Back ArrowLogo
Info
Profile
ਵਿਚ ਆਕੇ ਤਾਂ ਕਾਮਯਾਬੀ ਨਹੀਂ ਹੁੰਦੀ, ਯਾ ਕਾਮਯਾਬੀਆਂ ਆ ਆ ਕੇ ਅੰਤ ਨਾਕਾਮਯਾਬੀਆ ਹੋ ਜਾਂਦੀਆਂ ਹਨ। ਮਨਮੱਤ ਦਾ ਤਿਆਗ ਕਰ, ਗੁਰਮਤ ਨੂੰ ਧਾਰਨ ਕਰ। ਗੁਰੂ ਹੈ ਪੂਰਾ ਸੂਰਾ, ਉਸ ਤੋਂ ਮਿਲੀ  ਗੁਰੂ ਮਤਿ ਚਾਨਣਾ ਹੈ, ਉਸ ਚਾਨਣ ਵਿਚ ਜੀਵ ਦੀ ਮਤ ਬੀ ਉੱਜਲ ਹੋ ਜਾਂਦੀ ਹੈ।

ਪੁੱਤ੍ਰ-ਮੈਂ ਕੀਹ ਕਰਾ, ਚੰਗਾ ਭਲਾ ਸਿਦਕ ਵਿਚ ਚਲਾ ਗਿਆ ਸੀ, ਮੈਨੂੰ ਉਹੋ ਰਾਜਸੀ ਠਾਠ ਬਾਠ ਵੇਖਕੇ, ਸ਼ਿਕਾਰ ਤੇ ਫੌਜਾਂ ਤੇ ਜੰਗ ਵੇਖ ਵੇਖਕੇ ਪ੍ਰਤੀਤ ਟੁੱਟਦੀ ਸੀ! ਮੈਂ ਕਿਵੇਂ ਕਰਾਂ?

