ਰੱਬ ਦੀ ਰਜ੍ਹਾ
ਨਿੱਕੇ-ਨਿੱਕੇ ਹੁੰਦੇ ਸੀ ਉਦੋਂ ਜਦੋਂ ਬਾਪੂ ਦੀ ਬਾਂਹ ਪੱਠੇ ਕੁਤਰਣ ਵਾਲੇ ਲੱਗੇ ਟੋਕੇ 'ਚ ਆ ਗਈ ਸੀ। ਬਾਪੂ ਲਹੂ-ਲੁਹਾਨ ਹੋਇਆ ਮੰਜੇ 'ਤੇ ਪਿਆ ਸੀ। ਸ਼ਹਿਰ ਡਾਕਟਰ ਦੇ ਲਿਜਾਣ ਲਈ ਨਾਲ ਦੇ ਪਿੰਡੋਂ ਕਿਰਾਏ ਵਾਲੀ ਗੱਡੀ ਕਰਾਈ। ਬਾਪੂ ਠੀਕ ਤਾਂ ਹੋ ਗਿਆ ਪਰ ਉਸਦਾ ਇੱਕ ਹੱਥ ਨਕਾਰਾ ਹੋ ਗਿਆ ਸੀ। ਗੁੱਟ ਤੋਂ ਅੱਗੇ ਤੀਕ ਬਾਂਹ ਵੱਢੀ ਗਈ ਸੀ। ਬਾਪੂ ਦੇ ਟਾਂਕੇ ਲੱਗੇ ਤੇ ਮਹੀਨੇ ਬਾਅਦ ਹਸਪਤਾਲੋਂ ਘਰ ਆਇਆ। ਬਾਪੂ ਦੀ ਉਸ ਵੱਢੀ ਹੋਈ ਬਾਂਹ ਤੋਂ ਡਰ ਜਾ ਵੀ ਲੱਗਣਾ। ਹੌਲੀ- ਹੌਲੀ ਬਾਪੂ ਨੂੰ ਉਵੇਂ ਦੇਖਣ ਦੀ ਆਦਤ ਪੈ ਗਈ। ਮੱਝਾਂ ਵੇਚ ਦਿੱਤੀਆਂ ਤੇ ਦੋਧੀ ਤੋਂ ਮੁੱਲ ਦਾ ਦੁੱਧ ਲੈ ਲੈਂਦੇ ਸੀ। ਬਾਪੂ ਨੇ ਰੋਜ਼ ਆਖਣਾ ਕਿ ਘਰਦੇ ਦੁੱਧ ਵਰਗੀ ਰੀਸ ਨੀ, ਜਮ੍ਹਾ ਪਾਣੀ ਧਾਣੀ ਏ।
ਸ਼ਹਿਰ ਜਾਣਾ ਤਾਂ ਬਾਪੂ ਨੇ ਉਸ ਵੱਢੀ ਹੋਈ ਬਾਂਹ ਤੇ ਝੋਲਾ ਟੰਗ ਲੈਣਾ। ਬੱਸ 'ਚ ਬਾਪੂ ਨੂੰ ਅਕਸਰ ਕਿਸੇ ਨੇ ਪੁੱਛਣਾ ਕਿ ਕੀ ਹੋਇਆ ਸੀ ਬਾਂਹ ਨੂੰ। ਬਾਪੂ ਨੇ ਹਮੇਸ਼ਾ ਇੱਕੋ ਗੱਲ ਕਹਿਣੀ ਕਿ ਰੱਬ ਦੀ ਰਜ਼ਾ। ਸੱਚ ਵੀ ਤਾਂ ਸੀ ਕਿ ਬਾਪੂ ਨਾ ਬਾਂਹ ਵੱਢੀ ਤੋਂ ਡੋਲਿਆ ਨਾ ਉਸਤੋਂ ਬਾਅਦ। ਬਾਪੂ ਨੂੰ ਕਦੇ ਮੈਂ ਕਿਸਮਤ ਨੂੰ ਕੋਸਦੇ ਨਹੀਂ ਸੀ ਦੇਖਿਆ। ਬਾਪੂ ਦੀ ਬਾਂਹ ਦਾ ਉਹ ਵੱਢਿਆ ਹਿੱਸਾ ਮਿੱਟੀ 'ਚ ਦੱਬ ਦਿੱਤਾ ਗਿਆ ਸੀ। ਸਰਕਾਰ ਵੱਲੋਂ ਤੀਹ ਹਜ਼ਾਰ ਰੁਪਏ ਮਿਲਿਆ ਸੀ ਜੋ ਬਾਪੂ ਦੇ ਇਲਾਜ ਤੋਂ ਪੰਜ ਵਰ੍ਹੇ ਬਾਅਦ ਮਿਲਿਆ ਸੀ।
ਵਖ਼ਤ ਅੱਖ ਝਪਕਦੇ ਹੀ ਬੀਤ ਗਿਆ। ਮਾਂ ਨਾਨਕੀ ਗਈ ਤਾਂ ਮਾਮਾ ਜੀ ਨੇ ਮਾਂ ਨੂੰ ਕਿਹਾ ਕਿ ਮੱਝ ਲੈ ਜਾਉ, ਦੁੱਧ ਪੀ ਲਿਉ। ਘਰ 'ਚ ਸਤਾਰਾਂ ਵਰ੍ਹਿਆਂ ਬਾਅਦ ਮੱਝ ਆਈ ਸੀ। ਬਾਪੂ ਦਾ ਚਾਅ ਨਹੀਂ ਸੀ ਚੁੱਕਿਆ ਜਾ ਰਿਹਾ ਪਰ ਉਹ ਅਹਿਸਾਨ ਨਹੀਂ ਸੀ ਲੈਣਾ ਚਾਹੁੰਦਾ ਤੇ ਉਹਨੇ ਮਾਂ ਨੂੰ ਕਿਹਾ ਕਿ ਜੋ ਸਰਕਾਰ ਨੇ ਮੈਨੂੰ ਪੈਸੇ ਦਿੱਤੇ ਸਨ, ਉਹਨਾਂ 'ਚੋਂ ਵੀਹ ਹਜ਼ਾਰ ਕਢਾ ਆਵਦੇ ਭਰਾ ਨੂੰ ਦੇ ਆ। ਮਾਂ ਨੇ ਭਰਾ ਨੂੰ ਪੈਸੇ ਫੜ੍ਹਾ ਦਿੱਤੇ ਕਿ ਕਾਲਜ ਤੋਂ ਬਾਅਦ ਨਾਨਕੀ ਜਾ ਆਵਦੇ ਮਾਮੇ ਨੂੰ ਦੇ ਆਈਂ। ਜੇ ਨਾ ਨੁੱਕਰ ਵੀ ਕਰਨ ਤਾਂ ਵੀ ਦੇ ਆਵੀਂ।
ਮੱਝ ਲਈ ਪੰਜ ਕੁ ਦਿਨ ਤਾਂ ਪੱਠੇ ਗੁਆਂਢੀਆਂ ਤੋਂ ਮੰਗੇ ਪਰ ਬੇਗਾਨਾ ਵੀ ਕਿੰਨਾ ਕੁ ਚਿਰ ਝੱਲਦਾ। ਵੀਰ ਨੂੰ ਮਾਂ ਆਖਣ ਲੱਗੀ ਕਿ ਗੱਭਰੂ ਸਾਰਾ ਏ ਹੁਣ, ਘਰ ਦੀ