ਰਹੇ ਰੋਸ਼ਨ ਨਜ਼ਰ ਮੇਰੀ ਕਿ ਬੀਨਾਈ ਹੈ ਦਿਵ ਮੇਰੀ,
ਸਿਆਣਾ ਹਰ ਰੰਗੇ ਬਾਲਮ ਹਾਂ ਸਭ ਵੇਸਾਂ ਤੋਂ ਮੈਂ ਹੁਣ ਛਣ।
ਤੁਹਾਡੇ ਨਾਜ਼ ਨਖਰੇ ਜੋ, ਕਿ ਮੌਜਾਂ ਚੀਜ ਜੋ ਸੁਹਣੇ,
ਉਹ ਇੰਨੇ ਰੰਗ ਬਦਲਵੇਂ ਹਨ ਸਮਝ ਆਜਿਜ਼ ਰਹੇ ਮਿਣ ਮਿਣ।
ਹਾਂ ਇਕ-ਰਸ ਜ਼ਾਤ ਤੇਰੀ ਹੈ, ਸਿਫਾਤਾਂ ਹਨ ਅਨਿਕ ਲਾਲਨ!
ਅਦਾਵਾਂ ਲਾਲ ! ਹਨ ਕਈ ਇਕ ਕਿ ਹਾਰੀ ਦਾ ਉਨ੍ਹਾਂ ਗਿਣ ਗਿਣ
ਜੁ ਤੁਹਾਡੇ ਹੀ ਹੁਸਨ ਵਿਚੋਂ ਜਿ ਮਿਲ ਜਾਏ ਰਮਜ਼ ਐਸੀ,
ਕਿ ਸਯਾਣੇ ਜੋ ਸਭਨ ਰੰਗੀਂ ਤੁਸੀਂ ਬਦਲੋ ਜੋ ਹੋ ਛਿਣ ਛਿਣ।
ਹੇ ਪ੍ਰੀਤਮ ਪ੍ਯਾਰ ਤੁਹਡੇ ਦਾ ਪਿਆ ਚਸਕਾ ਨ ਛੁਟਦਾ ਹੈ
ਨ ਛੁੱਟੇ ਏ ਕਿਸੇ ਗੱਲੇ ਕਟੇ ਕੋਈ ਚਹੇ ਲੁਣ ਲੁਣ।
(ਦਿੱਲੀ 16-3-50)