ੴ ਸਤਿਗੁਰ ਪ੍ਰਸਾਦਿ ॥
ਦਿਲਗੀਰ, ਦਿਲ-ਜ਼ੋਰ, ਦਿਲ-ਸ਼ਾਦ।
੧. (ਦਿਲਗੀਰ)
ਜਗਤ ਦੁਖੀ ਵੇਖ ਕੇ ਸ਼ਾਹਜ਼ਾਦੇ ਸਿੱਧਾਰਥ ਨੂੰ ਦਿਲਗੀਰੀ ਆਈ, ਰਾਜ ਭਾਗ ਤਿਆਗ ਕੇ ਫਕੀਰੀ ਲਈ, ਤਪ ਕੀਤੇ ਉਮਰਾ 'ਸ਼ੁਭ ਕਰਨੀ' ਦੇ ਉਪਦੇਸ਼ ਵਿਚ ਲਗਾਈ।
ਜਗਤ ਜਲੰਦਾ ਵੇਖ ਕੇ ਗੁਰ ਨਾਨਕ ਨੂੰ ਦਿਲਗੀਰੀ ਆਈ--"ਬਾਬਾ ਦੇਖੈ ਧਿਆਨ ਧਰਿ, ਜਲਤੀ ਸਭ ਪ੍ਰਿਥਮੀ ਦਿਸਿ ਆਈ।"
ਜਗਤ ਦਾ ਦੁਖ, ਜੋ ਭੈੜੀ ਕਰਨੀ ਕਰਕੇ ਸੀ, ਜੋ ਸਿੱਧਾਰਥ ਨੇ ਦੇਖ ਕੇ ਉਦਾਸੀ ਲਈ, ਹੁਣ ਉਸ ਦੁਖ ਦੇ ਨਾਲ ਧਰਮ ਗਰਦੀ ਤੇ ਰਾਜ ਗਰਦੀ ਦਾ ਹੋਰ ਦੁੱਖ ਵਧ ਗਿਆ ਹੋਇਆ ਸੀ। ਪ੍ਰਜਾ ਧਰਮ ਤੋ ਗਿਰ ਚੁਕੀ ਸੀ, ਵਿਦ੍ਯਾ ਹੀਨ ਸੀ। ਸਤਿਸੰਗ ਕੁਸੰਗ ਬਣ ਗਏ ਸਨ. ਜ਼ਾਲਮ ਪਠਾਣਾਂ ਦਾ ਰਾਜ ਸੀ ਤੇ ਜਰਵਾਣੇ ਮੁਗਲ ਪੈਰ ਜਮਾਈ ਦੇ ਫਿਕਰ ਵਿਚ ਸਨ, ਬਾਬੇ ਹੋਰ ਦਿਲਗੀਰੀ ਖਾਧੀ ਤੇ ਪੁੱਤਰ ਇਸਤ੍ਰੀ ਪਰਵਾਰ ਤਿਆਗ :-
"ਚੜਿਆ ਸੋਧਣ ਧਰਤ ਲੁਕਾਈ"
'ਬਾਬੇ ਡਿੱਠੀ ਪ੍ਰਿਥਵੀ ਨਵੈ ਖੰਡ ਜਿਥੈ ਤਕ ਆਹੀਂ। ਸਾਰੇ ਫਿਰਕੇ ਸ਼ਬਦ ਸ਼ਾਂਤ ਵਰਤਾਈ ਅਰ ਮਾਰਗ ਗ੍ਰਿਹਸਤ ਉਦਾਸ ਦਾ ਟੋਰਿਆ।
–––––––––––––––––
ਬੁੱਧ ਦੇਵ ਜੀ।