ਮਰ ਗਈ। ਵੀਰੇ ਦੇ ਵਿਆਹ ਨੂੰ ਪੰਦਰਾਂ ਸਾਲ ਹੋ ਗਏ ਤੇ ਕਦੇ-ਕਦੇ ਮੈਨੂੰ ਲੱਗਦਾ ਹੁੰਦਾ ਸੀ ਕਿ ਮਾਂ ਹੇਰਵਾ ਕਰ ਗਈ ਸੀ ਕਿ ਵੀਰੇ ਦੇ ਕੋਈ ਜਵਾਬ ਨਹੀਂ ਹੋਇਆ। ਉਸ ਦਿਨ ਮੈਂ ਚਾਅ 'ਚ ਪ੍ਰਸ਼ਾਦ ਬਣਾ ਕੇ ਗੁਰੂਘਰ ਵੰਡ ਕੇ ਆਈ। ਮਹੀਨ ਗੁਜ਼ਰਦੇ ਗਏ ਤੇ ਵੀਰ ਘਰ ਧੀ ਨੇ ਜਨਮ ਲਿਆ। ਸੱਚ ਮੰਨਣਾ ਉਹ ਜਮ੍ਹਾਂ ਆਵਦੀ ਦਾਦੀ ਦਾ ਮੁਹਾਂਦਰਾ ਲੈ ਕੇ ਜੰਮੀ ਸੀ ਤੇ ਇੱਕ ਪਲ ਲਈ ਲੱਗਾ ਕਿ ਰੱਬ ਨੇ ਸ਼ਾਇਦ ਮੇਰੀ ਮਾਂ ਮੋੜ ਦਿੱਤੀ। ਵੀਰਾ ਕਹਿੰਦਾ ਕਿ ਮਾਂ ਵਰਗੀ ਏ ਕਿਉਂ ਨਾ ਵੀ ਮਾਂ ਵਾਲਾ ਰੱਖ ਦੇਈਏ। ਕਿਹਾ ਵੀਰ ਨੇ ਬੇਸ਼ੱਕ ਹਾਸੇ 'ਚ ਸੀ ਪਰ ਸੱਚੀ ਉਹਦਾ ਨਾਂ ਨਰਸ ਨੇ ਪ੍ਰਸਿੰਨ ਕੌਰ ਲਿਖ ਦਿੱਤਾ। ਅਸੀਂ ਕਿਸੇ ਨੇ ਜ਼ਿਆਦਾ ਧਿਆਨ ਨਾ ਦਿੱਤਾ ਤੇ ਫਿਰ ਘਰ ਪੁੱਜ ਕੇ ਜਦ ਵੀਹ ਦਿਨ ਬਾਅਦ ਵੀਰਾ ਜਨਮ ਸਰਟੀਫਿਕੇਟ ਲਿਖਾਉਣ ਗਿਆ ਤਾਂ ਧੀ ਦਾ ਨਾਮ ਪ੍ਰਸਿੰਨ ਕੌਰ ਲਿਖਿਆ ਦੇਖ ਹੈਰਾਨ ਹੋਇਆ ਤੇ ਬਿਨਾਂ ਕੋਈ ਸਵਾਲ ਜਵਾਬ ਕਰੇ ਸਰਟੀਫਿਕੇਟ ਲੈ ਕੇ ਘਰ ਆ ਗਿਆ। ਹੁਣ ਰੌਲਾ ਇਹ ਸੀ ਕਿ ਉਹਨੂੰ ਪ੍ਰਸਿੰਨੀ ਕਿਵੇਂ ਕਹੀਏ...। ਮੈਂ ਕਿਹਾ ਕਿ ਕੱਚਾ ਨਾਮ ਅੰਬੋ ਰੱਖ ਲੋ। ਪਤਾ ਨਹੀਂ ਕਿਵੇਂ ਸਾਰਿਆਂ ਨੇ ਅੰਬੋ-ਅੰਬੋ ਦੀ ਅੱਲ ਪਾ ਲਈ। ਭਤੀਜੀ ਵੱਡੀ ਹੁੰਦੀ ਗਈ ਤੇ ਉਸਦੀਆਂ ਹਰਕਤਾਂ ਇੰਨ-ਬਿੰਨ ਆਵਦੀ ਦਾਦੀ ਜਾਨੀ ਕਿ ਮੇਰੀ ਮਾਂ ਵਰਗੀਆਂ ਸੀ। ਭਾਂਡੇ ਇੱਧਰ ਉੱਧਰ ਨਾ ਹੋਣ ਦਿੰਦੀ। ਇੱਕ ਹੱਥ ਢਾਕਾਂ ਤੇ ਹੱਥ ਰੱਖ ਤੇ ਦੂਜਾ ਹੱਥ ਨਾਲ ਗੱਲ ਸਮਝਾਉਂਦੀ। ਆਵਦੇ ਨਿੱਕੇ ਭਰਾ 'ਤੇ ਪੂਰਾ ਰੋਹਬ ਰੱਖਦੀ ਤੇ ਹਰ ਵਖ਼ਤ ਉਸਦੀ ਬੌਡੀਗਾਰਡ ਬਣੀ ਰਹਿੰਦੀ। ਹੈਰਾਨੀ ਦੀ ਗੱਲ ਉਸਦੇ ਗੱਲ੍ਹ 'ਤੇ ਵੀ ਉੱਥੇ ਹੀ ਤਿਲ ਜਿੱਥੇ ਮਾਂ ਦੇ ਸੀ। ਕੇਰਾਂ ਘਰੇ ਕੋਈ ਦੂਰ ਦਾ ਰਿਸ਼ਤੇਦਾਰ ਆਇਆ ਤੇ ਭਰਜਾਈ ਵੀਰੇ ਨੂੰ ਕਹਿਣ ਲੱਗੀ ਕਿ ਅੰਬੋ ਇੱਥੇ ਨਾਲ ਦੇ ਘਰ ਗਈ ਏ, ਅੰਬੋ ਨੂੰ ਜਾ ਕੇ ਲੈ ਆਉ... ਕਿਤੇ ਨਾਲੇ 'ਚ ਨਾ ਡਿੱਗ ਜੇ ਇਕੱਲੀ ਆਉਂਦੀ। ਭਰਾ ਆਖਣ ਲੱਗਾ ਕਿ ਨਹੀਂ ਡਿੱਗਦੀ, ਉਹਨੇ ਤਾਂ ਛਾਲਾਂ ਮਾਰਦੀ ਨੇ ਆਉਣਾ...। ਰਿਸ਼ਤੇਦਾਰ ਭਰਾ ਭਾਬੀ ਨੂੰ ਬਹਿਸਦੇ ਦੇਖ ਕਹਿਣ ਲੱਗੇ ਕਿ ਭਾਈ ਆਪ ਜਾ ਕੇ ਲੈ ਆਉ, ਬਜ਼ੁਰਗ ਬੰਦੇ ਦਾ ਕੋਈ ਪਤਾ ਨਹੀਂ ਕਦੋਂ ਲੱਤ ਮਰੋੜਾ ਆ ਜਾਏ... ਬਥੇਰੀ ਥਾਈਂ ਡਿੱਗ ਕੇ ਚੂਲੇ ਟੁੱਟੇ ਆ। ਭਰਾ ਭਾਬੀ ਇੱਕ ਦੂਜੇ ਵੱਲ ਵੇਖ ਹੱਸੇ ਤੇ ਉਹਨਾਂ ਦੇ ਕੁਝ ਬੋਲਣ ਤੋਂ ਪਹਿਲਾਂ ਅੰਬੋ ਨੱਚਦੀ-ਟੱਪਦੀ ਆਈ ਭਾਬੀ ਨੇ ਕਿਹਾ ਕਿ ਅੰਬੋ ਪੁੱਤ ਇੱਧਰ ਆ, ਸਾਸਰੀਕਾਲ ਬੁਲਾ ਸਾਰਿਆਂ ਨੂੰ। ਅੰਬੋ ਨੇ ਸਭ ਨੂੰ ਬੁਲਾਇਆ ਤੇ ਰਿਸ਼ਤੇਦਾਰ ਕੱਚੇ ਜੇਹੇ ਹੋ ਗਏ, ਸ਼ਾਇਦ ਮਨ ਹੀ ਮਨ ਹੱਸਦੇ ਵੀ ਹੋਣ। ਮਾਂ ਦੀਆਂ ਨਿੱਕੇ ਪਨੇ ਦੀਆਂ ਫੁਲਕਾਰੀ ਵਾਂਗ ਕੱਢੀਆਂ ਚੁੰਨੀਆਂ ਨਿੱਕੀ ਅੰਬੋ ਤੈਹਾਂ ਮਾਰ-ਮਾਰ ਰੱਖਦੀ। ਕਦੇ-ਕਦੇ ਚੌੜ 'ਚ ਉਹ ਸਾਰਿਆਂ ਦੇ ਸਿਰ ਪਲੋਸ ਦਿੰਦੀ ਕਈ ਵਾਰ ਚੀਜ਼ਾਂ ਲੁਕੋ ਕੇ ਸਿਰਹਾਣੇ ਥੱਲੇ ਰੱਖ ਲੈਂਦੀ ਜਿਵੇਂ ਵੀਰੇ ਦਾ ਸੁੱਕਿਆ ਰੁਮਾਲ, ਕੋਈ ਵਾਧੂ ਸੁੱਬੀ ਜਾਂ ਕੋਈ ਹੋਰ ਚੀਜ਼ ਜੋ ਅਸੀਂ ਵਾਧੂ ਸਮਝ ਕੇ ਸੁੱਟ ਦਿੱਤੀ ਹੋਵੇ ਤੇ ਉਹਨੂੰ ਕੰਮ ਦੀ ਲੱਗੀ ਹੋਵੇ। ਜੇ ਚਾਚੇ ਘਰ ਕੋਈ ਭਾਂਡਾ ਚਲਾ ਜਾਂਦਾ ਤਾਂ