ਦੇਵੀ ਪੂਜਨ ਪੜਤਾਲ
ਦੇਵੀ ਦੇ ਪ੍ਰਸੰਗ ਪਰ ਖੋਜ
ਦੇਵੀ {ਕਾਲੀ, ਦੁਰਗਾ, ਹਿਮ-ਪੁੱਤ੍ਰੀ, ਭਵਾਨੀ ਆਦਿ}
ਦੇਵੀ ਸਬੰਧੀ ਖੋਜ ਕਰਨ ਵਿਚ ਅਸੀਂ ਇਸਦੇ ਤ੍ਰੈ ਪਹਿਲੂ ਵਿਚਾਰੇ ਹਨ:-
(੧) ਦੇਵੀ ਹਿੰਦੂ ਮਤ ਦੀ ਪੂਜੀ ਜਾ ਰਹੀ ਇਕ ਪ੍ਰਸਿੱਧ ਵ੍ਯਕਤੀ ਹੈ। ਇਸ ਲਈ ਪਹਿਲੀ ਖੋਜ 'ਹਿੰਦੂ ਮਤ ਵਿਚ ਦੇਵੀ' ਦੇ ਵਿਸ਼ੇ ਪਰ ਹੋਵੇ। (੨) ਇਸ ਤੋਂ ਬਾਦ ਸਿੱਖ ਧਰਮ ਵਿਚ ਦੇਵੀ ਦੀ ਕੀਹ ਜਗਾ ਹੈ' ਇਸ ਪਰ ਖੋਜ ਕੀਤੀ ਜਾਵੇ। (੩) ਇਸ ਤੋਂ ਮਗਰੋਂ ਇਸ ਘਟਨਾ ਦੀ ਖੋਜ ਕੀਤੀ ਜਾਵੇ ਕਿ 'ਦਸ਼ਮੇਸ ਜੀ ਨੇ ਕੋਈ ਦੇਵੀ ਨੈਣੇ ਦੇ ਟਿੱਲੇ ਉਤੇ ਪ੍ਰਗਟਾਈ ਸੀ ਕਿ ਨਹੀਂ??
ਇਸ ਤੀਸਰੇ ਵਿਸ਼ੇ ਤੇ ਜੋ ਕੁਛ ਖੋਜ ਨਾਲ ਲੱਭਾ ਹੈ ਉਸ ਨੂੰ ਭੀ ਤ੍ਰੈ ਅੰਗਾਂ ਵਿਚ ਵੰਡਕੇ ਲਿੱਖਾਂਗੇ। ਪਹਿਲੇ ਵਿਚ ਗੁਰੂ ਸਾਹਿਬ ਜੀ ਦੇ ਵਕਤ ਤੋਂ ਲਗਭਗ ੧੮੩੩ ਤੱਕ ਦੇ ਲੇਖਕਾਂ ਦੀ ਪੜਤਾਲ ਫਿਰ (੨) ਲਗਪਗ ਸੰਮਤ ੧੯੪੬ ਬਿ: ਤੱਕ ਦੇ ਲੇਖਕਾਂ ਦੀ ਪੜਤਾਲ ਤੇ (੩) ਫਿਰ ਉਸਦੇ ਬਾਦ ਤੋਂ ਹੁਣ ਦੇ ਜ਼ਮਾਨੇ ਤਕ ਦੇ ਲੇਖਕਾਂ ਦੀ ਪੜਤਾਲ। ਇਸ ਵਿਉਂਤ ਨੂੰ ਅੱਗੇ ਰੱਖਕੇ ਹੇਠਾਂ ਅਸੀਂ ਆਪਣੀ ਖੋਜ ਸੰਖੇਪ ਕਰਕੇ ਦੇਂਦੇ ਹਾਂ।
੧. ਹਿੰਦੂ ਮਤ ਵਿਚ ਦੇਵੀ।
ਜਿਵੇਂ ਕਿਸੇ ਬੀ ਹਿੰਦੂ ਪੂਜ੍ਯ ਵ੍ਯਕਤੀ ਦੀ ਅਸਲੀਅਤ ਖੋਜਣ ਲਗਿਆਂ ਮੁਸਕਲਾਂ ਦਾ ਸਾਹਮਣਾ ਪੈਂਦਾ ਹੈ ਤਿਵੇਂ ਦੇਵੀ ਦੀ ਅਸਲੀਅਤ ਲੱਭਣ ਦਾ ਮਾਮਲਾ ਹੈ। ਜਿੰਨਾ ਢੂੰਡੇ ਲੱਭੇ, ਉਤਨੇ ਹੀ ਗੁੰਝਲ ਆਉਂਦੇ ਹਨ। ਬੜੀ ਢੂੰਡ ਭਾਲ ਦੇ ਬਾਦ ਜੋ ਕੁਝ ਸਮਝ ਗੋਚਰਾ ਖਿਆਲ ਬਨਾਉਣ ਵੱਲ ਪਈਏ
ਵਿੰਯਾਚਲ ਵਾਸਨੀ ਕਾਲੀ ਦੀ ਉਪਾਸਨਾ 'ਠੱਗ' ਕੌਮ
––––––––––––––
੧. ਡਊਸਨ 'ਕਲਾਸੀਕਲ ਡਿਕਸ਼ਨਰੀ ਆਫ ਹਿੰਦੂ ਮਾਈਥਾਲੋਜੀ'।
੨. ਵੁਡਰਫ-ਸ਼ਕਤੀ ਐਂਡ ਸ਼ਕਤਾ।
ਵਿਚ ਨਿਰਸੰਸੇ ਰਹੀ ਹੈ। ਠੱਗ ਲੋਕ ਇਕ ਪੁਰਾਣਾ ਫਿਰਕਾ ਸੀ, ਜਿਸ ਵਿਚ ਮੁਸਲਮਾਨ ਭੀ ਪਿੱਛੋਂ ਆਕੇ ਸ਼ਾਮਲ ਹੁੰਦੇ ਸਨ, ਪਰ ਮੁਸਲਮਾਨਾਂ ਤੋਂ ਪਹਿਲਾਂ ਇਹ ਫਿਰਕਾ, ਬਲਕਿ ਆਰਯਾਂ ਤੋਂ ਭੀ ਪਹਿਲੇ ਮੌਜੂਦ ਸੀ। ਏਹ ਲੋਕ ਵਿਸਾਹ ਕੇ ਲੋਕਾਂ ਨੂੰ ਲੁੱਟਣਾ ਤੇ ਗਲ ਵਿਚ ਦੁਪੱਟਾ ਯਾ ਫਾਹੀ ਪਾਕੇ ਮਾਰ ਦੇਣਾ ਆਪਣਾ ਕਮਾਮ ਸਮਝਦੇ ਸਨ ਅਤੇ ਇਸ ਨੂੰ ਪਾਪ ਨਹੀਂ ਸਨ ਜਾਣਦੇ। ਸਗੋਂ ਮਾਰ ਕੇ ਉਹ ਕਈ ਧਾਰਮਕ ਰਸਮਾਂ ਕਰਦੇ ਸਨ, ਜਿਨ੍ਹਾਂ ਵਿਚ ਕੁਹਾੜੇ ਦੀ ਪੂਜਾ ਬੀ ਹੁੰਦੀ ਸੀ, ਪਰ ਵਿਸ਼ੇਸ਼ ਕਰਕੇ ਦੇਵੀ ਦਾ ਆਰਾਧਨ ਹੁੰਦਾ ਸੀ ਤੇ ਲੁੱਟ ਦਾ ਬਹੁਤਾ ਮਾਲ ਦੇਵੀ ਦੇ ਅਰਪਣ ਕਰਦੇ ਹੁੰਦੇ ਸਨ। ਏਹ ਲੋਕ ਸਮਝਦੇ ਸਨ ਕਿ ਅਸੀਂ 'ਕਾਲੀ' ਦੀ ਆਗ੍ਯਾ ਵਿਚ ਇਹ ਸਭ ਕੁਛ ਕਰਦੇ ਹਾਂ। ਚੀਨੀ ਮੁਸਾਫਰ ਹਯੂਨਤਸੈਂਗ ਨੇ ਸਿਰ ਬੀਤੀ ਦੱਸੀ ਹੈ ਕਿ ਅਜੁੱਧਿਆ ਤੋਂ ਜਦ ਉਹ ਹਯਮੁਖ ਨੂੰ ਟੁਰਿਆ ਤਾਂ ਰਸਤੇ ਵਿਚ ਠਗਾਂ ਨੇ ਉਸਨੂੰ ਆ ਫੜਿਆ ਤੇ ਦੇਵੀ ਅੱਗੇ ਬਲੀ ਦੇਣ ਲਈ ਚੁਣਿਆ? ਸੋ ਇਸ ਤਰ੍ਹਾਂ ਕਾਲੀ ਇਕ ਪੁਰਾਤਨ ਪੂਜ੍ਯ ਪਰ ਭੈਦਾਯਕ ਮੂਰਤੀ ਅਸਲੀ ਵਸਨੀਕਾਂ ਦੀ ਪੂਜ ਦੇਵੀ ਸਹੀ ਹੁੰਦੀ ਹੈ।
'ਆਰਯਹਿੰਦੂ' ਪਾਸੇ ਵਲੋਂ ਜਦ ਖੋਜ ਕਰੋ ਤਾਂ ਵੇਦ ਵਿੱਚ ਪਦ 'ਕਾਲੀ' ਆਇਆ ਤਾਂ ਹੈ ਪਰ ਦੇਵੀ ਦੇ ਅਰਥਾਂ ਵਿੱਚ ਨਹੀਂ, ਸਗੋਂ ਅਗਨੀ ਦੀਆਂ ਸੱਤ ਜੀਭਾਂ ਵਿਚੋਂ ਇੱਕ ਦਾ ਨਾਮ 'ਕਾਲੀ ਹੈ ਸੀ ਜੋ ਕਿ ਹੋਮ ਦੀਆਂ ਆਹੂਤੀਆਂ ਨੂੰ ਲੈਂਦੀ ਸੀ। ਅਗਨੀ ਦੀਆਂ ਸੱਤ ਜੀਭਾਂ ਵਿਚੋਂ 'ਕਾਲੀ' ਭਿਆਨਕ ਯਾ ਕਾਲੇ ਰੰਗ ਦੀ ਜੀਭ ਸੀ*। ਵੇਦਾਂ ਦੇ ਦੇਵਤੇ ਅਕਸਰ ਪ੍ਰਕਾਸ਼ ਸਰੂਪ ਹਨ। ਕੁਛ ਜ਼ਿਕਰ ਵੇਦਾਂ ਤੋਂ ਪਹਿਲੇ ਸਮੇਂ ਦਾ ਯਾ ਉਨ੍ਹਾਂ ਦੇ ਆਰੰਭ
–––––––––––––––
੧. ਐਨਸਾਈਕਲੋਪੀਡੀਆ ਬ੍ਰਿਟੈਨੀਕਾ ੯ਵੀਂ ਐਡੀਸਨ।
੨. 'ਹਿੰਦ ਦਾ ਪੁਰਾਤਨ ਇਤਿਹਾਸ ਟ੍ਰੈਕਟ ਨੰ: ੪੪੨, ਸਫਾ ੧੩, ਖਾ: ਟ੍ਰੈ: ਸ:।
੩. ਡਊਸਨ।
ਸਮੇਂ ਦਾ ਇਨਸਾਨੀ ਕੁਰਬਾਨੀ ਬਾਬਤ ਤਾਂ ਹੈ ; ਪਰ ਇਸਦੀ ਥਾਵੇਂ ਪਿੱਛੋਂ ਵੈਦਿਕ ਰਿਪੀਆਂ ਨੇ ਅਸ਼੍ਰਮੇਧ ਥਾਪ ਲਿਆ ਸੀ। ਸਮੁੱਚੇ ਤੌਰ ਤੇ ਵੇਦਕ ਦੇਵਤੇ 'ਪ੍ਰਕਾਸਮਈ ਸਨ, ਖੂੰਖਾਰ ਨਹੀਂ ਸਨ। ਦੇਵ ਦਾ ਅਰਥ(ਦਿਵ=) ਪ੍ਰਕਾਸ਼ ਹੈ। ਇਉਂ ਜਾਪਦਾ ਹੈ ਕਿ ਦੇਵੀ ਦਾ ਖਿਆਲ ਹਿੰਦੂਆਂ ਵਿਚ ਕੁਝ ਸਮਾਂ ਪਾ ਕੇ ਇਸ ਤਰ੍ਹਾਂ ਉਤਪਤ ਹੋਇਆ ਸੀ ਕਿ ਵੇਦਕ ਦੇਵਤਿਆਂ ਦੇ ਮਗਰੋਂ ਉਨ੍ਹਾਂ ਨੇ ਤ੍ਰੈ ਮੁੱਖ ਦੇਵਤਾ ਮੰਨੇ, ਫਿਰ ਸਮਾਂ ਪਾ ਕੇ ਤ੍ਰੈ ਦੇਵਤਿਆਂ ਦੀਆਂ ਉਨ੍ਹਾਂ ਨੇ ਤ੍ਰੈ ਸ਼ਕਤੀਆਂ ਮੰਨੀਆਂ। ਵੇਦ ਵਿਚ ਜੋ ਰੁੱਦ੍ਰ ਦੇਵਤਾ ਹੈ ਉਹ ਅਸਲ ਵਿਚ 'ਗਰਜ ਤੇ ਤੂਫਾਨ` ਦਾ ਦੇਵਤਾ ਹੈ, ਮਗਰੋਂ ਓਹ ਹਿੰਦੂ ਤ੍ਰਿਧਾ-ਮੂਰਤੀ ਦਾ 'ਸਿਵ' ਮੰਨਿਆ ਗਿਆ, ਜਿਸਦੇ ਵੱਸ ਵਿਚ ਸੰਘਾਰ ਤੇ ਪ੍ਰਲਯ ਹੋਈ। ਜਦੋਂ ਤ੍ਰੈ ਮੁਖੀ ਦੇਵਤੇ, ਬ੍ਰਹਮਾ, ਵਿਸ਼ਨੂੰ, ਸ਼ਿਵ ਤੇ ਤ੍ਰੈ ਇਨ੍ਹਾਂ ਦੀਆਂ ਸ਼ਕਤੀਆਂ ਮੰਨੀਆਂ ਗਈਆਂ ਤਾਂ ਪਾਰਬਤੀ ਸ਼ਿਵ ਦੀ ਸ਼ਕਤੀ ਬਣੀ ਤੇ ਸ਼ਿਵ ਦੇ ਪ੍ਰਲਯ ਤੇ ਸੰਘਾਰ ਵਾਲੇ ਗੁਣਾਂ ਨੂੰ ਉਨ੍ਹਾਂ ਦੀ ਸ਼ਕਤੀ ਵਿਚ ਮੰਨਿਆ ਗਿਆ ਹੈ।
ਮਹਾਂ ਭਾਰਤ ਵਿੱਚ ਅਸੀਂ ਦੇਵੀ ਦਾ ਜ਼ਿਕਰ ਸ਼ਿਵ ਦੀ ਵਹੁਟੀ ਦੀ ਹੈਸੀਅਤ ਵਿਚ ਕਈ ਨਾਵਾਂ ਹੇਠ ਪੜ੍ਹਦੇ ਹਾਂ ਪਰੰਤੂ ਦੇਵੀ ਦੀ ਮੁੱਖਤਾ ਤੇ ਸ਼ਾਕਤਕ ਮਤ ਦੇ ਤ੍ਰੀਕਿਆਂ ਤੇ ਪੂਜਾ ਦੇ ਪ੍ਰਕਾਰ ਤੇ ਹੋਰ ਵਾਧੇ ਏਹ ਸਭ ਹੋਰ ਪੁਰਾਣਾਂ ਦੇ ਸਮੇਂ ਹੋਏ ਹਨ।
ਚਾਹੇ ਮਹਾਂ ਭਾਰਤ ਵਿਚ ਸਤੋਤ੍ਰ ਹਨ, ਜਿਨ੍ਹਾਂ ਵਿਚ ਦੇਵੀ ਨੂੰ ਮਾਸ ਸ਼ਰਾਬ ਦੀਆਂ ਬਲੀਆਂ ਲੈਣ ਵਾਲੀ ਦਸਿਆ ਹੈ, ਪਰ ਉਥੋਂ ਇਹ ਨਹੀਂ ਸਹੀ ਹੁੰਦਾ ਕਿ 'ਸਾਕਤਕ ਮਤ' ਯਾ 'ਤਾਂਤ੍ਰਿਕ ਮਤ' ਤਦੋਂ ਜਾਰੀ ਸੀ, ਕਿਉਂਕਿ ਚੀਨੀ
–––––––––––––––
੧. ਦੇਖ ਰਿਗ ਵੇਦ ਅਸ਼ਟਕ ੧. ਅਜੀਗ੍ਰਤ ਦੇ ਪੁਤਰ ਸੁਨਾਸ਼ੇਪ ਦੇ ਪ੍ਰਾਰਥਨਾਂ ਵਿਚ ਉਚਾਰੇ ਗਏ ਮੰਤ੍ਰ ਤੇ ਵਾਲਮੀਕੀ ਰਾਮਾਯਣ ਬਾਲ ਕਾਂਡ ਅਧਯਾਯ ੬੧, ੬੨ ਤੇ ਭਾਗਵਤ ਮੰਨੂ ਸਿੰਮ੍ਰਤੀ, ਵਿਸ਼ਨੂੰ ਪੁਰਾਣ ਆਦਿ ਜਿਨ੍ਹਾਂ ਵਿਚ ਇਹ ਪ੍ਰਸੰਗ ਆਇਆ ਹੈ।
੨. ਐਨਸਾਈਕਲੋਪੀਡੀਆ ਬ੍ਰਿਟੈਨੀਕਾ ੯ਵੀਂ ਐ:
੩. ਡਊਸਨ।
ਮੁਸਾਫਰਾਂ ਦੇ ਸਫਰ ਨਾਮੇ ਪੜ੍ਹ ਤਾਂ ਉਨ੍ਹਾਂ ਵਿੱਚ ਤਾਂਤ੍ਰਿਕਾਂ ਦਾ ਜਿਕਰ ਨਹੀਂ ਹੈ ਤੇ ਅਮਰ ਕੋਸ਼ (ਜੋ ਈ: ਸੰਨ ਤੋਂ ਕੁਛ ਸਾਲ ਪਹਿਲਾਂ ਯਾ ਸ਼ਾਇਦ ਪੰਜਵੀਂ ਸਦੀ ਈ: ਵਿਚ ਬਣਿਆ ਸੀ) ਵਿਚ ਇਸ ਪਦ ਦਾ ਅਰਥ ਕਿਸੇ 'ਮੱਤ' ਯਾ ਕਿਸੇ 'ਮਤਾਵਲੰਬੀ ਸ਼ਾਸਤ੍ਰ ਦੇ ਅਰਥਾਂ ਵਿਚ ਨਹੀਂ ਆਇਆ*।
ਇਹ ਬੀ ਖਿਆਲ ਕੀਤਾ ਜਾਂਦਾ ਹੈ ਕਿ ਦੇਵੀ ਹਿੰਦੂ ਜਾਤੀ ਵਿਚ ਕੋਈ ਜੋਧਾ ਮਹਾਂਬੀਰ ਹੋਈ ਹੈ, ਜੋ ਸ਼ਾਕਾ ਹਮਲਾਆਵਰਾਂ ਨਾਲ ਲੜਦੀ ਤੇ ਉਨ੍ਹਾਂ ਅਸੁਰਾਂ ਦੇ ਵੱਡੇ ਮਾਰਦੀ ਰਹੀ ਹੈ। ਉਸ ਦੀ ਬੀਰਤਾ ਦੇ ਗੀਤਾਂ ਤੇ ਕਹਾਣੀਆਂ ਨੇ ਉਸਨੂੰ ਦੇਵੀ ਰੂਪਤਾ ਦਿੱਤੀ ਹੈ। 'ਸ਼ਾਕਾ ਜੁੱਧ' ਅਕਸਰ ਉੱਤਰੀ ਹਿੰਦ ਵਿਚ ਹੋਏ ਸਨ ਤੇ ਇੱਥੇ ਹੀ ਇਸਦਾ ਸ਼ੇਰ ਤੇ ਚੜ੍ਹਨਾ, ਬਲਵਾਨ ਹੋਣਾ ਤੇ ਰਾਖਸ਼ਾਂ ਨੂੰ ਮਾਹਨਾ ਵਧੇਰੇ ਪ੍ਰਸਿਧ ਹੈ। ਭਾਈ ਦਿੱਤ ਸਿੰਘ ਜੀ ਨੇ ਸੰਭਾਵਨਾ ਕੀਤੀ ਹੈ ਕਿ ਦੇਵੀਆਂ ਰਾਜਪੂਤਾਨੇ ਦੀਆਂ ਬੀਰ ਰਾਜ ਕੰਨਿਆਂ ਸਨ। ਰਾਖਸ਼ ਮਰਹੱਟੇ ਸਨ ਜੇ ਰਾਜਪੂਤਾਂ ਦੀਆਂ ਸੁੰਦਰ ਕੰਨਿਆਂ ਨੂੰ ਲੈਣ ਆਉਂਦੇ ਸਨ। ਅੱਗੋਂ ਜੋ ਜੋ ਰਾਜਪੂਤ ਕੰਨਿਆਂ ਬੀਰਰਸ ਵਿਚ ਆਕੇ ਇਨ੍ਹਾਂ ਨਾਲ ਲੜੀਆਂ ਤੇ ਫਤਹਯਾਬ ਹੋਈਆਂ ਓਹ ਪ੍ਰਸਿਧ ਤੇ ਪੂਜ ਹੋ ਗਈਆਂ, ਸੋ ਇਹ ਇਤਿਹਾਸਿਕ ਰਾਜ ਕੰਨ੍ਹਾਂ ਹੀ ਦੇਵੀ ਦਾ ਮੂਲ ਹਨ। ਰਾਖਸ਼ਾਂ ਦੇ ਨਾਮ ਸੁੰਭ, ਨਿਸ਼ੁੰਭ, ਚੰਡ, ਆਦਿਕਾਂ ਦਾ ਮਰਹਟੇ ਨਾਮਾਂ : ਸੰਭਾ ਜੀ ਚਾਂਡੂ ਜੀ ਆਦਿਕਾਂ ਨਾਲ ਮਿਲਣਾ ਦੱਸਕੇ ਇਸ ਦੇ ਸਬੂਤ ਵਿੱਚ ਪੇਸ਼ ਕੀਤਾ ਹੈ ਤੇ ਫਿਰ ਦਸਿਆ ਹੈ ਕਿ ਦਸਮ ਗ੍ਰੰਥ ਵਿਚ ਜੋ ਮਾਰਕੰਡੇ ਪੁਰਾਣ ਦੇ ਆਧਾਰ ਤੇ ਚੰਡੀ ਦਾ ਪ੍ਰਸੰਗ ਹੈ ਉਸ ਵਿੱਚ ਦੇਵੀ ਦਾ ਵਰਨਣ ਜੁਆਨ ਸੁੰਦਰ ਇਸਤ੍ਰੀ ਵਤ ਹੀ ਹੈ। ਉਹ ਬੈਠੀ ਹੋਈ ਸੀ ਕਿ ਸੁੰਭ ਦੈਂਤ ਦਾ ਭਰਾ ਆ ਗਿਆ। ਉਸਦਾ ਰੂਪ ਦੇਖਕੇ ਆਪਣੇ ਭਰਾ ਨਾਲ ਵਿਆਹ ਕਰ ਲੈਣ ਲਈ ਉਸ ਨੂੰ ਪ੍ਰੇਰਨ ਲਗਾ। ਇਹ ਵਾਰਤਾ ਬੀ ਐਉਂ ਦੀ ਹੀ ਸਹੀ ਹੁੰਦੀ
–––––––––––––––
* ਸਰ ਚਾਰਲਸ ਏਲੀਅਟ- 'ਹਿੰਦੁਇਜ਼ਮ ਐਂਡ ਬੁੱਧਿਜ਼ਮ ।
ਹੈ, ਜਿਵੇਂ ਦੇਵੀ ਕਿਸੇ ਬੀਰ ਰਾਜ ਕੰਨਿਆ ਦਾ ਆਪਣੇ ਸਤ ਰੱਖਣ ਲਈ ਕਿਸੇ ਜਰਵਾਣੇ ਰਾਜੇ ਨਾਲ ਲੜਕੇ ਫਤਹ ਪਾਉਣ ਦਾ ਕੋਈ ਵਾਕਿਆ ਦੇਵੀ ਦਾ ਮੁੱਢ ਹੈ। ਯਾਨੀ ਗਿਆਨ ਸਿੰਘ ਜੀ ਨੇ ਸੰਭਾਵਨਾ ਕੀਤੀ ਹੈ ਕਿ ਸ: ੬੬੫ ਈ: ਤੋਂ ਪਹਿਲਾਂ ਈਰਾਨ ਦੀ ਰਾਣੀ 'ਸਮੀਰਮਾ' ਉੱਤਰੀ ਹਿੰਦ ਤੇ ਕਾਬਜ਼ ਹੋ ਗਈ ਸੀ, ਉਸੇ ਨਾਲ ਹਿਠਾੜ ਦੇ ਰਾਜੇ ਸੁੰਭ ਨਿਸੁੰਭ ਦੀ ਲੜਾਈ ਹੁੰਦੀ ਰਹੀ। ਕੀ ਜਾਣੀਏ ਕਿ ਉਸੇ 'ਸਮੀਰਮਾ' ਨੂੰ ਦੇਵੀ ਕਹਿਕੇ ਉਸਦੇ ਜੰਗਾਂ ਨੂੰ ਵਰਣਨ ਕਰਕੇ ਪਦਮ ਪੁਰਾਣ ਬਣਾਇਆ ਗਿਆ ਹੋਵੇ ਤੇ ਪਹਾੜਾਂ ਦੀ ਰਾਣੀ ਵਿਸ਼ੇਸ਼ ਕਰਕੇ ਓਹੋ ਪ੍ਰਸਿੱਧ ਹੋਈ ਹੋਵੇ। ਉਪਰਲੇ ਹਾਲ ਤੋਂ ਪਤਾ ਲਗਾ ਕਿ 'ਕਾਲੀ' ਤਾਂ ਹਿੰਦ ਦੇ ਪੁਰਾਣੇ ਅਸਲੀ ਵਸਨੀਕਾਂ ਦੀ ਇਕ ਪੂਜ੍ਯ ਮੂਰਤੀ ਹੈ ਸੀ ਤੇ ਆਰੀਆਂ ਵਿਚ ਕਿਸੇ ਵੀਰ ਵ੍ਯਕਤੀ ਦੇ ਕਰਤਬਾਂ ਤੋਂ ਅਤੇ ਫਿਰ ਦੇਵਤਿਆਂ ਦੀਆਂ ਸ਼ਕਤੀਆਂ ਦੇ ਖਿਆਲ ਤੋਂ ਦੇਵੀ ਦਾ ਇਕ ਖਿਆਲ ਟੁਰ ਪਿਆ।
ਇਹ ਬੀ ਯਾਦ ਰਹੇ ਕਿ ਸ਼ਿਵਜੀ ਦੀ ਵਹੁਟੀ ਦੱਸੀ ਜਾਣ ਵੇਲੇ ਪਾਰਬਤੀ ਕਨਖਲ ਦੇ ਆਰਯ ਰਾਜਾ ਦੱਖ੍ਯ ਪ੍ਰਜਾਪਤਿ ਦੀ ਬੇਟੀ ਦੱਸੀ ਜਾਂਦੀ ਹੈ, ਜਿਸਤੋਂ ਬੀ ਅਨੁਮਾਨ ਹੁੰਦਾ ਹੈ ਕਿ ਮ੍ਰਿਦੁਲ ਦੇਵੀ* ਆਰਯ ਖਿਆਲ ਦੀ ਜਾਈ ਹੈ ਤੇ ਭਿਆਨਕ ਦੇਵੀ ਪੁਰਾਣੇ ਦੱਸਯੂ (ਕਾਲੇ) ਲੋਕਾਂ ਦੀ ਕਾਲੀ ਮਾਈ ਹੈ। ਪਾਰਬਤੀ ਦਾ ਪਿਤਾ ਹਿਮਾਲਯ ਪਹਾੜ ਬੀ ਮੰਨਿਆ ਗਿਆ ਹੈ; ਇਸ ਤੋਂ ਬੀ ਹਿਮਾਲਯ ਦੀ ਜਾਈ ਆਰਯ ਦੇਵੀ ਸਹੀ ਹੋਈ ਤੇ ਵਿੰਧੀਆਚਲ ਪਰਬਤ ਵਾਸਨੀ 'ਕਾਲੀ' ਪੁਰਾਤਨ ਅਸਲੀ ਵਸਨੀਕਾਂ ਦੀ ਦੇਵੀ ਸਹੀ ਹੋਈ।
ਜਦੋਂ ਆਰਯ ਲੋਕ ਅਸਲੀ ਕੌਮਾਂ ਨਾਲ ਖਲਤ ਮਲਤ ਹੋਏ ਤੇ ਉਨ੍ਹਾਂ ਦੇ ਵੇਦਕ ਮਤ ਉਨ੍ਹਾਂ ਲੋਕਾਂ ਨੇ ਗ੍ਰਹਿਣ ਕੀਤੇ, ਤਦ ਉਨ੍ਹਾਂ ਦੀਆਂ ਪੂਜਾ ਬੀ ਇਨ੍ਹਾਂ ਨਾਲ ਖਲਤ ਮਲਤ ਹੋਈਆਂ। ਇਸ ਤਰ੍ਹਾਂ ਹਿਮਾਲਯ ਦੀ
–––––––––––––
* ਉਤਰੀ ਪਹਾੜਾਂ ਵਿੱਚ ਵੈਸ਼ਨੋ ਦੇਵੀ, ਖੀਰ ਭਵਾਨੀ, ਚਿੰਤਪੁਰਨੀ ਆਦਿ ਮ੍ਰਿਦਲ ਮੂਰਤੀਆਂ ਦੇ ਵੱਖਰੇ ਟਿਕਾਣੇ ਅਜੇ ਵੀ ਹਨ।
'ਗਿਰਜਾ' ਤੇ ਬਿੰਧੀਆਚਲ-ਵਾਸਣੀ ਕਾਲੀ ਦੇ ਦੇਵੀਆਂ ਦੇ ਖਿਆਲ ਇਕ ਥਾਵੇਂ ਆ ਜੁੜੇ, ਪਰ ਦੁਹਾਂ ਦੇ ਦੋ ਰੰਗ ਰੂਪ ਅੱਡ ਅੱਡ ਦਿਖਾਏ ਗਏ।
ਹਰ ਹਾਲ ਇਹ ਜਾਪਦਾ ਹੈ ਕਿ ਕਾਲੇ ਪੁਰਾਤਨ ਹਿੰਦ ਵਾਸੀਆਂ ਤੇ ਆਰਯ ਕੁਲ ਦੇ ਸੂਰਬੀਰਾਂ ਦੇ ਜੰਗਾਂ, ਸੁਲਹਾਂ, ਕੱਠੇ ਰਹਿਣ, ਇਕ ਦੂਜੇ ਤੇ ਅਸਰ ਪਾਉਣ ਦੇ ਮਿਲ-ਗੋਭਿਆਂ ਦੇ ਸਮੇਂ ਦੁਇ ਦੇਵੀਆਂ ਦੇ ਖਿਆਲ ਮਿਲਕੇ ਇਕੋ ਦੇਵੀ ਬਣ ਗਈ, ਜਿਸਦੇ ਰੂਪ ਦੋ ਮੰਨੇ ਗਏ, ਇਕ ਮ੍ਰਿਦੁਲ ਤੇ ਇਕ ਭਿਆਨਕ। ਇਸਦੀ ਮ੍ਰਿਦੁਲ ਰੂਪਤਾ ਦੇ ਨਾਮ ਹਨ :- ਉਮਾ(= ਰੋਸ਼ਨ) ਗੋਰੀ(- ਗੋਰੇ ਰੰਗ ਵਾਲੀ), ਪਾਰਬਤੀ (= ਪਰਬਤ ਦੀ ਬੇਟੀ), ਜਗਦੰਬਾ(= ਜਗਤ ਦੀ ਮਾਤਾ) ਤੇ ਭਵਾਨੀ ਆਦਿ"।
ਦੇਵੀ ਨੂੰ ਭਿਆਨਕ ਰੂਪਤਾ ਵਿਚ ਇਸ ਕਿਸਮ ਦੇ ਨਾਮ ਦਿੱਤੇ ਗਏ ਹਨ: ਕਾਲੀ, ਸ਼੍ਯਾਮਾ, ਚੰਡੀ, ਚੰਡਿਕਾ (= ਤੰਦ), ਭੈਰਵੀ(=ਭਿਆਨਕ)। ਇਸ ਦੇ ਇਸ ਸਰੂਪ ਨੂੰ ਬੱਕਰਿਆਂ, ਝੋਟਿਆਂ ਆਦਿਕਾਂ ਦੀਆਂ ਖੂਨੀ ਬਲੀਆਂ ਦਿੱਤੀਆਂ ਜਾਂਦੀਆਂ ਹਨ, ਤੇ ਇਹ ਬੀ ਪਤਾ ਲਗਦਾ ਹੈ ਕਿ ਕਈ ਵੇਰ ਪਿਛਲੇ ਸਮੇਂ ਮਨੁੱਖ ਬਲੀਆਂ ਬੀ ਦਿੱਤੀਆਂ ਗਈਆਂ ਹਨ। ਤਾਂਤ੍ਰਿਕ ਲੋਕ ਜੋ ਕੁਛ ਆਮ ਤੌਰ ਤੇ ਕਰਦੇ ਹਨ ਉਨ੍ਹਾਂ ਦਾ ਸਾਰਾ ਜ਼ਿਕਰ ਕੁਝ ਸੁਖਦਾਈ ਨਹੀਂ, ਇਸ ਕਰਕੇ ਉਨ੍ਹਾਂ ਕਰਨੀਆਂ ਦਾ ਵੇਰਵਾ ਛੋੜਦੇ ਹਾਂ। ਕਾਲੀ ਦੀ ਪੁਸ਼ਾਕ ਕਾਲੀ ਖੱਲ ਹੈ, ਭਿਆਨਕ ਰੂਪ ਹੈ, ਲਹੂ ਚੌਂਦਾ ਹੈ, ਸੱਪ ਤੇ ਖੋਪਰੀਆਂ ਗਲੇ ਲਟਕਦੀਆਂ ਹਨ। ਦੁਰਗਾ(= ਜੋ ਕਠਨਤਾ ਨਾਲ ਮਿਲੇ) ਦਾ ਰੂਪ ਸੋਹਣਾ, ਗੋਰਾ ਦੱਸਦੇ ਹਨ ਤੇ ਸ਼ੇਰ ਤੇ ਸਵਾਰ ਪਰ ਬੜੇ ਤੇਜ ਤੁੰਦ ਪ੍ਰਭਾਉ ਵਾਲੀ!
ਭਵਾਨੀ, ਉਮਾ, ਪਾਰਬਤੀ, ਦੁਰਗਾ, ਚੰਡੀ, ਕਾਲੀ, ਇਨ੍ਹਾਂ ਦੇਵੀ- ਖਿਆਲਾਂ ਦੀ ਜੋ ਬੀ ਅਸਲੀਅਤ ਹੋਵੇ ਹਿੰਦ ਵਿਚ ਇਸ ਨੇ ਹਿੰਦੂਆਂ ਦੇ ਫ਼ਿਲਸਫਾਨਾਂ ਪਿਆਲਾਤ ਦੇ ਵਧਣ ਨਾਲ ਕੀਹ ਸ਼ਕਲ ਇਖਤਿਆਰ ਕੀਤੀ ਜੋ ਉੱਚੇ 'ਤੰਤ੍ਰ ਸ਼ਾਸਤ੍ਰਾਂ' ਦੇ ਕਾਰਕਾਂ ਨੇ ਫ਼ਿਲਸਫ਼ੇ ਦੇ ਰੰਗ ਵਿਚ ਵਰਣਨ
–––––––––––––––
* ਡਊਸਨ।
ਕਰਨ ਦਾ ਜਤਨ ਕੀਤਾ ਹੈ। ਸੋ ਹੁਣ ਵਿਚਾਰਨੇ ਯੋਗ ਹੈ। ਹਿੰਦੂ ਦਿਮਾਗ ਨੇ ਦੇਵੀ ਦੀ ਵ੍ਯਕਤੀ ਤੋਂ ਉਠਕੇ ਇਸ ਖਿਆਲ ਨੂੰ ਇਕ ਦਾਰਸ਼ਨਕ ਰੂਪ ਬੀ ਦਿੱਤਾ ਹੈ ਤੇ ਉਹ ਇਹ ਹੈ ਕਿ 'ਜਨਮ ਤੇ ਮੌਤ' ਦੋਵੇਂ ਜੁੜੇ ਹਨ। ਜਿਸ ਸੁੰਦਰ ਦਿਆਲ ਮੂਰਤੀ ਤੋਂ ਜਨਮ, ਜੀਵਨ ਤੇ ਜੀਵਨ ਰਸ ਮਿਲਦੇ ਹਨ, ਉਸ ਤੋਂ ਹੀ ਮੌਤ ਵਰਗੀ ਭਿਆਨਕ ਸੈ ਮਿਲਦੀ ਹੈ। ਅਤੇ ਇਹ ਕਿ ਉਹ ਬ੍ਰਹਮ ਵਰਗੀ ਹੈਸੀਅਤ ਵਿੱਚ ਨਿਰਗੁਣ ਤੇ ਨਿਰਲੇਪ ਹੈ ਤੇ ਉਸਦੀ ਸ਼ਕਤੀ ਮ੍ਰਿਦੁਲ ਰੂਪ ਧਾਰ ਕੇ ਸਕਤੀ ਹੋ ਕੇ ਜੀਵਨ ਦੇ ਰਹੀ ਹੈ ਤੇ ਭਿਆਨਕ ਰੂਪ ਵਿੱਚ ਲੈ ਕਰ ਰਹੀ ਹੈ"।
ਦਾਰਸ਼ਨਿਕ ਖਿਆਲ ਵਿੱਚ ਵਰਣਨ ਕਰਨ ਵਾਲੇ ਕਹਿੰਦੇ ਹਨ 'ਕਾਲੀ' ਪਦ 'ਕਾਲ' ਤੋਂ ਹੈ, ਜੋ ਕੁਛ ਸ਼ਕਤੀ ਕਾਲ (ਸਮੇਂ, Time) ਵਿੱਚ ਪ੍ਰਗਟ ਕਰਦੀ ਹੈ ਉਸੇ ਨੂੰ ਆਪਣੇ ਵਿੱਚ ਖਿੱਚ ਲੈਂਦੀ ਹੈ। ਇਹ ਕਾਲ (ਸਮੇਂ) ਨੂੰ ਬੀ ਖਾ ਜਾਂਦੀ ਹੈ, ਇਸ ਕਰਕੇ ਕਾਲੀ ਹੈ। ਐਉਂ ਕਾਲੀ-ਕਾਲ ਰਹਿਤ ਅਰਥਾਂ ਵਿੱਚ ਮਾਨੋ ਇੱਕ ਬ੍ਰਹਮ ਦਾ ਬੀ ਵਾਚਕ ਹੋ ਗਈ। ਕਾਲੀ ਖੋਪਰੀਆਂ, ਮੁਰਦਿਆਂ, ਮਸਾਣਾਂ ਦੇ ਅਲੰਕਾਰ ਵਿਚ ਇਸ ਕਰਕੇ ਦੱਸੀ ਜਾਂਦੀ ਹੈ ਕਿ ਉਹ ਸਾਰੀ ਰਚਨਾਂ ਨੂੰ ਲਯ ਕਰ ਲੈਣ ਵਾਲੀ ਸ਼ਕਤੀ ਹੈ। ਦੇਵੀ ਨੂੰ ਕਾਲੇ ਰੰਗ ਦੀ ਤਾਂ ਕਹਿੰਦੇ ਹਨ ਕਿ ਉਹ ਸਭ ਦ੍ਰਿਸ਼ਟਮਾਨ ਨੂੰ ਸੁਰ ਵਿੱਚ ਦੇਸ਼ ਕਾਲ ਤੋਂ ਪਰੇ ਲੈ ਜਾਂਦੀ ਹੈ"। ਫਿਰ ਉਹ ਦਿਗੰਬਰ ਹੈ-ਦਿਸ਼ਾ ਦੇ ਕੱਪੜਿਆਂ ਵਾਲੀ-
––––––––––––––––
੧. ਸਰ ਚਾਰਲਸ ਏਲੀਅਟ।
੨. ਵੁਡਰਫ
੩. ਕਿਸੇ ਥਾਵੇਂ ਅੰਤ੍ਰੀਵ ਅਰਥ ਦੱਸਣ ਵਾਲੇ ਤਾਂਤ੍ਰਿਕ ਦਾਨਿਆਂ ਨੇ ਸਿਰਾਂ ਦਾ ਅਰਥ ਦੱਸਿਆ ਹੈ :- ਬਦੀ ਦੇ ਪਹਿਲੂ ਜੇ ਦੇਵੀ ਨੇ ਫਤੇ ਕੀਤੇ ਹਨ। ਫਿਰ ਮੁੰਡਨਮਾਲਾ ਜੋ ੫੧ ਯਾ ੫੨ ਸਿਰਾਂ ਦੀ ਖੇਪਰੀਆਂ ਦੀ ਹੈ ਉਸ ਬਾਬਤ ਕਹਿੰਦੇ ਹਨ ਕਿ ਉਹ ਵਰਣਮਾਲਾ ਦੇ ੫੧ ਯਾ ੫੨ ਅੱਖਰ ਹਨ (ਸੰਸਕ੍ਰਿਤ ਪੈਂਤੀ ਦੇ ਅੱਖਰ ੫੦, ੫੧ ਯਾ ੫੨ ਹਨ)। ਇਹ ਵਰਣਮਾਲਾ 'ਨਾਮ ਰੂਪ' ਵਾਲੇ ਸੰਸਾਰ ਦੀ ਲਖਾਯਕ ਹੈ। ਬਹੈਸੀਅਤ ਰਚਣਹਾਰ ਦੇ ਉਹ ਇਹ ਅੱਖਰਾਂ ਦੀ ਮਾਲਾ ਪਹਿਨ ਰਹੀ ਹੈ, ਬਹੈਸੀਅਤ ਲਯ ਕਰਨਹਾਰ ਉਹ ਇਨ੍ਹਾਂ ਨੂੰ ਬੀ ਲਯ ਕਰ ਜਾਂਦੀ ਹੈ। (ਵੁਡਰਵ)
ਹੁਣ ਵਿਚਾਰ ਜੋਗ ਇਹ ਬਾਤ ਹੈ ਕਿ ਇਕ ਪਾਸੇ ਤਾਂ ਅਸਲੀ ਰੂਪ ਵਿਚ ਮਿਰਜ਼ਾ ਪੁਰ ਦੇ ਲਾਗਲਾ ਵਿੰਦ੍ਯਾ ਦਾ ਮੰਦਰ ਅਤੇ ਕਲਕੱਤੇ ਵਿਚ ਕਾਲੀਬਾੜੀ ਦੇ ਮੰਦਰਾਂ ਦੀ ਭਯਦਾਇਕ ਦਸ਼ਾ ਤੇ ਦੇਵੀ ਦਾ ਬੁੱਤ ਹੈ ਤੇ ਦੇਵੀ ਪੂਜਾ ਦੇ ਨਾਮ ਤੇ ਤਾਂਤ੍ਰਿਕ ਰਸਮਾਂ ਤੇ ਹੋਰ ਜਾਦੂ ਟੂਣੇ ਆਦਿਕ ਵਹਿਮੀ ਕੰਮ ਹਨ, ਦੂਜੇ ਪਾਸੇ ਉਪਰ ਦੱਸੀ ਖਯਾਲੀ ਦੇਵੀ' ਦੀ ਬਾਬਤ ਉਪਰ ਕਥੇ ਖਿਆਲ ਹਨ। ਦੋਵੇਂ ਇਕ ਅਚਰਜ ਵਿਰੋਧੀ ਭਾਵ ਹਨ, ਜਿਨ੍ਹਾਂ ਵਿਚ ਅਮਿਣਵਾਂ ਫਾਸਲਾ ਹੈ। ਸੋਚ ਕਰਨ ਵਾਲਾ ਕੀਹ ਸੋਚ ਕਰੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਵੀਆਂ ਦੇ ਲਿਖੇ ਮੂਜਬ ਕਿਸਦਾ ਆਵਾਹਨ ਕੀਤਾ, ਕਿਉਂਕਿ ਗੁਰਬਿਲਾਸ ਤੇ ਗੁਰ ਪ੍ਰਤਾਪ ਸੂਰਜ ਆਦਿਕਾਂ ਦੇ ਲੇਖਕ ਸਾਰੇ ਖਿਆਲਾਂ ਦੀ ਖਿਚੜੀ ਜੇਹੀ ਪੇਸ਼ ਕਰਦੇ ਹਨ।
ਕਾਲੀ ਦਾ ਪੁਰਾਤਨ ਜਾਂਗਲੀ ਲੋਕਾਂ ਦੀ ਪੂਜ੍ਯ ਹੋਣਾ ਤੇ ਕਈ ਵੇਰ ਬੇਗੁਨਾਹਾਂ ਦੇ (ਠੱਗਾਂ ਆਦਿਕਾਂ ਦੇ ਹੱਥੋਂ) ਖੂਨ ਦਾ ਇਸ ਮੂਰਤੀ ਅਗੇ ਅਰਪਨ ਹੋਣਾ ਇਧਰੋਂ ਦੁਰਗਾ ਆਦਿ ਦੇ ਬੀਰ-ਰਸੀ ਕੰਮ, ਉਧਰ ਤਾਂਤ੍ਰਿਕ ਰਸਮਾਂ
ਹੁਣ ਅਸਾਂ ਗੁਰਮਤਿ ਵਿਚ ਦੇਵੀ ਦੀ ਥਾਂ ਲੱਭਣੀ ਹੈ। ਇਸ ਕਰਕੇ ਦੇਵੀ ਦੇ ਇਸ ਉੱਚੇ ਖ਼ਿਆਲ ਨੂੰ, ਜੋ ਹਿੰਦੂ ਫ਼ਿਲਸਫ਼ਾ ਨੇ ‘ਸਰਗੁਣ ਈਸ਼੍ਵਰੱਤ' ਦਾ ਦਿੱਤਾ ਹੈ, ਲੈਕੇ ਟੁਰਦੇ ਹਾਂ :-
੨. ਗੁਰਮਤਿ ਵਿਚ ਦੇਵੀ।
ਗੁਰੂ ਘਰ ਵਿਚ ਅਕਾਲ ਪੁਰਖ ਨੂੰ ਕਾਦਿਰ ਤੇ ਕਰਤਾ ਤੇ ਫੇਰ ਅਲੇਪ ਮੰਨਿਆ ਹੈ। "ਨਿਰਗੁਨੁ ਆਪਿ ਸਰਗੁਨ ਭੀ ਓਹੀ॥ ਕਲਾਧਾਰਿ ਜਿਨਿ ਸਗਲੀ ਮੋਹੀਂ” ਉਸੇ ਨੂੰ ਹੀ ਮੰਨਿਆ ਹੈ :- "ਆਪਨ ਖੇਲੁ ਆਪਿ ਕਰਿ ਦੇਖੈ ॥ਖੇਲੁ ਸੰਕੋਚੈ ਤਉ ਨਾਨਕਏਕੈ ॥"
ਪੁਨਾ-"ਜਹ ਆਪਿ ਰਚਿਓ ਪਰਪੰਚੁ ਅਕਾਰੁ॥ ਤਿਹੁ ਗੁਣ ਮਹਿ ਕੀਨੋ ਬਿਸਥਾਰੁ॥" ਪੁਨਾ :- "ਜਾ ਤਿਸੁ ਭਾਵੈ ਤਾ ਸ੍ਰਿਸਟਿ ਉਪਾਏ॥ ਆਪਨੈ ਭਾਣੈ ਲਏ ਸਮਾਏ ॥"
–––––––––––––––
੧. ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ'। (ਵਾ: ਆਸਾ ਮ: ੧-੩, ਪੰਨਾ ੪੬੪)
2. : ਗਉ:ਮ:੫.ਸੁਖਮਨੀ ੧੮,੨੧,੨੧ ੨੨
ਇਨ੍ਹਾਂ ਸਭਨਾਂ ਤੁਕਾਂ ਵਿਚ ਅਕਾਲ ਪੁਰਖ ਨਿਰਗੁਣ ਪਰਮਾਤਮਾਂ ਵਲ ਇਸ਼ਾਰਾ ਹੈ। ਕਿਉਂਕਿ ਅਗਲੀਆਂ ਤੁਕਾਂ ਵਿਚ ਉਸਨੂੰ ਅਛਲ, ਅਛੇਦ, ਅਭੇਦ, ਏਕ, ਬੇਅੰਤ, ਊਚ ਤੇ ਊਚਾ, ਬੇਸ਼ੁਮਾਰ, ਅਥਾਹ, ਅਗਣਤ ਅਤੋਲ ਕਹਿ ਰਹੇ ਹਨ। ਇਹ ਕਰਤੱਵ੍ਯ ਰਚਣ, ਪਾਲਣ, ਸੰਹਾਰ ਆਦਿ)ਵੱਖਰੇ ਸਰਗੁਣ ਸਰੂਪ 'ਈਸ਼ਰ ਯਾ 'ਵਿਸ਼ਨੂੰ ਯਾ 'ਭਵਾਨੀ' ਦੇ ਨਹੀਂ ਆਖੇ ਸ਼ੁਧ ਚੇਤਨ ਅਕਾਲ ਪੁਰਖ ਦੇ ਕਹੇ ਹਨ। ਜਿਸ ਨੂੰ ਨਿਰਗੁਣ ਨਿਰੰਕਾਰ ਕਹਿੰਦੇ ਹਨ ਗੁਰੂ ਜੀ ਉਸੇ ਨੂੰ ਕਹਿੰਦੇ ਹਨ- 'ਦੁਹੂ ਪਾਖ ਕਾ ਆਪਹਿ ਧਨੀ"॥ ਪੁਨਾ:- 'ਆਪਹਿ ਕਉਤਕ ਕਰੈ ਅਨਦ ਚੋਜ॥ ਆਪਹਿ ਰਸ ਭੋਗਨ ਨਿਰਜੋਗ"॥ ਪੁਨਾ- 'ਕੇਵਲ ਕਾਲ ਈ ਕਰਤਾਰ॥ ਆਦਿ ਅੰਤ ਅਨੰਤਿ ਮੂਰਤਿ ਗੜਨ ਭੰਜਨ ਹਾਰ'। ਤੇ ਨਾਲ ਦੱਸਦੇ ਹਨ ਕਿ ਕਰਨਹਾਰੁ ਨਾਨਕ ਇਕੁ ਜਾਨਿਆ। ਕਰਨਹਾਰ ਓਹੀ ਇਕੋ ਆਪ ਹੈ ਤੇ ਜਦ 'ਭਾਵੇਂ' ਸ੍ਰਿਸ਼ਟੀ ਉਹ ਆਪ ਰਚਦਾ ਹੈ ਤੇ ਅਪਣੇ ਹੁਕਮ ਮਾਤ੍ਰ ਨਾਲ ਸਾਰੀ ਰਚਨਾ ਕਰਦਾ ਹੈ, ਯਥਾ- ‘ਹੁਕਮੀ ਹੋਵਨਿ ਆਕਾਰ: ਫਿਰ ਜੇ ਸੋਚੀਏ ਕਿ ਹੁਕਮ ਦੇਣ ਕਰਕੇ ਉਹ ਵਿਕਾਰੀ ਹੋ ਜਾਏਗਾ, ਤਾਂ ਅੱਗੇ ਦੱਸਿਆ ਹੈ ਕਿ ਹੁਕਮ ਨ ਕਹਿਆ ਜਾਈਂ। ਅਰਥਾਤ ਅਕਾਲ ਪੁਰਖ ਰਚਨਹਾਰ ਹੈ, ਹੁਕਮੁ ਨਾਲ ਰਚਦਾ ਹੈ, 'ਹੁਕਮ ਕਰਨਾ' ਵਿਕਾਰੀ ਹੋਣਾ ਨਹੀਂ, ਕਿਉਂਕਿ ਜਿਵੇਂ ਉਹ ਆਪ ਕਥਨ ਤੋਂ ਪਰੇ ਹੈ ਉਸਦਾ ਹੁਕਮ ਭੀ ਕਥਨ ਤੋਂ ਪਰੇ ਹੈ, ਅਸੀਂ ਉਸਦੇ ਹੁਕਮ ਨੂੰ ਕਥਨ ਨਹੀਂ ਕਰ ਸਕਦੇ, ਉਸਨੂੰ ਵਿਕਾਰ ਆਦਿ ਕੁਛ ਨਹੀਂ ਕਹਿ ਸਕਦੇ। ਉਹ ਆਪ ਸਤ੍ਯ ਹੈ, ਉਸਦਾ ਹੁਕਮ ਸੱਤ੍ਯ ਹੈ। ਯਥਾ - 'ਸਚਾ ਤੇਰਾ ਹੁਕਮੁ ਸਚਾ ਫੁਰਮਾਣ"। 'ਭਾਵ ਜਿਵੇਂ ਉਹ ਆਪ ਸੱਤਥ ਹੈ ਤਿਵੇਂ ਫੁਰਮਾਣ ਸੱਤ੍ਯ ਹੈ। ਜਿਸ ਨੂੰ ਸੱਰ ਕਿਹਾ ਜਾਵੇ ਉਹ ਵਿਕਾਰੀ ਨਹੀਂ ਕਿਹਾ ਜਾ ਸਕਦਾ।
ਅਸੀਂ ਆਪਣਾ ਹੁਕਮ, ਫੁਰਨਾ, ਵਿਚਾਰ ਸਾਈਂ ਵਿਚ ਅਰੋਪ ਕੇ ਉਸਦਾ ਵਿਕਾਰੀ ਹੋਣਾ ਖਿਆਲ ਕਰਦੇ ਹਾਂ, ਪਰ ਉਸਦਾ ‘ਹੁਕਮ' ਤਾਂ ਉਸਦੇ
––––––––––––––
੧. ਗਉ: ਮ: ੫ ਸੁਖਮਨੀ ੨੧-੮। ੨. ਸ਼: ਹਜ਼ਾਰੇ ਪਾ: ੧੦।
੩. ਸੁਖਮਨੀ ੨੨-੩। ੪. ਵਾਰ ਆਸਾ ਮ: ੧-੨
'ਸਰੂਪ` ਵਾਂਙੂ ਸਾਡੀ ਸਮਝ ਤੇ ਕਥਨ ਤੋਂ ਪਰੇ ਹੈ। ਉਹ ਆਪਣੇ ਹੁਕਮ ਨੂੰ, ਕਥਨੀ ਕਰਤਬ ਨੂੰ ਆਪ, ਕੇਵਲ ਆਪ, ਜਾਣਦਾ ਹੈ 'ਅਪਨੇ ਕਰਤਬ ਜਾਨੈ ਆਪਿ'। ਜਦ ਅਸੀਂ ਕਹਿਦੇ ਹਾਂ ਕਿ ਉਸ ਵਿੱਚ ਹੁਕਮ ਨਹੀਂ, ਭਾਣਾ ਨਹੀਂ, ਕਰਤਬ ਨਹੀਂ, ਤਾਂ ਅਸੀਂ ਉਸ ਹੁਕਮ, ਭਾਣੇ ਤੇ ਕਰਤਬ ਦੀ ਗਲ ਕਰਦੇ ਹਾਂ ਜਿਸਦੇ ਅਸੀਂ ਜਾਣੂ ਹਾਂ। ਜਿਸਦੇ ਅਸੀਂ ਜਾਣੂ ਨਹੀਂ ਉਸਦਾ ਇਹ ਵੇਰਵਾ ਅਸੀਂ ਕਿਵੇਂ ਦੱਸ ਸਕਦੇ ਹਾਂ, ਕਿ ਜੇ ਉਸ ਵਿਚ ਹੁਕਮ ਹੋਵੇਗਾ ਤਾਂ ਉਹ ਵਿਕਾਰੀ ਹੋ ਜਾਏਗਾ?
