ਪਾਸ ਹਜਾਰ, ਗਲੀਆਂ ਵਿਖੇ ਰਾਣੀਏਂ ਖੇਡਦੇ।
ਮੁਲ ਨ ਵਿਕਦੇ ਬਜ਼ਾਰ, ਛੋੜਦੇ ਪੱਲਾ ਸਾਧੂ ਨੀ ਜਾਣਦੇ। ਨੀ।
ਸਾਧੂ ਬੰਨ੍ਹ ਨ ਬਹਾਲ, ਮਾਧਾਂ ਨਹੀਂ ਹੈ ਕਦੇ ਨੀਉਣਾ।
ਰਾਣੀ––ਸੁਣ ਰਾਜਾ ਮੇਰੀ ਬਾਤ, ਚੰਦ ਦੀ ਵੈਰਨ ਹੈ ਬੱਦਲੀ।
ਮੱਛੀ ਦਾ ਵੈਰੀ ਏ ਜਾਲ, ਮਰਦ ਦੀ ਵੈਰਨ ਹੈ ਨੀਂਦ ਜੀ।
ਨਿਉਣਾ ਬਹੁਤ ਨ ਠੀਕ, ਥੋੜਾ ਥੋੜਾ ਰਾਜਿਆ ਗੁੜ ਨਿਵੇਂ।
ਬਹੁਤੀ ਨਿਉਂਦੀ ਕਮਾਨ, ਮੂਰਖ ਬੰਦਾ ਰਾਜਿਆ ਨਾ ਨਿਵੇਂ।
ਨਿਉਂਦੇ ਸੁਘੜ ਸੁਜਾਨ, ਜਿਸ ਘਰ ਦੀਵਾ ਰਾਜਿਆ ਨਾ ਬਲੇ।
ਬੂਹੇ ਖੇਡੇ ਨ ਬਾਲ, ਦੱਸੋ ਵਿਚਾਰੀ ਉਹ ਕੀ ਕਰੇ?
ਮੰਦਾ ਕੀਤਾ ਨ ਬੋਲ, ਓਹਨੂੰ ਰਾਜਾ ਦਸੋ ਜੀ ਕਿਉਂ ਡੰਨੇ ?
ਰਾਜਾ-- ਸੋ ਡੰਨੇ ਕਰਤਾਰ, ਵਗਦਾ ਪਾਣੀ ਰਾਣੀਏਂ ਨਿਰਮਲਾ।
ਉਸਨੂੰ ਬੰਨ੍ਹੇ ਨਾ ਪਿਆਰ, ਆਏ ਸਾਧੂ ਰਾਣੀਏ ਰਮ ਚਲੇ?
ਬੱਧਾ ਗਹਿਰਾ ਨ ਹੋਇ, ਭੌਰਾਂ ਫੁਲਾਂ ਵਾਲਾ ਹੈ ਵਾਸਤਾ।
ਲਾਵੇ ਪਰਵਰਦਗਾਰ, ਫੁਲ ਸੁਕੇ ਭੌਰ ਨੀ ਉਡ ਚਲੇ। ਨੀਂ।
ਗੋਰਖ- ਬੈਠੀ ਰਹੇਗੀ ਜਮਾਤ, ਨ ਮੁੜ ਆਵਣਾ ਰਾਣੀਏ।
ਏ ਪਸਾਰੀ ਦੇ ਹਾਟ, ਪੂਰਾ ਕਿਨੇ ਹੈ ਨਾ ਤੋਲਿਆਂ ।
ਜੋ ਤੋਲੇ ਸੋਈ ਘਾਟ, ਛੋਡ ਦੇ ਪੱਲਾ ਰਾਣੀਏ ਜਾਣ ਦੇ।
ਰਾਣੀ— ਸੁਣ ਵੇ ਰਾਜਿਆ ਬਾਤ, ਕਿਨੂੰ ਸੌਂਪਿਆਂ ਰਾਜਿਆ ਕੁੰਜੀਆਂ?
ਕਿਸਨੂੰ ਨਗਰੀ ਦਾ ਰਾਜ, ਕੌਣ ਬਹੇ ਤੇਰੇ ਵੇ ਤਖ਼ਤ ਤੇ?
ਕੌਣ ਕਰੇਗਾ ਨਿਆਇ, ਪਰਜਾ ਨੂੰ ਪਾਲੇਗਾ, ਵੇ ਰਾਜਿਆ?
––––––––––––––
* ਇਥੇ ਸ਼ਕ ਪੈਂਦਾ ਹੈ ਕਿ ਗੀਤ ਦਾਦੂ ਦੇ ਸਮੇਂ ਤੇ ਮਗਰੋਂ ਦਾ ਹੈ।
ਰਾਜਾ––ਸਾਹਿਬ ਸੱਘਾ ਸਮਾਜ, ਸਾਹਿਬ ਸੌਂਪੀਆਂ ਨੀ ਕੁੰਜੀਆਂ।
ਸਾਹਿਬ ਨੂੰ ਨਗਰੀ ਦਾ ਰਾਜ, ਸਾਹਿਬ ਬਹੇਗਾ ਮਿਰੇ ਤਖ਼ਤ ਤੇ
ਆਪੇ ਕਰੇਗਾ ਨਿਆਉਂ, ਛੋਡ ਦੇ ਪੱਲਾ ਸਾਧੂਆਂ, ਜਾਣਦੇ।
ਰਾਣੀ— ਸੁਣ ਵੇ ਰਾਜਿਆ, ਬਾਤ, ਏਹਨਾਂ ਬਿਨਾ ਇਹ ਹਨ ਚੌਪਟੇ।
ਰੁੱਖਾਂ ਬਾਝੋਂ ਗਿਰਾਇ, ਭਾਈਆਂ ਬਿਨਾਂ ਵੀਰਾਂ ਵੇ ਜੋੜੀਆਂ।
ਪੁਤਰ ਬਿਨਾਂ ਵੇ ਹੈ ਨਾਮ, ਮਰਦੇ ਭਾਈ ਬਾਹਾਂ ਵੇ ਭਜਦੀਆਂ।
ਧੀ ਮਰੇ ਧਿਰ ਜਾਇ, ਚਾਰੇ ਕੁੰਟਾਂ ਵੇ ਸੁੰਞੀਆਂ।
ਗੋਰਖ- ਸਮਝ ਸੁਣੋ ਮੇਰੀ ਬਾਤ, ਸਮਝ ਚਲੋ ਰਾਜਾ ਵੇ ਭਰਥਰੀ!
ਸਾਧੂ ਮਾਰਨ ਏ ਘਾਤ, ਮੱਖੀ ਮਾਇਆ ਤੇ ਓ ਇਸਤਰੀ।
ਤਿੰਨੇ ਜਾਤ ਕੁਜਾਤ, ਜਿਥੇ ਵੇਖਣ ਸਾਧੂ ਹੈ ਸੋਹਿਣਾ।
ਓਥੇ ਦਿਨ ਤੇ ਰਾਤ, ਪਾਕੇ ਫਾਹੀ ਫੜ ਲੈਂਦੀਆਂ।
ਤਰਨੀ ਔਖੀ ਬਲਾਇ, ਨੈਂ ਰਾਜਿਆ ਇਸਤਰੀ ਸ਼ੂਕਦੀ।
ਜੋਗ ਰਖੋ ਸੰਭਾਲ, ਸਮਝ ਚਲੋ ਰਾਜਾ ਓ ਭਰਥਰੀ!
ਰਾਣੀ— ਚੱਲੇ ਜੋਗੀ ਜੁਗਾਇ, ਚਲੇ ਰੁਲਾਕੇ ਨੇਮਾਣੀਆਂ।
ਜੋਗੀ ਵਾੜਾ ਵਸਾਇ, ਜਨਮ ਵਿਛੋੜਾ ਮੈਨੂੰ ਪਾ ਚਲੇ।
-0-
ਜੋਗੀ ਲੜ ਵੇ ਛੁਡਾਇ, ਜੋਗੀ ਗਏ ਜੰਗਲੀਂ ਜੰਗਲੀਂ
-0-
ਆਈ ਛੇਜਾ ਦੇ ਪਾਸ, ਫੁਲ ਸੀ ਪਏ ਰਾਜੇ ਦੀ ਪੱਗ ਦੇ
ਸੋ ਕੁਮਲਾਏ ਸੀ ਆਇ, ਖਾਕੇ ਕਟਾਰੀ ਰਾਣੀ ਡਿਗ ਪਈ,
ਡਿੱਗੀ ਗਿੜਵੇ ਗਿੜਾਇ, ਲੋਕੀ ਕਹਿਣ 'ਮਰ ਗਈ ਪਿੰਗਲਾਂ'।
–––––––––––––
* ਸਾਰੀ ਇਸਤਰੀ ਜਾਤੀ ਨੂੰ ਨਿੰਦਣਾ ਹਿੰਦ ਦੇ ਗਿਰਾਉ ਦੇ ਸਮੇਂ ਦਾ ਹੈ।
ਖ. ਰਾਜਿਸਥਾਨ ਵਿੱਚ ਭਰਥਰੀ
ਰਾਜਿਸਥਾਨ (ਰਾਜਪੂਤਾਨੇ) ਵਿਚ ਬਸੰਤ ਰੁਤ ਵਿਚ ਬਜ਼ਾਰਾਂ ਵਿਚ ਰਾਸਾਂ ਪਾਉਣ ਵਾਲੇ ਭਰਥਰੀ ਦਾ ਨਾਟ ਕਰਦੇ ਹਨ, ਓਹ ਦੱਸਦੇ ਹਨ ਕਿ ਭਰਥਰੀ ਵਿੱਕ੍ਰਮ ਦਾ ਭਰਾ ਤੇ ਪਿੰਗਲਾਂ ਦਾ ਪਿਆਰਾ ਸੀ। ਮਿਰਗ ਦਾ ਸ਼ਿਕਾਰ ਕਰਦਾ ਹੈ, ਓਥੋਂ ਹਰਨੀ ਕੋਲੋਂ ਉਸਨੂੰ ਸ੍ਰਾਪ ਮਿਲਦਾ ਹੈ ਕਿ ਤੂੰ ਜੀਉਂਦਿਆਂ ਰੰਡੀ ਛੱਡੇਂਗਾ। ਅੱਗੇ ਰਸਤੇ ਵਿਚ ਉਸਨੂੰ ਗੋਰਖ ਮਿਲਦਾ ਹੈ ਤੇ ਉਪਦੇਸ਼ ਦੇ ਕੇ ਜੋਗੀ ਬਣਾ ਲੈਂਦਾ ਹੈ ਤੇ ਓਹ ਰੋਂਦੀ ਪਿੰਗਲਾਂ ਛੱਡਕੇ ਟੁਰ ਜਾਂਦਾ ਹੈ।
'ਟਾਡ' ਸਾਹਿਬ ਆਪਣੀ ਕਿਤਾਬ ਰਾਜਸਥਾਨ ਵਿਚ ਲਿਖਦੇ ਹਨ ਕਿ ਭਰਥਰੀ ਆਪਣੀ ਇਸਤ੍ਰੀ ਦਾ ਇੰਨਾ ਪਿਆਰਾ ਸੀ ਕਿ ਰਾਜ ਦਾ ਕੰਮ ਨਹੀਂ ਕਰਦਾ ਸੀ, ਇਸਦੇ ਛੋਟੇ ਭਰਾ ਵਿੱਕ੍ਰਮ ਨੇ ਸਮਝਾਇਆ। ਰਾਣੀ ਨੂੰ ਪਤਾ ਲਗ ਗਿਆ ਤਾਂ ਉਸਨੇ ਵਿਕ੍ਰਮ ਨੂੰ ਦੇਸ਼ ਨਿਕਾਲਾ ਦਿਵਾ ਦੇਣ ਲਈ ਪ੍ਰੇਰਿਆ। ਇਸ ਤੋਂ ਮਗਰੋਂ ਫੇਰ ਟਾਡ ਸਾਹਿਬ ਫਲ ਵਾਲੀ ਕਥਾ ਦੇਂਦੇ ਹਨ। ਪਾਜ ਉਘੜਨ ਤੇ ਓਹ ਰਾਣੀ ਮਹਿਲੋਂ ਡਿਗ ਕੇ ਮਰ ਗਈ, ਫੇਰ ਭਰਥਰੀ ਨੇ ਪਿੰਗਲਾਂ ਵਿਆਹੀ, ਇਸ ਨਾਲ ਵੀ ਓਡਾ ਹੀ ਪਿਆਰ ਹੋ ਗਿਆ, ਪਰ ਹੁਣ ਰਾਜੇ ਦੇ ਮਨ ਸ਼ੱਕ ਰਹਿੰਦਾ ਸੀ। ਸੋ ਇਕ ਦਿਨ ਸ਼ਿਕਾਰ ਗਏ ਨੇ ਡਿੱਠਾ ਕਿ ਉਸਨੇ ਇਕ ਹਰਨ ਮਾਰਿਆ ਤੇ ਹਰਨੀ ਹਾਹੁਕੇ ਨਾਲ ਹੀ ਮਰ ਗਈ ਤੇ ਫੇਰ ਰਾਜੇ ਦਾ ਇਕ ਸ਼ਿਕਾਰੀ ਮਰ ਗਿਆ ਤੇ ਉਸਦੀ ਵਹੁਟੀ ਨਾਲ ਹੀ ਸਤੀ ਹੋ ਗਈ। ਇਹ ਕਥਾ ਰਾਜੇ ਨੇ ਪਿੰਗਲਾਂ ਨਾਲ ਕੀਤੀ। ਅੱਗੇ ਫੇਰ ਉਹੋ ਕਥਾ ਹੈ ਜੋ ਪਿੱਛੇ ਗੀਤ ਵਿਚ ਦਿੱਤੀ ਹੈ। ਫਰਕ ਏਨਾਂ ਹੈ ਕਿ ਰਾਣੀ ਮਰ ਗਈ ਤਾਂ ਰਾਜਾ ‘ਹਾਇ ਪਿੰਗਲਾਂ, ਹਾਇ ਪਿੰਗਲਾਂ' ਕਰਦਾ ਬਨਾਂ ਨੂੰ ਚਲਾ ਗਿਆ, ਰਾਜ ਵਿੱਕ੍ਰਮ ਨੂੰ ਦੇ ਗਿਆ ਤੇ ਆਪ ਅਤ ਨੂੰ ਸੇਹਵਾਨ (ਹੈਦਰਾਬਾਦ ਸਿੰਧ ਦੇ ਇਲਾਕੇ) ਜਾ ਰਿਹਾ। ਇਥੇ ਭਰਥਰੀ ਮਹਿਲ ਤੇ ਭਰਥਰੀ ਮੰਦਰ ਦੇ ਨਿਸ਼ਾਨ ਦੱਸੇ ਜਾਂਦੇ ਹਨ। ਇਸੇ ਸ਼ਹਿਰ ਦਰਯਾ ਤੇ ਕਿਲੇ ਵਿਚਕਾਰ ਗੁਰੂ ਨਾਨਕ ਦੇਵ ਜੀ ਦੀ ਯਾਦਗਾਰ ‘ਨਾਨਕ ਵਾੜਾ' ਬੀ ਮੌਜੂਦ ਹੈ।
ਗ. ਹੋਰ ਕਥਾਂ
ਇਨ੍ਹਾਂ ਸਾਰੀਆਂ ਗੱਲਾਂ ਦੇ ਆਧਾਰ ਪਰ ਕੁਛ ਵਧ ਘਟ ਕਰਕੇ ਪੰਜਾਬੀ ਬੈਂਤਾਂ ਵਿਚ ਇਕ ਕਿੱਸਾ ਭੀ ਕੁਛ ਚਿਰ ਹੋਇਆ ਛਪਿਆ ਹੀ। ਇਸ ਵਿੱਚ ਦੋਸ਼ੀ ਨਾਮ ਰਾਣੀ ਪਿੰਗਲਾਂ ਦਾ ਦਿਤਾ ਹੈ।
ਅਖਬਾਰ ਆਮ ਜਿ : ੪੬ ਨੰ : ੩੮੮੬ ਵਿਚ ਭੀ ਨਿਰੀ ਫਲ ਵਾਲੀ ਕਥਾ ਛਪੀ ਹੈ ਤੇ ਰਾਣੀ ਪਿੰਗਲਾਂ ਨੂੰ ਹੀ ਫਲ ਦੀ ਕਥਾ ਵਾਲੀ ਦੋਸਣ ਰਾਣੀ ਦੱਸਿਆ ਹੈ, ਪਰੰਤੂ ਮਿਥਲਾ ਲਿਪੀ ਦਾ ਨਿਰਵੇਦ ਨਾਟਕ ਹਿੰਦੁਸਤਾਨ ਵਿਚ ਕਦੇ ਪੁਰਾਨੀ ਬਣੀ ਚੀਜ ਹੈ, ਓਹ ਭਾਨਮਤੀ ਨੂੰ, ਤੇ ਪੰਜਾਬ ਦੇ ਗੀਤਕਾਂ ਦੀ (ਹੀਰੇ ਮਿਰਗਵਾਲੀ ਪੁਰਾਣੀ ਕਥਾ, ਟਾਡ ਸਾਹਿਬ ਤੇ ਹੋਰ ਕਥਾਵਾਂ ਵਾਲੀ ਪਿੰਗਲਾਂ ਨੂੰ ਭੀ ਪਤੀਬਤਾ ਰਾਣੀ ਦੱਸਦੇ ਹਨ। ਅਤੇ ਮਿਸਟਰ ਆਰ ਗੋਧਖੇਪਲੇ 'ਭਰਥ ਖੰਡਾਂਚ ਅਰਥਾਚੀਨ ਕੇਸ਼` ਵਿੱਚ ਫਲ ਵਾਲੀ ਰਾਣੀ ਦਾ ਨਾਮ 'ਪਦਮਨਾਖਸ਼ੀ' ਦੱਸਦੇ ਹਨ, ਅਤੇ ਓਥੇ ਲਿਖਿਆ ਹੈ ਕਿ ਜਦੋਂ ਰਾਣੀ
––––––––––
* ਏਸ਼ੀਆਟਿਕ ਰੀ: ਤੋਂ ਪਤਾ ਲਗਦਾ ਹੈ ਕਿ ਦਸਵੀਂ ਸਦੀ ਵਿਚ ਇਕ ਜੈ ਚੰਦ ਨਾਮੇਂ ਹੋਰ ਵਿਕ੍ਰਮਾਦਿੱਤ ਰਾਜਾ ਹੋਇਆ ਹੈ। ਧਾਰ ਦੇ ਰਾਜਾ ਦੀ ਧੀ ਭਾਨਮਤੀ ਓਸਨੇ ਵਿਆਹੀ ਸੀ ਤੇ ਨਾਨੇ ਦਾ ਰਾਜ ਲਿਆ ਸੀ।
ਜੀਉ ਉੱਠੀ ਤਦੋਂ ਉਸਦਾ ਨਾਮ ਪਿੰਗਲਾਂ` ਰਖਿਆ ਗਿਆ। ਟਾਨੀ ਜੀ ਨੇ ਫਲ ਦੀ ਕਥਾ ਵਾਲੀ ਰਾਣੀ ਦਾ ਨਾਮ 'ਅਨੰਗ ਸੈਨਾ' ਦਿੱਤਾ ਹੈ।
ਪੰਜਾਬ ਵਿਚ ਇਹ ਕਹਾਣੀ ਭੀ ਕਹੀ ਜਾਂਦੀ ਸੀ ਕਿ ਮੈਨਾਵੰਤੀ ਭਰਥਰੀ ਦੀ ਭੈਣ ਸੀ, ਭਰਥਰੀ ਦੇ ਤੇ ਮੈਨਾਵਤੀ ਦੇ ਜਂਗੀ ਖ੍ਯਾਲ ਬਚਪਨ ਤੋਂ ਸਨ। ਭਰਥਰੀ ਆਪ ਜੋਗੀ ਹੋ ਗਿਆ ਤੇ ਮੈਨਾਵੰਤੀ ਦਾ ਪੁਤ੍ਰ ਗੋਪੀ ਚੰਦ (ਜੋ ਬੰਗਾਲ ਦਾ ਰਾਜਾ ਸੀ) ਜੰਗੀ ਹੋਇਆ, ਤੇ ਦੋਵੇ ਮਾਮਾ ਭਣੇਵਾਂ ਗੋਰਖਮਤ ਦੇ ਸਤਾਰੇ ਬਣੇ।
ਰਾਜਰ ਨਾਮੇਂ ਇਕ ਯੂਰਪੀਨ ਪਾਦਰੀ ਨੇ (ਜੋ ੧੬੩੦ ਵਿੱਚ ਕਰਨਾਟਕ ਵਿਚ ਰਿਹਾ ਹੈ) ੧੬੫੧ ਵਿੱਚ ਭਰਥਰੀ ਦਾ ਤਰਜਮਾ ਪ੍ਰਕਾਸ਼ਤ ਕੀਤਾ ਸੀ। ਉਸ ਨੇ ਇਹ ਤਦੋਂ ਲੋਕਾਂ ਤੋਂ ਸੁਣੀ ਗਲ ਲਿਖੀ ਸੀ ਕਿ ਭਰਥਰੀ ਦੀਆਂ ਤਿੰਨ ਸੌ ਰਾਣੀਆਂ ਸਨ ਤੇ ਸ਼ਿੰਗਾਰ ਰਸੀਆ ਅਤਿ ਸੀ। ਪਿਤਾ ਨੇ ਉਸਨੂੰ ਝਿੜਕਿਆ, ਤਦ ਉਸਨੇ ਵਹੁਟੀਆਂ ਛੱਡ ਦਿਤੀਆਂ ਤੇ ਸੱਤਕ ਸੰਕਲਤ ਕੀਤੇ। * २
ਏਸੀਆਟਿਕ ਰੀਸਰਚਜ਼ ੯ ਵਿਚ ਲਿਖਿਆ ਹੈ :-
ਏਹ ਆਮ ਰਾਇ ਹੈ ਕਿ ਵਿਕ੍ਰਮਾ ਦਿੱਤ ਨੇ ਆਪਣੇ ਛੋਟੇ ਭਰਾ ਸੁਕਾਦਿੱਤ੍ਯ ਅਰਥਾਤ ਭਰਥਰੀ ਨੂੰ ਇਕ ਖੁੰਢੀ ਛੁਰੀ ਨਾਲ ਉਸਦਾ ਸਿਰ ਕੱਪ ਕੇ ਹੌਲੇ ਹੌਲੀ ਤੜਫ ਤੜਫ ਕੇ ਮਰਨ ਦੀ ਮੌਤੇ ਮਾਰਿਆ ਸੀ।
––––––––––
੧. ਪਿੱਲੇ ਯਾ ਭੂਰੇ ਰੰਗ ਵਾਲੀ।
੨. ਪਰ ਜੇ ਕੋਈ ਸੱਤਕਾਂ ਨੂੰ ਸੰਸਕ੍ਰਿਤ ਵਿਚ ਪੜ੍ਹੇ ਤਾਂ ਦੇਖ ਸਕਦਾ ਹੈ ਕਿ ਇਹ ਰਾਇ ਸੰਕਲਤ ਕਰਨ ਦੀ ਗਲਤ ਹੈ। ਓਨਾਂ ਦੀ ਰਚਨਾਂ ਵਿਚ ਇਕ ਧੁਨੀ ਇਕਤਾਰ ਐਸੀ ਹੈ ਜੋ ਇੱਕ ਹਿਰਦੇ ਦੀ ਰਚਨਾਂ ਹੋਣ ਦੀ ਪੱਕੀ ਉਗਾਹੀ ਹੈ, ਵਿਚ ਚਾਹੇ ਕਈ ਜਲੋਕ ਆਖੇਤਕ ਭਾਵੇਂ ਹੋਵੇ।
੨. ਇਤਿਹਾਸ ਵਿਚ ਭਰਥਰੀ
ਪੱਛਮੀ ਲੋਕਾਂ ਵਿਚ ਜੇ ਵਾਕਿਆਤ ਸੰਮਤਾਂ ਨਾਲ ਹਾਲਾਤ ਲਿਖਣ ਦਾ ਇਤਿਹਾਸ ਦਾ ਤ੍ਰੀਕਾ ਹੈ. ਓਹ ਹਿੰਦ ਵਿਚ ਪ੍ਰਵਿਰਤ ਘੱਟ ਰਿਹਾ ਜਾਪਦਾ ਹੈ। ਇਥੇ ਆਦਰਸ ਹਰ ਸੀ ਤੇ ਸਾਹਿਤ੍ਯ ਇਸ ਵਿਸ਼ੇ ਵਿਚ ਹੋਰ ਤਰ੍ਹਾਂ ਟੁਰਦਾ ਸੀ, ਇਸ ਲਈ ਇਸ ਤਰ੍ਹਾਂ ਦੇ ਇਤਿਹਾਸ ਵਿਚ ਭਰਥਰੀ ਦਾ ਮਿਲਣਾ ਕਠਨ ਹੈ, ਪਰ ਜੋ ਖੋਜ ਇਸ ਨੁਕਤੇ ਤੋਂ ਹੋਈ ਹੈ, ਉਸ ਤੋਂ ਜੋ ਪੜਤਾਲ ਕੀਤੀ ਜਾ ਸਕਦੀ ਹੈ, ਸੋ ਇਹ ਹੈ:-
ੳ. ਬਿਕ੍ਰਮਾ ਦਿੱਤ
ਇਹ ਨਾਮ ਹਰੇਕ ਹਿੰਦਵਾਸੀ ਜਾਣਦਾ ਹੈ, ਹਿੰਦ ਵਾਸੀਆਂ ਦਾ ਸੰਮਤ ਇਸੇ ਨਾਮ ਨਾਲ ਸੰਬੰਧਿਤ ਹੈ। ਇਹ ਸੰਮਤ ਦੱਸਦਾ ਹੈ ਕਿ ਜੇ ਕਦੀ ਇਸਨੂੰ ਬਿੱਕ੍ਰਮ ਦਾ ਨਾਮ ਬਿੱਕ੍ਰਮ ਦੇ ਜਨਮ, ਗੱਦੀ ਯਾ ਚਲਾਣੇ ਤੋਂ ਦਿੱਤਾ ਗਿਆ ਹੈ ਤਾਂ ਬਿਕ੍ਰਮਾਜੀਤ ਨੂੰ ਅੱਜ ਉਤਨੇ ਵਰਹੇ ਹੋ ਚੁਕੇ ਹਨ, ਜਿੰਨਾ ਅੱਜ ਵਿਕ੍ਰਮੀ ਸੰਮਤ ਹੈ।
ਬਿਕ੍ਰਮਾਦਿੱਤ ਯਾ ਬਿਕ੍ਰਮ ਜੀਤ ਦਾ ਨਾਮ ਹਿੰਦੁਸਤਾਨ ਵਿਚ ਉਸੀ ਤਰ੍ਹਾਂ ਹੈ ਜਿਸ ਤਰ੍ਹਾਂ ਅੰਗ੍ਰੇਜ਼ਾਂ ਵਿਚ ਐਲਫ੍ਰੇਡ ਹੈ, ਤੇ ਮੁਸਲਮਾਨਾਂ ਵਿਚ ਹਾਰੂੰ ਰਸ਼ੀਦ ਹੈ, ਫ੍ਰਾਂਸੀਸੀਆਂ ਵਿਚ ਚਾਰਲੇ ਮੈਨ ਹੈ ਤੇ ਬੋਧ ਹਿੰਦੀਆਂ ਵਿਚ ਅਸੋਕ ਦਾ ਹੈ, ਤੇ ਪੁਰਾਤਨ ਇਬ੍ਰਾਨੀਆਂ ਵਿਚ ਸੁਲੇਮਾਨ ਦਾ ਸੀ। ਇਸ ਦੇ ਨਾਲ ਨਾਲ ਕਹਾਣੀਆਂ ਤੇ ਗੈਬੀ ਤਾਕਤਾਂ ਦੇ ਕਈ ਕਿੱਸੇ ਹਨ। ਅਸਲ ਵਿਚ ਸ਼ਾਕਾ ਯਾ ਸਿਥੀਅਨ ਕੌਮ ਦੇ ਬਾਰ ਬਾਰ ਹਮਲਿਆਂ ਨੇ ਹਿੰਦੁਸਤਾਨ ਦੁਖੀ ਕਰ ਰੱਖਿਆ ਸੀ, ਇਸ ਨਾਮ ਵਾਲੇ ਹਿੰਦੀ ਮਹਾਰਾਜਾ ਨੇ ਉਨ੍ਹਾਂ ਦੇ ਓਹ ਪਾਸੇ ਸੇਕੇ ਕਿ ਦੇਸ਼ ਤੋਂ ਕੱਢਕੇ ਛੱਡੇ। ਅਲਬਰੂਨੀ ਜਾਂ ਗਯਾਰ੍ਹਵੀਂ ਸਦੀ ਵਿਹ ਹਿੰਦ ਵਿਚ ਰਿਹਾ ਹੈ, ਲਿਖਦਾ ਹੈ ਕਿ ਖਿੱਕ੍ਰਮਾ ਦਿੱਤ ਨੇ 'ਸਾਕਾ
