Back ArrowLogo
Info
Profile
ਸਿੰਘਾਂ ਨੇ ਅੱਡ ਅੱਡ ਵੇਸ ਕਰ ਲਏ, ਕੋਈ ਪਠਾਣ, ਕੋਈ ਮੁਗਲ, ਕੋਈ ਰਾਜਪੂਤ, ਕੋਈ ਜ਼ਿਮੀਦਾਰ ਬਣ ਗਿਆ ਤੇ ਕੂਚ ਕਰ ਦਿੱਤੀ। ਇਸ ਤਰ੍ਹਾਂ ਯਕਾ ਦੁਕਾ ਹੋ ਕੇ ਸਾਰੇ ਰਾਵੀ ਦੇ ਝਲ ਵਿਚ ਆ ਕੱਠੇ ਹੋਏ। ਸੂੰਹੀਏ ਭੇਜ ਕੇ ਖ਼ਬਰਾਂ ਲਈਆਂ ਤਾਂ ਪਤਾ ਲੱਗਾ ਕਿ ਫੌਜ ਸਾਰੀ ਮੀਆਂ ਮੀਰ ਫ਼ਕੀਰ ਦੇ ਰੋਜ਼ੇ ਲਾਗਲੇ ਮੈਦਾਨ ਵਿਚ ਕਿਸੇ ਤਿਆਰੀ ਲਈ ਇੱਕਠੀ ਹੋ ਰਹੀ ਹੈ। ਕਿਲ੍ਹੇ ਅੱਗੇ ਪਹਿਰਾ ਥੋੜਾ ਹੀ ਹੁੰਦਾ ਹੈ, ਅੰਦਰ ਬੀ ਥੋੜੀ ਜਿਹੀ ਸੈਨਾਂ ਹੈ। ਇਹ ਸਾਰੇ ਭੇਤ ਉਸ ਗੋਲੀ ਨੇ ਦੱਸੇ ਜਿਸ ਨੇ ਸ਼ੀਲ ਕੌਰ ਨੂੰ ਜ਼ਹਿਰ ਪਿਲਾਈ ਸੀ। ਇਹ ਤਦ ਤੋਂ ਮਨ ਵਿਚ ਐਸੀ ਪਛੁਤਾਈ ਸੀ ਕਿ ਬਿਜੈ ਸਿੰਘ ਦੀ ਲੁਕ ਛੁਪ ਕੇ ਸਹਾਇਤਾ ਕਰਦੀ ਤੇ ਬਾਹਰ ਖਬਰਾਂ ਲੈ ਦੇ ਆਉਂਦੀ। ਅੱਜ ਕਿਸੇ ਕੰਮ ਕਿਲ੍ਹਿਓਂ  ਬਾਹਰ ਨਿਕਲੀ ਤਾਂ ਪਹਿਲਾਂ ਪੰਜਵੀਂ ਪਾਤਸ਼ਾਹੀ ਦੇ ਡੇਰੇ ਦੇ ਕੱਚੇ ਕੋਠੇ ਵਿਚ ਸੂਰਮਾਂ ਸਿੰਘਾਂ ਹੋਰਾਂ ਪਾਸ ਗਈ। ਉਥੇ ਹੀ ਭਾਈ ਰਮਤਾ ਸਿੰਘ ਜੀ ਸੂਹੀਆਂ ਆਇਆ ਬੈਠਾ ਸੀ; ਉਹ ਉਸ ਨੂੰ ਝੱਟ ਸਰਦਾਰ ਪਾਸ ਲੈ ਗਿਆ। ਉਥੇ ਉਸ ਨੇ ਸਾਰਾ ਭੇਦ ਸਰਦਾਰ ਜੀ ਜਾ ਦੱਸਿਆ ਅਰ ਭਰੋਸਾ ਦਿਵਾਇਆ ਕਿ ਮੈਂ ਆਪ ਨੂੰ ਸਿੱਧਾ ਬਿਜੈ ਸਿੰਘ ਦੇ ਕੋਠੇ ਵਿਚ ਲੈ ਚੱਲਾਂਗੀ। *

ਜਦ ਘੁਸਮਸਾਲਾ ਹੋਯਾ ਤਦ ਅਚਾਨਕ ਕਿਲ੍ਹੇ ਦੇ ਬੂਹੇ ਅੱਗੇ ਦਸ ਆਦਮੀ ਆ ਨਿਕਲੇ, ਜਿਨ੍ਹਾਂ ਨੇ ਪਹਿਰੇਦਾਰਾਂ ਨਾਲ ਦੋ ਹੱਥ ਕੀਤੇ। ਪਹਿਰੇ ਵਾਲੇ ਆਦਮੀ ਅਚਾਨਕ ਘਿਰੇ ਘਬਰਾਕੇ ਮੁਕਾਬਲਾ ਠੀਕ ਨਾ ਕਰ ਸਕੇ ਤੇ ਜ਼ਖਮੀ ਹੋ ਕੇ ਡਿਗ ਪਏ। 'ਬਿਜੈ ਡੰਕ' ਦਾ ਆਵਾਜ਼ਾ ਹੋਯਾ ਅਰ ਝੱਟ ਪੰਜਾਹ ਕੁ ਜਵਾਨ ਸਨੱਧਬਧ ਯਕਾਯਕ ਪਿਛੋਂ ਨਿਕਲ ਆਏ ਤੇ ਕਿਲ੍ਹੇ ਦੇ ਅੰਦਰ ਵੜ ਗਏ। ਪਿਛੋਂ ਪੰਜਾਹ ਕੁ ਆਦਮੀ ਹੋਰ ਆਏ ਤੇ ਦਰਵਾਜ਼ੇਪੁਰ ਪਹਿਰੇ ਤੇ ਹੋ ਗਏ। ਇੰਨੇ ਕੁ ਹੋਰ ਆਏ ਤੇ ਅੰਦਰ ਵਧੇ ਅਰ ਸੌ ਸੌ ਕਦਮ ਉਤੇ ਜਿਉਂ ਜਿਉਂ ਅੱਗੇ ਵਧਦੇ ਗਏ, ਚਹੁੰ ਚਹੁੰ ਦਾ ਪਹਿਰਾ ਖੜਾ ਕਰੀ ਗਏ। ਪਿਛੇ ਕੁਛ ਵਾਟ ਤੇ ਹੋਰ ਸੈਨਾ ਸੀ, ਸੋ ਸੀਟੀ ਦੀ ਆਵਾਜ਼ ਤੇ ਜੁਆਨ ਹੋਰ ਘੱਲ ਦਿੰਦੀ ਸੀ। ਗੋਲੀ ਰਸਤਾ ਦੱਸਦੀ ਆਈ ਅਰ ਮਸਤਾਨ ਸਿੰਘ ਜੀ ਜੁਆਨਾਂ ਨੂੰ ਅੱਗੇ ਅੱਗੇ ਕਰੀ ਗਏ, ਤਦੇ ਖਬਰ ਜੋ ਬਿਜੈ ਸਿੰਘ ਦੇ

–––––––––––

*  ਮਗਰੋਂ ਇਸ ਗੋਲੀ ਨੇ ਵੀ ਅੰਮ੍ਰਿਤ ਛਕ ਲਿਆ ਸੀ ਅਰ ਸੇਵਾ ਵਿਚ ਉਮਰ ਬਿਤਾਈ ਸਾਸੁ।

147 / 162
Previous
Next