ਜਦ ਉਹ ਸੱਤ੍ਯ ਤੇ ਚੇਤਨ, ਫਿਰ ਪ੍ਰਿਯ (ਅਨੰਦ) ਮੰਨਿਆ ਜਾਂਦਾ ਹੈ। ਤਦ ਜ਼ਰੂਰ ਉਸਦਾ ਕੋਈ ਆਪਣਾ ਕਾਰਯ ਕਰਤਬ ਹੈ ਜਿਸ ਦੇ ਅਸੀਂ ਜਾਣੂ ਨਹੀਂ। ਜੋ ਚੇਤਨ ਹੈ ਉਹ ਮੂਲੋਂ ਹੀ ਜੜ੍ਹ ਪਦਾਰਥ ਵਾਂਙੂ ਅੱਕੈ ਕੀਕੂੰ ਹੋ ਸਕਦਾ ਹੈ? ਹਾਂ ਉਸਦੀ ਕ੍ਰਿਯਾ ਸਾਡੀ ਕ੍ਰਿਯਾ ਸਮਾਨ ਨਹੀਂ, ਓਹ ਜੋ ਕੁਛ ਹੈ ਉਸੇ ਵਰਗਾ ਸੱਤ੍ਯ ਹੈ। ਮਤਲਬ ਇਹ ਹੈ ਕਿ ਗੁਰੂ ਜੀ ਨੇ ਆਪਣੇ ਅਕਾਲ ਪੁਰਖ ਨੂੰ ਨਿਰੰਕਾਰ ਤੇ ਕਰਤਾ ਕਾਦਰ ਤੇ ਫਿਰ ਅਲੇਪ ਕਿਹਾ ਹੈ, ਜਗਤ ਦਾ ਰਚਣਹਾਰ ਕਹਿਕੇ ਵਿਚੇ ਵੱਸਣ ਵਾਲਾ ਕਿਹਾ ਹੈ। ਜਗਤ ਕੋਠੜੀ ਤੇ ਸੱਚੇ ਨੂੰ ਵਿੱਚ ਰਹਿਣ ਵਾਲਾ ਦੱਸਿਆ ਹੈ, ‘ਬਲਿਹਾਰੀ ਕੁਦਰਤਿ ਵਸਿਆ ਦੱਸਿਆ ਹੈ, ਉਸਦੀ ਕੋਈ ਸ਼ਕਤੀ ਭਿੰਨ ਨਹੀਂ। ਕਿਸੇ ਸ਼ਕਤੀ ਦਾ ਉਸ ਨਾਲ ਵਹੁਟੀ ਗੱਭਰੂ ਦਾ ਸੰਬੰਧ ਨਹੀਂ। ਸਰਬ ਸ਼ਕਤੀਮਾਨ ਹੈ ਤੇ ਜੋ ਕੁਛ
–––––––––––––––
१. ਸੁਖਮਨੀ २२-३।
੨. ਤਬ ਸਿਵ ਸਕਤਿ ਕਹਹੁ ਕਿਤੁ ਠਾਇ'॥ (ਗਉ: ਮ: ੫, ਸੁਖਮਨੀ ੨੧-੨)
੩. ਤਹ ਮਾਤ ਨ ਬੰਧੁ ਨ ਮੀਤ ਨ ਜਾਇਆ'॥ (ਜਾਇਆ= ਇਸਤ੍ਰੀ} ।
(ਮਾਰੂ ਮ: ੫-१੭)
ਤਥਾ :- ਕਿਸੁ ਤੂੰ ਪੁਰਖੁ ਜੋਰੁ ਕਉਣ ਕਹੀਐ ਸਰਬ ਨਿਰੰਤਰਿ ਰਵਿ ਰਹਿਆ। (ਆਸਾ ਮ: १-੭)
ਤਥਾ :- 'ਤੇਜ ਕੇ ਪ੍ਰਚੰਡ ਹੈਂ ਅਖੰਡਣ ਕੇ ਖੰਡ ਹੈਂ, ਮਹੀਪਨ ਕੇ ਮੰਡ ਹੈਂ ਕਿ ਇਸਤ੍ਰੀ ਹੈਂ ਨ ਨਰੁ ਹੈਂ॥੯॥੨੬੧॥ {ਅਕਾਲ ਉਸਤਤਿ}
ਕਰਦਾ ਹੈ ਹੁਕਮ ਨਾਲ ਕਰਦਾ ਹੈ; ਹੁਕਮੀ ਹੈ ਤੇ ਫੇਰ ਅਲੇਪ ਤੇ ਇਕੋ ਹੈ", ਅਨੰਤ ਹੈ, ਅਨਾਦਿ ਹੈ, ਬ੍ਰਹਮ ਹੈ, ਪਾਰਬ੍ਰਹਮ ਹੈ। ਗੁਰਮਤਿ ਦਾ ਇਹ ਵਰਣਨ ਕੀਤਾ ਵਾਹਿਗੁਰੂ ਜੀ ਦਾ ਸਰੂਪ ਗੁੰਜਾਇਸ਼ ਨਹੀਂ ਰਹਿਣ ਦੇਂਦਾ ਕਿ ਉਸਨੂੰ ਭੀ ਕਿਸੇ ਨਰ ਸਰੂਪ (ਬ੍ਰਹਮਾ, ਵਿਸ਼ਨੂੰ, ਮਹੇਸ਼) ਯਾ ਨਾਰੀ (ਦੇਵੀ) ਰੂਪਤਾ ਵਿੱਚ ਅਲੱਗ ਅਰਾਧਿਆ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਜਦ ਦੇਵੀ ਨੂੰ ਕਲਕੱਤੇ ਯਾ ਵਿੰਦ੍ਯਾਚਲ ਵਾਸੀ ਦੇਵੀ ਨਾਂ ਪਰ ਫ਼ਿਲਸਫ਼ਾਨਾ ਖ਼ਿਆਲ ਦੀ ਦੇਵੀ ਦੀ ਪੂਜਾ ਤੋਂ ਮਨ੍ਹੇ ਕੀਤਾ ਹੈ ਤਾਂ ਦੇਵੀ ਨੂੰ 'ਆਦਿ ਭਵਾਨੀ' ਕਿਹਾ ਹੈ। ਅਰਥਾਤ ਫ਼ਿਲਸਫ਼ੇ ਦੇ ਖ਼ਿਆਲ ਵਾਲੀ ਦੇਵੀ ਦੀ ਪੂਜਾ ਬੀ ਨਹੀਂ ਦੱਸੀ ਤੇ ਫੁਰਮਾਇਆ ਹੈ।
"ਤੂ ਕਹੀਅਤ ਹੀ ਆਦਿ ਭਵਾਨੀ ॥
ਮੁਕਤਿ ਕੀ ਬਰੀਆ ਕਹਾ ਛਪਾਨੀ।” (ਗੋਂਡ ਨਾਮਦੇਵ)
ਫੇਰ ਇਤਿਹਾਸਕ ਪੱਖ ਵਿੱਚ ਢੂੰਡਿਆਂ ਭਾਈ ਭਗੀਰਥ ਦੀ ਸਾਪੀ ਬੀ ਇਹੋ ਗਲ ਦੱਸਦੀ ਹੈ ਕਿ ਧਿਆਨ ਵਿੱਚ ਵਸਾਈ ਦੇਵੀ ਨੇ ਉਸਨੂੰ ਗੁਰੂ ਨਾਨਕ ਵਲ ਘੱਲਿਆ ਤੇ ਆਪ ਨੂੰ ਮੁਕਤੀ ਦੇਣੋਂ ਅਸਮੱਰਥ ਦੱਸਿਆ! ਦੂਸਰੇ ਗੁਰੂ ਸ੍ਰੀ ਅੰਗਦ ਜੀ ਨੂੰ, ਜੋ ਪਹਿਲਾਂ ਦੇਵੀ ਦੇ ਉਪਾਸਕ ਸਨ, ਗੁਰੂ ਨਾਨਕ ਦੇ ਦੁਆਰਾ ਝਾੜੂ ਦੇਂਦੀ ਦੇਵੀ ਦੇ ਦਰਸ਼ਨ ਹੋਏ"। ਫਿਰ ਭਾਈ ਭੈਰੋਂ ਦੀ ਦੇਵੀ ਵਾਲੀ ਸਾਖੀ ਜੋ ਦਬਿਸਤਾਨੇ ਮਜ਼ਾਹਬ' ਵਾਲੇ ਨੇ ਲਿਖੀ ਹੈ, ਜਿਸ ਵਿੱਚ ਭੈਰੋ (ਯਾ ਫੇਰੂ) ਨਾਮੇ ਸਿੱਖ ਨੇ ਦੇਵੀ ਦੀ ਮੂਰਤੀ ਦਾ ਨੱਕ ਕੱਟ ਦਿਤਾ ਸੀ। ਫਿਰ ਨੌਵੇਂ ਸਤਿਗੁਰੂ ਜੀ ਦਾ ਮੁਕਾਬਲਾ ਕਰਨੋ ਦੇਵੀ ਅਸਮੱਥਤਾ ਦੱਸਦੀ ਹੈ"। ਫਿਰ ਦਸਵੇਂ ਪਾਤਸ਼ਾਹ ਦਾ ਪੰਥ ਨੂੰ 'ਇਕ ਅਕਾਲ
–––––––––––––
੧. ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ॥ (ਵਾਰ ਆਸਾ ਮ:੧-੩}
੨. ਦੇਖੋ ਸ੍ਰੀ ਗੁਰ ਨਾਨਕ ਪ੍ਰਕਾਸ਼ ਪੁਰਬਾਰਧ ਅਧਯਾਯ ੨੭-ਅੰਕ ੧੫, ੧੬, ੧੭ ਤੇ ੨੪।
੩. ਦੇਖੋ ਤਵਾਰੀਖ ਖਾਲਸਾ ਹਿੱਸਾ ੧ ਨੰ:੨ ਪੰਨਾ ੫੧੪ ਤੀ: ਐ:)
੪. ਦੇਖੋ ਸ੍ਰੀ ਗੁਰ ਪ੍ਰਤਾਪ ਸੂਰਜ ਰਾਸ ੧੨ ਅੰਸੂ ੯ ਅੰਕ ੨੯ ਤੋਂ ੩੬ ਤੱਕ।
ਪੁਰਖ ਦਾ ਉਪਾਸਕ ਬਨਾਉਣਾ’, 'ਵਾਹਿਗੁਰੂ ਜੀ ਕੀ ਫਤਹ ਸਿਖਾਲਣੀ 'ਵਾਹਿਗੁਰੂ ਜੀ ਕਾ ਖਾਲਸਾ’ ਦੱਸਣਾ, ਇਨ੍ਹਾਂ ਸਾਰੇ ਵਾਕਿਆਤ ਤੋਂ ਪਤਾ ਲੱਗਾ ਕਿ ਵਾਹਿਗੁਰੂ ਦੀ ਕਿਸੇ ਸ਼ਕਤੀ ਨੂੰ ਵਾਹਿਗੁਰੂ ਤੋਂ ਨਿਖੇੜਕੇ ਪੂਜਣਾ ਦਸਾਂ ਸਤਿਗੁਰਾਂ ਦੀ ਸਿੱਖ੍ਯਾ ਵਿਚ ਨਹੀਂ ਹੈ।
ਗੁਰੂ ਜੀ ਨੇ ਵਾਹਿਗੁਰੂ ਜੀ ਵਿੱਚ 'ਲਿੰਗ ਭੇਦ' ਨਹੀਂ ਮੰਨਿਆ। ਜਿਸਦਾ ਕੋਈ ਲਿੰਗ ਨਹੀਂ ਉਸਨੂੰ ਕਿਸੇ ਲਿੰਗ ਵਿੱਚ ਸੰਬੋਧਨ ਕਰ ਲੈਣਾ ਲਿੰਗ ਰਹਿਤ ਮੰਨਣ ਤੁੱਲ ਹੈ। ਉਸਨੂੰ ਪਿਤਾ ਕਹਿ ਲੈਣਾ ਵੈਸਾ ਹੀ ਹੈ ਜੈਸਾ ਮਾਤਾ ਕਹਿਣਾ। ਇਸ ਤਰ੍ਹਾਂ ਦੀ ਉਪਾਸਨਾ ਗੁਰਬਾਣੀ ਵਿੱਚ ਆਈ ਹੈ, ਪੰਚਮ ਗੁਰੂ ਜੀ ਨੇ ਫੁਰਮਾਇਆ ਹੈ :-
"ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ।" (ਮਾਝ ਮ: ੫-੩੧)
ਇਸ ਵਿੱਚ ਅਕਾਲ ਪੁਰਖ ਦੇ ਅਖੰਡ ਸਰੂਪ ਦੀ ਉਪਾਸਨਾ ਹੈ, ਕੋਈ ਸ਼ਕਤੀ ਉਸਤੋਂ ਨਿਖੇੜਕੇ ਉਸਦੀ ਵੱਖਰੀ ਵ੍ਯਕਤੀ ਫਰਜ਼ ਕਰਕੇ ਨਹੀਂ ਅਰਾਧੀ ਜਾ ਰਹੀ।
ਦਸਮੇਂ ਪਾਤਸ਼ਾਹ ਜੀ ਨੇ ਬੀ ਆਪਣੇ ਅਰਾਧਨਾ ਯੋਗ ਇਸ਼ਟ ਅਕਾਲ ਪੁਰਖ ਜੀ ਨੂੰ ਅਛੇਦ, ਅਰੂਪ, ਅਨਾਦ, ਅਭੂਤ, ਅਖੰਡ, ਅਛਿੱਜ, ਅਭੇਦ ਆਦਿ ਗੁਣਾਂ ਨਾਲ ਗਾਕੇ ਉਸਦੇ ਇਕੋ ਅਖੰਡ ਰੂਪ ਦਾ ਪਤਾ ਦਿੱਤਾ ਹੈ* ਤੇ ਉਸੇ ਨੂੰ ਹੀ 'ਨਮੋ ਪਰਮ ਯਾਤਾ॥ ਨਮੋ ਲੋਕ ਮਾਤਾ' (ਜਾਪੁ ਸਾਹਿਬ}"
–––––––––––––––
* ਦਸਮ ਗੁਰਵਾਕ :- ਅਸੰਭ ਰੂਪ ਅਨਭੈ ਪ੍ਰਭਾ ਅਤਿ ਬਲਿਸਟ ਜਲਧਲਿ ਕਰਣ॥ ਅਚੁਤ ਅਨੰਤ ਅੰਦ੍ਵੈ ਅਮਿਤ ਨਾਥ ਨਿਰੰਜਨ ਤਵ ਸਹਣ॥੧॥ (ਗਿਆਨ ਪ੍ਰਬੋਧ}
ਪੁਨਾ- ਨਮੋ ਨਾਥ ਪੂਰੇ ਸਦਾ ਸਿੱਧ ਕਰਮੰ॥ ਅਛੇਦੀ ਅਭੇਦੀ ਸਦਾ ਏਕ ਧਰਮ॥ ਕਲੰਕੰ ਬਿਨਾਂ ਨਿਹਕਲੰਕੀ ਸਰੂਪੇ॥ ਅਛੇਦੰ ਅਭੇਦੰ ਅਖੇਦੇ ਅਨੂਪੇ॥ ੩੨॥
(ਗ੍ਯਾਨ ਪ੍ਰਬੰਧ)
ਪੁਨਾ- ਬੇਦ ਕਤੇਬ ਕੇ ਭੇਦ ਸਭੇ ਤਜ, ਕੇਵਲ ਕਾਲ ਕ੍ਰਿਪਾ ਨਿਧ ਮਾਨਿਯੋ॥ (३३ ਸ੍ਵੈਯੇ)। 'ਕੇਵਲ' ਕਹਿਣ ਨਾਲ ਅਕਾਲ ਪੁਰਖ ਨੂੰ ਵਾਹਿਦ, ਇੱਕੋ, ਅਦੈਤ ਸਿੱਧ ਕਰ ਰਹੇ ਹਨ।
ਆਖਿਆ ਹੈ। ਫਿਰ ਦੂਸਰੀਆਂ ਵ੍ਯਕਤੀਆਂ ਨੂੰ ਸਪਸ਼ਟ ਨਾਮ ਦੇ ਦੇਕੇ 'ਪਾਇ ਗਹੇ ਜਬਤੇ ਤੁਮਰੇ' ਵਿੱਚ ਖੋਹਲਕੇ ਪੂਜਨ ਤੋਂ ਵਰਜਿਆ ਹੈ ਤੇ ਇਉਂ ਬੀ ਕਿਹਾ ਹੈ 'ਬ੍ਰਹਮਾਦਿਕ ਸਭ ਹੀ ਪਚ ਹਾਰੇ॥ ਬਿਸਨੁ ਮਹੇਸ੍ਵਰ ਕੌਨ ਬਿਚਾਰੇ। (ਚਉ: ਅ : }। ਜਿਸ ਤੋਂ ਸਿੱਧ ਹੈ ਕਿ ਆਪ ਇਕ ਅਖੰਡ ਅਕਾਲ ਮੂਰਤੀ
ਦੇ ਉਪਾਸਕ ਹਨ*, ਉਸੇ ਨੂੰ ਪਿਤਾ ਉਸੇ ਨੂੰ ਮਾਤਾ ਕਹਿਕੇ ਪਿਆਰ ਕਰਨਾ ਇਹ ਸਿੱਧਾਂਤ ਦਸਾਂ ਹੀ ਗੁਰੂ ਸਾਹਿਬਾਂ ਦਾ ਸਿੱਧ ਹੁੰਦਾ ਹੈ।
ਸੋ (੧) ਗੁਰਬਾਣੀ ਵਿਚ ਜਿੱਥੇ ਕਿਤੇ ਪਰਮੇਸ਼ੁਰ ਦੀ ਤਾਕਤ, ਸੱਤ੍ਯ, ਬਲ, ਸਮਰੱਥਾ, ਸ਼ਕਤੀ ਦੇ ਅਰਥਾਂ ਵਿੱਚ ਭਵਾਨੀ ਆਦਿ ਕੋਈ ਪਦ ਆਇਆ ਹੈ ਸੋ ਅਕਾਲ ਪੁਰਖ ਦੇ ਵਜੂਦ ਤੋਂ ਅਭਿੰਨ ਹੋਣ ਕਰਕੇ ਉਸੇ ਦਾ ਬੋਧਕ ਹੈ। ਸੱਤ੍ਯ ਯਾ ਸ਼ਕਤੀ 'ਸ਼ਕਤੇ' ਤੋਂ ਭਿੰਨ ਹੋਕੇ ਵਜੂਦ ਨਹੀ ਰਖਦੀ ਜਿਵੇਂ ਦਸਮੇਸ਼ ਜੀ ਨੇ ਫੁਰਮਾਇਆ ਹੈ
"ਪ੍ਰਥਮ ਕਾਲ ਸਭ ਜਗ ਕੋ ਤਾਤਾ॥ ਤਾਂਤੇ ਭਯੋ ਤੇਜ ਬਿੱਖ੍ਯਾਤਾ॥
ਸੋਈ ਭਵਾਨੀ ਨਾਮ ਕਹਾਈ॥ ਜਿਨ ਸਗਰੀ ਯਹ ਸ੍ਰਿਸਟਿ ਉਪਾਈ ॥੨੯॥
(ਚਉ : ਅਵਤਾਰ)
ਇਥੇ ਭਵਾਨੀ ਕੋਈ ਵੱਖਰੀ ਵ੍ਯਕਤੀ ਨਹੀਂ। ਇਸੇ ਭਾਵ ਦਾ ਇਕ ਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹੈ :-
"ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੈ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ।"
(ਪ੍ਰਭ: ਕਬੀਰ ਜੀ)
––––––––––––––
* ਯਥਾ- "ਭਜੋ ਸੁ ਏਕ ਨਾਮਯੰ॥ ਜੁ ਕਾਮ ਸਰਬ ਨਾਮਯੰ॥ ਨ ਜਾਪ ਆਨ ਕੋ ਜਪੇ॥ ਨ ਅਉਰ ਥਾਪਨਾ ਥਪੋ॥੩੭॥ ਬਿਅੰਤਿ ਨਾਮੁ ਧਿਆਇ ਹੈ॥ ਪਰਮ ਜੋਤਿ ਪਾਇ ਹੋ॥ ਨ ਧਿਆਨ ਆਨ ਕੋ ਧਰੋ॥ ਨ ਨਾਮ ਆਨ ਉਚਰੋ॥੩੮॥ ਤਵੱਕ ਨਾਮ ਰਤਿਯੰਕ ਨ ਆਨ ਮਾਨ ਮਤਿਯੰ॥ ਪਰਮ ਧਿਆਨ ਧਾਰਿਯੰ॥ ਅਨੰਤ ਪਾਪ ਟਾਰੀ ॥੩੯॥ ਤੁਮੇਵ ਰੂਪ ਰਾਚਿਯੰ॥ ਨ ਆਨ ਦਾਨ ਮਾਚਿਯੰ॥ ਤਵੱਕ ਨਾਮੁ ਉਚਾਰੀਯੰ॥ ਅਨੰਤ ਦੂਖ ਟਾਰੀਯੰ॥੪੦॥"
(ਬਚਿੱਤ੍ਰ ਨਾਟਕ ਧਿ: ੬)
'ਪ੍ਰਥਮ ਕਾਲ ਸਭ ਜਗ ਕੋ ਤਾਤਾ' ਤੋਂ 'ਤੇਜ' ਉਤਪਤ ਹੋਣਾ ਤੇ ਉਸਤੋਂ ਜਗਤ ਰਚਨਾ ਹੋਈ ਤੇ 'ਅਵਲਿ ਅਲਹ' ਨੇ 'ਨੂਰ' ਪੈਦਾ ਕਰਨਾ ਤੇ 'ਨੂਰ' ਤੋਂ ਸਾਰੀ ‘ਰਚਨਾ' ਰਚੀ, ਇੱਕੋ ਭਾਵ ਦੇ ਖਿਆਲ ਹਨ, ਦੁਹਾਂ ਵਿਚ ਵਾਹਿਗੁਰੂ ਅਛੇਦ ਤੇ ਅਖੰਡ ਹੈ ਤੇ ਅਲਗ ਵ੍ਯਕਤੀ ਤੇਜ ਨੂੰ ਯਾ ਨੂਰ ਨੂੰ ਨਹੀਂ ਕਿਹਾ। ਗੁਰੂ ਜੀ ਸਦਾ ਆਪਣੇ ਅਕਾਲ ਪੁਰਖ ਨੂੰ 'ਅਚੁੱਤ ਅਨੰਤ ਅਦੈ ਅਮਿਤ ਨਾਥ ਨਿਰੰਜਨ ਤਵ ਸਰਣ ਆਖਦੇ ਹਨ। ਉਸਨੂੰ ਆਪ ਕਦੇ ਦੋ ਰੂਪਾਂ ਵਿਚ ਵੰਡੀਦਾ ਨਹੀਂ ਕਹਿੰਦੇ*। ਇਸੇ ਭਾਵ ਵਿਚ ਦਸਮ ਗੁਰੂ ਜੀ ਦੇ ਏਹ ਵਾਕ ਹਨ :-
"ਨਮੋ ਪਰਮ ਤਾ॥ ਨਮੋ ਲੋਕ ਮਾਤਾ।" (ਸ੍ਰੀ ਜਾਪੁ ਸਾਹਿਬ)
"ਸਰਬ ਕਾਲ ਹੈ ਪਿਤਾ ਅਪਾਰਾ॥ ਦੇਬਿ ਕਾਲਕਾ ਮਾਤ ਹਮਾਰਾ।”
(ਬਚਿੱਤ੍ਰ ਨਾਟਕ ੧੪.੫)
ਇਸ ਵਿਚ ਕਾਲਕਾ ਦੇਬਿ ਕਹਿਕੇ ਉਸੇ ਮਹਾਂ ਕਾਲ ਨੂੰ ਜਣਾਇਆ ਹੈ। 'ਮਾਤ' ਇਸਤ੍ਰੀ ਲਿੰਗ ਪਦ ਵਰਤਕੇ ਇਸਦੇ ਸੰਬੰਧ ਕਾਰਕ ਦੀ ਵਿਭਕਤੀ 'ਹਮਾਰਾ' ਪੁਲਿੰਗ ਵਰਤਿਆ ਹੈ। ਪੁਲਿੰਗ ਪਦ 'ਹਮਾਰਾ' ਵਰਤਣ ਤੋਂ ਪ੍ਰਯੋਜਨ ਇਹੋ ਗਲ ਜਨਾਉਣ ਦਾ ਹੈ ਕਿ ਸਰਬ ਕਾਲ ਤੇ ਦੇਬਿ ਕਾਲਕਾ ਇਕੋ ਨੂੰ ਕਹਿ ਰਹੇ ਹਨ, ਵੱਖਰੀ ਵ੍ਯਕਤੀ ਨਹੀਂ ਮੰਨ ਰਹੇ। ਫਿਰ ਇਸ ਤਰ੍ਹਾਂ ਕਿਹਾ ਹੈ :-
"ਤਹ ਹਮ ਅਧਿਕ ਤਪਸਾ ਸਾਧੀ॥ ਮਹਾਕਾਲ ਕਾਲਕਾ ਅਰਾਧੀ ॥੧॥
ਇਹ ਬਿਧਿ ਕਰਤ ਤਪੱਯਾ ਭਯੋ ॥ ਦੈ ਤੇ ਏਕ ਰੂਪ ਹੈ ਗਯੋ ॥"
–––––––––––––––
* "ਇਕ ਬਿਨ ਦੂਸਰ ਸਿਉ ਨ ਚਿਨਾਰ॥" {ਸ. ਹਜਾਰੇ ਪਾ: ੧੦)
ਪੂਨਾ:- "ਆਦਿ ਪੁਰਖ ਜਿਨ ਏਕ ਪਛਾਨਾ॥ ਦੁਤੀਆ ਭਾਵ ਨ ਮਨ ਮਹਿ ਆਨਾ॥੨੧॥ ਜੇ ਜੇ ਭਾਵ ਦੁਤਿਯ ਮਹਿ ਰਾਚੇ॥ ਤੇ ਤੇ ਮੀਤ ਮਿਲਨ ਤੇ ਬਾਚੇ॥ ਏਕ ਪੁਰਖ ਜਿਨ ਨੈਕ ਪਛਾਨਾ॥ ਤਿਨਹੀ ਪਰਮ ਤੱਤ ਕਹ ਜਾਨਾ॥੨੨॥"
(ਚਉ: ਅਵ:)
ਇਸ ਵਿਚ ਬੀ 'ਮਹਾਂ ਕਾਲ ਕਾਲਕਾ' ਇਕੋ ਅਭੇਦ ਵ੍ਯਕਤੀ ਦੇ ਵਾਚਕ ਹਨ। ਜੇ ਕਦੇ ਮਹਾਂ ਕਾਲ ਕਾਲਕਾ ਦੇ ਅੱਡ ਅੱਡ ਵ੍ਯਕਤੀਆਂ ਹਨ ਤਾਂ ਆਰਾਧਕ ਜੀ ਨੂੰ ਕਹਿਣਾ ਚਾਹੀਦਾ ਸੀ ਕਿ ਤ੍ਰੈ ਤੇ ਏਕ ਰੂਪ ਹੁਇ ਗਇਓ । 'ਦ੍ਵੈ ਕਹਿਣ ਤੋਂ ਸਪਸ਼ਟ ਹੈ ਕਿ ਮਹਾਂ ਕਾਲ ਕਾਲਕਾ 'ਇਕ' ਅਭੇਦ ਵ੍ਯਕਤੀ ਹੈ*। ਜੇ ਆਪ ਕਾਲਕਾ ਵੱਖਰੀ ਮੰਨਦੇ ਤਾਂ ਅੱਗੇ ਉਸੇ ਨੂੰ 'ਅਲਖ ਗੁਰਦੇਵ ਤੇ ਪ੍ਰਭੂ' ਇਉਂ ਕਿਉਂ ਲਿਖਦੇ, ਯਥਾ:-
"ਤਾਤ ਮਾਤ ਮੁਰ ਅਲਖ ਅਰਾਧਾ॥ ਬਹੁ ਬਿਧਿ ਜੋਗ ਸਾਧਨਾ ਸਾਧਾ॥
ਤਿਨ ਜੋ ਕਰੀ ਅਲਖ ਕੀ ਸੇਵਾ॥ ਤਾਤੇ ਭਏ ਪ੍ਰਸੰਨ ਗੁਰਦੇਵਾ"॥ (ਬਚਿ. ਨਾ.)
ਕਿਉਂ ਕਿ ਅੱਗੇ ਦੱਸਦੇ ਹਨ। 'ਤਿਨ ਪ੍ਰਭ ਜਬ ਆਇਸ ਮੁਹਿ ਦੀਆ। ਤਬ ਹਮ ਜਨਮ ਕਲੂ ਮਹਿ ਲੀਆ॥ ਉਸ ਪ੍ਰਭੂ ਨੇ ਜਦ ਮੈਨੂੰ ਆਗਿਆ
––––––––––––––
* ਕਵੀ ਸੰਤੋਖ ਸਿੰਘ ਜੀ ਨੇ ਬੀ ਜਦ ਸਤਿਗੁਰੂ ਜੀ ਦੇ ਇਸ ਤਪ ਦਾ ਹਾਲ ਲਿਖਿਆ ਹੈ ਤਾਂ ਸਤਿਗੁਰੂ ਜੀ ਦੇ ਵਾਹਿਗੁਰੂ ਵਿਚ ਲੀਨ ਹੋਣ ਬਾਬਤ ਐਉਂ ਕਿਹਾ ਹੈ:-
ਜੀਯੋ ਮਨ ਹੁਇ ਧ੍ਯਾਨ ਪਰਾਤਿਨ ਕਰਤਾ ਪੁਰਖ ਸਾਥ ਲਿਵ ਲਾਇ॥
ਸਰਬ ਜੋਤਿ ਕੀ ਜੋਤਿ ਓਦੋਤਕ ਅਸ ਸਰੂਪ ਮਹਿ ਰਹੇ ਸਮਾਇ॥
ਏਕ ਰੂਪ ਹੁਇ ਤਨ ਸੁਧ ਬਿਸਰੀ ਪਾਰਬ੍ਰਹਮ ਪਰਮੇਸੁਰ ਪਾਇ॥
ਬੀਤੇ ਬਰਖ ਅਸੰਖ ਏਕ ਭੇ ਮੂਹਤ ਤਪ ਕੀ ਤਨੂ ਸੁਹਾਇ॥੩੦॥
(ਹਾਸਿ ੧੧ ਅੰਸੂ ੪੯}
ਜਿਸ ਦਾ ਸਪਸਟ ਅਰਥ ਇਹ ਹੈ ਕਿ ਆਪ ਸ੍ਰੀ ਗੁਰੂ ਜੀ ਨੂੰ ਇਸ ਵੇਲੇ 'ਕਰਤਾ ਪੁਰਖ ਸਰਬ ਜੋਤੀ ਮਯ, ਜ੍ਯੋਤੀ ਪ੍ਰਕਾਸ਼ ਦੇਣ ਵਾਲੇ ਪਾਰਬ੍ਰਹਮ ਪਰਮੇਸੁਰ' ਵਿਚ ਸਮਾ ਗਏ ਦੱਸ ਰਹੇ ਹਨ। ਇਹ ਉਹ ਵਕਤ ਹੈ ਜਿਸ ਵੇਲੇ ਬਾਬਤ ਸ੍ਰੀ ਮੁਖਵਾਕ ਹੈ ਤਹ ਹਮ ਅਧਿਕ ਤਪੱਸ੍ਯਾ ਸਾਧੀ॥ ਮਹਾਂ ਕਾਲ ਕਾਲਕਾ ਅਰਾਧੀ॥ ਇਹ ਬਿਧਿ ਕਰਤਿ ਤਪਸ੍ਯਾ ਭਯੋ ॥ ਦੈ ਤੇ ਏਕ ਰੂਪ ਹੈ ਗਯੋ॥ ਭਾਵੇਹੈ ਕਿ ਕਵੀ ਜੀ ਮਹਾਂ ਕਾਲ ਕਾਲਕਾ ਦਾ ਅਰਥ 'ਕਰਤਾ ਪੁਰਖ, ਜ੍ਯੋਤੀਆਂ ਨੂੰ ਜਯੋਤੀ ਦਾਤਾ, ਪਾਰਬ੍ਰਹਮ, ਪਰਮੇਸੁਰ ਕਹ ਰਹੇ ਹਨ। ਮਹਾਂ ਕਾਲ ਤੇ ਕਾਲਕਾ ਦੇਵੀ ਦੇ ਵਕਤੀਆਂ ਅਰਥ ਨਹੀਂ ਕਰ ਰਹੇ। ਤੇ ਅੱਗੇ ਇਸੇ ਪ੍ਰਸੰਗ ਵਿਚ ਅਕਾਲ ਪੁਰਖ ਹੀ ਗੁਰੂ ਜੀ ਨੂੰ ਸੱਦਦੇ,
{ਬਾਕੀ ਟੂਕ ਦੇਖੋ ਅਗਲੇ ਪੰਨੇ ਦੇ ਹੇਠ}
ਦਿੱਤੀ, ਜਿਸ ਨੂੰ 'ਮਹਾਂ ਕਾਲ ਕਾਲਕਾ ਕਹਿ ਆਏ ਹਨ, ਹੁਣ ਉਸੇ ਨੂੰ ਅਲਖ ਗੁਰਦੇਵ ਤੇ ਪ੍ਰਭੂ ਕਹਿ ਰਹੇ ਹਨ।
ਫਿਰ ਅੱਗੇ ਕਿਹਾ ਹੈ :- ਅਕਾਲ ਪੁਰਖ ਬਾਚ : 'ਮੈਂ ਅਪਨਾ ਸੁਤ . ਤੋਹਿ ਨਿਵਾਜਾ ਇਥੇ ਕੇਵਲ ਅਕਾਲ ਪੁਰਖ ਜੀ ਨੇ ਕਿਹਾ ਹੈ ਕਿ ਮੈਂ ਤੈਨੂੰ ਆਪਣਾ ਪੁੱਤ੍ਰ ਨਿਵਾਜਿਆ ਹੈ, ਜੇ ਕਾਲਕਾ ਵੱਖਰੀ ਹੁੰਦੀ ਤਾਂ ਨਾਲ ਕਾਲਕਾ ਬਾਚ ਬੀ ਹੁੰਦਾ। ਫਿਰ ਇਸ ਪਿਆ ਦੇ ਅੰਤ ਵਿੱਚ ਲੇਖ ਹੈ :-
'ਆਗਿਆ ਕਾਲ ਜਗ ਪ੍ਰਵੇਸ਼ ਬਰਨਨੰ । ਫਿਰ ਕਹਿੰਦੇ ਹਨ-'ਜੋ ਨਿਜ ਪ੍ਰਭੂ ਮੋ ਸੋ ਕਹਾ ਸੋ ਕਹਹੋਂ ਜਗ ਮਾਹਿ ॥ ਇਹ ਅਸੀਂ ਦੱਸ ਹੀ ਆਏ ਹਾਂ ਕਿ ਲਿੰਗ ਰਹਿਤ ਅਕਾਲ ਪੁਰਖ ਨੂੰ ਸਰਬ ਲਿੰਗ ਵਿੱਚ ਕਹਿ ਜਾਣਾ ਉਸਨੂੰ ਅਲਿੰਗ ਕਹਿਣ ਦੇ ਹੀ ਤੁੱਲ ਹੈ।
ਪਰ ਜਿੱਥੇ (੨) ਦੇਵੀ ਦੀ ਅਲੱਗ ਰੂਪਤਾ ਆਵੇਗੀ ਓਥੇ ਦੇਵਤਿਆਂ ਵਾਂਙੂ ਉਹ ਵ੍ਯਕਤੀ ਅਕਾਲ ਪੁਰਖ ਤੋਂ ਨੀਵੀਂ, ਉਸਦੇ ਚਰਨਾਂ ਵਿੱਚ ਵੱਸਣ ਵਾਲੀ ਵਰਣਨ ਹੋਵੇਗੀ, ਯਥਾ-
"ਅਨਹਦ ਰੂਪ ਅਨਾਹਦ ਬਾਨੀ ॥ ਚਰਨ ਸਰਣ ਜਿਹ ਬਸਤ ਭਵਾਨੀ॥"
(ਅਕਾ: ਉਸ:-੫)
ਇਥੇ ਵਾਹਿਗੁਰੂ ਜੀ ਨੂੰ ਦੇਸ ਕਾਲ ਤੋਂ ਪਰੇ ਦੱਸ ਕੇ ਭਵਾਨੀ ਨੂੰ ਚਰਨਾਂ ਵਿੱਚ ਵੱਸਣ ਵਾਲੀ ਦੱਸਿਆ ਹੈ, ਫਿਰ ਦਸਮ ਗੁਰੂ ਜੀ ਫੁਰਮਾਉਂਦੇ ਹਨ :-
––––––––––––––
ਪਿਛਲੇ ਪੰਨੇ ਦੀ ਬਾਕੀ ਟੂਕ }
ਵਰ ਭੂਸ਼ਤ ਕਰਦੇ ਤੇ ਜਗਤ ਤੇ ਜਗਤ ਵੱਲ ਟੌਰਦੇ ਦਸਦੇ ਹਨ, ਯਥਾ :-
"ਮੈਂ ਅਪਨਾ ਸੁਤ ਤੋਹਿ ਨਿਵਾਯੋ ਪੰਥ ਪ੍ਰਚੁਰ ਕਰੀਅਹਿ ਜਗ ਜਾਇ॥੨੦॥"
ਇਸ ਪਰ ਗੁਰੂ ਜੀ ਨੇ ਜੋ ਕੁਛ ਕੀਤਾ ਸੋ ਕਵੀ ਜੀ ਐਉਂ ਦੱਸਦੇ ਹਨ :- ਆਇਸੁ ਮਾਨਿ ਸੀਸ ਪਰ ਪ੍ਰਭੂ ਕੀ ਬਾਰ ਬਾਰ ਅਭਿਬੰਦਨ ਕੀਨਿ॥ ਕਰਤਾ ਪੁਰਖ ਅਕਾਲ ਕ੍ਰਿਪਾਲ ਏਕੰਕਾਰ ਸੁ ਗੁਰੂ ਪ੍ਰਬੀਨ॥੩੪॥
[ਰਾ: ११-੫੨)
ਇਨ੍ਹਾਂ ਪ੍ਰਮਾਣਾਂ ਤੋਂ ਬੀ ਇਹੋ ਸਿਧਾਂਤ ਨਿਕਲਦਾ ਹੈ ਕਿ ਕਵੀ ਜੀ ਆਪ ਬੀ `ਮਹਾਂ ਕਾਲ ਕਾਲਕਾ' ਦਾ ਅਰਥ `ਪ੍ਰਭੂ ਕਰਤਾ ਪੁਰਖ ਅਕਾਲ, ਏਕੰਕਾਰ ਕਹਿ ਰਹੇ ਹਨ।
"ਕਈ ਦੇਵਿ ਆਦਿ ਕੁਮਾਰ॥ ਕਈ ਕਿਸਨ ਬਿਸਨ ਅਵਤਾਰ॥"
(ਅਕਾ: ਉਸ: ੩੯)
ਪੁਨਾ:- "ਲਖ ਲਖਮੀ ਲਖ ਬਿਸਨ ਕਿਸਨ ਕਈ ਨੇਤਿ ਬਤਾਵਹਿ।"
(ਗਿਆਨ ਪ੍ਰਬੋਧ)
ਪੁਨਾ:- "ਸਿਰਜੇ ਦਾਨ ਦੇਵਤੇ ਤਿਨ ਅੰਦਰਿ ਬਾਦੁ ਰਚਾਇਆ॥
ਤੈਹੀਂ ਦੁਰਗਾ ਸਾਜਿ ਕੈ ਦੈਤਾਂ ਦਾ ਨਾਸ ਕਰਾਇਆ॥
ਤੈਥੋ ਹੀ ਬਲੁ ਰਾਮ ਲੈ ਨਾਲਿ ਬਾਣਾ ਦਹਸਰੁ ਘਾਇਆ॥
ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜਿ ਗਿਰਾਇਆ॥
ਬਡੇ ਬਡੇ ਮੁਨਿ ਦੇਵਤੇ ਕਈ ਜੁਗ ਤਿਨੀ ਤਨੁ ਤਾਇਆ॥
ਕਿਨੀ ਤੇਰਾ ਅੰਤੁ ਨ ਪਾਇਆ॥੨॥" (ਭਉਤੀ ਕੀ ਵਾਰ)
ਇਹੋ ਸਿੱਧਾਂਤ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਯਥਾ-
"ਦੇਵੀਆ ਨਹੀ ਜਾਨੈ ਮਰਮ॥ ਸਭ ਊਪਰਿ ਅਲਖ ਪਾਰਬ੍ਰਹਮ ॥"
(ਰਾਮ ਮ: ੫-੩੬)
ਤਥਾ:- "ਗਾਵਨਿ ਤੁਧ ਨੇ ਈਸਰ ਬ੍ਰਹਮਾ ਦੇਵੀ..." (ਆਸਾ ਮ: ੧-ਸੋਦਰੁ}
ਪੁਨਾ:- "ਕੋਟਿ ਦੇਵੀ ਜਾਕਉ ਸੋਵਹਿ ਲਖਮੀ ਅਨਿਕ ਭਾਤਿ॥" (ਆਸਾਮ:੫ ਛੰਤਪ)
ਤਥਾ:- "ਅਨਿਕ ਦੇਵੀ ਦੇਵਾ ਬਹੁ ਭਾਂਤਿ॥" (ਸਾਰੰਗ ਮ: ੫-ਅਸ: ੨)
ਤਥਾ:- "ਦੁਰਗਾਕੋਟਿ ਜਾਕੇ ਮਹਦਨੁ ਕਰੈ॥” (ਭੈਰਉ ਕਬੀਰ ਜੀ ਅਸ: ੨)
ਪੁਨਾ:- "ਕੋਟਿ ਸਕਤਿ ਸਿਵ ਆਗਿਆਕਾਰ।" (ਭੈਰ: ਮ: ੫ ਅਸ: ੫)
ਪੁਨਾ:- "ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ।" (ਜਪੁਜੀ-੩੫)
––––––––––––
੧. ਆਦਿ ਕੁਆਰ ਦੇਵੀਆਂ। ਆਦਿ ਕੁਮਾਰ ਦਾ ਅਰਥ 'ਸਨਤ ਕੁਮਾਰ' ਲਾਉਣੇ ਦਾ ਖਿਆਲ ਆ ਸਕਦਾ ਹੈ, ਪਰ ਗਿਆਨੀ ਸਮੂਹ ਦੀ ਸੋਧੀ ਹੋਈ ਬੀੜ ਵਿਚ ਦੇਵਿ ਦੇ ਵ" ਨੂੰ ਸਿਆਰੀ ਹੈ, ਜਿਸ ਦਾ ਸਪਸ਼ਟ ਅਰਥ ਦੇਵੀ ਹੈ, 'ਆਦ ਕੁਮਾਰ' ਇਸ ਦਾ ਵਿਸ਼ੇਸ਼ਨ ਹੈ।
੨. ਇਸੇ ਛੰਦ ਦੇ ਅਖੀਰ ਵਿਚ ਆਪ ਨੂੰ ਜਿਸਦੀ ਸ਼ਰਣ ਦੱਸਦੇ ਹਨ ਉਸ ਦਾ ਸਰੂਪ ਐਉਂ ਕਹਿੰਦੇ ਹਨ। ਅੱਚੁਤ ਅਨੰਤ ਅਦੈ ਅਮਿਤ ਨਾਥ ਨਿਰੰਜਨ ਤਵ ਸਰਣੰ ॥੧॥੩੨॥ (ਗਿਆਨ ਪ੍ਰਬੋਧ)
ਫਿਰ ਇਨ੍ਹਾਂ ਵ੍ਯਕਤੀਆਂ ਨੂੰ ਅਕਾਲ ਪੁਰਖ ਦੀ ਤਰ੍ਹਾਂ ਸਰਵਯ ਨਹੀਂ ਮੰਨਿਆ, ਸਗੋਂ ਅਗ੍ਯਾਨ ਦਾ ਹਨੇਰਾ, ਚਾਹੇ ਕਿਸੇ ਤਰ੍ਹਾਂ ਦਾ ਹੋਵੇ, ਇਨ੍ਹਾਂ ਦੇ ਦੁਆਲੇ ਦੱਸਿਆ ਹੈ।
ਯਥਾ:- "ਦੇਵੀ ਦੇਵਾ ਮੂਲ ਹੈ ਮਾਇਆ॥" (ਮਾਝ ਮ: ੩ ਅਸ: ੩੩)
ਪੁਨਾ:- "ਭਰਮੇ ਸੁਰਿਨਰ ਦੇਵੀ ਦੇਵਾ॥” (ਗਊ: ਮ: ੫ ਥਾ: ਅ: ੪੦)
ਪੁਨਾ:- "ਮਾਇਆ ਮੋਹੇ ਦੇਵੀ ਸਭਿ ਦੇਵਾ!" (ਗਉ: ਮ: ੧ ਅਸਟ: ੧੪)
ਪੁਨਾ:- "ਦੇਵੀਆ ਨਹੀ ਜਾਨੈ ਮਰਮ॥" (ਰਾਮ: ਮ: ੫-੩੬)
ਪੁਨਾ:- "ਦੇਵੀ ਮਰਮੁ ਨ ਪਾਇਆ॥" (ਪ੍ਰਭਾ: ਮ: ੧-੩)
ਫਿਰ ਇਨ੍ਹਾਂ ਦੀ ਉਪਾਸਨਾ ਕਰਨ ਬਾਬਤ ਇਹ ਵਾਕ ਹਨ:-
"ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥"
(ਸੋਰ: ਮ: ੧ ਅਸਟ:-੪)
ਪੁਨਾ:- "ਚੋਰੀ ਕੀ ਸੇਵਾ ਕਰਹਿ ਠਾਕੁਰ ਨਹੀ ਦੀਸੈ॥"
"ਪੋਖਰੁ ਨੀਰ ਵਿਰੋਲੀਐ ਮਾਖਨੁ ਨਹੀ ਰੀਸੈ॥" (ਗਉੜੀ ਮ: ੧ ਅਸ਼ਟ: ੧੮)
ਪੂਨਾ:- "ਠਾਕੁਰੁ ਛੋਡਿ ਦਾਸੀ ਕਉ ਸਿਮਰਹਿ ਮਨਮੁਖ ਅੰਧ ਅਗਿਆਨਾ॥"
(ਭੈਰਉ ਮ: ੫-੧੪)
ਪੁਨਾ:- "ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮ ਨਹੀ ਜਾਨਾ॥"
(ਗਉੜੀ ਕਬੀਰ-੪੫)
ਪੁਨਾ:- "ਮਹਾ ਮਾਈ ਕੀ ਪੂਜਾ ਕਰੈ॥ ਨਰ ਸੇ ਨਾਰ ਹੋਇ ਅਉਤਰੈ॥"
(ਗੋਂਡ ਨਾਮਦੇਵ-੬)
(੩) ਤੀਸਰਾ ਰੂਪ ਦੇਵੀ ਦਾ ਮਿੱਟੀ, ਪੱਥਰ, ਕਾਠ ਦੀ ਮੂਰਤੀ ਹੈ, ਉਸ
ਸਬੰਧੀ ਗੁਰਵਾਕ ਇਉਂ ਹਨ :-
"ਮਾਟੀ ਕੇ ਕਰਿ ਦੇਵੀ ਦੇਵਾ ਤਿਸੁ ਆਗੈ ਜੀਉ ਦੇਹੀ॥
ਐਸੇ ਪਿਤਰ ਤੁਮਾਰੇ ਕਹੀਅਹਿ ਆਪਨ ਕਹਿਆ ਨ ਲੇਹੀ॥
(ਗਉੜੀ ਕਬੀਰ ਜੀ ੪੫)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਰ ਪ੍ਰਕਾਰ ਦੀ ਮੂਰਤੀ ਪੂਜਨ ਮਨ੍ਹੇ ਹੈ। ਤੇ ਦਸਮ ਗੁਰੂ ਜੀ ਨੇ ਮੂਰਤੀ ਪੂਜਾ ਦੇ ਉਲਟ ਕਹਿੰਦਿਆਂ ਆਪਨੂੰ
'ਬੁਤਸ਼ਿਕਨ' ਕਿਹਾ ਹੈ। ਸੋ ਦੇਵੀ ਦੀ ਕਾਸ਼ਟ, ਮ੍ਰਿਤਕਾ, ਪਖਾਣ, ਕਾਗਜ਼ ਦੀ ਮੂਰਤੀ-ਪੂਜਾ ਦਸਾਂ ਹੀ ਸਤਿਗੁਰਾਂ ਦੇ ਮਤ ਵਿੱਚ ਨਹੀਂ ਹੈ।
ਯਥਾ:- "ਪਖਾਣ ਪੂਜ ਹੋ ਨਹੀਂ।" (ਬਚਿੱਤ੍ਰ ਨਾਟਕ ੬-੩੫)
ਪੁਨਾ:- "ਪਾਹਨ ਕੇ ਅਸਥਾਲਯ ਕੋ ਸਿਰ ਨਿਯਾਤ ਫਿਰਿਓ ਕਛੁ ਹਾਥ ਨ ਆਯੋ ॥"
(३३ ਸਵੱਯੇ-२६)
ਸੋ ਸਿਖ ਸ਼ਾਸਤ੍ਰਾਂ ਅਤੇ ਸਾਹਿਤਯ ਦੀ ਪੜਤਾਲ ਕਰਨ ਤੇ ਦੇਵੀ ਦੇ ਤ੍ਰੈ ਪੱਖ ਐਉਂ ਸਿੱਧ ਹੋਏ :-
੧. ਅਕਾਲ ਪੁਰਖ ਸਰਬ ਸ਼ਕਤੀਮਾਨ ਹੋਣ ਕਰਕੇ ਉਸਦੀ ਸ਼ਕਤੀ ਉਸੇ ਦੇ ਨਾਲ ਅਭੇਦ ਹੈ। ਸ਼ਕਤਾ ਤੇ ਸ਼ਕਤੀ ਇਕ ਰੂਪ ਹਨ। ਸ਼ਕਤੇ ਤੋਂ ਸ਼ਕਤੀ ਨਿਖੜਕੇ ਵੱਖਰਾ ਰੂਪ ਧਾਰਕੇ ਉਸ ਤੁੱਲ੍ਯ ਅਲੱਗ ਯਕਤੀ ਨਹੀਂ ਧਾਰਦੀ। ਅਕਾਲ ਪੁਰਖ ਵਿਚ ਲਿੰਗ ਭੇਦ ਨਾ ਹੋਣ ਕਰਕੇ ਗੁਰਸਿਖੀ ਵਿਚ ਉਸਨੂੰ ਮਾਤਾ ਪਿਤਾ ਦੋਹਾਂ ਹੀ ਸੰਬੰਧਨਾਂ ਨਾਲ ਯਾਦ ਕੀਤਾ ਗਿਆ ਹੈ। 'ਅੱਲਾ ਤੇ ਅੱਲਾ ਦਾ ਨੂਰ' 'ਜਗਤ ਦਾ ਤਾਤ ਤੇ ਉਸਦਾ ਤੇਜ ਦੋ ਵ੍ਯਕਤੀਆਂ ਨਹੀਂ ਹਨ, ਇਕੋ ਅੱਦੈ, ਅਖੰਡ, ਅਛੇਦ, ਅਭੇਦ ਸਰੂਪ ਹੈ। 'ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ' ਤੇ 'ਤੁਮ ਮਾਤ ਪਿਤਾ ਹਮ ਬਾਰਿਕ ਤੇਰੇ' ਆਦਿਕ ਸੰਬੋਧਨ ਉਸੇ ਦੇ ਹਨ।
੨. ਇਕ ਐਸੀ ਵ੍ਯਕਤੀ ਨੂੰ ਜੋ ਅਲੱਗ ਰੂਪ ਵਾਲੀ ਹੋਵੇ ਤੇ ਆਪਣਾ ਭਿੰਨ ਵਜੂਦ ਰੱਖਦੀ ਹੋਵੇ 'ਓਹੁ ਵੇਖੈ ਓਨਾ ਨਦਰਿ ਨ ਆਵੈ ‘ਲਖ ਬ੍ਰਹਮੇ ਬਿਸਨ ਮਹੇਸ' 'ਦੇਵੀਆਂ ਨਹੀ ਜਾਨੈ ਮਰਮ' ਆਖਿਆ ਹੈ। ਇਸੇ ਵੱਖਰੇ ਵਜੂਦ ਲੈਣ ਵਾਲੀ ਵ੍ਯਕਤੀ ਨੂੰ ਵਾਹਿਗੁਰੂ ਦੇ ਦਰਬਾਰ ਸ਼ਰਨ ਵਿਚ ਵੱਸਣ ਵਾਲੀ, ਜੂਨਾਂ ਵਾਂਙੂ ਚੇਰੀ ਕਿਹਾ ਹੈ*। ਏਸ ਦੇ ਪ੍ਰਮਾਣ ਪਿਛੇ ਦੇ ਆਏ ਹਾਂ। ਗੁਰ ਬਿਲਾਸ ਗੁਰ ਪ੍ਰਤਾਪ ਸੂਰਜ ਆਦਿਕਾਂ ਨੇ ਜੋ ਪਹਿਲੇ ਅੰਕ ਵਿਚ ਕਥਨ
–––––––––––––––––
* ਫਿਰ ਅਕਾਲ ਪੁਰਖ ਨੂੰ ਅਜੂਨੀ ਕਿਹਾ ਹੈ, ਯਥਾ: 'ਅਜੋਨੀ ਅਮੇਨੀ'। ਤੇ ਇਹ ਸਾਰੇ ਜੂਨਾਂ ਵਿਚ ਕਹੇ ਹਨ: ਯਥਾ: "ਜੈਸਿ ਜੂਨਿ ਇਕ ਦੈਤ ਬਖਨਿਯਤ॥ ਇਕ ਜਨਿ ਦੇਵਤਾ ਜਨਿਯਤ॥
ਕੀਤਾ ਪੱਖ ਲਿਆ ਹੈ ਤਾਂ ਗੁਰਮਤ ਵਿਰੁੱਧ ਨਹੀਂ, ਪਰ ਉਨ੍ਹਾਂ ਲੇਖਕਾਂ ਨੇ ਪੱਖ ਇਹ ਦੂਸਰਾ ਲਿਆ ਹੈ। ਦੇਵੀ ਨੂੰ ਸ਼ਕਤੀ, ਯੋਤੀ ਸਰੂਪ ਦੀ ਯੋਤੀ ਮਨ ਕੇ ਵੱਖਰੀ ਵ੍ਯਕਤੀ ਕਲਪਿਆ ਹੈ ਤੇ ਕੇਵਲ ਆਤਮਕ ਵ੍ਯਕਤੀ ਮਾਤ੍ਰ ਨਹੀਂ ਕਲਪਿਆ ਸਗੋਂ ਉਸਨੂੰ ਸਰੀਰਕ ਆਕਾਰ, ਰੰਗ ਰੂਪ ਰੇਖ ਦਿਤੇ ਹਨ। ਨਾ ਕੇਵਲ ਗੁਪਤ ਜਗਤ ਵਿਚ ਲਿੰਗ ਸ੍ਰੀਰ ਵਰਗੇ ਚਿਹਨ ਚੱਕ੍ਰ ਦਿਤੇ ਹਨ, ਸਗੋਂ ਲਹੂ ਦੀ ਭੇਟਾ ਲੈ ਕੇ, ਚੱਟਕੇ ਖੁਸ਼ ਹੋਣ ਵਾਲੀ ਤੇ (ਸ਼ਰੀਰਕ) ਹੱਥਾਂ ਨਾਲ ਲੋਹ ਦੀ ਕਰਦ ਦੇਣ ਵਾਲੀ ਬੀ ਦੱਸਿਆ ਹੈ।
ਇਸ ਹਾਲਤ ਵਿਚ ਦੇਵੀ ਗੁਰਬਾਣੀ ਦੇ ਇਸ ਅਸੂਲ ਹੇਠਾਂ ਆ ਗਈ 'ਦੇਵੀਆਂ ਨਹੀ ਜਾਨੈ ਮਰਮ। ਜੀਕੂੰ ਬ੍ਰਹਮਾ, ਵਿਸ਼ਨੂੰ, ਸ਼ਿਵ, ਅਕਾਲ ਪੁਰਖ ਨੂੰ ਨਹੀਂ ਵੇਖਦੇ ਪਰ ਓਹ ਉਨ੍ਹਾਂ ਨੂੰ ਵੇਖਦਾ ਹੈ ਤਿਵੇਂ ਦੇਵੀ ਦਾ ਦਰਜਾ ਹੈ ਗਿਆ। ਓਹ ਅਕਾਲ ਪੁਰਖ ਨਹੀਂ ਪਰ ਉਹ ਉਸਦੇ ਚੇਲੇ ਤੇ ਚੇਰੀਆਂ ਵਿਚ ਆ ਗਈ। ਗੁਰੂ ਮਤ ਵਿਚ ਅਕਾਲ ਪੁਰਖ ਤੋਂ ਹੇਠਾਂ ਕਿਸੇ 'ਕੀਤੇ ਦੀ ਪੂਜਾ ਵਿਹਤ ਨਹੀਂ 'ਬਿਨ ਕਰਤਾਰ ਨ ਕਿਰਤਮ ਮਾਨੋ॥ ਆਦਿ ਅਜੋਨਿ ਅਜੈ ਅਬਿਨਾਸੀ ਤਿਹ ਪਰਮੇਸਰ ਜਾਨੋ (ਸ਼ : ਹਜਾ: ਪਾ: ੧੦)। ਇਸ ਕਿਸਮ ਦੀ ਦੇਵੀ ਲਈ ਸ੍ਰੀ ਗੁਰੂ ਗ੍ਰੰਥ ਜੀ ਦਾ ਵਾਕ ਹੈ :-
"ਤੂ ਕਹੀਅਤ ਹੀ ਆਦਿ ਭਵਾਨੀ॥
ਮੁਕਤਿ ਕੀ ਬਰੀਆ ਕਹਾ ਛਪਾਨੀ॥" (ਗੋਡ ਨਾਮ.-੬)
ਆਦਿ ਗੁਰੂ ਸਾਹਿਬਾਂ ਦੀ ਬਾਣੀ ਤੇ ਦਸਵੇਂ ਗੁਰਾਂ ਦੀ ਆਪਣੀ ਬਾਣੀ ਭਰਪੂਰ ਹੈ ਇਨ੍ਹਾਂ ਪ੍ਰਮਾਣਾਂ ਨਾਲ, ਜਿਨ੍ਹਾਂ ਦਾ ਭਾਵ ਹੈ ਕਿ ਐਸੀਆਂ ਨੂੰ ਅਸੀਂ 'ਆਂਖ ਤਰੇ ਨਹੀ ਆਯੋ। ਜਿਸ ਤੋਂ ਸੰਭਵ ਨਹੀਂ ਭਾਸਦਾ ਕਿ ਦਸਮੇਸ ਗੁਰੂ ਜੀ ਨੇ ਦੇਵੀ ਉਪਾਸਨਾ ਕੀਤੀ ਹੋਵੇ।
ਬੀਰਰਸ ਤੇ ਜੁੱਧ ਵਿਦਿਆ ਦੇ ਸਿੱਖਾਂ ਵਿਚ ਆਦਿ ਕਰਤਾ ਸ੍ਰੀ ਗੁਰੂ
–––––––––––––––––
੧. ਓਹੁ ਵੇਖੈ ਓਨਾ ਨਦਰਿ ਨ ਆਵੈ॥ (ਜਪੁਜੀ-੩੫)
੨. ਤਿਨਿ ਚੇਲੇ ਪਰਵਾਣੁ॥ (ਜਪੁਜੀ-३०)
੩ ਦੁਰਗਾ ਕਟਿ ਜਾਕੈ ਮਰਦਨੁ ਕਰੈ॥ (ਭੈਰਉ ਕਬੀਰ ਜੀ)
ਹਰਿਗੋਬਿੰਦ ਸਾਹਿਬ ਜੀ ਦੇ ਅਵਤਾਰ ਸਮੇਂ ਕਵਿ ਜੀ ਆਪ ਗਿਣਕੇ ਦੱਸ ਆਏ ਹਨ ਕਿ ਸਾਰੇ ਦੇਵੀ ਦੇਵਤੇ ਆਏ ਤੇ ਗੁਰੂ ਜੀ ਦਾ ਪੂਜਨ ਕੀਤਾ ਤੇ ਕਿਹਾ ਕਿ 'ਆਪ ਦਾ ਅਵਤਾਰ ਤੁਰਕਾਂ ਦੇ ਨਾਸ਼ ਹੇਤ ਹੋਇਆ ਹੈ, ਸਾਨੂੰ ਹੁਕਮ ਕਰੋ, ਜੋ ਕਹੇ ਸੋ ਕਰੀਏ' ਯਥਾ-
'ਯੈ ਹੁਇ ਆਇਸੁ ਰਾਵਰ ਕੀ
ਹਮ ਕਾਜ ਕਰੈਂ ਤਿਮ ਦਿਓ ਫੁਰਮਾਏ’॥
ਫਿਰ ਦੇਵਤੇ ਤੇ ਜੋਗਨੀਆਂ ਆਦਿ ਕੁਛ ਮੰਗਦੇ ਹਨ, ਉਨ੍ਹਾਂ ਵਿਚੋਂ ਕਾਲੀ ਨੂੰ ਕਹਿੰਦੇ ਹਨ :-
ਕਾਲੀ ! ਕਪਾਲ ਭਰੋ ਅਪਨੇ ਪਲ ਸ੍ਰੇਣਤ ਸੰਗ ਉਮੰਗ ਬਿਸਾਲਾ।' ਏਥੇ ਕਾਲੀ, ਰੁਦ੍ਰ, ਨਾਰਦ, ਜੋਗਨੀਆਂ, ਬੀਰ ਬਵੰਜਾ ਸਾਰੇ ਦਾਸ ਬਣਕੇ ਆਉਂਦੇ ਹਨ, ਹੱਥ ਜੋੜਦੇ, ਮੱਥੇ ਟੇਕਦੇ ਤੇ ਪੂਜਨ ਕਰਦੇ ਹਨ। ਤੇ ਗੁਰੂ ਜੀ ਮਾਲਕ ਦੀ ਹੈਸੀਅਤ ਵਿੱਚ ਹੁਕਮ ਦੇਂਦੇ ਤੇ ਦਾਨ ਕਰਦੇ ਹਨ। ਸਿੱਖ ਮਤ ਅਨੁਸਾਰ ਇਹੋ ਹੀ ਦਰਜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦੇਵਤਿਆਂ ਨਾਲ ਹੈ। ਕਵਿ ਜੀ ਆਪ ਦੇਵੀ ਦੇਉਤਿਆਂ ਨੂੰ ਗੁਰੂ ਜੀ ਦੀ ਅਰਾਧਨਾ ਕਰਨ ਵਾਲੇ ਦੱਸਦੇ ਹਨ। ਫਿਰ ਸੌ ਸਾਖੀ ਤੇ ਹੋਰ ਲੇਖਕਾਂ ਦਾ ਐਵੇਂ ਹੀ ਪਾਸਾ ਪਲਟਾ ਦੇਣਾ ਤੇ ਯਕਾਯਕ ਦੇਵੀ ਨੂੰ ਪੂਜਾ ਯੋਗ ਬਣਾ ਦੇਣਾ ਤੇ ਗੁਰੂ ਜੀ ਦਾ ਸੰਕਟਾਂ ਵਿਚ ਪੈਕੇ ਉਸਨੂੰ ਪ੍ਰਗਟਾਉਂਦੇ ਦੱਸਣਾ ਯੁਕਤੀ ਸਿੱਧ ਨਹੀਂ ਰਹਿੰਦਾ। ਜਿਹੜੀ 'ਕਾਲੀ' ਛੇਵੇਂ ਜਾਮੇ ਤਾਂ ਬਿਨਾ ਆਵਾਹਨ, ਬਿਨਾ ਪ੍ਰਯੋਗ, ਆਪੇ ਪਈ ਪ੍ਰਗਟ ਹੁੰਦੀ ਹੈ ਤੇ ਹਾਜ਼ਰ ਹੋ ਕੇ ਯਾਚਨਾ ਕਰ ਰਹੀ ਹੈ ਤੇ ਗੁਰੂ ਜੀ ਉਸਨੂੰ ਕਹਿ ਰਹੇ ਹਨ :-'ਲਹੂ ਦੇ ਖਪਰ ਭਹੇ, ਉਹ ਦਸਮੇਂ ਜਾਮੇ ਪ੍ਰਗਟਣ ਲਈ ਇਤਨੇ ਖੇਚਲੇ ਦੇਂਦੀ ਹੈ ਤੇ ਫੇਰ ਪ੍ਰਗਟ ਹੋਕੇ ਬੀ ਭੇਟਾ ਮੰਗਦੀ ਹੈ। ਇਹ ਗਲ ਅਟਪਟੀ ਹੋਣ ਦੇ ਸਿਵਾ ਦਲੀਲ ਦੀ ਕਸਵੱਟੀ ਤੇ ਕੋਈ ਹੋਰ ਕਸ ਨਹੀਂ ਦੇਂਦੀ। ਦਸਵੇਂ ਗੁਰਾਂ ਦੀ ਦੇਵੀ ਤੋਂ ਉੱਚੀ ਪਦਵੀ ਬਾਬਤ ਕਵੀ ਸੰਤੋਖ ਸਿੰਘ ਆਪ ਲਿਖਦੇ ਹਨ :-
ਯਥਾ:- ਬ੍ਰਹਮਾਦਿਕ ਸਨਕਾਦਿਕ ਸਾਰੇ। ਸ਼ੇਖਸਾਰਦਾ ਪਾਇਨ ਪਾਰੇ ॥੫॥
ਧ੍ਯਾਨ ਵਿਖੇ ਜੋਗੀ ਸੁਰ ਧ੍ਯਾਵੈ॥ ਰਿਖਿ ਨਾਰਦ ਤੇ ਆਦਿਕ ਗਾਵੈਂ ॥
ਇੰਦ੍ਰਾਦਿਕ ਸੁਰ ਕਿੰਨਰ ਜੱਛਾ॥ ਬਿੱਧਰ ਗੰਧਰਬ ਪ੍ਰਤੱਛ॥੬॥
ਚਰਨ ਕਵਲ ਤੁਵ ਕਰਹਿ ਅਰਾਧਨ॥ ਤਪ ਆਦਿਕ ਸਾਧਹਿ ਗਨ ਸਾਧਨ ॥੭॥
(ਰੁਤ ੨ ਅੰਸੂ ੨੪,)
ਫਿਰ ਇੰਨੇ ਉੱਚੇ ਹੋ ਕੇ ਆਪਣੇ ਤੋਂ ਨੀਵੇਂ ਦੀ ਉਪਾਸਨਾ ਕਰਨ ਦੀ ਕੀ ਲੋੜ ਸੀ। ਕੰਮ ਸੀ ਤਾਂ ਆਗਿਆ ਕਰ ਘੱਲਦੇ ਉਹ ਹਾਜ਼ਰ ਹੋ ਜਾਂਦੀ। ਐਸੀਆਂ ਯੁਕਤੀਆਂ ਪਹ ਲੇਖਕਾਂ ਨੇ ਵਿਵੇਚਨਾ ਕੋਈ ਨਹੀਂ ਕੀਤੀ ਜਾਪਦੀ ਤੇ ਸੁਭਾਵਕ ਹੀ ਆਪਣਾ ਖੰਡਨ ਆਪ ਕਰਦੇ ਹਨ ਤੇ ਕਹੀ ਗਏ ਹਨ ਕਿ ਬੀਰਰਮ ਉਤਪੰਨ ਕਰਨ ਵਾਸਤੇ ਵਾਹਿਗੁਰੂ ਜੀ ਦੀ ਬੀਰਰਸੀ ਸ਼ਕਤੀ ਨੂੰ ਪ੍ਰਗਟ ਕਰਨ ਦੀ ਲੋੜ ਸੀ। ਇਸ ਵਿਚ ਬੀ ਫਿਰ ਵਦਤੋ-ਵ੍ਯਾਘਾਤ ਹੁੰਦਾ ਚਲਾ ਗਿਆ ਹੈ। ਕਿਉਂਕਿ ਅਰੂਪ ਅਰੇਖ ਅਰੰਗ ਸ਼ਕਤੀ ਦੀ ਉਪਾਸਨਾ ਹੀ ਨਹੀਂ ਹੋਈ, ਇਸ ਲਈ ਕਿ ਦੇਵੀ ਜਿਸਦਾ ਕਵੀਆਂ ਨੇ ਗੁਰ ਬਿਲਾਸ ਤੇ ਗੁਰ ਪ੍ਰਤਾਪ ਸੂਰਜ, ਸੋ ਸਾਖੀ ਆਦਿਕਾਂ ਵਿਚ ਵਰਣਨ ਕੀਤਾ ਹੈ, ਉਹ ਤਾਂ ਨਾ ਕੇਵਲ ਸਰਗੁਣ ਮਾਤ੍ਰ ਹੈਸੀ ਸਗੋਂ ਸ਼ਰੀਰ ਧਾਰੀ ਬੀ ਸੀ, ਕਿਉਂਕਿ ਉਸਨੂੰ ਤਾਂ ਉਹ ਉਂਗਲੀ ਤੋਂ ਭੇਟਾ ਦਿੱਤੀ ਲਹੂ ਦੀ ਬੂੰਦ ਨੂੰ ਚੂਸ ਲੈਣ ਵਾਲੀ, ਜਿਹਬਾ ਅੰਗ ਵਾਲੀ, ਝੋਲੀ ਵਿਚ ਲੈ ਕੇ ਪਿਆਰ ਕਰਨ ਵਾਲੀ, ਹੱਥੋਂ ਕਰਦ ਦੇਣ ਵਾਲੀ ਦੱਸਕੇ ਨਿਰਾ ਸ਼ਕਤੀ ਮਾਤ੍ਰ ਨਹੀਂ, ਨਿਰੀ ਅਰੂਪ ਰੂਪਾ ਬੀ ਨਹੀਂ, ਪਰ ਸ਼ਰੀਰਕ ਅੰਗਾਂ ਵਾਲੀ ਸਿੱਧ ਕਰ ਰਹੇ ਹਨ। ਤਾਂ ਤੇ ਕਵੀ ਸ਼ਕਤੀ ਮਾਤ੍ਰ ਹੀ ਨਹੀਂ ਦੱਸ ਰਹੇ, ਪਰ ਇਕ ਵੱਖਰੀ ਭਿੰਨ ਵ੍ਯਕਤੀ ਜਿਸਦੀ ਸਰਗੁਣਤਾ ਸ਼ਰੀਰ ਧਾਰੀ ਹੋਣ (ਸਾਕਾਰਤਾ) ਤੱਕ ਅੱਪੜਦੀ ਹੈ। ਇਹ ਅਸੀਂ ਦੱਸ ਆਏ ਹਾਂ ਕਿ ਐਸੀਆਂ ਕ੍ਰਿਤ ਵਕਤੀਆਂ ਨੂੰ ਪਰਮੇਸੁਰ ਤੁੱਲ ਕਰਤਾ ਮੰਨਕੇ ਪੂਜਣਾ ਗੁਰੂ ਸਿੱਧਾਂਤ ਵਿਚ ਮਨ੍ਹੇ ਹੈ।
ਹੁਣ ਅਸੀਂ ਇਹ ਦੇਖਣਾ ਹੈ ਕਿ ਆਇਆ ਬੀਰ ਰਸੀ ਸਹਾਇਤਾ ਦੀ ਮੰਗ ਸਤਿਗੁਰ ਜੀ ਆਪਣੇ ਆਦਰਸ਼, ਆਪਣੇ ਇਸ਼ਟ ਅਕਾਲ ਪੁਰਖ ਪਾਸੋਂ ਕਰਦੇ ਹਨ ਕਿ ਨਹੀਂ ਕਿ ਜਿਸ ਪਾਸੋਂ ਹੋਰ ਸਾਰੀਆਂ ਮੰਗਾਂ ਮੰਗਦੇ ਹਨ।
ਪ੍ਰਭ ਕੀ ਕਲਾ ਬਿਨਾ ਕਹਿ ਧਾਵੈ।” (ਗਉ: ਮ: ੫,ਸੁਖਮਨੀ ੧੫-੨)
ਪੂਨਾ:- ਦਾਨਕੇ ਦਿਵੱਯਾ ਮਹਾਮਾਨਕੇ ਬਢੱਯਾ ਅਵਸਾਨਕੇ ਦਿਵਯਾ ਹੈ ਕਟੱਯਾ ਜਮ ਜਾਲ ਹੈ॥ ਜੁੱਧਕੇ ਜਿਤੱਯਾ ਅਬਿਰੁਧਕੇ ਮਿਟੇਯਾ ਮਹਾ ਬੁੱਧਿ ਕੇ ਦਿਵੱਯਾ ਮਹਾਮਾਨ ਹੂੰ ਕੇ ਮਾਨ ਹੈ॥ (ਅਕਾ: ਉ: ੨੫੩)
ਪੁਨਾ:- ਜੁੱਧ ਕੇ ਜਿਤਈਆ, ਰੰਗ ਭੂਮ ਕੇ ਭਵਈਆ
ਭਾਰ ਭੂਮਕੇ ਮਿਟੇਈਆ ਨਾਥ ਤੀਨ ਲੋਕ ਗਾਈਐ॥ (ਗ੍ਯਾਨ ਪ੍ਰ: ੧-੪੩)
ਪੁਨਾ:- ਗਾਲਬ ਗਿਰੰਦਾ ਜੀਤ ਤੇਜਕੇ ਦਿਹੰਦਾ...(ਗਿ:ਪ੍ਰ:੩-੫੩)
ਪੁਨਾ:- ਜੋੜਕੇ ਜਰੀਦਾ ਜੰਗ ਜਾਫਰੀ ਦਿਹੰਦਾ... (ਗਿ:ਪ੍ਰ: १-४६)
ਪੁਨਾ:- ਅਕਾਲ ਪੁਰਖ ਕੀ ਰੱਛਾ ਹਮਨੇ॥ ਸਰਬ ਲੋਹ ਦੀ ਰਛਿਆ ਹਮਨੈ॥ ਸਰਬ ਕਾਲ ਜੀ ਦੀ ਰੱਛਿਆ ਹਮਨੈ॥ ਸਰਬ ਲੋਹ ਜੀ ਦੀ ਸਦਾ ਰੱਛਿਆ ਹਮਨੈ* ॥ (ਅਕਾਲ ਉਸਤੁਤਿ)
––––––––––––––––
* ਗੁਰੂ ਜੀ ਦਾ ਜੀਵਨ ਘੋਖਣ ਨਾਲ ਪਤਾ ਲਗਦਾ ਹੈ ਕਿ ਆਪ ਨੇ ਜੋ ਤਰੀਕਾ ਬੀਰ ਰਸ ਉਤਪਤ ਕਰਨ ਦਾ ਵਰਤਿਆ ਉਹ ਇਹ ਸੀ ਕਿ ਇਕ ਅਕਾਲ ਪੁਰਖ ਨੂੰ ਹੀ ਬੀਰਰਸ ਪ੍ਰਦਾਤਾ ਦੱਸਿਆ, ਕਿਉਂਕਿ ਉਹ ਸਰਬ ਸ਼ਕਤੀਮਾਨ ਹੈ, ਉਸ ਵਿਚ ਸਾਰੇ ਬਲ ਤੇ ਸਾਰੀਆਂ ਸ਼ਕਤੀਆਂ ਹਨ। ਫਿਰ ਆਪਨੇ ਬੀਰਰਸੀ ਬਾਣੀ ਰਚੀ, ਜਿਸ ਨੇ ਉਤਸ਼ਾਹ ਭਰਿਆ। ਫਿਰ ਅੰਮ੍ਰਿਤ ਛਕਾ ਕੇ ਸਭਨਾਂ ਵਿਚ ਵਾਹਿਗੁਰੂ ਸਿਮਰਨ ਤੇ ਪ੍ਰੇਮ, ਭ੍ਰਾਤੀ ਪਿਆਰ, ਉਦਮ ਤੇ ਉਤਸਾਹ ਦਾਨ ਕੀਤਾ। ਫਿਰ ਲੰਗਰ ਸਾਂਝਾ ਕਰਕੇ ਜਾਤ ਪਾਤ ਮੋਟਕੇ ਸਸਤ੍ਰ ਵਿੱਦਿਆ ਸਿਖਾਕੇ ਆਪ ਕਰਕੇ ਤੇ ਆਪਣੇ ਸਾਹਮਣੇ ਕਰਾਕੇ ਸਿਖਾਂ ਨੂੰ ਆਪਣੇ ਆਪ ਦੇ ਆਸਰੇ ਉਠਣਾ ਸਿਖਾਲਿਆ।
(ਬਾਕੀ ਟੂਕ ਦੇਖੋ ਅਗਲੇ ਪੰਨੇ ਦੇ ਹੇਠ
ਇਸੀ ਤਰ੍ਹਾਂ ਜੁੱਧਾਂ ਜੰਗਾਂ ਦੀ ਕਾਮਯਾਬੀ ਯਾ ਰੱਖਿਆ ਹੋਣ ਪਰ ਯਾ ਜੁੱਧਾਂ ਵਿਚੋਂ ਅਤਿ ਵਿਰੋਧੀ ਹਾਲਾਤ ਵਿੱਚੋਂ ਆਪ ਸਹੀ ਸਲਾਮਤ ਬਚ ਜਾਣ ਪਰ ਆਪ ਦੇ ਸ੍ਰੀ ਮੁਖਵਾਕ ਅਕਾਲ ਪੁਰਖ ਦੇ ਸ਼ੁਕ੍ਰਾਨੇ ਤੇ ਟੇਕ ਦੇ ਹੀ ਮਿਲਦੇ ਹਨ, ਜੋ ਦੱਸਦੇ ਹਨ ਕਿ ਭੰਗਾਣੀ ਤੋਂ ਲੈ ਕੇ ਚਮਕੌਰ ਸਾਕੇ ਤਕ ਦੇ ਮਾਰਕਿਆਂ ਵਿਚ ਇੱਕੋ ਰਵਸ ਗੁਰੂ ਸਾਹਿਬ ਜੀ ਦੀ 'ਅਕਾਲ ਪੁਰਖ ਦੇ ਸ਼ੁਕਰੀਏ ਤੇ ਟੇਕ' ਦੀ ਰਹੀ ਤੇ ਕਿਤੇ ਫ਼ਰਕ ਨਹੀਂ ਆਇਆ, ਯਥਾ ਸ੍ਰੀ ਮੁਖਵਾਕ :-
੧. ਜੰਗ ਭੰਗਾਣੀ ਫਤੇ ਹੋਣ ਪਰ ਸ੍ਰੀ ਮੁਖਵਾਕ-
ਭਈ ਜੀਤ ਮੇਰੀ॥ ਕ੍ਰਿਪਾ ਕਾਲ ਕੇਰੀ॥
੨. ਖਾਨਜ਼ਾਦੇ ਦੇ ਭੱਜ ਜਾਣ ਪਰ :
ਪ੍ਰਭ ਬਲ ਹਮੈ ਨ ਛੁਇ ਸਕੈ ਭਾਜਤ ਭਏ ਨਿਦਾਨ॥
੩. ਹੁਸੈਨੀ ਜੁੱਧ ਫਤੇ ਹੋਣ ਪਰ-
ਰਾਖਿ ਲੀਓ ਹਮਕੋ ਜਗਰਾਈ॥ ਲੋਹ ਘਟਾ ਅਨ ਤੈਬਰਸਾਈ॥੬੯॥
੪. ਸ਼ਾਹਜ਼ਾਦੇ ਦੇ ਆਉਣ ਪਰ:-
––––––––––––––––
ਪਿਛਲੇ ਪੰਨੇ ਹੇਠ ਦੀ ਬਾਕੀ ਟੂਕ)
ਨਾਮ ਨਾਲ ਸਾਈਂ ਨਾਲ ਜੁੜੇ ਰਹਿ ਕੇ ਤੇ ਤੇਗ ਨਾਲ ਸਹਾਰੇ ਟਿਕ ਕੇ ਸੁਖਦਾਈ ਬੀਰ ਬਣਾਇਆ। ਸ਼ਸਤ੍ਰ ਦਾ ਭਰੋਸਾ ਇੰਨਾ ਵਧਾਇਆ ਕਿ ਅਕਾਲ ਪੁਰਖ ਦੇ ਨਾਵਾਂ ਵਿਚ ਸ਼ਸਤ੍ਰਾਂ ਦੇ ਨਾਮ ਵਰਤੇ। ਭਾਵ ਇਹ ਸੀ ਕਿ ਧ੍ਯਾਨ ਅੰਦਰੋਂ ਅਕਾਲ ਪੁਰਖ ਵਲ ਰਹੇ ਤੇ ਬਾਹਰ ਹੱਥ ਸ਼ਸਤ੍ਰ ਤੇ ਜਾਵੇ: ਅੰਦਰ ਲਿਵ ਜੁੜੀ ਰਹੇ ਤੇ ਬਾਹਰ ਉਸੇ ਸਾਈਂ ਦਾ ਤੇਜ ਤੇ ਬਲ ਤੇ ਉਸ ਦਾ ਪ੍ਰਕਾਸ਼ ਸ਼ਸਤ੍ਰਾਂ ਵਿਚ ਚਮਕਾਰੇ ਮਾਰੇ। ਆਪਣੇ ਡੋਲੇ ਫੜਕਨ, ਪਰ ਝੂਠੀ ਹਉਮੈਂ ਨਾ ਆਵੇ, ਸ਼ੁੱਧ ਬੀਰਰਸ ਤੇ ਭਰੋਸੇ ਵਾਲਾ ਬੀਰ- ਰਸ ਤੇ ਜਗਤ ਨੂੰ ਸੁਖ ਦੇਣ ਵਾਲਾ ਬੀਰ-ਰਸ ਉਦ੍ਯਤ ਰਹੇ। ਜੈਸੇ ਤੇਗ ਉਪਲਿਖਤ ਅਕਾਲ ਪੁਰਖ ਦੀ ਮਹਿੰਮਾ ਕਰਦੇ ਹਨ :-
"ਖਗ ਖੰਡ ਬਿਹੰਡੰ ਖਲ ਦਲ ਖੰਡੰ ਅਤਿ ਰਣ ਮੰਡ ਬਰਬੰਡੰ॥ ਭੁਜਦੰਡ ਅਪਡ ਤੇਜ ਪ੍ਰਚੰਡ ਜੋਤਿ ਅਮੰਡ ਭਾਨ ਪ੍ਰਭੰ॥ ਸੁਖ ਸੰਤਾ ਕਰਣ ਦੁਰਮਤਿ ਦਰਣੇ ਕਿਲਵਿਖ ਹਰਣੰ ਅਸ ਸਰਣੰ॥ ਜੈ ਜੈ ਜਗ ਕਾਰਨ ਸ੍ਰਿਸਟਿ ਉਬਾਰਣ ਮਮ ਪ੍ਰਤਿਪਾਰਣ ਜੈ ਤੇਰੀ॥੨॥”
(ਬਚਿਤ੍ਰ ਨਾਟਕ)
ਸੰਤਨ ਕਸ਼ਟ ਨ ਦੇਖਨ ਪਾਯੋ॥ ਆਪ ਹਾਥ ਦੈ ਨਾਥੁ ਬਚਾਯੋ॥
੫. ਚਮਕੌਰ ਤੋਂ ਸਲਾਮਤ ਬਚ ਜਾਣ ਪਰ ਜ਼ਫਰਨਾਮੇ ਵਿੱਚ :- ਅਗਰ ਬਰਯਕ ਆਯਦ ਦਹੇ ਦਹ ਹਜ਼ਾਰ॥ ਨਿਗਾਹਬਾਨ ਓਰਾ ਸਵਦ ਕਿਰਦਗਾਰ ॥ ਤੁਰਾ ਗਰ ਨਜ਼ਰ ਹਸਤ ਲਸ਼ਕਰ ਵਜਰ ॥ ਕਿ ਮਾਰਾ ਨਿਗਾਹਸਤ ਯਜ਼ਦਾਂ ਸ਼ੁਕਰਾਂ। ਕਿ ਓਰਾ ਗਰੂਰਸਤ ਬਰ ਮੁਲਕੇ ਮਾਲ॥ ਵ ਮਾਰਾ ਪਨਾਹਸਤ ਯਜ਼ਦਾਂ ਅਕਾਲ ॥ ਪੁਨਾ :- ਨ ਪੇਚੀਦ ਮੂਏ ਨ ਰੰਜੀਦ ਤਨ॥ ਕਿ ਬਰੂੰ ਖ਼ੁਦ ਆਵਰਦ ਦੁਸ਼ਮਨ ਸ਼ਿਕਨ॥੪੪॥
ਸਾਰੇ ਬੀਰਰਸੀ ਜੁੱਧਾਂ ਜੰਗਾਂ ਦੇ ਸਮਿਆਂ ਪਰ ਆਪਣੀ ਟੇਕ ਤੇ ਰੱਖਿਆ ਤੇ ਕਾਮਯਾਬੀ ਦਾ ਦਾਤਾ ਅਕਾਲ ਪੁਰਖ ਨੂੰ ਦੱਸ ਰਹੇ ਹਨ। ਜਿਸ ਤੋਂ ਆਪ ਜੀ ਦੀ ਅਹਿੱਲ ਟੇਕ ਉਸੇ ਤੇ ਹੀ ਸਹੀ ਹੋ ਰਹੀ ਹੈ ਤੇ ਉਸੇ ਨੂੰ ਬੀਰਰਸ ਦਾਤਾ ਸਿੱਧ ਕਰ ਰਹੇ ਹਨ।
ਇਕ ਹੋਰ ਪਹਿਲੂ ਬੀ ਇਸੇ ਸਿਲਸਿਲੇ ਵਿੱਚ ਤੱਕਣਾ ਹੈ :-
ਬੀਰ ਰਸ ਛੇਵੇਂ ਸਤਿਗੁਰੂ ਜੀ ਆਪ ਪ੍ਰਗਟ ਕਰ ਚੁਕੇ ਸਨ। ਓਦੋਂ ਕੋਈ ਦੇਵੀ ਨਹੀਂ ਸੀ ਆਰਾਧੀ ਗਈ। ਫਿਰ ਬੀਰਰਸ ਭੰਗਾਣੀ ਦੇ ਜੁੱਧ ਵਿੱਚ ਲਾਲ ਚੰਦ ਜੀ ਹਲਵਾਈ ਵਰਗਿਆਂ ਅੰਦਰ ਸ਼੍ਰੀ ਕਲਗੀਧਰ ਜੀ ਆਪ ਪ੍ਰਗਟ ਕਰ ਚੁਕੇ ਸਨ, ਫਿਰ ਦੇਵੀ ਆਰਾਧ ਕੇ ਬੀਰਰਸ ਪ੍ਰਗਟ ਕਰਨ ਦੀ ਲੋੜ ਲੇਖਕਾਂ ਦਾ ਪੂਰਬ ਅਪਰ ਵਦਤੋ-ਘਾਤ ਹੈ। ਫਿਰ ਅਕਾਲਪੁਰਖ ਦੀਆਂ ਹੋਰ ਸ਼ਕਤੀਆਂ ਨੂੰ ਅਲਗ ਅਲਗ ਕਰਕੇ, ਵੱਖਰੇ ਵਜੂਦ ਦੇਕੇ ਪੂਜਣ ਦੀ ਬੀ ਕੋਈ ਮਿਸਾਲ ਗੁਰੂ ਘਰ ਵਿਚ ਨਹੀਂ ਮਿਲਦੀ। ਕਿਸੇ ਗੁਰੂ ਸਾਹਿਬ ਜੀ ਨੇ ਸਿੱਖੀ ਦੀ ਪ੍ਰਤਿਪਾਲਾ, ਰਿਜ਼ਕ ਰੋਟੀ ਦੀ ਬਾਹੁਲਤਾ ਵਾਸਤੇ 'ਵਿਸ਼ਨੂੰ
––––––––––––––
੧. ਮੇਰਾ ਰਾਖਾ ਕਰਤਾਰ ਹੈ।
੨. ਅਕਾਲ ਪੁਰਖ ਦੇ ਸ਼ੁਕਰ ਦੀ ਟੇਕ ਹੈ ਮੈਨੂੰ।
੩. ਅਕਾਲ ਪੁਰਖ ਦੀ ਮੈਨੂੰ ਪਨਾਹ ਹੈ।
੪. ਅਰਿ ਨਾਸ਼ਕ ਵਾਹਿਗੁਰੂ ਨੇ ਆਪ ਮੈਨੂੰ ਵਾਲ ਵਿੰਗਾ ਹੋਏ ਬਿਨਾਂ ਕੱਢ ਆਂਦਾ।
ਸ਼ਕਤੀ' ਯਾ 'ਵਿਸ਼ਨੂੰ ਵ੍ਯਕਤੀ ਦੀ ਵੱਖਰੀ ਪੂਜਾ ਨਹੀਂ ਕੀਤੀ। ਆਪ ਨੇ ਸਿੱਖਾਂ ਦੀ ਸੰਤਾਨ ਬ੍ਰਿਧੀ ਲਈ 'ਬ੍ਰਹਮਾ' ਯਾ ਂਬ੍ਰਹਮਾ ਸ਼ਕਤੀ' ਦੀ ਵੱਖਰੀ ਉਪਾਸਨਾ ਨਹੀਂ ਕੀਤੀ। ਅਪਣੇ ਸਿੱਖਾਂ ਨੂੰ ਬ੍ਰਿਧਾਯੂ ਕਰਨ ਲਈ 'ਸ਼ਿਵ' ਕਿ 'ਸ਼ਿਵ ਸ਼ਕਤੀ' ਦੀ ਵੱਖਰੀ ਉਪਾਸਨਾ ਨਹੀਂ ਕੀਤੀ ਕਿ ਮੇਰੇ ਸਿੱਖਾਂ ਨੂੰ ਛੇਤੀ ਨਾ ਮਾਰਿਆ ਕਰ, ਕੇਵਲ 'ਕਾਲੀ' ਸ਼ਕਤੀ ਦੀ ਨਿਖੇੜਵੀਂ ਪੂਜਾ ਦੀ ਕਿਉਂ ਲੋੜ ਪਈ?
ਫਿਰ ਕਵੀਆਂ ਦੇ ਲਿਖੇ ਮੂਜਬ ਪਿਛਲੇ ਜਨਮ ਦੇਵੀ ਰਾਖਸ਼ਾਂ ਤੋਂ ਹਾਰਕੇ ਬਿੰਧ੍ਯਾਚਲ ਵਿਚ ਜਾ ਕੇ ਮੂਰਤ ਬਣ ਗਈ ਸੀ, ਉਸਦੇ ਸ਼ੱਤਰੂਆਂ ਨੂੰ ਗੁਰੂ ਜੀ ਨੇ ਮਾਰਿਆ ਸੀ ਤੇ ਦੇਵੀ ਉਨ੍ਹਾਂ ਦੀ ਸਹਾਇਤਾ ਕਰਨੇ ਤੇ ਸ਼ੁਕਰ ਗੁਜ਼ਾਰ ਹੋਈ ਸੀ। ਇਸ ਹਾਲ ਵਿਚ ਉਨ੍ਹਾਂ ਨੂੰ ਦੇਵੀ ਦੀ ਪੂਜਾ ਕਰਨ ਦੀ ਕੀ ਲੋੜ ਸੀ, ਜੇ ਦੇਵੀ ਨੇ ਕ੍ਰਿਤੱਗ੍ਯਤਾ ਪ੍ਰਗਟ ਕਰਨੀ ਸੀ ਤੇ ਗੁਰੂ ਜੀ ਦੇ ਅਹਿਸਾਨ ਦੇ ਬਦਲੇ ਕਲਜੁਗ ਵਿਚ ਮਦਦ ਕਰਨੀ ਸੀ ਤਾਂ ਆਪੇ ਕਿਉਂ ਨਾ ਆ ਗਈ, ਇਤਨੇ ਕਠਨ ਤਪ ਕਿਉਂ ਕਰਵਾਏ ਤੇ ਐਤਨੀਆਂ ਬਲੀਆਂ ਕਿਉਂ ਮੰਗੀਆਂ ? ਪਿਛਲੇ ਜਨਮ ਦੀ ਗੁਰੂ ਜੀ ਦੀ ਕੀਤੀ ਸਹਾਇਤਾ ਦੀ ਕ੍ਰਿਤਯਤਾ ਦੇਵੀ ਨੇ ਕੀਹ ਦਿਖਾਈ? ਤੇ ਵਰ ਦਿੱਤਾ ਤਾਂ ਕੀਹ ਦਿੱਤਾ? ਚਾਰੋਂ ਪੁੱਤ੍ਰ ਬਲੀ ਦਿਓ, ਲੱਖਾਂ ਸਿੱਖ ਬਲੀ ਦਿਓ, ਆਪਣਾ ਲਹੂ ਦਿਓ, ਚਾਲੀ ਵਰ੍ਹੇ ਦੁੱਖ ਪਾਓ ਤਾਂ ਪੰਥ ਕੁਛ ਕਾਮਯਾਬ ਹੋਣ ਲਗੇਗਾ, ਇੰਨਾ ਚਿਰ ਤੁਰਕ ਸਿੱਖਾਂ ਦੀ ਖੂਬ ਅਲਖ ਮੁਕਾਉਂਦੇ ਰਹਿਣਗੇ।' ਇਹ ਵਰ ਸੀ ਕਿ ਸਾਪ? ਸਗੋਂ ਇਸਤੋਂ ਤਾਂ ਦੇਵੀ ਦੀ ਕਰੜਾਈ ਪ੍ਰਗਟ ਹੁੰਦੀ ਹੈ। ਸੋ ਉਪਰਲੀਆਂ ਸਾਰੀਆਂ ਵਿਚਾਰਾਂ ਤੋਂ ਸਪਸਟ ਸਿੱਧ ਹੁੰਦਾ ਹੈ ਕਿ ਵੱਖਰੀ ਵ੍ਯਕਤੀ ਦੇਵੀ ਦੀ ਪੂਜਾ ਗੁਰਮਤਿ ਵਿੱਚ ਨਹੀਂ ਹੈ ਤੇ ਨਾਂ ਹੀ ਗੁਰੂ ਦਸ਼ਮੇਸ਼ ਜੀ ਦੇ ਵਾਕਾਂ ਵਿੱਚ ਹੈ।
ਦੇਵੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੂ ਇਸਟ ਪੂਜ੍ਯ ਮੰਨਣੋਂ ਕਵਿ ਸੰਤੋਖ ਸਿੰਘ ਜੀ ਆਪ ਬੀ ਇਨਕਾਰ ਕਰਦੇ ਹਨ। ਇਕ 'ਅਨੰਦ ਘਨ' ਨਾਮੇ ਸਾਧੂ ਨੇ ਜਪੁਜੀ ਦੀ ਅਨਰਥਾਂ ਵਾਲੀ ਟੀਕਾ ਕੀਤੀ ਸੀ, ਉਸ ਵਿਚ ਉਸਨੇ ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ' ਦੇ ਅਰਥਾਂ ਵਿਚ
ਗੁਰਨ ਕੇ ਉਪਦੇਸ਼ ਬਤਾਵਤ ਹੈਂ, ਜੈਸੇ ਸ੍ਰੀ ਅਰਜਨ ਜੀ ਪੰਜਵੇਂ ਪਾਤਸ਼ਾਹ ਨੇ ਅਨੇਕ ਸਥਾਨ ਬਿਖੈ ਗੁਰ ਨਾਨਕ ਜੀ ਕੀ ਮਹਿੰਮਾ ਕੋ ਬਰਨ੍ਯ ਹੈ। (ਪ੍ਰਮਾਣ) ‘ਗੁਰ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ' ਇਤਿਆਦੀ ਅਨੇਕ ਵਾਰ ਕਯੋ ਹੈ। ਗ੍ਰੰਥ ਸਾਹਿਬ ਕੇ ਪੜ੍ਹਨ ਵਾਰੇ ਜੋ ਸਿਖਹੈਂ ਸੋ ਸਰਬ ਜਾਨਤ ਹੈਂ। ਔਰ ਅਬ ਤੀਕ ਗੁਰੂ ਜੀ ਕੇ ਉਪਦੇਸ਼ ਸਿੱਖ ਕਮਾਵਤ ਹੈਂ। ਬਿਸ਼ਨ ਸ਼ਿਵ ਕੀ ਪੂਜਾ, ਪਾਹਨ ਕੀ ਜੋ ਹੈ, ਤਿਸ ਕੋ ਬਿਵਰਜਤਿ ਕਰ੍ਯੋ ਹੈ (ਪ੍ਰਮਾਣ) “ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ# ਨਾਰਦਿ ਕਹਿਆ ਸਿ ਪੂਜ ਕਰਾਂਹੀ॥ ਅੰਧੇ ਗੁੰਗੇ ਅੰਧ ਅੰਧਾਰੁ॥ ਪਾਥਰੁ ਲੇ ਪੂਜਹਿ ਮੁਗਧ ਗਵਾਰੁ॥ ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ॥” (ਬਿਹਾ: ਵਾਰ-੨੦, ਪੰ-੫੫੬) ਲਿੰਗ ਸਾਲਿਗਰਾਮ ਪਾਹਨਕ ਜੋ ਪੂਜਨ ਹੈ. ਤਿਨੋਂ ਨੇ ਆਪਣੇ ਪੰਥ ਕੋ ਬਰਜ੍ਯ ਹੈ। ਸਤਿਗੁਰਨ ਕੇ ਹਜੂਰ ਭੀ ਸਾਖੀ ਨਹੀਂ ਕੋਈ ਲਿਖੀ ਹੋਈ ਹੈ। ਸ੍ਰਵਣ ਭੀ ਕੋਈ ਨਹੀਂ ਕਰੀ ਹੈ, ਜੋ ਬ੍ਰਹਮਾ ਸ਼ਿਵ ਆਦਿ ਕੀ ਉਪਾਸਨਾ ਕਰਹੁ। ਐਸੋ ਉਪਦੇਸ ਗ੍ਰੰਥ ਜੀ ਬਿਖੇ ਭੀ ਨਹੀਂ ਲਿਖ੍ਯਾ । ਮਨ ਕੀ ਮਤਿ ਕਰ ਜੋ ਅਨੰਦ ਘਨ ਲਿਖ ਗਯੋ ਹੈ :
––––––––––––
* ਦੇਖੇ ਏਥੇ ਸਿਖਾਂ ਵਿਚ ਤਿੰਨਾਂ ਦੇਵੀਆਂ ਦੀ ਪੂਜਾ ਦਾ ਕਵੀ ਸੰਤੋਖ ਸਿੰਘ ਜੀ ਆਪ ਖੰਡਨ ਕਰ ਰਹੇ ਹਨ, ਜਿਨ੍ਹਾਂ ਵਿਚ ਦੁਰਗਾ ਸ਼ਾਮਲ ਹੈ।
ਤਿਸ ਤੇ ਕਿਸੀ ਨੇ ਮਾਨ ਕਰ ਐਗੀਕਾਰ ਬੀ ਨਹੀਂ ਕਰ ਲਯੋ ਹੈ, ਜੋ ਰੁਦ੍ਰਾਛ ਤੁਲਸੀ ਮਾਲਾ ਧਾਰਿ ਕੈ ਤਿਲਕ ਆਦਿ ਕਰਣ ਲਗ ਪਰੇਹੈਂ। ਯਾਂਹੀ ਤੇ ਯੋ ਅਨੰਦ-ਘਨ ਨੀਰ ਮਥ ਗਯੌ ਹੈ। ਸਤਿਗੁਰ ਕੋ ਉਪਦੇਸ ਹੈ ਜਿਸ ਰੀਤਿ ਕੋ ਸੋ ਤੇ ਸਿੰਘ ਕੀ ਰੀਤਿ ਸੋਂ ਗੁਰਜਤਿ ਹੈ ਦੇਸਨ ਪਰਦੇਸਨ ਮੈਂ : ਭਾਣਾ ਮਾਨਣੋ, ਹਉਮੈ ਕੌ ਤਜਣੋ, ਸਤਿਨਾਮ ਕੇ ਸਿਮਰਨ, ਸਰੂਪ ਕੀ ਪ੍ਰਾਪਤਿ, ਇਹ ਮਤ ਸਤਿਗੁਰਨ ਕੋ। ਜੰਬੁਕ ਜੈਸੇ ਅਪਰ ਮਤ ਜੋ ਹੈਂ ਤਿਨੋਂ ਮੈਂ ਕੈਸੇ ਮਿਲਤ ਹੈਂ। ਹੈਰੰਨਗਰਭੀ ਬ੍ਰਹਮਾਂ ਕੇ ਸੇਵਕਨ ਕੇ ਮਤ। ਬੈਸਨੋ ਬਿਸਨੁ ਕੇ ਦਾਸਨ ਕੋ ਮਤ, ਸੇਵੀਨ ਸ਼ਿਵ ਕੇ ਉਪਾਸਕੀ, ਤਿਨ ਕੇ ਮਤ। ਤੀਨੋ ਦੇਵਨ ਕੇ ਮਤ ਆਦਿ ਔਰ ਅਨੇਕ ਹੈਂ, ਪਰਸਪਰ ਬਿਰੋਧੀ ਏਕ ਦੂਸਰੇ ਕੋ ਖੰਡਨ ਕਰਤ ਹੈਂ। ਤਿਸ ਕੋ ਔਰ ਖੰਡਤ ਹੈਂ। ਅਪਨੇ ਪਖ ਬਾਦ ਕੇ ਹੇਤ ਅਨੇਕਾਨ ਅਨੇਕ ਤਰਕ ਉਠਾਵਤ ਹੈਂ, ਅਪਨੇ ਮਤਕੇ ਅਨੁਸਾਰ ਬੇਦ ਕੀ ਸ਼ਤੀ ਖੋਜ ਖੋਜ ਰਾਖੀ ਹੈਂ, 'ਔਹ ਕੇ ਖੰਡਬੇ ਹਿਤ ਭੀ ਖੋਜ ਲਈ ਹੈਂ। ਅਪਨੇ ਸਤਿਗੁਰ ਨਿਰਵੈਰ, ਜਿਸ ਸੇਂ ਜੀਵਨ ਕੋ ਕਲਯਾਨ ਹੋਇ ਸੋ ਕਹਿ ਗਏ ਹੈਂ ਸੂਧੀ ਬਾਤ। ਜਿਸ ਕੇ ਇਸ ' ਰੀਤਿ ਕੀ ਗਿਆਤਾ ਨਹੀਂ ਸ ਅਨੇਕ ਕਲਪਨਾ ਉਠਾਵਤ ਹੈਂ, ਜਿਨੋ ਨੇ ਇਹ - ਸਮਝ ਰਾਖੀ ਹੈ, ਬਹੁਰ ਸਤਿਗੁਰ ਕੋ ਉਪਦੇਸ਼ ਕਮਾਵਤੇ ਹੈਂ, ਤਿਨ ਕੇ ਮੁਕਤਿ ਪ੍ਰਾਪਤ ਸੁਖੈਨ ਹੀ ਹੁਇ ਆਵਤ ਹੈ। ਔਰ ਜੋ ਸ਼ਾਸਤ੍ਰਨ ਮੈਂ ਹੋ ਕਰ ਪਖਬਾਦ ਕੇ ਉਠਾਵਤ ਹੈਂ, ਬਹੁਰ ਸਤਿਗੁਰ ਕੇ ਮਤ ਕੋ ਰਲਾਯੋ ਚਾਹਤਿ ਹੈਂ, ਸੋ ਅਨਜਾਨ ਹੀ ਠਗ੍ਯ ਜਾਇਰੀ, ਨਿਸ਼ਚੇ ਵਾਰੇ ਜੋ ਸਿੱਖ ਹੈਂ ਸੋ ਤੇ ਸੁਪਨਮਾਤ੍ਰ ਭੀ ਤਿਨਕੋ ਕਹਿਨਂ ਨਹੀਂ ਮਾਨੈਂਗੇ। ਐਸੀ ਐਸੀ ਤਰਕਾਂ ਅਨੰਦਘਨ ਕੇ ਅਰਥ ਕਰਨੇ ਪਰ ਅੋਰ ਅਨੇਕ ਉਨਤੀ ਹੈਂ। ਸ੍ਰੀ ਗੁਰੂ ਦਸਮੀਂ ਪਾਤਸ਼ਾਹੀ ਇਸੀ ਬਾਤ ਤੇ ਭਵਿੱਖਤ ਬਿਚਾਰਕੈ ਅਪਨੇ ਗੁਰਨ ਕੋ ਨਿਰਨਾ ਕਰ ਗਏ ਹੈਂ; ਜੋ ਲੋਕ ਆਸ਼ੈ ਤੋ ਸਤਿਗੁਰਨ ਕੋ ਸਮਝਹਿਂਗੇ ਨਹੀਂ, ਕੋਈ ਕਿਸੀ ਕੇ ਮਤ ਕੋ ਅਨੁਮਾਨ ਕਰੈਗੋ, ਕੋਈ ਕਿਸੀ ਕੋ ਕਰੈਗੇ। ਯਾਂਹੀ ਤੇ ਗੁਰ ਬਤਾਇ ਗਏ ਹੈਂ ਸੋਈ
ਕਹਤਿ ਹੈਂ:-ਆਦਿ ਅੰਤ ਏਕੈ ਅਵਤਾਰਾ। ਸੋਈ ਗੁਰੂ ਸਮਝੀ-ਅਹੁ ਹਮਾਰਾ॥' ਅਰੁ ਦੇਵੀ ਜੋ ਪ੍ਰਤੱਖ ਕਰੀ ਕਹਿਤੇ ਹੈਂ, ਸੇ ਕੈਸੈ? ਜੋ ਅਨੇਕ ਸਥਾਨ
ਬਿਖੈ ਅਪਨੀ ਬਾਣੀ ਮੈਂ ਉਸਤਤਿ ਚੰਡਿਕਾ ਕੀ ਕਰੀ ਹੈ*, ਤਿਸ ਕੋ ਸੁਨਿਕੈ ਪੀਛੈ ਤੇ ਲੋਕ ਅਨੰਦ ਘਨ ਜੈਸੇ ਕਹਿਤੈ ਹੈਂ ਜੋ ਦਸਮੀਂ ਪਾਤਸ਼ਾਹੀ ਕੋ ਗੁਰੂ ਦੇਵੀ ਹੈ। ਤਹਾਂ ਭੀ ਨਿਰਨੈ ਕਰ ਗਏ ਹੈਂ। ਪ੍ਰਮਾਣ :- 'ਅਰੁਸਿਖ ਹੈ ਆਪਨੇ ਹੀ ਮਨ ਕਉ ਇਹ ਲਾਲਚ ਹਉ ਗੁਨ ਤਉ ਉਚਰੋ॥ ‘ਮਨ ਨਾਮ ਗੁਰ ਕੋ ਹੈ ਸੋ ਪ੍ਰਥਮ ਪਾਤਸ਼ਾਹੀ ਤੇ ਦਸਵੀਂ ਪ੍ਰਯੰਤ ਸਰਵ ਕੋ ਏਕ ਆਸ਼ੈ ਹੈ। ਏਕ ਹੀ ਇਨਕੇ ਗੁਰ ਹੈ। ਏਕ ਹੀ ਇਨ ਕੋ ਸਰੂਪ ਹੈ। ਮੁਕਤਿ ਹਿਤ ਏਕ ਹੀ ਉਪਦੇਸ਼ ਹੈ। ਜੋ ਬਿਲੱਖਣ ਸਮਝਤ ਹੈਂ ਤਿਨੋਂ ਤੇ ਮੂਰਖ ਅਧਿਕ ਔਰ ਕੌਨ ਹੈ?"
(ਗਰਬ ਗੰਜਨੀ ਜਪ ਟੀਕਾ)
ਕਵਿ ਸੰਤੋਖ ਸਿੰਘ ਜੀ ਦੀ ਇਹ ਲਿੱਖਤ ਨਿਰਸੰਸੇ ਕਰਦੀ ਹੈ ਕਿ ਆਪ ਗੁਰੂ ਜੀ ਨੂੰ ਦੇਵੀ ਪੂਜਾ ਕਰਨ ਵਾਲਾ ਨਹੀਂ ਮੰਨਦੇ, ਦਸਾਂ ਗੁਰੂ ਸਾਹਿਬਾਂ ਦਾ ਪੂਜ੍ਯ ਇਕ ਅਕਾਲ ਨੂੰ ਮੰਨਦੇ ਹਨ।
ਕੌਤਕ-ਦੇਵੀ ਸਿੱਧ ਕੀਤੀ ਦਾ ਪ੍ਰਸੰਗ ਲਿਖਦੇ ਹੋਏ ਕਵੀ ਲੋਕ ਜਦੋਂ ਦੇਖਦੇ ਹਨ ਕਿ ਗੁਰੂ ਘਰ ਵਿਚ ਅਕਾਲ ਪੂਜਾ ਤੋਂ ਛੁੱਟ ਹੋਰ ਕੁਛ ਨਹੀਂ, ਫਿਰ ਗੁਰੂ ਜੀ ਨੂੰ ਮਹਾਨ ਜੋਤੀ ਗੋਬਿੰਦ ਰੂਪ ਮੰਨਦੇ ਹਨ ਤੇ ਦੇਵੀ ਨੂੰ ਛੋਟੀ ਵ੍ਯਕਤੀ ਗੁਰਬਾਣੀ ਵਿਚ ਪੜ੍ਹਦੇ ਹਨ, ਤੇ ਆਪ ਬੀ ਲਿਖਦੇ ਹਨ; ਅਕਾਲ ਪੁਰਖ ਨੂੰ ਸਰਬ ਸਮਰੱਥ ਤੇ ਸ਼ਕਤੀਮਾਨ ਮੰਨਦੇ ਹਨ; ਫਿਰ ਕੋਈ ਲੋੜ ਨਹੀਂ ਰਹਿੰਦੀ ਕਿ ਦੇਵੀ ਕਿਉਂ ਪੂਜਣੀ ਸੀ, ਤਦੋਂ ਇਸ ਗਲ ਨੂੰ ਇਕ 'ਕੌਤਕ ਮਾਤ੍ਰ
––––––––––––––
* ਦਸਮ ਗ੍ਰੰਥ ਵਿਚ ਚੰਡੀ ਚਰਿਤ੍ਰ ਦੀ ਹੋਂਦ ਨੂੰ ਹੀ ਕਈ ਆਦਮੀ ਦੇਵੀ ਪੂਜੇ ਜਾਣ ਦਾ ਸਬੂਤ ਦੱਸਦੇ ਹਨ। ਪ੍ਰੰਤੂ ਦਸਮ ਗ੍ਰੰਥ ਵਿਚ ਚੰਡੀ ਚਰਿਤ੍ਰ ਤੋਂ ਛੁੱਟ ੨੪ ਅਵਤਾਰਾਂ ਦੇ ਪ੍ਰਸੰਗ ਵੀ ਦਿੱਤੇ ਹਨ ਤੇ ਇਹ ਬੀ ਉਸੇ ਤਰ੍ਹਾਂ ਰਾਮਾਯਨ ਤੇ ਭਾਗਵਤ ਆਦਿਕ ਗ੍ਰੰਥਾਂ ਦੇ ਸੁਤੰਤ੍ਰ ਉਲਥੇ ਹਨ ਜਿਵੇਂ ਮਾਰਕੰਡੇ ਪੁਰਾਣ ਦੇ ਵਿੱਚੋਂ ਚੰਡੀ ਚਰਿਤ੍ਰ ਆਦਿਕ ਉਲਥੇ ਕੀਤੇ ਗਏ ਹਨ। ਜਿਵੇਂ ਚੰਡੀ ਚਰਿਤ੍ਰ ਵਿਚ
(ਬਾਕੀ ਟੂਕ ਦੇਖੋ ਅਗਲੇ ਪੰਨੇ ਦੇ ਹੇਠ
ਕਹਿਕੇ ਯੁਕਤੀ ਦਾ ਹਥਿਆਰ ਹੱਥੋਂ ਛੱਡ ਦੇਂਦੇ ਹਨ, ਯਥਾ :-
ਦੇਵੀ ਦੇਵ ਕੇਤਿਕ ਜੋ ਆਹੀ। ਪਦ ਪੰਕਜ ਗੁਰਮੱਧ ਸਮਾਹੀਂ।
ਇਹ ਭੀ ਇਕ ਕੰਤਕ ਕੇ ਕਾਜਾ। ਕਰਤਿ ਚਰਿਤ੍ਰ ਗਰੀਬ ਨਿਵਾਜਾ।
(ਗੁ: ਬਿ: ਸੁਖਾ ਸਿੰਘ ਪੰ.-੨੦੩)
ਅਰਥਾਤ ਦੇਵੀ ਦੇਵ ਜਿਤਨੇ ਬੀ ਹਨ, ਗੁਰੂ ਜੀ ਦੇ ਪਰੀਪੰਕਜ ਵਿਚ ਸਮਾਏ ਹੋਏ ਹਨ, ਇਹ ਗੁਰੂ ਜੀ ਇਕ ਕੌਤਕ ਦਾ ਕੰਮ ਕਰਦੇ ਹਨ, ਭਾਵ ਕੋਈ ਖੇਡ ਮਾਤਰ ਚੋਜ ਸੀ।
ਕੰਤਕ ਨਾਮ ਹੈ ਤਮਾਸ਼ੇ ਦਾ, ਯਥਾ- 'ਕੌਤਕ ਕੋਡ ਤਮਾਸਿਆ। ਸੋ ਜੇ ਫਰਜ਼ ਕਰ ਲਈਏ ਕਿ ਕੋਈ ਗਲ ਹੋਈ ਹੈ ਤਾਂ ਦੇਵੀ ਦਾ ਪ੍ਰਗਟਾਉਣਾ ਇੱਕ ਤਮਾਸੇ ਮਾਤ੍ਰ ਸੀ। ਇਸ ਤੋਂ ਸੰਭਾਵਨਾ ਹੁੰਦੀ ਹੈ ਕਿ ਦਰਬਾਰ ਵਿਚ
–––––––––––––––
ਪਿਛਲੇ ਪੰਨੇ ਦੀ ਬਾਕੀ ਟੂਕ)
ਚੰਡੀ ਦੀ ਮਹਿਮਾ ਹੈ ਤਿਵੇਂ ਹੀ ਰਾਮਾਇਨ ਤੇ ਭਾਗਵਤ ਆਦਿਕ ਦੇ ਉਲਥਿਆਂ ਵਿਚ ਸ੍ਰੀ ਰਾਮਚੰਦ੍ਰ ਤੇ ਸ੍ਰੀ ਕ੍ਰਿਸ਼ਨ ਜੀ ਦੀ ਉਸਤੁਤਿ ਹੈ, ਏਹ ਉਸਤੁਤੀਆਂ ਬੀ ਮੂਲ ਗ੍ਰੰਥਾਂ ਦੇ ਭਾਵਾਂ ਅਨੁਸਾਰ ਹਨ। ਸੇ ਜਿਸ ਤਰ੍ਹਾਂ ੨੪ ਅਵਤਾਰਾਂ ਦੇ ਪ੍ਰਸੰਗ ਦਸਮ ਗ੍ਰੰਥ ਵਿੱਚ ਹੋਣ ਤੋਂ ਗੁਰੂ ਜੀ, ਇਨ੍ਹਾਂ ਦੇ ਉਪਾਸ਼ਕ ਨਹੀਂ ਸੇ, ਤਿਵੇਂ ਹੀ ਚੰਡੀ ਚਰਿਤ੍ਰ ਆਦਿਕ ਦਾ ਰੱਚਿਆ ਜਾਣਾ ਇਹ ਕਿਸੇ ਤਰ੍ਹਾਂ ਵੀ ਸਿਧ ਨਹੀਂ ਕਰ ਸਕਦਾ ਕਿ ਗੁਰੂ ਜੀ ਦੇਵੀ ਭਗਤ ਸੇ, ਜੈਸੇ ਕਿ ਉੱਪਰ ਦੱਸੇ ਕਵਿ ਸੰਤੋਖ ਸਿੰਘ ਜੀ ਦੇ ਪ੍ਰਮਾਣ ਵਿੱਚ ਕਵਿ ਜੀ ਆਪ ਹੀ ਮੰਨ ਰਹੇ ਹਨ ਕਿ ਦਸੋਂ ਗੁਰੂ ਸਾਹਿਬ ਦੇਵੀ ਦੇਵਾਂ ਦੇ ਉਪਾਸ਼ਕ ਨਹੀਂ ਸਨ। ਇਨ੍ਹਾਂ ਉਲਖਿਆਂ ਦੇ ਅੰਤ ਵਿਚ ਉਲਥੇ ਕਰਨ ਦਾ ਆਸ਼ਯ ਵੀ ਦੱਸਿਆ ਹੈ ਜਿਹਾ ਕਿ ਚੰਡੀ ਚਰਿਤ੍ਰ ਦੇ ਅੰਤ ਵਿਚ ਲਿਖਿਆ ਹੈ :-
ਸੁੰਨੈ ਸੂੰਮ ਸੋਫੀ ਲਰੈ ਜੁੱਧ ਗਾਵੈ ॥੬੦॥
ਅਤੇ ਕ੍ਰਿਸ਼ਨ ਅਵਤਾਰ ਦੇ ਅੰਤ ਵਿੱਚ ਲਿਖਿਆ ਹੈ :-
ਦਸਮ ਕਥਾ ਭਾਗਉਤ ਕੀ ਭਾਪਾ ਕਰੀ ਬਨਾਇ॥
ਅਵਰ ਬਾਸਨਾ ਨਾਹਿ ਪ੍ਰਭ ਧਰਮ ਜੁੱਧ ਕੇ ਚਾਇ ਆਦਿ॥
ਕੱਠੇ ਹੋ ਗਏ ਸ਼ਾਕਤਕ ਮਤ ਦੇ ਪੰਡਤਾਂ ਦੇ ਕਹਿਣੇ ਪਰ ਕਿ ਆਪ ਬੀਰਰਸ ਪੈਦਾ ਕਰ ਰਹੇ ਹੋ ਕਦੇ ਦੇਵੀ ਪ੍ਰਗਟਾਓ ਤਾਂ ਕਾਰਜ ਸੁਖੈਨ ਹੋ ਜਾਵੇ। ਇਸ ਗਲ ਪਰ ਅਖੰਨਾ ਨਾ ਕਰਕੇ ਗੁਰੂ ਜੀ ਦਾ ਪ੍ਰੀਖਿਆ ਹਿਤ ਕਹਿ ਦੇਣਾ ਕਿ ਕਰਕੇ ਦਿਖਾਓ, ਤੇ ਓਨ੍ਹਾਂ ਦੀ ਕਹੀ ਸਾਰੀ ਲੋੜ ਪੂਰੀ ਕਰ ਦੇਣੀ ਤੇ ਤਮਾਸ਼ਾ ਦੇਖੀ ਚੱਲਣਾ ਤੇ ਅੰਤ ਸਿੱਧ ਨਾ ਹੋਣ ਤੇ ਤਲਵਾਰ ਨੂੰ ਹੀ ਪਰਤੱਖ ਸ਼ਕਤੀ ਦਿਖਾਕੇ ਤੇ ਅਪਣੇ ਤਿਆਰ ਕੀਤੇ ਸਿੱਖਾਂ ਦਾ ਬਾਹੂਬਲ ਹੀ ਤਾਕਤਵਰ ਦੱਸਕੇ ਉਨ੍ਹਾਂ ਨੂੰ ਸਤਿਕਾਰਨਾ ਤੇ ਯਗ ਕਰਕੇ ਸਨਮਾਨਤ ਕਰਨਾ ਅਤੇ ਨਾਕਾਮਯਾਬ ਹੋਏ ਬ੍ਰਾਹਮਣਾਂ ਨੂੰ ਨਾ ਸੱਦਣਾ ਤੇ ਉਨ੍ਹਾਂ ਦਾ ਗੁੱਸਾ ਤੇ ਨਿਰਾਸਤਾ ਉਸ ਪਰ ਸ੍ਰੀ ਮੁੱਖਵਾਕ 'ਜੋ ਕੁਛ ਲੇਖ ਲਿਖ੍ਯਾ ਬਿਧਨਾ’ ਦੱਸ ਰਿਹਾ ਹੈ ਕਿ ਆਪ ਨੇ ਸਿੱਖਾਂ ਨੂੰ ਹੀ ਵਿਸ਼ੇਸ਼ਤਾ ਦਿੱਤੀ ਹੈ। ਕੋਤਕ ਦਾ ਭਾਵ ਲੈ ਕੇ ਜੇ ਫਰਜ਼ ਹੀ ਕਰ ਲਈਏ ਤਾਂ ਇਸ ਯਾ ਇਸ ਕਿਸਮ ਦੇ ਕਿਸੇ ਹੋਰ ਚੋਜ ਵਲ ਲੈ ਜਾਂਦਾ ਹੈ। ਸੋ ਕੌਤਕ ਲਈ ਕਰਨਾ ਬੀ ਦੇਵੀ ਨੂੰ ਗੁਰੂ ਜੀ ਦੀ ਪੂਜ੍ਯ' ਅਰ ਉਨ੍ਹਾਂ ਤੋਂ ਆਰਾਧੀ ਗਈ ਸਿੱਧ ਨਹੀਂ ਕਰਦਾ।
ਅੰਤ ਵਿਚ ਇਕ ਹਾਸੇ ਵਾਲੀ ਗੱਲ ਇਸ ਪੱਖ ਵਿਚ ਲਿਖਣੀ ਜ਼ਰੂਰੀ ਬਣਦੀ ਹੈ ਕਿ ਅਕਸਰ ਗਿਆਨੀ 'ਪ੍ਰਕ੍ਰਿਤੀ' ਮਾਇਆ ਨੂੰ ਤੇ ਇਸ ਦੇਵੀ ਯਾ ਸ਼ਕਤੀ ਨੂੰ ਇਕੋ ਗਲ ਦੱਸਦੇ ਹਨ। ਪਰ ਇਹ ਸ਼ਕਤੀ ਜੋ ਦੇਵੀ ਹੋਕੇ ਪ੍ਰਗਟ ਦੱਸੀ ਜਾਂਦੀ ਹੈ, ਸਜੀਵ ਹੈ, ਚੇਤਨ ਵਜੂਦ (ਵਯਕਤੀ) ਰੱਖਦੀ ਹੈ, ਤੇਜ ਇਸਦਾ ਅਸਲਾ ਹੈ, ਫਿਰ ਇਹ ਸ਼ੁੱਧ ਚੇਤਨ ਨਾਲ ਅਭੇਦ ਬੀ ਬਾਜ਼ੇ ਵੇਲੇ ਦੱਸੀ ਜਾਂਦੀ ਹੈ। ਪ੍ਰੰਤੂ ਸਾਖ ਵਾਲੀ 'ਪ੍ਰਕ੍ਰਿਤੀ' ਤੇ ਵੇਦਾਂਤ ਵਾਲੀ 'ਮਾਯਾ' ਜੜ੍ਹ ਹਨ, ਉਪਾਧੀਆਂ ਹਨ। ਸਾਂਖ ਦੀ ਪ੍ਰਕ੍ਰਿਤੀ ਪੁਰਖ ਨੂੰ ਆਛਾਦਨ
–––––––––––––
੧. ਇਸ ਤੇ ਵਿਸ਼ੇਸ਼ ਵਿਚਾਰ ਅਗਲੇ ਅੰਕ ਵਿਚ ਆਵੇਗੀ।
੨. ਦੇਖੇ ਭਾਈ ਸੰਤੋਖ ਸਿੰਘ ਜੀ ਦਾ ਇਹ ਵਾਕ:
ਪਰਮ ਜੋਗਤਿ ਕੀ ਜੋਤਿ ਮਹਾਨੀ॥ ਸਿਮਰੇ ਜਹਾਂ ਤਹਾਂ ਬਰਦਾਨੀ॥
(ਰੁਤ ੩ ਅੱਸੂ ੯ ਅੰਕ ੪੩)Page_break
ਕਰਨ ਵਾਲੀ ਤੇ ਫਸਾਉਣ ਵਾਲੀ ਹੈ। ਵੇਦਾਂਤ ਦੀ ਮਾਇਆ ਭੁਲੇਵਾ ਤੇ ਭੁਲੇਖਾ ਦੇਣ ਵਾਲੀ ਅਗ੍ਯਾਨ ਤੇ ਅੰਧੇਰਾ ਹੈ। ਫਿਰ ਪ੍ਰਕ੍ਰਿਤੀ ਤੇ ਮਾਇਆ ਨੂੰ ਮਾੜਾ ਕਿਹਾ ਜਾਂਦਾ ਹੈ। ਇਸ ਨੂੰ ਦੂਰ ਕਰਨਾ, ਇਸ ਤੇ ਬਿਜੈ ਪਾਉਣੀ, ਇਸਦੇ ਫੰਧੇ ਤੋਂ ਛੁੱਟਣਾ ਜੀਵਨ ਦਾ ਪਰਮਾਰਥ ਸਮਝਿਆ ਜਾਂਦਾ ਹੈ। ਉਧਰ ਦੇਵੀ ਯਾ ਸ਼ਕਤੀ ਪੂਜਨੀਕ ਕਹੀ ਦੀ ਹੈ, ਸਤਿਕਾਰ ਯੋਗ ਦੱਸੀ ਦੀ ਹੈ; ਧਿਆਨ ਯੋਗ ਦੱਸੀ ਜਾਂਦੀ ਹੈ। ਫਿਰ ਦੋਹਾਂ ਨੂੰ ਇਕ ਕਿਵੇਂ ਕ੍ਯਾਸ ਕੀਤਾ ਜਾਂਦਾ ਹੈ ? ਸੋ ਜੇ ਦੇਵੀ ਨੂੰ ਪ੍ਰਕ੍ਰਿਤੀ ਤੇ ਮਾਇਆ ਨਾਲ ਪ੍ਰਯਾਯਵਾਚੀ ਸਮਝਿਆ ਜਾਏਗਾ ਤਾਂ ਆਪੇ ਹੀ ਉਹ ਤਿਆਗਣੇ ਯੋਗ ਤੇ ਨਾਂ ਪੂਜਣੇ ਯੋਗ ਸਿੱਧ ਹੋ ਗਈ। ਉਸ ਤੋਂ ਜਗਤ ਨੂੰ ਛੁਡਾਉਣ ਵਾਸਤੇ ਹੀ ਆਪ ਆਏ ਸਨ। ਉਸ ਦੀ ਪੂਜਾ ਦਸਮੇਂ ਗੁਰੂ ਜੀ ਨੇ ਕਾਸ ਨੂੰ ਕਰਨੀ ਸੀ।
੩. ਤੀਸਰਾ ਸਰੂਪ ਦੇਵੀ ਦਾ ਦੇਵੀ ਦੀ ਮੂਰਤੀ ਹੈ। ਸੋ ਸਿੱਖ ਲੇਖਕਾਂ ਨੇ, ਜਿਨ੍ਹਾਂ ਦੇ ਜ਼ਿਕਰ ਅਸਾਂ ਪਿੱਛੇ ਕੀਤੇ ਹਨ, ਕਿ ਜਿਨ੍ਹਾਂ ਨੇ ਦੇਵੀ ਪੂਜੀ ਲਿਖੀ ਹੈ, ਉਨ੍ਹਾਂ ਨੇ ਦੇਵੀ ਦੀ ਮੂਰਤੀ ਦੀ ਪੂਜਾ ਕੀਤੀ ਗਈ ਦਾ ਜ਼ਿਕਰ ਨਹੀਂ ਕੀਤਾ। ਉਨ੍ਹਾਂ ਨੇ ਨਹੀਂ ਦੱਸਿਆ ਕਿ ਕਿਸੇ ਪੱਥਰ ਮਿੱਟੀ, ਕਾਠ ਯਾ ਧਾਤੂ ਆਦਿ ਦੀ ਘੜੀ ਮੂਰਤੀ ਜੋ ਵਿਯਾਚਲ ਤੇ ਕਾਲੀ ਬਾੜੀ ਤੇ ਹੋਰ ਥਾਈਂ ਪੂਜੀ ਜਾ ਰਹੀ ਹੈ, ਗੁਰੂ ਜੀ ਨੇ ਪੂਜੀ ਸੀ। ਇਸ ਕਰਕੇ ਇਸ ਤੇ ਬਹਿਸ ਦੀ ਲੋੜ ਨਹੀਂ। ਉਹ ਗ੍ਯਾਨੀ, ਜੋ ਕਥਾ ਵਾਰਤਾ ਕਰਦੇ ਹਨ, ਉਹ ਬੀ ਦੇਵੀ ਦੀ ਮੂਰਤੀ ਦੀ ਪੂਜਾ ਕੀਤੀ ਗਈ ਸ੍ਵੀਕਾਰ ਨਹੀਂ ਕਰਦੇ। ਦੇਵੀ ਦੀ ਮੂਰਤੀ ਦਾ ਪੂਜਨ ਨਾ ਗੁਰਬਾਣੀ ਵਿੱਚ ਹੈ, ਨਾਂ ਗੁਰ ਇਤਿਹਾਸ ਵਿਚ ਹੈ, ਨਾਂ 'ਦੇਵੀ ਪ੍ਰਗਟ ਕਰਨਾ' ਸਿੱਧ ਕਰਨ ਵਾਲੇ ਉਪਰਲੇ ਲੇਖਕਾਂ ਦੀ ਰਚਨਾ ਵਿੱਚ ਹੈ। ਇਸ ਲਈ ਦੇਵੀ ਦਾ ਇਹ ਪੱਖ ਹੋਰ ਵਿਚਾਰ ਗੋਚਰਾ ਨਹੀਂ।
੩. ਇਤਿਹਾਸਕ ਪਹਿਲੂ
ਇਸ ਪਾਸੇ ਦੀ ਖੋਜ ਕਰਨ ਵਿਚ ਤ੍ਰੈ ਸਮੇਂ ਨਿਯਤ ਹੁੰਦੇ ਹਨ, (ੳ) ਗੁਰੂ ਜੀ ਦੇ ਸਮੇਂ ਤੋਂ ੧੮੩੩ ਬਿ: ਤਕ ਦਾ ਸਮਾਂ, (ਅ) ੧੮੩੩ ਤੋਂ ੧੯੪੬ ਬਿ: ਤੇ (ੲ) ੧੯੪੬ ਤੋਂ ਹੁਣ ਤਕ ਦਾ ਸਮਾਂ"।
(ੳ) (ਗੁਰੂ ਜੀ ਦਾ ਆਪਣਾ ਤੇ ਉਸ ਤੋਂ ਪਿਛੋਂ ਸੰ: ੧੮੩੩ ਬਿ: ਤੱਕ ਦਾ ਸਮਾਂ)
ਹੁਣ ਅਸਾਂ ਖੋਜ ਕਰਨੀ ਹੈ ਕਿ ਗੁਰੂ ਜੀ ਦੇ ਦੇਵੀ ਪੂਜਨ ਤੇ ਪ੍ਰਗਟਾਉਣ ਸੰਬੰਧੀ ਇਸਤਹਾਸਿਕ ਖੋਜ ਖੋਜੀ ਨੂੰ ਕਿੱਥੇ ਲੈ ਜਾਂਦੀ ਹੈ! ਅਰਥਾਤ ਕਿ ਇਹ ਗਲ ਅਮਰ ਵਾਕਿਆ ਸਿੱਧ ਹੁੰਦੀ ਹੈ ਕਿ ਨਹੀਂ ਕਿ ਨੈਣੇ ਦੇ ਟਿੱਲੇ ਤੇ ਦੇਵੀ ਅਰਾਧੀ ਗਈ ਤੇ ਪ੍ਰਗਟ ਹੋਈ ਤੇ ਉਸਨੇ ਵਰ ਦਿੱਤੇ ਆਦਿ?
੧. ਸਭ ਤੋਂ ਪਹਿਲਾਂ ਸਾਨੂੰ ਦਸਮ ਗੁਰਬਾਣੀ ਤੇ ਖਾਸ ਕਰ ਬਚਿੱਤ੍ਰ ਨਾਟਕ ਵਿੱਚ ਖੋਜ ਕਰਨੀ ਚਾਹੀਦੀ ਹੈ। ਉਸ ਵਿੱਚ ਪਹਿਲੇ ਕਿਸੇ ਜਨਮ ਦੇ ਜ਼ਿਕਰ ਵਿੱਚ ਪਦ 'ਮਹਾਂ ਕਾਲ ਕਾਲਕਾ' ਆਇਆ ਹੈ ਜਿਸਦੀ ਵੀਚਾਰ ਪਿੱਛੇ ਕਰ ਆਏ ਹਾਂ। ਫਿਰ ਬੀਰਰਸ ਉਦੀਪਕ ਚੰਡੀ ਦੇ ਤ੍ਰੈ ਲੇਖ-ਚਰਿੱਤ੍ਰ ਤੇ ਵਾਰ ਆਦਿਕ ਹਨ, ਓਹ ਸੰਸਕ੍ਰਿਤ ਪੁਸਤਕਾਂ (ਮਾਰਕੰਡੇ ਪੁਰਾਣ ਆਦਿਕ)
–––––––––––
੧. ਇਹ ਸਮੇਂ ਦੀ ਵੰਡ ਉਹਨਾਂ ਇਤਿਹਾਸਕ ਸਾਮਾਨਾਂ ਤੇ ਕੀਤੀ ਗਈ ਹੈ ਜੋ ਇਸ ਲੇਖ ਦੇ ਲਿਖਣ ਤਕ ਦੇਖਣ ਵਿੱਚ ਆਏ।
੨. ਕਵਿ ਜੀ ਨੇ ਨੈਣੇ ਗੁੱਜਰ ਦੇ ਨਾਮ ਤੋਂ ਟਿੱਲੇ ਦਾ ਇਹ ਨਾਉਂ ਬਣਿਆ ਦੱਸਿਆ ਹੈ।
3. ਗਿਆਨੀ ਦਿੱਤ ਸਿੰਘ ਜੀ ਨੇ ਇਸ ਦਾ ਤਰਜਮਾ 'ਕਾਲ ਕਾ ਮਹਾਂ ਕਾਲ ਕੀਤਾ ਹੈ ਤੇ 'ਆਰਾ' ਦਾ ਅਰਥ ਕੀਤਾ ਹੈ 'ਆਰਾਧਨ ਵਾਲਾ'।
ਦੇ ਸੁਤੰਤ੍ਰ ਤੇ ਸੰਖੇਪ ਤਰਜਮੇ ਹਨ ਤੇ ਉਹਨਾਂ ਵਿਰ ਬੀ ਇਹ 'ਅਮਰ ਵਾਕਿਆ' ਕਿਤੇ ਨਹੀਂ ਆਉਂਦਾ ਕਿ ਅਸਾਂ ਨੇ ਨੈਣੇ ਦੇ ਟਿੱਲੇ ਤੇ ਦੇਵੀ ਪੁਜੀ ਤੇ ਪ੍ਰਗਟਾਈ। ਇਨ੍ਹਾਂ ਨੇ ਬੀਰਰਸ ਦੇ ਨਕਸ਼ੇ ਕਮਾਲ ਦੇ ਬੱਧੇ ਹਨ ਤੇ ਪ੍ਰਯੋਜਨ ਇਹ ਹੈ ਕਿ ਬੀਰਰਸੀ ਸਾਹਿਤ੍ਯ ਪੜ ਸੁਣਕੇ ਖਾਲਸੇ ਵਿੱਚ ਬੀਰਰਸ ਦਾ ਉਤਸਾਹ ਵਧੇ, ਜੈਸਾ ਕਿ ਲਿਖਿਆ ਹੈ :-
"ਸੁਨੇ ਸੂਮ ਸੋਫੀ ਲਹੈ ਕ੍ਰੋਧ ਗਾਢੇ" (ਚੰਡੀ ਚਰਿੱਤ੍ਰ-੨)
ਫਿਰ ਪਹਿਲੇ ਚੰਡੀ ਚਰਿੱਤ੍ਰ ਵਿਚ ਮਾਰਕੰਡੇ ਪੁਰਾਣ ਦਾ ਪਤਾ ਧਿਆਵਾਂ ਦੇ ਨਾਲੇ ਨਾਲ ਦਿੱਤਾ ਤੇ ਅੰਤ ਵਿਚ ਕਿਹਾ ਹੈ, ਕਉਤਕ ਹੇਤ ਕਰੀ ਕਵਿ ਨੇ ਸਤਿਸਯ ਕੀ ਕਥਾ ਇਹ ਪੂਰੀ ਭਈ ਹੈ ਖੋਜ ਕਰਨ ਤੇ ਤ੍ਰੈਏ ਪ੍ਰਸੰਗ ਪੌਰਾਣਕ ਸੰਖੇਪ ਤਰਜਮੇ ਹਨ, ਇਥੋਂ ਤਾਂਈਂ ਕਿ ਅੰਤਲੀਆਂ ਮਹਾਤਮ ਦੀਆਂ ਤੁਕਾਂ ਬੀ ਮੂਲ ਦੇ ਹੀ ਭਾਵ ਤਰਜਮਾ ਹੋਏ ਹਨ। ਇਨ੍ਹਾਂ ਵਿਚ ਚੰਡੀ ਚਰਿੱਤ੍ਰ ਉਕਤ ਬਿਲਾਸ ਪਦ ਕਿਤੇ ਮੁੱਢ ਵਿਚ ਤੇ ਕਿਤੇ ਧਿਆਵਾਂ ਦੇ ਅੰਤ ਪਰ ਆਉਂਦਾ ਹੈ ਜਿਸਦਾ ਮਤਲਬ ਹੈ ਕਿ ਇਹ ਤਰਜਮਾ ਹੈ ਅਥਵਾ ਬਿਲਾਸ ਦੀ ਖਾਤਰ ਕਿਹਾ ਜਾ ਰਿਹਾ ਹੈ' ਤੇ ਅੰਤ ਵਿੱਚ 'ਕਉਤਕ ਹੇਤ ਕਰੀ ਕਵਿ ਨੇ ਆਉਣ ਤੋਂ ਇਨ੍ਹਾਂ ਦਾ ਲਿਖਿਆ ਜਾਣਾ ਇਸਟਾਪਤੀ ਦਾ ਪ੍ਰਯੋਜਨੀਯ ਸਿੱਧ ਨਹੀਂ ਹੁੰਦਾ। ਚੰਡੀ ਚਰਿੱਤ੍ਰ ਪਹਿਲੇ ਦੇ ਮੁੱਢ ਵਿਚ ਅਕਾਲ ਪੁਰਖ ਦਾ ਸਪਸ਼ਟ ਮੰਗਲ ਕੀਤਾ ਹੈ ਤੇ ਮਗਰੋਂ ਇਹ ਤੁਕ ਬੀ ਪਈ ਹੈ 'ਕ੍ਰਿਪਾ ਸਿੰਧ! ਤੁਮਰੀ ਕ੍ਰਿਪਾ ਜੋ ਕੁਛ ਮੇ ਪਰਿ ਹੋਇ॥ ਰਚੇਂ ਚੰਡਕਾ ਕੀ ਕਥਾ ਬਾਣੀ ਸੁਭ ਸਭ ਹੋਇ ॥
–––––––––––––
੧. ਕਾਇਰ।
੨. ਉਕਤ = ਕਹੀ ਹੋਈ। (ਪਹਿਲਾਂ ਕਿਸੇ ਦੀ) ਆਖੀ ਹੋਈ। ਬਿਲਾਸ-ਪ੍ਰਸੰਨ ਕਰਨੇ ਵਾਲੀ ਕ੍ਰਿਯਾ (ਯਾ ਕਥਾ)। ਉਕਤ ਬਿਲਾਸ - ਪਹਿਲਾਂ ਕਹੀ ਹੋਈ (ਦੇਵੀ ਦੀ) ਕਰਨੀ ਜੇ ਪੜ੍ਹਿਆਂ ਪ੍ਰਸੰਨਤਾ ਦੇਵੇ। ਇਸ ਦਾ ਮਤਲਬ ਸਾਫ ਹੈ ਕਿ ਸੰਸਕ੍ਰਿਤ ਵਿਚ ਕਹੇ ਗਏ ਦੇਵੀ ਦੇ ਕਾਰਨਾਮਿਆਂ ਦੀ ਕਥਾ ਦਾ ਇਹ ਤਹਜੁਮਾ ਯਾ ਉਲਥਾ ਹੈ। (ਅ) ਉਕਤ ਬਿਲਾਸ= ਕਥਾ ਜੋ ਬਿਲਾਸ ਮਾਤ੍ਰ ਲਈ ਆਖੀ ਗਈ ਹੋਵੇ।
ਜਿਸ ਤੋਂ ਸਪਸ਼ਟ ਹੈ ਕਿ ਅਪਣਾ ਇਸ਼ਟ 'ਅਕਾਲ ਪੁਰਖ' ਹੈ, ਜਿਸਦੀ ਸਹਾਇਤਾ ਮੰਗ ਰਹੇ ਤੇ ਇਹ ਕਥਾ ਜੰਗ ਕਰਨ ਦਾ ਉਤਸ਼ਾਹ ਤੇ ਰੋਦ੍ਰ ਰਸ ਭਰਨ ਲਈ ਲਿਖਣ ਲਗੇ ਹਨ ਤੇ ਅੰਤ ਵਿਚ 'ਕਉਤਕ ਹੇਤ ਕਰੀ' ਕਹਿਕੇ ਅਪਣੀ ਜ਼ਿੰਮੇਵਾਰੀ ਤੋਂ ਅਲਹਿਦਗੀ ਸਾਫ ਸਾਫ ਦੱਸ ਰਹੇ ਹਨ। ਬਚਿੱਤ੍ਰ ਨਾਟਕ ਤੋਂ ਜੋ ਹੋਰ ਉਗਾਹੀ ਮਿਲਦੀ ਹੈ ਸੋ ਏਹ ਹੈ :- ਗੁਰੂ ਜੀ ਫੁਰਮਾਉਂਦੇ ਹਨ-
(ੳ) ਤਪ ਸਾਧਤ ਹਰਿ ਮੋਹਿ ਬੁਲਾਯੋ॥ ਇਮ ਕਹਿਕੇ ਇਹ ਲੋਕ ਪਠਾਯੋ ॥੨੮॥ ਅਕਾਲ ਪੁਰਖ ਬਾਚ ਚੌਪਈ:-
(ਅ) ਮੈਂ ਅਪਨਾ ਸੁਤਿ ਤੋਹਿ ਨਿਵਾਜਾ॥ ਪੰਥ ਪ੍ਰਚੁਰਿ ਕਰਿਬੇ ਕਹੁ ਸਾਜਾ॥ ਜਾਹਿ ਤਹਾਂ ਤੈ ਧਰਮੁ ਚਲਾਇ ॥ ਕੁਬੁੱਧਿ ਕਰਨ ਤੇ ਲੋਕ ਹਟਾਇ॥੨੯॥
ਕਬਿਬਾਜ਼ ਦੋਹਰਾ :-
(ੲ) ਨਾਂਢ ਭਯੋ ਮੈਂ ਜੋਰਿ ਕਰ ਬਚਨ ਕਹਾ ਸਿਰ ਨ੍ਯਾਇ॥ ਪੰਥ ਚਲੈ ਤਬ ਜਗਤ ਮੈ ਜਬ ਤੁਮ ਕਰਹੁ ਸੁਹਾਇ ।੩੦। ਚੌਪਾਈ
(ਸ) ਇਹ ਕਾਰਨਿ ਪ੍ਰਭੂ ਮੋਹਿ ਪਠਾਇਓ॥ ਤਬ ਮੈਂ ਜਗਤ ਜਨਮੁ ਧਰਿ ਆਇਓ॥
(ਹ) ਹਮ ਇਹ ਕਾਜ ਜਗਤ ਮੋ ਆਏ। ਧਰਮ ਹੇਤ ਗੁਰਦੇਵ ਪਠਾਏ॥ ਜਹਾਂ ਤਹਾਂ ਤੁਮ ਧਰਮ ਬਿਥਾਰੋ॥ ਦੁਸ਼ਟ ਦੇਖੀਅਨ ਪਕਰਿ ਪਛਾਰੋ॥੪॥
(ਕ) ਇਹੈ ਕਾਜ ਧਰਾ ਹਮ ਜਨਮੰ॥ ਸਮਝਿ ਲੇਹੁ ਸਾਧੂ ਸਭ ਮਨਮੰ॥ ਧਰਮ ਚਲਾਵਨ ਸੰਤ ਉਬਾਰਨ॥ਦੁਸ਼ਟ ਸਭਨ ਕੇ ਮੂਲ ਉਪਾਰਨਿ॥
ਇਨ੍ਹਾਂ ਵਾਕਾਂ ਵਿੱਚ ਅਕਾਲ ਪੁਰਖ ਦਾ ਗੁਰੂ ਜੀ ਨੂੰ ਸੱਦਣਾ, ਪੰਥ ਰਚਨ ਦਾ ਹੁਕਮ ਦੇਣਾ, ਪੁਤ੍ਰ ਹੋਣ ਦਾ ਮਾਣ ਬਖਸ਼ਣਾ, ਧਰਮ ਚਲਾਉਣ ਤੇ ਦੁਸ਼ਟਾਂ ਦਾ ਮੂਲ ਪੱਟਣ ਆਦਿਕ ਬਾਬਤ ਹੁਕਮ ਦੇਣੇ, ਸ਼ਾਂਤਿ ਤੇ ਬੀਰਰਸੀ ਵਰ ਦੇਣੇ ਤਾਂ ਇਕ 'ਅਮਰ ਵਾਕ੍ਯਾ ਦੀ ਤਰ੍ਹਾਂ ਅਰਥਾਤ ਇਕ ਇਤਿਹਾਸਕ ਹੋਈ
ਘਟਨਾ ਦੇ ਰੂਪ ਵਿਚ ਸਫੁਟ ਲਿਖੇ ਹਨ ਪਰ ਕੇਸ ਦਾਸ ਨੂੰ ਲੈ ਕੇ ਹਵਨ ਕਰਕੇ ਦੇਵੀ ਦਾ ਆਵਾਹਨ, ਪ੍ਰਗਟ-ਨਾ ਤੇ ਉਸਦਾ ਕਹਿਣਾ ਕਿ ਪੰਥ ਰਚੇ ਆਦਿ ਕੋਈ ਵਾਕ੍ਯਾ ਇਸ ਉਪਰਲੇ ਵਾਕ੍ਯਾ ਵਾਙੂ ਇਤਿਹਾਸਕ ਘਟਨਾ ਦੇ ਰੂਪ ਵਿਚ ਨਹੀਂ ਮਿਲਦਾ।
੨. ਦਸਮ ਗ੍ਰੰਥ ਸਾਰੇ ਪਰ ਅਸੀਂ ਇਸ ਵੇਲੇ ਇਤਿਹਾਸਿਕ ਯਾ ਭਾਵ ਬੋਧਕ ਵਿਵੇਚਨਾ ਨਹੀਂ ਕਰ ਰਹੇ, ਸਮੁਚੇ ਸੰਚਯ ਵਿੱਚ, ਜਿਵੇਂ ਕਿ ਹੈ ਅਸੀਂ ਇਸ ਪਖ ਦੀ ਟੋਲ ਕਰਦੇ ਹਾਂ ਤਾਂ ਦੇਵੀ ਪੂਜਨ ਦੀ ਘਟਨਾ 'ਇਤਿਹਾਸਿਕ ਹੋਈ ਘਟਨਾ ਦੇ ਰੂਪ ਵਿਚ ਕਿਤੇ ਨਹੀਂ ਮਿਲਦੀ। ਜਿਵੇਂ ਚੰਡੀ ਦੀ ਵਾਰ ਵਿਚ ਦੇਵੀ ਦੇ ਪ੍ਰਸੰਗ ਹਨ ਤਿਵੇਂ ਅਵਤਾਰਾਂ* ਦੇ ਸੰਚੇ ਤੇ 'ਚਰਿੱਤ੍ਰਾ' ਵਿਚ ਬੀ ਕਿਤੇ ਕਿਤੇ ਦੇਵੀ ਦੇ ਜ਼ਿਕਰ ਮਿਲਦੇ ਹਨ, ਪਰ ਇਨ੍ਹਾਂ ਵਿਚ ਬੀ 'ਦੇਵੀ ਸਤਿਗੁਰਾਂ ਨੇ ਆਪ ਪੂਜੀ ਹੈ ਦੀ ਕੋਈ ਇਤਿਹਾਸਿਕ ਘਟਨਾ ਵਾਲੀ ਲਿਖਤ ਨਹੀਂ ਮਿਲਦੀ। ਚਰਿੱਤ੍ਰਾਂ ਵਿਚ ਦਿੱਤੀਆਂ ਕਹਾਣੀਆਂ ਵਿਚ, ਜੋ ਕਿਸੇ ਨਾਯਕ ਨਾਯਕਾ ਦੇ ਦੇਵੀ ਪੂਜਨ ਯਾ ਵਰ ਪ੍ਰਾਪਤੀ ਆਦਿ ਦਾ ਜ਼ਿਕਰ ਆਇਆ ਹੈ ਤਾਂ ਉਹ ਉਸੇ ਕਹਾਣੀ ਵਿਚ ਕਥੇ ਅੰਨ੍ਯ ਪੁਰਖਾਂ ਦੇ ਧਰਮ ਵਿਸ਼ਾਸ ਤੇ ਕਰਤੱਤ੍ਰ ਦਾ ਸੂਚਕ ਹੈ, ਪਰ ਗੁਰੂ ਜੀ ਦਾ ਵਿਸ਼ਵਾਸ਼ ਯਾ ਗੁਰੂ ਜੀ ਦੇ ਨਿਜ ਨਾਲ ਵਰਤੀ ਘਟਨਾ ਵਾਲੀ ਲਿਖਤ ਨਹੀਂ ਹੈ। ਫਿਰ ਜਦ ਚਹਿੱਤਾਂ ਦੀ ਹੋਰ ਖੋਜ ਕਰੀਏ ਤਾਂ ਸਗੋਂ ਉਥੋਂ ਹੀ ਦੇਵਤਿਆਂ ਦੇ ਸਿੱਧ ਕਰਨ ਕਰਾਵਨ ਵਾਲਿਆਂ ਦੇ ਉਲਟ ਬੀ ਸਾਮਾਨ ਮਿਲ ਜਾਂਦਾ ਹੈ, ਜੋ ਦੱਸਦਾ ਹੈ ਕਿ ਮੰਤ੍ਰ ਪ੍ਰਯੋਗ ਆਦਿ ਨਾਲ ਦੇਵਤਿਆਂ ਨੂੰ ਸਿੱਧ ਕਰਨ ਦੀਆਂ ਜੁਗਤਾਂ ਪੁਰ ਮਖੌਲ ਉਡਾਏ ਗਏ ਹਨ। ਦੇਖੋ ਚਰਿੱਤ੍ਰ ੨੬੬, ਜਿਸ ਵਿਚ ਐਉਂ ਲਿਖਿਆ ਹੈ:
"ਸੁਨਹੁ ਬਿੱਪ੍ਰ ਤੁਮ ਮੰਤ੍ਰ ਦੇਤਿ ਜਿਹ॥ ਲੂਟ ਲੇਤ ਤਿਹ ਘਰ ਬਿਧਿ ਜਿਹ ਕਿਹ॥ ਤਾਂ ਕਹਿ ਕਛੁਗ੍ਯਾਨ ਨਹਿ ਆਵੈ॥ ਮੂਰਖ ਅਪਨਾ ਮੂੰਡ ਮੁੰਡਾਵੈ ॥੨੯॥ ਤਿਹ ਤੁਮ ਕਹਹੁ ਮੰਤ੍ਰ ਸਿਧਿ ਹੈ ਹੈ॥ ਮਹਾਂਦੇਵ ਤੋਕੋ ਬਰੁ ਦੇਹੈ । ਜਬ ਤਾਂਤੇ ਨਹਿ ਹਤਮੰਤ੍ਰ ਸਿਧਿ॥ ਤਬ ਤੁਮ ਬਚਨ ਕਹਤ ਹੈ ਇਹ ਬਿਧਿ॥੩੦॥ ਕਛੂ ਕੁਕ੍ਰਿਯਾ ਤੁਮਤੇ ਭਯੋ॥ ਤਾਂ ਤੇ ਦਰਸ ਨ ਸਿਵਜੁ ਦਯੋ ॥ ਅਬ ਤੋਂ ਪੁੰਨ੍ਯ ਦਾਨ ਦਿਜੁ ਕਰੁ ਹੇ॥ ਪੁਨ ਸਿਵ ਕੇ ਮੋਹ ਅਨੁਸਰ ਰੇ॥੩੧॥ ਉਲਟੋ ਡੰਡ ਤਿਸੀ ਤੇਲੇਹੀ॥ ਪੁਨ ਤਿਹ ਮੰਤ੍ਰ ਰੱਦ੍ਰ ਕੇ ਦੇਹੀ॥ ਭਾਂਤਿ
–––––––––––
*ਇਹ ਬੀ ਪੋਰਾਣਕ ਪ੍ਰਸੰਗਾਂ ਦੇ ਆਧਾਰ ਤੇ ਲਿਖੀਆਂ ਕਥਾਂ ਹਨ।
ਭਾਂਤਿ ਤਾਂਕੇ ਭਟਕਾਵੈਂ ॥ ਅੰਤ ਬਾਰ ਇਮ ਭਾਖਿ ਸੁਨਾਵੈਂ ॥੩੨॥ ਤੇ ਕਰ ਅੱਛਰ ਰਹਿ ਗਯੋ ਕੈ ਕਛੂ ਭੰਗ ਕ੍ਰਿਯਾ ਤੇ ਭਯੋ ॥ ਤਾਂਤੇ ਤੁਹਿ ਬਰੁ ਰੁਦ੍ਰ ਨ ਦੀਨਾ ॥ ਪੁਨ੍ਯ ਦਾਨ ਚਹੀਅਤ ਪੁਨਿ ਕੀਨਾ॥੩੩॥ ਇਹ ਬਿਧਿ ਮੰਤ੍ਰ ਸਿਖਾਵਤਿ ਤਾ ਕੋ॥ ਲੂਟਾ ਚਹਿਤ ਬਿੱਪ੍ਰ ਘਰ ਜਾਕੋ॥ ਜਬ ਵਹੁ ਦਰਬ ਰਹਿਤ ਹੈ ਜਾਈ॥ ਔਰ ਧਾਮ ਤਕ ਚਲਤ ਤਕਾਈ॥੩੪॥ਦੋਹਰਾ॥ ਮੰਤ੍ਰ ਜੰਤ੍ਰ ਅਰੁ ਤੰਤ੍ਰ ਸਿਧ ਜੇ ਇਨ ਮਹਿ ਕਛੁ ਹੋਇ॥ ਹਜ਼ਰਤਿਹੈ ਅਪਾਹਿ ਰਹਹਿ ਮਾਂਗਤ ਫਿਰਤਨਾ ਕੋਇ ॥੩੫॥
ਇਸ ਵਿਚ ਹੁਣ ਦੇਵਤਾ ਸਿੱਧ ਕਰਨ ਦੇ ਦਾਵੇ ਦਾਰਾਂ ਦੀਆਂ ਚਲਾਕੀਆਂ ਦੱਸੀਆਂ ਗਈਆਂ ਤੇ ਅੰਤ ਵਿਚ ਗੱਜ ਵੱਜ ਕੇ ਕਹਿ ਦਿੱਤਾ ਹੈ ਕਿ ਜੰਤ੍ਰਾਂ ਮੰਤ੍ਰਾਂ ਵਿਚ ਐਸੀਆਂ ਸਿੱਧੀਆਂ ਏਹ ਲੋਕ ਰਖਦੇ ਹਨ ਤਾਂ ਦਰ ਦਰ ਮੰਗਦੇ ਕਿਉਂ ਫਿਰਦੇ ਹਨ, ਹਜ਼ਰਤ ਬਣਕੇ ਕਿਉਂ ਨਹੀਂ ਬੈਠ ਜਾਂਦੇ। ਫਿਰ ਇਸੇ ਚਰਿੱਤ੍ਰ ਵਿਚ ਪ੍ਰਯੋਗ ਆਦਿ ਦਾ ਆਪ ਖੰਡਨ ਕੀਤਾ ਹੈ :-
"ਧਨੀ ਪੁਰਖ ਕਹੁਲਖਿ ਦਿਜ ਦੇਖ ਲਗਾਵਹੀਂ॥ ਹੋਮ ਜਗ੍ਯ ਤਾਂਤੇ ਬਹੁ ਭਾਂਤ ਕਰਾਵਹੀਂ॥ ਧਨਿਯਹਿ ਕਰਿ ਨਿਰਧਨੀ ਜਾਤ ਧਨ ਖਾਇਕੈ॥ ਹੈ ਬਹੁਰ ਨ ਤਾਂਕੇ ਬਦਨ ਦਿਖਾਵਤ ਆਇਕੈ॥੭੬॥ਚੌਪਈ॥ ਕਾਂਹੂ ਲੈ ਤੀਰਥਨ ਸਿਧਾਵੈ ॥ ਕਾਹੂ ਅਫਲ ਪ੍ਰਯੋਗ ਬਤਾਵੈਂ ਕਾਕਨ ਦੋਂ ਮਿੰਡਰਾਤ ਧਨੂ ਪਰ ਦੋਂ ਕਿਲਕਿਲਾ ਮਛਰੀਐ ਦੂ ਪਰ ॥੭੭॥
ਫਿਰ ਇਨ੍ਹਾਂ ਚਰਿੱਤ੍ਰਾਂ ਦੇ ਅੰਤ ਵਿਚ ਇਕ ਰੋਮਾਂਚਕ (Romantic) ਕਹਾਣੀ ਬੀਰ ਰਸੀ ਜੋਸ਼ ਪੈਦਾ ਕਰਨ ਵਾਲੀ ਲਿਖੀ ਗਈ ਮਿਲਦੀ ਹੈ। ਇਸ ਵਿਚ ਦੋ ਵੈਰੀ ਦਲਾਂ ਦੀ ਕ੍ਰੋਧ ਅਗਨੀ ਤੋਂ ਇਕ ਤ੍ਰੀਮਤ ਉਪਜ ਪੈਂਦੀ ਹੈ ਤੇ ਉਹ 'ਸਾਈਂ' ਜੀ ਨਾਲ ਵਿਆਹ ਕਰਨ ਲਈ ਤਪ ਕਰਦੀ ਹੈ। 'ਸਾਈਂ ਜੀ ਉਸ ਨੂੰ ਵਰ ਦੇਂਦੇ ਹਨ ਕਿ ਜਦ ਤੂੰ ਸ੍ਵਾਸਬੀਰਜ ਰਾਖਸ਼ ਨੂੰ ਮਾਰ ਲਵੇਂਗੀ ਤਾਂ ਤੇਰੀ ਮੁਰਾਦ ਪੁੱਗੇਗੀ। ਇਹ ਅਲੰਕਾਰਿਕ ਤ੍ਰੀਮਤ ਫੇਰ ਦੇਵੀ ਨੂੰ ਅਰਾਧਦੀ ਹੈ। ਇਹ ਤ੍ਰੀਮਤ ਰਾਖਸ ਨਾਲ ਜੁੱਧ ਕਰਕੇ ਕਾਮਯਾਬ ਨਹੀਂ ਹੁੰਦੀ। ਜੰਗ ਦੇ ਹਾਲਾਤ ਬੜੇ ਜੋਸ਼ਦਾਰ ਬੀਰ ਤੇ ਰੌਦ੍ਰ ਰਸ ਦੇ ਪ੍ਰਭਾਵਸ਼ਾਲੀ ਹਨ। ਅੰਤ ਵਿਚ 'ਸਾਈਂ ਜੀ ਸ੍ਰੀ ਅਸਿਕੇਤ ਜੀ-ਆਪ ਰਾਖਸ਼ ਨੂੰ ਮਾਰਨ ਵਿਚ ਕਾਮਯਾਬ ਹੁੰਦੇ ਹਨ, ਪਰ ਫਿਰ ਉਸ ਅਲੰਕਾਰਕ ਤ੍ਰੀਮਤ ਦਾ ਜ਼ਿਕਰ ਨਹੀਂ ਆਉਂਦਾ। ਰੋਦ ਤੇ ਬੀਰ ਰਸੀ ਉਮਾਹ ਤੇ ਜੋਸ਼ ਵਰਣਨ ਵਿਚ ਕਹਾਣੀ
ਇਸ ਚੌਪਈ ਵਿਚ ਬ੍ਰਹਮਾ ਸ਼ਿਵ ਵਿਸ਼ਨੂੰ ਆਦਿਕਾਂ ਨੂੰ ਕਾਲ ਦੇ ਕੀਤੇ ਹੋਏ (ਕ੍ਰਿਤ) ਦੱਸਿਆ ਹੈ ਤੇ ਇਨ੍ਹਾਂ ਦੇ ਕਰਨਹਾਰ ਨੂੰ ਆਪਣਾ ਪੂਜ੍ਯ ਦੱਸਿਆ ਹੈ। ਯਥਾ :-
"ਜਵਨ ਕਾਲ ਸਭ ਲੋਕ ਸਵਾਰਾ॥ ਨਮਸਕਾਰ ਹੈ ਤਾਹਿ ਹਮਾਰਾ॥
ਆਦਿ ਅੰਤਿ ਏਕੈ ਅਵਤਾਰਾ॥ ਸੋਈ ਗੁਰੂ ਸਮਝਿਯਹੁ ਹਮਾਰਾ॥"
ਇਸ ਵਿਚ ਉਸੇ ਸਿਰਜਣਹਾਰ ਕਰਤਾਰ ਨੂੰ ਨਿਰਲੇਪ ਨਿਰੰਕਾਰ ਕਹਿਕੇ ਨਿਰਗੁਣ ਸਰੂਪ ਵਾਲਾ ਦੱਸਦੇ ਹਨ। ਯਥਾ :-
"ਤੁਮ ਸਭ ਹੀ ਤੇ ਰਹਤ ਨਿਰਾਲਮ॥ ਜਾਨਤ ਬੇਦ ਭੇਦ ਅਰ ਆਲਮ।"
ਨਿਰੰਕਾਰ ਨਿਰਬਿਕਾਰ ਨਿਲੰਭ॥ ਆਦਿ ਅਨੀਲ ਅਨਾਦ ਅਸੰਭ॥
ਇਸੇ ‘ਦੁਹੂੰ ਪਾਖ ਕਾ ਆਪਹਿ ਧਨੀ' ਦੇ ਅੱਗੇ ਫੇਰ ਬੀਰ ਰਸੀ ਸਹਾਯਤਾ ਲਈ ਅਰਦਾਸ ਕਰਦੇ ਹਨ :-
––––––––––––––
੧. ਅਸਲ ਵਿਚ ਇਹ ਚਰਿੱਤ੍ਰ ਪ੍ਰਬੋਧ ਚੰਦ੍ਰ ਨਾਟਕ ਵਾਂਙੂ ਹੈ। ਜਿਸਦਾ ਸਾਹਿਤ੍ਯ ਸਾਰਾ ਬੀਰ ਰਸੀ ਹੈ ਤੇ ਅੰਤ੍ਰੀਵ ਭਾਵ ਹੋਰ ਹੈ। ਅਸੁਰ ਦੈਵੀ ਸੰਪਦਾ ਦੇ ਜੁੱਧ ਤੋਂ ਸ਼ੁੱਧ ਬੁੱਧੀ ਦੀ ਉਤਪਤੀ ਤੇ ਉਸ ਦਾ ਬ੍ਰਹਮ ਵਿਦਿਆ ਨੂੰ ਦੇਵੀ ਰੂਪ ਵਿਚ ਆਰਾਧਨ ਤੇ ਹਰ ਸ੍ਵਾਮ ਵਿਚ ਹੋ ਰਹੀ ਮਾਨਸਿਕ ਮੈਲ ਨਾਲ ਜੁੱਧ ਤੇ ਅੰਤ ਰੱਬ ਜੀ ਦੇ ਆਪਣੇ ਬਲ ਨਾਲ ਇਸ ਮਾਇਆ ਦਾ ਅੰਤ ਹੋ ਕੇ ਆਤਮਾ ਅਗਿਆਨ ਪਰ ਜੈ ਤੇ ਪਰਮਾਤਮਾ ਵਿਚ ਸ਼ੁੱਧ ਬੁੱਧੀ ਦੀ ਅਜਾਣੇ ਲਯਤਾ ਆਦਿਕ ਵਿਸ਼ੇ ਦਰਸਾਏ ਸਨ।
੨. ਭਾਈ ਅਵਤਾਰ ਸਿੰਘ ਜੀ ਵਹੀਰੀਏ ਨੇ ਦੇਵੀ ਦੇ ਖਿਆਲ ਨੂੰ, ਉੱਚਾ ਕਰਨ ਦੇ ਜਤਨ ਵਿਚ ਉਸਨੂੰ ਵਾਹਿਗੁਰੂ ਜੀ ਨਾਲ ਇਕ ਰੂਪ ਦਸਦਿਆਂ ਦੇਵੀ ਨੂੰ ਗੁਰੂ ਜੀ ਦਾ ਜੁਧ ਦੇਵਤਾ War God ਕਲਪਿਆ ਹੈ। ਪਰ ਇਸ ਚੌਪਈ ਵਿਚ ਗੁਰੂ ਜੀ ਨੇ ਨਿਰੰਕਾਰ ਨੂੰ ਹੀ ਨਿਰਬਿਕਾਰ, ਨਿਰਲੰਭ, ਆਦਿ, ਅਨੀਲ, ਅਨਾਦ, ਅਸੰਭ, ਬ੍ਰਹਮਾ ਵਿਸ਼ਨੂੰ ਦਾ ਸਿਰਜਣਹਾਰ ਦੱਸਦੇ ਹੋਏ ਆਪਣਾ ਜੁੱਧ ਦੇਵ ਮੰਨਕੇ ਉਸੇ ਅੱਗੇ ਬੀਰ-ਰਸੀ ਅਰਦਾਸ ਕੀਤੀ ਹੈ।
"ਅਬ ਰੱਛਾ ਮੇਰੀ ਤੁਮ ਕਰੋ॥ ਸਿਖ੍ਯ ਉਬਾਰ ਅਸਿਖ੍ਯ ਸੰਘਰੋ॥
ਦੁਸਟ ਜਿਤੇ ਉਨਵਤ ਉਤਪਾਤਾ॥ ਸਕਲ ਮਲੇਛ ਕਰੋ ਰਣ ਘਾਤ॥"
ਫਿਰ ਆਪਣੇ ਅਸੂਲ ਮੂਜਬ ਕਿ ਵਾਹਿਗੁਰੂ ਨੂੰ ਹਰ ਲਿੰਗ ਵਿਚ ਵਰਣਨ ਕਰਨਾ ਅਲਿੰਗ ਵਰਣਨ ਕਰਨ ਤੁੱਲ ਹੈ, ਆਪ ਨੇ ਕਿਹਾ ਹੈ :-
"ਕ੍ਰਿਪਾ ਕਰੀ ਹਮ ਪਰ ਜਗ ਮਾਤਾ॥ ਗ੍ਰੰਥ ਕਰਾ ਪੂਰਨ ਸੁਭ ਰਾਤਾ॥ ਕਿਲਬਿਖ ਸਕਲ ਦੇਹ ਕੋ ਹਰਤਾ॥ ਦੁਸਟ ਦੋਖਿਯਨ ਕੋ ਛੇ ਕਰਤਾ॥"
ਇਥੇ ਉਸਨੂੰ ਜਗਮਾਤਾ ਕਹਿਕੇ ਪੁਲਿੰਗ ਵਾਚੀ ਪਦਾਂ 'ਕੋ ਹਰਤਾ' ਤੇ 'ਕੇ ਛੇ ਕਰਤਾ' ਨਾਲ ਯਾਦ ਕੀਤਾ ਹੈ। ਤੇ ਅੱਗੇ ਇਸੇ ਜਗਮਾਤਾ ਨੂੰ ਪੁਲਿੰਗ ਵਾਚਕ ਪਦਾਂ" ਨਾਲ ਯਾਦ ਕਰੀ ਟੁਰੀ ਜਾਂਦੇ ਹਨ :-
"ਸ੍ਰੀ ਅਸਿਧੁਜ ਜਬ ਭਏ ਦਿਆਲਾ। ਪੂਰਨ ਕਰਾ ਗ੍ਰੰਥ ਤਤਕਾਲਾ।"
ਇਹ ਬੇਨਤੀ ਵਾਲੀ ਚੌਪਈ ਅਸਿਕੇਤੁ ਸੰਗ੍ਰਾਮ ਚਰਿਤ੍ਰ ਦੇ ਅਖੀਰ ਪਰ ਰੱਖਕੇ ਜਣਾ ਦਿੱਤਾ ਹੈ ਕਿ ਗ੍ਰੰਥ ਵਿਚ ਆਏ ਕਿੱਸੇ ਕਹਾਣੀਆਂ ਤੋਂ ਮੇਰੇ ਇਸ਼ਟ, ਮੇਰੇ ਗੁਰੂ, ਮੇਰੇ ਜੁੱਧ ਦੇਵ (War God) ਦਾ ਭੁਲੇਖਾ ਨਾ ਖਾ ਜਾਣਾ। ਏਹ ਕਿੱਸੇ ਕਹਾਣੀਆਂ ਬੁੱਧੀ ਦੀ ਤੀਖਣਤਾ ਤੇ ਬੀਰ-ਰਸੀ ਉਮਾਹ ਲਈ ਹਨ।
––––––––––––––
੧. 'ਕਰਤਾ' 'ਹਰਤਾ' ਪਦ ਹਿੰਦੀ ਸ਼ਬਦ ਸਾਗਰ ਕੋਸ਼ ਵਿਚ ਪੁਲਿੰਗ ਲਿਖੇ ਹਨ। ਬਾਬਾ ਠਾਕਰ ਸਿੰਘ ਜੀ ਭੁੱਲੇ ਨੇ ਆਪਣੇ ਦਸਮ ਗ੍ਰੰਥ ਦੇ ਪ੍ਰਯਾਵਾਂ ਵਿਚ ਇਥੇ ਜਗਮਾਤਾ ਦਾ ਅਰਥ ਕੀਤਾ ਹੈ :- 'ਜਗਤ ਕੇ ਮਾਤਾ ਪਿਤਾ ਰੂਪ । ਐਉਂ ਬੀ ਕਹਿੰਦੇ ਹਨ:- 'ਜਗਤ ਨੂੰ ਜਨਮ ਦੇਣ ਵਾਲਾ।'
੨. ਯਾਦ ਰਹੇ ਕਿ ਚਰਿਤ੍ਰਾਂ ਵਿਚ ਇਨ੍ਹਾਂ ਦੀ ਉਥਾਨਕਾ ਦਿੱਤੀ ਹੈ ਕਿ ਇਕ ਰਾਜਾ ਅਪਣੀ ਛਲਨੀ ਇਸਤ੍ਰੀ ਦੇ ਕਹੇ ਲੱਗਕੇ ਆਪਣੇ ਪਤ੍ਰ ਨੂੰ ਫਾਂਸੀ ਦੇਣ ਲੱਗਾ ਸੀ, ਤਾਂ ਮੈਤ੍ਰੀ ਨੇ ਉਸ ਭੁੱਲ ਤੋਂ ਬਚਾਉਣ ਲਈ ਉਸਨੂੰ ਤ੍ਰਿਯਾ ਚਰਿੱਤ੍ਰ ਸੁਣਾਏ। ਇਸ ਉਥਾਨਕਾ ਤੋਂ ਵਿਰੁੱਧ ਹੋਰ ਕੋਈ ਚਰਿੱਤ੍ਰਾਂ ਦੇ ਭਾਵ ਕੱਢਣੇ ਠੀਕ ਨਹੀਂ। ਦੂਜੀ ਗੱਲ ਇਹ ਹੈ ਕਿ ਚਰਿੱਤ੍ਰਾਂ ਨੂੰ ਪੱਖ੍ਯਾਨ' ਕਿਹਾ ਹੈ। 'ਪਖ੍ਯਾਨ' ਪਦ ਦਾ ਸੰਸਕ੍ਰਿਤ ਰੂਪ 'ਉਪਾਖ੍ਯਾਨ' ਹੈ, ਇਸ ਦਾ ਅਰਥ ਹੈ ਕਿੱਸਾ, ਕਹਾਣੀ, ਉਹ ਕਹਾਣੀ ਜੋ ਕਿਸੇ ਤੋਂ ਸੁਣੀ ਹੋਈ ਹੋਵੇ (ਦੇਖੋ ਮੋ: ਸ: ਵਿਲੀਅਮ ਕੋਸ਼)। ਸੋ ਚਰਿੱਤ੍ਰ ਕਈ ਸੋਮਿਆਂ ਤੋਂ ਆਈਆਂ ਕਹਾਣੀਆਂ ਹਨ।
ਇਹ ਚੋਪਈ ਲਿਖ ਦੇਣ ਨਾਲ ਚਰਿੱਤ੍ਰ ਵਿਚ ਕਿ ਸਾਰੇ ਸੰਚਯ ਵਿਚ ਕਿਤੇ ਬੀ ਆਏ ਦੇਵੀ ਦੇ ਜ਼ਿਕਰ ਨੂੰ ਗੁਰੂ ਜੀ ਦਾ ਇਸ਼ਟ ਲਖਾਯਕ ਸਮਝਣ ਦੀ ਮਨਾਹੀ ਆ ਗਈ। ਅਚਰਜ ਨਹੀਂ ਕਿ ਸਾਰੇ ਸੰਚਯ ਨੂੰ ਤਰਤੀਬ ਦੇਣ ਵਾਲਿਆਂ ਦਾ ਇਸ ਚਰਿੱਤ੍ਰ ਪਖਯਾਨ ਨੂੰ ਸਾਰੇ ਦੇ ਅਖੀਰ ਪਰ (ਕੇਵਲ ਜ਼ਫਰਨਾਮੇ ਤੋਂ ਪਹਿਲਾਂ) ਰੱਖ ਵਿਚ ਇਹੋ ਭਾਵ ਹੋਵੇ ਕਿ ਇਸ ਚੌਪਈ ਦੇ ਪਾਠ ਤੋਂ ਸਪਸ਼ਟ ਹੋ ਜਾਵੇ ਕਿ ਗੁਰੂ ਜੀ ਦਾ ਅਰਾਧਿਆ ਗਿਆ, ਪੂਜਿਆ ਗਿਆ ਤੇ ਜੰਗ ਲਈ ਆਵਾਹਨ ਕੀਤਾ ਗਿਆ ਦੇਵ ਇੱਕੋ ਅਕਾਲ ਪੁਰਖ ਹੈ, ਤਾਂਕਿ ਪਾਠਕਾਂ ਨੂੰ ਕਦੇ ਭੁਲੇਖਾ ਨਾਂ ਪਵੇ।
ਸੋ ਇਸ ਤੇ ਹੋਰ ਰਚਨਾਂ ਵਿੱਚੋਂ ਬੀ ਸਾਨੂੰ ਇਤਿਹਾਸਕ ਘਟਨਾ ਦਾ ਕੋਈ ਲੇਖ ਨਾਂ ਮਿਲਿਆ, ਸਗੋਂ ਇਹ ਥਹੁ ਲੱਗਾ ਕਿ 'ਗੁਰੂ ਜੀ ਦਾ ਇਸ਼ਟ ਅਕਾਲ ਪੁਰਖ ਹੈ ਤੇ ਇਹ ਬੀ ਸੂੰਹ ਪੈ ਗਈ ਕਿ ੧੭੫੩ ਬਿ: ਵਿਚ ਜਦੋਂ ਕਿ ਕਵੀ ਸੁੱਖਾ ਸਿੰਘ ਜੀ ਮੰਨਦੇ ਹਨ ਕਿ ਦੇਵੀ ਪੂਜੀ ਜਾ ਰਹੀ ਸੀ* ਉਸੇ
––––––––––––––––––
੧. ੧੭੫੬ ਬਿ: ਦੀ ਵਿਸਾਖ ਨੂੰ ਖਾਲਸਾ ਪ੍ਰਗਟਾਇਆ ਹੈ। ਸਾਰੇ ਲੇਖਕ ਸਹਿਮਤ ਹਨ ਕਿ ਦੇਵੀ ਇਸ ਤੋਂ ਪਹਿਲੇ ਆਵਾਹਨ ਹੋਈ। ਭਾਈ ਸੰਤੋਖ ਸਿੰਘ ਜੀ ਚੇਤ ਵਿਚ ਦੇਵੀ ਪ੍ਰਗਟੀ ਤੇ ਵਿਸਾਖ ਵਿੱਚ ਅੰਮ੍ਰਿਤ ਜਾਰੀ ਕੀਤਾ ਦੱਸਦੇ ਹਨ। ਇਸ ਹਿਸਾਬ ੧੭੫੫ ਦੇ ਵਿਸਾਖ ਵਿਚ ਹਵਨ ਜਾਰੀ ਹੋਇਆ। ਤਵਾ: ਖਾ: ਨੇ ਚੇਤ ੧੭੫੪ ਦਿੱਤਾ ਹੈ (ਸੰ: ੫੪ ਚੇਤ ਵਿਚ ਮੁੱਕਾ ਤੇ ੫੫ ਚੇਤ ਵਿਚ ਹੀ ਚੜ੍ਹ ਪਿਆ) ਸੂ:ਪ੍ਰ: ਤੇ ਤਵਾ:ਖਾ: ਆਦਿਕਾਂ ਨੇ ਲਗ ਪਗ ਇਕ ਸਾਲ ਦੇ ਅੰਦਰ ਦਾ ਅਰਸਾ ਹਵਨ ਦਾ ਦਿੱਤਾ ਹੈ, ਪਰ ਭਾਈ ਸੁੱਖਾ ਸਿੰਘ ਜੀ ਨੇ ਹਵਨ ਕਰਦਿਆਂ ਢਾਈ ਸਾਲ ਕੁਛ ਨਾ ਬਣਿਆ ਤਾਂ ਪਹਾੜੀ ਤੇ ਜਾ ਕੇ ਹਵਨ ਕਰਨਾ ਦੱਸਿਆ ਹੈ, ਗੋਯਾ ਸਾਰਾ ਅਰਸਾ ਸਾਢੇ ਤ੍ਰੈ ਕੁ ਸਾਲ ਹੋ ਗਿਆ। ਗੁਰ ਬਿਲਾਸ (ਭਾ: ਸੁਖਾ ਸਿੰਘ) ਵਿਚ ਲਿਖਿਆ ਹੈ ਕਿ ਢਾਈ ਸਾਲ ਹਵਨ ਹੋ ਚੁਕਣੇ ਪਰ ਬ੍ਰਾਹਮਣ ਨੇ ਕਿਹਾ :- ‘ਚਹੀਐ ਸੁਨੇ ਨਾਥ : ਸਾਲੰ ਸੁ ਚਾਰੋ। ਤਬੈ ਕਾਜ ਪੂਰਾ ਹੁਵੈਗਾ ਤਿਹਾਰੋ। ਇਸ ਹਿਸਾਬ ਹਵਨ ਪਰ ੪ ਸਾਲ ਲਗੇ, ਤਾਂਤੇ ੧੭੫੨ ਦੇ ਸ਼ੁਰੂ ਵਿਚ ਹਵਨ ਆਰੰਭ ਹੋਇਆ ਤੇ ੧੭੫੩ ਵਿਚ ਹੋ ਰਿਹਾ ਸੀ ਅਤੇ ੧੭੫੩ ਵਿਚ ਹੀ ਚਰਿੱਤ੍ਰਾਂ ਦਾ ਸੰਚਯ ਭਾਦਰੋਂ ਮਹੀਨੇ ਮੁੱਕਾ ਹੈ।
੧੭੫੩ ਵਿਚ ਮੁੱਕੇ ਚਰਿੱਤ੍ਰ ਪਖ੍ਯਾਨ ਨਾਮੇ ਗ੍ਰੰਥ ਵਿਚ ਦੇਵਤਾ ਪ੍ਰਗਟ ਕਰਨ ਦੇ ਦਾਵੇਦਾਰਾਂ ਦੀਆਂ ਚਲਾਕੀਆਂ ਦਾ ਪਾਜ ਬੀ ਖੁਹਲਿਆ ਗਿਆ ਹੈ ਤੇ ਉਸ ਵਿਚ ਦੱਸੇ ਹਥ-ਕੰਡੇ ਕੇਸ਼ ਦਾਸ ਦੇ ਬਹਾਨਿਆਂ ਨਾਲ ਅਚਰਜ ਟਾਕਰਾ ਖਾਂਦੇ ਹਨ। ਯਥਾ ਢਾਈ ਸਾਲ ਬਾਦ ਆਖਿਆ ਕਿ ਏਕਾਂਤ ਨਹੀਂ, ਹੁਣ ਟਿੱਲੇ ਤੇ ਚੱਲੋ, ਹਾਲਾਂਕਿ ਪਹਿਲੇ ਥਾਂ ਆਪ ਲੱਭਾ ਸੀ। ਫਿਰ ਕਿਹਾ ਕਿ ਤੁਸੀਂ ਸ਼ਿਕਾਰ ਖੇਡਦੇ ਹੋ ਇਹ ਛੱਡ ਤਾਂ ਪ੍ਰਗਟੇਗੀ; ਹਾਲਾਂਕਿ ਦੇਵੀ ਸੰਢਿਆਂ ਤੇ ਦੀਆਂ ਬਲੀਆਂ ਆਪ ਲੈਂਦੀ ਹੈ। ਫਿਰ ਕਿਹਾ: ਪੁਤ੍ਰ ਬਲੀ ਦੇਵੈ। ਜਦ ਸਭਨੀਂ ਗੱਲੀਂ ਰੁਕ ਗਏ ਤਾਂ ਬਹਾਨਾ ਬਣਾਕੇ ਪੰਡਤ ਹੇਠਾਂ ਉਤਰ ਆਏ।
ਇਸੇ ਤਰ੍ਹਾਂ ਰਾਮਾਵਤਾਰ ੧੭੫੫ ਹਾੜ ਵਿਚ ਮੁੱਕਾ ਹੈ। ਜੇ ਹਵਨ ਨੇ ਤ੍ਰੈ ਚਾਰ ਸਾਲ ਲਏ ਤਦ ਬੀ, ਜੇ ਇਕ ਸਾਲ ਲਿਆ ਤਦ ਬੀ ੧੭੫੫ ਦੇ ਹਾੜ ਵਿਚ ਹਵਨ ਹੋ ਰਿਹਾ ਸੀ। ਸੋ ਲਿਖਤਾਂ ਲਿਖੀਆਂ ਜਾ ਰਹੀਆਂ ਦੇ ਸਮੇਂ ਬੀ ਸਾਨੂੰ ਉਨ੍ਹਾਂ ਦਿਨਾਂ ਵਿਚ ਹੋ ਰਹੇ ਹਵਨ ਦਾ ਯਾ ਦੇਵੀ ਪ੍ਰਗਟਣ ਦਾ ਕੋਈ ਸਬੂਤ ਕਿਸੇ ਲਿਖਤ ਵਿਚੋਂ ਨਹੀਂ ਮਿਲਦਾ, ਸਗੋਂ ਰਾਮਾਵਤਾਰ ਦੇ ਅਖੀਰ ਪਰ ਇਹ ਸ੍ਵੈਯਾ ਮਿਲਦਾ ਹੈ :-
"ਪਾਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀਂ ਆਨਯੋ॥
ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇਂ ਮਤ ਏਕ ਨ ਮਾਨਯੋ॥
ਸਿੰਮ੍ਰਿਤ ਸ਼ਾਸਤ੍ਰ ਬੇਦ ਸਬੇ ਬਹੁ ਭੇਦ ਕਹੇਂ ਹਮ ਏਕ ਨ ਜਾਨਯੋ ॥
ਸ੍ਰੀ ਅਸਪਾਨ ਕ੍ਰਿਪਾ ਤੁਮਰੀ ਕਰਿ ਮੈ ਨ ਯੋ ਸਬ ਤੋਹਿ ਬਖਾਨਯੋ ॥੮੬੩॥
ਇਸ ਸੈਯੇ ਤੋਂ ਪਤਾ ਲੱਗਾ ਕਿ ੧੭੫੫ ਵਿੱਚ ਜਦੋਂ ਕਿ ਸਾਰੇ ਸਹਿਮਤ ਹਨ ਕਿ ਹਵਨ ਹੈ ਰਿਹਾ ਸੀ, ਓਦੋਂ ਉਸੇ ੧੭੫੫ ਦੇ ਹਾੜ ਮਹੀਨੇ ਗੁਰੂ ਜੀ ਇਹ ਸ੍ਵੈਯਾ ਰਚ ਰਹੇ ਸਨ ਜਿਸ ਵਿਚ ਕਿ ਰਾਮ, ਰਹੀਮ, ਪੁਰਾਨ, ਕੁਰਾਨ, ਸਿੰਮ੍ਰਤ, ਸ਼ਾਸਤ੍ਰ, ਬੇਦ, ਪੁਰਾਣ ਆਦਿ ਸਾਰੀਆਂ ਦਾ ਮੰਨਣਾ ਮਨ੍ਹੇ ਕਰ ਰਹੇ ਹਨ, ਜਿਸਤੋਂ ਬੀ ਇਹੀ ਸਿੱਧ ਹੁੰਦਾ ਹੈ ਕਿ ਪੁਰਾਣੇਕਤਿ ਕਿਸੇ ਦੇਵੀ ਦੇਵਤੇ ਦੇ ਆਵਾਹਨ ਕਰਨ ਵਿਚ ਪ੍ਰਵਿਰਤ ਹੋਣਾ ਸੰਭਵ ਨਹੀਂ ਕਿ ਇਕ ਪਾਸੇ ਤਾਂ ਆਪ ਪੂਜਾ ਕਰ ਰਹੇ ਹੋਣ ਤੇ ਦੂਜੇ ਪਾਸੇ ਦੇਵੀ ਪੂਜਾ ਪ੍ਰਤਿਪਾਦਨ ਕਰਨ ਵਾਲੇ ਗ੍ਰੰਥਾਂ ਦਾ ਤਿਆਗ ਕੀਤਾ ਜਾ ਰਿਹਾ ਹੋਵੇ।
੩. ਭਾਈ ਨੰਦ ਲਾਲ - ਹੋਰ ਤਲਾਸ਼ ਅਸੀਂ ਭਾਈ ਨੰਦ ਲਾਲ ਜੀ ਦੀ ਰਚਨਾ ਵਿਚ ਕਰ ਸਕਦੇ ਹਾਂ ਜੋ ਗੁਰੂ ਜੀ ਦੇ ਸਮੇਂ ਹੋਏ ਹਨ। ਆਪ ਖਾਲਸਾ ਰਚਨ ਤੋਂ ਪਹਿਲੇ ਤੇ ਉਸ ਵੇਲੇ ਆਨੰਦਪੁਰ ਸਾਹਿਬ ਸਨ। ਸਗੋਂ ਦੇਵੀ ਦੇ ਪ੍ਰਗਟਣ ਤੋਂ ਬਾਦ ਰੁੱਸੇ ਬ੍ਰਾਹਮਣਾਂ ਨੂੰ ਮਨਾਉਣ ਵੇਲੇ ਨੰਦ ਲਾਲ ਜੀ ਗਏ ਦਾ ਪਤਾ ਬੀ ਚਲਦਾ ਹੈ। ਸੋ ਐਨ ਮੌਕੇ ਤੇ ਆਪ ਓਥੇ ਮੌਜੂਦ ਸਨ। ਫਿਰ ਗੁਰੂ ਸਾਹਿਬ ਜੀ ਨੂੰ ਬਹਾਦਰ ਸ਼ਾਹ ਦਾ ਸੰਦੇਸ਼ ਲੈਕੇ ਮਿਲੇ ਹਨ। ਆਗਰੇ ਤੋਂ ਸਾਹਿਬ ਦੱਖਣ ਵਲ ਗਏ ਹਨ ਤੇ ਨੰਦ ਲਾਲ ਜੀ ਆਪ ਤੋਂ ਵਿਛੁੜ ਕੇ ਦੇਸ਼ ਨੂੰ ਮੁੜੇ ਤੇ ਕੁਛ ਸਮੇਂ ਮਗਰੋਂ ਪ੍ਰਲੋਕ ਗਏ ਹਨ। ਇਨ੍ਹਾਂ ਦੀ ਰਚਨਾ ਵਿਚ ਬੀ ਸਾਨੂੰ ਇਸ ਘਟਨਾ ਦਾ ਕੋਈ ਲੇਖ ਨਹੀਂ ਮਿਲਦਾ। ਹਾਂ ਗੁਰੂ ਜੀ ਨੂੰ ਸਾਰੇ ਦੇਵੀ ਦੇਵਤਿਆਂ ਤੋਂ ਉੱਚਾ ਲਿਖਿਆ ਤਾਂ ਮਿਲਦਾ ਹੈ ਪਰ ਇਸ ਵਾਕਿਆ ਦਾ ਕੋਈ ਹਾਲ ਨਹੀਂ ਖੁੱਲ੍ਹਦਾ। ਭਾਈ ਸਾਹਿਬ ਜੀ 'ਰੀਜ ਨਾਮਾ' ਦੀ 'ਸਲਤਨਤ ਦਹਮ' ਵਿੱਚ ਇਸ ਪ੍ਰਕਾਰ ਲਿਖਦੇ ਹਨ :- ਦੀ ਦਹਮ` ਵਿੱਚ ਪ੍ਰਕਾਰ ਹਨ
ਮੂਲ
੧. ਸਦ ਹਜ਼ਾਰਾਂ ਈਸ਼ਰੋ ਬ੍ਰਹਮਾਓ ਅਰਸ਼ੋ ਕੁਰਸੀ ਖਾਹਿੰਦਾਏ ਪਨਾਹਸ਼....
੨. ਵ ਸਦ ਹਜ਼ਾਹਾਂ ਰਾਮੇ ਰਾਜਾ ਕਾਹਨੋ ਕਿਸ਼ਨ ਖਾਕਬੋਸਿ ਅਕਦਾਮਸ਼....
੩. ਵ ਸਦ ਹਜ਼ਾਰਾਂ ਇੰਦਰੋ ਮਾਰੇ ਹਜ਼ਾਰ ਜ਼ੁਬਾਂ ਤੌਸੀਫ਼ ਗੋਇਸ਼। ਵ ਸਦ ਹਜ਼ਾਰਾਂ ਈਸਰੋ ਬ੍ਰਹਮਾਂ ਅਕੀਦਤ ਪਯਵਹਸ, ਵ ਸਦ ਹਜ਼ਾਰਾਂ ਉੱਮਿ ਕੁਦਸੀ ਦਰ-ਖ਼ਿਦਮਤਸ਼,...
੪. ਸਰਵਰਾਂ ਰਾ ਤਾਜ ਗੁਰਗੋਬਿੰਦ ਸਿੰਘ। ਬਰ ਤਰੀਂ ਮਿਅਰਾਜ ਗੁਰ ਗੋਬਿੰਦ ਸਿੰਘ। ਉੱਮਿ ਕੁਦਸ ਬਕਾਰ ਗੁਰ ਗੋਬਿੰਦ ਸਿੰਘ। ਗਾਸ਼ੀਆ ਬਰਦਾਰ ਗੁਰ ਗੋਬਿੰਦ ਸਿੰਘ।
੫. ਜੁਮਲਾ ਦਰ ਫੁਰਮਾਨ ਗੁਰ ਗੋਬਿੰਦ ਸਿੰਘ। ਬਰਤਰਾਮਦ ਸ਼ਾਨਿ ਗੁਰ ਗੋਬਿੰਦ ਸਿੰਘ।
––––––––––––
੧. ਦੇਖੋ ਗੁ: ਇ: ਬਾਬਾ ਸੁਮੇਰ ਸਿੰਘ। ੨. ਤਾਰੀਖ ਬੂਟੇ ਸ਼ਾਹ।
੬. ਬਰ ਦੇ ਆਲਮ ਦਸਤ ਗੁਰ ਗੋਬਿੰਦ ਸਿੰਘ। ਜੁਮਲਾ
ਉਲਵੀ ਪਸਤ ਗੁਰ ਗੋਬਿੰਦ ਸਿੰਘ। (ਗੰਜ ਨਾਮਾ)
੭. ਹਜਾਰਾਂ ਚੁ ਧੂ ਹਜਾਰਾਂ ਚ ਵਿਸ਼ਨ। ਬਸੇ ਰਾਮ ਰਾਜਾ ਬਸੇ
ਕਾਨ੍ਹ ਕ੍ਰਿਸ਼ਨ। ਹਜ਼ਾਰਾਂ ਚ ਦੇਵੀ ਚੁ ਗੋਰਖ ਹਜ਼ਾਰ। ਕਿ
ਕਦਮਹਾਏ ਓ ਜਾਂ ਸਿਪਾਰ: (ਜੋਤ ਬਿਕਾਸ)
ਅਰਥ
੧. ਲੱਖਾਂ ਈਸਰ (ਸ਼ਿਵ) ਤੇ ਬ੍ਰਹਮਾਂ, ਅਰਸ਼ਾਂ ਕੁਰਸਾਂ ਦੇ ਵਾਸੀ ਉਸ ਦੀ ਪਨਾਹ ਚਾਹੁਣ ਵਾਲੇ ਹਨ।
੨. ਤੇ ਲੱਖਾਂ ਸ੍ਰੀ ਰਾਮਚੰਦ੍ਰ ਜੀ ਰਾਜੇ ਤੇ ਕਾਨ੍ਹ ਕ੍ਰਿਸ਼ਨ ਜੀ ਉਸਦੇ ਚਰਨਾਂ ਦੀ ਧੂੜੀ ਚੁੰਮਣ ਵਾਲੇ।
੩. ਲਖਾਂ ਇੰਦਰ ਤੇ ਸ਼ੇਸ਼ਨਾਗ ਹਜ਼ਾਰਾਂ ਜ਼ਬਾਨਾਂ ਨਾਲ ਉਸਦੀ ਸਿਫਤ ਕਰਨ ਵਾਲੇ, ਲੱਖਾਂ ਈਸ਼ਰ (ਸਿਵ) ਤੇ ਬ੍ਰਹਮਾਂ ਉਸਦਾ ਨਿਸਚਾ ਢੂੰਡਣ ਵਾਲੇ ਤੇ ਲੱਖਾਂ ਦੇਵੀਆਂ ਉਸਦੀ ਟਹਿਲ ਵਿੱਚ ਹਨ।
੪. ਸਰਦਾਰਾਂ ਤੇ ਤਾਜ ਗੁਰੂ ਗੋਬਿੰਦ ਸਿੰਘ ਜੀ ਹਨ। ਉੱਚੇ ਤੋਂ ਉੱਚੇ ਆਦਰਸ਼ ਵਾਲੇ ਹਨ ਅਤੇ ਦੇਵੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਵਿੱਚ ਹਨ ਤੇ ਓਹ ਕਾਨੀ ਦਾ ਝਾੜਨ ਚੁੱਕਣ ਵਾਲੀਆਂ (ਟਹਿਲ ਕਰਨ ਵਾਲੀਆਂ) ਹਨ।
੫. ਸਾਰੇ ਗੁਰੂ ਗੋਬਿੰਦ ਸਿੰਘ ਜੀ ਦੀ ਆਗਿਆ ਵਿਚ ਹਨ, ਗੁਰੂ ਗੋਬਿੰਦ ਸਿੰਘ ਜੀ ਦੀ ਸ਼ਾਨ ਸਭ ਤੋਂ ਉਚੇਰੀ ਹੈ।
੬. ਉਪਰ ਦੋ ਜਹਾਨਾਂ ਦੇ ਹੱਥ ਗੁਰੂ ਗੋਬਿੰਦ ਸਿੰਘ ਜੀ ਦਾ ਹੈ, ਸਾਰੇ ਉੱਚੇ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਨੀਵੇਂ ਹਨ।
੭. ਹਜ਼ਾਰਾਂ ਪੂ ਹਜ਼ਾਰਾਂ ਵਿਸ਼ਨੂੰ ਜੇਹੇ, ਬਹੁਤ ਰਾਮ ਰਾਜੇ, ਬਹੁਤੇ ਕਾਨ੍ਹ ਕ੍ਰਿਸ਼ਨ; ਹਜ਼ਾਰਾਂ ਦੇਵੀਆਂ ਹਜ਼ਾਰਾਂ ਗੋਰਖ ਉਨ੍ਹਾਂ ਦੇ ਕਦਮਾਂ ਅੱਗੇ ਜਾਨਾਂ ਵਾਰਦੇ ਹਨ।
ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਇਹ ਵਾਕ ਦਸਮ ਪਾਤਸ਼ਾਹ ਦੀ ਹਜ਼ੂਰੀ ਵਿਚ ਦੇਵੀ ਦਾ ਉਹ ਦਰਜਾ ਦੱਸਦੇ ਹਨ ਜੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿਚ ਝਾੜੂ ਦੇਣ ਦਾ ਤਵਾ: ਖਾ: ਨੇ ਦੱਸਿਆ ਹੈ ਤੇ ਭਾ: ਗੁਰਦਾਸ ਜੀ ਨੇ ਬੀ ਲਿਖਿਆ ਹੈ :-
"ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭਿ ਧਿਆਵਹਿ**
(ਕਬਿੱਤ ਸ੍ਵੈਯੇ-६)
ਜੇ ਐਸਾ ਮਹਾਨ ਵਾਕਿਆ ਕੋਈ ਹੋਇਆ ਹੁੰਦਾ ਕਿ ਜਿਸ ਵਿੱਚ ਗੁਰੂ ਸਾਹਿਬ ਦੇਵੀ ਦੀ ਪੂਜਾ ਕਰਦੇ ਤਾਂ ਭਾਈ ਨੰਦ ਲਾਲ ਜੀ ਜੋ ਪੱਕੇ ਸਿੱਖ ਤੇ ਉਸ ਵੇਲੇ ਪਾਸ ਮੌਜੂਦ ਸਨ, ਦ੍ਰਿਸ਼ਟਾ ਸਨ ਸਾਰੀ ਗਲ ਦੇ, ਉਹ ਐਸੇ ਵਾਕਿਆ ਦੀ ਹੋਂਦ ਦੇ ਸਾਹਮਣੇ ਦੇਵੀ ਨੂੰ ਗੁਰੂ ਸਾਹਿਬ ਦੇ ਕਦਮਾਂ ਦੀ ਪੂਜਕ ਕਿਵੇਂ ਆਖ ਸਕਦੇ ? ਭਾਈ ਸਾਹਿਬ ਆਪਣੀ ਰਚਨਾ ਗੁਰੂ ਸਾਹਿਬ ਜੀ ਨੂੰ ਸੁਣਾਇਆ ਬੀ ਕਰਦੇ ਸਨ ਗੁਰੂ ਸਾਹਿਬ ਜੀ ਕੀਕੂੰ ਦੇਵੀ ਦੀ ਸ਼ਾਨ ਵਿੱਚ ਇਹ ਗਲ ਸੁਣਦੇ ਤੇ ਭਾਈ ਜੀ ਦੀ ਰਚਨਾਂ ਵਿਚ ਲਿੱਖੀ ਰਹਿਣ ਦੇਂਦੇ?
