Back ArrowLogo
Info
Profile
ਗੁਰੂ ਨਾਨਕ ਸਾਹਿਬ ਦੇ ਘਰ ਦੇ ਭਗਤ ਜਨ, ਵਾਹਿਗੁਰੂ ਸਚੇ ਸਾਹਿਬ ਦੇ ਚਰਨ ਕੰਵਲਾਂ ਵਿਟਹੁੰ ਪੁਨਹ ਪੁਨਹ ਵਾਰਨੇ ਬਲਿਹਾਰਨੇ ਜਾਂਦੇ ਹਨ । ਇੰਨ ਬਿੰਨ ਸੋਈ ਇਸ ਅਗਲੇਰੇ ਗੁਰਵਾਕ ਦਾ ਭਾਵ ਹੈ :-

ਹਰਿ ਜਪਿ ਸੇਵਕੁ ਪਾਰਿ ਉਤਾਰਿਓ ॥

ਦੀਨ ਦਇਆਲ ਭਏ ਪ੍ਰਭ ਅਪਨੇ ਬਹੁੜਿ ਜਨਮਿ ਨਹੀ ਮਾਰਿਓ॥੧॥ਰਹਾਉ ॥

ਸਾਧ ਸੰਗਮਿ ਗੁਣ ਗਾਵਹ ਹਰਿ ਕੇ ਰਤਨ ਜਨਮੁ ਨਹੀ ਹਾਰਿਓ ॥

ਪ੍ਰਭ ਗੁਨ ਗਾਇ ਬਿਖੈ ਬਨੁ ਤਰਿਆ ਕੁਲਹ ਸਮੂਹ ਉਧਾਰਿਓ ॥੧॥

ਚਰਨ ਕਮਲ ਬਸਿਆ ਰਿਦ ਭੀਤਰਿ ਸਾਸਿ ਗਿਰਾਸਿ ਉਚਾਰਿਓ ॥

ਨਾਨਕ ਓਟ ਗਹੀ ਜਗਦੀਸੁਰ ਪੁਨਹ ਪੁਨਹ ਬਲਿਹਾਰਿਓ ॥੨॥੪॥੩੦॥

ਵਾਹੁ ! ਵਾਹੁ ! ਧੰਨ ਚਰਨ ਕੰਵਲ ! ਰਿਦ ਭੀਤਰਿ ਬਸਨਹਾਰੇ ਚਰਨ ਕੰਵਲ ! ਰਿਦ ਭੀਤਰ ਚਰਨ ਕੰਵਲ ਬਸਣ ਕਰਿ, ਰਿਦ ਭੀਤਰ ਚਰਨ ਕੰਵਲਾਰੀ ਰਸ-ਬੋਹ-ਬੋਹਾਰੀ ਕ੍ਰਿਣ ਪ੍ਰਕਾਸ਼ ਹੋਣ ਕਰਿ, ਵਾਹਿਗੁਰੂ ਦੇ ਪਰਤੱਖ ਦਰਸ਼ਨ, ਸਮੁਚੇ ਜੋਤਿ ਸਰੂਪੀ ਦਰਸ਼ਨਾਂ ਦਾ ਉਮਾਹ ਹੋਰ ਭੀ ਚਰਨ ਕੰਵਲ-ਬੋਹਾਰੀਆਂ ਦੇ ਹਿਰਦਿਆਂ ਅੰਦਰ ਉਮਗਾਉਂਦੇ ਹਨ ਅਤੇ ਉਹ ਏਹਨਾਂ ਚਰਨ-ਕੰਵਲਾਰੀ-ਦਰਸ਼ਨਾਂ ਤੋਂ ਹੀ ਬਲਿਹਾਰੇ ਹੋ ਹੋ ਜਾਂਦੇ ਹਨ । ਯਥਾ ਗੁਰਵਾਕ :-

ਚਰਨ ਕਮਲ ਹਿਰਦੈ ਉਰਿਧਾਰੇ ॥

ਤੇਰੇ ਦਰਸਨ ਕਉ ਜਾਈ ਬਲਿਹਾਰੇ ॥੩॥੫॥

ਰਿਦ ਜੋਤਿ ਵਿਗਾਸੀ, ਰਸ ਕ੍ਰਿਣ ਭੋਆਸੀ ਚਰਨ ਕੰਵਲਾਂ ਦਾ ਦਰਸਾਰ ਹੀ ਰਸ-ਦਰਸ-ਭੁੰਚਾਰੀਆਂ ਨੂੰ ਖਿਨ ਖਿਨ ਖੀਵਾ ਰਖਦਾ ਹੈ । ਸਮੁਚੇ ਦਰਸ਼ਨਾਂ ਦੇ ਝਲਕਾਰ ਨੂੰ ਝੱਲਣਾ ਬੇਓੜਕ ਵਿਸਮਾਦ-ਜਨਕ ਹੈ । ਰਿਦਿ ਚਰਨ ਕੰਵਲ ਵਿਗਾਸੀ ਰਸ- ਬਿਸਮ-ਸੁਬਾਸੀ ਨਾਮ ਦੀ ਸੁਗੰਧ ਰਸ-ਰਮਨੀ-ਲਪਟ ਲੈ ਲੈ ਕੇ ਹੀ ਨਾਮ-ਰਸ-ਸੁਆਦ- ਬਿਸਮਾਦੀ-ਬਿਮਲ ਜਨ ਹੋਰੋ ਹੋਰ ਨਾਮ ਜਪ ਜਾਪ ਅਭਿਆਸ ਕਮਾਈ ਵਿਚ ਲਿਪਤ, ਲਿਵ-ਖਿਵਤ ਹੋ ਹੋ ਪੈਂਦੇ ਹਨ । ਨਾਮ-ਰਸ ਜੋਤਿ ਪ੍ਰਕਾਸ਼ ਦਾ ਰਸ ਮਗਨ ਅਹਿਲਾਦੀ ਆਨੰਦ, ਕਮਲ -ਮਉਜਾਰੀਆਂ ਨੂੰ ਦਿਨ ਰੈਣ ਏਸੇ ਆਹਰ ਵਿਚ ਹੀ ਰਖਦਾ ਹੈ ਕਿ ਉਹ ਹੋਰ ਭੀ ਤਦਰੂਪ ਹੋ ਕੇ ਨਾਮ ਸਿਮਰਨ ਵਿਚ ਜੁਟ ਜਾਣ । ਜਿਉਂ ਜਿਉਂ ਉਹ ਜੁਟਦੇ ਹਨ ਤਿਉਂ ਤਿਉਂ ਨਾਮ ਮਹਾਂ-ਰਸ ਦਾ ਗਟਾਕ ਵਧ ਤੋਂ ਵਧ ਅੰਮ੍ਰਿਤ- ਬਿਸਮਾਦ ਦੇ ਸੁਆਦ ਰੰਗਾਂ ਵਿਚ ਪੀਂਦੇ ਹਨ ਅਤੇ ਚਰਨ ਕੰਵਲ ਦੀਆਂ ਮੌਜਾਂ, ਅਨੂਠੜੇ-ਆਤਮ-ਅਉਜਾਂ ਵਿਚ ਮਾਣਦੇ ਹਨ । ਯਥਾ ਗੁਰਵਾਕ :-

7 / 80
Previous
Next