(ਦਿਲ-ਜ਼ੋਰ)
ਉਹ ਜੋ ਦਿਲਗੀਰ ਸਨ. ਹੁਣ ਦਿਲਜ਼ੋਰ ਹਨ। ਆਪ ਜੀ ਨੇ ਜਦ ਉਹ ਵੇਲੇ ਦੀ ਕਰੜੀ ਮੁਸ਼ਕਲ ਨੂੰ ਹੱਲ ਕਰਨਾ ਵਿਚਾਰਿਆ ਤੇ ਇਲਾਜ 'ਖਾਲਸਾ ਆਦਰਸ਼ ਨਿਰਣੇ ਕਰ ਲਿਆ ਸੀ ਤਾਂ ਪਹਿਲੋਂ ਲੋੜ ਸੀ ਕਿ ਕੋਈ ਚੋਣ ਹੋਵੇ, ਤਾਂ ਜੋ ਖਰੇ ਖਰੇ ਪਰਖੇ ਹੋਏ ਬੰਦੇ ਲੈ ਕੇ ਕੰਮ ਆਰੰਭ ਕੀਤਾ ਜਾਵੇ। ਸੋ ਆਪ ਨੇ ਚੁਣਨ ਦਾ ਤ੍ਰੀਕਾ ਧਰਮ ਦੀ ਪ੍ਰੀਖਿਆ ਰਖਿਆ
(ਪਹਿਲਾ ਪਰਤਾਵਾ-ਵੈਸ਼ਨਵ ਬ੍ਰਾਹਮਣ)
ਆਚਰਣ ਹੀ ਇਨਸਾਨ ਦਾ ਸਭ ਤੋਂ ਮੁੱਢਲਾ ਗੁਣ ਹੈ। ਕੌਮ ਦੇ ਗਿਰਾਉ ਤੇ ਉਭਰਾਉ ਆਚਰਣ ਦੇ ਸਿਰ ਤੇ ਹੁੰਦੇ ਹਨ। ਆਚਰਣਹੀਨ ਜਿਤਨੇ ਬਲ ਨਾਲ ਕਾਮਯਾਬ ਹੁੰਦੇ ਹਨ ਜੇ ਆਚਰਣ ਵਾਲੇ ਉਤਨਾ ਬਲ ਲਾਉਣ ਤਾਂ ਲਾਭ ਦਾ ਕੋਈ ਅੰਤ ਨਹੀਂ ਰਹਿਂਦਾ। ਆਚਰਣ ਹੀ ਧਰਮ ਦੀ ਨੀਂਹ ਹੈ ਆਚਰਣ ਹੀ ਜਗਤ ਕਾਮਯਾਬੀ ਦੀ ਬੁਨਿਯਾਦ ਹੈ। ਗੁਰੂ ਜੀ ਆਚਰਣ ਤੇ ਧਰਮ ਸਾਹਸ ਨੂੰ ਕੱਠਿਆਂ ਕਰਨਾ ਚਾਹੁੰਦੇ ਸਨ, ਸੋ ਆਪ ਨੇ ਪਹਿਲੋਂ ਧਰਮ ਤੇ ਆਚਰਣ ਵਾਲਿਆਂ ਦੀ ਪ੍ਰੀਖਯਾ ਕਰਨੀ ਚਾਹੀ। ਹਿੰਦੁਸਤਾਨ ਵਿਚ ਸਦੀਆਂ ਤੋਂ ਬ੍ਰਾਹਮਣ ਉੱਚੇ ਤੇ ਆਦਰਸ਼ਕ ਮੰਨੇ ਗਏ ਸਨ। ਕਦੇ ਸੀ ਸਮਾਂ ਜਦੋਂ ਉਹ ਸਮੇਂ ਅਨੁਸਾਰ ਆਦਰਸ਼ਕ ਸਨ ਤੇ ਅਗੁਵਾਨੀ ਦੇ ਜੋਗ ਸਨ, ਪਰ ਹੁਣ ਗਿਰਾਉ ਵਰਤ ਰਿਹਾ ਸੀ ਆਦਰਸ਼ ਤੋਂ। ਸਤਿਗੁਰੂ ਜੀ ਨੇ ਹੁਣ ਪਹਿਲ ਇਹਨਾਂ ਤੋਂ ਹੀ ਕੀਤੀ। ਸੋ ਆਪ ਨੇ ਆ ਕੀਤੀ ਕਿ ਇਕ ਬ੍ਰਹਮ ਭੇਜ ਕੀਤਾ ਜਾਵੇ। ਦੋ ਤਰ੍ਹਾਂ ਦਾ ਪਕਵਾਨ ਤਿਆਰ ਹੋਵੇ, ਇਕ ਮਾਸ ਵਾਲਾ, ਦੂਸਰਾ ਖੀਰ ਖੰਡ ਭਾਜੀਆਂ ਵਾਲਾ। ਜੋ ਬ੍ਰਹਾਮਣ ਮਾਸ ਖਾਣ ਵਾਲੀ ਪੰਕਤ ਵਿਚ ਬੈਠਣ ਉਹਨਾਂ ਨੂੰ ਦੱਛਣਾ ਅਸ਼ਰਫੀ ਮਿਲੇ ਤੇ ਜੋ ਸਾਗ ਸਬਜ਼ੀ ਦੇ ਪਾਸੇ ਬੈਠਣ ਉਹਨਾਂ ਨੂੰ ਰੁਪੱਯਾ ਦੱਛਣਾ ਮਿਲੇ। ਜਦੋਂ ਪੰਕਤਿ ਲੱਗੀ ਤਾਂ ਲਗ ਪਗ ਸਾਰੇ ਬ੍ਰਾਹਮਣ ਮਾਸ ਪੰਕਤਿ ਲੱਗੀ ਤਾਂ ਲਗ ਪਗ ਸਾਰੇ ਬ੍ਰਾਹਮਣ ਮਾਸ
(ਦੂਜਾ ਪਰਤਾਵਾ-ਸ਼ਕਤੀ ਉਪਾਸ਼ਕਾਂ ਦਾ)
ਦੂਸਰਾ ਫਿਰਕਾ ਹਿੰਦੂ ਵਡਕਿਆਂ ਦਾ ਓਹ ਬ੍ਰਾਹਮਣ ਹੈਸਨ ਜੋ ਦੇਵੀ ਦੇ ਉਪਾਸਕ ਹੈਨ। ਇਨ੍ਹਾਂ ਵਿਚ ਦੇਵੀ ਨੂੰ ਭੋਗ ਮਾਸ ਆਦਿ ਦਾ ਲਗਦਾ ਹੈ। ਜਿਸ ਨੂੰ ਗੁਰੂ ਜੀ ਦਾ ਦੇਵੀ ਪੂਜਨ ਆਖਦੇ ਹਨ; ਜਾਪਦਾ ਹੈ ਕਿ ਉਹ ਦੂਸਰੀ ਪ੍ਰੀਖ੍ਯਾ ਸੀ ਸ਼ਾਕਤਿਕ ਅਸੂਲ ਵਾਲਿਆਂ ਵਡਕਿਆਂ ਦੀ। ਸੋ ਨੈਣਾਂ ਦੇਵੀ ਦੇ ਟਿੱਲੇ ਤੇ ਮੁਖੀ ਬ੍ਰਾਹਮਣ ਪਹਿਲੋਂ ਤੇ ਮਗਰੋਂ ਸਭ ਤੋਂ ਮੁਖੀ ਹੋਤਾ ਕੇਸ਼ੋ ਦਾਸ ਆਦਿ ਆਪਣੇ ਦੱਸੇ ਆਦਰਸ਼ ਮੂਜਬ ਨਾ ਰਹੇ। ਦੇਵੀ ਦੇ ਪ੍ਰਗਟ ਹੋਣ ਦਾ ਦਾਅਵਾ ਕੀਤਾ, ਪਰ ਉਸ ਜਤਨ ਵਿਚ ਅੰਤ ਤਕ ਨਾ ਨਿਭੇ ਤੇ ਖਿਸਕ ਆਏ। ਇਹ ਖਿਸਕ ਆਉਣਾ ਉਹਨਾਂ ਦਾ ਇਸ ਪ੍ਰੀਖ੍ਯਾ ਵਿਚ ਕੱਸੇ ਨਿਕਲਣਾ ਸੀ। ਗੁਰੂ ਜੀ ਨੇ ਉਸ ਤੋਂ ਮਗਰੋਂ ਇਕ ਜੱਗ ਕੀਤਾ ਸੀ, ਉਸ ਵਿਚ ਇਨ੍ਹਾਂ ਬ੍ਰਾਹਮਣਾਂ ਨੂੰ ਨਹੀਂ ਬੁਲਾਯਾ। ਜਿਸ