੪. ਗੁਰ ਸੋਭਾ- ਫਿਰ ਸਾਨੂੰ ਗੁਰ ਸੋਭਾ' ਨਾਮੇ ਗ੍ਰੰਥ ਮਿਲਦਾ ਹੈ ਜਿਸਦੇ ਸ਼ੁਰੂ ਵਿਚ ਸੰਮਤ ੧੭੫੮ ਬਿ: ਦਿੱਤਾ ਹੈ, ਜਿਸਤੋਂ ਜਾਪਦਾ ਹੈ ਕਿ ਇਹ ਪੁਸਤਕ ਆਰੰਭ ਕਰਨ ਦਾ ਸੰਮਤ ਹੈ। ਇਸ ਹਿਸਾਬ ਇਹ ਲੇਖਕ ਕਵਿ ਸੈਨਾਪਤ, ਜੇ ਗੁਰੂ ਜੀ ਦਾ ਆਪਣਾ ਦਰਬਾਰੀ ਕਵੀ ਸੀ, ਆਨੰਦਪੁਰ ਮੌਜੂਦ
–––––––––––––––––
* ਸੀਨੇ ਬਸੀਨੇ ਇਕ ਆਰਤਾ ਗੁਰੂ ਨਾਨਕ ਦੇਵ ਜੀ ਦਾ ਚਲਾ ਆਇਆ ਹੈ। ਜਿਸ ਨੂੰ ਬਾਬੇ ਸ੍ਰੀ ਚੰਦ ਜੀ ਦਾ ਦੱਸਿਆ ਜਾਂਦਾ ਹੈ, ਉਸ ਵਿਚ ਛਾਪ ਬੀ ਸ੍ਰੀ ਚੰਦ ਜੀ ਦੀ ਹੈ। ਖੋਜ ਕਰਨ ਤੇ ੧੫੦ ਬਰਸ ਪਿਛੇ ਤਕ ਦੀ ਸੀਨਾ ਬਸੀਨਾ ਗਵਾਹੀ ਇਸ ਦੇ ਤਦੋਂ ਤੇ ਇਸ ਤੋਂ ਪਹਿਲੋਂ ਬੀ ਪੜ੍ਹੇ ਜਾਣ ਦੀ ਲੱਭਦੀ ਹੈ। ਇਸ ਵਿੱਚ ਬੀ ਦੇਵੀ ਨੂੰ ਗੁਰ ਜੀ ਅੱਗੇ ਜੋਤਾਂ ਜਗਾਉਣ ਵਾਲੀ ਦੱਸਿਆ ਹੈ, ਯਥਾ : ਕੋਟਿ ਦੇਵੀ ਜਾਂ ਕੀ ਜੋਤਿ ਜਗਾਵੈ॥ ਇਸ ਆਰਤੇ ਦਾ ਮੁਢ ਹੈ "ਆਰਤਾ ਕੀਜੈ ਨਾਨਕ ਸਾਹ ਪਾਤਸ਼ਾਹ ਕਾ" ਤੇ ਹੁਣ ਤੱਕ ਅਨੇਕ ਧਰਮਸਾਲਾਂ, ਅਖਾੜਿਆਂ ਤੇ ਗੁਰ ਮੰਦਰਾਂ ਵਿਚ ਇਹ ਰੋਜ਼ ਉਚਾਰਿਆ ਜਾਂਦਾ ਹੈ।
ਸੀ। ਇਹ ਅੰਮ੍ਰਿਤ ਛਕਾਉਣ ਤੇ ਖਾਲਸਾ ਪ੍ਰਗਟਾਉਣ ਦਾ ਜ਼ਿਕਰ ਦੇਂਦਾ ਹੈ,ਪਰ ਇਹ ਲੇਖਕ ਹੋਮ'ਤੇ ਦੇਵੀ ਪ੍ਰਯੋਗ ਕੁਛ ਨਹੀਂ ਦੇਂਦਾ ਸਗੋਂ ਗੁਰੂ ਗੋਬਿੰਦ ਸਿੰਘ ਜੀ ਦੇ ਗੁਰੂ ਪ੍ਰਗਟ ਹੋਣ ਪਰ ਐਉਂ ਲਿਖਦਾ ਹੈ:-"ਜੈਜੈ ਜੈ ਦੇਵ ਕਰੇਂ ਸਭ ਹੀ ਤਿਹ ਆਨਪਰੇ ਗੁਰ ਕੀ ਸਰਣੰ।”
ਅਰਥਾਤ ਸਾਰੇ ਦੇਵਤੇ ਗੁਰੂ ਜੀ ਦੀ ਸ਼ਰਨ ਆ ਪਏ ਤੇ ਜੈ ਜੈ ਕਰਨ ਲਗੇ। ਇਹ ਸੱਜਣ ਜੇ ਦਰਬਾਰ ਵਿਚ ਮੌਜੂਦ ਹੈ, ਅੰਮ੍ਰਿਤ ਤੇ ਖਾਲਸਾ ਰਚਣ ਦਾ ਹਾਲ ਦੱਸਦਾ ਹੈ, ਇਸਦਾ ਇਹ ਕੁਛ ਤਾਂ ਦੱਸਣਾ ਪਰ ਦੇਵੀ ਦਾ ਹਾਲ ਨਾ ਲਿਖਣਾ ਤੇ ਗੁਰੂ ਜੀ ਨੂੰ ਦੇਵਤਿਆਂ ਤੋਂ ਵਡਾ ਦੱਸਣਾ ਦੇਵੀ ਪ੍ਰਗਟਾਉਣ ਦੇ ਵਾਕਿਆ ਦੇ ਵਿਰੁੱਧ ਜਾਂਦਾ ਹੈ। ਕਦੇ ਹੋ ਸਕਦਾ ਹੈ ਕਿ ਇੱਡਾ ਵੱਡਾ ਵਾਕਿਆ, ਜੇ ਹੋਇਆ ਹੁੰਦਾ, ਤਾਂ ਇਸ ਨੂੰ ਇਹ ਲੇਖਕ ਭੁੱਲ ਜਾਂਦਾ, ਅੰਮ੍ਰਿਤ ਤੇ ਖਾਲਸੇ ਦਾ ਹਾਲ* ਤਾਂ ਲਿਖੇ ਤੇ ਹੋਮ ਅਰ ਦੇਵੀ ਦੇ ਵਡੇ ਵਾਕਿਆ ਨੂੰ ਨਜ਼ਰ ਅੰਦਾਜ਼ ਕਰੇ। ਸੋ ਸਭ ਤੋਂ ਪੁਰਾਣੇ ਇਤਿਹਾਸ-ਕਾਰ ਦੀ, ਜੋ ਨਿਕਟਵਰਤੀ ਸੀ, 'ਚੁੱਪ' ਇਕ ਭਾਰੀ ਸਬੂਤ ਹੈ ਦੇਵੀ ਪ੍ਰਗਟਣ ਦੇ ਵਿਰੁੱਧ। ਫਿਰ ਨਿਰੀ ਚੁੱਪ ਹੀ ਨਹੀਂ, ਸੈਨਾਪਤਿ ਜੀ ਆਪਣੀ ਪੁਸਤਕ ਵਿਚ ਚੰਡੀ ਨੂੰ ਉਨ੍ਹਾਂ ਦੀ ਗਿਣਤੀ ਵਿਚ ਗਿਣਦੇ ਹਨ ਜਿਨ੍ਹਾਂ ਨੂੰ ਅਕਾਲ ਪੁਰਖ ਜੀ ਅਪਣੇ ਨਾਲ ਅਨਿੰਨ ਨਾ ਰਹਿਣ ਕਰਕੇ ਮਨਸੂਖ ਕਰ ਰਹੇ ਹਨ ਤੇ ਕਹਿ ਰਹੇ ਹਨ ਕਿ ਹੇ ਗੁਰੂ ਗੋਬਿੰਦ ਸਿੰਘ! ਤੈਨੂੰ ਮੈਂ 'ਮੇਰਾ ਪੰਧ ਬਨਾਉਣ ਲਈ ਰਚਿਆ ਹੈ (ਦੇਖੋ ਸਫਾ ੬)। ਜੇ ਕਦੀ ਚੰਡੀ ਪੂਜੀ ਗਈ ਹੁੰਦੀ ਤਾਂ ਕਵੀ ਸੈਨਾ ਪਤਿ ਜੀ ਉਸ ਨੂੰ ਮਨਸੂਖ ਹੋਇਆਂ ਦੀ ਫਹਿਰਿਸਤ ਵਿਚ ਦਰਜ ਨਾ ਕਰਦੇ। ਇਸੇ ਤਰ੍ਹਾਂ ਸਫਾ ੧੧੧ ਪਰ ਦੇਵੀਆਂ ਆਦਿਕਾਂ ਤੋਂ ਵਡਾ 'ਕੇਵਲ ਪੂਜਾ ਜੋਗ' ਹਰਿ
–––––––––––––––
* ਚਾਣਾਕਾ ਨੀਤੀ ਦੇ ਤਰਜਮੇ ਵਿਚ ਕਵਿ ਸੈਨਾਪਤ ਨੇ ਗੁਰੂ ਜੀ ਦੇ ਦਰਬਾਰ ਵਿਚ ਆਪਣੇ ਕਵੀ ਹੋਣ ਦਾ ਆਪ ਪਤਾ ਦਿੱਤਾ ਹੈ। ਗੁਰ ਸ਼ੋਭਾ ਦਾ ਸੰਮਤ ਆਪ ਨੇ ਦਿੱਤਾ ਹੈ ਸੰਮਤ ਸਤ੍ਰਹ ਸੈ ਭਏ ਬਰਖ ਅਠਾਵਨ ਬੀਤ' ਇਸ ਨੂੰ ਕਈ ਪਾਠਕ ਅਠਾਨਵ (੧੭੯੮) ਬੀ ਪੜ੍ਹਦੇ ਹਨ, ਤਦ ਬੀ ਇਹ ਵਾਰਤਕ ਮਹਿਮਾ ਪ੍ਰਕਾਸ਼ ਤੋਂ ਮਗਰੋਂ ਦਾ ਨਾ ਹੋਇਆ। ਪਰ ਸਹੀ ਗਲ ਇਉਂ ਜਾਪਦੀ ਹੈ ਕਿ ਆਪ ਨੇ ੧੭੫੭ ਵਿਚ ਗ੍ਰੰਥ ਸ਼ੁਰੂ ਕੀਤਾ ਹੈ ਤੇ ਮੁਕਾਇਆ ੧੭੬੫ ਤੋਂ ਬਾਦ ਕਦੇ ਹੈ।
ਪ੍ਰਭੂ ਨੂੰ ਦੱਸਿਆ ਨੇ। ਫਿਰ ਖਾਲਸੇ ਨੂੰ 'ਵਾਹਿਗੁਰੂ ਨੂੰ ਮਨਾਕੇ (ਸਫਾ ੪੪) ਜੁੱਧ ਕਰਦਾ ਦੱਸਿਆ ਹੈ, ਦੇਵੀ ਮਨਾਕੇ ਨਹੀਂ ਦੱਸਿਆ। ਮਾਨੋਂ ਵਾਹਿਗੁਰੂ ਨੂੰ ਹੀ ਸਿੱਖ ਦਾ 'ਜੁੱਧ ਦੇਵਤਾ ਕਿਹਾ ਹੈ। ਫਿਰ ਕਵਿ ਸੈਨਾਪਤਿ ਨੇ ਪਦ 'ਭਗਵਤੀ' ਤਲਵਾਰ ਅਰਥਾਂ ਵਿਚ ਵਰਤਿਆ ਹੈ (ਸਫਾ ੮੬)।
੫. ਅਖਬਾਰ ਨਵੀਸ ਔਰੰਗਜ਼ੇਬ-ਭਾਈ ਰਾਮ ਕਿਸ਼ਨ ਸਿੰਘ ਜੀ ਹਿਸਟੋਰੀਅਨ (ਧੂਰੀ) ਨੇ ਮੁੱਦਤ ਹੋਈ ਇਕ ਐਲਾਨ ਖੋਜਕੇ ਲੱਭਾ ਸੀ ਤੇ ਦੱਸਿਆ ਸੀ ਕਿ ਇਹ ਖ਼ਤ ਔਰੰਗਜ਼ੇਬ ਦੇ ਅਖਬਾਰ ਨਵੀਸ ਨੇ, ਜੋ ਓਦੋਂ ਆਨੰਦਪੁਰ ਸੀ, ਲਿਖਕੇ ਅੰਮ੍ਰਿਤ ਛਕਾਉਣ ਦੇ ਸਮਾਚਾਰਾਂ ਦਾ ਔਰੰਗਜੇਬ ਨੂੰ ਘੱਲਿਆ ਸੀ। ਇਸ ਦੀ ਇਬਾਰਤ ਅਸੀਂ ਅੱਗੇ ਦੇਂਦੇ ਹਾਂ*-
ਹਮਹ ਹਾ ਦਰ ਯਕ ਮਜ਼ਹਬ ਦਰਾਇੰਦ ਕਿ ਦੂਈ ਅਜ਼ ਮਿਆਂ ਬਰਖੇਜ਼ਦ, ਵ ਹਰ ਚਹਾਰ ਬਰਨ ਕੌਮੇ ਹਨੂਦ ਅਜ ਬ੍ਰਹਮਨ ਵ ਛਤ੍ਰੀ ਵ ਸ਼ੂਦ੍ਰ ਵ ਵੈਸ਼ ਕਿ ਹਰ ਯਕੇ ਰਾ ਦਰ ਧਰਮ ਸ਼ਾਸਤ ਦੀਨ ਅਲਹਿਦਾ ਮੁਕਰਰਸਤ, ਆਂ ਰਾ ਤਰਕ ਦਾਦਹ ਬਰ ਯਕ ਤਰੀਕ ਸਲੂਕ ਨੁਮਾਇੰਦ। ਵ ਹਮਹ ਬਰਾਬਰੰਦ, ਵ ਯਕੇ ਖ਼ੁਦ ਰਾ ਬਰ ਦੀਗਰੇ ਤਰਜੀਹ ਨ ਦਿਹਦ, ਵ ਆਂ ਅਮਲੇ ਕੇਸ਼ ਅਜ਼ ਮਿਆਂ ਬਰਦਾਸ਼ਤਹ ਤਰੱਕੀ ਬਯਾਬੰਦ ਵ ਤੀਰਥਹਾਏ ਮਾਨਿੰਦ ਗੰਗ ਵਗੈਰਾ ਆਂ ਕਿ ਦਰ ਬੇਦ ਵ ਸ਼ਾਸਤ੍ਰ ਤਾਲੀਮੇ ਆਂਹਾ ਤਾਕੀਦ ਰਫ਼ਅਤ ਅਸਤ ਅਜ਼ ਖਾਤਿਰ ਬਦਰ ਕੁਨੰਦ। ਵ ਸਿਵਾਏ ਅਜ਼ ਗੁਰੂ ਨਾਨਕ ਵ ਖਲਫਾਏ ਓ ਬਦੀਗਰ ਅਜ ਸਨਾਵੀਦੇ ਹਨੂਦ ਮਿਸਲ ਰਾਮ, ਕਿਸਨ, ਵ ਬ੍ਰਹਮਾ ਵ ਦੇਵੀ ਏਅਤਕਾਦ ਨ ਨੁਮਾਇੰਦ। ਵ ਪਾਹੁਲੇ ਮਨ ਗ੍ਰਿਫਤਹ ਮਰਦੂਮਾਂ ਹਰ ਚਹਾਰ ਬਰਨ ਦਰ ਯਕ ਜ਼ਰਫ ਬਿਖ਼ੁਰੰਦ, ਵ ਅਜ਼ ਯਕ ਦਿਗਰ ਇਸਲਾ ਨ ਬੁਰੰਦ। ਹਮ ਚੁਨੀ ਸੁਖਨਾਨ ਬਿਸਿਯਾਰ
–––––––––––––––
* ਇਹ ਐਲਾਨ ਮਿ: ਮੈਕਾਲਫ ਨੇ ਅਪਣੇ ਪੁਸਤਕ 'ਸਿਖ ਰਿਲੀਜਨ ਦੀ ਜਿ: ੫ ਸਫਾ ੯੩ ਪਰ ਦਿੱਤਾ ਹੈ, ਤੇ ਇਹ ਭਾ: ਦਿੱਤ ਸਿੰਘ ਜੀ ਨੇ ਛਾਪਿਆ ਹੈ. (ਦੇਖ ਦੂਰ : ਪ੍ਰਬੇ: ਸ:੪੨੮) । ਫਿਰ ਐਵੇਂ ਜਰਾ ਜ਼ਰਾ ਫ਼ਰਕ ਤੇ ਇਹੋ ਇਬਾਰਤ 'ਉਮਦਹ-ਤੋਂ-ਤਵਾਰੀਖ' ਦੇ ਦਫਤਰ ਅੱਵਲ ਦੇ ਤਤਿੰਮੇ ਵਿੱਚ ਬੀ ਲਿਖੀ ਹੈ, ਭਾਵ ਸਾਰਾ ਇਹੋ ਹੈ।
ਗੁਫਤੰਦ। ਚੂੰ ਮਰਦੁਮਾਂ ਬਿਸੁਨੀਦੰਦ ਬਿਸਿਯਾਰੇ ਅਜ਼ ਬ੍ਰਹਮਨਾਂ ਵ ਛੱਤੀਆਂ ਬਰਖਾ-ਸਤੰਦ ਵ ਗੁਫਤੰਦ, ਕਿ ਮਾ ਮਜ਼ਹਬੇ ਕਿ ਗੁਰੂ ਨਾਨਕ ਵ ਹਮਹ ਗੁਰੁਆਂ ਬਦਾਂ ਕਾਯਲ ਨ ਸ਼ੁਦਹ ਬਾਸ਼ੀਦ ਵ ਮਜ਼ਹਬੇ ਕਿ ਮੁਖਾਲਫੇ ਵੇਦ ਸ਼ਾਸਤ੍ਰ ਬਵਦ ਹਰਗਿਜ਼ ਕਬੂਲ ਨਮੇ ਕੁਨੇਮ, ਵ ਮਜ਼ਹਬੇ ਕੁਹਨਾ ਰਾ ਕਿ ਪੇਸ਼ੀਨਾਨ ਬਰ ਆਂ ਅਕਦਾਮ ਨਮੂਦਹਅੰਦ ਬਫ਼ਤਹ ਕੋਦਕੇ ਅਜ਼ਾਂ ਦਸਤ ਨਦਿਹੇਮ। ਈਂ ਬਿਗੁਫ਼ਤੰਦ ਮਗਰ ਬਿਸਤ ਹਜ਼ਾਰ ਕਸ ਰਜ਼ਾ ਦਾਦੰਦ ਵ ਮੁਤਾਬਿਅਤ ਬਰ ਜ਼ੁਬਾਂ ਆਵਰਦੰਦ॥
ਅਰਥ- ਸਾਰੇ ਇਕ ਮਜ਼ਹਬ ਵਿਚ ਆ ਜਾਣ ਤਾਂ ਜੋ ਦੂਈ ਵਿਚੋਂ ਉਠ ਜਾਏ। ਹਿੰਦੂ ਕੌਮ ਦੇ ਚਾਰੇ ਵਰਨ : ਬ੍ਰਾਹਮਣ, ਛੱਤ੍ਰੀ ਵੈਸ਼ ਤੇ ਸ਼ੁਦਰ ਕਿ ਧਰਮ ਸ਼ਾਸਤਰ ਵਿਚ ਹਰ ਇਕ ਦਾ ਧਰਮ ਅਲਹਿਦਾ ਅਲਹਿਦਾ ਨੀਯਤ ਹੈ, ਉਸ ਨੂੰ ਛੱਡਕੇ ਇਕੋ ਢੰਗ ਤੇ ਪ੍ਰੇਮ ਕਰਨ। ਸਾਰੇ ਬਰਾਬਰ ਹਨ ਤੇ ਕੋਈ ਇਕ ਆਪਣੇ ਆਪਨੂੰ ਦੂਜੇ ਨਾਲੋਂ ਵਡਾ ਨਾ ਸਮਝੇ ਤੇ ਉਨ੍ਹਾਂ ਰਸਮਾਂ ਰਿਵਾਜਾਂ ਨੂੰ ਛੱਡਕੇ ਤਰੱਕੀ ਕਰਨ। ਤੇ ਤੀਰਥ, ਜਿਹਾ ਕਿ ਗੰਗਾ ਆਦਿਕ, ਜਿਨ੍ਹਾਂ ਦੀ ਮਹੱਤਤਾ ਵੇਦਾਂ ਸ਼ਾਸਤ੍ਰਾਂ ਵਿਚ ਮੌਜੂਦ ਹੈ, ਦਿਲ ਵਿਚੋਂ ਕੱਢ ਦੇਣ। ਗੁਰੂ ਨਾਨਕ ਤੇ ਉਨ੍ਹਾਂ ਤੋਂ ਪਿੱਛੋਂ ਹੋਏ ਗੁਰੂ ਸਾਹਿਬਾਂ ਤੋਂ ਸਿਵਾ ਹਿੰਦੂਆਂ ਦੇ ਹੋਰ ਦੇਵੀ ਦੇਵਤੇ ਜਿਹਾ ਕਿ ਰਾਮ, ਕ੍ਰਿਸ਼ਨ, ਬ੍ਰਹਮਾਂ, ਦੇਵੀ, ਉਪਰ ਭਰੋਸਾ ਨਾ ਲਿਆਉਣ । ਮੇਰੀ ਪਾਹੁਲ ਲੈਕੇ ਚਾਰ ਵਰਨ ਇਕ ਬਰਤਨ ਵਿਚ ਛਕਣ ਤੇ ਇਕ ਦੂਜੇ ਤੋਂ ਘ੍ਰਿਣਾਂ ਨਾ ਕਰਨ। ਇਸ ਤਰ੍ਹਾਂ ਬਹੁਤ ਸਾਰੀਆਂ ਗਲਾਂ ਆਖੀਆਂ। ਜਦ ਲੋਕਾਂ ਨੇ ਸੁਣੀਆਂ, ਛੱਤੀਆਂ ਤੇ ਬ੍ਰਾਹਮਣਾਂ ਵਿਚੋਂ ਬਹੁਤ ਸਾਰੇ ਉਠ ਖੜੋਤੇ* ਤੇ ਕਹਿਣ ਲਗੇ ਕਿ ਅਸੀਂ ਉਸ ਮਜ਼ਹਬ ਨੂੰ, ਜੋ ਗੁਰੂ ਨਾਨਕ ਤੇ ਦੂਜੇ ਗੁਰੂਆਂ ਨੇ ਨਹੀਂ ਧਾਰਿਆ ਤੇ ਵੇਦਾਂ ਸ਼ਾਸਤਰਾਂ ਦੇ ਉਲਟ ਹੈ, ਉਕਾ ਹੀ ਨਹੀਂ ਮਨਾਂਗੇ। ਤੇ ਪੁਰਾਣਾ ਮਜ਼ਹਬ ਜਿਸ ਤੇ ਕਿ ਵਡੇ ਪਾਬੰਦ ਰਹੇ ਹਨ, ਇਕ ਮੁੰਡੇ ਦੇ ਕਹਿਣ ਤੇ ਨਹੀਂ ਛੱਡਾਂਗੇ, ਐਉਂ ਆਖਿਓ ਨੇ, ਪਰ ਵੀਹ ਹਜ਼ਾਰ ਪ੍ਰਾਣੀਆਂ ਨੇ ਪਰਵਾਨ ਕਰ ਲਿਆ ਤੇ ਗੁਰੂ ਜੀ ਦੇ ਫੁਰਮਾਣ ਨੂੰ ਮੰਨ ਲਿਆ।
ਇਸ ਨੂੰ ਪੜ੍ਹਕੇ ਬੀ ਇਹੇ ਸਿੱਟਾ ਨਿਕਲਦਾ ਹੈ ਕਿ ਖਾਲਸਾ ਸਾਜਣ ਵੇਲੇ ਗੁਰੂ ਜੀ ਨੇ ਆਪਣੀ ਉੱਮਤ ਨੂੰ ਹਿੰਦੂ ਬੰਧਨਾਂ ਤੋਂ ਅਲੱਗ ਕਰ ਲਿਆ
–––––––––––––
* ਮੁਰਾਦ ਅਸਰਧਕਾ ਤੋ ਹੈ।
ਸੀ। ਜੇ ਕਦੀ ਦੇਵੀ ਪੂਜੀ ਤੇ ਪ੍ਰਗਟਾਈ ਹੁੰਦੀ ਤਾਂ ਇਸ ਵੇਲੇ ਹਿੰਦੂ ਧਰਮ ਦੇ ਇਸ ਕਮਾਲ ਦੇ ਕਾਯਲ ਹੋਏ ਹੋਏ ਗੁਰੂ ਜੀ ਹਿੰਦੂ ਧਰਮ ਦਾ ਵਧੇਰੇ ਸਤਿਕਾਰ ਪ੍ਰਗਟ ਕਰਦੇ, ਪਰ ਇਸਦੇ ਉਲਟ ਹਿੰਦੂ ਅਵਤਾਰਾਂ ਤੇ ਦੇਵੀ, ਹਿੰਦੂ ਪੁਸਤਕਾਂ, ਹਿੰਦੂ ਤੀਰਥਾਂ ਤੇ ਰਸਮਾਂ ਦਾ ਤਿਆਗ ਇਕ ਤਟਸਥ ਉਗਾਹੀ ਹੈ ਜੋ ਦੱਸਦੀ ਹੈ ਕਿ ਹਿੰਦੂ ਮਤ ਦੀ ਪੂਜ੍ਯ ਦੇਵੀ ਨਹੀਂ ਪੂਜੀ ਗਈ।
੬. ਵਾਰਤਿਕ ਮਹਿੰਮਾ ਪ੍ਰਕਾਸ਼-ਇਸਦੇ ਰਚੇ ਜਾਣ ਦਾ ਸੰਮਤ ੧੭੯੮ ਬਿ: ਹੈ। ਅਰਥਾਤ ਗੁਰੂ ਜੀ ਦੇ ਸਚ ਖੰਡ ਪਯਾਨ ਤੋਂ ੩੩ ਸਾਲ ਮਗਰੋਂ। ਇਸ ਵਿਚ ਦੇਵੀ ਦਾ ਪ੍ਰਸੰਗ ਨਹੀਂ ਹੈ, ਕੇਵਲ ਇਤਨੀ ਇਬਾਰਤ ਮਿਲਦੀ ਹੈ: "ਏਕ ਬੇਰ ਗੁਰੂ ਜੀ ਕਾਸ਼ੀ ਕੇ ਪਾਂਡੇ ਬੁਲਾਏ, ਤਿਨ ਸੋਂ ਹੇਮ ਕਰਾਇਆ, ਖਾਲਸੇ ਕਾ ਪੰਥ ਚਲਾਇਆ। ਇਸ ਗ੍ਰੰਥ ਵਿਚ ਦੇਵੀ ਪ੍ਰਗਟਾਉਣ ਦਾ ਕੋਈ ਜ਼ਿਕਰ ਨਹੀਂ। ਸੰਭਵ ਹੈ ਕਿ ਇਹੋ ਦੇ ਫਿਕਰੇ ਹੀ ਮੁੱਢ ਹੋਏ ਹੋਣ ਅੱਗੇ ਦੀ ਸਾਰੀ ਕਥਾ ਘੜੀ ਜਾਣਦੇ। ਪਰੰਤੂ ਇਸ ਪੁਸਤਕ ਵਿਚ ਦੇਵੀ ਨੂੰ ਗੁਰੂ ਸਾਹਿਬਾਨ ਦੀ ਉਪਾਸਕ ਸਾਫ਼ ਸਾਫ਼ ਲਿਖਿਆ ਹੈ। ਯਥਾ:- 'ਸਰਬ ਦੇਵੀ ਦੇਵਤਾ ਸਿਧ ਮੁਨਿ ਜਨ ਦਰਸ਼ਨ ਕੋ ਆਏ॥ (ਸਾਖੀ-१)
(ਅ.) (੧੮੩੩ ਤੋਂ ਲਗ ਪਗ ੧੯੪੬ ਬਿ: ਤੱਕ ਦਾ ਸਮਾਂ) ।
੭. ਮਹਿੰਮਾ ਪ੍ਰਕਾਸ਼ (ਛੰਦਾਬੰਦੀ)-ਇਹ ਗ੍ਰੰਥ ੧੮੩੩ ਦੀ ਲਿਖਤ ਹੈ। ਇਸਦੇ ਲੇਖਕ ਬਾਵਾ ਸਰੂਪ ਦਾਸ ਜੀ ਭੱਲੇ ਹੈਨ। ਇਹ ਪਹਿਲਾ ਗ੍ਰੰਥ ਹੈ ਜਿਸ ਵਿਚ ਦੇਵੀ ਦਾ ਪ੍ਰਸੰਗ ਹੈ*। ਆਪ ਦੇ ਲਿਖੇ ਦਾ ਸੰਖੇਪ ਇਹ ਹੈ:- ਕਿ ਸੰਗਤ ਦੇ ਇਕੇਰਾ ਲੁੱਟੇ ਮਾਰੇ ਜਾਣ ਦੀ ਖਬਰ ਸੁਣਕੇ ਗੁਰੂ ਜੀ ਉਦਾਸ ਹੋਏ, ਚੁਪ ਰਹੇ, ਤੇ ਮੰਜੇ ਤੇ ਲੇਟ ਸੋਚਦੇ ਰਹੇ ਕਿ ਜੇ ਸਿੱਧੀ ਨਾਂ ਵਰਤੀਏ
–––––––––––––––
* ਅਜ ਕਲ ਹੀ (ਇਸ ਗ੍ਰੰਥ ਦੀ ਦੂਜੀ ਐਡੀਸ਼ਨ ਛਪਦਿਆਂ ਸੰ: ੧੯੩੫ ਵਿਚ) ਇਕ ਹੋਰ ਲਿਖਤ ਨਜ਼ਰੋਂ ਗੁਜ਼ਰੀ ਹੈ, ਇਸ ਦਾ ਸੰਮਤ ਯਾ ੧੮੦੮ ਹੈ ਯਾ ੧੮੧੯ ਬਿ:। ਹਰ ਹਾਲ ਇਹ ਮਹਿਮਾ ਪ੍ਰਕਾਸ਼ (ਛੰਦਾਬੰਦੀ) ਤੋਂ ਪਹਿਲੋਂ ਦੀ ਲਿਖਤ ਹੈ ਅਰ ਗੁਰ ਸੋਭਾ ਤੇ ਵਾਰਤਿਕ ਮਹਿਮਾ ਪ੍ਰਕਾਸ਼ ਤੋਂ ਮਗਰਲੀ। ਇਸ ਵਿਚ ਦੇਵੀ ਦਾ ਪ੍ਰਸੰਗ ਗੁਰਬਿਲਾਸ ਭਾ: ਸੁਖਾ ਸਿੰਘ ਨਾਲ ਕੁਛ ਕੁਛ ਮਿਲਦਾ
(ਬਾਕੀ ਟੁਕ ਦੇਖੋ ਅਗਲੇ ਪੰਨੇ ਦੇ ਹੇਠਾਂ
ਤਾਂ ਕਾਰਜ ਸਿਰੇ ਨਾਂ ਚੜੂ, ਜੇ ਵਰਤੀਏ ਤਾਂ ਸਿੱਧੀ ਦੱਸਣੀ ਨਹੀਂ; ਇਉਂ ਇਹ ਪ੍ਰਣ ਭੰਗ ਹੁੰਦਾ ਹੈ ਤਾਂ ਤੇ ਚੰਡੀ ਪ੍ਰਗਟਾਉਣ ਦੀ ਸੋਚ ਕੇ ਪਰਬਤ ਦੇ ਸਿਖਰੇ ਜਾ ਚੜ੍ਹੇ, ਪੰਡਤ ਸਮੱਗ੍ਰੀ ਲਿਆਏ ਤੇ ਹੋਮ ਅਰੰਭਿਆ। ਪੰਡਤ ਨੇ ਕਿਹਾ ਕਿ ਦੇਵੀ ਪ੍ਰਗਟ ਹੋਈ ਤਾਂ ਅਸੀਂ ਮੂਰਛਾ ਹੋ ਜਾਵਾਂਗੇ, ਤੁਸੀਂ ਸਮਰਥ ਹੋ ਦਰਸ਼ਨ ਕਰੋਗੇ, ਅਸੀਂ ਭੋਗ ਦਾ ਥਾਲ ਤਿਆਰ ਕਰ ਦੇਂਦੇ ਹਾਂ, ਤੁਸਾਂ ਇਹ ਭੇਟਾ ਅੱਗੇ ਧਰ ਦੇਣੀ ਤੇ ਪ੍ਰਸੰਨ ਕਰਕੇ ਕਾਰਜ ਬਨਾ ਲੈਣਾ। ਸੋ ਦੇਵੀ ਪ੍ਰਗਟੀ, ਪ੍ਰਕਾਸ਼ ਹੋਇਆ, ਅੱਠ ਭੁਜਾਂ ਸਨ. ਅੱਠ ਹਥਿਆਰ ਹੱਥ ਵਿੱਚ ਸਨ, ਸੂਰਜ ਵਰਗਾ ਪ੍ਰਕਾਸ਼ ਸੀ। ਫਿਰ:
––––––––––––––
(ਪਿਛਲੇ ਪੰਨੇ ਦੀ ਬਾਕੀ ਟੂਕ)
ਵਰਣਿਤ ਹੈ। ਇਸ ਗ੍ਰੰਥ ਵਿਚ ਬੀ ਉਹ ਕੋਤਕ ਵਾਲੀ ਗਲ ਲਿਖੀ ਹੈ, ਯਥਾ- ਏਹ ਭੀ ਕੰਤਕ ਕੀਨ ਹੈ ਜੋ ਮਨ ਪਰਉਪਕਾਰ॥ ਆਪ ਨਿਆਰੇ ਹੋਇਕੇ ਧਰ ਦੇਵੀ ਸਿਰ ਭਾਰਾ॥
ਫਿਰ ਇਸ ਲੇਖਕ ਨੇ ਬੀ ਗੁਰੂ ਜੀ ਨੂੰ ਦੇਵੀ ਤੋਂ ਵੱਡਾ ਤੇ ਦੇਵੀ ਦਾ
ਪੂਜਯ ਮੰਨਿਆ ਹੈ, ਯਥਾ :-
ਕੇਟ ਸੁਰਗ ਔ ਤਖਤ ਹਜਾਰਾ॥ਯਾ ਚਰਨਨਿ ਮਹਿ ਪ੍ਰਗਟ ਨਿਹਾਰਾ॥
ਦੇਵੀ ਦੇਵ ਕੇਟ ਬਰ ਬਾਹੀ॥ ਪਦ ਪੰਕਜ ਗੁਰ ਕੇ ਸਮ ਨਾਹੀ॥
ਪਰ ਸਭ ਤੋਂ ਵਡੀ ਭੁੱਲ ਇਸ ਲੇਖਕ ਦੀ ਇਹ ਹੈ ਕਿ ਇਹ ਦੇਵੀ ਦੇ ਪ੍ਰਗਟ ਕਰਨ ਦਾ ਹਵਨ ੧੭੪੨ ਵਿਚ ਆਰੰਭਿਆ ਤੇ ੪ ਬਰਸ ਹੋਇਆ ਲਿਖਦਾ ਹੈ। ਅਰਥਾਤ ੧੭੪੨-੪੬ ਦਾ ਸਮਾਂ। ਹੁਣ ਤਕ ਦੀ ਖੋਜ ਦੱਸਦੀ ਹੈ ਕਿ ਇਸ ਸਮੇਂ ਸਤਿਗੁਰ ਪਾਂਵਟੇ ਸਨ। ਕ੍ਰਿਸ਼ਨਾ ਅਵਤਾਰ ਪਾਂਵਟੇ ਰਚਿਆ, ਇਸ ਦਾ ਸੰਮਤ ੧੭੪੫ ਅਖੀਰ ਪਰ ਦਿੱਤਾ ਹੈ। ਸੋ ਨਿਸ਼ਚਿਤ ਤਦੋਂ ਗੁਰੂ ਜੀ ਆਨੰਦਪੁਰ ਨਹੀਂ ਸੇ। ੧੭੪੨ ਵਿਚ ਪਾਂਵਟੇ ਗਏ ਤੇ ੧੭੪੬ ਵਿਚ ਵਾਪਸ ਆਏ। ਦੇਵੀ ਦਾ ਮਾਜਰਾ ਆਨੰਦ ਪੁਰ ਦਾ ਹੈ, ਸੋ ਏਹ ਲੇਖਕ ਵੀ ਇਤਬਾਰ ਜੋਗਾ ਨਾ ਰਿਹਾ ਤੇ ਦੂਸਰੇ ਦੇਵੀ ਪ੍ਰਗਟਣ ਦਾ ਸੈਮਤ ਹੁਣ ਤਕ ਦੀ ਖੋਜ ਵਿਚ ਚੇਤ੍ਰ ੧੭੫੫ ਹੈ, ਵੈਸਾਖ ੧੭੫੬ ਵਿਚ ਖਾਲਸਾ ਸਾਜਿਆ ਹੈ, ਸੋ ਇਸ ਲੇਖਕ ਨੇ ਸਮਾਂ ਤੇ ਥਾਂ ਦੁਇ ਗਲਤ ਦਿੱਤੇ ਹਨ। ਫਿਰ ਇਸ ਲੇਖਕ ਨੇ ਭੰਗਾਣੀ ਤੇ ਨਾਦੇਣ ਦੇ ਜੁੱਧ ਸੰਮਤ ੧੭੪੨ ਤੋਂ ਮੂਹਰੇ ਰੱਖੇ ਹਨ. ਇਹ ਵੀ ਇਤਿਹਾਸ ਵਿਰੁੱਧ ਹੈ।
'ਲੇ ਭੇਟ ਭੋਗ ਮਾਤਾ ਬਿਗਸਾਨੀ॥
ਤਹਿਂ ਭਈ ਅਲੋਪ ਜਹਿ ਤੇ ਪ੍ਰਗਟਾਨੀ॥ (ਸਾਖੀ ੨੨੫)
ਤਦ ਸਤਿਗੁਰ ਪੰਡਤ ਜਗਾਏ, ਕੁੰਡ ਵਿਚ ਜਲ ਦੁੱਧ ਪਾਯਾ, ਉਸ ਵਿਚੋਂ ਦੁਧਾਰਾ ਖੰਡਾ ਨਿਕਲਿਆ। ਪਰ ਇਸੇ ਪੁਸਤਕ ਵਿਚ ਦੇਵੀ ਨੂੰ ਸਤਿਗੁਰ ਦੀ ਆਨ ਮੰਨਣ ਵਾਲੀ ਲਿਖਿਆ ਹੈ, ਫਿਰ ਪੁਜੀ ਗਈ ਪਤਾ ਨਹੀਂ ਕਿਵੇਂ ਲਿਖਿਆ ਨੇ ? ਯਥਾ :-
'ਮਾਨੁਖ ਦੇਵੀ ਦੇਵਤੇ ਸਭਿ ਰਾਖਤ ਗੁਰ ਕੀ ਆਨ'। (ਸਾਖੀ ੨੦੭)
੮. ਵਾਰ ਭਗਉਤੀ ਪਾ: ੧੦ ਕ੍ਰਿਤ ਭਾਈ ਗੁਰਦਾਸ ਦੂਜਾ- (ਸੰਮਤ ੧੮੪੪ ਤੋਂ ਮਗਰੋਂ)- ਇਹ ਵਾਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਅੰਤ ਤੇ ਲਿਖੀ ਮਿਲਦੀ ਹੈ, ਨਾਲ ਟੂਕ ਦਿੱਤੀ ਹੈ ਇਹ ਵਾਰ ਭਾਈ ਗੁਰਦਾਸ ਦੂਜੇ ਦੀ ਹੈ । ਇਸ ਵਿਚ ਕੇਵਲ ਇਕ ਤੁਕ ਮਿਲਦੀ ਹੈ :-
'ਗੁਰ ਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ', ਹੋਰ ਹੋਰ ਪ੍ਰਸੰਗ ਕੋਈ ਨਹੀ।
ਇਸ ਵਾਰ ਨੂੰ ਅਸਾਂ ਇਸ ਦੀ ਅੰਦਰਲੀ ਉਗਾਹੀ ਤੋਂ ਇਸ ਦਾ ਸਮਾਂ ਲੱਭਣ ਲਈ ਹੁਣ ਫੇਰ ਗਹੁ ਨਾਲ ਖੋਜਿਆ ਹੈ ਤਾਂ ਇਸ ਵਿਚ ਇਕ ਤੁਕ ਮਿਲੀ ਹੈ ਜੋ ਐਉਂ ਹੈ :-
"ਯਹ ਬਾਰਹ ਸਦੀ ਨਬੇੜ ਕਰਿ ਗੁਰ ਫਤੇ ਬੁਲਾਏ।'
ਇਸ ਤੋਂ ਪ੍ਰਗਟ ਹੁੰਦਾ ਹੈ ਕਿ ਲੇਖਕ ਜੀ ਬਾਰ੍ਹਵੀਂ ਸਦੀ ਨਿੱਬੜੀ ਨੂੰ ਦੇਖ ਰਹੇ ਹਨ, ਇਸ ਬਿਧਿ ਇਹ ਵਾਰ ੧੮੪੪ ਬਿਕ੍ਰਮੀ ਦੇ ਮਗਰੋਂ ਦੀ ਰਚਨਾ ਜਾ ਟਿਕੇਗੀ। ਇਸ ਵਾਰ ਵਿੱਚ ਸੁਲਤਾਨਾਂ ਦਾ ਮਾਰਨਾ, ਛੱਤਪਤੀ ਚੁਣ ਚੁਣ ਮਾਰਨੇ, ਤੁਰਕਾਂ ਦਾ ਦਬ ਜਾਣਾ, ਬਾਂਗਾਂ ਦਾ ਰੋਕੇ ਜਾਣਾ, ਖਾਲਸੇ ਦੀਆਂ ਕਾਮਯਾਬੀਆਂ ਆਦਿਕ ਗੱਲਾਂ ਬੀ ਇਸੇ ਪਾਸੇ ਲੈ ਜਾਂਦੀਆਂ ਹਨ ਕਿ ਇਹ ੧੮੪੪ ਦੇ ਸਮੇਂ ਦੇ ਮਗਰੋਂ ਦੀ ਹੈ ਕਿਉਂਕਿ ਇਹ ਘਟਨਾਵਾਂ ਗੁਰੂ ਜੀ ਦੇ ਸਮੇਂ ਦੀਆਂ ਨਹੀਂ ਹਨ, ਇਸੇ ਸਮੇਂ ਦੀਆਂ ਹਨ। ਸਰਬ ਲੋਹ ਵਿਚ ਇਹ ਵਾਰ ਆਈ ਹੈ, ਅਖੀਰ ਪਰ ਇਕ ਦੋਹੇ ਵਿਚ ਸੰਮਤ ੧੭੫੭ ਦਿੱਤਾ
੯. ਸੌ ਸਾਖੀ (ਲਗਪਗ ਸੰਮਤ ੧੮੯੦-੯੪)-ਇਸ ਵਿਚ ਹੋਰ ਸਾਖੀਆਂ ਵਾਂਙੂ ਲੇਖਕ ਵੱਲੋਂ ਦੇਵੀ ਦੀ ਸਾਖੀ ਨਹੀਂ ਦਿੱਤੀ ਹੋਈ, ਸਗੋਂ ਇਕ ਦਿਨ ਗੁਰੂ ਜੀ ਆਪ ਮਾਤਾ ਜੀ ਦੇ ਪੁੱਛਣ ਪਰ ਉਹਨਾਂ ਨੂੰ ਦੇਵੀ ਪ੍ਰਗਟਾਉਣ ਦੀ ਸਾਖੀ ਸੁਣਾਉਂਦੇ ਹਨ। ਉਸ ਵਿੱਚ ਹੀ ਅੱਖ ਮੀਟਣ ਤੇ ਚਾਲੀ ਵਰ੍ਹੇ ਮਗਰੋਂ ਪੰਥ ਦੇ ਜੋਰ ਫੜਨ ਦਾ ਜ਼ਿਕਰ ਹੈ। ਅਸਲ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਸਾਰਾ ਮਸਾਲਾ ਮਹਿੰਮਾ ਪ੍ਰਕਾਸ਼ (ਛੰਦਾਬੰਦੀ): ਗੁਰ ਬਿਲਾਸ ਭਾਈ ਸੁੱਖਾ ਸਿੰਘ ਤੇ ਸੌ ਸਾਖੀ ਤੋਂ ਲਿਆ ਹ
ਸੌ ਸਾਖੀ ਦੀ ਆਪਣੀ ਰਚਨਾ ਦੱਸਦੀ ਹੈ ਕਿ ਇਸ ਵਿੱਚ ਇਕ ਬ੍ਰਾਹਮਣ ਮਥੁਰਾ ਨਾਮੇ ਦਾ ਹੱਥ ਹੈ, ਫਿਰ ਕੋਈ ਨਰਾਇਣ ਦਾਸ ਮਿਸਰ ਮੰਨਦਾ ਹੈ ਕਿ ੧ ਸਾਖੀ ਤੇ ੪ ਦੇਹੇ ਮੈਂ ਪਾਏ ਹਨ, ਉਹ ਗੁਰੂ ਕਾ ਸਿੱਖ ਹੈ ਤੇ ਸਿਦਕ ਵਾਲਾ ਹੈ ਪਰ ਬ੍ਰਾਹਮਣੀ ਵਡੱਤ ਉਸ ਵਿਚ ਕਮਾਲ ਹੈ। ਸਿੱਖ ਹੋਏ ਬ੍ਰਾਹਮਣਾਂ ਨੂੰ ਉਹ ਉੱਚਾ ਥਾਪਦਾ ਹੈ ਤੇ ਹੋਰ ਭੀ ਸ਼ਾਸਤ੍ਰਕ ਵਿਸ਼ਵਾਸ਼ ਤੇ ਰੀਤਾਂ ਰਸਮਾਂ ਗੁਰਮਤਿ ਵਿੱਚ ਪਾਉਂਦਾ ਹੈ ਜੇ ਪੰਜਵੀਂ ਰੁਤ ਵਿਚ ਆਉਂਦੀਆਂ ਹਨ। ਸਤਾਰ੍ਹਵੀਂ ਸਾਖੀ ਦੇ ਅੰਤ ਵਿਚ, ਜਿਸ ਵਿਚ ਦੇਵੀ ਦਾ ਜ਼ਿਕਰ ਹੈ, ਬ੍ਰਾਹਮਣ ਜੀ ਦੱਸਦੇ ਹਨ ਕਿ ਕੇਸ਼ਵ ਬ੍ਰਾਹਮਣ ਨੂੰ ਸਤਿਗੁਰਾਂ ਨੇ
––––––––––
* ਅੱਖ ਮੀਟਣ ਤੇ ਚਾਲੀ ਵਰ੍ਹੇ ਨੂੰ ਭਾਈ ਦਿੱਤ ਸਿੰਘ ਜੀ ਨੇ ਭਾਈ ਸੰਤੋਖ ਸਿੰਘ ਜੀ ਦੀ ਮਨਕਤਿ ਲਿਖਿਆ ਹੈ, ਪਰ ਕਵੀ ਸੰਤੋਖ ਸਿੰਘ ਜੀ ਨੇ ਇਹ ਖਿਆਲ ਸੋ ਸਾਖੀ ਤੋਂ ਲਿਆ ਹੈ।
ਵਰ ਦਿੱਤਾ ਕਿ ਇਹ ਤੀਸਰੇ ਜਨਮ ਲਾਹੌਰ ਜਾਵੇਗਾ, ਸਾਡਾ ਸਿੱਖ ਹੋਕੇ ਅਵਤਰੇਗਾ, ਇਸ ਦਾ ਨਾਮ ਰਣ ਸਿੰਘ (ਭਾਵ ਰਣਜੀਤ ਸਿੰਘ) ਹੋਵੇਗਾ, ਬਹੁਤਿਆਂ ਨਾਲ ਜੰਗ ਕਰਕੇ ਰਾਜ ਕਰੇਗਾ, ਉਸ ਤੀਸਰੇ ਜਨਮ ਲਾਹੌਰ ਜਾਕੇ ਸ਼ਰਨ ਆਕੇ ਉਧਰੇਗਾ। ਇੰਨੀ ਗਲ ਤੋਂ ਹੀ ਪਤਾ ਲਗ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਖੁਸ਼ ਕਰਨ ਵਾਸਤੇ ਇਹ ਸਾਖੀ ਘੜੀ ਗਈ ਸੀ ਕਿ ਤੁਸੀਂ 'ਕੇਸ਼ਵਦਾਸ ਪੰਡਤ ਦੇ ਅਵਤਾਰ ਹੈ, ਜਿਸ ਤੋਂ ਮਹਾਰਾਜਾ ਸਾਹਿਬ ਨੂੰ ਬ੍ਰਾਹਮਣਾਂ ਵਲ ਝੁਕਾ ਲੈਣ ਦਾ ਪ੍ਰਯੋਜਨ ਸੀ। ਇਹੋ ਲੀਲਾ ਅਕਬਰ ਨੂੰ ਬ੍ਰਾਹਮਣ ਦਾ ਅਵਤਾਰ ਦੱਸਣ ਵਿਚ ਵਰਤੀ ਗਈ ਸੀ।
ਫਿਰ, ਸੌ ਸਾਖੀ ਵਿਚ ਇਸਦੇ ਰਚੇ ਜਾਣ ਦੇ ਦੋ ਸੰਮਤ ਆਏ ਹਨ। ਮੁੱਢ ਵਿਚ ਲੇਖਕ ਦੱਸਦਾ ਹੈ ਕਿ ੧੭੯੧ ਵਿਚ ਲਿਖੀ ਗਈ। ਵਿਚਕਾਹੇ ਦੱਸਦਾ ਹੈ ੧੭੮੧ ਜੇਠ ਵਿਚ ੫੦ ਸਾਖੀਆਂ ਮੁੱਕੀਆਂ, ਅੰਤ ਤੇ ਜਾਕੇ ਫੇਰ ਦੱਸਦਾ ਹੈ ਕਿ ੧੭੮੧ ਵਿਚ ਸਾਰੀ ਮੁੱਕੀ। ਮੁੱਢ ਵਿਚ ੯੧ ਮੱਧ ਤੇ ਅੰਤ ਵਿਚ ੮੧, ਕੇਡੀ ਭੁੱਲ ਹੈ। ਸੰਮਤਾ ਦੀ ਇਹ ਗਲਤੀ ਆਖੇਪਕਾਰਾਂ ਦੀ ਹੱਥਚਲਾਕੀ ਦੀ ਭਾਰੀ ਦਲੀਲ ਹੈ। ਸਾਖੀ ੫੮ ਅੰਕ ੧੪, ੧੫ ਵਿਚ ਲੇਖਕ ਜੀ ਲਿਖਦੇ ਹਨ ਕਿ ਅਸਾਂ ਨਾਦਰ ਦਾ ਹਮਲਾ ਆਪ ਡਿੱਠਾ ਹੈ । ਨਾਦਰ ਦਾ ਹੱਲਾ ੧੭੯੬ ਬਿ: ਵਿਚ ਹੋਇਆ ਸੀ । ਜੇ ਸੌ ਸਾਖੀ ੧੭੯੧ ਵਿਚ ਲਿਖੀ ਜਾ ਚੁਕੀ ਸੀ* ਤਾਂ ਉਸ ਵਿਚ ਦਾ ਲੇਖਕ ੧੭੯੬ ਦੀ ਅੱਖੀਂ ਦੇਖੀ ਘਟਨਾ ਕੀਕੂੰ ਲਿਖ ਸਕਦਾ ਹੈ ? ਸੰ ੮੧ ਵਿਚ ਮੁੱਕੀ ਯਾ ੯੧ ਵਿਚ
––––––––––––––
* ਭਾਈ ਸੁਖਾ ਸਿੰਘ ਨੇ ਦੇਵੀ ਦਾ ਪ੍ਰਸੰਗ ਸੁਣਿਆਂ ਸੁਣਾਇਆ ਲਿਖਿਆ ਦੱਸਿਆ ਹੈ। ਇਸ ਤੋਂ ਪਤਾ ਲੱਗਾ ਹੈ ਕਿ ਇਹ ਸੌ ਸਾਖੀ ਉਸ ਵੇਲੇ (੧੮੫੪ ਵਿਚ) ਹੈ ਨਹੀਂ ਸੀ। ਕਿਉਂਕਿ ਜੋ ਸ਼ੈ ਇਸ ਵੇਲੇ ਇਡੀ ਪ੍ਰਸਿੱਧੀ ਰਖਦੀ ਹੈ ਓਹ ਤਦੋਂ ਕਿਵੇਂ ਇੰਨੀ ਗੁੰਮ ਨਾਮ ਰਹਿ ਸਕਦੀ ਸੀ, ਇਸ ਇਤਿਹਾਸਕਾਰ ਤੇ ਵਿਦ੍ਵਾਨ ਸਿਖ ਨੂੰ, ਜੇ ਪ੍ਰਸੰਗ ਲੱਭ ਲੱਭਕੇ ਲਿਖ ਰਿਹਾ ਹੈ ਤੇ ਇਕ ਤਖਤ ਸਾਹਿਬ ਤੇ ਬੈਠਾ ਹੈ, ਜਿੱਥੇ ਪੁਸਤਕਾਂ ਤੇ ਸੋਢੀਆਂ ਦਾ ਪੁਸਤਕਾਲਯ ਤੇ ਤਖਤ ਸਾਹਿਬ ਦੇ ਗ੍ਰੰਥ ਮੌਜੂਦ ਹੋਣ, ਓਥੇ ਇਹ ਪੇਰੀ ਨਾ ਹੋਵੇ, ਜੇ ਹੋਵੇ ਤਾਂ ਭਾਈ ਜੀ ਦੀ ਵਾਕਫੀ ਤੋਂ ਉਹਲੇ ਰਹੇ।
ਮੁੱਕੀ ਇਸ ਵਿਚ ੯੬ ਦੀ ਘਟਨਾ ਨਹੀਂ ਆ ਸਕਦੀ। ਇਹ ਬੀ ਦਲੀਲ ਹਸਤਾਖੇਪਾਂ ਦੀ ਹੈ।
ਇਸ ਪੋਥੀ ਦੀ ੯੩ ਸਾਖੀ ਵਿਚ ਲਿਖਿਆ ਹੈ ਕਿ ਸਾਖੀਆਂ ਪੰਜ ਸੋ ਸਨ, ਸੌ ਸਾਖੀ ਸਾਹਿਬ ਰਾਮ ਕੌਰ ਜੀ ਨੂੰ ਮਿਲੀ, ਸੌ ਕਾਬਲੀ ਮੱਲ ਨੂੰ, ਸੋ ਮੁਲਤਾਨੀ ਸੂਰੇ ਨੂੰ, ੧੦੦ ਰਤੀਏ ਪੂਰਬ ਭੱਲ ਨੂੰ ਤੇ ਸੌ ਸੂਰਤ ਸਿੰਘ ਆਗਰੇ ਵਾਲੇ ਨੂੰ। ਇਹ ਗਲ ਭੀ ਸਾਖੀਆਂ ਦੀ ਪੋਥੀ ਦੀ ਭੰਨਘੜ ਦੀ ਦਲੀਲ ਹੈ।
ਇਸ ਵਿਚ ਸੰਸ਼ਯ ਨਹੀਂ ਕਿ ਸਾਹਿਬ ਰਾਮ ਕੌਰ ਜੀ ਨੇ ਸੰਗਤ ਨੂੰ ਸਾਖੀਆਂ ਸੁਣਾਈਆਂ ਤੇ ਓਹ ਕਿਸੇ ਵੇਲੇ ਲਿਖੀਆਂ ਗਈਆਂ ਹੋਣ ਤਾਂ ਬੀ ਅਚਰਜ ਨਹੀਂ। ਪਰ ਉਹ ਅਸਲ ਕਾਪੀ ਨਹੀਂ ਮਿਲਦੀ। ਅਸਲ ਤਾਂ ਕੀਹ ਸੰ: ੧੯੦੫ ਤੋਂ ਪਹਿਲਾਂ ਦੀ ਲਿਖੀ ਹੋਈ ਸੌ ਸਾਖੀ ਬਹੁਤ ਕੋਸ਼ਿਸ਼ ਕਰਨ ਤੇ ਬੀ ਸਾਡੇ ਦੇਖਣ ਵਿਚ ਨਹੀਂ ਆਈ। ੧੮੭੩ ਈ: (੧੯੩੦ ਬਿ:) ਵਿਚ ਸਰ ਸ: ਅਤਰ ਸਿੰਘ ਜੀ ਨੂੰ ਬੀ ੧੮੯੪ ਬਿ: ਤੋਂ ਪੁਰਾਣੀ ਪੋਥੀ ਨਹੀਂ ਮਿਲੀ। ਇਸ ਤੋਂ ਮਗਰਲੇ ਕਿਸੇ ਸੰ: ਦੀ ਮਿਲੀ ਹੋਊ, ਜਿਸ ਤੋਂ ਓਹ ਇਸਦੇ ਰਚੇ ਜਾਣ ਦਾ ਸੰਮਤ ੧੮੯੪ ਅੰਗਦੇ ਹਨ। ਜਾਪਦਾ ਐਉਂ ਹੈ ਕਿ ਅਸਲ ਪੋਥੀ ਵਿਚ ਦੋ ਤ੍ਰੈ ਵਾਰੀ ਨਵੇਂ ਮਜ਼ਮੁਨ ਪੈਂਦੇ ਰਹੇ ਹਨ। ਬਾਬਾ ਸਾਹਿਬ ਸਿੰਘ, ਬਾਬਾ ਰਾਮ ਸਿੰਘ, ਮਹਾਰਾਜਾ ਰਣਜੀਤ ਸਿੰਘ, ਮਹਾਰਾਜਾ ਦਲੀਪ ਸਿੰਘ ਬਾਬਤ ਇਸਾਰੇ ਪਤੇ ਦੇਣੇ ਦੱਸਦੇ ਹਨ ਕਿ ਮੌਜੂਦਾ ਪਰਵਿਰਤ ਪੋਥੀ ੧੯੦੪-੫ ਤੋਂ ਪੁਰਾਣੀ ਨਹੀਂ ਹੈ। ਪਰ ਜੋ ਪੋਥੀ ਕਵੀ ਸੰਤੋਖ ਸਿੰਘ ਜੀ ਪਾਸ ਸੀ ਸੋ ੧੮੯੦ ਯਾ ੧੮੯੪ ਦੇ ਵਿਚਕਾਰ ਦੀ ਲਿਖੀ ਹੋਈ ਹੋਣੀ ਹੈ। ਜਦ ਤਕ ੧੮੯੦ ਤੋਂ ਪੁਰਾਣੀ ਪੇਖੀ ਲਿਖਤੀ ਨਾਂ ਮਿਲੇ ਤਦ ਤੱਕ ਇਹ ਸੰਭਾਵਨਾ ਸੱਚ ਤੋਂ ਦੂਰ ਨਹੀਂ ਹੋਵੇਗੀ, ਕਿ ਕਵੀ ਜੀ ਨੂੰ ਮਿਲੀ ਸੂਰਤ ਵਾਲੀ ਪੋਥੀ ਪੁਰਾਣੀ ਤੋਂ ਪੁਰਾਣੀ ੧੮੯੦ ਤੋਂ ੧੮੯੪ ਦੇ ਵਿਚ ਦੀ ਹੈ ਤੇ ਹੋਰ ਇਸ ਤੋਂ ਬੀ ਮਗਰੋਂ ਦੀਆਂ ਹੋਣਗੀਆਂ। ਜਦ ਤੱਕ ਕੋਈ ਨੁਸਖਾ ਪਹਿਲੇ ਦਾ ਲਿਖਿਆ ਨਾ ਮਿਲੇ ਤਦ ਤਕ ਹੁਣ ਵਾਲਿਆਂ ਨੂੰ ੧੭੮੧ ਯਾ ੧੭੯੧
ਸੋ ਸਾਖੀ ਵਿਚ ਦੇਵੀ ਦੇ ਪ੍ਰਸੰਗ ਹਨ, ਇਕ ਪਿਛਲੇ ਜਨਮ ਦਾ ਤੇ ਇਕ ਇਸ ਜਨਮ ਦਾ; ਇਸੇ ਵਿਚ ਦੇਵੀ ਪ੍ਰਗਟਾਉਣ ਦੀ ਸਾਖੀ ਮਿਲਦੀ ਹੈ। ਪਰ ਵਿਚਾਰ ਕਰਨ ਤੇ ਇਹ ਸਾਖੀ ਬਨਾਵਟੀ ਸਹੀ ਹੋ ਜਾਂਦੀ ਹੈ। ਅਸੀਂ ਗੁ: ਪ੍ਰ: ਸੂਰਜ, ਰਾ: ੧੧ ਅੰਸੂ ੫੧-੯ ਦੀ ਟੂਕ ਵਿਚ ਗੁਰੂ ਜੀ ਦੇ ਪਿਛਲੇ ਜਨਮ ਸਬੰਧੀ ਬਚਿੱਤ੍ਰ ਨਾਟਕ ਵਿਚ ਆਪ ਦੱਸੇ ਹਾਲਾਤ ਤੇ ਸੌ ਸਾਖੀ ਦੇ ਹਾਲਾਤ ਦਾ ਪਰਸਪਰ ਵਿਰੋਧ ਨਰੋਤਮ ਤਾਰਾ ਸਿੰਘ ਜੀ ਦੀ ਲਿਖਤ ਦੁਆਰਾ ਦਿਖਾ ਆਏ ਹਾਂ। ਗੁਰੂ ਜੀ ਹੇਮਕੁੰਟ ਦਾ ਪਤਾ ਹਿਮਾਲੇ ਵਿਚ ਦੱਦਸੇ ਹਨ ਤੇ ਸੌ ਸਾਖੀ ਵਾਲਾ ਵਿਧ੍ਯਾਚਲ ਵਿਚ। ਦੋਹੀਂ ਥਾਈਂ ਕਥਨ ਕਰਨ ਵਾਲੇ ਗੁਰੂ ਜੀ ਹਨ ਸੋ ਗੁਰੂ ਜੀ ਇਕ ਮਾਜਰੇ ਨੂੰ ਕਿਤੇ ਹਿਮਾਲਯ ਵਿਚ ਤੇ ਕਿਤੇ ਵਿੰਧ੍ਯਾਚਲ ਵਿਚ ਨਹੀਂ ਦੱਸ ਸਕਦੇ, ਤਾਂ ਤੇ ਸੌ ਸਾਖੀ ਦਾ ਲੇਖ ਬਨਾਵਟੀ ਹੈ। ਫਿਰ ਇਸੇ ਸੰਬੰਧ ਵਿਚ ਦੇਖੋ, ਰੁਤ ੩ ਅੰਸੂ ੩੫-੪੧ ਦੀ ਹੇਠਲੀ ਟੂਕ।
ਦੇਵੀ ਪੂਜਨ ਦਾ ਹੁਣ ਤਕ ਲੱਭਾ ਆਦਿ ਲੇਖਕ ਮਹਿਮਾ ਪ੍ਰਕਾਸ ਛੰਦਾਬੰਦੀ ਹੈ। ਉਸਨੇ ਦੇਵੀ ਪੂਜਨ ਦੀ ਉਥਾਨਕਾ ਸੰਗਤ ਪਰ ਤੁਹਕਾਂ ਦੀ ਵਧੀਕੀ ਤੋਂ ਗੁਰੂ ਜੀ ਦਾ ਉਦਾਸ ਹੋਕੇ ਬੀਰ ਰਸ ਉਪਜਾਵਣ ਲਈ ਇਹ ਵਿਚਾਰ ਕਰਨਾ ਦੱਸਿਆ ਹੈ, ਪਰ ਸੌ ਸਾਖੀ ਨੇ ਘਾੜਤ ਹੋਰ ਘੜੀ ਹੈ ਜੇ ਇਤਿਹਾਸ ਦੇ ਵੀ ਵਿਰੁੱਧ ਹੈ। ਸੌ ਸਾਖੀ ਕਹਿੰਦੀ ਹੈ ਕਿ ਪਾਉਂਟੇ ਤੋਂ ਤੁਰੇ ਤਾਂ ਕੇਸ਼ ਦਾਸ ਸੱਦਿਆ, ਫੇਰ ਕਪਾਲ ਮੋਚਨ ਜਾ ਲੁਕੇ, ਉਥੇ ਤੁਰਕ ਸੈਨਾਂ ਢੂੰਡਦੀ ਆਈ ਪਰ ਕਿਵੇਂ ਟਲ ਗਈ। ਫੇਰ ਨਰੈਣਪੁਰ ਆ ਗਏ ਉਥੇ ਮਥਰਾ ਬ੍ਰਾਹਮਣ ਮਿਲਿਆ, ਫੇਰ ਧੁਨਕੀ ਆਏ। ਸੱਤ ਦਿਨ ਬਾਦ ਮਤਾ ਕੀਤਾ ਕਿ
ਇਹ ਵਾਕ ਉਸੇ ਵਾਕ ਦੇ ਅਨਕੂਲ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
–––––––––––––––––
੧. ਸੌ ਸਾਖੀ ਦੇ ਏਹ ਲਫਜ਼ ਬੀ ਅਟਪਟੇ ਹਨ ਨੈਣਾਂ ਤਾਂ ਇਕ ਗੁੱਜਰ ਸੀ, ਦੁਰਗਾ ਉਸਦੀ ਪੁੱਤਰੀ ਕਿਵੇਂ?
