-੬-
ਇਉਂ ਬਣਿਕਬ੍ਰਿਤੀ ਵਾਲਾ ਹਰਿਗੁਪਾਲ ਬੇਸਿਦਕੀ ਦੇ ਹੱਥ ਵਿਕ ਗਿਆ, ਪਰ ਅਪਣੇ ਜਾਣੇ ਖੁਸ਼ੀ ਹੋ ਹੋ ਕੇ ਟੁਰ ਪਿਆ ਦੇਸ਼ ਨੂੰ। ਰਸਤੇ ਵਿਚ ਇਕ ਵਡਾ ਨਗਰ ਆਯਾ, ਜਾਪਦਾ ਹੈ ਕਿ ਇਹ ਨਗਰ ਦਿੱਲੀ ਸੀ, ਜਿੱਥੇ ਸੋਨੇ ਤੇ ਜ੍ਵਾਹਰਾਤ ਦਾ ਵਪਾਰ ਉਸ ਸਮੇਂ ਬਹੁਤ ਸੀ। ਇੱਥੇ ਕੁਛ ਦਿਨ ਹਰਿਗੁਪਾਲ ਰਿਹਾ। ਉਹ ਛੇ ਸੌ ਤੇ ਹੋਰ ਧਨ ਜੋ ਪਾਸ ਸੀ ਉਸਦੇ ਉਸ ਨੇ ਉਥੋਂ ਰਤਨ ਖ੍ਰੀਦ ਕਰ ਲਏ ਤੇ ਫੇਰ ਅੱਗੇ ਨੂੰ ਟੁਰ ਪਿਆ। ਉੱਜੈਨ ਲਗ ਪਗ ਦਿੱਲੀ ਤੋਂ ਚਾਰ ਸੌ ਮੀਲ ਹੈ। ਸੋ ਉਸਨੂੰ ਕਈ ਦਿਨ ਸਫਰ ਵਿਚ ਲੱਗੇ। ਜਦੋਂ ਉੱਜੈਨ ਦੋ ਢਾਈ ਸੋ ਮੀਲ ਰਹਿ ਗਿਆ ਤਾਂ ਇਕ ਨਗਰ ਆਇਆ ਉਸਦਾ ਨਾਮ ਸੀ ਪਾਲੀ* (ਗੁਰ ਪ੍ਰਤਾਪ ਸੂਰਜ), ਇਥੇ ਇਸ ਨੇ ਖ੍ਰੀਦੇ ਹੋਏ ਰਤਨ ਵੇਚ ਦਿੱਤੇ, ਤਿੰਨ ਹਜ਼ਾਰ ਨਫ਼ਾ ਕੀਤਾ ਯਾ ਵੱਟਕ ਹੋਈ। ਹੁਣ ਅਪਣੇ ਜਾਣੇ ਬਹੁਤ ਨਫੇਵੰਦਾ ਕੰਮ ਕਰਕੇ ਬਣੀਆਂ ਘਰਾਂ ਨੂੰ ਟੁਰ ਪਿਆ। ਲਿਖਿਆ ਹੈ ਕਿ ਜੋ ਪ੍ਰਸਾਦਿ ਗੁਰੂ ਕਾ ਇਹ ਲੈ ਟੁਰਿਆ ਸੀ, ਰਸਤੇ ਵਿਚ ਇਕ ਦਿਨ ਖੁਹਲਕੇ ਡਿੱਠੋਸੁ ਤਾਂ ਇਸਨੂੰ ਉਹ ਮਾਸ ਹੋ ਭਾਸਿਆ ਸੀ, ਜਿਸ ਤੋਂ ਗੁਰਾਂ ਵਲੋਂ ਹੋਰ ਉਦਾਸੀ ਵਧ ਗਈ ਸੀ। ਸਨੇ ਸਨੇ ਇਹ ਘਰ ਪੁੱਜ ਗਿਆ, ਪਰਵਾਰ ਨੂੰ ਮਿਲਿਆ। ਸਭ ਦੇ ਮਨ ਖੁਸ਼ੀ ਸੀ ਕਿ ਸਤਿਗੁਰਾਂ ਦੇ ਦਰਸ਼ਨ ਕਰਕੇ ਤੇ ਦੀਖ੍ਯਤ ਹੋਕੇ ਸਪੁੱਤ੍ਰ ਆ ਰਿਹਾ ਹੈ, ਸਤਿਸੰਗ ਦਾ ਸੁਆਦ ਘਰ ਵਿਚ ਵਧੇਗਾ। ਹਰਿਗੁਪਾਲ ਬੀ ਬੜੇ ਚਾਉ ਵਿਚ ਸੀ, ਪਰ ਉਸਨੂੰ ਚਾਉ, ਸੀ ਧਨ ਦੇ ਨਫੇ ਦਾ ਤੇ ਪਰਿਵਾਰ ਨੇ ਜਾਤਾ ਇਸਨੂੰ ਚਾਉ ਹੈ ਸੱਚੇ ਧਨ ਦੀ ਪ੍ਰਾਪਤੀ ਦਾ।
ਬਿਸ਼ੰਭਰ ਦਾਸ ਸਿਦਕੀ ਸਿੱਖ ਸੀ। ਇਹ ਨਾਮ ਵਿਚ ਲੱਗਾ ਹੋਇਆ ਆਤਮ ਸੁਖ ਦਾ ਜਾਣੂ ਸੀ। ਇਹ ਦਾ ਹੱਥ ਦਾਨ ਵਲ ਸੁਤੇ ਹੀ ਪੈਂਦਾ ਸੀ। ਇਸਦੇ ਹੱਥੋਂ ਸਹਿਜ ਸੁਭਾਵ ਪੀੜਾ ਦੂਰ ਹੁੰਦੀਆਂ ਸਨ। ਇਸਨੂੰ ਨਾਮ ਦੇ ਸੁਖ ਦਾ ਪਤਾ ਸੀ ਇਸ ਕਰਕੇ ਪੁੱਤ੍ਰ ਦੀ ਖੁਸ਼ੀ ਨੂੰ ਦੇਖ ਦੇਖਕੇ ਇਹ ਖੁਸ਼ ਹੁੰਦਾ ਸੀ ਪਰ ਨਾਲ ਹੀ ਪੁਤ੍ਰ ਦਾ ਪ੍ਰਭਾਵ ਸਫਾ ਨਾ ਤੱਕਕੇ ਕੁਛ