ਜ਼ਰਾ ਅਜ਼ਮਾ ਕੇ ਦੇਖੋ
ਆਪਣੇ ਆਪ ਨੂੰ ‘ਬੰਦ’ ਸਰੀਰਕ ਮੁਦਰਾ ਵਿਚ ਲਿਆਉ। ਧਿਆਨ ਦਿਓ ਕਿ ਇਹ ਕਿਵੇਂ ਤੁਹਾਡੀ ਮਨੋਸਥਿਤੀ (Mood) ਨੂੰ ਬਦਲ ਦੇਂਦੀ ਹੈ। ਸਿਰਫ ਮਨ ਹੀ ਸਰੀਰ ਤੇ ਪ੍ਰਭਾਵ ਨਹੀਂ ਪਾਉਂਦਾ ਸਗੋਂ ਸਰੀਰ ਵੀ ਮਨ ਤੇ ਪ੍ਰਭਾਵ ਪਾਉਂਦਾ ਹੈ। ਹੁਣ ‘ਖੁਲ੍ਹੀ’ ਸਰੀਰਕ ਮੁਦਰਾ ਵਿਚ ਆਉ। ਤੁਸੀਂ ਦੇਖੋਗੇ ਕਿ ਤੁਹਾਡੀ ਮਨੋਸਥਿਤੀ ਇਕ ਵਾਰੀ ਫਿਰ ਬਦਲ ਜਾਂਦੀ ਹੈ।
ਦੂਜਿਆਂ ਨੂੰ ਵੀ ਇਨ੍ਹਾਂ ਸਰੀਰਕ ਮੁਦਰਾਵਾਂ ਵਿਚ ਆਉਂਦਿਆਂ ਧਿਆਨ ਨਾਲ ਦੇਖੋ। ਉਹ ਕੀ ਕਹਿਣਾ ਚਾਹੁੰਦੇ ਹਨ? ਤੁਸੀਂ ਇਸ ਦਾ ਕੀ ਮਤਲਬ ਕੱਢਦੇ ਹੋ? ਉਹ ਇਹ ਅਚੇਤ ਹੀ ਕਰ ਰਹੇ ਹਨ ਜਾਂ ਜਾਣ ਬੁੱਝ ਕੇ ਕਰ ਰਹੇ ਹਨ? ਤੁਹਾਨੂੰ ਆਪਣੇ ਨਿੱਜੀ ਜਾਂ ਕੰਮ-ਕਾਰ ਦੇ ਜੀਵਨ ਵਿਚ ਮਿਲਣ ਵਾਲੇ ਕੁੱਝ ਐਸੇ ਲੋਕ ਯਾਦ ਹਨ ਜੋ ਇਨ੍ਹਾਂ ਦੋ ਮੁਦਰਾਵਾਂ ਵਿਚ ਆਉਂਦੇ ਹਨ? ਕੀ ਉਨ੍ਹਾਂ ਦਾ ਐਸਾ ਕਰਨਾ ਤੁਹਾਡੇ ਤੇ ਵੀ ਕੋਈ ਅਸਰ ਪਾਉਂਦਾ ਹੈ?
ਸਿਆਣੀ ਗੱਲ
'ਖੁਲ੍ਹੀ' ਸਰੀਰਕ ਭਾਸ਼ਾ 'ਜੀ ਆਇਆਂ' ਕਹਿੰਦੀ ਹੈ ਅਤੇ ‘ਬੰਦ ਸਰੀਰਕ ਭਾਸ਼ਾ ਬਾਹਾਂ-ਲੱਤਾਂ ਨੂੰ ਸਰੀਰ ਦੇ ਨੇੜੇ ਲਿਆ ਕੇ ਸੁੰਗੇੜ ਲੈਂਦੀ ਹੈ।
ਬਦਲਵੀਆਂ ਹਰਕਤਾਂ ਅਤੇ ਸਵੈ-ਤਸੱਲੀ ਦੀਆਂ ਹਰਕਤਾਂ ਦੇ ਸਮੂਹ
ਦੂਜੇ ਲੋਕਾਂ ਦੇ ਮਨਾਂ ਵਿਚ ਆ ਰਹੇ ਵਿਚਾਰ ਜਾਣਨ ਲਈ ਇਹ ਸਾਡੇ ਮੁੱਢਲੇ ਤੇ ਪ੍ਰਮੁੱਖ ਸਰੋਤ ਹਨ। ਅਸੀਂ ਇਹੋ ਜਿਹੀਆਂ ਹਰਕਤਾਂ ਵੱਲ ਧਿਆਨ ਦਿੰਦੇ ਰਹਿੰਦੇ ਹਾਂ ਤਾਂ ਕਿ ਸਾਨੂੰ ਕੋਈ ਸੰਕੇਤ ਮਿਲ ਸਕੇ ਕਿ ਦੂਜੇ ਦੇ ਮਨ ਵਿਚ ਕੀ ਵਾਪਰ ਰਿਹਾ ਹੈ। ਸਾਨੂੰ ਇਨ੍ਹਾਂ ਸੰਕੇਤਾਂ ਤੋਂ ਹੀ ਇਹ ਪਤਾ ਲਗ ਸਕਦਾ ਹੈ ਕਿ ਸਾਡੇ ਆਪਸੀ ਰਿਸ਼ਤੇ ਕਿਹੋ ਜਿਹੇ ਹੋਣਗੇ। ਪਰ ਫਿਰ ਵੀ ਅਸੀਂ ਕਿਸੇ ਇਕ ਹਰਕਤ ਜਾਂ ਸੰਕੇਤ ਤੋਂ ਹੀ ਅੰਦਾਜ਼ਾ ਨਹੀਂ ਲਗਾ ਸਕਦੇ। ਅਕਸਰ ਲੋਕ ਇਹੀ ਗਲਤੀ ਕਰਦੇ ਹਨ।
“ ਕਿਸੇ ਇਕ ਹਰਕਤ ਤੋਂ ਹੀ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ।”
ਇਸ਼ਾਰਿਆਂ ਦੀ ਤੁਲਨਾ ਕਿਸੇ ਵਾਕ ਵਿਚਲੇ ਇਕ ਸ਼ਬਦ ਨਾਲ ਕੀਤੀ ਜਾਂਦੀ ਹੈ। ਕਿਸੇ ਇਕ ਸ਼ਬਦ ਤੋਂ ਭਾਵ ਜਾਂ ਅਰਥ ਨਹੀਂ ਸਮਝਿਆ ਜਾ ਸਕਦਾ। ਪਰ ਜਦੋਂ ਉਹੀ ਸ਼ਬਦ ਇਕੱਠੇ ਹੋ ਕੇ ਕੋਈ ਵਾਕ ਬਣਾ ਦਿੰਦੇ ਹਨ ਤਾਂ ਅਰਥ ਨਿਕਲ ਆਉਂਦਾ ਹੈ। ਸਰੀਰ ਦੀ ਭਾਸ਼ਾ
ਵੀ ਇਸੇ ਤਰ੍ਹਾਂ ਹੀ ਕੰਮ ਕਰਦੀ ਹੈ। ਅਸੀਂ ਕਈ ਸੰਕੇਤ ਇਕੱਠੇ ਦੇਖਦੇ ਹਾਂ ਤਾਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਇਹ ਸਾਰੇ ਇਕੋ ਗੱਲ ਦਰਸਾ ਰਹੇ ਹਨ? ਜਦੋਂ ਅਸੀਂ ਇਸ਼ਾਰਿਆਂ ਦੇ 'ਸਮੂਹ' ਦੀ ਗੱਲ ਕਰਦੇ ਹਾਂ ਤਾਂ ਇਸ ਦਾ ਇਹੀ ਭਾਵ ਹੈ। ਇਨ੍ਹਾਂ ਸਮੂਹਾਂ ਤੋਂ ਹੀ ਅਸੀਂ ਕਿਸੇ ਨਤੀਜੇ ਤੇ ਪਹੁੰਚ ਸਕਦੇ ਹਾਂ।
ਸੋ ਜੇ ਕੋਈ ਵਿਅਕਤੀ ਗੱਲ ਕਰਦਿਆਂ ਕਰਦਿਆਂ ਆਪਣੇ ਨੱਕ ਨੂੰ ਛੋਹੇ, ਤਾਂ ਕੀ ਅਸੀਂ ਇਹ ਮੰਨ ਲਈਏ ਕਿ ਉਹ ਝੂਠ ਬੋਲ ਰਿਹਾ ਹੈ? ਯਾ ਜੇ ਕੋਈ ਬੰਦਾ ਗੱਲ ਕਰਦਿਆਂ ਕਰਦਿਆਂ ਬਾਰ ਬਾਰ ਆਪਣੇ ਬੈਠਣ ਦਾ ਢੰਗ ਬਦਲਦਾ ਰਹੇ (Shifts position) ਤਾਂ ਕੀ ਇਸ ਦਾ ਮਤਲਬ ਹੈ ਕਿ ਉਹ ਪ੍ਰੇਸ਼ਾਨ ਹੈ? ਜਾਂ ਕੋਈ ਸਰੋਤਾ ਆਪਣੀਆਂ ਬਾਹਾਂ ਫਸਾ ਕੇ ਬੈਠਾ ਹੈ ਤਾਂ ਉਹ ਸੱਚ ਹੀ ਉਕਤਾ ਚੁੱਕਾ ਹੈ? ਜੇ ਕੋਈ ਆਪਣੇ ਗਿੱਟੇ ਫਸਾ ਕੇ ਬੈਠਾ ਹੈ ਤਾਂ ਉਹ ਆਪਣੀ ਹਮਲਾਵਰ ਮਨੋ ਅਵਸਥਾ ਨੂੰ ਛੁਪਾ ਰਿਹਾ ਹੈ? ਨਹੀਂ, ਬਿਲਕੁਲ ਨਹੀਂ। ਇਹ ਸਾਰੀਆਂ ਹਰਕਤਾਂ ਇਕੱਲੇ ਇਕੱਲੇ ਕੁਝ ਵੀ ਨਹੀਂ ਦਸ ਸਕਦੀਆਂ, ਪਰ ਜੇ ਇਹ ਸਾਰੀਆਂ ਗੱਲਾਂ ਇਕੱਠੀਆਂ ਹੀ ਹੋ ਰਹੀਆਂ ਹੋਣ ਤਾਂ ਸ਼ਾਇਦ ਅਸੀਂ ਇਸ ਨਤੀਜੇ ਤੇ ਪਹੁੰਚ ਸਕਦੇ ਹਾਂ ਕਿ ਇਹ ਵਿਅਕਤੀ ਨਕਾਰਾਤਮਕ ਮਨੋਸਥਿਤੀ ਵਿਚ ਹੈ। ਫਿਰ ਸ਼ਾਇਦ ਇਹ ਸਾਡੀ ਗਲਬਾਤ ਦਾ ਵਿਸ਼ਾ ਬਦਲਣ ਦਾ ਸਮਾਂ ਹੈ ਤੇ ਜਾਂ ਫਿਰ ਉਸ ਨਾਲ ਖੁਲ੍ਹ ਕੇ ਗੱਲ ਕਰਨ ਦਾ ਕਿ ਉਹ ਕਿਨ੍ਹਾਂ ਗੱਲਾਂ ਕਰਕੇ ਪਰੇਸ਼ਾਨ ਹੈ।
ਹੋ ਸਕਦਾ ਹੈ ਤੁਹਾਡਾ ਮਿੱਤਰ ਤੁਹਾਡੇ ਤੋਂ ਹੀ ਪਰੇਸ਼ਾਨ ਹੋਵੇ, ਜਾਂ ਤੁਹਾਡੀ ਕਿਸੇ ਗੱਲ ਨੇ ਉਸ ਨੂੰ ਪਰੇਸ਼ਾਨ ਕਰ ਦਿੱਤਾ ਹੋਵੇ, ਅਤੇ ਜਾਂ ਫਿਰ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਨੇ ਹੀ ਉਸਨੂੰ ਪ੍ਰੇਸ਼ਾਨ ਕੀਤਾ ਹੋਵੇ। ਬਹੁਤ ਸਾਰੇ ਲੋਕ ਸਾਰੀ ਉਮਰ ਇਹੀ ਸਮਝਦੇ ਰਹਿੰਦੇ ਹਨ ਕਿ ਉਹ ਲੋਕਾਂ ਦੇ ਅਣ-ਸ਼ਬਦੀ ਗੱਲਾਂ ਤੇ ਇਸ਼ਾਰੇ (Non-Verbal) ਸਮਝ ਲੈਂਦੇ ਹਨ। ਉਹ ਕਿਸੇ ਦੀ ਇਕ ਹਰਕਤ ਨੂੰ ਇਕੱਲਿਆਂ ਹੀ ਪਕੜ ਲੈਂਦੇ ਹਨ ਅਤੇ ਇਸ ਨੂੰ ਉਨ੍ਹਾਂ ਦੀ ਕਿਸੇ ਖਾਸ ਭਾਵਨਾ ਨਾਲ ਜੋੜ ਲੈਂਦੇ ਹਨ। ਹਾਲਾਂਕਿ ਉਨ੍ਹਾਂ ਕੋਲ ਇਸ ਨਤੀਜੇ ਤਕ ਪਹੁੰਚਣ ਲਈ ਹੋਰ ਕੋਈ ਵੀ ਗੱਲ ਨਹੀਂ ਹੁੰਦੀ। ਐਸੇ ਲੋਕ ਫਿਰ ਦੂਜਿਆਂ ਨੂੰ ਇਸ ਬਾਰੇ ਹੀ ਤੰਗ ਕਰਦੇ ਰਹਿੰਦੇ ਹਨ।
ਕਿਸੇ ਵਿਅਕਤੀ ਦੀ ਸੋਚ ਬਾਰੇ ਕਿਸੇ ਵੀ ਨਤੀਜੇ ਤੇ ਪਹੁੰਚਣ ਤੋਂ ਪਹਿਲਾਂ ਤੁਹਾਨੂੰ ਬਹੁਤ ਕੁਝ ਪਤਾ ਕਰਨ ਦੀ ਲੋੜ ਹੁੰਦੀ ਹੈ। ਜੋ ਤੁਹਾਨੂੰ ਪਤਾ ਲੱਗਾ ਹੈ ਉਹ ਇਸ ਰਾਹ ਦਾ ਸ਼ਾਇਦ ਇਕ ਕਦਮ ਹੀ ਹੋਵੇ । ਕਾਹਲੀ ਵਿੱਚ ਕੱਢੇ ਗਏ ਨਤੀਜੇ ਤੇ ਅਧੂਰੀ ਵਾਕਫੀ ਸਿਰਫ ਗਲਤ ਪਾਸੇ ਹੀ ਲਿਜਾ ਸਕਦੇ ਹਨ।
ਵਿਚਾਰ ਚਰਚਾ
ਪ੍ਰਸ਼ਨ-ਇਸ ਤੋਂ ਪਹਿਲਾਂ ਕਿ ਆਪਾਂ ਅੱਗੇ ਵਧੀਏ, ਬੱਸ ਇਕ ਸਾਧਾਰਨ ਜਿਹਾ ਸਵਾਲ ਪੁਛਣਾ ਚਾਹੁੰਦਾ ਹਾਂ। ਕਈ ਵਾਰੀ ਤੁਸੀਂ ਕਿਸੇ ਨੂੰ ਮਿਲਦੇ ਹੋ ਤਾਂ ਉਹ ਬੜਾ ਦੋਸਤਾਨਾਂ ਅਤੇ ਵਿਸ਼ਵਾਸ ਪਾਤਰ ਲਗਦਾ ਹੈ। ਪਰ ਇਕ ਹੋਰ ਬੰਦੇ ਨਾਲ ਤੁਹਾਡੇ ਅੰਦਰ ਇਸ ਤੋਂ ਉਲਟ ਭਾਵਨਾ ਪੈਦਾ ਹੁੰਦੀ ਹੈ। ਉਸ ਨਾਲ ਗੱਲ ਸ਼ੁਰੂ ਕਰਦੇ ਸਾਰ ਹੀ ਉਸ ਵਿਚ ਭਰੋਸਾ ਨਹੀਂ ਪੈਦਾ ਹੁੰਦਾ। ਕੀ ਇਹ ਸਰੀਰ ਦੀ ਭਾਸ਼ਾ ਕਰਕੇ ਹੈ?
—ਤੁਹਾਡੇ ਅੰਦਰੋਂ ਇਕ ਆਵਾਜ਼ (ਸਹਿਜ ਗਿਆਨ-Intution ) ਤੁਹਾਨੂੰ ਇਹੀ ਦਸ ਰਹੀ ਹੈ ਕਿ ਦੂਜੇ ਵਿਅਕਤੀ ਤੋਂ ਜੋ ਸੰਕੇਤ ਪ੍ਰਾਪਤ ਹੋ ਰਹੇ ਹਨ ਉਨ੍ਹਾਂ ਵਿੱਚ ਕੁਝ ਪਰਸਪਰ ਵਿਰੋਧ ਹੈ। ਇਹ ਗੱਲ ਤੁਹਾਨੂੰ ਸੁਚੇਤ ਤੌਰ ਤੇ ਪਤਾ ਨਹੀਂ ਲਗ ਰਹੀ ਹੋਵੇਗੀ। ਹਾਲਾਂਕਿ ਦੋਨੋਂ ਵਿਅਕਤੀ ਜੋ ਵੀ ਜ਼ੁਬਾਨ ਤੋਂ ਕਹਿ ਰਹੇ ਹੋਣਗੇ ਉਹ ਬਿਲਕੁਲ ਸਹੀ ਹੋਵੇਗਾ। ਪਰ ਫਿਰ ਵੀ ਉਸ ਦੀ ਸਰੀਰਕ ਭਾਸ਼ਾ ਤੋਂ ਜੋ ਸੰਕੇਤ ਮਿਲ ਰਹੇ ਹੋਣਗੇ ਉਹ ਕੁਝ ਹੋਰ ਹੋਣਗੇ। ਹੋ ਸਕਦਾ ਹੈ ਚਿਹਰੇ ਤੋਂ, ਬੈਠਣ ਜਾਂ ਖੜ੍ਹੇ ਹੋਣ ਦੇ ਢੰਗ ਤੋਂ, ਜਾਂ ਕਿਸੇ ਹਰਕਤ ਤੋਂ ਤੁਹਾਡੇ ਅਚੇਤ ਮਨ ਨੂੰ ਕੁਝ ਐਸੇ ਸੰਕੇਤ ਮਿਲ ਰਹੇ ਹੋਣਗੇ ਜਿਨ੍ਹਾਂ ਕਰਕੇ ਤੁਸੀਂ ਉਸ ਬਾਰੇ ਕੁਝ ਸਹੀ ਨਹੀਂ ਮਹਿਸੂਸ ਕਰ ਰਹੇ ਹੋਵੋਗੇ। ਇਸ ਬਾਰੇ ਆਪਾਂ ਫਿਰ ਹੋਰ ਗਲਬਾਤ ਕਰਾਂਗੇ।
ਪ੍ਰਸ਼ਨ-ਕੀ ਅਸੀਂ ਇਹ ਕਹਿ ਰਹੇ ਹਾਂ ਕਿ ਸਾਡਾ ਦਿਮਾਗ ਸਾਡੀਆਂ ਪੰਜ ਇੰਦ੍ਰੀਆਂ ਦੀ ਪਹੁੰਚ ਤੋਂ ਪਰੇ ਵੀ, ਲੋਕਾਂ ਦੇ ਮਨ ਵਿਚ ਦੇਖ ਸਕਦਾ ਹੈ?
—ਇਸ ਗੱਲ ਨੂੰ ਆਪਾਂ ਕੁਝ ਇਸ ਤਰ੍ਹਾਂ ਸਮਝ ਸਕਦੇ ਹਾਂ। ਜਦੋਂ ਵੀ ਅਸੀਂ ਕਿਸੇ ਦੇ ਸੰਪਰਕ ਵਿਚ ਆਉਂਦੇ ਹਾਂ ਤੇ ਗਲਬਾਤ ਕਰਦੇ ਹਾਂ, ਤਾਂ ਸਾਡਾ ਦਿਮਾਗ ਉਸ ਵਿਅਕਤੀ ਦੇ ਬੋਲਣ ਦੇ ਢੰਗ (Paralanguage) ਅਤੇ ਉਸ ਦੇ ਸਰੀਰ ਦੀ ਭਾਸ਼ਾ ਵਿਚੋਂ ਅਨੇਕਾਂ ਚੀਜ਼ਾਂ ਨੂੰ ਦੇਖਦਾ ਹੈ। ਇਸ ਸਭ ਕੁਝ ਦੀ ਜਾਣਕਾਰੀ ਉਹ ਸਾਡੇ ਅਚੇਤ ਮਨ ਨੂੰ ਦਿੰਦਾ ਹੈ, ਜਿਹੜਾ ਇਸ ਸਭ ਕੁਝ ਨੂੰ ਸਾਡੇ ਉਸ ਵਕਤ ਤੱਕ ਦੇ ਜੀਵਨ ਦੇ ਤਜਰਬੇ ਦੇ ਆਧਾਰ ਤੇ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਇਸ ਪੁਣ ਛਾਣ ਤੋਂ ਜੋ ਨਤੀਜਾ ਨਿਕਲਦਾ ਹੈ ਉਹੀ ਸਾਡੀ ‘ਅੰਦਰ ਦੀ ਆਵਾਜ਼’ ਜਾਂ ‘ਸਹਿਜ-ਗਿਆਨ' ਹੁੰਦਾ ਹੈ। ਫਿਰ ਸਾਡਾ ਅਚੇਤ ਮਨ ਇਸੇ ਸਹਿਜ-ਗਿਆਨ ਨੂੰ ਹੀ ਸਾਡੇ ‘ਸੁਚੇਤ’ ਮਨ ਤਕ ਭੇਜਦਾ ਹੈ ਜਿਸ ਦੇ ਆਧਾਰ ਤੇ ਸਾਡੀਆਂ ਭਾਵਨਾਵਾਂ ਬਣਦੀਆਂ ਹਨ ਅਤੇ ਇਨਾਂ ਭਾਵਨਾਵਾਂ ਦੇ ਆਧਾਰ ਤੇ ਹੀ ਅਸੀਂ ਆਪਣਾ ਰਵੱਈਆ ਬਣਾਉਂਦੇ ਹਾਂ।
ਪ੍ਰਸ਼ਨ-ਕੀ ਕੁਝ ਲੋਕ ਦੂਜਿਆਂ ਨੂੰ ‘ਸਮਝਣ' ਵਿਚ ਬਾਕੀਆਂ ਤੋਂ ਬਿਹਤਰ ਹੁੰਦੇ ਹਨ?
—ਹਾਂ ! ਬਿਲਕੁਲ ਉਸੇ ਤਰ੍ਹਾਂ ਹੀ ਜਿਵੇਂ ਸਾਡੇ ਵਿਚੋਂ ਕੁਝ ਲੋਕ ਕਿਸੇ ਖੇਡ ਵਿਚ, ਸੰਗੀਤ, ਗਾਣ ਵਜਾਣ ਜਾਂ ਨਾਚ ਵਿੱਚ ਬਾਕੀਆਂ ਤੋਂ ਬਿਹਤਰ ਹੁੰਦੇ ਹਨ। ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਇਹ ਕਲਾ ਸਿੱਖ ਨਹੀਂ ਸਕਦੇ। ਹੋ ਸਕਦਾ ਹੈ ਅਸੀਂ ਉਨ੍ਹਾਂ, ਵਿਸ਼ੇਸ਼ ਵਿਅਕਤੀਆਂ ਜਿੰਨੇ ਵਧੀਆ ਨਾ ਬਣ ਸਕੀਏ, ਪਰ ਫਿਰ ਵੀ ਅਸੀਂ ਇਸ ਵਿਚ ਕਾਫੀ ਵਧੀਆ ਬਣ ਸਕਦੇ ਹਾਂ। ਸਾਨੂੰ ਇਸ ਦਾ ਜ਼ਿਆਦਾ ਅਭਿਆਸ ਕਰਨਾ ਪੈ ਸਕਦਾ ਹੈ। ਤੇ ਸਾਨੂੰ ਇਹ ਤਾਂ ਪਤਾ ਹੀ ਹੈ ਕਿ ਅਸੀਂ ਜਿਸ ਚੀਜ਼ ਦਾ ਅਭਿਆਸ ਬਹੁਤਾ ਕਰਦੇ ਹਾਂ ਉਸ ਵਿਚ ਅਸੀਂ ਚੰਗੇ
ਬਣ ਜਾਂਦੇ ਹਾਂ।
ਪ੍ਰਸ਼ਨ-ਤਾਂ ਫਿਰ ਕੀ ਇਸ ਦਾ ਮਤਲਬ ਇਹ ਹੈ ਕਿ ਇਹ ਸੱਤ ਅਧਿਆਇ ਪੜ੍ਹਨ ਮਗਰੋਂ ਅਸੀਂ ਸਰੀਰਕ ਭਾਸ਼ਾ ਦੇ ਚੰਗੇ ਖਿਡਾਰੀ ਬਣ ਜਾਵਾਂਗੇ?
—ਬਿਲਕੁਲ ਐਸਾ ਹੋ ਸਕਦਾ ਹੈ—ਘੱਟੋ ਘੱਟ ਮੈਨੂੰ ਤਾਂ ਐਸੀ ਹੀ ਆਸ ਹੈ। ਜੇ ਤੁਸੀਂ ‘ਦੇਖਣ’ ਅਤੇ ‘ਸੁਣਨ’ ਨੂੰ ਵਾਕਈ ਹੀ ਬਹੁਤ ਵਧੀਆ ਬਣਾ ਲਵੋਗੇ, ਅਤੇ ਜੋ ਅਸੀਂ ਸਿੱਖਣ ਲੱਗੇ ਹਾਂ, ਉਹ ਸਭ ਕੁਝ ਚੰਗੀ ਤਰ੍ਹਾਂ ਸਮਝ-ਸਿੱਖ ਲਵੋਂਗੇ, ਤਾਂ ਤੁਸੀਂ ਆਪਣੇ ਆਪ ਨੂੰ ਇਨ੍ਹਾਂ ਚੀਜ਼ਾਂ ਬਾਰੇ ਚੇਤੰਨ ਬਣਾ ਲਵੋਗੇ। ਜਦੋਂ ਐਸਾ ਹੋ ਜਾਵੇਗਾ ਤਾਂ ਤੁਸੀਂ ਆਪ ਹੀ ਇਹ 'ਜਾਦੂ' ਹੁੰਦਾ ਦੇਖੋਗੇ।
ਪ੍ਰਸ਼ਨ-ਤਾਂ ਫਿਰ ਸਾਨੂੰ ਬਹੁਤ ਕੁਝ ਯਾਦ ਕਰਨਾ ਪਵੇਗਾ? ਜਿਵੇਂ 55….30....ਜਾਂ ਐਸੀਆਂ ਹੋਰ ਚੀਜ਼ਾਂ?
-ਚਿੰਤਾ ਨਾ ਕਰੋ, ਐਸਾ ਕੁਝ ਵੀ ਨਹੀਂ। ਮੈਨੂੰ ਪੂਰਾ ਭਰੋਸਾ ਹੈ ਕਿ 55, 38, 7-ਇਹ ਤਾਂ ਤੁਹਾਨੂੰ ਯਾਦ ਹੋ ਹੀ ਜਾਣਗੇ। ਬਸ ਗੱਲ ਦਰਅਸਲ ਸਿਰਫ ਇਹ ਸਮਝਣ ਦੀ ਹੈ ਕਿ ਸਾਡੇ ਵਿਚੋਂ ਬਹੁਤ ਸਾਰੇ ਦੂਜਿਆਂ ਨਾਲ ਆਪਣੇ ਸਬੰਧ ਸਹੀ ਬਣਾਉਣ ਵਿਚ 'ਪਿਛਾੜੀ’ ਕਿਉਂ ਹੋ ਜਾਂਦੇ ਹਨ? ਇਥੇ ਅਸੀਂ ਸਿਰਫ ਸਮਾਜਕ ਜਾਂ ਨਿੱਜੀ ਪੱਧਰ ਦੇ ਸਬੰਧਾਂ ਦੀ ਗੱਲ ਹੀ ਨਹੀਂ ਕਰ ਰਹੇ। ਅਸੀਂ ਤਾਂ ਹਰ ਕਿਸਮ ਦੇ ਸਬੰਧਾਂ ਦੀ ਗੱਲ ਕਰ ਰਹੇ ਹਾਂ—ਆਮ ਜਾਣ ਪਛਾਣ, ਕੰਮਕਾਰ ਦੇ ਸਬੰਧ, ਵਪਾਰਕ ਸਬੰਧ, ਗਾਹਕਾਂ ਨਾਲ ਸਬੰਧ—ਗੱਲ ਕੀ ਤੁਸੀਂ ਕੋਈ ਵੀ ਸਬੰਧਾਂ ਬਾਰੇ ਸੋਚ ਲਉ, ਸਾਰੇ ਹੀ ਸ਼ਾਮਲ ਹਨ। ਸਾਡੇ ਸਾਰਿਆਂ ਵਿਚ ਦੂਜੇ ਲੋਕਾਂ ਨੂੰ ਆਪਣੇ ਵੱਲ ਖਿਚਣ ਦੀ ਵੀ ਅਤੇ ਦੂਰ ਧੱਕਣ ਦੀ ਵੀ ਸਮਰੱਥਾ ਹੈ।
ਪ੍ਰਸ਼ਨ-ਅਸੀਂ ‘ਪਹਿਲਾ ਪ੍ਰਭਾਵ' ਬਾਰੇ ਅਕਸਰ ਸੁਣਦੇ ਆਏ ਹਾਂ। ਤਾਂ ਫਿਰ ਕੀ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ?
—ਇਹ ਇਕ ਘਟਨਾ ਨਹੀਂ ਹੈ। ਅਸਲ ਵਿਚ ਇਹ ਬੜੇ ਥੋੜ੍ਹੇ ਜਿਹੇ ਸਮੇਂ ਵਿਚ ਅੰਤਰ ਮੁਖੀ ਪੈਦਾ ਹੋਣ ਵਾਲੀ ਨਾਪਸੰਦਗੀ ਜਾਂ ਭਰੋਸਾ ਹੈ। ਇਸ ਭਾਵਨਾ ਦੀ ਤਹਿ ਵਿਚ ਇਕ ਬਹੁਤ ਹੀ ਘੱਟ ਸਮੇਂ ਵਿਚ ਦੇਖੀਆਂ ਗਈਆਂ ਬਹੁਤ ਹੀ ਜ਼ਿਆਦਾ ਗੱਲਾਂ ਹਨ। ਸਾਡਾ ਦਿਮਾਗ ਇਸ ਸਭ ਕੁਝ ਨੂੰ ਇਕ ਛਿਣ ਵਿਚ ਹੀ ਪੁਣ ਛਾਣ ਲੈਂਦਾ ਹੈ ਜਿਸ ਤੋਂ ਇਹ ਪੈਦਾ ਹੁੰਦੀ ਹੈ।
ਪ੍ਰਸ਼ਨ-ਮੇਰਾ ਖਿਆਲ ਹੈ ਮੈਨੂੰ ਗੱਲ ਕੁਝ ਸਮਝ ਲੱਗ ਗਈ ਹੈ। ਸਰੀਰਕ ਭਾਸ਼ਾ ਅਚੇਤ ਤੌਰ ਤੇ ਸਮਝੀ ਜਾਣ ਵਾਲੀ ਚੀਜ਼ ਹੈ, ਜਿਹੜੀ ਸਾਨੂੰ ਕਿਸੇ ਬਾਰੇ ਵੀ ਉਸ ਵਲੋਂ ਵਰਤੇ ਜਾ ਰਹੇ ਸ਼ਬਦਾਂ ਨਾਲੋਂ ਕਿਤੇ ਵੱਧ ਜਾਣਕਾਰੀ ਦੇ ਦਿੰਦੀ ਹੈ?
ਮੇਰਾ ਖਿਆਲ ਹੈ ਇਸ ਨੂੰ ਦੱਸਣ ਦਾ ਇਸ ਤੋਂ ਵਧੀਆ ਤਰੀਕਾ ਹੋਰ ਕੋਈ ਨਹੀਂ ਹੋ ਸਕਦਾ।
ਕਾਫੀ ਬਰੇਕ
1. ਚੂੰਕਿ ਸਰੀਰ ਦੀ ਭਾਸ਼ਾ ਕਿਸੇ ਵਿਅਕਤੀ ਦੇ ਮਨ ਦਾ ਝ....ਹੈ, ਸਾਨੂੰ ਉਸਦੀਆਂ ਭਾਵਨਾਵਾਂ ਬਾਰੇ ਚੇਤੰਨ ਹੋਣ ਲਈ ਸ...., ਸੰ.... ਅਤੇ ਪ....ਦੀ ਲੋੜ ਪੈਂਦੀ ਹੈ।
2. ਸਾਨੂੰ ਕਿਸੇ ਵੀ ਵਿਅਕਤੀ ਬਾਰੇ ਸਰੀਰ ਭਾਸ਼ਾ ਦੀ ਮਦਦ ਨਾਲ ਜਾਣਕਾਰੀ ਲੈਣ ਲਈ ਸ....,ਸ.... ਅਤੇ ਸ.... ਵੱਲ ਧਿਆਨ ਦੇਣਾ ਜ਼ਰੂਰੀ ਹੈ।
3. ਜਦੋਂ ਅਸੀਂ ਇਨ੍ਹਾਂ ਤਿੰਨਾਂ ਨੂੰ ਸਹੀ ਢੰਗ ਨਾਲ ਨਾ ਸਮਝਣ ਦੀ ਗਲਤੀ ਕਰਦੇ ਹਾਂ ਤਾਂ ਅਸੀਂ .....ਵਾਲੀ ਗਲਤੀ ਕਰ ਰਹੇ ਹੁੰਦੇ ਹਾਂ।
4. ਆਪਣੀਆਂ ਭ.... ਨੂੰ ਕਾਬੂ ਹੇਠ ਰੱਖਣਾ ਵੀ ਉਤਨਾ ਹੀ ਜ਼ਰੂਰੀ ਹੈ ਜਿੰਨਾ ਦੂਜਿਆਂ ਨੂੰ ਸ....।
5. ਜੇ ਅਸੀਂ ਕਿਸੇ ਵਿਅਕਤੀ ਦੇ ਮਨ ਦੇ ਅ..... ਦੇਖਣ ਲਈ ਉਸ ਦੀਆਂ ਬ....ਦੀਆਂ ਹਰਕਤਾਂ ਤੋਂ ਅੰਦਾਜ਼ਾ ਲਾਉਣਾ ਚਾਹੁੰਦੇ ਹਾਂ, ਤਾਂ ਦੂਜੇ ਵੀ ਤ... ਬਾਰੇ ਇਹ ਕੁਝ ਕ... ਦਾ ਜਤਨ ਕਰ ਰਹੇ ਹਨ।
6. ਇਸ ਗੱਲ ਪ੍ਰਤੀ ਸੁਚੇਤ ਰਹੋ ਕਿ ਤੁਹਾਡੇ ਵਲੋਂ ਕੀਤੀ ਗਈ ਕੋਈ ਹਰਕਤ ਵੀ ਦੂਜੇ ਵਲੋਂ ਕੀਤੀ ਗਈ ਜ... ਹਰਕਤ ਦਾ ਕਾਰਨ ਹੋ ਸਕਦੀ ਹੈ। ਅਤੇ ਜੇ ਉਸਦੀ ਉਹ ਹਰਕਤ ਨਕਾਰਾਤਮਕ ਹੈ ਤਾਂ ਇਹ ਚੰਗੀ ਗੱਲ ਨਹੀਂ।
7. ਜਦੋਂ ਤੁਸੀਂ ਮਨੁੱਖ ਵਰਗੀ ਚੀਜ਼ ਬਾਰੇ ਗੱਲ ਕਰ ਰਹੇ ਹੋਵੋ, ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਸਰੀਰਕ ਭਾਸ਼ਾ ਦਾ ਵਿਗਿਆਨ ਇਕ ਦ.... ਵਿਗਿਆਨ ਨਹੀਂ ਹੈ।
8. ਭ... ਸ਼ਬਦਾਂ ਨਾਲੋਂ ਬਿ... ਸ਼... ਦੀ ਭਾਸ਼ਾ ਨਾਲ ਜ਼ਿਆਦਾ ਦੱਸੀਆਂ ਜਾਂਦੀਆਂ ਹਨ।
9. ਜੇ ਅਸੀਂ ਇਹ ਕਹੀਏ ਕਿ ਅਸੀਂ ਆਪਣੀ ਸਰੀਰਕ ਭਾਸ਼ਾ ਰਾਹੀਂ ਦੂਜੇ ਲੋਕਾਂ ਨੂੰ ਆਪਣੇ ਵੱਲ ਖ...ਜਾਂ ਦ....ਧ... ਰਹਿੰਦੇ ਹਾਂ, ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।
10. ਹਮੇਸ਼ਾਂ ਹੀ ਸਰੀਰ ਦੀ ਭਾਸ਼ਾ ਸਾਡੀਆਂ ਭ... ਅਤੇ ਰ... ਜ਼ਾਹਰ ਕਰਨ ਦਾ ਬਹੁਤ ਚੰਗਾ ਸਾਧਨ ਰਹੇਗਾ।
11. ਜੇਕਰ ਤੁਹਾਡੇ ਸ਼ਬਦ ਤੁਹਾਡੀ ਸਰੀਰਕ ਭਾਸ਼ਾ ਦੇ ਸ... ਨਹੀਂ ਹਨ ਤਾਂ ਤੁਹਾਡੇ ਬਾਰੇ ਗ... ਪੈਦਾ ਹੋ ਜਾਣਗੀਆਂ, ਹਾਲਾਂਕਿ ਇਸ ਦਾ ਕਾਰਨ ਸਿਰਫ ਤੁਹਾਡੀ ਕੋਈ ਮ....ਆਦਤ ਵੀ ਹੋ ਸਕਦੀ ਹੈ ਜਿਹੜੀ ਤੁਹਾਡੀਆਂ ਭਾਵਨਾਵਾਂ ਨਹੀਂ ਪਰਗਟ ਕਰ ਰਹੀ ਹੁੰਦੀ।
12. ਖੋਜ ਅਤੇ ਸਰਵੇਖਣ ਬਾਰ ਬਾਰ ਇਹ ਦੱਸਦੇ ਹਨ ਕਿ ਸਰੀਰ ਦੀ ਭਾਸ਼ਾ ਹੇਠ ਲਿਖੀਆਂ ਚੀਜ਼ਾਂ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਦੂਜਿਆਂ ਤੱਕ ਪਹੁੰਚਾਉਂਦੀ ਹੈ:
a) ਪ....ਅਤੇ ਕਿਸੇ ਚੀਜ਼ ਨੂੰ ਰੱਦ ਕਰਨਾ
b) ਪਸੰਦ ਅਤੇ ਨ....
c) ਦਿਲਚਸਪੀ ਅਤੇ ਓ........
d) ਸ........ਅਤੇ ਧੋਖਾ
13. ਅਸੀਂ ਆਪਣੇ ਮਨ ਦੀ ਗੱਲ ਦੂਜਿਆਂ ਤੱਕ ਪਹੁੰਚਾਉਣ ਲਈ ਹੇਠ ਲਿਖਿਆਂ ਦੀ ਵਰਤੋਂ ਕਰਦੇ ਹਾਂ।
a) ਅ..........
b) ਚ....ਦੇ ਭ.....
c) ਦ.......
d) ਨ..... ਮ.....
е) ਮ.....
f) ਛ......
g) ਪ......
h) ਹ... ਬਾਹਵਾਂ ਅਤੇ ਲ... ਦੀਆਂ ਹਰਕਤਾਂ
i) ਸਰੀਰਕ ਤ....
14. ਕਿਸੇ ਵੀ ਗੱਲ ਦਾ 90 ਫੀਸਦੀ ਮਤਲਬ ਨ…. ਆਉਣ ਵਾਲੀ ਸਰੀਰ ਭਾਸ਼ਾ ਅਤੇ ਅ.... ਨਾਲ ਸਬੰਧਿਤ ਚੀਜਾਂ ਤੋਂ ਪਤਾ ਲਗਦਾ ਹੈ। ਬਾਕੀ ਕੁਝ ਹਿੱਸਾ ਹੀ ਸ..... ਤੋਂ ਜ਼ਾਹਰ ਹੁੰਦਾ ਹੈ।
15. ਤੁਹਾਨੂੰ ਹਮੇਸ਼ਾਂ ਸੁਚੇਤ ਰਹਿਣ ਚਾਹੀਦਾ ਹੈ ਕਿ ਤੁਸੀਂ:
a) ਦ.... ਕਿਵੇਂ ਹੋ?
b) ਬ....ਕਿਵੇਂ ਹੋ?
c) ਬ..... ਕੀ ਹੋ?
16. ਜੇਕਰ ਸਾਨੂੰ ਸ..... ਨਾ ਦਿਸੇ ਤਾਂ ਅਸੀਂ ਵ.....ਮ........ਹਿੱਸੇ ਤੇ ਭਰੋਸਾ ਕਰਦੇ ਹਾਂ ।
17. ਜਦੋਂ ਵੀ ਤੁਸੀਂ ਕਿਸੇ ਦੀ ਸਰੀਰਕ ਭਾਸ਼ਾ ਵੱਲ ਦੇਖੋ ਤਾਂ ਤੁਹਾਨੂੰ ਉਸਦੇ ਅ....ਵਿੱਚ ਹੋਣ ਜਾਂ ਬ..... ਦੇ ਚਿੰਨ੍ਹ ਦੇਖਣੇ ਚਾਹੀਦੇ ਹਨ ਅਤੇ ਇਹ ਦੇਖਣਾ ਚਾਹੀਦਾ ਹੈ ਕਿ ਸਰੀਰਕ ਭਾਸ਼ਾ ਬ..... ਹੈ ਜਾਂ ਖ......।
“ਜਦੋਂ ਵੀ ਦੋ ਵਿਅਕਤੀ ਮਿਲਦੇ ਹਨ ਅਤੇ ਨਜ਼ਰਾਂ ਮਿਲਾਉਂਦੇ ਹਨ, ਉਹ ਆਪਣੇ ਆਪ ਨੂੰ ਇਕ ਦੂਜੇ ਦੇ ਵਿਰੋਧ ਵਾਲੀ ਅਵਸਥਾ ਵਿਚ ਮਹਿਸੂਸ ਕਰਦੇ ਹਨ। ਉਹ ਇਕ ਦੂਜੇ ਵਲ ਦੇਖਣਾ ਵੀ ਚਾਹੁੰਦੇ ਹਨ ਅਤੇ ਇਕ ਦੂਜੇ ਤੋਂ ਨਜ਼ਰ ਹਟਾਣਾ ਵੀ ਚਾਹੁੰਦੇ ਹਨ। ਨਤੀਜਾ ਸਾਡੀਆਂ ਨਜ਼ਰਾਂ ਬੜੇ ਔਖੇ ਤੇ ਪੇਚੀਦਾ ਢੰਗ ਨਾਲ ਘੁੰਮਦੀਆਂ ਹਨ- ਕਦੀ ਇਧਰ ਤੇ ਕਦੀ ਉਧਰ ।”
-ਡੈਸਮੰਡ ਮੌਰਿਸ
ਅਧਿਆਇ -2
ਦੇਖਣਾ
ਇਸ ਅਧਿਆਇ ਵਿਚ ਅਸੀਂ ਚਿਹਰੇ ਅਤੇ ਅੱਖਾਂ ਵੱਲ ਧਿਆਨ ਦਿਆਂਗੇ ਕਿਉਂਕਿ ਇਹ ਸਾਡੀ ਬਿਨਾਂ ਸ਼ਬਦਾਂ ਤੋਂ ਹੋਣ ਵਾਲੀ ਗੱਲਬਾਤ ਦਾ ਕੇਂਦਰ ਹੁੰਦਾ ਹੈ। ਜੇ ਸਰੀਰਕ ਭਾਸ਼ਾ ਦੇ ਨਜ਼ਰੀਏ ਤੋਂ ਦੇਖੀਏ ਤਾਂ ਸਾਡਾ ਚਿਹਰਾ ਅੱਖਾਂ ਤੋਂ ਬਾਦ ਦੂਜਾ ਹਿੱਸਾ ਹੈ ਜਿਹੜਾ ਸਾਡੀ ਮਨੋਸਥਿਤੀ ਬਾਰੇ ਦੂਜਿਆਂ ਨੂੰ ਦਸਦਾ ਹੈ। ਪਰ ਸਾਡਾ ਆਪਣੇ ਚਿਹਰੇ ਤੇ ਆਣ ਵਾਲੇ ਹਾਵ-ਭਾਵ ਤੇ ਬਹੁਤ ਜ਼ਿਆਦਾ ਵੱਸ ਹੁੰਦਾ ਹੈ। ਅਸੀਂ ਆਪਣੇ ਚਿਹਰੇ ਉਤੇ ਕਿਸੇ ਵੀ ਭਾਵ ਨੂੰ ਪਰਗਟ ਕਰਨ ਲਈ ਬੜੀ ਅਸਾਨੀ ਨਾਲ ਲੋੜੀਂਦੀਆਂ ਤਬਦੀਲੀਆਂ ਲੈ ਆਉਂਦੇ ਹਾਂ। ਤੁਸੀਂ ਬੜੇ ਖੁਸ਼ ਦਿਖ ਸਕਦੇ ਹੋ—ਕਿਉਂਕਿ ਤੁਸੀਂ ਆਪਣਾ ਚਿਹਰਾ ਐਸਾ ਹੀ ਬਣਾ ਸਕਦੇ ਹੋ।
ਆਪਣੀਆਂ ਹਰਕਤਾਂ-ਇਸ਼ਾਰੇ ਅਤੇ ਆਵਾਜ਼ ਦੇ ਉਤਾਰ ਚੜ੍ਹਾਅ ਨੂੰ ਮਰਜ਼ੀ ਨਾਲ ਬਦਲਣਾ ਜ਼ਿਆਦਾ ਔਖਾ ਹੈ। ਇਨ੍ਹਾਂ ਵਿਚੋਂ ਸਾਡੇ ਮਨੋ ਭਾਵ ਦੇ 'ਲੀਕ' ਹੋਣ ਦੀ ਜ਼ਿਆਦਾ ਸੰਭਾਵਨਾ ਹੈ।
ਲੋਕ ਸਾਡੇ ਸ਼ਬਦਾਂ ਨਾਲੋਂ ਸਾਡੇ ਚਿਹਰੇ ਤੇ ਜ਼ਿਆਦਾ ਯਕੀਨ ਕਰਦੇ ਹਨ। ਚਿਹਰੇ ਦਾ ਧੁਰਾ ਸਾਡੀਆਂ ਅੱਖਾਂ ਹਨ। ਇਹ ਸਾਡੇ ਬਾਰੇ ਦੂਜਿਆਂ ਨੂੰ ਸਭ ਤੋਂ ਜ਼ਿਆਦਾ ਦਸਦੀਆਂ ਹਨ। ਫਿਰ ਸਾਡੇ ਚਿਹਰੇ ਦਾ ਨੰਬਰ ਆਉਂਦਾ ਹੈ। ਸੋ ਭਾਵੇਂ ਤੁਸੀਂ ਆਪਣੇ ਮਨੋਭਾਵਾਂ ਨੂੰ ਛੁਪਾਣ ਲਈ ਕੁਝ ਵੀ ਕਰ ਲਵੋ, ਛਿਣ ਭਰ ਲਈ ਚਿਹਰੇ ਤੇ ਆਈ ਮੁਸਕਰਾਹਟ, ਭਰਵੱਟੇ ਵਿਚ ਹੋਈ ਹਰਕਤ ਜਾਂ ਅੱਖਾਂ ਦੀ ਹਰਕਤ ਤੁਹਾਡੀ ਸੋਚ ਤੋਂ ਪਰਦਾ ਚੁੱਕ ਸਕਦੀ ਹੈ।
ਅਸੀਂ ਆਪਣੇ ਸਰੀਰ ਦੇ ਕਿਸੇ ਵੀ ਹਿੱਸੇ ਨਾਲੋਂ ਆਪਣੀਆਂ ਅੱਖਾਂ ਨਾਲ ਸਭ ਤੋਂ ਵੱਧ ਗੱਲ ਕਰਦੇ ਹਾਂ। ਜੇ ਸੱਚ ਪੁੱਛੋ ਤਾਂ ਮੈਂ ਇਸ ਵਕਤ ਵੀ ਤੁਹਾਡੀਆਂ ਅੱਖਾਂ ਵਿੱਚ ਆਈ ਬੇਚੈਨੀ ਦੇਖ ਸਕਦਾ ਹਾਂ। ਤੁਸੀਂ ਜਲਦੀ ਜਲਦੀ ਇਸ ਅਧਿਆਇ ਦੇ ਅਗਲੇ ਹਿੱਸੇ ਤੱਕ ਜਾਣਾ ਚਾਹੁੰਦੇ ਹੋ। ਇਸੇ ਤਰ੍ਹਾਂ ਤੁਸੀਂ ਵੀ ਮੇਰੀਆਂ ਅੱਖਾਂ ਤੋਂ ਮੇਰੀਆਂ ਭਾਵਨਾਵਾਂ ਮਹਿਸੂਸ ਕਰ ਸਕਦੇ ਹੋ। ਆਪਸੀ ਸੰਪਰਕ, ਗੱਲਬਾਤ ਜਾਂ ਆਦਾਨ ਪ੍ਰਦਾਨ, ਦੁਵੱਲੀ ਗਲੀ ਹੈ।
“ਆਪਸੀ ਸੰਪਰਕ, ਗੱਲਬਾਤ ਜਾਂ ਆਦਾਨ ਪ੍ਰਦਾਨ ਦੁਵੱਲੀ ਗਲੀ ਹੈ।”
ਕਿਸੇ ਫਿਲਮ ਜਾਂ ਟੈਲੀਵੀਜ਼ਨ ਸ਼ੋਅ ਵਿੱਚ ਤੁਸੀਂ ਕਈ ਵਾਰੀ ਕਿਸੇ ਕਿਸੇ ਦ੍ਰਿਸ਼ ਤੋਂ ਬਹੁਤ ਪ੍ਰਭਾਵਤ ਹੁੰਦੇ ਹੋ ਕਿਉਂਕਿ ਉਸ ਵਿਅਕਤੀ ਦੀਆਂ ਅੱਖਾਂ ਦੇ "ਹਾਵ-ਭਾਵ" ਬੜੇ ਜ਼ਬਰਦਸਤ ਹੁੰਦੇ ਹਨ। ਮਹਾਨ ਡਾਇਰੈਕਟਰ ਐਲਫਰੈਡ ਹਿਚਕਾਕ ਨੇ ਆਪਣੀਆਂ ਫਿਲਮਾਂ ਵਿੱਚ ਸਰੀਰ ਦੀ ਭਾਸ਼ਾ ਤੇ ਜ਼ਬਾਨ ਤੋਂ ਕਹੀ ਗਈ ਗੱਲ ਦੇ ਪ੍ਰਭਾਵ ਬਾਰੇ ਇਹ ਕਿਹਾ ਸੀ:
"ਡਾਇਲਾਗ—(ਮੂਹੋਂ ਕਹੀ ਹੋਈ ਗੱਲ) ਤਾਂ ਸਿਰਫ ਹੋਰ ਸਾਰੀਆਂ ਆਵਾਜ਼ਾਂ ਵਿਚੋਂ ਇਕ ਆਵਾਜ਼ ਹੀ ਹੋਣੀ ਚਾਹੀਦੀ ਹੈ ਜਿਹੜੀ ਉਸ ਵਕਤ ਮੂੰਹੋਂ ਨਿੱਕਲੇ ਜਦੋਂ ਅੱਖਾਂ ਸਾਰੀ ਗੱਲ ਕਹਿ ਕੇ ਦੱਸ ਰਹੀਆਂ ਹੋਣ।"
ਸਿਆਣੀ ਗੱਲ
ਸਰੀਰ ਦੇ ਕਿਸੇ ਵੀ ਹੋਰ ਹਿੱਸੇ ਨਾਲੋਂ ਜ਼ਿਆਦਾ ਗੱਲ ਅੱਖਾਂ ਨਾਲ ਕਹੀ ਜਾਂਦੀ ਹੈ।
ਨਜਰਾਂ ਮਿਲਾਣਾ (Eye Contact)
ਨਜ਼ਰਾਂ ਮਿਲਾਣ ਨਾਲ ਅਸੀਂ ਬਿਨਾਂ ਕੁਝ ਬੋਲੇ ਬਹੁਤ ਕੁਝ ਦੱਸ ਸਕਦੇ ਹਾਂ:
ਸ਼ਾਇਦ ਤੁਸੀਂ ਸੋਚਣ ਲੱਗ ਗਏ ਹੋਵੋਗੇ ਕਿ ਅਸੀਂ ਈ-ਮੇਲ (e-mail) ਜਾਂ ਟੈਲੀਫੋਨ ਤੇ ਗੱਲ ਕਿਸ ਤਰ੍ਹਾਂ ਕਰ ਲੈਂਦੇ ਹਾਂ?
ਰੂਹ ਦਾ ਝਲਕਾਰਾ (Mirror to The Soul)
ਲਿਓਨਾਰਦੋ ਦਾ ਵਿੰਚੀ ਨੇ ਅੱਖਾਂ ਨੂੰ ਰੂਹ ਦਾ ਝਲਕਾਰਾ ਦੇਣ ਵਾਲਾ ਕਿਹਾ ਸੀ। ਉਸ ਦੇ ਬਣਾਏ ਚਿੱਤਰ ਮੋਨਾਲੀਜ਼ਾ ਦੀਆਂ ਅੱਖਾਂ ਕੀ ਕਹਿ ਰਹੀਆਂ ਹਨ, ਮਾਹਰ ਲੋਕ ਵੀ ਹਾਲੇ ਤੱਕ ਇਸ ਗੱਲ ਦਾ ਨਿਰਨਾ ਨਹੀਂ ਕਰ ਸਕੇ। ਪਰ ਸਾਡੇ ਰੋਜ਼ਾਨਾ ਦੇ ਮੇਲਜੋਲ ਵਿਚ ਅਸੀਂ ਇਹ ਕੰਮ ਕਾਫੀ ਆਸਾਨੀ ਨਾਲ ਕਰ ਸਕਦੇ ਹਾਂ। ਜ਼ਰਾ ਸੋਚੋ, ਦੂਜਿਆਂ ਨਾਲ ਗਲਬਾਤ
ਕਰਦਿਆਂ ਅਸੀਂ ਬਹੁਤਾ ਸਮਾਂ ਉਨ੍ਹਾਂ ਦੇ ਚਿਹਰੇ ਵੱਲ ਹੀ ਦੇਖ ਰਹੇ ਹੁੰਦੇ ਹਾਂ। ਸੋ ਅੰਦਰੂਨੀ ਸੋਚ ਅਤੇ ਮਨੋ-ਭਾਵਾਂ ਨੂੰ ਦੱਸਣ ਸਮਝਣ ਵਿਚ ਅੱਖਾਂ ਬੜਾ ਜ਼ਰੂਰੀ ਹਿੱਸਾ ਪਾਉਂਦੀਆਂ ਹਨ।
ਦੂਜਿਆਂ ਨਾਲ ਨੇੜਤਾ ਤੇ ਵਿਸ਼ਵਾਸ ਬਣਾਉਣ ਵਿਚ ਨਜ਼ਰਾਂ ਮਿਲਾਣ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਜੇ ਨਜ਼ਰਾਂ ਨਾ ਮਿਲਾਈਆਂ ਜਾਣ ਤਾਂ ਸਾਡੀ ਆਪਣੀ ਗੱਲ ਦੂਜੇ ਤੱਕ ਪਹੁੰਚਾਣ ਵਿਚ ਵੀ ਰੁਕਾਵਟ ਪੈ ਜਾਂਦੀ ਹੈ। ਅਸੀਂ ਦੂਜੇ ਦੀ ਉਸ ਗੱਲਬਾਤ ਲਈ ਸੁਹਿਰਦਤਾ ਨੂੰ ਵੀ ਨਹੀਂ ਸਮਝ ਸਕਦੇ ਕਿਉਂ ਕਿ ਅਸੀਂ ਉਸ ਦੀ ਸਰੀਰਕ ਭਾਸ਼ਾ ਦੇ ਇਕ ਵੱਡੇ ਹਿੱਸੇ ਨੂੰ ਗੁਆ ਬੈਠਦੇ ਹਾਂ।
ਜਦੋਂ ਸਾਨੂੰ ਕਿਸੇ ਚੀਜ਼ (ਜਾਂ ਵਿਅਕਤੀ) ਵਿਚ ਦਿਲਚਸਪੀ ਹੁੰਦੀ ਹੈ ਤਾਂ ਉੱਧਰ ਹੀ ਦੇਖਦੇ ਹਾਂ, ਅਤੇ ਜਦੋਂ ਸਾਡੀ ਦਿਲਚਸਪੀ ਖਤਮ ਹੋ ਜਾਂਦੀ ਹੈ ਤਾਂ ਅਸੀਂ ਉਧਰੋਂ ਨਜ਼ਰਾਂ ਹਟਾ ਲੈਂਦੇ ਹਾਂ। ਬਸ ਇਹ ਇਕ ਮੁੱਢਲੀ ਗੱਲ ਹੀ ਸਾਨੂੰ ਆਪਣੀ ਤੇ ਦੂਜਿਆਂ ਦੀਆਂ ਭਾਵਨਾਵਾਂ ਨੂੰ ਸਮਝਣ ਵਿੱਚ ਕਾਫੀ ਸਹਾਈ ਹੋ ਸਕਦੀ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਨਜ਼ਰਾਂ ਮਿਲਾਣ ਨਾਲ ਅਸੀਂ ਦੂਜਿਆਂ ਦੀਆਂ ਭਾਵਨਾਵਾਂ ਨੂੰ ਸਮਝ ਸਕਦੇ ਹਾਂ। ਅਤੇ ਇਹ ਮਨੁੱਖੀ ਵਰਤਾਉ ਦਾ ਇਕ ਵਿਸ਼ੇਸ਼ ਗੁਣ ਵੀ ਹੈ ਜਿਹੜਾ ਤੁਰੰਤ ਸਾਡਾ ਧਿਆਨ ਖਿੱਚਦਾ ਹੈ। ਜਦੋਂ ਨਜ਼ਰਾਂ ਸਹੀ ਢੰਗ ਨਾਲ ਮਿਲਾਈਆਂ ਜਾਣ ਤਾਂ ਅਸੀਂ ਦੂਜੇ ਵਿਅਕਤੀ ਨੂੰ, ਘੱਟੋ ਘੱਟ ਮੁੱਢਲੇ ਤੌਰ ਤੇ ਹੀ ਸਹੀ, ਵਿਸ਼ਵਾਸ ਯੋਗ ਮੰਨ ਲੈਂਦੇ ਹਾਂ।
ਨਜ਼ਰ-ਵਿਉਹਾਰ (Gaze Behaviour)
ਅਸੀਂ ਨਜ਼ਰ-ਵਿਉਹਾਰ ਦੀ ਗੱਲ ਅੱਖ ਦੀਆਂ ਹਰਕਤਾਂ ਪਿੱਛਲੇ ਮਨੋ-ਵਿਗਿਆਨ ਦੀ ਗੱਲ ਕਰਨ ਲੱਗਿਆਂ ਕਰਦੇ ਹਾਂ, ਅਤੇ ਇਹ ਦੇਖਦੇ ਹਾਂ ਕਿ ਕਿਸੇ ਖਾਸ ਸਥਿਤੀ ਵਿੱਚ ਇਹ ਹਰਕਤਾਂ ਕਿੰਨੀਆਂ ਕੁ ਢੁਕਵੀਆਂ ਹਨ। ਅਸੀਂ ਇਹ ਤਾਂ ਜਾਣਦੇ ਹੀ ਹਾਂ ਕਿ ਆਮ ਹੋ ਰਹੀ ਗਲਬਾਤ ਵਿਚ ਸਾਡੀ ਨਜ਼ਰ ਰੁਕ ਰੁਕ ਕੇ ਮਿਲਦੀ ਹੈ। ਆਉ ਦੇਖੀਏ ਕਿ ਅਸੀਂ ਆਮ ਤੌਰ ਤਰੀਕੇ ਵਿਚ ਗੱਲਬਾਤ ਕਰਦਿਆਂ ਆਪਣੀਆਂ ਅੱਖਾਂ/ਨਜ਼ਰ ਦਾ ਕੀ ਵਿਉਹਾਰ ਰੱਖਦੇ ਹਾਂ। ਜੇ ਅਸੀਂ ਇਸ ਤੋਂ ਵੱਖਰੀ ਕਿਸਮ ਦਾ ਵਿਉਹਾਰ ਕਰਾਂਗੇ ਤਾਂ ਲੋਕਾਂ ਲਈ ਸਾਡੇ ਉਤੇ ਭਰੋਸਾ ਕਰਨਾ ਔਖਾ ਹੋ ਜਾਵੇਗਾ ਅਤੇ ਉਹ ਸਾਨੂੰ ਘੱਟ ਪਸੰਦ ਕਰਨਗੇ।
ਅੱਖਾਂ ਦਾ ਪ੍ਰਭਾਵ ਇੰਨਾ ਤਾਕਤਵਰ ਹੁੰਦਾ ਹੈ ਕਿ ਜੇ ਅਸੀਂ ਕਿਸੇ ਨਾਲ ਆਮ ਤੋਂ ਵੱਧ ਨਜ਼ਰਾਂ ਮਿਲਾਈ ਰੱਖਾਂਗੇ ਤਾਂ ਇਸ ਦਾ ਬਹੁਤ ਜ਼ਿਆਦਾ ਅਸਰ ਹੋਵੇਗਾ:
ਆਮ ਗੱਲਬਾਤ ਦੌਰਾਨ ਸਾਡੀ ਨਜ਼ਰ ਦੀ ਹਰਕਤ, ਜਾਂ ਜਿਸ ਨੂੰ 'ਨਜ਼ਰ ਦਾ ਨਾਚ ਵੀ ਕਹਿ ਦਿੱਤਾ ਜਾਂਦਾ ਹੈ, ਉਹ ਇਸ ਤਰ੍ਹਾਂ ਹੁੰਦਾ ਹੈ:
ਇਸ ਤਰ੍ਹਾਂ ਇਕ ਆਮ ਗਲਬਾਤ ਵਿਚ ਇਸੇ ਤਰਤੀਬ ਵਿਚ ਚੱਲਦਾ ਜਾਂਦਾ ਹੈ। ਤੁਸੀਂ ਸੁਣਨ ਵਾਲੇ ਉਤੇ ਆਪਣੀ ਗੱਲ ਦਾ ਪ੍ਰਭਾਵ ਦੇਖਣ ਲਈ ਨਜ਼ਰ ਵਾਪਿਸ ਲਿਜਾਂਦੇ ਹੋ। ਤੁਸੀਂ ਨਾਲ ਹੀ ਉਨ੍ਹਾਂ ਦੀ ਸਰੀਰਕ ਭਾਸ਼ਾ ਵੱਲ ਵੀ ਧਿਆਨ ਕਰ ਰਹੇ ਹੁੰਦੇ ਹੋ ਅਤੇ ਸਰੋਤੇ ਤੁਹਾਡੀ ਸਰੀਰਕ ਭਾਸ਼ਾ ਸਮਝਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਨ। ਨਾਲ ਨਾਲ ਤੁਸੀਂ ਵੀ ਅਤੇ ਸਰੋਤੇ ਵੀ ਇਕ ਦੂਜੇ ਦੇ ਸ਼ਬਦਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਨ।
ਸਾਡੇ ਵਿਚੋਂ ਕੁਝ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਨਜ਼ਰਾਂ ਮਿਲਾ ਕੇ ਗੱਲ ਕਰਨ ਵਿੱਚ ਹਮੇਸ਼ਾਂ ਹੀ ਦਿੱਕਤ ਰਹਿੰਦੀ ਹੈ। ਸਮਾਜ ਵਿਚ ਭਰੋਸਾ ਬਣਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਭਰੋਸੇ ਵਿਚ ਕਮੀ ਸਾਡੇ ਰਿਸ਼ਤਿਆਂ ਵਿਚ ਇਕ ਰੁਕਾਵਟ ਬਣ ਜਾਂਦੀ ਹੈ। ਜ਼ਰਾ ਯਾਦ ਕਰੋ, ਇਕ ਐਸੇ ਵਿਅਕਤੀ ਬਾਰੇ ਜਿਹੜਾ ਗੱਲਾਂ ਕਰਦਿਆਂ ਨਜ਼ਰਾਂ ਮਿਲਾਣ ਤੋਂ ਕਤਰਾਂਦਾ ਹੈ। ਉਸ ਬਾਰੇ ਤੁਹਾਡੇ ਮਨ ਵਿਚ ਕੀ ਭਾਵਨਾ ਪੈਦਾ ਹੁੰਦੀ ਹੈ? ਹਾਂ, ਆਪਾਂ ਸਾਰੇ ਹੀ ਕਿਸੇ ਨਾ ਕਿਸੇ ਵਕਤ, ਸੜਕ ਤੇ ਤੁਰੇ ਜਾਂਦਿਆਂ, ਦੂਜਿਆਂ ਕੋਲੋਂ ਲੰਘਦੇ ਹੋਏ ਨਜ਼ਰ ਮਿਲਾਣ ਤੋਂ ਕਤਰਾ ਜਾਂਦੇ ਹਾਂ-ਕਿਉਂਕਿ ਉਸ ਵਕਤ ਅਸੀਂ ਉਨ੍ਹਾਂ ਨਾਲ ਗੱਲ ਨਹੀਂ ਕਰਣੀ ਚਾਹੁੰਦੇ।
"ਨਜ਼ਰ ਮਿਲਾ ਕੇ ਗੱਲ ਕਰਨ ਵਿਚ ਕੁਝ ਦਿੱਕਤ ਹੀ ਰਹਿੰਦੀ ਹੈ।
ਨਜ਼ਰਾਂ ਕਿੱਥੇ ਟਿਕਾਈਏ?
ਚੇਤਾਵਨੀ
ਜਦੋਂ ਤੁਸੀਂ ਗਲਬਾਤ ਦੌਰਾਨ ਨਜ਼ਰਾਂ ਨਹੀਂ ਮਿਲਾਉਂਦੇ ਤਾਂ ਤੁਸੀਂ ਇਹ ਪ੍ਰਭਾਵ ਦਿੰਦੇ ਹੋ ਕਿ ਤੁਸੀਂ ਭਰੋਸੇਯੋਗ ਨਹੀਂ ਹੋ। ਘੱਟੋ ਘੱਟ ਦੂਜੇ ਵਿਅਕਤੀ ਦਾ ਅਚੇਤ ਮਨ ਇਹੀ ਕਹਿ ਰਿਹਾ ਹੁੰਦਾ ਹੈ (ਪਤਾ ਨਹੀਂ, ਕੁੱਝ ਗੜਬੜ ਜ਼ਰੂਰ ਹੈ)। ਹੋ ਸਕਦਾ ਹੈ ਕਿ ਤੁਸੀਂ ਪੂਰੀ ਤਰ੍ਹਾਂ ਭਰੋਸੇ ਯੋਗ ਹੋਵੋ ਅਤੇ ਤੁਹਾਡੇ ਲਈ ਐਸਾ ਪ੍ਰਭਾਵ ਕੋਈ ਮਤਲਬ ਨਾ ਰੱਖੇ, ਹੋ ਸਕਦਾ ਹੈ ਤੁਹਾਡਾ ਵਿਅਕਤੀਤਵ ਹੀ ਐਸਾ ਹੋਵੇ, ਜਾਂ ਤੁਹਾਡੀ ਬਚਪਨ ਤੋਂ ਹੀ ਅਜਿਹੀ ਆਦਤ ਹੋਵੇ। ਪਰ ਫਿਰ ਵੀ ਪ੍ਰਭਾਵ ਇਹੀ ਪਵੇਗਾ। ਬਸ ਇਹੀ ਇਕ ਮੁੱਦਾ ਹੈ। ਇਹ ਗੱਲ ਸਾਰੇ 7 ਅਧਿਆਇਆਂ ਵਿਚ ਬਾਰ ਬਾਰ ਕਰਾਂਗੇ।
ਸਿਆਣੀ ਗੱਲ
ਭਾਵੇਂ ਅਸਲੀਅਤ ਵਿਚ ਕਾਰਨ ਕੁਝ ਵੀ ਹੋਵੇ, ਜਦੋਂ ਕੋਈ ਵਿਅਕਤੀ ਨਜ਼ਰ ਝੁਕਾ ਕੇ ਰੱਖਦਾ ਹੈ ਅਤੇ ਆਮ ਵਾਂਗ ਨਜ਼ਰ ਨਹੀਂ ਮਿਲਾਉਂਦਾ ਤਾਂ ਇਹ ਸਵੈ-ਭਰੋਸੇ ਦੀ ਘਾਟ ਦਾ ਚਿੰਨ੍ਹ, ਮੰਨਿਆ ਜਾਂਦਾ ਹੈ।
ਬਹੁਤ ਸਾਰੇ ਲੋਕ ਨਜ਼ਰਾਂ ਮਿਲਾਉਣ ਲੱਗਿਆਂ ਕੁਝ ਬੇਚੈਨੀ ਮਹਿਸੂਸ ਕਰਦੇ ਹਨ ਅਤੇ ਗਲਬਾਤ ਕਰਨ ਵਿਚ ਉਹ ਜਿੰਨੇ ਚੰਗੇ ਬਣ ਸਕਦੇ ਹਨ, ਉਹ ਉਤਨੇ ਵਧੀਆ ਨਹੀਂ ਬਣ ਸਕਦੇ। ਐਸਾ ਇਸ ਲਈ ਹੁੰਦਾ ਹੈ ਕਿ ਉਨ੍ਹਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਗੱਲਬਾਤ ਦੌਰਾਨ ਉਹ ਸਾਹਮਣੇ ਵਾਲੇ ਦੇ ਚਿਹਰੇ ਦੇ ਕਿਸ ਹਿੱਸੇ ਉਤੇ ਆਪਣੀ ਨਜ਼ਰ ਟਿਕਾਉਣ। ਤਜਰਬੇ ਕਰਕੇ ਖੋਜ ਕਰਨ ਵਾਲਿਆਂ ਨੇ ਚਿਹਰੇ ਦੇ ਤਿੰਨ ਹਿੱਸਿਆਂ ਵੱਲ ਸਾਡਾ ਧਿਆਨ ਦਿਵਾਇਆ ਹੈ। ਸਾਡੇ ਸਮਾਜ-ਸੱਭਿਆਚਾਰ ਵਿਚ ਇਸ ਨੂੰ 'ਸਹੀ' ਮੰਨਿਆ ਗਿਆ ਹੈ:
1. ਅਜਨਬੀਆਂ ਨਾਲ ਗੱਲਬਾਤ ਵਿਚ (ਇਸ ਵਿੱਚ ਕੰਮ ਕਾਜ ਦੀ ਸਥਿਤੀ ਵੀ ਸ਼ਾਮਲ ਹੈ) ਆਮ ਤੌਰ ਤੇ ਨਜ਼ਰ ਟਿਕਾਣ ਦਾ ਸਹੀ ਸਥਾਨ ਇਕ ਤਿਕੋਣ ਹੈ ਜਿਸ ਦਾ ਉਪਰਲਾ ਸਿਰਾ ਉਸ ਦੇ ਮੱਥੇ ਉੱਤੇ ਅਤੇ ਹੇਠਲੇ ਦੋ ਕੋਣ ਉਸ ਦੀਆਂ ਅੱਖਾਂ ਤੇ ਬਣਦੇ ਹਨ। ਆਪਣੀ ਨਜ਼ਰ ਨੂੰ ਇਸ ਤਿਕੋਣ ਤੋਂ ਥੱਲੇ ਨਹੀਂ ਟਿਕਾਉਣਾ ਚਾਹੀਦਾ। ਨਜ਼ਰ ਹੇਠਾਂ ਲਿਜਾਣ ਨਾਲ ਸਾਨੂੰ ਇਹ ਸਮਾਜਕ ਜਾਂ ਭਾਈਚਾਰਕ ਪੱਧਰ ਤੇ ਲੈ ਜਾਂਦਾ ਹੈ ਅਤੇ ਗੱਲਬਾਤ ਦੀ ਗੰਭੀਰਤਾ ਅਤੇ ਉਪਚਾਰਕਤਾ ਵਿਚ ਵਿਘਨ ਪੈ ਜਾਂਦਾ ਹੈ। ਹਾਂ, ਜੇ ਤੁਸੀਂ ਆਪਸੀ ਸਬੰਧਾਂ ਦੇ ਬੇਤਕਲੱਫ ਪੱਧਰ ਤੇ ਪਹੁੰਚ ਚੁੱਕੇ ਹੋ ਅਤੇ ਤੁਸੀਂ ਗੰਭੀਰਤਾ ਨੂੰ ਕੁੱਝ ਘਟਾ ਕੇ ਦੋਸਤਾਨਾ ਪੱਧਰ ਦੇ ਨੇੜੇ ਜਾਣਾ ਚਾਹੁੰਦੇ ਹੋ, ਤਾਂ ਤੁਸੀਂ ਅਜਿਹਾ ਕਰ ਸਕਦੇ ਹੋ।
ਅਤੇ ਜੇ ਨਾਲ ਹੀ ਕਾਗਜ਼ਾਂ ਤੇ ਕਾਟੇ-ਮਾਟੇ ਮਾਰੇ ਜਾ ਰਹੇ ਹੋਣ, ਅੱਖਾਂ ਤੋਂ ਇਵੇਂ ਲੱਗੇ ਕਿ ਕੋਈ ਵਿਅਕਤੀ ‘ਸੁਪਨੇ' ਲੈ ਰਿਹਾ ਹੈ, ਚਿਹਰੇ ਤੇ ਸਪਾਟ ਹਾਵ ਭਾਵ ਹੋਣ, ਨਕਲੀ ਮੁਸਕਰਾਹਟ ਹੋਵੇ, ਠੰਢੇ ਸਾਹ ਭਰ ਰਹੇ ਹੋਣ, ਜਬਾੜੇ ਤਣਾਅ ਵਿਚ ਹੋਣ ਅਤੇ ਲੱਤਾਂ ਬਾਹਾਂ ਹਿਲ ਰਹੀਆਂ ਹੋਣ ('ਸਮੂਹ' ਵਾਲੀਆਂ ਹਰਕਤਾਂ !) ਤਾਂ ਫਿਰ ਛੇਤੀ ਹੀ ਕੁਝ ਕਰੋ।
ਸਿਆਣੀ ਗੱਲ
ਕਿਸੇ ਵੀ ਵਿਅਕਤੀ ਦੀਆਂ ਭਾਵਨਾਵਾਂ ਸ਼ਬਦਾਂ ਰਾਹੀਂ ਨਹੀਂ, ਸਗੋਂ ਸ਼ਬਦ ਹੀਣ ਭਾਸ਼ਾ ਰਾਹੀਂ ਪ੍ਰਗਟਾਈਆਂ ਜਾਂਦੀਆਂ ਹਨ।
ਸਰੀਰ ਦੀ ਭਾਸ਼ਾ ਹਮੇਸ਼ਾ ਹੀ ਸਾਡੀਆਂ ਭਾਵਨਾਵਾਂ, ਵਲਵਲੇ, ਮਨੋਬਿਰਤੀ ਤੇ ਰਵੱਈਏ ਪ੍ਰਗਟਾਉਣ ਲਈ ਇਕ ਬੜਾ ਭਰੋਸੇ ਮੰਦ ਢੰਗ ਰਹੇਗਾ। ਅਸੀਂ ਅਚੇਤ ਹੀ ਆਪਣੇ ਮਨ ਦੇ ਵਿਚਾਰ ਆਪਣੇ ਸਰੀਰ ਦੀ ਭਾਸ਼ਾ ਰਾਹੀਂ ਦਿਖਾਉਂਦੇ ਰਹਿੰਦੇ ਹਾਂ। ਸਾਡੇ ਬੋਲ ਜਾਂ ਭਾਸ਼ਾ, ਆਪਣੇ ਵਿਚਾਰ ਦੂਜੇ ਤੱਕ ਪਹੁੰਚਾਉਣ ਦਾ ਇਕ ਨਵਾਂ ਤਰੀਕਾ ਹੈ। ਇਹ ਸੂਚਨਾ (ਤੱਥ ਅਤੇ ਗਿਣਤੀ-Fact & Data) ਨੂੰ ਦੂਜੇ ਤੱਕ ਪਹੁੰਚਾਉਣ ਦਾ ਕੰਮ ਚੰਗਾ ਕਰਦਾ ਹੈ ਪਰ ਭਾਵਨਾਵਾਂ ਵਰਗੀਆਂ ਚੀਜ਼ਾਂ ਦੂਜੇ ਤੱਕ ਪਹੁੰਚਾਉਣ ਦਾ ਕੰਮ ਸਾਡਾ ਸਰੀਰ ਹੀ ਕਰਦਾ ਹੈ।
ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਸਾਡੀਆਂ ਸ਼ਬਦ-ਹੀਣ ਸਰੀਰਕ ਹਰਕਤਾਂ ਸਾਡੀ ਮਨੋਬਿਰਤੀ ਅਤੇ ਭਾਵਨਾਵਾਂ ਬਾਰੇ ਇਤਨਾ ਜ਼ੋਰ ਜ਼ੋਰ ਦੀ ਬੋਲ ਕੇ, ਜਾਂ ਸਮਝ ਲਉ ਚੀਕ ਚੀਕ ਕੇ ਦੱਸ ਦਿੰਦੀਆਂ ਹਨ, ਜਿੰਨਾ ਅਸੀਂ ਕਦੇ ਵੀ ਨਹੀਂ ਚਾਹੁੰਦੇ ਹੁੰਦੇ। ਲੋਕ ਕਿਸੇ ਦੀ ਮਨੋਬਿਰਤੀ ਬਾਰੇ ਸਮਝਣ ਲਈ ਉਸ ਦੇ ਪੂਰੇ ਸਰੀਰ ਤੋਂ ਹੀ ਅੰਦਾਜ਼ਾ ਲਾਉਂਦੇ ਹਨ। ਇਹ ਸਾਰਾ ਕੁਝ ਅਚੇਤ ਤੌਰ ਤੇ ਹੀ ਹੁੰਦਾ ਹੈ।
ਇਸੇ ਕਰਕੇ ਹੀ ਜੇ ਅਸੀਂ ਕਿਸੇ ਗੱਲ ਤੇ ਯਕੀਨ ਕਰਨਾ ਹੋਵੇ ਤਾਂ ਸਾਨੂੰ ਸਮਰੂਪਤਾ ਦੀ ਲੋੜ ਹੁੰਦੀ ਹੈ। ਬੜੀ ਵਾਰੀ ਸਰੀਰ ਤੋਂ ਜੋ ਭਾਵਨਾ ਸਾਡੇ ਤੱਕ ਆ ਰਹੀ ਹੁੰਦੀ ਹੈ ਉਹ ਬੋਲੇ ਗਏ ਲਫਜ਼ਾਂ ਦਾ ਅਸਰ ਘਟਾ ਦੇਂਦੀ ਹੈ, ਅਤੇ ਇਕ ਐਸੀ ਹਾਲਤ ਬਣ ਜਾਂਦੀ ਹੈ ਜਦੋਂ ਜ਼ੁਬਾਨ ਕੁੱਝ ਹੋਰ ਕਹਿ ਰਹੀ ਹੁੰਦੀ ਹੈ ਅਤੇ ਸਰੀਰ ਦੇ ਹਾਵ ਭਾਵ ਕੁੱਝ ਹੋਰ। ਕਈ ਵਾਰੀ ਐਸਾ ਵੀ ਹੁੰਦਾ ਹੈ ਕਿ ਸਰੀਰ ਵਲੋਂ ਜੋ ਭਾਵ ਸਾਡੇ ਤੱਕ ਪਹੁੰਚ ਰਿਹਾ ਹੁੰਦਾ ਹੈ ਉਹ ਸਿਰਫ ਕਿਸੇ ਆਦਤ ਕਰਕੇ ਹੀ ਹੁੰਦਾ ਹੈ, ਐਸੀ ਆਦਤ ਜਿਸ ਦਾ ਉਸ ਵਿਅਕਤੀ ਨੂੰ ਵੀ ਪਤਾ ਨਾ ਹੋਵੇ, ਅਤੇ ਇਹ ਅਸਲ ਵਿਚ ਕਿਸੇ ਭਾਵ ਨੂੰ ਪ੍ਰਗਟ ਕਰ ਹੀ ਨਾ ਰਿਹਾ ਹੋਵੇ।
ਇਥੇ ਅਸੀਂ ਕਿਸੇ ਵਿਅਕਤੀ ਦੇ 'ਦੋ ਜ਼ੁਬਾਨਾਂ' ਵਿਚ ਗੱਲ ਕਰਨ ਦਾ ਜ਼ਿਕਰ ਨਹੀਂ ਕਰ ਰਹੇ। ਅਸੀਂ ਤਾਂ ਸਿਰਫ ਉਸ ਹਾਲਤ ਦੀ ਗੱਲ ਕਰ ਰਹੇ ਹਾਂ ਜਦੋਂ ਸਾਡੇ ਹਾਵ ਭਾਵ ਸਾਡੀ ਕਹੀ ਗਈ ਗੱਲ ਦੀ ਸਚਾਈ ਤੇ ਸੁਆਲ ਖੜ੍ਹਾ ਕਰ ਦਿੰਦੇ ਹਨ ਤੇ ਉਹ ਵੀ ਇਸ ਲਈ ਕਿ ਸਾਡੇ ਹਾਵ ਭਾਵ ਤੇ ਜ਼ੁਬਾਨ ਵਿਚ 'ਸਮਰੂਪਤਾ (Congruence) ਨਹੀਂ ਹੈ। ਕਈ ਵਾਰ ਇਹ ਸਿਰਫ ਕਿਸੇ ਮਾੜੀ ਆਦਤ ਕਰਕੇ ਹੀ ਹੁੰਦਾ ਹੈ ਜਿਹੜੀ ਸਹੀ ਵਕਤ ਤੇ ਠੀਕ ਨਹੀਂ ਕਰ ਲਈ ਗਈ। ਬੁਲ੍ਹ ਸੁੰਗੇੜਨਾ, ਸਿਰ ਨੂੰ ਹੱਥਾਂ ਵਿਚ ਫੜਨਾ, ਬੋਲਦਿਆਂ ਮੂੰਹ ਨੂੰ ਉਗਲੀਆਂ ਨਾਲ ਢੱਕਣਾ, ਕਿਸੇ ਗਲਤ ਸਮੇਂ ਤੇ ਠੰਢਾ ਸਾਹ ਭਰਨਾ, ਗੱਲਾਂ ਕਰਦਿਆਂ ਕੁਰਸੀ ਵਿਚ ਪਾਸੇ ਮਾਰਦੇ ਰਹਿਣਾ ਵਗੈਰਾ ਸਿਰਫ ਮਾੜੀਆਂ ਆਦਤਾਂ ਵੀ ਹੋ ਸਕਦੀਆਂ ਹਨ ਤੇ ਇਹ ਕਿਸੇ ਭਾਵਨਾ ਨੂੰ ਪ੍ਰਗਟ ਨਾ ਕਰਨ ਵਾਲੀਆਂ ਹਰਕਤਾਂ ਵੀ ਹੋ ਸਕਦੀਆਂ ਹਨ। ਪਰ ਇਨ੍ਹਾਂ ਦਾ ਗਲਤ ਮਤਲਬ ਵੀ ਕੱਢਿਆ ਜਾ ਸਕਦਾ ਹੈ।
ਜਦੋਂ ਤੁਸੀਂ ਕੋਈ ਚੀਜ਼ ਛੁਪਾ ਰਹੇ ਹੋਵੋ ਅਤੇ ਤੁਹਾਡੇ ਹਾਵ ਭਾਵ ਤੇ ਸਰੀਰਕ ਹਰਕਤ ਤੋਂ ਇਹ ਗੱਲ ਪਤਾ ਲੱਗ ਜਾਵੇ ਤਾਂ ਇਹ ਕਾਫੀ ਮਾੜੀ ਹਾਲਤ ਕਰਣ ਵਾਲੀ ਗੱਲ ਹੈ। ਪਰ ਸੋਚੋ, ਜੇ ਤੁਸੀਂ ਐਸਾ ਕੁਝ ਵੀ ਨਹੀਂ ਕਰ ਰਹੇ, ਪਰ ਸਿਰਫ ਤੁਹਾਡੀ ਕਿਸੇ ਆਦਤ ਬਣ ਚੁੱਕੀ ਮਾੜੀ ਹਰਕਤ ਕਰਕੇ ਐਸਾ ਸਮਝ ਲਿਆ ਜਾਵੇ ਤਾਂ ਫਿਰ ਇਹ ਤਾਂ ਹੋਰ ਵੀ ਮਾੜੀ
ਗੱਲ ਹੈ। ਜੇ ਸਾਹਮਣੇ ਵਾਲਾ ਵਿਅਕਤੀ ਤੁਹਾਨੂੰ ਚੰਗੀ ਤਰ੍ਹਾਂ ਨਹੀਂ ਜਾਣਦਾ, ਜਾਂ ਤੁਹਾਨੂੰ ਪਹਿਲੀ ਵਾਰੀ ਮਿਲ ਰਿਹਾ ਹੁੰਦਾ ਹੈ ਤਾਂ ਉਸ ਨੂੰ ਤੁਹਾਡੇ ਆਮ ਢੰਗ-ਤਰੀਕੇ ਤੇ ਹਾਵ- ਭਾਵ ਬਾਰੇ ਪਤਾ ਨਹੀਂ। ਸੋ ਉਸ ਨੂੰ ਇਹ ਗੱਲ ਸਮਝ ਨਹੀਂ ਲੱਗ ਸਕਦੀ ਕਿ ਇਹ ਹਰਕਤ ਤਾਂ ਬਸ ਇਕ ਆਦਤ ਹੀ ਹੈ। ਤਾਂ ਫਿਰ ਐਸੇ ਲੋਕ ਜੋ ਦੇਖਦੇ ਜਾਂ ਸੁਣਦੇ ਹਨ ਉਸੇ ਨੂੰ ਹੀ ਸੱਚ ਮੰਨਣਾ ਪੈਂਦਾ ਹੈ।
ਸਿਆਣੀ ਗੱਲ
ਜਿਹੜੇ ਲੋਕ ਤੁਹਾਨੂੰ ਬਹੁਤ ਘਟ ਜਾਣਦੇ ਹਨ, ਉਹੀ ਬਹੁਤੀ ਵਾਰੀ ਤੁਹਾਡੇ ਬਾਰੇ ਰਾਇ ਬਣਾਉਂਦੇ ਹਨ।
ਜਦੋਂ ਅਸੀਂ ਮਿੱਤਰਾਂ, ਸਬੰਧੀਆਂ, ਕਾਰੋਬਾਰ ਦੇ ਸਾਥੀਆਂ ਅਤੇ ਅਜਨਬੀਆਂ ਨਾਲ ਗੱਲਬਾਤ ਕਰਦੇ ਹਾਂ ਤਾਂ ਸਾਡੀਆਂ ਕਈ ਆਦਤਾਂ ਇਸ ਗੱਲਬਾਤ ਦਾ ਹਿੱਸਾ ਹੀ ਬਣ ਜਾਂਦੀਆਂ ਹਨ। ਜੇ ਸਾਨੂੰ ਸਰੀਰ ਦੀ ਭਾਸ਼ਾ-ਹਾਵ ਭਾਵ ਆਦਿ ਬਾਰੇ ਸਮਝ ਹੋਵੇ, ਤਾਂ ਸਾਨੂੰ ਪਤਾ ਲੱਗ ਜਾਵੇਗਾ ਕਿ ਅਸੀਂ ਕਿਹੜੀਆਂ ਕਿਹੜੀਆਂ ਆਦਤਾਂ ਸੁਧਾਰਨੀਆਂ ਹਨ ਤਾਂ ਕਿ ਸਾਡੇ ਦੂਜਿਆਂ ਨਾਲ ਸਬੰਧ ਹੋਰ ਵਧੀਆ ਬਣ ਸਕਣ। ਐਸਾ ਇਕ ਦਿਨ ਵਿਚ ਨਹੀਂ ਹੋਵੇਗਾ ਪਰ ਅਸੀਂ ਕੁਝ ਸਮਾਂ ਸਬਰ ਨਾਲ ਕੋਸ਼ਿਸ਼ ਕਰਕੇ ਆਪਣੀਆਂ ਉਹ ਆਦਤਾਂ ਸੁਧਾਰ ਸਕਦੇ ਹਾਂ ਜੋ ਸਾਡੀ ਗੱਲਬਾਤ ਨੂੰ ਵਿਗਾੜਦੀਆਂ ਹਨ। ਮਸ਼ਹੂਰ ਲਿਖਾਰੀ ਮਾਰਕ ਟਵੇਨ ਨੇ ਕਿਹਾ ਸੀ:
“ਆਦਤਾਂ ਨੂੰ ਉਪਰਲੀ ਮੰਜ਼ਿਲ ਦੀ ਖਿੜਕੀ ਤੋਂ ਬਾਹਰ ਨਹੀਂ ਸੁੱਟਿਆ ਜਾ ਸਕਦਾ। ਉਨ੍ਹਾਂ ਨੂੰ ਪਿਆਰ ਨਾਲ ਇਕ ਇਕ ਪੌੜੀ ਤੋਂ ਉਤਾਰਨਾ ਪੈਂਦਾ ਹੈ।”
ਸਰੀਰਕ ਭਾਸ਼ਾ-ਗਿਆਨ ਦਾ ਅਰੰਭ
ਅਸੀਂ ਸਰੀਰਕ ਭਾਸ਼ਾ ਜਾ ਬਿਨਾਂ ਸ਼ਬਦਾਂ ਦੀ ਭਾਸ਼ਾ ਨੂੰ ਸਮਝਣਾ 50 ਕੁ ਸਾਲ ਤੋਂ ਹੀ ਸ਼ੁਰੂ ਕੀਤਾ ਹੈ। ਮਾਨਵ-ਵਿਗਿਆਨੀ ਸਾਨੂੰ ਇਹ ਗੱਲ ਯਾਦ ਕਰਵਾਉਂਦੇ ਹਨ ਕਿ ਇਸ ਭਾਸ਼ਾ ਦੀ ਸ਼ੁਰੂਆਤ ਜ਼ੁਬਾਨ ਦੀ ਭਾਸ਼ਾ ਤੋਂ ਕਿਤੇ ਪਹਿਲਾਂ, ਉਦੋਂ ਹੋਈ ਜਦੋਂ ਸਾਡਾ ਸਮਾਂ ਸ਼ੁਰੂ ਹੋਇਆ। ਅਸੀਂ ਸਾਰਿਆਂ ਨੇ 'ਚੁੱਪ' ਫਿਲਮਾਂ ਦੇਖੀਆਂ ਹਨ ਤੇ ਅਸੀਂ ਸਾਰੇ ਹੀ ਇਸ ਗੱਲ ਨੂੰ ਭਲੀ ਭਾਂਤ ਸਮਝ ਸਕਦੇ ਹਾਂ ਕਿ ਸਾਡੀਆਂ ਹਰਕਤਾਂ ਸਾਡੇ ਸ਼ਬਦਾਂ ਤੋਂ ਵੀ ਵੱਧ “ਬੋਲਦੀਆਂ” ਹਨ। ਜੇ ਤੁਸੀਂ ਉਸ ਦੌਰ ਦੇ ਵੱਡੇ ਸਿਤਾਰਿਆਂ ਨੂੰ ਦੇਖਿਆ ਹੈ ਜਿਹੜੇ 'ਚੁੱਪ' ਫਿਲਮਾਂ ਵਿਚ ਕੰਮ ਕਰਦੇ ਸਨ, ਤਾਂ ਤੁਸੀਂ ਮੇਰੀ ਗੱਲ ਦਾ ਮਤਲਬ ਝੱਟ ਸਮਝ ਜਾਉਗੇ।
ਚਾਰਲੀ ਚੈਪਲਿਨ ਨੂੰ ਕੌਣ ਭੁੱਲ ਸਕਦਾ ਹੈ? ਉਸ ਤੋਂ ਥੋੜ੍ਹਾ ਬਾਦ ਵੀ—ਜਦੋਂ ਫਿਲਮਾਂ ਬੋਲਣ ਵਾਲੀਆਂ (Talkies) ਬਣ ਗਈਆਂ ਸਨ, ਤਾਂ ਵੀ ਮਾਰਕਸ ਭਰਾਵਾਂ ਦੀਆਂ ਫਿਲਮਾਂ ਭਾਵੇਂ ਬੋਲਦੀਆਂ ਸਨ, ਪਰ ਉਨ੍ਹਾਂ ਵਿਚ ਮਜ਼ੇਦਾਰ ਮਜ਼ਾਕ ਉਸ ਦੇ ਅਦਾਕਾਰ ਦੀਆਂ ਹਰਕਤਾਂ ਹੀ ਕਹਿੰਦੀਆਂ ਸਨ। ਤੁਹਾਨੂੰ ਗਰੂਚੋ ਦੇ ਨੱਚਦੇ ਭਰਵੱਟੇ ਤਾਂ ਯਾਦ ਹੀ
ਹੋਣਗੇ)। ਜੇ ਤੁਸੀਂ ਇਨ੍ਹਾਂ ਵਿਚੋਂ ਕੁਝ ਕੁ ਫਿਲਮਾਂ ਵੀ ਦੇਖੀਆਂ ਹਨ ਤਾਂ ਤੁਸੀਂ ਹਰਕਤਾਂ ਤੇ ਹਾਵ-ਭਾਵ ਦੀ ਤਾਕਤ ਸਮਝ ਜਾਓਗੇ। ਸਾਡੇ ਸਰੀਰ ਦੀ ਭਾਸ਼ਾ, ਹਰਕਤਾਂ, ਇਸ਼ਾਰੇ ਅਤੇ ਹਾਵ-ਭਾਵ, ਚੁੱਪ ਚੁਪੀਤੇ ਸਾਡੇ ਅੰਦਰ ਦੇ ਉਨ੍ਹਾਂ ਵਲਵਲਿਆਂ ਤੇ ਭਾਵਨਾਵਾਂ ਨੂੰ, ਦੂਜੇ ਤੱਕ ਪੁਚਾ ਦਿੰਦੇ ਹਨ।
"ਚਾਰਲੀ ਚੈਪਲਿਨ ਨੂੰ...... ਅਤੇ ਗਰੂਚੋ ਮਾਰਕਸ ਦੇ ਭਰਵੱਟੇ ਕੌਣ ਭੁੱਲ ਸਕਦਾ ਹੈ?”
ਕਹਿਣ ਤੋਂ ਭਾਵ ਇਹ ਹੈ ਕਿ ਅਸੀਂ ਆਪਣੀਆਂ ਹਰਕਤਾਂ ਅਤੇ ਇਸ਼ਾਰੇ ਐਸੇ ਢੰਗ ਨਾਲ ਚੁਣ ਸਕਦੇ ਹਾਂ ਕਿ ਸਾਡੀ ਗੱਲ ਬਿਲਕੁਲ ਸਹੀ ਸਹੀ ਦੂਜੇ ਤੱਕ ਪਹੁੰਚ ਜਾਵੇ। ਪਰ ਇਹ ਵੀ ਸੱਚ ਹੈ ਕਿ ਸਾਡਾ ਸਰੀਰ 'ਸਾਡੀ ਇਜਾਜ਼ਤ ਤੋਂ ਬਿਨਾਂ' ਵੀ ਐਸੇ ਇਸ਼ਾਰੇ ਬਾਹਰ ਭੇਜਦਾ ਰਹਿੰਦਾ ਹੈ ਜਿਨ੍ਹਾਂ ਬਾਰੇ ਚੇਤੰਨ ਤੌਰ ਤੇ ਸਾਨੂੰ ਪਤਾ ਨਹੀਂ ਹੁੰਦਾ। ਲਫਜ਼ ਵੀ ਅਸੀਂ ਕਿਸੇ ਗੱਲਬਾਤ ਵਿਚ ਵਰਤਦੇ ਹਾਂ ਉਨ੍ਹਾਂ ਦੇ ਨਾਲ ਹੀ ਸਾਡੇ ਸਰੀਰ ਵਲੋਂ ਵੀ ਹਰਕਤਾਂ ਤੇ ਹਾਵ-ਭਾਵ ਰਾਹੀਂ ਬਹੁਤ ਕੁਝ ਦੱਸਿਆ ਜਾ ਰਿਹਾ ਹੁੰਦਾ ਹੈ। ਜਿਹੜਾ ਕਈ ਵਾਰੀ ਬੋਲੇ ਗਏ ਸ਼ਬਦਾਂ ਤੋਂ ਵੀ ਵੱਧ ਹੁੰਦਾ ਹੈ। ਪਰ ਇਸ ਦੇ ਬਾਵਜੂਦ ਬਹੁਤੇ ਲੋਕ ਆਪਣੇ ਰੋਜ਼ਾਨਾ ਦੇ ਸਾਰੇ ਕੰਮ ਇਸ ਗੱਲ ਤੋਂ ਅਣਜਾਣ ਹੀ ਰਹਿ ਕੇ ਕਰਦੇ ਰਹਿੰਦੇ ਹਨ। ਉਨ੍ਹਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਹ ਬਿਨਾਂ ਸ਼ਬਦਾਂ ਦੇ ਕਹੀਆਂ ਗੱਲਾਂ ਦੂਜਿਆਂ ਨੂੰ 'ਕਹਿੰਦੇ' ਵੀ ਹਨ ਤੇ ਉਨ੍ਹਾਂ ਗੱਲਾਂ ਨੂੰ ‘ਸੁਣਦੇ' ਵੀ ਹਨ।
ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ। ਸਾਡਾ ਦਿਮਾਗ 95% ਚੀਜ਼ਾਂ ਅੱਖਾਂ ਰਾਹੀਂ ਹੀ ਪ੍ਰਾਪਤ ਕਰਦਾ ਹੈ ਅਤੇ ਸਾਡੀਆਂ ਬਾਕੀ ਇੰਦ੍ਰੀਆਂ (ਸੁਣਨ, ਸੁਆਦ, ਸੁੰਘਣ ਤੇ ਛੋਹਣ) ਤੋਂ ਸਿਰਫ 5% ਹਿੱਸਾ ਹੀ ਪ੍ਰਾਪਤ ਕਰਦਾ ਹੈ। ਬਿਨਾਂ ਸ਼ੱਕ ਇਹ ਇੰਦ੍ਰੀਆਂ ਕੋਈ ਘੱਟ ਮਹੱਤਵਪੂਰਨ ਨਹੀਂ, ਪਰ ਸਾਡਾ ਦਿਮਾਗ ਇਸੇ ਢੰਗ ਨਾਲ ਹੀ ਕੰਮ ਕਰਦਾ ਹੈ।
ਸਿਆਣੀ ਗੱਲ
ਸ਼ੁਰੂ ਵਿਚ ਅਸੀਂ ਜੋ ਦੇਖਦੇ ਹਾਂ ਉਸੇ ਤੇ ਹੀ ਯਕੀਨ ਕਰਦੇ ਹਾਂ ਨਾ ਕਿ ਜੋ ਅਸੀਂ ਸੁਣਦੇ ਹਾਂ। ਇਹੀ (ਦੇਖਿਆ ਹੋਇਆ ਹੀ) ਸੱਚ ਸਮਝਿਆ ਜਾਂਦਾ ਹੈ। ਸਾਡਾ ਦਿਮਾਗ ਆਪਣੀ ‘ਯਾਦ’ ਵਿਚ ਚੀਜ਼ਾਂ ਨੂੰ ਇਸੇ ਢੰਗ ਨਾਲ ਹੀ ਇਕੱਠੀਆਂ ਕਰਦਾ ਹੈ, ਅਤੇ ਇਹੀ 'ਯਾਦ' ਰੱਖਿਆ ਜਾਵੇਗਾ।
ਆਪਣੇ ਆਪ ਨੂੰ ਜਾਣਨਾ
ਜ਼ਿੰਦਗੀ ਦੀ ਇਕ ਸਿੱਧੀ ਪੱਧਰੀ ਸੱਚਾਈ ਹੈ—ਕੁਝ ਲੋਕ ਸੰਸਾਰ ਵਿਚ ਵਿਚਰਦਿਆਂ ਲੋਕਾਂ ਨੂੰ ਆਪਣੇ ਵੱਲ ਖਿੱਚਦੇ ਰਹਿੰਦੇ ਹਨ ਅਤੇ ਕੁਝ ਹੋਰ ਲੋਕ ਦੂਜਿਆਂ ਨੂੰ ਆਪਣੇ ਤੋਂ ਦੂਰ ਧੱਕਦੇ ਰਹਿੰਦੇ ਹਨ। ਕੀ ਤੁਸੀਂ ਕਦੀ ਸੋਚਿਆ ਹੈ ਕਿ ਤੁਹਾਡੇ ਸਰੀਰ ਦੀ ਭਾਸ਼ਾ ਉਸ ਵੇਲੇ ਕੀ ਕਹਿ ਰਹੀ ਹੁੰਦੀ ਹੈ ਜਦੋਂ ਤੁਸੀਂ ਲੋਕਾਂ ਨਾਲ ਗੱਲਬਾਤ ਕਰ ਰਹੇ ਹੁੰਦੇ? (ਮੇਰਾ
ਖਿਆਲ ਹੈ ਤੁਸੀਂ ਐਸਾ ਜ਼ਰੂਰ ਸੋਚਿਆ ਹੋਵੇਗਾ, ਤਾਂ ਹੀ ਤਾਂ ਤੁਸੀਂ ਇਹ ਕਿਤਾਬ ਪੜ੍ਹ ਰਹੇ ਹੋ!)
ਅਤੇ ਇਸ ਤਰ੍ਹਾਂ ਦੇ ਅਨੇਕਾਂ ਹੋਰ ਸੁਆਲ।
ਜੇ ਤੁਹਾਡੀ ਸਰੀਰਕ-ਭਾਸ਼ਾ ਸਹੀ ਨਹੀਂ ਹੈ—(ਭਾਵੇਂ ਇਸ ਕਰਕੇ ਹੀ ਕਿ ਤੁਹਾਨੂੰ ਇਸ ਬਾਰੇ ਜਾਣਕਾਰੀ ਨਹੀਂ ਜਾਂ ਸੁਸਤੀ ਕਰਕੇ ਤੁਸੀਂ ਇਸ ਨੂੰ ਠੀਕ ਨਹੀਂ ਕੀਤਾ) ਅਤੇ ਤੁਸੀਂ ਦੂਜਿਆਂ ਦੀ ਸਰੀਰਕ ਭਾਸ਼ਾ ਚੰਗੀ ਤਰ੍ਹਾਂ ਨਹੀਂ ਸਮਝ ਸਕਦੇ, ਤਾਂ ਫਿਰ ਤੁਹਾਡੇ ਜੀਵਨ ਵਿਚ ਤਕਰੀਬਨ ਹਰ ਗੱਲ ਹੀ ਹੋਰ ਜ਼ਿਆਦਾ ਮੁਸ਼ਕਿਲ ਹੁੰਦੀ ਜਾਵੇਗੀ। ਸਰੀਰਕ ਭਾਸ਼ਾ ਸਾਡੀ ਹਰ ਗਲਬਾਤ ਦਾ ਇਕ ਬਹੁਤ ਜ਼ਰੂਰੀ ਅੰਗ ਹੈ । ਜੇ ਤੁਸੀਂ ਇਸ ਨੂੰ ਆਪਣੀ ਗਲਬਾਤ ਵਿਚ ਨਹੀਂ ਵਰਤ ਰਹੇ ਤਾਂ ਤੁਸੀਂ ਆਪਣੀਆਂ ਗੱਲਾਂ ਨੂੰ ਭਾਵਨਾਵਾਂ ਨਾਲ ਹੋਰ ਤਾਕਤਵਰ ਨਹੀਂ ਬਣਾ ਰਹੇ। ਇਸ ਦਾ ਇਹ ਮਤਲਬ ਵੀ ਹੈ ਕਿ ਤੁਸੀਂ ਦੂਜਿਆਂ ਦੀ ਸਰੀਰਕ ਭਾਸ਼ਾ ਤੋਂ ਮਿਲਣ ਵਾਲੇ ਇਸ਼ਾਰਿਆਂ ਤੋਂ ਵੀ ਨਾਵਾਕਿਫ ਹੋ ਤੇ ਇਨ੍ਹਾਂ ਦਾ ਫਾਇਦਾ ਵੀ ਨਹੀਂ ਉਠਾ ਰਹੇ।
ਇਹ ਯਾਦ ਰੱਖੋ ਕਿ ਜੋ ਕੁਝ ਵੀ ਅਸੀਂ ਅਗਲੇ 7 ਪਾਠਾਂ ਵਿਚ ਸਿੱਖਾਂਗੇ ਉਹ ਦੋ ਢੰਗਾਂ ਨਾਲ ਵਰਤਿਆ ਜਾਣਾ ਹੈ: ਤੁਹਾਡੀ ਆਪਣੀ ਸਰੀਰਕ ਭਾਸ਼ਾ ਕੀ ਹੈ ਅਤੇ ਇਸ ਦੇ ਕੀ ਅਰਥ ਹਨ (ਮੈਂ ਇਸ ਰਾਹੀਂ ਕੀ ਸੁਨੇਹੇ ਦੇ ਰਿਹਾ ਹਾਂ?) ਅਤੇ ਦੂਜੇ ਪਾਸੇ ਜੋ ਇਸ਼ਾਰੇ ਤੁਹਾਨੂੰ ਦੂਜਿਆਂ ਦੀ ਸਰੀਰਕ ਭਾਸ਼ਾ ਤੋਂ ਮਿਲ ਰਹੇ ਹਨ, ਉਨ੍ਹਾਂ ਦੇ ਕੀ ਅਰਥ ਹਨ।
ਭਾਵਨਾਵਾਂ
ਕਿਸੇ ਵੀ ਵਿਅਕਤੀ ਨੂੰ ਸਮਝਣ ਲਈ ਉਸ ਦੀਆਂ ਭਾਵਨਾਵਾਂ ਨੂੰ ਅਤੇ ਜੋ ਉਹ ਮਹਿਸੂਸ ਕਰਦਾ ਹੈ, ਸਮਝਣਾ ਬਹੁਤ ਜ਼ਰੂਰੀ ਹੈ। ਭਾਵਨਾਵਾਂ ਸ਼ਬਦਾਂ ਨਾਲੋਂ ਸਰੀਰ ਦੀ ਭਾਸ਼ਾ ਨਾਲ ਜ਼ਿਆਦਾ ਚੰਗੀ ਤਰ੍ਹਾਂ ਪਰਗਟ ਕੀਤੀਆਂ ਜਾਂਦੀਆਂ ਹਨ। ਤੁਸੀਂ ਭਾਵਨਾਤਮਕ ਸੂਝ (Emotional Intelligence) ਬਾਰੇ ਜ਼ਰੂਰ ਸੁਣਿਆ ਹੋਵੇਗਾ। ਕਰੀਬ ਇਕ ਦਹਾਕਾ
ਪਹਿਲਾਂ ਭਾਵਨਾਤਮਕ ਸੂਝ ਦੀ ਗੱਲ ਨੇ ਆਮ ਲੋਕਾਂ ਵਿਚ ਭਾਵਨਾਵਾਂ ਦੀ ਰਿਸ਼ਤਿਆਂ ਵਿਚ ਅਹਿਮੀਅਤ ਬਾਰੇ ਜਾਗਰੂਕਤਾ ਪੈਦਾ ਕੀਤੀ ਸੀ। ਭਾਵਨਾਤਮਕ ਯੋਗਤਾਵਾਂ ਪੰਜ ਗਿਣੀਆਂ ਗਈਆਂ ਹਨ ਤੇ ਇਨ੍ਹਾਂ ਤੋਂ ਇਹ ਸਬਕ ਮਿਲਦਾ ਹੈ:
“ਭਾਵਨਾਤਮਕ ਯੋਗਤਾਵਾਂ ਪੰਜ ਮੰਨੀਆਂ ਗਈਆਂ ਹਨ।”
1. ਆਪਣੀਆਂ ਭਾਵਨਾਵਾਂ ਤੋਂ ਜਾਣੂੰ ਹੋਵੋ।
2. ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿਚ ਰੱਖੋ।
3. ਦੂਜਿਆਂ ਦੀਆਂ ਭਾਵਨਾਵਾਂ ਨੂੰ ਸਮਝੋ।
4. ਸਰੀਰ ਦੀ ਭਾਸ਼ਾ ਤੋਂ ਮਿਲਣ ਵਾਲੇ ਇਸ਼ਾਰਿਆਂ ਤੋਂ ਚੇਤੰਨ ਰਹੋ।
5. ਦੂਸਰਿਆਂ ਨਾਲ ਸਫਲ ਸਬੰਧ ਬਣਾਉ।
ਇਨ੍ਹਾਂ ਯੋਗਤਾਵਾਂ ਬਾਰੇ ਖਾਸ ਗੱਲ ਇਹ ਹੈ ਕਿ ਪੰਜਵੀਂ ਯੋਗਤਾ ਤਾਂ ਹੀ ਬਣੇਗੀ ਜਦੋਂ ਪਹਿਲੀਆਂ ਚਾਰ ਯੋਗਤਾਵਾਂ ਸਾਡੇ ਅੰਦਰ ਆ ਗਈਆਂ ਹੋਣ।
ਸ਼ੁਰੂਆਤ ਆਪਣੇ ਤੋਂ ਕਰੋ
ਇਨ੍ਹਾਂ ਸਭ ਚੀਜ਼ਾਂ ਦਾ ਤੁਹਾਨੂੰ ਸੂਖਮ ਰੂਪ ਵਿਚ ਸ਼ਾਇਦ ਪਤਾ ਹੀ ਹੋਵੇਗਾ। ਪਰ ਰੋਜ਼ਾਨਾ ਜੀਵਨ ਦੀ ਭਜ ਦੌੜ, ਬੋਝ ਅਤੇ ਤੇਜ਼ੀ ਵਿਚ ਅਸੀਂ ਛੋਟੇ ਰਸਤੇ (Shortcut) ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਇਹੀ ਨਹੀਂ, ਸੁਸਤੀ, ਬੇਸਬਰੀ ਜਾਂ ਮਾਨਸਿਕ ਹਾਲਤ ਖਰਾਬ ਹੋਣ ਕਰਕੇ ਵੀ ਅਸੀਂ ਆਪਣੇ ਵਲੋਂ ਦਿੱਤੇ ਜਾ ਰਹੇ ਇਸ਼ਾਰਿਆਂ ਨੂੰ, ਅਤੇ ਦੂਜਿਆਂ ਵਲੋਂ ਮਿਲਣ ਵਾਲੇ ਇਸ਼ਾਰਿਆਂ ਨੂੰ, ਅੱਖੋਂ ਉਹਲੇ ਕਰ ਦਿੰਦੇ ਹਾਂ।
ਇਸ ਤੋਂ ਪਹਿਲਾਂ ਕਿ ਤੁਸੀਂ ਕਿਸੇ ਹੋਰ ਨਾਲ ਗੱਲਬਾਤ ਕਰੋ, ਤੁਹਾਨੂੰ ਕੁਝ ਪਲਾਂ ਵਿਚ ਆਪਣੀ ਭਾਵਨਾਤਮਕ ਹਾਲਤ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੁਸੀਂ ਕਿਸ ਹਾਲਤ ਵਿਚ ਹੋ? ਬੇਸਬਰੇ? ਗੁੱਸੇ ਵਿਚ? ਚਿੰਤਾਤੁਰ? ਨਾਰਾਜ਼? ਇਨ੍ਹਾਂ ਵਿਚੋਂ ਹਰ ਹਾਲਤ ਦਾ ਅਸਰ ਇਸ ਚੀਜ਼ ਤੇ ਪਵੇਗਾ ਕਿ ਤੁਸੀਂ ਦੂਜੇ ਨੂੰ ਕਿਵੇਂ ਬੁਲਾਉਗੇ। ਤੁਹਾਡੀ ਸਰੀਰਕ ਭਾਸ਼ਾ ਅਛੋਪਲੇ ਹੀ ਬੋਲ ਪਵੇਗੀ ਤੇ ਤੁਹਾਡੇ ਲਈ ਮੁਸ਼ਕਿਲਾਂ ਖੜ੍ਹੀਆਂ ਹੋ ਜਾਣਗੀਆਂ। ਸੋ ਤੁਹਾਨੂੰ ਆਪਣੀ ਭਾਵਨਾਤਮਕ ਹਾਲਤ ਨੂੰ ਸੰਭਾਲਣ ਦੀ, ਤੇ ਆਪਣੇ ਸਰੀਰ ਵਲੋਂ ਕੀਤੇ ਜਾ ਰਹੇ ਇਸ਼ਾਰਿਆਂ ਨੂੰ ਵੱਸ ਵਿਚ ਕਰਨ ਦੀ ਲੋੜ ਹੁੰਦੀ ਹੈ।
ਦੂਜੇ ਕਿਸ ਮਨੋ ਅਵਸਥਾ ਵਿਚ ਹਨ? ਉਨ੍ਹਾਂ ਦੀ ਸਰੀਰਕ ਭਾਸ਼ਾ ਤੁਹਾਨੂੰ ਕੀ ਦੱਸ ਰਹੀ ਹੈ ਕਿ ਉਹ ਕੀ ਮਹਿਸੂਸ ਕਰ ਰਹੇ ਹਨ? ਤੁਹਾਨੂੰ ਕੀ ਦਿੱਖ ਰਿਹਾ ਹੈ—ਉਨ੍ਹਾਂ ਦੀ ਕੋਈ ਦਿਲਚਸਪੀ ਨਹੀਂ? ਪਰੇਸ਼ਾਨ ਹਨ? ਗੁੱਸੇ ਵਿਚ ਹਨ? ਚਿੰਤਾਤੁਰ ਹਨ? ਕੀ ਇਹ ਸਭ ਕੁੱਝ ਤੁਹਾਡੇ ਕਰਕੇ ਹੈ? ਇਹ ਵੀ ਤਾਂ ਹੋ ਸਕਦਾ ਹੈ ਕਿ ਸਾਹਮਣੇ ਵਾਲੇ ਵਿਅਕਤੀ ਨੂੰ ਹੁਣੇ ਹੀ ਇਹ ਪਤਾ ਲੱਗਿਆ ਹੋਵੇ ਕਿ ਉਸ ਦੀ ਬੀਮਾ ਕੰਪਨੀ ਨੇ ਉਸਦੇ ਮਕਾਨ ਦਾ ਕਲੇਮ ਦੇਣ ਤੋਂ ਨਾਂਹ ਕਰ ਦਿੱਤੀ ਹੈ। ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਉਨ੍ਹਾਂ ਦੀ ਦਿਲਚਸਪੀ ਕਾਇਮ ਕਰ ਸਕਦੇ ਹੋ ਕਿ ਨਹੀਂ?
ਫਿਰ ਸਾਨੂੰ ਆਪਣੇ ਆਪ ਨੂੰ ਉਨ੍ਹਾਂ ਦੀ ਥਾਂ ਤੇ ਰੱਖ ਕੇ ਉਹੀ ਕੁਝ ਮਹਿਸੂਸ ਕਰਨ, ਜਾਂ ਉਹੀ ਕੁੱਝ ਅਨੁਭਵ ਕਰਨ ਦੀ ਲੋੜ ਪੈਂਦੀ ਹੈ। ਤਾਂ ਹੀ ਅਸੀਂ ਉਸ ਦਾ ਨਜ਼ਰੀਆ ਸਮਝ ਸਕਦੇ ਹਾਂ। ਇਸ ਨੂੰ ਸਮਾਨ-ਅਨੁਭਵ (Empathy) ਕਹਿੰਦੇ ਹਨ। ਇਸ ਤੋਂ ਬਾਦ ਸਾਨੂੰ ਇਕ ਸੰਵੇਦਨਸ਼ੀਲਤਾ (Sensitivity) ਦੀ ਲੋੜ ਪੈਂਦੀ ਹੈ ਤਾਂ ਹੀ ਅਸੀਂ ਕਿਸੇ ਨੂੰ ਖੁਲ੍ਹ ਕੇ ਗੱਲ ਕਰਨ ਲਈ ਪ੍ਰੇਰ ਸਕਦੇ ਹਾਂ।
ਕਈ ਵਾਰੀ ਜਦੋਂ ਅਸੀਂ ਕਿਸੇ ਨਾਲ ਗੱਲ ਕਰਦੇ ਹਾਂ ਤਾਂ ਉਹ ਖੁਲ੍ਹਕੇ ਸਕਾਰਾਤਮਕ ਢੰਗ ਨਾਲ ਗੱਲ ਕਰਦਾ ਹੈ। ਇਹ ਮਨੋਦਸ਼ਾ ਉਸ ਦੇ ਸਰੀਰ ਦੀ 'ਖੁੱਲ੍ਹੇਪਨ' ਦੀ ਭਾਸ਼ਾ ਦਸਦੀ ਹੈ। ਪਰ ਗਲਬਾਤ ਦੌਰਾਨ ਉਹ ਅਚਾਨਕ 'ਬੰਦ' ਮਨੋਦਸ਼ਾ ਵਿਚ ਪਹੁੰਚ ਜਾਂਦਾ ਹੈ ਜਿਸ ਤੋਂ ਕੋਈ ‘ਔਕੜ' ਦਾ ਹੋਣਾ ਸਾਬਤ ਹੁੰਦਾ ਹੈ। ਇਹ ਗੱਲ ਉਸਦੀਆਂ ਬਾਹਵਾਂ ਬੰਦ ਹੋਣ ਜਾਂ ਹੱਥ ਦੇ ਚਿਹਰੇ ਉੱਪਰ ਆਣ ਦੀ ਹਰਕਤ ਤੋਂ ਪਤਾ ਲੱਗ ਜਾਂਦੀ ਹੈ। (ਇਨ੍ਹਾਂ ਬਾਰੇ ਆਪਾਂ ਬਾਦ ਵਿਚ ਵਿਸਥਾਰ ਨਾਲ ਗੱਲ ਕਰਾਂਗੇ)। ਸਾਨੂੰ ਇਹ ਸਭ ਕੁਝ, ਜੋ ਸਾਡੀਆਂ ਅੱਖਾਂ ਸਾਹਮਣੇ ਹੋ ਰਿਹਾ ਹੈ, ਉਸ ਨੂੰ ‘ਪ੍ਰਤੀਤ' ਕਰਨ ਦੀ ਯੋਗਤਾ (Perception) ਦੀ ਲੋੜ ਪੈਂਦੀ ਹੈ ਤਾਂ ਕਿ ਇਸ ਤਬਦੀਲੀ ਨੂੰ ਅਸੀਂ ਸਿਰਫ 'ਦੇਖੀਏ’ ਹੀ ਨਾ, ਸਗੋਂ ਪਰਤੀਤ ਵੀ ਕਰੀਏ। ਇਹ ਪਰਤੀਤੀ ਹੀ ਸਾਨੂੰ ਆਪਣੀ ਅਗੋਂ ਹੋਣ ਵਾਲੀ ਗੱਲ ਵਿਚਲੀ ਮਨੋਦਸ਼ਾ ਨੂੰ ਸਮਝਣ ਦੀ ਸ਼ਕਤੀ ਅਤੇ ਗਲਬਾਤ ਦੀ ਦਿਸ਼ਾ ਬਦਲਣ ਵਿਚ ਮਦਦ ਕਰਦੀ ਹੈ।
ESP
ਆਉ ਇਕ ਵਾਰੀ ਫਿਰ ਇਕ ਯਾਦ ਰੱਖਣ ਯੋਗ ਵਾਕ ਨੂੰ ਯਾਦ ਕਰੀਏ-‘ਸਰੀਰ ਦੀ ਭਾਸ਼ਾ ਮਨ ਦਾ ਝਰੋਖਾ ਹੈ।' ਆਪਾਂ ਸਾਰੇ ਹੀ ਮਨ ਨੂੰ ਪੜ੍ਹਨਾ ਚਾਹੁੰਦੇ ਹਾਂ ਅਤੇ ਹੁਣ ਇਹੀ ਕਰਨਾ ਆਪਾਂ ਸਿੱਖ ਰਹੇ ਹਾਂ।
ESP-(Extra Sensory Perception) ਦਾ ਵਿਸ਼ਾ ਬੜਾ ਭਾਵਨਾਤਮਕ ਹੈ ਪਰ ਅਸੀਂ ESP ਦਾ ਇਕ ਹੋਰ ਰੂਪ ਵਰਤਾਂਗੇ। ਇਹ ਤੁਹਾਡੀ ਕੁਦਰਤੀ ESP ਹੈ। ਇਸ ਤੋਂ ਭਾਵ Empathy, Sensitivity ਤੇ Perceptivity ਭਾਵ ਸਮਾਨ-ਅਨੁਭਵ, ਸੰਵੇਦਨਸੀਲਤਾ ਤੇ ਪਰਤੀਤੀ।
Empathy-ਸਮਾਨ ਅਨੁਭਵ
ਭਾਵਨਾਤਮਕ ਸੂਝ (Emotional Intelligence) ਨੇ ਸਮਾਨ-ਅਨੁਭਵ ਨੂੰ ਇਕ ਬਹੁਤ ਮਹੱਤਵਪੂਰਨ ਸਥਾਨ ਦਿਵਾ ਦਿੱਤਾ ਹੈ। ਇਹ ਸਾਡੀ ਇਕ ਕਿਸਮ ਦੀ ਸਮਾਜਕ ਰਡਾਰ (Social Radar) ਹੈ। ਇਹ ਦੂਜਿਆਂ ਨਾਲ ਸਾਡੀ ਨੇੜਤਾ ਅਤੇ ਇਕ ਦੂਜੇ ਉੱਤੇ ਭਰੋਸਾ ਬਣਾਉਣ ਵਿਚ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਸਮਾਨ-ਅਨੁਭਵ ਸਾਨੂੰ ਇਹ ਅਹਿਸਾਸ ਕਰਵਾਉਂਦਾ ਹੈ ਕਿ ਦੂਜੇ ਕੀ ਮਹਿਸੂਸ ਕਰ ਰਹੇ ਹਨ। ਉਦੋਂ ਵੀ ਜਦੋਂ ਉਹ ਸਾਨੂੰ ਇਸ ਬਾਰੇ ਕੁਝ ਨਹੀਂ ਦਸਦੇ। ਪਰ ਇਹ ਈਮਾਨਦਾਰੀ ਨਾਲ ਹੋਣਾ ਚਾਹੀਦਾ ਹੈ। ਲੋਕ ਆਮ ਤੌਰ ਤੇ ਸ਼ਬਦਾਂ ਰਾਹੀਂ ਘੱਟ ਹੀ ਦਸਦੇ ਹਨ ਕਿ ਉਹ ਕੀ ਮਹਿਸੂਸ ਕਰ ਰਹੇ ਹਨ। ਸਾਨੂੰ ਇਹ ਗੱਲ ਸਮਝਣ ਲਈ ਤਿੰਨ ਚੀਜ਼ਾਂ ਤੋਂ ਮਦਦ ਲੈਣੀ ਪੈਂਦੀ ਹੈ:
ਇਹ ਤਿੰਨੇ ਮਿਲ ਕੇ ਸਾਨੂੰ ਦੂਜੇ ਵਿਅਕਤੀ ਦੇ ਨਜ਼ਰੀਏ ਅਤੇ ਉਸਦੀਆਂ ਭਾਵਨਾਵਾਂ ਦੀ ਅਸਲ ਕਹਾਣੀ ਦੱਸਦੇ ਹਨ। ਸਰੀਰ ਦੀ ਭਾਸ਼ਾ ਨੂੰ ਸਮਝਣ ਦਾ ਇਹੀ ਅਸਲ ਮੰਤਵ ਹੈ।
Sensitivity-ਸੰਵੇਦਨਸ਼ੀਲਤਾ
ਦੂਜਿਆਂ ਵਲੋਂ ਆਪਣੀਆਂ ਭਾਵਨਾਵਾਂ ਬਾਰੇ ਦਿੱਤੇ ਜਾ ਰਹੇ ਇਸ਼ਾਰਿਆਂ ਨੂੰ ਤਾਂ ਹੀ ਸਮਝਿਆ ਜਾ ਸਕਦਾ ਹੈ ਜੇ ਅਸੀਂ ਆਪਣੇ ਵਿਚ ਦੂਜਿਆਂ ਲਈ ਸਮਾਨ-ਅਨੁਭਵ ਦੀ ਭਾਵਨਾ ਪੈਦਾ ਕਰੀਏ। ਇਹੀ ਸੰਵੇਦਨਸ਼ੀਲਤਾ ਹੈ। ਫਿਰ ਇਨ੍ਹਾਂ ਭਾਵਨਾਵਾਂ ਨੂੰ ਸਮਝ ਕੇ ਉਸ ਮੁਤਾਬਕ ਹੀ ਬੋਲਚਾਲ ਜਾਂ ਕੋਈ ਕਿਰਿਆ ਕਰਨੀ ਇਸ ਤੋਂ ਅਗਲਾ ਪੜਾਅ ਹੈ। ਸੰਵੇਦਨਸ਼ੀਲਤਾ ਆਪਣੇ ਤੇ ਵੀ ਲਾਗੂ ਹੁੰਦੀ ਹੈ । ਸਾਨੂੰ ਆਪਣੀਆਂ ਭਾਵਨਾਵਾਂ ਪ੍ਰਤੀ ਵੀ ਚੇਤੰਨ ਜਾਂ ਸੰਵੇਦਨਸ਼ੀਲ ਹੋਣਾ ਜ਼ਰੂਰੀ ਹੈ। ਸਰੀਰਕ ਭਾਸ਼ਾ ਦੁਵੱਲਾ ਰਾਹ ਹੈ। ਅਸੀਂ ਆਪਣੀ ਸਰੀਰਕ ਭਾਸ਼ਾ ਨਾਲ ਦੂਜੇ ਨੂੰ ਕੀ ਕਹਿ ਰਹੇ ਹਾਂ ਜਾਂ ਇਸ਼ਾਰੇ ਕਰ ਰਹੇ ਹਾਂ, ਇਹ ਹਰ ਉਸ ਵਿਅਕਤੀ ਦੇ ਵਰਤਾਉ ਉਤੇ ਅਸਰ ਪਾਉਂਦਾ ਹੈ ਜਿਸ ਕੋਲ ਇਹ ਇਸ਼ਾਰੇ ਪਹੁੰਚਦੇ ਹਨ। ਅਤੇ ਇਸ ਦਾ ਅਸਰ ਉਨ੍ਹਾਂ ਵਲੋਂ ਆਪਣੀ ਸਰੀਰਕ ਭਾਸ਼ਾ ਦੁਆਰਾ ਸਾਨੂੰ ਵਾਪਸ ਕੀਤੇ ਜਾ ਰਹੇ ਇਸ਼ਾਰਿਆਂ ਉੱਤੇ ਪੈਂਦਾ ਹੈ। ਸੋ ਅਸੀਂ ਸੰਵੇਦਨਸ਼ੀਲ ਤਾਂ ਹੀ ਹੋ ਸਕਦੇ ਹਾਂ ਜੇਕਰ ਅਸੀਂ ਆਪਣੇ ਬਾਰੇ ਵੀ ਚੇਤੰਨ ਰਹੀਏ।
Perceptivity- ਪਰਤੀਤੀ
ਜੋ ਕੁਝ ਵੀ ਅਸੀਂ ਇਸ ਤਰ੍ਹਾਂ ਸਮਝਦੇ ਹਾਂ, ਉਹ ਸਾਨੂੰ ਦੂਜਿਆਂ ਦੀ ਮਾਨਸਿਕ ਅਵਸਥਾ ਅਤੇ ਭਾਵਨਾਵਾਂ ਨੂੰ ਸਹੀ ਅਰਥਾਂ ਵਿਚ ਸਮਝਣ, ਜਾਂ ਪਰਤੀਤ ਕਰਨ, ਵਿਚ ਸਹਾਈ ਹੁੰਦਾ ਹੈ। ਇਸੇ ਤੋਂ ਹੀ 'ਅੰਤਰ ਗਿਆਨ', 'ਫੁਰਨੇ ਜਾਂ Intution' ਪੈਦਾ ਹੁੰਦੀ ਹੈ। ਅਸੀਂ ਅਚੇਤ ਹੀ ਦੂਜੇ ਦੇ ਬੋਲ, ਉਨ੍ਹਾਂ ਦੇ ਕਹਿਣ ਦਾ ਢੰਗ ਅਤੇ ਉਸਦੇ ਸਰੀਰ ਦੀ ਭਾਸ਼ਾ ਨੂੰ ਦੇਖ ਕੇ, ਮੰਥਨ ਕਰ ਕੇ ਉਸ ਦੀ ਮਾਨਸਿਕ ਅਵਸਥਾ ਸਮਝ ਲੈਂਦੇ ਹਾਂ। ਫਿਰ ਅਸੀਂ ਜੋ ਸਮਝਿਆ ਜਾਂ ਪਰਤੀਤ ਕੀਤਾ ਹੁੰਦਾ ਹੈ, ਉਸ ਨਾਲ ਮਿਲਾ ਕੇ ਹੋਰ ਬਿਹਤਰ ਨਤੀਜੇ ਤੇ ਪਹੁੰਚਦੇ ਹਨ।
ਇਸ ਤਰ੍ਹਾਂ ਸਮਾਨ-ਅਨੁਭਵ, ਸੰਵੇਦਨਸ਼ੀਲਤਾ ਅਤੇ ਪਰਤੀਤੀ ਸਾਨੂੰ ਦੂਸਰੇ ਦੇ ਅੰਦਰ ਦੀਆਂ ਭਾਵਨਾਵਾਂ ਨੂੰ ਦੇਖਣ-ਸਮਝਣ ਦੀ ਸਮਰੱਥਾ ਦੇਂਦੀਆਂ ਹਨ। ਕਿਸੇ ਦੂਜੇ ਦੇ ਮਨ ਨੂੰ ‘ਪੜ੍ਹਨਾ, ਅੰਤਰ-ਗਿਆਨ ਹੋਣਾਂ, ਫੁਰਨਾ' ਦਰਅਸਲ ਇਹੀ ਹੁੰਦਾ ਹੈ। ਇਨ੍ਹਾਂ ਤਿੰਨਾਂ ਦੀ ਵਰਤੋਂ ਨੂੰ ਅਸੀਂ "ESP ਕਲਾ” ਕਹਾਂਗੇ।
ਸਰੀਰ ਦੀ ਭਾਸ਼ਾ ‘ਮਨ ਦਾ ਝਰੋਖਾ’ ਹੈ
ਅਸੀਂ ਅਚੇਤ ਹੀ ਆਪਣੇ ਅੰਤਰ ਗਿਆਨ ਨੂੰ ਵਰਤ ਕੇ ਦੂਜਿਆਂ ਦੇ ਬੈਠਣ ਜਾਂ ਖੜੇ
ਹੋਣ ਦੇ ਢੰਗ, ਚਿਹਰੇ ਦੇ ਭਾਵ, ਇਸ਼ਾਰੇ, ਆਵਾਜ਼ ਦੇ ਉਤਰਾਅ ਚੜਾਅ ਅਤੇ ਅੱਖਾਂ ਦੀਆਂ ਹਰਕਤਾਂ ਨੂੰ ਦੇਖਦੇ ਤੇ ਸਮਝਦੇ ਹਾਂ । ਬਾਕੀ ਲੋਕ ਵੀ ਸਾਨੂੰ ਇਸੇ ਤਰ੍ਹਾਂ ਸਾਨੂੰ ਦੇਖਦੇ ਹਨ। ਸੋ ਸਾਨੂੰ ਆਪਣੇ ਆਪ ਬਾਰੇ ਚੇਤੰਨ ਹੋਣ ਅਤੇ ਸਮਾਨ-ਅਨੁਭਵੀ ਬਣਨ ਦੀ ਲੋੜ ਹੈ, ਤਾਂ ਹੀ ਅਸੀਂ ਸਰੀਰਕ ਭਾਸ਼ਾ ਦੇ ਮਾਹਿਰ ਹੋ ਸਕਦੇ ਹਾਂ।
ਇਸ ਤੋਂ ਇਲਾਵਾ ਸਾਨੂੰ ਇਸ ਗੱਲ ਲਈ ਜਾਗਰੂਕ ਹੋਣ ਦੀ ਲੋੜ ਹੈ ਕਿ ਕਿਹੜਾ ਵਿਉਹਾਰ ਕਿਸ ਵਕਤ ਹੁੰਦਾ ਹੈ, ਕੀ ਇਹ ਬਾਕੀ ਕੀਤੇ ਜਾ ਰਹੇ ਵਿਉਹਾਰ ਦੇ ਉਲਟ ਹੈ? ਅਤੇ ਜੇ ਐਸਾ ਹੈ ਤਾਂ ਸਾਨੂੰ ਇਸ ਦੀਆਂ ਇਕ ਤੋਂ ਵੱਧ ਨਿਸ਼ਾਨੀਆਂ ਤੇ ਸਬੂਤ ਮਿਲ ਰਹੇ ਹਨ ਜਾਂ ਨਹੀਂ? ਆਪਾਂ ਹੁਣ ਇਹੀ ਗੱਲਾਂ ਸਮਝਣ ਦਾ ਜਤਨ ਕਰਾਂਗੇ।
ਸਾਡਾ ਮਨ ਇਕ ਸੋਚ ਨੂੰ ਜਨਮ ਦਿੰਦਾ ਹੈ। ਸੋਚ ਇਕ ਭਾਵਨਾ ਨੂੰ ਜਨਮ ਦਿੰਦੀ ਹੈ। ਇਹ ਭਾਵਨਾ ਸਰੀਰ ਦੀ ਭਾਸ਼ਾ ਰਾਹੀਂ (ਭਾਵੇਂ Leak ਹੋ ਕੇ) ਸਾਡੇ ਸਾਹਮਣੇ ਆਉਂਦੀ ਹੈ। ਤੁਸੀਂ ਸਰੀਰ ਦੀ ਭਾਸ਼ਾ ਸਮਝ ਕੇ ਉਸ ਵਿਅਕਤੀ ਦੀ ਭਾਵਨਾ ਸਮਝ ਲੈਂਦੇ ਹੋ। ਇਹੀ ਤਾਂ ‘ਮਨ ਨੂੰ ਪੜ੍ਹਨਾ' ਹੈ! |
ਕਿਸੇ ਦੇ ‘ਮਨ ਨੂੰ ਪੜ੍ਹਨਾ’ ਜਾਂ ਉਸਦੀਆਂ 'ਸੋਚਾਂ ਨੂੰ ਪੜ੍ਹਨਾ?
ਸੋ ਤੁਸੀਂ ਸਮਝ ਸਕਦੇ ਹੋ ਕਿ ਕਿਸੇ ਦੇ ਸਰੀਰ ਦੀ ਭਾਸ਼ਾ ਨੂੰ ਧਿਆਨ ਨਾਲ ਦੇਖਣਾ, ਸਮਝਣਾ ਹੀ ਕਿਸੇ ਦੇ ਮਨ ਨੂੰ ਪੜ੍ਹਨ ਦਾ ਤਰੀਕਾ ਹੈ। ਇਸ ਵਿਚ ਸਾਡਾ ਸਹਿਜ-ਅੰਤਰ ਗਿਆਨ (Intution) ਸਾਡੀ ਮਦਦ ਕਰਦਾ ਹੈ। ਇਹੀ ਦਰਅਸਲ ਕਿਸੇ ਦੀ ਸੋਚ ਨੂੰ ਜਾਣਨਾ ਹੈ।
ਤੁਹਾਡੀ ESP ਕਲਾ ਤੁਹਾਡੀ ਮਨ ਨੂੰ ਪੜ੍ਹਨ ਦੀ ਕਲਾ, ਜਾਂ ਸੋਚਾਂ ਨੂੰ ਪੜ੍ਹਨ ਦੀ ਕਲਾ ਦਾ ਹੀ ਹਿੱਸਾ ਹੈ। ਮੇਰਾ ਖਿਆਲ ਹੈ ਕਿ ਜੋ ਹੇਠਾਂ ਲਿਖਿਆ ਹੈ ਉਹ ਤੁਹਾਨੂੰ ਨਿਸ਼ਚਾ ਕਰਵਾ ਦੇਵੇਗਾ ਕਿ ਤੁਸੀਂ ਇਸ ਕਲਾ ਨੂੰ ਰੋਜ਼ਾਨਾ ਵਰਤਦੇ ਹੋ। ਸਾਡਾ ਟੀਚਾ ਇਸ ਕੰਮ ਨੂੰ ਹੋਰ ਬਿਹਤਰ ਢੰਗ ਨਾਲ ਕਰਣਾ ਹੈ।
ਤਿੰਨ ਸੱਸੇ-‘3 ਸ’
ਸਰੀਰਕ ਭਾਸ਼ਾ ਨੂੰ ਕਦੇ ਵੀ ਠੀਕ ਢੰਗ ਨਾਲ ਨਹੀਂ ਸਮਝਿਆ ਜਾ ਸਕਦਾ ਜੇ ਅਸੀਂ ਤਿੰਨ ਚੀਜ਼ਾਂ ਦਾ ਧਿਆਨ ਨਾ ਰੱਖੀਏ। ਇਹ ਤਿੰਨੇ ਚੀਜ਼ਾਂ ਦੇ ਨਾਮ ਸੱਸੇ ਤੋਂ ਸ਼ੁਰੂ ਹੁੰਦੇ ਹਨ। ਸਬੰਧ, ਸਮਰੂਪਤਾ ਤੇ ਸਮੂਹ (Context, Congruence and Cluster)
"ਤਿੰਨ ਸੱਸਿਆਂ ਵੱਲ ਧਿਆਨ ਦੇਣਾ ਜ਼ਰੂਰੀ ਹੈ”
ਸਬੰਧ (Context)
ਸਾਨੂੰ ਇਹ ਗੱਲ ਤਾਂ ਜ਼ਾਹਰ ਹੀ ਲੱਗੇਗੀ, ਪਰ ਫਿਰ ਵੀ ਕਹਿਣਾ ਜ਼ਰੂਰੀ ਹੈ। ਜਦੋਂ ਕੋਈ ਖਾਸ ਵਿਉਹਾਰ ਹੁੰਦਾ ਹੈ ਤਾਂ ਕਿਸ ਸਬੰਧ, ਭਾਵ ਕਿਨ੍ਹਾਂ ਹਾਲਾਤ ਵਿਚ ਹੋਇਆ ਹੈ, ਇਹ ਦੇਖਣਾ ਜ਼ਰੂਰੀ ਹੈ। ਜੇਕਰ ਕੋਈ ਵਿਅਕਤੀ ਸਵੇਰ ਵੇਲੇ ਦੌੜ ਕੇ ਵਰਜ਼ਿਸ਼ ਕਰ ਕੇ ਆ ਰਿਹਾ ਹੋਵੇ, ਉਸ ਦਾ ਸਿਰ ਝੁਕਿਆ ਹੋਵੇ ਤੇ ਅੱਖਾਂ ਵੀ ਚੁਸਤ ਨਾ ਹੋਣ ਤਾਂ ਕੀ ਉਹ ਜੀਵਨ ਤੋਂ ਉਕਤਾਇਆ ਹੋਇਆ, ਅਸੁਰੱਖਿਅਤ ਅਤੇ ਮਾਨਸਿਕ ਤਣਾਅ ਹੇਠ ਹੈ? ਨਹੀਂ ਬੱਸ ਇਹ ਤਾਂ ਸਿਰਫ ਇਤਨਾ ਹੀ ਹੈ ਕਿ ਉਹ ਹੁਣੇ ਹੀ ਦੌੜ ਲਾ ਕੇ ਆਇਆ ਹੈ ਅਤੇ ਥੱਕਿਆ ਹੋਇਆ ਹੈ।
ਸਮਰੂਪਤਾ (Congruence)
ਚੂੰਕਿ ਦਿੱਸਣ ਵਾਲੀਆਂ ਚੀਜ਼ਾਂ ਅਤੇ ਸ਼ਬਦ ਹੀਣ ਸਰੀਰਕ ਭਾਸ਼ਾ ਹੀ ਸਾਡੀ ਕੁੱਲ ਗਲਬਾਤ ਦਾ 90% ਹੈ, ਸਾਨੂੰ ਇਹ ਦੇਖਣਾ ਪਵੇਗਾ ਕਿ ਸ਼ਬਦ, ਅਤੇ ਕਿਰਿਆ ਜਾਂ ਹਰਕਤਾਂ ਸਮਰੂਪ ਜਾਂ ਇਕਸਾਰ ਹਨ ਕਿ ਨਹੀਂ? ਉਦਾਹਰਣ ਦੇ ਤੌਰ ਤੇ ਜੇ ਕਰ ਕੋਈ ਵਿਅਕਤੀ ਇਹ ਕਹੇ ਕਿ ਉਹ ਨਾਟਕ ਦਾ ਅਨੰਦ ਲੈ ਰਿਹਾ ਹੈ ਪਰ ਉਸ ਦੀਆਂ ਬਾਹਵਾਂ ‘ਬੰਦ’ ਹੋਣ ਉਹ ਬਾਰ-ਬਾਰ ਇਧਰ ਉਧਰ ਦੇਖ ਰਿਹਾ ਹੋਵੇ ਅਤੇ ਠੰਢੇ ਸਾਹ ਭਰ ਰਿਹਾ ਹੋਵੇ ਤਾਂ ਸਮਰੂਪਤਾ ਦਾ ਪੈਮਾਨਾ ਪੂਰਾ ਨਹੀਂ ਹੋਵੇਗਾ। ਫਿਰ ਅਸੀਂ ਸ਼ਬਦ ਨਹੀਂ ਸਰੀਰ ਦੀ ਭਾਸ਼ਾ ਤੇ ਯਕੀਨ ਕਰਾਂਗੇ।
ਸਮੂਹ (Cluster)
ਕਿਸੇ ਇਕ ਇਸ਼ਾਰੇ ਦਾ ਕੋਈ ਮਤਲਬ ਕੱਢ ਲੈਣਾ ਕੋਈ ਸਿਆਣਪ ਨਹੀਂ। ਸਾਨੂੰ ਕੁਝ ਹਰਕਤਾਂ ਨੂੰ ਇਕੱਠੇ ਜਾਂ ਸਮੂਹ ਵਿਚ ਹੀ ਦੇਖਣਾ ਪਵੇਗਾ ਤਾਂ ਹੀ ਅਸੀਂ ਸਰੀਰ ਦੀ ਭਾਸ਼ਾ ਨੂੰ ਸਮਝ ਸਕਦੇ ਹਾਂ। ਇਕ ਹਰਕਤ ਜਾਂ ਇਸ਼ਾਰਾ ਇਕ ਸ਼ਬਦ ਵਾਂਗ ਹੁੰਦਾ ਹੈ। ਪਰ ਕੋਈ ਗੱਲ ਕਹਿਣ ਲਈ ਸਾਨੂੰ ਇਕ ਸ਼ਬਦ ਦੀ ਨਹੀਂ, ਵਾਕ ਦੀ ਲੋੜ ਹੁੰਦੀ ਹੈ। ਸਿਰਫ ਵਾਕ ਨਾਲ ਹੀ ਕਿਸੇ ਗੱਲ ਦਾ ਮਤਲਬ ਸਪਸ਼ਟ ਹੁੰਦਾ ਹੈ। ਸੋ ਇਹ ਧਿਆਨ ਰੱਖੋ ਕਿ ਕੁਝ ਇਸ਼ਾਰੇ ਜਾਂ ਹਰਕਤਾਂ ਦਾ ਇਕੱਠਾ ਸਮੂਹ ਹੀ ਦੇਖੋ—ਇਕ ਹਰਕਤ ਨੂੰ ਨਹੀਂ।
ਤੁਹਾਡਾ ਕੁਦਰਤੀ ਅੰਤਰ-ਗਿਆਨ
ਸਾਨੂੰ ਹਮੇਸ਼ਾਂ ਇਹੀ ਦੱਸਿਆ ਜਾਂਦਾ ਹੈ ਕਿ ਗਿਆਨ ਹੀ ਸ਼ਕਤੀ ਹੈ। ਜਦੋਂ ਅਸੀਂ ਆਪਣੇ ਆਪ ਬਾਰੇ ਗਿਆਨ ਦੀ ਗੱਲ ਕਰੀਏ ਤਾਂ ਇਹ ਗੱਲ ਸਭ ਤੋਂ ਵੱਧ ਸੱਚ ਹੁੰਦੀ ਹੈ। ਜਿੰਨਾ ਵੱਧ ਤੁਸੀਂ ਆਪਣੇ ਆਪ ਬਾਰੇ ਜਾਣੋਗੇ ਉਨਾ ਹੀ ਵੱਧ ਤੁਸੀਂ ਆਪਣੇ ਵਿਚਾਰਾਂ ਨੂੰ ਕਾਬੂ ਹੇਠ ਰੱਖਣ ਵਿਚ ਕਾਮਯਾਬ ਹੋਵੋਗੇ ਅਤੇ ਉੱਨਾ ਵੱਧ ਹੀ ਤੁਸੀਂ ਦੂਸਰਿਆਂ ਦੀਆਂ ਸੋਚਾਂ ਨੂੰ ਪੜ੍ਹ ਸਕੋਗੇ।
ਇਨ੍ਹਾਂ ਚੀਜ਼ਾਂ ਬਾਰੇ ਜਾਨਣਾ ਕਦੇ ਵੀ ‘ਬਹੁਤ ਦੇਰ ਹੋ ਚੁਕੀ ਹੈ' ਵਾਲੀ ਗੱਲ ਵਿੱਚ ਨਹੀਂ ਆਉਂਦਾ। ਤੁਸੀਂ ਇਹ ਹੁਨਰ ਬੜੀ ਆਸਾਨੀ ਨਾਲ ਸਿੱਖ ਸਕਦੇ ਹੋ ਜੇਕਰ ਤੁਸੀਂ
ਆਪਣੇ ਆਪ ਨੂੰ ਥੋੜ੍ਹਾ ਹੋਰ ਧਿਆਨ ਨਾਲ ਦੇਖਣਾ ਸਿਖ ਲਵੋ, ਕੁਝ ਸਾਵਧਾਨੀਆਂ ਰੱਖੋ, ਅਤੇ ਹਮੇਸ਼ਾ ਤਿੰਨ ਸੱਸਿਆਂ (3 ਸ) ਦਾ ਧਿਆਨ ਰੱਖੋ।
ਸਾਡੇ ਸਾਰਿਆਂ ਵਿਚ ਇਸ 'ਬਿਨਾਂ ਸ਼ਬਦਾਂ ਦੀ ਭਾਸ਼ਾ' ਨੂੰ ਪੜ੍ਹਨ-ਸਮਝਣ ਦੀ ਕਾਬਲੀਅਤ ਹੈ। ਇਹ ਕਾਬਲੀਅਤ ਦਰਅਸਲ ਸਾਡੇ ਵਿਚ ਸਮੇਂ ਦੀ ਸ਼ੁਰੂਆਤ ਤੋਂ ਹੀ ਹੈ। ਬੱਸ ਸਿਰਫ ਇਤਨਾ ਹੀ ਹੈ ਕਿ ਇਸ ਯੋਗਤਾ ਨੂੰ ਲੋਕਾਂ ਨੇ ਹੋਰ ਸੁਧਾਰਨ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਇਨ੍ਹਾਂ ਚੀਜ਼ਾਂ ਵੱਲ ਹੋਰ ਧਿਆਨ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਸਿੱਧੇ ਸਾਦੇ ਸ਼ਬਦਾਂ ਵਿਚ ਇਹ ਸਿਰਫ ਆਲਸ ਹੀ ਹੈ ਜੋ ਅਸੀਂ ਇਸ ਬਾਰੇ ਦੂਜਿਆਂ ਨਹੀਂ ਜਾਣਦੇ। ਪਰ ਆਪਣੀਆਂ ਕੁਝ ਕੁ ਆਦਤਾਂ ਨੂੰ ਬਦਲ ਕੇ, ਆਪਣੇ ਅਤੇ ਦੂਜਿਆਂ ਦੇ ਕੁਝ ਕੁ ਕੰਮਾਂ ਜਾਂ ਹਰਕਤਾਂ ਵੱਲ ਜ਼ਿਆਦਾ ਧਿਆਨ ਦੇਣਾ ਸ਼ੁਰੂ ਕਰ ਕੇ, ਤੁਸੀਂ ਬੜਾ ਵੱਡਾ ਫਰਕ ਮਹਿਸੂਸ ਕਰੋਗੇ।
ਇਹ ਸ਼ੁਕਰ ਵਾਲੀ ਗੱਲ ਹੈ ਕਿ ਤੁਸੀਂ ਉਸ ਕਮਾਲ ਦੀ ਸ਼ਕਤੀ, ਜਿਸ ਨੂੰ ਅਸੀਂ ਅੰਤਰ-ਗਿਆਨ ਜਾਂ ਫੁਰਨਾ ਕਹਿੰਦੇ ਹਾਂ, ਉਸਦੇ ਨਾਲ ਹੀ ਪੈਦਾ ਹੋਏ ਹੋ। ਤੁਸੀਂ ਦੇਖਦਿਆਂ ਹੀ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਕੋਈ ਵਿਅਕਤੀ ਖੁਸ਼ ਹੈ ਜਾਂ ਦੁਖੀ, ਪਰੇਸ਼ਾਨ ਜਾਂ ਮਜ਼ੇ ਵਿਚ ਹੈ। ਦੂਰੋਂ ਦੇਖ ਕੇ ਹੀ ਤੁਸੀਂ ਸਮਝ ਸਕਦੇ ਹੋ ਕਿ ਕੋਈ ਝਗੜਾ ਕਰ ਰਿਹਾ ਹੈ, ਦੋਸਤਾਨਾ ਗਲਬਾਤ ਕਰ ਰਿਹਾ ਹੈ ਜਾਂ ਉਹ ਇਕ ਦੂਜੇ ਦੇ ਪਿਆਰ ਵਿਚ ਪਾਗਲ ਹੋ ਰਹੇ ਪ੍ਰੇਮੀ ਹਨ। ਐਸਾ ਅਸੀਂ ਸਿਰਫ ਉਨ੍ਹਾਂ ਦੀ ਮੁਦਰਾ, ਸੰਕੇਤਾਂ ਅਤੇ ਚਿਹਰੇ ਦੇ ਭਾਵ ਦੇਖ ਕੇ ਹੀ ਸਮਝ ਲੈਂਦੇ ਹਾਂ।
ਤੁਸੀਂ ਇਹ ਸਭ ਕੁਝ ਅਚੇਤ ਹੀ ਸਮਝ ਲੈਂਦੇ ਹੋ। ਜੇ ਤੁਸੀਂ ਇਹ ਸਾਰਾ ਕੁਝ ਸੁਚੇਤ ਹੋ ਕੇ ਕਰੋ ਤਾਂ ਤੁਸੀਂ ਕਿੰਨਾ ਕੁਝ ਹੋਰ ਸਮਝ ਲਉਗੇ! ਫਿਰ ਤੁਸੀਂ ਸਰੀਰ ਦੀ ਭਾਸ਼ਾ ਸਮਝਣ ਅਤੇ ਲੋਕਾਂ ਦੇ ਮਨ ਨੂੰ ਪੜ੍ਹਨ ਵਿਚ ਕਿੰਨੇ ਜ਼ਿਆਦਾ ਮਾਹਰ ਹੋ ਜਾਉਗੇ? ਬਸ ਤੁਹਾਨੂੰ ਇਹੀ ਪਤਾ ਕਰਨ ਦੀ ਲੋੜ ਹੈ ਕਿ ਕੀ-ਕੀ ਦੇਖਣਾ ਹੈ। ਆਉ ਆਪਾਂ ਆਪਣੀ ਇਸ ਤਾਕਤ ਜਾਂ ਹੁਨਰ ਨੂੰ ਇਕ ਕਦਮ ਹੋਰ ਅੱਗੇ ਲੈ ਜਾਈਏ। ਅਗਲੇ ਸੱਤ ਪਾਠ ਸਾਨੂੰ ਇਸੇ ਰਸਤੇ ਉੱਤੇ ਅੱਗੇ ਤੋਰਨਗੇ।
“ਮੈਂ ਦੋ ਭਾਸ਼ਾਵਾਂ ਬੋਲਦਾਂ ਹਾਂ — ਅੰਗਰੇਜ਼ੀ ਅਤੇ ਸਰੀਰਕ ਭਾਸ਼ਾ"
ਅਧਿਆਇ - 1
ਮਨ ਅਤੇ ਸਰੀਰ ਦੀ ਭਾਸ਼ਾ
ਆਪਣੇ ਜੀਵਨ ਵਿਚ ਹੁਣ ਤੱਕ ਦੇ ਸਮੇਂ ਵਿਚ ਅਸੀਂ ਆਪਣੇ ਵਿਚਾਰ ਦੂਜਿਆਂ ਤੱਕ ਪਹੁੰਚਾਣ ਲਈ ਬਹੁਤ ਕੁੱਝ ਸਿੱਖਿਆ ਹੈ—ਚਿਹਰੇ ਦੇ ਹਾਵ-ਭਾਵ, ਆਪਣੀਆਂ ਬਾਹਵਾਂ ਮੋੜਨ ਦਾ ਤਰੀਕਾ ਅਤੇ ਹੋਰ ਇਸ਼ਾਰੇ, ਸਾਡੇ ਸਿਰ ਦਾ ਇਕ ਪਾਸੇ ਵਲ ਝੁਕਣਾ ਅਤੇ ਸਾਡੇ ਦੇਖਣ ਦਾ ਢੰਗ ਆਦਿ। ਇਹ ਸਾਰੀਆਂ ਹਰਕਤਾਂ ਬਿਨਾਂ ਕੋਈ ਲਫਜ਼ ਬੋਲੇ ਵੀ ਬਹੁਤ ਕੁਝ ਕਹਿ ਜਾਂਦੀਆਂ ਹਨ। ਤੁਸੀਂ ਇਹ ਸਾਰਾ ਕੁਝ ਕਿਸ ਢੰਗ ਨਾਲ ਕਰਦੇ ਹੋ, ਇਸ ਉਤੇ ਹੀ ਨਿਰਭਰ ਕਰਦਾ ਹੈ ਕਿ ਤੁਸੀਂ ਲੋਕਾਂ ਸਾਹਮਣੇ ਆਪਣਾ ਕੀ ਅਕਸ ਪੇਸ਼ ਕਰਦੇ ਹੋ ਅਤੇ ਲੋਕ ਤੁਹਾਡੇ ਬਾਰੇ ਕੀ ਵਿਚਾਰ ਬਣਾਉਂਦੇ ਹਨ।
ਸਾਡੇ ਵਿਚੋਂ ਸ਼ਾਇਦ ਹੀ ਕੋਈ ਐਸਾ ਹੋਵੇਗਾ ਜੋ ਇਹ ਸਮਝਦਾ ਹੈ ਕਿ ਸਿਰਫ ਸਾਡੇ ਸ਼ਬਦ ਹੀ ਸਾਡੇ ਵਿਚਾਰ ਦੂਜਿਆਂ ਤਕ ਸਹੀ ਸਹੀ ਪਹੁੰਚਾ ਦਿੰਦੇ ਹਨ।
ਆਪਣੀ ਗੱਲ ਦਾ ਵਜ਼ਨ ਬਣਾਉਣ ਲਈ ਅਸੀਂ ਗੱਲ ਕਰਦਿਆਂ ਮੁਸਕਰਾਉਂਦੇ ਹਾਂ, ਮੂੰਹ ਬਣਾਉਂਦੇ ਹਾਂ, ਆਪਣੀ ਨਜ਼ਰ ਦੂਜੇ ਪਾਸੇ ਲਿਜਾਂਦੇ ਹਾਂ, ਨੇੜੇ ਹੋ ਕੇ ਜਾਂ ਦੂਰ ਹੋ ਕੇ ਗੱਲ ਕਰਦੇ ਹਾਂ, ਛੋਂਹਦੇ ਹਾਂ (ਜਾਂ ਛੋਹਣ ਤੋਂ ਬਚਦੇ ਹਾਂ) ਅਤੇ ਮਨ ਦੀ ਗਲ ਦੂਜੇ ਤੱਕ ਪੁਚਾਣ ਦਾ ਕੋਈ ਢੰਗ ਵਰਤਦੇ ਹਾਂ। ਪਿਛਲੇ 50 ਸਾਲਾਂ ਵਿਚ ਹੋਏ ਕਈ ਸਰਵੇਖਣਾਂ ਨੇ ਇਸ ਗਲ ਨੂੰ ਸਾਬਤ ਕੀਤਾ ਹੈ ਕਿ ਸਾਡੇ ਸਰੀਰ ਦੀ ਭਾਸ਼ਾ, ਜਾਂ ਸਰੀਰ ਵਲੋਂ ਕੀਤੇ ਗਏ ਸੰਕੇਤ ਹੀ ਹੇਠਲੀਆਂ ਗੱਲਾਂ ਪ੍ਰਭਾਵਸ਼ਾਲੀ ਢੰਗ ਨਾਲ ਕਹਿ ਸਕਦੇ ਹਨ:
• ਪ੍ਰਵਾਨਗੀ ਦੇਣਾ ਜਾਂ ਠੁਕਰਾਣਾ
• ਪਸੰਦ ਜਾਂ ਨਾ-ਪਸੰਦੀ/ਘਿਰਣਾ
• ਕਿਸ ਚੀਜ਼ ਵਿਚ ਰੁਚੀ ਹੋਣਾ ਜਾਂ ਉਕਤਾਣਾ
• ਸਚਾਈ ਜਾਂ ਧੋਖਾ।
ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਜੇ ਤੁਸੀਂ ਵੀ ਲੋਕਾਂ ਨਾਲ ਆਪਣੀਆਂ ਗੱਲਬਾਤਾਂ ਵਿਚ ਸਮਝ ਸਕੋ ਤਾਂ ਕਿੰਨਾ ਚੰਗਾ ਹੋਵੇਗਾ। ਜੇ ਤੁਸੀਂ ਐਸਾ ਕਰੋ ਤਾਂ ਇਸ ਨਾਲ ਤੁਹਾਡਾ ਸਮਾਂ ਵੀ ਬਚੇਗਾ ਅਤੇ ਮਨ ਨੂੰ ਹੁੰਦੀ ਦਰਦ-ਤਕਲੀਫ ਵੀ। ਇਸ ਨਾਲ ਕਈ ਵਾਰੀ ਸਾਨੂੰ ਕਈ ਚੀਜ਼ਾਂ ਦਾ ਅੰਦਾਜ਼ਾ ਵੀ ਲੱਗ ਜਾਵੇਗਾ ਜਿਨ੍ਹਾਂ ਨਾਲ ਅਸੀਂ ਖਰਾਬ ਹੋ ਰਹੇ ਹਾਲਾਤ ਨੂੰ ਬਚਾ ਸਕੀਏ।
ਸੋ ਜੇ ਸਾਨੂੰ ਸਰੀਰ ਦੁਆਰਾ ਬੋਲੀ ਜਾ ਰਹੀ ਭਾਸ਼ਾ ਦੀ ਚੰਗੀ ਸਮਝ ਲੱਗ ਜਾਵੇ, ਤਾਂ ਇਸ ਨਾਲ ਸਾਨੂੰ ਅਮਲੀ ਢੰਗ ਨਾਲ ਆਪਣੇ ਸਬੰਧ ਵਧੀਆ ਬਣਾਉਣ ਵਿਚ ਮਦਦ ਮਿਲੇਗੀ। ਬਹੁਤ ਸਾਰੇ ਹਾਲਾਤਾਂ ਵਿਚ-ਮਿੱਤਰਾਂ, ਪਰਵਾਰ, ਕੰਮ ਵਿਚਲੇ ਸਾਥੀਆਂ, ਗਾਹਕ, ਨੌਕਰੀ ਦੀ ਇੰਟਰਵਿਊ, ਅਜਨਬੀਆਂ ਨਾਲ-ਗੱਲ ਕੀ ਬਹੁਤੇ ਹਾਲਾਤ ਵਿਚ ਇਹ ਗਿਆਨ ਕਾਫੀ ਮਦਦਗਾਰ ਹੋਵੇਗਾ।
ਬਿਨਾਂ ਸ਼ਬਦਾਂ ਦੀ ਭਾਸ਼ਾ ਨਾਲ ਗਲਬਾਤ ਕਰਨਾ
ਸਾਨੂੰ ਹੁਣ ਤੱਕ ਇਹੀ ਸਿਖਾਇਆ ਗਿਆ ਹੈ ਕਿ ਭਾਸ਼ਾ ਦਾ ਗਿਆਨ ਜਾਂ ਸ਼ਬਦਾਂ ਦਾ ਗਿਆਨ ਹੀ ਸਾਡੀ ਦੂਜਿਆਂ ਨਾਲ ਸਫਲ ਗੱਲਬਾਤ ਦੀ ਕੁੰਜੀ ਹੈ ਅਤੇ ਇਹ ਕੁਦਰਤੀ ਹੀ ਹੈ, ਕਿਉਂਕਿ ਦੂਜਿਆਂ ਨਾਲ ਸਾਡੇ ਰੋਜ਼ ਦੇ ਲੈਣ ਦੇਣ ਤੇ ਆਦਾਨ ਪ੍ਰਦਾਨ ਵਿਚ ਸ਼ਬਦਾਂ ਦੀ ਵਰਤੋਂ ਤਾਂ ਹੁੰਦੀ ਹੀ ਹੈ। ਸ਼ਬਦ ਮਹੱਤਵਪੂਰਨ ਹਨ। ਪਰ ਬਿਨਾਂ ਸ਼ਬਦਾਂ ਦੀ ਭਾਸ਼ਾ ਜੇ ਜ਼ਿਆਦਾ ਨਹੀਂ ਤਾਂ ਉੱਨੀ ਹੀ ਮਹੱਤਵਪੂਰਨ ਹੈ।
“ਬਿਨਾਂ ਸ਼ਬਦਾਂ ਦੀ ਭਾਸ਼ਾ ਵੀ ਬਰਾਬਰ ਦਾ ਹੀ ਮਹੱਤਵ ਰੱਖਦੀ ਹੈ।”
ਅਸੀਂ ਆਪਣੀ ਗੱਲ ਦੂਜਿਆਂ ਕੋਲ ਇਸ ਤਰ੍ਹਾਂ ਪੁਚਾਂਦੇ ਹਾਂ:
• ਸਾਡਾ ਪਹਿਰਾਵਾ
• ਸਾਡੀ ਮੁਦਰਾ-ਬੈਠਣ, ਖੜ੍ਹੇ ਹੋਣ ਦਾ ਢੰਗ
• ਚਿਹਰੇ ਦੇ ਹਾਵ ਭਾਵ
• ਨਜ਼ਰਾਂ ਮਿਲਾਉਣੀਆਂ
• ਹੱਥ, ਬਾਂਹ ਤੇ ਲੱਤਾਂ ਦੀਆਂ ਹਰਕਤਾਂ
• ਸਰੀਰ ਵਿਚਲਾ ਤਣਾਅ
• ਇਕ ਦੂਜੇ ਤੋਂ ਦੂਰੀ
• ਸਾਡਾ ਸਪਰਸ਼ (ਛੋਹਣਾ)
• ਆਵਾਜ਼—ਲਹਿਜਾ, ਤੇਜ਼ੀ ਅਤੇ ਉਤਾਰ ਚੜ੍ਹਾਅ।
ਅਸੀਂ ਬਿਨਾਂ ਸ਼ਬਦਾਂ ਦੀ ਭਾਸ਼ਾ ਨਾਲ ਆਪਣੇ ਅਚੇਤ ਮਨ ਵਿਚੋਂ ਬੋਲਦੇ ਹਾਂ ਅਤੇ ਇਸੇ ਕਰਕੇ ਇਹ ਸਾਡੀਆਂ ਭਾਵਨਾਵਾਂ ਦਾ ਸ਼ੀਸ਼ਾ ਹੈ। ਇਸੇ ਕਰਕੇ ਹੀ ਇਹ ਭਾਸ਼ਾ ਬੋਲੇ ਗਏ ਸ਼ਬਦਾਂ ਨਾਲੋਂ ਵਧੇਰੇ ਭਾਵ ਦੂਜੇ ਤੱਕ ਪਹੁੰਚਦੀ ਹੈ। ਇਸ਼ਾਰੇ ਸਾਡੇ ਭਾਵਾਂ ਨੂੰ ਇਕ ਸ਼ਕਲ ਦੇ ਦਿੰਦੇ ਹਨ ਜਿਹੜੀ ਸ਼ਬਦ ਨਹੀਂ ਦੇ ਸਕਦੇ-ਇਸੇ ਕਰਕੇ ਹੀ ਇਹ ਬੜੇ ਕਾਰਗਰ ਹੁੰਦੇ ਹਨ। ਇਸ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਜੇ ਸ਼ਬਦ ਤੇ ਇਸ਼ਾਰੇ ਨਾਲੋ ਨਾਲ ਵਰਤੇ ਜਾਣ ਤਾਂ ਇਹ ਗਲਬਾਤ ਦਾ ਸਭ ਤੋਂ ਅਸਰਦਾਇਕ ਜਾਂ ਪ੍ਰਭਾਵਸ਼ਾਲੀ ਢੰਗ ਬਣ ਜਾਂਦਾ ਹੈ। ਇਸ਼ਾਰਿਆਂ ਨੂੰ ਅਸੀਂ ਆਪ ਚੁਣਦੇ ਹਾਂ ਤਾਂ ਕਿ ਅਸੀਂ ਆਪਣੀ ਗੱਲ ਦੂਜੇ ਤੱਕ ਪੁਚਾ ਸਕੀਏ, ਪਰ ਸਾਡਾ ਸਰੀਰ ਆਪਣੇ ਹੀ ਸੰਕੇਤ ਦਿੰਦਾ ਰਹਿੰਦਾ ਹੈ ਜਿਹੜੇ ਸਾਡੀ ਚੇਤਨਾ ਤੋਂ ਪਰੇ ਹੁੰਦੇ ਹਨ। ਅਤੇ ਇਥੋਂ ਹੀ ਸਾਡੀਆਂ ਮੁਸ਼ਕਲਾਂ ਸ਼ੁਰੂ ਹੋ ਜਾਂਦੀਆਂ ਹਨ।
1971 ਵਿਚ ਯੂਨੀਵਰਸਿਟੀ ਆਫ ਕੈਲੇਫੋਰਨੀਆ ਦੇ ਪ੍ਰਫੈਸਰ ਅਲਬਰਟ ਮੇਹਰਾਬਿਆਨ ਨੇ ਇਕ ਖੋਜ ਕੀਤੀ ਜਿਹੜੀ ਅੱਜ ਵੀ ਸਹੀ ਹੈ। ਮੇਰਾ ਖਿਆਲ ਹੈ ਇਸਦੇ ਨਤੀਜਿਆਂ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ। ਉਸਨੇ ਆਹਮੋ ਸਾਹਮਣੇ ਹੋਈ ਗੱਲਬਾਤ ਦੇ ਦੌਰਾਨ ਸ਼ਬਦ ਰਾਹੀਂ ਅਤੇ ਬਿਨਾਂ ਸ਼ਬਦਾਂ ਦੇ ਦਿੱਤੇ ਜਾ ਰਹੇ ਸੰਕੇਤਾਂ ਦੇ ਅਸਰ ਦਾ ਅਧਿਐਨ ਕੀਤਾ। ਉਸਨੇ ਇਸ ਸਾਰੀ ਕਿਰਿਆ ਦਾ ਇਕ ਮਾਡਲ ਬਣਾਇਆ ਜਿਹੜਾ ਇਤਨਾ ਸਮਾਂ ਬੀਤਣ ਤੇ ਅੱਜ ਵੀ ਸਹੀ ਮੰਨਿਆ ਜਾਂਦਾ ਹੈ। ਅੱਜ ਵੀ ਇਸ ਨੂੰ ਇਹ ਗੱਲ ਸਮਝਣ ਦਾ, ਸਭ ਤੋਂ ਸਹੀ ਮਾਡਲ ਮੰਨਿਆ ਜਾਂਦਾ ਹੈ ਕਿ ਕਿਸੇ ਵਲੋਂ ਦਿੱਤੇ ਗਏ ਸੰਕੇਤ ਜਾਂ ਸੁਨੇਹੇ ਦਾ ਮਤਲਬ ਕਿਵੇਂ ਕੱਢਿਆ ਜਾਂਦਾ ਹੈ।
ਇਸ ਖੋਜ ਨੇ ਕਿਸੇ ਵੀ ਸੰਪਰਕ ਤੇ ਸੂਚਨਾਵਾਂ ਦੇ ਸੰਚਾਰ (Communication) ਵਿਚ ਤਿੰਨ ਹਿੱਸੇ ਸਾਬਤ ਕੀਤੇ—ਸਰੀਰ ਦੀ ਭਾਸ਼ਾ, ਆਵਾਜ਼ ਤੇ ਸ਼ਬਦ। ਇਸ ਖੋਜ ਦੇ ਆਧਾਰ ਤੇ ਮੇਹਰਾਬਿਆਨ ਨੇ ਹੁਣ ਮਸ਼ਹੂਰ ਹੋ ਚੁੱਕਿਆ 55-38-7 ਦਾ ਮਾਡਲ ਬਣਾਇਆ। ਇਹ ਮਾਡਲ ਸਾਨੂੰ ਦਸਦਾ ਹੈ:
ਇਸ ਖੋਜ ਨੇ ਇਕ ਹੈਰਾਨ ਕਰਨ ਵਾਲਾ ਨਤੀਜਾ ਦਿੱਤਾ:
ਸਿਆਣੀ ਗੱਲ
ਸਾਡੀ ਗਲਬਾਤ ਦਾ 93 ਪ੍ਰਤੀਸ਼ਤ ਮਤਲਬ ਸਾਡੇ ਸਰੀਰ ਦੀ ਭਾਸ਼ਾ ਤੋਂ ਪਤਾ ਲਗਦਾ ਹੈ ਜਿਸ ਵਿਚ ਆਵਾਜ਼ ਵੀ ਸ਼ਾਮਲ ਹੈ।
ਇਸ ਦਾ ਮਤਲਬ ਇਹ ਹੈ ਕਿ ਸਾਡਾ ਪ੍ਰਥਮ ਪ੍ਰਭਾਵ ਦੇਣ ਦਾ ਜੋ ਅਤਿ ਮਹੱਤਵਪੂਰਨ ਸ਼ੁਰੂ ਦੇ 20 ਸਕਿੰਟ ਤੋਂ 3 ਮਿੰਟ ਦਾ ਸਮਾਂ ਹੈ, ਉਸ ਵਿਚ ਇਹ ਚੀਜ਼ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ ਕਿ ਅਸੀਂ ਆਪਣੇ ਆਪ ਨੂੰ ਪੇਸ਼ ਕਿਵੇਂ ਕਰਦੇ ਹਾਂ ਅਤੇ ਆਪਣੀ ਗੱਲ ਕਿਵੇਂ ਕਰਦੇ ਹਾਂ—ਨਾ ਕਿ ਇਹ ਕਿ ਅਸੀਂ ਕਹਿੰਦੇ ਕੀ ਹਾਂ।
ਸੋ ਮੇਹਰਾਬਿਆਨ ਦੀ ਖੋਜ ਸਾਨੂੰ ਦਸਦੀ ਹੈ ਕਿ ਸਾਡਾ ਦੂਜਿਆਂ ਤੇ ਪ੍ਰਭਾਵ ਤਿੰਨ- ਚੀਜ਼ਾਂ ਨਾਲ ਪੈਂਦਾ ਹੈ:-
1. ਤੁਸੀਂ ਦਿੱਖ ਕਿਸ ਤਰ੍ਹਾਂ ਦੇ ਰਹੇ ਹੋ
2. ਤੁਸੀਂ ਬੋਲ ਕਿਸ ਤਰ੍ਹਾਂ ਰਹੇ ਹੋ।
3. ਤੁਸੀਂ ਕਹਿ ਕੀ ਰਹੇ ਹੋ।
ਸੰਖੇਪ ਵਿਚ - ਸਰੀਰ ਦੀ ਭਾਸ਼ਾ, ਸ਼ਬਦਾਂ ਨਾਲੋਂ ਉੱਚੀ ਬੋਲਦੀ ਹੈ।
ਚੇਤਾਵਨੀ
ਪਿਛਲੇ ਕੁੱਝ ਦਹਾਕਿਆਂ ਵਿਚ ਕੁਝ ਲੋਕਾਂ ਨੇ 55-38-7 ਵਾਲੀ ਖੋਜ (ਤੇ ਇਸ ਤਰ੍ਹਾਂ ਦੀਆਂ ਹੋਰ ਖੋਜਾਂ ਜਿਨ੍ਹਾਂ ਨੇ ਮੋਟੇ ਤੌਰ ਤੇ ਇਨ੍ਹਾਂ ਨੂੰ ਹੀ ਸਹੀ ਕੀਤਾ ਹੈ) ਬਾਰੇ ਪੜ੍ਹ ਕੇ ਗਲਤ ਮਤਲਬ ਕੱਢ ਲਿਆ ਹੈ। ਉਨ੍ਹਾਂ ਨੇ ਇਹ ਸਮਝ ਲਿਆ ਹੈ ਕਿ ਜੇਕਰ ਤੁਸੀਂ ਸਵੈ ਵਿਸ਼ਵਾਸੀ ਦਿਖਦੇ ਹੋ, ਚੰਗਾ ਪ੍ਰਭਾਵ ਦੇ ਰਹੇ ਹੋ, ਤੁਹਾਡਾ ਪਹਿਰਾਵਾ ਚੰਗਾ ਹੈ ਅਤੇ ਤੁਸੀਂ ਟੁੱਟੇ ਫੁੱਟੇ ਲਫ਼ਜ਼ਾਂ ਨੂੰ ਵੀ ਸਹੀ ਲਹਿਜੇ ਤੇ ਸੁਰ ਨਾਲ ਕਹਿ ਲੈਂਦੇ ਹੋ ਤਾਂ ਵੀ ਦੁਨੀਆਂ ਤੁਹਾਡੀ ਮੁੱਠੀ ਵਿਚ ਹੈ। (ਇਹ ਗੱਲ ਇਕ ਪੁਰਾਣੀ ਕਹਾਵਤ ਨੂੰ ਸਾਬਤ ਕਰਦੀ ਹੈ—ਗਲਤ ਗਿਆਨ ਨਾਲੋਂ ਅਗਿਆਨੀ ਹੋਣਾ ਚੰਗਾ ਹੈ—'ਨੀਮ-ਹਕੀਮ ਖਤਰਾ-ਏ-ਜਾਨ!')
ਐਸੇ ਲੋਕ ਇਸ ਨਤੀਜੇ ਤੇ ਪਹੁੰਚੇ ਹਨ ਕਿ ਜੇ ਸ਼ਬਦ ਤੁਹਾਡੇ ਦੂਜਿਆਂ ਨਾਲ ਮੇਲ ਜੋਲ-ਗਲਬਾਤ ਦਾ ਸਿਰਫ 10 ਫੀਸਦੀ ਹੀ ਹਨ, ਤਾਂ ਲੋਕਾਂ ਨਾਲ ਸਫਲ ਗੱਲਬਾਤ ਲਈ ਸ਼ਬਦਾਂ ਦੀ ਮਹੱਤਤਾ ਹੀ ਨਹੀਂ ਹੈ।
ਗਲਤ:- ਇਸ ਖੋਜ ਨੇ ਇਹ ਨਹੀਂ ਸੀ ਦੱਸਿਆ! ਜੇ ਤੁਸੀਂ ਕਿਸੇ ਰਸਾਲੇ ਜਾਂ ਕਿਸੇ ਹੋਰ ਰੂਪ ਵਿਚ ਇਹ ਪੜ੍ਹੋ ਤਾਂ ਬੱਸ ਇਕ ਲੰਬਾ ਸਾਹ ਖਿੱਚ ਲੈਣਾ!
ਤਾਂ ਫਿਰ ਇਸ ਖੋਜ ਨੇ ਦੱਸਿਆ ਕੀ ਹੈ?
