ਅਬਦਾਲੀ ਇਹ ਖ਼ਬਰ ਸੁਣ ਕੇ ਗੁੱਸੇ ਵਿਚ ਆ ਗਿਆ ਅਤੇ ਕੁਛ ਵਿਚਾਰ ਕਰਕੇ ਅਰ ਥੋੜੀ ਫੌਜ ਦੇ ਕੇ ਇਕ ਜਹਾਂਦਾਰ ਖਾਂ ਨਾਮੇ ਅਮੀਰ ਨੂੰ ਲਾਹੌਰ ਨੂੰ ਤੋਰ ਦਿੱਤਾ।
ਇਸ ਨੇ ਆ ਕੇ ਬੇਗ਼ਮ ਦੀ ਨਾਇਬੀ ਕਹੋ ਤਾਂ, ਵਜ਼ੀਰੀ ਕਹੋ ਤਾਂ ਆਪਣੇ ਹੱਥ ਵਿਚ ਲੀਤੀ ਤੇ ਦੇਸ਼ ਦਾ ਇੰਤਜ਼ਾਮ ਕਰਨੇ ਲਗਾ। ਪੁਰਾਣੇ ਅਮੀਰ ਤਾਂ ਮੱਥੇ ਨਾ ਲੱਗਣ ਤੇ ਨਵੇਂ ਕੰਮ ਨਾ ਸੰਭਾਲ ਸਕਣ, ਜਹਾਂਦਾਰ ਕੁੜਿੱਕੀ ਵਿਚ ਫਸ ਗਿਆ, ਬਹੁਤ ਇੰਤਜ਼ਾਮ ਕਰੇ ਪਰ ਪੇਸ਼ ਕੁਝ ਨਾ ਜਾਵੇ। ਉਧਰੋਂ ਸਿੱਖਾਂ ਨੇ ਭੜਥੂ ਪਾ ਦਿਤਾ, ਕਿਸੇ ਥਾਂ ਸੁਖ ਨਾ ਵਰਤੇ। ਸਰਕਾਰੀ ਮਾਮਲਾ ਉਘਰਨਾ ਕਈ ਥਾਂ ਬੰਦ ਹੋ ਗਿਆ। ਜੋ ਉਘਰੇ ਸੋ ਰਸਤੇ ਵਿਚ ਸਿੱਖਾਂ ਦੇ ਹੱਥੀਂ ਲੁੱਟਿਆ ਜਾਏ। ਦੂਰ ਦੂਰ ਦੇ ਇਲਾਕੇ ਤਾਂ ਸਾਰੇ ਸਿਖਾਂ ਸਾਂਭ ਲਏ, ਪਰ ਨੇੜੇ ਵੀ ਸਿੱਖਾਂ ਦੇ ਹੱਥ ਵੱਜਣੋਂ ਨਾ ਬਚ ਸਕੇ। ਜਹਾਂਦਾਰ ਖਾਂ ਇਕ ਨਵਾਂ ਦੂਜੇ ਮਦਦ ਕੋਈ ਨਾ ਕਰੇ, ਉਤੋਂ ਬੇਗ਼ਮ ਦੇ ਹੁਕਮ ਬੀ ਨੱਕ ਦੀ ਸੇਧੇ ਮੰਨਣੇ ਪੈਣ, ਉਹ ਚੁਪਾਤੇ ਹੀ ਮੁੜ ਗਿਆ। * ਉਸ
–––––––––
* ਤਵਾਰੀਖ ਕੱਨ੍ਹਯਾ ਲਾਲ, ਸਫਾ 78