ਦੀ ਵਿਚਲੀ ਲੀਕ ਮਿਟਾ ਦਿੰਦੀ ਏ । ਕਮਾਲ ਦੀ ਗੱਲ ਏ ਬੱਚੇ ਭੁੱਖੇ ਮਰ ਰਹੇ ਹੋਣ ਤੇ ਤੁਸੀਂ ਪੁੰਨ ਪਾਪ ਦੀਆਂ ਦਲੀਲਾ ਦੇਵੇ!
ਚਿਤ੍ਰਲੇਖਾ: (ਰੋਦੀ ਹੋਈ) ਨਹੀਂ ਕੁਮਾਰ ! ਨਹੀਂ !
ਸਤਿਆਵ੍ਰਤ : ਉਠ... ਅੱਗ ਬਾਲ ਤੇ ਹਾਡੀ ਚੜ੍ਹਾ। ਮਾਸ ਚੋਂ ਵਾਸ਼ਨਾ ਆ ਰਹੀ ਹੈ। ਮੇਰੀ ਭੁੱਖ ਹੋਰ ਚਮਕ ਰਹੀ ਏ। ਮੈਂ ਮਹਾਰਿਸ਼ੀ ਦੀ ਝੌਂਪੜੀ ਤੋਂ ਹੋ ਕੇ ਹੁਣੇ ਆਇਆ।
(ਮਾਸ ਦੀ ਦੂਸਰੀ ਪੋਟਲੀ ਲੈ ਕੇ ਜਾਂਦਾ ਹੈ)
ਚਿਤ੍ਰਲੇਖਾ (ਡੂੰਘੀ ਮਾਨਸਿਕ ਪੀੜਾ ਤੇ ਦੁਬਿਧਾ ਵਿਚ) ਨਹੀਂ ਭਗਵਾਨ! ਨਹੀ! ਮੈਂ ਗਊ ਮਾਸ ਨਹੀਂ ਖਾ ਸਕਦੀ! ਕੁਮਾਰ ਨੂੰ ਕੀ ਹੋ ਗਿਆ ਏ। ਮੈਂ ਬ੍ਰਾਹਮਣਾਂ ਦੀ ਧੀ ਹਾ ! ਗਉ ਮਾਸ ਖਾਣਾ ਘੋਰ ਪਾਪ ਐ! ਅਧਰਮ ਐ! ਭੁੱਖ ਨੇ ਕੁਮਾਰ ਦਾ ਮਨ ਹਿਲਾ ਦਿੱਤੇ! ਹੇ ਭਗਵਾਨ! ਹੇ ਭਗਵਾਨ, ਮੈਂ ਕੀ ਕਰਾਂ ? ਮੈਂ ਕੀ ਕਰਾਂ ? ਕੁਮਾਰ ਮੇਰਾ ਸਵਾਮੀ ਐ। ਉਹਦੀ ਗੱਲ ਵੀ ਮੰਨਣੀ ਪੈਣੀ ਐ! ਇਕ ਤਰ੍ਹਾਂ ਨਾਲ ਗੱਲ ਉਹਦੀ ਠੀਕ ਵੀ ਏ । ਭੁੱਖ ਅੱਗੇ ਪੁੰਨ ਪਾਪ ਦਾ ਕੀ ਅਰਥ ? ਹੇ ਭਗਵਾਨ ਮੈਂ ਕੀ ਕਰਾਂ । ਮੈਂ ਕੀ ਕਰਾਂ ? ਦਇਆ ਕਰੋ! ਦਇਆ ਕਰੋ ਭਗਵਾਨ! ਕੁਮਾਰ ਨੇ ਹੁਣੇ ਵਾਪਸ ਆ ਜਾਣੈ ! (ਮਾਸ ਦੀ ਪੋਟਲੀ ਚੁੱਕਦੀ ਹੈ ਤੇ ਫਿਰ ਥੱਲੇ ਰੱਖਦੀ ਹੈ) ਹੇ ਭਗਵਾਨ, ਅੱਜ ਮੈਂ ਉਹ ਕਰਨ ਲੱਗੀ ਆ, ਜੋ ਕਦੀ ਨਹੀਂ ਸੀ ਕਰਨਾ! ਜੇ ਕਦੇ ਨਹੀਂ ਸੀ ਕਰਨਾ !
(ਚਿਤ੍ਰਲੇਖਾ ਕਈ ਵਾਰ ਪੇਟਲੀ ਵੱਲ ਹੱਥ ਵਧਾਉਂਦੀ ਅਤੇ ਕਈ ਵਾਰ ਪਿੱਛੇ ਖਿੱਚਦੀ ਹੈ। ਅੰਤ ਵਿਚ ਪੋਟਲੀ ਨੂੰ ਚੁੱਕਦੀ ਹੈ ਅਤੇ ਫਿਰ ਥੱਲੇ ਰੱਖ ਦਿੰਦੀ ਹੈ। ਉਹਦੀ ਰੂਹ ਇਸ ਦਵੰਧ ਵਿਚ ਵਲੂੰਧਰੀ ਗਈ ਹੈ । ਦੋਵੇਂ ਫੱਫੇਕੁਟਣੀਆਂ ਫਿਰ ਮੰਚ ਉੱਤੇ ਆਉਂਦੀਆਂ ਹਨ ਅਤੇ ਚਿਤ੍ਰਲੇਖਾ ਦੇ ਸਾਹਮਣੇ ਪਈ ਪੋਟਲੀ ਉਤੇ ਚਿੱਟੀ ਚਾਦਰ ਵਿਛਾ ਦਿੰਦੀਆਂ ਹਨ। ਫਿਰ ਚਾਦਰ ਉੱਤੇ ਅਤੇ ਆਪਣੇ ਉੱਤੇ ਪਾਣੀ ਤਰਕਦੀਆਂ ਅਤੇ ਮੂੰਹ ਵਿਚ ਮੰਤਰ ਉਚਾਰਦੀਆਂ ਹਵਨ ਕਰਨ ਦੀ ਰਹੁਰੀਤ ਦੀ ਨਕਲ (ਮਾਈਮ) ਉਤਾਰਦੀਆਂ ਹਨ - ਜਿਵੇਂ ਇਸ ਹਵਨ ਨੇ ਪਾਪ ਦੇ ਕਾਰਜ ਨੂੰ ਪੁੰਨ ਵਿਚ ਬਦਲ ਦੇਣਾ ਹੋਵੇ! ਹਵਨ ਦੇ ਮਾਈਮ ਦੇ ਦੌਰਾਨ ਚਿਤ੍ਰਲੇਖਾ ਘੋਰ ਵੇਦਨਾ ਚੋਂ ਲੰਘਦੀ ਹੈ। ਪਿਛਵਾੜੇ ਚੋਂ ਡੂੰਘੀ ਪੀੜਾ ਦੇ ਬੋਲ ਉੱਭਰਦੇ ਹਨ ।)
ਪਾਪ ਹੋਇਐ, ਪਾਪ ਹੋਇਐ!