ਹੁਣ ਵਿਚਾਰ ਜੋਗ ਇਹ ਬਾਤ ਹੈ ਕਿ ਇਕ ਪਾਸੇ ਤਾਂ ਅਸਲੀ ਰੂਪ ਵਿਚ ਮਿਰਜ਼ਾ ਪੁਰ ਦੇ ਲਾਗਲਾ ਵਿੰਦ੍ਯਾ ਦਾ ਮੰਦਰ ਅਤੇ ਕਲਕੱਤੇ ਵਿਚ ਕਾਲੀਬਾੜੀ ਦੇ ਮੰਦਰਾਂ ਦੀ ਭਯਦਾਇਕ ਦਸ਼ਾ ਤੇ ਦੇਵੀ ਦਾ ਬੁੱਤ ਹੈ ਤੇ ਦੇਵੀ ਪੂਜਾ ਦੇ ਨਾਮ ਤੇ ਤਾਂਤ੍ਰਿਕ ਰਸਮਾਂ ਤੇ ਹੋਰ ਜਾਦੂ ਟੂਣੇ ਆਦਿਕ ਵਹਿਮੀ ਕੰਮ ਹਨ, ਦੂਜੇ ਪਾਸੇ ਉਪਰ ਦੱਸੀ ਖਯਾਲੀ ਦੇਵੀ' ਦੀ ਬਾਬਤ ਉਪਰ ਕਥੇ ਖਿਆਲ ਹਨ। ਦੋਵੇਂ ਇਕ ਅਚਰਜ ਵਿਰੋਧੀ ਭਾਵ ਹਨ, ਜਿਨ੍ਹਾਂ ਵਿਚ ਅਮਿਣਵਾਂ ਫਾਸਲਾ ਹੈ। ਸੋਚ ਕਰਨ ਵਾਲਾ ਕੀਹ ਸੋਚ ਕਰੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਵੀਆਂ ਦੇ ਲਿਖੇ ਮੂਜਬ ਕਿਸਦਾ ਆਵਾਹਨ ਕੀਤਾ, ਕਿਉਂਕਿ ਗੁਰਬਿਲਾਸ ਤੇ ਗੁਰ ਪ੍ਰਤਾਪ ਸੂਰਜ ਆਦਿਕਾਂ ਦੇ ਲੇਖਕ ਸਾਰੇ ਖਿਆਲਾਂ ਦੀ ਖਿਚੜੀ ਜੇਹੀ ਪੇਸ਼ ਕਰਦੇ ਹਨ।
ਕਾਲੀ ਦਾ ਪੁਰਾਤਨ ਜਾਂਗਲੀ ਲੋਕਾਂ ਦੀ ਪੂਜ੍ਯ ਹੋਣਾ ਤੇ ਕਈ ਵੇਰ ਬੇਗੁਨਾਹਾਂ ਦੇ (ਠੱਗਾਂ ਆਦਿਕਾਂ ਦੇ ਹੱਥੋਂ) ਖੂਨ ਦਾ ਇਸ ਮੂਰਤੀ ਅਗੇ ਅਰਪਨ ਹੋਣਾ ਇਧਰੋਂ ਦੁਰਗਾ ਆਦਿ ਦੇ ਬੀਰ-ਰਸੀ ਕੰਮ, ਉਧਰ ਤਾਂਤ੍ਰਿਕ ਰਸਮਾਂ
ਹੁਣ ਅਸਾਂ ਗੁਰਮਤਿ ਵਿਚ ਦੇਵੀ ਦੀ ਥਾਂ ਲੱਭਣੀ ਹੈ। ਇਸ ਕਰਕੇ ਦੇਵੀ ਦੇ ਇਸ ਉੱਚੇ ਖ਼ਿਆਲ ਨੂੰ, ਜੋ ਹਿੰਦੂ ਫ਼ਿਲਸਫ਼ਾ ਨੇ ‘ਸਰਗੁਣ ਈਸ਼੍ਵਰੱਤ' ਦਾ ਦਿੱਤਾ ਹੈ, ਲੈਕੇ ਟੁਰਦੇ ਹਾਂ :-
੨. ਗੁਰਮਤਿ ਵਿਚ ਦੇਵੀ।
ਗੁਰੂ ਘਰ ਵਿਚ ਅਕਾਲ ਪੁਰਖ ਨੂੰ ਕਾਦਿਰ ਤੇ ਕਰਤਾ ਤੇ ਫੇਰ ਅਲੇਪ ਮੰਨਿਆ ਹੈ। "ਨਿਰਗੁਨੁ ਆਪਿ ਸਰਗੁਨ ਭੀ ਓਹੀ॥ ਕਲਾਧਾਰਿ ਜਿਨਿ ਸਗਲੀ ਮੋਹੀਂ” ਉਸੇ ਨੂੰ ਹੀ ਮੰਨਿਆ ਹੈ :- "ਆਪਨ ਖੇਲੁ ਆਪਿ ਕਰਿ ਦੇਖੈ ॥ਖੇਲੁ ਸੰਕੋਚੈ ਤਉ ਨਾਨਕਏਕੈ ॥"
ਪੁਨਾ-"ਜਹ ਆਪਿ ਰਚਿਓ ਪਰਪੰਚੁ ਅਕਾਰੁ॥ ਤਿਹੁ ਗੁਣ ਮਹਿ ਕੀਨੋ ਬਿਸਥਾਰੁ॥" ਪੁਨਾ :- "ਜਾ ਤਿਸੁ ਭਾਵੈ ਤਾ ਸ੍ਰਿਸਟਿ ਉਪਾਏ॥ ਆਪਨੈ ਭਾਣੈ ਲਏ ਸਮਾਏ ॥"
–––––––––––––––
੧. ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ'। (ਵਾ: ਆਸਾ ਮ: ੧-੩, ਪੰਨਾ ੪੬੪)
2. : ਗਉ:ਮ:੫.ਸੁਖਮਨੀ ੧੮,੨੧,੨੧ ੨੨
ਇਨ੍ਹਾਂ ਸਭਨਾਂ ਤੁਕਾਂ ਵਿਚ ਅਕਾਲ ਪੁਰਖ ਨਿਰਗੁਣ ਪਰਮਾਤਮਾਂ ਵਲ ਇਸ਼ਾਰਾ ਹੈ। ਕਿਉਂਕਿ ਅਗਲੀਆਂ ਤੁਕਾਂ ਵਿਚ ਉਸਨੂੰ ਅਛਲ, ਅਛੇਦ, ਅਭੇਦ, ਏਕ, ਬੇਅੰਤ, ਊਚ ਤੇ ਊਚਾ, ਬੇਸ਼ੁਮਾਰ, ਅਥਾਹ, ਅਗਣਤ ਅਤੋਲ ਕਹਿ ਰਹੇ ਹਨ। ਇਹ ਕਰਤੱਵ੍ਯ ਰਚਣ, ਪਾਲਣ, ਸੰਹਾਰ ਆਦਿ)ਵੱਖਰੇ ਸਰਗੁਣ ਸਰੂਪ 'ਈਸ਼ਰ ਯਾ 'ਵਿਸ਼ਨੂੰ ਯਾ 'ਭਵਾਨੀ' ਦੇ ਨਹੀਂ ਆਖੇ ਸ਼ੁਧ ਚੇਤਨ ਅਕਾਲ ਪੁਰਖ ਦੇ ਕਹੇ ਹਨ। ਜਿਸ ਨੂੰ ਨਿਰਗੁਣ ਨਿਰੰਕਾਰ ਕਹਿੰਦੇ ਹਨ ਗੁਰੂ ਜੀ ਉਸੇ ਨੂੰ ਕਹਿੰਦੇ ਹਨ- 'ਦੁਹੂ ਪਾਖ ਕਾ ਆਪਹਿ ਧਨੀ"॥ ਪੁਨਾ:- 'ਆਪਹਿ ਕਉਤਕ ਕਰੈ ਅਨਦ ਚੋਜ॥ ਆਪਹਿ ਰਸ ਭੋਗਨ ਨਿਰਜੋਗ"॥ ਪੁਨਾ- 'ਕੇਵਲ ਕਾਲ ਈ ਕਰਤਾਰ॥ ਆਦਿ ਅੰਤ ਅਨੰਤਿ ਮੂਰਤਿ ਗੜਨ ਭੰਜਨ ਹਾਰ'। ਤੇ ਨਾਲ ਦੱਸਦੇ ਹਨ ਕਿ ਕਰਨਹਾਰੁ ਨਾਨਕ ਇਕੁ ਜਾਨਿਆ। ਕਰਨਹਾਰ ਓਹੀ ਇਕੋ ਆਪ ਹੈ ਤੇ ਜਦ 'ਭਾਵੇਂ' ਸ੍ਰਿਸ਼ਟੀ ਉਹ ਆਪ ਰਚਦਾ ਹੈ ਤੇ ਅਪਣੇ ਹੁਕਮ ਮਾਤ੍ਰ ਨਾਲ ਸਾਰੀ ਰਚਨਾ ਕਰਦਾ ਹੈ, ਯਥਾ- ‘ਹੁਕਮੀ ਹੋਵਨਿ ਆਕਾਰ: ਫਿਰ ਜੇ ਸੋਚੀਏ ਕਿ ਹੁਕਮ ਦੇਣ ਕਰਕੇ ਉਹ ਵਿਕਾਰੀ ਹੋ ਜਾਏਗਾ, ਤਾਂ ਅੱਗੇ ਦੱਸਿਆ ਹੈ ਕਿ ਹੁਕਮ ਨ ਕਹਿਆ ਜਾਈਂ। ਅਰਥਾਤ ਅਕਾਲ ਪੁਰਖ ਰਚਨਹਾਰ ਹੈ, ਹੁਕਮੁ ਨਾਲ ਰਚਦਾ ਹੈ, 'ਹੁਕਮ ਕਰਨਾ' ਵਿਕਾਰੀ ਹੋਣਾ ਨਹੀਂ, ਕਿਉਂਕਿ ਜਿਵੇਂ ਉਹ ਆਪ ਕਥਨ ਤੋਂ ਪਰੇ ਹੈ ਉਸਦਾ ਹੁਕਮ ਭੀ ਕਥਨ ਤੋਂ ਪਰੇ ਹੈ, ਅਸੀਂ ਉਸਦੇ ਹੁਕਮ ਨੂੰ ਕਥਨ ਨਹੀਂ ਕਰ ਸਕਦੇ, ਉਸਨੂੰ ਵਿਕਾਰ ਆਦਿ ਕੁਛ ਨਹੀਂ ਕਹਿ ਸਕਦੇ। ਉਹ ਆਪ ਸਤ੍ਯ ਹੈ, ਉਸਦਾ ਹੁਕਮ ਸੱਤ੍ਯ ਹੈ। ਯਥਾ - 'ਸਚਾ ਤੇਰਾ ਹੁਕਮੁ ਸਚਾ ਫੁਰਮਾਣ"। 'ਭਾਵ ਜਿਵੇਂ ਉਹ ਆਪ ਸੱਤਥ ਹੈ ਤਿਵੇਂ ਫੁਰਮਾਣ ਸੱਤ੍ਯ ਹੈ। ਜਿਸ ਨੂੰ ਸੱਰ ਕਿਹਾ ਜਾਵੇ ਉਹ ਵਿਕਾਰੀ ਨਹੀਂ ਕਿਹਾ ਜਾ ਸਕਦਾ।
ਅਸੀਂ ਆਪਣਾ ਹੁਕਮ, ਫੁਰਨਾ, ਵਿਚਾਰ ਸਾਈਂ ਵਿਚ ਅਰੋਪ ਕੇ ਉਸਦਾ ਵਿਕਾਰੀ ਹੋਣਾ ਖਿਆਲ ਕਰਦੇ ਹਾਂ, ਪਰ ਉਸਦਾ ‘ਹੁਕਮ' ਤਾਂ ਉਸਦੇ
––––––––––––––
੧. ਗਉ: ਮ: ੫ ਸੁਖਮਨੀ ੨੧-੮। ੨. ਸ਼: ਹਜ਼ਾਰੇ ਪਾ: ੧੦।
