(ਤੀਜਾ ਪਰਤਾਵਾ--ਜੋਗੀਆਂ ਸੰਨ੍ਯਾਸੀਆਂ ਦਾ)
ਇਸੀ ਤਰ੍ਹਾਂ ਜਾਪਦਾ ਹੈ ਕਿ ਆਪ ਜੀ ਨੇ ਸੰਨ੍ਯਾਸੀ ਅਰ ਜੋਗੀਆਂ ਆਦਿਕ ਦੀ ਪ੍ਰੀਖ੍ਯਾ ਕੀਤੀ ਹੈ ਤੇ ਉਹ ਬੀ ਆਪਣੇ ਆਦਰਸ਼ਾਂ ਤੋਂ ਨੀਵੇਂ ਪਾਏ ਹਨ ਕਿਉਂਕਿ ਸਤਿਗੁਰੂ ਜੀ ਨੇ ਆਪਣੀ ਬਾਣੀ ਵਿਚ ਉਹਨਾਂ ਦਾ ਐਉਂ ਜ਼ਿਕਰ ਕੀਤਾ ਹੈ, ਜੇ ਜੁਗਿਆਨ ਕੇ ਜਾਯ ਕਹੈਂ-ਸਭ ਜੋਗਨ ਕੋ ਗ੍ਰਿਹਮਾਲ ਉਨੈਦੈ। ਜੋ ਪਰੋ ਭਾਜ ਸੰਨ੍ਯਾਸਨ ਕੇ ਕਹਿਂ-ਦੱਤ ਕੇ ਨਾਮ ਪੈ ਧਾਮ ਲੁਟੈਦੈ।' ਚਾਹੋ ਜੋਗੀਸੰਨ੍ਯਾਸੀਆਂ ਦਾ ਕੋਈ ਪ੍ਰਸੰਗ ਪੂਰੀ ਤਰ੍ਹਾਂ ਕਲਮ ਬੰਦ ਨਹੀਂ ਅਜੇ ਲੱਝਾ ਪਰ ਸੰਨ੍ਯਾਸੀ ਦੀਆਂ ਚਿੱਪੀਆਂ ਤੋਂ ਲਾਖ ਵਿਚੋਂ ਮੁਹਰਾਂ ਕੱਢਣੀਆ ਤੇ ਹੋਰ ਜੋਗੀਆਂ ਨਾਲ ਵਿਚਾਰਾਂ ਤੇ ਉਪਰਲੇ ਸ੍ਰੀ ਮੁਖ ਵਾਕ ਦੱਸਦੇ ਹਨ ਕਿ ਜ਼ਰੂਰ ਉਨ੍ਹਾਂ ਦੇ ਆਦਰਸ਼ ਤੋਂ ਨੀਵੇਂ ਹੋਣ ਦੀ ਪ੍ਰੀਖ੍ਯਾ ਕਰਕੇ ਸਬੂਤ ਲੀਤੇ ਸਨ। ਇਸ ਤਰ੍ਹਾਂ ਪਰਖ ਪਰਖ ਕੇ ਉਚਾਰੇ ਵਾਕ ਬੀ ਹਨ:--ਸ੍ਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ। ਪੁਨਾ--ਪਉਣ ਅਹਾਰ ਜਤੀ ਜਤਧਾਰ, ਸਭੈ ਸੁ ਬਿਚਾਰ ਹਜਾਰਕ ਦੇਖੇ। (ਦਸ ਸਵੱਯੇ)
––––––––––––––
੧. ਸ੍ਰਾਵਗ-ਸਰੋਉੜੇ। ਸੁਧ-ਵੈਸ਼ਨਵ। ਜੋਗ-ਜੋਗੀ। ਜਤੀ-ਜਤ ਵਾਲੇ ਯਾ ਸੰਨਯਾਸੀ।
੨. ਪਉਣ ਅਹਾਰ-ਪ੍ਰਾਣਾਯਾਮੀ। ਸੁਵਿਚਾਰ-ਪੰਡਿਤ। ਹਜਾਰਕ ਦੇਖੋ-ਇਕ ਹਜ਼ਾਰ ਦੇ ਲਗ ਪਗ ਮੈਂ ਪਰਤਾਏ ਹਨ।
(ਚੌਥਾ ਪਰਤਾਵਾ--ਰਾਜਿਆਂ ਦਾ)
ਜਦੋਂ ਧਰਮ ਦੇ ਆਗੂ ਪਰਤਾਏ ਗਏ, ਕੱਸੇ ਨਿਕਲੇ ਤੇ ਜੋ ਇਨ੍ਹਾਂ ਵਿਚੋਂ ਅਸੂਲੀ ਬੰਦੇ ਨਿਕਲੇ, ਓਹ ਸਾਹਸਹੀਨ ਸਨ, ਤਦ ਆਪਨੇ ਸਾਹਸ ਵਾਲਿਆਂ ਦਾ ਪਰਤਾਵਾ ਲੈਣਾ ਸੀ। ਇਸ ਲਈ ਰਾਜੇ ਰਾਣੇ ਪਰਖਣੇ ਸੇ। ਅਸਲ ਵਿਚ ਰਾਜੇ ਰਾਣਿਆਂ ਦੀ ਪਰਖ ਤਾਂ ਸਭ ਤੋਂ ਵਧੀਕ ਹੋ ਚੁਕੀ ਸੀ। ਆਪੋ ਵਿਚ ਏਹ ਪਾਟੋ ਧਾੜ ਹੈਸਨ, ਦੇਸ਼ ਕਿ ਪਰਜਾ, ਧਰਮ ਕਿ ਸੱਚ ਲਈ ਇਨ੍ਹਾਂ ਵਿਚ ਕੁਰਬਾਨੀ ਹੈ ਨਹੀਂ ਸੀ। ਏਹ ਕਈ ਵੇਰ ਗੁਰੂ ਜੀ ਨਾਲ ਜੁੱਧ ਕਰ ਕੇ ਉਹਨਾਂ ਨੂੰ ਪ੍ਰਾਜੈ ਕਰਨ ਦੇ ਹੀਲੇ ਕਰ ਚੁਕੇ ਸੇ, ਪਰ ਜਦ ਤੋਂ ਸ਼ਾਹਜ਼ਾਦਾ ਮੁਅੱਜ਼ਮ ਪੰਜਾਬ ਵਿਚ ਆਇਆ ਤੇ ਗੁਰੂ ਜੀ ਨਾਲ ਸਜਨਾਈ ਦਾ ਵਰਤਾਉ ਕਰ ਗਿਆ ਸੀ ਤਦ ਤੋਂ ਪਹਾੜੀ ਰਾਜੇ ਸੁਲਹ ਸਾਲਸੀ ਨਾਲ ਵਰਤਦੇ ਸੇ। ਇਨ੍ਹਾਂ ਦਿਨਾਂ ਵਿਚ ਕਿਸੇ ਮੇਲ ਵੇਲੇ ਸ੍ਰੀ ਗੁਰੂ ਜੀ ਨੇ ਉਹਨਾਂ ਨੂੰ ਪ੍ਰੇਰਨਾ ਕੀਤੀ ਤੇ ਵੀਚਾਰ ਆਰੰਭੀ ਤੇ ਉਹਨਾਂ ਨੂੰ ਸਮਝਾਇਆ ਕਿ ਸਾਨੂੰ ਹਿੰਦ ਵਾਸੀਆਂ ਨੂੰ ਜ਼ਾਤ ਭੇਦ ਤੇ ਜਾਤ ਭੇਦ ਤੋਂ ਉਪਜੀ ਨਫਰਤ ਨੇ ਵਿਕੋਲਿਤ੍ਰੇ ਕਰ ਦਿਤਾ ਹੈ ਤੇ ਅਸੀਂ ਦੁਬੇਲ ਅਵਸਥਾ ਤੇ ਪ੍ਰਾਧੀਨਤਾ ਵਿਚ ਦੁਖੜੇ ਭਰ ਰਹੋ ਹਾਂ, ਮੈਂ ਹੁਣ ਚਾਹੁੰਦਾ ਹਾਂ ਕਿ ਇਹ ਭੇਦ ਮਿਟਾ ਦਿੱਤਾ ਜਾਵੇ। ਇਕ ਐਸੀ ਰੀਤਿ ਜਾਰੀ ਕਰਾਂ ਕਿ ਜੋ ਇਸ ਦੁਆਰਾ ਜਨਮੇ ਸੋ ਜਾਤ ਭੇਦ ਤੋਂ ਛੁੱਟਕੇ ਇਕ ਖ੍ਯਤ੍ਰਤ ਧਰਮ ਵਿਚ ਆ ਜਾਵੇ ਤਦ ਆਪਣੇ ਦੇਸ਼ ਦਾ ਭਾਰ ਹਰਿਆ ਜਾ ਸਕੇਗਾ। ਚਾਹੀਦਾ ਹੈ ਕਿ ਪਰਸਪਰ ਪ੍ਯਾਰ ਵਧੇ, ਸਾਰੇ ਭਰਾ ਭਰਾ ਬਣ ਜਾਣ ' ਤੇ ਇਕ ਦੂਏ ਤੋਂ ਜਾਨਾਂ ਵਾਰਨ। ਪੂਜਾ ਲਈ ਸ਼ਰਨ ਇਕ ਮਹਾਂ ਕਾਲ ਅਕਾਲ ਦੀ ਲਈ ਜਾਵੇ ਜੋ ਸਭ ਦਾ ਪੂਜ੍ਯ ਹੈ। ਫਿਰ ਧਰਮ ਤੇ ਆਚਰਨ ਦੀ ਉੱਚਤਾ ਮਰਦ ਦੀ ਪਰਖ ਠਹਿਰਾਈ ਜਾਵੇ। ਐਸੇ ਬੰਦੇ ਕੁਰਬਾਨੀ ਕਰ ਸਕਣਗੇ। ਤੁਸੀਂ ਇਸ ਦੇਸ਼ ਉਧਾਰ ਦੇ ਕੰਮ ਵਿਚ ਨਾਲ ਰਲੋ, ਚਾਹੋ ਅਗੁਵਾਨੀ ਲੈ ਲਵੋ। ਪਰ ਰਾਜਿਆਂ ਨੇ ਤੁਰਕ ਬਲ ਨੂੰ ਅਜਿੱਤ ਜਾਤਾ, ਗੁਰੂ ਕੀ ਤਜਵੀਜ਼ ਨੂੰ ਅਵਰਤੋਂ ਵਾਲੀ ਸਮਝਿਆ ਤੇ ਸਾਥ ਦੇਣੋਂ ਕਿ ਨਾਲ ਰਲਣੋਂ ਨਾਂਹ ਕਰ ਦਿੱਤੀ।
–––––––––––––––––––––––
* ਸੂ: ਪ੍ਰ: ਵਿਚ ਰਾਜਿਆਂ ਦਾ ਮੇਲ ਅੰਮ੍ਰਿਤ ਤੋਂ ਪਹਿਲੇ ਦਿੱਤਾ ਹੈ, ਤਵਾ: ਖਾ: ਵਿਚ ਪਿਛੋਂ ਮੇਲ ਦੋ ਵਾਰ ਹੋਯਾ ਜਾਪਦਾ ਹੈ।
(ਪੰਜਵਾਂ ਪਰਤਾਵਾ-ਆਪਣੇ ਧਰਮ ਦੇ ਆਗੂਆਂ ਦਾ)
ਹੁਣ ਸਤਿਗੁਰੂ ਜੀ ਨੂੰ ਪਹਿਲੇ ਧਰਮੀਆਂ ਵਲੋਂ ਤੇ 'ਪਹਿਲੇ ਬਲ ਪ੍ਰਾਕ੍ਰਮ ਵਾਲਿਆਂ ਦੋਹਾਂ ਪਾਸਿਆਂ ਵਲੋਂ ਨਿਰਾਸਤਾ ਹੋ ਚੁਕੀ ਸੀ। ਇਹਨਾਂ ਵਲੋਂ ਆਸ ਚੁਕਾ ਕੇ ਜਿਸ ਮਹਾਨ ਕੰਮ ਨੂੰ ਚਾਉਣਾ ਸੀ ਉਸ ਲਈ ਬਾਕੀ ਨਜ਼ਰ ਆਪਣੇ ਹੀ ਘਰ ਤੇ ਅਵਸੋਂ ਪੈਣੀ ਸੀ ਸੋ ਆਪ ਨੇ ਆਪਣੇ ਘਰ ਵਿਚ ਬਣੇ ਹੋਏ ਵਡਕਿਆਂ ਵੱਲ ਨਜ਼ਰ ਫੇਰੀ। ਉਹ ਕੌਣ ਸਨ ਜੋ ਗੁਰੂ ਕੇ ਗ੍ਰਹਿ ਵਿਚ ਵਡੇ ਸਨ ? ਉਹ ਸਨ ਮਸੰਦ। ਇਹ ਲੋਕ ਚੌਥੇ ਪਾਤਸ਼ਾਹ ਦੇ ਵਕਤ ਤੋਂ ਬਣੇ ਸਨ ਜੋ ਸੰਗਤਾਂ ਵਿਚ ਪ੍ਰਚਾਰ ਕਰਦੇ, ਨਾਮ ਦਾਨ ਦੇਂਦੇ ਤੇ ਜੋ ਸੰਗਤਾਂ ਵਲੋਂ ਭੇਟਾ ਦਸਵੰਧ ਮਿਲੇ ਗੁਰੂ ਕੇ ਦਰਬਾਰ ਪਹੁੰਚਾਉਂਦੇ ਹੁੰਦੇ ਸਨ। ਗੁਰੂ ਕੇ ਧਾਮ ਆਈ ਮਾਯਾ ਸਾਰੀ ਪਰ- ਸੁਆਰਥ ਤੇ ਸੰਗਤਾਂ ਦੇ ਭਲੇ ਤੇ ਖ਼ਰਖ ਹੁੰਦੀ ਸੀ। ਪਹਿਲੋਂ ਪਹਿਲ ਏਹ ਨਾਮਬਾਣੀ ਦੇ ਪ੍ਰੇਮੀ, ਗੁਰਮੁਖ ਤੇ ਸੱਚੇ ਸੇਵਕ ਹੁੰਦੇ ਸਨ। ਜਿਵੇਂ ਪਹਿਲੇ ਸਤਿਗੁਰੂ ਮੰਜੀ ਬਖਸ਼ਦੇ ਸਨ ਤਿਵੇਂ ਏਹ ਸੰਗਤ ਵਿਚ ਮਸਨਦ ਲਾ ਕੇ ਬੈਠਦੇ ਸਨ ਤੇ ਪ੍ਰਚਾਰ ਕਰਦੇ ਸਨ। ਪਰ ਸਹਿਜੇ ਸਹਿਜੇ ਇਹਨਾਂ ਵਿਚ ਬੀ ਲੋਭੀ ਰਲਦੇ ਗਏ ਤੇ ਛੇਵੇਂ ਸਤਿਗੁਰਾਂ ਤੋਂ ਮਗਰੋਂ ਸਤਿਗੁਰੂ ਜੀ ਦੇ ਦੂਰ ਜਾ ਰਹਿਣੇ ਕਰਕੇ, ਫੇਰ ਅੱਠਵੇਂ ਪਾਤਸ਼ਾਹ ਦੇ ਸਮੇਂ ਤੇ ਨੌਵੇਂ ਪਾਤਸ਼ਾਹ ਦੇ ਪਟਨੇ ਆਦਿ ਚਲੇ ਜਾਣ ਕਰਕੇ ਫੇਰ 1 ਗੁਰੂ ਗੋਬਿੰਦ ਸਿੰਘ ਜੀ ਦੀ ਛੋਟੀ ਉਮਰਾ ਵਿਚ ਕੁੱਲ ਕੁੱਲਾਂ ਹੋ ਗਏ ਸਨ। ਪੁਰਾਣੇ ਭਲੇ ਭਲੇ ਮਸੰਦ ਮਰ ਚੁਕੇ ਸੇ, ਕੁਛ ਬ੍ਰਿਧ ਹੋ ਘਰੀਂ ਬੈਠ ਗਏ ਸਨ. ਨਵੇਂ ਨਵੇਂ ਕਰਨੀ ਹੀਨ ਰਲਦੇ ਗਏ ਸਨ ਸੋ ਏਹ ਬਾਣੀ ਨਾਮ ਤੋਂ ਖਾਲੀ ਹੁੰਦੇ ਗਏ ਸਨ। ਲੋਭ ਵਧ ਗਿਆ ਸੀ, ਪੂਜਾ ਦਾ ਧਾਨ ਤੇ ਉਹ ਬੀ ਚੋਰੀ ਲੁਕਾ ਛਿਪਾ ਨਾਲ ਹੜੱਪ ਕਰਦੇ ਸਨ। ਅਜੇ ਬੀ ਵਿਚ ਵਿਚ ਚੰਗੇ ਸਨ ਪਰ ਥੋੜੇ, ਭਾਈ ਫੇਰੂ ਵਰਗੇ। ਜੋ ਮਹਾਨ ਕੰਮ ਗੁਰੂ ਜੀ ਆਰੰਭਣਾ ਚਾਹੁੰਦੇ ਸਨ, ਆਪ ਦੇਖਦੇ ਸਨ ਕਿ ਉਸ ਵਿਚ ਕਿਸ ਪਾਸਿਓਂ ਸਹਾਇਤਾ ਮਿਲੇਗੀ, ਕਿਸ ਪਾਸਿਓਂ ਵਿਰੋਧ। ਵਿਰੋਧ ਦਾ ਪ੍ਰਬੰਧ ਕਰਨਾ ਤੇ ਸਹਾਯਤਾ ਤੇ ਆਸ ਰਖਣੀ ਪਹਿਲੋਂ ਤੋਲ ਲੈਣੀ ਹਰ ਵਡੇ ਕੰਮ ਕਰਨ ਤੋਂ ਮੁਹਰੇ ਜ਼ਰੂਰੀ ਹੁੰਦੀ ਹੈ। ਇਧਰ ਆਪ ਨੂੰ ਏਹ ਖਬਰਾਂ ਬੀ ਮਿਲਦੀਆਂ ਸਨ ਕਿ ਮਸੰਦ ਉਪੱਦ੍ਰਵ ਬੀ ਕਰਨ ਲਗ ਪਏ ਹਨ। ਗੁਰਸਿਖਾਂ ਨੂੰ ਪਖੰਡ ਕਰਕੇ ਠਗਦੇ