(ਪੰਜਵਾਂ ਪਰਤਾਵਾ-ਆਪਣੇ ਧਰਮ ਦੇ ਆਗੂਆਂ ਦਾ)
ਹੁਣ ਸਤਿਗੁਰੂ ਜੀ ਨੂੰ ਪਹਿਲੇ ਧਰਮੀਆਂ ਵਲੋਂ ਤੇ 'ਪਹਿਲੇ ਬਲ ਪ੍ਰਾਕ੍ਰਮ ਵਾਲਿਆਂ ਦੋਹਾਂ ਪਾਸਿਆਂ ਵਲੋਂ ਨਿਰਾਸਤਾ ਹੋ ਚੁਕੀ ਸੀ। ਇਹਨਾਂ ਵਲੋਂ ਆਸ ਚੁਕਾ ਕੇ ਜਿਸ ਮਹਾਨ ਕੰਮ ਨੂੰ ਚਾਉਣਾ ਸੀ ਉਸ ਲਈ ਬਾਕੀ ਨਜ਼ਰ ਆਪਣੇ ਹੀ ਘਰ ਤੇ ਅਵਸੋਂ ਪੈਣੀ ਸੀ ਸੋ ਆਪ ਨੇ ਆਪਣੇ ਘਰ ਵਿਚ ਬਣੇ ਹੋਏ ਵਡਕਿਆਂ ਵੱਲ ਨਜ਼ਰ ਫੇਰੀ। ਉਹ ਕੌਣ ਸਨ ਜੋ ਗੁਰੂ ਕੇ ਗ੍ਰਹਿ ਵਿਚ ਵਡੇ ਸਨ ? ਉਹ ਸਨ ਮਸੰਦ। ਇਹ ਲੋਕ ਚੌਥੇ ਪਾਤਸ਼ਾਹ ਦੇ ਵਕਤ ਤੋਂ ਬਣੇ ਸਨ ਜੋ ਸੰਗਤਾਂ ਵਿਚ ਪ੍ਰਚਾਰ ਕਰਦੇ, ਨਾਮ ਦਾਨ ਦੇਂਦੇ ਤੇ ਜੋ ਸੰਗਤਾਂ ਵਲੋਂ ਭੇਟਾ ਦਸਵੰਧ ਮਿਲੇ ਗੁਰੂ ਕੇ ਦਰਬਾਰ ਪਹੁੰਚਾਉਂਦੇ ਹੁੰਦੇ ਸਨ। ਗੁਰੂ ਕੇ ਧਾਮ ਆਈ ਮਾਯਾ ਸਾਰੀ ਪਰ- ਸੁਆਰਥ ਤੇ ਸੰਗਤਾਂ ਦੇ ਭਲੇ ਤੇ ਖ਼ਰਖ ਹੁੰਦੀ ਸੀ। ਪਹਿਲੋਂ ਪਹਿਲ ਏਹ ਨਾਮਬਾਣੀ ਦੇ ਪ੍ਰੇਮੀ, ਗੁਰਮੁਖ ਤੇ ਸੱਚੇ ਸੇਵਕ ਹੁੰਦੇ ਸਨ। ਜਿਵੇਂ ਪਹਿਲੇ ਸਤਿਗੁਰੂ ਮੰਜੀ ਬਖਸ਼ਦੇ ਸਨ ਤਿਵੇਂ ਏਹ ਸੰਗਤ ਵਿਚ ਮਸਨਦ ਲਾ ਕੇ ਬੈਠਦੇ ਸਨ ਤੇ ਪ੍ਰਚਾਰ ਕਰਦੇ ਸਨ। ਪਰ ਸਹਿਜੇ ਸਹਿਜੇ ਇਹਨਾਂ ਵਿਚ ਬੀ ਲੋਭੀ ਰਲਦੇ ਗਏ ਤੇ ਛੇਵੇਂ ਸਤਿਗੁਰਾਂ ਤੋਂ ਮਗਰੋਂ ਸਤਿਗੁਰੂ ਜੀ ਦੇ ਦੂਰ ਜਾ ਰਹਿਣੇ ਕਰਕੇ, ਫੇਰ ਅੱਠਵੇਂ ਪਾਤਸ਼ਾਹ ਦੇ ਸਮੇਂ ਤੇ ਨੌਵੇਂ ਪਾਤਸ਼ਾਹ ਦੇ ਪਟਨੇ ਆਦਿ ਚਲੇ ਜਾਣ ਕਰਕੇ ਫੇਰ 1 ਗੁਰੂ ਗੋਬਿੰਦ ਸਿੰਘ ਜੀ ਦੀ ਛੋਟੀ ਉਮਰਾ ਵਿਚ ਕੁੱਲ ਕੁੱਲਾਂ ਹੋ ਗਏ ਸਨ। ਪੁਰਾਣੇ ਭਲੇ ਭਲੇ ਮਸੰਦ ਮਰ ਚੁਕੇ ਸੇ, ਕੁਛ ਬ੍ਰਿਧ ਹੋ ਘਰੀਂ ਬੈਠ ਗਏ ਸਨ. ਨਵੇਂ ਨਵੇਂ ਕਰਨੀ ਹੀਨ ਰਲਦੇ ਗਏ ਸਨ ਸੋ ਏਹ ਬਾਣੀ ਨਾਮ ਤੋਂ ਖਾਲੀ ਹੁੰਦੇ ਗਏ ਸਨ। ਲੋਭ ਵਧ ਗਿਆ ਸੀ, ਪੂਜਾ ਦਾ ਧਾਨ ਤੇ ਉਹ ਬੀ ਚੋਰੀ ਲੁਕਾ ਛਿਪਾ ਨਾਲ ਹੜੱਪ ਕਰਦੇ ਸਨ। ਅਜੇ ਬੀ ਵਿਚ ਵਿਚ ਚੰਗੇ ਸਨ ਪਰ ਥੋੜੇ, ਭਾਈ ਫੇਰੂ ਵਰਗੇ। ਜੋ ਮਹਾਨ ਕੰਮ ਗੁਰੂ ਜੀ ਆਰੰਭਣਾ ਚਾਹੁੰਦੇ ਸਨ, ਆਪ ਦੇਖਦੇ ਸਨ ਕਿ ਉਸ ਵਿਚ ਕਿਸ ਪਾਸਿਓਂ ਸਹਾਇਤਾ ਮਿਲੇਗੀ, ਕਿਸ ਪਾਸਿਓਂ ਵਿਰੋਧ। ਵਿਰੋਧ ਦਾ ਪ੍ਰਬੰਧ ਕਰਨਾ ਤੇ ਸਹਾਯਤਾ ਤੇ ਆਸ ਰਖਣੀ ਪਹਿਲੋਂ ਤੋਲ ਲੈਣੀ ਹਰ ਵਡੇ ਕੰਮ ਕਰਨ ਤੋਂ ਮੁਹਰੇ ਜ਼ਰੂਰੀ ਹੁੰਦੀ ਹੈ। ਇਧਰ ਆਪ ਨੂੰ ਏਹ ਖਬਰਾਂ ਬੀ ਮਿਲਦੀਆਂ ਸਨ ਕਿ ਮਸੰਦ ਉਪੱਦ੍ਰਵ ਬੀ ਕਰਨ ਲਗ ਪਏ ਹਨ। ਗੁਰਸਿਖਾਂ ਨੂੰ ਪਖੰਡ ਕਰਕੇ ਠਗਦੇ