੩. ਸੁਖਮਨੀ ੨੨-੩। ੪. ਵਾਰ ਆਸਾ ਮ: ੧-੨
'ਸਰੂਪ` ਵਾਂਙੂ ਸਾਡੀ ਸਮਝ ਤੇ ਕਥਨ ਤੋਂ ਪਰੇ ਹੈ। ਉਹ ਆਪਣੇ ਹੁਕਮ ਨੂੰ, ਕਥਨੀ ਕਰਤਬ ਨੂੰ ਆਪ, ਕੇਵਲ ਆਪ, ਜਾਣਦਾ ਹੈ 'ਅਪਨੇ ਕਰਤਬ ਜਾਨੈ ਆਪਿ'। ਜਦ ਅਸੀਂ ਕਹਿਦੇ ਹਾਂ ਕਿ ਉਸ ਵਿੱਚ ਹੁਕਮ ਨਹੀਂ, ਭਾਣਾ ਨਹੀਂ, ਕਰਤਬ ਨਹੀਂ, ਤਾਂ ਅਸੀਂ ਉਸ ਹੁਕਮ, ਭਾਣੇ ਤੇ ਕਰਤਬ ਦੀ ਗਲ ਕਰਦੇ ਹਾਂ ਜਿਸਦੇ ਅਸੀਂ ਜਾਣੂ ਹਾਂ। ਜਿਸਦੇ ਅਸੀਂ ਜਾਣੂ ਨਹੀਂ ਉਸਦਾ ਇਹ ਵੇਰਵਾ ਅਸੀਂ ਕਿਵੇਂ ਦੱਸ ਸਕਦੇ ਹਾਂ, ਕਿ ਜੇ ਉਸ ਵਿਚ ਹੁਕਮ ਹੋਵੇਗਾ ਤਾਂ ਉਹ ਵਿਕਾਰੀ ਹੋ ਜਾਏਗਾ?
ਜਦ ਉਹ ਸੱਤ੍ਯ ਤੇ ਚੇਤਨ, ਫਿਰ ਪ੍ਰਿਯ (ਅਨੰਦ) ਮੰਨਿਆ ਜਾਂਦਾ ਹੈ। ਤਦ ਜ਼ਰੂਰ ਉਸਦਾ ਕੋਈ ਆਪਣਾ ਕਾਰਯ ਕਰਤਬ ਹੈ ਜਿਸ ਦੇ ਅਸੀਂ ਜਾਣੂ ਨਹੀਂ। ਜੋ ਚੇਤਨ ਹੈ ਉਹ ਮੂਲੋਂ ਹੀ ਜੜ੍ਹ ਪਦਾਰਥ ਵਾਂਙੂ ਅੱਕੈ ਕੀਕੂੰ ਹੋ ਸਕਦਾ ਹੈ? ਹਾਂ ਉਸਦੀ ਕ੍ਰਿਯਾ ਸਾਡੀ ਕ੍ਰਿਯਾ ਸਮਾਨ ਨਹੀਂ, ਓਹ ਜੋ ਕੁਛ ਹੈ ਉਸੇ ਵਰਗਾ ਸੱਤ੍ਯ ਹੈ। ਮਤਲਬ ਇਹ ਹੈ ਕਿ ਗੁਰੂ ਜੀ ਨੇ ਆਪਣੇ ਅਕਾਲ ਪੁਰਖ ਨੂੰ ਨਿਰੰਕਾਰ ਤੇ ਕਰਤਾ ਕਾਦਰ ਤੇ ਫਿਰ ਅਲੇਪ ਕਿਹਾ ਹੈ, ਜਗਤ ਦਾ ਰਚਣਹਾਰ ਕਹਿਕੇ ਵਿਚੇ ਵੱਸਣ ਵਾਲਾ ਕਿਹਾ ਹੈ। ਜਗਤ ਕੋਠੜੀ ਤੇ ਸੱਚੇ ਨੂੰ ਵਿੱਚ ਰਹਿਣ ਵਾਲਾ ਦੱਸਿਆ ਹੈ, ‘ਬਲਿਹਾਰੀ ਕੁਦਰਤਿ ਵਸਿਆ ਦੱਸਿਆ ਹੈ, ਉਸਦੀ ਕੋਈ ਸ਼ਕਤੀ ਭਿੰਨ ਨਹੀਂ। ਕਿਸੇ ਸ਼ਕਤੀ ਦਾ ਉਸ ਨਾਲ ਵਹੁਟੀ ਗੱਭਰੂ ਦਾ ਸੰਬੰਧ ਨਹੀਂ। ਸਰਬ ਸ਼ਕਤੀਮਾਨ ਹੈ ਤੇ ਜੋ ਕੁਛ
