ਝੁਕਿਆ ਬੈਠਾ ਸੀ।
"ਕਿਉਂ ਭਾਈ ?" ਉਹਦੇ ਚਿਹਰੇ ਨੂੰ ਛੂੰਹਦੇ ਹੋਏ ਬਾਬਾ ਬੋਲਿਆ ਤੇ ਸੇਓਮਕਾ ਨੂੰ ਉੱਪਰ ਅਸਮਾਨ, ਸੂਰਜ, ਖੋਜੀ ਦਾੜ੍ਹੀ ਤੇ ਧਸੀਆਂ ਅੱਖਾਂ ਦਿਖਾਈ ਦਿੱਤੀਆਂ। "ਕਿਉਂ ਭਾਈ? ਲਗਦਾ ਏ, ਮਾਮਲਾ ਗੜਬੜ ਹੈ।"
“ਬਾਬਾ...” ਸੇਓਮਕਾ ਮੁਸ਼ਕਲ ਨਾਲ ਬੋਲਿਆ।
"ਉੱਠ ਭਰਾਵਾ, ਬੈਠ ਤਾਂ ਸਹੀ।"
ਬੁੱਢੇ ਨੇ ਉਸਨੂੰ ਜਗਾ ਕੇ ਆਪਣੀ ਬੁੱਕਲ 'ਚ ਬਿਠਾਇਆ ਤੇ ਸਿਰ ਆਪਣੀ ਛਾਤੀ ਨਾਲ ਲਾ ਲਿਆ।
"ਕਿਉਂ ਭਾਈ ?"
"ਕੁੱਝ ਨਹੀਂ..." ਸੇਓਮਕਾ ਬੁੜਬੁੜਾਇਆ।
"ਥੋੜਾ ਹੋਸ਼ 'ਚ ਆ, ਜੋ ਵੀ ਹੋਵੇ ਸਾਨੂੰ ਚੱਲਣਾ ਚਾਹੀਦਾ ਹੈ... ਇੱਥੇ ਤਾਂ ਨਹੀਂ ਮਰਨਾ।”
ਘੰਟੇ ਪਿੱਛੋਂ ਉਹ ਇੱਕ-ਦੂਜੇ ਦੀ ਲੱਕ 'ਚ ਬਾਹਾਂ ਪਾਈ ਸੜਕ 'ਤੇ ਹੌਲ਼ੀ-ਹੌਲ਼ੀ ਜਾ ਰਹੇ ਸਨ। ਬੁੱਢਾ ਦ੍ਰਿੜਤਾ ਨਾਲ ਨਾਪੇ-ਤੋਲੇ ਕਦਮ ਪੁੱਟ ਰਿਹਾ ਸੀ, ਪਰ ਸੇਓਮਕਾ ਅਕਸਰ ਲੜਖੜਾ ਜਾਂਦਾ ।
"ਸ਼ਹਿਰ ਵੀ ਤਾਂ ਬੜੀ ਦੂਰ ਏ,” ਬੁੱਢਾ ਕਹਿ ਰਿਹਾ ਸੀ, “ਤੈਨੂੰ ਤਾਂ ਹਸਪਤਾਲ 'ਚ ਭਰਤੀ ਕਰਵਾਉਣਾ ਚਾਹੀਦਾ ਹੈ। ਤੇਰੀ ਗੱਲ ਹੋਰ ਏ। ਤੂੰ ਜਾ ਸਕਦਾ ਏਂ। ਮੈਨੂੰ ਤਾਂ ਸ਼ਹਿਰ ਵਿੱਚ ਸ਼ਕਲ ਨਹੀਂ ਦਿਖਾਉਣੀ ਚਾਹੀਦੀ। ਓਹੋ, ਕਿਹੋ ਜਿਹੀ ਜ਼ਿੰਦਗੀ ਹੈ!”
ਥੋੜੀ ਦੇਰ ਬਾਅਦ ਸੇਓਮਕਾ ਰੁਕ ਗਿਆ:
"ਬਾਬਾ ਤੁਰਿਆ ਨਹੀਂ ਜਾਂਦਾ... ਕੁੱਝ ਸਮਾਂ ਬਹਿ ਜਾਈਏ!”
“ਚੱਲ, ਓਧਰ ਰੁੱਖਾਂ ਹੇਠ ਚੱਲਦੇ ਹਾਂ । ਉਥੇ ਕੁੱਝ ਗਰਮੀ ਹੋਵੇਗੀ। ਆ ਜਾ, ਮੈਨੂੰ ਫੜ੍ਹ ਲੈ। ਇੰਝ! ਤੁਰੇ ਜਾਂਦੇ ਹਾਂ !"
ਰੁੱਖਾਂ ਦੇ ਝੁੰਡ ਵਿੱਚ ਉਹ ਬੈਠ ਗਏ। ਅਣਜਾਣ ਬਾਬੇ ਨੇ ਸੇਓਮਕਾ ਨੂੰ ਸਿਰ ਗੋਦੀ ਵਿੱਚ ਰੱਖਣ ਲਈ ਕਿਹਾ। ਖੁਦ ਕੁੱਝ ਟਾਹਣੀਆਂ ਤੋੜ ਕੇ ਬਿਸਤਰਾ ਬਣਾ ਦਿੱਤਾ।
"ਲੇਟ ਜਾ, ਭਾਈ ਲੇਟ ਜਾ।"
“ਬਾਬਾ,” ਸੇਓਮਕਾ ਨੇ ਗਿੜਗਿੜਾਉਂਦੇ ਕਿਹਾ, "ਮੈਨੂੰ ਇਕੱਲਾ ਨਾ ਛੱਡ ਜਾਵੀਂ! ਬਾਬਾ!”
ਉਹ ਉੱਚੀ-ਉੱਚੀ ਰੋ ਪਿਆ। ਉਹਦੇ ਮੂੰਹ 'ਚੋਂ ਇੱਕ ਵੀ ਸ਼ਬਦ ਨਾ ਨਿੱਕਲਿਆ। ਫਿਰ ਉਸਨੂੰ ਲੱਗਿਆ ਕਿ ਚਾਰੇ ਪਾਸੇ ਸਾਂ-ਸਾਂ ਹੋ ਰਹੀ ਹੈ, ਫਿਰ ਤੋਂ ਕੋਈ ਉਹਦੇ ਪੈਰ ਫੜ ਕੇ ਖਿੱਚ ਰਿਹਾ ਹੈ। ਸਭ ਕੁੱਝ ਘੁੰਮ ਰਿਹਾ ਹੈ, ਜਲ ਰਿਹਾ ਹੈ...
“ਘਰ ! ਘਰ !” ਸੇਓਮਕਾ ਦੇ ਮੂੰਹੋਂ ਅਸਪੱਸ਼ਟ ਬੋਲ ਨਿੱਕਲੇ ਤੇ ਜ਼ੋਰ ਨਾਲ ਉਹਨੇ ਅੱਖਾਂ ਖੋਹਲੀਆਂ, ਪਰ ਕੁੱਝ ਨਾ ਦਿਖਾਈ ਦਿੱਤਾ...
ਕਦੇ-ਕਦਾਈਂ ਉਸਨੂੰ ਆਪਣੇ ਨੇੜੇ-ਤੇੜੇ ਨਵੇਂ, ਅਣਜਾਣ ਚਿਹਰੇ ਘੁੰਮਦੇ ਲਗਦੇ, ਨਵੀਂ ਬੈਰਕ ਦਿਖਾਈ ਦਿੰਦੀ, ਕਦੇ ਮਾਂ ਉਸਨੂੰ ਦਿਸਦੀ, ਕਦੇ ਉਜੂਪਕਾ ਨਦੀ, ਕਦੇ ਫਿਰ ਅਣਜਾਣ ਲੋਕ ਤੇ ਕਦੇ ਉਹੀ ਬਾਬਾ; ਦਿਨ-ਰਾਤ ਗੱਡਮੱਡ ਹੋ ਗਏ ਤੇ ਆਖ਼ਰ ਸੇਓਮਕਾ ਨੇ ਫਿਰ ਅੱਖਾਂ ਖੋਹਲੀਆਂ।
ਉਹ ਇੱਕ ਕਮਰੇ ਵਿੱਚ ਗਰਮ ਬਿਸਤਰੇ 'ਤੇ ਪਿਆ ਸੀ, ਉਸਨੂੰ ਉੱਪਰ ਛੱਤ ਸਾਫ਼ ਦਿਖਾਈ ਦੇ ਰਹੀ ਸੀ, ਖਿੜਕੀ ਤੋਂ ਬਾਹਰ ਝੁਕੀਆਂ ਟਾਹਣੀਆਂ ਵਾਲਾ ਰੁੱਖ ਹਿੱਲ ਰਿਹਾ ਸੀ।
ਉਹ ਡਰ ਗਿਆ: "ਫਿਰ ਬੈਰਕ ਵਿੱਚ ਆ ਗਿਆ ?” ਉਸਨੇ ਉੱਠ ਕੇ ਭੱਜ ਜਾਣਾ ਚਾਹਿਆ, ਪਰ ਉਸਦਾ ਸਰੀਰ ਹਿੱਲਦਾ ਨਹੀਂ ਸੀ, ਸਿਰ ਜਿਵੇਂ ਸਿਰਾਹਣੇ ਨਾਲ ਚਿਪਕਿਆ ਪਿਆ ਹੋਵੇ।
"ਬਾਬਾ ਕਿੱਥੇ ਹੈ ?” ਸੇਓਮਕਾ ਨੇ ਅੱਖਾਂ ਘੁੰਮਾ ਕੇ ਜਾਣਿਆ-ਪਹਿਚਾਣਿਆ ਚਿਹਰਾ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਨਾ ਉਹ ਬੁੱਢਾ ਸੀ, ਨਾ ਜੰਗਲ ਤੇ ਨਾ ਵੱਡੀ ਸੜਕ। ਸੇਓਮਕਾ ਦੁਖੀ ਹੋ ਗਿਆ:
ਕਿਉਂ ਅਣਜਾਣ ਬਾਬਾ ਉਸਨੂੰ ਛੱਡ ਕੇ ਚਲਾ ਗਿਆ, ਅਤੇ ਉਸਦੇ ਸੁੱਕੇ ਹੋਏ, ਪੀਲੇ ਚਿਹਰੇ 'ਤੇ ਹੰਝੂ ਵਹਿਣ ਲੱਗੇ।
(7)
ਇੱਕ ਦਿਨ ਬਿਮਾਰੀ ਤੋਂ ਬਾਅਦ ਕਮਜ਼ੋਰ ਸੇਓਮਕਾ ਹਸਪਤਾਲ ਦਾ ਪਹਿਰਾਵਾ ਪਹਿਨੀ ਖਿੜਕੀ ਕੋਲ ਖੜ੍ਹਾ ਸੀ ਤੇ ਸੋਚਾਂ ਵਿੱਚ ਡੁੱਬਿਆ ਹੋਇਆ ਸੜਕ ਵੱਲ ਦੇਖ ਰਿਹਾ ਸੀ, ਜਿੱਥੇ ਹਵਾ ਸੁੱਕੇ ਪੱਤਿਆਂ ਨੂੰ ਉਡਾ ਰਹੀ ਸੀ। ਸੇਓਮਕਾ ਦੇ ਪਿੱਛੇ ਹਸਪਤਾਲ ਦਾ ਸਿਪਾਹੀ ਦੇਮੀਦਿਚ ਖੜਾ ਸੀ, ਉਹ ਵੀ ਆਪਣੀਆਂ ਸੋਚਾਂ ਵਿੱਚ ਡੁੱਬਾ ਹੋਇਆ ਬਾਹਰ ਤੱਕ ਰਿਹਾ ਸੀ। ਉਸਨੇ ਸੇਓਮਕਾ ਨੂੰ ਦੱਸਿਆ ਕਿ ਕਿਵੇਂ ਇੱਕ ਬੁੱਢਾ ਉਸਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਵਿੱਚ ਲੈ ਕੇ ਆਇਆ ਸੀ । ਉਸਨੇ ਬੁੱਢੇ ਨੂੰ ਦੇਖਿਆ ਤੇ ਬੋਲਿਆ: “ਆ ਗਿਆ, ਪੱਠੇ!” ਬੁੱਢਾ ਬੱਸ ਉੱਥੇ ਹੀ ਬੈਠ ਗਿਆ। ਥਾਣੇਦਾਰ ਬੋਲਿਆ: "ਫਿਰ ਭੱਜ ਨਿੱਕਲਿਆ ?” ਅਤੇ ਉਸਨੂੰ ਤੁਰੰਤ ਫੜ ਲਿਆ ਗਿਆ। ਤੀਸਰੀ ਵਾਰ ਉਹ ਕੈਦ ਵਿੱਚੋਂ ਭੱਜਿਆ ਸੀ। ਤੀਜੀ ਵਾਰ ਫੜਿਆ ਗਿਆ ਸੀ।
ਇਹ ਸਾਰੀਆਂ ਗੱਲਾਂ ਸੇਓਮਕਾ ਸਿਪਾਹੀ ਤੋਂ ਕਈ ਵਾਰ ਸੁਣ ਚੁੱਕਾ ਸੀ। ਹਰ ਰੋਜ਼ ਸਵੇਰੇ-ਸ਼ਾਮ ਠੰਡਾ ਹਉਂਕਾ ਲੈਂਦਾ ਤੇ ਸੋਚਦਾ: “ਹਾਏ ਰੱਬਾ, ਬਾਬੇ ਨੂੰ ਬਚਾ ਲੈ।"
"ਅੱਜ ਉਹਨਾਂ ਨੂੰ ਲਿਜਾਇਆ ਜਾ ਰਿਹਾ ਹੈ," ਸਿਪਾਹੀ ਕਹਿ ਰਿਹਾ ਸੀ। "ਦੇਖ ਹੁਣੇ ਨਿੱਕਲਣਗੇ।"
ਥੋੜੀ ਦੇਰ ਬਾਅਦ ਸੇਓਮਕਾ ਨੂੰ ਅਜੀਬ ਦੱਬੀਆਂ-ਦੱਬੀਆਂ ਅਵਾਜ਼ਾਂ ਸੁਣਾਈ ਦਿੱਤੀਆਂ। ਫਿਰ ਮੋਢਿਆਂ 'ਤੇ ਬੰਦੂਕਾਂ ਲਈ ਸਿਪਾਹੀ ਦਿਖਾਈ ਦਿੱਤੇ ਤੇ ਪਿੱਛੇ ਮਟਮੈਲੇ ਚੋਗੇ ਅਤੇ ਗੋਲ ਟੋਪੀਆਂ ਪਹਿਨੀਂ ਲੋਕਾਂ ਦੀ ਭੀੜ। ਉਹਨਾਂ ਦੇ ਹੱਥਾਂ ਅਤੇ ਪੈਰਾਂ ਵਿੱਚ ਬੇੜੀਆਂ ਛਣਕ ਰਹੀਆਂ ਸਨ। ਭੀੜ ਦੇ ਦੋਵੇਂ ਪਾਸੇ ਤੇ ਪਿੱਛੇ ਵੀ ਸਿਪਾਹੀ ਚੱਲ ਰਹੇ ਸਨ; ਸਾਰੇ ਠੰਡ ਨਾਲ ਕੰਬ ਰਹੇ ਸਨ।
ਸੇਓਮਕਾ ਦਾ ਦਿਲ ਰੁਕ ਗਿਆ, ਉਹ ਸ਼ੀਸ਼ੇ ਨਾਲ ਲੱਗ ਗਿਆ, ਅੱਖਾਂ ਪਾੜ ਕੇ ਭੀੜ ਨੂੰ ਦੇਖਣ ਲੱਗਾ ਕਿ ਕਿਤੇ ਉਹ ਜਾਣਿਆ-ਪਛਾਣਿਆ ਚਿਹਰਾ ਨਜ਼ਰ ਆ ਜਾਵੇ ਅਚਾਨਕ ਉਹ ਜ਼ੋਰ ਨਾਲ ਚੀਕਿਆ ਤੇ ਸ਼ੀਸ਼ੇ 'ਤੇ ਮੁੱਕੀਆਂ ਮਾਰਨ ਲੱਗ ਪਿਆ:
"ਬਾਬਾ! ਬਾਬਾ! ਬਾਬਾ!”