੨. ਗੁਰੂ ਹਰਿਗੋਬਿੰਦ ਜੀ ਦੀ ਸੀਤਲਾ ਪੂਜਣ ਸਮੇਂ ਕਵੀ ਸੰਤੋਖ ਸਿੰਘ ਜੀ ਨੇ ਦੁਰਗਾ ਪੂਜਨ ਜਾਣਾ ਦੱਸਕੇ ਸੀਤਲਾ ਤੇ ਦੁਰਗਾ ਨੂੰ ਇੱਕੋ ਦਾ ਰੂਪ ਦੱਸਿਆ ਹੈ। ਦੇਖੋ ਰਾਸ ੩ ਅੰਸੂ ੧੨।
ਵਿਚ ਹੈ :-
"ਭੈਰਉ ਭੂਤ ਸੀਤਲਾ ਧਾਵੈ ॥ ਖਰ ਬਾਹਨੁ ਉਹੁ ਛਾਰੁ ਉਡਾਵੈ ॥੧॥
ਹਉ ਤਉ ਏਕ ਰਮਈਆ ਲੈਹਉ॥ ਆਨ ਦੇਵ ਬਦਲਾਵਨਿ ਦੇਹਉ ॥੧॥ਰਹਾਉ॥
ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥ ਬਰਦ ਚਢੇ ਡਉਰੂ ਢਮਕਾਵੈ ॥੨॥
ਮਹਾ ਮਾਈ ਕੀ ਪੂਜਾ ਕਰੈ॥ ਨਰ ਸੈ ਨਾਰਿ ਹੋਇ ਅਉਤਰੇ ॥੩॥
ਤੂ ਕਹੀਅਤਿ ਹੀ ਆਦਿ ਭਵਾਨੀ॥ ਮੁਕਤਿ ਕੀ ਬਰੀਆ ਕਹਾ ਛਪਾਨੀ ॥੪॥
ਗੁਰਮਤਿ ਰਾਮ ਨਾਮ ਗਹੁ ਮੀਤਾ॥ ਪ੍ਰਣਵੈ ਨਾਮਾ ਇਉ ਕਹੈ ਗੀਤਾ॥੫॥੨॥੬॥"
(ਗੌਂਡ ਨਾਮਦੇਵ ਜੀ ਪੰ: ੮੭੪)
ਉਪਰਲੀ ਵਿਚਾਰ ਤੋਂ ਸੌ ਸਾਖੀ ਦੇ ਏਹ ਪ੍ਰਸੰਗ ਬਨਾਵਟੀ ਹੋਣੇ ਸਹੀ ਹੋ ਗਏ ਤੇ ਫਿਰ ਉਸੇ ਸੌ ਸਾਖੀ ਵਿਚੋਂ ਦੇਵੀ ਦੀ ਪੂਜਾ ਦੀ ਮਨਾਹੀ ਬੀ ਮਿਲ ਗਈ।
੧੦. ਗੁਰ ਬਿਲਾਸ ਭਾਈ ਸੁੱਖਾ ਸਿੰਘ ਜੀ (੧੮੫੪)- ਇਹ ਪੁਸਤਕ ਗੁਰੂ ਜੀ ਦੇ ਹਾਲਾਤ ਦੱਸਦੀ ਹੈ ਤੇ ਲਗਪਗ ਸੰਮਤ ੧੮੫੪ ਵਿਚ ਆਨੰਦਪੁਰ ਸਾਹਿਬ ਲਿਖੀ ਗਈ ਹੈ।
ਇਸ ਵਿਚ ਦੇਵੀ ਦਾ ਪ੍ਰਸੰਗ ਹੈ ਪਰ ਅਧ੍ਯਾਯ ਦੇ ਅੰਤ ਵਿਚ ਇਸਦੇ ਕਰਤਾ ਭਾਈ ਸੁਖਾ ਸਿੰਘ ਦੱਸਦੇ ਹਨ ਕਿ ਪ੍ਰਸੰਗ ਉਹਨਾਂ ਨੇ ਰਵਾਇਤਾਂ ਤੋਂ ਲਿਆ ਹੈ। ਯਥਾ :-
'ਪ੍ਰਗਟ ਕਥਾ ਜਿਮ ਜਗਤ ਮੇ ਗਾਵਤ ਗੁਨੀ ਸੁਧੀਰ॥
ਤਿਹ ਪ੍ਰਸਾਦ ਵਰਨਨ ਕਰੀ ਤੈਸ ਭਾਤ ਇਨ ਕੀਰ॥
ਇਸ ਤੋਂ ਪਤਾ ਲੱਗਾ ਕਿ ਆਪ ਦੀ ਲਿਖਤ ਸੁਣੀ ਸੁਣਾਈ ਰਵਾਯਤ ਦੇ ਆਧਾਰ ਤੇ ਹੈ। ਕਿਸੇ ਆਪ ਕੀਤੀ ਇਤਿਹਾਸਕ ਖੋਜ ਦਾ ਸਿੱਟਾ ਨਹੀਂ ਹੈ।
੧੧. ਸ੍ਰੀ ਗੁਰ ਪ੍ਰਤਾਪ ਸੂਰਜ-(੧੯੦੦) ਇਸਦੇ ਪਾਠ ਤੇ ਮੁਕਾਬਲੇ ਕਰਨ ਤੋਂ ਸਾਫ ਪਤਾ ਲਗ ਜਾਂਦਾ ਹੈ ਕਿ ਆਪ ਦੇ ਪਾਸ ਮਹਿੰਮਾ ਪ੍ਰਕਾਸ਼ (ਛੰਦਾ ਬੰਦੀ) ਹੈਸੀ, ਗੁਰ ਬਿਲਾਸ ਭਾਈ ਸੁੱਖਾ ਸਿੰਘ ਦਾ ਬੀ ਹੈਸੀ ਤੇ ਸੌ ਸਾਖੀ ਦੀ ਪੋਥੀ ਬੀ ਹੈਸੀ। ਇਨ੍ਹਾਂ ਤੋਂ ਹਾਲ ਲੈਕੇ ਆਪਨੇ ਲਿਖਿਆ ਹੈ, ਆਪਣੀ ਖਾਸ ਖੋਜ ਕੀਤੀ ਦਾ ਕੋਈ ਇਸ਼ਾਰਾ ਆਪ ਨੇ ਨਹੀਂ ਦਿੱਤਾ ।l
'ਦਸਮ ਗੁਰੂ ਜੀ ਦਾ ਇਸਟ ਯਾ ਗੁਰੂ ਦੇਵੀ ਨਹੀਂ ਸੀ ਇਹ ਗਲ ਅਸੀਂ ਪਿੱਛੇ ਕਵੀ ਜੀ ਦੀ ਅਪਣੀ ਲਿਖਤ ਤੋਂ ਸਾਬਤ ਹੁੰਦੀ ਵੇਖ ਆਏ ਹਾਂ. ਦੇਖੋ ਪੰਨਾ ੨੩, ੨੪ ਤੇ ੨੮ ਤੋਂ ੩੧, ਆਪ ਨੇ ਦੇਵੀ ਨੂੰ ਆਪ ਗੁਰੂ ਚਰਨਾਂ ਵਿਚ ਵੱਸਣ ਵਾਲੀ ਦੱਸਿਆ ਹੈ।
੧੨. ਗੁਰੂ ਬਿਲਾਸ ਕ੍ਰਿਤ ਬਾਬਾ ਸੁਮੇਰ ਸਿੰਘ ਜੀ (ਲਗਪਗ ਸੰਮਤ ੧੯੩੯)-ਆਪ ਦੇ ਦੇਵੀ ਸੰਬੰਧੀ ਲੇਖ ਦਾ ਆਧਾਰ ਮਹਿਮਾ ਪ੍ਰਕਾਸ਼, ਗੁਰਬਿਲਾਸ ਤੇ ਗੁਰ ਪ੍ਰਤਾਪ ਸੂਰਜ ਤੇ ਹੈ। ਆਪਣੀ ਖੋਜ ਯਾ ਕਿਸੇ ਇਨ੍ਹਾਂ ਤੋਂ ਪੁਰਾਤਨ ਨੁਸਖ਼ੇ ਦੇ ਆਧਾਰ ਤੇ ਕੁਛ ਲਿਖਿਆ ਇਨ੍ਹਾਂ ਦੇ ਪੁਸਤਕ ਤੋਂ ਸਹੀ ਨਹੀਂ ਹੁੰਦਾ।
੧੩. ਪੰਥ ਪ੍ਰਕਾਸ਼-(ਭੰਗੂ ਰਤਨ ਸਿੰਘ ਜੀ ਦਾ ਸੰਮਤ ੧੮੯੮। ਭਾਈ ਗਿਆਨ ਸਿੰਘ ਗਿਆਨੀ ਜੀ ਦਾ ਸੰਮਤ ੧੯੪੬)।
ਗਿਆਨੀ ਗਿਆਨ ਸਿੰਘ ਜੀ ਨੇ ਪੱਥਰ ਦੇ ਛਾਪੇ (ਸੰਮਤ ੧੯੪੬) ਵਿੱਚ ਛਪੇ ਪੰਥ ਪ੍ਰਕਾਸ਼ ਵਿਚ ਦੇਵੀ ਪ੍ਰਗਟਾਈ ਲਿਖੀ ਹੈ॥ ਉਸ ਵਿਚ ਉਨ੍ਹਾਂ ਨੇ ਇਕ ਇਕਤਬਾਸ ਦਿੱਤਾ ਹੈ ਜੋ ਅਪਣੀ ਇਬਾਰਤ ਤੋਂ ਖਿਆਲ ਦੇ ਸਕਦਾ ਹੈ ਕਿ ਉਹ ਰਤਨ ਸਿੰਘ ਜੀ ਭੰਗੂ ਦੇ ਪੰਥ ਪ੍ਰਕਾਸ਼ ਤੋਂ ਲੀਤਾ ਹੈ। ਅਸਲ ਵਿਚ ਗਿਆਨੀ ਜੀ ਦਾ ਪੰਥ ਪ੍ਰਕਾਸ਼ ਭੰਗੂ ਜੀ ਦੇ ਪੰਥ ਪ੍ਰਕਾਸ਼ ਦੀ ਹੀ ਕਾਇਆ ਪਲਟ ਹੈ। ਅਸਾਂ ਨੂੰ ਇਹ ਉਪਰ ਦੱਸੀ ਇਬਾਰਤ ਭੰਗੂ ਰਤਨ ਸਿੰਘ ਜੀ ਦੇ ਗ੍ਰੰਥ ਵਿਚੋਂ, ਜੇ ਸਾਡੇ ਪਾ ਸ ਹੈ, ਨਹੀਂ ਮਿਲੀ। ਰਤਨ ਸਿੰਘ ਜੀ ਆਪਣਾ ਪੰਥ ਪ੍ਰਕਾਸ਼ ਕਪਤਾਨ ਮਰੇ (Capt. Murray) ਨੂੰ ਸਿੱਖ ਇਤਿਹਾਸ ਸੁਣਾ ਕੇ ਲਿਖਦੇ ਹੁੰਦੇ ਸਨ। ਉਨ੍ਹਾਂ ਦੀ ਪੋਥੀ ਵਿਚ ਕਈ ਵੇਰ ਕਪਤਾਨ ਮਰੇ ਦਾ ਨਾਮ ਆਉਂਦਾ ਹੈ, ਜੋ ਇਸ ਇਬਾਰਤ ਵਿਚ ਬੀ ਆਇਆ ਹੈ, ਜਿਸਦਾ ਸੰਖੇਪ ਭਾਵ ਐਉਂ ਹੈ :- 'ਕਿ ਮਰੇ ਨੇ ਸਾਨੂੰ ਪੁਛਿਆ ਕਿ ਜਦ ਗੁਰੂ ਜੀ ਇਕ ਅਕਾਲ
––––––––––––––
* ਇਸ ਤੋਂ ਪਹਿਲਾਂ ੧੯੩੫ ਬਿ: ਦਾ ਪਤਾ ਚਲਦਾ ਹੈ ਕਿ ਉਸ ਸੰਮਤ ਵਿਚ ਇਹ ਪਹਿਲਾਂ ਛਪਿਆ ਸੀ, ਉਹ ਨੁਸਖਾ ਸਾਨੂੰ ਮਿਲਿਆ ਨਹੀਂ, ੧੯੪੬ ਦਾ ਅਸਾਂ ਪਾਸ ਹੈ।
ਉਪਾਸਿਕ ਸਨ ਤਾਂ ਦੇਵੀ ਕਿਉਂ ਪੂਜੀ, ਅਸਾਂ ਉੱਤਰ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸਭਾ ਵਿਚ ਬ੍ਰਾਹਮਣਾਂ ਨੇ ਕਿਹਾ ਕਿ ਕਲਜੁਗ ਵਿਚ ਦੇਵਤਾ ਪ੍ਰਗਟ ਨਹੀਂ ਹੋ ਸਕਦੇ ਤੇ ਗੁਰੂ ਜੀ ਨੇ ਕਿਹਾ ਕਿ ਨਹੀਂ, ਹੋ ਸਕਦਾ ਹੈ। ਬ੍ਰਾਹਮਣਾਂ ਨੇ ਹੱਠ ਕੀਤਾ ਤੇ ਗੁਰੂ ਜੀ ਨੇ ਆਪਣਾ ਵਾਕ ਪੂਰਾ ਕਰਨ ਲਈ ਪ੍ਰਗਟਾਕੇ ਵਿਖੇ ਦਿੱਤਾ।' ਇਹ ਗਲ ਭਾਈ ਗਿਆਨ ਸਿੰਘ ਨੇ ਆਪਣੀ ਵੱਲੋਂ ਦਿੱਤੀ ਹੈ ਰਤਨ ਸਿੰਘ ਜੀ ਤੋਂ ਲਈ ਹੋਈ ਨਹੀਂ ਦੱਸੀ ਤੇ ਨਾਂ ਹੀ ਸਾਨੂੰ ਅਪਣੇ ਪਾਸ ਦੇ ਨੁਸਖੇ ਵਿਚ ਮਿਲੀ ਹੈ। ਇਸ ਲਈ ਇਹੋ ਖਿਆਲ ਕਰਨਾ ਚਾਹੀਏ ਕਿ ਰਤਨ ਸਿੰਘ ਜੀ ਦੇ ਪੰਥ ਪ੍ਰਕਾਸ਼ ਵਿਚ ਦੇਵੀ ਦਾ ਪ੍ਰਸੰਗ ਨਹੀਂ ਹੈ।
ਗਿਆਨੀ ਗਿਆਨ ਸਿੰਘ ਜੀ ਨੇ ਅਪਣੇ ਇਸ ਪੰਥ ਪ੍ਰਕਾਸ਼ ਵਿਚ ਇਥੇ ਉਹੋ ਉਪਰਲਾ ਹੀ ਕਾਰਨ ਦੱਸਿਆ ਤੇ ਅੱਗੇ ਦੇਵੀ ਪ੍ਰਗਟ ਹੋਣ ਦੀ ਵਾਰਤਾ ਲਿਪੀ ਹੈ। ਪੜ੍ਹਨ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਆਪ ਨੇ ਜੋ ਕੁਝ ਲਿਖਿਆ ਹੈ ਸੋ ਸ੍ਰੀ ਗੁਰ ਪ੍ਰਤਾਪ ਸੂਰਜ ਤੇ ਗੁਰ ਬਿਲਾਸ ਭਾਈ ਸੁੱਖਾ ਸਿੰਘ ਆਦਿਕ ਦੇ ਆਧਾਰ ਤੇ ਲਿਖਿਆ ਹੈ, ਕੋਈ ਨਵੀਂ ਲਿੱਖਤ ਯਾ ਖੋਜ ਇਸ ਵਿਸੇ ਪਰ ਇਨ੍ਹਾਂ ਨੂੰ ਨਹੀਂ ਮਿੱਲੀ*।
੧੪. ਇਸ ਸਮੇਂ ਦੇ ਹੋਰ ਲੇਖਕ :- ਇਸ ਸਮੇਂ ਦੇ ਖਿਆਲ ਦੇ ਅਨੁਯਾਈ ਲੇਖਕ ਪੰਡਤ ਤਾਰਾ ਸਿੰਘ ਜੀ (੧੯੩੪ ਬਿ:) ਨੇ ਗੁਰਮਤ ਨਿਰਣਯ ਸਾਗਰ' ਵਿਚ ਤੇ ਪੰਡਤ ਹਰਾ ਸਿੰਘ ਜੀ ਨੇ (੧੯੪੧ ਬਿ:) 'ਗੁਰੂ ਸਿੱਧਾਂਤ ਪਾਰਿਜਾਤ' ਸੰਸਕ੍ਰਿਤ ਵਿਚ ਤੇ ਪੰਡਤ ਸਾਧੂ ਸਿੰਘ ਜੀ (੧੯੪੬ ਬਿ:) ਨੇ 'ਗੁਰ ਸਿੱਖਿਆ ਪ੍ਰਭਾਕਰ' ਵਿਚ ਦੇਵੀ ਆਰਾਧਨ ਬਾਬਤ ਸੰਖੇਪ
––––––––––––––––
* ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਮੁੜਕੇ ਛਾਪਣ ਵੇਲੇ ਦੇਵੀ ਦੇ ਪ੍ਰਸੰਗ ਵਿਚ ਅਦਲਾ ਬਦਲੀ ਕੀਤੀ ਹੈ ਤੇ ਅੰਤ ਵਿਚ ਜੋ ਕੁਛ ਉਨ੍ਹਾਂ ਨੇ ਤਵਾਰੀਖ਼ ਖਾਲਸਾ ਵਿਚ (ਜੇ ਉਨ੍ਹਾਂ ਨੇ ਸਭ ਤੋਂ ਮਗਰੋਂ ਦੀ ਐਡੀਸ਼ਨ ਵਿਚ) ਲਿਖਿਆ ਹੈ, ਪਹਿਲੇ ਆਪਣੇ ਲਿਖੇ ਦਾ ਖੰਡਨ ਕਰ ਦਿਤਾ ਹੈ। ਇਹ ਲੇਖ ਅਸੀਂ ਅਗਲੇ ਅੰਕ (ੲ) ਵਿਚ ਦਿਆਂਗੇ। ਦੇਖੋ ਪੰਨਾ ੬੨।
ਕਰਕੇ ਲਿਖਿਆ ਹੈ, ਇਨ੍ਹਾਂ ਦਾ ਵੇਰਵਾ ਸਾਹਮਣੇ ਦਿਤੇ ਨਕਸ਼ੇ ਵਿਚ ਆਵੇਗਾ।
ਹੋਰ ਬੀ ਕੋਈ ਲੇਖਕ ਇਸ ਪੱਖ ਦੇ ਹੋ ਸਕਦੇ ਹਨ ਪਰ ਸਭ ਦਾ ਸਮਾਂ ਇਸ ਸਮੇਂ ਵਿਚ ਆ ਜਾਂਦਾ ਹੈ।
ਉਪਰ ਲਿਖੇ ਲੇਖਕਾਂ ਦੇ ਲਿਖੇ ਦੇਵੀ ਪ੍ਰਗਟਣ ਦੇ ਹਾਲਾਤ ਦੇ ਵੇਰਵਿਆਂ ਵਿਚ ਪਰਸਪਰ ਵਿਰੋਧ ਹੈਨ ਇਨ੍ਹਾਂ ਵਿਰੋਧਾਂ ਨੂੰ ਸਫੁਟ ਸਮਝਣ ਲਈ ਅਸੀਂ ਸਾਹਮਣੇ ਇਕ ਨਕਸ਼ਾ ਦੇਂਦੇ ਹਾਂ।
ਇਕ ਮਾਜਰੇ ਦੇ ਵਰਣਨ ਦੇ ਵੇਰਵੇ ਵਿਚ ਜੋ ਲੇਖਕ ਪਰਸਪਰ ਵਿਰੋਧੀ ਗੱਲਾਂ ਲਿਖਣ ਤਾਂ ਉਨ੍ਹਾਂ ਦੇ ਦੱਸੇ ਮਾਰੇ ਹਾਲ ਸੱਚੇ ਨਹੀਂ ਕਰਾਰ ਦਿੱਤੇ ਜਾ ਸਕਦੇ। ਸਗੋਂ ਓਹ ਦਲੀਲ ਹੁੰਦੇ ਹਨ ਸਾਰੇ ਮਾਮਲੇ ਦੇ ਯਾ ਬਹੁਤ ਸਾਰੇ ਦੇ ਬਨਾਵਟੀ ਹੋਣ ਦੀ। (ਦੇਖੋ ਨਕਸ਼ਾ)
ਇਹ ਨਕਸ਼ਾ ਦੱਸਦਾ ਹੈ ਕਿ ਇਨ੍ਹਾਂ ਸਾਰੇ ਲੇਖਕਾਂ ਦਾ ਦੇਵੀ ਪੂਜਨ ਦੇ ਪ੍ਰਸੰਗ ਵਰਣਨ ਕਰਨ ਦੇ ਵੇਰਵਿਆਂ ਵਿਚ ਇਖ਼ਤਲਾਫ਼ ਹੈ। ਇਹ ਇਖ਼ਤਲਾਫ਼ ਇਸ ਗਲ ਦਾ ਸੂਚਕ ਹੈ ਕਿ ਇਨ੍ਹਾਂ ਲੇਖਕਾਂ ਦੇ ਲੇਖ ਸੁਣੀਆਂ ਸੁਣਾਈਆਂ ਯਾਂ ਪਿੱਛੇ ਲਿਖੀਆਂ ਪਰ ਫੁੱਲ ਚੜ੍ਹਾਉਣ ਅਥਵਾ ਖਿਆਲੀ ਭੱਜ ਤਕ ਮਾਤ੍ਰ ਹਨ। ਫਿਰ ਜਦ ਨਾਲ ਇਹ ਗਲ ਦੇਖੀ ਜਾਵੇ ਕਿ ਜੋ ਛੇਤੀ ਤੋਂ ਛੇਤੀ ਦਾ ਲਿਖਤੀ ਹਾਲ ਸਾਨੂੰ ਮਿਲਦਾ ਹੈ ਸੋ ੧੮੩੩ ਅਰਥਾਤ ਦੇਵੀ ਪ੍ਰਗਟਾਉਣ ਦੇ ਦੱਸੇ ਸੰਮਤ ੧੭੫੫ ਤੋਂ ਲਗਪਗ ਅਠੱਤਰ ਸਾਲ ਮਗਰੋਂ ਤੋਂ ਮਿਲਨਾ ਆਰੰਭ ਹੁੰਦਾ ਹੈ ਤੇ ਉਹ ਲੇਖਕ ਬੀ ਉਸੇ ਪੁਸਤਕ ਵਿਚ ਦੇਵੀ ਨੂੰ ਗੁਰੂ ਜੀ ਦੀ ਆਨ ਮੰਨਣ ਵਾਲੀ ਤੇ ਪੂਜਕ ਆਪ ਪਿਆ ਲਿਖਦਾ ਹੈ। ੭੮ ਸਾਲ ਦੇ ਪਹਿਲੇ ਅਰਸੇ ਵਿਚ ਲਿਖਤੀ ਨਿਸ਼ਚਿਤ ਸਬੂਤ ਕੋਈ ਨਹੀਂ ਮਿਲਦਾ, ਸੋ ਏਨੇ ਬਰਸ ਮਗਰੋਂ ਦੀ ਲਿਖਤ ਵਿਚ ਆਉਣ ਵਾਲੇ ਗਲ ਤੇ ਲਿਖਣ ਵਾਲੇ ਲੇਖਕਾਂ ਦੇ ਪਰਸਪਰ ਵਿਰੋਧਾਂ ਤੇ ਦੇਵੀ ਨੂੰ ਗੁਰੂ ਜੀ ਦੀ ਪੂਜਕ ਆਪੇ ਮੰਨਣ ਤੋਂ ਦੇਵੀ ਆਰਾਧਨ, ਪੂਜਨ, ਪ੍ਰਗਟ ਕਰਨ ਦੇ ਵਾਕਿਆ ਦੀ ਦਰੁਸਤੀ ਪਰ ਇਕ ਨਿਰਪੱਖ ਖੋਜੀ ਨੂੰ ਐਸਾ ਪ੍ਰਬਲ
(ੲ.) (ਲਗਪਗ ੧੯੪੬ ਤੋਂ ਮਗਰੋਂ ਦੇ ਲੇਖਕ)
ਹੁਣ ਅਸਾਂ ੧੯੪੬ ਤੋਂ ਮਗਰੋਂ ਦੇ ਇਤਿਹਾਸਕਾਰਾਂ ਦੇ ਲੇਖ ਦੇਖਣੇ ਹਨ। ੧੫. ਤਵਾਰੀਖ ਖਾਲਸਾ (ਸੰ: ੧੯੫੪ ਤੋਂ ਮਗਰਲੇ ਕਈ ਐਡੀਸ਼ਨ)- ਇਸਦੇ ਕਰਤਾ ਭਾਈ ਗਿਆਨ ਸਿੰਘ ਜੀ ਗਿਆਨੀ ਹਨ, ਇਨ੍ਹਾਂ ਦੇ ਪੰਥ ਪ੍ਰਕਾਸ਼ ਦਾ ਹਾਲ ਪਿਛਲੇ ਅੰਕ 'ਅ. ੧੩' ਵਿਚ ਦੇ ਆਏ ਹਾਂ। ਆਪ ਨੇ ਉਸ ਲੇਖ ਵਿਚ ਆਪਣੇ (ਪੰਥ ਪ੍ਰਕਾਸ਼ ਦੀ ਛੇਵੀਂ ਐਡੀਸ਼ਨ ਵਿਚ) ਲਿਖੇ ਬਿਰਤੰਤ ਨੂੰ ਅਗਿਆਨ ਦੇ ਕਾਰਣ ਦੱਸਿਆ ਹੈ ਯਥਾ :-
"ਏਹ ਬਾਤ ਜਗਤ ਬਿਦਤਾਈ॥ ਜੋ ਅਬ ਲੋ ਹੈ ਫੈਲ ਰਹਾਈ॥ ਸਿੱਖਨ ਪੁਸਤਕੋਂ ਮੈਂ ਲਿਖ ਰਾਖੀ॥ ਸੋਈ ਪਿਖ ਮਾਖੀ ਪਰ ਮਾਖੀ॥ ਮੈਂ ਭੀ ਮਾਰੀ ਭੁਲ 'ਕੇ ਖਾਸ॥ ਪਹਿਲੇ ਬੀਚ ਪੰਥ ਪਰਕਾਸ਼॥ ਸੋ ਫੈ ਬਹੁ ਜਗਤ ਮਝਾਰੀ॥ ' ਅਬ ਸਤਿਗੁਰ ਜਬ ਕਿਰਪਾ ਧਾਰੀ॥ ਬਖਸ਼ੀ ਸੁਧ ਬੁੱਧਿ ਦਿਢ ਸਾਹੀ॥ ਆਪੇ ਸੋ ਸਤਿਗੁਰ ਸਾਛੀ॥ ਸਾਚੀ ਸਾਖੀ ਤਬ ਫੁਰਿ ਆਈ॥ ਲਿਖੀ ਸੋਊ ਜੋ ਗੁਰੂ ਲਿਖਾਈ॥"
(ਪੰਨਾ ੧੯੫)
ਫਿਰ ਆਪ ਆਪਣੀ ਰਚੀ ਤਾਰੀਖ ਖਾਲਸਾ (ਸਫਾ ੧੬੭੦ ਐਡੀਸ਼ਨ ਤੀਜੀ) ਵਿਚ ਲਿਖਦੇ ਹਨ :- ਪੋਥੀਆਂ ਕਿਤਾਬਾਂ ਵਿਚ (ਜੋ ਓਦੂੰ ਪਿਛੋਂ ਲੋਕਾਂ ਨੇਂ ਬਣਾਈਆਂ ਹਨ) ਬਿਨਾਂ ਬਿਚਾਰੇ ਇਹ ਲਿਖ ਛਡਿਆ ਹੈ ਕਿ ਗੁਰੂ ਜੀ ' ਨੇ ਦੇਵੀ ਨੂੰ ਇਸ਼ਟ ਮੰਨਕੇ ਉਪਾਸ਼ਨਾ ਕੀਤੀ ਹੈ। ਉਨ੍ਹਾਂ ਪੋਧੀਆਂ ਕਿਤਾਬਾਂ ਨੂੰ ਹੀ ਪੜ੍ਹ ਸੁਣਕੇ ਤੇ ਹਿੰਦੂਆਂ ਦੇ ਬਹਿਕਾਏ ਹੋਏ ਕੱਚੇ ਸਿੱਖ ਗੁਰੂ ਜੀ ਨੂੰ ਦੇਵੀ ਦਾ ਉਪਾਸ਼ਕ ਮੰਨੀ ਬੈਠੇ ਹਨ। ਓਹ ਇਹ ਨਹੀਂ ਸਮਝਦੇ ਕਿ ਜਿਸ ਗੁਰੂ
––––––––––––
* ੧੮੦੮ ਯਾ ੧੮੧੯ ਦੀ ਲਿਖਤ ਅਸੀਂ ਪਿੱਛੇ ਦੱਸ ਆਏ ਹਾਂ ਕਿ ਅਪਣੇ ਗਲਤ ਸੰਮਤਾਂ ਤੋਂ ਹੀ ਬੇਇਤਬਾਰੀ ਹੋ ਜਾਂਦੀ ਹੈ। (ਦੇਖੋ ਹੇਠਲੀ ਟੂਕ ਸਫਾ ੫੦ ਨਿਸ਼ਾਨ*)!
ਨਾਨਕ ਸਾਹਿਬ ਜੀ ਦੇ ਦਰਵਾਜੇ ਅੱਗੇ ਝਾੜੂ ਦਿੰਦੀ ਦੇਵੀ ਨੂੰ ਸਿਖ ਦੇਖਦੇ ਰਹੇ ਹਨ, ਫੇਰ ਉਸੇ ਟਹਿਲਣ ਦੀ ਸੇਵਾ ਉਸੇ ਗੁਰੂ ਜੀ ਦੇ ਗੱਦੀ ਦੇ ਮਾਲਕ, ਅਕਾਲ ਪੁਰਖ ਦੇ ਪੁਤ੍ਰ ਸ੍ਰੀ ਕਲਗੀਧਰ ਜੀ ਕਰ ਸਕਦੇ ਹਨ? ਕਦੀ ਨਹੀਂ ਕਰ ਸਕਦੇ ਤੇ ਨਾ ਹੀ ਕੀਤੀ। ਸੋ ਇਸ ਲੇਖਕ ਜੀ ਨੇ ਅਪਣੀ ਪਹਿਲੀ ਲਿਖੀ ਵਾਰਤਾ ਨੂੰ ਤੇ ਪਿਛਲਿਆਂ ਸਾਰਿਆਂ ਦੀਆਂ ਲਿਖੀਆਂ ਵਾਰਤਾਂ ਨੂੰ ਬਨਾਵਟੀ ਤੇ ਝੂਠਿਆਂ ਸਿੱਧ ਕਰ ਦਿੱਤਾ ਹੈ।
੧੬. ਮੈਕਾਲਿਫ- (ਸੰਨ ੧੯੦੯ ਈ: ੧੯੬੬ ਬਿ:) ਆਪ ਨੇ ਦੇਵੀ ਦਾ ਪ੍ਰਸੰਗ ਤਾਰੀਖ ਖਾਲਸਾ ਦੇ ਆਖਰੀ ਐਡੀਸ਼ਨ ਵਾਂਙੂ ਦਿੱਤਾ ਹੈ, ਕੋਈ ਬਹੁਤਾ ਫਰਕ ਨਹੀਂ। ਪੈਰਾ ਉਨ੍ਹਾਂ ਦਾ ਇਹ ਹੈ :-
"After Kesho had thus absconded, the Guru ordered that the material which had been collected for the ceremony should be thrown into the Hom pit. Upon this a great flame shot up towards the heavens. When this was seen from afar, all the spectators felt certain that the Guru himself had caused Durga to appear. The Guru drew his sword and set out for Anandpur. Whan the people asked if the goddess had appeared to him he raised his sword aloft, in as much as to say that by God's assistance his sword would perform the deeds which the Brahmans attributed to Durga. The people then erroneously believed that the gooddess had given him the sword. (Vol.5. Page 65.)
ਅਰਥਾਤ-ਜਦ ਕੇਸ਼ੋ ਐਉਂ ਭੱਜ ਗਿਆ ਤਾਂ ਗੁਰੂ ਜੀ ਨੇ ਆਗਿਆ ਕੀਤੀ ਕਿ ਸਾਰੀ ਸਮੱਗ੍ਰੀ, ਜੋ ਜਮਾਂ ਹੈ, ਹਵਨ ਕੁੰਡ ਵਿਚ ਪਾ ਦਿਓ। ਤਦੋਂ ਭਾਰੀ ਭਾਂਬੜ ਅਸਮਾਨਾਂ ਵਿਚ ਉਠਿਆ। ਜਦ ਇਹ ਮਹਾਨ ਸ਼ੁਅਲਾ ਦੂਰੋਂ ਦਿੱਸਿਆ ਲੋਕਾਂ ਨਿਸਚੇ ਜਾਤਾ ਕਿ ਗੁਰੂ ਜੀ ਨੇ ਆਪ ਦੁਰਗਾ ਨੂੰ ਪ੍ਰਗਟਾ ਲਿਆ ਹੈ। ਗੁਰੂ ਜੀ ਤਲਵਾਰ ਧੂ ਕੇ ਆਨੰਦਪੁਰ ਆਏ। ਜਦੋਂ ਲੋਕੀ ਪੁੱਛਣ ਕਿ ਕੀਹ ਦੁਰਗਾ ਪ੍ਰਗਟੀ ਹੈ ਤਾਂ ਤਲਵਾਰ ਉੱਚੀ ਉਠਾ ਦੱਸਣ, ਜਿਸਦਾ ਭਾਵ ਇਹ ਕਹਿਣ ਤੁੱਲ੍ਯ ਸੀ ਕਿ ਵਾਹਿਗੁਰੂ ਦੀ ਸਹਾਇਤਾ ਨਾਲ ਮੇਰੀ ਤਲਵਾਰ ਉਹ
੧੭. ਲਾਲਾ ਦੌਲਤ ਰਾਇ ਜੀ ਸੁਨਹ ਉਮਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ' (ਉਰਦੂ) ਵਿਚ ਲਿਖਦੇ ਹਨ:- "ਗੁਰੂ ਗੋਬਿੰਦ ਸਿੰਘ ਕੇ ਗ੍ਰੰਥ ਮੇਂ, ਜੋ ਦਸਵੀਂ ਪਾਤਸ਼ਾਹੀ ਕਾ ਗ੍ਰੰਥ ਸਾਹਿਬ ਮਸ਼ਹੂਰ ਹੈ, ਏਕ ਬੜਾ ਹਿੱਸਾ ਦੇਵੀ ਦੁਰਗਾ ਔਰ ਰਾਖਸ਼ੋਂ ਕੇ ਜੰਗ ਸੇ ਪੁਰ ਹੈ। ਜਿਸ ਕੀ ਜ਼ਬਾਨ ਕੀ ਬਰਜੁਸਤਗੀ ਔਰ ਅਲਫਾਜ਼ ਕੀ ਚੁਸਤੀ, ਤਰਜਿ-ਬਿਆਨ ਕਾ ਜ਼ੋਰ, ਇਸ਼ਾਰਤ ਕਾ ਜੋਸ਼ ਇਸ ਤਰੀਕ ਸੇ ਬਿਆਨ ਕੀਆ ਗਿਆ ਹੈ, ਕਿ ਸਰਦੀਓਂ ਮੇਂ ਬੀ ਗਰਮੀ ਆ ਜਾਤੀ ਹੈ। ਚੂੰਕਿ ਇਸ ਗ੍ਰੰਥ ਸਾਹਿਬ ਮੈਂ ਇੱਕ ਬੜਾ ਹਿੱਸਾ ਦੇਵੀ ਕੇ ਜੰਗ ਕੇ ਕਾਰਨਾਮੇਂ ਸੇ ਮਾਮੂਰ ਹੈ ਇਸ ਸੇ ਯਹ ਨਤੀਜਾ ਨਿਕਾਲਨੇ ਕੀ ਕੋਸ਼ਿਸ਼ ਕੀ ਗਈ ਕਿ ਗੁਰੂ ਗੋਬਿੰਦ ਸਿੰਘ ਦੇਵੀ ਕੇ ਪੁਜਾਰੀ ਥੇ, ਮਗਰ ਯਿਹ ਗਲਤ ਹੈ, ਵੇਹ ਸਿਵਾਏ ਏਕ ਨਿਰੰਕਾਰ ਔਰ ਅਕਾਲ ਈਸ਼੍ਵਰ ਕੇ ਔਰ ਕਿਸੀ ਕੀ ਪੂਜਾ ਨਾ ਕਰਤੇ ਥੇ, ਔਰ ਨਾ ਕਿਸੀ ਔਰ ਦੇਵੀ ਦੇਵਤਾ ਕੀ ਪੂਜਾ ਜਾਇਜ਼ ਬਤਲਾਤੇ ਥੇ, ਬਲਕਿ ਉਸਕੇ ਬਰਖਿਲਾਫ਼ ਹਮੇਸ਼ਾ ਉਪਦੇਸ਼ ਕਰਤੇ ਥੇ। ਇਸ ਗ੍ਰੰਥ ਸਾਹਿਬ ਮੇਂ ਜੋ ਨਜ਼ਮ ਰਜ਼ਮੀਆ ਮਾਬੈਨ ਦੇਵੀ ਔਰ ਰਾਖਸ਼ੋਂ ਕੇ ਦਰਜ ਹੈਂ ਉਸ ਮੇਂ ਦੇਵੀ ਕੀ ਤਾਰੀਫ ਔਰ ਬਹਾਦਰੀ ਕੇ ਕਾਰਨਾਮੋਂ ਕੇ ਜ਼ਿਕਰ ਕਰਨੇ ਕਾ ਏਕ ਔਰ ਬਾਇਸ ਹੈ, ਜਿਸ ਕੋ ਹਮ ਬਿਆਨ ਕਰਤੇ ਹੈਂ। ਦੇਵੀ ਕੇ ਉਸ ਜੋਸ਼ਦਾਰ ਨਜ਼ਮ ਮੇਂ ਰਾਖਸ਼ੋਂ ਪਰ ਫਤਹਯਾਬ ਕਰਨੇ ਕੇ ਲੀਏ ਏਕ ਹੀਰੋ ਫਰਜ਼ ਕੀਆ ਗਿਆ ਹੈ। ਔਰ ਬਮੁਕਾਬਲਾ ਦੁਸ਼ਮਨ ਕੇ ਉਸ ਹੀਰ ਦੇਵੀ ਕੀ ਤਾਰੀਫ ਬਹਾਦਰੀ ਔਰ ਖੂਨਖਾਰੀ ਵਗੈਰਾ ਵਗੈਰਾ ਕੀ ਗਈ ਹੈ। ਔਰ ਇਸ ਵਜ੍ਹਾ ਸੇ ਕਿ ਇਸ ਮੇਂ ਦੇਵੀ ਕੀ ਤਾਰੀਫ ਕੀ ਗਈ ਥੀ, ਯਿਹ ਕਹਾ ਜਾਤਾ ਹੈ ਕਿ ਵੋਹ ਦੇਵੀ ਪੂਜਕ ਥੇ ਹਾਲਾਂਕਿ ਦੇਵੀ ਕੋ ਹੀਰੋ ਬਨਾਨੇ ਮੇਂ ਮਸਲਿਹਤ
–––––––––––––––––
* ਲਗ ਪਗ ਇਸੇ ਕਿਸਮ ਦਾ ਹਾਲ ਸਾਧੂ ਗੋਬਿੰਦ ਸਿੰਘ ਜੀ ਨੇ ਦਿੱਤਾ ਹੈ, ਜੋ ਇਸੇ ਸਮੇਂ ਹੋਏ ਹਨ।
ਵਕਤ ਮੁਕਤਜ਼ੀ ਥੀ। ਔਰ ਹੀਰੋ ਬਨਾਨੇ ਕੀ ਜ਼ਰੂਰਤ ਮੇਂ ਜੈਸਾ ਕਿ ਹੂਆ ਕਰਤਾ ਹੈ ਹੀਰੋ ਕੀ ਤਾਰੀਫ਼ ਔਰ ਤੇਂਸੀਫ਼ ਬੀ ਲਾਜ਼ਮੀ ਹੋਤੀ ਹੈ, ਵਰਨਾ ਦੇਵੀ ਕੇ ਪੁਜਾਰੀ ਹਰਗਿਜ ਨਾ ਥੇ, ਔਰ ਨਾ ਉਸਕੀ ਪੂਜਾ ਕੋ ਕਿਸੀ ਤਰ੍ਹਾਂ ਕਾਇਮ ਕਰਨਾ ਚਾਹਤੇ ਥੇ, ਬਲਕਿ ਏਕ ਅਕਾਲ ਪੁਰਖ ਈਸ਼ਰ ਕੇ ਬਾਦ ਐਸੀ ਦੇਵੀ ਦੇਵਤਾਓਂ ਕੀ ਪੂਜਾ ਕੇ ਗੁਨਾਹ ਸਮਝਤੇ ਥੇ। ਜੈਸਾ ਕਿ ਉਨਕੀ ਮਜ਼ਹਬੀ ਇਸਲਾਹ ਕਾ ਜ਼ਿਕਰ ਕਰਤੇ ਹੂਏ ਪਹਿਲੇ ਸਫਾ ਮੇਂ (ਹਮ) ਜ਼ਿਕਰ ਕਰ ਆਏ ਹੈਂ। ਲੇਕਨ ਬਾਵਜੂਦ ਉਨ ਕੇ ਇਸ ਨਜ਼ਮ ਮੇਂ, ਜੋ ਦੀਗਰ ਸ਼ੁਅਰਾ ਕੀ ਬਨੀ ਹੂਈ ਹੈਂ ਔਰ ਸ੍ਰੀ ਮੁਖਬਾਕ ਯਾਨੀ ਖੁਦ ਗੁਰੂ ਗੋਬਿੰਦ ਸਿੰਘ ਕਾ ਅਪਨਾ ਕਲਾਮ ਨਹੀਂ ਹੈ, ਦੇਵੀ ਕੋ ਹੀਰੋ ਬਨਾਕਰ ਬਮੁਕਾਬਲਾ ਰਾਖਸ਼ੋਂ ਕੇ ਕਾਇਮ ਕੀਆ ਗਿਆ ਹੈ ਔਰ ਉਨਕੋ ਮੈਦਾਨਿ ਜੰਗ ਮੇਂ ਅਗਰ ਖੂਨ ਖਾਰੀ ਕੇ ਨਮੂਨੇ ਔਰ ਦੇਵੀ ਕੀ ਤਾਕਤ ਔਰ ਫਤਹ ਕੀ ਮਿਸਾਲੇਂ ਬਿਆਨ ਕੀ ਗਈ ਹੈਂ ਜੈਸਾ ਕਿ ਦੀਗਰ ਕੌਮੇਂ ਪਰ ਚੰਦ ਮਹਾਂ ਭਾਰਤ ਔਰ ਰਾਮਾਇਨ ਕੇ ਵਾਕਯਾਤ ਸੇ ਕ੍ਰਿਸ਼ਨ ਔਰ ਰਾਮਚੰਦ੍ਰ ਕੀ ਬਹਾਦਰੀਓਂ ਕੇ ਨਮੂਨੇ ਜ਼ਬਰਦਸਤ ਦੇਸ਼ ਭਾਸ਼ਾ ਨਜ਼ਮ ਮੇਂ ਬਿਆਨ ਕੀਏ ਗਏ ਹੈਂ, ਗਰਜ਼ਤ ਯਿਹ ਥੀ ਕਿ ਸਿੱਖੋਂ ਕੇ ਜੋਸ਼ਦਾਰ ਦੇਸ਼ ਭਾਸ਼ਾ ਮੇਂ ਨਜ਼ਮ ਕੇਪੈਰਾਯਾ ਮੇਂ ਉਭਾਰਾ ਜਾਏ ਔਰ ਆਇੰਦਾ ਮਾਅਰਕਾ ਜੰਗ ਕੇ ਲੀਏ ਤਿਆਰ ਕੀਆ ਜਾਏ ਔਰ ਮਹਿਜ਼ ਭਗਤੀ ਕੇ ਸਾਥ ਉਨ ਕੇ ਖਿਆਲਾਤ ਭੀ ਗਰਮ ਕੀਏ ਜਾਏਂ। ਅਗਰ ਕੋਈ ਹੀਰੋ ਕਰਾਰ ਨਾ ਦੀਆ ਜਾਤਾ ਤੋ ਭੀ ਖਿਆਲੀ ਬਾਤੇਂ ਮੁਸ਼ਕਲ ਸੇ ਜ਼ਹਨ ਨਸ਼ੀਨ ਹੋਤੀ। ਇਸ ਲੀਏ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨਜ਼ਮ ਮੇਂ ਜੰਗ ਕਾ ਫਤਹਯਾਬ ਹੀਰੋ ਦੇਵੀ ਕੇ ਕਾਯਮ ਕੀਆ।' (ਸਫਾ १२०)
੧੮. ਗੁਰੂ ਗੋਬਿੰਦ ਸਿੰਘ (ਕ੍ਰਿਤ ਸ੍ਰੀ ਸੁਰੇਂਦਰ ਸ਼ਰਮਾ) (ਹਿੰਦੀ) :-
"ਏਕ ਦਿਨ ਮਹਾਂਭਾਰਤ ਕੀ ਕਥਾ ਪੜ੍ਹੀ ਜਾ ਰਹੀ ਥੀ, ਉਸ ਮੇਂ ਹਵਨ ਕਾ ਬੜਾ ਮਹਾਤਮ ਨਿਕਲਾ। ਕਥਾ ਵਾਚਕ ਏਕ ਪੁਰਾਣੇ ਢੰਗ ਕੇ ਪੰਡਤ ਥੇ, ਉਨ੍ਹੇਂ ਨੇ ਕਥਾ ਕਹਿਤੇ ਕਹਿਤੇ ਯਿਹ ਕਹਿ ਦਿਯਾ ਕਿ ਯਦੀ ਕੋਈ ਕਾਲੀ ਕੇ ਹਵਨ ਸੇ ਪ੍ਰਸੰਨ ਕਰ ਬੁਲਾਵੇ ਤੇ ਕਾਲੀ ਕਾ ਦਰਸ਼ਨ ਹੋ ਸਕਤਾ ਹੈ। ਉਸਕੀ
ਆਸ਼ੀਰਵਾਦ ਸੇ ਸਭ ਮਨੋਰਥ ਸਿੱਧ ਹੋ ਸਕਤੇ ਹੈਂ। ਇਸ ਪਰ ਬਹੁਤ ਸੇ ਲੋਗੋਂ ਨੇ ਗੁਰੂ ਗੋਬਿੰਦ ਸਿੰਘ ਜੀ ਪਰ ਬਹੁਤ ਜ਼ੋਰ ਡਾਲਾ ਇਸ ਲੀਏ ਕਿ ਵੋਹ ਹਵਨ ਕਰਕੇ ਕਾਲੀ ਮਾਈ ਕੇ ਬੁਲਾਏਂ, ਗੁਰਦੇਵ ਇਨ ਬਾਤੋਂ ਸੇ ਘ੍ਰਿਣਾ ਕਰਤੇ ਥੇ... । ਲਗਪਗ ਏਕ ਬਰਖ ਤਕ ਯੱਗ ਬਰਾਬਰ ਹੋਤਾ ਰਹਾ। ਯੱਗ ਕੇ ਪ੍ਰਧਾਨ ਪੁਰੋਹਿਤ ਪੰਡਤ ਕੇਸਵ ਦੇਵ ਥੇ, ਇਤਨਾ ਅਧਿਕ ਸਮਯ ਬੀਤ ਜਾਨੇ ਪਰ ਭੀ ਜਬ ਕਾਲੀ ਪ੍ਰਗਟ ਨਾ ਹੂਈ, ਤਬ ਗੁਰੂ ਜੀ ਨੇ ਪ੍ਰੋਹਤ ਸੇ ਕਹਾ-ਕਹੀਏ ਆਪਕਾ ਵਿਸ਼ਵਾਸ਼ ਝੂਠਾ ਨਿਕਲਾ ਨਾ ? ਗੁਰੂ ਗੋਬਿੰਦ ਸਿੰਘ ਕੀ ਯਹ ਬਾਤ ਸੁਨ ਕਰ ਪ੍ਰੋਹਤ ਕੇ ਹੋਸ਼ ਉਡ ਗਏ। ਵੇ ਰਾਤ ਹੀ ਕੋ 'ਯਗ ਸ਼ਾਲਾ' ਛੋਡ ਕਰ ਕਹੀਂ ਭਾਗ ਗਏ। ਦੂਸਰੇ ਦਿਨ ਖੋਜਨੇ ਪਰ ਭੀ ਉਸ ਕਾ ਕਹੀਂ ਪਤਾ ਨਾ ਚਲਾ, ਗੁਰਦੇਵ ਨੇ ਯੋਗਸ਼ਾਲਾ ਮੇ ਉਪਸਥਿਤ ਸਭ ਲੋਗੋਂ ਕੋ ਸਿੱਖਿਆ ਦਈ ਕਿ ਇਸ ਪ੍ਰਕਾਰ ਕੀ ਝੂਠੀ ਔਰ ਅਗਿਆਨ ਪੂਰਨ ਬਾਤੋਂ ਕਾ ਕਬੀ ਵਿਸ਼ਵਾਸ਼ ਮਤ ਕਰੋ।” (ਪੰਨਾ-२२)
੧੯. ਸਿੱਖੋਂ ਕਾ ਪ੍ਰੀਵਰਤਨ (ਕ੍ਰਿਤ ਡਾ: ਗੋਕਲ ਚੰਦ ਜੀ ਐਮ.ਏ-)
ਗੁਰੂ ਕੋ ਏਕ ਅਮਰ ਤਥਾ ਸੱਤ੍ਯ ਈਸ੍ਵਰ ਕੇ ਅਤਿਰਿਕਤ, ਔਰ ਕਿਸੀ ਦੇਵੀ ਦੇਵਤਾ ਮੇਂ ਵਿਸ਼ਾਸ਼ ਨਾ ਥਾ! ਪ੍ਰੰਤੂ (ਜੈਸਾ ਕਿ ਸਭ ਇਤਿਹਾਸ ਲੇਖਕ ਲਿਖਤੇ ਹੈਂ) ਇਸ ਮੇਂ ਕੁਛ ਸੰਦੇਹ ਨਹੀਂ ਕਿ ਗੁਰੂ ਨੇ ਦੇਵੀ ਸਾਖ੍ਯਾਤ ਕਰਨੇ ਕੇ ਸਪਸ਼ਟ ਉਦੇਸ਼੍ਯ ਸੇ ਏਕ ਬੜਾ ਯੋਗ੍ਯ ਰਚਾਇਆ ਪ੍ਰਤੀਤ ਹੋਤਾ ਹੈ। ਗੁਰੂ ਨੇ ਯਿਹ ਯੱਗ੍ਯ ਇਸ ਬਾਤ ਕੇ ਦਿਖਲਾਨੇ ਕੇ ਲੀਏ ਰਚਾਇਆ ਕਿ ਐਸੀ ਸ਼ਕਤੀ ਹੀ ਕੋਈ ਨਹੀਂ ਕੇਵਲ ਪਰਜਾ ਕੀ ਸਰਵਪ੍ਰਿਯਾ ਦੇਵੀ ਕਾ ਆਪਨੇ ਆਪ ਕੋ ਅਨੁਰ੍ਗ-ਪਾੜ੍ਹ ਦਰਸਾ ਕਰ ਜਨ ਸਮੂਹ ਕੀ ਸਹਾਨਭੂਤਿ ਤਥਾ ਸ਼੍ਰਧਾ ਕੇ ਆਪਣੀ ਓਰ ਕਰਨੇ ਕੇ ਲੀਏ ਯਿਹ ਉਪਾਇ ਕੀਆ*। ਕਹਿਤੇ ਹੈਂ ਕਿ ਇਸ ਯੱਗ ਮੇਂ ਏਕ ਬਰਖ ਲਗ ਗਿਆ।.ਗੁਰੂ ਨੇ ਸਮਸਤ
–––––––––––––––––––
* ਲੇਖਕ ਦਾ ਇਹ ਅਨੁਮਾਨ ਮਾਤ੍ਰ ਹੈ ਇਤਿਹਾਸਕ ਸਬੂਤ ਇਸ ਦਾ ਆਪ ਪਾਸ ਕੋਈ ਨਹੀਂ।
ਬਚੀ ਹੂਈ ਸਾਮੱਗਰੀ ਅਗਨੀ ਮੇਂ ਡਾਲ ਦੀ ਔਰ ਪਰਦੇਂ ਕੇ ਪੀਛੇ ਸੇ ਨੰਗੀ ਤਲਵਾਰ ਚਮਕਾਤੇ ਹੂਏ ਬਾਹਰ ਆਏ। ਇਸ ਮੇਂ ਸੰਦੇਹ ਨਹੀਂ ਕਿ ਗੁਰੂ ਨੇ ਲੋਗੋਂ ਕੇ ਖੜਗ ਕੇ ਪੂਜਨ ਕਰਨੇ ਕਾ ਉਪਦੇਸ਼ ਕੀਆ। ਕਿਉਂਕਿ ਗੁਰੂ ਕੇ ਅਨੁਸਾਰ ਉਨ ਦਿਨੋਂ ਕੇਵਲ ਖੜਗ ਹੀ ਏਕ ਐਸੀ ਦੇਵੀ ਥੀ ਜੋ ਉਨ ਕੀ ਕ੍ਯਾ ਕਰ ਸਕਤੀ ਥੀ।' (ਪੰਨਾ १३१-३२)
੨੦. ਇਸ ਜ਼ਮਾਨੇ ਵਿੱਚ ਕਈ ਇਕ ਹੋਰ ਛੋਟੇ ਵਡੇ ਇਤਿਹਾਸਕਾਰ ਬੀ ਹੋਏ ਹਨ, ਜਿਨ੍ਹਾਂ ਨੇ ਉੱਪਰ ਦਿੱਤੇ ਲੇਖਕਾਂ ਦੇ ਵਾਂਙ ਹੀ ਇਸ ਪ੍ਰਸੰਗ ਨੂੰ ਦਰਸਾਇਆ ਹੈ।
੨੧. ਦੁਰਗਾ ਪ੍ਰਬੋਧ (ਕ੍ਰਿਤ ਗਿਆਨੀ ਦਿੱਤ ਸਿੰਘ ਜੀ) (ਸੰ ੧੯੫੬)-
ਇਹ ਗ੍ਰੰਥ ਗੁਰ ਬਿਲਾਸ ਵਾਂਙੁ ਗੁਰ ਇਤਿਹਾਸ ਵਰਣਨ ਦਾ ਨਹੀਂ ਹੈ, ਪਰ ਦੇਵੀ ਪੂਜਣ ਦੇ ਇਤਿਹਾਸਿਕ ਪਹਿਲੂ ਪਰ ਵਿਚਾਰ ਖੋਜ ਤੇ ਬਹਿਸ ਦਾ ਹੈ। ਇਸ ਵਿਚ ਛੋਟੇ ਆਕਾਰ ਦੇ ਪੰਜ ਸੌ ਸਫਿਆਂ ਉੱਤੇ ਇਸ ਵਿਸ਼ੇ ਪਰ ਨਾਨਾਂ ਪਹਿਲੂਆਂ ਤੇ ਵਿਚਾਰ ਕੀਤੀ ਗਈ ਹੈ। ਆਪਦੀ ਵਿਚਾਰ ਦੇ ਸਿੱਧਾਂਤ ਬੜੀ ਮਿਹਨਤ ਤੇ ਵਿਦਵਤਾ ਨਾਲ ਲਿਖੇ ਹੋਏ ਹਨ। ਸਾਰੇ ਨੂੰ ਦੇਖਣ ਲਈ ਸਾਰਾ ਗ੍ਰੰਥ ਪੜ੍ਹਨਾ ਚਾਹੀਏ। ਨਮੂਨੇ ਮਾਤ੍ਰ ਅੱਗੇ ਦਿਖਾਲਦੇ ਹਾਂ :
"ਇਸ ਸਾਰੇ ਪ੍ਰਸੰਗ ਤੋਂ ਇਹ ਸਿੱਧ ਹੁੰਦਾ ਹੈ ਕਿ ਗੁਰੂ ਜੀ ਮਹਾਰਾਜ ਨੂੰ ਜੋ ਕੁਛ ਕਰਨਾ ਪਿਆ ਸੋ ਬ੍ਰਾਹਮਣਾਂ ਦੇ ਪਾਖੰਡ ਜਾਲ ਦੇ ਤੋੜਨੇ ਪਿੱਛੇ ਕਰਨਾ ਪਿਆ, ਅਰ ਗੁਰੂ ਜੀ ਨੇ ਇਹ ਅੱਛੀ ਤਰ੍ਹਾਂ ਵਿਚਾਰ ਲੀਤਾ ਸੀ ਕਿ ਦੁਰਜਨ ਤੋਖ ਨ੍ਯਾਯ ਦ੍ਵਾਰਾ ਇਨ੍ਹਾਂ ਨੂੰ ਝੂਠੇ ਕਰਕੇ ਤ੍ਯਾਗਣਾ ਚਾਹੀਦਾ ਹੈ, ਜਿਸ ਪਰ ਇਨ੍ਹਾਂ ਦਾ ਕੋਈ ਉਜ਼ਰ ਬਾਕੀ ਨਾ ਰਹਿ ਜਾਏ।
"ਇਨ੍ਹਾਂ ਤੇ ਮਗਰੋਂ ਭਾਈ ਸੰਤੋਖ ਸਿੰਘ ਜੀ ਨੇ ਸੰਮਤ ੧੯੦੦ ਬਿਕ੍ਰਮੀ ਵਿਚ ਸੂਰਜ ਪ੍ਰਕਾਸ਼ ਬਣਾਇਆ, ਇਸ ਵਾਸਤੇ ਇਹ ੧੪੫ ਸਾਲ ਮਗਰੋਂ ਰਚਿਆ ਹੈ*। ਜਿਸ ਤੋਂ ਦੇਖ ਸਕੀਦਾ ਹੈ ਕਿ ਕਿਤਨੇ ਚਿਰ ਮਗਰੋਂ, ਅਰਥਾਤ ਇਕ ਸੌ ਪੰਨਤਾਲੀ ਸਾਲ ਮਗਰੋਂ, ਉਨ੍ਹਾਂ ਨੂੰ ਕਿਆ ਪਤਾ ਲਗ ਸਕਦਾ ਸੀ. ਕਿ ਉਸ ਵੇਲੇ ਕਿਆ ਗਲ ਸੀ।
––––––––––––––––
* ਖਾਲਸਾ ਸਾਜਨ ਦੇ ੧੪੫ ਸਾਲ ਮਗਰੋਂ।
"ਇਨ੍ਹਾਂ ਤੋਂ ਮਗਰੋਂ ਗਿਆਨੀ ਗਿਆਨ ਸਿੰਘ ਜੀ ਨੇ ੧੯੩੫ ਬਿਕ੍ਰਮੀ ਵਿਚ ਪੰਥ ਪ੍ਰਕਾਸ਼ ਲਿਖਿਆ ਸੋ ਗੁਰੂ ਮਹਾਰਾਜ ਦੇ ੧੮੦* ਸਾਲ ਮਗਰੋਂ ਇਹ ਕਥਾ ਲਿਖੀ ਗਈ।
"ਇਸ ਤਰ੍ਹਾਂ ਬਾਬਾ ਸੁਮੇਰ ਸਿੰਘ ਜੀ ਨੇ ੧੯੩੯* ਬਿਕ੍ਰਮੀ ਵਿਚ ਆਪਣਾ ਗੁਰ ਬਿਲਾਸ ਬਣਾਇਆ, ਜਿਸ ਤੇ ਉਨ੍ਹਾਂ ੧੮੪ ਸਾਲ ਮਗਰੋਂ ਇਸੇ ਪ੍ਰਸੰਗ ਨੂੰ ਅਪਣੇ ਖਿਆਲ ਮੂਜਬ ਲਿਖਿਆ।
ਹੁਣ ਜਦ ਅਸੀਂ ਇਨ੍ਹਾਂ ਕਵੀਆਂ ਦੇ ਪੁਸਤਕਾਂ ਨੂੰ ਉਸ ਦੇਵੀ ਵਾਲੇ ਕਾਰਜ ਥੋਂ ਸਦੀਆਂ ਮਗਰੋਂ ਲਿਖੇ ਵੇਖਦੇ ਹਾਂ ਤਦ ਫਿਰ ਕਿਸ ਤਰ੍ਹਾਂ ਮੰਨ ਲਈਏ ਕਿ ਇਹ ਸਭ ਸੱਚੇ ਹਨ ਯਾ ਇਨ੍ਹਾਂ ਦਾ ਪਰਸਪਰ ਵਿਰੋਧ ਨਾ ਹੋਵੇ।"
(ਦੁਰਗਾ ਪ੍ਰਬੋਧ, ਪੰਨਾ ੪੮੮)
"ਪਹਿਲੇ ਤਾਂ ਗੁਰੂ ਜੀ ਨਾਲ ਇਹ (ਭਾਵ ਬ੍ਰਾਹਮਣ) ਝਗੜਾ ਕਰਦੇ ਰਹੇ ਕਿ ਦੇਵਤਾ ਬਿਧਿ ਵਤ ਕ੍ਰਿਯਾ ਕਰਨ ਤੇ ਪ੍ਰਗਟ ਹੋ ਜਾਂਦਾ ਹੈ। ਜਦ ਗੁਰੂ ਜੀ ਨੇ ਆਖਿਆ ਕਿ ਕਰਕੇ ਵਿਖਾਓ। ਤਦ ਸਿੱਧ ਕਰਨ ਵਾਲੇ ਵਡੇ ਵਿਦ੍ਵਾਨ ਪੰਡਤ ਦੇ ਹੋਣੇ ਦੀ ਢੁੱਚਰ ਡਾਹੀ। ਜਦ ਉਹ ਬੀ ਆ ਗਏ ਤਦ ਸਵਾ ਲੱਖ ਰੁਪੱਯੇ ਦੀ ਸਾਮਿਗਰੀ ਮੰਗੀ, ਜੋ ਇਕ ਵਡੀ ਭਾਰੀ ਰਕਮ ਸੀ) ਫਿਰ ਜਦ ਉਹ ਭੀ ਮਨਜ਼ੂਰ ਹੋਈ ਤਦ ਸਵਾ ਲੱਖ ਰੁਪੱਯਾ ਦੱਖਣਾ ਦਾ ਮੰਗਿਆ ਅਰ ਮਨਜ਼ੂਰ ਕਰਾਯਾ, ਫਿਰ ਸਵਾ ਲੱਖ ਰੁਪੱਯੇ ਨਾਲ ਬ੍ਰਾਹਮਣਾਂ ਨੂੰ ਯੱਗ ਕਰਨਾ ਦੱਸਿਆ, ਜਿਸ ਵਿਚ ਮਾਸ ਅਰ ਖੀਰ ਦੀ ਪ੍ਰੀਯਾ ਹੋਈ। ਉਸਤੋਂ ਮਗਰੋਂ ਨਦੀ ਦੇ ਕਿਨਾਰੇ ਹਵਨ ਕਰਨ ਦੀ ਜਗ੍ਹਾ ਬਨਾਉਣਾ ਆਖਿਆ ਜੋ ਬਣਵਾ ਲਈ। ਉਸ ਜਗ੍ਹਾ ਪਰ ਜਦ ਹਵਨ ਹੋਣ ਲੱਗਾ ਅਤੇ ਢਾਈ ਸਾਲ ਗੁਜ਼ਰੇ ਕੁਛ ਨਾ ਹੋਇਆ, ਤਦ ਉਥੋਂ ਇਹ ਬਹਾਨਾ ਕਰਕੇ ਕਿ ਇਥੇ ਰੌਲਾ ਪੈਂਦਾ ਹੈ, ਕਿਤੇ ਇਕਾਂਤ ਸਥਾਨ ਚਲੀਏ, ਨੈਣਾਂ ਦੇਵੀ ਟਿੱਲੇ ਪੁੱਜੇ। ਉਥੇ ਜਾਕੇ ਗੁਰੂ ਜੀ ਦਾ ਸ਼ਿਕਾਰ ਖੇਲਣਾ ਹਟਾਇਆ ਅਤੇ ਅਹਿੰਸਾ ਪਰਮ ਧਰਮ ਬਤਾਇਆ।