–––––––––––––––
१. ਸੁਖਮਨੀ २२-३।
੨. ਤਬ ਸਿਵ ਸਕਤਿ ਕਹਹੁ ਕਿਤੁ ਠਾਇ'॥ (ਗਉ: ਮ: ੫, ਸੁਖਮਨੀ ੨੧-੨)
੩. ਤਹ ਮਾਤ ਨ ਬੰਧੁ ਨ ਮੀਤ ਨ ਜਾਇਆ'॥ (ਜਾਇਆ= ਇਸਤ੍ਰੀ} ।
(ਮਾਰੂ ਮ: ੫-१੭)
ਤਥਾ :- ਕਿਸੁ ਤੂੰ ਪੁਰਖੁ ਜੋਰੁ ਕਉਣ ਕਹੀਐ ਸਰਬ ਨਿਰੰਤਰਿ ਰਵਿ ਰਹਿਆ। (ਆਸਾ ਮ: १-੭)
ਤਥਾ :- 'ਤੇਜ ਕੇ ਪ੍ਰਚੰਡ ਹੈਂ ਅਖੰਡਣ ਕੇ ਖੰਡ ਹੈਂ, ਮਹੀਪਨ ਕੇ ਮੰਡ ਹੈਂ ਕਿ ਇਸਤ੍ਰੀ ਹੈਂ ਨ ਨਰੁ ਹੈਂ॥੯॥੨੬੧॥ {ਅਕਾਲ ਉਸਤਤਿ}
ਕਰਦਾ ਹੈ ਹੁਕਮ ਨਾਲ ਕਰਦਾ ਹੈ; ਹੁਕਮੀ ਹੈ ਤੇ ਫੇਰ ਅਲੇਪ ਤੇ ਇਕੋ ਹੈ", ਅਨੰਤ ਹੈ, ਅਨਾਦਿ ਹੈ, ਬ੍ਰਹਮ ਹੈ, ਪਾਰਬ੍ਰਹਮ ਹੈ। ਗੁਰਮਤਿ ਦਾ ਇਹ ਵਰਣਨ ਕੀਤਾ ਵਾਹਿਗੁਰੂ ਜੀ ਦਾ ਸਰੂਪ ਗੁੰਜਾਇਸ਼ ਨਹੀਂ ਰਹਿਣ ਦੇਂਦਾ ਕਿ ਉਸਨੂੰ ਭੀ ਕਿਸੇ ਨਰ ਸਰੂਪ (ਬ੍ਰਹਮਾ, ਵਿਸ਼ਨੂੰ, ਮਹੇਸ਼) ਯਾ ਨਾਰੀ (ਦੇਵੀ) ਰੂਪਤਾ ਵਿੱਚ ਅਲੱਗ ਅਰਾਧਿਆ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਜਦ ਦੇਵੀ ਨੂੰ ਕਲਕੱਤੇ ਯਾ ਵਿੰਦ੍ਯਾਚਲ ਵਾਸੀ ਦੇਵੀ ਨਾਂ ਪਰ ਫ਼ਿਲਸਫ਼ਾਨਾ ਖ਼ਿਆਲ ਦੀ ਦੇਵੀ ਦੀ ਪੂਜਾ ਤੋਂ ਮਨ੍ਹੇ ਕੀਤਾ ਹੈ ਤਾਂ ਦੇਵੀ ਨੂੰ 'ਆਦਿ ਭਵਾਨੀ' ਕਿਹਾ ਹੈ। ਅਰਥਾਤ ਫ਼ਿਲਸਫ਼ੇ ਦੇ ਖ਼ਿਆਲ ਵਾਲੀ ਦੇਵੀ ਦੀ ਪੂਜਾ ਬੀ ਨਹੀਂ ਦੱਸੀ ਤੇ ਫੁਰਮਾਇਆ ਹੈ।
