Back ArrowLogo
Info
Profile

ਦੂਜੀ :                      ਪਰ ..ਰ.. ਰ.. ।

ਪਹਿਲੀ                     ਪਰ ਕੀ..  ੀ..  ੀ.. ।

ਦੂਜੀ:                       ਅੱਜ ਉਸ ਨੂੰ ਕੁਝ ਨਾ ਮਿਲਿਆ ।

ਬੱਚਿਆਂ ਨੂੰ ਵੀ ਕੁਝ ਨਾ ਮਿਲਿਆ !!

ਪਹਿਲੀ :                   ਫਿਰ?

ਦੂਜੀ :                      ਮੂੰਹ ਬੱਚਿਆਂ ਦੇ ਟੱਡੇ ਹੋਏ!

ਭੁੱਖੀਆਂ ਅੱਖਾਂ, ਬਣੀਆਂ ਟੈਏ!

ਪਹਿਲੀ :                   ਫਿਰ?

ਦੂਜੀ:                        ਅੰਤਾਂ ਦਾ ਉਹ ਗੁੱਸਾ ਖਾ ਕੇ ।

ਨਿਕਲਿਆ ਅੰਦਰੋਂ ਦਾਤਰ ਲੈ ਕੇ।

ਪਹਿਲੀ :                   ਪਰ ਕੀ ਕਰੇਗਾ ? ਕਿੱਥੇ ਜਾਏਗਾ ?

ਅੰਨ ਉਹ ਕਿੱਥੋਂ ਲਿਆਏਗਾ ?

ਦੂਜੀ :                      ਹਾਂ ਅੰਨ ਤੇ ਸਾਰਾ ਤੂੰ ਖਾ ਲਿਆ !

ਪਹਿਲੀ :                   ਮੈਂ ਨਹੀਂ ਤੂੰ ਖਾ ਲਿਆ!

ਦੂਜੀ :                      ਨਹੀਂ ਨਹੀਂ ਤੂੰ ਖਾ ਲਿਆ!

ਦੋਵੇਂ:                        (ਇਕੱਠੀਆਂ ਪਿੱਟਦੀਆਂ ਹੋਣੀਆਂ) ਖਾ ਲਿਆ ! ਖਾ ਲਿਆ ਖਾ ਲਿਆ !

ਅੰਨ ਸਾਰਾ ਅਸਾਂ ਖਾ ਲਿਆ ! ਅੰਨ ਸਾਰਾ ਅਸਾਂ ਖਾ ਲਿਆ !

(ਥੋੜ੍ਹਾ ਰੁਕ ਕੇ)

ਧਰਤੀ ਦਾ ਹੁਣ ਸੀਨਾ ਪਾਟੇ !

ਪੰਛੀ ਨਾ ਹੁਣ ਭਰਨ ਫਰਾਟੇ!

ਪੰਛੀ......

(ਥੋੜ੍ਹੇ ਚਿਰ ਦਾ ਵਕਫ਼ਾ। ਮਾਹੌਲ ਵਿਚ ਦੁੱਖ ਡਰ ਤੇ ਕੁਝ ਅਣਹੋਣੀ ਵਾਪਰਨ ਦੀ ਗੰਧ ਹੈ ।)

ਪਹਿਲੀ :                   ਪਰ ਕਿਹੜਾ ਹੁਣ ਉਹ ਕੰਮ ਕਰੇਗਾ?

ਦੂਜੀ:                       ਕਿੱਥੋਂ ਪੈਦਾ ਅੰਨ ਕਰੇਗਾ ?

ਪਹਿਲੀ :                   ਹਾਏ ਨੀ ਭੈਣਾਂ ਡਰ ਲਗਦਾ ਹੈ!

ਦੂਜੀ :                      ਸਾਰਾ ਦੁੱਖ ਏਸੇ ਜੱਗ ਦਾ ਹੈ!

ਪਹਿਲੀ                     ਕੌਣ ਦੱਸੇ ਜੱਗ ਦੀ ਸਾਰ ਕੁੜੇ!

ਦੂਜੀ                        ਇਹ ਕਲਯੁੱਗ ਦੀ ਨੁਹਾਰ ਕੁੜੇ!

ਪਹਿਲੀ :                   ਇਹ ਦੁਨੀਆਂ ਮੋਹ ਪਿਆਰ ਕੁੜੇ!

67 / 94
Previous
Next