Back ArrowLogo
Info
Profile

ਪਾਣੀ ਵੀ ਨਹੀਂ ਪੀਂਦੇ।"

ਮੈਂ ਅੰਦਰੋਂ ਬੋਲੀ:

ਵੀਰੇ! ਮੇਰੀਆਂ ਪੈਲ਼ੀਆਂ ?

ਰਾਤ ਵੇਲੇ ਟੀਵੀ ਦੇਖਦਿਆਂ ਉਹਨੇ ਉਹ ਕਵਿਤਾ ਘਰ ਦੇ ਮੈਂਬਰਾਂ ਨੂੰ ਸੁਣਾਈ ਤੇ ਸਭ ਦਾ ਰਲਿਆ ਮਿਲਿਆ ਪ੍ਰਤੀਕਰਮ ਇੰਝ ਸੀ, 'ਬੇਤੁਕੀ ਕਵਿਤਾ ਹੈ। ਅਸੂਲ ਜੋ ਬਣੇ ਆ ਮੁੱਢੋਂ ਕਿਵੇਂ ਟੁੱਟ ਜਾਣਗੇ ? ਕੁੜੀਆਂ ਨੇ ਪੈਲ਼ੀ ਲੈਣੀ ਆ ਤਾਂ ਮਾਂ ਪਿਉ ਵੀ ਸਾਂਭਣ। ਵਿਆਹ 'ਤੇ ਲੋਹੜੇ ਦਾ ਖਰਚਾ ਕਰਾ ਲੈਂਦੀਆਂ, ਹੋਰ ਕੀ ਪੈਲੀਆਂ ਪਿੱਛੇ ਰਹਿ ਜਾਂਦੀਆਂ?" ਇਸ ਮੁੱਦੇ 'ਤੇ ਉਸਦੇ ਘਰ ਅੱਧਾ ਘੰਟਾ ਬਹਿਸ ਹੋਈ ਤੇ ਸਿੱਟਾ ਏਹੀ ਨਿਕਲਿਆ ਕਿ ਮੂਰਖ਼ਤਾ ਏ ਪੈਲੀਆਂ ਮੰਗਣ ਵਾਲੀਆਂ ਕੁੜੀਆਂ ਦੀ, ਜਾਂ ਪੈਲੀਆਂ ਲੈ ਲੈਣ ਜਾਂ ਫਿਰ ਭਰਾਵਾਂ ਨਾਲ ਵਰਤੀਆਂ ਰਹਿ ਜਾਣ।

