ਹੁਣ ਪ੍ਰੇਮੀਆਂ ਨੇ ਨਾਲ ਖੜਕੇ ਫੱਟ ਮੇਲਣ ਵਾਸਤੇ।
ਉਪਚਾਰ ਕੀਤਾ ਬਹੁਤ ਸਾਰਾ ਜ਼ਿੰਦਗੀ ਦੀ ਆਸ 'ਤੇ।
ਪਰ ਫੱਟ ਨਹਿਂ ਸੀ ਇਸ ਤਰ੍ਹਾਂ ਦਾ ਫੇਰ ਹੁਣ ਮਿਲ ਜਾਂਵਦਾ।
ਅਰ ਬੀਰ ਬਾਂਕਾ ਫੇਰ ਮੁੜਕੇ ਬੀਰਤਾ ਦਿਖਲਾਂਵਦਾ।
ਕੁਝ ਦੇਰ ਜਪ ਕੇ ਨਾਮ ਸੱਚਾ ਅੰਤ ਪੈਂਡੇ ਪੈ ਗਏ।
ਵਿਚ ਛਤਰ ਛਾਯਾ ਧਰਮ ਦੀ ਸ਼ੋਭਾ ਦਾ ਟਿੱਕਾ ਲੈ ਗਏ।
ਧਰਮ ਰਖਯਾ ਦਾ ਗੁਣ ਜਗਤ ਨੂੰ ਦਸ ਦਿੱਤਾ
ਕਰਤਾਰ ਦੇ ਦਰਬਾਰ ਜਾ ਸਤਿਕਾਰ ਧਰਮੀ ਪਾਇਆ।
ਅਰ ਧਰਮ ਰਖਯਾ ਕਰਨ ਦਾ ਗੁਣ ਜਗਤ ਨੂੰ ਦਿਖਲਾਇਆ।
ਜੋ ਧਰਮ ਦੇ ਵਿਚ ਰਹਿਣ ਸਾਬਤ ਅੰਤ ਸ਼ੋਭਾ ਪਾਂਵਦੇ।
ਆਕਾਸ਼ ਦੇ ਵਿਚ ਚਮਕਦੇ ਅਰ ਜਗਤ ਨੂੰ ਚਮਕਾਂਵਦੇ।
ਹੈ ਯਾਦਗਾਰ ਲਾਹੌਰ ਦੇ ਵਿਚ ਆਪ ਦੀ ਇਸ ਕਾਰ ਦੀ।
ਜੋ ਪ੍ਰਲੈ ਤੀਕਰ ਰਹਨੁਮਾਈ ਕਰੇਗੀ ਸੰਸਾਰ ਦੀ।
ਕਿ ਇਸ ਤਰ੍ਹਾਂ ਇਕ ਧਰਮ ਸੂਰੇ ਧਰਮ ਤੋਂ ਤਨ ਵਾਰਿਆ।
ਇਕ ਸੱਚ ਪਰਬਤ ਪਰ ਖਲੋ ਕੇ ਅਸਹਿ ਕਸ਼ਟ ਸਹਾਰਿਆ।
ਸੰਸਾਰ ਦੇ ਸੁਖ ਮਿਲਦਿਆਂ ਪਰ, ਅੱਖ ਨਾਹਿ ਉਠਾ ਲਈ।
ਪੰਜਾਬ ਦੀ ਪਤ ਰਖ ਲੀਤੀ, ਅਰ ਸ਼ਹੀਦੀ ਪਾ ਲਈ।
ਪਾਪ ਦਾ ਦੰਡ ਨਿਸਚਿਤ ਮਿਲੇਗਾ,
ਕੁਦਰਤ ਕਦੀ ਵੀ ਧੋਖਾ ਨਹੀਂ ਖਾਂਦੀ।
------------------------
ਨੋਟ- ਕਹਿੰਦੇ ਹਨ ਕਿ ਲਾਹੌਰ ਦਾ ਸੂਬਾ ਨਵਾਬ ਖਾਨ ਬਹਾਦਰ ਭੀ ਇਸੇ ਦਿਨ ਮਰ ਗਿਆ, ਸਗੋਂ ਨਵਾਬ ਦੇ ਮਰਨ ਦੀ ਖਬਰ ਪਹਿਲੇ ਪੁੱਜੀ ਅਰ ਭਾਈ ਜੀ ਨੇ ਪਿਛੋਂ ਸਰੀਰ ਤਿਆਗਿਆ।