ਪ੍ਰਭਾਵ ਕਰਿ
,
ਪ੍ਰਭ ਦਰਸਨ ਕਰਨ ਕਰਾਵਨਹਾਰੀ ਦਿੱਬ ਦ੍ਰਿਸ਼ਟੀ ਖੁਲ੍ਹ ਜਾਂਦੀ ਹੈ ।
ਇਹੋ ਅੱਖੀਆਂ ਦਿੱਬ ਦ੍ਰਿਸ਼ਟਾਈਆਂ
,
ਅਮੀ ਪ੍ਰੇਮ ਕਟਾਕਸ਼ਾਈਆਂ ਅੱਖੀਆਂ ਹੋ ਜਾਂਦੀਆਂ
ਹਨ । ਏਹਨਾਂ ਅੰਦਰ ਪ੍ਰੀਤਮ ਜੋਤੀ ਸਰੂਪ ਦੇ ਪਰਤੱਖ ਦਰਸ਼ਨ ਕਰਨ ਦੀ ਦਿੱਬਤਾ
ਸਫੁਟ ਹੋਇ ਆਵੰਦੀ ਹੈ । ਫੇਰ ਤਾਂ ਇਹ ਅੱਖੀਆਂ ਦਰਸ਼ਨ
,
ਸਾਕਸ਼ਾਤ ਦਰਸ਼ਨ ਕਰਿ
ਕਰਿ ਰਜਦੀਆਂ ਨਹੀਂ । ਅਹਿਨਿਸ ਓਹਨਾਂ ਦਿੱਬ-ਪਾਰਸ-ਰਸਾਇਣ-ਪ੍ਰਭੂਤੀ ਦਰਸ਼ਨਾਂ
ਨਾਲ ਹੀ ਪੱਖੀਆਂ ਸੰਤੋਖੀਆਂ ਰਹਿੰਦੀਆਂ ਹਨ ਤੇ "ਸੇ ਅਖੜੀਆਂ ਬਿਅੰਨਿ ਜਿਨੀ
ਡਿਸੰਦ ਮਾ ਪਿਰੀ
'
ਦੀ ਦਸ਼ਾ ਵਾਲੀਆਂ ਹੋ ਜਾਂਦੀਆਂ ਹਨ ! ਚਰਨ ਕੰਵਲ ਪਰਸਨ
ਦੇ ਪ੍ਰਭਾਵ ਕਰਿ
,
ਵਣਾਂ (ਕੰਨਾਂ) ਦੇ ਭੀ ਕਪਾਟ ਖੁਲ੍ਹ ਜਾਂਦੇ ਹਨ। ਏਹਨਾਂ ਵਣਾ
ਅੰਦਰਿ ਪ੍ਰੀਤਮ ਦਾ ਅਨਹਤ-ਨਾਦੀ-ਅਖੰਡ ਜਸ ਕੀਰਤਨ ਸੁਣਾਈ ਦੇਣ ਲਗ ਪੈਂਦਾ
ਹੋ ਅਤੇ ਸਦਾ ਅਖੰਡਾਕਾਰ ਲਿਵ-ਸੰਤ-ਧੁਨੀ ਵਿਚ ਸੁਣਾਈ ਦਿੰਦਾ ਰਹਿੰਦਾ ਹੈ
,
ਜਿਸ ਦੇ ਪਾਰਸ ਸੈਕਲੀ ਪ੍ਰਭਾਵ ਕਰਕੇ ਸਾਰੇ ਕਲਮਲ ਦੇਖ ਅਤੇ ਸਾਰੇ ਜਨਮ-
ਜਨਮਾਂਤਰੀ-ਮੈਲਾਂ-ਦੇ-ਕਾਲਖ-ਦਾਗ਼ ਦੂਰ ਹੋ ਜਾਂਦੇ ਹਨ (ਉਤਰ ਜਾਂਦੇ ਹਨ
,
ਧੋਤੇ
ਜਾਂਦੇ ਹਨ) । ਚਰਨ ਕੰਵਲ ਦੀ
ਮਉਜ ਵਾਲੇ ਮਖਮੂਰ ਜਨ ਦੀ ਡਗਮਗ ਮਸਤਾਨੀ
