Back ArrowLogo
Info
Profile
ਜਨ ਅੰਤਰ ਵਸੇ, ਰਸ ਰਸੇ ਪਿਰੀ ਪ੍ਰੀਤਮ ਦੇ ਪੈਰਾਂ (ਚਰਨ-ਕੰਵਲਾਂ) ਦਾ ਝਲਣਾ ਕਰਦੇ ਹਨ :-

ਲੇ ਪਖਾ ਪ੍ਰਿਅ ਝਲਉ ਪਾਏ ॥ (੩੯੪)

ਗੁਰ-ਪੰਗਤੀ ਦੀ ਇਹ ਗੁਹਜ ਆਤਮ ਰਮਜ਼ ਰਮਜ਼ਾਇਨੀ ਵਿਆਖਿਆ ਦਾ ਪੇਖਿ- ਵਰਤਿਆ ਪ੍ਰਮਾਰਥ ਹੈ । ਸੋ ਨਾਮ-ਅੰਮ੍ਰਿਤ-ਰਸ-ਰਸੀਏ ਅਭਿਆਸੀ ਜਨ ਜਦੋਂ ਸੁਆਸ ਅਭਿਆਸ ਦਾ ਰਿੜਕਣਾ ਰਿੜਕਦੇ ਹਨ, ਓਦੋਂ ਨਾਲੇ ਤਾਂ ਉਹ ਵਾਹਿਗੁਰੂ ਦੇ ਚਰਨ ਕੰਵਲਾਂ ਨੂੰ ਧੋਇ ਧੋਇ ਪੀਂਵਦੇ ਹਨ ਅਤੇ ਨਾਲੇ ਵਾਹਿਗੁਰੂ ਦੇ ਚਰਨਾਂ ਨੂੰ ਪੱਖਾ ਕਰ ਕਰ (ਬੀਜਨ ਢੋਲਾਇ ਢੋਲਾਇ) ਵਿਗਸੀਂਵਦੇ ਹਨ। ਇਹ ਨਾ ਕੇਵਲ ਸਿਮਰਨ ਹੈ, ਸਗੋਂ ਚਰਨ ਕੰਵਲਾਂ ਦਾ ਸੇਵਨ ਭੀ ਹੈ । ਇਹ ਕੇਵਲ ਸਿਮਰਨ ਰਸ ਪੀਵਨ ਹੀ ਨਹੀਂ, ਬਲਕਿ ਚਰਨ ਕੰਵਲ ਲਿਵ ਖੀਵਨ ਹੈ। ਇਉਂ ਇਸ ਅਚਰਜ ਗੁਰਮਤਿ ਨਾਮ ਦੀ ਅਚਰਜ ਸਿਮਰਨ-ਰੀਤਿ-ਲਿਵ, ਸਿਮਰਨਹਾਰੇ ਦੀ ਚਰਨ ਕੰਵਲ ਸੰਗਿ ਡੋਰੀ ਵਾਲੀ ਚਰਨ-ਕੰਵਲਾਰੀ-ਅਨੂਠੀ ਪ੍ਰੀਤਿ ਉਪਜਾਉਂਦੀ ਹੈ ਅਤੇ ਪ੍ਰੀਤਮ ਦਾ ਮਿਲਾਪ ਸੁਰੱਚਨੀ ਅੰਚਲਾ ਗਹਾਉਂਦੀ ਹੈ ।

13 / 80
Previous
Next