ਜੇ ਤੁਹਾਡਾ 55 ਫੀਸਦੀ—ਦਿੱਸਣ ਵਾਲੀ ਸਰੀਰ ਦੀ ਭਾਸ਼ਾ-ਵਧੀਆ ਨਹੀਂ ਹੈ ਤਾਂ ਤੁਹਾਡੇ ਸਰੋਤੇ ਬਾਕੀ ਦੇ 45 ਫੀਸਦੀ ਲਈ ਵੀ ਨਹੀਂ ਰੁਕਣਗੇ।
ਜੇ ਉਹ ਰੁਕ ਵੀ ਜਾਣ ਤਾਂ ਅਗਰ ਤੁਹਾਡਾ ਬਾਕੀ ਦੇ 45 ਵਿਚੋਂ 38 ਫ਼ੀਸਦੀ—ਤੁਹਾਡੇ ਬੋਲਣ ਦਾ ਢੰਗ-ਸਹੀ ਨਹੀਂ ਹੈ ਤਾਂ ਉਹ ਬਾਕੀ ਦਾ 7 ਫੀਸਦੀ ਜਾਂ ਤਾਂ ਸੁਣਨਗੇ ਹੀ ਨਹੀਂ ਜਾਂ ਫਿਰ ਸਮਝਣਗੇ ਨਹੀਂ। ਜੇ ਉਹ ਸਰੀਰਕ ਤੌਰ ਤੇ ਨਾ ਵੀ ਉਠ ਜਾਣ ਤਾਂ ਵੀ ਮਾਨਸਿਕ ਤੌਰ ਤੇ ਉਹ ਉੱਥੇ ਨਹੀਂ ਹੋਣਗੇ। ਇਸ ਖੋਜ ਦਾ ਇਹੀ ਅਰਥ ਹੈ।
ਕੀ ਕਿਸੇ ਪਾਰਟੀ ਵਿਚ, ਕੰਮ ਤੇ ਜਾਂ ਕਿਸੇ ਮੁੰਡੇ ਜਾਂ ਕੁੜੀ-ਮਿੱਤਰ ਨਾਲ ਮਿਲਣ ਤੇ
ਤੁਸੀਂ ਇਹ ਸੋਚਿਆ ਹੈ? "ਸਭ ਕੁਝ ਚੰਗਾ ਚੰਗਾ ਲੱਗ ਰਿਹਾ ਸੀ—ਉਦੋਂ ਤੱਕ, ਜਦੋਂ ਤੱਕ ਉਸਨੇ ਮੂੰਹ ਨਹੀਂ ਸੀ ਖੋਲ੍ਹਿਆ!” ਬਹੁਤ ਵਾਰੀ ਐਸਾ ਹੀ ਹੁੰਦਾ ਹੈ!
ਕਹਿਣ ਤੋਂ ਭਾਵ ਕਿਸੇ ਭੁਲੇਖੇ ਵਿਚ ਨਾ ਰਹਿਣਾ, ਸ਼ਬਦ ਮਹੱਤਵਪੂਰਨ ਹਨ। ਸਾਡਾ ਪਹਿਲਾ ਮੰਤਵ ਇਹੀ ਹੈ ਕਿ ਸਾਹਮਣੇ ਵਾਲੇ ਵਿਅਕਤੀ ਵਿਚ ਸਾਡੇ ਸ਼ਬਦ ਸੁਣਨ ਦੀ ਇੱਛਾ ਪੈਦਾ ਹੋ ਜਾਵੇ । ਜੇਕਰ ਤੁਸੀਂ ਇਹ ਵੀ ਸਮਝਦੇ ਹੋ ਕਿ ਤੁਹਾਡੇ ਵਿਚ ਅੰਤਾਂ ਦੀ ਖਿੱਚ ਹੈ ਜਿਹੜੀ ਇਕ ਲਫਜ਼ ਬੋਲਣ ਤੋਂ ਬਿਨਾਂ ਵੀ ਸਾਹਮਣੇ ਵਾਲੇ ਨੂੰ ਕੀਲ ਲੈਂਦੀ ਹੈ, ਤਾਂ ਵੀ ਸ਼ਬਦ ਮਹੱਤਵਪੂਰਨ ਹਨ। ਅਤੇ ਹਾਂ, ਤੁਸੀਂ ਇਨ੍ਹਾਂ ਨੂੰ ਕਿਵੇਂ ਕਹਿੰਦੇ ਹੋ, ਉਹ ਵੀ ਉਤਨਾ ਹੀ ਮਹੱਤਵਪੂਰਨ ਹੈ।
“ਆਪਣੇ ਸਾਹਮਣੇ ਵਾਲੇ ਵਿਅਕਤੀ ਵਿਚ ਇਹ ਉਤਸੁਕਤਾ ਪੈਦਾ ਕਰੋ ਕਿ ਉਹ ਤੁਹਾਡੀ ਗੱਲ ਸੁਣੇ।”
ਇਸ ਵਿਸ਼ੇ ਤੇ ਖੋਜ ਕਰਨ ਵਾਲੇ ਬਹੁਤੇ ਖੋਜੀ ਇਹ ਮੰਨਦੇ ਹਨ ਕਿ:
(ਤੀਜੇ ਅਧਿਆਏ ਵਿਚ ਅਸੀਂ ਇਹ ਗੱਲ ਕਰਾਂਗੇ ਕਿ ਸ਼ਬਦਾਂ ਨੂੰ ਬੋਲਣ ਦਾ ਢੰਗ ਕੀ ਹੈ, ਅਸੀਂ ਆਪਣਾ ਰਵੱਈਆ, ਮਨੋਬਿਰਤੀ ਅਤੇ ਭਾਵਨਾਵਾਂ ਕਿਵੇਂ ਪ੍ਰਗਟਾਉਂਦੇ ਹਾਂ। ਉਦੋਂ ਅਸੀਂ ਆਪਣੇ ਵਲੋਂ ਬੋਲੇ ਜਾ ਰਹੇ ਸ਼ਬਦਾਂ ਦੇ ਸਮਾਨਾਂਤਰ ਪੱਖ, ਭਾਵ ਸਮਾਨਾਂਤਰ ਭਾਸ਼ਾ ਦੀ ਗੱਲ ਕਰਾਂਗੇ।)
ਕਈ ਵਾਰੀ ਸਰੀਰ ਵਲੋਂ ਬੋਲੀ ਜਾ ਰਹੀ ਭਾਸ਼ਾ ਸ਼ਬਦਾਂ ਦੀ ਥਾਂ ਲੈ ਲੈਂਦੀ ਹੈ (ਨੌਰਮਾ ਡੈਸਮੰਡ ਦੇ ਇਕ ਗਾਣੇ ਵੱਲ ਧਿਆਨ ਕਰੋ-"ਮੇਰੀ ਇਕ ਤੱਕਣੀ ਹੀ ਸ਼ਬਦਾਂ ਨੂੰ ਹਰਾ ਦਿੰਦੀ ਹੈ.... With one look, I put words to Shame.......)
ਸੋ ਉਪਰ ਲਿੱਖੀਆਂ ਤਿੰਨਾਂ ਕਸਵੱਟੀਆਂ (ਤੁਸੀਂ ਦਿੱਖਦੇ ਕਿਸ ਤਰ੍ਹਾਂ ਦੇ ਹੋ, ਤੁਸੀਂ ਬੋਲ ਕਿੱਦਾਂ ਰਹੇ ਹੋ ਅਤੇ ਤੁਸੀਂ ਕੀ ਬੋਲ ਰਹੇ ਹੋ) ਨੂੰ ਹੀ ਧਿਆਨ ਵਿਚ ਰੱਖ ਕੇ ਲੋਕੀ ਇਹ ਫੈਸਲੇ ਕਰਦੇ ਹਨ ਕਿ:
• ਕੀ ਉਹ ਤੁਹਾਨੂੰ ਪਸੰਦ ਕਰਦੇ ਹਨ
• ਕੀ ਉਹ ਤੁਹਾਡੇ ਤੇ ਭਰੋਸਾ ਕਰਨਗੇ
• ਕੀ ਉਹ ਤੁਹਾਡੇ ਨਾਲ ਘੁੰਮਣ ਫਿਰਨ ਜਾਣਗੇ
• ਕੀ ਉਹ ਤੁਹਾਡੇ ਨਾਲ ਕਾਰੋਬਾਰ ਜਾਂ ਵਪਾਰ ਕਰਨਗੇ
ਅਤੇ ਜੇ ਮੋਟੇ ਤੇ ਸਿੱਧੇ ਸ਼ਬਦਾਂ ਵਿਚ ਕਹਿ ਲਈਏ ਤਾਂ ਲੋਕ ਇਸੇ ਆਧਾਰ ਤੇ ਹੀ ਇਹ ਫੈਸਲਾ ਕਰਦੇ ਹਨ ਕਿ ਉਹ ਤੁਹਾਡੇ ਨਾਲ ਕੋਈ ਵੀ ਰਿਸ਼ਤਾ ਰੱਖਣਾ ਚਾਹੁੰਦੇ ਹਨ। ਜਾਂ ਨਹੀਂ।
ਸਾਵਧਾਨੀ
ਬਹੁਤ ਸਾਰੇ ਲੋਕ ਆਪਣਾ ਬਹੁਤ ਸਾਰਾ ਸਮਾਂ ਦੂਜਿਆਂ ਦੀ ਸਰੀਰਕ ਭਾਸ਼ਾ ਸਮਝਣ ਤੇ ਲਗਾ ਦਿੰਦੇ ਹਨ, ਪਰ ਫਿਰ ਵੀ ਉਨ੍ਹਾਂ ਦੇ ਦੂਜਿਆਂ ਨਾਲ ਨਿੱਜੀ ਰਿਸ਼ਤਿਆਂ ਅਤੇ ਕੰਮ ਵਿਚ ਬਣਨ ਵਾਲੇ ਰਿਸ਼ਤਿਆਂ ਵਿਚ ਕਿਸੇ ਕਿਸਮ ਦਾ ਕੋਈ ਸੁਧਾਰ ਨਹੀਂ ਹੁੰਦਾ। ਕਾਰਨ? ਉਹ ਆਪਣੇ ਸਰੀਰ ਦੀ ਭਾਸ਼ਾ ਵੱਲ ਧਿਆਨ ਦੇਣਾ ਤਾਂ ਭੁੱਲ ਹੀ ਜਾਂਦੇ ਹਨ।
ਬਹੁਤ ਸਾਰੇ 'ਰਿਸ਼ਤੇ' ਕਿਸੇ ਮਿਲਣੀ ਦੇ ਪਹਿਲੇ ਤਿੰਨ ਮਿੰਟ ਵਿਚ ਹੀ 'ਬਣ' ਜਾਂਦੇ ਹਨ ਜਾਂ ‘ਟੁੱਟ’ ਜਾਂਦੇ ਹਨ। ਐਸਾ ਇਸ ਲਈ ਹੁੰਦਾ ਹੈ ਕਿਉਂਕਿ ਸਾਡੇ 'ਦਿਲ ਦੀ ਆਵਾਜ਼' ਜਾਂ ਸਾਡੇ ਮਨ ਤੋਂ ਪੈਦਾ ਹੋਏ ਫੁਰਨੇ ਇਹ ਫੈਸਲਾ ਕਰ ਲੈਂਦੇ ਹਨ। ਅਸਲ ਵਿਚ ਸਾਡਾ ਅਚੇਤ ਜਾਂ ਅਰਧ-ਚੇਤਨ ਮਨ ਸ਼ਬਦਾਂ ਤੋਂ ਇਲਾਵਾ ਬਾਕੀ ਚੀਜ਼ਾਂ ਵਲ ਧਿਆਨ ਦੇ ਰਿਹਾ ਹੁੰਦਾ ਹੈ ਅਤੇ ਉਹੀ ਇਹ ਫੈਸਲਾ ਕਰਦਾ ਹੈ ਕਿ ਸਭ ਕੁੱਝ 'ਠੀਕ' ਹੈ ਕਿ ‘ਗਲਤ’।
ਜੇ ਤੁਹਾਡਾ ਸਰੀਰ ਕੁੱਝ ਹੋਰ ਹੀ ਕਹਿ ਰਿਹਾ ਹੋਵੇ ਤਾਂ ਤੁਹਾਡੇ ਵਲੋਂ ਕਹੇ ਗਏ ਬਹੁਤ ਵਧੀਆ ਸ਼ਬਦ ਵੀ ਕੋਈ ਮਤਲਬ ਨਹੀਂ ਰੱਖਦੇ। ਅਸੀਂ ਲਗਾਤਾਰ ਦੋਨੋਂ ਕੰਮ ਹੀ ਕਰ ਰਹੇ ਹੁੰਦੇ ਹਾਂ ਅਤੇ ਦੂਜਿਆਂ ਤੋਂ ਪ੍ਰਭਾਵ ਲੈ ਵੀ ਰਹੇ ਹੁੰਦੇ ਹਾਂ ਅਤੇ ਦੂਜਿਆਂ ਤੇ ਪ੍ਰਭਾਵ ਪਾ ਵੀ ਰਹੇ ਹੁੰਦੇ ਹਾਂ। ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ-ਇਹ ਦੁਵੱਲੀ ਸੜਕ ਹੈ।
ਅਸੀਂ ਆਪਣੀ ‘ਛੇਵੀਂ ਇੰਦਰੀ' ਜਾਂ 'ਤੀਜੀ ਅੱਖ' ਨਾਲ ਕਿਸੇ ਦੂਜੇ ਪ੍ਰਤੀ ਆਪਣਾ ਰਵੱਈਆ ਬਣਾ ਲੈਂਦੇ ਹਾਂ। ਅਤੇ ਅਸੀਂ ਇਹ ਕੰਮ ਦੂਜਿਆਂ ਦੇ ਸਰੀਰ ਦੀ ਭਾਸ਼ਾ ਵਲੋਂ ‘ਕਹੀ ਜਾ ਰਹੀ ਗੱਲ' ਦੇ ਆਧਾਰ ਤੇ ਕਰਦੇ ਹਾਂ। ਸਾਡਾ ਇਹ ਫੈਸਲਾ ਤਰਕ ਜਾਂ ਦਲੀਲ ਤੇ ਵੀ ਆਧਾਰਿਤ ਨਹੀਂ ਹੁੰਦਾ। ਇਸ ਨੂੰ ਬਸ ਇਕ ਫੁਰਨਾ ਹੀ ਕਿਹਾ ਜਾ ਸਕਦਾ ਹੈ। ਹੇਠਲਾ ਕਥਨ ਇਹੀ ਗੱਲ ਬੜੇ ਸੁੰਦਰ ਢੰਗ ਨਾਲ ਸਾਨੂੰ ਸਮਝਾ ਰਿਹਾ ਹੈ:
ਨਜ਼ਰਾਂ ਤੋਂ ਦਿਲ ਤੱਕ ਇਕ ਸਿੱਧੀ ਸੜਕ ਹੈ
ਜਿਹੜੀ ਅਕਲ ਤੇ ਸੋਚ ਦੇ ਰਸਤੇ ਤੋਂ ਨਹੀਂ ਲੰਘਦੀ।
--ਜੀ. ਕੇ. ਚੈਸਟਰਟਨ
ਇਹ ਸੋਚਣਾ ਛੱਡ ਦਿਉ ਕਿ ਤੁਹਾਡਾ ਸਰੀਰ ਕੋਈ ਹਰਕਤ ਕਿਉਂ ਕਰ ਰਿਹਾ ਹੈ। (ਅਤੇ ਚਿਹਰਾ, ਅੱਖਾਂ ਤੇ ਇਸ਼ਾਰੇ ਇਹ ਸਭ ਕੁਝ ਕਿਉਂ ਕਰ ਰਹੇ ਹਨ), ਸਗੋਂ ਇਹ ਸੋਚਣਾ ਸ਼ੁਰੂ ਕਰੋ ਕਿ ਇਹ ਸਭ ਕੁਝ ਦੇਖਣ ਵਿਚ ਕੈਸਾ ਲਗਦਾ ਹੈ ਅਤੇ ਲੋਕਾਂ ਨੂੰ ਇਹ ਕਿਹੋ ਜਿਹਾ ਲੱਗਦਾ ਹੈ। ਅਤੇ ਸ਼ਾਇਦ ਇਸ ਤੋਂ ਵੀ ਮਹੱਤਵਪੂਰਨ ਇਹ ਹੈ ਕਿ ਕੀ ਇਸਦਾ ਮਤਲਬ ਉਹੀ ਨਿਕਲ ਰਿਹਾ ਹੈ ਜੋ ਮੈਂ ਅਸਲ ਵਿਚ ਕਹਿਣਾ ਚਾਹੁੰਦਾ ਹਾਂ?
ਮੁਢਲਾ ਪ੍ਰਭਾਵ ਸਦਾ ਹੀ ਕਾਇਮ ਰਹਿੰਦਾ ਹੈ। ਪਤਾ ਨਹੀਂ ਇਹ ਚੰਗਾ ਹੈ ਜਾਂ ਮਾੜਾ, ਪਰ ਹੈ ਇਸੇ ਤਰ੍ਹਾਂ ਹੀ। ਸ਼ਾਇਦ ਤੁਹਾਨੂੰ ਕੇਸ ਧੋਣ ਵਾਲੇ ਸ਼ੈਂਪੂ ਦੀ ਇਕ ਮਸ਼ਹੂਰੀ ਯਾਦ ਹੋਵੇਗੀ; "ਤੁਹਾਨੂੰ ਪਹਿਲਾ ਪ੍ਰਭਾਵ ਪਾਉਣ ਲਈ ਕਦੀ ਵੀ ਦੂਜਾ ਮੌਕਾ ਨਹੀਂ ਮਿਲਦਾ" ਸ਼ਾਇਦ ਹੀ ਕੋਈ ਕਥਨ ਇਸ ਤੋਂ ਵੱਧ ਸਹੀ ਹੋਵੇ।
"ਮੁਢਲਾ ਪ੍ਰਭਾਵ ਸਦਾ ਹੀ ਰਹਿੰਦਾ ਹੈ। ਪਤਾ ਨਹੀਂ ਇਹ ਚੰਗਾ ਹੈ ਜਾਂ ਮਾੜਾ, ਪਰ ਇਹ ਹੈ ਐਸਾ ਹੀ।”
ਸਿਆਣੀ ਗੱਲ
ਆਪਣਾ ਮਾੜਾ ਮੁਢਲਾ ਪ੍ਰਭਾਵ ਦੇਣਾ ਬੜਾ ਸੌਖਾ ਹੈ, ਪਰ ਇਸ ਪ੍ਰਭਾਵ ਨੂੰ ਵਾਪਿਸ ਲੈਣਾ ਸੌਖਾ ਨਹੀਂ—ਬਿਲਕੁਲ ਟੁਥਪੇਸਟ ਦੀ ਤਰ੍ਹਾਂ ਇਸ ਨੂੰ ਵੀ ਵਾਪਿਸ ਕਰਨਾ ਸੌਖਾ ਨਹੀਂ। (ਕੀ ਤੁਸੀਂ ਕਦੀ ਟੁਥਪੇਸਟ ਨੂੰ ਵਾਪਿਸ ਟਿਊਬ ਵਿਚ ਪਾਣ ਦੀ ਕੋਸ਼ਿਸ਼ ਕੀਤੀ ਹੈ?)
ਸੋ ਇਹ ਪੱਕਾ ਕਰੋ ਕਿ ਲੋਕ ਤੁਹਾਨੂੰ ਸਹੀ ਢੰਗ ਨਾਲ ਹੀ ਸਮਝ ਰਹੇ ਹਨ। ਜੇਕਰ ਤੁਹਾਡੀ ਸਰੀਰਕ ਭਾਸ਼ਾ ਤੁਹਾਡੀ ਮਨਸ਼ਾ ਨਾਲ ਮੇਲ ਖਾਂਦੀ ਹੈ ਤਾਂ ਤੁਹਾਡੇ ਸ਼ਬਦਾਂ ਵਿਚ ਹੋਰ ਸ਼ਕਤੀ ਭਰ ਜਾਵੇਗੀ। ਫਿਰ ਤੁਹਾਡੀ ਗੱਲ 'ਸੁਣਨ' ਵਾਲੇ ਤੁਹਾਡੀ ਗੱਲ ਤੇ ਭਰੋਸਾ ਕਰਨਗੇ ਅਤੇ ਤੁਹਾਡੇ ਨਾਲ ਕੰਮ ਕਰਨ ਦੇ ਚਾਹਵਾਨ ਹੋਣਗੇ।
ਕਾਈਨੈਸਿਕਸ-Kinesics
1872 ਵਿਚ ਵਿਕਾਸ ਦੇ ਸਿਧਾਂਤ ਦੇ ਜਨਮਦਾਤਾ ਚਾਰਲਜ਼ ਡਾਰਵਿਨ ਨੇ ਆਪਣੀ ਇਕ ਮਹਾਨ ਖੋਜ "The expression of emotions in man and animals" ਪ੍ਰਕਾਸ਼ਤ ਕੀਤੀ। ਪਰ ਇਸ ਵਿਸ਼ੇ ਤੇ ਅਗਲੀ ਸਦੀ ਦੇ ਅੱਧ ਤੱਕ ਫਿਰ ਕੋਈ ਖਾਸ ਖੋਜ ਨਾ ਹੋਈ।
ਵੀਹਵੀਂ ਸਦੀ ਦੇ ਪੰਜਵੇਂ ਦਹਾਕੇ ਵਿਚ ਇਕ ਮਾਨਵ ਵਿਗਿਆਨੀ ਰੇ ਬਰਡਵਿਸਲ੍ਹ ਨੇ ਸਰੀਰ ਦੀ ਭਾਸ਼ਾ ਵਿਚ ਮੁਢਲੀ ਖੋਜ ਕੀਤੀ। ਉਸ ਨੇ ਇਸ ਬਿਨਾਂ ਸ਼ਬਦਾਂ ਦੀ ਭਾਸ਼ਾ ਨੂੰ ਕਾਈਨੈਸਿਕਸ ਦਾ ਨਾਮ ਦਿੱਤਾ ਕਿਉਂਕਿ ਸਾਡੇ ਸਰੀਰ ਦੇ ਕੁਝ ਹਿੱਸੇ, ਜਾਂ ਕਈ ਵਾਰੀ ਪੂਰਾ ਸਰੀਰ ਹੀ, ਆਪਣੀਆਂ ਹਰਕਤਾਂ ਰਾਹੀਂ ਸਾਡੇ ਵਿਚਾਰ ਦੂਜੇ ਤੱਕ ਪਹੁੰਚਾਣ ਵਿਚ ਇਕ ਪ੍ਰਮੁੱਖ ਭੂਮਿਕਾ ਨਿਭਾਉਂਦੇ ਹਨ।
ਸਾਡੀਆਂ ਹਰਕਤਾਂ ਜਾਂ ਇਸ਼ਾਰੇ (Gestures) ਜਿਨ੍ਹਾਂ ਵਿਚ ਸਰੀਰ ਵਿਚ ਹੋ ਰਹੀ ਹਿਲ-ਜੁਲ, ਮੁਦਰਾ ਅਤੇ ਚਿਹਰੇ ਦੇ ਹਾਵ ਭਾਵ ਸ਼ਾਮਲ ਹਨ, ਆਪਣੀ ਭਾਸ਼ਾ ਵਿਚ ਦੂਜੇ ਤੱਕ ਕੋਈ ‘ਗੱਲ' ਪਹੁੰਚਾ ਰਹੇ ਹੁੰਦੇ ਹਨ। ਦੂਜੇ ਪਾਸੇ ਸਾਡੀ ਜ਼ੁਬਾਨ ਬੜੇ ਨਪੇ ਤੁਲੇ ਸ਼ਬਦਾਂ ਵਿਚ ਆਪਣੀ ਗੱਲ ਕਹਿ ਰਹੀ ਹੁੰਦੀ ਹੈ। ਇਸੇ ਹੀ ਖੇਤਰ ਦੇ ਇਕ ਹੋਰ ਮਹਾਨ ਖੋਜੀ ਡਾ. ਡੈਸਮੰਡ ਮੌਰਿਸ ਨੇ 'ਇਸ਼ਾਰੇ' ਦੀ ਪਰਿਭਾਸ਼ਾ ਇਹ ਦਿੱਤੀ ਹੈ। 'ਐਸੀ ਕੋਈ ਵੀ ਹਰਕਤ, ਜਿਹੜੀ ਇਕ ਦੇਖਣ ਵਾਲੇ ਨੂੰ, ਨਜ਼ਰ ਆਣ ਵਾਲਾ ਸੰਦੇਸ਼ ਦਿੰਦੀ ਹੈ.... ਅਤੇ ਉਸਨੂੰ ਕੋਈ ਨਾ ਕੋਈ ਗੱਲ ਦਸਦੀ ਹੈ।' ਇਹ ਇਸ਼ਾਰਾ ਜਾਣ ਬੁੱਝ ਕੇ ਕੀਤਾ ਹੋਇਆ ਹੋ ਸਕਦਾ ਹੈ ਅਤੇ ਆਪਣੇ ਆਪ ਜਾਂ ਕੁਦਰਤੀ ਤੌਰ ਤੇ ਵੀ ਹੋਇਆ ਹੋ ਸਕਦਾ ਹੈ। ਸਾਡੇ ਆਪਣੇ ਆਪ ਹੋਣ ਵਾਲੇ ਇਸ਼ਾਰੇ ਅਕਸਰ ਉਹ ਹੁੰਦੇ ਹਨ ਜਿਹੜੇ ਅਸੀਂ ਦੂਜਿਆਂ ਨੂੰ ਦਿਖਾਉਣਾ ਨਹੀਂ ਚਾਹੁੰਦੇ। ਉਦਾਹਰਣ ਦੇ ਤੌਰ ਤੇ ਅਸੀਂ ਕਿਸੇ ਉਕਤਾ ਦੇਣ ਵਾਲੇ ਨਾਟਕ ਜਾਂ ਉਕਤਾਹਟ ਭਰੀ ਟ੍ਰੇਨਿੰਗ ਵਿਚ ਅਕਸਰ ਆਪਣੇ ਹੱਥ ਨੂੰ ਸਿਰ ਤੱਕ ਲੈ ਕੇ ਜਾਂਦੇ ਹਾਂ । ਸਾਨੂੰ ਆਪਣੀ ਇਸ ਮੁਦਰਾ ਦਾ ਚੇਤੰਨ ਤੌਰ ਤੇ ਪਤਾ ਨਹੀਂ ਹੁੰਦਾ (ਕਿਉਂਕਿ ਅਸੀਂ ਇਹ ਜਾਣ ਕੇ ਨਹੀਂ ਕਰ ਰਹੇ ਹੁੰਦੇ) ਪਰ ਤੁਹਾਡੇ ਰਉਂ ਜਾਂ ਮੂਡ ਬਾਰੇ ਦੱਸਣ ਵਾਲਾ ਇਹ ਇਸ਼ਾਰਾ ਦੇਖਣ ਵਾਲੇ
ਤੱਕ ਚਲਾ ਜਾਂਦਾ ਹੈ, ਅਤੇ ਇਸ ਦਾ ਮਤਲਬ ਵੀ ਸਮਝ ਲਿਆ ਜਾਂਦਾ ਹੈ।
ਕਾਈਨੈਸਿਕ ਮਾਡਲ ਦਾ ਅਗੋਂ ਦਾ ਵਿਕਾਸ ਯੂਨੀਵਰਸਿਟੀ ਆਫ ਕੈਲੇਫੋਰਨੀਆ ਦੇ ਪਾਲ ਐਕਮੈਨ ਅਤੇ ਵੈਲਸ ਫਰੀਸਨ ਨੇ 1970 ਵਿਚ ਕੀਤਾ। ਅਸੀਂ ਚਿਹਰੇ ਦੇ ਹਾਵ- ਭਾਵ ਬਾਰੇ ਉਨ੍ਹਾਂ ਵਲੋਂ ਕੀਤੀ ਗਈ ਖੋਜ ਬਾਰੇ ਦੂਜੇ ਅਧਿਆਇ ਵਿਚ ਵੀ ਗੱਲ ਕਰਾਂਗੇ। ਇਨ੍ਹਾਂ ਖੋਜੀਆਂ ਨੇ ਹਰਕਤਾਂ ਨਾਲ ਕੀਤੇ ਜਾਣ ਵਾਲੇ ਇਸ਼ਾਰਿਆਂ ਨੂੰ ਪੰਜ ਮੁੱਖ ਕਿਸਮਾਂ ਵਿਚ ਵੰਡਿਆ। ਇਹ ਕਿਸਮਾਂ ਸਾਨੂੰ ਇਸ਼ਾਰਿਆਂ ਨੂੰ ਸਮਝਣ ਵਿਚ ਸਹਾਈ ਹੋਣਗੀਆਂ।
1. ਦ੍ਰਿਸ਼ਟਾਂਤਕ (Illustrators)
ਇਹ ਉਹ ਇਸ਼ਾਰੇ ਹਨ ਜਿਨ੍ਹਾਂ ਨੂੰ ਅਸੀਂ ਅਕਸਰ ਆਪਣੀ ਗੱਲ ਕਹਿੰਦੇ ਹੋਏ ਵਰਤਦੇ ਹਾਂ। ਇਹ ਉਹ ਇਸ਼ਾਰੇ ਹਨ ਜਿਹੜੇ ਅਸੀਂ ਕਹੀ ਜਾ ਰਹੀ ਗੱਲ ਦਾ ਦ੍ਰਿਸ਼ਟਾਂਤ ਜਾਂ ਚਿਤਰ- ਰੂਪ ਸਰੋਤੇ ਦੀਆਂ ਨਜ਼ਰਾਂ ਸਾਹਮਣੇ ਲਿਆਉਣ ਲਈ ਵਰਤਦੇ ਹਾਂ ਤਾਂਕਿ ਸਾਡੇ ਸ਼ਬਦਾਂ ਨੂੰ ਹੋਰ ਬਲ ਮਿਲ ਸਕੇ। ਇਹ ਇਸ਼ਾਰੇ ਅਕਸਰ ਸਾਡੇ ਅਚੇਤ ਮਨ ਵਿਚੋਂ ਪੈਦਾ ਹੁੰਦੇ ਹਨ। ਇਕ ਉਦਾਹਰਣ ਲੈ ਲਈਏ-ਜਦੋਂ ਤੁਸੀਂ ਇਹ ਦੱਸਣਾ ਚਾਹੁੰਦੇ ਹੋ ਕਿ ਕਿਵੇਂ ਮਕਾਨਾਂ ਦੀਆਂ ਕੀਮਤਾਂ ਪਿਛਲੇ ਦਸ ਸਾਲਾਂ ਵਿਚ ਵਧੀਆਂ ਹਨ, ਤਾਂ ਨਾਲ ਹੀ ਤੁਸੀਂ ਆਪਣੀ ਤਲੀ ਉਪਰ ਵਲ ਨੂੰ ਕਰ ਕੇ ਆਪਣੇ ਹੱਥ ਨੂੰ ਉੱਪਰ ਵੱਲ ਲੈ ਕੇ ਜਾਂਦੇ ਹੋ।
2. ਚਿੰਨ੍ਹ (Emblems)
ਇਹ ਉਹ ਇਸ਼ਾਰੇ ਹੁੰਦੇ ਹਨ ਜੋ ਅਕਸਰ ਸ਼ਬਦਾਂ ਦੀ ਥਾਂ ਤੇ ਵਰਤੇ ਜਾਂਦੇ ਹਨ। ਅੰਗੂਠਾ ਉਪਰ ਵੱਲ ਨੂੰ ਕਰ ਕੇ ਮੁੱਠੀ ਬੰਨ੍ਹਣਾ (Thums up), ਇਕ ਆਮ ਵਰਤਿਆ ਜਾਣ ਵਾਲਾ ਚਿੰਨ੍ਹ ਹੈ ਜਦੋਂ ਇਹ ਚਿੰਨ੍ਹ ਸਹੀ ਸਮੇਂ ਤੇ ਵਰਤੇ ਜਾਂਦੇ ਹਨ ਤਾਂ ਇਹ ਆਸਾਨੀ ਨਾਲ ਸਮਝ ਲਏ ਜਾਂਦੇ ਹਨ, ਪਰ ਇਨ੍ਹਾਂ ਨੂੰ ਵਰਤਣ ਲੱਗਿਆਂ ਇਕ ਸਾਵਧਾਨੀ ਵਰਤਣੀ ਬੜੀ ਜ਼ਰੂਰੀ ਹੈ। ਜਦੋਂ ਅਸੀਂ ਇਕੋ ਹੀ ਚਿੰਨ੍ਹ, ਦੁਨੀਆਂ ਦੇ ਵੱਖੋ-ਵੱਖਰੇ ਦੇਸ਼ਾਂ ਵਿਚ ਵਰਤਦੇ ਹਾਂ ਤਾਂ ਕਈ-ਵਾਰੀ ਉਹੀ ਚਿੰਨ੍ਹ ਉੱਥੇ ਕਿਸੇ ਹੋਰ ਗੱਲ ਲਈ ਵਰਤਿਆ ਜਾਂਦਾ ਹੋ ਸਕਦਾ ਹੈ। ਇਸ ਨਾਲ ਕਈ ਵਾਰੀ ਮਤਲਬ ਹੋਰ ਦਾ ਹੋਰ ਹੀ ਹੋ ਜਾਂਦਾ ਹੈ। ਉਦਾਹਰਣ ਵਜੋਂ ਇੱਕੋ ਹੀ ਚਿੰਨ੍ਹ ਦੇ ਕਈ ਮਤਲਬ ਹੋ ਸਕਦੇ ਹਨ:
• ਇੱਕ ਪੇਂਡੂ ਸੁਆਣੀ
• ਖੋਤਿਆਂ ਦਾ ਝੁੰਡ
• ਮੂੰਹ ਦਾ ਭੰਨਿਆ ਜਾਣਾ
3. ਭਾਵਨਾ-ਚਿੰਨ੍ਹ (Affect displays)
ਇਹ ਉਹ ਹਰਕਤਾਂ ਹਨ ਜਿਹੜੀਆਂ ਤੁਹਾਡੇ ਅੰਦਰ ਦੀਆਂ ਭਾਵਨਾਵਾਂ ਨੂੰ ਅਛੋਪਲੇ ਹੀ ਪਰਗਟ ਕਰ ਦਿੰਦੀਆਂ ਹਨ, ਅਤੇ ਇਹ ਆਮ ਤੌਰ ਤੇ ਅਚੇਤ ਹੀ ਹੁੰਦੀਆਂ ਹਨ। ਅਸੀਂ ਇਸ ਕਿਸਮ ਵਿਚ ਚਿਹਰੇ ਤੇ ਆ ਰਹੇ ਹਾਵ-ਭਾਵ, ਲੱਤਾਂ-ਬਾਹਾਂ ਦੀਆਂ ਹਿਲਜੁਲ ਦੀਆਂ ਹਰਕਤਾਂ, ਮੁਦਰਾ ਅਤੇ ਸਰੀਰ ਦੀਆਂ ਹਰਕਤਾਂ, ਗਿਣ ਸਕਦੇ ਹਾਂ। ਇਨ੍ਹਾਂ ਦਾ ਅਸੀਂ ਬਾਰ ਬਾਰ ਜ਼ਿਕਰ ਕਰਾਂਗੇ ਕਿਉਂਕਿ ਜੋ ਵੀ ਅਸੀਂ ਮਹਿਸੂਸ ਕਰ ਰਹੇ ਹੁੰਦੇ ਹਾਂ ਉਸ ਬਾਰੇ ਇਹ ਸਾਨੂੰ ਵੀ, ਅਤੇ ਦੇਖਣ ਵਾਲਿਆਂ ਨੂੰ ਵੀ ਬਹੁਤ ਕੁਝ ਦਸਦੀਆਂ ਹਨ। ਇਹ 'ਲੀਕ' ਹੋਣ
ਵਾਲੀਆਂ ਚੀਜ਼ਾਂ ਹਨ ਜਿਹੜੀਆਂ ਸ਼ਾਇਦ ਅਸੀਂ ਛੁਪਾਈ ਰੱਖਣਾ ਚਾਹੁੰਦੇ ਹੁੰਦੇ ਹਾਂ।
4. ਰੂਪਾਂਤਰਕ (Adapters)
ਭਾਵਨਾ ਚਿੰਨ੍ਹਾਂ ਵਾਂਗ ਰੂਪਾਂਤਰਕ ਵੀ ਮਨੋਬਿਰਤੀ ਜਾਂ ਮੂਡ ਨੂੰ ਦਰਸਾਉਣ ਵਾਲੇ ਇਸ਼ਾਰੇ ਹਨ। ਇਨ੍ਹਾਂ ਨੂੰ ਕਾਬੂ ਵਿੱਚ ਰੱਖਣਾ ਔਖਾ ਹੁੰਦਾ ਹੈ। ਇਸੇ ਕਰਕੇ ਹੀ ਇਹ ਕਿਸੇ ਵੀ ਵਿਅਕਤੀ ਦੀ ਮਨੋਬਿਰਤੀ ਨੂੰ ਸਹੀ ਢੰਗ ਨਾਲ ਪਰਗਟ ਕਰਦੇ ਹਨ, ਭਾਵੇਂ ਇਹ ਮਨੋਬਿਰਤੀ ਜਾਂ ਮੂਡ, ਵਧੀਆ ਹੋਵੇ ਜਾਂ ਮਾੜਾ। ਇਹ ਇਸ਼ਾਰੇ ਸਾਨੂੰ ਇਹ ਸਮਝਣ ਵਿਚ ਮਦਦ ਕਰਦੇ ਹਨ ਕਿ ਸਾਡੇ ਨਾਲ ਗੱਲ ਕਰ ਰਿਹਾ ਵਿਅਕਤੀ ਸੱਚ ਬੋਲ ਰਿਹਾ ਹੈ ਜਾਂ ਝੂਠ, ਤੇ ਜਾਂ ਫਿਰ ਕਿਤੇ ਉਹ ਸਾਡੇ ਨਾਲ ਕੋਈ ਵੱਡਾ ਧੋਖਾ ਤਾਂ ਨਹੀਂ ਕਰ ਰਿਹਾ। ਸਾਡੇ ਖੜ੍ਹੇ ਹੋਣ ਤੇ ਬੈਠਣ ਦੇ ਢੰਗ (ਮੁਦਰਾ) ਵਿਚ ਬਦਲਾਅ ਆਉਣਾ ਇਕ ਐਸਾ ਹੀ ਰੂਪਾਂਤਰਕ ਹੈ। ਸਰੀਰ ਦੀਆਂ ਕੁਝ ਐਸੀਆਂ ਹਰਕਤਾਂ ਜਿਨ੍ਹਾਂ ਨਾਲ ਅਸੀਂ ਸਰੀਰ ਨੂੰ ਛੋਂਹਦੇ ਹਾਂ—ਜਿਵੇਂ ਕਿ ਆਪਣੇ ਚਿਹਰੇ ਨੂੰ ਛੋਹਣਾ ਜਾਂ ਮਲਣਾ (ਸਵੈ-ਰੂਪਾਂਤਰਕ Self-Adapters) ਜਾਂ ਕਿਸੇ ਚੀਜ਼ ਨਾਲ ਸਬੰਧਤ ਹਰਕਤ-ਐਨਕ ਉਤਾਰਨਾ, ਪੈਨਸਿਲ ਚਬਾਉਣਾ, ਸਰੀਰ ਦੇ ਕਿਸੇ ਗਹਿਣੇ ਨੂੰ ਬਾਰ ਬਾਰ ਛੋਹਣਾ (ਵਸਤ-ਰੂਪਾਂਤਰਕ Object-Adapters) ਸ਼ਾਮਲ ਹਨ:
“ਰੂਪਾਂਤਰਕ ਮੁਦਰਾ ਪਰਿਵਰਤਨ ਅਤੇ ਹਰਕਤਾਂ ਹੁੰਦੇ ਹਨ।”
5. ਨਿਯੰਤਰਕ (Regulators)
ਨਿਯੰਤਰਕ ਉਹ ਹਰਕਤਾਂ ਹੁੰਦੇ ਹਨ ਜਿਹੜੀਆਂ ਸਾਡੇ ਬੋਲਣ ਅਤੇ ਸੁਣਨ ਦੀ ਕਿਰਿਆ ਨਾਲ ਸਬੰਧਤ ਹਨ ਅਤੇ ਇਹ ਸਾਡੇ ਇਰਾਦੇ ਪ੍ਰਗਟਾਉਂਦੀਆਂ ਹਨ। (ਇਨ੍ਹਾਂ ਬਾਰੇ ਆਪਾਂ ਅੱਗੇ ਚਲ ਕੇ ਹੋਰ ਗੱਲਬਾਤ ਵੀ ਕਰਾਂਗੇ) ਸਿਰ ਹਿਲਾਣਾ, ਨਜ਼ਰਾਂ ਮਿਲਾਣਾ ਅਤੇ ਸਰੀਰ ਦੇ ਬੈਠਣ ਦੇ ਢੰਗ ਵਿਚ ਤਬਦੀਲੀ ਇਸੇ ਕਿਸਮ ਦੀਆਂ ਹੀ ਹਰਕਤਾਂ ਹਨ।
ਸਿਆਣੀ ਗੱਲ
ਜਿਉਂ ਜਿਉਂ ਤੁਸੀਂ ਅਗਲੇ ਅਧਿਆਇ ਵੀ ਪੜ੍ਹੋਗੇ, ਇਹ ਯਾਦ ਰੱਖਣਾ ਕਿ ਤੁਹਾਨੂੰ ਹਰ ਚੀਜ਼ ਨੂੰ ਦੋ ਪੱਖਾਂ ਤੋਂ ਸਮਝਣਾ ਪਵੇਗਾ। ਇਹ ਕਦੇ ਵੀ ਨਾ ਭੁੱਲਣਾ ਕਿ ਤੁਸੀਂ ਦੂਜਿਆਂ ਦੀ ਸਰੀਰ ਦੀ ਭਾਸ਼ਾ ਨੂੰ ਦੇਖ ਕੇ ਸੁਣ ਰਹੇ ਹੋ, ਅਤੇ ਤੁਸੀਂ ਆਪਣੇ ਸਰੀਰ ਦੀ ਇਹੀ ਭਾਸ਼ਾ ਨਾਲ ਦੂਜਿਆਂ ਨੂੰ ਵੀ ਕੁਝ ਦੱਸ ਰਹੇ ਹੋ।
ਹਮੇਸ਼ਾ ਆਪਣੇ ਆਪ ਨੂੰ ਦੋ ਸੁਆਲ ਪੁੱਛੋ:-
1. ਲੋਕ ਆਪਣੀ ਸਰੀਰਕ ਭਾਸ਼ਾ ਦੁਆਰਾ ਐਸੇ ਕੀ ਇਸ਼ਾਰੇ ਦੇ ਰਹੇ ਹਨ ਜਿਨ੍ਹਾਂ ਦਾ ਅਰਥ ਮੈਨੂੰ ਸਮਝਣਾ ਚਾਹੀਦਾ ਹੈ?
2. ਮੈਂ ਆਪਣੇ ਸਰੀਰ ਦੀ ਬੋਲੀ ਰਾਹੀਂ ਕੀ ਇਸ਼ਾਰੇ ਦੇ ਰਿਹਾ ਹਾਂ, ਅਤੇ ਕੀ ਇਹ ਇਸ਼ਾਰੇ ਉਹੀ ਕੁੱਝ ਕਹਿ ਰਹੇ ਹਨ ਜੋ ਮੈਂ ਕਹਿਣਾ ਚਾਹੁੰਦਾ ਹਾਂ?
ਸਾਨੂੰ ਸ਼ੁਰੂ ਤੋਂ ਹੀ ਇਹ ਮੰਨ ਕੇ ਚਲਣਾ ਚਾਹੀਦਾ ਹੈ ਕਿ:-
ਐਸਾ ਕਰਨ ਨਾਲ ਕਿਸੇ ਵੀ ਗੱਲ ਦੇ ਅਰਥ ਬਿਲਕੁਲ ਫਰਕ ਵੀ ਨਿਕਲ ਸਕਦੇ ਹਨ। ਜਦੋਂ ਤੁਸੀਂ ਦੂਜਿਆਂ ਨਾਲ ਗੱਲ ਕਰਦੇ ਹੋ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ:-
ਐਸਾ ਕਰਨ ਨਾਲ ਕਿਸੇ ਵੀ ਗੱਲ ਦੇ ਅਰਥ ਬਿਲਕੁਲ ਫਰਕ ਵੀ ਨਿਕਲ ਸਕਦੇ ਹਨ।
ਚੇਤੰਨ ਜਾਂ ਅਚੇਤ?
ਦੂਜਿਆਂ ਨਾਲ ਗੱਲਬਾਤ ਵਿਚ ਸਰੀਰ ਵਲੋਂ ਦਿੱਤੇ ਜਾ ਰਹੇ ਇਸ਼ਾਰਿਆਂ ਵਲੋਂ ਜੋ ਭੂਮਿਕਾ ਨਿਭਾਈ ਜਾਂਦੀ ਹੈ, ਉਸਨੂੰ ਇਕ ਵਾਰ ਫਿਰ ਸਮਝ ਲਈਏ। ਤਾਂ ਹੀ ਅਸੀਂ ਹੋਰ ਅੱਗੇ ਵਧਾਂਗੇ। ਇਸ ਵਿਚ ਵੀ ਅਤੇ ਆਪਣੇ ਕੁਦਰਤੀ ਵਰਤਾਉ ਵਿਚ ਵੀ, ਅਸੀਂ ਸਰੀਰ ਦੀ ਬੋਲੀ ਨੂੰ ਸੋਚ ਸਮਝ ਕੇ ਵਰਤ ਸਕਦੇ ਹਾਂ, ਤਾਂ ਕਿ ਸਾਡੇ ਦੂਜਿਆਂ ਨਾਲ ਸੰਪਰਕ ਵਿਚ ਸੁਧਾਰ ਆ ਸਕੇ।
ਅਸੀਂ ਸਾਰੇ ਹੀ ਆਪਣੇ ਰੋਜ਼ਾਨਾ ਜੀਵਨ ਵਿਚ ਆਪਣੇ ਸਰੀਰ ਦੀ ਭਾਸ਼ਾ ਵਿਚ ਸਾਰੇ ਸੰਸਾਰ ਨੂੰ ਬਹੁਤ ਕੁਝ ਇਸ਼ਾਰਿਆਂ ਨਾਲ ਦੱਸ ਰਹੇ ਹੁੰਦੇ ਹਾਂ। ਦੋ ਚੀਜ਼ਾਂ ਜ਼ਰੂਰ ਯਾਦ ਰੱਖੋ।
ਤਾਂ ਫਿਰ ਕਿੱਧਰ ਧਿਆਨ ਦੇਈਏ? ਦੋ ਵੱਡੀਆਂ ਗੱਲਾਂ
ਆਪਾਂ ਆਪਣੀ ਗੱਲ ਨੂੰ ਕੁਝ ਸੌਖੇ ਢੰਗ ਨਾਲ ਸਮਝ ਲਈਏ। ਕਿਸੇ ਵੀ ਗੱਲਬਾਤ, ਸੰਪਰਕ ਜਾਂ ਮੇਲਜੋਲ ਵਿਚ ਤੁਹਾਨੂੰ ਇਨ੍ਹਾਂ ਦੋ ਚੀਜ਼ਾਂ ਬਾਰੇ ਹਮੇਸ਼ਾ ਸੁਚੇਤ ਰਹਿਣਾ ਪਏਗਾ—ਇਹ ਦੇਖੋ ਕਿ ਤੁਸੀਂ ਜਿਨ੍ਹਾਂ ਨਾਲ ਵੀ ਹੋ, ਕੀ ਉਹ ਹੇਠ ਲਿਖੀਆਂ ਚੀਜ਼ਾਂ ਦਾ ਕੋਈ ਚਿੰਨ੍ਹ ਜਾਂ ਇਸ਼ਾਰਾ ਦੇ ਰਹੇ ਹਨ:
2. ਸਮਾਜਕ ਜਾਂ ਭਾਈਚਾਰਕ ਪੱਧਰ ਤੇ ਗੱਲ ਕਰਦਿਆਂ ਨਜ਼ਰ ਅੱਖਾਂ ਦੇ ਪੱਧਰ ਤੋਂ ਹੇਠਾਂ ਆ ਜਾਂਦੀ ਹੈ। ਇਹ ਜਗ੍ਹਾ ਦੀ ਕਲਪਨਾ ਇਕ ਤਿਕੋਨ ਦੇ ਰੂਪ ਕੀਤੀ ਜਾ ਸਕਦੀ ਹੈ ਜਿਸ ਦਾ ਉਪਰਲਾ ਸਿਰਾ ਅੱਖਾਂ ਦੇ ਵਿਚਕਾਰ ਤੋਂ ਮੂੰਹ ਤੱਕ ਦਾ ਹੋਵੇ।
3. ਨਿੱਜੀ ਨੇੜਤਾ ਦੇ ਪੱਧਰ ਤੇ, ਜਦੋਂ ਮਰਦ ਤੇ ਔਰਤਾਂ ਇਕ ਦੂਜੇ ਨੂੰ ਇਹ ਪਰਗਟ ਕਰਨਾ ਚਾਹੁੰਦੇ ਹੋਣ ਕਿ ਉਹ ਦੂਜੇ ਵਿਚ ਦਿਲਚਸਪੀ ਰੱਖਦੇ ਹਨ, ਤਾਂ ਨਜ਼ਰ ਠੋਡੀ ਤੋਂ ਹੇਠਾਂ ਵਲ ਨੂੰ ਸਰੀਰ ਦੇ ਦੂਜੇ ਹਿੱਸਿਆਂ ਵੱਲ ਜਾਂਦੀ ਹੈ। ਜਦੋਂ ਕਿਸੇ ਮਰਦ ਨੇ ਔਰਤ ਵਿਚ ਆਪਣੀ ਦਿਲਚਸਪੀ ਦਿਖਾਣੀ ਹੋਵੇ ਤਾਂ ਗਰਦਨ ਵਲ ਨਜ਼ਰ ਕੀਤੀ ਜਾਂਦੀ ਹੈ। ਇਸ ਪੱਧਰ ਤੋਂ ਇਕ ਲੁਕਵੀਂ ਜਿਹੀ ਨਜ਼ਰ ਹੇਠਾਂ ਨੂੰ ਮਾਰ ਕੇ ਨਜ਼ਰ ਵਾਪਸ ਅੱਖਾਂ ਵੱਲ ਲਿਜਾਈ ਜਾਂਦੀ ਹੈ। ਪਰ ਇਹ ਨਜ਼ਰ ਇੰਨੀ ਕੁ ਜ਼ਰੂਰ ਹੁੰਦੀ ਹੈ ਕਿ ਪਤਾ ਲੱਗ ਜਾਵੇ ਕਿ ਦਿਲਚਸਪੀ ਦਿਖਾਈ ਜਾ ਰਹੀ ਹੈ। ਤੁਸੀ ਮਰਦਾਂ-ਔਰਤਾਂ ਨੂੰ ਛੇੜ ਛਾੜ ਅਤੇ ਪ੍ਰੇਮ-ਕਲੋਲ ਕਰਦਿਆਂ ਇਸ ਢੰਗ ਨਾਲ ਨਜ਼ਰ ਘੁਮਾਉਂਦਿਆਂ ਅਕਸਰ ਦੇਖ ਸਕਦੇ ਹੋ। ਤੇ ਜੇ ਦੂਜਾ ਵੀ ਦਿਲਚਸਪੀ ਰੱਖਦਾ ਹੋਵੇ ਤਾਂ ਉਹ ਵੀ ਇਸੇ ਤਰ੍ਹਾਂ ਹੀ ਨਜ਼ਰ ਘੁਮਾਉਂਦਾ ਹੈ।
ਅਸਲੀ ਮੁਸਕਰਾਹਟ ਜਾਂ ਦਿਲੋਂ ਮਹਿਸੂਸ ਕੀਤੀ ਜਾ ਰਹੀ ਖੁਸ਼ੀ ਵਾਲੀ ਮੁਸਕਰਾਹਟ ਦੀਆਂ ਇਹ ਨਿਸ਼ਾਨੀਆਂ ਹਨ:
ਉਸ ਨਾਲ ਪੂਰੀ ਤਰ੍ਹਾਂ ਸਹਿਮਤ ਹੋ (ਅਤੇ ਤੁਸੀਂ ਕੁਝ ਭਾਵਨਾਤਮਕ ਹੋ ਗਏ ਹੋ) ਜਾਂ ਫਿਰ ਹੋ ਸਕਦਾ ਹੈ ਕਿ ਹੁਣ ਤੁਸੀਂ ਉਸ ਨੂੰ ਵਿਚੋਂ ਟੋਕਣਾ ਚਾਹੁੰਦੇ ਹੋ ਅਤੇ ਆਪ ਕੁਝ ਕਹਿਣਾ ਚਾਹੁੰਦੇ ਹੋ।
(ਜਦੋਂ ਤੁਸੀਂ ਸੁਣ ਰਹੇ ਹੁੰਦੇ ਹੋ ਤਾਂ ਤੁਹਾਨੂੰ ਬੋਲਣ ਵਾਲੇ ਦੀ ਸਰੀਰਕ ਭਾਸ਼ਾ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਤੁਸੀਂ ਇਹ ਸਮਝ ਸਕੋ ਕਿ ਕਹਿਣ ਵਾਲਾ ਇਨ੍ਹਾਂ ਵਿਚੋਂ ਸਾਨੂੰ ਕੀ ਸਮਝਾਣਾ ਚਾਹੁੰਦਾ ਹੈ)
ਨੁਕਤਾ:—ਉਨ੍ਹਾਂ ਦੀ ਨਜ਼ਰ ਦੀ ਦਿਸ਼ਾ ਦੇਖੋ। ਜੇਕਰ ਉਹ ਤੁਹਾਡੇ ਵਲ ਨਹੀਂ ਸਗੋਂ ਆਲੇ ਦੁਆਲੇ ਦੇਖ ਰਹੇ ਹਨ ਤਾਂ ਇਸ ਦਾ ਆਮ ਤੌਰ ਤੇ ਮਤਲਬ ਇਹ ਹੋਵੇਗਾ ਇਹ ਉਹ ਹੁਣ ਕੁਝ ਕਹਿਣਾ ਸ਼ੁਰੂ ਕਰਨਾ ਚਾਹੁੰਦੇ ਹਨ। ਜੇਕਰ ਉਹ ਤੁਹਾਡੇ ਵੱਲ ਦੇਖ ਰਹੇ ਹਨ ਤਾਂ ਇਸ ਦਾ ਮਤਲਬ ਹੈ ਕਿ ਉਹ ਤੁਹਾਡੇ ਨਾਲ ਆਪਣੀ ਸਹਿਮਤੀ ਪ੍ਰਗਟਾਉਣਾ ਚਾਹੁੰਦੇ ਹਨ।
ਸੋ ਆਪਣੇ ਆਪ ਨੂੰ ਇਹ ਜਾਚ ਸਿਖਾਉ ਤਾਕਿ ਤੁਸੀਂ ਦੂਜਿਆਂ ਨਾਲ ਮੇਲ ਮਿਲਾਪ ਵਿਚ ਆਪਣੀ 'ਨਜ਼ਰ ਦਾ ਨਾਚ' ਸਹੀ ਸਮੇਂ ਤੇ ਸਹੀ ਢੰਗ ਨਾਲ ਕਰ ਸਕੋ ਅਤੇ ਗਲਬਾਤ ਦੀ ਤਾਲ-ਲੈਅ ਅਨੁਸਾਰ ਕਰ ਸਕੋ।
ਸਿਆਣੀ ਗੱਲ
ਆਮ ਗੱਲਬਾਤ ਦੌਰਾਨ ਨਜ਼ਰ ਰੁਕ ਰੁਕ ਕੇ ਮਿਲਦੀ ਹੈ। ਜਦੋਂ ਇਸ ਵਿਚ ਕੋਈ ਬਦਲਾਅ ਆਉਂਦਾ ਹੈ ਤਾਂ ਤੁਹਾਨੂੰ ਬੇਆਰਾਮੀ ਜਿਹੀ ਹੋ ਜਾਂਦੀ ਹੈ।
ਜਦੋਂ ਤੁਸੀਂ ਆਪਣੀ ‘ਨਜ਼ਰ ਦਾ ਨਾਚ' ਸਹੀ ਢੰਗ ਨਾਲ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਹੁਣ ਤੁਹਾਡਾ ਲੋਕਾਂ ਨਾਲ ਮੇਲਜੋਲ, ਵਧੇਰੇ ਖਿਚਵੇਂ ਢੰਗ ਨਾਲ ਹੋਵੇਗਾ ਅਤੇ ਉਨ੍ਹਾਂ ਦੀ ਤੁਹਾਡੇ ਪ੍ਰਤੀ ਸਰੀਰਕ ਭਾਸ਼ਾ ਵਿਚ ਬਦਲਾਅ ਆਵੇਗਾ। ਉਨ੍ਹਾਂ ਨਾਲ ਤੁਸੀਂ ਨਜ਼ਰਾਂ ਰੁਕ ਰੁਕ ਕੇ ਮਿਲਾਉ ਤੇ ਢੁਕਵੇਂ ਸਮੇਂ ਲਈ ਹੀ ਮਿਲਾਉ। ਜੇ ਉਨ੍ਹਾਂ ਵੱਲ ਤੁਸੀਂ ਲਗਾਤਾਰ ਦੇਖੋਗੇ ਤਾਂ ਇਹ 'ਘੂਰਨ' ਵਿਚ ਬਦਲ ਜਾਵੇਗਾ।
ਲਗਾਤਾਰ ਟਿਕਟਿਕੀ ਲਾ ਕੇ ਦੇਖਣਾ, ਜਿਸ ਨੂੰ ਆਮ ਬੋਲੀ ਵਿਚ ‘ਘੂਰਨਾ’ ਕਿਹਾ ਜਾਂਦਾ ਹੈ, ਲੋਕਾਂ ਨੂੰ ਬੇਚੈਨ ਕਰ ਦਿੰਦਾ ਹੈ ਅਤੇ ਜੋ ਤੁਸੀਂ ਕਹਿ ਰਹੇ ਹੋ, ਉਸ ਵਿਚ ਵਿਗਾੜ ਪੈਦਾ ਕਰ ਦਿੰਦਾ ਹੈ। ਤੁਹਾਡੀ ਗੱਲ ਦੇ ਮਤਲਬ ਹੀ ਬਦਲ ਜਾਂਦੇ ਹਨ। ਇਹ ਇਕ ਹੈਰਾਨ ਕਰਨ ਵਾਲੀ ਗੱਲ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਉਨ੍ਹਾਂ ਨੂੰ
ਗਲਬਾਤ ਕਰਦਿਆਂ ‘ਘੂਰਨ' ਦੀ ਆਦਤ ਹੈ—ਸ਼ਾਇਦ ਉਨ੍ਹਾਂ ਨੂੰ ਕਿਸੇ ਨੇ ਇਹ ਅਹਿਸਾਸ ਨਹੀਂ ਕਰਵਾਇਆ ਤੇ ਉਹ ਇਸ ਤੋਂ ਅਣਜਾਣ ਹੀ ਹੁੰਦੇ ਹਨ। ਤੁਸੀਂ ਕੰਮ ਕਾਜ ਵਿਚ, ਭਾਈਚਾਰਕ ਤੌਰ ਤੇ, ਜਾਣ ਪਛਾਣ ਵਾਲੇ ਜਾਂ ਅਜਨਬੀ ਲੋਕਾਂ ਨੂੰ ਜ਼ਰੂਰ ਜਾਣਦੇ ਹੋਵੋਗੇ ਜਿਨ੍ਹਾਂ ਨੂੰ ਇਹ ਆਦਤ ਹੁੰਦੀ ਹੈ। ਉਨ੍ਹਾਂ ਨਾਲ ਗਲਬਾਤ ਕਰਦਿਆਂ ਤੁਹਾਨੂੰ ਬੇਚੈਨੀ ਜ਼ਰੂਰ ਹੁੰਦੀ ਹੋਵੇਗੀ।
'ਨਜ਼ਰ ਦਾ ਨਾਚ’
ਜਦੋਂ ਲੋਕਾਂ ਨਾਲ ਗਲਬਾਤ ਕਰਦੇ ਹੋਈਏ ਤਾਂ ਨਜ਼ਰਾਂ ਮਿਲਾਉਣੀਆਂ ਜ਼ਰੂਰੀ ਹਨ। ਪਰ ਇਹ ਇਕ ਦਿਲਚਸਪ ਗੱਲ ਹੈ ਕਿ ਬੋਲਣ ਵਾਲਾ ਆਪਣੀ ਨਜ਼ਰ ਨੂੰ ਦੂਜੇ ਪਾਸੇ ਜ਼ਿਆਦਾ ਸਮਾਂ ਘੁਮਾਉਂਦਾ ਹੈ ਤੇ ਸੁਣਨ ਵਾਲਾ ਆਪਣੀ ਨਜ਼ਰ ਹੋਰ ਪਾਸੇ ਘੱਟ ਘੁਮਾਉਂਦਾ ਹੈ! ਮੇਰਾ ਖਿਆਲ ਹੈ ਕਿ ਤੁਸੀਂ ਇਸ ਬਾਰੇ ਸ਼ਾਇਦ ਹੀ ਕਦੀ ਸੋਚਿਆ ਹੋਵੇ।
ਤੁਹਾਨੂੰ ਲੋਕਾਂ ਨਾਲ ਗੱਲਾਂ ਕਰਦੇ ਹੋਏ ਕਈ ਕਈ ਸਾਲ ਹੋ ਗਏ ਹਨ ਪਰ ਤੁਸੀਂ ਸ਼ਾਇਦ ਇਹ ਸੋਚਿਆ ਹੀ ਨਹੀਂ ਹੋਣਾ। ਅਸਲ ਵਿਚ ਤੁਸੀਂ ਇਸ ਬਾਰੇ ਗੌਰ ਹੀ ਨਹੀਂ ਕੀਤਾ। (ਜਿਵੇਂ ਅਸੀਂ ਇਹ ਗੌਰ ਨਹੀਂ ਕਰਦੇ ਕਿ ਕਰੰਸੀ ਨੋਟ ਉਤੇ ਮਹਾਤਮਾ ਗਾਂਧੀ ਦਾ ਮੂੰਹ ਸੱਜੇ ਪਾਸੇ ਹੈ ਕਿ ਖੱਬੇ, ਜਾਂ ਡਾਕ ਟਿਕਟ ਤੇ ਇਹ ਕਿੱਧਰ ਹੈ!) ਤਾਂ ਫਿਰ ਇਸ ਦਾ ਕੀ ਮਤਲਬ ਹੈ? ਇਕ ਪਾਸੇ ਅਸੀਂ ਤੁਹਾਨੂੰ ਇਹ ਕਹਿ ਰਹੇ ਹਾਂ ਕਿ ਕਿਸੇ ਨਾਲ ਵੀ ਗੱਲ ਕਰਦਿਆਂ ਤੁਹਾਨੂੰ ਉਸ ਨਾਲ ਨਜ਼ਰਾਂ ਮਿਲਾਉਣੀਆਂ ਚਾਹੀਦੀਆਂ ਹਨ। ਪਰ ਹੁਣ ਅਸੀਂ ਤੁਹਾਨੂੰ ਇਹ ਕਹਿ ਰਹੇ ਹਾਂ ਕਿ ਸੁਣਨ ਵਾਲੇ ਵਲੋਂ ਨਜ਼ਰਾਂ ਹਟਾਉ ਵੀ ਜ਼ਰੂਰ। ਦਰਅਸਲ ਗੱਲ ਇਹ ਹੈ ਕਿ ਇਨਸਾਨ ਇਕ ਬਹੁਤ ਸੰਵੇਦਨਸ਼ੀਲ ਚੀਜ਼ ਹੈ। ਸਾਨੂੰ ਉਸ ਵਕਤ ਬੇਚੈਨੀ ਸ਼ੁਰੂ ਹੋ ਜਾਂਦੀ ਹੈ ਜਦੋਂ ਕੋਈ ਸਾਡੇ ਵੱਲ ਲਗਾਤਾਰ ਦੇਖਦਾ ਰਹੇ। ਜੇ ਤੁਸੀਂ ਨਜ਼ਰਾਂ ਬਹੁਤ ਘੱਟ ਮਿਲਾਉਂਦੇ ਹੋ ਤਾਂ ਤੁਸੀਂ ਘਬਰਾਏ ਹੋਏ ਲੱਗਦੇ ਹੋ ਅਤੇ ਭਰੋਸੇ ਯੋਗ ਨਹੀਂ ਲੱਗਦੇ। ਦੂਜੇ ਪਾਸੇ ਜੇ ਤੁਸੀਂ ਲਗਾਤਾਰ 'ਘੂਰਦੇ' ਰਹਿੰਦੇ ਹੋ ਤਾਂ ਤੁਸੀਂ ਗੁੱਸੇ ਵਾਲੇ, ਹਮਲਾਵਰ ਬਿਰਤੀ ਵਾਲੇ ਅਤੇ 'ਅਜੀਬ ਜਿਹੇ' ਲੱਗੋਗੇ। ਚੰਗੇ ਬੁਲਾਰੇ ਅਤੇ ਚੰਗੀ ਗਲਬਾਤ ਕਰਨ ਵਾਲੇ, ਜਿਨ੍ਹਾਂ ਨੂੰ ਚੰਗੀ ਭਾਵਨਾਤਮਕ ਸੂਝ ਹੁੰਦੀ ਹੈ, ਉਹ ਤਕਰੀਬਨ ਅੱਧਾ, ਜਾਂ ਇਸ ਤੋਂ ਥੋੜ੍ਹਾ ਘੱਟ ਸਮਾਂ, ਰੁਕ ਰੁਕ ਕੇ ਨਜ਼ਰਾਂ ਮਿਲਾਉਂਦੇ ਹਨ।
“ ਜਦੋਂ ਕੋਈ ਸਾਡੇ ਵੱਲ ਲਗਾਤਾਰ ਦੇਖਦਾ ਹੈ ਤਾਂ ਸਾਨੂੰ ਬੇਚੈਨੀ ਸ਼ੁਰੂ ਹੋ ਜਾਂਦੀ ਹੈ।”
ਅਸੀਂ ਆਪਣੀ ਨਜ਼ਰ ਦੂਜੇ ਪਾਸੇ ਇਸ ਲਈ ਕਰਦੇ ਹਾਂ ਕਿ ਅਸੀਂ ਜੋ ਗਲ ਕਹਿ ਰਹੇ ਹੁੰਦੇ ਹਾਂ ਉਸ ਬਾਰੇ ਸਹੀ ਤਰ੍ਹਾਂ ਸੋਚ ਸਕੀਏ। ਜਦੋਂ ਅਸੀਂ ਸੁਣਨ ਵਾਲੇ ਵੱਲ ਹੀ ਲਗਾਤਾਰ ਦੇਖਦੇ ਹਾਂ ਤਾਂ ਸਾਡਾ ਧਿਆਨ ਸਰੋਤੇ ਵੱਲ ਹੀ ਲਗਾ ਰਹਿੰਦਾ ਹੈ ਤੇ ਸੋਚ ਉੱਖੜ ਜਾਂਦੀ ਹੈ ਕਈ ਲੋਕ ਇਹ ਸੋਚਦੇ ਹਨ ਕਿ ਦੂਜੇ ਪਾਸੇ ਦੇਖਣਾ ਸ਼ਾਇਦ ਰੁੱਖਾਪਣ ਹੈ ਜਾਂ ਕਿਸੇ ਵਾਸਤੇ ਸਾਡੀ ਅਪ੍ਰਵਾਨਗੀ ਦਾ ਚਿੰਨ੍ਹ ਹੈ। ਪਰ ਐਸਾ ਸੋਚਦੇ ਹੋਏ ਅਸੀਂ ਇਨਸਾਨ ਦੀ
ਸੰਵੇਦਨਸ਼ੀਲਤਾ ਭੁੱਲ ਜਾਂਦੇ ਹਾਂ। ਅਸੀਂ ਦੂਜੇ ਪਾਸੇ ਇਸ ਲਈ ਵੀ ਦੇਖਦੇ ਹਾਂ ਕਿ ਸੁਣਨ ਵਾਲੇ ਦਾ ਵੀ ਕੁਝ ਸਮਾਂ 'ਆਪਣਾ' ਹੋਵੇ। ਜੇ ਅਸੀਂ ਧਿਆਨ ਨਾਲ ਲਗਾਤਾਰ ਉਸ ਵੱਲ ਹੀ ਤਕਦੇ ਰਹਾਂਗੇ ਤਾਂ ਸਾਡੀ ਸੋਚ ਵਿਚ ਵੀ ਵਿਘਨ ਪਵੇਗਾ। ਵੈਸੇ ਵੀ ਕਿਸੇ ਵੱਲ ਘੂਰੇ ਬਿਨਾਂ ਸਹਿਜ ਨਾਲ ਦੇਖਣ ਦਾ ਇਹੀ ਤਰੀਕਾ ਹੈ। ਹਾਂ, ਜੇ ਤੁਸੀਂ ਆਪਣੀ ਨਜ਼ਰ ਬੋਲਣ ਵਾਲੇ ਤੋਂ ਹਟਾ ਕੇ ਦੂਜੇ ਲੋਕਾਂ ਵੱਲ ਦੇਖਣਾ ਸ਼ੁਰੂ ਕਰ ਦਿਉਗੇ ਤਾਂ ਇਹ ਉਕਤਾਹਟ ਤੇ ਬੇਦਿਲੀ ਸਮਝੀ ਜਾਵੇਗੀ।
ਸਿਆਣੀ ਗੱਲ
ਆਮ ਗੱਲਬਾਤ ਵਿਚ ਬੋਲਣ ਵਾਲੇ ਦੀ ਨਜ਼ਰ ਸੁਣਨ ਵਾਲੇ ਨਾਲੋਂ ਜ਼ਿਆਦਾ ਇਧਰ ਉਧਰ ਜਾਂਦੀ ਹੈ।
ਸਹੀ ਤਰੀਕੇ ਨਾਲ ਨਜ਼ਰਾਂ ਮਿਲਾਉਣ ਨਾਲ ਅਸੀਂ ਸਰੋਤੇ ਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਸਾਡੀ ਗੱਲ ਹੁਣ ਖਤਮ ਹੋਣ ਵਾਲੀ ਹੈ। ਜੇ ਤੁਸੀਂ ਲੋਕਾਂ ਨੂੰ ਗੱਲਾਂ ਕਰਦਿਆਂ ਧਿਆਨ ਨਾਲ ਦੇਖੋ ਤਾਂ ਉਹ ਜਦੋਂ ਆਪਣੀ ਗੱਲ ਖਤਮ ਕਰਕੇ ਦੂਜੇ ਨੂੰ ਬੋਲਣ ਦਾ ਇਸ਼ਾਰਾ ਕਰਨਾ ਚਾਹੁੰਦੇ ਹਨ ਤਾਂ ਉਹ ਅਚੇਤ ਹੀ ਸਰੋਤੇ ਨਾਲ ਥੋੜ੍ਹੇ ਜਿਹੇ ਲੰਬੇ ਸਮੇਂ ਲਈ ਨਜ਼ਰ ਮਿਲਾਉਂਦੇ ਹਨ।
ਜਦੋਂ ਤੁਸੀਂ ਗਲਬਾਤ ਦੌਰਾਨ ਸੁਣਨ ਵਾਲੇ ਨੂੰ ਆਪਣੀ ਬੋਲਣ ਦੀ ਵਾਰੀ ਦੀ ਇੰਤਜ਼ਾਰ ਕਰਦਿਆਂ ਦੇਖੋਗੇ ਤਾਂ ਇਹ ਵੀ ਬਹੁਤ ਦਿਲਚਸਪ ਹੁੰਦਾ ਹੈ। ਉਨ੍ਹਾਂ ਨੂੰ ਬੋਲਣ ਦਾ ਮੌਕਾ ਨਹੀਂ ਮਿਲ ਰਿਹਾ ਹੁੰਦਾ। ਸ਼ਾਇਦ ਇਸ ਲਈ ਕਿ ਬੋਲਣ ਵਾਲਾ ਲਗਾਤਾਰ ਬੋਲੀ ਹੀ ਜਾ ਰਿਹਾ ਹੁੰਦਾ ਹੈ। ਜਾਂ ਉਸ ਵਿਚ ਇਤਨੀ ਸੂਝ ਨਹੀਂ ਹੁੰਦੀ ਕਿ ਉਹ ਦੂਜਿਆਂ ਦੀ ਸਰੀਰਕ ਭਾਸ਼ਾ ਵਲੋਂ ਮਿਲ ਰਹੇ ਇਸ਼ਾਰੇ ਸਮਝ ਸਕੇ ਕਿ ਸਰੋਤਾ ਵੀ ਬੋਲਣਾ ਚਾਹੁੰਦਾ ਹੈ, ਤਾਂ ਫਿਰ ਸੁਣਨ ਵਾਲਾ ਦੂਜੇ ਪਾਸੇ ਦੇਖਣਾ ਸ਼ੁਰੂ ਕਰ ਦਿੰਦਾ ਹੈ, ਤੇ ਨਜ਼ਰ ਮਿਲਾਉਣੀ ਛੱਡ ਦਿੰਦਾ ਹੈ। ਫਿਰ ਉਹ ਲੰਬਾ ਸਾਹ ਭਰਦਾ ਹੈ ਅਤੇ ਬੋਲਣਾ ਸ਼ੁਰੂ ਕਰ ਦਿੰਦਾ ਹੈ।
ਹੁਣ ਤੱਕ ਸਾਨੂੰ ਇਹ ਗੱਲ ਤਾਂ ਸਪਸ਼ਟ ਹੋ ਹੀ ਚੁਕੀ ਹੈ ਕਿ ਜਦੋਂ ਅਸੀਂ ਕਿਸੇ ਨਾਲ ਗੱਲ ਕਰਦਿਆਂ ਬੇਚੈਨੀ ਜਾਂ ਬੇਆਰਾਮੀ ਮਹਿਸੂਸ ਕਰਦੇ ਹਾਂ ਤਾਂ ਅਕਸਰ ਇਹ ਉਸਦੇ ਗੱਲ
ਕਰਦਿਆਂ ਲਗਾਤਾਰ ਨਜ਼ਰਾਂ ਮਿਲਾਉਣ ਦੀ ਆਦਤ ਕਰ ਕੇ ਹੁੰਦਾ ਹੈ, ਅਸੀਂ ਘੂਰਨ ਅਤੇ ਨਜ਼ਰ ਮਿਲਾਉਣ ਵਿਚ ਫਰਕ ਨੂੰ ਸਮਝਦੇ ਹਾਂ।
ਸਿਆਣੀ ਗੱਲ
ਲੋਕ ਦੂਜਿਆਂ ਵਿਚ ਆਪਣੀ ਦਿਲਚਸਪੀ (ਭਾਵੇਂ ਕਾਰਨ ਕੋਈ ਵੀ ਹੋਵੇ !) ਪ੍ਰਗਟਾਉਣ ਲਈ ਉਸ ਨਾਲ ਆਮ ਤੋਂ ਥੋੜ੍ਹੇ ਜਿਹੇ ਲੰਬੇ ਸਮੇਂ ਲਈ ਨਜ਼ਰ ਮਿਲਾਉਂਦੇ ਹਨ।
ਜਦੋਂ ਕੋਈ ਤੁਹਾਡੇ ਨਾਲ ਜ਼ਿਆਦਾ ਲੰਬਾ ਸਮਾਂ ਨਜ਼ਰ ਮਿਲਾਉਂਦਾ ਹੈ ਤਾਂ ਤੁਹਾਨੂੰ ਉਸ ਦੀ ਸਰੀਰਕ ਭਾਸ਼ਾ ਵਿਚੋਂ ਕੁਝ ਹੋਰ ਇਸ਼ਾਰਿਆਂ ਵੱਲ ਧਿਆਨ ਦੇਣਾ ਪਵੇਗਾ ਤਾਂ ਹੀ ਤੁਸੀਂ ਉਸ ਦੇ ਇਸ ਤਰ੍ਹਾਂ ਦੇਖਣ ਦੇ ਕਾਰਨ ਬਾਰੇ ਅੰਦਾਜ਼ਾ ਲਗਾ ਸਕਦੇ ਹੋ। ਡੈਸਮੰਡ ਮੌਰਿਸ ਨੇ ਕਿਸੇ ਪਾਰਟੀ ਵਿਚ ਹੋ ਰਹੀਆਂ ਇਨ੍ਹਾਂ ਚੀਜ਼ਾਂ ਬਾਰੇ ਕਿਹਾ ਹੈ:
"ਸਾਨੂੰ ਮੁਸ਼ਕਿਲ ਇਹ ਸਮਝਣ ਵਿਚ ਹੁੰਦੀ ਹੈ ਕਿ ਜਿਹੜਾ ਵਿਅਕਤੀ ਸਾਡੇ ਵਲ ਜ਼ਿਆਦਾ ਦੇਖ ਰਿਹਾ ਹੁੰਦਾ ਹੈ ਉਹ ਸਾਨੂੰ ਪਸੰਦ ਕਰਦਾ ਹੈ ਕਿ ਘਿਰਣਾ ਕਰਦਾ ਹੈ?”
ਸੋ ਐਸਾ ਵਿਅਕਤੀ ਕਿਤੇ ਤੁਹਾਨੂੰ ਨੁਕਸਾਨ ਪਹੁੰਚਾਉਣ ਦੀ ਨੀਅਤ ਨਾਲ ਤਾਂ ਨਹੀਂ ਦੇਖ ਰਿਹਾ? ਸਭ ਕੁਝ ਠੀਕ ਠਾਕ ਹੈ? ਕਿਤੇ ਕੋਈ ਪਿਆਰ ਮੁਹੱਬਤ ਦਾ ਕਿੱਸਾ ਤਾਂ ਨਹੀਂ ਸ਼ੁਰੂ ਹੋ ਰਿਹਾ? ਜਾਂ ਕਿਤੇ ਸਾਡੇ ਰਸਤੇ ਤਾਂ ਨਹੀਂ ਬੰਦ ਹੋ ਰਹੇ?
ਕਿਸੇ ਦੀ ਨਜ਼ਰ ਦੀ ਦਿਸ਼ਾ ਤੋਂ ਬਸ ਅਸੀਂ ਇਤਨਾ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਹ ਤੁਹਾਡੇ ਵੱਲ ਆਮ ਤੋਂ ਜ਼ਿਆਦਾ ਜਾਂ ਆਮ ਤੋਂ ਘੱਟ ਧਿਆਨ ਤਾਂ ਨਹੀਂ ਦੇ ਰਹੇ। ਇਸ ਨੂੰ ਇਸ ਤੋਂ ਹੋਰ ਜ਼ਿਆਦਾ ਸਮਝਣ ਲਈ ਸਾਨੂੰ ਸਰੀਰਕ ਭਾਸ਼ਾ ਦੇ ਹੋਰ ਇਸ਼ਾਰੇ ਵੀ ਸਮਝਣੇ ਪੈਣਗੇ।
"ਇਸ ਨੂੰ ਹੋਰ ਸਮਝਣ ਲਈ ਸਾਨੂੰ ਸਰੀਰਕ ਭਾਸ਼ਾ ਦੇ ਹੋਰ ਇਸ਼ਾਰੇ ਵੀ ਸਮਝਣੇ ਪੈਣਗੇ।"
ਤਾਂ ਫਿਰ ਤੁਸੀਂ ਆਪ ਆਪਣੇ ਰੋਜ਼ਾਨਾ ਜੀਵਨ ਵਿਚ ਕਿਵੇਂ ਨਜ਼ਰਾਂ ਮਿਲਾਉਂਦੇ ਹੋ:
ਇਨ੍ਹਾਂ ਗੱਲਾਂ ਦਾ ਵਿਸ਼ਲੇਸ਼ਣ ਸ਼ੁਰੂ ਕਰ ਦਿਉ। ਇਸ ਨਾਲ ਤੁਹਾਨੂੰ ਆਪਣੀ ਸਰੀਰਕ-ਭਾਸ਼ਾ ਬਾਰੇ ਬਹੁਤ ਕੁੱਝ ਪਤਾ ਲੱਗੇਗਾ।
ਤੁਹਾਡੇ ਨਾਲ ਕੰਮ ਕਰਨ ਵਾਲੇ ਸਾਥੀ, ਮਿੱਤਰ, ਰਿਸ਼ਤੇਦਾਰ ਅਤੇ ਤੁਹਾਡੇ ਅਫਸਰ- ਬੌਸ ਇਸ ਵਿਚ ਕੈਸੇ ਹਨ:
ਜਦੋਂ ਤੁਸੀਂ ਕੰਮ ਤੇ ਹੁੰਦੇ ਹੋ ਤਾਂ ਕੀ ਹੁੰਦਾ ਹੈ? ਕੀ ਤੁਸੀਂ ਵੱਖੋ-ਵੱਖਰੇ ਲੋਕਾਂ ਨਾਲ ਅਲਗ ਢੰਗ ਨਾਲ ਨਜ਼ਰਾਂ ਮਿਲਾਉਂਦੇ ਹੋ:
ਅਜ਼ਮਾ ਕੇ ਦੇਖੋ
ਤੁਹਾਡੇ ਜੀਵਨ ਦੇ ਵੱਖੋ-ਵੱਖਰੇ ਪੱਖਾਂ ਵਿਚ ਆ ਰਹੇ ਲੋਕਾਂ ਨਾਲ ਤੁਸੀਂ ਅੱਗੇ ਤੋਂ ਵੱਧ ਨਜ਼ਰਾਂ ਮਿਲਾਉਣ ਦੀ ਕੋਸ਼ਿਸ਼ ਕਰੋ (ਪਰ ਧਿਆਨ ਰੱਖਣਾ, ਜਿਵੇਂ ਅਸੀਂ ਦੱਸਿਆ ਹੈ, ਘੂਰਨ ਦੀ ਨੌਬਤ ਨਾ ਆਵੇ!) ਫਿਰ ਦੇਖੋ ਕਿ ਇਸ ਨਾਲ ਤੁਹਾਡੇ ਮੇਲ-ਮਿਲਾਪ ਵਿੱਚ ਕੋਈ ਖਾਸ ਫਰਕ ਪਿਆ ਹੈ? ਫਿਰ ਕਿਸੇ ਮਿੱਤਰ ਨਾਲ ਥੋੜ੍ਹਾ ਵੱਧ ਸਮਾਂ ਨਜ਼ਰਾਂ ਮਿਲਾਉ (ਇਸ ਬਾਰੇ ਉਸਨੂੰ ਪਹਿਲਾਂ ਦੱਸ ਦਿਉ) ਤੇ ਫਿਰ ਉਸ ਤੋਂ ਪੁਛੋ ਕਿ ਉਹ ਕਦੋਂ ਬੇਚੈਨੀ ਮਹਿਸੂਸ ਕਰਨੀ ਸ਼ੁਰੂ ਕਰਦਾ ਹੈ!
ਹਾਵੀ ਹੋਣਾ
ਸਾਨੂੰ ਸਾਰਿਆਂ ਨੂੰ ਐਸੇ ਲੋਕਾਂ ਨਾਲ ਮਿਲਣ ਦਾ ਮੌਕਾ ਮਿਲਿਆ ਹੈ ਜਿਨ੍ਹਾਂ ਨਾਲ ਨਜ਼ਰਾਂ ਮਿਲਾਉਣੀਆਂ ਔਖੀਆਂ ਹੁੰਦੀਆਂ ਹਨ ਕਿਉਂਕਿ ਉਹ ਆਪ ਲੋੜ ਤੋਂ ਵੱਧ ਨਜ਼ਰਾਂ ਮਿਲਾਈ ਰੱਖਦੇ ਹਨ (ਜਾਂ ਨਜ਼ਰ ਗੱਡੀ ਰੱਖਦੇ ਹਨ। ਇਸ ਨਾਲ ਉਹ ਸੰਵੇਦਨਸ਼ੀਲ ਤਵਾਜ਼ਨ ਵਿਗੜ ਜਾਂਦਾ ਹੈ ਨੂੰ ਅਸੀਂ ‘ਨਜ਼ਰ ਦਾ ਨਾਚ' ਕਹਿੰਦੇ ਹਾਂ। ਅਤੇ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਉਹ ਲੋਕ ਨਜ਼ਰ ਬਹੁਤ ਘੱਟ ਮਿਲਾਉਂਦੇ ਹਨ। ਤੁਸੀਂ ਜ਼ਰੂਰ ਧਿਆਨ ਕੀਤਾ ਹੋਵੇਗਾ, ਇਹ ਲੋਕ ਆਪਣੀ ਨਜ਼ਰ ਜਾਂ ਤਾਂ ਖਿੜਕੀ ਤੋਂ ਬਾਹਰ, ਜਾਂ ਪੈਰਾਂ ਵਿਚ ਜਮਾਈ ਰੱਖਦੇ ਹਨ। ਫਿਰ ਇਕ ਦਮ ਅਚਾਨਕ ਉਹ ਤੁਹਾਡੇ ਵੱਲ ਦੇਖਣਾ ਸ਼ੁਰੂ ਕਰ ਦਿੰਦੇ ਹਨ (ਜੇ ਉਦੋਂ ਤਕ ਤੁਸੀਂ ਚਲੇ ਹੀ ਨਾ ਗਏ ਹੋਵੇ !) ਐਸੇ ਲੋਕਾਂ ਨੂੰ ਅਸੀਂ ਸਮਾਜਕ ਮੌਕਿਆਂ ਤੇ ਮਿਲਦੇ ਰਹਿੰਦੇ ਹਾਂ। ਇਨ੍ਹਾਂ ਵਿਚ ਕਈ ਵਾਰ ਐਸੇ ਲੋਕ ਵੀ ਹੁੰਦੇ ਹਨ ਜਿਹੜੇ ਸਾਡੇ ਦਫਤਰ ਵਿਚ ਸਾਡੇ ਤੋਂ ਵੱਡਾ ਅਹੁਦਾ ਰੱਖਦੇ ਹਨ।
ਉੱਚੇ ਅਹੁਦੇ ਅਤੇ ਅਧੀਨ ਕੰਮ ਕਰਨ ਵਾਲਿਆਂ ਦੇ ਮੇਲ ਜੋਲ ਵਿਚ ਇਕ ਦਿਲਚਸਪ ਗੱਲ ਦੇਖੀ ਗਈ ਹੈ। ਤਜਰਬਿਆਂ ਵਿਚ ਇਹ ਦੇਖਿਆ ਗਿਆ ਹੈ ਕਿ ਜਦੋਂ ਉੱਚੇ-ਨੀਵੇਂ ਅਹੁਦੇ ਵਾਲੇ ਲੋਕ ਗਲਬਾਤ ਕਰ ਰਹੇ ਹੁੰਦੇ ਹਨ ਤਾਂ ਉੱਚੇ ਅਹੁਦੇ ਵਾਲੇ ਲੋਕ
ਆਪਣਾ ਹਾਵੀ ਰੁਤਬਾ ਪਰਗਟ ਕਰਨ ਲਈ ਆਮ ਨਾਲੋਂ ਉਲਟ ਤਰੀਕੇ ਨਾਲ ਨਜ਼ਰਾਂ ਮਿਲਾਉਂਦੇ ਹਨ। ਜੋ ਆਪਾਂ ‘ਨਜ਼ਰ ਦੇ ਨਾਚ' ਕਰਕੇ ਸਮਝਿਆ ਸੀ, ਇਹ ਲੋਕ ਉਸ ਤੋਂ ਉਲਟ ਚਲਦੇ ਹਨ। ਜਦੋਂ ਦੂਸਰਾ ਵਿਅਕਤੀ ਗਲ ਕਰ ਰਿਹਾ ਹੋਵੇ ਤਾਂ ਉਹ ਉਸ ਵੱਲ ਘੱਟ ਦੇਖਦੇ ਹਨ ਅਤੇ ਜਦੋਂ ਆਪ ਬੋਲ ਰਹੇ ਹੁੰਦੇ ਹਨ ਤਾਂ ਉਹ ਦੂਜੇ ਵਲ ਜ਼ਿਆਦਾ ਦੇਖਦੇ ਹਨ।
ਸਾਡਾ ਦੂਜਿਆਂ ਵੱਲ ਦੇਖਣ ਦਾ ਵਰਤਾਉ ਬਹੁਤਾ ਕਰਕੇ ਸਾਡੇ ਸਭਿਆਚਾਰ ਤੇ ਨਿਰਭਰ ਕਰਦਾ ਹੈ। ਸਾਨੂੰ ਪਤਾ ਹੀ ਹੁੰਦਾ ਹੈ ਕਿ ਅਸੀਂ ਦੂਜੇ ਵਲ ਕਿੰਨੀ ਕੁ ਦੇਰ ਦੇਖਣਾ ਹੈ। ਤਕਰੀਬਨ ਸਾਰੇ ਤਜਰਬਿਆਂ ਤੇ ਅਧਿਐਨ ਵਿਚ ਇਹ ਦੇਖਿਆ ਗਿਆ ਹੈ ਕਿ ਉਹ ਲੋਕ ਜਿਨ੍ਹਾਂ ਦੀਆਂ ਨਜ਼ਰਾਂ ਸਹਿਜ ਵਿਚ ਅਤੇ ਆਰਾਮ ਨਾਲ ਇਧਰ ਉਧਰ ਘੁੰਮਦੀਆਂ ਹਨ ਅਤੇ ਨਾਲ ਹੀ ਉਹ ਧਿਆਨ ਨਾਲ ਗੱਲ ਸੁਣਦੇ ਹਨ, ਉਨ੍ਹਾਂ ਨੂੰ ਆਮ ਤੌਰ ਤੇ ਭਰੋਸੇ ਯੋਗ, ਧਿਆਨ ਰੱਖਣ ਵਾਲੇ ਅਤੇ ਈਮਾਨਦਾਰ ਮੰਨਿਆ ਜਾਂਦਾ ਹੈ।
ਇਕ ਦੂਜੇ ਤੇ ਵਿਸ਼ਵਾਸ ਪੈਦਾ ਕਰਨ ਲਈ ਨਜ਼ਰਾਂ ਮਿਲਾਉਣਾ ਬਹੁਤ ਚੰਗਾ ਢੰਗ ਹੁੰਦਾ ਹੈ, ਪਰ ਕਈ ਵਾਰੀ ਇਹ ਲੋੜ ਤੋਂ ਵੱਧ ਵੀ ਕੀਤਾ ਜਾ ਸਕਦਾ ਹੈ। ਬੱਸ, ਆਪਣਾ ਅੰਤਰ ਗਿਆਨ ਵਰਤੋ ਤੇ ਫੈਸਲਾ ਕਰੋ ਕਿ ਕਿਸੇ ਵੱਲ ਕਿੰਨਾ ਚਿਰ ਦੇਖਣਾ ਹੈ। ਤੁਹਾਨੂੰ ਕਿਸ ਚੀਜ਼ ਨਾਲ ਬੇਚੈਨੀ ਹੁੰਦੀ ਹੈ? ਆਮ ਤੌਰ ਤੇ ਕਿਸੇ ਵੱਲ ਲਗਾਤਾਰ ਟਿਕਟਿਕੀ ਲਾ ਕੇ ਦੇਖੀ ਜਾਣਾ ਸਭਿਅ ਨਹੀਂ ਗਿਣਿਆ ਜਾਂਦਾ। ਇਸ ਨੂੰ ਧਮਕੀ ਭਰਿਆ ਵਿਉਹਾਰ ਮੰਨਿਆ ਜਾਂਦਾ ਹੈ ਅਤੇ ਇਹ ਲੋਕਾਂ ਨੂੰ ਨਾਰਾਜ਼ ਕਰ ਦੇਂਦਾ ਹੈ।
“ ਆਪਣਾ ਅੰਤਰ-ਗਿਆਨ ਵਰਤੋਂ।”
ਸਾਨੂੰ ਦੂਜਿਆਂ ਨਾਲ ਨਜ਼ਰਾਂ ਮਿਲਾਣ ਦੀ ਬਹੁਤ ਲੋੜ ਹੁੰਦੀ ਹੈ। ਕਾਰਨ ਸਪਸ਼ਟ ਹੈ— ਅਸੀਂ ਉਨ੍ਹਾਂ ਦੇ ਸਰੀਰ ਦੀ ਭਾਸ਼ਾ ਸਮਝਣੀ ਹੁੰਦੀ ਹੈ ਤਾਂਕਿ ਅਸੀਂ ਉਨ੍ਹਾਂ ਬਾਰੇ ਆਪਣੀ ਭਾਵਨਾ ਬਣਾ ਸਕੀਏ। ਫਿਰ ਅਸੀਂ ਉਨ੍ਹਾਂ ਦੀ ਪ੍ਰਤੀਕਿਰਿਆ ਵੀ ਤਾਂ ਦੇਖਣੀ ਹੁੰਦੀ ਹੈ। ਇਹ ਇਕ ਦੁਵੱਲੀ ਗਲੀ ਹੈ!
ਸਿਆਣੀ ਗੱਲ
ਜੇ ਤੁਹਾਨੂੰ ਲੱਗਦਾ ਹੈ ਕਿ ਇਕ ਮੁਸ਼ਕਲ ਭਰੀ ਗੱਲ ਕਰਨ ਲਈ ਕਿਸੇ ਵਿਅਕਤੀ ਨਾਲ ਨਜ਼ਰਾਂ ਮਿਲਾਉਣੀਆਂ ਜ਼ਰੂਰੀ ਹਨ, ਤਾਂ ਭਾਵੇਂ ਤੁਸੀਂ ਕਿਸੇ ਮੀਟਿੰਗ ਵਿਚ ਹੋਵੋ ਜਾਂ ਕਿਸੇ ਰੈਸਤੋਰਾਂ ਵਿਚ, ਇਹ ਕੋਸ਼ਿਸ਼ ਜ਼ਰੂਰ ਕਰੋ ਕਿ ਤੁਸੀਂ ਉਸ ਵਿਅਕਤੀ ਦੇ ਸਾਹਮਣੇ ਬੈਠੇ ਹੋਵੋ। ਜੇ ਕਿਤੇ ਤੁਸੀਂ ਉਸਦੇ ਸੱਜੇ ਖੱਬੇ ਪਾਸੇ, ਜਾਂ ਬਿਲਕੁਲ ਨਾਲ ਬੈਠ ਗਏ ਤਾਂ ਨਜ਼ਰਾਂ ਮਿਲਾਉਣੀਆਂ ਔਖੀਆਂ ਹੋ ਜਾਣਗੀਆਂ।
ਆਉ, ਜ਼ਰਾ ਕਾਰਾਂ ਦੀ ਵੀ ਗੱਲ ਕਰ ਲਈਏ। ਤੁਸੀਂ ਪੁੱਛੋਗੇ ਕਿ ਨਜ਼ਰਾਂ ਮਿਲਾਉਣ ਦੇ ਵਿਸ਼ੇ ਦਾ ਕਾਰਾਂ ਨਾਲ ਕੀ ਸਬੰਧ? ਮੈਂ ਇਹ ਵਿਸ਼ਾ ਇਸ ਲਈ ਛੋਹਣਾ ਚਾਹੁੰਦਾ ਹਾਂ ਕਿਉਂਕਿ ਅੱਜ ਦੇ ਸਮੇਂ ਵਿਚ ਅਸੀਂ ਬਹੁਤ ਸਾਰਾ ਸਮਾਂ ਕਾਰਾਂ ਵਿਚ ਹੀ ਗੁਜ਼ਾਰਦੇ ਹਾਂ। ਜੇਕਰ
ਤੁਸੀਂ ਆਪਣੇ ਨਿੱਜੀ ਜਾਂ ਕੰਮ ਦੇ ਜੀਵਨ ਵਿਚ ਕੋਈ ਔਖੀ ਗਲਬਾਤ ਕਰਨੀ ਹੋਵੇ ਤਾਂ ਕੋਸ਼ਿਸ਼ ਕਰੋ ਕਿ ਉਹ ਤੁਹਾਡੇ ਪਿਛੇ ਜਾਂ ਨਾਲ ਹੀ ਕਾਰ ਵਿਚ ਨਾ ਬੈਠਾ ਹੋਵੇ। ਐਸੀ ਗਲਬਾਤ ਅਕਸਰ ਫਾਇਦੇਮੰਦ ਨਹੀਂ ਹੁੰਦੀ। ਐਸੇ ਮੌਕਿਆਂ ਤੇ ਤੁਹਾਨੂੰ ਆਹਮਣੇ ਸਾਹਮਣੇ ਬੈਠ ਕੇ ਨਜ਼ਰਾਂ ਮਿਲਾ ਕੇ ਗੱਲ ਕਰਨ ਦੀ ਲੋੜ ਹੁੰਦੀ ਹੈ। (ਮੇਰਾ ਖਿਆਲ ਹੈ ਕਿ ਤੁਸੀਂ ਫਿਲਮਾਂ ਵਿਚ ਵੀ ਅਤੇ ਜੀਵਨ ਵਿਚ ਵੀ, ਲੋਕਾਂ ਨੂੰ ਕਾਰ ਵਿਚ ਬੈਠ ਕੇ ਗੱਲ ਕਰਦਿਆਂ ਅਤੇ ਫਿਰ ਜ਼ੋਰ ਨਾਲ ਦਰਵਾਜ਼ਾ ਬੰਦ ਕਰ ਕੇ ਜਾਂਦਿਆਂ ਦੇ ਦ੍ਰਿਸ਼ ਅਕਸਰ ਦੇਖੇ ਹੋਣਗੇ)
ਦੋ ਵਿਅਕਤੀਆਂ ਵਿਚ ਨੇੜਤਾ ਬਣਾਉਣ ਲਈ ਨਜ਼ਰਾਂ ਮਿਲਾਉਣ ਦੀ ਸ਼ਾਇਦ ਸਭ ਤੋਂ ਜ਼ਿਆਦਾ ਲੋੜ ਹੁੰਦੀ ਹੈ। ਇਹ ਨੇੜਤਾ ਦੋ ਇਨਸਾਨਾਂ ਵਿਚ ਹੁੰਦੀ ਹੈ ਅਤੇ ਇਸ ਵਿਚ ਨਜ਼ਰਾਂ ਦੀ ਸਾਂਝ ਸਭ ਤੋਂ ਜ਼ਿਆਦਾ ਕੰਮ ਕਰਦੀ ਹੈ।
ਨੇੜਤਾ ਦੇਖਣ ਵਾਲੇ ਦੀ ਅੱਖ ਵਿਚ ਹੁੰਦੀ ਹੈ।
ਨਜ਼ਰ ਦੀ ਦਿਸ਼ਾ ਬਾਰੇ ਖੋਜ
ਅਸੀਂ ਜਾਣਦੇ ਹਾਂ ਕਿ ਅੱਖਾਂ ਸਾਡੀ ਰੂਹ ਦਾ ਝਰੋਖਾ ਹੁੰਦਾ ਹੈ। ਅਸੀਂ ਕਿਸੇ ਦੀਆਂ ਅੱਖਾਂ ਵਿਚ ਦੇਖ ਕੇ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਹ ਕੀ ਸੋਚ ਰਿਹਾ ਹੈ। ਇਸ ਬਾਰੇ ਬਹੁਤ ਖੋਜ ਹੋ ਚੁੱਕੀ ਹੈ ਕਿ ਕੀ ਅਸੀਂ ਅੱਖਾਂ ਦੀ ਹਰਕਤ ਦੀ ਦਿਸ਼ਾ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਹ ਵਿਅਕਤੀ ਕਿਸ ਚੀਜ਼ ਬਾਰੇ ਸੋਚ ਰਿਹਾ ਹੈ? ਕੀ ਉਹ ਕੁਝ ਯਾਦ ਕਰ ਰਿਹਾ ਹੈ? ਕਲਪਨਾ ਕਰ ਰਿਹਾ ਹੈ? ਕਿਸੇ ਆਵਾਜ਼ ਬਾਰੇ ਕਲਪਨਾ ਕਰ ਰਿਹਾ ਹੈ ਜਾਂ ਤਸਵੀਰ ਬਾਰੇ?
ਇਸ ਲੰਬੀ ਚੌੜੀ ਖੋਜ ਨੇ ਸਾਨੂੰ ਕੀ ਦੱਸਿਆ ਹੈ? ਕਲਪਨਾ ਕਰੋ ਕਿ ਤੁਸੀਂ ਕਿਸੇ ਨਾਲ ਗੱਲ ਕਰ ਰਹੇ ਹੋ ਜਦੋਂ ਉਹ ਤੁਹਾਡੀ ਗਲ ਸੁਣ ਰਹੇ ਹਨ ਜਾਂ ਕੁਝ ਕਹਿ ਰਹੇ ਹਨ ਤਾਂ ਉਨ੍ਹਾਂ ਦੀਆਂ ਅੱਖਾਂ ਕਈ ਹਰਕਤਾਂ ਕਰਦੀਆਂ ਹਨ। ਤੁਸੀਂ ਇਹ ਕੁਝ ਬਹੁਤ ਵਾਰੀ ਦੇਖਿਆ ਵੀ ਹੋਵੇਗਾ ਅਤੇ (ਅਚੇਤ ਹੀ) ਬਹੁਤ ਵਾਰ ਇਹ ਕੁਝ ਕੀਤਾ ਵੀ ਹੋਵੇਗਾ। ਖੋਜ ਦੇ ਨਤੀਜੇ ਇਹ ਹਨ:
ਅੱਖਾਂ ਝਪਕਣਾ
ਅਸੀਂ ਅੱਖਾਂ ਝਪਕਣ ਬਾਰੇ ਕੀ ਜਾਣਦੇ ਹਾਂ ਅਤੇ ਇਨ੍ਹਾਂ ਤੋਂ ਸਾਨੂੰ ਕੀ ਪਤਾ ਲਗ ਸਕਦਾ ਹੈ? ਅਸੀਂ ਸਾਧਾਰਨ ਤੌਰ ਤੇ ਇਕ ਮਿੰਟ ਵਿਚ ਔਸਤਨ 8-15 ਵਾਰੀ ਅੱਖਾਂ ਝਪਕਦੇ ਹਾਂ। (ਇਹ ਗਿਣਤੀ ਹਾਲਾਤ ਅਨੁਸਾਰ ਹੁੰਦੀ ਹੈ) ਜੇ ਸਰੀਰ ਦੀ ਕਿਰਿਆ ਅਨੁਸਾਰ ਦੇਖੀਏ ਤਾਂ ਸਾਨੂੰ ਅੱਖਾਂ ਝਪਕਣ ਦੀ ਲੋੜ ਹੁੰਦੀ ਹੈ ਤਾਂਕਿ ਸਾਡੀਆਂ ਅੱਖਾਂ ਦੀਆਂ ਝਿੱਲੀਆਂ ਗਿੱਲੀਆਂ ਰਹਿਣ। ਜੇ ਤੁਸੀਂ ਕੰਪਿਊਟਰ ਦੀ ਸਕਰੀਨ ਸਾਹਮਣੇ ਬੈਠੇ ਹੋਵੋ ਜਾਂ ਟੈਲੀਵੀਜ਼ਨ ਦੇਖ ਰਹੇ ਹੋਵੋ ਤਾਂ ਤੁਹਾਡੀ ਅੱਖਾਂ ਝਪਕਣ ਦੀ ਗਿਣਤੀ ਘੱਟਦੀ-ਵਧਦੀ ਰਹੇਗੀ। ਐਸਾ ਤੁਹਾਡੇ ਵਲੋਂ ਧਿਆਨ ਲਗਾਉਣ ਕਰਕੇ ਹੁੰਦਾ ਹੈ। ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਅੱਖਾਂ ਝਪਕਣ ਦੀ ਦਰ ਉਦੋਂ ਘਟਦੀ/ਵਧਦੀ ਹੈ ਜਦੋਂ ਸਾਨੂੰ ਕਿਸੇ ਕਿਸਮ ਦੀ ਬੇਆਰਾਮੀ ਹੋ ਰਹੀ ਹੋਵੇ।
ਜਦੋਂ ਕੋਈ ਵਿਅਕਤੀ ਇਕ ਦਮ ਅੱਖਾਂ ਝਪਕਣੀਆਂ ਤੇਜ਼ ਕਰ ਦੇਵੇ ਤਾਂ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਉਹ ਕਿਸੇ ਦਬਾਉ ਥੱਲੇ ਹੈ। ਉਦੋਂ ਅੱਖਾਂ 30-40 ਵਾਰੀ ਪ੍ਰਤੀ ਮਿੰਟ ਝਪਕਣਗੀਆਂ। ਇਸੇ ਤਰ੍ਹਾਂ ਜਦੋਂ ਕੋਈ ਵਿਅਕਤੀ ਝੂਠ ਬੋਲ ਰਿਹਾ ਹੋਵੇ ਤਾਂ ਉਹ ਵੀ ਇਸੇ ਤਰ੍ਹਾਂ ਹੀ ਕਰੇਗਾ। ਨਾਲ ਹੀ ਉਸ ਦੀਆਂ ਕੁਝ ਹੋਰ ਵੀ ਹਰਕਤਾਂ ਹੋਣਗੀਆਂ ਜਿਹੜੀਆਂ ਇਧਰ ਇਸ਼ਾਰਾ ਕਰਨਗੀਆਂ। ਜਦੋਂ ਫਿਰ ਉਹ ਵਿਅਕਤੀ ਆਪਣੀ ਆਮ ਹਾਲਤ ਵਿਚ ਆਉਂਦਾ ਹੈ ਤਾਂ ਅੱਖਾਂ ਝਪਕਣ ਦੀ ਦਰ ਹੌਲੀ ਹੋ ਜਾਵੇਗੀ।
“ਜਦੋਂ ਕਿਸੇ ਵਿਅਕਤੀ ਤੇ ਅਚਾਨਕ ਦਬਾਅ ਪੈਂਦਾ ਹੈ ਤਾਂ ਉਸ ਦੀਆਂ ਅੱਖਾਂ ਤੇਜ਼ੀ ਨਾਲ ਝਪਕਣ ਲੱਗ ਪੈਣਗੀਆਂ।”
ਤੁਸੀਂ ਦੇਖਿਆ ਹੋਣਾ ਹੈ ਕਿ ਜਦੋਂ ਲੋਕ ਕਿਸੇ ਗੱਲ ਨੂੰ ਸਮਝਣ ਵਿਚ ਔਖਿਆਈ ਮਹਿਸੂਸ ਕਰ ਰਹੇ ਹੋਣ ਤਾਂ ਉਹ ਆਪਣੀਆਂ ਅੱਖਾਂ ਬੜੀ ਤੇਜ਼ੀ ਨਾਲ ਝਪਕਾਣ ਲੱਗ ਪੈਂਦੇ ਹਨ। ਜੇ ਉਹ ਆਪਣੀ ਕਿਸੇ ਗਲਤ ਹਰਕਤ ਤੇ ਝੇਂਪ ਜਾਣ ਤਾਂ ਵੀ ਇਸੇ ਤਰ੍ਹਾਂ ਹੁੰਦਾ ਹੈ ਅਤੇ ਜੇ ਉਹ ਕੋਈ ਐਸੀ ਗੱਲ ਸੁਣਨ ਜਿਸ ਤੋਂ ਉਹ ਨਾਖੁਸ਼ ਹੋ ਜਾਣ ਤਾਂ ਵੀ ਇਸੇ ਤਰ੍ਹਾਂ ਹੁੰਦਾ ਹੈ। ਐਸਾ ਇਸ ਲਈ ਹੁੰਦਾ ਹੈ ਕਿ ਉਹ ਬੇਚੈਨ ਹੋ ਜਾਂਦੇ ਹਨ:
ਸਿਆਣੀ ਗੱਲ
ਜਦੋਂ ਗਲਬਾਤ ਕਰਦਿਆਂ ਦੂਜੇ ਵਿਅਕਤੀ ਦੀਆਂ ਅੱਖਾਂ ਝਪਕਣੀਆਂ ਸ਼ੁਰੂ ਹੋ ਜਾਣ ਤਾਂ ਇਸ ਨੂੰ ਇਸ ਗੱਲ ਦਾ ਇਸ਼ਾਰਾ ਸਮਝੋ ਕਿ ਹੁਣ ਵਿਸ਼ਾ ਬਦਲ ਲੈਣਾ ਚਾਹੀਦਾ ਹੈ।
ਹੁਣ ਤਕ ਤਾਂ ਇਹ ਇਕ ਜਨਤਕ ਕਹਾਣੀ ਬਣ ਚੁੱਕੀ ਹੈ ਕਿ ਜਦੋਂ ਸਾਬਕਾ ਅਮਰੀਕਨ ਪ੍ਰਧਾਨ ਬਿਲ ਕਲਿੰਟਨ ਨੂੰ 'ਗਰੈਂਡ ਜਿਊਰੀ' ਸਾਹਮਣੇ ਜੁਆਬ ਦੇਣੇ ਪਏ ਸਨ, ਤਾਂ ਉਸ ਦੇ ਪਲਕਾਂ ਝਪਕਣ ਦੀ ਦਰ ਕਿਵੇਂ ਕਿਵੇਂ ਵਧੀ ਘਟੀ ਸੀ। ਇਸ ਬਾਰੇ ਉਦੋਂ ਬਹੁਤ ਚਰਚਾ ਹੋਈ ਸੀ ਅਤੇ ਹੋ ਸਕਦਾ ਹੈ ਤੁਹਾਨੂੰ ਇਸ ਬਾਰੇ ਯਾਦ ਵੀ ਹੋਵੇ। ਪਰ ਇਥੇ ਇਕ ਵਾਰੀ ਫਿਰ ਯਾਦ ਕਰ ਲੈਣਾ ਚਾਹੀਦਾ ਹੈ ਕਿ ਤੇਜ਼ ਪਲਕਾਂ ਝਪਕਣਾ ਸਿਰਫ ਇਤਨਾ ਹੀ ਸਾਬਤ ਕਰਦਾ ਹੈ ਕਿ ਉਹ ਵਿਅਕਤੀ ਬਹੁਤ ਦਬਾਅ ਵਿਚ ਹੈ। ਕਿਸੇ ਚੀਜ਼ ਬਾਰੇ ਸੁਆਲ ਪੁੱਛੇ ਜਾਣਾ, ਅਤੇ ਝੂਠ ਬੋਲਣਾ, ਦੋਵੇਂ ਹੀ ਦਬਾਅ ਭਰੀਆਂ ਹਾਲਤਾਂ ਹਨ, ਅਤੇ ਦੋਹਾਂ ਨਾਲ ਹੀ ਪਲਕਾਂ ਤੇਜ਼ ਝਪਕਣੀਆਂ ਸ਼ੁਰੂ ਹੋ ਸਕਦੀਆਂ ਹਨ।
ਅੱਖਾਂ ਝਪਕਣ ਤੋਂ ਸਾਨੂੰ ਕਿਸੇ ਵਿਅਕਤੀ ਦੀ ਮਾਨਸਿਕ ਅਵਸਥਾ ਬਾਰੇ ਕਈ ਚੀਜ਼ਾਂ ਦਾ ਪਤਾ ਲੱਗਦਾ ਹੈ। ਇਹ ਇਕ ਇਸ਼ਾਰਾ ਹੋ ਸਕਦਾ ਹੈ ਕਿ ਉਹ ਪਰੇਸ਼ਾਨ ਹੈ ਘਬਰਾਹਟ ਵਿਚ ਹੈ, ਝੂਠ ਬੋਲ ਰਿਹਾ ਹੈ, ਇੱਥੋਂ ਤੱਕ ਕਿ ਇਸ ਤੋਂ ਅਸੀਂ ਇਹ ਵੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਹ ਵਿਅਕਤੀ ਆਪਣੇ ਆਪ ਨੂੰ ਦੂਜੇ ਤੋਂ 'ਉਪਰਲੇ ਦਰਜੇ' ਦਾ ਸਮਝਦਾ ਹੈ। ਤੁਸੀਂ ਟੈਲੀਵੀਜ਼ਨ ਤੇ, ਆਮ ਜੀਵਨ ਵਿਚ, ਕੰਮ ਕਾਰ ਵਿਚ ਜਾਂ ਜੀਵਨ ਦੇ ਹੋਰ ਕਿਸੇ ਪੱਖ ਵਿਚ ਵੀ ਇਹ ਦੇਖਿਆ ਹੋਣਾ ਹੈ ਕਿ ਜਦੋਂ ਕੋਈ ਵਿਅਕਤੀ ਆਪਣੇ ਆਪ ਨੂੰ ਸਾਹਮਣੇ ਵਾਲੇ ਤੋਂ 'ਉਪਰ', ਜਾਂ ਵਰਿਸ਼ਟ (Superior) ਸਮਝਦਾ ਹੈ, ਤਾਂ ਉਹ ਆਪਣੀਆਂ ਅੱਖਾਂ ਆਮ ਨਾਲੋਂ ਘੱਟ ਦਰ ਤੇ, ਜਾਂ ਹੌਲੀ ਹੌਲੀ ਝਪਕਦਾ ਹੈ।
ਜਰਾ ਸੋਚੋ, ਕੀ ਤੁਸੀਂ ਕਿਸੇ ਨੂੰ ਤੁਹਾਡੇ ਨਾਲ ਐਸਾ ਕਰਦਿਆਂ ਯਾਦ ਕਰ ਸਕਦੇ ਹੋ? ਇਹ ਇਕ ਬੜਾ ਸੂਖਮ ਜਿਹਾ ਇਸ਼ਾਰਾ ਹੈ। ਜਦੋਂ ਕੋਈ ਵਿਅਕਤੀ ਅੱਖਾਂ ਹੌਲੀ ਹੌਲੀ ਝਪਕ ਰਿਹਾ ਹੁੰਦਾ ਹੈ ਤਾਂ ਉਹ ਕੀ ਕਰ ਰਿਹਾ ਹੁੰਦਾ ਹੈ? ਉਸ ਦੀਆਂ ਅੱਖਾਂ ਆਮ ਨਾਲੋਂ ਕੁਝ ਵੱਧ ਸਮਾਂ ਬੰਦ ਰਹਿੰਦੀਆਂ ਹਨ। ਮਤਲਬ ਇਹ ਕਿ ਉਹ ਤੁਹਾਨੂੰ ਆਪਣੀਆਂ ਨਜ਼ਰਾਂ ਤੋਂ ਕੁਝ ਵੱਧ ਸਮਾਂ ਉਹਲੇ ਕਰਨਾ ਚਾਹੁੰਦਾ ਹੈ। (ਜ਼ਰਾ ਯਾਦ ਕਰੋ—ਦਫਤਰ ਵਿਚ ਬੈਠਾ ਕਲਰਕ, ਕਿਸੇ ਦੁਕਾਨ ਦਾ ਬਦਤਮੀਜ਼ ਸੇਲਜ਼ਮੈਨ, ਕੋਈ ਨਵਾਂ ਨਵਾਂ ਬਣਿਆ ਅਫਸਰ ਆਦਿ।)। ਇਹ ਗੱਲ ਤੁਹਾਨੂੰ ਅਕਸਰ ਐਸੇ ਵਿਅਕਤੀਆਂ ਵਿਚ ਦੇਖਣ ਨੂੰ ਮਿਲੇਗੀ ਜਿਹੜੇ ਤੁਹਾਡੇ ਤੇ ਕਿਸੇ ਕਿਸਮ ਦੀ 'ਤਾਕਤ' ਰੱਖਦੇ ਹਨ। ਅਕਸਰ ਇਹ 'ਤਾਕਤ' ਅਸਲ ਤਾਕਤ ਨਹੀਂ ਹੁੰਦੀ ਪਰ ਉਹ ਲੋਕ ਇਹੀ ਸਮਝਦੇ ਹਨ ਕਿ ਉਨ੍ਹਾਂ ਦੀ ਤਾਕਤ ਅਸਲੀਅਤ ਤੋਂ ਕਿਤੇ ਵੱਧ ਹੈ। ਇਹ ਸੋਚ ਉਨ੍ਹਾਂ ਨੂੰ ਚੰਗੀ ਲੱਗਦੀ ਹੈ।
ਜਦੋਂ ਕੋਈ ਵਿਅਕਤੀ ਹੌਲੀ ਹੌਲੀ ਅੱਖਾਂ ਝਪਕ ਕੇ ਦੇਖਦਾ ਹੈ ਤਾਂ ਉਹ ਤੁਹਾਨੂੰ ਆਪਣੀ ਨਜ਼ਰ ਤੋਂ ਕੁਝ ਵਧੇਰੇ ਸਮੇਂ ਲਈ ਉਹਲੇ ਕਰ ਰਿਹਾ ਹੁੰਦਾ ਹੈ। ਇਹ ਵੀ ਦੇਖੋ ਕਿ ਕੀ ਉਹਨੇ ਸਿਰ ਪਿੱਛੇ ਵੱਲ ਨੂੰ ਤਾਂ ਨਹੀਂ ਸੁੱਟਿਆ ਹੋਇਆ? ਜੇ ਹਾਂ, ਤਾਂ ਇਹ ਵੀ ਮਹੱਤਵਪੂਰਨ ਹੈ। ਉਹ ਇਸ ਤਰ੍ਹਾਂ ਕਰਕੇ ਤੁਹਾਨੂੰ ਹੇਠਾਂ ਵੱਲ ਨਜ਼ਰ ਕਰ ਕੇ ਦੇਖਣਾ ਚਾਹੁੰਦਾ ਹੈ। ਤਾਂ ਫਿਰ ਇਹ ਦੋਵੇਂ ਹਰਕਤਾਂ ਸਰੀਰਕ ਭਾਸ਼ਾ ਦਾ ਇਕ ‘ਸਮੂਹ' ਹਨ, ਤੇ ਤੁਸੀਂ ਨਤੀਜਾ ਕੱਢ ਸਕਦੇ ਹੋ!
ਦੂਜੇ ਪਾਸੇ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਕਿਨ੍ਹਾਂ ਹਾਲਾਤ ਵਿਚ ਕਿਸੇ ਵਿਅਕਤੀ ਦੀ ਅੱਖਾਂ ਝਪਕਣ ਦੀ ਰਫਤਾਰ ਹੌਲੀ ਹੋ ਜਾਂਦੀ ਹੈ ਅਤੇ ਉਹ ਆਮ ਤੋਂ ਘੱਟ
ਅੱਖਾਂ ਝਪਕਣਾ ਸ਼ੁਰੂ ਕਰ ਦਿੰਦਾ ਹੈ। ਐਸਾ ਤੁਸੀਂ ਅਕਸਰ ਕਾਨਫਰੰਸਾਂ, ਲੈਕਚਰਾਂ ਅਤੇ ਮੀਟਿੰਗਾਂ ਵਿਚ ਹੁੰਦਿਆਂ ਦੇਖ ਸਕਦੇ ਹੋ ਅਤੇ ਕਦੇ ਕਦੇ ਆਮ ਗਲਬਾਤ ਵਿਚ ਵੀ। ਇਹ ਬੋਰੀਅਤ ਕਰਕੇ ਹੋ ਸਕਦਾ ਹੈ, ਜੋ ਗੱਲ ਕਹੀ ਜਾ ਰਹੀ ਹੋਵੇ ਉਸ ਨਾਲ ਅਸਹਿਮਤੀ ਕਰਕੇ ਵੀ ਅਤੇ ਨਾਪਸੰਦਗੀ ਦੀ ਭਾਵਨਾ ਨਾਲ ਵੀ ਹੋ ਸਕਦਾ ਹੈ। ਜਦੋਂ ਕੋਈ ਸਰੋਤਾ ਉਸ ਜਗ੍ਹਾ ਤੋਂ ਭੱਜ ਜਾਣਾ ਚਾਹੁੰਦਾ ਹੈ ਤਾਂ ਉਸ ਦੀਆਂ ਅੱਖਾਂ ਕਦੇ ਕਦੇ ਝਪਕਦੀਆਂ ਹਨ, ਜਾਂ ਕਹਿ ਲਉ ਪੱਥਰਾ ਜਾਂਦੀਆਂ ਹਨ। ਇਕ ਸਿਆਣਾ ਬੁਲਾਰਾ ਇਹ ਚਿੰਨ੍ਹ ਅਤੇ ਨਕਾਰਾਤਮਕ ਸਰੀਰਕ ਭਾਸ਼ਾ ਸਮਝ ਜਾਂਦਾ ਹੈ ਅਤੇ ਉਹ ਵਿਸ਼ਾ ਬਦਲ ਲੈਂਦਾ ਹੈ ਜਾਂ ਕੁਝ ਐਸਾ ਕਰਦਾ ਹੈ ਜਿਸ ਨਾਲ ਸਰੋਤਿਆਂ ਦੀ ਫਿਰ ਦਿਲਚਸਪੀ ਬਣ ਜਾਵੇ।
ਪਰ ਜਿਵੇਂ ਸਰੀਰਕ ਭਾਸ਼ਾ ਬਾਰੇ ਅਸੀਂ ਬਾਰ ਬਾਰ ਕਹਿ ਰਹੇ ਹਾਂ, ਕਿਸੇ ਵੀ ਨਤੀਜੇ ਤੇ ਪਹੁੰਚਣ ਤੋਂ ਪਹਿਲਾਂ ਸਾਨੂੰ ਆਪਣੇ ਨਤੀਜੇ ਦੀ ਪ੍ਰੋੜ੍ਹਤਾ ਕਰਨ ਵਾਲੀਆਂ ਕੁਝ ਹੋਰ ਹਰਕਤਾਂ ਦੀ ਵੀ ਲੋੜ ਹੁੰਦੀ ਹੈ। ਤਾਂ ਹੀ ਅਸੀਂ ਕਿਸੇ ਨਤੀਜੇ ਤੇ ਪਹੁੰਚ ਸਕਦੇ ਹਾਂ। ਕਿਸੇ ਇੱਕਾ ਦੁੱਕਾ ਚਿੰਨ੍ਹ ਜਾਂ ਇਸ਼ਾਰੇ ਕਰਕੇ ਨਹੀਂ। ਭਾਵ ਸਾਨੂੰ 'ਸਮੂਹ' ਦੀ ਲੋੜ ਹੁੰਦੀ ਹੈ। ਇਹ ਵੀ ਹੋ ਸਕਦਾ ਹੈ ਕਿ ਉਹ ਵਿਅਕਤੀ ਅਸਲ ਵਿਚ ਬਹੁਤ ਡੂੰਘੀ ਦਿਲਚਸਪੀ ਰੱਖਦਾ ਹੋਵੇ, ਕਿਸੇ ਚੀਜ਼ ਬਾਰੇ ਡੂੰਘਾਈ ਨਾਲ ਸੋਚ ਰਿਹਾ ਹੋਵੇ ਅਤੇ ਇਸ ਕਰਕੇ ਉਸ ਦੀਆਂ ਪਲਕਾਂ ਹੌਲੀ ਝਪਕਣੀਆਂ ਸ਼ੁਰੂ ਹੋ ਜਾਣ। ਇਹ ਇਕ ਚੰਗਾ ਚਿੰਨ੍ਹ ਹੈ। ਸੋ ਹਮੇਸ਼ਾ ਹੋਰ ਚਿੰਨ੍ਹ-ਇਸ਼ਾਰੇ ਵੀ ਦੇਖੋ।
ਨਜ਼ਰਾਂ ਹਟਾਉਣਾ
ਕੁਝ ਲੋਕ ਗੱਲ ਕਰਦੇ ਕਰਦੇ ਅੱਖਾਂ ਬੰਦ ਕਰ ਲੈਂਦੇ ਹਨ। ਇਹ ਉਂਜ ਹੀ ਇਕ ਆਦਤ ਹੋ ਸਕਦੀ ਹੈ, ਜਾਂ ਇਹ ਉਸ ਵਕਤ ਹੁੰਦੀ ਹੈ ਜਦੋਂ ਉਹ ਕਿਸੇ ਸੁਆਲ ਦਾ ਜੁਆਬ ਦੇਣ। ਇੰਗਲੈਂਡ ਦੀ ਪਾਰਲੀਮੈਂਟ ਮੈਂਬਰ ਐਨ ਵਿਡਕੌਂਬ ਗੱਲ ਕਰਦੇ ਹੋਏ ਕਾਫੀ ਸਮਾਂ ਅੱਖਾਂ ਬੰਦ ਕੀਤੀ ਰੱਖਦੀ ਹੈ। ਉਸ ਦੀਆਂ ਅੱਖਾਂ ਝਪਕਣ ਲਈ ਬੰਦ ਹੁੰਦੀਆਂ ਹਨ ਤੇ ਫਿਰ ਕੁਝ ਸਮਾਂ ਬੰਦ ਹੀ ਰਹਿੰਦੀਆਂ ਹਨ। ਇਸ ਤਰ੍ਹਾਂ ਸਾਰੀ ਗਲਬਾਤ ਦੌਰਾਨ ਹੁੰਦਾ ਹੀ ਰਹਿੰਦਾ ਹੈ। ਕੀ ਤੁਸੀਂ ਵੀ ਕਿਸੇ ਐਸੇ ਵਿਅਕਤੀ ਨੂੰ ਜਾਣਦੇ ਹੋ? ਕੀ ਤੁਹਾਨੂੰ ਇਹ ਚੰਗਾ ਲਗਦਾ ਹੈ ਜਾਂ ਖਿਝਾ ਦੇਂਦਾ ਹੈ?
ਇੰਗਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਨੂੰ ਵੀ ਸ਼ੁਰੂ ਵਿਚ ਐਸੀ ਹੀ ਆਦਤ ਸੀ, ਪਰ ਫਿਰ ਉਸਦੇ ਸਲਾਹਕਾਰਾਂ ਨੇ ਉਸ ਨੂੰ ਇਹ ਗੱਲ ਸਮਝਾਈ ਅਤੇ ਉਸਨੇ ਆਪਣੀ ਇਸ ਆਦਤ ਤੋਂ ਤਕਰੀਬਨ ਛੁਟਕਾਰਾ ਹੀ ਪਾ ਲਿਆ। ਕਿਸੇ ਚੀਜ਼ ਤੋਂ ਅੱਖਾਂ ਬੰਦ ਕਰ ਕੇ ਨਜ਼ਰਾਂ ਹਟਾਉਣ ਵਾਲੀ ਕਿਰਿਆ ਅਕਸਰ ਇਸ ਲਈ ਕੀਤੀ ਜਾਂਦੀ ਹੈ ਕਿਉਂਕਿ ਉਹ ਸਥਿਤੀ ਚੰਗੀ ਨਹੀਂ ਲਗਦੀ ਅਤੇ ਦਬਾਅ ਪੂਰਨ ਹੁੰਦੀ ਹੈ। ਸੋ ਸਾਡਾ ਸਰੀਰ ਇਕ ਤਰ੍ਹਾਂ ਨਾਲ ਇਸ ਨਾਖੁਸ਼ਗਵਾਰ ਸਥਿਤੀ ਤੋਂ ਉਹਲੇ (ਦੂਰ) ਹੋ ਰਿਹਾ ਹੁੰਦਾ ਹੈ।
“ਸਰੀਰ ਆਪਣੇ ਆਪ ਨੂੰ ਇਕ ਤਰ੍ਹਾਂ ਨਾਲ ਐਸੀ ਸਥਿਤੀ ਤੋਂ ਦੂਰ ਕਰ ਰਿਹਾ ਹੁੰਦਾ ਹੈ।”
ਪਰ ਕੁਝ ਹੋਰ ਲੋਕਾਂ ਲਈ ਇਹ ਸੋਚ ਵਿਚ ਵਿਘਨ ਪਾਉਣ ਵਾਲੀਆਂ ਚੀਜ਼ਾਂ ਨੂੰ ਦੂਰ ਕਰਕੇ, ਕਿਸੇ ਖਾਸ ਗੱਲ ਬਾਰੇ ਪੂਰੀ ਡੂੰਘਾਈ ਵਿਚ ਸੋਚਣ ਦਾ ਇਕ ਢੰਗ ਹੁੰਦਾ ਹੈ। ਫਿਰ ਵੀ ਇਹ ਗੱਲ ਸੋਚਣ ਵਾਲੀ ਹੈ ਕਿ ਭਾਵੇਂ ਕਿਸੇ ਕਾਰਨ ਵੀ ਐਸਾ ਕੀਤਾ ਜਾਵੇ, ਇਸ ਨਾਲ ਸੁਣਨ ਵਾਲੇ ਨੂੰ ਖਿੱਝ ਚੜ੍ਹਦੀ ਹੈ ਅਤੇ ਉਹ ਇਸ ਦਾ ਗਲਤ ਮਤਲਬ ਕੱਢ ਸਕਦਾ ਹੈ।
ਇਕ ਵਾਰੀ ਫਿਰ ਸਾਨੂੰ ਇਸ ਨੂੰ ਸਮਝਣ ਲਈ ਬਾਕੀ ਹਰਕਤਾਂ ਦੇ ਨਾਲ ਮਿਲਾ ਕੇ ਦੇਖਣ ਦੀ ਲੋੜ ਹੁੰਦੀ ਹੈ। ਜੇ ਕੁਝ ਹੋਰ ਹਰਕਤਾਂ ਵੀ ਖਿੱਝ ਵਾਲੀਆਂ ਹੋਣ ਤਾਂ ਤੁਸੀਂ ਇਹ ਮੰਨ ਸਕਦੇ ਹੋ ਕਿ ਇਹ ਵੀ ਉਸੇ ਦਾ ਹੀ ਇਕ ਹੋਰ ਅਚੇਤ ਇਸ਼ਾਰਾ ਹੈ ਅਤੇ ਇਹ ਵਿਅਕਤੀ ਹੁਣ ਇਕ ਨਕਾਰਾਤਮਕ ਮਾਨਸਿਕ ਸਥਿਤੀ ਵਿਚ ਆ ਚੁੱਕਾ ਹੈ। ਅਤੇ ਜੇ ਹੋਰ ਕੋਈ ਐਸੀ ਗੱਲ ਨਾ ਹੋਵੇ ਤਾਂ ਫਿਰ ਇਹ ਸ਼ਾਇਦ ਸਿਰਫ ਇਕ ਆਦਤ ਹੀ ਹੈ।
ਅੱਖਾਂ ਘੁਮਾਉਣਾ (Eye Shuttle)
ਇਕ ਹੋਰ ਆਮ ਤੌਰ ਤੇ ਦੇਖੀ ਜਾਂਦੀ ਅੱਖਾਂ ਨਾਲ ਹੋਣ ਵਾਲੀ ਹਰਕਤ ਵਿਚ ਅਸੀਂ ਬੜੀ ਤੇਜ਼ੀ ਨਾਲ ਆਪਣੀਆਂ ਅੱਖਾਂ ਸੱਜੇ ਤੋਂ ਖੱਬੇ ਤੇ ਖੱਬੇ ਤੋਂ ਸੱਜੇ ਘੁਮਾਉਂਦੇ ਹਾਂ। ਇਸ ਵਿਚ ਸਿਰ ਸਥਿਰ ਰਹਿੰਦਾ ਹੈ ਅਤੇ ਅੱਖਾਂ ਘੁੰਮਦੀਆਂ ਹਨ। ਇਸ ਨੂੰ ਅੱਖਾਂ ਘੁਮਾਉਣਾ ਕਹਿੰਦੇ ਹਨ। ਮੁਢਲੇ ਤੌਰ ਤੇ ਇਹ 'ਦੌੜ ਜਾਣ' ਦੀ ਮਾਨਸਿਕ ਕਿਰਿਆ ਦਾ ਚਿੰਨ੍ਹ ਹੈ। ਐਸਾ ਕਰਦਿਆਂ ਤੁਸੀਂ ਆਪਣੇ ਕਿਸੇ ਪੁਰਾਣੇ ਵਾਕਫ ਨੂੰ ਜ਼ਰੂਰ ਦੇਖਿਆ ਹੋਣਾ ਹੈ ਜਦੋਂ ਤੁਸੀਂ ਉਸ ਨੂੰ ਉਸ ਦੇ ਨਾ ਚਾਹੁੰਦਿਆਂ ਹੋਇਆਂ ਵੀ ਕਿਸੇ ਕਾਨਫਰੰਸ ਆਦਿ ਵਿਚ ਪਕੜ ਲਵੋ ਅਤੇ ਜਾਂ ਫਿਰ ਕਿਸੇ ਜਾਇਦਾਦ ਵੇਚਣ ਨੂੰ ਵਾਲੇ ਜਦੋਂ ਤੁਸੀਂ ਉਸ ਨੂੰ ਕੋਈ ਔਖੀ ਗੱਲ ਪੁੱਛ ਲਵੋ।
ਅਸਲ ਵਿਚ ਇਹ ਇੱਧਰ ਉੱਧਰ ਘੁੰਮਦੀਆਂ ਅੱਖਾਂ ਉੱਥੋਂ ਭੱਜਣ ਦਾ ਰਸਤਾ ਲੱਭ ਰਹੀਆਂ ਹੁੰਦੀਆਂ ਹਨ, ਨਾਲ ਹੀ ਇਹ ਉਸ ਦੀ ਬੇਆਰਾਮੀ ਤੇ ਘਬਰਾਹਟ ਵੀ ਦੱਸ ਰਹੀਆਂ ਹੁੰਦੀਆਂ ਹਨ। ਇਸ ਕਿਰਿਆ ਨੂੰ ਦੇਖਣ ਵਾਲੇ ਤੇ ਇਸ ਦਾ ਕੋਈ ਚੰਗਾ ਪ੍ਰਭਾਵ ਨਹੀਂ ਪੈਂਦਾ। ਇਹ ਕਿਰਿਆ ਵੀ ਉਸ ਵਿਅਕਤੀ ਦੇ ਅੰਦਰ ਦੀ ਸੋਚ ਨੂੰ ਸਪਸ਼ਟ ਕਰਦੀ ਹੈ।
ਮੇਲਜੋਲ ਜਾਂ ਗਲਬਾਤ ਨੂੰ ਵਿੱਚੇ ਹੀ 'ਰੋਕ ਦੇਣ' ਦੇ ਜਾਂ 'ਬੱਸ ਕਰੋ' ਦੇ ਇਹ ਇਸ਼ਾਰੇ (Cut-offs) ਅਚੇਤ ਹੀ ਦਿੱਤੇ ਜਾਂਦੇ ਹਨ ਅਤੇ ਅਸੀਂ ਵੀ ਇਨ੍ਹਾਂ ਨੂੰ ਅਚੇਤ ਹੀ ਸਮਝ ਲੈਂਦੇ ਹਾਂ। ਪਰ ਇਸ ਨਾਲ ਇਕ ਸਮੱਸਿਆ ਹੋਰ ਪੈਦਾ ਹੋ ਜਾਂਦੀ ਹੈ। ਸਾਨੂੰ ਇਹ ਇਸ਼ਾਰੇ ਖਿਝਾ ਦਿੰਦੇ ਹਨ ਅਤੇ ਇਸ ਨਾਲ ਅਸੀਂ ਵੀ ਐਸੀ ਹੀ ਨਕਾਰਾਤਮਕ ਸਰੀਰਕ ਭਾਸ਼ਾ ਉਸ ਵੱਲ ਕਰਨੀ ਸ਼ੁਰੂ ਕਰ ਦਿੰਦੇ ਹਾਂ। ਜਿਵੇਂ ਪਹਿਲਾਂ ਵੀ ਅਸੀਂ ਗੱਲ ਕਰ ਚੁੱਕੇ ਹਾਂ—ਇਹ ਦੁਵੱਲੀ ਖੇਡ ਹੈ। ਮੈਂ ਤੁਹਾਡੇ ਤੋਂ ਮਿਲ ਰਹੇ ਇਸ਼ਾਰਿਆਂ ਦਾ ਕੋਈ ਮਤਲਬ ਕੱਢਿਆ (ਗਲਤ ਜਾਂ ਠੀਕ) ਤੇ ਇਸੇ ਮਤਲਬ ਮੁਤਾਬਕ ਹੀ ਮੈਂ ਆਪਣੇ ਸਰੀਰ ਦੀ ਭਾਸ਼ਾ ਨਾਲ ਤੁਹਾਨੂੰ ਜੁਆਬ ਦੇ ਦਿੱਤਾ।
ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਅਸੀਂ ਇਕ ਦੂਜੇ ਬਾਰੇ ਕਿੰਨੀਆਂ ਗਲਤਫਹਿਮੀਆਂ ਦਾ ਸ਼ਿਕਾਰ ਹੋ ਜਾਂਦੇ ਹਾਂ।
ਮੰਨ ਲਉ ਇਕ ਵਿਅਕਤੀ 'A' ਦੀ ਇਕ ਆਦਤ ਹੈ ਜੋ ਦੂਜਿਆਂ ਨੂੰ ਖਿਝਾ ਦਿੰਦੀ ਹੈ। ਇਸ ਦੀ ਸਰੀਰਕ ਭਾਸ਼ਾ ਇਕ ਹੋਰ ਵਿਅਕਤੀ 'B' ਨੂੰ ਕੁਝ ਸੰਕੇਤ ਕਰਦੀ ਹੈ ਜਿਸ ਦਾ ਉਹ ਮਾੜਾ ਅਰਥ ਕੱਢਦਾ ਹੈ। ਸੋ 'B' ਇਸੇ ਖਿੱਝ ਕਰਕੇ 'A' ਵੱਲ ਵਾਪਿਸ ਨਕਾਰਾਤਮਕ ਸਰੀਰਕ ਭਾਸ਼ਾ ਨਾਲ ਜੁਆਬ ਦਿੰਦਾ ਹੈ । ਹੁਣ 'A' ਨੂੰ 'B' ਦੇ ਇਸ ਜੁਆਬ ਨਾਲ ਖਿੱਝ ਉਠਦੀ ਹੈ। ਬੱਸ, ਇੱਥੇ ਹੀ ਗਲਬਾਤ ਰੁੱਕ ਗਈ।
“ਸਾਰਾ ਕੁੱਝ ਹੀ ਇਸ ਚੀਜ਼ ਤੇ ਨਿਰਭਰ ਕਰਦਾ ਹੈ ਕਿ ਅਸੀਂ ਮਤਲਬ ਕੀ ਕੱਢਦੇ ਹਾਂ।“
ਫਿਰ ਕਿਸੇ ਵੇਲੇ A ਤੇ B ਆਪਣੇ ਆਪਣੇ ਕਿਸੇ ਮਿੱਤਰ ਨਾਲ ਕੁਝ ਇਸ ਤਰੀਕੇ ਨਾਲ ਗੱਲ ਕਰਨਗੇ:
A- (ਆਪਣੇ ਮਿੱਤਰ ਨੂੰ)—ਪਤਾ ਨਹੀਂ ਉਸ ਨੂੰ ਕੀ ਹੋਇਆ ਸੀ। ਲਗਦਾ ਹੈ ਕਿ ਉਹ ਬਹੁਤ ਖਿੱਝ ਵਿਚ ਸੀ। ਮੈਂ ਦੱਸ ਨਹੀਂ ਸਕਦਾ, ਪਰ ਉਸ ਦੇ ਚਿਹਰੇ ਤੋਂ ਖਿੱਝ ਸਾਫ ਝਲਕਦੀ ਸੀ। ਨਾ ਹੀ ਉਹ ਕੁਝ ਸੁਣ ਰਿਹਾ ਸੀ।
B- (ਆਪਣੇ ਮਿੱਤਰ ਨੂੰ)—ਪਤਾ ਨਹੀਂ ਉਸ ਵਿਚ ਕੀ ਸੀ ਜਿਹੜਾ ਖਿੱਝ ਪੈਦਾ ਕਰ ਰਿਹਾ ਸੀ। ਉਸ ਨੇ ਘੂਰੀ ਜਿਹੀ ਵੱਟੀ ਹੋਈ ਸੀ ਤੇ ਇਹ ਲੱਗ ਰਿਹਾ ਸੀ ਜਿਵੇਂ ਉਹ ਭੱਜਣ ਦੀ ਕੋਸ਼ਿਸ਼ ਕਰ ਰਿਹਾ ਹੋਵੇ।
ਕੀ ਇਹ ਸਾਰਾ ਕੁੱਝ ਬਿਨਾਂ ਸ਼ਬਦਾਂ ਦੀ ਸਰੀਰਕ ਭਾਸ਼ਾ ਦੀ ਗੱਲਬਾਤ ਨਹੀਂ? ਅਤੇ ਜਿਵੇਂ ਆਪਾਂ ਪਹਿਲਾਂ ਵੀ ਕਹਿ ਚੁੱਕੇ ਹਾਂ, ਇਹ ਬਿਲਕੁਲ ਚੁਪ ਚਾਪ ਹੀ ਹੋ ਜਾਂਦਾ ਹੈ।
ਜੇ ਅਸੀਂ ਇਨ੍ਹਾਂ 'ਬੱਸ ਕਰੋ' ਦੇ ਇਸ਼ਾਰਿਆਂ ਦਾ ਮਤਲਬ ਇਹ ਕੱਢ ਲਈਏ ਕਿ ਉਹ ਮੈਨੂੰ ਹੀ ਪਸੰਦ ਨਹੀਂ ਕਰਦਾ, ਤਾਂ ਫਿਰ ਅਸੀਂ ਗਲਤ ਹੋਵਾਂਗੇ। ਕਿਉਂਕਿ ਅਸੀਂ ਨਾ ਤਾਂ ਇਸ ਚੀਜ਼ ਦਾ 'ਸੰਦਰਭ' ਦੇਖ ਰਹੇ ਹਾਂ ਅਤੇ ਨਾ ਹੀ ਅਸੀਂ ਕਿਸੇ 'ਸਮੂਹ' ਵਿਚੋਂ ਇਹ ਅਰਥ ਕੱਢ ਰਹੇ ਹਾਂ। ਫਿਰ ਇਹ 'ਅਨਰਥ' ਹੀ ਹੋਵੇਗਾ। ਜਿਹੜੇ ਇਸ਼ਾਰੇ ਅਸੀਂ ਦੇਖੇ-ਸਮਝੇ, ਹੋ ਸਕਦਾ ਹੈ ਉਹ ਸਿਰਫ ਅੱਕੇ ਜਾਂ ਥੱਕੇ ਹੋਣ ਕਰਕੇ ਹੋਣ, ਜਾਂ ਸਿਰਫ ਕਿਸੇ ਚੀਜ਼ ਨੂੰ ਗੰਭੀਰਤਾ ਨਾਲ ਵਿਚਾਰਨ ਲਈ 'ਇਕਾਂਤ' ਦੀ ਇੱਛਾ ਵਿਚੋਂ ਨਿਕਲੇ ਹੋਣ ਤਾਂ ਕਿ ਸਪਸ਼ਟਤਾ ਨਾਲ ਸੋਚਿਆ ਜਾ ਸਕੇ।
ਕਈ ਵਾਰੀ ਤਾਂ ਸਿਰਫ ਇਹ ਘਬਰਾਹਟ ਭਰੇ ਤਰੀਕੇ ਹੋ ਸਕਦੇ ਹਨ। ਪਰ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਨੂੰ ਇਹ ਤਾਂ ਪਤਾ ਹੀ ਹੋਣਾ ਚਾਹੀਦਾ ਹੈ ਕਿ ਇਨ੍ਹਾਂ ਦਾ ਦੇਖਣ ਵਾਲੇ ਤੇ ਕੀ ਅਸਰ ਹੁੰਦਾ ਹੈ। ਇਹੀ ਸਮਝਣ ਵਾਲੀ ਗੱਲ ਹੈ। ਦੂਜੇ ਸ਼ਬਦਾਂ ਵਿਚ ਸਰੀਰਕ ਭਾਸ਼ਾ ਦਾ ਗਿਆਨ ਹੀ ਇਸ ਦਾ ਹੱਲ ਹੈ।
ਅੱਖਾਂ ਅੱਡਣੀਆਂ ਅਤੇ ਸੁੰਗੇੜਨੀਆਂ
ਅਸੀਂ ਸਾਰੇ ਹੀ ਕਿਸੇ ਨਾ ਕਿਸੇ ਵੇਲੇ ਆਪਣੀਆਂ ਅੱਖਾਂ ਸੁੰਗੇੜਦੇ ਹਾਂ। ਇਸ ਦਾ ਕੀ ਮਤਲਬ ਹੁੰਦਾ ਹੈ? ਆਮ ਤੌਰ ਤੇ ਇਸ ਦਾ ਮਤਲਬ ਕਿਸੇ ਚੀਜ਼ ਦੀ ਨਾ-ਪਸੰਦ ਜਾਂ ਅਪ੍ਰਵਾਨਗੀ ਹੁੰਦਾ ਹੈ। ਜਾਂ ਫਿਰ ਇਹ ਆਪਣੇ ਦਬਦਬੇ ਨੂੰ ਦਿਖਾਣ ਦੀ ਕੋਸ਼ਿਸ਼ ਹੁੰਦੀ ਹੈ। ਇਸ ਦੀ ਤੁਲਨਾ ਕਿਸੇ ਨਕਾਬ ਜਾਂ ਛੋਟੀ ਝੀਤ ਵਿਚੋਂ ਦੇਖਣ ਨਾਲ ਕੀਤੀ ਜਾਂਦੀ ਹੈ। ਭਰਵੱਟੇ ਥੋੜ੍ਹੇ ਜਿਹੇ ਹੇਠਾਂ ਹੋ ਜਾਂਦੇ ਹਨ ਤੇ ਗੁੱਸੇ ਦਾ ਪ੍ਰਭਾਵ ਦੇਂਦੇ ਹਨ।
ਕੁਝ ਲੋਕ ਐਸਾ ਹਾਵ ਭਾਵ ਉਸ ਵੇਲੇ ਬਣਾਉਂਦੇ ਹਨ ਜਦੋਂ ਉਹ ਧਿਆਨ ਨਾਲ ਕੁਝ ਪੜ੍ਹ ਰਹੇ ਹੋਣ। ਉਸ ਤੋਂ ਬਿਲਕੁਲ ਪਹਿਲਾਂ ਉਨ੍ਹਾਂ ਦੇ ਹਾਵ ਭਾਵ ਤੇ ਹਰਕਤਾਂ ਵਿਚ ਸਭ ਕੁਝ ਸਕਾਰਾਤਮਕ ਹੀ ਹੁੰਦਾ। ਤੁਸੀਂ ਇਹ ਭੁਲੇਖਾ ਖਾ ਸਕਦੇ ਹੋ ਕਿ ਸ਼ਾਇਦ ਉਸ ਚਿੱਠੀ ਜਾਂ ਰਿਪੋਰਟ ਵਿਚ ਹੀ ਕੁਝ ਐਸਾ ਹੈ ਜੋ ਉਸ ਨੂੰ ਚੰਗਾ ਨਾ ਲੱਗ ਰਿਹਾ ਹੋਵੇ। ਪਰ ਇਹ ਵੀ ਹੋ ਸਕਦਾ ਹੈ ਕਿ ਉਹ ਪੂਰਾ ਕਾਗਜ਼ ਪੜ੍ਹਨ ਤੋਂ ਬਾਅਦ ਇਹੀ ਕਹੇ—“ਬਹੁਤ ਵਧੀਆ, ਸ਼ਾਬਾਸ਼”! ਤਾਂ ਫਿਰ ਇਸ ਹਰਕਤ ਦਾ ਕੀ ਮਤਲਬ ਹੋਇਆ?
ਐਸਾ ਵਿਅਕਤੀ ਆਪਣੇ ਵਿਅਕਤੀਤਵ ਕਾਰਨ ਜਦੋਂ ਬਹੁਤ ਗੌਰ ਨਾਲ ਕੁੱਝ ਦੇਖ ਰਿਹਾ ਹੋਵੇ ਤਾਂ ਉਸ ਦੇ ਚਿਹਰੇ ਦੀ ਦਿੱਖ ਗੁੱਸੇ ਵਾਲੀ ਲਗਦੀ ਹੈ। ਉਸ ਦਾ ਚਿਹਰਾ ਜਿਵੇਂ ਧਿਆਨ ਲਗਾਉਣ ਵਾਲੇ ਹਾਵ-ਭਾਵ ਵਿਚ ਜੰਮ ਗਿਆ ਹੋਵੇ। ਤੁਸੀਂ ਫਿਲਮਾਂ ਵਿਚ ਸ਼ੇਰਲਕ ਹੋਮਜ਼ ਨੂੰ ਕਿਸੇ ਕਾਗਜ਼ ਦਾ ਗੂੜ੍ਹ ਅਧਿਐਨ ਕਰਦਿਆਂ ਅਤੇ ਬੇਬਸ-ਪ੍ਰੇਸ਼ਾਨ ਹੋਏ ਡਾ. ਵਾਟਸਨ ਨੂੰ ਕੋਲ ਖੜ੍ਹੇ ਹੋਏ ਜ਼ਰੂਰ ਦੇਖਿਆ ਹੋਵੇਗਾ।
ਇਸਦੇ ਉਲਟ ਅਪ੍ਰਵਾਨਗੀ ਦੇ ਰਿਹਾ ਵਿਅਕਤੀ ਇਹੀ ਇਸ਼ਾਰੇ ਪੂਰਾ ਸਮਾਂ ਨਹੀਂ ਦਿੰਦਾ ਸਗੋਂ ਉਸ ਦੇ ਚਿਹਰੇ ਤੇ ਇਹ ਭਾਵ ਉਦੋਂ ਆਉਂਦੇ ਹਨ ਜਦੋਂ ਉਹ ਕਿਸੇ ਐਸੇ ਨੁਕਤੇ ਤੇ ਪਹੁੰਚਦਾ ਹੈ ਜਿਹੜਾ ਉਸ ਨੂੰ ਪ੍ਰੇਸ਼ਾਨ ਕਰਦਾ ਹੈ। ਦੇਖਣ ਨੂੰ ਦੋਵੇਂ ਕਿਸਮ ਦੇ ਭਾਵ ਇਕੋ ਜਿਹੇ ਹੋਣ ਦਾ ਭੁਲੇਖਾ ਪਾਉਂਦੇ ਹਨ। ਇਨ੍ਹਾਂ ਵਿਚੋਂ ਇਕ ਤਾਂ ਉਸ ਖਾਸ ਵਿਅਕਤੀਤਵ ਕਰਕੇ ਹੁੰਦਾ ਹੈ ਅਤੇ ਉਸ ਵਿਅਕਤੀ ਦੀ ਉਸ ਚੀਜ਼ ਜਾਂ ਹਾਲਾਤ ਵਾਸਤੇ ਗੰਭੀਰਤਾ ਦਾ ਚਿੰਨ੍ਹ ਹੁੰਦਾ ਹੈ। ਦੂਸਰਾ ਸਰੀਰ ਦੀ ਇਕ ਹਰਕਤ ਹੁੰਦੀ ਹੈ ਜਿਹੜੀ ਅੱਖਾਂ ਦੇ ਆਲੇ ਦੁਆਲੇ ਦੇ ਹਿੱਸੇ ਵਿੱਚ ਇਕ ਹਾਵ-ਭਾਵ ਪੈਦਾ ਕਰ ਦਿੰਦੀ ਹੈ। ਸੋ ਝੱਟ ਹੀ ਕਿਸੇ ਨਤੀਜੇ ਤੇ ਪਹੁੰਚਣ ਤੋਂ ਪਹਿਲਾਂ ਪੂਰੇ ਵਿਅਕਤੀ ਅਤੇ ਵਿਅਕਤੀਤਵ ਵੱਲ ਧਿਆਨ ਦਿਉ।
ਕੀ ਤੁਸੀਂ ਕਦੀ ਧਿਆਨ ਦਿੱਤਾ ਹੈ ਕਿ ਜਦੋਂ ਤੁਸੀਂ ਸ਼ੱਕ-ਸੰਦੇਹ, ਜਾਂ ਮਾਸੂਮੀਅਤ ਦਿਖਾਣੀ ਹੋਵੇ, ਜਾਂ ਦਿਖਾਣਾ ਹੋਵੇ ਕਿ ਤੁਸੀਂ ਧਿਆਨ ਦੇ ਰਹੇ ਹੋ, ਜਾਂ ਕਿਸੇ ਵਿਚ ਆਪਣੀ ਦਿਲਚਸਪੀ ਦਿਖਾਣੀ ਹੋਵੇ (ਔਰਤਾਂ ਐਸਾ ਆਮ ਤੌਰ ਤੇ ਕਰਦੀਆਂ ਹਨ) ਤਾਂ ਤੁਸੀਂ ਆਪਣੀਆਂ ਅੱਖਾਂ ਪੂਰੀਆਂ ਖੋਲ੍ਹ ਲੈਂਦੇ ਹੋ, ਜਾਂ ਅੱਖਾਂ ਅੱਡ ਲੈਂਦੇ ਹੋ ਅਤੇ ਆਪਣੇ ਭਰਵੱਟੇ ਉਪਰ ਚੜ੍ਹਾ ਲੈਂਦੇ ਹੋ। ਅਸੀਂ ਇਹ ਜਾਣਦੇ ਹਾਂ ਕਿ ਵੱਡੀਆਂ ਅੱਖਾਂ ਖਿੱਚ ਪਾਉਂਦੀਆਂ ਹਨ। ਕੀ ਤੁਸੀਂ ਕਦੇ ਕਿਸੇ ਛੋਟੇ ਜਿਹੇ ਮਾਸੂਮ ਬੱਚੇ ਨੂੰ ਮੋਟੀਆਂ-ਮੋਟੀਆਂ ਅੱਖਾਂ ਨਾਲ ਆਪਣੇ ਵਲ ਤੱਕਦਿਆਂ ਦੇਖਿਆ ਹੈ? ਤੁਹਾਡੇ ਮਨ ਵਿਚ ਕੀ ਭਾਵਨਾਵਾਂ ਪੈਦਾ ਹੁੰਦੀਆਂ ਹਨ? ਬਹੁਤ ਸਾਰੇ ਸਰਵੇਖਣਾਂ ਵਿਚ ਆਦਮੀ ਇਹੀ ਕਹਿੰਦੇ ਹਨ ਕਿ ਉਨ੍ਹਾਂ ਨੇ ਸਭ ਤੋਂ ਪਹਿਲਾਂ 'ਉਸ' ਔਰਤ ਬਾਰੇ ਜੋ ਚੀਜ਼ ਦੇਖੀ ਸੀ, ਉਹ ਉਸ ਦੀਆਂ ਅੱਖਾਂ ਸਨ। (ਹਾਲਾਂਕਿ ਆਮ ਤੌਰ ਤੇ ਅਸੀਂ ਐਸਾ ਨਹੀਂ ਸੋਚਦੇ) ਸੋ ਜਦੋਂ ਭਰਵੱਟੇ ਅਤੇ ਪਲਕਾਂ ਉੱਪਰ ਚੁੱਕੇ ਜਾਂਦੇ ਹਨ ਤਾਂ ਨੇੜਤਾ ਵਧਦੀ ਹੈ।
ਚਿਹਰੇ ਦੇ ਹਾਵ-ਭਾਵ
ਮੇਰੀ ਇਕ ਨਜ਼ਰ ਤੇਰਾ ਦਿਲ ਤੋੜ ਦੇਵੇ
ਮੇਰੀ ਇਕ ਤੱਕਣੀ ਸਭ ਕੁਝ ਕਹਿ ਦੇਵੇ
ਤੇਰੇ ਦਿਲ ਵਿਚ ਮੈਂ ਇਕ ਗੀਤ ਛੇੜ ਦਿਆਂ
ਇਕ ਤੱਕਣੀ ਹੀ ਮੇਰੀ ਹਰ ਗੱਲ ਦਸ ਦੇਵੇ
ਨਜ਼ਰ ਦੀਆਂ ਗੱਲਾਂ, ਕਿਹੜੇ ਲਫਜ਼ ਕਹਿ ਸਕਦੇ
ਬਸ ਇਕ ਘੂਰੀ ਮੇਰੀ ਤੈਨੂੰ ਵਿਸਰ ਨਾ ਜਾਵੇ
ਠੀਕ ਕਹਿ ਰਹੀ ਹਾਂ, ਤੈਨੂੰ ਵੀ ਪਤਾ ਏ
ਇਕ ਨਜ਼ਰ 'ਚੋਂ ਹੀ ਤੈਨੂੰ ਹਰ ਗਲ ਸੁਣ ਜਾਵੇ ।
ਜਿਵੇਂ ਕਿ ਸਨਸੈਟ ਬੁਲੇਵਾਰਡ (Sunset Boulevard) ਵਿਚਲੇ ਇਸ ਗੀਤ ਵਿਚ ਨੌਰਮਾ ਡੈਸਮੰਡ ਨੇ ਗਾਇਆ ਸੀ, ਇਕ ਤੱਕਣੀ ਹੀ ਬਹੁਤ ਕੁਝ ਕਹਿ ਸਕਦੀ ਹੈ। ਸਰੀਰਕ ਭਾਸ਼ਾ ਵਿਚ ਸਾਡਾ ਚਿਹਰਾ ਸਾਡੇ ਸਰੀਰ ਦਾ ਸਭ ਤੋਂ ਵੱਧ ਪ੍ਰਗਟਾਵਾ ਕਰਨ ਵਾਲਾ ਹਿੱਸਾ ਹੈ। ਕਿਸੇ ਵੀ ਮੇਲਜੋਲ ਵਿਚ ਅਸੀਂ ਸਭ ਤੋਂ ਪਹਿਲਾਂ ਚਿਹਰੇ ਵੱਲ ਦੇਖਦੇ ਹਾਂ। ਸਾਡੇ ਸ਼ਬਦਾਂ ਨੂੰ ਸਾਡੇ ਚਿਹਰੇ ਦੇ ਹਾਵ-ਭਾਵ ਤੋਂ ਬਲ ਮਿਲਦਾ ਹੈ। ਅਸੀਂ ਸਰੀਰ ਦੇ ਕਿਸੇ ਵੀ ਹੋਰ ਹਿੱਸੇ ਨਾਲੋਂ ਚਿਹਰੇ ਨਾਲ ਸਭ ਤੋਂ ਵੱਧ ਇਸ਼ਾਰੇ ਕਰਦੇ ਹਾਂ। ਅਤੇ ਐਸਾ ਹੋਣਾ ਕੁਦਰਤੀ ਹੀ ਹੈ, ਸਾਡੇ ਚਿਹਰੇ ਦੇ ਸੱਜੇ ਤੇ ਖੱਬੇ ਦੋਹਾਂ ਪਾਸਿਆਂ ਵਿਚ 22-22 ਪੱਠੇ ਕੰਮ ਕਰ ਰਹੇ ਹਨ।
“ਕੁਦਰਤੀ ਹੀ ਸਾਡੀ ਨਜ਼ਰ ਚਿਹਰੇ ਤੇ ਪੈਂਦੀ ਹੈ”
ਕਿਸੇ ਦੇ ਚਿਹਰੇ ਨੂੰ ਦੇਖ ਕੇ ਸਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਉਸ ਨੂੰ ਗੁੱਸਾ ਚੜ੍ਹਿਆ ਹੋਇਆ ਹੈ। ਫਿਰ ਬਾਕੀ ਦੇ ਸਰੀਰ ਦੀ ਭਾਸ਼ਾ ਨੂੰ ਦੇਖ ਕੇ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਗੁੱਸੇ ਦਾ ਉਸ ਦੇ ਸਰੀਰ ਤੇ ਕੀ ਅਸਰ ਹੋ ਰਿਹਾ ਹੈ। ਕੀ ਉਹ ਗੁੱਸੇ ਵਿਚ ਆਪਣੀਆਂ ਬਾਹਵਾਂ ਜ਼ੋਰ ਜ਼ੋਰ ਦੀ ਹਿਲਾ ਰਿਹਾ ਹੈ, ਜਾਂ ਉਹ ਆਪਣਾ ਗੁੱਸਾ ਦਬਾਉਣ ਲਈ ਕੋਸ਼ਿਸ਼ ਕਰ ਰਿਹਾ ਹੈ ਤੇ ਉਂਗਲਾਂ ਨਾਲ ਮੇਜ਼ ਨੂੰ ਥਪ ਥਪਾ ਕੇ ਇਸ ਭਾਵਨਾ ਨੂੰ ਪ੍ਰਗਟ ਕਰ ਰਿਹਾ ਹੈ।
ਸਿਆਣੀ ਗੱਲ
ਬਹੁਤ ਸਾਰੀਆਂ ਖੋਜਾਂ ਵਿਚ ਇਹ ਗਲ ਪਤਾ ਲੱਗੀ ਹੈ ਕਿ ਔਰਤਾਂ ਆਪਣੇ ਸਰੀਰ ਦੀ ਭਾਸ਼ਾ ਮਰਦਾਂ ਨਾਲੋਂ ਵਧੀਆ ਢੰਗ ਨਾਲ ਪ੍ਰਗਟ ਕਰਦੀਆਂ ਹਨ, ਖਾਸ ਕਰਕੇ ਚਿਹਰੇ ਤੋਂ ਪ੍ਰਗਟ ਹੋਣ ਵਾਲੀ ਭਾਸ਼ਾ।
ਅਸੀਂ ਅੱਗੇ ਅੱਖਾਂ ਬਾਰੇ ਗੱਲ ਕਰ ਚੁਕੇ ਹਾਂ ਤੇ ਅਸੀਂ ਦੇਖਿਆ ਸੀ ਕਿ ਅੱਖਾਂ ਨਾਲ ਬਹੁਤ ਕੁਝ ਕਿਹਾ ਜਾ ਸਕਦਾ ਹੈ। ਖਾਸ ਕਰ ਕੇ ਔਰਤਾਂ ਆਪਣੀਆਂ ਅੱਖਾਂ ਨਾਲ ਬਹੁਤ ਕੁੱਝ ਕਹਿ ਸਕਦੀਆਂ ਹਨ। ਜ਼ਰਾ ਡੇਮ ਜੂਡੀ ਡੈਂਚ ਬਾਰੇ ਸੋਚੋ ਅਤੇ ਉਸ ਦੀ ਲੇਜ਼ਰ ਵਰਗੀ ਤੇਜ਼ ਨਜ਼ਰ ਨੂੰ ਯਾਦ ਕਰੋ ਜਿਸ ਨੂੰ ਉਸ ਨੇ BBC ਦੇ As time goes by ਵਿਚ ਦਿਖਾਇਆ ਸੀ। ਇਹੀ ਤਿੱਖੀ ਨਜ਼ਰ ਉਸ ਨੇ ਜੇਮਜ਼ ਬਾਂਡ ਨੂੰ ਲਾਈਨ ਤੇ ਰੱਖਣ ਲਈ ਵੀ ਉਨ੍ਹਾਂ ਫਿਲਮਾਂ ਵਿਚ ਵਰਤੀ ਸੀ।
ਅਸੀਂ ਜਾਣਦੇ ਹਾਂ ਕਿ ਅੱਖਾਂ ਕੀ ਕੁਝ ਕਹਿ ਸਕਦੀਆਂ ਹਨ। ਜਦੋਂ ਅੱਖਾਂ ਨੂੰ ਚਿਹਰੇ ਦੇ ਪੱਠਿਆਂ, ਨੱਕ, ਬੁੱਲ੍ਹ ਮੂੰਹ ਅਤੇ ਜਬਾੜੇ ਨਾਲ ਮਿਲਾ ਲਿਆ ਜਾਵੇ ਤਾਂ ਇਹ ਬਹੁਤ ਜ਼ਿਆਦਾ ਕੁੱਝ ਕਹਿ ਸਕਦੀਆਂ ਹਨ। ਲੋਕ ਉਸ ਗੱਲ ਤੇ ਜ਼ਿਆਦਾ ਯਕੀਨ ਕਰਦੇ ਹਨ ਜੋ ਚਿਹਰਾ ਕਹਿ ਰਿਹਾ ਹੁੰਦਾ ਹੈ ਤੇ ਬੋਲੇ ਗਏ ਸ਼ਬਦਾਂ ਤੇ ਘੱਟ। ਜੇ ਕੋਈ ਇਹ ਕਹੇ ਕਿ ਅਸੀਂ ਮਾੜੇ ਹਾਲਾਤ ਵਿਚੋਂ ਲੰਘ ਰਹੇ ਹਾਂ ਤਾਂ ਅਸੀਂ ਚਿਹਰੇ ਤੋਂ ਵੀ ਇਹੀ ਆਸ ਰੱਖਦੇ ਹਾਂ ਕਿ ਉਹ ਐਸਾ ਹੀ ਹੋਵੋਗਾ। ਜੇ ਕੋਈ ਕਹੇ 'ਮੈਨੂੰ ਗੁੱਸਾ ਚੜ੍ਹਿਆ ਹੈ' ਤਾਂ ਅਸੀਂ ਉਸ ਦੇ ਚਿਹਰੇ ਤੇ ਵੀ ਅਜਿਹੇ ਹੀ ਭਾਵ ਹੋਣ ਦੀ ਆਸ ਰੱਖਦੇ ਹਾਂ। ਇਸੇ ਤਰ੍ਹਾਂ ਜੇ ਕੋਈ ਚਿਹਰੇ ਤੇ ਵੱਡੀ ਸਾਰੀ ਮੁਸਕਰਾਹਟ ਲਿਆ ਕੇ ਇਹ ਕਹੇ ਕਿ 'ਮੈਂ ਤੁਹਾਨੂੰ ਨਫਰਤ ਕਰਦਾ ਹਾਂ', ਤਾਂ ਯਕੀਨ ਚਿਹਰੇ ਤੇ ਹੀ ਕੀਤਾ ਜਾਵੇਗਾ। ਇਸ ਵੇਲੇ ਜੋ ਕਿਹਾ ਜਾ ਰਿਹਾ ਹੈ ਤੇ ਜੋ ਸਾਨੂੰ ਦਿੱਸ ਰਿਹਾ ਹੈ ਉਸ ਵਿਚ ਸਮਰੂਪਤਾ ਨਹੀਂ ਹੈ, ਸੋ ਅਸੀਂ ਸ਼ਬਦ 'ਤੇ ਨਹੀਂ, ਅਖੀਂ ਦੇਖੀ ਤੇ ਯਕੀਨ ਕਰਦੇ ਹਾਂ।
ਚਿਹਰੇ ਬਾਰੇ ਬਹੁਤ ਸਾਰੀ ਖੋਜ ਕੀਤੀ ਜਾ ਚੁੱਕੀ ਹੈ। ਸਭ ਤੋਂ ਪਹਿਲਾਂ ਚਾਰਲਜ਼ ਡਾਰਵਿਨ ਨੇ ਚਿਹਰੇ ਉੱਤੇ ਦਿਖਾਏ ਜਾ ਰਹੇ ਅਨੇਕ ਕਿਸਮ ਦੇ ਹਾਵ ਭਾਵ ਵੱਲ ਧਿਆਨ ਦਿਵਾਇਆ ਸੀ ਅਤੇ ਚਿਹਰੇ ਤੇ ਹਾਵ ਭਾਵ ਦੀ ਮਹੱਤਤਾ ਦੱਸੀ ਸੀ। ਇਹ ਗੱਲ ਹਰ ਜਗ੍ਹਾ, ਹਰ ਸਭਿਆਚਾਰ ਵਿਚ ਮੰਨੀ ਗਈ ਹੈ ਕਿ ਸਾਡੀਆਂ ਛੇ ਆਸਾਨੀ ਨਾਲ ਪਹਿਚਾਣੀਆਂ ਜਾ ਸਕਣ ਵਾਲੀਆਂ ਭਾਵਨਾਵਾਂ ਹਨ:
ਸਰਬ ਵਿਆਪਕ ਛੇ ਭਾਵਨਾਵਾਂ
ਜਦੋਂ ਵੀ ਤੁਸੀਂ ਅਗਲੀ ਵਾਰੀ ਕੁਝ ਕੁ ਲੋਕਾਂ ਵਿਚਕਾਰ ਹੋਵੋ ਤਾਂ ਆਲੇ ਦੁਆਲੇ ਦੇਖੋ। ਰੇਲ ਗੱਡੀ ਵਿੱਚ, ਗਲੀ ਵਿਚ ਜਾਂਦਿਆਂ ਜਾਂ ਸ਼ਾਪਿੰਗ ਮਾਲ ਵਿਚ। ਇਹ ਦੇਖੋ ਕਿ ਇਕੋ ਵਕਤ ਉੱਤੇ ਲੋਕਾਂ ਦੇ ਕਿੰਨੇ ਵੱਖੋ ਵੱਖਰੇ ਹਾਵ ਭਾਵ ਹੁੰਦੇ ਹਨ। ਅਭਿਆਸ ਨਾਲ ਹੀ ਪਰਬੀਨਤਾ ਆਉਂਦੀ ਹੈ। ਤੁਸੀਂ ਅਚੇਤ ਹੀ ਚਿਹਰੇ ਦੇ ਅਨੇਕਾਂ ਹਾਵ-ਭਾਵ ਪਹਿਚਾਨਣ ਲਗ ਪਵੋਗੇ ਅਤੇ ਇਨ੍ਹਾਂ ਨੂੰ ਤੁਸੀਂ ਆਪਣੀ ਯਾਦ ਵਿਚ ਰੱਖੋਗੇ। ਫਿਰ ਇਨ੍ਹਾਂ ਨੂੰ ਹੀ ਤੁਸੀਂ ਉਸ ਅਦਭੁਤ ਵਸਤੂ ਲਈ ਵਰਤੋਗੇ ਜਿਸ ਨੂੰ ਅਸੀਂ ਅੰਤਰ-ਗਿਆਨ ਕਹਿੰਦੇ ਹਾਂ।
"ਚਿਹਰੇ ਦੇ ਵੱਖੋ-ਵੱਖਰੇ ਹਾਵ-ਭਾਵ ਦੇਖੋ।”
ਜੇ ਤੁਹਾਨੂੰ ਕਿਸੇ ਵਿਅਕਤੀ ਦੇ ਚਿਹਰੇ ਤੋਂ ਪ੍ਰਗਟ ਹੋ ਰਹੇ ਭਾਵਾਂ ਨੂੰ ਇਕ ਸ਼ਬਦ ਵਿਚ ਬਿਆਨ ਕਰਨ ਲਈ ਕਿਹਾ ਜਾਵੇ ਤਾਂ ਤੁਸੀਂ ਕੀ ਕਹੋਗੇ? ਜਦੋਂ ਤੁਸੀਂ ਜਨਤਕ ਥਾਵਾਂ ਤੇ ਹੋਵੋ ਤਾਂ ਦੇਖਣ ਦੀ ਕੋਸ਼ਿਸ਼ ਕਰੋ ਕਿ ਕੀ ਲੋਕਾਂ ਦੇ ਚਿਹਰੇ ਦੇ ਭਾਵ ‘ਸਮਰੂਪ' ਹਨ ਜਾਂ ਉਨ੍ਹਾਂ ਦੇ ਚਿਹਰੇ ਉਨ੍ਹਾਂ ਦੇ ਬਾਕੀ ਦੇ ਸਰੀਰ ਵਲੋਂ ਪ੍ਰਗਟ ਕੀਤੇ ਜਾ ਰਹੇ ਭਾਵਾਂ ਨਾਲੋਂ ਬੇਮੇਲ ਹਨ।
ਸਮਰੂਪਤਾ ਬਾਰੇ ਇਕ ਗੱਲ ਯਾਦ ਆਈ-ਹੁਣੇ ਹੁਣੇ ਹੀ ਮੈਂ ਇਕ ਹਵਾਈ ਅੱਡੇ ਦੀ ਮਸ਼ਹੂਰੀ ਦਾ ਵੀਡਿਓ ਦੇਖਿਆ ਜਿਸ ਵਿਚ ਬਹੁਤ ਸਾਰੇ ਲੋਕ ਹਵਾਈ ਅੱਡੇ ਤੇ ਬਣੀ ਇਕ ਲੰਬੀ ਕਤਾਰ ਵਿਚ ਬੜੇ ਖੁਸ਼ ਤੇ ਹੱਸਦੇ ਖੇਡਦੇ ਖੜ੍ਹੇ ਸਨ। ਇਹ ਕੀ ਹੋ ਰਿਹਾ ਹੈ? ਕੀ ਤੁਸੀਂ ਹਵਾਈ ਅੱਡੇ ਤੇ ਵੀ ਕਦੇ ਵੀ ਕਿਸੇ ਨੂੰ ਮੁਸਕੁਰਾਉਂਦਿਆਂ ਦੇਖਿਆ ਹੈ?
ਜ਼ਰਾ ਅਜ਼ਮਾ ਕੇ ਦੇਖੋ
ਅਗਲੀ ਵਾਰੀ ਜਦੋਂ ਤੁਸੀਂ ਕਿਸੇ ਵੀ ਹਾਲਾਤ ਵਿਚ ਕਿਸੇ ਵੀ ਵਿਅਕਤੀ ਦੇ ਸਾਹਮਣੇ ਬੈਠੇ ਹੋਵੋ ਤਾਂ ਦੇਖੋ ਕਿ ਉਸ ਵਿਅਕਤੀ ਦੇ ਚਿਹਰੇ ਦੇ ਹਾਵ ਭਾਵ 10 ਮਿੰਟ ਜਾਂ ਇਸ ਤੋਂ ਵੱਧ ਸਮੇਂ ਵਿਚ ਕਿੰਨੀ ਵਾਰੀ ਬਦਲਦੇ ਹਨ ਅਤੇ ਇਸ ਸਮੇਂ ਵਿਚ ਉਸ ਦਾ ਚਿਹਰਾ ਕਿੰਨੀ ਵਾਰੀ ਵਿੰਗਾ ਟੇਢਾ ਕੀਤਾ ਜਾਂਦਾ ਹੈ।
ਸਰੀਰ ਦੀ ਭਾਸ਼ਾ ਨੂੰ ਪੜ੍ਹਨ ਅਤੇ ਲੋਕਾਂ ਦੇ ਮਨ ਦੇ ਵਿਚਾਰਾਂ ਨੂੰ ਸਮਝਣ ਦਾ ਅਭਿਆਸ ਕਰੋ। ਖਾਸ ਕਰਕੇ ਉਨ੍ਹਾਂ ਦੇ ਮਨ ਦੀ ਆਵਾਜ਼ ਸੁਣਨ ਦਾ ਜਤਨ ਕਰੋ। ਮਨ ਦੀ ਆਵਾਜ਼ ਤੋਂ ਭਾਵ ਹੈ, ਜਦੋਂ ਕਿਸੇ ਵਿਅਕਤੀ ਦੀਆਂ ਆਪਣੀਆਂ ਗੱਲਾਂ ਪ੍ਰਤੀ ਸੋਚਾਂ ਹੀ ਉਸ ਦੇ ਚਿਹਰੇ ਤੇ ਆ ਰਹੇ ਹਾਵ ਭਾਵ ਨੂੰ ਬਦਲ ਦਿੰਦੀਆਂ ਹਨ। ਜਦੋਂ ਬਾਹਰਲੇ ਹਾਲਾਤ ਵੀ ਕਿਸੇ ਤੇ ਅਸਰ ਪਾਉਂਦੇ ਹਨ ਤਾਂ ਉਸ ਦੇ ਮਨ ਵਿਚ ਪੈਦਾ ਹੋ ਰਹੀਆਂ ਭਾਵਨਾਵਾਂ ‘ਪੜ੍ਹਨ’ ਦੀ ਕੋਸ਼ਿਸ਼ ਕਰੋ। ਉਦਾਹਰਣ ਦੇ ਤੌਰ ਤੇ ਜਦੋਂ ਕੋਈ ਨਵਾਂ ਵਿਅਕਤੀ ਬਸ-ਗੱਡੀ ਵਿਚ ਚੜ੍ਹੇ ਅਤੇ ਪਹਿਲਾਂ ਬੈਠਿਆਂ ਦੀ ਜਗ੍ਹਾ ਨੂੰ ਹੋਰ ਤੰਗ ਕਰ ਦੇਵੇ।
ਤੇ ਤੁਸੀਂ? ਪਿਛਲੇ ਹਫਤੇ-ਦੋ ਹਫਤੇ ਵਿਚ ਤੁਸੀਂ ਇਨ੍ਹਾਂ ਛੇ ਭਾਵਨਾਵਾਂ ਨੂੰ ਕਿੰਨੀ ਵਾਰੀ ਮਹਿਸੂਸ ਕੀਤਾ ਹੈ? ਤੇ ਸ਼ਾਇਦ ਜਦੋਂ ਤੁਸੀਂ ਆਪਣੇ ਕੰਮ ਤੇ, ਘਰ ਜਾਂ ਕਿਤੇ ਬਾਹਰ ਸੀ ਤਾਂ ਤੁਸੀਂ ਆਪਣੀਆਂ ਇਨ੍ਹਾਂ ਭਾਵਨਾਵਾਂ ਨੂੰ ਸਫਲਤਾ ਨਾਲ ਛੁਪਾ ਲਿਆ ਹੋਣਾ ਹੈ, ਖਾਸ ਕਰਕੇ ਜਦੋਂ ਤੁਸੀਂ ਲੋਕਾਂ ਵਿਚਕਾਰ ਸੀ। ਠੀਕ ਹੈ ਨਾ? ਪਰ ਸ਼ਾਇਦ ਐਸਾ ਨਹੀਂ ਤੁਹਾਡੀਆਂ ਆਪਣੀਆਂ ਭਾਵਨਾਵਾਂ ਵੀ ਤੁਹਾਡੀ ਆਪਣੀ ਕੋਸ਼ਿਸ਼ ਦੇ ਬਾਵਜੂਦ 'ਲੀਕ' ਕਰ ਕੇ ਬਾਹਰ ਆ ਜਾਂਦੀਆਂ ਹਨ ਅਤੇ ਅਕਸਰ ਤੁਹਾਨੂੰ ਵੀ ਪਤਾ ਨਹੀਂ ਲਗਦਾ। ਖਾਸ ਕਰਕੇ ਤੁਹਾਡੀ ਕਮਰ ਤੋਂ ਹੇਠਾਂ ਦੀਆਂ ਸਰੀਰਕ ਹਰਕਤਾਂ ਤੋਂ ਤੁਸੀਂ ਅਣਜਾਣ ਹੀ ਹੁੰਦੇ ਹੋ। ਪਰ ਚੰਗੀ ਗੱਲ ਇਹ ਹੈ ਕਿ ਸਿਰਫ ਉਨ੍ਹਾਂ ਲੋਕਾਂ ਨੇ ਹੀ ਇਹ ਸਭ ਕੁਝ ਦੇਖਿਆ ਹੋਣਾ ਹੈ ਜਿਹੜੇ ਆਪਣੇ ਆਪ ਨੂੰ ਤੁਹਾਡੀ ਜਗ੍ਹਾ ਤੇ ਮਹਿਸੂਸ ਕਰ ਸਕਦੇ ਹਨ, ਬਾਕੀਆਂ ਨੇ ਨਹੀਂ।
ਮੁਸਕਰਾਓ ਤੇ ਪੂਰੀ ਦੁਨੀਆ......