ਪਹਿਲੋਂ ਪਹਿਲ ਇਤਿਹਾਮ ਵੇਤਾ ਬਿੱਕ੍ਰਮ ਨੂੰ ਈਸਵੀ ਸਦੀ ਤੋਂ ੫੭ ਬਰਸ ਪਹਿਲੋਂ ਹੋਇਆ ਮੰਨਦੇ ਸਨ, ਪਰ ਫੇਰ ਕਿੱਸੇ ਕਹਾਣੀਆਂ ਇਤਹਾਸਿਕ ਵਾਕਿਆਤ ਦਾ ਰੌਲਾ ਐਸਾ ਪਿਆ ਕਿ ਵਿਦਵਾਨ ਫੈਸਲਾ ਨਾਂ ਕਰ ਸੱਕਣ, ਸਰਾਂ ਇਕ ਦੋ ਦੇ ਖਿਆਲ ਵਿਚ 'ਬਿੱਕ੍ਰਮ ਹੋਯਾ ਹੀ ਨਹੀਂ ਦਾ ਖਿਆਲ ਬੀ ਹੋਇਆ। 'ਚੰਦ੍ਰ ਗੁਪਤ ੨ ਦਾ ਨਾਂ ਬੀ ਵਿੱਕ੍ਰਮਾਦਿੱਤ ਖਿਆਲ ਕੀਤਾ ਗਿਆ ਹੈ। ਬਾਜ਼ੇ ਦਾਨਿਆਂ ਨੇ ਕਿਹਾ ਕਿ ਨਹੀਂ ੫੬ ਸੰਮਤ ਪ੍ਰਥਮ ਈਸਵੀ ਤੋਂ ਲੈਕੇ ਛੇਵੀਂ ਸਦੀ ਤਕ-ਸਗੋਂ ਰਾਇ ਪਧੇਰਾ ਤਕ- ਕਈ ਰਾਜੇ ‘ਬਿੱਕ੍ਰਮ' ਕਹਿਲਾਏ, ਸੋ ਸੰਮਤ ਵਾਲਾ ਬਿੱਕ੍ਰਮਾ ਦਿੱਤ ਹੋਰ ਹੈ। ਤੇ 'ਸ਼ਾਕਾ+ਅਰੀ' ਬਿੱਕ੍ਰਮ ਹੋਰ ਹੈ।
ਪਰ ਮਿਸਟਰ ਫੀਲਟ ਆਖਦੇ ਹਨ ਕਿ ਸੰਮਤ ਜੋ ਈ: ਸੰਨ ਤੋਂ ੫੭ ਸਾਲ ਪਹਿਲੇ ਦਾ ਹੈ, ਇਹ ਮਾਲਵੇ ਦਾ ਪੁਰਾਣਾ ਸੰਮਤ ਸੀ ਤੇ 'ਸਾਕਾਰੀ ਵਿੱਕ੍ਰਮ ਤੋਂ ਬਹੁਤ ਪਹਿਲੇ ਜਾਰੀ ਸੀ ਤੇ ਇਸਦੇ ਨਾਲ ਲਫਜ਼ 'ਬ੍ਰਿਕਮ` ਕਿਸੇ ਭੁਲਾਵਟ ਵਿਚ ਲੱਗ ਗਿਆ ਹੈ, ਕਿਉਂਕਿ ਚੰਦ੍ਰ ਗੁਪਤ ਪਹਿਲੇ ਯਾ ਦੂਸਰੇ ਨੇ ਭੀ ਓਪਰੇ ਲੋਕਾਂ ਤੇ ਫਤਹ ਪਾਈ ਸੀ, ਸੋ ਸੰਮਤ ਪੁਰਾਣਾ ਮਾਲਵਾ ਸੰਮਤ ਹੈ ਤੇ ਚੰਦ੍ਰ ਗੁਪਤੀ ਕਿਸੇ ਬਿੱਕ੍ਰਮ ਦੇ ਨਾਮ ਤੋਂ ਬਿੱਕ੍ਰਮ ਨਾਮ ਪੈ ਗਿਆ ਹੈ।
–––––––––
* ਮਿ: ਦੱਤ 'ਕਾਰਪਸ ਇਨਮਕ੍ਰਿਪਸ਼ਨਮ ਇੰਡੀਕੇਰਮ ਦੇ ਆਧਾਰ ਤੇ।
ਗੈਜ਼ਟੀਅਰ ਆਫ ਇੰਡੀਆ ਵਿਚ ਪ੍ਰੋਫੈਸਰ ਕੋਲਹਾਰਨ ਦੇ ਆਧਾਰ ਤੇ ਲਿਖਿਆ ਹੈ ਕਿ 'ਵਿੱਕ੍ਰਮ ਕਾਲ ਦਾ ਅਰਥ ਹੈ 'ਜੁੱਧ ਦਾ ਸਮਾਂ`; ਜੁੱਧ ਦਾ ਸਮਾਂ ਸਰਦ ਰਿਤੁ ਮੰਨਿਆ ਜਾਂਦਾ ਸੀ, ਤੇ ਸੰਮਤ ਭੀ ਮਰਦ ਰਿਤੁ ਵਿਚ ਸ਼ੁਰੂ ਹੁੰਦੇ ਸਨ, ਇਸ ਤਰ੍ਹਾਂ ਕਵੀਆਂ ਤੋਂ ਇਸ ਪੁਰਾਣੇ ਸੰਮਤ ਦਾ ਨਾਂ ਵਿੱਕ੍ਰਮ ਪੈ ਗਿਆ। ਰਾਜਾ ਕਰਕੇ ਨਹੀਂ, ਪਰ 'ਵਿੱਕ੍ਰਮ ਕਾਲ ਕਰ ਨਾਮ ਬਿੱਕ੍ਰਮੀ ਸੰਮਤ ਹੈ।
ਹੁਣ ਬਿਕ੍ਰਮਾ ਜੀਤ ਜੀ ਏਸ ਸੰਮਤ ਦੇ ਸੰਬੰਧ ਤੋਂ ਛੁੱਟੇ, ਤਾਂ ਓਹਨਾਂ ਦਾ ਸਮਾਂ ਦਾਨਿਆਂ ਨੇ ਹੋਰਨਾਂ ਉਗਾਹੀਆਂ ਤੇ ਨਿਸ਼ਾਨ : ਤੋਂ ਟੋਲਿਆ।
ਹਯੂਨਤ ਸ਼ੈਂਗ ਚੀਨੀ ਮੁਸਾਫਰ ਜੋ ਸੱਤਵੀਂ ਸਦੀ ਈ: ਵਿਚ ਹਿੰਦ ਵਿਚ ਆਇਆ, ਦੱਸਦਾ ਹੈ ਕਿ 'ਸਿਲਾ ਦਿੱਤ੧' ਨਾਮੇਂ ਰਾਜਾ ਦਾ ਸਮਾਂ ੫੮੦ ਈ: ਸੰਨ ਦਾ ਸੀ, ਤੇ ਵਿੱਕ੍ਰਮ ਦਿੱਤ ਜੀ 'ਸਿਲਾ ਦਿੱਤ ੧ ਤੋਂ ਮੁਹਰਲੇ ਮਹਾਰਾਜਾ ਸਨ । ਇਸੀ ਤਰ੍ਹਾਂ ਕਾਹਲਨਾਂ ਮੁਅੱਰਖ ਜੋ ਬਾਰ੍ਹਵੀਂ ਸਦੀ ਵਿਚ ਹੋਇਆ ਹੈ, ਦੱਸਦਾ ਹੈ ਕਿ ਰਾਜਾ ਕਨਿਸ਼ਕ ਤੋਂ ੩੦ ਰਾਜ ਮਗਰੋਂ ਵਿੱਕ੍ਰਮ ਜੀ ਹੋਏ ਹਨ, ਸੋ ਇਸ ਤਰ੍ਹਾਂ ਵਿੱਕ੍ਰਮ ਜੀ ਦਾ ਸਮਾਂ ਛੇਵੀਂ ਸਦੀ ਈ: ਵਿਚ ਹੋਇਆ। ਹੋਰ ਉਗਾਹੀ ਐਉਂ ਹੈ :-
ਵ੍ਰਾਹਮੀਰਾ, ਵਰੁਚੀ, ਕਾਲੀਦਾਸ, ਏਹ ਰਾਜਾ ਵਿੱਕ੍ਰਮ ਦੇ ਨੌ ਰਤਨਾਂ ਵਿਚੋਂ ਬਹੁਤ ਪ੍ਰਸਿੱਧ ਹਨ। ਡਾਕਟਰ ਭਾਓਦਾਜੀ ਆਖਦੇ ਹਨ ਕਿ ਵਰਾਹ ਮੀਰਾ ਲਗ ਪਗ ੫੦੫ ਈ: ਵਿਚ ਜੰਮਿਆ ਤੇ ੫੮੭ ਈ: ਵਿਚ ਮਰਿਆ। ਇਸੀ ਤਰ੍ਹਾਂ ਵਰੁਚੀ ਤੇ ਕਾਲੀਦਾਸ ਦੀਆਂ ਰਚਨਾ ਦੀ ਮੁਤਾਲ੍ਯਾ ਦੱਸਦੀ ਹੈ ਕਿ ਇਹ ਪੰਜਵੀਂ ਛੇਵੀਂ ਸਦੀ ਵਿਚ ਹੋਏ।
ਇਸੀ ਤਰ੍ਹਾਂ ਇਨ੍ਹਾਂ ਤੋਂ ਮਗਰੋਂ ਇਕ ਸਬੰਧੂ ਕਵੀ ਹੋਏ ਹਨ। ਈਸ਼ਵਰਾ ਚਰਨ ਵਿੱਯਾ ਸਾਗਰ ਨੇ ਸਬੰਧੂ ਜੀ ਦੇ ਗ੍ਰੰਥ ਵਿਚ ਇਕ ਲੇਖ ਦੱਸਿਆ ਹੈ ਜੋ ਇਸ ਤਰ੍ਹਾਂ ਹੈ :- "ਹੁਣ ਕਿ ਵਿੱਕ੍ਰਮਾ ਦਿੱਤ ਟੁਰ ਗਿਆ ਹੈ, ਕੇਵਲ
–––––––––
* ਰੋਮੇਸ਼ ਚੰਦ੍ਰ ਦੱਤ।
ਕੀਰਤਿ ਉਸਦੀ ਸਲਾਮਤ ਹੈ, ਰਾਜਨੀਤੀ ਦੀ ਉੱਤਮਤਾ ਨਹੀਂ ਰਹੀ। ਇਸਤੋਂ ਸਿੱਧ ਹੋਇਆ ਕਿ ਸਬੰਧੂ ਕਵੀ ਤੋਂ ਥੋੜਾ ਚਿਰ ਪਹਿਲੇ ਵਿਕ੍ਰਮ ਜੀ ਹੋਏ ਹਨ। ਸਬੰਧੂ ਦੀ ਰਚਨਾ ਪੜ੍ਹਕੇ ਪਤਾ ਲਗਦਾ ਹੈ ਕਿ ਇਹ ਕਾਲੀਦਾਸ ਤੋਂ ਥੋੜਾ ਹੀ ਮਗਰੋਂ ਹੋਏ ਹਨ, ਸੋ ਹਰ ਤਰ੍ਹਾਂ ਵਿੱਕ੍ਰਮ ਜੀ ਦਾ ਸਮਾਂ ਛੇਵੀਂ ਸਦੀ ਵਿਚ ਹੀ ਪ੍ਰਤੀਤ ਹੁੰਦਾ ਹੈ। ਖੁਪ ਗਇਆ ਪਰ ਇਕ ਸਿਲਾ ਲੇਮ ਹੈ, ਜਿਸਦਾ ਸੰਨ ਈ: ੯੪੮ ਹੈ ਉਸ ਪਰ ਲਿਖਿਆ ਹੈ :-
"ਵਿੱਕ੍ਰਮਾ ਦਿੱਤ ਨਿਸ਼ਚਿੱਤ ਜਗਤ ਪ੍ਰਸਿੱਧ ਮਹਾਰਾਜਾ ਸੀ ਤੇ ਤਿਵੇਂ ਉਸਦੇ ਨੌਂ ਵਿਦਵਾਨ ਸਨ, ਜੋ ਨੌਂ ਰਤਨ ਕਹੇ ਜਾਂਦੇ ਸਨ" ਗੋਇਆ ਵਿੱਕ੍ਰਮ ਜੀ ਦੇ ਸੱਚਮੁਚ ਹੋਣ ਦੀ ਉਗਾਹੀ ਅੱਜ ਤੋਂ ਹਜ਼ਾਰ ਬਰਸ ਪਹਿਲੇ ਦੀ ਭੀ ਮਿਲ ਗਈ।
ਬਿੱਕ੍ਰਮਾ ਜੀਤ ਬੜੇ ਪ੍ਰਤਾਪੀ ਹੋਏ, ਵਿੱਯਾ, ਕੋਮਲ ਉਨਰ, ਕਾਰੀਗਰੀ, ਪ੍ਰਜਾ ਦੀ ਖੁਸ਼ਹਾਲੀ, ਦੇਸ਼ ਤਾਕਤ ਦੀ ਤ੍ਰਕੀ ਹੋਈ, ਇਹ ਸਮਾਂ ਉਸ ਹਿੰਦੂ ਧਰਮ ਲਈ ਜੇ ਬੁੱਧ ਮਤ ਪਰ ਜੈ ਪਾਕੇ ਪੌਰਾਣਕ ਸਾਹਿਤ੍ਯ ਪੈਦਾ ਕਰਕੇ ਨਵੇਂ ਪੁੰਗਾਰੇ ਵਿਚ ਫੇਰ ਜੀ ਕੇ ਉੱਠ ਰਿਹਾ ਸੀ, ਬੜੇ ਪ੍ਰਤਾਪ ਦਾ ਸਮਾਂ ਹੋਇਆ ਹੈ।
ਅ. ਵਿਕ੍ਰਮਾ ਦਿੱਤ ਤੇ ਭਰਥਰੀ ਹਰੀ
ਪਰੰਪਰਾ ਦੱਸਦੀ ਹੈ ਕਿ ਵਿੱਕ੍ਰਮ ਤੇ ਭਰਥਰੀ ਜੀ ਭਰਾ ਸਨ, ਸੋ ਜੇ ਇਹ ਠੀਕ ਹੋਵੇ ਤਾਂ ਭਰਥਰੀ ਜੀ ਦਾ ਸਮਾਂ ਲੱਭ ਪਿਆ।
ਮਿਸਟਰ ਟੈਲੰਗ ਆਪਣੀ ਖੋਜ ਪਰ ਤੇ ਵਰਥਮ ਟੈਲੰਗ ਦੇ ਆਧਾਰ ਪਰ, ਪਾਲ. ਐ. ਮੋਰ ਪਰੰਪਰਾ ਦੇ ਆਧਾਰ ਪਰ, ਟਾਨੀ ਰਿਗਨਾਡ ਦੇ ਆਧਾਰ ਪਰ ਵਿਕ੍ਰਮ ਜੀ ਨੂੰ ਪਹਿਲੀ ਈਸਵੀ ਸਦੀ ਦੇ ਰਤਾ ਅੱਗੇ ਪਿੱਛੇ ਮੰਨਦੇ ਹਨ, ਸੋ ਇਸਤੋਂ ਹੀ ਭਰਥਰੀ ਜੀ ਓਦੋਂ ਹੋਏ ਸਮਝੋ।
ਪਰ ਜਦੋਂ ਵਿੱਕ੍ਰਮ ਜੀ ਪਰ ਸੰਸਾ ਪੈ ਗਿਆ, ਤਾਂ ਭਰਥਰੀ ਜੀ ਭੀ ਇਤਿਹਾਸ ਖੋਜਕਾਂ ਦੇ ਰਾਸ ਮੰਡਲ ਵਿਚੋਂ ਉਡੰਤ ਹੋ ਗਏ, ਪਰ ਜਦੋਂ ਫੇਰ ਵਿੱਕ੍ਰਮ ਜੀ ਨੂੰ ਪੁਰਾਣੇ ਨਿਸ਼ਾਨਾਂ ਤੇ ਉੱਪਰ ਦੱਸੇ ਸਬੂਤਾਂ ਕਰਕੇ ਛੇਵੀਂ ਸਦੀ
ਜੇ ਭਰਥਰੀ ਦੇ ਸੱਤਕਾਂ ਵਿਚ ਵੇਦਾਂਤਕ ਤੇ ਪੌਰਾਣਕ ਖਿਆਲ ਤੱਕਕੇ ਸਮਾਂ ਲੱਭਿਆ ਜਾਵੇ ਤਾਂ ਨਿਸਚਤ ਸਮਾਂ ਨਹੀਂ ਮਿਲਦਾ। ਵੇਦਾਂਤ ਦੇ ਖਿਆਲ ਈ: ਸੰਨ ਤੋਂ ਸਦੀਆਂ ਪਹਿਲੇ ਉਪਨਿਸ਼ਦਾਂ ਵਿਚ ਸਨ ਅਤੇ 'ਉਪਨਿਸਦ' ਨਾਮ ਹੇਠ ਇਕ ਵੇਦਾਂਤੀ ਫਿਰਕੇ ਦਾ ਜ਼ਿਕਰ ਭੀ 'ਹਰਿਸ਼ ਚਰਿਤ੍ਰ' ਵਿਚ ਰਾਜਾ ਹਰਸ਼ਵਰਧਨ ਦੇ ਸਮੇਂ ਆਯਾ ਹੈ, ਸੋ ਉਪਨਿਸ਼ਦਾਂ ਦੇ ਸਮੇਂ ਤੋਂ ਸ਼ੰਕਰ (੮ਵੀਂ ਸਦੀ ਈ:) ਤਕ ਵੇਦਾਂਤੀ ਖਿਆਲ ਮੌਜੂਦ ਸਨ, ਇਸੇ ਤਰ੍ਹਾਂ ਪੋਹਾਣਾਂ ਦੇ ਮੁੱਢ ਪਰ ਭੀ ਬਹਿਸ ਹੈ। ਪੁਰਾਣ ਦਸਵੀਂ ਬਾਰ੍ਹਵੀਂ ਸਦੀ ਦੇ ਭੀ ਕਹੇ ਜਾਂਦੇ ਹਨ, ਪਰ ਅਮਰ ਸਿਂਹ ਕੋਸ਼ ਵਿੱਚ ਪੌਰਾਣ ਦਾ ਜ਼ਿਕਰ ਹੈ, ਜਿਸ ਤੋਂ ਆਦਿ ਪੁਰਾਣ ਚੰਗੇ ਪੁਰਜਾਣੇ ਸਮੇਂ ਤੇ ਜਾ ਪੈਂਦੇ ਹਨ। ਸੋ ਆਓ ਹੁਣ ਹੋਰ ਟੋਲ ਕਰੀਏ ।
ੲ. ਸ਼ਿਲਾਦਿੱਤਯ-੨
ਹਿੰਦੂਆਂ ਦਾ ਇਕ ਅਤਿ ਸਨਾਤਨ ਪਵਿਤ੍ਰ ਥਾਂ ਅਵਾਂਤੀ ਹੈ, ਜਿਸਨੂੰ ਉਜੈਨ ਕਹਿੰਦੇ ਹਨ, ਇਤਿਹਾਸ ਵਿਚ ਉਜੈਨ ਦਾ ਜ਼ਿਕਰ ਐਉਂ ਹੈ :- ਮੋਰੀਆ ਖਾਨਦਾਨ ਦੇ ਸਮੇਂ ਉਜੈਨ ਵਿਚ 'ਅਸ਼ੋਕ' ਸੂਬੇਦਾਰ ਹੋ ਕੇ ਗਿਆ ਸੀ, ਮਗਰੋਂ ਅਸ਼ੋਕ ਮਹਾਰਾਜਾ ਹੋ ਗਿਆ, ਫੇਰ ਪਤਾ ਨਹੀਂ। ਪਰ ਦੂਸਰੀ ਸਦੀ ਵਿਚ ਉਜੈਨ ਪਰਦੇਸੀ ਖਸ਼ਤ੍ਰਮਾ ਲੋਕਾਂ ਦੇ ਹੱਥ ਆ ਗਿਆ।
–––––––––
* ਡਾਕਟਰ ਬੂਹਲਰ ਨੂੰ ਇਕ ਪਰੰਪਰਾ ਮਿਲੀ ਹੈ ਕਿ ਵਿੱਕ੍ਰਮ ਦਾ ਇਕ ਭਰਾ ਆਪਣੇ ਸਾਥੀ ਸ਼ਾਰਦਾ ਨੰਦਨ ਸਮੇਤ ਕਸ਼ਮੀਰ ਗਿਆ ਸੀ. ਜਿਸਦੀ ਬਾਬਤ ਵਹਿਮ ਹੈ ਕਿ ਸ਼ਾਹਦਾ ਅੱਖਰ ਇਸਨੇ ਕਸ਼ਮੀਰ ਵਿੱਚ ਟੋਰੇ ਡਾਕਟਰ ਬੁਹਲਰ ਦਾ ਖਿਆਲ ਹੈ ਕਿ ਵਿੱਕ੍ਰਮ ਦਾ ਇਹ ਕਸ਼ਮੀਰ ਗਿਆ ਭਰਾ ਹੀ ਭਰਥਰੀ ਹਰੀ ਹੋਵੇਗਾ।
ਸੰਨ ੪੦੦ ਈ: ਵਿਚ ਇਸਨੂੰ 'ਚੰਦ੍ਰ ਗੁਪਤ ੨' ਨੇ ਲਿਆ, ਪਰਦੇਸੀ ਖਸ਼ਤ੍ਰਮਾਂ ਕੱਢੇ ਗਏ ਤੇ ਹਿੰਦ ਐਸ਼੍ਵਰਜ ਚਮਕ ਪਿਆ। ਛੇਵੀਂ ਸਦੀ ਉਜੈਨ ਬਿਕ੍ਰਮਾ ਦਿੱਤ ਦੀ ਜ਼ਬਰਦਸਤ ਸਲਤਨਤ ਦੀ ਰਾਜਧਾਨੀ ਸੀ।
ਵਿੱਕ੍ਰਮ ਦੇ ਮਗਰੋਂ ਸਿਲਾਦਿੱਤ ੧ ਉਤਰੀ ਹਿੰਦ ਦਾ ਅਧਿਰਾਜ ਹੋਇਆ, ਤਦੋਂ ਸੰਨ ਲਗ ਪਗ ੫੫੦ ਈ: ਸੀ। ਇਸਤੋਂ ਮਗਰੋਂ ਲਗ ਪਗ ੫੮੦ ਈ: ਵਿਚ ਪ੍ਰਭਾਕਰ ਵਰਧਨ ਮਹਾਰਾਜਾ ਬਣੇ। ੬੦੫ ਈ: ਦੇ ਲਗ ਪਗ ਰਾਜ ਵਰਧਨ ਮਹਾਰਾਜਾ ਬਣੇ। ਰਾਜ ਵਰਧਨ ਨੇ ਮਾਲਵੇ ਨਾਲ ਜੰਗ ਜਾਰੀ ਰੱਖਿਆ ਤੇ ਰਾਜੇ ਨੂੰ ਮਾਰ ਘੱਤਿਆ। ਇਸ ਤੋਂ ਮਗਰੋਂ ਰਾਜਵਰਧਨ ਜੀ ਮਨਾਨਕ ਬੰਗਾਲ ਰਾਜਾ ਦੇ ਹੱਥੋਂ ਮਾਰੇ ਗਏ ਤੇ ਇਨ੍ਹਾਂ ਦੇ ਛੋਟੇ ਭਰਾ 'ਸਿਲਾਦਿੱਤ ੨' ਜਿਨ੍ਹਾਂ ਦਾ ਨਾਂ 'ਹਰਸ਼ ਵਰਧਨ' ਭੀ ਸੀ, ਉੱਤਰੀ ਹਿੰਦ ਦੇ ਅਧੀਰਾਜ ਹੋਏ, ਸੰਮਤ ਲਗ ਪਗ ੬੧੦ ਈ: ਸੀ। ਇਹ ਮਹਾਰਾਜਾ ਬੜੇ ਤੇਜ ਪ੍ਰਤਾਪ ਵਾਲੇ ਬਿੱਕ੍ਰਮਾ ਜੀਤ ਵਾਂਗੂੰ ਹੋਏ। ਹਯੂਨਤ ਬੈਂਗ ਦੱਸਦਾ ਹੈ ਕਿ ਇਸ ਮਹਾਰਾਜ ਦੀ ਰਾਜਧਾਨੀ ਕਾਨ ਕੁਬਜਾ (ਕਨੌਜ) ਸੀ। 'ਸਿਲਾਦਿੱਤ ੨' ਬੋਧੀ ਸੀ, ਪਰ ਹਿੰਦੂ ਧਰਮ ਦਾ ਵੈਰੀ ਨਹੀਂ ਸੀ, ਬ੍ਰਾਹਮਣਾਂ ਨੂੰ ਦਾਨ ਤੇ ਸਤਿਕਾਰ ਦੇਂਦਾ ਸੀ। ਇਹ ਭੀ ਕਿਹਾ ਜਾਂਦਾ ਹੈ ਕਿ 'ਰਤਨਾਵਲੀ' ਤੇ 'ਨਾਗਾ ਨੰਦ ਨਾਟਕ' ਦੇ ਕਰਤਾ ਇਹ ਮਹਾਰਾਜ ਹੀ ਹਨ।
ਬਾਨ ਭੱਟ, ਦਾਂਡਿਨ, ਵਸਵ ਦਤਾ, ਸਬੰਧੂ, ਸੰਸਕ੍ਰਿਤ ਵਿਦਵਾਨ ਇਸ ਸਮੇਂ ਹੀ ਹੋਏ ਹਨ ਤੇ ਖੋਜਕ ਲੋਕ ਭਰਥਰੀ ਹਰੀ ਦਾ ਸਮਾਂ ਹੁਣ ਇਹ ਵਧੀਕ ਪ੍ਰਮਾਣਿਕ ਸਮਝਦੇ ਹਨ। ਪ੍ਰੋਫੈਸਰ ਮੈਕਸਮੂਲਰ ਦੱਸਦੇ ਹਨ ਕਿ 'ਆਈਟ ਸਿੰਗ ਨਾਮੇ ਚੀਨੀ ਮੁਸਾਫਰ ਲਿਖਦਾ ਹੈ ਕਿ ਭਰਥਰੀ ਹਰੀ ਲਗਪਗ ੬੫੦* ਈ: ਸੰਮਤ ਵਿਚ ਕਾਲ ਵੱਸ ਹੋਏ। ਸੋ ਭਰਥਰੀ ਜੀ ਦਾ ਸਮਾਂ ਬਿਕ੍ਰਮਾਜੀਤ ਦਾ ਸਮਾਂ ਨਹੀਂ ਸੀ, ਸਗੋਂ 'ਸ਼ਿਲਾਦਿੱਤ ੨' ਦਾ ਸਮਾਂ ਸੀ।
––––––––––
* ਗੈਜੇਟੀਅਰ ਆਫ਼ ਇੰਡੀਆ ਵਿਚ ਸ਼ਾਇਦ ਇਸੇ ਆਧਾਰ ਪਰ ਭਰਥਰੀ ਦੀ ਮੌਤ ਦਾ ਸੰਮਤ ੬੫੧ ਲਿਖਿਆ ਹੈ। 'ਮਾਸਟਰ ਪੁਏਟਸ ਆਫ ਇੰਡੀਆ' ਵਿਚ ਭੀ ਇਹੀ ਸੰਮਤ ਦਿਤਾ ਹੈ।
ਭੱਟੀ ਤੇ ਭਾਰਤੀ ਯਾ ਭਰਥਰੀ ਇਸ ਸਮੇਂ ਦੇ ਦੋ ਹੋਰ ਕਵੀ-ਸ਼ਰਾਂ ਦੇ ਨਾਮ ਹੋਣ ਤੇ ਸਾਲ ਕੀਤਾ ਜਾਂਦਾ ਹੈ ਕਿ ਇਹ ਨਾਮ ਭਰਥਰੀ ਦੇ ਹੀ ਹਨ। ਭੱਟੀ ਕਾਂਵ੍ਯ ਨਾਮੇਂ ਪੁਸਤਕ ਦੇ ਟੀਕਾਕਾਰ ਕੰਦ੍ਰਪ ਵਿਦ੍ਯਾ ਵਿਨੋਦ ਤੇ ਸ੍ਰੀ ਧਰ ਸੁਆਮੀ ਸਾਰੇ ਆਖਦੇ ਹਨ ਕਿ ਭੱਟੀ ਕਾਵ੍ਯ ਦਾ ਕਰਤਾ ਭਰਥਰੀ ਹਰੀ ਹੀ ਹੈ, 'ਵਾਕ੍ਯ ਪਾਯਾ' ਤੇ 'ਮਾਰਾ' ਦੇ ਵ੍ਯਾਕਰਣ ਦੇ ਗ੍ਰੰਥਾਂ ਦਾ ਕਰਤਾ ਭੀ ਭਰਥਰੀ ਹਰੀ ਨੂੰ ਮੰਨਿਆਂ ਜਾਂਦਾ ਹੈ।
ਸੋ ਸਾਰੀ ਇਤਿਹਾਸਿਕ ਖੋਜ ਵਿੱਚੋਂ ਇਹ ਗੱਲ ਪੱਲੇ ਪੈਂਦੀ ਹੈ ਕਿ ਜੇ ਭਰਥਰੀ ਹਰੀ ਤੇ ਭਾਰਤੀ ਤੇ ਭੱਟੀ ਇਕੇ ਆਦਮੀ ਦੇ ਨਾਮ ਹਨ, ਤਦ ਉਹ ਮਹਾਰਾਜਾ 'ਸ਼ਿਲਾ ਦਿੱਤ੍ਯ ੨ ਦੇ ਸਮੇਂ ਹੋਏ ਹਨ ਤੇ ਉਨ੍ਹਾਂ ਦੇ ਜੀਵਨ ਪਰ ਹੋਰ ਕੋਈ ਚਾਨਣਾ ਨਹੀਂ ਪੈਂਦਾ, ਸਿਵਾ ਇਸ ਦੇ ਕਿ ਦੋ ਤ੍ਰੈ ਗ੍ਰੰਥਾਂ ਦਾ ਹੋਰ ਪਤਾ ਲੱਗਾ ਕਿ ਓਹਨਾਂ ਦੇ ਕੀਤੇ ਹੋਏ ਹਨ। ਮੈਕਡਾਨਲਡ 'ਸੰਸਕ੍ਰਿਤ ਲਿਟ੍ਰੇਚਰ' ਵਿਚ ਲਿਖਦਾ ਹੈ ਕਿ ਆਈਟਸਿੰਗ ੨੦ ਵਰਹੇ ਹਿੰਦ ਵਿਚ ਰਿਹਾ, ਓਹ ਲਿਖਦਾ ਹੈ ਕਿ ਭਰਥਰੀ ਬੁਧ ਸਾਧੂ ਹੋ ਗਿਆ, ਪਰ ਸੱਤ ਵੇਰੀ ਮੁੜ ਗ੍ਰਿਹਸਤ ਵਿਚ ਗਿਆ ਤੇ ਸੱਤ ਵੇਰੀ ਮੁੜ ਸਾਧੂ ਬਣਿਆ। ਆਪਣੀ ਇਸ ਕਮਜ਼ੋਰੀ ਪਰ ਭਰਥਰੀ ਰੋਂਦਾ ਸੀ, ਪਰ ਕਾਬੂ ਨਹੀਂ ਪਾ ਸਕਦਾ ਸੀ।
ਮਿਸਟਰ ਰੋਮੇਸ਼ ਚੰਦ੍ਰ ਦੱਤ, ਟੈਲੰਗ, ਕਾਲਬ੍ਰਕ, ਬੂਹਲਰ ਸਾਰੇ ਭਰਥਰੀ, ਭੱਟੀ ਨੂੰ ਇਕੋ ਮੰਨਦੇ ਹਨ ਤੇ ਕਨੂੰ ਮਲ ਜੀ ਭੱਟੀ ਭਰਥਰੀ ਨੂੰ ਸਮਕਾਲੀ ਲਿਖਦੇ ਹਨ।
੧੯੦੨ ਵਿਚ ਅਰਥਾਤ ਉਪਰਲਿਆਂ ਤੋਂ ਮਗਰੋਂ ਮਿਸਟਰ ਕਾਲੇ ਨੇ ਸਿੱਧ ਕੀਤਾ ਹੈ ਕਿ ਭੱਟੀ ਕਾਵ੍ਯਵਾਕ੍ਯ ਪਾਸ਼ਾ ਆਦਿ ਦੇ ਕਰਤਾ ਹੋਰ ਹਨ। ਮਿਸਟਰ ਪਾਠਕ ਦੀ ਖੋਜ ਦੇ ਆਸਰੇ ਆਪ ਦੱਸਦੇ ਹਨ ਕਿ 'ਵਾਕ੍ਯ
––––––––––––
* ਐਨਸਾਈਕਲੋਪੀਡ੍ਯਾ ਬ੍ਰਿ: ਦੇ ਵਿੱਚ ਲਿਖਿਆ ਹੈ ਕਿ ਦੋਵੇਂ ਇਕੋ ਮੰਨੇ ਜਾਂਦੇ ਹਨ, ਯਾ ਭੱਟੀ ਭਰਥਰੀ ਦਾ ਪੁਤ੍ਰ ਮੰਨਿਆਂ ਜਾਂਦਾ ਸੀ
ਪਾ' ਦਾ ਕਰਤਾ ਬੋਧੀ ਸੀ ਤੇ ਇਹ ਤ੍ਰੈਏ ਸੱਤਕ ਵੇਦਕ ਹਿੰਦੂ ਖਿਆਲਾਤ ਨਾਲ ਭਰੇ ਪਏ ਹਨ। ਨਾਂਹੀ ਭੱਟੀ ਬੇਧੀ ਸੀ, ਕਿਉਂਕਿ ਭਟੀ ਆਪਣੇ ਕਾਵ੍ਯ ਵਿਚ ਅਵਤਾਰਾਂ ਦੀ ਮਹਿਮਾ ਕਰਦਾ ਹੈ।
ਹੁਣ ਦੇਖਣਾ ਇਹ ਹੈ ਕਿ ਆਇਆ ਭੱਟੀ ਤੇ ਸ਼ੱਤਕਾਂ ਦਾ ਕਰਤਾ ਭਰਥਰੀ ਇਕੋ ਹਨ? ਸੋ ਖੋਜ ਦੱਸਦੀ ਹੈ ਕਿ ਭਰਥਰੀ ਖੱਤ੍ਰੀ ਸੀ ਤੇ ਮੱਧ ਹਿੰਦੁਸਤਾਨ ਦਾ ਵਾਸੀ ਸੀ, ਪਰ ਭਟੀ ਬ੍ਰਾਹਮਨ ਸੀ ਤੇ ਵੱਲਭੀ ਦੇ ਦਰਬਾਰ ਦਾ ਸੀ। ਭਰਥਰੀ ਆਪਣੇ ਸ਼ੱਤਕਾਂ ਵਿਚ ਚਾਹੇ ਸ਼ਿਵ, ਵਿਸਨੂੰ ਨੂੰ ਇਕੋ ਜਿਹਾ ਕਹਿੰਦਾ ਹੈ, ਪਰ ਭਰਥਰੀ ਦਾ ਇਸ਼ਟ ਦੇਵ ਸ਼ਿਵ ਸੀ, ਇਹ ਸ਼ੱਤਕਾ ਤੋਂ ਸਪਸਟ ਹੈ, ਪਰੰਤੂ ਭੱਟੀ ਦਾ ਇਸ਼ਟ ਦੇਵ ਵਿਸ਼ਨੂੰ ਹੈ। ਇਸੇ ਪ੍ਰਕਾਰ ਮਿਸਟਰ ਗੋਵਿੰਦ ਸੰਕਰ ਸ਼ਾਸਤ੍ਰੀ ਲਿਖਦੇ ਹਨ ਕਿ ਪੁਰਾਣੇ ਗ੍ਰੰਥਾਕਾਰ ਜਦ ਦੋਹਾਂ ਦੇ ਗ੍ਰੰਥਾਂ ਵਿਚੋਂ ਪ੍ਰਮਾਣ ਲਈ ਸ਼ਲੋਕ ਲੈਂਦੇ ਹਨ, ਤਾਂ ਦੋਹਾਂ ਨੂੰ ਭਿੰਨ ਦੱਸਦੇ ਹਨ।
ਸਿੱਟਾ ਇਹ ਹੈ ਕਿ :-
ਵਾਕ੍ਯ ਪਾਚ੍ਯਾ ਦਾ ਕਰਤਾ ਭਰਥਰੀ ਬੋਧੀ ਹੈ,
ਭੱਟੀ ਕਾਵ੍ਯ ਦਾ ਕਰਤਾ ਭੱਟੀ ਵੈਸ਼ਨਵ ਹੈ,
ਤੇ ਤ੍ਰੈ ਸ਼ੱਤਕਾਂ ਦਾ ਕਰਤਾ ਭਰਥਰੀ ਸ਼ੈਵ ਹੈ।
ਸੋ ਚੀਨੀ ਮੁਸਾਫ਼ਰ ਦੀ ਉਗਾਹੀ ਭਰਥਰੀ ਹਰੀ ਨੂੰ 'ਸ਼ਿਲ ਦਿੱਤ ੨' ਦੇ ਸਮੇਂ ਵਾਲੀ ਭੀ ਕੰਮ ਨਾ ਆਈ। ਹੁਣ ਇਕ ਹੋਰ ਦਲੀਲ ਬਾਕੀ ਹੈ। ਪੰਚ ਤੰਤ੍ਰ ਨਾਮੇਂ ਗ੍ਰੰਥ ਸੰਨ ੫੦੦ ਈ: ਤੋਂ ਪਹਿਲੇ ਰਚਿਆ ਗਿਆ। ਇਸਦਾ
––––––––––
* ਮਿਸਟਰ ਪਾਠਕ ਚੀਨੀ ਮੁਸਾਫਰ ਆਈਟਮਿੰਗ ਬਾਬਤ ਦੱਸਦੇ ਹਨ ਕਿ ਓਹ ਸੱਤਵੀਂ ਸਦੀ ਈ: ਵਿਚ ਹਿੰਦ ਵਿਚ ਆਇਆ ਤੇ ਓਹ ਲਿਖਦਾ ਹੈ ਕਿ ਵਾਕ੍ਯ ਪਾਦਯਾ ਦਾ ਕਰਤਾ ਭਰਥਰੀ ਬੌਧੀ ਸੀ ਤੇ ਉਸਨੂੰ ਮੋਏ ੪ ਬਰਸ ਹੋਏ ਹਨ। ਇਸੀ ਤਰ੍ਹਾਂ ਵਾਚਸਪਤੀ ਮਿਸ਼ਰ ਜੋ ੧੧ਵੀਂ ਸਦੀ ਵਿਚ ਹੋਇਆ ਹੈ ਲਿਖਦਾ ਹੈ ਕਿ 'ਵਾਕ੍ਯ ਪਾਸ਼ਾ ਦਾ ਕਰਤਾ ਵੈਦਾਬਾਹਯਾ' ਅਰਥਾਤ ਵੇ ਦ ਵਿਹੂਨ ਬੌਧੀ ਸੀ।
(ਯਾ ਇਸਦੇ ਭੀ ਮੂਲ ਦਾ) ਤਰਜਮਾਂ ਫਾਰਸੀ ਵਿਚ 'ਕਲੇਲਾ ਦਮਨਾ` ੫੩੧ ਤੋਂ ੫੭੯ ਈ: ਦੇ ਵਿਚਕਾਰ ਫਾਰਮ ਦੇ ਪਾਤਸ਼ਾਹ ਲਈ ਫਾਰਸੀ ਵਿਚ ਤਰਜਮਾਂ ਕੀਤਾ ਗਿਆ। ਪੰਚ ਤੰਤ੍ਰ ਵਿਸ਼ੇਸ਼ ਕਰਕੇ ਸੰਕਲਤ ਕੀਤਾ ਹੋਇਆ ਗ੍ਰੰਥ ਹੈ, ਇਸ ਵਿਚ ਨੀਤੀ ਸੱਤਕ ਦਾ ਇਕ ਸ਼ਲੋਕ ਹੈ। ਜਿਸ ਤੋਂ ਸਿੱਧ ਹੋਇਆ ਕਿ ਭਰਥਰੀ ਜੀ ਦੇ ਸ਼ੱਤਕ ੫੦੦ ਈ: ਤੋਂ ਪਹਿਲੇ ਬਣ ਚੁਕੇ ਸਨ, ਤੇ ਭਰਥਰੀ ਜੀ ਇਸ ਵੇਲੇ ਹੋ ਚੁਕੇ ਸਨ ਯਾ ਹੈਸਨ।
–––––––––
੧. ਮੈਕਸ ਮੂਲਰ।
੨. ਨੀਤੀ ਸ਼ੱਤਕ ਦਾ ੫੭ਵਾਂ ਸ਼ਲੋਕ ਤੇ ਸ਼ੇਖ ਸਾਅਦੀ ਦੇ ਇਸ ਬੈਂਤ ਅਗਰ ਸਦ ਸਾਲ ਗਬਰ ਆਤਮ ਵਰੋਜ਼ਦ ਦਾ ਬੀ ਧਿਆਨ ਕਰ ਲੈਣਾ। ਸ਼ੇਖ਼ ਸਾਅਦੀ ੧੧੯੫ ਵਿਚ ਜੰਮੇ, ਤੇ ੧੨੨੫ ਵਿਚ ਹਿੰਦੁਸਤਾਨ ਆਏ।
३. ਸਿਧਾਂਤ
ੳ. ਪਰੰਪਰਾ ਤੋਂ ਕੀ ਲੱਭਦਾ ਹੈ ?
ਪਰੰਪਰਾ ਦੀ ਮੁਤਾਲਿਆ ਜੇ ਅਸੀਂ ਪਿੱਛੇ ਦੇ ਆਏ ਹਾਂ ਚਾਹੇ ਓਹ ਨਿਰਮਲੇ, ਉਦਾਸੀ, ਬੈਰਾਗੀ, ਸੰਨਿਆਸੀ. ਕਿਸੇ ਸਾਧੂ ਪੰਡਤ ਤੋਂ ਸੁਣੋ, ਚਾਹੇ ਨਿਰਵੇਦ ਨਾਟਕ ਵਰਗੇ ਲੇਖ ਪੜ੍ਹੋ, ਚਾਹੇ ਸਿੰਘਾਸਨ ਬਤੀਸੀ, ਬੈਤਾਲ ਪਚੀਸੀ (ਪੰਜਾਬੀ) ਵਾਚੋ, ਚਾਹੇ ਹੀਰੇ ਮਿਰਗ ਵਾਲਾ ਗੀਤ ਮੁਣੇ, ਚਾਹੇ ਚੁਲ੍ਹਿਆਂ ਕੋਲ ਬੈਠਕੇ ਸੱਕਣ ਦੇ ਹੱਥੋਂ ਸਤੀ ਹੋਈ ਜਾਂ ਬੁਰਾ ਕਰਕੇ ਦੁਖ ਪਾ ਰਹੀ ਸੁਆਣੀ ਦੇ ਮੂੰਹ ਸੁਣੋ, ਚਾਹੇ ਸਾਰੇ ਭਰਥਰੀ ਦੇ ਟੀਕਾਦਾਰਾਂ ਦੇ ਨੋਟ ਤੇ ਰੀਸਰਚ (ਖਜਕ) ਸੁਸੈਟੀਆਂ ਤੇ ਸੱਜਣਾਂ ਦੀਆਂ ਖੋਜਾਂ ਦੀ ਮੁਤਾਲਿਆ ਕਰੋ, ਚਾਹੇ ਰਾਜਪੂਤਾਨੇ ਵਿਚ ਭਰਥਰੀ ਦੇ ਨਾਟ ਹੁੰਦੇ ਤੱਕ, ਹਿੰਦੁਸਤਾਨ ਦੇ ਕਿਸੇ ਹਿੱਸੇ ਵਿਚ ਕਿਤੋਂ ਪੜ੍ਹੇ ਅਨਪੜ੍ਹੇ ਕਿਸੇ ਤੋਂ ਜਾ ਪੁਛੋ, ਤਾਂ ਇਹ ਗੱਲਾਂ ਤੁਹਾਨੂੰ ਇੱਕੋ
ਜਿਹੀਆਂ ਮਿਲਨਗੀਆਂ :-
(੧) ਭਰਥਰੀ ਰਾਜਾ ਸੀ।
(੨) ਬਿਕ੍ਰਮਾਦਿੱਤ ਦਾ ਭਰਾ ਸੀ।
(੩) ਸੰਸਾਰ ਤਿਆਗਕੇ ਵੈਰਾਗੀ ਹੋ ਗਿਆ ਸੀ।
(੪) ਕਾਰਨ ਇਸਤ੍ਰੀ ਸੀ।
ਇਤਿਹਾਸਕਾਰਾਂ ਦੀ ਖੋਜ ਨੂੰ ਜੇ ਬੜੀ ਖੁਲ੍ਹ ਦੇ ਕੇ ਬੀ ਲਈਏ ਤਾਂ ਕਹਿ ਸਕਦੇ ਹਾਂ ਕਿ ਭਰਥਰੀ ਹੋਏ ਨੂੰ ਘੱਟ ਤੋਂ ਘੱਟ ੧੩੦੦ ਬਰਸ ਬੀਤ ਚੁਕਾ ਹੈ। ਇਤਨੇ ਅਰਸੇ ਵਿੱਚ ਤੇ ਦੇਸ਼ ਦੇ ਸਾਰੇ ਹਿੱਸਿਆਂ ਵਿਚ ਤੇ ਅੱਡ ਅੱਡ ਖਿਆਲ ਤੇ ਸਮਝ ਦੇ ਤਬਕਿਆਂ ਵਿਚ ਉੱਪਰ ਲਿਖੀਆਂ ਚਾਰ ਗੱਲਾਂ ਦਾ ਇਤਫਾਕ ਇਕ ਅਚਰਜ ਇਤਫਾਕ ਹੈ, ਅਰ ਇਕ ਐਵੇਂ ਬੇਧਿਆਨੀ ਨਾਲ ਸੱਟ ਪਾਉਣ ਵਾਲੀ ਗੱਲ ਨਹੀਂ ਹੈ।
–––––––––––
*ਇਹ ਪੁਸਤਕ ਪਹਿਲੀ ਵਾਰ ਦਸਬਰ ੧੯੧੬ ਵਿਚ ਛਪੀ ਸੀ।
ਅ. ਇਤਿਹਾਸਕ ਖੋਜ ਤੋਂ ਕੀ ਲੱਭਦਾ ਹੈ ?
ਮਿ: ਟਾਨੀ, ਟੇਲੰਗ, ਪਾਲ: ਐ: ਮੋਰ, ਵਰਦਮ, ਗੋਪੀਨਾਥ, ਕਾਲੇ, ਟੀਕਾਕਾਰਾਂ : ਮੈਕਸਮੁਲਰ, ਮੈਕਡਾਨਲ, ਰੋਮੇਸ਼ ਚੰਦ੍ਰ ਦੱਤ ਮੁਅੱਰਖਾਂ; ਯੂਨਤਸੈਂਗ, ਆਈਟਸਿੰਗ ਚੀਨੀ ਮੁਸਾਫਰਾਂ ਤੇ ਐਨਸਾਈਕਲੋਪੀਡੀਆ, ਗੈਜੇਟੀਅਰਾਂ ਤੇ ਏਸ਼ੀਆਟਕ ਤੇ ਬੰਬੇ ਰੀਸਰਚ ਰਪੋਰਟਾਂ ਵਰਗੀਆਂ ਪੁਸਤਕਾਂ ਤੋਂ ਜੇ ਕੁਛ ਲੱਭਦਾ ਹੈ ਇਹ ਹੈ ਕਿ ਜੇ ਭੱਟੀ, ਭਾਰਤੀ (ਭਰਥਰੀ ਹਰੀ), ਭਰਥਰੀ ਹਰੀ ਤ੍ਰੈਏ ਇਕ ਆਦਮੀ ਦੇ ਨਾਮ ਹਨ, ਤਦ ਭਰਥਰੀ ਜੀ ਲਈ ਦੋ ਗੱਲਾਂ ਬਣਦੀਆਂ ਹਨ :-ਜੇ ਤਾਂ ਓਹ ਵਿਕ੍ਰਮਾ ਦਿੱਤ ਦੇ ਭਰਾ ਮੰਨ ਲਏ ਜਾਣ, ਤਦ (ਵਿਕ੍ਰਮਾ ਦਿੱਤ ਦਾ ਸਮਾਂ ਜੋ ਹੁਣ ਪਹਿਲੀ ਸਦੀ ਈ: ਦੇ ਅੱਗੋਂ ਪਿਛੋਂ ਉੱਠਕੇ ਛੇਵੀਂ ਸਦੀ ਦੇ ਲਗਪਗ ਆ ਗਿਆ ਹੈ) ਭਰਥਰੀ ਜੀ ਛੇਵੀਂ ਸਦੀ ਵਿਚ ਹੋਏ ਅਰ ੫੮੦ ਈ: ਤੋਂ ਪਹਿਲੋਂ ਹੋ ਚੁਕੇ ਹੋਣੇ ਚਾਹੀਏ, ਪਰ ਜੇ ਬਿੱਕ੍ਰਮ ਦੇ ਭਰਾ ਵਾਲਾ ਸੰਬੰਧ ਖਿਆਲੋਂ ਛੱਡ ਕੇ ਭਟੀ, ਭਾਰਤੀ ਤੇ ਭਰਥਰੀ ਹਰੀ ਨੂੰ ਇਕ ਮੰਨਿਆ ਜਾਵੇ, ਤਾਂ ਚੀਨੀ ਮੁਸਾਫਰ ਦਾ ਵੀਹ ਵਰਹੇ ਹਿੰਦ ਵਿਚ ਰਹਿਕੇ ਚਲਾਣੇ ਦਾ ਸੰਮਤ ਦੱਸ ਜਾਣਾ ਕਤਈ ਫੈਸਲਾ ਹੈ ਕਿ ਓਹ ੬੫੦ ਵਿਚ ਬੀਤੇ ਹਨ।
ਜੇ ਭਰਥਰੀ ਵੱਖ ਵੱਖ ਹਨ, ਜੈਸੇ ਕਿ ਮਿਸਟਰ 'ਕਾਲੇ' ਨੇ ਮਿਸਟਰ ਪਾਠਕ ਦੀ ਖੋਜ ਪਰ ਸਿੱਧ ਕਰ ਦਿੱਤਾ ਹੈ ਕਿ ਉਪਰਲਾ ਸੰਮਤ ਗਲਤ ਹੈ। ਫਿਰ ਅਸੀਂ ਉਸ 'ਕਲੇਲਾ ਦਮਨਾਂ' ਦੀ ਉਗਾਹੀ ਤੋਂ, ਜੋ ਪਿੱਛੇ ਦੇ ਆਏ ਹਾਂ, ਇਸ ਸਿੱਟੇ ਤੇ ਅੱਪੜਦੇ ਹਾਂ ਕਿ ਸੰਨ ਈਸਵੀ ੫੩੧ ਯਾ ੫੨੯ ਤੋਂ ਪਹਿਲੋਂ ਭਰਥਰੀ ਜੀ ਜਾਂ ਹੋ ਚੁਕੇ ਸਨ ਜਾਂ ਨੀਤੀ ਸ਼ੱਤਕ ਬਨਾ ਚੁਕੇ ਸਨ ਤੇ ਜੀਉਂਦੇ ਸਨ।
ਨਿਚੋੜ ਇਹ ਹੈ ਅਰ ਯੁਕਤੀ ਇਸ ਟਿਕਾਣੇ ਲੈ ਆਉਂਦੀ ਹੈ ਕਿ ਭਰਥਰੀ ਜੀ ਚਾਹੇ ਵਿੱਕ੍ਰਮ ਦੇ ਭਰਾ ਮਨ ਚਾਹੇ ਨਹੀਂ, ਚਾਹੇ ਰਾਜਾ ਸਨ ਯਾ 'ਸ਼ਿਲਾ ਦਿੱਤ੍ਯ ੨' ਦੇ ਸਮੇਂ ਦੇ ਪੰਡਤ ਸਨ ਓਹ ੬੫੦ ਈਸਵੀ ਤੋਂ ਪਹਿਲੋਂ ਹੋ ਚੁਕੇ ਸਨ। ਇਸ ਤੋਂ ਮਗਰੋਂ ਦਾ ਸਮਾ ਭਰਥਰੀ ਨੂੰ ਦੇਣਾ ਹੁਣ ਤਕ ਦੀਆਂ
ਇਤਿਹਾਸ-ਭਰਥਰੀ ਜੀ ਸ਼ੱਤਕਾਂ ਦੇ ਕਰਤਾ ਹਨ ਕਿ ਨਹੀਂ? ਰਾਜਾ ਸਨ ਕਿ ਨਹੀਂ? ਫਲ ਵਾਲੀ ਕਥਾ ਠੀਕ ਹੈ ਕਿ ਨਹੀਂ? ਰਾਣੀ (ਭਾਨੁਮਤੀ, ਅਨੰਗਸੇਨਾ, ਪਦਨਾਖਸੀ ਤੇ ਪਿੰਗਲਾਂ ਨਾਮੀ) ਦੇ ਪਤਿਬਤਾ ਪਿਆਰ ਦੇ ਵਿਯੋਗ ਯਾ ਦੁਖ ਕਰਕੇ ਵੈਰਾਗ ਹੋਇਆ ਹੈ ਕਿ ਨਹੀਂ? ਕਿਸੇ ਗੱਲ ਲਈ ਕੋਈ ਪੱਕੀ ਰੌਸ਼ਨੀ ਨਹੀਂ ਪਾ ਸਕਿਆ।
ੲ. ਸਾਹਿੱਤ ਦੇ ਚਿੱਤ੍ਰਸਾਲ ਵਿਚ ਭਰਥਰੀ
(੧) ਹਿੰਦੁਸਤਾਨ ਦੇ ਬਾਗ਼ ਵਿਚ ਇਕ ਬੂਟਾ ਮੌਲਿਆ ਸੀ, ਉਸਨੇ ਆਪਣੇ ਮਨ ਨੂੰ ਆਮ ਲੋਕਾਂ ਵਾਂਗੂੰ ਸਾਧਾਰਣ ਦਸ਼ਾ ਵਿਚ ਰਖਿਆ, ਉਸਨੇ ਸਭ ਤੋਂ ਵਧੀਕ ਖਿੱਚ ਲੈਣ ਵਾਲੇ ਰਸ 'ਸਿੰਗਾਰ' ਨੂੰ ਚੰਗਾ ਸਮਝਿਆ ਅਤੇ ਉਸਦੇ ਅੰਦਰ ਪਏ ਵਲਵਲੇ ਜ਼ੋਰਦਾਰ ਸ਼ਕਲ ਫੜ ਗਏ। ਓਹ ਵਿਦਵਾਨ ਭੀ ਸੀ, ਓਹ ਕਵੀ ਭੀ ਸੀ। ਜੋ ਤਸਵੀਰ ਉਸਦੇ ਅੰਦਰ 'ਪ੍ਰੀਤ ਰਸ' ਦੇ ਵਲਵਲਿਆਂ ਤੋਂ ਬਣੀ, ਉਸਨੇ ਓਹ ਸੋ ਸ਼ਕਲਾਂ ਵਿਚ ਖਿੱਚੀ, ਇਸ ਰਸ ਦੇ ਸੁਆਦ, ਤੜਫਨੀਆਂ, ਬ੍ਰੀਕੀਆਂ, ਕੋਮਲਤਾਈਆਂ, ਤਲਖਾਈਆਂ ਤੇ ਕਲੇਸ਼ ਸਭ ਉਸਦੇ ਬੁਰਸ਼ ਨੇ ਸਾਫ ਦਿਖਾ ਦਿਤੇ, ਇਹ ਤਸਵੀਰ ਉਸਨੇ ਹਿੰਦ ਦੇ ਸਾਹਿੱਤ ਚਿੱਤ੍ਰਸਾਲ ਵਿਚ ਰੱਖ ਦਿੱਤੀ ਤੇ ਉਸਦੇ ਹੇਠ ਲਿਖਿਆ 'ਸ਼ਿੰਗਾਰ ਸ਼ੱਤਕ'।
(੨) ਆਪਣੇ ਅੰਦਰਲੇ ਦੇ ਵਧੀਕ ਉੱਨਤ ਕਰਦਿਆਂ ਯਾ ਹੁੰਦਿਆਂ ਉਸ ਕਲਾ ਕੌਸ਼ਲੀਏ ਨੇ ਦਨਾਈ ਦੇ ਦਰਸ਼ਨ ਪਾਏ। ਸ਼ਿੰਗਾਰ ਦੇ ਖੋਟੇ ਫਲਾਂ ਤੇ 'ਭੋਗ ਦੇ ਅੰਤ ਰੋਗ' ਦੇ ਤਜਰਬੇ ਨੇ ਅਰ ਐਸੇ ਤਜਰਬਿਆਂ ਨੇ ਕਿ 'ਜਿਸਨੂੰ ਓਹ ਪਿਆਰ ਕਰੇ, ਓਹ ਹੋਰਨਾਂ ਨੂੰ ਪਿਆਰ ਕਰੇ' ਉਸਨੂੰ ਇਖਲਾਕ ਤੇ ਬੁੱਧੀਮਤਾ ਦਾ ਅਨੁਭਵ ਦਿੱਤਾ ਤਦ ਉਸਦੇ ਅੰਦਰ ਇਖ਼ਲਾਕ ਦੀ ਮੂਰਤਿ
––––––––––––
* ਦੇਖੋ ਨੀਤੀ ਸ਼ੱਤਕ ਦਾ ਦੂਸਰਾ ਸ਼ਲੌਕ।
ਬਣੀ। ਓਹ ਮੂਰਤੀ ਉਸਦੇ ਆਪਣੇ ਹਿਰਦੇ ਦੇ ਤਖਤੇ ਤੋਂ ਮਲੋਕਾਂ ਵਿਚ ਖਿੱਚੀ ਅਰ ਹਿੰਦ ਨੇ ਸਾਹਿੱਤਯ ਚਿੱਤ੍ਰਸ਼ਾਲ ਵਿਚ ਧਰ ਦਿੱਤੀ ਤੇ ਥੱਲੇ ਲਿਖ ਦਿੱਤਾ 'ਨੀਤੀ ਸੱਤਕ ।
(੩) ਇਖਲਾਕ ਤੇ ਭਾਈਚਾਰਕ, ਮਰੀਰਕ ਤੇ ਕੁਛ ਮਾਨਸਿਕ ਸੁਖਾਂ ਦੇ ਨਾਲ ਨਾਲ ਉਸ ਕਲਾਵਾਨ ਨੇ ਅਨੁਭਵ ਕੀਤਾ ਕਿ ਅੰਦਰ ਕੋਈ ਤਰਸੇਵਾਂ ਹੋਰ ਹੈ, ਕੋਈ ਭੁੱਖ ਹੈ, ਜਿਸਦੇ ਸੱਖਣਾਪਨ ਨੂੰ ਇਹ ਨਹੀਂ ਮੇਟਦਾ। ਵਿਦਵਾਨਾਂ ਤੇ ਦਾਨਿਆਂ ਨੂੰ ਓਸਨੇ ਮਤਸਰ ਤੇ ਸਾੜੇ ਵਿੱਚ ਦੇਖਿਆ : ਇਸ ਤੋਂ ਨੀਤੀ ਇਖ਼ਲਾਕੀ ਜੀਵਨ ਪੋਲੇ ਹੋ ਹਿੱਸੇ। ਇਸ ਉੱਚੀ ਸ਼ੈ ਵਿੱਚ ਭੀ ਉਨ੍ਹਾਂ ਨੂੰ ਅਜੇ ਨਿੱਗਰਤਾ ਦੀ ਕਮੀਂ ਦਾ ਅਨੁਭਵ ਹੋਯਾ, ਤਦ ਅੰਦਰ ਇਕ ਹੋਰ ਤਸਵੀਰ ਬਣੀ ਕਿ ਇਹ ਰਸ ਤੇ ਇਖ਼ਲਾਕ ਚੰਗੇ ਹਨ, ਪਰ ਇਹ ਦ੍ਰਿਸ਼ਮਾਨ ਦੇ ਸੁਆਦ ਤੇ ਪ੍ਰਬੰਧ ਹਨ, ਕੋਈ ਹੋਰ ਟਿਕਾਣਾ ਅਟੱਲਤਾ ਦਾ ਹੈ। ਸਹਿਜੇ ਸਹਿਜੇ ਅੰਦਰਲੇ ਨੇ ਰਸਾਂ ਨਾਲੋਂ ਤੇ ਫੋਕੀਆਂ ਦੁਨਿਆਵੀ ਅਕਲਾਂ ਤੇ ਇਖ਼ਲਾਕਾਂ ਨਾਲੋਂ, ਪ੍ਰਯਤਨਾਂ ਨਾਲੋਂ ਨਿਹਕੇਵਲ (ਕੈਵੱਲ) ਹੋ ਜਾਣ ਨੂੰ ਚੰਗਾ ਜਾਤਾ ਹੈ, ਤਦੋਂ ਉਸਦੇ ਅੰਦਰ ਇਕ ਮੂਰਤ ਬਣੀ ਜੋ ਉਸਨੇ ਕਾਗਤ ਪਰ 2 ਖਿੱਚਕੇ ਹਿੰਦ ਸਾਹਿਤ੍ਯ ਚਿੱਤ੍ਰਸ਼ਾਲ ਵਿਚ ਰੱਖ ਦਿੱਤੀ ਤੇ ਹੇਠਾਂ ਲਿਖ ਦਿਤਾ 'ਵੈਰਾਗ ਸ਼ੱਤਕ'। ਸੋ
ਹਿੰਦ ਬਾਗ਼ ਦੇ ਇਕ ਨੌ ਨਿਹਾਲ ਨੂੰ ਤ੍ਰੈ ਲੱਗੇ ਫਲ ਇਹ ਤ੍ਰੈ ਸ਼ੱਤਕ ਹਨ।
ਹਾਂ ਜੀ, ਇਕ ਉੱਨਤਿ ਪਰ ਵੈਰਾਗੀ ਹਿਰਦੇ ਦੀ ਤਸਵੀਰ ਸਾਡੇ ਪਾਸ ਹੈ।
ਹਿੰਦੁਸਤਾਨ ਦੇ ਨਿੰਮ੍ਰਤਾ, ਆਪਾ ਨਿਵਾਰਨ ਵਾਲੇ ਤੇ ਹਉਮੈਂ ਪਰ ਫਤਹ ਪਾਉਣ ਵਾਲੇ ਸੁਭਾਵ ਮੂਜਬ ਇਸਦੇ ਮਹਾਂਪੁਰਖਾਂ ਨੇ ਜਿਸ ਜਿਸ ਖੂਬਸੂਰਤੀ ਨੂੰ ਆਪਣੇ ਅੰਦਰ ਧਿਆਨ ਸ਼ਕਤੀ ਨਾਲ ਆਂਦਾ, ਉਸਨੂੰ ਸੰਸਾਰ ਦੇ ਲਾਭ
––––––––––––
੧. ਦੇਖੋ ਵੈਰਾਗ ਸ਼ੱਤਕ ਦਾ ਦੂਸਰਾ ਸਲੋਕ।
੨. ਵੈਰਾਗ 'ਪ੍ਰਯੋਜਨ ਨਹੀਂ ਪਰ ਕਿਸੇ ਅਟਾਰੀ ਦਾ ਦਰਵਾਜ਼ਾ ਹੈ।
ਹਿਤ ਸ੍ਰਿਸ਼ਟੀ ਦੇ ਹਵਾਲੇ ਕੀਤਾ ਕਿ ਉਹਨਾਂ ਵਿਚ ਪੈਦਾ ਹੋਏ ਸੁਹਜ ਤੇ ਸੋਝੀ ਦਾ ਹੋਰਨਾਂ ਪਰ ਝਲਕਾ ਪਵੇ ਤੇ ਉਹ ਰਸ ਲੈਣ, ਉੱਨਤ ਹੋਣ, ਪਰ ਉਹਨਾਂ ਨੇ ਆਪਣੇ ਸਰੀਰ ਨੂੰ, ਕਿ ਸਰੀਰ ਦੀ ਕ੍ਰਿਆ ਨੂੰ, ਕਿ ਮਨੁਖ ਨਾਟ ਨੂੰ ਨਸਲਾਂ ਲਈ ਛੱਡ ਜਾਣਾ ਮੁਨਾਸਬ ਨਹੀਂ ਜਾਤਾ। ਜੋ ਲੋਕ ਆਪ ਮਾਰਨਾ ਇਕ ਕਮਾਲ ਸਮਝਦੇ ਸਨ, ਉਹਨਾਂ ਨੂੰ ਆਪਣੇ ਜੀਵਨ ਨੂੰ ਅਗੇ ਕਰਨ ਦਾ ਖਿਆਲ ਹੋ ਨਹੀਂ ਸਕਦਾ, ਸ਼ਾਇਦ ਇਸ ਕਰਕੇ ਆਪਣੇ ਜੀਵਨ ਨਹੀਂ ਲਿਖਦੇ ਰਹੇ। ਦੂਸਰੇ ਅਕਸਰ ਕਵੀਆਂ ਦੀ ਕਦਰ ਮਰਨ ਤੋਂ ਚਿਰ ਕਾਲ ਪਿੱਛੋਂ ਹੁੰਦੀ ਰਹੀ ਹੈ, ਜਿਸ ਕਰਕੇ ਦੂਸਰਿਆਂ ਵਿਦਵਾਨਾਂ ਨੂੰ ਕਵੀਆਂ ਦੇ ਜੀਵਨ ਚਰਿੱਤ੍ਰ ਦਾ ਮਸਾਲਾ ਮਿਲਨਾ ਦੁਸਤਰ ਹੋ ਜਾਂਦਾ ਸੀ। ਹਿੰਦ ਦਾ ਖਿਆਲ ਆਉਂਦਾ ਰਿਹਾ ਜਾਪਦਾ ਹੈ :- ਇਕ ਛੰਭ ਨੇ ਕੌਲ ਫੁਲ ਪੈਦਾ ਕਰਕੇ ਸ੍ਰਿਸ਼ਟੀ ਨੂੰ ਘੱਲ ਦਿੱਤੇ ਪਰ ਉਸਦੇ ਨਾਲ ਛੰਭ ਦੇ ਸਿਵਾਲ ਦਾ ਕੋਈ ਹਿੱਸਾ, ਲੰਮਾ, ਚੂੜਾ, ਡੂੰਘਾ ਦਾ ਕੋਈ ਲੇਖਾ ਨਹੀਂ ਘੱਲਿਆ।
ਇਹ ਹਿੰਦੁਸਤਾਨ ਦੇ ਵਿਦਵਾਨਾਂ ਦਾ ਵੱਖਰਾ ਨੁਕਤਾ ਹੈ, ਜਿਸ ਕਰਕੇ ਸਾਨੂੰ ਉਨ੍ਹਾਂ ਦੇ ਸੌਣ ਜਾਗਣ, ਲੜਨ ਭਿੜਨ, ਦੁਖ ਮੁਖ, ਜੰਮਣ ਮਰਨ, ਖਖੇੜਾਂ ਬਖੇੜਾਂ ਦੇ ਹਾਲਾਤਾਂ ਦੇ ਸੰਮਤ ਨਹੀਂ ਲੱਝਦੇ। ਹਰੇਕ ਵੱਡੇ ਦੀ ਪੈਦਾ ਕੀਤੀ ਸੁੰਦਰਤਾ ਯਾ ਕੋਈ ਇਕ ਪ੍ਰਸੰਗ, ਜਿਸਨੇ ਉਹਨਾਂ ਦੇ ਅੰਦਰ ਵਸਦੀ ਆਮ ਮਨੁੱਖਾਂ ਤੋਂ ਉਚੇਰੀ ਕਲਾ ਨੂੰ ਪ੍ਰਗਟ ਕਰ ਦਿੱਤਾ ਤੇ ਜੀਵਨ ਨੂੰ ਪਲਟਾ ਦੇ ਦਿੱਤਾ ਦਾ ਪਤਾ ਤਾਂ ਕਿਸੇ ਨਾਂ ਕਿਸੇ ਸਕਲ ਵਿਚ ਹਿੰਦੀ ਵੱਡੇ ਲਿਖਕੇ ਯਾ ਜਬਾਨੀ ਦੇ ਗਏ ਹਨ ਪਰ ਅਰਬ ਵਾਸੀਆਂ ਦੇ ਨਮੂਨੇ ਦਾ ਇਤਿਹਾਸ ਬਾਹਰਲੀਆਂ ਕ੍ਰਿਯਾ ਦਾ ਘਟ ਲਿਖਦੇ ਰਹੇ ਜਾਪਦੇ ਹਨ। ਸੋ ਸਾਡੇ ਪਾਸ ਹਿੰਦ ਦੇ ਉਸ ਨੌ ਨਿਹਾਲ ਦਾ ਐਸਾ ਇਤਿਹਾਸ ਨਹੀਂ ਹੈ, ਪਰ ਉਸਦਾ ਹਿਰਦਾ ਇਤਿਹਾਸ ਹੈ, ਅਰ ਸਦਾ ਜੀਉਂਦਾ ਚਿੱਤ੍ਰਸ਼ਾਲ ਵਿਚ ਸਦਾ ਜੀਉਂਦਾ ਹੋ ਰਿਹਾ, ਦਿੱਸ ਰਿਹਾ, ਵਰਤ ਰਿਹਾ ਪ੍ਰਤੱਖ ਜੀਵਨ ਹੈ।
ਨਾਮ ਉਸ ਮੁਸੱਵਰ ਦਾ ਭਰਥਰੀ ਰਖੋ ਯਾ ਹੋਰ ਰਾਜਾ ਕਹੇ ਯਾ ਮੁਨੀ, ਇਸਤ੍ਰੀ ਵਿਯੋਗ ਕਰੋ ਯਾ ਇਸਤ੍ਰੀ ਦੁਪਿਤ, ਕੱਲ ਹੋਯਾ ਕਹੱਯਾ ੧੩੦੦
-: ਇਤੀ :-
2 ਭਰਥਰੀ ਹਰੀ 'ਨੀਤੀ ਸ਼ਤਕ'
ਨੀਤੀ ਸ਼ਤਕ
ਮੰਗਲਾਚਰਨ
৭. ਦਸ ਦਿਸਾ ਜੋ ਵ੍ਯਾਪਿਆ, ਪਰੀ ਪੂਰਨ ਤ੍ਰੈਕਾਲ॥
ਮੂਰਤ ਚੇਤਨ ਜੇ ਅਹੈ, ਹੈ ਅਨੰਤ ਹਰ ਹਾਲ॥
ਅਪਨੇ ਅਨੁਭਵ ਗ੍ਯਾਨ ਬਿਨੁ, ਜਂ ਨਹਿਂ ਜਾਣਯਾਂ ਜਾਇ॥
ਐਸੇ ਪ੍ਰਭੁ ਨੂੰ ਬੰਦਨਾ, ਤੇਜ ਸ਼ਾਂਤਿ ਰੂਪਾਇ॥
ਮੂਰਖ ਨਿੰਦਾ
२. ਜਿਸਦੇ ਪ੍ਰੇਮ ਵਿਚ ਕੁੱਠਿਆ ਫਿਰਾਂ ਮੈਂ ਹਾਂ,
ਮੈਨੂੰ ਛੱਡ ਉਹ ਹੋਰ ਨੂੰ ਪਯਾਰਦੀ ਹੈ!
ਓਹੈ ਓਸਨੂੰ ਛੱਡ ਕੇ ਹੋਰ ਪ੍ਯਾਰੇ,
ਪ੍ਯਾਰੀ ਓਹ ਫਿਰ ਅਸਾਂ ਨੂੰ ਪਯਾਰਦੀ ਹੈ!
ਧਿੰਗ ਪ੍ਰਿਯਾ ਮੇਰੀ, ਧ੍ਰਿਗ ਉਹਦੇ ਪ੍ਯਾਰ,
ਉਹਦੀ ਪ੍ਯਾਰੀ ਨੂੰ ਫਿਟਕ ਫਿਟਕਾਰਦੀ ਹੈ!
ਮੈਨੂੰ ਧਿੰਗ ਤੇ ਧ੍ਰਿਗ ਹੈ ਕਾਮ ਦੇਵ,
ਜਿਸਦੀ ਪ੍ਰੇਰਨਾ ਸਭਸ ਨੂੰ ਮਾਰਦੀ ਹੈ !
੩. ਅਗਿਆਨੀ ਸੁਖ ਨਾਲ ਮਨੀਦਾ,
ਅਤਿ ਸੁਖ ਨਾਲ ਗਿਆਨੀ।
ਬ੍ਰਹਮਾ ਭੀ ਰੀਝਾ ਨਹੀਂ ਸਕਦਾ,
ਗਰਬੀ ਅਲਪ-ਗਿਆਨੀ।
੪. ਮਗਰ ਮੱਛ ਦੀ ਦਾੜ੍ਹਾਂ ਦੀ ਨੋਕ ਹੇਠੋਂ,
ਨਾਲ ਜੋਰ ਦੇ ਮਣੀ ਕਢਵਾ ਲਈਏ।
ਚੰਚਲ ਉਛਲਦਾ ਲਹਿਰ ਤਰੰਗ ਸਾਗਰ,
ਜ਼ੋਰ ਡੋਲਿਆਂ ਦੇ ਤਰ ਪਾਰ ਪਈਏ।
ਗੁੱਸੇ ਭਰੇ ਵਿਕਰਾਲ ਇਕ ਸੱਪ ਤਾਈਂ.
ਫੁਲ ਵਾਂਗ ਉਠਾਇਕੇ ਸੀਸ ਚਈਏ।
ਐਪਰ ਧਸੇ ਅਸਤਿ ਵਿਚ ਚਿੱਤ ਮੂਰਖ,
ਕਿਸੇ ਤਰ੍ਹਾਂ ਨਾਂ ਕੱਢ ਨਿਵਾਰ ਲਈਏ।
੫. ਰੇਤ ਪੀੜੀਏ ਯਤਨ ਦੇ ਨਾਲ ਜੇਕਰ,
ਤੇਲ ਨਿਕਲ ਆਵੇ, ਤਾਂ ਅਸਚਰਜ ਨਾਂਹੀਂ।
ਤਿਹਾਇਆ ਹੰਢਦਾ ਮਿਰਗ ਵਿਚ ਤ੍ਰਿਸਨਕ ਦੇ,
ਪਾਵੇ ਨੀਰ ਤਾਂ ਮੰਨਣ ਵਿਚ ਹਰਜ ਨਾਂਹੀ।
ਸਿੰਙ ਸਹੇ ਦਾ ਲੱਭਣਾ ਚਹੋ ਜੇਕਰ,
ਲੱਭ ਪਵੇ ਅਸਚਰਜ ਨਾ ਏਸ ਮਾਂਹੀ।
ਐਪਰ ਮੂਰਖ ਦਾ ਹਿੱਤ ਅਸਤਿ ਫਾਥਾ
ਕਦੇ ਕਿਸੇ ਨਾ ਸਾਧ ਸਵਾਰਿਆ ਈ।
੬. ਭੇਂ ਤੋੜਿਆਂ ਸੂਤ ਦੀ ਤਾਰ ਨਿਕਲੇ,
ਹਾਥੀ ਤਾਰ ਉਸ ਨਾਲ ਬਨ੍ਹਾਂਵਦਾ ਜੇ,
ਸ੍ਰੀਂਹ ਦੇ ਫੁੱਲ ਦੀ ਪੰਖੜੀ ਵਾਂਗ ਸੂਈ,
ਹੀਰਾ ਨਾਲ ਉਸ ਸੂਈ ਵਿਨ੍ਹਾਂਵਦਾ ਜੇ,
ਪਾਕੇ ਮਾਖਿਓ ਦੀ ਇਕ ਬੂੰਦ ਮਿੱਠੀ,
ਖਾਰਾ ਸਾਗਰ ਉਹ ਮਿੱਠਾ ਕਹਾਂਵਦਾ ਜੇ,
ਜਿਹੜਾ ਵਾਕ ਮਿਠੇ ਨਾਲ ਮੂਰਖਾਂ ਨੂੰ,
ਸਤਿ ਮਾਰਗ ਤੇ ਲ੍ਯਾਵਣਾ ਚਾਂਹਵਦਾ ਜੇ!
੭. ਮੂੰਹੋਂ ਨਿਕਲਿਆ ਵੱਸ ਤੋਂ ਬਾਹਰ ਹੋਇਆ,
ਚੁਪ ਰਹਿਣ ਹੈ ਆਪ ਦੇ ਵੱਸ ਅੰਦਰ।
ਚੁੱਪ ਵਿਚ ਅਨੇਕ ਹੀ ਲਾਭ ਹੁੰਦੇ,
ਚੁੱਪ ਜਾਣੀਓਂ ਗੁਣਾਂ ਦਾ ਉੱਚ ਮੰਦਰ।
ਕੱਜਣ ਚੁੱਪ ਬਣਾਇਆ ਅਗਿਆਨਤਾ ਦਾ,
ਮੂਰਖ ਮੱਤ ਦੇ ਲੁਕਣ ਨੂੰ ਰਚੀ ਕੰਦਰ।
ਗ੍ਯਾਨ-ਵਾਨਾਂ ਦੀ ਸਭਾ ਵਿਚ ਮੂਰਖਾਂ ਦਾ,
ਇਕ ਚੁਪ ਭੂਸ਼ਣ, ਇੱਕੋ ਚੁੱਪ ਸੰਦਰ।
੮. ਅਲਪ ਗ੍ਯਾਨ ਪਾਕੇ ਨੈਣ ਅੰਧ ਹੋਏ,
ਨਜ਼ਰ ਹੇਠ ਨਾ ਕਿਸੇ ਨੂੰ ਲ੍ਯਾਂਵਦਾ ਸਾਂ।
ਅਪਣਾ ਆਪ ਸਰਬੱਗ ਦਿਸੀਵਦਾ ਸੀ,
ਫੁਲਿਆ ਵਾਂਙ ਹਾਥੀ ਨਹੀਂ ਮਾਂਵਦਾਂ ਸਾਂ।
ਐਪਰ ਗੁਣੀਆਂ ਦੇ ਸੰਗ ਜਦ ਗ੍ਯਾਨ ਆਯਾ,
ਆਪੇ ਆਪ ਨੂੰ ਮੂਰਖ ਦਿਸ ਆਂਵਦਾ ਸਾਂ।
ਮਦ ਗਰਬ ਦਾ ਉਤਰਿਆ ਤਾਪ ਵਾਂਗੂੰ,
ਠੰਢ ਕਾਲਜੇ ਦੇ ਵਿਚ ਪਾਂਵਦਾ ਸਾਂ।
੯. ਭਰਿਆ ਕੀੜਿਆਂ, ਲਿਬੜਿਆ ਨਾਲ ਥੁੱਕਾਂ
ਬੇ ਦਾਰ, ਬੇਸ੍ਵਾਦ, ਬੇ ਮਾਸ, ਮਾੜਾ,
ਹੱਡ ਦੇਖ ਮਨੁੱਖ ਦਾ ਲਲਚ ਕੁੱਤਾ,
ਨਾਲ ਸ੍ਵਾਦ ਖਾਂਦਾ ਚਿਕਦਾ ਹੇਠ ਦਾੜ੍ਹਾਂ।
ਕੋਲ ਆਨ ਖੜੋਵੇ ਜੇ ਇੰਦ੍ਰ ਇਸਦੇ,
ਸ਼ਰਮ ਕਰੇ ਨਾ ਬੇ ਪਰਵਾਹ ਆੜਾ'।
ਤਿਵੇਂ ਤੁੱਛਤਾ ਚੀਜ ਦੀ ਗਿਣੇ ਨਾਹੀਂ,
ਲੈਣ ਲੈਣ ਦਾ ਨੀਚ ਨੂੰ ਰਹੇ ਸਾੜਾ।
१०. ਪਹਿਲੋਂ ਸ੍ਵਰਗ ਤੋਂ ਗੰਗ ਜਦ ਹੇਠ ਢੱਠੀ,
ਉੱਚੇ ਸ਼ਿਵਾਂ ਦੇ ਸੀਸ ਵਿਚਕਾਰ ਆਈ।
ਏਥੋਂ ਢੱਠਕੇ ਉੱਚੇ ਪਹਾੜ ਡਿੱਗੀ,
ਪਰਬਤ ਉਪਰੋਂ ਡਿੱਗ ਮੈਦਾਨ ਜਾਈ।
ਢਹਿੰਦੀ ਹੇਠ ਹੀ ਹੇਠ ਨੂੰ ਗਈ ਏਥੋਂ,
ਨੀਵੀਂ ਨੀਵੀਂ ਹੋ ਗਈ ਸਮੁੰਦ ਤਾਈਂ
ਤ੍ਯੋਂ ਵਿਵੇਕਾਂ ਤੋਂ ਭੁਸਟ ਹੋ ਜਾਣ ਜੇੜ੍ਹੇ,
ਡਿਗਦੇ ਹੇਠ ਹੀ ਹੇਠ ਨੂੰ ਕਰਨ ਧਾਈ!
੧੧. ਪਾਣੀ ਨਾਲ ਹੈ ਅੱਗ ਸੰਭਾਲ ਹੁੰਦੀ
ਦਾਰੂ ਧੁੱਪ ਦਾ ਛੱਤਰੀ ਜਾਨ ਭਾਈ।
ਤ੍ਰਿਖਾ ਅੰਕੁਸ ਇਲਾਜ ਗਜ ਮਸਤ ਦਾ ਹੈ
ਖੇਤੇ ਬੈਲ ਨੂੰ ਡਾਂਗ ਹੀ ਰਾਸ ਆਈ
ਦੁਖ ਦੂਰ ਹੋਵੇ ਨਾਲ ਦਾਰੂਆਂ ਦੇ,
ਵਿਹ ਮੰਤਰਾਂ ਦੇ ਨਾਲ ਨੱਸਦਾ ਈ।
––––––––––––
੧. ਟੇਢਾ, ਨੀਚ। ੨. ਇਨਸਾਫ, ਨਿਆਂ, ਬੁੱਧੀ।
ਹਰ ਇਕ ਗੱਲ ਦਾ ਸ਼ਾਸਤਰ ਕਹੇ ਦਾਰੂ,
ਐਪਰ ਮੂਰਖ ਦੀ ਨਹੀਂ ਦਵਾ ਕਾਈ।
१२. ਰਾਗ ਵਿੱਦਿਆ ਤੋਂ ਕੇਰਾ ਕੱਖ ਜਿਹੜਾ,
ਨਹੀਂ ਜਾਣਦਾ ਜੋ ਸਾਹਿੱਤ ਭਾਈ।
ਦੋਹਾਂ ਕਲਾਂ ਤੋਂ ਖਾਲੀ ਮਨੁੱਖ ਜਿਹੜਾ,
ਓਹਨੂੰ ਆਦਮੀ ਕਦੀ ਨ ਜਾਣਨਾ ਈਂ।
ਪੂਛ ਸਿੰਗ ਤੋਂ ਰਹਿਤ ਓ ਪਸੂ ਜਾਣੋਂ,
ਹੋਰ ਫਰਕ ਨਾ ਜਾਣਨਾ ਰਤੀ ਰਾਈ।
ਜਿਉਂਦਾ ਰਹੇ ਏ ਪਸੂ ਬਿਨ ਘਾਸ ਖਾਧੇ,
ਭਾਗ ਏਸਦੇ ਵਿੱਚ ਏ ਵਾਧੜਾ ਈ॥
੧੩. ਪੱਲੇ ਨਾ ਵਿਯਾ, ਨ ਤਪ ਦਾਨ ਹੋਵੇ,
ਨ ਗੁਣ ਗ੍ਯਾਨ ਜਤ ਸਤ ਤੇ ਨਾਂ ਧਰਮ ਕਰਦੇ।
ਓ ਲਖ ਏਸ ਧਰਤੀ ਤੇ ਹਨ ਭਾਰ ਭੂਮੀ,
ਮਨੁਖ ਰੂਪ ਹਨ, ਪਰ ਮ੍ਰਿਗਾਂ ਵਾਂਗ ਫਿਰਦੇ।
੧੪. ਸਾਥ ਨ ਮੂਰਖ ਦਾ ਭਲਾ, ਚਹੋ,
ਮਿਲੇ ਇੰਦ੍ਰ ਦਾ ਦੁਆਰ।
ਮਾਖ ਭਲੇਰਾ ਬਨਚਰਾਂ,ਚਹੋ
ਪਰਬਤ घठ ਵਿਚਕਾਰ॥
––––––––––––––
੧. ਕਾਵ੍ਯ ਆਦਿ ਵਿਦਿਆ ਦੀ ਰਚਨਾ
२. ਗੁਣਾਂ।
ਵਿੱਦਵਤਾ ਦੀ ਪ੍ਰਸੰਸਾ
੧੫. ਵਿਦ੍ਯਾਵਾਨ ਪਰਸਿੱਧ ਤੇ ਗਿਰਾ ਸੁੰਦਰ,
ਵਿੱਯਾ ਅਰਥੀਆਂ ਨੂੰ ਵਿੱਦਯਾ ਦੇਣ ਭਾਈ।
ਐਸੇ ਕਵੀ ਜਿਸ ਦੇਸ਼ ਵਿਚ ਰਹਿਣ ਨਿਰਧਨ,
ਮੂਰਖ ਆਖੀਏ ਰਾਜੇ ਉਸ ਦੇਸ਼ ਤਾਈਂ।
ਬਿਨਾ ਦੌਲਤੋਂ ਬੀ ਕਵੀ ਹੈਨ ਰਾਜੇ,
ਬਿਨਾਂ ਸੋਨਿਓ ਬੀ ਮਣੀ ਰਤਨ ਜਾਈ,
ਐਪਰ ਮਣੀ ਦਾ ਮੁੱਲ ਘਟਾਣ ਵਾਲੇ,
'ਖੋਟੇ ਪਾਰਖੂ ਜਗਤ ਅਖਾਂਵਦਾ ਈ॥
੧੬. ਜਿਸਨੂੰ ਚੋਰ ਚੁਰਾ ਨਾ ਸੱਕਦੇ ਨੀ,
ਜਿਹੜਾ ਸੁੱਖ ਹੀ ਸੁੱਖ ਨਿਤ ਦੇਂਵਦਾ ਈ।'
ਜੇਹੜਾ ਦਿੱਤਿਆਂ ਘਟੇ ਨਾ ਵਧੇ ਸਗਮਾ,
ਜੁਗਾਂ ਵਿੱਚ ਪੁਰਾਣਾ ਨਾ ਹੋਵਦਾ ਈ।
'ਵਿਦ੍ਯਾ ਧਨ' ਓ ਸਦਾ ਅਖੁੱਟ ਜਿਹੜਾ,
ਜਿਨ੍ਹਾਂ ਅੰਦਰੇ ਏਹ ਘਨ ਮੇਂਵਦਾ ਈ।
ਉਨ੍ਹਾਂ ਨਾਲ ਅਭਿਮਾਨ ਨਾ ਕਰੋ ਰਾਜਾ!