ਕੈਦੀਆਂ 'ਚ ਉਸਨੂੰ ਅਣਜਾਣ ਬਾਬਾ ਦਿਖਾਈ ਦੇ ਰਿਹਾ ਸੀ, ਜੋ ਬੇੜੀਆਂ 'ਚ ਉਲਝਦਾ ਹੋਇਆ ਸ਼ੀਸ਼ੇ ਕੋਲ ਦੀ ਹੀ ਲੰਘ ਰਿਹਾ ਸੀ।
“ਬਾਬਾ! ਬਾਬਾ।” ਸੇਓਮਕਾ ਰੌਲਾ ਪਾ ਰਿਹਾ ਸੀ । ਖੁਸ਼ੀ ਅਤੇ ਡਰ ਨਾਲ ਉਹ ਬੇਹਾਲ ਹੋ ਗਿਆ ਸੀ। ਦਸਤਕ ਸੁਣ ਕੇ ਕਈਆਂ ਨੇ ਮੁੜ ਕੇ ਦੇਖਿਆ। ਅਣਜਾਣ ਬਾਬੇ ਨੇ ਵੀ ਸਿਰ ਘੁੰਮਾਇਆ। ਸੇਓਮਕਾ ਨੇ ਦੇਖਿਆ ਕਿ ਬਾਬੇ ਨੇ ਆਪਣੀ ਧਸੀਆਂ ਹੋਈਆਂ ਬਦਰੰਗ ਅੱਖਾਂ ਨਾਲ ਉਸਨੂੰ ਦੇਖਿਆ ਹੈ, ਉਸਨੇ ਦੇਖਿਆ ਕਿ ਬਾਬੇ ਨੇ ਡੂੰਘਾ ਸਾਹ ਭਰਿਆ ਤੇ ਸਿਰ ਹਿਲਾਇਆ।
ਸੇਓਮਕਾ ਦੇ ਹੰਝੂ ਵਹਿ ਤੁਰੇ, ਸੀਨੇ ਵਿੱਚ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਇਸੇ ਦੌਰਾਨ ਕੈਦੀ ਅਤੇ ਕਾਨਵਾਏ ਦੇ ਸਿਪਾਹੀ ਅੱਗੇ ਵਧ ਗਏ ਸਨ ਅਤੇ ਭੀੜ ਪਿੱਛੇ ਲੁਕ ਗਏ ਸਨ। ਸੇਓਮਕਾ ਹਾਲੇ ਵੀ ਮੁੱਕੇ ਮਾਰ ਰਿਹਾ ਸੀ ਤੇ ਚੀਖ਼ ਰਿਹਾ ਸੀ: “ਬਾਬਾ! ਬਾਬਾ!” ਸਿਪਾਹੀ ਉਦਾਸ ਅਵਾਜ਼ ਵਿੱਚ ਕਹਿ ਰਿਹਾ ਸੀ:
"ਓਏ ਰੋਂਦਾ ਕਿਉਂ ਏ ? ਕਿਸ ਗੱਲ ਦਾ ਰੋਣਾ ਏ! ਤੈਨੂੰ ਜਲਦੀ ਹੀ ਤੇਰੇ ਘਰ ਪਹੁੰਚਾ ਦੇਵਾਂਗੇ। ਬੱਚਾ ਏਂ ਤੂੰ, ਇਸ ਲਈ ਤੇਰਾ ਇੱਥੇ ਕੋਈ ਕੰਮ ਨਹੀਂ। ਕਹਿ ਦਿੱਤਾ ਨਾ, ਵਾਪਸ ਭੇਜ ਦਿਆਂਗੇ, ਹੁਣ ਰੌਲਾ ਨਾ ਪਾ !”
ਪਰ ਸੇਓਮਕਾ ਫੁੱਟ-ਫੁੱਟ ਕੇ ਰੋ ਰਿਹਾ ਸੀ ਤੇ ਉਸ ਮੋੜ ਦੇ ਪਿੱਛੇ ਦੇਖਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿੱਥੇ ਕਿਸਮਤ ਨਾਲ ਹੀ ਉਸਨੂੰ ਮਿਲਿਆ ਉਸਦਾ ਸੱਚਾ, ਅਣਜਾਣ ਦੋਸਤ ਆਪਣੀਆਂ ਬੇੜੀਆਂ ਘੜੀਸਦਾ ਲੰਘ ਗਿਆ ਸੀ।
ਗਰਮੀਆਂ ਦੀ ਚਾਨਣੀ ਰਾਤ ਸੀ। ਚੰਨ ਦੀ ਰੌਸ਼ਨੀ 'ਚ ਜ਼ਿੰਦਗੀ ਦੀ ਚਾਹਤ ਤੇ ਸਹਿਜ ਸ਼ਾਂਤੀ ਖੇਡ ਮੈਦਾਨਾਂ ਤੇ ਸੜਕਾਂ 'ਤੇ ਉਹ ਚਾਂਦਨੀ ਸੁੱਟ ਰਹੀ ਸੀ, ਜੰਗਲ ਨੂੰ ਆਪਣੀਆਂ ਕਿਰਨਾਂ ਨਾਲ ਬੰਨ ਰਹੀ ਸੀ ਤੇ ਨਦੀਆਂ 'ਚ ਸੋਨਾ ਘੋਲ ਰਹੀ ਸੀ... ਇਸੇ ਰਾਤ ਨੂੰ ਕੋਠੜੀ ਦੇ ਦਰਵਾਜ਼ੇ 'ਚੋਂ ਦਸ-ਗਿਆਰਾਂ ਸਾਲ ਦਾ, ਘੁੰਗਰਾਲੇ ਵਾਲਾਂ ਵਾਲਾ ਅਤੇ ਪੀਲੇ ਚਿਹਰੇ ਵਾਲ਼ਾ ਇੱਕ ਮੁੰਡਾ ਸੇਓਮਕਾ ਚੁੱਪ-ਚਾਪ ਬਾਹਰ ਆਇਆ। ਉਸਨੇ ਇੱਧਰ-ਉੱਧਰ ਦੇਖਿਆ, ਛਾਤੀ 'ਤੇ ਸਲੀਬ ਦਾ ਨਿਸ਼ਾਨ ਬਣਾਇਆ ਤੇ ਹੌਲੀ ਜਿਹੇ ਬਿਨਾਂ ਅਵਾਜ਼ ਕੀਤੇ ਉਸ ਮੈਦਾਨ ਵੱਲ ਭੱਜਿਆ, ਜਿੱਥੋਂ 'ਰੂਸ ਦੀ ਸੜਕ' ਸ਼ੁਰੂ ਹੁੰਦੀ ਸੀ । ਮੁੰਡੇ ਨੂੰ ਡਰ ਸੀ ਕਿ ਉਸਦਾ ਪਿੱਛਾ ਕੀਤਾ ਜਾਵੇਗਾ, ਇਸ ਲਈ ਉਹ ਵਾਰ-ਵਾਰ ਮੁੜ ਕੇ ਦੇਖ ਰਿਹਾ ਸੀ, ਪਰ ਕੋਈ ਵੀ ਉਸਦੇ ਮਗਰ ਨਹੀਂ ਸੀ ਭੱਜਿਆ। ਮੁੰਡਾ ਠੀਕ-ਠਾਕ ਪਹਿਲਾਂ ਮੈਦਾਨ ਤੱਕ ਤੇ ਫਿਰ ਵੱਡੀ ਸੜਕ ਤੱਕ ਪਹੁੰਚ ਗਿਆ। ਇੱਥੇ ਉਹ ਖੜ੍ਹ ਗਿਆ, ਥੋੜੀ ਦੇਰ ਲਈ ਕੁੱਝ ਸੋਚਦਾ ਰਿਹਾ ਅਤੇ ਫਿਰ ਹੌਲ਼ੀ-ਹੌਲ਼ੀ ਸੜਕ ਦੇ ਕਿਨਾਰੇ-ਕਿਨਾਰੇ ਤੁਰ ਪਿਆ।
ਉਹ ਉਹਨਾਂ ਬੇਘਰ ਮੁੰਡਿਆਂ 'ਚੋਂ ਸੀ, ਜੋ ਸਾਇਬੇਰੀਆ 'ਚ ਵਸਾਏ ਜਾ ਰਹੇ ਕਿਸਾਨਾਂ ਤੋਂ ਬਾਅਦ ਯਤੀਮ ਰਹਿ ਜਾਂਦੇ ਸਨ । ਉਸਦੇ ਮਾਂ-ਪਿਓ ਰਸਤੇ ਵਿੱਚ ਹੀ ਟਾਈਫ਼ਾਈਡ ਨਾਲ ਮਰ ਗਏ ਸਨ ਤੇ ਸੇਓਮਕਾ ਬੇਗਾਨੇ ਲੋਕਾਂ ਵਿੱਚਕਾਰ ਇਕੱਲਾ ਰਹਿ ਗਿਆ ਸੀ। ਇੱਥੋਂ ਦਾ ਆਲਾ-ਦੁਆਲਾ ਵੀ ਉਸਦੀ ਮਾਤ-ਭੂਮੀ ਤੋਂ ਬਿਲਕੁਲ ਵੱਖਰਾ ਸੀ । ਉਸਨੂੰ ਯਾਦ ਸੀ ਕਿ ਉਸਦੀ ਮਾਤ-ਭੂਮੀ 'ਚ ਪੱਥਰ ਦਾ
ਚਿੱਟਾ ਗਿਰਜਾਘਰ ਹੈ, ਪੌਣ ਚੱਕੀਆਂ ਹਨ, ਉਜੂਪਕਾ ਨਦੀ ਹੈ, ਜਿੱਥੇ ਉਹ ਆਪਣੇ ਦੋਸਤਾਂ ਨਾਲ ਨਹਾਉਂਦਾ ਹੁੰਦਾ ਸੀ, ਅਤੇ ਬੇਲਯੇ (ਸਫ਼ੈਦ) ਨਾਮ ਦਾ ਉਸਦਾ ਪਿੰਡ ਹੈ। ਪਰ ਇਹ ਮਾਤ-ਭੂਮੀ, ਉਹ ਪਿੰਡ ਤੇ ਉਹ ਨਦੀ ਕਿੱਥੇ ਹੈ, ਇਹ ਸਭ ਉਸਦੇ ਲਈ ਓਨੀ ਹੀ ਵੱਡੀ ਬੁਝਾਰਤ ਸੀ, ਜਿੰਨੀ ਕਿ ਉਹ ਜਗ੍ਹਾ ਜਿੱਥੇ ਉਹ ਹੁਣ ਸੀ । ਉਸਨੂੰ ਬੱਸ ਇੱਕ ਗੱਲ ਯਾਦ ਸੀ ਕਿ ਉਹ ਇੱਥੇ ਇਸ ਸੜਕ 'ਤੇ ਆਏ ਸਨ ਤੇ ਇਸਤੋਂ ਪਹਿਲਾਂ ਉਹਨਾਂ ਨੇ ਬਹੁਤ ਵੱਡੀ ਨਦੀ ਪਾਰ ਕੀਤੀ ਸੀ, ਤੇ ਉਸ ਤੋਂ ਵੀ ਪਹਿਲਾਂ ਕਈ ਦਿਨਾਂ ਤੱਕ ਭਾਫ਼ ਵਾਲੇ ਜਹਾਜ਼ਾਂ 'ਤੇ ਸਫ਼ਰ ਕੀਤਾ ਸੀ, ਫਿਰ ਰੇਲਗੱਡੀ ਤੇ, ਫਿਰ ਭਾਫ਼ ਵਾਲੇ ਜਹਾਜ਼ 'ਤੇ ਅਤੇ ਫਿਰ ਰੇਲਗੱਡੀ 'ਤੇ। ਉਸਨੂੰ ਲਗਦਾ ਸੀ ਕਿ ਉਹ ਬੱਸ ਇਸ ਸੜਕ ਦੀ ਦੂਰੀ ਤੈਅ ਕਰ ਲਵੇ, ਫਿਰ ਨਦੀ ਆਵੇਗੀ, ਉਸ ਤੋਂ ਬਾਅਦ ਰੇਲਗੱਡੀ ਹੋਵੇਗੀ ਤੇ ਫਿਰ ਬੱਸ ਉਜੂਪਕਾ ਨਦੀ ਤੇ ਬੇਲਯੇ ਪਿੰਡ ਆ ਜਾਵੇਗਾ, ਤੇ ਫਿਰ ਉਸਦਾ ਆਪਣਾ ਘਰ, ਜਿੱਥੇ ਉਹ ਪੈਦਾ ਹੋਇਆ ਹੈ ਤੇ ਵੱਡਾ ਹੋਇਆ ਹੈ, ਜਿਸ ਤੋਂ ਬਿਨਾਂ ਉਹ ਨਹੀਂ ਰਹਿ ਸਕਦਾ, ਜਿੱਥੇ ਉਹ ਸਾਰੇ ਬਜ਼ੁਰਗਾਂ ਅਤੇ ਮੁੰਡਿਆਂ ਨੂੰ ਜਾਣਦਾ ਸੀ। ਉਸ ਨੂੰ ਇਹ ਵੀ ਯਾਦ ਸੀ ਕਿ ਕਿਵੇਂ ਉਸਦੇ ਮਾਂ-ਬਾਪ ਮਰੇ ਸਨ, ਕਿਵੇਂ ਲੋਕਾਂ ਨੇ ਉਹਨਾਂ ਨੂੰ ਤਾਬੂਤਾਂ ਵਿੱਚ ਰੱਖ ਕੇ ਦਰੱਖ਼ਤਾਂ ਦੇ ਝੁੰਡ ਪਿੱਛੇ ਕਿਸੇ ਅਣਜਾਣ ਕਬਰਸਤਾਨ ਵਿੱਚ ਦੱਬ ਦਿੱਤਾ ਸੀ। ਸੇਓਮਕਾ ਨੂੰ ਇਹ ਵੀ ਯਾਦ ਸੀ ਕਿ ਕਿਵੇਂ ਉਹ ਰੋਂਦਾ ਰਿਹਾ ਸੀ ਤੇ ਉਸ ਨੂੰ ਘਰ ਭੇਜ ਦੇਣ ਲਈ ਕਹਿੰਦਾ ਰਿਹਾ, ਪਰ ਉਸ ਨੂੰ ਇੱਥੇ ਕੋਠੜੀ 'ਚ ਰਹਿਣ ਲਈ ਮਜ਼ਬੂਰ ਕੀਤਾ ਗਿਆ। ਜਿੱਥੇ ਉਸਨੂੰ ਰੋਟੀ ਤੇ ਬੰਦਗੋਭੀ ਦਾ ਸੂਪ ਸਵੇਰੇ ਮਿਲਦਾ ਸੀ ਤੇ ਹਮੇਸ਼ਾਂ ਕਿਹਾ ਜਾਂਦਾ ਸੀ: "ਜਾ, ਜਾ, ਤੇਰੇ ਬਿਨਾਂ ਕੀ ਇੱਥੇ ਥੋੜਾ ਕੰਮ ਆ।" ਇੱਥੋਂ ਤੱਕ ਕਿ ਵੱਡਾ ਸਾਹਬ ਅਲੈਗਜਾਂਦਰ ਯਾਕਵਲੇਵਿਚ, ਜੋ ਸਾਰਿਆਂ 'ਤੇ ਹਮੇਸ਼ਾਂ ਆਪਣਾ ਹੁਕਮ ਚਲਾਉਂਦਾ ਸੀ, ਉਸ 'ਤੇ ਵਰ੍ਹ ਪਿਆ ਸੀ ਅਤੇ ਬੋਲਿਆ- “ਚੁੱਪ-ਚਾਪ ਰਹੀ ਜਾ, ਜ਼ਿਆਦਾ ਤੰਗ ਕਰੇਂਗਾ ਤਾਂ ਮਾਰ ਪਵੇਗੀ।" ਸੇਓਮਕਾ ਮਨ ਮਾਰ ਕੇ ਉੱਥੇ ਰਹਿ ਰਿਹਾ ਸੀ। ਉਸਦੇ ਨਾਲ ਕੋਠੜੀ 'ਚ ਤਿੰਨ ਲੜਕੀਆਂ ਤੇ ਇੱਕ ਲੜਕਾ ਹੋਰ ਸਨ; ਜਿਨ੍ਹਾਂ ਦੇ ਮਾਤਾ-ਪਿਤਾ ਉਹਨਾਂ ਨੂੰ ਇੱਥੇ ਭੁੱਲ ਗਏ ਸਨ ਅਤੇ ਪਤਾ ਨਹੀਂ ਕਿੱਥੇ ਚਲੇ ਗਏ ਸਨ। ਪਰ ਉਹ ਬੱਚੇ ਇੰਨੇ ਛੋਟੇ ਸਨ ਕਿ ਸੇਓਮਕਾ ਉਹਨਾਂ ਨਾਲ ਨਾ ਖੇਡ ਸਕਦਾ ਸੀ ਤੇ ਨਾ ਸ਼ਰਾਰਤ ਕਰ ਸਕਦਾ ਸੀ।
