ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਸੀਤਲ ਤਨੁ ਮਨੁ ਛਾਤੀ ॥੧॥੪੩॥
ਵਾਲਾ ਆਣ ਹਡੀਂ ਵਰਤਦਾ ਹੈ, ਅਰਥਾਤ, ਨਾਮ ਦੀ ਕਮਾਈ ਦੇ ਸਫੁਟ ਅਤੇ ਪਰਫੁਲਤ ਹੋਣ ਦਾ ਪਹਿਲਾ ਸ਼ਗਨ ਇਹ ਹੁੰਦਾ ਹੈ ਕਿ ਨਾਮ ਸਿਮਰਨ ਕਮਾਈਆਂ ਵਾਲੇ ਦਾ ਤਨ, ਮਨ, ਜੀਉ, ਹੀਅੜਾ ਅਤੇ ਛਾਤੀ ਸੀਨੜਾ ਸਭਿ ਸੀਤਲ ਹੋ ਜਾਂਦੇ ਹਨ, ਜਿਸ ਸੀਤਲਤਾ ਨੂੰ ਕੋਈ ਸੀਤਲਤਾ ਨਹੀਂ ਪੁਜ ਸਕਦੀ ।
"ਕਹਿਬੇ ਕਉ ਸੋਭਾ ਨਹੀ ਦੇਖਾ ਹੀ ਪਰਵਾਨੁ* ਹੈ ਅਤੇ ਇਸ ਸੀਤਲਤਾ ਦੀ ਸੁਖ-ਸੰਪਟੀ ਮਉਜ ਭੀ ਅਕਥਨੀਯ ਹੈ। ਗੱਲ ਕੀ, ਨਾਮ-ਸਿਮਰਨ-ਕਲਾ ਦੇ ਪਾਰਸ-ਪਰਸਨੀ-ਦਿਬ-ਲਤੀਫ਼ੀ ਚਰਨ ਕੰਵਲਾਂ ਦੇ ਭਜਨ ਸੇਵਨਹਾਰੇ ਗੁਰਮੁਖਾਂ ਦੇ ਸੁਖ-ਫਲ ਦੀ ਮਹਿਮਾ ਅਗਾਧ ਬੋਧ ਹੈ, ਜੈਸਾ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਹੇਠ ਲਿਖੇ ਕਬਿੱਤ ਭਲੀ ਪ੍ਰਕਾਰ ਨਿਰੂਪਣ ਕਰਦੇ ਹਨ :-
(੧) ਚਰਨ ਕਮਲ ਭਜਿ ਕਮਲ ਪ੍ਰਗਾਸ ਭਏ,
ਦਰਸ ਦਰਸਿ ਸਮਦਰਸ ਦਿਖਾਏ ਹੈ॥
ਸਬਦ ਸੁਰਤਿ ਅਨਹਦ ਲਿਵਲੀਨ ਭਏ,
ਉਨਮਨ ਮਗਨ ਗਗਨ ਪਰ ਛਾਏ ਹੈ॥
ਪ੍ਰੇਮ ਰਸ ਬਸ ਹੋਇ ਬਿਸਮ ਬਿਦੇਹ ਭਏ,
ਅਤਿ ਅਸਚਰਜ ਮੈ ਹੇਰਤ ਹਿਰਾਏ ਹੈ ॥
ਗੁਰਮੁਖਿ ਸੁਖ ਫਲ ਮਹਿਮਾ ਅਗਾਧ ਬੋਧ
ਅਕਥ ਕਥਾ ਬਿਨੋਦ ਕਹਿਤ ਨ ਆਏ ਹੈ ॥੩੩॥
(੨) ਚਰਨ ਕਮਲ ਮਕਰੰਦ ਰਸ ਲੁਭਤ ਹੁਇ,
ਨਿਜ ਘਰ ਸਹਜ ਸਮਾਧ ਲਿਵ ਲਾਗੀ ਹੈ ॥