ਹੁਣ ਅਸੀਂ ਪਾਲ ਐਕਮੈਨ ਦੀ ਗੱਲ ਕਰਾਂਗੇ ਜਿਸਨੇ ਚਿਹਰੇ ਦੇ ਹਾਵ ਭਾਵ ਬਾਰੇ ਖੋਜ ਕੀਤੀ ਹੈ। ਪਾਲ ਅਮਰੀਕਨ ਮਨੋਵਿਗਿਆਨਕ ਹੈ ਅਤੇ ਉਹ ਪਿਛਲੇ ਤਿੰਨ ਦਹਾਕਿਆਂ ਤੋਂ ਇਸ ਵਿਸ਼ੇ ਤੇ ਖੋਜ ਕਰ ਰਿਹਾ ਹੈ। ਪਾਲ ਤੇ ਉਸਦੇ ਸਾਥੀ ਫਰੀਜ਼ਨ ਨੇ ਸਾਡੇ ਸਾਰੇ ਹਾਵਾਂ ਭਾਵਾਂ ਦਾ ਡੂੰਘਾਈ ਨਾਲ ਅਧਿਐਨ ਕੀਤਾ ਹੈ ਅਤੇ ਸਾਨੂੰ ਦੱਸਿਆ ਹੈ ਕਿ ਇਨ੍ਹਾਂ ਦਾ ਮਤਲਬ ਕੀ ਹੈ? ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਸਾਡੇ ਚਿਹਰੇ ਦੇ ਕਿਹੜੇ ਪੱਠੇ ਕਿਹੜੇ ਹਾਵ ਭਾਵ ਪੈਦਾ ਕਰਦੇ ਹਨ। ਇਸ ਖੋਜ ਦਾ ਇਕ ਹੋਰ ਨਤੀਜਾ ਵੀ ਨਿਕਲਿਆ ਹੈ ਕਿ ਅਸੀਂ ਹੁਣ ਝੂਠ ਬੋਲਣ ਦੀ ਕਿਰਿਆ ਬਾਰੇ ਕਾਫੀ ਕੁੱਝ ਜਾਣਦੇ ਹਾਂ (ਇਸ ਬਾਰੇ ਆਪਾਂ ਪੰਜਵੇਂ ਅਧਿਆਇ ਵਿਚ ਹੋਰ ਗੱਲ ਕਰਾਂਗੇ)
ਐਕਮੈਨ ਤੇ ਫਰੀਜ਼ਨ ਵੱਲੋਂ 1982 ਵਿਚ ਕੀਤੀ ਗਈ ਖੋਜ ਵਿਚ ਪਹਿਚਾਣੀਆਂ ਜਾ ਸਕਦੀਆਂ ਭਾਵਨਾਵਾਂ ਬਾਰੇ ਬਹੁਤ ਸਾਰੇ ਲੋਕਾਂ ਨੂੰ ਪਹਿਚਾਣ ਕਰਨ ਲਈ ਕਿਹਾ ਗਿਆ। ਨਤੀਜੇ ਇਹ ਸਨ:
ਇਥੇ ਇਹ ਗੱਲ ਜ਼ਰੂਰ ਦੱਸਣੀ ਪਵੇਗੀ ਕਿ ਜਦੋਂ ਇਹ ਖੋਜ ਕੀਤੀ ਗਈ ਤਾਂ ਜਿਹੜੇ ਹਾਵ ਭਾਵ ਲੋਕਾਂ ਨੂੰ ਦਿਖਾਏ ਗਏ ਉਹ ਕੁਦਰਤੀ ਨਹੀਂ ਸਨ ਸਗੋਂ ਦਿਖਾਣ ਲਈ ਬਣਾਏ ਗਏ ਸਨ। ਪਰ ਜਦੋਂ ਕੁਦਰਤੀ ਪੈਦਾ ਹੋਏ ਹਾਵ ਭਾਵ ਲਏ ਗਏ ਤਾਂ ਨਤੀਜੇ ਇਤਨੇ ਚੰਗੇ
ਨਹੀਂ ਸਨ। ਰੋਜਾਨਾ ਜੀਵਨ ਵਿਚ ਅਸੀਂ ਆਮ ਤੌਰ ਤੇ ਦੋ ‘ਸੰਖੇਪ’ ਭਾਵਨਾਵਾਂ ਹੀ ਪ੍ਰਗਟ ਕਰਦੇ ਹਾਂ। ਇਹ ਖੁਸ਼ੀ ਅਤੇ ਉਦਾਸੀ ਨਾਲ ਸਬੰਧਤ ਹਨ:
ਆਉ ਖੁਸ਼ੀ ਦੀ ਗੱਲ ਕਰੀਏ—ਇਹੀ ਇਕੋ ਇਕ ਸਕਾਰਾਤਮਕ ਭਾਵਨਾ ਹੈ। ਜਿਵੇਂ ਕਿ ਉਪਰ ਦਿੱਤੇ ਅੰਕੜੇ ਵੀ ਦਸਦੇ ਹਨ, ਅਸੀਂ ਜਦੋਂ ਕਿਸੇ ਵੀ ਵਧੀਆ ਮਾਨਸਿਕ ਹਾਲਤ ਵਾਲੇ ਬੰਦੇ ਨੂੰ ਮਿਲਦੇ ਹਾਂ, ਤਾਂ ਅਸੀਂ ਇਸਨੂੰ ਪਹਿਚਾਨਣ ਵਿਚ ਕੋਈ ਗਲਤੀ ਨਹੀਂ ਕਰਦੇ। ਮੁਸਕਰਾਹਟ ਬਾਰੇ ਬਹੁਤ ਖੋਜ ਹੋ ਚੁਕੀ ਹੈ। ਵਿਗਿਆਨਕਾਂ ਨੂੰ ਇਹ ਗੱਲ ਆਪਣੇ ਵੱਲ ਬਹੁਤ ਖਿਚਦੀ ਹੈ ਕਿ ਅਸੀਂ ਅਕਸਰ ਮੁਸਕੁਰਾਹਟ ਨੂੰ ਆਪਣੀ ਅਸਲੀ ਭਾਵਨਾ ਛੁਪਾਣ ਲਈ ਵਰਤਦੇ ਹਾਂ। ਇਸ ਕੰਮ ਲਈ ਸਾਡਾ ਦੂਜਾ ਤਰੀਕਾ ਆਪਣੇ ਚਿਹਰੇ ਨੂੰ ਬਿਨਾਂ ਹਾਵ ਭਾਵ ਦੇ ਰੱਖਣਾ ਹੈ।
“ ਖੁਸ਼ੀ ਹੀ ਇਕੋ ਇਕ ਸਕਾਰਾਤਮਕ ਭਾਵਨਾ ਹੈ।"
ਇਹ ਮੰਨਿਆ ਜਾਂਦਾ ਹੈ ਕਿ ਮੁਸਕੁਰਾਹਟ ਚਿਹਰੇ ਤੇ ਲਿਆਣਾ ਸਭ ਤੋਂ ਸੌਖਾ ਕੰਮ ਹੈ। ਜਦੋਂ ਮਰਜ਼ੀ ਲੈ ਆਈਏ ਤੇ ਜਦੋਂ ਮਰਜ਼ੀ ਹਟਾ ਦੇਈਏ। ਅਤੇ ਕਈ ਲੋਕ ਇਹੀ ਗੱਲ ਸਾਨੂੰ ਬਾਰ ਬਾਰ ਸਾਬਤ ਕਰਕੇ ਦਿਖਾਉਂਦੇ ਹਨ—ਉਦਾਹਰਣ ਦੇ ਤੌਰ ਤੇ ਸਾਡੇ ਨੇਤਾ, ਖਾਸ ਕਰਕੇ ਚੋਣਾਂ ਦੇ ਸਮੇਂ !
ਇਸ ਬਾਰੇ ਖੋਜ ਇੰਨੀ ਜ਼ਿਆਦਾ ਹੋਣ ਦਾ ਇਕ ਕਾਰਨ ਇਹ ਵੀ ਹੈ ਕਿ ਜਦੋਂ ਅਸੀਂ ਲੋਕਾਂ ਨੂੰ ਮਿਲਦੇ ਹਾਂ ਤਾਂ ਸਾਡੀ ਮੁਸਕੁਰਾਹਟ ਦੂਜੇ ਲੋਕਾਂ ਦਾ ਸਾਡੇ ਪ੍ਰਤੀ ਰਵੱਈਆ ਬਦਲ ਦਿੰਦੀ ਹੈ ਅਤੇ ਸਾਡੀ ਗਲਬਾਤ ਸਕਾਰਾਤਮਕ ਢੰਗ ਨਾਲ ਹੋ ਸਕਦੀ ਹੈ। ਇਹ ਗੱਲ ਆਪਾਂ ਸਾਰੇ ਹੀ ਜਾਣਦੇ ਹਾਂ। ਜਿਵੇਂ ਕਿਹਾ ਜਾਂਦਾ ਹੈ, ਮੁਸਕਰਾਉ, ਤੇ ਦੁਨੀਆਂ ਤੁਹਾਡੇ ਨਾਲ ਮੁਸਕੁਰਾਉਂਦੀ ਹੈ!
ਜ਼ਰਾ ਅਜ਼ਮਾ ਕੇ ਦੇਖੋ
ਦੇਖੋ, ਕੀ ਸਚਮੁਚ ਐਸਾ ਹੀ ਹੁੰਦਾ ਹੈ ਕਿ ਜਦੋਂ ਤੁਸੀਂ ਮੁਸਕਰਾਉਂਦੇ ਹੋ ਤਾਂ ਦੁਨੀਆਂ ਤੁਹਾਡੇ ਨਾਲ ਮੁਸਕੁਰਾਉਂਦੀ ਹੈ। ਜਦੋਂ ਵੀ ਤੁਸੀਂ ਦੂਜਿਆਂ ਨੂੰ ਮਿਲੋ ਤਾਂ ਮੁਸਕੁਰਾ ਕੇ ਮਿਲੋ। ਦੂਜਿਆਂ ਤੇ ਇਸ ਦਾ ਕੀ ਅਸਰ ਪੈਂਦਾ ਹੈ? ਕੀ ਉਹ ਵੀ ਮੁਸਕਰਾਉਂਦੇ ਹਨ? ਕੀ ਉਹ ਤੁਹਾਡੇ ਨਾਲ ਜ਼ਿਆਦਾ 'ਨਿੱਘੇ' ਹੋ ਜਾਂਦੇ ਹਨ? ਕੀ ਇਸ ਨਾਲ ਤੁਹਾਡੇ ਰਿਸ਼ਤੇ ਬਿਹਤਰ ਹੋ ਰਹੇ ਹਨ?
ਮੁਸਕੁਰਾਹਟ ਦੇ ਅਸਰ
ਜ਼ਰਾ ਸੋਚੋ ਕਿ ਤੁਹਾਡੇ ਉਤੇ ਉਨ੍ਹਾਂ ਲੋਕਾਂ ਦਾ ਕਿੰਨਾ ਜ਼ਿਆਦਾ ਅਸਰ ਪੈਂਦਾ ਹੈ ਜਿਹੜੇ ਮੁਸਕਰਾਉਂਦੇ ਹਨ। ਭਾਵੇਂ ਇਹ ਸਾਡੇ ਕੰਮਕਾਰ ਵਿਚ ਹੋਵੇ, ਭਾਈਚਾਰੇ ਵਿਚ ਤੇ ਇਥੋਂ ਤੱਕ ਜੇ ਉਹ ਅਜਨਬੀ ਵੀ ਹੋਣ। ਕੀ ਤੁਸੀਂ ਉਨ੍ਹਾਂ ਦੁਕਾਨਾਂ ਤੇ ਜ਼ਿਆਦਾ ਜਾਂਦੇ ਹੋ ਜਿਥੇ ਲੋਕ ਮੁਸਕਰਾਉਂਦੇ ਚਿਹਰੇ ਨਾਲ ਮਿਲਦੇ ਹਨ? ਕੀ ਤੁਸੀਂ ਅਚੇਤ ਹੀ ਉਨ੍ਹਾਂ ਥਾਵਾਂ ਤੇ ਜਾਣ ਬਾਰੇ ਨਹੀਂ ਸੋਚਦੇ ਜਿੱਥੇ ਮੁਸਕਰਾਹਟ ਨਾਲ ਮਿਲਣ ਵਾਲਾ ਕੋਈ ਨਾ ਹੋਵੇ?
ਬਹੁਤ ਵਾਰੀ ਅਸੀਂ ਐਸੇ ਰੈਸਤੋਰਾਂ ਵਿਚ ਜਾਂਦੇ ਹਾਂ ਜਿਥੇ ਬੈਰੇ ਤੇ ਪ੍ਰਬੰਧਕ ਮੁਸਕਰਾਉਂਦੇ ਤੇ ਖੁਸ਼ ਤਬੀਅਤ ਹੁੰਦੇ ਹਨ, ਹਾਲਾਂਕਿ ਦੂਜਾ ਰੈਸਤੋਰਾਂ ਉਨ੍ਹਾਂ ਤੋਂ ਵਧੀਆ ਭੋਜਨ ਪਰੋਸਦਾ ਹੈ। ਤੁਸੀਂ ਉਥੇ ਜਾ ਕੇ ਚੰਗਾ ਮਹਿਸੂਸ ਕਰਦੇ ਹੋ ਜਿੱਥੇ ਮੁਸਕਰਾਹਟ ਹੈ।
ਮੁਸਕੁਰਾਹਟ ਦੀਆਂ ਕਿਸਮਾਂ
ਮੁਸਕੁਰਾਹਟ ਦੋ ਤਰ੍ਹਾਂ ਦੀ ਹੁੰਦੀ ਹੈ-ਸੱਚੀ ਤੇ ਝੂਠੀ। ਅਸੀਂ ਸਾਰੇ ਹੀ ਮੁਸਕੁਰਾਉਂਦੇ ਹਾਂ। ਇਹ ਸਾਡੇ ਚਿਹਰੇ ਦੀ ਮੁਢਲੀ ਕਿਰਿਆ ਹੈ ਜਿਹੜੀ ਅਸੀਂ ਉਸ ਵੇਲੇ ਕਰਦੇ ਹਾਂ ਜਦੋਂ ਅਸੀਂ ਖੁਸ਼ ਹੋਈਏ।
ਝੂਠੀ ਮੁਸਕਰਾਹਟ ਵਿਚ ਵੀ ਦੋ ਕਿਸਮਾਂ ਹਨ-ਇਕ ਉਹ ਮੁਸਕਰਾਹਟ ਹੁੰਦੀ ਹੈ ਜਿਹੜੀ ਅਸੀਂ ਉਦੋਂ ਚਿਹਰੇ ਤੇ ਲਿਆਉਂਦੇ ਹਾਂ ਜਦੋਂ ਅਸੀਂ ਅਸਲੀਅਤ ਵਿਚ ਪ੍ਰੇਸ਼ਾਨ ਹੁੰਦੇ ਹਾਂ। ਐਸਾ ਅਸੀਂ ਸਾਰੇ ਹੀ ਕਦੀ ਨਾ ਕਦੀ ਕਰਦੇ ਹਾਂ ਪਰ ਸਿਆਣੇ ਲੋਕ ਇਸ ਨੂੰ ਪਹਿਚਾਣ ਜਾਂਦੇ ਹਨ। ਅਸੀਂ ਬੜੀ ਪ੍ਰੇਸ਼ਾਨੀ ਤੇ ਨਿਰਾਸ਼ਤਾ ਵਿਚੋਂ ਲੰਘ ਰਹੇ ਹੁੰਦੇ ਹਾਂ ਪਰ ਜੇ ਅਸੀਂ ਇਹ ਸਭ ਕੁਝ ਜ਼ਾਹਰ ਕਰ ਦੇਈਏ ਤਾਂ ਸਾਨੂੰ ਬਹੁਤ ਸਾਰੇ ਲੋਕਾਂ ਨੂੰ ਬਹੁਤ ਕੁਝ ਦੱਸਣਾ ਪੈਂਦਾ ਹੈ। ਇਹ ਵੀ ਪ੍ਰੇਸ਼ਾਨੀ ਦਾ ਕਾਰਨ ਬਣਦਾ ਹੈ ਅਤੇ ਸਾਨੂੰ ਮੁਸਕਰਾਣਾ ਹੀ ਬਿਹਤਰ ਲਗਦਾ ਹੈ।
“ ਤੁਸੀਂ ਪ੍ਰੇਸ਼ਾਨੀ ਤੇ ਨਿਰਾਸ਼ਤਾ ਵਿਚ ਹੁੰਦੇ ਹੋਏ ਵੀ ਮੁਸਕਰਾਉਂਦੇ ਹੋ।”
ਜਦੋਂ ਅਸੀਂ ਲਫਜ਼ਾਂ ਨਾਲ ਗੱਲ ਬਦਲ ਕੇ ਕਹਿੰਦੇ ਹਾਂ (ਹਾਂ! ਮੈਂ ਬਹੁਤ ਖੁਸ਼ ਹਾਂ) ਤਾਂ ਇਸੇ ਤੋਂ ਹੀ ਸਾਨੂੰ ਕੁਝ ਸੰਕੇਤ ਮਿਲ ਜਾਂਦੇ ਹਨ। ਨਾਲ ਹੀ ਸਾਡੀ ਮੁਸਕਰਾਹਟ ਦੀ ਕਿਸਮ ਦਾ ਪਤਾ ਇਸ ਤੋਂ ਵੀ ਲਗਦਾ ਹੈ ਕਿ ਸਾਡੇ ਮੂੰਹ ਦੇ ਸਿਰੇ ਉਪਰ ਵਲ ਨੂੰ ਨਾ ਜਾ ਕੇ ਸਿੱਧੇ ਬਾਹਰ ਵਲ ਨੂੰ ਜਾਂਦੇ ਹਨ। ਨਾਲ ਹੀ ਅੱਖਾਂ ਵੀ ਕੋਈ ਖੁਸ਼ੀ ਨਹੀਂ ਪ੍ਰਗਟ ਕਰ ਰਹੀਆਂ ਹੁੰਦੀਆਂ ਤੇ ਉਨ੍ਹਾਂ ਦੁਆਲੇ ਕੋਈ ਚਿੰਨ੍ਹ ਨਹੀਂ ਹੁੰਦੇ।
ਆਉ ਆਪਾਂ ਉਨੀਵੀਂ ਸਦੀ ਦੇ ਅੱਧ ਵਿਚ ਹੋਏ ਇਕ ਅਧਿਐਨ ਵਲ ਧਿਆਨ ਕਰੀਏ। ਤੁਸੀਂ 'ਡਿਊਸ਼ੇਨ ਮੁਸਕਰਾਹਟ' (Duchenne Smile) ਬਾਰੇ ਸ਼ਾਇਦ ਸੁਣਿਆ ਹੋਵੇਗਾ। ਡਿਊਸ਼ੇਨ ਇਕ ਦਿਲਚਸਪ ਵਿਗਿਆਨੀ ਸੀ। ਉਹ ਨਿਊਰੋਫਿਜ਼ਿਆਲੋਜਿਸਟ (Neurophysiologist) ਸੀ ਅਤੇ ਉਸਦਾ ਪੂਰਾ ਨਾ Gullaume Duchenne de
Boulogve ਸੀ। ਉਸ ਦੀ ਚਿਹਰੇ ਦੇ ਪੱਠਿਆਂ ਦੇ ਅਧਿਐਨ ਵਿਚ ਦਿਲਚਸਪੀ ਸੀ ਅਤੇ ਉਹ ਇਹ ਜਾਣਨ ਲਈ ਬਹੁਤ ਉਤਸੁਕ ਸੀ ਕਿ ਅਸੀਂ ਕਿਵੇਂ ਆਪਣੇ ਚਿਹਰੇ ਤੇ ਇਕ ਨਕਲੀ ਜਾਂ ਝੂਠੀ ਮੁਸਕਰਾਹਟ ਲੈ ਆਉਂਦੇ ਹਾਂ। ਜਦੋਂ ਅਸੀਂ ਮਾੜੀ ਹਾਲਤ ਵਿਚ ਵੀ ਹੋਈਏ ਤਾਂ ਵੀ ਅਸੀਂ ਮੁਸਕਰਾ ਸਕਦੇ ਹਾਂ। ਜਦੋਂ ਅਸੀਂ ਆਪਣੇ ਆਪ ਨੂੰ ਖੁਸ਼ ਪ੍ਰਗਟ ਕਰਨ ਲਈ ਮੁਸਕਰਾ ਰਹੇ ਹੁੰਦੇ ਹਾਂ ਤਾਂ ਇਸ ਦਾ ਮਤਲਬ ਹੈ ਕਿ ਅਸੀਂ ਚਿਹਰੇ ਤੇ ਇਕ ਨਕਲੀ ਮੁਸਕਰਾਹਟ ਲੈ ਕੇ ਤੁਰੇ ਫਿਰਦੇ ਹਾਂ, ਅਤੇ ਜਦੋਂ ਅਸੀਂ ਕਿਸੇ ਨੂੰ ਮਿਲਦੇ ਹਾਂ ਤਾਂ ਅਸੀਂ ਉਸ ਨੂੰ ਇਸ ਗੱਲ ਬਾਰੇ ਧੋਖਾ ਦੇ ਲੈਂਦੇ ਹਾਂ । (ਤੇ ਹਾਂ, ਦੂਜੇ ਵੀ ਸਾਡੇ ਨਾਲ ਇਹੀ ਕਰ ਰਹੇ ਹੁੰਦੇ ਹਨ।)
ਡਿਊਸ਼ੇਨ ਨੇ ਅਸਲੀ ਮੁਸਕਰਾਹਟ ਅਤੇ ਨਕਲੀ ਮੁਸਕਰਾਹਟ ਵਿਚ ਫਰਕ ਲੱਭਣ ਦਾ ਕੰਮ ਸ਼ੁਰੂ ਕਰ ਲਿਆ। ਉਸ ਦਾ ਮਨੁੱਖੀ ਚਿਹਰੇ ਤੇ ਮੌਜੂਦ ਪੱਠਿਆਂ ਬਾਰੇ ਇਕੱਠਾ ਕੀਤਾ ਹੋਇਆ ਗਿਆਨ ਇਸ ਕੰਮ ਵਿਚ ਮਦਦਗਾਰ ਸੀ। (ਜੇ ਤੁਸੀਂ ਬਹੁਤ ਨਰਮ ਦਿਲ ਹੋ ਤਾਂ ਅਗਲੀਆਂ ਕੁਝ ਸਤਰਾਂ ਪੜ੍ਹ ਕੇ ਤੁਸੀਂ ਔਖੇ ਹੋ ਜਾਵੋਗੇ।) ਸਭ ਤੋਂ ਪਹਿਲਾਂ ਉਸ ਨੇ ਇਕ ਅਧਰੰਗ ਦੇ ਮਰੀਜ਼ ਦੇ ਚਿਹਰੇ ਤੋਂ ਇਹ ਸਭ ਸਮਝਣ ਦੀ ਕੋਸ਼ਿਸ਼ ਕੀਤੀ। ਫਿਰ ਉਸਨੇ ਗਿਲੋਟੀਨ (Guillotine ਇਕ ਐਸਾ ਯੰਤਰ ਹੈ ਜਿਸ ਨਾਲ ਸਿਰ ਕੱਟ ਕੇ ਮੁਜਰਮਾਂ ਨੂੰ ਫਾਂਸੀ ਦਿੱਤੀ ਜਾਂਦੀ ਸੀ।) ਕੀਤੇ ਹੋਏ ਵਿਅਕਤੀਆਂ ਦੇ ਸਿਰ ਲੈ ਕੇ ਉਨ੍ਹਾਂ ਦੇ ਚਿਹਰੇ ਦੇ ਪੱਠਿਆਂ ਦੀਆਂ ਹਰਕਤਾਂ ਦਾ ਅਧਿਐਨ ਕੀਤਾ। ਇਸ ਕੰਮ ਲਈ ਉਸ ਨੇ ਚਿਹਰੇ ਦੇ ਵੱਖੋ- ਵੱਖ ਜਗ੍ਹਾ ਤੇ ਲਗਾਏ ਗਏ ਇਲੈਕਟ੍ਰੋਡਾਂ ਨਾਲ ਬਿਜਲੀ ਦੇ ਹਲਕੇ ਝਟਕੇ ਦਿੱਤੇ।
ਡਿਊਸ਼ੇਨ ਮੁਸਕਰਾਹਟ (Duchenne Smile)
ਡਿਊਸ਼ੇਨ ਦੀ ਮਹੱਤਵਪੂਰਨ ਖੋਜ ਇਹ ਸੀ-ਮੁਸਕਰਾਹਟ ਨੂੰ ਚਿਹਰੇ ਤੇ ਲਿਆਉਣ ਲਈ ਸਾਨੂੰ ਆਪਣੇ ਪੱਠਿਆਂ ਦੇ ਦੋ ਸਮੂਹਾਂ ਦੀ ਲੋੜ ਹੁੰਦੀ ਹੈ।
1. ਜ਼ਾਈਗੋਮੈਟਿਕ (Zygomatic)- ਇਹ ਵੱਡੇ ਆਕਾਰ ਦੇ ਪੱਠੇ ਹਨ ਜਿਹੜੇ ਚਿਹਰੇ ਦੇ ਪਾਸਿਆਂ ਤੋਂ ਸ਼ੁਰੂ ਹੋ ਕੇ ਮੂੰਹ ਦੇ ਸਿਰਿਆਂ ਤੱਕ ਜਾਂਦੇ ਹਨ। ਜਦੋਂ ਅਸੀਂ ਇਨ੍ਹਾਂ ਪੱਠਿਆਂ ਨੂੰ ਸਿਕੋੜਦੇ ਹਾਂ ਤਾਂ ਇਹ ਮੂੰਹ ਨੂੰ ਪਿੱਛੇ ਵੱਲ ਖਿੱਚਦੇ ਹਨ। ਇਨ੍ਹਾਂ ਨਾਲ ਸਾਡੇ ਮੂੰਹ ਦੇ ਸਿਰੇ ਉੱਪਰ ਵੱਲ ਨੂੰ ਖਿੱਚੇ ਜਾਂਦੇ ਹਨ ਅਤੇ ਸਾਡੇ ਦੰਦ ਵੀ ਦਿੱਖਣੇ ਸ਼ੁਰੂ ਹੋ ਜਾਂਦੇ ਹਨ। ਨਾਲ ਹੀ ਇਹ ਸਾਡੀਆਂ ਗਲ੍ਹਾਂ ਨੂੰ ਭਰੀ ਭਰੀ ਹੋਈ ਦਿੱਖ ਦੇ ਦਿੰਦੇ ਹਨ। ਇਸ ਨਾਲ ਸਾਡੇ ਬੁਲ੍ਹਾਂ ਦੇ ਸਿਰੇ ਉਪਰ ਵਾਲੇ ਪਾਸੇ ਨੂੰ ਖਿੱਚੇ ਜਾਂਦੇ ਹਨ। ਸਾਡੀਆਂ ਗਲ੍ਹਾਂ ਦੀਆਂ ਹੱਡੀਆਂ ਤੋਂ ਮੂੰਹ ਦੇ ਸਿਰ ਤਕ ਚੱਲਣ ਵਾਲੇ ਇਹ ਪੱਠੇ ਸੁਚੇਤ ਤੌਰ ਤੇ ਸਾਡੇ ਵੱਸ ਵਿਚ ਹੁੰਦੇ ਹਨ।
2. ਦੂਸਰੇ, ਔਰਬੀਕੁਲੈਰਿਸ ਆਕੂਲਾਈ (Orbicularis Oculi)- ਪੱਠੇ ਸਾਡੀਆਂ ਅੱਖਾਂ ਦੇ ਦੁਆਲੇ ਹੁੰਦੇ ਹਨ। ਇਨ੍ਹਾਂ ਦੀ ਹਰਕਤ ਨਾਲ ਅੱਖਾਂ ਪਿੱਛੇ ਵੱਲ ਨੂੰ ਖਿਚੀਆਂ ਜਾਂਦੀਆਂ ਹਨ ਤੇ ਇਸ ਨਾਲ ਇਹ ਸੁੰਗੜ ਜਾਂਦੀਆਂ ਹਨ ਜਾਂ ਛੋਟੀਆਂ ਹੋ ਜਾਂਦੀਆਂ ਹਨ। ਐਸਾ ਹੋਣ ਨਾਲ ਅੱਖਾਂ ਦੇ ਆਲੇ ਦੁਆਲੇ ਕੁਝ ਰੇਖਾਵਾਂ ਬਣ ਜਾਂਦੀਆਂ ਹਨ ਜਿਨ੍ਹਾਂ ਨੂੰ 'ਹਾਸੇ
ਦੀਆਂ ਰੇਖਾਵਾਂ' ਕਿਹਾ ਜਾਂਦਾ ਹੈ, ਨਾਲ ਹੀ ਸਾਡੇ ਭਰਵੱਟੇ ਥੋੜ੍ਹੇ ਥੱਲੇ ਵੱਲ ਨੂੰ ਹੋ ਜਾਂਦੇ ਹਨ। ਡਿਊਸ਼ੇਨ ਨੇ ਇਹ ਖੋਜ ਕੀਤੀ ਕਿ ਇਹ ਪੱਠੇ ਸੁਚੇਤ ਤੌਰ ਤੇ ਸਾਡੇ ਕਾਬੂ ਵਿਚ ਨਹੀਂ ਹੁੰਦੇ। ਇਸੇ ਕਰਕੇ ਇਸਦੀ ਹਰਕਤ ਦਾ ਸੰਬੰਧ ਸਾਡੀਆਂ ਅੰਦਰੂਨੀ ਭਾਵਨਾਵਾਂ ਨਾਲ ਹੈ।
ਸੋ ਸਾਡੀ 'ਅਸਲੀ' ਮੁਸਕਰਾਹਟ, ਜੋ ਕਿਸੇ ਮਹਿਸੂਸ ਕੀਤੀ ਜਾ ਰਹੀ ਖੁਸ਼ੀ ਦੀ ਭਾਵਨਾ ਵਿਚੋਂ ਪੈਦਾ ਹੁੰਦੀ ਹੈ, ਉਸ ਵਿਚ ਸਾਡੀਆਂ ਅੱਖਾਂ ਦੀ ਵੀ ਭੂਮਿਕਾ ਹੁੰਦੀ ਹੈ। ਡਿਊਸ਼ੇਨ ਦੇ ਕਥਨ ਅਨੁਸਾਰ:
ਪਹਿਲੇ ਪੱਠੇ (ਜ਼ਾਈਗੋਮੈਟਿਕ) ਸਾਡੇ ਹੁਕਮ ਮੁਤਾਬਕ ਚਲਦੇ ਹਨ, ਪਰ ਦੂਜੀ ਕਿਸਮ ਦੇ (ਔਰਬੀਕੁਲੈਰਿਸ ਔਕੁਲਾਈ) ਉਦੋਂ ਹੀ ਹਰਕਤ ਵਿਚ ਆਉਂਦੇ ਹਨ ਜਦੋਂ ਸਾਡੀ ਰੂਹ ਦੀਆਂ ਮਿੱਠੀਆਂ ਭਾਵਨਾਵਾਂ ਉਨ੍ਹਾਂ ਨੂੰ ਹਿਲਾਉਣ।
(ਤੁਹਾਨੂੰ ਯਾਦ ਹੋਵੇਗਾ ਕਿ ਕਿਸੇ ਨੇ ਇਹ ਕਿਹਾ ਸੀ ਕਿ ਸਾਡੀਆਂ ਅੱਖਾਂ ਸਾਡੀ ਰੂਹ ਦੇ ਝਰੋਖੇ ਹਨ)
ਸਾਡੀ ਅਸਲੀ ਮੁਸਕਰਾਹਟ, ਜਿਸ ਵਿਚ ਅੱਖਾਂ ਵੀ ਹਸਦੀਆਂ ਹਨ, ਉਪਰ ਲਿਖੀਆਂ ਦੋਹਾਂ ਹਰਕਤਾਂ ਵਾਲੀ ਹੁੰਦੀ ਹੈ। ਇਸ ਤੋਂ ਇਲਾਵਾ ਦੋ ਹੋਰ ਫਰਕ ਵੀ ਹਨ। ਅਸਲੀ ਮੁਸਕਰਾਹਟ:
ਨਕਲੀ ਮੁਸਕਰਾਹਟ (ਜਿਸਨੂੰ ਸਮਾਜਕ ਜਾਂ ਮੁਖੌਟੇ ਵਾਲੀ ਮੁਸਕਰਾਹਟ ਵੀ ਕਹਿ ਦਿੰਦੇ ਹਾਂ) ਵਿਚ ਅੱਖਾਂ ਨਹੀਂ ਹੱਸਦੀਆਂ ਅਤੇ:
—ਇਹ ਅਸਾਵੀਂ ਮੁਸਕਰਾਹਟ ਹੁੰਦੀ ਹੈ।
ਐਕਮੈਨ ਦੀ ਖੋਜ
ਆਪਣੇ ਤੋਂ ਪਹਿਲਾਂ ਦੀ ਖੋਜ ਨੂੰ ਅੱਗੇ ਤੋਰਦੇ ਹੋਏ ਐਕਮੈਨ ਨੇ ਅਸਲੀ ਮੁਸਕਰਾਹਟ ਦਾ ਇਕ ਹੋਰ ਪੱਖ ਖੋਜਿਆ। ਅਸਲੀ ਮੁਸਕਰਾਹਟ ਵਿਚ ਬੁਲ੍ਹਾਂ ਦੀ ਹਰਕਤ (ਜ਼ਾਈਗੋਮੈਟਿਕ ਪੱਠਿਆਂ ਵਾਲੀ) ਕੁਝ ਘੱਟ ਹੁੰਦੀ ਹੈ ਅਤੇ ਨਕਲੀ ਜਾਂ ਸਮਾਜਕ ਮੁਸਕਰਾਹਟ ਵਿਚ ਇਹ ਹਰਕਤ ਕੁੱਝ ਜ਼ਿਆਦਾ ਹੁੰਦੀ ਹੈ।
ਇਸੇ ਕਰਕੇ ਅਸੀਂ ਆਮ ਭਾਸ਼ਾ ਵਿਚ ਅਸਲੀ ਮੁਸਕਰਾਹਟ (ਜਿਹੜੀ ਖੁਸ਼ੀ ਤੋਂ ਪੈਦਾ ਹੁੰਦੀ ਹੈ) ਤੇ ਨਕਲੀ ਜਾਂ ਸਮਾਜਕ ਮੁਸਕਰਾਹਟ (ਜਿਹੜੀ ਅਸਲੀ ਭਾਵਨਾ ਨੂੰ ਛੁਪਾਣ ਵਾਲੀ ਹੁੰਦੀ ਹੈ) ਦੀ ਗੱਲ ਕਰਦੇ ਹਾਂ। ਸੋ ਹੁਣ ਅਸੀਂ ਸਮਝ ਸਕਦੇ ਹਾਂ ਕਿ ਜਦੋਂ ਅਸੀਂ ਅਨੰਦ ਜਾਂ ਮਜ਼ਾ ਲੈ ਰਹੇ ਹੁੰਦੇ ਹਾਂ ਤਾਂ ਸਾਡਾ ਦਿਮਾਗ ਅਤੇ ਸਰੀਰਕ ਕਿਰਿਆ (Physiology) ਮਿਲ ਕੇ ਸਾਡੀ ਮੁਸਕਰਾਹਟ ਪੈਦਾ ਕਰਦੇ ਹਨ, ਅਤੇ ਇਸ ਵਿਚ ਸਾਡੇ ਮੂੰਹ, ਗੱਲਾਂ ਤੇ
ਅੱਖਾਂ ਹਿੱਸਾ ਪਾਉਂਦੀਆਂ ਹਨ। ਇਸ ਦੇ ਉਲਟ ਜਿਹੜੀ ਮੁਸਕਰਾਹਟ ਸਿਰਫ ਜ਼ਾਈਗੋਮੈਟਿਕ ਪੱਠਿਆਂ ਤੋਂ ਹੀ ਪੈਦਾ ਹੁੰਦੀ ਹੈ ਅਤੇ ਸਾਡੇ ਸੁਚੇਤ ਕਾਬੂ ਵਿਚ ਹੁੰਦੀ ਹੈ, ਉਸਨੂੰ ਅਸੀਂ ਨਕਲੀ ਮੁਸਕਰਾਹਟ ਕਹਿ ਦਿੰਦੇ ਹਾਂ।
ਬਹੁਤ ਸਾਰੇ ਖੋਜੀ ਅਤੇ ਮਨੋਵਿਗਿਆਨੀ 'ਨਕਲੀ' ਮੁਸਕਰਾਹਟ (Fake Smile) ਦਾ ਨਾਮ ਵਰਤਦੇ ਹਨ, ਪਰ ਮੈਂ ਇਸ ਸ਼ਬਦ ਨੂੰ ਠੀਕ ਨਹੀਂ ਸਮਝਦਾ, ਕਿਉਂਕਿ ਇਸ ਵਿਚ ਸਾਡੀ ਸਮਾਜਿਕ ਮੁਸਕਰਾਹਟ ਵੀ ਸ਼ਾਮਿਲ ਹੈ। ਜਿਵੇਂ ਪਹਿਲਾਂ ਵੀ ਦੇਖਿਆ ਸੀ, ਸਾਡੀ ਇਹ ਮੁਸਕਰਾਹਟ ਜ਼ਿੰਦਗੀ ਨੂੰ ਰਵਾਂ ਕਰ ਕੇ ਚਲਾਉਣ ਲਈ ਹੁੰਦੀ ਹੈ ਅਤੇ ਇਸ ਦਾ ਮਤਲਬ ਸਿਰਫ ਇਤਨਾ ਹੀ ਹੁੰਦਾ ਹੈ ਕਿ 'ਮੇਰੀ ਤੇਰੇ ਨਾਲ ਕੋਈ ਦੁਸ਼ਮਨੀ ਨਹੀਂ।
“ ਮੁਸਕਰਾਹਟ ਜ਼ਿੰਦਗੀ ਨੂੰ ਰਵਾਂ ਕਰਦੀ ਹੈ।”
ਸੋ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਿਸ ਕਿਸਮ ਦੀ ਮੁਸਕਰਾਹਟ ਨੂੰ ਅਸੀਂ 'ਨਕਲੀ' ਕਹਿੰਦੇ ਹਾਂ, ਉਸ ਵਿਚ ਵੀ ਇਕ ਸਮਾਜਕ ਜਾਂ ਭਾਈਚਾਰਕ ਮੁਸਕਰਾਹਟ ਹੁੰਦੀ ਹੈ ਅਤੇ ਇਕ ਹੋਰ ਜਿਸ ਨੂੰ ਛੁਪਾਣ ਵਾਲੀ ਮੁਸਕਰਾਹਟ (Masking) ਕਿਹਾ ਜਾ ਸਕਦਾ ਹੈ। ਇਸ ਕਿਸਮ ਦੀ ਮੁਸਕਰਾਹਟ ਕਿਸੇ ਭਾਵਨਾ ਨੂੰ ਪਰਗਟ ਕਰਨ ਦੀ ਥਾਂ ਤੇ ਕਿਸੇ ਭਾਵਨਾ ਨੂੰ ਛੁਪਾਣ ਦਾ ਕੰਮ ਕਰਦੀ ਹੈ।
ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿਨ੍ਹਾਂ ਹਾਲਾਤ ਵਿਚ ਇਹ ਮੁਸਕਰਾਹਟ ਵੈਰ ਵਿਰੋਧ ਦੀ ਭਾਵਨਾ ਨੂੰ ਛੁਪਾ ਰਹੀ ਹੁੰਦੀ ਹੈ। ਐਕਮੈਨ ਨੇ ਡਿਊਸ਼ੇਨ ਦੇ ਕੰਮ ਨੂੰ ਅਗੇ ਜਾਰੀ ਰੱਖਿਆ ਅਤੇ ਉਸ ਨੇ ਇੱਕ Facial Action Coding System (FACS) ਨਾਮ ਦੀ ਪ੍ਰਣਾਲੀ ਬਣਾਈ। ਇਸ ਨਾਲ ਚਿਹਰੇ ਦੀਆਂ ਵੱਖੋ ਵੱਖਰੀਆਂ ਹਰਕਤਾਂ ਦੇ ਮੇਲ ਨੂੰ ਪਹਿਚਾਣਿਆ ਜਾ ਸਕਦਾ ਹੈ। ਅਸਲੀ ਮੁਸਕਰਾਹਟ ਨੂੰ ਅਕਸਰ ਡਿਊਸੇਨ ਦੇ ਕੰਮ ਨੂੰ ਸਲਾਹੁਣ ਲਈ ਡਿਊਸ਼ੇਨ ਮੁਸਕਰਾਹਟ (Duchenne Smile) ਕਿਹਾ ਜਾਂਦਾ ਹੈ।
ਆਪਣੇ ਤੋਂ ਪਹਿਲਾਂ ਕੀਤੇ ਗਏ ਕੰਮ ਨੂੰ ਜਾਰੀ ਰੱਖਦਿਆਂ ਐਕਮੈਨ ਨੇ ਅਸਲੀ ਮੁਸਕਰਾਹਟ ਦਾ ਇਕ ਹੋਰ ਪੱਖ ਲੱਭਿਆ। ਅਸਲੀ ਮੁਸਕਰਾਹਟ ਵਿਚ ਬੁੱਲ੍ਹਾਂ ਦੀ ਹਿਲਜੁਲ ਘੱਟ ਹੁੰਦੀ ਹੈ ਅਤੇ ਸਮਾਜਿਕ ਮੁਸਕਰਾਹਟ ਵਿਚ ਵੱਧ।
ਮਹੀਨ ਹਾਵ-ਭਾਵ(Micro Expression)
FACS ਨੇ ਸਾਨੂੰ ਚਿਹਰੇ ਤੇ ਆਉਣ ਵਾਲੇ ਮਹੀਨ ਹਾਵ ਭਾਵ ਬਾਰੇ ਵੀ ਜਾਣਕਾਰੀ ਦਿੱਤੀ। ਇਹ ਇਕ ਕਿਸਮ ਦੇ ਅਚੇਤ ਹੀ ਨਿਕਲ ਜਾਣ ਵਾਲੇ, ਜਾਂ 'ਲੀਕ' ਹੋਣ ਵਾਲੇ ਹਾਵ ਭਾਵ ਹੁੰਦੇ ਹਨ, ਜਿਹੜੇ ਬਹੁਤ ਹੀ ਘੱਟ ਸਮੇਂ ਲਈ ਚਿਹਰੇ ਤੇ ਆਉਂਦੇ ਹਨ। ਸਾਡੀ ਬਣਤਰ ਹੀ ਐਸੀ ਹੈ ਕਿ ਸਾਡਾ ਚਿਹਰਾ ਸਾਡੀਆਂ ਅਸਲ ਭਾਵਨਾਵਾਂ ਨੂੰ ਪ੍ਰਗਟ ਕਰ ਹੀ ਦਿੰਦਾ ਹੈ, ਕਿਉਂਕਿ ਸਾਡੀਆਂ ਭਾਵਨਾਵਾਂ ਸਾਡੀ ਸਰੀਰਕ ਕਿਰਿਆ ਉਤੇ ਪ੍ਰਭਾਵ ਪਾਉਂਦੀਆਂ ਹਨ।
ਜੋ ਅਸੀਂ ਅਸਲੀਅਤ ਵਿਚ ਮਹਿਸੂਸ ਕਰ ਰਹੇ ਹੁੰਦੇ ਹਾਂ, ਉਹ ਸਾਡੇ ਚਿਹਰੇ ਤੋਂ ਪ੍ਰਗਟ
ਹੋ ਹੀ ਜਾਂਦਾ ਹੈ। ਜੋ ਵੀ ਅਸੀਂ ਮਹਿਸੂਸ ਕਰ ਰਹੇ ਹੁੰਦੇ ਹਾਂ, ਉਦਾਹਰਣ ਦੇ ਤੌਰ ਤੇ ਡਰ ਜਾਂ ਗੁੱਸਾ, ਉਹ ਸਾਡੇ ਚਿਹਰੇ ਉੱਤੇ ਕੁਝ ਹਰਕਤਾਂ ਪੈਦਾ ਕਰ ਹੀ ਦਿੰਦਾ ਹੈ।
ਭਾਵੇਂ ਅਸੀਂ ਚਿਹਰੇ ਤੇ ਮੁਸਕਰਾਹਟ ਲਿਆਂਦੀ ਹੋਵੇ, ਪਰ ਕੁਝ ਕੁ ਸਕਿੰਟਾਂ ਲਈ ਸਾਡੇ ਚਿਹਰੇ ਤੇ ਮਹੀਨ ਹਾਵ-ਭਾਵ ਆ ਹੀ ਜਾਂਦੇ ਹਨ। ਇਹ ਹਾਵ ਭਾਵ ਚਿਹਰੇ ਤੇ ਮੁਸਕਰਾਹਟ ਮੌਜੂਦ ਹੋਣ ਦੇ ਬਾਵਜੂਦ ਸਾਡੀ ਅਸਲ ਭਾਵਨਾ ਨੂੰ ਪ੍ਰਗਟ ਕਰ ਦਿੰਦੇ ਹਨ।
ਸਾਡਾ ਚਿਹਰਾ ਸਾਡੀਆਂ ਭਾਵਨਾਵਾਂ ਨੂੰ ਪਰਗਟ ਕਰਨ ਦਾ ਇਕ ਬੜਾ ਤੇਜ਼ ਤੇ ਕਾਰਗਰ ਸਾਧਨ ਹੈ। ਜਦੋਂ ਵੀ ਕੋਈ ਭਾਵਨਾ ਪੈਦਾ ਹੁੰਦੀ ਹੈ ਤਾਂ ਇਕ ਸਕਿੰਟ ਦੇ ਵੀ ਛੋਟੇ ਜਿਹੇ ਹਿੱਸੇ ਵਿਚ ਇਹ ਸਾਡੇ ਚਿਹਰੇ ਦੇ ਕੁਝ ਖਾਸ ਪੱਠਿਆਂ ਨੂੰ ਹਰਕਤ ਵਿਚ ਲੈ ਆਉਂਦੀ ਹੈ। ਇਸ ਦੇ ਉਲਟ ਸਾਡੇ ਦਿਮਾਗ ਦਾ ਸੁਚੇਤ ਸੁਨੇਹਾ ਕਿ-ਇਸ ਭਾਵਨਾ ਨੂੰ ਪ੍ਰਗਟ ਨਹੀਂ ਹੋਣ ਦੇਣਾ-ਥੋੜ੍ਹੀ ਜਿਹੀ ਦੇਰੀ ਨਾਲ ਆਉਂਦਾ ਹੈ। ਇਸ ਤੋਂ ਪਹਿਲਾਂ ਕਿ ਸਾਡਾ ਅਸਲ ਹਾਵ ਭਾਵ ਰੋਕਿਆ ਜਾ ਸਕੇ, ਉਹ ਤਕਰੀਬਨ ਇਕ ਸਕਿੰਟ ਲਈ ਪ੍ਰਗਟ ਹੋ ਚੁੱਕਾ ਹੁੰਦਾ ਹੈ। ਕਿਉਂਕਿ ਅਸੀਂ ਆਪਣੇ ਅਸਲੀ ਹਾਵ-ਭਾਵ ਬਹੁਤ ਛੇਤੀ ਛੁਪਾ ਲੈਂਦੇ ਹਾਂ, ਸਿਰਫ ਕੋਈ ਬਹੁਤ ਹੀ ਸੁਚੇਤ ਤੇ ਸਮਝਦਾਰ ਦਰਸ਼ਕ, ਜਾਂ ਬੜੀ ਵਧੀਆ ਕਿਸਮ ਦੀ ਰਿਕਾਰਡ ਕਰਕੇ ਦੁਬਾਰਾ ਦਿਖਾਣ ਵਾਲੀ ਮਸ਼ੀਨ ਹੀ ਇਸ ਮਹੀਨ ਭਾਵ ਨੂੰ ਪਕੜ ਸਕਦੀ ਹੈ।
2008 ਵਿਚ BBC ਦੀ ਇਕ ਲੜੀ Apprentice ਚੱਲੀ ਸੀ ਜਿਸ ਵਿਚ ਇਕ ਬਾਹਰ ਕੱਢੇ ਜਾਣ ਵਾਲੇ ਵਿਅਕਤੀ ਦੀਆਂ ਰਿਕਾਰਡਿੰਗਾਂ ਰੋਕ ਰੋਕ ਕੇ ਦਿਖਾਈਆਂ ਜਾਂਦੀਆਂ ਸਨ ਅਤੇ ਬੜੀ ਛੇਤੀ ਗਾਇਬ ਹੋ ਰਹੇ ਮਹੀਨ-ਭਾਵ ਦਿਖਾਏ ਜਾਂਦੇ ਸਨ। ਇਹ ਮਹੀਨ-ਭਾਵ ਮੌਕੇ ਤੇ ਪਕੜਨੇ ਬੜੇ ਮੁਸ਼ਕਲ ਹੁੰਦੇ ਸਨ ਪਰ ਜਦੋਂ ਰਿਕਾਰਡਿੰਗ ਦੁਬਾਰਾ ਚਲਾਈ ਜਾਂਦੀ ਸੀ ਤਾਂ ਇਹ ਬੜੇ ਸਪਸ਼ਟ ਹੋ ਜਾਂਦੇ ਸਨ।
ਖੁਸ਼-ਚਿਹਰਾ ਬਣਾਉਣਾ
ਸਾਨੂੰ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੇ ਜੀਵਨ ਦੇ ਤਜਰਬਿਆਂ ਵਿਚ ਇਹ ਸਹਿਜੇ ਹੀ, ਜਾਂ ਅੰਤਰ ਆਤਮੇ ਹੀ ਪਤਾ ਲੱਗ ਜਾਂਦਾ ਹੈ ਕਿ ਕਦੋਂ ਇਕ ਮੁਸਕਰਾਹਟ ਅੰਦਰੋਂ ਮਹਿਸੂਸ ਕੀਤੀ ਜਾ ਰਹੀ ਹੈ, ਅਤੇ ਕਦੋਂ ਇਹ ਅੰਦਰ ਮਹਿਸੂਸ ਹੋ ਰਹੀ ਭਾਵਨਾ ਨੂੰ ਛੁਪਾ ਰਹੀ ਹੈ। ਅਸੀਂ ਆਮ ਹੀ ਲੋਕਾਂ ਨੂੰ ਐਸਾ ਕਰਦਿਆਂ ਦੇਖਦੇ ਹਾਂ। ਤੁਸੀਂ ਆਪ ਕਿੰਨੀ ਵਾਰੀ ਐਸਾ ਕੀਤਾ ਹੈ ਅਤੇ ਇਕ ‘ਖੁਸ਼ ਚਿਹਰਾ' ਬਣਾਈ ਰੱਖਿਆ ਹੈ ਜਦ ਕਿ ਤੁਸੀਂ ਅੰਦਰੋਂ ਇਸ ਦੇ ਬਿਲਕੁਲ ਉਲਟ ਮਹਿਸੂਸ ਕਰ ਰਹੇ ਸੀ। (ਜੇ ਸੱਚ ਪੁਛੀਏ, ਅੱਜ ਹੀ ਤੁਸੀਂ ਕਿੰਨੀ ਵਾਰੀ ਐਸਾ ਕੀਤਾ ਹੈ?)
ਤੁਸੀਂ ਅਕਸਰ ਕਿਸੇ ਵਿਆਹ ਵਿਚ ਜਾਂਦੇ ਹੋ ਜਿੱਥੇ ਤੁਹਾਡੇ ਜਾਨਣ ਵਾਲੇ ਅਨੇਕਾਂ ਪਹੁੰਚੇ ਹੁੰਦੇ ਹਨ ਪਰ ਤੁਸੀਂ ਕਿਸੇ ਦਾ ਹਾਲ ਵੀ ਨਹੀਂ ਪੁੱਛ ਸਕਦੇ ਕਿਉਂਕਿ ਡੀ. ਜੇ. ਉਤੇ ਸੰਗੀਤ ਇੰਨੀ ਜ਼ੋਰ ਦੀ ਵੱਜ ਰਿਹਾ ਹੁੰਦਾ ਹੈ ਕਿ ਕੰਨ ਪਾਟਦੇ ਹਨ। ਤੁਸੀਂ ਉਥੋਂ ਛੇਤੀ ਤੋਂ ਛੇਤੀ ਭੱਜੇ ਜਾਣਾ ਚਾਹੁੰਦੇ ਹੋ ਪਰ ਫਿਰ ਵੀ ਤੁਸੀਂ ਆਪਣੇ ਚਿਹਰੇ ਤੇ ਇਕ ਮੁਸਕਰਾਹਟ
ਲਿਆ ਕੇ ਉਸ ਜੋੜੀ ਨੂੰ ਸ਼ੁਭ ਇਛਾਵਾਂ ਦਿੰਦੇ ਹੋ। 'ਕਿਸੇ ਫਿਲਮਾਂ ਦੇ ਇਨਾਮ ਸਮਾਰੋਹ ਵਿਚ ਤੁਸੀਂ ਦੇਖਿਆ ਹੋਣਾ ਹੈ ਕਿ ਜਿਸ ਅਦਾਕਾਰ ਦਾ ਨਾਮ ਸਟੇਜ ਤੇ ਬੋਲਿਆ ਨਹੀਂ ਗਿਆ ਹੁੰਦਾ, ਉਹ ਵੀ ਚਿਹਰੇ ਤੇ ਇਕ ਵੱਡੀ ਸਾਰੀ ਮੁਸਕਰਾਹਟ ਲਿਆ ਕੇ ਤਾੜੀਆਂ ਮਾਰ ਰਿਹਾ ਹੁੰਦਾ ਹੈ। ਕਿਆ ਕਮਾਲ ਦੀ ਐਕਟਿੰਗ ਹੈ ! ਇਨ੍ਹਾਂ ਕਲਾਕਾਰਾਂ ਨੇ ਜੇ ਇੰਨੀ ਚੰਗੀ ਐਕਟਿੰਗ ਆਪਣੀਆਂ ਫਿਲਮਾਂ ਵਿਚ ਕੀਤੀ ਹੁੰਦੀ ਤਾਂ ਸ਼ਾਇਦ ਇਨ੍ਹਾਂ ਨੂੰ ਵੀ ਇਨਾਮ ਮਿਲ ਜਾਂਦਾ।
ਇਹ ਸਾਰਾ ਕੁਝ ਦੱਸਣ ਦਾ ਮੰਤਵ ਇਹ ਹੈ ਕਿ ਅਸੀਂ ਦੋਵੇਂ ਕਿਸਮ ਦੀਆਂ ਮੁਸਕਰਾਹਟਾਂ ਨੂੰ ਸਮਝ ਤੇ ਪਹਿਚਾਣ ਸਕੀਏ। ਹਾਲਾਂਕਿ ਭਾਈਚਾਰਕ ਤੌਰ ਤੇ ਪ੍ਰਵਾਨਤ ਤੌਰ ਤਰੀਕਿਆਂ ਕਾਰਨ ਅਸੀਂ ਮੁਸਕਰਾਉਂਦੇ ਰਹਿੰਦੇ ਹਾਂ, ਪਰ ਦੋਵੇਂ ਕਿਸਮ ਦੀਆਂ ਮੁਸਕਰਾਹਟਾਂ ਬਾਰੇ ਪਤਾ ਹੋਣ ਨਾਲ ਸਾਨੂੰ ਆਪਣੇ ਸਮਾਜਿਕ ਰਿਸ਼ਤਿਆਂ ਵਿਚ ਬੜੀ ਮਦਦ ਮਿਲਦੀ ਹੈ। ਉਦਾਹਰਣ ਦੇ ਤੌਰ ਜੇ ਤੁਸੀਂ ਕਿਸੇ ਪਾਰਟੀ ਵਿਚ ਜਾਉ ਤਾਂ ਤੁਹਾਡੇ ਮੇਜ਼ਬਾਨ ਨੇ ਕਿਸੇ ਐਸੇ ਵਿਅਕਤੀ ਨੂੰ ਵੀ ਕਿਸੇ ਕਾਰਨ ਬੁਲਾਇਆ ਹੋ ਸਕਦਾ ਹੈ ਜਿਸ ਨੂੰ ਉਹ ਬਹੁਤਾ ਪਸੰਦ ਨਹੀਂ ਕਰਦਾ। ਉਸ ਦਾ ਸੁਆਗਤ ਕਰਨ ਲੱਗਿਆਂ ਮੇਜ਼ਬਾਨ ਦੇ ਮੂੰਹ ਤੇ ਜਿਹੜੀ ਮੁਸਕਰਾਹਟ ਆਉਂਦੀ ਹੈ, ਉਸ ਦੀ ਤੁਲਨਾ ਤੇ ਉਹ ਮੁਸਕਰਾਹਟ ਦੇਖੋ ਜਿਹੜੀ ਉਸ ਦੇ ਕਿਸੇ ਕਰੀਬੀ ਮਿੱਤਰ ਦੇ ਆਉਣ ਤੇ ਆਉਂਦੀ ਹੈ।
ਇਹ ਸਮਝਣ ਨਾਲ ਤੁਹਾਨੂੰ ਇਹ ਇਸ਼ਾਰਾ ਮਿਲ ਜਾਏਗਾ ਕਿ ਮੁਸਕਰਾਹਟ ਅਸਲੀ ਹੈ ਜਾਂ ਸਿਰਫ ਦਿਖਾਵੇ ਲਈ ਦਿਖਾਈ ਗਈ ਹੈ। ਇਸ ਗੱਲ ਨੂੰ ਤੁਸੀਂ ਲੋਕਾਂ ਨਾਲ ਆਪਣੇ ਸਬੰਧਾਂ ਨੂੰ ਸਮਝਣ ਲਈ ਵੀ ਵਰਤ ਸਕਦੇ ਹੋ। ਇਸੇ ਗੱਲ ਨੂੰ ਅਸੀਂ ਕੰਮ ਕਾਰ ਦੇ ਹਾਲਾਤ ਵਿਚ ਵੀ ਵਰਤ ਸਕਦੇ ਹਾਂ। ਇਸ ਨਾਲ ਤੁਹਾਨੂੰ ਸਮਝਣ ਵਿਚ ਮਦਦ ਮਿਲੇਗੀ ਕਿ ਤੁਹਾਡੇ ਬੌਸ, ਸਾਥੀ ਜਾਂ ਕੋਈ ਹੋਰ ਤੁਹਾਡੀ ਗੱਲ ਬਾਰੇ ਦਿਲ ਤੋਂ ਕੀ ਮਹਿਸੂਸ ਕਰਦੇ ਹਨ। ਜੇ ਉਹ ਸਿਰਫ ਸਮਾਜਕ ਕਾਰਨਾਂ ਕਰਕੇ ਹੀ ਤੁਹਾਡੇ ਕਿਸੇ ਸੁਝਾਅ ਨਾਲ ਸਹਿਮਤੀ ਦੱਸ ਰਹੇ ਹਨ ਤਾਂ ਯਕੀਨ ਜਾਣੋ, ਜਦੋਂ ਉਸ ਨੂੰ ਮੌਕਾ ਮਿਲਿਆ, ਉਹ ਤੁਹਾਡੇ ਸੁਝਾਅ ਨੂੰ ਨਕਾਰ ਦੇਵੇਗਾ। ਸੋ ਜਦੋਂ ਇਹ ਚੇਤਾਵਨੀ ਮਿਲੇ ਤਾਂ ਸਮਝ ਜਾਉ।
" ਜੇ ਇਹ ਚੇਤਾਵਨੀ ਮਿਲੇ ਤਾਂ ਸਮਝ ਜਾਉ।”
ਸਿਆਣੀ ਗੱਲ
ਮੈਨੂੰ ਇਕ ਚੀਨੀ ਕਹਾਵਤ ਯਾਦ ਆ ਰਹੀ ਹੈ: ਜੇ ਕੋਈ ਵਿਅਕਤੀ ਹੱਸੇ ਪਰ ਉਸ ਦਾ ਪੇਟ ਨਾ ਹਿਲਦਾ ਹੋਵੇ, ਉਸ ਤੋਂ ਜ਼ਰਾ ਬਚ ਕੇ ਰਹੋ!
ਸਪਸ਼ਟ ਹੈ ਕਿ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕੋਈ ਵਿਅਕਤੀ ਤੁਹਾਡੇ ਬਾਰੇ ਸਕਾਰਾਤਮਕ ਜਾਂ ਹਾਂ ਪੱਖੀ ਗੱਲ ਸੋਚ ਰਿਹਾ ਹੈ ਜਾਂ ਨਹੀਂ। ਤਾਂ ਹੀ ਤੁਸੀਂ ਉਸ ਵਿਅਕਤੀ ਬਾਰੇ ਸਹੀ ਰਵੱਈਆ ਅਪਣਾ ਸਕਦੇ ਹੋ। ਇਸ ਤੋਂ ਇਲਾਵਾ ਜੇ ਕਿਸੇ ਨਾਲ ਗਲਬਾਤ ਦੌਰਾਨ ਤੁਸੀਂ ਦੋਵਾਂ ਕਿਸਮਾਂ ਦੀ ਮੁਸਕੁਰਾਹਟ ਵਿਚ ਫਰਕ ਪਹਿਚਾਣ ਸਕਦੇ ਹੋ ਤਾਂ ਤੁਸੀਂ ਇਹ ਸਮਝ ਸਕਦੇ ਹੋ ਕਿ ਕਿਹੜੀ ਗੱਲ ਐਸੀ ਹੈ ਜਿਸ ਵਿਚ ਉਸ ਵਿਅਕਤੀ ਦੀ ਅਸਲ ਦਿਲਚਸਪੀ ਹੈ। ਫਿਰ ਤੁਸੀਂ ਇਹ ਵੀ ਸਮਝਣ ਦੀ ਕੋਸ਼ਿਸ਼ ਕਰ ਸਕਦੇ ਹੋ ਕਿ ਜਿਨ੍ਹਾਂ ਚੀਜ਼ਾਂ ਵਿਚ ਉਸ ਦੀ ਪੂਰੀ ਦਿਲਚਸਪੀ ਨਹੀਂ ਉਸ ਦਾ ਕਾਰਨ ਕੀ ਹੈ।
ਹਾਲਾਂਕਿ ਕਰਮਚਾਰੀਆਂ ਨੂੰ ਬਾਰ ਬਾਰ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਮੁਸਕਰਾਉ, ਪਰ ਫਿਰ ਵੀ ਬਹੁਤ ਸਾਰੇ ਲੋਕ ਐਸਾ ਨਹੀਂ ਕਰਦੇ। ਇਹ ਇਕ ਅਫਸੋਸ ਵਾਲੀ ਗੱਲ ਹੈ,
ਕਿਉਂਕਿ ਬਹੁਤ ਸਾਰੀਆਂ ਖੋਜਾਂ ਇਹ ਸਾਬਤ ਕਰਦੀਆਂ ਹਨ ਕਿ ਸਾਹਮਣੇ ਵਾਲੇ ਦੀ ਮੁਸਕਰਾਹਟ ਦਾ ਸਾਡੇ ਤੇ ਅਸਰ ਹੁੰਦਾ ਹੈ ਭਾਵੇਂ ਉਸ ਵਕਤ ਅਸੀਂ ਇਹ ਸਮਝ ਨਹੀਂ ਸਕਦੇ। ਅਸੀਂ ਇਸ ਬਾਰੇ ਹੋਰ ਗੱਲ ਵੀ ਕਰਾਂਗੇ ਜਦੋਂ ਆਪਾਂ ਕੁਝ ਹੋਰ ਖੋਜਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੇ ਮੁਸਕਰਾਹਟ ਦੇ ਅਸਰ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਪਰ ਪਹਿਲਾਂ ਆਪਾਂ ਇਸ ਦੀ ਇਕ ਉਦਾਹਰਣ ਦੀ ਗੱਲ ਕਰਾਂਗੇ ਜਿਹੜੀ ਸੇਵਾ-ਖੇਤਰ ਵਿਚੋਂ ਹੈ ਅਤੇ ਅਸੀਂ ਸਾਰੇ ਇਸ ਨੂੰ ਸਮਝ ਸਕਦੇ ਹਾਂ।
ਅਮਰੀਕਾ ਵਿਚ ਐਸੇ ਬਹੁਤ ਸਾਰੇ ਅਧਿਐਨ ਹੋ ਚੁੱਕੇ ਹਨ ਜਿਨ੍ਹਾਂ ਵਿਚ 'ਬੈਰਿਆਂ' ਨੂੰ ਰੈਸਤੋਰਾਂ ਵਿਚ ਮਿਲਣ ਵਾਲੀ 'ਟਿੱਪ' ਦੀ ਪੜਤਾਲ ਕੀਤੀ ਗਈ ਸੀ। ਇਨ੍ਹਾਂ ਵਿਚ ਮੁਸਕਰਾਹਟ ਨਾਲ ਸੇਵਾ ਕਰਨ ਵਾਲੇ ਬੈਰਿਆਂ ਨੂੰ ਮਿਲ ਰਹੀ ਟਿੱਪ ਦਾ ਟਾਕਰਾ ਉਨ੍ਹਾਂ ਬੈਰਿਆਂ ਨਾਲ ਕੀਤਾ ਗਿਆ ਜਿਹੜੇ ਸੇਵਾ ਕਰਨ ਲੱਗਿਆਂ ਮੁਸਕਰਾਉਂਦੇ ਨਹੀਂ। ਇਹ ਦੇਖਿਆ ਗਿਆ ਕਿ ਮੁਸਕਰਾ ਕੇ ਸੇਵਾ ਕਰਣ ਵਾਲੇ ਬੈਰਿਆਂ ਨੂੰ ਦੂਜਿਆਂ ਤੋਂ ਵੱਧ ‘ਟਿੱਪ’ ਮਿਲਦੀ ਹੈ। ਉਹ ਬੈਰੇ ਜਿਹੜੇ ਝੁੱਕ ਕੇ, ਮੇਜ਼ ਤੇ ਬੈਠੇ ਹੋਏ ਗਾਹਕਾਂ ਨਾਲ ਖਾਣ ਪੀਣ ਦੀਆਂ ਚੀਜ਼ਾਂ ਬਾਰੇ ਗੱਲ ਕਰਕੇ ‘ਆਰਡਰ' ਲੈਂਦੇ ਹਨ, ਉਹ ਹੋਰ ਵੀ ਜ਼ਿਆਦਾ 'ਟਿੱਪ' ਲੈ ਲੈਂਦੇ ਹਨ। ਸਰੀਰ ਦੀ ਮੁਦਰਾ ਅਤੇ ਹਰਕਤ ਸਾਡੀ ਸਰੀਰਕ ਭਾਸ਼ਾ ਦੇ ਬੜੇ ਸ਼ਕਤੀਸ਼ਾਲੀ ਤਰੀਕੇ ਹਨ। ਇਹ ਵੀ ਦੇਖਿਆ ਗਿਆ ਹੈ ਕਿ ਇਨ੍ਹਾਂ ਵਿਚੋਂ ਜਿਹੜੇ ਬੈਰੇ ਗਾਹਕਾਂ ਨੂੰ ਹਲਕਾ ਜਿਹਾ ਛੋਹ ਕੇ, ਉਨ੍ਹਾਂ ਦੀ ਬਾਂਹ ਆਦਿ ਤੇ ਹੱਥ ਨਾਲ ਛੋਹ ਕੇ ਗੱਲ ਕਰ ਲੈਂਦੇ ਹਨ, ਉਨ੍ਹਾਂ ਦਾ ਆਪਣੇ ਗਾਹਕ ਨਾਲ ਹੋਰ ਜ਼ਿਆਦਾ ਤਾਲਮੇਲ ਬਣ ਜਾਂਦਾ ਹੈ ਅਤੇ ਇਸ ਦਾ ਅਸਰ ਉਨ੍ਹਾਂ ਨੂੰ ਮਿਲਣ ਵਾਲੀ 'ਟਿੱਪ' ਉੱਤੇ ਪੈਂਦਾ ਹੈ।
ਮੁਸਕਰਾਹਟਾਂ ਵੀ ਕਈ ਕਿਸਮ ਦੀਆਂ ਹੁੰਦੀਆਂ ਹਨ। ਜਿਵੇਂ ਅਸੀਂ ਸਰੀਰਕ ਭਾਸ਼ਾ ‘ਖੁਲ੍ਹੀ' ਜਾ 'ਬੰਦ' ਹੋਣ ਦੀ ਗੱਲ ਕੀਤੀ ਹੈ, ਉਸੇ ਤਰ੍ਹਾਂ ਮੁਸਕਰਾਹਟਾਂ ਵੀ ਖੁਲ੍ਹੀਆਂ ਜਾਂ ਬੰਦ ਹੁੰਦੀਆਂ ਹਨ:
ਖੁਲ੍ਹੀ ਮੁਸਕਰਾਹਟ ਵਿਚ ਦੰਦ ਦਿਸਦੇ ਹਨ।
ਬੰਦ ਮੁਸਕਰਾਹਟ ਵਿਚ ਦੰਦ ਨਹੀਂ ਦਿਸਦੇ। ਜ਼ਰਾ ਐਸੀਆਂ ਮੁਸਕਰਾਹਟਾਂ ਬਾਰੇ ਵੀ ਸੋਚੋ ਜਿਨ੍ਹਾਂ ਵਿਚ ਬੁਲ੍ਹ ਕੱਸ ਕੇ ਇਕ ਦੂਜੇ ਨਾਲ ਲੱਗੇ ਹੁੰਦੇ ਹਨ, ਜਾਂ ‘ਟੇਢੀ ਮੁਸਕਰਾਹਟ', ਇਕ ਪਾਸੇ ਦੀ ਮੁਸਕਰਾਹਟ ਆਦਿ।
ਮੁਸਕਰਾਹਟ ਤੇ ਭਾਵਨਾਵਾਂ (ਮੁਰਗੀ ਪਹਿਲਾਂ ਕਿ ਅੰਡਾ?)
ਅਸੀਂ ਪਾਲ ਐਕਮੈਨ ਦੀਆਂ ਖੋਜਾਂ ਦੀ ਪਹਿਲਾਂ ਵੀ ਗੱਲ ਕੀਤੀ ਹੈ। ਅਸੀਂ ਉਸ ਦੀਆਂ ਪਹਿਲੀਆਂ ਖੋਜਾਂ ਤੋਂ ਵੀ ਕਈ ਕੁਝ ਸਿੱਖਿਆ ਹੈ। ਆਧੁਨਿਕ ਸਾਜ਼ੋ ਸਾਮਾਨ ਨੇ ਇਹ ਸੰਭਵ ਕਰ ਦਿੱਤਾ ਹੈ ਕਿ ਵਿਗਿਆਨਕ ਚਿਹਰੇ ਤੇ ਆ ਰਹੇ ਹਾਵ ਭਾਵ, ਸਾਡੀਆਂ ਭਾਵਨਾਵਾਂ ਅਤੇ ਸਾਡੀ ਸਵੈਚਾਲਿਤ ਤੰਤੂ ਪ੍ਰਣਾਲੀ (Autonomous Nervous System) ਵਿਚਲੇ ਸਬੰਧਾਂ ਨੂੰ ਸਮਝ ਸਕਦੇ ਹਨ। ਯੂਨੀਵਰਸਿਟੀ ਆਫ ਕੈਲੇਫੋਰਨੀਆਂ ਦੇ ਐਕਮੈਨ ਅਤੇ ਉਸਦੇ ਸਾਥੀਆਂ ਨੇ ਚਿਹਰੇ ਦੇ ਪੱਠਿਆਂ ਦਾ ਬਹੁਤ ਡੂੰਘਾਈ ਵਿਚ ਅਧਿਅਨ ਕੀਤਾ ਹੈ।
ਇਨ੍ਹਾਂ ਦੀਆਂ ਖੋਜਾਂ ਤੋਂ ਇਕ ਨਤੀਜਾ ਤਾਂ ਸਿੱਖਣਾ ਹੀ ਚਾਹੀਦਾ ਹੈ ਕਿ ਜਿਹੜੇ ਵਿਅਕਤੀ ਆਪਣੇ ਚਿਹਰਿਆਂ ਤੇ ਘੂਰੀ ਵੱਟ ਕੇ, ਜਾਂ ਨਿੰਮੋਝੂਣੇ ਜਾਂ ਉਪਰਾਮ, ਜਾਂ ਕੋਈ ਹੋਰ ਨਕਾਰਾਤਮਕ ਹਾਵ ਭਾਵ ਲੈ ਕੇ ਤੁਰੇ ਫਿਰਦੇ ਹਨ, (ਕਈਆਂ ਨੂੰ ਤਾਂ ਵਿਚਾਰਿਆਂ ਨੂੰ ਪਤਾ ਵੀ ਨਹੀਂ ਹੁੰਦਾ ਅਤੇ ਕਈਆਂ ਨੇ ਆਪਣਾ ਸੁਭਾਅ ਹੀ ਐਸਾ ਬਣਾ ਲਿਆ ਹੁੰਦਾ ਹੈ) ਉਨ੍ਹਾਂ ਸਾਰਿਆਂ ਨੂੰ ਐਸਾ ਕਰਨਾ ਇਕ ਦਮ ਬੰਦ ਕਰ ਦੇਣਾ ਚਾਹੀਦਾ ਹੈ। ਪਰ ਕਿਉਂ?
ਹੁਣ ਤੱਕ ਇਹੀ ਮੰਨਿਆ ਜਾਂਦਾ ਸੀ, ਜਾਂ ਇਹੀ ਸਮਝਿਆ ਜਾਂਦਾ ਸੀ, ਕਿ ਚਿਹਰਾ ਸਾਡੀਆਂ ਭਾਵਨਾਵਾਂ ਦਾ ਸ਼ੀਸ਼ਾ ਹੁੰਦਾ ਹੈ। ਚਿਹਰੇ ਤੇ ਉਹੀ ਹਾਵ-ਭਾਵ ਆਉਂਦੇ ਹਨ ਜਿਹੜੇ ਸਾਡੇ ਅੰਦਰ ਹੁੰਦੇ ਹਨ। ਇਹੀ ਸਮਝਿਆ ਜਾਂਦਾ ਸੀ ਕਿ ਪਹਿਲਾਂ ਸਾਡੇ ਅੰਦਰ ਕੋਈ ਭਾਵਨਾ (ਮੰਨ ਲਉ ਖੁਸ਼ੀ) ਆਉਂਦੀ ਹੈ, ਫਿਰ ਇਸ ਨੂੰ ਪ੍ਰਗਟ ਕਰਨ ਵਾਲੇ ਹਾਵ ਭਾਵ ਸਾਡੇ ਚਿਹਰੇ ਤੇ ਆਉਂਦੇ ਹਨ।
ਪਰ ਇੱਕ ਚੰਗੀ ਖਬਰ ਹੈ ਜਿਹੜੀ ਹਰ ਐਸੇ ਵਿਅਕਤੀ ਤੱਕ ਪਹੁੰਚਣੀ ਚਾਹੀਦੀ ਹੈ ਜਿਹੜਾ ਉਦਾਸ ਤੇ ਨਿੰਮੋਝੂਣਾ ਮੂੰਹ ਬਣਾਈ ਰੱਖਦਾ ਹੈ। ਮੇਰਾ ਖਿਆਲ ਹੈ ਕਿ ਤੁਹਾਨੂੰ ਦੁਕਾਨਾਂ ਦੇ ਸੇਲਜ਼ਮੈਨ, ਬੈਰੇ, ਬੈਂਕਾਂ ਦੇ ਕਲਰਕ, ਸਿਨਮੇ ਦੀਆਂ ਟਿਕਟਾਂ ਦੇਣ ਵਾਲੇ ਕਲਰਕ, ਚੌਕੀਦਾਰ, ਤੁਹਾਡੇ ਕੰਮ ਵਿਚਲੇ ਸਾਥੀ ਜਾਂ ਬੌਸ (ਅਤੇ ਹੋਰ ਵੀ ਬਹੁਤ ਸਾਰੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ—ਸ਼ਾਇਦ ਤੁਸੀਂ ਆਪ ਵੀ) ਯਾਦ ਆ ਗਏ ਹੋਣਗੇ। ਇਨ੍ਹਾਂ ਸਭ ਨੂੰ ਇਹ ਦੱਸੋ:
ਹੈ ਨਾ ਇਕ ਜਾਦੂ ਵਾਲੀ ਗੱਲ! ਸੋ ਨਵੀਆਂ ਖੋਜਾਂ ਨੇ ਸਾਡੀ ਸੋਚ-ਸਮਝ ਨੂੰ ਉਥਲ ਪੁਥਲ ਕਰ ਦਿੱਤਾ ਹੈ। ਤਾਂ ਕੀ ਸਾਡੇ ਹਾਵ ਭਾਵ ਸਾਡੇ ਅੰਦਰ ਭਾਵਨਾ ਪੈਦਾ ਕਰ ਸਕਦੇ ਹਨ? ਜੁਆਬ ਹਾਂ ਵਿਚ ਹੈ!
“ ਕੀ ਸਾਡੇ ਹਾਵ ਭਾਵ ਸਾਡੇ ਅੰਦਰ ਉਹੀ ਭਾਵਨਾ ਪੈਦਾ ਕਰ ਸਕਦੇ ਹਨ?"
ਐਕਮੈਨ ਵਲੋਂ ਦਸੀਆਂ ਗਈਆਂ ਛੇ ਭਾਵਨਾਵਾਂ ਲਈ ਸਾਡੀ ਖੁਦਮੁਖਤਾਰ ਤੰਤੂ ਪ੍ਰਣਾਲੀ (Autonomous Nervous System-ANS) ਵਿਚ ਆਉਣ ਵਾਲੀਆਂ ਤਬਦੀਲੀਆਂ ਸਮਝਣ ਲਈ ਤਜਰਬੇ ਕੀਤੇ ਗਏ। ਇਨ੍ਹਾਂ ਨਾਲ ਸਾਡੇ ਦਿਲ ਦੀ ਧੜਕਣ ਦੀ ਗਤੀ, ਸਾਹ, ਸਰੀਰਕ ਤਾਪਮਾਨ ਤੇ ਐਸੀਆਂ ਹੋਰ ਚੀਜ਼ਾਂ ਵਿਚ ਤਬਦੀਲੀਆਂ ਆਉਂਦੀਆਂ ਹਨ।
ਅਜ਼ਮਾ ਕੇ ਦੇਖੋ
ਜੇਕਰ ਤੁਸੀਂ ਆਪਣੇ ਚਿਹਰੇ ਤੇ ਹਮੇਸ਼ਾਂ ਹੀ ਗੁੱਸੇ ਵਾਲੀ ਦਿੱਖ ਬਣਾ ਕੇ ਰੱਖਦੇ ਹੋ, ਭਾਵੇਂ ਤੁਸੀਂ ਅੰਦਰੋਂ ਗੁੱਸੇ ਵਿਚ ਨਹੀਂ ਵੀ ਹੁੰਦੇ, ਤਾਂ ਵੀ ਜੇ ਤੁਹਾਡੇ ਟੈਸਟ ਕੀਤੇ ਜਾਣ ਤਾਂ ਤੁਹਾਡੇ ਦਿਲ ਦੇ ਧੜਕਨ ਦੀ ਗਤੀ ਤੇਜ਼ ਹੋਵੇਗੀ, ਤੁਹਾਡੀ ਚਮੜੀ ਗਰਮ ਹੋਵੇਗੀ ਅਤੇ ਸਰੀਰ ਦੇ ਇਸ ਭਾਵਨਾ ਨਾਲ ਸਬੰਧਤ ਹਾਰਮੋਨ ਵੀ ਵੱਧ ਹੋਣਗੇ। (ਸੋ ਚਿਹਰੇ ਤੇ ਗੁੱਸਾ ਨਾ ਲਿਆਉ !)
ਬੁਲ੍ਹ
ਅਸੀਂ ਦੇਖਿਆ ਹੈ ਕਿ ਮੁਸਕਰਾਉਂਦਿਆਂ ਹੋਇਆਂ ਸਾਡੇ ਬੁਲ੍ਹਾਂ ਦੀ ਸਥਿਤੀ ਕੈਸੀ ਹੁੰਦੀ ਹੈ। ਇਹ ਸਾਡੇ ਚਿਹਰੇ ਦੇ ਮੁੱਖ ਪੱਠਿਆਂ ਕਰ ਕੇ ਹੁੰਦੀ ਹੈ। ਪਰ ਸਾਡੇ ਬੁਲ੍ਹ ਇਕ ਦੂਜੇ ਤੋਂ ਵੱਖਰੇ ਰਹਿ ਕੇ ਵੀ ਕੰਮ ਕਰਦੇ ਹਨ। ਇਸੇ ਕਰਕੇ ਅਸੀਂ ਇਕ 'ਟੇਢੀ' ਮੁਸਕਰਾਹਟ ਵੀ ਪੈਦਾ ਕਰ ਸਕਦੇ ਹਾਂ। ਇਕ ਪਾਸਾ ਸਾਡੇ ਅੰਦਰ ਦੀਆਂ ਭਾਵਨਾਵਾਂ ਦੀ ਕਹਾਣੀ ਦਸਦਾ ਹੈ ਤੇ ਦੂਜਾ ਦੂਜੀ। ਖੁਸ਼ੀ ਵੀ ਤੇ ਗਮ ਵੀ। ਅਜਿਹੀ ਹੀ ਇਕ ਉਦਾਹਰਣ ਪ੍ਰਸਿੱਧ ਅਦਾਕਾਰ ਹੈਰੀਸਨ ਫੋਰਡ ਦੀ ਮੁਸਕਰਾਹਟ ਹੈ। ਸਾਡੇ ਬੁਲ੍ਹ ਬਹੁਤ ਕੁੱਝ ਦਸਦੇ ਹਨ ਅਤੇ ਮੁਸਕਰਾਹਟ ਤੋਂ ਇਲਾਵਾ ਵੀ ਸਾਡੀਆਂ ਭਾਵਨਾਵਾਂ ਬਾਰੇ ਬਹੁਤ ਕੁਝ ਦੱਸ ਦਿੰਦੇ ਹਨ। ਬੁਲ੍ਹਾਂ ਤੋਂ ਸਾਡੀਆਂ ਸਾਰੀਆਂ ਭਾਵਨਾਵਾਂ ਪਰਗਟ ਹੋ ਜਾਂਦੀਆਂ ਹਨ।
ਸਾਡੀ ਖੁਲ੍ਹੀ ਜਾ ਬੰਦ ਸਰੀਰਕ ਭਾਸ਼ਾ ਬਾਰੇ ਬਹੁਤ ਕੁੱਝ ਕਿਹਾ ਜਾ ਚੁੱਕਾ ਹੈ। ਜੇ ਤੁਹਾਡੇ ਬੁਲ੍ਹ ਖੁਲ੍ਹੇ ਹਨ ਤਾਂ ਤੁਸੀਂ ਜ਼ਿਆਦਾ ਆਰਾਮ ਵਿਚ (Relaxed) ਹੋਵੇਗੇ। ਇਸ ਦੇ ਉਲਟ ਜਦੋਂ ਕਿਸੇ ਵਿਅਕਤੀ ਨੇ ਬੁਲ੍ਹ ਕੱਸੇ ਹੁੰਦੇ ਹਨ ਤਾਂ ਉਹ ਆਪਣੇ ਆਪ ਨੂੰ ਰੋਕਣ ਵਾਲੀ ਕਿਸੇ ਨਕਾਰਾਤਮਕ ਭਾਵਨਾ ਦੇ ਅਧੀਨ ਹੁੰਦਾ ਹੈ।
ਕਈ ਲੋਕ ਬੁੱਲ੍ਹ ਸੁੰਗੇੜ ਕੇ ਰੱਖਦੇ ਹਨ। ਅਕਸਰ ਇਸ ਦਾ ਮਤਲਬ ਹੁੰਦਾ ਹੈ ਕਿ ਉਹ ਡੂੰਘਾਈ ਵਿਚ ਕੁੱਝ ਸੋਚ ਰਿਹਾ ਹੈ, ਅਤੇ ਹਾਲੇ ਕੁਝ ਕਹਿਣ ਲਈ ਤਿਆਰ ਨਹੀਂ। ਜਾਂ ਤੂੰ ਹਾਲੇ ਉਸ ਨੇ ਇਸ ਬਾਰੇ ਪੂਰੀ ਤਰ੍ਹਾਂ ਸੋਚਿਆ ਨਹੀਂ ਤੇ ਜਾਂ ਫਿਰ ਉਹ ਹਾਲੇ ਕਹਿ ਨਹੀਂ
ਸਕਦਾ। ਪਰ ਇਹ ਤਕਰੀਬਨ ਪੱਕਾ ਹੀ ਹੈ ਕਿ ਇਹ ਤੁਹਾਡੀ ਗੱਲ ਤੋਂ ਵੱਖਰੀ ਰਾਇ ਸਾਬਤ ਕਰਦਾ ਹੈ, ਸੋ ਜੇ ਗੱਲ ਬਾਤ ਕਰਦਿਆਂ ਕੋਈ ਐਸਾ ਕਰ ਰਿਹਾ ਹੋਵੇ ਤਾਂ ਤੁਹਾਨੂੰ ਗੱਲ ਉੱਥੇ ਹੀ ਰੋਕ ਕੇ ਇਹ ਪਤਾ ਕਰਨ ਦੀ ਲੋੜ ਹੈ ਕਿ ਕੀ ਗੱਲ ਹੈ।
ਕਈ ਵਾਰੀ ਅਸੀਂ ਦੰਦਾਂ ਨਾਲ ਆਪਣੇ ਬੁਲ੍ਹ ਕੱਟ ਲੈਂਦੇ ਹਾਂ। ਇਸ ਬਾਰੇ ਆਪਾਂ ਪੰਜਵੇਂ ਅਧਿਆਇ ਵਿਚ ਗੱਲ ਕਰਾਂਗੇ। ਬੁਲ੍ਹ ਲਟਕਾਉਣ (Pout) ਦਾ ਵੀ ਇੱਕ ਫੈਸ਼ਨ ਚੱਲ ਪਿਆ ਹੈ। ਇਸ ਨੂੰ ਬੁਲ੍ਹ ਕੱਢਣਾ ਜਾਂ ਬੁਲ੍ਹ ਟੇਰਣਾ ਵੀ ਕਿਹਾ ਜਾਂਦਾ ਹੈ। ਇਸ ਵਿਚ ਬੁਲ੍ਹ ਇਕ ਦੂਜੇ ਨਾਲ ਦਬਾਅ ਵਿਚ ਰੱਖੇ ਜਾਂਦੇ ਹਨ ਅਤੇ ਜ਼ਬਾਨ ਤਾਲੂ ਨਾਲ ਦਬਾ ਦਿੱਤੀ ਜਾਂਦੀ ਹੈ। ਬੁੱਲ੍ਹ ਸੁੰਗੇੜਨ ਨਾਲੋਂ ਬੁਲ੍ਹ ਲਟਕਾਉਣਾ ਜ਼ਿਆਦਾ ਭਾਵਨਾਵਾਂ ਪਰਗਟ ਕਰਦਾ ਹੈ—ਉਦਾਸੀ, ਗੁੱਸਾ, ਖਿੱਝ ਅਤੇ ਕਈ ਕੁਝ ਹੋਰ ਵੀ। ਜੇ ਤੁਸੀਂ ਕਿਸੇ ਨੂੰ ਬੁਲ੍ਹ ਲਟਕਾਏ ਹੋਏ ਦੇਖੋ ਅਤੇ ਉਦੋਂ ਹੀ ਹੋਰ ਵੀ 'ਸਮੂਹ' ਦੇ ਭਾਵ ਦੇਖੋ, ਤਾਂ ਹੀ ਤੁਸੀਂ ਇਸ ਨੂੰ ਸਮਝ ਸਕੋਗੇ।
“ ਬੁਲ੍ਹ ਲਟਕਾਉਣ ਦਾ ਵੀ ਇਕ ਫੈਸ਼ਨ ਚੱਲ ਪਿਆ ਹੈ।”
ਵਿਚਾਰ ਚਰਚਾ
ਪ੍ਰਸ਼ਨ-ਹਾਲਾਂਕਿ ਅੱਖਾਂ ਇਤਨਾ ਕੁੱਝ ਕਹਿ ਦਿੰਦੀਆਂ ਹਨ, ਪਰ ਫਿਰ ਵੀ ਸਾਨੂੰ ਚਿਹਰੇ ਦੇ ਹਾਵ ਭਾਵ ਨਾਲ ਹੀ ਇਹ ਦੱਸਣ ਦੀ ਲੋੜ ਪੈਂਦੀ ਹੈ ਕਿ ਅਸੀਂ ਕੀ ਮਹਿਸੂਸ ਕਰ ਰਹੇ ਹਾਂ, ਕੀ ਇਹ ਗੱਲ ਠੀਕ ਹੈ?
—ਬਿਲਕੁਲ। ਜਦੋਂ ਤੁਸੀਂ ਕਿਸੇ ਵੱਲ ਦੇਖਦੇ ਹੋ ਤਾਂ ਸਾਡੀਆਂ ਅੱਖਾਂ ਪਿਆਰ, ਪਸੰਦਗੀ ਅਤੇ ਗੁੱਸਾ ਦਿਖਾ ਦੇਦੀਆਂ ਹਨ। ਜਦੋਂ ਕੋਈ ਗੁੱਸੇ ਵਿਚ ਹੋਵੇ ਜਾਂ ਨਕਾਰਾਤਮਕ ਸੋਚ ਵਿਚ ਹੋਵੇ ਤਾਂ ਅੱਖਾਂ ਦੀਆਂ ਪੁਤਲੀਆਂ ਸੁੰਗੜ ਜਾਂਦੀਆਂ ਹਨ। ਨਾਲ ਹੀ ਅੱਖਾਂ ਦੇ ਆਲੇ-ਦੁਆਲੇ ਦੇ ਪੱਠਿਆਂ ਵਿਚ ਹੋ ਰਹੀ ਹਰਕਤ ਕਰਕੇ ਅੱਖਾਂ ਦੀ ਸ਼ਕਲ ਬਦਲ ਜਾਂਦੀ ਹੈ ਤੇ ਇਹ ਨਾਪਸੰਦੀ ਪ੍ਰਗਟ ਕਰਦੀਆਂ ਹਨ। ਪਰ ਸਾਡੇ ਚਿਹਰੇ ਦੇ ਹਾਵ ਭਾਵ ਹੀ ਸਾਡੀਆਂ ਭਾਵਨਾਵਾਂ ਪ੍ਰਗਟ ਕਰਦੇ ਹਨ। ਜੇ ਅਸੀਂ ਕਿਸੇ ਵਾਸਤੇ ਦੋਸਤੀ, ਪਿਆਰ ਜਾਂ ਖਿੱਚ ਮਹਿਸੂਸ ਕਰ ਰਹੇ ਹਾਂ ਤਾਂ ਸਾਡੇ ਚਿਹਰੇ ਤੇ ਮੁਸਕਰਾਹਟ ਹੋਵੇਗੀ। ਜੇ ਅਸੀਂ ਕਿਸੇ ਚੀਜ਼ ਨੂੰ ਪਸੰਦ ਨਹੀਂ ਕਰ ਰਹੇ ਤਾਂ ਸਾਡੇ ਬੁਲ੍ਹ, ਘੁੱਟੇ ਹੋਣਗੇ ਅਤੇ ਜਬਾੜਾ ਖਿੱਚਿਆ ਹੋਵੇਗਾ।
ਪ੍ਰਸ਼ਨ-ਕਈ ਵਾਰੀ ਜਦੋਂ ਮੈਂ ਲੋਕਾਂ ਨਾਲ ਹੋਵਾਂ ਤਾਂ ਉਹ ਨਜ਼ਰਾਂ ਚੁੱਕ ਕੇ ਮੇਰੇ ਮੋਢੇ ਦੇ ਉੱਤੋਂ ਜਾਂ ਕਮਰੇ ਵਿਚ ਆਲੇ-ਦੁਆਲੇ ਦੇਖਦੇ ਹੁੰਦੇ ਹਨ। ਮੈਨੂੰ ਇਸ ਤੋਂ ਖਿੱਝ ਆਉਂਦੀ ਹੈ। ਕੀ ਮੈਨੂੰ ਖਿੱਝ ਚੜ੍ਹਨੀ ਚਾਹੀਦੀ ਹੈ।
—ਹਾਂ ਜੀ, ਬਿਲਕੁਲ ! ਜੇਕਰ ਉਹ ਪੁਲੀਸ ਤੋਂ ਭਗੌੜੇ ਹਨ, ਜਾਂ ਕਿਸੇ ਖਾਸ ਮਹਿਮਾਨ ਦੀ ਇੰਤਜ਼ਾਰ ਕਰ ਰਹੇ ਹਨ ਤਾਂ ਹੀ ਐਸਾ ਹੋ ਸਕਦਾ ਹੈ, ਹੋਰ ਕੋਈ ਕਾਰਨ ਨਹੀਂ। ਪਰ ਜੇ ਐਸਾ ਹੋਵੇ ਤਾਂ ਉਨ੍ਹਾਂ ਨੂੰ ਤੁਹਾਨੂੰ ਇਸ ਬਾਰੇ ਦੱਸ ਦੇਣਾ ਚਾਹੀਦਾ ਹੈ। ਜਦੋਂ ਐਸਾ ਹੋਵੇ ਤਾਂ ਉਨ੍ਹਾਂ ਵੱਲੋਂ ਬੋਲੇ ਜਾ ਰਹੇ ਕੋਈ ਵੀ ਸ਼ਬਦ ਕੋਈ ਮਤਲਬ ਨਹੀਂ ਰੱਖਦੇ।
ਪ੍ਰਸ਼ਨ-ਇਕ ਲੜਕੀ ਮੇਰੇ ਅਧੀਨ ਕੰਮ ਕਰਦੀ ਹੈ। ਉਹ ਚੰਗੇ ਸੁਭਾ ਦੀ ਹੈ ਅਤੇ ਕੰਮ ਵਿਚ ਚੰਗੀ ਹੈ, ਪਰ ਜਦੋਂ ਵੀ ਮੈਂ ਉਸ ਨਾਲ ਗੱਲ ਕਰਦਾ ਹਾਂ ਤਾਂ ਉਹ ਆਪਣਾ ਸਿਰ ਥੱਲੇ ਕਰ ਕੇ ਨਜ਼ਰਾਂ ਝੁਕਾ ਦਿੰਦੀ ਹੈ। ਬਿਲਕੁਲ ਉਵੇਂ ਹੀ ਜਿਵੇਂ ਰਾਜਕੁਮਾਰੀ ਡਾਇਨਾ ਕਰਦੀ ਸੀ। ਮੈਂ ਇਸ ਦਾ ਕੀ ਮਤਲਬ ਕੱਢਾਂ? ਕੀ ਮੈਂ ਕੁਝ ਗਲਤ ਕਰ ਰਿਹਾ ਹਾਂ?
-ਨਹੀਂ, ਬਸ ਉਹ ਤੁਹਾਨੂੰ ਇਕ ਮੌਕਾ ਦੇ ਰਹੀ ਹੈ ਕਿ ਤੁਸੀਂ ਗਲਬਾਤ ਚਲਾਉ । ਸਿਰ ਝੁਕਾਣਾ ਇਕ ਐਸੀ ਹਰਕਤ ਹੈ ਜਿਹੜੀ ਇਹੀ ਕਹਿੰਦੀ ਹੈ। ਤੁਸੀਂ ਉਸ ਦੇ ਬੌਸ ਹੋ, ਸੋ ਇਹ ਅਧਿਕਾਰ ਤਾਂ ਤੁਹਾਡੇ ਕੋਲ ਪਹਿਲਾਂ ਹੀ ਹੈ। ਇਹ ਇਸ਼ਾਰਾ ਅਕਸਰ ਇਹੀ ਕਹਿੰਦਾ ਹੈ ਕਿ ਉਹ ਇਸ ਗਲਬਾਤ ਵਿਚ ਕੋਈ ਹਿੱਸਾ ਨਹੀਂ ਲੈਣਾ ਚਾਹੁੰਦੀ। ਔਰਤਾਂ ਅਕਸਰ ਐਸਾ ਕਰਦੀਆਂ ਹਨ ਤਾਂਕਿ ਤੁਹਾਡੇ ਵਿਚ ਉਨ੍ਹਾਂ ਪ੍ਰਤੀ ਸੁਰੱਖਿਆ ਤੇ ਬਚਾਅ ਕਰਨ ਦੀ ਭਾਵਨਾ ਪੈਦਾ ਹੋਵੇ। ਇਹ ਹਰਕਤ ਅਕਸਰ ਚੋਂਚਲੇ (Flirt) ਕਰਨ ਵਾਲੀਆਂ ਔਰਤਾਂ ਵੀ ਕਰਦੀਆਂ ਹਨ। ਐਸਾ ਕਰਨ ਨਾਲ ਅੱਖਾਂ ਵੱਡੀਆਂ ਲਗਦੀਆਂ ਹਨ ਅਤੇ ਮਾਸੂਮੀਅਤ ਦਾ ਪ੍ਰਭਾਵ ਦਿੰਦੀਆਂ ਹਨ। ਹੋ ਸਕਦਾ ਹੈ ਇਹ ਸਾਰਾ ਕੁੱਝ ਸਿਰਫ ਉਸਦਾ ਗਲ ਕਰਨ ਦਾ ਤਰੀਕਾ ਹੀ
ਹੋਵੇ। ਸੋ ਜੇ ਤੁਹਾਡੇ ਨਾਲ ਕੋਈ ਚਾਲਬਾਜ਼ੀ ਨਹੀਂ ਹੋ ਰਹੀ, ਅਤੇ ਤੁਸੀਂ ਇਸ ਨੂੰ ਸਮਝਦੇ ਹੋ ਤਾਂ ਕੋਈ ਗੱਲ ਨਹੀਂ।
ਪ੍ਰਸ਼ਨ-ਮੈਨੂੰ ਤੁਹਾਡੀ ਮਦਦ ਚਾਹੀਦੀ ਹੈ। ਮੈਨੂੰ ਲਗਦਾ ਹੈ ਕਿ ਮੇਰਾ ਚਿਹਰਾ ਬਹੁਤ ਗੰਭੀਰ ਹੈ। ਮੈਨੂੰ ਲੱਗਦਾ ਹੈ ਕਿ ਲੋਕ ਮੈਨੂੰ ਗਲਤ ਸਮਝ ਬੈਠਦੇ ਹਨ। ਜਦੋਂ ਮੈਂ ਗੱਲ ਕਰਦਾ ਹਾਂ ਤਾਂ ਮੈਂ ਆਪਣੇ ਅੰਦਰ ਸਮਾਨ-ਅਨੁਭੂਤੀ (Empathy) ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹਾਂ ਪਰ ਇਹ ਮੇਰੇ ਚਿਹਰੇ ਤੋਂ ਜ਼ਾਹਰ ਨਹੀਂ ਹੁੰਦੀ। ਕੀ ਕੀਤਾ ਜਾਵੇ?
—ਲੋਕ ਉਸੇ ਚੀਜ਼ ਤੇ ਯਕੀਨ ਕਰਦੇ ਹਨ ਜੋ ਉਹ ਦੇਖਦੇ ਹਨ, ਉਸਤੇ ਨਹੀਂ ਜੋ ਉਹ ਸੁਣਦੇ ਹਨ। ਜੇ ਇਨ੍ਹਾਂ ਦੋਹਾਂ ਵਿਚ ਸਮਰੂਪਤਾ ਨਾ ਹੋਵੇ ਤਾਂ ਉਹ ਉਸੇ ਚੀਜ਼ ਤੇ ਯਕੀਨ ਕਰਦੇ ਹਨ ਜੋ ਵੱਡੀ ਹੋਵੇ (55, 38, 7 ਵਿਚੋਂ)। ਸੋ ਤੁਸੀਂ ਬਿਲਕੁਲ ਸਹੀ ਇੱਛਾ ਹੁੰਦੇ ਹੋਏ ਵੀ ਆਪਣੇ ਸ਼ਬਦਾਂ ਨਾਲ (7) ਦੱਸਣਾ ਚਾਹੁੰਦੇ ਹੋ ਕਿ ਤੁਸੀਂ ਕੀ ਮਹਿਸੂਸ ਕਰ ਰਹੇ ਹੋ। ਪਰ ਇਸ ਵਿਚ 'ਸਮਰੂਪਤਾ’ (ਤਿੰਨ ਸੱਸਿਆਂ ਵਿਚੋਂ ਇਕ) ਨਹੀਂ ਹੈ। ਸੋ ਉਹ ਤੁਹਾਡੇ ਚਿਹਰੇ ਦੇ ਹਾਵ ਭਾਵ ਦੇਖਦੇ ਹਨ। ਮੈਨੂੰ ਇਹ ਗੱਲ ਸਿੱਧੇ ਲਫਜ਼ਾਂ ਵਿਚ ਕਹਿਣੀ ਚੰਗੀ ਨਹੀਂ ਲਗਦੀ, ਪਰ ਜੋ ਉਹ ਦੇਖਦੇ ਹਨ ਉਹ ਉਨ੍ਹਾਂ ਨੂੰ ਚੰਗਾ ਨਹੀਂ ਲਗਦਾ।
ਪ੍ਰਸ਼ਨ-ਮੈਂ ਇਸ ਬਾਰੇ ਕੀ ਕਰ ਸਕਦਾ ਹਾਂ?
-ਹਾਂ, ਤੁਹਾਨੂੰ ਮੁਸਕਰਾਹਟ ਦੀ ਮਹੱਤਤਾ ਦਾ ਤਾਂ ਪਤਾ ਹੀ ਹੈ। ਤੁਹਾਨੂੰ ਬਹੁਤ ਵੱਡੀ ਮੁਸਕਰਾਹਟ ਦੇਣ ਦੀ ਲੋੜ ਨਹੀਂ। ਪਰ ਗੱਲ ਕਰਦਿਆਂ ਸਹੀ ਵਕਤ ਤੇ ਕਦੀ ਕਦੀ ਮੁਸਕਰਾ ਦੇਣ ਨਾਲ ਤੁਹਾਡੇ ਹਾਵ ਭਾਵ ਬਦਲਣਗੇ ਅਤੇ ਫਰਕ ਪਵੇਗਾ। ਮੇਰਾ ਖਿਆਲ ਹੈ ਕਿ ਇਤਨਾ ਕਰਨ ਨਾਲ ਹੀ ਬਹੁਤ ਫਰਕ ਪੈ ਜਾਵੇਗਾ।
ਪ੍ਰਸ਼ਨ-ਤੁਸੀਂ ਜੋ ਹੁਣੇ ਕਿਹਾ ਹੈ, ਉਸਨੂੰ ਧਿਆਨ ਵਿਚ ਰੱਖਕੇ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਸਾਡਾ ਚਿਹਰਾ ਤਾਂ ਉਹੀ ਪ੍ਰਗਟ ਕਰਦਾ ਹੈ ਜੋ ਅਸੀਂ ਮਹਿਸੂਸ ਕਰ ਰਹੇ ਹਾਂ। ਪਰ ਕਿਸੇ ਹੱਦ ਤੱਕ ਅਸੀਂ ਆਪਣੇ ਹਾਵ ਭਾਵ ਨੂੰ ਛੁਪਾ ਲੈਂਦੇ ਹਾਂ । ਮੇਰਾ ਸੁਆਲ ਇਹ ਹੈ ਕਿ ਕੋਈ ਇਨ੍ਹਾਂ ਛੁਪਾਏ ਗਏ ਭਾਵਾਂ ਨੂੰ ਕਿਵੇਂ ਸਮਝੇ?
—ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਅਸੀਂ ਹਮੇਸ਼ਾਂ ‘ਸਮਰੂਪਤਾ ਤੇ 'ਸਮੂਹ’ ਭਾਲ ਰਹੇ ਹੁੰਦੇ ਹਾਂ। ਇਹ ਤਿੰਨ ਵਿਚੋਂ ਦੋ ਸੱਸੇ ਹਨ। ਕੀ ਹਾਵ ਭਾਵ ਬੋਲਣ ਦੇ ਢੰਗ ਨਾਲ (ਗੱਲਬਾਤ ਦੇ ਉਤਰਾਅ-ਚੜ੍ਹਾਅ, ਤਣਾਅ) ਮਿਲਦਾ ਹੈ? ਅਤੇ ਜੇ ਕਰ ਸਰੀਰਕ ਭਾਸ਼ਾ ਦੀ ਕਿਸੇ ਚੀਜ਼ ਤੋਂ ਵੀ ਸਾਨੂੰ ਚਿਹਰੇ ਦੇ ਹਾਵ ਭਾਵ ਝੂਠੇ ਲਗਦੇ ਹਨ ਤਾਂ ਅਸੀਂ ਸਰੀਰਕ ਭਾਸ਼ਾ ਵੱਲ ਧਿਆਨ ਦਿੰਦੇ ਹਾਂ। ਜੇ ਕਰ ਸਾਨੂੰ ਐਸੀਆਂ ਚੀਜ਼ਾਂ ਮਿਲ ਜਾਂਦੀਆਂ ਹਨ ਤਾਂ ਹਾਵ ਭਾਵ ਛੁਪਾਣ ਵਾਲੀ ਗੱਲ ਪਤਾ ਲੱਗ ਜਾਂਦੀ ਹੈ । ਜੇ ਤੁਸੀਂ ਉਦਾਸ ਨਹੀਂ ਲਗਣਾ ਚਾਹੁੰਦੇ ਤਾਂ ਤੁਸੀਂ ਆਪਣਾ ਹਾਵ- ਭਾਵ ਐਸਾ ਬਣਾ ਸਕਦੇ ਹੋ, ਪਰ ਤੁਸੀਂ ਆਪਣੀਆਂ ਸਰੀਰਕ ਹਰਕਤਾਂ ਅਤੇ ਆਵਾਜ਼ ਤੋਂ ਪ੍ਰਗਟ ਹੋ ਰਹੀਆਂ ਗੱਲਾਂ ਨੂੰ ਇਤਨੇ ਸੌਖੇ ਨਹੀਂ ਛੁਪਾ ਸਕਦੇ।
ਕਾਫੀ ਬਰੇਕ
1. ਸਾਡੇ ਬਾਰੇ ਦੂਜਿਆਂ ਨੂੰ ਦੱਸਣ ਵਿਚ ਚਿ.... ਬਸ ਸਿਰਫ ਅ....ਨਾਲੋਂ ਹੀ ਕੁਝ ਘੱਟ ਹੈ।
2. ਕਿਉਂਕਿ ਅਸੀਂ ਅ.... ਨਾਲ ਆਪਣੇ ਸ..... ਦੇ ਕਿਸੇ ਵੀ ਹਿੱਸੇ ਨਾਲੋਂ ਦੂਜਿਆਂ ਨੂੰ ਵੱਧ ਦਸਦੇ ਹਾਂ, ਇਸ ਦਾ ਮਤਲਬ ਇਹ ਹੈ ਕਿ ਨ....ਮਿ....ਦੀ ਦੂਜਿਆਂ ਨਾਲ ਤਾ... ਬਣਾਉਣ ਵਿਚ ਬਹੁਤ ਵੱਡੀ ਭੂਮਿਕਾ ਹੁੰਦੀ ਹੈ।
3. ਅਜਨਬੀਆਂ ਨਾਲ ਅਤੇ ਕੰਮ ਕਾਰ ਦੇ ਸਿਲਸਲੇ ਵਿਚ ਮਿਲਣ ਵਾਲੇ ਲੋਕਾਂ ਨਾਲ ਗਲਬਾਤ ਦੌਰਾਨ ਨਜ਼ਰ ਮ.... ਅਤੇ ਅੱਖਾਂ ਦੇ ਹੇ.... ਸਿਰੇ ਨਾਲ ਬਣਨ ਵਾਲੀ ਤਿਕੋਣ ਵਿਚ ਹੀ ਟਿਕਾਈ ਜਾਂਦੀ ਹੈ।
4. ਭਾ.... ਪੱਧਰ ਤੇ ਮੇਲ ਮਿਲਾਪ ਵਿਚ ਨਜ਼ਰ ਆਮ ਤੌਰ ਤੇ ਅ...ਅਤੇ ਮੂੰ....ਵਿਚਾਲੇ ਟਿਕਾਈ ਜਾਂਦੀ ਹੈ।
5. ਆਮ ਤੌਰ ਤੇ ਨਜ਼ਰਾਂ ਮਿਲਾਉਣ ਲੱਗਿਆਂ, ਬੋ... ਵਾਲਾ ਸੁ.... ਵਾਲੇ ਨਾਲੋਂ ਵੱਧ ਨਜ਼ਰਾਂ ਘੁਮਾਉਂਦਾ ਹੈ।
6. ਸਾ... ਤੌਰ ਤੇ ਸਾਡੀ ਨਜ਼ਰ ਰੁ.... ਕੇ ਮਿਲਦੀ ਹੈ (ਜੇ ਐਸਾ ਨਾ ਹੋਵੇ ਤਾਂ ਸਾਨੂੰ ਬੇਚੈਨੀ ਹੋ ਜਾਂਦੀ ਹੈ)
7. ਨਜ਼ਰਾਂ ਝੁਕਾ ਕੇ ਨਜ਼ਰਾਂ ਨਾ ਮਿਲਾਉਣੀਆਂ ਇਕ ਸ੍ਵੈ... ਵਾਲੀ ਹਰਕਤ ਨਹੀਂ ਹੈ ਅਤੇ ਇਸ ਦਾ ਮ... ਇਹ ਕੱਢਿਆ ਜਾਂਦਾ ਹੈ ਕਿ ਤੁਸੀਂ ਝੁ....ਵਾਲੇ ਸੁਭਾਅ ਦੇ ਹੋ।
8. ਜਦੋਂ ਕਿਸੇ ਵਿਅਕਤੀ ਨੂੰ ਦੂਜੇ ਵਿਚ ਕੋਈ ਦਿਲਚਸਪੀ ਹੁੰਦੀ ਹੈ ਤਾਂ ਉਹ ਉਸ ਨਾਲ ਕ... ਸਮਾਂ ਵਧ ਨਜ਼ਰ ਮਿ... ਕੇ ਰੱਖਦਾ ਹੈ।
9. ਸਾਨੂੰ ਦੂਜੇ ਵਿਅਕਤੀ ਨਾਲ ਨਜ਼ਰਾਂ ਮਿਲਾਉਣ ਦੀ ਲੋੜ ਇਸ ਕਰਕੇ ਹੁੰਦੀ ਹੈ ਕਿ ਅਸੀਂ ਹੋਰ ਚੀਜ਼ਾਂ ਤੋਂ ਇਲਾਵਾ ਉਸਦੀ ਸ... ਭਾ.... ਦੇਖਣ ਦੀ ਲੋੜ ਸਮਝਦੇ ਹਾਂ।
10. ਅਸੀਂ ਇਹ ਜਾਣਦੇ ਹਾਂ ਕਿ ਵੱਡੀਆਂ ਅੱਖਾਂ ਸਾਨੂੰ ਖਿ....ਪਾਉਂਦੀਆਂ ਹਨ। (ਨਵੀਆਂ ਬਣੀਆਂ ਮਾਵਾਂ ਅਤੇ ਮਰਦਾਂ ਨੂੰ ਪੁੱਛ ਕੇ ਦੇਖੋ)। ਸੋ ਜਦੋਂ
ਤੁਸੀਂ ਇਹ ਪਰਗਟ ਕਰਨਾ ਚਾਹੁੰਦੇ ਹੋ ਕਿ ਤੁਸੀਂ ਧਿ... ਦੇ ਰਹੇ ਹੋ, ਤਾਂ ਭਰਵੱਟੇ ਉਪਰ ਚੁੱਕ ਕੇ ਅੱਖਾਂ ਥੋੜ੍ਹੀਆਂ ਵੱਧ ਖੋਲ੍ਹ ਕੇ ਰੱਖੋ-ਨਾ ਕਿ ਅੱਖਾਂ ਸੁੰਗੇੜ ਲਵੋ।
11. ਚਿਹਰਾ ਇਕ ਵਿਅਕਤੀ ਦੀ ਮਨੋ-ਸਥਿਤੀ ਜਾਂ ਮੂਡ ਦਸਦਾ ਹੈ, ਪਰ ਦੂਜੀਆਂ ਸ....ਹਰਕਤਾਂ ਹੀ ਸਾਨੂੰ ਦਸਦੀਆਂ ਹਨ ਕਿ ਉਨ੍ਹਾਂ ਪਿੱਛੇ ਕੀ ਭਾ....ਕੰਮ ਕਰ ਰਹੀਆਂ ਹਨ। (ਉਦਾਹਰਣ ਦੇ ਤੌਰ ਤੇ ਬਾਹਾਂ ਹਿਲਾਣਾ ਜਾਂ ਉਂਗਲਾਂ ਨਾਲ ਟਕ-ਟਕ ਕਰਨਾ)
12. ਖੋਜ ਸਾਨੂੰ ਦਸਦੀ ਹੈ ਕਿ ਸਰੀਰਕ ਭਾਸ਼ਾ ਪੜ੍ਹਨ ਵਿਚ ਔ...ਮ...ਤੋਂ ਬਿਹਤਰ ਹਨ, ਖਾਸ ਕਾਰ ਕੇ ਚਿਹਰੇ ਦੀ ਭਾਸ਼ਾ ਪੜ੍ਹਨ ਵਿੱਚ।
13. ਛੇ ਵੱਡੀਆਂ ਤੇ ਝੱਟ ਪਛਾਣੀਆਂ ਜਾਣ ਵਾਲੀਆਂ ਭਾਵਨਾਵਾਂ ਇਹ ਹਨ:
a) ਖੁ...
b) ਉ...
c) ਹੈ...
d) ਨ...
e) ਡ...
f) ਗੁ...
14. ਖੋਜਾਂ ਦਸਦੀਆਂ ਹਨ ਕਿ ਸਾਡੀ ਬਣਤਰ ਹੀ ਐਸੀ ਹੈ ਕਿ ਅਸੀਂ ਖੁ....ਨੂੰ ਝੱਟ ਪਹਿਚਾਣ ਲੈਂਦੇ ਹਾਂ। ਇਹੀ ਇਕੋ ਇਕ ਸ... ਭਾਵਨਾ ਹੈ। ਅਸੀਂ ਇਸ ਨੂੰ ਬਾਕੀ ਭਾਵਨਾਵਾਂ ਤੋਂ ਵੱਧ ਚੰਗੀ ਤਰ੍ਹਾਂ ਪਛਾਣਦੇ ਹਾਂ।
15. ਮੁਸਕਰਾਹਟ ਦੀਆਂ ਆਮ ਤੌਰ ਤੇ ਦੋ ਕਿਸਮਾਂ ਮੰਨੀਆਂ ਗਈਆਂ ਹਨ: ਅ.... (ਜਾਂ ਮ.... ਕੀਤੀ ਗਈ) ਮੁਸਕਰਾਹਟ ਅਤੇ ਨ.... ਮੁਸਕਰਾਹਟ। ਅਤੇ ਜੇ ਅਸੀਂ ਬਾਕੀਆਂ ਤੋਂ ਥੋੜ੍ਹਾ ਫਰਕ ਕਰਨਾ ਚਾਹੀਏ ਤਾਂ ਓ... ਮੁਸਕਰਾਹਟ-ਜਦੋਂ ਅਸੀਂ ਬਹਾਦਰ ਬਣ ਕੇ ਮੁਸਕਰਾ ਰਹੇ ਹੁੰਦੇ ਹਾਂ।
16. ਅਸਲੀ ਮੁਸਕਰਾਹਟ ਵਿਚ ਜਾ... ਪੱਠੇ-ਜਿਹੜੇ ਸਾਡੇ ਚਿਹਰੇ ਦੇ ਪਾ....ਤੋਂ ਹੇਠਾਂ ਵਲ ਆਉਂਦੇ ਹਨ ਅਤੇ ਔ....ਔ....ਜਿਹੜੇ ਸਾਡੀਆਂ ਅੱਖਾਂ ਦੇ ਆਲੇ ਦੁਆਲੇ ਹੁੰਦੇ ਹਨ, ਦੋਵੇਂ ਕੰਮ ਕਰਦੇ ਹਨ।
17. ਔ....ਪੱਠੇ ਸਾਡੇ ਵੱ.... ਵਿਚ ਨਹੀਂ ਹਨ, ਅਤੇ ਸਾਡਾ ਦਿਮਾਗ ਤੇ ਸਰੀਰਕ ਕਿਰਿਆ ਦੋਨੋਂ ਮਿਲ ਕੇ ਅਸਲੀ ਮੁਸਕਰਾਹਟ ਪੈਦਾ ਕਰਦੇ ਹਨ।
18. ਅਸਲੀ ਮੁਸਕਰਾਹਟ ਦੀਆਂ ਕੁਝ ਹੋਰ ਨਿਸ਼ਾਨੀਆਂ ਵੀ ਹਨ:
a) ਇਹ ਚਿਹਰੇ ਦੇ ਦੋਵੇਂ ਪਾਸੇ-ਸੱਜੇ ਤੇ ਖੱਬੇ ਇ....ਹੁੰਦੀ ਹੈ (ਜਦਕਿ ਨਕਲੀ ਮੁਸਕਰਾਹਟ ਅ... ਹੁੰਦੀ ਹੈ)
b) ਇਹ ਹੌਲੀ ਸ਼ੁ... ਹੁੰਦੀ ਹੈ ਅਤੇ ਖ....ਵੀ ਹੌਲੀ ਹੁੰਦੀ ਹੈ (ਇਸ ਦੇ ਉਲਟ ਨਕਲੀ ਮੁਸਕਰਾਹਟ ਇ... ਸ਼ੁਰੂ ਹੁੰਦੀ ਹੈ ਅਤੇ ਖ... ਹੁੰਦੀ ਹੈ।)
c) ਅੱਖਾਂ ਮੁ... ਰਹੀਆਂ ਹੁੰਦੀਆਂ ਹਨ (ਜਦਕਿ ਨਕਲੀ ਮੁਸਕਰਾਹਟ ਵਿਚ ਅੱਖਾਂ ਦੀ ਮੁ....ਨਹੀਂ ਹੁੰਦੀ)
19. ਬੁ... ਸਾਡੀਆਂ ਭਾ... ਬਾਰੇ ਬਹੁਤ ਕੁੱਝ ਦਸਦੇ ਹਨ ਭਾਵੇਂ ਇਹ ਮੁਸਕਰਾ ਰਹੇ ਹੋਣ ਜਾਂ ਨਹੀਂ। ਆਮ ਤੌਰ ਤੇ ਜੇ ਕਰ ਤੁਹਾਡਾ ਮੂੰਹ... ਹੈ ਤਾਂ ਤੁਸੀਂ ਜ਼ਿਆਦਾ ਆਰਾਮ ਵਿਚ ਹੁੰਦੇ ਹੋ ਤੇ ਧਿਆਨ ਦੇ ਰਹੇ ਹੁੰਦੇ ਹੋ, ਇਸੇ ਤਰ੍ਹਾਂ ਕ... ਹੋਏ ਬੁਲ੍ਹ ਕਿਸੇ ਨ... ਭਾਵਨਾ ਦੇ ਪ੍ਰਤੀਕ ਹੁੰਦੇ ਹਨ।
ਉਨ੍ਹਾਂ ਦੇ ਗੂੰਗੇਪਨ ਦੀ ਵੀ ਇਕ ਜ਼ੁਬਾਨ ਸੀ। ਉਨ੍ਹਾਂ ਦੇ ਹਰ ਇਸ਼ਾਰੇ ਦੀ ਵੀ ਇਕ ਭਾਸ਼ਾ ਸੀ।
ਵਿਲੀਅਮ ਸ਼ੇਕਸਪੀਅਰ
ਅਧਿਆਇ - 3
ਸੁਣਨਾ
ਅਸੀਂ ਆਪਣੇ ਜੀਵਨ ਦਾ ਬਹੁਤਾ ਹਿੱਸਾ ਸੁਣਦੇ ਹੋਏ ਹੀ ਬਿਤਾ ਦਿੰਦੇ ਹਾਂ। ਤੁਹਾਡੇ ਦੂਜਿਆਂ ਨਾਲ ਸਬੰਧ ਆਮ ਤੌਰ ਤੇ ਤੁਹਾਡੇ ਸੁਣਨ ਦੇ ਹੁਨਰ ਉੱਤੇ ਹੀ ਨਿਰਭਰ ਕਰਦੇ ਹਨ। ਅਸਲ ਵਿਚ ਗਲਬਾਤ ਅਤੇ ਵਿਚਾਰਾਂ ਦੇ ਵਟਾਂਦਰੇ ਦੀ ਪੂਰੀ ਪ੍ਰਕਿਰਿਆ ਤੁਹਾਡੇ ਸੁਣਨ ਦੇ ਹੁਨਰ ਨਾਲ ਹੀ ਪ੍ਰਭਾਵੀ ਬਣਦੀ ਹੈ।
ਕਿਸੇ ਵੀ ਵਿਚਾਰ ਵਟਾਂਦਰੇ ਵਿਚ ਸਾਡੀਆਂ ਦੋ ਭੂਮਿਕਾਵਾਂ ਹੁੰਦੀਆਂ ਹਨ। ਕਿਸੇ ਵੇਲੇ ਵੀ ਅਸੀਂ ਇਨ੍ਹਾਂ ਦੋਹਾਂ ਵਿੱਚੋਂ ਇਕ ਹੁੰਦੇ ਹਾਂ:
ਜੇ ਤੁਸੀਂ ਬਹੁਤੇ ਲੋਕਾਂ ਵਰਗੇ ਹੀ ਹੋ, ਤਾਂ ਤੁਸੀਂ ਵੀ ਸੁਣਨ ਨਾਲੋਂ ਬੋਲਣ ਨੂੰ ਹੀ ਪਸੰਦ ਕਰਦੇ ਹੋ। ਅਮਰੀਕਨ ਗੱਲਬਾਤ ਦੇ ਪ੍ਰੋਗਰਾਮ (Talk Show) ਦੇ ਮੇਜ਼ਬਾਨ ਲਾਰੀ ਕਿੰਗ (Larry King) ਨੇ ਇਕ ਵਾਰੀ ਕਿਹਾ ਸੀ "ਹਰ ਬੰਦਾ ਬੋਲਣ ਦਾ ਸਮਾਂ ਲੈਣ ਲਈ ਹੀ ਲੜ ਰਿਹਾ ਹੈ।” ਉਹ ਆਪਣੇ ‘ਸੁਣਨ' ਵਾਲੇ ਗਲਬਾਤ ਦੇ ਢੰਗ ਲਈ ਮਸ਼ਹੂਰ ਹੈ। ਉਹ ਬਹੁਤ ਸਾਰੇ ਸਿਆਸਤਦਾਨਾਂ, ਕਾਰੋਬਾਰੀ ਲੋਕਾਂ ਨਾਲ ਰੋਜ਼ਾਨਾ ਗਲਬਾਤ ਕਰਦਾ ਹੈ। ਉਹ ਕਹਿੰਦਾ ਹੈ ਕਿ ਬਹੁਤ ਸਾਰੇ ਐਸੇ ਪ੍ਰੋਗਰਾਮਾਂ ਦੇ ਮੇਜ਼ਬਾਨ ਸੁਣਨ ਨਾਲੋਂ ਭਾਸ਼ਨ ਦੇਣਾ ਹੀ ਪਸੰਦ ਕਰਦੇ ਹਨ। ਰੋਜ਼ਾਨਾ ਜੀਵਨ ਵਿਚ ਸਾਡੇ ਵਿਚੋਂ ਬਹੁਤੇ ਆਪਣੇ ਆਪ ਨੂੰ ਸੁਣਨਾ ਹੀ ਪਸੰਦ ਕਰਦੇ ਹਨ। ਅਸਲ ਵਿਚ ਜੇ ਗੱਲ ਸਾਡੇ ਬਾਰੇ ਨਾ ਹੋ ਰਹੀ ਹੋਵੇ ਤਾਂ ਅਸੀਂ ਸੁਣਨਾ ਹੀ ਨਹੀਂ ਚਾਹੁੰਦੇ। ਪਰ ਚੰਗੇ ਭਾਗਾਂ ਨੂੰ ਕੁਝ ਕੁ ਬੰਦੇ ਹੁੰਦੇ ਹਨ ਜਿਹੜੇ ਐਸੇ ਨਹੀਂ ਹੁੰਦੇ, ਅਤੇ ਅਸੀਂ ਉਨ੍ਹਾਂ ਵਲ ਕਾਫੀ ਖਿੱਚੇ ਜਾਂਦੇ ਹਾਂ। “
“ਸਾਡੇ ਵਿਚੋਂ ਬਹੁਤੇ ਆਪਣੇ ਆਪ ਨੂੰ ਹੀ ਸੁਣਨਾ ਚਾਹੁੰਦੇ ਹਨ।”
ਜਦੋਂ ਕੋਈ ਵਿਅਕਤੀ ਤੁਹਾਡੇ ਨਾਲ ਗੱਲ ਕਰ ਰਿਹਾ ਹੁੰਦਾ ਹੈ, ਅਤੇ ਤੁਸੀਂ ਸਰੋਤੇ ਦੀ ਭੂਮਿਕਾ ਵਿਚ ਹੁੰਦੇ ਹੋ, ਤਾਂ ਕੀ ਤੁਸੀਂ ਆਪਣੇ ਸਰੀਰ ਨਾਲ ਵੀ ਇਹ ਦੱਸ ਰਹੇ ਹੁੰਦੇ ਹੋ ਕਿ ਤੁਸੀਂ ਸੁਣ ਰਹੇ ਹੋ? ਤੁਸੀਂ ਉੱਥੇ ਹਾਜ਼ਰ ਹੋ?, ਅਤੇ ਤੁਸੀਂ ਸਮਝ ਰਹੇ ਹੋ ਕਿ ਉਹ ਕੀ ਕਹਿ ਰਿਹਾ ਹੈ (ਭਾਵੇਂ ਤੁਸੀਂ ਸਹਿਮਤ ਨਾ ਵੀ ਹੋਵੋ)?
'ਸਾਵਧਾਨ ਸਰੋਤੇ' (Active Listener) ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਨਾ ਸਿਰਫ ਸੁਣ ਰਹੇ ਹੋਣ, ਬਲਕਿ ਉਹ ਜਿਹੜੇ ਸੁਣਦੇ ਹੋਏ ਲੱਗ ਵੀ ਰਹੇ ਹੋਣ।
ਕਿਸੇ ਵੀ ਗੱਲ ਕਹਿਣ ਵਾਲੇ ਵਲੋਂ ਦਿੱਤੇ ਜਾ ਰਹੇ ਸੁਨੇਹੇ ਜਾਂ ਵਿਚਾਰ ਦੇ ਤਿੰਨ ਹਿੱਸੇ ਹੁੰਦੇ ਹਨ:
ਜਿਵੇਂ ਅਸੀਂ ਪਹਿਲਾਂ ਵੀ ਕਿਹਾ ਸੀ, ਬੋਲੇ ਜਾ ਰਹੇ ਸ਼ਬਦ ਮਹੱਤਵਪੂਰਨ ਹਨ। ਪਰ ਲੋਕ ਤੁਹਾਡੇ ਬਾਰੇ ਅਤੇ ਤੁਹਾਡੇ ਵਲੋਂ ਕਹੀ ਜਾ ਰਹੀ ਗੱਲ ਬਾਰੇ ਪਹਿਲਾਂ ਇਹ ਫੈਸਲਾ ਕਰਦੇ ਹਨ ਕਿ ਉਹ ਤੁਹਾਡੇ ਨਾਲ ਕੁਝ ਸਮਾਂ ਬਿਤਾਉਣਗੇ, ਅਤੇ ਤੁਹਾਡੇ ਨਾਲ ਗਲਬਾਤ ਕਰਨਗੇ ਕਿ ਨਹੀਂ। ਇਹ ਗਲ ਸਾਡੇ ਸਮੁੱਚੇ ਜੀਵਨ ਅਤੇ ਸਾਡੇ ਸਾਰੇ ਸਬੰਧਾਂ ਤੇ ਲਾਗੂ ਹੁੰਦੀ ਹੈ। ਤੁਹਾਡੀ ਗੱਲ ਨੂੰ ਸਮਝਣ ਲਈ ਅਕਸਰ ਤੁਹਾਡੀ ਸਰੀਰਕ ਭਾਸ਼ਾ ਅਤੇ ਜੋ ਗੱਲ ਤੁਸੀਂ ਕਹਿ ਰਹੇ ਹੋ, ਉਸ ਵਿਚ ਜੋ 'ਸ਼ਬਦਾਂ ਤੋਂ ਇਲਾਵਾ’ (Between the lines) ਹੈ, ਇਨ੍ਹਾਂ ਨੂੰ ਸੁਣ ਕੇ ਹੀ ਇਹ ਫੈਸਲਾ ਕੀਤਾ ਜਾਂਦਾ ਹੈ।
'ਸ਼ਬਦਾਂ ਤੋਂ ਇਲਾਵਾ ਸੁਣਨ' (Listening between the liners) ਤੋਂ ਕੀ ਭਾਵ ਹੈ? ਇਸ ਤੋਂ ਭਾਵ ਹੈ ਕਿ ਸਾਡੇ ਬੋਲਣ ਦੀ ਸੁਰ, ਤਾਲ, ਉਚਾਈ, ਤਾਨ, ਅੰਦਾਜ਼ ਅਤੇ ਹੋਰ ਚੀਜ਼ਾਂ ਜੋ ਇਸ਼ਾਰੇ ਨਾਲ ਹੀ ਉਹ ਕੁੱਝ ਦੱਸ ਦਿੰਦੀਆਂ ਹਨ ਜੋ ਸ਼ਬਦ ਨਹੀਂ ਕਹਿ ਸਕਦੇ। ਇਹ ਸਾਡੀ ਸਰੀਰਕ ਭਾਸ਼ਾ ਦਾ ਉਹ ਅੰਗ ਹੈ ਜੋ ਆਵਾਜ਼ ਰਾਹੀਂ ਪ੍ਰਗਟ ਹੁੰਦਾ ਹੈ। ਸੁਣਨ ਵਾਲਾ ਪਹਿਲਾਂ ਇਨ੍ਹਾਂ ਚੀਜ਼ਾਂ ਵੱਲ ਹੀ ਧਿਆਨ ਦਿੰਦਾ ਹੈ। ਅਸੀਂ ਇਸ ਬਾਰੇ ਥੋੜ੍ਹਾ ਅੱਗੇ ਚਲ ਕੇ ਹੋਰ ਗੱਲ ਕਰਾਂਗੇ।
ਬਾਰ ਬਾਰ ਹੋਏ ਸਰਵੇਖਣਾਂ ਵਿਚ ਇਕ ਗੱਲ ਹਰ ਵਾਰੀ ਸਾਹਮਣੇ ਆਉਂਦੀ ਹੈ ਕਿ ਸਭ ਤੋਂ ਸਫਲ ਅਤੇ ਦਿਲ-ਖਿੱਚਵੇਂ ਲੋਕ, ਜਾਂ ਹਰਮਨ ਪਿਆਰੇ ਲੋਕ ਉਹੀ ਹੁੰਦੇ ਹਨ ਜਿਹੜੇ ਚੰਗੇ ਸਰੋਤੇ ਹੁੰਦੇ ਹਨ। ਸ਼ਾਇਦ ਇਹ ਗੱਲ ਹੋਰ ਵੀ ਮਹਤਵਪੂਰਨ ਹੈ ਕਿ ਉਹ ਆਪਣੇ ਚੰਗੇ ਸਰੋਤੇ ਹੋਣ ਵਾਲੀ ਗੱਲ ਨੂੰ ਪਰਗਟ ਵੀ ਕਰਦੇ ਹਨ। ਪਰ ਉਹ ਐਸਾ ਕਿਵੇਂ ਕਰਦੇ ਹਨ? ਜੁਆਬ ਹੈ—ਆਪਣੀ ਸਰੀਰਕ ਭਾਸ਼ਾ ਨਾਲ। ਉਨ੍ਹਾਂ ਦੀ ਬੁਲਾਰੇ ਵਾਂਗ ਮਹਿਸੂਸ ਕਰ ਸਕਣ ਦੀ ਸਮਰੱਥਾ (ਸਮਾਨ-ਅਨੁਭੂਤੀ) ਦੂਜੇ ਉਤੇ ਸਪਸ਼ਟ ਅਸਰ ਪਾਉਂਦੀ ਹੈ। ਉਹ ਇੰਨੇ ਕੁ ਸਮਝਦਾਰ (ਸੰਵੇਦਨਸ਼ੀਲ) ਹੁੰਦੇ ਹਨ ਕਿ ਉਨ੍ਹਾਂ ਨੂੰ ਇਹ ਪਤਾ ਲੱਗ ਜਾਂਦਾ ਕਿ ਉਨ੍ਹਾਂ ਨੇ ਕਦੋਂ ਸੁਣਨਾ ਹੈ ਅਤੇ ਕਦੋਂ ਬੋਲਣਾ ਹੈ। ਅਤੇ ਸ਼ਾਇਦ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉਨ੍ਹਾਂ ਦੇ ਪੂਰੇ ਸਰੀਰ ਦੀ ਭਾਸ਼ਾ ਤੋਂ ਉਨ੍ਹਾਂ ਦੇ 'ਸੁਣਨ' ਦੀ ਗੱਲ ਪ੍ਰਗਟ ਹੋ ਰਹੀ ਹੁੰਦੀ ਹੈ। ਨਤੀਜਾ? ਚੰਗਾ ਤਾਲਮੇਲ।
ਇਹ ਲੋਕ ਬੋਲੇ ਜਾ ਰਹੇ ਸ਼ਬਦਾਂ ਨੂੰ ਸੁਣਨ ਤੋਂ ਵੀ ਅੱਗੇ ਦੇਖਦੇ ਹਨ ਅਤੇ ਸ਼ਬਦਾਂ ਤੋਂ ਇਲਾਵਾ ਵੀ ਬਹੁਤ ਕੁਝ ਸੁਣਦੇ ਹਨ।
ਉਹ ਬਿਨਾਂ ਸ਼ਬਦਾਂ ਦੀ ਭਾਸ਼ਾ ਦੇ ਦੂਜੇ ਹਿੱਸੇ ਵੱਲ ਧਿਆਨ ਦਿੰਦੇ ਹਨ। ਬਿਨਾਂ ਸ਼ਬਦਾਂ ਦੀ ਸਰੀਰਕ ਭਾਸ਼ਾ ਦਾ ਦੂਜਾ ਹਿੱਸਾ ਹੈ, ਸ਼ਬਦ ਬੋਲੇ ਕਿਵੇਂ ਜਾ ਰਹੇ ਹਨ। ਦੇਖੀ ਜਾ ਸਕਣ ਵਾਲੀ ਸਰੀਰਕ ਭਾਸ਼ਾ ਅਤੇ ਸੁਣੀ ਜਾ ਰਹੀ ਬਿਨਾਂ ਸ਼ਬਦਾਂ ਦੀ ਭਾਸ਼ਾ ਹੀ ਕਿਸੇ ਗੱਲ ਦਾ 90 ਪ੍ਰਤੀਸ਼ਤ ਹੁੰਦੀ ਹੈ।
ਅਸੀਂ ਆਮ ਤੌਰ ਤੇ ਕਹੇ ਜਾ ਰਹੇ ਸ਼ਬਦ ਤਾਂ ਸੁਣਦੇ ਹਾਂ ਪਰ ਉਨ੍ਹਾਂ ਸ਼ਬਦਾਂ ਦੇ ਭਾਵਨਾਤਮਕ ਅਰਥ ਨਹੀਂ ਸਮਝਦੇ। ਅਸੀਂ ਸ਼ਬਦਾਂ ਪਿੱਛੇ ਛੁਪੀਆਂ ਭਾਵਨਾਵਾਂ ਤਕ ਨਹੀਂ ਪਹੁੰਚਦੇ। ਜੇ ਅਸੀਂ ਆਪਣਾ ਪੂਰਾ ਧਿਆਨ ਲਗਾ ਕੇ ਆਪਣੀਆਂ ਪੰਜਾਂ ਇੰਦ੍ਰੀਆਂ ਤੋਂ ਇਲਾਵਾ ਛੇਵੀਂ ਇੰਦਰੀ (Sixth Sense) ਨੂੰ ਵੀ ਸੁਣਨ ਵਿਚ ਲਗਾ ਲੈਂਦੇ ਹਾਂ ਤਾਂ ਅਸੀਂ 'ਸਹਿਜ-ਗਿਆਨ' ਜਾਂ ਅੰਤਰ ਗਿਆਨ ਨੂੰ ਜਗਾ ਲੈਂਦੇ ਹਾਂ। ਇਸ ਬਿਨਾਂ ਸ਼ਬਦਾਂ ਦੀ ਭਾਸ਼ਾ ਬਾਰੇ ਅਸੀਂ ਅੱਗੇ ਹੋਰ ਗੱਲ ਕਰਾਂਗੇ।
ਅਜ਼ਮਾ ਕੇ ਦੇਖੋ
ਅਗਲੀ ਵਾਰੀ ਜਦੋਂ ਤੁਸੀਂ ਕਿਸੇ ਦੀ ਗੱਲ ਉਸ ਦੇ ਸਾਹਮਣੇ ਖੜ੍ਹੇ ਹੋ ਕੇ ਸੁਣੋ, ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਆਪਣੀ ਸੋਚ ਨੂੰ ਰੋਕ ਲਵੋ ਅਤੇ ਨਾ ਹੀ ਇਹ ਸੋਚਣ ਦੀ ਕੋਸ਼ਿਸ਼ ਕਰੋ ਕਿ ਤੁਸੀਂ ਇਸ ਦਾ ਕੀ ਜੁਆਬ ਦਿਉਗੇ। ਫਿਰ ਦੇਖੋ ਕਿ ਕੀ ਤੁਸੀਂ ਜ਼ਿਆਦਾ ਕੁਝ ਸੁਣਦੇ ਅਤੇ ਜ਼ਿਆਦਾ ਕੁਝ ਯਾਦ ਰੱਖ ਸਕਦੇ ਹੋ?
ਜਦੋਂ ਤੁਸੀਂ ਇਹ ਕਰਨ ਦਾ ਅਭਿਆਸ ਕਰ ਲਉ ਤਾਂ ਫਿਰ ਆਪਣੇ ਧਿਆਨ ਨੂੰ ਬਿਨਾਂ ਸ਼ਬਦਾਂ ਦੀ ਭਾਸ਼ਾ, ਭਾਵ ਕਿਸੇ ਗੱਲ ਨੂੰ ਕਹਿਣ ਦੇ ਤਰੀਕੇ ਪਿੱਛੇ ਛੁਪੇ ਹੋਏ ਅਰਥਾਂ, ਨੂੰ ਸੁਣਨ ਦੀ ਜਾਚ ਸਿਖਾਉ। ਅਭਿਆਸ ਨਾਲ ਇਹ ਤੁਹਾਡਾ ਸੁਣਨ ਦਾ ਢੰਗ ਹੀ ਬਣ ਜਾਵੇਗਾ।
ਜਦੋਂ ਕਿਸੇ ਮੀਟਿੰਗ ਵਿਚ ਜਾਂ ਕਿਸੇ ਭਾਈਚਾਰਕ ਮਾਹੌਲ ਵਿਚ, ਸੁਣਨ ਵਾਲੇ ਤੁਹਾਡੀ ਗਲ ‘ਸਮਝਦੇ ਨਹੀਂ" ਜਾਂ ਸਹਿਮਤ ਨਹੀਂ ਹੁੰਦੇ ਤਾਂ ਸੁਣਨ ਵਾਲਿਆਂ ਸਿਰ ਦੋਸ਼ ਮੜ੍ਹਨਾ ਬਹੁਤ ਸੌਖਾ ਹੁੰਦਾ ਹੈ। ਅਸਲ ਵਿਚ ਤੁਹਾਡੀ ਗੱਲ ਸਹੀ ਢੰਗ ਨਾਲ, ਸੁਣਨ ਵਾਲੇ ਤੱਕ ਪਹੁੰਚੀ ਹੀ ਨਹੀਂ ਹੁੰਦੀ। ਉਨ੍ਹਾਂ ਦੀ ਸਰੀਰਕ ਭਾਸ਼ਾ ਤੋਂ ਮਿਲਣ ਵਾਲੇ ਇਸ਼ਾਰੇ ਜਿਹੜੇ ਅਸਹਿਮਤੀ, ਸ਼ੱਕ ਜਾਂ ਵਿਰੋਧ ਦੱਸ ਰਹੇ ਸਨ, ਤੁਸੀਂ ਉਹ ਸਮਝ ਨਹੀਂ ਸਕੇ। ਇਸੇ ਕਰਕੇ ਪਤਾ ਹੀ ਨਾ ਲਗਣ ਕਰਕੇ ਤੁਸੀਂ ਉਨ੍ਹਾਂ ਦੇ ਸ਼ੰਕਿਆਂ ਦੇ ਜੁਆਬ ਨਾਲ ਨਾਲ ਨਹੀਂ ਦਿੱਤੇ ਤੇ ਹਾਲਾਤ ਤੁਹਾਡੇ ਹੱਥੋਂ ਨਿਕਲ ਗਏ।
ਪੂਰੇ ਸਰੀਰ ਨਾਲ ‘ਸੁਣਨਾ’
ਕਿਸੇ ਨੂੰ ਐਸੇ ਢੰਗ ਨਾਲ ਸੁਣਨਾ ਅਤੇ ਜੁਆਬ ਦੇਣੇ, ਜਿਸ ਨਾਲ ਤੁਹਾਨੂੰ ਉਸ ਵਿਅਕਤੀ ਦੇ ਨਜ਼ਰੀਏ ਨੂੰ ਸਮਝਣ ਵਿਚ ਵੀ ਮਦਦ ਮਿਲੇ ਅਤੇ ਉਸ ਵਿਅਕਤੀ ਨੂੰ ਵੀ ਇਹ ਮਹਿਸੂਸ ਹੋਵੇ ਕਿ ਤੁਸੀਂ ਉਸਨੂੰ ਸਹੀ ਅਰਥਾਂ ਵਿਚ ਸੁਣ ਰਹੇ ਹੋ, ਇਹ ਆਪਸੀ
ਤਾਲਮੇਲ ਪੈਦਾ ਹੋਣ ਦਾ ਪਹਿਲਾ ਕਦਮ ਹੈ। ਮੇਰਾ ਖਿਆਲ ਹੈ ਕਿ ਤੁਹਾਨੂੰ ਇਹ ਬੁਰੀ ਖ਼ਬਰ ਦੇਣ ਦਾ ਜ਼ਿੰਮਾ ਮੇਰਾ ਹੀ ਲੱਗਿਆ ਹੈ ਕਿ ਮੈਂ ਤੁਹਾਨੂੰ ਦੱਸਾਂ ਕਿ ਆਪਾਂ ਸਾਰੇ ਹੀ ਮਾੜੇ ਸਰੋਤੇ ਹਾਂ। ਨਹੀਂ, ਅਸਲ ਵਿਚ ਅਸੀਂ ਕਿਸੇ ਦੀ ਗੱਲ ਸੁਣਨ ਦੇ ਮਾਮਲੇ ਵਿਚ ਬਹੁਤੇ ਹੀ ਭੈੜੇ ਹਾਂ।
ਮੇਰਾ ਖਿਆਲ ਹੈ ਕਿ ਇਹ ਅਤਿ ਕਥਨੀ ਨਹੀਂ ਹੋਵੇਗੀ ਜੇ ਮੈਂ ਕਹਾਂ ਕਿ ਬਹੁਤੇ ਲੋਕ ਆਪਣਾ ਜੀਵਨ ਇਸੇ ਕਰਕੇ ਹੀ ਖਰਾਬ ਕਰ ਲੈਂਦੇ ਹਨ ਕਿਉਂਕਿ ਉਹ ਸਹੀ ਢੰਗ ਨਾਲ ਸੁਣਦੇ ਨਹੀਂ। ਇਹ ਗੱਲ ਤਿੰਨਾਂ ਹੀ ਚੀਜ਼ਾਂ 'ਤੇ ਲਾਗੂ ਹੁੰਦੀ ਹੈ—ਬੋਲੇ ਜਾ ਰਹੇ ਸ਼ਬਦਾਂ ਨੂੰ ਸਹੀ ਢੰਗ ਨਾਲ ਸੁਣਨਾ, ਇਹ ਸ਼ਬਦ ਜਿਸ ਢੰਗ ਨਾਲ ਕਹੇ ਜਾ ਰਹੇ ਹਨ ਉਸ ਨੂੰ ਸੁਣਨਾ, ਅਤੇ ਸਭ ਤੋਂ ਮਹੱਤਵਪੂਰਨ, ਉਨ੍ਹਾਂ ਦੇ ਸਰੀਰ ਵਲੋਂ ਬੋਲੀ ਜਾ ਰਹੀ ਭਾਸ਼ਾ ਨੂੰ ਸੁਣਨਾ ।
ਸਾਡੇ ਸਾਰਿਆਂ ਵਿਚ ਇਹ ਰੁਝਾਨ ਹੁੰਦਾ ਹੈ ਕਿ ਜਦੋਂ ਸਾਨੂੰ ਲਗਾਤਾਰ ਕੁਝ ਸੁਣਨਾ ਪਵੇ ਤੇ ਸਾਨੂੰ ਆਪ ਬੋਲਣ ਦਾ ਮੌਕਾ ਨਾ ਮਿਲੇ, ਤਾਂ ਅਸੀਂ ਜਾਂ ਤਾਂ ਆਪਣਾ 'ਬਟਨ ਬੰਦ ਕਰ ਲੈਂਦੇ ਹਾਂ' ਤੇ ਜਾਂ ਫਿਰ ਕਿਤੇ ਹੋਰ ਹੀ ਪਹੁੰਚ ਜਾਂਦੇ ਹਾਂ। ਬਹੁਤੇ ਲੋਕ ਸਾਡਾ ਬਸ ਇਤਨਾ ਕੁ ਹੀ ਧਿਆਨ ਰੱਖਦੇ ਹਨ ਕਿ ਅਸੀਂ ਆਪਣੀ ਗੱਲ ਸੋਚ ਸਕੀਏ ਅਤੇ ਗੱਲ ਦਾ ਜੁਆਬ ਦੇ ਸਕੀਏ।
ਸੁਣਨਾ (Hearing) ਅਤੇ ਸੁਣਨਾ (Listening)
ਸੁਣਨਾ ਵੀ ਦੋ ਪ੍ਰਕਾਰ ਦਾ ਹੁੰਦਾ ਹੈ।
ਸਰੀਰ ਦਾ ਸੁਣਨਾ ਕੰਨਾ ਰਾਹੀਂ ਹੋਣ ਵਾਲੀ ਕਿਰਿਆ ਹੈ ਜਿਸ ਨਾਲ ਆਵਾਜ਼ ਦੀਆਂ ਤਰੰਗਾਂ ਸਾਡੇ ਕੰਨਾਂ ਵਿਚੋਂ ਹੋ ਕੇ ਸਾਡੇ ਦਿਮਾਗ ਤੱਕ ਦਾ ਸਫਰ ਪੂਰਾ ਕਰਦੀਆਂ ਹਨ। ਇਸ ਤੋਂ ਬਾਦ ਦਾ ਸੁਣਨਾ ਇਕ ਐਸੀ ਕਿਰਿਆ ਹੈ ਜਿਸ ਵਿਚ ਅਸੀਂ ਜੋ ਕੁਝ ਸਾਡੇ ਦਿਮਾਗ ਤਕ ਪਹੁੰਚਦਾ ਹੈ, ਉਸ ਨੂੰ ਸਮਝਣ ਅਤੇ ਉਸ ਦਾ ਭਾਵ ਕੱਢਣ ਦਾ ਕੰਮ ਕਰਦੇ ਹਾਂ। ਇਹ ਇਕ ਮਾਨਸਿਕ ਕਿਰਿਆ ਹੈ ਜਿਸ ਵਿਚ ਅਸੀਂ ਗੱਲ ਨੂੰ ਸਮਝਦੇ ਹਾਂ। ਜਦੋਂ ਇਹ ਦੋਵੇਂ ਕ੍ਰਿਆਵਾਂ ਇਕੱਠੀਆਂ ਹੁੰਦੀਆਂ ਹਨ ਤਾਂ ਹੀ ਅਸੀਂ ਕਿਸੇ ਗੱਲ ਦੇ ਮਤਲਬ ਤੱਕ ਪਹੁੰਚ ਸਕਦੇ ਹਾਂ।
ਇਸ ਦਾ ਮਤਲਬ ਇਹ ਹੈ ਕਿ ਐਸਾ ਵੀ ਹੋ ਸਕਦਾ ਹੈ ਕਿ ਅਸੀਂ ਸਰੀਰਕ ਰੂਪ ਵਿਚ ਤਾਂ ਸੁਣ ਰਹੇ ਹੋਈਏ ਪਰ ਮਾਨਸਿਕ ਤੌਰ ਤੇ ਨਾ ਸੁਣੀਏ। ਤੁਸੀਂ ਸਮਝ ਹੀ ਗਏ ਹੋਵੋਗੇ। ਸਕੂਲ ਵਿਚ ਅਕਸਰ ਐਸਾ ਹੋ ਜਾਂਦਾ ਸੀ । ਕਲਾਸ ਵਿਚ ਬੈਠੇ ਅਧਿਆਪਕ ਦੀ ਗੱਲ ਸੁਣਦੇ ਸੁਣਦੇ ਤੁਸੀਂ ਹੋਰ ਹੀ ਸੋਚਾਂ ਵਿਚ ਗੁਆਚ ਜਾਂਦੇ ਸੀ ਅਤੇ ਅਧਿਆਪਕ ਤੁਹਾਡੇ ਬੈਠਣ ਦੇ ਢੰਗ ਤੋਂ ਹੀ ਪਹਿਚਾਣ ਜਾਂਦੇ ਸੀ ਕਿ ਤੁਸੀਂ ਧਿਆਨ ਨਹੀਂ ਦੇ ਰਹੇ। ਫਿਰ ਅਧਿਆਪਕ ਕੋਈ ਸੁਆਲ ਪੁੱਛ ਲੈਂਦਾ ਅਤੇ ਤੁਸੀਂ ਕਿਸੇ ਤਰ੍ਹਾਂ ਕੋਈ ਜੁਆਬ ਦੇ ਕੇ ਛੁਟ ਜਾਂਦੇ। ਉਸ ਵੇਲੇ ਤੁਸੀਂ ਕੰਨਾਂ ਨਾਲ ਤਾਂ ਕੁਝ ਸੁਣਿਆ ਹੁੰਦਾ ਸੀ ਪਰ ਉਸ ਦਾ ਮਤਲਬ ਨਹੀਂ ਸੀ ਸਮਝਿਆ ਹੁੰਦਾ। ਉਹ ਤਾਜ਼ਾ ਤਾਜ਼ਾ ਸੁਣਿਆ ਹੋਣ ਕਰਕੇ ਤੁਸੀਂ ਆਪਣੇ ਅਧਿਆਪਕ ਨੂੰ ਵਾਪਸ ਯਾਦਦਾਸ਼ਤ ਵਿਚੋਂ ਕੱਢ ਕੇ ਸੁਣਾ ਦਿੰਦੇ ਸੀ। ਸ਼ਾਇਦ 50 ਸਕਿੰਟ ਵਿਚ ਉਹ ਤੁਹਾਡੀ ਯਾਦਦਾਸ਼ਤ ਵਿਚੋਂ ਨਿਕਲ ਜਾਂਦਾ ਹੈ। ਇਹ ਤੁਸੀਂ ਸਿਰਫ ਸਰੀਰਕ ਤੌਰ ਤੇ ਸੁਣਿਆ ਹੁੰਦਾ
ਹੈ ਅਤੇ ਮਾਨਸਿਕ ਤੌਰ ਤੇ ਤੁਸੀਂ ਇਸ ਨੂੰ ਵਿਚਾਰਦੇ ਨਹੀਂ ਅਤੇ ਇਸੇ ਕਰਕੇ ਇਹ ਦਿਮਾਗ ਵਿਚ 'ਯਾਦ' ਨਹੀਂ ਹੁੰਦਾ। ਐਸਾ ਸੁਣਨਾ ਸਿਰਫ ਸਰੀਰਕ ਤੌਰ ਤੇ ਸੁਣਨਾ ਹੁੰਦਾ ਹੈ।
ਮੇਰਾ ਖਿਆਲ ਹੈ ਕਿ ਹੁਣ ਸਾਨੂੰ ਸਪਸ਼ਟ ਹੀ ਹੈ ਕਿ ਅਸੀਂ ਆਮ ਜ਼ਿੰਦਗੀ ਵਿਚ ਇਹ ਮੰਨ ਕੇ ਹੀ ਚਲਦੇ ਹਾਂ ਕਿ ਅਸੀਂ ਮਾਨਸਿਕ ਤੌਰ ਤੇ ਵੀ ਸੁਣ ਰਹੇ ਹਾਂ। ਪਰ ਅਸਲੀਅਤ ਵਿਚ ਇਹ ਇੰਨਾ ਸੌਖਾ ਨਹੀਂ। ਜੇ ਅਸੀਂ ਸਿਰਫ ਸ਼ਬਦਾਂ ਨੂੰ ਹੀ ਧਿਆਨ ਦੇ ਕੇ ਸੁਣਨ ਤੱਕ ਵੀ ਸੀਮਿਤ ਰਹੀਏ ਤਾਂ ਵੀ ਜਿੰਨੀ ਇਕਾਗਰਤਾ ਦੀ ਲੋੜ ਹੁੰਦੀ ਹੈ, ਉਹ ਵੀ ਰੱਖਣੀ ਸੌਖੀ ਨਹੀਂ ਹੁੰਦੀ। ਪਰ ਅਸੀਂ ਜਾਣ ਗਏ ਹਾਂ ਕਿ ਸਿਰਫ ਸ਼ਬਦਾਂ ਨੂੰ ਸੁਣਨਾ ਹੀ ਮਹੱਤਵਪੂਰਨ ਨਹੀਂ, ਸਗੋਂ ਉਹ ਸ਼ਬਦ ਕਿਸ ਢੰਗ ਨਾਲ ਬੋਲੇ ਜਾਂਦੇ ਹਨ, ਅਤੇ ਆਵਾਜ਼ ਵਿਚੋਂ ਮਿਲਣ ਵਾਲੇ ਉਹ ਇਸ਼ਾਰੇ ਜਿਹੜੇ ਸ਼ਬਦਾਂ ਤੋਂ ਇਲਾਵਾ ਹੁੰਦੇ ਹਨ, ਉਨ੍ਹਾਂ ਵੱਲ ਧਿਆਨ ਦੇਣਾ ਵੀ ਜ਼ਰੂਰੀ ਹੈ। ਅਤੇ ਫਿਰ ਅਸੀਂ ਜੋ ਦੇਖ ਰਹੇ ਹਾਂ (ਸਰੀਰਕ ਭਾਸ਼ਾ) ਉਸਨੂੰ ਸਮਝਣਾ ਅਤੇ ਇਹ ਪਰਗਟ ਕਰਨਾ ਕਿ ਅਸੀਂ ਸੁਣ ਰਹੇ ਹਾਂ।
ਸੁਣਨ ਦੀ ਸਰੀਰਕ ਭਾਸ਼ਾ
ਸੁਣਨ ਦੀ ਕਿਰਿਆ ਦੀ ਸਰੀਰਕ ਭਾਸ਼ਾ ਵੱਲ ਵੀ ਧਿਆਨ ਦੇਈਏ:
ਅਸੀਂ ਇਸ ਤੋਂ ਪਹਿਲੇ ਅਧਿਆਇ ਵਿਚ ਨਜ਼ਰਾਂ ਮਿਲਾਉਣ ਬਾਰੇ ਗੱਲ ਕਰ ਚੁੱਕੇ ਹਾਂ। ਨਜ਼ਰਾਂ ਮਿਲਾਉਣ ਦੇ ਸਲੀਕੇ ਅਤੇ ਢੰਗ ਦੇ ਨਿਯਮ ਅਸੀਂ ਸਮਝ ਚੁੱਕੇ ਹਾਂ। ਨਜ਼ਰ ਮਿਲਾਉਣ ਨਾਲ ਬੋਲਣ ਵਾਲੇ ਨੂੰ ਭਰੋਸਾ ਹੋ ਜਾਂਦਾ ਹੈ ਕਿ ਉਸ ਦੀ ਗੱਲ ਸੁਣੀ ਜਾ ਰਹੀ ਹੈ ਅਤੇ ਤੁਹਾਡੀ ਉਸ ਵਿਚ ਦਿਲਚਸਪੀ ਬਣੀ ਹੋਈ ਹੈ। ਕੋਈ ਵੀ ਐਸੇ ਵਿਅਕਤੀ ਨਾਲ ਗੱਲ ਕਰ ਕੇ ਖੁਸ਼ ਨਹੀਂ ਹੁੰਦਾ ਜਿਸ ਦੀ ਨਜ਼ਰ ਆਲੇ ਦੁਆਲੇ ਹੀ ਘੁੰਮ ਰਹੀ ਹੋਵੇ (ਜਿਵੇਂ ਕਿ ਪਾਰਟੀਆਂ ਵਿਚ ਹੁੰਦਾ ਹੈ)। ਇਸੇ ਕਰਕੇ ਜਿਹੜੇ ਲੋਕ ਸਹੀ ਢੰਗ ਨਾਲ ਨਜ਼ਰ ਮਿਲਾ ਕੇ ਗੱਲ ਕਰਦੇ ਹਨ ਉਨ੍ਹਾਂ ਲੋਕਾਂ ਨੂੰ ਦਿਲਚਸਪ ਮੰਨਿਆ ਜਾਂਦਾ ਹੈ ਅਤੇ ਪਸੰਦ ਕੀਤਾ ਜਾਂਦਾ ਹੈ। ਬੋਲਣ ਵਾਲੇ ਨਾਲ ਤਾਲਮੇਲ ਬਣਾਉਣ ਅਤੇ ਉਸ ਨੂੰ ਬੋਲਣ ਲਈ ਉਤਸ਼ਾਹ ਦੇਣ ਲਈ ਸਿਰ ਦੀਆਂ ਹਰਕਤਾਂ ਵੀ ਦਿਲਚਸਪ ਢੰਗ ਨਾਲ ਕੰਮ ਕਰਦੀਆਂ ਹਨ। ਮੁਖ ਤੌਰ ਤੇ ਇਹ ਉਹ ਹਰਕਤ ਹੈ ਜਿਸ ਨੂੰ ਅਸੀਂ ਸਿਰ ਹਿਲਾਉਣਾ (Nod) ਕਹਿੰਦੇ ਹਾਂ। ਇਹ ਉਪਰ ਤੋਂ ਹੇਠਾਂ ਵੱਲ, ਸਹਿਮਤੀ ਵਿਚ ਜਾਂ ਹਾਂ ਕਹਿਣ ਲਈ ਸਿਰ ਨੂੰ ਹਿਲਾਉਣਾ ਹੁੰਦਾ ਹੈ। ਸਿਰ ਹਿਲਾਉਣ (nod) ਦੇ ਵੀ ਪੰਜ ਮਤਲਬ ਮੰਨੇ ਗਏ ਹਨ:
ਸਿਰ ਹਿਲਾ ਕੇ 'ਹਾਂ' ਦਾ ਇਸ਼ਾਰਾ ਕਰਨਾ ਸਾਡੇ ਕੁਦਰਤ ਵਲੋਂ ਬਣੇ ਸੁਭਾ ਦਾ ਹਿੱਸਾ ਹੀ ਲਗਦਾ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ 'ਨਾਂਹ' ਕਹਿਣ ਲਈ ਸਿਰ ਨੂੰ ਸੱਜੇ ਖੱਬੇ ਘੁਮਾਉਣਾ ਹੈ। ਇਹ ਮੰਨਿਆ ਜਾਂਦਾ ਹੈ ਕਿ ਸੱਜੇ-ਖੱਬੇ ਸਿਰ ਹਿਲਾ ਕੇ ਨਾਂਹ ਕਰਨ ਦੀ ਆਦਤ ਸਾਡੇ ਬਚਪਨ ਵਿਚ ਸ਼ੁਰੂ ਹੁੰਦੀ ਹੈ, ਜਦੋਂ ਕੋਈ ਸਾਡੀ ਮਰਜ਼ੀ ਦੇ ਉਲਟ ਸਾਡੇ ਮੂੰਹ ਵਿਚ ਕੁਝ ਪਾਉਣਾ ਚਾਹੁੰਦਾ ਹੈ ਤਾਂ ਸਾਡੇ ਕੋਲ ਨਾਂਹ ਕਹਿਣ ਦਾ ਇੱਕੋ ਹੀ ਤਰੀਕਾ ਹੁੰਦਾ ਹੈ—ਅਸੀਂ ਆਪਣਾ ਸਿਰ ਪਹਿਲਾਂ ਇਕ ਪਾਸੇ ਘੁਮਾ ਲਈਏ ਤੇ ਫਿਰ ਦੂਜੇ ਪਾਸੇ।
"ਸਿਰ ਹਿਲਾਉਣਾ ਸਾਡੇ ਕੁਦਰਤ ਵਲੋਂ ਬਣੇ ਸੁਭਾ ਦਾ ਹੀ ਹਿੱਸਾ ਹੈ।”
ਬਹੁਤ ਸਾਰੇ ਲੋਕ ਦੂਜਿਆਂ ਨਾਲ ਸਿਰਫ ਇਸੇ ਕਰਕੇ ਹੀ ਤਾਲਮੇਲ ਨਹੀਂ ਬਣਾ ਸਕਦੇ ਕਿਉਂਕਿ ਉਹ ਆਪਣੇ ਸਰੀਰ ਰਾਹੀਂ (ਮੁੱਖ ਤੌਰ ਤੇ ਸਿਰ ਹਿਲਾਉਣ ਨਾਲ) ਦੂਜੇ ਨੂੰ ਇਹ ਨਹੀਂ ਕਹਿੰਦੇ ਕਿ ਉਹ ਸੁਣ ਰਹੇ ਹਨ। ਜਿਵੇਂ ਅਸੀਂ ਦੇਖਿਆ ਹੈ ਅਸੀਂ ਇਸ ਹਰਕਤ ਨਾਲ ਬੋਲਣ ਵਾਲੇ ਨੂੰ ਪੰਜ ਗੱਲਾਂ ਕਹਿ ਸਕਦੇ ਹਾਂ। ਇਹ ਬਿਲਕੁਲ ਸਾਧਾਰਨ ਜਿਹੀ ਹਰਕਤ ਹੈ ਪਰ ਜਦੋਂ ਇਸ ਨੂੰ ਇਕ ਇਸ਼ਾਰੇ ਦੇ ਤੌਰ ਤੇ ਵਰਤਿਆ ਜਾਂਦਾ ਹੈ ਤਾਂ ਇਸ ਨਾਲ ਗੱਲਬਾਤ ਰਵਾਨੀ ਨਾਲ ਚਲਦੀ ਹੈ। ਜਦੋਂ ਤੁਸੀਂ ਸਿਰ ਨਹੀਂ ਹਿਲਾਉਂਦੇ ਤਾਂ ਗਲਬਾਤ ਵਿਚ ਵਿਘਨ ਪੈਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਬੋਲਣ ਵਾਲੇ ਨੂੰ ਲੱਗਣ ਲੱਗ ਪੈਂਦਾ ਹੈ ਕਿ:
ਜੇਕਰ ਤੁਸੀਂ ਟੈਲੀਵੀਜ਼ਨ ਤੇ ਮੁਲਾਕਾਤਾਂ ਜਾਂ ਗਲਬਾਤ ਦੇ ਪ੍ਰੋਗਰਾਮ ਦੇਖੇ ਹੋਣ ਤਾਂ ਇਨ੍ਹਾਂ ਦੇ ਮੇਜ਼ਬਾਨ ਕਾਫੀ ਸਿਰ ਹਿਲਾ ਹਿਲਾ ਕੇ ਆਪਣੇ ਮਹਿਮਾਨ ਨੂੰ ‘ਖੁਲ੍ਹਣ’ ਲਈ ਉਤਸ਼ਾਹ ਦਿੰਦੇ ਰਹਿੰਦੇ ਹਨ।
ਸਿਆਣੀ ਗੱਲ
ਬਹੁਤ ਸਾਰੇ ਅਧਿਐਨ ਸਾਨੂੰ ਇਹ ਦੱਸਦੇ ਹਨ ਕਿ ਜੇਕਰ ਅਸੀਂ ਸਿਰ ਹਿਲਾ ਹਿਲਾ ਕੇ ਗੱਲ ਕਰਦੇ ਹਾਂ ਤਾਂ ਅਸੀਂ ਬੋਲਣ ਵਾਲੇ ਕੋਲੋਂ ਜ਼ਿਆਦਾ ਕੁਝ ਪੁੱਛ ਸਕਦੇ ਹਾਂ। ਬਿਨਾਂ ਸਿਰ ਹਿਲਾਏ ਗੱਲ ਕਰਨ ਨਾਲੋਂ ਸਿਰ ਹਿਲਾ ਕੇ ਗੱਲ ਕਰਨ ਵਾਲਾ 'ਚਾਰ ਗੁਣਾ' ਚੀਜ਼ਾਂ ਪੁੱਛ ਲੈਂਦਾ ਹੈ।
ਸਿਰ ਹਿਲਾਉਣ ਦਾ ਮਤਲਬ ਕੀ ਹੈ?
ਆਮ ਤੌਰ ਤੇ ਸਿਰ ਹਿਲਾਉਣ ਦਾ ਮਤਲਬ ਸਾਨੂੰ ਇਸ ਤੋਂ ਪਤਾ ਲਗਦਾ ਹੈ ਕਿ ਸਿਰ ਕਿੰਨੀ ਤੇਜ਼ੀ ਨਾਲ ਹਿਲਾਇਆ ਗਿਆ ਹੈ। ਬਹੁਤ ਸਾਰੇ ਲੋਕ ਅਕਸਰ ਕਿਸੇ ਨੂੰ ਸਿਰ ਹਿਲਾਉਂਦਾ ਦੇਖ ਕੇ ਉਲਝਣ ਵਿਚ ਪੈ ਜਾਂਦੇ ਹਨ ਕਿ ਇਸ ਦਾ ਮਤਲਬ ਕੀ ਹੈ, ਅਤੇ ਉਹ ਇਸ ਦਾ ਮਤਲਬ ਸਮਝਣ ਦੀ ਕੋਸ਼ਿਸ਼ ਤੇ ਉੱਦਮ ਨਹੀਂ ਕਰਦੇ। ਆਉ ਇਹ ਸਮਝ ਲਈਏ, ਕਿਉਂਕਿ ਇਸ ਨਾਲ ਸਾਨੂੰ ਆਪਣੀ ਗੱਲਬਾਤ ਵਿਚ ਬਹੁਤ ਮਦਦ ਮਿਲੇਗੀ ਅਤੇ ਅਸੀਂ ਭੰਬਲਭੂਸੇ ਵਿਚ ਨਹੀਂ ਪਵਾਂਗੇ। ਫਿਰ ਐਸਾ ਨਹੀਂ ਹੋਵੇਗਾ ਕਿ ਤੁਹਾਨੂੰ ਗੱਲ ਦੀ ਸਮਝ ਨਾ ਲੱਗੀ ਹੋਵੇ ਅਤੇ ਬੋਲਣ ਵਾਲਾ ਤੁਹਾਡੇ ਨਾਲ ਨਾਰਾਜ਼ ਹੋ ਜਾਵੇ।
ਜਦੋਂ ਤੁਸੀਂ ਇਸਦੇ ਉਲਟ ਸਰੋਤੇ ਦੀ ਭੂਮਿਕਾ ਵਿਚ ਹੋਵੋ ਅਤੇ ਬੁਲਾਰਾ ਕੋਈ ਗੱਲ ਕਹਿ ਕੇ ਇਹ ਹਰਕਤ ਕਰੇ ਤਾਂ ਇਹ ਸਮਝੋ ਕਿ ਉਹ ਜੋ ਕਹਿ ਰਿਹਾ ਹੈ ਉਹ ਸ਼ਾਇਦ ਗਲਤ ਹੈ। ਸ਼ਾਇਦ ਉਸਦਾ ਦਿਮਾਗ ਇਸ ਢੰਗ ਨਾਲ ਉਸਨੂੰ ਹੋਰ ਐਸੀਆਂ ਗੱਲਾਂ ਕਹਿਣ ਤੋਂ ਰੋਕ ਰਿਹਾ ਹੈ ਜਿਨ੍ਹਾਂ ਤੇ ਉਸ ਨੂੰ ਆਪ ਹੀ ਯਕੀਨ ਨਹੀਂ ਹੈ।
ਇਸ ਹਰਕਤ ਦਾ ਇਕ ਹੋਰ ਰੂਪ ਵੀ ਹੈ ਜਿਸ ਵਿਚ ਤੁਸੀਂ ਕਿਸੇ ਨੂੰ ਮੂੰਹ ਵਿਚ ਉਂਗਲਾਂ ਪਾਉਂਦੇ ਹੋਏ ਦੇਖਦੇ ਹੋ। ਇਹ ਹਰਕਤ ਇਹੀ ਸੰਕੇਤ ਦਿੰਦੀ ਹੈ ਕਿ ਉਹ ਵਿਅਕਤੀ ਕਿਸੇ ਕਿਸਮ ਦਾ ਦਬਾਅ ਜਾਂ ਬੇ-ਆਰਾਮੀ ਮਹਿਸੂਸ ਕਰ ਰਿਹਾ ਹੈ। ਜਦੋਂ ਵੀ ਅਸੀਂ ਕੋਈ
ਪ੍ਰੇਸ਼ਾਨੀ ਮਹਿਸੂਸ ਕਰਦੇ ਹਾਂ ਤਾਂ ਅਸੀਂ ਮੂੰਹ ਵਿਚ ਕੁਝ ਪਾਉਣਾ ਚਾਹੁੰਦੇ ਹਾਂ। ਕਈ ਵਾਰ ਜਦੋਂ ਅਸੀਂ ਐਸੀ ਸਥਿਤੀ ਵਿਚ ਹੁੰਦੇ ਹਾਂ ਜਿਸ ਵਿਚ ਅਸੀਂ ਰੋਜ਼ਾਨਾ ਜੀਵਨ ਦਾ ਕੋਈ ਫੈਸਲਾ ਕਰਨਾ ਹੁੰਦਾ ਹੈ ਤਾਂ ਵੀ ਅਸੀਂ ਐਸਾ ਕਰਨ ਦੀ ਲੋੜ ਮਹਿਸੂਸ ਕਰ ਸਕਦੇ ਹਾਂ। ਕਈ ਵਾਰੀ ਲੋਕ ਰੇਲਵੇ ਦਾ ਟਾਈਮਟੇਬਲ ਦੇਖਦੇ ਹੋਏ ਵੀ ਇਸ ਤਰ੍ਹਾਂ ਕਰਦੇ ਹਨ ਜਦੋਂ ਨਾਲ ਨਾਲ ਉਹ ਇਹ ਤਰਤੀਬ ਬਣਾ ਰਹੇ ਹੋਣ ਕਿ ਉਨ੍ਹਾਂ ਨੇ ਇਕ ਤੋਂ ਬਾਦ ਕਿਹੜੀ ਦੂਜੀ ਗੱਡੀ ਫੜਨੀ ਹੈ। ਇਹ ਆਪਣੇ ਆਪ ਨੂੰ ਤਸੱਲੀ ਦੇਣ ਵਾਲੀ ਐਸੀ ਹਰਕਤ ਹੈ ਜਿਹੜੀ ਸਾਨੂੰ ਸਾਡੇ ਬਚਪਨ ਵਿਚ ਲੈ ਜਾਂਦੀ ਹੈ, ਜਦੋਂ ਅਸੀਂ, ਛੋਟੇ ਬੱਚੇ ਹੁੰਦੇ ਸੀ ਅਤੇ ਅਸੀਂ ਉਦੋਂ ਹੀ ਤਸੱਲੀ ਮਹਿਸੂਸ ਕਰਦੇ ਸੀ ਜਦੋਂ ਸਾਡੇ ਮੂੰਹ ਨਾਲ ਕੋਈ ਕੰਮ ਕੀਤਾ ਜਾਂਦਾ ਸੀ-ਭੋਜਨ, ਅੰਗੂਠਾ ਚੁੰਘਣਾ ਆਦਿ।
"ਇਹ ਤਸੱਲੀ ਦੇਣ ਵਾਲੀ ਹਰਕਤ ਸਾਨੂੰ ਸਾਡੇ ਬਚਪਨ ਵਿਚ ਲੈ ਜਾਂਦੀ ਹੈ।”
ਸੋ ਜੇ ਕਦੇ ਐਸਾ ਹੋਵੇ ਅਤੇ ਫਿਰ ਵੀ ਤੁਸੀਂ ਇਹ ਹਰਕਤ ਕਰ ਰਹੇ ਹੋਵੋ ਤਾਂ ਆਪਣੀਆਂ ਭਾਵਨਾਵਾਂ ਦੇਖੋ। ਸਰੀਰਕ ਭਾਸ਼ਾ ਸਮਝਣ ਦਾ ਇਕ ਬੜਾ ਜ਼ਰੂਰੀ ਅੰਗ ਇਹ ਵੀ ਹੈ ਕਿ ਇਹ ਸਾਨੂੰ ਦੂਜਿਆਂ ਅੰਦਰ ਚੱਲ ਰਹੀਆਂ ਭਾਵਨਾਵਾਂ ਬਾਰੇ ਤਾਂ ਦੱਸਦਾ ਹੀ ਹੈ, ਇਹ ਸਾਨੂੰ ਆਪਣੇ ਅੰਦਰ ਚੱਲ ਰਹੀ ਵਿਚਾਰ ਲੜੀ ਬਾਰੇ ਵੀ ਬਹੁਤ ਕੁੱਝ ਦਸਦਾ ਹੈ। ਇਹ ਗੱਲ ਤਾਂ ਅਸੀਂ ਜਾਣਦੇ ਹੀ ਹਾਂ ਕਿ ਜੇ ਅਸੀਂ ਆਪਣੇ ਵਿਚਾਰ ਬਦਲ ਲੈਂਦੇ ਹਾਂ ਤਾਂ ਸਾਡੀਆਂ ਭਾਵਨਾਵਾਂ ਵੀ ਬਦਲ ਜਾਂਦੀਆਂ ਹਨ, ਅਤੇ ਐਸਾ ਹੋਣ ਨਾਲ ਸਾਡਾ ਵਰਤਾਉ ਵੀ ਬਦਲ ਜਾਂਦਾ ਹੈ।
ਸੋ ਜਦੋਂ ਤੁਸੀਂ ਕਿਸੇ ਦੇ ਨਾਲ ਹੋਵੋ ਤਾਂ ਇਹ ਸਮਝ ਲਵੋ ਕਿ ਤੁਹਾਡੀ ਇਹ ਹਰਕਤ ਤੁਹਾਡੀ ਮਾਨਸਿਕ ਹਾਲਤ ਨੂੰ ਪਰਗਟ ਕਰ ਰਹੀ ਹੈ। ਹੋ ਸਕਦਾ ਹੈ ਤੁਸੀਂ ਇਹ ਚੀਜ਼ ਸਾਰਿਆਂ ਵਿਚ ਪ੍ਰਗਟ ਨਾ ਕਰਨੀ ਚਾਹੁੰਦੇ ਹੋਵੋ। ਇਸੇ ਤਰ੍ਹਾਂ ਜੇ ਤੁਸੀਂ ਇਹ ਹਰਕਤ ਕਿਸੇ ਹੋਰ ਵਲੋਂ ਹੋ ਰਹੀ ਦੇਖੋ ਤਾਂ ਤੁਹਾਡੇ ਲਈ ਇਹ ਸੋਚਣ ਦਾ ਇਕ ਮੌਕਾ ਹੈ ਕਿ ਉਹ ਵਿਅਕਤੀ ਐਸਾ ਕਿਉਂ ਕਰ ਰਿਹਾ ਹੈ ਅਤੇ ਉਸ ਦੀ ਐਸੀ ਹਾਲਤ ਦਾ ਕਾਰਨ ਤੁਹਾਡੇ ਬਾਰੇ ਚਲ ਰਹੀ ਕੋਈ ਵਿਚਾਰ-ਲੜੀ ਤਾਂ ਨਹੀਂ? ਜੇ ਉਹ ਇਸ ਹਾਲਤ ਵਿਚ ਹੈ ਤਾਂ ਤੁਹਾਡੇ ਕੋਲ ਇਕ ਮੌਕਾ ਹੈ ਕਿ ਤੁਸੀਂ ਆਪਣੀ ਗਲਬਾਤ ਰਾਹੀਂ ਉਸ ਦੀ ਸੋਚ ਨੂੰ ਸਮਝਣ ਦਾ ਜਤਨ ਕਰ ਸਕੋ।
ਸਿਆਣੀ ਗੱਲ
ਤੁਸੀਂ ਜੋ ਮਹਿਸੂਸ ਕਰ ਰਹੇ ਹੋ, ਉਸ ਦਾ ਅਸਰ ਦੂਜਿਆਂ ਦੀ ਤੁਹਾਡੇ ਬਾਰੇ ਸੋਚ ਉੱਤੇ ਵੀ ਪੈਂਦਾ ਹੈ।
ਜਿਵੇਂ ਜਿਵੇਂ ਗਲਬਾਤ ਅੱਗੇ ਵਧਦੀ ਹੈ, ਤੁਸੀਂ ਜਾਂ ਦੂਜਾ ਵਿਅਕਤੀ, ਬਿਨਾਂ ਧਿਆਨ ਕੀਤੇ-ਅਚੇਤ ਹੀ, ਆਪਣੇ ਪੈਰ ਦੂਜੀ ਦਿਸ਼ਾ ਵਿਚ ਮੋੜ ਲੈਂਦਾ ਹੈ। ਇਹ ਸਾਰਾ ਕੁੱਝ ਬਿਲਕੁਲ ਕੁਦਰਤੀ ਢੰਗ ਨਾਲ ਹੋ ਜਾਂਦਾ ਹੈ। ਜੇ ਪੈਰ ਦੂਜੇ ਪਾਸੇ (ਅਤੇ ਬਾਹਰ ਜਾਣ ਦੇ ਰਸਤੇ ਵੱਲ) ਹੀ ਮੁੜੇ ਰਹਿਣ ਤਾਂ ਤੁਸੀਂ ਉੱਥੇ ਰੁਕਣਾ ਹੀ ਨਹੀਂ ਚਾਹੁੰਦੇ ਅਤੇ ਜਾਂ ਫਿਰ ਤੁਹਾਡਾ ਤਾਲਮੇਲ ਨਹੀਂ ਬਣ ਸਕਿਆ, ਭਾਵੇਂ ਕਾਰਨ ਕੁੱਝ ਵੀ ਹੋਵੇ। ਕਈ ਵਾਰੀ ਗੱਲ ਕਰਦਿਆਂ ਕਰਦਿਆਂ ਪੈਰ ਦੂਜੇ ਪਾਸੇ ਵਲ ਮੁੜ ਜਾਂਦੇ ਹਨ। ਇਹ ਇਸ ਲਈ ਵੀ ਹੋ ਸਕਦਾ ਹੈ ਕਿ ਉਸ ਵਿਅਕਤੀ ਨੇ ਕਿਤੇ ਜਾਣਾ ਹੋਵੇ, ਜਾਂ ਉਹ ਬੇਆਰਾਮੀ ਮਹਿਸੂਸ ਕਰ ਰਿਹਾ ਹੈ ਅਤੇ ਜਾਣਾ ਚਾਹੁੰਦਾ ਹੈ। ਇਹ ਤੁਹਾਨੂੰ ਜ਼ਰੂਰ ਪਤਾ ਕਰਨਾ ਚਾਹੀਦਾ ਹੈ ਕਿ ਉਸ ਨੂੰ ਮਜਬੂਰੀ ਕਾਰਨ ਜਾਣਾ ਪੈ ਗਿਆ ਜਾਂ ਉਹ ਤੁਹਾਨੂੰ ਪਸੰਦ ਨਹੀਂ ਕਰਦਾ।
ਬੈਠ ਕੇ ਹੋ ਰਹੀ ਗਲਬਾਤ ਵਿਚ ਇਹ ਦੇਖਣ ਤੋਂ ਕਿ ਦੂਜੇ ਵਿਅਕਤੀ ਦੇ ਪੈਰ ਕਿਸ ਦਿਸ਼ਾ ਵਿਚ ਹਨ, ਕਾਫੀ ਮਦਦ ਮਿਲਦੀ ਹੈ। ਪਰ ਇਹ ਤਾਂ ਹੀ ਹੋਏਗਾ ਜੇ ਉਸਨੇ ਲੱਤ, ਇਕ ਉਪਰੋਂ ਦੂਜੀ ਮੋੜੀ ਨਹੀਂ ਹੋਈ। ਜੇਕਰ ਦੋਵੇਂ ਪੈਰ ਫਰਸ਼ ਤੇ ਹਨ ਅਤੇ ਦੋਵੇਂ ਜਾਂ ਇਕ ਤੁਹਾਡੇ ਵੱਲ ਨਹੀਂ ਤਾਂ ਤੁਸੀਂ ਆਪਣੀ ਗਲਬਾਤ ਵਿਚ ਉਹ ਅਵਸਥਾ ਵਿਚ ਹਾਲੇ ਨਹੀਂ ਪਹੁੰਚੇ ਜਿਸ ਵਿਚ ਹਰ ਇਕ ਵਿਅਕਤੀ ਆਰਾਮ ਵਿਚ ਹੋਵੇ। ਪਰ ਤੁਹਾਨੂੰ ਇਹ ਧਿਆਨ ਰੱਖਣਾ ਪਏਗਾ ਕਿ ਪੈਰਾਂ ਦੀ ਐਸੀ ਹਾਲਤ ਬੈਠਣ ਦੇ ਢੰਗ ਕਰਕੇ ਹੈ ਜਾਂ ਉਸ ਵਿਅਕਤੀ ਦੀ ਮਨੋ-ਸਥਿਤੀ ਕਰਕੇ ਹੈ।
ਥੋੜ੍ਹੀ ਜਿਹੀ ਗੱਲ ਆਪਾਂ ਲੱਤਾਂ ਇਕ ਦੂਜੇ ਉਤੋਂ ਲੰਘਾ ਕੇ ਮੋੜਨ ਦੀ ਇਕ ਐਸੀ ਮੁਦਰਾ ਦੀ ਵੀ ਗੱਲ ਕਰ ਲਈਏ ਜਿਹੜੀ ਮਰਦਾਂ ਵਲੋਂ ਕੀਤੀ ਜਾਂਦੀ ਹੈ ਅਤੇ ਦੇਖਣ ਵਾਲੇ ਨੂੰ ਬਹੁਤ ਖਿਝਾ ਦੇਣ ਵਾਲੀ ਹੈ। ਇਹ ਤੁਸੀਂ ਜ਼ਰੂਰ ਹੀ ਦੇਖੀ ਹੋਵੇਗੀ ਅਤੇ ਜੇ ਤੁਸੀਂ ਮਰਦ ਹੋ ਤਾਂ ਤੁਸੀਂ ਇਸ ਮੁਦਰਾ ਵਿਚ ਬੈਠਣ ਦੀ ਗਲਤੀ ਵੀ ਜ਼ਰੂਰ ਹੀ ਕੀਤੀ ਹੋਵੇਗੀ। ਇਸ ਵਿਚ ਹੱਥ ਸਿਰ ਦੇ ਪਿੱਛੇ ਹੁੰਦੇ ਹਨ ਅਤੇ ਇਕ ਲੱਤ ਦੂਜੇ ਉਪਰ ਹੁੰਦੀ ਹੈ ਅਤੇ ਇਕ ਗਿੱਟਾ ਦੂਜੇ ਗੋਡੇ ਉਤੇ ਟਿਕਿਆ ਹੁੰਦਾ ਹੈ। ਇਹ ਮੁਦਰਾ ਧਾਰਨ ਕਰਕੇ ਉਹ ਵਿਅਕਤੀ ਸ਼ਾਇਦ ਆਪਣੀ 'ਉਚਿਆਈ' ਜਾਂ ਤਾਕਤ ਦਾ ਅਹਿਸਾਸ ਕਰਵਾਣਾ ਚਾਹੁੰਦਾ ਹੈ ਅਤੇ ਦੇਖਣ ਵਾਲੇ ਨੂੰ ਇਹ ਕਹਿ ਰਿਹਾ ਪ੍ਰਤੀਤ ਹੁੰਦਾ ਹੈ ਕਿ "ਕਿਸੇ ਦਿਨ ਸ਼ਾਇਦ ਤੂੰ ਵੀ ਮੇਰੇ ਜਿੰਨਾ ਵਧੀਆ ਬਣ ਸਕੇ।" ਇਹ ਹਰਕਤ ਬਹੁਤ ਸਾਰੇ ਲੋਕ ਆਪਣੇ ਅਧੀਨ ਲੋਕਾਂ ਸਾਹਮਣੇ ਕਰਦੇ ਹਨ। ਜੇ ਕੋਈ ਮਰਦ ਇਸ ਢੰਗ ਨਾਲ ਬੈਠਾ ਹੋਵੇ ਤਾਂ ਔਰਤਾਂ ਖਾਸ ਕਰਕੇ ਹੀ ਬਹੁਤ ਖਿਝ ਜਾਂਦੀਆਂ ਹਨ। ਭਾਵੇਂ ਇਹ ਹਰਕਤ ਉਨ੍ਹਾਂ ਲਈ ਨਾ ਵੀ ਕੀਤੀ ਜਾ ਰਹੀ ਹੋਵੇ। ਜੇਕਰ ਕਿਸੇ ਫਿਲਮ ਦਾ ਪ੍ਰੋਡਿਊਸਰ ਇਸ ਤਰ੍ਹਾਂ ਕਰ ਰਿਹਾ ਹੋਵੇ ਤਾਂ ਸ਼ਾਇਦ ਲੋਕ ਇਸ ਦਾ ਬੁਰਾ ਨਾ ਮਨਾਉਣ, ਪਰ ਕਿਸੇ ਹੋਰ ਲਈ ਇਹ ਕਰਨਾ ਦੂਜਿਆਂ ਨੂੰ ਅਤਿ ਦਾ ਖਿਝਾਉਣ ਵਾਲਾ ਹੈ।
" ਇਹ ਮੁਦਰਾ ਅਤਿ ਦੀ ਖਿਝਾਉਣ ਵਾਲੀ ਹੈ।”
ਇਕ ਹੋਰ ਆਮ ਪ੍ਰਚਲਤ 'ਹੱਥ ਚਿਹਰੇ ਉੱਤੇ' ਵਾਲੀ ਹਰਕਤ ਇਹ ਵੀ ਹੈ ਜਿਸ ਵਿਚ ਅੰਗੂਠਾ ਠੋਡੀ ਨੂੰ ਸਹਾਰਾ ਦਿੰਦਾ ਹੈ ਅਤੇ ਪਹਿਲੀ ਉਂਗਲ ਸਿੱਧੀ ਉਪਰ ਵੱਲ ਨੂੰ ਇਸ਼ਾਰਾ ਕਰਦੀ ਹੈ ਤੇ ਗਲ੍ਹ ਦੇ ਨਾਲ ਲੱਗੀ ਹੁੰਦੀ ਹੈ। ਇਹ ਮੁਦਰਾ ਸਕਾਰਾਤਮਕ ਸੋਚ ਦਾ ਚਿੰਨ੍ਹ ਨਹੀਂ, ਸਗੋਂ ਇਹ ਕਿਸੇ ਕਿਸਮ ਦੀ ਅਸਹਿਮਤੀ ਹੋਣਾ ਪਰਗਟ ਕਰਦੀ ਹੈ। ਇਸ ਮੁਦਰਾ ਬਾਰੇ ਥੋੜ੍ਹੀ ਉਲਝਣ ਰਹਿੰਦੀ ਹੈ ਕਿਉਂਕਿ ਇਹ ਕਿਸੇ ਚੀਜ਼ ਬਾਰੇ ਮੁਲਾਂਕਣ ਕਰਨ ਦੀ ਮੁਦਰਾ ਨਾਲ ਬਹੁਤ ਮਿਲਦੀ ਜੁਲਦੀ ਹੈ। ਪਰ ਅੰਗੂਠਾ ਰੱਖਣ ਦੀ ਥਾਂ ਸਾਨੂੰ ਇਹ ਦੱਸ ਦਿੰਦੀ ਹੈ ਕਿ ਇਹ ਨਾਂਹਪੱਖੀ ਜਾਂ ਅਸਹਿਮਤੀ ਦੀ ਮੁਦਰਾ ਹੈ। ਤੁਸੀਂ ਅਕਸਰ ਦੇਖੋਗੇ ਕਿ ਇਹ ਮੁਦਰਾ ਬਣਾਉਣ ਵਾਲਾ ਵਿਅਕਤੀ ਆਪਣੀ ਵੱਡੀ ਉਂਗਲ ਥੋੜ੍ਹੀ ਹੋਰ ਅੱਗੇ ਕਰ ਕੇ ਅੱਖ ਨਾਲ ਲਗਾ ਦੇਂਦਾ ਹੈ, ਜਾਂ ਅੱਖ ਮਲਣ ਲਗ ਪੈਂਦਾ ਹੈ ਜਿਵੇਂ ਉਹ ਤੁਹਾਨੂੰ ਨਜ਼ਰੋਂ ਉਹਲੇ ਕਰਨਾ ਚਾਹੁੰਦਾ ਹੋਵੇ।
ਅੱਖ ਮਲਣ ਦੀ ਕਿਰਿਆ ਅਸੀਂ ਵੱਖਰੇ ਤੌਰ ਤੇ ਵੀ ਦੇਖ ਸਕਦੇ ਹਾਂ। ਕਈ ਵਾਰੀ ਇਹ ਸਿਰਫ ਅੱਖ ਨੂੰ ਜ਼ੋਰ ਨਾਲ ਬੰਦ ਕਰਨ ਦੀ ਕਿਰਿਆ ਵੀ ਬਣ ਜਾਂਦੀ ਹੈ।
ਕੁਝ ਆਮ ਹਰਕਤਾਂ
ਇਕ ਸਰਵੇਖਣ ਵਿਚ ਦਬਾਅ ਅਧੀਨ ਲੋਕਾਂ ਦੀਆਂ 'ਹੱਥ-ਮੂੰਹ ਤੇ' ਵਾਲੀਆਂ ਹਰਕਤਾਂ ਨੋਟ ਕੀਤੀਆਂ ਗਈਆਂ, ਸਭ ਤੋਂ ਆਮ ਹਰਕਤਾਂ ਇਹ ਸਨ (ਸਿਲਸਲੇਵਾਰ)
1. ਜਬਾੜੇ ਨੂੰ ਸਹਾਰਾ ਦੇਣਾ
2. ਠੋਡੀ ਨੂੰ ਸਹਾਰਾ ਦੇਣਾ
3. ਵਾਲਾਂ ਨੂੰ ਹੱਥ ਲਾਉਣਾ
4. ਗਲ੍ਹਾਂ ਨੂੰ ਸਹਾਰਾ ਦੇਣਾ
5. ਚਿਹਰੇ ਨੂੰ ਹੱਥ ਲਾਉਣਾ
6. ਪੁੜਪੁੜੀ ਉੱਤੇ ਸਹਾਰਾ ਦੇਣਾ
ਇਹ ਵੀ ਦੇਖਿਆ ਗਿਆ ਹੈ ਕਿ ਇਹ ਹਰਕਤਾਂ ਮਰਦਾਂ ਔਰਤਾਂ, ਦੋਹਾਂ ਵਿਚ ਪ੍ਰਚਲਤ ਹਨ। ਪੁੜਪੁੜੀ ਉੱਤੇ ਸਹਾਰਾ ਦੇਣ ਵਾਲੀ ਹਰਕਤ ਮਰਦਾਂ ਵਿਚ ਔਰਤਾਂ ਨਾਲੋਂ ਦੋ ਗੁਣਾਂ ਜ਼ਿਆਦਾ ਪ੍ਰਚਲਤ ਹੈ ਅਤੇ ਵਾਲਾਂ ਨੂੰ ਹੱਥ ਲਾਉਣ ਵਾਲੀ ਹਰਕਤ ਔਰਤਾਂ ਵਿਚ ਮਰਦਾਂ ਨਾਲੋਂ ਤਿੰਨ ਗੁਣਾ ਜ਼ਿਆਦਾ ਪ੍ਰਚੱਲਤ ਹੈ।
ਸਿਆਣੀ ਗੱਲ
ਆਪਣੇ ਆਪ ਨੂੰ ਤਸੱਲੀ ਦੇਣ ਵਾਲੀਆਂ ਹਰਕਤਾਂ, ਜਿਵੇਂ ਹੱਥ ਨਾਲ ਸਹਿਲਾਣਾ, ਪਕੜਨਾ, ਜੱਫੀ ਪਾਉਣਾ, ਛੋਹਣਾ ਆਦਿ, ਜਿਹੜੀਆਂ ਅਸੀਂ ਪਰੇਸ਼ਾਨੀ ਜਾਂ ਬੇਆਰਾਮੀ ਵੇਲੇ ਕਰਦੇ ਹਾਂ, ਇਨ੍ਹਾਂ ਦਾ ਸਬੰਧ ਸਾਡੇ ਬਚਪਨ ਦੇ ਉਹਨਾਂ ਸਮਿਆਂ ਨਾਲ ਜੋੜਿਆ ਜਾਂਦਾ ਹੈ ਜਦੋਂ ਸਾਨੂੰ ਕੋਈ ਦੂਜਾ ਵਿਅਕਤੀ ਤਸੱਲੀ ਦੇ ਰਿਹਾ ਹੋਵੇ।
ਜਦੋਂ ਕੋਈ ਵਿਅਕਤੀ ਸਕਾਰਾਤਮਕ 'ਮੁਲਾਂਕਣ' ਵਾਲੀ ਅਵਸਥਾ ਵਿਚ ਆ ਜਾਂਦਾ ਹੈ ਤਾਂ ਇਹ ਵਧੀਆ ਹਾਲਤ ਹੈ। ਇਹਦੇ ਵਿਚ ਬਾਕੀ ਚਿਹਰੇ ਨਾਲੋਂ ਠੋਡੀ ਵੱਲ ਹੱਥ ਜ਼ਿਆਦਾ ਜਾਂਦਾ ਹੈ। ਜੇਕਰ ਕੋਈ ਵਿਅਕਤੀ ਤੁਹਾਡੀ ਗੱਲ ਵਿਚ ਦਿਲਚਸਪੀ ਲੈ ਰਿਹਾ ਹੁੰਦਾ ਹੈ ਤਾਂ ਉਸ ਦੀ ਹਲਕੇ ਢੰਗ ਨਾਲ ਬਣਾਈ ਹੋਈ ਮੁੱਠੀ ਗਲ੍ਹ ਨਾਲ ਲੱਗੀ ਹੁੰਦੀ ਹੈ ਅਤੇ ਪਹਿਲੀ ਉਂਗਲ ਉੱਪਰ ਵੱਲ ਨੂੰ ਹੁੰਦੀ ਹੈ ਅਤੇ ਇਸ ਦੀ ਦਿਸ਼ਾ ਅਕਸਰ ਕੰਨ ਵੱਲ ਨੂੰ ਹੁੰਦੀ ਹੈ।
ਇਸ ਤੋਂ ਅਗਲੀ ਅਵਸਥਾ ਵਿਚ ਜੇ ਤੁਸੀਂ ਕਿਸੇ ਵਿਅਕਤੀ ਨਾਲ ਗਲਬਾਤ ਕਰ ਰਹੇ ਹੁੰਦੇ ਹੋ, ਉਹ ਵਿਅਕਤੀ ਜਦੋਂ ਕੁਝ ਕਹਿਣ ਤੋਂ ਪਹਿਲਾਂ ਸੋਚ ਰਿਹਾ ਹੁੰਦਾ ਹੈ ਤਾਂ ਉਸ ਵੇਲੇ ਹੱਥ ਅਕਸਰ ਠੋਡੀ ਵੱਲ ਚਲਾ ਜਾਂਦਾ ਹੈ। ਜੇ ਇਹ ਹੱਥ ਉੱਥੇ ਹੀ ਟਿਕ ਜਾਂਦਾ ਹੈ ਜਾਂ ਹੱਥ ਚਿਹਰੇ ਤੋਂ ਪੂਰੀ ਤਰ੍ਹਾਂ ਹਟਾ ਲਿਆ ਜਾਂਦਾ ਹੈ ਤਾਂ ਫਿਰ ਉਹ ਹਾਲੇ ਤੁਹਾਡੀ ਗੱਲ ਸੁਣ ਰਿਹਾ ਹੈ। ਪਰ ਜੇ ਉਕਤਾਹਟ ਦੇ ਚਿੰਨ੍ਹ ਕੁਝ ਗਿਣਤੀ ਵਿੱਚ ਅਤੇ ਸਮੂਹ ਵਿਚ ਦਿੱਸਣੇ ਸ਼ੁਰੂ ਹੋ ਜਾਣ ਤਾਂ ਫਿਰ ਤੁਹਾਨੂੰ ਕੁਝ ਕਰਨ ਦੀ ਲੋੜ ਹੈ।
ਬਾਹਵਾਂ
ਤੁਹਾਨੂੰ ਯਾਦ ਹੋਵੇਗਾ ਕਿ ਆਪਾਂ ‘ਖੁਲ੍ਹੀ' ਅਤੇ 'ਬੰਦ' ਸਰੀਰਕ ਭਾਸ਼ਾ ਦੀ ਗੱਲ ਕੀਤੀ ਸੀ। ਹੁਣ ਤੱਕ ਤੁਸੀਂ ਇਹ ਗੱਲ ਸਮਝ ਹੀ ਗਏ ਹੋਵੋਗੇ ਕਿ ਜਦੋਂ ਅਸੀਂ ‘ਖੁਲ੍ਹੀ' ਅਵਸਥਾ ਵਿਚ ਹੁੰਦੇ ਹਾਂ ਤਾਂ ਸਾਡੇ ਕੰਮ ਬਿਨਾਂ ਕਿਸੇ ਵਿਘਨ ਦੇ ਚਲਦੇ ਹਨ। ਇਹ ਗੱਲ ਤੁਸੀਂ ਸੁਭਾਵਕ ਹੀ 'ਅੰਤਰ-ਗਿਆਨ' ਵਿਚ (instinctively) ਪਹਿਲਾਂ ਹੀ ਜਾਣਦੇ ਸੀ। ਬਾਹਵਾਂ ਨਾਲ ਵੀ ਕੁੱਝ ਐਸਾ ਹੀ ਹੈ, ਅਸੀਂ ਬਾਹਵਾਂ ਦੀਆਂ ਅਲੱਗ ਅਲੱਗ ਹਾਲਤਾਂ (ਜਾਂ ਮੁਦਰਾਵਾਂ) ਬਾਰੇ ਗੱਲ ਕਰਾਂਗੇ ਅਤੇ ਨਾਲ ਹੀ ਇਹ ਵੀ ਗਲ ਕਰਾਂਗੇ ਕਿ ਜਦੋਂ ਸਾਡੀਆਂ ਬਾਹਵਾਂ ਇਕ ਖਾਸ ਹਾਲਤ ਵਿਚ ਹੁੰਦੀਆਂ ਹਨ ਤਾਂ ਇਸ ਦਾ ਸਾਡੇ ਦਿਮਾਗ ਤੇ ਕੀ ਅਸਰ ਪੈਂਦਾ ਹੈ।
"ਜਦੋਂ ਅਸੀਂ ‘ਖੁਲ੍ਹੀ’ ਅਵਸਥਾ ਵਿਚ ਹੁੰਦੇ ਹਾਂ ਤਾਂ ਸਾਡੇ ਕੰਮ ਬਿਨਾਂ ਕਿਸੇ ਵਿਘਨ ਦੇ ਚਲਦੇ ਹਨ।”
ਮੋੜੀਆਂ ਹੋਈਆਂ (Folded) ਬਾਹਵਾਂ
ਸਰੀਰ ਦੀ ਭਾਸ਼ਾ ਵਿਚ ਬਾਹਵਾਂ ਦੀ ਭੂਮਿਕਾ ਖਾਸ ਤੌਰ ਤੇ ਦਿਲਚਸਪੀ ਵਾਲੀ ਹੈ, ਕਿਉਂਕਿ ਬਾਹਵਾਂ ਨਾਲ ਅਸੀਂ ਲੋਕਾਂ ਅਤੇ ਆਪਣੇ ਵਿਚਕਾਰ ਇਕ ਮੋਰਚਾ ਜਾਂ ‘ਬਚਾਅ ਕਰਨ ਵਾਲੀ ਰੁਕਾਵਟ' (Protective Barrier) ਬਣਾ ਸਕਦੇ ਹਾਂ ਅਤੇ ਉਨ੍ਹਾਂ ਨਾਲ ਹੋ ਰਹੀ ਗੱਲਬਾਤ ਜਾਂ ਵਿਚਾਰ ਵਟਾਂਦਰਾ ‘ਬੰਦ' ਕਰ ਸਕਦੇ ਹਾਂ। ਕੀ ਤੁਸੀਂ ਕਦੇ ਕਿਸੇ ਨਾਈਟ ਕਲੱਬ ਦੇ ਬਾਹਰ ਖੜ੍ਹੇ ਰੱਖਿਅਕਾਂ (Bouncers) ਨੂੰ ਦੇਖਿਆ ਹੈ? ਉਨ੍ਹਾਂ ਦੀਆਂ ਬਾਹਵਾਂ ਕਿਸ ਹਾਲਤ ਵਿਚ ਹੁੰਦੀਆਂ ਹਨ? ਕਲੱਬ ਦੇ ਅੰਦਰ ਮੌਜੂਦ ਲੜਕੀਆਂ, ਇਹ ਦੱਸਣ ਲਈ ਕਿ ਉਨ੍ਹਾਂ ਦੀ ਤੁਹਾਡੇ ਵਿਚ ਕੋਈ ਦਿਲਚਸਪੀ ਨਹੀਂ, ਕੀ ਕਰਦੀਆਂ ਹਨ?
ਇੰਜ ਲਗਦਾ ਹੈ ਕਿ ਸਾਨੂੰ ਆਪਣੇ ਵੱਡੇ ਹੋ ਜਾਣ ਤੋਂ ਬਾਅਦ ਦੀ ਸਰੀਰਕ ਭਾਸ਼ਾ ਨੂੰ ਸਮਝਣ ਲਈ ਸਾਨੂੰ ਬਾਰ-ਬਾਰ ਆਪਣੇ ਬਚਪਨ ਵਲ ਜਾਣਾ ਪੈਂਦਾ ਹੈ। ਯਾਦ ਕਰੋ ਕਿ ਛੋਟੇ ਹੁੰਦਿਆਂ ਅਸੀਂ ਕਿਸੇ ਚੀਜ਼ ਤੋਂ ਬਚਣ ਲਈ ਕਿਵੇਂ ਕਿਸੇ ਨਾ ਕਿਸੇ ਚੀਜ਼ ਦੇ ਪਿੱਛੇ ਛੁਪ ਜਾਂਦੇ ਸੀ। ਇਹ 'ਚੀਜ਼' ਸਾਡੇ ਮਾਤਾ ਜਾਂ ਪਿਤਾ ਵੀ ਹੋ ਸਕਦੇ ਸਨ ਅਤੇ ਕੋਈ ਵੀ ਹੋਰ ਚੀਜ਼-ਜਿਵੇਂ ਮੇਜ਼, ਕੁਰਸੀ ਵਗੈਰਾ-ਜਿਸ ਪਿੱਛੇ ਛੁਪ ਕੇ ਅਸੀਂ ਆਪਣੇ ਆਪ ਨੂੰ ਬਾਕੀ ਦੁਨੀਆਂ ਤੋਂ ਸੁਰੱਖਿਅਤ ਮਹਿਸੂਸ ਕਰਦੇ ਸੀ।
ਜਿਵੇਂ ਜਿਵੇਂ ਅਸੀਂ ਵੱਡੇ ਹੋਏ, ਅਸੀਂ ਇਕ ਆਪਣੇ ਨਾਲ ਹੀ ਹਰ ਵੇਲੇ ਚੁੱਕੀ ਫਿਰਨ ਵਾਲਾ ਬਚਾਅ ਦਾ ਢੰਗ ਲੱਭ ਲਿਆ-ਬਾਹਵਾਂ। ਇਨ੍ਹਾਂ ਨੂੰ ਅਸੀਂ ਕਈ ਢੰਗਾਂ ਨਾਲ
ਆਪਣੇ ਅੱਗੇ ਲਿਆ ਸਕਦੇ ਸੀ ਅਤੇ ਕਿਸੇ ਵੀ ਬੇਆਰਾਮੀ ਜਾਂ ਖਤਰੇ ਤੋਂ ਸੁਰੱਖਿਅਤ ਮਹਿਸੂਸ ਕਰ ਸਕਦੇ ਸੀ। ਅਸੀਂ ਆਪਣੇ ਸਰੀਰ ਦੀ ਮੁਦਰਾ ਉਸ ਵੇਲੇ 'ਬਚਾਅ ਕਰਨ ਵਾਲੀ' ਬਣਾ ਲੈਂਦੇ ਹਾਂ ਜਦੋਂ ਅਸੀਂ ਕੋਈ ਐਸੀ ਗੱਲ ਸੁਣਦੇ ਹਾਂ ਜਿਹੜੀ ਸਾਨੂੰ ਚੰਗੀ ਨਹੀਂ ਲੱਗਦੀ ਜਾਂ ਜਦੋਂ ਅਸੀਂ ਤਣਾਅ ਵਾਲੀ ਮਨੋਸਥਿਤੀ ਵਿਚ ਹੁੰਦੇ ਹਾਂ, ਜਾਂ ਜਦੋਂ ਸਾਡੇ ਮਨ ਵਿਚੋਂ ਕੋਈ ਨਕਾਰਾਤਮਕ ਸੋਚ ਪੈਦਾ ਹੁੰਦੀ ਹੈ। ਯਾ ਇਸ ਕਿਸਮ ਦੀ ਕੋਈ ਵੀ ਭਾਵਨਾ ਮਨ ਵਿੱਚ ਪੈਦਾ ਹੋ ਜਾਵੇ ਤਾਂ ਅਸੀਂ ਐਸੀ ਮੁਦਰਾ ਵਿਚ ਹੀ ਆ ਜਾਂਦੇ ਹਾਂ।
ਸਿਆਣੀ ਗੱਲ
ਇਕ ਦੂਜੇ ਵਿਚ ਫਸਾਈਆਂ ਬਾਹਵਾਂ ਹਮੇਸ਼ਾ ਹੀ ਇਹ ਪਰਗਟ ਕਰਦੀਆਂ ਹਨ ਕਿ ਅਸੀਂ ਬੇਆਰਾਮੀ ਵਿਚ ਹਾਂ—ਸਿਵਾਇ ਉਦੋਂ ਜਦੋਂ ਸਾਨੂੰ ਠੰਢ ਲਗ ਰਹੀ ਹੋਵੇ।
ਇਕ ਦੂਜੇ ਵਿਚ ਫਸਾਈਆਂ ਬਾਹਵਾਂ ਇਕ ਐਸੀ ਮੁਦਰਾ ਹੈ ਜਿਹੜੀ ਅਸੀਂ ਪੂਰੇ ਸੰਸਾਰ ਵਿਚ ਹੀ ਦੇਖ ਸਕਦੇ ਹਾਂ। ਜਿਵੇਂ ਅਸੀਂ ਪਹਿਲਾਂ ਵੀ ਕਿਹਾ ਸੀ, ਇਹ ਮੁਦਰਾ ਮੁਖ ਤੌਰ ਤੇ ਇਹ ਦਰਸਾਉਂਦੀ ਹੈ ਕਿ ਅਸੀਂ ਬੇਆਰਾਮੀ ਦੀ ਹਾਲਤ ਵਿਚ ਹਾਂ। ਅਤੇ ਇਹੀ ਗੱਲ ਅਸੀਂ ਦੂਜਿਆਂ ਨੂੰ 'ਪਰਗਟ ਕਰ ਰਹੇ ਹੁੰਦੇ ਹਾਂ। ਅਸੀਂ ਹਮੇਸ਼ਾ ਇਸ ਗੱਲ ਲਈ ਚਿੰਤਾਤੁਰ ਰਹਿੰਦੇ ਹਾਂ ਕਿ ਸਾਡੇ ਸਰੀਰ ਦੀ ਭਾਸ਼ਾ ਦੂਜਿਆਂ ਨੂੰ ਕੀ ਕਹਿ ਰਹੀ ਹੈ। ਇਸੇ ਤਰ੍ਹਾਂ ਹੀ ਹੈ ਨਾ?
ਸਰੀਰ ਦੀ ਸਾਰੀ ਭਾਸ਼ਾ 'ਚੁਪ' ਜਾਂ ਬੇਜ਼ੁਬਾਨ ਹੁੰਦੀ ਹੈ, ਸੋ ਇਹ ਆਪਣੀ ਗੱਲ ਚੁੱਪ ਵਿਚ ਹੀ ਦੂਜੇ ਤਕ ਪਹੁੰਚਾਉਂਦੀ ਹੈ। ਇਸੇ ਕਰਕੇ ਜਦੋਂ ਇਸ ਦਾ ਮਤਲਬ ਗਲਤ ਕੱਢਿਆ ਜਾਂਦਾ ਹੈ ਤਾਂ ਇਹ ਇਸ ਨੂੰ ਠੀਕ ਵੀ ਨਹੀਂ ਕਰ ਸਕਦੀ।
ਜਦੋਂ ਵੀ ਅਸੀਂ ਕਿਸੇ ਕਿਸਮ ਦੀ ਪ੍ਰੇਸ਼ਾਨੀ ਜਾਂ ਮੁਸ਼ਕਲ ਮਹਿਸੂਸ ਕਰਦੇ ਹਾਂ ਤਾਂ ਅਸੀਂ ਆਪਣੀਆਂ ਬਾਹਵਾਂ ਖਿਚ ਕੇ ਇਕ ਦੂਜੇ ਵਿਚ ਫਸਾ ਲੈਂਦੇ ਹਾਂ । ਸਾਡੀਆਂ ਬਾਹਵਾਂ ਸਿੱਧੀਆਂ ਸਾਡੇ ਪਾਸਿਆਂ ਵੱਲ ਜਾਂਦੀਆਂ ਹਨ ਅਤੇ ਸਾਡੀ ਛਾਤੀ ਦੇ ਉਪਰੋਂ ਇਕ ਦੂਜੇ ਨਾਲ ਲਗ ਜਾਂਦੀਆਂ ਹਨ। ਇਹ ਸਾਨੂੰ ਇਕ ਸੁਰੱਖਿਆ ਦੇਣ ਵਾਲੀ ਰੁਕਾਵਟ ਬਣ ਜਾਂਦੀ ਹੈ, ਜਾਂ ਸ਼ਾਇਦ ਇੰਨੀ ਹੀ ਜ਼ਰੂਰੀ-ਸਾਨੂੰ ਤਸੱਲੀ ਦੇਣ ਵਾਲੀ ਰੁਕਾਵਟ ਬਣ ਜਾਂਦੀ ਹੈ। ਕਿਉਂਕਿ ਅਸੀਂ ਹਮੇਸ਼ਾ ਚਿੰਤਾ ਵਿਚ ਰਹਿੰਦੇ ਹਾਂ ਕਿ ਅਸੀਂ ਦੂਜੇ ਦੀ ਸਰੀਰਕ ਭਾਸ਼ਾ ਤੋਂ ਕੀ ਮਤਲਬ ਕੱਢ ਰਹੇ ਹਾਂ ਅਤੇ ਨਾਲ ਹੀ ਅਸੀਂ ਆਪਣੀ ਸਰੀਰਕ ਭਾਸ਼ਾ ਨਾਲ ਦੂਜਿਆਂ ਨੂੰ ਕੀ ਦੱਸ ਰਹੇ ਹਾਂ, ਤਾਂ ਸਾਨੂੰ ਹਮੇਸ਼ਾਂ ਬਾਹਵਾਂ ਇਕ ਦੂਜੇ ਵਿਚ ਫਸਾਉਣ ਲੱਗਿਆਂ ਬਹੁਤ ਧਿਆਨ ਰੱਖਣਾ ਚਾਹੀਦਾ ਹੈ, ਭਾਵੇਂ ਸਾਨੂੰ ਠੰਢ ਹੀ ਕਿਉਂ ਨਾ ਲੱਗ ਰਹੀ ਹੋਵੇ।
ਸਿਆਣੀ ਗੱਲ
ਅਧਿਐਨ ਇਹੀ ਗੱਲ ਦਸਦੇ ਹਨ ਕਿ ਲੋਕ ਜਦੋਂ ਕਿਸੇ ਨੂੰ ਬਾਹਵਾਂ ਫਸਾਈ ਹੋਏ ਦੇਖਦੇ ਹਨ ਤਾਂ ਉਹ ਇਸ ਦਾ ਮਤਲਬ ਨਕਾਰਾਤਮਕ ਜਾਂ ‘ਸੁਰੱਖਿਆ' ਵਾਲਾ ਹੀ ਕੱਢਦੇ ਹਨ।
ਕੁੱਝ ਐਸੀਆਂ ਵੀ ਬਾਹਵਾਂ ਫਸਾਉਣ ਵਾਲੀਆਂ ਮੁਦਰਾਵਾਂ ਹਨ ਜਿਹੜੀਆਂ ਅਸੀਂ ਰੋਜ਼ਾਨਾ ਆਮ ਜੀਵਨ ਅਤੇ ਕੰਮ ਕਾਰ ਵਿਚ ਦੇਖਦੇ ਰਹਿੰਦੇ ਹਾਂ। ਇਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ ਪ੍ਰਚੱਲਤ ਉਹ ਹੈ ਜਿਸ ਬਾਰੇ ਤੁਸੀਂ ਆਪ ਆਸਾਨੀ ਨਾਲ ਕਹਿ ਸਕਦੇ ਹੋ ਕਿ ਤੁਸੀਂ ਵੀ ਐਸਾ ਹੀ ਕਰਦੇ ਹੋ। ਅਤੇ ਤੁਸੀਂ ਇਹ ਹਰਕਤ ਉਦੋਂ ਹੀ ਕਰਨੀ ਸ਼ੁਰੂ ਕਰ ਦਿੱਤੀ ਸੀ, ਜਦੋਂ ਤੋਂ ਤੁਸੀਂ ਆਪਣੇ ਅੰਦਰ ਮੌਜੂਦ 'ਜੈਨੇਟਿਕ ਕੋਡ' ਤੇ ਚਲਣਾ ਸ਼ੁਰੂ ਕੀਤਾ ਸੀ। ਇਸ ਨੂੰ ਸਾਧਾਰਨ ਬਾਹਵਾਂ ਮੋੜਨਾ (ਜਾਂ ਫਸਾਣਾ) ਕਿਹਾ ਜਾ ਸਕਦਾ ਹੈ। ਜਦੋਂ ਤੁਸੀਂ ਬਾਹਵਾਂ ਨੂੰ ਛਾਤੀ ਅੱਗੇ ਮੋੜਦੇ ਹੋ ਤਾਂ ਤੁਹਾਡੇ ਹੱਥ ਤੁਹਾਡੀਆਂ ਬਾਹਵਾਂ ਤੇ ਛਾਤੀ ਵਿਚਕਾਰ ਫਸਾਏ ਹੋ ਸਕਦੇ ਹਨ। ਇਹ ਸਭ ਤੋਂ ਵੱਧ ਪ੍ਰਚੱਲਿਤ ਬਾਹਵਾਂ ਮੋੜਨ ਦਾ ਤਰੀਕਾ ਹੈ। ਇਹ ਪੂਰੇ ਸੰਸਾਰ ਵਿਚ ਹਰ ਜਗ੍ਹਾ ਪ੍ਰਚਲਤ ਹੈ ਅਤੇ ਇਹ ਸਮਝੋ ਕਿ ਉਹ ਵਿਅਕਤੀ ਬਿਨਾਂ ਬੋਲੇ ਇਹ ਗੱਲ ਕਹਿ ਰਿਹਾ ਹੁੰਦਾ ਹੈ "ਮੈਂ ਕਿਸੇ ਨਾ ਕਿਸੇ ਗੱਲ ਜਾਂ ਵਿਅਕਤੀ ਤੋਂ ਘਬਰਾਇਆ ਅਤੇ ਪ੍ਰੇਸ਼ਾਨ ਹਾਂ ਅਤੇ ਮੈਂ ਉਸ ਗੱਲ ਪ੍ਰਤੀ ਨਕਾਰਾਤਮਕ ਹਾਂ ਅਤੇ ਆਪਣਾ ਬਚਾਅ ਕਰ ਰਿਹਾ ਹਾਂ" ਤੁਸੀਂ ਇਹ ਮੁਦਰਾ ਹਰ ਰੋਜ਼ ਦੇਖ ਸਕਦੇ ਹੋ-ਲੋਕਲ ਬੱਸ ਵਿਚ, ਲਿਫਟ ਵਿਚ, ਸਰਕਾਰੀ ਦਫਤਰ ਵਿਚ ਲੱਗੀ ਕਤਾਰ ਵਿਚ, ਸਮਾਜਕ ਪ੍ਰੋਗਰਾਮਾਂ ਵਿਚ, ਇੰਤਜ਼ਾਰ ਕਰਨ ਵਾਲੇ ਕਮਰਿਆਂ ਵਿਚ। ਜਿੱਥੇ ਵੀ ਲੋਕ ਬੇਆਰਾਮੀ ਤੇ ਪ੍ਰੇਸ਼ਾਨੀ ਮਹਿਸੂਸ ਕਰ ਰਹੇ ਹੁੰਦੇ ਹਨ, ਉੱਥੇ ਹੀ ਇਹ ਦੇਖੀ ਜਾ ਸਕਦੀ ਹੈ।
ਕੰਮ ਵਿਚ, ਕਿਸੇ ਮੀਟਿੰਗ ਵਿਚ ਜਾ ਪ੍ਰੀਜ਼ੈਂਟੇਸ਼ਨ ਵਿਚ ਜਦੋਂ ਤੁਸੀਂ ਕਿਸੇ ਸਾਥੀ, ਗਾਹਕ ਜਾਂ ਬੌਸ ਨਾਲ ਗੱਲ ਕਰਦੇ ਹੋਵੋ ਅਤੇ ਉਹ ਇਸ ਮੁਦਰਾ ਵਿਚ ਆ ਜਾਵੇ ਤਾਂ ਇਸ ਦਾ ਭਾਵ ਇਹੀ ਹੈ ਕਿ ਕੋਈ ਐਸੀ ਗੱਲ ਹੋ ਗਈ ਹੈ ਜਿਸ ਨਾਲ ਉਹ ਸਹਿਮਤ ਨਹੀਂ। ਉਹ ਭਾਵੇਂ ਜ਼ਬਾਨ ਤੋਂ ਇਹੀ ਕਹਿ ਰਹੇ ਹੋਣ ਕਿ ਸਭ ਠੀਕ ਹੈ (ਅਤੇ ਉਹ) ਇਹ ਗੱਲ ਕੁੱਝ ਹੌਲੀ ਜਾਂ ਦੱਬੀ ਜ਼ਬਾਨ ਵਿਚ ਕਹਿਣਗੇ), ਪਰ ਇਹ ਮੁਦਰਾ, ਅਤੇ ਇਸ ਦੇ ਨਾਲ ਹੀ ਕੁਝ ਘੱਟ 'ਖੁਲ੍ਹੇ' ਚਿਹਰੇ ਦੇ ਹਾਵ ਭਾਵ ਇਹ ਸਾਫ ਦਸ ਦੇਣਗੇ ਕਿ ਕੁਝ ਕਰਨ ਦੀ ਲੋੜ ਹੈ, ਸਭ ਅੱਛਾ ਨਹੀਂ ਹੈ।
"ਇਹ ਮੁਦਰਾ ਦੱਸ ਦਿੰਦੀ ਹੈ ਕਿ ਸਭ ਅੱਛਾ ਨਹੀਂ ਹੈ।”
ਜ਼ਰਾ ਹੇਠ ਲਿਖੀ ਗਲਬਾਤ ਨੂੰ ਪੜ੍ਹੋ:
ਮਾਈਕਲ: (ਵਿਭਾਗ ਦੀ ਇਕ ਮੀਟਿੰਗ ਵਿਚ ਆਪਣੀ ਪੀ. ਏ. ਨੂੰ) ‘ਤਾਂ ਫਿਰ ਆਪਾਂ ਉਸ ਮੀਟਿੰਗ ਬਾਰੇ ਫੈਸਲਾ ਕਰ ਲਈਏ—ਮੈਂ ਉਹ ਵਾਲਾ ਪੰਜ-ਤਾਰਾ ਹੋਟਲ ਬੁਕ ਕਰ ਦਿੰਦਾ ਹਾਂ ਜਿਹੜਾ ਬਿਲਕੁਲ ਸ਼ਹਿਰ ਦੇ ਵਿਚਕਾਰ ਹੈ। ਤੂੰ ਉਸ ਦੀ ਪੁਰਾਣੇ ਢੰਗ ਦੀ ਇਮਾਰਤ ਦੇਖੀ ਹੋਵੇਗੀ ਜਿਹੜੀ ਬੜੀ ਵਧੀਆ ਬਣੀ ਹੋਈ ਹੈ ਅਤੇ ਜਿਸਦੇ ਤਹਿਖਾਨੇ ਵਿਚ 'ਸਪਾ' (Spa) ਬਣਿਆ ਹੋਇਆ ਹੈ। ਤੂੰ ਆਪਣੇ ਦੋਸਤ ਨੂੰ ਵੀ ਲੈ ਆਵੀਂ, ਮੈਂ ਤੇ ਮੇਰੀ ਪਤਨੀ ਦੋਵੇਂ ਆ ਰਹੇ ਹਾਂ। (ਕੈਰਨ ਮੂੰਹ ਹੱਥ ਨਾਲ ਢੱਕ ਲੈਂਦੀ ਹੈ) ਕੀ ਨਾਮ ਹੈ ਉਸ ਹੋਟਲ ਦਾ?"
ਕੈਰਨ- ‘ਹਾਂ, ਉਸਦਾ ਨਾਮ ਰੈਂਡੋਲਫ ਹੈ—ਬੜਾ ਚੰਗਾ ਹੋਟਲ ਹੈ, ਉਸ ਦਾ ਮਾਹੌਲ ਬੜਾ ਚੰਗਾ ਹੈ। (ਉਸ ਦੀ ਆਵਾਜ਼ ਦਾ ਸੁਰ ਤੇ ਰਫਤਾਰ ਬਦਲ ਗਈ ਹੈ, ਉਸ ਦੇ ਲਫਜ਼ ਹੌਲੀ ਆਵਾਜ਼ ਵਿਚ ਨਿਕਲ ਰਹੇ ਹਨ ਅਤੇ ਹੱਥ ਮੂੰਹ ਤੋਂ ਗਰਦਨ ਤਕ ਆ ਗਿਆ ਹੈ)
ਮਾਈਕਲ-‘ਹਾਂ, ਇਹੀ ਨਾਮ ਹੈ। ਟੈਲੀਵੀਜ਼ਨ ਦੇ ਇੰਸਪੈਕਟਰ ਮੋਰਸ ਵਾਲੇ ਪ੍ਰੋਗਰਾਮ ਦੇ ਲੋਕ ਉੱਥੇ ਹੀ ਰਹਿੰਦੇ ਸਨ ਅਤੇ ਮੈਂ ਵੀ ਉਸ ਨੂੰ ਉੱਥੇ ਹੀ ਬਾਰ ਵਿਚ ਮਿਲਿਆ ਸੀ। ਆਪਾਂ ਮੀਟਿੰਗ ਵੀ ਮੋਰਸ ਬਾਰ ਵਿਚ ਹੀ ਕਰਾਂਗੇ।'
(ਹੁਣ ਕੈਰਨ ਫਰਸ਼ ਵਲ ਦੇਖ ਰਹੀ ਹੈ ਅਤੇ ਉਸਨੇ ਬਾਹਵਾਂ ਵੀ ਮੋੜ ਲਈਆਂ ਹਨ।)
ਇਕ ਗੱਲ ਸਾਫ ਹੈ ਕਿ ਮਾਈਕਲ ਨੇ ਇੰਸਪੈਕਟਰ ਮੋਰਸ ਤੋਂ ਕੁਝ ਨਹੀਂ ਸੀ ਸਿਖਿਆ। ਇਸ ਗੱਲ ਦੇ ਸਾਰੇ ਇਸ਼ਾਰੇ ਮੌਜੂਦ ਸਨ ਕਿ ਕੁਝ ਗੜਬੜ ਹੈ। ਉਸ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਕੈਰਨ ਦਾ ਆਮ ਵਰਤਾਉ, ਨਜ਼ਰਾਂ ਮਿਲਾਕੇ ਗੱਲ ਕਰਨ ਵਾਲਾ ਹੈ। ਇਸੇ ਤੋਂ ਪਤਾ ਲਗ ਜਾਣਾ ਚਾਹੀਦਾ ਹੈ ਕਿ ਕੁਝ ਗੜਬੜ ਹੈ। ਫਿਰ ਉਸ ਦੇ ਬੋਲਣ ਦੇ ਢੰਗ ਤੋਂ ਵੀ ਪਤਾ ਲਗ ਰਿਹਾ ਸੀ—ਉਹ ਅੜ ਅੜ ਕੇ ਬੋਲ ਰਹੀ ਸੀ, ਉਸ ਨੇ ਮੂੰਹ ਢੱਕਿਆ ਹੋਇਆ ਸੀ, ਗਰਦਨ ਨੂੰ ਪਕੜਿਆ ਸੀ ਅਤੇ ਬਾਹਵਾਂ ਮੋੜ ਲਈਆਂ ਸਨ। ਇਹ ਸਾਰੀਆਂ ਹਰਕਤਾਂ ਇਕ 'ਸਮੂਹ' ਬਣਾ ਰਹੀਆਂ ਸਨ ਤੇ ਪੁਕਾਰ ਪੁਕਾਰ ਕੇ ਕਹਿ ਰਹੀਆਂ ਸਨ ਕਿ ਕੈਰਨ ਕਿਸੇ ਪ੍ਰੇਸ਼ਾਨੀ ਵਿਚ ਹੈ (ਜਿਵੇਂ ਬਾਦ ਵਿਚ ਪਤਾ ਲੱਗਾ ਕਿ ਉਸ ਦੀ ਪਿਛਲੇ ਹਫਤੇ ਹੀ ਆਪਣੇ ਬੁਆਇਫਰੈਂਡ ਨਾਲ ਲੜਾਈ ਹੋਈ ਸੀ)
ਸੋ ਇਹ ਇਸ਼ਾਰਿਆਂ ਦਾ ‘ਸਮੂਹ' ਸਾਨੂੰ ਕੁਝ ਦੱਸ ਰਿਹਾ ਸੀ ਅਤੇ ਅਸਲ ਗੱਲ ਉਸਦੀਆਂ ਹਰਕਤਾਂ ਤੋਂ ‘ਲੀਕ’ ਹੋ ਰਹੀ ਸੀ। ਸਾਨੂੰ ਪਤਾ ਹੈ ਕਿ ਕਿਸੇ ਵੀ ਗੱਲ ਦਾ ਅਸਲੀ ਮਤਲਬ ਸਰੀਰਕ ਹਰਕਤਾਂ ਤੋਂ ਹੀ ਪਤਾ ਲਗਦਾ ਹੈ (ਅਤੇ ਇਸ ਨੂੰ ਲੁਕਾਇਆ ਨਹੀਂ ਜਾ ਸਕਦਾ) ਸਰੀਰਕ ਅਤੇ ਜ਼ੁਬਾਨ ਤੋਂ (ਲਫਜ਼ਾਂ ਤੋਂ ਇਲਾਵਾ) ਮਿਲਣ ਵਾਲੇ ਇਸ਼ਾਰੇ (55 ਪ੍ਰਤੀਸ਼ਤ ਤੇ 38 ਪ੍ਰਤੀਸ਼ਤ) ਇਹ ਗੱਲ ਸਾਫ ਦਸ ਰਹੇ ਸਨ ਕਿ ਗਲ ਕਰਨ ਦਾ ਉਦੋਂ ਤੱਕ ਕੋਈ ਫਾਇਦਾ ਨਹੀਂ ਜਦੋਂ ਤੱਕ ਅਸੀਂ ਉਸ ਦੀ ਪਰੇਸ਼ਾਨੀ ਨਾ ਸਮਝ ਲਈਏ।
ਇਹ ਸੱਚ ਹੈ ਕਿ ਜਦੋਂ ਤੱਕ ਉਹ ਵਿਅਕਤੀ ਇਸ ਬਚਾਅ ਵਾਲੀ ਮੁਦਰਾ ਵਿਚ ਹੈ, ਜਿਸ ਵਿਚ ਉਸਨੇ ਆਪਣੇ ਰਵੱਈਏ ਵਿਚ ਇਕ ਰੁਕਾਵਟ ਖੜ੍ਹੀ ਕਰ ਲਈ ਹੈ, ਅਸੀਂ ਅੱਗੇ ਨਹੀਂ ਵਧ ਸਕਦੇ। ਕਹਿੰਦੇ ਹਨ ਹੁਣ ‘ਕੁਝ ਕਰਨਾ ਹੀ ਪਵੇਗਾ’।
ਬਾਹਵਾਂ ਖੋਲ੍ਹੋ
ਜਦੋਂ ਵੀ ਮੈਨੂੰ ਐਸੀ ਹਾਲਤ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਵਿਚ ਉਸ ਵਿਅਕਤੀ ਨੇ ਬਾਹਵਾਂ 'ਬੰਦ' (ਜਾਂ ਮੋੜੀਆਂ ਜਾਂ ਫਸਾਈਆਂ) ਕੀਤੀਆਂ ਹੁੰਦੀਆਂ ਹਨ, ਤਾਂ ਮੈਂ ਉਸ ਵਿਅਕਤੀ ਨੂੰ ਕੁਝ ਕਰਨ ਜਾਂ ਖੋਲ੍ਹਣ ਲਈ ਦੇ ਦਿੰਦਾ ਹਾਂ। ਜੇ ਤੁਸੀਂ ਉਨ੍ਹਾਂ ਦੇ ਹੱਥ ਕੁਝ ਦੇਖਣ ਵਾਲੀ ਜਾਂ ਕਰਨ ਵਾਲੀ ਚੀਜ਼ ਫੜਾ ਦਿਉ ਤਾਂ ਬਾਹਵਾਂ ਵਲੋਂ ਖੜ੍ਹੀ ਕੀਤੀ ਹੋਈ ‘ਰੁਕਾਵਟ' ਖਤਮ ਹੋ ਜਾਂਦੀ ਹੈ।
“ ਕੋਸ਼ਿਸ਼ ਕਰੋ ਕਿ ਉਸ ਵਿਅਕਤੀ ਨੂੰ ਕੁਝ ਦੇਖਣ ਜਾਂ ਕਰਨ ਲਈ ਦੇ ਦਿੱਤਾ ਜਾਵੇ।"
ਮੈਨੂੰ ਯਾਦ ਹੈ ਕਿ ਇਕ ਵਾਰੀ ਆਪਣੇ ਕੰਮ ਦੇ ਸਿਲਸਲੇ ਵਿਚ ਇਕ ਇਸਤਰੀ ਸਾਥੀ ਨਾਲ ਮੈਂ ਇਕ ਗਾਹਕ ਨੂੰ ਕੰਮ ਬਾਰੇ ਪ੍ਰੀਜ਼ੈਂਟਸ਼ਨ ਦੇ ਰਿਹਾ ਸੀ ਕਿ ਅਚਾਨਕ ਹੀ ਉਹ ਗਾਹਕ ਦਿਲਚਸਪੀ ਲੈਣੋਂ ਹੱਟ ਗਿਆ। ਉਸ ਵਕਤ ਸਾਡੇ ਕੋਲ ਐਸਾ ਕੋਈ ਕਾਗਜ਼ ਜਾਂ ਇਸ਼ਤਿਹਾਰ ਨਹੀਂ ਸੀ ਜਿਹੜਾ ਉਸ ਦੇ ਹੱਥ ਫੜਾਇਆ ਜਾ ਸਕੇ। ਤੇ ਮੇਰੀ ਉਸ ਇਸਤ੍ਰੀ ਸਾਥੀ ਨੇ ਕੌਫੀ ਦੀ ਇਕ ਨਵੀਂ ਡੱਬੀ ਉਸ ਨੂੰ ਪਕੜਾਈ ਤੇ ਇਹ ਦਰਸਾਇਆ ਕਿ ਡੱਬੀ ਉਸ ਕੋਲੋਂ ਖੁਲ੍ਹ ਨਹੀਂ ਰਹੀ। ਨਾਲ ਹੀ ਉਸਨੇ ਉਸਨੂੰ ਡੱਬੀ ਖੋਲ੍ਹਣ ਲਈ ਬੇਨਤੀ ਕੀਤੀ। ਇਸ ਦੇ ਨਾਲ ਹੀ ਉਸ ਦੀਆਂ ਬਾਹਵਾਂ ਫਿਰ ਖੁਲ੍ਹ ਗਈਆਂ, ਸਮੇਂ ਤੋਂ ਥੋੜ੍ਹਾ ਪਹਿਲਾਂ ਹੀ ਕੌਫੀ ਪੀਣ ਦਾ ਪ੍ਰੋਗਰਾਮ ਬਣ ਗਿਆ ਅਤੇ ਨਾਲ ਹੀ ਇਹ ਪੁੱਛਣ ਦਾ ਮੌਕਾ ਵੀ ਬਣ ਗਿਆ ਕਿ ਹੋਰ ਕੋਈ ਸੁਆਲ ਹੈ? (ਕਿਸੇ ਮੁਸ਼ਕਿਲ ਵਿਚ ਪਈ ਔਰਤ ਦੀ ਮਦਦ ਲਈ ਪੁਕਾਰ ਵਾਕਈ ਹੀ ਬੜੀ ਤਾਕਤਵਰ ਹੁੰਦੀ ਹੈ!)
ਬਾਹਾਂ ਮੋੜਨ ਦੀਆਂ ਕਿਸਮਾਂ
ਬਾਹਾਂ ਮੋੜਨ ਬਾਰੇ ਇਕ ਬੜੀ ਮਹੱਤਵਪੂਰਨ ਗੱਲ ਹੈ ਕਿ ਜਦੋਂ ਤੱਕ ਉਹ ਵਿਅਕਤੀ ਇਸੇ ਮੁਦਰਾ ਵਿਚ ਰਹਿੰਦਾ ਹੈ, ਉਦੋਂ ਤੱਕ ਉਸ ਵਿਅਕਤੀ ਦੀ ਮਾਨਸਿਕ ਹਾਲਤ ਵੀ ਉਸੇ ਤਰ੍ਹਾਂ ਦੀ ਹੀ ਰਹਿੰਦੀ ਹੈ।
ਬਾਹਾਂ ਮੋੜਨ ਦੀ ਇਕ ਕਿਸਮ ਉਹ ਵੀ ਹੈ ਜਿਸ ਵਿਚ ਉਹ ਵਿਅਕਤੀ ਬਾਹਾਂ ਨੂੰ ਘੁੱਟ ਕੇ ਫੜ ਲੈਂਦਾ ਹੈ। ਦੋਵੇਂ ਹੱਥ ਦੋਵੇਂ ਬਾਹਵਾਂ ਦੇ ਉਪਰਲੇ ਹਿੱਸੇ ਨੂੰ ਘੁੱਟ ਕੇ ਫੜੀ ਰੱਖਦੇ ਹਨ ਜਿਵੇਂ ਕਿਤੇ ਉਹ ਇਹ ਪੱਕਾ ਕਰਨਾ ਚਾਹੁੰਦੇ ਹੋਣ ਕਿ ਬਾਹਵਾਂ ਉਪਰ ਵੱਲ ਨੂੰ ਉੱਠ ਨਾ ਜਾਣ। ਇਹ ਬਿਲਕੁਲ ਉਵੇਂ ਹੀ ਹੈ ਜਿਵੇਂ ਕਿਸੇ ਵਿਅਕਤੀ ਨੇ ਕੁਰਸੀ ਦੀਆਂ ਬਾਹਵਾਂ ਘੁੱਟ ਕੇ ਫੜੀਆਂ ਹੋਣ। ਉਹ ਵਿਅਕਤੀ ਅਤਿ ਦੇ ਤਣਾਅ ਅਤੇ ਪ੍ਰੇਸ਼ਾਨੀ ਵਿਚ ਹੁੰਦਾ ਹੈ, ਜਾਂ ਉਹ ਕਿਸੇ ਮਾੜੀ ਘਟਨਾ ਦੇ ਡਰ ਵਿਚ ਬੈਠਾ ਹੁੰਦਾ ਹੈ। ਤੁਸੀਂ ਐਸੀ ਮੁਦਰਾ ਅਕਸਰ ਉਦੋਂ ਦੇਖ ਰਹੇ ਹੁੰਦੇ ਹੋ ਜਦੋਂ ਕਿਸੇ ਯੂਨੀਅਨ ਦੀਆਂ ਤਨਖਾਹ ਬਾਰੇ ਗੱਲਬਾਤ ਲਈ ਮੀਟਿੰਗਾਂ ਚਲ ਰਹੀਆਂ ਹੋਣ ਅਤੇ ਨੇਤਾ ਉਨ੍ਹਾਂ ਸਾਥੀਆਂ ਨਾਲ ਗੱਲ ਕਰ ਰਹੇ ਹੋਣ ਜਿਹੜੇ ਖੁਸ਼ ਨਾ ਹੋਣ। ਜੇ ਕਰ ਤੁਸੀਂ ਵੀ ਐਸੀ ਮੁਦਰਾ ਬਣਾ ਕੇ ਰੱਖਦੇ ਹੋ ਤਾਂ ਤੁਸੀਂ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਤੁਸੀਂ ਆਪਣਾ ਕੀ ਪ੍ਰਭਾਵ ਛੱਡ ਰਹੇ ਹੋ।
ਫਿਰ ਕਈ ਵਾਰੀ ਤੁਸੀਂ ਬਾਹਾਂ ਮੋੜੀਆਂ ਹੋਈਆਂ ਦੇਖੋਗੇ ਜਦੋਂ ਹੱਥਾਂ ਨੇ ਬਾਹਵਾਂ ਹੇਠਾਂ ਮੁੱਕੇ ਵੱਟੇ ਹੋਏ ਹੁੰਦੇ ਹਨ। ਇਹ ਤਾਂ ਸੁਣਨ ਵਿਚ ਹੀ ਖਤਰਨਾਕ ਲਗਦਾ ਹੈ! ਹੁਣ ਉਹ ਵਿਅਕਤੀ ਸਿਰਫ ਤੁਹਾਡੇ ਤੋਂ ਬਚ ਹੀ ਨਹੀਂ ਰਿਹਾ ਸਗੋਂ ਉਹ ਤਾਂ ਹਮਲਾ ਕਰਨ ਲਈ ਵੀ ਤਿਆਰ ਬੈਠਾ ਹੈ। ਉਸ ਦੀ ਇਹ ਭਾਵਨਾ ਚਿਹਰੇ ਦੇ ਹਾਵ ਭਾਵ ਤੋਂ ਵੀ ਸਹੀ ਕੀਤੀ ਜਾ ਸਕਦੀ ਹੈ ਅਤੇ ਲੱਤਾਂ-ਪੈਰਾਂ ਦੀਆਂ ਹਰਕਤਾਂ ਤੋਂ ਵੀ ਪੱਕੀ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਗਲਬਾਤ ਦਾ ਨਤੀਜਾ ਮਿਲਵਰਤਨ-ਮਿਠਾਸ ਵਾਲਾ ਕੱਢਣਾ ਚਾਹੁੰਦੇ ਹੋ ਤਾਂ ਇਕ ਗੱਲ ਦਾ ਧਿਆਨ ਰੱਖੋ ਕਿ ਕਿਤੇ ਤੁਸੀਂ ਉਨ੍ਹਾਂ ਵਾਲੀ ਮੁਦਰਾ ਹੀ ਨਾ ਬਣਾ ਲਵੋ। ਸਗੋਂ ਤੁਸੀਂ ਆਪਣੀ ਸਰੀਰਕ ਭਾਸ਼ਾ ‘ਖੁਲ੍ਹੀ' ਰੱਖੋ ਤਾਂਕਿ ਉਹ ਵਿਅਕਤੀ ਵੀ ਖੁਲ੍ਹ ਕੇ ਗੱਲ ਕਰੇ ਅਤੇ ਆਪਣੀਆਂ ਐਸੀਆਂ ਭਾਵਨਾਵਾਂ ਪੈਦਾ ਹੋਣ ਦਾ ਕਾਰਨ ਦੱਸੇ। ਇਹ ਭਾਵਨਾਵਾਂ ਕੀ ਹਨ, ਇਹ ਤਾਂ ਤੁਸੀਂ ਹੁਣ ਤੱਕ ਸਮਝ ਹੀ ਚੁੱਕੇ ਹੋਵੋਗੇ, ਇਨ੍ਹਾਂ ਦਾ ਕਾਰਨ ਲੱਭੋ। ਤੁਸੀਂ ਇਸ ਮੁਦਰਾ ਵਿਚ ਪੁਲੀਸਮੈਨਾਂ, ਰਖਿਅਕਾਂ, ਗਾਰਡਾਂ ਅਤੇ ਬਾਊਂਸਰਾਂ ਨੂੰ ਅਕਸਰ ਦੇਖੋਗੇ ਅਤੇ ਇਹ ਉਨ੍ਹਾਂ ਨੇ ਜਾਣ ਕੇ ਕੀਤਾ ਹੁੰਦਾ ਹੈ ਤਾਂਕਿ ਲੋਕ ਉਨ੍ਹਾਂ ਦੀ ਨੀਅਤ ਸਮਝ ਜਾਣ।
ਬਾਹਵਾਂ ਮੋੜਨ ਦੀ ਇਕ ਹੋਰ ਮੁਦਰਾ ਵੀ ਦੇਖੀ ਗਈ ਹੈ ਜਿਸ ਵਿਚ ਅੰਗੂਠਾ ਉਪਰ ਵੱਲ ਨੂੰ ਕੀਤਾ ਹੋਇਆ ਹੁੰਦਾ ਹੈ। ਮੈਂ ਬਹੁਤ ਵਾਰੀ ਵਪਾਰੀਆਂ ਨੂੰ ਇਸ ‘ਮੁਦਰਾ' ਵਿਚ ਦੇਖਿਆ ਹੈ ਜਦੋਂ ਉਹ ਆਪਣੇ ਗਾਹਕਾਂ ਕੋਲ ਆਪਣੀ ਜ਼ਿਆਦਾ ਕੀਮਤ ਨੂੰ ਸਹੀ ਠਹਿਰਾ ਰਹੇ ਹੋਣ, ਜਾਂ ਕਿਸੇ ਮੁਸੀਬਤ ਵਿਚ ਫਸੇ ਆਦਮੀ ਨਾਲ ਕੋਈ ਕਾਰ ਦਾ ਮਕੈਨਿਕ ਗੱਲ ਕਰ ਰਿਹਾ ਹੋਵੇ।
ਹੁਣ ਬਾਹਵਾਂ ਮੋੜੀਆਂ ਹੋਣ ਦੀ ਮੁਦਰਾ ਇਕ ਪਾਸੇ ਇਹ ਦੱਸਦੀ ਹੈ ਕਿ ਉਹ ਵਿਅਕਤੀ ਵੀ ਕੁਝ ਚਿੰਤਾ ਜਾ ਤਣਾਅ ਵਿਚ ਹੈ ਕਿਉਂਕਿ ਉਸ ਨੂੰ ਹਾਲੇ ਇਹ ਨਹੀਂ ਪਤਾ ਕਿ ਉਸਨੂੰ ਕਿੰਨੇ ਪੈਸੇ ਮਿਲਣਗੇ, ਪਰ ਨਾਲ ਹੀ ਉਪਰ ਵਲ ਨੂੰ ਕੀਤੇ ਹੋਏ ਅੰਗੂਠੇ ਇਹ ਵੀ ਦੱਸ ਰਹੇ ਹਨ ਕਿ ਉਸ ਨੂੰ ਕੁਝ ਭਰੋਸਾ ਵੀ ਹੈ ਕਿਉਂਕਿ ਉਸਨੂੰ ਲੱਗ ਰਿਹਾ ਹੈ ਕਿ ਉਹ ਚੰਗੀ ਸਥਿਤੀ ਵਿਚ ਹੈ। ਪਤਾ ਨਹੀਂ ਕੀ, ਪਰ ਅੰਗੂਠੇ ਬਾਰੇ ਕੋਈ ਖਾਸ ਚੀਜ਼ ਹੈ ਜ਼ਰੂਰ। ਅਸੀਂ ਅਕਸਰ ਦੇਖਦੇ ਹਾਂ ਕਿ ਸਵੈ-ਭਰੋਸੇ ਵਾਲੇ ਲੋਕ ਆਪਣੇ ਹੱਥ ਜੈਕਟ ਜਾਂ ਕੋਟ ਦੀ ਜੇਬ ਵਿਚ ਪਾ ਲੈਂਦੇ ਹਨ ਪਰ ਅੰਗੂਠਾ ਬਾਹਰ ਹੀ ਰੱਖਦੇ ਹਨ ਅਮਰੀਕਾ ਦੇ ਰਹਿ ਚੁੱਕੇ ਰਾਸ਼ਟਰਪਤੀ ਜੌਹਨ ਐਫ ਕੈਨੇਡੀ ਦੀਆਂ ਫਿਲਮਾਂ ਤੇ ਚਿਤਰ ਦੇਖੋ ਤਾਂ ਉਹ ਸਦਾ ਹੀ ਆਪਣੇ ਹੱਥ ਜੇਬਾਂ ਵਿਚ ਰੱਖਦਾ ਸੀ ਪਰ ਉਸਦਾ ਅੰਗੂਠਾ ਬਾਹਰ ਹੁੰਦਾ ਸੀ।
ਜਿਹੜੇ ਵਪਾਰੀ ਅਤੇ ਕਾਰ ਮਕੈਨਿਕ ਦੀ ਆਪਾਂ ਹੁਣੇ ਗੱਲ ਕੀਤੀ ਹੈ, ਉਹ ਵੀ ਇਕ ਚਿੰਤਾ ਵਿਚ ਤਾਂ ਸਨ ਕਿ ਕਿਵੇਂ ਤੁਹਾਡੇ ਤੋਂ ਵੱਧ ਤੋਂ ਵੱਧ ਪੈਸੇ ਕਮਾਏ ਜਾਣ, ਪਰ ਨਾਲ ਹੀ ਉਹ ਜਾਣਦੇ ਹਨ ਕਿ ਹੁਣ ਤੁਸੀਂ ਫਸੇ ਹੋਏ ਹੋ ਅਤੇ ਉਨ੍ਹਾਂ ਦੇ ਇਲਾਵਾ ਤੁਸੀਂ ਕਿਸੇ ਹੋਰ ਕੋਲ ਜਾਣ ਜੋਗੇ ਨਹੀਂ।
ਇਸ ਕਿਸਮ ਦੀ ਬਾਹਵਾਂ ਮੋੜ ਕੇ ਰੱਖਣ ਦੀ ਮੁਦਰਾ ਤੁਸੀਂ ਅਕਸਰ ਕੰਮ ਉੱਤੇ ਅਤੇ ਵੈਸੇ ਵੀ ਦੇਖੋਗੇ। ਜਦੋਂ ਵੀ ਤੁਸੀਂ ਇਹ ਮੁਦਰਾ ਕੰਮ ਵਿਚ ਦੇਖੋ ਤਾਂ ਇਹ ਤੁਹਾਡੇ ਉਹੀ ਸਾਥੀ ਕਰਨਗੇ ਜਿਹੜੇ ਕਿਸੇ ਕਾਰਨ ਚਿੰਤਾ-ਬੇਆਰਾਮੀ ਵਿਚ ਤਾਂ ਹਨ ਪਰ ਨਾਲ ਹੀ ਉਨ੍ਹਾਂ ਨੂੰ ਆਪਣੇ ਰੁਤਬੇ ਕਾਰਨ ਭਰੋਸਾ ਵੀ ਹੁੰਦਾ ਹੈ।
ਅੱਧ-ਬਾਂਹ ਮੋੜਨਾ (Partial Arm Cross)
ਇਸ ਤੋਂ ਪਹਿਲਾਂ ਕਿ ਆਪਾਂ ਇਸ ਮਹੱਤਵਪੂਰਨ ਵਿਸ਼ੇ ਬਾਰੇ ਗੱਲ ਕਰੀਏ, ਅਸੀਂ ਪਹਿਲਾਂ ਇਹ ਦੇਖੀਏ ਕਿ ਅਸੀਂ ਕਿੰਨਾਂ ਢੰਗਾਂ ਨਾਲ ਆਪਣੇ ਬਚਾਅ ਵਾਲੀ ਇਸ ਹਰਕਤ ਦਾ ਪ੍ਰਗਟਾਵਾ ਕਰਦੇ ਹਾਂ। ਸ਼ਾਇਦ ਤੁਸੀਂ ਆਪ ਵੀ ਸਮੇਂ ਸਮੇਂ ਤੇ ਐਸਾ ਕਰਦੇ ਹੋਵੋ। ਤੁਸੀਂ ਅੱਧ-ਬਾਂਹ ਮੋੜਨ ਦੀ ਹਰਕਤ ਕਰਦੇ ਹੋ ਜਿਸ ਵਿਚ ਤੁਸੀਂ ਸਿਰਫ ਇਕ ਬਾਂਹ ਹੀ ਮੋੜਦੇ ਹੋ। ਸਿਰਫ ਇੱਕੋ ਬਾਂਹ ਹੀ ਇੱਕ ਰੱਖਿਆ-ਬੈਰੀਅਰ ਬਣਾਉਣ ਲਈ ਵਰਤੀ ਜਾਂਦੀ ਹੈ ਅਤੇ ਇਸ ਨਾਲ ਦੂਜੀ ਬਾਂਹ ਨੂੰ ਫੜ ਲਿਆ ਜਾਂਦਾ ਹੈ। ਇਹ ਹਰਕਤ ਔਰਤਾਂ ਵਿਚ ਆਮ ਹੈ ਅਤੇ ਜਦੋਂ ਤੁਸੀਂ ਕੁਝ ਐਸੇ ਲੋਕਾਂ ਦਾ ਇਕੱਠ ਦੇਖੋਗੇ ਜਿਹੜੇ ਇਕ ਦੂਜੇ ਨੂੰ ਚੰਗੀ ਤਰ੍ਹਾਂ ਨਾ ਜਾਣਦੇ ਹੋਣ ਤਾਂ ਤੁਸੀਂ ਇਹ ਵਾਲੀ ਹਰਕਤ ਬਹੁਤ ਗਿਣਤੀ ਵਿਚ ਦੇਖੋਗੇ।
ਇਕ ਵਾਰੀ ਫਿਰ ਬਚਪਨ ਵੱਲ ਚੱਲੀਏ, ਇਹ ਸਾਨੂੰ ਉਨ੍ਹਾਂ ਸਮਿਆਂ ਦੀ ਯਾਦ ਦਿਵਾਉਂਦੀ ਹੈ ਜਦੋਂ ਕਿਸੇ ਨੇ ਸਾਨੂੰ ਇਕ ਬਾਂਹ ਤੋਂ ਫੜਿਆ ਹੁੰਦਾ ਸੀ ਅਤੇ ਅਸੀਂ ਡਰੇ ਹੋਏ ਹੁੰਦੇ ਸੀ। ਉਦੋਂ ਅਸੀਂ ਐਸਾ ਹੀ ਕਰਦੇ ਸੀ। ਜਦੋਂ ਤੁਸੀਂ ਟੈਲੀਵੀਜ਼ਨ ਤੇ ਕੀਤੇ ਜਾ ਰਹੇ ਕਿਸੇ ਮੁਕਾਬਲੇ ਦਾ ਨਤੀਜਾ ਦੇਖਦੇ ਹੋ ਤਾਂ ਭਾਗ ਲੈਣ ਵਾਲੇ ਅਕਸਰ ਐਸਾ ਹੀ ਕਰ ਰਹੇ ਹੁੰਦੇ ਹਨ। ਜਾਂ ਫਿਰ ਚੋਣਾਂ ਦੇ ਨਤੀਜੇ ਦੀ ਇੰਤਜ਼ਾਰ ਕਰ ਰਹੇ ਉਮੀਦਵਾਰ ਵੀ ਇਸ ਮੁਦਰਾ ਵਿਚ
ਦੇਖੇ ਜਾ ਸਕਦੇ ਹਨ। ਜਦੋਂ ਲੋਕ ਸਟੇਜ ਤੇ ਖੜ੍ਹੇ ਕਿਸੇ ਇਨਾਮ ਆਦਿ ਲਈ ਆਪਣਾ ਨਾਮ ਬੋਲੇ ਜਾਣ ਦੀ ਇੰਤਜ਼ਾਰ ਕਰ ਰਹੇ ਹੁੰਦੇ ਹਨ ਤਾਂ ਵੀ ਇਹ ਮੁਦਰਾ ਅਕਸਰ ਹੀ ਦੇਖੀ ਜਾ ਸਕਦੀ ਹੈ।
ਇਸ ਮੁਦਰਾ ਦਾ ਇਕ ਹੋਰ ਰੂਪ ਵੀ ਹੈ। ਕਈ ਵਾਰੀ ਐਸਾ ਹੁੰਦਾ ਹੈ ਕਿ ਅਸੀਂ ਆਪਣੀ ਦੂਜੀ ਬਾਂਹ ਫੜਨ ਦੀ ਹਾਲਤ ਵਿਚ ਨਹੀਂ ਹੁੰਦੇ। ਸਾਨੂੰ ਇਸ ਢੰਗ ਨਾਲ ਆਪਣੇ ਆਪ ਨੂੰ ਤਸੱਲੀ ਦੇਣ ਦਾ ਮੌਕਾ ਨਹੀਂ ਮਿਲਦਾ ਸੋ ਅਸੀਂ ਇਸ ਹਰਕਤ ਨੂੰ ਰੂਪ ਬਦਲ ਕੇ ਕਰਦੇ ਹਾਂ। ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਇਹ ਪਤਾ ਲੱਗੇ ਕਿ ਅਸੀਂ ਕਿਵੇਂ ਮਹਿਸੂਸ ਕਰ ਰਹੇ ਹਾਂ ਪਰ ਨਾਲ ਹੀ ਅਸੀਂ ਆਪਣੀ ਬੇਚੈਨੀ (ਆਪਣੇ ਅੰਦਰ ਬੇਲੋੜੀ ਊਰਜਾ) ਤੋਂ ਛੁਟਕਾਰਾ ਵੀ ਪਾਉਣਾ ਚਾਹੁੰਦੇ ਹਾਂ । ਸੋ ਸਾਨੂੰ ਆਪਣੇ ਰੱਖਿਆ ਬੈਰੀਅਰ ਦੀ ਲੋੜ ਹੁੰਦੀ ਹੈ—ਭਾਵੇਂ ਇਹ ਕੁਝ ਕੁ ਪਲਾਂ ਲਈ ਹੀ ਕਿਉਂ ਨਾ ਹੋਵੇ।
“ਫਿਰ ਵੀ ਸਾਨੂੰ ਰੱਖਿਆ ਬੈਰੀਅਰ ਦੀ ਲੋੜ ਹੁੰਦੀ ਹੈ।”
ਕੋਈ ਹੈਰਾਨੀ ਨਹੀਂ ਕਿ ਐਸੇ ਲੋਕ ਜਿਨ੍ਹਾਂ ਦਾ ਜੀਵਨ ਕਾਫੀ ਜਨਤਕ ਹੁੰਦਾ ਹੈ ਅਤੇ ਉਹ ਲੋਕਾਂ ਦੀਆਂ ਨਜ਼ਰਾਂ ਵਿਚ ਰਹਿੰਦੇ ਹਨ, ਉਨ੍ਹਾਂ ਨੂੰ ਆਪਣਾ ਇਕ 'ਅਕਸ' ਬਣਾ ਕੇ ਰੱਖਣ ਦੀ ਲੋੜ ਹੁੰਦੀ ਹੈ। ਐਸੇ ਲੋਕ ਅਕਸਰ ਇਹ ਹਰਕਤ ‘ਛੁਪਾ’ ਕੇ ਕਰਦੇ ਹਨ, ਜਾਂ ਰੂਪ ਵਟਾ ਕੇ ਕਰਦੇ ਹਨ। ਪਰ ਅਸੀਂ ਫਿਰ ਵੀ ਇਸ ਨੂੰ ਟੈਲੀਵੀਜ਼ਨ ਦੇ ਕੈਮਰੇ ਰਹੀਂ ਅਕਸਰ ਦੇਖ ਲੈਂਦੇ ਹਾਂ। ਸੋ ਐਸੇ ਲੋਕਾਂ ਨੂੰ ਆਪਣਾ ਅਕਸ ਕਾਇਮ ਰੱਖਣ ਲਈ ਹੋਰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਹਾਲਾਂਕਿ ਅੰਦਰੋਂ ਉਹ ਬੇਚੈਨੀ ਅਤੇ ਬੇ-ਆਰਾਮੀ ਮਹਿਸੂਸ ਕਰ ਰਹੇ ਹੁੰਦੇ ਹਨ।
ਗੱਪ ਸ਼ਪ ਦੇ ਰਸਾਲੇ ਹਮੇਸ਼ਾ ਹੀ ਵੱਖੋ-ਵੱਖਰੀਆਂ ਥਾਵਾਂ ਅਤੇ ਸਮਾਰੋਹਾਂ ਆਦਿ ਵਿਚ ਪਹੁੰਚ ਰਹੀਆਂ ਹਸਤੀਆਂ ਅਤੇ ਜੋੜੀਆਂ ਦੀਆਂ ਫੋਟੋਆਂ ਛਾਪਦੇ ਰਹਿੰਦੇ ਹਨ। ਕੌਣ ਕਿਸਦੇ ਨਾਲ ਸੀ? ਉਹ ਲੜਕੀ ਕਿਸ ਦੇ ਨਾਲ ਆਈ? ਕੌਣ ਉਸ ਨਾਲ ਜਾ ਰਿਹਾ ਹੈ? ਉਸ ਨੇ ਆਪਣੇ ਦੋਸਤ ਨੂੰ ਕਿੱਦਾਂ ਪਕੜਿਆ ਹੋਇਆ ਹੈ? ਉਸ ਵੱਲ ਕਿੱਦਾਂ ਦੇਖ ਰਹੀ ਹੈ? ਉਨ੍ਹਾਂ ਦੇ ਸਰੀਰ ਦੀ ਭਾਸ਼ਾ ਕੀ ਕਹਿ ਰਹੀ ਹੈ? ਹਰ ਛੋਟੀ ਜਿਹੀ ਹਰਕਤ ਅਤੇ ਸਰੀਰਕ ਭਾਸ਼ਾ ਦਾ ਛੋਟਾ ਜਿਹਾ ਇਸ਼ਾਰਾ ਵੀ ਪਕੜ ਲਿਆ ਜਾਂਦਾ ਹੈ ਅਤੇ ਹਰ ਛੋਟੇ ਜਿਹੇ ਸਬੂਤ ਨੂੰ ਵੀ ਉਨ੍ਹਾਂ ਦੇ ਵਿਰੁੱਧ ਵਰਤਿਆ ਜਾਂਦਾ ਹੈ।
ਸੋ ਜਾਣੀਆਂ ਪਹਿਚਾਣੀਆਂ ਤੇ ਮਸ਼ਹੂਰ ਹਸਤੀਆਂ, ਜਿਨ੍ਹਾਂ ਨੂੰ ਜਨਤਾ ਵਿਚ ਆਪਣਾ ਇਕ ਅਕਸ ਦਿਖਾਉਣ ਅਤੇ ਬਣਾਈ ਰੱਖਣ ਦੀ ਲੋੜ ਹੁੰਦੀ ਹੈ, ਉਹ ਅਕਸਰ ਆਪਣੇ ਸਰੀਰ ਅੱਗੋਂ ਇਕ ਬਾਂਹ ਲੰਘਾਉਣ ਦੀ ਹਰਕਤ ਕਰਦੇ ਹਨ। ਖਾਸ ਕਰ ਜਦੋਂ ਉਹ ਕਿਸੇ ਸਮਾਰੋਹ ਵਿਚ ਜਾ ਰਹੇ ਹੋਣ ਅਤੇ ਕਿਸੇ ਖਾਸ ਸਥਾਨ ਤੇ ਹੋਣ। ਕਈ ਵਾਰੀ ਉਹ ਆਪਣੀ ਬਾਂਹ ਅੱਗੋਂ ਲੰਘਾ ਕੇ ਘੜੀ ਦੀ ਜੰਜ਼ੀਰ ਠੀਕ ਕਰਦੇ ਹਨ। (ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਨੇ ਘੜੀ ਪਾਈ ਹੀ ਨਾ ਹੋਵੇ !) ਕੋਈ ਹੋਰ ਵਿਅਕਤੀ ਆਪਣੀ ਟਾਈ ਨੂੰ ਸਿੱਧਾ ਕਰੇਗਾ—ਜਿਹੜੀ ਪਹਿਲਾਂ ਹੀ ਸਿੱਧੀ ਹੋਵੇ। ਹੱਥ ਦੂਜੇ ਪਾਸੇ ਵਾਲੇ ਕੰਨ ਵੱਲ ਜਾਵੇਗਾ ਅਤੇ ਕਾਂਟੇ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੇਗਾ। ਇਹ ਸਾਰਾ ਕੁਝ ਸਿਰਫ ਸੁਰੱਖਿਅਤ ਮਹਿਸੂਸ ਕਰਨ ਦਾ ਇਕ ਤਰੀਕਾ ਹੈ ਤੇ ਪੱਕਾ ਰੱਖਿਆ ਬੈਰੀਅਰ (ਇਕ ਦੂਜੇ ਵਿਚ ਫਸੀਆਂ ਬਾਹਵਾਂ) ਨਾ ਹੋਣ ਕਰਕੇ ਕੀਤਾ ਜਾਂਦਾ ਹੈ।
ਰਾਜ ਘਰਾਣਿਆਂ ਦੇ ਲੋਕ
ਇੰਗਲੈਂਡ ਦੇ ਰਾਜ ਘਰਾਣੇ ਦੇ ਮੈਂਬਰ ਇਸ ਕੰਮ ਲਈ ਬਹੁਤ ਵਾਰੀ ਘੋਖੇ ਜਾਂਦੇ ਹਨ। ਉਨ੍ਹਾਂ ਦੇ ਜਨਤਾ ਵਿਚ ਆਉਣ ਦੇ ਮੌਕੇ ਹੀ ਇੰਨੇ ਜ਼ਿਆਦਾ ਹੁੰਦੇ ਹਨ ਕਿ ਇਹ ਘੋਖ ਕੁਦਰਤੀ ਹੀ ਹੈ। ਸੋ ਅਸੀਂ ਬਹੁਤ ਵਾਰ ਉਨ੍ਹਾਂ ਦੀ ਬੇਆਰਾਮੀ ਦੇਖਦੇ ਹਾਂ, ਹਾਲਾਂਕਿ ਉਨ੍ਹਾਂ ਨੂੰ ਇਸ ਕੰਮ ਦਾ ਵਰ੍ਹਿਆਂ ਬੱਧੀ ਅਭਿਆਸ ਹੁੰਦਾ ਹੈ।
ਮਹਾਰਾਣੀ ਬਾਰੇ ਮਸ਼ਹੂਰ ਹੈ, ਕਿ ਉਹ ਆਪਣੇ ਕੋਲ ਹਮੇਸ਼ਾ ਇਕ ਪਰਸ ਰੱਖਦੀ ਹੈ ਜਿਹੜਾ ਉਸ ਦੀ ਬਾਂਹ ਤੇ ਟੰਗਿਆ ਹੁੰਦਾ ਹੈ ਅਤੇ ਸਰੀਰ ਦੇ ਅੱਗੇ ਇਸ ਤਰ੍ਹਾਂ ਇਕ ਪੱਕਾ ਸੁਰੱਖਿਆ ਬੈਰੀਅਰ ਬਣਾ ਦਿੰਦਾ ਹੈ। ਰਾਜਕੁਮਾਰ ਚਾਰਲਜ਼ ਦੀਆਂ ਵੀ ਕੁਝ
'ਮਨਭਾਉਂਦੀਆਂ' ਹਰਕਤਾਂ ਹਨ। ਇਕ ਖਾਸ ਹੈ ਜਿਹੜੀ ਉਹ ਉਦੋਂ ਕਰਦਾ ਹੈ ਜਦੋਂ ਉਹ ਆਪਣੀ ਕਾਰ ਤੋਂ ਉਤਰ ਕੇ ਜਾਂਦਾ ਹੈ । ਉਸ ਦੀ ਬਾਂਹ ਦੂਜੇ ਪਾਸੇ ਜਾਂਦੀ ਹੈ ਅਤੇ ਕਮੀਜ਼ ਦੇ ਕਫ-ਲਿੰਕ ਨੂੰ ਠੀਕ ਕਰਦੀ ਹੈ। ਉਸ ਦੀ ਇਕ ਹੋਰ ਮਸ਼ਹੂਰ ਹਰਕਤ ਹੈ। ਹਾਲਾਂਕਿ ਰਾਜ ਘਰਾਣੇ ਦੇ ਲੋਕ ਜੇਬ ਵਿਚ ਪੈਸੇ ਨਹੀਂ ਰੱਖਦੇ ਪਰ ਫਿਰ ਵੀ ਉਸ ਦੀ ਬਾਂਹ ਅੱਗੋਂ ਲੰਘਦੀ ਹੈ ਅਤੇ ਆਪਣੀ ਛਾਤੀ ਉੱਤੇ ਕੋਟ ਦੀ ਅੰਦਰਲੀ ਜੇਬ ਵਿਚ ਪਏ ਬਟੂਏ ਨੂੰ ਛੋਂਹਦੀ ਹੈ (ਹਾਲਾਂਕਿ ਬਟੂਆ ਉੱਥੇ ਨਹੀਂ ਹੁੰਦਾ) ਪਰ ਉਹ ਇਸ ਨੂੰ ਦੇਖਦਾ ਇਵੇਂ ਹੀ ਹੈ ਜਿਵੇਂ ਉਸ ਨੇ ਇੰਟਰਵਲ ਵਿਚ ਆਈਸ ਕਰੀਮ ਖਰੀਦਣੀ ਹੋਵੇ ਜਾਂ ਘਰ ਜਾਣ ਲਈ ਟੈਕਸੀ ਦਾ ਕਿਰਾਇਆ ਬਟੂਏ ਵਿਚ ਰੱਖਿਆ ਹੋਵੇ।
ਗਰਦਨ ਨੂੰ ਹੱਥ ਲਾਉਣਾ
ਜਦੋਂ ਵੀ ਅਸੀਂ ਕੁਝ ਪਰੇਸ਼ਾਨ ਹੁੰਦੇ ਹਾਂ ਤਾਂ ਸਾਡਾ ਹੱਥ ਅਚੇਤ ਹੀ ਗਰਦਨ ਵੱਲ ਨੂੰ, ਉਠ ਜਾਂਦਾ ਹੈ। ਔਰਤਾਂ ਮਰਦਾਂ ਤੋਂ ਵੱਧ ਇਹ ਹਰਕਤ ਕਰਦੀਆਂ ਹਨ। ਅਸੀਂ ਆਪਣੇ ਆਪ ਨੂੰ ਤਸੱਲੀ ਦੇਣ ਲਈ ਗਰਦਨ ਦਾ ਸਾਹਮਣਾ ਹਿੱਸਾ, ਜਾਂ ਮਰਦਾਂ ਵਿੱਚ ਆਮ ਕਰਕੇ ਪਿਛਲਾ ਪਾਸਾ ਹਲਕਾ ਜਿਹਾ ਰਗੜਦੇ ਹਾਂ। ਆਦਮੀ ਅਕਸਰ ਆਪਣੀ ਠੋਡੀ ਦੇ ਹੇਠਾਂ ਵਾਲਾ ਹਿੱਸਾ ਛੋਂਹਦੇ ਹਨ, ਜਿੱਥੇ ਸਾਡੀਆਂ ਨਸਾਂ ਦੇ ਸਿਰੇ ਹੁੰਦੇ ਹਨ।
ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਔਰਤਾਂ ਕਿਸੇ ਕਿਸਮ ਦੀ ਪਰੇਸ਼ਾਨੀ ਮਹਿਸੂਸ ਕਰਦੀਆਂ ਹਨ ਤਾਂ ਉਹ ਆਪਣੀ ਗਰਦਨ ਦਾ ਸਾਹਮਣਾ ਹਿੱਸਾ ਖੁਰਕਦੀਆਂ ਹਨ। ਜੇ ਉਨ੍ਹਾਂ ਨੇ ਗਲੇ ਵਿਚ ਕੋਈ ਹਾਰ ਜਾਂ ਲਾਕੇਟ ਵਗੈਰਾ ਪਾਇਆ ਹੋਵੇ ਤਾਂ ਉਹ ਉਸ ਨੂੰ ਛੇੜਨਾ ਸ਼ੁਰੂ ਕਰ ਦਿੰਦੀਆਂ ਹਨ। ਅਤੇ ਜੇ ਭਾਵਨਾਵਾਂ ਜ਼ਿਆਦਾ ਹੀ ਤੇਜ਼ ਹੋ ਜਾਣ ਉਹ ਗਲ ਦਾ ਨਾਲ ਹੀ ਕਾਲਰ-ਬੋਨ (Collar Bone) ਵਾਲਾ ਹਿੱਸਾ ਛੋਂਹਦੀਆਂ ਹਨ ਜਾਂ ਕਈ ਵਾਰੀ ਪੂਰਾ ਢੱਕ ਲੈਂਦੀਆਂ ਹਨ। ਅਕਸਰ ਹੱਥ ਨਾਲ ਇਹ ਹਿੱਸਾ ਉਦੋਂ ਤੱਕ ਢੱਕਿਆ ਰਹਿੰਦਾ ਹੈ ਜਦੋਂ ਤਕ 'ਪ੍ਰੇਸ਼ਾਨੀ' ਖਤਮ ਨਹੀਂ ਹੋ ਜਾਂਦੀ।
ਕੁਝ ਸਮਾਂ ਪਹਿਲਾਂ ਮੈਂ ਇਕ ਹੋਟਲ ਦੇ ਲਾਉਂਜ ਵਿਚ ਇਕ ਦਿਲਚਸਪ ਨਜ਼ਾਰਾ ਦੇਖਿਆ। ਉੱਥੇ ਇਕ ਵੱਡੀ ਸਕਰੀਨ ਵਾਲਾ ਟੈਲੀਵੀਜਨ ਲੱਗਿਆ ਹੋਇਆ ਸੀ। ਕਾਫੀ ਸਾਰੇ ਲੋਕ ਬੀ.ਬੀ. ਸੀ. ਦਾ ਪ੍ਰੋਗਰਾਮ 'ਮੈਂ ਕੁਝ ਵੀ ਕਰਨ ਲਈ ਤਿਆਰ ਹਾਂ' (I'll do Arything) ਦੇਖ ਰਹੇ ਸਨ। ਇਸ ਵਿਚ ਇਕ ਮਸ਼ਹੂਰ ਥਿਏਟਰ ਵਿਚ ਹੋਣ ਵਾਲੇ ਨਾਟਕ 'ਓਲੀਵਰ' ਦੀ ਪਾਤਰ ਨੈਂਸੀ ਨੂੰ ਚੁਣਨ ਲਈ ਇਕ ਮੁਕਾਬਲਾ ਚਲ ਰਿਹਾ ਸੀ। ਮੁਕਾਬਲਾ ਦਿਲਚਸਪ ਸੀ ਅਤੇ ਇਕ ਲੜਕੀ ਨੂੰ ਉਸ ਵਿਚੋਂ ਕੱਢਿਆ ਜਾਣਾ ਸੀ । ਲੜਕੀਆਂ ਸਟੇਜ ਤੇ ਖੜ੍ਹੀਆਂ ਨਤੀਜੇ ਦੀ ਇੰਤਜ਼ਾਰ ਕਰ ਰਹੀਆਂ ਸਨ ਅਤੇ ਸਥਿਤੀ ਕਾਫੀ ਤਣਾਅ ਭਰੀ ਸੀ। ਉਨ੍ਹਾਂ ਸਾਰੀਆਂ ਲੜਕੀਆਂ ਦੇ ਸਾਹ ਲੈਣ ਦਾ ਢੰਗ ਵੀ ਤਣਾਅ ਭਰਪੂਰ ਹੋ ਚੁਕਾ ਸੀ। ਮੈਂ ਉਸ ਵਕਤ ਇਹ ਗੱਲ ਨੋਟ ਕੀਤੀ ਕਿ ਪ੍ਰੋਗਰਾਮ ਦੇਖ ਰਹੀਆਂ ਸੰਤ ਔਰਤਾਂ ਵਿਚੋਂ ਚਾਰ ਔਰਤਾਂ ਨੇ ਹੱਥ ਨਾਲ ਆਪਣੀ ਗਰਦਨ ਨੂੰ ਪਕੜਿਆਂ ਹੋਇਆ ਸੀ। ਇਹ ਹੱਥ ਉਸ ਵਕਤ ਤੱਕ ਹੀ ਉਥੇ ਰਹੇ ਜਦ ਤਕ ਕਿ ਨਤੀਜਿਆਂ ਦਾ ਐਲਾਨ ਨਾ ਹੋ ਗਿਆ।
ਸੋ ਜਦੋਂ ਤੁਸੀਂ ਔਰਤਾਂ ਦੀ ਸਰੀਰਕ ਭਾਸ਼ਾ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋਵੋ ਤਾਂ ਇਹ ਧਿਆਨ ਕਰੋ ਕਿ ਕੀ ਉਨ੍ਹਾਂ ਦਾ ਹੱਥ ਗਰਦਨ ਤੱਕ ਗਿਆ ਹੈ? ਉਹ ਕਿਸ ਜਗ੍ਹਾ ਤੇ ਹੈ? ਕੀ ਉਹ ਗਲੇ ਦੇ ਹਾਰ ਨੂੰ ਛੇੜ ਰਹੀ ਹੈ ਜਾਂ ਗਲੇ ਤੇ ਖਾਰਿਸ਼ ਕਰ ਰਹੀ ਹੈ ਜਾਂ ਗਲੇ ਨੂੰ ਘੁਟ ਕੇ ਪਕੜ ਹੀ ਲਿਆ ਹੈ। ਇਸ ਤੋਂ ਹੀ ਸਾਨੂੰ ਪਤਾ ਲੱਗ ਜਾਵੇਗਾ ਕਿ ਬੇਆਰਾਮੀ ਕਿੰਨੀ ਜ਼ਿਆਦਾ ਹੈ। ਇਕ ਵਾਰੀ ਫਿਰ ਤੁਹਾਨੂੰ ‘ਸਮੂਹ’ ਦੇਖਣੇ ਪੈਣੇਗੇ ਤਾਂਕਿ ਤੁਸੀਂ ਸਹੀ ਸਹੀ ਅੰਦਾਜ਼ਾ ਲਗਾ ਸਕੋ।
“ ਇਕ ਵਾਰ ਫਿਰ ਇਸ਼ਾਰਿਆਂ ਦੇ ‘ਸਮੂਹ’ ਵਲ ਧਿਆਨ ਕਰੋ।”
ਪੈਰ
ਬਾਹਵਾਂ ਵਾਂਗ ਹੀ ਪੈਰਾਂ ਦੀਆਂ ਹਰਕਤਾਂ ਤੋਂ ਵੀ ਅਸੀਂ ਬਹੁਤ ਕੁਝ ਸਮਝ ਸਕਦੇ ਹਾਂ। ਖਾਸ ਕਰਕੇ ਉਦੋਂ, ਜਦੋਂ ਅਸੀਂ ਪੈਰਾਂ ਦੀਆਂ ਹਰਕਤਾਂ ਨੂੰ ਬਾਹਵਾਂ ਵਲੋਂ ਮਿਲ ਰਹੇ ਇਸ਼ਾਰਿਆਂ ਨਾਲ ਮਿਲਾਕੇ ਇਕ 'ਸਮੂਹ' ਦੇ ਰੂਪ ਵਿਚ ਦੇਖਦੇ ਹਾਂ। ਪੈਰ ਵੀ ਮਹੱਤਵਪੂਰਨ ਹੁੰਦੇ ਹਨ। ਸਾਡੇ ਅੰਦਰ ਇਹ ਭਾਵਨਾ ਪੱਕੀ ਤਰ੍ਹਾਂ ਬਣ ਚੁੱਕੀ ਹੁੰਦੀ ਹੈ ਕਿ ਜਿਸ ਚੀਜ਼ ਜਾਂ ਵਿਅਕਤੀ ਨੂੰ ਅਸੀਂ ਪਸੰਦ ਕਰਦੇ ਹਾਂ, ਅਸੀਂ ਉਸੇ ਵੱਲ ਹੀ ਮੁੜ ਜਾਂਦੇ ਹਾਂ। ਜਦੋਂ ਸਾਡੇ ਕਿਸੇ ਚੀਜ਼ ਜਾਂ ਵਿਅਕਤੀ ਵਲੋਂ ਮੁੜ ਕੇ ਦੂਜੇ ਪਾਸੇ ਹੁੰਦੇ ਹਨ ਤਾਂ ਇਸ ਦਾ ਮਤਲਬ ਇਹੀ ਹੁੰਦਾ ਹੈ ਕਿ ਅਸੀਂ ਉਸ ਸਥਿਤੀ ਤੋਂ ਦੂਰ ਹੋਣਾ ਚਾਹੁੰਦੇ ਹਾਂ। ਆਮ ਤੌਰ ਤੇ ਸਾਨੂੰ ਆਪਣੇ ਪੈਰਾਂ ਦੀ ਦਿਸ਼ਾ ਦਾ ਉਦੋਂ ਹੀ ਪਤਾ ਲਗਦਾ ਹੈ ਜਦੋਂ ਅਸੀਂ ਆਪਣੇ ਪੈਰਾਂ ਵੱਲ ਧਿਆਨ ਕਰਦੇ ਹਾਂ, ਉਸ ਤੋਂ ਪਹਿਲਾਂ ਨਹੀਂ।
ਜਿਵੇਂ ਤੁਸੀਂ ਪੰਜਵੇਂ ਅਧਿਆਇ ਵਿਚ ਵੀ ਦੇਖੋਗੇ, ਸਾਰੇ ਸਰੀਰ ਦਾ ਹੇਠਲਾ ਹਿੱਸਾ ਝੂਠ ਨੂੰ ਪਕੜਨ ਵਿਚ ਸਭ ਤੋਂ ਵੱਧ ਮਦਦ ਕਰਦਾ ਹੈ। ਉਹ ਹਰਕਤਾਂ ਜਿਨ੍ਹਾਂ ਨੂੰ ਅਸੀਂ 'ਇਰਾਦਾ ਦੱਸਣ ਵਾਲੀਆਂ ਹਰਕਤਾਂ' ਕਹਿੰਦੇ ਹਾਂ ਉਹ ਲੱਤਾਂ ਅਤੇ ਪੈਰਾਂ ਵਿਚ ਬਹੁਤ ਸਪਸ਼ਟ
ਨਜ਼ਰ ਆਉਂਦੀਆਂ ਹਨ। ਉਦਾਹਰਣ ਵਜੋਂ ਜੇ ਤੁਸੀਂ ਕਿਸੇ ਨਾਲ ਆਹਮੋ ਸਾਹਮਣੇ ਗੱਲ ਕਰ ਰਹੇ ਹੋਵੋ ਅਤੇ ਕੁਝ ਸਮੇਂ ਬਾਦ ਉਸ ਦਾ ਇਕ ਪੈਰ ਬਾਹਰ ਵੱਲ ਨੂੰ ਮੁੜ ਜਾਵੇ ਅਤੇ ਦੂਜਾ ਪੈਰ ਹਾਲੇ ਵੀ ਤੁਹਾਡੇ ਵੱਲ ਹੀ ਹੋਵੇ, ਤਾਂ ਇਹ ਸਮਝ ਲਵੋ ਕਿ ਉਹ ਹੁਣ ਜਾਣਾ ਚਾਹੁੰਦੀ ਹੈ, ਭਾਵੇਂ ਤੁਹਾਨੂੰ ਇਹ ਹੀ ਲਗ ਰਿਹਾ ਹੋਵੇ ਕਿ ਗਲਬਾਤ ਬਹੁਤ ਵਧੀਆ ਚੱਲ ਰਹੀ ਹੈ। ਉਸ ਦਾ ਸਰੀਰ ਹਾਲੇ ਵੀ ਤੁਹਾਡੇ ਆਹਮੋ ਸਾਹਮਣੇ ਹੈ ਪਰ ਇਕ ਪੈਰ 'ਜਾਣ' ਦੀ ਇੱਛਾ ਦਾ ਇਸ਼ਾਰਾ ਕਰ ਰਿਹਾ ਹੁੰਦਾ ਹੈ। ਹੋ ਸਕਦਾ ਹੈ ਉਸਨੇ ਕਿਸੇ ਨੂੰ ਸਮਾਂ ਦਿੱਤਾ ਹੋਇਆ ਹੋਵੇ ਜਾਂ ਫਿਰ ਉਸਨੇ ਵੈਸੇ ਹੀ ਫੈਸਲਾ ਕਰ ਲਿਆ ਹੋਵੇ ਕਿ ਹੁਣ ਉਸ ਨੂੰ ਚਲੇ ਜਾਣਾ ਚਾਹੀਦਾ ਹੈ। ਕਿਸੇ ਵੀ ਵਿਅਕਤੀ ਦੇ ਰਵੱਈਏ ਬਾਰੇ ਪੈਰ ਬਹੁਤ ਕੁੱਝ ਦਸ ਦਿੰਦੇ ਹਨ।
ਇਨ੍ਹਾਂ ਇਰਾਦੇ ਵਾਲੀਆਂ ਹਰਕਤਾਂ ਨੂੰ ਸਮਝਣ ਨਾਲ ਬਹੁਤ ਵਾਰੀ ਸਾਡੇ ਆਪਸੀ ਸਬੰਧ ‘ਬਚ' ਜਾਂਦੇ ਹਨ। ਬਹੁਤ ਸਾਰੇ ਲੋਕ ਤਹਿਜ਼ੀਬ ਕਾਰਨ ਆਪਣੇ ਇਰਾਦੇ ਸ਼ਬਦਾਂ ਵਿਚ ਨਹੀਂ ਪ੍ਰਗਟਾਉਂਦੇ। ਉਹ ਇਸੇ ਚੀਜ਼ ਤੇ ਨਿਰਭਰ ਕਰ ਰਹੇ ਹੁੰਦੇ ਹਨ ਕਿ ਤੁਸੀਂ ਉਨ੍ਹਾਂ ਦੀ ਸਰੀਰਕ ਭਾਸ਼ਾ ਨੂੰ ਸਮਝ ਲਵੋਗੇ। ਜੇ ਕਰ ਉਨ੍ਹਾਂ ਨੂੰ ਤੁਹਾਨੂੰ ਸਮਝਾਉਣ ਲਈ ਬਾਰ ਬਾਰ ਐਸੀਆਂ (ਇਰਾਦਾ ਪ੍ਰਗਟਾਉਣ ਵਾਲੀਆਂ) ਹਰਕਤਾਂ ਕਰਨੀਆਂ ਪੈਣ ਤਾਂ ਉਨ੍ਹਾਂ ਅੰਦਰ ਇਕ ਖਿੱਝ ਪੈਦਾ ਹੋ ਜਾਂਦੀ ਹੈ। ਫਿਰ ਉਨ੍ਹਾਂ ਨੂੰ ਤੁਹਾਡੇ ਨਾਲ ਹੋਈ ਗਲਬਾਤ ਬਾਰੇ ਬੱਸ ਇਹੀ ਯਾਦ ਰਹਿੰਦਾ ਹੈ, ਹੋਰ ਕੁਝ ਨਹੀਂ। ਇਸ ਤੋਂ ਨਕਾਰਾਤਮਕ ਭਾਵਨਾਵਾਂ ਪੈਦਾ ਹੋ ਜਾਂਦੀਆਂ ਹਨ।
ਕਈ ਵਾਰੀ ਕਿਸੇ ਭੁਲੇਖੇ ਦੀ ਗੁੰਜਾਇਸ਼ ਨਹੀਂ ਰਹਿੰਦੀ। ਤੁਸੀਂ ਕਿਸੇ ਨਾਲ ਗੱਲ ਕਰ ਰਹੇ ਹੋ ਅਤੇ ਉਹ ਤੁਹਾਡੇ ਤੋਂ ਥੋੜ੍ਹਾ ਜਿਹਾ ਇਕ ਪਾਸੇ ਹੋ ਕੇ ਖੜ੍ਹੇ ਹੋ ਜਾਂਦੇ ਹਨ ਅਤੇ ਦੋਵੇਂ ਪੈਰ ਤੁਹਾਡੇ ਤੋਂ ਪਰੇ ਵਾਲੇ ਪਾਸੇ ਵੱਲ ਨੂੰ ਹੁੰਦੇ ਹਨ। ਹਾਲਾਂਕਿ ਚਿਹਰਾ ਹਾਲੇ ਵੀ ਐਸਾ ਕੁਝ ਨਹੀਂ ਦੱਸ ਰਿਹਾ ਹੁੰਦਾ ਪਰ ਪੈਰ ਇਹ ਸਪਸ਼ਟ ਕਰ ਦਿੰਦੇ ਹਨ ਕਿ ਉਹ ਕਿੱਧਰ ਜਾਣਾ ਚਾਹੁੰਦੇ ਹਨ।
ਖੋਜ ਕਰਨ ਵਾਲਿਆਂ ਦਾ ਇਹ ਵਿਚਾਰ ਹੈ ਕਿ ਸਾਡੇ ਪੈਰ ਤੇ ਲੱਤਾਂ ਸਾਡੇ ਸਭ ਤੋਂ 'ਇਮਾਨਦਾਰ' ਅੰਗ ਹਨ। ਇਸਦਾ ਕਾਰਨ ਇਹ ਹੈ ਕਿ ਆਦਿ ਕਾਲ ਤੋਂ ਹੀ ਖਤਰੇ ਸਮੇਂ ਸਾਡੇ ਪੈਰਾਂ ਤੇ ਲੱਤਾਂ ਨੂੰ ਝੱਟ ਹੀ ਭਜਣਾ ਪੈਂਦਾ ਸੀ—ਇਸ ਤੋਂ ਪਹਿਲਾਂ ਕਿ ਅਸੀਂ ਸੁਚੇਤ ਤੌਰ ਤੇ ਭੱਜਣ ਦਾ ਫੈਸਲਾ ਕਰਦੇ। ਤਾਂ ਹੀ ਬਚਾਅ ਹੋ ਸਕਦਾ ਸੀ।
ਸਾਡੇ ਸਰੀਰ ਦੇ ਹੇਠਲੇ ਹਿੱਸੇ ਦੇ ਅੰਗ ਸਾਡੀਆਂ ਨਾਂਹ-ਪੱਖੀ ਅਤੇ ਹਾਂ-ਪੱਖੀ ਸੋਚਾਂ ਬਾਰੇ ਅਚੇਤ ਹੀ ਦੱਸ ਦਿੰਦੇ ਹਨ। ਜਦੋਂ ਅਸੀਂ ਉਤੇਜਿਤ ਹੁੰਦੇ ਹਾਂ ਅਤੇ ਕਿਸੇ ਮਨਭਾਉਂਦੇ ਮਸ਼ਹੂਰ ਵਿਅਕਤੀ ਦੀ ਇੰਤਜ਼ਾਰ ਕਰ ਰਹੇ ਹੁੰਦੇ ਹਾਂ, ਤਾਂ ਬੈਠੇ ਹੋਏ ਵੀ ਸਾਡੇ ਪੈਰ ਉਪਰ- ਥੱਲੇ ਹੁੰਦੇ ਰਹਿੰਦੇ ਹਨ। ਇਸੇ ਤਰ੍ਹਾਂ ਤੁਸੀਂ ਕਿਤੇ ਇੰਟਰਵਿਊ ਦੇਣ ਗਏ ਹੋ ਅਤੇ ਇੰਟਰਵਿਊ ਲੈਣ ਵਾਲਾ ਦੇਰ ਨਾਲ ਪਹੁੰਚੇ, ਤਾਂ ਇਤਜ਼ਾਰ ਵਿਚ ਤੁਹਾਡੇ ਪੈਰ ਉਪਰ-ਥੱਲੇ ਵੱਲ ਹਿਲਦੇ ਰਹਿੰਦੇ ਹਨ, ਭਾਵੇਂ ਤੁਸੀਂ ਲੱਤਾਂ ਮੋੜਕੇ ਵੀ ਰੱਖੀਆਂ ਹੋਣ।
ਤੁਹਾਡੇ ਵੱਲ ਜਾਂ ਦੂਜੇ ਪਾਸੇ?
ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਹੈ, ਇਹ ਚੀਜ਼ ਸਾਡੇ ਸੁਭਾਅ ਦਾ ਹਿੱਸਾ ਹੈ ਕਿ ਜੋ ਵੀ ਸਾਨੂੰ ਚੰਗਾ ਲਗਦਾ ਹੈ ਅਸੀਂ ਉਸ ਵੱਲ ਹੀ ਮੁੜ ਜਾਂਦੇ ਹਾਂ। ਇਹ ਚੀਜ਼ ਅਸੀਂ ਖੜ੍ਹੇ ਹੋਏ ਅਤੇ ਬੈਠੇ ਹੋਏ ਦੋਹਾਂ ਹਾਲਤਾਂ ਵਿਚ ਦੇਖ ਸਕਦੇ ਹਾਂ। ਜੇਕਰ ਤੁਸੀਂ ਖੜ੍ਹੇ ਹੋਕੇ ਕਿਸੇ ਨਾਲ ਗੱਲ ਕਰ ਰਹੇ ਹੋ ਅਤੇ ਤੁਹਾਡੇ ਪੈਰ ਉਸ ਦੀ ਦਿਸ਼ਾ ਵਿਚ ਨਹੀਂ ਹਨ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਉਸ ਵਿਅਕਤੀ ਵੱਲ ਸਿਰਫ ਲੱਕ ਤੋਂ ਉਪਰ ਹੀ 'ਸਾਹਮਣੇ' ਹੋ।
ਇਸੇ ਤਰ੍ਹਾਂ ਹੀ ਐਸੀ ਸਥਿਤੀ ਵੀ ਹੋ ਸਕਦੀ ਹੈ ਕਿ ਉਹ ਵਿਅਕਤੀ ਆਪਣੀ ਲੱਤ ਦੂਜੀ ਉਪਰ ਦੀ ਲੰਘਾ ਕੇ ਬੈਠਾ ਹੋਵੇ ਅਤੇ ਪੈਰ ਦੀ ਦਿਸ਼ਾ ਤੁਹਾਡੇ ਤੋਂ ਪਰੇ ਜਾ ਰਹੀ ਹੋਵੇ। ਲੱਤ ਦੂਜੀ ਦੇ ਉੱਪਰੋਂ ਲੰਘਾ ਕੇ ਉਸ ਨੇ ਆਪਣੇ ਅਤੇ ਤੁਹਾਡੇ ਵਿਚਕਾਰ ਰੁਕਾਵਟ ਖੜ੍ਹੀ ਕੀਤੀ ਹੋਈ ਹੋ ਸਕਦੀ ਹੈ। ਇਕ ਵਾਰੀ ਫਿਰ ਇਹ ਧਿਆਨ ਨਾਲ ਦੇਖੋ ਕਿ ਇਹ ਕਮਰੇ ਵਿਚ ਪਏ ਸਾਮਾਨ ਕਰਕੇ ਹੈ ਜਾਂ ਉਸ ਦੀ ਮਨੋਸਥਿਤੀ ਕਰਕੇ ਹੈ। ਇਹ ਵੀ ਦੇਖੋ:
ਵੱਲ ਹੋ ਗਿਆ ਹੈ? (ਕਿਤੇ ਐਸਾ ਤਾਂ ਨਹੀਂ ਕਿ ਇਹ ਤੁਹਾਡੇ ਵਲੋਂ ਕਹੀ ਗਈ ਕਿਸੇ ਗੱਲ ਕਰਕੇ ਹੋਇਆ ਹੋਵੇ?)
"ਸਮਝਣ ਦੀ ਕੋਸ਼ਿਸ਼ ਕਰੋ ਕਿ ਕੀ ਇਹ ਮਨੋ-ਸਥਿਤੀ ਕਰਕੇ ਹੈ।”
ਜਦੋਂ ਵੀ ਤੁਹਾਨੂੰ ਅਗਲਾ ਮੌਕਾ ਮਿਲੇ, ਜਦੋਂ ਕੁਝ ਲੋਕ ਖੜ੍ਹੇ ਹੋਕੇ ਗੱਲ ਕਰ ਰਹੇ ਹੋਣ ਤਾਂ ਧਿਆਨ ਨਾਲ ਦੇਖੋ। ਕੀ ਉਨ੍ਹਾਂ ਵਿਚੋਂ ਕਿਸੇ ਦੇ ਪੈਰਾਂ ਦੀ ਦਿਸ਼ਾ ਕਿਸੇ ਖ਼ਾਸ ਵਿਅਕਤੀ ਵੱਲ ਹੈ? ਉਦਾਹਰਣ ਵਜੋਂ ਕੀ ਕਿਸੇ ਮਰਦ ਦਾ ਇਕ ਪੈਰ ਕਿਸੇ ਔਰਤ ਦੀ ਦਿਸ਼ਾ ਵਿਚ ਹੈ? ਜਾਂ ਔਰਤ ਦਾ ਮਰਦ ਦੀ ਦਿਸ਼ਾ ਵਿਚ? ਸਮਾਜਕ ਮੇਲ ਜੋਲ ਵਿਚ ਵੀ ਇਹ ਚੀਜ਼ ਦੇਖੋ ਅਤੇ ਕੰਮ ਕਾਰ ਵਿਚ ਵੀ। ਤੁਹਾਨੂੰ ਇਸ ਤੋਂ ਬਹੁਤ ਕੁਝ ਪਤਾ ਲੱਗੇਗਾ (ਤੁਹਾਡੇ ਆਪਣੇ ਬਾਰੇ ਵੀ!) ਆਮ ਤੌਰ ਤੇ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਆਪਣੇ ਪੈਰਾਂ ਨਾਲ ਕੀ ਕਰ ਰਹੇ ਹੁੰਦੇ ਹਾਂ।
ਜਦੋਂ ਅਸੀਂ ਇਕ ਦੂਜੇ ਨਾਲ ਬੈਠਕੇ ਗੱਲ ਕਰ ਰਹੇ ਹੁੰਦੇ ਹਾਂ ਤਾਂ ਅਸੀਂ ਇਕ ਹਰਕਤ ਆਮ ਹੀ ਕਰਦੇ ਹਾਂ। ਇਸ ਨਾਲ ਅਸੀਂ ਇਹ ਇਸ਼ਾਰਾ ਕਰ ਰਹੇ ਹੁੰਦੇ ਹਾਂ ਕਿ ਅਸੀਂ ਹੁਣ ਜਾਣਾ ਚਾਹੁੰਦੇ ਹਾਂ। ਆਮ ਤੌਰ ਤੇ ਇਹ ਹਰਕਤ ਅਚੇਤ ਹੀ ਹੁੰਦੀ ਹੈ। ਅਸੀਂ ਆਪਣੇ ਪੈਰ ਬਾਹਰ ਜਾਣ ਦੀ ਦਿਸ਼ਾ ਵਿਚ ਕਰਦੇ ਹਾਂ। ਸਾਡੇ ਹੱਥ ਕੁਰਸੀ ਦੀਆਂ ਬਾਹਾਂ ਤੇ ਆਕੇ ਟਿਕ ਜਾਂਦੇ ਹਨ (ਜੇ ਕੁਰਸੀ ਦੀਆਂ ਬਾਹਵਾਂ ਨਾ ਹੋਣ ਤਾਂ ਇਹ ਸਾਡੇ ਗੋਡਿਆਂ ਤੇ ਟਿਕ ਜਾਂਦੇ ਹਨ) ਅਤੇ ਅਸੀਂ ਜਾਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਦੂਜਾ ਵਿਅਕਤੀ ਸਾਡਾ ਇਸ਼ਾਰਾ ਨਾ ਸਮਝੇ ਅਤੇ ਗਲਬਾਤ ਜਾਰੀ ਰੱਖੇ ਤਾਂ ਸਾਨੂੰ ਇਹ ਸਭ ਕੁਝ ਦੁਬਾਰਾ ਕਰਨਾ ਪੈਂਦਾ ਹੈ। ਫਿਰ ਵੀ ਜੇਕਰ ਕੋਈ ਸਾਡਾ ਇਸ਼ਾਰਾ ਨਾ ਸਮਝੇ ਤਾਂ ਸਾਨੂੰ ਖਿੱਝ ਚੜ੍ਹਨੀ ਸ਼ੁਰੂ ਹੋ ਜਾਂਦੀ ਹੈ।
ਸਿਆਣੀ ਗੱਲ
ਸਾਡੇ ਪੈਰ ਸਾਡੇ ਦਿਮਾਗ ਤੋਂ ਸਭ ਤੋਂ ਦੂਰ ਹੁੰਦੇ ਹਨ, ਸੋ ਅਸੀਂ ਅਕਸਰ ਇਸ ਗੱਲ ਬਾਰੇ ਸੁਚੇਤ ਨਹੀਂ ਹੁੰਦੇ ਕਿ ਸਾਡੇ ਪੈਰ ਕੀ ਕਰ ਰਹੇ ਹਨ ਅਤੇ ਕਿਸ ਦਿਸ਼ਾ ਵਿਚ ਹਨ।
ਪੈਰਾਂ ਦੀ ਦਿਸ਼ਾ ਸਾਨੂੰ ਬਹੁਤ ਕੁਝ ਦਸਦੀ ਹੈ, ਪਰ ਜੇਕਰ ਅਸੀਂ ਧਿਆਨ ਨਾਲ ਦੇਖੀਏ ਕਿ ਕਿਸੇ ਵਿਅਕਤੀ ਦੇ ਪੈਰ ਬਾਰ-ਬਾਰ ਹਿਲ ਰਹੇ ਹਨ ਅਤੇ ਕਿਸੇ ਇਕ ਜਗ੍ਹਾ ਤੇ ਟਿਕ ਨਹੀਂ ਰਹੇ (ਇਹ ਗੱਲ ਖੜ੍ਹੇ ਜਾਂ ਬੈਠੇ ਹੋਏ ਦੋਵੇਂ ਤਰ੍ਹਾਂ ਹੀ ਹੋ ਸਕਦੀ ਹੈ), ਤਾਂ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹ ਆਪਣੀ ਬੇਚੈਨੀ ਨੂੰ ਬਾਹਰ ਲਿਆ ਰਿਹਾ ਹੈ ਅਤੇ ਉਸ ਜਗ੍ਹਾ ਤੋਂ, ਜਾਂ ਉਨ੍ਹਾਂ ਹਾਲਾਤ ਤੋਂ ਇਕਦਮ ਦੂਰ ਹੋ ਜਾਣਾ ਚਾਹੁੰਦਾ ਹੈ। ਇਸੇ ਤਰ੍ਹਾਂ ਜੇ ਕੋਈ ਵਿਅਕਤੀ ਆਪਣੇ ਪੈਰਾਂ ਨੂੰ ਬਾਰ-ਬਾਰ ਧਰਤੀ ਨਾਲ ਟਕਰਾਵੇ ਤਾਂ ਇਸਦਾ ਮਤਲਬ ਹੈ ਕਿ ਉਸ ਦਾ ਸਬਰ ਖਤਮ ਹੋ ਚੁੱਕਾ ਹੈ।
ਲੱਤਾਂ
ਬਿਲਕੁਲ ਜਿਸ ਤਰ੍ਹਾਂ ਸਾਨੂੰ ਪੈਰ ਇਹ ਦੱਸ ਦਿੰਦੇ ਹਨ ਕਿ ਉਹ ਵਿਅਕਤੀ ਕਿੱਥੇ ਜਾਣਾ ਚਾਹੁੰਦਾ ਹੈ, ਲੱਤਾਂ ਵੀ ਸਾਨੂੰ ਬਹੁਤ ਕੁਝ ਦਸਦੀਆਂ ਹਨ। ਮੋੜੀਆਂ ਹੋਈਆਂ ਲੱਤਾਂ (ਆਮ ਤੌਰ ਤੇ ਸੱਜੀ ਲੱਤ ਖੱਬੀ ਦੇ ਉਪਰੋਂ) ਅਕਸਰ ਮੋੜੀਆਂ ਹੋਈਆਂ ਬਾਹਵਾਂ ਨਾਲ ਮਿਲ ਕੇ ਇਕ 'ਸਮੂਹ' ਬਣਾਉਂਦੀਆਂ ਹਨ ਅਤੇ ਨਕਾਰਾਤਮਕ ਅਤੇ ਬਚਾਅ ਕਰਨ ਦੀ ਭਾਵਨਾ ਪਰਗਟ ਕਰਦੀਆਂ ਹਨ। ਪਰ ਮੋੜੀਆਂ ਹੋਈਆਂ ਬਾਹਵਾਂ ਵਾਂਗ ਤੁਸੀਂ ਮੋੜੀਆਂ ਹੋਈਆਂ ਲੱਤਾਂ ਤੋਂ ਇਕੱਲਿਆਂ ਹੀ ਇਹ ਨਤੀਜਾ ਨਹੀਂ ਕੱਢ ਸਕਦੇ ਕਿ ਉਹ ਵਿਅਕਤੀ ਬੇ-ਆਰਾਮੀ ਵਿਚ ਹੈ।
ਸਿਆਣੀ ਗੱਲ
ਔਰਤਾਂ ਦੀਆਂ ਮੋੜੀਆਂ ਹੋਈਆਂ ਲੱਤਾਂ ਦਾ ਮਤਲਬ ਥੋੜ੍ਹਾ ਜ਼ਿਆਦਾ ਧਿਆਨ ਨਾਲ ਹੀ ਕੱਢਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਇਹ ਮਨੋਸਥਿਤੀ ਨਾ ਦੱਸ ਰਿਹਾ ਹੋਵੇ ਸਗੋਂ ਸਿਰਫ ਆਰਾਮ ਲਈ ਹੋਵੇ ਜਾਂ ਪਹਿਰਾਵੇ ਕਰਕੇ ਹੀ ਕਰਣਾ ਪੈ ਰਿਹਾ ਹੋਵੇ।
ਮੋੜੀਆਂ ਹੋਈਆਂ ਲੱਤਾਂ ਦਾ ਮਤਲਬ ਆਮ ਤੌਰ ਤੇ ਮੋੜੀਆਂ ਹੋਈਆਂ ਬਾਹਵਾਂ ਨਾਲ ਮਿਲਾ ਕੇ ਹੀ ਕੱਢਣਾ ਚਾਹੀਦਾ ਹੈ। ਕਿਉਂਕਿ ਇਹ ਅਕਸਰ ਆਦਮੀਆਂ ਵਿਚ ਵੀ ਸਿਰਫ ਆਦਤ ਕਰਕੇ ਹੀ ਜਾਂ ਕਈ ਵਾਰੀ ਕੁਰਸੀਆਂ ਦੇ ਆਰਾਮ ਦਾਇਕ ਨਾ ਹੋਣ ਕਰਕੇ ਹੀ ਹੋ ਜਾਂਦਾ ਹੈ। ਪਰ ਫਿਰ ਵੀ ਮਰਦਾਂ ਤੇ ਔਰਤਾਂ ਦੋਹਾਂ ਵਿਚ ਹੀ ਮੋੜੀਆਂ ਹੋਈਆਂ ਲੱਤਾਂ ਅਤੇ ਮੋੜੀਆਂ ਹੋਈਆਂ ਬਾਹਵਾਂ ਕਿਸੇ ਨਾ ਕਿਸੇ ਮੁਸ਼ਕਿਲ ਵੱਲ ਇਸ਼ਾਰਾ ਜ਼ਰੂਰ ਕਰਦੀਆਂ ਹਨ। ਜਿਵੇਂ ਮੈਂ ਅੱਗੇ ਕਿਹਾ ਸੀ, ਕਿ ਉਨ੍ਹਾਂ ਨੂੰ ‘ਖੋਲ੍ਹਣ’ ਲਈ ਕੁਝ ਨਾ ਕੁਝ ਜ਼ਰੂਰ ਕਰਨਾ ਚਾਹੀਦਾ ਹੈ, ਜਾਂ ਘੱਟੋ ਘੱਟ ਸਾਨੂੰ ਇਸ ਦਾ ਕਾਰਨ ਸਮਝਣ ਦੀ ਕੋਸ਼ਿਸ਼ ਤਾਂ ਕਰਨੀ ਹੀ ਚਾਹੀਦੀ ਹੈ।
ਕਈ ਵਾਰੀ ਲੱਤਾਂ ਦੀ ਥਾਂ ਤੇ ਗਿੱਟੇ ਮੋੜੇ ਹੁੰਦੇ ਹਨ (ਇਕ ਦੇ ਉਤੋਂ ਦੂਜਾ ਲੰਘਾਇਆ ਹੁੰਦਾ ਹੈ), ਔਰਤਾਂ ਆਮ ਤੌਰ ਤੇ ਆਪਣੇ ਗੋਡੇ ਇਕੱਠੇ ਕਰਕੇ ਰੱਖਦੀਆਂ ਹਨ ਅਤੇ ਹੱਥ ਅਕਸਰ ਝੋਲੀ ਵਿਚ ਹੁੰਦੇ ਹਨ। ਆਦਮੀ ਆਮ ਤੌਰ ਤੇ ਲੱਤਾਂ ਖਿਲਾਰ ਕੇ ਰੱਖਦੇ ਹਨ ਅਤੇ ਹੱਥ ਅਕਸਰ ਕੁਰਸੀ ਦੀਆਂ ਬਾਹਵਾਂ ਤੇ ਹੁੰਦੇ ਹਨ। ਜਿਵੇਂ ਕਿ ਪਹਿਲਾਂ ਵੀ ਗੱਲ ਹੋਈ ਸੀ
ਆਪਣੀਆਂ ਇਸ ਤੇ ਹਰਕਤਾਂ ਨਾਲ ਅਸੀਂ ਕੀ ਪ੍ਰਭਾਵ ਦੇ ਰਹੇ ਹਾਂ, ਇਹੀ ਮਹੱਤਵਪੂਰਨ ਹੈ। ਜੇ ਗਿੱਟੇ ਇਕ ਦੂਜੇ ਤੋਂ ਲੰਘਾਣ ਨਾਲ ਸਾਡਾ ਪ੍ਰਭਾਵ ਬਚਾਅ ਵਾਲੀ ਮੁਦਰਾ ਦਾ ਪੈਂਦਾ ਹੈ, ਅਤੇ ਸਾਡੇ ਖੁਲ੍ਹੇ ਹੋਏ ਹੋਣ ਦਾ ਪ੍ਰਭਾਵ ਨਹੀਂ ਪੈਂਦਾ, ਤਾਂ ਕੀ ਅਸੀਂ ਇਹੀ ਪ੍ਰਭਾਵ ਦੇਣਾ ਚਾਹੁੰਦੇ ਹਾਂ?
ਇਕ ਹੋਰ ਹਰਕਤ ਹੈ ਜਿਸ ਵਿਚ ਹੱਥ ਠੋਡੀ ਨੂੰ ਸਹਾਰਾ ਦੇ ਰਿਹਾ ਹੁੰਦਾ ਹੈ ਅਤੇ ਅੰਗੂਠਾ ਕੰਨ ਵੱਲ ਇਸ਼ਾਰਾ ਕਰ ਰਿਹਾ ਹੁੰਦਾ ਹੈ। ਇਹ ਹਰਕਤ ਉਸ ਨਾਲ ਬਿਲਕੁਲ ਮਿਲਦੀ ਜੁਲਦੀ ਹੈ ਜਿਹੜੀ ਅਸੀਂ ਬੱਚੇ ਹੁੰਦਿਆਂ ਕਰਦੇ ਸੀ-ਜਦੋਂ ਅਸੀਂ ਕਿਸੇ ਨੂੰ ਸ਼... ਸ਼ ਸ਼... ਕਹਿ ਕੇ ਚੁੱਪ ਰਹਿਣ ਦਾ ਇਸ਼ਾਰਾ ਕਰਨਾ ਹੁੰਦਾ ਸੀ। ਬੱਸ ਉਸੇ ਤਰ੍ਹਾਂ ਹੀ ਸਾਡੇ ਅਰਧ-ਚੇਤ ਮਨ ਵਲੋਂ ਸਾਨੂੰ ਚੁਪ ਰਹਿਣ ਦਾ ਇਸ਼ਾਰਾ ਹੋ ਰਿਹਾ ਹੁੰਦਾ ਹੈ।
ਕਈ ਵਾਰੀ ਸਾਡੇ ਹੱਥ ਦਾ ਬੰਨ੍ਹਿਆ ਹੋਇਆ ਮੁੱਕਾ ਮੂੰਹ ਨੂੰ ਢੱਕ ਲੈਂਦਾ ਹੈ—ਬਿਲਕੁਲ ਉਵੇਂ ਹੀ ਜਿਵੇਂ ਤਲੀ ਢੱਕਦੀ ਹੈ। ਇਹ ਅਕਸਰ ਉਦੋਂ ਦੇਖਿਆ ਜਾਂਦਾ ਹੈ ਜਦੋਂ ਸੁਣਨ ਵਾਲੇ ਨੇ ਸਾਡੀ ਗੱਲ ਸੁਣੀ ਹੁੰਦੀ ਹੈ ਅਤੇ ਉਹ ਇਸ ਨਤੀਜੇ ਤੇ ਪਹੁੰਚਿਆ ਹੁੰਦਾ ਹੈ ਕਿ ਅਸੀਂ ਉਸ ਤੋਂ ਕੁਝ ਛੁਪਾ ਰਹੇ ਹਾਂ। ਐਸੇ ਵਕਤ ਤੇ ਉਹ ਇਹ ਮੁਦਰਾ ਬਣਾ ਲੈਂਦੇ ਹਨ ਜਿਵੇਂ ਉਹ-ਆਪਣੇ ਅੰਦਰ ਪੈਦਾ ਹੋ ਰਹੀ ਚੁਣੌਤੀ ਦੇਣ ਦੀ ਭਾਵਨਾ ਨੂੰ ਦਬਾ ਰਹੇ ਹੋਣ।
-ਮੈਂ ਕੁਝ ਕੁ ਤੁਹਾਨੂੰ ਦੱਸ ਦਿੰਦਾ ਹਾਂ। ਇਹ ਪੂਰੇ ਚਿੰਨ੍ਹ ਨਹੀਂ ਹਨ ਕਿਉਂਕਿ ਸਾਡੇ ਕੋਲ ਇਤਨਾ ਸਮਾਂ ਨਹੀਂ। ਪਰ ਜੇ ਤੁਸੀਂ ‘ਕੁਝ ਹਰਕਤਾਂ ਦਾ ਸਮੂਹ' ਦੇਖੋ ਤਾਂ ਇਹ ਜ਼ਰੂਰ ਤੁਹਾਨੂੰ ਕੁੱਝ ਦੱਸ ਦੇਵੇਗਾ। ਜਿੱਥੇ ਤੁਹਾਨੂੰ ਕੁਝ ਹੋਰ ਪੁਛਣ ਦੀ ਲੋੜ ਮਹਿਸੂਸ ਹੋਵੇ, ਮੈਨੂੰ ਰੋਕ ਲੈਣਾ।
ਪ੍ਰਸ਼ਨ-ਤਾਂ ਫਿਰ ਇਹ ਪੱਕੀਆਂ ਨਿਸ਼ਾਨੀਆਂ ਹਨ?
—ਬਿਲਕੁਲ ਨਹੀਂ। ਜੇ ਤੁਸੀਂ ਕਿਸੇ ਇਕ ਨਿਸ਼ਾਨੀ ਜਾਂ ਹਰਕਤ ਤੇ ਨਿਰਭਰ ਕਰ ਰਹੇ ਹੋ ਤਾਂ ਤੇ ਬਿਲਕੁਲ ਨਹੀਂ। ਜਦੋਂ ਕੋਈ ਔਰਤ ਕਿਸੇ ਮਰਦ ਵਿਚ ਦਿਲਚਸਪੀ ਰੱਖਦੀ ਹੈ (ਜਾਂ 'ਸ਼ਾਇਦ’ ਦਿਲਚਸਪੀ ਰੱਖਦੀ ਹੈ) ਤਾਂ ਇਹ ਹਰਕਤਾਂ ਆਮ ਤੌਰ ਤੇ ਹੁੰਦੀਆਂ ਹਨ। ਪਰ ਮੈਂ ਇਕ ਵਾਰੀ ਫਿਰ ਕਹਾਂਗਾ ਕਿ ਕੁਝ ਕੁ ਹਰਕਤਾਂ ਦਾ ਸਮੂਹ ਦੇਖੋ। ਇਹ ਹਰ ਹਰਕਤ ਇਕ ਸ਼ਬਦ ਹੈ। ਜਦ ਤੱਕ ਸ਼ਬਦਾਂ ਦਾ ਮਿਲ ਕੇ 'ਵਾਕ' ਨਹੀਂ ਬਣ ਜਾਂਦਾ, ਉਦੋਂ ਤੱਕ ਇਨ੍ਹਾਂ ਦਾ ਕੋਈ ਅਰਥ ਨਹੀਂ ਹੁੰਦਾ। ਸੋ ਹਮੇਸ਼ਾਂ ‘ਵਾਕ' ਤੇ ਨਿਰਭਰ ਕਰੋ । ਵਾਕ ਬਣਾਉਣ ਲਈ ਘਟੋ ਘੱਟ ਤਿੰਨ ਸ਼ਬਦਾਂ ਦੀ ਲੋੜ ਹੁੰਦੀ ਹੈ—ਤਾਂ ਹੀ ਇਸਦਾ ਕੋਈ ਅਰਥ ਹੁੰਦਾ ਹੈ।
ਪ੍ਰਸ਼ਨ-ਕੀ ਤੁਸੀਂ ਸਾਨੂੰ ਔਰਤਾਂ ਨੂੰ ਕੁਝ ਨਹੀਂ ਦੱਸੋਗੇ। ਤੁਸੀਂ ਭਾਵਨਾ-ਹੀਣ ਆਦਮੀ ਵੀ ਤਾਂ ਕੁਝ ਕੁ ਇਸ਼ਾਰੇ ਦਿੰਦੇ ਹੀ ਹੋਵੋਗੇ ਜਿਨ੍ਹਾਂ ਤੋਂ ਅਸੀਂ ਸਮਝ ਸਕੀਏ ਕਿ ਤੁਸੀਂ ਕਿਸੇ ਔਰਤ ਵਿਚ ਦਿਲਚਸਪੀ ਰੱਖਦੇ ਹੋ?
-ਠੀਕ ਹੈ। ਪਰ ਆਦਮੀਆਂ ਵਿਚ ਚਿਹਰੇ ਦੇ ਹਾਵ ਭਾਵ ਬਹੁਤ ਘੱਟ ਹੁੰਦੇ ਹਨ ਅਤੇ ਐਸੇ ਬਹੁਤੇ ਚਿੰਨ੍ਹ ਨਹੀਂ ਹਨ। ਤੁਸੀਂ ਆਪ ਹੀ ਦੇਖ ਲਵੋ ਜੇਕਰ ਤੁਸੀਂ ਕੁਝ ਹਰਕਤਾਂ ਦਾ 'ਸਮੂਹ' ਬਣਾ ਸਕਦੇ ਹੋ?
ਇਕ ਬੜੀ ਦਿਲਚਸਪ ਹਰਕਤ ‘ਬੁੱਲ੍ਹ ਟੁੱਕਣਾ' ਹੈ ਜਿਹੜੀ ਪ੍ਰੇਸ਼ਾਨੀ ਦੇ ਪਲਾਂ ਵਿਚ ਅਕਸਰ ਹੁੰਦੀ ਹੈ। ਇਹ ਉਨ੍ਹਾਂ ਹਰਕਤਾਂ ਨਾਲ ਮਿਲ ਕੇ ਵੀ ਹੁੰਦੀ ਹੈ ਜਿਹੜੀਆਂ ਝੂਠ ਬੋਲਣ ਦੀ ਕਿਰਿਆ ਦੇ ਚਿੰਨ੍ਹ ਹਨ। ਜਿਵੇਂ ਅਸੀਂ ਗੱਲ ਕੀਤੀ ਹੈ, ਅਸੀਂ ਦਬਾਅ ਵਾਲੇ ਹਾਲਾਤ ਵਿਚ ਆਪਣਾ ਹੱਥ ਮੂੰਹ ਵੱਲ ਲਿਆਉਂਦੇ ਹਾਂ ਅਤੇ ਇਹ ਵੀ ਹੋ ਸਕਦਾ ਹੈ ਅਸੀਂ ਕੁਝ ਚੀਜ਼ਾਂ ਨੂੰ ਚਬਾਈਏ ਜਾਂ ਮੂੰਹ ਦੇ ਕੋਲ ਲਿਆਈਏ। ਬੁਲ੍ਹ ਇਸੇ ਹੀ ਮੂੰਹ ਦਾ ਹਿੱਸਾ ਹਨ ਅਤੇ ਇਹ ਕੁਦਰਤੀ ਹੀ ਹੈ ਕਿ ਅਸੀਂ ਇਨ੍ਹਾਂ ਨੂੰ ਆਪਣੇ ਆਪ ਨੂੰ ਤਸੱਲੀ ਦੇਣ ਲਈ ਵਰਤੀਏ। ਜਦੋਂ ਹੇਠਲੇ ਦੰਦ ਥੋੜ੍ਹਾ ਅੱਗੇ ਆ ਕੇ ਉਪਰਲੇ ਬੁਲ੍ਹ ਨੂੰ ਛੋਂਹਦੇ ਹਨ ਤਾਂ ਇਹ ਉਪਰਲਾ ਬੁਲ੍ਹ ਟੁੱਕਣਾ ਹੈ ਅਤੇ ਜਦੋਂ ਉਪਰਲੇ ਦੰਦ ਥੋੜ੍ਹਾ ਹੇਠਾਂ ਆ ਕੇ ਹੇਠਲੇ ਬੁਲ੍ਹ ਨੂੰ ਛੋਂਹਦੇ ਹਨ ਤਾਂ ਇਹ ਹੇਠਲਾ ਬੁਲ੍ਹ ਟੁੱਕਣਾ ਹੈ। ਇਕ ਵਾਰੀ ਫਿਰ ਇਹ ਪ੍ਰੇਸ਼ਾਨੀ ਦੀਆਂ ਹਰਕਤਾਂ ਦੇ ਸਮੂਹ ਦਾ ਹਿੱਸਾ ਹੀ ਹੈ। ਇਕ ਵਾਰੀ ਫਿਰ ਸਾਨੂੰ ਆਪਣੇ ਤਿੰਨ ਸੱਸਿਆਂ ਵਿਚੋਂ ਇਕ ਸੰਦਰਭ ਦੀ ਗੱਲ ਯਾਦ ਰੱਖਣੀ ਚਾਹੀਦੀ ਹੈ।
ਇਹ ਹਰਕਤ ਹੋਰ ਹਾਲਤਾਂ ਵਿਚ ਵੀ ਸਾਡੇ ਸਾਹਮਣੇ ਆਉਂਦੀ ਹੈ। ਕਈ ਵਾਰੀ ਸਾਨੂੰ ਕਿਹਾ ਜਾਂਦਾ ਹੈ ਕਿ ਆਪਣੇ ਬੁਲ੍ਹ ਟੁੱਕ ਲਵੋ। ਇਸ ਦਾ ਭਾਵ ਹੈ ਕਿ ਸ਼ਾਂਤੀ ਬਣਾਈ ਰੱਖਣ ਲਈ ਆਪਣੇ ਮਨ ਦੀ ਗੱਲ ਬੁਲ੍ਹਾਂ ਤੇ ਨਾ ਲਿਆਉ। ਤੁਸੀਂ ਆਪਣੇ ਕੰਮ ਵਿਚ ਜਾਂ ਆਪਣੇ ਨੇੜੇ ਦੇ ਮਿੱਤਰਾਂ-ਸੰਬੰਧੀਆਂ ਨਾਲ ਇਹ ਨੀਤੀ ਅਕਸਰ ਅਪਣਾਈ ਹੋਵੇਗੀ।
ਇਹ ਹਰਕਤ ਉਦੋਂ ਵੀ ਕੀਤੀ ਜਾਂਦੀ ਹੈ ਜਦੋਂ ਕੋਈ ਤੁਹਾਡੇ ਨਾਲ ਸਮਾਨਭੂਤੀ (Empathy) ਪ੍ਰਗਟ ਕਰਦਾ ਹੈ, ਭਾਵ ਉਹ ਇਹ ਦੱਸਣਾ ਚਾਹੁੰਦਾ ਹੈ ਕਿ ਉਹ ਵੀ ਤੁਹਾਡੇ ਵਾਂਗ ਹੀ ਮਹਿਸੂਸ ਕਰ ਰਿਹਾ ਹੈ। ਜਨਤਕ ਜੀਵਨ ਵਿਚ ਬਹੁਤ ਸਾਰੇ ਜਾਣੇ ਪਹਿਚਾਣੇ ਲੋਕ ਇਹ ਹਰਕਤ ਕਰਦੇ ਹਨ। ਬਿੱਲ ਕਲਿੰਟਨ ਅਕਸਰ ਆਪਣੇ ਭਾਸ਼ਨਾਂ ਅਤੇ ਲੋਕਾਂ ਨਾਲ ਗਲਬਾਤ ਦੌਰਾਨ ਹੇਠਲਾ ਬੁਲ੍ਹ ਟੁੱਕਦਾ ਹੈ। ਆਪਣੇ ਚਿਹਰੇ ਦੇ ਹਾਵ-ਭਾਵ ਨਾਲ ਅਤੇ ਇਸ ਹਰਕਤ ਨਾਲ ਉਹ ਇਹ ਦੱਸ ਰਿਹਾ ਹੁੰਦਾ ਹੈ ਕਿ ਉਹ ‘ਤੁਹਾਡਾ ਦਰਦ ਮਹਿਸੂਸ ਕਰ ਰਿਹਾ ਹੈ।'
ਇਕ ਹੋਰ ਹਰਕਤ ਵੀ ਆਮ ਹੈ ਜਿਸ ਵਿਚ ਅਸੀਂ ਆਪਣੇ ਬੁਲ੍ਹ ਅੰਦਰ ਵੱਲ ਖਿੱਚ ਕੇ ਉਨ੍ਹਾਂ ਨੂੰ ਬਾਰ-ਬਾਰ ਗਿੱਲੇ ਕਰਦੇ ਹਾਂ। ਐਸਾ ਦਬਾਅ ਜਾਂ ਪ੍ਰੇਸ਼ਾਨੀ ਕਰਕੇ ਹੁੰਦਾ ਹੈ। ਪਰ ਬੁਲ੍ਹ ਅੰਦਰ ਸਿਰਫ ਇਸ ਲਈ ਅੰਦਰ ਖਿੱਚੇ ਜਾਂਦੇ ਹਨ ਕਿਉਂਕਿ ਬੁਲ੍ਹਾਂ ਨੂੰ ਗਿੱਲੇ ਕਰਨ ਦੀ ਲੋੜ ਹੁੰਦੀ ਹੈ, ਸਾਡੇ ਬੁਲ੍ਹ ਸੁੱਕ ਗਏ ਹੁੰਦੇ ਹਨ।
" ਐਸਾ ਬੁਲ੍ਹ ਗਿੱਲੇ ਕਰਨ ਦੀ ਲੋੜ ਕਰਕੇ ਹੁੰਦਾ ਹੈ।”
ਨੱਕ
ਦੰਤ ਕਥਾਵਾਂ ਨੇ ਸਾਨੂੰ ਝੂਠ ਦੀਆਂ 'ਪੱਕੀਆਂ ਨਿਸ਼ਾਨੀਆਂ' ਦਸੀਆਂ ਹਨ। ਪਹਿਲੀ (ਜਿਸ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ) ਇਹ ਹੈ ਕਿ ਉਹ ਵਿਅਕਤੀ ਤੁਹਾਡੇ ਨਾਲ ਨਜ਼ਰਾਂ ਨਹੀਂ ਮਿਲਾਏਗਾ। ਜੇ ਐਸਾ ਹੈ ਤਾਂ ਉਹ ਝੂਠ ਬੋਲ ਰਿਹਾ ਹੈ। ਦੂਜੀ ਇਹ ਕਿ ਕੀ ਗਲਬਾਤ ਦੌਰਾਨ ਉਸ ਵਿਅਕਤੀ ਨੇ ਨੱਕ ਨੂੰ ਹੱਥ ਲਾਇਆ? ਜੇ ਹਾਂ ਤਾਂ ਫਿਰ ਉਹ ਝੂਠ ਬੋਲਦਾ ਹੈ ਕਾਸ਼ ਸਾਡਾ ਜੀਵਨ ਇੰਨਾ ਹੀ ਸੌਖਾ ਹੁੰਦਾ ! ਹੁਣ ਤੱਕ ਤੁਸੀਂ ਇਹ ਤਾਂ ਸਮਝ ਹੀ ਗਏ ਹੋ ਕਿ ਜੇਕਰ ਹੋਰ ਇਸ਼ਾਰੇ ਵੀ ਇਹੀ ਕਹਿ ਰਹੇ ਹਨ ਜਾਂ ਕਿਸੇ ਕਿਸਮ ਦੀ ‘ਲੀਕੇਜ’ ਹੋ ਰਹੀ ਹੈ ਤਾਂ ਸ਼ਾਇਦ ਅਸੀਂ ਸਹੀ ਨਤੀਜੇ ਤੇ ਹੀ ਪਹੁੰਚ ਜਾਵਾਂਗੇ।
ਮੂੰਹ ਨੂੰ ਛੋਹਣ ਦੀ ਬਦਲਵੀਂ ਹਰਕਤ ਦਾ ਇਕ ਹੋਰ ਰੂਪ ਵੀ ਹੈ ਜਿਸ ਵਿਚ ਇਸ ਨੂੰ ਰੂਪ ਬਦਲ ਕੇ ਮੂੰਹ ਦੀ ਥਾਂ ਨੱਕ ਨੂੰ ਛੋਹ ਲੈਂਦੇ ਹਾਂ। ਇਹ ਸਾਨੂੰ ਉਹੀ ਸਵੈ-ਤਸੱਲੀ ਦੇਂਦਾ ਹੈ ਜਿਹੜੀ ਮੂੰਹ ਨੂੰ ਛੋਹਣਾ ਪਰ ਨਾਲ ਹੀ ਸਾਡਾ ਹੱਥ ਮੂੰਹ ਨੂੰ ਢੱਕ ਵੀ ਲੈਂਦਾ ਹੈ ਜੋ ਅਸੀਂ ਅਸਲ ਵਿਚ ਕਰਨਾ ਚਾਹੁੰਦੇ ਹਾਂ। ਸਾਡਾ ਕੰਮ ਆਪਣੇ ਆਪ ਨਾਲ ਹੀ ਹੋ ਜਾਂਦਾ ਹੈ।
ਇਹ ਮੂੰਹ ਢੱਕਣ ਦਾ ਇਕ ਬਹਾਨਾ ਹੈ ਅਤੇ ਅਸੀਂ ਇਸ ਨੂੰ ਰੋਜ਼ਾਨਾ ਜੀਵਨ ਵਿਚ ਅਨੇਕਾਂ ਵਾਰੀ ਦੇਖਦੇ ਹਾਂ । ਪਰ ਕਈ ਵਾਰੀ ਸਾਨੂੰ ਨੱਕ ਨੂੰ ਛੋਹਣ ਦੀ ਲੋੜ ਵੀ ਹੁੰਦੀ ਹੈ। ਕਈ ਵਾਰੀ ਜ਼ੁਕਾਮ ਆਦਿ ਕਰਕੇ ਸਾਨੂੰ ਵਾਕਈ ਹੀ ਲੋੜ ਹੁੰਦੀ ਹੈ, ਪਰ ਅਸੀਂ ਇਸ ਦੀ ਗੱਲ ਨਹੀਂ ਕਰ ਰਹੇ। (ਹਾਲਾਂਕਿ ਸਾਨੂੰ ਉਦੋਂ ਵੀ ਇਸਦਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਕਿਉਂਕਿ ਕਾਰਨ ਕੁਝ ਵੀ ਹੋਵੇ, ਅਸੀਂ ਆਪਣੀ ਸਰੀਰਕ ਭਾਸ਼ਾ ਨਾਲ ਇਕ ਸੰਕੇਤ ਤਾਂ ਕਰ ਹੀ ਰਹੇ ਹਾਂ, ਅਤੇ ਇਹ ਦੇਖਣ ਵਾਲੇ ਤੇ ਨਿਰਭਰ ਕਰਦਾ ਹੈ ਕਿ ਉਹ ਇਸਦਾ ਕੀ ਮਤਲਬ ਕੱਢਦਾ ਹੈ)। ਕਈ ਵਾਰੀ ਸਾਨੂੰ ਸਰੀਰਕ ਕਿਰਿਆ ਕਰ ਕੇ ਇਸ ਦੀ ਵਾਕਈ ਹੀ ਲੋੜ ਹੁੰਦੀ ਹੈ। ਇਸਦਾ ਕੀ ਭਾਵ ਹੈ?
ਇਕ ਵਾਰੀ ਫੇਰ ਇਹ ਸਾਡੇ ਖੁਦਮੁਖਤਾਰ ਤੰਤੂ ਪ੍ਰਣਾਲੀ (Autonomous Nervous System) ਕਰਕੇ ਹੁੰਦਾ ਹੈ। ਜਦੋਂ ਤੁਸੀਂ ਦਬਾਅ ਹੇਠ ਹੁੰਦੇ ਹੋ—ਭਾਵੇਂ ਤੁਸੀ ਦਬਾਅ ਅਧੀਨ ਹੋ ਕੇ ਝੂਠ ਬੋਲ ਰਹੇ ਹੁੰਦੇ ਹੋ ਜਾਂ ਬੱਸ ਸਿਰਫ ਦਬਾਅ ਅਧੀਨ ਹੀ ਹੋ—ਤਾਂ ਤੁਹਾਡੇ ਨੱਕ ਵਲ ਨੂੰ ਖੂਨ ਦਾ ਵਹਾਅ ਵੱਧ ਜਾਂਦਾ ਹੈ ਜਿਸ ਨਾਲ ਸਾਡੇ ਨੱਕ ਦੇ ਅੰਦਰ ਦੇ ਮਾਸ ਵਿਚ ਫੁਲਾਵਟ ਆ ਜਾਂਦੀ ਹੈ। ਇਸ ਨਾਲ ਸਾਡਾ ਨੱਕ ਹਲਕਾ ਜਿਹਾ ਵੱਡਾ ਹੋ ਜਾਂਦਾ ਹੈ ਅਤੇ ਇਹ ਫੁਲਾਵਟ ਜਾਂ ਸੋਜ ਨਾਲ (ਜਿਹੜੀ ਦੇਖਣ ਵਿਚ ਪਤਾ ਨਹੀਂ ਲੱਗਦੀ) ਸਾਨੂੰ ਨੱਕ ਤੇ ਖੁਰਕ ਹੋਣੀ ਸ਼ੁਰੂ ਹੋ ਜਾਂਦੀ ਹੈ। ਐਸਾ ਹੋਣ ਤੇ ਸਾਨੂੰ ਨੱਕ ਨੂੰ ਹੱਥ ਲਾਣ ਦੀ ਲੋੜ ਹੁੰਦੀ ਹੈ।
ਨੱਕ ਨੂੰ ਹੱਥ ਲਾਉਣ ਦੀ ਚਰਚਾ ਉਦੋਂ ਖੂਬ ਹੋਈ ਜਦੋਂ ਬਿੱਲ ਕਲਿੰਟਨ ਦੀ ਮੋਨਿਕਾ ਲੇਵਿੰਸਕੀ ਮਾਮਲੇ ਵਿਚ ਪੇਸ਼ੀ ਹੋਈ। ਇਹ 'ਨਾਟਕ' ਆਪਣੇ ਵਿਸ਼ੇ ਅਤੇ ਟੇਢੀਆਂ ਗੱਲਾਂ ਕਰਕੇ ਹੁਣ ਤੱਕ ਇਤਿਹਾਸ ਦਾ ਹਿੱਸਾ ਬਣ ਚੁੱਕਾ ਹੈ। ਉਸ ਵਿਚ 'ਸੈਕਸ' ਸ਼ਬਦ ਦੀ ਵੀ
ਇਕ ਪਰਿਭਾਸ਼ਾ ਬਣਾਉਣ ਦੀ ਲੋੜ ਪੈ ਗਈ ਸੀ। (ਇਸ ਤੋਂ ਪਹਿਲਾਂ ਪਾਉਲਾ ਜੋਨਜ਼ ਦੀ ਗੁਆਹੀ ਸਮੇਂ ਵੀ ਉਸ ਤੋਂ ਸੁਆਲ ਪੁੱਛਣ ਵਾਲਿਆਂ ਨੂੰ ਉਸਦੇ ਇਕ ਜੁਆਬ ਨਾਲ ਬੜੀ ਮੱਥਾ ਪੱਚੀ ਕਰਨ ਦੀ ਲੋੜ ਪਈ ਸੀ। ਉਹ ਜੁਆਬ ਇਹ ਸੀ "ਇਹ ਸਾਰਾ ਕੁਝ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ 'ਹੈ' ਦਾ ਕੀ ਮਤਲਬ ਹੁੰਦਾ ਹੈ।”)
ਪਰ ਇਹ ਮੁਕੱਦਮਾ ਟੈਲੀਵੀਜ਼ਨ ਦੇ ਸਰੋਤਿਆਂ ਨੂੰ (ਅਤੇ ਜਿਊਰੀ ਦੇ ਮੈਂਬਰਾਂ ਨੂੰ ਵੀ) ਬੜੇ ਵਧੀਆ ਢੰਗ ਨਾਲ ਪ੍ਰਗਟ ਕਰ ਗਿਆ ਕਿ ਕਿਸੇ ਪ੍ਰੇਸ਼ਾਨੀ ਵਿਚ ਫਸੇ ਹੋਏ ਵਿਅਕਤੀ ਦਾ ਵਿਉਹਾਰ ਕੈਸਾ ਹੋ ਸਕਦਾ ਹੈ। ਇਸ ਮੁਕੱਦਮੇ ਵਿਚ ਉਸਨੇ ਮੂੰਹ ਨੂੰ ਢੱਕਣ ਦੀ ਕਿਰਿਆ ਦੀ ਬਹੁਤ ਵਰਤੋਂ ਕੀਤੀ, ਤਿੱਖੀ ਨਜ਼ਰ ਮਿਲਾ ਕੇ ਬਾਰ-ਬਾਰ ਗੱਲ ਕੀਤੀ, ਅਤੇ ਉਸਦੇ ਹੱਥਾਂ ਵਿਚ ਐਸੀ ਬੜੀ ਘੱਟ ਹਰਕਤ ਹੋਈ ਜਿਹੜੀ ਉਸਦੇ ਮੂੰਹ ਵੱਲ ਜਾਂਦੀ ਸੀ। ਪਰ ਜਿੱਥੋਂ ਤੱਕ ਨੱਕ ਦਾ ਸੁਆਲ ਸੀ, ਲੋਕਾਂ ਨੇ ਵਿਸ਼ਲੇਸ਼ਣ ਕੀਤਾ ਕਿ ਜਦੋਂ ਉਹ ਐਸੀਆਂ ਗੱਲਾਂ ਕਰ ਰਿਹਾ ਹੁੰਦਾ ਸੀ ਜਿਹੜੀਆਂ ਸਪਸ਼ਟ ਤੌਰ ਤੇ ਸੱਚ ਹੀ ਸਨ ਤਾਂ ਉਸ ਨੇ ਆਪਣੇ ਨੱਕ ਨੂੰ ਬਿਲਕੁਲ ਹੱਥ ਨਹੀਂ ਲਗਾਇਆ-ਐਸੇ ਵਕਤ ਤੇ ਉਸ ਦੇ ਹੱਥ ਚਿਹਰੇ ਦੇ ਨੇੜੇ ਤੇੜੇ ਵੀ ਨਹੀਂ ਸਨ। ਪਰ ਜਦੋਂ ਉਸਦੇ ਮੋਨਿਕਾ ਲੇਵਿੰਸਕੀ ਨਾਲ ਚੱਕਰ ਬਾਰੇ ਗੱਲ ਪੁੱਛੀ ਜਾਂਦੀ ਸੀ ਤਾਂ ਉਹ ਹਰ ਚਾਰ ਮਿੰਟ ਬਾਦ ਆਪਣਾ ਨੱਕ ਛੋਂਹਦਾ ਸੀ ਅਤੇ ਉਸ ਨੇ ਕੁਲ 26 ਵਾਰੀ ਆਪਣਾ ਨੱਕ ਛੋਹਿਆ।
ਇਹ ਕਹਿਣਾ ਮੁਸ਼ਕਿਲ ਹੈ ਪ੍ਰੈਜ਼ੀਡੈਂਟ ਕਲਿੰਟਨ ਜਦੋਂ ਸ਼ਬਦਾਂ ਦੀਆਂ ਨਵੀਆਂ ਨਵੀਆਂ ਪਰਿਭਾਸ਼ਾਵਾਂ ਘੜ ਰਿਹਾ ਸੀ ਤਾਂ ਕੀ ਉਹ ਸੱਚਮੁੱਚ ਹੀ ਇਹ ਸਮਝਦਾ ਸੀ ਕਿ ਉਹ ਆਪਣੇ ਦੇਸ਼ ਦੀ ਜਨਤਾ ਨਾਲ ਝੂਠ ਨਹੀਂ ਬੋਲ ਰਿਹਾ ਅਤੇ ਮੁਕੱਦਮੇ ਵਿਚ ਸੱਚ ਬੋਲ ਰਿਹਾ ਸੀ। ਪਰ ਜੇ ਐਸਾ ਵੀ ਸੀ ਤਾਂ ਵੀ ਉਸਦੀ ਆਪਣੇ ਸਿਆਸੀ ਜੀਵਨ ਨੂੰ ਬਚਾਉਣ ਦੀ ਇਸ ਲੜਾਈ ਵਿਚ ਕਾਰਗੁਜ਼ਾਰੀ ਬਹੁਤੀ ਚੰਗੀ ਨਹੀਂ ਸੀ। ਉਸਦੇ ਵਰਤਾਉ ਵਿਚ ਬਹੁਤ ਸਾਰੀਆਂ ਬਾਰ ਬਾਰ ਹੋਣ ਵਾਲੀਆਂ ਬਦਲਵੀਆਂ ਹਰਕਤਾਂ, ਜਿਨ੍ਹਾਂ ਨੂੰ ਟੈਲੀਵੀਜ਼ਨ ਦੇ ਕੈਮਰਿਆਂ ਨੇ ਕੈਦ ਕਰ ਲਿਆ ਸੀ, ਬਹੁਤ ਕੁਝ ਦਸ ਰਹੀਆਂ ਸਨ।
ਹਿਲੇਰੀ ਕਲਿੰਟਨ ਨੂੰ ਵੀ ਸ਼ਬਦਾਂ ਦੇ ਨਵੇਂ ਨਵੇਂ ਮਤਲਬ ਘੜਨ ਦੀ ਬਿਮਾਰੀ ਹੈ। ਜਦੋਂ ਉਹ 2008 ਵਿਚ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਬਣਨ ਦੀ ਲੜਾਈ ਲੜ ਰਹੀ ਸੀ, ਉਸਦੀ ਈਮਾਨਦਾਰੀ ਦੇ ਪ੍ਰਭਾਵ ਨੂੰ ਇਕ ਵੱਡਾ ਝਟਕਾ ਲੱਗਾ ਜਦੋਂ ਉਸਨੇ ਇਕ ਭਾਸ਼ਨ ਵਿਚ ਇਹ ਦੱਸਿਆ ਕਿ ਉਸਦੀ ਬੋਸਨੀਆ ਫੇਰੀ ਦੌਰਾਨ ਕੀ ਹੋਇਆ ਸੀ। ਜਦੋਂ ਉਸਨੂੰ ਪੁਛਿਆ ਗਿਆ ਕਿ ਤੁਸੀਂ ਜੋ ਕਿਹਾ ਹੈ ਉਹ ਝੂਠ ਹੈ? ਤਾਂ ਉਸਨੇ ਬਚਾਅ ਕਰਨ ਵਾਲੀ ਸਰੀਰਕ ਭਾਸ਼ਾ ਨਾਲ ਇਹ ਗੱਲ ਕਹੀ ਕਿ ਉਸਨੇ ਝੂਠ ਨਹੀਂ ਸੀ ਬੋਲਿਆ, ਸਗੋਂ ਇਹ ਤਾਂ ਸਿਰਫ ਇਕ ਗਲਤ-ਬਿਆਨੀ (Misspoke) ਸੀ।
“ ਉਸਨੇ ਝੂਠ ਨਹੀਂ ਸੀ ਬੋਲਿਆ, ਇਹ ਤਾਂ ਸਿਰਫ ਇਕ ਗਲਤ ਬਿਆਨੀ ਸੀ।”
ਹਿਲੇਰੀ ਲੋਕਾਂ ਨੂੰ ਇਹ ਗਲ ਦਸ ਰਹੀ ਸੀ ਕਿ ਜਦੋਂ ਬਿਲ ਕਲਿੰਟਨ ਦੀ ਪਤਨੀ ਵਜੋਂ ਉਹ "ਪ੍ਰਥਮ ਮਹਿਲਾ ਨਾਗਰਿਕ" ਸੀ, ਤਾਂ ਉਹ ਬੜੇ ਖਤਰਨਾਕ ਹਾਲਾਤ ਵਿਚ, ਵਰ੍ਹਦੀਆਂ ਗੋਲੀਆਂ ਵਿਚ ਬੋਸਨੀਆ ਪਹੁੰਚੇ ਸਨ। ਪਰ ਟੈਲੀਵੀਜ਼ਨ ਵਾਲਿਆਂ ਨੇ
ਉਸਦੀਆਂ ਉਦੋਂ ਦੀਆਂ ਫਿਲਮਾਂ ਕੱਢ ਲਈਆਂ ਜਿਨ੍ਹਾਂ ਵਿਚ ਉਹ ਹਵਾਈ ਅੱਡੇ ਤੇ ਟਹਿਲ ਰਹੀ ਸੀ ਅਤੇ ਇਕ ਛੋਟੀ ਜਿਹੀ ਬੱਚੀ ਨਾਲ ਗਲਬਾਤ ਕਰ ਰਹੀ ਸੀ। ਕਾਰਟੂਨ ਬਣਾਉਣ ਵਾਲਿਆਂ ਨੂੰ ਉਸਦਾ ਮਜ਼ਾਕ ਬਨਾਉਣ ਦਾ ਇਕ ਬੜਾ ਵਧੀਆ ਮੌਕਾ ਮਿਲ ਗਿਆ:
"ਮੈਂ ਰੱਸੀਆਂ ਨੂੰ ਦੰਦਾਂ ਨਾਲ ਕੱਟਿਆ, ਦੋ ਕੁ ਮਗਰਮੱਛਾਂ ਨੂੰ ਠੁੱਡਿਆਂ ਨਾਲ ਹੀ ਟੇਢਿਆਂ ਕਰ ਦਿੱਤਾ, ਤਾਂ ਹੀ ਮੈਂ ਕਿਸੇ ਤਰ੍ਹਾਂ ਆਪਣਾ ਬਚਾਅ ਕਰ ਸਕੀ ਸੀ।”
"ਕੀ ਇਹ ਹਾਲੀਵੁਡ ਦੀ ਕਿਸੇ ਨਵੀਂ ਫਿਲਮ ਦੀ ਗੱਲ ਹੈ?
