

ਕਲ ਕਹਿ ਦੇਂਦਾ ਹੈ। ਆਖਦਾ ਹੈ: 'ਤੇਰੀ ਭੇਟ ਸਾਹਿਬ ਕਬੂਲ ਲਈ ਹੈ ਤੇ ਵਰਦਾਨ ਦਿੱਤੇ ਹਨ, ਫੇਰ ਦਰਸ਼ਨ ਕਿਉਂ ਨਹੀਂ ਹੁੰਦੇ ? ਇਹ ਦਰ ਸੱਚ ਦਾ ਹੈ ਚੋਬਦਾਰ ਕਿਉਂ ਕੂੜ ਆਖੇ। ਚੋਬਦਾਰ ਸਿਖ ਹਨ ਸੱਚ ਦੇ ਪ੍ਯਾਰੇ ਹਨ. ਸੰਗਤਾਂ ਦੇ ਅਨੁਸਾਰੀ ਹਨ, ਚੇਤੋ ਗੁਰੂ ਕਾ ਨਿਕਟਵਰਤੀ ਹੈ । --ਤਾਂਤੇ ਮਨਾ ! ਤੇਰੇ ਵਿਚ ਹੀ ਕੋਈ ਖੋਟ ਹੈ, ਕੋਈ ਕਸਰ ਹੈ; ਹਾਂ, ਤੋਂ ਵਿਚ ਹੀ ਕੋਈ ਪਾਪ ਹੈ, ਤਦੇ 'ਸਚ ਦਾ ਪ੍ਯਾਰਾ ਗੁਰੂ ਤੈਨੂੰ ਮੂੰਹ ਨਹੀਂ ਲਾਉਂਦਾ। ਦੇਖੋ ਰਾਹ ਖਹਿੜੇ ਬੀ ਤਾਂਘਦਾ ਰਿਹਾ ਹਾਂ, ਸੁਤੇ ਦਰਸ਼ਨ ਬੀ ਨਹੀਂ ਹੋਏ। ਹੁਣ ਮੈਂ ਕੀਹ ਕਰਾਂ ? ਨਿਰਾਸਾ ਦੇ ਕੁੱਛੜ ਚੜ੍ਹਿਆ ਜਾਨ ਸੁਕਵਾ ਲਵਾਂ ?... । ਨਹੀਂ ਨਹੀਂ ਮੈਂ ਗੁਰੂ ਕਾ ਸਿਖ ਹਾਂ, ਜੇ ਮਾੜਾ ਹਾਂ ਤਾਂ ਮਾੜਾ ਸਹੀ ਗੁਰੂ ਨੂੰ ਲਾਜ ਹੈ। ਮੈਂ ਗੁਰੂ ਕਾ ਹਾਂ. ਮਹਾਰਾਜ ਦਾ ਵਾਕ ਹੈ: 'ਭਗਤ ਹੀਣੁ ਨਾਨਕੁ ਜੇ ਹੋਇਗਾ ਤਾਂ ਖਸਮੈ ਨਾਉ ਨ ਜਾਈ।' ਗੁਰੂ ਅੰਤਰਯਾਮੀ ਹੈ, ਸਿਖਾਂ ਦੇ ਸੰਕਲਪ ਵਾਚ ਲੈਂਦਾ ਹੈ ਆਪੇ; ਤਾਂ ਤੇ ਅਰਦਾਸ ਕਰ ਹੇ ਮਨ ! ਅਰਦਾਸ। ਅਰਦਾਸ ਬੀ ਬੈਠਾ ਕਿੰਨੇ ਚਿਰ ਤੋਂ ਕਰ ਰਿਹਾ ਹਾਂ, ਵਾਚ ਲਈ ਹੋਸੀ ਗੁਰੂ ਨੇ, ਸੁਣ ਲਈ ਹੋਸੀ ਦਾਤੇ ਨੇ, ਮੈਂ ਪਾਪੀ ਹਾਂ ਤਦੇ ਨਹੀਂ ਨਾ ਪਸੀਜਦਾ। ਮੈਂ ਪਾਪੀ ਮੈਂ ਪਾਪੀ...। (ਚੁਪ) ਮਨਾਂ ਨਿਰਾਸ ਨਾ ਹੋ। ਗੁਰੂ ਘਰ ਨਿਰਾਸਾ ਨਹੀਂ ਸਿਖਾਲਦਾ। ਗੁਰੂ ਬਾਬੇ ਨੇ ਰਾਇ ਬੁਲਾਰ ਨੂੰ ਕਿਹਾ ਸੀ, ਜਦੋਂ ਆਪ ਸੁਲਤਾਨਪੁਰ ਜਾਣ ਲੱਗੇ ਸੇ-ਹੇ ਰਾਇ ! ਜਦੋਂ ਤੇਰੀ ਆਪਣੀ ਸਤ੍ਯਾ ਕੁਝ ਨਾ ਸਾਰ ਸਕੇ ਦੁਇ ਹੱਥ ਜੋੜਕੇ ਕਰਤਾਰ ਦੀ ਸ਼ਰਨੀ ਪੈ ਜਾਯਾ ਕਰ। ਹੇ ਮਨ ਪਿਆ ਰਹੁ ਸ਼ਰਨ, ਜੋਡ਼ੀ ਰੱਖ ਧ੍ਯਾਨ, ਕਰੀ ਚਲ ਅਰਦਾਸ, ਆਪੇ ਦਾਤਾ ਬਖਸ਼ੇਗਾ। ਇਹ ਕਹਿਕੇ ਸਿਖ ਦੁਇ ਹੱਥ ਜੋੜਕੇ ਨਮਸਕਾਰ ਵਿਚ ਪੈ ਗਿਆ. ਕੁਛ ਚਿਰ ਬਾਦ ਉਠਿਆ ਤੇ ਇਧਰ ਉਧਰ ਤੱਕਿਆ। ਹੁਣ ਚੋਬਦਾਰ ਨੇ ਅੱਗੇ ਹੋ ਕੇ ਆਖਿਆ: ਗੁਰੂ ਦੇ ਪ੍ਯਾਰੇ! ਤੈਨੂੰ ਗੁਰੂ ਕਿਆਂ ਨੇ ਯਾਦ ਕੀਤਾ ਹੈ, ਆ ਮੇਰੇ ਨਾਲ ਸਿੱਖਾ ! ਗੁਰੂ ਦਾ ਦਰ ਵਾਹਿਗੁਰੂ ਦਾ ਦਰ ਹੈ ਜਿਥੇ ਸਾਰੇ ਸਿਖ ਪ੍ਯਾਰੇ ਹਨ--'ਸਿਖਾਂ ਪੁਤਾਂ ਭਾਈਆ ਭਾ ਇਕੋ ਜੇਹਾ॥ ਆ ਉਦਾਸ ਨਾ ਹੋ ! ਭਲਿਆ ਐਸਾ ਦਰ ਕਿਥੇ ਹੈ ਜੋ ਸਿਖ ਨੂੰ ਦੁਖਦਾਈ ਹਉਮੈ ਤੋਂ ਛੁਡਾਕੇ ਗੁਰਮੁਖ ਬਣਾ ਦੇਂਦਾ ਹੈ, ਗੁਰਮੁਖ ਆਪ ਸੁਖੀ ਹੋ ਕੇ ਜਗਤ ਨੂੰ ਸੁਖ ਦੇਂਦਾ ਹੈ । ਸੰਸਾ ਨਾ ਕਰ