Back ArrowLogo
Info
Profile

ਸਾਨੂੰ ਸ਼ੁਰੂ ਤੋਂ ਹੀ ਇਹ ਮੰਨ ਕੇ ਚਲਣਾ ਚਾਹੀਦਾ ਹੈ ਕਿ:-

  • ਜੋ ਗੱਲ ਲੋਕ ਜ਼ੁਬਾਨ ਤੋਂ ਕਹਿ ਰਹੇ ਹੁੰਦੇ ਹਨ ਉਹ ਅਕਸਰ ਉਨ੍ਹਾਂ ਦੇ ਅੰਦਰ ਚਲ ਰਹੀ ਸੋਚ ਜਾਂ ਭਾਵਨਾ ਤੋਂ ਅਲੱਗ ਹੁੰਦਾ ਹੈ।
  • ਇਕ ਦੇਖਣ-ਸੁਣਨ ਵਾਲੇ ਦੇ ਤੌਰ ਤੇ ਇਹ ਮੇਰੇ ਤੇ ਹੀ ਨਿਰਭਰ ਕਰਦਾ ਹੈ ਕਿ ਮੈਂ ਗੱਲ ਕਹਿਣ ਵਾਲੇ ਦੇ ਸਰੀਰ ਤੋਂ ਮਿਲਣ ਵਾਲੇ ਇਸ਼ਾਰਿਆਂ ਨੂੰ ਸਮਝ ਕੇ ਪੂਰੀ ਗੱਲ ਦੇ ਅਸਲ ਅਰਥ ਸਮਝਣੇ ਹਨ ਕਿ ਨਹੀਂ:

ਐਸਾ ਕਰਨ ਨਾਲ ਕਿਸੇ ਵੀ ਗੱਲ ਦੇ ਅਰਥ ਬਿਲਕੁਲ ਫਰਕ ਵੀ ਨਿਕਲ ਸਕਦੇ ਹਨ। ਜਦੋਂ ਤੁਸੀਂ ਦੂਜਿਆਂ ਨਾਲ ਗੱਲ ਕਰਦੇ ਹੋ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ:-

  • ਕੀ ਤੁਸੀਂ ਆਪਣੇ ਸਰੀਰ ਦੇ ਇਸ਼ਾਰੇ ਚੰਗੇ ਤੇ ਸਕਾਰਾਤਮਕ ਕਰ ਰਹੇ ਹੋ?
  • ਕੀ ਤੁਸੀਂ ਇੰਨੇ ਚੇਤੰਨ ਹੋ ਕਿ ਤੁਸੀਂ ਆਪਣੇ ਸਰੀਰ ਵਲੋਂ ਕੋਈ ਨਕਾਰਾਤਮਕ ਅਤੇ ਅਣ-ਢੁਕਵਾਂ ਇਸ਼ਾਰਾ ਨਾ ਹੋਣ ਦਿਉਂ, ਤਾਂ ਕਿ ਤੁਹਾਡੀ ਗੱਲ ਦਾ ਗਲਤ ਅਰਥ ਨਾ ਨਿਕਲੇ?

ਐਸਾ ਕਰਨ ਨਾਲ ਕਿਸੇ ਵੀ ਗੱਲ ਦੇ ਅਰਥ ਬਿਲਕੁਲ ਫਰਕ ਵੀ ਨਿਕਲ ਸਕਦੇ ਹਨ।

ਚੇਤੰਨ ਜਾਂ ਅਚੇਤ?

ਦੂਜਿਆਂ ਨਾਲ ਗੱਲਬਾਤ ਵਿਚ ਸਰੀਰ ਵਲੋਂ ਦਿੱਤੇ ਜਾ ਰਹੇ ਇਸ਼ਾਰਿਆਂ ਵਲੋਂ ਜੋ ਭੂਮਿਕਾ ਨਿਭਾਈ ਜਾਂਦੀ ਹੈ, ਉਸਨੂੰ ਇਕ ਵਾਰ ਫਿਰ ਸਮਝ ਲਈਏ। ਤਾਂ ਹੀ ਅਸੀਂ ਹੋਰ ਅੱਗੇ ਵਧਾਂਗੇ। ਇਸ ਵਿਚ ਵੀ ਅਤੇ ਆਪਣੇ ਕੁਦਰਤੀ ਵਰਤਾਉ ਵਿਚ ਵੀ, ਅਸੀਂ ਸਰੀਰ ਦੀ ਬੋਲੀ ਨੂੰ ਸੋਚ ਸਮਝ ਕੇ ਵਰਤ ਸਕਦੇ ਹਾਂ, ਤਾਂ ਕਿ ਸਾਡੇ ਦੂਜਿਆਂ ਨਾਲ ਸੰਪਰਕ ਵਿਚ ਸੁਧਾਰ ਆ ਸਕੇ।