“ਨਹੀਂ, ਇਹ ਹਿਲੇਰੀ ਦਾ ਨਵਾਂ ਭਾਸ਼ਨ ਹੈ।"
ਹੱਥ
ਅਸੀਂ ਇਹ ਤਾਂ ਦੇਖ ਲਿਆ ਹੈ ਕਿ ਹੱਥ ਚਿਹਰੇ ਕੋਲ ਜਾ ਕੇ ਕੀ ਕਰਦੇ ਹਨ। ਹੁਣ ਦੇਖੀਏ ਕਿ ਜਦੋਂ ਸਾਡੇ ਹੱਥ ਚਿਹਰੇ ਦੇ ਨੇੜੇ ਨਹੀਂ ਹੁੰਦੇ ਤਾਂ ਇਹ ਕੀ ਕਰਦੇ ਹਨ। ਜਿੰਨੀਆਂ ਵੀ ਖੋਜਾਂ ਇਸ ਬਾਰੇ ਹੋਈਆਂ ਹਨ, ਉਨ੍ਹਾਂ ਵਿਚ ਇਕ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਜਦੋਂ ਕੋਈ ਵਿਅਕਤੀ ਧੋਖਾ ਦੇ ਰਿਹਾ ਹੁੰਦਾ ਹੈ, ਤਾਂ ਉਸਦੇ ਹੱਥਾਂ ਦੀਆਂ ਹਰਕਤਾਂ ਅਕਸਰ ਉਸਦੇ ਆਮ ਵਿਉਹਾਰ ਨਾਲੋਂ ਘੱਟ ਜਾਂਦੀਆਂ ਹਨ। ਸਾਡੀ ਆਮ ਧਾਰਨਾ ਇਹ ਹੈ ਕਿ ਉਹ ਬੜੇ ਤੇਜ਼ ਤੇਜ਼ ਹਿਲਦੇ ਹਨ ਪਰ ਇਸ ਦੇ ਬਿਲਕੁਲ ਉਲਟ ਹੁੰਦਾ ਹੈ। ਐਸੇ ਵਕਤ ਤੇ ਹੱਥ ਬਿਲਕੁਲ ਸਥਿਰ ਹੁੰਦੇ ਹਨ।
ਹੱਥਾਂ ਦੇ ਆਮ ਇਸ਼ਾਰੇ (ਦ੍ਰਿਸ਼ਟਾਂਤਕ Illustraters) ਜਿਹੜੇ ਸਾਡੇ ਆਮ ਬੋਲਚਾਲ ਵਿਚ ਹੁੰਦੇ ਹਨ, ਅਤੇ ਸਾਡੀ ਗੱਲ ਨੂੰ ਹੋਰ ਸਪਸ਼ਟ ਕਰਦੇ ਹਨ, ਉਹ ਬਿਲਕੁਲ ਹੀ ਬੰਦ ਹੋ ਜਾਂਦੇ ਹਨ। ਐਸੇ ਵਕਤ ਤੇ ਲੋਕ ਬਚਾਅ ਵਾਲੀ ਮਾਨਸਿਕਤਾ ਵਿਚ ਹੁੰਦੇ ਹਨ ਅਤੇ ਉਹ ਆਪਣੀਆਂ ਸਾਰੀਆਂ ਹਰਕਤਾਂ-ਖਾਸ ਕਰ ਕੇ ਹੱਥਾਂ ਦੀਆਂ ਹਰਕਤਾਂ ਨੂੰ ਦਬਾਅ ਲੈਂਦੇ ਹਨ। ਐਸਾ ਇਸ ਲਈ ਹੁੰਦਾ ਹੈ ਕਿਉਂਕਿ ਆਮ ਗਲਬਾਤ ਦੌਰਾਨ ਸਾਡੇ ਹੱਥ ਕਿਹੜੀ ਕਿਹੜੀ ਹਰਕਤ ਕਰ ਰਹੇ ਹੁੰਦੇ ਹਨ, ਇਸ ਬਾਰੇ ਅਸੀਂ ਬਿਲਕੁਲ ਸੁਚੇਤ ਨਹੀਂ ਹੁੰਦੇ।
ਆਮ ਤੌਰ ਤੇ ਹੱਥ ਲੁਕਾਏ ਗਏ ਹੁੰਦੇ ਹਨ। ਪਰ ਇਹ ਵੀ ਹਮੇਸ਼ਾ ਯਾਦ ਰੱਖੋ ਕਿ ਐਸਾ ਉਦੋਂ ਵੀ ਹੁੰਦਾ ਹੈ ਜਦੋਂ ਕੋਈ ਵਿਅਕਤੀ ਸਿਰਫ ਪ੍ਰੇਸ਼ਾਨ ਹੀ ਹੁੰਦਾ ਹੈ। ਅਸੀਂ ਹੱਥ ਅਤੇ ਦਿਲ ਵਿਚ ਇਕ ਚਿੰਨ੍ਹਾਤਮਕ ਸਬੰਧ ਗਿਣਦੇ ਹਾਂ (ਜਿਵੇਂ ‘ਮੈਂ ਹੱਥ ਦਿਲ ਤੇ ਰੱਖ ਕੇ ਕਹਿ ਰਿਹਾ ਹਾਂ') ਅਤੇ ਇਹ ਸਬੰਧ ਅਸੀਂ ਈਮਾਨਦਾਰੀ ਅਤੇ ਸੁਹਿਰਦਤਾ ਵਰਗਾ ਸਮਝਦੇ ਹਾਂ। ਸੋ ਅਰਧ-ਚੇਤ ਤੌਰ ਤੇ ਅਸੀਂ ਡਰ ਕੇ ਆਪਣੇ ਹੱਥ ਲੁਕਾ ਲੈਂਦੇ ਹਾਂ। ਕਿਸੇ ਮੇਜ਼ ਹੇਠਾਂ, ਜੇਬਾਂ ਵਿਚ, ਇਥੋਂ ਤੱਕ ਕਿ ਇਨ੍ਹਾਂ ਨੂੰ ਕੱਛਾਂ ਵਿਚ ਵੀ ਛੁਪਾ ਲੈਂਦੇ ਹਾਂ। ਦੂਜੇ ਸ਼ਬਦਾਂ ਵਿਚ ਅਸੀਂ ਬਾਹਵਾਂ ਮੋੜ ਲੈਂਦੇ ਹਾਂ ਅਤੇ ਆਪਣੇ ਸਰੀਰ ਦੀ 'ਬੰਦ' ਹਾਲਤ ਬਣਾ ਲੈਂਦੇ ਹਾਂ। ਇਹ ਸਾਡੇ ਬਾਰੇ ਕੋਈ ਚੰਗਾ ਪ੍ਰਭਾਵ ਨਹੀਂ ਛੱਡਦਾ। ਜਾਂ ਫਿਰ ਸਾਡਾ ਇਕ ਹੱਥ ਦੂਜੇ ਨੂੰ ਪਕੜ ਲੈਂਦਾ ਹੈ ਅਤੇ ਉਸ ਨੂੰ ਹੇਠਾਂ ਵੱਲ ਧੱਕਦਾ ਰਹਿੰਦਾ ਹੈ ਅਤੇ ਇਕ ਜਗ੍ਹਾ ਤੇ ਰੱਖੀ ਰੱਖਦਾ ਹੈ।
ਸਿਆਣੀ ਗੱਲ
ਜਦੋਂ ਕੋਈ ਵਿਅਕਤੀ ਧੋਖਾ ਕਰ ਰਿਹਾ ਹੁੰਦਾ ਹੈ ਤਾਂ ਸਰੀਰ ਦੀਆਂ ਹਰਕਤਾਂ ਪਹਿਲਾਂ ਦੇ ਮੁਕਾਬਲੇ ਤੇ ਹੌਲੀ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ।
ਇਸੇ ਤਰ੍ਹਾਂ ਐਸਾ ਵੀ ਹੁੰਦਾ ਹੈ ਜਦੋਂ ਕੋਈ ਵਿਅਕਤੀ ਆਪਣੇ ਸਰੀਰ ਤੋਂ ਪਰੇ ਵਲ ਦੀਆਂ ਹਰਕਤਾਂ ਕਰਦਾ ਹੈ (ਪਰ ਇਸ ਨੂੰ ਉਸ ਦੇ ਆਮ ਵਿਉਹਾਰ ਨਾਲ ਤੁਲਨਾ ਕਰ ਕੇ ਦੇਖਣਾ ਪਵੇਗਾ) ਜਿਵੇਂ ਕਿ ਉਂਗਲਾਂ ਦੀ ਫਾਲਤੂ ਹਿਲਜੁਲ, ਪੈਨ ਨੂੰ ਚੁੱਕਣਾ ਅਤੇ ਘੁਮਾਣਾ ਸ਼ੁਰੂ ਕਰ ਦੇਣਾ, ਪੈਨ ਦੀ ਟਿੱਕ ਟਿੱਕ ਸ਼ੁਰੂ ਕਰ ਦੇਣੀ (ਸਿੱਕਾ ਖੋਲ੍ਹਣਾ ਤੇ ਬੰਦ ਕਰਨਾ), ਕਾਗਜ਼ ਦੇ ਇਕ ਟੁਕੜੇ ਤੇ ਕਾਟੇ ਮਾਟੇ ਮਾਰੀ ਜਾਣਾ, ਮੇਜ਼ ਤੇ ਪਏ ਗਿਲਾਸ ਨੂੰ ਘੁਮਾਈ ਜਾਣਾ ਆਦਿ। ਇਹ ਸਾਰੀਆਂ ਹਰਕਤਾਂ (Adaptors) ਵੀ ਸਾਨੂੰ ਕੁਝ ਇਸ਼ਾਰੇ ਕਰ ਸਕਦੀਆਂ ਹਨ, ਬਸ਼ਰਤੇ ਜੇ ਇਨ੍ਹਾਂ ਨੂੰ ਦੂਜੇ ਸਮੂਹ ਦੀਆਂ ਹਰਕਤਾਂ ਨਾਲ ਮਿਲਾ ਕੇ ਦੇਖਿਆ ਜਾਵੇ।
ਲੱਤਾਂ
ਇਹ ਗੱਲ ਤੁਹਾਨੂੰ ਹੈਰਾਨੀ ਵਾਲੀ ਲੱਗੇਗੀ ਪਰ ਬਹੁਤ ਸਾਰੀ ਖੋਜਾਂ ਇਹ ਸਾਬਤ ਕਰਦੀਆਂ ਹਨ ਕਿ ਝੂਠ ਬੋਲੇ ਜਾਣ ਬਾਰੇ ਸਭ ਤੋਂ ਵਧੀਆ ਸੰਕੇਤ ਕਮਰ ਤੋਂ ਹੇਠਾਂ ਵਾਲੇ ਹਿੱਸੇ ਤੋਂ ਮਿਲਦੇ ਹਨ। ਐਕਮੈਨ ਤੇ ਫਰੀਸਨ ਦੀ ਡੂੰਘੀ ਖੋਜ ਤੋਂ ਇਹ ਪਤਾ ਲਗਿਆ ਹੈ ਕਿ ਭਾਵੇਂ ਧੜ, ਲੱਤਾਂ ਅਤੇ ਪੈਰ ਸਾਡੇ ਸੁਚੇਤ ਕੰਟਰੋਲ ਵਿਚ ਹੁੰਦੇ ਹਨ, ਪਰ ਇਹ ਹਿੱਸੇ ਸਾਡੇ ਦਿਮਾਗ ਤੋਂ ਸਭ ਤੋਂ ਵੱਧ ਦੂਰੀ ਤੇ ਹਨ। ਇਸ ਲਈ ਜਦੋਂ ਕੋਈ ਝੂਠ ਬੋਲ ਰਿਹਾ ਹੁੰਦਾ ਹੈ, ਤਾਂ ਇਹ ਸਭ ਤੋਂ ਘੱਟ ਕਾਬੂ ਵਿਚ ਹੁੰਦੇ ਹਨ। ਇਹ ਗੱਲ ਪੈਰਾਂ ਉੱਤੇ ਸਭ ਤੋਂ ਵੱਧ ਲਾਗੂ ਹੁੰਦੀ ਹੈ।
ਸਿਆਣੀ ਗੱਲ
ਜਦੋਂ ਕੋਈ ਵਿਅਕਤੀ ਸਵੈ-ਭਰੋਸੇ ਵਿਚ, ਆਰਾਮ ਵਿਚ ਤੇ ਤਣਾਅ ਮੁਕਤ ਹੁੰਦਾ ਹੈ ਤਾਂ ਉਸ ਦਾ ਕੁਦਰਤੀ ਰੁਝਾਨ ਖਿੱਲਰਕੇ ਜਾਂ ਖੁਲ੍ਹ ਕੇ ਬੈਠਣ ਦਾ ਹੁੰਦਾ ਹੈ-ਅਕਸਰ ਜਿੰਨਾ ਵੱਧ ਤੋਂ ਵੱਧ ਹੋ ਸਕੇ। ਪਰ ਜਦੋਂ ਕੋਈ ਬੇਆਰਾਮੀ ਅਤੇ ਤਣਾਅ ਵਿਚ ਹੁੰਦਾ ਹੈ ਤਾਂ ਉਹ ਸੁੰਗੜ ਜਾਂਦਾ ਹੈ ਅਤੇ ਸਰੀਰ ਆਪਣੇ ਦੁਆਲੇ ਹੀ ‘ਬੰਦ' ਹੋ ਜਾਂਦਾ ਹੈ।
ਗਿੱਟੇ
ਜਦੋਂ ਤਣਾਅ ਵਾਲਾ ਸਮਾਂ ਹੁੰਦਾ ਹੈ ਤਾਂ ਸਰੀਰ ਦੇ ਹੇਠਲੇ ਹਿੱਸੇ ਵਿਚ ਗਿੱਟੇ ਇਕ ਦੂਜੇ ਦੇ ਉਪਰੋਂ ਲੰਘੇ ਹੁੰਦੇ ਹਨ (Locked Ankles)। ਇਸ ਮੁਦਰਾ ਦੀ ਦਿਲਚਸਪ ਗੱਲ ਇਹ ਹੈ ਕਿ ਇਸ ਹਾਲਤ ਵਿੱਚ ਗਿੱਟੇ ਬਹੁਤਾ ਹਿਲਜੁਲ ਨਹੀਂ ਸਕਦੇ ਅਤੇ ਅਕਸਰ ਇਸ ਦੇ ਨਾਲ ਹੀ ਹੱਥਾਂ ਤੇ ਬਾਹਵਾਂ ਦੀਆਂ ਹਰਕਤਾਂ ਵੀ ਘਟੀਆਂ ਹੁੰਦੀਆਂ ਹਨ। ਇਹ 'ਬੰਦ' ਸਰੀਰਕ ਭਾਸ਼ਾ ਦਾ ਅਕਸਰ ਨਜ਼ਰ ਆਉਣ ਵਾਲਾ ਸਮੂਹ ਹੈ। ਤੁਸੀਂ ਇਹ ਮੁਦਰਾ ਅਕਸਰ ਕਿਸੇ ਦੰਦਾਂ ਦੇ ਡਾਕਟਰ ਦੇ ਇੰਤਜ਼ਾਰ ਵਾਲੇ ਕਮਰੇ ਵਿਚ ਦੇਖੀ ਹੋਵੇਗੀ ਜਦੋਂ ਕੋਈ ਔਰਤ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀ ਹੋਵੇ। ਉਸ ਦੇ ਹੱਥ ਵਿਚ ਦੋ ਸਾਲ ਪੁਰਾਣੇ ਰਸਾਲੇ ਹੁੰਦੇ ਹਨ ਜਿਨ੍ਹਾਂ ਦੇ ਸਫੇ ਉਹ ਬਸ ਪਰਤੀ ਹੀ ਜਾ ਰਹੀ ਹੁੰਦੀ ਹੈ। ਜਾਂ ਫਿਰ ਕਿਸੇ ਹਵਾਈ ਜਹਾਜ਼ ਵਿਚ ਸਵਾਰੀਆਂ ਚੜ੍ਹੀਆਂ ਹੋਣ ਅਤੇ ਜਹਾਜ਼ ਉੱਡਣ ਹੀ ਵਾਲਾ ਹੋਵੇ। ਜਦੋਂ ਕੋਈ ਵਿਅਕਤੀ ਆਪਣੀ ਇੰਟਰਵਿਊ ਦੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਹੋਵੇ ਤਾਂ ਇਹ ਸਥਿਤੀ ਬਹੁਤੀ ਹੀ ਆਮ ਹੈ (ਹਾਲਾਂਕਿ ਇਹ ਬਹੁਤੀ ਵਧੀਆ ਹਾਲਤ ਨਹੀਂ ਕਿਉਂਕਿ ਉਸ ਵੇਲੇ ਤੁਸੀਂ ਘੋਖੇ ਜਾ ਰਹੇ ਹੁੰਦੇ ਹੋ। ਇੰਟਰਵਿਊ ਵਿਚ ਵੀ ਐਸਾ ਅਕਸਰ ਹੀ ਹੁੰਦਾ ਹੈ ਪਰ ਆਮ ਤੌਰ ਤੇ ਤੁਹਾਡੇ ਅੱਗੇ ਮੇਜ਼ ਪਿਆ ਹੁੰਦਾ ਹੈ ਜਿਹੜਾ ਇਕ ਰੁਕਾਵਟ ਬਣ ਕੇ ਇਸ ਨੂੰ ਲੁਕਾ ਲੈਂਦਾ ਹੈ।
“ਆਮ ਦੇਖੀ ਜਾਣ ਵਾਲੀ ਮੁਦਰਾ-ਇਕ ਦੂਜੇ ਅੱਗੋਂ ਲੰਘਿਆ ਗਿੱਟਾ-ਦਬਾਅ ! ਵਾਲੀ ਸਥਿਤੀ ਦਾ ਚਿੰਨ੍ਹ ਹੈ।”
ਸਿਆਣੀ ਗੱਲ
ਜਦੋਂ ਲੋਕ ਝੂਠ ਬੋਲਦੇ ਹਨ ਤਾਂ ਅਕਸਰ ਸਰੀਰ ਦੇ ਹੇਠਲੇ ਅੱਧ ਵਿਚੋਂ 'ਲੀਕੇਜ' ਹੋ ਜਾਂਦੀ ਹੈ।
ਇਕ ਹੋਰ ਰੂਪ
ਕਈ ਵਾਰੀ ਤੁਸੀਂ ਇਸ ਹਾਲਤ ਦਾ ਇਕ ਹੋਰ ਰੂਪ ਵੀ ਦੇਖੋਗੇ। ਇਸ ਵਿਚ ਉਸ ਵਿਅਕਤੀ ਨੇ ਆਪਣੇ ਪੈਰ ਕੁਰਸੀ ਦੀਆਂ ਲੱਤਾਂ ਵਿਚ ਫਸਾਏ ਹੁੰਦੇ ਹਨ, ਜਿਹੜੀ ਕਿ ਆਦਮੀਆਂ ਲਈ ਇਕ ਬੜੀ ਗੈਰ-ਕੁਦਰਤੀ ਸਥਿਤੀ ਹੁੰਦੀ ਹੈ। ਇਸ ਦੇ ਨਾਲ ਹੀ ਅਕਸਰ ਉਨ੍ਹਾਂ ਨੇ ਕੁਰਸੀ ਦੀਆਂ ਬਾਹਵਾਂ ਘੁੱਟ ਕੇ ਫੜੀਆਂ ਹੁੰਦੀਆਂ ਹਨ। ਜੇ ਕੁਰਸੀ ਦੀਆਂ ਬਾਹਵਾਂ ਨਾ ਹੋਣ ਤਾਂ ਉਨ੍ਹਾਂ ਨੇ ਆਪਣੀਆਂ ਬਾਹਵਾਂ ਮੋੜੀਆਂ ਹੁੰਦੀਆਂ ਹਨ ਜਾਂ ਉਹ ਹੱਥਾਂ ਵਿਚ ਕੋਈ ਚੀਜ਼ ਫੜ ਕੇ ਉਸਨੂੰ ਬਹੁਤਾ ਹੀ ਹਿਲਾ ਰਹੇ ਹੁੰਦੇ ਹਨ। ਇਹ ਉਨ੍ਹਾਂ ਹਾਲਤਾਂ ਦੀ ਇਕ ਅਕਸਰ ਮਿਲਣ ਵਾਲੀ ਮੁਦਰਾ ਹੈ ਜਦੋਂ ਉਹ ਵਿਅਕਤੀ ਕੋਈ ਗੱਲ ਛੁਪਾ ਰਿਹਾ ਹੋਵੇ ਜਾਂ ਆਪਣਾ ਬਚਾਉ ਕਰ ਰਿਹਾ ਹੋਵੇ (ਜਾਂ ਫਿਰ ਉਹ ਬਹੁਤ ਪ੍ਰੇਸ਼ਾਨੀ ਵਿਚ ਹੋਵੇ ਜਾਂ ਕਿਸੇ ਵੀ ਕਾਰਨ ਆਪਣਾ ਬਚਾਅ ਕਰ ਰਿਹਾ ਹੋਵੇ।) ਉਨ੍ਹਾਂ ਦਾ ਸਰੀਰ ਅਤੇ ਮਨ ਇਸ
ਹਾਲਤ ਵਿਚ ਇਕ ਤਰ੍ਹਾਂ ਨਾਲ ਇਕ ਸੁਰ ਹੁੰਦਾ ਹੈ ਕਿਉਂਕਿ ਉਨ੍ਹਾਂ ਦਾ ਸਰੀਰ ਉਨ੍ਹਾਂ ਅੰਦਰ ਚਲ ਰਹੀਆਂ ਨਕਾਰਾਤਮਕ ਭਾਵਨਾਵਾਂ ਨੂੰ ਪੂਰੀ ਤਰ੍ਹਾਂ ਦਰਸਾ ਰਿਹਾ ਹੁੰਦਾ ਹੈ। ਇਸ ਸਥਿਤੀ ਵਿਚ ਬਿਲਕੁਲ ਹਰਕਤ ਨਹੀਂ ਹੋ ਰਹੀ ਹੁੰਦੀ ਅਤੇ ਉਹ ਆਪਣੀ ਇਕ ਬਚਾਅ ਵਾਲੀ ਹਾਲਤ ਤੋਂ ਬਿਲਕੁਲ ਹਿਲਜੁਲ ਨਹੀਂ ਕਰਦੇ।
ਹਰਕਤ
ਹੁਣੇ ਹੀ ਆਪਾਂ ਦੇਖਿਆ ਹੈ ਕਿ ਜਿਵੇਂ ਕਈ ਵਾਰ ਹਰਕਤ ਬਿਲਕੁਲ ਨਹੀਂ ਹੁੰਦੀ, ਉਸੇ ਤਰ੍ਹਾਂ ਕਈ ਵਾਰੀ ਬੜੀ ਤੇਜ਼ ਅਤੇ ਬੇਚੈਨੀ ਭਰੀਆਂ ਹਰਕਤਾਂ (Fidgety move- ments) ਸ਼ੁਰੂ ਹੋ ਜਾਂਦੀਆਂ ਹਨ। ਇਹ ਹਾਲਤ ਵੀ ਸਾਨੂੰ ਉਹੀ ਸੰਦੇਸ਼ ਦਿੰਦੀ ਹੈ। ਬਹੁਤ ਸਾਰੇ ਲੋਕ ਆਪਣੀ ਇਕ ਲੱਤ ਦੂਜੀ ਉਪਰੋਂ ਲੰਘਾ ਕੇ ਬੈਠਦੇ ਹਨ ਅਤੇ ਉਨ੍ਹਾਂ ਦਾ ਪੈਰ ਹਵਾ ਵਿੱਚ ਹਿਲ ਰਿਹਾ ਹੁੰਦਾ ਹੈ—ਇਕ ਪਾਸੇ ਤੋਂ ਦੂਜੇ ਪਾਸੇ, ਉਪਰ ਤੋਂ ਥੱਲੇ ਜਾਂ ਇਕ ਗੋਲਾਕਾਰ ਢੰਗ ਨਾਲ ਘੁੰਮ ਰਿਹਾ ਹੁੰਦਾ ਹੈ। ਕੁਝ ਲੋਕ ਆਮ ਤੌਰ ਤੇ ਐਸੀ ਹਰਕਤ ਨਹੀਂ ਕਰਦੇ। ਪੈਰਾਂ ਵਿਚ ਹੋ ਰਹੀ ਹਰਕਤ ਲਈ ਤੁਸੀਂ ਚੇਤੰਨ ਰਹੋ-ਸਥਿਰ ਪੈਰ ਤੋਂ ਅਚਾਨਕ ਹਰਕਤ ਸ਼ੁਰੂ ਹੋਣੀ, ਜਾਂ ਹਰਕਤ ਵਿਚ ਅਚਾਨਕ ਬਦਲਾਅ ਆਉਣਾ, ਗੋਲਾਕਾਰ ਤੋਂ ਉਪਰ ਹੇਠਾਂ ਦੀ ਹਰਕਤ ਹੋ ਜਾਣੀ, ਇਹ ਬਦਲਾਅ ਸਾਨੂੰ ਘਬਰਾਹਟ, ਖਿੱਝ ਜਾਂ ਗੁੱਸਾ ਪੈਦਾ ਹੋਣ ਦਾ ਇਸ਼ਾਰਾ ਕਰਦਾ ਹੈ, ਹਾਲਾਂਕਿ ਉਸ ਵਿਅਕਤੀ ਨੂੰ ਚੇਤੰਨ ਤੌਰ ਤੇ ਇਸ ਇਸ਼ਾਰੇ ਦਾ ਪਤਾ ਨਹੀਂ ਹੁੰਦਾ।
ਜਿਸਮਾਨੀ ਹਾਵ-ਭਾਵ ਦੀ ਭਾਸ਼ਾ ਸਮਝਣ ਲਈ 7 ਸੁਖਾਲੇ ਨੁਕਤੇ
ਅਨੁਵਾਦਕ - ਪ੍ਰਭ ਕੀਰਤਨ ਸਿੰਘ
ਜੇਮਜ਼ ਬੌਰਗ
ਪ੍ਰੇਰਨਾ ਦੀ ਸ਼ਕਤੀ ਬਾਰੇ ਦੁਨੀਆਂ ਦੀ ਹੱਥੋ-ਹੱਥੀ
ਵਿਕਣ ਵਾਲੀ ਪੁਸਤਕ ਦੇ ਲੇਖਕ ਦੀ ਰਚਨਾ
ਤੁਹਾਨੂੰ ਸਾਰਿਆਂ ਨੂੰ, ਜਿਨ੍ਹਾਂ ਨੇ ਇਹ ਕਿਤਾਬ ਖਰੀਦੀ ਹੈ।
ਮੇਰੀ ਅਰਦਾਸ ਹੈ ਕਿ ਇਨ੍ਹਾਂ ਸੱਤ ਪਾਠਾਂ ਦੇ ਅੰਤ ਤੱਕ
ਤੁਸੀਂ ਮਨ ਨੂੰ ਪੜ੍ਹਨ ਲਗ ਪੳ। ਅਤੇ ਦੂਜੇ ਤੁਹਾਡੇ ਮਨ ਨੂੰ।)
ਲੇਖਕ ਵਲੋਂ
ਪ੍ਰਵੇਸ਼: ਜੇ ਤੁਸੀਂ ਮੇਰਾ ਮਨ ‘ਪੜ੍ਹ' ਸਕਦੇ!
ਅਧਿਆਇ -1 ਮਨ ਅਤੇ ਸਰੀਰ ਦੀ ਭਾਸ਼ਾ
ਅਧਿਆਇ-2 ਦੇਖਣਾ
ਅਧਿਆਇ -3 ਸੁਣਨਾ
ਅਧਿਆਇ-4 ਅੰਗ-ਲੱਤਾਂ, ਬਾਹਾਂ, ਹੱਥ, ਪੈਰ
ਅਧਿਆਇ-5 ਝੂਠ ਬੋਲਣਾ
ਅਧਿਆਇ-6 ਆਕਰਸ਼ਣ
ਅਧਿਆਇ-7 ਲੀਕੇਜ
ਅੰਤਿਕਾ ਸੱਤ ਅਧਿਆਇਆਂ ਤੇ ਇਕ ਝਾਤ
ਸਰੀਰਕ ਭਾਸ਼ਾ ਦੇ 7 ਨਿਯਮ ਯਾਦ ਰੱਖੋ।
ਸਮਾਪਤੀ ਕਥਨ
ਲੇਖਕ ਵਲੋਂ
ਇਹ ਗੱਲ ਆਮ ਕਹੀ ਜਾਂਦੀ ਹੈ ਕਿ ਜਦੋਂ ਤੁਸੀਂ ਇਕ ਕਿਤਾਬ ਲਿਖਣ ਬੈਠਦੇ ਹੋ ਤਾਂ ਵਿਸ਼ੇ ਨੂੰ ਤੁਸੀਂ ਨਹੀਂ ਚੁਣਦੇ, ਸਗੋਂ ਵਿਸ਼ਾ ਤੁਹਾਨੂੰ ਚੁਣਦਾ ਹੈ। ਇਹ ਗੱਲ ਮੇਰੀ ਇਸ ਤੋਂ ਪਹਿਲੀ ਕਿਤਾਬ ਪਰਸੁਏਸ਼ਨ (Persuasion) ਬਾਰੇ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ। ਮੈਂ ਸਾਰੀ ਉਮਰ ਦੂਜਿਆਂ ਨੂੰ ਪ੍ਰੇਰਨਾ ਦੇਣ ਅਤੇ ਮਨੁੱਖੀ ਸਰੀਰ ਦੀ ਅਣਕਹੀ ਬੋਲੀ, ਸਰੀਰ ਦੀ ਭਾਸ਼ਾ ਬਾਰੇ ਇਕ ਵਿਸ਼ੇ ਦੇ ਤੌਰ ਤੇ ਅਧਿਅਨ ਕੀਤਾ ਹੈ। ਆਪਣੇ ਕੰਮ ਵਿਚ ਵੀ ਮੈਂ ਇਨ੍ਹਾਂ ਦੋਹਾਂ ਚੀਜ਼ਾਂ ਨੂੰ ਵਰਤਿਆ ਹੈ ਕਿਉਂਕਿ ਮੇਰੇ ਕੰਮ ਵਿਚ ਵੀ ਦੂਜਿਆਂ ਦੇ ਵਿਹਾਰ ਨੂੰ ਘੋਖਣਾ ਅਤੇ ਆਪਣੇ ਵਿਹਾਰ ਬਾਰੇ ਚੇਤੰਨਤਾ, ਸਹੀ ਨਤੀਜੇ ਪ੍ਰਾਪਤ ਕਰਨ ਅਤੇ ਦੂਜੇ ਲੋਕਾਂ ਨੂੰ ਸਮਝਣ ਲਈ ਬਹੁਤ ਮਹੱਤਵਪੂਰਨ ਸਨ।
ਸਰੀਰਕ ਭਾਸ਼ਾ, ਜਾਂ ਉਹ ਜੋ ਅਸੀਂ ਬਿਨਾਂ ਸ਼ਬਦਾਂ ਦੇ ਦੂਜਿਆਂ ਨੂੰ ਕਹਿੰਦੇ ਹਾਂ, ਪਿਛਲੇ ਕੁਝ ਸਮੇਂ ਤੋਂ ਤੇਜ਼ੀ ਨਾਲ ਆਮ ਦਿਲਚਸਪੀ ਦਾ ਵਿਸ਼ਾ ਬਣਦੀ ਜਾ ਰਹੀ ਹੈ। ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ, ਜਿਸ ਵਿਚ ਹਰ ਕਿਸੇ ਕੋਲ ਸਮੇਂ ਦੀ ਘਾਟ ਹੈ, ਲੋਕ ਸਾਡੇ ਬਾਰੇ ਆਪਣਾ ਵਿਚਾਰ ਸਾਡੇ ਪਹਿਲੇ ਪ੍ਰਭਾਵ ਦੇ ਆਧਾਰ ਤੇ ਹੀ ਬਣਾ ਲੈਂਦੇ ਹਨ। ਇਕ ਨਜ਼ਰ ਵਿਚ ਹੀ ਲੋਕ ਇਹ ਫੈਸਲਾ ਕਰ ਲੈਂਦੇ ਹਨ ਕਿ ਅਸੀਂ ਭਰੋਸੇਯੋਗ ਹਾਂ ਜਾਂ ਨਹੀਂ, ਉਹ ਸਾਨੂੰ ਪਸੰਦ ਕਰਦੇ ਹਨ ਜਾਂ ਨਹੀਂ, ਉਹ ਸਾਡੇ ਨਾਲ ਕੰਮ ਕਰਨਗੇ ਜਾਂ ਨਹੀਂ, ਤੇ ਇਥੋਂ ਤੱਕ, ਕਿ ਉਹ ਸਾਨੂੰ ਆਪਣੀ ਮੁਹੱਬਤ ਦੇ ਕਾਬਲ ਵੀ ਸਮਝਦੇ ਹਨ ਜਾਂ ਨਹੀਂ। ਬਹੁਤ ਸਾਰੀਆਂ ਨਵੀਆਂ ਖੋਜਾਂ ਸਾਨੂੰ ਬਾਰ-ਬਾਰ ਇਹੀ ਦਸਦੀਆਂ ਹਨ ਕਿ ਸਿਰਫ ਸ਼ਬਦ ਹੀ ਕਿਸੇ ਬਾਰੇ ਪੂਰੀ ਤਸਵੀਰ ਨਹੀਂ ਦੱਸਦੇ। ਇਹ ਗਲ ਇਨਸਾਨੀ ਸੁਭਾਅ ਵਿਚ ਸ਼ਾਮਲ ਹੈ ਕਿ ਅਸੀਂ ਬੋਲੀ ਗਈ ਭਾਸ਼ਾ ਨਾਲੋਂ ਸਰੀਰ ਦੀ ਭਾਸ਼ਾ ਨਾਲ ਬਹੁਤੀ ਗੱਲ ਕਰਦੇ ਹਾਂ।
ਰੋਜ਼ਾਨਾ ਸਾਡੇ ਸਾਹਮਣੇ ਦੋ ਮਸਲੇ ਲਗਾਤਾਰ ਹੀ ਖੜ੍ਹੇ ਰਹਿੰਦੇ ਹਨ-ਮੇਰੇ ਸਾਹਮਣੇ ਵਾਲੇ ਦੀ ਸਰੀਰਕ ਭਾਸ਼ਾ ਦਾ ਮਤਲਬ ਕੀ ਹੈ? ਅਤੇ ਮੈਂ ਆਪਣੀ ਸਰੀਰਕ ਭਾਸ਼ਾ ਨੂੰ ਕਿਵੇਂ ਦਰੁਸਤ ਰੱਖਾਂ ਤਾਂ ਕਿ ਮੈਂ ਆਪਣਾ ਸਹੀ ਪ੍ਰਭਾਵ ਦੂਜਿਆਂ ਤੇ ਛੱਡ ਸਕਾਂ? ਕਹਿਣ
ਤੋਂ ਭਾਵ ਇਹ, ਕਿ ਇਹ ਟ੍ਰੈਫਿਕ ਜਾਂ ਆਵਾਜਾਈ ਦੋਵੇਂ ਦਿਸ਼ਾਵਾਂ ਵਿਚ ਚਲਦੀ ਹੈ।
ਤੁਸੀਂ ਸ਼ਾਇਦ ਉਸ ਖੋਜ ਬਾਰੇ ਸੁਣਿਆ ਹੋਵੇਗਾ ਜੋ 70 ਦੇ ਦਹਾਕੇ ਵਿਚ ਕੀਤੀ ਗਈ ਸੀ। ਇਸ ਖੋਜ ਤੋਂ ਨਤੀਜਾ ਇਹ ਨਿਕਲਿਆ ਸੀ ਕਿ ਅਸੀਂ ਜਦੋਂ ਵੀ ਕਿਸੇ ਨਾਲ ਗੱਲਬਾਤ ਕਰਦੇ ਹਾਂ ਤਾਂ ਸਾਡੀ ਗੱਲ ਦਾ 90 ਪ੍ਰਤੀਸ਼ਤ ਤੋਂ ਵੀ ਵੱਧ ਮਤਲਬ, ਸ਼ਬਦਾਂ ਤੋਂ ਇਲਾਵਾ ਹੋਰ ਚੀਜ਼ਾਂ ਤੋਂ ਹੀ ਸਮਝਿਆ ਜਾਂਦਾ ਹੈ। ਭਾਵ ਸਾਡਾ ਸਰੀਰ ਆਪਣੀਆਂ ਹਰਕਤਾਂ ਨਾਲ ਕੀ ਗੱਲ ਕਹਿ ਰਿਹਾ ਹੈ, ਅਤੇ ਜੋ ਸ਼ਬਦ ਅਸੀਂ ਕਹਿ ਰਹੇ ਹਾਂ, ਉਨ੍ਹਾਂ ਦੇ ਕਹਿਣ ਦਾ ਢੰਗ ਕੀ ਹੈ? ਬੋਲੇ ਗਏ ਸ਼ਬਦ ਆਪਣੇ ਆਪ ਵਿਚ ਸਿਰਫ 7 ਪ੍ਰਤੀਸ਼ਤ ਮਹੱਤਵ ਹੀ ਰੱਖਦੇ ਹਨ।
ਜੋ ਪ੍ਰਤੀਸ਼ਤ ਇਸ ਖੋਜ ਵਿਚ ਦੱਸੇ ਗਏ ਹਨ, ਉਨ੍ਹਾਂ ਬਾਰੇ ਅਸੀਂ ਆਪਣੀਆਂ ਦਲੀਲਾਂ ਦੇ ਸਕਦੇ ਹਾਂ, ਪਰ ਅਸਲ ਗੱਲ ਜੋ ਸਾਨੂੰ ਸਮਝਣ ਦੀ ਲੋੜ ਹੈ ਉਹ ਇਹ ਹੈ, ਕਿ ਜਦੋਂ ਵੀ ਅਸੀਂ ਕਿਸੇ ਨਾਲ ਗੱਲਬਾਤ ਕਰਦੇ ਹਾਂ, ਤਾਂ ਜੋ ਗੱਲ ਅਸੀਂ ਦੂਜੇ ਤੱਕ ਪੁਚਾਣੀ ਚਾਹੁੰਦੇ ਹਾਂ, ਉਸ ਵਿਚ ਇਕ ਬਹੁਤ ਵੱਡਾ ਹਿੱਸਾ ਸ਼ਬਦਾਂ ਨਾਲ ਨਹੀਂ ਸਗੋਂ, ਇਕ ਅਣਕਹੀ ਭਾਸ਼ਾ ਰਾਹੀਂ ਹੀ ਪੁਚਾਇਆ ਜਾਂਦਾ ਹੈ। ਇਹ ਅਣਕਹੀ ਭਾਸ਼ਾ ਕਦੀ ਸਾਡੇ ਸ਼ਬਦਾਂ ਦੇ ਭਾਵ ਨੂੰ ਕਮਜ਼ੋਰ ਕਰ ਦਿੰਦੀ ਹੈ ਤੇ ਕਦੇ ਇਨ੍ਹਾਂ ਨੂੰ ਹੋਰ ਤਾਕਤ ਦੇ ਦਿੰਦੀ ਹੈ। ਖੋਜਾਂ ਨੇ ਸਾਨੂੰ ਇਹ ਗੱਲ ਵੀ ਦੱਸੀ ਕਿ ਜ਼ਿੰਦਗੀ ਦੇ ਕਿਸੇ ਵੀ ਪੱਖ ਵਿਚ ਸਿਰਫ ਉਹੀ ਲੋਕ ਸਭ ਤੋਂ ਵੱਧ ਸਫਲ ਹੁੰਦੇ ਹਨ ਜਿਨ੍ਹਾਂ ਕੋਲ ਇਸ ਅਣਕਹੀ ਬੋਲੀ ਨੂੰ ਸਮਝਣ ਅਤੇ ਦਾ ਬੋਲਣ ‘ਹੁਨਰ' ਹੁੰਦਾ ਹੈ।
ਇਹ ਦੁਨੀਆਂ ਇਕ ਰੰਗ ਮੰਚ ਹੈ
ਅਦਾਕਾਰਾਂ ਨੂੰ ਆਪਣੇ ਸਰੀਰ ਦੀ ਅਣਕਹੀ ਭਾਸ਼ਾ ਨੂੰ ਪੂਰੀ ਤਰ੍ਹਾਂ ਸਮਝਣਾ ਪੈਂਦਾ ਹੈ ਅਤੇ ਇਸ ਨੂੰ ਵਰਤਣ ਦੀ ਜਾਚ ਸਿੱਖਣੀ ਪੈਂਦੀ ਹੈ। ਤਾਂ ਹੀ ਉਹ ਸਾਨੂੰ ਨਕਲ ਨੂੰ ਅਸਲ ਸਮਝਣ ਲਈ ਮਜਬੂਰ ਕਰ ਸਕਦੇ ਹਨ ਅਤੇ ਆਪਣੀ ਭੂਮਿਕਾ ਉਤੇ ਸਾਡਾ ਯਕੀਨ ਬਣਾ ਸਕਦੇ ਹਨ। ਜੇ ਐਸਾ ਹੋਵੇ ਤਾਂ ਹੀ ਅਸੀਂ ਇਕਾਗਰ ਹੁੰਦੇ ਹਾਂ ਅਤੇ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਭੂਮਿਕਾ ਨਾਲ ਆਪਣੀਆਂ ਭਾਵਨਾਵਾਂ ਜੋੜ ਲੈਂਦੇ ਹਾਂ। ਜਦੋਂ ਉਨ੍ਹਾਂ ਵਲੋਂ ਕੀਤੀਆਂ ਜਾ ਰਹੀਆਂ ਹਰਕਤਾਂ ਅਤੇ ਇਸ਼ਾਰੇ, ਕਹੀ ਜਾ ਰਹੀ ਗੱਲ ਅਤੇ ਇਸ ਦੀਆਂ ਭਾਵਨਾਵਾਂ ਨਾਲ ਮੇਲ ਖਾਂਦੇ ਹਨ, ਤਾਂ ਅਚੇਤ ਹੀ ਅਸੀਂ ਉਨ੍ਹਾਂ ਦੀ ਭੂਮਿਕਾ ਨੂੰ 'ਸੱਚ' ਮੰਨ ਕੇ ਉਨ੍ਹਾਂ ਵਲੋਂ ਦੱਸੀ ਜਾ ਰਹੀ ਕਹਾਣੀ ਨਾਲ ਚੱਲ ਪੈਂਦੇ ਹਾਂ। ਇਹੀ ਚੰਗੀ ਅਦਾਕਾਰੀ ਕਹੀ ਜਾਂਦੀ ਹੈ।
ਲੰਡਨ ਦੇ ‘ਵੈਸਟ-ਐਂਡ' ਵਿਚ ਖੇਡੇ ਜਾ ਰਹੇ ਨਾਟਕ ਬਾਰੇ ਇਕ ਆਲੋਚਕ ਦੇ ਲਿਖੇ ਇਹ ਸ਼ਬਦ ਪੜ੍ਹੋ:-
....ਮੈਨੂੰ ਉਸਦੀ ਭੂਮਿਕਾ ਸੱਚ ਲੱਗ ਰਹੀ ਸੀ। ਉਸ ਦੇ ਸਰੀਰ ਦੀ ਭਾਸ਼ਾ, ਚਾਲ ਢਾਲ ਅਤੇ ਵਿਹਾਰ, ਸਭ ਬੜੇ ਸੁਚੇਤ ਢੰਗ ਨਾਲ ਨਿਭਾਏ ਗਏ ਸਨ....ਉਹ ਰੰਗ ਮੰਚ ਅਤੇ ਨਾਚ ਨੂੰ ਇਕ ਦੂਜੇ ਨਾਲ ਮਿਲਾ ਕੇ ਆਪਣੀ ਸੋਚ ਤੇ ਭਾਵਨਾ ਨੂੰ ਐਸੇ ਢੰਗ ਨਾਲ ਦਰਸ਼ਕਾਂ ਤੱਕ ਪਹੁੰਚਾ ਰਹੀ ਸੀ ਕਿ ਦਰਸ਼ਕ ਸ਼ਬਦਾਂ ਤੋਂ ਬਿਨਾਂ ਹੀ ਸਾਰੀ ਗੱਲ ਸਮਝ ਸਕਦੇ ਸਨ.....
ਅਸੀਂ ਵੀ ਆਪਣੇ ਰੋਜ਼ਾਨਾ ਜੀਵਨ ਵਿਚ ਕਈ ਭੂਮਿਕਾਵਾਂ ਨਿਭਾਉਂਦੇ ਹਾਂ। ਭਾਵੇਂ ਇਹ ਸਾਡਾ ਨਿੱਜੀ ਜੀਵਨ ਹੋਵੇ ਜਾਂ ਕੰਮ ਦਾ ਸਮਾਂ, ਸਾਡੇ ਸਰੀਰ ਦੀ ਅਣਕਹੀ ਭਾਸ਼ਾ ਹੀ ਸਾਡੀਆਂ ਆਪਣੀਆਂ ਜਾਂ ਉਸ ਭੂਮਿਕਾ ਦੀਆਂ ਭਾਵਨਾਵਾਂ ਨੂੰ ਦੂਜੇ ਤੱਕ ਪਹੁੰਚਾਉਂਦੀਆਂ ਹਨ। ਇਸ ਵਿਚ ਕੋਈ ਝੂਠ ਜਾਂ ਪਖੰਡ ਨਹੀਂ ਹੈ:
ਇਹ ਸੰਸਾਰ ਇਕ ਰੰਗਮੰਚ ਹੈ
ਹਰ ਮਰਦ ਤੇ ਔਰਤ ਬੱਸ ਇਕ ਕਲਾਕਾਰ ਹੀ ਹੈ
ਉਹ ਮੰਚ ਤੇ ਆਉਂਦੇ ਹਨ, ਫਿਰ ਚਲੇ ਜਾਂਦੇ ਹਨ
ਤੇ ਹਰ ਬੰਦਾ ਆਪਣੇ ਸਮੇਂ ਵਿਚ
ਕਈ ਭੂਮਿਕਾਵਾਂ ਅਦਾ ਕਰ ਜਾਂਦਾ ਹੈ। (ਸ਼ੈਕਸਪੀਅਰ-As you like it)
ਸਰੀਰ ਦੀ ਭਾਸ਼ਾ ਸਮਝਣ ਦਾ 'ਜਾਦੂ’
ਇਕ ਪੇਸ਼ੇਵਰ ਅਦਾਕਾਰ ਵਾਂਗ ਹੀ, ਜਦੋਂ ਤੁਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਕਿਸੇ ਕਿਰਦਾਰ ਦੀ ਭੂਮਿਕਾ ਨੂੰ ਨਿਭਾਉਂਦੇ ਹੋ, ਤਾਂ ਤੁਹਾਡੇ ਸਰੀਰ ਦੀ ਭਾਸ਼ਾ ਵੀ ਉਸ ਕਿਰਦਾਰ ਲਈ ਢੁਕਵੀਂ ਹੋਣੀ ਚਾਹੀਦੀ ਹੈ। ਜੇ ਐਸਾ ਨਹੀਂ ਹੋਵੇਗਾ ਤਾਂ ਤੁਹਾਡੀ ਕਾਰਗੁਜ਼ਾਰੀ ਪੂਰੀ ਦਰੁਸਤ ਨਹੀਂ ਹੋਵੇਗੀ ਅਤੇ ਜੋ ਤੁਸੀਂ ਕਹੋਗੇ ਉਹ ਕਾਬਲੇ ਯਕੀਨ ਨਹੀਂ ਹੋਵੇਗਾ।
ਜਦੋਂ ਮੈਂ ਹਾਲੇ ਛੋਟਾ ਹੀ ਸੀ ਤੇ ਮੈਨੂੰ ਜਾਦੂ ਅਤੇ ਇਸ ਦੀ ਪੇਸ਼ਕਾਰੀ ਦੇ ਮਨੋਵਿਗਿਆਨ ਨੇ ਆਪਣੇ ਵੱਲ ਖਿੱਚਿਆ ਤਾਂ ਮੈਨੂੰ ਇਸ ਗੱਲ ਦੀ ਸੱਚਾਈ ਪਤਾ ਲੱਗੀ। ਜਦੋਂ ਮੈਂ ਜਾਦੂਗਰੀ ਸਿੱਖ ਲਈ ਤੇ ਜਾਦੂ ਦਿਖਾਣੇ ਸ਼ੁਰੂ ਕੀਤੇ ਤਾਂ ਮੈਨੂੰ 'ਮੈਜਿਕ ਸਰਕਲ' ਦੇ ਸਭ ਤੋਂ ਛੋਟੇ ਮੈਂਬਰ ਵਜੋਂ ਮਾਨਤਾ ਮਿਲ ਗਈ। ਉਦੋਂ ਮੈਨੂੰ ਜਾਦੂਗਰਾਂ ਦੀ ਇਕ ਕਹਾਵਤ ਦੱਸੀ ਗਈ। ਇਹ ਕਥਨ ਪ੍ਰਸਿੱਧ ਜਾਦੂਗਰ ਰੌਬਰਟ ਹੂਡਿਨ ਦਾ ਹੈ (ਜਿਸ ਤੋਂ ਪ੍ਰਭਾਵਤ ਹੋ ਕੇ ਹੂਡਿਨੀ ਨੇ ਆਪਣਾ ਨਾਮ ਰੱਖਿਆ ਸੀ)-"ਜਾਦੂਗਰ ਇਕ 'ਅਦਾਕਾਰ' ਹੈ ਜੋ ਜਾਦੂਗਰ ਦੀ ਭੂਮਿਕਾ ਅਦਾ ਕਰ ਰਿਹਾ ਹੈ।”
ਇਸ ਦਾ ਮਤਲਬ ਕੀ ਸੀ? ਮੈਨੂੰ ਸਮਝਾਇਆ ਗਿਆ ਕਿ ਸਾਡੀ ਗੱਲ ਦਾ ਬਹੁਤਾ
ਹਿੱਸਾ ਸਾਡੇ ਹਾਵ-ਭਾਵ, ਖੜ੍ਹੇ ਹੋਣ ਦੇ ਢੰਗ, ਇਸ਼ਾਰੇ, ਅੱਖਾਂ, ਆਵਾਜ਼ ਅਤੇ ਸਵੈ- ਭਰੋਸੇ ਨਾਲ ਹੀ ਦਰਸ਼ਕ ਤੱਕ ਪਹੁੰਚਦਾ ਹੈ। ਇਹ ਬਿਲਕੁਲ ਉਸੇ ਤਰ੍ਹਾਂ ਹੀ ਹੈ ਜਿਵੇਂ ਇਕ ਅਦਾਕਾਰ ਲਈ ਹੁੰਦਾ ਹੈ। ਤੁਹਾਨੂੰ ਵੀ ਸਹੀ ਪ੍ਰਭਾਵ ਦੇਣ ਦੇ ਮਾਹਿਰ ਬਣਨਾ ਪਵੇਗਾ ਤਾਂ ਹੀ ਲੋਕ ਤੁਹਾਡੇ ਤੇ ਯਕੀਨ ਕਰਨਗੇ। ਜੋ ਗੱਲ ਤੁਸੀਂ ਕਰ ਰਹੇ ਹੋ, ਤੁਹਾਡੇ ਸਰੀਰ ਦੀ ਭਾਸ਼ਾ ਉਸੇ ਨੂੰ ਹੀ ਬਲ ਦੇਣੀ ਚਾਹੀਦੀ ਹੈ। ਇਕ ਆਮ ਤੇ ਚੰਗੇ ਜਾਦੂਗਰ ਵਿਚ ਬਸ ਇਹੀ ਫਰਕ ਹੁੰਦਾ ਹੈ। ਸਟੇਜ ਤੇ ਤੁਹਾਡੀ ਅਦਾਕਾਰੀ ਹੀ ਸਭ ਕੁੱਝ ਹੈ।
ਮੇਰੇ ਲਈ ਛੋਟੇ ਹੁੰਦਿਆਂ ਹੀ ਗੱਲ ਕੁਝ ਹੋਰ ਗੁੰਝਲਦਾਰ ਹੋ ਗਈ। ਕਾਰਨ ਇਹ ਸੀ ਕਿ ਜਾਦੂਗਰੀ ਦੀ ਜਿਸ ਕਿਸਮ ਨੂੰ ਮੈਂ ਚੁਣਿਆ, ਉਹ ਆਮ ਜਾਦੂ ਨਹੀਂ ਸੀ। ਇਹ ਮਾਨਸਿਕ ਜਾਦੂ ਸੀ, ਭਾਵ ਉਹ ਜਾਦੂ ਜਿਸ ਨਾਲ ਮੈਂ ਇਹ ਜਾਣ ਸਕਾਂ ਕਿ ਕਿਸੇ ਦੇ ਮਨ ਵਿਚ ਕੀ ਸੋਚ ਚੱਲ ਰਹੀ ਹੈ। ਇਸ ਦਾ ਮਤਲਬ ਇਹ ਸੀ ਕਿ ਮੈਨੂੰ ਦੂਜਿਆਂ ਦੀ ਸੋਚ ਨਾਲ 'ਇਕ-ਸੁਰ' ਹੋਣਾ ਪੈਂਦਾ ਸੀ ਅਤੇ ਉਨ੍ਹਾਂ ਦੇ ਸਰੀਰ ਦੀ ਭਾਸ਼ਾ ਨੂੰ ‘ਪੜ੍ਹਨਾ' ਪੈਂਦਾ ਸੀ (ਹਾਂ, ਨਾਲ ਹੀ ਥੋੜ੍ਹੀ ਜਿਹੀ ਜਾਦੂਗਰੀ ਵੀ ਦਿਖਾਣੀ ਪੈਂਦੀ ਸੀ।) ਇਸ ‘ਕਰਾਮਾਤ’ ਨੂੰ ਕਰਨ ਲਈ ਇਹ ਸਾਰਾ ਕੁਝ ਕਰਨਾ ਪੈਂਦਾ ਸੀ। ਸੋ ਮੇਰੇ ਲਈ ਸਰੀਰ ਦੀ ਭਾਸ਼ਾ ਨੂੰ ਪੜ੍ਹਨ ਦੀ ਲੋੜ ਆਮ ਜਾਦੂਗਰਾਂ ਨਾਲੋਂ ਦੁੱਗਣੀ ਸੀ ਕਿਉਂਕਿ ਮੈਂ ਜਾਦੂਗਰੀ ਦੀ ਉਹ ਕਿਸਮ ਚੁਣੀ ਸੀ ਜਿਹੜੀ ਸਰੀਰ ਦੀ ਭਾਸ਼ਾ ਪੜ੍ਹਨ ਉਤੇ ਹੀ ਨਿਰਭਰ ਕਰਦੀ ਸੀ।
ਲੋਕ ਆਪਣੇ ਸਰੀਰ ਨਾਲ ਜੋ ਕੁਝ ਵੀ ਕਰ ਰਹੇ ਹੁੰਦੇ ਹਨ ਉਹ ਇਕ ਝਰੋਖਾ ਹੈ ਜਿਸ ਰਾਹੀਂ ਅਸੀਂ ਉਨ੍ਹਾਂ ਦੇ ਅਚੇਤ ਮਨ ਵਿਚ ਚਲ ਰਹੇ ਵਿਚਾਰਾਂ ਨੂੰ ਸਮਝ ਸਕਦੇ ਹਾਂ। ਸੋ ਉਨ੍ਹਾਂ ਦੇ ਮਨ ਨੂੰ ਪੜ੍ਹਨ ਲਈ ਉਨ੍ਹਾਂ ਦੇ ਸਰੀਰ ਦੀ ਭਾਸ਼ਾ ਹੀ ਇਕੋ ਇਕ ਕੁੰਜੀ ਹੈ। ਸੋ ਇਸ ਤਰੀਕੇ ਨਾਲ ਮੇਰਾ ਜੀਵਨ ਭਰ ਦਾ ਇਕ ਸਫਰ ਸ਼ੁਰੂ ਹੋਇਆ ਜਿਸ ਵਿਚ ਮੈਂ ਦੂਜਿਆਂ ਨੂੰ ਸਮਝਣ ਦਾ, ਅਤੇ ਆਪਣੇ ਆਪ ਬਾਰੇ ਪੂਰੇ ਚੇਤੰਨ ਹੋਣ ਦਾ ਹੁਨਰ ਸਿੱਖਿਆ। ਜੇ ਮੈਂ ਇਹ ਚਾਹੁੰਦਾ ਸੀ ਕਿ ਮੇਰੇ ਦਰਸ਼ਕ ਇਹ ਗੱਲ ਮੰਨ ਲੈਣ ਕਿ ਮੇਰੇ ਵਿਚ ਉਨ੍ਹਾਂ ਦੇ ਮਨ ਨੂੰ ‘ਪੜ੍ਹਨ’ ਦੀ ਸਮਰੱਥਾ ਹੈ ਤਾਂ ਮੇਰੇ ਆਪਣੇ ਸਰੀਰ ਦੀ ਭਾਸ਼ਾ ਵੀ ਇਕਦਮ ਸਹੀ ਹੋਣੀ ਜ਼ਰੂਰੀ ਸੀ।
ਹੁਣ ਤਕ ਮੈਨੂੰ ਦੋ ਗੱਲਾਂ ਚੰਗੀ ਤਰ੍ਹਾਂ ਸਮਝ ਲੱਗ ਗਈਆਂ ਸਨ:
1. ਅਸੀਂ ਆਪਣੇ ਜੀਵਨ ਵਿਚ ਲਗਾਤਾਰ ਸਰੀਰ ਦੀ ਭਾਸ਼ਾ ਨੂੰ ਦੇਖ-ਸਮਝ ਕੇ ਮਨ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਸੋ ਇਕ ਜਾਂ ਦੂਜੇ ਢੰਗ ਨਾਲ ਅਸੀਂ ਸਾਰੇ ਹੀ ਮਨ ਨੂੰ ਪੜ੍ਹਨ ਵਿਚ ਲੱਗੇ ਹੋਏ ਹਾਂ।
2. ਇਹ ਦੋਨੋਂ ਦਿਸ਼ਾਵਾਂ ਵਿਚ ਜਾਣ ਵਾਲਾ ਰਸਤਾ ਹੈ-ਤੁਹਾਨੂੰ ਦੋਵੇਂ ਚੀਜ਼ਾਂ ਪ੍ਰਤੀ ਚੇਤੰਨ ਹੋਣਾ ਪਵੇਗਾ:
ਤੁਹਾਡਾ ਆਪਣਾ ਸਰੀਰ ਕੀ ਕਹਿ ਕੇ ਸੁਣਾ ਰਿਹਾ ਹੈ—ਤੁਸੀਂ ਦੂਜਿਆਂ ਨੂੰ ਆਪਣੇ ਸਰੀਰ ਰਾਹੀਂ ਕੀ ਕਹਿ ਰਹੇ ਹੋ (ਕਿਉਂਕਿ ਦੂਜੇ ਵੀ ਤਾਂ ਤੁਹਾਡੇ ਸਰੀਰ ਦੀ ਭਾਸ਼ਾ ਨੂੰ ਪੜ੍ਹ ਰਹੇ ਹਨ!) ਦੂਜਿਆਂ ਦੇ ਸਰੀਰ ਦੀ ਭਾਸ਼ਾ ਕਿਵੇਂ ਪੜ੍ਹੀਏ ਤਾਂ ਕਿ ਸਾਨੂੰ ਇਹ ਪਤਾ ਲੱਗ ਜਾਵੇ ਕਿ ਉਹ ਆਪਣੇ ਸਰੀਰ ਰਾਹੀਂ ਕੀ ਕਹਿ ਰਹੇ ਹਨ। ਕਈ ਸਾਲ ‘ਮਨ ਨੂੰ ਪੜ੍ਹਨ ਦੀ ਜਾਦੂਗਰੀ' ਦੇ ਕਰਤਬ ਕਰਨ ਦਾ ਅਸਰ ਇਹ ਹੋਇਆ ਕਿ ਮੇਰੀ ਸਰੀਰ ਦੀ ਭਾਸ਼ਾ ਵਿਚ ਦਿਲਚਸਪੀ ਦਿਨੋ ਦਿਨ ਵਧਦੀ ਗਈ। ਮਨੋਵਿਗਿਆਨ ਨੂੰ ਇਕ ਵਿਦਿਆ ਵਜੋਂ ਪੜ੍ਹਨ ਤੇ ਇਸ ਦੇ ਨਾਲ ਲੱਗਦੇ ਹੋਰ ਵਿਸ਼ਿਆਂ ਨੂੰ ਪੜ੍ਹਨ ਦਾ ਨਤੀਜਾ ਇਹ ਨਿਕਲਿਆ ਕਿ ਜਦੋਂ ਮੈਂ ਕੰਮ ਕਰਨਾ ਸ਼ੁਰੂ ਕੀਤਾ ਤਾਂ ਇਹ ਗਿਆਨ ਮੇਰੇ ਕੋਲ ਪਹਿਲਾਂ ਹੀ ਸੀ।
ਸਰੀਰ ਦੀ ਭਾਸ਼ਾ ਵਿਚ 'ਮਹਾਰਤ’
ਜਦੋਂ ਤੁਸੀਂ ਸਾਰੇ 7 ਪਾਠ ਪੜ੍ਹ ਚੁੱਕੇ ਹੋਵੋਗੇ ਤਾਂ ਤੁਹਾਡੇ ਕੋਲ ਉਹ ਹਰ ਚੀਜ਼, ਹਰ ਔਜ਼ਾਰ ਹੋਵੇਗਾ ਜਿਹੜਾ ਤੁਹਾਨੂੰ ਇਸ ਭਾਸ਼ਾ ਦੇ ਸਮਝਣ ਅਤੇ ਵਰਤਣ ਦੇ ਮਾਹਰ ਬਣਨ ਲਈ ਚਾਹੀਦਾ ਹੋਵੇਗਾ। ਸਾਡਾ ਟੀਚਾ ਦੂਹਰਾ ਹੈ:
1. ਆਪਣੇ ਬਾਰੇ ਅਸੀਂ ਇੰਨੇ ਸੁਚੇਤ ਅਤੇ ਜਾਣਕਾਰ ਹੋ ਜਾਈਏ ਕਿ ਅਸੀਂ ਆਪਣੇ ਸਰੀਰ ਦੀ ਭਾਸ਼ਾ ਨੂੰ ਵੱਸ ਵਿਚ ਕਰ ਲਈਏ ਤਾਂ ਕਿ ਇਥੋਂ ਉਹੀ ਗੱਲ ਕਹੀ ਜਾਏ ਜੋ ਅਸੀਂ ਚਾਹੁੰਦੇ ਹਾਂ।
2. ਆਪਣੀ ਚੇਤੰਨਤਾ ਨੂੰ ਇੰਨਾ ਤੀਖਣ ਕਰ ਲਈਏ ਕਿ ਅਸੀਂ ਦੂਜਿਆਂ ਦੇ ਸਰੀਰ ਦੀ ਭਾਸ਼ਾ ਸਮਝ ਸਕੀਏ, ਅਤੇ ਇਸ ਦਾ ਸਹੀ ਜੁਆਬ ਦੇ ਸਕੀਏ।
ਜੇਕਰ ਤੁਸੀਂ ਬਾਹਰ ਦੀਆਂ ਹਰਕਤਾਂ ਤੋਂ ਕਿਸੇ ਦੇ ਮਨ ਅੰਦਰ ਦੀਆਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਉਹ ਵੀ ਤਾਂ ਤੁਹਾਡੇ ਵੱਲ ਇਹੀ ਸੋਚ ਕੇ ਦੇਖ ਰਿਹਾ ਹੈ। ਸੋ ਸਾਨੂੰ ਵੀ ਤਾਂ ਆਪਣੇ ਸਰੀਰ ਰਾਹੀਂ ਉਹੀ ਗੱਲ ਕਹਿਣ ਦੀ ਲੋੜ ਹੈ ਜੋ ਅਸੀਂ ਕਹਿਣੀ ਚਾਹੁੰਦੇ ਹਾਂ—ਅਸੀਂ ਇਹ ਕੰਮ ਸਿਰਫ ਆਪਣੇ ਅਚੇਤ ਮਨ ਉਪਰ ਹੀ ਨਹੀਂ ਛੱਡ ਸਕਦੇ- ਜਿਵੇਂ ਹੁਣ ਤਕ ਕਰਦੇ ਆਏ ਹਾਂ।
ਤੁਸੀਂ ਦੂਜੇ ਦੇ ਮਨ ਨੂੰ ਪੜ੍ਹਨ ਦੇ ਇਕ ਮਾਹਰ ਬਣੋਗੇ ਅਤੇ ਇਉਂ ਕਿਸੇ ਦੇ ਮਨ ਦੀ ਅਸਲ ਅਤੇ ਅੰਦਰ ਦੀ ਸੋਚ ਨੂੰ ਸਮਝਣ ਵਿਚ ਵਧੇਰੇ ਕਾਮਯਾਬ ਹੋਵੋਗੇ। ਬਸ ਹੁਣ ਤੁਸੀਂ ਸਿਰਫ ਇੰਨਾ ਹੀ ਕਰਨਾ ਹੈ ਕਿ ਤੁਸੀਂ ਉਨ੍ਹਾਂ ਸਰੀਰਕ ਹਰਕਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜਿਨ੍ਹਾਂ ਵੱਲ ਤੁਸੀਂ ਪਹਿਲਾਂ ਕਦੀ ਧਿਆਨ ਨਹੀਂ ਦਿੱਤਾ। ਇਨ੍ਹਾਂ ਵਿਚ ਉਹ ਹਰਕਤਾਂ
ਹੋਣਗੀਆਂ ਜਿਹੜੀਆਂ ਬਿਲਕੁਲ ਬੇ-ਮਲੂਮੀਆਂ ਹਨ ਅਤੇ ਉਹ ਵੀ ਹੋਣਗੀਆਂ ਜਿਹੜੀਆਂ ਬਹੁਤ ਹੀ ਸਪਸ਼ਟ ਹਨ-ਜਿਨ੍ਹਾਂ ਨੂੰ ਸ਼ਾਇਦ ਸਿਰਫ ਉਹੀ ਨਹੀਂ ਦੇਖ ਸਕਦੇ ਜੋ ਬਿਨਾਂ ਅੱਖਾਂ ਤੋਂ ਹਨ। ਨਾਲ ਹੀ ਤੁਹਾਨੂੰ ਇਹ ਵੀ ਸਮਝਣਾ ਪਵੇਗਾ ਕਿ ਤੁਹਾਡੀਆਂ ਆਪਣੀਆਂ ਹਰਕਤਾਂ ਕਿਵੇਂ ਦੂਜੇ ਵਿਅਕਤੀ ਤੇ ਅਸਰ ਪਾਉਂਦੀਆਂ ਹਨ ਤੇ ਉਸਨੂੰ ਉਸੇ ਮੁਤਾਬਕ ਹੀ ਵਿਹਾਰ ਕਰਨ ਲਈ ਉਕਸਾਉਂਦੀਆਂ ਹਨ।
ਮੈਂ ਐਸੀਆਂ ‘ਆਲੇ ਦੁਆਲੇ’ ਦੀਆਂ ਬਹੁਤ ਸਾਰੀਆਂ ਗੱਲਾਂ ਛੱਡ ਦਿੱਤੀਆਂ ਹਨ। ਜਿਹੜੀਆਂ ਸਾਇੰਸਦਾਨਾਂ ਨੇ ਖੋਜ ਕੀਤੀਆਂ ਹਨ। ਮੇਰੇ ਖਿਆਲ ਵਿਚ ਕੋਈ ਵੀ ਗੱਲ ਸਿਰਫ ਪੁਣ-ਛਾਣ ਕਰਨ ਲਈ ਹੀ ਨਹੀਂ ਕਰਨੀ ਚਾਹੀਦੀ। ਐਸਾ ਮੈਂ ਇਸ ਲਈ ਕੀਤਾ ਹੈ ਤਾਂ ਕਿ ਅਸੀਂ ਸਿਰਫ ਉਨ੍ਹਾਂ ਚੀਜ਼ਾਂ ਵਲ ਹੀ ਧਿਆਨ ਦੇਈਏ ਜਿਹੜੀਆਂ ਅਮਲੀ ਤੌਰ ਤੇ ਕੀਤੀਆਂ ਜਾ ਸਕਦੀਆਂ ਹਨ। ਜਦੋਂ ਤੁਸੀਂ ਇਹ 7 ਪਾਠ ਸਮਝ ਲਏ ਅਤੇ ਇਨ੍ਹਾਂ ਦਾ ਰੋਜ਼ਾਨਾ ਜੀਵਨ ਵਿਚ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ, ਤਾਂ ਤੁਸੀਂ ਛੇਤੀ ਹੀ ਸਰੀਰ ਦੀ ਭਾਸ਼ਾ ਦੇ ‘ਜਾਦੂਗਰ' ਬਣ ਜਾਉਗੇ।
ਕੁਝ ਨਿਯਮ
ਮੈਂ ਤੁਹਾਨੂੰ ਸਿਰਫ ਇਤਨਾ ਹੀ ਕਹਾਂਗਾ ਕਿ ਇਸ ਵਿਸ਼ੇ ਵੱਲ ਧਿਆਨ ਇਕਾਗਰ ਕਰੋ ਅਤੇ ਜੇ ਕੋਈ ਸੁਆਲ ਤੁਹਾਡੇ ਮਨ ਵਿਚ ਆਉਂਦੇ ਹਨ ਤਾਂ ਇਨ੍ਹਾਂ ਨੂੰ ਉਦੋਂ ਤੱਕ ਛੱਡ ਦਿਓ ਜਦ ਤੱਕ ਅਸੀਂ 'ਵਿਚਾਰ ਚਰਚਾ' ਵਿਚ ਨਹੀਂ ਚਲੇ ਜਾਂਦੇ। ਫਿਰ ਉਸਤੋਂ ਬਾਦ ਤੁਸੀਂ ਸਾਡੇ ‘ਕਾਫੀ ਬ੍ਰੇਕ’ ਵਿਚ ਕੁਝ ਸੁਆਲਾਂ ਦੇ ਜੁਆਬ ਦੇ ਕੇ ਆਪਣੇ ਗਿਆਨ ਨੂੰ ਤਾਜ਼ਾ ਕਰ ਲਉ। ਬਸ ਧਿਆਨ ਰੱਖਣਾ ਕਿ ਤੁਸੀਂ ੧4 ੧®“ ਵਾਲੀਆਂ ਗਲਤੀਆਂ ਨਾ ਕਰਨਾ। ਅਖੀਰ ਵਿਚ ਅਸੀਂ ਅੰਤਿਕਾ ਵਿਚ ਤੁਹਾਡੇ ਨੰਬਰ ਦੇਖਾਂਗੇ ਕਿ ਤੁਸੀਂ ਕਿਥੇ ਖੜ੍ਹੇ ਹੋ। ਇਹ ਵੀ ਦੇਖਾਂਗੇ ਕਿ ਕੀ ਤੁਸੀਂ ਸਰੀਰ ਦੀ ਭਾਸ਼ਾ ਦੇ ਜਾਦੂਗਰ ਬਣੇ ਹੋ ਕਿ ਨਹੀਂ?
ਮੈਨੂੰ ਵਿਸ਼ਵਾਸ ਹੈ ਕਿ ਇਨ੍ਹਾਂ 7 ਪਾਠਾਂ ਦੇ ਆਖੀਰ ਤੱਕ ਪਹੁੰਚਣ ਤਕ ਤੁਹਾਡਾ ਜੀਵਨ ਬਹੁਤ ਬਦਲ ਜਾਵੇਗਾ। ਫਿਰ ਤੁਸੀਂ ਦੂਜੇ ਲੋਕਾਂ ਦੇ ਸਰੀਰ ਤੋਂ ਮਿਲਣ ਵਾਲੇ ਇਸ਼ਾਰਿਆਂ ਨੂੰ ਹੋਰ ਸਹੀ ਢੰਗ ਨਾਲ ਸਮਝ ਸਕੋਗੇ। ਇੰਨਾ ਹੀ ਨਹੀਂ ਤੁਹਾਨੂੰ ਉਨ੍ਹਾਂ ਗੱਲਾਂ ਦਾ ਵੀ ਅਹਿਸਾਸ ਹੋਵੇਗਾ ਜੋ ਤੁਹਾਡਾ ਸਰੀਰ ਬਾਕੀ ਲੋਕਾਂ ਨਾਲ ਕਰ ਰਿਹਾ ਹੈ। ਫਿਰ ਤੁਸੀਂ ਇਸ ਸਭ ਕੁੱਝ ਨੂੰ ਆਪਣੇ ਕਾਬੂ ਵਿਚ ਰੱਖ ਸਕੋਗੇ ਅਤੇ ਇਸ ਨੂੰ ਆਪਣੇ ਫਾਇਦੇ ਲਈ ਵਰਤ ਸਕੋਗੇ। ਫਿਰ ਤੁਹਾਡਾ ਆਪਣੇ ਮਿੱਤਰਾਂ, ਅਜਨਬੀਆਂ, ਪਰਿਵਾਰ, ਦਫਤਰ ਦੇ ਸਾਥੀਆਂ, ਗ੍ਰਾਹਕਾਂ ਤੇ ਹੋਰ ਸਭ ਨਾਲ ਗਲਬਾਤ ਤੇ ਵਿਚਾਰ ਵਟਾਂਦਰੇ ਦਾ ਢੰਗ ਹੋਰ ਵਧੀਆ ਹੋ ਜਾਵੇਗਾ।
ਇਹ ਕਿਤਾਬ ਸਭ ਲਈ ਹੈ। ਤੁਸੀਂ ਚਾਹੇ ਕੁੱਝ ਵੀ ਕਰਦੇ ਹੋ, ਜੇ ਤੁਹਾਡਾ ਦੂਜੇ ਲੋਕਾਂ ਨਾਲ ਵਾਹ ਪੈਂਦਾ ਹੈ (ਸ਼ਾਇਦ ਹੀ ਕੋਈ ਐਸਾ ਹੋਵੇ ਜਿਸ ਨੂੰ ਇਸਦੀ ਲੋੜ ਨਾ ਪੈਂਦੀ ਹੋਵੇ), ਅਤੇ ਤੁਸੀਂ ਇਹ ਸਮਝਣਾ ਚਾਹੁੰਦੇ ਹੋ ਕਿ ਕਿਵੇਂ ਅਸੀਂ ਲੋਕਾਂ ਨੂੰ ਵਧੇਰੇ ਚੰਗੀ ਤਰ੍ਹਾਂ ਸਮਝ ਕੇ ਆਪਣੀ ਗੱਲਬਾਤ ਨੂੰ ਹੋਰ ਅਸਰਦਾਰ ਬਣਾਈਏ, ਤਾਂ ਆਉ ਫਿਰ ਇਹ ਸਫਰ ਸ਼ੁਰੂ ਕਰੀਏ!
ਇਹ ਤੁਹਾਡੇ ਲਈ ਹੀ ਹੈ, ਇਹ ਸਫਰ ਦਾ ਆਨੰਦ ਲਉ
ਜੇਮਜ਼ ਬੌਰਗ
ਪ੍ਰਵੇਸ਼: ਜੇ ਤੁਸੀਂ ਮੇਰਾ ਮਨ ‘ਪੜ੍ਹ’ ਸਕਦੇ !
ਕਿਸੇ ਲਈ ਵੀ ਇਸ ਤੋਂ ਵੱਧ ਹੋਰ ਦਿਲ ਖਿੱਚਵੀਂ ਕੋਈ ਗੱਲ ਨਹੀਂ ਹੋ ਸਕਦੀ ਕਿ ਉਹ ਇਹ ਸਮਝ ਲਵੇ ਕਿ ਉਸ ਦਾ ਸਰੀਰ ਕਿਸ ਭਾਸ਼ਾ ਵਿਚ ਗੱਲ ਕਰ ਰਿਹਾ ਹੈ। ਅੱਗੇ ਆਉਣ ਵਾਲੇ 7 ਪਾਠਾਂ ਵਿਚ ਅਸੀਂ ਤੁਹਾਨੂੰ ਇਤਨਾ ਕੁ ਗਿਆਨ ਦੇ ਦਿਆਂਗੇ ਕਿ ਤੁਸੀਂ ਭਰੋਸੇ ਨਾਲ ਦੂਜਿਆਂ ਦੇ ਸਰੀਰ ਦੀ ਭਾਸ਼ਾ ਸਮਝ ਸਕੋ। ਇਹੀ ਨਹੀਂ, ਤੇ ਮੇਰਾ ਖਿਆਲ ਹੈ ਇਹ ਹੋਰ ਵੀ ਮਹੱਤਵਪੂਰਨ ਹੈ, ਤੁਸੀਂ ਆਪਣੇ ਸਰੀਰ ਵਲੋਂ ਕਹੀਆਂ ਜਾ ਰਹੀਆਂ ਗੱਲਾਂ ਤੋਂ ਵੀ ਜਾਣੂ ਹੋ ਸਕੋਗੇ। ਅਸੀਂ ਤੁਹਾਨੂੰ ਸਿਖਾਵਾਂਗੇ ਕਿ ਕਿਵੇਂ ਦੇਖਣਾ ਹੈ ਤੇ ਕਿਵੇਂ ਸੁਣਨਾ ਹੈ।
ਮੈਂ ਸ਼ੁਰੂ ਵਿਚ ਹੀ ਤੁਹਾਨੂੰ ਇਕ ਗੱਲ ਯਾਦ ਰੱਖਣ ਲਈ ਕਹਿਣੀ ਚਾਹੁੰਦਾ ਹਾਂ: ਸਰੀਰ ਦੀ ਭਾਸ਼ਾ ਦਾ ਵਿਗਿਆਨ ਬਿਲਕੁਲ ਸਹੀ ਵਿਗਿਆਨ (Exact Science) ਨਹੀਂ ਹੈ। ਜਦੋਂ ਵੀ ਤੁਹਾਡਾ ਵਾਸਤਾ ਇਨਸਾਨ ਵਰਗੀਆਂ ਗੁੰਝਲਦਾਰ ਚੀਜ਼ਾਂ ਨਾਲ ਪੈਂਦਾ ਹੈ ਤਾਂ ਕਿਸੇ ਵੀ ਗੱਲ ਨੂੰ ਬਿਲਕੁਲ ਆਸਾਨੀ ਨਾਲ ਸਮਝਿਆ ਤੇ ਹੱਲ ਨਹੀਂ ਕੀਤਾ ਜਾ ਸਕਦਾ। ਇਸੇ ਕਰਕੇ ਹੀ ਅਸੀਂ ਅੱਗੇ ਜਾ ਕੇ ਸਮਝਾਂਗੇ ਕਿ ਜੇ ਕਿਸੇ ਵੀ ਸਹੀ ਨਤੀਜੇ ਤੇ ਪਹੁੰਚਣਾ ਹੋਵੇ ਤਾਂ ਇਕ ਤੋਂ ਵੱਧ ਵਰਤਾਉ (ਤੌਰ ਤਰੀਕਾ, ਵਤੀਰਾ ਜਾਂ ਵਿਉਹਾਰ-Behaviour) ਨੂੰ ਇਕੱਠਾ ਕਰ ਕੇ ਸਮਝਣ ਦੀ ਲੋੜ ਹੁੰਦੀ ਹੈ। ਜੇ ਕਰ ਅਸੀਂ ਐਸਾ ਨਹੀਂ ਕਰਾਂਗੇ ਤਾਂ ਫਿਰ 1D 1OT ਵਾਲੀਆਂ ਗਲਤੀਆਂ ਹੀ ਕਰਦੇ ਰਹਾਂਗੇ। ਸਭ ਤੋਂ ਪਹਿਲਾਂ ਅਗਲੇ ਸਫੇ ਤੇ ਦਿੱਤੇ ਗਏ ਚਿੱਤਰ ਨੂੰ ਦੇਖੋ। ਸ਼ਾਇਦ ਇਸ ਵਿਚ ਤੁਹਾਨੂੰ ਆਪਣੇ ਆਪ ਦੇ ਝਲਕਾਰੇ ਪੈਣ।
ਸਰੀਰ ਦੀ ਭਾਸ਼ਾ ਨੂੰ ਨਕਲੀ ਬਣਾਉਣਾ ਜਾਂ ਬਦਲ ਕੇ ਕੁਝ ਹੋਰ ਬਣਾਉਣਾ ਸੌਖਾ ਕੰਮ ਨਹੀਂ। ਇਨਸਾਨ ਦੇ ਸਰੀਰ ਵਿਚ ਬਹੁਤ ਸਾਰੇ ਪੱਠੇ ਜਾਂ ਮਾਸਪੇਸ਼ੀਆਂ ਹੁੰਦੀਆਂ ਹਨ। ਕਿਸੇ ਵੀ ਇਕੋ ਸਮੇਂ ਤੇ ਇਨ੍ਹਾਂ ਸਾਰਿਆਂ ਵਲੋਂ ਕੀਤੇ ਜਾ ਰਹੇ ਕੰਮ ਬਾਰੇ ਚੇਤੰਨ ਹੋਣਾ ਅਸੰਭਵ ਹੈ। ਇਸ ਵਿਚ ਚਿਹਰੇ ਦੇ ਪੱਠੇ ਵੀ ਸ਼ਾਮਲ ਹਨ। ਸਾਡੀਆਂ ਅਸਲ ਤੇ ਧੁਰ ਅੰਦਰ ਦੀਆਂ ਭਾਵਨਾਵਾਂ ਕਿਸੇ ਨਾ ਕਿਸੇ ਢੰਗ ਨਾਲ ਬਾਹਰ ਆ ਹੀ ਜਾਂਦੀਆਂ ਹਨ (ਜਾਂ ਇਹ ਕਹਿ ਲਈਏ ਕਿ 'ਲੀਕ' ਹੋ ਜਾਂਦੀਆਂ ਹਨ) ਭਾਵੇਂ ਅਸੀਂ ਕਿੰਨਾ ਹੀ ਆਪਣੇ ਸਰੀਰ ਨੂੰ ਆਪਣੇ ਕਾਬੂ ਹੇਠ ਕੀਤਾ ਹੋਇਆ ਸਮਝ ਲਈਏ।
“ਸਰੀਰ ਦੀ ਭਾਸ਼ਾ ਨੂੰ ਨਕਲੀ ਬਣਾਉਣਾ ਸੌਖਾ ਕੰਮ ਨਹੀਂ।”
ਤਾਂ ਫਿਰ ਆਉ ਸਰੀਰ ਦੀ ਭਾਸ਼ਾ ਦੀ ਦੁਵੱਲੀ ਸੜਕ ਨੂੰ ਸੰਖੇਪ ਵਿਚ ਸਮਝੀਏ ਤੇ ਇਹ ਸਮਝੀਏ ਕਿ ਇਹ ਸਾਡੇ ਲਈ ਇੰਨੀ ਮਹੱਤਵਪੂਰਨ ਕਿਉਂ ਹੈ।
ਗਲਬਾਤ ਅਤੇ ਮੇਲਜੋਲ ਦੌਰਾਨ ਦੋ ਵਿਅਕਤੀਆਂ ਵਿਚਲੇ ਫਾਸਲੇ ਤੋਂ ਅਸੀਂ ਉਨ੍ਹਾਂ ਦੇ ਆਪਸੀ ਸਬੰਧਾਂ ਅਤੇ ਕਈ ਵਾਰੀ ਉਨ੍ਹਾਂ ਦੀਆਂ ਇਕ ਦੂਜੇ ਪ੍ਰਤੀ ਭਾਵਨਾਵਾਂ ਬਾਰੇ ਵੀ ਕਾਫੀ ਹੱਦ ਤੱਕ ਸਹੀ ਅੰਦਾਜ਼ਾ ਲਗਾ ਸਕਦੇ ਹਾਂ। ਇਹ ਪਤਾ ਲਗ ਸਕਦਾ ਹੈ ਕਿ ਉਨ੍ਹਾਂ ਦੇ ਰਿਸ਼ਤੇ ਕਿਸ ਪੱਧਰ ਦੇ ਹਨ।
ਵਿਚਾਰ ਚਰਚਾ
ਪ੍ਰਸ਼ਨ-ਕੀ ਸਾਨੂੰ ਆਮ ਤੌਰ ਤੇ ‘ਖੁਲ੍ਹੀ’ ਸਰੀਰਕ ਭਾਸ਼ਾ ਹੀ ਬਣਾਈ ਰੱਖਣ ਦਾ ਜਤਨ ਕਰਨਾ ਚਾਹੀਦਾ ਹੈ?
-ਜਦੋਂ ਤੁਹਾਡੇ ਰਿਸ਼ਤੇ ਸਹੀ ਢੰਗ ਨਾਲ ਚੱਲ ਰਹੇ ਹੋਣ ਤਾਂ ਐਸਾ ਹੀ ਕਰਨਾ ਚਾਹੀਦਾ ਹੈ। ਪਰ ਜੇਕਰ ਤੁਸੀਂ (ਮੰਨ ਲਉ) ਕਿਸੇ ਖੂੰਖਾਰ ਜਾਨਵਰ ਸਾਹਮਣੇ ਪਹੁੰਚ ਜਾਉ ਤਾਂ ਨਿਸਚੇ ਹੀ ਤੁਸੀਂ ‘ਬੰਦ’ ਹਾਲਤ ਵਿਚ ਆ ਜਾਉਗੇ ਅਤੇ ਆਪਣੇ ਬਚਾਅ ਲਈ ‘ਰੱਖਿਆ ਬੈਰੀਅਰ’ ਬਣਾਉਗੇ ਤੇ ਆਪਣਾ ਬਚਾਅ ਕਰਨ ਵਾਲੀ ਮਨੋਸਥਿਤੀ ਵਿਚ ਆ ਜਾਉਗੇ। ਮੈਂ ਇਹੀ ਮੰਨ ਕੇ ਚੱਲ ਰਿਹਾ ਹਾਂ ਕਿ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਲੋਕਾਂ ਨਾਲ ਤਾਲਮੇਲ ਕਰਨ ਅਤੇ ਸਹਿਯੋਗ ਦੇਣ ਤੇ ਲੈਣ ਲਈ ਹੀ ਗੱਲਬਾਤ ਕਰਦੇ ਹਾਂ । ਇਸ ਲਈ ਸਾਨੂੰ ਆਮ ਜੀਵਨ ਵਿਚ ਆਪਣੀ ਸਰੀਰਕ ਭਾਸ਼ਾ ‘ਖੁਲ੍ਹੀ' ਹੀ ਰੱਖਣੀ ਚਾਹੀਦੀ ਹੈ।
ਪ੍ਰਸ਼ਨ-ਹੁਣ ਮੈਨੂੰ ਆਪਣੀਆਂ ਬਾਹਵਾਂ ਦੀ ਚਿੰਤਾ ਹੋ ਰਹੀ ਹੈ। ਮੈਂ ਕਈ ਸਾਲ ਤੋਂ ਹੀ ਆਪਣੀਆਂ ਬਾਹਵਾਂ ਮੋੜ ਕੇ ਰੱਖਦਾ ਹਾਂ। ਜਦੋਂ ਮੈਂ ਦੋਸਤਾਂ ਨਾਲ ਹੁੰਦਾ ਹਾਂ, ਮੀਟਿੰਗ ਵਿਚ, ਥਿਏਟਰ ਵਿਚ, ਬੈਂਕ ਵਿਚ ਲਾਈਨ ਵਿਚ ਖੜ੍ਹੇ ਹੋਏ—ਲਗਭਗ ਹਰ ਥਾਂ ਤੇ। ਮੈਂ ਜਦੋਂ ਇਨ੍ਹਾਂ ਸਮਿਆਂ ਵੱਲ ਧਿਆਨ ਮਾਰਦਾ ਹਾਂ ਤਾਂ ਮੈਂ ਇਹ ਕਹਿ ਸਕਦਾ ਹਾਂ ਕਿ ਇਨ੍ਹਾਂ ਵਕਤਾਂ ਤੇ ਮੈਂ ਕੋਈ ਬਹੁਤੀ ਵਧੀਆ ਮਨੋਸਥਿਤੀ ਵਿਚ ਨਹੀਂ ਹੁੰਦਾ, ਸੋ, ਮੈਂ ਆਪਣੀਆਂ ਭਾਵਨਾਵਾਂ ਨੂੰ ਲੋਕਾਂ ਅੱਗੇ ਪੇਸ਼ ਕਰ ਰਿਹਾ ਹੁੰਦਾ ਹਾਂ। ਸ਼ਾਇਦ ਇਸ ਦਾ ਬਹੁਤਾ ਨੁਕਸਾਨ ਨਹੀਂ ਹੁੰਦਾ ਪਰ ਮੇਰਾ ਖਿਆਲ ਹੈ ਕਿ ਮੇਰੇ ਦੋਸਤ ਇਸ ਨੂੰ ਪਸੰਦ ਨਹੀਂ ਕਰਦੇ ਹੋਣਗੇ—ਖਾਸ ਕਰਕੇ ਜਦੋਂ ਉਹ ਕੋਈ ਲੰਬੀ ਕਹਾਣੀ ਸੁਣਾ ਰਹੇ ਹੋਣ, ਅਤੇ ਮੀਟਿੰਗਾਂ ਵਿਚ ਵੀ ਪਤਾ ਨਹੀਂ ਮੈਂ ਕੀ ਪ੍ਰਭਾਵ ਦਿੰਦਾ ਹੋਵਾਂਗਾ।
-ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਹੋ ਸਕਦਾ ਹੈ ਕਿ ਕਈ ਵਾਰੀ ਲੋਕਾਂ ਨੇ ਇਸ ਗੱਲ ਦਾ ਬੁਰਾ ਨਾ ਮਨਾਇਆ ਹੋਵੇ। ਪਰ ਇਹ ਗੱਲ ਯਾਦ ਰੱਖੋ ਕਿ ਇਸ ਵਿਚ ਸਭ ਤੋਂ ਮਹੱਤਵਪੂਰਨ ਉਹੀ ਗੱਲ ਹੈ ਜੋ ਦੂਜਾ ਵਿਅਕਤੀ ਸੋਚਦਾ ਹੈ। ਤੁਹਾਨੂੰ ਹੁਣ ਤੋਂ ਹੀ ਹਮੇਸ਼ਾ ਸੁਚੇਤ ਰਹਿਣਾ ਪਏਗਾ ਜਿੰਨੀ ਜ਼ਿਆਦਾ ਦੇਰ ਤੁਸੀਂ ਐਸੀਆਂ ‘ਸਮੂਹ' ਹਰਕਤਾਂ ਵਿਚ ਰਹੋਗੇ, ਉਤਨੀ ਜ਼ਿਆਦਾ ਦੇਰ ਤੁਹਾਡੀ ਮਨੋ-ਦਸ਼ਾ ਵੀ ਉਸੇ ਤਰ੍ਹਾਂ ਹੀ ਬਣੀ ਰਹੇਗੀ। ਭਾਵ ਜੇ ਤੁਸੀਂ ਬਾਹਾਂ ਦੇ ਨਾਲ ਨਾਲ ਲੱਤਾਂ ਵੀ ਮੋੜੀਆਂ ਹਨ, ਤਾਂ ਐਸਾ ਹੀ ਹੋਵੇਗਾ। ਪਹਿਲਾਂ ਐਸਾ ਹੁੰਦਾ ਹੈ ਕਿ ਮਨ ਸਾਡੇ ਸਰੀਰ ਦੀ ਦਸ਼ਾ ਬਣਾਉਂਦਾ ਹੈ। ਜਦੋਂ ਤੁਸੀਂ ਇਕ ਖਾਸ ਮੁਦਰਾ ਵਿਚ ਆ ਜਾਉ ਤਾਂ ਫਿਰ ਸਰੀਰ ਮਨ ਤੇ ਪ੍ਰਭਾਵ ਪਾਉਣਾ ਸ਼ੁਰੂ ਕਰ ਦਿੰਦਾ ਹੈ। ਫਿਰ ਤੁਸੀਂ ਉਸੇ ਮੁਦਰਾ ਅਤੇ ਉਸੇ ਮਨੋ- ਦਸ਼ਾ ਵਿਚ ਫਸ ਜਾਂਦੇ ਹੋ।
ਸ਼ੁਰੂ-ਸ਼ੁਰੂ ਵਿਚ ਇਸ ਔਕੜ ਵਿਚੋਂ ਨਿਕਲਣ ਦਾ ਰਸਤਾ ਤੁਹਾਨੂੰ ‘ਸਵੈ-ਗਲਬਾਤ’ ਰਾਹੀਂ ਮਿਲੇਗਾ। ਤੁਹਾਡੇ ਵਿਚਾਰ ਤੁਹਾਡੀਆਂ ਭਾਵਨਾਵਾਂ ਬਣਾਉਂਦੇ ਹਨ ਅਤੇ ਭਾਵਨਾਵਾਂ ਫਿਰ ਤੁਹਾਡੀਆਂ ਲੱਤਾਂ-ਬਾਹਵਾਂ ਜਾਂ ਹੋਰ ਅੰਗਾਂ ਨੂੰ ਖਾਸ ਹਾਲਤਾਂ ਵਿਚ ਲਿਆਉਂਦੀਆਂ ਹਨ। ਸੋ ਕੁਝ ਨਵੀਆਂ ਸੋਚਾਂ ਹੀ ਇਸ ਤੋਂ ਬਚਣ ਦਾ ਰਾਹ ਕੱਢ ਸਕਦੀਆਂ ਹਨ। ਇਸ ਤੋਂ ਇਲਾਵਾ ਤਾਂ
ਬੱਸ ਇਕੋ ਹੀ ਰਾਹ ਹੈ ਕਿ ਤੁਹਾਨੂੰ ਤੁਹਾਡੀ ਸਹੇਲੀ ਹੱਥ ਵਿਚ ਚਾਕਲੇਟ ਜਾਂ ਕੁਝ ਹੋਰ ਫੜਾ ਦੇਵੇ।
ਪ੍ਰਸ਼ਨ-ਕੀ ਤੁਸੀਂ ਮੈਨੂੰ ਬਦਲਵੀਆਂ ਹਰਕਤਾਂ ਬਾਰੇ ਇਕ ਵਾਕ ਵਿਚ ਦਸ ਸਕਦੇ ਹੋ ਕਿ ਉਹ ਕੀ ਹਨ?
-ਬਦਲਵੀਆਂ ਹਰਕਤਾਂ ਉਹ ਹਰਕਤਾਂ ਹਨ ਜਿਹੜੀਆਂ ਸਾਡੀ ਮਾਨਸਿਕ ਊਰਜਾ ਨੂੰ ਹੋਰ ਢੰਗਾਂ ਨਾਲ ਕਿਸੇ ਹੋਰ ਪਾਸੇ ਵਰਤ ਲੈਂਦੀਆਂ ਹਨ।
ਪ੍ਰਸ਼ਨ-ਅਤੇ ਸਵੈ-ਤਸੱਲੀ ਦੀਆਂ ਹਰਕਤਾਂ?
—ਇਹ ਐਸੀਆਂ ਹਰਕਤੀ ਜਿਹੜੀਆਂ ਸਾਡੇ ਆਪਣੇ ਵੱਲ ਹੀ ਕੇਂਦ੍ਰਿਤ ਹੁੰਦੀਆਂ ਹਨ ਅਤੇ ਆਪਣੇ ਆਪ ਨੂੰ ਹੀ ਤਸੱਲੀ ਜਾਂ ਢਾਰਸ ਦੇਣ ਲਈ ਹੁੰਦੀਆਂ ਹਨ।
ਪ੍ਰਸ਼ਨ-ਮੈਂ 'ਚਿਹਰੇ ਉੱਤੇ ਹੱਥ' ਲਿਆਉਣ ਵਾਲੀਆਂ ਹਰਕਤਾਂ ਬਾਰੇ ਕੁਝ ਪੁਛਣਾ ਚਾਹੁੰਦਾ ਹਾਂ। ਜੇਕਰ ਮੈਂ ਕਿਸੇ ਨੂੰ ਮਕਾਨ ਖਰੀਦਣ ਲੱਗਿਆਂ ਪੁੱਛਾਂ ਕਿ ਕੀ ਉਸਦੀ ਛੱਤ ਵਿਚ ਕੋਈ ਨੁਕਸ ਹੈ, ਅਤੇ ਉਹ ਜੁਆਬ ਦੇਣ ਲੱਗਿਆਂ ਆਪਣੇ ਨੱਕ ਨੂੰ ਹੱਥ ਲਗਾਉਣ, ਤਾਂ ਕੀ ਮੈਂ ਇਹੀ ਸਮਝਾਂ ਕਿ ਉਹ ਝੂਠ ਬੋਲ ਰਹੇ ਹਨ? ਮੈਂ ਇਸੇ ਹਫਤੇ ਇਕ ਮਕਾਨ ਦੂਜੀ ਵਾਰੀ ਦੇਖਣ ਜਾ ਰਿਹਾ ਹਾਂ।
-ਨਹੀਂ, ਇਹ ID 1OT ਵਾਲੀ ਗਲਤੀ ਹੈ। ਆਪਾਂ ਪੰਜਵੇਂ ਅਧਿਆਇ ਵਿਚ ਨੱਕ ਨੂੰ ਛੋਹਣ ਬਾਰੇ ਗੱਲ ਕਰਾਂਗੇ । ਹੋ ਸਕਦਾ ਹੈ ਕਿ ਉਸ ਵਿਅਕਤੀ ਦੇ ਨੱਕ ਵਿਚ ਖੁਰਕ ਹੋ ਰਹੀ ਹੋਵੇ—ਬਿਲਕੁਲ ਉਦੋਂ ਹੀ ਜਦੋਂ ਉਹ ਤੁਹਾਨੂੰ ਜੁਆਬ ਦੇਣ ਲੱਗਾ ਹੋਵੇ । ਪਰ ਜੇਕਰ ਤੁਸੀਂ ਉਸ ਦੀ ਇਹ ਹਰਕਤ ਹਰ ਵਾਰੀ ਉਸ ਵੇਲੇ ਦੇਖੋ ਜਦੋਂ ਤੁਸੀਂ ਉਸ ਨੂੰ ਕੋਈ ਔਖਾ ਸੁਆਲ ਪੁੱਛੋ, ਅਤੇ ਉਸ ਦੀਆਂ ਕੁਝ ਹੋਰ ਹਰਕਤਾਂ ਵੀ ਸਮੂਹ ਬਣਾ ਕੇ ਇਹੀ ਕਹਿ ਰਹੀਆਂ ਹੋਣ ਤਾਂ ਸ਼ਾਇਦ ਤੁਸੀਂ ਠੀਕ ਹੋ ਸਕਦੇ ਹੋ।
ਪ੍ਰਸ਼ਨ-ਮੈਨੂੰ ਆਦਤ ਹੈ ਕਿ ਜਦੋਂ ਮੈਂ ਲੋਕਾਂ ਵਿਚ ਹੁੰਦਾ ਹਾਂ ਤਾਂ ਮੈਂ ਕੁਰਸੀ ਦੀਆਂ ਬਾਹਵਾਂ ਘੁੱਟ ਕੇ ਫੜ ਲੈਂਦਾ ਹਾਂ ਅਤੇ ਮੇਰੇ ਪੈਰ ਕੁਰਸੀ ਹੇਠਾਂ ਚਲੇ ਜਾਂਦੇ ਹਨ। ਮੇਰਾ ਖਿਆਲ ਹੈ ਲੋਕ ਇਹ ਤਾਂ ਸਮਝ ਹੀ ਲੈਣਗੇ ਕਿ ਮੇਰਾ ਐਸਾ ਕਰਨਾ ਘਬਰਾਹਟ ਜਾਂ ਪ੍ਰੇਸ਼ਾਨੀ ਕਰਕੇ ਨਹੀਂ ਹੈ।
ਨਹੀਂ ! ਉਹ ਇਸ ਦਾ ਉਹੀ ਮਤਲਬ ਕੱਢਣਗੇ ਜੋ ਨਿਕਲਦਾ ਹੈ।
ਪ੍ਰਸ਼ਨ-ਜਦੋਂ ਮੈਂ ਕੰਮ ਵਿਚ ਕਿਸੇ ਮੀਟਿੰਗ ਵਿਚ ਜਾਂਦਾ ਹਾਂ ਤਾਂ ਅਕਸਰ ਮੈਂ ਆਪਣੀਆਂ ਉਂਗਲਾਂ ਨਾਲ ਦੂਜੇ ਹੱਥ ਨੂੰ ਪਕੜਿਆ ਹੁੰਦਾ ਹੈ। ਕੀ ਮੇਰਾ ਅਚੇਤ ਮਨ ਮੈਨੂੰ ਕੁਝ ਦੱਸ ਰਿਹਾ ਹੈ?
-ਹਾਂ, ਤੁਹਾਡਾ ਅਚੇਤ ਮਨ ਇਹੀ ਕਹਿ ਰਿਹਾ ਹੈ ਕਿ ਤੁਸੀਂ ਘਬਰਾਏ ਹੋਏ ਹੋ। ਅਤੇ ਉਹ ਇਹੀ ਕੁੱਝ ਤੁਹਾਨੂੰ ਦੇਖਣ ਵਾਲਿਆਂ ਨੂੰ ਵੀ ਦੱਸ ਰਿਹਾ ਹੈ।
ਕੌਫੀ ਬਰੇਕ
1. ਸਾਡੇ ਸਰੀਰ ਦੇ ਸਾਰੇ ਹਿੱਸਿਆਂ ਨਾਲੋਂ ਸਾਡੇ ਹ... ਸਭ ਤੋਂ ਵੱਧ ਕੁਦਰਤੀ ਰੂਪ ਵਿਚ ਹਿੱਲਦੇ ਹਨ।
2. ਸਾਡੇ ਦਿਮਾਗ ਅਤੇ ਹ... ਵਿਚ ਸਭ ਹਿੱਸਿਆਂ ਨਾਲੋਂ ਵੱਧ ਨ.... ਨਾਲ ਆਪਸ ਵਿਚ ਜੁੜੇ ਹੋਏ ਹਨ।
3. ਜਦੋਂ ਹੱਥ ਖੁ.... ਹੁੰਦਾ ਹੈ ਅਤੇ ਤ... ਉਪਰ ਵੱਲ ਹੋਣ ਤਾਂ ਇਨ੍ਹਾਂ ਦਾ ਸਬੰਧ ਵਿਸ਼ਵਾਸ ਅਤੇ ਭਰੋਸੇ ਨਾਲ ਜੋੜਿਆ ਜਾਂਦਾ ਹੈ।
4. ਜਦੋਂ ਸਾਡੀ ਮਾਨਸਿਕ ਊਰਜਾ ਕਿਸੇ ਬ... ਢੰਗ ਨਾਲ ਵਰਤੀ ਜਾਂਦੀ ਹੈ ਤਾਂ ਐਸੀਆਂ ਹਰਕਤਾਂ ਨੂੰ ਬ... ਹ.... ਢੰਗ ਕਿਹਾ ਜਾਂਦਾ ਹੈ।
5. ਕੁਝ ਬ....ਹਰਕਤਾਂ ਬ... ਹੁੰਦੀਆਂ ਹਨ, ਜਿਵੇਂ ਕਿ ਚਾਬੀਆਂ ਜਾਂ ਪੈਨ ਨਾਲ ਖੇਡਣਾ।
6. ਸ....ਤਸੱਲੀ ਵਾਲੀਆਂ ਹਰਕਤਾਂ ਅੰ... ਹੁੰਦੀਆਂ ਹਨ।
7. ਹੱਥ ਫੜਨ ਦੀ ਹਰਕਤ ਦੀਆਂ ਦੋ ਮੁੱਖ ਅਵਸਥਾਵਾਂ ਹੁੰਦੀਆਂ ਹਨ। ਜਿੰਨੀ ਇਸ ਦੀ “ਉ... ਹੋਵੇਗੀ ਉਤਨੀ ਹੀ ਵੱਧ ਮਾ... ਪਰੇਸ਼ਾਨੀ ਹੋਵੇਗੀ।
8. ਜਦੋਂ ਪਿ.... ਪਿੱਛੇ ਬਾਂ...., ਕ... ਨੂੰ ਪਕੜ ਲਵੇ ਤਾਂ ਇਹ ਪ੍ਰੇਸ਼ਾਨੀ ਅਤੇ ਖਿੱਝ ਦਾ ਚਿੰਨ ਹੈ।
9. ਜਦੋਂ ਹੱਥ ਚਿ... ਜਾਂ ਸਿ... ਉਪਰ ਵਾਲੀਆਂ ਹਰਕਤਾਂ ਹੁੰਦੀਆਂ ਹਨ ਤਾਂ ਅਸੀਂ ਉਨ੍ਹਾਂ ਹਿੱਸਿਆਂ ਨੂੰ ਛੂੰਹਦੇ ਹਾਂ ਜਿਨ੍ਹਾਂ ਨਾਲ ਸਾਨੂੰ ਬ....ਵਿਚ ਤ.... ਦਿਤੀ ਜਾਂਦੀ ਸੀ।
10. ਕਦੇ ਵੀ ਛੋ... ਦੀ ਸ਼ਕਤੀ ਨੂੰ ਘੱਟ ਨਾ ਸਮਝੋ ਕਿਉਂਕਿ ਸਾਡੀ ਚਮੜੀ ਵਿਚ ਛੋਹ ਮਹਿਸੂਸ ਕਰਨ ਵਾਲੇ ਸੈ... ਹੁੰਦੇ ਹਨ ਜਿਹੜੇ ਛੋ....ਨਾਲ ਇਕਦਮ ਹ... ਵਿਚ ਆ ਜਾਂਦੇ ਹਨ।
11. ਉਕਤਾਹਟ ਦੀ ਪ੍ਰਮੁੱਖ ‘ਹੱਥ ਚਿ....’ ਵਾਲੀ ਹਰਕਤ ਵਿਚ ਹੱਥ ਪੂਰੇ ਜ... ਨੂੰ ਸਹਾਰਾ ਦੇ ਰਿਹਾ ਹੁੰਦਾ ਹੈ ਅਤੇ ਕੂ.. ਮੇਜ਼ ਤੇ ਟਿਕੀ ਹੁੰਦੀ ਹੈ।
12. ਆਪਣੇ ਅੰਦਾਜ਼ੇ ਨੂੰ ਪੱਕਾ ਕਰਨ ਲਈ ਹਮੇਸ਼ਾ ਸ... ਦੀਆਂ ਹਰਕਤਾਂ ਵੱਲ ਧਿਆਨ ਦਿਉ।
13. ਉਕਤਾਹਟ ਦੇ ਚਿੰਨ੍ਹ ਦੇਖਣ ਲਈ ਹਮੇਸ਼ਾ ਅ.... ਵਲ ਧਿਆਨ ਦਿਉ।
14. ਜਦੋਂ ਕੋਈ ਸਰੋਤਾ ਮੂੰ... ਨੂੰ ਉ... ਨਾਲ ਢੱਕਣ ਵਾਲੀ ਹਰਕਤ ਕਰੇ ਤਾਂ ਆਮ ਤੌਰ ਤੇ ਇਸ ਦਾ ਮਤਲਬ ਇਹੀ ਹੁੰਦਾ ਹੈ ਕਿ ਉਹ ਤੁਹਾਡੇ ਨਾਲ ਸ....ਨਹੀਂ ਜਾਂ ਉਹ ਸ... ਨਹੀਂ ਬੋਲ ਰਿਹਾ।
15. ਜੇਕਰ ਕੋਈ ਬੁਲਾਰਾ ਮੂੰ... ਨੂੰ ਢ... ਵਾਲੀ ਹਰਕਤ ਕੁਝ ਕਹਿਣ ਤੋਂ ਇਕਦਮ ਬਾਦ ਕਰੇ, ਤਾਂ ਆਮ ਤੌਰ ਤੇ ਇਸਦਾ ਮਤਲਬ ਹੈ ਕਿ ਉਹ ਝੂ... ਬੋਲ ਰਿਹਾ ਹੈ।
16. ਜੇਕਰ ਕੋਈ ਵਿਅਕਤੀ ਆਪਣੀਆਂ ਉਂ... ਮੂੰਹ ਵਿਚ ਪਾਏ ਤਾਂ ਇਸ ਦਾ ਅਕਸਰ ਇਹੀ ਮਤਲਬ ਹੁੰਦਾ ਹੈ ਕਿ ਉਹ ਤੁਹਾਡੇ ਨਾਲ ਕਿਸੇ ਕਿਸਮ ਦਾ ਧੋ... ਕਰ ਰਿਹਾ ਹੁੰਦਾ ਹੈ।
17. ਜਦੋਂ ਅੰਗੂਠੇ ਨਾਲ ਠ... ਨੂੰ ਸਹਾਰਾ ਦਿੱਤਾ ਹੁੰਦਾ ਹੈ ਅਤੇ ਪਹਿਲੀ ਉਂਗਲ ਉ... ਵੱਲ ਹੁੰਦੀ ਹੈ ਤਾਂ ਇਹ ਇਕ ਚੰਗਾ ਤੇ ਸਕਾਰਾਤਮਕ ਚਿੰਨ੍ਹ ਹੈ।
18. ਮੁਲਾਂਕਣ ਕਰਨ ਵਾਲੀਆਂ ਹਰਕਤਾਂ ਵਿਚ ਅੰਗੂਠੇ ਦੀ ਸ...ਹੀ ਤੁਹਾਨੂੰ ਇਕ ਇਸ਼ਾਰਾ ਦੇਂਦੀ ਹੈ ਕਿ ਉਹ ਕੀ ਸੋਚ ਰਹੇ ਹਨ।
19. ਸਰੀਰਕ ਭਾਸ਼ਾ ਦੀ ਸ਼ਬਦਾਵਲੀ ਵਿਚ ਬਾਹਾਂ ਮ....ਕੇ ਅਸੀਂ ਇਕ ਬ... ਜਾਂ ਰ... ਖੜ੍ਹੀ ਕਰ ਸਕਦੇ ਹਾਂ।
20. ਖੋਜਾਂ ਦਸਦੀਆਂ ਹਨ ਕਿ ਜਦੋਂ ਲੋਕ ਕਿਸੇ ਨੂੰ ਬਾਹਵਾਂ ਮ... ਹੋਈਆਂ ਦੇਖਦੇ ਹਨ ਤਾਂ ਤਕਰੀਬਨ ਹਮੇਸ਼ਾ ਹੀ ਇਸਦਾ ਮ...ਇਕ ਰ... ਵਾਲੀ ਅਤੇ ਨ ਹਰਕਤ ਵਜੋਂ ਹੀ ਕੱਢਿਆ ਜਾਂਦਾ ਹੈ।
21. ਬਾਹਵਾਂ ਮੋੜਨ ਵਾਲੀ ਹਰਕਤ ਕਿਉਂਕਿ ਇਕ ਰ... ਵ ਲੀ ਹਰਕਤ ਹੈ, ਇਸ ਨੂੰ ਘਟਾਉਣ ਲਈ ਅਕਸਰ ਅ... ਬਾਂਹ ਮੋੜਨ ਵਾਲੀ ਹਰਕਤ ਕੀਤੀ ਜਾਂਦੀ ਹੈ (ਆਮ ਤੌਰ ਤੇ ਔਰਤਾਂ ਵਿਚ)। ਜਨਤਕ ਜੀਵਨ ਜੀਣ ਵਾਲੇ ਅਤੇ ਮਸ਼ਹੂਰ ਹਸਤੀਆਂ ਇਸ ਦਾ ਇਕ ਹੋਰ ਰੂਪ ਵਰਤਦੀਆਂ ਹਨ, ਜਿਸ ਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਉਹ ਛ... ਕੇ ਬਾਹਾਂ ਮੋੜਦੇ ਹਨ।
22. ਮ....ਬਾਹਵਾਂ ਦੀ ਤਰ੍ਹਾਂ ਮ... ਲੱਤਾਂ ਨੂੰ ਅਸੀਂ ਰ... ਹਰਕਤ ਨਹੀਂ ਮੰਨ ਸਕਦੇ, ਕਿਸੇ ਨਤੀਜੇ ਤੇ ਪਹੁੰਚਣ ਲਈ ਸਾਨੂੰ ਹਰਕਤਾਂ ਦੇ ਸ....ਵਲ ਧਿਆਨ ਦੇਣਾ ਪਵੇਗਾ।
23. ਪੈਰ ਕਿਸੇ ਵਿਅਕਤੀ ਦੀਆਂ ਭ... ਅਤੇ ਇਰਾਦੇ ਬਾਰੇ ਭਰੋਸੇਯੋਗ ਇਸ਼ਾਰਾ ਕਰਦੇ ਹਨ। ਸੋ ਇਹ ਧਿਆਨ ਰੱਖੋ ਕਿ ਕੀ ਉਸ ਦੇ ਪੈਰ ਤੁਹਾਡੀ ਦ... ਵੱਲ ਜਾਂ ਦ... ਪਾਸੇ ਵੱਲ ਨੂੰ ਹਨ।
24. ਨਿਜੀ ਖੇਤਰ ਦੇ ਅਧਿਐਨ ਨੂੰ ਨ... ਗ਼.... ਕਹਿੰਦੇ ਹਨ। ਇਸ ਵਿਚ ਚ....ਖ.... ਮੰਨੇ ਜਾਂਦੇ ਹਨ।
25. ਨਿੱਜੀ ਗਲਬਾਤ ਲਈ ਸਭ ਤੋਂ ਯੋਗ ਸਮਾਜਕ ਖੇਤਰ ਜਿਹੜਾ 18 ਇੰਚ ਤੋਂ... ਫੁੱਟ ਤਕ ਹੁੰਦਾ ਹੈ।
ਜੋ ਪ੍ਰਤੀਤ ਹੁੰਦਾ ਹੈ ਉਹੀ ਸੱਚ ਹੁੰਦਾ ਹੈ। ਉਦੋਂ ਵੀ ਜਦੋਂ ਇਹ ਸਚਾਈ ਨਾ ਭੀ ਹੋਵੇ।
ਐਡਵਰਡ ਡਿ ਬੋਨੋ
ਅਧਿਆਇ - 5
ਝੂਠ ਬੋਲਣਾ
ਝੂਠ ਬੋਲਣ ਅਤੇ ਧੋਖਾ ਦੇਣ ਦੀ ਕਿਰਿਆ ਨੇ ਹਮੇਸ਼ਾ ਹੀ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਹੈ। ਬਹੁਤ ਸਾਰੇ ਮਨੋਵਿਗਿਆਨਕਾਂ ਨੇ ਇਸ ਵਿਸ਼ੇ ਤੇ ਬੜੇ ਵਿਗਿਆਨਕ ਢੰਗ ਨਾਲ ਖੋਜਾਂ ਕੀਤੀਆਂ ਹਨ ਅਤੇ ਹੁਣ ਵੀ ਖੋਜ ਕਰਤਾ ਇਸ ਬਾਰੇ ਖੋਜਾਂ ਕਰਦੇ ਹੀ ਰਹਿੰਦੇ ਹਨ।
ਜਦੋਂ ਵੀ ਕੋਈ ਗਲਬਾਤ ਅਤੇ ਵਿਚਾਰ ਵਟਾਂਦਰਾ ਹੁੰਦਾ ਹੈ ਤਾਂ ਇਸ ਦੀ ਸਫਲਤਾ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਗੱਲ ਨੂੰ ਸੁਣਨ ਵਾਲੇ ਨੇ ਉਸਦਾ ਅਰਥ ਕੀ ਸਮਝਿਆ ਹੈ, ਅਤੇ ਉਹ ਗੱਲ ਕਹਿਣ ਵਾਲੇ ਬਾਰੇ ਕੀ ਪ੍ਰਤੀਤ ਕਰਦਾ ਹੈ। ਇਸ ਗੱਲ ਤੇ ਨਹੀਂ ਕਿ ਕਹਿਣ ਵਾਲਾ ਕੀ ਕਹਿਣਾ ਚਾਹੁੰਦਾ ਸੀ। ਸੋ ਕਿਸੇ ਗੱਲ ਨੂੰ ਕੀ ਪ੍ਰਤੀਤ ਕੀਤਾ ਗਿਆ ਹੈ (ਮਤਲਬ ਕੱਢਿਆ ਗਿਆ ਹੈ), ਉਹ ਵੀ ਦੂਜੇ ਵਿਅਕਤੀ ਵੱਲੋਂ, ਇਹੀ ਸਭ ਤੋਂ ਮਹੱਤਵਪੂਰਨ ਹੈ।
“ ਧੋਖਾ ਆਮ ਤੌਰ ਤੇ ਇਸੇ ਗੱਲ ਵਿਚ ਹੀ ਹੁੰਦਾ ਹੈ ਕਿ 'ਪ੍ਰਤੀਤ' ਕੀ ਹੋਇਆ ਹੈ?”
ਦੂਸਰੇ ਸਾਡੀ ਗੱਲ ਦਾ ਕੀ ਅਰਥ ਕੱਢਦੇ ਹਨ, ਇਹ ਸਿਰਫ ਸਾਡੇ ਲਫਜ਼ਾਂ ਤੇ ਹੀ ਨਿਰਭਰ ਨਹੀਂ ਕਰਦਾ, ਸਗੋਂ ਉਹ ਲੋਕ ਸਾਡੀ ਸਰੀਰਕ ਭਾਸ਼ਾ ਨੂੰ ਵੀ ਨਾਲ ਨਾਲ ਸਮਝ ਕੇ ਹੀ ਕਿਸੇ ਗੱਲ ਦਾ ਮਤਲਬ ਕੱਢਦੇ ਹਨ। ਪਰ ਅਸੀਂ ਸਾਰੇ ਜਾਣਦੇ ਹਾਂ ਕਿ ਅਸੀਂ ਬਹੁਤ ਵਾਰੀ ਆਪਣੇ ਬਾਰੇ ਕਈ ਨਕਾਰਾਤਮਕ ਇਸ਼ਾਰੇ ਕਰਦੇ ਰਹਿੰਦੇ ਹਾਂ। ਜਿਸ ਕਰਕੇ ਲੋਕ ਸਾਨੂੰ ਸਹੀ ਨਹੀਂ ਸਮਝਦੇ। ਕਈ ਵਾਰੀ ਅਸੀਂ ਅਚੇਤ ਹੀ ਐਸਾ ਪ੍ਰਭਾਵ ਦੇ ਜਾਂਦੇ ਹਾਂ ਜਿਵੇਂ ਅਸੀਂ ਕੋਈ ਧੋਖਾ ਕਰ ਰਹੇ ਹੋਈਏ ਜਦਕਿ ਅਸਲ ਵਿਚ ਐਸਾ ਨਹੀਂ ਹੁੰਦਾ।
ਇਸੇ ਤਰ੍ਹਾਂ ਅਸੀਂ ਕਿਸੇ ਹੋਰ ਵਿਅਕਤੀ ਦੀ ਸਰੀਰਕ ਭਾਸ਼ਾ ਤੋਂ ਇਹ ਅਰਥ ਕੱਢਦੇ ਹਾਂ ਕਿ ਉਹ ਠੀਕ ਗੱਲ ਨਹੀਂ ਕਹਿ ਰਿਹਾ ਜਦਕਿ ਅਸਲ ਵਿਚ ਐਸਾ ਨਹੀਂ ਹੁੰਦਾ। 'ਧੋਖਾ’ ਆਮ ਤੌਰ ਤੇ ਇਸ ਗੱਲ ਵਿਚ ਹੀ ਹੁੰਦਾ ਹੈ ਕਿ ‘ਪ੍ਰਤੀਤ' ਕੀ ਹੋਇਆ ਹੈ।
ਜੇ ਲੋਕਾਂ ਨੂੰ ਇਹ ਪੁੱਛੀਏ ਕਿ ਉਹ ਸਰੀਰਕ ਭਾਸ਼ਾ ਵਿਚ ਪ੍ਰਵੀਨ ਕਿਉਂ ਹੋਣਾ ਚਾਹੁੰਦੇ ਹਨ, ਤਾਂ ਲੋਕਾਂ ਦੀ ਦਿਲਚਸਪੀ ਦੋ ਚੀਜ਼ਾਂ ਵਿਚ ਸਭ ਤੋਂ ਵੱਧ ਹੁੰਦੀ ਹੈ:
ਧੋਖੇ ਦੀਆਂ ਕਿਸਮਾਂ
ਜਿਨ੍ਹਾਂ ਚੀਜ਼ਾਂ ਵਿਚ ਅਸੀਂ ਸੱਚ ਨਹੀਂ ਬੋਲਦੇ, ਉਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਸਕੂਲ ਵਿਚ ਕੰਮ ਨਾ ਕਰਨ ਤੋਂ ਲੈ ਕੇ ਸਮਾਜਕ ਝੂਠ (ਜਿਵੇਂ ਪਤਨੀ ਨੂੰ ਇਸ ਸੁਆਲ ਦਾ ਜੁਆਬ-“ਇਨ੍ਹਾਂ ਕੱਪੜਿਆਂ ਵਿਚ ਮੈਂ ਬਹੁਤੀ ਮੋਟੀ ਤਾਂ ਨਹੀਂ ਲੱਗਦੀ? ਜਾਂ "ਮੇਰੀ ਆਵਾਜ਼ ਗਾਣ ਵਿਚ ਕੈਸੀ ਹੈ?)। ਜਾਂ ਫਿਰ ਵਪਾਰੀਆਂ ਦੀ ਕਿਸੇ ਵੱਡੇ ਸੌਦੇ ਵੇਲੇ ਹੋ ਰਹੀ ਗਲਬਾਤ ਤੋਂ ਲੈ ਕੇ ਅਮਰੀਕਾ ਦੇ ਪ੍ਰਧਾਨ ਬਿਲ ਕਲਿੰਟਨ ਨੂੰ ਮੌਨਿਕਾ ਲੇਵਿੰਸਕੀ ਮਾਮਲੇ ਵਿਚ ਪੁੱਛੇ ਗਏ ਸੁਆਲਾਂ ਦੇ ਜੁਆਬਾਂ ਤੱਕ। ਪਰ ਸਥਿਤੀ ਐਸੀ ਹੈ ਕਿ ਅਪਰਾਧਾਂ ਦੀ ਛਾਣ ਬੀਣ ਕਰਨ ਵਾਲੇ ਵੱਡੇ ਮਾਹਰ ਵੀ ਇਹ ਗੱਲ ਕਹਿੰਦੇ ਹਨ ਕਿ ਕੋਈ ਵੀ ਐਸੀ ਇਕ ਗੱਲ ਨਹੀਂ ਜਿਸ ਤੋਂ ਅਸੀਂ ਇਹ ਕਹਿ ਸਕੀਏ ਕਿ "ਆਹਾ! ਝੂਠ ਫੜ ਲਿਆ!”
ਹਾਂ ਇਕ ਗੱਲ ਤਸੱਲੀ ਵਾਲੀ ਜ਼ਰੂਰ ਹੈ ਕਿ ਬਹੁਤੇ ਝੂਠ ਜਿਹੜੇ ਅਸੀਂ ਸੁਣਦੇ ਹਾਂ (ਜਾਂ ਬੋਲਦੇ ਹਾਂ), ਆਮ ਤੌਰ ਤੇ ਸਮਾਜਿਕ ਝੂਠ ਹੁੰਦੇ ਹਨ ਨਾ ਕਿ ਉਹ ਜਿਹੜੇ ਸਾਡੇ ਜੀਵਨ ਤੇ ਕੋਈ ਵੱਡਾ ਜਾਂ ਮਾੜਾ ਅਸਰ ਪਾ ਸਕਣ। ਜੇ ਅਸੀਂ ਕਿਸੇ ਦੇ ਘਰ ਰੋਟੀ ਤੇ ਮਹਿਮਾਨ ਹੋਈਏ ਤਾਂ ਅਸੀਂ ਖਾਣ ਦੀਆਂ ਚੀਜ਼ਾਂ ਦੀ ਤਾਰੀਫ ਕਰਨ ਲੱਗਿਆਂ ਇਹ ਕਹਿ ਸਕਦੇ ਹਾਂ ਕਿ ਇਹ ਸ਼ਹਿਰ ਦੇ ਸਭ ਤੋਂ ਵੱਡੇ ਹੋਟਲ ਤੋਂ ਵੀ ਵਧੀਆ ਖਾਣਾ ਸੀ (ਹਾਲਾਂਕਿ ਅਸੀਂ ਉਸ ਦੀ ਰਸੋਈ ਵਿਚ, ਗਲਤੀ ਨਾਲ ਹੀ ਸਹੀ, ਹੋਟਲ ਦਾ ਪੈਕਿੰਗ ਵਾਲਾ ਡੱਬਾ ਦੇਖ ਲਿਆ ਸੀ !) । ਪਰ ਇਹ 'ਝੂਠ' ਵੀ ਸਾਡੇ ਸਬੰਧਾਂ ਨੂੰ ਖਰਾਬ ਕਰਨ ਵਾਲੀ ਸੱਚੀ ਗੱਲ ਕਹਿਣ ਨਾਲੋਂ ਬਿਹਤਰ ਹੈ—ਇਸ ਬਾਰੇ ਦੋ ਰਾਇ ਨਹੀਂ ਹੋ ਸਕਦੀਆਂ। ਅਸੀਂ ਸੁਭਾਵਕ ਹੀ ਆਪਣੇ ਮੇਜ਼ਬਾਨ ਨੂੰ ਐਸੇ ਮੌਕੇ ਤੇ ਸੱਚੀ ਗੱਲ ਕਹਿ ਕੇ ਨਾਰਾਜ਼ ਨਹੀਂ ਕਰਾਂਗੇ।
ਫਿਰ ਕਈ ਵਾਰੀ ਐਸਾ ਮੌਕਾ ਵੀ ਬਣ ਜਾਂਦਾ ਹੈ ਕਿ ਸਾਨੂੰ ਕੋਈ ਵਿਅਕਤੀ ਐਸੀ ਗੱਲ ਦਸ ਰਿਹਾ ਹੁੰਦਾ ਹੈ ਜਿਸ ਬਾਰੇ ਉਸ ਨੂੰ ਪੂਰਾ ਵਿਸ਼ਵਾਸ ਹੁੰਦਾ ਹੈ ਕਿ ਇਹ ਸੱਚ ਹੈ ਪਰ ਅਸੀਂ ਇਹ ਪੱਕਾ ਜਾਣਦੇ ਹੁੰਦੇ ਹਾਂ ਕਿ ਇਹ ਝੂਠ ਹੈ। ਪਰ ਤੁਸੀਂ ਉਸਨੂੰ ਇਹ ਗੱਲ ਮਨਾ ਨਹੀਂ ਸਕਦੇ ਕਿ ਇਹ ਝੂਠ ਹੈ। ਇਹ ਕਹਿਣਾ ਔਖਾ ਹੈ ਕਿ ਹੁਣ ਕੀ ਕੀਤਾ ਜਾਵੇ। ਉਦਾਹਰਣ ਵਜੋਂ ਤੁਸੀਂ ਆਪਣੇ ਠੇਕੇਦਾਰ ਨੂੰ ਕਿਹਾ ਸੀ ਕਿ ਤੁਹਾਨੂੰ ਬਿਜਲੀ ਦੇ ਲਾਲ ਬਟਨ ਚਾਹੀਦੇ ਹਨ, ਪਰ ਉਹ ਬਜ਼ਿੱਦ ਹੈ ਕਿ ਤੁਸੀਂ ਨੀਲੇ ਬਟਨ ਲਾਉਣ ਲਈ ਹੀ ਕਿਹਾ ਸੀ। ਇਸ ਦਾ ਫੈਸਲਾ ਤੁਹਾਨੂੰ ਹੀ ਕਰਨਾ ਪਏਗਾ ਕਿ ਉਹ ਵਿਅਕਤੀ ਝੂਠ ਬੋਲ ਰਿਹਾ ਹੈ ਜਾਂ ਉਸ ਦੀ ਯਾਦਾਸ਼ਤ ਹੀ ਮਾੜੀ ਹੈ।
ਐਸੇ ਸਮੇਂ ਤੇ ਤੁਹਾਨੂੰ 'ਸਮੂਹ' ਵਾਲੇ ਵਿਉਹਾਰ ਵੱਲ ਦੇਖਣਾ ਪਏਗਾ ਕਿਉਂਕਿ ਉਹ
ਗੱਲ ਜਿਸਨੂੰ ਅਸੀਂ ਝੂਠ ਕਹਿ ਰਹੇ ਹਾਂ, ਉਹ ਕਿਸੇ ਭੁਲੇਖੇ ਕਾਰਨ ਵੀ ਹੋਈ ਹੋ ਸਕਦੀ ਹੈ, ਜਾਂ ਉਸ ਗੱਲ ਨੂੰ ਸਮਝਣ ਵਿਚ ਗਲਤੀ ਹੋਈ ਹੋ ਸਕਦੀ ਹੈ। ਜੇ ਉਸਦੇ ਵਿਉਹਾਰ ਵਿਚ ਹੋਰ ਕੋਈ ਗੱਲ ਐਸੀ ਨਹੀਂ ਤਾਂ ਫਿਰ ਸਾਨੂੰ ਇਹ ਮੰਨਣਾ ਹੀ ਪਏਗਾ ਕਿ ਐਸਾ ਗਲਤੀ ਕਰਕੇ ਹੀ ਹੋਇਆ ਹੈ। ਸੋ ਜੇਕਰ ਤੁਹਾਨੂੰ ਕੋਈ ਇਹ ਕਹੇ ਕਿ ਧਰਤੀ ਗੋਲ ਨਹੀਂ ਸਗੋਂ ਪੱਧਰੀ ਹੈ, ਅਤੇ ਉਹ ਵਾਕਈ ਹੀ ਇਸ ਨੂੰ ਪੂਰੀ ਤਰ੍ਹਾਂ ਸੱਚ ਮੰਨਦਾ ਹੋਵੇ ਤਾਂ ਤੁਹਾਨੂੰ ਕਿਸੇ ਵੇਲੇ ਉਨ੍ਹਾਂ ਦੀ ਹਾਮੀ ਭਰਨੀ ਵੀ ਪੈ ਸਕਦੀ ਹੈ।
ਸਾਡਾ ਸਾਰਾ ਜੀਵਨ 'ਰਿਸ਼ਤਿਆਂ' ਨੂੰ ਬਣਾਉਣ ਅਤੇ ਨਿਭਾਉਣ ਵਿਚ ਹੀ ਗੁਜ਼ਰ ਜਾਂਦਾ ਹੈ। ਜੇ ਅਸੀਂ ਹਮੇਸ਼ਾ ਉਹ ਉਹੀ ਗੱਲ ਜ਼ੁਬਾਨ ਤੇ ਲਿਆਈਏ ਜਿਹੜੀ ਅਸੀਂ ਸਹੀ ਸਮਝਦੇ ਹਾਂ ਤਾਂ ਸ਼ਾਇਦ ਸਮਾਜ ਦਾ ਤਾਣਾ-ਬਾਣਾ ਹੀ ਵਿਗੜ ਜਾਵੇ। ਪਰ ਫਿਰ ਵੀ ਅਸੀਂ ਇਸੇ ਗੱਲ ਤੇ ਹੀ ਨਿਰਭਰ ਕਰਦੇ ਹਾਂ ਕਿ ਲੋਕ ਸੱਚ ਬੋਲਦੇ ਹਨ (ਘੱਟੋ ਘੱਟ ਉਨ੍ਹਾਂ ਚੀਜ਼ਾਂ ਵਿਚ ਜੋ ਰਿਸ਼ਤਿਆਂ ਲਈ ਮਹੱਤਵਪੂਰਨ ਹਨ)। ਜੇ ਐਸਾ ਨਹੀਂ ਹੁੰਦਾ ਤਾਂ ਵਿਸ਼ਵਾਸ ‘ਟੁੱਟ’ ਜਾਂਦਾ ਹੈ। ਕੋਈ ਰਿਸ਼ਤਾ ਵਿਸ਼ਵਾਸ ਤੋਂ ਬਿਨਾਂ ਨਹੀਂ ਚਲਦਾ ਅਤੇ ਇਕ ਵਾਰੀ ਟੁਟਿਆ ਯਕੀਨ ਫਿਰ ਮੁਸ਼ਕਲ ਹੀ ਬਹਾਲ ਹੁੰਦਾ ਹੈ।
ਸਿਆਣੀ ਗੱਲ
ਜੇ ਤੁਹਾਨੂੰ ਕੋਈ ਇਹ ਕਹੇ ਕਿ ਧਰਤੀ ਗੋਲ ਨਹੀਂ ਸਗੋਂ ਪੱਧਰੀ ਹੈ, ਅਤੇ ਉਹ ਵਾਕਈ ਹੀ ਇਸ ਨੂੰ ਸੱਚ ਮੰਨਦਾ ਹੋਵੇ, ਤਾਂ ਤੁਹਾਨੂੰ ਕਿਸੇ ਵੇਲੇ ਉਸ ਦੀ ਹਾਮੀ ਭਰਨੀ ਵੀ ਪੈ ਸਕਦੀ ਹੈ। (ਬਸ ਇੰਨਾ ਵਾਦਾ ਲੈ ਲੈਣਾ ਕਿ ਉਹ ਤੁਹਾਨੂੰ ਧਰਤੀ ਦੇ ਕਿਨਾਰੇ ਤੋਂ ਧੱਕਾ ਨਹੀਂ ਮਾਰੇਗਾ)
ਕਿੰਨਾ ਕੁ ਮੁਸ਼ਕਲ?
ਆਮ ਰਾਇ ਇਹੀ ਹੈ ਕਿ ਝੂਠ ਨੂੰ ਫੜਨਾ ਸਰੀਰਕ ਭਾਸ਼ਾ ਦੇ ਦੂਜੇ ਪਹਿਲੂਆਂ ਵਾਂਗ ਨਹੀਂ—ਇਹ ਕਾਫੀ ਔਖਾ ਕੰਮ ਹੈ। ਇਹ ਗੱਲ ਸਭ ਤੇ ਲਾਗੂ ਹੁੰਦੀ ਹੈ-ਆਮ ਲੋਕਾਂ ਤੇ, ਮਾਂ- ਬਾਪ ਤੇ, ਪੁਲੀਸ ਤੇ, ਜੱਜਾਂ ਤੇ, ਸਿਆਸਦਾਨਾਂ ਤੇ—ਹਾਲਾਂਕਿ ਸਿਆਸਤਦਾਨ ਅਕਸਰ ਝੂਠ ਬੋਲਣ ਵਿਚ ਆਪ ਬੜੇ ਮਾਹਰ ਹੁੰਦੇ ਹਨ। ਵੀਹਵੀਂ ਸਦੀ ਵਿਚ ਐਕਮੈਨ ਵਲੋਂ ਐਸੇ ਤਜਰਬੇ ਕੀਤੇ ਗਏ ਜਿਨ੍ਹਾਂ ਵਿਚ ਵੱਖੋ-ਵੱਖ ਲੋਕਾਂ ਨੂੰ ਸਾਡੇ ਵਿਉਹਾਰ ਨੂੰ ਘੋਖ ਕੇ ਝੂਠ ਪਕੜਨ ਲਈ ਕਿਹਾ ਗਿਆ, ਤਾਂ ਨਤੀਜੇ ਅੱਧੋ-ਅੱਧ ਹੀ ਰਹੇ—ਭਾਵ ਸੌ ਵਿਚੋਂ ਪੰਜਾਹ ਫੜੇ ਗਏ, ਪੰਜਾਹ ਨਹੀ।
ਜਿਵੇਂ ਕਿ ਸਰੀਰਕ ਭਾਸ਼ਾ ਦੇ ਕਿਸੇ ਵੀ ਪੱਖ ਬਾਰੇ ਕਿਹਾ ਜਾਂਦਾ ਹੈ ਕਿ ਐਸਾ ਨਹੀਂ ਹੁੰਦਾ। ਕੋਈ ਇਕ ਖਾਸ ਹਰਕਤ ਕਿਸੇ ਚੀਜ਼ ਬਾਰੇ ਨਿਸ਼ਚੇ ਹੀ ਦੱਸ ਸਕਦੀ ਹੋਵੇ, ਇਹੀ ਗੱਲ ਝੂਠ ਬੋਲਣ ਉੱਤੇ ਵੀ ਲਾਗੂ ਹੁੰਦੀ ਹੈ। ਝੂਠ ਬੋਲਣ ਦੀ ਵੀ ਕੋਈ ਇੱਕ ਖਾਸ ਨਿਸ਼ਾਨੀ ਨਹੀਂ। ਇਕ ਹੋਰ ਗੱਲ ਸਾਨੂੰ ਸਾਰਿਆਂ ਨੂੰ ਮੰਨਣੀ ਪਵੇਗੀ ਕਿ ਅਸੀਂ ਸਾਰੇ ਬਚਪਨ ਤੋਂ ਹੀ ਝੂਠ ਬੋਲ ਰਹੇ ਹਾਂ। ਦਸ ਬਾਰ੍ਹਾਂ ਸਾਲ ਦੀ ਉਮਰ ਤੋਂ ਲੈ ਕੇ ਵੱਡੇ ਹੋਣ ਤੱਕ ਅਸੀਂ ਸਾਰੇ ਆਪਣੇ
ਮਾਤਾ-ਪਿਤਾ ਤੋਂ ਸੱਚੀਆਂ ਗੱਲਾਂ ਛੁਪਾਉਣ ਦਾ ਅਭਿਆਸ ਕਰਦੇ ਰਹੇ ਹਾਂ। ਸੋ ਅਸੀਂ ਸਾਰੇ ਝੂਠ ਬੋਲਣ ਵਿਚ ਕਾਫੀ ਮਹਾਰਤ ਹਾਸਲ ਕਰ ਚੁੱਕੇ ਹਾਂ। ਇਹੀ ਚੀਜ਼ ਸਾਡੇ ਲਈ ਝੂਠ ਪਕੜਨਾ ਹੋਰ ਔਖਾ ਕਰ ਦਿੰਦੀ ਹੈ।
ਸੋ ਸਾਨੂੰ ਆਪਣੇ ਦੇਖਣ ਤੇ ਘੋਖਣ ਦੇ ਹੁਨਰ ਥੋੜ੍ਹੇ ਜ਼ਿਆਦਾ ਵਰਤਣੇ ਪੈਂਦੇ ਹਨ ਅਤੇ ਸੁਣਨ ਅਤੇ ਆਵਾਜ਼ ਵਿਚ ਆ ਰਹੀਆਂ ਤਬਦੀਲੀਆਂ ਪਕੜਨ ਦੇ ਹੁਨਰ ਵੀ ਜ਼ਿਆਦਾ ਚੰਗੀ ਤਰ੍ਹਾਂ ਵਰਤਣੇ ਪੈਂਦੇ ਹਨ।
“ ਆਪਣੇ ਸੁਣਨ ਦੇ ਹੁਨਰ ਨੂੰ ਹੋਰ ਤੇਜ਼ ਕਰੋ।”
ਆਮ ਵਰਤਾਉ
ਜੇਕਰ ਤੁਸੀਂ ਕਿਸੇ ਐਸੇ ਵਿਅਕਤੀ ਦੇ ਝੂਠ ਨੂੰ ਪਕੜਨ ਬਾਰੇ ਗੱਲ ਕਰ ਰਹੇ ਹੋ ਜਿਸ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਤਾਂ ਤੁਹਾਡਾ ਕੰਮ ਕੁਝ ਸੌਖਾ ਹੋ ਜਾਏਗਾ। ਫਿਰ ਤੁਸੀਂ ਉਸਦੇ ਵਿਉਹਾਰ ਵਿਚ ਆ ਰਹੇ ਬਦਲਾਅ ਦੀ ਉਸ ਦੇ ਆਮ ਵਿਉਹਾਰ ਨਾਲ ਤੁਲਨਾ ਕਰ ਸਕਦੇ ਹੋ। ਪਰ ਇਹ ਬਦਲਾਅ ਵੀ 'ਸਮੂਹ' ਵਿਚ ਹੋਣਾ ਚਾਹੀਦਾ ਹੈ। ਜੇ ਤੁਸੀਂ ਕਿਸੇ ਐਸੇ ਵਿਅਕਤੀ ਦੀ ਗੱਲ ਕਰ ਰਹੇ ਹੋ ਜਿਸਨੂੰ ਤੁਸੀਂ ਚੰਗੀ ਤਰ੍ਹਾਂ ਨਹੀਂ ਜਾਣਦੇ ਜਾਂ ਜਿਸ ਨੂੰ ਪਹਿਲੀ ਵਾਰੀ ਮਿਲ ਰਹੇ ਹੋ, ਤਾਂ ਤੁਹਾਨੂੰ ਉਸ ਦਾ ਵਿਉਹਾਰ ਉਸ ਵੇਲੇ ਚੰਗੀ ਤਰ੍ਹਾਂ ਦੇਖਣਾ ਪਵੇਗਾ ਜਦੋਂ ਸਭ ਕੁੱਝ ਠੀਕ ਹੈ ਅਤੇ ਉਹ ਤਣਾਅ-ਮੁਕਤ ਅਤੇ ਆਰਾਮ ਵਿਚ ਹੈ। ਭਾਵ, ਉਦੋਂ ਜਦੋਂ ਉਹ ਕਿਸੇ ਕਿਸਮ ਦੀ ਦਿੱਕਤ ਵਿਚ ਨਹੀਂ ਹੈ।
ਜਦੋਂ ਤੁਸੀਂ ਉਸ ਦੇ ਵਿਉਹਾਰ ਨਾਲ ਵਾਕਫ ਹੋ ਰਹੇ ਹੋ ਤਾਂ ਉਸਦੇ ਵਿਉਹਾਰ ਦੇ ਸਾਰੇ ਪੱਖ ਦੇਖੋ-ਚਿਹਰੇ ਦੇ ਹਾਵ-ਭਾਵ, ਅੱਖਾਂ ਦੀਆਂ ਹਰਕਤਾਂ, ਦੇਖਣ ਦਾ ਤਰੀਕਾ, ਸਵੈ ਨੂੰ ਤਸੱਲੀ ਦੇਣ ਵਾਲੀਆਂ ਹਰਕਤਾਂ, ਬਾਹਵਾਂ, ਲੱਤਾਂ ਤੇ ਪੈਰ ਦੀਆਂ ਹਰਕਤਾਂ ਅਤੇ ਉਸ ਦੇ ਬੋਲਣ ਦਾ ਢੰਗ।
ਜੀਵਨ ਪੋਕਰ (Poker) ਦੀ ਇਕ ਖੇਡ ਹੈ
ਜੀਵਨ ਪੋਕਰ (Poker) ਦੀ ਇਕ ਖੇਡ ਹੈ ਜੇ ਤੁਸੀਂ ਪੋਕਰ ਦੀ ਖੇਡ ਬਾਰੇ ਜਾਣਦੇ ਹੋ ਤਾਂ ਤੁਸੀਂ ਇਹ ਵੀ ਜਾਣਦੇ ਹੋਵੋਗੇ ਕਿ ਇਸ ਖੇਡ ਦਾ ਮਜ਼ਾ ਦੂਜੇ ਖਿਡਾਰੀਆਂ ਦੀ ਸਰੀਰਕ ਭਾਸ਼ਾ ਪੜ੍ਹਨ ਵਿਚ ਹੀ ਹੈ। ਦੂਜੇ ਪਾਸੇ ਬਾਕੀ ਖਿਡਾਰੀ ਵੀ ਤੁਹਾਡੀ ਸਰੀਰਕ ਭਾਸ਼ਾ ਪੜ੍ਹ ਰਹੇ ਹੁੰਦੇ ਹਨ। ਸੋ ਤੁਹਾਨੂੰ ਆਪਣੀਆਂ ਭਾਵਨਾਵਾਂ ਛੁਪਾਣੀਆਂ ਪੈਂਦੀਆਂ ਹਨ ਤੇ ਹੋ ਰਹੀ 'ਲੀਕੇਜ' ਨੂੰ ਘੱਟ ਤੋਂ ਘੱਟ ਕਰਨਾ ਪੈਂਦਾ ਹੈ। ਨਾਲ ਹੀ ਤੁਹਾਨੂੰ ਝੰਸਾ ਜਾਂ ਝਾਂਸਾ ਵੀ ਦੇਣਾ ਪੈਂਦਾ ਹੈ। ਜਦੋਂ ਤੁਹਾਨੂੰ ਵਧੀਆ ਪੱਤੇ ਮਿਲਣ ਤਾਂ ਐਸਾ ਵਰਤਾਉ ਕਰਨਾ ਪੈਂਦਾ ਹੈ ਜਿਸ ਤੋਂ ਲੱਗੇ ਕਿ ਪੱਤੇ ਮਾੜੇ ਹਨ। ਜਦੋਂ ਮਾੜੇ ਮਿਲਣ ਤਾਂ ਇਹ ਪਰਗਟ ਕਰਨਾ ਪੈਂਦਾ ਹੈ ਕਿ ਚੰਗੇ ਹਨ।
ਅਸੀਂ ਆਪਣੇ ਕੰਮ ਅਤੇ ਦਫਤਰ ਵਿਚ ਪੋਕਰ ਵਾਲਾ ਵਰਤਾਉ ਅਕਸਰ ਕਰਦੇ ਹਾਂ। ਜੇਕਰ ਤੁਸੀਂ ਆਪਣੇ ਕੰਮ ਵਿਚ ਮੀਟਿੰਗਾਂ ਵਿਚ ਜਾਂਦੇ ਹੋ ਤਾਂ ਤੁਸੀਂ ਮੇਰਾ ਮਤਲਬ ਸਮਝ ਹੀ ਗਏ ਹੋਵੇਗੇ। ਆਪਣੇ ਕੰਮ ਵਿਚ ਅਤੇ ਦਫਤਰ ਵਿਚ ਅਸੀਂ ਆਪਣੀਆਂ ਭਾਵਨਾਵਾਂ
ਛੁਪਾਣ ਦੀ ਸਭ ਤੋਂ ਵੱਧ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਅਸੀਂ ਉੱਥੇ ਇਕ ‘ਭੂਮਿਕਾ’ ਨਿਭਾ ਰਹੇ ਹੁੰਦੇ ਹਾਂ, ਅਤੇ ਆਪਣੇ ਚਿਹਰੇ ਮੋਹਰੇ ਤੋਂ ਕੋਈ ਕਮਜ਼ੋਰੀ ਨਹੀਂ ਦਿਖਾਣਾ ਚਾਹੁੰਦੇ ਤਾਂਕਿ ਇਹ ਨਾ ਮਹਿਸੂਸ ਹੋਵੇ ਕਿ ਅਸੀਂ ‘ਕਾਬਲ’ ਨਹੀਂ ਹਾਂ। ਬਸ ਇਹੀ ਸਮਝ ਲਉ ਕਿ ਮੀਟਿੰਗ ਦਾ ਮੇਜ਼ ਵੀ ਇਕ ਕਿਸਮ ਦਾ ਪੋਕਰ ਖੇਡਣ ਵਾਲਾ ਮੇਜ਼ ਹੈ। ਇਸੇ ਤਰ੍ਹਾਂ ਕਿਸੇ ਵੀ ਸੌਦੇਬਾਜ਼ੀ ਵਿਚ ਆਪਣੀਆਂ ਅਸਲ ਭਾਵਨਾਵਾਂ ਸਾਹਮਣੇ ਨਹੀਂ ਆਉਣ ਦਿੰਦੇ ਅਤੇ ਝਾਂਸਾ ਦੇਣ ਵਾਲਾ ਕੰਮ ਚਲਦਾ ਰਹਿੰਦਾ ਹੈ, ਬੱਸ ਇਹੀ ਖੇਡ ਹੁੰਦੀ ਰਹਿੰਦੀ ਹੈ।
ਪੋਕਰ ਵਿਚ ਇਕ ਸ਼ਬਦ ਵਰਤਿਆ ਜਾਂਦਾ ਹੈ—'ਟੈੱਲ' (Tell) ਜਿਸ ਦਾ ਭਾਵ ਹੈ ਦੱਸਣਾ। ਪੋਕਰ ਵਿਚ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਆਪਣੀ ਸਰੀਰਕ ਭਾਸ਼ਾ ਨਾਲ ਅਚੇਤ ਹੀ (ਜਾਂ ਜਾਣ ਬੁੱਝ ਕੇ) ਦੂਸਰੇ ਨੂੰ ਕੁਝ ਦੱਸ ਦਿੰਦੇ ਹੋ। ਇਹ ਬੋਲਫ ਜਾਂ ਝਾਂਸਾ ਦੇਣ ਵਕਤ ਹੁੰਦਾ ਹੈ। ਤੁਸੀਂ ਫਿਲਮਾਂ ਵਿਚ ਵੀ ਦੇਖਿਆ ਹੋਣਾ ਹੈ ਕਿ ਕੁਝ ਲੋਕ ਇਹ ਖੇਡ ਖੇਡਣ ਲੱਗਿਆਂ ਕਾਲੀਆਂ ਐਨਕਾਂ ਲਗਾਈ ਰੱਖਦੇ ਹਨ ਤਾਂਕਿ ਉਨ੍ਹਾਂ ਦੀਆਂ ਅੱਖਾਂ ਤੋਂ ਪੱਤਿਆਂ ਬਾਰੇ ਕੋਈ ਅੰਦਾਜ਼ਾ ਨਾ ਲਾਇਆ ਜਾ ਸਕੇ। ਅਸੀਂ ਸਾਰੇ ਇਹ ਜਾਣਦੇ ਹਾਂ ਕਿ ਜਦੋਂ ਸਾਨੂੰ ਕੋਈ ਖੁਸ਼ੀ ਮਿਲਣ ਦੀ ਆਸ ਹੋਵੇ ਤਾਂ ਸਾਡੀਆਂ ਅੱਖਾਂ ਦੀਆਂ ਪੁਤਲੀਆਂ ਵੱਡੀਆਂ ਹੋ ਜਾਂਦੀਆਂ ਹਨ। ਨਾਲ ਹੀ ਜਦੋਂ ਸਾਨੂੰ ਗੁੱਸਾ ਹੋਵੇ ਜਾਂ ਪ੍ਰੇਸ਼ਾਨੀ ਹੋਵੇ ਤਾਂ ਸਾਡੀਆਂ ਅੱਖਾਂ ਆਮ ਨਾਲੋਂ ਤੇਜ਼ ਝਪਕਣੀਆਂ ਸ਼ੁਰੂ ਹੋ ਜਾਂਦੀਆਂ ਹਨ। ਤੁਸੀਂ ਭਾਵੇਂ ਪੋਕਰ ਖੇਡਦੇ ਹੋਵੇ ਜਾਂ ਨਾ, ਖਿਡਾਰੀਆਂ ਨੂੰ ਦੇਖਣਾ ਬੜਾ ਹੀ ਦਿਲਚਸਪ ਹੁੰਦਾ ਹੈ—ਭਾਵੇਂ ਤੁਹਾਡੇ ਘਰ ਵਿਚ ਖੇਡ ਚਲ ਰਹੀ ਹੋਵੇ ਜਾਂ ਲਾਸ-ਵੇਗਾਸ ਵਿਚ। ਤੁਸੀਂ ਖਿਡਾਰੀਆਂ ਵਲੋਂ ਛੁਪਾਈਆਂ ਜਾ ਰਹੀਆਂ ਭਾਵਨਾਵਾਂ ਦੀ ਖੇਡ ਮਜ਼ੇ ਨਾਲ ਦੇਖ ਸਕਦੇ ਹੋ, ਇਹ ਵੀ ਅੰਦਾਜ਼ਾ ਲਗਾਉਣ ਦਾ ਅਨੰਦ ਲੈ ਸਕਦੇ ਹੋ ਕਿ ਤੁਸੀਂ ‘ਟੈੱਲ' ਦੇਖ ਲਈ ਹੈ ਕਿ ਨਹੀਂ। ਗੱਲ ਕੀ ਇਹ ਬੜਾ ਮਜ਼ੇਦਾਰ ਹੁੰਦਾ ਹੈ ਕਿ ਕਿਵੇਂ ਉਹ 'ਝੂਠ' ਬੋਲਣ ਵਾਲੇ ਖਿਡਾਰੀ ਆਪਣਾ ਜ਼ੋਰ ਤੇ ਹੁਨਰ 'ਚਾਂਸ' ਵਿਰੁੱਧ ਕਿਵੇਂ ਲਗਾਉਂਦੇ ਹਨ।
ਇਕ ਵਾਰੀ ਫੇਰ ਅਸਲ ਜੀਵਨ ਵੱਲ ਆ ਜਾਈਏ। ਅਸੀਂ ਕਿਸੇ ਇੱਕ ਇਕੱਲੀ ਹਰਕਤ ਤੋਂ ਇਸ ਨਤੀਜੇ ਤੇ ਨਹੀਂ ਪਹੁੰਚ ਸਕਦੇ ਕਿ ਉਹ ਵਿਅਕਤੀ ਸਾਡੇ ਤੋਂ ਕੁੱਝ ਛੁਪਾ ਰਿਹਾ ਹੈ (ਭਾਵੇਂ ਕੋਈ ਮਜ਼ਾਕ ਵਾਲਾ 'ਧੋਖਾ' ਹੋਵੇ ਜਾਂ ਕੋਈ ਵੱਡਾ ਧੋਖਾ)। ਸਾਨੂੰ ਇਸ ਨਤੀਜੇ ਤੇ ਪਹੁੰਚਣ ਲਈ ਇਸਦੇ ਹੱਕ ਦੇ ਕੁਝ ਹੋਰ ਸਬੂਤ (ਇਸ਼ਾਰੇ) ਵੀ ਚਾਹੀਦੇ ਹੁੰਦੇ ਹਨ। ਆਪਾਂ ਇਸ ਕੰਮ ਵਿਚ ਕੁਝ ਨਵੀਆਂ ਖੋਜਾਂ ਦੀ ਮਦਦ ਲਵਾਂਗੇ ਤਾਂਕਿ ਅਸੀਂ ਇਹ ਸਮਝ ਸਕੀਏ ਕਿ ਕੋਈ ਵਿਅਕਤੀ ਸਾਨੂੰ ‘ਪੂਰੀ ਗੱਲ ਨਹੀਂ ਦੱਸ ਰਿਹਾ' ਜਾਂ ਕੋਈ ਸਾਡੇ ਨਾਲ 'ਪੂਰਾ ਝੂਠ ਬੋਲ ਰਿਹਾ ਹੈ।
ਸਿਆਣੀ ਗੱਲ
ਖੋਜਾਂ ਇਹ ਦਸਦੀਆਂ ਹਨ ਕਿ ਜਦੋਂ ਕੋਈ ਵਿਅਕਤੀ ਝੂਠ ਬੋਲਦਾ ਹੈ ਤਾਂ 90 ਪ੍ਰਤੀਸ਼ਤ ਸੰਭਾਵਨਾ ਹੁੰਦੀ ਹੈ ਕਿ ਸਰੀਰਕ ਭਾਸ਼ਾ ਜਾਂ ਪਰਾ-ਭਾਸ਼ਾ (Paralanguage) ਰਾਹੀਂ ਸਾਨੂੰ ਬੜੇ ਸਪਸ਼ਟ ਸੰਕੇਤ ਮਿਲ ਜਾਂਦੇ ਹਨ।
ਚਿਹਰੇ ਦੇ ਹਾਵ-ਭਾਵ
ਜਦੋਂ ਕੋਈ ਵਿਅਕਤੀ ਆਪਣੇ ਵੱਲੋਂ ਕੀਤੇ ਜਾ ਰਹੇ 'ਧੋਖੇ' ਨੂੰ ਛੁਪਾਣਾ ਚਾਹੁੰਦਾ ਹੈ ਤਾਂ ਉਹ ਪੂਰਾ ਜ਼ੋਰ ਚਿਹਰੇ ਦੇ ਹਾਵ-ਭਾਵ ਤੇ ਲਗਾਉਂਦਾ ਹੈ। ਜਦੋਂ ਸਾਡੇ ਦਿਮਾਗ ਵਿਚ ਦੋ ਕਿਸਮ ਦੀਆਂ ਭਾਵਨਾਵਾਂ ਚੱਲ ਰਹੀਆਂ ਹੋਣ ਤਾਂ ਸਾਡੀਆਂ ਭਾਵਨਾਵਾਂ ਦੇ ‘ਪਰਦੇ' ਤੇ ਉਥਲ ਪੁਥਲ ਮੱਚ ਜਾਂਦੀ ਹੈ—ਖਾਸ ਕਰਕੇ ਜਦੋਂ ਇਹ ਭਾਵਨਾਵਾਂ ਇਕ ਦੂਜੇ ਦੇ ਉਲਟ ਹੋਣ। ਫਿਰ ਚਿਹਰੇ ਉਤੇ ਕੁਝ ‘ਮਹੀਨ ਭਾਵ' (Micro-Expressions) ਆ ਸਕਦੇ ਹਨ। ਸਾਡੇ ਦਿਮਾਗ ਦਾ ਲਿੰਬਿਕ (Limbic) ਹਿੱਸਾ ਸਾਡੀਆਂ ਭਾਵਨਾਵਾਂ ਨਾਲ ਸਬੰਧਤ ਹੈ। ਇਹ ਹਿੱਸਾ ਕਿਸੇ ਵੀ ਭਾਵਨਾ ਦੇ ਪੈਦਾ ਹੁੰਦਿਆਂ ਹੀ ਸਾਰੇ ਸਰੀਰ ਵਿਚ ਕੋਈ ਹਰਕਤ ਕਰਨ ਦਾ ਇਸ਼ਾਰਾ ਭੇਜ ਦਿੰਦਾ ਹੈ। ਜੇ ਸਾਡੇ ਅੰਦਰ 'ਮੁਜਰਮਾਨਾ' ਜਾਂ ਸ਼ਰਮ ਵਾਲੀ ਭਾਵਨਾ ਪੈਦਾ ਹੁੰਦੀ ਹੈ ਤਾਂ ਇਸ ਦਾ ਅਸਰ ਸਾਡੇ ਚਿਹਰੇ ਤੇ ਇਕਦਮ ਸ਼ੁਰੂ ਹੋ ਜਾਂਦਾ ਹੈ।
ਇਹ ‘ਮਹੀਨ ਭਾਵ' ਇਕਦਮ ਆਉਂਦਾ ਹੈ ਅਤੇ ਇਕ ਦਮ ਹੀ ਚਲਾ ਜਾਂਦਾ ਹੈ ਕਿਉਂਕਿ ਉਸ ਵਿਅਕਤੀ ਵਲੋਂ ਧਾਰਨ ਕੀਤਾ ਹੋਇਆ ਮੁਖੌਟਾ ਇਕਦਮ ਸਾਹਮਣੇ ਆ ਜਾਂਦਾ ਹੈ। ਹੋ ਸਕਦਾ ਹੈ ਕਿ ਇਹ ਮਹੀਨ-ਭਾਵ ਸਿਰਫ ਅੱਧੇ ਸਕਿੰਟ ਲਈ ਹੀ ਆਵੇ। ਮੁਖੌਟਾ ਭਾਵੇਂ ਚਿੰਤਾ ਦਾ ਹੋਵੇ, ਖੁਸ਼ੀ ਦਾ ਜਾਂ ‘ਪੋਕਰ' ਵਾਲਾ ਭਾਵ-ਹੀਨ, ਪਰ ਮਜ਼ਾਕ, ਸ਼ਰਾਰਤ ਭਰੀ ਮੁਸਕਰਾਹਟ ਜਾਂ ਮੁਖੌਟੇ ਤੋਂ ਉਲਟਾ ਕੋਈ ਭਾਵ ਵੀ ਇਕ ਝਲਕ ਦਿਖਾ ਜਾਂਦਾ ਹੈ। ਇਹ ਮਹੀਨ ਭਾਵ, ਤੁਹਾਡੇ ਕਿਸੇ ਮਿੱਤਰ, ਬੌਸ, ਜੀਵਨ ਸਾਥੀ, ਪੁਲੀਸ ਜਾਂ ਜੱਜ ਨੂੰ ਤੁਹਾਡੇ ਬਾਰੇ ਬਹੁਤ ਕੁੱਝ ਦੱਸ ਦਿੰਦਾ ਹੈ।
"ਇਹ ਮਹੀਨ-ਭਾਵ ਬੱਸ ਇਕ ਝਲਕ ਹੀ ਦਿਖਾਉਂਦਾ ਹੈ।"
ਇਹ ਮਹੀਨ ਭਾਵ ਹਲਕੀਆਂ ਜਿਹੀਆਂ ਹੀ ਹਰਕਤਾਂ ਹੁੰਦੀਆਂ ਹਨ ਜੋ ਤੁਹਾਡੇ ਚਿਹਰੇ ਤੋਂ ਸੱਚ ਨੂੰ 'ਲੀਕ' ਕਰ ਦਿੰਦੀਆਂ ਹਨ। ਇਹ ਅਚੇਤ ਹੀ ਹੁੰਦੀਆਂ ਹਨ ਅਤੇ ਇਕ ਧਿਆਨ ਨਾਲ ਦੇਖਣ ਅਤੇ ਇਨ੍ਹਾਂ ਹਾਵ-ਭਾਵ ਨੂੰ ਸਮਝਣ ਵਾਲਾ ਵਿਅਕਤੀ ਇਨ੍ਹਾਂ ਨੂੰ ਪਕੜ ਸਕਦਾ ਹੈ। ਛੋਟੇ ਛੋਟੇ ਅਤੇ ਮਹੱਤਵ-ਹੀਨ ਝੂਠ ਅਕਸਰ ਸਾਡੇ ਦਿਮਾਗ ਵਿਚ ਐਸੀਆਂ ਭਾਵਨਾਵਾਂ ਪੈਦਾ ਨਹੀਂ ਕਰਦੇ ਜਿਨ੍ਹਾਂ ਨਾਲ ਸਾਡੇ ਚਿਹਰੇ ਤੇ 'ਲੀਕੇਜ' ਆ ਜਾਵੇ। ਪਰ ਵੱਡੇ ਝੂਠ ਸਾਡੇ ਅੰਦਰ ਇਤਨੀਆਂ ਕੁ ਭਾਵਨਾਵਾਂ ਜ਼ਰੂਰ ਪੈਦਾ ਕਰ ਦਿੰਦੇ ਹਨ ਕਿ ਇਨ੍ਹਾਂ ਨਾਲ ਸਰੀਰ ਵਿਚ ਕੋਈ ਹਰਕਤ ਪੈਦਾ ਹੋ ਜਾਵੇ।
ਮੁਸਕਰਾਹਟ ਜੋ ਕੁਝ ਕਹਿੰਦੀ ਹੈ (Tell-Tale Smile)
ਆਮ ਸੋਚ ਇਹ ਹੈ ਕਿ ਜਦੋਂ ਕੋਈ ਵਿਅਕਤੀ ਝੂਠ ਬੋਲਦਾ ਹੈ ਤਾਂ ਉਹ ਚਿਹਰੇ ਤੇ ਮੁਸਕਰਾਹਟ ਲਿਆ ਕੇ ਬੋਲਦਾ ਹੈ—ਤਾਂ ਕਿ ਉਹ ਸੱਚ ਨੂੰ ਆਪਣੇ ਮੁਖੌਟੇ ਪਿੱਛੇ ਛੁਪਾ ਸਕੇ। ਇਹ ਸਮਝਿਆ ਜਾਂਦਾ ਹੈ ਕਿ ਮੁਸਕਰਾਹਟ ਤੋਂ ਅਸੀਂ ਝੂਠ ਬੋਲਣ ਵਾਲੇ ਨੂੰ ਪਕੜ ਸਕਦੇ ਹਾਂ। ਇਸ ਸੋਚ ਦਾ ਕਾਰਨ ਇਹ ਹੈ ਕਿ ਜਿਹੜਾ ਵਿਅਕਤੀ ਝੂਠ ਬੋਲ ਰਿਹਾ ਹੋਵੇ ਉਸ ਤੋਂ ਇਹ ਆਸ ਨਹੀਂ ਕੀਤੀ ਜਾਂਦੀ ਕਿ ਉਹ ਮੁਸਕਰਾਏਗਾ। ਮੁਸਕਰਾਹਟ ਉੱਤੇ ਸ਼ੱਕ ਕਰਨਾ ਔਖਾ ਹੁੰਦਾ ਹੈ ਅਤੇ ਨਾਲ ਹੀ ਇਹ ਵੀ ਹੁੰਦਾ ਹੈ ਕਿ ਜਦੋਂ ਅਸੀਂ ਸੱਚ ਬੋਲਦੇ ਹਾਂ ਤਾਂ ਮੁਸਕਰਾਹਟ ਦੂਜੇ ਵਿਅਕਤੀ ਅੰਦਰ ਸਕਾਰਤਮਕ ਭਾਵਨਾਵਾਂ ਪੈਦਾ ਕਰਦੀ ਹੈ। ਅਸੀਂ
ਕਿਸੇ ਵਿਅਕਤੀ ਬਾਰੇ ਆਪਣਾ ਅੰਦਾਜ਼ਾ ਉਸ ਦਾ ਚਿਹਰਾ ਦੇਖਕੇ ਹੀ ਲਗਾ ਲੈਂਦੇ ਹਾਂ। ਹੈ ਨਾ?
ਪਰ ਸਾਰੀਆਂ ਹੀ ਖੋਜਾਂ ਮੁਤਾਬਕ ਅਸਲ ਵਿਚ ਇਸ ਦੇ ਉਲਟ ਹੁੰਦਾ ਹੈ। ਝੂਠੇ ਲੋਕ ਘਟ ਮੁਸਕਰਾਉਂਦੇ ਹਨ। ਇਹ ਨਹੀਂ ਕਿ 'ਝੂਠੇ' ਮੁਸਕਰਾਉਂਦੇ ਨਹੀਂ, ਉਹ ਘੱਟ ਮੁਸਕਰਾਉਂਦੇ ਹਨ, ਕਿਉਂਕਿ ਉਹ ਇਹ ਸਮਝਦੇ ਹਨ ਕਿ ਲੋਕ ਇਹ ਆਸ ਕਰਦੇ ਹਨ ਕਿ ਝੂਠੇ ਵਿਅਕਤੀ ਝੂਠ ਬੋਲਣ ਵੇਲੇ ਮੁਸਕਰਾਉਣਗੇ, ਸੋ ਉਹ ਪਕੜੇ ਜਾਣ ਤੋਂ ਬਚਣ ਲਈ ਮੁਸਕਰਾਉਂਦੇ ਨਹੀਂ। ਉਹ ਇਸੇ ਸੋਚ ਨੂੰ ਵਰਤ ਕੇ ਹੀ ਬਚਣ ਦੀ ਕੋਸ਼ਿਸ਼ ਕਰਦੇ ਹਨ।
ਸਿਆਣੀ ਗੱਲ
ਖੋਜ ਕੀਤੀ ਗਈ ਹੈ ਕਿ ਆਮ ਧਾਰਨਾ ਦੇ ਉਲਟ, ਝੂਠ ਬੋਲਣ ਵਾਲੇ ਲੋਕ ਝੂਠ ਬੋਲਦੇ ਹੋਏ, ਸੱਚੀ ਗੱਲ ਕਹਿਣ ਵਾਲਿਆਂ ਨਾਲੋਂ ਘੱਟ ਮੁਸਕਰਾਉਂਦੇ ਹਨ।
ਜਦੋਂ ਝੂਠ ਬੋਲਦਿਆਂ ਹੋਇਆਂ ਕੋਈ ਮੁਸਕਰਾਉਂਦਾ ਵੀ ਹੈ ਤਾਂ ਉਹ 'ਨਕਲੀ' ਮੁਸਕਰਾਹਟ ਦਿਖਾਉਂਦੇ ਹਨ (ਚਿਹਰੇ ਦੇ ਹੇਠਲੇ ਹਿੱਸੇ ਵਾਲੀ)। ਸੋ ਨਕਲੀ ਮੁਸਕਰਾਹਟ ਦੀਆਂ ਜਾਣੀਆਂ ਪਛਾਣੀਆਂ ਨਿਸ਼ਾਨੀਆਂ ਦੇਖੋ। (ਇਸ ਬਾਰੇ ਆਪਾਂ ਦੂਜੇ ਅਧਿਆਇ ਵਿਚ ਗੱਲ ਕੀਤੀ ਸੀ) ਯਾਦ ਰੱਖੋ ਕਿ ਨਕਲੀ ਮੁਸਕਰਾਹਟ ਇਕ ਦਮ ਪ੍ਰਗਟ ਹੁੰਦੀ ਹੈ ਆਮ ਤੌਰ ਤੇ ਜ਼ਿਆਦਾ ਦੇਰ ਬਣੀ ਰਹਿੰਦੀ ਹੈ ਅਤੇ ਫਿਰ ਇਕ ਦਮ ਗਾਇਬ ਹੋ ਜਾਂਦੀ ਹੈ।
ਅਸਲੀ ਜਾਂ ਅੰਦਰੋਂ ਮਹਿਸੂਸ ਕੀਤੀ ਗਈ ਮੁਸਕਰਾਹਟ ਹੌਲੀ-ਹੌਲੀ ਪ੍ਰਗਟ ਹੁੰਦੀ ਹੈ ਅਤੇ ਖਤਮ ਹੋਣ ਲੱਗਿਆਂ ਵੀ ਸਮਾਂ ਲਗਾਉਂਦੀ ਹੈ। ਜਦੋਂ ਤੁਸੀਂ ਕਿਸੇ ਅੱਗੇ ਝੂਠ ਬੋਲ ਰਹੇ ਹੋਵੇ ਤਾਂ ਅਸਲੀ ਮੁਸਕਰਾਹਟ ਪੈਦਾ ਕਰਨੀ ਔਖੀ ਹੁੰਦੀ ਹੈ। ਇਹ ਵੀ ਯਾਦ ਰੱਖੋ ਕਿ 'ਨਕਲੀ' ਮੁਸਕਰਾਹਟ ਅਸਾਂਵੀਂ ਹੁੰਦੀ ਹੈ ਜਾਂ ਚਿਹਰੇ ਦੇ ਦੋਵੇਂ ਪਾਸੇ ਇੱਕੋ ਜਿਹੀ ਨਹੀਂ ਹੁੰਦੀ ਅਤੇ ਮੂੰਹ ਦੇ ਸਿਰੇ ਉਪਰ ਵੱਲ ਨਹੀਂ ਸਗੋਂ ਹੇਠਾਂ ਵਲ ਮੁੜੇ ਹੁੰਦੇ ਹਨ। ਚਿਹਰੇ ਦੇ ਇਕ ਪਾਸੇ ਜ਼ਿਆਦਾ ਤੇ ਦੂਜੇ ਪਾਸੇ ਘੱਟ (ਜਾਂ ਟੇਢੀ ਮੁਸਕਰਾਹਟ) ਨੂੰ ਅਸੀਂ ਸਾਰੇ ਹੀ 'ਅਸਲੀ' ਮੁਸਕਰਾਹਟ ਨਹੀਂ ਮੰਨਦੇ। ਪਰ ਆਮ ਜੀਵਨ ਵਿਚ ਅਸੀਂ ਇਨ੍ਹਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਦੇ ਕਿਉਂਕਿ ਅਸੀਂ ਹੁਣ ਤੱਕ ਇਹੀ ਮੰਨਦੇ ਆਏ ਹਾਂ ਕਿ ਮੁਸਕਰਾਹਟ ਚੰਗੀ ਹੁੰਦੀ ਹੈ ਅਤੇ ਅਸੀਂ ਇਸ ਨੂੰ ਐਸਾ ਹੀ ਸਮਝਦੇ ਹਾਂ। ਪਰ ਜਦੋਂ ਅਸੀਂ ਸਰੀਰ ਤੋਂ ਮਿਲਣ ਵਾਲੀਆਂ ਨਿਸ਼ਾਨੀਆਂ ਅਤੇ ਹੋਰ ਚਿੰਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਾਂ ਤਾਂ ਸਪਸ਼ਟ ਹੈ ਕਿ ਇਸ ਫਰਕ ਨਾਲ ਸਾਨੂੰ ਸਹੀ ਅੰਦਾਜ਼ਾ ਲਾਉਣ ਵਿਚ ਫਰਕ ਪਵੇਗਾ।
ਅੱਖਾਂ
ਆਮ ਤੌਰ ਤੇ ਇਹ ਸਮਝਿਆ ਜਾਂਦਾ ਹੈ ਕਿ ਧੋਖਾ ਕਰਨ ਵਾਲੇ ਵਿਅਕਤੀ ਦੀਆਂ ਨਜ਼ਰਾਂ ਤੇਜ਼ੀ ਨਾਲ ਇਧਰ ਉਧਰ ਘੁੰਮ ਰਹੀਆਂ ਹੁੰਦੀਆਂ ਹਨ (Shifty eyes)। ਪਰ ਧੋਖਾ ਦੇਣ ਵਾਲਾ ਵਿਅਕਤੀ ਇਸ ਗੱਲ ਨੂੰ ਸਮਝਦਾ ਹੁੰਦਾ ਹੈ ਅਤੇ ਉਹ ਆਪਣਾ ਵਰਤਾਉ ਇਸ
ਤੋਂ ਉਲਟ ਕਰਨ ਦੀ ਕੋਸ਼ਿਸ਼ ਕਰਦਾ ਹੈ। ਦੂਜੇ ਸ਼ਬਦਾਂ ਵਿਚ ਉਹ ਕੁੱਝ ਵਧ ਹੀ ਨਜ਼ਰ ਮਿਲਾ ਕੇ ਗੱਲ ਕਰਦਾ ਹੈ। ਨਜ਼ਰ ਦੀ ਦਿਸ਼ਾ ਸੁਚੇਤ ਚੀਜ਼ ਹੈ ਅਤੇ ਸਾਡੇ ਕਾਬੂ ਅਧੀਨ ਹੈ ਸੋ ਝੂਠ ਬੋਲਣ ਵਾਲਾ ਵਿਅਕਤੀ ਇਸ ਨੂੰ ਆਪਣੇ ਹੱਕ ਵਿਚ ਵਰਤਣ ਦੀ ਕੋਸ਼ਿਸ਼ ਕਰਦਾ ਹੈ ਤਾਂਕਿ ਉਹ ਸੁਹਿਰਦ ਲੱਗੇ। ਐਕਮੈਨ ਨੇ ਆਪਣੇ ਅਧਿਅਨ ਵਿਚ ਇਹ ਦੇਖਿਆ ਕਿ ਕੁੱਝ ਚਲਾਕ ਕਿਸਮ ਦੇ ਲੋਕ ਇਸ ਤਰ੍ਹਾਂ ਹੀ ਕਰਦੇ ਹਨ।
ਇਹ ਚੀਜ਼ ਸਾਡੀ ਆਮ ਧਾਰਨਾ ਤੋਂ ਬਿਲਕੁਲ ਉਲਟ ਹੈ, ਕਈ ਦਹਾਕਿਆਂ ਵਿਚ ਹੋਏ ਅਧਿਐਨ ਹਰ ਜਗ੍ਹਾ ਤੇ ਇਹੀ ਦਸਦੇ ਹਨ ਕਿ ਲੋਕ ਇਹੀ ਮੰਨਦੇ ਹਨ ਕਿ ਕਿਸੇ ਝੂਠੇ ਨੂੰ ਪਕੜਨ ਲਈ ਸਭ ਤੋਂ ਵੱਡੀ ਨਿਸ਼ਾਨੀ ਇਹੀ ਹੈ ਕਿ ਉਹ ਵਿਅਕਤੀ ਤੁਹਾਡੇ ਨਾਲ ਨਜ਼ਰ ਨਹੀਂ ਮਿਲਾਏਗਾ।
ਇਸ ਗੱਲ ਨੂੰ ਪੱਕਾ ਕਰਨ ਲਈ ਮੈਂ ਆਪ ਇਕ ਤਜਰਬਾ ਕੀਤਾ। ਇਕ ਸੈਮੀਨਾਰ ਵਿਚ ਹਾਜ਼ਰ ਲੋਕਾਂ ਵਿਚੋਂ ਇਕ ਔਰਤ ਨੇ ਕਈ ਤਾਸ਼ਾਂ ਇਕੱਠੀਆਂ ਕਰ ਲਈਆਂ ਤੇ ਮੈਨੂੰ ਪਰਖਣ ਲਈ ਕਿ ਮੈਂ ਉਸਦੇ ਸੱਚ ਝੂਠ ਨੂੰ ਪਕੜ ਸਕਦਾ ਹਾਂ ਕਿ ਨਹੀਂ, ਮੈਨੂੰ ਪੱਤੇ ਦੱਸਣੇ ਸ਼ੁਰੂ ਕੀਤੇ। ਮੁਕਦੀ ਗੱਲ ਇਹ ਹੈ ਕਿ ਮੈਂ ਉਸ ਦੇ ਝੂਠ ਇਸੇ ਗੱਲ ਤੋਂ ਪਕੜੇ ਕਿ ਜਦੋਂ ਉਹ ਝੂਠ ਬੋਲਦੀ ਸੀ ਤਾਂ ਉਹ ਹਲਕਾ ਜਿਹਾ ਪਰ ਟਿਕਾ ਕੇ ਨਜ਼ਰ ਮਿਲਾਉਂਦੀ ਸੀ।
ਜਦੋਂ ਮੈਂ ਉੱਥੇ ਹਾਜ਼ਰ ਹੋਰ ਲੋਕਾਂ ਨੂੰ ਪੁੱਛਿਆ ਕਿ ਮੈਂ ਕਿਵੇਂ ਸਹੀ ਅੰਦਾਜ਼ਾ ਲਾਇਆ ਤਾਂ ਉਨ੍ਹਾਂ ਦਾ ਜੁਆਬ ਸੀ-‘ਅੱਖਾਂ ਤੋਂ' । ਜੁਆਬ ਤਾਂ ਸਹੀ ਸੀ ਪਰ ਅੱਗੋਂ ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਗਲਤ ਦਸਦੀ ਸੀ ਤਾਂ ਉਹ ਮੇਰੇ ਨਾਲ ਨਜ਼ਰ ਨਹੀਂ ਸੀ ਮਿਲਾਉਂਦੀ। ਪਰ ਅਸਲੀਅਤ ਇਸਦੇ ਉਲਟ ਸੀ। ਅਸਲ ਵਿਚ ਉਹ ਮੇਰੇ ਨਾਲ ਨਜ਼ਰ ਸਿਰਫ ਉਦੋਂ ਹੀ ਮਿਲਾਉਂਦੀ ਸੀ। ਬਾਕੀ ਸਮਿਆਂ ਤੇ ਉਹ ਜਾਂ ਤਾਂ ਹੇਠਾਂ ਦੇਖ ਰਹੀ ਹੁੰਦੀ ਸੀ ਜਾਂ ਆਪਣੇ ਨਾਲ ਬੈਠੇ ਇਕ ਵਿਅਕਤੀ ਨਾਲ ਮਿਲ ਕੇ ਹੱਸ ਰਹੀ ਹੁੰਦੀ ਸੀ। ਬਾਕੀ ਲੋਕਾਂ ਨੂੰ ਤਾਂ ਬਸ ਇਤਨਾ ਹੀ ਯਾਦ ਸੀ ਕਿ ਜਿਸ ਵਕਤ ਮੈਂ ਉਸ ਦਾ ਧੋਖਾ ਪਕੜਿਆ ਤਾਂ ਉਸ ਵਕਤ ਉਹ ਮੇਰੇ ਵੱਲ ਨਹੀਂ ਸੀ ਦੇਖ ਰਹੀ ਹੁੰਦੀ। ਇਸ ਤੋਂ ਇਹ ਗੱਲ ਇਕ ਵਾਰੀ ਫਿਰ ਪੱਕੀ ਹੋ ਗਈ ਕਿ ਬਹੁਤੇ ਲੋਕ ਦੂਜੇ ਪਾਸੇ ਦੇਖਣ (ਜਾਂ ਨਜ਼ਰ ਚੁਰਾਉਣ) ਦਾ ਸਬੰਧ ਧੋਖੇ ਨਾਲ ਜੋੜਦੇ ਹਨ।
" ਬਹੁਤੇ ਲੋਕ ਦੂਜੇ ਪਾਸੇ ਦੇਖਣ (ਜਾਂ ਨਜ਼ਰ ਚੁਰਾਉਣ) ਦਾ ਸਬੰਧ ਧੋਖਾ ਕਰਨ ਨਾਲ ਜੋੜਦੇ ਹਨ।”
ਇਸ ਵਿਚ ਕੋਈ ਸ਼ੱਕ ਨਹੀਂ ਕਿ ਤੁਹਾਨੂੰ ਐਸੇ ਲੋਕ ਵੀ ਮਿਲਣਗੇ ਜਿਹੜੇ ਗਲਤ (ਜਾਂ ਝੂਠਾ) ਜੁਆਬ ਦੇਣ ਲੱਗਿਆਂ ਜਾਂ ਕਿਸੇ ਐਸੇ ਔਖੇ ਸੁਆਲ ਦਾ ਜੁਆਬ ਦੇਣ ਲੱਗਿਆਂ, ਜਿਸ ਦਾ ਸਬੰਧ ਉਨ੍ਹਾਂ ਦੀ ਇਮਾਨਦਾਰੀ ਨਾਲ ਹੋਵੇ, ਤੁਹਾਡੇ ਨਾਲ ਨਜ਼ਰ ਨਹੀਂ ਮਿਲਾਉਣਗੇ। ਉਹ ਸਾਰਾ ਸਮਾਂ ਨਜ਼ਰ ਝੁਕਾਈ ਰੱਖਣਗੇ ਜਾਂ ਉਨ੍ਹਾਂ ਦੀਆਂ ਨਜ਼ਰਾਂ ਇਧਰ ਉਧਰ ਘੁੰਮਦੀਆਂ ਰਹਿਣਗੀਆਂ। ਬਿਲਕੁਲ ਉਵੇਂ ਹੀ ਜਿਵੇਂ ਬੱਚੇ ਕਰਦੇ ਹਨ-ਜਦੋਂ ਉਨ੍ਹਾਂ ਦੇ ਮਾਂ-ਬਾਪ ਜਾਂ ਕੋਈ ਹੋਰ ਉਨ੍ਹਾਂ ਤੋਂ ਵੱਡਾ ਉਨ੍ਹਾਂ ਨੂੰ ਐਸੇ ਸੁਆਲ ਪੁੱਛ ਰਿਹਾ ਹੁੰਦਾ ਹੈ। ਐਸੇ ਲੋਕ ਵੀ ਜਦੋਂ ਤੁਹਾਨੂੰ ਕਿਸੇ ਮਾਮਲੇ ਵਿਚ ਆਪਣੇ ਬੇਕਸੂਰ ਹੋਣ ਦਾ ਭਰੋਸਾ ਦੇਣਾ
ਚਾਹੁੰਦੇ ਹਨ ਤਾਂ ਉਹ ਤੁਹਾਡੇ ਨਾਲ ਜ਼ਿਆਦਾ ਸਮੇਂ ਲਈ ਨਜ਼ਰ ਮਿਲਾ ਕੇ ਗੱਲ ਕਰਨਗੇ। ਇਕ ਵਾਰੀ ਫਿਰ ਤੁਹਾਨੂੰ ਉਨ੍ਹਾਂ ਦੀ ਸਰੀਰਕ ਭਾਸ਼ਾ ਵਿਚੋਂ ਕੁਝ ਐਸੀਆਂ ਗੱਲਾਂ ਦੇਖਣੀਆਂ ਪੈਣਗੀਆਂ ਜਿਹੜੀਆਂ ਤੁਹਾਡੇ ਅੰਦਾਜ਼ੇ ਦੀ ਤਰਦੀਦ ਕਰਨ।
ਅਸੀਂ ‘ਪਹਿਲਾਂ ਵੀ 'ਆਮ ਵਰਤਾਉ' ਦੀ ਗੱਲ ਕੀਤੀ ਹੈ(Baseline Behaviour)। ਆਮ ਵਰਤਾਉ ਸਾਨੂੰ ਹਮੇਸ਼ਾ ਹੀ ਦੇਖਣਾ ਪੈਂਦਾ ਹੈ। ਜੇ ਤੁਸੀਂ ਕਿਸੇ ਵਿਅਕਤੀ ਦੇ ਆਮ ਵਰਤਾਉ ਨੂੰ ਸਮਝ ਲੈਂਦੇ ਹੋ ਤਾਂ ਤੁਹਾਨੂੰ ਉਸ ਦੇ ਵਿਉਹਾਰ ਵਿਚ 'ਬਦਲਾਉ' ਨੂੰ ਪਕੜਨਾ ਸੌਖਾ ਹੋ ਜਾਂਦਾ ਹੈ। ਮੰਨ ਲਉ ਕਿ ਕਿਸੇ ਵਿਅਕਤੀ ਦਾ 'ਆਮ ਵਿਉਹਾਰ ਇਹ ਹੈ ਕਿ ਉਹ ਗਲਬਾਤ ਦੌਰਾਨ ਘੱਟ ਨਜ਼ਰ ਮਿਲਾਉਂਦਾ ਹੈ (ਭਾਵੇਂ ਸ਼ਰਮਾਕਲ ਸੁਭਾਅ ਕਰਕੇ ਹੀ) ਅਤੇ ਜਦੋਂ ਉਸਨੂੰ ਕਿਸੇ ਗੱਲ ਬਾਰੇ ਪੁੱਛਿਆ ਜਾਂ ਜੁਆਬ ਮੰਗਿਆ ਜਾਵੇ ਤਾਂ ਉਹ ਅਸਾਧਾਰਨ ਤੌਰ ਤੇ ਲੰਬੀ ਨਜ਼ਰ ਮਿਲਾ ਕੇ ਗੱਲ ਕਰਨੀ ਸ਼ੁਰੂ ਕਰ ਦੇਵੇ, ਤਾਂ ਤੁਹਾਡੇ ਦਿਮਾਗ ਵਿਚ ਖਤਰੇ ਦੀ ਘੰਟੀ ਵਜਣੀ ਸ਼ੁਰੂ ਹੋ ਜਾਣੀ ਚਾਹੀਦੀ ਹੈ।
ਅੱਖਾਂ ਝਪਕਣ ਦੀ ਰਫ਼ਤਾਰ ਵੀ ਨੋਟ ਕਰੋ। ਇਹ ਉਨ੍ਹਾਂ ਦੀ ਆਮ ਅੱਖਾਂ ਝਪਕਣ ਦੀ ਰਫਤਾਰ ਦੀ ਤੁਲਨਾ ਵਿਚ ਕਿਵੇਂ ਹੈ? ਇਹ ਦੇਖੋ ਕਿ ਉਨ੍ਹਾਂ ਦੇ 'ਆਮ ਵਰਤਾਉ' ਵਿਚ ਕਦੋਂ ਬਦਲਾਅ ਆਉਂਦਾ ਹੈ ਅਤੇ ਇਹ ਗਲਬਾਤ ਦੇ ਕਿਹੜੇ ਹਿੱਸੇ ਵਿਚ ਆਉਂਦਾ ਹੈ। ਤੁਹਾਨੂੰ ਇਸ ਤੋਂ ਬਹੁਤ ਕੁਝ ਪਤਾ ਲੱਗੇਗਾ। ਪਰ ਨਾਲ ਹੀ ਇਹ ਵੀ ਯਾਦ ਰੱਖੋ ਕਿ ਜਦੋਂ ਕੋਈ ਵਿਅਕਤੀ ਘਬਰਾ ਜਾਂਦਾ ਹੈ ਜਾਂ ਕਿਸੇ ਚਿੰਤਾ ਵਿਚ ਹੁੰਦਾ ਹੈ ਤਾਂ ਵੀ ਉਸਦੇ ਵਰਤਾਉ ਵਿਚ ਐਸੇ ਬਦਲਾਅ ਆ ਜਾਂਦੇ ਹਨ। ਇਸੇ ਲਈ ਹੋਰ ਚਿੰਨ੍ਹ ਦੇਖਣੇ ਵੀ ਜ਼ਰੂਰੀ ਹਨ।
ਸਿਆਣੀ ਗੱਲ
ਝੂਠ ਬੋਲਣ ਵਾਲੇ ਨਜ਼ਰ ਚੁਰਾਉਣ ਦੀ ਥਾਂ ਤੇ ਲੋੜ ਤੋਂ ਵੱਧ ਹੀ ਨਜ਼ਰ ਮਿਲਾਉਂਦੇ ਹਨ।
ਨਜ਼ਰਾਂ ਦੀ ਦਿਸ਼ਾ
ਅਸੀਂ ਨਜ਼ਰਾਂ ਦੀ ਦਿਸ਼ਾ ਦੇ ਸਬੰਧ ਵਿਚ ਕੀਤੀ ਗਈ ਕੁਝ ਖੋਜ ਬਾਰੇ ਗੱਲ ਕਰਾਂਗੇ। ਪਰ ਤੁਹਾਨੂੰ ਇਸ ਖੋਜ ਦੇ ਨਤੀਜਿਆਂ ਨੂੰ ਜ਼ਰਾ ਸੋਚ ਸਮਝ ਕੇ ਵਰਤਣਾ ਪਵੇਗਾ। ਇਹ ਬਹੁਤ ਕੁੱਝ ਦਸ ਸਕਦੀ ਹੈ, ਪਰ ਤਾਂ ਹੀ, ਜੇ ਤੁਸੀਂ ਕਿਸੇ ਵਿਅਕਤੀ ਦਾ ‘ਆਮ ਵਰਤਾਉ' ਪਹਿਲਾਂ ਹੀ ਸਮਝਿਆ ਹੋਵੇ। ਇਸ ਗੱਲ ਤੇ ਕਦੀ ਵੀ ਘੱਟ ਜ਼ੋਰ ਨਹੀਂ ਦਿੱਤਾ ਜਾ ਸਕਦਾ—ਉਸ ਵਿਅਕਤੀ ਦਾ ਆਮ ਵਰਤਾਉ ਚੰਗੀ ਤਰ੍ਹਾਂ ਦੇਖੋ ਸਮਝੋ ਅਤੇ ਯਾਦ ਰੱਖੋ। ਜੇ ਤੁਸੀਂ ਐਸਾ ਕਰ ਲਿਆ ਹੈ ਤਾਂ ਫਿਰ ਬਸ ਹੁਣ ਉਸ ਵਿਅਕਤੀ ਦੀ ਸਰੀਰਕ ਭਾਸ਼ਾ ਵਿਚ ਆ ਰਹੀਆਂ ਤਬਦੀਲੀਆਂ ਨੂੰ ਸਮਝਣ ਦੀ ਹੀ ਲੋੜ ਹੈ, ਤੁਸੀਂ ਉਸ ਬਾਰੇ ਬਹੁਤ ਕੁਝ ਜਾਣ ਜਾਉਗੇ।
“ ਨਜ਼ਰਾਂ ਦੀ ਦਿਸ਼ਾ ਸਾਨੂੰ ਬਹੁਤ ਕੁਝ ਦਸ ਸਕਦੀ ਹੈ।”
ਤੁਹਾਨੂੰ ਸ਼ਾਇਦ ਯਾਦ ਹੋਵੇਗਾ ਕਿ ਅਸੀਂ ਦੂਜੇ ਅਧਿਆਇ ਵਿਚ ਵੀ ਗੱਲ ਕੀਤੀ ਸੀ ਕਿ ਕਿਸੇ ਵੀ ਵਿਅਕਤੀ ਦੀ ਗਲਬਾਤ ਦੇ ਕੁਝ ਕੁ ਪੜਾਵਾਂ ਤੇ, ਨਜ਼ਰਾਂ ਦੀ ਦਿਸ਼ਾ ਬਹੁਤ ਕੁਝ ਦੱਸ ਸਕਦੀ ਹੈ। ਪਰ ਇਕ ਵਾਰੀ ਫਿਰ ਮੈਂ ਇਹ ਗੱਲ ਕਹਿ ਦਿਆਂ-ਇਸ ਚੀਜ਼ ਨੂੰ ਬਹੁਤ ਧਿਆਨ ਨਾਲ ਵਰਤਣ ਦੀ ਲੋੜ ਹੈ। ਵਿਗਿਆਨਕਾਂ ਨੇ ਇਹ ਪਤਾ ਲਗਾਇਆ ਹੈ ਕਿ ਸਾਡੇ ਦਿਮਾਗ ਦੇ ਦੋਵੇਂ ਪਾਸੇ ਵੱਖੋ-ਵੱਖਰੇ ਕੰਮ ਕਰਦੇ ਹਨ। ਖੱਬਾ ਪਾਸਾ ਤਰਕਸ਼ੀਲ (Logical) ਕੰਮ ਕਰਦਾ ਹੈ ਜਿਵੇਂ ਕਿ ਦਲੀਲ, ਵਿਸ਼ਲੇਸ਼ਣ ਅਤੇ ਭਾਸ਼ਾ ਸਬੰਧੀ ਕੰਮ, ਅਤੇ ਸੱਜਾ ਪਾਸਾ ਕਲਪਨਾ ਅਤੇ ਸਿਰਜਣਾਤਮਕ (Creative) ਕੰਮ ਕਰਦਾ ਹੈ। ਮੇਰਾ ਖਿਆਲ ਹੈ ਕਿ ਤੁਸੀਂ ਹੇਠ ਲਿਖੇ ਤੋਂ ਹੋਰ ਚੰਗੀ ਤਰ੍ਹਾਂ ਸਮਝ ਜਾਉਗੇ:
ਇਹ ਵੀ ਦੇਖਿਆ ਗਿਆ ਹੈ ਕਿ ਅਸੀਂ ਗਲਬਾਤ ਕਰਦੇ ਹੋਏ, ਕੁਦਰਤੀ ਤੌਰ ਤੇ ਹੀ ਨਜ਼ਰਾਂ ਮਿਲਾਣ ਵਿਚ ਵਕਫੇ ਪਾਂਦੇ ਹਾਂ-ਭਾਵ ਵਿਚੋਂ ਵਿਚੋਂ ਨਜ਼ਰਾਂ ਹਟਾਂਦੇ ਹਾਂ। ਜਦੋਂ ਨਜ਼ਰ ਹਟਾਈ ਜਾਂਦੀ ਹੈ ਤਾਂ ਨਜ਼ਰਾਂ ਦੀ ਦਿਸ਼ਾ ਸਾਨੂੰ ਇਹ ਦੱਸ ਸਕਦੀ ਹੈ ਕਿ ਬੋਲਣ ਵਾਲਾ ਸੱਚ ਕਹਿ ਰਿਹਾ ਹੈ ਕਿ ਨਹੀਂ। (ਪਰ ਮੈਂ ਇਕ ਵਾਰੀ ਫਿਰ ਕਹਿਣਾ ਚਾਹਾਂਗਾ ਕਿ ਇਹ ਕੁਝ ਸਿਰਫ ਉਦੋਂ ਹੀ ਕੀਤਾ ਜਾਵੇ ਜਦੋਂ ਤੁਸੀਂ ਉਸ ਵਿਅਕਤੀ ਦਾ ਆਮ ਵਰਤਾਅ ਸਮਝ ਤੇ ਯਾਦ ਕਰ ਲਿਆ ਹੈ।) ਪਰ ਇਹ ਸਭ ਕੁਝ ਪਤਾ ਕਿਵੇਂ ਲਗਦਾ ਹੈ?