–––––––––––
* ਸੰਸ:, ਹੋਮ ਕਰਨ ਵਾਲਾ (ਬ੍ਰਾਹਮਣ)। (ਅ) ਪ੍ਰਧਾਨ ਰਿਤਿਜ
(ਤੀਜਾ ਪਰਤਾਵਾ--ਜੋਗੀਆਂ ਸੰਨ੍ਯਾਸੀਆਂ ਦਾ)
ਇਸੀ ਤਰ੍ਹਾਂ ਜਾਪਦਾ ਹੈ ਕਿ ਆਪ ਜੀ ਨੇ ਸੰਨ੍ਯਾਸੀ ਅਰ ਜੋਗੀਆਂ ਆਦਿਕ ਦੀ ਪ੍ਰੀਖ੍ਯਾ ਕੀਤੀ ਹੈ ਤੇ ਉਹ ਬੀ ਆਪਣੇ ਆਦਰਸ਼ਾਂ ਤੋਂ ਨੀਵੇਂ ਪਾਏ ਹਨ ਕਿਉਂਕਿ ਸਤਿਗੁਰੂ ਜੀ ਨੇ ਆਪਣੀ ਬਾਣੀ ਵਿਚ ਉਹਨਾਂ ਦਾ ਐਉਂ ਜ਼ਿਕਰ ਕੀਤਾ ਹੈ, ਜੇ ਜੁਗਿਆਨ ਕੇ ਜਾਯ ਕਹੈਂ-ਸਭ ਜੋਗਨ ਕੋ ਗ੍ਰਿਹਮਾਲ ਉਨੈਦੈ। ਜੋ ਪਰੋ ਭਾਜ ਸੰਨ੍ਯਾਸਨ ਕੇ ਕਹਿਂ-ਦੱਤ ਕੇ ਨਾਮ ਪੈ ਧਾਮ ਲੁਟੈਦੈ।' ਚਾਹੋ ਜੋਗੀਸੰਨ੍ਯਾਸੀਆਂ ਦਾ ਕੋਈ ਪ੍ਰਸੰਗ ਪੂਰੀ ਤਰ੍ਹਾਂ ਕਲਮ ਬੰਦ ਨਹੀਂ ਅਜੇ ਲੱਝਾ ਪਰ ਸੰਨ੍ਯਾਸੀ ਦੀਆਂ ਚਿੱਪੀਆਂ ਤੋਂ ਲਾਖ ਵਿਚੋਂ ਮੁਹਰਾਂ ਕੱਢਣੀਆ ਤੇ ਹੋਰ ਜੋਗੀਆਂ ਨਾਲ ਵਿਚਾਰਾਂ ਤੇ ਉਪਰਲੇ ਸ੍ਰੀ ਮੁਖ ਵਾਕ ਦੱਸਦੇ ਹਨ ਕਿ ਜ਼ਰੂਰ ਉਨ੍ਹਾਂ ਦੇ ਆਦਰਸ਼ ਤੋਂ ਨੀਵੇਂ ਹੋਣ ਦੀ ਪ੍ਰੀਖ੍ਯਾ ਕਰਕੇ ਸਬੂਤ ਲੀਤੇ ਸਨ। ਇਸ ਤਰ੍ਹਾਂ ਪਰਖ ਪਰਖ ਕੇ ਉਚਾਰੇ ਵਾਕ ਬੀ ਹਨ:--ਸ੍ਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ। ਪੁਨਾ--ਪਉਣ ਅਹਾਰ ਜਤੀ ਜਤਧਾਰ, ਸਭੈ ਸੁ ਬਿਚਾਰ ਹਜਾਰਕ ਦੇਖੇ। (ਦਸ ਸਵੱਯੇ)