ਅਸੀਂ ਸਾਰੇ ਹੀ ਆਪਣੇ ਰੋਜ਼ਾਨਾ ਜੀਵਨ ਵਿਚ ਆਪਣੇ ਸਰੀਰ ਦੀ ਭਾਸ਼ਾ ਵਿਚ ਸਾਰੇ ਸੰਸਾਰ ਨੂੰ ਬਹੁਤ ਕੁਝ ਇਸ਼ਾਰਿਆਂ ਨਾਲ ਦੱਸ ਰਹੇ ਹੁੰਦੇ ਹਾਂ। ਦੋ ਚੀਜ਼ਾਂ ਜ਼ਰੂਰ ਯਾਦ ਰੱਖੋ।

  • ਇਨ੍ਹਾਂ ਇਸ਼ਾਰਿਆਂ ਵਿਚੋਂ ਕੁਝ ਕੁ ਤਾਂ ਜਾਣ ਬੁਝ ਕੇ ਕੀਤੇ ਗਏ ਹੁੰਦੇ ਹਨ (ਜਾਂ ਕਹਿ ਲਈਏ, ਇਹ 'ਚੇਤੰਨ' ਹਨ)
  • ਕਈ ਇਸ਼ਾਰਿਆਂ ਉੱਤੇ ਸਾਡਾ ਕੋਈ ਕਾਬੂ ਨਹੀਂ ਹੁੰਦਾ ਤੇ ਉਹ ਸਾਡੇ ਸਰੀਰ ਦੇ ਕੁਦਰਤੀ ਕਾਰਜ-ਢੰਗ ਵਿਚੋਂ ਪੈਦਾ ਹੁੰਦੇ ਹਨ। (ਜਾਂ ਕਹਿ ਲਈ ਇਹ 'ਅਚੇਤ' ਹੁੰਦੇ ਹਨ)

ਤਾਂ ਫਿਰ ਕਿੱਧਰ ਧਿਆਨ ਦੇਈਏ? ਦੋ ਵੱਡੀਆਂ ਗੱਲਾਂ

ਆਪਾਂ ਆਪਣੀ ਗੱਲ ਨੂੰ ਕੁਝ ਸੌਖੇ ਢੰਗ ਨਾਲ ਸਮਝ ਲਈਏ। ਕਿਸੇ ਵੀ ਗੱਲਬਾਤ, ਸੰਪਰਕ ਜਾਂ ਮੇਲਜੋਲ ਵਿਚ ਤੁਹਾਨੂੰ ਇਨ੍ਹਾਂ ਦੋ ਚੀਜ਼ਾਂ ਬਾਰੇ ਹਮੇਸ਼ਾ ਸੁਚੇਤ ਰਹਿਣਾ ਪਏਗਾ—ਇਹ ਦੇਖੋ ਕਿ ਤੁਸੀਂ ਜਿਨ੍ਹਾਂ ਨਾਲ ਵੀ ਹੋ, ਕੀ ਉਹ ਹੇਠ ਲਿਖੀਆਂ ਚੀਜ਼ਾਂ ਦਾ ਕੋਈ ਚਿੰਨ੍ਹ ਜਾਂ ਇਸ਼ਾਰਾ ਦੇ ਰਹੇ ਹਨ:

  • ਕੀ ਉਹ ਆਰਾਮ ਵਿਚ ਹਨ ਜਾਂ ਬੇਆਰਾਮੀ ਤੇ ਘਬਰਾਹਟ ਵਿਚ ਹਨ?
  • ਉਨ੍ਹਾਂ ਦੇ ਸਰੀਰ ਦੀ ਭਾਸ਼ਾ 'ਬੰਦ' ਹੈ ਜਾਂ ‘ਖੁਲ੍ਹੀ’?
38 / 244
Previous
Next