Back ArrowLogo
Info
Profile

"ਪਰਬਤ ਖੜੇ ਸੁਹਾਵੇ ਝੀਲਾਂ ਤੇ ਬਨ ਸਮੁੰਦਰ,

"ਕਾਇਮ ਇਨ੍ਹਾਂ ਦੀ ਸੋਭਾ ਦਾਇਮ ਰਹੇ ਹੈ ਛਾਈ।

 

ਬੋਲੀ ਓ ਥਰ-ਥਰਾਂਦੀ ਲਰਜ਼ੇ ਵਜੂਦ ਵਾਲੀ:

"ਬਿਜਲੀ ਦੀ ਕੂੰਦ ਦਸ ਤੂੰ ਟਿਕਦੀ ਕਿਵੇਂ ਟਿਕਾਈ।

 

"ਲਸ ਦੇ ਕੇ ਕਿਰਨ ਸੂਰਜ ਲਰਜ਼ੇ ਦੇ ਦੇਸ਼ ਜਾਵੇ,

"ਸੁਰ ਰਾਗ ਦੀ ਥਰਾਂਦੀ ਕਿਸ ਨੇ ਹੈ ਬੰਨ੍ਹ ਬਹਾਈ?

 

"ਉਲਕਾ* ਅਕਾਸ਼ ਲਿਸ਼ਕੇ ਚਮਕਾਰ ਮਾਰ ਖਿਸਕੇ

"ਜੁੱਸਾ ਧਨੁਖ-ਅਕਾਸ਼ੀ" ਕਿਸ ਨੇ ਟਿਕਾ ਲਿਆਈ।

 

"ਚੰਦੋਂ ਰਿਸ਼ਮ ਜੁ ਤਿਲਕੇ ਤਾਰ੍ਯ ਜੁ ਡਲ੍ਹਕ ਪਲਮੇ,

"ਦੇ ਕੇ ਮਟੱਕਾ ਖਿਸਕੇ ਟਿਕਦੀ ਨਜ਼ਰ ਨ ਆਈ।

 

ਚਾਤ੍ਰਿਕ ਦੀ ਪ੍ਯਾਰ ਚਿਤਵਨ ਕੋਇਲ ਦੀ ਕੂਕ ਕੁਹਣੀ

"ਗਮਕਾਰ' ਦੇ ਨਸਾਵੇ ਕਾਬੂ ਕਦੋਂ ਹੈ ਆਈ ?

 

'ਲਰਜ਼ਾ ਵਤਨ ਜਿਨ੍ਹਾਂ ਦਾ ਲਰਜ਼ਾ ਵਜੂਦ ਉਨ੍ਹਾਂ ਦਾ

"ਚੱਕਰ ਅਨੰਤ ਅਟਿਕਵੇਂ ਓਹਨਾਂ ਦੀ ਚਾਲ ਪਾਈ,

 

"ਵਿੱਥਾਂ ਅਮਿਣਵੀਆਂ ਵਿਚ ਸਿਰ ਚੀਰਦੇ ਥ੍ਰਰਾਂਦੇ

"ਜਾਂਦੇ ਅਨੰਤ ਚਾਲੀਂ, ਚਮਕਾਂ ਦੇ ਹਨ ਓ ਸਾਈਂ।

 

"ਚਮਕਾਰ ਰੰਗ ਦੇਣਾ ਰਸ-ਝੂਮ ਵਿਚ ਝੁਮਾਣਾ

"ਇਕ 'ਜਿੰਦ-ਛੋਹ ਲਾਣੀ ਅਟਕਣ ਨਹੀਂ ਕਿਥਾਈਂ।

 

"ਲਰਜ਼ਾ ਵਤਨ ਜਿਨ੍ਹਾਂ ਦਾ ਲਰਜ਼ਾ ਵਜੂਦ ਉਨ੍ਹਾਂ ਦਾ,

"ਰੇਖਾ ਅਨੰਤ ਅਟਿਕਵੀਂ ਲਰਜ਼ੇ ਦੇ ਮੱਥੇ ਪਾਈ।"

(ਨਿਸ਼ਾਂਤ ਦੇ ਰਸਤੇ 8-10-22)

–––––––––––––––

2. ਸਦਾ, ਹਮੇਸ਼ਾਂ।  3. ਕਾਂਬਾ ਹੀ ਜਿਸ ਦਾ ਸਰੀਰ ਹੋਵੇ।  4. ਅਕਾਸ਼ਾਂ ਵਿਚ ਟੁਟਦੇ ਤਾਰੇ।

5. ਅਕਾਸ਼ੀ ਪੀਂਘ।           6. ਕਲੇਜਾ ਕੇਹ ਸੁਟਣ ਵਾਲੀ।        7. ਸੰਗੀਤ ਥਰਰਾਹਟ।

22 / 121
Previous
Next