Back ArrowLogo
Info
Profile
ਕੇਵਲ ਠਾਠਾ ਬਾਗਾ ਹੀ ਹੈ । ਨਾਮ ਆਹਾਰ ਹੀ ਓਹਨਾਂ ਦਾ ਚਰਨ ਕੰਵਲ ਆਧਾਰ ਹੈ । ਚਰਨ ਕੰਵਲਾਂ ਦੇ ਦਿਬ-ਜੋਤਿ-ਦਰਸ਼ਨੀ-ਦੀਦਾਰ ਕਰਿ ਕਰਿ ਹੀ ਓਹ ਤ੍ਰਿਪਤ ਅਘਾਇ ਰਹਿੰਦੇ ਹਨ । ਵਾਹਿਗੁਰੂ ਕਰਤਾਰ ਦੇ ਚਰਨ ਕੰਵਲਾਂ ਦੇ ਦੀਦਾਰ ਵਿਚ ਚੁਭੀ ਮਾਰ ਕੇ ਓਹ ਵਾਹਿਗੁਰੂ ਅਕਾਲ ਪੁਰਖ ਦਾ ਸਾਖਸ਼ਾਤ ਦਰਸ ਦੀਦਾਰ ਪੇਖਦੇ ਹਨ ਅਤੇ ਪੇਖਿ ਪੇਖਿ ਤ੍ਰਿਪਤਾਸ ਹੁੰਦੇ ਹਨ। ਇਸ ਬਿਧਿ ਹਰਿ ਦਰਸ਼ਨ-ਰੰਗਾਂ ਵਿਚ ਰਤ ਕੇ ਓਹਨਾਂ ਦਾ ਮਨ ਤਨ ਭੀ ਹਰਿਆ ਹੋ ਜਾਂਦਾ ਹੈ ਅਤੇ ਰਸ-ਦੀਦਾਰ-ਰੰਗਾਂ ਵਿਚ ਹਰੇ ਭਰੇ ਹੋ ਕੇ ਉਹਨਾਂ ਦੇ ਰਗੋ ਰੇਸ਼ੇ ਵਿਚ ਗੁਰੂ ਕਰਤਾਰ ਦੀ ਧੰਨਤਾ ਦਾ ਆਵਾਜ਼ਾ ਹੋਰ ਭੀ ਉਚਾ ਬਲੰਦ ਹੁੰਦਾ ਹੈ । ਧੰਨ ਗੁਰੂ, ਧੰਨ ਧੰਨ ਗੁਰੂ ਕਰਤਾਰ ਦੀ ਵਾਹ-ਵਿਸਮਾਦੀ-ਟੇਰ-ਪੁਕਾਰ ਸਹਿਜ ਸੁਭਾਵ ਹੀ ਰਸ-ਵਿਗਾਸੇ ਰੰਗਾਂ ਵਿਚ ਸੁਆਸ ਸੁਆਸ ਉਚਾਰਨ ਹੁੰਦੀ ਹੈ । ਇਸ ਬਿਧਿ ਹਿਰਦੇ ਵੁਠੜੇ ਚਰਨ ਕੰਵਲਾਂ ਦੀ ਮਉਜ ਉਹਨਾਂ ਦਾ ਤਤ-ਆਤਮ ਆਧਾਰ ਬਣ ਜਾਂਦੀ ਹੈ । ਇਸ ਚਰਨ-ਕੰਵਲਾਰੀ, ਆਤਮ- ਆਧਾਰੀ ਮਉਜ ਵਿਚ ਉਹ ਇਕੋ ਇਕ, ਕੇਵਲ ਇਕੋ ਕਰਤਾਰ ਨੂੰ ਜਤ ਕਤ ਅਤੇ ਸਰਬਤ੍ਰ ਰਮਿਆ ਨਿਹਾਰਦੇ ਹਨ ਅਤੇ ਇਕੈ ਦੇ ਹੁਕਮੀ ਬੰਦੇ ਆਗਿਆਕਾਰ ਬਣੇ ਰਹਿੰਦੇ ਹਨ । ਸਿਫਤਿ ਸਾਲਾਹਣ ਰੂਪੀ ਹੁਕਮ ਰਜ਼ਾ ਵਿਚ ਹੀ ਸਦਾ ਤੱਤਪਰ ਰਹਿੰਦੇ ਹਨ । ਬਸ, ਓਹ ਸਿਫ਼ਤ ਸਾਲਾਹ ਰੂਪੀ ਇਕੈ ਵਣਜ ਵਾਪਾਰ ਦੇ ਬਿਉਹਾਰੀ ਬਣੇ ਰਹਿੰਦੇ ਹਨ ਅਤੇ ਨਿਰੰਕਾਰੀ-ਨਾਮ ਤੋਂ ਬਿਨਾਂ ਹੋਰ ਕੋਈ ਬਿਉਹਾਰ, ਵਣਜ ਵਾਪਾਰ ਨਹੀਂ ਜਾਣਦੇ, ਸਿਆਣਦੇ । ਏਹਨਾਂ ਨਿਰੰਕਾਰੀ ਨਾਮ-ਆਧਾਰੀ-ਰੰਗਾਂ ਦੀ ਆਤਮ- ਅਉਜੀ ਮਉਜ ਵਿਚ ਉਹ ਹਰਖ ਸੋਗ ਦੋਹਾਂ ਤੋਂ ਅਲੇਪ ਰਹਿੰਦੇ ਹਨ। ਇਸ ਬਿਧਿ ਸਚਾ ਰਾਜ-ਜੋਗ ਅਤੇ ਸਚੀ ਜੋਗ-ਜੁਗਤਿ ਉਹਨਾਂ ਨੂੰ ਸਹਿਜੇ ਅਤੇ ਸਹਿਲੀ ਹੀ ਪ੍ਰਾਪਤ ਹੋਈ ਰਹਿੰਦੀ ਹੈ । ਓਹ ਦਿਸਣ ਮਾਤਰ ਵਿਚ ਤਾਂ ਸੰਸਾਰ, ਕੁਟੰਬ, ਪਰਵਾਰ, ਸਾਰਿਆਂ ਵਿਚ ਹੀ ਰਲੇ ਮਿਲੇ ਰਹਿੰਦੇ ਹਨ, ਪਰ ਓਹਨਾਂ ਵਿਚ ਖੱਚਤ ਨਹੀਂ ਹੁੰਦੇ ਅਤੇ ਸਭ ਤੋਂ ਨਿਰਾਲੇ ਹੀ ਬਿਰਤ ਬਿਬੇਕ ਵਰਤਾਉ ਰਖਦੇ ਹਨ। ਮਾਇਆ ਮਮਤਾ ਦੀ ਲੇਪ ਛੇਪ ਤੋਂ ਨਿਰਾਲਮ ਰਹਿੰਦੇ ਹਨ ਅਤੇ ਸ਼ਬਦ-ਸੁਰਤੇ ਹੁੰਦੇ ਹੋਏ ਸਦਾ ਹੀ ਪਾਰਬ੍ਰਹਮ ਪਰਮੇਸ਼ਰ ਵਾਹਿਗੁਰੂ ਦਾ ਧਿਆਨ ਧਰੀ ਰਖਦੇ ਹਨ । ਐਸੇ ਨਾਮ ਦੇ ਅਭਿਆਸੀ ਜਨਾਂ, ਗੁਰਮੁਖ ਸਿਖ ਸੰਤਾਂ ਦੀ ਮਹਿਮਾ ਅਪਰ ਅਪਾਰ ਹੈ । ਕਿਹੜੀ ਕਿਹੜੀ ਉਪਮਾ ਉਨ੍ਹਾਂ ਦੀ ਕੀਤੀ ਜਾਵੇ ! ਬੜੀ ਹੀ ਅਗਾਧ ਬੋਧ ਮਹਿਮਾ ਹੈ ਨਾਮ ਰਸੀਏ ਸੰਤ ਜਨਾਂ ਦੀ, ਜਿਸ ਦੀ ਮਿਤ ਕੀਮਤ ਨਹੀਂ ਪਾਈ ਜਾ ਸਕਦੀ । ਪਾਰਬ੍ਰਹਮ ਦੀ ਪਰਮ ਕਿਰਪਾ ਹੋਵੇ ਤਾਂ ਅਜਿਹੇ ਨਾਮ ਨਾਮੀ ਅਭੇਦ ਸੰਤ ਜਨਾਂ ਦੀ ਧੂੜੀ ਪ੍ਰਾਪਤ ਹੋਵੇ । ਪਿਛਲੇ ਸਾਰੇ ਸਿਧਾਂਤ ਦੀ ਪ੍ਰੋੜਤਾ ਇੰਨ ਬਿੰਨ ਇਹ ਹੇਠ ਲਿਖਿਆ ਗੁਰਵਾਕ ਕਿਆ ਭਲੀ ਭਾਂਤ ਕਰਦਾ ਹੈ :-
48 / 80
Previous
Next