ਸਾਡੇ ਦਿਮਾਗ ਦੇ ਦੋਵੇਂ ਪਾਸੇ ਆਪਣੇ ਤੋਂ ਉਲਟੇ ਪਾਸੇ ਦੀਆਂ ਹਰਕਤਾਂ ਚਲਾਉਂਦੇ ਹਨ। ਸੋ ਖੱਬੇ ਪਾਸੇ ਦਾ ਦਿਮਾਗ ਦਾ ਹਿੱਸਾ ਸੱਜੇ ਪਾਸੇ ਦੀਆਂ ਹਰਕਤਾਂ ਚਲਾਉਂਦਾ ਹੈ ਸੱਜੇ ਪਾਸੇ ਦਾ ਦਿਮਾਗ ਖੱਬੇ ਪਾਸੇ ਦੀਆਂ।
ਜੇ ਕਰ ਤੁਸੀਂ ਇਕ ਵਿਅਕਤੀ ਦੇ ਨਜ਼ਰਾਂ ਘੁਮਾਉਣ ਦੇ ਤਰੀਕੇ ਨੂੰ ਪਹਿਲਾਂ ਹੀ ਸਮਝ ਲਿਆ ਹੈ ਤਾਂ ਇਹ ਇਕ ਬੜਾ ਲਾਭਦਾਇਕ ਤਰੀਕਾ ਹੈ ਜਿਸ ਨਾਲ ਅਸੀਂ ਕਿਸੇ ਵੀ ਵਿਅਕਤੀ ਦੀ ਇਮਾਨਦਾਰੀ ਬਾਰੇ ਅੰਦਾਜ਼ਾ ਲਗਾ ਸਕਦੇ ਹਾਂ। ਪਰ ਨਾਲ ਹੀ ਸਾਨੂੰ ਬਾਕੀ ਚਿੰਨ੍ਹ ਇਸ਼ਾਰੇ ਆਦਿ ਵੀ ਧਿਆਨ ਵਿੱਚ ਰੱਖਣੇ ਪੈਣਗੇ।
ਚੇਤਾਵਨੀ
ਜਿਵੇਂ ਕਿ ਮੈਂ ਪਹਿਲਾਂ ਵੀ ਚੇਤਾਵਨੀ ਦੇ ਚੁਕਾ ਹਾਂ, ਇਹ ਥਿਊਰੀ ਤਾਂ ਹੀ ਵਰਤਣੀ ਚਾਹੀਦੀ ਹੈ ਜੇਕਰ ਅਸੀਂ ਉਸ ਵਿਅਕਤੀ ਦੇ 'ਆਮ ਵਿਉਹਾਰ' ਨੂੰ ਚੰਗੀ ਤਰ੍ਹਾਂ ਜਾਂਚ-ਪਰਖ ਲਿਆ ਹੈ। ਕਈ ਐਸੇ ਲੋਕ ਵੀ ਹੁੰਦੇ ਹਨ ਜਿਹੜੇ ਹਮੇਸ਼ਾ ਇਕੋ ਹੀ ਪਾਸੇ ਦੇਖਦੇ ਰਹਿੰਦੇ ਹਨ-ਇਹ ਬਸ ਉਨ੍ਹਾਂ ਦੀ ਆਦਤ ਹੀ ਹੁੰਦੀ ਹੈ। (ਇਸੇ ਤਰ੍ਹਾਂ ਸਾਨੂੰ ਇਹ ਵੀ ਦੇਖਣਾ ਪਵੇਗਾ ਕਿ ਜੇ ਉਹ ਵਿਅਕਤੀ ਖਬਚੂ ਹੈ ਤਾਂ ਕਿਤੇ ਉਹ ਇਸ ਤੋਂ ਉਲਟਾ ਤਾਂ ਨਹੀਂ ਕਰਦਾ ਹੈ।)
ਅੱਖਾਂ ਝਪਕਣਾ
ਜਦੋਂ ਅਸੀਂ ਝੂਠ ਬੋਲ ਰਹੇ ਹੁੰਦੇ ਹਾਂ ਤਾਂ ਬੌਧਿਕ ਤੌਰ ਤੇ ਵੱਧ ਸੁਚੇਤ ਹੁੰਦੇ ਹਾਂ ਕਿਉਂਕਿ ਝੂਠ ਬੋਲਣ ਦਾ ਆਪਣਾ ਹੀ ਦਬਾਉ ਹੁੰਦਾ ਹੈ। ਸੋ ਸਾਡੇ ਵਿਚ ਦਬਾਉ ਤੇ ਸੁਚੇਤਤਾ ਦੇ ਚਿੰਨ੍ਹ ਤੇਜ਼ ਹੋ ਜਾਂਦੇ ਹਨ। ਅੱਖਾਂ ਝਪਕਣਾ ਇਨ੍ਹਾਂ ਵਿਚੋਂ ਹੀ ਇਕ ਚਿੰਨ੍ਹ ਹੈ ਅਤੇ ਇਹ ਵੀ ਤੇਜ਼ ਹੋ ਜਾਂਦਾ ਹੈ। ਪਰ ਇਹ ਝੂਠ ਦਾ ਚਿੰਨ ਨਹੀਂ ਹੈ, ਸਗੋਂ ਇਹ ਦਬਾਉ ਦਾ ਚਿੰਨ੍ਹ ਹੈ।
ਇਹ ਵੀ ਦੇਖਿਆ ਗਿਆ ਹੈ ਕਿ ਕੁਝ ਲੋਕ ਅੱਖਾਂ ਵੀ ਮਲਦੇ ਹਨ। ਦੇਖਣ ਤੋਂ ਇਹ ਬਿਲਕੁਲ ਇਸ ਤਰ੍ਹਾਂ ਲਗਦਾ ਹੈ ਕਿ ਇਸ ਵਿਅਕਤੀ ਨੇ ਅੱਖਾਂ ਵਿਚ ਕੰਟੈਕਟ ਲੈਂਜ਼, ਪਾਏ ਹਨ ਤੇ ਉਹ ਅੱਖਾਂ ਮਲ ਕੇ ਆਪਣਾ ਲੈਂਜ਼ ਠੀਕ ਕਰ ਰਿਹਾ ਹੈ (ਸੋ ਪੱਕਾ ਕਰ ਲਉ ਕਿ ਉਹ ਵਿਅਕਤੀ ਲੈਂਜ਼ ਤਾਂ ਨਹੀਂ ਪਹਿਨਦਾ)। ਲੋਕ ਝੂਠ ਬੋਲਣ ਲੱਗਿਆਂ ਅੱਖਾਂ ਮਲਦੇ ਹਨ। ਇਹ ਹਰਕਤ ਮਰਦਾਂ ਤੇ ਔਰਤਾਂ, ਦੋਹਾਂ ਵਿਚ ਹੁੰਦੀ ਹੈ, ਬੱਸ ਫਰਕ ਇੰਨਾ ਹੀ ਹੈ ਕਿ ਮਰਦ ਜ਼ਰਾ ਤੇਜ਼ੀ ਨਾਲ ਅੱਖਾਂ ਮਲਦੇ ਹਨ ਅਤੇ ਔਰਤਾਂ ਆਪਣੀਆਂ ਅੱਖਾਂ ਨੂੰ ਇਕ ਪਾਸੇ ਤੋਂ ਜਾਂ ਹੇਠਲੇ ਪਾਸੇ ਤੋਂ ਛੋਹਣ ਤੱਕ ਹੀ ਸੀਮਿਤ ਰਹਿੰਦੀਆਂ ਹਨ। ਇਹ ਵੀ ਲੱਗਦਾ ਹੈ ਕਿ ਉਸ ਵਿਅਕਤੀ ਨੂੰ ਉਹ ਜਿੰਨਾ ਵੱਡਾ ਝੂਠ ਲੱਗਦਾ ਹੈ, ਉਤਨਾ ਹੀ ਉਹ ਜ਼ਿਆਦਾ ਅੱਖਾਂ ਮਲਦਾ ਹੈ। ਨਾਲ ਹੀ ਇਹ ਵੀ ਹੋ ਸਕਦਾ ਹੈ ਉਹ ਆਪਣੀ ਨਜ਼ਰ ਤੁਹਾਡੇ ਤੋਂ ਹਟਾ ਲਵੇ।
ਇਸ ਪੂਰੀ ਹਰਕਤ ਦਾ ਮਨੋਵਿਗਿਆਨ ਕੀ ਹੈ? ਇਹ ਮੰਨਿਆ ਜਾਂਦਾ ਹੈ ਕਿ ਇਹ ਇਕ ਕਿਸਮ ਦਾ ਆਪਣੇ ਧੋਖੇ ਨੂੰ, ਅਤੇ ਜਿਸ ਵਿਅਕਤੀ ਨਾਲ ਧੋਖਾ ਕੀਤਾ ਜਾ ਰਿਹਾ ਹੈ ਉਸਨੂੰ ਆਪਣੀਆਂ ਨਜ਼ਰਾਂ ਵਿਚੋਂ ਹਟਾਣ ਦਾ ਜਤਨ ਹੁੰਦਾ ਹੈ। ਝੂਠ ਬੋਲਣ ਵਾਲਾ ਵਿਅਕਤੀ ਅੰਦਰੋਂ ਡਰ ਰਿਹਾ ਹੁੰਦਾ ਹੈ ਅਤੇ ਖਤਰਾ ਮਹਿਸੂਸ ਕਰ ਰਿਹਾ ਹੁੰਦਾ ਹੈ। ਸੋ ਉਹ ਸਾਹਮਣੇ ਵਾਲੇ ਵਿਅਕਤੀ ਦੇ ਅਕਸ ਨੂੰ ਆਪਣੇ ਤੋਂ ਦੂਰ ਹੀ ਰੱਖਣਾ ਚਾਹੁੰਦਾ ਹੈ।
ਚਿਹਰੇ ਨੂੰ ਛੋਹਣਾ
ਚਿਹਰੇ ਨੂੰ ਛੋਹਣ ਦੀਆਂ ਬਦਲਵੀਆਂ ਹਰਕਤਾਂ ਬਹੁਤੇ ਲੋਕਾਂ ਵਿਚ ਝੂਠ ਬੋਲਣ ਲੱਗਿਆਂ ਮੌਜੂਦ ਹੁੰਦੀਆਂ ਹਨ ਅਤੇ ਆਮ ਤੌਰ ਤੇ ਇਨ੍ਹਾਂ ਦੀ ਰਫਤਾਰ ਵੱਧ ਜਾਂਦੀ ਹੈ। ਗਲਬਾਤ ਕਰਦੇ ਹੋਏ ਅਸੀਂ ਸਾਰੇ ਹੀ ਆਪਣੇ ਚਿਹਰੇ ਨੂੰ ਹੱਥਾਂ ਨਾਲ ਥੋੜ੍ਹਾ ਜਾਂ ਬਹੁਤਾ ਛੋਂਹਦੇ।
ਹਾਂ। ਅਧਿਐਨ ਦਸਦੇ ਹਨ ਕਿ ਜਦੋਂ ਅਸੀਂ ਝੂਠ ਬੋਲਦੇ ਹਾਂ ਜਾਂ ਧੋਖਾ ਕਰ ਰਹੇ ਹੁੰਦੇ ਹਾਂ ਤਾਂ ਇਹ ਹਰਕਤ ਆਮ ਤੋਂ ਵੱਧ ਹੁੰਦੀ ਹੈ। ਪਰ ਇਕ ਵਾਰੀ ਫਿਰ ਸਾਨੂੰ ਇਹ ਚਿੰਨ੍ਹ ਧਿਆਨ ਨਾਲ ਹੀ ਵਰਤਣਾ ਪਵੇਗਾ ਕਿਉਂਕਿ ਇਸ ਵਿਚ ਕੋਈ ਖਾਸ ਜਾਂ ਵਿਸ਼ੇਸ਼ ਹਰਕਤ ਨਹੀਂ ਜਿਹੜੀ ਸਾਨੂੰ ਝੂਠ ਬਾਰੇ ਦਸ ਸਕੇ । ਇਸ ਨੂੰ ਵਰਤਣ ਲਈ ਸਾਨੂੰ ਇਸਨੂੰ ਹੋਰ ਹਰਕਤਾਂ, ਇਸ਼ਾਰਿਆਂ ਅਤੇ ਚਿੰਨ੍ਹਾਂ ਨਾਲ ਮਿਲਾ ਕੇ ਵਰਤਣਾ ਪਵੇਗਾ ਅਤੇ ਸਮੂਹ ਵਿਚ ਵਰਤਣਾ ਪਵੇਗਾ। ਐਸਾ ਕਰਨ ਨਾਲ ਹੀ ਸਾਨੂੰ ਝੂਠ ਨੂੰ ਪਕੜਨ ਵਿਚ ਮਦਦ ਮਿਲੇਗੀ।
“ ਇਸ ਹਰਕਤ ਨੂੰ ਹੋਰ ਚਿੰਨ੍ਹਾਂ ਨਾਲ ਮਿਲਾ ਕੇ ਵਰਤੋ।”
ਮੂੰਹ
ਮਾਂ-ਬਾਪ ਬੱਚਿਆਂ ਦੇ ਝੂਠ ਨੂੰ ਉਨ੍ਹਾਂ ਦੀ ਇਕ ਹਰਕਤ ਤੋਂ ਹੀ ਸਮਝ ਜਾਂਦੇ ਹਨ—ਉਹ ਝੂਠ ਬੋਲਣ ਲੱਗਿਆਂ ਆਪਣਾ ਹੱਥ ਚਿਹਰਾ ਛੋਹਣ ਲਈ ਉੱਪਰ ਲਿਜਾਂਦੇ ਹਨ। ਖਾਸ ਤੌਰ ਤੇ ਉਹ ਹੱਥ ਨਾਲ ਆਪਣਾ ਮੂੰਹ ਢੱਕ ਲੈਂਦੇ ਹਨ। ਵੱਡੇ ਹੋ ਕੇ ਅਸੀਂ ਝੂਠ ਵੀ ਵੱਡੇ ਬੋਲਦੇ ਹਾਂ ਅਤੇ ਇਨ੍ਹਾਂ ਨੂੰ ਛੁਪਾਉਣ ਦੇ ਢੰਗ ਵੀ ਹੋਰ ਵਧੀਆ ਵਰਤਦੇ ਹਾਂ। ਪਰ ਇਸ ਦੇ ਬਾਵਜੂਦ ਵੀ ਸਾਨੂੰ ਝੂਠ ਬੋਲਦੇ ਹੋਏ ਆਪਣਾ ਮੂੰਹ ਢੱਕਣ ਦੀ ਲੋੜ ਅਕਸਰ ਮਹਿਸੂਸ ਹੁੰਦੀ ਹੈ।
ਇਹ ਧਿਆਨ ਕਰੋ ਕਿ ਜਦੋਂ ਵੀ ਅਸੀਂ ਕਿਸੇ ਚੀਜ਼ ਕਾਰਨ ਹੈਰਾਨੀ ਵਿਚ ਪੈ ਜਾਂਦੇ ਹਾਂ ਤਾਂ ਅਸੀਂ ਆਪਣਾ ਹੱਥ ਉਪਰ ਵੱਲ ਲਿਜਾਕੇ ਮੂੰਹ ਨੂੰ ਢੱਕ ਲੈਂਦੇ ਹਾਂ। ਅਸੀਂ ਐਸਾ ਅਰਧ-ਚੇਤੰਨ ਤੌਰ ਤੇ (Sub-Consciously) ਕਰਦੇ ਹਾਂ। ਤਾਂਕਿ ਕਿਤੇ ਅਚਾਨਕ ਹੀ ਸਾਡੇ ਮੂੰਹ ਵਿਚੋਂ, ਸਾਡੇ ਹੈਰਾਨੀ ਦੇ ਛਿਣ ਵਿਚ, ਕੋਈ ਗੱਲ ਬਿਨਾਂ ਸੋਚੇ ਸਮਝੇ ਨਾ ਨਿਕਲ ਜਾਵੇ। ਸੋ ਅਸੀਂ ਕਹਿ ਸਕਦੇ ਹਾਂ ਕਿ ਵੱਡੇ ਹੋਣ ਤੋਂ ਬਾਦ ਵੀ ਅਸੀਂ ਹੈਰਾਨੀ ਜਾ ਦਬਾਅ ਦੇ ਛਿਣਾਂ ਵਿਚ ਆਪਣਾ ਹੱਥ ਮੂੰਹ ਵੱਲ ਲਿਜਾਂਦੇ ਹਾਂ—ਇਹ ਸਾਡੇ ਸੁਭਾਅ ਦਾ ਹਿੱਸਾ ਹੀ ਹੈ। ਜਦੋਂ ਇਸ ਵਿਚ ਝੂਠ ਸ਼ਾਮਲ ਹੁੰਦਾ ਹੈ ਤਾਂ ਸਾਡਾ ਹੱਥ ਅਕਸਰ ਮੂੰਹ ਵੱਲੇ ਉੱਠ ਜਾਂਦਾ ਹੈ—ਇਸ ਨੂੰ ਅਸੀਂ ਮੂੰਹ ਢੱਕਣਾ ਕਹਿੰਦੇ ਹਾਂ। ਇੱਕ ਕਿਸਮ ਨਾਲ ਇਹ ਆਪਣੇ ਝੂਠ ਨੂੰ ਢੱਕਣ ਦਾ ਜਤਨ ਹੁੰਦਾ ਹੈ ਜਾਂ ਮੂੰਹ ਵਿਚੋਂ ਕੋਈ ਗਲਤ ਗਲ ਨਿਕਲਣ ਤੋਂ ਰੋਕਣ ਦਾ ਜਤਨ ਹੁੰਦਾ ਹੈ (ਭਾਵੇਂ ਇਸ ਵਿਚ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ)। ਸਾਡਾ ਦਿਮਾਗ ਇਸ ਝੂਠ ਜਾਂ ਧੋਖੇ ਵਾਲੀ ਗੱਲ ਨੂੰ ਨਕਾਰਣਾ ਚਾਹੁੰਦਾ ਹੈ ਅਤੇ ਹੱਥ ਨੂੰ ਇਹ ਹਦਾਇਤ ਦੇਂਦਾ ਹੈ ਕਿ ਉਹ ਮੂੰਹ ਨੂੰ ਢੱਕ ਲਵੇ। ਹੱਥ ਦੀ ਤਲੀ ਅਕਸਰ ਮੂੰਹ ਨੂੰ ਪੂਰੀ ਤਰ੍ਹਾਂ ਢੱਕ ਲੈਂਦੀ ਹੈ ਅਤੇ ਅੰਗੂਠਾ ਕੰਨ ਵੱਲ ਇਸ਼ਾਰਾ ਕਰ ਰਿਹਾ ਹੁੰਦਾ ਹੈ। (ਇਸ, ਨਾਲ ਉਹ ਵਿਅਕਤੀ ਪ੍ਰੇਸ਼ਾਨੀ ਵਾਲੀ ਦਿੱਖ ਵਿਚ ਆ ਜਾਂਦਾ ਹੈ—ਜੇਕਰ ਇਹ ਇਕ ਬਿਲਕੁਲ ਝੂਠ ਨਹੀਂ ਤਾਂ ਘੱਟੋ ਘੱਟ ਕਿਸੇ ਕਿਸਮ ਦੀ ਪ੍ਰੇਸ਼ਾਨੀ ਅਤੇ ਸ਼ੱਕ ਦਾ ਚਿੰਨ੍ਹ ਤਾਂ ਹੈ ਹੀ।)
ਨਾਲ ਹੀ ਲੱਤਾਂ ਦੇ ਮੋੜੀ ਹੋਈ ਹਾਲਤ ਤੋਂ ਸਿੱਧਾ ਕਰਨ ਜਾਂ ਫਿਰ ਇਕ ਦੂਜੇ ਉਪਰੋਂ ਮੋੜਨ ਦੀ ਹਰਕਤ ਵੀ ਹੋ ਸਕਦੀ ਹੈ। ਪਰ ਇਹ ਹਰਕਤ ਦੇਖਣ ਵਿਚ ਕੁਦਰਤੀ ਨਹੀਂ ਸਗੋਂ ਅਟਕਵੀਂ ਜਿਹੀ ਲਗਦੀ ਹੈ। ਆਮ ਗਲਬਾਤ ਦੌਰਾਨ ਹੋਣ ਵਾਲੀਆਂ ਹਰਕਤਾਂ ਇਨ੍ਹਾਂ ਤੋਂ ਫਰਕ ਅਤੇ ਸੁਖਾਵੀਆਂ ਹੁੰਦੀਆਂ ਹਨ:
ਸਿਆਣੀ ਗੱਲ
ਜੇਕਰ ਤੁਸੀਂ ਪੈਰਾਂ ਦੀ ਹਰਕਤ ਵਿਚ ਕਿਸੇ ਦਾ 'ਆਮ ਵਿਉਹਾਰ' ਸਮਝ ਲੈਂਦੇ ਹੋ ਤਾਂ ਤੁਸੀਂ ਉਸ ਦੀਆਂ ਭਾਵਨਾਵਾਂ ਵਿਚ ਹੋ ਰਹੇ ਬਦਲਾਅ ਨੂੰ ਦੇਖ ਸਕਦੇ ਹੋ।
ਹੋਰ ਸਮਿਆਂ ਤੇ ਤੁਹਾਨੂੰ ਇਹ ਵੀ ਦੇਖਣ ਨੂੰ ਮਿਲ ਸਕਦਾ ਹੈ ਕਿ ਸਰੀਰ ਇਕਦਮ ਢਿੱਲਾ ਪੈ ਜਾਵੇ ਅਤੇ ਪੈਰ ਧਰਤੀ ਤੇ ਟਕ-ਟਕ ਕਰ ਰਹੇ ਹੋਣ, ਜਾਂ ਸਰੀਰ ਦੀ ਮੁਦਰਾ ਦੂਜੇ ਪਾਸੇ ਵਲ ਨੂੰ ਹੋ ਜਾਵੇ ਅਤੇ ਪੈਰ (ਦੋਵੇਂ ਜਾਂ ਇਕ) ਬਾਹਰ ਜਾਣ ਦੇ ਰਸਤੇ ਦੀ ਦਿਸ਼ਾ ਵਿਚ ਹੋ ਜਾਣ।
ਓਟ ਵਿੱਚ (Under cover)
ਆਮ ਕੰਮ ਕਰਨ ਵਾਲੀਆਂ ਥਾਵਾਂ ਤੇ, ਮੀਟਿੰਗਾਂ ਵਿਚ ਅਤੇ ਹੋਰ ਗੱਲਬਾਤ ਦੌਰਾਨ ਮੇਜ਼ ਸਾਡੇ ਲਈ ਓਟ ਦਾ ਕੰਮ ਕਰਦੇ ਹਨ। ਸੋ ਜੋ ਦਿਸਦਾ ਹੈ ਉਹ ਬਸ ਕਮਰ ਤੋਂ ਉਪਰ ਦਾ ਹਿੱਸਾ ਹੀ ਹੁੰਦਾ ਹੈ। ਕਮਰ ਤੋਂ ਹੇਠਾਂ ਵਾਲੇ ਹਿੱਸੇ ਵਿਚ ਐਸੀਆਂ ਹਰਕਤਾਂ ਹੋ ਸਕਦੀਆਂ ਹਨ ਜਿਨ੍ਹਾਂ ਤੋਂ ਬਹੁਤ ਸਾਰੀ ਬੇਚੈਨੀ ਤੇ ਘਬਰਾਹਟ ਪਰਗਟ ਹੁੰਦੀ ਹੈ। ਪਰ ਇਹ ਮੇਜ਼ ਦੀ ਓਟ ਵਿਚ ਹੋ ਰਿਹਾ ਹੁੰਦਾ ਹੈ।
ਨੌਕਰੀ ਲਈ ਇੰਟਰਵਿਊ ਵਿਚ ਵੀ ਤੁਸੀਂ ਜ਼ਰੂਰ ਗਏ ਹੋਵੋਗੇ। ਇਸ ਵਿਚ ਮੇਜ਼ ਬੜੀ ਮਦਦ ਕਰਦਾ ਹੈ ਕਿਉਂਕਿ ਮੇਜ਼ ਹੋਣ ਨਾਲ ਤੁਸੀਂ ਆਪਣਾ ਪ੍ਰਭਾਵ ਸਿਰਫ ਕਮਰ ਤੋਂ ਉਪਰ ਦੀਆਂ ਹਰਕਤਾਂ ਨਾਲ ਹੀ ਦੇ ਸਕਦੇ ਹੋ। ਕੀ ਤੁਸੀਂ ਕਦੀ ਐਸੀ ਇੰਟਰਵਿਊ ਵਿਚ ਗਏ ਹੋ ਜਿੱਥੇ ਤੁਹਾਡੀ ਇੰਟਰਵਿਊ ਲੈਣ ਵਾਲੇ ਕਈ ਵਿਅਕਤੀ ਹੋਣ ਅਤੇ ਤੁਹਾਨੂੰ ਬੈਠਣ ਲਈ ਐਸੀ ਥਾਂ ਦਿੱਤੀ ਗਈ ਹੋਵੇ ਜਿੱਥੋਂ ਤੁਹਾਡਾ ਪੂਰਾ ਸਰੀਰ ਨਜ਼ਰਾਂ ਵਿਚ ਹੋਵੇ? ਇਹ ਆਮ ਇੰਟਰਵਿਊ ਤੋਂ ਕਿੰਨੀ ਵੱਖਰੀ ਹੁੰਦੀ ਹੈ?
" ਇੰਟਰਵਿਊ ਦੌਰਾਨ ਮੇਜ਼ ਇਕ ਓਟ ਦਾ ਕੰਮ ਕਰਦਾ ਹੈ।”
ਜਦੋਂ ਤੁਸੀਂ ਕੰਮ ਵਿਚ ਕੋਈ ਸੌਦਾ ਕਰਨ ਲਈ ਰੇਸਤੋਰਾਂ ਵਿਚ ਜਾਂਦੇ ਹੋ ਜਾਂ ਆਪਣੇ ਪ੍ਰੇਮੀ-ਪ੍ਰੇਮਕਾ ਨੂੰ ਮਿਲਣ ਲਈ ਰੇਸਤੋਰਾਂ ਵਿਚ ਬੁਲਾਂਦੇ ਹੋ, ਅਤੇ ਤੁਹਾਨੂੰ ਇਕ ਆਖਰੀ ਵਾਹਿਦਾ, ਆਖਰੀ ਬੁਲਾਵਾ ਮਿਲਦਾ ਹੈ, ਤਾਂ ਤੁਸੀਂ ਸਾਹਮਣੇ ਬੈਠੇ ਗਾਹਕ ਜਾਂ ਮਿੱਤਰ ਦਾ ਸਿਰਫ ਧੜ ਵਾਲਾ ਹਿੱਸਾ ਹੀ ਦੇਖ ਰਹੇ ਹੁੰਦੇ ਹੋ ਜਿਹੜਾ ਇਕ ਬੜਾ ਸਵੈ-ਭਰੋਸੇ ਵਾਲਾ ਪ੍ਰਭਾਵ ਛੱਡ ਰਿਹਾ ਹੁੰਦਾ ਹੈ। ਮੇਜ਼ ਥੱਲੇ ਉਨ੍ਹਾਂ ਦੇ ਧੜ ਤੋਂ ਹੇਠਾਂ ਦਾ ਹਿੱਸਾ ਕੀ ਪ੍ਰਭਾਵ ਦੇ ਰਿਹਾ ਹੁੰਦਾ ਹੈ?
ਅਮਨ ਕਾਨੂੰਨ ਬਣਾਈ ਰੱਖਣ ਵਾਲੀਆਂ ਏਜੰਸੀਆਂ, ਯਾਨੀ ਪੁਲਿਸ ਵਗੈਰਾ ਬਾਰੇ ਵੀ ਤੁਸੀਂ ਦੇਖਿਆ ਹੋਣਾ ਹੈ। ਫਿਲਮਾਂ ਅਤੇ ਟੈਲੀਵੀਜ਼ਨ ਵਿਚ ਵੀ ਉਹ ਸ਼ੱਕੀ ਲੋਕਾਂ ਦੀ ਪੁੱਛਤਾਛ ਪੂਰੇ ਸਰੀਰ ਨੂੰ ਨਜ਼ਰ ਵਿਚ ਰੱਖ ਕੇ ਕਰਦੇ ਹਨ। ਕਿਉਂ? ਤਾਂਕਿ ਉਹ ਮੁਲਜ਼ਮ ਦੇ ਸਰੀਰ ਦੇ ਹੇਠਲੇ ਅੱਧ ਵਿਚ ਪ੍ਰਗਟ ਹੋ ਰਹੀਆਂ ਭਾਵਨਾਵਾਂ ਪੜ੍ਹ ਸਕਣ। ਇਹ ਇਕ ਸਚਾਈ ਹੈ ਕਿ ਸਾਡੀਆਂ ਲੱਤਾਂ ਅਤੇ ਪੈਰ ਬਹੁਤ ਕੁਝ ਦਸਦੇ ਹਨ।
ਜੇਕਰ ਤੁਸੀਂ ਖੜ੍ਹੇ ਹੋ ਕੇ ਕਿਸੇ ਨਾਲ ਗੱਲ ਕਰ ਰਹੇ ਹੋ ਤਾਂ ਕੁਦਰਤੀ ਹੀ ਤੁਸੀਂ ਉਸ ਦੇ ਪੂਰੇ ਸਰੀਰ ਦਾ ਵਰਤਾਉ ਅਤੇ ਉਸਦੀ ਮੁਦਰਾ ਵਿਚ ਹੋ ਰਹੇ ਬਦਲਾਅ ਨੂੰ ਦੇਖ ਸਕਦੇ ਹੋ ਅਤੇ ਨੋਟ ਕਰ ਸਕਦੇ ਹੋ ਕਿ ਇਹ ਕਿਸ ਸਮੇਂ ਹੋਇਆ। ਜੇ ਉਹ ਬਿਨਾਂ ਕਿਸੇ ਵੱਜ ਰਹੇ ਸੰਗੀਤ ਦੇ ਆਪਣੇ ਪੈਰਾਂ ਨਾਲ ਟਕ-ਟਕ ਕਰਕੇ ਤਾਲ ਦੇ ਰਹੇ ਹਨ ਤਾਂ ਇਹ ਕਿਸੇ ਨਾ ਕਿਸੇ ਕਿਸਮ ਦੀ ਬੇਆਰਾਮੀ ਦਾ ਚਿੰਨ੍ਹ ਹੈ, ਅਤੇ ਇਹ ਤੁਹਾਨੂੰ ਦਸ ਰਿਹਾ ਹੈ ਕਿ ਉਹ ਹੁਣ ਇੱਥੋਂ ਭੱਜ ਜਾਣਾ ਚਾਹੁੰਦੇ ਹਨ। ਆਪਣੇ ਕੰਮ ਕਾਰ ਦੇ ਮੇਜ਼ਾਂ, ਅਤੇ ਘਰ ਵਿਚ ਖਾਣਾ ਖਾਣ ਦੇ ਮੇਜ਼ਾਂ ਪਿਛੇ ਅਸੀਂ ਆਪਣੇ ਸਰੀਰ ਦੇ ਹੇਠਲੇ ਅੱਧੇ ਹਿੱਸੇ ਦੀ ਸਰੀਰਕ ਭਾਸ਼ਾ ਨੂੰ ਬਹੁਤਾ ਕੁਝ ਪ੍ਰਗਟ ਕਰਨ ਤੋਂ ਬਚਾ ਲੈਂਦੇ ਹਾਂ।
ਆਵਾਜ਼
ਸਾਡੀ ਸਰੀਰਕ ਭਾਸ਼ਾ ਦਾ ਦੂਜਾ ਪੱਖ-ਸਾਡੇ ਬੋਲਾਂ ਦਾ ਸ਼ਬਦ-ਹੀਣ ਹਿੱਸਾ ਸਾਡੇ ਬਾਰੇ ਬਹੁਤ ਕੁਝ ਕਹਿ ਸਕਦਾ ਹੈ। ਜਦੋਂ ਇਸ ਨੂੰ ਸਾਡੀ ਬਾਕੀ ਸਰੀਰਕ ਭਾਸ਼ਾ ਤੋਂ ਮਿਲ ਰਹੇ ਸੰਕੇਤਾਂ ਨਾਲ ਮਿਲਾ ਕੇ ਦੇਖਿਆ ਜਾਂਦਾ ਹੈ ਤਾਂ ਇਹ ਬਹੁਤ ਕੁਝ ਦਸ ਜਾਂਦਾ ਹੈ। ਜੇ ਸਹੀ ਅਰਥਾਂ ਵਿਚ ਦੇਖੀਏ ਤਾਂ ਧੋਖਾ ਦੇਣ ਜਾਂ ਸੱਚ ਛੁਪਾ ਲੈਣ ਦਾ ਅਕਸਰ ਗੱਲਾਂ ਤੋਂ ਹੀ ਪਤਾ ਲੱਗਦਾ ਹੈ। ਜੋ ਸ਼ਬਦ ਬੋਲੇ ਜਾਂਦੇ ਹਨ ਉਹ ਤਾਂ ਮਹੱਤਵਪੂਰਨ ਹੁੰਦੇ ਹੀ ਹਨ, ਪਰ ਇਸ ਵੇਲੇ ਅਸੀਂ ਉਨ੍ਹਾਂ ਚੀਜ਼ਾਂ ਵੱਲ ਧਿਆਨ ਦੇਣਾ ਹੈ ਜੋ ਸ਼ਬਦਾਂ ਤੋਂ ਇਲਾਵਾ ਹੁੰਦੇ ਹਨ, ਜਿਨ੍ਹਾਂ ਨੂੰ ਅਸੀਂ ਪ੍ਰਾਭਾਸ਼ਾ (Paralanguage) ਕਹਿੰਦੇ ਹਾਂ।
ਹੌਲੀ ਰਫਤਾਰ ਵਿਚ ਬੋਲਣਾ
ਐਸੇ ਮੌਕੇ ਤੇ ਬੋਲਣ ਦੀ ਰਫ਼ਤਾਰ ਆਮ ਬੋਲਚਾਲ ਨਾਲੋਂ ਘੱਟ ਹੋ ਸਕਦੀ ਹੈ ਕਿਉਂਕਿ ਉਹ ਵਿਅਕਤੀ ਸੱਚਾਈ ਤੋਂ ਜ਼ਿਆਦਾ ਆਪਣੀ ਯਾਦ ਸ਼ਕਤੀ ਤੇ ਨਿਰਭਰ ਕਰ ਰਿਹਾ ਹੁੰਦਾ ਹੈ। ਨਾਲ ਹੀ ਉਸਦੇ ਦਿਮਾਗ ਨੂੰ ਆਪਣੀ ਸੋਚ ਸ਼ਕਤੀ ਦੀ ਵੱਧ ਵਰਤੋਂ ਕਰਨੀ ਪੈਂਦੀ ਹੈ ਕਿਉਂਕਿ ਇਸ ਵਕਤ ਸੱਚ ਤੇ ਝੂਠ ਨੂੰ ਇਸ ਢੰਗ ਨਾਲ ਮਿਲਾਇਆ ਜਾ ਰਿਹਾ ਹੁੰਦਾ ਹੈ ਕਿ ਪਕੜਿਆ ਨਾ ਜਾ ਸਕੇ, ਨਾਲ ਹੀ ਦਿਮਾਗ ਨੂੰ ਆਪਣੀ ਸਰੀਰਕ ਭਾਸ਼ਾ ਤੋਂ ਦਿੱਤੇ ਜਾਣ ਵਾਲੇ ਸੰਕੇਤਾਂ ਨੂੰ ਵੀ ਕਾਬੂ ਹੇਠ ਰੱਖਣਾ ਪੈਂਦਾ ਹੈ ਤਾਂਕਿ 'ਲੀਕੇਜ' ਨਾ ਹੋਵੇ। ਪਰ ਜੇਕਰ ਉਸ ਵਿਅਕਤੀ ਨੇ ਇਸ ਸਾਰੇ ਕੁਝ ਦਾ ਕਾਫੀ ਅਭਿਆਸ ਕੀਤਾ ਹੋਵੇ ਤਾਂ ਹੋ ਸਕਦਾ ਹੈ ਕਿ ਸਾਨੂੰ ਆਮ ਬੋਲਚਾਲ ਨਾਲੋਂ ਬਹੁਤਾ ਫਰਕ ਮਹਿਸੂਸ ਨਾ ਹੋਵੇ।
ਚੁੱਪ ਅਤੇ ਵਕਫੇ
ਜਦੋਂ ਐਸਾ ਵਿਅਕਤੀ ਆਪਣੀ ਸਫਾਈ ਦੇ ਰਿਹਾ ਹੁੰਦਾ ਹੈ ਤਾਂ ਖਾਸ ਥਾਵਾਂ ਤੇ ਕੁਝ ਵਕਫੇ ਜਾਂ ਚੁੱਪ ਦੇ ਸਮੇਂ ਆ ਸਕਦੇ ਹਨ ਜਿਨ੍ਹਾਂ ਨੂੰ ਅਸੀਂ ਸੌਖਿਆਂ ਹੀ ਮਹਿਸੂਸ ਕਰ ਸਕਦੇ ਹਾਂ। ਧੋਖੇ ਵਾਲੀ ਗਲਬਾਤ ਵਿਚ ਅਕਸਰ ਸ਼ਬਦਾਂ ਅਤੇ ਵਾਕਾਂ ਵਿਚਕਾਰ ਲੰਬੇਰੇ ਵਕਫੇ ਹੁੰਦੇ ਹਨ। ਕਈ ਵਾਰੀ ਉਹ ਵਿਅਕਤੀ ਆਪਣਾ ਵਾਕ ਵਿਚੇ ਹੀ ਅਧੂਰਾ ਛੱਡ ਦਿੰਦਾ ਹੈ ਅਤੇ ਕਹੀ ਜਾ ਰਹੀ ਗੱਲ ਨੂੰ ਪੂਰਾ ਨਹੀਂ ਕਰਦਾ। ਫਿਰ ਇਕ ਲੰਬਾ ਵਕਫਾ ਹੁੰਦਾ ਹੈ ਅਤੇ ਦੁਬਾਰਾ ਸ਼ੁਰੂ ਕੀਤੀ ਹੋਈ ਗੱਲ ਪਹਿਲਾਂ ਛੱਡੇ ਹੋਏ ਵਾਕ ਨੂੰ ਪੂਰਾ ਨਹੀਂ ਕਰਦੀ, ਸਗੋਂ ਇਕ ਨਵਾਂ ਵਿਸ਼ਾ ਸ਼ੁਰੂ ਕਰ ਦਿੰਦੀ ਹੈ।
ਸਾਹ ਲੈਣ ਦਾ ਢੰਗ
ਐਸਾ ਵਿਅਕਤੀ ਗਲਬਾਤ ਦੌਰਾਨ ਆਪਣੇ ਤਣਾਅ ਨੂੰ ਛੁਪਾ ਕੇ ਤਣਾਅ ਰਹਿਤ ਹੋਣ ਦਾ ਪ੍ਰਭਾਵ ਦੇਣਾ ਚਾਹੁੰਦਾ ਹੈ ਹਾਲਾਂਕਿ ਅੰਦਰੋਂ ਉਹ ਤਣਾਅ ਵਿਚ ਹੁੰਦਾ ਹੈ। ਭਾਵੇਂ ਉਹ ਖੜ੍ਹਾ ਹੋਵੇ ਜਾਂ ਬੈਠਾ, ਪਰ ਉਸਦੇ ਤਣਾਅ ਦੀ ਇੱਕ ਨਿਸ਼ਾਨੀ ਆਮ ਤੌਰ ਤੇ ਲੁਕਾਣੀ ਬੜੀ ਔਖੀ ਹੁੰਦੀ ਹੈ—ਸਾਹ ਲਈ ਛਾਤੀ ਦਾ ਉਪਰ ਥੱਲੇ ਹੋਣਾ। ਇਸ ਨੂੰ ਲੁਕਾਣਾ ਹੋਰ ਵੀ
ਔਖਾ ਹੋ ਜਾਂਦਾ ਹੈ ਜੇਕਰ ਨਾਲ ਹੀ ਉਸਦੇ ਮੋਢੇ ਵੀ ਹਿੱਲ ਰਹੇ ਹੋਣ। ਜਿਉਂ ਜਿਉਂ ਸਾਹ ਛੋਟੇ ਅਤੇ ਕਾਹਲੇ ਹੁੰਦੇ ਜਾਂਦੇ ਹਨ ਤਾਂ ਇਹ ਚੀਜ਼, ਆਵਾਜ਼ ਵਿਚ ਆ ਰਹੇ ਬਦਲਾਅ ਨਾਲ ਮਿਲ ਕੇ ਸਾਨੂੰ ਬਹੁਤ ਕੁੱਝ ਦੱਸ ਦੇਂਦੀ ਹੈ।
ਗਲਾ ਸਾਫ ਕਰਨਾ
ਸਾਨੂੰ ਗਲਾ ਸਾਫ ਕਰਨ ਦੀ ਲੋੜ ਤਾਂ ਪੈਂਦੀ ਹੀ ਰਹਿੰਦੀ ਹੈ। ਪਰ ਜਦੋਂ ਅਸੀਂ ਦਬਾਅ ਹੇਠ ਹੁੰਦੇ ਹਾਂ ਤਾਂ ਥੁੱਕ ਅੰਦਰ ਲੰਘਾਉਣ ਵਿਚ ਦਿੱਕਤ ਆਉਂਦੀ ਹੈ, ਕਿਉਂਕਿ ਗਲਾ ਸੁੱਕ ਜਾਂਦਾ ਹੈ। ਪਰ ਜੇ ਬਾਰ ਬਾਰ ਗਲਾ ਸਾਫ ਕਰਨ ਦੀ ਲੋੜ ਪਵੇ ਤਾਂ ਇਸਦਾ ਮਤਲਬ ਇਹੀ ਹੈ ਕਿ ਪਰੇਸ਼ਾਨੀ ਕੁਝ ਜ਼ਿਆਦਾ ਹੀ ਹੈ।
ਬੋਲਣ ਵਿਚ ਗਲਤੀਆਂ ਅਤੇ ਰੁੱਕ ਰੁੱਕ ਕੇ ਬੋਲਣਾ
ਅਜਿਹੇ ਮੌਕਿਆਂ ਤੇ ਗਲਬਾਤ ਰਵਾਨੀ ਵਿਚ ਨਹੀਂ ਹੁੰਦੀ ਸਗੋਂ ਰੁਕ ਰੁਕ ਕੇ ਹੁੰਦੀ ਹੈ। ਇਸ ਵਿਚ ਗਲਤੀਆਂ ਜ਼ਿਆਦਾ ਹੁੰਦੀਆਂ ਹਨ ਤੇ ਸ਼ਬਦਾਂ ਵਿਚਕਾਰ ਆ.....ਆਦਿ ਜ਼ਿਆਦਾ ਹੁੰਦਾ ਹੈ।
ਸੁਰ
ਹੁਣ ਤੱਕ ਦੀਆਂ ਜਿੰਨੀਆਂ ਨਿਸ਼ਾਨੀਆਂ ਅਸੀਂ ਦੇਖੀਆਂ ਹਨ ਉਨ੍ਹਾਂ ਵਿਚ ਅਸੀਂ ਇਹੀ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਸ ਵਿਅਕਤੀ ਦੀ ਆਮ ਗਲਬਾਤ ਨਾਲੋਂ ਉਸ ਦੇ ਬੋਲਣ ਦੇ ਢੰਗ ਵਿਚ ਕਿੰਨੇ ਕੁ ਬਦਲਾਅ ਹੁੰਦੇ ਹਨ। ਸੁਰ ਇੱਕ ਬੜਾ ਚੰਗਾ ਪੈਮਾਨਾ ਹੈ ਜਿਹੜਾ ਕਿਸੇ ਵੀ ਵਿਅਕਤੀ ਅੰਦਰ ਵੱਧ ਰਹੇ ਤਣਾਅ ਨੂੰ ਬੜੇ ਵਧੀਆ ਢੰਗ ਨਾਲ ਪ੍ਰਗਟ ਕਰ ਦੇਂਦਾ ਹੈ। ਇਸ ਨੂੰ ਛੁਪਾਣਾ ਬੜਾ ਔਖਾ ਹੈ। ਸੋ ਐਸੇ ਵਕਤ ਤੇ ਸੁਰ ਤਿੱਖੀ ਹੋ ਜਾਂਦੀ ਹੈ ਅਤੇ ਆਵਾਜ਼ ਆਮ ਨਾਲੋਂ ਵੱਧ ਉੱਚੀ ਵੀ ਹੋ ਜਾਂਦੀ ਹੈ।
ਇਹ ਗੱਲ ਬਾਰ ਬਾਰ ਕਹਿਣ ਦੀ ਲੋੜ ਹੈ ਕਿ ਕੋਈ ਵੀ ਇਕ ਚਿੰਨ੍ਹ ਝੂਠ ਜਾਂ ਧੋਖਾ ਪਕੜਨ ਵਿਚ ਪੱਕੀ ਨਿਸ਼ਾਨੀ ਨਹੀਂ ਮੰਨਿਆ ਜਾ ਸਕਦਾ। ਇਹ ਜ਼ਰੂਰੀ ਹੈ ਕਿ ਉਸਦੇ ਬੋਲਾਂ ਵਿਚੋਂ ਜੋ ਜੋ ਵੀ ਮਹੱਤਵਪੂਰਨ ਲੱਗੇ, ਉਸ ਨੂੰ ਬਾਕੀ ਸਰੀਰ ਤੋਂ ਮਿਲਣ ਵਾਲੇ ਸੰਕੇਤਾਂ ਨਾਲ ਮਿਲਾ ਕੇ ਇਹ ਦੇਖਿਆ ਜਾਵੇ ਕਿ ਕੀ ਇਨ੍ਹਾਂ ਵਿਚ ਸਮਰੂਪਤਾ ਹੈ?
" ਕੋਈ ਵੀ ਇੱਕ ਚਿੰਨ੍ਹ ਧੋਖੇ ਦੀ ਪੱਕੀ ਨਿਸ਼ਾਨੀ ਨਹੀਂ ਮੰਨਿਆ ਜਾ ਸਕਦਾ।"
ਸਿਆਣੀ ਗੱਲ
ਆਮ ਧਾਰਨਾ ਦੇ ਉਲਟ ਝੂਠੇ ਲੋਕ ਆਪਣੀਆਂ ਗੱਲਾਂ ਤੋਂ ਪਕੜੇ ਜਾਂਦੇ ਹਨ (ਖਾਸ ਕਰਕੇ ਇਸ ਤੋਂ ਕਿ ਉਹ ਗੱਲ ਕਿਸ ਢੰਗ ਨਾਲ ਕਰ ਰਹੇ ਹਨ) ਨਾ ਕਿ ਆਪਣੇ ਵੱਲੋਂ ਕੀਤੀਆਂ ਜਾ ਰਹੀਆਂ ਹਰਕਤਾਂ ਤੋਂ।
ਵਿਚਾਰ ਚਰਚਾ
ਪ੍ਰਸ਼ਨ-ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜੇ ਸਾਡੇ ਨਾਲ ਕੋਈ ਝੂਠ ਬੋਲ ਰਿਹਾ ਹੋਵੇ ਤਾਂ ਉਸ ਨੂੰ ਪਕੜਨ ਦਾ ਕੋਈ ਸਿੱਕੇਬੰਦ ਤਰੀਕਾ ਨਹੀਂ?
—ਬਿਲਕੁਲ ਕੋਈ ਐਸਾ ਤਰੀਕਾ ਨਹੀਂ। ਜਿਵੇਂ ਬਾਕੀ ਗੱਲਾਂ ਬਾਰੇ ਅਸੀਂ ਸਮਝਿਆ ਹੈ, ਇਸ ਵਿਚ ਵੀ ਸਾਨੂੰ ਵਰਤਾਉ ਦੇ 'ਸਮੂਹ' ਨੂੰ ਦੇਖਣਾ ਪਏਗਾ।
ਪ੍ਰਸ਼ਨ-ਕੀ ਐਸਾ ਇਸ ਲਈ ਹੈ ਕਿਉਂਕਿ ਝੂਠ ਬੋਲਣ ਵਾਲੇ ਦੀਆਂ ਨਿਸ਼ਾਨੀਆਂ ਮੋਟੇ ਤੌਰ ਤੇ ਕਿਸੇ ਐਸੇ ਵਿਅਕਤੀ ਨਾਲ ਮਿਲਦੀਆਂ ਹਨ ਜਿਹੜਾ ਘਬਰਾਇਆ ਹੋਵੇ?
—ਹਾਂ, ਇਕ ਹੱਦ ਤੱਕ ਐਸਾ ਹੀ ਹੈ। ਪਰ ਤੁਸੀਂ ਇਹ ਅੰਦਾਜ਼ਾ ਤਾਂ ਲਗਾ ਹੀ ਸਕਦੇ ਹੋ ਕਿ ਕਿੰਨ੍ਹਾਂ ਹਾਲਤਾਂ ਵਿਚ ਉਸ ਵਿਅਕਤੀ ਨੂੰ ਘਬਰਾਹਟ ਨਹੀਂ ਹੋਣੀ ਚਾਹੀਦੀ। ਫਿਰ ਤੁਸੀਂ ਐਸੇ ਸਮੇਂ ਉਤੇ ਝੂਠ ਜਾਂ ਧੋਖੇ ਨਾਲ ਜੁੜੇ ਹੋਏ ਸੰਕੇਤਾਂ ਲਈ ਸੁਚੇਤ ਹੋ ਸਕਦੇ ਹੋ।
ਪ੍ਰਸ਼ਨ-ਤੁਸੀਂ ਕਿਹਾ ਸੀ ਕਿ ਅਸੀਂ ਬਹੁਤ ਸਾਰੇ 'ਸਮਾਜਿਕ ਝੂਠ ਬੋਲਦੇ ਹਾਂ ਜਿਹੜੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ। ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਇਹ ਠੀਕ ਹਨ?
-ਆਉ ਇਸ ਨੂੰ ਸਮਝ ਲਈਏ। ਜੇ ਤੁਹਾਡੀ ਭੂਆ ਤੁਹਾਨੂੰ ਛੇ ਜੋੜੇ ਜੁਰਾਬਾਂ ਤੋਹਫੇ ਵਿਚ ਦੇਵੇ ਤਾਂ ਸ਼ਾਇਦ ਤੁਹਾਡਾ ਇਕ ਈਮਾਨਦਾਰੀ ਵਾਲਾ ਜੁਆਬ ਇਹ ਵੀ ਹੋ ਸਕਦਾ ਹੈ “ਭੂਆ ਜੀ, ਮੇਰੇ ਦੋ ਹੀ ਪੈਰ ਹਨ, ਬਾਰਾਂ ਨਹੀਂ।” ਪਰ ਦੂਜੇ ਪਾਸੇ ਜੇ ਤੁਸੀਂ ਉਸਦੀ ਥਾਂ ਤੇ ਆਪਣੇ ਆਪ ਨੂੰ ਰੱਖ ਕੇ ਦੇਖੋ, ਕਿ ਉਹ ਬਜ਼ੁਰਗ ਔਰਤ ਪਹਿਲਾਂ ਦੁਕਾਨ ਤੇ ਤੁਰਕੇ ਗਈ, ਜੁਰਾਬਾਂ ਖਰੀਦੀਆਂ ਤੇ ਫਿਰ ਸੁੰਦਰ ਕਾਗਜ਼ ਵਿਚ ਲਪੇਟੀਆਂ-ਸਿਰਫ ਤੁਹਾਡੇ ਪਿਆਰ ਕਰਕੇ । ਤਾਂ ਕੀ ਕਿਸੇ ਦਾ ਦਿਲ ਤੋੜਨ ਵਾਲਾ ਸੱਚ ਕਹਿ ਦੇਣਾ ਚਾਹੀਦਾ ਹੈ? ਖਾਸ ਕਰ ਕੇ ਜਦੋਂ ਉਸ ਵਿਅਕਤੀ ਨੂੰ, ਜਿਸਨੂੰ ਤੁਹਾਡੀ ਲੋੜ ਦਾ ਅਹਿਸਾਸ ਹੀ ਨਾ ਹੋਵੇ? ਐਸਾ ਅਕਸਰ ਹੁੰਦਾ ਹੈ।
ਪ੍ਰਸ਼ਨ-ਤਾਂ ਫਿਰ ਅਸੀਂ ਉਨ੍ਹਾਂ ਝੂਠਾਂ ਦੀ ਗੱਲ ਕਰ ਰਹੇ ਹਾਂ ਜਿਹੜੇ ਦੂਜਿਆਂ ਨੂੰ ਨੁਕਸਾਨ ਪਹੁੰਚਾਂਦੇ ਹਨ?
—ਬਿਲਕੁਲ ! ਜਦੋਂ ਲੋਕਾਂ ਨੂੰ ਇਹ ਪੁਛਿਆ ਜਾਵੇ ਕਿ ਤੁਸੀਂ ਸਰੀਰਕ ਭਾਸ਼ਾ ਬਾਰੇ ਜਾਣਕਾਰੀ ਕਿਉਂ ਲੈਣਾ ਚਾਹੁੰਦੇ ਹੋ, ਤਾਂ ਜਿਹੜੇ ਦੋ ਵੱਡੇ ਕਾਰਨ ਸਾਡੇ ਸਾਹਮਣੇ ਆਉਂਦੇ ਹਨ ਉਹ ਹਨ:
ਪ੍ਰਸ਼ਨ-ਕੀ ਕੋਈ ਐਸੀ ਜ਼ਰੂਰੀ ਜਾਂ ਮਹੱਤਵਪੂਰਨ ਗੱਲ ਹੈ ਜਿਹੜੀ ਮਦਦ ਕਰ ਸਕੇ ਅਤੇ ਅਸੀਂ ਇਹ ਜਾਣ ਸਕੀਏ ਕਿ ਕੋਈ ਵਿਅਕਤੀ ਸਾਡੇ ਨਾਲ ਝੂਠ ਬੋਲ ਰਿਹਾ ਹੈ ਜਾਂ ਧੋਖਾ ਕਰ ਰਿਹਾ ਹੈ?
–ਕਿਸੇ ਵੀ ਵਿਅਕਤੀ ਦੇ ਆਮ ਵਿਉਹਾਰ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਉਹ ਆਮ
ਤੌਰ ਤੇ ਗੱਲ ਕਿਵੇਂ ਕਰਦੇ ਹਨ? ਕੀ ਉਹ ਆਪਣੀ ਗਲ ਅਰਥ ਭਰਪੂਰ ਢੰਗ ਨਾਲ ਕਹਿੰਦੇ ਹਨ ਜਾਂ ਨਹੀਂ? ਜਦੋਂ ਉਹ ਆਮ ਹਾਲਾਤ ਵਿਚ ਗੱਲ ਕਰਦੇ ਹਨ ਤਾਂ ਉਨ੍ਹਾਂ ਦੀ ਆਵਾਜ਼ ਕੈਸੀ ਹੁੰਦੀ ਹੈ? ਉਨ੍ਹਾਂ ਦਾ ਨਜ਼ਰਾਂ ਮਿਲਾਉਣ ਦਾ ਢੰਗ ਕਿਹੋ ਜਿਹਾ ਹੈ? ਕਈ ਵਾਰੀ ਤੁਹਾਨੂੰ ਐਸੇ ਹਾਲਾਤ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਜਦੋਂ ਤੁਸੀਂ ਉਸ ਵਿਅਕਤੀ ਨੂੰ ਪਹਿਲਾਂ ਕਦੇ ਨਾ ਮਿਲੇ ਹੋਵੋ ਅਤੇ ਤੁਹਾਨੂੰ ਉਸ ਨਾਲ ਸਮਾਂ ਬਿਤਾਉਣ ਦਾ ਮੌਕਾ ਨਾ ਮਿਲਿਆ ਹੋਵੇ। ਪਰ ਸੰਖੇਪ ਗਲਬਾਤ ਦੌਰਾਨ ਵੀ ਤੁਸੀਂ ਐਸੇ ਵਿਅਕਤੀ ਨੂੰ ਤੱਥਾਂ ਬਾਰੇ ਪੁੱਛ ਕੇ ਉਸ ਦੇ ਆਮ ਵਿਉਹਾਰ ਬਾਰੇ ਅੰਦਾਜ਼ਾ ਲਗਾ ਸਕਦੇ ਹੋ। ਉਨ੍ਹਾਂ ਦੇ ਆਮ ਹਾਲਾਤ ਦੇ ਵਿਉਹਾਰ ਤੇ ਗਲਬਾਤ ਦੇ ਢੰਗ ਨੂੰ ਸਮਝ ਕੇ ਹੀ ਤੁਸੀਂ ਸਮਝ ਸਕਦੇ ਹੋ ਕਿ ਉਸ ਦਾ ਵਿਉਹਾਰ ਬਦਲ ਰਿਹਾ ਹੈ ਜਾਂ ਨਹੀਂ? ਜੇ ਬਦਲ ਰਿਹਾ ਹੈ ਤਾਂ ਕਿਵੇਂ?
ਪ੍ਰਸ਼ਨ-ਮੈਨੂੰ ਆਪਣੀਆਂ ਲੱਤਾਂ ਤੇ ਪੈਰਾਂ ਬਾਰੇ ਕੁੱਝ ਚਿੰਤਾ ਹੋਣ ਲੱਗੀ ਹੈ। ਕੀ ਮੈਂ ਇਨ੍ਹਾਂ ਨੂੰ ਲੁਕਾ ਹੀ ਲਿਆ ਕਰਾਂ।
-ਜੇ ਤੁਹਾਡੇ ਕੋਲ ਲੁਕਾਉਣ ਵਾਲੀ ਕੋਈ ਗੱਲ ਨਹੀਂ ਤਾਂ ਫਿਰ ਐਸਾ ਕਰਨ ਦੀ ਕੋਈ ਲੋੜ ਨਹੀਂ। ਮੇਰਾ ਭਾਵ ਇਹ ਹੈ ਕਿ ਜੇ ਤੁਹਾਡੇ ਅੰਦਰ ਐਸੀ ਕੋਈ ਗੱਲ ਨਹੀਂ ਜਿਹੜੀ ਤੁਹਾਡੇ ਸਰੀਰ ਦੀਆਂ ਹਰਕਤਾਂ ਨਾਲ 'ਲੀਕ' ਹੋਣ ਦਾ ਡਰ ਹੋਵੇ ਤਾਂ ਫਿਰ ਘਬਰਾਉ ਨਹੀਂ। ਪਰ ਦੂਜੇ ਪਾਸੇ ਜੇਕਰ ਤੁਸੀਂ ਝੂਠ ਨਹੀਂ ਵੀ ਬੋਲ ਰਹੇ, ਸਿਰਫ ਘਬਰਾਹਟ ਵਿਚ ਹੋ ਤਾਂ ਵੀ ਤੁਹਾਡੇ ਪੈਰ ਤੇ ਲੱਤਾਂ ਬਿਲਕੁਲ ਉਹੋ ਜਿਹੀਆਂ ਹਰਕਤਾਂ ਕਰ ਸਕਦੇ ਹਨ ਜਿਹੜੀਆਂ ਸ਼ਾਇਦ ਇਹ ਪ੍ਰਭਾਵ ਦੇ ਜਾਣ ਕਿ ਤੁਸੀਂ ਝੂਠ ਬੋਲ ਰਹੇ ਹੋ।
ਪ੍ਰਸ਼ਨ-ਫਿਰ ਠੀਕ ਹੈ। ਜਿਹੜੇ ਲੋਕ ਉਦੋਂ ਮੌਜੂਦ ਹੋਣਗੇ, ਉਨ੍ਹਾਂ ਨੂੰ ਤਾਂ ਇਹ ਪਤਾ ਲੱਗ ਜਾਵੇਗਾ ਕਿ ਇਹ ਝੂਠ ਬੋਲਣ ਕਰਕੇ ਨਹੀਂ ਹੈ।
-ਨਹੀਂ, ਉਨ੍ਹਾਂ ਨੂੰ ਇਹ ਪਤਾ ਨਹੀਂ ਲੱਗੇਗਾ। ਉਨ੍ਹਾਂ ਦੇ ਸਾਹਮਣੇ ਜੋ ਕੁਝ ਹੋ ਰਿਹਾ ਹੋਵੇਗਾ ਉਹ ਦੋਵੇਂ ਪਾਸੇ ਵੱਲ ਇਸ਼ਾਰਾ ਕਰੇਗਾ। ਉਨ੍ਹਾਂ ਨੂੰ 'ਸਮੂਹ' ਦੇਖਣਾ ਚਾਹੀਦਾ ਹੈ ਤੇ ਤਾਂ ਹੀ ਕਿਸੇ ਨਤੀਜੇ ਤੇ ਪਹੁੰਚਣਾ ਚਾਹੀਦਾ ਹੈ। ਪਰ ਜੇ ਉਨ੍ਹਾਂ ਨੇ ਇਹ ਕਿਤਾਬ ਨਾ ਪੜ੍ਹੀ ਹੋਈ ਤਾਂ.........?
-ਮੈਂ ਸਮਝ ਗਿਆ।
ਪ੍ਰਸ਼ਨ-ਇਸ ਤੋਂ ਪਹਿਲਾ ਸੁਆਲ ਪੁਛਣ ਵਾਲੇ ਨੂੰ ਪੈਰਾਂ ਅਤੇ ਲੱਤਾਂ ਦੀ ਚਿੰਤਾ ਸੀ, ਪਰ ਮੈਨੂੰ ਆਪਣੀ ਆਵਾਜ਼ ਦੀ ਚਿੰਤਾ ਹੈ। ਜਦੋਂ ਮੈਂ ਦਬਾਅ ਹੇਠ ਹੁੰਦਾ ਹਾਂ ਤਾਂ ਮੇਰੀ ਆਵਾਜ਼ ਬਦਲ ਜਾਂਦੀ ਹੈ। ਮੈਂ ਨਹੀਂ ਚਾਹੁੰਦਾ ਕਿ ਲੋਕਾਂ ਨੂੰ ਇਹ ਮਹਿਸੂਸ ਹੋਵੇ ਕਿ ਐਸਾ ਇਸ ਲਈ ਹੁੰਦਾ ਹੈ ਕਿ ਮੈਂ ਝੂਠ ਬੋਲ ਰਿਹਾ ਹੁੰਦਾ ਹਾਂ।
—ਇਕ ਲੰਬਾ ਸਾਹ ਲਉ ਅਤੇ ਆਪਣੇ ਬੋਲਣ ਦੀ ਰਫਤਾਰ ਘਟਾ ਦਿਉ ਤੁਹਾਡੀ ਸੁਰ ਜਿਹੜੀ ਆਮ ਤੌਰ ਤੇ ਉੱਚੀ ਹੋ ਜਾਂਦੀ ਹੈ ਉਹ ਹੌਲੀ ਹੌਲੀ ਹੇਠਾਂ ਆਉਣੀ ਸ਼ੁਰੂ ਹੋ ਜਾਵੇਗੀ ਤੇ ਆਮ ਵਰਗੀ ਹੋ ਜਾਵੇਗੀ।
ਕਾਫੀ ਬਰੇਕ
1. ਐਸੀ ਕੋਈ ਇੱਕ ਇਕੱਲੀ ਹਰਕਤ ਨਹੀਂ ਜਿਹੜੀ ਇਹ ਦੱਸ ਸਕੇ ਕਿ ਕੋਈ ਵਿਅਕਤੀ ਝੂਠ ਬੋਲ ਰਿਹਾ ਹੈ। ਜੇ ਸੰਭਵ ਹੋਵੇ ਤਾਂ ਉਸਦਾ ਅ....ਵਿਉਹਾਰ ਸਮਝੋ ਅਤੇ ਫਿਰ ਹੋ ਰਹੇ ਬਦਲਾਅ ਵੱਲ ਧਿਆਨ ਦਿਉ।
2. ਖੋਜ ਦਸਦੀ ਹੈ ਕਿ... ਪ੍ਰਤੀਸ਼ਤ ਝੂਠ ਉਸ ਵਿਅਕਤੀ ਦੇ ਸਰੀਰਕ ਭਾਸ਼ਾ ਅਤੇ ਬੋਲਣ ਵਿਚੋਂ ਮਿਲਣ ਵਾਲੇ ਇਸ਼ਾਰਿਆਂ ਦੀ ਮਦਦ ਨਾਲ ਪਕੜੇ ਜਾ ਸਕਦੇ ਹਨ।
3. ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਝੂਠ ਬੋਲਣ ਵਾਲਾ ਵਿਅਕਤੀ ਘ... ਨਜ਼ਰ ਮਿਲਾਉਂਦਾ ਹੈ ਪਰ ਅਕਸਰ ਐਸਾ ਵਿਅਕਤੀ ਵ... ਨਜ਼ਰ ਮਿਲਾਣੀ ਸ਼ੁਰੂ ਕਰ ਦਿੰਦਾ ਹੈ।
4. ਝੂਠ ਬੋਲਦਿਆਂ ਹੋਇਆਂ ਉਹ ਵਿਅਕਤੀ ਹੱਥ ਨੂੰ ਚ....ਤੇ ਲਗਾਉਣ ਦੀਆਂ ਹਰਕਤਾਂ ਵੱਧ ਕਰਦਾ ਹੈ ਪਰ ਨਤੀਜੇ ਤੇ ਪਹੁੰਚਣ ਤੋਂ ਪਹਿਲਾਂ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਇਹ ਹਰਕਤ ਉਦੋਂ ਵੀ ਹੁੰਦੀ ਹੈ ਜਦੋਂ ਕੋਈ ਵਿਅਕਤੀ ਘ....ਵਿੱਚ ਹੁੰਦਾ ਹੈ।
5. ਬੁੱਲ੍ਹ ਅਕਸਰ ਬਹੁਤ ਕੁੱਝ ਦਸ ਦਿੰਦੇ ਹਨ। ਕਈ ਵਿਅਕਤੀ ਆਪਣੇ ਬੁੱਲ੍ਹ ਕ... ਕੇ ਰੱਖਣ ਵਾਲੀ ਮੁਦਰਾ ਬਣਾ ਲੈਂਦੇ ਹਨ ਕਿਉਂਕਿ ਉਸ ਵੇਲੇ ਉਨ੍ਹਾਂ ਦਾ ਅਰਧ ਚੇਤ ਮਨ ਸ... ਨੂੰ ਨਿਕਲਣ ਤੋਂ ਰੋਕਣ ਦਾ ਜਤਨ ਕਰ ਰਿਹਾ ਹੁੰਦਾ ਹੈ। ਨਾਲ ਹੀ ਬੁੱਲ੍ਹ ਟ... ਦੀ ਹਰਕਤ ਵੀ ਹੋ ਸਕਦੀ ਹੈ।
6. ਨ... ਨੂੰ ਛੋਹਣ ਦੀ ਹਰਕਤ ਵੱਧ ਸਕਦੀ ਹੈ । ਦਬਾਅ ਹੇਠ ਹੁੰਦਿਆਂ ਨੱਕ ਵੱਲ ਨੂੰ ਖ... ਦਾ ਵਹਾਅ ਵਧ ਜਾਂਦਾ ਹੈ ਅਤੇ ਨੱਕ ਫ... ਜਾਂਦਾ ਹੈ। (ਪਰ ਇਹ ਸਾਨੰ ਨਜ਼ਰ ਨਹੀਂ ਆਉਂਦਾ)
7. ਧੋਖਾ ਦੇਣ ਲੱਗਿਆਂ ਹ... ਦੀਆਂ ਹਰਕਤਾਂ ਆਮ ਨਾਲੋਂ ਵ.... ਕਿਸਮ ਦੀਆਂ ਹੁੰਦੀਆਂ ਹਨ। ਕੁਝ ਹਰਕਤਾਂ ਸਰੀਰ ਤੋਂ ਬ...ਵੱਲ ਨੂੰ ਵੀ ਹੋ ਸਕਦੀਆਂ ਹਨ ਜਿਵੇਂ ਕਿਸੇ ਚੀਜ਼ ਨਾਲ ਛ... ਕਰਦੇ ਰਹਿਣਾ ਅਤੇ ਉਂਗਲਾਂ ਨਾਲ ਟਕ ਟਕ ਕਰਦੇ ਰਹਿਣਾ।
8. ਪੈਰ ਅਤੇ ਲੱਤਾਂ ਸਾਨੂੰ ਬਹੁਤ ਕੁਝ ਦਸਦੀਆਂ ਹਨ ਕਿਉਂਕਿ ਇਹ ਸਾਡੇ ਸਰੀਰ ਦੇ ਸਭ ਤੋਂ ਘੱਟ ਕ... ਕੀਤੇ ਜਾਣ ਵਾਲੇ ਹਿੱਸੇ ਹੁੰਦੇ ਹਨ। ਕਾਰਨ ਹੈ ਇਹ ਕਿ ਇਹ ਸਾਡੇ ਦ... ਤੋਂ ਸਭ ਤੋਂ ਦੂਰ ਹੁੰਦੇ ਹਨ।
9. ਸਾਡੀ ਗਲਬਾਤ ਦੇ ਆਵਾਜ਼ ਨਾਲ ਸਬੰਧਿਤ ਪੱਖ, ਪ..., ਧੋਖਾ ਦੇਣ ਲੱਗਿਆਂ ਕਈ ਢੰਗ ਨਾਲ ਬਦਲਦੀ ਹੈ।
10. ਆਮ ਧਾਰਨਾ ਦੇ ਉਲਟ, ਝੂਠ ਲੋਕ ਆਪਣੀਆਂ ਗ... ਤੋਂ ਪਕੜੇ ਜਾਂਦੇ ਹਨ (ਖਾਸ ਕਰਕੇ ਇਸ ਤੋਂ ਕਿ ਉਹ ਆਪਣੀ ਗੱਲ ਕ.... ਕਰ ਰਹੇ ਹੁੰਦੇ ਹਨ) ਨਾ ਕਿ ਆਪਣੀਆਂ ਹਰਕਤਾਂ ਤੋਂ।
ਤੂੰ ਭਰਮੀ ਨਹੀਂ, ਸਗੋਂ ਤੂੰ ਇਸ ਤੋਂ ਉਲਟ ਹੈ। ਤੈਨੂੰ ਪਾਗਲਾਂ ਵਾਲਾ ਭੁਲੇਖਾ ਹੈ ਕਿ ਲੋਕ ਤੈਨੂੰ ਪਸੰਦ ਕਰਦੇ ਹਨ।
ਵੁਡੀ ਐਲਨ
ਅਧਿਆਇ - 6
ਆਕਰਸ਼ਣ
ਵਿਗਿਆਨਕ ਢੰਗ ਨਾਲ ਕੀਤੀਆਂ ਗਈਆਂ ਖੋਜਾਂ ਵੀ ਅਤੇ ਬਹੁਤ ਸਾਰੇ ਰਸਾਲਿਆਂ ਵਲੋਂ ਕੀਤੇ ਗਏ ਅਧਿਐਨ ਵੀ ਸਾਨੂੰ ਇਹ ਦਸਦੇ ਹਨ, ਕਿ ਕਿਸੇ ਵਿਅਕਤੀ ਨੂੰ ਕਿੰਨਾ ਪਸੰਦ ਕੀਤਾ ਜਾਂਦਾ ਹੈ, ਇਸ ਦੇ ਕਈ ਪੱਖ ਹਨ। ਇਹ ਪੱਖ ਸਾਡੇ ਜੀਵਨ ਦੇ ਬੜੇ ਹਿੱਸਿਆਂ ਨਾਲ ਸਬੰਧਿਤ ਹਨ ਜਿਵੇਂ ਅਸੀਂ ਅਜਨਬੀਆਂ ਅਤੇ ਵਾਕਫ਼ਾਂ ਨਾਲ ਕਿਵੇਂ ਗੱਲ ਕਰਦੇ ਹਾਂ, ਮਿੱਤਰ ਕਿਵੇਂ ਬਣਾਉਂਦੇ ਹਾਂ, ਨਾਲ ਕੰਮ ਕਰਨ ਵਾਲਿਆਂ, ਗਾਹਕਾਂ ਅਤੇ ਹੋਰਾਂ ਨਾਲ ਸਾਡੀ ਮਿੱਤਰਤਾ ਅਤੇ 'ਦਿਲ ਦੇ ਮਾਮਲੇ' ਵਿਚ ਅਸੀਂ ਕੈਸੇ ਹਾਂ।
ਤੁਹਾਡਾ ਆਕਰਸ਼ਣ ਹੀ ਤੁਹਾਡੀ ਸਫਲਤਾ ਦਾ ਰਾਜ਼ ਹੈ। ਇਹ ਗੱਲ ਕੰਮ ਕਾਰ ਵਿਚ ਵੀ ਅਤੇ ਨਿੱਜੀ ਜੀਵਨ ਵਿਚ ਵੀ ਲਾਗੂ ਹੁੰਦੀ ਹੈ। ਇਹ ਚੀਜ਼ ਬਾਰ-ਬਾਰ ਸਾਬਤ ਹੋ ਚੁੱਕੀ ਹੈ ਕਿ ਤੁਹਾਡਾ ਆਕਰਸ਼ਣ ਹੀ ਤੁਹਾਡੇ ਵਧੀਆ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਰਿਸ਼ਤਿਆਂ ਦੀ ਨੀਂਹ ਹੈ। ਤੁਹਾਡੇ ਪ੍ਰੇਮ-ਸੰਬੰਧ ਅਤੇ ਦੋਸਤੀਆਂ, ਵਧੀਆ ਨੌਕਰੀਆਂ, ਤਰੱਕੀਆਂ ਅਤੇ ਡਾਕਟਰਾਂ, ਵਪਾਰੀਆਂ, ਵੇਟਰਾਂ ਵਲੋਂ ਮਿਲਣ ਵਾਲਾ ਜ਼ਿਆਦਾ ਧਿਆਨ ਅਤੇ ਵਧੀਆ ਸੇਵਾ-ਗਲ ਕੀ ਤੁਹਾਡਾ ਆਕਰਸ਼ਣ ਹਰ ਰਿਸ਼ਤੇ ਵਿਚ ਮਦਦ ਕਰਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਰਿਸ਼ਤਿਆਂ ਤੋਂ ਬਿਨਾਂ ਸਾਡੇ ਲਈ ਨਾ ਜੀਵਨ ਵਿਚ, ਨਾ ਸਮਾਜ ਵਿਚ ਅਤੇ ਨਾ ਹੀ ਰੁਜ਼ਗਾਰ ਵਿਚ ਕੁਝ ਬਾਕੀ ਬਚਦਾ ਹੈ।
ਪਰ ਇਹ ਸਭ ਕੁਝ ਹੁੰਦਾ ਕਿਵੇਂ ਹੈ? ਤੁਸੀਂ ਆਕਰਸ਼ਕ ਕਿਵੇਂ ਬਣਦੇ ਹੋ? ਕੋਈ ਵਿਅਕਤੀ ਜਦੋਂ ਤੁਹਾਡੇ ਨਾਲ ਹੁੰਦਾ ਹੈ, ਤੁਹਾਨੂੰ ਮਿਲਦਾ ਹੈ ਅਤੇ ਉਸਨੂੰ ਚੰਗਾ ਚੰਗਾ ਲਗਦਾ ਹੈ ਤਾਂ ਉਹ ਤੁਹਾਨੂੰ ਪਸੰਦ ਕਰਨਾ ਸ਼ੁਰੂ ਕਰ ਦਿੰਦੇ ਹਨ-ਇਹ ਮੁੱਖ ਤੌਰ ਤੇ ਇਕ ਮਨੋਵਿਗਿਆਨਕ ਤਜਰਬਾ ਹੁੰਦਾ ਹੈ। ਜਾਂ ਸਾਦੇ ਸ਼ਬਦਾਂ ਵਿਚ ਇਹ ਕਹਿ ਲਈਏ, ਲੋਕਾਂ ਦਾ ਸਮਾਂ ਉਦੋਂ ਵਧੀਆ ਲੰਘਦਾ ਹੈ ਜਦੋਂ ਉਹ ਕਿਸੇ ਖੁਸ਼ਮਿਜ਼ਾਜ਼ ਅਤੇ ਮਨੋਹਰ ਢੰਗ ਨਾਲ ਮਿਲਣ ਵਾਲੇ ਵਿਅਕਤੀ ਨਾਲ ਹੁੰਦੇ ਹਨ। ਪਰ ਇਹ ਕਹਿ ਦੇਣਾ ਸੌਖਾ ਹੈ। ਸੁਆਲ ਹੈ ਕਿ ਤੁਸੀਂ ਐਸੇ ਵਿਅਕਤੀ ਕਿਵੇਂ ਬਣ ਸਕਦੇ ਹੋ? ਮੇਰਾ ਖਿਆਲ ਹੈ ਕਿ ਤੁਸੀਂ ਇਕ ਐਸਾ ਵਿਅਕਤੀ ਬਣਨ ਦੇ ਰਸਤੇ ਤੇ ਤੁਰ ਪਏ ਹੋ ਅਤੇ ਜੇਕਰ ਤੁਸੀਂ ਆਪਣੇ ਸਮਾਨ ਅਨੁਭੂਤੀ (Empathy) ਵਾਲੇ ਹੁਨਰ ਦਾ ਅਭਿਆਸ ਕਰਦੇ ਰਹੋਗੇ ਤਾਂ ਇਹ ਤੁਹਾਡੇ ਰੋਜ਼ਾਨਾ ਦੇ ਨਿੱਜੀ ਅਤੇ ਕੰਮ ਕਾਰ ਦੇ ਜੀਵਨ ਵਿਚ ਕਮਾਲ ਕਰ ਦਿਖਾਏਗਾ।
ਜੇ ਕੰਮ-ਕਾਰ ਜਾਂ ਦਫਤਰ ਦੀ ਗੱਲ ਕਰੀਏ ਤਾਂ ਤੁਹਾਡੇ ਸਾਥੀਆਂ ਦੇ ਰਿਸ਼ਤੇ ਤੁਹਾਡੇ ਨਾਲ ਵਧੀਆ ਹੋਣੇ ਸ਼ੁਰੂ ਹੋ ਜਾਣਗੇ। ਇਸੇ ਤਰ੍ਹਾਂ ਤੁਹਾਡੇ ਗਾਹਕ ਜਾਂ ਉਹ ਲੋਕ ਜਿਨ੍ਹਾਂ ਦੇ ਤੁਸੀਂ ਗਾਹਕ ਹੋ, ਉਹ ਸਾਰੇ ਹੀ ਦੂਜਿਆਂ ਨਾਲੋਂ ਤੁਹਾਡੇ ਨਾਲ ਕੰਮ ਕਰਨਾ ਵਧੇਰਾ ਪਸੰਦ ਕਰਨਗੇ। ਇਹੀ ਸੱਚਾਈ ਹੈ। ਵਪਾਰ ਤੇ ਕੰਮ ਕਾਰ ਵਿਚ ਲੋਕ ਉਨ੍ਹਾਂ ਨਾਲ ਹੀ ਕੰਮ ਕਰਨਾ ਚਾਹੁੰਦੇ ਹਨ ਜਿਨ੍ਹਾਂ ਨੂੰ ਉਹ ਪਸੰਦ ਕਰਦੇ ਹਨ। ਹਾਲੇ ਵੀ ਕੁਝ ਲੋਕ ਐਸੇ ਹਨ ਜਿਹੜੇ ਇਹ ਸੋਚਦੇ ਹਨ ਕਿ ਉਹ ਕੰਮ ਤੇ ਜਾਣ, ਮਿਹਨਤ ਨਾਲ ਕੰਮ ਕਰਨ ਅਤੇ ਈਮਾਨਦਾਰੀ ਨਾਲ ਕੰਮ ਕਰਨ-ਬਸ ਇਸੇ ਦੀ ਹੀ ਲੋੜ ਹੈ। ਪਰ ਅਸਲ ਵਿਚ ਇਸ ਤਰ੍ਹਾਂ ਨਹੀਂ ਹੁੰਦਾ। ਕਿਸੇ ਵੀ ਸੰਸਥਾ ਦੇ ਅੰਦਰ ਵੀ ਅਤੇ ਬਾਹਰ ਵੀ, ਜਦੋਂ ਤੁਹਾਨੂੰ ਆਪਣੇ ਗਾਹਕਾਂ ਨਾਲ ਵਾਹ ਪੈਂਦਾ ਹੈ ਤਾਂ ਇਤਨਾ ਹੀ ਕਾਫੀ ਨਹੀਂ ਹੁੰਦਾ। ਸਾਰੇ ਅਧਿਐਨ ਇਹੀ ਦੱਸਦੇ ਹਨ। ਅੱਜ ਕਲ੍ਹ ਸਿਰਫ ਮੁਢਲੀਆਂ ਚੀਜ਼ਾਂ ਨਾਲ ਹੀ ਕੰਮ ਨਹੀਂ ਚਲਦਾ।
“ਲੋਕ ਉਨ੍ਹਾਂ ਨਾਲ ਹੀ ਵਪਾਰ ਕਰਨਾ ਚਾਹੁੰਦੇ ਹਨ ਜਿਨ੍ਹਾਂ ਨੂੰ ਉਹ ਪਸੰਦ ਕਰਦੇ ਹਨ।"
ਉਦਾਹਰਣ ਦੇ ਤੌਰ ਤੇ ਇਕ ਨਵੀਂ ਖੋਜ ਨੇ ਸਾਨੂੰ ਇਹ ਦੱਸਿਆ ਹੈ ਕਿ ਬਹੁਤ ਸਾਰੀਆਂ ਵੱਖੋ-ਵੱਖਰੀ ਕਿਸਮ ਦੀਆਂ ਸੰਸਥਾਵਾਂ ਵਿਚ ਜਦੋਂ ਸਰਵੇਖਣ ਕੀਤਾ ਗਿਆ, ਤਾਂ ਇਹ ਫੈਸਲਾ ਕਰਨ ਲੱਗਿਆਂ ਕਿ ਕਿਸ ਕੰਪਨੀ ਨਾਲ ਬਿਜ਼ਨਸ ਕਰਨਾ ਹੈ, ਮੁੱਖ ਤਿੰਨ ਕਾਰਨ ਇਹ ਸਨ (ਮਹੱਤਤਾ ਅਨੁਸਾਰ):
1. ਮੈਂ ਉਨ੍ਹਾਂ ਨੂੰ ਪਸੰਦ ਕਰਦਾ ਹਾਂ
2. ਉਨ੍ਹਾਂ ਨੂੰ ਇਸ ਕੰਮ ਦੀ ਚੰਗੀ ਜਾਣਕਾਰੀ ਹੈ
3. ਉਹ ਸਾਡੀ ਮੁਸ਼ਕਲ ਦਾ ਹਲ ਫਟਾਫਟ ਕਰਦੇ ਹਨ।
ਸੋ ਹਰ ਖੋਜ ਵਿਚੋਂ ਇਹੀ ਪਤਾ ਲੱਗਦਾ ਹੈ ਕਿ ਇਹ ਜੀਵਨ ਅਸਲ ਵਿਚ ਸਿਰਫ ਹਰਮਨ ਪਿਆਰੇ ਹੋਣ ਦਾ ਹੀ ਮੁਕਾਬਲਾ ਹੈ। ਤੁਸੀਂ ਭਾਵੇਂ ਇਸ ਤੋਂ ਇਲਾਵਾ ਹੋਰ ਕਿਸੇ ਵੀ ਚੀਜ਼ ਨੂੰ ਮਹੱਤਤਾ ਦੇਂਦੇ ਹੋਵੇ, ਪਰ ਸੱਚ ਇਹੀ ਹੈ।
ਲੋਕ ਜਦੋਂ ਤੁਹਾਡੇ ਨਾਲ ਹੁੰਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਆਪ ਬਾਰੇ ਚੰਗਾ ਚੰਗਾ ਲਗਦਾ ਹੈ, ਅਤੇ ਇਸ ਮਿਲਣੀ ਵਿਚ ਉਨ੍ਹਾਂ ਦਾ ਮਨੋਵਿਗਿਆਨਕ ਤਜਰਬਾ ਵਧੀਆ ਹੁੰਦਾ ਹੈ ਤਾਂ ਫਿਰ ਤੁਸੀਂ ਬਾਕੀਆਂ ਤੋਂ ਅੱਗੇ ਹੋ। ਸੋ ਤੁਹਾਨੂੰ ਇਹ ਸੁਆਲ ਪੁਛਣਾ ਚਾਹੀਦਾ ਹੈ 'ਜਦੋਂ ਮੈਂ ਕਿਸੇ ਕਮਰੇ ਵਿਚ ਜਾਂਦਾ ਹਾਂ ਤਾਂ ਕੀ ਉੱਥੇ ਰੌਣਕ ਆ ਜਾਂਦੀ ਹੈ? ਜਾਂ ਰੌਣਕ ਉਦੋਂ ਆਉਂਦੀ ਹੈ ਜਦੋਂ ਮੈਂ ਕਮਰੇ ਤੋਂ ਬਾਹਰ ਆ ਜਾਂਦਾ ਹਾਂ।'
ਅਤੇ ਜਿਨ੍ਹਾਂ ਲੋਕਾਂ ਨਾਲ ਤੁਸੀਂ ਸੰਪਰਕ ਵਿਚ ਆਉਂਦੇ ਹੋ, ਉਨ੍ਹਾਂ ਬਾਰੇ ਤੁਹਾਡਾ ਕੀ ਖਿਆਲ ਹੈ? ਉਨ੍ਹਾਂ ਵਿਚੋਂ ਕਿੰਨੇ ਐਸੇ ਹਨ ਜਿਹੜੇ ਜਦੋਂ ਤੁਹਾਡੇ ਨਾਲ ਹੁੰਦੇ ਹਨ ਅਤੇ ਤੁਸੀਂ ਉਨ੍ਹਾਂ ਤੋਂ ਅਸਰ ਕਬੂਲੇ ਬਿਨਾਂ ਨਹੀਂ ਰਹਿ ਸਕਦੇ, ਅਤੇ ਉਨ੍ਹਾਂ ਤੋਂ ਅਵੇਸਲੇ ਨਹੀਂ ਹੋ ਸਕਦੇ? ਹੁਣ ਤੱਕ ਤੁਸੀਂ ਜੋ ਕੁੱਝ ਜਾਣਿਆ ਹੈ, ਉਸ ਦੇ ਆਧਾਰ ਤੇ ਤੁਸੀਂ ਆਸਾਨੀ ਨਾਲ ਇਹ ਕਹਿ ਸਕਦੇ ਹੋ ਕਿ ਇਹ ਉਨ੍ਹਾਂ ਦੀ ਚੰਗੀ ਸਰੀਰਕ ਭਾਸ਼ਾ ਕਰਕੇ ਹੁੰਦਾ ਹੈ। ਬਹੁਤੀ ਸੰਭਾਵਨਾ ਇਹੀ ਹੈ। ਜਦੋਂ ਲੋਕਾਂ ਨੂੰ ਤੁਹਾਨੂੰ ਮਿਲ ਕੇ ਨਕਾਰਾਤਮਕ (ਨਾਖੁਸ਼ਗਵਾਰ) ਤਜਰਬਾ ਹੁੰਦਾ
ਹੈ ਤਾਂ ਉਹ ਤੁਹਾਨੂੰ ਮਿਲਣ ਤੋਂ ਕਤਰਾਣਾ ਸ਼ੁਰੂ ਕਰ ਦਿੰਦੇ ਹਨ। ਉਹ ਤੁਹਾਡੇ ਨਾਲ ਰਹਿਣ ਤੋਂ, ਤੁਹਾਡੇ ਕੋਲੋਂ ਮਾਲ ਖਰੀਦਣ ਤੋਂ, ਤੁਹਾਡੀ ਗੱਲ ਸੁਣਨ ਤੋਂ ਅਤੇ ਤੁਹਾਡੀ ਮਦਦ ਕਰਨ ਤੋਂ ਕਤਰਾਣ ਲੱਗ ਪੈਂਦੇ ਹਨ। ਹਮੇਸ਼ਾ ਤੋਂ ਐਸਾ ਹੀ ਹੁੰਦਾ ਆਇਆ ਹੈ ਅਤੇ ਹੁਣ ਵੀ ਐਸਾ ਹੀ ਹੈ।
ਆਕਰਸ਼ਣ ਦੇ ਵਿਸ਼ੇ ਤੇ ਪਿਛਲੇ ਦਹਾਕਿਆਂ ਵਿਚ ਕਾਫੀ ਅਧਿਐਨ ਹੋਇਆ ਹੈ। ਇਸਦਾ ਨਾਮ ਭਾਵੇਂ ਕੁਝ ਵੀ ਰੱਖ ਲਈਏ-Charm, Charisma, Liking ਜਾਂ ਕੁੱਝ ਹੋਰ, ਜਦੋਂ ਅਸੀਂ ਆਪਣਾ ਆਕਰਸ਼ਣ ਵਧਾਉਣ ਦੀ ਗੱਲ ਕਰਦੇ ਹਾਂ ਤਾਂ ਸਿੱਟਾ ਇੱਕੋ ਹੀ ਨਿਕਲਦਾ ਹੈ। ਇਸ ਦਾ ਬਸ ਇਕ ਹੀ ਰਹੱਸ ਹੈ—ਅਸੀਂ ਲੋਕਾਂ ਨੂੰ ਕੈਸਾ ਮਹਿਸੂਸ ਕਰਵਾਉਂਦੇ ਹਾਂ? ਉਨ੍ਹਾਂ ਅੰਦਰ ਕੀ ਭਾਵਨਾ ਪੈਦਾ ਕਰਦੇ ਹਾਂ?
ਪਰ ਇਸ ਦਾ ਮਤਲਬ ਕੀ ਹੈ? ਕੀ ਇਸ ਦਾ ਸਬੰਧ ਸਾਡੇ ਨਾਲ ਕੁੱਝ ਵੀ ਨਹੀਂ? ਨਹੀਂ, ਇਸ ਸਭ ਕੁਝ ਦਾ ਸਬੰਧ ਸਾਡੇ ਨਾਲ ਹੀ ਹੈ। ਤੁਹਾਨੂੰ ਆਪਣੇ ਬਾਰੇ ਚੇਤੰਨਤਾ ਪੈਦਾ ਕਰਨ ਦੀ ਲੋੜ ਹੈ, ਅਤੇ ਤੁਹਾਨੂੰ ਹੀ ਇਸ ਉੱਤੇ ਮਿਹਨਤ ਕਰਨ ਦੀ ਲੋੜ ਹੁੰਦੀ ਹੈ। ਪਰ ਇਸ ਸਾਰੀ ਮਿਹਨਤ ਦਾ ਨਤੀਜਾ ਇਹ ਹੁੰਦਾ ਹੈ ਕਿ ਲੋਕ ਤੁਹਾਡੀ ਹਾਜ਼ਰੀ ਵਿਚ ਚੰਗਾ ਚੰਗਾ ਮਹਿਸੂਸ ਕਰਦੇ ਹਨ, ਅਤੇ ਨਤੀਜੇ ਵਜੋਂ ਉਹ ਤੁਹਾਨੂੰ ਪਸੰਦ ਕਰਦੇ ਹਨ। ਮੇਰਾ ਖਿਆਲ ਹੈ ਤੁਸੀਂ ਮੇਰੀ ਗੱਲ ਸਮਝ ਹੀ ਗਏ ਹੋ।
ਤਾਂ ਫਿਰ ਅਗਲਾ ਰਹੱਸ ਕੀ ਹੈ? ਆਪਣੇ ਅੰਦਰ ਕਿਵੇਂ ਉਹ ਗੁਣ ਪੈਦਾ ਕੀਤਾ ਜਾਵੇ ਕਿ ਤੁਸੀਂ 'ਆਕਰਸ਼ਕ' ਹੋ ਜਾਉ? ਮੁੱਖ ਤੌਰ ਤੇ ਇਹ ਸਰੀਰਕ ਭਾਸ਼ਾ ਨਾਲ ਹੀ ਹੁੰਦਾ ਹੈ।
ਇਨ੍ਹਾਂ ਖੋਜਾਂ ਵਿਚੋਂ ਜੋ ਸਾਂਝੀਆਂ ਚੀਜ਼ਾਂ ਨਿਕਲਦੀਆਂ ਹਨ, ਅਸੀਂ ਉਨ੍ਹਾਂ ਤੇ ਵੀ ਨਜ਼ਰ ਮਾਰ ਲਈਏ। ਇਨ੍ਹਾਂ ਵਿਚੋਂ ਸਭ ਤੋਂ ਉਪਰ ਦਿੱਖ (Appearance) ਆਉਂਦੀ ਹੈ। ਦਿੱਖ ਵਿਚ ਦੋ ਚੀਜ਼ਾਂ ਆਉਂਦੀਆਂ ਹਨ-ਪਹਿਰਾਵਾ ਅਤੇ ਇਹ ਕਿ ਤੁਸੀਂ ਤਿਆਰ ਕਿਵੇਂ ਹੋਏ ਹੋ।
"ਅੱਜ ਮੇਰੀ ਦਿੱਖ ਠੀਕ ਠਾਕ ਹੈ—ਮੈਂ ਟੈਲੀਵੀਜ਼ਨ ਤੇ ਆਉਣ ਲਈ ਤਿਆਰ ਹੋਈ ਸੀ। ਪਰ ਆਮ ਤੌਰ ਤੇ ਮੇਰੀ ਹਾਲਤ ਐਸੀ ਹੁੰਦੀ ਹੈ ਜਿਵੇਂ ਮੇਰੀ ਗੱਡੀ ਲਾਈਨ ਤੋਂ ਉਤਰ ਗਈ ਹੋਵੇ ਅਤੇ ਮੈਂ ਗੋਡੇ ਘਿਸਰ ਕੇ ਬਾਹਰ ਨਿੱਕਲੀ ਹੋਵਾਂ।"
-ਵਿਕਟੋਰੀਆ ਵੁੱਡ
ਦਿੱਖ
ਲੋਕ ਕਹਿੰਦੇ ਹਨ ਕਿ ਜਦੋਂ ਤੁਸੀਂ ਕਿਸੇ ਨੂੰ ਮਿਲਦੇ ਹੋ ਤਾਂ ਸਭ ਤੋਂ ਪਹਿਲੇ ਤੁਸੀਂ ਉਸਦਾ ਪਹਿਰਾਵਾ ਦੇਖਦੇ ਹੋ ਅਤੇ ਫਿਰ ਆਪਣੇ ਅਰਧ-ਚੇਤ ਮਨ ਵਿਚ ਉਸ ਦੀ ਪੂਰੀ ਸਰੀਰਕ ਖਿੱਚ ਵੱਲ ਧਿਆਨ ਦੇਂਦੇ ਹੋ। ਸਰੀਰਕ ਖਿੱਚ ਦੇ ਮਨੋਵਿਗਿਆਨ ਬਾਰੇ ਬਹੁਤ ਕੁਝ ਅਧਿਐਨ ਕੀਤਾ ਅਤੇ ਲਿਖਿਆ ਜਾ ਚੁੱਕਾ ਹੈ। ਪਰ ਆਪਾਂ ਕੁਝ ਕੁ ਉਨ੍ਹਾਂ ਚੀਜ਼ਾਂ ਦੀ ਹੀ ਗੱਲ ਕਰੀਏ ਜਿਹੜੀਆਂ ਸਪਸ਼ਟ ਹੀ ਹਨ।
“ਪਹਿਲਾ ਪ੍ਰਭਾਵ ਇਕ ਛਿਣ ਵਿਚ ਹੀ ਬਣ ਜਾਂਦਾ ਹੈ।”
ਰੋਜ਼ਾਨਾ ਜੀਵਨ ਵਿਚ ‘ਪਹਿਲੇ ਪ੍ਰਭਾਵ' ਵਾਲ ਸਮੇਂ ਇਕ ਆਮ ਦਿੱਖ ਵਾਲੇ ਵਿਅਕਤੀ ਨਾਲੋਂ ਇਕ ਸੁੰਦਰ ਵਿਅਕਤੀ ਦੀ ਦਿੱਖ, ਦੇਖਣ ਵਾਲੇ ਨੂੰ ਜ਼ਿਆਦਾ ਪ੍ਰਭਾਵਤ ਕਰਦੀ ਹੈ। ਇਸ ਪ੍ਰਭਾਵ ਦਾ ਅਸਰ ਉਸਦੀ ਗਲਬਾਤ ਵਿਚੋਂ ਲਏ ਜਾ ਰਹੇ ਪ੍ਰਭਾਵ ਉੱਤੇ ਵੀ ਪਏਗਾ। ਪਰ ਕੁਝ ਸਮਾਂ ਬਾਦ ਦੇ ਪ੍ਰਭਾਵ, ਜਾਂ ਲੰਬੇ ਸਮੇਂ ਬਾਦ ਬਣੇ ਪ੍ਰਭਾਵ ਵਿਚ ਲੋਕ ਅਕਸਰ ਆਪਣੀ ਪਸੰਦ ਦੂਜੇ ਗੁਣਾਂ ਦੇ ਆਧਾਰ ਤੇ ਬਣਾਉਂਦੇ ਹਨ, ਅਤੇ ਜੇਕਰ ਉਨ੍ਹਾਂ ਨੂੰ 'ਸਰੀਰਕ ਭਾਸ਼ਾ’ ਆਪਣੇ ਵੱਲ ਆਕਰਸ਼ਿਤ ਕਰਦੀ ਹੈ ਤਾਂ ਸਰੀਰਕ ਦਿੱਖ ਨੂੰ ਘੱਟ ਅਹਿਮੀਅਤ ਦੇਣੀ ਸ਼ੁਰੂ ਕਰ ਦਿੰਦੇ ਹਨ। ਅਸੀਂ ਬਾਰ-ਬਾਰ ਇਹ ਗੱਲਾਂ ਸੁਣਦੇ ਰਹਿੰਦੇ ਹਾਂ—ਸੁੰਦਰਤਾ ਸਿਰਫ ਚਮੜੀ ਤਕ ਹੀ ਸੀਮਿਤ ਹੁੰਦੀ ਹੈ, ਜਾਂ ਸੁੰਦਰਤਾ ਦੇਖਣ ਵਾਲੇ ਦੀ ਅੱਖ ਵਿਚ ਹੀ ਹੁੰਦੀ ਹੈ। ਅਮਰੀਕਨ ਨਾਟਕਕਾਰ ਜੀਨ ਕੈੱਰ ਦੇ ਵਿਚਾਰ ਵੀ ਪੜ੍ਹ ਲਵੋ:-
“ਮੈਂ ਇਹ ਬਕਵਾਸ ਸੁਣ ਸੁਣ ਕੇ ਥੱਕ ਗਈ ਹਾਂ ਕਿ ਸੁੰਦਰਤਾ ਚਮੜੀ ਜਿੰਨੀ ਹੀ ਡੂੰਘੀ ਹੁੰਦੀ ਹੈ। ਮੇਰਾ ਖਿਆਲ ਹੈ ਕਿ ਇੰਨੀ ਡੂੰਘਾਈ ਹੀ ਬਹੁਤ ਹੈ। ਤੁਸੀਂ ਹੋਰ ਕੀ ਚਾਹੁੰਦੇ ਹੋ? ਕੀ ਤੁਹਾਨੂੰ ਇਕ ਸੁੰਦਰ ਪੈਂਕਰਿਆਜ਼ (Pancreas-ਸਾਡੇ ਅੰਦਰੂਨੀ ਅੰਗਾਂ ਵਿਚੋਂ ਇਕ) ਦੀ ਲੋੜ ਹੈ?
ਮੁਸਕਰਾਹਟ
ਕੀ ਇਹ ਹੈਰਾਨੀ ਵਾਲੀ ਗੱਲ ਹੈ ਕਿ ਮਿੱਤਰਤਾ ਦਾ ਇਹ ਪ੍ਰਗਟਾਵਾ, ਜਿਸ ਦਾ ਇਕ ਦਮ ਤੁਹਾਨੂੰ ਜੁਆਬ ਵੀ ਮਿਲ ਜਾਂਦਾ ਹੈ, ਆਕਰਸ਼ਨ ਵਿਚ ਬੜੇ ਅਹਿਮ ਪੱਖਾਂ ਵਿਚੋਂ ਹੈ? ਜਦੋਂ ਤੁਸੀਂ ਮੁਸਕਰਾਉਂਦੇ ਹੋ ਤਾਂ ਲੋਕਾਂ ਨੂੰ ਚੰਗਾ ਚੰਗਾ ਮਹਿਸੂਸ ਹੁੰਦਾ ਹੈ ਅਤੇ ਜੁਆਬ ਇਕ ਮੁਸਕਰਾਹਟ ਹੀ ਹੁੰਦਾ ਹੈ। ਪਰ ਹਰ ਵੇਲੇ ਇਕ ਵੱਡੀ ਮੁਸਕਰਾਹਟ ਨੂੰ ਚਿਹਰੇ ਤੇ ਚਿਪਕਾਈ ਰੱਖਣ ਦੀ ਲੋੜ ਨਹੀਂ। ਸਿਰਫ ਇਕ ਇਮਾਨਦਾਰ ਮੁਸਕਰਾਹਟ ਹੀ ਕਾਫੀ ਹੈ। ਜਦੋਂ ਤੁਸੀਂ ਚੰਗੇ ਰਉਂ (ਮੂਡ) ਵਿਚ ਨਹੀਂ ਹੁੰਦੇ ਅਤੇ ਜ਼ੋਰ ਲਗਾ ਕੇ ਤੁਸੀਂ ਆਪਣੇ ਚਿਹਰੇ ਤੇ ਅੱਧੀ- ਪਚੱਧੀ ਮੁਸਕਾਨ ਹੀ ਲਿਆਂਦੇ ਹੋ, ਤਾਂ ਵੀ ਇਕ ਸੁਚੇਤ ਵਿਅਕਤੀ ਤੁਹਾਡੀ ਮਨੋਦਸ਼ਾ ਅਤੇ ਇਸ ਵਿਚ ਚਲ ਰਹੀਆਂ ਵੱਖਰੀਆਂ ਵੱਖਰੀਆਂ ਭਾਵਨਾਵਾਂ ਬਾਰੇ ਅੰਦਾਜ਼ਾ ਲਗਾ ਸਕਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਹੀ ਸਮੇਂ, ਅਤੇ ਸਹੀ ਸਥਾਨ ਤੇ ਆਈ ਮੁਸਕਰਾਹਟ ਕਮਾਲ ਕਰ ਦਿੰਦੀ ਹੈ।
ਮੁਸਕਰਾਉ ਅਤੇ ਮਿੱਤਰ ਬਣਾਉ ! ਘੂਰੀ ਵੱਟੋ ਅਤੇ ਚਿਹਰੇ ਉਤੇ ਝੁਰੜੀਆਂ ਬਣਾਉ !
ਜਾਰਜ ਈਲੀਅਟ
ਅੱਖਾਂ ਦੇ ਹਾਵ-ਭਾਵ
ਆਕਰਸ਼ਨ ਵਧਾਉਣ ਦੇ ਜਿੰਨੇ ਵੀ ਪੱਖ ਹਨ ਉਨ੍ਹਾਂ ਵਿਚ ਅੱਖਾਂ ਦੇ ਹਾਵ-ਭਾਵ ਕਾਫੀ ਉੱਪਰ ਆਉਂਦੇ ਹਨ। ਅਸੀਂ ਅੱਖਾਂ ਬਾਰੇ ਕਾਫੀ ਲੰਬੀ ਗਲਬਾਤ ਕੀਤੀ ਹੈ, ਸੋ ਤੁਹਾਨੂੰ ਇਸ ਵਿਚ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ। ਜਦੋਂ ਤੁਸੀਂ ਕਿਸੇ ਨਾਲ ਨਜ਼ਰਾਂ ਮਿਲਾਉਂਦੇ ਹੋ ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਉਸ ਵਿਚ ਦਿਲਚਸਪੀ ਲੈ ਰਹੇ ਹੋ। ਇਹ ਗੱਲ
ਆਮ ਹਾਲਾਤ ਵਿਚ ਵੀ ਉਤਨੀ ਹੀ ਸੱਚ ਹੈ ਜਿੰਨੀ ਪ੍ਰੇਮ ਮੁਹੱਬਤ ਵਿਚ। ਸਿਰਫ ਪ੍ਰੇਮ- ਮੁਹੱਬਤ ਵਿਚ ਨਜ਼ਰਾਂ ਥੋੜ੍ਹੇ ਜ਼ਿਆਦਾ ਲੰਬੇ ਸਮੇਂ ਤੱਕ ਮਿਲਾਈਆਂ ਜਾਂਦੀਆਂ ਹਨ। ਤੁਹਾਡੀਆਂ ਅੱਖਾਂ ਦੇ ਹਾਵ-ਭਾਵ ਬਹੁਤ ਕੁੱਝ ਦੱਸਦੇ ਹਨ ਅਤੇ ਲੋਕ ਤੁਹਾਡੀਆਂ ਨਜ਼ਰਾਂ ਵਿਚ ਨਿੱਘ, ਹਮਦਰਦੀ ਅਤੇ ਫਿਕਰ ਨੂੰ ਪਹਿਚਾਨ ਲੈਂਦੇ ਹਨ। ਜਦੋਂ ਤੁਸੀਂ ਲੋਕਾਂ ਵੱਲ ਧਿਆਨ ਦਿੰਦੇ ਹੋ ਤਾਂ ਉਨ੍ਹਾਂ ਦੀਆਂ ਆਪਣੀਆਂ ਨਜ਼ਰਾਂ ਵਿਚ ਉਨ੍ਹਾਂ ਦੀ ਕਦਰ ਵਧ ਜਾਂਦੀ ਹੈ। ਤੁਸੀਂ ਵੀ ਇਸੇ ਤਰ੍ਹਾਂ ਹੀ ਮਹਿਸੂਸ ਕਰਦੇ ਹੋ ਜਦੋਂ ਕੋਈ ਤੁਹਾਡੇ ਵੱਲ ਧਿਆਨ ਦਿੰਦਾ ਹੈ।
ਸਿਆਣੀ ਗੱਲ
ਜਦੋਂ ਤੁਸੀਂ ਨਜ਼ਰਾਂ ਮਿਲਾ ਕੇ, ਅਤੇ ਕਿਸੇ ਵਲ ਧਿਆਨ ਦੇ ਕੇ ਉਸ ਨੂੰ ਆਪਣੇ ਬਾਰੇ ਚੰਗਾ ਚੰਗਾ ਮਹਿਸੂਸ ਕਰਵਾਉਂਦੇ ਹੋ ਤਾਂ ਉਹ ਤੁਹਾਡੇ ਵੱਲ ਖਿੱਚਿਆ ਜਾਂਦਾ ਹੈ।
ਆਵਾਜ਼
ਅਸੀਂ ਆਵਾਜ਼ ਦੇ ਗੈਰ ਸ਼ਬਦੀ (ਸ਼ਬਦਾਂ ਤੋਂ ਇਲਾਵਾ) ਪੱਖ ਦੀ ਗੱਲ ਤੀਜੇ ਅਧਿਆਇ ਵਿਚ ਕੀਤੀ ਸੀ। ਅਸੀਂ ਦੇਖਿਆ ਸੀ ਕਿ ਇਹ ਦੂਜੇ ਲੋਕਾਂ ਦੇ ਸਾਡੇ ਪ੍ਰਤੀ ਵਿਉਹਾਰ ਵਿਚ ਕਿੰਨੀ ਅਹਿਮ ਭੂਮਿਕਾ ਨਿਭਾਉਂਦਾ ਹੈ। ਆਮ ਤੌਰ ਤੇ ਜੇ ਕਰ ਕਿਸੇ ਵਿਅਕਤੀ ਦਾ ਸੁਰ ਲਹਿਜਾ ਅਤੇ ਉਚਾਪਨ ਦੇ ਪੱਖ ਦੂਜੇ ਵਿਅਕਤੀ ਨੂੰ ਚੰਗੇ ਲਗਦੇ ਹਨ ਤਾਂ ਉਸ ਨੂੰ ਕਿਸੇ ਕਿਸਮ ਦੀ ਬੇ-ਆਰਾਮੀ ਨਹੀਂ ਹੁੰਦੀ ਅਤੇ ਦੋਹਾਂ ਵਿਚ ਚੰਗਾ ਤਾਲਮੇਲ ਬੈਠ ਜਾਂਦਾ ਹੈ।
ਸੁਣਨਾ
ਚੰਗੀਆਂ ਨਜ਼ਰਾਂ ਮਿਲਾਉਣ ਦੇ ਨਾਲ ਨਾਲ ਇਕ ਹੋਰ ਬੜਾ ਮਹੱਤਵਪੂਰਨ ਪੱਖ ਹੈ ਜਿਹੜਾ ਕਿਸੇ ਵਿਅਕਤੀ ਦੇ ਆਕਰਸ਼ਕ ਹੋਣ ਵਿਚ ਵੱਡੀ ਭੂਮਿਕਾ ਨਿਭਾਉਂਦਾ ਹੈ। ਜੇਕਰ ਤੁਸੀਂ ਕਿਸੇ ਨਾਲ ਗੱਲ ਕਰ ਰਹੇ ਹੋਵੋ ਅਤੇ ਉਹ ਤੁਹਾਡੇ ਮੋਢੇ ਉੱਤੋਂ ਦੀ ਕਿਸੇ ਹੋਰ ਪਾਸੇ ਦੇਖਦਾ ਰਹੇ, ਤਾਂ ਤੁਸੀਂ ਕਿਵੇਂ ਮਹਿਸੂਸ ਕਰੋਗੇ? ਜਦੋਂ ਕੋਈ ਤੁਹਾਡੇ ਵਲ ਮੂੰਹ ਕਰਕੇ ਤਾਂ ਖੜ੍ਹਾ ਤਾਂ ਹੋਵੇ ਪਰ 'ਆਪ ਕਿਤੇ ਹੋਰ ਹੋਵੇ' ਜਾਂ ਉਹ ਮਨ ਹੀ ਮਨ 'ਆਪਣੀਆਂ ਸੋਚਾਂ ਵਿਚ ਹੀ ਡੁੱਬਾ ਹੋਵੇ', ਐਸੇ ਵਕਤ ਤੇ ਉਹ 'ਪੂਰੇ ਸਰੀਰ' ਜਾਂ ‘ਪੂਰੇ ਆਪੇ’ ਨਾਲ ਤੁਹਾਡੀ ਗਲ ਨਹੀਂ ਸੁਣ ਰਿਹਾ ਹੁੰਦਾ, ਜਾਂ ਕੋਈ ਵਿਅਕਤੀ ਆਪ ਹੀ ਬੋਲਦਾ ਰਹੇ, ਅਤੇ ਫਿਰ ਜਦੋਂ ਤੁਹਾਡੇ ਕੁਝ ਕਹਿਣ ਦੀ ਵਾਰੀ ਆਵੇ ਤਾਂ ਉਹ ਕਹੇ "ਇਹ ਸੀ ਮੇਰੀ ਕਹਾਣੀ, ਤੁਹਾਡਾ ਇਸ ਬਾਰੇ ਕੀ ਖਿਆਲ ਹੈ?” ਅਜਿਹੇ ਹਾਲਾਤ ਵਿਚ ਤੁਹਾਡੇ ਮਨ ਵਿਚ ਐਸੇ ਵਿਅਕਤੀ ਬਾਰੇ ਕੀ ਭਾਵਨਾ ਪੈਦਾ ਹੋਏਗੀ।
ਖੋਜਾਂ ਦਸਦੀਆਂ ਹਨ ਕਿ ਔਰਤਾਂ ਤਾਂ ਖਾਸ ਕਰਕੇ ਐਸੇ ਆਦਮੀਆਂ ਦੀਆਂ ਮੁਰੀਦ ਹੋ ਜਾਂਦੀਆਂ ਹਨ ਜਿਹੜੇ ਉਨ੍ਹਾਂ ਦੀ ਗੱਲ ਸੁਣਦੇ ਹਨ-ਭਾਵ ਸਹੀ ਅਰਥਾਂ ਵਿਚ ਸੁਣਦੇ ਹਨ (ਜਿਵੇਂ ਆਪਾਂ ਤੀਜੇ ਅਧਿਆਇ ਵਿਚ ਗੱਲ ਕੀਤੀ ਸੀ)
“ਔਰਤਾਂ ਐਸੇ ਆਦਮੀਆਂ ਦੀਆਂ ਮੁਰੀਦ ਹੋ ਜਾਂਦੀਆਂ ਹਨ ਜਿਹੜੇ ਉਨ੍ਹਾਂ ਦੀ ਗੱਲ 'ਸੁਣ’ ਲੈਂਦੇ ਹਨ।”
ਜਦੋਂ ਔਰਤਾਂ ਔਰਤਾਂ ਨਾਲ ਗੱਲ ਕਰਦੀਆਂ ਹਨ ਤਾਂ ਉਹ ਕਾਫੀ ਉਤੇਜਨਾ ਵਿਚ ਗੱਲਾਂ ਕਰਦੀਆਂ ਹਨ (ਕੁਝ ਕੁ ਹਾਲਾਤਾਂ ਨੂੰ ਛੱਡ ਕੇ) ਅਤੇ ਇਹ ਜ਼ਾਹਰ ਕਰਦੀਆਂ ਹਨ ਕਿ ਉਹ ਵਾਕਈ ਹੀ ਗੱਲ ‘ਸੁਣ' ਰਹੀਆਂ ਹਨ। ਉਹ ਅਸਲ ਵਿਚ ਪੂਰੇ ਸਰੀਰ ਨਾਲ ਸੁਣ ਰਹੀਆਂ ਹੁੰਦੀਆਂ ਹਨ। ਉਹ ਸਹੀ ਸਮੇਂ ਤੇ ਸਿਰ ਹਿਲਾਉਂਦੀਆਂ ਹਨ ਅਤੇ ਚਿਹਰੇ ਦੇ ਹਾਵਭਾਵ ਇਸ ਤਰ੍ਹਾਂ ਦੇ ਬਣਾਉਂਦੀਆਂ ਹਨ ਜਿਨ੍ਹਾਂ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਉਹ ਉਸੇ ਤਰ੍ਹਾਂ ਮਹਿਸੂਸ ਕਰ ਰਹੀਆਂ ਹਨ ਜਿਵੇਂ ਕਹਿਣ ਵਾਲੀ ਕਰ ਰਹੀ ਹੈ। ਆਦਮੀਆਂ ਨੂੰ ਅਕਸਰ ਧਿਆਨ ਕੇਂਦ੍ਰਿਤ ਕੀਤੀ ਰੱਖਣ ਵਿਚ ਔਕੜ ਆਉਂਦੀ ਹੈ ਅਤੇ ਗਲਬਾਤ ਵਿਸ਼ੇ ਤੋਂ ਭਟਕ ਜਾਂਦੀ ਹੈ। ਉਨ੍ਹਾਂ ਦੇ ਜੁਆਬ ਆਮ ਤੌਰ ਤੇ ਸਹੀ (ਨਿਸ਼ਾਨੇ ਤੇ) ਨਹੀਂ ਹੁੰਦੇ। ਇਹੀ ਨਹੀਂ, ਆਦਮੀਆਂ ਵਿਚ ਨਜ਼ਰ ਆਉਣ ਵਾਲੇ ਐਸੇ ਸੰਕੇਤ ਅਕਸਰ ਮੌਜੂਦ ਨਹੀਂ ਹੁੰਦੇ ਜਿਹੜੇ ਦੂਜੇ ਨੂੰ ਇਹ ਦੱਸ ਸਕਣ ਕਿ ਉਹ ਵਾਕਈ ਹੀ ਸੁਣ ਰਹੇ ਹਨ। ਔਰਤਾਂ ਆਪ ਚੰਗੇ ਸਰੋਤੇ ਹੁੰਦੀਆਂ ਹਨ ਅਤੇ ਜਦੋਂ ਗੱਲ ਔਰਤਾਂ ਵਿਚਕਾਰ ਹੋ ਰਹੀ ਹੁੰਦੀ ਹੈ ਤਾਂ ਕਿਸੇ ਕਿਸਮ ਦੀ ਦਿੱਕਤ ਨਹੀਂ ਹੁੰਦੀ।
ਕਿਸੇ ਨੂੰ ਵੀ ਜਦੋਂ ਕੋਈ ਐਸਾ ਵਿਅਕਤੀ ਮਿਲ ਜਾਂਦਾ ਹੈ ਜਿਹੜਾ ਸਹੀ ਅਰਥਾਂ ਵਿਚ ‘ਸੁਣਦਾ' ਹੈ, ਤਾਂ ਉਹ ਉਸ ਵੱਲ ਖਿੱਚੇ ਜਾਂਦੇ ਹਨ। ਇਸ ਨਾਲ ਸਮਾਨ-ਅਨੁਭੂਤੀ ਬਣਦੀ ਹੈ ਅਤੇ ਇਹੀ ਤੁਹਾਡੀ ਖਿੱਚ ਦਾ ਵੱਡਾ ਕਾਰਨ ਹੈ। ਐਸਾ ਹੋਣ ਤੇ ਤੁਸੀਂ ਉਸ ਵਿਅਕਤੀ ਨਾਲ ਇਕ ਸੁਰ ਹੋ ਜਾਂਦੇ ਹੋ ਅਤੇ ਫਿਰ ਤੁਸੀਂ ਉਨ੍ਹਾਂ ਦੀ ਸੋਚ ਨੂੰ ਪੜ੍ਹ (ਸਮਝ) ਸਕਦੇ ਹੋ।
ਵਿਚਾਰ ਚਰਚਾ
ਪ੍ਰਸ਼ਨ-ਤਾਂ ਫਿਰ ਹੁਣ ਤੱਕ ਅਸੀਂ ਜੋ ਕੁਝ ਪੜ੍ਹਿਆ ਹੈ ਉਹ ਇਸ ਗੱਲ ਨੂੰ ਸਮਝਣ ਲਈ ਪੜ੍ਹਿਆ ਸੀ । ਮੈਂ ਕਦੇ ਵੀ ਇਸ ਢੰਗ ਨਾਲ ਨਹੀਂ ਸੋਚਿਆ ਸੀ। ਗੱਲ ਮੁਕਦੀ ਇਸ ਤਰ੍ਹਾਂ ਹੈ ਕਿ ਸਰੀਰਕ ਭਾਸ਼ਾ ਹੀ ਕਿਸੇ ਵਿਅਕਤੀ ਦਾ ਆਕਰਸ਼ਨ ਬਣਾਉਂਦੀ ਹੈ।
—ਇਹੀ ਗੱਲ ਹੈ। ਅਤੇ ਤੁਸੀਂ ਇਹੀ ਤਾਂ ਸਮਝਣਾ ਚਾਹੁੰਦੇ ਹੋ। ਜਿਨ੍ਹਾਂ ਚੀਜ਼ਾਂ ਦੀ ਆਪਾਂ ਗੱਲ ਕੀਤੀ ਹੈ, ਜੇ ਤੁਸੀਂ ਇਨ੍ਹਾਂ ਵਲੋਂ ਅਵੇਸਲੇ ਰਹਿੰਦੇ ਹੋ ਤਾਂ ਨੁਕਸਾਨ ਤੁਹਾਡਾ ਹੀ ਹੋਵੇਗਾ।
ਪ੍ਰਸ਼ਨ-ਹਾਂ, ਮੈਂ ਸਮਝ ਸਕਦਾ ਹਾਂ ਕਿ ਮੈਨੂੰ ਹੁਣ ਆਪਣੀ ਆਵਾਜ਼ ਦਾ ਧਿਆਨ ਵੀ ਰੱਖਣਾ ਪਵੇਗਾ। ਮੈਨੂੰ ਇਹ ਤਾਂ ਪਤਾ ਹੈ ਕਿ ਜਦੋਂ ਦੂਜਾ ਵਿਅਕਤੀ ਤਿੱਖੀ ਤੇ ਚੁਭਵੀਂ ਆਵਾਜ਼ ਵਿਚ ਗੱਲ ਕਰਦਾ ਹੈ। ਮੈਂ ਗੱਲਬਾਤ ਵਿਚਕਾਰ ਹੀ ਅਚੇਤ ਹੀ ਧਿਆਨ ਗੁਆ ਬੈਠਦਾ ਹਾਂ ਮੇਰਾ ਖਿਆਲ ਹੈ ਕਿ ਮੈਂ ਬਿਨਾਂ ਆਪਣੀ ਸੁਰ ਬਦਲੇ ਹੀ ਬੋਲਦਾ ਰਹਿੰਦਾ ਹਾਂ। ਟੈਲੀਫੋਨ ਤੇ ਤਾਂ ਇਹ ਹੋਰ ਵੀ ਬੁਰਾ ਲਗਦਾ ਹੋਵੇਗਾ?
—ਬਿਲਕੁਲ ।
ਪ੍ਰਸ਼ਨ-ਤੇ ਹਾਂ, ਹੁਣ ਮੈਨੂੰ ਸਮਝ ਲਗ ਰਹੀ ਹੈ ਕਿ ਹਾਲਾਂਕਿ ਮੈਂ ਉਨ੍ਹਾਂ ਦੀ ਗੱਲ ਸੁਣ ਰਿਹਾ ਹੁੰਦਾ ਹਾਂ ਤਾਂ ਵੀ ਉਹ ਕਿਸੇ ਨਾ ਕਿਸੇ ਬਹਾਨੇ ਮੇਰੇ ਕੋਲੋਂ ਚਲੀਆਂ ਜਾਂਦੀਆਂ ਹਨ ਅਤੇ ਮੁੜਕੇ ਕਦੇ ਨਹੀਂ ਦਿਸਦੀਆਂ।
-ਮੈਨੂੰ ਇਉਂ ਲਗਦਾ ਹੈ ਕਿ ਸਾਰੇ ਹੀ ਔਰਤਾਂ ਬਾਰੇ ਗੱਲ ਕਰ ਰਹੇ ਹਨ। ਕੀ ਤੁਸੀਂ ਇਸੇ ਕਰਕੇ ਹੀ ਇਹ ਸਾਰਾ ਕੁਝ ਸੁਣ ਰਹੇ ਹੋ?
ਪ੍ਰਸ਼ਨ-ਕਿਸੇ ਹੱਦ ਤੱਕ ਮੇਰਾ ਤਾਂ ਇਹੀ ਕਾਰਨ ਹੈ। ਪਰ ਮੇਰਾ ਖਿਆਲ ਹੈ ਕਿ ਆਪਾਂ ਜੋ ਵੀ ਗਲਬਾਤ ਕੀਤੀ ਹੈ ਉਹ ਆਮ ਗਲਬਾਤ ਅਤੇ ਮੇਲਜੋਲ ਉੱਤੇ ਵੀ ਲਾਗੂ ਹੁੰਦੀ ਹੈ—ਸਮਾਜਕ, ਭਾਈਚਾਰਕ, ਕੰਮ ਵਿਚ, ਅਤੇ ਹਾਂ ਪ੍ਰੇਮ ਸਬੰਧਾਂ ਤੇ ਵੀ?
—ਬਿਲਕੁਲ। ਆਪਾਂ ਜੋ ਵੀ ਗੱਲਬਾਤ ਕੀਤੀ ਹੈ ਉਹ ਸਾਡੇ ਨਿੱਜੀ ਅਤੇ ਕੰਮਕਾਰ ਦੇ ਜੀਵਨ ਦੋਹਾਂ ਤੇ ਲਾਗੂ ਹੁੰਦੀ ਹੈ। ਪ੍ਰੇਮ-ਸਬੰਧਾਂ ਵਿਚ ਕੁਝ ਹੋਰ ਇਸ਼ਾਰੇ ਅਤੇ ਨਿਯਮ ਹਨ ਜਿਹੜੇ ਆਮ ਸਮਾਜਕ ਮੇਲਜੋਲ ਤੋਂ ਫਰਕ ਹੁੰਦੇ ਹਨ। ਆਮ ਤੌਰ ਤੇ ਆਦਮੀ ਇਨ੍ਹਾਂ ਪ੍ਰੇਮ-ਕਲੋਲ ਦੇ ਇਸ਼ਾਰਿਆਂ ਨੂੰ ਸਮਝਣ ਅਤੇ ਇਨ੍ਹਾਂ ਇਸ਼ਾਰਿਆਂ ਨੂੰ ਕਰਨ ਵਿਚ ਬਹੁਤੇ ਚੰਗੇ ਨਹੀਂ ਹੁੰਦੇ। ਇਸੇ ਕਰਕੇ ਇਨ੍ਹਾਂ ਵਿਚ 1D 1OT ਵਾਲੀਆਂ ਗਲਤੀਆਂ ਕਾਫੀ ਹੁੰਦੀਆਂ ਹਨ (ਅਤੇ ਚਪੇੜਾਂ ਵੀ ਕਾਫੀ ਖਾਣੀਆਂ ਪੈਂਦੀਆਂ ਹਨ।)
ਪ੍ਰਸ਼ਨ-ਤਾਂ ਫਿਰ ਤੁਸੀਂ ਸਾਨੂੰ ਆਦਮੀਆਂ ਨੂੰ ਕੁਝ ਐਸੇ ਚਿੰਨ੍ਹ ਜ਼ਰੂਰ ਦੱਸੋ ਜਿਨ੍ਹਾਂ ਦਾ ਅਸੀਂ ਧਿਆਨ ਰੱਖੀਏ। ਮੇਰਾ ਖਿਆਲ ਹੈ ਕਿ ਔਰਤਾਂ ਨੂੰ ਇਨ੍ਹਾਂ ਸਭ ਦਾ ਤਾਂ ਪਤਾ ਹੀ ਹੋਵੇਗਾ।
(ਤੁਸੀਂ ਮੰਨੋਗੇ ਕਿ ਇਹ ਸਾਰਾ ਕੁੱਝ ਤੁਹਾਡੇ ਔਰਤਾਂ ਵੱਲੋਂ ਪ੍ਰਗਟ ਕੀਤੇ ਜਾ ਰਹੇ ਇਸ਼ਾਰਿਆਂ ਸਾਹਮਣੇ ਕੁੱਝ ਵੀ ਨਹੀਂ !)
ਪ੍ਰਸ਼ਨ-ਸਾਡੇ ਕੰਮ ਕਾਜੀ ਜੀਵਨ ਬਾਰੇ ਵੀ ਦੱਸੋ-ਦਫਤਰ ਵਿਚ ਚਲ ਰਹੀਆਂ ਪ੍ਰੇਮ ਕਹਾਣੀਆਂ ਬਾਰੇ ਨਹੀਂ, ਸਗੋਂ ਸਾਡੇ ਕੰਮ ਨਾਲ ਸਬੰਧਤ ਚੀਜ਼ਾਂ ਬਾਰੇ। ਅਸੀਂ 'ਦਫਤਰ ਵਿਚ ਕਿਵੇਂ ਆਕਰਸ਼ਕ ਬਣੀਏ? ਤੁਸੀਂ ਮੰਨਦੇ ਹੀ ਹੋ ਕਿ ਸਿਰਫ ਚੰਗਾ ਕੰਮ ਕਰਨਾ ਹੀ ਕਾਫੀ ਨਹੀਂ ਹੈ।
-ਸਭ ਤੋਂ ਪਹਿਲਾਂ ਤੁਸੀਂ ਆਪਣੀ ਸਰੀਰਕ ਭਾਸ਼ਾ ਦੇ ਉਨ੍ਹਾਂ ਪੱਖਾਂ ਬਾਰੇ ਕੰਮ ਕਰਨਾ ਸ਼ੁਰੂ ਕਰੋ ਜਿਨ੍ਹਾਂ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ। ਜੋ ਚੀਜ਼ਾਂ ਅਧਿਐਨ ਅਤੇ ਖੋਜਾਂ ਸਾਬਤ ਕਰਦੇ ਹਨ ਉਨ੍ਹਾਂ ਵੱਲ ਧਿਆਨ ਕਰੋ । ਬਹੁਤੇ ਨੌਕਰੀ ਦੇਣ ਵਾਲੇ ਅਤੇ ਮੈਨੇਜਰ ਉਨ੍ਹਾਂ ਨੂੰ ਹੀ ਨੌਕਰੀ ਅਤੇ ਤਰੱਕੀ ਦਿੰਦੇ ਹਨ ਜਿਹੜੇ ਆਕਰਸ਼ਕ ਹੁੰਦੇ ਹਨ-ਘੱਟੋ ਘੱਟ ਸ਼ੁਰੂ ਵਿਚ ਤਾਂ ਐਸਾ ਹੀ ਹੁੰਦਾ ਹੈ। ਉਸ ਤੋਂ ਬਾਦ ਹੀ ਕਿਤੇ ਜਾ ਕੇ ਉਹ ਇਹ ਫੈਸਲਾ ਕਰਦੇ ਹਨ ਕਿ ਉਹ ਵਿਅਕਤੀ ਇਸ ਕੰਮ ਦੇ ਕਾਬਲ ਹੈ ਵੀ ਜਾਂ ਨਹੀਂ।
ਕਾਫੀ ਬਰੇਕ
1. ਤੁਹਾਡਾ ਆਕਰਸ਼ਨ ਹੀ ਤੁਹਾਡੀ ਨ... ਅਤੇ ਜ... ਜੀਵਨ ਵਿਚ ਸ....ਦਾ ਫੈਸਲਾ ਕਰਦਾ ਹੈ।
2. ਆਕਰਸ਼ਨ ਦਾ ਰਹੱਸ ਹੈ—ਅਸੀਂ ਦ... ਅ... ਕੀ ਭ...ਪੈਦਾ ਕਰਦੇ ਹਾਂ।
3. ਅਧਿਐਨ ਦਸਦੇ ਹਨ ਕਿ ਜੇਕਰ ਤੁਸੀਂ ਦੂਜਿਆਂ ਅੰਦਰ ਉਨ੍ਹਾਂ ਦੇ ਆਪਣੇ ਬਾਰੇ ਚੰਗਾ ਮ... ਕਰਨ ਦੀ ਭ... ਪ... ਕਰਦੇ ਹੋ, ਲੋੜ ਅਨੁਸਾਰ ਨ... ਮ... ਹੋ ਉਨ੍ਹਾਂ ਵਲ ਧ... ਦਿੰਦੇ ਹੋ ਤਾਂ ਤੁਸੀਂ ਅ... ਸਮਝੇ ਜਾਂਦੇ ਹੋ।
4. ਪ....ਪ੍ਰਭਾਵ ਬਹੁਤ ਮਹੱਤਵਪੂਰਨ ਹੁੰਦੇ ਹਨ, ਅਤੇ ਇਸ ਵਿਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਕੋਈ ਵੀ ਸਭ ਤੋਂ ਪਹਿਲਾਂ ਤੁਹਾਡੀ ਦ....ਵਲ ਧਿਆਨ ਦੇਂਦਾ ਹੈ।
5. ਆਕਰਸ਼ਨ ਵਿਚ ਸਭ ਮਹੱਤਵਪੂਰਨ ਕਾਰਨਾਂ ਵਿਚ ਮ...ਦਾ ਦਰਜਾ ਕਾਫੀ ਉੱਚਾ ਹੈ ਕਿਉਂਕਿ ਇਸਦਾ ਜ... ਦੂਜੇ ਵਲੋਂ ਵੀ ਮੁਸਕਰਾਹਟ ਨਾਲ ਹੀ ਹੁੰਦਾ ਹੈ।
6. ਆਕਰਸ਼ਣ ਵਧਾਉਣ ਵਿਚ ਸ... ਦੀ ਬਹੁਤ ਮਹਤਤਾ ਹੈ ਅ....ਅ....ਵਿਚ ਵਿਚ ਗਲ ਕਰਨ ਲੱਗਿਆਂ ਜ਼ਿਆਦਾ ਉਤੇਜਿਤ ਹੁੰਦੀਆਂ ਹਨ ਅਤੇ ਇਸੇ ਕਰਕੇ ਉਨ੍ਹਾਂ ਵਿਚ ਤਾਲਮੇਲ ਬਹੁਤ ਜਲਦੀ ਹੋ ਜਾਂਦਾ ਹੈ।
7. ਔਰਤਾਂ ਆਪਣੇ ਪ... ਸ... ਨਾਲ ਸੁਣਦੀਆਂ ਹਨ ਅਤੇ ਇਸ ਗੱਲ ਦੇ ਨਜ਼ਰ ਆਣ ਵਾਲੇ ਚਿੰਨ੍ਹ ਪ੍ਰਗਟ ਕਰਦੀਆਂ ਹਨ। ਜਿਸ ਨਾਲ ਸਮਾਨ ਅਨੁਭੂਤੀ ਪੈਦਾ ਹੁੰਦੀ ਹੈ।
8. ਆਦਮੀ ਬਹੁਤ ਘੱਟ ਨ... ਆਉਣ ਵਾਲੇ ਚਿੰਨ੍ਹ ਪ੍ਰਗਟ ਕਰਦੇ ਹਨ ਜਿਨ੍ਹਾਂ ਤੋਂ ਪਤਾ ਲੱਗੇ ਕਿ ਉਹ ਸੁਣ ਰਹੇ ਹਨ। ਸੋ ਜਦੋਂ ਔਰਤਾਂ ਨੂੰ ਐਸਾ ਮਰਦ ਮਿਲਦਾ ਹੈ ਜਿਹੜਾ ਉਸਦੀ ਗੱਲ ਚੰਗੀ ਤਰ੍ਹਾਂ ਸੁਣੇ ਤਾਂ ਉਹ ਉਸਦੀਆਂ ਮ... ਹੋ ਜਾਂਦੀਆਂ ਹਨ।
9. ਸੁਣਨ ਵਾਂਗ ਹੀ ਨ... ਮ... ਵੀ ਸਫਲਤਾ ਦਾ ਮਹੱਤਵਪੂਰਨ ਤੱਤ ਹੈ, ਪਰ ਅੱਖਾਂ ਵਿਚਲੇ ਹ...ਭ... ਵੀ ਆਕਰਸ਼ਨ ਵਿਚ ਜ਼ੋਰਦਾਰ ਭੂਮਿਕਾ ਨਿਭਾਉਂਦੇ ਹਨ।
10. ਆਵਾਜ਼ ਵੀ ਇਸ ਵਿੱਚ ਵੱਡੀ ਭੂਮਿਕਾ ਨਿਭਾਉਂਦੀ ਹੈ ਜੇ ਤੁਹਾਡੇ ਸ....ਲ... ਅਤੇ ਉ... ਦੂਸਰੇ ਵਿਅਕਤੀ ਦੀ ਪਸੰਦ ਦਾ ਹੋਵੇ ਤਾਂ ਵਧੀਆ ਤਾਲਮੇਲ ਬਣ ਜਾਂਦਾ ਹੈ।
11. ਤੁਹਾਡੇ ਆਕਰਸ਼ਨ ਦਾ ਸਭ ਤੋਂ ਵੱਡਾ ਹਿੱਸਾ ਤੁਹਾਡੀ ਸ...ਭ....ਹੀ ਹੁੰਦਾ ਹੈ।
ਤੁਸੀਂ ਕਿਸੇ ਵਿਅਕਤੀ ਦੇ ਜੈਲੀਬੀਨ ਖਾਣ ਦੇ ਢੰਗ ਨੂੰ ਹੀ ਦੇਖ ਕੇ ਉਸ ਬਾਰੇ ਬਹੁਤ ਕੁੱਝ ਦੱਸ ਸਕਦੇ ਹੋ।
ਰੋਨਲਡ ਰੀਗਨ
ਅਧਿਆਇ - 7
ਲੀਕੇਜ
ਹੁਣ ਤੱਕ ਤੁਸੀਂ ਬਹੁਤ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਕਿ ਸਰੀਰਕ ਭਾਸ਼ਾ ਸਾਨੂੰ ਲੋਕਾਂ ਵੱਲੋਂ ਮਿਲ ਰਹੇ ਸੰਕੇਤਾਂ ਬਾਰੇ ਕਾਫੀ ਕੁਝ ਦਸ ਸਕਦੀ ਹੈ। ਲੀਕੇਜ ਤੋਂ ਸਾਡਾ ਭਾਵ ਉਹ ਸਰੀਰਕ ਭਾਸ਼ਾ ਹੈ ਜਿਹੜੀ ਤੁਹਾਡੇ ਅੰਦਰ ਚਲ ਰਹੀਆਂ ਅਸਲ ਸੋਚਾਂ ਬਾਰੇ ਦਸ ਦਿੰਦੀ ਹੈ। ਮੈਨੂੰ ਯਕੀਨ ਹੈ ਕਿ ਹੁਣ ਤਕ ਤੁਸੀਂ ਇਹ ਸਮਝ ਹੀ ਗਏ ਹੋ।
ਸਰੀਰ ਅਤੇ ਮਨ ਦਾ ਸਬੰਧ
ਸਰੀਰ ਅਤੇ ਮਨ ਦਾ ਬਹੁਤ ਗੂੜ੍ਹਾ ਸਬੰਧ ਹੈ। ਸੋ ਹਰ ਵਿਚਾਰ ਸਰੀਰ ਉੱਤੇ ਕੁਝ ਨਾ ਕੁਝ ਅਸਰ ਕਰਦਾ ਹੈ। ਜੇਕਰ ਅਣ-ਸ਼ਬਦੀ ਗੱਲਾਂ ਨੂੰ ਸਹੀ ਢੰਗ ਨਾਲ ਸਮਝ ਲਈਏ ਤਾਂ ਕਿਸੇ ਵੀ ਗੱਲ ਦਾ ਭਾਵ ਬਿਹਤਰ ਢੰਗ ਨਾਲ ਸਮਝਿਆ ਜਾ ਸਕਦਾ ਹੈ। ਜਿਵੇਂ ਅਸੀਂ ਬਾਰ ਬਾਰ ਜ਼ੋਰ ਦਿੱਤਾ ਹੈ, ਤੁਹਾਡੇ ਵੱਲੋਂ ਕਹੀ ਜਾ ਰਹੀ ਗੱਲ ਦਾ ਦੂਜੇ ਲੋਕ ਸਹੀ ਭਾਵ ਸਮਝਣ, ਇਸ ਲਈ ਤੁਹਾਡੀ ਆਪਣੀ ਸਰੀਰਕ ਭਾਸ਼ਾ ਵੀ ਉਤਨੀ ਹੀ ਅਹਿਮ ਹੈ।
ਅਸੀਂ ਆਮ ਤੌਰ ਤੇ ਆਪਣੀਆਂ ਸਕਾਰਾਤਮਕ ਭਾਵਨਾਵਾਂ ਨੂੰ ਛੁਪਾਉਣ ਦੀ ਕੋਸ਼ਿਸ਼ ਨਹੀਂ ਕਰਦੇ, ਸਗੋਂ ਅਸੀਂ ਆਪਣੀ ਬੇਆਰਾਮੀ ਤੇ ਪਰੇਸ਼ਾਨੀ ਨੂੰ ਛੁਪਾਉਣ ਦਾ ਹੀ ਯਤਨ ਕਰਦੇ ਹਾਂ। ਅਸੀਂ ਜਿੰਨਾ ਮਰਜ਼ੀ ਜ਼ੋਰ ਲਗਾ ਲਈਏ, ਕਦੀ ਨਾ ਕਦੀ ਸਾਡੀ ਸਰੀਰਕ ਭਾਸ਼ਾ ਸਾਡਾ ਪੋਲ ਖੋਲ੍ਹ ਹੀ ਦਿੰਦੀ ਹੈ। ਅਤੇ ਜਦੋਂ ਇਹ ਲੀਕੇਜ ਹੋ ਜਾਂਦੀ ਹੈ ਤਾਂ ਫਿਰ ਸਾਡੇ ਵੱਲੋਂ ਕਹੀ ਜਾ ਰਹੀ ਗੱਲ, ਅਤੇ ਸਾਡੀ ਸਰੀਰਕ ਭਾਸ਼ਾ ਦੇ ਸੰਕੇਤਾਂ ਵਿਚ 'ਸਮਰੂਪਤਾ' ਨਹੀਂ ਰਹਿੰਦੀ। ਜੋ ਸਾਡਾ ਸਰੀਰ ਦਸਦਾ ਹੈ ਅਤੇ ਜੋ ਸਾਡੀ ਜ਼ੁਬਾਨ ਕਹਿੰਦੀ ਹੈ, ਉਨ੍ਹਾਂ ਵਿਚ ਫਰਕ ਹੋ ਜਾਂਦਾ ਹੈ।
ਮਨੋਵਿਗਿਆਨਕਾਂ ਦੀ ਰਾਇ ਵਿਚ ਅਸੀਂ ਦੋ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਸਕਦੇ ਹਾਂ:
ਪਹਿਲੀ ਕਿਸਮ ਵਿਚ ਕੋਈ ਖਾਸ ਹੈਰਾਨੀ ਵਾਲੀ ਗੱਲ ਨਹੀਂ। ਵਿਅਕਤੀਤਵ ਦੇ ਅਨੇਕਾਂ ਪੱਖ ਹਨ ਅਤੇ ਕਈ ਲੋਕਾਂ ਨੂੰ ਅਸੀਂ 'ਪ੍ਰੇਸ਼ਾਨ' ਕਿਸਮ ਦੇ ਲੋਕ ਮੰਨ ਲੈਂਦੇ ਹਾਂ-ਜਿਹੜੇ ਛੇਤੀ, ਅਚਾਨਕ, ਛੋਟੀ ਛੋਟੀ ਗੱਲ ਤੋਂ ਪ੍ਰੇਸ਼ਾਨ ਹੀ ਰਹਿੰਦੇ ਹਨ। ਇਹ ਕਈਆਂ ਦੇ ਵਿਅਕਤੀਤਵ ਦਾ ਹਿੱਸਾ ਹੀ ਹੁੰਦਾ ਹੈ। ਦੂਜੇ ਸ਼ਬਦਾਂ ਵਿਚ ਇਸ ਪੱਖ ਦਾ ਕਿਸੇ ਸਥਿਤੀ ਨਾਲ ਸਬੰਧ ਨਹੀਂ ਹੁੰਦਾ ਸਗੋਂ ਉਹ ਆਮ ਤੌਰ ਤੇ ਹੀ ਇਸ ਤਰ੍ਹਾਂ ਹੁੰਦੇ ਹਨ।
ਸਥਿਤੀ ਤੋਂ ਪ੍ਰੇਸ਼ਾਨੀ ਤੋਂ ਭਾਵ ਹੈ ਕਿ ਜਦੋਂ ਕੋਈ ਵਿਅਕਤੀ ਬਾਹਰੋਂ ਹੋਣ ਵਾਲੀ ਕਿਸੇ ਗੱਲ ਜਾਂ ਚੀਜ਼ ਤੋਂ ਪਰੇਸ਼ਾਨ ਹੋ ਜਾਂਦਾ ਹੈ। ਸੋ ਕਿਸੇ 'ਖਾਸ ਸਥਿਤੀ' ਵਿਚ ਉਹ ਪ੍ਰੇਸ਼ਾਨੀ ਮਹਿਸੂਸ ਕਰਦਾ ਹੈ, ਬਾਕੀ ਸਮਿਆਂ ਤੇ ਇਹ ਪ੍ਰੇਸ਼ਾਨੀ ਖਤਮ ਹੋ ਜਾਂਦੀ ਹੈ। ਉਦੋਂ ਕੋਈ ਖਤਰਾ ਜਾਂ ਮੁਸ਼ਕਿਲ ਪੇਸ਼ ਨਹੀਂ ਆਉਂਦੀ ਅਤੇ ਸਭ ਕੁਝ ਸੰਤੁਲਨ ਵਿਚ ਹੁੰਦਾ ਹੈ। ਜਿਵੇਂ ਸਾਨੂੰ ਕਿਤੇ ਭਾਸ਼ਨ ਦੇਣ ਲਈ ਕਿਹਾ ਜਾਵੇ ਜਾਂ ਟੈਲੀਵੀਜ਼ਨ ਵਿਚ ਆਉਣ ਲਈ ਕਿਹਾ ਜਾਵੇ ਤਾਂ ਅਸੀਂ ਘਬਰਾਹਟ ਅਤੇ ਪ੍ਰੇਸ਼ਾਨੀ ਮਹਿਸੂਸ ਕਰਦੇ ਹਾਂ। ਇਹ ਕੁਦਰਤੀ ਹੀ ਹੈ। ਉਦਾਹਰਨ ਵਜੋਂ ਬੜੇ ਤਜਰਬੇਕਾਰ ਫਿਲਮ-ਐਕਟਰ ਵੀ ਸਰੋਤਿਆਂ ਸਾਹਮਣੇ ਸਟੇਜ ਤੇ ਜਾਣ ਲੱਗਿਆਂ ਘਬਰਾਹਟ ਮਹਿਸੂਸ ਕਰਦੇ ਹਨ।
ਜੀਰੋ ਜੀਰੋ ਸੈਵਨ.....
ਜਦੋਂ 007 ਸੀਕਰੇਟ ਏਜੰਟ ਜੇਮਜ਼ ਬਾਂਡ ਦੀ ਫਿਲਮ "ਕੈਸੀਨੋ ਰੌਇਲ" ਰਿਲੀਜ ਹੋਈ ਸੀ ਤਾਂ ਇਸ ਰੋਲ ਨੂੰ ਅਦਾ ਕਰਨ ਵਾਲੇ ਅਦਾਕਾਰ ਡੇਨੀਅਲ ਕਰੇਗ ਦੀ ਟੀ. ਵੀ. ਤੇ ਇੰਟਰਵਿਊ ਆਈ ਸੀ। 'ਪਾਰਕਿਨਸਨ' ਨਾਮ ਦੇ ਪ੍ਰੋਗਰਾਮ ਵਿਚ ਜਦੋਂ ਉਹ ਫਿਲਮ ਆਉਣ ਦੇ ਸਿਰਫ ਇਕ ਹਫਤੇ ਬਾਦ ਹੀ ਆਇਆ ਸੀ ਤਾਂ ਉਸਦੀਆਂ ਬਦਲਵੀਆਂ ਅਤੇ ਤਸੱਲੀ ਦੇਣ ਵਾਲੀਆਂ ਹਰਕਤਾਂ (Displacement and Comfort Gestures) ਦੇਖਣੀਆਂ ਬੜੀਆਂ ਦਿਲਚਸਪ ਸਨ।
ਐਸੇ ਲੋਕਾਂ ਦੀ ਇਹ ਬਦਕਿਸਮਤੀ ਹੀ ਹੈ ਕਿ ਉਨ੍ਹਾਂ ਦੀਆਂ ਇਹ ਸਾਰੀਆਂ ਹਰਕਤਾਂ ਟੈਲੀਵੀਜ਼ਨ ਦੀ ਸਕਰੀਨ ਉੱਤੇ ਉੱਭਰ ਕੇ ਸਾਹਮਣੇ ਆਉਂਦੀਆਂ ਹਨ, ਅਤੇ ਜਦੋਂ ਉਹ ਸਭ ਦੀਆਂ ਨਜ਼ਰਾਂ ਦੇ ਸਾਹਮਣੇ ਹੁੰਦੇ ਹਨ ਤਾਂ ਕਈ ਵਾਰੀ ਉਨ੍ਹਾਂ ਉੱਤੇ ਤਰਸ ਵੀ ਆਉਂਦਾ ਹੈ। ਮੈਂ ਉਸ ਦੀ ਇਸ ਇੰਟਰਵਿਊ ਦਾ ਵਿਸ਼ਲੇਸ਼ਣ ਕੀਤਾ ਸੀ। ਇਸ ਨੂੰ ਪੜ੍ਹ ਕੇ ਤੁਸੀਂ ਚੰਗੀ ਤਰ੍ਹਾਂ ਸਮਝ ਜਾਉਗੇ ਕਿ ਕਿਵੇਂ ਇਹ ਸਭ ਕੁਝ ਅਚੇਤ ਹੀ ਹੋ ਜਾਂਦਾ ਹੈ ਅਤੇ ਇਹ ਕੀ ਪ੍ਰਭਾਵ ਛੱਡ ਦੇਂਦਾ ਹੈ। ਮੈਂ ਇਨ੍ਹਾਂ ਸਾਰੀਆਂ ਹਰਕਤਾਂ ਨੂੰ ਉਸੇ ਤਰਤੀਬ ਵਿਚ ਹੀ ਦੇ ਰਿਹਾ ਹਾਂ ਜਿਸ ਵਿਚ ਇਹ ਹੋਈਆਂ ਸਨ ਤਾਂ ਕਿ ਤੁਸੀਂ ਸਮਝ ਸਕੋ ਕਿ ਇਹ ਕਿਸ ਢੰਗ ਦਾ ਵਿਉਹਾਰ ਸੀ। ਅਤੇ ਸਭ ਤੋਂ ਜ਼ਰੂਰੀ, ਇਹ ਹਰਕਤਾਂ ਕਿਸ ਢੰਗ ਨਾਲ ‘ਸਮੂਹ’ ਬਣਾ ਰਹੀਆਂ ਸਨ ਅਤੇ ਉਸ ਦੀ ਘਬਰਾਹਟ ਪ੍ਰਗਟ ਕਰ ਰਹੀਆਂ ਸਨ। ਜਦੋਂ ਡੇਨੀਅਲ ਕਰੇਗ, ਮਾਈਕਲ ਪਾਰਕਿਨਸਨ ਦੇ ਸਾਹਮਣੇ ਆ ਕੇ ਬੈਠਿਆ ਤਾਂ ਸਭ ਤੋਂ ਪਹਿਲਾਂ ਉਸ ਨੇ ਆਪਣੀ ਕੁਰਸੀ ਦੀ ਬਾਂਹ ਸੱਜੇ ਹੱਥ ਨਾਲ ਕੱਸ ਕੇ ਫੜ ਲਈ। ਜਦੋਂ ਉਸ ਦਾ ਸਵਾਗਤ ਹੋ ਚੁੱਕਾ ਤਾਂ ਉਹ ਬੋਲਣਾ ਸ਼ੁਰੂ ਹੋਇਆ (ਲੱਤਾਂ ਮੋੜ ਕੇ)। ਜਿਉਂ ਜਿਉਂ ਇੰਟਰਵਿਊ ਅੱਗੇ ਚੱਲੀ, ਉਸ ਨੇ ਹੇਠ ਲਿਖੀਆਂ ਹਰਕਤਾਂ ਇਸੇ ਤਰਤੀਬ ਵਿਚ ਹੀ ਕੀਤੀਆਂ:
ਫਿਰ ਪਾਰਕਿਨਸਨ ਨੇ ਇਹ ਲਫਜ਼ ਬੋਲਿਆ "ਅਤੇ ਆਖੀਰ ਵਿੱਚ" (ਭਾਵ ਉਹ ਆਖਰੀ ਪ੍ਰਸ਼ਨ ਸੀ!) ਤਾਂ ਡੇਨੀਅਲ ਕਰੇਗ ਨੇ ਆਪਣੇ ਸਰੀਰ ਨੂੰ ਉਸ ਦੀ ਦਿਸ਼ਾ ਵਿਚ ਕੀਤਾ ਜੋ ਉਸ ਨੇ ਉਦੋਂ ਤੱਕ ਨਹੀਂ ਸੀ ਕੀਤਾ। ਹੁਣ ਉਹ ਤਣਾਅ-ਮੁਕਤ ਲੱਗ ਰਿਹਾ ਸੀ। ਆਖਰੀ ਦੋ ਮਿੰਟਾਂ ਵਿਚ ਇਹੋ ਜਿਹੀ ਹੋਰ ਕੋਈ ਵੀ ਹਰਕਤ ਨਹੀਂ ਹੋਈ। ਸਿਰਫ ਇੰਟਰਵਿਊ
ਦੇ ਅਖੀਰ ਵਿਚ ‘ਚਲੇ ਜਾਣ' ਦੇ ਇਰਾਦੇ ਵਾਲੀ ਹਰਕਤ ਹੋਈ—ਜਿਹੜੀ ਕਿ ਹੁਣ ਅਸਲੀ ਸੀ!
“ਆਖਰੀ ਦੋ ਮਿੰਟ ਵਿਚ ਐਸੀ ਹੋਰ ਕੋਈ ਹਰਕਤ ਨਹੀਂ ਹੋਈ।”
ਬਸ ਦੋ ਦਿਲਚਸਪ ਚੀਜ਼ਾਂ ਹੋਰ:-
ਇਹ ਸਾਰਾ ਕੁਝ ਉਦੋਂ ਹੀ ਦੇਖਿਆ ਗਿਆ ਜਦੋਂ ਕੈਮਰਾ ਉਸ ਵੱਲ ਕੇਂਦ੍ਰਿਤ ਹੁੰਦਾ ਸੀ ਅਤੇ ਇਸ ਦਾ ਕੁੱਲ ਸਮਾਂ 14 ਮਿੰਟ ਸੀ।
ਕੀ ਇਹ ਸਾਰਾ ਕੁੱਝ ਬਹੁਤ ਚੰਗੀ ਤਰ੍ਹਾਂ ਇਸ ਗੱਲ ਨੂੰ ਸਾਬਤ ਨਹੀਂ ਕਰ ਦਿੰਦਾ ਕਿ ਭਾਵੇਂ ਅਸੀਂ ਕਿੰਨੇ ਵੀ ਤਜਰਬੇਕਾਰ ਜਾਂ ਮਸ਼ਹੂਰ ਹਸਤੀ ਹੋਈਏ, ਸਾਡੇ ਅੰਦਰ ਦੀਆਂ ਅਸਲ ਭਾਵਨਾਵਾਂ ਹੀ 'ਲੀਕ' ਹੋ ਕੇ ਪਰਗਟ ਹੋ ਹੀ ਜਾਣਗੀਆਂ।
ਸਿਆਣੀ ਗੱਲ
ਜਦੋਂ ਵੀ ਅਸੀਂ ਕਿਸੇ ਕਿਸਮ ਦੀ ਪ੍ਰੇਸ਼ਾਨੀ ਮਹਿਸੂਸ ਕਰ ਰਹੇ ਹੋਈਏ, ਬਦਲਵੀਆਂ ਹਰਕਤਾਂ ਅਤੇ ਤਸੱਲੀ ਦੇਣ ਵਾਲੀਆਂ ਹਰਕਤਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸਾਡੇ ਸਰੀਰ ਦੀ ਕ੍ਰਿਆ ਕਿਸੇ ਦਾ ਲਿਹਾਜ਼ ਨਹੀਂ ਕਰਦੀ।
ਮਨ ਅਤੇ ਸਰੀਰ ਵਿਚ ਬਦਲਾਅ
ਜੇਕਰ ਅਸੀਂ ਨਕਾਰਾਤਮਕ ਲੀਕੇਜ ਨੂੰ ਬਿਹਤਰ ਢੰਗ ਨਾਲ ਸਮਝਣਾ ਹੋਵੇ ਤਾਂ ਮੇਰਾ ਖਿਆਲ ਹੈ ਕਿ ਸਾਨੂੰ ਪਹਿਲਾਂ ਨਕਾਰਾਤਮਕ ਵਿਚਾਰਾਂ ਜਾਂ ਪ੍ਰੇਸ਼ਾਨੀ ਨੂੰ ਸਮਝਣਾ ਚਾਹੀਦਾ ਹੈ ਅਤੇ ਇਹ ਵੀ, ਕਿ ਇਨ੍ਹਾਂ ਨਾਲ ਸਾਡੇ ਮਨ ਅਤੇ ਸਰੀਰ ਵਿਚ ਕੀ ਬਦਲਾਅ ਆਉਂਦੇ ਹਨ। ਇਨ੍ਹਾਂ ਦਾ ਅਸਰ:
ਤੁਸੀਂ ਜੋ ਸੋਚਦੇ ਹੋ, ਉਹੀ ਮਹਿਸੂਸ ਕਰਦੇ ਹੋ
ਦਬਾਅ ਅਤੇ ਪ੍ਰੇਸ਼ਾਨੀ ਸਾਡੀਆਂ ਕੁਝ ਕਿਰਿਆਵਾਂ (ਉਪਰ ਦਿੱਤੀਆਂ ਚਾਰ ਕਿਰਿਆਵਾਂ) ਦੇ ਚੱਕਰ ਤੋਂ ਪੈਦਾ ਹੁੰਦੀਆਂ ਹਨ। ਇਸ ਲਈ ਜੇਕਰ ਅਸੀਂ ਆਪਣੀ ਸੋਚ ਨੂੰ ਬਦਲ ਲਈਏ ਤਾਂ ਇਹ ਨਕਾਰਾਤਮਕ ਵਰਤਾਉ ਦੇ ਚੱਕਰ, ਜਿਹੜਾ ਸਾਡੀ ਸਰੀਰਕ ਭਾਸ਼ਾ ਦੇ ਰੂਪ ਵਿਚ ਪ੍ਰਗਟ ਹੁੰਦਾ ਹੈ, ਨੂੰ ਅਸੀਂ ਉੱਥੇ ਹੀ ਰੋਕ ਸਕਦੇ ਹਾਂ। ਪਰ ਆਮ ਤੌਰ ਤੇ ਥੋੜ੍ਹੀ ਦੇਰ ਬਾਦ ਹੀ ਅਸੀਂ ਐਸਾ ਕਰਦੇ ਹਾਂ ਅਤੇ ਉਦੋਂ ਤੱਕ ਅਸੀਂ ਤੀਜੀ ਅਵਸਥਾ ਤੱਕ ਪਹੁੰਚ ਚੁੱਕੇ ਹੁੰਦੇ ਹਾਂ। ਉਦਾਹਰਣ ਵਜੋਂ ਤੁਸੀਂ ਇੰਟਰਵਿਊ ਦੇਣ ਗਏ ਹੋ, ਤੁਹਾਡੇ ਅੰਦਰ ਵਿਚਾਰ ਚਲ ਰਹੇ ਹਨ "ਇਸ ਨੌਕਰੀ ਲਈ ਮੁਕਾਬਲਾ ਸਖਤ ਹੈ, ਬਹੁਤ ਸਾਰੇ ਲੋਕ ਆਏ ਹਨ", “ਮੈਨੂੰ ਇਹ ਨੌਕਰੀ ਬੜੀ ਜ਼ਰੂਰੀ ਚਾਹੀਦੀ ਸੀ" ਆਦਿ। ਨਤੀਜਾ? ਤੁਹਾਡੇ ਸਰੀਰ ਤੋਂ ਸਭ ਪਤਾ ਲਗਣਾ ਸ਼ੁਰੂ ਹੋ ਜਾਂਦਾ ਹੈ, ਦਿਲ ਜ਼ੋਰ ਦੀ ਧੜਕਨਾ ਸ਼ੁਰੂ ਹੋ ਜਾਂਦਾ ਹੈ, ਤੁਹਾਡੇ ਪੱਠੇ ਤਣਾਅ ਵਿਚ ਆ ਜਾਂਦੇ ਹਨ, ਅਤੇ ਤੁਹਾਡੇ ਤਣਾਉ ਦੀ ਲੀਕੇਜ ਸ਼ੁਰੂ ਹੋ ਜਾਂਦੀ ਹੈ। ਜੋ ਕੁਝ ਤੁਸੀਂ ਇੰਟਰਵਿਊ ਵਿਚ ਪ੍ਰਗਟ ਕਰਨਾ ਚਾਹੁੰਦੇ ਸੀ-ਸਹਿਜ ਵਿਚ, ਬਿਨਾਂ ਘਬਰਾਹਟ ਅਤੇ ਤਣਾਅ ਰਹਿਤ ਪਰ ਜੋ ਹੋ ਰਿਹਾ ਹੈ ਉਸ ਤੋਂ ਇਹ ਸਭ ਕੁਝ ਬਿਲਕੁਲ ਫਰਕ ਹੈ, ਤੁਸੀਂ ਇਹ ਸਭ ਕੁਝ ਨਹੀਂ ਸੀ ਹੋਣ ਦੇਣਾ ਚਾਹੁੰਦੇ।
ਇਕ ਹੋਰ ਹਾਲਤ ਜਿਸ ਵਿਚ ਤੁਸੀਂ ਅਕਸਰ ਹੁੰਦੇ ਹੋ ਘਬਰਾਹਟ ਵਿਚ ਪਥਰਾ ਜਾਣਾ—ਲੜਨ ਲਈ ਤਿਆਰ-ਭੱਜਣ ਲਈ ਤਿਆਰ'-ਵਾਲੀ ਹਾਲਤ ਹੈ। ਇਹ ਉਦੋਂ ਹੁੰਦਾ ਹੈ ਜਦੋਂ ਤੁਸੀਂ ਰਿਸੈਪਸ਼ਨ ਵਿਚ ਬੈਠੇ ਇੰਤਜ਼ਾਰ ਕਰ ਰਹੇ ਹੁੰਦੇ ਹੋ। ਤੁਹਾਡੇ ਸਰੀਰ ਤੋਂ ਪ੍ਰਗਟ ਹੋਣ ਵਾਲੇ ਚਿੰਨ੍ਹ ਤੁਹਾਨੂੰ ਇਹ ਦੱਸ ਦਿੰਦੇ ਹਨ। ਇਹ ਸਥਿਤੀ ਤੁਹਾਨੂੰ ਅਹਿਸਾਸ ਕਰਵਾ ਦਿੰਦੀ ਹੈ ਕਿ ਕੀ ਹੋ ਰਿਹਾ ਹੈ। ਹੁਣ ਤੁਹਾਨੂੰ ਆਪਣੀਆਂ ਸੋਚਾਂ ਬਦਲਣ ਦੀ ਲੋੜ ਹੈ। ਇਹ ਉਹ ਸਮਾਂ ਹੈ ਜਦੋਂ ਤੁਸੀਂ ਇੰਟਰਵਿਊ ਵਾਲੇ ਕਮਰੇ ਵਿਚ ਜਾਣ ਤੋਂ ਪਹਿਲਾਂ ਆਪਣੀਆਂ ਸੋਚਾਂ ਨੂੰ ਕਾਬੂ ਵਿਚ ਕਰ ਸਕਦੇ ਹੋ ਅਤੇ ਸਾਰੀ ਪਰੇਸ਼ਾਨੀ ਤੋਂ ਬਚ ਸਕਦੇ ਹੋ। ਇਹ ਸਾਰਾ ਕੁਝ ਕਹਿਣਾ ਸੌਖਾ ਹੈ ਅਤੇ ਕਰਨਾ ਔਖਾ। ਪਰ ਇਕ ਚੀਜ਼ ਸਪਸ਼ਟ ਹੈ ਕਿ ਤੁਹਾਡੀ ਸੋਚ (ਚੰਗੀ ਜਾਂ ਮਾੜੀ) ਤੁਹਾਡੀਆਂ ਭਾਵਨਾਵਾਂ ਪੈਦਾ ਕਰਦੀ ਹੈ-ਭਾਵਨਾਵਾਂ ਤੁਹਾਡੀ ਸਰੀਰਕ ਕਿਰਿਆ ਉਤੇ ਅਸਰ ਪਾਉਂਦੀਆਂ ਹਨ-ਸਰੀਰਕ ਕਿਰਿਆ ਅੱਗੋਂ ਤੁਹਾਡੇ ਬਾਹਰ ਪ੍ਰਗਟ ਹੋਣ ਵਾਲੇ ਵਰਤਾਉ ਉੱਤੇ ਅਸਰ ਪਾਉਂਦੀ ਹੈ। ਤਾਂ ਫਿਰ ਇਸ ਦਾ ਮਤਲਬ ਇਹ ਹੋਇਆ ਕਿ ਜੇ ਤੁਸੀਂ ਆਪਣੀ ਸੋਚ ਬਦਲ ਲਉਗੇ ਤਾਂ ਤੁਹਾਡੀ ਸਰੀਰਕ ਭਾਸ਼ਾ ਵੀ ਬਦਲ ਜਾਏਗੀ।
ਸਿਆਣੀ ਗੱਲ
ਮੇਰੀ ਇੱਕ ਮਨਪਸੰਦ ਕਹਾਵਤ ਹੈ-"ਇਹ ਸਿਰਫ ਇਕ ਵਿਚਾਰ ਹੀ ਤਾਂ ਹੈ, ਇਹ ਤੁਹਾਡਾ ਕੁਝ ਨਹੀਂ ਵਿਗਾੜੇਗਾ।”
ਜੋ ਤੁਹਾਡੇ ਨਾਲ ਹੁੰਦਾ ਹੈ ਉਹ ਤੁਹਾਡਾ ਕੁਝ ਨਹੀਂ ਵਿਗਾੜਦਾ
ਜੇਕਰ ਤੁਸੀਂ ਦਬਾਉ, ਘਬਰਾਹਟ ਅਤੇ ਪ੍ਰੇਸ਼ਾਨੀ ਦੇ ਚਿੰਨ੍ਹਾਂ ਨੂੰ ਪਹਿਚਾਣਦੇ ਹੋ ਤਾਂ ਤੁਸੀਂ ਸਥਿਤੀ ਨੂੰ ਕਾਬੂ ਵਿਚ ਕਰ ਸਕਦੇ ਹੋ। ਅਸੀਂ ਪਹਿਲਾਂ ਵੀ 'ਭਾਵਨਾਤਮਕ ਸਿਆਣਪ' ਦੀ ਗੱਲ ਕੀਤੀ ਸੀ ਜਿਸ ਵਿਚ ਆਪਣੀਆਂ ਭਾਵਨਾਵਾਂ ਨੂੰ ਆਪਣੇ ਕਾਬੂ ਹੇਠ ਰੱਖਣਾ ਬੜੀ ਵੱਡੀ ਭੂਮਿਕਾ ਅਦਾ ਕਰਦਾ ਹੈ। ਸੋ ਆਪਣੇ ਵਿਚ ਇਨ੍ਹਾਂ ਚਿੰਨ੍ਹਾਂ ਨੂੰ ਪਹਿਚਾਣ ਲੈਣਾ ਇਸ ਵਿਚ ਬਹੁਤ ਮਹੱਤਵਪੂਰਨ ਹੈ। ਜੇ ਕਰ ਦੂਜਿਆਂ ਦੇ ਸਰੀਰ ਦੀ ਭਾਸ਼ਾ ਸਮਝਣ ਦੀ ਸਫਲਤਾ ਇਸ ਵਿਚ ਹੈ ਕਿ ਤੁਸੀਂ ਲੋਕਾਂ ਦੀਆਂ ਸੋਚਾਂ ‘ਪੜ੍ਹ' ਸਕਦੇ ਹੋ ਤਾਂ ਇਸ ਦਾ ਸਬੰਧ ਤੁਹਾਡੀਆਂ ਆਪਣੀਆਂ ਸੋਚਾਂ ਨੂੰ ਸਮਝ ਲੈਣ ਨਾਲ ਵੀ ਬਰਾਬਰ ਦਾ ਹੀ ਹੈ। ਤੁਹਾਡੀਆਂ ਸੋਚਾਂ ਹੀ ਤੁਹਾਡੀਆਂ ਭਾਵਨਾਵਾਂ ਪੈਦਾ ਕਰਕੇ ਤੁਹਾਡੀ ਸਰੀਰਕ ਭਾਸ਼ਾ ਨੂੰ ਜਨਮ ਦਿੰਦੀਆਂ ਹਨ-ਚੰਗੀ ਜਾਂ ਮਾੜੀ, ਦੋਵੇਂ ਹੀ। “
ਆਪਣੀਆਂ ਸੋਚਾਂ ਪ੍ਰਤੀ ਸੁਚੇਤ ਰਹੋ।”
ਅਸਲ ਵਿਚ ਤਣਾਅ ਇਸ ਚੀਜ਼ ਤੋਂ ਨਹੀਂ ਪੈਦਾ ਹੁੰਦਾ ਕਿ ਤੁਹਾਡੇ ਨਾਲ ਕੀ ਹੁੰਦਾ ਹੈ ਸਗੋਂ ਇਹ ਇਸ ਚੀਜ਼ ਤੋਂ ਪੈਦਾ ਹੁੰਦਾ ਹੈ ਕਿ ਅਸੀਂ ਇਸ ਦਾ ਮਤਲਬ ਕੀ ਕੱਢਦੇ ਹਾਂ। ਅਸੀਂ ਜਾਣਦੇ ਹਾਂ ਕਿ ਨਕਾਰਾਤਮਕ ਸੋਚ ਗੁੱਸੇ ਅਤੇ ਚਿੰਤਾ ਨੂੰ ਵਧਾਉਂਦੀ ਹੈ। ਜੇ ਤੁਸੀਂ ਐਸੀ ਸੋਚ ਨੂੰ ਹੀ ਨਹੀਂ ਸੋਚੋਗੇ ਤਾਂ ਤੁਹਾਡੇ ਅੰਦਰ ਐਸੀ ਭਾਵਨਾ ਹੀ ਪੈਦਾ ਨਹੀਂ ਹੋਵੇਗੀ।
“ਸਭਿਅਤਾ ਦੇ ਸਦਾਚਾਰ ਦੀ ਸਭ ਤੋਂ ਉੱਚੀ ਅਵਸਥਾ ਉਹ ਹੁੰਦੀ ਹੈ ਜਦੋਂ ਸਾਨੂੰ ਇਹ ਸਮਝ ਲਗ ਜਾਵੇ ਕਿ ਸਾਨੂੰ ਆਪਣੇ ਵਿਚਾਰਾਂ ਨੂੰ ਕਾਬੂ ਹੇਠ ਰੱਖਣ ਦੀ ਲੋੜ ਹੈ।”
-ਚਾਰਲਜ਼ ਡਾਰਵਿਨ
ਤੁਸੀਂ ਅਕਸਰ ਸਕਾਰਾਤਮਕ ਸੋਚ ਦੀ ਤਾਕਤ ਬਾਰੇ ਸੁਣਿਆ ਹੋਵੇਗਾ (Power of Positive Thinking)। ਪਰ ਨਕਾਰਾਤਮਕ ਅਤੇ ਸਕਾਰਾਤਮਕ ਸੋਚਾਂ ਦੇ ਘੋਲ ਵਿਚ ਅਕਸਰ ਕੌਣ ਜਿੱਤਦਾ ਹੈ? ਆਮ ਤੌਰ ਤੇ ਨਕਾਰਾਤਮਕ ਸੋਚ ਜਿੱਤਦੀ ਹੈ। ਕਾਰਨ ਇਹ ਹੈ ਕਿ ਜਦੋਂ ਅਸੀਂ ਦਬਾਅ ਹੇਠ ਹੁੰਦੇ ਹਾਂ ਤਾਂ ਦਬਾਅ ਕਾਰਨ ਪੈਦਾ ਹੋਏ ਰਸਾਇਣ ਹੋਰ ਦਬਾਅ ਭਰੀਆਂ ਸੋਚਾਂ ਪੈਦਾ ਕਰਦੇ ਹਨ ਅਤੇ ਇਉਂ ਨਕਾਰਾਤਮਕ ਸੋਚਾਂ ਸਾਡੇ ਦਿਮਾਗ ਤੇ ਛਾ ਜਾਂਦੀਆਂ ਹਨ। ਨਤੀਜਾ? ਅਸੀਂ ਹੋਰ ਦਬਾਅ ਵਿਚ ਆ ਜਾਂਦੇ ਹਾਂ।
ਚੇਤਾਵਨੀ
ਨਕਾਰਾਤਮਕ ਸੋਚਾਂ ਆਪਣੇ ਆਪ (ਇਕ ਤੋਂ ਦੂਜੀ) ਪੈਦਾ ਹੁੰਦੀਆਂ ਜਾਂਦੀਆਂ ਹਨ, ਸੋ ਇਨ੍ਹਾਂ ਦੀ ਗਿਣਤੀ ਗੁਣਾਤਮਕ ਢੰਗ ਨਾਲ ਵਧਦੀ ਜਾਂਦੀ ਹੈ। ਪਰ ਅਫਸੋਸ ਦੀ ਗਲ ਇਹ ਹੈ ਕਿ ਸਕਾਰਾਤਮਕ ਸੋਚਾਂ ਇਸ ਢੰਗ ਨਾਲ ਨਹੀਂ ਵਧਦੀਆਂ ਸਗੋਂ ਇਹ ਆਪਣੇ ਆਪ ਤਾਂ ਘਟ ਹੀ ਵਧਦੀਆਂ ਹਨ।
ਆਪਣੇ ਆਪ ਨੂੰ ਇਹ ਸਿਖਾਉਣ ਦੀ ਕੋਸ਼ਿਸ਼ ਕਰੋ ਕਿ ਜਦੋਂ ਵੀ ਕੋਈ ਚਿੰਤਾ ਪੈਦਾ ਕਰਨ ਵਾਲੀਆਂ ਸੋਚਾਂ ਪੈਦਾ ਹੋਣ ਤਾਂ ਇਨ੍ਹਾਂ ਦੀ ਥਾਂ ਤੇ ਸਕਾਰਾਤਮਕ ਸੋਚ ਸੋਚਣੀ ਸ਼ੁਰੂ ਕਰੋ (ਜਿਵੇਂ-ਮੈਂ ਘਬਰਾਵਾਂਗਾ ਨਹੀਂ ਅਤੇ ਆਪਣਾ ਭਾਸ਼ਨ ਨਹੀਂ ਭੁੱਲਾਂਗਾ, ਅਤੇ ਜਿੰਨਿਆਂ ਨੇ ਵੀ ਇਸ ਨੌਕਰੀ ਲਈ ਅਰਜ਼ੀ ਦਿੱਤੀ ਹੈ, ਮੈਂ ਉਨ੍ਹਾਂ ਸਾਰਿਆਂ ਜਿੰਨਾ ਹੀ ਕਾਬਲ ਹਾਂ')। ਸਾਡਾ ਦਿਮਾਗ ਇਕ ਸਮੇਂ ਤੇ ਇਕ ਚੀਜ਼ ਹੀ ਸੋਚ ਸਕਦਾ ਹੈ ਅਤੇ ਜੇਕਰ ਤੁਸੀਂ ਆਪਣੀ ਸੋਚ ਸਕਾਰਾਤਮਕ ਸੋਚਾਂ ਉਤੇ ਕੇਂਦ੍ਰਿਤ ਕਰ ਲਉਗੇ ਤਾਂ ਤੁਸੀਂ ਨਕਾਰਾਤਮਕ ਸੋਚਾਂ ਨੂੰ ਆਪਣੇ ਆਪ ਹੀ ਬਾਹਰ ਕੱਢ ਦਿਉਗੇ। ਫਿਰ ਤੁਸੀਂ ਚੰਗਾ ਚੰਗਾ ਮਹਿਸੂਸ ਕਰੋਗੇ। ਸਕਾਰਾਤਮਕ ਸੋਚ ਦੀ ਤਾਕਤ ਇਹੀ ਹੁੰਦੀ ਹੈ ਕਿ ਸਰੀਰ ਅੰਦਰ ਐਸੇ ਰਸਾਇਣ ਪੈਦਾ ਹੋ ਜਾਂਦੇ ਹਨ ਜਿਹੜੇ ਸਾਨੂੰ ਚੰਗਾ ਮਹਿਸੂਸ ਕਰਵਾਂਦੇ ਹਨ ਅਤੇ ਨਾਲ ਹੀ ਉਨ੍ਹਾਂ ਹਾਨੀਕਾਰਕ ਰਸਾਇਣਾਂ ਦੀ ਮਾਤਰਾ ਅਤੇ ਅਸਰ ਘਟਾਉਂਦੇ ਹਨ ਜਿਹੜੇ ਸਾਡੀ ਦਬਾਅ ਵਾਲੀ ਹਾਲਤ ਵਿਚ ਪੈਦਾ ਹੋਏ ਸਨ।
ਸਰੀਰ ਦਾ ਰਸਾਇਣ ਵਿਗਿਆਨ-ਹੁੰਦਾ ਕੀ ਹੈ?
