Back ArrowLogo
Info
Profile
ਇਸ ਵੇਲੇ ਮਨ ਨੂੰ ਮੋੜਨਾ ਹੈ ਸੋ ਬੜਾ ਔਖਾ ਤਾਂ ਹੈ ਪਰ ਫਲ ਬਹੁਤ ਮਿਠਾਸ ਰੱਖਦਾ ਹੈ, ਤੇ ਜਿਹੜਾ ਮਨ ਦੇ ਮਗਰ ਲੱਗਣਾ ਹੈ, ਇਹ ਅਨੇਕਾਂ ਕਸਟਾਂ ਵਿਚ ਪਾ ਦੇਵੇਗਾ।

ਸੁਖੁ ਮਾਗਤ ਦੁਖੁ ਆਗੈ ਆਵੈ॥

ਸੋ ਸੁਖੁ ਹਮਹੁ ਨਾ ਮਾਂਗਿਆ ਭਾਵੈ॥

(ਗਉ: ਕਬੀ: ਪੰਨਾ-੩੩੦)

ਧਤੂਰੇ ਦਾ ਇਕ ਬੀਜ ਬੀਜੀਏ ਤਾਂ ਕੈਸਾ ਸੁੰਦਰ ਬੂਟਾ ਉਗਦਾ ਹੈ, ਕੈਸੇ ਸੁਹਣੇ ਫਲ ਲਗਦੇ ਹਨ। ਪਰ ਹਾਇ! ਕਿਤਨੇ ਅਨਗਿਣਤ ਜ਼ਹਿਰ ਦੇ ਬੀਜ ਉਸ ਨੂੰ ਪੈਂਦੇ ਹਨ ਅਰ ਕਿਹੀ ਕਰੜੀ ਵਿਹੁ ਉਸ ਵਿਚੋਂ ਫੈਲਦੀ ਹੈ। ਜੜ੍ਹਾਂ, ਪੱਤੇ, ਟਾਹਣੀਆਂ, ਫੁੱਲ ਸਭ ਵਿਚ ਵਿਹੁ ਭਰੀ ਹੁੰਦੀ ਹੈ ਫਿਰ ਇਕ ਵੇਰ ਵੀ ਬੱਸ ਨਹੀਂ, ਹਰ ਵੇਰ ਵਿਹੁ ਦੇ ਫਲ ਲਗਦੇ ਹਨ, ਮਾਨੋਂ ਉਸ ਬੂਟੇ ਦਾ ਇਕ ਸੋਮਾਂ ਬਣ ਜਾਂਦਾ ਹੈ, ਜਿਸ ਵਿਚੋਂ ਸਦਾ ਵਿਹੁ ਦੀ ਨਦੀ ਵਗਦੀ ਰਹਿੰਦੀ ਹੈ।

ਭੈੜੀਆਂ ਵਾਸ਼ਨਾਂ ਦਾ ਰੂਪ ਮੇਹ ਨਾਲੋਂ ਸੁਹਣਾ ਲੱਗਦਾ ਹੈ, ਪਰ ਉਨ੍ਹਾਂ ਤੇ ਅਮਲ ਕਰਨਾ ਸੱਪ ਦਾ ਵਿਹੁ ਹੁੰਦਾ ਹੈ। ਭੰਬਟ ਦੀਵੇ ਦੀ ਸੁੰਦਰਤਾ ਪਰ ਮੋਹਿਤ ਹੋ ਜਾਂਦਾ ਹੈ, ਦੂਰ ਰਹੇ ਤਾਂ ਖੈਰ, ਜਦ ਵਾਸ਼ਨਾ ਅਧੀਨ ਹੋ ਨੇੜੇ ਢੁੱਕਦਾ ਹੈ ਤਾਂ ਖੰਭ ਸੜਵਾ ਕੇ ਡਿੱਗਦਾ ਹੈ ਤੇ ਤੜਫ਼ ਤੜਫ਼ ਮਰਦਾ ਹੈ। ਬੇਗ਼ਮ! ਇਸ ਵਾਸਨਾ ਅਧੀਨ ਹੋ ਕੇ ਟੁਰਨ ਨੇ ਬੜੇ ਬੜੇ ਰਿਸ਼ੀ, ਮੁਨੀ, ਪੀਰ, ਔਲੀਏ ਡੇਗੇ, ਰਾਜਿਆਂ ਦੇ ਰਾਜ ਗੁਆਏ ਹਨ, ਫ਼ਕੀਰਾਂ ਦੀਆਂ ਫ਼ਕੀਰੀਆਂ ਮਿੱਟੀ ਵਿਚ ਮਿਲਾਈਆਂ, ਤੇਜੱਸ਼ੀਆਂ ਦੇ ਤੇਜ ਇਸ ਨੇ ਗੁਆਏ ਹਨ। ਰਾਜ ਭਾਗ ਨੂੰ ਪਾ ਕੇ ਆਪਣੇ ਪੈਰਾਂ ਤੇ ਮਜ਼ਬੂਤ ਹੋ ਕੇ ਖੜੋਵੇ। ਭਿਖਾਰੀ ਖਾਂ ਵਾਲਾ ਤਜਰਬਾ ਉਸਤਾਦ ਬਣਨਾ ਚਾਹੀਏ।

ਬੇਗ਼ਮ- ਹੇ ਕੋਰੜ ਮੋਠ! ਅਭਿੱਜ ਪੱਥਰ! ਮੁਲਾਣਿਆਂ ਵਾਂਗ ਵਾਇਜ਼ਾਂ * ਨਾ ਸੁਣਾ; ਏਹ ਦਿਨ ਮੁੜ ਨਹੀਂ ਆਉਣੇ। ਪਿੱਛੋਂ ਇਹੋ ਪਛੁਤਾਵਾ ਪੱਲੇ ਰਹਿ ਜਾਂਦਾ ਹੈ ਕਿ ਜ਼ਿੰਦਗੀ ਦੇ ਸੁਹਣੇ ਸੁਹਣੇ ਦਿਨ ਧਰਮ ਦੇ ਡਰ ਕਰ ਕੇ ਗੁਆ ਲਏ।

–––––––––––

  • ਉਪਦੇਸ਼।
133 / 162
Previous
Next