ਸਾਨ ਉਨ੍ਹਾਂ ਦੀ ਕੌਣ ਮਿਚੇਂਵਦਾ ਈ॥
੧੭. ਨਵੇਂ ਮੱਦ ਦੀ ਧਾਰ ਦੇ ਨਾਲ ਮੱਤੇ,
ਸ਼ਯਾਮ ਸੀਸ ਵਾਲੇ ਹਾਥੀ ਮਸਤ ਤਾਂਈਂ।
ਡੰਡੀ ਕਮਲ ਦੀ ਜਿਵੇਂ ਨਾ ਬੰਨ੍ਹ ਸਕਦੀ,
ਤਾਰ ਕੱਚੀ ਦੀ ਪੇਸ ਨਾ ਰਤੀ ਜਾਈ।
ਮੋਖ ਦਾਤੀ ਪਰਮਾਰਥੀ ਵਿੱਦਿਆ ਦੇ,
ਪੰਡਤ ਮਸਤ ਜੋ ਹੈਨ ਪਰਬੀਨ ਭਾਈ।
ਕਦੀ ਕਰੋ ਅਪਮਾਨ ਨਾਂ ਇਨ੍ਹਾਂ ਮੰਦਾ.
ਮਾਇਆ ਤੁਸਾਂ ਨਾਂ ਸਕੇਗੀ ਰੋਕ ਪਾਈ।
੧੮. ਹੰਸ ਉਤੇ ਜੇ ਬ੍ਰਹਮਾਂ ਨੂੰ ਕ੍ਰੋਧ ਆਵੇ,
ਕੱਲ ਫੁਲਾਂ ਨਿਵਾਸ ਤੋਂ ਕੱਢ ਦੇਸੀ।
ਬਨ ਦਾ ਯਾਦ ਤੇ ਰੰਗ ਭੀ ਖੇਹ ਲੈਸੀ,
ਦੂਰ ਓਪਰੇ ਖਾਉ ਤੇ ਛੱਡ ਦੇਸੀ।
ਐਪਰ ਹੰਸ ਦੀ ਕੀਰਤੀ ਜਗਤ ਉੱਘੀ,
ਦੁੱਧ ਦਿਓ ਤਾਂ ਨੀਰ ਕਰ ਅੱਡ ਦੇਸੀ,
ਇਸ ਪ੍ਰਬੀਨਤਾ ਦੀ ਜਿਹੜੀ ਕੀਰਤੀ ਹੈ,
ਬ੍ਰਹਮਾਂ ਏਸਨੂੰ ਕੀਕੁਰਾਂ ਵੱਢ ਦੇਸੀ ?
१९. ਕੀ ਫਬਨ ਵਬਾਨਗੇ ਕੜੇ ਸੁਹਣੇ,
ਚੰਨਣ ਹਾਰ ਕੀ ਛਬੀ ਵਧਾਣਗੇ ਜੀ।
ਸੰਦਲ ਲੇਪ ਇਸ਼ਨਾਨ ਤੇ ਵਾਲ ਕੁੰਡਲ,
ਗਹਿਣੇ ਫੁਲਾਂ ਦੇ ਸੁਹਜ ਨਹਿਂ ਲਾਣਗੇ ਜੀ।
ਸੁਹਜ ਲਾਏਗੀ ਬਾਣੀ ਜੁ ਪੜ੍ਹੀ ਗੁੜ੍ਹ ਕੇ,
ਧਾਰਨ ਕਰਨ ਵਾਲੇ ਸੁਖ ਪਾਣਗੇ ਜੀ।
ਸੱਚਾ ਰਹਿਣ ਵਾਲਾ ਗਹਿਣਾ ਗਿਰਾ ਜਾਣੋ,
ਹੋਰ ਗਹਿਣੇ ਸਭ ਨਸ਼ਟ ਹੋ ਜਾਣਗੇ ਜੀ।
–––––––––––
* ਬਾਣੀ, ਗਿਰਾ= ਫਸਾਹਤ। ਵਿੱਦਵਤਾ ਤੇ ਖੂਬਸੂਰਤੀ ਨਾਲ ਬੋਲਣ ਦਾ ਗੁਣ।
੨੦. ਉੱਚੀ ਭਾਂਤ ਦੀ ਸੁੰਦਰਤਾ ਆਦਮੀ ਦੀ
ਗੁੱਝੀ ਦਲਤ ਏ ਵਿੱਦਿਆ ਜਾਨ ਭਾਈ।
ਸੁਖ ਖੁਸ਼ੀ ਦਾਤੀ, ਕਦੇ ਕੀਰਤੀ ਜੇ,
ਵਿੱਦਿਆ ਗੁਰੂਆਂ ਦਾ ਗੁਰੂ ਜੀ ਜਾਣਨਾ ਈ।
ਵਿਦ੍ਯਾ ਸਾਕ ਜੇ ਵਿੱਚ ਪਰਦੇਸ਼ ਲੋਕੋ,
ਵਿਚ ਪ੍ਰਲੋਕ ਦੇ ਪਰਮ ਏ ਦੇਵਤਾ ਈ।
ਧਨ ਛੱਡ ਰਾਜੇ ਪੂਜਣ ਵਿੱਦਿਆ ਨੂੰ,
ਵਿਦ੍ਯਾ ਬਿਨਾਂ ਨਰ ਪਸ਼ੂ ਸਿਆਣਨਾ ਈ।
੨੧. ਹੋਵੇ ਖਿਮਾਂ, ਸੰਜੋਅ ਦੀ ਲੋੜ ਨਾਹੀਂ!,
ਹਵੇ ਕ੍ਰੋਧ, ਤਾਂ ਵੈਰੀਆਂ ਅਤਿ ਕਿੱਥੇ।
ਰਿਝਦੇ ਦਿਲਾਂ ਨੂੰ ਅੱਗ ਦੀ ਲੋੜ ਨਾਹੀਂ,
ਕੀ ਹੈ ਲੋੜ ਦਾਰੂ, ਪਾਸ ਇਸ਼ਟ ਜਿੱਥੇ।
ਵੈਰੀ ਹੋਣ, ਤਾਂ ਸੱਪ ਕੀ ਖੂਹਣ ਖੂਹਸਣ,
ਪੂਰਨ ਵਿੱਦਿਆ ਮਿਲੇ, ਧਨ ਲੋੜ ਕਿੱਥੇ।
ਲਾਜ ਹੁੰਦਿਆਂ ਗਹਿਣਿਆਂ ਲੋੜ ਨਾਂਹੀ,
ਓਥੇ ਰਾਜ ਕੀ? ਕਵਿਤਾ ਰਸਾਲ ਜਿੱਥੇ।
੨੨. ਓਪ੍ਰੇ ਜਨਾਂ ਤੇ ਦ੍ਯਾਲ, ਉਦਾਰ ਸਜਣਾ,
ਨਾਲ ਖੋਟਿਆਂ ਦੰਡ ਵਰਤਾਉ ਹੋਵੇ।
ਪ੍ਰੀਤਿ ਸਾਧੂਆਂ, ਨੀਤਿ ਦਰਬਾਰ ਰਾਜੇ,
ਵਿਦ੍ਯਾਵਾਨ ਨਾਲ ਮਿਠ ਸੁਭਾਓ ਹੋਵੇ।
ਨਾਲ ਵੈਰੀਆਂ ਬੀਰਤਾ, ਖਿਮਾਂ ਵਡਿਆਂ
ਤੀਮੀਆਂ ਦਾਨਾਂ ਵਰਤਾਉ ਹੋਵੇ।
ਇਨ੍ਹਾਂ ਕਲਾਂ ਵਿੱਚ ਹੋਇ ਪਰਬੀਨ ਜਿਹੜਾ,
ਓਹੋ ਲੋਕ ਮਹਿਯਾਦ ਦਾ ਥਾਉਂ ਹੋਵੇ॥
੨੩. ਬੁੱਧ ਆਦਮੀ ਦੀ ਏ ਕਰੇ ਉੱਜਲ,
ਬਾਣੀ ਵਿਚ ਏ ਭਰੇ ਹੈ ਸੱਚ ਸੱਤਯਾ।
ਉੱਚਿਆਂ ਮਾਨ ਵਡਿਆਈ ਨੂੰ ਕਰੋ ਏਹੋ,
ਵਿਘਨ ਪਾਪ ਏ ਮੇਟਦੀ ਸੱਭ ਹੱਤਯਾ।
ਅੰਦਰ ਚਿੱਤ ਦੇ ਭਰੇ ਪਰਸੰਨਤਾ ਏ,
ਬਾਹਰ ਕੀਰਤੀ ਦੇਸ਼ ਦਸੌਰ ਮੱਧ੍ਯਾ
ਸਤਿਸੰਗ ਦਾਤੀ ਸਾਰੇ ਸੁਖਾਂ ਦੀ ਹੈ,
ਕਿਸੇ ਗੱਲੇ ਨ ਕੋਈ ਇਨ ਊਣ ਘੱਯਾ।
੨੪. ਆਦਰ ਯੋਗ ਸੁਭਾਗ ਕਵੀਸ਼ਰ ਜੇ,
ਰਸਾਂ ਨਾਲ ਭਿੰਨੀ ਕਵਿਤਾ ਰਚਨਹਾਰੇ।
ਕਾਯਾਂ ਕੀਰਤੀ ਇਨ੍ਹਾਂ ਦੀ ਅਮਰ ਹੋਈ,
ਜਰਾ ਮਰਨ ਦੇ ਡਰਾਂ ਤੋਂ ਪਈ ਪਾਰੇ॥
੨੫. ਪੁਤਰ ਸਦਾਚਾਰੀ, ਤ੍ਰੀਆ ਪਤੀਬਰਤਾ,
ਮਿੱਤਰ ਪ੍ਰੇਮ ਵਾਲੇ, ਮਿਹਰਬਾਨ ਸਾਂਈਂ।
ਸਾਕ ਨੇਕ ਤੇ ਸਰਲ ਸਫ਼ਾ ਹੋਵੇ,
ਮਨ ਕਲੇਸ਼ ਦੇ ਲੇਸ਼ ਤੋਂ ਰਹਿਤ ਭਾਈ।
ਸੁੰਦਰ ਰੂਪ ਹੋਵੇ, ਆਉਂਦਨ ਹੋਇ ਪੱਕੀ,
ਵਿਦ੍ਯਾ ਨਾਲ ਮੁਖ ਤੇ ਹੋਵੇ ਫਬਨ ਛਾਈ।
––––––––––––––
* ਸੰਸਾਰ ਦੀ ਮਰਿਯਾਦਾ ਦਾ ਆਸਰਾ, ਭਾਵ ਹੈ ਕਿ ਇਹਨਾਂ ਗੁਣਾਂ ਬਿਨਾਂ ਸੁਸਾਇਟੀ (ਭਾਈਚਾਰਾ) ਵਿਕਲਿੱਤ੍ਰੀ ਹੋ ਜਾਏਗੀ।
ਦਾਤਾਂ ਉਹਨੂੰ ਨਸੀਬ ਇਹ ਹੋਣ ਜਿਸਤੇ,
ਮਨਸਾ ਪੂਰ ਅਰਸੀ ਰੱਬ ਤੁੱਠਿਆਈ।
੨੬. ਜੀਵ ਹਿੰਸਾ, ਪਰ-ਦਰਬ ਤੋਂ ਪਰੇ ਰਹਿਣਾ,
ਸੱਚ ਬੋਲਣਾ, ਸਮੇਂ ਤੇ ਦਾਨ ਕਰਨਾ।
ਪਰ-ਤੀਆ ਦੀ ਕਥਾ ਤੇ ਚੁੱਪ ਰਹਿਣਾ,
ਤ੍ਰਿਸ਼ਨਾਂ ਕਾਂਗ ਨੂੰ ਤੋੜਨਾ ਤ੍ਰੇੜ ਜਰਨਾ।
ਨਾਲ ਵੱਡਿਆਂ ਨਿੰਮ੍ਰਤਾ ਧਾਰ ਤੁਰਨਾ।
ਪ੍ਰਾਣੀ ਮਾਤ੍ਰ ਤੇ ਦਇਆ ਵਰਤਾਉ ਸਰਨਾ।
ਨਿੱਤ ਨੇਮ ਕਰਨਾ, ਧਰਮ ਗ੍ਰੰਥ ਪੜ੍ਹਨਾ
ਹੈ ਕਲ੍ਯਾਨ ਦਾ ਪੰਥ ਭਵਸਿੰਧ ਤਰਨਾ॥
੨੭. ਕੰਮ ਕਰਨ ਦਾ ਨੀਚ ਨਾ ਮੁੱਢ ਕਰਦੇ,
ਵਿਘਨ ਹੋਣ ਕੋਲੋਂ ਸਦਾ ਰਹਿਣ ਡਰਦੇ।
ਮੱਧਮ ਚਾ ਕੇ ਕੰਮ ਨੂੰ ਸ਼ੁਰੂ ਕਰਦੇ,
ਵਿਘਨ ਪੈਣ ਤੇ ਓਸਦਾ ਤ੍ਯਾਗ ਕਰਦੇ,
ਉੱਤਮ ਲੋਕ ਹਨ ਕੰਮ ਆਰੰਭ ਕਰਦੇ,
ਫੇਰ ਫੇਰ ਭਾਵੇਂ ਵਿਘਨ ਪੈਣ ਚੜ੍ਹਦੇ।
ਤ੍ਯਾਗ ਕੰਮ ਦਾ ਕਦੇ ਹੀ ਨਹੀਂ ਕਰਦੇ,
ਕੰਮ ਸਿਰੇ ਚੜ੍ਹਨ ਮੁਸ਼ਕਲ ਜਾਣ ਤਰਦੇ।
੨੮. ਸਤਿ ਪੁਰਖ ਨਾਂ ਦੁਸਟ ਦੇ ਪਾਸ ਜਾਕੇ,
ਕਦੇ ਦੀਨ ਹੋਕੇ ਹੱਥ ਆਨ ਅਡਦੇ।
––––––––––––
੧. ਵਿਸ਼ਪ ਦਾ ਅਰਥ ਧਰਤੀ ਹੈ, ਪਰ ਸ੍ਵਰਗ ਤੀ ਕਰ ਲੈਂਦੇ ਹਨ।
੨. ਸਾਰੇ ਸਾਸਤ੍ਰਾਂ ਦਾ ਸੰਮਤ ਰਸਤਾ ਭੀ ਅਰਥ ਹੈ।
ਧਰਮ ਉਪਜੀਵਕਾ ਆਪਣੀ ਪ੍ਯਾਰ ਕਰਦੇ,
ਗ੍ਰੀਬ ਸਜਣ ਅੱਗੇ ਤਲੀ ਨਹੀਂ ਟਡਦੇ।
ਪ੍ਰਾਣ ਜਾਣ ਤਾਂ ਕਰਮ ਨਾ ਕਰਨ ਮੈਲੇ,
ਵਿਪਤਾ ਵਿਚ ਉੱਚੇ ਉੱਚ ਆਚਰਨ ਗਡਦੇ।
ਤਿੱਖੇ ਧਾਰ ਤਲਵਾਰ ਤੋਂ ਬ੍ਰੱਤ ਐਸੇ,
ਕਿਸਨੇ ਕਰੇ ਉਪਦੇਸ਼? ਜੋ ਨਹੀਂ ਛਡਦੇ।
ਬੀਰਤਾ ਤੇ ਸ੍ਵੈ ਸਤਿਕਾਰ ਪ੍ਰਸੰਸਾ
੨੯. ਭੰਨਿਆਂ ਭੁੱਖ ਦਾ ਢਿਲਕਿਆ ਹੋਇ ਭਾਵੇਂ,
ਨਾਲੇ ਕਸ਼ਟ ਬੁਢਾਪੇ ਦਾ ਮਾਰਿਆ ਈ,
ਤੇਜ ਹੀਨ ਹੋਇਆ, ਹੋਵੇ ਮਰਨ ਲੱਗਾ,
ਦੁੱਖ ਭੁੱਖ ਨੇ ਐਉਂ ਫਿਟਕਾਰਿਆ ਈ :
ਐਪਰ ਹਾਖੀ ਦੇ ਮੱਥੇ ਨੂੰ ਪਾੜ ਕੇ ਤੇ,
ਜਿਨ੍ਹੇ ਮਾਸ ਦਾ ਗ੍ਰਾਸ ਪਿਆਰਿਆ ਈ:
ਐਸੇ ਮਾਨ ਵਾਲੇ ਸ਼ੇਰ ਕਦੇ ਦੱਸੋ,
ਸੁੱਕੇ ਘਾਹ ਵਲ ਮੂੰਹ ਪਸਾਰਿਆ ਈ?
੩੦. ਥੋੜ੍ਹੀ ਲਗੀ ਚਰਬੀ, ਮੈਲੀ ਹੋਇ ਹੱਡੀ,
ਨਿੱਕੀ, ਨਾਲ ਉਸਦੇ ਮਾਸ ਨਹੀਂ ਬੇਟੀ,
ਭਾਵੇਂ ਰੱਜ ਨਾ ਆਂਵਦਾ ਨਾਲ ਉਸਦੇ,
ਕੁੱਤਾ ਰੀਝਦਾ ਹੋਵਦਾ ਲੋਟ ਪੋਟੀ :
ਐਪਰ ਫਸ੍ਯਾ ਗਿੱਦੜ ਸ਼ੇਰ ਛੱਡਦਾ ਈ;
ਪੈਂਦਾ ਹਾਥੀ ਤੇ ਕੱਢਦਾ ਮਾਸ ਬੇਟੀ।
ਆਪੋ ਆਪਣੀ ਸਤ੍ਯਾ ਅਨੁਸਾਰ ਤੀੰਕੂ,
ਫਲ ਇਛਿਆ ਦੁੱਖ ਵਿਚ ਬਡੀ ਛੋਟੀ।
੩੧. ਟੁੱਕਰ ਪਾਣ ਹਾਰੇ ਅੱਗੇ ਦੇਖਿਆ ਜੇ?
ਕੁੱਤਾ ਦੀਨ ਹੋ ਪੂਛ ਹਿਲਾਂਵਦਾ ਹੈ;
ਪੈਰੀਂ ਸੀਸ ਧਰਦਾ, ਮੂੰਹ ਅੱਡ ਦਸਦਾ,
ਲੋਟ ਪੋਟ ਹੈ ਪੇਟ ਦਿਖਾਂਵਦਾ ਹੈ,
ਐਪਰ ਤੱਕ ਖਾਂ ਹਾਥੀ ਨੂੰ ਖਾਣ ਵੇਲੇ,
ਇਕ ਨਜ਼ਰ ਗੰਭੀਰ ਤਕਾਂਵਦਾ ਹੈ,
ਕਈ ਮਿੰਨਤਾਂ ਹੋਣ ਤਾਂ ਛਕੇ ਭੋਜਨ;
ਨੀਚ ਊਚ ਦਾ ਫਰਕ ਦਿਸ ਆਂਵਦਾ ਹੈ॥
੩੨. ਮਰ ਕੇ ਕੌਣ ਨ ਜੰਮਿਆ,
ਘੁੰਮਦੇ ਇਸ ਸੰਸਾਰ?
ਕੁਲ ਨੂੰ ਉੱਨਤ ਜੋ ਕਰੇ,
ਜੰਮਣ ਉਸਦਾ ਸਾਰ।
੩੩. ਫੁੱਲਾਂ ਵਾਂਙੂ ਭਲੇ ਜਨ
ਦੁਹੁੰ ਥਾਂ ਰੰਗ ਜਮਾਂਨ।
ਜਾਂ ਸਭ ਦੇ ਸਿਰ ਸੋਭਦੇ,
ਜਾਂ ਸੁੱਕ ਬਨਾਂ ਵਿਚ ਜਾਨ।
੩੪. ਬ੍ਰਿਹਸਪਤ ਆਦਿ ਗ੍ਰਹਿ ਕਈ ਅਕਾਸ਼ ਅੰਦਰ,
ਰਾਹੂ ਪ੍ਰਾਕ੍ਰਮੀ ਉਨ੍ਹਾਂ ਨ ਛੇੜਦਾ ਹੈ।
ਸੂਰਜ ਚੰਦ ਜੇ ਰਾਜੇ ਦਿਨ ਰਾਤ ਦੇ ਹਨ,
ਮੱਸਿਆ ਪੁੰਨਿਆਂ ਉਨ੍ਹਾਂ ਵਲੋਂ ਹੇਰਦਾ ਹੈ।
ਭਾਵੇਂ ਆਪ ਸਿਰ ਮਾਤ੍ਰ ਰਹਿ ਜਾਂਵਦਾ ਹੈ,
'ਰਾਹੂ ਦੈਂਤ ਰਾਜਾ' ਰੁਪ ਫੇਰਦਾ ਹੈ।
ਪੂਰਣ ਤੇਜ ਵਾਲੇ ਸੂਰਜ ਚੰਦ ਤਾਈਂ,
ਦੇਖੋ ਸੱਜਣੋ! ਜਾਇਕੇ ਘੇਰਦਾ ਹੈ।
੩੫. ਚੋਦਾਂ ਭਵਨ ਨੂੰ ਸ਼ੇਸ਼ ਫਣ ਚੁੱਕਿਆ ਹੈ,
ਏਸ ਸੇਸ ਨੂੰ ਕੱਛਪ ਨੇ ਧਾਰਿਆ ਹੈ,
ਐਪਰ ਸਾਗਰ ਨੇ ਤੁੱਛ ਗਲ ਜਾਣਕੇ ਤੇ,
ਕਛੂ ਆਪਣੀ ਗੋਦ ਟਿਕਾਰਿਆ ਹੈ।
ਇਸਤੋਂ ਸਮਝ ਏ ਸਾਫ ਪਯਾ ਆਂਵਦਾ ਹੈ,
ਮਹਾਂ ਜਨਾਂ ਦਾ ਵਡਾ ਬਲਕਾਰਿਆ ਹੈ।
ਅੰਤ ਨਹੀਂ ਸਮਰੱਥ ਮਹਾਂ ਪੁਰਖ ਜੀ ਦਾ
ਬਲ ਤੇਜ ਜੌ ਉਨ੍ਹਾਂ ਸੰਭਾਰਿਆ ਹੈ।
੩੬. ਮਦ ਭਰੇ ਉਸ ਇੰਦ੍ਰ ਦੇ ਬੱਜ੍ਰ ਕੋਲੋਂ,
ਬਲਦੀ ਅੱਗ ਦਾ ਮੀਂਹ ਜਿਉਂ ਆਇਆ ਹੈ।
ਅਪਣੇ ਪਿਤਾ 'ਹਿਮਾਚਲ ਨੂੰ ਤੜਫਦੇ ਹੀ,
ਕੱਲਿਆਂ ਛੱਡ 'ਮੈਨਾਕ' ਉਠ ਧਾਇਆ ਹੈ।
ਤਦੋਂ ਵਿਚ ਸਮੁੰਦਰ ਦੇ ਮਾਰ ਟੁੱਭੀ,
ਖੰਭਾਂ ਤਾਈਂ 'ਮੈਨਾਕ' ਬਚਾਇਆ ਹੈ;
ਇਸਤੋਂ ਭਲਾ ਸੀ ਖੰਭ ਤੁੜਵਾ ਲੈਂਦਾ,
ਬਲਦੇ ਬੱਜ੍ਰ ਤੋਂ ਭੱਜਣ ਕਿਉਂ ਭਾਇਆ ਹੈ?
