Back ArrowLogo
Info
Profile
ਕਣੀਆਂ ਪੈਣ ਵਾਂਗੂੰ ਗਲ੍ਹਾਂ ਪਰ ਹੰਝੂ ਵਗ ਰਹੇ ਹਨ, ਮਾਨੋ ਸਾਰੇ ਸਰੀ ਦਾ ਲਹੂ ਦੇਹ ਤੋਂ ਦੁਖੀ ਹੋ ਕੇ ਅੱਖਾਂ ਦੇ ਰਸਤੇ ਵਹਿ ਚਲਿਆ ਹੈ। ਆਪ ਕੇਹੀ ਔਖੀ ਬਿਪਤਾ ਵਿਚ ਗ੍ਰਸੀ ਗਈ ਹੈ।

ਭੁਜੰਗੀ ਵਲ ਦੇਖੋ, ਹਿਲਦੇ ਜਲ ਵਿਚ ਚੰਦ ਦੀ ਮੂਰਤੀ ਵਾਂਗ ਹ ਥਰ ਕੰਬ ਰਿਹਾ ਹੈ, ਅੱਖਾਂ ਵਿਚੋਂ ਹੰਝੂਆਂ ਦਾ ਹੜ੍ਹ ਜਾਰੀ ਹੈ, ਅਰ ਏ ਗੁਰੂ! ਪਿਤਾ ਦੀ ਰੱਖਿਆ ਕਰ ਦਾ ਦਰਦਨਾਕ ਸ਼ਬਦ ਐਸਾ ਕਲੇਜਾ ਪਾੜ ਕੇ ਨਿਕਲਦਾ ਹੈ, ਕਿ ਵਿਚਾਰੇ ਦੀ ਗਿੱਘੀ ਬੱਝ ਗਈ ਹੈ. ਸੰਘ ਬੈਠ ਗਿਆ ਹੈ, ਪਿਆਰਾ ਚਿਹਰਾ ਘਟਾਂ ਹੇਠ ਆਏ ਚੰਦ ਵਾਂਗੂੰ ਮੱਧਮ ਪੈ ਗਿਆ ਹੈ. ਪਰ ਰਾਜਮਦ ਵਾਲੇ ਜਰਵਾਣਿਆਂ ਦੇ ਹਿਰਦੇ ਵਿਚ ਰਤਾ ਤਰਸ ਨਹੀਂ ਪੈਂਦਾ ਬੇਹੰਸ ਹੁੰਦੇ ਹੀ ਕੋਰੜੇ ਬੰਦ ਕੀਤੇ ਗਏ, ਮੂੰਹ ਵਿਚ ਪਾਣੀ ਚੋਇਆ ਗਿਆ। ਪਰ ਬੇਸੁਧੀ ਜੇਹੀ ਸੀ ਤੇਹੀ ਰਹੀ। ਇਸ ਤਰ੍ਹਾਂ ਹੀ ਚੁਕਕੇ ਲੈ ਗਏ ਤੇ ਤਿੰਨੇ ਅੱਡ ਅੱਡ ਕੋਠੜੀਆਂ ਵਿਚ ਬੰਦ ਕੀਤੇ ਗਏ। ਜਦ ਰਾਤ ਥੋੜ੍ਹੀ ਜਿਹੀ ਬੀਤੀ ਤਾਂ ਸਿੰਘ ਜੀ ਘੱਟੇ ਵਿਚ ਪੁਠੇ ਦਾਉ ਬੇਹੱਸ ਪਏ ਕੁਝ ਕੁਝ ਹੰਸ ਵਿਚ ਆਏ; ਅੱਖਾਂ ਪੱਟ ਕੇ ਦੇਖਦੇ ਹਨ ਤਾਂ ਕੁਝ ਦਿੱਸਦਾ ਨਹੀਂ: ਸਰੀਰ ਆਕੜ  ਗਿਆ ਹੈ, ਕਿਸੇ ਪਾਸੇ ਮੁੜਦਾ ਨਹੀਂ, ਪਿੱਠ ਚੀਸਾਂ ਮਾਰਦੀ ਹੈ, ਡਾਢੀ ਘਬਰਾਹਟ ਹੁੰਦੀ ਹੈ। ਪਾਸ ਕੋਈ ਅਹਾ ਨਹੀਂ, ਤਰਸ ਵਾਲਾ ਕੋਈ ਨੇੜੇ ਨਹੀਂ। ਹਾਂ ਮਾਂ ਦੇ ਰਾਮ ਤੇ ਲਾਲ! ਤੈਨੂੰ ਮਾਂ ਹਟਕ ਰਹੀ ਸੀ ਬੱਚਾ! ਸਮਝ ਕੇ ਕਦਮ ਰੱਖ, ਪਰ ਤੂੰ ਆਖਦਾ ਸੈਂ ਕਿ ਨਹੀਂ ਪ੍ਰੇਮ ਦਾ ਰਸਤਾ ਹੀ ਐਸਾ ਹੈ, ਹੁਣ ਦੇਖ ਪ੍ਰੇਮ ਨੇ ਕੀ ਰੰਗ ਜਮਾਇਆ ਹੈ, ਖੱਲ ਤੱਕ ਉਧੇੜ ਦਿੱਤੀ ਹੈ। ਦੱਸ ਐਸ ਵੇਲੇ ਤੇਰਾ ਕੌਣ ਹੈ ? ਠੀਕ ਹੈ. ਅਸੀਂ ਤਾਂ ਸਿੰਘ ਜੀ ਦੇ ਕਲੇਸ਼ਾਂ ਨੂੰ ਵੇਖਕੇ ਬਿਲਬਿਲਾ ਉਠੇ ਹਾਂ ਪਰ ਉਹਨਾਂ ਦੇ ਅੱਯਾਸੀ ਮਨ ਵਿਚ ਗੁਰੂ ਦੀ ਮੂਰਤਿ ਬਿਰਾਜਮਾਨ ਹੈ, ਜੋ ਇਸ ਕਸ਼ਟ ਨੂੰ ਸਹਾਰਾ ਦੇ ਰਹੀ ਹੈ, ਅਰ ਦੁੱਖਾਂ ਤੇ ਪੀੜਾਂ ਵਲੋਂ ਵਟਾ ਕੇ ਮਨ ਨੂੰ ਆਪਣੀ ਵੱਲ ਖਿੱਚ ਰਹੀ ਹੈ, ਪੀੜਾ ਭਰੋਸੇ ਨੂੰ ਢਿੱਲਿਆਂ ਨਹੀਂ ਕਰ ਰਹੀ, ਸਗੋਂ ਸੁਰਤ ਕੱਠੀ ਹੋ ਹੋ ਵਧੇਰੇ ਅੰਦਰ ਵਾਰ ਨੂੰ ਹੋ ਕੇ ਜੁੜਦੀ ਹੈ। ਹੁਣ ਕੁਝ ਕੁਝ ਅਵਾਜ਼ ਕੰਨੀਂ ਪੈਣ ਲੱਗ ਗਈ, ਬੂਹੇ ਦੇ ਖੜਕਣ ਦੀ ਆਵਾਜੂ ਆਈ। ਪਲੋ ਪਲੀ ਵਿਚ ਬੂਹੇ ਖੁਲ੍ਹੇ ਅਰ ਇਕ ਲੰਮਾਂ ਜਵਾਨ ਸਿੱਧੇ ਦਾੜ੍ਹੇ ਵਾਲਾ, ਫ਼ਰਿਸ਼ਤਿਆਂ ਵਰਗੇ ਚਿਹਰੇ ਵਾਲਾ ਅੰਦਰ ਆਇਆ। ਪੰਜ ਸੱਤ

66 / 162
Previous
Next