ਫਿਰ ਇਨ੍ਹਾਂ ਵ੍ਯਕਤੀਆਂ ਨੂੰ ਅਕਾਲ ਪੁਰਖ ਦੀ ਤਰ੍ਹਾਂ ਸਰਵਯ ਨਹੀਂ ਮੰਨਿਆ, ਸਗੋਂ ਅਗ੍ਯਾਨ ਦਾ ਹਨੇਰਾ, ਚਾਹੇ ਕਿਸੇ ਤਰ੍ਹਾਂ ਦਾ ਹੋਵੇ, ਇਨ੍ਹਾਂ ਦੇ ਦੁਆਲੇ ਦੱਸਿਆ ਹੈ।
ਯਥਾ:- "ਦੇਵੀ ਦੇਵਾ ਮੂਲ ਹੈ ਮਾਇਆ॥" (ਮਾਝ ਮ: ੩ ਅਸ: ੩੩)
ਪੁਨਾ:- "ਭਰਮੇ ਸੁਰਿਨਰ ਦੇਵੀ ਦੇਵਾ॥” (ਗਊ: ਮ: ੫ ਥਾ: ਅ: ੪੦)
ਪੁਨਾ:- "ਮਾਇਆ ਮੋਹੇ ਦੇਵੀ ਸਭਿ ਦੇਵਾ!" (ਗਉ: ਮ: ੧ ਅਸਟ: ੧੪)
ਪੁਨਾ:- "ਦੇਵੀਆ ਨਹੀ ਜਾਨੈ ਮਰਮ॥" (ਰਾਮ: ਮ: ੫-੩੬)
ਪੁਨਾ:- "ਦੇਵੀ ਮਰਮੁ ਨ ਪਾਇਆ॥" (ਪ੍ਰਭਾ: ਮ: ੧-੩)
ਫਿਰ ਇਨ੍ਹਾਂ ਦੀ ਉਪਾਸਨਾ ਕਰਨ ਬਾਬਤ ਇਹ ਵਾਕ ਹਨ:-
"ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥"
(ਸੋਰ: ਮ: ੧ ਅਸਟ:-੪)
ਪੁਨਾ:- "ਚੋਰੀ ਕੀ ਸੇਵਾ ਕਰਹਿ ਠਾਕੁਰ ਨਹੀ ਦੀਸੈ॥"
"ਪੋਖਰੁ ਨੀਰ ਵਿਰੋਲੀਐ ਮਾਖਨੁ ਨਹੀ ਰੀਸੈ॥" (ਗਉੜੀ ਮ: ੧ ਅਸ਼ਟ: ੧੮)
ਪੂਨਾ:- "ਠਾਕੁਰੁ ਛੋਡਿ ਦਾਸੀ ਕਉ ਸਿਮਰਹਿ ਮਨਮੁਖ ਅੰਧ ਅਗਿਆਨਾ॥"
(ਭੈਰਉ ਮ: ੫-੧੪)
ਪੁਨਾ:- "ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮ ਨਹੀ ਜਾਨਾ॥"
(ਗਉੜੀ ਕਬੀਰ-੪੫)
ਪੁਨਾ:- "ਮਹਾ ਮਾਈ ਕੀ ਪੂਜਾ ਕਰੈ॥ ਨਰ ਸੇ ਨਾਰ ਹੋਇ ਅਉਤਰੈ॥"
(ਗੋਂਡ ਨਾਮਦੇਵ-੬)
(੩) ਤੀਸਰਾ ਰੂਪ ਦੇਵੀ ਦਾ ਮਿੱਟੀ, ਪੱਥਰ, ਕਾਠ ਦੀ ਮੂਰਤੀ ਹੈ, ਉਸ
ਸਬੰਧੀ ਗੁਰਵਾਕ ਇਉਂ ਹਨ :-
"ਮਾਟੀ ਕੇ ਕਰਿ ਦੇਵੀ ਦੇਵਾ ਤਿਸੁ ਆਗੈ ਜੀਉ ਦੇਹੀ॥
ਐਸੇ ਪਿਤਰ ਤੁਮਾਰੇ ਕਹੀਅਹਿ ਆਪਨ ਕਹਿਆ ਨ ਲੇਹੀ॥
(ਗਉੜੀ ਕਬੀਰ ਜੀ ੪੫)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਰ ਪ੍ਰਕਾਰ ਦੀ ਮੂਰਤੀ ਪੂਜਨ ਮਨ੍ਹੇ ਹੈ। ਤੇ ਦਸਮ ਗੁਰੂ ਜੀ ਨੇ ਮੂਰਤੀ ਪੂਜਾ ਦੇ ਉਲਟ ਕਹਿੰਦਿਆਂ ਆਪਨੂੰ