––––––––––––––––
* ਖਾਲਸਾ ਸਾਜਨ ਦੇ ਮਗਰੋਂ।
"ਇਸ ਤੇ ਮਗਰੋਂ ਗੁਰੂ ਜੀ ਨੂੰ ਭੀ ਇਹ ਕਿਹਾ ਕਿ ਸਾਰੇ ਇੰਦਰੇ ਮਨ ਸਮੇਤ ਵੱਸ ਅਤੇ ਪਵਿੱਤ੍ਰ ਕਰਕੇ ਜਾਪ ਕਰੋ ਤਾਂ ਪ੍ਰਗਟੇਗੀ। ਸੋ ਭੀ ਕਰਨਾ ਪਿਆ ਅਰ ਪ੍ਰਿਥੀ ਪਰ ਆਸਨ ਕੀਤੇ, ਘਰ ਬਾਰ ਛੱਡ ਦਿਤਾ ਅਰ ਐਥੋਂ ਤਕ ਦੁਖ ਦਿੱਤਾ ਜੋ ਭੋਜਨ ਬੀ ਛੁਡਾ ਦਿੱਤਾ। ਅੰਤ ਨੂੰ ਜਦ ਕੁਛ ਨਾ ਬਣਿਆ ਤਦ ਪੁੱਤ੍ਰਾਂ ਦੇ ਸੀਸ ਮੰਗੇ ਜੋ ਇਕ ਓੜਕ ਦੀ ਗਲ ਸੀ, ਜਿਸ ਪਰ ਗੁਰੂ ਜੀ ਨੇ ਸਮਝ ਲੀਤਾ ਕਿ ਇਨ੍ਹਾਂ ਦਾ ਸਾਰਾ ਪਖੰਡ ਹੈ। ਅਰ ਭਾਈ ਸੁੱਖਾ ਸਿੰਘ ਦੇ ਕਥਨਾਂ ਅਨੁਸਾਰ ਇਹ ਆਖਿਆ ਕਿ ਆਪ ਜਿਤਨੇ ਸਿੱਖਾਂ ਦੇ ਸੀਸ ਚਾਹੁੰਦੇ ਹੋ ਲੈ ਲਵੇ। ਜਦ ਅੰਤ ਨੂੰ ਕੁਛ ਨਾ ਹੋਇਆ ਤਦ ਬੱਦਲਾਂ ਦੀ ਘਨਘੋਰ ਅਰਪਉਣ ਦਾ ਜ਼ੋਰ, ਜੇ ਚੇਤਰ ਦੇ ਮਹੀਨੇ ਅਕਸਰ ਹੁੰਦਾ ਹੈ, ਦੇਖਕੇ ਇਹ ਬਹਾਨਾ ਕਰਕੇ ਕਿ ਸਾਥੋਂ ਦੇਵੀ ਦਾ ਪਰਤਾਪ ਨਹੀਂ ਝੱਲਿਆ ਜਾਵੇਗਾ, ਪਹਾੜ ਦੇ ਹੇਠਾਂ ਉਤਰ ਆਏ, ਜਿਸ ਤੇ ਗੁਰੂ ਜੀ ਹੀ ਕੱਲੇ ਰਹਿ ਗਏ ਜਿਨ੍ਹਾਂ ਦੇ ਇਮ ਛਲ ਪਰ ਗੁਰੂ ਜੀ ਮਹਾਰਾਜ ਨੂੰ ਅਰੰਤ ਹੀ ਕ੍ਰੋਧ ਆਇਆ ਅਰ ਤੇਗ ਹੱਥ ਵਿਚ ਲੈ ਕੇ ਪਹਾੜੀ ਦੇ ਨੀਚੇ ਉਤਰ ਆਏ ਅਤੇ ਸਭ ਡੇਰਾ ਭੀ ਉਸ ਜਗ੍ਹਾ ਤੇ ਉਠਾਕੇ ਆਨੰਦਪੁਰ ਲੈ ਆਂਦਾ।
"ਪ੍ਰੰਤੂ ਸਿੱਖਾਂ ਨੂੰ ਉਸ ਵਿਅਰਥ ਕੰਮ ਕਰਨੇ ਦੇ ਦਿਨਾਂ ਵਿਚ ਬਹੁਤ ਕਸ਼ਟ ਹੋਇਆ ਸੀ। ਇਸ ਵਾਸਤੇ ਉਹ ਸਾਰਾ ਗੁਦਾਮ ਜੋ ਉਸ ਡੇਰੇ ਦਾ ਬਾਕੀ ਸੀ, ਹੁਕਮ ਦਿੱਤਾ ਕਿ ਸਿੱਖਾਂ ਨੂੰ ਲੰਗਰ ਛਕਾ ਦੋ, ਜਿਸ ਪਰ ਵੱਡਾ ਭਾਰੀ ਯੱਗ ਹੋ ਗਿਆ ਅਰ ਅਪਨੀ ਸੰਗਤ ਨੂੰ ਛਕਾਇਆ ਪਰੰਤੂ ਉਥੇ ਬ੍ਰਾਹਮਣ ਹਵਨ ਕਰਾਉਂਦੇ ਕਰਾਉਂਦੇ ਡਰਦੇ ਹੇਠਾਂ ਉਤਰ ਆਏ ਸਨ, ਸੋ ਬਾਗ ਵਿਚ ਜਿਥੇ ਉਨ੍ਹਾਂ ਦਾ ਅਸਲੀ ਡੇਰਾ ਸੀ ਭੁੱਖੇ ਬੈਠੇ ਰਹੇ। ਜਿਨ੍ਹਾਂ ਨੂੰ ਗੁਰੂ ਜੀ ਨੇ ਬੁਲਾਉਣਾ ਤਾਂ ਕਿਤੇ ਰਿਹਾ ਪੁੱਛਿਆ ਭੀ ਨਾ।
"ਦੋਹਰਾ॥ ਐਸੀ ਦੁਰਦਿਸ਼ ਦੇਖਕੇ ਤਦ ਉਹ ਬਿਪਰ ਲੌਗ। ਮਹਾਂ ਦੁਖੀ ਮਨ ਮਹਿ ਭਏ ਵਰਤ ਗਿਆ ਮਨ ਸੋਗ॥੨੪੦# ਲੱਗੇ ਕਰਨ ਵਿਚਾਰ ਮਨ ਭਿਆ ਨਿਰਾਦਰ ਭਾਰ॥ ਸਾਨੂੰ ਤਾਂ ਪੁੱਛਿਆ ਨਹੀਂ ਦੇਵਨ ਅੰਨ ਅਹਾਰ॥੨੪੧॥ ਮਨ ਵਿਚ ਗੁੱਸਾ ਖਾਇਕੇ ਗਏ ਗੁਰੂ ਕੇ ਪਾਸ॥ ਰੋਣਾ ਰੋਯਾ ਆਪਣਾ ਹੋਕੇ ਖਰੇ ਉਦਾਸ॥੨੪੨॥"
"ਭਾਵ ਜਦ ਗੁਰੂ ਜੀ ਮਹਾਰਾਜ ਨੇ ਉਨ੍ਹਾਂ ਨੂੰ ਭੋਜਨ ਲਈ ਥੀ ਨਾ ਪੁੱਛਿਆ ਤਦ ਓਹ ਗੁਰੂ ਜੀ ਦੇ ਪਾਸ ਜਾ ਕੇ ਸ਼ਿਕਾਇਤ ਕਰਨ ਲਗੇ ਕਿ
"ਇਸ ਦਾ ਉੱਤ੍ਰ ਗੁਰੂ ਜੀ ਮਹਾਰਾਜ ਨੇ ਵਡੀ ਧੀਰਜ ਨਾਲ ਉਨ੍ਹਾਂ ਨੂੰ ਦਿਤਾ ਅਰ ਆਖਿਆ ਕਿ ਇਹ ਸ਼ੂਦਰ ਵੈਸ ਹੁਣ ਨਹੀਂ ਰਹੇ ਕਿੰਤੂ ਇਹ ਮੇਰਾ ਰੂਪ ਹਨ ਅਰ ਮੈਂ ਇਨ੍ਹਾਂ ਦੇ ਬਲ ਨਾਲ ਬਹੁਤ ਕੁਛ ਕੰਮ ਕੀਤੇ ਹਨ, ਅਰ ਓਹ ਸਵੈਯੇ ਏਹ ਹਨ ਜੋ ਉਸ ਵੇਲੇ ਦੀ ਗਵਾਹੀ ਦੇਂਦੇ ਹਨ :-
ਯਥਾ ਸੈਯੇ ਪਾਤਸ਼ਾਹੀ ੧੦ :-
"ਜੋ ਕੁਛ ਲੇਖ ਲਿਖਿਓ ਬਿਧਨਾ ਸੋਉ ਪਾਈਅਤ ਮਿਸਰ ਜਾ ਸੋਕ ਨਿਵਾਰੋ॥ ਮੇਰੇ ਕਛੁ ਅਪਰਾਧ ਨਹੀਂ ਗਯੋ ਯਾਦ ਤੇ ਭੁਲਿ ਨ ਕੋਪ ਚਿਤਾਰੋ॥ ਬਾਗੇ ਨਿਹਾਲੀ ਪਠੈ ਦੈਹੋਂ ਆਜ ਭਲੇ ਤੁਮ ਕੋ ਨਿਹਚੇ ਜੀਅ ਧਾਰੋ॥ ਛੱਤ੍ਰੀ ਸਭਾ ਕ੍ਰਿਤ ਬਿੱਪਨ ਕੇ ਇਨ ਹੂੰ ਪੇ ਕਟਾਛ ਕ੍ਰਿਪਾ ਕੇ ਨਿਹਾਰੋ ॥੧॥ ਜੁੱਧ ਜਿਤੇ ਇਨਹੀ ਕੇ ਪ੍ਰਸਾਦਿ ਇਨਹੀ ਕੇ ਪ੍ਰਸਾਦਿ ਸੁ ਦਾਨ ਕਰੇ॥ ਅਘ ਓਘ ਟਰੇ ਇਨਹੀ ਕੇ ਪ੍ਰਸਾਦਿ ਇਨਹੀ ਕੀ ਕ੍ਰਿਪਾ ਫੁਨ ਧਾਮ ਭਰੇ॥ ਇਨਹੀ ਕੇ ਪ੍ਰਸਾਦਿ ਸੁ ਬਿੱਦਿਆ ਲਈ ਇਨਹੀ ਕੀ ਕ੍ਰਿਪਾ ਸਭ ਸ਼ਤ੍ਰ ਮਰੇ॥ ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋਰ ਪਰੇ ॥੨॥ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨ ਜੀ ਕੋ॥ ਦਾਨ ਦੀਯੋ ਇਨਹੀ ਕੋ ਭਲੋ ਅਰ ਆਨ ਕੇ ਦਾਨ ਨ ਲਾਗਤ ਨੀਕੋ॥ ਆਗੈ ਫਲੈ ਇਨਹੀ ਕੇ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੇ॥ ਮੋ ਗ੍ਰਿਹ ਮੈਂ ਮਨ ਤੇ ਤਨ ਤੇ ਸਿਰ ਲਉ ਧਨ ਹੈ ਸਭ ਹੀ ਇਨਹੀ ਕੋ॥੩॥ਦੋਹਰਾ॥ ਚਟਪਟਾਇ ਚਿਤ ਮੈਂ ਜਯੋ ਤ੍ਰਿਣ ਜਿਉ ਕ੍ਰਧਿਤ ਹੋਇ॥ ਖੋਜ ਰੋਜ ਕੇ ਹੇਤ ਲਗ ਦਯੋ ਮਿਸਰ ਜੂ ਰੋਇ॥੪॥”
"ਇਨ੍ਹਾਂ ਸ੍ਰੀ ਮੁਖਵਾਕਾਂ ਤੋਂ ਪਾਇਆ ਜਾਂਦਾ ਹੈ ਕਿ ਉਨ੍ਹਾਂ ਬ੍ਰਾਹਮਣਾਂ ਨੂੰ ਜੋ ਇਹ ਉਮੈਦ ਸੀ ਕਿ ਸਾਨੂੰ ਧਾਮੇ ਛਕਾਉਣਗੇ ਅਰ ਵਡੀ ਵਡੀ ਭਾਰੀ ਦੱਖਣਾ ਦੇਕੇ ਵਿਦਾ ਕਰਨਗੇ ਸੋ ਪੂਰੀ ਨਾ ਹੋਈ, ਬਲਕਿ ਗੁਰੂ ਜੀ ਨੇ ਉਨ੍ਹਾਂ ਨੂੰ ਬੁਲਾਇਆ ਭੀ ਨਾ, ਜਿਸ ਪਰ ਤੰਗ ਆਕੇ ਗੁਰੂ ਜੀ ਪਾਸ ਕੌੜੇ ਕੌੜੇ
(ਦੁਰਗਾ ਪ੍ਰਬੋਧ ਪੰਨਾ ੪੩੯ ਤੋਂ ੪੪੨)
"ਭਾਵ ਇਸ ਪ੍ਰਸੰਗ ਨੂੰ ਜੇ ਯੁਕਤੀਆਂ ਉਕਤੀਆਂ ਨਾਲ ਭੀ ਵਿਚਾਰਿਆ ਜਾਏ ਤਾਂ ਭੀ ਸਾਨੂੰ ਇਤਨੀਆਂ ਮਿਲ ਸਕਦੀਆਂ ਹਨ ਜਿਨ੍ਹਾਂ ਨੂੰ ਸੁਣ ਸੁਣਕੇ ਮਨ ਥੱਕ ਜਾਂਦਾ ਹੈ। ਜਿਨ੍ਹਾਂ ਵਿਚੋਂ ਕੁਛਕ ਏਥੇ ਪ੍ਰਗਟ ਕੀਤੀਆਂ ਜਾਂਦੀਆਂ ਹਨ:-
ੳ. ਪਹਿਲੇ ਜੇ ਦੇਵੀ ਦਾ ਪ੍ਰਗਟ ਹੋਣਾ ਸੱਚ ਹੁੰਦਾ ਤਾਂ ਐਡੀ ਭਾਰੀ ਕਰਾਮਾਤ ਵਾਲੇ ਪ੍ਰਸੰਗ ਨੂੰ ਗੁਰੂ ਮਹਾਰਾਜ ਜਰੂਰ ਆਪਣੇ ਸ੍ਰੀ ਮੁਖਵਾਕ ਤੇ ਗ੍ਰੰਥ ਸਾਹਿਬ ਵਿੱਚ ਲਿਖਦੇ, ਕਿਉਂਕਿ ਉਹਨਾਂ ਦੇ ਜੀਵਨ ਵਿੱਚ ਇਹ ਇਕ ਸਭ ਤੋਂ ਵੱਡਾ ਪ੍ਰਸਿੱਧ ਅਚੰਭੇ ਵਾਲਾ ਕੰਮ ਸੀ, ਪਰੰਤੂ ਇਹ ਕਿਤੇ ਭੀ ਦਰਜ ਨਹੀਂ।
ਅ. ਜਿਨ੍ਹਾਂ ਬ੍ਰਾਹਮਣਾਂ ਦੇ ਯਤਨ ਨਾਲ ਹਵਨ ਕਰਨ ਤੇ ਦੇਵੀ ਪ੍ਰਸਿੱਧ ਹੋਈ ਸੀ, ਉਨ੍ਹਾਂ ਦੇ ਨਾਮ ਅਰ ਉਨ੍ਹਾਂ ਦੀ ਬੁੱਧਿ ਵਿਦਿਆ ਅਤੇ ਮੰਤ੍ਰ ਜੰਤ੍ਰ ਵਿਚ ਨਿਪੁਨਤਾ ਜਰੂਰ ਹੀ ਪ੍ਰਗਟ ਕਰਦੇ ਅਰ ਅੱਗੇ ਨੂੰ ਖਾਲਸਾ ਲਈ
ੲ. ਜਿਸ ਤਰ੍ਹਾਂ ਮਾਛੀਵਾੜੇ ਵਾਲੇ ਅਤੇ ਮਾਲੇਰੀਆਂ ਪਠਾਣਾਂ ਪਾਸ ਅਜ ਤਕ ਹੁਕਮਨਾਮੇ ਹਨ ਅਤੇ ਹਰ ਇਕ ਪੁਰਖ ਇਸ ਬਾਤ ਨੂੰ ਜਾਣਦਾ ਹੈ ਕਿ ਇਹ ਉਨ੍ਹਾਂ ਦੀ ਕੁਲ ਵਿੱਚੋਂ ਹਨ ਜਿਨ੍ਹਾਂ ਨੇ ਗੁਰੂ ਜੀ ਨੂੰ ਉੱਚ ਦਾ ਪੀਰ ਬਣਨੇ ਸਨੇ ਸਹਾਇਤਾ ਦਿੱਤੀ ਸੀ ਯਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਮੇਂ ਆਹ ਦਾ ਨਾਅਰਾ ਮਾਰਿਆ ਸੀ, ਇਸ ਤਰ੍ਹਾਂ ਉਹਨਾਂ ਬ੍ਰਾਹਮਣਾਂ ਦੇ ਪਾਸ ਭੀ ਗੁਰੂ ਮਹਾਰਾਜ ਵਲੋਂ ਹੁਕਮਨਾਮੇ ਹੁੰਦੇ ਜਿਸਤੇ ਖਾਲਸਾ ਜਾਣਦਾ ਕਿ ਇਹ ਉਸ ਦੱਤਾਨੰਦ ਉਜੈਨੀ ਯਾ ਕਾਂਸ਼ੀ ਵਾਲੇ ਕੇਸ਼ਵ ਅਤੇ ਗੁਜਰਾਤੀ ਕਾਲੀ ਦਾਸ ਦੇ ਖਾਨਦਾਨ ਵਿੱਚੋਂ ਹਨ ਜਿਨ੍ਹਾਂ ਨੇ ਗੁਰੂ ਜੀ ਨੂੰ ਦੇਵੀ ਪ੍ਰਗਟਣ ਕਰਕੇ ਤਲਵਾਰ ਦਿਵਾਈ ਸੀ, ਸੋ ਇਹ ਭੀ ਅੱਜ' ਤੱਕ ਕਿਤੋਂ ਨਾਮ ਨਿਸ਼ਾਨ ਤਕ ਨਹੀਂ ਸੁਣਿਆ ਜਾਂਦਾ ।
ਸ. ਜਿਨ੍ਹਾਂ ਵੇਦਾਂ ਤੇ ਮੰਤ੍ਰਾਂ ਨਾਲ ਦੇਵੀ ਹਵਨ ਕੁੰਡ ਤੇ ਪ੍ਰਗਟ ਕੀਤੀ ਸੀ ਅਰ ਉਨ੍ਹਾਂ ਮੰਤ੍ਰਾਂ ਵਿਚ ਇਤਨੀ ਸਮਰਥਾ ਸੀ ਤਾਂ ਗੁਰੂ ਜੀ ਵੇਦਾਂ ਦਾ ਅਤੇ ਮੰਤ੍ਰਾਂ ਯੰਤ੍ਰਾਂ ਦਾ ਖੰਡਨ ਨਾ ਕਰਦੇ ਸਗੋਂ ਆਖਦੇ ਕਿ ਇਨ੍ਹਾਂ ਦੇ ਮੰਨਣੇ ਯਾ ਵਿਧਿ ਵਤ ਕਰਮ ਕਰਨ ਤੇ ਫਲ ਮਿਲਦਾ ਹੈ, ਇਸ ਵਾਸਤੇ ਖਾਲਸਾ ਇਨ੍ਹਾਂ ਨੂੰ ਜ਼ਰੂਰ ਮੰਨੇ।
ਹ. ਜਿਸ ਜਨੇਊ ਦੇ ਪਹਿਰਨ ਅਰ ਜਿਸ ਗਾਇਤ੍ਰੀ ਦੇ ਜਾਪ ਕਰਨ ਤੇ ਹਵਨ ਕਾਰਕਾਂ ਨੂੰ ਹਵਨ ਕਰਕੇ ਦੇਵਤਾ ਪ੍ਰਗਟ ਕਰਨ ਦੀ ਸ਼ਕਤੀ ਦਿੱਤੀ ਸੀ ਉਸ ਜਨੇਊ ਅਰ ਗਾਇਤ੍ਰੀ ਦਾ ਖਾਲਸਾ ਵਿੱਚੋਂ ਰਿਵਾਜ ਕਿਉਂ ਹਟਾਇਆ ਅਰ ਅੰਮ੍ਰਿਤ ਪਾਨ ਸਮੇਂ ਕਿਉਂ ਤੁੜਵਾਯਾ।
ਕ. ਜਿਨ੍ਹਾਂ ਲੋਕਾਂ ਨੂੰ ਹਵਨ ਵਿਚ ਸੂਦਰ ਜਾਣਕੇ ਵੜਨ ਦਿਤਾ ਨਹੀਂ ਆਖਦੇ ਅਰ ਬਾਬਾ ਸੁਮੇਰ ਸਿੰਘ ਜੀ ਦੱਸਦੇ ਹਨ ਕਿ ਬਾਹਰ ਰੋਕਣ ਲਈ ਹਾਖੇ ਬਿਠਾਏ ਸਨ ਸੋ ਜੋ ਇਹ ਗੱਲ ਸੱਚ ਹੁੰਦੀ ਤਾਂ ਗੁਰੂ ਜੀ ਉਨ੍ਹਾਂ ਹੀ ਸ਼ੂਦਰਾਂ
ਖ. ਜੋ ਲੋਗ ਏਹ ਲਿਖਦੇ ਹਨ ਕਿ ਦੇਵੀ ਨੇ ਜੱਗ ਵਿਚ ਫਤੇ ਦੇਣ ਲਈ ਤਲਵਾਰ ਯਾ ਕਰਦ ਦਿੱਤੀ ਸੀ ਤਾਂ ਗੁਰੂ ਜੀ ਨੇ ਖਾਲਸੇ ਨੂੰ ਤਲਵਾਰ ਦਾ, ਜੋ ਦੇਵੀ ਦੇ ਵਰ ਤੋਂ ਮਿਲੀ ਸੀ, ਅੰਮ੍ਰਿਤ ਕਿਉਂ ਨਾ ਛਕਾਇਆ, ਇਸਦੇ ਉਲਟ ਖੰਡੇ ਦਾ ਅੰਮ੍ਰਿਤ ਕਿਉਂ ਛਕਾਇਆ ਸੀ! ਅਤੇ ਅੱਜ ਤੱਕ ਇਹ ਪ੍ਰਚਲਤ ਰੀਤੀ ਹੈ।
ਗ. ਫਿਰ ਜਦ ਗੁਰੂ ਜੀ ਮਹਾਰਾਜ ਆਪਣੀ ਪੁਰੀ ਨੂੰ ਅਸਵਾਰਾ ਕਰਨ ਲਗੇ ਤਦ ਭੀ ਖਾਲਸਾ ਨੂੰ ਏਹੋ ਆਗਿਆ ਕੀਤੀ ਕਿ 'ਆਗਿਆ ਭਈ ਅਕਾਲ ਕੀ ਤਭੀ ਚਲਾਯੋ ਪੰਥ। ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ' ਇਸ ਤੋਂ ਸਾਬਤ ਹੁੰਦਾ ਹੈ ਕਿ ਜੇ ਗੁਰੂ ਜੀ ਨੇ ਦੇਵੀ ਤੋਂ ਵਰ ਲੈਕੇ ਪੰਥ ਬਨਾਇਆ ਹੁੰਦਾ ਤਾਂ ਇਸ ਤਰ੍ਹਾਂ ਨਾ ਹੁਕਮ ਦੇਂਦੇ ਸਗੋਂ ਇਸ ਤਰ੍ਹਾਂ ਉਚਾਰਨ ਕਰਦੇ ਯਥਾ : 'ਆਗਿਆ ਦੁਰਗਾ ਨੇ ਦਈ ਤਬੀ ਚਲਾਯੋ ਪੰਥ। ਕਰੋ ਕੜਾਹੀ ਓਸਦੀ ਭੇਟਾਂ ਦੇ ਪੜ ਗ੍ਰੰਥ। ਪ੍ਰੰਤੂ ਇਸ ਤਰ੍ਹਾਂ ਕੋਈ ਦੇਵੀ ਦੇਵਤੇ ਦਾ ਕਥਨ ਨਹੀਂ ਹੈ।
ਘ. ਜੇ ਗੁਰੂ ਜੀ ਦਾ ਦੇਵੀ ਪੂਜਨ ਕਰਨ ਦਾ ਸਿੱਧਾਂਤ ਸੀ ਤਾਂ ਪੰਜ ਕੱਕਿਆਂ ਦਾ ਧਾਰਨ ਅਰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਰਕੇ ਉਸਦੀ ਬਾਣੀ ਪਰ ਵਿਸ਼ਵਾਸ਼ ਕਰਨ ਦਾ ਉਪਦੇਸ਼ ਕਿਉਂ ਕੀਤਾ? ਅਰ ਨਵੀਂ ਸੂਰਤ ਸ਼ਕਲ ਦਾ ਪੰਥ ਕਿਉਂ ਸਾਜਿਆ? ਕਿੰਤੂ ਉਨ੍ਹਾਂ ਛੈਣੇ ਕੁੱਟਾਂ ਨਾਲ ਸਿੱਖਾਂ ਨੂੰ ਮਿਲਾਕੇ ਅੱਟੇ ਧਾਰਨ ਦਾ ਹੁਕਮ ਕਿਉਂ ਨਾਂ ਦਿੱਤਾ ?
ਙ. ਨੈਨਾਂ ਦੇਵੀ ਦੇ ਭਿੰਨ ਪਰ ਜਿਥੋਂ ਦੇਵੀ ਪ੍ਰਗਟ ਹੋਈ ਦੱਸਦੇ ਹਨ ਜਾਕੇ ਪੂਜਾ ਕਰਨ ਦੀ ਆਗਿਆ ਕਿਉਂ ਨਾ ਦਿੱਤੀ ਅਰ ਕਿਉਂ ਨਾ ਦੱਸਿਆ ਕਿ ਜਰੂਰ ਪੰਥ ਨੈਨਾਂ ਦੇਵੀ ਦਾ ਦਰਸ਼ਨ ਕਰੇ।
ਚ. ਸਾਰੇ ਗੁਰ ਬਿਲਾਸਾਂ ਵਿਚ ਬਿਨਾਂ ਹਵਨ ਤੋਂ ਹੋਰ ਕੋਈ ਸਾਬਤ ਨਹੀਂ ਕਰਦਾ ਕਿ ਗੁਰੂ ਜੀ ਕਦੇ ਨੈਨਾਂ ਦੇਵੀ ਪਰ ਗਏ ਹੋਣ ਅਰ ਕਿਸੇ ਮੇਲੇ ਮੁਸਾਹਬੇ ਪਰ ਜਾਕੇ ਕੁਛ ਭੇਟਾ ਦਿੱਤੀ ਹੋਵੇ। ਕੇਵਲ ਇਹ ਇਕੋ ਵੇਰ ਦੀ ਗਲ ਦੱਸਦੇ ਹਨ, ਇਸ ਤੋਂ ਭੀ ਸਿੱਧ ਹੁੰਦਾ ਹੈ ਕਿ ਜੇ ਗੁਰੂ ਜੀ ਦੇਵੀ ਦੇ ਸ਼ਰਧਾਲੂ ਹੁੰਦੇ ਤਾਂ ਹਫਤੇ ਵਿਚ ਨਹੀਂ ਤਾਂ ਮਹੀਨੇ ਵਿਚ ਤਾਂ ਜ਼ਰੂਰ ਹੀ ਜਾਕੇ ਦਰਸਨ ਕਰਦੇ।”
(ਦੁਰਗਾ ਪ੍ਰਬੋਧ ਪੰਨਾ ੪੯੦-੯੫)੨
ਛ. ਇਸੀ ਤਰ੍ਹਾਂ ਸਰਦਾਰ ਬਹਾਦਰ ਭਾਈ ਕਾਹਨ ਸਿੰਘ ਨਾਭਾ ਨਿਵਾਸੀ ਜੀ ਨੇ ਦਸਮ ਗ੍ਰੰਥ ਦੀਆਂ ਬਾਣੀਆਂ ਪਰ ਟਿੱਪਣੀਆਂ ਦਿੰਦਿਆਂ ਚੰਗੀ ਵਿੱਦੁਤਾ ਨਾਲ ਦੇਵੀ ਦਾ ਨਾ ਪੂਜੇ ਜਾਣਾ ਸਿੱਧ ਕੀਤਾ ਹੈ ਤੇ ਦੱਸਿਆ ਹੈ ਕਿ ਦੇਵੀ ਦੇ ਪ੍ਰਸੰਗ ਤੇ ਉਸਤੁਤੀ ਸੰਸਕ੍ਰਿਤ ਅਸਲੀ ਗ੍ਰੰਥਾਂ ਦੇ ਭਾਵ ਤਰਜਮੇ ਹਨ, ਜੋ ਬੀਰ ਰਸੀ ਉਮਾਹ ਲਈ ਲਿਖੇ ਗਏ ਕਿੱਸੇ ਕਹਾਣੀਆਂ ਹਨ। ਏਹ ਗੁਰੂ ਜੀ ਨੂੰ ਦੇਵੀ ਪੂਜਕ ਹਰਗਿਜ਼ ਸਿੱਧ ਨਹੀਂ ਕਰਦੇ। ਦੇਖੋ ਗੁਰਮਤ ਸੁਧਾਕਰ ਆਦਿ।
੪. ਸਿਧਾਂਤ।
ਪਿਛਲੇ ਸਾਰੇ ਲੇਖਾਂ ਨੂੰ ਫੇਰ ਥੋੜੇ ਪਦਾਂ ਵਿਚ ਦੁਹਰਾ ਕੇ ਵਿਚਾਰ ਕਰੀਏ ਤਾਂ ਸਮਝ ਵਿਚ ਪੈਂਦਾ ਹੈ ਕਿ 'ਕਾਲੀ' ਅਪਣੇ ਅਰੰਭ ਵਿਚ ਹਿੰਦੂ(= ਆਰਯ) ਦੇਵਤਾ ਨਹੀਂ ਪਰ ਇਥੋਂ ਦੇ ਪਹਿਲੇ ਅਸਲੀ ਕਾਲੇ ਰੰਗ ਵਾਲੇ ਵਾਸੀਆਂ ਦੀ ਪੂਜ੍ਯ ਮੂਰਤੀ ਸੀ, ਜਿਨ੍ਹਾਂ ਨੂੰ ਆਰਯ ਲੋਕ ਯਾ ਪੁਰਾਤਨ ਹਿੰਦੂ ਦਸ੍ਯੂ ਤੇ ਰਾਖਸ਼ ਕਿਹਾ ਕਰਦੇ ਸਨ। ਆਰਯ ਵਡਕਿਆਂ ਵਿੱਚ ਅਪਣੇ ਦੇਵਤਿਆਂ ਦੀਆਂ ਸ਼ਕਤੀਆਂ ਦਾ ਖਿਆਲ ਤੇ ਉਸ ਨੂੰ ਉਨ੍ਹਾਂ ਦੀਆਂ ਇਸਤ੍ਰੀਆਂ ਦੇ ਰੂਪ ਵਿਚ ਵ੍ਯਾਖ੍ਯਾ ਦੇਣੀ ਹਿੰਦੂਆਂ ਦਾ ਮਗਰੋਂ ਦਾ ਖਿਆਲ ਹੈ। ਇਨ੍ਹਾਂ ਵਿਚ
–––––––––––––––––
੧. ਸੋ ਸਾਖੀ ਤੇ ਗੁ: ਪ੍ਰ: ਸੂ: ਵਿਚ ਨੈਣੇ ਗੁੱਜਰ (ਯਾ ਜੱਟ) ਦੇ ਨਾਮ ਤੋਂ ਟਿੱਲੇ ਦਾ ਨਾਮ ਪਿਆ ਸਹੀ ਹੁੰਦਾ ਹੈ ਨਾ ਕਿ ਨੈਣਾਂ ਦੇਵੀ ਤੋਂ। ੨.ਪੈਰਾ ੨੧ (ਪੰਨਾ ੬੭ ਤੋਂ ੭੪ (ਚ) ਤਕ) ਸਾਰਾ 'ਦੁਰਗਾ ਪ੍ਰਬੋਧ' ਵਿਚੋਂ ਲਿਆ ਜਾਪਦਾ ਹੈ।
ਜੇ ਬੀਰ-ਰਸੀ ਦੁਰਗਾ ਦਾ ਖਿਆਲ ਹੈ, ਚਾਹੇ ਉਹ ਕਿਵੇਂ ਉਪਜਿਆ ਕਾਲੀ ਪੂਜਣ ਵਾਲੇ ਅਸਲੀ ਵਸਨੀਕਾਂ ਦੀ ਪੂਜ੍ਯ ਮੂਰਤੀ ਦੇ ਖਿਆਲ ਨਾਲ ਖਲਤ ਮਲਤ ਹੋਕੇ ਸ਼ਾਕਤਿਕ ਯਾ ਤਾਂਤ੍ਰਿਕ ਮਤ ਦਾ ਮੂਲ ਮੁੱਢ ਬੱਝਾ ਤੇ ਅਨੇਕ ਤਰ੍ਹਾਂ ਦੀਆਂ ਨਾ ਕਥਨੇ ਯੋਗ ਲੀਲਾਂ ਦੇ ਮਗਰੋਂ ਇਹ ਮਤ ਹਠ ਯੋਗ ਦੀਆਂ ਕਈ ਸਾਧਨਾ ਵਲ ਉਠਦਾ ਅੰਤ ਫ਼ਿਲਸਫ਼ਾ ਦੇ ਖਿਆਲਾਂ ਨਾਲ ਜਾ ਮਿਲਿਆ। ਤੇ ਦੁਰਗਾ ਦੇ ਖ੍ਯਾਲ ਆਦਿ ਭਵਾਨੀ ਵਿਚ ਆਕੇ ਈਸ਼੍ਵਰੱਤ੍ਵ ਦੇ ਦਰਜੇ ਤਾਈਂ ਅੱਪੜਿਆ।
ਗੁਰਮਤ ਵਿਚ ਦੇਵੀ ਉਪਾਸਨਾ ਮੁੱਢ ਤੋਂ ਨਹੀਂ ਹੈ, ਨਾ ਕਾਲੀ ਦੀ ਸੂਰਤ ਵਿਚ, ਨਾ ਦੁਰਗਾ ਦੀ ਸੂਰਤ ਵਿਚ ਤੇ ਨਾ ਆਦਿ ਭਵਾਨੀ ਦੇ ਖਿਆਲਾਂ ਵਿਚ। ਬਲਕਿ ਜੋ ਸਮਾਂ ਭਗਤਾਂ ਦਾ ਗੁਜ਼ਰਿਆ ਹੈ ਉਹ ਭੀ ਇਸ ਤੋਂ ਇਨਕਾਰ ਕਰਦੇ ਰਹੇ ਹਨ ਤੇ ਉਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪ੍ਰਮਾਣੀਕ ਬਾਣੀ ਹੋਕੇ ਚੜ੍ਹੀ। ਗੁਰੂ ਇਤਿਹਾਸ ਵਿਚ ਭੀ ਦੇਵੀ ਪੂਜਾ ਦੀ ਮਨਾਹੀ ਦੇ ਵਾਕਿਆਤ ਕਈ ਹਨ। ਦਸਮ ਗੁਰੂ ਜੀ ਦੇ ਵਾਕ ਬੀ ਇਕ ਅਕਾਲ ਦੀ ਪੂਜਾ ਦੇ ਬਿਨਾ ਕਿਸੇ ਹੋਰ ਦੀ ਪੂਜਾ ਪ੍ਰਤਿਸ਼ਟਾ ਇਸ਼ਟ ਭਾਵਨਾ ਦੇ, ਐਤਨੇ ਮਿਲਦੇ ਹਨ ਕਿ ਕੋਈ ਸੱਤ੍ਯ ਦਾ ਖੋਜੀ ਉਨ੍ਹਾਂ ਨੂੰ ਪੜ੍ਹਕੇ ਇਸ ਸਿੱਟੇ ਤੇ ਪੁੱਜੇ ਬਿਨਾਂ ਨਹੀਂ ਰਹਿ ਸਕਦਾ ਕਿ ਓਹ ਇਕ ਅਕਾਲ ਪੁਰਖ ਦੇ ਉਪਾਸ਼ਕ ਸੇ ਅਤੇ ਤਾਂਤ੍ਰਿਕ ਯਾ ਸ਼ਾਕਤਿਕ ਮਤ ਦੀ ਸ਼ਕਤੀ ਦੇ ਉਪਾਸਕ ਕਦੇ ਨਹੀਂ? ਸੇ।
––––––––––––––––––
੧.ਮਹਾ ਮਾਈ ਦੀ ਪੂਜਾ ਕਰੈ। ਨਰ ਸੈ ਨਾਰਿ ਹੋਇ ਅਉਤਰੈ ॥੩॥
ਤੂ ਕਹੀਅਤ ਹੀ ਆਦਿ ਭਵਾਨੀ॥ ਮੁਕਤਿ ਕੀ ਬਰੀਆ ਕਹਾ ਛਪਾਨੀ॥੪॥
{ਗੱ: ਨਾਮ}
੨.ਦੇਖੋ ਪਿਛੇ ਪੰਨਾ ੩੧ ਜਿਥੇ ਕਵਿ ਸੰਤੋਖ ਸਿੰਘ ਜੀ ਨੇ ਦੱਸਿਆ ਹੈ ਕਿ ਦਸਮ ਗੁਰਬਾਣੀ ਵਿਚ ਦੇਵੀ ਦੀ ਸਤੁਤੀ ਆਉਣ ਤੋਂ ਉਨ੍ਹਾਂ ਨੂੰ ਦੇਵੀ ਉਪਾਸਕ ਮੰਨਣਾ ਭੁੱਲ ਹੈ। ਇਸੇ ਤਰ੍ਹਾਂ ਦੌਲਤ ਰਾਇ ਵਰਗੇ ਇਤਰ ਮਤਾਵਲੰਬੀਆਂ ਨੇ ਬੀ ਦਸਮ ਗੁਰਬਾਣੀ ਪੜ੍ਹਕੇ ਦੇਵੀ ਦੇ ਵਿਸ਼ੇ ਤੋਂ ਏਹੋ ਹੀ ਰਾਇ ਕਾਇਮ ਕੀਤੀ ਹੈ। ਦੇਖੋ ਪਿੱਛੇ ਸਫਾ ੬੪ ਅੰਕ १६।
ਗੁਰੂ ਸਾਹਿਬਾਨ ਨੇ ਕਦੇ ਬੀ ਕ੍ਰਿਤਮ ਵਸਤੂ ਯਾ ਵ੍ਯਕਤੀ ਨੂੰ ਆਪਣਾ ਇਸਟ ਨਹੀਂ ਮੰਨਿਆ। ਕੀਤੇ ਹੋਇਆਂ ਨੂੰ, ਚਾਹੇ ਕਿੰਨੇ ਉਚੇ ਹੋਣ, ਆਪਨੇ 'ਓਹੁ ਵੇਖੈ ਓਨਾ ਨਦਰਿ ਨ ਆਵੈ ਦਸਿਆ ਹੈ, ਜਿਨ੍ਹਾਂ ਵਿਚ ਦੇਵੀ ਦਾ ਬੀ ਜ਼ਿਕਰ ਆਇਆ ਹੈ : ਦੇਵੀਆਂ ਨਹੀਂ ਜਾਨੈ ਧਰਮ॥ ਸਭ ਉਪਰਿ ਅਲਖ ਪਾਰਬ੍ਰਹਮ॥ ਉਪਰ ਸਾਖੀਆਂ ਵਿਚ ਦੇਵੀ ਪੂਜਾ ਦੀਆਂ ਮਨਾਹੀ ਦੀਆਂ ਸਾਖੀਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸਪਸ਼ਟ ਵਾਕ 'ਮਹਾਮਾਈ ਕੀ ਪੂਜਾ ਕਰੈ॥ ਨਰ ਸੈ ਨਾਰਿ ਹੋਇ ਅਉਤਰੈ॥' ਆਦਿ ਮੌਜੂਦ ਹਨ ਕਿ ਜਿਨ੍ਹਾਂ ਦਾ ਵੇਰਵਾ ਪਿੱਛੇ ਅੰਕ ੨ ਵਿਚ ਵਿਸਥਾਰ ਨਾਲ ਕਹਿ ਆਏ ਹਾਂ। ਸੋ ਸਭ ਤੋਂ ਪ੍ਰਗਟ ਹੈ ਕਿ ਇਸ ਮਤ ਵਿਚ ਦੇਵੀ ਦੀ ਮੂਰਤੀ ਦੀ, ਕਿ ਸ਼ਕਤੀ ਰੂਪ ਦੇਵੀ ਦੀ, ਕਿ ਸ਼ਾਂਕਤਿਕ ਤੇ ਤਾਂਤ੍ਰਿਕ ਮਤ ਦੀ ਕਿਸੇ ਬੀ ਸੂਰਤ ਵਿਚ ਮੰਨੀ ਗਈ ਦੇਵੀ ਦੀ ਪੂਜਾ ਯਾ ਇਸ਼ਟ ਭਾਵਨਾ ਦਾ ਆਦਰਸ਼ ਮੰਨਣਾ ਜਾਇਜ਼ ਤੇ ਵਿਹਤ ਨਹੀਂ।
ਗੁਰੂ ਸਾਹਿਬ ਜੀ ਦੇ 'ਅਸੂਲ ਪੜਤਾਲ' ਦੇ ਨੁਕਤੇ ਤੋਂ ਜੇ ਅਸੀਂ ਏਥੇ ਦੇਵੀ ਪ੍ਰਗਟਾਉਣ ਦੇ ਪ੍ਰਯੋਗ ਤੇ ਆਵਾਹਨ ਦੇ ਪ੍ਰਸੰਗ ਨੂੰ ੭ ਅੰਗਾਂ ਵਿਚ ਵੰਡਕੇ ਦਸਵੇਂ ਸਤਿਗੁਰਾਂ ਦੇ ਅਪਣੇਂ ਸ੍ਰੀ ਮੁਖਵਾਕ ਨਾਲ ਕਸਵਟੀ ਤੇ ਲਾਈਏ ਤਾਂ ਬੀ ਜੋ ਕੱਸ ਲਗਦੀ ਹੈ ਉਹ ਦੇਵੀ ਨੂੰ ਦਸਮ ਗੁਰੂ ਜੀ ਦਾ ਪੂਜ੍ਯ ਸਿੱਧ ਨਹੀਂ ਕਰਦੀ ਤੇ ਦੇਵੀ ਪ੍ਰਗਟਾਉਣ ਦੇ ਵਾਕਿਆ ਦੇ ਵਿਰੁੱਧ ਸਿੱਟਾ ਕੱਢਦੀ ਹੈ। ਯਥਾ :-
੧. ਹੋਮ- ਹੋਮ ਕਰਨਾ ਸਭ ਤੋਂ ਵੱਡਾ ਅੰਗ ਦੇਵੀ ਆਵਾਹਨ ਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕ ਤੇ ਭਾਈ ਗੁਰਦਾਸ ਜੀ ਦੇ ਵਾਕ ਇਸ ਕਰਮ ਕਰਨ ਵਿਰੁੱਧ ਤਾਂ ਅਨੇਕਾਂ ਹਨ, ਪਰ ਸ੍ਰੀ ਮੁਖਵਾਕ ਪਾ: ੧੦ ਭੀ ਇਸੀ ਪ੍ਰਕਾਰ ਦੇ ਹਨ, ਯਥਾ :- 'ਕਈ ਅਗਨ ਹੋਤ੍ਰ ਕਰੰਤ॥...ਸਭ ਕਰਮ ਫੋਕਟ ਮਾਨ॥ ਪੂਨਾ :- ਬਹੁ ਕਰਤ ਹੋਮ ਅਰੁ ਜੱਗ ਦਾਨ॥ ਬਿਨ ਏਕ ਨਾਮ ਇਕ ਚਿੱਤ ਲੀਨ॥ ਫੋਕਟੋ ਸਰਬ ਧਰਮਾ ਬਿਹੀਨ # ਫਿਰ ਕਿਵੇਂ ਸਮਝੀਏ ਕਿ ਜਿਸ ਕਰਮ ਨੂੰ ਆਪ ਫੋਕਟ ਕਹਿ ਰਹੇ ਹਨ ਉਸ ਨੂੰ ਆਪ ਨੇ ਕੀਤਾ ਹੋਵੇ।
੨. ਬਲੀ- ਕਿਹਾ ਜਾਂਦਾ ਹੈ ਕਿ ਇਸ ਆਵਾਹਨ ਵਿਚ ਬ੍ਰਾਹਮਣ ਨੇ ਬਲੀ ਦੇਣੀ ਜ਼ਰੂਰੀ ਦੱਸੀ ਤੇ ਗੁਰੂ ਜੀ ਨੇ ਆਪਣੀ ਉਂਗਲੀ ਦਾ ਲਹੂ ਦਿੱਤਾ ਤੇ ਕਈ ਲੱਖ ਖਾਲਸੇ ਦੀ ਬਲੀ ਦੇਣ ਦਾ ਦੇਵੀ ਨਾਲ ਇਕਰਾਰ ਕੀਤਾ। ਬਲੀ ਦੇਣ ਪਰ ਸ੍ਰੀ ਮੁਖਵਾਕ ਪਾ: ੧੦ ਇਉਂ ਹੈ :- 'ਤੇ ਬੀ ਬਲਿ ਪੂਜਾ ਉਰਝਾਏ॥' ਇਸ ਵਿਚ ਬਲੀਆਂ ਲੈਣ ਵਾਲੇ ਦੇਵਤੇ ਦਸਮੇ ਗੁਰੂ ਜੀ ਨੇ ਆਪ 'ਵਾਹਿਗੁਰੂ ਦੇ ਦਰ ਅਪ੍ਰਵਾਣ ਹੋ ਗਏ ਕਥਨ ਕੀਤੇ ਹਨ, ਫਿਰ ਕੀਕੂੰ ਹੋ ਸਕਦਾ ਹੈ ਕਿ ਆਪ ਨੇ ਕਿਸੇ ਦੇਵੀ ਨੂੰ ਬਲੀ ਦੇਣੀ ਜਾਇਜ਼ ਸਮਝੀ ਹੋਵੇ।
੩. ਹੋਤਾ (ਹਿਤਜ)- ਅਰਥਾਤ ਹੋਮ ਕਰਾਉਣ ਵਾਲਾ ਬ੍ਰਾਹਮਣ- ਇਹ ਬ੍ਰਾਹਮਣ ਪਹਿਲਾਂ ਦੱਖਣਾ ਖਰੀ ਕਰਦਾ ਹੈ, ਫਿਰ ਪਹਿਲਾਂ ਗੁਰੂ ਜੀ ਨੂੰ 'ਜਗਤ ਈਸ਼ ਤੁਮ ਦੇਵਨ ਦੇਵ' ਕਹਿੰਦਾ ਹੈ ਤੇ ਫੇਰ ਜੱਗ ਵੇਲੇ ਅਪਣੀ ਬੇਸਤਿਕਾਰੀ ਦੇ ਗੁੱਸੇ ਵਿਚ ਗੁਰੂ ਜੀ ਨੂੰ ਅਵਤਾਰ ਕਹਿਣੇਂ ਸਿਰ ਫੇਰਦਾ ਤੇ ਕਹਿੰਦਾ ਹੈ 'ਜੇ ਅਵਤਾਰ ਹੁਤੇ ਤਿਸ ਕਾਲਾ..........ਯਾਂ ਤੇ ਮੋਹਿ ਪ੍ਰਤੀਤ ਨ ਆਵੈ' ਇਸ ਤੋਂ ਬ੍ਰਾਹਮਣ ਲਾਲਚੀ ਤੇ ਅਸਤ੍ਯਵਾਦੀ ਸਿੱਧ ਹੁੰਦਾ ਹੈ, ਐਸੇ ਬ੍ਰਾਹਮਣ ਨੂੰ ਹੋਤਾ ਥਾਪਨਾ ਯੋਗ ਨਹੀਂ ਕਿਉਂਕਿ ਕਵਿ ਜੀ ਦੇ ਲਿਖੇ ਅਨੁਸਾਰ ਗੁਰੂ ਜੀ ਬੀ ਆਪ ਪਹਿਲਾਂ ਮਾਸਾਹਾਰੀ ਬ੍ਰਾਹਮਣਾਂ ਨੂੰ ਮੋਹਰ ਤੇ ਨਾ ਮਾਸਾਹਾਰੀਆਂ ਨੂੰ ਰੁਪੱਯਾ ਦੱਖਣਾ ਦੇਣ ਵਿਚ ਲਾਲਚੀ ਬ੍ਰਾਹਮਣਾਂ ਦਾ ਪਾਜ ਉਘੇੜ ਆਏ ਹਨ ਤੇ ਫੇਰ ਲਾਲਚੀ ਤੇ ਡੋਲਣੇ ਨਿਸ਼ਚੇ ਵਾਲੇ ਨੂੰ ਰਿਤ੍ਵਜ ਕਿਸ ਤਰ੍ਹਾਂ ਥਾਪਣਾ ਸੀ ? ਤੇ ਸੱਚੇ ਬ੍ਰਾਹਮਣ ਦੇ ਲੱਛਣ ਗੁਰਬਾਣੀ ਵਿਚ ਲਿਖੇ ਹੋਏ ਹੈਸਨ ਹੀ। ਫਿਰ ਬ੍ਰਾਹਮਣ ਨੂੰ 'ਚਟਪਟਾਇ ਚਿਤ ਮੈ ਜਰ੍ਯੋ ਤ੍ਰਿਣ ਜ੍ਯੋਂ ਕ੍ਰੱਧਤ ਹੋਇ' ਸ੍ਰੀ ਮੁਖਵਾਕ ਵਿਚ ਅਤਿ ਕ੍ਰੋਧੀ ਦੱਸਿਆ ਹੈ। ਕ੍ਰੋਧੀ ਬ੍ਰਾਹਮਣ ਤੋਂ ਹੋਮ ਕਰਵਾਉਣਾ ਦਰੁਸਤ ਨਹੀਂ, ਫਿਰ ਕਈ ਵੇਰ ਬ੍ਰਾਹਮਣ ਨੇ ਅਪਣੀ ਅਸਮਰਥਾ ਦੱਸੀ ਹੈ ਤੇ ਅੰਤ ਉਹ ਕੱਸਾ ਹੀ ਨਿਕਲਿਆ। ਐਸਾ ਬ੍ਰਾਹਮਣ ਜੋ 'ਦੇਵੀ ਪ੍ਰਗਟੇਗੀ' ਤਾਂ ਕਹਿੰਦਾ ਹੈ ਪਰ ਦੇਵੀ ਪ੍ਰਗਟਣ ਦੀ ਝਾਲ ਆਪ ਨਹੀਂ ਝੱਲ
8. ਮੰਤ੍ਰ- ਦੇਵੀ ਪ੍ਰਗਟਾਉਣ ਲਈ ਮੰਤ੍ਰ ਪੜ੍ਹਿਆ ਜਾਂਦਾ ਰਿਹਾ ਦੱਸਿਆ ਹੈ। ਉਹ ਮੰਤ੍ਰ ਉਣ ਉਣ ਮੁਣ ਮੁਣ ਗੁਣ ਗੁਣ ਹੁਣ ਰੂਣ ਦਿੱਤਾ ਹੈ। ਇਹ ਗੁਰਬਾਣੀ ਨਹੀਂ, ਇਹ ਮੰਤ੍ਰ ਅਨਯ ਮੰਤ੍ਰ ਹੈ, ਓਪ੍ਰਾ ਮੰਤ੍ਰ ਹੈ। ਇਸ ਪਰ ਸ੍ਰੀ ਮੁਖਵਾਕ ਪਾ: ੧੦ ਇਹ ਹੈ :- 'ਨ ਜਾਪ ਆਨ ਕੇ ਜਪੋ॥ ਨ ਅਉਰ ਥਾਪਨਾ ਥਪ॥' ਪੁਨਾ :-‘ਕਾਮਕਾ ਮੰਤ੍ਰ ਕਸੀਰੇ ਕੇ ਕਾਮ ਨ॥' ਕਾਮਕਾ ਅਰਥਾਤ (ਕਾਮਨਾ ਲਈ ਤੰਤ੍ਰ ਸ਼ਾਸਤ੍ਰਾਂ ਦੇ) ਜਪੇ ਮੰਤ੍ਰ ਦਮੜੀ ਮੁੱਲ ਨਹੀਂ ਰਖਦੇ।
ਪੁਨਾ:- 'ਬਿਨਾ ਸਰਨ ਤਾਂਕੀ ਨਹੀਂ ਅਉਰ ਓਟੰ॥ ਲਿਖੇ ਜੰਤ੍ਰ ਕੇਤੇ ਪੜ੍ਹੇ ਮੰਤ੍ਰ ਕੋਟੰ ।।
ਪੁਨਾ:- 'ਭਜੋ ਸੁ ਏਕ ਨਾਮਯੰਗ ਜੁ ਕਾਮ ਸਰਬ ਠਾਮਯ ।
੫. ਧ੍ਯਾਨ- ਇੱਥੇ ਧ੍ਯਾਨ ਦੇਵੀ ਦਾ ਧਰਕੇ ਆਵਾਹਨ ਹੁੰਦਾ ਦੱਸਿਆ। ਗਿਆ ਹੈ। ਅਕਾਲ ਪੁਰਖ ਤੋਂ ਛੁੱਟ ਕਿਸੇ ਹੋਰਸ ਦਾ ਧ੍ਯਾਨ ਧਰਨ ਪਰ ਸ੍ਰੀ ਮੁਖਵਾਕ ਪਾ: ੧੦ ਇਉਂ ਹੈ :- 'ਨ ਧਿਆਨ ਆਨ ਕੈ ਧਰੋ ॥ ਨ ਨਾਮ ਆਨ ਉਚਰੋ।' ਪੁਨਾ:- 'ਜੇ ਜੇ ਅਉਰ ਧਿਆਨ ਕੇ ਧਰਹੀ॥ ਬਹਿਸ ਬਹਿਸ ਬਾਦਨ ਤੇ ਮਰਹੀ॥
੬. ਵਰ- ਪ੍ਰਯੋਗ ਵਰ ਪ੍ਰਾਪਤੀ ਲਈ ਸੀ ਤੇ ਵਰ ਦੇਵੀ ਤੋਂ ਲੈਣਾ ਸੀ ਇਸ ਪਰ ਸ੍ਰੀ ਮੁਖਵਾਕ ਅਕਾਲ ਪੁਰਖ ਨੂੰ ਸਨਮੁਖ ਕਰਕੇ ਐਉਂ ਹੈ :-
"ਤੁਮਹਿ ਛਾਡਿ ਕੋਈ ਅਵਰ ਨ ਧ੍ਯਾਊਂ॥
ਜੋ ਬਰ ਚਹੋਂ ਸੁ ਤੁਮ ਤੇ ਪਾਉਂ॥”
ਕਵੀ ਜੀ ਨੇ ਦੇਵੀ ਤੋਂ ਦੋ ਵਰ ਮੰਗਦੇ ਗੁਰੂ ਜੀ ਨੂੰ ਦੱਸਿਆ ਹੈ। 'ਰਚਨ ਪੰਥ ਅਰ ਤੁਰਕਨ ਖੋਇ। ਕਰਹੁ ਕ੍ਰਿਪਾ ਬਰ ਦੀਜਹੁ ਦੋਇ।'
(ਰੁਤ ३-৭৭-৭੮)
ਪਰ ਗੁਰੂ ਜੀ ਆਪ ਸਿੱਧਾ ਅਕਾਲ ਪੁਰਖ ਤੋਂ ਇਹ ਦੋਵੇਂ ਵਰ ਮੰਗਦੇ ਰਹੇ ਹਨ।
–––––––––––––
* ਦੇਖੋ ਰੁਤ ੫ ਅੰਸੂ ੧੮ ਵਿਚ ਅਧਿਕਾਰੀ ਬ੍ਰਾਹਮਣ ਦੇ ਲੱਛਣ ਦੱਸੇ ਹਨ ਜੋ ਕਵਿ ਸੰਤੋਖ ਸਿੰਘ ਜੀ ਨੇ ਗੁਰੂ ਕੇ ਦਰਬਾਰ ਨਿਰਣਯ ਹੋਏ ਲਿਖੇ ਹਨ।
ਯਥਾ :- (ੳ) 'ਪੰਥ ਚਲੈ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ॥
(ਅ) 'ਦੁਸਟ ਜਿਤੇ ਉਠਵਤ ਉਤਪਾਤਾ॥ ਸਗਲ ਮਲੇਛ ਕਰੋ ਰਣ ਘਾਤਾ॥
ਪੂਨਾ :- 'ਹਮਰੇ ਦੁਸ਼ਟ ਸਭੈ ਤੁਮ ਘਾਵਹੁ॥
ਆਪੁ ਹਾਥ ਦੈ ਮੋਹਿ ਬਚਾਵਹੁ।
ਕਵਿ ਸੰਤੋਖ ਸਿੰਘ ਜੀ ਆਪ ਬੀ ਇਸੇ ਗਲ ਦੀ ਪ੍ਰੋਢਤਾ ਕਰਦੇ ਹਨ, ਗੁਰੂ ਜੀ ਦੀ ਜ਼ੁਬਾਨੀ ਦੱਸਦੇ ਹਨ ਕਿ 'ਪੰਥ ਕੇ ਰਚਨ ਕੋ ਹੁਕਮ ਜਗਤੇਸ਼ ਹੈ (ਰੁ: ੩ ਅੰਸੂ ੨੦ ਅੰਕ ੫) ਜਿਸ ਤੋਂ ਸਾਫ਼ ਪ੍ਰਗਟ ਹੈ ਕਿ ਜਦ ਅਕਾਲ ਪੁਰਖ ਦਾ ਹੁਕਮ ਪ੍ਰਾਪਤ ਹੈ ਤਾਂ ਫਿਰ ਕਿਸੇ ਇਤਰ ਦੇਵ ਤੋਂ ਇਹ ਵਰ ਮੰਗਣਾ ਅਸੰਗਤਿ ਹੈ।
੭. ਪ੍ਰਯੋਜਨ- ਜਿਨ੍ਹਾਂ ਸੱਜਣ ਲੇਖਕਾਂ ਨੇ ਦੇਵੀ ਪੂਜਨ ਦਾ ਸਾਰਾ ਪ੍ਰਸੰਗ ਲਿਖਿਆ ਹੈ ਉਸ ਵਿਚ ਸਾਰ ਸਿਧਾਂਤ ਦੀ ਗਲ ਆਵਾਹਨ ਦੇ ਅੰਤ ਪਰ ਦੇਵੀ ਦਾ ਪ੍ਰਗਟ ਹੋਣਾ ਦੱਸਿਆ ਹੈ। ਪਰੰਤੂ ਇਹੋ ਲੇਖਕ ਇਕ ਐਸੀ ਗਲ ਪੇਸ਼ ਕਰ ਜਾਂਦੇ ਹਨ ਕਿ ਜਿਸ ਤੋਂ ਸ੍ਰੀ ਮੁਖਵਾਕਾਂ ਦ੍ਵਾਰਾ ਹੀ ਘੱਟ ਤੋਂ ਘਟ ਦੇਵੀ ਪ੍ਰਗਟ ਹੋਣਾ(ਜੋ ਪ੍ਰਯੋਜਨ ਸੀ ਆਵਾਹਨ ਦਾ) ਆਪੇ ਖੰਡਨ ਹੋ ਜਾਂਦਾ ਹੈ। ਪ੍ਰਯੋਗ ਦੇ ਅੰਤ ਪਰ ਜੇ ਦੇਵੀ ਪ੍ਰਗਟ ਹੋ ਜਾਂਦੀ ਤਾਂ ਹੋਮ ਯੱਗ ਪ੍ਰਯੋਗ ਸਭ ਸਫ਼ਲ ਹੁੰਦੇ, ਇਸ ਸਫ਼ਲਤਾ ਦੇ ਅੰਤ ਪਰ ਹੋਤਾ ਜੀ ਨੂੰ ਦਾਨ ਸਨਮਾਨ ਤੇ ਅੱਗੋਂ ਦੀ ਪ੍ਰਤਿਪਾਲਾ ਨਾਲ ਸਨਮਾਨਿਆ ਜਾਂਦਾ ਤੇ ਉਹ ਖੁਸ਼ ਹੁੰਦਾ,ਪਰ ਕਵਿ ਜੀ ਆਪ ਦਸ਼ਮੇਸ਼ ਜੀ ਦੇ ਉਸ ਸਮੇਂ ਦੇ ਉਚਾਰੇ ਹੋਏ ਸ੍ਵੈਯੇ ਪੇਸ਼ ਕਰਦੇ ਹਨ (ਦੇਖੋ ਪਿੱਛੇ ਸਫਾ ੭੦)। ਉਨ੍ਹਾਂ ਸ੍ਵੈਯੇ ਵਿਚ ਬ੍ਰਾਹਮਣ ਨੂੰ ਸਿੱਖਾਂ ਦੇ ਪ੍ਰਸਾਦ ਵੇਲੇ ਯੱਗ ਵਿਚ ਨਾ ਬੁਨਾਉਣਾ, ਉਸਦਾ ਗੁੱਸੇ ਹੋ ਜਾਣਾ, ਫੇਰ ਸੱਦਣਾ, ਉਸਨੂੰ ਸਿੱਖਾਂ ਦੀ ਮਹਿੰਮਾਂ ਤੇ ਵਿਸ਼ੇਸ਼ਤਾ ਸ੍ਰੀ ਮੁਖ ਤੋਂ ਦੱਸਣੀ, ਗੋਯਾ ਬ੍ਰਾਹਮਣਾਂ ਨੂੰ ਗੌਣ ਵਰਣਨ ਕਰਨਾ, ਫੇਰ ਬ੍ਰਾਹਮਨ ਦਾ ਰੋਜ਼ੀਨਾ ਬੰਦ ਹੋਣਾ ਤੇ ਉਸ ਦਾ ਇਸ ਬੱਝੀ ਪਿਰਤ ਦੇ ਬੰਦ ਹੋਣ ਪਰ ਕ੍ਰੋਧ ਵਿਚ ਖਿਝ ਕੇ ਰੋ ਪੈਣਾ, ਸਾਰੇ ਇਸ ਗਲ ਦੇ ਸੂਚਕ ਹਨ ਕਿ ਜੇ ਦੇਵੀ ਆਵਾਹਨ ਕੀਤੀ ਗਈ ਸੀ ਤਾਂ ਦੇਵੀ ਪ੍ਰਗਟੀ ਨਹੀਂ, ਹੋਤਾ ਅਪਣੇ ਕਥਨ ਤੇ ਦਾਵੇ ਵਿਚ ਨਾਕਾਮਯਾਬ