੩੭. ਸੂਰਜ ਕਾਂਤੀ ਮਣੀ ਚਹਿ,
ਰਹਿ ਅਚੇਤ ਹਰ ਹਾਲ।
ਸੂਰ ਕਿਰਣ ਪਰ ਪਰਸਿਆਂ,
ਬਲ ਉਠਦੀ ਹੋ ਲਾਲ।
ਤਿਵੇਂ ਤੇਜੱਸ੍ਵੀ ਪੁਰਖ ਹਨ,
ਗਹਿਰ ਗੰਭੀਰੇ ਸ਼ਾਂਤ,
ਐਪਰ ਕਦੀ ਅਨਾਦਰ ਦੀ,
ਸਹਿ ਨਹੀਂ ਸਕਦੇ ਝਾਤ।
੩੮. ਭਾਵੇਂ ਹੋਵੇ ਸ਼ੇਰ ਦਾ
ਬੱਚਾ ਨਿੱਕੀ ਆਯੁ,
ਹੱਲਾ ਤਦ ਭੀ ਕਰੇਗਾ
ਉਸ ਹਾਥੀ ਤੇ ਜਾਇ
ਮਦ ਗੱਲ੍ਹਾਂ ਤੇ ਚੋ ਰਿਹਾ
ਜਿਸਦੇ ਮਸਤੀ ਪਾਇ
ਤਾਂਤੇ ਉਮਰਾ ਨਹੀਂ ਹੈ
ਕਾਰਣ ਤੇਜ ਸੁਭਾਇ।
ਤੇਜ ਸੁਭਾਵਕ ਚੀਜ਼ ਹੈ
ਰਖਦਾ ਸਦਾ ਨਿਵਾਸ।
ਤੇਜਸ੍ਵੀਆਂ ਦੇ ਵਿੱਚ ਉਸ
ਹਰ ਉਮਰੇ ਪਰਕਾਸ਼॥
–––––––––––
* ਆਤਸ਼ੀ ਸ਼ੀਸ਼ੇ ਤੋਂ ਸ਼ਾਇਦ ਮੁਰਾਦ ਹੈ।
ਦੋਲਤ
੩੯. ਜਾਤ ਰਸਾਤਲ ਜਾ ਪਵੇ, ਢੱਠੇ ਖੂਹ ਗੁਣ ਜਾਨ,
ਸੰਤਿ ਧਰਮ ਢੈ ਪਰਬਤੋਂ ਮੇਟੇ ਨਾਮ ਨਿਸ਼ਾਨ।
ਸੂਰਮਤਾ ਨੂੰ ਚਿਖੜ ਦੇ ਬੱਜਰ ਉਤੋਂ ਆਨ,
ਸਾਨੂੰ ਪਰ ਇਕ ਚਾਹੀਏ ਦੌਲਤ ਦੌਲਤ ਖਾਨ।
ਗੁਣ ਦਾ ਕੋਈ ਮੁੱਲ ਨਾ ਤੀਲੇ ਘਾਸ ਸਮਾਨ,
ਦੋਲਤ ਹੋਇਆਂ ਜਾਤ ਗੁਣ ਸਭ ਦਾ ਹੁੰਦਾ ਮਾਨ।
੪੦. ਓਹੋ ਅੰਗ, ਸ਼ਰੀਰ ਹੈ ਉਹੋ ਤੇਰਾ,
ਕੰਮ, ਚੇਸ਼ਟਾ ਕਾਰ ਹਨ ਉਹੋ ਤੇਰੇ।
ਤਿੱਖੀ ਅਕਲ ਭੀ ਉਹੋ ਹੀ ਪਾਸ ਤੇਰੇ,
ਮਿੱਠੇ ਬਚਨ ਰਸਾਲ ਭੀ ਉਹੋ ਤੇਰੇ।
ਇਕ ਦੌਲਤ ਦੀ ਨਿੱਘ ਦੇ ਘਟਦਿਆਂ ਹੀ
ਤੋਰ ਹੋਰ ਹੋ ਗਏ ਨੀ ਉਹੋ ਤੇਰੇ।
ਹੈ ਅਚਰਜ ਏ ਬਦਲਨਾ ਆਦਮੀ ਦਾ,
ਜਦੋਂ ਦੋਲਤ ਹੈ ਆਣਕੇ ਅੱਖ ਫੇਰੇ॥
੪੧. ਦੌਲਤ ਜਿਸਦੇ ਪਾਸ ਉਹ
ਪੰਡਤ ਗੁਣੀ ਕੁਲੀਨ।
ਵਕਤਾ ਦਰਸ਼ਨ ਯੋਗ ਉਹ,
ਸਭ ਗੁਣ ਸ੍ਵਰਨ ਅਧੀਨ॥
४२. ਖੋਟੇ ਮੰਤਰਾਂ ਨਾਲ ਵਿਨਾਸ਼ 'ਰਾਜਾ'
'ਤਪੀ ਲੋਕਾਂ ਦੇ ਸੰਗ ਵਿਨਾਸ਼ ਹੋਵੇ।
ਬਿਨਾਂ ਪੜ੍ਹੇ 'ਬ੍ਰਾਹਮਣ’, ਲਾਡ ਨਾਲ ‘ਪੁੱਤਰ’,
'ਕੁਲ' ਕੁਪੁੱਤ ਦੇ ਜੰਮਿਆ ਨਾਸ਼ ਹੋਵੇ।
'ਸ਼ਰਮ' ਸ਼ਾਬ ਤੇ 'ਧਰਮ' ਕੁਸੰਗ ਮੇਟੇ,
ਬਿਨਾਂ ਦੇਖਿਆਂ ਖੇਤੀ ਦੀ ਆਸ ਖੋਵੇ।
'ਯਾਰ' ਘਟੇ ਪਰਦੇਸ਼ ਵਿਚ ਬਹੁਤ ਰਹਿਆਂ,
'ਮੈੜ੍ਹੀ' ਹੈਂਕੜ ਦੇ ਨਾਲ ਜਾ ਨੀਂਦ ਸੋਵੇ।
ਜੇੜ੍ਹਾ ਕਰੇ ਅਨੀਤਿ ਉਸ ਰੁਕੇ 'ਵਾਧਾ',
ਹਾਨੀ ਆਪਣੀ ਦੇ ਓਹ ਬੀਜ ਬੋਵੇ।
ਧਨ ਲੁਟਾਇ ਹੰਕਾਰ ਫੁੰਕਾਰ ਭਰਿਆ,
ਧਨ ਨਸਟ ਕਰਕੇ ਪਿਛੋਂ ਪਿਆ ਹੋਵੇ।
੪੩. ਧਨ ਦੀਆਂ ਗਤੀਆਂ ਤਿੰਨ ਹਨ,
੧. ਦਾਨ ੨. ਭੋਗ ਤੇ ੩. ਨਾਸ਼।
੧. ਭਲੇ ਅਰਥ ਜਿਨ ਵਰਤਿਆ,
ਧਨ ਕੀਤਾ ਸਫਲਾਸੁ।
੨. ਖਾਧਾ ਆਪ ਤੇ ਵਰਤਿਆ,
ਸੋਖੇ ਲੰਘੇ ਸ੍ਵਾਸ।
੩. ਦਿੱਤਾ, ਆਪ ਨੇ ਵਰਤਿਆ,
ਤਿਸਦੀ ਗਤੀ ਵਿਨਾਸ਼।
੪੪. ਮਣੀ ਸਾਣ ਤੇ ਚੜ੍ਹੀ ਤੇ ਮਲਤ ਹੋਈ,
ਰਣ ਜਿੱਤ ਜੋਧਾ ਤੀਰ ਮਾਰਿਆ ਈ।
ਮਦ ਉਤਰਿਆ ਲਿੱਸਾ ਤੇ ਪੀਨ ਹਾਥੀ,
ਨਦੀ ਮਿਆਲ ਦੀ ਰੇਤਾ ਜਿਸ ਠਾਰਿਆ ਈ;
ਚੰਦ ਦੂਜ ਵਾਲਾ, ਥੱਕੀ ਹੋਈ ਅਬਲਾ,
ਰਾਜਾ ਦੀਨ ਧਨ ਦਾਨ ਜਿਨ ਵਾਰਿਆਈ;
ਦੀਨ ਖੀਨ ਬੀ ਸੁਹਣੇ ਪਯੇ ਲੱਗਦੇ ਨੀ,
ਦੁਰਬਲਤਾਈ ਬੀ ਇਨ੍ਹਾਂ ਸਿੰਗਾਰਿਆ ਈ॥
੪੫. ਧਨ ਹੀਨ ਪਰ ਹੀਨ ਜਦ ਹੋਇ ਕੋਈ,
ਮੁੱਠ ਜਵਾਂ ਦੀ ਨੂੰ ਪਿਆ ਤਰਸਦਾ ਈ।
ਓਹੀ ਨਿਰਧਨੀ ਜਦੋਂ ਧਨਵਾਨ ਹੋਵੇ,
ਤਿਣਕੇ ਤੁੱਲ ਇਸ ਧਰਤੀ ਨੂੰ ਦਰਸਦਾ ਈ।
ਵਡੇ ਛੋਟੇ ਜੋ ਗਿਣਨਾ ਪਦਾਰਥਾਂ ਦਾ,
'ਦਸ਼ਾ ਬਦਲੀ' ਵਿਚ ਫਰਕ ਏ ਰੱਖਦਾ ਈ।
ਤਾਂਤੇ ਸਿੱਧ ਹੈ, ਧਨੀਆ ਦੀ ਦਸ਼ਾ ਕਾਰਣ,
'ਵਡ ਛੁਟਾ ਜਿੱਥੋਂ ਆਕੇ ਦਰਸਦਾ ਈ॥
੪੬. 'ਪ੍ਰਿਥਵੀ' ਗਊ ਹੈ ਰਾਜਿਆ! ਸੁਣੋਂ ਸਿੱਖ੍ਯਾ,
ਚੋਣੀ ਚਹੁੰਦੇ ਹੋ ਜੇ ਏ ਗਊ ਮਾਈ।
ਵੱਛੇ ਵਾਂਙ ਤਦ ਪ੍ਰਜਾ ਦਾ ਕਰੋ ਪਾਲਨ,
ਪਹਿਲੋਂ ਏਸਨੂੰ ਪਾਲਣਾ ਪੋਸਣਾ ਈ।
ਦਿਨੇ ਰਾਤ ਜਦ ਪ੍ਯਾਰ ਦੇ ਨਾਲ ਪਰਜਾ,
ਰਾਜਾ ਪਾਲਦਾ ਰੱਖਦਾ ਸਾਂਭਦਾ ਈ।
ਕਪਲਾ ਗਊ ਤਦ ਪ੍ਰਿਥਵੀ ਬਣੇਂ, ਰਾਜਾ!
ਮਨ ਮੰਗਿਆਂ ਸੱਭ ਹਥ ਆਂਵਦਾ ਈ॥
੪੭. ਕਿਤੇ ਸੱਚ ਬੋਲੇ, ਕਿਤੇ ਝੂਠ ਲਾਵੇ,
ਕਿਤੇ ਪ੍ਯਾਰ ਦੇ ਵਾਕ ਸੁਣਾਂਵਦੀ ਹੈ।
ਕਿਤੇ ਤਿਣਕ ਕੇ, ਕਿਤੇ ਕਠੋਰ ਵਰਤੇ,
ਕਿਤੇ ਹਿੰਸਾ ਹੈਂਸਿਆਰੀ ਦਿਖਾਂਵਦੀ ਹੈ।
ਕਿਤੇ ਮਿਹਰ ਕਰਦੀ, ਕਿਤੇ ਲੋਭ ਧਾਰੇ,
ਕਿਤੇ ਹੋ ਉਦਾਰ ਬਹਾਂਵਦੀ ਹੈ,
ਕਿਤੇ ਦੌਲਤ ਹੀ ਦੌਲਤ ਦੀ ਖੇਡ ਖੇਡੇ,
ਕਿਤੇ ਸਰਫੇ ਧਨ ਜਮਾ ਕਰਾਂਵਦੀ ਹੈ।
ਜਿਵੇਂ ਵੇਸ਼ਵਾ ਰੂਪ ਵਟਾਂਵਦੀ ਹੈ।
ਨਿਤ ਨਵੇਂ ਹੀ ਵੇਸ ਵਿਖਾਂਵਦੀ ਹੈ।
ਤਿਵੇਂ ਰਾਜਿਆਂ ਦੀ ਜਾਣੋਂ ਰਾਜ ਨੀਤੀ,
ਨਿੱਤ ਨਵੇਂ ਹੀ ਰੂਪ ਬਨਾਂਵਦੀ ਹੈ।
੪੮. ਮਿਲੀ ਵਿੱਢਾ ਜੱਸ ਨਾ ਪਿਆ ਪੱਲੇ,
ਪਾਲਣ ਹਰਿ-ਜਨਾਂ ਦਾ ਹਥ ਆਇਆ ਨਾਂ।
ਦਾਨ ਕਰਨ ਦੀ ਨਾਂ ਸਮਰੱਥ ਆਈ,
ਖਾਣ ਪੀਣ ਪਹਿਨਣ ਰੱਜ ਪਾਇਆ ਨਾਂ।
ਮਿੱਤਰ ਰੱਖਿਆ ਦਾ ਤਾਣ ਆਇਆ ਨਾਂ,
ਛਿਆਂ ਹੁਣਾਂ ਨੇ ਰੰਗ ਜਮਾਇਆ ਨਾਂ।
ਫੇਰ ਜਿਨ੍ਹਾਂ ਨੇ ਰਾਜੇ ਦੀ ਸੇਵ ਕੀਤੀ,
ਫਲ ਉਨ੍ਹਾਂ ਨੂੰ ਹੱਥ ਕਿਛ ਆਇਆ ਨਾਂ।
ਸੰਤੋਖ
੪੯. ਮੱਥੇ ਵਹੀ ਕਲਾਮ ਜੋ ਧੁਰਾਂ ਤੋਂ ਹੈ,
ਥੋੜਾ, ਬਹੁਤ, ਓਵੇਂ ਮਿਲ ਜਾਵਣਾ ਈ।
ਭਾਵੇਂ ਮਾਰੂ ਥਲੇ ਵਿਚ ਜਾਇ ਬੈਠੋ,
ਚਾਹੇ ਚੜ੍ਹ ਸੁਮੇਰ, ਵਧ ਪਾਵਣਾ ਕੀ?
ਤਾਂਤੇ ਧਰੇ ਧੀਰਜ, ਦੁਆਰੇ ਮਹੂਕਾਰਾਂ,
ਹੱਥ ਛੱਡ ਕੇ ਆਪ ਰੁਲਾਵਨਾ ਕੀ ?
ਘੜਾ ਜਾਇ ਸਮੁੰਦ੍ਰ ਕਿ ਜਾਇ ਖੂਹੇ,
ਇੱਕ ਜਿਹਾ ਪਾਣੀ ਓਸ ਗਾਵਣਾ ਜੀ॥
੫੦. (ਪਪੀਹੇ ਦੀ ਜਬਾਨੀ)
ਕੋਣ ਨਾ ਜਾਣੇ ਜਗਤ ਵਿਚ
ਹੇ ਬੱਦਲ ਮਹਾਰਾਜ!
ਪਪੀਟੇ ਦੇ ਇਕ ਤੁਸੀਂ ਹੈ
ਜਗਤ ਵਿਖੇ ਸਿਰਤਾਜ।
ਫਿਰ ਕਿਉਂ ਕਰਦੇ ਆਪ ਹੋ,
ਸਾਡੀ ਏਹ ਉਡੀਕ।
ਝੀਣੀ ਸੁਰ ਦੀ ਬੇਨਤੀ
ਘੱਲੀਏ ਕੰਨਾਂ ਤੀਕ॥
––––––––––
৭. ਅਧਾਰ, ਆਸਰਾ।
੨. ਸਾਡੀ ਬੇਨਤੀ ਦੀ ਉਡੀਕ ਨਾ ਕਰੋ. ਆਪੇ ਵੱਸਿਆ ਕਰੋ।
੫੧. ਸਾਵਧਾਨ ਹੋ ਕੇ ਯਾਰ ਚਾਤ੍ਰਿਕ ਓ!
ਪਲ ਭਰ ਸਾਡੀ ਭੀ ਗੱਲ ਇਕ ਸੁਣੀਂ ਜਾਈਂ।
ਕਈ ਤਰ੍ਹਾਂ ਦੇ ਬੱਦਲ ਆਕਾਸ਼ ਫਿਰਦੇ,
ਸਾਰੇ ਨਹੀਂ ਪਰ ਇੱਕ ਸਮਾਨ ਭਾਈ।
ਕਈ ਵੱਸਦੇ ਪਰਤੀ ਨੂੰ ਭਾਗ ਲਾਂਦੇ,
ਕਈ ਜਾਣ, ਬਿਰਥੀ ਰੱਜ ਗੜ੍ਹਕ ਪਾਈ।
ਤਾਂਤੇ ਚਾਤ੍ਰਿਕਾ! ਦੇਖੀਂ। ਜਿਸ ਕਿਸੇ ਅੱਗੇ,
ਮਿੰਨਤਾਂ ਕਰੇਂ ਤੇ ਹੌਲਿਆਂ ਪਵੇਂ ਭਾਈ!
ਦੁਰਜਨ ਨਿੰਦਾ
੫੨. ਕਿਰਪਾ ਕਰੇ ਨਾਂ, ਤਾਲੇ ਪਿਆ ਲੜੇ ਐਵੇਂ,
ਪ੍ਰਾਯਾ ਮਾਲ ਮੁੱਛੇ, ਖੋਹੇ ਨਾਰਿ ਪ੍ਰਾਈ।
ਗੱਲ ਸਹੇ ਨਾ ਸੱਜਣਾਂ ਮਿੱਤਰਾਂ ਦੀ,
ਖਿਮਾਂ ਨਾਲ ਕੁਟੰਬ ਨਾ ਕਰੋ ਰਾਈ।
ਐਸੇ ਆਦਮੀ ਨੂੰ ਦੁਸਟ ਜਾਣਨਾ ਜੇ,
ਪੱਕੇ ਦੁਰਜਨ ਦੇ ਏ ਨਿਸ਼ਾਨ ਭਾਈ।
ਸੰਗ ਭੁੱਲ ਕੇ ਕਰੋ ਨਾ ਦੁਰਜਨਾਂ ਦਾ,
ਜੇੜ੍ਹਾ ਕਰੇ ਸੋ ਖਤਾ ਹੀ ਖਾਂਵਦਾ ਈ॥
––––––––––––
* ਇਹ ਸਤਰ ਮੂਲ ਦੀ ਨਹੀਂ।
५३. ਦੁਰਜਨ ਵਿਦ੍ਯਾ ਵਾਨ ਹੋ,
ਤਾਂ ਭੀ ਰਹੀਓ ਦੂਰ।
ਭਾਵੇਂ ਮਣੀ ਸ਼ਿੰਗਾਰਿਆ
ਭਯਾਨਕ ਸੱਪ ਜ਼ਰੂਰ।
੫੪. ਲੱਜਯਾਵਾਨ ਨੂੰ ਆਖਦੇ ਸਿਥਲ ਹੋਇਆ,
ਧਰਮ ਧਾਰੀ ਨੂੰ ਆਖਦੇ ਦੰਭ ਧਾਰੀ।
ਕਪਟੀ ਆਖਦੇ ਰਹੇ ਪਵਿੱਤ੍ਰ ਜੇੜ੍ਹਾ,
ਕਹਿੰਦੇ ਮੂਰਮੇਂ ਨੂੰ ਏਸ ਦਇਆ ਹਾਰੀ।
ਸਰਲ ਸਿੱਧੇ ਨੂੰ ਮੂਰਖ ਕਰ ਆਖਦੇ ਨੀ,
ਮਿਠ ਬੋਲੇ ਨੂੰ ਦੀਨ ਤੇ ਹੀਨ ਆਰੀ।
ਤੇਜਵਾਨ ਨੂੰ ਕਹਿਣ ਗੁਮਾਨ ਭਰਿਆ
ਬੋਲਣ ਹਾਰ ਗਲਾਧੜੀ ਥਕਣ ਵਾਰੀ।
'ਚਿੱਤ ਟਿਕੇ ਏਕਾਗ' ਨੂੰ ਕਹਿਣ ਸੁਸਤੀ,
ਦੁਰਜਨ ਲੋਕਾਂ ਦੀ ਗਤੀ ਹੇ ਉਲਟ ਸਾਰੀ।
ਗੁਣੀ ਜਨਾਂ ਵਿਚ ਕਹੋ ਗੁਣ ਕੌਣ ਐਸਾ,
ਦੁਰਜਨ ਲਾਣ ਕਲੰਕ ਨਾਂ ਜਿਨੂੰ ਕਾਰੀ?
੫੫. ਹੋਰ ਔਗੁਣਾਂ ਦੀ ਓਥੇ ਲੋੜ ਕਾਹਦੀ,
ਜਿੱਥੇ ਲੋਭ ਨੇ ਵਾਸ ਆ ਪਾਇਆ ਏ?
ਕੁਟਿਲ ਪੁਰਖ ਨੂੰ ਪਤਿਤ ਕੀ ਹੋਰ ਕਰਸੋ?
ਸੱਚੇ ਲੋਕ ਨੂੰ ਤਪਾਂ ਕੀ ਲਾਇਆ ਏ?
ਰਿਦਾ ਹੋ ਗਿਆ ਜਿਦ੍ਹਾ ਹੈ ਸ਼ੁੱਧ, ਉਸਨੂੰ
ਤੀਰਥ ਫਿਰਨ ਫਿਰ ਨਹੀਂ ਲੁੜਾਇਆ ਏ।
ਸੱਜਣ ਸ਼੍ਰੇਸ਼ਟ ਨੂੰ ਕੀ ਗੁਣ ਹੋਰ ਚਾਹੀਏ?
ਮਿਤ੍ਰ ਸਾਕ ਦਾ ਘਾਟਾ ਨ ਆਇਆ ਏ।
ਉੱਜਲ ਜਸ ਹੈ ਜਿਨ੍ਹਾਂ ਨੂੰ ਪਿਆ ਪੱਲੇ,
ਗਹਿਣਾ ਹੋਰ ਫਿਰ ਉਨ੍ਹਾਂ ਨਾ ਚਾਹਿਆ ਏ।
ਸੱਚੀ ਵਿਦਿਆ ਜਿਨ੍ਹਾਂ ਨੂੰ ਮਿਲੀ ਹੈ ਵੇ,
ਹੋਰ ਧਨਾਂ ਕੀ ਆਨ ਵਧਾਇਆ ਏ ?
ਜਿਸਦੀ ਹੋਇ ਅਪਕੀਰਤੀ ਸੱਭ ਥਾਂਈਂ,
ਓਹਦਾ ਮੌਤ ਕੀ ਹੋਰ ਘਟਾਇਆ ਏ?
੫੬. ਦਿਲ ਦਾ ਮਲੀਨ ਹੋਵੇ ਤੇਜ ਹੀਨ ਚੰਦ੍ਰਮਾਂ ਜੋ,
ਜੁਆਨੀ ਹੀਨ ਤੀਮੀਂ ਜਿਦ੍ਹਾ ਜੋਬਨ ਬਿਲਾ ਗਿਆ;
ਸਰ ਹੋਵੇ ਕੋਲ ਬਿਨਾਂ, ਪਾਣੀ ਹੋਵੇ ਹੇਠ ਲੱਥਾ,
ਸੁੰਦਰ ਸਰੂਪ ਪਰ ਮੂਰਖ ਜਗ ਆ ਗਿਆ,
ਹੋਵੇ ਧਨਵਾਨ ਪਰ ਕ੍ਰਿਪਣ ਤੇ ਸੂਮ ਹੋਵੇ,
ਸੱਜਣ ਗੁਣਵਾਨ ਪਰ ਆਲਸ ਦਬਾ ਲਿਆ।
ਰਾਜ ਦਰਬਾਰ ਵਿਖੇ ਮੂਰਖ ਨਿਵਾਸ ਹੋਏ,
ਸੱਤੇ ਰੋੜ ਰੜਕਵੇਂ ਰਿਦਾ ਜਿਨ੍ਹਾਂ ਨੇ ਖਾ ਲਿਆ।
੫੭. ਭਾਵੇਂ ਅਗਨਿ ਹੋਤਰ ਸੇਵੇ ਅੱਗ ਤਾਈਂ,
ਦੇ ਅਹੂਤੀਆ ਓਸਨੂੰ ਪਾਲਦਾ ਈ।
ਐਪਰ ਛੋਹੇ ਜੇ ਅੱਗ ਨੂੰ ਹੋਤਰੀ ਓ,
ਸਾੜ ਦੇਂਵਦੀ ਕਰੇ ਲਿਹਾਜ ਨਾਹੀਂ॥
५८. ਚਾਕਰੀ ਜਾਂ ਸੇਵਾ ਧਮ ਔਖਾ ਅਤਿ ਕੰਮ ਹੋਵੇ,
ਜੋਗੀਆਂ ਭੀ ਏਸਦੀ ਨਾਂ ਗਤੀ ਅਜੇ ਜਾਨੀ ਹੈ!
ਮੋਨ ਧਾਰ ਚੁੱਪ ਰਹੇ, ਗੁੰਗਾ ਤਦੋਂ ਆਖਦੇ ਨੀ,
ਬੋਲੇ, ਤਦ ਆਖਦੇ ਨੀ ਵੱਡਾ ਬਕੜਵਾਨੀ ਹੈ।
ਰਹੇ ਜਦੋਂ ਨੇੜੇ, ਤਦੋਂ ਢੀਠ ਆਖਦੇ ਨੀ,
ਦੂਰ ਰਹੇ, ਆਖਦੇ ਏ ਡਰੂ ਡਰਖਾਨੀ ਹੈ।
ਖਿਮਾਂ ਧਾਰ ਸਹੇ, ਤਦੋਂ ਕਾਇਰ ਨਾਮ ਰੱਖਦੇ ਨੀ,
ਸਹੇ ਜੇ ਨਾਂ, ਆਖਦੇ ਨੀ, ਕੀਤੀ ਕੁਲ ਹਾਨੀ ਹੈ।
੫੯. ਅੱਖ ਦੁਸ਼ਟ ਦੀ ਹੇਠਾਂ ਰਹਿਕੇ,
ਕੌਣ ਸੁਖੀ ਮਨ ਭਰਦਾ :-
ਜੇ ਮਰਿਯਾਦਾ ਕਿਸੇ ਨ ਬੱਙੇ,
ਗੁਣ ਦੇਖੀ ਬਦਿ ਕਰਦਾ।
ਧਨ ਹੋ ਗਿਆ ਸੁਤੇ ਹੀ ਪੱਲੇ,
ਵੱਡਾ ਹੋ ਹੋ ਟੁਰਦਾ ;
ਪਿਛਲੇ ਖੋਟੇ ਕਰਮਾਂ ਦੇ ਵਸ,
ਨੀਚ ਕਰਮ ਰੁਚਿ ਧਰਦਾ
੬੦. ਮੂਰਖ ਦਾ ਮਿਤ ਜਾਣੋ ਬੈਠਾ,
ਪਹਿਲ ਦੁਪਹਿਰੀ ਛਾਵੇਂ।
––––––––––
੧. ਇਸ ਤੁਕ ਦਾ ਇਹ ਅਰਥ ਭੀ ਕਰਦੇ ਹਨ ਕਿ ਅਪਣੀ ਪਹਿਲੀ ਨੀਚ ਕਰਮਾਂ ਨਾਲ ਰੋਟੀ ਕਮਾਉਣ ਦੀ ਜ਼ਿੰਦਗੀ ਨੂੰ ਭੁੱਲ ਗਿਆ ਹੈ।
२. ਮਿੱਤ੍ਰ, ਯਾਰ ।
ਪਹਿਲੋਂ ਜੇੜ੍ਹੀ ਲੰਮੀ ਚੌੜੀ,
ਪਿੱਛੋਂ ਘਟਦੀ ਜਾਵੇ।
ਦਾਨੇ ਦਾ ਮਿਤ ਜਾਣੋਂ ਬੈਠਾ
ਪਿਛਲ ਦੁਪਹਿਰੀ ਛਾਵੇਂ।
ਪਹਿਲੋਂ ਥੋੜੀ ਪਿੱਛੋਂ ਜਿਹੜੀ
ਹਰ ਛਿਨ ਵਧਦੀ ਜਾਵੇ॥
੬੧. 'ਮਛਲੀ 'ਹਰਨ' 'ਭਲੇ ਜਨ ਭਾਈ!
ਤ੍ਰੈਏ ਨ ਕਿਸੇ ਦੁਖਾਂਦੇ,
ਵਿਚ ਸੰਤੋਖ 'ਭਲੇ', 'ਮਿਗ੍ਰ' 'ਮੱਛੀ'
ਜਲ ਤ੍ਰਿਣ 'ਦੋਵੇਂ ਖਾਂਦੇ।
ਪਰ 'ਝੀਵਰ' 'ਬਘਿਆੜ 'ਕੁਟਿਲ ਜਨ
ਬਿਨ ਛੇੜੇ ਆ ਜਾਵਨ,
ਆਨ ਅਕਾਰਣ ਨਾਲ ਤ੍ਰੈਆਂ ਦੇ
ਐਵੇਂ ਵੈਰ ਕਮਾਂਦੇ।
ਸੱਜਣ ਪ੍ਰਸੰਸਾ
੬੨. ਜਿਨ੍ਹਾਂ ਇੱਲ੍ਹਾ ਸੰਗ ਸਤਿਸੰਗੀਆਂ ਦੀ,
ਪਾਏ ਗੁਣਾਂ ਦੇ ਨਾਲ ਪਿਆਰ ਭਾਈ!
ਵੱਡਿਆਂ ਨਾਲ ਜੋ ਨਿੰਮ੍ਰਤਾ ਧਾਰਦੇ ਨੀ,
ਵਿੱਦਯਾ ਨਾਲ ਹੈ ਜਿਨ੍ਹਾਂ ਪਰੀਤ ਪਾਈ।
ਵਹੁਟੀ ਆਪਣੀ ਦੇ ਨਾਲ ਪ੍ਯਾਰ ਕਰਦੇ,
ਲੋਕ ਨਿੰਦਿਆ ਤੋਂ ਜਿਨ੍ਹਾਂ ਘ੍ਰਿਣਾ ਆਈ।
ਅਪਣੇ ਆਪ ਨੂੰ ਵੱਸ ਕਰ ਰੱਖਦੇ ਨੀ,
ਜਿਨ੍ਹਾਂ ਰੱਬ ਦੇ ਨਾਲ ਹੈ ਭਗਤਿ ਲਾਈ।
ਜਿਨ੍ਹਾਂ ਸਦਾ ਕੁਮੰਗ ਤਿਆਗ ਕੀਤਾ,
ਨਾਲ ਭੈੜਿਆਂ ਨੇਹੁੰ ਨ ਲਾਇਆ ਈ।
ਨਮਸਕਾਰ ਸਾਡੀ ਓਨ੍ਹਾਂ ਸੱਜਣਾਂ ਨੂੰ,
ਨਿਰਮਲ ਗੁਣਾਂ ਦੀ ਜਿਨ੍ਹਾਂ ਨੇ ਰਾਸ ਪਾਈ।
੬੩. ਵਿਚ ਮਹਾਤਮਾਂ ਸੁਤੇ ਹੀ ਹੋਂਵਦਾ ਜੇ,
ਇਨ੍ਹਾਂ ਗੁਣਾਂ ਦਾ ਸਹਿਜ ਨਿਵਾਸ ਭਾਈ :-
ਵਿਪਤਾ ਪਈ ਤੇ ਧੀਰਜ ਓ ਰੱਖਦੇ ਨੀ,
ਤੇਜ ਵਧੇ ਤੇ ਖਿਮਾਂ ਹੀ ਰਾਸ ਪਾਈ।
ਸਭਾ ਵਿਚ ਚਤੁਰਾਈ, ਸੰਗ੍ਰਾਮ ਤਕੜੇ,
ਜਸ ਆਪਣੇ ਨਾਲ ਪਰੰਤ ਲਾਈ।
ਪ੍ਯਾਰ ਵਿੰਦ੍ਯਾ ਵਿੱਚ ਓ ਰੱਖਦੇ ਨੀ,
ਸਤ੍ਯ ਸ਼ਾਸਤ੍ਰਾਂ ਦੀ ਰਹੁ ਰੀਤਿ ਚਾਈ॥
੬੪. ਦਾਨ ਦੇਕੇ ਗੁੱਝਾ ਰੱਖ, ਆਏ ਤਾਈਂ ਆਦਰ ਦੇ,
ਭਲਾ ਕਰ ਪ੍ਰਾਏ ਸੰਦਾ ਮੌਨ ਜਿਨ੍ਹਾਂ ਧਾਰੀ ਹੈ।
ਕਰੇ ਉਪਕਾਰ ਕੋਈ ਆਪਣੇ ਤੇ ਪ੍ਰਾਇਆ ਜੋ,
ਸਭਾ ਵਿਚ ਬੈਠ ਓਹਦੀ ਸੋਭਾ ਚਾ ਖਿਲਾਰੀ ਹੈ।
ਗਰਬਣਾ ਨਾ ਧਨ ਪਾ, ਪ੍ਰਾਈ ਚਰਚਾ ਹੋਵੇ ਤਾਂ
ਨਿੰਦਾ ਬਿਨ ਕਹਿਣ ਗੱਲ, ਹਾਨੀ ਨਾ ਵਿਚਾਰੀ ਹੈ।
ਧਾਰ ਤਲਵਾਰ ਨਾਲੋਂ ਔਖੇ ਬ੍ਰੱਤ ਧਰਮ ਏ,
ਕਿਸਨੇ ਸਿਖਾਏ, ਭਲਿਆਂ ਧਾਰਨਾ ਏ ਧਾਰੀ ਹੈ ?
੬੫. ਹੱਥ ਵੱਡੇ ਤਦੋਂ ਹੋਣ, ਜਦੋਂ ਧਨ ਦਾਨ ਦੇਣ,
ਮੱਥਾ ਵੱਡਾ ਤਦੋਂ ਜਦੋਂ ਵੱਯਾਂ ਪੈਰੀਂ ਲੱਗਦਾ।
ਡੋਲੇ ਤਦ ਵੱਡੇ ਜਦੋਂ ਪ੍ਰਾਕ੍ਰਮ ਅਮਿਤ ਹੋਵੇ,
ਰਿਦਾ ਤਦੋਂ, ਕ੍ਰਿਤੀ ਦਾ ਪ੍ਰਵਾਹ ਸ੍ਵੱਛ ਵੱਗਦਾ।
ਕੰਨ ਵੱਡੇ ਤਦੋਂ ਜਦੋਂ ਸੁਣਨ ਸੱਤਿ ਸ਼ਾਸਤਰ,
ਮੂੰਹ ਵੱਡਾ ਤਦੋਂ ਸੱਚ ਬੋਲਣ ਵਿਚ ਤੱਗਦਾ।
ਭਲਿਆਂ ਦੇ ਪਾਸ ਭਾਵੇਂ ਐਸੂਰਜ ਹੋਵੇ ਨਾਹੀ,
ਗੁਣ ਹੀ ਹੈ ਗਹਿਣਾ ਜੋ ਸਦਾ ਹੀ ਨਾਲ ਤੱਗਦਾ
੬੬. ਸੰਪਤ ਵਿਚ ਕੋਮਲ ਕਮਲ
ਦਿਲ ਮਹਾਤਮਾ ਜਾਨ।
ਪਰ ਅਪਦਾ ਵਿਚ ਸਖਤ ਹੋ
ਪਰਬਤ ਸਿਲਾ ਸਮਾਨ।
੬੭. ਤੱਤੇ ਤਵੇ ਤੇ ਪਾਣੀ ਦੀ ਬੂੰਦ ਪੈਂਦੀ,
ਅੱਖ ਫੋਰ ਵਿਖੇ ਉੱਡ ਜਾਂਵਦੀ ਹੈ।
ਓਹੋ ਬੂੰਦ ਜਿ ਪਵੇ ਫੁਲ ਕਵਲ ਉੱਤੇ,
ਮੋਤੀ ਵਾਂਙ ਉਹ ਡਲ੍ਹਕ ਦਿਖਾਂਵਦੀ ਹੈ।
ਓਹੋ ਬੂੰਦ ਸਮੁੰਦਰ ਦੇ ਸਿੱਪੀ ਵੜਦੀ,
ਸ੍ਵਾਂਤੀ ਵਿੱਚ, ਮੋਤੀ ਬਨ ਜਾਂਵਦੀ ਹੈ।
ਤਾਂਤੇ ਸੰਗਤ ਹੀ ਗੁਣਾਂ ਦਾ ਮੂਲ ਜਾਣੋ,
ਨੀਚ ਊਚ ਤੇ ਮੱਧਮ ਬਣਾਂਵਦੀ ਹੇ॥
੬੮. ਓਹੋ ਪੁੱਤ ਜੋ ਆਪਣੀ ਨਾਲ ਕਰਨੀ,
ਸਦਾ ਪਿਤਾ ਤਾਈਂ ਪਰਸੰਨ ਰੱਖੇ।
ਓਹੈ ਇਸਤਰੀ ਮਦਾ ਜੋ ਪਤੀ ਸੰਦਾ,
ਹਿਤ ਲੋੜਦੀ, ਓਸਦਾ ਭਲਾ ਤੱਕੇ।
ਓਹੋ ਮਿੱਤ੍ਰ ਜੇ ਸੁੱਖ ਤੇ ਦੁੱਖ ਵੇਲੇ,
ਇੱਕਸਾਰ ਵਰਤੇ ਕਦੇ ਨਾਹ ਅੱਕੇ।
ਐਪਰ ਨ੍ਯਾਮਤਾਂ ਤਿੰਨੇ ਸੰਸਾਰ ਅੰਦਰ,
ਲੱਭਣ ਨਾਲ ਪੁੰਨਾਂ ਪੁੰਨਵਾਨ ਭੁੱਖੇ।
੬੯. "ਵਿਸ਼ਨੂੰ ਸ਼ਿਵ ਭਾਵੇਂ ਕਰ ਕੋਈ,
ਇਸ਼ਟ ਦੇਵ ਕਰ ਇਕੋ ਇੱਕ।
ਰਾਜਾ ਭਾਵੇਂ ਸਾਧੂ ਕੋਈ,
ਮਿੱਤ੍ਰ ਬਨਾ ਪਰ ਇੱਕੋ ਇੱਕ।
ਨਗਰੀ ਭਾਵੇਂ ਜੰਗਲ ਕਿਧਰੇ,
ਵਾਸਾ ਥਾਂ ਧਰ ਇੱਕੋ ਇੱਕ।
ਕੰਦ੍ਰਾ' ਭਾਵੇਂ ਸੁੰਦਰੀ* ਕੋਈ
ਨਾਰੀ ਤੂੰ ਬਰ ਇਕੋ ਇੱਕ।
१०. ਕਰ ਕਰ ਗੁਣਾਂ ਪਰਾਇਆਂ ਨੂੰ ਉਘਿਆਂ ਜੋ,
ਉੱਘੇ ਅਪਣੇ ਗੁਣਾਂ ਵਿਚ ਹੋਣ ਭਾਈ।
ਕਰਨ ਨਿੰਮ੍ਰਤਾ ਤੇ ਇਉਂ ਕਰਦਿਆਂ ਹੀ,
ਹੈ ਉੱਚਤਾ ਜਿਨ੍ਹਾਂ ਇਸ ਵਿੱਚ ਪਾਈ।
–––––––––
੧. ਏ ਸਲੋਕ ਕਈ ਸ਼ਤਕਾਂ ਵਿਚ ਏਥੇ ਨਹੀਂ, ਪਰ ਵੈਰਾਗ ਵਿਚ ਹੈ।
२.ਗੁਫਾ ।
੩. ਮੂਲ ਵਿਚ ਸੁੰਦਰੀ' ਤੇ ਦਰੀ ਵਿਚ ਯਮਕ ਰਖੀ ਹੈ।
ਪ੍ਰਾਇਆ ਭਲਾ ਦਿਨ ਰਾਤ ਹੀ ਕਰਨ ਅੰਦਰ,
ਅਪਣੇ ਭਲੇ ਦੀ ਜਿਨ੍ਹਾਂ ਨੂੰ ਸਾਰ ਆਈ।
ਦੁਸ਼ਟਾਂ ਨਿੰਦਕਾਂ ਨੂੰ ਖਿਮਾਂ ਨਾਲ ਕੇਵਲ,
ਜਿਨ੍ਹਾਂ ਖਿਮਾਂ ਹੀ ਨਾਲ ਕਲੰਕਿਆ ਈ।
ਐਸਾ ਅਚਰਜ ਆਚਰਨ ਹੈ ਜਿਨ੍ਹਾਂ ਦਾ ਜੀ,
ਮਾਨ ਯੋਗ ਭਾਰੇ ਓਹਨਾਂ ਜਾਣਨਾ ਈ॥
ਸਾਰੇ ਜਗਤ ਦੇ ਪੂਜ ਏ ਸੰਤ ਭਾਈ,
ਕਿਹੜਾ ਓਹ ਜਿਨ੍ਹ ਇਨ੍ਹਾਂ ਨਾ ਪੂਜਣਾ ਈ ?
ਪਰਉਪਕਾਰ
১৭. ਫਲ ਪੈਂਦਾ ਜਦ ਬ੍ਰਿੱਛ ਨੂੰ,
ਨੀਵਾਂ ਹੋ ਹੋ ਜਾਇ।
ਜਲ ਨਵੀਨ ਸੰਗ ਲੱਦਿਆ,
ਬੱਦਲ ਝੁਕ ਝੁਕ ਆਇ।
ਸੰਪਤ ਪਾ ਕੇ ਸੱਤਿ ਪੁਰਖ,
ਉੱਚਾ ਨਹਿ ਅਕੜਾਇ;
ਪਰ ਉਪਕਾਰੀਆਂ ਬਾਣ ਏ,
ਵਪਣ ਤਾਂ ਸਿਰ ਨਿਹੁੜਾਇ॥
੭੨. ਸ਼ੋਭਾ ਕੰਨ ਦੀ ਕੁੰਡਲਾਂ ਨਾਲ ਨਾਹੀਂ,
ਧਰਮ ਪੁਸਤਕਾਂ ਸੁਣਿਆਂ ਪਰਵਾਨ ਹੋਏ।
––––––––––––
੧. ਭਾਵ ਨਿੰਮ੍ਰਤਾ ਧਾਰਨ ਕਰਦੇ ਹਨ।
੨. ਦੇ ਅਰਥ ਹਨ, ਵੇਦ ਤੇ ਧਰਮ ਪੁਸਤਕ (ਦੇਖੋ ਵਿਲਸਨ)।
ਕੜੇ ਪਹਿਨਿਆਂ ਹੱਥ ਨਾ ਸੋਭਦੇ ਨੀ,
ਦਾਨ ਦਿੱਤਿਆਂ ਹੱਥ ਗੁਣਵਾਨ ਹੋਏ।
ਚੰਦਨ ਲੇਪ ਦੇ ਲਾਇਆਂ ਨਾ ਫਬਨ ਭਾਈ,
ਕਰੁਣਾਮਯ (ਜੇ ਦਿਆਲ ਹਨ ਆਨ ਹੋਏ)
ਸ਼ੋਭਾ ਉਨ੍ਹਾਂ ਦੀ ਪਰ ਉਪਕਾਰ ਅੰਦਰ,
ਭਲੇ ਪ੍ਰਾਏ ਵਿਚ ਜੋ ਸਵਧਾਨ ਹੋਏ॥
੭੩. ਪਾਪ ਕਰਨ ਤੋਂ ਯਾਰ ਨੂੰ ਵਰਜਦੇ ਨੀ,
ਭਲੇ ਕਰਨ ਦੀ ਗੱਲ ਸਮਝਾਂਵਦੇ ਨੀ।
ਗੁੱਝੀ ਯਾਰ ਦੀ ਗੱਲ ਛਿਪਾਂਵਦੇ ਨੀ,
ਗੁਣ ਮਿੱਤ੍ਰ ਦੇ ਜਗਤ ਪ੍ਰਗਟਾਂਵਦੇ ਨੀ,
ਬਿਪਤਾ ਪਈ ਤੇ ਸਾਥ ਨ ਛੱਡਦੇ ਨੀ,
ਜਿੰਨੀ ਸਰੇ ਭੀ ਮਾਯਾ ਪੁਚਾਂਵਦੇ ਨੀ।
ਲੱਛਣ ਏਹ ਹਨ ਸੱਚਿਆਂ ਮਿੱਤਰਾਂ ਦੇ,
ਸੰਤ ਲੋਕ ਏ ਆਪ ਬਤਾਂਵਦੇ ਨੀ।
੭੪. ਬਿਨਾਂ ਜਾਚਿਆਂ ਸਾਰਿਆਂ ਕੌਲ ਫੁੱਲਾਂ,
ਸਦਾ ਸੂਰਜ ਨੇ ਆਣ ਖਿੜਾਇਆ ਏ।
ਬਿਨਾਂ ਮੰਗਿਆ ਚੰਦ ਨੇ ਕੰਮੀਆਂ ਨੂੰ,
ਖੇੜਾ ਆਣਕੇ ਦਾਨ ਕਰਾਇਆ ਏ।
ਬਿਨਾਂ ਬੇਨਤੀ ਬੱਦਲਾਂ ਉਮਡ ਆ ਕੇ,
ਜਲ ਜਗਤ ਨੂੰ ਆਪ ਦਿਵਾਇਆ ਏ।
ਤਿਵੇਂ ਮੰਤਾਂ ਨੇ ਆਪਣੇ ਆਪ ਆਪੇ,
ਪ੍ਰਾਏ ਭਲੇ ਨੂੰ ਲੱਕ ਬਨਾਇਆ ਏ।
੭੫. ਛੱਡ ਆਪਣਾ ਲਾਭ ਜੋ ਦੂਸਰੇ ਨੂੰ,
ਲਾਭ ਦੇਇ ਸੋ ਜਾਨ 'ਸਤਿ ਪੁਰਖ ਭਾਈ।
ਲਾਭ ਆਪਣਾ ਨਾਲ ਜੋ ਦੂਸਰੇ ਦਾ
ਕਰੇ, ਪੁਰਖ ਸਾਮਾਨ ਓ ਜਾਣਨਾ ਈ।
ਪ੍ਰਾਯਾ ਬੁਰਾ ਕਰ ਆਪਣਾ ਭਲਾ ਕਰਦਾ,
'ਰਾਖਸ ਆਦਮੀ ਰੂਪ ਅਖਾਂਵਦਾ ਈ।
'ਵਯਰਥ ਦੂਸਹੇ ਦੀ ਜੋਈ ਕਰੇ ਹਾਨੀ
ਕਿਹੋ ਜਿਹਾ ਉਹ? ਸਾਨੂੰ ਨ ਸਾਰ ਰਾਈ।
੭੬. 'ਪਾਣੀ ਦੁੱਧ ਨੂੰ ਜਦੋਂ ਸੀ ਆਨ ਮਿਲ੍ਯਾ
ਗੁਣ ਆਪਣੇ ਦੁੱਧ ਉਸ ਦੇਂਵਦਾ ਈ।
ਜਦੋਂ ਦੁੱਧ ਨੂੰ ਆਣ ਕੇ ਤਾਪ ਚੜ੍ਹਿਆ,
ਤਦੋਂ ਨੀਰ ਯਾ ਆਪ ਸੜੇਂਵਦਾ ਈ।
ਜਦ ਨੀਰ ਨੂੰ ਸੜਦਿਆਂ ਦੁੱਧ ਡਿੱਠਾ,
ਡਿੱਗਣ ਅੱਗ ਵਿਚ ਆਪ ਉਡੇਂਵਦਾ ਈ।
ਫੇਰ ਮਿਲੇ ਪਾਣੀ, ਦੁਧ ਸਮਝਦਾ ਹੈ
ਯਾਰ ਆ ਗਿਆ, ਫੇਰ ਮੁੜ ਮੇਂਵਦਾ ਈ।
ਸੱਤਿ ਪੁਰਖ ਦੀ ਮੈਤਰੀ ਠੀਕ ਐਸੀ,
ਦੁਖ ਯਾਰ ਦਾ ਆਪ ਸਿਰ ਲੇਂਵਦਾ ਈ।
੭੭. ਸ਼ੇਸ਼ਨਾਗ ਦੀ ਸੋਜ ਪਰ ਵਿਚ ਸਾਗਰ,
ਵਿਸ਼ਨੂੰ ਪਏ ਅਰਾਮ ਕਰਾਂਵਦੇ ਨੀ।
ਵੈਰੀ ਵਿਸ਼ਨੂੰ ਦੇ ਰਾਖਸ਼ਸ ਉਸੇ ਸਾਗਰ,
ਕੁਲਾਂ ਸਣੇਂ ਭੀ ਵਾਸ ਵਸਾਂਵਦੇ ਨੀ।
ਕਿਤੇ ਬੜਵਾ ਤੇ ਪਰਲੋ ਸਮਾਨ ਲੰਬੂ,
ਇਕ ਪਾਸੇ ਪਏ ਰੁਪ ਦਿਖਾਂਵਦੇ ਨੀ।
ਜਿਗਰਾ ਕਿੱਡਾ ਹੈ ਸਾਗਰ ਦਾ ਖੁੱਲ੍ਹਾ, ਵੱਡਾ।
(ਸਤਿ ਪੁਰਖ ਤਿਵੇਂ ਦਿੱਸ ਆਂਵਦੇ ਨੀਂ)।
१८. ਖਿਮਾਂ ਧਰੇ, ਛੱਡੋ ਤ੍ਰਿਸਨ,
ਪਾਪਾਂ ਦਾ ਕਰ ਤ੍ਯਾਗ।
ਮਦ ਤ੍ਯਾਗੋ, ਸੱਚੇ ਰਹੋ,
ਸੰਤ ਮ੍ਰਯਾਦਾ ਲਾਗ।
ਪੜ੍ਹਿਆਂ ਦੀ ਸੇਵਾ ਕਰੋ,
ਵੱਡਯਾਂ ਮਾਨ ਕਰਾਇ।
ਵੈਰੀ ਵੀ ਪਰਸੰਨ ਕਰੁ,
ਗੁਣ ਅਪਣੇ ਵਿਦਤਾਇ।
ਜਸ ਅਪਣੇ ਦੀ ਪਾਲਣਾ,
ਦੁਖੀਆਂ ਦਰਦ ਵੰਡਾਇ।
ਲੱਛਣ ਜਿੰਨ੍ਹਾਂ ਵਿਚ ਏ,
ਸੱਤਿ ਪੁਰਖ ਓ ਠੀਕ।
ਏ ਲੱਛਣ ਪਰ ਜਾਣਨੇ,
ਦੁਰਲਭ ਬੜੇ ਅਮੀਕ।
੭੯. ਪੁੰਨ ਕਰਮ ਦਾ ਅੰਮ੍ਰਿਤ ਹੋਵੇ,
ਮਨ ਬਚ ਕਰਮੀ ਭਰਿਆ।
ਜਿਨ੍ਹਾਂ ਵਿਖੇ, ਤੇ ਲਗਾਤਾਰ ਜਿਨ੍ਹ,
ਜਗ ਉਪਕਾਰ ਹੀ ਕਰਿਆ।
ਅਲਪ ਪਰਾਏ ਗੁਣ ਨੂੰ ਉੱਚਾ
ਪਰਬਤ ਕਰ ਖੁਸ਼ ਹੋਵਨ;
ਐਸੇ ਸੰਤ ਜਗਤ ਵਿਚ ਵਿਰਲੇ,
ਪੁੰਨ ਜਿਨ੍ਹਾਂ ਤੋਂ ਸਰਿਆ।
੮੦. ਸੋਨੇ ਦੇ ਸੁਮੇਰ ਨਾਲ ਲੋੜ ਸਾਨੂੰ ਪਈ ਕਾਹਦੀ?
ਚਾਂਦੀ ਦੇ ਕੈਲਾਸ ਕੋਲੋਂ ਅਸਾਂ ਕੀ ਹੈ ਲ਼੍ਯਾਵਣਾ?
ਬ੍ਰਿਛ ਉੱਗੇ ਦੋਹੀਂ ਥਾਈਂ ਰਹਿਣ ਜੇਹੋ ਜੇਹੇ ਹੋਣ,
ਸੋਰਿਆ ਨ ਕੁਛ ਭਾਈ, ਹੋਇਆ ਨ ਵਧਾਵਣਾ।
ਵਾਰਨੇ ਮਯਾਚਲਾ ਹਾਂ ਤੇਰੇ ਓਤੋਂ ਅਸੀਂ ਯਾਰ!
ਕਿੱਕਰ, ਨਿੰਮ, ਢਾਕ ਜਿਹੇ ਤੇਰੇ ਕੋਲ ਆਵਣਾ।
ਜੇੜ੍ਹਾ ਤੇਰੇ ਉੱਤੇ ਉੱਗੇ ਚੰਦਨ ਦੀ ਵਾਸ ਦੇਵੇ,
ਕੌੜਿਆਂ ਨੂੰ ਚੰਦਨ ਹੈ ਤੂੰਹੋਂ ਹੀ ਬਨਾਵਨਾ।
––––––––––––
੧. ਇਹ ਅੱਧੀ ਸਤਰ ਮੂਲ ਵਿਚ ਨਹੀਂ।
੨. ਚੰਦਨ ਦਾ ਪਹਾੜ, ਮਲ੍ਯਾਗਿਰ।
ਧੀਰਜ
੮੧. ਜਦ ਦਿਉਤਿਆਂ ਸਾਗਰ ਨੂੰ ਰਿੜਕਿਆ ਏ,
ਪਹਿਲਂ ਰਤਨ ਅਮਲਵੇਂ ਬਟਰ ਆਏ"
ਦਿਉਤੇ ਵਸੇ ਨ ਰਤਨਾਂ ਦੇ ਲੋਭ ਅੰਦਰ
ਗਏ ਰਿੜਕਦੇ ਅੱਤਿ ਦਾ ਜੋਰ ਲਾਏ,
ਬਿਖ ਨਿਕਲਿਆ ਫੇਰ ਭੀ ਨਹੀਂ ਹਾਰੇ,
ਛੱਡ ਬੈਠੇ ਨ ਜਹਿਰ ਦਾ ਖੋਫ਼ ਖਾਏ।
ਜਦ ਤਕ ਅੰਮ੍ਰਿਤ ਨ ਉਨ੍ਹਾਂ ਨੇ ਕੱਢ ਲੀਤਾ,
ਲਾਈ ਜ਼ੋਰ ਗਏ, ਗਏ ਜੋਰ ਲਾਏ।
ਇਸਤੋਂ ਸਿੱਧ ਹੈ ਧੀਰਜੀ ਅਰਥ ਅਪਨਾ
ਬਿਨਾਂ ਸਿੱਧ ਕੀਤੇ ਨਹੀਂ ਭੱਜ ਜਾਏ!
੮੨. ਕਾਮਯਾਬੀਆਂ ਜਿਨ੍ਹਾਂ ਨੇ ਲੈਣੀਆਂ ਹਨ,
ਜਿਨ੍ਹਾਂ ਕੰਮ ਨੂੰ ਸਿਰੇ ਚੜ੍ਹਾਵਨਾ ਹੈ।
ਦੁੱਖ ਸੁੱਖ ਦੀ ਕਰਨ ਪਰਵਾਹ ਨਾਹੀਂ,
ਧ੍ਯਾਨ ਕੰਮ ਵਿਚ ਉਨ੍ਹਾਂ ਲਗਾਵਣਾ ਹੈ।
ਕਦੇ ਸੋਣ ਭੁੰਞੇ, ਕਦੇ ਪਲੰਘ ਪੈਂਦੇ,
ਕਦੇ ਸਾਗ ਖਾ ਝੱਟ ਲੰਘਾਵਣਾ ਹੈ।
ਕਦੇ ਚੌਲ ਪਲਾ, ਤੇ ਕਦੇ ਗਦੜੀ,
ਕਦੇ ਕੱਪੜੇ ਸੱਛ ਹੰਢਾਵਣਾ ਹੈ।
–––––––––––––
4. ਅਰਥ ਜਪਮਟ ਕਰਨ ਲਈ ਇਹ ਸਤਹਿ ਪਾਈ ਗਈ ਹੈ।
੨ ਸਾਲੀ ਚਾਵਲ।
੮੩. ਐਸਰਜ ਦਾ ਗਹਿਣਾ ਭਲੜਾਈ ਕਰਨੀ,
ਗਹਿਣਾ ਸੂਰਮੇਂ ਦਾ 'ਸੰਜਮ ਵਾਕ ਬੋਲੇ।
ਗਹਿਣਾ ਗ੍ਯਾਨ ਦਾ ਸ਼ਾਂਤਿ ਵਿਚ ਵਰਤਣਾ ਜੇ,
ਸਾਸਤ੍ਰ ਪੜ੍ਹਨ ਦਾ ਬੇਨਤੀ ਮੁਖ ਤੋਲੇ।
ਧਨ ਦਾ ਗਹਿਣਾ ਜੋ ‘ਪ੍ਰਾਤ ਨੂੰ ਦਾਨ ਦੇਣਾ`,
ਰਹਿਣਾ ਤਪਾਂ ਦਾ ਕ੍ਰੋਧ ਨਾ ਆਇ ਕੋਲੇ।
'ਪਿਮਾਂ` ਪ੍ਰਭੁਤਾ ਦਾ ਭੁਖਣ ਹੈ ਜਾਣ ਲੈਣਾ,
ਧਰਮ ਧਾਰਨ ਦਾ ਨਿਰਛਲਾ ਹੋਣ ਭਲੇ।
ਕਾਰਣ ਸਾਰਿਆਂ ਗੁਣਾਂ ਦਾ ਜਾਣ ਗਹਿਣਾ
ਇਕ ਸ਼ੀਲ ਹੈ, ਸ਼ੀਲ ਬਿਨ ਸਭੀ ਧੋਲੇ॥
੮੪. ਦੋਲਤ ਆਵੇ ਤੇ ਭਾਵੇਂ ਨਿੱਜ ਆਵੇ,
ਭਾਵੇਂ ਆਇਕੇ ਕਿਤੇ ਨੂੰ ਚਲੀ ਜਾਵੇ।
ਨੀਤੀ ਵਾਲੜੇ ਕਰਨ ਆ ਨਿੰਦਿਆ ਹੀ
ਚਾਹ ਉਸਤੁਤੀ ਉਨ੍ਹਾਂ ਤੋਂ ਮਿਲੀ ਜਾਵੇ।
ਪ੍ਰਾਣ ਜਾਣ ਚਾਹੇ ਅੱਜ ਛੱਡ ਚੱਲਾ,
ਰਾਹੇ ਜਗਾਂ ਤਕ ਦੇਹ ਏ ਪਲੀ ਜਾਵੇ।
ਪਰ ਨ ਧੀਰਜੀ ਨ੍ਯਾਯ ਦਾ ਰਾਹ ਛੱਡਣ,
ਨ੍ਯਾਇ ਐਸ਼ ਨਾ ਉਨ੍ਹਾਂ ਦੀ ਛਲੀ ਜਾਵੇ।
੮५. ਇੱਕ ਸੱਪ ਸੀ ਪਿਆ ਪਿਟਾਰ ਅੰਦਰ,
ਭੁੱਖ ਦੁੱਖ ਤੇ ਤੇਹ ਦਾ ਮਾਰਿਆ ਈ।
ਕਿਸੇ ਚੂਹੇ ਨੇ ਰਾਤ ਪਿਟਾਰ ਟੁੱਕਯਾ,
ਅੰਦਰ ਵੜੇ ਨੂੰ ਸੱਪ ਪ੍ਰਹਾਰਿਆ ਈ।
––––––––––––
ਨੇਕ ਚਾਲ ਚਲਣ, ਇਖਲਾਕ ਸਦਾਚਾਰ
ਚੂਹਾ ਖਾਇਕੇ ਰੱਜਿਆ ਸੱਪ ਭਾਈ,
ਓਸੇ ਰਸਤਿਓਂ ਬਾਹਰ ਓ ਆਇਆ ਈ।
ਲੋਕੋ! ਦੇਖਣਾ ਬੰਦੇ ਦੇ ਦੁੱਖ ਸੁੱਖ ਦਾ,
ਕਾਰਨ ਰੱਬ ਹੀ ਸੱਭ ਬਣਾਇਆ ਈ।
੮੬. ਹੱਥੀ ਭੁੰਜੇ ਪਟਕੀਏ, ਗੇਂਦ ਉਤ੍ਹਾਂ ਝਟ ਆਇ।
ਕਰਨੀ ਵਾਲੇ ਸਾਧ ਦੀ ਵਿਪਤਾ ਝਟ ਮੁਕ ਜਾਇ
੮੭. ਆਲਸ ਵਰਗਾ ਸ਼ੱਤਰੂ
ਹੋਰ ਨੇ ਏਸ ਸ਼ਰੀਰ।
ਉੱਦਮ ਜਿਹਾ ਨ ਸਾਕ ਹੈ
ਜੋ ਹਰਦਾ ਸਭ ਪੀੜ।
੮੮. ਛਾਂਗਿਆ ਜਾਵੇ ਪਿੱਛ ਚਹਿ,
ਫਿਰ ਉਗ ਫੈਲ ਫੈਲਾਇ ।
ਨਿੱਕਾ ਹੋ ਕੇ ਚੰਦ੍ਰਮਾਂ
ਫਿਰ ਪੂਰਨ ਹੋ ਜਾਇ ।
ਏ ਗੱਲ ਸੋਚ ਵਿਚਾਰਕੇ,
ਦਾਨੇ ਨਾ ਘਬਰਾਣ।
ਜਦੋਂ ਉਨ੍ਹਾਂ ਨੂੰ ਜਗਤ ਵਿਚ,
ਵਿਪਦਾ ਘੇਰੇ ਆਨ॥
–––––––––––––
੧. ਸਾਧੂ ਬ੍ਰਿਤੀ ਵਾਲੇ ਦੀ।
੨. ਬਾਜ਼ੇ ਨੁਸਖਿਆਂ ਵਿਚ ਇਹ ਸਲੋਕ ੧੦੪ਵਾਂ ਹੈ।
੩. ਉੱਦਮ ਕਰਕੇ ਤਬਾਹ ਨਹੀਂ ਹੁੰਦਾ ਜਾਂ ਪਛੁਤਾਣਾ ਨਹੀਂ ਪੈਂਦਾ ਭੀ ਅਰਥ ਹਨ ।
ਦੇਵ ਪ੍ਰਸ਼ੰਸਾ
੮੯. ਜਿੱਥੇ ਮੰਤਰੀ ਬ੍ਰਹਸਪਤੀ ਹੋਇ ਦਾਨਾ,
ਸਮਤ੍ਰ ਬੱਜ੍ਰ ਵਰਗਾ ਜਿੱਥੇ ਪਾਸ ਭਾਈ!
