ਇਸ ਵਿਚ ਬੀ 'ਮਹਾਂ ਕਾਲ ਕਾਲਕਾ' ਇਕੋ ਅਭੇਦ ਵ੍ਯਕਤੀ ਦੇ ਵਾਚਕ ਹਨ। ਜੇ ਕਦੇ ਮਹਾਂ ਕਾਲ ਕਾਲਕਾ ਦੇ ਅੱਡ ਅੱਡ ਵ੍ਯਕਤੀਆਂ ਹਨ ਤਾਂ ਆਰਾਧਕ ਜੀ ਨੂੰ ਕਹਿਣਾ ਚਾਹੀਦਾ ਸੀ ਕਿ ਤ੍ਰੈ ਤੇ ਏਕ ਰੂਪ ਹੁਇ ਗਇਓ । 'ਦ੍ਵੈ ਕਹਿਣ ਤੋਂ ਸਪਸ਼ਟ ਹੈ ਕਿ ਮਹਾਂ ਕਾਲ ਕਾਲਕਾ 'ਇਕ' ਅਭੇਦ ਵ੍ਯਕਤੀ ਹੈ*। ਜੇ ਆਪ ਕਾਲਕਾ ਵੱਖਰੀ ਮੰਨਦੇ ਤਾਂ ਅੱਗੇ ਉਸੇ ਨੂੰ 'ਅਲਖ ਗੁਰਦੇਵ ਤੇ ਪ੍ਰਭੂ' ਇਉਂ ਕਿਉਂ ਲਿਖਦੇ, ਯਥਾ:-
"ਤਾਤ ਮਾਤ ਮੁਰ ਅਲਖ ਅਰਾਧਾ॥ ਬਹੁ ਬਿਧਿ ਜੋਗ ਸਾਧਨਾ ਸਾਧਾ॥
ਤਿਨ ਜੋ ਕਰੀ ਅਲਖ ਕੀ ਸੇਵਾ॥ ਤਾਤੇ ਭਏ ਪ੍ਰਸੰਨ ਗੁਰਦੇਵਾ"॥ (ਬਚਿ. ਨਾ.)
ਕਿਉਂ ਕਿ ਅੱਗੇ ਦੱਸਦੇ ਹਨ। 'ਤਿਨ ਪ੍ਰਭ ਜਬ ਆਇਸ ਮੁਹਿ ਦੀਆ। ਤਬ ਹਮ ਜਨਮ ਕਲੂ ਮਹਿ ਲੀਆ॥ ਉਸ ਪ੍ਰਭੂ ਨੇ ਜਦ ਮੈਨੂੰ ਆਗਿਆ
––––––––––––––
* ਕਵੀ ਸੰਤੋਖ ਸਿੰਘ ਜੀ ਨੇ ਬੀ ਜਦ ਸਤਿਗੁਰੂ ਜੀ ਦੇ ਇਸ ਤਪ ਦਾ ਹਾਲ ਲਿਖਿਆ ਹੈ ਤਾਂ ਸਤਿਗੁਰੂ ਜੀ ਦੇ ਵਾਹਿਗੁਰੂ ਵਿਚ ਲੀਨ ਹੋਣ ਬਾਬਤ ਐਉਂ ਕਿਹਾ ਹੈ:-
ਜੀਯੋ ਮਨ ਹੁਇ ਧ੍ਯਾਨ ਪਰਾਤਿਨ ਕਰਤਾ ਪੁਰਖ ਸਾਥ ਲਿਵ ਲਾਇ॥
ਸਰਬ ਜੋਤਿ ਕੀ ਜੋਤਿ ਓਦੋਤਕ ਅਸ ਸਰੂਪ ਮਹਿ ਰਹੇ ਸਮਾਇ॥
ਏਕ ਰੂਪ ਹੁਇ ਤਨ ਸੁਧ ਬਿਸਰੀ ਪਾਰਬ੍ਰਹਮ ਪਰਮੇਸੁਰ ਪਾਇ॥
ਬੀਤੇ ਬਰਖ ਅਸੰਖ ਏਕ ਭੇ ਮੂਹਤ ਤਪ ਕੀ ਤਨੂ ਸੁਹਾਇ॥੩੦॥
(ਹਾਸਿ ੧੧ ਅੰਸੂ ੪੯}
ਜਿਸ ਦਾ ਸਪਸਟ ਅਰਥ ਇਹ ਹੈ ਕਿ ਆਪ ਸ੍ਰੀ ਗੁਰੂ ਜੀ ਨੂੰ ਇਸ ਵੇਲੇ 'ਕਰਤਾ ਪੁਰਖ ਸਰਬ ਜੋਤੀ ਮਯ, ਜ੍ਯੋਤੀ ਪ੍ਰਕਾਸ਼ ਦੇਣ ਵਾਲੇ ਪਾਰਬ੍ਰਹਮ ਪਰਮੇਸੁਰ' ਵਿਚ ਸਮਾ ਗਏ ਦੱਸ ਰਹੇ ਹਨ। ਇਹ ਉਹ ਵਕਤ ਹੈ ਜਿਸ ਵੇਲੇ ਬਾਬਤ ਸ੍ਰੀ ਮੁਖਵਾਕ ਹੈ ਤਹ ਹਮ ਅਧਿਕ ਤਪੱਸ੍ਯਾ ਸਾਧੀ॥ ਮਹਾਂ ਕਾਲ ਕਾਲਕਾ ਅਰਾਧੀ॥ ਇਹ ਬਿਧਿ ਕਰਤਿ ਤਪਸ੍ਯਾ ਭਯੋ ॥ ਦੈ ਤੇ ਏਕ ਰੂਪ ਹੈ ਗਯੋ॥ ਭਾਵੇਹੈ ਕਿ ਕਵੀ ਜੀ ਮਹਾਂ ਕਾਲ ਕਾਲਕਾ ਦਾ ਅਰਥ 'ਕਰਤਾ ਪੁਰਖ, ਜ੍ਯੋਤੀਆਂ ਨੂੰ ਜਯੋਤੀ ਦਾਤਾ, ਪਾਰਬ੍ਰਹਮ, ਪਰਮੇਸੁਰ ਕਹ ਰਹੇ ਹਨ। ਮਹਾਂ ਕਾਲ ਤੇ ਕਾਲਕਾ ਦੇਵੀ ਦੇ ਵਕਤੀਆਂ ਅਰਥ ਨਹੀਂ ਕਰ ਰਹੇ। ਤੇ ਅੱਗੇ ਇਸੇ ਪ੍ਰਸੰਗ ਵਿਚ ਅਕਾਲ ਪੁਰਖ ਹੀ ਗੁਰੂ ਜੀ ਨੂੰ ਸੱਦਦੇ,
{ਬਾਕੀ ਟੂਕ ਦੇਖੋ ਅਗਲੇ ਪੰਨੇ ਦੇ ਹੇਠ}