ਕੀਤਾ ਪੱਖ ਲਿਆ ਹੈ ਤਾਂ ਗੁਰਮਤ ਵਿਰੁੱਧ ਨਹੀਂ, ਪਰ ਉਨ੍ਹਾਂ ਲੇਖਕਾਂ ਨੇ ਪੱਖ ਇਹ ਦੂਸਰਾ ਲਿਆ ਹੈ। ਦੇਵੀ ਨੂੰ ਸ਼ਕਤੀ, ਯੋਤੀ ਸਰੂਪ ਦੀ ਯੋਤੀ ਮਨ ਕੇ ਵੱਖਰੀ ਵ੍ਯਕਤੀ ਕਲਪਿਆ ਹੈ ਤੇ ਕੇਵਲ ਆਤਮਕ ਵ੍ਯਕਤੀ ਮਾਤ੍ਰ ਨਹੀਂ ਕਲਪਿਆ ਸਗੋਂ ਉਸਨੂੰ ਸਰੀਰਕ ਆਕਾਰ, ਰੰਗ ਰੂਪ ਰੇਖ ਦਿਤੇ ਹਨ। ਨਾ ਕੇਵਲ ਗੁਪਤ ਜਗਤ ਵਿਚ ਲਿੰਗ ਸ੍ਰੀਰ ਵਰਗੇ ਚਿਹਨ ਚੱਕ੍ਰ ਦਿਤੇ ਹਨ, ਸਗੋਂ ਲਹੂ ਦੀ ਭੇਟਾ ਲੈ ਕੇ, ਚੱਟਕੇ ਖੁਸ਼ ਹੋਣ ਵਾਲੀ ਤੇ (ਸ਼ਰੀਰਕ) ਹੱਥਾਂ ਨਾਲ ਲੋਹ ਦੀ ਕਰਦ ਦੇਣ ਵਾਲੀ ਬੀ ਦੱਸਿਆ ਹੈ।
ਇਸ ਹਾਲਤ ਵਿਚ ਦੇਵੀ ਗੁਰਬਾਣੀ ਦੇ ਇਸ ਅਸੂਲ ਹੇਠਾਂ ਆ ਗਈ 'ਦੇਵੀਆਂ ਨਹੀ ਜਾਨੈ ਮਰਮ। ਜੀਕੂੰ ਬ੍ਰਹਮਾ, ਵਿਸ਼ਨੂੰ, ਸ਼ਿਵ, ਅਕਾਲ ਪੁਰਖ ਨੂੰ ਨਹੀਂ ਵੇਖਦੇ ਪਰ ਓਹ ਉਨ੍ਹਾਂ ਨੂੰ ਵੇਖਦਾ ਹੈ ਤਿਵੇਂ ਦੇਵੀ ਦਾ ਦਰਜਾ ਹੈ ਗਿਆ। ਓਹ ਅਕਾਲ ਪੁਰਖ ਨਹੀਂ ਪਰ ਉਹ ਉਸਦੇ ਚੇਲੇ ਤੇ ਚੇਰੀਆਂ ਵਿਚ ਆ ਗਈ। ਗੁਰੂ ਮਤ ਵਿਚ ਅਕਾਲ ਪੁਰਖ ਤੋਂ ਹੇਠਾਂ ਕਿਸੇ 'ਕੀਤੇ ਦੀ ਪੂਜਾ ਵਿਹਤ ਨਹੀਂ 'ਬਿਨ ਕਰਤਾਰ ਨ ਕਿਰਤਮ ਮਾਨੋ॥ ਆਦਿ ਅਜੋਨਿ ਅਜੈ ਅਬਿਨਾਸੀ ਤਿਹ ਪਰਮੇਸਰ ਜਾਨੋ (ਸ਼ : ਹਜਾ: ਪਾ: ੧੦)। ਇਸ ਕਿਸਮ ਦੀ ਦੇਵੀ ਲਈ ਸ੍ਰੀ ਗੁਰੂ ਗ੍ਰੰਥ ਜੀ ਦਾ ਵਾਕ ਹੈ :-
"ਤੂ ਕਹੀਅਤ ਹੀ ਆਦਿ ਭਵਾਨੀ॥
ਮੁਕਤਿ ਕੀ ਬਰੀਆ ਕਹਾ ਛਪਾਨੀ॥" (ਗੋਡ ਨਾਮ.-੬)
ਆਦਿ ਗੁਰੂ ਸਾਹਿਬਾਂ ਦੀ ਬਾਣੀ ਤੇ ਦਸਵੇਂ ਗੁਰਾਂ ਦੀ ਆਪਣੀ ਬਾਣੀ ਭਰਪੂਰ ਹੈ ਇਨ੍ਹਾਂ ਪ੍ਰਮਾਣਾਂ ਨਾਲ, ਜਿਨ੍ਹਾਂ ਦਾ ਭਾਵ ਹੈ ਕਿ ਐਸੀਆਂ ਨੂੰ ਅਸੀਂ 'ਆਂਖ ਤਰੇ ਨਹੀ ਆਯੋ। ਜਿਸ ਤੋਂ ਸੰਭਵ ਨਹੀਂ ਭਾਸਦਾ ਕਿ ਦਸਮੇਸ ਗੁਰੂ ਜੀ ਨੇ ਦੇਵੀ ਉਪਾਸਨਾ ਕੀਤੀ ਹੋਵੇ।
ਬੀਰਰਸ ਤੇ ਜੁੱਧ ਵਿਦਿਆ ਦੇ ਸਿੱਖਾਂ ਵਿਚ ਆਦਿ ਕਰਤਾ ਸ੍ਰੀ ਗੁਰੂ
–––––––––––––––––
੧. ਓਹੁ ਵੇਖੈ ਓਨਾ ਨਦਰਿ ਨ ਆਵੈ॥ (ਜਪੁਜੀ-੩੫)
੨. ਤਿਨਿ ਚੇਲੇ ਪਰਵਾਣੁ॥ (ਜਪੁਜੀ-३०)
੩ ਦੁਰਗਾ ਕਟਿ ਜਾਕੈ ਮਰਦਨੁ ਕਰੈ॥ (ਭੈਰਉ ਕਬੀਰ ਜੀ)