

ਨੂੰ ਅਜੇ ਪਤਾ ਨਹੀਂ ਕਿ ਆਪਾਂ ਇੱਕ ਦੇ ਬੱਚੇ ਹਾਂ। ਜਦੋਂ ਉਨ੍ਹਾਂ ਨੂੰ ਸਮਝ ਆਈ ਹਟ ਜਾਣਗੇ। ਆਪਾਂ ਨੂੰ ਤਾਂ ਪਤਾ ਹੈ ਨਾ। ਇਸ ਕਰਕੇ ਆਪਾ ਪਾਪ ਨਹੀਂ ਕਰਾਂਗੇ।
ਉਹ ਬਾਰੂਦ ਦੇ ਧੂੰਏ ਦੀ ਗੰਧ ਵਿਚ ਬਾਰਡਰ ਤੇ ਬੈਠਾ ਵੀ ਗੰਭੀਰ ਲੇਖ ਲਿਖਦਾ। ਯੁੱਧ ਦੌਰਾਨ ਉਸ ਦਾ ਇਕ ਲੇਖ ਦੇ 'ਪੁਲੇਤਰੀਅਨ ਕਲਚਰ' ਜਿਸ ਵਿਚ ਇਹ ਸਤਰਾਂ ਹਨ- ਬਹੁਤ ਸਾਰੀਆ ਵਿਗਿਆਨਾਂ ਦੇ ਸਹਾਰੇ ਯੁੱਧ ਲੜਿਆ ਜਾਂਦਾ ਹੈ, ਪਰ ਯੁੱਧ, ਖੁਦ ਵਿਗਿਆਨ ਨਹੀਂ ਹੈ। ਇਹ ਇਕ ਪ੍ਰੈਕਟੀਕਲ ਕਲਾ ਹੈ, ਖੇਡਣ ਵਰਗੀ ਕਲਾ, ਜਾਹਲ ਤੇ ਖੂਨੀ ਕਲਾ। ਕੋਈ ਮਾਰਕਸੀ- ਯੁਧਨੀਤੀ ਲਿਖਣੀ ਉਸੇ ਤਰਾਂ ਤਰਕ ਰਹਿਤ ਕਲਪਣਾ ਹੈ ਜਿਵੇਂ ਮਾਰਕਸਵਾਦ ਦੀ ਮਦਦ ਰਾਹੀਂ ਕੋਈ ਭਵਨ ਨਿਰਮਾਣ ਕਲਾ ਪੇਸ਼ ਕਰੋ ਜਾਂ ਪਸ਼ੂਪਾਲਣ ਦਾ ਮਾਰਕਸੀ ਢੰਗ ਤਿਆਰ ਕਰੇ। ਲੜਾਈ ਲੰਮੀ ਹੋ ਜਾਏ ਤਾਂ ਦੁਸ਼ਮਣ ਤੋਂ ਵੀ ਬਹੁਤ ਕੁੱਝ ਸਿੱਖੀਦਾ ਹੈ।
ਲਿਖਦਾ ਹੈ- ਮਿਲਟਰੀ ਦੇ ਇਹ ਅਸੂਲ ਕਿ ਆਪਣੀ ਸਪਲਾਈ ਬਾਰੇ ਚੇਤੰਨ ਰਹੇ, ਦੁਸ਼ਮਣ ਦੇ ਕਮਜ਼ੋਰ ਹਿੱਸੇ ਤੇ ਹੱਲਾ ਬੋਲ- ਇਹ ਲੱਖਾਂ ਸਾਲ ਪੁਰਾਣੇ ਹਨ। ਗਧੇ ਨੂੰ ਵੀ ਪਤਾ ਹੈ ਕਿ ਦਾਣਿਆ ਦੀ ਬੰਦ ਬੋਰੀ ਵਿਚ ਮੇਘਾ ਹੇ ਤਾਂ ਮੋਘੇ ਵਿਚੋਂ ਦਾਣੇ ਖਾਈਦੇ ਹਨ। ਗਧਾ ਜਾਣਦਾ ਹੈ ਕਿ ਟੋਆ ਆ ਗਿਆ ਹੈ ਤਾਂ ਪਰੇ ਦੀ ਹੋ ਕੇ ਲੰਘਣਾ ਹੈ। ਕਿਹੜੀ ਵਧੀਕ ਅਕਲਵੰਦੀ ਹੈ ਇਥੇ ? ਯੁੱਧ ਦਾ ਕੀ ਫ਼ਲਸਫ਼ਾ ਹੁੰਦਾ ਹੈ? ਆਪ ਬਚੇ ਦੁਸ਼ਮਣ ਨੂੰ ਮਾਰੋ। ਜਾਨਵਰ ਇਹ ਜਾਣਦੇ ਹਨ।