"ਤੂ ਕਹੀਅਤ ਹੀ ਆਦਿ ਭਵਾਨੀ ॥
ਮੁਕਤਿ ਕੀ ਬਰੀਆ ਕਹਾ ਛਪਾਨੀ।” (ਗੋਂਡ ਨਾਮਦੇਵ)
ਫੇਰ ਇਤਿਹਾਸਕ ਪੱਖ ਵਿੱਚ ਢੂੰਡਿਆਂ ਭਾਈ ਭਗੀਰਥ ਦੀ ਸਾਪੀ ਬੀ ਇਹੋ ਗਲ ਦੱਸਦੀ ਹੈ ਕਿ ਧਿਆਨ ਵਿੱਚ ਵਸਾਈ ਦੇਵੀ ਨੇ ਉਸਨੂੰ ਗੁਰੂ ਨਾਨਕ ਵਲ ਘੱਲਿਆ ਤੇ ਆਪ ਨੂੰ ਮੁਕਤੀ ਦੇਣੋਂ ਅਸਮੱਰਥ ਦੱਸਿਆ! ਦੂਸਰੇ ਗੁਰੂ ਸ੍ਰੀ ਅੰਗਦ ਜੀ ਨੂੰ, ਜੋ ਪਹਿਲਾਂ ਦੇਵੀ ਦੇ ਉਪਾਸਕ ਸਨ, ਗੁਰੂ ਨਾਨਕ ਦੇ ਦੁਆਰਾ ਝਾੜੂ ਦੇਂਦੀ ਦੇਵੀ ਦੇ ਦਰਸ਼ਨ ਹੋਏ"। ਫਿਰ ਭਾਈ ਭੈਰੋਂ ਦੀ ਦੇਵੀ ਵਾਲੀ ਸਾਖੀ ਜੋ ਦਬਿਸਤਾਨੇ ਮਜ਼ਾਹਬ' ਵਾਲੇ ਨੇ ਲਿਖੀ ਹੈ, ਜਿਸ ਵਿੱਚ ਭੈਰੋ (ਯਾ ਫੇਰੂ) ਨਾਮੇ ਸਿੱਖ ਨੇ ਦੇਵੀ ਦੀ ਮੂਰਤੀ ਦਾ ਨੱਕ ਕੱਟ ਦਿਤਾ ਸੀ। ਫਿਰ ਨੌਵੇਂ ਸਤਿਗੁਰੂ ਜੀ ਦਾ ਮੁਕਾਬਲਾ ਕਰਨੋ ਦੇਵੀ ਅਸਮੱਥਤਾ ਦੱਸਦੀ ਹੈ"। ਫਿਰ ਦਸਵੇਂ ਪਾਤਸ਼ਾਹ ਦਾ ਪੰਥ ਨੂੰ 'ਇਕ ਅਕਾਲ
–––––––––––––
੧. ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ॥ (ਵਾਰ ਆਸਾ ਮ:੧-੩}
੨. ਦੇਖੋ ਸ੍ਰੀ ਗੁਰ ਨਾਨਕ ਪ੍ਰਕਾਸ਼ ਪੁਰਬਾਰਧ ਅਧਯਾਯ ੨੭-ਅੰਕ ੧੫, ੧੬, ੧੭ ਤੇ ੨੪।
੩. ਦੇਖੋ ਤਵਾਰੀਖ ਖਾਲਸਾ ਹਿੱਸਾ ੧ ਨੰ:੨ ਪੰਨਾ ੫੧੪ ਤੀ: ਐ:)
੪. ਦੇਖੋ ਸ੍ਰੀ ਗੁਰ ਪ੍ਰਤਾਪ ਸੂਰਜ ਰਾਸ ੧੨ ਅੰਸੂ ੯ ਅੰਕ ੨੯ ਤੋਂ ੩੬ ਤੱਕ।