ਦਿਉਤਿਆਂ ਜੇਹੇ ਜੋਧੇ ਜਿੱਥੇ ਪਾਸ ਹੋਵਨ,
ਸ੍ਵਰਗ ਜਿਹਾ ਹੋ ਕੋਟ ਜਿਸ ਪਾਸ ਆਈ।
ਹਾਥੀ ਹੋਇ ਐਰਾਵਤੀ ਚੜ੍ਹਨ ਜੋਗਾ,
ਕਿਰਪਾ ਵਿਸ਼ਨੂੰ ਭਗਵਾਨ ਜੀ ਨਾਲ ਲਾਈ।
ਹੁੰਦੇ ਸੁੰਦਿਆਂ ਏਡ ਐਸ਼੍ਵਰਜ ਦੇ ਜੀ
ਇੰਦਰ ਵੈਰੀਆਂ ਤੋਂ ਜੁੱਧ ਹਾਰਿਆ ਈ,
ਤਾਂਤੇ ਧ੍ਰਿਗ ਹੈ ਸਾਡੇ ਪੁਰਖਾਰਥਾਂ ਨੂੰ,
ਇਨ੍ਹਾਂ ਵ੍ਯਰਥ ਹੀ ਵ੍ਯਰਥ ਹੀ ਜਾਵਣਾ ਈ।
ਇੱਕੋ ਰੱਖ ਹੀ ਸ਼ਰਣ ਦੇ ਜੋਗ ਹੈ ਵੇ;
"ਸਦਾ ਰੱਬ ਦੀ ਸ਼ਰਣ ਰਹਾਵਣਾ ਈ।
੯੦. ਭਾਵੇਂ ਫਲ ਕਰਮਾਂ ਦਾ ਪਾਈਏ,
ਬੁਧਿ ਭੀ ਕਰਮ ਅਨੁਸਾਰੀ।
ਤਾਂ ਭੀ ਸ੍ਯਾਣੇ ਜੋ ਕੁਝ ਕਰਦੇ,
ਕਰਦੇ ਸੋਚ ਵਿਚਾਰੀ।
੯੧. ਗੰਜਾ ਗਿਆ ਧੁੱਪੇ ਧੁੱਪ ਸੇਕਣੇ ਨੂੰ
ਖੂਬ ਓਮਦੀ ਧੁੱਪ ਨੇ ਟਿੰਡ ਤਾਈ।
'ਮਾਉਂ ਮਾਉਂ ਫਿਰ ਛਾਉਂ ਨੂੰ ਆਖਦਾ ਓ,
ਤਾੜ ਬਿਰਛ ਹੇਠਾਂ ਭੱਜਾ ਆਂਵਦਾ ਈ।
––––––––––––
੧.ਵਾਧੂ
੨. ਵਧੇਰੇ ਸੁਤੰਤਰ ਉਲਥਾ ਹੈ।
ਉੱਤੋਂ ਤਾੜ ਗੋਲਾਂ ਹੇਠ ਡਿੱਗਿਆ ਈ,
ਵੱਜਾ ਆਣਕੇ ਟਿੰਡ ਕੜਾਕ ਭਾਈ।
ਜਿੱਥੇ ਜਾਇ ਅਭਾਗ ਖਲੇਂਵਦਾ ਈ,
ਨਾਲੇ ਨਾਲ ਉਸਦੇ ਬਿਪਤਾ ਜਾਵਣਾ ਈ।
९२. ਹਾਥੀ ਵਰਗੇ, ਸੱਪਾਂ ਵਹਗੇ,
ਕੈਦ ਪਏ ਦਿਸ ਆਵਣ।
ਸੂਰਜ ਵਰਗੇ ਚੰਦਾਂ ਵਰਗੇ,
ਗ੍ਰਹਿਣ ਪੀੜ ਪਏ ਪਾਵਣ।
ਚਾਤੁਰ ਅਕਲਾਂ ਵਾਲੇ ਕੋਈ,
ਗ੍ਰੀਬ ਕੰਗਲੇ ਦਿੱਸਣ।
ਸਭ ਤੋਂ ਬਲੀ ਵਿਧਾਤਾ, ਭਾਈ
ਖ੍ਯਾਲ ਅਸਾਂ ਏ ਆਵਣ।
੯੩. ਸਰਬ ਗੁਣਾਂ ਦੀ ਖਾਣ, ਧਰਤੀ ਦਾ ਭੂਸ਼ਣ ਰਤਨ
ਰਚੇ ਮਨੁੱਖ ਸੁਜਾਨ, ਦੇਖੋ ਬ੍ਰਹਮਾ ਚਾਤੁਰੀ!
ਐਪਰ ਮਰਨੇ ਹਾਰ, ਛਿਨਭੰਗਰ ਦੇਹੀ ਰਚੇ,
ਸ਼ੋਕ ਸ਼ੋਕ ਹੈ ਯਾਰ, ਏ ਬ੍ਰਹਮਾਂ ਦੀ ਚਾਤੁਰੀ !
੯੪. ਪੱਤੇ ਪੈਣ ਕਰੀਰ ਨੂੰ ਨਹੀਂ ਜੇ ਕਰ,
ਦੇਸ਼ ਨਹੀਂ ਬਸੰਤ ਦਾ, ਆਖੀਏ ਜੀ!
ਉੱਲੂ ਦਿਨੋਂ ਜੇਕਰ ਨਹੀਂ ਵੇਖਦਾ ਹੈ,
ਦੋਸ਼ੀ ਮੂਰਜ ਨੂੰ ਕਦੀ ਨ ਭਾਖੀਏ ਜੀ।
–––––––––––
* ਤਾੜ ਦਾ ਫਲ ।
ਸ਼ਾਂਤੀ ਬੂੰਦ ਜੇ ਚਾਤ੍ਰਿਕ ਮੂੰਹ ਪਵੇ ਨਾਹੀਂ,
ਦੇਸ ਬੱਦਲਾਂ ਦਾ ਨਹੀਂ ਲਾਖੀਏ ਜੀ।
ਲਿਖਿਆ ਧੁਰੋਂ ਵਿਧਾਤਾ ਦਾ ਕੌਣ ਮੇਟੇ,
"ਮੱਥੇ ਲਿਖੇ ਜੋ ਲੇਖ, ਸੋ ਸਾਖੀਏ ਨੀ।
ਕਰਮ ਪ੍ਰਸੰਸਾ
੯੫. ਦਿਲਾ! ਦੇਉੜਿਆਂ ਤਈਂ ਤੂੰ ਟੇਕ ਮੱਥਾ,
ਪਰ ਹਨ ਦੇਉਤੇ ਵਿਧੀ ਅਧੀਨ ਸਾਰੇ।
ਤਾਂਤੇ ਟੇਕ ਵਿਧਾਤਾ ਨੂੰ ਦਿਲਾ! ਮੱਥਾ,
ਐਪਰ ਵਿਧੀ ਨ ਕਰਮ ਬਿਨ ਕੁੱਝ ਸਾਰੇ।
ਜਦੋਂ ਕਰਮਾਂ ਦੇ ਵੱਸ ਫਲ ਵਿਧੀ ਦੋਵੇਂ,
ਫਲ ਕਰਮਾਂ ਦਾ ਸਕੇ ਨ ਕਈ ਟਾਰੇ,
ਤਾਂਤੇ ਕਰਮਾਂ ਨੂੰ ਸੀਸ ਨਿਵਾਈਏ ਜੀ,
ਜਿਨ੍ਹਾਂ ਸਾਮ੍ਹਣੇ ਦੇਵਤੇ ਵਿਧੀ ਹਾਰੇ॥
੯੬. ਓਸ ਕਰਮ ਨੂੰ ਸੀਸ ਨਿਵਾਂਦੇ ਹਾਂ
ਜਿਸਨੇ ਅਸਰ ਹੇਠਾਂ ਬ੍ਰਹਮਾਂ ਲਾਇਆ ਏ,
ਬੈਠਾ ਵਿਚ ਬ੍ਰਹਮਾਂਡ ਦੇ ਪੇਟ ਅੰਦਰ,
ਕੰਮ ਕਰੇ ਘੁਮਿਆਰ ਜਿਉ ਆਇਆ ਏ।
ਜਿਮਨੇ ਵਿਸ਼ਨੂੰ ਨੂੰ ਲੈਣ ਅਵਤਾਰ ਦਸ ਦਾ
ਸੰਕਟ ਵੱਡਾ ਇਹ ਆਨ ਕੇ ਪਾਇਆ ਏ।
––––––––––––
१. ਵਾਧੂ।
२. ਵਿਧਾਤਾ।
੩. ਵਿਧੀ ਕਰਮ ਅਨੁਸਾਰ ਫਲ ਦੇਂਦਾ ਹੈ।
ਜਿਸਨੇ ਸ਼ਿਵਾਂ ਦੇ ਹਥ ਵਿਚ ਖੋਪਰੀ ਦੇ
ਦਰ ਦਰ ਮੰਗਣ ਤੇ ਪਿੰਨਣ ਚੜ੍ਹਾਇਆ ਏ।
ਜਿਸਨੇ ਸੂਰਜ ਨੂੰ ਚੱਕ੍ਰ ਵਿਚ ਪਾਇਆ ਏ,
ਦਿਨੇ ਰਾਤ ਹੀ ਘੁੰਮ ਘੁਮਾਇਆ ਏ।
੯੭. ਤੇਰੀ ਸੁੰਦਰਤਾ ਨੇ ਕੁਝ ਸਾਰਨਾ ਨਾਂ,
ਕੁਲ, ਸ਼ੀਲ ਤੇ ਵਿੱਦਯਾ ਬਨਾਵਨਾ ਕੀ ?
ਬੜੇ ਜਤਨ ਦੇ ਨਾਲ ਜੋ ਸੇਵ ਕੀਤੀ
ਓਸੇ ਸੇਵ ਨੇ ਹਈ ਦਿਵਾਵਨਾ ਕੀ?
ਪੂਰਬ ਜਨਮ ਦੇ ਸੰਚੇ ਤਪਸਯਾ ਦੇ
ਭਾਗ ਆਣ ਏਥੇ ਫਲ ਲਾਵਨਾ ਹੀ।
ਜਿਵੇਂ ਬ੍ਰਿੱਛ ਵਿਚ ਪੂਰਬਲੇ ਅਸਰ ਹੁੰਦੇ,
ਫਲਕੇ ਸਮੇਂ ਸੇਤੀ ਫਲ ਲ੍ਯਾਵਨਾ ਹੀ॥
੯੮. ਬਨਾਂ ਵਿਚ, ਰਣਾਂ ਵਿਚ, ਵੈਰੀ ਸੰਦੇ ਦਲਾਂ ਵਿਚ,
ਅੱਰਾ ਵਿਚ, ਜਲਾਂ ਵਿਚ, ਵਿਚ ਮਹਾਂ ਸਮੁੰਦਰੀਂ:
ਨੀਂਦ ਵਿਚ ਸੁੱਤਿਆਂ ਤੇ ਹੋਇਆ ਅਚੇਤ ਭਾਈ,
ਸੰਕਟ ਜੋ ਪੈਣ ਸ਼ਿਖ੍ਰ ਪਰਬਤ ਤੇ ਕੰਦਰੀਂ।
ਜਦੋਂ ਹਿੱਤ ਸ੍ਰਸਥ ਨਹੀਂ ਸਾਵਧਾਨ ਰਹੇ ਨਾਹੀਂ,
'ਬਿਖੜੀ ਅਵਸਥਾ ਆਵੇ ਰੋਗੀ ਦੇਹੀ ਸੁੰਦਰੀ।
ਪੂਰਬ ਜਨਮ ਵਿਚ ਕੀਤੇ ਜੇੜ੍ਹੇ ਪੁੰਨ ਜੀਵ,
ਓਹੋ ਆਨ ਰੱਖ੍ਯਾ ਕਰਨ ਹੋਰ ਰਖ੍ਯਾ ਧੁੰਦਰੀ।
––––––––––
* ਵਾਧੂ।
੯੯. ਹੋਰ ਦੇਵੀਆਂ ਕਾਸਨੂੰ ਪੂਜਦੇ ਹੈ,
ਸ਼ੁਭ ਕਰਨੀ ਦੀ ਭਗਵਤੀ ਪੂਜ ਸਾਧੇ।
ਜੇੜ੍ਹੀ ਬੁਰਿਆਂ ਨੂੰ ਸਾਧ ਬਣਾ ਦੇਂਦੀ,
ਪੰਡਤ ਕਰੇ ਜੇ ਹੋਂਵਦੇ ਮਿਟੀ ਮਾਧੋ।
ਵਿਖ ਕਰੇ ਅੰਮ੍ਰਿਤ, ਗੁਪਤ ਕਰੇ ਪਰਗਟ,
ਸਾਧੋ ਭਗਵਤੀ ਹੀ ਉਹ ਸਦ ਅਰਾਧੇ।
ਜੇੜ੍ਹੇ ਵੇਰੀਆਂ ਯਾਰ ਬਨਾ ਦੇਂਦੀ,
ਸੇਵੇ ਏਸ ਨੂੰ, ਸੁਖ ਜੇ ਚਹੇ ਲਾਧੇ।
੧੦੦. ਕੰਮ ਜੇੜ੍ਹਾ ਕਰਨਾ ਲੋੜੇ ਜੋਗ ਕਿ ਅਜੋਗ ਹੋਵੇ,
ਕਰਨ ਹਾਰੇ ਪੰਡਤ ਨੂੰ ਵਿਚਾਰ ਪਹਿਲੋਂ ਚਾਹੀਏ।
"ਅੰਤ ਏਸ ਗੱਲ ਦਾ ਪ੍ਰਣਾਮ ਕੀ ਕੁਛ ਹੋਵਸੀ"
ਪ੍ਰਣਾਮ ਦਾ ਵਿਚਾਰ ਏ ਸਦਾ ਹੀ ਪਹਿਲੋਂ ਆਹੀਏ।
ਕਾਲ੍ਹੀ ਬਾਲ੍ਹੀ ਨਾਲ ਜੇੜ੍ਹੇ ਕੰਮ ਕੀਤੇ ਜਾਣ ਭਾਈ,
ਓਹਨਾਂ ਦੇ ਫਲ ਨੂੰ ਅਸੀਂ ਕੰਡਾ ਪਏ ਬਨਾਈਏ।
ਓਹੋ ਕੰਡਾ ਰੜਕਵਾਂ ਰੜਕੇਗਾ ਸਦਾ ਸਦਾ,
ਸੁਆਸਾਂ ਦੇ ਅੰਤ ਤਾਈਂ ਚੇਭ ਪਏ ਪਾਈਏ।
੧੦੧. ਭਾਂਡੇ ਜੜਾਊ ਵਿਚ ਲਸਨਾਂ ਪਾ ਰਿੰਨ੍ਹੇ ਕੋਈ,
ਹੇਠਾਂ ਖਾਲਣ ਚੰਦਨ ਦਾ ਪਿਆ ਹੋਵੇ ਬਾਲਦਾ।
ਸੋਨੇ ਦਾ ਹੱਲ ਜੇ ਬਣਾਇ ਕੋਈ ਧਰਤ ਵਾਹੇ,
ਅੱਕ ਦੀਆਂ ਜੜ੍ਹਾਂ ਖਾਤਰ ਅੱਕ ਲਾ ਲਾ ਪਾਲਦਾ।
––––––––
੧. ਵੈਦਰਯ ਮਣੀ ਦੇ ਭਾਂਡੇ ਵਿਚ।
੨. ਅਕਸਰ ਥਾਈਂ ਲਸਨ ਦੀ ਥਾਂ ਤਿਲਕਣੀ ਲਿਖ੍ਯਾ ਹੈ।
ਵੱਢਕੇ ਕਪੂਰ ਬ੍ਰਿਛ ਕੋਈ ਜੇ ਖਨਾਵੇ ਵਾੜ,
ਕ੍ਰੋਧੇ ਦੀ ਫਮਲ ਦੇ ਉਦਾਲੇ ਲਾ ਸੰਭਾਲਦਾ।
ਐਸਾ ਮੂਰਖ ਜਾਣਨਾਂ ਜੋ ਆਕੇ ਏਸ ਕਰਮ ਭੂਮ,
ਘਾਲ ਨਹੀਂ ਕਰਦਾ ਤੇ ਤਪ ਨਹੀਂ ਜੇ ਘਾਲਦਾ
੧੦੨. ਚਾਹੇ ਛਾਲ ਮਾਰੋ ਵਿਚ ਸਾਗਰੇ ਜਾ,
ਚਾਹੇ ਚੜ੍ਹੋ ਸੁਮੇਰ ਦੇ ਸ਼ਿਖਰ ਜਾਈ।
ਚਾਹੇ ਘੋਰ ਸੰਗ੍ਰਾਮ ਵਿਚ ਜਿਤੇ ਵੈਰੀ,
ਖੇਤੀ ਕਰੋ, ਸੇਵਾ, ਚਾਹੇ ਹੱਟ ਪਾਈ।
ਸਾਰੀਆਂ ਵਿਦਯਾ ਤੇ ਚਾਹੇ ਹੁਨਰ ਸਿੱਖੋ,
ਪੰਛੀ ਵਾਂਗ ਉੱਡੋ ਅੰਬਰ, ਜ਼ੋਰ ਲਾਈ।
ਜਿਹੜਾ ਨਹੀਂ ਹੋਣਾ ਓਹੋ ਨਹੀਂ ਹੋਣਾ,
ਕਰਮ ਵੱਸ, ਹੋਣੀ ਸੌ ਨਾਂ ਟਲੇ ਭਾਈ॥
१०३. ਜੰਗਲ ਬੀਆਬਾਨ ਬਨੇਗਾ
ਉਸਨੂੰ ਨਗਰ ਸੁਹਾਵਾ।
ਸੱਤ ਓਪ੍ਰਾ ਆ ਯਾਰ ਬਨੇਗਾ,
ਕਰ ਮਿਤਰਾਈ ਦਾਵਾ।
ਧਰਤੀ ਸਾਰੀ ਰਤਨਾਂ ਵਾਲੀ
ਓਸ ਲਈ ਬਨ ਜਾਂਦੀ।
ਪੂਰਬ ਪੁੰਨ ਜਿਹਦਾ ਹੈ ਬਹੁਤਾ –
ਹਰਿਆ ਹਰਿਆ ਸਾਵਾ॥
–––––––––––
੧. ਇਕ ਇਕ ਮਤਰ ਵਿਚ ਪ੍ਰਸ਼ਨ ਹੈ ਤੇ ਦੁਈ ਦੁਈ ਵਿਚ ਉੱਤਰ।
੨. ਸਫਰ ਨਾ ਜਾਣਾ।
ਰਲੇ ਮਿਲੇ
१०४. "ਕਿਸਨੂੰ ਲਾਭ ਕਹੋ ਹੋ ਭਾਈ?
ਗੁਣੀਆਂ ਦੀ ਜੋ ਸੰਗਤ।
ਕਿਸਨੂੰ ਦੁੱਖ ਕਹੋ ਹੋ ਭਾਈ ?
ਬੈਠਣ ਮੂਰਖ ਪੰਗਤ।
ਕਿਸਨੂੰ ਘਾਟਾ ਕਹਿੰਦੇ ਸ੍ਯਾਣੇ?
'ਵੇਲੇ ਸਿਰ ਚੁਕ ਜਾਣਾ'।
ਕਿਸਨੂੰ ਕਹਿਣ 'ਨਿਪੁਨ ਹੋ ਜਾਣਾ ?
ਪ੍ਯਾਰ ਧਰਮ ਸੰਗ ਲਾਣਾ।
ਕਿਸਨੂੰ ਕਹੀਏ ਬੀਰ ਬਹਾਦੁਰ?
ਇੰਦ੍ਰੇ ਜਿਸ ਵੱਸ ਪਾਏ।
ਤੀਮੀ ਪ੍ਯਾਰੀ ਕਿਹੜੀ ਕਹੀਏ ?
ਪਤਿ ਅਨਕੂਲ ਸੁਹਾਏ॥
ਕਿਸਨੂੰ 'ਸੁੱਖ ਕਹੋ ਹੇ ਸੱਜਨ ?
ਦੇਸ਼ ਆਪਣਾ ਮੱਲੇ'
ਕਿਸਨੂੰ 'ਰਾਜ' ਸਿਆਣੇ ਕਹਿੰਦੇ?
ਆਗਯਾ ਅਪਣੀ ਚੱਲੇ।
ਧਨ ਕਿਸਨੂੰ ਹਨ ਕਹਿੰਦੇ ਭਾਈ?
'ਵਿਦਯਾ' ਜਿਸਨੂੰ ਕਹਿੰਦੇ।
ਪੁਤਰ ਕਿਸਨੂੰ ਕਹਿਣਾ ਚਹੀਏ ?
ਜੋ ਆਗਯਾ ਵਿਚ ਰਹਿੰਦੇ॥
––––––––––––
੧. ਅਰਥ ਸਪਸ਼ਟ ਕਰਨ ਲਈ ਇਹ ਸਤਰ ਪਾਈ ਗਈ ਹੈ।
੨. ਸਾਲੀ ਚਾਵਲ ।
੧੦੫. ੩੩ ਸ਼ਲੋਕ ਤੇ ੧੦੫ ਇਕੋ ਹਨ, ਉਥੇ 'ਫੁਲਾਂ ਦੇ ਗੁੱਛੇ ਸਮਾਨ' ਤੇ ਏਥੇ 'ਮਾਲਤੀ ਦੇ ਫੁਲ ਸਮਾਨ' ਪਾਠ ਹੈ। ਕਿਤੇ ੮੬ ਵਾਂ ਸਲੋਕ ਏਸ ਥਾਂ ਦਿੱਤਾ ਹੈ।
१०੬. ਕੌੜੇ ਵਾਕ ਬੋਲਣੋਂ ਕੰਗਲੇ,
ਬੋਲਣ ਬਚਨ ਰਸਾਲੀ।
ਵਹੁਟੀ ਅਪਣੀ ਨਾਲ ਸੰਤੋਖੀ,
ਪਰ ਨਿੰਦਾ ਤੋਂ ਖਾਲੀ।
ਐਸੇ ਸੱਜਨ ਨਹੀਂ ਘਨੇਰੇ,
ਵਿਰਲੇ ਹਨ ਗੇ, ਭਾਈ।
ਕਿਤੇ ਕਿਤੇ ਹੈ ਨਾਲ ਇਨ੍ਹਾਂ ਦੇ
ਧਰਤੀ ਸੋਭ ਮੁਹਾਈ॥
१०੭. ਉੱਚੀ ਉਠਸੀ ਲਾਟ,
ਉਲਟਾਓ ਅਗ ਬਲ ਰਹੀ।
ਧੀਰਜ ਹੋਇ ਨ ਘਾਟ,
ਕਲੇਸ਼ ਪਏ ਆ ਧੀਰਜੀ।
৭০੮. ਬਾਣ ਨੈਣਾਂ ਦੇ ਸੁਹਣੀਆਂ ਵਾਲੜੇ ਜੋ
ਨਹੀਂ ਚੀਰਦੇ ਜਿਨ੍ਹਾਂ ਦੇ ਚਿੱਤ ਤਾਂਈਂ :
ਅੱਗ ਕ੍ਰੋਧ ਦੀ ਸਾੜਵੀਂ ਲਾਟ ਡਾਢੀ,
ਨਹੀਂ ਬਾਲਦੀ ਜਿਨ੍ਹਾਂ ਦੇ ਰਿਦੇ ਭਾਈ।
––––––––––––
੧. ਮਿੱਠੇ ਵਾਕ ਬੋਲਣ ਵਿਚ ਧਨੀ ਹਨ।
२. ਵਧ।
੩. ਧੀਰਜੀ ਸੁਭਾ ਨੂੰ ਕਲੇਸ਼ ਮੇਟ ਨਹੀਂ ਸਕਦਾ।
ਇੰਦ੍ਰੀ ਵਿਸ਼ਮਾਂ ਦੇ ਜੁਆਦ ਨੇ ਜਿਨ੍ਹਾਂ ਤਾਂਈਂ
ਦਿਲ ਨੂੰ ਪਾ ਫਾਹੀ ਨਾ ਘਮੀਟਿਆ ਈ।
ਓਹੋ ਆਖੀਏ 'ਧੀਰ' ਤੇ 'ਧੀਰਜੀ ਜੀ,
ਤਿੰਨਾਂ ਲੋਕਾਂ ਨੂੰ ਉਹਨਾਂ ਨੇ ਜਿੱਤਿਆ ਈ।
৭০੯. ਇੱਕੋ ਸੂਰਾ ਸਾਰੀ ਧਰਤੀ,
ਪੈਰ ਹੇਠ ਦਬ ਵੱਸ ਕਰ ਲੈਂਦਾ।
ਇੱਕੋ ਸੂਰਜ ਤੇਜ ਪ੍ਰਤਾਪੀ,
ਮਾਰ ਕਿਰਨ ਜਗ ਚਾਨਣ ਦੇਂਦਾ।
৭৭০. ਜੱਗ ਮੋਹਨ ਵਾਲਾ 'ਸ਼ੀਲ ਆਖਦੇ ਜਿਸ;
ਹੋਵੇ ਕਿਸੇ ਦੇ ਅੰਗ ਸਮਾਇਆ ਜੇ।
ਉਸਨੂੰ ਅੱਗ ਨੇ ਪਾਣੀ ਹੋ ਜਾਵਣਾ ਜੇ,
ਸਾਗਰ, ਨਦੀ ਨਿੱਕੀ ਹੋ ਆਇਆ ਜੇ।
ਮੇਰੂ ਪਰਬਤ ਇਕ ਵੱਟੇ ਸਮਾਨ ਲੱਗੇ,
ਮੇਰ ਹਰਨ ਜਿਉਂ ਨਰਮ ਬਨ ਆਇਆ ਜੇ।
ਸੱਪ ਓਸਨੂੰ ਫੁਲਾਂ ਦੀ ਮਾਲ ਬਣਦਾ,
ਹਮ ਜ਼ਹਿਰ ਨੇ ਅੰਮ੍ਰਿਤ ਬਰਖਾਇਆ ਜੇ॥
–––––––––––––
੧. 'ਪਾਦ' ਸੰਸਕ੍ਰਿਤ ਵਿਚ ਪੈਰ (ਭਾਵ ਬਲ) ਨੂੰ ਭੀ ਕਹਿੰਦੇ ਹਨ ਤੇ 'ਕਿਰਣ ਨੂੰ ਭੀ ਕਹਿੰਦੇ ਹਨ। ਕਟਾਖ੍ਯ 'ਪਦ' ਉਤੇ ਹੈ। ਸੂਰਜ ਤੇ ਸੂਰਮਾਂ ਦੋਵੇਂ ਧਰਤੀ ਨੂੰ ਇਕੱਲਿਆਂ 'ਪਦਾਂ' (ਪੈਡਾਂ ਕਿਰਨਾਂ) ਨਾਲ ਵਸ ਕਰ ਲੈਂਦੇ ਹਨ।
੨. ਆਚਰਨ।
੧੧੧. ਸੱਚ ਵਾਲੇ ਤੇਜ ਵਾਲੇ, ਸੱਚੇ ਤੇਜੱਸਵੀ ਜੋ
ਜਿੰਦ ਦੇਂਦੇ ਸੌਖ ਨਾਲ ਪ੍ਰਤੱਗਯਾ ਨਹੀਂ ਹਾਰਦੇ
ਪਾਲਨ ਪ੍ਰਤੱਗਯਾ ਜੇੜ੍ਹੀ ਦੇਂਦੀ ਗੁਣ 'ਲਾਜ' ਵਾਲਾ,
ਹੋਰ ਗੁਣ ਦੇਂਦੀ, ਜੇੜ੍ਹੇ ਵਿੱਚ ਸੰਸਾਰ ਦੇ।
ਸਾਫ ਸੁਧ ਰਿਦੇ ਵਾਲੀ ਮਾਤਾ ਵਾਂਗ ਪ੍ਰਤੱਗਯਾ ਦੇ,
ਸੱਚੇ ਤੇਜੱਸ੍ਵੀ ਹਨ ਟੁਰਦੇ ਅਨੁਸਾਰ ਜੇ।
ਪਾਲਦੇ ਪ੍ਰਤੱਗਯਾ ਤੇ ਸੇਂਵਦੇ ਹਨ ਮਾਤਾ ਤੁੱਲ,
ਪ੍ਰਤੱਗਯਾ ਨ ਤੋੜਦੇ ਏ ਪ੍ਰਾਣ ਅਪਣੇ ਵਾਰਦੇ।
-: ਇਤੀ :-
––––––––––––
* ਇਕਰਾਰ, ਕੌਲ, ਬਚਨ।