

ਨਿਰਭੈਤਾ, ਚੜ੍ਹਦੀਆਂ ਕਲਾਂ, ਕੌਮੀ ਭਰਾਵਾਂ ਲਈ ਪ੍ਯਾਰ, ਕੁਰਬਾਨੀ, ਸਦਕੇ ਹੋਣ ਦਾ ਮਲ੍ਹਾਰ ਤੇ ਚਾਉ, ਸੁਖ ਦੇਣ ਦੀ ਖੁਸ਼ੀ, ਫੇਰ ਸੇਵਾ ਕਰਕੇ ਖੁਸ਼ੀ, ਫੇਰ ਸੇਵਾ ਕਰਕੇ ਸਫਲ ਹੋ ਗਿਆਂ ਦਾ ਭਾਵ ਇਹ ਸਾਰਾ ਅਰਥ ਤ੍ਰੈ ਅੱਖਰੇ 'ਖਾਲਸਾ ਵਿਚ ਸ਼ਾਮਲ, ਅਮਲ ਵਿਚ, ਤੇ ਵਰਤੋਂ ਵਿਚ। ਜਿਥੇ ਖ਼ਾਲਸਾ ਹੈ ਇਨਾਂ ਕੁਛ ਕਹਿਕੇ ਖ਼ਾਲਸਾ ਦਾ ਅਰਥ ਫੇਰ ਬਾਕੀ ਹੈ। ਇਹ ਇਕ ਫ਼ਕੀਰੀ ਰਮਜ਼ ਸੀ ਜੋ—ਗਰੀਬੀ ਵਿਚ ਸ਼ਖਸੀ ਤੇ ਕੌਮੀ ਹਾਲਤ ਵਿਚ, ਆਪਣੇ ਆਪ ਨੂੰ ਪਵਿਤ੍ਰਤਾ ਕੁਰਬਾਨੀ ਤੇ ਪਿਆਰ ਵਿਚ ਪ੍ਰਕਾਸ਼ਦੀ ਹੋਈ. ਅਜੇ ਹੋਰ ਹੈ ਤੇ ਹੋਸੀ ਦੀ--ਅਣਡਿੱਠੇ ਜਗਤ ਵਿਚ ਲਿਵ ਦੀ ਤਾਰ ਲਵਾਈ ਰੱਖਦੀ ਸੀ। ਇਕ ਖ਼ਾਲਸੇ ਨੂੰ ਪ੍ਰਸ਼ਾਦ ਛਕਾ ਕੇ ਭਾਵ ਐਉਂ ਉਛਲਦਾ ਸੀ ਕਿ ਕਲਗੀਆਂ ਵਾਲੇ ਤੇ ਅਕਾਲ ਪੁਰਖ ਨੇ ਪ੍ਰਸ਼ਾਦ ਪਾਇਆ ਹੈ ਤੇ ਛਕਾਉਣਹਾਰ ਕ੍ਰਿਤ ਕ੍ਰਿਤ ਹੋਇਆ ਹੈ। ਧਨ ਧਾਮ, ਪੁੱਤ੍ਰ, ਸਰਬੰਸ ਹਰ ਵੇਲੇ ਖ਼ਾਲਸੇ ਦਾ ਸਮਝਿਆ ਜਾਂਦਾ ਸੀ। ਅੰਦਰ ਨਾਮ ਦਾ ਨਿਵਾਸ ਤੇ ਉਸ ਆਸਰੇ ਚੜ੍ਹਦੀਆਂ ਕਲਾਂ ਦਾ ਪ੍ਰਭਾਵ, ਪਾਪ ਤੇ ਬਦੀ ਅਗੇ ਅਝੁਕਤਾ, ਫਤਹ ਦਾ ਨਿਸ਼ਚਾ, ਆਪਣੇ ਆਪ ਤੇ ਭਰੋਸਾ, ਹਰ ਸ਼ੈ ਤੇ ਹਰ ਵਜੂਦ ਤੇ ਹਾਵੀ ਹੋਣਾ, ਇਹ ਖ਼ਾਲਸਾ ਹੋਣ ਦੇ ਸੁਤੇ ਭਾਵ ਸਨ ਤੇ ਹਨ। ਖ਼ਾਲਸਾ ਕਹਿੰਦਿਆਂ ਸਾਰੇ ਹੋ ਚੁੱਕੇ ਇਤਿਹਾਸ ਹਠਾਂ, ਤਪਾਂ, ਜਪਾਂ ਕਰਨੀਆਂ ਸ਼ਰੀਦੀਆਂ, ਕੁਰਬਾਨੀਆਂ, ਫਤਹਯਾਬੀਆਂ ਦੇ ਸਾਕੇ ਅੱਖਾਂ ਵਿਚ ਫਿਰ ਜਾਂਦੇ ਹਨ ਤੇ ਰੂਹ ਫੂਕ ਕੇ ਜੀਉਂਦਾ ਕਰ ਜਾਂਦੇ ਹਨ। ਖਾਲਸਾ ਵਾਹਿਗੁਰੂ ਦਾ ਹੈ ਤੇ ਫਤਹ ਵਾਹਿਗੁਰੂ ਦੀ ਹੈ, ਸੋ ਫ਼ਤਹ ਖ਼ਾਲਸੇ ਦੀ ਹੈ। 36 / 36