––––––––––––––
੧. ਸ੍ਰਾਵਗ-ਸਰੋਉੜੇ। ਸੁਧ-ਵੈਸ਼ਨਵ। ਜੋਗ-ਜੋਗੀ। ਜਤੀ-ਜਤ ਵਾਲੇ ਯਾ ਸੰਨਯਾਸੀ।
੨. ਪਉਣ ਅਹਾਰ-ਪ੍ਰਾਣਾਯਾਮੀ। ਸੁਵਿਚਾਰ-ਪੰਡਿਤ। ਹਜਾਰਕ ਦੇਖੋ-ਇਕ ਹਜ਼ਾਰ ਦੇ ਲਗ ਪਗ ਮੈਂ ਪਰਤਾਏ ਹਨ।
(ਚੌਥਾ ਪਰਤਾਵਾ--ਰਾਜਿਆਂ ਦਾ)
ਜਦੋਂ ਧਰਮ ਦੇ ਆਗੂ ਪਰਤਾਏ ਗਏ, ਕੱਸੇ ਨਿਕਲੇ ਤੇ ਜੋ ਇਨ੍ਹਾਂ ਵਿਚੋਂ ਅਸੂਲੀ ਬੰਦੇ ਨਿਕਲੇ, ਓਹ ਸਾਹਸਹੀਨ ਸਨ, ਤਦ ਆਪਨੇ ਸਾਹਸ ਵਾਲਿਆਂ ਦਾ ਪਰਤਾਵਾ ਲੈਣਾ ਸੀ। ਇਸ ਲਈ ਰਾਜੇ ਰਾਣੇ ਪਰਖਣੇ ਸੇ। ਅਸਲ ਵਿਚ ਰਾਜੇ ਰਾਣਿਆਂ ਦੀ ਪਰਖ ਤਾਂ ਸਭ ਤੋਂ ਵਧੀਕ ਹੋ ਚੁਕੀ ਸੀ। ਆਪੋ ਵਿਚ ਏਹ ਪਾਟੋ ਧਾੜ ਹੈਸਨ, ਦੇਸ਼ ਕਿ ਪਰਜਾ, ਧਰਮ ਕਿ ਸੱਚ ਲਈ ਇਨ੍ਹਾਂ ਵਿਚ ਕੁਰਬਾਨੀ ਹੈ ਨਹੀਂ ਸੀ। ਏਹ ਕਈ ਵੇਰ ਗੁਰੂ ਜੀ ਨਾਲ ਜੁੱਧ ਕਰ ਕੇ ਉਹਨਾਂ ਨੂੰ ਪ੍ਰਾਜੈ ਕਰਨ ਦੇ ਹੀਲੇ ਕਰ ਚੁਕੇ ਸੇ, ਪਰ ਜਦ ਤੋਂ ਸ਼ਾਹਜ਼ਾਦਾ ਮੁਅੱਜ਼ਮ ਪੰਜਾਬ ਵਿਚ ਆਇਆ ਤੇ ਗੁਰੂ ਜੀ ਨਾਲ ਸਜਨਾਈ ਦਾ ਵਰਤਾਉ ਕਰ ਗਿਆ ਸੀ ਤਦ ਤੋਂ ਪਹਾੜੀ ਰਾਜੇ ਸੁਲਹ ਸਾਲਸੀ ਨਾਲ ਵਰਤਦੇ ਸੇ। ਇਨ੍ਹਾਂ ਦਿਨਾਂ ਵਿਚ ਕਿਸੇ ਮੇਲ ਵੇਲੇ ਸ੍ਰੀ ਗੁਰੂ ਜੀ ਨੇ ਉਹਨਾਂ ਨੂੰ ਪ੍ਰੇਰਨਾ ਕੀਤੀ ਤੇ ਵੀਚਾਰ ਆਰੰਭੀ ਤੇ ਉਹਨਾਂ ਨੂੰ ਸਮਝਾਇਆ ਕਿ ਸਾਨੂੰ ਹਿੰਦ ਵਾਸੀਆਂ ਨੂੰ ਜ਼ਾਤ ਭੇਦ ਤੇ ਜਾਤ ਭੇਦ ਤੋਂ ਉਪਜੀ ਨਫਰਤ ਨੇ ਵਿਕੋਲਿਤ੍ਰੇ ਕਰ ਦਿਤਾ ਹੈ ਤੇ ਅਸੀਂ ਦੁਬੇਲ ਅਵਸਥਾ ਤੇ ਪ੍ਰਾਧੀਨਤਾ ਵਿਚ ਦੁਖੜੇ ਭਰ ਰਹੋ ਹਾਂ, ਮੈਂ ਹੁਣ ਚਾਹੁੰਦਾ ਹਾਂ ਕਿ ਇਹ ਭੇਦ ਮਿਟਾ ਦਿੱਤਾ ਜਾਵੇ। ਇਕ ਐਸੀ ਰੀਤਿ ਜਾਰੀ ਕਰਾਂ ਕਿ ਜੋ ਇਸ ਦੁਆਰਾ ਜਨਮੇ ਸੋ ਜਾਤ ਭੇਦ ਤੋਂ ਛੁੱਟਕੇ ਇਕ ਖ੍ਯਤ੍ਰਤ ਧਰਮ ਵਿਚ ਆ ਜਾਵੇ ਤਦ ਆਪਣੇ ਦੇਸ਼ ਦਾ ਭਾਰ ਹਰਿਆ ਜਾ ਸਕੇਗਾ। ਚਾਹੀਦਾ ਹੈ ਕਿ ਪਰਸਪਰ ਪ੍ਯਾਰ ਵਧੇ, ਸਾਰੇ ਭਰਾ ਭਰਾ ਬਣ ਜਾਣ ' ਤੇ ਇਕ ਦੂਏ ਤੋਂ ਜਾਨਾਂ ਵਾਰਨ। ਪੂਜਾ ਲਈ ਸ਼ਰਨ ਇਕ ਮਹਾਂ ਕਾਲ ਅਕਾਲ ਦੀ ਲਈ ਜਾਵੇ ਜੋ ਸਭ ਦਾ ਪੂਜ੍ਯ ਹੈ। ਫਿਰ ਧਰਮ ਤੇ ਆਚਰਨ ਦੀ ਉੱਚਤਾ ਮਰਦ ਦੀ ਪਰਖ ਠਹਿਰਾਈ ਜਾਵੇ। ਐਸੇ ਬੰਦੇ ਕੁਰਬਾਨੀ ਕਰ ਸਕਣਗੇ। ਤੁਸੀਂ ਇਸ ਦੇਸ਼ ਉਧਾਰ ਦੇ ਕੰਮ ਵਿਚ ਨਾਲ ਰਲੋ, ਚਾਹੋ ਅਗੁਵਾਨੀ ਲੈ ਲਵੋ। ਪਰ ਰਾਜਿਆਂ ਨੇ ਤੁਰਕ ਬਲ ਨੂੰ ਅਜਿੱਤ ਜਾਤਾ, ਗੁਰੂ ਕੀ ਤਜਵੀਜ਼ ਨੂੰ ਅਵਰਤੋਂ ਵਾਲੀ ਸਮਝਿਆ ਤੇ ਸਾਥ ਦੇਣੋਂ ਕਿ ਨਾਲ ਰਲਣੋਂ ਨਾਂਹ ਕਰ ਦਿੱਤੀ।
–––––––––––––––––––––––
* ਸੂ: ਪ੍ਰ: ਵਿਚ ਰਾਜਿਆਂ ਦਾ ਮੇਲ ਅੰਮ੍ਰਿਤ ਤੋਂ ਪਹਿਲੇ ਦਿੱਤਾ ਹੈ, ਤਵਾ: ਖਾ: ਵਿਚ ਪਿਛੋਂ ਮੇਲ ਦੋ ਵਾਰ ਹੋਯਾ ਜਾਪਦਾ ਹੈ।