ਸੋ ਦਸਮ ਗੁਰੂ ਜੀ ਦਾ ਸਿੱਧਾਂਤ ਜੋ 'ਜਾਗਤ ਜੋਤ ਜਪੈ ਨਿਸਬਾਸੁਰ' ਸੈਯੇ ਵਿਚ ਹੈ ਉਹ ਆਦਿ ਗੁਰੂ ਸਾਹਿਬਾਂ ਦੇ ਸਿੱਧਾਂਤ ਨਾਲ ਇਕ ਮਿਕ ਹੈ। ਕਿ ਨਾਮ ਜਪਣ ਵਾਲਾ ਤੇ ਕ੍ਰਿਤਮ ਪਦਾਰਥ ਨੂੰ ਇਸ਼ਟ ਕਰ ਨਾ ਪੂਜਣ ਵਾਲਾ ਸਿੱਖ ਹੈ, ਖਾਲਸਾ ਹੈ। ਖਾਲਸੇ ਨੂੰ ਸ਼ਸਤ੍ਰ ਵਿਦ੍ਯਾ ਬੀ ਸਿਖਾਈ ਤੇ ਪ੍ਰਗਟ ਸ਼ਰੀਰਕ ਸ਼ਕਤੀ ਤਲਵਾਰ (ਸ਼ਸਤ੍ਰ) ਨੂੰ ਕਿਹਾ। ਮਾਨਸਿਕ ਸ਼ਕਤੀ ਦਾ ਆਧਾਰ ਤੇ ਸੋਮਾ 'ਨਾਮ' ਤੇ ਸ਼ਰੀਰਕ ਸ਼ਕਤੀ ਦਾ ਆਧਾਰ 'ਕ੍ਰਿਪਾਣ ਨੂੰ ਕਿਹਾ ਹੈ, ਇਥੋਂ ਤਾਈਂ ਕਿ 'ਭਗਉਤੀ' ਆਦਿ ਪਦ ਬੀ ਤਲਵਾਰ ਲਈ ਹੀ ਵਰਤਿਆ ਹੈ ਯਥਾ :-"ਲਈ ਭਗਉਤੀ ਦੁਰਗ ਸਾਹ ਵਰ ਜਾਗਨ ਭਾਰੀ ॥ ਲਾਈ ਰਾਜੇ ਸੁੰਭ ਨੋ ਰਤੁ ਪੀਐ ਪਿਆਰੀ।" ਨਾਮ ਦਾ ਮਾਲਕ 'ਨਾਮੀ ਅਕਾਲ ਪੁਰਖ ਤੇ ਬਾਹੂ ਬਲ ਤੇ ਸ਼ਸਤ੍ਰ ਦਾ ਮਾਲਕ ਉਹੋ ਅਸਿਕੇਤ ਅਕਾਲ ਪੁਰਖ ਮੰਨਿਆ ਹੈ। ਸ਼ਰੀਰਕ ਤੇ ਮਾਨਸਿਕ ਸ਼ਕਤੀਆਂ ਦਾ ਮਾਲਕ ਓਹ ਆਪ ਤੇ ਸ਼ਰੀਰਕ ਤੇ ਮਾਨਸਿਕ ਸ਼ਕਤੀਆਂ ਦੇ ਲਖਾਯਕ 'ਸ਼ਸਤ' ਤੇ 'ਨਾਮ' ਦੱਸੇ: ਇਸੇ ਵਾਸਤੇ ਨਾਮ ਬਾਬਤ ਕਿਹਾ ਹੈ 'ਹਰਿ ਸਿਮਰਨ ਮਹਿ ਆਪਿ ਨਿਰੰਕਾਰਾ ॥ ਤੇ ਸ਼ਸਤ੍ਰ ਨੂੰ ਬੀ ਸ਼ਰੀਰਕ ਸ਼ਕਤੀ ਤੇ ਸ਼ਕਤੀ ਦਾਤੇ ਦਾ ਰੂਪ ਕਹਿਕੇ 'ਖਗ ਖੰਡ ਬਿਹੰਡੰ ਆਦਿਕ ਛੰਦਾਂ ਵਿਚ ਸੰਬੋਧਨ ਕੀਤਾ ਹੈ।
ਜਦ ਦਸਮ ਗੁਰੂ ਜੀ ਦੇ ਦੇਵੀ ਪੂਜਨ ਦੇ ਇਤਿਹਾਸਕ ਪੱਖ ਵਿਚ ਖੋਜ ਕਰੀਦੀ ਹੈ ਤਾਂ ਉਨ੍ਹਾਂ ਦੀ ਰਚਨਾ ਵਿਚ ਜਾਂ ਉਸ ਵੇਲੇ ਦੀ ਰਚਨਾ ਵਿਚ,
੧੭੫੮ ਵਿਚ ਲਿਖਣਾ ਆਰੰਭ ਹੋਇਆ 'ਗੁਰਸੋਭਾ' ਨਾਮੇ ਗ੍ਰੰਥ, ਇਸ ਵਿਚ ਗੁਰੂ ਜੀ ਦੇ ਇਤਹਾਸਕ ਵਾਕ੍ਯਾਤ ਹਨ ਤੇ ਆਪ ਦੇ ਦਰਬਾਰ ਦੇ ਕਵੀ ਸੈਨਾਪਤ ਨੇ ਲਿਖਿਆ ਹੈ, ਇਸ ਵਿਚ ਬੀ ਇਸ ਵਾਕਿਆ ਦਾ ਜ਼ਿਕਰ ਨਹੀਂ ਹੈ। ਹਾਲਾਂ ਕਿ ਅੰਮ੍ਰਿਤ ਤੇ ਖਾਲਸੇ ਦਾ ਸਾਰਾ ਪ੍ਰਸੰਗ ਹੈ ਤੇ ਦੇਵੀ ਨੂੰ ਇਹ ਲੇਖਕ ਵਾਹਿਗੁਰੂ ਵਲੋਂ ਮਨਸੂਖ ਹੋਇਆਂ ਦੀ ਫਹਿਰਿਸਤ ਵਿਚ ਗਿਣ ਰਿਹਾ ਹੈ। ਵਾਰਤਿਕ ਮਹਿਮਾਂ ਪ੍ਰਕਾਸ਼ ਇਸ ਤੋਂ ਮਗਰੋਂ ਦਾ ਲਿਖਿਆ ਗਿਆ ਗ੍ਰੰਥ ਹੈ। ਇਸ ਮਹਿਮਾ ਪ੍ਰਕਾਸ਼ ਦੇ ਰਚੇ ਜਾਣ ਦਾ ਸੰਮਤ ੧੭੯੮ ਹੈ। ਇਸ ਵਿਚ ਕੇਵਲ ਇਤਨੀ ਬਾਤ ਲਿਖੀ ਹੈ - "ਏਕ ਬੇਰ ਗੁਰੂ ਜੀ ਕਾਂਸ਼ੀ ਕੇ ਪਾਂਡੇ ਬੁਲਾਏ, ਤਿਨ ਸੋਂ ਹੋਮ ਕਰਾਇਆ ਖਾਲਸੇ ਕਾ ਪੰਥ ਚਲਾਇਆ।' ਇਸ ਵਿਚ ਦੇਵੀ ਪੂਜਨ, ਪ੍ਰਗਟਣ, ਵਰ ਤੇ ਕ੍ਰਿਪਾਨ ਦੇਣ ਦਾ ਕੋਈ ਜ਼ਿਕਰ ਨਹੀਂ, ਸਗੋਂ ਦੇਵੀ ਨੂੰ ਗੁਰੂ ਕੀ ਉਪਾਸਕ ਇਸ ਨੇ ਲਿਖਿਆ ਹੈ ਤੇ ਭਗਉਤੀ ਪਦ ਨੂੰ ਤਲਵਾਰ ਅਰਥਾਂ ਵਿਚ ਵਰਤਿਆ ਹੈ 'ਅਬ ਮੈਂ ਸੰਗਤ ਕਉ ਭਗਉਤੀਆਂ ਫੜਾਵਾਂਗਾ'। ਇਸ ਤੋਂ ਸਿੱਧ ਹੈ ਕਿ ਇਸ ਸਮੇਂ ਤਕ, ਸਿੱਖ ਲੇਖਕਾਂ ਤੇ
––––––––––––––
* ਦੇਖੇ ਹੇਠਲੀ ਟੂਕ ਪੰਨਾ ੫੦ ਤੇ ਪੰਨਾ ੬੨।
ਇਤਿਹਾਸਕਾਰਾਂ ਵਿਚ ਗੁਰੂ ਜੀ ਦੇ ਦੇਵੀ ਪੂਜਣ ਯਾ ਪ੍ਰਗਟ ਕਰਨ ਦਾ ਖਿਆਲ ਪੈਦਾ ਨਹੀਂ ਸੀ ਹੋਇਆ। ਹੋ ਸਕਦਾ ਹੈ ਕਿ ਇਸ ਖਿਆਲ ਤੋਂ 'ਹੋਮ ਕਰਾਇਆ' (ਜੋ ਕਵਿ ਸੈਨਾਪਤ ਨੇ ਤਾਂ ਨਹੀਂ ਦਿੱਤਾ) ਅੱਗੇ ਸਾਰੀਆਂ ਸਾਜਨਾਂ ਸਾਜੀਆਂ ਗਈਆਂ ਹੋਣ। 'ਹੋਮ ਕਰਾਇਆ ਲਫਜ ਕਾਰਨ ਹੋਏ ਹੋਣ ਸਾਰੇ ਵਿਸਥਾਰ ਦੇ। ਮਹਿਮਾਂ ਪ੍ਰਕਾਸ਼ ਸਰੂਪ ਦਾਸ ਵਾਲੇ (੧੮੩੩ ਬਿ:) ਨੇ ਸ਼ਾਇਦ ਪਹਿਲੇ ਵਾਰਤਿਕ ਮਹਿਮਾ ਪ੍ਰਕਾਸ਼ ਤੋਂ ਹੋਮ ਦਾ ਖਿਆਲ ਲੈਕੇ ਦੇਵੀ ਆਵਾਹਨ ਵਿਚ ਆਪੂੰ ਲਿਖਿਆ ਹੋਵੇ। ਯਾ ੧੮੦੮-੦੯ ਵਾਲੀ ਲਿਖਿਤ ਤੋਂ ਲਿਆ ਹੋਵੇ। ਭਾ: ਸੁੱਖਾ ਸਿੰਘ ਜੀ ਨੇ (੧੮੫੪ ਬਿ:) ਗੁਰ ਬਿਲਾਸ ਵਿਚ ਤਾਂ ਆਪ 'ਰਵਾਇਤ ਸੁਣਕੇ ਲਿਖਿਆ' ਆਪੇ ਮੰਨਿਆ ਹੈ*।
ਲਿਖਤੀ ਸਬੂਤ ਆਪ ਨੂੰ ਕੋਈ ਨਹੀਂ ਮਿਲਿਆ ਦੱਸਿਆ। ਓਹ ਇਸ ਦੀ ਪੂਰੀ ਜ਼ਿੰਮੇਵਾਰੀ ਆਪਣੇ ਸਿਰ ਨਹੀਂ ਲੈ ਰਹੇ। ਹੋ ਸਕਦਾ ਹੈ ਕਿ ਯੱਗ ਦਾ ਖਿਆਲ ਪਹਾੜੀ ਹਿੰਦੂ ਵਸੋਂ ਵਿਚ, ਜਿੱਥੇ ਸਿੱਖ ਅਤਿ ਥੋੜੇ ਸਨ, ਸੀਨੇ ਬਸੀਨੇ ਦੇਵੀ ਦੇ ਖਿਆਲਾਂ ਵਿਚ ਬਦਲਦਾ ਤੇ ਵਧਦਾ ਸੁੱਖਾ ਸਿੰਘ ਜੀ ਤੱਕ ਅੱਪੜਿਆ ਹੋਵੇ। ਅੱਗੋਂ ਦੇ ਲਿਖਾਰੀਆਂ ਨੂੰ ਫਿਰ ਇਹ ਮਾਮਲਾ ਕਾਫੀ ਸੀ ਹੋਰ ਅਲੰਕਾਰ ਰਚਨਾ ਵਿਚ ਵਾਧੇ ਕਰਨ ਤੇ ਲਿਖਣ ਦਾ । ਐਉਂ ਸਿੱਖਾਂ ਵਿਚ ਇਸ ਗੱਲ ਦਾ ਚਾਉ ਉਸ ਸਮੇਂ ਵਧ ਗਿਆ ਹੋਣਾ ਹੈ ਜਦੋਂ ਕਿ ਹਿੰਦੂਆਂ ਨੂੰ ਖੁਸ਼ ਕਰਕੇ ਉਨ੍ਹਾਂ ਤੋਂ ਵਡਿਆਈ ਪ੍ਰਾਪਤ ਕਰਨ ਦਾ ਸ਼ੌਕ ਸਿੱਖਾਂ ਵਿਚ ਆਇਆ ਹੈ। ਤਦ ਗੁਰੂ ਜੀ ਦੀ ਸਮਰੱਥਾ ਦੱਸਣ ਲਈ ਦੇਵੀ ਦੀ ਰਵਾਯਤ ਇਕ ਸਬੂਤ ਬਣ ਗਈ ਕਿ ਦੇਖੋ ਉਨ੍ਹਾਂ ਕਲਜੁਗ ਵਿਚ ਦੇਵੀ ਪ੍ਰਗਟ ਕਰ ਲਈ ਜੋ ਕੰਮ ਕਿ ਅਵਤਾਰ ਸ਼ਿਰੋਮਣਿ ਦੇ ਸਿਵਾ ਕੋਈ ਨਹੀਂ ਕਰ ਸਕਦਾ। ਇਸ ਚਾਉ ਨੇ ਸਾਰੀ ਵਿਵੇਚਨਾ ਤੇ ਵਿਤ੍ਰੇਕ ਵਾਲੀ ਪੜਤਾਲ ਬੁੱਧੀ ਨੂੰ ਚੁੱਪ ਕਰਾਕੇ ਇਸ ਪੱਖ ਸਿੱਧੀ ਤੇ ਕਲਮਾਂ ਦੁੜਾ ਦਿੱਤੀਆਂ। ਪਰ ਜੇ ਅਸੀਂ ਦੇਵੀ ਦੇ ਪ੍ਰਗਟਾਉਣ ਵਾਲੇ ਲੇਖਕਾਂ ਨੂੰ ਸਮੇਤ ਗੁਰ ਪ੍ਰਤਾਪ ਸੂਰਜ ਦੇ ਪੜਤਾਲਦੇ
–––––––––––––––
* ਦੇਵੀ ਦੇ ਵਾਕਿਆਂ ਤੋਂ ਇਹ ਗ੍ਰੰਥ ੯੯ ਬਰਸ ਮਗਰੋਂ ਲਿਖਿਆ ਗਿਆ।
ਹਾਂ ਤਾਂ ਅਸਲੀ ਪ੍ਰਯੋਜਨ ਦੀ ਕਾਮਯਾਬੀ ਬੀ ਨਜ਼ਰ ਨਹੀਂ ਪੈਂਦੀ, ਕਿਉਂਕਿ ਹਵਨ ਦੀ ਸਮਾਪਤੀ ਵਿਚ ਇਨ੍ਹਾਂ ਲੇਖਕਾਂ ਦੇ ਆਪਣੇ ਲਿਖੇ ਮੂਜਬ ਕਈ ਬਰਸ ਲਗੇ ਤਾਂ ਕੁਝ ਨਾ ਬਣਿਆ, ਫਿਰ ਥਾਂ ਦਾ ਕਸੂਰ ਲੱਭਾ, ਜਦ ਉੱਚੇ ਤੇ ਏਕਾਂਤ ਥਾਂ ਤੇ ਗਏ ਤਾਂ ਕਦੇ ਬ੍ਰਹਮਚਰਯ ਦਾ ਬਹਾਨਾ, ਕਦੇ ਅਹਿੰਸਾ ਦਾ ਬਹਾਨਾ, ਆਖਰ ਪੁੱਤ ਬਲੀ ਦੇਣਾ ਕਹਿਣ ਤੇ ਗੁਰੂ ਜੀ ਨੂੰ ਦਮੋਂ ਕੱਢਣ ਦਾ ਯਤਨ ਕਰਨਾ ਤੇ ਛੇਕੜ ਹੋਤਾ ਜੀ ਦਾ ਬਹਾਨਾ ਬਣਾਕੇ ਟੁਰ ਆਉਣਾ, ਦਲੀਲਾਂ ਹਨ ਇਸ ਰਾਲ ਦੀਆਂ ਕਿ ਦੇਵੀ ਕੋਈ ਨਹੀਂ ਪ੍ਰਗਟੀ। ਨਾ ਸ਼ੇਰ ਤੇ ਚੜ੍ਹਕੇ ਗਣ ਲੈਕੇ ਮੈਦਾਨ ਵਿਚ ਉਤਰੀ ਤੇ ਨਾਂ ਸੁੰਭ ਨਿਸੁੰਭ ਆਦਿਕਾਂ ਵਾਂਗ ਔਰੰਗਜ਼ੇਬ ਤੇ ਉਸਦੇ ਰਾਖ਼ਸ਼ ਦਲ ਨੂੰ ਸੰਘਾਰਿਆ। ਪਿੱਛੋਂ ਬ੍ਰਾਹਮਣਾਂ ਨੇ ਅਪਣੀ ਵਡਿਆਈ ਲਈ ਜਾਂ ਸਮਾਂ ਪਾ ਕੇ ਬਾਜ਼ੇ ਸਿੱਖਾਂ ਦਾ ਇਹ ਵਡਿਆਈ ਲੈਣ ਲਈ ਕਿ ਸਾਡੇ ਗੁਰੂ ਜੀ ਨੇ ਕਲਜੁਗ ਵਿਚ ਦੇਵੀ ਪ੍ਰਗਟਾ ਹੀ ਲਈ ਜੋ ਕਿ ਅਵਤਾਰ ਦਾ ਕੰਮ ਹੈ, ਕਹਿ ਦੇਣਾ ਕਿ ਪ੍ਰਗਟੀ ਸੀ ਕੁਛ ਔਖਾ ਨਹੀਂ। ਵਿਚਾਰ ਜੋਗ ਬਾਤ ਇਹ ਹੈ ਕਿ ਜੋ ਲੜਨਾ ਮਰਨਾ ਸਿੱਖਾਂ ਨੇ ਹੀ ਸੀ ਤੇ ਦੇਵੀ ਨੇ ਨਿਰਾ ਵਰ ਹੀ ਦੇਣਾ ਸੀ, ਜਾਂ ਜੁੱਧ ਵੇਲੇ ਉਤੋਂ ਪ੍ਰਭਾਵ ਮਾਤ੍ਰ ਹੀ ਦੇਣਾ ਸੀ ਤਾਂ ਉਹੋ ਪ੍ਰਭਾਵ ਸਿੱਧਾ ਹੀ ਅਕਾਲ ਪੁਰਖ ਤੋਂ ਲੈਣ ਵਿਚ ਕੀ ਕਮੀ ਸੀ, ਜਦ ਕਿ ਦੇਵੀ ਆਪ ਉਸੇ ਅਕਾਲ ਪੁਰਖ ਤੋਂ ਸੱਤਯਾ ਲੈਣ ਦੀ ਮੁਥਾਜ ਹੈ। ਜੇ ਦੇਵੀ ਸੁੰਭ ਨਿਸੁੰਭ ਆਦਿਕਾਂ ਨਾਲ ਲੜਨ ਸਮੇਂ ਸਰੀਰ ਧਾਰੀ ਹੋਈ ਸੀ ਤੇ ਦੇਵੀ ਨੇ ਕਿਸੇ ਅਸਥੂਲ ਤੱਤਾਂ ਵਾਲੇ ਸਰੀਰ ਵਿਚ ਤਦੋਂ ਕਾਰਨਾਮੇ ਕੀਤੇ ਸਨ ਤੇ ਸੁੰਭ ਨਿਸੁੰਭ ਆਦਿਕਾਂ ਦੇ ਸੀਸ ਕੱਟੇ ਸਨ ਤਦ ਹੁਣ ਬੀ ਉਸੇ ਤਰ੍ਹਾਂ ਸਾਰਾ ਜੰਗ ਦਾ ਕੰਮ ਆਪ ਕਰਨਾ ਸੀ। ਕਿਉਂਕਿ ਸੁੰਭ ਨਿਸੁੰਭ ਵੇਲੇ ਕਿਸੇ ਦੇ ਸਿਰ ਪ੍ਰਭਾਵ ਪਾਕੇ ਆਪ ਅਰਸ਼ਾਂ ਵਿਚ ਨਹੀਂ ਸੀ ਖੜੋਤੀ ਰਹੀ, ਪ੍ਰਤੱਖ ਮੈਦਾਨਿ ਜੰਗ ਵਿਚ ਆਕੇ ਲੜੀ ਸੀ। ਜੇ ਉਹ ਆਦਿ ਭਵਾਨੀ ਤੇ ਜ੍ਯੋਤਿ ਮਹਾਨੀ ਤੇ ਮਹਾਂਸ਼ਕਤੀ ਤੇ ਰਚਨ ਪਾਲਨ ਸੰਹਾਰਕਰਤਾ ਸੀ ਤਦ ਉਸ ਲਈ ਸਰੀਰ ਧਾਰਕੇ ਪ੍ਰਗਟ ਹੋਣਾ ਖੱਬੇ ਹੱਥ ਦਾ ਕਰਤਬ ਸੀ। ਉਸ
'ਕਉਤਕ ਹੇਤ ਕਰੀ ਕਵਿ ਨੇ ਸਤਿਸਯ ਕੀ ਕਥਾ ਇਹ ਪੂਰੀ ਭਈ ਹੈ ।*
ਜਿਸ ਦਾ ਭਾਵ ਇਹ ਹੈ ਕਿ ਦੇਵੀ ਦੀ ਵਾਰ ਤੇ ਚਰਿੱਤ੍ਰ ਆਦਿ ਅਨੁਵਾਦ ਤਾਂ ਕੀਤੇ ਹਨ ਪਰ ਇਹ ਟਪਲਾ ਨਾ ਲਗੇ ਕਿ ਉਪਾਸਕ ਹੋ ਕੇ
––––––––––––––––
* ਮਾਰਕੰਡੇ ਪੁਰਾਣ ਵਿਚੋਂ ਚੰਡੀ ਚਰਿੱਤ੍ਰ ਤੇ ਚੰਡੀ ਦੀ ਵਾਰ ਦੇ ਖਿਆਲ ਲਏ ਹਨ। ਦੁਰਗਾ ਸਪਤਸ਼ਤੀ ਦਾ ਖੁੱਲ੍ਹਾ ਅਨੁਵਾਦ ਕਰਕੇ ਸਤਸਯ ਕੀ ਕਥਾ" ਇਸਨੂੰ ਕਿਹਾ ਹੈ; ਦੇਖੋ ਮਾਰਕੰਡੇ ਪੁਰਾਣ ਅਧਯਾਯ ੮੧ ਤੋਂ ਅੱਗੇ।
ਤਰਜਮੇ ਕੀਤੇ ਯਾ ਕਰਾਏ ਹਨ। ਇਸ ਲਈ ਆਪ ਨੇ ਇਹ ਅੰਤ ਪਰ ਦੱਸ ਦਿੱਤਾ ਕਿ ਏਹ ਕਉਤਕ ਹੇਤ ਤਰਜਮਾ ਕੀਤਾ ਗਿਆ ਹੈ। ਇਸ ਤਰ੍ਹਾਂ ਕਵੀ ਕਹਿੰਦੇ ਹਨ ਕਿ ਦੇਵੀ ਪ੍ਰਗਟਾਉਣੀ ਬੀ 'ਕੌਤਕ ਮਾਤ੍ਰ ਹੈ। ਕੌਤਕ ਦਾ ਮਤਲਬ ਹੈ ਤਮਾਸ਼ਾ, ਦਿਲਲਗੀ, ਐਸਾ ਕੰਮ ਜਿਸ ਵਿਚ ਓਪਰੇ ਦਿਲੋਂ ਕਿਸੇ ਚੋਜ ਲਈ ਲਗਿਆ ਜਾਵੇ। ਜੋ ਕੰਮ ਕੌਤਕ ਲਈ ਕੀਤਾ ਜਾਵੇ ਉਸ ਵਿਚ ਇਸ਼ਟਾਪਤੀ ਕਦੇ ਸ਼ਾਮਲ ਨਹੀਂ ਹੋ ਸਕਦੀ।
ਸੋ ਜੇ ਪਹਿਲੇ ਕੋਤਕ' ਲਈ ਲਿਖਕੇ ਲੇਖਕ ਸੱਜਣ ਘਟਨਾ ਵਰਣਨ ਕਰਨ ਵੇਲੇ ਬੀ ਕੌਤਕ ਮਾਤ੍ਰ ਦਿਖਾਲਦੇ ਤਾਂ ਉਨ੍ਹਾਂ ਦੇ ਲਿਖੇ ਵਿਚ ਵਦਤੋਵ੍ਯਾਘਾਤ ਨਾ ਪੈਂਦਾ, ਪਰ ਉਨ੍ਹਾਂ ਕੌਤਕ ਮਾਤ੍ਰ ਕਹਿੰਦਿਆਂ ਹੋਇਆਂ ਫੇਰ ਐਸੇ ਹਰਫ ਪਾਏ ਹਨ ਜਿਨ੍ਹਾਂ ਤੋਂ ਸ਼ਰਧਾ, ਭਾਵਨਾ ਤੇ ਪੂਜਾ ਪਈ ਸਪਸ਼ਟ ਸਿੱਧ ਹੁੰਦੀ ਹੈ, ਨਾ ਕੇਵਲ ਗੁਰੂ ਜੀ ਦੀ ਪਰ ਲੇਖਕਾਂ ਦੀ ਆਪਣੀ ਬੀ। ਇਹ ਅਸੀਂ ਦੱਸ ਆਏ ਹਾਂ ਕਿ ਇਨ੍ਹਾਂ ਲੇਖਕਾਂ ਪਾਸ ਕੋਈ ਲਿਖਤੀ ਪੱਕਾ ਸਬੂਤ ਦੇਵੀ ਪੂਜਨ ਦਾ ਹੈ ਨਹੀਂ ਸੀ। ਜਾਪਦਾ ਹੈ ਕਿ ਮਹਿਮਾਂ ਪ੍ਰਕਾਸ਼, ਗੁਰ ਬਿਲਾਸ ਤੇ ਸੌ ਸਾਖੀ* ਆਦਿਕ ਦੇ ਲੇਖ ਹੀ ਗੁਰ ਪ੍ਰਤਾਪ ਸੂਰਜ ਗ੍ਰੰਥ ਦਾ ਆਧਾਰ ਸਨ।
ਕੌਤਕ ਮਾਤ੍ਰ ਦੇ ਲੇਖਕਾਂ ਨੇ ਕੌਤਕ ਪਦ ਨੂੰ ਸਫਲ ਕਰਨ ਦਾ ਯਤਨ ਕੀਤਾ ਹੈ ਜੋ ਪਿਛੇ (ਸਫਾ ੬੨ ਤੋਂ ੭੪ ਪਰ) ਉਨ੍ਹਾਂ ਲੇਖਕਾਂ ਦੇ ਪ੍ਰਮਾਣਾਂ ਵਿਚ
–––––––––––––––––––
* ਇਤਨਾ ਛਪ ਚੁਕਣੇ ਪਰ ਐਡੀਟਰ ਖਾ: ਸਮਾਚਾਰ ਦੇ ਉੱਦਮ ਨਾਲ ਸਾਨੂੰ ਨਾਮਧਾਰੀ ਦਰਬਾਰ ਦੇ 'ਰਾਮਹਰੀ ਪੁਸਤਕਾਲਯ' ਵਿਚ ਜੋ ਸੌ ਸਾਖੀ ਦੀ ਪੋਥੀ ਹੈ, ਦਰਬਾਰ ਦੀ ਕ੍ਰਿਪਾਲਤਾ ਨਾਲ ਉਸਦੇ ਦੇਖਣ ਦਾ ਅਵਸਰ ਮਿਲਿਆ ਹੈ। ਇਸਦੇ ਅਖੀਰ ਪਰ ਇਸ ਦੇ ਲਿਖੇ ਜਾਣ ਦਾ ਸੰਮਤ ੧੯੪੭ ਦਿੱਤਾ ਹੈ, ਪਰੰਤੂ ਇਹ ਗਲ ਵੀ ਦੱਸੀ ਹੈ ਕਿ ਇਹ ਸੰ: ੧੯੦੪ ਵਾਲੀ ਪੋਥੀ ਦਾ ਉਤਾਰਾ ਹੈ। ਇਸ ਨੁਸਖੇ ਤੋਂ ਬੀ ੧੯੦੪ ਤਕ ਦਾ ਹੀ ਪਤਾ ਲਗਾ। ੧੯੦੫ ਦਾ ਨੁਸਖਾ ਅਸਾਂ ਪਾਸ ਹੈ
(ਬਾਕੀ ਟੂਕ ਦੇਖੋ ਅਗਲੇ ਪੰਨੇ ਦੇ ਹੇਠ)
ਅਸੀਂ ਦਿਖਾ ਆਏ ਹਾਂ। ਗੁਰੂ ਜੀ ਨੇ 'ਕੌਤਕ ਹੇਤ ਸਤਸਯ` ਦੀ ਕਥਾ ਉਲਥਾ ਕੀਤੀ ਆਪ ਬੀ ਦੱਸੀ ਹੈ, ਉਸ ਭਾਵ ਦੀ ਸਫ਼ਲਤਾ ਲਈ ਇਸ ਸਮੇਂ ਦੇ ਲੇਖਕਾਂ ਨੇ ਦਸਮ ਗੁਰੂ ਜੀ ਦੀ ਬਾਣੀ ਨੂੰ ਵੀਚਾਰਕੇ ਜਿਸ ਵਿਚ ਆਵਾਹਨ ਦੀ ਘਟਨਾ ਦਾ ਕੋਈ ਜ਼ਿਕਰ ਨਹੀਂ ਤੇ ਬੀਰ-ਰਸ ਉਦੀਪਕ ਸਾਹਿੱਤ ਵਿਚ ਬੀ ਕੇਵਲ ਕੰਤਕ ਮਾਤ੍ਰ ਲਈ ਲਿਖਿਆ ਪੜ੍ਹਕੇ ਆਪੋ ਆਪਣੀਆਂ ਸੰਭਾਵਨਾਂ ਕਹੀਆਂ ਹਨ। ਇਸ ਪ੍ਰਕਾਰ ਦੀਆਂ ਸੰਭਾਵਨਾਂ ਹੋਰ ਬੀ ਹੋ ਸਕਦੀਆਂ ਹਨ। ਮਸਲਨ ਇਹ ਕਿ ਸ਼ਾਕਤਿਕ ਮਤ ਦੇ ਵਿਦਵਾਨਾਂ ਤੇ ਦਾਨਿਆਂ ਨੇ ਆਪਣੇ ਨਿਸ਼ਚੇ ਮੂਜਬ ਆਪ ਦੇਵੀ ਪ੍ਰਯੋਗ ਕਰਨੇ ਲਈ ਆਨੰਦਪੁਰ ਟਿਕਾਣਾ ਪਸੰਦ ਕਰਕੇ ਆਗਿਆ ਮੰਗੀ ਹੋਵੇ ਤੇ ਗੁਰੂ ਜੀ ਨੇ ਧਰਮ ਵਿਚ ਸੁਤੰਤ੍ਰਤਾ ਦੇ ਅਸੂਲ ਮੂਜਬ ਦੁਖੀ ਜਾਣਕੇ ਆਗਿਆ ਅਰ ਮਾਲੀ ਸਹਾਇਤਾ ਬੀ ਦੇ ਦਿੱਤੀ ਹੋਵੇ, ਪ੍ਰੰਤੂ ਇਹਨਾਂ ਵਿਚੋਂ ਕਿਹੜੀ ਸੰਭਾਵਨਾ ਕਿਸੇ ਵਿਸ਼ੇਸ਼ ਇਤਿਹਾਸਕ ਸਬੂਤ ਦੇ ਆਧਾਰ ਤੇ ਇਨ੍ਹਾਂ ਨੇ ਲਿਖੀ ਹੈ. ਇਸਦਾ ਕੋਈ ਵੇਰਵਾ ਕਿਸੇ ਨੇ ਨਹੀਂ ਦੱਸਿਆ। ਗੁਰੂ ਜੀ ਦੀ ਅਪਣੀ ਲਿਖੀ ਯਾ ਨਿਸ਼ਚੇ ਯੋਗ ਕਿਸੇ ਸਮਕਾਲੀ ਦੀ ਲਿਖੀ ਕੋਈ ਗਲ ਨਹੀਂ ਮਿਲਦੀ। ਸੋ ੧੯੪੬ ਤੋਂ ਮਗਰੋਂ ਦੇ ਲੇਖਕਾਂ ਨੇ ਪਹਿਲੇ ਲੇਖਕਾਂ ਦੇ ਲਿਖੇ ਨੂੰ ਇਕ ਅਮਰ ਵਾਕ੍ਯਾ ਸਮਝਕੇ ਤੇ ਦੂਜੇ ਪਾਸੇ ਗੁਰੂ ਰਚਿਤ ਬਾਣੀ ਤੋਂ ਗੁਰੂ ਜੀ ਦਾ ਨਿਸ਼ਚਾ ਇਕ ਅਕਾਲ ਪੁਰਖ ਤੇ ਅਡੋਲ ਪਰਖ ਕੇ ਤੇ ਹਰ ਪ੍ਰਕਾਰ ਦੇ ਕ੍ਰਿਤਮ ਪੂਜਾ ਦੇ ਵਿਰੁੱਧ ਉਨ੍ਹਾਂ ਦੇ ਜ਼ੋਰਦਾਰ ਸੰਭਾਸ਼ਨ ਪੜ੍ਹਕੇ ਅਪਣੀ ਵਿਤ੍ਰੇਕ ਬੁੱਧੀ ਤੇ ਵਿਵੇਚਨਾ ਸ਼ਕਤੀ ਨਾਲ ਅਨੁਮਾਨ ਕੀਤਾ ਹੈ ਕਿ ਇਸ ਪ੍ਰਕਾਰ ਆਵਾਹਨ ਦਾ ਹੋਣਾ ਤੇ ਕੋਤਕ
––––––––––––––
(ਪਿਛਲੇ ਪੰਨੇ ਦੀ ਬਾਕੀ ਟੂਕ)
ਹੀ ਜਿਸ ਦਾ ਜ਼ਿਕਰ ਕਿ ਅਸੀਂ ਪਿੱਛੇ ਸਫਾ ੫੫ ਤੇ ਕਰ ਆਏ ਹਾਂ। ਇਹ ੧੯੦੫ ਦੀ ਲਿਖਤੀ ਸੌ ਸਾਖੀ ਸਾਨੂੰ ਭਾਈ ਕਨ੍ਹੱਯਾ ਸਿੰਘ ਜੀ ਸਪੁਤਰ ਭਾਈ ਸੁੱਖਾ ਸਿੰਘ ਜੀ ਗ੍ਰੰਥੀ ਬੂੰਗਾ ਮ: ਲਹਿਣਾ ਸਿੰਘ ਜੀ ਮਜੀਠੀਆ ਤੋਂ ਉਨ੍ਹਾਂ ਦੀ ਕ੍ਰਿਪਾਲਤਾ ਨਾਲ ਪ੍ਰਾਪਤ ਹੋਈ ਹੈ। ਇਹ ਪੋਥੀ ਉਨ੍ਹਾਂ ਦੇ ਪਿਤਾਮਾ ਭਾਈ ਪ੍ਰੇਮ ਸਿੰਘ ਜੀ ਗ੍ਰੰਥੀ ਉਕਤ ਬੰਗਾ ਦੀ ਆਪਣੀ ਲਿਖੀ ਹੋਈ ਹੈ।
ਹੇਤ ਹੋਣਾ ਸੰਭਵ ਹੋ ਸਕਦਾ ਹੈ। ਪਰ ਆਪ ਸਾਹਿਬਾਂ ਨੇ ਬੀ ਆਪਣੀ ਪੱਖ ਸਿੱਧੀ ਲਈ ਕੋਈ ਅਹਿੱਲ ਧੂਵਾ ਨਹੀਂ ਦੱਸਿਆ।
ਪਿੱਛੇ ਅਸੀਂ ਦੱਸ ਆਏ ਹਾਂ ਕਿ ੧੮੩੩ ਤਕ ਕੋਈ ਲਿਖਤੀ ਉਗਾਹੀ ਦੇਵੀ ਪ੍ਰਗਟਣ ਦੀ ਨਹੀਂ ਮਿਲਦੀ। ੧੭੫੮ ਵਿਚ ਕੇਵਲ ਹੇਮ ਮਾਤ੍ਰ ਦਾ ਜ਼ਿਕਰ ਮਿਲਦਾ ਹੈ*, ਪਰ ਅਸੀਂ ਪਿੱਛੇ ਦਿਖਾ ਆਏ ਹਾਂ ਕਿ ਇਹ ਲੇਖਕ ਵੀ ਉਸੇ ਪੋਥੀ ਵਿਚ ਲਿਖਦਾ ਹੈ ਕਿ 'ਸਰਬ ਦੇਵੀ ਦੇਵਤਾ ਸਿੱਧ ਮੁਨਿ ਜਨ ਦਰਸ਼ਨ ਕੋ ਆਏ', ਜਿਸ ਤੋਂ ਦਿੱਸ ਪਿਆ ਕਿ ਇਹ ਲੇਖਕ ਜੇ ਦੇਵੀ ਨੂੰ ਗੁਰੂ ਜੀ ਦਾ ਇਸ਼ਟ ਸਮਝਦਾ ਹੁੰਦਾ ਤਾਂ ਦੇਵੀ ਨੂੰ ਗੁਰੂ ਜੀ ਦੇ ਦਰਸ਼ਨਾਂ ਨੂੰ ਆਈ ਕਹਿਣੋਂ ਸੰਕੋਚਦਾ ਅਤੇ ਜੇ ਪ੍ਰਗਟੀ ਸੀ ਤਾਂ ਇਹ ਆਮ ਪ੍ਰਸਿੱਧ ਬਾਤ ਹੋਣੀ ਸੀ; ਇਸ ਲੇਖਕ ਨੂੰ ਕਿਵੇਂ ਨਾ ਪਤਾ ਲਗਦਾ ਤੇ ਪਤਾ ਲਗਦਾ ਤਾਂ ਇਹ ਲਿਖਣੋਂ ਸੰਕੋਚ ਨਾ ਕਰਦਾ ਤੇ ਨਿਰਾ ਹੋਮ ਕਰਾਇਆ ਮਾਤ੍ਰ ਲਿਖਕੇ ਨਾ ਰੁਕ ਜਾਂਦਾ। ਇਸੇ ਤਰ੍ਹਾਂ ਹੁਣ ਸਾਡੀ ਨਜ਼ਰੋਂ ਗੁਜ਼ਰੀ ੧੮੦੮ ਯਾ ੧੮੦੯ ਵਾਲੀ ਲਿਖਤ ਸੰਮਤ ਗਲਤ ਦੱਸਦੀ ਹੈ, ਕੌਤਕ ਮਾਤ੍ਰ ਮੰਨਦੀ ਹੈ ਤੇ ਦੇਵੀ ਨੂੰ ਗੁਰੂ ਜੀ ਦੀ ਪੂਜਾ ਕਰਨ ਵਾਲੀ ਦੱਸਦੀ ਹੈ।
ਇਸ ਸਿਲਸਿਲੇ ਵਿਚ ਏਥੇ ਚਾਰ ਉਗਾਹੀਆਂ ਵਿਸ਼ੇਸ਼ ਵਿਚਾਰਨੇ ਯੋਗ ਹਨ। ਯਥਾ-
(ੳ) '੧੭੫੫ ਦੇ ਹਾੜ ਵਿਚ ਰਾਮਾਵਤਾਰ ਦੇ ਅਖੀਰ ਵਿਚ ਸਤਿਗੁਰੂ ਜੀ ਨੇ ਇਹ ਸ੍ਵੈਯਾ ਆਪਣਾ ਲਿਖਿਆ ਹੈ :-
'ਪਾਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀ ਆਨਯੋ॥
ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਮਤ ਏਕ ਨ ਮਾਨਯੋ ॥
ਸਿੰਮ੍ਰਿਤਿ ਸਾਸਤ੍ਰ ਬੇਦ ਸਬੈ ਬਹੁ ਭੇਦ ਕਹੈ ਹਮ ਏਕ ਨ ਜਾਨਯੋ ॥
ਸ੍ਰੀ ਅਸਪਾਨ ਕ੍ਰਿਪਾ ਤੁਮਰੀ ਕਰਿ ਮੈ ਨ ਕਹਯੋ ਸਬ ਤੋਹਿ ਬਖਾਨਯੋ।
ਦੇਵੀ ਪ੍ਰਗਟਾਉਣ ਦੇ ਸਾਰੇ ਲੇਖਕ ਹਵਨ ਆਰੰਭ ਦੀਆਂ ਤਾਰੀਖਾਂ ਵਿਚ ਤਾਂ ਫਰਕ ਰਖਦੇ ਹਨ ਪਰ 'ਹਾੜ ੧੭੫੫ ਵਿੱਚ ਹਵਨ ਹੋ ਰਿਹਾ
–––––––––––––––
* ਸੇਵਾਦਾਸ ਦੀਆਂ ਪਰਚੀਆਂ ਵਿਚ ਭੀ ਇਹੋ ਹੂਬਹੂ ਮਹਿਮਾ ਪ੍ਰਕਾਸ਼ ਵਾਲੀ' ਇਬਾਰਤ ਹੈ।
ਸੀ' ਇਸ ਪਰ ਸਾਰੇ ਸਹਿਮਤ ਹਨ*। ਇਸ ਸੈਯੇ ਵਿਚ ਗੁਰੂ ਜੀ ਇਕ ਅਕਾਲ ਪੁਰਖ ਤੋਂ ਛੁੱਟ ਸਾਰੇ ਮੁਸਲਮਾਨ ਹਿੰਦੂ ਏਤਕਾਦਾਂ ਤੋਂ ਆਪ ਨੂੰ ਸੁਤੰਤ੍ਰ ਦੱਸਦੇ ਹਨ। ਹੁਣ ਸੋਚਣ ਦੀ ਗਲ ਹੈ ਕਿ ਜਦ ਆਪ ਪੁਰਾਣਾਂ ਨੂੰ ਨਹੀਂ ਮੰਨਦੇ ਤਾਂ ਦੇਵੀ ਪੂਜਨ ਤਾਂ ਪੁਰਾਣਾਂ ਦਾ ਇਕ ਵੱਡਾ ਹਿੱਸਾ ਹੈ। ਇਹ ਕੀਕੂੰ ਹੋ ਸਕਦਾ ਹੈ ਕਿ ਇਕ ਪਾਸੇ ਹਵਨ ਦੇਵੀ ਦਾ ਪੌਰਾਣਕ ਰੀਤੀ ਨਾਲ ਹੋ ਰਿਹਾ ਹੋਵੇ, ਦੂਜੇ ਪਾਸੇ ਰਾਮ ਰਹੀਮ ਪੁਰਾਨ ਕੁਰਾਨ ਸਾਰਿਆਂ ਦੇ ਮੰਨਣ ਤੋਂ ਇਨਕਾਰ ਕਰ ਰਹੇ ਹੋਣ। ਅਰਥਾਤ ਸਿੰਮ੍ਰਤੀਆਂ, ਸ਼ਾਸਤ੍ਰ ਬੇਦ ਤੇ ਇਨ੍ਹਾਂ ਦੇ ਭੇਦ ਪ੍ਰਭੇਦ ਸਾਰਿਆਂ ਤੋਂ ਇਨਕਾਰ ਜ਼ੋਰ ਨਾਲ ਕਹੀ ਜਾਣ ਤੇ ਉਧਰ ਉਨ੍ਹਾਂ ਹੀ ਸ਼ਾਸਤ੍ਰਾਂ ਦੀ ਉਕਤ ਦੇਵੀ ਪੂਜੀ ਜਾਣ। ਗੁਰੂ ਜੀ ਦਾ ਰਵੱਯਾ ਸਦਾ ਸੰਗਤ (ਪਰਸਪਰ ਵਿਰੋਧ ਨਾ ਰੱਖਣ Consistent) ਦਾ ਰਿਹਾ ਹੈ। ਇਹ ਚਾਲ ਉਨ੍ਹਾਂ ਦੀ ਲਗਾਤਾਰ ਟੁਰੀ ਆਈ ਹੈ, ਦੇਖੋ ਜੇ ਸੰਮਤ ੧੭੪੫ ਵਿਚ ਕ੍ਰਿਸ਼ਨਾਵਤਾਰ ਰਚਿਆ ਤਾਂ ਉਸ ਵਿਚ ਆਪਨੇ ਇਹੋ ਹੀ ਆਖਿਆ ਹੈ :-
'ਮੈ ਨ ਗਨੇਸਹਿ ਪ੍ਰਿਥਮ ਮਨਾਉਂ। ਕਿਸਨ ਬਿਸਨ ਕਬਹੂੰ ਨਹ ਧਿਆਉਂ॥ ਕਾਨ ਸੁਨੇ ਪਹਿਚਾਨ ਨ ਤਿਨਸੈ॥ ਲਿਵ ਲਾਗੀ ਮੋਰੀ ਪਗ ਇਨਸੋ॥੪੩੩॥ ਮਹਾ ਕਾਲ ਰਖਵਾਰ ਹਮਾਰੋ ॥ ਮਹਾ ਲੋਹ ਮੈਂ ਕਿੰਕਰ ਥਾਰੋ ॥ ਅਪਨਾ ਜਾਨ ਕਰੋ ਰਖਵਾਰ॥ ਬਾਹ ਗਹੇ ਕੀ ਲਾਜ ਬਿਚਾਰ ॥੪੩੪॥ ਤੇ ਅੰਤ ਵਿਚ ਲਿਖਿਆ ਹੈ :"ਦਸਮ ਕਥਾ ਭਾਗੋਤ ਕੀ ਭਾਖਾ ਕਰੀ ਬਨਾਇ॥ ਅਵਰ ਬਾਸਨਾ ਨਾਹਿ ਪ੍ਰਭ ਧਰਮ ਜੁੱਧ ਕੇ ਚਾਇ।”
ਇਸੀ ਤਰ੍ਹਾਂ ੧੭੫੩ ਵਿਚ ਮੁੱਕੇ ਚਰਿੱਤ੍ਰ ਦੇ ਅੰਤ ਪਰ ਚੋਪਈ ਲਿਖਕੇ ਅਪਣੇ ਪੂਜ੍ਯ ਇਸ਼ਟ ਤੇ ਜੁੱਧ ਦੇ ਦੇਵਤਾ ਅਕਾਲ ਪੁਰਖ ਦਾ ਪਤਾ ਦੇ ਕੇ ਅਪਣੀ ਅਲੱਗਤਾ ਤੇ ਇਕ ਅਕਾਲ ਉਪਾਸਨਾ ਦੀ ਉੱਚਤਾ ਦਰਸਾਈ ਹੈ।
––––––––––––––––
* ਨਵੀਨ ਲਿਖਤ ਵਾਲਾ ਸੰਮਤ ੧੭੪੨-੪੬ ਦੇਂਦਾ ਹੈ, ਪਰ ਤਦੋਂ ਗੁਰੂ ਜੀ ਪਾਉਂਟੇ ਸਨ ਤੇ ੧੭੪੫ ਸੰਮਤ ਕ੍ਰਿਸ਼ਨਾ ਅਵਤਾਰ ਦਾ ਪਾਉਂਟੇ ਵਿਚ ਬਹਿ ਕੇ ਲਿਖਣ ਦਾ ਉਸਦੇ ਅੰਦਰੋਂ ਮਿਲਦਾ ਹੈ, ਸੋ ੧੭੪੨-੪੬ ਵਿਚ ਦੇਵੀ ਦਾ ਸੰਮਤ ਗਲਤ ਹੋ ਗਿਆ।
ਜੇ ਮਾਰਕੰਡੇ ਪੁਰਾਣ ਦੀ ਦੁਰਗਾ ਸਤਸਈ ਤਰਜਮਾ ਹੋਈ ਤਾਂ ਉਸਦੇ ਅਖੀਰ ਤੇ 'ਕਊਤਕ ਹੇਤ ਕਰੀ ਕਵਿ ਨੇ ਸਤਿਸਯ ਕੀ ਕਥਾ ਇਹ ਪੂਰੀ ਭਈ ਹੈ' ਲਿਖਕੇ ਅਪਣੀ ਅਲੱਗਤਾ ਤੇ ਉੱਚਤਾ ਤੇ 'ਇਕ ਦੀ ਉਪਾਸਨਾ ਦਾ ਪਹਿਲੂ ਲਗਾਤਾਰ ਇਕ ਰਸ ਇੱਕੋ ਦਿਖਾਲਦੇ ਚਲੇ ਗਏ ਹਨ। ਫਿਰ ਸਾਰੇ ਜੁੱਧਾਂ ਦੇ ਅੰਤ ਪਰ ਚਮਕੌਰ ਜੁੱਧ ਤਕ ਇਕ ਅਕਾਲ ਦੀ ਸਹਾਯਤਾ ਤੇ ਮਿਹਰ ਪੱਖ ਦਾ ਹੀ ਜ਼ਿਕਰ ਕਰਦੇ ਗਏ ਹਨ। (ਦੇਖੋ ਸਫਾ ੧੭-੧੮)
ਸੋ ਸਿੱਧ ਹੋਇਆ ਕਿ ੧੭੫੫ ਦਾ ਵਾਕ 'ਪਾਇ ਗਹੇ ਵਾਲਾ, ਜੋ ਉਨ੍ਹਾਂ ਦੇ ਇਸ਼ਟ ਦਾ ਸੂਚਕ ਹੈ, ਆਰੰਭ ਤੋਂ ਅੰਤ ਤਕ ਇਕੋ ਲਗਾਤਾਰੀ ਖਿਆਲ ਹੈ ਜੋ ਲਖਾਯਕ ਹੈ ਇਸ ਗਲ ਦਾ ਕਿ ੧੭੫੫ ਵਿਚ ਦੇਵੀ ਇਸਟ ਜਾਣਕੇ ਵਰ ਲੈਣ ਲਈ ਪੂਜੀ ਨਹੀਂ ਗਈ।
(ਅ) ਜਿਸ ਸਮੇਂ ਨੂੰ ਦੇਵੀ ਪ੍ਰਗਟਣ ਦਾ ਅੰਤ ਤੇ ਉਸ ਸਮੇਂ ਕਵੀਆਂ ਨੇ ਜੱਗ ਕਰਨਾ ਲਿਖਿਆ ਹੈ ਉਸ ਸਮੇਂ ਦੀ ਫੇਰ ਇਕ ਉਗਾਹੀ ਗੁਰੂ ਜੀ ਦੀ ਸ੍ਰੀ ਮੁਖਵਾਕ ਮੌਜੂਦ ਹੈ ਜੋ ਕਵੀ ਸੱਜਣ ਆਪ ਪੇਸ਼ ਕਰਦੇ ਹਨ, ਦੇਖੋ ਪਿੱਛੇ ਪੰਨੇ ੭੦ ਪਰ ਜੋ ਕਿਛੁ ਲੇਖ ਲਿਖਿਓ ਵਾਲਾ ਸੈਯਾ।
ਇਨ੍ਹਾਂ ਸਾਰੇ ਸੈਯਾਂ ਨੂੰ ਗਹੁ ਨਾਲ ਵਿਚਾਰੀਏ ਤਾਂ ਇਹ ਕਿਸੇ ਪੰਡਿਤ ਦੇ ਆਦਰ ਦੇ ਨਹੀਂ ਪਰ ਤ੍ਰਿਸਕਾਰ ਦੇ ਸੂਚਕ ਹੈਨ। ਜੇ ਦੇਵੀ ਇਸ਼ਟ ਜਾਣਕੇ ਪੂਜੀ ਹੁੰਦੀ ਤੇ ਪ੍ਰਗਟ ਹੋਈ ਹੁੰਦੀ ਤਾਂ ਕਦੇ ਹੋਤਾ ਪੰਡਿਤ ਚੇਤਿਓਂ ਭੁੱਲ ਸਕਦਾ ਹੈ? ਫਿਰ ਜਦ ਓਹ ਸ਼ਕਵਾ ਕਰਦਾ ਹੈ ਕਿ ਤੁਸਾਂ ਬ੍ਰਾਹਮਣਾਂ ਨੂੰ ਗੌਣ ਕਰ ਦਿਤਾ ਤੇ ਛੱਤ੍ਰੀਆਂ* ਨੂੰ ਮੁੱਖਤਾ ਦੇ ਦਿੱਤੀ ਹੈ ਤਾਂ ਗੁਰੂ ਜੀ ਸਿੱਖਾਂ ਦੀ ਪ੍ਰੋਢਤਾ ਕਰਦੇ ਹੋਏ ਦੱਸਦੇ ਹਨ ਕਿ 'ਜੁੱਧ ਇਨ੍ਹਾਂ ਦੀ ਹੀ ਕ੍ਰਿਪਾ ਨਾਲ ਜਿੱਤੇ ਹਨ । ਇਸ ਤੇ ਵੀ ਸਪਸ਼ਟ ਹੈ ਕਿ ਜੇ ਦੇਵੀ ਪ੍ਰਗਟੀ ਸੀ ਤਾਂ ਦੇਵੀ ਤੇ ਉਸ ਦੇ ਪ੍ਰਗਟਾਉਣ ਵਾਲੇ ਹੋਤਾ ਦੀ ਪ੍ਰਸ਼ੰਸਾ ਦਾ ਇਹ ਵੇਲਾ ਸੀ ਨਾ ਕਿ ਤ੍ਰਿਸਕਾਰ ਦਾ ਯਾ ਸਿੱਖਾਂ ਦੀ ਬੀਰ-ਰਸੀ ਕਰਨੀ ਦੀ ਪ੍ਰਸੰਸਾ ਦਾ ? ਸਗੋਂ ਇਥੋਂ ਤਾਂ ਇਹੋ
–––––––––––––
* ਸਿੱਖਾਂ ਨੂੰ ਛੱਤ੍ਰੀ ਧਰਮ ਵਾਲੇ ਹੋਣ ਕਰਕੇ ਛੱਤ੍ਰੀ ਕਹਿ ਰਿਹਾ ਹੈ ।
ਸਿੱਧ ਹੁੰਦਾ ਹੈ ਕਿ ਗੁਰੂ ਜੀ ਉਹੋ ਅਪਣਾ ਅਸੂਲ ਪ੍ਰਤਿਪਾਦਨ ਕਰ ਰਹੇ ਹਨ। ਕਿ ਸ਼ਸਤ੍ਰ ਤੇ ਸਸਤ੍ਰਧਾਰੀ (ਜੋ ਅੰਦਰੋਂ ਨਾਮ ਰੰਗ ਨਾਲ ਰੱਤਾ ਹੈ) ਦੁਇ ਹੀ ਦੇਵੀ ਤੇ ਦੇਵਗੁਣ ਹਨ। ਇਹ ਬੀਰ-ਰਸੀ ਪਹਿਲੂ ਤੇ ਅੱਗੇ ਦਾਨ ਦੇ ਅਧਿਕਾਰੀ ਤੇ ਜਿਨ੍ਹਾਂ ਨੂੰ ਦਾਨ ਦਿੱਤਾ ਅਗੇ ਫਲਦਾ ਹੈ 'ਸਿੱਖਾਂ' ਨੂੰ ਵਰਣਨ ਕੀਤਾ ਹੈ। ਇਹ ਸਪਸ਼ਟ ਬ੍ਰਹਮਣ ਦਾ ਨਿਰਾਦਰ ਹੋ ਗਿਆ ਹੈ। ਅੰਤ ਦੇ ਦੇਹਿਰੇ ਵਿਚ ਸਾਫ਼ ਦੱਸਦੇ ਹਨ ਕਿ ਮਿਸਰ ਜੀ ਕ੍ਰੋਧਾਤੁਰ ਹੋਕੇ ਖਿਝੇ ਤੇ ਰੋਜੀ ਦੇ ਮਾਰੇ ਜਾਣ ਦੇ ਖਿਆਲ ਵਿਚ ਪੈਕੇ ਰੋ ਪਏ। ਇਹ ਦਸ਼ਾ ਕਦੇ ਉਸ ਹੋਤਾ ਦੀ ਹੋ ਸਕਦੀ ਹੈ ਕਿ ਜਿਸਦੇ ਨਾਲ ਜਜਮਾਨ ਇਕ ਇਸ਼ਟ ਹੋਵੇ ਅਰ ਜਿਸ ਹੋਤਾ ਦੇ ਹੋਮ ਨਾਲ ਦੇਵਤਾ ਪ੍ਰਗਟ ਹੋ ਗਿਆ ਹੋਵੇ?
(ੲ) ਤੀਜੀ ਉਗਾਹੀ ਬਾਹਰਲੀ ਹੈ, ਇਹ ਸ਼ੁਰੂ ੧੭੫੬ ਸੰਮਤ* ਦੀ ਹੈ। ਉਹ ਐਲਾਨ ਜੋ ਗੁਰੂ ਜੀ ਨੇ ਅੰਮ੍ਰਿਤ ਸਮੇਂ ਕੀਤਾ ਤੇ ਜਿਸ ਦਾ ਫਾਰਸੀ ਵਿਚ ਵੇਰਵਾ ਔਰੰਗਜ਼ੇਬ ਦੇ ਦਰਬਾਰ ਨਵੀਸ ਨੇ ਔਰੰਗਜ਼ੇਬ ਨੂੰ ਘੱਲਿਆ ਜੋ ਪਿੱਛੇ ਪੰਨਾ ੪੮-੪੯ ਪਰ ਤਰਜਮੇ ਸਮੇਤ ਆ ਚੁਕਾ ਹੈ। ਉਸ ਵਿਚ ਗੁਰੂ ਜੀ ਗੰਗਾ ਆਦਿ ਤੀਰਥਾਂ ਤੋਂ ਹੋੜਨਾ, ਪੌਰਾਣਾਂ ਆਦਿਕਾਂ ਤੋਂ ਛੁਡਾਉਣਾ ਤੇ ਰਾਮ ਕ੍ਰਿਸ਼ਨ ਅਵਤਾਰਾਂ ਤੇ ਦੇਵੀ ਦੀ ਪੂਜਾ ਤੋਂ ਵਰਜਣਾ ਸਾਫ ਦੱਸਦਾ ਹੈ ਕਿ ਕੋਈ ਦੇਵੀ ਨਹੀਂ ਪੂਜੀ ਗਈ, ਕਿਉਂਕਿ ਜੇ ਕਿਸੇ ਹਿੰਦੂ ਦੇਵਤਾ ਨੇ ਪ੍ਰਤੱਖ ਟੋਕੇ ਜਾਹਿਰੀ ਕਰਾਮਾਤ ਵਿਖਾਈ ਸੀ ਤੇ ਹਵਨ ਜੈਸੀ ਵਿਧੀ ਕਾਮਯਾਬ ਹੋਈ ਸੀ; ਕ੍ਰਿਪਾਨ ਆਦਿ ਪਦਾਰਥ ਤੇ ਵਰ ਮਿਲੇ ਸਨ ਤਾਂ ਪੌਰਾਣਕ ਤਰੀਕਿਆਂ ਨਾਲ ਜੋੜ ਤੇ ਸੰਮਤੀ ਦੱਸੀ ਜਾਂਦੀ ਤੇ ਬ੍ਰਹਮਣ ਪੂਜਾ ਤੇ ਉਹਨਾਂ ਦੇ ਸਨਮਾਨ ਦੇ ਉਪਦੇਸ਼ ਹੁੰਦੇ ਨਾ ਕਿ ਹੁਕਮ ਹੁੰਦਾ ਕਿ ਸਿਵਾਏ ਗੁਰੂ ਨਾਨਕ ਦੇਵ ਜੀ ਤੇ ਉਨ੍ਹਾਂ ਦੇ ਗੱਦੀ ਨਸ਼ੀਨ ਗੁਰੂ ਸਾਹਿਬਾਂ ਦੇ ਕਿਸੇ ਹੋਰ ਨੂੰ ਨਾ
––––––––––––––––––
* ੧੭੫੫ ਦੇ ਹਾੜ ਵਿਚ ਆਖਿਆ 'ਪਾਇ ਗਹੇ' ਤੇ ੧੭੫੬ ਦੇ ਸ਼ੁਰੂ ਵਿਚ ਦਿਤਾ ਇਹ ਐਲਾਨ ਇਕ ਭਾਵ ਦੇ ਹਨ। ਗੋਯਾ ੧੭੫੫ ਦੇ ਹਾੜ ਤੇ ੧੭੫੬ ਦੀ ਵੈਸਾਖੀ ਵਿਚ ਗੁਰੂ ਜੀ ਦਾ ਖਿਆਲ ਲਗਾਤਾਰ ਇਕੋ ਹੀ ਸਾਬਤ ਹੋ ਰਿਹਾ ਹੈ।
ਮੰਨੋ ਅਤੇ ਜਾਤ ਪਾਤ ਤੋੜਕੇ ਇਕ ਭਾਈ ਹੋ ਜਾਓ। ਅਰਥਾਤ ਹਿੰਦੂ ਮਤ ਦੀ ਰੀੜ੍ਹ ਦੀ ਹੱਡੀ-ਵਰਨਾਸ਼ਮ - ਨਾਲੋਂ ਟੁੱਟ ਜਾਓ। ਖਾਲਸਾ ਸਾਜਣਾ ਤੇ ਇਨ੍ਹਾਂ ਅਸੂਲਾਂ ਤੇ ਸਾਜਣਾ, ਜਿਸ ਦਾ ਲਿਖਤੀ ਸਿੱਧਾਂਤ ਬਾਹਰਲੀ ਗਵਾਹੀ ਤੋਂ ਬੀ ਇਹੀ ਪਿਆ ਮਿਲਦਾ ਹੈ ਕਿ 'ਸ਼ਾਕਤਿਕ ਮਤ ਦੀ ਦੇਵੀ ਨੂੰ ਇਸ਼ਟ ਮੰਨਕੇ ਆਰਾਧਨਾ ਤੇ ਦੇਵੀ ਦਾ ਵਰ ਦੇਣਾ' ਐਸੀ ਗਲ ਕੋਈ ਨਹੀਂ ਹੋਈ।
(ਸ) ਇਸ ਸਬੂਤ ਵਿਚ ਚੌਥੀ ਗਵਾਹੀ ਇਹ ਮਿਲਦੀ ਹੈ ਕਿ ਰਹਿਤਨਾਮੇ ਆਦਿਕ ਜੇ ਦੇਵੀ ਪ੍ਰਗਟਣ ਦੇ ਦੱਸੇ ਜਾ ਰਹੇ ਸੰਮਤਾਂ ਤੋਂ ਮਗਰੋਂ ਦੇ ਲਿਖੇ ਗਏ ਹਨ, ਅਪਣੇ ਵਿਚ ਸਫੁਟ, ਹੁਕਮ ਰਖਦੇ ਹਨ ਜੋ ਦੇਵੀ ਦੀ ਮਾਨਤਾ ਦੇ ਵਿਰੁੱਧ ਹਨ। ਜੇ ਕਦੇ ਦੇਵੀ ਪੂਜਾ ਪ੍ਰਗਟਾਈ ਹੁੰਦੀ ਤਾਂ ਇਹ ਸੱਜਣ ਮਾਨਤਾ ਦੇ ਵਾਕ ਤੇ ਹਦਾਇਤਾਂ ਲਿਖਦੇ, ਵਿਰੋਧਤਾ ਦੇ ਵਾਕ ਕਦੇ ਨਾ ਲਿਖਦੇ। ਵੰਨਗੀ ਮਾਤ੍ਰ ਪ੍ਰਮਾਣ ਇਉਂ ਹਨ :-
੧. ਰਹਿਤਨਾਮਾ ਚੌਪਾ ਸਿੰਘ ਜੀ-
"ਗੁਰੂ ਕਾ ਸਿੱਖ ਗੋਰ, ਮੜ੍ਹੀ, ਮਸੀਤ, ਮੁੱਲਾਂ, ਕਾਜ਼ੀ, ਬ੍ਰਹਮਣ ਆਦਿਕ ਨੂੰ ਨਹੀਂ ਮੰਨੇ।”
੨. ਰਹਿਤਨਾਮਾ ਭਾਈ ਦਯਾ ਸਿੰਘ ਜੀ :-
"ਗੁਰੂ ਕਾ ਸਿੱਖ, ਮਟ, ਬੁੱਤ, ਤੀਰਥ, ਦੇਵੀ, ਦੇਵਤਾ, ਬਰਤ, ਪੂਜਾ, ਅਰਚਾ, ਮੰਤ੍ਰ ਜੰਤ੍ਰ, ਪੀਰ, ਬ੍ਰਹਮਣ ਪੁੱਛਣਾ, ਤਰਪਨ, ਗਾਯਤ੍ਰੀ ਕਿਤੇ ਵਲ ਚਿਤ ਦੇਵੈ ਨਾਹੀਂ"
੩. ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ ਜੀ :-
"ਅਕਾਲ ਪੁਰਖ ਕੋ ਛਾਡਿ ਕਰ ਭਜੈ ਦੇਵ ਕੁਈ ਔਰ। ਜਨਮ ਜਨਮ ਭ੍ਰਮਤਾ ਫਿਰੈ ਲਹੈ ਨ ਸੁਖ ਕੀ ਠੋਰ ॥੧੬॥ ਮੜੀ ਗੋਹ ਦੇਵਲ ਜੋ ਮਾਨੇ। ਪਰ ਪੰਥਨ ਕੋ ਊਚ ਬਖਾਨੇ। ਸੋ ਸਾਕਤ ਗੁਰ ਕਾ ਸਿਖ ਨਾਹੀਂ। ਫਾਸ ਪਿਓ ਜਮ ਕੰਕਰ ਪਾਹੀ॥੨੨॥ ਬਾਝ ਗੁਰੂ ਸਿੱਖਨ ਕੀ ਸੇਵਾ। ਮਿਥਿਆ ਮਾਨੈ ਸੁਰ ਨਰ ਦੇਵਾ। ਲੈਣਾ ਦੇਣਾ ਖਾਲਸੇ ਆਨ ਦੇਵ ਸਭ ਝੂਠ। ਅਉਰ ਦੇਵ ਇਉਂ ਮਾਨੀਏ ਜਿਉਂ ਬਾਰੂ ਕੀ ਮੂਨ ॥੨੯॥
੪. ਪ੍ਰੇਮ ਸੁਮਾਰਗ (੧੮੮੦ ਬਿ) :-
"ਮਨ, ਮੜ੍ਹੀ, ਬੁਤ, ਤੀਰਥ, ਦੇਵੀ, ਦੇਵਤਾ, ਬਰਤ, ਪੂਜਾ, ਅਰਚਾ, ਮੰਤ੍ਰ, ਜੰਤ੍ਰ, ਪੀਰ, ਪੁਰਖ, ਬ੍ਰਾਹਮਣ ਪੁੱਛਣਾ, ਤਰਪਨ ਕਰਨਾ, ਗਾਯਤ੍ਰੀ, ਸਾਧ, ਹੋਰਤ ਕਿਤੇ ਵਲ ਦੇਖੋ ਨਾਹੀਂ"। (ਧਿਆ १)
ਪੁਨਾ :- "ਦੇਵੀ ਦੇਵਤੇ ਦੇ ਇਸ਼ਟ ਪ੍ਰਸ਼ਾਦ ਨਾ ਖਾਏ"।
੫. ਮੁਕਤ ਨਾਮਾ- "ਤਜੈ ਸੀਤਲਾ ਭੋਗ"।
ਪੁਨਾ:- "ਮੇਰਾ ਸਿਖ ਸੀਤਲਾ ਨਾ ਮਾਨੈ"।
ਏਹ ਸਾਰੇ ਪ੍ਰਮਾਣ ਵੀ ਦਲੀਲ ਇਸੇ ਗਲ ਦੀ ਹਨ ਕਿ ਦੇਵੀ ਗੁਰੂ ਜੀ ਦਾ ਇਸਟ ਤੇ ਪੂਜ੍ਯ ਕਦੇ ਨਹੀਂ ਸੀ ਤੇ ਨਾਹੀ ਇਹ ਜਾਣਕੇ ਆਰਾਧੀ
ਤੇ ਪ੍ਰਗਟਾਈ ਗਈ ਹੈ।
-ਇਤਿ-