Back ArrowLogo
Info
Profile

ਪਰ ਹੁਕਮ ਹਾਕਮ ਸਾਹਮਣੇ ਕੁਝ ਪੇਸ਼ ਨਹੀਂ ਸੀ ਜਾਂਵਦੀ।

ਮਾਂ ਪੁੱਤ ਨੂੰ ਭੀ ਜੀ ਭਿਆਣੀ ਮੂੰਹ ਨਹੀਂ ਸੀ ਲਾਂਵਦੀ।

ਇਸ ਮੁਸ਼ਕਲਾਂ ਦੇ ਸਮੇਂ ਅੰਦਰ ਸਾਰ ਲੈਣੀ ਪੰਥ ਦੀ।

ਦਿਲ ਦਰਦ ਵਾਲੇ, ਪਰੇਮ ਪੁਤਲੇ ਬੀਰ ਦਾ ਹੀ ਕੰਮ ਸੀ।

 

ਗੁਰੂ ਦੀ ਗਲੀ ਵਿਚ ਵਿਕੇ ਹੋਇਆਂ ਦੀ ਸੇਵਾ

ਧਰ ਕੇ ਤਲੀ 'ਤੇ ਜਿੰਦ ਨੂੰ, ਪਹੁੰਚਾਇ ਰਸਦਾਂ ਕੇਹੜਾ?

ਵਿਕ ਚੁੱਕਿਆ ਹੋਵੇ ਗਲੀ ਗੁਰ ਦੀ ਵਿੱਚ ਵੜ ਕੇ ਜੇਹੜਾ।

ਬਲਬੀਰ ਤਾਰੂ ਸਿੰਘ ਜੀ ਇਸ ਵਕਤ ਸਿਰ ਨੂੰ ਡਾਹ ਕੇ।

ਸਾਰੀ ਕਮਾਈ ਖਾਲਸੇ ਨੂੰ ਭੇਜਦੇ ਸਨ ਵਾਹ ਕੇ।

ਮਾਂ ਭੈਣ ਦਸ ਨਹੁੰ ਭੋਰ ਕੇ ਨਿਰਬਾਹ ਕਰਨ ਸਰੀਰ ਦਾ।

ਅਰ ਤ੍ਰਾਣ ਸਾਰਾ ਖਰਚ ਹੋਵੇ ਪੰਥ ਖਾਤਰ ਵੀਰ ਦਾ।

ਇਹ ਅੰਨ ਦਾਲ ਤਿਯਾਰ ਕਰਕੇ, ਧਰ ਛਡੇ ਪਰਭਾਤ ਨੂੰ।

ਅਰ ਭੁੱਖ ਸਤਿਆ ਖਾਲਸਾ ਲੈ ਜਾਇ ਆ ਕੇ ਰਾਤ ਨੂੰ।

ਦੋਹਿਰਾ।।

ਫਲ ਪਹੁੰਚਾਵੇ ਦੇਸ਼ ਨੂੰ ਭਾਈ ਜੀ ਦਾ ਦਾਨ।

ਖਾ ਕੇ ਇਸ ਨੂੰ ਸੂਰਮੇ ਧਰਮ ਜੁੱਧ ਹਿਤ ਜਾਨ।

 

ਇਹ ਪੰਥ ਸੇਵਾ ਬੀਰ ਦੀ ਉਠਦੀ ਸੁਗੰਧੀ ਵਾਂਗ ਸੀ।

ਅਰ ਧਾਂਕ ਬੱਝੀ ਸਕ ਜਗ੍ਹਾ ਇਸ ਦੀ ਦਲੇਰੀ ਪਯਾਰ ਦੀ।

ਸੀ ਪਿੰਡ ਪੂਹਲਾ ਲਾਂਭ ਕਰਕੇ, ਜਾਣਦਾ ਨਹੀਂ ਕੋਇ ਸੀ।

ਉਪਕਾਰ ਦੀ ਪਰ ਖਿੰਡਦੀ ਪੰਜਾਬ ਭਰ ਵਿਚ ਸੋਇ ਸੀ।

ਹੁਣ ਵੈਰੀਆਂ ਦੇ ਸੂਹਿਆਂ ਨੂੰ ਪਤਾ ਕਿਧਰੋਂ ਚਲ ਗਿਆ।

ਇਕ ਸਿੱਖ ਜਿਉਂਦਾ ਦੇਖ ਕੇ ਤਨ ਮਨ ਇਨ੍ਹਾਂ ਦਾ ਜਲ ਗਿਆ।

ਦਰਬਾਰ ਵਿਚ ਜਾ ਖਬਰ ਕੀਤੀ, ਇਕ ਬੂਟਾ ਛਾਉਂ ਦਾ।

ਹੈ ਕਿਰਤ ਸਾਰੀ ਖਾਲਸੇ ਨੂੰ ਖਾਣ ਹਿਤ ਪਹੁੰਚਾਉਂਦਾ।

ਹੈ ਨਾਮ "ਤਾਰੂ ਸਿੰਘ" ਉਸ ਦਾ ਵਿੱਚ ਪੂਹਲੇ ਵੱਸਦਾ।

ਉਹ ਦੁਸ਼ਮਣਾਂ ਨੂੰ ਤ੍ਰਾਣ ਦੇ ਦੇ ਲੜਨ ਖਾਤਰ ਕੱਸਦਾ।

ਉਸ ਨੂੰ ਤਸੀਹਾ ਢੇਰ ਦੇ ਕੇ ਚਾਹੀਏ ਮਰਵਾਉਣਾ।

ਮਤ ਹੋਰ ਕੋਈ ਛੇੜ ਦੇਵਣ ਮੱਦਦ ਇਉਂ ਪਹੁੰਚਾਉਣਾ।

ਸੂਬੇ ਸੁਣੀ ਜਦ ਗੱਲ ਇਹ ਤਦ ਤੁਰਤ ਹੁਕਮ ਚੜ੍ਹਾਇਆ।

ਇਕ ਸਿੱਖ ਸੇਵਕ ਫੜਨ ਨੂੰ ਤੁਰਕਾਂ ਦਾ ਦਸਤਾ ਆਇਆ।

105 / 173
Previous
Next