1919 ਤੱਕ ਹਾਲਤ ਇਹ ਹੋ ਗਈ ਸੀ ਕਿ ਕਿਉਂਕਿ ਨਿੱਜੀ ਖਰੀਦ ਵੇਚ ਤੇ ਪਾਬੰਦੀ ਲੱਗ ਗਈ, ਕਿਸਾਨ ਉਨੀ ਕੁ ਫਸਲ ਪੈਦਾ ਕਰਦਾ ਜਿੰਨੀ ਕੁ ਉਸ ਦੇ ਟੱਬਰ ਨੂੰ ਜਿਉਂਦਾ ਰੱਖਣ ਲਈ ਕਾਫੀ ਹੁੰਦੀ। ਵਾਧੂ ਵਸਤਾਂ ਫ਼ੌਜੀ ਦਸਤੇ ਖੋਹ ਲਿਜਾਂਦੇ। ਸ਼ਹਿਰਾਂ ਵਿਚ ਐਨ ਨਾ ਗਿਆ ਤਾਂ ਸ਼ਹਿਰ ਉਜੜਨ ਲੱਗੇ। ਭੁਖੇ ਕਾਮੇ ਕਿਵੇਂ ਫੈਕਟਰੀਆਂ ਵਿਚ ਕੰਮ ਕਰਦੇ ? ਜੇ ਮਾੜਾ ਮੋਟਾ ਮਾਲ ਤਿਆਰ ਹੁੰਦਾ ਚੁਰਾ ਕੇ ਲੇ ਜਾਂਦੇ, ਬਦਲੇ ਵਿਚ ਰੋਟੀ ਖਾ ਲੈਂਦੇ। ਭਿਆਨਕ ਕਾਲ ਨੇ ਵਿਆਪਕ ਤਬਾਹੀ ਮਚਾਈ। ਲੋਕਾਂ ਨੇ ਆਪਣੇ ਪਸ਼ੂ ਖਾਣੇ ਸ਼ੁਰੂ ਕਰ ਦਿਤੇ। ਥਾਂ-ਥਾਂ ਪਿੰਜਰ ਖਿਲਰੇ ਦਿਸਦੇ, ਹਰ ਥਾਂ ਬਦਬੂ ਹੀ ਬਦਬੂ, ਬਿਮਾਰੀ ਹੀ ਬਿਮਾਰੀ। ਲੋਕਾਂ ਨੇ ਆਪਣੇ ਡੇਢ ਕਰੋੜ ਬਲਦ ਗਾਵਾਂ, ਚਾਰ ਕਰੋੜ ਭੇਡਾ ਬੱਕਰੀਆਂ, ਸੱਤ ਕਰੋੜ ਸੂਰ ਤੇ ਸੱਤ ਕਰੋੜ ਘੋੜੇ ਵੱਢ ਦਿਤੇ ਸਨ ਕਿਉਂਕਿ ਇਹ ਕਿਹੜਾ ਉਨ੍ਹਾਂ ਦੇ ਰਹੇ ਸਨ, ਇਹ ਤਾਂ ਸਰਕਾਰੀ ਸਨ। ਹਰੇਕ ਕਿਸਾਨ ਦੇ ਘਰ ਸ਼ਰਾਬ ਦੀ ਭੱਠੀ ਬਲਦੀ। ਰੱਜ ਕੇ ਸ਼ਰਾਬ ਪੀਂਦੇ। ਮੀਟ ਖਾਂਦੇ, ਉਲਟੀਆਂ ਕਰਦੇ। ਦਸਤ ਲਗਦੇ। ਏਨੀ ਸ਼ਰਾਬ ਤੇ ਏਨੀ ਬਿਮਾਰੀ ਕਦੀ ਨਹੀਂ ਦੇਖੀ ਗਈ ਸੀ। ਮੋਡਾਂ ਦੀ ਗਿਣਤੀ ਦਾ ਰਿਕਾਰਡ ਨਹੀਂ।