ਇੱਕ ਤੋਂ ਬਾਅਦ ਇੱਕ ਦਿਨ ਤੇ ਹਫ਼ਤੇ ਲੰਘਦੇ ਰਹੇ ਤੇ ਸੋਓਮਕਾ ਇਸ ਘਟੀਆ ਕੋਠੜੀ ਵਿੱਚ ਰਹਿੰਦਾ ਰਿਹਾ, ਕਿਸੇ ਪਾਸੇ ਜਾਣ ਦੀ ਉਸ ਵਿੱਚ ਹਿੰਮਤ ਨਹੀਂ ਸੀ ਪੈਂਦੀ । ਪਰ ਅਖ਼ੀਰ ਉਹ ਅੱਕ ਗਿਆ। ਉਹ ਤਾਂ ਪਈ ਹੈ ਸੜਕ, ਜਿਸ ਰਾਹੀਂ ਉਹ ਰੂਸ ਤੋਂ ਇੱਥੇ ਆਇਆ ਸੀ । ਸਹੀ ਤਰ੍ਹਾਂ ਨਹੀਂ ਜਾਣ ਦਿੰਦੇ ਤਾਂ ਠੀਕ ਹੈ, ਉਹ ਭੱਜ ਜਾਵੇਗਾ। ਕਿਹੜਾ ਕੋਈ ਬਹੁਤੀ ਪੁਰਾਣੀ ਗੱਲ ਹੈ? ਅਤੇ ਉਹ ਫਿਰ ਤੋਂ ਆਪਣੀ ਨਦੀ ਉਜ਼ੂਪਕਾ, ਆਪਣਾ ਪਿੰਡ ਬੇਲਯੇ ਦੇਖੇਗਾ ਤੇ ਆਪਣੇ ਪੱਕੇ ਮਿੱਤਰਾਂ ਨੂੰ ਮਿਲੇਗਾ, ਅਧਿਆਪਕਾ ਅਫ਼ਰੋਸਿਨੀਆ ਯੇਗੋਰਵਨਾ ਦੇ ਕੋਲ ਚਲਾ ਜਾਵੇਗਾ ਤੇ ਮਹੰਤ ਦੇ ਚੇਲਿਆਂ ਕੋਲ, ਜਿਨ੍ਹਾਂ ਦੇ ਘਰ ਵਿੱਚ
ਬਹੁਤ ਸਾਰੇ ਚੈਰੀ ਅਤੇ ਸਿਓ ਦੇ ਦਰੱਖ਼ਤ ਹਨ। ਫੜੇ ਜਾਣ ਦੇ ਡਰ ਨੇ ਸੇਓਮਕਾ ਨੂੰ ਕਈ ਦਿਨ ਤੱਕ ਰੋਕੀ ਰੱਖਿਆ, ਪਰ ਆਪਣੀ ਨਦੀ, ਆਪਣੇ ਪਿੰਡ, ਆਪਣੇ ਹਮ-ਉਮਰਾਂ ਨੂੰ ਦੇਖਣ ਦੀ ਇੱਛਾ ਇੰਨੀ ਤੇਜ਼ ਸੀ ਕਿ ਸੇਓਮਕਾ ਨੇ ਦਿਲ ਵਿੱਚ ਇਹ ਸੁਪਨਾ ਸਜਾ ਲਿਆ ਅਤੇ ਮੌਕਾ ਮਿਲਦਿਆਂ ਹੀ ਮੁਫ਼ਤ ਦੇ ਖਾਣੇ ਨੂੰ ਲੱਤ ਮਾਰ ਕੇ ਸੜਕ 'ਤੇ ਭੱਜ ਆਇਆ। ਹੁਣ ਉਹ ਬਹੁਤ ਖੁਸ਼ ਸੀ ਕਿ ਘਰ ਜਾ ਰਿਹਾ ਹੈ। ਉਸਨੂੰ ਲਗਦਾ ਸੀ ਕਿ ਬੇਲਯੇ ਪਿੰਡ ਵਰਗੀ ਵਧੀਆ ਥਾਂ ਹੋਰ ਕਿਤੇ ਵੀ ਨਹੀਂ ਤੇ ਸਾਰੀ ਦੁਨੀਆਂ ਵਿੱਚ ਉਜ਼ੂਪਕਾ ਵਰਗੀ ਕੋਈ ਹੋਰ ਨਦੀ ਨਹੀਂ ਹੈ।
ਚੰਨ ਦੁਮੇਲ 'ਤੇ ਜਾ ਪਹੁੰਚਿਆ ਸੀ, ਸਵੇਰਾ ਹੋ ਰਿਹਾ ਸੀ, ਪਰ ਸੇਓਮਕਾ ਤੁਰਿਆ ਜਾ ਰਿਹਾ ਸੀ, ਤਾਜ਼ੀ ਧੁੰਦ ਨਾਲ ਭਿੱਜੀ ਹਵਾ 'ਚ ਸਾਹ ਲੈਂਦਾ ਹੋਇਆ ਤੇ ਇਸ ਗੱਲ 'ਤੇ ਖੁਸ਼ ਹੁੰਦਾ ਹੋਇਆ ਕਿ ਹਰ ਕਦਮ ਉਸਨੂੰ ਘਰ ਵੱਲ ਲਿਜਾ ਰਹੇ ਹਨ।
(2)
ਲਗਦਾ ਹੈ ਕਿ ਇਨਸਾਨ ਲਈ ਜਿਸ ਕਿਸੇ ਗੱਲ ਦੀ ਵੀ ਕਲਪਨਾ ਕੀਤੀ ਜਾ ਸਕੇ, ਉਹ ਸਾਰਾ ਕੁੱਝ ਬੇਅੰਤ ਸਾਇਬੇਰੀਆ ਨੇ ਦੇਖਿਆ ਤੇ ਮਹਿਸੂਸ ਕੀਤਾ ਹੈ ਤੇ ਉਸ ਨੂੰ ਕਿਸੇ ਗੱਲ 'ਤੇ ਹੈਰਾਨੀ ਨਹੀਂ ਹੋ ਸਕਦੀ। ਇਸਦੇ ਰਸਤਿਆਂ 'ਤੇ ਬੇੜੀਆਂ 'ਚ ਬੰਦ ਕੈਦੀਆਂ ਨੇ ਹਜ਼ਾਰਾਂ ਕਿਲੋਮੀਟਰ ਪਾਰ ਕੀਤੇ ਹਨ, ਭਾਰੀ ਜ਼ੰਜ਼ੀਰਾਂ ਖੜਕਾਉਂਦੇ ਹੋਏ, ਇਸ ਦੇ ਗਰਭ ਦੀਆਂ ਹਨੇਰੀਆਂ ਖਾਣਾਂ 'ਚ ਉਹਨਾਂ ਨੇ ਖੁਦਾਈ ਕੀਤੀ। ਇਸਦੀਆਂ ਸੜਕਾਂ 'ਤੇ ਘੁੰਗਰੂਆਂ ਦੀ ਝਣਕਾਰ ਦੇ ਨਾਲ ਅਨੇਕਾਂ ਗੱਡੀਆਂ ਹਵਾ ਨਾਲ ਗੱਲਾਂ ਕਰਦੀਆਂ ਜਾਂਦੀਆਂ ਹਨ, ਅਤੇ ਇਸਦੇ ਸੰਘਣੇ ਜੰਗਲਾਂ 'ਚ ਭੱਜਦੇ ਹੋਏ ਕੈਦੀ ਭਟਕਦੇ ਫਿਰਦੇ ਹਨ, ਜਾਨਵਰਾਂ ਨਾਲ ਲੜਦੇ ਹਨ ਅਤੇ ਕਦੇ ਬਸਤੀਆਂ ਜਲਾ ਦਿੰਦੇ ਹਨ; ਤਾਂ ਕਦੇ ਈਸਾ ਦੇ ਨਾਮ 'ਤੇ ਰੋਟੀ ਦਾ ਟੁਕੜਾ ਮੰਗ ਕੇ ਪੇਟ ਭਰਦੇ ਹਨ।
ਰੂਸ ਤੋਂ ਇੱਥੇ ਵਸਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ, ਉਹਨਾਂ ਦੇ ਕਾਫ਼ਲੇ ਆਪਣੀਆਂ ਗੱਡੀਆਂ ਥੱਲੇ ਰਾਤ ਲੰਘਾਉਂਦੇ ਹਨ, ਧੂਣੀ ਕੋਲ ਬੈਠ ਕੇ ਅੱਗ ਸੇਕਦੇ ਹਨ, ਦੂਜੇ ਪਾਸੇ ਉਹਨਾਂ ਦੇ ਸਾਹਮਣੇ, ਦੂਜੀ ਦਿਸ਼ਾ 'ਚ ਵੀ ਝੁੰਡਾਂ ਦੇ ਝੁੰਡ ਕੰਗਾਲ ਹੋ ਗਏ, ਭੁੱਖੇ ਨੰਗੇ, ਬਿਮਾਰ ਲੋਕ ਵਧਦੇ ਜਾਂਦੇ ਹਨ, ਕੌਣ ਜਾਣੇ ਕਿੰਨੇ ਹੀ ਰਸਤੇ ਵਿਚਕਾਰ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ, ਪਰ ਇੱਥੇ ਕਿਸੇ ਲਈ ਕੁੱਝ ਵੀ ਨਵਾਂ ਨਹੀਂ ਹੈ।
ਸਾਇਬੇਰੀਆ ਨੇ ਇੰਨਾ ਜ਼ਿਆਦਾ ਪਰਾਇਆ ਦਰਦ ਝੱਲਿਆ ਹੈ ਕਿ ਹੁਣ ਹੈਰਾਨੀ ਦੀ ਕੋਈ ਗੱਲ ਨਹੀਂ ਰਹਿ ਗਈ। ਜਦੋਂ ਸੇਓਮਕਾ ਕਿਸੇ ਪਿੰਡ ਜਾਂ ਬਸਤੀ 'ਚੋਂ ਲੰਘਦਾ ਹੋਇਆ ਪੁੱਛਦਾ, “ਰੂਸ ਨੂੰ ਕਿਹੜੀ ਸੜਕ ਜਾਂਦੀ ਹੈ ?" ਤਾਂ ਇਸ 'ਤੇ ਕਿਸੇ ਨੂੰ ਵੀ ਕੋਈ ਹੈਰਾਨੀ ਨਾ ਹੁੰਦੀ।
"ਇੱਥੇ ਸਾਰੇ ਰਾਹ ਰੂਸ ਨੂੰ ਜਾਂਦੇ ਹਨ," ਉਹਨੂੰ ਸਿੱਧਾ ਜਿਹਾ ਜਵਾਬ ਮਿਲਦਾ ਤੇ ਜਵਾਬ ਦੇਣ