Back ArrowLogo
Info
Profile
ਚੜ੍ਹ ਗਿਆ ਸੀ, ਜੋ ਮੀਰ ਮੰਨੂੰ ਦੇ ਹੁਕਮ ਅਨੁਸਾਰ ਉਸ ਥਾਂ ਤੇ ਮਸੀਤ ਦੇ ਲਾਗੇ ਕੈਦ ਕੀਤਾ ਗਿਆ ਸੀ ਕਿ ਜਿਥੇ ਭਾਈ ਤਾਰੂ ਸਿੰਘ ਜੀ ਸ਼ਹੀਦ ਹੋਏ ਸੇ। ਹੋਰ ਭੀ ਕਈ ਤ੍ਰੀਮਤਾਂ ਥਾਂ ਥਾਂ ਤੋਂ ਫੜੀਆਂ ਇਥੇ ਲਿਆ ਕੇ ਕੈਦ ਕੀਤੀਆਂ ਗਈਆਂ ਅਰ ਇਸ  ਟੋਲੇ ਵਿਚ ਸਾਡੀ ਸ਼ੀਲਾ ਤੇ ਭੁਜੰਗੀ; ਜੋ ਹਾਕਮ ਨੇ ਪੀਰ ਤੋਂ ਡਰਦੇ ਲਾਹੌਰ ਘੱਲੇ ਸਨ, ਦਾਖ਼ਲ ਕੀਤੇ ਗਏ। ਇਹ ਤ੍ਰੀਮਤਾਂ ਪਿੱਲੀਆਂ ਭੂਕ ਵਹਿਮਣਾਂ, ਭਰਮਣਾਂ, ਡਰ ਦੀਆਂ ਪੁਤਲੀਆਂ, ਮਨਮਤਣਾਂ ਅਤੇ ਗੁਰੂ ਤੋਂ ਬੇਖਬਰੀਆਂ ਨਹੀਂ ਸਨ। ਇਹਨਾਂ ਦੇ ਹਿਰਦੇ ਵਿਚ ਧਰਮ ਦਾ ਪੂਰਾ ਅਸਰ ਸੀ। ਇਹ ਇਕ ਪਰਮੇਸ਼ੁਰ ਤੋਂ ਬਿਨਾਂ ਕਿਸੇ ਪਰ ਨਿਸ਼ਚਾ ਨਹੀਂ ਰਖਦੀਆਂ ਸਨ । ਸਿਵਾ ਪਰਮੇਸ਼ੁਰ ਨਾਲ ਪਿਆਰ ਕਰਨ ਦੇ ਕਿਸੇ ਫੋਕਟ ਕਰਮ ਵਿਚ ਨਹੀਂ ਲੱਗਦੀਆਂ ਸਨ। ਇਨ੍ਹਾਂ ਲਈ ਇਹ ਧਰਮ ਸੱਚੀ ਖੁਸ਼ੀ ਦਾ ਕਾਰਨ ਸੀ। ਇਹ ਸੰਸਾਰਕ ਸੁੱਖਾਂ  ਦੀ ਖ਼ਾਤਰ ਧਰਮ ਤੋਂ ਮੂੰਹ ਮੋੜਨ ਦਾ ਸੁਪਨੇ ਵਿਚ ਵੀ ਧਿਆਨ ਨਹੀਂ ਕਰਦੀਆਂ ਸਨ। ਇਹ ਉਹ ਮਾਂਵਾਂ ਨਹੀਂ ਸਨ ਜੋ ਪੁੱਤ ਲੈਣ ਪਿੱਛੇ ਮੜ੍ਹੀਆਂ, ਮਸਾਣਾਂ, ਜਾਦੂਆਂ ਦੇ ਮਗਰ ਫਿਰਨ। ਇਹ ਓਹ ਮਾਂਵਾਂ ਸਨ ਜੋ ਪੁਤ੍ਰਾਂ ਦੇ ਕਮਰਕੱਸੇ ਕਰਾਕੇ ਜੰਗਾਂ ਵਿਚ ਭੇਜਿਆ ਕਰਦੀਆਂ ਸਨ। ਇਹ ਉਹ ਵਹੁਟੀਆਂ ਨਹੀਂ ਸਨ ਜੋ ਫੈਸ਼ਨਾਂ ਦੇ ਮਗਰ ਲੱਗ ਕੇ ਆਪਣੇ ਆਪ ਨੂੰ ਸ਼ਿੰਗਾਰਾਂ ਵਿਚ ਸੁੱਟ ਕੇ ਖਿਡਾਉਣਿਆਂ ਵਰਗੀ ਫਬਨ ਨੂੰ ਆਪਣਾ ਜੀਵਨ ਬਣਾ ਲੈਣ, ਸਗੋਂ ਇਹ ਉਹ ਵਹੁਟੀਆਂ ਸਨ ਜੋ ਭਾਂਜ ਖਾਕੇ ਨੱਸੇ ਹੋਏ ਜੀਉਂਦੇ ਪਤੀ ਨੂੰ ਦੇਖਣ ਨਾਲੋਂ ਬਹਾਦਰੀ ਵਿਚ ਸ਼ਹੀਦ ਹੋਏ ਹੋਏ ਨੂੰ ਦੇਖ ਕੇ ਖ਼ੁਸ਼ ਹੁੰਦੀਆਂ ਸਨ ਤੇ ਜੰਗ ਵਿਚ ਤੁਰਨ ਲੱਗਿਆਂ ਨੂੰ ਕਿਹਾ ਕਰਦੀਆਂ ਸਨ:-

'ਬੀਰਾ!' ਰਣ ਮੇਂ ਜਾਇਕੈ ਲੋਹਾ ਕਰੋ ਨਿਸ਼ੰਕ ।

ਨਾ ਮੁਹਿ ਚੜ੍ਹੇ ਰੰਡੇਪੜਾ ਨਾ ਤੁਹਿ ਲੱਗੇ ਕਲੰਕ।'

ਇਹ ਉਹ ਭੈਣਾਂ ਸਨ ਜੋ ਵੀਰਾਂ ਨੂੰ ਰਣਭੂਮੀ ਵਿਚ ਤੋਰ ਕੇ ਅਸੀਸ

ਦਿੰਦੀਆਂ ਸਨ:

ਵੀਰ! ਚਲੇ ਹੋ ਰਣ ਵਿਖੇ, ਸਨਮੁਖ ਜੰਗ ਜੁੜੋ।

ਸਿਰ ਦੇਵੇ ਜਾਂ ਸਿਰ ਲਵੇ, ਪਿਠ ਦੇ ਨਾਹਿ ਮੁੜੇ।'

–––––––––

1. ਹੇ ਬਹਾਦਰ ਪਤੀ!

2. ਲੋਹਾ ਕਰਨਾ-ਉਹ ਬਹਾਦਰੀ ਕਿ ਆਪ ਮਰ ਜਾਵੇ ਜਾਂ ਮਾਰ ਲਏ।

83 / 162
Previous
Next