(ਜੱਲ੍ਹਾ ਪੰਡਤ, ਮੀਆਂ ਸੋਹਣ ਸਿੰਘ, ਮੀਆਂ ਲਾਭ ਸਿੰਘ, ਆਦਿ) ਦੇ ੨੧ ਦਸੰਬਰ, ੧੮੪੪ ਈ: ਨੂੰ ਕਤਲ ਕਰ ਦਿੱਤਾ ।
ਜੌਲ੍ਹੇ ਨੇ ਇਹ ਵੀ ਖੜਯੰਤ੍ਰ ਰਚਿਆ ਸੀ, ਕਿ ਦਲੀਪ ਸਿੰਘ ਨੂੰ ਤਖਤੋਂ ਉਤਾਰ ਕੇ ਸ਼ੇਰ ਸਿੰਘ ਦੇ ਪੁੱਤਰ ਸ਼ਿਵਦੇਵ ਸਿੰਘ ਨੂੰ ਤਖਤ 'ਤੇ ਬਿਠਾ ਦਿੱਤਾ ਜਾਵੇ", ਪਰ ਜਿੰਦਾਂ ਨੇ ਇਹ ਸਾਰੀਆਂ ਚਾਲਾਂ ਨਿਸਫਲ ਕਰ ਦਿੱਤੀਆਂ। ਵਿਚਾਰਾ ਪੰਡਤ ਦਿਲ ਦੀਆਂ ਦਿਲ ਵਿਚ ਹੀ ਲੈ ਕੇ ਤੁਰ ਗਿਆ।
ਹੀਰਾ ਸਿੰਘ ਦੇ ਮਰਨ 'ਤੇ ਜਿੰਦ ਕੌਰ ਦਾ ਭਰਾ ਸ: ਜਵਾਹਰ ਸਿੰਘ ਵਜ਼ੀਰ ਬਣਿਆ । ਉਸ ਨੇ ਸ਼ੇਰੇ-ਪੰਜਾਬ ਦੇ ਪੁੱਤਰ ਪਸ਼ੌਰਾ ਸਿੰਘ ਨੂੰ ੩੦ ਅਗਸਤ, ੧੮੪੫ ਨੂੰ ਕਤਲ ਕਰਾ ਦਿੱਤਾ । ਇਸ ਗੱਲ ਤੋਂ ਖਾਲਸਾ ਫੌਜਾਂ ਬੜੀਆਂ ਨਾਰਾਜ਼ ਹੋ ਗਈਆਂ। ੨੧ ਸਤੰਬਰ, ੧੮੪੫ ਈ: ਨੂੰ ਫੌਜਾਂ ਨੇ ਸ: ਜਵਾਹਰ ਸਿੰਘ ਨੂੰ ਮਹਾਰਾਣੀ ਜਿੰਦ ਕੌਰ ਤੇ ਦਲੀਪ ਸਿੰਘ ਦੇ ਸਾਹਮਣੇ ਕਤਲ ਕੀਤਾ ।
ਜਿੰਦਾਂ ਸਰਪ੍ਰਸਤ
ਹੁਣ ਵਜ਼ੀਰ ਕੋਈ ਨਾ ਬਣੇ। ਰਾਜਾ ਗੁਲਾਬ ਰ ਸਿੰਘ ਨੂੰ ਕਿਹਾ, ਪਰ ਉਸ ਨੇ ਨਾਂਹ ਕਰ ਦਿੱਤੀ। ਫਿਰ ਹੋਰ ਇਕ ਦੋ ਸਿਰਕਰਦੇ ਸਰਦਾਰਾਂ ਨੂੰ ਆਖਿਆ, ਪਰ ਹਾਂ ਕਿਸੇ ਨਾ ਕੀਤੀ । ਅੰਤ ਸਭ ਕੰਮ ਕਾਜ ਮਹਾਰਾਣੀ ਜਿੰਦ ਕੌਰ ਨੇ ਆਪਣੇ ਹੱਥ ਵਿਚ ਲੈ ਲਿਆ । ਉਹ ਬਾਲਕ ਮਹਾਰਾਜੇ ਦੀ ਪ੍ਰਤਿਪਾਲਕਾ (Regent, ਸਰਪ੍ਰਸਤ) ਬਣੀ, ਤੇ ਦੀਵਾਨ ਦੀਨਾ ਨਾਥ, ਭਾਈ ਰਾਮ ਸਿੰਘ, ਮਿਸਰ ਲਾਲ ਸਿੰਘ ਆਦਿ ਦੀ ਸਭਾ ਬਣਾ ਕੇ, ਉਸ ਦੀ ਸਹਾਇਤਾ ਨਾਲ ਰਾਜ ਕਰਨ ਲੱਗੀ ।
ਜਿੰਦਾਂ ਬਾਰੇ 'ਲੇਡੀ ਲਾਗਨ' ਆਪਣੀ ਕਿਤਾਬ ਦੇ ਪੰਨਾ ੧੦੬ 'ਤੇ ਲਿਖਦੀ ਹੈ,“ਮਹਾਰਾਣੀ ਜਿੰਦਾਂ ਆਪਣੇ ਪੁੱਤਰ ਦੀ ਬਾਲਕ ਅਵਸਥਾ ਵਿਚ, ਉਸ ਦੀ ਪ੍ਰਤਿਪਾਲਕਾ (Regent) ਥਾਪੀ ਗਈ। ਉਹ ਲਾਇਕ ਤੇ ਪੱਕੇ ਇਰਾਦੇ ਵਾਲੀ ਇਸਤਰੀ ਸੀ, ਜਿਸ ਦਾ ਪੰਚਾਇਤਾਂ ਵਿਚ ਬੜਾ ਅਸਰ ਸੀ । ਉਹ ਬੜੀ ਨੀਤੀ ਨੂੰ ਸਮਝਣ ਵਾਲੀ (ਸਾਜ਼ਸ਼ਾਂ ਕਰਨ ਵਾਲੀ) ਤੇ ਵੱਡੇ ਹੌਂਸਲੇ ਵਾਲੀ ਇਸਤਰੀ ਸੀ।"
ਲਾਲ ਸਿੰਘ ਤੇ ਤੇਜ ਸਿੰਘ
ਲਾਲ ਸਿੰਘ ਤੇ ਤੇਜ ਸਿੰਘ ਤਾਕਤ ਹਾਸਲ ਕਰਨੀ ਚਾਹੁੰਦੇ ਸਨ, ਪਰ ਖਾਲਸਾ ਫੌਜਾਂ ਨੂੰ ਕਾਬੂ ਵਿਚ ਰੱਖਣ ਦੀ ਸ਼ਕਤੀ ਕਿਸੇ ਵਿਚ ਵੀ ਨਹੀਂ ਸੀ । ਅੰਤ ਦੋਹਾਂ ਨੂੰ ਇਹ ਤਜਵੀਜ਼ ਸੁੰਝੀ ਕਿ ਅੰਗਰੇਜ਼ੀ ਸਰਕਾਰ ਨਾਲ ਮਿਲ ਕੇ ਖਾਲਸਾ ਫੌਜਾਂ ਨੂੰ ਤਬਾਹ ਕਰ ਦਿੱਤਾ ਜਾਵੇ । ਅੰਗਰੇਜ਼ ਕਰਮਚਾਰੀਆਂ ਦੀਆਂ ਨਿੱਤ ਦੀਆਂ ਵਧੀਕੀਆਂ
--------------------------
੧. ਪੰਜਾਬ ਹਰੂਣ ਔਰ ਦਲੀਪ ਸਿੰਹ (ਹਿੰਦੀ) ਪਹਿਲੀ ਐਡੀਸ਼ਨ, ਕਰਤਾ ਨੰਦਕੁਮਾਰ ਦੇਵ ਸ਼ਰਮਾ, ਪੰਨਾ ੧੦ ।