ਨਾ ਸੁਰਖਾਬ ਨਦੀ ਤੇ ਲੱਧਾ ਨਾ ਮੁਰਗਾਈ ਆਈ ।
ਦੌੜ ਧੂਪ ਤੇ ਹਾ ਹਾ ਹੂ ਹੂ ਐਵੇਂ ਪਾਇ ਗਵਾਈ।.
ਵਜ਼ੀਰ:-
ਮੀਰ ਸ਼ਿਕਾਰ ਬਿਨਾਂ, ਸਰਕਾਰ । ਨਹੀਂ ਹੈ ਸ੍ਵਾਦ ਕਦੀ ਬੀ ਆਯਾ ॥
ਮੀਰ ਸਿਕਾਰ ਵਡਾ ਉਸਤਾਦ, ਮਨੋ ਹੈ ਓਸ ਸ਼ਿਕਾਰ ਗਝਾਯਾ।
ਮੌਤ ਸੁਵੱਸਕਰੀ ਮਿਰਗਾਂ ਦੀ ਆਵੇ ਭੱਜ ਜੁ ਓਸ ਬੁਲਾਯਾ।
ਹੈ ਅਫਸੋਸ ਬੜਾ ਪਰ ਸ੍ਵਾਮੀ । ਰੋਗ ਬੜੇ ਉਸ ਘੇਰ ਬਿਠਾਯਾ।
ਰਾਜਾ- ਹੈ ਹੈ ਰੋਗ। ਕੀ ਹੈ ਰੋਗ ?
ਜਿਸ ਨੇ ਕੀਤਾ ਮੀਰ ਅਜੋਗ ?
ਵਜ਼ੀਰ :-
ਮੀਰ ਰੋਗ ਹੈ, ਮੀਰ ਸ਼ਿਕਾਰ ਲੱਗਾ ਜਿਸ ਦਾ ਕੁਝ ਉਪਾਉ ਨ ਲੱਝਦਾ ਹੈ। ਵਾਂਙ ਵਬਾ ਦੇ ਰੋਗ ਏ ਫੈਲ ਰਹਿਆ, ਆਵੇ ਅੱਗ ਦੇ ਵਾਂਙ ਏ ਦੱਝਦਾ ਹੈ। ਜੇੜ੍ਹਾਂ ਫਸੇ ਉਹ ਨਿਕਲ ਨਾ ਸੱਕਦਾ ਹੈ, ਕਢੇ ਕੁਈ ਤਾਂ ਆਪ ਓ ਬੱਝਦਾ ਹੈ । ਸੰਜਮ ਕਰੇ ਨਾ, ਕਰੇ ਕੁਪੱਥ ਭਾਰੇ, ਦਾਰੂ ਦਿਓ ਤਾਂ ਟੱਪਕੇ ਭੱਜਦਾ ਹੈ।
ਭੀਮਚੰਦ:-
ਸਾਫ, ਮੰਤ੍ਰੀ। ਕਹੋ, ਕੀ ਰੋਗ ਆਯਾ ?
ਮੀਰ ਘੇਰਿਆ, ਦੇਸ ਨੂੰ ਵਖਤ ਪਾਯਾ ।
ਵਜ਼ੀਰ-ਹੈ ਸੈਨਾਂਪਤੀ ਦਾ ਬੜਾ ਯਾਰ ਪਯਾਰਾ,
ਹੇ ਦਿਲ ਭੇਤ ਮਾਲੂਮ ਇਸ ਜੋਗ ਸਾਰਾ।
ਰਾਜਾ- ਕਹੋ ਸੈਨ ਸੂਰੇ ! ਮਰੰਮ ਦੀ ਕਹਾਨੀ ।
ਓ ਔਹਰ ਕਹੋ ਮੀਰ ਵਿਚ ਜੋ ਪਛਾਨੀ ।
ਸੈਨਾਪਤ- ਹੋ ਇਕਬਾਲ ਭਾਰਾ ਸਦਾ ਰਾਜ ਰਾਓ,