ਇਕ ਸੰਖੇਪ ਜਿਹੀ ਝਾਤੀ ਆਪਾਂ ਸਰੀਰ ਅੰਦਰ ਹੋ ਰਹੀ ਰਸਾਇਣ ਪ੍ਰਕਿਰਿਆ ਉਤੇ ਮਾਰ ਲਈਏ-ਸਾਡੇ ਦਿਮਾਗ ਅਤੇ ਸਰੀਰ ਵਿਚ ਕੀ ਰਸਾਇਣਕ ਕਿਰਿਆ ਚਲ ਰਹੀ ਹੈ-
ਹਿੱਸੇ ਕੋਲ ਹੁੰਦੀ ਹੈ। ਇਹ ਗ੍ਰੰਥੀ ਸਾਡੇ ਖੂਨ ਵਿਚ ਹੋਰ ਰਸਾਇਣ ਛੱਡਦੀ ਹੈ ਜਿਹੜੇ ਦਬਾਅ ਪੈਦਾ ਕਰਦੇ ਹਨ।
ਇਹ ਸਾਰੀ ਕਿਰਿਆ ਅਤੇ ਸਰੀਰ ਵਿਚ ਛੱਡੇ ਜਾਣ ਵਾਲੇ ਰਸਾਇਣ ਸਰੀਰ ਵਿਚ ਤੇਜ਼ ਹਰਕਤ ਪੈਦਾ ਕਰਦੇ ਹਨ ਅਤੇ ਸਾਨੂੰ ਗੁੱਸੇ ਜਾਂ ਖਤਰੇ ਦੌਰਾਨ ਤੇਜ਼ ਹਰਕਤ ਕਰਨ ਵਿਚ ਮਦਦ ਕਰਦੇ ਹਨ। ਪਰ ਜਦੋਂ ਸਾਨੂੰ ਹਲਕੀ ਘਬਰਾਹਟ ਵੀ ਹੁੰਦੀ ਹੈ ਤਾਂ ਵੀ ਇਹੀ ਕਿਰਿਆ ਚਲ ਰਹੀ ਹੁੰਦੀ ਹੈ।
“ ਹਲਕੀ ਘਬਰਾਹਟ ਵਿਚ ਵੀ ਇਹੀ ਕਿਰਿਆ ਚਲਦੀ ਹੈ।”
ਸੋ ਕੋਈ ਹੈਰਾਨੀ ਵਾਲੀ ਗਲ ਨਹੀਂ ਕਿ ਜਦੋਂ ਅਸੀਂ ਘਬਰਾਹਟ ਜਾਂ ਗੁੱਸੇ ਵਿਚ ਹੁੰਦੇ ਹਾਂ ਤਾਂ ਸਾਡਾ ਸਰੀਰ ਬਹੁਤ ਕੁਝ ਪ੍ਰਗਟ ਕਰ ਦਿੰਦਾ ਹੈ।
ਆਉ, ਸੰਖੇਪ ਵਿਚ ਦੇਖੀਏ ਕਿ ਬਾਹਰ ਪ੍ਰਗਟ ਹੋਣ ਵਾਲੇ ਚਿੰਨ੍ਹ, ਕਿਉਂ ਪੈਦਾ ਹੁੰਦੇ ਹਨ। ਕਿਉਂਕਿ ਇਹੀ ਉਹ ਚਿੰਨ੍ਹ ਹਨ ਜਿਹੜੇ ਦੂਜਿਆਂ ਨੂੰ ਸਾਡੀ ਅਵਸਥਾ ਪ੍ਰਗਟ ਕਰ ਦਿੰਦੇ ਹਨ।
ਇਨ੍ਹਾਂ ਦੋਵਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਲਵੋ। ਬਸ ਇਹੀ ਹੁਣ ਤੋਂ ਤੁਹਾਡੇ ਦੂਜਿਆਂ ਦੇ ਸਰੀਰ ਦੀ ਭਾਸ਼ਾ ਸਮਝਣ ਦੇ ਦੋ ‘ਗੁਰ’ ਜਾਂ ਫਾਰਮੂਲੇ ਹਨ ਜੋ ਹਮੇਸ਼ਾ ਤੁਹਾਡੇ ਕੰਮ ਆਉਣਗੇ।
ਜਦੋਂ ਵੀ ਤੁਸੀਂ ਕਿਸੇ ਨਾਲ ਹੋਵੋ ਤਾਂ ਤੁਸੀਂ ਆਪਣੇ ਇਸ ਨਵੇਂ ਨਜ਼ਰੀਏ ਨਾਲ ਇਨ੍ਹਾਂ ਦੋ ਚੀਜ਼ਾਂ ਵੱਲ ਖਾਸ ਧਿਆਨ ਦਿਉ। ਇਹ ਦੋਵੇਂ ਚੀਜ਼ਾਂ ਇਕ ਦੂਜੇ ਦੀ ਪੁਸ਼ਟੀ ਕਰਦੀਆਂ ਹਨ:
ਬੰਦ ਜਾਂ ਖੁਲ੍ਹੀ (Open or Closed)
ਜਦੋਂ ਕੋਈ ਵਿਅਕਤੀ ਕਿਸੇ ਵੀ ਹਾਲਾਤ ਵਿਚ ਆਪਣੇ ਆਪ ਨੂੰ ਸੁਖ, ਆਰਾਮ ਅਤੇ ਚੈਨ ਵਿਚ ਮਹਿਸੂਸ ਕਰ ਰਿਹਾ ਹੁੰਦਾ ਹੈ, ਤਾਂ ਇਸ ਗੱਲ ਦੀ ਪੁਸ਼ਟੀ ਉਸਦੀ ‘ਖੁਲ੍ਹੀ’ ਸਰੀਰਕ ਭਾਸ਼ਾ ਵਿਚੋਂ ਹੋ ਜਾਂਦੀ ਹੈ। ਜੇ ਕੋਈ ਵਿਅਕਤੀ ਬੇ-ਆਰਾਮ ਮਹਿਸੂਸ ਕਰ ਰਿਹਾ ਹੁੰਦਾ ਹੈ ਤਾਂ ਇਹ ਇਕ ਅਣਚਾਹੀ ਅਵਸਥਾ ਹੁੰਦੀ ਹੈ—ਜਦੋਂ ਕੋਈ ਚਿੰਤਾ, ਡਰ, ਘਬਰਾਹਟ, ਉਤੇਜਨਾ ਆਦਿ ਹੋਵੇ। ਇਸ ਗੱਲ ਦੀ ਪੁਸ਼ਟੀ ‘ਬੰਦ’ ਸਰੀਰਕ ਭਾਸ਼ਾ ਵਿਚੋਂ ਹੋ ਜਾਂਦੀ ਹੈ।
ਸੋ ਅਸੀਂ ਕਿਸੇ ਵੀ ਵਿਅਕਤੀ ਦੀ ਭਾਵਨਾਤਮਕ ਅਵਸਥਾ ਨੂੰ ਸਮਝਣ ਦੇ ਇਕ ਵੱਡੇ ਪੜਾਅ ਤੱਕ ਪਹੁੰਚ ਗਏ ਹਾਂ। ਇਸ ਵਿਚ ਕੋਈ ਸ਼ੱਕ ਨਹੀਂ ਕਿ ਦੂਜੇ ਦੀ ਭਾਵਨਾਤਮਕ ਅਵਸਥਾ ਨੂੰ ਸਮਝ ਸਕਣਾ ਆਪਣੇ ਆਪ ਵਿਚ ਕੋਈ ਬਹੁਤ ਵੱਡੀ ਮੁਸ਼ਕਿਲ ਗੱਲ ਨਹੀਂ ਹੁੰਦੀ। ਅਕਸਰ ਇਸ ਕੰਮ ਲਈ ਸਭ ਤੋਂ ਵੱਡੀ ਮੁਸ਼ਕਿਲ ਸਾਡੇ ਵਿਚ ਚੇਤੰਨਤਾ ਦੀ ਕਮੀ ਜਾਂ ਆਲਸ ਹੁੰਦੇ ਹਨ। ਤੇ ਕਦੇ ਕਦੇ ਦੋਵੇਂ ਵੀ।
“ਅਸੀਂ ਕਿਸੇ ਵੀ ਵਿਅਕਤੀ ਦੀ ਭਾਵਨਾਤਮਕ ਅਵਸਥਾ ਨੂੰ ਸਮਝਣ ਲਈ ਇਕ ਵੱਡਾ ਕਦਮ ਚੁੱਕ ਲਿਆ ਹੈ।”
ਜ਼ਰਾ ਅਜ਼ਮਾ ਕੇ ਦੇਖੋ
ਅੱਜ ਤੋਂ ਹੀ ਕਿਸੇ ਵਿਅਕਤੀ ਦੇ ਮਨ ਦੀ ਗੱਲ ਸਮਝਣ ਦੀ ਕਲਾ ਨੂੰ ਤੀਖਣ ਕਰਨ ਲਈ ਇਹ ਧਿਆਨ ਰੱਖੋ ਕਿ ਜਦੋਂ ਤੁਸੀਂ ਕੁਝ ਸੁਣ ਰਹੇ ਹੋਵੋ, ਤਾਂ ਸਹੀ ਅਰਥਾਂ ਵਿਚ ਸੁਣੋ ਅਤੇ ਜਦੋਂ ਤੁਸੀਂ ਕੁੱਝ ਵੀ ਦੇਖ ਰਹੇ ਹੋਵੋ ਤਾਂ ਸਹੀ ਅਰਥਾਂ ਵਿਚ ਦੇਖੋ। ਤੁਸੀਂ ਜਿਸ ਨਾਲ ਵੀ ਸੰਪਰਕ ਵਿਚ ਆਉ, ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਉਸ ਦੀ ਸਰੀਰਕ ਭਾਸ਼ਾ ‘ਬੰਦ’ ਹੈ ਜਾਂ 'ਖੁਲ੍ਹੀ'?
ਅਸੀਂ ਇਸ਼ਾਰਿਆਂ ਅਤੇ ਸਰੀਰਕ ਹਰਕਤਾਂ ਬਾਰੇ ਗੱਲ ਕਰ ਚੁੱਕੇ ਹਾਂ। ਇਹ ਵੀ ਸਮਝ ਚੁੱਕੇ ਹਾਂ ਕਿ ਸਾਨੂੰ ਕਿਸੇ ਇਕੱਲੀ ਦੁਕੱਲੀ ਹਰਕਤ ਨੂੰ ਦੇਖ ਕੇ ਕਿਸੇ ਨਤੀਜੇ ਤੇ ਨਹੀਂ ਪਹੁੰਚਣਾ ਚਾਹੀਦਾ ਸਗੋਂ ਹਮੇਸ਼ਾ ਕੁਝ ਕੁ ਹਰਕਤਾਂ ਦੇ 'ਸਮੂਹ' (Clusters) ਨੂੰ ਸਮਝਣ ਤੋਂ
ਬਾਦ ਹੀ ਕਿਸੇ ਨਤੀਜੇ ਤੇ ਪਹੁੰਚਣਾ ਚਾਹੀਦਾ ਹੈ। ਤਕਰੀਬਨ ਹਰ ਸੰਪਰਕ, ਜਾਂ ਮੇਲ-ਜੋਲ ਵਿਚ ਸਾਨੂੰ ਐਸੇ ਇਸ਼ਾਰਿਆਂ ਦੇ ‘ਸਮੂਹ’ ਨੂੰ ਹੀ ਮਹੱਤਤਾ ਦੇਣੀ ਪਵੇਗੀ, ਤਾਂ ਹੀ ਅਸੀਂ ਕਿਸੇ ਦੀ ਸਰੀਰਕ ਭਾਸ਼ਾ ਨੂੰ ‘ਬੰਦ' ਜਾਂ ‘ਖੁਲ੍ਹਾ' ਕਹਿ ਸਕਦੇ ਹਾਂ।
ਜਦੋਂ ਅਸੀਂ ਆਪਣੀ ਰੋਜ਼ਾਨਾ ਦੀ ਗਲਬਾਤ ਵਿਚ ਵਰਤੇ ਜਾ ਰਹੇ ਸ਼ਬਦਾਂ ਵੱਲ ਧਿਆਨ ਦੇਈਏ ਤਾਂ ਸਾਨੂੰ ਸਰੀਰਕ ਭਾਸ਼ਾ ਨੂੰ 'ਬੰਦ' ਜਾਂ ‘ਖੁਲ੍ਹੀ' ਕਹਿਣ ਵਾਲੀ ਗੱਲ ਆਪਣੇ ਆਪ ਸਪਸ਼ਟ ਹੋ ਜਾਵੇਗੀ। ਅਸੀਂ ਕਿਸ ਬਾਰੇ ਕਹਿ ਸਕਦੇ ਹਾਂ ਕਿ 'ਇਹ ਸਾਡਾ ਖੁਲ੍ਹੇ ਮਨ ਨਾਲ ਸਵਾਗਤ ਕਰ ਰਿਹਾ ਹੈ'? ਐਸਾ ਵਿਅਕਤੀ, ਜੋ ਇਹ ਕਹੇ 'ਇਸ ਮਸਲੇ ਤੇ ਕੋਈ ਗਲ ਬਾਤ ਨਹੀਂ ਹੋ ਸਕਦੀ' ਤੇ ਜਾਂ ਫਿਰ ਉਹ ਜਿਹੜਾ ਕਹੇ 'ਆਉ ਆਪਾਂ ਇਸ ਬਾਰੇ ਖੁਲ੍ਹੀ ਵਿਚਾਰ ਕਰ ਲੈਂਦੇ ਹਾਂ'? ਅਤੇ ਜਾਂ ਫਿਰ ਤੁਹਾਡਾ ਅਫਸਰ (Boss) ਜਿਹੜਾ ਇਹ ਕਹਿੰਦਾ ਹੈ 'ਮੇਰਾ ਦਰਵਾਜ਼ਾ ਹਮੇਸ਼ਾ ਖੁਲ੍ਹਾ ਹੈ, ਜਦੋਂ ਵੀ ਕੋਈ ਦਿੱਕਤ ਹੋਵੇ ਬੇਖਟਕੇ ਅੰਦਰ ਲੰਘ ਆਉ' ਤੇ ਜਾਂ ਫਿਰ ਉਹ ਜੋ ਕਹੇ…. ‘ਇਸ ਕੰਮ ਲਈ ਮੇਰੇ ਦਰਵਾਜ਼ੇ ਬੰਦ ਹਨ'।
ਖੁਲ੍ਹੀ ਸਰੀਰਕ ਭਾਸ਼ਾ ਤੋਂ ਭਾਵ ਹੈ ਜਦੋਂ ਕੋਈ ਤੁਹਾਡਾ ਸਰੀਰਕ ਭਾਸ਼ਾ ਨਾਲ ਸਵਾਗਤ ਕਰ ਰਿਹਾ ਹੋਵੇ, ਨਿਰ-ਉਚੇਚ ਤੇ ਆਰਾਮ ਵਿਚ ਹੋਵੇ ਤੇ ਤੁਹਾਡੇ ਵਲ ਧਿਆਨ ਦੇ ਰਿਹਾ ਹੋਵੇ। ਇਸ ਦਾ ਮਤਲਬ ਹੈ ਕਿ ਆਪਸ ਵਿਚ ਕਿਸੇ ਕਿਸਮ ਦੀ ਕੋਈ ਰੁਕਾਵਟ ਨਹੀਂ ਹੈ। ਸਾਰਾ ਸਰੀਰ ਬਿਨਾਂ ਕਿਸੇ ਛੁਪਾਅ ਜਾਂ ਰੁਕਾਵਟ ਦੇ ਜਤਨ ਦੇ ਤੁਹਾਡੀ ਪਹੁੰਚ ਵਿੱਚ ਕੀਤਾ ਗਿਆ ਹੈ, ਅਤੇ ਉਸਨੂੰ ਇਸ ਤਰ੍ਹਾਂ ਬੇ-ਤਕੱਲਫ ਹੋਣ ਵਿਚ ਕੋਈ ਪਰੇਸ਼ਾਨੀ ਨਹੀਂ ਹੈ। ਐਸੇ ਵਿਅਕਤੀ ਦੇ ਹੱਥ ਲੁਕਾਏ ਨਹੀਂ ਹੁੰਦੇ, ਅਕਸਰ ਤਲੀਆਂ ਵੀ ਦਿਖ ਰਹੀਆਂ ਹੁੰਦੀਆਂ ਹਨ। ਲੱਤਾਂ ਨੂੰ ਰੱਖਣ ਦਾ ਢੰਗ ਵੀ ਬੇਤਕੱਲਫ਼ ਅਤੇ ਆਰਾਮ ਦਾਇਕ ਹੁੰਦਾ ਹੈ ਅਤੇ ਨਜ਼ਰਾਂ ਆਰਾਮ ਨਾਲ ਆਪਸ ਵਿਚ ਮਿਲ ਰਹੀਆਂ ਹੁੰਦੀਆਂ ਹਨ। ਹਰ ਹਰਕਤ, ਹਰ ਚੀਜ਼, ਇਕ ਸਕਾਰਾਤਮਕ ਤੇ ਹਾਂ ਪੱਖੀ ਮਾਹੌਲ ਬਣਾ ਰਹੀ ਹੁੰਦੀ ਹੈ।
ਇਸ ਦੇ ਉਲਟ 'ਬੰਦ' ਸਰੀਰਕ ਭਾਸ਼ਾ ਵਿਚ ਐਸੀਆਂ ਕਈ ਹਰਕਤਾਂ ਜਾਂ ਇਸ਼ਾਰੇ ਹੋ ਰਹੇ ਹੁੰਦੇ ਹਨ ਜਿਵੇਂ ਅਸੀਂ ਆਪਣੇ ਸਰੀਰ ਨੂੰ ਸਰੀਰ ਦੇ ਹੀ ਕਿਸੇ ਅੰਗ ਨਾਲ ਬਚਾ ਰਹੇ ਹੋਈਏ। ਇੰਜ ਲਗਦਾ ਹੈ ਜਿਵੇਂ ਤੁਸੀਂ ਲੜਨ ਜਾਂ ਭੱਜਣ (Fight or Flight) ਲਈ ਤਿਆਰ ਬੈਠੇ ਹੋਵੋ। ਇਹ ਐਸੀ ਹੀ ਹਾਲਤ ਹੁੰਦੀ ਹੈ ਜਦੋਂ ਤੁਸੀਂ ਕਿਸੇ ਢੰਗ ਨਾਲ ਕੋਈ ਖਤਰਾ ਮਹਿਸੂਸ ਕਰ ਰਹੇ ਹੋਵੋ। ਐਸੇ ਵਕਤ ਤੇ ਸਰੀਰ ਨੂੰ ਛੋਟਾ ਕਰਨ ਜਾਂ ਸੁੰਗੜ ਜਾਣ ਦੀ ਕੋਸ਼ਿਸ਼ ਹੁੰਦੀ ਹੈ ਤੇ ਅਸੀਂ ਆਪਣੇ ਬਚਾਅ ਲਈ ਕਿਸੇ ਓਟ ਪਿਛੇ ਛੁਪਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਾਂ।
ਲੱਤਾਂ ਬਾਹਵਾਂ ਨੂੰ ਸਰੀਰ ਦੇ ਨੇੜੇ ਨੇੜੇ ਕਰਨ ਨਾਲ ਐਸਾ ‘ਬੰਦ' ਪ੍ਰਭਾਵ ਆ ਜਾਂਦਾ ਹੈ, ਅਤੇ ਬਾਹਵਾਂ ਨੂੰ ਇਕ ਦੂਜੇ ਵਿਚ ਫਸਾ ਕੇ (Folded Arms) ਅਸੀਂ ਇਕ ਓਟ ਬਣਾ ਲੈਂਦੇ ਹਾਂ। ਐਸੀ ਮੁਦਰਾ ਜਾ ਅਵਸਥਾ ਅਸੀਂ ਅਕਸਰ ਉਦੋਂ ਵਰਤਦੇ ਹਾਂ ਜਦੋਂ ਅਸੀਂ ਦੂਜੇ ਨੂੰ ਇਹ ਅਹਿਸਾਸ ਕਰਵਾਣਾ ਚਾਹੁੰਦੇ ਹਾਂ ਕਿ ਤੁਹਾਨੂੰ ਮੇਰੇ ਤੋਂ ਕੋਈ ਖਤਰਾ ਨਹੀਂ। ਅੰਤਰ ਮੁਖੀ ਵਿਅਕਤੀ (ਜੋ ਆਪਣੇ ਵਿਚ ਹੀ ਮਸਤ ਰਹਿੰਦਾ ਹੋਵੇ ਤੇ ਬਾਕੀ ਦੁਨੀਆਂ ਵਿਚ ਘੱਟ ਦਿਲਚਸਪੀ ਰੱਖੇ) ਵੀ ਇਸੇ ਮੁਦਰਾ ਨੂੰ ਆਪਣਾ ਲੈਂਦੇ ਹਨ। ਅਤੇ ਜਦੋਂ ਅਸੀਂ ਕਿਸੇ ਵਿਅਕਤੀ ਦੀ ਹਾਜ਼ਰੀ ਵਿਚ, ਜਾਂ ਕਿਸੇ ਹਾਲਤ ਵਿਚ ਬੇ-ਆਰਾਮ ਤੇ ਪਰੇਸ਼ਾਨ ਮਹਿਸੂਸ ਕਰ ਰਹੇ ਹੋਈਏ ਤਾਂ ਵੀ ਅਸੀਂ ਇਸੇ ਮੁਦਰਾ ਵਿਚ ਆ ਜਾਂਦੇ ਹਾਂ। ਐਸੀ ਅਵਸਥਾ ਵਿਚ
ਅਸੀਂ ਦੂਜੇ ਨਾਲ ਨਜ਼ਰ ਘੱਟ ਮਿਲਾਉਂਦੇ ਹਾਂ, ਸਾਡੇ ਮੋਢੇ ਅਕੜਾਹਟ ਵਿਚ ਆ ਜਾਂਦੇ ਹਨ ਅਤੇ ਲੱਤਾਂ ਬਾਹਵਾਂ ਇਕ ਦੂਜੇ ਵਿਚ ਫਸੀਆਂ ਹੁੰਦੀਆਂ ਹਨ (Folded ) । ਇਹ ਸਾਰੇ ਲੱਛਣ ਇਕ ਨਕਾਰਾਤਮਕ ਹਾਲਤ ਦੇ ਹੀ ਹੁੰਦੇ ਹਨ।
ਹੁਣ ਜ਼ਰਾ ਰੁਕੋ ਅਤੇ ਜੋ ਵੀ ਗੱਲ ਅਸੀਂ ਉੱਪਰ ਕੀਤੀ ਹੈ, ਇਸ ਵਲ ਦੁਬਾਰਾ ਧਿਆਨ ਦਿਉ। ਕੀ ਤੁਸੀਂ ਵੀ ਆਪਣੇ ਸਰੀਰ ਨੂੰ ਵੱਖੋ ਵੱਖਰੇ ਸਮੇਂ ਤੇ ਇਨ੍ਹਾਂ ਦੋਹਾਂ ਹਾਲਤਾਂ ਵਿਚ ਲਿਆਉਂਦੇ ਹੋ? ਮੇਰਾ ਖਿਆਲ ਹੈ ਤੁਹਾਡਾ ਜੁਆਬ ਹਾਂ ਵਿਚ ਹੀ ਹੋਵੇਗਾ।
ਅੱਖਾਂ ਦੀਆਂ ਹੋਰ ਹਰਕਤਾਂ
ਅਸੀਂ ਆਪਣੀਆਂ ਅੱਖਾਂ ਝਪਕਣ ਦੀ ਕਿਰਿਆ ਵਿਚ ਕੁਝ ਤਬਦੀਲੀ ਕਰਕੇ ਆਪਣੀਆਂ ਅੱਖਾਂ ਨੂੰ ਬਾਰ ਬਾਰ ਕੁੱਝ ਪਲਾਂ ਲਈ ਬੰਦ ਕਰਦੇ ਹਾਂ, ਬਿਲਕੁਲ ਉਸੇ ਤਰ੍ਹਾਂ ਹੀ ਅਸੀਂ ਕਿਸੇ ਗੱਲ ਵਿਚ ਆਪਣੀ ਬੇਰੁਚੀ ਪ੍ਰਗਟਾਉਣ ਲਈ ਆਪਣੀਆਂ ਨਜ਼ਰਾਂ ਹੇਠਾਂ ਵੱਲ ਝੁਕਾ ਲੈਂਦੇ ਹਾਂ। ਕਈ ਵਾਰੀ ਅਸੀਂ ਐਸਾ ਉਸ ਵੇਲੇ ਕਰਦੇ ਹਾਂ ਜਦੋਂ ਕੋਈ ਗੱਲਬਾਤ ਸਾਡੇ ਲਈ ਔਖੀ ਹੋ ਜਾਵੇ ਤੇ ਸਾਡੇ ਕੋਲ ਕੋਈ ਜੁਆਬ ਨਾ ਹੋਵੇ। ਪਰ ਕਈ ਵਾਰੀ ਅਸੀਂ ਆਪਣੀਆਂ ਨਜ਼ਰਾਂ ਇਸ ਲਈ ਝੁਕਾਉਂਦੇ ਹਾਂ ਤਾਂਕਿ ਦੂਜਾ ਵਿਅਕਤੀ ਇਕ ਵਾਰੀ ਫਿਰ ਗੱਲਬਾਤ ਆਪਣੇ ਹੱਥ ਵਿਚ ਲੈ ਲਵੇ ਤੇ ਸਾਡੀ ਇਸ ਵਿਚ ਦੁਬਾਰਾ ਰੁਚੀ ਪੈਦਾ ਕਰੇ। ਕਈ ਵਾਰੀ ਤੁਸੀਂ ਕਿਸੇ ਨੂੰ ਐਸਾ ਸਵਾਲ ਪੁੱਛਦੇ ਹੋ ਜਿਸ ਦਾ ਜੁਆਬ ਉਹ ਨਾ ਦੇਣਾ ਚਾਹੁੰਦਾ ਹੋਵੇ, ਤਾਂ ਵੀ ਉਹ ਸਿਰ ਝਕਾ ਕੇ ਜ਼ਮੀਨ ਵੱਲ ਦੇਖਣਾ ਸ਼ੁਰੂ ਕਰ ਦਿੰਦਾ ਹੈ।
ਫਿਲਮ 'ਸਾਈਲੈਂਸ ਆਫ ਦਾ ਲੈਂਬਜ' (Silence of the lambs) ਵਿੱਚ ਹੈਨੀਬਲ ਲੈਕਟਰ ਜਦੋਂ ਕਲੈਰਿਸ ਸਟਾਰਲਿੰਗ ਨੂੰ ਇਕ ਔਖਾ ਸੁਆਲ ਪੁੱਛਦਾ ਹੈ ਤਾਂ ਉਹ ਆਪਣੀ ਨਜ਼ਰ ਜ਼ਮੀਨ ਤੇ ਗੱਡ ਕੇ ਬੈਠ ਜਾਂਦੀ ਹੈ ਅਤੇ ਕੁਝ ਨਹੀਂ ਬੋਲਦੀ। ਤਾਂ ਉਹ ਕਹਿੰਦਾ ਹੈ:
"ਤੈਨੂੰ ਆਪਣਾ ਜੁਆਬ ਆਪਣੇ ਘਟੀਆ ਕਿਸਮ ਦੀ ਜੁਤੀ ਵੱਲ ਦੇਖ ਕੇ ਨਹੀਂ ਲੱਭੇਗਾ, ਕਲੈਰਿਸ।”
ਤੁਸੀਂ ਵੀ ਇਸ ਸਮਾਜ ਵਿਚ ਆਪਣੀ ਭੂਮਿਕਾ ਨਿਭਾਉਂਦੇ ਹੋਏ, ਕੰਮ ਕਾਜ ਵਿਚ, ਭਾਈਚਾਰੇ ਵਿਚ, ਅਜਨਬੀਆਂ ਨਾਲ ਮੇਲ ਦੌਰਾਨ, ਗਲ ਕੀ ਤਕਰੀਬਨ ਹਰ ਇਕ ਨੂੰ ਮੁਸਕਰਾ ਕੇ ਮਿਲਦੇ ਹੋ। ਨਾ ਹੀ ਅਸੀਂ ਲੋਕਾਂ ਬਾਰੇ ਇਹ ਫੈਸਲਾ ਕਰਦੇ ਫਿਰਦੇ ਹਾਂ ਕਿ ਉਸਦੀ ਮੁਸਕਰਾਹਟ ਅਸਲੀ ਸੀ ਜਾਂ ਨਕਲੀ। ਆਮ ਤੌਰ ਤੇ ਇਸ ਨਾਲ ਕੋਈ ਫਰਕ ਹੀ ਨਹੀਂ ਪੈਂਦਾ। ਇਹ ਤਾਂ ਬਸ ਸਮਾਜ ਦੇ ਕੰਮ ਨੂੰ ਰਵਾਂ ਕਰਨ ਦਾ ਇਕ ਸਾਧਨ ਹੈ।
ਅਣਢੁਕਵੀਂ ਮੁਸਕਰਾਹਟ
ਅਸੀਂ ਜਾਣਦੇ ਹਾਂ ਕਿ ਮੁਸਕਰਾਹਟ ਸਮਰੂਪ (ਤਿੰਨ ਸੱਸਿਆਂ ਵਿਚੋਂ ਇਕ!) ਜਾਂ ਢੁਕਵੀਂ ਹੋਣੀ ਚਾਹੀਦੀ ਹੈ। ਇਹ ਸਾਡੇ ਸ਼ਬਦਾਂ ਅਤੇ ਜੋ ਅਸੀਂ ਕਹਿਣਾ ਚਾਹੁੰਦੇ ਹਾਂ, ਉਸ ਨਾਲ ਢੁਕਵੀਂ ਹੋਣੀ ਚਾਹੀਦੀ ਹੈ। ਜੇ ਸਾਨੂੰ ਇਨ੍ਹਾਂ ਵਿਚ ਢੁਕਵਾਂਪਨ ਨਾ ਦਿੱਸੇ ਤਾਂ ਅਸੀਂ ਝੱਟ ਇਕੋ ਚੀਜ਼ ਵਲ ਧਿਆਨ ਕਰਦੇ ਹਾਂ-ਭਰੋਸਾ। ਫਿਰ ਸਾਨੂੰ ਕਹੀ ਗੱਲ, ਜਾਂ ਸੁਨੇਹੇ ਤੇ ਭਰੋਸਾ ਨਹੀਂ ਹੁੰਦਾ। ਰਾਜਨੀਤੀ ਵਿਚ ਅਸੀਂ ਇਸ ਦੀਆਂ ਉਦਾਹਰਣਾਂ ਅਕਸਰ ਦੇਖਦੇ ਹਾਂ। ਹੁਣ ਅਸੀਂ ਟੈਲੀਵੀਜ਼ਨ ਆਦਿ ਤੇ ਇਹ ਸਭ ਕੁਝ ਆਪਣੇ ਸਾਹਮਣੇ ਦੇਖਦੇ ਹਾਂ, ਤਾਂ ਇਹ ਸਰੀਰਕ ਭਾਸ਼ਾ ਦੇ ਨਜ਼ਰੀਏ ਤੋਂ ਬੜਾ ਦਿਲਚਸਪ ਹੁੰਦਾ ਹੈ।
ਅਜ ਕੱਲ ਦੇ ਨੇਤਾਵਾਂ ਨੂੰ ਉਨ੍ਹਾਂ ਦੇ ਮਹਿੰਗੇ ਸਲਾਹਕਾਰ ਹਮੇਸ਼ਾ ਇਹ ਸਿਖਾਂਦੇ ਰਹਿੰਦੇ ਹਨ ਕਿ ਮੁਸਕਰਾਉ ਤੇ ਹੋਰ ਮੁਸਕਰਾਉ। 2007 ਵਿਚ ਇੰਗਲੈਂਡ ਦੇ ਪ੍ਰਧਾਨ ਮੰਤਰੀ ਜਾਰਡਨ ਬਰਾਊਨ ਦਾ ਮੁਸਕਰਾਉਣਾ ਸਿੱਖਣਾ ਸ਼ਾਇਦ ਇਕ ਸਭ ਤੋਂ ਦਿਲਚਸਪ ਘਟਨਾ ਸੀ। ਪਤਰਕਾਰਾਂ ਨੇ ਬਰਾਊਨ ਦੀ ਮੁਸਕਰਾਹਟ ਦੀ ਤੁਲਨਾ ਇਕ ਬੱਚੇ ਚੁਕਣ ਵਾਲੇ ਦੀ ਮੁਸਕਰਾਹਟ ਨਾਲ ਕੀਤੀ ਹੈ।
ਬਰਾਊਨ ਦੀ ਮੁਸ਼ਕਿਲ ਇਹ ਸੀ ਕਿ ਉਹ ਮੁਸਕਰਾਣ ਦੇ ਮੌਕੇ ਚੁਣਨ ਦੀ ਜਾਚ ਨਹੀਂ ਸਿੱਖ ਸਕਿਆ। ਇਉਂ ਲਗਦਾ ਸੀ ਕਿ ਇਹ ਮੁਸਕਰਾਹਟ ਅਣਢੁਕਵੇਂ ਮੌਕਿਆਂ ਤੇ ਵੀ ਆ ਜਾਂਦੀ ਸੀ। ਮਹਿੰਗਾਈ ਜ਼ੋਰਾਂ ਤੇ ਹੈ—ਮੁਸਕਰਾਹਟ, ਪੈਟਰੋਲ ਦੀਆਂ ਕੀਮਤਾਂ ਸਿਖਰ ਤੇ-ਮੁਸਕਰਾਹਟ, ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਟੀਸੀ ਤੇ—ਤਾਂ ਵੀ ਮੁਸਕਰਾਹਟ ਅਤੇ ਜਦੋਂ ਟੈਕਸ ਖਤਮ ਕੀਤਾ, ਤਾਂ ਵੀ ਮੁਸਕਰਾਹਟ।
ਜਦੋਂ ਮੁਸਕਰਾਹਟ ਦੀ ਲੋੜ ਨਹੀਂ ਹੁੰਦੀ, ਉਦੋਂ ਕੀਤੀ ਗਈ ਮੁਸਕਰਾਹਟ ਪ੍ਰੇਸ਼ਾਨੀ ਵਾਲੀ ਗੱਲ ਹੈ। ਜਦੋਂ ਸ਼ਬਦ ਮੁਸਕਰਾਹਟ ਪੈਦਾ ਕਰਨ ਵਾਲੇ ਨਾ ਹੋਣ ਪਰ ਚਿਹਰੇ ਤੇ ਮੁਸਕਰਾਹਟ ਹੋਵੇ ਤਾਂ ਇਹ ਅਣਢੁਕਵੀਂ ਜਾਂ ਅਸਮਰੂਪ ਹੋ ਜਾਂਦੀ ਹੈ। ਇਸ ਤੋਂ ਮਤਲਬ ਇਹ ਲਿਆ ਜਾਂਦਾ ਹੈ ਕਿ ਬੋਲਣ ਵਾਲੇ ਨੂੰ ਇਹ ਸਮਝ ਨਹੀਂ ਕਿ ਸੁਣਨ ਵਾਲੇ ਤੇ ਕੀ ਬੀਤ ਰਹੀ ਹੈ। ਸੋ ਪੂਰੇ ਦਾ ਪੂਰਾ ਕੰਮ ਹੀ ਚੌਪਟ ਹੋ ਜਾਂਦਾ ਹੈ।
ਮੁਸਕਰਾਹਟ ਨੂੰ ਸੁਭਾਵਕ ਬਣਾਉ
ਸਿਰਫ ਉਦੋਂ ਮੁਸਕਰਾਉ ਜਦੋਂ ਮੁਸਕਰਾਣਾ ਕੁਦਰਤੀ ਜਾਂ ਸੁਭਾਵਕ ਹੋਵੇ। ਇਹ ਵੀ ਧਿਆਨ ਰੱਖੋ ਕਿ ਇਹ ਤੁਹਾਡੇ ਸ਼ਬਦਾਂ ਨਾਲ ਢੁਕਦੀ ਹੋਵੇ ਅਤੇ ਉਸ ਵਕਤ ਹੋ ਰਹੀਆਂ ਘਟਨਾਵਾਂ ਤੋਂ ਵਿਪਰੀਤ ਨਾ ਹੋਵੇ। ਕੀ ਕਦੇ ਐਸਾ ਹੋਇਆ ਹੈ ਕਿ ਤੁਸੀਂ ਕਿਸੇ ਮਿੱਤਰ, ਜਾਣਕਾਰ, ਅਫਸਰ/ਬੌਸ, ਸਾਥੀ ਕੰਮ ਕਰਨ ਵਾਲੇ, ਗਾਹਕ ਜਾਂ ਕਿਸੇ ਹੋਰ ਤੋਂ ਕੁਝ ਮੰਗਿਆ ਹੋਵੇ ਅਤੇ ਉਸ ਨੇ ਆਪਣੀ ਨਾਂਹ ਦੀ ਮਾੜੀ ਖਬਰ ਇਕ ਵੱਡੀ ਸਾਰੀ ਮੁਸਕਾਨ ਨਾਲ ਦਿੱਤੀ ਹੋਵੇ (ਅਤੇ ਹੁਣ ਤੁਸੀਂ ਅੰਦਾਜ਼ਾ ਲਗਾ ਲਵੋਗੇ ਕਿ ਇਹ ਮੁਸਕਾਨ ਅਸਲੀ ਨਹੀਂ ਸੀ) ਤਾਂ ਉਸ ਦਾ ਐਸਾ ਕਰਨਾ ਤੁਹਾਨੂੰ ਕੀ ਸੁਨੇਹਾ ਦਿੰਦਾ ਹੈ?
ਸਭ ਤੋਂ ਪਹਿਲਾਂ, ਇਨ੍ਹਾਂ ਦੋਹਾਂ ਚੀਜ਼ਾਂ ਵਿਚ ਮੇਲ ਨਹੀਂ ਸੀ। ਤੁਸੀਂ ਇਹ ਨਹੀਂ ਮੰਨ ਸਕਦੇ ਕਿ ਉਸਦੀ ਮੁਸਕਰਾਹਟ ਕਿਸੇ ਅਸਲੀ ਭਾਵਨਾ ਨੂੰ ਪ੍ਰਗਟ ਕਰਦੀ ਸੀ ਕਿਉਂਕਿ ਕਿਸੇ ਨੂੰ ਕੋਈ ਚੀਜ਼ ਨਾ ਦੇ ਸਕਣ ਦੇ ਅਫਸੋਸ ਨਾਲ ਇਹ ਮੇਲ ਨਹੀਂ ਖਾਂਦੀ । (ਅਸੀ ਕਿਸੇ ਨੂੰ ਮਾੜੀ ਖਬਰ ਦੇਣ ਲੱਗਿਆਂ ਮੁਸਕਰਾਉਂਦੇ ਨਹੀਂ) ਤੁਸੀਂ ਇਹੀ ਸੋਚੋਗੇ ਕਿ ਉਸ ਦੀ ਤੁਹਾਡੀ ਗਲ ਮੰਨਣ ਦੀ ਕਦੇ ਵੀ ਇੱਛਾ ਨਹੀਂ ਸੀ, ਜਾਂ ਇਹ ਕਹਿ ਲਉ ਕਿ ਉਸ ਨੇ ਤੁਹਾਡੀ ਗਲ ਮੰਨਣ ਬਾਰੇ ਸੋਚਿਆ ਤੱਕ ਨਹੀਂ ਸੀ। ਇਹ ਮੁਸਕਰਾਹਟ ਇਕ ਵੈਰ ਵਿਰੋਧ ਦੀ ਭਾਵਨਾ ਨੂੰ ਛੁਪਾਣ ਲਈ ਵੀ ਆਈ ਹੋ ਸਕਦੀ ਹੈ।
ਦੂਸਰੇ, ਇਹ ਧੋਖੇ ਵਾਲੀ ਗੱਲ ਖਿਝਾ ਦਿੰਦੀ ਹੈ। ਚਿਹਰੇ ਤੇ ਨਾ ਖੁਸ਼ੀ ਤੇ ਨਾ ਅਫਸੋਸ ਦਾ ਭਾਵ ਅਤੇ ਕਿਸੇ ਵੇਲੇ ਆ ਰਹੀ ਹਲਕੀ ਜਿਹੀ ਮੁਸਕਰਾਹਟ, ਜਿਹੜੀ ਗੱਲ ਕਰਦਿਆਂ ਕਿਸੇ ਖਾਸ ਨੁਕਤੇ ਨਾਲ ਸਬੰਧ ਰੱਖਦੀ ਹੋਵੇ, ਐਸੀ ਗੱਲ ਵਿਚ ਕੁਝ ਈਮਾਨਦਾਰੀ ਪਰਗਟ ਹੁੰਦੀ ਹੈ। ਦੂਜੇ ਸ਼ਬਦਾਂ ਵਿਚ ਅਸੀਂ ਇਹ ਮੰਨ ਸਕਦੇ ਹਾਂ ਕਿ ਉਸਨੇ ਠੀਕ ਜਾਂ ਗਲਤ, ਪਰ ਸੋਚ ਸਮਝ ਕੇ ਇਹੀ ਫੈਸਲਾ ਕੀਤਾ ਹੈ ਕਿ ਉਹ ਤੁਹਾਡੀ ਗਲ ਨਹੀਂ ਮੰਨ ਸਕਦਾ। ਘੱਟੋ ਘੱਟ ਉਸ ਨੇ ਤੁਹਾਡੀ ਗੱਲ ਤਾਂ ਸਮਝੀ।
ਜੇ ਤੁਸੀਂ ਵੀ ਐਸਾ ਹੀ ਕਰਦੇ ਹੋ ਤਾਂ ਇਹ ਸਮਝਣ ਦੀ ਲੋੜ ਹੈ ਕਿ ਹੋ ਸਕਦਾ ਹੈ ਸਰੀਰਕ ਭਾਸ਼ਾ ਵਿਚ ਤੁਸੀਂ ਬੇਮੇਲ ਤੇ ਅਣਢੁਕਵੇਂ ਇਸ਼ਾਰੇ ਕਰ ਰਹੇ ਹੋ ਜਿਨ੍ਹਾਂ ਨਾਲ ਤੁਹਾਡੀ ਕਹੀ ਹੋਈ ਗਲ ਦਾ ਅਸਰ ਘੱਟ ਜਾਂਦਾ ਹੈ। ਇਹ ਵੀ ਹੋ ਸਕਦਾ ਹੈ ਕਿ ਤੁਸੀਂ ਦੂਸਰੇ ਵਿਅਕਤੀ ਨੂੰ ਖਿਝਾ ਰਹੇ ਹੋਵੋ ਅਤੇ ਭੰਬਲ ਭੂਸੇ ਵਿਚ ਪਾ ਰਹੇ ਹੋਵੋ। ਇਸ ਨਾਲ ਤੁਸੀਂ ਆਪਣਾ ਵਿਸ਼ਵਾਸ ਗੁਆ ਬੈਠੋਗੇ। ਜੇ ਤੁਹਾਡੇ ਭਾਵ ਤੇ ਹਰਕਤਾਂ ਤੁਹਾਡੇ ਸ਼ਬਦਾਂ ਨਾਲ, ਅਤੇ ਬਾਕੀ ਸਰੀਰ ਦੀ ਭਾਸ਼ਾ ਨਾਲ ਢੁਕਵੇਂ ਨਹੀਂ ਤਾਂ ਲੋਕਾਂ ਦੀਆਂ ਨਜ਼ਰਾਂ ਵਿਚ ਤੁਹਾਡਾ ਅਕਸ ਖਰਾਬ ਹੋ ਜਾਵੇਗਾ।
ਭਾਈਚਾਰਕ ਮੁਸਕਰਾਹਟ
ਮੁਸਕਰਾਹਟ ਸ਼ਾਇਦ ਸਾਡੇ ਚਿਹਰੇ ਦੇ ਹਾਵ ਭਾਵ ਵਿਚੋਂ ਸਭ ਤੋਂ ਆਸਾਨੀ ਨਾਲ ਪਛਾਣੀ ਜਾਣ ਵਾਲੀ ਚੀਜ਼ ਹੈ। ਇਹ ਇਕ ਸਕਾਰਾਤਮਕ ਭਾਵਨਾ ਦਰਸਾਉਂਦੀ ਹੈ ਅਤੇ ਅਸੀਂ ਇਸ ਨੂੰ ਉਦੋਂ ਪ੍ਰਗਟ ਕਰਦੇ ਹਾਂ ਜਦੋਂ ਅਸੀਂ ਖੁਸ਼ ਹੁੰਦੇ ਹਾਂ। ਪਰ ਇਹ ਹਾਵ ਭਾਵ ਸਾਨੂੰ ਸਮਾਜਿਕ ਲੋੜ ਲਈ ਵੀ ਲਿਆਣਾ ਪੈਂਦਾ ਹੈ। ਜਦੋਂ ਵੀ ਕੋਈ ਸਾਡੇ ਵਲ ਦੇਖ ਕੇ ਮੁਸਕਰਾਉਂਦਾ ਹੈ ਤਾਂ ਸਾਨੂੰ ਚੰਗਾ ਲਗਦਾ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਹ ਮੁਸਕਰਾਹਟ ਨਕਲੀ ਹੈ ਜਾਂ ਅਸਲੀ । ਆਪਣੇ ਪੁਰਖਿਆਂ ਵਾਂਗ ਹੀ ਅਸੀਂ ਵੀ ਮੁਸਕਰਾਹਟ ਆਪਣੇ ਚਿਹਰੇ ਤੇ ਇਹ ਦੱਸਣ ਲਈ ਲਿਆਉਂਦੇ ਹਾਂ ਕਿ ਅਸੀਂ ਤੁਹਾਡੇ ਦੋਸਤ ਹਾਂ, ਜਾਂ ਘੱਟ ਤੋਂ ਘੱਟ ਦੁਸ਼ਮਨ ਨਹੀਂ ਹਾਂ।
ਨਾਲ ਹੀ ਉਹ ਲੋਕ ਜਿਨ੍ਹਾਂ ਨੂੰ ਆਪਣੇ ਕੰਮ ਵਿਚ ਲੋਕਾਂ ਨਾਲ ਵਾਹ ਪੈਂਦਾ ਹੈ—ਜਿਵੇਂ ਸੇਵਾ ਪ੍ਰਦਾਨ ਕਰਨ ਵਾਲੇ ਕੰਮਾਂ ਵਿਚ—ਉਨ੍ਹਾਂ ਨੂੰ ਆਪਣੇ ਕੰਮ ਦੇ ਹਿੱਸੇ ਵਜੋਂ ਹੀ ਮੁਸਕਰਾਣ ਲਈ ਕਿਹਾ ਜਾਂਦਾ ਹੈ ਭਾਵੇਂ ਉਹ ਐਸੀ ਭਾਵਨਾ ਨਾ ਵੀ ਮਹਿਸੂਸ ਕਰ ਰਹੇ ਹੋਣ। ਸੋ ਇਹ ਚਿਹਰੇ ਦਾ ਇਕ ਐਸਾ ਭਾਵ ਹੈ ਜਿਸ ਨੂੰ ਅਸੀਂ ਬਹੁਤ ਛੋਟੀ ਉਮਰ ਵਿਚ ਹੀ ਸਿੱਖ ਲੈਂਦੇ ਹਾਂ। ਜੇ ਅਸੀਂ ਇਹ ਕਹਿ ਲਈਏ ਕਿ ਬਹੁਤ ਲੰਬਾ ਸਮਾਂ ਇਸ ਦਾ ਅਭਿਆਸ ਕਰਨ ਕਰਕੇ ਅਸੀਂ ਇਸ ਨੂੰ ਜਦੋਂ ਚਾਹੀਏ ਆਪਣੇ ਚਿਹਰੇ ਤੇ ਲਿਆ ਸਕਦੇ ਹਾਂ, ਭਾਵੇਂ ਅਸਲ ਵਿਚ ਅਸੀਂ ਇਸ ਤਰ੍ਹਾਂ ਨਾ ਵੀ ਮਹਿਸੂਸ ਕਰਦੇ ਹੋਈਏ।
ਭਾਈਚਾਰਕ ਮੁਸਕਰਾਹਟ ਦੀਆਂ ਇਹ ਨਿਸ਼ਾਨੀਆਂ ਹਨ:
ਜੇਕਰ ਤੁਸੀਂ ਆਪਣੇ ਸਿਰ ਦੀਆਂ ਇਨ੍ਹਾਂ ਹਰਕਤਾਂ ਨੂੰ ਨਹੀਂ ਵਰਤਦੇ ਤਾਂ ਤੁਹਾਨੂੰ ਇਨ੍ਹਾਂ ਨੂੰ ਅਗੋਂ ਵਰਤ ਕੇ ਦੇਖਣਾ ਚਾਹੀਦਾ ਹੈ। ਦੇਖੋ ਇਸ ਨਾਲ ਕੀ ਫਰਕ ਪੈਂਦਾ ਹੈ। ਤੁਸੀਂ ਦੇਖੋਗੇ ਕਿ ਤੁਹਾਡੀ ਗੱਲਬਾਤ ਜ਼ਿਆਦਾ ਦੇਰ ਤੱਕ ਚਲੇਗੀ, ਗਲਬਾਤ ਖੁਲ੍ਹ ਕੇ ਹੋਵੇਗੀ ਅਤੇ ਤੁਸੀਂ ਅਤੇ ਦੂਸਰਾ ਵਿਅਕਤੀ ਸਹਿਜ ਸੁਭਾ ਹੀ ਵਾਰੀ ਵਾਰੀ ਬੋਲ ਸਕੋਗੇ।
ਜਦੋਂ ਅਸੀਂ ਗੱਲ ਕਰ ਰਹੇ ਹਾਂ ਕਿ ਤੁਹਾਡੀ ਗੱਲ ਸੁਣਦਿਆਂ ਲੋਕ ਸਿਰ ਦੀਆਂ ਕੀ ਹਰਕਤਾਂ ਕਰਦੇ ਹਨ, ਅਤੇ ਉਹ ਤੁਹਾਡੀ ਗੱਲ ਵਿਚ ਆਪਣੀ ਦਿਲਚਸਪੀ ਕਿਵੇਂ ਦਿਖਾਉਂਦੇ ਹਨ, ਤਾਂ ਇਕ ਹੋਰ ਹਰਕਤ ਵੀ ਹੈ ਜਿਸ ਬਾਰੇ ਸਾਨੂੰ ਸਮਝ ਲੈਣਾ ਚਾਹੀਦਾ ਹੈ ਇਹ ਹਰਕਤ ਹੈ (ਸੱਜੇ ਜਾਂ ਖੱਬੇ ਪਾਸੇ ਵੱਲ ਨੂੰ) ਸਿਰ ਝੁਕਾਉਣਾ। ਗਲਬਾਤ ਦੌਰਾਨ ਲੋਕ ਅਕਸਰ ਐਸਾ ਕਰਦੇ ਹਨ। ਅਸੀਂ ਇਕ ਵਾਰੀ ਫਿਰ ਡਾਰਵਿਨ ਦੀ ਗੱਲ ਕਰੀਏ ਉਸ ਦਾ ਵਿਚਾਰ ਸੀ ਕਿ ਮਨੁੱਖਾਂ ਅਤੇ ਪਸ਼ੂਆਂ, ਦੋਹਾਂ ਵਿਚ ਇਹ ਹਰਕਤ ਕਿਸੇ ਚੀਜ਼ ਵਿਚ ਦਿਲਚਸਪੀ ਪਰਗਟ ਕਰਦੀ ਹੈ। ਇਹ ਇਕ ਐਸੀ ਹਰਕਤ ਵੀ ਹੈ ਜਿਸ ਰਾਹੀਂ ਉਹ ਇਹ ਵੀ ਕਹਿਣਾ ਚਾਹੁੰਦੇ ਹਨ ਕਿ ‘ਤੁਹਾਨੂੰ ਮੇਰੇ ਤੋਂ ਕੋਈ ਖਤਰਾ ਨਹੀਂ।'
ਅੱਜ ਦੇ ਦੌਰ ਵਿਚ ਹੋਈ ਖੋਜ ਨੇ ਇਹੀ ਦੱਸਿਆ ਹੈ ਕਿ ਡਾਰਵਿਨ ਠੀਕ ਸੀ। ਜਦੋਂ ਕਿਸੇ ਚੀਜ਼ ਵਿਚ ਸਾਡੀ ਦਿਲਚਸਪੀ ਬਣ ਜਾਵੇ ਤਾਂ ਅਸੀਂ ਅਚੇਤ ਹੀ ਇਹ ਹਰਕਤ ਕਰਦੇ ਹਾਂ । ਤੁਸੀਂ ਲੋਕਾਂ ਨੂੰ ਇਹ ਹਰਕਤ ਕਰਦਿਆਂ ਸਿਨੇਮਾ ਘਰਾਂ, ਥਿਏਟਰਾਂ, ਮੀਟਿੰਗਾਂ ਅਤੇ ਟ੍ਰੇਨਿੰਗਾਂ ਵਿਚ ਦੇਖ ਸਕਦੇ ਹਾਂ। ਅਤੇ ਹਾਂ, ਆਮ ਗੱਲਬਾਤ ਵਿਚ ਵੀ ਉਹ ਐਸਾ ਕਰਦੇ ਹਨ। ਸਿਰ ਹਿਲਾਉਣ ਵਾਂਗ ਹੀ ਇਹ ਵੀ ਇਕ 'ਅਧੀਨਗੀ’ ਵਾਲੀ ਹਰਕਤ ਹੈ। ਇਹ ਸਮਝਿਆ ਜਾਂਦਾ ਹੈ ਕਿ ਸਾਡੇ ਵਿਚੋਂ ਕੁਝ ਕੁ ਲਈ ਇਹ ਸਾਡੇ ਬਚਪਨ ਦੇ ਉਸ ਸਮੇਂ ਨੂੰ ਵਾਪਿਸ ਲੈ ਆਉਂਦੀ ਹੈ, ਜਦੋਂ ਸਾਨੂੰ ਸੁਖ ਜਾਂ ਆਰਾਮ ਮਹਿਸੂਸ ਹੁੰਦਾ ਸੀ ਤਾਂ ਅਸੀਂ ਆਪਣਾ ਸਿਰ ਦਾ ਢਾਸਣਾ ਆਪਣੇ ਮਾਤਾ ਜਾਂ ਪਿਤਾ ਨਾਲ ਲਗਾ ਲੈਂਦੇ ਸੀ। ਜ਼ਰਾ ਸੋਚੋ ਕਿ ਤੁਹਾਡੇ ਜਾਣਕਾਰਾਂ ਵਿਚੋਂ ਕੌਣ ਕੌਣ ਐਸੀ ਹਰਕਤ ਕਰਦਾ ਹੈ। ਇਸ ਨਾਲ ਤੁਹਾਡੇ ਵਿਚ ਕੀ ਭਾਵਨਾ ਪੈਦਾ ਹੁੰਦੀ ਹੈ? ਕੀ ਤੁਸੀਂ ਵੀ ਐਸਾ ਕਰਦੇ ਹੋ? ਅਚੇਤ ਹੀ ਜਾਂ ਜਾਣ ਬੁੱਝ ਕੇ? ਮੇਰਾ ਖਿਆਲ ਹੈ ਇਨ੍ਹਾਂ ਸਵਾਲਾਂ ਦੇ ਜੁਆਬ ਤੁਹਾਨੂੰ ਬਹੁਤ ਕੁਝ ਦੱਸਣਗੇ। “
“ਸਿਰ ਹਿਲਾਉਣ ਵਾਂਗ ਇਹ ਵੀ ਅਧੀਨਗੀ ਵਾਲੀ ਹਰਕਤ ਹੈ।”
ਸਮ-ਕਿਰਿਆ ਕਰਨਾ (Mirroring or Synchronising)
ਤੁਸੀਂ ਦੋ ਜਣਿਆ ਦੇ ਆਪਸੀ ਸਬੰਧਾਂ ਬਾਰੇ ਗਲਬਾਤ ਵਿਚ ਇਕ ਦੂਜੇ ਦੀਆਂ ਹਰਕਤਾਂ ਨੂੰ ਪ੍ਰਤੀਬਿੰਬਤ ਕਰਨ ਜਾਂ Mirroring ਬਾਰੇ ਸੁਣਿਆ ਹੋਵੇਗਾ। ਇਹ ਕੁਝ ਭੰਬਲ ਭੂਸੇ ਵਿਚ ਪਾਉਣ ਵਾਲੀ ਗੱਲ ਹੈ। ਇਸ ਨੂੰ ਆਪਾਂ ਇਸ ਤਰ੍ਹਾਂ ਵੀ ਸਮਝ ਸਕਦੇ ਹਾਂ ਕਿ ਦੋਵੇਂ ਇਕ ਦੂਜੇ ਵਰਗੀਆਂ ਹਰਕਤਾਂ ਕਰ ਰਹੇ ਹਨ ਜਾਂ ਸਮ-ਕਿਰਿਆ ਹੋ ਰਹੇ ਹਨ। ਐਸਾ ਉਦੋਂ ਹੁੰਦਾ ਹੈ ਜਦੋਂ ਆਪਸ ਵਿਚ ਪੂਰਾ ਤਾਲਮੇਲ ਹੋਵੇ, ਜਾਂ ਇਉਂ ਕਹਿ ਲਉ ਕਿ ਦੋਵੇਂ ਆਪਸ ਵਿਚ ਇਕਸੁਰ ਹੋਣ। ਜਦੋਂ ਐਸਾ ਹੁੰਦਾ ਹੈ ਤਾਂ ਇਕ ਜਣਾ ਦੂਜੇ ਦੀ ਸਰੀਰਕ ਭਾਸ਼ਾ ਦੀ ਬਿਲਕੁਲ ਇੰਨ ਬਿੰਨ ਨਕਲ ਨਹੀਂ ਕਰਦਾ। ਸਗੋਂ ਇਕ ਦੀ ਸਰੀਰਕ ਭਾਸ਼ਾ ਦੂਜੇ ਦੀ ਸਰੀਰਕ ਭਾਸ਼ਾ ਨਾਲ ਮਿਲਦੀ ਜੁਲਦੀ ਬਣ ਜਾਂਦੀ ਹੈ। ਪਰ ਐਸਾ ਸੁਭਾਵਕ ਹੀ ਹੁੰਦਾ ਹੈ।
ਸਰੀਰਕ ਭਾਸ਼ਾ ਵੀ ਆਪਣੇ ਆਪ ਹੀ ਦੂਜੇ ਵਰਗੀ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸੇ ਤਰ੍ਹਾਂ ਗਲਬਾਤ ਦਾ ਢੰਗ ਵੀ ਮਿਲਣਾ ਸ਼ੁਰੂ ਹੋ ਜਾਂਦਾ ਹੈ—ਜਿਵੇਂ ਕਿ ਬੋਲਣ ਦੀ ਰਫਤਾਰ, ਉੱਚੀ ਜਾਂ ਹੌਲੀ ਆਵਾਜ਼ ਵਗੈਰਾ। ਤੁਸੀਂ ਦੂਜੇ ਦੇ ਬੋਲਣ ਦਾ ਢੰਗ ਇਕਦਮ ਨਕਲ ਨਹੀਂ ਕਰਦੇ। ਇਸੇ ਤਰ੍ਹਾਂ ਸਿਰ ਹਿਲਾਉਣਾ ਵੀ ਤਾਲਮੇਲ ਵਿਚ ਹੋ ਜਾਂਦਾ ਹੈ, ਸਰੀਰ ਦੀ ਮੁਦਰਾ, ਇਸ਼ਾਰੇ ਕਰਨ ਦਾ ਢੰਗ-ਸਾਰੇ ਕੁਦਰਤੀ ਹੀ ਇਕ ਦੂਜੇ ਨਾਲ ਸੁਰ-ਤਾਲ ਵਿਚ ਹੋਣ ਲਗ ਪੈਂਦੇ ਹਨ। ਫਿਰ ਤੁਸੀਂ ਅੱਗੇ ਵੱਲ ਨੂੰ ਝੁਕ ਕੇ ਗੱਲ ਸੁਣਨ ਲੱਗ ਪੈਂਦੇ ਹੋ, ਅਖੀਰ ਹਰ ਚੀਜ਼ ਵਿਚ ਇਕੋ ਜਿਹੀ ਹਰਕਤ ਹੋਣ ਲਗ ਪੈਂਦੀ ਹੈ। ਇਹ ਸਰੀਰਕ ਭਾਸ਼ਾ ਰਾਹੀਂ ਹੋ ਰਿਹਾ ਤਾਲਮੇਲ (Rapport) ਹੁੰਦਾ ਹੈ।
ਇਸੇ ਤਰ੍ਹਾਂ ਜਦੋਂ ਅਸੀਂ ਇਕ ਦੂਜੇ ਦੀ ਹਾਜ਼ਰੀ ਵਿਚ ਬੇਆਰਾਮੀ ਮਹਿਸੂਸ ਕਰਦੇ ਹਾਂ ਜਾਂ ਇਕ ਦੂਜੇ ਨਾਲ ਸਹਿਮਤ ਨਹੀਂ ਹੁੰਦੇ ਤਾਂ ਇਸਦੇ ਬਿਲਕੁਲ ਉਲਟ ਹੋਣਾ ਸ਼ੁਰੂ ਹੋ ਜਾਂਦਾ ਹੈ। ਅਸੀਂ ਆਪਣੀ ਕੁਰਸੀ ਵਿਚ ਅੱਗੇ ਝੁਕਣ ਦੀ ਥਾਂ ਤੇ ਪਿੱਛੇ ਵੱਲ ਨੂੰ ਹੋ ਕੇ ਬੈਠ ਜਾਂਦੇ ਹਾਂ। ਇਸ ਦਾ ਅਸਰ ਇਕਦਮ ਦੂਜੇ ਉੱਤੇ ਵੀ ਹੁੰਦਾ ਹੈ ਅਤੇ ਉਹ ਵੀ ਇਸੇ ਤਰ੍ਹਾਂ ਹੀ ਕਰਨਾ
ਸ਼ੁਰੂ ਕਰ ਦਿੰਦਾ ਹੈ। ਇਹ ਵੀ ਇਕ ਕਿਸਮ ਦੀ ਸਮਕਿਰਿਆ ਹੀ ਹੈ—ਨਕਾਰਾਤਮਕ ਸਮਕਿਰਿਆ।
ਜਦੋਂ ਤੁਸੀਂ ਐਸਾ ਹੁੰਦਾ ਦੇਖੋ ਤਾਂ ਇਕ ਦਮ ਆਪਣੀਆਂ ਭਾਵਨਾਵਾਂ ਪ੍ਰਤੀ ਸੁਚੇਤ ਹੋ ਜਾਉ ਅਤੇ ਦੁਬਾਰਾ ਖੁਲ੍ਹੇਪਨ ਵਾਲੀ ਮੁਦਰਾ ਵਿਚ ਆ ਜਾਉ । ਆਪਣੇ ਆਪ ਨੂੰ ਬੰਦ ਮੁਦਰਾ ਵਿਚ ਜਾਣ ਤੋਂ ਰੋਕੋ ਅਤੇ ਫਿਰ ਖੁਲ੍ਹੇਪਨ ਵਾਲੇ ਢੰਗ-ਤਰੀਕੇ ਵਿਚ ਆ ਜਾਉ।
ਐਸਾ ਕਰਨ ਨਾਲ ਗੱਲਬਾਤ ਦੇ ਚੰਗੇ ਨਤੀਜੇ ਨਿਕਲਣ ਦੀ ਸੰਭਾਵਨਾ ਵੱਧ ਜਾਵੇਗੀ ਅਤੇ ਦੂਜੇ ਵਿਅਕਤੀ ਦੇ ਬੰਦ ਸਰੀਰਕ ਭਾਸ਼ਾ ਦੀ ਮੁਦਰਾ ਵਿਚ ਜਾਣ ਦੀ ਸੰਭਾਵਨਾ ਘਟ ਜਾਵੇਗੀ। ਪਤਾ ਨਹੀਂ ਇਹ ਚੰਗੀ ਗੱਲ ਹੈ ਕਿ ਮਾੜੀ, ਪਰ ਸਰੀਰਕ ਭਾਸ਼ਾ ਦਾ ਅਸਰ ਇਕ ਦੂਜੇ ਤੇ ਬੜੀ ਛੇਤੀ ਹੁੰਦਾ ਹੈ। ਜੇਕਰ ਤੁਹਾਡੇ ਸਾਹਮਣੇ ਵਾਲਾ ਫਿਰ ਵੀ ਬੰਦ ਸਰੀਰਕ ਭਾਸ਼ਾ ਵਿਚ ਹੀ ਟਿਕਿਆ ਰਹੇ ਤਾਂ ਉਸ ਦੇ ਹੱਥ ਵਿਚ ਕੋਈ ਚੀਜ਼ ਪਕੜਾ ਦਿਉ ਤਾਂਕਿ ਉਸਨੂੰ ਆਪਣੀਆਂ ਬਾਹਾਂ ਖੋਲ੍ਹਣੀਆਂ ਪੈਣ।
ਸਰੀਰਕ ਭਾਸ਼ਾ ਦੇ ਆਵਾਜ਼ ਨਾਲ ਸਬੰਧਤ ਪੱਖ
"ਗੱਲ ਇਹ ਨਹੀਂ ਕਿ ਤੁਸੀਂ ਕਹਿ ਕੀ ਰਹੇ ਹੋ—ਸਗੋਂ ਤੁਸੀਂ ਇਸ ਨੂੰ ਕਹਿ ਕਿਵੇਂ ਰਹੇ ਹੋ।”
ਸਾਡੀ ਸਰੀਰਕ ਭਾਸ਼ਾ ਦਾ ਆਵਾਜ਼ ਵਾਲਾ ਹਿੱਸਾ ਸਾਡੀ ਗਲਬਾਤ ਦੇ 38 ਪ੍ਰਤੀਸ਼ਤ ਵਾਲਾ ਹਿੱਸਾ ਹੈ। ਆਪਾਂ ਇਸ ਬਾਰੇ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਅਸੀਂ ਆਪਣੀ ਸੁਰ (Tone) ਕਈ ਤਰੀਕੇ ਨਾਲ ਬਦਲ ਸਕਦੇ ਹਾਂ:-
ਸਾਡੇ ਆਵਾਜ਼ ਦੇ ਇਸ ਸ਼ਬਦ-ਹੀਣ ਪੱਖ ਨੂੰ ਪ੍ਰਾ-ਭਾਸ਼ਾ (Paralanguage) ਵੀ ਕਿਹਾ ਜਾਂਦਾ ਹੈ। ਇਸ ਤੋਂ ਭਾਵ ਹੈ ਸ਼ਬਦਾਂ ਦੇ 'ਨਾਲ ਨਾਲ' ਜਾਂ ਸ਼ਬਦਾਂ ਤੋਂ 'ਇਲਾਵਾ' ਦੀ ਭਾਸ਼ਾ।
ਆਉ ਸਭ ਤੋਂ ਪਹਿਲਾਂ ਸੁਰ ਦੀ ਗੱਲ ਕਰੀਏ ਕਿਉਂਕਿ ਇਸ ਨਾਲ ਅਸੀਂ ਬੜੇ ਕਿਸਮ ਦੀਆਂ ਭਾਵਨਾਵਾਂ ਪਰਗਟ ਕਰ ਸਕਦੇ ਹਾਂ। ਇਸੇ ਕਰਕੇ ਇਸ ਦੀ ਪ੍ਰਾ-ਭਾਸ਼ਾ ਵਿਚ ਬੜੀ ਵੱਡੀ ਮਹੱਤਤਾ ਹੈ। ਸੁਰ ਬਦਲਣ ਨਾਲ ਇਕ ਆਰਾਮ ਨਾਲ ਕਹੀ ਜਾ ਰਹੀ ਗੱਲ ਇਕਦਮ ਪ੍ਰਸ਼ਨ ਦਾ ਰੂਪ ਲੈ ਲੈਂਦੀ ਹੈ। ਉਦਾਹਰਣ ਦੇ ਤੌਰ ਤੇ ਇਕ ਵਾਕ 'ਉਹ ਹੁਣੇ ਹੀ ਵਾਪਸ ਆ ਰਹੇ ਹਨ' ਨੂੰ ਸੁਰ ਬਦਲ ਕੇ ਅਸੀਂ ਇਕ ਪ੍ਰਸ਼ਨ ਬਣਾ ਸਕਦੇ ਹਾਂ "ਉਹ ਹੁਣੇ ਹੀ ਵਾਪਿਸ ਆ ਰਹੇ ਹਨ?" ਤੇ ਫਿਰ ਇਹ ਵੀ “ਉਹ ਹੁਣੇ ਹੀ ਵਾਪਿਸ ਆ ਰਹੇ ਹਨ!” ਇਕ ਵਾਰੀ ਫਿਰ ਇਸ ਦਾ ਅਰਥ ਬਦਲ ਦਿੰਦਾ ਹੈ। ਜਦੋਂ ਅਸੀਂ ਇਕੋ ਹੀ ਸੁਰ ਵਿਚ ਗੱਲ ਕਹਿ ਦਿੰਦੇ ਹਾਂ ਤਾਂ ਇਹ ਸਾਡੀ ਬੋਰੀਅਤ ਦਸ ਰਿਹਾ ਹੁੰਦਾ ਹੈ ਪਰ ਸਿਰਫ ਸੁਰ ਬਦਲਣ ਨਾਲ ਹੀ ਉਹੀ ਵਾਕ ਹੈਰਾਨੀ ਦਾ ਸੂਚਕ ਬਣ ਜਾਂਦਾ ਹੈ।
“ਸੁਰ ਬਦਲਣ ਨਾਲ ਹੀ ਅਸੀਂ ਹੈਰਾਨੀ ਪਰਗਟ ਕਰ ਦਿੰਦੇ ਹਾਂ।”
ਰਫਤਾਰ, ਜਿਸ ਨੂੰ Tempo ਵੀ ਕਿਹਾ ਜਾਂਦਾ ਹੈ, ਵੀ ਗੱਲ ਦਾ ਮਤਲਬ ਬਦਲ ਦਿੰਦੀ ਹੈ। ਜਦੋਂ ਕੋਈ ਗੱਲ ਤੇਜ਼ ਤੇਜ਼ ਕਹੀ ਜਾਂਦੀ ਹੈ ਤਾਂ ਇਹ ਕਿਸੇ ਕਿਸਮ ਦੀ ਕਾਹਲੀ ਪ੍ਰਗਟ ਕਰਦੀ ਹੈ, ਅਤੇ ਹੌਲੀ ਹੌਲੀ ਕੀਤੀ ਗਈ ਗਲ ਬਿਲਕੁਲ ਕੁਝ ਹੋਰ ਹੀ ਪ੍ਰਗਟ ਕਰਦੀ ਹੈ। ਕਾਹਲੀ ਨਾਲ ਕੀਤੀ ਗਈ ਗੱਲ, ਗੱਲ ਕਰਨ ਵਾਲੇ ਦੀ ਮਾਨਸਿਕ ਸਥਿਤੀ ਬਾਰੇ ਵੀ ਦੱਸਦੀ ਹੋ ਸਕਦੀ ਹੈ—ਉਹ ਅਸੁਰੱਖਿਅਤ ਜਾਂ ਤਣਾਅ ਵਿਚ ਹੋ ਸਕਦਾ ਹੈ। ਕਈਆਂ ਦਾ ਵਿਅਕਤੀਤਵ ਹੀ ਐਸਾ ਹੁੰਦਾ ਹੈ ਕਿ ਉਹ ਕਾਹਲੇ ਪੈ ਕੇ ਗੱਲ ਕਰਦੇ ਹਨ ਅਤੇ ਬਹੁਤ ਤੇਜ਼ ਤੇਜ਼ ਬੋਲਦੇ ਹਨ। ਇਸੇ ਤਰ੍ਹਾਂ ਹੀ ਕੁਝ ਹੋਰ ਲੋਕ ਵੀ ਹੁੰਦੇ ਹਨ ਜਿਨ੍ਹਾਂ ਦਾ ਵਿਅਕਤੀਤਵ ਹੀ ਅੰਤਰਮੁਖੀ (introverted) ਕਿਸਮ ਦਾ ਹੁੰਦਾ ਹੈ ਅਤੇ ਉਹ ਬੜਾ ਸੋਚ ਸੋਚ ਕੇ ਗੱਲ ਕਰਦੇ ਹਨ।
ਅਸੀਂ ਕਿੰਨੀ ਕੁ ਉੱਚੀ ਬੋਲਦੇ ਹਾਂ, ਇਹ ਵੀ ਕਈ ਕੁਝ ਦੱਸਦਾ ਹੈ। ਆਮ ਤੌਰ ਤੇ ਉੱਚੀ ਆਵਾਜ਼ ਗੁੱਸੇ ਦੀ ਪ੍ਰਤੀਕ ਮੰਨੀ ਜਾਂਦੀ ਹੈ। ਮੈਨੂੰ ਇਕ ਨਾਟਕ ਵਿਚਲੇ ਅਦਾਕਾਰ ਦੀ ਬੜੀ ਗੱਜਦੀ ਆਵਾਜ਼ ਯਾਦ ਆ ਰਹੀ ਹੈ। ਉਹ ਬਾਰ ਬਾਰ ਬੜੀ ਉੱਚੀ ਆਵਾਜ਼ ਵਿਚ ਗੁੱਸੇ ਨਾਲ ਆਪਣੀ ਪਤਨੀ ਨੂੰ ਕਹਿ ਰਿਹਾ ਸੀ, "ਜ਼ਰਾ ਬਚ ਕੇ ਰਹਿ, ਅੱਜ ਮੈਂ ਮੂਡ ਵਿਚ ਹਾਂ।"
ਆਵਾਜ਼ ਦੇ ਇਹ ਤਿੰਨੇ ਗੁਣ ਮਿਲ ਕੇ ਆਵਾਜ਼ ਦੀ ਤਾਲ ਜਾਂ ਰਿਦਮ (Rhythm) ਬਣਾਉਂਦੇ ਹਨ। ਜਿਨ੍ਹਾਂ ਲੋਕਾਂ ਦੀ ਆਵਾਜ਼ ਸੁਣਨ ਵਿਚ ਚੰਗੀ ਲੱਗਦੀ ਹੈ ਉਹ ਇਨ੍ਹਾਂ ਤਿੰਨਾਂ ਨੂੰ ਇਕ ਖਾਸ ਤਰੀਕੇ ਨਾਲ ਵਰਤਦੇ ਹਨ। (ਇਸ ਬਾਰੇ ਅੱਗੇ ਹੋਰ ਗੱਲ ਕਰਾਂਗੇ)
ਸਿਆਣੀ ਗੱਲ
ਜਿਵੇਂ ਤੁਸੀਂ ਸਾਹ ਲੈਂਦੇ ਹੋ, ਉਸੇ ਤਰ੍ਹਾਂ ਹੀ ਤੁਸੀਂ ਆਵਾਜ਼ ਕੱਢਦੇ ਹੋ।
ਇਸ ਸਾਰੇ ਕੁਝ ਤੋਂ ਇਕ ਗਲ ਤਾਂ ਸਪਸ਼ਟ ਹੋ ਜਾਂਦੀ ਹੈ ਕਿ ਜੇ ਕਰ ਅਸੀਂ ਆਵਾਜ਼ ਕੱਢਣ ਬਾਰੇ ਸਿਖਲਾਈ ਨਹੀਂ ਲਈ ਹੋਈ ਤਾਂ ਆਮ ਤੌਰ ਤੇ ਅਸੀਂ ਇਹ ਨਹੀਂ ਸੋਚਦੇ ਕਿ ਸਾਡੀ ਆਵਾਜ਼ ਕਿਵੇਂ ਦੀ ਲੱਗ ਰਹੀ ਹੈ ਅਤੇ ਸਾਡੀ ਆਵਾਜ਼ ਦਾ ਦੂਜੇ ਤੇ ਕੀ ਅਸਰ ਹੋ ਰਿਹਾ ਹੈ। ਐਸੀ ਸਿਖਲਾਈ ਅਦਾਕਾਰਾਂ ਨੂੰ ਤਾਂ ਲੈਣੀ ਹੀ ਪੈਂਦੀ ਹੈ। ਜੇਕਰ ਅਸੀਂ ਆਪਣੇ ਕੰਮ ਕਾਰ ਵਿਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਾਂ-ਜਿਵੇਂ ਇੰਟਰਵਿਊ ਵਿਚ, ਤਰੱਕੀ ਮਿਲਣ ਵਿਚ, ਕੰਮ ਵਿਚ ਪ੍ਰਭਾਵਸ਼ਾਲੀ ਹੋਣ ਵਿਚ, ਮੀਟਿੰਗਾਂ ਵਿਚ ਜਾਂ ਆਪਣਾ ਸਮਾਨ ਵੇਚਣ ਵਿਚ, ਤਾਂ ਸ਼ਾਇਦ ਅਸੀਂ ਆਪਣੀ ਆਵਾਜ਼ ਨੂੰ ਸਹੀ ਢੰਗ ਨਾਲ ਨਹੀਂ ਵਰਤ ਰਹੇ। ਅਤੇ ਇਹ ਗੱਲ ਸ਼ਾਇਦ ਸਾਨੂੰ ਕੋਈ ਵੀ ਨਹੀਂ ਦੱਸੇਗਾ।
ਜਿਨ੍ਹਾਂ ਚੀਜ਼ਾਂ ਦੀ ਅਸੀਂ ਹੁਣੇ ਗੱਲ ਕੀਤੀ ਹੈ, ਉਹ ਸਾਰੀਆਂ ਅਤੇ ਤੁਹਾਡੇ ਸਾਹ ਲੈਣ ਦਾ ਢੰਗ, ਤੁਹਾਡੇ ਗੱਲ ਕਹਿਣ ਦੀ ਸਪਸ਼ਟਤਾ ਅਤੇ ਚੰਗੀ ਸ਼ੈਲੀ ਤੇ ਅਸਰ ਪਾਉਂਦਾ ਹੈ। ਜੇਕਰ ਤੁਸੀਂ ਬਿਨਾਂ ਸਾਹ ਲੈਣ ਲਈ ਰੁਕੇ, ਲੰਬੀ ਗੱਲ ਕਰ ਜਾਂਦੇ ਹੋ ਤਾਂ ਇਹ ਸੁਣਨ ਵਾਲੇ ਲਈ ਇਕ ਮਾਨਸਿਕ ਤਣਾਅ ਅਤੇ ਖਿੱਝ ਪੈਦਾ ਕਰਦੀ ਹੈ।
ਇਹ ਯਾਦ ਰੱਖੋ ਕਿ ਜਦੋਂ ਤੁਸੀਂ ਗੱਲ ਕਰ ਰਹੇ ਹੁੰਦੇ ਹੋ, ਉਦੋਂ ਤੁਹਾਡਾ ਸਹੀ ਮੁਦਰਾ ਵਿਚ ਹੋਣਾ ਜ਼ਰੂਰੀ ਹੁੰਦਾ ਹੈ, ਤਾਂ ਹੀ ਤੁਸੀਂ ਸਹੀ ਢੰਗ ਨਾਲ ਗੱਲ ਕਰ ਸਕਦੇ ਹੋ। ਜੇ ਤੁਸੀਂ ਮੋਢੇ ਝੁਕਾਏ ਹੋਏ ਹਨ, ਜਾਂ ਤੁਸੀਂ ਢਿੱਲੇ ਹੋ ਕੇ ਬੈਠੇ ਹੋ ਤਾਂ ਇਹ ਤੁਹਾਡੇ ਗੱਲ ਕਹਿਣ ਲਈ ਚੰਗਾ ਨਹੀਂ। ਨਾ ਹੀ ਤੁਹਾਡੇ ਗਲੇ ਵਿਚ ਜਾਂ ਪੇਟ ਵਿਚ ਹੋ ਰਹੀ ਘਬਰਾਹਟ ਚੰਗੀ ਹੈ। ਇੰਟਰਵਿਊ ਦੇਣ ਤੋਂ ਪਹਿਲਾਂ, ਜਾਂ ਟੈਲੀਫੋਨ ਤੇ ਕੋਈ ਮਹੱਤਵਪੂਰਨ ਗੱਲ ਕਰਨ ਤੋਂ ਪਹਿਲਾਂ ਹੌਲੀ ਅਤੇ ਲੰਬੇ ਸਾਹ ਨੱਕ ਰਾਹੀਂ ਲਵੋ ਆਪਣੇ ਸਾਹ ਨੂੰ ਅੰਦਰ ਲਿਜਾ ਕੇ ਕੁਝ ਪਲਾਂ ਲਈ ਰੋਕੋ ਅਤੇ ਫਿਰ ਆਰਾਮ ਨਾਲ ਆਪਣਾ ਸਾਹ ਮੂੰਹ ਰਾਹੀਂ ਛੱਡੋ।
ਕਿਸੇ ਵੀ ਵਿਅਕਤੀ ਨੂੰ ਜਦੋਂ ਅਸੀਂ ਪਸੰਦ ਜਾਂ ਨਾਪਸੰਦ ਕਰਦੇ ਹਾਂ ਤਾਂ ਉਸਦੀ ਆਵਾਜ਼ ਇਸ ਵਿਚ ਵੱਡਾ ਹਿੱਸਾ ਪਾਉਂਦੀ ਹੈ। ਰੇਡੀਉ ਤੇ ਪ੍ਰੋਗਰਾਮ ਪੇਸ਼ ਕਰਨ ਵਾਲਿਆਂ ਦੀ ਆਵਾਜ਼ ਯਾਦ ਕਰੋ। ਖਾਸ ਕਰਕੇ ਉਹ ਜਿਨ੍ਹਾਂ ਨੂੰ DJ ਕਿਹਾ ਜਾਂਦਾ ਹੈ ਅਤੇ ਜਿਹੜੇ ਆਪਣੇ ਪ੍ਰੋਗਰਾਮਾਂ ਵਿਚ ਗੱਪਸ਼ਪ ਤੇ ਗਲਬਾਤ ਕਰਦੇ ਹੋਏ ਨਾਲ ਨਾਲ ਗਾਣੇ ਸੁਣਾਉਂਦੇ ਹਨ। ਉਹ ਸਾਨੂੰ ਆਪਣੀ ਦੇਖੀ ਜਾ ਸਕਣ ਵਾਲੀ ਸਰੀਰਕ ਭਾਸ਼ਾ ਨਹੀਂ ਦਿਖਾ ਸਕਦੇ। ਅਸੀਂ ਉਨ੍ਹਾਂ ਦੀ ਆਵਾਜ਼ ਤੋਂ ਹੀ ਉਨ੍ਹਾਂ ਨੂੰ ਪਸੰਦ ਜਾਂ ਨਾਪਸੰਦ ਕਰਨਾ ਸ਼ੁਰੂ ਕਰ ਦਿੰਦੇ ਹਾਂ। ਆਪਣੇ ਰੇਡੀਉ ਸਟੇਸ਼ਨ ਤੇ ਕਿਸੇ ਲੰਬੇ ਸਮੇਂ ਤੋਂ ਚਲ ਰਹੇ ਪ੍ਰੋਗਰਾਮ ਬਾਰੇ ਸੋਚੋ। ਕੀ ਇਹ ਸਿਰਫ ਇਸੇ ਕਰਕੇ ਇੰਨੀ ਦੇਰ ਤੋਂ ਚਲ ਰਿਹਾ ਹੈ ਕਿਉਂਕਿ ਇਸ ਵਿਚ ਗਾਣੇ ਬਹੁਤ ਵਧੀਆ ਸੁਣਾਏ ਜਾਂਦੇ ਹਨ? ਕੀ ਇਹ ਸੰਗੀਤ ਕਰਕੇ ਚੱਲ ਰਹੇ ਹਨ ਜਾਂ ਗਲਬਾਤ ਕਰਨ ਵਾਲੇ ਕਰਕੇ? ਦਰਅਸਲ ਅਸੀਂ ਆਪਣੇ ਅੰਦਰੋਂ ਇਹ ਸਮਝਦੇ ਹਾਂ ਕਿ ਸਾਨੂੰ ਕਿਹੜੀ ਆਵਾਜ਼ ਚੰਗੀ ਲੱਗਦੀ ਹੈ।
“ਅਸੀਂ ਇਹ ਜਾਣਦੇ ਹਾਂ ਕਿ ਸਾਨੂੰ ਕਿਹੜੀ ਆਵਾਜ਼ ਪਸੰਦ ਹੈ ”
ਸਿਆਣੀ ਗੱਲ
ਜੇ ਸਾਨੂੰ ਸੁਨੇਹਾ ਦੇਣ ਵਾਲਾ ਹੀ ਪਸੰਦ ਨਾ ਹੋਵੇ, ਤਾਂ ਅਸੀਂ ਸੁਨੇਹਾ ਵੀ ਪਸੰਦ ਨਹੀਂ ਕਰਾਂਗੇ।
ਸੋ ਜੇਕਰ ਤੁਸੀਂ ਬਾਕੀ ਸਭ ਕੁੱਝ ਸਹੀ ਕਰ ਰਹੇ ਹੋ, ਪਰ ਤੁਹਾਨੂੰ ਇਹ ਸਮਝ ਨਹੀਂ ਲੱਗ ਰਹੀ ਕਿ ਤੁਸੀਂ ਕਿੱਥੇ ਗਲਤੀ ਕਰ ਰਹੇ ਹੋ, ਤਾਂ ਤੁਹਾਨੂੰ ਆਪਣੀ ਗੱਲ ਦੇ ਸ਼ਬਦਾਂ ਤੋਂ ਇਲਾਵਾ ਪੱਖਾਂ (ਜਿਨ੍ਹਾਂ ਦੀ ਅਸੀਂ ਗੱਲ ਕੀਤੀ ਹੈ) ਵਲ ਧਿਆਨ ਦੇਣ ਦੀ ਲੋੜ ਹੈ।
ਚੰਗੀ ਆਵਾਜ਼ ਦਾ ਨੁਸਖਾ
ਸ਼ੈਫੀਲਡ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਵਿਭਾਗ ਵਿਚ ਹੋਈ ਖੋਜ ਦੇ ਆਧਾਰ ਤੇ ਇਕ ਲੇਖ ਛਪਿਆ ਜਿਸ ਦਾ ਨਾਮ ਸੀ 'ਚੰਗੀ ਆਵਾਜ਼ ਦਾ ਨੁਸਖਾ’। ਇਸ ਵਿਚ ਕਈ ਦਿਲਚਸਪ ਗੱਲਾਂ ਬਾਰੇ ਦੱਸਿਆ ਗਿਆ ਸੀ। ਖੋਜ ਕਰਨ ਵਾਲੇ ਮਰਦਾਂ ਤੇ ਔਰਤਾਂ ਦੀਆਂ ਆਦਰਸ਼ਕ ਆਵਾਜ਼ਾਂ ਲਈ ਕੋਈ ਨੁਸਖਾ ਜਾਂ ਫਾਰਮੂਲਾ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਫਾਰਮੂਲੇ ਵਿਚ ਸੁਰ, ਰਫਤਾਰ, ਪ੍ਰਤੀ ਮਿੰਟ ਸ਼ਬਦ, ਆਵਾਜ਼ ਉੱਚੀ ਜਾਂ ਨੀਵੀਂ ਅਤੇ ਗਲ ਕਰਨ ਦੇ ਢੰਗ ਨੂੰ ਮੁੱਖ ਰੱਖਿਆ ਗਿਆ ਸੀ। ਜਿਹੜੀਆਂ ਆਵਾਜ਼ਾਂ ਆਦਰਸ਼ਕ ਆਵਾਜ਼ਾਂ ਵਜੋਂ ਬਹੁਤ ਵਧੀਆ ਗਿਣੀਆਂ ਗਈਆਂ, ਖੋਜੀਆਂ ਤੇ ਆਵਾਜ਼ ਦੇ ਇੰਜੀਨੀਅਰਾਂ ਨੇ ਉਨ੍ਹਾਂ ਦਾ ਅਧਿਐਨ ਕਰ ਕੇ ਇਕ ਸਮੀਕਰਨ ਬਣਾਇਆ ਕਿ ਕਿਸ ਗੁਣ ਨੂੰ ਕਿੰਨਾ ਹੋਣਾ ਚਾਹੀਦਾ ਹੈ ਤਾਂ ਕਿ ਆਵਾਜ਼ ਆਦਰਸ਼ਕ ਹੋਵੇ।
ਉਨ੍ਹਾਂ ਦਾ ਵਿਚਾਰ ਸੀ ਕਿ ਇਕ ਆਦਰਸ਼ਕ ਆਵਾਜ਼ ਵਾਲਾ ਵਿਅਕਤੀ ਪ੍ਰਤੀ ਮਿੰਟ 164 ਤੋਂ ਜ਼ਿਆਦਾ ਸ਼ਬਦ ਨਹੀਂ ਬੋਲਣਾ ਚਾਹੀਦਾ ਅਤੇ ਉਸਨੂੰ ਦੋ ਵਾਕਾਂ ਦੇ ਵਿਚਕਾਰ 0.48 ਸਕਿੰਟ ਲਈ ਰੁਕਣਾ ਚਾਹੀਦਾ ਹੈ। ਨਤੀਜਾ ਸਮਝੋ ਕਿ ਇਕ ਮਿਸ਼ਰਣ ਹੈ ਜਿਸ ਵਿਚ ਡੇਮ ਜੂਡੀ ਡੈਂਚ, ਮਾਰੀਅਲਾ ਫਰੌਸਟਰਪ ਅਤੇ ਹੋਨਰ ਬਲੈਕਮੈਨ ਨੂੰ ਮਿਲਾ ਕੇ ਆਦਰਸ਼ਕ ਇਸਤ੍ਰੀ ਆਵਾਜ਼ ਬਣੇਗੀ। ਡੇਮ ਜੂਡੀ 160 ਸ਼ਬਦ ਪ੍ਰਤੀ ਮਿੰਟ ਬੋਲਦੀ ਹੈ ਅਤੇ 0.5 ਸਕਿੰਟ ਲਈ ਵਾਕਾਂ ਵਿਚਕਾਰ ਰੁਕਦੀ ਹੈ, ਮਾਰੀਅਲਾ ਔਸਤਨ 180 ਸ਼ਬਦ ਪ੍ਰਤੀ ਮਿੰਟ ਬੋਲਦੀ ਹੈ ਤੇ ਵਾਕਾਂ ਵਿਚ 0.5 ਸਕਿੰਟ ਲਈ ਰੁਕਦੀ ਹੈ ਅਤੇ ਹੋਮਰ ਬਲੈਕਮੈਨ ਥੋੜ੍ਹਾ ਆਰਾਮ ਨਾਲ 120 ਸ਼ਬਦ ਪ੍ਰਤੀ ਮਿੰਟ ਬੋਲਦੀ ਹੈ।
ਆਦਮੀਆਂ ਵਿਚ ਸਭ ਤੋਂ ਆਕਰਸ਼ਕ ਆਵਾਜ਼ ਐਲਨ ਰਿਕਮੈਨ, ਜੈਰੇਮੀ ਆਇਰਨਜ਼ ਤੇ ਮਾਈਕਲ ਗੈਂਬਨ ਦੀ ਆਵਾਜ਼ ਦਾ ਮਿਸ਼ਰਨ ਮੰਨੀ ਗਈ ਜੈਰੇਮੀ 200 ਸ਼ਬਦ ਪ੍ਰਤੀ ਮਿੰਟ, ਐਲਨ 180 ਅਤੇ ਮਾਈਕਲ 160 ਸ਼ਬਦ ਪ੍ਰਤੀ ਮਿੰਟ ਬੋਲਦੇ ਹਨ।
ਖੋਜੀਆਂ ਨੇ ਇਹ ਵੀ ਦੇਖਿਆ ਕਿ ਆਵਾਜ਼ ਦੇ ਉਹ ਗੁਣ ਜਿਨ੍ਹਾਂ ਨੂੰ ਵਿਸ਼ਵਾਸ ਤੇ ਭਰੋਸੇ ਨਾਲ ਸਬੰਧਤ ਕੀਤਾ ਜਾਂਦਾ ਹੈ, ਉਹ ਸਕਾਰਾਤਮਕ ਮੰਨੇ ਗਏ ਅਤੇ ਇਨ੍ਹਾਂ ਨਾਲ ਹੀ ਕੋਈ ਆਵਾਜ਼ ਆਦਰਸ਼ਕ ਬਣਦੀ ਹੈ।
ਜਿਵੇਂ ਕਿ ਅਸੀਂ ਪਹਿਲਾਂ ਕਿਹਾ ਸੀ, ਸਿਰਫ ਸ਼ਬਦ ਹੀ ਮਹੱਤਵਪੂਰਨ ਨਹੀਂ, ਸਗੋਂ ਬਿਨਾਂ ਸ਼ਬਦਾਂ ਦੀ ਭਾਸ਼ਾ, ਪ੍ਰਾ-ਭਾਸ਼ਾ ਵੀ ਬਹੁਤ ਮਹੱਤਵਪੂਰਨ ਹੈ।
ਵਿਚਾਰ ਚਰਚਾ
ਪ੍ਰਸ਼ਨ-ਮੇਰਾ ਖਿਆਲ ਹੈ ਕਿ ਮੈਂ ਮਾੜਾ ਸਰੋਤਾ ਨਹੀਂ। ਜੋ ਕੁਝ ਤੁਸੀਂ ਦੱਸਿਆ ਹੈ ਉਸ ਤੋਂ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਦਿੱਕਤ ਇਹ ਹੈ ਕਿ ਮੈਂ ਦੂਜਿਆਂ ਨੂੰ ਇਹ ਪ੍ਰਗਟ ਨਹੀਂ ਕਰ ਸਕਦਾ ਕਿ ਮੈਂ ਸੁਣ ਰਿਹਾ ਹਾਂ। ਲੋਕ ਮੇਰੇ ਨਾਲ ਦਿਲ ਦੀ ਗੱਲ ਨਹੀਂ ਕਰਦੇ ਅਤੇ ਮੈਂ ਕੰਮ ਵਿਚ ਬਹੁਤ ਵਧੀਆ ਨਹੀਂ ਚਲ ਰਿਹਾ। ਜੇ ਮੈਂ ਬੈਠ ਕੇ ਬੋਲਣ ਵਾਲੇ ਨਾਲ ਨਜ਼ਰਾਂ ਮਿਲਾਈ ਰੱਖਾਂ ਤਾਂ ਕੀ ਇਹ ਕਾਫੀ ਨਹੀਂ?
-ਨਹੀਂ ਬਿਲਕੁਲ ਨਹੀਂ। ਜੋ ਤੁਸੀਂ ਕਹਿ ਰਹੇ ਹੋ, ਉਸ ਤੋਂ ਲਗਦਾ ਹੈ ਕਿ ਜੇ ਤੁਹਾਡੀ ਥਾਂ ਇਕ ਵਧੀਆ ਅੱਖਾਂ ਵਾਲਾ ਪੁਤਲਾ ਬਿਠਾ ਦਿੱਤਾ ਜਾਵੇ ਤਾਂ ਸ਼ਾਇਦ ਕੋਈ ਫਰਕ ਨਾ ਪਵੇ । ਸਿਰਫ ਸੁਣ ਲੈਣਾ ਹੀ ਕਾਫੀ ਨਹੀਂ। ਤੁਹਾਡੇ ਤਕ ਆਪਣੀ ਗੱਲ ਪਹੁੰਚਾਣ ਵਾਲਾ ਇਹ ਵੀ ਜਾਨਣਾ ਚਾਹੁੰਦਾ ਹੁੰਦਾ ਹੈ ਕਿ ਕੀ ਤੁਸੀਂ ਉਹ ਸਭ ਕੁਝ ਸਮਝ ਰਹੇ ਹੋ ਜੋ ਉਹ ਕਹਿ ਰਿਹਾ ਹੈ। ਕੀ ਤੁਸੀਂ ਮਾਨਸਿਕ ਤੌਰ ਤੇ ਹਾਜ਼ਰ ਹੋ (ਕਿਤੇ ਐਸਾ ਤਾਂ ਨਹੀਂ ਕਿ ਮਨ ਵਿਚ ਤੁਸੀਂ ਆਪਣੀ ਹੀ ਕੋਈ ਟੇਪ ਚਲਾ ਕੇ ਸੁਣ ਰਹੇ ਹੋਵੋ?) ਅਤੇ ਕੀ ਤੁਸੀਂ ਉਸਦੀ ਗੱਲ ਨਾਲ ਸਹਿਮਤ ਹੋ? ਕੀ ਉਸ ਨੂੰ ਇਹ ਸਭ ਕੁਝ ਜਾਨਣ ਦੀ ਲੋੜ ਨਹੀਂ? ਅਤੇ ਜੇ ਕਰ ਤੁਸੀਂ ਉਸ ਦੀ ਥਾਂ ਤੇ ਖੜ੍ਹੇ ਹੋਵੋਗੇ ਤਾਂ ਕੀ ਤੁਸੀਂ ਵੀ ਇਹ ਸਭ ਕੁਝ ਜਾਨਣ ਦੀ ਕੋਸ਼ਿਸ਼ ਨਹੀਂ ਕਰੋਗੇ?
ਪ੍ਰਸ਼ਨ-ਤੁਹਾਡੀ ਗੱਲ ਠੀਕ ਹੈ, ਪਰ ਫਿਰ ਮੈਂ ਆਪਣੀ ਦਿਲਚਸਪੀ ਕਿਵੇਂ ਦੱਸਾਂ?
—ਜਿਵੇਂ ਕਿ ਆਪਾਂ ਗੱਲ ਕੀਤੀ ਸੀ, ਤੁਹਾਨੂੰ ਇਹ ਸਭ ਕੁਝ ਆਪਣੇ ਸਾਰੇ ਸਰੀਰ ਨਾਲ ਹੀ ਦੱਸਣਾ ਪਵੇਗਾ। ਕਿਸੇ ਵੀ ਬੁਲਾਰੇ ਲਈ ਇਕ ਚੰਗਾ ਸਰੋਤਾ ਵਡਮੁੱਲਾ ਹੁੰਦਾ ਹੈ। ਜਦੋਂ ਵੀ ਕੋਈ ਵਿਅਕਤੀ ਗੱਲ ਨੂੰ ਧਿਆਨ ਨਾਲ ਸੁਣਦਾ ਹੈ ਤਾਂ ਲੋਕ ਉਸ ਨੂੰ ਚੰਗੀ ਨਜ਼ਰ ਨਾਲ ਦੇਖਦੇ ਹਨ। ਤੁਹਾਡਾ ਸਿਰ ਹਿਲਾਣਾ ਲੋਕਾਂ ਨੂੰ ਆਪਣੀ ਗੱਲ ਕਹਿਣ ਲਈ ਉਤਸ਼ਾਹਤ ਕਰਦਾ ਹੈ। ਸਿਰ ਨੂੰ ਇਕ ਪਾਸੇ ਝੁਕਾਉਣਾ (ਜਿਵੇਂ ਔਰਤਾਂ ਅਕਸਰ ਕਰਦੀਆਂ ਹਨ) ਇਹ ਦਰਸਾਉਂਦਾ ਹੈ ਕਿ ਤੁਸੀਂ ਧਿਆਨ ਨਾਲ ਸੁਣ ਰਹੇ ਹੋ। ਆਪਣੀ ਕੁਰਸੀ ਤੇ ਅੱਗੇ ਹੋ ਕੇ ਬੈਠੋ ਅਤੇ ਸਰੀਰ ਦੀ ਭਾਸ਼ਾ ਖੁਲ੍ਹੇਪਨ ਦੀ ਰੱਖੋ। ਇਸ ਨਾਲ ਦੂਜਾ ਵਿਅਕਤੀ ਵੀ ਖੁਲ੍ਹ ਜਾਂਦਾ ਹੈ । ਤੁਹਾਡੇ ਚਿਹਰੇ ਦੇ ਹਾਵ ਭਾਵ ਇਹ ਰਹਿਣੇ ਚਾਹੀਦੇ ਹਨ ਕਿ ਤੁਸੀਂ ਬੋਲਣ ਵਾਲੇ ਦੇ ਨਜ਼ਰੀਏ ਨੂੰ ਸਮਝ ਰਹੇ ਹੋ। ਇਸ ਨਾਲ ਉਸ ਨੂੰ ਪਤਾ ਲਗਦਾ ਰਹਿੰਦਾ ਹੈ ਕਿ ਤੁਸੀਂ ਧਿਆਨ ਦੇ ਰਹੇ ਹੋ । ਐਸਾ ਕਰਨਾ ਸ਼ੁਰੂ ਕਰੋ ਤੇ ਫਿਰ ਦੇਖੋ ਤੁਹਾਡੇ ਜੀਵਨ ਵਿਚ ਕੀ ਬਦਲਾਅ ਆਉਂਦਾ ਹੈ।
ਪ੍ਰਸ਼ਨ-ਕਿਸੇ ਗਲਬਾਤ ਦੌਰਾਨ ਸਰੀਰਕ ਭਾਸ਼ਾ ਵਿਚ ਸਮਰੂਪਤਾ, ਜਿਸ ਨੂੰ ਤੁਸੀਂ ਸਮਕਿਰਿਆ (Mirroring) ਕਰਨਾ ਕਿਹਾ ਸੀ, ਇਹ ਕਿਵੇਂ ਕੰਮ ਕਰਦੀ ਹੈ? ਮੈਂ ਤੁਹਾਡੀ ਗਲ ਸਮਝੀ ਹੈ, ਪਰ ਇਹ ਸਭ ਕੁੱਝ ਨਕਲੀ ਜਿਹਾ ਲਗਦਾ ਹੈ।
—ਇਹ ਐਸਾ ਹੀ ਲੱਗੇਗਾ ਜੇਕਰ ਤੁਸੀਂ ਇਸ ਦਾ ਕਾਰਨ ਨਹੀਂ ਸਮਝੋਗੇ ਅਤੇ ਇਸ ਦਾ ਸੁਭਾਵਕ ਤੌਰ ਤੇ ਹੋਣਾ ਭੁੱਲੋਗੇ । ਉਹ ਲੋਕ ਜੋ ਬਿਲਕੁਲ ਤਾਲਮੇਲ ਵਿਚ, ਇਕ ਦੂਜੇ ਦੀ ਗੱਲ ਨੂੰ ਪੂਰੀ ਤਰ੍ਹਾਂ ਸਮਝ ਕੇ ਗਲ ਕਰ ਰਹੇ ਹੁੰਦੇ ਹਨ, ਉਨ੍ਹਾਂ ਬਾਰੇ ਕਈ ਅਧਿਐਨ ਕੀਤੇ ਗਏ ਹਨ। ਮੁੱਦੇ ਦੀ ਗੱਲ ਇਹ ਹੈ ਕਿ ਜਦੋਂ ਸਰੀਰਕ ਤਾਲ ਮੇਲ ਵੀ ਆਪਣੇ ਆਪ ਕੁਦਰਤੀ ਤੌਰ ਤੇ ਐਸਾ ਬਣ ਜਾਂਦਾ ਹੈ ਕਿ ਦੋਵੇਂ ਇਕ ਦੂਜੇ ਦੀ ਆਵਾਜ਼ ਤੇ ਸ਼ਬਦਾਂ ਤੋਂ ਇਲਾਵਾ ਹੋਰ ਚੀਜ਼ਾਂ ਵੀ 'ਸਮਰੂਪ' ਕਰਨ ਦੀ ਅਵਸਥਾ ਵਿਚ ਆ ਜਾਂਦੇ ਹਨ ਤਾਂ ਹੀ ਇਹ ਸੰਪੂਰਨ ਤਾਲਮੇਲ ਹੁੰਦਾ ਹੈ,
ਜਦੋਂ ਇਹ ਐਸੀ ਹਾਲਤ ਬਣ ਜਾਂਦੀ ਹੈ ਤਾਂ ਫਿਰ ਆਪਸੀ ਸਬੰਧ ਬਿਲਕੁਲ ਨਿਰਵਿਘਨ ਹੋ ਜਾਂਦੇ ਹਨ।
ਉਦਾਹਰਣ ਦੇ ਤੌਰ ਤੇ ਤੁਸੀਂ ਫਿਰ ਦੂਜੇ ਵਿਅਕਤੀ ਦੀ ਰਫਤਾਰ ਤੇ ਹੀ ਗੱਲ ਕਰਨ ਲਗ ਪੈਂਦੇ ਹੋ। ਫਿਰ ਇਸ਼ਾਰੇ ਅਤੇ ਬੈਠਣ ਦੀ ਮੁਦਰਾ ਇਕ ਦੂਜੇ ਨਾਲ ਮਿਲਣ ਲੱਗ ਪੈਂਦੀ ਹੈ। ਫਿਰ ਸਾਡੇ ਅਚੇਤ ਮਨ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਹੁਣ ਕੋਈ ਵਿਘਨ ਤੇ ਰੁਕਾਵਟ ਨਹੀਂ ਅਤੇ ਗਲਬਾਤ ਬਿਲਕੁਲ ਰਵਾਨੀ ਵਿਚ ਚਲਦੀ ਹੈ। ਫਿਰ ਜੇ ਤੁਸੀਂ ਤੇਜ਼ ਵੀ ਬੋਲਦੇ ਹੋ ਤੇ ਦੂਜਾ ਹੌਲੀ ਹੌਲੀ ਬੋਲਦਾ ਹੈ ਤਾਂ ਤੁਸੀਂ ਵੀ ਉਸ ਦੇ ਢੰਗ ਨਾਲ ਹੀ ਬੋਲਣਾ ਸ਼ੁਰੂ ਕਰ ਦਿੰਦੇ ਹੋ।
ਪ੍ਰਸ਼ਨ-ਤੁਸੀਂ ਪ੍ਰਾ-ਭਾਸ਼ਾ ਦੀ ਗੱਲ ਕੀਤੀ ਹੈ—ਉਹ ਭਾਸ਼ਾ ਜੋ ਸ਼ਬਦਾਂ ਤੋਂ ਇਲਾਵਾ ਹੁੰਦੀ ਹੈ। ਮੇਰੀ ਇਸ ਵਿਚ ਦਿਲਚਸਪੀ ਹੈ। ਮੇਰੀ ਸ਼ਬਦਾਂ ਵਾਲੀ ਸਮਰੱਥਾ ਬਹੁਤ ਵਧੀਆ ਨਹੀਂ। ਜੇ ਮੈਂ ਆਪਣੇ ਲੋਕਾਂ ਸਾਹਮਣੇ ਪੇਸ਼ ਹੋਣ ਦੇ ਗੁਣ (Presentation) ਨੂੰ ਸੁਧਾਰ ਲਵਾਂ ਤਾਂ ਸ਼ਾਇਦ ਮੈਂ ਆਪਣਾ ਦੂਜਿਆਂ ਤੇ ਪੈ ਰਿਹਾ ਪ੍ਰਭਾਵ ਸੁਧਾਰ ਸਕਦਾ ਹਾਂ। ਤੁਸੀਂ ਇਨ੍ਹਾਂ ਨਾਲ ਮੇਰੀ ਆਸ ਬੰਨ੍ਹਾਈ ਹੈ। ਕੀ ਇਹ ਇਵੇਂ ਹੀ ਹੈ?
-ਨਹੀਂ ਐਸਾ ਤਾਂ ਨਹੀਂ। ਮੇਰਾ ਖਿਆਲ ਹੈ ਤੁਸੀਂ 1D 10T ਵਾਲੀ ਗਲਤੀ ਕਰ ਰਹੇ ਹੋ। ਗੱਲ ਨੂੰ ਸਮਝਣ ਦਾ ਯਤਨ ਕਰੋ। ਜੇ ਤੁਹਾਡੀ ਦਿਖਣ ਵਾਲੀ ਸਰੀਰਕ ਭਾਸ਼ਾ ਸਹੀ ਨਹੀਂ ਹੁੰਦੀ ਤਾਂ ਦੂਸਰਾ ਵਿਅਕਤੀ ਤੁਹਾਡੇ ਸ਼ਬਦ ਸੁਣਨ ਲਈ ਮੌਜੂਦ ਹੀ ਨਹੀਂ ਹੋਵੇਗਾ। ਜੇ ਦਿਖਣ ਵਾਲੀ ਭਾਸ਼ਾ ਸਹੀ ਹੈ, ਤਾਂ ਚੰਗਾ ਹੈ, ਪਰ ਜੇ ਕਰ ਐਸਾ ਹੋਵੇ ਕਿ ਜਿਉਂ ਹੀ ਤੁਸੀਂ ਮੂੰਹ ਖੋਲ੍ਹੋ ਅਤੇ ਗੁੜ ਗੋਬਰ ਹੋ ਜਾਵੇ ਤਾਂ ਫਿਰ ਗੱਲ ਉਥੇ ਹੀ ਖਤਮ ਹੋ ਜਾਵੇਗੀ। ਕਹਿਣ ਤੋਂ ਭਾਵ ਹੈ ਕਿ ਅਸੀਂ ਕਿਸੇ ਵੀ ਚੀਜ਼ ਦਾ ਬਦਲ ਨਹੀਂ ਲਭ ਰਹੇ। ਸਗੋਂ ਅਸੀਂ ਤਾਂ ਇਹ ਕਹਿ ਰਹੇ ਹਾਂ ਕਿ ਤੁਹਾਡੇ ਲਫਜ਼ਾਂ ਅਤੇ ਜੋ ਤੁਸੀਂ ਦਿਸ ਰਹੇ ਹੋ ਉਸ ਵਿਚ ਸਮਰੂਪਤਾ ਹੋਣੀ ਚਾਹੀਦੀ ਹੈ, ਤਾਂ ਹੀ ਤੁਸੀ ਸਹੀ ਪ੍ਰਭਾਵ ਪਾ ਸਕਦੇ ਹੋ।
ਪ੍ਰਸ਼ਨ-ਜੋ ਤੁਸੀਂ ਹੁਣੇ ਦੱਸਿਆ ਹੈ ਮੈਂ ਉਸ ਨਾਲ ਸਹਿਮਤ ਹਾਂ। ਕਈ ਵਾਰੀ ਅਸੀਂ ਜਦੋਂ ਕੁਝ ਔਰਤਾਂ ਦੀ ਨਿੱਜੀ ਸਹਾਇਕ (PA) ਲਈ ਇੰਟਰਵਿਊ ਲਈ ਹੈ ਤਾਂ ਉਹ ਇਕ ਦਮ ਸਹੀ ਲਗਦੀਆਂ ਹਨ। ਉਨ੍ਹਾਂ ਦਾ ਕੱਪੜੇ ਆਦਿ ਪਹਿਨਣ ਦਾ ਢੰਗ, ਸਰੀਰ ਦੀ ਭਾਸ਼ਾ ਵਗੈਰਾ। ਪਰ ਜਦੋਂ ਉਹ ਇਕ ਵਾਰੀ ਬੈਠ ਕੇ ਗੱਲ ਸ਼ੁਰੂ ਕਰਦੀਆਂ ਹਨ ਤਾਂ ਬੱਸ ਗੱਲ ਵਿਗੜ ਜਾਂਦੀ ਹੈ।
—ਬਿਲਕੁਲ ! ਮੈਂ ਤੁਹਾਨੂੰ ਕਿ ਐਸੇ ਹੀ ਪਰਸੋਨਲ ਦੇ ਮੁਖੀ ਦੀ ਕਹੀ ਹੋਈ ਗੱਲ ਦਸਦਾ ਹਾਂ। ਉਹ ਆਪਣੇ ਦਫ਼ਤਰ ਦੇ ਸਵਾਗਤੀ ਕੰਮ ਲਈ ਕਿਸੇ ਨੂੰ ਲਭ ਰਹੇ ਸਨ। ਉਸ ਦਾ ਕਹਿਣਾ ਸੀ: 'ਇਕ ਲੜਕੀ ਜਿਸ ਦੀ ਅਸੀਂ ਇੰਟਰਵਿਊ ਲਈ, ਉਸ ਦੀ ਆਵਾਜ਼ ਬੜੀ ਬੇਕਾਰ ਸੀ। ਸ਼ਾਇਦ ਇਤਨੀ ਅਕਾਊ ਆਵਾਜ਼ ਮੈਂ ਅੱਜ ਤੱਕ ਨਹੀਂ ਸੁਣੀ। ਪੂਰੀ ਗਲਬਾਤ ਵਿਚ ਉਸ ਦੀ ਸੁਰ ਬਿਲਕੁਲ ਹੀ ਨਹੀਂ ਬਦਲੀ। ਇਸ ਤਰ੍ਹਾਂ ਲਗਦਾ ਸੀ ਜਿਵੇਂ ਉਹ ਬਹੁਤ ਅੱਕੀ ਹੋਈ ਅਤੇ ਬੋਰ ਹੋਈ ਹੋਵੇ, ਉਸ ਦੀ ਆਵਾਜ਼ ਵਿਚ ਕੋਈ ਜੋਸ਼ ਨਹੀਂ ਸੀ। ਅਸੀਂ ਆਪਣੇ ਦਫ਼ਤਰ ਦੀ ਸਭ ਤੋਂ ਪਹਿਲੀ ਸੀਟ ਤੇ, ਜਿਥੇ ਹਰ ਕੋਈ ਸਭ ਤੋਂ ਪਹਿਲਾਂ ਆਉਂਦਾ ਹੈ, ਉਥੇ ਐਸਾ ਪ੍ਰਭਾਵ ਨਹੀਂ ਦੇਣਾ ਚਾਹੁੰਦੇ। ਕਿਸੇ ਗਾਹਕ ਉਤੇ ਅੰਦਰ ਆਉਂਦਿਆਂ ਹੀ ਕੀ ਪ੍ਰਭਾਵ ਪਵੇਗਾ?
ਕੌਫੀ ਬਰੇਕ
1. ਜੀਵਨ ਵਿਚ ਤੁਹਾਡਾ ਸੁ.... ਦਾ ਹੁਨਰ ਹੀ ਇਹ ਫੈਸਲਾ ਕਰਦਾ ਹੈ ਕਿ ਤੁਹਾਡੇ ਸ... ਕਿਵੇਂ ਦੇ ਹੁੰਦੇ ਹਨ।
2. ਸਾਵਧਾਨੀ ਨਾਲ ਸੁਣਨ ਵਿਚ ਸਾਨੂੰ ਪੂ... ਸ.... ਨਾਲ ਸੁ... ਪੈਂਦਾ ਹੈ, ਤੁਹਾਨੂੰ ਇਹ ਪ... ਕਰਨਾ ਪੈਂਦਾ ਹੈ ਕਿ ਤੁਸੀਂ ਸੁਣ ਰਹੇ ਹੋ।
3. ਬੜੇ ਸਾਰੇ ਸਰਵੇਖਣਾਂ ਵਿਚ ਬਾਰ ਬਾਰ ਇਹੀ ਗੱਲ ਸਾਹਮਣੇ ਆਉਂਦੀ ਹੈ ਕਿ ਸਭ ਤੋਂ ਸਫਲ, ਆਕਰਸ਼ਕ ਅਤੇ ਹਰਮਨ ਪਿਆਰੇ ਲੋਕ ਉਹੀ ਹੁੰਦੇ ਹਨ ਜਿਹੜੇ ਚੰਗੇ ਸ.... ਹੁੰਦੇ ਹਨ ਅਤੇ ਉਨ੍ਹਾਂ ਦਾ ਚੰਗੇ ਸਰੋਤੇ ਹੋਣਾ ਨ...ਆਉਂਦਾ ਹੈ। ਇਸ ਨਾਲ ਤੁਹਾਡੀ ਸਮਾਨ- ਅਨੁਭੂਤੀ ਪ੍ਰਗਟ ਹੁੰਦੀ ਹੈ ਅਤੇ ਤੁਹਾਡੇ ਸ... ਚੰਗੇ ਬਣਦੇ ਹਨ।
4. ਕਾਫੀ ਲੋਕ ਕੰਨਾਂ ਨਾਲ ਸੁ....ਅਤੇ ਮਨ ਨਾਲ ਸੁ... ਵਿਚ ਫਰਕ ਨਹੀਂ ਕਰ ਸਕਦੇ। ਇਹ ਮੁਮਕਿਨ ਹੈ ਕਿ ਅਸੀਂ ਕੰਨਾਂ ਨਾਲ ਤਾਂ ਸੁ... ਲਈਏ ਪਰ ਮਨ ਨਾਲ ਨਾ ਸੁਣੀਏ। ਇਕ ਸ... ਕਿਰਿਆ ਹੈ ਅਤੇ ਦੂਜੀ ਮਾ... ਕਿਰਿਆ।
5. ‘ਸੁਣਨ' ਦੀ ਚੰਗੀ ਸਰੀਰਕ ਭਾਸ਼ਾ ਇਹ ਹੈ:
1) ਸਹੀ ਢੰਗ ਨਾਲ ਨ.. ..ਮਿ.......
2) ਸਿ......ਹਿਲਾਉਣਾ
3) ਕੁ..... ਢੰਗ ਨਾਲ ਸਮਕਿਰਿਆ ਕਰਨਾ।
6. ਬਹੁਤ ਸਾਰੇ ਲੋਕ ਦੂਜਿਆਂ ਨਾਲ ਆਪਣਾ ਤਾਲਮੇਲ ਨਹੀਂ ਬਣਾ ਸਕਦੇ ਕਿਉਂਕਿ ਉਹ ਗੱਲਬਾਤ ਦੌਰਾਨ ਸਿਰ ਨਹੀਂ ਹਿ...। ਇਸ ਤੋਂ ਇਹ ਲਗਦਾ ਹੈ ਕਿ ਉਨ੍ਹਾਂ ਦੀ ਕੀਤੀ ਜਾ ਰਹੀ ਗਲ ਵਿਚ ਕੋਈ ਦਿ....ਨਹੀਂ ਹੈ ਅਤੇ ਜਾਂ ਫਿਰ ਉਹ ਕੋਈ ਧਿ.... ਨਹੀਂ ਦੇ ਰਹੇ।
7. ਕਿਸੇ ਵੀ ਗ....ਵਿਚ ਸ਼.... ਤੋਂ ਇਲਾਵਾ ਵੀ ਸੁਣਨਾ 38 ਪ੍ਰਤੀਸ਼ਤ ਭਾਵ ਨੂੰ ਦਸਦਾ ਹੈ।
8. ਸਰੀਰਕ ਭਾਸ਼ਾ ਦਾ ਉਹ ਹਿੱਸਾ ਜੋ ਆ... ਰਾਹੀਂ ਦਸਿਆ ਜਾਂਦਾ ਹੈ, ਉਸਨੂੰ ਅਸੀਂ ਪ੍ਰ..... ਕਹਿੰਦੇ ਹਾਂ । ਇਹ ਸੁ...ਰ....ਅਤੇ ਅ ....ਭਾਵ ਉੱਚੀ ਜਾਂ ਹੌਲੀ ਨਾਲ, ਅਤੇ ਗਲਬਾਤ ਦੀ ਤਾਲ ਨਾਲ ਦੂਜੇ ਤੱਕ ਪਹੁੰਚਦਾ ਹੈ।
9. ਜੇ ਤੁਸੀਂ ਪੇਟ ਤੋਂ ਲੰ... ਸਾਹ ਲੈਂਦੇ ਹੋ ਤਾਂ ਤੁਸੀਂ ਆਰਾਮ ਵਿਚ ਅਤੇ ਭ.... ਵਾਲੇ ਲਗੋਗੇ। ਜੇ ਤੁਸੀਂ ਛੋ....ਅਤੇ ਛੇ... ਸਾਹ ਲਵੋਗੇ ਤਾਂ ਤੁਸੀਂ ਪਰੇਸ਼ਾਨ ਤੇ ਤ... ਵਿਚ ਲਗੋਗੇ।
10. ਨਵੀਆਂ ਖੋਜਾਂ ਨੇ ਇਹ ਸਾਬਤ ਕੀਤਾ ਹੈ ਕਿ ਆਵਾਜ਼ ਦੇ ਉਹ ਗੁਣ ਜਿਨ੍ਹਾਂ ਦਾ ਸਬੰਧ ਵਿ... ਅਤੇ ਸ੍ਵੈ... ਨਾਲ ਹੈ, ਉਹ ਗੁਣ ਬਹੁਤ ਮੱਹਤਤਾ ਰੱਖਦੇ ਹਨ।
ਜਿਸ ਦੀਆਂ ਦੇਖਣ ਵਾਲੀਆਂ ਅੱਖਾਂ ਹਨ, ਅਤੇ ਸੁਣਨ ਵਾਲੇ ਕੰਨ ਹਨ ਉਹ ਇਸ ਭਰੋਸੇ ਵਿਚ ਰਹਿ ਸਕਦਾ ਹੈ ਕਿ ਕੋਈ ਵੀ ਵਿਅਕਤੀ ਉਸ ਤੋਂ ਕੋਈ ਵੀ ਭੇਤ ਨਹੀਂ ਛੁਪਾ ਸਕਦਾ।
ਜੇ ਬੁਲ੍ਹ ਚੁਪ ਰਹਿਣਗੇ ਤਾਂ ਉਹ ਆਪਣੀਆਂ ਉਂਗਲਾਂ ਦੇ ਪੋਟਿਆਂ ਨਾਲ ਬੋਲੇਗਾ, ਵਿਸ਼ਵਾਸ ਘਾਤ ਉਸ ਦੇ ਰੋਮ ਰੋਮ ਵਿਚੋਂ ਦਿੱਸੇਗਾ।
ਸਿਗਮੰਡ ਫਰਾਇਡ
ਅਧਿਆਇ - 4
ਅੰਗ-ਲੱਤਾਂ, ਬਾਹਾਂ, ਹੱਥ, ਪੈਰ
ਹੁਣ ਅਸੀਂ ਆਪਣੇ ਅੰਗਾਂ ਰਾਹੀਂ ਕੀਤੇ ਜਾਣ ਵਾਲੇ ਇਸ਼ਾਰੇ ਸਮਝਾਂਗੇ। ਤੁਸੀਂ ਆਪ ਹੀ ਦੇਖੋਗੇ ਕਿ ਸਾਡੀ ਸਰੀਰਕ ਭਾਸ਼ਾ ਦਾ ਕਿੰਨਾ ਵੱਡਾ ਹਿੱਸਾ ਸਾਡੇ ਹੱਥਾਂ, ਬਾਹਵਾਂ ਪੈਰਾਂ ਅਤੇ ਲੱਤਾਂ ਦੁਆਰਾ ਪਰਗਟ ਹੁੰਦਾ ਹੈ। ਅਸੀਂ ਕੁਝ ਬਦਲਵੀਆਂ ਹਰਕਤਾਂ (Displacement Activities) ਅਤੇ ਖੁਦ ਨੂੰ ਤਸੱਲੀ ਦੇਣ ਵਾਲੀਆਂ ਹਰਕਤਾਂ (Self- comfort activities) ਨੂੰ ਵੀ ਸਮਝਾਂਗੇ। ਇਹ ਹਰਕਤਾਂ ਸਾਡੇ ਅੰਗਾਂ ਨਾਲ ਹੀ ਸਬੰਧਤ ਹਨ ਅਤੇ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਕਿਵੇਂ ਸਾਡੀਆਂ ਭਾਵਨਾਵਾਂ ਨੂੰ 'ਲੀਕ' ਕਰ ਦਿੰਦੀਆਂ ਹਨ। ਇਹ ਦੋਵੇਂ ਨਾਮ ਯਾਦ ਰੱਖੋ, ਕਿਉਂਕਿ ਸਰੀਰਕ ਭਾਸ਼ਾ ਬਾਰੇ ਗਲਬਾਤ ਕਰਦਿਆਂ ਇਹ ਬਹੁਤ ਵਾਰੀ ਵਰਤੇ ਜਾਂਦੇ ਹਨ। ਇਹ ਕੁਝ ਐਸੇ ਇਸ਼ਾਰਿਆਂ ਦਾ ਮੂਲ ਹਨ ਜਿਹੜੇ ਤੁਸੀਂ ਖੁਦ ਕਰਦੇ ਹੋ ਅਤੇ ਦੂਜਿਆਂ ਨੂੰ ਕਰਦੇ ਹੋਏ ਦੇਖਦੇ ਹੋ। ਇਹ ਤੁਹਾਡੇ ਦੂਜਿਆਂ ਦੇ ਮਨ ਨੂੰ ਸਮਝਣ ਦੇ ਹੁਨਰ ਦੀ ਕੁੰਜੀ ਹਨ। ਇਨ੍ਹਾਂ ਨੂੰ ਦੇਖ ਕੇ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਦੂਸਰੇ ਵਿਅਕਤੀ ਦੇ ਮਨ ਵਿਚ ਕੋਈ ਸੋਚ-ਲੜੀ ਚਲ ਰਹੀ ਹੈ। (ਅਤੇ ਜਦੋਂ ਤੁਸੀਂ ਐਸਾ ਕਰਦੇ ਹੋ ਤਾਂ ਤੁਹਾਡੇ ਨਾਲ ਵੀ ਐਸਾ ਹੀ ਹੁੰਦਾ ਹੈ)।
ਹੱਥ
ਆਉ, ਹੱਥਾਂ ਤੋਂ ਹੀ ਗਲ ਸ਼ੁਰੂ ਕਰੀਏ। ਹੱਥ ਸਾਡੇ ਸਰੀਰ ਦੇ ਸਾਰੇ ਅੰਗਾਂ ਵਿੱਚੋਂ ਸਭ ਤੋਂ ਵੱਧ ਸੁਤੇ ਸਿੱਧ ਚਲਣ ਵਾਲੇ ਅੰਗ ਹਨ। ਹੱਥਾਂ ਦੀ ਵਰਤੋਂ ਅਸੀਂ ਸੁਆਗਤ ਕਰਨ, ਗੱਲ ਕਰਦਿਆਂ ਕਿਸੇ ਨੁਕਤੇ ਦਾ ਦ੍ਰਿਸ਼ਟਾਂਤ ਕਰਨ ਲਈ ਅਤੇ ਆਮ ਤੌਰ ਜੋ ਅਸੀਂ ਮਹਿਸੂਸ ਕਰ ਰਹੇ ਹੁੰਦੇ ਹਾਂ ਉਨ੍ਹਾਂ ਭਾਵਨਾਵਾਂ ਨੂੰ ਪਰਗਟ ਕਰਨ ਲਈ ਕਰਦੇ ਹਾਂ। ਅਸੀਂ ਬਣੇ ਹੀ ਇਸ ਢੰਗ ਹੋਏ ਹਾਂ ਕਿ ਅਸੀਂ ਗੱਲ ਕਰਦਿਆਂ ਹੱਥਾਂ ਦੀ ਵਰਤੋਂ ਕਰਦੇ ਹੀ ਰਹਿੰਦੇ ਹਾਂ। ਸਾਡੇ ਦਿਮਾਗ ਤੋਂ ਹੱਥਾਂ ਵੱਲ ਜਾਣ ਵਾਲੀਆਂ ਨਸਾਂ ਦੀ ਗਿਣਤੀ ਸਭ ਤੋਂ ਵੱਧ ਹੈ। ਦਿਮਾਗ ਤੋਂ ਸਰੀਰ ਦੇ ਕਿਸੇ ਵੀ ਹੋਰ ਅੰਗ ਵੱਲ ਇੰਨੀਆਂ ਨਸਾਂ ਨਹੀਂ ਜਾਂਦੀਆਂ ਜਿੰਨੀਆਂ ਹੱਥਾਂ ਵੱਲ। ਹੱਥਾਂ ਵੱਲ ਕੁਲ ਗਿਣਤੀ ਦਾ 25 ਪ੍ਰਤੀਸ਼ਤ ਅਤੇ ਬਾਹਵਾਂ ਵੱਲ 15 ਪ੍ਰਤੀਸ਼ਤ ਨਸਾਂ ਜਾਂਦੀਆਂ ਹਨ। ਲੱਤਾਂ ਅਤੇ ਪੈਰਾਂ ਉਤੇ ਇਸੇ ਕਰਕੇ ਹੀ ਸਾਡਾ ਸੁਚੇਤ ਤੌਰ ਤੇ ਬਹੁਤਾ ਕਾਬੂ ਨਹੀਂ ਹੁੰਦਾ ਅਤੇ ਇਸੇ ਕਰ ਕੇ ਹੀ ਅਸੀਂ ਲੱਤਾਂ-ਪੈਰਾਂ ਦੀਆਂ ਹਰਕਤਾਂ ਵਿਚ ਬਹੁਤਾ ਬਦਲਾਅ ਨਹੀਂ ਕਰ ਸਕਦੇ।
“ਅਸੀਂ ਬਣੇ ਹੀ ਇਸ ਢੰਗ ਨਾਲ ਹੋਏ ਹਾਂ ਕਿ ਗੱਲ ਕਰਦਿਆਂ ਅਸੀਂ ਨਾਲ ਹੀ ਹੱਥਾਂ ਦੀ ਵਰਤੋਂ ਵੀ ਕਰਦੇ ਹਾਂ।"
ਕਿਸੇ ਵੀ ਵਿਅਕਤੀ ਦੇ ਹੱਥਾਂ ਦੀ ਹਰਕਤ ਸਾਨੂੰ ਬਹੁਤ ਕੁਝ ਦਸ ਦਿੰਦੀ ਹੈ ਅਤੇ ਸਾਡੇ ਹੱਥਾਂ ਦੀਆਂ ਹਰਕਤਾਂ ਵੀ ਸਾਡੇ ਬਾਰੇ ਲੋਕਾਂ ਦੀ ਸੋਚ ਉਤੇ ਅਸਰ ਪਾਉਂਦੀਆਂ ਹਨ। ਆਮ ਤੌਰ ਤੇ ਇਹ ਗਲ ਮੰਨੀ ਜਾਂਦੀ ਹੈ ਕਿ ਜਦੋਂ ਅਸੀਂ ਗੱਲ ਕਰਦਿਆਂ ਨਾਲ ਨਾਲ ਹੱਥ ਹਿਲਾਉਂਦੇ ਹਾਂ ਤਾਂ ਸਾਡੀ ਗੱਲ ਵਿਚ ਵਧੇਰੇ ਸਪਸ਼ਟਤਾ ਆ ਜਾਂਦੀ ਹੈ।
ਕੁਝ ਲੋਕ ਗੱਲ ਕਰਦਿਆਂ ਆਪਣੇ ਹੱਥਾਂ ਨੂੰ ਬੜੇ ਸੁਭਾਵਕ ਢੰਗ ਨਾਲ ਵਰਤਦੇ ਹਨ; ਪਰ ਕੁਝ ਹੋਰ ਲੋਕ ਐਸਾ ਕਰਨ ਵਿਚ ਬੜੀ ਦਿੱਕਤ ਮਹਿਸੂਸ ਕਰਦੇ ਹਨ। ਇਸੇ ਕਰਕੇ ਐਸਾ ਕਰਨ ਦੀ ਆਦਤ ਬਣਾਉਣ ਲਈ ਸ਼ੁਰੂ ਸ਼ੁਰੂ ਵਿਚ ਕਾਫੀ ਧਿਆਨ ਦੇਣਾ ਪੈਂਦਾ ਹੈ। ਇਹ ਵੀ ਅਕਸਰ ਦੇਖਿਆ ਜਾਂਦਾ ਹੈ ਕਿ ਬਾਹਰਮੁਖੀ ਰੁਚੀਆਂ ਵਾਲੇ ਲੋਕ (Extroverts) ਗੱਲ ਕਰਦੇ ਹੋਏ ਨਾਲ ਨਾਲ ਹੱਥਾਂ ਦੀ ਵਰਤੋਂ ਜ਼ਿਆਦਾ ਕਰਦੇ ਹਨ, ਜਦਕਿ ਅੰਤਰਮੁਖੀ (Introvert) ਕਿਸਮ ਦੇ ਲੋਕ ਐਸਾ ਘੱਟ ਕਰਦੇ ਹਨ। ਤੁਸੀਂ ਅਕਸਰ ਦੇਖੋਗੇ ਕਿ ਸਭ ਤੋਂ ਪ੍ਰਭਾਵਸ਼ਾਲੀ ਬੁਲਾਰੇ ਗੱਲ ਕਰਦਿਆਂ ਆਪਣੇ ਹੱਥਾਂ ਦੀ ਵਰਤੋਂ ਕਾਫੀ ਕਰਦੇ ਹਨ ਅਤੇ ਉਹ ਇਹ ਵਰਤੋਂ ਸਹੀ ਸਮੇਂ ਤੇ ਅਤੇ ਕਹੀ ਜਾ ਰਹੀ ਗਲ ਨਾਲ ਤਾਲਮੇਲ ਕਰਕੇ ਕਰਦੇ ਹਨ।
ਸੋ, ਸਾਡੀਆਂ ਭਾਵਨਾਵਾਂ ਤੇ ਵਿਚਾਰਾਂ ਨੂੰ ਪ੍ਰਗਟਾਉਣ ਲਈ ਸਾਡਾ ਚਿਹਰਾ ਅਤੇ ਹੱਥ, ਸਾਡੇ ਸਰੀਰ ਦੇ ਬਾਕੀ ਅੰਗਾਂ ਤੋਂ ਵੱਧ ਕਾਰਗਰ ਅੰਗ ਹਨ । ਅਸੀਂ ਇਨ੍ਹਾਂ ਦੀ ਵਰਤੋਂ ਆਪਣੇ ਸ਼ਬਦਾਂ ਦੇ ਨਾਲ ਵੀ ਅਤੇ ਸ਼ਬਦਾਂ ਦੀ ਥਾਂ ਤੇ ਵੀ ਕਰਦੇ ਹਾਂ। ਇਨ੍ਹਾਂ ਦੀ ਵਰਤੋਂ ਅਸੀਂ ਆਪਣੇ ਵਲੋਂ ਕਹੇ ਜਾ ਰਹੇ ਸ਼ਬਦਾਂ ਦੇ ਪ੍ਰਭਾਵ ਨੂੰ ਵਧਾਉਣ ਲਈ ਕਰਦੇ ਹਾਂ। ਸ਼ਾਇਦ ਇਸੇ ਕਰਕੇ ਹੀ ਇਹ ਬੜੀ ਵਾਰੀ ਸਾਡੇ ਛੁਪੇ ਹੋਏ ਵਿਚਾਰਾਂ ਨੂੰ ਪ੍ਰਗਟਾਉਣ, ਜਾਂ 'ਲੀਕ' ਕਰਨ ਦਾ ਕੰਮ ਵੀ ਕਰਦੇ ਹਨ। ਇਹ ਚੀਜ਼ ਸਾਡੇ ਸੁਭਾਅ ਦਾ ਇੰਨਾ ਜ਼ਿਆਦਾ ਹਿੱਸਾ ਬਣ ਚੁੱਕੀ ਹੈ ਕਿ ਜਦੋਂ ਅਸੀਂ ਕਿਸੇ ਨੂੰ ਬੋਲਦਿਆਂ ਤਾਂ ਸੁਣਦੇ ਹਾਂ, ਪਰ ਉਸ ਦੇ ਹੱਥ ਨਹੀਂ ਦੇਖ ਸਕਦੇ, ਤਾਂ ਅਸੀਂ ਅਚੇਤ ਹੀ ਉਸ ਦੇ ਹੱਥਾਂ ਦੇ ਇਸ਼ਾਰੇ ‘ਦੇਖਣੇ ਸ਼ੁਰੂ ਕਰ ਦਿੰਦੇ ਹਾਂ।
ਇਸ ਵਿਸ਼ੇ ਤੇ ਬਹੁਤ ਸਾਰੇ ਤਜਰਬੇ ਕੀਤੇ ਗਏ ਹਨ ਅਤੇ ਬਾਰ ਬਾਰ ਇਹ ਗੱਲ ਸਾਹਮਣੇ ਆਉਂਦੀ ਹੈ, ਕਿ ਜਦੋਂ ਕੋਈ ਵਿਅਕਤੀ ਆਪਣੇ ਹੱਥ ‘ਲੁਕਾ ਕੇ ਰੱਖਦਾ ਹੈ, ਤਾਂ ਸਾਡੇ ਮਨ ਤੇ ਉਸ ਵਿਅਕਤੀ ਬਾਰੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਉਸ ਨੇ ਆਪਣੇ ਹੱਥ ਜਾਣ ਬੁੱਝ ਕੇ ਸਾਡੇ ਕੋਲੋਂ ਛੁਪਾਏ ਹਨ। ਪਰ ਇਸ ਤੋਂ ਇਹੀ ਪ੍ਰਭਾਵ ਲਿਆ ਜਾਂਦਾ ਹੈ ਅਤੇ ਇਹੀ ਸਮਝਿਆ ਜਾਂਦਾ ਹੈ।
ਅਸਲ ਵਿਚ ਅਸੀਂ ਸਰੀਰਕ ਭਾਸ਼ਾ ਬਾਰੇ ਗੱਲ ਕਰਦੇ ਹੋਏ ਜੋ ਵੀ ਕਹਿ ਰਹੇ ਹਾਂ, ਉਸ ਦਾ ਸਬੰਧ ਇਕ ਗੱਲ ਨਾਲ ਹੀ ਹੈ ਕਿ ਕਿਸੇ ਵੀ ਹਰਕਤ ਦਾ ਮਤਲਬ ਕੀ 'ਸਮਝਿਆ' ਜਾਂਦਾ ਹੈ।
ਜੇ ਤੁਹਾਨੂੰ ਇਹ ਕਿਹਾ ਜਾਵੇ ਕਿ ਤੁਸੀਂ ਆਪਣੀਆਂ ਬਾਹਾਂ ਪਾਸਿਆਂ ਤੇ ਸਿੱਧੀਆਂ ਲਟਕਾ ਕੇ ਭਾਸ਼ਨ ਦਿਉ, ਤਾਂ ਤੁਸੀਂ ਕਿਵੇਂ ਮਹਿਸੂਸ ਕਰੋਗੇ? ਜੇ ਤੁਸੀਂ ਆਪਣੇ ਹੱਥਾਂ
ਨਾਲ ਬਹੁਤ ਘੱਟ ਇਸ਼ਾਰੇ ਵੀ ਕਰਦੇ ਹੋ ਤਾਂ ਵੀ ਤੁਸੀਂ ਬੜੀ ਬੇਚੈਨੀ ਅਤੇ ਬੇ-ਆਰਾਮੀ ਮਹਿਸੂਸ ਕਰੋਗੇ। ਤੁਹਾਡੀ ਪੁਤਲੇ ਵਰਗੀ ਮੁਦਰਾ ਵਿਚ ਦਿੱਤਾ ਹੋਇਆ ਭਾਸ਼ਣ ਬੜਾ ਅ- ਸੁਭਾਵਕ ਲੱਗੇਗਾ ਅਤੇ ਦੇਖਣ ਵਿਚ ਤੁਸੀਂ ਵਿਸ਼ਵਾਸ ਯੋਗ ਨਹੀਂ ਲੱਗੋਗੇ। ਐਸੇ ਹਾਲਾਤ ਵਿਚ ਤੁਹਾਡੇ ਵਲੋਂ ਕਹੇ ਗਏ ਸ਼ਬਦ (7 ਪ੍ਰਤੀਸ਼ਤ), ਤੁਹਾਡੇ ਬੋਲਣ ਦੇ ਢੰਗ (38 ਪ੍ਰਤੀਸ਼ਤ) ਅਤੇ ਸਰੋਤਿਆਂ ਨੂੰ ਤੁਹਾਡੀ ਨਜ਼ਰ ਆ ਰਹੀ ਘਬਰਾਹਟ ਵਾਲੇ ਵਿਅਕਤੀਤਵ (55 ਪ੍ਰਤੀਸ਼ਤ) ਦੇ ਪਿੱਛੇ ਹੀ ਗੁੰਮ ਹੋ ਜਾਣਗੇ।
ਹੱਥਾਂ ਦੀਆਂ ਤਲੀਆਂ
ਹੱਥਾਂ ਦੇ ਇਸ਼ਾਰਿਆਂ ਨੂੰ ਸਮਝਣ ਲਈ ਅਸੀਂ ਸਭ ਤੋਂ ਪਹਿਲਾਂ ਇਹ ਦੇਖਾਂਗੇ ਕਿ ਇਸ਼ਾਰਿਆਂ ਦੌਰਾਨ ਸਾਡੀਆਂ ਤਲੀਆਂ ਕਿਵੇਂ ਹੁੰਦੀਆਂ ਹਨ। ਹੱਥਾਂ ਦੀਆਂ ਤਲੀਆਂ ਬਾਰੇ ਕਾਫੀ ਖੋਜ ਕੀਤੀ ਗਈ ਹੈ ਅਤੇ ਮੁਖ ਤੌਰ ਤੇ ਇਹ ਦੋ ਹਾਲਤਾਂ ਵਿਚ ਹੁੰਦੀਆਂ ਹਨ-ਉਪਰ ਵੱਲ ਅਤੇ ਹੇਠਾਂ ਵੱਲ। ਇਨ੍ਹਾਂ ਹਾਲਤਾਂ ਦੀ ਕੀ ਮਹੱਤਤਾ ਹੈ?
ਤਕਰੀਬਨ ਹਮੇਸ਼ਾ ਹੀ ਐਸਾ ਹੁੰਦਾ ਹੈ ਕਿ ਉਪਰ ਵੱਲ ਕੀਤੀਆਂ ਹੋਈਆਂ ਤਲੀਆਂ, ਹੇਠਾਂ ਵੱਲ ਕੀਤੀਆਂ ਤਲੀਆਂ ਤੋਂ ਬਿਹਤਰ ਹੁੰਦੀਆਂ ਹਨ। ਨਤੀਜੇ ਦਸਦੇ ਹਨ ਕਿ ਜਦੋਂ ਗਲਬਾਤ ਕਰਦਿਆਂ ਤੁਸੀਂ ਆਪਣੀਆਂ ਤਲੀਆਂ ਉਪਰ ਵੱਲ ਨੂੰ ਕਰਕੇ ਰੱਖਦੇ ਹੋ ਤਾਂ ਸੁਣਨ ਵਾਲਿਆਂ ਵਿਚੋਂ ਬਹੁਗਿਣਤੀ ਤੁਹਾਡੇ ਬਾਰੇ ਚੰਗਾ ਪ੍ਰਭਾਵ ਲੈਂਦੀ ਹੈ। ਦੂਜੇ ਪਾਸੇ ਜੇ ਤੁਸੀਂ ਆਪਣੀਆਂ ਤਲੀਆਂ ਹੇਠਾਂ ਵੱਲ ਨੂੰ ਕਰ ਕੇ ਰੱਖਦੇ ਹੋ ਤਾਂ ਚੰਗਾ ਪ੍ਰਭਾਵ ਲੈਣ ਵਾਲਿਆਂ ਦੀ ਗਿਣਤੀ ਕਾਫੀ ਘੱਟ ਜਾਂਦੀ ਹੈ।
ਇਸ ਪਿੱਛੇ ਕੀ ਕਾਰਨ ਹਨ? ਅਸੀਂ ਉਪਰ ਵੱਲ ਕੀਤੀਆਂ ਤਲੀਆਂ ਦਾ ਸਬੰਧ ਦੋਸਤੀ, ਇਮਾਨਦਾਰੀ ਅਤੇ ਭਰੋਸੇਯੋਗ ਹੋਣ ਨਾਲ ਜੋੜਦੇ ਹਾਂ। ਅਸੀਂ ਜਦੋਂ ਸਹੁੰ ਵੀ ਚੁਕਦੇ ਹਾਂ ਤਾਂ ਤਲੀਆਂ ਨਾਲ ਹੀ ਚੁਕਦੇ ਹਾਂ। ਜਦੋਂ ਕਿਸੇ ਮੇਜ਼ ਤੇ ਬੈਠ ਕੇ ਸੌਦੇਬਾਜ਼ੀ ਹੋ ਰਹੀ ਹੁੰਦੀ ਹੈ, ਤਾਂ ਇਕ ਜਣਾ ਕਹਿੰਦਾ ਹੈ 'ਮੈਂ ਤੁਹਾਡੇ ਨਾਲ ਖੁਲ੍ਹੀ ਗੱਲ ਕਰਨੀ ਚਾਹੁੰਦਾ ਹਾਂ' ਅਤੇ ਇਹ ਕਹਿੰਦੇ ਹੋਏ ਅਚੇਤ ਹੀ ਉਸਦੇ ਹੱਥਾਂ ਦੀਆਂ ਤਲੀਆਂ ਉਪਰ ਵੱਲ ਨੂੰ ਹੋ ਜਾਂਦੀਆਂ ਹਨ। ਇਹ ਇਕ ਅਚੇਤ ਤੌਰ ਉੱਤੇ ਕੀਤੀ ਗਈ ਹਰਕਤ ਹੁੰਦੀ ਹੈ ਅਤੇ ਅਸੀਂ ਇਸ ਹਰਕਤ ਉਤੇ ਭਰੋਸਾ ਕਰ ਲੈਂਦੇ ਹਾਂ। ਫਿਰ ਅਸੀਂ ਦੂਜੇ ਦੀ ਗੱਲ ਸੁਣਨ ਲਈ ਸਕਾਰਾਤਮਕ ਮਨੋ- ਸਥਿਤੀ ਵਿਚ ਆ ਜਾਂਦੇ ਹਾਂ। ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਉਹ ਲੋਕ ਜਿਹੜੇ ਆਪਣੀਆਂ ਅਸਲੀ ਭਾਵਨਾਵਾਂ ਨੂੰ ਛੁਪਾ ਰਹੇ ਹੁੰਦੇ ਹਨ, ਜਾਂ ਸੱਚਾਈ ਨਹੀਂ ਕਹਿ ਰਹੇ ਹੁੰਦੇ, ਉਹ ਉਸ ਵੇਲੇ ਆਪਣੀਆਂ ਤਲੀਆਂ ਨੂੰ ਨੰਗਾ (ਉਪਰ ਵਲ) ਕਰਨ ਵਿਚ ਔਖਿਆਈ ਮਹਿਸੂਸ ਕਰਦੇ ਹਨ।
ਪੁਰਾਣੇ ਸਮੇਂ ਵਿਚ ਖਾਲੀ ਤਲੀਆਂ ਦਾ ਮਤਲਬ ਹੁੰਦਾ ਸੀ ਕਿ 'ਮੇਰੇ ਕੋਲ ਕੋਈ ਹਥਿਆਰ ਨਹੀਂ।' ਹੱਥ ਮਿਲਾਉਣ ਦੀ ਰਵਾਇਤ ਇੱਥੋਂ ਹੀ ਬਣੀ ਹੈ (ਇਸ ਬਾਰੇ ਆਪਾਂ ਬਾਦ ਵਿਚ ਹੋਰ ਗੱਲ ਵੀ ਕਰਾਂਗੇ)। ਕਹਿਣ ਦਾ ਭਾਵ ਇਹ ਹੈ ਕਿ ਇਹ ਇਕ 'ਅਧੀਨਗੀ' ਵਾਲੀ ਹਰਕਤ ਹੈ। (ਜ਼ਰਾ ਸੜਕ ਤੇ ਬੈਠੇ ਭਿਖਾਰੀ ਬਾਰੇ ਸੋਚੋ, ਜਾਂ ਫਿਰ ਸ਼ੇਰਲਕ ਹੋਮਜ਼ ਦੀਆਂ ਫਿਲਮਾਂ ਵਿਚ ਖਲਨਾਇਕ ਬਾਰੇ, ਜਦੋਂ ਆਖਰੀ ਦ੍ਰਿਸ਼ ਵਿਚ ਡਾ. ਵਾਟਸਨ ਤੇ ਸ਼ੇਰਲਕ ਹੋਮਜ਼ ਉਸ ਨੂੰ ਪਕੜ ਲੈਂਦੇ ਹਨ, ਜਾਂ ਨਿਰੁਤਰ ਕਰ ਦਿੰਦੇ ਹਨ) ਸੋ ਜਦੋਂ ਕੋਈ
ਵਿਅਕਤੀ ਤੁਹਾਨੂੰ ਕੁੱਝ ਕਹਿ ਰਿਹਾ ਹੋਵੇ ਤਾਂ ਉਸ ਦੀਆਂ ਤਲੀਆਂ ਉਸ ਦੀ ਈਮਾਨਦਾਰੀ ਬਾਰੇ ਬਹੁਤ ਕੁਝ ਦਸ ਦਿੰਦੀਆਂ ਹਨ। ਹੱਥ ਉਪਰ ਵੱਲ ਨੂੰ ਕਰ ਕੇ ਉਹ ਤੁਹਾਨੂੰ ਇਹ ਕਹਿਣਾ ਚਾਹੁੰਦੇ ਹਨ ਕਿ 'ਸਾਡੇ ਤੇ ਯਕੀਨ ਕਰੋ
ਤੁਸੀਂ ਜ਼ਰੂਰ ਸੋਚ ਰਹੇ ਹੋਵੋਗੇ ਇਹ ਗੱਲ ਤਾਂ ਠੀਕ ਲਗਦੀ ਹੈ ਪਰ ਜ਼ਮੀਨ ਦੇ ਦਲਾਲਾਂ, ਪੁਰਾਣੀਆਂ ਕਾਰਾਂ ਦੇ ਦਲਾਲਾਂ, ਝੂਠ ਬੋਲਣ ਵਾਲਿਆਂ ਅਤੇ ਹੋਰ ਐਸੇ ਲੋਕਾਂ ਬਾਰੇ ਕੀ ਸੋਚੀਏ? ਕੀ ਉਨ੍ਹਾਂ ਨੂੰ ਇਸ ਗੱਲ ਦਾ ਨਹੀਂ ਪਤਾ? ਕੀ ਉਹ ਇਸ ਹਰਕਤ ਨੂੰ ਸਾਨੂੰ ਬੁੱਧੂ ਬਣਾਉਣ ਲਈ ਨਹੀਂ ਵਰਤਦੇ? ਪਰ ਸਤਵੇਂ ਅਧਿਆਇ ਦੇ ਅੰਤ ਤੱਕ ਤੁਸੀਂ ਇਹ ਸਮਝਣਾ ਸ਼ੁਰੂ ਕਰ ਦਿਉਗੇ। ਕਿਉਂਕਿ ਜੇ ਉਨ੍ਹਾਂ ਦੀਆਂ ਬਾਕੀ ਦੀਆਂ ਹਰਕਤਾਂ ਨਾਲ ਇਸ ਦੀ 'ਸਮਰੂਪਤਾ' ਨਹੀਂ ਹੋਵੇਗੀ ਅਤੇ ਉਨ੍ਹਾਂ ਦੀਆਂ ਬਾਕੀ ਹਰਕਤਾਂ ਖੁਲ੍ਹੇਪਨ ਵਾਲੀਆਂ ਨਹੀਂ ਹੋਣਗੀਆਂ—ਉਨ੍ਹਾਂ ਦੀਆਂ ਨਜ਼ਰਾਂ ਨਹੀਂ ਮਿਲਣਗੀਆਂ, ਉਨ੍ਹਾਂ ਦੀ ਮੁਦਰਾ ਸਹੀ ਨਹੀਂ ਹੋਵੇਗੀ, ਮੁਸਕਰਾਹਟ ਅਸਲੀ ਨਹੀਂ ਹੋਵੇਗੀ ਅਤੇ ਆਵਾਜ਼ ਤੋਂ ਵੀ ਤੁਹਾਨੂੰ ਪਤਾ ਲੱਗ ਜਾਵੇਗਾ।
ਹੱਥ ਜਾਂ ਤਲੀਆਂ ਹੇਠਾਂ ਵਲ ਕਰਕੇ ਅਸੀਂ ਆਪਣੇ ਅਧਿਕਾਰ ਜਾਂ ਆਪਣੇ ਦੂਜੇ ਉੱਤੇ ਹਾਵੀ ਹੋਣ ਨੂੰ ਦਿਖਾਣਾ ਚਾਹੁੰਦੇ ਹੁੰਦੇ ਹਾਂ। ਇਹ ਹਰਕਤ ਹੁਕਮ ਕਰਨ ਲੱਗਿਆਂ ਵਰਤੀ ਜਾਂਦੀ ਹੈ। 2008 ਵਿਚ ਅਮਰੀਕੀ ਪ੍ਰਧਾਨਗੀ ਦੀ ਚੋਣ ਵਿਚ ਹਿਲੇਰੀ ਕਲਿੰਟਨ ਨੇ ਜਦੋਂ ਆਪਣੀ ਮੁਹਿੰਮ ਸ਼ੁਰੂ ਕੀਤੀ ਤਾਂ ਉਹ ਆਪਣੇ ਸਰੋਤਿਆਂ ਨੂੰ ਪ੍ਰਭਾਵਤ ਕਰਨਾ ਚਾਹੁੰਦੀ ਸੀ ਕਿ ਸਭ ਕੁਝ ਉਸ ਦੇ ਵੱਸ ਜਾਂ ਕੰਟਰੋਲ ਵਿਚ ਹੈ। ਬਾਦ ਵਿਚ ਉਸਦੇ ਸਲਾਹਕਾਰਾਂ ਨੇ ਉਸਨੂੰ ਸ਼ਾਇਦ ਇਸ ਇਸ਼ਾਰੇ ਨੂੰ ਬਦਲਣ ਦੀ ਸਲਾਹ ਦਿੱਤੀ ਹੋਵੇਗੀ, ਤਾਂ ਉਸਨੇ ਆਪਣਾ ਇਸ਼ਾਰਾ ਬਦਲ ਕੇ ਤਲੀ ਉਪਰ ਕਰ ਲਈ। (ਉਹ ਲੋਕ ਜਿਨ੍ਹਾਂ ਨੂੰ ਆਪਣੀਆਂ ਤਲੀਆਂ ਹੇਠਾਂ ਵਲ ਨੂੰ ਕਰ ਕੇ ਗਲ ਕਰਨ ਦੀ ਆਦਤ ਹੁੰਦੀ ਹੈ, ਉਹ ਦੋਵੇਂ ਤਲੀਆਂ ਉਪਰ ਕਰਨ ਵਿਚ ਕੁਝ ਦਿੱਕਤ ਮਹਿਸੂਸ ਕਰਦੇ ਹਨ। ਆਪਣੀ ਇਸ ਆਦਤ ਨੂੰ ਤੋੜਨ ਲਈ ਉਹ ਇਕ ਹੱਥ ਦੀ ਤਲੀ ਉਪਰ ਵੱਲ ਕਰਨੀ ਸ਼ੁਰੂ ਕਰ ਦਿੰਦੇ ਹਨ।)
“ ਇਹ ਹਰਕਤ ਹੁਕਮ ਚਲਾਉਣ ਲਈ ਵਰਤੀ ਜਾਂਦੀ ਹੈ।”
ਜੇ ਸਾਡੇ ਹੱਥ ਦੂਜਿਆਂ ਨਾਲ ਗਲ ਕਰਨ ਲੱਗਿਆਂ ਇੰਨੇ ਮਹੱਤਵਪੂਰਨ ਹਨ ਤਾਂ ਇਸ ਦਾ ਮਤਲਬ ਇਹ ਵੀ ਹੈ ਕਿ ਸਾਡੇ ਹੱਥ ਨਜ਼ਰ ਆਉਣੇ ਚਾਹੀਦੇ ਹਨ ਤਾਂ ਹੀ ਅਸੀਂ ਇਨ੍ਹਾਂ ਨੂੰ ਦੂਜਿਆਂ ਵਿਚ ਭਰੋਸਾ ਪੈਦਾ ਕਰਨ ਅਤੇ ਸਹੀ ਪ੍ਰਭਾਵ ਦੇਣ ਲਈ ਵਰਤ ਸਕਾਂਗੇ। ਪਰ ਇਹ ਕੰਮ ਸਾਨੂੰ ਸਾਵਧਾਨੀ ਨਾਲ ਕਰਨਾ ਪਵੇਗਾ ਕਿਉਂਕਿ ਸਾਡੇ ਹੱਥ ਕਿਸੇ ਵੀ ਸੁਚੇਤ ਸਰੋਤੇ ਨੂੰ ਸਾਡੇ ਬਾਰੇ ਚੰਗੇ ਅਤੇ ਮਾੜੇ ਦੋਵੇਂ ਹੀ ਕਿਸਮ ਦੇ ਇਸ਼ਾਰੇ ਤੇ ਸੁਨੇਹੇ ਪਹੁੰਚਾ ਸਕਦੇ ਹਨ। ਇਹ ਸਾਡੀ ਨਕਾਰਾਤਮਕ ਮਨੋਸਥਿਤੀ ਅਤੇ ਘਬਰਾਹਟ ਵੀ ਦਸ ਦਿੰਦੇ ਹਨ।
ਜ਼ਰਾ ਕਲਪਨਾ ਕਰੋ, ਦਫਤਰ ਵਿਚ ਤੁਹਾਡੇ ਹੀ ਦਰਜੇ ਦਾ ਇਕ ਸਾਥੀ ਤੁਹਾਨੂੰ 'ਬੰਦ’ ਤਲੀ ਨਾਲ ਉਪਰੋਂ ਥੱਲੇ ਵੱਲ ਨੂੰ ਇਸ਼ਾਰਾ ਕਰਕੇ ਤੁਹਾਨੂੰ ਕਹਿੰਦਾ ਹੈ “ਕੀ ਤੁਸੀਂ ਇਸ ਕਿਤਾਬਾਂ ਦੇ ਢੇਰ ਨੂੰ ਪਰੇ ਰੱਖ ਦਿਉਗੇ? ਕੋਈ ਇਹ ਕਿਤਾਬਾਂ ਇੱਥੇ ਰੱਖ ਗਿਆ ਹੈ ਅਤੇ ਇਹ ਰਸਤੇ ਵਿਚ ਅੜ ਰਹੀਆਂ ਹਨ।" ਜਿਸ ਇਸ਼ਾਰੇ ਨਾਲ ਇਹ ਗੱਲ ਕਹੀ ਗਈ ਹੈ ਉਸ ਕਰਕੇ ਇਹ ਇਕ 'ਹੁਕਮ' ਲੱਗਦਾ ਹੈ। ਯਾਦ ਰੱਖੋ ਇਹ ਗੱਲ ਤੁਹਾਡੇ ਬੌਸ ਨੇ ਨਹੀਂ ਪਰ ਬਰਾਬਰ ਦੇ ਰੁਤਬੇ ਵਾਲੇ ਸਾਥੀ ਨੇ ਕਹੀ ਹੈ। ਨਤੀਜਾ ਇਹ ਹੋਵੇਗਾ ਕਿ ਇਸ ਗੱਲ ਨਾਲ ਆਪਸੀ ਰੰਜਿਸ਼ ਪੈਦਾ ਹੋ ਜਾਵੇਗੀ। ਇਹ ਰੰਜਿਸ਼ ਸ਼ਬਦਾਂ ਕਰਕੇ ਨਹੀਂ ਸਗੋਂ ਕਹਿਣ ਲੱਗਿਆਂ ਕੀਤੇ ਗਏ ਇਸ਼ਾਰੇ ਕਰਕੇ ਹੋਵੇਗੀ, ਅਤੇ ਇਸ ਗੱਲ ਨੂੰ ਕਹਿਣ ਦੇ ਢੰਗ ਕਰਕੇ ਹੋਵੇਗੀ।
ਜੇਕਰ ਇਹੀ ਗੱਲ, (ਭਾਵੇਂ ਉਹੀ ਸ਼ਬਦ ਵਰਤਕੇ) ਆਪਣੀਆਂ ਤਲੀਆਂ ਉਪਰ ਵੱਲ ਨੂੰ ਕਰਕੇ ਕਹੀ ਜਾਂਦੀ ਤਾਂ ਇਹ ਇਕ ਅਧੀਨਗੀ ਜਾਂ ਬੇਵਸੀ ਵਿਚ ਕੀਤੀ ਗਈ ਬੇਨਤੀ ਦਾ ਪ੍ਰਭਾਵ ਦੇਂਦੀ। ਇਸ ਨਾਲ ਦੂਜੇ ਵਿਅਕਤੀ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ ਅਤੇ ਉਹ ਇਹ ਕੰਮ ਸ਼ਾਇਦ ਖੁਸ਼ੀ ਨਾਲ ਹੀ ਕਰ ਦੇਵੇਗਾ।
ਤਲੀ ਹੇਠਾਂ ਵਲ ਨੂੰ ਕਰਕੇ ਕੀਤੇ ਗਏ ਇਸ਼ਾਰੇ ਦਾ ਇਕ ਹੋਰ ਰੂਪ ਹੈ। ਇਸ ਵਿਚ ਸਾਰੀਆਂ ਉਂਗਲਾਂ ਬੰਦ ਕੀਤੀਆਂ ਜਾਂਦੀਆਂ ਹਨ। ਇਸਨੂੰ ਤੁਸੀਂ ਇਕ ਦਮ ਪਹਿਚਾਣ ਲਉਗੇ। ਤੁਸੀਂ ਜ਼ਰੂਰ ਕੁਝ ਪੁਰਾਣੀਆਂ ਫਿਲਮਾਂ ਵਿਚ ਤੀਜੇ ਜਰਮਨ ਸਾਮਰਾਜ (Third Reich) ਦੌਰਾਨ ਹਿਟਲਰ ਨੂੰ ਦਿੱਤੀ ਜਾ ਰਹੀ ਸਲਾਮੀ ਦੇਖੀ ਹੋਵੇਗੀ।
ਤਾਂ ਫਿਰ ਮੁੱਦਾ ਕੀ ਹੈ?
ਜਦੋਂ ਅਸੀਂ ਹੱਥਾਂ ਦੀਆਂ ਤਲੀਆਂ ਦੀ ਗੱਲ ਕਰ ਰਹੇ ਹਾਂ ਤਾਂ ਸਾਨੂੰ ਇਕ ਐਸੀ ਹਰਕਤ ਦੀ ਗੱਲ ਵੀ ਕਰ ਲੈਣੀ ਚਾਹੀਦੀ ਹੈ ਜਿਹੜੀ ਦੂਜੇ ਨੂੰ ਖਿਝਾ ਦੇਂਦੀ ਹੈ। ਇਸ ਵਿਚ ਤੁਸੀਂ ਤਲੀ ਬੰਦ ਕਰ ਲੈਂਦੇ ਹੋ ਅਤੇ ਮੁੱਠੀ ਬਣਾ ਲੈਂਦੇ ਹੋ, ਪਹਿਲੀ ਉਂਗਲ ਨੂੰ ਤੁਸੀਂ ਕਿਸੇ ਵੱਲ ਕਰ ਲੈਂਦੇ ਹੋ। ਜਦੋਂ ਤੁਹਾਡੇ ਵਲ ਕੋਈ ਇਸ ਤਰ੍ਹਾਂ ਉਂਗਲ ਕਰਦਾ ਹੈ ਤਾਂ ਤੁਹਾਨੂੰ ਕੈਸਾ ਲਗਦਾ ਹੈ? ਤੁਹਾਨੂੰ ਇਹ ਚੰਗਾ ਨਹੀਂ ਲਗਦਾ ਹੋਵੇਗਾ। ਸ਼ਾਇਦ ਇਹ ਸਾਡੇ ਬਚਪਨ ਦੀਆਂ ਯਾਦਾਂ ਤਾਜ਼ਾ ਕਰ ਦਿੰਦਾ ਹੈ। ਇਹ ਮਾਤਾ ਪਿਤਾ, ਅਧਿਆਪਕ ਜਾਂ ਕਿਸੇ ਹੋਰ ਖਿਝਾਉਣ ਵਾਲੇ ਵਿਅਕਤੀ ਨਾਲ ਸਬੰਧਤ ਹੋਵੇਗਾ। ਇਹ ਇਕ ਹਮਲਾਵਰ ਰੁਚੀ ਦਾ ਇਸ਼ਾਰਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਉਹ ਐਸਾ ਕਰਦੇ ਹਨ ਅਤੇ ਨਾ ਹੀ ਇਹ ਪਤਾ ਹੁੰਦਾ ਹੈ ਕਿ ਇਸ ਦਾ ਸਾਹਮਣੇ ਵਾਲੇ ਵਿਅਕਤੀ ਉੱਤੇ ਕੀ ਅਸਰ ਪੈਂਦਾ ਹੈ। ਦੁਨੀਆਂ ਦੇ ਹਰ ਕੋਨੇ ਵਿਚ ਇਹ ਇਕੋ ਹੀ ਭਾਵਨਾ
ਨਾਲ ਸਬੰਧਤ ਗਿਣਿਆ ਜਾਂਦਾ ਹੈ । (ਮੇਰਾ ਖਿਆਲ ਹੈ ਤੁਸੀਂ ਮੁੱਦਾ ਸਮਝ ਗਏ ਹੋ।)
ਜੇ ਤੁਸੀਂ ਵੀ ਐਸਾ ਕਰਕੇ ਆਪਣੀ ਸ਼ਾਨ ਸਮਝਦੇ ਹੋ ਤਾਂ ਇਸਨੂੰ ਛੱਡ ਦਿਉ ਕਿਉਂਕਿ ਇਹ ਦੂਸਰੇ ਵਿਅਕਤੀ ਨੂੰ ਖਿਝਾ ਦੇਂਦਾ ਹੈ। ਟੈਲੀਵੀਜ਼ਨ ਦੇ ਪ੍ਰੋਗਰਾਮ ਵਿਚ ਸ਼ਾਇਦ ਇਹ ਠੀਕ ਲਗਦਾ ਹੋਵੇ ਪਰ ਆਮ ਜ਼ਿੰਦਗੀ ਵਿਚ ਇਹ ਪ੍ਰੇਸ਼ਾਨੀ ਦਿੰਦਾ ਹੈ।
ਬਦਲਵੀਆਂ ਹਰਕਤਾਂ (Displacement Activities)
ਹੁਣ ਸਾਨੂੰ ਇਕ ਐਸੀ ਚੀਜ਼ ਦੀ ਗੱਲ ਕਰ ਲੈਣੀ ਚਾਹੀਦੀ ਹੈ ਜਿਹੜੀ ਮਨੋਵਿਗਿਆਨ ਦੀ ਭਾਸ਼ਾ ਦਾ ਹਿੱਸਾ ਬਣ ਚੁੱਕੀ ਹੈ। ਬਦਲਵੀਆਂ ਹਰਕਤਾਂ ਉਹ ਹਰਕਤਾਂ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਆਪਣੀ ਪ੍ਰੇਸ਼ਾਨੀ ਦੂਰ (Displace) ਕਰਦੇ ਹਾਂ। ਜਾਂ ਇਹ ਕਹਿ ਲਈਏ ਕਿ ਅਸੀਂ ਆਪਣੇ ਅੰਦਰ ਪੈਦਾ ਹੋ ਰਹੈ ਮਾਨਸਿਕ ਤਣਾਅ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਛੋਟੀਆਂ ਛੋਟੀਆਂ ਹਰਕਤਾਂ ਬਹੁਤ ਹੀ ਘੱਟ ਸਮੇਂ ਲਈ—ਛਿਨ ਭਰ ਲਈ—ਹੀ ਹੁੰਦੀਆਂ ਹਨ, ਪਰ ਇਹ ਸਾਡੇ ਬਾਰੇ ਬਹੁਤ ਕੁਝ ਦੱਸ ਦੇਂਦੀਆਂ ਹਨ।
“ ਇਹ ਛਿਣ ਭਰ ਲਈ ਹੀ ਹੁੰਦੀਆਂ ਹਨ, ਪਰ ਬਹੁਤ ਕੁੱਝ ਦਸਦੀਆਂ ਹਨ।”
ਅਸੀਂ ਬਦਲਵੀਆਂ ਹਰਕਤਾਂ ਉਦੋਂ ਕਰਦੇ ਹਾਂ ਜਦੋਂ ਅਸੀਂ ਕਿਸੇ ਕਿਸਮ ਦੀ ਮਾਨਸਿਕ ਉਲਝਣ, ਪ੍ਰੇਸ਼ਾਨੀ ਜਾਂ ਨਿਰਾਸ਼ਤਾ ਵਿਚੋਂ ਲੰਘ ਰਹੇ ਹੁੰਦੇ ਹਾਂ। ਸਮਝਣ ਵਾਲੀ ਗੱਲ ਇਹ ਹੈ ਕਿ ਇਹ ਹਰਕਤਾਂ ਬਹੁਤ ਛੋਟੀਆਂ ਹੁੰਦੀਆਂ ਹਨ ਪਰ ਇਹ ਸਾਨੂੰ ਦੱਸ ਦਿੰਦੀਆਂ ਹਨ ਕਿ ਉਸ ਵਿਅਕਤੀ ਦੇ ਮਨ ਅੰਦਰ ਕੀ ਚਲ ਰਿਹਾ ਹੈ। ਜਿਵੇਂ ਸਾਡੇ ਰੋਜ਼ਾਨਾ ਜੀਵਨ ਵਿਚ ਹੁੰਦਾ ਹੈ, ਛੋਟੀਆਂ ਛੋਟੀਆਂ ਚੀਜ਼ਾਂ ਹੀ ਅਸਲ ਵਿਚ ਬਹੁਤ ਵੱਡਾ ਫਰਕ ਪਾਉਂਦੀਆਂ ਹਨ। ਇਹ ਛੋਟੀਆਂ ਛੋਟੀਆਂ ਹਰਕਤਾਂ ਹੀ ਹੁੰਦੀਆਂ ਹਨ ਜਿਹੜੀਆਂ ਸਾਡੇ ਮਨ ਦੇ ਅੰਦਰ ਛੁਪੀਆਂ ਭਾਵਨਾਵਾਂ ਨੂੰ ਬਾਹਰ ਪਰਗਟ ਕਰ ਦਿੰਦੀਆਂ ਹਨ। ਅਕਸਰ ਐਸਾ ਉਦੋਂ ਵੀ ਹੋ ਜਾਂਦਾ ਹੈ। ਜਦੋਂ ਸਾਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਹੁੰਦਾ।
ਸਿਆਣੀ ਗੱਲ
ਜੇ ਤੁਸੀਂ ਇਹ ਸਮਝਦੇ ਹੋ ਕਿ ਕੋਈ ਛੋਟੀ ਚੀਜ਼ ਵੱਡਾ ਫਰਕ ਨਹੀਂ ਪਾ ਸਕਦੀ, ਤਾਂ ਇਕ ਚੀਜ਼ ਯਾਦ ਕਰੋ। ਕੀ ਕਦੀ ਐਸਾ ਹੋਇਆ ਹੈ ਕਿ ਤੁਸੀਂ ਸੌਣ ਲਈ ਲੇਟੇ ਹੋਵੋ ਤੇ ਤੁਹਾਡੇ ਆਲੇ ਦੁਆਲੇ ਇਕ ਮੱਛਰ ਫਿਰ ਰਿਹਾ ਹੋਵੇ?