ਚਾਲ ਵਾਲੇ ਪਗ ਪੰਕਜ
,
ਸੁਆਮੀ ਸਿਰਜਨਹਾਰ ਦੇ ਸੁਖ ਸੰਪਤੀ ਪੰਥ (ਮਾਰਗ) ਵਲ
ਹੀ ਮਧੁਰ ਮਧੁਰ ਮਟਕ ਸਹਿਤ ਧਾਂਵਦੇ ਹਨ। ਅਤੇ ਦਰਨ ਕੇਵਲ ਦੀ ਮਉਜ ਵਿਚ
ਮਸਤ ਗੁਰਮੁਖ ਸਿਖ ਸੰਤ ਜਨਾਂ ਦੀ ਸਮੁਚੀ
ਕਾਇਆ ਅੰਗ ਅੰਗ ਸਹਿਤ ਅਮਿਉ
ਦਰਸ਼ਨਾਂ ਦੇ ਸੁਧਾਸਰ ਵਿਚ ਨਾਇ ਮਜਨਾਇ ਕੋ ਸਦਾ ਸਰਸੀ ਹਰਸੀ ਰਹਿੰਦੀ ਹੈ ।
ਇਸ ਬਿਧਿ
ਅਬਿਨਾਸ਼ੀ ਕਰਤੇ ਪੁਰਖ ਪ੍ਰੀਤਮ ਦੀ ਪੂਰਨ ਸ਼ਰਨ ਵਿਚ ਸਮਾਈਦਾ ਹੈ
ਅਤੇ ਇਹ ਪੂਰਨ ਸ਼ਰਨ ਗਹਿ ਕੇ ਆਨ ਉਪਾਵ ਧਾਵ ਅਤੇ ਕਰਨ ਕਰਾਵ ਵਲੋਂ
ਰਹਿ ਖਲੋਈਦਾ ਤੇ ਥਕ ਥੰਮ ਖਲੋਈਦਾ ਹੈ । ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ
ਚਰਨ ਕੰਵਲ ਮੌਜੀ ਗੁਰਮੁਖ ਜਨਾਂ ਨੂੰ ਪ੍ਰੀਤਮ ਪਾਰਬ੍ਰਹਮ ਵਾਹਿਗੁਰੂ ਨੇ ਆਪ ਹਥ
ਫੜ ਕੇ ਅਪਣਾ ਲਿਆ ਹੈ । ਐਸੇ ਜਨ ਫਿਰ ਅੰਧ ਘੋਰ ਭਵ-ਸਾਗਰ ਵਿਚ ਡੁਬ ਕੇ
ਨਹੀਂ ਮਰਦੇ ।
ਜੋ ਸੰਤ ਜਨ
,
ਚਰਨ ਕੰਵਲ ਸਰਨਾਈ ਹੀ
,
ਐਨ ਪ੍ਰਾਇਨਤਾ ਸੋਤੀ ਪਏ (ਪੈ) ਰਹਿੰਦੇ ਹਨ
,
ਓਹਨਾਂ ਦਾ ਵਾਹਿਗੁਰੂ
ਸਦਾ ਹੀ ਸਹਾਈ ਹੁੰਦਾ ਹੈ ਅਤੇ ਸਹਾਈ ਰਹਿੰਦਾ ਹੈ । ਯਥਾ ਗੁਰਵਾਕ :-
ਸੰਤ ਜਨਾ ਕਾ ਸਦਾ ਸਹਾਈ ॥
ਚਰਨ ਕਮਲ ਨਾਨਕ
ਸਰਣਾਈ ॥੪॥੩੯॥੫੦॥
*
ਮ: ੫.
31
੧੬ ਪੰਨਾ ੧੧੦੦
73 / 80