ਦੂਸਰਾ ਦਿਨ ਤੇ ਤੀਸਰਾ ਦਿਨ ਤਾਂ ਦੋਹਾਂ ਨੂੰ ਲੇਟਿਆਂ ਬੀਤਿਆ। ਫੇਰ ਸ਼ੀਲ ਕੌਰ ਕੁਛ ਫਿਰ ਪਈ ਅਰ ਧਰਮੀ ਭਰਾਵਾਂ ਨੂੰ ਸਾਰਾ ਸਮਾਚਾਰ ਆਪਣੀ ਬਿਪਤਾ ਅਰ ਪਤੀ ਦੇ ਕਸ਼ਟਾਂ ਦਾ ਕਹਿ ਸੁਣਾਇਆ। ਹੁਣ ਛੋਟੇ ਜਿਹੇ ਭਾਈਚਾਰੇ ਨੇ ਸਲਾਹ ਕੀਤੀ ਅਰ ਪੱਕੀ ਗੇਂਦ ਗੁੰਦੀ ਕਿ ਸੱਭੇ ਜਣੇ ਕ੍ਰੋੜਾ ਸਿੰਘ ਦੇ ਜੱਥੇ ਵਿਚ ਅੱਪੜੀਏ ਤੇ ਬਿਜੈ ਸਿੰਘ ਦੇ ਛੁਟਕਾਰੇ ਦਾ ਉਪਰਾਲਾ ਕਰੀਏ। ਸੋ ਇਕ ਦਿਨ ਘੁਸਮਸਾਲੇ ਹੋਏ ਵੇਸ ਵਟਿਆਂ ਵਿਚ ਸਾਰੇ ਜਣੇ ਤੁਰਦੇ ਹੋਏ।
ਹੁਣ ਸਿੱਖਾਂ ਨੂੰ ਉਤਨਾ ਡਰ ਨਹੀਂ ਰਿਹਾ ਸੀ, ਜਿਤਨਾ ਪਹਿਲੇ ਮੀਰ ਮੰਨੂੰ ਦੇ ਵੇਲੇ ਹੋਇਆ ਕਰਦਾ ਸੀ। ਕਾਰਨ ਇਹ ਸੀ ਕਿ ਸਾਰੇ ਦੇਸ਼ ਵਿਚ ਸਿੰਘਾਂ ਨੇ ਆਪਣੇ ਹੱਥ ਪੈਰ ਮਾਰਨੇ ਆਰੰਭ ਦਿੱਤੇ ਸਨ। ਕਿਉਂਕਿ ਬੇਗ਼ਮ ਤਾਂ ਅੰਦਰੇ ਅੰਦਰ ਹੋਰ ਝੇੜਿਆਂ ਵਿਚ ਫਸੀ ਬੈਠੀ ਸੀ, ਕੁਝ ਉਮਰਾਵਾਂ ਤੇ ਬੇਗ਼ਮ ਦੀ ਵਿਗੜ ਰਹੀ ਸੀ। ਉਂਞ ਬੀ ਅਮੀਰ ਵਜ਼ੀਰ ਐਸੇ ਮੁਹਤਾਣੇ ਹੋ ਰਹੇ ਸਨ ਕਿ ਸਭ ਨੇ ਚੋਰੀ ਚੋਰੀ ਦਿੱਲੀ ਚਿੱਠੀਆਂ ਭੇਜ ਦਿੱਤੀਆਂ ਸਨ ਕਿ ਬੇਗ਼ਮ ਦੇਸ਼ ਦਾ ਨਾਸ਼ ਕਰ ਰਹੀ ਹੈ, ਅਰ ਸਿੱਖਾਂ ਨੇ ਇਸ ਘਰ ਦੀ ਫੁੱਟ ਨੂੰ ਤਾੜ ਕੇ ਆਪਣਾ ਸਿੱਕਾ ਬਿਠਾਉਣਾ ਫੇਰ ਆਰੰਭ ਦਿੱਤਾ ਹੈ।
ਉਧਰ ਬਿਜੈ ਸਿੰਘ ਦੀਆਂ ਸਮਝੌਤੀਆਂ ਦਾ ਕੁਝ ਅਸਰ ਨਾ ਹੋਯਾ। ਜਿੰਨੀ ਬਿਜੈ ਸਿੰਘ ਨੇ ਆਪਣੇ ਧਰਮ ਪਰ ਦ੍ਰਿੜਤਾ ਦਿਖਲਾਈ ਉਤਨਾ ਬੇਗ਼ਮ ਦਾ ਦਿਲ ਵਧੀਕ ਮੋਹਿਤ ਹੁੰਦਾ ਗਿਆ, ਅਰ ਇਹ ਨਿਸਚਾ ਬੱਝਦਾ ਗਿਆ ਕਿ ਇਸ ਜੈਸਾ ਪੁਰਸ਼ ਇਹ ਆਪ ਹੀ ਹੈ। ਪਿਆਰ ਦੇ ਕਰੜੇ ਹੱਲਿਆਂ ਦੇ ਅੱਗੇ ਬੜੇ ਬੜੇ ਕਰੜੇ ਹੀਏ ਅੰਤ ਸਰ ਹੋ ਜਾਂਦੇ ਹਨ। ਲਿਖ ਦੇਣਾ ਤੇ ਪੜ੍ਹ ਲੈਣਾ ਕੁਝ ਹੋਰ ਗੱਲ ਹੈ, ਪਰ ਹਿਰਦੇ ਦੀਆਂ ਕੋਮਲ ਕੰਧਾਂ ਪੁਰ ਹਿੱਤ ਦੇ ਗੋਲਿਆਂ ਦੀਆਂ ਸੱਟਾਂ ਸਹਿਣੀਆਂ ਕੁਝ ਹੋਰ ਗੱਲ। ਪਰ ਗੁਰੂ ਗੋਬਿੰਦ ਸਿੰਘ ਜੀ ਦੇ ਸੂਰਮੇ, ਜਿਨ੍ਹਾਂ ਦੇ ਹਿਰਦੇ ਵਿਚ ਓਹ ਕਲਗੀ ਵਾਲਾ ਤੇਜੱਸਵੀ ਰੂਪ ਬੈਠਾ ਹੈ, ਕਿਸੇ ਵੈਰੀ ਦੇ ਅੱਗੇ ਨਹੀਂ ਡਿੱਗਦੇ। ਇਹ ਨਿਰੋਲ ਸੱਚੀ ਗੱਲ ਹੈ ਕਿ ਸਿੱਖ ਸ਼ੱਤਰੂ ਤੋਂ ਸ਼ਰਨ ਮੰਗਣੀ ਜਾਣਦੇ ਹੀ ਨਹੀਂ। ਆਪਣੇ ਭਰਾਵਾਂ ਦੇ ਧਰੋਹ ਦਾ ਸ਼ਿਕਾਰ ਭਾਵੇਂ ਬਣਨ; ਪਰ ਆਪਣਾ ਪਵਿੱਤ੍ਰ ਨਾਮ ਹਾਰ ਮੰਨ ਲੈਣ ਨਾਲ ਜੋੜਕੇ ਸਿੰਘਾਂ ਨੇ ਕਦੇ. ਕਲੰਕਤ ਨਹੀਂ ਕੀਤਾ। ਇਸ ਜੰਗ ਵਿਚ ਸਿੰਘ ਹੁਰੀਂ ਹਾਰੇ ਨਹੀਂ ਤੇ ਕੋਈ