(ਦਿਲ-ਜ਼ੋਰ)
ਉਹ ਜੋ ਦਿਲਗੀਰ ਸਨ. ਹੁਣ ਦਿਲਜ਼ੋਰ ਹਨ। ਆਪ ਜੀ ਨੇ ਜਦ ਉਹ ਵੇਲੇ ਦੀ ਕਰੜੀ ਮੁਸ਼ਕਲ ਨੂੰ ਹੱਲ ਕਰਨਾ ਵਿਚਾਰਿਆ ਤੇ ਇਲਾਜ 'ਖਾਲਸਾ ਆਦਰਸ਼ ਨਿਰਣੇ ਕਰ ਲਿਆ ਸੀ ਤਾਂ ਪਹਿਲੋਂ ਲੋੜ ਸੀ ਕਿ ਕੋਈ ਚੋਣ ਹੋਵੇ, ਤਾਂ ਜੋ ਖਰੇ ਖਰੇ ਪਰਖੇ ਹੋਏ ਬੰਦੇ ਲੈ ਕੇ ਕੰਮ ਆਰੰਭ ਕੀਤਾ ਜਾਵੇ। ਸੋ ਆਪ ਨੇ ਚੁਣਨ ਦਾ ਤ੍ਰੀਕਾ ਧਰਮ ਦੀ ਪ੍ਰੀਖਿਆ ਰਖਿਆ
(ਪਹਿਲਾ ਪਰਤਾਵਾ-ਵੈਸ਼ਨਵ ਬ੍ਰਾਹਮਣ)
ਆਚਰਣ ਹੀ ਇਨਸਾਨ ਦਾ ਸਭ ਤੋਂ ਮੁੱਢਲਾ ਗੁਣ ਹੈ। ਕੌਮ ਦੇ ਗਿਰਾਉ ਤੇ ਉਭਰਾਉ ਆਚਰਣ ਦੇ ਸਿਰ ਤੇ ਹੁੰਦੇ ਹਨ। ਆਚਰਣਹੀਨ ਜਿਤਨੇ ਬਲ ਨਾਲ ਕਾਮਯਾਬ ਹੁੰਦੇ ਹਨ ਜੇ ਆਚਰਣ ਵਾਲੇ ਉਤਨਾ ਬਲ ਲਾਉਣ ਤਾਂ ਲਾਭ ਦਾ ਕੋਈ ਅੰਤ ਨਹੀਂ ਰਹਿਂਦਾ। ਆਚਰਣ ਹੀ ਧਰਮ ਦੀ ਨੀਂਹ ਹੈ ਆਚਰਣ ਹੀ ਜਗਤ ਕਾਮਯਾਬੀ ਦੀ ਬੁਨਿਯਾਦ ਹੈ। ਗੁਰੂ ਜੀ ਆਚਰਣ ਤੇ ਧਰਮ ਸਾਹਸ ਨੂੰ ਕੱਠਿਆਂ ਕਰਨਾ ਚਾਹੁੰਦੇ ਸਨ, ਸੋ ਆਪ ਨੇ ਪਹਿਲੋਂ ਧਰਮ ਤੇ ਆਚਰਣ ਵਾਲਿਆਂ ਦੀ ਪ੍ਰੀਖਯਾ ਕਰਨੀ ਚਾਹੀ। ਹਿੰਦੁਸਤਾਨ ਵਿਚ ਸਦੀਆਂ ਤੋਂ ਬ੍ਰਾਹਮਣ ਉੱਚੇ ਤੇ ਆਦਰਸ਼ਕ ਮੰਨੇ ਗਏ ਸਨ। ਕਦੇ ਸੀ ਸਮਾਂ ਜਦੋਂ ਉਹ ਸਮੇਂ ਅਨੁਸਾਰ ਆਦਰਸ਼ਕ ਸਨ ਤੇ ਅਗੁਵਾਨੀ ਦੇ ਜੋਗ ਸਨ, ਪਰ ਹੁਣ ਗਿਰਾਉ ਵਰਤ ਰਿਹਾ ਸੀ ਆਦਰਸ਼ ਤੋਂ। ਸਤਿਗੁਰੂ ਜੀ ਨੇ ਹੁਣ ਪਹਿਲ ਇਹਨਾਂ ਤੋਂ ਹੀ ਕੀਤੀ। ਸੋ ਆਪ ਨੇ ਆ ਕੀਤੀ ਕਿ ਇਕ ਬ੍ਰਹਮ ਭੇਜ ਕੀਤਾ ਜਾਵੇ। ਦੋ ਤਰ੍ਹਾਂ ਦਾ ਪਕਵਾਨ ਤਿਆਰ ਹੋਵੇ, ਇਕ ਮਾਸ ਵਾਲਾ, ਦੂਸਰਾ ਖੀਰ ਖੰਡ ਭਾਜੀਆਂ ਵਾਲਾ। ਜੋ ਬ੍ਰਹਾਮਣ ਮਾਸ ਖਾਣ ਵਾਲੀ ਪੰਕਤ ਵਿਚ ਬੈਠਣ ਉਹਨਾਂ ਨੂੰ ਦੱਛਣਾ ਅਸ਼ਰਫੀ ਮਿਲੇ ਤੇ ਜੋ ਸਾਗ ਸਬਜ਼ੀ ਦੇ ਪਾਸੇ ਬੈਠਣ ਉਹਨਾਂ ਨੂੰ ਰੁਪੱਯਾ ਦੱਛਣਾ ਮਿਲੇ। ਜਦੋਂ ਪੰਕਤਿ ਲੱਗੀ ਤਾਂ ਲਗ ਪਗ ਸਾਰੇ ਬ੍ਰਾਹਮਣ ਮਾਸ ਪੰਕਤਿ ਲੱਗੀ ਤਾਂ ਲਗ ਪਗ ਸਾਰੇ ਬ੍ਰਾਹਮਣ ਮਾਸ
(ਦੂਜਾ ਪਰਤਾਵਾ-ਸ਼ਕਤੀ ਉਪਾਸ਼ਕਾਂ ਦਾ)
ਦੂਸਰਾ ਫਿਰਕਾ ਹਿੰਦੂ ਵਡਕਿਆਂ ਦਾ ਓਹ ਬ੍ਰਾਹਮਣ ਹੈਸਨ ਜੋ ਦੇਵੀ ਦੇ ਉਪਾਸਕ ਹੈਨ। ਇਨ੍ਹਾਂ ਵਿਚ ਦੇਵੀ ਨੂੰ ਭੋਗ ਮਾਸ ਆਦਿ ਦਾ ਲਗਦਾ ਹੈ। ਜਿਸ ਨੂੰ ਗੁਰੂ ਜੀ ਦਾ ਦੇਵੀ ਪੂਜਨ ਆਖਦੇ ਹਨ; ਜਾਪਦਾ ਹੈ ਕਿ ਉਹ ਦੂਸਰੀ ਪ੍ਰੀਖ੍ਯਾ ਸੀ ਸ਼ਾਕਤਿਕ ਅਸੂਲ ਵਾਲਿਆਂ ਵਡਕਿਆਂ ਦੀ। ਸੋ ਨੈਣਾਂ ਦੇਵੀ ਦੇ ਟਿੱਲੇ ਤੇ ਮੁਖੀ ਬ੍ਰਾਹਮਣ ਪਹਿਲੋਂ ਤੇ ਮਗਰੋਂ ਸਭ ਤੋਂ ਮੁਖੀ ਹੋਤਾ ਕੇਸ਼ੋ ਦਾਸ ਆਦਿ ਆਪਣੇ ਦੱਸੇ ਆਦਰਸ਼ ਮੂਜਬ ਨਾ ਰਹੇ। ਦੇਵੀ ਦੇ ਪ੍ਰਗਟ ਹੋਣ ਦਾ ਦਾਅਵਾ ਕੀਤਾ, ਪਰ ਉਸ ਜਤਨ ਵਿਚ ਅੰਤ ਤਕ ਨਾ ਨਿਭੇ ਤੇ ਖਿਸਕ ਆਏ। ਇਹ ਖਿਸਕ ਆਉਣਾ ਉਹਨਾਂ ਦਾ ਇਸ ਪ੍ਰੀਖ੍ਯਾ ਵਿਚ ਕੱਸੇ ਨਿਕਲਣਾ ਸੀ। ਗੁਰੂ ਜੀ ਨੇ ਉਸ ਤੋਂ ਮਗਰੋਂ ਇਕ ਜੱਗ ਕੀਤਾ ਸੀ, ਉਸ ਵਿਚ ਇਨ੍ਹਾਂ ਬ੍ਰਾਹਮਣਾਂ ਨੂੰ ਨਹੀਂ ਬੁਲਾਯਾ। ਜਿਸ
–––––––––––
* ਸੰਸ:, ਹੋਮ ਕਰਨ ਵਾਲਾ (ਬ੍ਰਾਹਮਣ)। (ਅ) ਪ੍ਰਧਾਨ ਰਿਤਿਜ