Back ArrowLogo
Info
Profile
ਤੱਤ ਪ੍ਰਜੁਲਤੀ ਚਰਨਾਂ ਦਾ ਸੇਵਨਾ ਹੈ, ਜਿਨ੍ਹਾਂ ਦੇ ਸਰੇਵਨ (ਸੇਵਨ) ਕਰਿ ਭਰਮ ਭਉ ਦਾ ਨਾਸ ਹੋ ਜਾਂਦਾ ਹੈ । ਨਾਮ ਅਭਿਆਸੀ, ਰਸ ਵਿਗਾਸੀ ਗੁਰਮੁਖ ਜਨਾਂ, ਸੰਤ ਸੁਰਜਨਾਂ ਦੀ ਸੰਗਤ ਵਿਚ ਮਿਲ ਕੇ ਚਰਨ ਸਰੇਵਨ ਨਾਲ ਅਜਿਹਾ ਮਨ ਮਾਰਿਆ ਜਾਂਦਾ ਹੈ ਕਿ ਭਰਮ ਭਉ ਦੀ ਕਾਈ ਦੀ ਰਿਜਮ ਮਾਤਰ ਭੀ ਬਾਕੀ ਨਹੀਂ ਰਹਿੰਦੀ । ਜੋਤਿ-ਵਿਗਾਸੀ-ਨਾਮ ਦੇ ਰੰਗ ਚਲੂਲੜੇ ਅਸਥਰਾਉ ਵਿਚ ਨਿਹਚਲ ਨਿਵਾਸ ਹੋ ਜਾਂਦਾ ਹੈ, ਅਤੇ ਅਗਿਆਨਤਾ ਅੰਧੇਰੇ ਦਾ ਬਿਨਾਸ ਹੋ ਜਾਂਦਾ ਹੈ, ਅਤੇ ਜੋਤਿ-ਪ੍ਰਕਾਸ਼- ਰੂਪੀ-ਕਿਰਨ ਕਮਲ ਦੇ ਰਿਦੰਤਰੀ ਪਸਰਾਉ ਅੰਦਰ ਨਿਖਰਵਾਂ ਵਿਗਾਸ ਐਉਂ ਹੋ ਜਾਂਦਾ ਹੈ ਜਿਵੇਂ ਕੋਟਿ ਚੰਦਰਮਾਂ ਦਾ ਭਾਨ ਕਮਲੀ ਵਿਗਾਸ ਹੁੰਦਾ ਹੈ । ਅਜਿਹੇ ਸਹਜ-ਸੁਖੈਨੀ, ਅਮਰ-ਪਦਾਰਥੀ-ਸੰਪੂਰਨ-ਫਲ ਸਤਿਗੁਰੂ ਦੇ ਘਰ ਅੰਦਰ ਹੀ ਹਨ ਅਤੇ ਸਤਿਗੁਰੂ ਦੇ ਅੰਮ੍ਰਿਤ 'ਬਚਨ' ਦੁਆਰਾ ਹੀ ਇਹ ਦ੍ਰਿੜ੍ਹ-ਵਿਸ਼ਵਾਸੀ ਰਿਦ- ਵਿਗਾਸੀ ਸੁਖ ਪ੍ਰਾਪਤ ਹੁੰਦਾ ਹੈ । ਇਹ ਗੁਰਮਤਿ ਦ੍ਰਿੜ੍ਹ ਵਿਸ਼ਵਾਸ ਨੂੰ ਅਸਥਰਾਉਣ ਵਾਲਾ ਪ੍ਰੇਮ-ਪਦਾਰਥ ਕੇਵਲ ਗੁਰਮਤਿ ਨਾਮ ਹੀ ਹੈ, ਜਿਸ ਦੀ ਕਮਾਈ, ਅਤੁਟ ਕਮਾਈ ਕਰਨ ਕਰਿ, ਮੋਹ ਮਾਇਆ ਦਾ ਉੱਕਾ ਹੀ ਅਭਾਵ ਹੋ ਜਾਂਦਾ ਹੈ । ਇਸ ਬਿਧਿ ਜੋਤਿ-ਪ੍ਰਜੁਲਤ-ਚਰਨ ਕੰਵਲ-ਸਰੂਪੀ-ਨਾਮ ਦਾ ਰਿਦੰਤਰ ਨਿਵਾਸ ਹੋਣ ਕਰਿ, ਗੁਰ ਭਾਣੇ ਅੰਦਰ ਅੰਤਰ-ਆਤਮੇ ਹੀ ਪ੍ਰਮਾਤਮਾ ਦਾ ਮਿਲਾਪ ਹੋ ਜਾਂਦਾ ਹੈ । ਇਉਂ ਗੁਰਮੁਖਾਂ ਦਾ ਕਮਲ ਪ੍ਰਗਾਸ ਹੋਣ ਕਰ, ਉਹਨਾਂ ਦੇ ਹਿਰਦੇ ਅੰਦਰ ਹੀ ਵਾਹਿਗੁਰੂ ਜੋਤੀ ਸਰੂਪ ਦਾ ਪ੍ਰਕਾਸ਼ ਹੋਇ ਆਵੰਦਾ ਹੈ । ਰਿਦੰਤਰ ਪ੍ਰਭੂ ਦੇ ਪ੍ਰਗਟ ਹੋਣ ਦਾ ਪ੍ਰਤਾਪ ਇਹ ਪ੍ਰਭਾਵ ਵਰਤਾਉਂਦਾ ਹੈ ਕਿ ਨਾਭਿ-ਕਮਲ ਦੀ ਜੋਤਿ-ਕਣੀ ਤੋਂ ਪਰਜੁਲਤ ਹੋਈ ਤੇ ਹਿਰਦੇ ਅੰਦਰ ਪਸਰਾਉ ਕਰ ਗਈ ਜੋਤਿ-ਚਾਨਣੀ, ਜੋਤੀ ਸਰੂਪ ਦਰਸ਼ਨਾਂ ਦੇ ਹਾਜ਼ਰ ਹਜ਼ੂਰੀ ਜ਼ਹੂਰ ਸੰਞੁਕਤ ਸਾਰੇ ਨਭ ਪੁਲਾੜ ਧਰਤ-ਅਕਾਸ਼ ਵਿਖੇ ਮਉਲ ਉਠਦੀ ਹੈ । ਸਾਰਾ ਧਰਤ-ਅਕਾਸ਼ੀ ਪੁਲਾੜ ਏਸ ਜੋਤਿ-ਚਾਨਣੇ ਦੇ ਝਿਲਮਿਲਕਾਰ ਵਿਚ ਮਉਲਿਆ ਨਜ਼ਰ ਆਉਂਦਾ ਹੈ ਤੇ ਪਰਤੱਖ ਪ੍ਰਗਟ ਪਹਾਰੇ ਜਾਪਦਾ ਹੈ । ਯਥਾ ਗੁਰਵਾਕ :-

ਸਚੇ ਚਰਣ ਸਰੇਵੀਅਹਿ ਭਾਈ ਭ੍ਰਮੁ ਭਉ ਹੋਵੈ ਨਾਸੁ ॥

ਮਿਲਿ ਸੰਤ ਸਭਾ ਮਨੁ ਮਾਂਜੀਐ ਭਾਈ ਹਰਿ ਕੈ ਨਾਮਿ ਨਿਵਾਸੁ ॥

ਮਿਟੈ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੈ ਪਰਗਾਸੁ ॥

ਗੁਰ ਬਚਨੀ ਸੁਖੁ ਊਪਜੈ ਭਾਈ ਸਭਿ ਫਲ ਸਤਿਗੁਰ ਪਾਸਿ ॥੩॥...

ਪ੍ਰੇਮ ਪਦਾਰਥੁ ਨਾਮੁ ਹੈ ਭਾਈ ਮਾਇਆ ਮੋਹ ਬਿਨਾਸੁ ॥

ਤਿਸੁ ਭਾਵੈ ਤਾ ਮੇਲਿ ਲਏ ਭਾਈ ਹਿਰਦੈ ਨਾਮ ਨਿਵਾਸੁ ॥

64 / 80
Previous
Next