ਹਵਾਈ ਜਹਾਜ਼ ਤੇ ਗੱਡੀਆਂ
ਇਕ ਸਰਵੇਖਣ ਹਵਾਈ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ਤੇ ਕੀਤਾ ਗਿਆ ਜਿਸ ਵਿਚ ਉਥੇ ਇੰਤਜ਼ਾਰ ਕਰ ਰਹੇ ਵਿਅਕਤੀਆਂ ਦੀਆਂ ਹਰਕਤਾਂ ਨੂੰ ਧਿਆਨ ਨਾਲ ਨੋਟ ਕੀਤਾ ਗਿਆ। ਇਨ੍ਹਾਂ ਥਾਵਾਂ ਤੇ ਲੋਕ ਅਕਸਰ ਤਣਾਅ ਵਿਚ ਹੁੰਦੇ ਹਨ। ਨਤੀਜੇ ਕਾਫੀ ਦਿਲਚਸਪ ਸਨ। ਜੋ ਪਹਿਲੀ ਚੀਜ਼ ਦੇਖੀ ਗਈ ਉਹ ਇਹ ਸੀ ਕਿ ਉੱਥੇ ਮੌਜੂਦ ਵਿਅਕਤੀ ਬੜੇ ਸਪਸ਼ਟ ਤੌਰ ਤੇ ਤਣਾਅ ਵਿਚ ਸਨ। ਦੂਸਰਾ ਇਹ ਸੀ ਕਿ ਉਹ ਆਪਣੇ ਜਹਾਜ਼ ਵਿਚ ਚੜ੍ਹਨ ਤੋਂ ਪੈਦਾ ਹੋਏ ਤਣਾਅ, ਡਰ ਤੇ ਘਬਰਾਹਟ ਨੂੰ ਛੁਪਾਣ ਦਾ ਯਤਨ ਕਰ ਰਹੇ ਸਨ। ਉਹ ਇਹ ਜ਼ਾਹਰ ਨਹੀਂ ਹੋਣ ਦੇਣਾ ਚਾਹੁੰਦੇ ਸਨ ਕਿ ਉਹ ਤਣਾਅ ਵਿਚ ਹਨ, ਅਤੇ ਜੇ ਉਨ੍ਹਾਂ ਕੋਲ ਕੋਈ ਰਸਤਾ ਹੁੰਦਾ ਤਾਂ ਸ਼ਾਇਦ ਉਹ ਉਥੋਂ ਭੱਜ ਹੀ ਜਾਂਦੇ। ਪਰ ਇਹ ਡਰ ਕੁਝ ਹੋਰ 'ਬਦਲਵੀਆਂ' ਹਰਕਤਾਂ ਰਾਹੀਂ ਬਾਹਰ ਆ ਰਿਹਾ ਸੀ।
ਐਸੀਆਂ ਬਦਲਵੀਆਂ ਹਰਕਤਾਂ ਵਿਚ ਬਾਰ ਬਾਰ ਆਪਣੀਆਂ ਟਿਕਟਾਂ ਚੈੱਕ ਕਰਨੀਆਂ, ਜੇਬ ਤੇ ਹੱਥ ਲਾ ਕੇ ਇਹ ਦੇਖਣਾ ਕਿ ਬਟੂਆ ਹੈ ਕਿ ਨਹੀਂ, ਸਾਮਾਨ ਬਾਰ ਬਾਰ ਚੁਕਣਾ ਅਤੇ ਵਾਪਸ ਰੱਖਣਾ, ਬਾਰ ਬਾਰ ਮੋਬਾਈਲ ਫੋਨ ਵੱਲ ਦੇਖਣਾ ਵਗੈਰਾ ਸ਼ਾਮਲ ਹਨ। ਇਕ ਦਿਲਚਸਪ ਗੱਲ ਇਹ ਸੀ ਕਿ ਇਹ ਸਾਰੀਆਂ ਚੀਜ਼ਾਂ ਕੁਝ ਕੁ ਮਿੰਟ ਪਹਿਲਾਂ ਹੀ ਕੀਤੀਆਂ ਗਈਆਂ ਹੁੰਦੀਆਂ ਸਨ।
ਇਕ ਹੋਰ ਦਿਲਚਸਪ ਗੱਲ ਇਹ ਸੀ ਕਿ ਹਵਾਈ ਅੱਡਿਆਂ ਤੇ ਅਜਿਹੀਆਂ ਹਰਕਤਾਂ ਰੇਲਵੇ ਸਟੇਸ਼ਨਾਂ ਨਾਲੋਂ ਕਾਫੀ ਵੱਧ ਮਾਤਰਾ ਵਿਚ ਦੇਖੀਆਂ ਗਈਆਂ-ਤਕਰੀਬਨ 10 ਗੁਣਾ। (ਰੇਲਵੇ ਸਟੇਸ਼ਨ ਤੇ ਸਿਰਫ 8 ਪ੍ਰਤੀਸ਼ਤ ਲੋਕ ਐਸਾ ਕਰ ਰਹੇ ਸਨ ਪਰ ਹਵਾਈ ਅੱਡਿਆਂ ਤੇ ਇਹ ਗਿਣਤੀ 80 ਪ੍ਰਤੀਸ਼ਤ ਸੀ)। ਇਹ ਵੀ ਦੇਖਿਆ ਗਿਆ ਕਿ ਸਿਰ ਖੁਰਕਣਾ, ਮੂੰਹ ਬਣਾਉਣਾ, ਕੰਨਾਂ ਨੂੰ ਛੋਹਣਾ, ਚੀਜ਼ਾਂ ਬਾਰ ਬਾਰ ਛੋਹਣੀਆਂ, ਉਲਟਾ ਪਲਟਾ ਕੇ ਦੇਖਣੀਆਂ—ਇਹ ਸਭ ਕੁੱਛ ਵੀ ਹਵਾਈ ਅੱਡਿਆਂ ਉੱਤੇ ਜ਼ਿਆਦਾ ਨਜ਼ਰ ਆਏ।
ਇਹ ਵੀ ਦੇਖਿਆ ਗਿਆ ਕਿ ਉਹ ਜਿਹੜੇ ਉਸ ਵੇਲੇ ਸਿਗਰਟ ਪੀਂਦੇ ਹਨ ਜਦੋਂ ਉਹ ਕਿਸੇ ਦਬਾਅ ਥੱਲੇ ਹੁੰਦੇ ਹਨ, ਉਹ ਲੋਕ ਸਿਗਰਟ ਪੀਣ ਦਾ ਵੀ ਲੰਬਾ ਚੌੜਾ ਢੰਗ-ਜਾਂ ਇਕ ਪੂਰੀ ਰਸਮ ਕਰ ਰਹੇ ਸਨ। ਪੈਕਟ ਨੂੰ ਧਿਆਨ ਨਾਲ ਲੱਭਣਾ, ਲਾਈਟਰ ਨੂੰ ਲੱਭਣਾ, ਸਿਗਰਟ ਜਲਾਉਣਾ, ਫਿਰ ਅੱਗ ਬੰਦ ਕਰਨੀ, ਐਸ਼-ਟਰੇ ਨੂੰ ਸਹੀ ਕਰ ਕੇ ਰੱਖਣਾ, ਸਿਗਰਟ ਤੋਂ ਬਾਰ ਬਾਰ ਸੁਆਹ ਛੱਡਣੀ (ਭਾਵੇਂ ਸੁਆਹ ਹੋਵੇ ਭਾਵੇਂ ਨਾਂਹ) ਅਤੇ ਫਿਰ ਸਿਗਰਟ ਨੂੰ ਐਸ਼ ਟਰੇ ਵਿਚ ਮਸਲ ਕੇ ਬੰਦ ਕਰ ਦੇਣਾ, ਹਾਲੇ ਜਦੋਂ ਉਹ ਬਿਲਕੁਲ ਥੋੜ੍ਹੀ ਹੀ ਵਰਤੀ
ਹੋਵੇ। (ਹੁਣ ਸਿਗਰਟ ਪੀਣ ਤੇ ਬਹੁਤ ਸਾਰੀਆਂ ਰੋਕਾਂ ਲੱਗਣ ਨਾਲ ਸ਼ਾਇਦ ਤੁਸੀਂ ਇਹ 'ਡਰਾਮਾ' ਬਹੁਤੀ ਵਾਰੀ ਮਜ਼ਾ ਲੈ ਕੇ ਨਹੀਂ ਦੇਖ ਸਕੋਗੇ। ਪਰ ਇਹ 'ਮਨ ਦੀਆਂ ਉਲਝਣਾ' ਦਾ ਤਮਾਸ਼ਾ ਤੁਸੀਂ ਕਿਸੇ ਹੋਰ ਸ਼ਕਲ ਵਿਚ ਜ਼ਰੂਰ ਦੇਖੋਗੇ।)
ਮੇਰਾ ਖਿਆਲ ਹੈ ਕਿ ਹੁਣ ਤੁਸੀਂ ਜਦੋਂ ਅਗਲੀ ਵਾਰ ਹਵਾਈ ਸਫਰ ਕਰਨ ਲਈ ਹਵਾਈ ਅੱਡੇ ਤੇ ਜਾਉਗੇ ਤਾਂ ਤੁਸੀਂ ਆਪਣੀ ਮਨੋਸਥਿਤੀ ਬਾਰੇ ਜ਼ਰੂਰ ਸੁਚੇਤ ਹੋਵੋਗੇ। ਨਾਲ ਹੀ ਤੁਸੀਂ ਆਪਣੇ ਵਲੋਂ ਕੀਤੀਆਂ ਜਾ ਰਹੀਆਂ ਐਸੀਆਂ ਬਦਲਵੀਆਂ ਹਰਕਤਾਂ ਬਾਰੇ ਵੀ ਸੁਚੇਤ ਰਹੋਗੇ। ਜਿਹੜੀਆਂ ਤੁਸੀਂ ਵੱਖੋ ਵੱਖਰੇ ਹਾਲਾਤ ਵਿਚ ਕਰਦੇ ਹੋ। ਜਦੋਂ ਤੁਸੀਂ ਇਨ੍ਹਾਂ ਬਦਲਵੀਆਂ ਹਰਕਤਾਂ ਬਾਰੇ ਸੁਚੇਤ ਹੋ ਗਏ ਤਾਂ ਤੁਸੀਂ ਫਿਰ ਆਪਣੀਆਂ ਇਨ੍ਹਾਂ ਹਰਕਤਾਂ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਵੀ ਜ਼ਰੂਰ ਕਰੋਗੇ ਤਾਂਕਿ ਤੁਸੀਂ ਲੋਕਾਂ ਨੂੰ ਪਹਿਲਾਂ ਵਾਂਗ ਨਾ ਨਜ਼ਰ ਆਉ।
ਸਾਡੀਆਂ ਸਭ ਦੀਆਂ ਆਪਣੀਆਂ ਆਪਣੀਆਂ ਤੇ ਚਹੇਤੀਆਂ ਬਦਲਵੀਆਂ ਹਰਕਤਾਂ ਹੁੰਦੀਆਂ ਹਨ ਜਿਹੜੀਆਂ ਉਸ ਵੇਲੇ ਪ੍ਰਗਟ ਹੋਕੇ ਸਾਡਾ ਬਚਾਅ ਕਰਦੀਆਂ ਹਨ ਜਦੋਂ ਅਸੀਂ ਕਿਸੇ ਉਲਝਣ ਜਾਂ ਤਣਾਅ ਵਿਚ ਹੁੰਦੇ ਹਾਂ-ਜਿਵੇਂ ਚਿਊਇੰਗ-ਗਮ ਨੂੰ ਚੱਬਣਾ, ਨਹੁੰ ਟੁਕਣਾ, ਖਾਣਾ ਪੀਣਾ ਜਾਂ ਸਿਗਰਟ ਮੂੰਹ ਵਿਚ ਰੱਖਣਾ (ਕਈ ਵਾਰੀ ਬਿਨਾਂ ਜਗਾਏ ਹੀ!) ਪੱਛਮੀ ਫ਼ਿਲਮਾਂ ਦੇ ਅਭਿਨੇਤਾ ਕਲਿੰਟ ਈਸਟਵੁਡ ਦੀਆਂ ਫਿਲਮਾਂ ਵਿਚ ਇਕ ਬੜੀ ਦਿਲਚਸਪ ਬਦਲਵੀਂ ਹਰਕਤ ਹੁੰਦੀ ਸੀ। ਉਸ ਦੇ ਮੂੰਹ ਵਿਚ ਇਕ ਸਿਗਰਟ ਹੁੰਦੀ ਸੋ ਜਲਾਈ ਨਹੀਂ ਸੀ ਹੁੰਦੀ। ਜਦੋਂ ਉਸਨੇ ਕਿਸੇ ਨਾਲ ਗੱਲ ਕਰਨੀ ਹੁੰਦੀ ਸੀ ਤਾਂ ਉਹ ਸਿਗਰਟ ਮੂੰਹ ਵਿਚੋਂ ਕੱਢਦਾ ਨਹੀਂ ਸੀ, ਸਗੋਂ ਉਹ ਪਹਿਲਾਂ ਸਿਗਰਟ ਨੂੰ ਜਗਾਂਦਾ ਸੀ ਅਤੇ ਫਿਰ ਗੱਲ ਸ਼ੁਰੂ ਕਰਦਾ ਸੀ—ਪਰ ਸਿਗਰਟ ਮੂੰਹ ਵਿਚ ਰੱਖ ਕੇ ਹੀ। ਐਸਾ ਉਹ ਤਣਾਅ ਭਰੀ ਸਥਿਤੀ ਵਿਚ ਕਰਦਾ ਸੀ।
ਸਾਡੇ ਹੱਥਾਂ ਦਾ ਸਾਡੇ ਦਿਮਾਗ ਨਾਲ ਬੜਾ ਨੇੜੇ ਦਾ ਸਬੰਧ ਹੈ। ਇਸੇ ਕਰਕੇ ਜਦੋਂ ਅਸੀਂ ਕਿਸੇ ਉਲਝਣ ਵਿਚ ਹੁੰਦੇ ਹਾਂ ਤਾਂ ਸਾਡੇ ਹੱਥ ਅਕਸਰ ਐਸੀਆਂ ਹਰਕਤਾਂ ਕਰਦੇ ਹਨ ਜੋ ਆਪਣੇ ਆਪ ਹੁੰਦੀਆਂ ਹਨ। ਇਹ ਬਦਲਵੀਆਂ ਹਰਕਤਾਂ ਸਾਨੂੰ ਢਾਰਸ ਬੰਨ੍ਹਾਉਂਦੀਆਂ ਹਨ ਤੇ ਨਾਲ ਹੀ ਸਾਡੇ ਅੰਦਰ ਇਕੱਠੀ ਹੋਈ ਊਰਜਾ, ਜਾਂ ਤਣਾਅ ਨੂੰ ਖਿਡਾਰਦੀਆਂ ਹਨ। ਇਹ ਦੋ ਕਿਸਮ ਦੀਆਂ ਹੁੰਦੀਆਂ ਹਨ, ਉਹ ਜੋ ਬਾਹਰ ਵੱਲ ਨੂੰ ਕੇਂਦ੍ਰਿਤ ਹੁੰਦੀਆਂ ਹਨ ਅਤੇ ਦੂਜੀਆਂ ਉਹ, ਜਿਨ੍ਹਾਂ ਦਾ ਨਿਸ਼ਾਨਾ (ਜਾਂ ਦਿਸ਼ਾ) ਸਾਡੇ ਆਪਣੇ ਵੱਲ ਨੂੰ ਹੁੰਦਾ ਹੈ। ਇਨ੍ਹਾਂ ਨੂੰ ਆਪਣੇ ਆਪ ਨੂੰ ਢਾਰਸ ਬੰਨ੍ਹਾਉਣ ਵਾਲੀਆਂ ਹਰਕਤਾਂ ਵੀ ਕਹਿੰਦੇ ਹਨ)
ਉਹ ਬਦਲਵੀਆਂ ਹਰਕਤਾਂ ਜਿਹੜੀਆਂ ਬਾਹਰ ਵੱਲ ਨੂੰ ਕੇਂਦ੍ਰਿਤ ਹੁੰਦੀਆਂ ਹਨ ਉਨ੍ਹਾਂ ਵਿਚ ਪੈੱਨ, ਚਾਬੀਆਂ, ਸਿੱਕੇ, ਕਿਸੇ ਗਿਲਾਸ, ਮੋਬਾਈਲ ਫੋਨ, ਉਂਗਲ ਤੇ ਪਹਿਨੀ ਹੋਈ ਮੁੰਦਰੀ ਆਦਿ ਨੂੰ ਬਿਨਾਂ ਲੋੜ ਅਤੇ ਬਿਨਾਂ ਕਾਰਨ ਛੇੜੀ ਜਾਣਾ, ਕੁਝ ਪ੍ਰਮੁੱਖ ਉਦਾਹਰਨਾਂ ਹਨ। ਇਹ ਅਸਲ ਵਿਚ ਤਾਂ ਸਾਡੀਆਂ ਅੰਦਰ ਦੀਆਂ ਭਾਵਨਾਵਾਂ ਪਰਗਟ ਕਰਦੀਆਂ ਹਨ। ਪਰ ਦੇਖਣ ਵਾਲੇ ਨੂੰ ਇਹ ਬਹੁਤ ਖਿਝਾਉਂਦੀਆਂ ਹਨ। ਸੰਦਰਭ-ਭਾਵ ਹਾਲਾਤ ਨੂੰ ਦੇਖੋ, ਫਿਰ ਦੇਖੋ ਕਿ ਇਹ ਕਿਤੇ 'ਸਮੂਹ' ਵਿਚ ਤਾਂ ਨਹੀਂ ਹੋ ਰਹੀਆਂ? ਜੇ ਹਾਂ ਤਾਂ ਫਿਰ ਇਨ੍ਹਾਂ ਨੂੰ ਰੋਕਣ ਲਈ ਕੁਝ ਕਰੋ।
"ਇਹ ਦੇਖਣ ਵਾਲੇ ਨੂੰ ਖਿਝਾ ਦੇਂਦੀਆਂ ਹਨ।”
ਸਿਗਰਟ ਪੀਣ ਦੇ ਢੰਗ
ਸਿਗਰਟ ਪੀਣਾ ਇਕ ਹੋਰ ਬਾਹਰ ਵੱਲ ਨੂੰ ਕੇਂਦ੍ਰਿਤ 'ਬਦਲਵੀਂ' ਹਰਕਤ ਹੈ। ਇਹ ਸਾਨੂੰ ਉਸ ਵਿਅਕਤੀ ਬਾਰੇ ਕਈ ਕੁਝ ਹੋਰ ਵੀ ਦਸਦੀ ਹੈ। ਸੋ ਇਸ ਬਾਰੇ ਕੁਝ ਵਿਸਥਾਰ ਵਿਚ ਗੱਲ ਕਰ ਲੈਣੀ ਚਾਹੀਦੀ ਹੈ। ਜਦੋਂ ਕੋਈ ਵਿਅਕਤੀ ਪ੍ਰੇਸ਼ਾਨ ਹੋਵੇ ਜਾਂ ਚਿੰਤਾਤੁਰ ਹੋਵੇ ਤਾਂ ਇਹ ਹੱਥਾਂ ਨੂੰ ਕੁਝ ਕਰਨ ਦਾ ਮੌਕਾ ਦੇ ਦਿੰਦੀ ਹੈ। ਸਿਗਰਟ ਪੀਣ ਦੇ ਢੰਗ ਬਾਰੇ ਕਾਫੀ ਖੋਜ ਕੀਤੀ ਗਈ ਹੈ ਤਾਂ ਕਿ ਇਹ ਸਮਝਿਆ ਜਾ ਸਕੇ ਕਿ ਉਸ ਵੇਲੇ ਉਸ ਵਿਅਕਤੀ ਦੀ ਮਾਨਸਿਕ ਹਾਲਤ ਕੈਸੀ ਹੈ-ਸਕਾਰਾਤਮਕ ਜਾਂ ਨਕਾਰਾਤਮਕ।
ਤਾਂ ਫਿਰ ਸਾਨੂੰ ਕੀ ਪਤਾ ਲੱਗਦਾ ਹੈ? ਖੋਜ ਦਸਦੀ ਹੈ ਕਿ ਜਦੋਂ ਸਿਗਰਟ ਪੀਣ ਵਾਲਾ 'ਸਕਾਰਾਤਮਕ’ ਮਨੋਦਸ਼ਾ ਵਿਚ ਹੁੰਦਾ ਹੈ ਜਾਂ ਸਵੈ-ਭਰੋਸੇ ਵਿਚ ਹੁੰਦਾ ਹੈ ਤਾਂ ਉਹ ਸਿਗਰਟ ਦਾ ਧੂੰਆਂ ਉਪਰ ਵੱਲ ਨੂੰ ਛੱਡਦਾ ਹੈ। ਜਦੋਂ ਧੂੰਆਂ ਹੇਠਾਂ ਵੱਲ ਨੂੰ ਸੁੱਟਿਆ ਜਾਂਦਾ ਹੈ ਤਾਂ ਇਸ ਦਾ ਸਬੰਧ ਨਕਾਰਾਤਮਕ ਮਾਨਸਿਕ ਹਾਲਤ, ਗੁੱਸਾ, ਉਦਾਸੀ ਜਾਂ ਖਿੱਝ ਨਾਲ ਹੁੰਦਾ ਹੈ। ਅਤੇ ਜਿੰਨੀ ਰਫ਼ਤਾਰ ਨਾਲ ਇਹ ਧੂੰਆਂ ਛੱਡਿਆ ਜਾਂਦਾ ਹੈ ਉਨੀ ਹੀ ਉਸਦੀ ਉਹ ਭਾਵਨਾ ਤੇਜ਼ ਹੁੰਦੀ ਹੈ। ਸੋ ਜੇਕਰ ਕੋਈ ਵਿਅਕਤੀ ਉਪਰ ਵੱਲ ਨੂੰ ਬੜੀ ਤੇਜ਼ ਧੂੰਆਂ ਛੱਡਦਾ ਹੈ ਤਾਂ ਉਹ ਉਸ ਵੇਲੇ ਕਾਫੀ ਜ਼ਿਆਦਾ ਸਕਾਰਾਤਮਕ ਅਤੇ ਭਰੋਸੇ ਵਿਚ ਹੁੰਦਾ ਹੈ। ਇਸੇ ਤਰ੍ਹਾਂ ਜੇ ਉਹ ਤੇਜ਼ ਤੇਜ਼ ਹੇਠਾਂ ਵੱਲ ਨੂੰ ਧੂੰਆਂ ਛੱਡਦਾ ਹੈ ਤਾਂ ਉਸਦੀਆਂ ਨਕਾਰਾਤਮਕ ਭਾਵਨਾਵਾਂ ਵੀ ਉਨੀਆਂ ਹੀ ਪਰਬਲ ਹੁੰਦੀਆਂ ਹਨ।
ਸਿਗਰਟਨੋਸ਼ੀ ਨਾਲ ਸਬੰਧਤ ਹੋਰ ਵਿਅਕਤੀਗਤ ਆਦਤਾਂ (ਜਿਨ੍ਹਾਂ ਦਾ ਹਰ ਵਿਅਕਤੀ ਦਾ ਆਪਣਾ ਨਿੱਜੀ ਤਰੀਕਾ ਹੁੰਦਾ ਹੈ) ਵਿਚ ਸਿਗਰਟ ਬੁਝਾਣ ਦਾ ਢੰਗ ਵੀ ਸ਼ਾਮਲ ਹੈ। ਤੁਸੀਂ ਇਸ ਚੀਜ਼ ਨੂੰ ਫਿਲਮਾਂ, ਨਾਟਕਾਂ, ਮੀਟਿੰਗਾਂ ਅਤੇ ਸੌਦੇਬਾਜ਼ੀ ਦੀ ਗੱਲਬਾਤ ਦੌਰਾਨ ਹਜ਼ਾਰਾਂ ਵਾਰੀ ਦੇਖਿਆ ਹੋਵੇਗਾ। ਜਦੋਂ ਕੋਈ ਵਿਅਕਤੀ ਸਿਗਰਟ ਨੂੰ ਤੇਜ਼ੀ ਨਾਲ ਅਤੇ ਜ਼ੋਰ ਦੀ ਦਬਾ ਕੇ ਬੁਝਾਂਦਾ ਹੈ (ਸਮਝੋ ਕਿ ਸਿਗਰਟ ਨੂੰ ਐਸ਼ਟਰੇ ਵਿਚ ਗੱਡ ਹੀ ਦਿੰਦਾ ਹੈ), ਤਾਂ ਮਤਲਬ ਹੈ ਹੁਣ ਉਹ ਆਪਣਾ ਮਨ ਬਣਾ ਚੁੱਕਾ ਹੈ ਅਤੇ ਅਗਲਾ ਕਦਮ ਚੁੱਕਣ ਲਈ ਤਿਆਰ ਹੈ। ਜਦੋਂ ਸਿਗਰਟ ਹੌਲੀ ਹੌਲੀ, ਲਟਕਾ ਲਟਕਾ ਕੇ ਬੁਝਾਈ ਜਾਂਦੀ ਹੈ ਤਾਂ ਮਨੋ- ਸਥਿਤੀ ਇਸ ਤੋਂ ਉਲਟ ਹੈ—ਕੋਈ ਗਲ ਮਨ ਵਿਚ ਖਟਕ ਰਹੀ ਹੈ ਅਤੇ ਮਨ ਪੂਰਾ ਨਹੀਂ ਬਣਿਆ-ਜਾ ਦੁਚਿੱਤੀ ਵਿਚ ਹੈ।
ਇਸੇ ਤਰ੍ਹਾਂ ਜਦੋਂ ਕੋਈ ਵਿਅਕਤੀ ਹੌਲੀ ਹੌਲੀ, ਲਟਕਾ ਲਟਕਾ ਕੇ ਡੂੰਘਾ ਕਸ਼ ਲੈਂਦਾ ਹੈ ਤਾਂ ਇਹ ਦਬਾਅ ਵਾਲੀ ਮਨੋਸਥਿਤੀ ਦਾ ਚਿੰਨ੍ਹ ਹੁੰਦਾ ਹੈ। ਐਸੇ ਵਕਤ ਤੇ ਅਕਸਰ ਸਿਗਰਟ ‘ਬਦਲਵੀਂ ਹਰਕਤ' ਨਹੀਂ ਹੁੰਦੀ ਸਗੋਂ ਇਹ ਸ਼ਾਇਦ ‘ਜ਼ਰੂਰਤ’ ਹੀ ਹੁੰਦੀ ਹੈ। ਤੁਸੀਂ ਕਈ ਵਾਰੀ ਸਿਗਰਟਨੋਸ਼ਾਂ ਨੂੰ ਬਾਰ-ਬਾਰ ਆਪਣੀ ਸਿਰਗਟ ਐਸ਼ਟਰੇ ਨਾਲ ਟਕਰਾਉਂਦੇ ਦੇਖੋਗੇ ਹਾਲਾਂਕਿ ਸਿਗਰਟ ਤੇ ਕੋਈ ਸੁਆਹ ਇਕੱਠੀ ਨਹੀਂ ਹੋਈ ਹੁੰਦੀ। ਇਸੇ ਤਰ੍ਹਾਂ ਤੁਸੀਂ ਉਨ੍ਹਾਂ ਨੂੰ ਸਿਗਰਟ ਨੂੰ ਅੰਗੂਠੇ ਨਾਲ ਝਟਕਾ ਦੇਂਦਿਆਂ ਵੀ ਦੇਖੋਗੇ ਜਿਵੇਂ ਉਹ ਸੁਆਹ ਝਟਕੇ ਨਾਲ ਲਾਹ ਰਹੇ ਹੁੰਦੇ ਹਨ—ਪਰ ਸੁਆਹ ਤਾਂ ਹੁੰਦੀ ਹੀ ਨਹੀਂ! ਇਹ ਸਾਰਾ ਕੁਝ ਇਕ ਪ੍ਰੇਸ਼ਾਨੀ ਤੇ ਉਤੇਜ਼ਨਾ ਭਰੀ ਮਨੋਸਥਿਤੀ ਦਾ ਚਿੰਨ ਹੁੰਦਾ ਹੈ।
ਜੇ ਸਿਗਾਰਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਨਾਲ ਵੀ ਕੁਝ ਵੱਖਰੀਆਂ ਹਰਕਤਾਂ ਸਬੰਧਤ ਹਨ ਅਤੇ ਕੁਝ ਵੱਖਰੀ ਕਿਸਮ ਦੇ ਲੋਕ ਹੀ ਸਿਗਾਰ ਪੀਂਦੇ ਹਨ-ਦਿਮਾਗ ਵਿੱਚ
ਇਕਦਮ ਵਿੰਸਟਨ ਚਰਚਿਲ ਅਤੇ ਕੰਪਨੀਆਂ ਦੇ ਵੱਡੇ-ਵੱਡੇ ਅਫਸਰ ਆਉਂਦੇ ਹਨ। ਇਨ੍ਹਾਂ ਵਿਚੋਂ ਕੁਝ ਕੁ ਹਰਕਤਾਂ ਤਾਂ ਸਿਰਫ ਸਿਗਾਰ ਦੇ ਆਕਾਰ ਤੋਂ ਹੀ ਪੈਦਾ ਹੁੰਦੀਆਂ ਹਨ-ਮੈਂ ਵੱਡੇ ਆਕਾਰ ਦੇ ਸਿਗਾਰਾਂ ਦੀ ਗੱਲ ਕਰ ਰਿਹਾ ਹਾਂ। ਇਕ ਗੱਲ ਆਪਾਂ ਵਿਆਪਕ ਤੌਰ ਤੇ ਵੀ ਕਹਿ ਸਕਦੇ ਹਾਂ ਸਿਗਾਰ ਨਾਲ ਆਮ ਤੌਰ ਤੇ ਬਹੁਤ ਸਫਲ ਲੋਕਾਂ ਦਾ ਸਬੰਧ ਜੋੜਿਆ ਜਾਂਦਾ ਹੈ (ਜਿਵੇਂ ਸ਼ੈਂਪੇਨ ਨਾਲ!) ਸੋ ਅਕਸਰ ਸਿਗਾਰ ਪੀਣ ਵਾਲੇ ਇਸ ਨੂੰ ਬਹੁਤਾ ਦਿਖਾਣ ਲਈ ਹੀ ਪੀਂਦੇ ਹਨ।
ਸਿਗਾਰ ਪੀਣ ਦਾ ਢੰਗ ਵੀ ਸਿਗਰਟ ਤੋਂ ਥੋੜ੍ਹਾ ਵੱਖਰਾ ਹੈ। ਜੇ ਇਸ ਦੇ ਛੇਤੀ ਛੇਤੀ ਕਸ਼ ਨਾ ਖਿੱਚੇ ਜਾਣ ਤਾਂ ਇਹ ਬੁਝ ਜਾਂਦਾ ਹੈ। ਸੋ ਤੁਸੀਂ ਇਸ ਨੂੰ ਜਾਇਜ਼ ਤੌਰ ਤੇ ਪਕੜੀ ਰੱਖ ਸਕਦੇ ਹੋ ਅਤੇ ਇਹ ਇਕ ਬੜੀ ਵਧੀਆ ਬਦਲਵੀਂ ਹਰਕਤ ਹੈ ਜਿਸ ਵਿਚ ਤੁਹਾਡੇ ਹੱਥ ਕੰਮ ਲੱਗੇ ਰਹਿੰਦੇ ਹਨ ਅਤੇ ਤੁਹਾਨੂੰ ਮਾਨਸਿਕ ਤੌਰ ਤੇ ਸਹਾਰਾ ਮਿਲਦਾ ਰਹਿੰਦਾ ਹੈ। ਜਦੋਂ 96 ਸਾਲ ਦੇ ਹਾਸਰਸ-ਅਦਾਕਾਰ ਜੌਰਜ ਬਰਨਜ਼ ਨੂੰ ਪੁਛਿਆ ਗਿਆ ਕਿ ਉਹ ਭਾਵੇਂ ਸਟੇਜ ਤੇ ਜਾਂ ਟੈਲੀਵੀਜ਼ਨ ਤੇ ਹੋਵੇ, ਉਸਦੇ ਹੱਥ ਵਿਚ ਇਕ ਸਿਗਾਰ ਹੁੰਦਾ ਹੈ ਜਿਹੜਾ ਉਹ ਕਦੀ ਵੀ ਨਹੀਂ ਜਲਾਉਂਦਾ। ਇਸ ਦਾ ਕੀ ਕਾਰਨ ਹੈ? ਤਾਂ ਉਸ ਨੇ ਆਪਣੇ ਹੀ ਅੰਦਾਜ਼ ਵਿਚ ਜੁਆਬ ਦਿੱਤਾ-"ਮੇਰੀ ਉਮਰ ਵਿਚ ਬੰਦਾ ਹੱਥ ਵਿਚ ਕੁਝ ਨਹੀਂ ਫੜਦਾ-ਸਗੋਂ ਉਸ ਦਾ ਸਹਾਰਾ ਲੈਂਦਾ ਹੈ।”
ਆਪਣੇ ਆਪ ਨੂੰ ਤਸੱਲੀ ਦੇਣ ਦੀਆਂ ਹਰਕਤਾਂ (Self Comfort Gestures)
ਇਹ ਉਹ 'ਬਦਲਵੀਆਂ' ਹਰਕਤਾਂ ਹਨ ਜਿਹੜੀਆਂ ਆਪਣੇ ਆਪ ਵੱਲ ਕੇਂਦ੍ਰਿਤ ਹੁੰਦੀਆਂ ਹਨ।
ਹੱਥ ਫੜਨਾ
ਕਈ ਲੋਕ ਗੱਲ ਕਰਦਿਆਂ ਆਪਣੇ ਹੱਥਾਂ ਨੂੰ ਇਕ ਦੂਜੇ ਨਾਲ ‘ਪਕੜੀ' ਰੱਖਦੇ ਹਨ। ਇਸ ਨੂੰ ਡੈਸਮੰਡ ਮੌਰਿਸ ਨੇ 'ਆਪਣੇ ਆਪ ਨਾਲ ਹੱਥ ਮਿਲਾਣਾ' ਕਿਹਾ ਸੀ। ਦੇਖਣ ਤੋਂ ਇਹ ਇਕ ਸਾਧਾਰਨ ਜਿਹੀ ਹਰਕਤ ਲਗਦੀ ਹੈ ਜਿਸਦੀ ਸ਼ਾਇਦ ਕੋਈ ਵਿਸ਼ੇਸ਼ ਮਹੱਤਤਾ ਨਾ ਹੋਵੇ। ਪਰ ਜਿਵੇਂ ਹੱਥਾਂ ਨਾਲ ਸਬੰਧਤ ਹੋਰ ਹਰਕਤਾਂ ਹਨ, ਇਹ ਵੀ ਕਿਸੇ ਖਾਸ ਚੀਜ਼ ਵੱਲ ਇਸ਼ਾਰਾ ਕਰਦੀ ਹੈ। ਇਹ ਸਵੈ-ਭਰੋਸੇ ਦਾ ਚਿੰਨ੍ਹ ਵੀ ਨਹੀਂ ਜਿਵੇਂ ਅਸੀਂ ਸਮਝ ਬੈਠਦੇ ਹਾਂ। ਇਹ ਅਸਲ ਵਿਚ ਦੁਬਿਧਾ ਦਾ ਚਿੰਨ ਹੈ। ਦੋਵੇਂ ਇਕ ਦੂਜੇ ਵਿਚ ਫਸੇ ਹੋਏ ਹੱਥ ਭਾਵੇਂ ਇਕੋ ਦਿਸ਼ਾ ਵਿਚ ਹਿੱਲਣ ਅਤੇ ਇਕੋ ਜਿਹੀਆਂ ਹਰਕਤਾਂ ਕਰਨ—ਉਹ ਲਗਾਤਾਰ ਇਕ ਦੂਜੇ ਵਿਚ ਫਸੇ ਰਹਿੰਦੇ ਹਨ, ਕਿਉਂਕਿ ਉਹ ਵਿਅਕਤੀ ਦੁਬਿਧਾ ਦੇ ਤਣਾਅ ਵਿਚ ਹੁੰਦਾ ਹੈ। ਉਹ ਵਿਅਕਤੀ ਇਕ ਨਕਾਰਾਤਮਕ ਸੋਚ ਜਾਂ ਰਵੱਈਏ ਨੂੰ ਦਬਾ ਰਿਹਾ ਹੁੰਦਾ ਹੈ ਜਿਸ ਨੂੰ ਉਹ ਉਸ ਵੇਲੇ ਪਰਗਟ ਨਹੀਂ ਕਰ ਸਕਦਾ।
ਜੇਕਰ ਇਹੀ ਵਿਅਕਤੀ ਮੇਜ਼ ਕੁਰਸੀ ਤੇ ਬੈਠਾ ਹੋਵੇ ਤਾਂ ਇਸ ਕਿਰਿਆ ਦੀਆਂ ਦੋ ਹਾਲਤਾਂ ਹੋ ਸਕਦੀਆਂ ਹਨ—ਉਸ ਦੀਆਂ ਕੂਹਣੀਆਂ ਮੇਜ਼ ਉੱਤੇ ਟਿਕੀਆਂ ਹੋਣਗੀਆਂ ਤੇ ਇਕ ਦੂਜੇ ਵਿਚ ਫਸੇ ਹੋਏ ਹੱਥ ਉਸ ਦੇ ਚਿਹਰੇ ਦੇ ਸਾਹਮਣੇ ਹੋ ਸਕਦੇ ਹਨ। ਦੂਜੀ ਮੁਦਰਾ ਉਹ ਹੈ ਜਿੱਥੇ ਹੱਥ ਕੁਝ ਹੇਠਾਂ ਵੱਲ ਆ ਕੇ ਮੇਜ਼ ਉਤੇ ਟਿਕਾ ਲਏ ਜਾਂਦੇ ਹਨ। (ਕਦੀ ਕਦੀ ਇਹ ਹੱਥ ਥੋੜ੍ਹਾ ਹੋਰ ਹੇਠਾਂ ਵੱਲ ਜਾ ਕੇ ਝੋਲੀ ਵਿਚ ਵੀ ਰੱਖੇ ਹੋਏ ਹੋ ਸਕਦੇ ਹਨ।)
ਇਨ੍ਹਾਂ ਮੁਦਰਾਵਾਂ ਬਾਰੇ ਦਿਲਚਸਪ ਗੱਲ ਇਹ ਹੈ ਕਿ ਖੋਜਾਂ ਦਸਦੀਆਂ ਹਨ ਕਿ ਫਸੇ ਹੋਏ ਹੱਥ ਜਿੰਨੇ ਉਚਾਈ ਤੇ ਹੋਣਗੇ ਉਤਨਾ ਹੀ ਰਵੱਈਆ ਵੱਧ ਨਕਾਰਾਤਮਕ ਹੁੰਦਾ ਹੈ ਐਸਾ ਵਿਅਕਤੀ ਤੁਹਾਡੇ ਵਿਚਾਰਾਂ ਲਈ ਨਕਾਰਾਤਮਕ ਸੋਚ ਦਾ ਮਾਲਕ ਹੁੰਦਾ ਹੈ। ਜੇ ਹੱਥ ਇੱਕ ਦੂਜੇ ਵਿਚ ਫਸਾ ਕੇ ਮੂੰਹ ਦੇ ਸਾਹਮਣੇ ਹੋਣ ਤਾਂ ਬੱਸ ਇਹੀ ਸਮਝੋ ਕਿ ਉਸਨੇ ਤੁਹਾਡੇ ਵਿਰੋਧ ਵਿਚ ਨਿਕਲਣ ਵਾਲੇ ਸ਼ਬਦਾਂ ਦੇ ਤੂਫਾਨ ਨੂੰ ਕਿਸੇ ਤਰ੍ਹਾਂ ਰੋਕਿਆ ਹੀ ਹੋਇਆ ਹੈ। ਪਰ ਜੇ ਹੱਥ ਥੋੜ੍ਹੇ ਘੱਟ ਉਚਾਈ ਤੇ ਹਨ ਤਾਂ ਵੀ ਰਵੱਈਆ ਨਕਾਰਾਤਮਕ ਹੀ ਹੈ ਪਰ ਥੋੜ੍ਹੀ ਘੱਟ ਉਤੇਜਨਾ ਹੈ। ਉਹ ਕਿਸੇ ਗੱਲ ਤੇ ਖਿੱਝਿਆ ਤਾਂ ਜ਼ਰੂਰ ਹੈ ਪਰ ਹਾਲੇ ਧਮਾਕਾ ਹੋਣ ਵਾਲੀ ਸਥਿਤੀ ਨਹੀਂ ਹੈ।
“ ਐਸਾ ਵਿਅਕਤੀ ਤੁਹਾਡੇ ਲਈ ਵਿਰੋਧੀ ਰਵੱਈਆ ਰੱਖੇਗਾ।”
ਕਈ ਵਾਰੀ ਤੁਸੀਂ ਕਿਸੇ ਖੜ੍ਹੇ ਹੋਏ ਵਿਅਕਤੀ ਨੂੰ ਵੀ ਹੱਥਾਂ ਨੂੰ ਇਕ ਦੂਜੇ ਵਿਚ ਫਸਾਈ ਦੇਖੋਗੇ। ਇਹ ਹੱਥ ਪੱਟਾਂ ਜਾਂ ਆਸਣ ਦੇ ਸਾਹਮਣੇ ਪਾਸੇ ਹੁੰਦੇ ਹਨ। ਪਰ ਇਹ ਹਾਲਤ ਉਨ੍ਹਾਂ ਤੋਂ ਬਿਲਕੁਲ ਫਰਕ ਹੈ ਜਿਨ੍ਹਾਂ ਦੀ ਅਸੀਂ ਹੁਣੇ ਗੱਲ ਕੀਤੀ ਹੈ। ਇਸ ਦਾ ਨਕਾਰਾਤਮਕ ਰਵੱਈਏ ਅਤੇ ਸਵੈ-ਭਰੋਸੇ ਨਾਲ ਕੋਈ ਸਬੰਧ ਨਹੀਂ। ਇਹ ਆਮ ਤੌਰ ਤੇ ਘਬਰਾਹਟ ਦਾ ਹੀ ਚਿੰਨ੍ਹ ਹੁੰਦਾ ਹੈ। ਬਹੁਤੇ ਲੋਕ ਇਹ 'ਆਸਣ ਢੱਕਣ' ਵਾਲੀ ਮੁਦਰਾ ਉਦੋਂ ਬਣਾਉਂਦੇ ਹਨ ਜਦੋਂ ਉਨ੍ਹਾਂ ਨੂੰ ਇਹ ਸਮਝ ਨਾ ਲੱਗ ਰਹੀ ਹੋਵੇ ਕਿ ਉਹ ਆਪਣੇ ਹੱਥਾਂ ਦਾ ਕੀ ਕਰਨ? ਜਦੋਂ ਤੁਸੀਂ ਕਿਸੇ ਦੇ ਸਾਹਮਣੇ ਖੜ੍ਹੇ ਹੋਵੇ ਅਤੇ ਤੁਸੀਂ ਅਗਲੇ ਪਾਸਿਉਂ ਅਸੁਰੱਖਿਅਤ ਮਹਿਸੂਸ ਕਰੋ ਤਾਂ ਇਹ ਮੁਦਰਾ ਕੁਝ ਸੁਰੱਖਿਆ ਪ੍ਰਦਾਨ ਕਰਦੀ ਹੈ।
ਹੱਥਾਂ ਦਾ 'ਮੀਨਾਰ' (Steeple)
ਇਕ ਐਸੀ ਹਰਕਤ ਵੀ ਹੈ ਜਿਹੜੀ ਸਰੀਰ ਦੀ ਭਾਸ਼ਾ ਨੂੰ ਜਾਣਨ ਵਾਲਿਆਂ ਨੂੰ ਹਮੇਸ਼ਾ ਖਿੱਚ ਪਾਉਂਦੀ ਹੈ। ਮਾਨਵ-ਵਿਗਿਆਨੀ ਰੇ ਬਰਡਵਿਲ ਨੇ ਸਭ ਤੋਂ ਪਹਿਲਾਂ ਸਾਡਾ ਧਿਆਨ ਇੱਧਰ ਦਿਵਾਇਆ ਸੀ। ਉਸਨੇ ਇਹ ਦੇਖਿਆ ਕਿ ਕੁਝ ਲੋਕ ਐਸੇ ਵੀ ਹਨ ਜਿਹੜੇ ਚਿਹਰੇ ਤੋਂ ਇਲਾਵਾ ਹੋਰ ਕਿਸੇ ਵੀ ਅੰਗ ਨਾਲ ਆਪਣੀ ਸਰੀਰਕ ਭਾਸ਼ਾ ਜ਼ਾਹਰ ਨਹੀਂ ਕਰਦੇ ਅਤੇ ਐਸੀ ਗਲਬਾਤ ਨਹੀਂ ਕਰਦੇ ਜਿਸ ਵਿਚ ਸਰੀਰਕ ਭਾਸ਼ਾ ਮੁਖ ਭੂਮਿਕਾ ਅਦਾ ਕਰ ਰਹੀ ਹੋਵੇ, ਉਹ ਲੋਕ ਇਸ ਹਰਕਤ ਜਾਂ ਮੁਦਰਾ ਨੂੰ ਵਰਤਦੇ ਹਨ। ਇਹ ਇਕ ਐਸੀ ਹਰਕਤ ਹੈ ਜੋ ਇਕੱਲਿਆਂ ਹੀ ਵਾਪਰਦੀ ਹੈ ਅਤੇ ਇਸ ਦੇ ਨਾਲ ਵਾਪਰਨ ਵਾਲਾ ਹੋਰ ਕੋਈ ਹਰਕਤਾਂ ਦਾ 'ਸਮੂਹ' ਨਹੀਂ ਹੈ। ਇਹ ਹਰਕਤ ਸਵੈ ਭਰੋਸੇ ਦਾ ਚਿੰਨ੍ਹ ਹੈ।
ਦੇਖਣ ਵਿਚ ਇਹ ਹਰਕਤ ਕਿਸੇ ਗਿਰਜੇ ਦੇ ਉਪਰ ਲੱਗੇ ਮੀਨਾਰ ਵਰਗੀ ਹੁੰਦੀ ਹੈ। ਜਦੋਂ ਕੋਈ ਉੱਚੇ ਅਹੁਦੇ ਵਾਲੇ ਜਾਂ ‘ਤਾਕਤਵਰ' ਸਿਆਸਤਦਾਨ, ਪਤਰਕਾਰਾਂ, ਟੈਲੀਵੀਜ਼ਨ ਵਾਲਿਆਂ ਨਾਲ ਗੱਲ ਕਰਦੇ ਹਨ ਜਾਂ ਹੋਰ ਆਮ ਲੋਕਾਂ (ਜਿਨ੍ਹਾਂ ਨੂੰ ਆਪਣੇ ਅਧੀਨ ਜਾਂ ‘ਘੱਟ ਤਾਕਤਵਰ' ਸਮਝਦੇ ਹਨ) ਨਾਲ ਗੱਲਬਾਤ ਵਿਚ ਇਸ ਮੁਦਰਾ ਦੀ ਵਰਤੋਂ ਕਰਦੇ ਹਨ। ਸਿਆਸਤਦਾਨਾਂ ਤੋਂ ਇਲਾਵਾ ਤੁਸੀਂ ਡਾਕਟਰਾਂ, ਵਕੀਲਾਂ ਅਤੇ ਹੋਰ ਇਸ ਕਿਸਮ ਦੇ ਲੋਕਾਂ ਨੂੰ ਵੀ ਇਸ ਹਰਕਤ ਦੀ ਵਰਤੋਂ ਕਰਦਿਆਂ ਦੇਖੋਗੇ।
ਇਹ ਹਰਕਤ ਦੋ ਰੂਪਾਂ ਵਿੱਚ ਨਜ਼ਰ ਆਉਂਦੀ ਹੈ। ਜਦੋਂ ਕੋਈ ਵਿਅਕਤੀ ਬੈਠਿਆਂ ਹੋਇਆਂ ਗੱਲ ਕਰ ਰਿਹਾ ਹੋਵੇ ਤਾਂ ਉਹ ‘ਖੜ੍ਹਾ ਮੀਨਾਰ’ (Raised Steeple) ਬਣਾਉਂਦਾ ਹੈ ਇਸ ਵਿਚ ਕੂਹਣੀਆਂ ਮੇਜ਼ ਤੇ ਟਿਕੀਆਂ ਹੁੰਦੀਆਂ ਹਨ ਅਤੇ ਦੋਨੋਂ ਤਲੀਆਂ ਜੁੜ ਜਾਂਦੀਆਂ ਹਨ, ਉਂਗਲਾਂ ਇਕ ਦੂਜੇ ਨੂੰ ਹਲਕੀਆਂ ਜਿਹੀਆਂ ਛੋਂਹਦੀਆਂ ਹਨ ਤੇ ਫਿਰ ਇਸੇ ਤਰ੍ਹਾਂ ਹੀ ਰਹਿੰਦੀਆਂ ਹਨ। ਦੇਖਣ ਤੋਂ ਇੰਜ ਲਗਦਾ ਹੈ ਜਿਵੇਂ ਹੱਥ ਪ੍ਰਾਰਥਨਾ ਵਿਚ ਜੁੜੇ ਹੋਣ। ਜੇਕਰ ਉਹ ਵਿਅਕਤੀ ਬੋਲ ਨਾ ਰਿਹਾ ਹੋਵੇ, ਸਗੋਂ ਗੱਲ ਸੁਣ ਰਿਹਾ ਹੋਵੇ ਤਾਂ ਉਹ 'ਲੇਟਿਆ ਮੀਨਾਰ' ਬਣਾਉਂਦਾ ਹੈ ਅਤੇ ਇਹ ਮੀਨਾਰ ਮੇਜ਼ ਆਦਿ ਕਿਸੇ ਚੀਜ਼ ਤੇ ਰੱਖਿਆ ਹੋ ਸਕਦਾ ਹੈ ਜਾਂ ਝੋਲੀ ਵਿਚ ਗੋਡਿਆਂ ਵਿਚਕਾਰ ਰੱਖਿਆ ਹੋ ਸਕਦਾ ਹੈ। ਲੇਟਿਆ ਮੀਨਾਰ ਪਹਿਲੇ ਨਾਲੋਂ ਜ਼ਿਆਦਾ ਮਿਲਵਰਤਨ ਦਾ ਚਿੰਨ੍ਹ ਹੈ ਅਤੇ ਖੋਜਾਂ ਦਸਦੀਆਂ ਹਨ ਕਿ ਗੱਲ ਸੁਣਦੇ ਹੋਏ ਇਹ ਮੀਨਾਰ ਮਰਦਾਂ ਨਾਲੋਂ ਔਰਤਾਂ ਜ਼ਿਆਦਾ ਬਣਾਉਂਦੀਆਂ ਹਨ।
ਆਮ ਤੌਰ ਤੇ ਮੀਨਾਰ ਵਾਲੀ ਮੁਦਰਾ ਔਰਤਾਂ ਨਾਲੋਂ ਮਰਦ ਜ਼ਿਆਦਾ ਵਰਤਦੇ ਹਨ। ਕਈ ਵਾਰ ਮੀਨਾਰ ਦੇ ਨਾਲ ਹੀ ਸਰੀਰ ਦੀ ਬਾਕੀ ਭਾਸ਼ਾ 'ਖੁਲ੍ਹੀ' ਨਾ ਹੋ ਕੇ ਬੰਦ ਹੁੰਦੀ ਹੈ-ਜਿਵੇਂ ਸਿਰ ਨੂੰ ਕਿਸੇ ਪਾਸੇ ਵੱਲ ਝੁਕਾ ਲੈਣਾ, ਅਤੇ ਆਪਣੇ ਸਰੀਰ ਨੂੰ ਪਿੱਛੇ ਵੱਲ ਨੂੰ
ਸੁੱਟ ਲੈਣਾ। ਇਸ ਨੂੰ ਕਰਨ ਵਾਲਾ ਘੁਮੰਡੀ ਹੋਣ ਦਾ ਪ੍ਰਭਾਵ ਦਿੰਦਾ ਹੈ। ਕਈ ਵਾਰੀ ਤੁਹਾਨੂੰ ਮੀਨਾਰ ਬਣਾਉਣ ਦਾ ਐਸਾ ਢੰਗ ਵੀ ਨਜ਼ਰੀਂ ਪਏਗਾ ਜਿਸ ਵਿਚ ਇਹ ਸਿਰ ਤੋਂ ਵੀ ਵੱਧ ਉਚਾਈ ਤੇ ਹੁੰਦਾ ਹੈ, ਸਰਵੇਖਣਾਂ ਵਿਚ ਇਹ ਪਤਾ ਲਗਦਾ ਹੈ ਕਿ ਜਦੋਂ ਕੋਈ ਵਿਅਕਤੀ ਮੀਨਾਰ ਬਣਾ ਕੇ ਬੈਠਦਾ ਹੈ ਤਾਂ ਉਹ ਵਿਸ਼ਵਾਸ ਪੂਰਬਕ ਗੱਲ ਕਰਨ ਦਾ ਪ੍ਰਭਾਵ ਦਿੰਦਾ ਹੈ। ਇਹ ਵੀ ਦੇਖਿਆ ਗਿਆ ਹੈ ਕਿ ਜਦੋਂ ਕੋਈ ਵਿਅਕਤੀ ਆਪਣੀ ਮੁਦਰਾ ‘ਹੱਥ ਪਕੜਨ’ ਤੋਂ ਜਾਣ ਬੁੱਝ ਕੇ ਬਦਲ ਕੇ 'ਮੀਨਾਰ' ਦੀ ਮੁਦਰਾ ਬਣਾ ਲੈਂਦਾ ਹੈ ਤਾਂ ਉਸ ਦੀਆਂ ਭਾਵਨਾਵਾਂ ਵੀ ਬਦਲ ਜਾਂਦੀਆਂ ਹਨ।
ਅਜ਼ਮਾ ਕੇ ਦੇਖੋ !
ਕਿਸੇ ਗਲਬਾਤ ਵਿਚ ਮੀਨਾਰ ਬਣਾ ਕੇ ਦੇਖੋ। ਕੀ ਇਹ ਤੁਹਾਡੀ ਭਾਵਨਾਤਮਕ ਸਥਿਤੀ ਵਿਚ ਕੋਈ ਬਦਲਾਅ ਲਿਆਉਂਦਾ ਹੈ? ਕੀ ਹੁਣ ਤੁਸੀਂ ਆਪਣੇ ਆਪ ਨੂੰ ਜ਼ਿਆਦਾ ਵਿਸ਼ਵਾਸ-ਭਰਪੂਰ ਤੇ ਗਿਆਨ ਵਾਲੇ ਮਹਿਸੂਸ ਕਰਦੇ ਹੋ? ਜਦੋਂ ਤੁਹਾਨੂੰ ਲੱਗੇ ਕਿ ਤੁਹਾਡੇ ਹੱਥ ਸ਼ਾਇਦ ਕਿਸੇ ਵਿਅਕਤੀ ਸਾਹਮਣੇ ਕੰਬਣੇ ਸ਼ੁਰੂ ਹੋ ਜਾਣਗੇ ਤਾਂ 'ਮੀਨਾਰ' ਬਣਾਉ। ਇਸ ਨਾਲ ਤੁਸੀਂ ਘਬਰਾਹਟ ਤੋਂ ਛੁਟਕਾਰਾ ਪਾ ਲਵੋਗੇ।
ਜੇ ਤੁਸੀਂ ਕਿਸੇ ਇੰਟਰਵਿਊ ਜਾਂ ਕਿਸੇ ਮਹੱਤਵਪੂਰਨ ਮੀਟਿੰਗ ਵਿਚ ਘਬਰਾਹਟ ਮਹਿਸੂਸ ਕਰੋ ਤਾਂ 'ਮੀਨਾਰ' ਬਣਾਉਣ ਨਾਲ ਤੁਸੀਂ ਉਸ ਹਾਲਤ ਤੋਂ ਬਚ ਜਾਉਗੇ ਜਦੋਂ ਤੁਹਾਡੇ ਹੱਥ ਕੰਬਣ ਲਗ ਪੈਂਦੇ ਹਨ ਅਤੇ ਦੇਖਣ ਵਾਲੇ ਨੂੰ ਤੁਹਾਡੀ ਘਬਰਾਹਟ ਦਾ ਪਤਾ ਲਗ ਜਾਂਦਾ ਹੈ। ਇਸ ਮੁਦਰਾ ਨੂੰ ਬਾਰ ਬਾਰ ਕਰਨ ਨਾਲ ਇਹ ਤੁਹਾਡੀ ਆਦਤ ਅਤੇ ਫਿਰ ਕੁਦਰਤੀ ਤਰੀਕਾ ਬਣ ਜਾਏਗੀ।
ਜੇਕਰ ਤੁਸੀਂ ਅਚੇਤ ਹੀ ਆਪਣੇ ਹੱਥ ਮਲਦੇ ਰਹਿੰਦੇ ਹੋ ਤਾਂ ਇਸ ਬਾਰੇ ਸੁਚੇਤ ਰਹੋ। ਜਦੋਂ ਇਹ ਹੋ ਰਿਹਾ ਹੋਵੇ ਤਾਂ ਤੁਸੀਂ 'ਮੀਨਾਰ' ਵਾਲੀ ਮੁਦਰਾ ਬਣਾ ਲਵੋ। ਤੁਸੀਂ ਦੇਖੋਗੇ ਕਿ ਅਚਾਨਕ ਹੀ ਤੁਹਾਡੀ ਇਕਾਗਰਤਾ ਬਣਨੀ ਸ਼ੁਰੂ ਹੋ ਜਾਵੇਗੀ ਅਤੇ ਤੁਸੀਂ ਆਪਣੇ ਬਾਰੇ ਹੀ ਸੋਚਣ ਦੀ ਥਾਂ ਤੇ ਦੂਜਿਆਂ ਬਾਰੇ ਵੀ ਸੋਚਣ ਲੱਗ ਪੈਂਦੇ ਹੋ।
ਹੱਥਾਂ ਦੀ ਇਕ ਹੋਰ ਮੁਦਰਾ ਵੀ ਹੈ ਜਿਸ ਵਿਚ ਮੀਨਾਰ ਤੋਂ ਉਲਟ, ਉਂਗਲਾਂ ਇਕ ਦੂਜੇ ਵਿਚ ਫਸੀਆਂ ਹੁੰਦੀਆਂ ਹਨ। ਆਮ ਤੌਰ ਤੇ ਇਨ੍ਹਾਂ ਦਾ ਸਬੰਧ ਘਬਰਾਹਟ ਨਾਲ ਜੋੜਿਆ ਜਾਂਦਾ ਹੈ ਜਾਂ ਇਸ ਨੂੰ 'ਬਚਾਅ' ਵਾਲੀ ਮਨੋਸਥਿਤੀ ਨਾਲ ਜੋੜਿਆ ਜਾਂਦਾ ਹੈ। ਪਰ ਜੇ ਇਸ ਦੇ ਨਾਲ ਹੀ ਦੋਵੇਂ ਅੰਗੂਠੇ ਉਪਰ ਵਲ ਨੂੰ ਇਸ਼ਾਰਾ ਕਰ ਰਹੇ ਹੋਣ ਤਾਂ ਇਹ ਮੁਦਰਾ ਸਵੈ-ਭਰੋਸੇ ਦੀ ਲਖਾਇਕ ਹੈ। ਇਹ ਇਕ ਸਕਾਰਾਤਮਕ ਮੁਦਰਾ ਹੈ ਅਤੇ ਦੇਖਣ ਵਾਲੇ ਨੂੰ ਇਹ ਇਕ ਆਤਮ-ਵਿਸ਼ਵਾਸ ਵਾਲੇ ਬੁਲਾਰੇ ਦਾ ਪ੍ਰਭਾਵ ਦਿੰਦੀ ਹੈ।
“ਇਹ ਦੇਖਣ ਵਾਲੇ ਨੂੰ ਇੱਕ ਆਤਮ-ਵਿਸ਼ਵਾਸ ਭਰਪੂਰ ਬੁਲਾਰੇ ਦਾ ਪ੍ਰਭਾਵ ਦਿੰਦੀ ਹੈ।”
ਪਿੱਠ ਪਿੱਛੇ ਹੱਥ
ਤੁਸੀਂ ਜ਼ਰੂਰ ਕਿਸੇ ਨਾ ਕਿਸੇ ਨੂੰ ਯਾਦ ਕਰੋਗੇ ਜਿਹੜਾ ਆਪਣੇ ਹੱਥ ਪਿੱਠ ਪਿੱਛੇ ਰੱਖਦਾ ਹੈ ਅਤੇ ਇਕ ਹੱਥ ਦੂਜੇ ਨੂੰ ਪਕੜ ਕੇ ਰੱਖਦਾ ਹੈ, ਇਹ ਹੱਥਾਂ ਨੂੰ ਲੁਕਾਉਣ ਦੀ ਮੁਦਰਾ ਨਹੀਂ ਸਗੋਂ ਇਹ ਸਵੈ-ਭਰੋਸੇ ਦਾ ਚਿੰਨ੍ਹ ਹੈ। ਐਸਾ ਕਰਨ ਵਾਲਾ ਆਪਣੇ ਸਰੀਰ ਦਾ ਸਾਹਮਣੇ ਵਾਲਾ ਨਾਜ਼ੁਕ ਹਿੱਸਾ ਲੋਕਾਂ ਸਾਹਮਣੇ ਬਿਨਾ ਕਿਸੇ ਰੁਕਾਵਟ ਦੇ ਪੇਸ਼ ਕਰਨ ਵਿਚ ਕੋਈ ਹਿਚਕਿਚਾਹਟ ਨਹੀਂ ਮਹਿਸੂਸ ਕਰਦਾ। ਅਸੀਂ ਫੌਜੀਆਂ, ਪੁਲਿਸਮੈਨਾਂ, ਸਰਜਨਾਂ ਤੇ ਅਧਿਆਪਕਾਂ ਨੂੰ ਇਸ ਮੁਦਰਾਂ ਵਿਚ ਅਕਸਰ ਦੇਖਦੇ ਹਾਂ।
ਜੇ ਤੁਸੀਂ ਵੀ ਇਸ ਮੁਦਰਾ ਨੂੰ ਅਪਣਾਉਗੇ ਤਾਂ ਤੁਸੀਂ ਵੱਧ ਸ੍ਵੈਵਿਸ਼ਵਾਸ ਮਹਿਸੂਸ ਕਰੋਗੇ। ਇਸ ਨਾਲ ਤੁਹਾਡੀਆਂ ਭਾਵਨਾਵਾਂ ਅਤੇ ਲੋਕਾਂ ਉੱਤੇ ਤੁਹਾਡਾ ਪ੍ਰਭਾਵ ਇਕ ਦਮ ਬਦਲ ਜਾਵੇਗਾ। ਮੈਨੂੰ ਯਾਦ ਹੈ ਕਿ ਬਹੁਤ ਸਾਲ ਪਹਿਲਾਂ ਮੈਂ ਇਕ ਦਫਤਰ ਵਿਚ ਆਏ ਤਿੰਨ ਮਹਿਮਾਨਾਂ ਨੂੰ ਸਾਰੇ ਪਾਸੇ ਘੁਮਾ ਕੇ ਦਫਤਰ ਦਿਖਾ ਰਿਹਾ ਸਾਂ। ਆਖੀਰ ਤੇ ਮੈਂ ਉਨ੍ਹਾਂ ਤਿੰਨਾਂ ਨੂੰ ਕੰਪਨੀ ਦੀ ਸਾਲਾਨਾ ਰਿਪੋਰਟ ਦਿੱਤੀ। ਇਨ੍ਹਾਂ ਵਿਚੋਂ ਇੱਕ ਇਸ ਦੌਰਾਨ ਮੇਰੇ ਨਾਲ ਨਾਲ ਚਲ ਰਿਹਾ ਸੀ ਅਤੇ ਉਸਦੇ ਹੱਥ ਪਿੱਠ ਪਿੱਛੇ ਸਨ। ਮੈਨੂੰ ਹੈਰਾਨੀ ਹੋਈ ਜਦੋਂ ਇਹ ਪਤਾ ਲਗਾ ਕਿ ਉਹ ਹਾਲੇ ਛੇ ਹਫਤੇ ਪਹਿਲਾਂ ਆਇਆ ਇਕ 'ਟਰੇਨੀ' (ਹਾਲੇ ਸਿੱਖਿਆ ਲੈ ਰਿਹਾ ਮੁਲਾਜ਼ਮ) ਹੀ ਸੀ ਤੇ ਦੂਜੇ ਦੋ ਮੈਨੇਜਿੰਗ ਡਾਇਰੈਕਟਰ ਅਤੇ ਫਾਈਨੈਂਸ਼ਲ ਡਾਇਰੈਕਟਰ ਸਨ।
ਬਾਹਵਾਂ
ਮਨੋ ਸਥਿਤੀ ਨੂੰ ਪ੍ਰਗਟ ਕਰਨ ਵਿਚ ਕੁਝ ਕੁ ਇੰਚ ਵੀ ਮਹੱਤਵਪੂਰਨ ਹੋ ਸਕਦੇ ਹਨ। ਜੇਕਰ ਪਿੱਠ ਪਿਛੇ ਹੱਥ ਨੇ ਹੱਥ ਨੂੰ ਨਾ ਪਕੜਿਆ ਹੋਵੇ ਸਗੋਂ ਕਲਾਈ ਨੂੰ ਪਕੜਿਆ ਹੋਵੇ, ਤਾਂ ਇਹ ਇਕ ਐਸੀ ਮਨੋਸਥਿਤੀ ਹੁੰਦੀ ਹੈ ਜਦੋਂ ਉਹ ਵਿਅਕਤੀ ਖਿਝਿਆ ਹੁੰਦਾ ਹੈ, (ਜਾਂ ਘਬਰਾਇਆ ਹੁੰਦਾ ਹੈ)। ਇਹ ਸਮਝੋ ਕਿ ਹੱਥ ਨੇ ਦੂਜੇ ਹੱਥ ਦੀ ਕਲਾਈ ਫੜ ਕੇ ਕਿਸੇ ਉੱਤੇ ਵਾਰ ਕਰਨ ਤੋਂ ਰੋਕਿਆ ਹੋਵੇ। ਜਿੰਨਾ ਗੁੱਸਾ ਜਾਂ ਖਿੱਝ ਜ਼ਿਆਦਾ ਹੋਵੇ ਇਹ ਪਕੜ ਹੋਰ ਉਪਰ ਹੋਈ ਜਾਂਦੀ ਹੈ।
ਸਿਰ ਜਾਂ ਚਿਹਰੇ ਤੇ ਹੱਥ ਰੱਖਣਾ
ਜਦੋਂ ਅਸੀਂ ਕਿਸੇ ਦਬਾਅ ਜਾਂ ਬੇਆਰਾਮੀ ਵਿਚ ਹੁੰਦੇ ਹਾਂ ਤਾਂ ਅਸੀਂ ਅਕਸਰ ਆਪਣੇ ਆਪ ਨੂੰ ਤਸੱਲੀ ਦੇਣ ਵਾਲੀਆਂ ਹਰਕਤਾਂ ਕਰਦੇ ਹਾਂ। ਇਨ੍ਹਾਂ ਵਿਚ ਅਸੀਂ ਆਪਣਾ ਹੱਥ ਚਿਹਰੇ ਤੇ, ਸਿਰ ਉਤੇ ਜਾਂ ਵਾਲਾਂ ਨੂੰ ਛੋਹਣ ਲਈ ਉਪਰ ਵੱਲ ਲਿਜਾਂਦੇ ਹਾਂ। ਇਨ੍ਹਾਂ ਹਰਕਤਾਂ ਬਾਰੇ ਇਕ ਦਿਲਚਸਪ ਗੱਲ ਇਹ ਹੈ ਕਿ ਅਸੀਂ ਅਕਸਰ ਆਪਣੇ ਸਰੀਰ ਦੇ ਉਨ੍ਹਾਂ ਹਿੱਸਿਆਂ ਨੂੰ ਹੀ ਛੋਂਹਦੇ ਹਾਂ ਜਿਨ੍ਹਾਂ ਨੂੰ ਹੱਥ ਲਗਾ ਕੇ ਸਾਨੂੰ ਬਚਪਨ ਵਿਚ ਤਸੱਲੀ ਦਿੱਤੀ ਜਾਂਦੀ ਸੀ। ਆਮ ਵਿਚਾਰ ਇਹੀ ਹੈ ਕਿ ਅਸੀਂ ਉਸੇ ਢੰਗ ਨਾਲ ਹੀ ਆਪਣੇ ਆਪ ਨੂੰ ਤਸੱਲੀ ਦਿੰਦੇ ਹਾਂ ਜਿਵੇਂ ਸਾਨੂੰ ਬਚਪਨ ਵਿਚ ਤਸੱਲੀ ਦਿੱਤੀ ਜਾਂਦੀ ਸੀ।
ਉਦਾਹਰਣ ਦੇ ਤੌਰ ਤੇ, ਜਦੋਂ ਅਸੀਂ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਵਿਚ ਹੋਈਏ ਤਾਂ ਅਸੀਂ ਆਪਣੇ ਹੱਥ ਨਾਲ ਵਾਲਾਂ ਨੂੰ ਛੋਂਹਦੇ ਹਾਂ (ਆਦਮੀਆਂ ਵਿਚ ਸਿਰ ਦੇ ਉਪਰ ਦੇ ਹਿੱਸੇ ਦੇ ਜਾਂ ਗਰਦਨ ਦੇ ਪਿੱਛੇ ਵਾਲੇ ਵਾਲਾਂ ਨੂੰ ਛੋਹਿਆ ਜਾਂਦਾ ਹੈ)। ਕੀ ਤੁਹਾਨੂੰ ਵੀ ਕੁਝ ਯਾਦ ਆ ਰਿਹਾ ਹੈ? ਜੇ ਤੁਸੀਂ ਕਿਸੇ ਮਸ਼ਹੂਰ ਵਿਅਕਤੀ ਨੂੰ ਟੈਲੀਵੀਜ਼ਨ ਦੇ ਕਿਸੇ ਪ੍ਰੋਗਰਾਮ ਵਿਚ ਦੇਖਿਆ ਹੈ, ਤਾਂ ਪਹੁੰਚਦੇ ਸਾਰ ਸਰੋਤਿਆਂ ਦੀਆਂ ਤਾੜੀਆਂ ਦਾ ਜੁਆਬ ਦੇ ਕੇ ਜਦੋਂ ਉਹ ਬੈਠਦੇ ਹਨ ਤਾਂ ਸਭ ਤੋਂ ਪਹਿਲਾਂ ਕੀ ਕਰਦੇ ਹਨ? ਹੱਥ ਉਪਰ ਜਾਂਦਾ ਹੈ ਤੇ ਸਿਰ ਦੇ ਜਾਂ ਗਰਦਨ ਪਿੱਛੇ ਦੇ ਵਾਲਾਂ ਨੂੰ ਛੋਂਹਦਾ ਹੈ। ਜਾਂ ਸੋਚੋ ਜੇ ਕੋਈ ਆਦਮੀ ਸੜਕ ਤੇ ਕਾਰ ਖੜ੍ਹੀ ਕਰ ਕੇ ਕਿਤੇ ਗਿਆ ਹੋਵੇ, ਵਾਪਸ ਆਣ ਤੇ ਦੂਰੋਂ ਹੀ ਉਸਦੀ ਨਜ਼ਰ ਪੈਂਦੀ ਹੈ ਕਿ ਕਾਰ ਕੋਲ ਖੜ੍ਹਾ ਹੋਕੇ ਪੁਲੀਸ ਦਾ ਸਿਪਾਹੀ ਉਸਦਾ ਚਲਾਨ ਕੱਟ ਰਿਹਾ ਹੈ। ਬਸ ਫਿਰ ਹੱਥ ਉਪਰ ਵੱਲ.....
ਇਸ ਦਾ ਇਕ ਹੋਰ ਰੂਪ ਵੀ ਹੈ—ਅਕਸਰ ਦੋਵੇਂ ਹੱਥਾਂ ਨਾਲ ਹੀ ਇਹ ਕੰਮ ਕੀਤਾ ਜਾਂਦਾ ਹੈ। ਕਦੀ ਤੁਸੀਂ ਫੁੱਟਬਾਲ ਦੇ ਕਿਸੇ ਖਿਡਾਰੀ ਨੂੰ ਗੋਲ ਤੇ ਨਿਸ਼ਾਨਾ ਖੁੰਝਾਉਂਦਿਆਂ ਦੇਖਿਆ ਹੈ? ਜਾਂ ਟੈਨਿਸ ਦੇ ਕਿਸੇ ਖਿਡਾਰੀ ਨੂੰ ਦੁਬਾਰਾ ਗਲਤੀ (ਡਬਲ ਫਾਲਟ) ਕਰਦੇ ਹੋਏ ਦੇਖਿਆ ਹੈ? ਅਚੇਤ ਹੀ ਖਿਡਾਰੀ ਦੇ ਦੋਵੇਂ ਹੱਥ ਸਿਰ ਵੱਲ ਜਾਂ ਗਰਦਨ ਦੇ ਪਿਛਲੇ ਹਿੱਸੇ ਤੇ ਪਹੁੰਚ ਜਾਂਦੇ ਹਨ। ਇਹ ਵੀ ਆਪਣੇ ਆਪ ਨੂੰ ਤਸੱਲੀ ਦੇਣ ਵਾਲੀ ਹਰਕਤ ਹੈ। ਇਹ ਹਰਕਤਾਂ ਕਿਸੇ ਕਿਸਮ ਦੀ ਨਿੰਮੋਝੂਣਤਾ, ਪ੍ਰੇਸ਼ਾਨੀ, ਘਬਰਾਹਟ ਜਾਂ ਨਾਖੁਸ਼ੀ ਪ੍ਰਗਟ ਕਰਦੀਆਂ ਹਨ—ਭਾਵੇਂ ਛਿਣ ਭਰ ਲਈ ਹੀ ਸਹੀ। ਇਸ ਦਾ ਮਤਲਬ ਸਪਸ਼ਟ ਹੀ ਹੈ ਅਤੇ ਦੇਖ ਰਹੇ ਲੱਖਾਂ ਪ੍ਰਸੰਸਕਾਂ ਨੂੰ ਇਸਦਾ ਮਤਲਬ ਸਮਝਣ ਵਿਚ ਦੇਰ ਨਹੀਂ ਲਗਦੀ। ਇਹ 'ਗੋਦੀ' ਬਣਾਉਣ ਦੀ ਹਰਕਤ ਹੈ। ਜਿਵੇਂ ਬਚਪਨ ਵਿਚ ਸਾਡੇ ਮਾਂ ਬਾਪ ਸਾਨੂੰ ਸਹਾਰਾ ਅਤੇ
ਤਸੱਲੀ ਦੇਣ ਲਈ ਸਾਡੇ ਸਿਰ ਨੂੰ ਗੋਦੀ ਵਿੱਚ ਚੁੱਕ ਕੇ ਸਿਰ ਨੂੰ ਸਹਾਰਾ ਦਿੰਦੇ ਸਨ, ਹੁਣ ਅਸੀਂ ਪ੍ਰੇਸ਼ਾਨੀ ਤੇ ਨਿਰਾਸ਼ਤਾ ਦੇ ਛਿਣ ਵਿਚ ਆਪਣੇ ਆਪ ਨੂੰ ਤਸੱਲੀ ਅਤੇ ਸਹਾਰਾ ਦਿੰਦੇ ਹਾਂ। ਘੱਟੋ ਘੱਟ ਕੁਝ ਕੁ ਛਿਣਾਂ ਲਈ ਹੀ ਇਹ ਹਰਕਤ ਸਾਨੂੰ ਸੁਰੱਖਿਆ ਅਤੇ ਤਸੱਲੀ ਦੇਂਦੀ ਹੈ।
ਸਾਡੀ ਚਮੜੀ ਵਿਚ ਐਸੇ ਸੈੱਲ ਹੁੰਦੇ ਹਨ ਜੋ ਸਾਡੀ ਚਮੜੀ ਨਾਲ ਕਿਸੇ ਵੀ ਕਿਸਮ ਦੀ ਛੋਹ ਨੂੰ ਮਹਿਸੂਸ ਕਰਦੇ ਹਨ। ਇਹ ਸੈੱਲ ਬੜੇ ਸੰਵੇਦਨਸ਼ੀਲ ਹੁੰਦੇ ਹਨ ਤੇ ਨਸਾਂ ਰਾਹੀਂ ਸਾਡੇ ਦਿਮਾਗ ਤਕ ਇਸ ਛੋਹ ਦਾ ਸੰਦੇਸ਼ ਪਹੁੰਚਾ ਦਿੰਦੇ ਹਨ। ਇਸ ਕਿਰਿਆ ਤੋਂ ਸਾਨੂੰ ਸੁੱਖ ਅਤੇ ਤਸੱਲੀ ਦਾ ਅਹਿਸਾਸ ਮਿਲਦਾ ਹੈ। ਛੋਹ ਤੋਂ ਜੋ ਅਹਿਸਾਸ ਸਾਨੂੰ ਮਿਲਦੇ ਹਨ, ਉਨ੍ਹਾਂ ਨੂੰ ਅਸੀਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ। ਸੋ ਅਕਸਰ ਅਸੀਂ ਐਸੀਆਂ ਹਰਕਤਾਂ ਕਰਦੇ ਹਾਂ ਜਿਹੜੀਆਂ ਸਾਨੂੰ ਆਪਣੇ ਬਚਪਨ ਵਿਚ ਲੈ ਜਾਂਦੀਆਂ ਹਨ ਤੇ ਉਹੀ ਅਹਿਸਾਸ ਦਿੰਦੀਆਂ ਹਨ ਜੋ ਸਾਡੇ ਮਾਤਾ ਪਿਤਾ ਵੱਲੋਂ ਦਿੱਤੀ ਜਾ ਰਹੀ ਤਸੱਲੀ ਭਰੀ ਛੋਹ ਦਿੰਦੀ ਸੀ। (ਤੁਸੀਂ ਵੀ ਕਹਿ ਰਹੇ ਹੋਵੋਗੇ—ਫਿਰ ਬਚਪਨ!)
ਚਿਹਰੇ ਨੂੰ ਹੱਥ ਨਾਲ ਛੋਹਣ ਅਤੇ ਸਿਰ ਨੂੰ ਹੱਥ ਨਾਲ ਛੋਹਣ ਦੀਆਂ ਹਰਕਤਾਂ ਨੂੰ ਸਮਝਣ ਲਈ ਸਾਨੂੰ ਕੁਝ ਮਿਹਨਤ ਕਰਨੀ ਪਵੇਗੀ। ਸਭ ਤੋਂ ਪਹਿਲਾਂ ਸਾਨੂੰ ਚੇਤੰਨਤਾ ਨਾਲ ਇਹੀ ਦੇਖਣਾ ਪਏਗਾ ਕਿ ਗਲਬਾਤ ਵਿਚ ਇਹ ਹਰਕਤਾਂ ਕਿਸ ਵਕਤ ਹੁੰਦੀਆਂ ਹਨ। ਇਸ ਤੋਂ ਹੀ ਸਾਨੂੰ ਕੁਝ ਸੰਕੇਤ ਮਿਲ ਜਾਂਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਈ ਸਾਲਾਂ ਦੇ ਸਮੇਂ ਵਿਚ ਤੁਸੀਂ ਇਨ੍ਹਾਂ ਚੀਜ਼ਾਂ ਬਾਰੇ ਕਾਫੀ ਗਿਆਨ ਇਕੱਠਾ ਕਰ ਚੁੱਕੇ ਹੋਵੋਗੇ ਅਤੇ ਤੁਸੀਂ ਅਚੇਤ ਹੀ ਇਸ ਗਿਆਨ ਨੂੰ ਵਰਤ ਕੇ ਅੰਦਾਜ਼ਾ ਲਾ ਲੈਂਦੇ ਹੋਵੋਗੇ। ਪਰ ਹੋਰ ਚੀਜ਼ਾਂ ਵੱਲ ਵੀ ਧਿਆਨ ਦੇਣ ਤੋਂ ਇਲਾਵਾ ਤੁਹਾਨੂੰ ਇਨ੍ਹਾਂ ਹਰਕਤਾਂ ਵਾਸਤੇ ਵੀ ਹੋਰ ਚੇਤੰਨ ਹੋਣਾ ਪਏਗਾ ਤਾਂ ਹੀ ਤੁਸੀਂ ਇਨ੍ਹਾਂ ਦੇ ਸਹੀ ਮਤਲਬ ਸਮਝ ਸਕਦੇ ਹੋ।
“ਇਨ੍ਹਾਂ ਹਰਕਤਾਂ ਵਲ ਤੁਹਾਨੂੰ ਹੋਰ ਵੀ ਸੁਚੇਤ ਹੋਣਾ ਪਏਗਾ।”
ਬੋਰੀਅਤ ਜਾਂ ਉਕਤਾਹਟ
ਆਮ ਤੌਰ ਤੇ ਜਦੋਂ ਤੁਸੀਂ ਹੱਥ ਨੂੰ ਚਿਹਰੇ ਵੱਲ ਜਾਂਦਾ ਹੋਇਆ ਦੇਖੋ ਤਾਂ ਇਹੀ ਸੰਕੇਤ ਮਿਲਦਾ ਹੈ ਕਿ ਚਾਹੇ ਕਾਰਨ ਕੁਝ ਵੀ ਹੋਵੇ, ਤੁਹਾਡੀ ਗੱਲ ਸੁਣ ਰਿਹਾ ਵਿਅਕਤੀ ਤੁਹਾਡੀ ਗੱਲ ਨੂੰ ਉਵੇਂ ਨਹੀਂ ਸੁਣ ਰਿਹਾ ਜਿਵੇਂ ਤੁਸੀਂ ਚਾਹੁੰਦੇ ਹੋ। ਕਾਰਨ ਤੁਹਾਨੂੰ ਹੀ ਲੱਭਣਾ ਪਵੇਗਾ। (ਅਤੇ ਜਦੋਂ ਤੁਸੀਂ ਆਪ ਸਰੋਤੇ ਹੁੰਦੇ ਹੋ ਤਾਂ ਤੁਹਾਡੇ ਲਈ ਵੀ ਇਹੀ ਲਾਗੂ ਹੋਏਗਾ) ਕੰਮ ਦੇ ਵਿਚ ਕਿਸੇ ਵਲੋਂ ਪੇਸ਼ ਕੀਤੇ ਜਾ ਰਹੇ ਭਾਸ਼ਣ, ਚਾਹ ਪੀਣ ਸਮੇਂ, ਕਿਸੇ ਪਾਰਟੀ ਵਿਚ, ਇਕੱਠ ਵਿਚ, ਟ੍ਰੇਨਿੰਗ ਪ੍ਰੋਗਰਾਮ ਵਿਚ—ਇਹ ਹਰਕਤ ਹਰ ਜਗ੍ਹਾ ਦੇਖੀ ਜਾ ਸਕਦੀ ਹੈ।
ਜਦੋਂ ਹੱਥ ਸਿਰ ਨੂੰ ਸਹਾਰਾ ਦਿੰਦੇ ਹੋਏ ਪੂਰੇ ਜਬਾੜੇ ਨੂੰ ਹੀ ਢੱਕ ਲੈਂਦਾ ਹੈ, ਉਦੋਂ ਇਹ 'ਚਿਹਰੇ ਉੱਤੇ ਹੱਥ' ਦਾ ਜਾਣਿਆ ਪਹਿਚਾਣਿਆ ਸਰੂਪ ਹੈ। ਇਸ ਵੇਲੇ ਕੂਹਣੀਆਂ ਮੇਜ਼ ਤੇ ਟਿਕੀਆਂ ਹੁੰਦੀਆਂ ਹਨ। ਆਮ ਤੌਰ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਹੱਥ ਨੇ ਜਿੰਨਾ ਜਬਾੜਾ ਢੱਕਿਆ ਹੋਵੇ ਉਤਨੀ ਹੀ ਬੋਰੀਅਤ ਵੱਧ ਹੈ ਜਾਂ ਉਸ ਵਿਅਕਤੀ ਦੀ ਦਿਲਚਸਪੀ
ਉਨੀ ਹੀ ਘੱਟ ਹੈ। ਸੋ ਜੇਕਰ ਪੂਰੇ ਹੱਥ ਨੇ ਹੀ ਪੂਰਾ ਜਬਾੜਾ ਢੱਕਿਆ ਹੋਵੇ—ਭਰਵੱਟੇ ਤੱਕ ਹੈ, ਤਾਂ ਇਸਦਾ ਮਤਲਬ ਹੈ ਕਿ ਉਹ ਵਿਅਕਤੀ ਪੂਰੀ ਤਰ੍ਹਾਂ ਉਕਤਾ ਚੁੱਕਾ ਹੈ। ਜਦੋਂ ਸਾਨੂੰ ਕਿਸੇ ਵਿਅਕਤੀ ਤੋਂ ਉਕਤਾਹਟ ਹੋਣ ਲਗਦੀ ਹੈ ਤਾਂ ਇਹ ਆਮ ਤੌਰ ਤੇ ਹੌਲੀ ਹੌਲੀ ਵਧਦੀ ਹੈ ਅਤੇ ਅਖੀਰ ਵਿਚ ਹੀ ਇਹ ਸਥਿਤੀ ਆਉਂਦੀ ਹੈ ਜਿਸ ਵਿਚ ਕੋਈ ਵਿਅਕਤੀ ਹੱਥ ਨਾਲ ਸਿਰ ਨੂੰ ਸਹਾਰਾ ਦਿੰਦਾ ਹੈ।
ਚੇਤਾਵਨੀ
ਕਈ ਵਾਰੀ 'ਚਿਹਰੇ ਤੇ ਹੱਥ' ਦੀ ਮੁਦਰਾ ਇਸ ਲਈ ਵੀ ਬਣਾਈ ਜਾਂਦੀ ਹੈ ਕਿਉਂਕਿ ਉਹ ਵਿਅਕਤੀ ਐਸਾ ਕਰ ਕੇ ਆਪਣੀ ਇਕਾਗਰਤਾ ਬਣਾਉਣ ਵਿਚ ਮਦਦ ਮਹਿਸੂਸ ਕਰਦਾ ਹੈ, ਜਾਂ ਕੋਈ ਐਸਾ ਨੁਕਤਾ ਆ ਗਿਆ ਹੈ ਜਿਸ ਨਾਲ ਉਸ ਦਾ ਸਿੱਧਾ ਸਬੰਧ ਹੋਵੇ ਅਤੇ ਜਾਂ ਫਿਰ ਉਹ ਤੁਹਾਡੀ ਸਥਿਤੀ ਨੂੰ ਸਮਝਣ ਦਾ ਜਤਨ ਕਰ ਰਿਹਾ ਹੋਵੇ। (ਇਹ ਸਾਰਾ ਕੁਝ ਇਸ ਤੇ ਵੀ ਨਿਰਭਰ ਕਰਦਾ ਹੈ ਕਿ ਉਸ ਨੇ ਹੱਥ ਆਪਣੇ ਜਬਾੜੇ ਤੇ ਕਿਸ ਜਗ੍ਹਾ ਤੇ ਰੱਖਿਆ ਹੈ। ਇਹ ਸਾਰੀਆਂ ਹਾਲਤਾਂ ਉਕਤਾਹਟ ਦੇ ਇਕਦਮ ਉਲਟ ਹਨ, ਇਸੇ ਕਰਕੇ ਹੀ ਤਾਂ ਸਰੀਰਕ ਭਾਸ਼ਾ ਅਕਸਰ ਸਾਨੂੰ ਉਲਝਣ ਵਿਚ ਪਾ ਦਿੰਦੀ ਹੈ !)
ਜੇਕਰ ਕੋਈ ਵਿਅਕਤੀ ਐਸੀ ਹਾਲਤ ਵਿਚ ਆਉਣ ਤੋਂ ਇਕਦਮ ਪਹਿਲਾਂ ਇਕਾਗਰਤਾ ਨਾਲ ਸੁਣਨ ਦੇ ਚਿੰਨ੍ਹ ਪ੍ਰਗਟ ਕਰ ਰਿਹਾ ਸੀ ਤਾਂ ਇਹ ਹਰਕਤ ਆਮ ਤੌਰ ਤੇ ਉਕਤਾਹਟ ਜ਼ਾਹਰ ਨਹੀਂ ਕਰ ਰਹੀ ਹੁੰਦੀ। ਜਿਵੇਂ ਅਸੀਂ ਪਹਿਲਾਂ ਵੀ ਕਿਹਾ ਹੈ, ਉਕਤਾਹਟ ਅਤੇ ਗੈਰ- ਦਿਲਚਸਪੀ ਹੌਲੀ ਹੌਲੀ ਪੈਦਾ ਹੁੰਦੀ ਹੈ, ਇਕ ਦਮ ਹੀ ਨਹੀਂ ਪ੍ਰਗਟ ਹੋ ਜਾਂਦੀ।
ਕਈ ਵਾਰੀ ਤੁਸੀਂ ਦੇਖੋਗੇ ਕਿ ਹੱਥ ਨੂੰ ਮੁੱਕਾ ਬਣਾ ਕੇ ਗੱਲ੍ਹ ਦੇ ਹੇਠਲੇ ਹਿੱਸੇ ਨੂੰ ਸਹਾਰਾ ਦਿੱਤਾ ਹੋਇਆ ਹੋ ਸਕਦਾ ਹੈ। ਇਹ ਭਾਵੇਂ ਉਕਤਾਹਟ ਦਾ ਇਕ ਚਿੰਨ੍ਹ ਹੈ, ਪਰ ਕਈ ਵਾਰੀ ਕੋਈ ਵਿਅਕਤੀ ਕਿਸੇ ਪਰੇਸ਼ਾਨੀ ਵਾਲੀ ਗੱਲ ਨੂੰ ਸੁਣ ਕੇ ਜਾਂ ਭਾਵਨਾਤਮਕ ਤੌਰ ਤੇ ਦਿਲ ਨੂੰ ਛੂਹ ਜਾਣ ਵਾਲੀ ਕਿਸੇ ਗਲ ਸੁਣ ਕੇ ਵੀ ਇਸ ਮੁਦਰਾ ਵਿਚ ਆ ਸਕਦਾ ਹੈ। ਫਿਰ ਇਕ ਦਮ ਹੱਥ ਇੱਥੋਂ ਹਟ ਕੇ ਪਹਿਲਾਂ ਵਾਲੀ ਹਾਲਤ ਵਿਚ ਆ ਜਾਂਦਾ ਹੈ, ਸੋ ਸਾਨੂੰ ਅੱਖਾਂ ਨੂੰ ਦੇਖ
ਕੇ ਹੀ ਅੰਦਾਜ਼ਾ ਲਗਾਉਣਾ ਪਵੇਗਾ ਕਿ ਉਹ ਵਿਅਕਤੀ ਕੀ ਮਹਿਸੂਸ ਕਰ ਰਿਹਾ ਹੈ। ਇਕ ਵਾਰ ਫਿਰ ਸਾਨੂੰ ਹਰਕਤਾਂ ਦੇ ‘ਸਮੂਹ' ਵਾਲੀ ਗੱਲ ਧਿਆਨ ਵਿਚ ਰੱਖਣੀ ਪਵੇਗੀ।
ਪਰ ਜੇਕਰ ਮੁੱਠੀ ਬਣਾ ਕੇ ਹੱਥ ਠੋਡੀ ਨੂੰ ਸਹਾਰਾ ਦੇ ਰਿਹਾ ਹੋਵੇ ਤਾਂ ਇਹ ਇਕ ਵੱਖਰੀ ਗੱਲ ਹੁੰਦੀ ਹੈ। ਬਿਲਕੁਲ ਜਿਵੇਂ ਪੂਰਾ ਹੱਥ ਪੂਰੇ ਜਬਾੜੇ ਨੂੰ ਢੱਕ ਕੇ ਸਹਾਰਾ ਦੇ ਰਿਹਾ ਹੋਵੇ। ਇਹ ਦੋਨੋਂ ਹੀ ਸਿਰ ਨੂੰ ਉਪਰ ਰੱਖ ਰਹੇ ਹੁੰਦੇ ਹਨ। ਜੇ ਤੁਸੀਂ ਕਿਸੇ ਮੀਟਿੰਗ ਵਿੱਚ ਭਾਸ਼ਨ ਦੇ ਰਹੇ ਹੋਵੋ, ਜਾਂ ਕਿਸੇ ਟ੍ਰੇਨਿੰਗ ਪ੍ਰੋਗਰਾਮ ਵਿਚ ਕੁਝ ਦੱਸ ਰਹੇ ਹੋਵੋ ਅਤੇ ਬਹੁਤ ਸਾਰੇ ਸਿਰਾਂ ਨੂੰ ਇਸ ਤਰੀਕੇ ਨਾਲ ਸਹਾਰਾ ਦਿੱਤਾ ਜਾ ਰਿਹਾ ਹੋਵੇ ਤਾਂ ਖਤਰੇ ਵਾਲੀ ਗੱਲ ਹੈ।
ਉਕਤਾਹਟ ਦੇ ਚਿੰਨ੍ਹ ਦੇਖਣ ਲਈ ਅੱਖਾਂ ਵੱਲ ਦੇਖੋ ਅਤੇ ਨਾਲ ਹੀ 'ਹੱਥ ਚਿਹਰੇ 'ਤੇ’ ਵਾਲੀਆਂ ਹਰਕਤਾਂ ਦੇਖੋ। ਜੇਕਰ ਅੱਖਾਂ ਹੇਠਾਂ ਵੱਲ ਦੇਖ ਰਹੀਆਂ ਹੋਣ, ਅੱਧੀਆਂ ਬੰਦ ਹੋਣ, ਧੁੰਧਲੀ ਅਤੇ ਅਸਪਸ਼ਟ ਨਜ਼ਰ ਨਾਲ ਆਲੇ ਦੁਆਲੇ ਦੇਖ ਰਹੀਆਂ ਹੋਣ (Bleary eyed), ਤਾਂ ਫਿਰ ਤੁਹਾਨੂੰ ਵਿਸ਼ਾ ਬਦਲ ਕੇ ਇਕ ਵਾਰੀ ਫਿਰ ਦਿਲਚਸਪੀ ਪੈਦਾ ਕਰਨੀ ਚਾਹੀਦੀ ਹੈ। ਜਾਂ ਫਿਰ ਗੱਲ ਉੱਥੇ ਹੀ ਖਤਮ ਕਰਨ ਦਾ ਵਕਤ ਆ ਚੁੱਕਾ ਹੈ।
ਅਪ੍ਰਵਾਨਗੀ ਜਾਂ ਅਸਹਿਮਤੀ?
ਕਈ ਵਾਰੀ ਤੁਸੀਂ ਕਿਸੇ ਵਿਅਕਤੀ ਨੂੰ ਆਪਣੇ ਹੱਥ ਦੀਆਂ ਉਂਗਲਾਂ ਨਾਲ ਮੂੰਹ ਨੂੰ ਢੱਕ ਕੇ ਅੰਗੂਠੇ ਨੂੰ ਗੱਲ੍ਹ ਨਾਲ ਲਗਾਏ ਹੋਏ ਦੇਖੋਗੇ। ਆਮ ਤੌਰ ਤੇ ਇਸ ਤੋਂ ਇਹੀ ਇਸ਼ਾਰਾ ਮਿਲਦਾ ਹੈ ਕਿ ਉਹ ਵਿਅਕਤੀ ਤੁਹਾਡੀ ਕਹੀ ਹੋਈ ਗੱਲ ਨਾਲ ਸਹਿਮਤ ਨਹੀਂ ਜਾਂ ਉਹ ਇਹ ਸਮਝਦਾ ਹੈ ਕਿ ਤੁਸੀਂ ਸੱਚ ਨਹੀਂ ਬੋਲ ਰਹੇ। ਅਚੇਤ ਹੀ ਹੱਥ ਮੂੰਹ ਵੱਲ ਚਲਾ ਜਾਂਦਾ ਹੈ। ਹੱਥ ਮੂੰਹ ਵਲ ਜਾਣ ਦਾ ਕੀ ਮਤਲਬ ਹੈ? ਇਸ ਤਰ੍ਹਾਂ ਸਮਝ ਲਵੋ ਕਿ ਸਾਡਾ ਦਿਮਾਗ ਸ਼ਾਇਦ ਸਾਡੇ ਮੂੰਹ ਤੋਂ ਇਹ ਗੱਲ ਨਿਕਲਣ ਤੋਂ ਰੋਕਣਾ ਚਾਹੁੰਦਾ ਹੈ ਕਿ "ਮੈਂ ਤੁਹਾਡੇ ਨਾਲ ਸਹਿਮਤ ਨਹੀਂ ਜਾਂ ਤੁਸੀਂ ਝੂਠ ਬੋਲ ਰਹੇ ਹੋ ਜਾਂ ਇਹ ਗੱਲ ਮੰਨੀ ਨਹੀਂ ਜਾ ਸਕਦੀ।” ਜੇ ਤੁਸੀਂ ਸਟੇਜ ਤੋਂ ਬੋਲ ਰਹੇ ਹੋਵੋ ਅਤੇ ਤੁਹਾਨੂੰ ਸਰੋਤਿਆਂ ਵਿਚ ਕੁਝ ਕੁ ਵਿਅਕਤੀ ਐਸਾ ਕਰਦੇ ਹੋਏ ਦਿੱਖਣ, ਜਾਂ ਇਕ ਅੱਧ ਹੀ ਐਸਾ ਕਰਦਾ ਹੋਇਆ ਦਿੱਸੇ ਤਾਂ ਇੱਧਰ ਧਿਆਨ ਜ਼ਰੂਰ ਦਿਉ। ਵਿਸ਼ਾ ਬਦਲ ਲਉ। ਗੱਲ ਦੀ ਤਹਿ ਤੱਕ ਪਹੁੰਚਣ ਦਾ ਜਤਨ ਕਰੋ। ਹੋਰ ਹਰਕਤਾਂ ਵਿਚੋਂ ਸਮਝਣ ਦੀ ਕੋਸ਼ਿਸ਼ ਕਰੋ ਕਿ ਔਕੜ ਕੀ ਹੈ।
ਸਿਆਣੀ ਗੱਲ
ਪੈਰ ਅਤੇ ਲੱਤਾਂ ਸਾਡੇ ਸਰੀਰ ਦੇ ਸਭ ਤੋਂ ਇਮਾਨਦਾਰ ਹਿੱਸੇ ਹਨ।
ਨੇੜਤਾ ਗਿਆਨ (Proxemics)
ਅਮਰੀਕਨ ਮਾਨਵ-ਵਿਗਿਆਨੀ ਐਡਵਰਡ ਹਾਲ ਨੇ ਇਹ ਸਾਨੂੰ ਇਸ ਚੀਜ਼ ਦਾ ਅਹਿਸਾਸ ਕਰਵਾਇਆ ਸੀ। ਇਹ ਸ਼ਬਦ ਨੇੜਤਾ ਤੋਂ ਬਣਿਆ ਹੈ। ਉਸ ਨੇ ਸਾਡੇ 'ਨਿੱਜੀ ਇਲਾਕੇ' (Personal Space) ਦੀ ਗੱਲ ਕੀਤੀ ਅਤੇ ਸਾਨੂੰ ਦੱਸਿਆ ਕਿ ਅਸੀਂ ‘ਨਿੱਜੀ ਇਲਾਕੇ' ਦੀ ਰੁਚੀ ਵਾਲੇ ਜਾਨਵਰ ਹਾਂ, ਅਤੇ ਅਸੀਂ ਆਪਣੇ ਆਲੇ-ਦੁਆਲੇ ਆਪਣੀ 'ਸੁਰੱਖਿਆ' ਲਈ ਇਕ ਅਣ-ਦਿਸਦਾ ‘ਬੁਲਬਲਾ' ਬਣਾਈ ਰੱਖਦੇ ਹਾਂ। ਐਸਾ ਅਸੀਂ ਆਪਣੇ ਕੰਮ ਵਿਚ ਅਤੇ ਦਫਤਰਾਂ ਵਿਚ ਕਰਦੇ ਹਾਂ ਅਤੇ ਇਸ ਕੰਮ ਲਈ ਅਸੀਂ ਆਪਣੇ ਦੁਆਲੇ ਰੁਕਾਵਟਾਂ ਖੜ੍ਹੀਆਂ ਕਰਦੇ ਹਾਂ। ਅੱਜ ਕੱਲ੍ਹ ਖੁਲ੍ਹੇ (ਬਿਨਾਂ ਦੀਵਾਰਾਂ ਦੇ) ਦਫਤਰਾਂ ਵਾਲੇ ਡਿਜ਼ਾਈਨ ਦਾ ਰਿਵਾਜ ਹੈ ਅਤੇ ਇਨ੍ਹਾਂ ਵਿਚ ਲੋਕ ਆਪਣੇ ਨਿੱਜੀ ਇਲਾਕੇ ਨੂੰ ਬਣਾਉਣ ਲਈ, ਫਰੇਮਾਂ ਵਾਲੀਆਂ ਫੋਟੋਆਂ, ਸਜਾਵਟੀ ਬੂਟੇ, ਦਫਤਰ ਦੇ ਸਮਾਨ ਜਿਵੇਂ ਸਟੈਪਲਰ ਆਦਿ ਦੀ ਵਰਤੋਂ ਕਰਦੇ ਹਨ। ਜੇਕਰ ਤੁਸੀਂ ਕਿਸੇ ਭੀੜ ਭੜੱਕੇ ਵਾਲੀ ਲੋਕਲ ਬੱਸ ਜਾਂ ਗੱਡੀ ਵਿਚ ਸਫਰ ਕਰਦੇ ਹੋ ਤਾਂ ਫਿਰ ਤੁਹਾਨੂੰ ਐਸੇ ਲੋਕਾਂ ਦਾ ਤਜਰਬਾ ਤਾਂ ਹੋਵੇਗਾ ਹੀ ਜਿਹੜੇ ਤੁਹਾਡੇ 'ਦੋ ਇੰਚ ਦੇ ਇਲਾਕੇ' ਪਕੜਨ ਵਾਲੇ ਡੰਡੇ ਉੱਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਹੁਣ ਤੁਹਾਡਾ ‘ਬੁਲਬਲਾ' ਫਟ ਜਾਂਦਾ ਹੈ ਅਤੇ ਤੁਹਾਡੇ ਕੋਲ ਆਪਣਾ 'ਨਿੱਜੀ ਇਲਾਕਾ' ਬਣਾਈ ਰੱਖਣ ਲਈ ਬਸ ਇਹੀ ਇਕ ਢੰਗ ਬਚ ਜਾਂਦਾ ਹੈ:
ਮਨੋਵਿਗਿਆਨੀ ਰੌਬਰਟ ਸੌਮਰ ਨੇ ਸਾਨੂੰ ਦੱਸਿਆ ਹੈ ਕਿ ਐਸੇ ਹਾਲਾਤ ਨਾਲ ਨਿਪਟਣ ਲਈ ਅਸੀਂ ਆਪਣੇ ਦਿਮਾਗ ਨੂੰ ਇਹ 'ਧੋਖਾ ਦੇ ਲੈਂਦੇ ਹਾਂ' ਜਾਂ 'ਮਨਾ ਲੈਂਦੇ ਹਾਂ' ਕਿ ਇਹ ਵਿਅਕਤੀ ਇਨਸਾਨ ਨਹੀਂ ਹੈ, ਜਾਂ ਇਹ ਕੋਈ ਬੇਜਾਨ ਵਸਤੂ ਹੈ। ਸੋ ਅਸੀਂ ਆਪਣੇ ਸਮਾਜਕ ਵਰਤਾਉ ਦੇ ਆਮ ਤਰੀਕੇ ਵਰਤਣੇ ਬੰਦ ਕਰ ਦਿੰਦੇ ਹਾਂ। ਜੇ ਕਿਤੇ ਗਲਤੀ ਨਾਲ ਉਹ ਸਾਡੇ ਸਰੀਰ ਨੂੰ ਛੋਹ ਵੀ ਜਾਣ ਤਾਂ ਵੀ ਅਸੀਂ ਇਸ ਨੂੰ ਗੌਲਦੇ ਨਹੀਂ। ਅਸੀਂ ਆਪਣਾ ਚਿਹਰਾ 'ਸਪਾਟ’ ਕਰ ਲੈਂਦੇ ਹਾਂ, ਭਾਵ ਕੋਈ ਹਾਵ-ਭਾਵ ਨਹੀਂ ਲਿਆਉਂਦੇ ਅਤੇ ਉਸ ਵੱਲ ਦੇਖਦੇ ਵੀ ਨਹੀਂ। ਇਸੇ ਤਰ੍ਹਾਂ ਜਦੋਂ ਅਸੀਂ ਇਕ ਮੰਜ਼ਲ ਤੋਂ ਦੂਜੀ ਵੱਲ ਜਾਣ ਵਾਲੀ 'ਲਿਫਟ' ਵਿਚ ਸੁਆਰ ਹੁੰਦੇ ਹਾਂ ਤਾਂ ਅਸੀਂ ਐਸਾ ਹੀ ਕਰਦੇ ਹਾਂ।
ਅਸੀਂ ਆਪਣੇ ਰੋਜ਼ਾਨਾ ਮੇਲ ਜੋਲ ਵਿਚ ਆਪਣੀ ਲੋੜ ਮੁਤਾਬਕ ਵੱਖੋ-ਵੱਖਰੇ 'ਇਲਾਕੇ' ਬਣਾਏ ਹੁੰਦੇ ਹਨ। ਇਹ ਇਲਾਕੇ ਵੱਖੋ-ਵੱਖਰੇ ਹਾਲਾਤ ਮੁਤਾਬਕ ਬਣਾਏ ਹੁੰਦੇ ਹਨ। ਜਿਸ ਵਿਅਕਤੀ ਨਾਲ ਸਾਡੇ ਜਿਹੋ ਜਿਹੇ ਸੰਬੰਧ ਹੁੰਦੇ ਹਨ, ਉਸੇ ਮੁਤਾਬਕ ਬਣੇ ਇਲਾਕੇ ਤਕ ਰਹਿਣ ਦੀ ਉਸਨੂੰ ਇਜਾਜ਼ਤ ਹੁੰਦੀ ਹੈ। ਇਹ ਇਕ ਬੜੀ ਦਿਲਚਸਪ ਗੱਲ ਹੈ! ਜੇ ਤੁਸੀਂ ਔਰਤ ਹੋ ਤਾਂ ਤੁਸੀਂ ਬਹੁਤ ਵਾਰੀ ਐਸੇ ਬੰਦਿਆਂ ਤੋਂ ‘ਪਰੇਸ਼ਾਨ’ ਹੋ ਜਾਂਦੇ ਹੋ ਜਿਹੜੇ 'ਲੋੜ ਤੋਂ ਜ਼ਿਆਦਾ ਨੇੜੇ' ਆ ਜਾਂਦੇ ਹਨ। ਭਾਵੇਂ ਉਹ ਅਜਨਬੀ ਹੋਣ, ਕੰਮ ਵਿਚਲੇ ਸਾਥੀ ਹੋਣ ਜਾਂ ਸਮਾਜਕ ਮੇਲਜੋਲ ਵਾਲੇ ਹੋਣ। ਇਥੋਂ ਤਕ, ਕਿ ਐਸਾ ਕਈ ਵਾਰੀ ਚੁਲਬਲੀ ਤੇ
ਛੇੜ ਛਾੜ ਵਾਲੇ ਹਾਲਾਤ ਵਿੱਚ ਵੀ ਮਹਿਸੂਸ ਹੋ ਜਾਂਦਾ ਹੈ ।
ਐਸੇ ਲੋਕ 'ਸਮਝਦੇ ਨਹੀਂ'। ਜਾਂ ਤਾਂ ਉਹ ਜਾਣ ਕੇ ਸਾਡੀ ਸ਼ਰਾਫਤ ਦਾ ਫਾਇਦਾ ਉਠਾਉਣਾ ਚਾਹੁੰਦੇ ਹਨ ਤੇ ਜਾਂ ਫਿਰ ਉਹ ਬੇਵਕੂਫ ਹਨ ਤੇ ਉਨ੍ਹਾਂ ਨੂੰ ਸਮਝ ਹੀ ਨਹੀਂ। ਇਹ ਗੱਲ ਉਨ੍ਹਾਂ ਨੂੰ ਸਿਖਾਈਆਂ ਹੀ ਨਹੀਂ ਗਈਆਂ। ਅਤੇ ਜਾਂ ਫਿਰ ਉਹ ਕਿਸੇ ਹੋਰ ਹੀ ਦੁਨੀਆਂ ਤੋਂ ਆਏ ਹਨ। ਪਰ ਕਾਰਨ ਕੁਝ ਵੀ ਹੋਵੇ, ਇਨ੍ਹਾਂ ਤੋਂ ਖਿੱਝ ਬਹੁਤ ਚੜ੍ਹਦੀ ਹੈ। ਅਤੇ ਇਹ ਗੱਲ ਸਿਰਫ ਔਰਤਾਂ ਨੂੰ ਹੀ ਮਹਿਸੂਸ ਨਹੀਂ ਹੁੰਦੀ ਸਗੋਂ ਔਰਤਾਂ ਮਰਦਾਂ ਦੋਹਾਂ ਨੂੰ ਇਸ ਦਾ ਸਾਹਮਣਾ ਕਰਨਾ ਪੈਂਦਾ ਹੈ।
ਮੇਰਾ ਖਿਆਲ ਹੈ ਕਿ ਤੁਸੀਂ ਕਈ ਵਾਰੀ ਐਸੇ ਲੋਕਾਂ ਨੂੰ 'ਰੱਦ’ ਕਰ ਦਿੰਦੇ ਹੋ ਕਿਉਂਕਿ ਸਿਰਫ ਉਹ ਆਪਣੇ ਆਪ ਨੂੰ ‘ਸਹੀ ਦੂਰੀ’ ਤੇ ਨਹੀਂ ਰੱਖਦੇ। ਬਾਕੀ ਸਭ ਕੁਝ ਠੀਕ ਸੀ, ਬਸ ਉਹ ਤੁਹਾਡੇ 'ਨਿੱਜੀ ਇਲਾਕੇ' ਦਾ ਧਿਆਨ ਨਹੀਂ ਸਨ ਰੱਖਦੇ। ਉਨ੍ਹਾਂ ਨੂੰ ਇਤਨਾ ਵੀ ਪਤਾ ਨਹੀਂ ਸੀ ਕਿ ਉਨ੍ਹਾਂ ਨੂੰ ਕਿੰਨੀ ਦੂਰੀ ਰੱਖਣੀ ਚਾਹੀਦੀ ਹੈ।
ਸਹੀ ਦੂਰੀਆਂ
ਕੁੱਝ ਬੁਲ੍ਹਾਂ ਬਾਰੇ ਵੀ.....
ਚਿਹਰੇ ਦੀ ਗੱਲ ਕਰਦਿਆਂ ਬੁਲ੍ਹਾਂ ਬਾਰੇ ਭੀ ਜਾਣ ਲੈਣਾ ਚਾਹੀਦਾ ਹੈ। ਅਸੀਂ ਬੁਲ੍ਹਾਂ ਨੂੰ ਛੋਹਣ ਵਾਲੀ ਗੱਲ ਨਹੀਂ ਸਗੋਂ ਬੁੱਲ੍ਹਾਂ ਦੀਆਂ ਹਰਕਤਾਂ ਦੀ ਗੱਲ ਕਰ ਰਹੇ ਹਾਂ। ਵੱਖੋ- ਵੱਖ ਕਿਸਮ ਦੀਆਂ ਮੁਸਕਰਾਹਟਾਂ ਦੀ ਗੱਲ ਕਰਦਿਆਂ ਅਸੀਂ ਬੁਲ੍ਹਾਂ ਦੀ ਗੱਲ ਵੀ ਕੀਤੀ ਸੀ। ਤੁਹਾਨੂੰ ਯਾਦ ਹੋਵੇਗਾ ਕਿ ਸਾਡੇ ਮੂੰਹ ਦੇ ਆਲੇ-ਦੁਆਲੇ ਬਹੁਤ ਸਾਰੇ ਪੱਠਿਆਂ ਦਾ ਇਕ ਜਾਲ ਹੈ। ਇਹ ਸਾਰੇ ਪੱਠੇ ਇਕ ਦੂਜੇ ਤੋਂ ਮੁਕਤ ਜਾਂ ਵੱਖਰੇ-ਵੱਖਰੇ ਤੌਰ ਤੇ ਹਰਕਤ ਕਰ ਸਕਦੇ ਹਨ ਅਤੇ ਨਤੀਜੇ ਵਜੋਂ ਅਸੀਂ ਆਪਣੇ ਚਿਹਰੇ ਉੱਤੇ ਅਨੇਕਾਂ ਹਾਵ ਭਾਵ ਲਿਆ ਸਕਦੇ ਹਾਂ। ਇਸ ਤਰ੍ਹਾਂ ਸਾਡੇ ਬੁਲ੍ਹ ਸਾਡੇ ਅੰਦਰ ਪੈਦਾ ਹੋ ਰਹੀਆਂ ਭਾਵਨਾਵਾਂ ਬਾਰੇ ਬਹੁਤ ਕੁਝ ਦੱਸ ਵੀ ਸਕਦੇ ਹਨ ਅਤੇ ਛੁਪਾ ਵੀ ਸਕਦੇ ਹਨ। ਸਾਡਾ ਤਣਾਅ ਇਨ੍ਹਾਂ ਤੋਂ ਸਹਿਜੇ ਹੀ ਪਰਗਟ ਹੋ ਜਾਂਦਾ ਹੈ ਅਤੇ ਇਕ ਹੋਰ ਭਾਵ ਹੈ ਜਿਸ ਵਿਚ ਅਸੀਂ ਆਪਣਾ ਉਪਰਲਾ ਬੁਲ੍ਹ ਖਿੱਚ ਲੈਂਦੇ ਹਾਂ (Stiff Upper Lip)।
ਅਸੀਂ ਸਾਰੇ ਹੀ ਆਪਣੇ ਬੁਲ੍ਹ ਕਦੀ ਨਾ ਕਦੀ ਤਾਂ ਕੱਸਦੇ ਹੀ ਹਾਂ। ਇਸ ਦਾ ਮਤਲਬ ਅਸੀਂ ਕੁਝ ਨਾ ਕੁਝ ਛੁਪਾ ਰਹੇ ਹਾਂ-ਝੂਠ ਬੋਲਣ ਦਾ ਗੁਨਾਹ, ਗੁੱਸਾ ਜਾਂ ਅੰਦਰੋ ਅੰਦਰ ਹੋ ਰਹੀ ਖੁਸ਼ੀ। ਇਕ ਆਮ ਕਹੀ ਜਾਣ ਵਾਲੀ ਗੱਲ-‘ਉਪਰਲਾ ਬੁਲ੍ਹ ਖਿੱਚਣਾ' ਐਸੀ ਹਰਕਤ ਹੈ ਜਿਸ ਵਿਚ ਸਾਡੇ ਉਪਰਲੇ ਬੁਲ੍ਹ ਦੇ ਉਪਰਲੇ ਪਾਸੇ ਦੇ ਪੱਠੇ ਖਿੱਚੇ ਜਾਂਦੇ ਹਨ, ਇਹ ਕਿਸੇ ਨਾ ਕਿਸੇ ਭਾਵਨਾ ਨੂੰ ਛੁਪਾਣ ਲਈ ਵਰਤੀ ਜਾਂਦੀ ਹੈ-ਅਕਸਰ ਕਿਸੇ ਨਕਾਰਾਤਮਕ ਭਾਵਨਾ ਨੂੰ। ਇਸ ਨੂੰ ਕਰਨ ਵਾਲੇ ਵਿਅਕਤੀ ਦੀ ਦਿੱਖ ਸ਼ੱਕੀ ਜਿਹੀ ਬਣ ਜਾਂਦੀ ਹੈ ਅਤੇ ਇਹ ਲਗਦਾ ਹੈ ਕਿ ਉਹ ਕੁਝ ਛੁਪਾ ਰਿਹਾ ਹੈ।
ਦਿਮਾਗ ਤੇ ਹੋਣ ਵਾਲੇ ਅਸਰ
ਦਬਾਅ ਨਾਲ ਸਬੰਧਤ ਰਸਾਇਣ ਸਾਡੇ ਦਿਮਾਗ ਦੇ ਸਹੀ ਢੰਗ ਨਾਲ ਕੰਮ ਕਰਨ ਵਿਚ ਰੁਕਾਵਟ ਪਾਉਂਦੇ ਹਨ। ਸ਼ਾਇਦ ਹੁਣ ਤੁਸੀਂ ਸਮਝ ਸਕਦੇ ਹੋ ਕਿ ਅਸੀਂ ਕਈ ਵਾਰੀ ਦੂਜਿਆਂ ਦੀ ਹਾਜ਼ਰੀ ਵਿਚ ਹਫੜਾ-ਦਫੜੀ ਅਤੇ ਘਬਰਾਹਟ ਵਿਚ ਆ ਜਾਂਦੇ ਹਾਂ। (ਇਹ ਸਾਡੀ ਉਸੇ ਸਰੀਰਕ ਭਾਸ਼ਾ ਦਾ ਨਮੂਨਾ ਬਣ ਜਾਂਦਾ ਹੈ ਜਿਹੜੀ ਅਸੀਂ ਦੂਜਿਆਂ ਨੂੰ ਬਿਲਕੁਲ ਨਹੀਂ ਦਿਖਾਣੀ ਚਾਹੁੰਦੇ)। ਫਿਰ ਅਸੀਂ ਕੁਝ ਵੀ ਠੀਕ ਢੰਗ ਨਾਲ ਨਹੀਂ ਸੋਚ ਸਕਦੇ ਅਤੇ ਸਾਨੂੰ ਕੁਝ ਵੀ ਯਾਦ ਕਰਨ ਵਿਚ ਵੀ ਮੁਸ਼ਕਲ ਹੁੰਦੀ ਹੈ।
ਆਪਣੇ ਆਪ ਨੂੰ ਮਾਫ ਕਰੋ !
ਮੇਰਾ ਖਿਆਲ ਹੈ ਕਿ ਹੁਣ ਤੱਕ ਤੁਹਾਨੂੰ ਇਹ ਗਲ ਸਮਝ ਲਗ ਗਈ ਹੋਵੇਗੀ ਕਿ ਜਦੋਂ ਤੁਸੀਂ ਘਬਰਾਹਟ ਅਤੇ ਪ੍ਰੇਸ਼ਾਨੀ ਭਰੀ ਸਥਿਤੀ ਵਿਚ ਹੁੰਦੇ ਹੋ ਤਾਂ ਕਿਵੇਂ ਆਕਸੀਜਨ ਦੀ ਕਮੀ ਅਤੇ ਦਬਾਅ ਵਾਲੇ ਰਸਾਇਣ ਤੁਹਾਡੇ ਦਿਮਾਗ ਦੇ ਸਹੀ ਕੰਮ ਕਰਨ ਵਿਚ ਰੁਕਾਵਟ ਪਾ ਦਿੰਦੇ ਹਨ। ਇਹ ਸਥਿਤੀ ਤੁਹਾਡੇ ਕੰਮ ਕਾਰ ਵਿਚ ਵੀ ਅਤੇ ਨਿੱਜੀ ਜੀਵਨ ਵਿਚ ਵੀ ਆ ਸਕਦੀ ਹੈ। ਐਸੇ ਸਮੇਂ ਤੇ ਤੁਸੀਂ ਫੈਸਲਾ ਕਰਨ ਵਿਚ ਮੁਸ਼ਕਿਲ ਮਹਿਸੂਸ ਕਰੋਗੇ, ਸਪਸ਼ਟ ਢੰਗ ਨਾਲ ਸੋਚ ਨਹੀਂ ਸਕੋਗੇ, ਧਿਆਨ ਕੇਂਦ੍ਰਿਤ ਨਹੀਂ ਕਰ ਸਕੋਗੇ ਜਾਂ
ਕਿਸੇ ਚੀਜ਼ ਨੂੰ ਯਾਦ ਕਰਨ ਵਿਚ ਮੁਸ਼ਕਿਲ ਮਹਿਸੂਸ ਕਰੋਗੇ। ਸੋ ਜੇ ਤੁਸੀਂ ਹੈਰਾਨ ਹੁੰਦੇ ਸੀ ਕਿ ਕੰਮ ਕਾਰ ਦੇ ਸਿਲਸਲੇ ਵਿਚ ਬੜੇ ਧਿਆਨ ਨਾਲ ਤਿਆਰ ਕੀਤੀ ਹੋਈ ਪ੍ਰੀਜ਼ੈਂਟੇਸ਼ਨ ਦੇਣ ਸਮੇਂ ਤੁਹਾਨੂੰ ਕੀ ਹੋ ਜਾਂਦਾ ਹੈ। ਇਥੋਂ ਤੱਕ ਕਿ ਆਵਾਜ਼, ਸਰੀਰਕ ਭਾਸ਼ਾ ਅਤੇ ਹੋਰ ਪੱਖ ਵੀ ਤਿਆਰ ਅਤੇ ਅਭਿਆਸ ਕੀਤੇ ਹੋਣ ਦੇ ਬਾਵਜੂਦ ਵੀ ਤੁਸੀਂ ਜਦੋਂ ਸਟੇਜ ਤੇ ਪਹੁੰਚਦੇ ਹੋ, ਤਾਂ ਬਸ ਉੱਡੇ ਜਿਹੇ ਚਿਹਰੇ ਨਾਲ ਹੀ ਉੱਥੇ ਖੜ੍ਹੇ ਰਹਿ ਜਾਂਦੇ ਹੋ! ਐਸਾ ਕਿਉਂ ਹੁੰਦਾ ਹੈ? ਆਪਣੇ ਆਪ ਨੂੰ ਦੋਸ਼ ਦੇਣਾ ਬੰਦ ਕਰ ਦਿਉ। ਇਹ ਸਿਰਫ ਉਨ੍ਹਾਂ ਦਬਾਅ- ਰਸਾਇਣਾਂ ਦਾ ਤੁਹਾਡੇ ਦਿਮਾਗ ਦੀ ਰਸਾਇਣਕ ਕਿਰਿਆ ਉਤੇ ਪੈ ਰਿਹਾ ਅਸਰ ਹੀ ਹੈ। ਅਸਲ ਵਿਚ ਕੰਮ ਵਿਚ, ਅਦਾਕਾਰੀ ਵਿਚ ਜਾਂ ਕਿਸੇ ਹੋਰ ਮੌਕੇ ਤੇ ਵੀ, 'ਭਾਸ਼ਨ ਭੁੱਲ ਜਾਣਾ ਜਾਂ 'ਆਪਣੀ ਗੱਲ’ ਭੁਲ ਜਾਣਾ ਇਕ ਬੜਾ ਵੱਡਾ ਡਰ ਹੁੰਦਾ ਹੈ।
"ਤੁਸੀਂ ਅਚਾਨਕ ਹੀ ਫੈਸਲੇ ਲੈਣ ਵਿਚ ਮੁਸ਼ਕਲ ਮਹਿਸੂਸ ਕਰਦੇ ਹੋ।"
ਜੇ ਤੁਸੀਂ ਆਪਣੀ ਘਬਰਾਹਟ ਤੇ ਪ੍ਰੇਸ਼ਾਨੀ ਜ਼ਾਹਰ ਨਹੀਂ ਹੋਣ ਦੇਣਾ ਚਾਹੁੰਦੇ ਤਾਂ ਐਸੇ ਹਾਲਾਤ ਵਿਚ ਤੁਸੀਂ ਇਹ ਫਾਰਮੂਲਾ ਵੀ ਅਜ਼ਮਾ ਸਕਦੇ ਹੋ: ਸਰੋਤਿਆਂ ਵਿਚੋਂ ਕਿਸੇ ਨੂੰ ਬੁਲਾਉਣ ਅਤੇ ਇਹ ਕਵਿਤਾ ਬੋਰਡ ਤੇ ਲਿੱਖਣ ਲਈ ਕਹੋ:
ਉਸ ਦਾ ਚਿਹਰਾ ਉਡਿਆ ਹੋਇਆ ਸੀ
ਸਰੋਤੇ ਉਸ ਦੀ ਗੱਲ ਉਡੀਕ ਰਹੇ ਸਨ ਪਰ
ਉਸ ਦੇ ਭਾਸ਼ਨ ਦੀ ਪਰਚੀ ਉਸ ਦੇ ਦੂਜੇ ਕੋਟ ਵਿਚ ਰਹਿ ਗਈ ਸੀ।
ਆਉ ਹੁਣ ਸਿਆਸਤ ਦੀ ਦੁਨੀਆਂ ਦੀ ਗਲ ਕਰੀਏ ਜਿਹੜਾ ਸ਼ਾਇਦ ਐਕਟਿੰਗ ਤੋਂ ਇਲਾਵਾ ਐਸਾ ਦੂਜਾ ਵੱਡਾ ਰੁਜ਼ਗਾਰ ਹੈ ਜਿਹੜਾ ਹਰ ਵੇਲੇ ਜਨਤਾ ਦੇ ਸਾਹਮਣੇ ਰਹਿੰਦਾ ਹੈ।
ਇਕ ਖੋਜ ਕਰਨ ਵਾਲੇ ਨੇ ਇੰਗਲੈਂਡ ਦੀ ਲੇਬਰ ਪਾਰਟੀ ਕਾਨਫਰੰਸ ਵਿਚ ਜਦੋਂ ਟੋਨੀ ਬਲੇਅਰ ਬੋਲ ਰਿਹਾ ਸੀ ਤਾਂ ਉਸ ਵੇਲੇ ਦੇ ਚਾਂਸਲਰ ਜਾਰਡਨ ਬਰਾਊਨ (ਜੋ ਬਿਲਕੁਲ ਉਸ ਦੇ ਨਾਲ ਬੈਠਾ ਸੀ) ਦੀਆਂ ਹਰਕਤਾਂ ਨੋਟ ਕੀਤੀਆਂ। ਉਹ ਇਹ 'ਬਦਲਵੀਆਂ ਹਰਕਤਾਂ' ਕਰ ਰਿਹਾ ਸੀ: ਉਸਨੇ ਕਪੜੇ 25 ਵਾਰੀ ਸਵਾਰੇ, ਬੁਲ੍ਹ 12 ਵਾਰੀ ਟੁੱਕੇ, 35 ਵਾਰੀ ਹੱਥ ਚਿਹਰੇ ਵੱਲ ਲਿਜਾਣ ਦੀ ਹਰਕਤ ਕੀਤੀ, ਆਪਣੇ ਕੱਫ 29 ਵਾਰੀ ਛੇੜੇ, 36 ਵਾਰੀ ਆਪਣੀਆਂ ਬਾਹਵਾਂ ਮੋੜੀਆਂ ਅਤੇ ਖੋਲ੍ਹੀਆਂ, ਅਤੇ ਬਲੇਅਰ ਵਲੋਂ 155 ਵਾਰੀ ਨਜ਼ਰ ਹਟਾਈ।
ਮੇਰਾ ਖਿਆਲ ਹੈ ਕਿ ਮੇਰੇ ਵਾਂਗ ਤੁਸੀਂ ਵੀ 'ਗਿਨੇਸ ਬੁਕ ਆਫ ਵਰਲਡ ਰਿਕਾਰਡਜ' ਬਾਰੇ ਸੋਚ ਰਹੇ ਹੋਵੋਗੇ।
ਮੇਰੀ ਰਾਇ ਵਿਚ ਉਸ ਦੀਆਂ ਹਰਕਤਾਂ ਵਿਚੋਂ ਨਕਾਰਾਤਮਕ ਲੀਕੇਜ ਉਭਰ ਕੇ ਆ ਰਹੀ ਹੈ। ਅਤੇ ਹਾਂ, ਹਾਲੇ ਅਸੀਂ ਉਸ ਦੀਆਂ ਲੱਤਾਂ-ਪੈਰ-ਸਰੀਰ ਦੇ ਹੇਠਲੇ ਹਿੱਸੇ ਵੱਲ ਨਹੀਂ ਦੇਖਿਆ। ਉੱਥੇ ਹੋਰ ਵੀ ਬਹੁਤ ਕੁੱਝ ਹੋ ਰਿਹਾ ਹੋਣਾ ਹੈ। ਕੀ ਖਿਆਲ ਹੈ? ਮੇਰਾ ਖਿਆਲ ਹੈ ਉਹ ਉੱਥੇ ਬੈਠਣਾ ਹੀ ਨਹੀਂ ਸੀ ਚਾਹੁੰਦਾ।
ਲੀਕੇਜ ਅਤੇ ID 10T ਵਾਲੀਆਂ ਗਲਤੀਆਂ ਦਾ ਸਾਰ
ਅਸੀਂ ਆਪਣੇ 7 ਅਧਿਆਇ ਪੂਰੇ ਕਰਨ ਹੀ ਵਾਲੇ ਹਾਂ ਅਤੇ ਮੈਂ ਤੁਹਾਡੇ ਯਾਦ ਰੱਖਣ ਲਈ ਕੁਝ ਕੁ ਹਰਕਤਾਂ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ ਜਿਹੜੀਆਂ 'ਬੇਆਰਾਮੀ' ਸਾਬਤ ਕਰਦੀਆਂ ਹਨ। ਦੂਜੇ ਸ਼ਬਦਾਂ ਵਿਚ ਇਹ ਸਾਰੀਆਂ 'ਲੀਕੇਜ' ਵਾਲੀਆਂ ਹਰਕਤਾਂ ਹਨ।
ਹਮੇਸ਼ਾ ਯਾਦ ਰੱਖੋ ਕਿ ਹੇਠਾਂ ਦਿੱਤੀਆਂ ਹਰਕਤਾਂ ਵਿਚੋਂ ਕੋਈ ਹਰਕਤ ਆਪਣੇ ਆਪ ਵਿਚ ਕੋਈ ਵੀ ਗੱਲ ਪੱਕੀ ਨਹੀਂ ਦੱਸ ਸਕਦੀ। ਪਰ ਕੁਝ ਕੁ ਹਰਕਤਾਂ ਮਿਲ ਕੇ-ਤਿੰਨ ਜਾਂ ਵੱਧ, ਤੁਹਾਨੂੰ ਸਹੀ ਨਤੀਜੇ ਤੇ ਪਹੁੰਚਾ ਸਕਦੀਆਂ ਹਨ। ਨਹੀਂ ਤੇ ਤੁਸੀਂ ID 10T ਵਾਲੀ ਗਲਤੀ ਕਰ ਰਹੇ ਹੋਵੋਗੇ।
ਕਿਸ ਹਰਕਤ ਦਾ ਕੀ ਮਤਲਬ ਹੈ, ਇਹ ਮੈਂ ਹੁਣ ਦੁਬਾਰਾ ਨਹੀਂ ਦੱਸਾਂਗਾ। ਮੈਨੂੰ ਯਕੀਨ ਹੈ ਕਿ ਤੁਸੀਂ ਇਨ੍ਹਾਂ ਨੂੰ ਹੁਣ ਤੱਕ ਤਾਂ ਆਸਾਨੀ ਨਾਲ ਪਹਿਚਾਣਨ ਲਗ ਪਏ ਹੋਵੋਗੇ:
ਵਿਚਾਰ ਚਰਚਾ
ਪ੍ਰਸ਼ਨ-ਮੇਰਾ ਖਿਆਲ ਹੈ ਕਿ ਹੁਣ ਸਾਨੂੰ ਇੰਨੇ ਸਾਰੇ ਲੀਕੇਜ ਦੇ ਇਸ਼ਾਰਿਆਂ ਦਾ ਪਤਾ ਹੈ, ਹੁਣ ਆਪਣੇ ਅਤੇ ਦੂਜਿਆਂ ਦੀਆਂ ਲੀਕੇਜ ਵਾਲੀਆਂ ਹਰਕਤਾਂ ਨੂੰ ਨਾ ਸਮਝਣ ਦਾ ਬਹਾਨਾ ਨਹੀਂ ਬਚਦਾ।
-ਤੁਸੀਂ ਠੀਕ ਕਹਿ ਰਹੇ ਹੋ। ਮੇਰਾ ਖਿਆਲ ਹੈ ਕਿ ਤੁਸੀਂ ਨੋਟ ਕੀਤਾ ਹੀ ਹੋਵੇਗਾ ਕਿ ਕੁਝ ਕੁ ਸਮਾਨ-ਅਨੁਭੂਤੀ (Empathy) ਨਾਲ-‘ਤੁਸੀਂ ਬਹੁਤ ਕੁਸ਼ਲ ਤਰੀਕੇ ਨਾਲ ਗਲਬਾਤ ਕਰ ਸਕਦੇ ਹੋ। ਮੇਰਾ ਭਾਵ ਹੈ ਕਿ ਜਦੋਂ ਤੁਸੀਂ ਦੇਖੋ ਤਾਂ ਸਹੀ ਅਰਥਾਂ ਵਿਚ ਦੇਖੋ ਅਤੇ ਜਦੋਂ ਤੁਸੀਂ ਸੁਣੋ ਤਾਂ ਉਹ ਵੀ ਸੁਣੋ ਜੋ ਕਿਹਾ ਨਹੀਂ ਗਿਆ। ਜੇ ਤੁਸੀਂ ਐਸਾ ਕਰਨਾ ਚਾਹੋ ਤਾਂ ਇਹ ਬਹੁਤ ਮੁਸ਼ਕਲ ਨਹੀਂ ਹੈ।
ਪ੍ਰਸ਼ਨ-ਮੇਰਾ ਖਿਆਲ ਹੈ ਕਿ ਸਾਡੀ ਔਕੜ ਇਹੀ ਸੀ ਕਿ ਸਾਨੂੰ ਇਹ ਨਹੀਂ ਸੀ ਪਤਾ ਕਿ ਸਾਨੂੰ ਪਤਾ ਨਹੀਂ ਅਤੇ ਸਾਨੂੰ ਕੀ ਪਤਾ ਨਹੀਂ। ਮੇਰਾ ਖਿਆਲ ਹੈ ਕਿ ਮੈਂ ਇਹ ਗੱਲ ਸਿਰਫ ਆਪਣੇ ਲਈ ਹੀ ਨਹੀਂ ਸਗੋਂ ਬਹੁਤ ਸਾਰਿਆਂ ਲਈ ਕਹਿ ਰਿਹਾ ਹਾਂ।
—ਬਿਲਕੁਲ ਠੀਕ, ਮੈਂ ਦੇਖ ਰਿਹਾ ਹਾਂ ਕਿ ਤੁਸੀਂ ਗੱਲ ਸਮਝ ਗਏ ਹੋ। ਇਹ ਬਹੁਤ ਖੁਸ਼ੀ ਦੀ ਗੱਲ ਹੈ।
ਪ੍ਰਸ਼ਨ-ਤਾਂ ਫਿਰ ਅਸਲ ਵਿਚ ਇਹ 'ਅਕਸ' ਦੀ ਗੱਲ ਹੈ। ਅਸੀਂ ਦੂਜੇ ਸਾਹਮਣੇ ਜੋ ਅਕਸ ਪੇਸ਼ ਕਰਨਾ ਚਾਹੁੰਦੇ ਹਾਂ, ਸਾਡੀਆਂ ਹਰਕਤਾਂ ਉਸ ਨਾਲ ਮੇਲ ਖਾਂਦੀਆਂ ਹੋਣੀਆਂ ਚਾਹੀਦੀਆਂ ਹਨ। ਸਾਡੀ ਸਰੀਰਕ ਭਾਸ਼ਾ ਅਕਸ ਬਣਾਉਣ ਲਈ ਬਹੁਤ ਮਹੱਤਵਪੂਰਨ ਹੈ। ਮੈਂ ਠੀਕ ਕਿਹਾ ਹੈ ਨਾ? ਸਹੀ ਅਕਸ ਬਣਾਉਣ ਲਈ ਕੋਈ 'ਗੁਰ'?
—ਇਹ ਬੜਾ ਔਖਾ ਸੁਆਲ ਹੈ। ਲਗਦਾ ਹੈ ਤੁਸੀਂ ਮੈਨੂੰ ਘੇਰ ਲਿਆ ਹੈ। ਚਲੋ ਫਿਰ ਇਕ ਗੁਰ ਸਿੱਖੋ-ਜਦੋਂ ਤੁਸੀਂ ਐਸੀ ਹਾਲਤ ਵਿਚ ਹੋਵੋ ਜਦੋਂ ਤੁਹਾਡੀਆਂ ਹਰਕਤਾਂ ਤੁਹਾਡੇ ਮਨਚਾਹੇ ਅਕਸ ਨਾਲ ਮੇਲ ਨਾ ਖਾ ਰਹੀਆਂ ਹੋਣ ਤਾਂ ਕਦੇ ਵੀ ਗਲਬਾਤ ਅਚਾਨਕ ਖਤਮ ਨਾ ਕਰੋ।
ਪ੍ਰਸ਼ਨ-ਇਕ ਆਖਰੀ ਸੁਆਲ! ਇਹ ID IOT ਵਾਲੀ ਗਲਤੀ ਕੀ ਹੁੰਦੀ ਹੈ? ਮੈਂ ਜਾਣਦਾ ਹਾਂ ਇਹ ਇਕ ਬੇਵਕੂਫੀ ਵਾਲਾ ਸੁਆਲ ਲਗਦਾ ਹੈ, ਪਰ ਕੀ ਤੁਸੀਂ ਦੱਸੋਗੇ?
-ਸਮਝਣ ਦੀ ਕੋਸ਼ਿਸ਼ ਕਰੋ !
-ਸਮਝਣ ਦੀ? ਕਿਵੇਂ?
-ਸੁਣੋ-ਅੰਗਰੇਜ਼ੀ ਵਿਚ I-D-I-O-T ਮਤਲਬ IDIOT ਭਾਵ ਬੇਵਕੂਫੀ ਵਾਲੀ ਗਲਤੀ।
-ਕਿਆ ਬਾਤ ਹੈ।
ਪ੍ਰਸ਼ਨ-ਤੁਸੀਂ ਪਹਿਲੇ ਅਧਿਆਇ ਦੇ ਸ਼ੁਰੂ ਵਿਚ ਕਿਹਾ ਸੀ ਕਿ ਸਰੀਰਕ ਭਾਸ਼ਾ ਇਕ
Exact Science ਨਹੀਂ ਹੈ। ਜੇ ਐਸੀ ਗੱਲ ਹੈ ਤਾਂ ਕੀ ਅਸੀਂ ਇਸ ਦੇ ਭਰੋਸਾ ਕਰ ਸਕਦੇ ਹਾਂ?
-ਜੁਆਬ ਇਸ ਸੁਆਲ ਵਿਚ ਹੀ ਹੈ। ਕੀ ਤੁਹਾਨੂੰ ਕਦੀ ਵੀ ਕਿਸੇ ਨੇ ਕਿਹਾ ਹੈ ਕਿ ਕੋਈ ਵੀ Science ਇਕ Exact Science ਹੁੰਦੀ ਹੈ?
ਕਿਆ ਕਮਾਲ ਦੀ ਗੱਲ ਕਹੀ ਹੈ?
ਅੰਤਿਕਾ
ਸੱਤ ਅਧਿਆਇਆਂ ਤੇ ਇਕ ਝਾਤ
ਤੁਹਾਡੇ ਮਨ ਅਤੇ ਸਰੀਰ ਨੂੰ 'ਪੜ੍ਹਨ' ਦੇ ਹੁਨਰ ਕਿਹੋ ਜਿਹੇ ਹਨ?
ਸਭ ਤੋਂ ਪਹਿਲਾਂ ਅਸੀਂ ਸੰਖੇਪ ਵਿਚ ਦੱਸਾਂਗੇ ਕਿ ਕੁਝ ਖਾਸ ਹਾਲਤਾਂ ਵਿਚ ਸਰੀਰ ਦੀ ਭਾਸ਼ਾ ਕੀ ਹੁੰਦੀ ਹੈ, ਅਤੇ ਫਿਰ ਅਸੀਂ ਕਾਫੀ ਬਰੇਕ ਵਾਲੇ ਸੁਆਲਾਂ ਦੇ ਜੁਆਬ ਦਿਆਂਗੇ।
ਪ੍ਰੇਮ ਕਲੋਲ (Flirting) ਅਤੇ ਪ੍ਰੇਮ ਮਿਲਣੀ (Dating) ਦੌਰਾਨ ਦੀ ਸਰੀਰਕ ਭਾਸ਼ਾ
ਤੁਸੀਂ ਪ੍ਰੇਮ ਕਲੋਲ ਜਾਂ ਪ੍ਰੇਮ ਮਿਲਣੀ ਬਾਰੇ ਸਰੀਰਕ ਭਾਸ਼ਾ ਤੋਂ ਬਿਨਾਂ ਸੋਚ ਵੀ ਨਹੀਂ ਕਦੇ। ਇਹ ਉਹ ਕੁਝ ਕਹਿ ਦੇਂਦੀ ਹੈ ਜਿਹੜੀ ਕੁਝ ਸ਼ਬਦ ਕਦੇ ਵੀ ਨਹੀਂ ਕਹਿ ਸਕਦੇ। ਤੁਹਾਡਾ ਸਰੀਰ ਕੁਝ ਇਸ਼ਾਰੇ ਕਰਦਾ ਹੈ—ਜਾਣ ਬੁੱਝ ਕੇ ਜਾਂ ਅਚੇਤ ਹੀ, ਤਾਂ ਕਿ ਦੂਜੇ ਵਿਅਕਤੀ ਨੂੰ ਪਤਾ ਲੱਗ ਜਾਵੇ ਕਿ ਤੁਸੀਂ ਦਿਲਚਸਪੀ ਰੱਖਦੇ ਹੋ। ਅਤੇ ਇਸ ਲਈ ਵੀ ਕਿ ਤੁਸੀਂ
1. ਦੂਜੇ ਦਾ ਧਿਆਨ ਆਪਣੇ ਵੱਲ ਖਿੱਚੋ,
2. ਉਸ ਦਾ ਧਿਆਨ ਆਪਣੇ ਵੱਲ ਹੀ ਕੀਤੀ ਰੱਖੋ।
ਆਦਮੀ ਸਰੀਰਕ ਭਾਸ਼ਾ ਦੇ ਸੰਕੇਤ ਪੜ੍ਹਨ ਵਿਚ ਬਹੁਤੇ ਵਧੀਆ ਨਹੀਂ ਹੁੰਦੇ। ਬਹੁਤ ਵਾਰੀ ਉਹ ਮਿੱਤਰਤਾ ਪੂਰਨ ਵਿਉਹਾਰ ਨੂੰ ਹੀ ਕਾਮੁਕ ਖਿੱਚ ਵਾਲਾ ਵਿਉਹਾਰ ਸਮਝ ਬੈਠਦੇ ਹਨ। ਇਕ ਔਰਤ ਵੀ ਮਰਦ ਤੋਂ ਇਹ ਆਸ ਰੱਖਦੀ ਹੈ ਕਿ ਉਹ ਉਸਦੀ ਸਰੀਰਕ ਭਾਸ਼ਾ ਨੂੰ (ਨਕਾਰਾਤਮਕ ਸਰੀਰਕ ਭਾਸ਼ਾ ਨੂੰ ਵੀ) ਸਹੀ ਤਰ੍ਹਾਂ ਸਮਝੇਗਾ। ਅਤੇ ਇਹੀ ਆਸ ਮਰਦ ਵੀ ਕਰਦਾ ਹੈ। ਮੈਂ ਪਹਿਲਾ ਔਰਤਾਂ ਦੀ ਗੱਲ ਕਰਾਂਗਾ ਕਿਉਂਕਿ ਸਾਰੀਆਂ ਖੋਜਾਂ ਇਹੀ ਦਸਦੀਆਂ ਹਨ ਕਿ ਪਹਿਲ ਔਰਤਾਂ ਵੱਲੋਂ ਹੀ ਹੁੰਦੀ ਹੈ, ਤਾਂ ਹੀ 'ਕੋਰਟਸ਼ਿਪ ਅਤੇ ਪ੍ਰੇਮ ਮਿਲਣੀ ਵਾਲੀ ਗੱਲ ਸ਼ੁਰੂ ਹੁੰਦੀ ਹੈ। ਮਰਦ ਅਕਸਰ ਐਸੀ ਔਰਤ ਵੱਲ ਕਦਮ ਵਧਾਉਣ ਤੋਂ ਘਬਰਾਉਂਦੇ ਹਨ ਜਿਸਨੇ ਇਹ ਪ੍ਰਗਟ ਨਾ ਕੀਤਾ ਹੋਵੇ ਕਿ ਉਹ ਰਜ਼ਾਮੰਦ ਹੈ।
ਜਿਥੋਂ ਤਕ ਇਸ 'ਰਸਮ' ਵਿਚਲੇ ਵਿਉਹਾਰ ਦਾ ਸੁਆਲ ਹੈ, ਮਰਦ ਦਾ ਵਿਉਹਾਰ ਹੋਰ 'ਮਰਦਾਨਗੀ' ਭਰਿਆ ਹੁੰਦਾ ਹੈ ਅਤੇ ਔਰਤਾਂ ਦਾ ਵਿਉਹਾਰ ਹੋਰ 'ਜ਼ਨਾਨਾ' ਹੁੰਦਾ ਹੈ।
ਨੇੜਤਾ ਦੀ ਪ੍ਰਵਾਨਗੀ (approachability) ਦੀਆਂ ਤਿੰਨ ਵੱਡੀਆਂ ਨਿਸ਼ਾਨੀਆਂ ਹਨ। ਇਨ੍ਹਾਂ ਵਿਚ ਸਿੱਧੀਆਂ ਨਜ਼ਰਾਂ ਮਿਲਾ ਕੇ ਦੇਖਣਾ, ਮੁਸਕਰਾਣਾ ਅਤੇ ਆਪਣੇ ਸਰੀਰ ਦੀ ਦਿਸ਼ਾ ਤੁਹਾਡੇ ਵਲ ਕਰਨਾ ਹੈ। ਜੇ ਇਹ ਤਿੰਨ ਨਿਸ਼ਾਨੀਆਂ ਮੌਜੂਦ ਹੋਣ ਤਾਂ ਤੁਸੀਂ ਇਹ ਮੰਨ ਸਕਦੇ ਹੋ ਕਿ ਉਹ ਵਿਅਕਤੀ ਇਸ ਵਿਸ਼ੇ ਤੇ ਗੱਲਬਾਤ ਕਰਨ (ਜਾਂ ਅੱਗੇ ਵਧਣ) ਲਈ ਤਿਆਰ ਹੈ। ਬਹੁਤ ਸਾਰੇ ਇਸ਼ਾਰੇ ਅਕਸਰ ਬਹੁਤ ਬੇਮਲੂਮੇ ਅਤੇ ਮਹੀਨ ਹੁੰਦੇ ਹਨ, ਖਾਸ ਕਰਕੇ ਔਰਤਾਂ ਦੇ।
ਔਰਤਾਂ ਦੇ ਇਸ਼ਾਰੇ
ਖੋਜਾਂ ਅਨੁਸਾਰ ਹੇਠ ਲਿਖੀਆਂ ਹਰਕਤਾਂ ਔਰਤਾਂ ਵਿਚ ਪ੍ਰੇਮ-ਕਲੋਲ (Flirting) ਕਰਦਿਆਂ ਅਤੇ ਕੋਰਟਸ਼ਿਪ ਵਿਚ ਆਮ ਹੁੰਦੀਆਂ ਹਨ (ਪਰ ਮਰਦ ਦੋਸਤੋ, ਇਹ ਬਿਲਕੁਲ ਪੱਕੀਆਂ ਨਿਸ਼ਾਨੀਆਂ ਨਹੀਂ—ਸੋ ਧਿਆਨ ਨਾਲ!)
ਇਕ ਬੜੀ ਦਿਲਚਸਪ ਖੋਜ-ਤੁਹਾਨੂੰ ਜਿੰਨਾ ਉਹ ਆਪਣੇ ਹੱਥਾਂ ਵਿਚਲੇ ਪਰਸ (ਬਟੂਏ) ਦੇ ਨੇੜੇ ਆਉਣ ਦੇਵੇ, ਖਬਰ ਉਤਨੀ ਹੀ ਵਧੀਆ ਹੈ!
ਮਰਦ
ਇਨ੍ਹਾਂ ਹਰਕਤਾਂ ਦੇ ਮਾਮਲੇ ਵਿਚ ਮਰਦ ਔਰਤਾਂ ਨਾਲੋਂ ਕਾਫੀ ਗਰੀਬ ਅਤੇ ਵਿਚਾਰੇ ਹਨ। ਖੋਜਾਂ ਇਹੀ ਦਸਦੀਆਂ ਹਨ ਕਿ:
1. ਮਰਦ ਇਸ਼ਾਰੇ ਸਮਝਣ ਵਿਚ ਚੰਗੇ ਨਹੀਂ।
2. ਮਰਦ ਐਸੇ ਇਸ਼ਾਰੇ ਕਰਨ ਵਿਚ ਵੀ ਵਧੀਆ ਨਹੀਂ।
ਤਾਂ ਫਿਰ ਬਾਕੀ ਕੀ ਬਚਦਾ ਹੈ?
ਤਾਂ ਫਿਰ ਔਰਤਾਂ ਅਤੇ ਮਰਦ ਦੀ ਇਸ ਪ੍ਰੇਮ ਕਲੋਲ ਅਤੇ ਪ੍ਰੇਮ ਮਿਲਣੀਆਂ ਦੀ ਖੇਡ ਵਿਚ, ਜੇ ਮਰਦ ਨੂੰ ਔਰਤ ਚੰਗੀ ਲੱਗੇ ਤਾਂ ਉਹ ਕਿਹੜੀਆਂ ਹਰਕਤਾਂ ਆਮ ਤੌਰ ਤੇ ਕਰਦਾ ਹੈ?
-ਵਾਲ ਠੀਕ ਕਰਨੇ
-ਗੁੱਟ-ਘੜੀ ਠੀਕ ਕਰਨੀ
-ਕਪੜੇ ਠੀਕ ਕਰਨੇ
-ਟਾਈ ਠੀਕ ਕਰਨੀ।
ਅਤੇ ਔਰਤਾਂ ਨੂੰ ਬੱਸ ਇਤਨੇ ਨਾਲ ਹੀ ਕੰਮ ਚਲਾਉਣਾ ਪਵੇਗਾ।
ਮੇਰੀਆਂ ਸ਼ੁਭ ਇਛਾਵਾਂ ਤੁਹਾਡੇ ਨਾਲ ਹਨ।
ਇੰਟਰਵਿਊ ਦੌਰਾਨ 'ਸਰੀਰਕ ਭਾਸ਼ਾ’
ਇੰਟਰਵਿਊ-ਖਾਸ ਕਰਕੇ ਨੌਕਰੀ ਲਈ ਇੰਟਰਵਿਊ ਬਹੁਤ ਸਾਰੇ ਲੋਕਾਂ ਲਈ ਇਕ ਡਰਾਉਣ ਵਾਲਾ ਤਜਰਬਾ ਹੁੰਦਾ ਹੈ। ਨੌਕਰੀ ਦੀ ਇੰਟਰਵਿਊ ਵਿਚ ਆਮ ਤੌਰ ਤੇ ਇਕ ਅਜਨਬੀ (ਜਿਸ ਨੂੰ ਨਾ ਤਾਂ ਤੁਹਾਡੇ ਬਾਰੇ ਅਤੇ ਨਾ ਹੀ ਤੁਹਾਡੇ ਆਮ ਵਿਉਹਾਰ ਬਾਰੇ ਕੁਝ ਪਤਾ ਹੁੰਦਾ ਹੈ), ਤੁਹਾਡੇ ਬਾਰੇ ਆਪਣੀ ਰਾਇ ਬਣਾਉਂਦਾ ਹੈ।
ਤਾਂ ਫਿਰ ‘ਚੰਗੀ' ਸਰੀਰਕ ਭਾਸ਼ਾ ਵਰਤ ਕੇ ਤੁਸੀਂ ਆਪਣੇ ਬਾਰੇ 'ਚੰਗਾ' ਪ੍ਰਭਾਵ ਕਿਵੇਂ ਬਣਾ ਸਕਦੇ ਹੋ? ਪਰ ਹੁਣ ਤੱਕ ਤੁਹਾਨੂੰ ਇਹ ਤਾਂ ਪਤਾ ਹੀ ਹੈ (ਅਤੇ ਉਹ ਵੀ ਕਾਫੀ ਵਿਸਥਾਰ ਵਿਚ) ਕਿ ਤੁਹਾਡਾ ਪ੍ਰਭਾਵ ਖਰਾਬ ਕਰਨ ਵਾਲੀਆਂ (ਨਕਾਰਾਤਮਕ) ਲੀਕੇਜ ਵਾਲੀਆਂ ਹਰਕਤਾਂ ਕਿਹੜੀਆਂ ਹੁੰਦੀਆਂ ਹਨ ਜਿਨ੍ਹਾਂ ਨਾਲ ਤੁਹਾਡੀ ‘ਗੱਲ' ਵਿਗੜ ਸਕਦੀ ਹੈ।
ਜੇ ਤੁਸੀਂ ਆਪਣਾ 'ਪਹਿਲਾ ਪ੍ਰਭਾਵ' ਸਹੀ ਅਤੇ ਪ੍ਰਭਾਵਸ਼ਾਲੀ ਬਣਾਉਣਾ ਚਾਹੁੰਦੇ ਹੋ ਤਾਂ ਹੇਠ ਲਿਖੀਆਂ ਚੀਜ਼ਾਂ ਯਕੀਨੀ ਬਣਾਉ:
ਤੁਸੀਂ 'ਸੁਚੇਤ' ਹੋ ਕੇ ਗਲ ਕਰ ਰਹੇ ਵੀ ਲੱਗੋਗੇ।)
ਜਦੋਂ ਤੁਸੀਂ ਬਾਹਰ ਆਉਣ ਲਈ ਦਰਵਾਜ਼ੇ ਕੋਲ ਆਉ ਤਾਂ ਇਕ ਚੀਜ਼ ਦਾ ਬਹੁਤ ਧਿਆਨ ਰੱਖੋ। ਜਦੋਂ ਤੁਸੀਂ ਕਮਰੇ ਤੋਂ ਬਾਹਰ ਨਿਕਲੋ ਤਾਂ ਇੰਟਰਵਿਊ ਲੈਣ ਵਾਲਿਆਂ ਨੂੰ ਆਖਰੀ ਝਲਕ ਤੁਹਾਡੇ ਚਿਹਰੇ ਦੀ ਮਿਲਣੀ ਚਾਹੀਦੀ ਹੈ ਨਾ ਕਿ ਤੁਹਾਡੇ ਪਿਛਲੇ ਪਾਸੇ ਦੀ। (ਹਾਂ, ਜੇ ਤੁਸੀਂ ਸਮਝਦੇ ਹੋ ਕਿ ਤੁਹਾਡੇ ਪਿਛਲਾ ਪਾਸਾ ਵਾਕਈ ਹੀ ਬਹੁਤ ਸੁੰਦਰ ਹੈ ਅਤੇ ਹੋ ਸਕਦਾ ਹੈ ਤੁਹਾਡੇ ਸੁੰਦਰ ਪਿਛਲੇ ਪਾਸੇ ਕਰਕੇ ਹੀ ਤੁਹਾਡੀ ਚੋਣ ਹੋ ਸਕਦੀ ਹੈ, ਤਾਂ ਭਾਵੇਂ ਪਿਛਲਾ ਪਾਸਾ ਦਿਖਾ ਕੇ ਨਿਕਲੋ।) ਬਾਹਰ ਨਿਕਲਣ ਲੱਗਿਆਂ ਉਨ੍ਹਾਂ ਵਲ ਮੁੜੋ ਅਤੇ ਅਲਵਿਦਾ ਕਹਿ ਕੇ ਬਾਹਰ ਆਉ।
ਕਿਸੇ ਭਾਸ਼ਨ ਜਾਂ ਪ੍ਰੀਜ਼ੈਂਟੇਸ਼ਨ ਦੌਰਾਨ ਦੀ ਸਰੀਰਕ ਭਾਸ਼ਾ
ਜੇ ਤੁਸੀਂ ਕਿਤੇ ਭਾਸ਼ਨ ਜਾਂ ਪ੍ਰੀਜ਼ੈਂਟੇਸ਼ਨ ਦੇ ਰਹੇ ਹੋ ਤਾਂ ਤੁਸੀਂ ਸਮਝ ਸਕਦੇ ਹੋ ਕਿ 93 ਪ੍ਰਤੀਸ਼ਤ ਵਾਲਾ ਹਿੱਸਾ ਕਿੰਨਾ ਮਹੱਤਵਪੂਰਨ ਹੋ ਸਕਦਾ ਹੈ (55 ਪ੍ਰਤੀਸ਼ਤ ਸਰੀਰਕ ਭਾਸ਼ਾ ਅਤੇ 38 ਪ੍ਰਤੀਸ਼ਤ ਸ਼ਬਦਾਂ ਤੋਂ ਇਲਾਵਾ-ਬੋਲਣ ਦਾ ਢੰਗ-ਪ੍ਰਾ-ਭਾਸ਼ਾ)।
ਨਾਲ ਤੁਹਾਡਾ ਵਿਉਹਾਰ ਮਿੱਤਰਤਾ ਭਰਿਆ ਅਤੇ ਵਿਸ਼ਵਾਸ ਕਰਨ ਯੋਗ ਬਣ ਜਾਂਦਾ ਹੈ। ਤੁਸੀਂ ਅਕਸਰ ਰੇਡੀਉ ਦੇ ਪ੍ਰੋਗਰਾਮ ਪੇਸ਼ ਕਰਨ ਵਾਲਿਆਂ ਨੂੰ ਸੁਣਿਆ ਹੋਣਾ ਹੈ ਜਿਹੜੇ ਆਪਣੇ ਸਰੋਤਿਆਂ ਨੂੰ ਇਹ ਮਹਿਸੂਸ ਕਰਵਾ ਦਿੰਦੇ ਹਨ ਕਿ ਉਹ ਸਿਰਫ ਉਨ੍ਹਾਂ ਨਾਲ ਹੀ ਗੱਲ ਕਰ ਰਹੇ ਹਨ। ਉਨ੍ਹਾਂ ਤੋਂ ਤੁਸੀਂ ਇਹ ਢੰਗ ਸਿੱਖ ਸਕਦੇ ਹੋ।
ਕਾਫੀ ਬਰੇਕ ਜਵਾਬ
ਅਧਿਆਇ - 1
1. ਝਰੋਖਾ, ਸਮਾਨ ਅਨੁਭੂਤੀ, ਸੰਵੇਦਨਸ਼ੀਲਤਾ ਪਰਤੀਤੀ
2. ਸਬੰਧ, ਸਮਰੂਪਤਾ, ਸੰਦਰਭ,
3. ID 10T
4. ਭਾਵਨਾਵਾਂ, ਸਮਝਣਾਂ
5. ਅੰਦਰ, ਬਾਹਰ, ਤੁਹਾਡੇ, ਕਰਨ
6. ਜੁਆਬੀ
7. ਦਰੁਸਤ
8. ਭਾਵਨਾਵਾਂ, ਬਿਨਾਂ, ਸ਼ਬਦਾਂ
9. ਖਿੱਚ, ਦੂਰ, ਧੱਕ,
10. ਭਾਵਨਾਵਾਂ, ਰਵੱਈਆ
11. ਸਮਰੂਪ, ਗਲਤ ਫਹਿਮੀਆਂ, ਮਾੜੀ
12. ਪਰਵਾਨਗੀ, ਨਾਪਸੰਦੀ, ਉਕਤਾਹਟ, ਸੱਚਾਈ
13. ਆਵਾਜ਼, ਚਿਹਰੇ, ਭਾਵ, ਦੂਰੀ, ਨਜ਼ਰਾਂ, ਮਿਲਾਉਣਾ, ਮੁਦਰਾ, ਛੋਹ, ਪਹਿਰਾਵਾ ਹੱਥ, ਲੱਤਾਂ, ਤਣਾਉ
14. ਨਜ਼ਰ, ਆਵਾਜ਼, ਸ਼ਬਦਾਂ,
15. ਦਿੱਸਦੇ, ਬੋਲਦੇ, ਬੋਲਦੇ
16. ਸਮਰੂਪਤਾ, ਵੱਧ, ਮਹੱਤਵਪੂਰਨ
17. ਆਰਾਮ, ਬੇਆਰਾਮੀ, ਬੰਦ, ਖੁਲ੍ਹੀ।
ਅਧਿਆਇ - 2
1. ਚਿਹਰਾ, ਅੱਖਾਂ
2. ਅੱਖਾਂ, ਸਰੀਰ, ਨਜ਼ਰ, ਮਿਲਾਉਣ, ਤਾਲਮੇਲ
3. ਮੱਥੇ, ਹੇਠਲੇ
4. ਭਾਈਚਾਰਕ, ਅੱਖਾਂ, ਮੂੰਹ
5. ਬੋਲਣ, ਸੁਣਨ
6. ਸਾਧਾਰਨ ਰੁਕ-ਰੁਕ
7. ਸ੍ਵੈ-ਭਰੋਸੇ, ਮਤਲਬ, ਝੁਕਣ
8. ਕਾਫੀ, ਮਿਲਾ
9. ਸਰੀਰਕ, ਭਾਸ਼ਾ
10. ਖਿੱਚ, ਧਿਆਨ
11. ਸਰੀਰਕ, ਭਾਵਨਾਵਾਂ
12. ਔਰਤਾਂ, ਮਰਦਾਂ
13. ਖੁਸ਼ੀ, ਉਦਾਸੀ, ਹੈਰਾਨੀ, ਨਫਰਤ, ਡਰ ਗੁੱਸਾ
14. ਖੁਸ਼ੀ, ਸਕਾਰਾਤਮਕ
15. ਅਸਲੀ, ਮਨੋਂ, ਨਕਲੀ, ਉਦਾਸ
16. ਜਾਈਗੋਮੈਟਿਕ, ਪਾਸਿਆਂ, ਔਰਬੀਕੁਲੈਰਿਸ, ਔਕੁਲਾਈ
17. ਔਰਬੀਕਲੈਰਿਸ, ਵੱਸ,
18. ਇਕਸਾਰ, ਅਸਾਵੀਂ, ਸ਼ੁਰੂ, ਖਤਮ, ਇਕਦਮ, ਖਤਮ ਮੁਸਕਰਾ, ਮੁਸਕਰਾਹਟ
19. ਬੁਲ੍ਹ ਭਾਵਲਾਵਾਂ, ਖੁਲ੍ਹਾ, ਕੱਸੇ, ਨਕਾਰਾਤਮਕ
ਅਧਿਆਇ - 3
1. ਸੁਣਨ, ਸਬੰਧ
2. ਪੂਰੇ, ਸਰੀਰ, ਸੁਣਨਾ, ਪਰਗਟ
3. ਸਰੋਤੇ, ਨਜ਼ਰ, ਸਬੰਧ
4. ਸੁਣਨ, ਸੁਣਨ, ਸੁਣ, ਸਰੀਰਕ, ਮਾਨਸਿਕ
5. ਨਜ਼ਰ ਮਿਲਾਉਣਾ, ਸਿਰ, ਕੁਦਰਤੀ
6. ਹਿਲਾਉਂਦੇ, ਦਿਲਚਸਪੀ, ਧਿਆਨ
7. ਗਲਬਾਤ, ਸ਼ਬਦਾਂ
8. ਆਵਾਜ਼, ਪ੍ਰਾ-ਭਾਸ਼ਾ, ਸੁਰ, ਰਫ਼ਤਾਰ, ਆਵਾਜ਼
9. ਲੰਬੇ, ਭਰੋਸੇ, ਛੋਟੇ, ਛੇਤੀ, ਤਣਾਅ
10. ਵਿਸ਼ਵਾਸ, ਸ੍ਵੈ ਭਰੋਸੇ।
ਅਧਿਆਇ - 4
1. ਹੱਥ
2. ਹੱਥਾਂ, ਨਸਾਂ
3. ਖੁੱਲ੍ਹਾ, ਤਲੀਆਂ
4. ਬਦਲਵੇਂ, ਬਦਲਵੀਆਂ ਹਰਕਤਾਂ
5. ਬਦਲਵੀਆਂ, ਬਾਹਰਮੁਖੀ
6. ਸਵੈ, ਅੰਤਰਮੁਖੀ
7. ਉਚਾਈ, ਮਾਨਸਿਕ
8. ਪਿੱਠ, ਬਾਂਹ, ਕਲਾਈ
9. ਚਿਹਰੇ, ਸਿਰ, ਬਚਪਨ, ਤਸੱਲੀ
10. ਛੋਹ, ਸੈੱਲ, ਛੋਹਣ, ਹਰਕਤ,
11. ਚਿਹਰੇ ਜਬਾੜੇ, ਕੂਹਣੀ
12. ਸਮੂਹ
13. ਅੱਖਾਂ
14. ਮੂੰਹ, ਉਂਗਲਾਂ, ਸਹਿਮਤ, ਸੱਚ
15. ਮੂੰਹ, ਢੱਕਣ, ਝੂਠ
16. ਉਂਗਲਾਂ, ਧੋਖਾ
17. ਠੋਡੀ, ਉੱਪਰ
18. ਸਥਿਤੀ
19. ਮੋੜ, ਬੈਰੀਅਰ, ਰੁਕਾਵਟ
20. ਮੋੜੀਆਂ, ਮਤਲਬ, ਰੱਖਿਆ, ਨਕਾਰਾਤਮਕ
21. ਰੱਖਿਆ, ਅੱਧ, ਛੁਪਾ
22. ਮੋੜੀਆਂ, ਮੋੜੀਆਂ, ਰੱਖਿਅਕ, ਸਮੂਹ
23. ਭਾਵਨਾਵਾਂ, ਦਿਸ਼ਾ, ਦੂਜੇ
24. ਨੇੜਤਾ, ਗਿਆਨ, ਚਾਰ, ਖੇਤਰ
25. 4
ਅਧਿਆਇ - 5
1. ਆਮ
2. 90%
3. ਘਟ, ਵੱਧ,
4. ਚਿਹਰੇ, ਘਬਰਾਹਟ
5. ਕੱਸ, ਸੱਚ, ਟੁੱਕਣ
6. ਨੱਕ, ਖੂਨ, ਫੁੱਲ
7. ਹੱਥਾਂ, ਵੱਖਰੀ, ਬਾਹਰ, ਛੇੜਛਾੜ
8. ਕੰਟਰੋਲ, ਦਿਮਾਗ
9. ਪ੍ਰਾਭਾਸ਼ਾ (Paralanguage)
10. ਗੱਲਾਂ, ਕਿਵੇਂ
ਅਧਿਆਇ – 6
1. ਨਿੱਜੀ, ਜਨਤਕ, ਸਫਲਤਾ
2. ਦੂਜਿਆਂ, ਅੰਦਰ, ਭਾਵਨਾ
3. ਮਹਿਸੂਸ, ਭਾਵਨਾ, ਪੈਦਾ, ਨਜ਼ਰ, ਮਿਲਾਉਂਦੇ, ਧਿਆਨ, ਆਕਰਸ਼ਕ
4. ਪਹਿਲੇ, ਦਿੱਖ,
5. ਮੁਸਕਰਾਹਟ, ਜੁਆਬ
6. ਸੁਣਨ, ਔਰਤਾਂ, ਆਪਸ
7. ਪੂਰੇ ਸਰੀਰ
8. ਨਜ਼ਰ, ਮੁਰੀਦ
9. ਨਜ਼ਰ, ਮਿਲਾਉਣਾ, ਹਾਵ, ਭਾਵ
10. ਸੁਰ, ਲਹਿਜਾ, ਉਚਾਪਨ
11. ਸਰੀਰਕ, ਭਾਸ਼ਾ
Scoring Scale
ਹਰ ਸਹੀ ਜੁਆਬ ਲਈ ਆਪਣੇ ਆਪ ਨੂੰ ਇਕ ਨੰਬਰ ਦਿਉ ਅਤੇ ਹਰ ਅਧਿਆਇ ਦਾ ਕੁਲ ਜੋੜ ਵੀ ਕਰੋ।
ਸਰੀਰਕ ਭਾਸ਼ਾ ਦੇ 7 ਨਿਯਮ ਯਾਦ ਰੱਖੋ।
1. ਅਸੀਂ ਹੇਠ ਲਿਖਿਆਂ ਵੱਲ ਧਿਆਨ ਦੇ ਕੇ ਮਨ ਜਾਂ 'ਵਿਚਾਰਾਂ' ਨੂੰ ਪੜ੍ਹ ਸਕਦੇ ਹਾਂ:
2. ਹਮੇਸ਼ਾ ਤਿੰਨ ਸੱਸਿਆਂ ('ਸ') ਦਾ ਧਿਆਨ ਰੱਖੋ:
3. ਚੇਤਾਵਨੀ: ID IOT ਗਲਤੀਆਂ:
ਤਿੰਨ ਸੱਸਿਆਂ ਵੱਲ ਧਿਆਨ ਦੇਣਾ ਹੀ 'ਮਨ' ਨੂੰ ਪੜ੍ਹਨ ਜਾਂ ਮਨ ਦੇ ਵਿਚਾਰ ਜਾਣਨ ਦੀ ਕੁੰਜੀ ਹੈ। ਜੇ ਤੁਸੀਂ ਇਧਰ ਧਿਆਨ ਨਹੀਂ ਦਿਉਗੇ ਤਾਂ ਤੁਸੀਂ ਉਹ ਗਲਤੀਆਂ ਕਰੋਗੇ ਜਿਨ੍ਹਾਂ ਨੂੰ ID IOT ਗਲਤੀਆਂ ਕਹਿੰਦੇ ਹਨ:
4. 55, 38, 7 ਦਾ ਨਿਯਮ ਯਾਦ ਰੱਖੋ।
5. ਆਪਣੀ ਅਤੇ ਦੂਜਿਆਂ ਦੀ ਸਰੀਰਕ ਭਾਸ਼ਾ ਤੋਂ ਸੁਚੇਤ ਹੋਣ ਲਈ ਇਨ੍ਹਾਂ ਚੀਜ਼ਾਂ ਵੱਲ ਧਿਆਨ ਕਰੋ:
6. ਸਰੀਰਕ ਭਾਸ਼ਾ ਨੂੰ ਸਮਝਣ ਦੀ ਕੁੰਜੀ ਹੈ-'ਕੀ ਉਹ ਵਿਅਕਤੀ ਬੇਆਰਾਮੀ ਮਹਿਸੂਸ ਕਰ ਰਿਹਾ ਹੈ ਜਾਂ ਸਹਿਜ ਵਿਚ ਮਹਿਸੂਸ ਕਰ ਰਿਹਾ ਹੈ?'
7. ਹਰ ਵਿਚਾਰ ਸਰੀਰ ਉੱਤੇ ਕੋਈ ਨਾ ਕੋਈ ਅਸਰ ਜ਼ਰੂਰ ਪਾਉਂਦਾ ਹੈ।
ਸਮਾਪਤੀ ਕਥਨ
ਅਸੀਂ ਆਪਣੇ 7 ਅਧਿਆਇ, ਜਾਂ 7 ਪਾਠ ਪੂਰੇ ਕਰ ਲਏ ਹਨ। ਪਰ ਫਿਰ ਵੀ ਇਹ ਤੁਹਾਡੇ ਲਈ ਇਕ ਸ਼ੁਰੂਆਤ ਹੀ ਹੈ। ਇਹ ਸ਼ੁਰੂਆਤ ਹੈ ਉਨ੍ਹਾਂ ਚੀਜ਼ਾਂ ਨੂੰ ਦੇਖਣਾ ਸ਼ੁਰੂ ਕਰਨ ਦੀ ਜਿਹੜੀਆਂ ਹਮੇਸ਼ਾਂ ਮੌਜੂਦ ਸਨ ਪਰ ਤੁਸੀਂ ਕਦੇ ਇਨ੍ਹਾਂ ਨੂੰ ਪ੍ਰਤੀਤ ਨਹੀਂ ਸੀ ਕੀਤਾ। ਹੁਣ ਤੁਸੀਂ ਆਪਣੀਆਂ ਹਰਕਤਾਂ ਵੱਲ ਧਿਆਨ ਦੇ ਕੇ ਆਪਣੇ ਲਈ ਪਹਿਲਾਂ ਤੋਂ ਬਿਹਤਰ ਸਰੀਰਕ ਭਾਸ਼ਾ ਦੀ ਸਿਰਜਣਾ ਕਰ ਸਕਦੇ ਹੋ। ਸਮੁੱਚਾ ਪ੍ਰਭਾਵ ਛੋਟੀਆਂ ਛੋਟੀਆਂ ਚੀਜ਼ਾਂ ਉੱਤੇ ਹੀ ਨਿਰਭਰ ਕਰਦਾ ਹੈ। ਜਦੋਂ ਤੁਸੀਂ ਆਪਣੇ ਅੰਦਰ ਇਹ ਛੋਟੀਆਂ ਛੋਟੀਆਂ ਤਬਦੀਲੀਆਂ ਕਰ ਲਉਗੇ ਤਾਂ ਤੁਸੀਂ ਆਪਣੇ ਦੂਜਿਆਂ ਨਾਲ ਮੇਲਜੋਲ ਅਤੇ ਵਿਚਾਰ ਵਟਾਂਦਰੇ ਨੂੰ ਹੋਰ ਪ੍ਰਭਾਵਸ਼ਾਲੀ ਬਣਾ ਲਉਗੇ।
ਹੁਣ ਤੁਸੀਂ ਆਪਣੇ ਆਲੇ ਦੁਆਲੇ ਦੇ ਲੋਕਾਂ ਵਲੋਂ ਕੀਤੀਆਂ ਜਾਂ ਰਹੀਆਂ (ਸੁਚੇਤ ਅਤੇ ਅਚੇਤ) ਹਰਕਤਾਂ ਵੱਲ ਧਿਆਨ ਦੇ ਸਕੋਗੇ, ਜਿਨ੍ਹਾਂ ਬਾਰੇ ਅਸੀਂ ਹੁਣੇ ਹੁਣੇ ਪੜ੍ਹਿਆ ਹੈ। ਪਰ ਇਕ ਵੱਡਾ ਫਰਕ ਪੈ ਜਾਵੇਗਾ-ਹੁਣ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਹਰਕਤਾਂ ਦਾ ਅਰਥ ਕੀ ਹੈ! ਉਹ ਅਸਲ ਵਿਚ ਕੀ ਕਹਿ ਰਹੇ ਹਨ।
ਜੌਹਨ ਕੀਟਸ ਨੇ ਆਈਜ਼ਕ ਨਿਊਟਨ ਤੇ ਇਹ ਇਲਜ਼ਾਮ ਲਗਾਇਆ ਸੀ ਕਿ ਉਸ ਨੇ ਸਤਰੰਗੀ ਪੀਂਘ ਦੇ ਭੇਤ ਖੋਲ੍ਹ ਕੇ ਇਸ ਦੀ 'ਕਵਿਤਾ' ਅਤੇ ਮਧੁਰਤਾ ਖਤਮ ਕਰ ਦਿੱਤੀ ਹੈ। ਕਈ ਲੋਕ ਇਹ ਸੋਚਦੇ ਹਨ ਕਿ ਮਨੁੱਖੀ ਵਿਉਹਾਰ ਦੇ ਭੇਤ ਨਹੀਂ ਖੋਲ੍ਹਣੇ ਚਾਹੀਦੇ। ਅਸੀਂ ਕੀ ਕਿਉਂ ਕਰਦੇ ਹਾਂ, ਇਹ ਇਕ ਭੇਤ ਹੀ ਬਣਿਆ ਰਹਿਣਾ ਚਾਹੀਦਾ ਹੈ। ਪਰ ਸਰੀਰ ਦੀ ਭਾਸ਼ਾ ਇੰਨਾ ਮਹੱਤਵਪੂਰਨ ਵਿਸ਼ਾ ਹੈ ਕਿ ਅਜਿਹਾ ਨਹੀਂ ਕੀਤਾ ਜਾ ਸਕਦਾ। ਮੈਨੂੰ ਇਹੀ ਆਸ ਹੈ ਕਿ ਇਸ ਨਵੇਂ ਪ੍ਰਾਪਤ ਕੀਤੇ ਗਿਆਨ ਦੀ ਮਦਦ ਨਾਲ ਤੁਸੀਂ ਆਪਣੇ ਸਬੰਧ ਅਤੇ ਰਿਸ਼ਤੇ ਹੋਰ ਸੁਧਾਰ ਸਕੋਗੇ । ਹੁਣ ਤੁਸੀਂ ਜਾਣਦੇ ਹੋ ਕਿ ਤੁਸੀਂ ਸਚਮੁੱਚ ਹੀ ਕਿਸੇ ਦੇ ਮਨ ਅੰਦਰ ਦੀਆਂ ਗੱਲਾਂ ਪੜ੍ਹ (ਸਮਝ) ਸਕਦੇ ਹੋ। ਮੈਂ ਇਕ ਵਾਰੀ ਫਿਰ ਯਾਦ ਕਰਾ ਦਿਆਂ:
ਤੁਸੀਂ ਸਰੀਰਕ ਭਾਸ਼ਾ ਨੂੰ ਸਮਝ ਕੇ ਉਸ ਵਿਅਕਤੀ ਦੀਆਂ ਭਾਵਨਾਵਾਂ ਸਮਝ ਜਾਂਦੇ ਹੋ।
ਵਾਹ! ਤੁਸੀਂ ਤੇ ਮਨ ਨੂੰ ਹੀ ਪੜ੍ਹ ਲਿਆ! ਇਹੀ ਤਾਂ ਹੈ ਮਨ ਦੀ ਬੁੱਝ ਲੈਣਾ।
ਪਰ ਅਲਵਿਦਾ ਕਹਿਣ ਤੋਂ ਪਹਿਲਾਂ ਬੱਸ ਇਕ ਗੱਲ ਕਹਿਣੀ ਚਾਹੁੰਦਾ ਹਾਂ। ਜਦੋਂ ਤੁਸੀਂ ਆਪਣੇ ਵੱਲੋਂ, ਵਧੀਆ ਤੋਂ ਵਧੀਆ ਢੰਗ ਨਾਲ ਸਭ ਕੁਝ ਵੀ ਕਰ ਲੈਂਦੇ ਹੋ, ਤਾਂ ਵੀ ਕੁਝ ਲੋਕ ਤੁਹਾਡੇ ਰਾਹ ਵਿਚ ਅੜ ਜਾਣਗੇ। ਪਰ ਇਹ ਇਸ ਲਈ ਨਹੀਂ ਹੋਵੇਗਾ ਕਿ ਤੁਹਾਡਾ ਗੱਲ ਕਹਿਣ ਦਾ ਢੰਗ ਠੀਕ ਨਹੀਂ ਸੀ। ਇਸ ਦਾ ਕਾਰਨ ਇਹ ਹੋਵੇਗਾ ਕਿ ਉਹ ਲੋਕ ਆਪ ਮਨ ਨੂੰ 'ਪੜ੍ਹ ਨਹੀਂ ਸਕਦੇ। ਤੁਸੀਂ ਤਾਂ ਆਪਣਾ ਕੰਮ ਸਹੀ ਹੀ ਕੀਤਾ ਹੈ।
" ਤੁਸੀਂ ਤਾਂ ਆਪਣਾ ਕੰਮ ਸਹੀ ਹੀ ਕੀਤਾ ਹੋਵੇਗਾ।"
ਤੁਸੀਂ ਹਰ ਇਕ (ਦੇ ਮਨ) ਨੂੰ ਨਹੀਂ ਜਿੱਤ ਸਕਦੇ। ਮੇਰਾ ਖਿਆਲ ਹੈ ਕਿ ਹੇਠਾਂ ਦਿੱਤੀ ਟੂਕ ਤੁਹਾਨੂੰ ਸਹਾਰਾ ਦੇਵੇਗੀ:
" ਨਾਟਕ ਤਾਂ ਬਹੁਤ ਵਧੀਆ ਸੀ, ਪਰ ਸਰੋਤੇ ਹੀ ਬੇਕਾਰ ਸਨ।”
-ਆਸਕਰ ਵਾਈਲਡ