ਪਿਤਾ- ਪੁੱਤ੍ਰ! ਤੈਨੂੰ ਕਰਨੀ ਰਹਿਤ ਸਾਧਾ ਤੇ ਵੈਸ਼ਨਵ ਸੰਤ ਦੀ ਸੁਹਬਤ ਨੇ ਬੀ ਕੋਈ ਠੋਰ ਨਾਂ ਦਿੱਤੀ, ਸਗੋਂ ਤੇਰੀ ਬੁੱਧੀ ਵਿਚ ਕੁਮਤੀ ਪੈ ਗਈ ਸੰਸਿਆਂ ਤੇ ਕੁਤਰਕਾਂ ਕਰਨ ਦੀ। ਜੇ ਤੂੰ ਪੁੱਤ੍ਰ ਵੈਸ਼ਨਵ ਕ੍ਰਿਆ ਨੂੰ ਹੀ ਠੀਕ ਸਮਝੇਂ ਤਾਂ ਸੋਚ ਵਿਸ਼ਨੂੰ ਜੀ ਦੇ ਉਪਾਸਕ ਹੀ ਕਹੀਦੇ ਹਨ ਵੈਸ਼ਨਵ। ਵਿਸ਼ਨੂੰ ਜੀ ਨੂੰ ਸੰਖ, ਚਕ੍ਰ, ਗਦਾ, ਪਦਮ ਦੇ ਧਾਰਨ ਵਾਲੇ ਦੱਸਦੇ ਹਨ, ਚੱਕ੍ਰ ਤੇ ਗਦਾ ਦੋ ਮਾਰਨ ਦੇ ਸਸਤ੍ਰ ਨਹੀਂ ਤਾਂ ਕੀਹ ਹਨ? ਜੇ ਉਹ ਮਾਰਦੇ ਨਹੀਂ ਤਾਂ ਧਾਰਦੇ ਕਿਉਂ ਹਨ। ਰਾਖਸ਼ਾਂ ਨਾਲ ਅਨੇਕਾਂ ਜੁੱਧ ਵਿਸ਼ਨੂੰ ਜੀ ਦੇ ਦੱਸੀਦੇ ਹਨ। ਉਸ ਸਾਧ ਨੇ ਤੈਨੂੰ ਜੇ ਅਹਿੱਸਾ ਦੱਸੀ ਸੀ ਤਾਂ ਵਿਸਨੂੰ ਜੀ ਦੀ ਰਾਜਸੀ ਗੱਦੀ, ਐਸ਼੍ਵਰਜ, ਭਾਗਵਾਨਤਾ, ਸ਼ੱਤ੍ਰੂਆਂ ਦੀ ਵਿਨਾਸ਼ ਸ਼ਕਤੀ, ਰਾਖਸ਼ਾ ਦੈਂਤਾਂ ਦਾ ਪ੍ਰਹਾਰ ਇਹ ਹਾਲ ਕਿਉਂ ਨਾ ਦੱਸੇ। ਗਜ ਦੀ ਰੱਖਿਆ ਲਈ ਜਦ ਗਾਹ ਨੂੰ ਵਿਸ਼ਨੂੰ ਜੀ ਨੇ ਸੁਦਰਸ਼ਨ ਚੱਕ੍ਰ ਨਾਲ ਮਾਰਿਆ ਤਾਂ ਤੈਨੂੰ ਉਹ ਹਿੰਸਾ ਕਿਉਂ ਨਹੀਂ ਭਾਸੀ। ਜੇ ਤੂੰ ਗੁਰੂ ਜੀ ਨੂੰ ਡਿੱਠਾ ਹੈ ਕਿ ਉਹ ਜਰਵਾਣਿਆਂ ਦੇ ਹੱਥੋਂ ਸਾਧੂ, ਸੰਤ, ਪਰਜਾ, ਦੀਨਾਂ ਦੀ ਰਖਿਆ ਕਰ ਰਹੇ ਹਨ ਤੇ ਦੋਸ਼ੀਆਂ ਨੂੰ ਦੰਡ ਦੇ ਰਹੇ ਹਨ ਤਦ ਇਹ ਸੰਤ ਤੇ ਪ੍ਰਜਾ ਦੀ ਰੱਖ੍ਯਾ ਦੇ ਜਤਨ ਤੈਨੂੰ ਰਾਜ ਤੇ ਹਿੰਸਾ ਕਿਉਂ ਹੋ ਭਾਸੇ ਹਨ? ਫੇਰ ਵੇਖ ਵਿਸ਼ਨੂੰ ਦਾ ਅਵਤਾਰ ਮੰਨੇ ਜਾਂਦੇ ਹਨ ਰਾਮਚੰਦ੍ਰ ਜੀ, ਉਨ੍ਹਾਂ ਦੇ ਸ਼ਿਕਾਰ ਖੇਲਨੇ, ਰਾਖਸ਼ ਮਾਰਨ, ਜੁੱਧ ਰਚਣੇ, ਰਾਵਨ ਬੱਧ ਤੇ ਹੋਰ ਰਾਜਸੀ ਕੰਮ ਕਿਉਂ ਨਹੀਂ ਤੈਨੂੰ ਦਿੱਸੇ ਹਿੰਸਾ ਕਰਮ ਹੋਕੇ। ਸ੍ਰੀ ਰਾਮਚੰਦ੍ਰ ਜੀ ਦਾ ਜੋ ਵੈਸ਼ਨਵਾਂ ਦੇ ਪੂਜ੍ਯ ਹਨ ਸ਼ਿਕਾਰ ਕਰਨਾ ਤੈਨੂੰ ਹਿੰਸਾ ਕਿਉਂ ਨਾ ਦਿੱਸਿਆ? ਜੇਕਰ ਵੈਸ਼ਨਵ ਸਾਧੂ ਸਿਖਾਲਦਾ  ਹੈ ਕਿ ਫਲ ਫੁਲ ਕੰਦ ਮੂਲ ਦਾਲ ਰੋਟੀ ਖਾਓ ਤਾਂ ਹੀ ਅਵਿਤਾਰ ਮੰਨੇ, ਤਦ ਦੱਸ ਕਿ ਹਰਨ ਮਾਰਕੇ ਮਾਸ ਖਾ ਲੈਣ ਵਾਲੇ ਸ੍ਰੀ ਰਾਮ ਚੰਦ੍ਰ ਜੀ ਨੂੰ ਤੂੰ ਅਵਤਾਰ ਕੀਕੂੰ ਮੰਨੇਗਾ ਤੇ ਕੀਕੂੰ ਪੂਜੇਗਾ*।

(ਪ੍ਰਮਾਣ ਸ੍ਰੀ ਰਾਮਚੰਦ੍ਰ ਜੀ ਦੇ ਸ਼ਿਕਾਰ ਕਰਨ ਦੇ:-

शुद्धबाणहतांस्तत्र मे यान कष्णमगान दश।।

राशीकत शुष्यमाणानन्यान कांचनकांचन ।।३४।।

18 / 26
Previous
Next