ਗੱਲ ਹੋਈ ਨਿੱਬੜੀ। ਉਹਦੀ ਰਿਸ਼ਤੇਦਾਰੀ 'ਚ ਲੱਗਦੀ ਭੂਆ ਸੀਬੋ ਉਸ ਲਈ ਕੋਈ ਰਿਸ਼ਤਾ ਲੈ ਕੇ ਆਈ ਕਿ ਮੁੰਡਾ ਏ ਸਾਡੇ ਲਾਗੇ ਪਿੰਡ ਦਾ। ਪੁੱਜ ਕੇ ਸਿਆਣਾ ਏ, ਫਰੀਦਕੋਟ ਦੇ ਇੱਕ ਕਾਲਜ 'ਚ ਪ੍ਰਾਇਵੇਟ ਨੌਕਰੀ ਕਰਦਾ ਏ ਪਰ ਜ਼ਮੀਨ ਨਹੀਂ ਏ ਪਰ ਮੁੰਡਾ ਹੀਰਾ ਆ ਇੱਕ ਵਾਰ ਦੇਖ ਲੋ। ਕਹਿ ਕਹਾ ਕੇ ਉਹਦਾ ਪਿਉ ਤੇ ਭਰਾ ਉਹ ਰਿਸ਼ਤਾ ਦੇਖਣ ਚਲੇ ਗਏ। ਵੇਖ ਕੇ ਘਰ ਆ ਕੇ ਲੋਹੜੇ ਦਾ ਕਲਪੇ ਕਿ ਮੁੰਡੇ ਕੋਲ ਘਰ-ਘਰ ਹੀ ਆ ਤੇ ਨਾਲ ਛੋਟੀ ਮੋਟੀ ਜਾੱਬ ਕਰਦਾ ਕੋਈ। ਪੈਲੀ ਕਨਾਲ ਵੀ ਨਹੀਂ ਏ। ਸੀਬੋ ਨੇ ਵੀ ਪਤਾ ਨਹੀਂ ਕੀ ਸੋਚ ਕੇ ਦੱਸ ਪਾ ਦਿੱਤੀ। ਕੱਲ੍ਹ ਨੂੰ ਕੁੜੀ ਘਰੇ ਆਟਾ ਨਾ ਆਇਆ, ਫਿਰ ਕਿੱਥੋਂ ਰੋਜ਼-ਰੋਜ਼ ਛੱਡਣ ਜਾਇਆ ਕਰਾਂਗੇ। ਉਂਝ ਹੀ ਜੀਹਦਾ ਐਂਹ ਘੱਟ ਪੈਲੀ ਜਾਂ ਬਿਨਾਂ ਜ਼ਮੀਨ ਤੋਂ ਵਿਆਹ ਕਰਦੀਏ ਉਹ ਕੁੜੀ ਪਿਛਾਂਹ ਨੂੰ ਪੇਕਿਆਂ ਵੱਲ ਹੀ ਝਾਕਦੀ ਰਹੂ। ਸਾਰੀ ਉਮਰ ਕੌਣ ਦੇਊ ਜਾਊ। ਕੇਰਾਂ ਚੰਗੇ ਥਾਂ ਫਾਹਾ ਵੱਢਿਆ ਹੋਵੇ ਤਾਂ ਮਾਂ ਪਿਉ ਨੂੰ ਫ਼ਿਕਰ ਨੀ ਹੁੰਦੀ। ਇਹ ਤਾਂ ਊਂਅ ਵੀ ਭਰਾ ਦੀ ਜ਼ਮੀਨ ਵੰਡਾਉਣ ਦੀਆਂ ਗੱਲਾਂ ਕਰਦੀ ਏ ਤੇ ਕੱਲ੍ਹ ਨੂੰ ਹਿੱਸਾ ਵੰਡਾਉਣ ਬੈਠ ਗਈ ਤਾਂ ਸਾਰੀ ਉਮਰ ਦਾ ਰੋਣਾ ਏ।

ਘਰ 'ਚ ਫਿਰ ਇੱਕ ਵਾਰ ਫਿਰ ਬਹਿਸ ਛਿੜ ਗਈ। ਗੱਲ ਰਿਸ਼ਤੇ ਦੀ ਸ਼ੁਰੂ ਹੋਈ ਤੇ ਪੈਲੀਆਂ ਵਿੱਚ ਘਸੀਟ ਲਈਆਂ ਗਈਆਂ। ਸ਼ਾਇਦ ਇੱਕੋ ਕਵਿਤਾ ਸਭ ਨੂੰ ਸੂਲ ਵਾਂਗ ਚੁੱਭ ਗਈ ਸੀ।

ਉਹ ਕਿੰਨਾ ਚਿਰ ਚੁੱਪ ਰਹੀ, ਸੁਣਦੀ ਰਹੀ ਤੇ ਫਿਰ ਇੱਕਦਮ ਬੋਲੀ ਕਿ ਮੇਰਾ ਵਿਆਹ ਕਰੋਗੇ ਤਾਂ ਲੋਕਾਂ ਨੂੰ ਨਾ ਖਵਾਉਣਾ, ਕੋਈ ਇਕੱਠ ਨਾ ਕਰਨਾ, ਚਾਹੇ ਬਿਨਾਂ ਪੈਲੀ ਵਾਲੇ ਦੇ ਕਰਦੋ ਪਰ ਜੇ ਪੈਸੇ ਲੋਕਾਂ ਨੂੰ ਖਵਾਉਣ 'ਤੇ ਉਹਨਾਂ ਨੂੰ ਠਾਠ-ਬਾਠ ਦਿਖਾਉਣ 'ਤੇ ਖਰਚ ਕਰਨੇ ਆ ਉਹੀ ਪੈਸਿਆਂ ਦਾ ਮੈਨੂੰ ਕੋਈ ਬਿਜ਼ਨਸ ਸ਼ੁਰੂ ਕਰ

26 / 67
Previous
Next