ਹਰਿ ਗੁਪਾਲ-ਬਿਸ਼ੰਭਰ ਦਾਸ।
ਭਾਈ ਸਾਹਿਬ ਭਾਈ ਵੀਰ ਸਿੰਘ
৭-
ਸਾਢੇ ਬਾਈ ਸੋ ਸਾਲ ਤੋਂ ਵਧੀਕ ਸਮਾ ਬੀਤਿਆ ਹੈ ਕਿ ਸਿਕੰਦਰ ਯੂਨਾਨੀ ਨੇ ਹਿੰਦ ਤੇ ਹਮਲਾ ਕੀਤਾ। ਇਸ ਪੰਜ ਪਾਣੀਆਂ ਦੀ ਧਰਤੀ ਦੇ ਬਹਾਦਰ ਰਾਜਾ ਪੁਰੂਰਵਸ ਨੇ ਉਹ ਮੁਕਾਬਲਾ ਕੀਤਾ ਤੇ ਬਹਾਦਰੀ ਦਿਖਾਈ ਕਿ ਸਿਕੰਦਰ ਅਸ ਅਸ਼ ਕਹ ਉਠਿਆ। ਜਦ ਰਾਜਾ ਮੈਦਾਨ ਜੰਗ ਵਿਚ ਇਕੱਲਾ ਰਹਿ ਗਿਆ, ਪੁੱਤ੍ਰਾਂ ਸਮੇਤ ਸਭ ਸੈਨਾ ਤਹਿ ਤੇਗ ਹੋ ਗਈ ਤਾਂ ਉਹ ਹਾਥੀ ਤੋਂ ਉਤਰ ਘੋੜੇ ਤੇ ਚੜ੍ਹਨ ਲੱਗਾ ਸੀ ਕਿ ਸਿਕੰਦਰ ਆਪ ਆ ਪੁੱਜਾ ਤੇ ਕਹਿਣ ਲਗਾ- ਪੋਰਸ! ਦੱਸ ਸਿਕੰਦਰ ਤੇਰੇ ਨਾਲ ਕੀਹ ਸਲੂਕ ਕਰੇ? ਤਾ ਉਸ ਅਭੈ ਸੂਰਮੇ ਨੇ ਪੂਰੇ ਹੌਸਲੇ ਵਿਚ ਕਿਹਾ ਉਹ ਜੋ ਇਕ ਪਤਸ਼ਾਹ ਦਾ ਦੂਸਰੇ ਪਾਤਸ਼ਾਹ ਤੋਂ ਹੱਕ ਹੈਂ। ਸਿਕੰਦਰ ਨੇ ਖੁਸ਼ ਹੋ ਕੇ ਉਸਨੂੰ ਜੱਛੀ ਪਾ ਲਈ ਤੇ ਉਸਦਾ ਮਿੱਤ੍ਰ ਬਣ ਗਿਆ। ਉਸਦਾ ਰਾਜ ਭਾਗ ਮੇੜ ਦਿੱਤੇ ਸੁ ਸਗੋਂ ਹੋਰ ਇਲਾਕਾ ਨਾਲ ਦੇ ਦਿੱਤੇ ਸੁ। ਫੇਰ ਸਿਕੰਦਰ ਸਤਲੁਜ ਦੇ ਕਿਨਾਰੇ ਤਕ ਵਧਿਆ, ਪਰ ਉਸ ਦੀਆਂ ਫੌਜਾਂ ਪੰਜਾਬੀਆਂ ਦੀ ਬਹਾਦਰੀ ਤੋਂ ਮੂੰਹ ਮੋੜ ਗਈਆਂ ਤੇ ਅੱਗੇ ਵਧਣੋਂ ਨਾਂਹ ਕੀਤਿਓ ਨੇ। ਸਿਕੰਦਰ ਤਦ ਪਿੱਛੇ ਮੁੜਿਆ ਤੇ ਕੁਛ ਚਿਰ ਬਾਦ ਦਰਯਾ ਦੇ ਰਸਤੇ ਦੱਖਣ ਰੁਖ਼ ਸਮੁੰਦਰ ਵਲ ਨੂੰ ਟੂਰ ਪਿਆ। ਜਦੋਂ ਮੁਲਤਾਨ ਪੁੱਜਾ ਤਾ ਏਥੇ ਬੜੀ ਸਖਤ ਲੜਾਈ ਫੇਰ ਹੋਈ। ਇਹ ਰਾਜਧਾਨੀ ਸੀ ਇਕ ਪੰਜਾਬੀ ਬੀਰ ਕੰਮ ਦੀ, ਜਿਸ ਨੂੰ 'ਮਲੋਈ ਆਖਦੇ ਸਨ। ਜਾਪਦਾ ਹੈ ਕਿ ਇਨ੍ਹਾਂ ਦੇ ਨਾਂ ਤੋਂ ਹੀ ਰਾਜਧਾਨੀ ਦਾ ਨਾਉਂ ਮੁਲਤਾਨ ਪਿਆ ਸੀ। ਇਹ ਲੋਕ 'ਰਾਜਾ' ਨਹੀਂ ਸਨ ਰੱਖਦੇ, ਪੰਚੈਤੀ ਰਾਜ ਕਰਦੇ ਸਨ। ਸਿਕੰਦਰ ਨਾਲ ਇਹ ਲੋਕ ਐਸੇ ਲੜੇ ਕਿ ਉਸ ਨੂੰ ਬੀ ਇਨ੍ਹਾਂ ਦੀ ਬਹਾਦਰੀ ਦਾ ਲੋਹਾ ਮੰਨਣਾ ਪਿਆ। ਇਸ ਜੁੱਧ ਵਿਚ ਸਿਕੰਦਰ ਆਪ ਜ਼ਖਮੀ ਹੋ ਗਿਆ ਸੀ, ਪਰ ਉਹ ਥੋੜੇ, ਇਹ ਬਹੁਤੇ, ਅੰਤ ਵਿਚਾਰੇ ਹਾਰ ਨੂੰ ਸਿਰ ਤੇ ਪੁੱਜੀ ਦੇਖਣ ਲਗ ਪਏ। ਤਦ ਮਲੇਈਆਂ ਦੇ ਇਕ ਹਿੱਸੇ ਨੇ ਸੁਲਹ ਕਰ ਲੈਣੀ ਮੰਨ ਲਈ, ਪਰ ਜੇ ਬਹੁਤ ਬੀਰ ਤੇ ਰਾਨ ਸਨ ਓਹ ਰਾਜਧਾਨੀ ਛੱਡ ਕੇ ਦੱਖਣ ਰੁਖ਼ ਨਿਕਲ ਗਏ ਤੇ ਮੱਧ ਹਿੰਦ ਵਿਚ ਜਾ ਵਸੇ। ਉਸ ਇਲਾਕੇ ਦਾ ਨਾਉਂ, ਖ਼ਿਆਲ ਕੀਤਾ ਜਾਂਦਾ ਹੈ ਕਿ, ਇਨ੍ਹਾਂ ਦੇ ਨਾਮ ਤੋਂ ਮਾਲਵਾ ਪਿਆ। ਇਸ ਦੀ ਰਾਜਧਾਨੀ ਉਜੈਨ ਇਕ ਪ੍ਰਸਿੱਧ ਨਗਰ ਬਣਿਆ। ਇਹ ਕਦੇ ਹਿੰਦ ਦੀ ਮਾਨੋ ਰਾਜਧਾਨੀ ਸੀ ਜਦੋਂ ਕਿ ਰਾਜਾ ਬਿਕ੍ਰਮਾਦਿੱਤ ਰਾਜ ਕਰਦਾ ਤੇ ਹਿੰਦ ਦੇ ਵੈਰੀ ਸਾਕਾ ਲੋਕਾਂ ਨੂੰ ਪ੍ਰਾਜੈ
ਇਸ ਸੁਹਾਵਣੇ ਇਲਾਕੇ ਦੀ ਇਸ ਵਸਦੀ ਨਗਰੀ ਵਿਚ ਅੱਜ ਅਸੀਂ ਇਕ ਪਿਤਾ ਪੁੱਤ੍ਰ ਨੂੰ ਵੇਖ ਰਹੇ ਹਾਂ। ਸੰਝ ਦਾ ਵੇਲਾ ਹੈ, ਪਿਤਾ ਇਕ ਤਖਤ ਪੋਸ਼ ਉਤੇ ਘਰ ਦੇ ਵਿਹੜੇ ਵਿਚ ਬੈਠਾ ਹੈ। ਪੁੱਤ੍ਰ ਬਾਹਰੋਂ ਆਇਆ ਹੈ। ਪੁੱਤ੍ਰ ਨੇ ਆ ਕੇ ਨਿਮਸਕਾਰ ਕੀਤੀ, ਪਰ ਪਿਤਾ ਨੇ ਉੱਤਰ ਨਹੀਂ ਦਿੱਤਾ, ਉਹ ਰਹਿਰਾਸ ਦਾ ਪਾਠ ਕਰ ਰਿਹਾ ਸੀ। ਪੁੱਤ੍ਰ ਪਟੜੀ ਲੈ ਕੇ ਬੈਠ ਗਿਆ ਤੇ ਪਾਠ ਸੁਣਦਾ ਰਿਹਾ। ਭੋਗ ਪਏ ਤੇ ਪਿਤਾ ਨੇ ਅਰਦਾਸ ਕੀਤੀ, ਪੁੱਤ੍ਰ ਨੇ ਸੁਣੀ, ਮਥਾ ਟੇਕਿਆ ਫੇਰ ਬੈਠ ਗਏ ਤੇ ਵਾਰਤਾਲਾਪ ਛਿੜ ਪਈ।
ਪਿਤਾ (ਬਿਸ਼ੰਭਰਦਾਸ) : ਬੇਟਾ ਹੁਣ ਬੀ ਕਿਸੇ ਸਾਧੂ ਨੂੰ ਮਿਲਕੇ ਆਏ ਹੋ?
ਪੁੱਤ੍ਰ (ਹਰਗੋਪਾਲ) : ਹਾਂ ਪਿਤਾ ਜੀ! ਪਰ ਪੱਲੇ ਕੁਛ ਨਹੀਂ ਬੱਝਦਾ। ਛੇਕੜ ਉਹ ਵੈਸ਼ਨਵ ਦੀ ਕ੍ਰਿਆ ਦਿਲ ਨੂੰ ਭਾਉਂਦੀ ਹੈ।
ਪਿਤਾ: ਬੇਟਾ, ਹੋਰ ਫਿਰ ਲਓ, ਕਾਨੇ ਮਿਲਣਗੇ, ਗੰਨੇ ਦੁਰਲਭ, ਮਿਠਾਸ ਨਹੀਂ, ਰਸ ਨਹੀਂ ਕੱਦ ਬੁੱਤ ਡੀਲ ਡੋਲ ਹੈ। ਵੈਸ਼ਨਵ ਦੀ ਬੀ ਕ੍ਰਿਆ ਮਾਤ੍ਰ ਹੈ. ਜੀਵਨ ਕਣੀ ਨਹੀਂ। ਜੀਵਨ ਕਣੀ ਵਾਲਾ ਇਹੋ ਆਪਣਾ ਗੁਰੂ ਘਰ ਹੈ, ਸ੍ਰੀ ਗੁਰੂ ਨਾਨਕ ਦੇਵ ਦਾ ਘਰ, ਜਿਸ ਦੀ ਗੱਦੀ ਤੇ ਇਸ ਵੇਲੇ ਗੋਬਿੰਦ ਰੂਪ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਿਰਾਜ ਰਹੇ ਹਨ। ਓਹ ਹਨ ਜੀਉਂਦੇ ਜਾਗਦੇ, ਜੀਵਨਾਂ ਦੇ ਮਾਲਕ ਤੇ ਜੀਵਨਾਂ ਦੇ ਦਾਤੇ। ਬੇਟਾ, ਓਹ . ਹਨ ਜਿਨ੍ਹਾਂ ਪਾਸ ਜੀਅਦਾਨ ਵਰਗੀ ਦਾਤ ਦੇ ਭੰਡਾਰ ਭਰੇ ਪਏ ਹਨ ਤੇ ਜਿਸ ਨੂੰ ਓਹ ਦੁਹੀਂ ਚੂਹੀਂ ਹੱਥੀ ਲੁਟਾ ਰਹੇ ਹਨ। ਉਨ੍ਹਾਂ ਦੀ ਸ਼ਰਨ ਲਵੇਂ ਤਾਂ ਤੈਨੂੰ ਪਦਾਰਥ ਲੱਝੇਗਾ। ਹੁਣ ਤਾਂ ਤੈਨੂੰ ਪਦ ਹੀ ਪਦ ਪੱਲੇ. ਪੈਂਦੇ ਹਨ। ਜਿਸ ਨੂੰ ਪਦ ਜਣਾਉਂਦਾ ਹੈ ਉਹ ਸ਼ੈ ਪੱਲੇ ਨਹੀਂ ਬੱਝਦੀ। ਹਾਂ ਉਹ ਸ਼ੈ ਸਚ ਮੁਚ ਹੈ ਕੁਛ ਵਸਤੂ ਵਾਂਙੂ ਅਸਲੀ ਵਜੂਦ ਰੱਖਦੀ ਹੈ। ਉਹ ਹੈਂ ਸਤ੍ਯ ਹੈ, ਉਸਨੂੰ ਮੈਂ ਕਹਿੰਦਾ ਹਾਂ- ਪਦਾਰਥ। ਪਦ ਯਾ ਉਸਦਾ ਅਰਥ ਮਾਤ੍ਰ (ਮਾਇਨੇ ਮਾਤ੍ਰ) ਨਾ, ਪਰ ਉਸ ਪਦ ਦਾ ਵਿਖਯ, ਸਗੋਂ ਜਿਸ ਨੂੰ ਪਦ ਜਣਾਵੇ, ਉਹ ਸਤਯ ਵਸਤੂ ਆਪ। ਇਸ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ । ਸੱਚਾ ਗੁਰੂ ਮੇਰਾ ਗੁਰੂ ਹੈ, ਜਿਸ ਪਾਸ ਪਦ ਹੈ, ਅਰਥ ਹੈ, ਤੇ ਜਿਸਨੂੰ ਪਦ ਤੇ ਅਰਥ ਜਣਾਉਂਦੇ ਹਨ ਨਾਲੇ ਉਸ ਸੱਤਿ ਵਸਤੂ ਨੂੰ ਉਹ ਜਾਣਦਾ ਹੈ ਨਾਲੇ ਉਸ ਸਤਿ ਵਸਤੂ ਨੂੰ ਉਹ ਪ੍ਰਾਪਤ ਹੈ, ਯਾ ਇਉਂ ਕਹੋ ਕਿ ਉਸ ਨੂੰ ਉਹ ਮੱਤਿ ਵਸਤੂ ਸੁਤੇ ਪ੍ਰਾਪਤ ਹੈ। ਫਿਰ ਉਸ ਤਕ ਉਹ ਅਪੜਾ ਸਕਦਾ ਹੈ ਤੇ ਉਸ ਦਾ ਗ੍ਯਾਨ ਦੇ ਸਕਦਾ ਹੈ। ਹਾਂ ਸੱਚਾ ਗੁਰੂ, ਮੇਰਾ ਦੇਵ ਗੁਰੂ, ਨਾਨਕ ਗੁਰੂ ਗੋਬਿੰਦ ਸਿੰਘ
ਦਰਸ਼ਨ ਸ਼ਾਸਤ੍ਰਾਂ ਵਿਚ ਪਦਾਰਥਦੀ ਅਕਸਰ ਮੁਰਾਦ ਹੁੰਦੀ ਹੈ:- ਵਿਹਾਰ ਦਾ ਵਿਖਯ। ਬਿਸ਼ੰਭਰ ਪਦਾਰਥ ਤੋਂ ਮੁਰਾਦ ਲੈ ਰਿਹਾ ਹੈ, ਪਦ, ਉਸਦੇ ਮਾਇਨੇਂ, ਉਸਦੀ ਵੀਚਾਰ ਦਾ ਵਿਖਯ, ਜਿਸਨੂੰ ਇਹ ਜਣਾਉਣ ਉਹ ਵਸਤੂ ਆਪ ਬੀ, ਅਤੇ ਉਸ ਵਸਤੂ ਨੂੰ ਉਹ ਸੱਤਿ ਵਸਤੂ ਬੀ ਕਹਿ ਰਿਹਾ ਹੈ। ਮੁਰਾਦ ਹੈ ਨਾਮ, ਉਸਦਾ ਅਰਥ, ਅਰਥ ਵਿਚ ਭਾਵਨਾ, ਉਸਦੀ ਪ੍ਰਾਪਤੀ ਦਾ ਜਤਨ (ਅਰਥਾਤ ਜਪ, ਸਿਮਰਨ, ਲਿਵ) ਅਤੇ ਉਹ ਆਪ ਜਿਸਦੀ ਪ੍ਰਾਪਤੀ ਕਰਨੀ ਹੈ ਅਰਥਾਤ ਨਾਮੀ । ਨਾਮੀ ਦਾ ਗਯਾਨ ਪ੍ਰਾਪਤੀ ਦੇ ਅੰਤਰਭੂਤ ਹੈ ਕਿਉਂਕਿ ਪ੍ਰਾਪਤੀ ਤੇ 'ਗ੍ਯਾਨ ਇਕਠੇ ਚਲਦੇ ਹਨ। ਪਦਾਰਥ ਦਾ ਅਰਥ ਕੀਮਤ ਕੂਤ ਵਾਲੀ ਵਸਤੂ (ਧਨ ਦੌਲਤ) ਭੀ ਹੈ ਤੇ ਪਦਾਰਥ ਦਾ ਭਾਵ ਵਜੂਦ ਭੀ ਹੈ। ਬਿਸ਼ੰਭਰ ਜਦ ਨਾਮ ਨੂੰ ਪਦਾਰਥ ਕਹਿ ਰਿਹਾ ਹੈ ਤਾਂ ਸਾਰੇ ਭਾਵਾਂ ਨੂੰ ਇਕ ਥਾਂ ਲਿਆ ਹੈ ਤੇ ਉਸਦਾ ਮਤਲਬ ਹੈ ਕਿ ਨਾਮ ਨੂੰ ਨਿਰਾ ਲਫਜ਼ਮਾਤ੍ਰ ਨਾ ਸਮਝ ਲਿਆ ਜਾਵੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਾਮ ਵਿਚ ਕਈ ਵੇਰ ਚਾਰ ਪਦਾਰਥਾਂ ਦੀ ਪ੍ਰਾਪਤੀ ਦੱਸੀ ਹੈ। ਓਹ ਧਰਮ ਅਰਥ ਕਾਮ ਮੋਖ ਦੱਸੇ ਹਨ ਯਥਾ: ਧਰਮ, ਅਰਥ ਅਰੁ ਕਾਮ ਮੋਖ ਮੁਕਤਿ ਪਦਾਰਥ ਨਾਥ।। ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਥ।। (ਰਾਮ ਕ: ਮਾ੫)
ਸਾਸਤ੍ਰਾਂ ਵਿਚ ਪਦਾਰਥ ਦਾ ਇਹ ਅਰਥ ਹੈ:-
ਵੀਚਾਰ ਦਾ ਵਿਖ੍ਯ, ਜਿਸਦਾ ਕਿਸੇ ਦਰਸ਼ਨ (ਫਿਲਾਸਫੀ) ਵਿਚ ਪ੍ਰਤਿਪਾਦਨ ਹੋਵੇ ਤੇ ਇਹ ਮੰਨਿਆ ਜਾਂਦਾ ਹੋਵੇ ਕਿ ਇਨ੍ਹਾਂ ਦੇ ਜਾਣਨ ਤੋਂ ਮੁਕਤੀ ਪ੍ਰਾਪਤ ਹੁੰਦੀ ਹੈ।), ਇਸ ਪਦ ਵਿਚ ਅਰਥ ਹੈ ਤੇ ਇਸ ਵਿਚ ਉਹ ਹੈ ਕਿ ਜਿਸ ਨੂੰ ਇਹ ਜਣਾਉਂਦਾ ਹੈ, ਤੇ ਉਹ