

ਪੱਤ ਨ ਕਦੀ ਫੜਾਈਏ, ਏ ਨੀਤੀ ਦੀ ਮੱਤ ।
ਰਾਜਾ-
ਹੋ ਚੁਪ, ਛਾਂਣ ਮੰਤਕ ਨ, ਬੁੱਢੇ ਦੀਵਾਨ!
ਤੂੰ ਸੱਤਰ ਬਹੱਤਰ ਗਿਆ ਹੈ, ਨਦਾਨ !
ਚਲੋ, ਓ ਪਯਾਦੇ ! ਕਰੋ ਤੁਰਤ ਛੁਟ।
ਸਕਤੂ ਲਿਆਵੋ, ਨ ਆਵੋ, ਦੇ ਕੂਟ।
ਪ੍ਯਾਦੇ-
ਸੱਤ ਬਚਨ, ਸ੍ਰੀ ਹਜੂਰ ! ਜੈਤਸਿਰੀ, ਅਰੀ ਚੂਰ !
(ਪਯਾਦੇ ਮੀਰ ਸ਼ਿਕਾਰ ਦੇ ਘਰ ਗਏ ਤੇ ਪਕੜ ਕੇ ਲੈ ਆਏ )
ਰਾਜਾ-(ਰੋਹ ਵਿੱਚ)
ਵਿਸਾਹ ਘਾਤੀਆ ਸਕਤੂਆਂ ਰਾਜ ਦੋਹੀ ।
ਹਰਾਮੀ ਨਿਮਕ, ਪਾਜੀਆ ਸ੍ਵਾਮੀ ਧ੍ਰੋਹੀ ।
ਕਰੇਂ ਪਯਾਰ ਤੂੰ ਸਤੂਆਂ ਸੰਗ ਅਸਾਡੇ!
ਆਡੇ ਹੈਂ ਦਿਨ ਆ ਗਏ ਦੁਸ਼ ਡਾਢੇ ।
ਮੀਰ ਸ਼ਿਕਾਰ-
ਨ ਮੈਂ ਰਾਜ ਦ੍ਰੋਹੀ ਨ ਹਾਂ ਸ੍ਵਾਮੀ ਧੋਹੀ ।
ਗੁਨਹਗਾਰ ਨਾਹੀਂ, ਬੁਰਾਈ ਨ ਛੋਈ ।
ਜੇ ਕੀਤਾ ਹੈ ਕੁਛ ਦੰਡ ਦੇਵੋ, ਹੇ ਰਾਣਾ।
ਜੁ ਕੀਤਾ ਸੁ ਭਰਨਾ ਹੈ ਭਰਨਾ ਕਮਾਣਾ।